Thursday, 30 June 2022

ਜੰਡੂ ਸਿੰਘਾ ਵਿਖੇ ਜੋੜ ਮੇਲੇ ਦੇ ਸਬੰਧ ਵਿੱਚ ਕੁਸ਼ਤੀ ਮੁਕਾਬਲੇ ਕਰਵਾਏ (ਮੇਲਾ ਤਕੀਏ ਦਾ)

ਜੰਡੂ ਸਿੰਘਾ ਵਿਖੇ ਕੁਸ਼ਤੀ ਮੁਕਾਬਲੇ ਦੋਰਾਨ ਹਾਜ਼ਰ ਜੰਗਬਹਾਦੁਰ ਸਿੰਘ, ਮੰਗਤ ਅਲੀ ਪੰਚ, ਕੁਲਦੀਪ ਸਹੋਤਾ, ਕਮਲਜੀਤ ਸੰਘਾ, ਐਸ.ਆਈ ਸੁਖਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ। 

ਜੰਡੂ ਸਿੰਘਾ ਵਿੱਚ ਪੀਰ ਬਾਬਾ ਗੈਂਬ ਗਾਜੀ ਦਰਬਾਰ ਵਿੱਖੇ ਤਕੀਏ ਦਾ ਮੇਲਾ ਕਰਵਾਇਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ- ਨਗਰ ਵਿੱਚ ਮੌਜੂਦ ਪੁਰਾਤਨ ਦਰਬਾਰ ਪੀਰ ਬਾਬਾ ਗੈਂਬ ਗਾਜੀ (ਮੇਲਾ ਤਕੀਏ ਦਾ) ਵਿੱਖੇ ਸਲਾਨਾ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਧੂਮਧਾਮ ਨਾਲ ਮਨਾਇਆ। ਜਿਸਦੇ ਸਬੰਧ ਵਿੱਚ ਅੱਜ ਪੀਰਾਂ ਦੇ ਦਰਬਾਰ ਤੇ ਚਾਂਦਰ ਅਤੇ ਝੰਡੇ ਦੀ ਰਸਮ ਸਵੇਰੇ 9 ਵਜੇ ਸੇਵਾਦਾਰਾਂ ਵਲੋਂ ਨਿਭਾਈ ਗਈ। ਉਪਰੰਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਗਾਇਕ ਕਮਲ ਖਾਨ, ਵਿਜੇ ਜੰਡੂ ਵਲੋਂ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਜੋੜ ਮੇਲੇ ਵਿੱਚ ਸੰਗਤਾਂ ਦੀਆਂ ਭਾਰੀ ਰੌਣਕਾਂ ਰਹੀਆਂ। ਤਕੀਏ ਦੇ ਮੇਲੇ ਦੇ ਸਬੰਧ ਵਿੱਚ ਪਹਿਲੇ ਦਿਨ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ। ਜਿਸ ਦੋਰਾਨ ਕਰੀਬ 60 ਪਹਿਲਵਾਨਾਂ ਦੀਆਂ ਜੋੜੀਆਂ ਨੇ ਦਰਸ਼ਕਾਂ ਨੂੰ ਕੁਸ਼ਤੀ ਦੇ ਜੋਹਰ ਵਿਖਾਏ। 


ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੰਗਬਹਾਦੁਰ ਸਿੰਘ ਸੰਘਾ, ਮੰਗਤ ਅਲੀ ਪੰਚ, ਕੁਲਦੀਪ ਸਹੋਤਾ ਅਤੇ ਹੋਰ ਮੈਂਬਰਾਂ ਨੇ ਜਿਥੇ ਸੰਗਤਾਂ ਨੂੰ ਜੋੜ ਮੇਲੇ ਦੀ ਵਧਾਈ ਦਿਤੀ ਉਥੇ ਉਨ੍ਹਾਂ ਦਸਿਆ 1 ਜੁਲਾਈ ਨੂੰ ਜੰਡੂ ਸਿੰਘਾ ਵਿਖੇ ਪਟਕੇ ਦੀ ਕੁਸ਼ਤੀ ਮੁਕਾਬਲੇ ਦੇਖਣਯੋਗ ਹੋਣਗੇ ਅਤੇ ਪਟਕੇ ਦੀ ਕੁਸ਼ਤੀ ਦੇ ਪਹਿਲੇ ਜੈਤੂ ਪਹਿਲਵਾਨ ਦਾ ਇਨਾਮ ਮੋਟਰਸਾਇਕਲ ਅਤੇ ਦੂਜੇ ਨੰਬਰ ਦੇ ਜੈਤੂ ਨੂੰ ਸੋਨੇ ਦੀ ਮੁੰਦੀ ਦਿੱਤੀ ਜਾਵੇਗੀ। ਅੱਜ ਪਹਿਲੇ ਦਿਨ ਦੇ ਕੁਸ਼ਤੀ ਮੁਕਾਬਲੇ ਦੋਰਾਨ ਜੰਡੂ ਸਿੰਘਾ ਪੁਲਿਸ ਚੋਕੀ ਇੰਚਾਰਜ਼ ਐਸ.ਆਈ ਸੁਖਵਿੰਦਰ ਸਿੰਘ ਨੇ ਪਹਿਲਵਾਨਾਂ ਦੀ ਹੋਸਲਾ ਅਫਜਾਈ ਕੀਤੀ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਪ੍ਰਧਾਨ ਜੰਗਬਹਾਦੁਰ ਸਿੰਘ, ਮੰਗਤ ਅਲੀ ਪੰਚ, ਕੁਲਦੀਪ ਸਹੋਤਾ, ਕਮਲਜੀਤ ਸੰਘਾ, ਪਰਮਜੀਤ ਸਿੰਘ ਲਾਲਾ, ਵਿਨੋਦ ਪੀਟਾ, ਦੀਪਕ ਸ਼ਰਮਾਂ, ਚੇਤਨਪਾਲ ਸਿੰਘ ਹਨੀ, ਸਰਬਜੋਤ ਸਿੰਘ, ਹਰਪ੍ਰੀਤ ਹੈਪੀ, ਸੋਨੂੰ ਢਿੱਲੋਂ, ਜਸਵੀਰ ਮੱਲੀ, ਪਰਵਿੰਦਰ ਸ਼ਰਮਾਂ, ਬਲਵਿੰਦਰ ਸਿੰਘ ਫੀਰੀ ਸਾਬਕਾ ਸਰਪੰਚ, ਰਾਮ ਸਰੂਪ ਸਾਬਕਾ ਸੰਮਤੀ ਮੈਂਬਰ, ਅਰੁਨ ਗੋਲਡੀ, ਕੁਲਵਿੰਦਰ ਸੰਘਾ, ਸੁਰਿੰਦਰ ਸੰਧੂ, ਪਰਮਵੀਰ ਕਾਹਲੋਂ, ਬਲਦੇਵ ਰਾਜ, ਕਮਲਜੀਤ, ਅਮਰਜੀਤ ਸਹੋਤਾ, ਕਰਨਵੀਰ ਸਿੰਘ ਸੰਘਾ, ਸੁਨੀਲ ਦੱਤ ਪਾਲ, ਦਰਸ਼ਨ ਸਿੰਘ ਸੰਘਾ, ਰਾਣਾ ਅੋਜਲਾ, ਏ.ਐਸ.ਆਈ ਕੇਵਲ ਸਿੰਘ, ਹੋਲਦਾਰ ਜਸਵੀਰ ਸਿੰਘ, ਕਾਸਟੇਬਲ ਸੰਦੀਪ ਸ਼ਰਮਾਂ ਅਤੇ ਹੋਰ ਹਾਜ਼ਰ ਸਨ। 



Wednesday, 29 June 2022

ਪਿੰਡ ਜੈਤੇਵਾਲੀ ਸੰਤ ਬਾਬਾ ਫੂਲ ਨਾਥ ਜੀ ਦਾ ਵਿਖੇ 71ਵਾਂ ਸਲਾਨਾਂ ਜੋੜ ਮੇਲਾ ਮਨਾਇਆ



ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ- ਪਿੰਡ ਜੈਤੇਵਾਲੀ ਵਿਖੇ ਮੋਜੂਦ ਤਪ ਅਸਥਾਨ ਕੁਟੀਆ ਸੰਤ ਬਾਬਾ ਫੂਲ ਨਾਥ ਜੀ (ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ) ਵਿਖੇ ਸੰਤ ਬਾਬਾ ਫੂਲ ਨਾਥ ਜੀ ਦਾ 71ਵਾਂ ਸਲਾਨਾ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸੇਵਾਦਾਰਾ ਅਤੇ ਸੰਗਤਾਂ ਵਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਨਿਭਾਈ ਗਈ। ਉਪਰੰਤ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਹੈਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਰਾਗੀ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਕਰਨੈਲ ਸਿੰਘ ਲਹਿਰਾਗਾਗਾ, ਬੇਬੀ ਰੀਆ ਸਿਆਣ, ਮਾ. ਮਲੂਕ ਚੰਦ ਜਾਡਲੇ ਵਾਲਿਆਂ ਦੇ ਪਰਿਵਾਰਕ ਜਥੇ ਨੇ ਸਮੂਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਨਿਹਾਲ ਕੀਤਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਵਲੋਂ ਜਿਥੇ ਮਹਾਨ ਤਪੱਸਵੀ ਸੰਤ ਬਾਬਾ ਫੂਲ ਨਾਥ ਜੀ ਵਲੋਂ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੀ ਜੀਵਨੀ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ ਉਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਡੇਰਾ ਚਹੇੜੂ, ਪਿੰਡ ਜੈਤੇਵਾਲੀ, ਅਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀਆਂ ਸੰਗਤਾਂ ਅਤੇ ਮੈਨੇਜ਼ਮੈਂਟ ਦੇ ਸਮੂਹ ਮੈਂਬਰ ਹਾਜ਼ਰ ਸਨ। 


ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ


     ਸੁਰਿੰਦਰ ਪਾਲ ਕੁੱਕੂ (ਦੁਸਾਂਝ ਕਲਾਂ)- ਸ਼੍ਰੀ ਗੂਰੁ ਰਵਿਦਾਸ ਮਹਾਰਾਜ ਮੰਦਿਰ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਕੰਦਪੁਰ ਤੋਂ ਫਗਵਾੜਾ ਰੋਡ ਪਿੰਡ ਦੁਸਾਂਝ ਕਲਾਂ ਵਿਖੇ ਅੱਤ ਦੀ ਗਰਮੀ ਨੂੰ ਮੁੱਖ ਰੱਖਦੇ ਹੋਏ  ਰਾਹਗੀਰਾਂ ਵਾਸਤੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸਮੇਂ ਸੇਵਾਦਾਰਾਂ ਨੇ ਰਾਹਗੀਰਾਂ ਨੂੰ ਰੋਕ ਕੇ ਠੰਢਾ-ਮਿੱਠਾ ਜਲ ਛਕਾਇਆ ਗਿਆ ਅਤੇ ਰਾਹਗੀਰਾਂ ਦੇ ਤਪਦੇ ਹਿਰਦੇ ਠਾਰਿਆ। ਇਸ ਮੌਕੇ ਵਿਜੇ ਕੁਮਾਰ, ਵਿਨੋਦ ਕੁਮਾਰ, ਨਿਰਮਲ ਕੁਮਾਰ ਨਵੀ, ਚਮਨ ਲਾਲ, ਲਾਲ, ਰਾਜਾ, ਅਮਰਨਾਥ, ਪੰਕਜ, ਨਵੀ, ਪਵਨ, ਰੋਹਿਤ, ਸੌਰਵ, ਲਕੇਸ਼, ਕਿਸ਼ਨ, ਦੀਪਕ, ਸੁੱਖਾ, ਧੋਨੀ, ਸਾਡੀ, ਬੱਬੂ ਆਦਿ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ।

ਦੁਸਾਂਝ ਕਲਾਂ ਵਿਖੇ ਚਿੱਟੇ ਦਿਨ ਲੁਟੇਰੇ ਮੋਬਾਈਲ ਖੋਹ ਹੋਏ ਫਰਾਰ

 ਦੁਸਾਂਝ ਕਲਾਂ (ਸੁਰਿੰਦਰ ਪਾਲ ਕੁੱਕੂ)--
ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਇਲਾਕੇ ’ਚ ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨਾਲ ਇਲਾਕਾ ਵਾਸੀ ਨਿਵਾਸੀ ਦਹਿਸ਼ਤ ਦੇ ਮਹੌਲ ਵਿੱਚ ਜਿਊਣ ਲਈ ਮਜਬੂਰ ਹਨ ਤੇ ਇਨ੍ਹਾਂ ਲੁਟੇਰਿਆਂ ਨੂੰ ਫੜਨ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਦੁਸਾਂਝ ਕਲਾਂ ਦੀ ਪੁਲਿਸ ਅਸਫਲ ਜਾਪ ਰਹੀ ਹੈ। ਇਨ੍ਹਾਂ ਘਟਨਾਵਾਂ ਵਿੱਚ ਵਾਧਾ ਉੱਦੋਂ ਵਾਧਾ ਹੋਇਆ ਜਦੋਂ ਪਿੰਡ ਦੁਸਾਂਝ ਕਲਾਂ ਵਿਖੇ ਤਿੰਨ ਲੁਟੇਰੇ ਇਕ ਨੌਜਵਾਨ ਕੋਲੋਂ ਦਾਤਰ ਦੀ ਨੌਕ ਤੇ ਮੋਬਾਈਲ ਖੋਹ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਲੁੱਟ ਖੋਹ ਦੇ ਸ਼ਿਕਾਰ ਹੋਏ ਗੁਰਵਿੰਦਰ ਸਿੰਘ ਪੁੱਤਰ ਸ਼ਿੰਦਰਪਾਲ ਵਾਸੀ ਪਿੰਡ ਗੁੜਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 9 ਵਜੇ ਪਿੰਡ ਗੁੜਾ ਤੋਂ ਦੁਸਾਂਝ ਕਲਾਂ ਨੂੰ ਕਿਸੇ ਕੰਮ ਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਦੁਸਾਂਝ ਕਲਾਂ ਦੇ ਨੇੜੇ ਆਇਆ ਤਾਂ ਪਿਛੋਂ ਤਿੰਨ ਨੌਜਵਾਨ ਇਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਦਾਤਰ ਮਾਰਨ ਦੀਆਂ ਧਮਕੀਆਂ ਦੇ ਕੇ ਮੇਰਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਤਿਨਾਂ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਨੂੰ ਉਸ ਨੇ ਪਹਿਚਾਣ ਲਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Tuesday, 28 June 2022

11 ਵਾ ਸੁੰਦਰ ਦਸਤਾਰ, ਗੁਰਮਤਿ ਅਤੇ ਸ਼ਸਤਰ ਸਿਖਲਾਈ ਕੈਪ ਸਮਾਪਤ


ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹੁਸ਼ਿਆਰਪੁਰ ਵੱਲੋਂ 10 ਰੋਜਾ ਗਿਆਰ੍ਹਵਾਂ ਗੁਰਮਿਤ, ਦਸਤਾਰ ਅਤੇ ਸ਼ਸਤਰ ਵਿੱਦਿਆ ਸਿਖਲਾਈ ਕੈਂਪ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਭਾਈ ਮਨਦੀਪ ਸਿੰਘ ਜਥੇਦਾਰ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਕੈਂਪ ਦੇ ਵਿਚ ਲਗਪਗ 100 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਸੁੰਦਰ ਦਸਤਾਰ, ਸ਼ਸਤਰ ਵਿੱਦਿਆ ਅਤੇ ਗੁਰਮਤਿ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਸਿਖਿਆਰਥੀਆਂ ਵਿੱਚੋਂ ਲੜਕੀਆਂ ਵਿਚ ਸੁੰਦਰ ਦਸਤਾਰ ਵਿਚ ਜਵਨੀਤ ਕੌਰ, ਗੁਰਮਤਿ ਵਿੱਚ ਜਸਲੀਨ ਕੌਰ ਅਤੇ ਗੱਤਕੇ ਵਿੱਚ ਗੁਰਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿਚੋਂ ਦਸਤਾਰ ਵਿਚ ਗੁਰਦੀਪ ਸਿੰਘ, ਗੁਰਮਤਿ ਵਿਚ ਕੁਲਜਾਪ ਸਿੰਘ ਅਤੇ ਗੱਤਕੇ ਵਿੱਚ ਰਮਨਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਂਪ ਦੇ ਅਖੀਰਲੇ ਦਿਨ ਗੁਰਮਤਿ ਸਮਾਗਮ ਕੀਤਾ ਗਿਆ। ਜਿਸ ਵਿਚ ਭਾਈ ਪਰਮਜੀਤ ਸਿੰਘ ਅਖੰਡ ਕੀਰਤਨੀ ਜਥੇ ਨੇ ਕੀਰਤਨ ਕੀਤਾ ਅਤੇ  ਭਾਈ ਨਛੱਤਰ ਸਿੰਘ ਪ੍ਰਚਾਰਕ ਸਿੱਖ ਕਾਲਜ ਜੋਨ ਹੁਸ਼ਿਆਰਪੁਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ।                        ਇਸ ਮੌਕੇ ਮਨਦੀਪ ਸਿੰਘ ਜਥੇਦਾਰ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ, ਡੀ.ਐੱਸ.ਪੀ ਸਿਟੀ ਪ੍ਰੇਮ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ, ਤਰਲੋਚਨ ਸਿੰਘ, ਪਰਮਜੀਤ ਸਿੰਘ, ਭਾਈ ਸਰਬਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ, ਪ੍ਰਭਸ਼ਰਨ ਸਿੰਘ, ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ, ਤਨਵੀਰ ਸਿੰਘ, ਮਨਜੋਤ ਸਿੰਘ,  ਨਵੀਨ ਸਿੰਘ, ਹਰਦਿਆਲ ਸਿੰਘ, ਖੁਸ਼ਹਾਲ ਸਿੰਘ, ਮਨਿੰਦਰ ਸਿੰਘ ਸ਼ੈਂਕੀ, ਗੁਰਜੰਟ ਸਿੰਘ,ਪ੍ਰਭਜੋਤ ਸਿੰਘ, ਤਲਵਿੰਦਰ ਸਿੰਘ ਗੁਰਜੋਤ ਸਿੰਘ, ਜਗਦੀਪ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

