Thursday, 30 September 2021

ਮੀਰਾਂ ਚਲੀ ਸਤਿਗੁਰੂ ਕੇ ਧਾਮ’ ਸਾਂਝੀਵਾਲਤਾ ਯਾਤਰਾ ਦਾ ਫਗਵਾੜਾ ‘ਚ ਆਗਮਨ 29 ਨਵੰਬਰ ਨੂੰ


ਗੁਰੂ ਰਵਿਦਾਸ ਮਹਾਰਾਜ ਤੇ ਮੀਰਾਂ ਨਾਲ ਸਬੰਧਤ ਚਿੰਨ੍ਹ ਹੋਣਗੇ ਸ਼ਰਧਾ ਦਾ ਕੇਂਦਰ

ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਹੋਵੇਗਾ ਭਰਵਾਂ ਸਵਾਗਤ- ਮਹੰਤ ਪੁਰਸ਼ੋਤਮ ਦਾਸ

ਫਗਵਾੜਾ 01 ਅਕਤੂਬਰ (ਹਰੀਸ਼ ਭੰਡਾਰੀ)- ਰਾਜਸਥਾਨ ਦੇ ਮੇੜਤਾ ਤੋਂ 19 ਨਵੰਬਰ ਨੂੰ ਚਾਲੇ ਪਾ ਰਹੀ ਸਾਂਝੀਵਾਲਤਾ ਯਾਤਰਾ ‘ਮੀਰਾਂ ਚਲੀ ਸਤਿਗੁਰ ਕੇ ਧਾਮ’ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋ੍ਹਹ ਪ੍ਰਾਪਤ ਧਰਤੀ ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਫਗਵਾੜਾ ਵਿਖੇ 29 ਨਵੰਬਰ ਨੂੰ ਪਹੁੰਚੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਦਿਰ ਦੇ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਦਾਸ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਗੁਰੂ ਰਵਿਦਾਸ ਮਹਾਰਾਜ ਅਤੇ ਮੀਰਾ ਨਾਲ ਸਬੰਧਤ ਇਤਿਹਾਸਕ ਚਿੰਨ੍ਹ ਜਿਨ੍ਹਾਂ ਵਿੱਚ ਗੁਰੂ ਮਹਾਰਾਜ ਦਾ ਚਾਂਦੀ ਦਾ ਆਸਨ, ਖੜਾਉਂ, ਮੀਰਾਂ ਦਾ ਇਕ ਤਾਰਾ, ਗੁਰੂ ਸਾਹਿਬ ਦਾ ਸੰਖ ਤੋਂ ਇਲਾਵਾ ਚਤੁਰਨਾਥ ਜੀ ਦੀ ਪ੍ਰਤਿਮਾ ਜੋ ਕਿ ਸਤਿਗੁਰੂ ਮਹਾਰਾਜ ਨੇ ਮੀਰਾਂ ਬਾਈ ਨੂੰ ਦਿੱਤੀ ਸੀ, ਸੰਗਤਾਂ ਦੀ ਸ਼ਰਧਾ ਦਾ ਕੇਂਦਰ ਰਹਿਣਗੀਆਂ। ਇਹ ਯਾਤਰਾ ਦੋ ਦਿਨ ਰਾਜਸਥਾਨ ਤੇ ਬਾਕੀ ਅੱਠ ਦਿਨ ਪੰਜਾਬ ਦੇ ਤਕਰੀਬਨ ਹਰ ਜਿਲ੍ਹੇ ਵਿਚੋਂ ਵੱਖ-ਵੱਖ ਇਤਿਹਾਸਕ ਧਾਰਮਿਕ ਅਸਥਾਨਾ ਦੀ ਯਾਤਰਾ ਕਰਦਿਆਂ 29 ਨਵੰਬਰ ਨੂੰ ਦੇਹਰਾ ਮੰਦਰ ਵਿਖੇ ਪੁੱਜੇਗੀ। ਜਿੱਥੇ ਇਸ ਯਾਤਰਾ ਦਾ ਵੱਡੀ ਗਿਣਤੀ ‘ਚ ਸ਼ਰਧਾਲੂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 30 ਨਵੰਬਰ ਤੋਂ 5 ਦਸੰਬਰ ਤੱਕ ਗੁਰੂ ਦਰਬਾਰ ਵਿਚ ਸੁਸ਼ੋਭਿਤ ਇਸ ਇਤਿਹਾਸਕ ਵਿਰਾਸਤੀ ਚਿੰਨ੍ਹਾਂ ਦੇ ਦਰਸ਼ਨ ਦੀਦਾਰ ਸੰਗਤਾਂ ਨੂੰ ਕਰਵਾਏ ਜਾਣਗੇ। ਰੋਜ਼ਾਨਾਂ ਹੀ ਸਵੇਰੇ ਤੋਂ ਸ਼ਾਮ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਗੁਰੂ ਮਹਿਮਾ ਦਾ ਸੁੰਦਰ ਗੁਣਗਾਨ ਹੋਵੇਗਾ। ਮਹੰਤ ਪੁਰਸ਼ੋਤਮ ਦਾਸ ਨੇ ਦੱਸਿਆ ਕਿ ਦੇਹਰਾ ਸ੍ਰੀ ਗੁਰੂ ਰਵਿਦਾਸ ਅਸਥਾਨ ਚੱਕ ਹਕੀਮ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਨੇ ਸੰਤ ਕਬੀਰ ਜੀ ਦੇ ਨਾਲ 1485 ਈ. ਵਿਚ 70 ਦਿਨ ਤੱਕ ਨਿਵਾਸ ਕੀਤਾ ਸੀ ਅਤੇ ਆਪਣੇ ਹੱਥੀਂ ਇਕ ਬਾਉਲੀ ਸਾਹਿਬ ਦੀ ਉਸਾਰੀ ਵੀ ਕੀਤੀ ਸੀ। ਇਸੇ ਲਈ ਸਾਂਝੀਵਾਲਤਾ ਯਾਤਰਾ ਦਾ ਨਾਮ ‘ਮੀਰਾ ਚਲੀ ਸਤਿਗੁਰੂ’ ਕੇ ਧਾਮ ਰੱਖਿਆ ਗਿਆ ਹੈ। ਇਸ ਮੌਕੇ ਅਮਿਤ ਆਸ਼ੂ, ਤੇਜਸਵੀਰ ਭਾਰਦਵਾਜ, ਅਸ਼ੋਕ ਦੁੱਗਲ ਤੇ ਰਵੀ ਕੁਮਾਰ ਮੰਤਰੀ ਆਦਿ ਵੀ ਹਾਜ਼ਰ ਸਨ।    


Wednesday, 29 September 2021

ਆਪਣੀ ਮਾਂ ਦੀ ਭਾਲ ਵਿੱਚ ਦਰ-ਦਰ ਭਟਕ ਰਿਹਾ, ਤਿਲਕ

ਆਪਣੀ ਮਾਂ ਦੀ ਭਾਲ ਵਿੱਚ ਦਰ-ਦਰ ਭਟਕ ਰਿਹਾ, ਤਿਲਕ
ਜਲੰਧਰ (ਅਮਰਜੀਤ ਸਿੰਘ)- ਆਪਣੀ ਮਾਂ ਮੀਨਾ ਦੀ ਭਾਲ ਵਿੱਚ ਤਿਲਕ ਪੁੱਤਰ ਕਿਸ਼ਨ ਵਾਸੀ ਜਿਲ੍ਹਾ ਲੁਮਿਨੀ ਬਟੋਲ ਸ਼ਹਿਰ, ਹਾਲ ਵਾਸੀ ਹਰਦਿਅਲ ਨਗਰ ਜਲੰਧਰ ਦਰ-ਦਰ ਭਟਕ ਰਿਹਾ। ਜਾਣਕਾਰੀ ਦਿੰਦੇ ਤਿਲਕ ਅਤੇ ਉਸਦੇ ਦੋਸਤਾਂ ਨੇ ਦਸਿਆ ਕਿ ਉਸਦੀ ਮਾਤਾ ਮੀਨਾ ਪਤਨੀ ਕਿਸ਼ਨ ਵਾਲੀ ਹਰਦਿਆਲ ਨਗਰ (ਨਜ਼ਦੀਕ ਲੰਮਾਂ ਪਿੰਡ) (ਜਲੰਧਰ) ਜੋ ਕਿ ਬੀਤੇ ਦਿਨੀਂ ਕਰੀਬ 10.30 ਵਜੇ ਰਾਤ ਘਰੋਂ ਬਿਨ੍ਹਾਂ ਦੱਸੇ ਕਿਧਰੇ ਚਲੀ ਗਈ। ਉਨ੍ਹਾਂ ਦਸਿਆ ਅਸੀਂ ਰਿਸ਼ਤੇਦਾਰਾਂ ਅਤੇ ਆਂਡ-ਗੁਆਡ ਪਤਾ ਕੀਤਾ ਪਰ ਉਹ ਨਹੀਂ ਮਿਲੀ ਉਸਨੇ ਕਿਹਾ ਉਸਦੀ ਮਾਂ ਨੂੰ ਘਰੋਂ ਗਏ ਅੱਜ ਤੀਸਰਾ ਦਿਨ ਹੋ ਚੁੱਕਾ ਹੈ ਜਿਸਦੇ ਬਾਰੇ ਅਜੇ ਕੋਈ ਪਤਾ ਨਹੀਂ ਚਲਿਆ। ਤਿਲਕ ਨੇ ਦਸਿਆ ਕਿ ਉਸਦੀ ਮਾਂ ਦੇ ਘਰੋਂ ਚਲੇ ਜਾਣ ਸਬੰਧੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰ ਦਿਤਾ ਗਿਆ ਹੈ। ਤਿਲਕ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਅਗਰ ਉਸਦੀ ਮਾਤਾ ਸਬੰਧੀ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਥਾਣਾ ਨੰਬਰ 8 ਦੀ ਪੁਲਿਸ ਦੇ ਮੁੱਖ ਅਫਸਰ ਦੇ ਨੰਬਰ 95929-14118, ਮੁੱਖ ਮੁਨਸ਼ੀ ਦੇ ਨੰਬਰ 95929-18557 ਅਤੇ ਉਸਦੇ ਨੰਬਰ 62809-49386 ਤੇ ਸਪੰਰਕ ਕਰ ਸਕਦਾ ਹੈ।

ਸ਼ਹੀਦ ਸ. ਭਗਤ ਸਿੰਘ ਦਾ ਮਨਾਇਆ ਗਿਆ ਜਨਮ ਦਿਹਾੜਾ- ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਇੱਕ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ, ਸੁਰਿੰਦਰ ਕੌਰ ਕੌਮੀ ਚੇਅਰਪਰਸਨ ਇਸਤਰੀ ਵਿੰਗ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਕੌਰ ਕੌਮੀ ਸਕੱਤਰ ਇਸਤਰੀ ਵਿੰਗ, ਹਰਵਿੰਦਰ ਸਿੰਘ ਸੈਕਟਰੀ ਇੰਡੀਆਂ, ਗੁਰਦੀਪ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ ਦੋਆਬਾ ਜੋਨ ਅਤੇ ਫੌਜਾ ਸਿੰਘ ਧਨੌਰੀ ਪੰਜਾਬ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਉਘੇ ਲੋਕ ਗਾਇਕ ਅਤੇ ਉਘੇ ਸਮਾਜ ਸੇਵਕ ਹਰਭਜਨ ਸਿੰਘ ਜਲੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਲੱਗ ਅਲੱਗ ਬੁਲਾਰਿਆਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਅਪਨਾਉਣੀ ਚਾਹੀਦੀ ਹੈ । ਜਿਸ ਨਾਲ ਸਮਾਜ ਵਿਚੋਂ ਸਮਾਜਿਕ ਕੁਰੀਤੀਆਂ ਜਿਵੇਂ ਕਿ ਨਸ਼ਾ ਖੋਰੀ, ਰਿਸ਼ਵਤਖੋਰੀ, ਜਮਾਂਖੋਰੀ, ਝਾੜ ਫੂਕ, ਅਤੇ ਦਾਜ ਦਹੇਜ ਵਰਗੀਆਂ ਅਲਾਮਤਾਂ ਨੂੰ ਖ਼ਤਮ ਕਰਕੇ ਸਾਫ਼ ਸੁਥਰਾ ਸਮਾਜ ਲਿਆਉਣ ਲਈ ਪਹਿਲ ਕਰੀਏ। ਉਨ੍ਹਾਂ ਸਰਦਾਰ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚੱਲਣ ਤੇ ਵੀ ਜ਼ੋਰ ਦਿੱਤਾ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਧਰਮਵੀਰ ਪਾਲ ਮੀਡੀਆ ਕੰਟਰੋਲਰ ਦੋਆਬਾ ਜੋਨ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ, ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਮਲੋਹ, ਰਣਬੀਰ ਸਿੰਘ ਬਾਹਰਾ, ਹਰਜੀਤ ਰਾਣੀ ਜ਼ਿਲ੍ਹਾ ਚੇਅਰਮੈਨ, ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਅਤੇ ਜਸਵੰਤ ਕੁਮਾਰ ਵਰਮਾ ਕੌਮੀ ਚੀਫ਼ ਸੈਕਟਰੀ ਸਲਾਹਕਾਰ ਕਮੇਟੀ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

ਮਨੁੱਖੀ ਅਧਿਕਾਰ ਮੰਚ ਵੱਲੋਂ ਰਵਿੰਦਰ ਸ਼ਰਮਾ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਸਲਾਹਕਾਰ ਕਮੇਟੀ ਨਿਯੁਕਤ- ਡਾ ਖੇੜਾ।


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ  ਸੂਰੀਆ ਹੋਟਲ ਵਿਚ ਪ੍ਰਗਟ ਸਿੰਘ ਚੇਅਰਮੈਨ ਆਰ ਟੀ ਆਈ ਸੈਲ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਉਪ ਪ੍ਰਧਾਨ ਇਸਤਰੀ ਵਿੰਗ ਗੁਰਪ੍ਰੀਤ ਕੌਰ ਚੀਮਾ, ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਪਟਿਆਲਾ ਅਤੇ ਹਰਵਿੰਦਰ ਸਿੰਘ ਸੈਕਟਰੀ ਇੰਡੀਆਂ ਨੇ ਵਿਸ਼ੇਸ਼ ਤੌਰ ਸ਼ਮੂਲੀਅਤ। ਇਸ ਮੌਕੇ ਸੰਸਥਾ ਵੱਲੋਂ ਰਵਿੰਦਰ ਕੁਮਾਰ ਸ਼ਰਮਾ ਅਲੀਸ਼ੇਰ ਨੂੰ ਚੇਅਰਮੈਨ ਸਲਾਹਕਾਰ ਕਮੇਟੀ ਜ਼ਿਲ੍ਹਾ ਸੰਗਰੂਰ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅੱਜ ਸਮਾਜ ਇਸ ਕਰਕੇ ਵੀ ਜ਼ਿਆਦਾ ਦੁੱਖ ਝੱਲ ਰਿਹਾ ਹੈ ਕਿਉਂਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਣਕਾਰੀ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਭਰ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਕਰਵਾ ਕੇ ਸਮੂਹ ਵਰਗ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ,।  ਇਸ ਮੌਕੇ ਮਾਸਟਰ ਸੁਖਮਿੰਦਰ ਸਿੰਘ ਢਿੱਲੋਂ ਲਹਿਰਾ  ਬੁਧੀਜੀਵੀ ਸੈੱਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ ਜਿਸ ਨਾਲ ਦੇਸ਼ ਦੇ ਅੰਦਰ ਖੁਸ਼ਹਾਲੀ ਦਾ ਮਹੌਲ ਬਣ ਸਕੇ। ਹੋਰਨਾਂ ਤੋਂ ਇਲਾਵਾ ਸਰਪੰਚ ਤੇਜ਼ਾ ਸਿੰਘ ਕਾਲਬੰਜਾਰਾ , ਪਰਦੀਪ ਕੁਮਾਰ ਅਲੀਸ਼ੇਰ, ਰਣਜੀਤ ਸਿੰਘ ਅਲੀਸ਼ੇਰ,ਰਣਧੀਰ ਸਿੰਘ ਅਲੀਸ਼ੇਰ , ਸੁਰਜੀਤ ਸਿੰਘ ਭੁਟਾਲ ਕਰਮਜੀਤ ਸਿੰਘ , ਨਾਜ਼ਰ ਸਿੰਘ ਲਹਿਲ ਕਲਾ , ਰਘੁਵੀਰ ਖ਼ਾਨ ਗਾਗਾ, ਦੇਸ਼ ਰਾਜ ਪੰਚ ਅਲੀਸ਼ੇਰ , ਡਾਕਟਰ ਹਰਭਜਨ ਸਿੰਘ ਸਿੱਧੂ ਲਹਿਰਾ ,  ਹਰਮੇਸ਼ ਕੁਮਾਰ ਮੈਸੀ ਲਹਿਰਾ, ਸ਼ਿੰਦਾ ਖ਼ਾਨ ਚੂੜਲ ਕਲਾ ,ਰਾਮ ਸਿੰਘ  ਜਵਾਹਰਵਾਲਾ ,ਅਤੇ ਗੁਰਜੰਟ ਸਿੰਘ  ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਬੂਟੇ ਲਗਾਕੇ ਮਨਾਇਆ ਮਾਮੇ ਭਾਣਜੀ ਨੇ ਜਨਮ ਦਿਨ


ਫਗਵਾੜਾ 29 ਸਤੰਬਰ (ਹਰੀਸ਼  ਭੰਡਾਰੀ)- ਪਿੰਡ ਹਰਦਾਸਪੁਰ ਦੇ ਨੌਜਵਾਨ ਸ਼ੌਕੀਂ ਪਾਰਸ ਅਤੇ ਉਨਾਂ  ਦੀ ਭਾਣਜੀ ਜੈਸਮੀਨ ਪਾਲ  ਨੇ ਆਪਣਾ ਜਨਮ ਦਿਨ ਜੋ ਕਿ ਇੱਕੋ ਹੀ ਦਿਨ ਹੁਂਦਾ ਹੈ, ਪਿੰਡ ਵਿੱਚ ਜਗਾ ਜਗਾ ਛਾਂਦਾਰ ਅਤੇ ਆਕਸੀਜਨ ਪਲਾਂਟ ਦੇ ਫਲਾਂ ਵਾਲੇ ਬੂਟੇ ਲਗਾਕੇ ਮਨਾਇਆ!ਇੱਥੇ ਜਿਕਰਯੋਗ ਹੈ ਕੇ ਜਿਆਦਾਤਰ ਲੋਕ ਆਪਣੇ ਜਨਮ ਦਿਨ ਤੇ ਕੇਕ ਕੱਟ ਕੇ ਜਨਮ ਦਿਨ ਦੀਆ ਖੁਸ਼ੀਆ ਸਾਂਝੀਆ ਕਰਦੇ ਹਨ ਅਤੇ ਜਨਮ ਦਿਨ ਵਾਲੇ ਦਿਨ ਪਰਿਵਾਰਕ ਮੈਂਬਰਾ ਤੇ ਰਿਸ਼ਤੇਦਾਰਾਂ, ਸੰਗੀ ਸਾਥੀਆਂ ਵੱਲੋ ਤੋਹਫੇ ਦਿੱਤੇ ਜਾਂਦੇ ਹਨ ਪਰ ਨੌਜਵਾਨ ਸ਼ੌਂਕੀ ਪਾਰਸ ਤੇ ਉਨਾਂ ਦੀ ਭਾਣਜੀ ਨੇ ਕੇਕ ਕੱਟ ਕੇ ਨਹੀਂ ਸਗੋਂ ਜਗਾ ਜਗਾ ਬੂਟੇ ਲਗਾਕੇ ਜਨਮ ਦਿਨ ਦੀ ਖੁਸ਼ੀ ਮਨਾਈ। ਬੂਟੇ ਲਗਾਉਣ ਸਮੇਂ ਇਨਾਂ ਦੇ ਪਰਿਵਾਰਕ ਮੈਂਬਰ ਵੀ ਇਨਾਂ ਦੇ ਨਾਲ ਮੌਜੂਦ ਰਹੇ ਤੇ ਸਾਰਿਆਂ ਨੇ ਹੀ ਇਸ ਮੌਕੇ ਇਨਾਂ ਦੀਆਂ ਭਾਵਨਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਗੱਲਬਾਤ ਕਰਦਿਆ ਸ਼ੌਂਕੀ ਪਾਰਸ ਨੇ ਕਿਹਾ ਕੇ ਸਾਨੂੰ ਸਾਰਿਆ ਨੂੰ ਹੀ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੇ ਦੂਜਿਆਂ ਨੂੰ ਵੀ ਪੌਦੇ ਲਗਾਉਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।

Monday, 27 September 2021

ਡਾਂਸ ਦੀਆਂ ਸਟੇਜਾਂ ਦੀ ਰਾਣੀ : ਪ੍ਰੀਆ ਮਾਨ

 



ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ,

ਗਾਉਣ ਵਾਲੇ ਦਾ ਮੂੰਹ।

ਨੀ ਬੋਲੀ ਮੈਂ ਪਾਵਾਂ,

ਨੱਚ ਗਿੱਧੇ ਵਿਚ ਤੂੰ।’

ਜੀ ਹਾਂ, ਤੁਸੀਂ ਬੋਲੀਆਂ ਪਾਉਣ ਵਾਲੇ ਬਣੋ, ਨੱਚਣ ਨੂੰ ਇਕੋ ਬਥੇਰੀ ਹੈ, ਗਿੱਧਿਆਂ ਦੀ ਰਾਣੀ। ਮੇਰੀ ਮੁਰਾਦ ਹੈ ਨਚੂ-ਨਚੂ ਟਪੂ-ਟਪੂ ਕਰਦੀ ਅੱਡੀ ਵਾਲੀ ਖ਼ੂਬਸੂਰਤ ਮੁਟਿਆਰ ਪ੍ਰੀਆ ਮਾਨ ਤੋਂ, ਜਿਸਦੀ ਪਾਈ ਧਮਾਲ ਦਾ ਛਣਕਾਟਾ ਲਾਹੌਰ ਤੀਕਰਾਂ ਸਹਿਜੇ ਹੀ ਸੁਣ ਜਾਂਦਾ ਹੋਵੇਗਾ।  ਆਪਣੀਆਂ ਮਨਮੋਹਕ ਅਦਾਵਾਂ ਦਾ ਯਾਦੂ ਵਿਖੇਰਕੇ ਦਰਸ਼ਕਾਂ ਨੂੰ ਕੀਲ ਕੇ ਬਿਠਾਉਣ ਵਾਲੀ ਇਸ ਚੁਲਬੁਲੀ ਡਾਂਸਰ ਦਾ ਜਨਮ ਪਿਤਾ ਦਵਿੰਦਰ ਸਿੰਘ ਦੇ ਘਰ  ਮਾਤਾ ਜਸਬੀਰ ਕੌਰ ਦੀ ਕੁੱਖੋਂ 9 ਮਾਰਚ,1993 ਨੂੰ ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਵਿਚ ਪੈਂਦੇ ਪਿੰਡ ਟੂਟੋ ਮਜਾਰਾ ਵਿਚ ਜਦੋਂ ਹੋਇਆ ਹੋਵੇਗਾ ਤਾਂ ਕਲਾ ਦੇ ਜੌਹਰੀਆਂ ਨੇ ਜਰੂਰ ਭਵਿੱਖਬਾਣੀ ਕਰ ਦਿੱਤੀ ਹੋਵੇਗੀ ਇਸਦੀ ਡਾਂਸ ਕਲਾ ਬਾਰੇ। 