ਫੋਟੋ ਮੁਨੀਰ 

ਜੰਗਲਾਤ ਕਾਮਿਆਂ ਦਾ 7ਵਾਂ ਚੋਣ ਅਜਲਾਸ 30 ਜੂਨ ਨੂੰ


ਜੰਗਲਾਤ ਕਾਮਿਆਂ ਵਿਚ ਭਾਰੀ ਉਤਸਾਹ : ਅਮਰੀਕ ਸਿੰਘ ਗੜ੍ਹਸੰਕਰ

ਮੌਹਾਲੀ (ਅਮਰਜੀਤ ਸਿੰਘ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ (ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ1406/22ਬੀ ਚੰਡੀਗੜ) ਦਾ 7ਵਾਂ ਚੋਣ ਅਜਲਾਸ ਮਿੱਤੀ 30 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਤਰਨਜੀਤ ਭਸੀਨ ਭਵਨ ਟਰੱਸਟ ਨੇੜੇ ਬੱਸ ਸਟੈਂਡ ਰੂਪ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਗੜਸੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਸੁਬਾਈ ਵਿਤ ਸਕੱਤਰ ਸ਼ਿਵ ਕੁਮਾਰ ਤੇ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਇਸ ਅਜਲਾਸ ਵਿਚ ਜਥੇਬੰਦੀ ਦੀ ਕਾਰਗੁਜ਼ਾਰੀ ਤੇ ਵਿਚਾਰ ਕਰਦੇ ਹੋਏ ਅਗਲੀਆਂ ਚੁਣੌਤੀਆਂ ਦੀ ਪੂਰਵੀ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ, ਪੁਰਾਣੀ ਪੈਨਸਨ ਸਕੀਮ ਲਾਗੂ ਕਰਵਾਉਣ, ਜੰਗਲਾਤ ਵਿਭਾਗ ਵਿਚ ਨਵੇਂ ਬੁੱਟੇ ਲਗਵਾਉਣ, ਪੰਜਾਬ ਨੂੰ ਹਰਾ ਭਰਿਆ ਕਰਵਾਉਣ, ਜੰਗਲਾਤ ਵਿਭਾਗ ਵਿਚ ਕੰਮ ਕਰਦੇ ਕਾਮਿਆਂ ਨਾਲ ਹੋ ਰਹੇ ਧੱਕੇਸਾਹੀ ਨੂੰ ਰੁਕਵਾਉਣ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਪ੍ਰੋਗਰਾਮ ਉਲੀਕਦੇ ਹੋਏ ਨਵੀਂ ਟੀਮ ਦੀ ਚੋਣ ਕੀਤੀ ਜਾਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੇਵਲ ਗੜ੍ਹਸ਼ੰਕਰ, ਦਰਸ਼ਨ ਲਾਲ ਲੁਧਿਆਣਾ, ਸਤਿਨਾਮ ਸਿੰਘ ਸੰਗਰੂਰ, ਮਨਿੰਦਰ ਸਿੰਘ ਸਿਧਵਾਂ ਬਲਵੀਰ ਸਿੰਘ, ਤੇ ਅਮਨਦੀਪ ਸਿੰਘ ਛੱਤਬੀੜ ਨੇ ਕਿਹਾ ਇਸ ਚੋਣ ਅਜਲਾਸ ਵਿਚ ਵਿਸ਼ੇਸ਼ ਤੌਰ ਪਹੁੰਚ ਰਹੇ ਜੱਥੇਬੰਦੀ ਦੇ ਮੁੱਖ ਸਲਾਹਕਾਰ ਬੁੱਧ ਸਿੰਘ ਘੁੰਮਣ ਸਾਹਿਬ ਅਤੇ ਪੰਜਾਬ ਭਰ ਤੋਂ ਡੇਲੀਗੇਟ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਬਹੁਤ ਉਤਸ਼ਾਹਿਤ ਹੈ ਅਤੇ ਇਸ ਚੋਣ ਅਜਲਾਸ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਸਤਿਕਾਰਯੋਗ ਸਟੇਟ ਆਗੂ ਸ਼ਾਮਲ ਹੋਣਗੇ।    


Monday, 27 June 2022

ਫੈਕਟਰੀ ਮਜ਼ਦੂਰਾਂ ਨੇ ਹੁਸ਼ਿਆਰਪੁਰ-ਫਗਵਾੜਾ ਰੋਡ ਤੇ ਚੱਕਾ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ


ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਹਿਰਾਣਾ ਕਲਾਂ ਵਿਖੇ ਸਥਿਤ ਇਕ ਫੈਕਟਰੀ ਇਨਫੋਟੈਕ ਹੈਲਥ ਕੇਅਰ ਦੇ ਮਜ਼ਦੂਰ ਲੜਕੇ-ਲੜਕੀਆਂ ਨੇ ਤਨਖਾਹ ਨਾ ਮਿਲਣ ਦੇ ਵਿਰੋਧ ਵਿੱਚ ਹੁਸ਼ਿਆਰਪੁਰ-ਫਗਵਾੜਾ ਮਾਰਗ ਤੇ ਬਾਬੇ ਦੇ ਢਾਬੇ ਅੱਗੇ ਚੱਕਾ ਜਾਮ ਕਰਕੇ ਫੈਕਟਰੀ ਮਾਲਕਾਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਫੈਕਟਰੀ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਅਤੇ ਫੈਕਟਰੀ ਦੇ ਮਾਲਕ ਫੈਕਟਰੀ ਖੋਲ੍ਹਣ ਦਾ ਨਾਂ ਨਹੀਂ ਲੈ ਰਹੇ। ਜਦੋਂ ਮਾਲਕਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਹਰ ਵਾਰ ਫੈਕਟਰੀ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਗੱਲ ਕਹਿ ਕੇ ਭਰੋਸਾ ਦੇ ਦਿੰਦੇ ਹਨ। ਪ੍ਰੰਤੂ ਅੱਜ ਲੱਗਭਗ 6 ਮਹੀਨੇ ਬੀਤ ਜਾਣ ਮਗਰੋਂ ਵੀ ਫੈਕਟਰੀ ਚਾਲੂ ਨਹੀਂ ਕੀਤੀ ਜਾ ਰਹੀ ਨਾ ਤਾਂ ਉਹਨਾਂ ਨੂੰ 6 ਮਹੀਨੇ ਦੀ ਤਨਖਾਹ ਦਿੱਤੀ ਗਈ ਹੈ ਅਤੇ ਨਾ ਹੀ ਫੈਕਟਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਫੈਕਟਰੀ ਮਾਲਕ ਨਾ ਤਾਂ ਉਨ੍ਹਾਂ ਨੂੰ ਜਵਾਬ ਹੀ ਦੇ ਰਹੇ ਹਨ ਤੇ ਨਾ ਹੀ ਕੰਮ ਚਾਲੂ ਕਰ ਰਹੇ ਹਨ। ਬਸ ਖੱਜਲ ਖੁਆਰ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਹਫਤਾ ਪਹਿਲਾਂ ਉਨ੍ਹਾਂ ਨੇ ਇਸ ਦੇ ਸੰਬੰਧ ਵਿਚ ਐੱਸ.ਐੱਚ.ਓ.ਮੇਹਟੀਆਣਾ ਪ੍ਰਭਜੋਤ ਕੌਰ ਨੂੰ ਵੀ ਮੰਗ ਪੱਤਰ ਦਿੱਤਾ ਸੀ। ਜਿਸ ਲਈ ਐੱਸ.ਐੱਚ.ਓ.ਨੇ ਇਕ ਹਫ਼ਤੇ ਦਾ ਸਮਾਂ ਲਿਆ ਸੀ। ਪ੍ਰੰਤੂ ਅੱਜ ਇਕ ਹਫ਼ਤੇ ਦਾ ਸਮਾਂ ਬੀਤ ਜਾਣ ਬਾਅਦ ਵੀ ਕੋਈ ਹੱਲ ਨਹੀਂ ਹੋਇਆ। ਜਿਸ ਕਰਕੇ ਮਜ਼ਦੂਰਾਂ ਨੂੰ ਅੱਜ ਸੜਕ ਤੇ ਉਤਰਨਾ ਪਿਆ।

                  ਰਾਹਗੀਰਾਂ ਨੂੰ ਲੱਗਭੱਗ ਦੋ ਘੰਟੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਖੁਲ੍ਹਵਾਉਣ ਲਈ ਇਲਾਕੇ ਦੀ ਪੁਲਸ ਪੂਰੀ ਤਰ੍ਹਾਂ ਬੇਵੱਸ ਦਿਸੀ। ਜਿੱਥੇ ਪੁਲਸ ਪ੍ਰਸ਼ਾਸਨ ਦੀ ਕੋਈ ਵਾਹ-ਪੇਸ਼ ਨਹੀਂ ਚੱਲੀ। ਡੀ.ਐੱਸ.ਪੀ ਦਿਹਾਤੀ ਪ੍ਰੇਮ ਕੁਮਾਰ ਵੀ ਮੌਕੇ ਤੇ ਪਹੁੰਚੇ ਪਰੰਤੂ ਗੱਲ ਉਹਨਾਂ ਦੇ ਬੱਸ ਚੋਂ ਵੀ ਬਾਹਰ ਜਾਂਦੀ ਦਿਸ ਰਹੀ ਸੀ। ਅਸਿਸਟੈਂਟ ਲੇਬਰ ਕਮਿਸ਼ਨਰ  ਵਿਕਾਸ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਉਨ੍ਹਾਂ ਤੋਂ ਇੱਕ ਜੁਲਾਈ ਤੱਕ ਦਾ ਸਮਾਂ ਲੈ ਕੇ ਰੋਡ ਜਾਮ ਖੁੱਲ੍ਹਵਾਇਆ।

ਇੰਦਣਾਂ ਕਲਾਸਕੇ ਵਿਖੇ ਸਾਲਾਨਾ ਜੋੜ ਮੇਲਾ 6 ਅਤੇ 7 ਜੁਲਾਈ ਨੂੰ ਕਰਵਾਇਆ ਜਾਵੇਗਾ


ਦੁਸਾਂਝ ਕਲਾਂ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਇੰਦਣਾਂ ਕਲਾਸਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਂਈ ਬਾਬਾ ਬੁਲੰਦੀ ਸ਼ਾਹ ਜੀ ਕਾਦਰੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦਰਬਾਰ ਦੀ ਗੱਦੀ ਨਸ਼ੀਨ ਬੀਬੀ ਨਿਰਮਲਾ ਦੇਵੀ ਨੇ ਦੱਸਿਆ ਕਿ ਸਾਲਾਨਾ ਜੋੜ ਮੇਲਾ 6 ਅਤੇ 7 ਜੁਲਾਈ ਨੂੰ ਕਰਵਾਇਆ ਜਾਵੇਗਾ ਅਤੇ ਪਹਿਲੇ ਦਿਨ ਸਵੇਰੇ 10 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਬਾਅਦ ਦੁਪਿਹਰ ਬੇੜੇ ਤਰਾਏ ਜਾਣਗੇ। ਦੂਸਰੇ ਦਿਨ ਸਵੇਰੇ 11 ਵਜੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜਿਸ ਵਿੱਚ ਪੰਜਾਬ ਦੇ ਪ੍ਸਿੱਧ ਕਲਾਕਾਰ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਨਗੇ ਅਤੇ ਕਵਾਲੀਏ ਮਹਿਫ਼ਿਲ ਸਜਾਈ ਜਾਵੇਗੀ। ਇਸ ਮੌਕੇ ਪੁਜੀਆਂ ਨਕਾਲ ਪਾਰਟੀਆ ਨਕਲਾ ਦਾ ਪ੍ਰੋਗਰਾਮ ਪੇਸ਼ ਕਰਨ ਗਿਆ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਅਤੇ ਮੇਲੇ ਦੇ ਦੋਨੋਂ ਦਿਨ ਬਾਬਾ ਜੀ ਲੰਗਰ ਭੰਡਾਰਾਂ ਅਤੁੱਟ ਵਰਤਾਇਆ ਜਾਵੇਗਾ।

ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ ਵਿਖੇ 71ਵਾਂ ਸਲਾਨਾਂ ਜੋੜ ਮੇਲਾ 29 ਜੂਨ ਨੂੰ




ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ- ਸਰਕਲ ਪਤਾਰਾ ਦੇ ਪਿੰਡ ਜੈਤੇਵਾਲੀ ਵਿਖੇ ਮੋਜੂਦ ਤਪ ਅਸਥਾਨ ਕੁਟੀਆ ਸੰਤ ਬਾਬਾ ਫੂਲ ਨਾਥ ਜੀ (ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ) ਵਿਖੇ ਸੰਤ ਬਾਬਾ ਫੂਲ ਨਾਥ ਦਾ 71ਵਾਂ ਸਲਾਨਾ ਜੋੜ ਮੇਲਾ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਡੇਰਾ ਚਹੇੜੂ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ 29 ਜੂਨ ਦਿਨ ਬੁੱਧਵਾਰ ਨੂੰ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਡੇਰਾ ਚਹੇੜੂ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ 29 ਜੂਨ ਨੂੰ ਪਹਿਲਾ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤਾਂ ਵਲੋਂ ਨਿਭਾਈ ਜਾਵੇਗੀ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਸਮਾਗਮਾਂ ਦੋਰਾਨ ਪੁੱਜੇ ਰਾਗੀ ਜਥੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕਰਕੇ ਨਿਹਾਲ ਕਰਨਗੇ ਅਤੇ ਸੰਤ ਕ੍ਰਿਸ਼ਨ ਨਾਥ ਜੀ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਕੁਟੀਆ ਵਿਖੇ ਪੁੱਜੀਆ ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। 


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪਾਰਲੀਮੈਂਟ ਦੀ ਸੰਗਰੂਰ ਤੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ

 


ਆਦਮਪੁਰ (ਅਮਰਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪਾਰਲੀਮੈਂਟ ਜ਼ਿਮਨੀ ਚੋਣ ਸੰਗਰੂਰ ਤੋਂ ਜਿੱਤ ਦੀ ਖੁਸ਼ੀ ਵਿਚ ਜ਼ਿਲ੍ਹਾ ਜਥੇਬੰਦੀ ਜਲੰਧਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਦੀ ਅਗਵਾਈ ਹੇਠ ਖੁਸ਼ੀ ਵਿੱਚ ਲੱਡੂ ਵੰਡੇ ਗਏ।  ਇਸ ਸਮੇਂ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਨੇ ਕਿਹਾ ਕਿ ਇਹ ਜਿੱਤ ਪੰਜਾਬ ਦੇ ਸਮੁੱਚੇ ਵਰਗਾਂ ਤੇ ਭਾਈਚਾਰੇ ਦੀ ਜਿੱਤ ਹੈ। ਇਸ ਮੌਕੇ ਮਨਜੀਤ ਸਿੰਘ ਰੇਰੂ, ਗੁਰਮੁਖ ਸਿੰਘ ਜਲੰਧਰੀ, ਗੁਰਪ੍ਰਤਾਪ ਸਿੰਘ, ਜਸਬੀਰ ਸਿੰਘ ਮਾਨ, ਤਰਸੇਮ ਸਿੰਘ, ਦਰਸ਼ਨ ਸਿੰਘ ਕਲਕੱਤਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਲੰਬੜਦਾਰ ਕਮਲਜੀਤ ਸਿੰਘ, ਗੁਰਜੀਤ ਸਿੰਘ, ਲਖਵੀਰ ਸਿੰਘ, ਗੁਰਲਾਲ ਭੁੱਲਰ, ਜਸਬੀਰ ਗਾਖਲ, ਜੋਗਿੰਦਰ ਸਿੰਘ, ਆਕਾਸ਼ਦੀਪ ਸਿੰਘ ਬਾਜਵਾ ਅਤੇ ਹੋਰ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।

ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੰਡੂ ਸਿੰਘਾ ਵਿਖੇ ਸਲਾਨਾ ਜੋੜ ਮੇਲਾ 7 ਜੁਲਾਈ ਨੂੰ : ਬਾਬਾ ਰਾਮੇ ਸ਼ਾਹ ਜੀ




ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
ਜੰਡੂ ਸਿੰਘਾ ਵਿਖੇ ਐਮ.ਈ.ਐਸ ਰੋਡ (ਕਪੂਰ ਪਿੰਡ ਰੋਡ) ਤੇ ਸਥਿਤ ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ (ਸਾਹਮਣੇ ਬਰਫ ਵਾਲਾ ਕਾਰਖਾਨਾਂ) ਵਿਖੇ ਸਲਾਨਾ ਜੋੜ ਮੇਲਾ 7 ਜੁਲਾਈ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਬਾਬਾ ਰਾਮੇ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਰਾਮੇ ਸ਼ਾਹ ਨੇ ਸਲਾਨਾ ਮੇਲੇ ਸਬੰਧੀ ਜਾਣਕਾਰੀ ਦਿੰਦੇ ਦਸਿਆ ਕਿ 7 ਜੁਲਾਈ ਨੂੰ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਵਲੋਂ ਨਿਭਾਈ ਜਾਵੇਗੀ ਉਪਰੰਤ ਗਾਇਕ ਕੁਲਵੀਰ ਸਿੰਘ (ਭਾਬੀ ਦੀਵਾ ਜਗਾ ਫੇਮ), ਐਲੈਕਸ ਕੋਟੀ, ਜੈਵੀ ਸਿੰਘ, ਅਨੀਸ਼ਾ ਵਾਲੀਆ, ਨਾਜ਼ ਔਲਖ, ਵਿਜੇ ਦੋਲੀਕੇ, ਰੌਕੀ ਐਂਕਰ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕਰਨਗੇ। ਬਾਬਾ ਰਾਮੇ ਸ਼ਾਹ ਨੇ ਦਸਿਆ ਇਸ ਸਲਾਨਾ ਮੇਲੇ ਵਿੱਚ ਸਾਂਈ ਮਧੂ ਜਲੰਧਰ ਵਾਲੇ, ਬਾਬਾ ਵਿਜੇ ਕੁਮਾਰ, ਬੱਬੂ ਖੇੜਾ, ਸੰਨੀ ਪ੍ਰਮੋਟਰ ਵੀ ਉਚੇਚੇ ਤੋਰ ਤੇ ਸ਼ਿਰਕਤ ਕਰਨਗੇ। ਬਾਬਾ ਰਾਮੇ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਸਲਾਨਾ ਮੇਲੇ ਵਿਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 

ਸੁੱਚੀ ਪਿੰਡ ਵਿਖੇ ਪੰਜਾਬ ਟੈਂਕਰ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਬਾਬਾ ਬੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ


ਜਲੰਧਰ (ਦਲਵੀਰ ਸਿੰਘ, ਅਮਰਜੀਤ ਸਿੰਘ)- ਸੁੱਚੀ ਪਿੰਡ ਵਿਖੇ ਪੰਜਾਬ ਟੈਂਕਰ ਯੂਨੀਅਨ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਬਾਬਾ ਬੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਵਾਲਾਂ ਨੇ ਹਾਜ਼ਰੀ ਭਰਦੇ ਹੋਏ ਪੀਰਾਂ ਦੀ ਮਹਿਮਾ ਦਾ ਗੁਨਗਾਨ ਕੀਤਾ। ਇਸ ਮੇਲੇ ਨੂੰ ਪੰਜਾਬ ਟੈਂਕਰ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਰਾਣਾ ਨੇ ਵਿਦੇਸ਼ ਵਿਚੋਂ ਲਾਈਵ ਹੋ ਕੇ ਮੇਲੇ ਵਿਚ ਆਈਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਪੁਸ਼ਪਿੰਦਰ ਲਾਲੀ, ਪ੍ਰਦੀਪ ਕੁਮਾਰ, ਰਾਮ ਲੁਭਾਇਆ, ਬੂਟਾ ਸਿੰਘ, ਮੰਗਾ ਸਿੰਘ, ਜਤਿੰਦਰ ਜੋਨੀ, ਇਕਬਾਲ ਸਿੰਘ, ਜਗਦੀਪ ਸਿੰਘ, ਨਵਦੀਪ ਸਿੰਘ, ਹਰਦੀਪ ਸਿੰਘ ਆਦਿ ਨੇ ਆਪਣੀ ਹਾਜ਼ਰੀ ਭਰੀ।    

Sunday, 26 June 2022

ਵੱਧ ਰਿਹਾ ਪ੍ਰਦੂਸ਼ਣ ਮਨੁੱਖਤਾ ਲਈ ਖ਼ਤਰਾ, ਮਨੁੱਖਤਾ ਦੇ ਭਲੇ ਵਾਸਤੇ ਬੂਟੇ ਲਗਾਏ ਜਾਣ- ਡਾਕਟਰ ਖੇੜਾ


ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪੰਚਕੂਲਾ ਸਟੇਟ ਹਰਿਆਣਾ ਦੇ ਪਿੰਡ ਸੂਰਜਪੁਰ ਵਿਖੇ ਸਥਿਤ ਰੂਬੀ ਜਿਊਲਰ ਵਿਚ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਵੱਲੋਂ ਸ਼ਫੀਕੁੱਲ ਮਲਿਕ ਮਲਿਕ ਨੂੰ ਬਲਾਕ ਕਾਲਕਾ ਦਾ ਮੈਂਬਰ ਬਣਾਇਆ ਗਿਆ ਅਤੇ ਸ਼ਨਾਖ਼ਤੀ ਕਾਰਡ ਵੀ ਦਿੱਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਇਸਲਾਮ ਬਾਈ ਚੇਅਰਮੈਨ ਸਲਾਹਕਾਰ ਕਮੇਟੀ ਹਰਿਆਣਾ ਵਿਸ਼ੇਸ਼ ਤੌਰ ਪਹੁੰਚੇ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਪ੍ਰਤੀ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਕਿਉਂਕਿ ਆਉਂਣ ਵਾਲਾ ਸਮਾਂ ਬਹੁਤ ਘਾਤਕ ਸਿੱਧ ਹੋ ਸਕਦਾ ਹੈ, ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਰੱਬ ਦੇ ਵਾਸਤੇ ਆਪਣੇ ਬੱਚਿਆਂ ਨੂੰ ਸ਼ੁੱਧ  ਵਾਤਾਵਰਨ ਦੇਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਹੋਰਨਾਂ ਤੋਂ ਇਲਾਵਾ ਰਫੀਕੁੱਲ ਇਸਲਾਮ ਮਲਿਕ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਸਤਿੰਦਰ ਸਿੰਘ, ਮਾਢਵੀ ਸਿੰਘ, ਬਿੱਟੂ ਸਿੰਘ, ਨਰਿੰਦਰ ਸ਼ਰਮਾ ਅਤੇ ਗੁਰਕੀਰਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਆਪਣਾ ਰੰਗਦਾਰ ਕੈਲੰਡਰ ਜਾਰੀ ਕੀਤਾ


ਆਕਲੈਂਡ 26 ਜੂਨ (ਹਰਜਿੰਦਰ ਸਿੰਘ ਬਸਿਆਲਾ, ਅਮਰਜੀਤ ਸਿੰਘ)- 
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵਾਲੇ ਕਬੱਡੀ ਸੀਜ਼ਨ ਸ਼ੁਰੂ ਹੁੰਦਿਆਂ ਹੀ ਖੇਡ ਕਲੱਬਾਂ ਅਤੇ ਖਿਡਾਰੀਆਂ ਦੇ ਵਿਚ ਖੇਡ ਕੈਲੰਡਰ ਜਾਰੀ ਕਰਕੇ ਪੂਰਾ ਜੋਸ਼ ਭਰ ਦਿੰਦੇ ਹਨ। ਅੱਜ ਫਿਰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਆਪਣਾ ਰੰਗਦਾਰ ਕੈਲੰਡਰ ਵੀ ਜਾਰੀ ਕਰ ਦਿੱਤਾ। ਪੋਸਟਰ ਜਾਰੀ ਕਰਨ ਵੇਲੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਮੈਂਬਰ ਸਾਹਿਬਾਨ ਤੇ ਅਹੁਦੇਦਾਰਾਂ ਸਮੇਤ ਬਹੁਤ ਸਾਰੇ ਖੇਡ ਪ੍ਰੇਮੀ ਹਾਜ਼ਿਰ ਸਨ, ਜਿਨ੍ਹਾਂ ਵਿਚ ਪਿ੍ਰਤਪਾਲ ਸਿੰਘ ਗਰੇਵਾਲ, ਜਗਦੇਵ ਸਿੰਘ ਜੱਗੀ, ਹਰਪ੍ਰੀਤ ਸਿੰਘ ਗਿੱਲ ਰਾਇਸਰ, ਵਰਿੰਦਰ ਸਿੰਘ ਬਰੇਲੀ, ਜੱਸਾ ਬੋਲੀਨਾ, ਤੀਰਥ ਸਿੰਘ ਅਟਵਾਲ, ਮੰਗਾ ਭੰਡਾਲ, ਰਾਣਾ ਹੈਰੀ, ਜਿੰਦੀ ਮੁਟੱਡਾ, ਚਰਨਜੀਤ ਸਿੰਘ ਦੁੱਲਾ, ਅਵਤਾਰ ਸਿੰਘ ਤਾਰੀ, ਰਣਜੀਤ ਰਾਏ, ਵਰਿੰਦਰ ਸਿੱਧੂ, ਹਰਬੰਸ ਸਿੰਘ ਸੰਘਾ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਿਰ ਸਨ।