          ਸਟੇਜ ਉਤੇ ਤਰਥੱਲੀਆਂ ਮਚਾਉਣ ਵਾਲੀ ਪ੍ਰੀਆ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੂੰ ਡਾਂਸ ਦਾ ਸ਼ੌਕ ਬਚਪਨ ਤੋਂ ਹੀ ਜਾਗ ਪਿਆ ਸੀ। ਸਕੂਲ ਟਾਈਮ ਵਿੱਚ ਸਕੂਲ ਦੇ ਹਰ ਨੱਚਣ-ਟੱਪਣ ਵਾਲੇ ਫੰਕਸ਼ਨ ਵਿਚ ਉਹ ਵੱਧ ਚੜ ਕੇ ਹਿੱਸਾ ਲੈਂਦੀ ਅਤੇ ਆਪਣੇ ਵਿਦਿਆਰਥੀ ਸਾਥੀਆਂ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਮੱਲੋ-ਮੱਲੀ ਸ਼ਾਬਾਸ਼ ਅਤੇ ਮਾਣ ਸਨਮਾਨ ਬਟੋਰ ਲੈਂਦੀ ਰਹੀ। ਜਿਉਂ ਜਿਉਂ ਉਹ ਜਵਾਨੀ ਵੱਲ ਨੂੰ ਕਦਮ ਪੁੱਟਦੀ ਗਈ, ਉਸਦਾ ਗਿੱਧੇ-ਭੰਗੜੇ ਤੇ ਡਾਂਸ ਦਾ ਸ਼ੌਕ ਵੀ ਬਰਾਬਰ ਹੀ ਪਲ਼ਦਾ ਜਵਾਨ ਹੁੰਦਾ ਗਿਆ। ਫਿਰ, ਕਲਾ ਦੇ ਕਦਰਦਾਨ ਜੌਹਰੀਆਂ ਦੀਆਂ ਬਾਰ ਬਾਰ ਦਿੱਤੀਆਂ ਨੇਕ ਸਲਾਹਵਾਂ ਅਤੇ ਲੜਕੀ ਹੋਣ ਦੇ ਨਾਤੇ ਸਮਾਜ ਵੱਲੋਂ ਉਠਣ ਵਾਲੀਆਂ ਗੱਲਾਂ, ਦੋਨਾਂ ਨੂੰ ਆਹਮੋ-ਸਾਹਮੇ ਖੜਾ ਕਰ ਕੇ ਪ੍ਰੀਆ ਨੇ ਵਿਚਾਰ ਵਿਟਾਂਦਰਾ ਕੀਤਾ ਤਾਂ ਆਖਰ ਉਸ ਦੀ ਅੰਤਰ-ਆਤਮਾ ਦੀ ਅਵਾਜ਼ ਨੇ ਕਲਾ ਦੇ ਕਦਰਦਾਨਾਂ ਦੀਆਂ ਸਲਾਹਵਾਂ ਉਤੇ ਫੁੱਲ ਚੜਾਂਉਂਦਿਆਂ ਆਪਣੀ ਸਾਹ-ਸਾਹ ਵਿਚ ਪਲ਼ ਰਹੀ ਡਾਂਸ ਕਲਾ ਨੂੰ ਪ੍ਰਫੁੱਲਤ ਕਰਨ ਲਈ ਇਸ ਨੂੰ ਪ੍ਰਫੈਸ਼ਨ ਦੇ ਤੌਰ ਤੇ ਚੁਣ ਲਿਆ। ਉਹ ਸੱਭਿਆਚਾਰ ਅਤੇ ਵਿਰਸੇ ਦੀ ਸੇਵਾ-ਭਾਵਨਾ ਨੂੰ ਹਿਰਦੇ ’ਚ ਵਸਾ ਕੇ ਘਰਦਿਆਂ ਦੀ ਸਹਿਮਤੀ ਅਤੇ ਅਸ਼ੀਰਵਾਦ ਲੈ ਕੇ ਪੱਕੇ ਪੈਰੀਂ ਡਾਂਸ ਕਲਾ ਦੇ ਮੈਦਾਨ ਵਿਚ ਨਿਕਲ ਤੁਰੀ। ਦਰਸ਼ਕਾਂ ਦਾ ਸਾਹਮਣਾ ਕਰਨ ਦੀ ਝਿਜਕ ਤਾਂ ਉਸਦੀ ਸਕੂਲ ਟਾਈਮ ਵਿਚ ਹੀ ਦੂਰ ਹੋ ਗਈ ਸੀ, ਜਿਸ ਕਰਕੇ ਪ੍ਰਫੈਸ਼ਨਲ ਸਟੇਜਾਂ ਉਤੇ ਪੇਸ਼ਕਾਰੀ ਦਿੰਦਿਆਂ ਕਾਮਯਾਬੀਆਂ ਖੱਟਣ ਲਈ ਉਸ ਨੂੰ ਬਹੁਤੀ ਦੇਰ ਨਾ ਲੱਗੀ। ਜਿਹੜਾ ਗਰੁੱਪ ਉਸ ਨੂੰ ਇਕ ਬਾਰ ਲੈ ਗਿਆ, ਆਪਣੇ ਫੰਕਸ਼ਨ ਵਿਚ ਲਿਜਾਣ ਲਈ ਉਸੇ ਨੂੰ ਹੀ ਉਹ ਤਰਜੀਹ ਦਿੰਦਾ। ਨਤੀਜੇ ਵਜੋਂ ਉਹ ਅਨੇਕਾਂ ਹੀ ਸਟੇਜੀ ਪ੍ਰੋਗਰਾਮਾਂ ਵਿੱਚ ਆਪਣੀ ਇਸ ਕਲਾ ਦੇ ਜੌਹਰ ਵਿਖਾਉਣ ਦਾ ਮਾਣ ਹਾਸਲ ਕਰ ਚੁੱਕੀ ਹੈ।  ਕਈ ਸੰਸਥਾਵਾਂ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

          ਸਫ਼ਲ ਕਦਮੀਂ ਚੱਲਦਿਆਂ ਪ੍ਰੀਆ ਮਾਨ ਨੇ ਰਿਐਲਿਟੀ ਸ਼ੋਅ ਵਿੱਚ ਵੀ ਭਾਗ ਲੈਂਦਿਆਂ ਫਸਟ ਪੁਜੀਸ਼ਨ ਹਾਸਲ ਕੀਤੀ। ਉਸਨੂੰ ਟੈਲੀ ਫਿਲਮਾਂ ਅਤੇ ਨਾਟਕਾਂ ਵਿਚ ਪੇਸ਼ਕਾਰੀ ਦੇਣ ਲਈ ਵੀ ਆਫ਼ਰ ਆਈਆਂ ਹਨ। ਉਹ ਦੱਸਦੀ ਹੈ ਕਿ ਉਹ ਟੈਲੀ ਫਿਲਮਾਂ ਅਤੇ ਨਾਟਕਾਂ ਦੁਆਰਾ ਹੁੰਦੀ ਹੋਈ ਫਿਲਮੀ ਦੁਨੀਆਂ ਵਿਚ ਪ੍ਰਵੇਸ਼ ਹੋਣ ਦਾ ਸੁਪਨਾ ਰੱਖਦੀ ਹੈ। ਪ੍ਰੀਆ ਨੇ ਕਿਹਾ, ‘ਰੰਗਮੰਚ ਦੀ ਦੁਨੀਆਂ ਵਿਚ ਕੁੜੀਆਂ ਦਾ ਆਉਣਾ ਬਹੁਤ ਮੁਸ਼ਕਿਲਾਂ ਭਰਿਆ ਰਾਹ ਹੈ। ਭਾਂਵੇਂ ਸਿਰ ਉਤੇ ਪਰਿਵਾਰ ਦਾ ਹੱਥ ਹੋਣ ਸਦਕਾ ਅਸਾਨੀ ਨਾਲ ਮੰਜ਼ਲਾਂ ਤਹਿ ਹੋ ਰਹੀਆਂ ਹਨ, ਪਰ, ਫਿਰ ਵੀ ਬੋਚ ਬੋਚ ਕੇ ਹੀ ਪੱਬ ਧਰਨਾ ਪੈਂਦਾ ਹੈ। ਜਿਸ ਮਾਲਕ ਨੇ ਮੈਨੂੰ ਕਲਾ ਦਾ ਅਨਮੋਲ ਤੋਹਫ਼ਾ ਦੇਕੇ ਇਸ ਪਾਸੇ ਵੱਲ ਤੋਰਿਆ ਹੈ, ਉਹ ਮੇਰੇ ਸੁਪਨੇ ਵੀ ਪੂਰੇ ਕਰੇਗਾ, ਮੈਨੂੰ ਭਰੋਸਾ ਹੈ, ਉਸ ਮਾਲਕ ਉਤੇ।’’

          ਵੱਡਮੁੱਲੇ ਸਭਿਆਚਾਰਕ ਵਿਰਸੇ ਨੂੰ ਸਮਰਪਿਤ, ਪ੍ਰੀਆ ਮਾਨ ਦਾ ਹਰ ਸੁਪਨਾ ਪੂਰਾ ਹੋਵੇ, ਓਸ ਪਰਵਰਦਗਾਰ ਅੱਗੇ, ਦਿਲੀ ਦੁਆ ਹੈ, ਕਲਾ ਦੀ ਪੁਜਾਰਨ ਇਸ ਮੁਟਿਆਰ ਲਈ।

          -ਪ੍ਰੀਤਮ ਲੁਧਿਆਣਵੀ) (ਚੰਡੀਗੜ), 9876428641

ਥੀਏਟਰ ਨੂੰ ਸਮਰਪਿਤ ਸਿਰਮੌਰ ਅਦਾਕਾਰ : ਰਾਣਾ ਆਜ਼ਾਦ

 

         

ਪੰਜਾਬ ਦੇ ਜਿਲਾ ਰੂਪਨਗਰ ਦੇ ਪਿੰਡ ਸੀਂਹੋਂ ਮਾਜਰਾ ਵਿਚ ਸ੍ਰ ਗੁਰਦਾਸ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਜਨਮਿਆਂ ਚਾਰ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਰਾਣਾ ਆਜ਼ਾਦ ਬਚਪਨ ਵਿਚ ਹੀ ਆਪਣੇ ਪਰਿਵਾਰ ਦੇ ਨਾਲ ਪਿੰਡ ਛੱਡ ਕੇ ਬਾਗਾਂਵਾਲ਼ੇ (ਮੁਰਿੰਡਾ) ਦਾ ਵਸਨੀਕ ਬਣ ਗਿਆ ਸੀ। ਦਸਵੀਂ ਜਮਾਤ ਕਰਨ ਤੋਂ ਬਾਅਦ ਗਾਣੇ ਲਿਖਣ ਅਤੇ ਐਕਟਿੰਗ ਕਰਨ ਦੇ ਸ਼ੌਂਕ ਨੇ ਅੱਗੇ ਪੜਨ ਦੀ ਉਸਦੀ ਚੇਟਕ ਹੀ ਖਤਮ ਕਰ ਦਿੱਤੀ। ਘਰ ਵਿਚ ਕਲਾਕਾਰੀ ਦਾ ਰੰਗ ਪਹਿਲਾਂ ਹੀ ਖ਼ੂਬ ਚੜਿਆ ਹੋਇਆ ਸੀ, ਕਿਉਂਕਿ ਫੌਜੀ ਬਾਪੂ ਜੀ ਵਧੀਆ ਗੀਤਕਾਰ ਸਨ, ਜਿਨਾਂ ਦੀ ਪੁਸਤਕ, ‘ਫੌਜੀ ਪਰਵਾਨੇ’ ਅਤੇ ‘ਨਿਰਾਲੇ ਦਰਸ਼ਨ’ ਸਾਹਿਤ-ਜਗਤ ਵਿਚ ਚੰਗਾ ਸਥਾਨ ਰੱਖਦੀ ਹੈ।

          ਆਜ਼ਾਦ ਨੇ ਅਪਣੇ ਵੱਡੇ ਭਰਾ ਜਾਣੇ-ਪਛਾਣੇ ਰੰਗਕਰਮੀ ਤੇ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨਾਲ਼ ਮਿਲ ਕੇ,‘ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ’ ਦੀ ਸਥਾਪਨਾ ਕੀਤੀ ਅਤੇ ਥੀਏਟਰ ਦੇ ਬਾਬਾ ਬੋਹੜ ਗੁਰਸ਼ਰਨ ਭਾਜੀ (ਭਾਈ ਮੰਨਾ ਸਿੰਘ ਜੀ) ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਅਣਗਿਣਤ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਨੁੱਕੜ ਨਾਟਕ ਖੇਡੇ। ਚੰਡੀਗੜ ਦੇ ਲੋਕ ਕਲਾ ਭਵਨ, ਟੈਗੋਰ ਥੀਏਟਰ, ਬਾਲ ਭਵਨ ਅਤੇ ਹੋਰ ਵੱਡੀਆਂ ਸਟੇਜਾਂ ਤੋਂ ਨਾਟਕ ਖੇਡਕੇ ਆਪਣੀ ਨਿਵੇਕਲੀ ਨਿੱਗਰ ਪਛਾਣ ਬਣਾਉਂਦਿਆਂ ਚੰਗੀ ਵਾਹ-ਵਾਹ ਖੱਟੀ। 2001 ਵਿਚ,‘ਨੈਸ਼ਨਲ ਸਕੂਲ ਆਫ ਡਰਾਮਾ’ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਾਰੇ ਪੰਜਾਬ ’ਚੋਂ ਅਵਲ ਦਰਜੇ ਦੇ ਚੋਣਵੇਂ 21 ਕਲਾਕਾਰ ਮੁੰਡੇ ਕੁੜੀਆਂ ਦੀ ਚੋਣ ਕੀਤੀ, ਜਿਸ ਵਿਚ ਆਜ਼ਾਦ ਵੀ ਚੁਣਿਆ ਗਿਆ। 21 ਦਿਨਾਂ ਦੀ ਇਹ ਵਰਕਸ਼ਾਪ ਵਿਚ ਮੁੰਬਈ ਤੋਂ ਕਈ ਕਲਾਕਾਰ ਆਏ, ਜਿਨਾਂ ਨੇ ਸਟੇਜ ਦੀਆਂ ਹੋਰ ਵੀ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ। ਏਸ ਵਰਕਸ਼ਾਪ ਨੂੰ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਅਤੇ ਆਤਮਜੀਤ ਜੀ ਚਲਾ ਰਹੇ ਸਨ। ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਮਿਲੇ ਸਰਟੀਫਿਕੇਟ ਅਤੇ ਸਨਮਾਨ ਨੇ ਆਜ਼ਾਦ ਨੂੰ ਉਤਸ਼ਾਹਿਤ ਕਰ ਕੇ ਹੋਰ ਵੀ ਉਚੀਆਂ ਉਡਾਣਾ ਭਰਨ ਲਾ ਦਿੱਤਾ। . .ਗੀਤਕਾਰ ਦੇ ਤੌਰ ਤੇ ਵਿਚਰਦਿਆਂ ਰਾਣਾ ਅਜ਼ਾਦ ਨੇ ਸੈਂਕੜੇ ਹੀ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਲਿਖੇ ਅਤੇ ਸਟੇਜਾਂ ਉਤੇ ਗਾਏ।  ਫਿਰ, ਨੌਜਵਾਨ ਸਾਹਿਤ ਸਭਾ ਮੋਰਿੰਡਾ ਦਾ ਮੈਂਬਰ ਬਣਿਆ ਅਤੇ ਚੰਗੇ ਚੰਗੇ ਸਿਰਮੌਰ ਸਾਹਿਤਕਾਰਾਂ ਦੀ ਸੰਗਤ ਦਾ ਸੁਭਾਗ ਹਾਸਲ ਹੋਇਆ।

          ਚੱਲਦੇ ਚੱਲਦਿਆਂ ਫਿਰ ਰਾਣਾ ਆਜ਼ਾਦ ਨੇ ਖੁਦ ਆਪ ਹੀ ਘਰੇਲੂ ਹਿੰਸਾ ਅਤੇ ਕੰਨਿਆ ਭਰੂਣ ਹੱਤਿਆ ’ਤੇ ਅਧਾਰਿਤ ਸਮਾਜ ਨੂੰ ਸੇਧ ਦਿੰਦੇ ਨਾਟਕ ਲਿਖੇ ਅਤੇ ਪੰਜਾਬ ਦੇ ਕੋਨੇ-ਕੋਨੇ ਵਿਚ ਅਨੇਕਾਂ ਸਟੇਜਾਂ ’ਤੇ ਖੇਡੇ। ਆਜਾਦ ਦੇ ਲਿਖੇ ਨਾਟਕ ‘ਕੂੰਜਾਂ ਦੀਆਂ ਡਾਰਾਂ’ ਦੇ ਟਾਇਟਲ ਗੀਤ ਦੀਆਂ ਸਤਰਾਂ ਦੇਖੋ :

ਸੋਚ ਬਦਲੂਗੀ ਕਦੋਂ ਪੰਜਾਬ ਦੀ ਇਹ,

ਕਾਹਤੋਂ ਕਹਿੰਦੇ ਨੇ ਕੁੜੀਆਂ ਨੂੰ ਬਦਕਾਰਾਂ ?

ਜੋਰ ਕੀ ਹੈ ਰੁੱਤਾਂ ਉੱਤੇ ਚਿੜੀਆਂ ਦਾ,

ਕੁੜੀਆਂ ਹੁੰਦੀਆਂ ਨੇ ਕੂੰਜਾਂ ਦੀਆਂ ਡਾਰਾਂ।’

ਕੋਰਿਓਗ੍ਰਾਫੀ ਦੇ ਰਚੇਤਾ ਮਾਸਟਰ ਤਰਲੋਚਨ ਸਿੰਘ ਜੀ ਦੇ ਕਹਿਣ ’ਤੇ ਵੱਡੇ ਪੱਧਰ ਦੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਰੋਲ ਮੰਗਣ ਨਾਲੋਂ ਆਪ ਹੀ ਧਰਮਿੰਦਰ ਭੰਗੂ ਦੀ ਲਿਖੀ ਕਹਾਣੀ, ‘ਖੁਦਕੁਸ਼ੀ’ ’ਤੇ ਅਧਾਰਿਤ ਟੈਲੀ ਫਿਲਮ ਬਣਾਈ। ਜੋ ਕਿ ਇੱਕ ਮੂਕ ਫਿਲਮ ਹੈ ਤੇ ਜਿਸ ਵਿਚ ਗਰੀਬ ਬੰਦੇ ਦੀ ਤ੍ਰਾਸਦੀ ਪੇਸ਼ ਕੀਤੀ ਗਈ ਹੈ। ਇਸ ਫਿਲਮ ਵਿਚ ਕੋਈ ਵੀ ਡਾਇਲਾਗ ਨਹੀਂ ਹੈ ਅਤੇ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ,‘ਬਾਬਾ ਬੋਹੜ’, ‘ਕਾਰੇ ਨਸ਼ਿਆਂ ਦੇ’ ਅਤੇ ‘ਦਲਦਲ’ ਆਦਿ ਟੈਲੀ ਫਿਲਮਾਂ ਦੇ ਨਾਲ-ਨਾਲ ਆਪਣੀ ਲਿਖੀ ਟੈਲੀ ਫਿਲਮ, ‘ਮੁਰਕੀਆਂ ਬੇਬੇ ਦੀਆਂ’ ਬਣਾਈ। ਅੱਜ-ਕੱਲ ਆਜਾਦ ਆਪਣੀ ਲਿਖੀ ਕਹਾਣੀ ’ਤੇ ਅਧਾਰਿਤ ਫਿਲਮ, ‘ਮਮਤਾ’ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਏਹ ਕਹਾਣੀ ਉਨਾਂ ਮਾਵਾਂ ਲਈ ਹੈ ਜੋ ਅੰਨੀ ਮਮਤਾ ਪਿੱਛੇ ਆਪਣੇ ਬੱਚਿਆਂ ਦੀ ਗਲਤੀ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੰਦੀਆਂ ਹਨ ਅਤੇ ਜਦੋਂ ਤੱਕ ਓਹ ਮਮਤਾ ਦਾ ਪਰਦਾ ਹਟਾ ਕੇ ਸੱਚ ਦੇਖਣ ਦੀ ਕੋਸ਼ਿਸ਼ ਕਰਦੀਆਂ ਹਨ ਉਦੋਂ ਤੱਕ ਸਭ ਕੁਝ ਖਤਮ ਹੋ ਗਿਆ ਹੁੰਦਾ ਹੈ।

          ਜਿਕਰਯੋਗ ਹੈ ਕਿ ਇਸ ਅਦਾਕਾਰ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਛੋਟੇ ਮੋਟੇ ਰੋਲ ਨਿਭਾਏ ਹਨ ਪਰ ਉਸਨੂੰ ਦੁੱਖ ਹੈ ਕਿ ਸੰਨੀ ਦਿਓਲ, ਜੈਕੀ ਸ਼ਰਾਫ ਵਿਵੇਕ ਓਬਰਾਏ ਦੀ ਫਿਲਮ, ‘ਨਕਸ਼ਾ’ ਵਿਚ ਉਸਦਾ ਰੋਲ ਕੱਟ ਦਿੱਤਾ ਗਿਆ। ਆਪਣੀਆਂ ਸਮਾਜ ਸੁਧਾਰਿਕ ਤੇ ਸੇਧਆਤਮਕ ਲਿਖਤਾਂ ਅਤੇ ਅਦਾਕਾਰੀ ਦੁਆਰਾ ਇੰਨਕਲਾਬ ਲਿਆਉਣ ਵਾਲੇ ਐਸੇ ਮਿਹਨਤੀ, ਸਿਦਕੀ, ਸਿਰੜੀ ਸੂਰਬੀਰ ਕ੍ਰਾਂਤੀਕਾਰੀ ਯੋਧੇ ਘਰ-ਘਰ ਨਹੀਂ ਜੰਮਦੇ।  ਥੀਏਟਰ ਖੇਤਰ ਵਿਚ ਛੋਟੇ ਤੋਂ ਲੈਕੇ ਵੱਡੇ-ਤੋਂ-ਵੱਡੇ ਕਿਰਦਾਰ ਨੂੰ ਲਾ-ਜੁਵਾਬ ਕਲਾ ਨਾਲ ਨੇਪਰੇ ਚਾੜਨ ਅਤੇ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਰਾਣਾ ਅਜ਼ਾਦ ਜੀ ਵਰਗੇ ਰੰਗਕਰਮੀਆਂ ਦੀ ਪੰਜਾਬ ਨੂੰ ਅੱਜ ਦਿਨ ਡਾਹਢੀ ਲੋੜ ਹੈ। ਚਾਰ ਦਹਾਕਿਆਂ ਤੋਂ ਯਤਨਸ਼ੀਲ ਇਸ ‘ਲੋਹ-ਪੁਰਸ਼’ ਦੀ ਸੋਚ ਉਡਾਰੀ ਨੂੰ ਨਤਮਸਤਕ ਹੁੰਦਾ ਹੋਇਆ ਇਸ ਇੰਨਕਲਾਬੀ ਮਿਸ਼ਾਲ ਨੂੰ ਹੋਰ ਵੀ ਸਰਗਰਮੀ ਨਾਲ ਜਗਦੀ ਰੱਖਣ ਦਾ ਬਲ ਬਖਸ਼ਦੇ ਰਹਿਣ ਲਈ ਓਸ ਮਾਲਕ ਦੇ ਦਰ ਤੇ ਦੁਆਵਾਂ ਤੇ ਸ਼ੁਭ ਕਾਮਨਾਵਾਂ ਕਰਦਾ ਹਾਂ।

          -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641

ਸੰਪਰਕ : ਰਾਣਾ ਆਜ਼ਾਦ, 9872598830   

ਜੰਮੂ ਤੋਂ ਚੱਲੀ ਸਾਇਕਲ ਰੈਲੀ ਦਾ ਕਰਤਾਰਪੁਰ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ


ਕਰਤਾਰਪੁਰ (ਪਰਮਜੀਤ ਸਾਬੀ)- ਜੰਮੂ ਤੋਂ ਚੱਲੀ ਸਾਇਕਲ ਰੈਲੀ DIGP ਸ. ਬਾਨੂ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ CRPF. ਦੇ ਜਵਾਨਾਂ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁੰਦੀ ਹੋਈ ਕਰਤਾਰਪੁਰ ਪਹੁੰਚੀ ਕਰਤਾਰਪੁਰ ਪਹੁੰਚਣ ਤੇ CRPF. Exmen ਵੈਲਫੇਅਰ ਅੈਸੋਸੀਅੇੇੈਸ਼ਨ ਦੇ ਰਿਟਾਇਰ ਅਫਸਰ ਸਾਹਿਬਾਨ ਸਰਬਜੀਤ ਸਿੰਘ (EX. ਕਮਾਂਡਰ), ਸੁਰਿੰਦਰ ਸਿੰਘ ਭਟਨੂਰਾ (EX-DC), ਛੱਜੂ ਰਾਮ (EX-DC), ਸੁੱਚਾ ਸਿੰਘ CRPF. ਪ੍ਰਧਾਨ ਕਪੂਰਥਲਾ ਅਤੇ ਗੁਰਦੇਵ ਸਿੰਘ ਰਾਏਪੁਰ, ਨਛੱਤਰ ਸਿੰਘ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ DIGP ਸ.  ਬਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰਿਤ  ਕਰਨਾ ਹੈ ਅਤੇ ਇਸ ਰੈਲੀ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਵੀ ਹੈ ਅਤੇ ੳਨਾਂ ਕਿਹਾ ਕਿ ਇਹ ਯਾਤਰਾ 2 ਅਕਤੂਬਰ ਗਾਂਧੀ ਜੈਅੰਤੀ ਵਾਲੇ ਦਿਨ ਵੱਖ ਵੱਖ  ਥਾਂਵਾਂ ਤੋਂ ਹੁੰਦੀ ਹੋਈ  ਰਾਜਧਾਨੀ ਦਿੱਲੀ ਰਾਜਗੜ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰੇਗੀ

ਜ਼ਿਲ੍ਹਾ ਰੋਪੜ ਇਕਾਈ ਵੱਲੋਂ ਕੀਤਾ ਡਾਕਟਰ ਜਸਵੰਤ ਸਿੰਘ ਖੇੜਾ ਦਾ ਸਨਮਾਨ- ਬੀਬੀ ਮਨਜੀਤ ਕੌਰ।

ਖ਼ਬਰਸਾਰ ਪੰਜਾਬ-  ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਰੋਪੜ ਵੱਲੋਂ ਇੱਕ ਅਹਿਮ ਮੀਟਿੰਗ ਲੱਕੀ ਢਾਬਾ ਵਿਖੇ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘੁਵੀਰ ਸਿੰਘ ਬਡਲਾ, ਹਰਵਿੰਦਰ ਸਿੰਘ ਸੈਕਟਰੀ ਇੰਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ।ਇਸ ਮੌਕੇ ਜ਼ਿਲ੍ਹਾ ਇਕਾਈ ਦੀ ਚੇਅਰਪਰਸਨ ਇਸਤਰੀ ਵਿੰਗ ਬੀਬੀ ਮਨਜੀਤ ਕੌਰ ਨੇ ਆਪਣੀ ਪੂਰੀ ਟੀਮ ਨੂੰ ਨਾਲ ਲੈਕੇ ਡਾਕਟਰ ਜਸਵੰਤ ਸਿੰਘ ਖੇੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਕਿਹਾ ਕਿ ਸਮਾਜ ਸੇਵਾ ਕਰਨ ਵਾਲੇ ਵਿਅਕਤੀਆਂ ਦੀ ਆਮ ਲੋਕਾਂ ਨਾਲੋਂ ਵੱਖਰੀ ਪਹਿਚਾਣ ਹੁੰਦੀ ਹੈ ਕਿਉਂਕਿ ਉਹ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਕਰਦੇ ਸਗੋਂ ਈਰਖਾ ਕਰਨ ਵਾਲੇ ਵਿਅਕਤੀਆਂ ਤੋਂ ਹੱਟ ਕੇ ਸਮਾਜ ਸੇਵਾ ਕਰਨੀ ਪਸੰਦ ਕਰਦੇ ਹਨ। ਸਮਾਜ ਸੇਵਾ ਵਿਚ ਤੇਜ਼ੀ ਨਾਲ ਉਭਰ ਰਿਹਾ ਨਾਂ ਬੀਬੀ ਮਨਜੀਤ ਕੌਰ ਹਰ ਪੱਖੋਂ ਸਮਾਜ ਸੇਵਾ ਨੂੰ ਪਹਿਲ ਦੇ ਆਧਾਰ ਤੇ ਅਪਨਾਉਂਦੀ ਜਾ ਰਹੀ ਹੈ ਪਰਮਾਤਮਾ ਜੀ ਇਸ ਨੂੰ ਚੰਗੀ ਬੁੱਧੀ ਅਤੇ ਬਲ ਬਖਸ਼ਣ । ਹੋਰਨਾਂ ਤੋਂ ਇਲਾਵਾ ਫੌਜਾ ਸਿੰਘ ਧਨੌਰੀ ਪੰਜਾਬ ਪ੍ਰਧਾਨ, ਸੁਲੱਖਣ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਸੰਧੂ, ਗੁਰਸ਼ਰਨਜੀਤ ਸਿੰਘ, ਜਸਪਾਲ ਸਿੰਘ, ਜਸਪ੍ਰੀਤ ਕੌਰ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਅਤੇ ਪਰਮਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਸਰਕਲ ਪਤਾਰਾ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
 ਸਯੁੱਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਬੰਦ ਦੀ ਕਾਲ ਤੇ ਸਰਕਲ ਪਤਾਰਾ ਵਾਸੀਆਂ ਨੇ ਪਿੰਡ ਜੋਹਲਾਂ ਦੇ ਮੇਨ ਸਵਾਗਤੀ ਗੇਟ ਸਾਹਮਣੇ ਟਰੈਕਟਰ ਟਰਾਲੀਆਂ ਰੋ੍ਹਡ ਤੇ ਲਗਾ ਕੇ ਸੈਂਟਰ ਦੀ ਮੋਦੀ ਸਰਕਾਰ ਖਿਲਾਫ ਗੁੱਸਾ ਜਾਹਰ ਕਰਦੇ ਹੋਏ ਜਿਥੇ ਰੋਡ ਜਾਮ ਕੀਤਾ ਉਥੇ ਧਰਨਾਂ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸਰਗਰਮ ਕਿਸਾਨ ਆਗੂ ਤੇ ਪਿੰਡ ਬੋਲੀਨਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੰੜਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਰਤ ਦੇਸ਼ ਦੇ ਕਿਸਾਨਾਂ ਦੀ ਸੁਣਵਾਈ ਨਾ ਕਰਕੇ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਜਿਸਨੂੰ ਕਦੇ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਕਾਲੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਆਖਰੀ ਸਾਹ ਤੱਕ ਸੰਘਰਸ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ 27 ਸਤੰਬਰ ਦੇ ਭਾਰਤ ਬੰਦ ਦੀ ਕਾਲ ਨੂੰ ਸਰਕਲ ਪਤਾਰਾ ਦੇ ਕਿਸਾਨ ਭਰਾਵਾਂ ਨੇ ਭਰਵਾ ਹੁੰਗਾਰਾ ਦਿੰਦੇ ਹੋਏ ਧਰਨੇ ਨੂੰ ਸਫਲ ਕੀਤਾ ਹੈ। ਉਨ੍ਹਾਂ ਕਿਹਾ ਕਿਸਾਨੀ ਸੰਘਰਸ਼ ਨੂੰ 10 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਸੈਕੜੇਂ ਕਿਸਾਨ ਵੀਰ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਅੱਜ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਜਾਮ ਲਗਾਇਆ ਗਿਆ ਹੈ। ਇਸ ਮੌਕੇ ਗੁਰਦੀਪ ਸਿੰਘ ਫੰਗੂੜਾ ਸਾਬਕਾ ਸਰਪੰਚ ਬੋਲੀਨਾ, ਹਰਦੇਵ ਸਿੰਘ ਸਰਪੰਚ ਨੋਲੀ, ਬੂਟਾ ਸਿੰਘ ਨੋਲੀ, ਜਸਵੀਰ ਸਿੰਘ ਸਰਪੰਚ ਨੰਗਲ ਫਤਿਹ ਖਾਂ,ਕਮਲਜੀਤ ਸਿੰਘ, ਬਲਵੀਰ ਸਿੰਘ ਕੋਟਲੀ, ਜਸਵੀਰ ਸਿੰਘ, ਪਰਮਿੰਦਰ ਸਿੰਘ ਚਾਂਦਪੁਰ, ਅਵਤਾਰ ਸਿੰਘ ਚਾਂਦਪੁਰ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ ਪਤਾਰਾ, ਗੁਰਮੀਤ ਸਿੰਘ, ਹਰਮਨਦੀਪ ਸਿੰਘ, ਦਵਿੰਦਰ ਸਿੰਘ, ਬਿੱਕਰ ਸਿੰਘ, ਹਰਜਿੰਦਰ ਸਿੰਘ ਜੋਹਲ, ਸੁੱਚਾ ਸਿੰਘ ਚੋਹਕਾਂ, ਜੀਤਾ ਚੋਹਕਾਂ, ਜੋਤੀ ਬਾਘਾ, ਰਾਜਪਾਲ ਰਾਜੂ ਬੋਲੀਨਾ ਅਤੇ ਹੋਰ ਹਾਜ਼ਰ ਸਨ।

ਖੇਤੀ ਕਾਨੂੰਨਾਂ ਖਿਲਾਫ ਪਿੰਡ ਹਜ਼ਾਰਾ ਵਿੱਚ ਕਿਸਾਨ ਸੜਕਾਂ ‘ਤੇ ਉਤਰੇ, ਲਗਾਇਆ ਧਰਨਾਂ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਯੁੱਕਤ ਕਿਸਾਨ ਮੋਰਚੇ ਵਲੋਂ ਸੋਮਵਾਰ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ, ਅਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਰਕਲ ਪਤਾਰਾ ਦੇ ਪਿੰਡ ਹਜ਼ਾਰਾ ਦੇ ਕਿਸਾਨ ਭਰਾਵਾਂ ਅਤੇ ਪਿੰਡ ਵਾਸੀਆਂ ਨੇ ਮੇਨ ਹੁਸ਼ਿਆਰਪੁਰ-ਰਾਮਾਮੰਡੀ ਰੋ੍ਹਡ ਤੇ ਜਾਮ ਲਗਾ ਕੇ ਧਰਨਾਂ ਪ੍ਰਦਰਸ਼ਨ ਕਰਦੇ ਹੋਏ ਸੈਂਟਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਹਜ਼ਾਰਾ ਅਤੇ ਲਾਗਲੇ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ। ਜਾਣਕਾਰੀ ਦਿੰਦੇ ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦੀ ਮੰਗ ਨੂੰ ਲੈ ਕੇ ਇਹ ਧਰਨਾਂ ਲਗਾਇਆ ਗਿਆ ਹੈ। ਜਿਸ ਵਿੱਚ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ ਹੈ ਅਤੇ ਇਹ ਧਰਨਾਂ ਸਵੇਰੇ 6 ਵਜੇ ਤੋਂ ਸਾਮ ਤੱਕ ਲਗਾਇਆ ਜਾਵੇਗਾ। ਇਸ ਮੌਕੇ ਲਖਵੀਰ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, ਮੱਖਣ ਸਿੰਘ, ਜਗੀਰ ਸਿੰਘ, ਪ੍ਰਦੀਪ ਸਿੰਘ, ਜਸਪ੍ਰੀਤ ਸਿੰਘ, ਪਰਮਵੀਰ ਸਿੰਘ, ਅਤਿੰਦਰ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ, ਅਜੈਬ ਸਿੰਘ, ਜਸਦੀਪ ਸਿੰਘ, ਸਰਬਜੀਤ ਸਿੰਘ, ਪਲਵਿੰਦਰ ਸਿੰਘ ਅਤੇ ਹੋਰ ਕਿਸਾਨ ਭਾਈਚਾਰੇ ਦੇ ਲੋਕ ਅਤੇ ਪਿੰਡ ਵਾਸੀ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਦਾ ਵਫਦ ਮਾਂ ਸਵਰਨ ਦੇਵਾ ਜੀ ਦੇ ਦਰਬਾਰ ਨਤਮਸਤਕ


ਫਗਵਾੜਾ:27 ਸਤੰਬਰ:(ਹਰੀਸ਼ ਭੰਡਾਰੀ)- ਸਰਬ ਨੌਜਵਾਨ ਸਭਾ ਰਜਿ ਫਗਵਾੜਾ ਦਾ ਇੱਕ ਵਫਦ ਗੁਰੂ ਮਾਂ ਸਵਰਨ ਦੇਵਾ ਜੀ ਮਾਤਾ ਜੀ ਦੇ ਦਰਬਾਰ ਪਿੰਡ ਮੋਰੋਂ ਵਿਖੇ  ਵਿਖੇ ਗੁਰੁ ਮਾਂ ਸਵਰਨ ਦੇਵਾ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਿਆ ਅਤੇ ਉਹਨਾਂ ਨੂੰ ਸਰਬ ਨੌਜਵਾਨ ਸਭਾ ਵੱਲੋਂ ਕਰਵਾਏ ਜਾ ਰਹੇ ਜਰੂਰਤਮੰਦ ਲੜਕੀਆਂ ਦੇ ਵਿਆਹ ਅਤੇ ਮਾਤਾ ਜੀ ਦੀ ਚੌਂਕੀ ਲਈ ਸੱਦਾ ਪੱਤਰ ਦਿੱਤਾ ਗਿਆ।ਇਸਮੌਕੇ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਡਾਕਟਰ ਵਿਜੇ ਕੁਮਾਰ ਜਨਰਲ ਸਕੱਤਰ, ਗੁਰਦੀਪ ਸਿੰਘ ਤੁਲੀ, ਨਰਿੰਦਰ ਸਿੰਘ ਸੈਣੀ, ਜਸ਼ਨ ਮਹਿਰਾ ਆਦਿ ਹਾਜਿਰ ਸਨ।

Sunday, 26 September 2021

ਬੀ.ਜੇ.ਡੀ ਸਰਬੱਤ ਦਾ ਭਲਾ ਸੰਸਥਾ ਵੱਲੋਂ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਲਈ ਖੂਨਦਾਨ ਕੈੰਪ ਲਗਾਇਆ




ਕੈੰਪ 'ਚ 73 ਖ਼ੂਨਦਾਨੀਆ ਨੇ ਕੀਤਾ ਖ਼ੂਨਦਾਨ...

ਆਦਮਪੁਰ 26 ਸਤੰਬਰ (ਜਸਵਿੰਦਰ ਦੂਹੜਾ)- ਖੂਨਦਾਨ ਮਹਾਂ ਦਾਨ ਹੈ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਖੂਨਦਾਨ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਕੈਂਪ ਬੰਦ ਹੋ ਚੁੱਕੇ ਸਨ ਪਰ ਹੁਣ ਇਹ ਕੈਂਪ ਫਿਰ ਤੋਂ ਸਰਕਾਰ ਵੱਲੋਂ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਕੋਰੋਨਾ ਦੇ ਦੌਰਾਨ ਵੀ ਹਸਪਤਾਲਾਂ 'ਚ ਖੂਨ ਦੀ ਵੱਡੀ ਕਮੀ ਦੇਖੀ ਗਈ ਸੀ। ਹੁਣ ਫਿਰ ਤੋਂ ਖੂਨ ਦਾਨ ਕਰਨ ਦੇ ਲਈ ਬਲੱਡ ਬੈਂਕਾਂ ਖੁੱਲ੍ਹ ਚੁੱਕੀਆਂ ਹਨ ਅਤੇ ਕੋਈ ਵੀ ਸਮਾਜ ਸੇਵੀ ਆਪਣੀ ਇੱਛਾ ਅਨੁਸਾਰ ਖੂਨ ਦਾਨ ਕਰ ਸਕਦਾ ਹੈ ਤਾਂ ਜੋ ਖੂਨ ਦਾਨ ਕਰਨ ਨਾਲ ਕਿਸੇ ਜ਼ਰੂਰਤਮੰਦ ਦੀ ਮਦਦ ਹੋ ਸਕੇ।


ਉਪਰੋਕਤ ਸ਼ਬਦ ਬਾਬਾ ਜਵਾਹਰ ਦਾਸ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਸਰਕਾਰੀ ਕੰਨਿਆ ਸੀਨੀ. ਸੈਕੰ.ਸਕੂਲ ਖੁਰਦਪੁਰ (ਆਦਮਪੁਰ) ਵਿਖੇ ਸਵਰਗਵਾਸੀ ਅਵਤਾਰ ਸਿੰਘ ਦੀ ਯਾਦ ਵਿੱਚ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਲਈ ਖੂਨਦਾਨ ਲਗਾਏ ਖ਼ੂਨਦਾਨ ਤੇ ਮੈਡੀਕਲ ਕੈੰਪ ਦੌਰਾਨ ਕਹੇ। ਇੱਥੇ ਉਨ੍ਹਾਂ ਇਹ ਵੀ ਦੱਸਿਆ ਕਿ ਕੈੰਪ 'ਚ 73 ਖ਼ੂਨਦਾਨੀਆ ਨੇ ਖ਼ੂਨਦਾਨ ਕੀਤਾ। ਡਾ. ਮਨਦੀਪ ਕੌਰ (ਸਿਵਲ ਹਸਪਤਾਲ ਜਲੰਧਰ ) ਨੇ ਦੱਸਿਆ ਕਿ ਖੂਨ ਦਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਰਕਾਰ ਵੱਲੋਂ ਕੈਂਪ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਸਰਕਾਰ ਨੇ ਫਿਰ ਖ਼ੂਨ ਦਾਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਬਲੱਡ ਬੈੰਕਾਂ 'ਚ ਖੂਨ ਦੀ ਕਮੀ ਆਈ ਹੈ। ਅਸੀਂ  ਫਿਰ ਤੋਂ  ਖ਼ੂਨਦਾਨ ਕਰਕੇ ਬਲੱਡ ਬੈਂਕਾਂ 'ਚ ਖੂਨ ਦੀ ਕਮੀ ਨੂੰ ਪੂਰਾ ਕਰੀਏ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਬਾਘਾ ਬੋਲੀਨਾ ਨੇ ਕਿਹਾ ਕਿ ਖੂਨਦਾਨ ਕਰਨਾ, ਮਹਾਂਦਾਨ ਹੈ ਕਿਉਂਕਿ ਖੂਨਦਾਨ ਕਰਨ ਦੇ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਖ਼ੂਨ ਦੀ ਕਮੀ ਆਈ ਸੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਖੂਨ ਬਲੱਡ ਬੈਂਕ ਚੋਂ ਲੈਣ ਦੇ ਲਈ ਮੁਸ਼ਕਿਲਾਂ ਪੇਸ਼ ਆਈਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਸਮਾਜ ਸੇਵੀਆਂ ਨੂੰ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕਰਕੇ ਖੂਨ ਦਾਨ ਕੈਂਪ ਜ਼ਿਆਦਾ ਤੋਂ ਜ਼ਿਆਦਾ ਲਗਾਉਣ ਦੀ ਆਗਿਆ ਦੇਵੇ। ਇਸ ਮੌਕੇ ਸਮਾਜ ਸੇਵੀ ਕਮਲਜੀਤ ਸਿੰਘ ਆਜ਼ਾਦ ਨੇ ਦੱਸਿਆ ਕਿ ਕੋਰੋਨਾ ਦੌਰਾਨ ਖੂਨਦਾਨੀਆਂ 'ਚ ਖੂਨਦਾਨ ਕਰਨ ਦੇ ਲਈ ਥੋੜ੍ਹੀ ਝਿਜਕ ਸੀ ਪਰ ਹੁਣ ਫਿਰ ਸਰਕਾਰ ਨੇ ਖ਼ੂਨਦਾਨ ਕਰਨ ਦੇ ਲਈ ਕੈਂਪ ਆਯੋਜਿਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਕੈਂਪਾਂ 'ਚ ਨੌਜਵਾਨ ਖੂਨਦਾਨ ਕਰਕੇ ਚੰਗੇ ਨਾਗਰਿਕ ਵਜੋਂ ਸਮਾਜ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੀ। ਇਸ ਮੌਕੇ ਰਣਜੀਤ ਕੌਰ ਲੈਬ. ਅਸਿਸਟਿਡ, ਮਨੀਸ਼ਾ ਸਟਾਫ਼ ਨਰਸ, ਡਾ.ਸੁਮਨਪ੍ਰੀਤ ਕੌਰ, ਡਾ. ਜਸਦੀਪ ਬਿਰਦੀ, ਸਖਜਿੰਦਰ ਸਿੰਘ, ਤੀਰਥ ਸਿੰਘ ਕਡਿਆਣਾ, ਲਵਲੀ ਸਲਾਲਾ, ਆਕਾਸ਼ ਚੁੰਬਰ, ਮਨਪ੍ਰੀਤ , ਇੰਦਰਜੀਤ ਸਿੰਘ, ਮਦਨ ਲਾਲ ਖੁਰਦਪੁਰ, ਸੁਖਵਿੰਦਰ ਫ਼ੌਜ਼ੀ ਵੀ ਹਾਜ਼ਰ ਰਹੇ।

ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਹਮਾਇਤ ਕਰਦੀ ਹੈ- ਰਾਮ ਸਿੰਘ ਬੋਲੀਨਾ


ਜਲੰਧਰ (ਖ਼ਬਰਸਾਰ ਪੰਜਾਬ)-
 ਕਿਸਾਨ ਭਾਈਚਾਰੇ ਵੱਲੋਂ 27 ਸਤੰਬਰ 2021 ਭਾਰਤ ਬੰਦ ਦੇ ਸੱਦੇ ਨੂੰ ਆਜ਼ਾਦ ਸਮਾਜ ਪਾਰਟੀ ਅਤੇ ਤੀਸਰੇ ਫਰੰਟ ਨੇ ਸਮਰਥਨ ਕਰਨ ਦਾ ਇਹ ਐਲਾਨ ਕੀਤਾ ਹੈ। ਪਾਰਟੀ ਪ੍ਰਧਾਨ ਪੰਜਾਬ ਰਜੀਵ ਕੁਮਾਰ ਲਵਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਉਨ੍ਹਾਂ ਕਿਹਾ ਜ਼ਿਲ੍ਹਿਆਂ ਵਿੱਚ ਕਿਸਾਨ ਭਰਾਵਾਂ ਵੱਲੋਂ ਲਗਾਏ ਧਰਨੇ ਦੌਰਾਨ ਉਨ੍ਹਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ ਜਾਵੇ। ਜਾਣਕਾਰੀ ਦਿੰਦੇ ਰਾਮ ਸਿੰਘ ਬੁਲੀਨਾ ਇੰਚਾਰਜ ਆਜ਼ਾਦ ਸਮਾਜ ਪਾਰਟੀ  ਦੋਆਬਾ ਜ਼ੋਨ ਨੇ ਦੱਸਿਆ ਪਾਰਟੀ ਵਰਕਰਾਂ ਨੂੰ 27 ਸਤੰਬਰ ਨੂੰ ਬੰਦ ਦੇ ਸੱਦੇ ਨੂੰ ਪੂਰਨ ਸ਼ਾਂਤਮਈ ਢੰਗ ਨਾਲ ਸਫਲ ਬੁਲਾਉਣ ਪਾਰਟੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ  ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਹ ਖੇਤੀ ਕਾਨੂੰਨ ਦੇ ਬਿੱਲ ਵਾਪਸ ਲੈਣੇ ਚਾਹੀਦੇ ਹਨ ਅਤੇ ਕਿਸਾਨ ਭਰਾਵਾਂ ਦਾ ਹਰ ਪੱਖੋਂ ਸਾਥ ਦੇ ਕੇ ਉਨ੍ਹਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ।