ਇਸ ਜਾਰੀ ਪੋਸਟਰ ਅਨੁਸਾਰ ਅਨੁਸਾਰ 2 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਵੱਖ-ਵੱਖ ਥਾਂ ਖੇਡ ਟੂਰਨਾਮੈਂਟ ਹੋਣਗੇ ਅਤੇ ਆਖਰੀ ਸੰਗਮ ਨਿਊਜ਼ੀਲੈਂਡ ਦੀਆਂ ਤੀਜੀਆਂ ਅਤੇ ਚੌਥੀਆਂ ਸਿੱਖ ਖੇਡਾਂ ਦੇ ਵਿਚ ਹੋਵੇਗਾ। ਪੂਰੇ 8 ਵੀਕੈਂਡ ਖੇਡਾਂ ਹੀ ਖੇਡਾਂ ਹਨ। 2 ਅਕਤੂਬਰ ਨੂੰ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਟੌਰੰਗਾ, 9 ਅਕਤੂਬਰ ਨੂੰ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਹੇਸਟਿੰਗਜ਼, 16 ਅਕਤੂਬਰ ਨੂੰ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ, 25 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, 30 ਅਕਤੂਬਰ ਨੂੰ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ, 6 ਨਵੰਬਰ ਨੂੰ ਸਿੱਖ ਵੌਰੀਅਰਜ਼ ਐਂਡ ਦੋਆਬਾ ਸਪੋਰਟਸ ਕਲੱਬ ਪਾਪਾਕੁਰਾ, 13 ਨਵੰਬਰ ਨੂੰ ਯੂਥ ਕਲੱਬ ਵਾਇਕਾਟੋ ਹਮਿਲਟਨ ਅਤੇ 20 ਨਵੰਬਰ ਨੂੰ ਮਾਲਵਾ ਸਪੋਰਟਸ ੈਂਡ ਕਲਚਰਲ ਕਲੱਬ ਵੱਲੋਂ ਖੇਡ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਖੇਡ ਮੇਲਿਆਂ ਦਾ ਸੰਗਮ ਫਿਰ 26 ਤੇ 27 ਨਵੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਵਿਚ ਹੋਵੇਗਾ। ਇਨ੍ਹਾਂ ਖੇਡ ਮੇਲਿਆਂ ਦੇ ਵਿਚ ਕਬੱਡੀ, ਸੌਕਰ, ਵਾਲੀਵਾਲ, ਵਾਲੀਵਾਲ ਸ਼ੂਟਿੰਗ, ਵੇਟ ਲਿਫਟਿੰਗ, ਬੱਚਿਆਂ ਦੀਆਂ ਖੇਡਾਂ, ਲੇਡੀਜ਼ ਮਿਊਜ਼ੀਕਲ ਚੇਅਰ ਅਤੇ ਹੋਰ ਮਨੋਰੰਜਕ ਖੇਡਾਂ ਵੀ ਹੋਣਗੀਆਂ। ਆਸਟਰੇਲੀਆ ਅਤੇ ਇੰਡੀਆ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਇਨ੍ਹਾਂ ਖੇਡ ਮੇਲਿਆਂ ਦੀ ਸ਼ਾਨ ਬਨਣਗੇ। ਜੇਤੂ ਟੀਮਾ ਨੂੰ ਦਿਲਕਸ਼ ਇਨਾਮ ਤੇ ਜੇਤੂ, ਉਪ ਜੇਤੂ ਕੱਪ ਦਿੱਤੇ ਜਾਣਗੇ।
ਕਬੱਡੀ ਕੁਮੈਂਟੇਟਰ: ਖੇਡ ਮੇਲਿਆਂ ਦੇ ਵਿਚ ਰੌਣਕਾਂ ਭਰਨ ਦੇ ਲਈ ਸਥਾਨਿਕ ਕਬੱਡੀ ਕੁਮੈਂਟੇਟਰਾਂ ਤੋਂ ਇਲਾਵਾ ਇੰਡੀਆ ਤੋਂ ਤਿੰਨ ਰੌਣਕੀ ਕੁਮੈਂਟੇਟੇਰ ਅਮਨ ਲੋਪੋ, ਸੁਖਰਾਜ ਰੋਡੇ ਅਤੇ ਜਸ਼ਨ ਮਹਿਤਾ ਚੌਕ ਵਾਲੇ ਵੀ ਨਵੇਂ-ਨਵੇਂ ਟੋਟਕਿਆਂ ਅਤੇ ਸ਼ਾਇਰੀ ਦੇ ਨਾਲ ਕੁਮੈਂਟੇਰੀ ਕਰਨਗੇ।
ਦਸਤਾਰਬੰਦੀ: ਸਾਰੇ ਖੇਡ ਮੇਲਿਆਂ ਦੇ ਵਿਚ ਦਸਤਾਰ ਬੰਦੀ ਦੀਆਂ 8 ਟੀਮਾਂ ਵਾਇਕਾਟੋ ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਅਤੇ ਇਕ ਆਸਟਰੇਲੀਆ ਤੋਂ ਵੀ ਪਹੁੰਚੇਗੀ।

ਗ੍ਰੇਟ ਖਲੀ ਦੇ ਨਾਲ ਆਦਿਤਿਆ ਰਾਏ ਕਪੂਰ ਦੀ ਫਿਲਮ 'ਓਮ' ਚਰਚਾਵਾਂ 'ਚ

 ਦਿ ਗ੍ਰੇਟ ਖਲੀ ਦੀ ਅਕੈਡਮੀ ਚ ਪੁਜੇ ਫ਼ਿਲਮੀ ਸਟਾਰ ਆਦਿਤਿਆ ਰਾਏ ਕਪੂਰ ਅਤੇ ਫ਼ਿਲਮੀ ਅਦਾਕਾਰਾ ਸੰਜਨਾ ਸਾਂਘੀ ਅਤੇ ਦਿ ਗ੍ਰੇਟ ਖਲੀ (ਦਲੀਪ ਸਿੰਘ ਰਾਣਾ)।

ਜਲੰਧਰ (ਹਰਜਿੰਦਰ ਸਿੰਘ ਜਵੰਦਾ, ਅਮਰਜੀਤ ਸਿੰਘ ਜੀਤ)- ਜਿਵੇਂ ਕਿ ਦਰਸ਼ਕ ਪਹਿਲਾਂ ਹੀ ਫਿਲਮ 'ਓਮ' ਦਾ ਧਮਾਕੇਦਾਰ ਟ੍ਰੇਲਰ ਦੇਖ ਚੁੱਕੇ ਹਨ। ਹੁਣ ਫਿਲਮ ਦੀ ਪ੍ਰਮੋਸ਼ਨ ਜ਼ੋਰਾ 'ਤੇ ਚੱਲ ਰਹੀ ਹੈ, ਆਦਿਤਿਆ ਰਾਏ ਕਪੂਰ ਨੇ ਫਿਲਮ ਦਾ ਪ੍ਰਚਾਰ ਗ੍ਰੈਟ ਖਲੀ ਨਾਲ ਮਿਲ ਕੇ ਪਿੰਡ ਕੰਗਣੀਵਾਲ ਚ ਮੁਜੋਦ ਦਿ ਗ੍ਰੇਟ ਖਲੀ ਅਕੈਡਮੀ ਸੀ.ਡਬਲਯੂ.ਈ ਜਲੰਧਰ ਵਿਖੇ ਕੀਤਾ। ਆਦਿਤਿਆ ਰਾਏ ਕਪੂਰ ਦਿ ਗ੍ਰੇਟ ਖਲੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਫਿਲਮ ਬੈਟਲ ਅਤੇ ਵਰੀਅਰ ਦੇ ਫਲੇਵਰ ਵਿੱਚ ਡੁੱਬੀ ਹੋਈ ਹੈ, ਇਸੇ ਲਈ ਅਦਿਤਿਆ ਰਾਏ ਕਪੂਰ ਨੇ ਖਲੀ ਨਾਲ ਮਿਲ ਕੇ ਫਿਲਮ ਓਮ ਦੀ ਪ੍ਰਮੋਸ਼ਨ ਕੀਤੀ ਹੈ।

       ਫਿਲਮ ਵਿੱਚ ਇੱਕ ਮਾਂ ਆਪਣੇ ਬੱਚਿਆਂ ਬਾਰੇ ਦੱਸਦੀ ਭਾਵੁਕ ਹੁੰਦੀ ਹੈ। ਇਸ ਤੋਂ ਬਾਅਦ ਇਹ ਫਿਲਮ ਦੇਸ਼ ਭਗਤੀ ਦੀ ਵੱਖਰੀ ਦਿਸ਼ਾ ਲੈਂਦੀ ਹੈ। ਇਹ ਨਿਊਕਲੀਅਰ ਸਾਇੰਟਿਸਟ ਦੀ ਹਿੱਟ ਕਹਾਣੀ ਨੂੰ ਦਰਸਾਉਂਦਾ ਹੈ। ਇਹ ਦਿਲਚਸਪ ਹੈ ਕਿ 'ਓਮ' ਮੁੱਖ ਪਾਤਰ ਦਾ ਨਾਮ ਹੈ ਜਿਸਨੂੰ ਯੋਧੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਉਸਨੂੰ ਆਪਣੇ ਪਿਤਾ (ਜਿਸ ਉੱਤੇ ਦੇਸ਼ ਨਾਲ ਧੋਖਾ ਕਰਨ ਦਾ ਇਲਜ਼ਾਮ ਹੈ) ਤੋਂ ਇਲਾਵਾ ਕੁੱਝ ਵੀ ਯਾਦ ਨਹੀਂ ਸੀ। ਕਹਾਣੀ ਵੱਖਰੇ ਲੈਵਲ ਦੇ ਐਕਸ਼ਨ ਨੂੰ ਦਰਸਾਉਂਦੀ ਹੈ ਕਿਉਂਕਿ 'ਓਮ' ਨੇ ਆਪਣੇ ਪਿਤਾ ਤੋਂ ਦੇਸ਼ ਧ੍ਰੋਹੀ ਦਾ ਟੈਗ ਹਟਾ ਕੇ ਦੇਸ਼ ਭਗਤ ਸਾਬਤ ਕਰਨ ਦਾ ਫੈਸਲਾ ਲਿਆ ਹੈ।

      ਫਿਲਮ ਐਕਸ਼ਨ, ਪਾਵਰਪੈਕ ਸਟੰਟ, ਮਾਪਿਆਂ ਦੇ ਪਿਆਰ ਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ।  ਟ੍ਰੇਲਰ 'ਜੈ ਭਵਾਨੀ' ਦੇ ਨਾਅਰੇ ਨਾਲ ਖਤਮ ਹੁੰਦਾ ਹੈ।

      ਫਿਲਮ ਦੀ ਸਟਾਰ ਕਾਸਟ ਵਿੱਚ ਆਦਿਤਿਆ ਰਾਏ ਕਪੂਰ, ਸੰਜਨਾ ਸਾਂਘੀ, ਜੈਕੀ ਸ਼ਰਾਫ, ਪ੍ਰਕਾਸ਼ ਰਾਜ, ਆਸ਼ੂਤੋਸ਼ ਰਾਣਾ, ਪ੍ਰਾਚੀ ਸ਼ਾਹ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ। ਫਿਲਮ ਏ ਪੇਪਰ ਡੌਲ ਐਂਟਰਟੇਨਮੈਂਟ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓਜ਼ ਦੀ ਪ੍ਰੋਡਕਸ਼ਨ ਹੈ, ਅਹਿਮਦ ਖਾਨ ਅਤੇ ਸ਼ਾਇਰਾ ਖਾਨ ਦੁਆਰਾ ਨਿਰਮਿਤ ਹੈ। ਫਿਲਮ ਦਾ ਨਿਰਦੇਸ਼ਨ ਕਪਿਲ ਵਰਮਾ ਨੇ ਕੀਤਾ ਹੈ। ਫਿਲਮ 'ਓਮ' 1 ਜੁਲਾਈ, 2022 ਨੂੰ ਰਿਲੀਜ਼ ਹੋ ਰਹੀ ਹੈ।


ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਸਰਕਾਰ ਨੱਥ ਪਾਵੇ- ਸੰਤ ਸਮਾਜ

ਕੈਪਸ਼ਨ- ਮੀਟਿੰਗ ਦੌਰਾਨ ਹਾਜਰ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੋੜੇ ਸਮੂਹ ਸੰਤ ਸਮਾਜ।
ਮੁੱਖ ਦਫ਼ਤਰ ਚੂਹੜਵਾਲੀ 'ਚ ਮੀਟਿੰਗ ਦੌਰਾਨ ਹੋਈਆਂ ਅਹਿਮ ਵਿਚਾਰਾਂ 

ਆਦਮਪੁਰ (ਅਮਰਜੀਤ ਸਿੰਘ)- ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਸੁਸਾਇਟੀ (ਰਜਿ) ਚੂਹੜਵਾਲੀ ਜਲੰਧਰ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ) ਪੰ
ਜਾਬ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਜੀ , ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੋੜੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਅਤੇ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਸੁਸਾਇਟੀ (ਰਜਿ.) ਚੂਹੜਵਾਲੀ ਦੀਆਂ ਧਾਰਮਿਕ, ਸਮਾਜਿਕ ਗਤੀਵਿਧੀਆਂ ਤੇ ਵਿਚਾਰ ਚਰਚਾ ਹੋਈਆਂ। ਸਮੂਹ ਸੰਤ ਸਮਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਖਿਲਾਫ਼ ਭੱਦੀ ਸ਼ਬਦਾਵਲੀ ਵਰਤਕੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਉਨਾਂ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਇਕ ਨਿਰੋਲ ਧਾਰਮਿਕ ਸੰਸਥਾ ਹੈ ਜੋ ਕਿ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਾਉਣ, ਮੁਫਤ ਮੈਡੀਕਲ ਕੈਂਪ ਲਗਾਕੇ ਲੋਕਾਂ ਦਾ ਇਲਾਜ ਕਰਾਉਣ, ਧਾਰਮਿਕ ਸਮਾਗਮਾਂ ਰਾਂਹੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ, ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਵਿਖੇ ਸੰਗਤਾਂ ਦੀ ਦੇਖ ਭਾਲ, ਸੇਵਾ ਕਰਨ ਵਰਗੇ ਅਨੇਕਾਂ ਕਾਰਜਾਂ ਨੂੰ ਸਫਲਤਾਪੂਰਵਕ ਕਰਾਉਣ ਵਿਚ ਆਪਣਾ ਯੋਗਦਾਨ ਪਾ ਰਹੀ ਹੈ। ਸਮੂਹ ਸੰਤ ਸਮਾਜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਜੇ ਸੁਸਾਇਟੀ ਮੈਂਬਰਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਦਾ ਹੈ ਤਾਂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਨਹੀਂ ਤਾਂ ਉਸ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ, ਸੰਤ ਸਮਾਜ  ਨੇ ਕਿਹਾ ਸੰਗਤਾਂ ਦੀ ਭਲਾਈ ਲਈ ਨਿਰਵਿਘਨ ਚੱਲ ਰਹੇ ਕਾਰਜਾਂ ਵਿਚ ਰੋੜੇ ਅਟਕਾਉਣ ਵਾਲਿਆਂ ਨੂੰ ਨਾ ਤਾਂ ਗੁਰੂ ਰਵਿਦਾਸ ਮਹਾਰਾਜ ਮੁਆਫ ਕਰਨਗੇ ਅਤੇ ਨਾ ਹੀ ਸੰਗਤ ਮੁਆਫ ਕਰੇਗੀ। ਸੰਤ ਸਮਾਜ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹਿਣ। ਇਸ ਸਮੇਂ ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਮੀਤ ਪ੍ਰਧਾਨ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਬਲਵੰਤ ਦਾਸ ਡੀਗਿਰੀਆਂ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ), ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਸੰਤੋਖ ਦਾਸ ਭਾਰਟਾ, ਸੰਤੋਸ਼ ਕੁਮਾਰੀ ਮੈਂਬਰ ਤੇ ਬਿਲਡਿੰਗ ਇੰਨਚਾਰਜ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮੋਹਣ ਦਾਸ ਨੂਰਪੁਰ, ਸੰਤ ਪ੍ਰਮੇਸ਼ਵਰੀ ਦਾਸ ਵੀ ਹਾਜਰ ਸਨ।


ਪੰਜਾਬ ‘ਚ ‘ਆਪ’ ਨੂੰ ਵੱਡਾ ਝਟਕਾ, ਸਿਮਰਨਜੀਤ ਮਾਨ ਨੇ ਆਪ ਉਮੀਦਵਾਰ ਨੂੰ ਹਰਾਇਆ- ਸ. ਰਾਮ ਸਿੰਘ ਬੋਲੀਨਾ


ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਵ. ਦੀਪ ਸਿੱਧੂ ਅਤੇ ,ਸਿੱਧੂ ਮੁੱਸੇਵਾਲਾ ਦੇ ਸਮੂਹ ਸਮਰਥਕਾਂ ਨੂੰ ਵਧਾਈਆਂ- ਸ. ਰਾਮ ਸਿੰਘ ਬੋਲੀਨਾ 