ਪਵਾਰ ਜਠੇਰਿਆਂ ਦੇ ਸਲਾਨਾਂ ਜੋੜ ਮੇਲੇ ਤੇ ਸੰਗਤਾਂ ਦੀਆਂ ਲੱਗੀਆਂ ਭਾਰੀ ਰੌਣਕਾਂ


ਜਲੰਧਰ (ਖ਼ਬਰਸਾਰ ਪੰਜਾਬ)-
 ਸਰਕਲ ਪਤਾਰਾ ਜਲੰਧਰ ਦੇ ਪਿੰਡ ਜੈਤੇਵਾਲੀ ਵਿੱਖੇ ਪਵਾਰ ਜਠੇਰਿਆਂ ਦੇ ਸਥਾਨ ਤੇ ਸਲਾਨਾਂ ਜੋੜ ਮੇਲਾ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਂਪਾ ਦੇ ਭੋਗ ਪਾਏ ਗਏ ਅਤੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ। ਇਸ ਮੌਕੇ ਰਾਗੀ ਭਾਈ ਹਰਭਜਨ ਸਿੰਘ ਸੋਤਲਾ ਹੁਸ਼ਿਆਰਪੁਰ, ਕਿਰਪਾਲ ਸਿੰਘ ਵਿਰਦੀ ਡੀਂਗਰੀਆਂ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ।

ਜੋੜ ਮੇਲੇ ਤੇ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰਨ ਲਈ ਲਾਇਨਾਂ ਵਾਲੀ ਕੁੱਲੀ ਦਰਬਾਰ ਬਾਬਾ ਭਗਤ ਸ਼ਾਹ ਦੇ ਮੁੱਖ ਸੇਵਾਦਾਰ ਵਿਜੈ ਕੁਮਾਰ ਸੰਗਤਾਂ ਸਮੇਤ ਪੁੱਜੇ। ਇਸ ਮੌਕੇ ਸਾਬਕਾ ਕੈਪਟਨ ਹਰੀ ਓਮ, ਮਨਜੀਤ ਸਿੰਘ ਪ੍ਰਧਾਨ, ਸਤਪਾਲ ਸਿੰਘ, ਸਵਰਨ ਸਿੰਘ, ਸੋਮ ਲਾਲ, ਜੋਗਾ ਸਿੰਘ, ਅਮਿਤ ਪਵਾਰ, ਨਰਿੰਦਰ ਕੁਮਾਰ, ਅਮਨਦੀਪ ਪਵਾਰ, ਜੋਗਿੰਦਰਪਾਲ, ਲਾਭ ਚੰਦ, ਸੁਖਦੇਵ ਰਾਜ, ੁਪਮਰਜੀਤ, ਯੋਗ ਧਿਆਨ, ਬਲਜੀਤ, ਰਾਜਾ, ਗੁਰਪ੍ਰੀਤ, ਅਜੇ ਪਵਾਰ, ਮੰਗਤ ਰਾਮ, ਜੋਗਿੰਦਰਪਾਲ, ਰਾਮ ਸਰੂਪ, ਜਤਿੰਦਰਪਾਲ, ਰਾਮ ਦਾਸ, ਸੁਰਿੰਦਰਪਾਲ, ਰਾਮ ਰਤਨ ਮਹਿਮੀ, ਬਲਵੀਰ ਮਹਿਮੀ, ਕਾਂਸ਼ੀ ਰਾਮ, ਬਲਵੀਰ ਚੰਦੜ, ਸੰਦੀਪ ਕੁਮਾਰ, ਅਮਰਜੀਤ ਪੰਚ, ਵਿਨੋਦ ਕੁਮਾਰ ਪੰਚ, ਪਰਮਵੀਰ ਪੰਚ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 



ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਦੀ ਹੋਈ ਵਿਸ਼ੇਸ਼ ਮਟਿੰਗ

ਹੁਣ ਲੋਕਾਂ ਤੋਂ ਰਿਸ਼ਵਤਾਂ ਲੈਣ ਵਾਲਿਆਂ ਖਿਲਾਫ ਛੇੜਾਗੇ ਵਿਸ਼ੇਸ਼ ਮੁਹਿੰਮ- ਸੁਰਿੰਦਰ ਸਿੰਘ ਕੈਰੋਂ


ਜਲੰਧਰ (ਖ਼ਬਰਸਾਰ ਪੰਜਾਬ)- ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਰਜ਼ਿ ਦੇ ਸਮੂਹ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਅਗਵਾਹੀ ਵਿੱਚ ਗੁਰੂ ਨਾਨਕ ਮਾਰਕੀਟ ਲੰਮਾਂ ਪਿੰਡ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਮੈਂਬਰਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੱਕ ਸਾਲ ਪਹਿਲਾ ਲੋਕਾਂ ਸੇਵਾ ਤਹਿਤ ਬਣਾਈ ਗਈ ਸੀ। ਉਨ੍ਹਾਂ ਕਿਹਾ ਜਿਲ੍ਹਾ ਜਲੰਧਰ ਵਿੱਚ ਕਿਸੇ ਵਿਆਕਤੀ ਪਾਸੋਂ ਕੋਈ ਕੰਮ ਕਰਵਾਉਣ ਲਈ ਰਿਸ਼ਵਤ ਦੀ ਮੰਗ, ਲੜਕੀ ਦੇ ਵਿਆਹ ਦੋਰਾਨ ਦਾਜ ਦਹੇਜ਼ ਦੀ ਮੰਗ ਜਾਂ ਕਿਸੇ ਧੀ, ਭੈਣ ਨਾਲ ਬਦਸਲੂਕੀ ਕਰਦਾ ਤਾਂ ਉਹ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਵਲੋਂ ਪੀੜਤ ਨੂੰ ਇਨਸਾਫ ਦਿਵਾਉਣ ਲਈ ਪਹਿਲ ਕਦਮੀਂ ਕੀਤੀ ਜਾਵੇਗੀ। ਉਨ੍ਹਾਂ ਨਸ਼ੇ ਦੇ ਖਾਤਮੇ, ਮਿਲਾਵਟੀ ਵਸਤਾਂ ਅਤੇ ਲਈ ਜਿਲ੍ਹਾ ਭਰ ਵਿੱਚ ਹੋ ਰਹੇ ਕਰਾਇਮ ਨੂੰ ਖਤਮ ਕਰਨ ਲਈ ਐਂਟੀ ਕਰਾਇਮ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਪੰਜਾਬ ਪੁਲਿਸ ਦਾ ਹਰ ਪੱਖੋਂ ਸਾਥ ਦੇਵੇਗੀ। ਉਨ੍ਹਾਂ ਹਰ ਮੈਂਬਰ ਅਪੀਲ ਕੀਤੀ ਹੈ ਕਿ ਉਹ ਹਰ ਇਕ ਇਨਸਾਨ ਦੀ ਮੱਦਦ ਨਿਸਵਾਰਥ ਪਹਿਲ ਦੇ ਅਧਾਰ ਤੇ ਕਰੇ। ਇਸ ਮੌਕੇ ਤੇ ਦਲਜੀਤ ਸਿੰਘ ਅਰੌੜਾ, ਤਲਵਿੰਦਰ ਸਿੰਘ ਬਾਬਾ, ਲਖਵਿੰਦਰ ਸਿੰਘ, ਯਸ਼ਪਾਲ ਸਫਰੀਂ, ਪ੍ਰਦੀਪ ਕੁਮਾਰ ਜੁਲਕਾ, ਮੋਹਨ ਲਾਲ ਅਰੋੜਾ, ਸੁਖਵਿੰਦਰ ਸਿੰਘ, ਸ਼ਿਵ ਕੁਮਾਰ, ਪਿ੍ਰੰਸ ਮਲਹੋਤਰਾ, ਵਿਸ਼ਾਲ, ਜਸਵਿੰਦਰ, ਅਸਵਨੀਂ ਕੁਮਾਰ, ਸਾਜ਼ਨ ਅਰੌੜਾ, ਰੋਹਿੱਤ ਕੁਮਾਰ, ਗੁਰਜੀਤ ਸਿੰਘ, ਹਰਿੰਦਰ ਸਿੰਘ ਚਿਟਕਾਰਾ, ਅਮਰਜੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।



Saturday, 25 September 2021

ਸੁਸਾਇਟੀ ਵਲੋਂ ਕਰਜ਼ਾ ਨਾ ਮੁਆਫ ਕਰਨ ਤੇ ਪਿੰਡ ਨੌਗੱਜਾ ਵਾਸੀਆਂ ਵਿੱਚ ਭਾਰੀ ਰੋਹ

ਅਗਰ ਹੋਰਾਂ ਦੇ ਕਰਜ਼ੇ ਮੁਆਫ ਹੋਏ ਹਨ, ਤਾਂ ਸਾਡੇ ਪਿੰਡ ਵਾਸੀਆਂ ਦੇ ਕਰਜ਼ੇ ਮੁਆਫ ਹੋਣ- ਮਹਿੰਦਰਪਾਲ ਨੌਗੱਜਾ


ਜਲੰਧਰ (ਖ਼ਬਰਸਾਰ ਪੰਜਾਬ)- ਪਿੰਡ ਨੌਗੱਜਾ ਦੀ, ਨੌਗੱਜਾ ਕੋ-ਆਪ.ਬਹੁਮੰਤਵੀ ਸਰਵਿਸ ਸੋਸਾਇਟੀ ਲਿਮ. ਵਲੋਂ ਪਿੰਡ ਦੇ ਖਾਤਾਧਾਰਕ ਵਸਨੀਕਾਂ ਦੇ ਕਰਜ਼ੇ ਨਾ ਮੁਆਫ ਕਰਨ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਬਾਕੀ ਲੋਕਾਂ ਵਾਂਗ ਵੀ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪਿੰਡ ਦੀ ਵਸਨੀਕ ਨੀਲਮ, ਬੂਟਾ ਰਾਮ, ਅਮਰਜੀਤ ਕੌਰ, ਜੋਗਿੰਦਰ ਕੌਰ, ਕੁਲਵਿੰਦਰ ਕੌਰ, ਮਹਿੰਦਰ ਕੌਰ, ਰਾਜ਼ੇਸ਼ ਕੁਮਾਰ, ਅਲਵੀਨਾ, ਸ਼ਕੁੰਤਲਾ ਦੇਵੀ, ਅਮਰਜੀਤ ਕੌਰ, ਪਵਨ ਕੁਮਾਰ, ਪਰਮਿੰਦਰ ਕੌਰ, ਪ੍ਰਕਾਸ਼ ਕੌਰ, ਰਾਣੀ ਦੇਵੀ, ਜੋਗਿੰਦਰ ਕੌਰ, ਮਨਜੀਤ ਕੌਰ, ਸੁਚਾਰ ਰਾਮ, ਸੁਭਾਸ਼ ਗਿੱਲ, ਵਿਕਰਮ ਦੀਪ, ਹੰਸ ਰਾਜ, ਸਰਦਾਰਾ ਸਿੰਘ, ਗੁਰਪਾਲ ਸਿੰਘ, ਚਰਮ ਦਾਸ, ਅਵਤਾਰ ਚੰਦ, ਗੁਰਦਿਆਲ ਚੰਦ, ਨਿਰਮਲ ਚੰਦ, ਜਸਵਿੰਦਰਪਾਲ, ਸਰਵਣ ਰਾਮ, ਬਲਜੀਤ ਕੁਮਾਰ, ਬਲਜਿੰਦਰ ਕੁਮਾਰ, ਹਰਜਿੰਦਰ ਕੁਮਾਰ, ਅਸ਼ਰੂ ਰਾਮ, ਹਜ਼ਾਰਾ ਰਾਮ ਅਤੇ ਸਮਾਜ ਸੇਵਕ ਮਹਿੰਦਰਪਾਲ ਨੌਗੱਜਾ ਨੇ ਦਸਿਆ ਕਿ ਪਿੰਡ ਨੌਗੱਜਾ ਦੇ ਲਾਗਲੇ ਪਿੰਡਾਂ ਦੀਆਂ ਕਈ ਸੋਸਾਇਟੀਆਂ ਵਿੱਚੋਂ ਜਿਨ੍ਹਾਂ ਲੋਕਾਂ ਨੇ ਕਰਜ਼ੇ ਲਏ ਹੋਏ ਸਨ। ਉਹ ਸਰਕਾਰ ਦੇ ਹੁੱਕਮਾਂ ਤਹਿਤ ਸਾਰੇ ਮੁਆਫ ਕੀਤੇ ਗਏ ਹਨ। ਪਰ ਪਿੰਡ ਨੌਗੱਜਾ ਦੇ ਵਸਨੀਕਾਂ ਦੇ ਕਰਜ਼ੇ ਅਜੇ ਤੱਕ ਸੋਸਾਇਟੀ ਵਲੋਂ ਮੁਆਫ ਨਹੀਂ ਕੀਤੇ ਗਏ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ। 

ਸਰਕਾਰ ਪਿੰਡ ਨੌਗੱਜਾ ਵਾਸੀਆਂ ਦੇ ਕਰਜ਼ੇ ਵੀ ਮੁਆਫ ਕਰੇ- ਮਹਿੰਦਰਪਾਲ

ਸਮਾਜ ਸੇਵੀਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਮਹਿੰਦਰਪਾਲ ਨੌਗੱਜਾ ਨੇ ਕਿਹਾ ਇਹ ਸਾਰੇ ਪਿੰਡ ਨੌਗੱਜਾ ਵਾਸੀ ਹਰ ਰੋਜ਼ ਕਮਾ ਕੇ ਖਾਣੇ ਵਾਲੇ ਲੋਕ ਹਨ ਅਤੇ ਮੇਹਨਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਖੇਤ ਮਜ਼ਦੂਰਾਂ, ਭੂਮੀਹੀਨ ਵਿਆਕਤੀਆਂ ਦੇ ਸੋਸਾਇਟੀਆਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਜੋ ਕਿ ਇਸ ਸਮੇਂ ਐਕਸ਼ਨ ਵਿੱਚ ਹੈ ਪਰ ਪਿੰਡ ਨੌਗੱਜਾ ਸੋਸਾਇਟੀ ਅਜੇ ਤੱਕ ਕਰਜ਼ੇ ਮੁਆਫ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਹਲਕਾ ਵਿਧਾਇਕ ਨੂੰ ਵੀ ਨੂੰ ਇਹ ਕਰਜ਼ਾ ਮੁਆਫੀ ਲਈ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਨੌਗੱਜਾ ਵਾਸੀਆਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣ।  

ਕੀ ਕਿਹਾ ਸੋਸਾਇਟੀ ਦੇ ਸੈਕਟਰੀ ਨੇ- ਜਦ ਇਸ ਮਸਲੇ ਸਬੰਧੀ ਸੋਸਾਇਟੀ ਦੇ ਸੈਕਟਰੀ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸੋਸਾਇਟੀਆਂ ਦੋ ਤਰਾਂ ਦੀਆਂ ਹੁੰਦੀਆਂ ਹਨ ਆਨਫੰਡ ਸੋਸਾਇਟੀ ਅਤੇ ਬੈਕਾਂ ਤੋਂ ਕਰਜ਼ਾ ਲੈ ਕੇ ਦੇਣ ਵਾਲੀ ਸੋਸਾਇਟੀ ਉਨ੍ਹਾਂ ਕਿਹਾ ਪਿੰਡ ਨੌਗੱਜਾ ਦੀ ਸੋਸਾਇਟੀ ਆਨਫੰਡ ਸੋਸਾਇਟੀ ਹੈ। ਉਨ੍ਹਾਂ ਕਿਹਾ ਬਾਕੀ ਕਈ ਸੋਸਾਇਟੀਆਂ ਬੈਕ ਤੋਂ ਕਰਜ਼ੇ ਲੈ ਦਿੰਦੀਆਂ ਹਨ। ਉਨ੍ਹਾਂ ਕਿਹਾ ਨੋਗੱਜਾ ਸੋਸਾਇਟੀ ਆਪਣੇ ਫੰਡ ਨਾਲ ਚੱਲਦੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਬੈਕਾਂ ਨਾਲ ਸਬੰਧਿਤ ਸੋਸਾਇਟੀਆਂ ਦੇ ਕਰਜ਼ੇ ਮੁਆਫ ਕੀਤੇ ਹਨ। ਉਨ੍ਹਾਂ ਕਿਹਾ ਨੌਗੱਜਾ ਸੋਸਾਇਟੀ ਆਪਣੇ ਫੰਡ ਨਾਲ ਚੱਲਦੀ ਹੈ ਜੋ ਕਿ ਸਰਕਾਰ ਦੀ ਕਰਜ਼ੇ ਮੁਆਫੀ ਵਾਲੀ ਸਕੀਮ ਤੋਂ ਅਧੂਰੀ ਹੈ। ਉਨ੍ਹਾਂ ਕਿਹਾ ਆਪਣੇ ਫੰਡ ਨਾਲ ਚੱਲਣ ਵਾਲੀ ਨੌਗੱਜਾ ਸੋਸਾਇਟੀ ਕਰਜ਼ਾ ਮੁਆਫੀ ਦੀ ਸਰਕਾਰੀ ਸਕੀਮ ਅਧੀਨ ਅਜੇ ਨਹੀਂ ਆਈ।


ਸਾਈਂ ਜੁੰਮਲੇ ਸ਼ਾਹ ਯਾਦਗਾਰੀ ਅੰਤਰਰਾਸ਼ਟਰੀ ਸੰਗੀਤ ਸੰਮੇਲਨ ਅਮਿੱਟ ਯਾਦਾਂ ਛੱਡਦੇ ਹੋਏ ਹੋਇਆ ਸਮਾਪਤ


ਜਲੰਧਰ (ਖ਼ਬਰਸਾਰ ਪੰਜਾਬ)- ਸਾਈਂ ਜੁੰਮਲੇ ਸ਼ਾਹ ਯਾਦਗਾਰੀ ਅੰਤਰਰਾਸ਼ਟਰੀ ਤਿੰਨ ਦਿਨਾਂ ਸੰਗੀਤ ਸੰਮੇਲਨ ਉਦੇਸੀਆਂ ਸ਼ਰੀਫ਼ ਦਰਬਾਰ ਵਿਖੇ ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਧੂਮਧਾਮ ਨਾਲ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 55 ਵੇਂ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ। ਇਸ ਤਿੰਨ ਦਿਨਾਂ ਸੰਗੀਤ ਸੰਮੇਲਨ ਦੇ ਪਹਿਲੇ ਦਿਨ ਸ਼ਾਮ ਵੇਲੇ ਦਰਬਾਰ ਤੇ ਚਿਰਾਗਾਂ ਦੀ ਰਸਮ ਅਦਾ ਕੀਤੀ ਗਈ, ਦੂਜੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸੂਫ਼ੀਆਨਾ ਮਹਿਫ਼ਿਲ ਦਾ ਆਗਾਜ਼ ਹੋਇਆ। ਜਿਸ ਵਿੱਚ ਦੇਸ਼ ਵਿਦੇਸ਼ ਦੇ ਪ੍ਰਸਿੱਧ ਕੱਵਾਲਾਂ ਤੇ ਨਕਾਲਾਂ ਨੇ ਆਪਣੀ ਮੌਸੀਕੀ ਦੇ ਰੰਗ ਮਹਿਫ਼ਿਲ ਵਿੱਚ ਪੇਸ਼ ਕਰਕੇ ਸਾਈਂ ਜੁੰਮਲੇ ਸ਼ਾਹ ਜੀ ਨੂੰ ਸ਼ਰਧਾ ਅਕੀਦਤ ਦੇ ਫੁੱਲ ਅਰਪਿਤ ਕੀਤੇ। ਸਵੇਰ ਤੋਂ ਦੇਰ ਰਾਤ ਤੱਕ ਚੱਲੀ ਸੂਫ਼ੀਆਨਾ ਗਾਇਕੀ ਦੀ ਮਹਿਫ਼ਿਲ ਵਿਚ ਪ੍ਰਸਿੱਧ ਗਾਇਕ ਕਮਲ ਖਾਨ, ਬੂਟਾ ਮੁਹੰਮਦ, ਦਲਵਿੰਦਰ ਦਿਆਲਪੁਰੀ, ਸੋਹਣ ਸ਼ੰਕਰ ਸਰਦਾਰ ਅਲੀ, ਸੁਰਿੰਦਰ ਲਾਡੀ, ਰਿਕ ਨੂਰ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਮਨਜਿੰਦਰ ਮਨੀ, ਕੁਲਦੀਪ ਚੁੰਬਰ, ਭਾਰਤੀ ਸ਼ਰਮਾ, ਅਲੈਕਸ ਕੋਟੀ, ਰਣਜੀਤ ਰਾਣਾ ਸਿਮਰਨ ਸਿੰਮੀ, ਕੁਲਜਿੰਦਰ ਬੈਂਸ, ਸੁੱਖ ਨੰਦਾਚੋਰੀਆ, ਦਲਵੀਰ ਸ਼ੌਂਕੀ, ਗੁਰਨੂਰ ਨੀਤੂ, ਐਸ ਬੰਗਾ, ਨਾਗਰਾ ਮਾਨ, ਸਰਬਜੀਤ ਫੁੱਲ, ਚੰਨੀ ਗਿੱਲ, ਅਮਨ ਗਿੱਲ, ਚਰਨਪ੍ਰੀਤ ਚੰਨੀ, ਅਮਨ ਪਾਬਲਾ, ਬਲਵਿੰਦਰ ਸੋਨੂੰ, ਪੰਮੀ ਨਸਰਾਲਾ, ਮਾਣਕ ਅਲੀ ਸਮੇਤ ਕਈ ਹੋਰ ਕਲਾਕਾਰਾਂ ਨੇ ਦੇਰ ਰਾਤ ਤੱਕ ਸੂਫੀਆਨਾ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ  ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਹਰਚਰਨ ਦਾਸ ਸ਼ਾਮ ਚੁਰਾਸੀ, ਬਾਬਾ ਸਰਵਣ ਸ਼ਾਹ ਚੌਹਾਲ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਸਰਵਣ ਸਿੰਘ ਜੱਬੜ, ਬਾਬਾ ਜਨਕ ਸਿੰਘ ਜੱਬਡ਼, ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮ ਚੁਰਾਸੀ, ਸੰਤ ਬਲਵੰਤ ਸਿੰਘ ਡੀਂਗਰੀਆਂ, ਸ਼ੋਕੀ ਬਾਬਾ ਫਗਵਾੜਾ, ਸੋਨੀਆ ਮਹੰਤ ਫਗਵਾੜਾ, ਕਿਰਨਾ ਮਹੰਤ ਰਾਮਾ ਮੰਡੀ, ਦੀਪਿਕਾ ਮਹੰਤ ਅਲਾਵਲਪੁਰ ਸਮੇਤ ਕਈ ਹੋਰ ਮਹਾਂਪੁਰਸ਼ਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂ ਮਹਿੰਦਰ ਸਿੰਘ ਕੇ.ਪੀ, ਸਾਬਕਾ ਮੰਤਰੀ ਗੁਰਵਿੰਦਰ ਸਿੰਘ ਅਟਵਾਲ, ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਮਨਮੋਹਨ ਸਿੰਘ ਬਾਬਾ, ਗੁਰਦੀਪ ਸਿੰਘ ਨਰੰਗਪੁਰ ਪੈਰਵਾਈ ਅਫਸਰ, ਵਰਿੰਦਰ ਕੁਮਾਰ ਭਾਟੀਆ ਨਾਇਕ ਤਹਿਸੀਲਦਾਰ ਆਦਮਪੁਰ, ਤੀਰਥ ਸਿੰਘ ਦਿਉਲ ਸੀਨੀਅਰ ਵਾਇਸ ਪ੍ਰਧਾਨ ਸਰਕਲ ਹਰੀਪੁਰ, ਅਸ਼ੋਕ ਕੁਮਾਰ ਕਪੂਰ ਪਿੰਡ, ਡਾ ਰਵੀ ਆਦਮਪੁਰ, ਡਾ ਸਰਵਮੋਹਨ ਟੰਡਨ, ਡਾਕਟਰ ਨਿਰਮਲ, ਰਾਜ ਕੁਮਾਰ ਪਾਲ ਸਮਾਜ ਸੇਵੀ, ਜਗਜੀਤ ਜੱਗੀ, ਡਾਕਟਰ ਸੋਨੂੰ ਹੋਮਿਓਪੈਥਿਕ, ਡਾ ਜਸਬੀਰ ਕੌਰ ਗਿੱਲ, ਵਿੱਕੀ ਬਲੂਜਾ,  ਸ਼ਿਵਮ ਬਲੂਜਾ, ਸਿੰਧੂ ਛਿੰਦੂ ਦੂਹੜਾ, ਯੂ.ਐਸ.ਏ, ਬਰਜਿੰਦਰ ਟੀਪੂ ਕਨੇਡਾ, ਗੁਰਮੇਲ ਫਰਾਂਸ, ਸੁਰਜੀਤ ਸਿੰਘ ਸਿਆਣ, ਰਾਜਾ ਤਲਵੰਡੀ ਅਤੇ ਇਲਾਕੇ ਦੀਆਂ ਮੋਹਤਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ, ਆਸ਼ੂ ਚੋਪੜਾ ਅਤੇ ਦਿਨੇਸ਼ ਦੀਪ ਸ਼ਾਮਚੁਰਾਸੀ ਨੇ ਸੰਯੁਕਤ ਰੂਪ ਵਿੱਚ ਕੀਤਾ। ਅਖੀਰ ਗੱਦੀਨਸ਼ੀਨ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਸਮੂਹ ਸੰਗਤ ਨੂੰ ਇਹ ਸਾਲਾਨਾ ਜੋੜ ਮੇਲੇ ਵਿੱਚ ਸਹਿਯੋਗ ਕਰਨ ਲਈ ਸਭ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ, ਤਿੰਨ ਨਵੇਂ ਹੁਕਮ ਕੀਤੇ ਜਾਰੀ


ਜਲੰਧਰ (ਖ਼ਬਰਸਾਰ ਪੰਜਾਬ)- ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਤਿੰਨ ਨਵੇਂ ਹੁਕਮ ਕਰਦੇ ਹੋਏ ਕਿਹਾ ਕਿ ਹਰ ਮੰਗਲਵਾਰ ਨੂੰ ਸਵੇਰੇ 11:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2:30 ਵਜੇ ਤੱਕ ਸਾਰੇ ਮੰਤਰੀਆਂ, ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿੱਚ ਮਿਲਿਆ ਕਰਨਗੇ ਅਤੇ ਹਰ ਮੰਗਲਵਾਰ ਬਾਅਦ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਮੰਗਲਵਾਰ ਸਮੇਂ ਸਿਰ ਦਫਤਰ ਪੁੱਜਣ ਤੇ ਸਾਰਾ ਦਿਨ ਮੌਜੂਦ ਰਹਿਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲੋਡ਼ ਪੈਣ ’ਤੇ ਉਨ੍ਹਾਂ ਨੂੰ ਬੁਲਾਇਆ ਜਾ ਸਕੇ।

Friday, 24 September 2021

ਬਲਾਕ ਔੜ ਵਿਖੇ ਕਰਵਾਈ ਗਈ ਮੀਟਿੰਗ ਦੌਰਾਨ ਕੀਤੀ ਨਿਯੁਕਤੀ- ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਲਾਕ ਔੜ ਦੇ ਪਿੰਡ ਉੜਾਪੜ ਵਿਖੇ ਜ਼ਿਲ੍ਹਾ ਚੇਅਰਮੈਨ ਬੁਧੀਜੀਵੀ ਸੈੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸੈਕਟਰੀ ਹਰਵਿੰਦਰ ਸਿੰਘ,ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਅਤੇ ਜਸਵੰਤ ਕੁਮਾਰ ਵਰਮਾ ਕੌਮੀ ਚੀਫ਼ ਸੈਕਟਰੀ ਸਲਾਹਕਾਰ ਕਮੇਟੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੀਟਿੰਗ ਵਿੱਚ ਸੰਸਥਾ ਵੱਲੋਂ ਬਲਵਿੰਦਰ ਸਿੰਘ ਲੱਡੂ ਨੂੰ ਦੋਬਾਰਾ ਬਲਾਕ ਔੜ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਮੌਕੇ ਤੇ ਹੀ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 28-09-2021 ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਗਗਨ ਪੈਲੇਸ ਔੜ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿਚ ਸੰਸਥਾ ਦੇ ਜ਼ਿਲ੍ਹਾ ਮੈਂਬਰ ਅਤੇ ਅਹੁਦੇਦਾਰ ਸਮੇਤ ਸਟੇਟ ਅਤੇ ਨੈਸ਼ਨਲ ਅਹੁਦੇਦਾਰ ਬੜੀ ਧੂਮ-ਧਾਮ ਨਾਲ ਹਿੱਸਾ ਲੈਣ ਗੇ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਉਪ ਪ੍ਰਧਾਨ ਇਸਤਰੀ ਵਿੰਗ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ , ਅਮਨਦੀਪ ਸਿੰਘ, ਸੇਵਕ ਸਿੰਘ, ਪਰਮਜੀਤ ਸਿੰਘ, ਕਿਰਪਾਲ ਸਿੰਘ, ਸਰਬਜੀਤ ਕੌਰ ਅਤੇ ਜਰਨੈਲ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਬੀਬੀ ਕਿਰਨਪਾਲ ਕੌਰ ਨੂੰ ਪ੍ਰਧਾਨ ਬਲਾਕ ਸਮਾਣਾ ਬਣਾਇਆ- ਡਾਕਟਰ ਖੇੜਾ

ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੀਫ਼ ਅਡਵਾਈਜ਼ਰ ਸਵਤੰਤਰਰਾਜ ਪਾਸੀ, ਪੰਜਾਬ ਪ੍ਰਧਾਨ ਫੌਜਾ ਸਿੰਘ ਅਤੇ ਜਸਪ੍ਰੀਤ ਕੌਰ ਚੀਫ਼ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਕਿਰਨਪਾਲ ਕੌਰ ਨੂੰ ਪ੍ਰਧਾਨ ਇਸਤਰੀ ਵਿੰਗ ਬਲਾਕ ਸਮਾਣਾ ਬਣਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।  ਪਾਸੀ ਜੀ ਨੇ ਬੋਲਦਿਆਂ ਕਿਹਾ ਕਿ ਸਾਡੇ ਪ੍ਰੀਵਾਰ ਵਿਚ ਅੱਜ ਵਾਧਾ ਹੋਇਆ ਹੈ ਅਤੇ ਮਾਤਾ ਜੀ ਦੀ ਕਿਰਪਾ ਨਾਲ ਸਾਡਾ ਮੰਚ ਦਿਨ ਦੁੱਗਣੀ ਤੇ ਰਾਤ ਚੌਗਣੀ ਤੇਜ਼ੀ ਨਾਲ ਤਰੱਕੀ ਕਰਦਾ ਜਾ ਰਿਹਾ ਹੈ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿਖੇ ਜਲਦੀ ਹੀ ਵੱਡੇ ਪੱਧਰ ਦੀ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਸਮੂਹ ਮੈਂਬਰ ਅਤੇ ਅਹੁਦੇਦਾਰ ਸਮੂਹਿਕ ਤੌਰ ਤੇ ਆ ਕੇ ਮੌਕੇ ਦੀ ਰੌਣਕ ਨੂੰ ਵਧਾਉਣ ਗੇ। ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ,  ਹਰਪਾਲ ਕੌਰ, ਸਨੇਹ ਨਾਜ਼, ਮਿਲਖਾ , ਮਨਜੀਤ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਤਰਨਜੀਤ ਕੌਰ ਅਤੇ ਜਰਨੈਲ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ।

ਪਿੰਡ ਜੈਤੇਵਾਲੀ ਵਿੱਖੇ ਪਵਾਰ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ 26 ਸਤੰਬਰ ਨੂੰ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਜਲੰਧਰ ਦੇ ਪਿੰਡ ਜੈਤੇਵਾਲੀ ਵਿੱਖੇ ਪਵਾਰ ਜਠੇਰਿਆਂ ਦੇ ਸਥਾਨ ਤੇ ਸਲਾਨਾਂ ਜੋੜ ਮੇਲਾ ਪਵਾਰ ਪਰਿਵਾਰ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਸਮੂਹ ਪ੍ਰਬੰਧਕਾਂ ਦੀ ਨਿਗਰਾਨੀ ਹੇਠ 26 ਸਤੰਬਰ 1 ਦਿਨ ਐਤਵਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸਾਬਕਾ ਸਰਪੰਚ ਅਤੇ ਕਮੇਟੀ ਪ੍ਰਧਾਨ ਤਰਸੇਮ ਲਾਲ ਪਵਾਰ ਨੇ ਦਸਿਆ ਇਸ ਜੋੜ ਮੇਲੇ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਂਪਾ ਦੇ ਭੋਗ ਪਾਏ ਜਾਣਗੇ ਉਪਰੰਤ ਨਿਸ਼ਾਨ ਚੜਾਉਣ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸਮਾਗਮ ਦੋਰਾਨ ਬਾਬਾ ਹਰਭਜਨ ਸਿੰਘ ਸੋਤਲਾ, ਕਿਰਪਾਲ ਸਿੰਘ ਵਿਰਦੀ ਡੀਂਗਰੀਆਂ ਵਾਲਿਆਂ ਦਾ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰੇਗਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।  


Wednesday, 22 September 2021

ਅੰਤਰਰਾਸ਼ਟਰੀ ਸਾਈਂ ਜੁੰਮਲੇ ਸ਼ਾਹ ਸੰਗੀਤ ਸੰਮੇਲਨ ਉਦੇਸੀਆਂ ਵਿਖੇ ਸਜੀ ਦੂਜੇ ਦਿਨ ਕੱਵਾਲੀ ਦੀ ਮਹਿਫ਼ਿਲ


ਜਲੰਧਰ, (ਖ਼ਬਰਸਾਰ ਪੰਜਾਬ)- ਸਾਈਂ ਜੁਮਲੇ ਸ਼ਾਹ ਜੀ ਪਿੰਡ ਉਦੇਸੀਆ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਤਿੰਨ ਦਿਨਾ ਅੰਤਰਰਾਸ਼ਟਰੀ ਸੰਗੀਤ ਸੰਮੇਲਨ ‍ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ । ਇਸ ਦੂਜੇ ਦਿਨ ਦੀ ਮਹਿਫ਼ਲ ਵਿੱਚ ਦਿਨ ਰਾਤ ਪੰਜਾਬ ਦੇ ਪ੍ਰਸਿੱਧ ਸੂਫ਼ੀ ਕੱਵਾਲਾਂ ਨੇ ਆਪਣੇ ਕਲਾਮਾਂ ਰਾਹੀਂ ਸੰਗਤਾਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਆਗੂ ਮਹਿੰਦਰ ਸਿੰਘ ਕੇ ਪੀ ਨੇ ਦਰਬਾਰ ਤੇ ਸਿਜਦਾ ਕਰਦਿਆਂ ਕਿਹਾ ਕਿ ਪੀਰ ਫ਼ਕੀਰ ਰਹਿੰਦੀ ਦੁਨੀਆਂ ਤਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਕਿਉਂਕਿ ਮਹਾਂਪੁਰਸ਼ ਪੀਰ ਫ਼ਕੀਰ ਹਮੇਸ਼ਾਂ ਸਰਬੱਤ ਦੇ ਭਲੇ ਲਈ ਆਪਣਾ ਜੀਵਨ ਜਿਊਂਦੇ ਹਨ। ਇਸ ਤੋਂ ਪਹਿਲਾਂ ਦਰਬਾਰ ਦੇ ਗੱਦੀਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਅਗਵਾਈ ਹੇਠ ਝੰਡੇ ਅਤੇ ਚਾਦਰਪੋਸ਼ੀ ਦੀ ਰਸਮ ਅਦਾ ਕੀਤੀ ਗਈ ਅਤੇ ਸਮੂਹ ਫ਼ਕੀਰਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਸਰਦਾਰ ਗੁਰਬਿੰਦਰ ਸਿੰਘ ਅਟਵਾਲ, ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮਚੁਰਾਸੀ, ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ  ਨਿਰਮਲ ਸਿੰਘ ਢੈਹਾ, ਬਾਬਾ ਨਾਨਕ ਨਾਨਕ ਗਿਰ ਵਿਰਕਾਂ, ਸੰਤ ਜਸਵੰਤ ਸਿੰਘ ਖੇਡ਼ਾ, ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਤਰਲੋਚਨ ਲੋਚੀ, ਲਾਲ ਚੰਦ ਵਿਰਦੀ, ਐਸਡੀਓ ਜਗਦੀਸ਼ ਲਾਲ ਬੱਧਣ, ਕੈਪਟਨ ਨਿਰਵੈਰ ਸਿੰਘ, ਪਿਆਰਾ ਸਿੰਘ ਬੱਧਣ, ਡਾ ਸਰਵ ਮੋਹਨ ਟੰਡਨ, ਸੰਤ ਪ੍ਰਦੀਪ ਦਾਸ ਕਠਾਰ ,ਡੀਸੀ ਭਾਟੀਆ, ਲੋਕ ਗਾਇਕ ਬੂਟਾ ਮੁਹੰਮਦ, ਗਾਇਕ ਕੁਲਵਿੰਦਰ ਕਿੰਦਾ, ਪ੍ਰੋਫ਼ੈਸਰ ਗੁਰਚਰਨ ਸਿੰਘ, ਬਾਬਾ ਵਿਨੋਦ ਜੀ ਖਨੌਡ਼ਾ, ਬਰਜਿੰਦਰ ਸਿੰਘ ਟੀਪੂ , ਗੁਰਮੇਲ ਸਿੰਘ ਗੇਲਾ ਹਰੀਪੁਰ, ਆਕਾਸ਼ਦੀਪ ਟਰੇਡਰਜ਼ ,ਡਾ ਰਵੀ ਰਿਟਾਇਰਡ ਸਿਵਲ ਸਰਜਨ , ਪਰਮਜੀਤ ਸਿੰਘ ਸੋਢੀ, ਕਸ਼ਮੀਰ ਸਿੰਘ ਆਦਮਪੁਰ, ਭੁਪਿੰਦਰ ਸਿੰਘ ਬਿੱਲਾ ਯੂ ਕੇ ਸਮੇਤ ਕਈ ਹੋਰ ਹਾਜ਼ਰ ਸਨ।  ਇਸ ਮੌਕੇ ਸਜਾਈ ਗਈ ਸੂਫੀਆਨਾ ਮਹਿਫਲ ਨੂੰ ਕਵਾਲ ਸਰਦਾਰ ਅਲੀ, ਕਰਾਮਤ ਫ਼ਕੀਰ ਮਲੇਰਕੋਟਲਾ, ਮੁਹੰਮਦ ਸਲੀਮ  ਆਬਿਦ ਅਲੀ  ਮੁੰਨਾ ਕੱਵਾਲ , ਸ਼ੌਕਤ ਦੀਵਾਨਾ, ਸੋਨੂੰ ਪ੍ਰੇਮ ਕੱਵਾਲ, ਡਾ ਰੌਕੀ ਫਗਵਾੜਾ, ਸੰਨੀ ਭੋਲਾ, ਹਨੀਸ਼ ਕੱਵਾਲ, ਕੁਲਦੀਪ ਰੂਹਾਨੀ, ਕੁਲਦੀਪ ਕਾਦਰ, ਸ਼ਸ਼ੀ ਕੱਵਾਲ, ਸੂਬੇ ਖ਼ਾਨ ਕੱਵਾਲ, ਹਰਮੇਸ਼ ਰੰਗੀਲਾ,  ਮੁਹੰਮਦ ਸ਼ਰੀਫ ਕੱਵਾਲ , ਸ਼ੀਨਾ ਕੱਵਾਲ, ਸ਼ਕੀਲ ਸਾਂਬਰੀ ਫਲੋਰ,  ਰਮੇਸ਼ ਚਾਂਦ ,ਅਨਾਇਤ ਰਮਜਾਨੀ, ਅਸ਼ਵਿਨ ਰਵੀ, ਰਹਿਮਤ ਕੱਵਾਲ , ਨਜ਼ੀਰ ਮੁਹੰਮਦ, ਚਮਨ ਇਲਾਹੀ ਚਿਸ਼ਤੀ ਸਮੇਤ ਕਈ ਹੋਰ ਕੱਵਾਲਾਂ ਨੇ ਆਪਣੀਆਂ ਦਿਨ ਰਾਤ ਹਾਜ਼ਰੀਆਂ ਭਰੀਆਂ । ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ, ਦੀਨੇਸ਼ ਦੀਪ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ। ਆਈ ਸੰਗਤ ਵਿਚ ਪੀਰਾਂ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ


ਅੰਮਿ੍ਤਸਰ (ਖ਼ਬਰਸਾਰ ਬਿਊਰੌ)- ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਮ ਪ੍ਰਕਾਸ਼ ਸੋਨੀ, ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਅੰਮਿ੍ਤ ਵੇਲੇ ਹਾਜਰ ਹੋਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਸ੍ਰੀ ਪਾਲਕੀ ਸਾਹਿਬ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋ ਹਰਿਮੰਦਰ ਸਾਹਿਬ ਵਿਖੇ ਲਿਜਾਈ ਜਾਂਦੀ ਹੈ ਉਸਦੀ ਸੇਵਾ ਕੀਤੀ ਅਤੇ ਫਿਰ ਮੱਥਾ ਟੇਕਿਆ ਤੇ ਅੰਮਿ੍ਤ ਵੇਲੇ ਦੀ ਬਾਣੀ ਸਰਵਣ ਕੀਤੀ ਅਤੇ ਪੰਜਾਬ ਦੀ ਚੱੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਅਜਿਹਾ ਦਿਨ ਦੇਖਣ ਲਈ ਸ਼ੁਕਰਾਨਾ ਅਦਾ ਕੀਤਾ। ਪੰਜਾਬ ਦੀ ਸੇਵਾ ਸੰਭਾਲਣ ਤੋਂ ਬਾਅਦ ਬੀਤੀ ਦੇਰ ਰਾਤ ਗੁਰੂ ਨਗਰੀ ਸ੍ਰੀ ਅੰਮਿ੍ਤਸਰ ਪਹੁੰਚੇ ਸ. ਚਰਨਜੀਤ ਸਿੰਘ ਚੰਨੀ ਸਵੇਰੇ ਅੰਮਿ੍ਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਚੱੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਜੋ ਹਾਈ ਕਮਾਨ ਵਲੋਂ ਮੁੱਖ ਮੰਤਰੀ ਪੱਦ ਦੀ ਜਿੰਮੇਵਾਰੀ ਸੋਂਪੀ ਗਈ ਹੈ ਉਸਨੂੰ ਚੰਗੀ ਤਰ੍ਹਾਂ ਨਿਭਾਅ ਸਕਣ ਅਤੇ ਬੁੱਧੀ ਬੱਲ ਦੀ ਬੱਖਸ਼ਿਸ਼ ਲਈ ਅਰਦਾਸ ਕੀਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਚੰਨੀ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜਲਦੀ ਫੜ੍ਹ ਕੇ ਸਜਾਵਾਂ ਦੁਆਉਣਗੇ। ਇਸ ਤੋਂ ਬਾਅਦ ਸ. ਚੰਨੀ ਦੁਰਗਿਆਨਾ ਮੰਦਿਰ ਅਤੇ ਹੋਰ ਤੀਰਥ ਅਸਥਾਨਾਂ ਤੇ ਵੀ ਗਏ ।         


ਪਰਿਵਾਰਕ ਗਾਇਕੀ ਦਾ ਪਹਿਰੇਦਾਰ ਸਿਰਮੌਰ ਗਾਇਕ ਤੇ ਪੱਤਰਕਾਰ : ਰਾਮ ਸਿੰਘ ਅੱਬਲਖੈਰ

 

       


ਪੰਜਾਬ ਦੇ ਜ਼ਿਲਾ ਗੁਰਦਾਸਪੁਰ ਨੂੰ ਇਸ ਗੱਲ ਦਾ ਵਿਸ਼ੇਸ਼ ਮਾਣ ਹਾਸਲ ਹੈ ਕਿ ਇਸ ਨੇ ਅਨੇਕਾਂ ਜਾਨਦਾਰ ਤੇ ਸ਼ਾਨਦਾਰ ਕਲਮਾਂ, ਸੁਰਾਂ ਤੇ ਅਵਾਜ਼ਾਂ ਦੇਕੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਹੜੇ ਨੂੰ ਰੁਸ਼ਨਾ ਕੇ ਰੱਖ ਦਿੱਤਾ ਹੈ।  ਸੁਰੀਲੀਆਂ, ਮਨਮੋਹਕ ਤੇ ਮਖਮਲੀ ਅਵਾਜ਼ਾਂ ਵਿਚੋਂ ਇਕ ਮਾਣ-ਮੱਤੀ ਅਵਾਜ਼ ਦਾ ਨਾਂ ਹੈ  ਰਾਮ ਸਿੰਘ ਅੱਬਲਖੈਰ। ਪਿੰਡ ਅੱਬਲਖੈਰ ਵਿਚ ਸ੍ਰੀ ਸੰਤੋਖ ਦਾਸ (ਪਿਤਾ) ਅਤੇ ਸ੍ਰੀਮਤੀ ਅਮਰਤੀ ਦੇਵੀ (ਮਾਤਾ) ਜੀ ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੇ ਇਸ ਰਾਮ ਸਿੰਘ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਘਰੇਲੂ ਮਹੌਲ ਗੀਤ-ਸੰਗੀਤ ਦਾ ਹੋਣ ਕਰਕੇ ਉਸਨੂੰ ਗਾਇਕੀ ਦੀ ਦਾਤ ਦਾਦਾ ਸ੍ਰੀ ਹਰਨਾਮ ਦਾਸ ਅਤੇ ਚਾਚਾ ਅਮਰ ਨਾਥ ਸੂਫੀ ਗਾਇਕ ਪਾਸੋਂ ਵਿਰਸੇ ਵਿਚ ਹੀ ਮਿਲੀ ਹੈ। ਪਿੰਡ ਦੇ ਸਕੂਲ ਤੋਂ ਛੋਟੀਆਂ ਛੋਟੀਆਂ ਮੱਲਾਂ ਮਾਰਦੀ ਸ਼ੁਰੂ ਹੋਈ ਉਸਦੀ ਗਾਇਕੀ ਖਾਲਸਾ ਸੀਨੀ. ਸੈਕੰ. ਸਕੂਲ, ਗੁਰਦਾਸਪੁਰ ਵਿੱਚ ਜਾ ਕੇ ਹੋਰ ਵੀ ਸਰਗਰਮੀ ਫੜ ਗਈ। ਇੱਥੇ ਗਾਇਕੀ ਦੇ ਮੁਕਾਬਲਿਆਂ ਵਿਚ ਉਹ ਸਕੂਲ ਬੈਂਡ ਦੀ ਟੀਮ ਦਾ ਮੋਹਰੀ ਵੀ ਰਿਹਾ। ਫਿਰ, ਗੁਰੂ ਨਾਨਕ ਕਾਲਜ ਗੁਰਦਾਸਪੁਰ ਵਿੱਚ ਢੋਲ-ਉਸਤਾਦ ਸ੍ਰੀ ਮਿਲਖੀ ਰਾਮ ਦੀ ਰਹਿਨੁਮਾਈ ਹੇਠ ਭੰਗੜਾ ਟੀਮ ਨਾਲ ਬੋਲੀਆਂ ਪਾਉਂਦੇ-ਪਾਉਂਦੇ ਉਹ ਯੂਨੀਵਰਸਿਟੀਆਂ ਦੀਆਂ ਮਾਣ-ਮੱਤੀਆਂ ਸਟੇਜਾਂ ਦਾ ਸ਼ਿੰਗਾਰ ਹੋ ਨਿੱਬੜਿਆ।

          ਦੂਜੇ ਪਾਸੇ, ਗਾਇਕੀ ਦੇ ਮੈਦਾਨ ਵਿਚ ਪੱਕੇ ਤੌਰ ਤੇ ਨਿਕਲਣ ਲਈ ਗੁਰੂ ਸ੍ਰੀ ਓਮ ਪ੍ਰਕਾਸ਼ ਅਤੇ ਮੈਡਮ ਸਤਨਾਮ ਕੌਰ ਅੰਮ੍ਰਿਤਸਰ ਕੋਲੋਂ ਉਸਨੇ ਕਲਾਸੀਕਲ ਸੰਗੀਤ ਦੀਆਂ ਬਰੀਕੀਆਂ ਦੀ ਵਿੱਦਿਆ ਹਾਸਲ ਕੀਤੀ। ਐਮ ਏ ਮਿਊਜ਼ਿਕ ਕਰਨ ਤੋਂ ਬਾਅਦ 1981 ਵਿੱਚ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਿੱਚ ਬਤੌਰ ਵਲੰਟੀਅਰ ਚੋਣ ਹੋਈ। ਉਪਰੰਤ ਗਾਇਕੀ ਖੇਤਰ ਵਿਚ ਮੱਲਾਂ ਮਾਰਦਾ ਤੁਰਿਆ ਰਾਮ ਸਿੰਘ ਹਰਿਆਣਾ, ਦਿੱਲੀ, ਰਾਜਿਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ, ਨਾਗਪੁਰ, ਲਖਨਊ ਚੌਧਰਪੁਰ, ਮੁਰਾਦਾਬਾਦ, ਜੈਪੁਰ ਲਖਨਊ, ਉੜੀਸਾ, ਮੱਧ ਪ੍ਰਦੇਸ਼, ਯੂ ਪੀ, ਕੇਰਲਾ, ਕਰਨਾਟਕ, ਬਿਹਾਰ ਆਦਿ ਭਾਰਤ ਦੇ ਕੋਨੇ ਕੋਨੇ ਵਿਚ ਆਪਣੀ ਸੁਰੀਲੀ ਤੇ ਮਨਮੋਹਕ ਆਵਾਜ਼ ਦਾ ਸਿੱਕਾ ਮੰਨਵਾਉਣ ’ਚ ਖ਼ੂਬ ਸਫ਼ਲ ਰਿਹਾ। ਨਹਿਰੂ ਯੁਵਾ ਕੇਂਦਰ ਮਹਾਂਰਾਸ਼ਟਰਾਂ, ਗਵਾਲੀਅਰ, ਜੰਮੂ ਕਸ਼ਮੀਰ, ਵੱਲੋਂ ਬੈਸਟ ਗਾਇਕੀ ਦਾ ਐਵਾਰਡ ਅਤੇ ‘ਆਜ ਤੱਕ ਆਮਣੇ ਸਾਹਮਣੇ ਨਿਊਜ਼ ਚੈਨਲ’ ਵੱਲੋਂ ਸਟਾਰ ਐਵਾਰਡ ਆਦਿ ਅਨਗਿਣਤ ਸਟੇਜਾਂ ਤੋਂ ਮਾਨ- ਸਨਮਾਨ ਹਾਸਲ ਕਰ ਚੁੱਕਾ ਇਹ ਗਾਇਕ ਜਿੱਥੇ, ‘ਪੰਜਾਬ ਯੂਥ ਆਰਗੇਨਾਈਜ਼ਰ’ ਦਾ ਕੌਮੀ ਜਨਰਲ ਸੈਕਟਰੀ ਤੇ ‘ਮੁਹੰਮਦ ਰਫ਼ੀ ਸੰਗੀਤ ਸੁਸਾਇਟੀ ਬਟਾਲਾ’ ਦਾ ਜਨਰਲ ਸੈਕਟਰੀ ਹੈ, ਉਥੇ ਆਪਣੇ ਪਿੰਡ ਦੇ,‘ਸ਼ੇਰੇ ਪੰਜਾਬ ਯੂਥ ਕਲੱਬ’ ਦਾ ਪ੍ਰਧਾਨ ਵੀ ਹੈ। ਇਸ ਕਲੱਬ ਵੱਲੋਂ ਦਹਾਕੇ ਤੋਂ ਵੱਧ ਸਮੇਂ ਤੋਂ ਹਰ ਸਾਲ ਸਵ: ਯਮਲਾ ਜੱਟ ਯਾਦਗਾਰੀ ਮੇਲਾ ਕਰਵਾ ਕੇ ਰੌਣਕਾਂ ਲਾਉਂਦਾ ਆ ਰਿਹਾ ਹੈ,ਉਹ।  ਸਮਾਜ-ਸੇਵੀ ਖੇਤਰ ਵਿਚ ਉਹ ਹਜ਼ਾਰਾਂ ਹੀ ਪੌਦੇ ਆਪਣੇ ਹੱਥੀਂ ਲਾ ਚੁੱਕਾ ਹੈ ਅਤੇ ਪੋਲੀਓ ਮੁਹਿੰਮ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ’ਚ ਬਹੁਤ ਵੱਡਾ ਰੋਲ ਅਦਾ ਕਰਦਾ ਆ ਰਿਹਾ ਹੈ।

          ਗਾਇਕੀ ਖੇਤਰ ’ਚ ਜਿੱਥੇ ਉਸਦਾ ਗੀਤ,‘ਚੌਧਰੀ ਦਾ ਪੁੱਤ’ ਮਾਰਕੀਟ ਵਿੱਚ ਸੁਹਣੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਜਸਪਾਲ ਗਿੱਲ, ਸੂਬਾ ਸਿੰਘ ਤੇ ਜੇ ਪੀ ਖਰਲਾਂਵਾਲਾ ਵਰਗੇ ਗੀਤਕਾਰਾਂ ਦੇ ਗੀਤ ਗਾ ਕੇ ਉਹ,‘ਸਾਫ਼-ਸੁਥਰੀ ਗਾਇਕੀ ਦਾ ਪਹਿਰੇਦਾਰ’ ਹੋਣ ਦਾ ਰੁੱਤਬਾ ਪਾ ਚੁੱਕਾ ਹੈ। ਹੁਣ ਜਲਦ ਹੀ ਉਸ ਦਾ ਇਕ ਹਿਮਾਚਲੀ ਗੀਤ ਵੀ ਆ ਰਿਹਾ ਹੈ। ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਵਿਚ ਵਾਰ ਵਾਰ ਹਾਜ਼ਰੀਆਂ ਭਰਨ ਤੋਂ ਇਲਾਵਾ ਉਹ ਬੰਬੇ ਵਿੱਚ ਹੋਏ ਲਿਸ਼ਕਾਰਾ ਟੀ ਵੀ ਵੱਲੋਂ, ‘ਆਓ ਸਾਰੇ ਗਾਓ’ ਵਿੱਚ ਵੀ ਭਾਗ ਲੈ ਕੇ ਵਾਹ-ਵਾਹ ਖੱਟ ਚੁੱਕਾ ਹੈ। ਰਾਮ ਸਿੰਘ ਦੀਆਂ ਗਤੀ-ਵਿਧੀਆਂ ਦਾ ਅਗਲਾ ਅਹਿਮ ਤੇ ਸ਼ਲਾਘਾਯੋਗ ਪੱਖ ਹੈ ਪੱਤਰਕਾਰੀ। ਜਿਸ ਵਿਚ ਵੀ ਅਨੇਕਾਂ ਕਲਮਾਂ, ਸੁਰਾਂ ਤੇ ਅਵਾਜ਼ਾਂ ਨੂੰ ਅਖਬਾਰਾਂ ਦੇ ਕਾਲਮਾਂ ਦਾ ਸ਼ਿੰਗਾਰ ਬਣਾਕੇ ਸੁਹਣਾ ਨਾਮਨਾ ਖੱਟ ਚੁਕਾ ਹੈ ਉਹ। ਰਾਮ ਸਿੰਘ ਦਾ ਕਹਿਣ ਹੈ,‘‘ਬੇਸ਼ੱਕ ਮੈਂ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਕਾਂਗੜਾ ਵਿੱਚ ਸੁਰ ਸੰਗੀਤ ਅਕੈਡਮੀ ਚਲਾ ਰਿਹਾ ਹਾਂ, ਪਰ ਮੇਰਾ ਦਿਲ ਪੰਜਾਬ ਵਿੱਚ ਹੀ ਧੜਕਦਾ ਰਹਿੰਦਾ ਹੈ।’’

          ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਜਿੱਥੇ ਉਹ ਆਪਣੇ ਪਰਿਵਾਰ, ਆਪਣੀ ਹਮਸਫ਼ਰ ਸ੍ਰੀਮਤੀ ਸਪਨਾ ਅਤੇ ਉਸਤਾਦ ਸਿਰ ਬੰਨਦਾ ਹੈ, ਉਥੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਵੱਖ-ਵੱਖ ਸਾਥੀਆਂ ਦੇ ਨਾਲ-ਨਾਲ ਅਜੈਬ ਸਿੰਘ ਚਾਹਲ, ਬਲਵਿੰਦਰ ਬਾਲਮ, ਪਵਨ ਰਾਏ, ਰਾਜੇਸ਼ ਬੱਬੀ ਤੇ ਜੈਕਬ ਮਸੀਹ ਦੇ ਮਿਲੇ ਯੋਗਦਾਨ ਨੂੰ ਵੀ ਉਹ ਭੁੱਲਦਾ ਨਹੀ, ਬਲਕਿ ਬੜੇ ਸਤਿਕਾਰ ਨਾਲ ਯਾਦ ਕਰਦਾ ਹੈ। ਜ਼ਿਕਰ ਯੋਗ ਹੈ ਕਿ ਉਸ ਦੀਆਂ ਲਾਡਲੀਆਂ ਧੀਆਂ ਕਨੂ ਸਿੰਘ ਦਸਵੀਂ ਜਮਾਤ ਤੇ ਰੀਆ ਸੱਤਵੀਂ ਜਮਾਤ ਵੀ ਆਪਣੇ ਪਿਤਾ ਦੇ ਪਾਏ ਪੂਰਨਿਆਂ ਉਤੇ ਚੱਲਦੀਆਂ ਸੰਗੀਤ ਦੀ ਤਾਲੀਮ ਹਾਸਿਲ ਕਰ ਰਹੀਆਂ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ-ਸੁੱਚੇ ਸਪੂਤ ਰਾਮ ਸਿੰਘ ਅੱਬਲਖੈਰ ਵੱਲੋਂ ਆਪਣੀਆਂ ਅੱਡ-ਅੱਡ ਕਲਾਵਾਂ ਦੁਆਰਾ ਵਿਖੇਰੀਆਂ ਜਾ ਰਹੀਆਂ ਖ਼ੁਸ਼ਬੂਆਂ ਨੂੰ ਤਹਿ ਦਿਲ ਤੋਂ ਸਿਰ ਝੁਕਾ ਕੇ ਸਜ਼ਦਾ ਕਰਦਾ ਹੋਇਆ, ਸਾਹਿਤਕ ਤੇ ਸੱਭਿਆਚਾਰਕ ਰੋਸ਼ਨੀਆਂ ਵੰਡਦੇ ਇਸ ਦੀਵਟ ਦੇ ਲਟ ਲਟ ਨਿਰੰਤਰ ਤੇ ਨਿਰਵਿਘਨ ਬਲ਼ਦੇ ਰਹਿਣ ਦੀ ਦੁਆ ਕਰਦਾ ਹਾਂ।

          -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641

ਸੰਪਰਕ : ਰਾਮ ਸਿੰਘ ਅੱਬਲਖੈਰ, ਹਿਮਾਚਲ ਪ੍ਰਦੇਸ਼, 7831032367   

ਨੋਜਵਾਨਾਂ ਨੇ ਕੀਮਤੀ ਜਾਨ੍ਹਾਂ ਬਚਾਉਣ ਲਈ 90 ਯੂਨਿਟ ਖੂਨਦਾਨ ਕੀਤਾ


ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ)- ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਪਿੰਡ ਸ਼ਾਮ ਚੋਰਾਸੀ ਵਿਖੇ ਡਾ. ਬੀ. ਆਰ ਅੰਬੇਡਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵਲੋਂ ਬਾਬਾ ਸ਼ਾਮੀ ਸ਼ਾਹ ਜੀ ਦੇ ਆਸ਼ੀਰਵਾਦ ਨਾਲ ਦੋ ਦਿਨਾਂ ਖੂਨਦਾਨ ਕੈਂਪ ਮੁੱਖ ਪ੍ਰਬੰਧਕ ਰਮਨ ਬੈਂਸ ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਇਆ ਗਿਆ। ਇਸ ਕੈਂਪ ਮੌਕੇ 90 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਦੋਰਾਨ ਮੁੱਖ ਸੇਵਾਦਾਰ ਬਾਬਾ ਪਿ੍ਰਥੀ ਸਿੰਘ ਬਾਲੀ ਅਤੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਬਾਬਾ ਪਿ੍ਰਥੀ ਸਿੰਘ ਬਾਲੀ ਨੇ ਕਿਹਾ ਖੂਨਦਾਨ ਮਹਾਂਦਾਨ ਹੈ। ਇਕ ਵਿਆਕਤੀ ਦੇ ਦਾਨ ਕੀਤੇ ਖੂਨ ਨਾਲ ਕਈ ਵਿਆਕਤੀਆਂ ਦੀਆਂ ਕੀਮਤੀ ਜਾਂਨਾ ਬਚਾਈਆਂ ਜਾ ਸਕਦੀਆਂ ਹਨ। ਖੂਨਦਾਨ ਕੈਂਪ ਦੇ ਮੁੱਖ ਪ੍ਰਬੰਧਕ ਰਮਨ ਬੈਂਸ ਅਤੇ ਉਨ੍ਹਾਂ ਦੇ ਸਮੂਹ ਸਹਿਯੋਗੀਆਂ ਨੇ ਬਾਬਾ ਪਿ੍ਰੰਥੀ ਸਿੰਘ ਬਾਲੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਇਸ ਖੂਨਦਾਨ ਕੈਂਪ ਦੋਰਾਨ ਮੁੱਖ ਪ੍ਰਬੰਧਕ ਰਮਨ ਬੈਂਸ ਤੇ ਸਮੂਹ ਕਲੱਬ ਮੈਂਬਰ ਸੰਨੀ ਪਵਾਰ, ਤੀਰਥ ਕੰਡਿਆਣਾ, ਸੁਰਿੰਦਰਪਾਲ, ਕਮਲ ਥਿੰਦ, ਰਾਮ ਸੁਮਿੱਤਰ, ਮਨਪ੍ਰੀਤ ਪਿਆਰ, ਰਮਨ ਪਵਾਰ, ਰਮਨ ਵਿਰਦੀ, ਮਾ. ਗੁਰਿੰਦਰ, ਅਵਤਾਰ ਚੰਦ, ਵਿੱਕੀ ਬਸਰਾ, ਜਤਿੰਦਰ ਵਿਰਦੀ, ਗਗਨ ਪਵਾਰ, ਪੀਟਰ ਸਿੱਧੂ, ਰਜਿੰਦਰ ਪਵਾਰ, ਅਮਨ ਵਿਰਦੀ, ਸੋਨੂੰ ਪਵਾਰ, ਸ਼ਿੰਦਰਪਾਲ, ਗਗਨ ਵਿਰਦੀ, ਗੌਤਮ ਪਵਾਰ, ਸੰਨੀ ਵਿਰਦੀ, ਰਮਨ ਬਸਰਾ, ਵਿੱਕੀ ਬਸਰਾ, ਸੋਢੀ, ਰੁਪਿੰਦਰ ਕੁਮਾਰ, ਮਨਿੰਦਰ ਕੁਮਾਰ, ਜਸਪ੍ਰੀਤ ਕੁਮਾਰ ਆਦਿ ਹਾਜ਼ਰ ਸਨ।


Tuesday, 21 September 2021

ਕਾਂਗਰਸ ਨੇ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਆਦਮਪੁਰ ਨਗਰ ਕੌਂਸਲ 'ਚ ਵੰਡੇ ਲੱਡੂ


ਆਦਮਪੁਰ 21 ਸਤੰਬਰ, (ਬਲਬੀਰ ਕਰਮ) ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਖੁਸ਼ੀ ਚ ਅੱਜ ਨਗਰ ਕੌਂਸਲ ਆਦਮਪੁਰ ਦੇ ਪ੍ਧਾਨ ਦਰਸ਼ਨ ਸਿੰਘ ਕਰਵਲ ਦੀ ਅਗਵਾਈ ਹੇਠ ਲੱਡੂ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਉਪ-ਪ੍ਧਾਨ ਕਾਂਗਰਸ ਰਕੇਸ਼ ਕੁਮਾਰ ਰਾਜੂ ਨੇ ਕਿਹਾ ਕਿ ਸਾਰੇ ਕਾਂਗਰਸੀ ਵਰਕਰਾਂ ਲਈ ਮਾਣ ਦੀ ਗੱਲ ਹੈ ਕਿ ਕਾਂਗਰਸ ਹਾਈਕਮਾਨ ਦਲਿਤ ਪਰਿਵਾਰ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ। ਜਿਸ ਨਾਲ ਪੰਜਾਬ ਦੇ ਹਰ ਕਾਂਗਰਸੀ ਆਗੂ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਨਾਲ ਪੰਜਾਬ ਦੇ ਸਰਬਪੱਖੀ ਵਿਕਾਸ ਦਾ ਕੰਮ ਹੋਰ ਵੱਧ ਹੋਏਗਾ ਅਤੇ ਲੋਕਾਂ ਨੂੰ ਹਰ ਸਹੂਲਤ ਵੀ ਮਿਲੇਗੀ। ਇਸ ਮੌਕੇ ਨਗਰ ਕੌਂਸਲ ਦੇ ਈ.ਓ. ਹਰਨਗਿੰਦਰ ਸਿੰਘ, ਐੱਸ.ਓ. ਅਜੇ ਵਰਮਾ, ਦਸ਼ਵਿੰਦਰ ਚਾਂਦ, ਗਿਆਨ ਸਿੰਘ ਪ੍ਰਧਾਨ , ਇੰਸਪੈਕਟਰ ਪ੍ਰਸ਼ੋਤਮ ਸਿੰਘ ਬਾਲੀ, ਡਾਕਟਰ ਰਵੀ ਕੁਮਾਰ, ਕੈਪਟਨ ਗੁਰਮੀਤ ਸਿੰਘ, ਅਜੀਤ ਰਾਮ ਲੇਸੀਵਾਲ ਸਰਪੰਚ , ਲਖਨ ਬਾਰੀ, ਜਸਦੀਸ਼ ਰਾਏ ਜੱਸੀ, ਸੁਰਿੰਦਰ ਪਾਲ ਸਿੰਧੂ, ਰਾਜ ਕੁਮਾਰ ਗਰੈਜੂਏਟ, ਸ਼ਮੀ ਕੁਮਾਰ, ਦੀਪਕ ਹੰਸ, ਸੋਨੂੰ ਆਦਮਪੁਰ , ਵਿਜੈ ਕੁਮਾਰ, ਅਮਰਦੀਪ ਦੀਪਾ ਤੇ ਹੋਰ ਹਾਜ਼ਰ ਸਨ।

ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਵਲੋਂ 44 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਭੇਟ


ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ)- ਲੋੜਵੰਦਾ ਦੀ ਮੱਦਦ ਵਾਸਤੇ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸ਼ਾਇਟੀ ਪਿੰਡ ਡਰੋਲੀ ਕਲਾਂ ਦੇ ਸਮੂਹ ਸੇਵਾਦਾਰਾਂ ਵਲੋਂ ਲੋੜਵੰਦ 44 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਭੇਟ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਇਹ ਸੇਵਾ ਸੁਸਾਇਟੀ ਕਰੀਬ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਮੁਹੱਈਆਂ ਕਰਵਾ ਰਹੀ ਹੈ। ਜਿਸਦੇ ਤਹਿਤ ਅੱਜ ਵੀ ਕਰੀਬ 44 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵਿਤਰਿੱਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸਾਰਾ ਉਪਰਾਲਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਲਖਵੀਰ ਸਿੰਘ ਲੱਖਾ ਡਰੋਲੀ ਕਲਾਂ, ਇੰਦਰ ਮਿਨਹਾਸ ਅਤੇ ਹੋਰ ਸੇਵਾਦਾਰਾਂ ਅਤੇ ਸੇਵਾ ਸੁਸਾਇਟੀਆਂ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਕਿਹਾ ਰਾਸ਼ਨ ਵੰਡਣ ਸਮੇਂ ਇਹ ਸੇਵਾਦਾਰ ਮੋਕੇ ਤੇ ਹਾਜ਼ਰ ਸਨ।   

ਪਿੰਡ ਜੋਹਲਾਂ ਵਿਖੇ ਮਾਤਾ ਕੀਰਤਨ ਕੌਰ ਨਮਿਤ ਅੰਤਿਮ ਅਰਦਾਸ ਹੋਈ

ਵੱਖ-ਵੱਖ ਸਿਆਸੀ, ਧਾਰਮਿਕ ਅਤੇ ਉੱਘੀਆਂ ਸ਼ਖਸ਼ੀਅਤਾਂ ਵਲੋਂ ਮਾਤਾ ਕੀਰਤਨ ਕੌਰ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ


ਜਲੰਧਰ (ਖ਼ਬਰਸਾਰ ਪੰਜਾਬ)- ਲੋਕ ਇਨਸਾਫ ਪਾਰਟੀ ਦੇ ਆਦਮਪੁਰ ਤੋਂ ਇੰਚਾਰਜ਼ ਦਵਿੰਦਰ ਸਿੰਘ ਵਿਰਦੀ ਪਿੰਡ ਜੋਹਲਾਂ ਦੇ ਸਤਿਕਾਰਯੋਗ ਮਾਤਾ ਕੀਰਤਨ ਕੌਰ ਜੋ ਕਿ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਤਿ੍ਹਨਾਂ ਦੇ ਨਮਿਤ ਅੰਤਿਮ ਅਰਦਾਸ ਦੀ ਰਸਮ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਉਪਰੰਤ ਪਿੰਡ ਜੋਹਲਾਂ ਦੇ ਗੁਰਦੁਆਰਾ ਬਾਬਾ ਸੁੱਧ ਸਿੰਘ ਤੱਪ ਅਸਥਾਨ ਵਿਖੇ ਹੋਈ। ਇਸ ਮੌਕੇ ਰਾਗੀ ਭਾਈ ਸਰਬਜੀਤ ਸਿੰਘ ਜਲੰਧਰ ਵਾਲੇ, ਭਾਈ ਜਗਦੀਪ ਸਿੰਘ ਜੰਡੂ ਸਿੰਘਾ ਵਾਲਿਆਂ ਵਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਉੱਘੇ ਪੰਥਕ ਬੁਲਾਰੇ ਭਾਈ ਭਗਵਾਨ ਸਿੰਘ ਜੋਹਲ ਅਤੇ ਹੋਰ ਅਹਿਮ ਸ਼ਖਸੀਅਤਾਂ ਵਲੋਂ ਮਾਤਾ ਕੀਰਤਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤਿਮ ਅਰਦਾਸ ਦੀ ਰਸਮ ਮੌਕੇ ਲਿਪ ਦੇ ਦੋਆਬਾ ਪ੍ਰਧਾਨ ਜਰਨੈਲ ਨੰਗਲ, ਦਿਹਾਤੀ ਜਿਲ੍ਹਾ ਦਿਹਾਤੀ ਪ੍ਰਧਾਨ ਸਰੂਪ ਸਿੰਘ ਕਡਿਆਣਾ, ਜ਼ਿਲ੍ਹਾ ਪ੍ਰਧਾਨ  ਜਸਬੀਰ ਸਿੰਘ ਬੱਗਾ, ਐਸ.ਸੀ ਵਿੰਗ ਦੇ ਪ੍ਰਧਾਨ ਰਾਜੇਸ਼ ਖੋਖਰ, ਸੁਰਿੰਦਰ ਸਿੰਘ ਕੈਰੋਂ ਚੇਅਰਮੈਨ ਐਂਟੀ ਨਾਰਕੋਟਿੰਗ ਸੈੱਲ ਜਲੰਧਰ, ਬਾਬਾ ਤਲਵਿੰਦਰ ਸਿੰਘ ਸ੍ਰਪਰਸਤ, ਜੁਝਾਰ ਸਿੰਘ, ਰਵੀ ਕੁਮਾਰ, ਕੈਂਟ ਹਲਕਾ ਇੰਚਾਰਜ ਸੰਦੀਪ ਕੌਰ ਦੁਸਾਂਝ, ਹਰਪ੍ਰੀਤ ਕੌਰ, ਊਸ਼ਾ ਮਾਹੀ, ਕਿਸ਼ਨ ਲਾਲ ਸ਼ਰਮਾ ਯੂਥ ਪ੍ਰਧਾਨ, ਕਮਲਜੀਤ ਸਿੰਘ, ਭਗਵਾਨ ਸਿੰਘ ਜੌਹਲ, ਸਰਪੰਚ ਪਤੀ ਬਲਬੀਰ ਬਾਘਾ, ਢੱਡੇ ਪਿੰਡ ਤੋਂ ਸਰਪੰਚ ਸਿਧਾਰਥ, ਅਲਾਵਲਪੁਰ ਐਮ.ਸੀ ਮੁਕੱਦਰ ਲਾਲ, ਲਖਵਿੰਦਰ ਸਿੰਘ, ਅਵਤਾਰ ਦਾਸ ਨੂਰਪੁਰ, ਹਰਜਿਦਰ ਬੋਬੀ, ਮਨਜੋਤ ਸਿੰਘ, ਅਵਤਾਰ ਸਿੰਘ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।          


ਜ਼ਿਲ੍ਹਾ ਇਕਾਈ ਅੰਬਾਲਾ ਹਰਿਆਣਾ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ -ਡਾਕਟਰ ਖੇੜਾ।


ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਦੇ ਸਿਟੀ ਅੰਬਾਲਾ ਵਿਖੇ ਰਘੁਵੀਰ ਸਿੰਘ ਰਾਣਾ ਚੇਅਰਮੈਨ ਬੁਧੀਜੀਵੀ ਸੈੱਲ ਹਰਿਆਣਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਅਤੇ ਹਰਵਿੰਦਰ ਸਿੰਘ ਸੈਕਟਰੀ ਇੰਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਜ਼ਿਲ੍ਹਾ ਇਕਾਈ ਅਤੇ ਬਲਾਕ ਪੱਧਰ ਤੇ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਸੂਬਿਆਂ ਦੇ ਵਿੱਚ ਪੜਾਈ, ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜ਼ੋ ਸਮਾਜ ਸਿਹਤਮੰਦ ਅਤੇ ਨਪੜਿਆ ਲਿਖਿਆ ਹੋਵੇ। ਅੱਜ ਬਹੁਤੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਵਿਚੋਂ ਇਸ ਕਰਕੇ ਹੀ ਹਟਾ ਕੇ ਘਰੇ ਬਿਠਾ ਲੈਂਦੇ ਹਨ ਕਿਉਂਕਿ ਉਨ੍ਹਾਂ ਕੋਲ਼ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਸਮਰੱਥਾ ਨਹੀਂ ਹੁੰਦੀ। ਰਘੁਵੀਰ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ ਸਮਾਜ ਸੇਵਕ ਬਣਨ ਲਈ ਆਪਾਂ ਵਾਰ ਕੇ  ਸਮਾਜ ਪ੍ਰਤੀ ਸਮਾਜ ਨੂੰ ਸਮਰਪਿਤ ਹੋਣਾ ਪੈਂਦਾ ਹੈ। ਦਿਲੋਂ ਕੀਤੀ ਗਈ ਸਮਾਜ ਸੇਵਾ ਉਸ ਪਰਮਾਤਮਾ ਦੇ ਦਰ ਉਪਰ ਲਿਖੀ ਜਾਂਦੀ ਹੈ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਪ੍ਰੀਤ ਪਵਨ, ਮਹਿੰਦਰ ਸਿੰਘ, ਮਨੀਸ਼ ਕੁਮਾਰ, ਗੁਰਪ੍ਰੀਤ ਸਿੰਘ, ਗੁਰਕੀਰਤ ਸਿੰਘ ਸੌਂਢਾ, ਡਾ-ਉਮੈਦ ਸਿੰਘ ਕੁਰੂਕਸ਼ੇਤਰ, ਜਸਜੀਤ ਸਿੰਘ, ਪਿਆਰਾ ਸਿੰਘ,ਸੰਜੂ ਭਗਤ ਅਤੇ ਬਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। 

Monday, 20 September 2021

ਭਾਰਤੀ ਕਿਸਾਨ ਯੂਨੀਅਨ ਸਰਕਲ ਆਦਮਪੁਰ ਦੋਆਬਾ ਦੀ ਵਿਸ਼ੇਸ਼ ਮੀਟਿੰਗ ਹੋਈ


ਆਦਮਪੁਰ (ਖ਼ਬਰਸਾਰ ਪੰਜਾਬ)- ਭਾਰਤੀ ਕਿਸਾਨ ਯੂਨੀਅਨ ਸਰਕਲ ਆਦਮਪੁਰ ਦੋਆਬਾ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਆਦਮਪੁਰ ਦਫ਼ਤਰ ਵਿਖੇ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ, ਗੁਰਮੁੱਖ ਸਿੰਘ ਢੱਕੋਵਾਲ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਜਾਣਕਾਰੀ ਦਿੰਦੇ  ਅਮਰਜੀਤ ਸਿੰਘ ਬੈਂਸ ਆਦਮਪੁਰ ਨੇ ਦਸਿਆ ਕਿ 27 ਤਰੀਕ ਦੀ ਸਯੁੰਕਤ ਮੌਰਚੇ ਵਲੋਂ ਆਈ ਭਾਰਤ ਬੰਦ ਕਾਲ ਨੂੰ ਮੁੱਖ ਰਖਦਿਆਂ ਇਹ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਬੰਦ ਸਫਲ ਬਣਾਉਣ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਡਰੋਲੀ, ਭੁਪਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਸੁਲਿੰਦਰ ਸਿੰਘ ਮਨਸੂਰਪੁਰ ਬਡਾਲਾ, ਹਰਭਜਨ ਸਿੰਘ ਬਾਜਵਾ ਅਤੇ ਹੋਰ ਆਗੂ ਤੇ ਕਿਸਾਨ ਵੀਰ ਹਾਜ਼ਰ ਸਨ। 

ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਲਈ ਗੁਰੂ ਕੇ ਲੰਗਰ ਲਗਾਏ

ਮਰੀਜ਼ਾਂ ਦੇ ਭੋਜਨ ਵਾਸਤੇ ਆਸ਼ਰਮ ਪ੍ਰਬੰਧਕਾਂ ਨੂੰ ਰਾਸ਼ਨ ਭੇਟ ਕੀਤਾ


ਜਲੰਧਰ (ਖ਼ਬਰਸਾਰ ਪੰਜਾਬ)- ਦੁੱਖੀ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ (ਜਲੰਧਰ) ਵਿਖੇ ਲਾਇਨਜ਼ ਕਲੱਬ ਆਦਮਪੁਰ ਵਲੋਂ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਵਿਸ਼ੇਸ਼ ਨਿਗਰਾਨੀ ਹੇਠ ਮਰੀਜ਼ਾਂ ਦੀ ਸਹੂਲਤ ਹਿੱਤ ਜਿਥੇ ਗੁਰੂ ਕੇ ਲੰਗਰ ਲਗਾਏ ਗਏ ਉਥੇ ਆਸ਼ਰਮ ਦੇ ਪ੍ਰਬੰਧਕਾਂ ਨੂੰ ਰਾਸ਼ਨ ਵੀ ਮੁਹੱਈਆਂ ਕਰਵਾਇਆ ਗਿਆ। ਆਸ਼ਰਮ ਵਿਖੇ ਕਰਵਾਏ ਇੱਕ ਸੰਖੇਪ ਸਮਾਗਮ ਮੌਕੇ ਲਾਇਨਜ਼ ਕਲੱਬ ਆਦਮਪੁਰ ਦੇ ਰੀਜ਼ਨ ਚੇਅਪਰਸਨ ਬਰਜਿੰਦਰਜੀਤ ਸਿੰਘ, ਪ੍ਰਧਾਨ ਮਨਮੌਹਨ ਸਿੰਘ ਬਾਬਾ, ਡਾ. ਸਰਬ ਮੌਹਨ ਟੰਡਨ ਅਸਿਸਟੈਂਟ ਜਿਲ੍ਹਾ ਗਵਰਨਰ, ਵਿਨੋਧ ਟੰਡਨ ਖਜ਼ਾਨਚੀ, ਰਜਿੰਦਰ ਪ੍ਰਸ਼ਾਦ ਸੈਕਟਰੀ, ਖੜਕ ਸਿੰਘ ਜ਼ੋਨਲ ਚੇਅਰਪਰਸਨ, ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਰਾਜ ਕੁਮਾਰ ਪਾਲ, ਰਾਣਾ ਪਰਹਾਰ, ਸੁਸ਼ੀਲ ਡੋਗਰਾ, ਰਾਕੇਸ਼ ਚੱਡਾ, ਹਰਵਿੰਦਰ ਬਾਂਸਲ, ਸ਼ਤੀਸ਼ ਗੁੱਪਤਾ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਬਾਬਾ ਮਨਮੋਹਨ ਸਿੰਘ ਪ੍ਰਧਾਨ ਲਾਇਨਜ਼ ਕਲੱਬ ਆਦਮਪੁਰ ਨੇ ਕਿਹਾ ਲਾਇਨਜ਼ ਕਲੱਬ ਆਦਮਪੁਰ ਹਸਪਤਾਲ ਜਿਥੇ ਹਜ਼ਾਰਾ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾ ਰਿਹਾ ਹੈ ਉਥੇ ਲੋ੍ਹੜਵੰਦਾਂ ਲਈ ਗੁਰੂ ਕੇ ਲੰਗਰ ਅਤੇ ਬੂਟਿਆਂ ਦੇ ਲੰਗਰਾਂ ਦਾ ਵੀ ਸਮੇਂ ਸਮੇਂ ਸਿਰ ਖਾਸ ਪ੍ਰਬੰਧ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਇਸੇ ਸਿਲਸਿਲੇ ਤਹਿਤ ਅੱਜ ਆਸ਼ਰਮ ਦੇ ਮਰੀਜ਼ਾਂ ਵਾਸਤੇ ਗੁਰੂ ਕੇ ਲੰਗਰ ਲਗਾਏ ਗਏ ਹਨ ਅਤੇ ਸੁੱਕੀ ਰਸਦ ਵੀ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ ਹੈ। ਇਸ ਉਪਰਾਲੇ ਲਈ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਵਲੋਂ ਲਾਇਨਜ਼ ਕਲੱਬ ਆਦਮਪੁਰ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਸੇਵਾਦਾਰ ਚਰਨਜੀਤ ਸਿੰਘ ਜੱਸਲ, ਡਾ. ਪਰਮਜੀਤ ਕੌੜਾ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਰਵੀ, ਰਾਜ਼ੇਸ਼ ਅਤੇ ਹੋਰ ਹਾਜ਼ਰ ਸਨ। 

ਭਾਂਬਰੀ ਪੁਜਣ ਤੇ ਸੰਸਥਾ ਦੇ ਕੌਮੀ ਪ੍ਰਧਾਨ ਦਾ ਕੀਤਾ ਪਿੰਡ ਵੱਲੋਂ ਸਨਮਾਨ- ਬੀਬੀ ਕਿਰਨਦੀਪ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਭਾਂਬਰੀ ਵਿਖੇ ਰਿਸ਼ਵਤਖੋਰੀ ਦੇ ਵਿਰੁੱਧ ਬਲਾਕ ਪ੍ਰਧਾਨ ਇਸਤਰੀ ਵਿੰਗ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਸੈਕਟਰੀ ਹਰਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ ਅਤੇ ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪ੍ਰਕਾਸ਼ ਸਿੰਘ ਨੂੰ ਉਪ ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਅਮਲੋਹ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਦੇ ਭੋਲੇ ਭਾਲੇ ਲੋਕਾਂ ਨੂੰ ਸਰਕਾਰੇ ਦਰਬਾਰੇ ਸ਼ਰੇਆਮ ਲੁਟਿਆ ਜਾ ਰਿਹਾ ਹੈ ਉਹ ਵਿਚਾਰੇ ਆਪਣੇ ਕਾਨੂੰਨ ਮੁਤਾਬਕ ਹੋਣ ਵਾਲੇ ਸਹੀ ਕੰਮਾਂ ਕਾਰਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾਂਦੇ ਹਨ ਪਰ ਉਥੇ ਜਾ ਕੇ ਉਨ੍ਹਾਂ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਕਿਉਂਕਿ ਲੱਗਭਗ ਹਰ ਪੱਧਰ ਤੇ ਰਿਸ਼ਵਤ ਦਾ ਬੋਲਬਾਲਾ ਹੀ ਸੁਨਣ ਨੂੰ ਮਿਲਦਾ ਹੈ। ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਮੰਚ ਵੱਲੋਂ ਮੰਗ ਪੱਤਰ ਸੌਂਪਿਆ ਜਾਵੇਗਾ। ਬੀਬੀ ਕਿਰਨਦੀਪ ਕੌਰ ਨੇ ਕਿਹਾ ਕਿ ਮੰਚ ਲਈ ਅਸੀਂ ਅੱਗੇ ਹੋ ਕੇ ਕੰਮ ਕਰਨ ਨੂੰ ਪਹਿਲ ਦੇਵਾਂਗੇ। ਕਿਉਂਕਿ ਮੰਚ ਨਾਲ ਲੋਕ ਧੱੜਾ ਧੜ ਜੁੜਦੇ ਜਾ ਰਹੇ ਹਨ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਦਰਬਾਰਾ ਸਿੰਘ, ਕਰਮਜੀਤ ਸਿੰਘ, ਹਰਭਜਨ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਜ਼ੀਨਤ ਬੇਗਮ ਮੀਤ ਪ੍ਰਧਾਨ, ਹਰਭਜਨ ਸਿੰਘ, ਗੁਰਤੇਜ ਸਿੰਘ , ਸਵਰਨ ਸਿੰਘ, ਜਸਵੀਰ ਸਿੰਘ ਅਤੇ ਵਰਿੰਦਰ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਕੇਨਰਾ ਬੈਂਕ ਬਹਿਰਾਮ ਸਿ੍ਸ਼ਟਾ ਵੱਲੋ ਬਲਾਕ ਭੋਗਪੁਰ ਦੇ ਸੈਲਫ ਹੈਲਪ ਗਰੁੱਪਾਂ ਦੀ 3 ਲੱਖ ਦੀ ਮੱਦਦ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸੈਲਫ ਹੈਲਪ ਗਰੁੱਪਾਂ ਪਿੰਡ ਭੂੰਦੀਆਂ ਬਲਾਕ ਭੋਗਪੁਰ ਦੀ ਕੈਸ਼ ਕ੍ਰੈਡਿਟ ਲਿਮਟ 1 ਲੱਖ ਰੁਪਏ ਪ੍ਰਤੀ ਗਰੁੱਪ ਜਾਰੀ ਕੀਤੇ ਗਏ। ਜਿਸ ਦਾ ਉਦੇਸ਼ ਸਵੈਂ ਸਹਾਇਤਾ ਸਮੂਹਾਂ ਦੀ ਗਰੀਬ ਔਰਤਾਂ ਨੂੰ ਆਰਥਿਕ ਮਦਦ ਅਤੇ ਕਾਰਜਸ਼ੀਲ ਬਣਾਉਣ ਲਈ ਲੋੜੀਦੀਂ ਮੱਦਦ ਕਰਨਾ ਹੈ। ਜਿਸ ਨਾਲ ਇਨ੍ਹਾਂ ਗਰੀਬ ਔਰਤਾਂ ਨੂੰ ਰੋਜ਼ਗਾਰ ਪੈਦਾ ਕਰਨ ਲਈ ਆਰਥਿਕ ਸਹਾਇਤਾ ਪ੍ਰਾਪਤ ਹੋਵੇਗੀ ਤਾਂ ਜੋ ਪਿੰਡਾਂ ਦੀਆਂ ਇਨ੍ਹਾਂ ਔਰਤਾਂ ਅਤੇ ਇਨ੍ਹਾਂ ਪਰਿਵਾਰਾਂ ਦਾ ਵਿਕਾਸ ਹੋ ਸਕੇ। ਪਿੰਡ ਭੰਦੀਆਂ ਦੇ ਜੀਤ ਸੈਲਫ ਹੈਲਪ ਗਰੁੱਪ, ਜੰਨਤ ਸੈਲਫ ਹੈਲਪ ਗਰੁੱਪ, ਰਾਵੀ ਸੈਲਫ ਹੈਲਪ ਗਰੁੱਪ ਦੇ ਮੈਬਰਾਂ ਵੱਲੋ ਕੇਨਰਾ ਬੈਂਕ ਬਹਿਰਾਮ ਸਿ੍ਰਸ਼ਟਾ ਦੇ ਏ.ਜੀ.ਐਮ ਸ਼੍ਰੀ ਰਾਜੀਵ ਕੁਮਾਰ ਅਗਰਵਾਲ, ਬ੍ਰਾਂਚ ਮੈਨੇਜਰ ਗੁਲਸ਼ਨ ਕੁਮਾਰ ਅਤੇ ਲੋਨ ਅਫਸਰ ਜਗਮੀਤ ਸਿੰਘ ਦਾ ਅਤਿ ਧੰਨਵਾਦ ਕੀਤਾ ਗਿਆ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਆਈ.ਏ.ਐਸ., ਬੀ.ਡੀ.ਪੀ.ਓ ਸ਼੍ਰੀ ਮਤੀ ਮਨਜਿੰਦਰ ਕੌਰ, ਰਾਹੁਲ ਸਿੰਘ ਬਲਾਕ ਇੰਨਚਾਰਜ਼, ਰਣਬੀਰ ਸਿੰਘ ਸੀ.ਏ ਅਤੇ ਪੀ.ਐਸ.ਆਰ.ਐਲ.ਐਮ ਸਕੀਮ ਅਧੀਨ ਆਉਦੇ ਅਧਿਕਾਰੀਆਂ ਧੰਨਵਾਦ ਕੀਤਾ ਗਿਆ। 

    


ਯਾਦਗਾਰੀ ਪੈੜਾਂ ਛੱਡ ਗਿਆ, ਨਾਭਾ ਵਿਖੇ ਕਰਵਾਇਆ ਗਿਆ ਜਾਨਦਾਰ ਤੇ ਸ਼ਾਨਦਾਰ ਪੁਸਤਕ ਰੀਲੀਜ ਸਮਾਰੋਹ

 


ਚੰਡੀਗੜ, (ਪ੍ਰੀਤਮ ਲੁਧਿਆਣਵੀ), 20 ਸਤੰਬਰ, 2021:
  ਨਾਭਾ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ, ਭਾਈ ਕਾਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਅਤੇ ਪ੍ਰੀਤ ਪਬਲੀਕੇਸ਼ਨ ਵੱਲੋਂ ਪੁਸਤਕ ਰੀਲੀਜ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਰਿੰਦਰਜੀਤ ਚੌਹਾਨ ਦੀ ਪੁਸਤਕ, ‘ਰੇਤਲਾ ਸ਼ਹਿਰ’, ਰਵਿੰਦਰ ਸਿੰਘ ਦੀ, ‘ਯਾਦਾਂ ਦੇ ਖੰਡਰ’, ਦਰਸ਼ਨ ਬਾਵਾ ਦੀ, ‘ਅੰਬਰੋਂ ਕਿਰਿਆ ਅੱਖਰ’, ਕਿਸ਼ਨ ਆਰੀਆ ਦੀ, ‘ਗੁਆਚੀ ਜਿੰਦਗੀ’, ਰਿਪਨਜੋਤ ਕੌਰ ਸੋਨੀ ਬੱਗਾ ਦੀ ਪੁਸਤਕ, ‘ਸਰਦਾਰ ਦੀ ਪੱਗ ਤੇ ਹੋਰ ਕਹਾਣੀਆਂ’ ਅਤੇ ਨੇਚਰਦੀਪ ਕੌਰ ਕਾਹਲੋਂ ਦੀ ਪੁਸਤਕ, ‘ਤੈਨੂੰ ਪਤਾ’ ਰਿਲੀਜ ਕੀਤੀ ਗਈ। ਇਨਾਂ ਪੁਸਤਕਾਂ ਦੀਆਂ ਸਿਰਜਣਹਾਰ ਸ਼ਖ਼ਸੀਅਤਾਂ ਸਮੇਤ ਉਨਾਂ ਲਿਖਾਰੀਆਂ ਦਾ ਵੀ ਸਨਮਾਨ ਕੀਤਾ ਗਿਆ, ਜਿਨਾਂ ਨੇ ਸਟੇਜ ਉਤੇ ਆਪਣੀਆਂ ਰਚਨਾਵਾਂ ਪੜੀਆਂ। ਸਨਮਾਨਿਤ ਕਰਨ ਦੀਆਂ ਰਸਮਾਂ ਪਦਮ ਸੀ੍ ਡਾ. ਸੁਰਜੀਤ ਪਾਤਰ, ਗੁਰਦਿਆਲ ਰੌਸ਼ਨ, ਦਲਜੀਤ ਸਿੰਘ ਸੰਧੂ, ਮਨਪ੍ਰੀਤ ਟਿਵਾਣਾ, ਪਵਨ ਹਰਚੰਦਪੁਰੀ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੁਖਦੇਵ ਸਿੰਘ ਸਿਰਸਾ, ਮੇਜਰ ਅਦਰਸ਼ਪਾਲ ਸਿੰਘ ਅਤੇ ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਸ੍ਰ.ਦਰਸ਼ਨ ਬੁੱਟਰ ਵੱਲੋਂ ਸਾਂਝੇ ਤੌਰ ਤੇ ਨਿਭਾਈਆ ਗਈਆਂ।

          ਰਿਪਨਜੋਤ ਕੌਰ ਸੋਨੀ ਬੱਗਾ ਦੀ ਪੁਸਤਕ, ‘ਸਰਦਾਰ ਦੀ ਪੱਗ ਤੇ ਹੋਰ ਕਹਾਣੀਆਂ’ ਰਿਲੀਜ ਕਰਨ ਵਕਤ ਉਨਾਂ ਵੱਲੋਂ ਆਰਮੀ ਸਕੂਲ ਪਟਿਆਲਾ ਵਿਖੇ 2019 ਵਿੱਚ 6ਵੀ,7ਵੀ ਤੇ 8ਵੀ ਜਮਾਤ ਵਿੱਚ ਪੰਜਾਬੀ ਦਾ ਵਿਸ਼ਾ ਲਗਵਾਉਣ ਬਦਲੇ ਉਨਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਵਕਤ ਉਨਾਂ ਦੇ ਜੀਵਨ-ਸਾਥੀ ਲੈਫਟੀਨੈਂਟ ਕਰਨਲ ਜੇ. ਐਸ. ਬੱਗਾ (ਪੀ. ਸੀ. ਐਸ.) ਵੀ ਮੌਜੂਦ ਸਨ। ਜ਼ਿਕਰ ਯੋਗ ਹੈ ਕਿ ਸੋਨੀ ਬੱਗਾ ਜੀ ਵਾਤਾਵਰਣ ਪ੍ਰੇਮਣ ਲੇਖਿਕਾ ਵਜੋਂ ਵੀ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਕਾਫੀ ਲੰਮੇ ਸਮੇਂ ਤੋਂ ਛਪਦੇ ਆ ਰਹੇ ਹਨ। ਇਸ ਸੁਭਾਗੇ ਅਵਸਰ ’ਤੇ ਹੋਰਾਂ ਤੋਂ ਇਲਾਵਾ ਕਵਿੱਤਰੀ ਰਣਜੀਤ ਕੌਰ ਸਵੀ, ਕਿਰਨ ਪਾਹਵਾ, ਸਵਰਨ ਕਵਿਤਾ ਤੇ ਪਰਮਜੀਤ ਪਾਇਲ ਆਦਿ ਵੀ ਹਾਜ਼ਰ ਸਨ। ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਅਸ਼ਵਨੀ ਬਾਗੜੀਆ ਜੀ ਵੱਲੋਂ ਬਾਖੂਬੀ ਨਿਭਾਈ ਗਈ। ਕੁੱਲ ਮਿਲਾ ਕੇ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ, ਜਿਸਦੇ ਲਈ ਪ੍ਰਬੰਧਕ ਵਧਾਈ ਦੇ ਪਾਤਰ ਬਣਦੇ ਹਨ।

Sunday, 19 September 2021

ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਸਮੂਹ ਕਿਸਾਨ ਵੀਰਾਂ ਦੀ ਸ਼ਹਾਦਤ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਨਿਊਯਾਰਕ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ


ਜਲੰਧਰ (ਖ਼ਬਰਸਾਰ ਪੰਜਾਬ)- ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸੁਖਜੀਤ ਸਿੰਘ ਸੇਵਾਦਾਰ ਵਲੋਂ ਅਨਮੋਲ ਸੇਵਾ ਸੁਸਾਇਟੀ ਹੁਸ਼ਿਆਰਪੁਰ ਦੀ ਸਮੁੱਚੀ ਟੀਮ, ਕਿਤਾਬਾਂ ਵਾਲਾਂ ਰਖਨਾਂ ਪੇਜ ਤੋਂ ਜੀਤ ਕੰਧਾਲਾ, ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਹੁਸ਼ਿਆਰਪੁਰ ਤੋਂ ਸੇਵਾਦਾਰ ਮੀਕਾ ਸਿੰਘ ਦੇ ਸਹਿਯੋਗ ਨਾਲ ਕਿਸਾਨੀ ਸਘੰਰਸ਼ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਰਬੱਤ ਦਾ ਭਲਾ ਟਰੱਸਟ ਨਿਊਯਾਰਕ ਵੱਲੋਂ ਸਿੰਘੂ ਬਾਰਡਰ ਤੇ ਲਗਾਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਕਰਕੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਦੋਰਾਨ ਸਮੂਹ ਸਤਿਕਾਰਯੋਗ ਸੇਵਾ ਸੁਸਾਇਟੀਆਂ ਦੀਆਂ ਬੇਹਤਰ ਸੇਵਾਵਾਂ ਦੇ ਨਾਲ-ਨਾਲ ਵਿਸ਼ੇਸ਼ ਕਰਕੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਪਰਿਵਾਰ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਨੋਜਵਾਨ ਪੀੜੀ ਨੂੰ ਆਪਣੇ ਦੇਸ਼ ਕੋਮ ਸ਼ਹੀਦ ਯੋਧਿਆਂ ਦੀਆਂ ਕੁਰਬਾਨੀ ਭਰੀਆਂ ਪੁਸਤਕਾਂ ਵੰਡਣ ਦੇ ਨਾਲ-ਨਾਲ ਸ਼ਹੀਦ ਬਾਬਾ ਮਤੀ ਸਾਹਿਬ ਜੀ ਡਰੋਲੀ ਕਲਾਂ ਜੀ ਦੀ ਲਾਸਾਨੀ ਕੁਰਬਾਨੀ  ਦੇ ਇਤਹਾਸ ਦੀਆਂ ਪੁਸਤਕਾਂ ਵੀ, ਕਿਤਾਬਾਂ ਵਾਲਾਂ ਰਖਨਾ ਪੇਜ਼ ਅਤੇ ਸਮੂਹ ਸਤਿਕਾਰਯੋਗ ਸੇਵਾ ਸੁਸਾਇਟੀਆਂ ਦੇ ਪੂਰਨ ਸਹਿਯੋਗ ਸਦਕਾ ਹੀ ਵੰਡੀਆਂ ਗਈਆਂ ਅਤੇ ਇਸ ਖੂਨਦਾਨ ਕੈਂਪ ਵਿੱਚ 118 ਖੂਨਦਾਨੀਆਂ ਵਲੋਂ ਦੇ ਵਿਸ਼ੇਸ਼ ਸਹਿਯੋਗ ਸਦਕਾ ਥੈਲੇਸੀਮੀਆਂ ਨਾਮ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਜਿੰਦਗੀ ਵਿੱਚ ਕੁੱਝ ਪਲ ਹੋਰ ਖੁਸ਼ੀਆਂ ਦੇ ਭਰਨ ਦੇ ਮੰਤਵ ਨਾਲ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦੀ ਸਮਾਪਤੀ ਤੇ ਸੇਵਾਦਾਰ ਸੁਖਜੀਤ ਸਿੰਘ (ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ) ਵੱਲੋਂ ਮਨਜੀਤ ਸਿੰਘ ਜੰਡਾਂ ਦੀ ਸਮੁੱਚੀ ਟੀਮ, ਅਨਮੋਲ ਐਨ.ਜੀ.ਓ ਟੀਮ ਹੁਸ਼ਿਆਰਪੁਰ, ਸਰਬੱਤ ਦਾ ਭੱਲਾ ਟਰੱਸਟ ਨਿਊਯਾਰਕ ਅਤੇ ਸਤਿਕਾਰਯੋਗ ਵੀਰ ਜੀਤ ਕੰਧਾਲਾ, ਖੂਨਦਾਨ ਕਰਨ ਵਾਲੇ ਵੀਰਾਂ ਅਤੇ ਆਈਆਂ ਹੋਈਆਂ ਸਮੂਹ ਸੇਵਾ ਸੁਸਾਇਟੀਆਂ, ਕਿਸਾਨ ਮਜ਼ਦੂਰ ਏਕਤਾ ਵਿੱਚ ਸ਼ਾਮਿਲ ਹੋਣ ਲਈ ਪਹੁੰਚੀਆਂ ਸਮੂਹ ਸਾਧ ਸੰਗਤਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ।


ਮਨਪ੍ਰੀਤ ਸਿੰਘ ਬਣੇ ਚੇਅਰਮੈਨ ਅਤੇ ਜਸਪ੍ਰੀਤ ਕੌਰ ਬਣੇ ਚੀਫ਼ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ - ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੇ ਬਲਾਕ ਖਰੜ ਦੇ ਫ਼ੂਡ ਪਲਾਜ਼ਾ ਵਿਖੇ ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ , ਕੌਮੀਂ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ , ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ ਗੁਰਪ੍ਰੀਤ ਕੌਰ ਚੀਮਾ, ਕੌਮੀ ਸਕੱਤਰ ਇਸਤਰੀ ਵਿੰਗ ਸਨੇਹ  ਸਹਿਗਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਜਿੱਥੇ ਕਿਤੇ ਨੇੜੇ ਤੇੜੇ ਲਾਗ ਪਾਸ ਨਸ਼ੇ ਵਿਕ ਰਹੇ ਹਨ ਉਨ੍ਹਾਂ ਪ੍ਰਤੀ ਆਪ ਸਮਾਜ ਨੂੰ ਆਪਣਾ ਸਮਝਦੇ ਹੋਏ ਉਨ੍ਹਾਂ ਦੀ ਇਤਲਾਹ ਪੁਲਿਸ ਨੂੰ ਜਾਂ ਮੰਚ ਦੇ ਕਿਸੇ ਮੈਂਬਰ ਜਾਂ ਅਹੁਦੇਦਾਰ ਨੂੰ ਦਿੱਤੀ ਜਾਵੇ ਤਾਂ ਜ਼ੋ ਉਨ੍ਹਾਂ ਤੇ ਮੌਕੇ ਤੇ ਹੀ ਬਣਦੀ ਕਾਰਵਾਈ ਕਰਵਾਈ ਜਾਵੇ । ਹੋਰਨਾਂ ਤੋਂ ਇਲਾਵਾ ਨੀਰੂ ਲੁਥਰੇ, ਵਰਿੰਦਰ ਸਿੰਘ , ਬਲਜੀਤ ਸਿੰਘ ਚੇਅਰਮੈਨ, ਹਰਵਿੰਦਰ ਸਿੰਘ, ਦੀਪਕ ਚੰਡੀਗੜ੍ਹ, ਜਗਦੀਪ ਸਿੰਘ,ਅਤੇ ਪਟਵਾਰੀ ਆਦਿਕ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ

ਮੰਚ ਨੇ ਪ੍ਰਿਆ ਸੰਧੂ ਦਾ ਮਨਾਇਆ ਜਨਮ ਦਿਨ ਅਤੇ ਕੀਤਾ ਮਿਕਸੀ ਗਰੈਂਡਰ ਸਨਮਾਨਿਤ- ਡਾਕਟਰ ਖੇੜਾ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਜੱਟਵਾੜ ਵਿਖੇ ਪ੍ਰਿਆ ਸੰਧੂ ਦਾ ਧੂਮ-ਧਾਮ ਨਾਲ ਜਨਮਦਿਨ ਮਨਾਇਆ ਗਿਆ ‌ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਅਮਰੀਕ ਸਿੰਘ ਪੁਆਰ ਮੀਤ ਪ੍ਰਧਾਨ ਪੰਜਾਬ ਅਤੇ ਬਲਵੀਰ ਕੌਰ ਸੋਖੀ ਸੈਕਟਰੀ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਸੰਸਥਾ ਵੱਲੋਂ ਪ੍ਰਿਆ ਸੰਧੂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਖੈਤਾਨ ਦੀ ਮਿਕਸੀ ਗਰੈਂਡਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਵੱਡੇ ਵੱਡੇ ਰੈਸਟੋਰੈਂਟ ਜਾਂ ਪੈਲਿਸਾਂ ਵਿੱਚ ਜਨਮ ਦਿਨ ਨਾ ਮਨਾ ਕੇ ਛੋਟੇ ਪੱਧਰ ਤੇ ਘਰਾਂ ਵਿਚ ਹੀ ਖੁਸ਼ੀ ਨੂੰ ਆਪਣਿਆਂ ਵਿੱਚ ਵੰਡਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਵਾਧੂ ਖਰਚਾ ਕਰਨ ਨਾਲੋਂ ਧੀਆਂ ਨੂੰ ਉਨ੍ਹਾਂ ਦੇ ਕੰਮ ਆਉਣ ਵਾਲਾ ਸਮਾਨ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਜਿਸ ਨਾਲ ਪ੍ਰੀਵਾਰ ਦੀ ਮੁਢਲੀ ਜ਼ਰੂਰਤ ਵੀ ਪੂਰੀ ਹੋ ਸਕਦੀ ਹੈ ਅਤੇ ਬੱਚਿਆਂ ਅੰਦਰ ਵੀ ਇੱਕ ਨਵੀਂ ਸੋਚ ਉਤਪੰਨ ਹੋਵੇ ਗੀ । ਅਮਰੀਕ ਸਿੰਘ ਪੁਆਰ ਨੇ ਕਿਹਾ ਕਿ ਸਮਾਜ ਵਿਚ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜ਼ੋ ਧੀਆਂ ਨੂੰ ਫ਼ਕਰ ਮਹਿਸੂਸ ਹੁੰਦਾ ਰਹੇ। ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ , ਜਗਦੀਪ ਸਿੰਘ ਸੰਧੂ, ਹਰਵਿੰਦਰ ਸਿੰਘ ਸੈਕਟਰੀ, ਬਲਜੀਤ ਸਿੰਘ ਚੇਅਰਮੈਨ, ਦਲਵਿੰਦਰ ਸਿੰਘ , ਮਨਜੀਤ ਕੌਰ ਚੇਅਰਪਰਸਨ ਅਤੇ ਮਲਕੀਤ ਸਿੰਘ ਨੇ ਵੀ ਪ੍ਰੀਵਾਰ ਨਾਲ ਖ਼ੁਸ਼ੀ ਸਾਂਝੀ ਕੀਤੀ। ਅੱਗੇ ਤੋਂ ਵੀ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸੰਕਲਪ ਲਿਆ।

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਖੂਨਦਾਨ ਕੈਂਪ ਲਗਾਇਆ


ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ)- ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਅਤੇ ਅੰਬੇਡਕਰ ਫੋਰਸ ਪੰਜਾਬ ਵੱਲੋ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾਂ ਮਹਾਨ ਖੂਨ ਦਾਨ ਕੈਂਪ ਪਿੰਡ ਦਾਊਦਪੁਰ ਵਿੱਖੇ ਸਮੂਹ ਡੋਨਰ ਵੀਰਾਂ ਅਤੇ ਸਮੂਹ ਸੇਵਾਦਾਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸੇਵਾਦਾਰ ਸੁੱਖੀ ਦਾਉਦਪੁਰੀਆ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਲਗਵਾਇਆ ਗਿਆ। ਜਿਸ ਵਿੱਚ ਉਚੇਚੇ ਤੋਰ ਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਮਾਣਯੋਗ ਪ੍ਰਧਾਨ ਜਸਵੀਰ ਸਿੰਘ ਸਾਬੀ (ਪਧਿਆਣਾ) ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ ਮਨੁੱਖਤਾ ਦੇ ਭਲੇ ਅਤੇ ਸੇਵਾ ਕਰਨ ਦੇ ਮੰਤਵ ਨਾਲ ਆਪਣਾ ਵੀ ਖੂਨਦਾਨ ਕੀਤਾ। ਇਸ ਮੌਕੇ ਅੰਬੇਡਕਰ ਫੋਰਸ ਪੰਜਾਬ ਵਲੋਂ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਦੇ ਸਮੂਹ ਪਰਿਵਾਰ ਨੂੰ ਬੇਅੰਤ ਸਤਿਕਾਰ ਭੇਟ ਕਰਦੇ ਹੋਏ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਲਈ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਸੁੱਖੀ ਦਾਊਦਪੁਰੀਆ ਨੂੰ ਜਿਥੇ ਜਨਮ ਦਿਨ ਦੀਆਂ ਮੁਬਾਰਕਾਂ ਦਿਤੀਆਂ ਉਥੇ ਅੰਬੇਡਕਰ ਫੋਰਸ ਪੰਜਾਬ ਦੀ ਸਮੁੱਚੀ ਟੀਮ ਦਾ ਮਨੁੱਖੀ ਸੇਵਾ ਨੂੰ ਸਮਰਪਿੱਤ ਖੂਨਦਾਨ ਕੈਂਪ ਲਗਾਉਣ, ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਸ: ਜਸਵੀਰ ਸਿੰਘ ਸਾਬੀ ਪਧਿਆਣਾ ਨੂੰ ਵਿਸ਼ੇਸ਼ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ।


Friday, 17 September 2021

ਹੁਣ ਪਿਆਜ਼ ਕਢਾਉਣਗੇ ਹੰਝੂ, ਨਵੰਬਰ ਤੱਕ ਆਏਗਾ ਕੀਮਤਾਂ ’ਚ ਉਛਾਲ


ਨਵੀਂ ਦਿੱਲੀ 16 ਸਤੰਬਰ (ਯੂ.ਐਨ.ਆਈ.)- ਪਿਆਜ ਇੱਕ ਅਜਿਹੀ ਵਸਤੂ ਹੈ ਜੋ ਦੇਸ ਦੇ ਲਗਪਗ ਹਰ ਘਰ ਵਿੱਚ ਵਰਤੀ ਜਾਂਦੀ ਹੈ। ਪਿਆਜ ਦੀਆਂ ਕੀਮਤਾਂ ਸਤੰਬਰ ਤੇ ਨਵੰਬਰ ਦੇ ਵਿਚਕਾਰ ਹਰ ਸਾਲ ਵਧਦੀਆਂ ਹਨ। ਇਸ ਸਾਲ ਵੀ ਅਨਿਯਮਿਤ ਮੌਨਸੂਨ ਕਾਰਨ ਸਤੰਬਰ ਤੋਂ ਨਵੰਬਰ ਤੱਕ ਪਿਆਜ ਦੀਆਂ ਕੀਮਤਾਂ ਵਧਣਗੀਆਂ। ‘ਕਿ੍ਰਸਿਲ ਰਿਸਰਚ‘ ਦੀ ਇੱਕ ਰਿਪੋਰਟ ਅਨੁਸਾਰ, ਇਸ ਸਾਲ ਮੌਨਸੂਨ ਦਾ ਅਨਿਯਮਿਤ ਮੀਂਹ, ਸਾਉਣੀ ਦੀ ਫਸਲ ਦੀ ਵਾਢੀ ਵਿੱਚ ਦੇਰੀ ਕਰਾ ਸਕਦਾ ਹੈ, ਜਿਸ ਨਾਲ ਤਿਉਹਾਰੀ ਸੀਜਨ ਵਿੱਚ ਮੰਗ ਵਧਣ ਤੇ ਪਿਆਜ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਸਾਲ ਮੌਨਸੂਨ 3 ਜੂਨ ਤੋਂ ਸੁਰੂ ਹੋਈ ਸੀ। ਮੌਨਸੂਨ ਨੇ ਸਾਉਣੀ ਦੀ ਚੰਗੀ ਫਸਲ ਦੇ ਸੀਜਨ ਦੀ ਸੁਰੂਆਤ ਦਾ ਸੰਕੇਤ ਦਿੱਤਾ ਸੀ, ਇਸ ਲਈ ਕਿਸਾਨਾਂ ਨੇ ਮਿਰਚ ਤੇ ਪਿਆਜ ਨੂੰ ਛੇਤੀ ਨਸ਼ਟ ਹੋਣ ਵਾਲੇ ਟਮਾਟਰ ਦੀ ਫਸਲ ਨਾਲੋਂ ਤਰਜੀਹ ਦਿੱਤੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਨਸੂਨ ਜੁਲਾਈ ਦੇ ਮਹੀਨੇ ਵਿੱਚ ਰੁਕ ਗਈ ਸੀ ਅਤੇ ਦੋ ਮੀਂਹ ਵਿੱਚ ਦੋ ਪ੍ਰਤੀਸਤ ਦੀ ਗਿਰਾਵਟ ਦਰਜ ਕੀਤੀ ਗਈ ਸੀ। ਅਗਸਤ ਵਿੱਚ, ਜਦੋਂ ਪਨੀਰੀ ਲਾਉਣ ਲਈ ਸਰਬੋਤਮ ਮਹੀਨਾ ਫਸਲ ਲਈ ਸਭ ਤੋਂ ਵਧੀਆ ਮਹੀਨਾ ਸੀ, ਇਹ ਅੰਕੜਾ ਹੋਰ ਡਿੱਗਿਆ ਤੇ ਔਸਤਨ ਮਾਨਸੂਨ ਵਿੱਚ 9 ਫੀਸਦੀ ਦੀ ਕਮੀ ਆਈ। ਸਾਉਣੀ ਦੀ ਫ਼ਸਲ ਪਿਆਜ ਆਮ ਤੌਰ ‘ਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ ਤੇ ਅਕਤੂਬਰ-ਨਵੰਬਰ ਵਿੱਚ ਵਾਢੀ ਹੁੰਦੀ ਹੈ। ਜਿਸ ਦੇ ਸਿੱਟੇ ਵਜੋਂ ਸਤੰਬਰ ਤੋਂ ਨਵੰਬਰ ਤੱਕ ਦੇ ਮਹੀਨੇ ਕਮੌਡਿਟੀ ਲਈ ਘੱਟ ਮੌਸਮ ਹੁੰਦੇ ਹਨ, ਕਿਉਂਕਿ ਉਦੋਂ ਤੱਕ ਹਾੜੀ ਦੇ ਪਿਆਜ ਦਾ ਭੰਡਾਰ ਲਗਭਗ ਖਤਮ ਹੋ ਜਾਂਦਾ ਹੈ ਤੇ ਪਿਆਜ ਦੀ ਨਵੀਂ ਫਸਲ ਬਾਜਾਰ ਵਿੱਚ ਆ ਜਾਂਦੀ ਹੈ। ਸਾਉਣੀ ਪਿਆਜ ਮੌਨਸੂਨ ਦੌਰਾਨ ਵਧਦਾ ਹੈ, ਜਿਸ ਦੇ ਨਤੀਜੇ ਵਜੋਂ ਨਮੀ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਸੈਲਫ-ਲਾਈਫ ਘੱਟ ਹੁੰਦੀ ਹੈ, ਪਰ ਇਹ ਸਤੰਬਰ ਤੋਂ ਨਵੰਬਰ ਦੌਰਾਨ ਭਾਰੀ ਮੰਗ ਵਾਲੇ ਮਹੀਨਿਆਂ ਵਿੱਚ ਇੱਕ ਸਪਲਾਈ ਪੁਲ ਵਜੋਂ ਵੀ ਕੰਮ ਕਰਦੀ ਹੈ, ਜਿਸ ਦੌਰਾਨ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਉਹਾਰਾਂ ਦਾ ਮੌਸਮ ਹੁੰਦਾ ਹੈ। ਇਸ ਸਾਲ ਵਾਢੀ ਹੋਈ ਹਾੜ੍ਹੀ ਦੀ ਫਸਲ ਚੱਕਰਵਾਤ ਤੌਕੇ ਕਾਰਨ ਵੀ ਪ੍ਰਭਾਵਿਤ ਹੋਈ ਸੀ, ਜਿਸ ਨੇ ਮਈ 2021 ਵਿੱਚ ਮਹਾਰਾਸਟਰ ਤੇ ਗੁਜਰਾਤ ਦੇ ਮੁੱਖ ਪਿਆਜ ਉਤਪਾਦਕ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਲਈ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪਿਆਜ ਦੀਆਂ ਕੀਮਤਾਂ ਸਤੰਬਰ-ਨਵੰਬਰ ਦੇ ਵਿਚਕਾਰ ਹਰ ਸਾਲ ਅਸਮਾਨ ਛੂਹੰਦੀਆਂ ਹਨ। ਇਸ ਸਾਲ ਵੀ ਉਨ੍ਹਾਂ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਸਾਲ ਪਿਆਜ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੁੰਦਾ ਹੈ।

ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ


ਅੰਮਿ੍ਤਸਰ 17 ਸਤੰਬਰ (ਖ਼ਬਰਸਾਰ ਪੰਜਾਬ ਬਿਊਰੌ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਹੈ। ਉਨਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਜਿਨਾਂ ਦੀ ਸੇਵਾ-ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਇਨਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵੀ ਮੌਜੂਦ ਹੈ, ਜਿਸ ਨਾਲ ਪੂਰੇ ਵਿਸ਼ਵ ਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨਾਂ ਕਿਹਾ ਕਿ ਸਿੱਖਾਂ ਦੇ ਇਨਾਂ ਅਸਥਾਨਾਂ ਦੀ ਪ੍ਰਬੰਧਕੀ ਸੰਸਥਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਵੱਡੀ ਜ਼ੁੰਮੇਵਾਰੀ ਹੈ, ਜਿਸ ’ਤੇ ਸ. ਅਮੀਰ ਸਿੰਘ ਨੂੰ ਕਾਰਜ ਕਰਨ ਦਾ ਗੁਰੂ ਸਾਹਿਬ ਨੇ ਮੌਕਾ ਦਿੱਤਾ ਹੈ। ਉਨਾਂ ਆਸ ਪ੍ਰਗਟਾਈ ਕਿ ਸ. ਅਮੀਰ ਸਿੰਘ ਗੁਰਦੁਆਰਾ ਸਾਹਿਬਾਨ ਦਾ ਪੰਥਕ ਮਰਯਾਦਾ ਅਨੁਸਾਰ ਪ੍ਰਬੰਧ ਕਰਨ ਦੇ ਨਾਲ-ਨਾਲ ਪਾਕਿਸਤਾਨ ਅੰਦਰ ਵੱਸਦੇ ਘੱਟਗਿਣਤੀ ਸਿੱਖਾਂ ਦੇ ਮਸਲਿਆਂ ਸਬੰਧੀ ਵੀ ਸੰਜੀਦਾ ਪਹੁੰਚ ਅਪਨਾਉਂਦੇ ਰਹਿਣਗੇ ਅਤੇ ਪੂਰੇ ਵਿਸ਼ਵ ਵਿਚ ਵੱਸਦੀਆਂ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸੇਵਾ ਨਿਭਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਵਿਕਾਸ ਸਿੰਘ ਨੂੰ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ ਹੋਣ ’ਤੇ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਲਈ ਕਾਰਜਸ਼ੀਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਤਰਾਂ ਦਾ ਸਹਿਯੋਗ ਕਰਦੀ ਰਹੇਗੀ। ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਸਤਵੰਤ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।