ਆਦਮਪੁਰ (ਅਮਰਜੀਤ ਸਿੰਘ)- ਲੋਕ ਸਭਾ ਹਲਕਾ ਸੰਗਰੂਰ ਦੇ ਸਮੂਹ ਵੋਟਰ ਵਧਾਈ ਦੇ ਹੱਕਦਾਰ ਹਨ ਜਿਨ੍ਹਾਂ ਨੇ ਸਿੱਖ ਪੰਥ ਦੇ ਨਿਧਡ਼ਕ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾਈ। ਸੰਗਰੂਰ ਦੀ ਜਨਤਾ ਨੇ ਦੀਪ  ਸਿੱਧੂ, ਸਿੱਧੂ ਮੂਸੇ ਵਾਲੇ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਆਪਣੇ ਪਿਆਰ ਦਾ ਸਬੂਤ ਦਿੱਤੋ ਹੈ। ਮਾਨ ਸਾਬ ਪੰਜਾਬ ਦੇ ਲੋਕ ਸਭਾ ਸੰਗਰੂਰ ਹਲਕੇ ਦੀ ਅਗਵਾਈ ਦੇ ਨਾਲ ਨਾਲ ਪੰਜਾਬ ਦੀ ਵੀ ਅਗਵਾਈ ਕਰਨਗੇ।  ਪੰਜਾਬ ਦੇ ਜੋ ਮਸਲੇ ਹਨ ਜਿਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ  ਨੂੰ ਨਸ਼ਾ ਮੁਕਤ ਕਰਨਾ, ਇਹੋ ਜਿਹੇ ਹੋਰ ਬਹੁਤ ਮਸਲੇ ਹਨ ਜੋ ਤੁਸੀ ਜਨਤਾ ਦੀ ਕਚਹਿਰੀ ਵਿੱਚ ਖਰੇ ਉਤਰੋਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਸੰਗਰੂਰ ਵਾਲਿਆਂ ਦਾ ਧੰਨਵਾਦ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਉਨ੍ਹਾਂ ਦੇ ਘਰ ਦੇ ਬਾਹਰ ਜਸ਼ਨ ਮਨਾਏ ਜਾ ਰਹੇ ਹਨ ਤੇ ਲੱਡੂ ਵੰਡੇ ਜਾ ਰਹੇ ਹਨ। 

Saturday, 25 June 2022

ਕਪੂਰ ਪਿੰਡ ਵਿਖੇ ਨਸ਼ਾ ਮੁਕਤੀ ਦੇ ਸਬੰਧ ਵਿੱਚ ਮੀਟਿੰਗ ਹੋਈ


ਆਦਮਪੁਰ(ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਕਪੂਰ ਪਿੰਡ ਵਿਖੇ ਨਸ਼ਾ ਮੁਕਤੀ ਦੇ ਸਬੰਧ ਵਿੱਚ ਸਰਪੰਚ ਸ੍ਰੀਮਤੀ ਸੋਨੀਆ ਅਤੇ ਸੀਨੀਅਰ ਆਪ ਆਗੂ ਹਲਕਾ ਆਦਮਪੁਰ ਅਸ਼ੋਕ ਕੁਮਾਰ ਪੰਚ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮੀਟਿੰਗ ਦਾ ਆਜੋਜਨ ਕੀਤਾ ਗਿਆ। ਇਸ ਮੌਕੇ ਪੰਜ ਅਸ਼ੋਕ ਕੁਮਾਰ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਹੋਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਦੀ ਲੱਤ ਵਿੱਚ ਫਸ ਗਿਆ ਹੈ ਤਾਂ ਅਸੀਂ ਉਸ ਦਾ ਫਰੀ ਇਲਾਜ ਕਰਾਵਾਂਗੇ ਅਤੇ ਜੇਕਰ ਕਿਸੇ ਪਰਿਵਾਰ ਵਿੱਚ ਕੋਈ ਨੋਜਵਾਨ ਨਸ਼ਾ ਕਰਦਾ ਹੈ ਤਾਂ ਸਾਨੂੰ ਸੂਚਨਾ ਦਿਤੀ ਜਾਵੇ ਅਸੀਂ ਉਸਦਾ ਪਹਿਲ ਦੇ ਅਧਾਰ 'ਤੇ ਇਲਾਜ ਕਰਾਵਾਂਗੇ। ਇਸ ਮੌਕੇ ਉਚੇਚੇ ਤੋਂ ਤੇ ਕਪੂਰ ਪਿੰਡ ਪੁਜੇ, ਏ.ਐਸ.ਆਈ ਰਾਮ ਪ੍ਰਕਾਸ਼ ਥਾਣਾ ਪਤਾਰਾ ਨੇ ਪਿੰਡ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਊਨਾ ਕਿਹਾ ਜੇਕਰ ਕੋਈ ਨਸ਼ਾ ਕਰਦਾ ਹੋਵੇ ਤਾਂ ਸਾਨੂੰ ਸੰਪਰਕ ਕਰਨ ਅਸੀਂ ਉਸ ਦਾ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਕਰਵਾਵਾਗੇ ਅਤੇ ਉਸ ਨੂੰ ਇਕ ਮੌਕਾ ਨਸ਼ਾ ਮੁਕਤ ਹੋਣ ਲਈ ਦਿੱਤਾ ਜਾਵੇਗਾ ਇਸ ਮੌਕੇ ਆਮ ਆਦਮੀ ਪਾਰਟੀ ਸਰਕਲ ਪ੍ਰਧਾਨ ਬਲਬੀਰ ਮਹਿਮੀ, ਬਿੰਦਰ, ਪੰਚ ਵਿੱਕੀ, ਪੰਚ ਮਨਜੀਤ ਸੰਧੂ, ਪਰਮਿੰਦਰ ਕੁਮਾਰ, ਸਾਧੂ ਰਾਮ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਨੰਦਪੁਰ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ


ਆਦਮਪੁਰ (ਅਮਰਜੀਤ ਸਿੰਘ)- ਅੱਜ ਕਿਸਾਨ ਯੂਨੀਅਨ ਰਾਜੇਵਾਲ ਪੰਜਾਬ ਦੀ ਮੀਟਿੰਗ ਅਨੰਦਪੁਰ ਸਾਹਿਬ ਵਿਖੇ ਕਿਸਾਨ ਯੂਨੀਅਨ ਦੇ ਪ੍ਹਧਾਨ ਰਾਜੇਵਾਲ ਜੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੰਜਾਬ ਵਿੱਚ ਪਾਣੀ ਦਾ ਪੱਧਰ ਹੇਠਾ ਜਾਣ ਦੇ ਤੇ ਵੱਧਦੀ ਗਰਮੀ ਤੇ ਰੁੱਖਾਂ ਦੀ ਘਟਦੀ ਗਿਣਤੀ ਤੇ ਚਰਚਾ ਕੀਤੀ ਗਈ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ। ਜਿਸ ਨੂੰ ਜਲਦੀ ਅਮਲ ਵਿੱਚ ਲਿਆਉਣ ਲਈ ਜੁਲਾਈ ਵਿੱਚ ਸਾਰੇ ਪੰਜਾਬ ਵਿੱਚ ਰੁੱਖ ਲਗਾਉਣ ਦੀ ਲਹਿਰ ਚਲਾਈ ਜਾਵੇਗੀ ਤੇ ਨਹਿਰੀ ਪਾਣੀ ਨੂੰ ਹਰ ਖੇਤਰ ਵਿੱਚ ਪਹੁੰਚਦਾ ਕਰਨ ਲਈ ਸੰਘਰਸ਼ ਕਰਨ ਤੇ ਵੀ ਚਰਚਾ ਕੀਤੀ ਗਈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਹਧਾਨ ਗੁਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਸਭ ਅਹੁਦੇਦਾਰ ਲੱਖਵੀਰ ਸਿੰਘ ਵਾਹਦ, ਹਰਜਿੰਦਰ ਸਿੰਘ ਢਿੱਲੋਂ, ਗੁਰਦੀਪ ਸਿੰਘ ਸਰਪੰਚ ਧਾਮੀਆਂ, ਰਣਬੀਰ ਸਿੰਘ ਢੈਹਾ, ਮਨਦੀਪ ਸਿੰਘ ਪੰਡੋਰੀ ਕਾਂਨਗੋ, ਅਜੀਤਪਾਲ ਸਿੰਘ ਧੁਦਿਆਲ ਤੇ ਮਾਹਿਲਪੁਰ ਦੇ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਹਧਾਨ ਜਰਨੈਲ ਸਿੰਘ ਬਾਂਕਾ ਗਿੱਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਮੁੱਖ ਬੁਲਾਰਾ ਗੁਰਿੰਦਰ ਸਿੰਘ ਬੈਂਸ ਆਦਿ ਸ਼ਾਮਲ ਹੋਏ।

ਗੀਤ ਯਾਰ ਭਰਾਵਾਂ ਵਰਗੇ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਗਾਇਕ ਸ਼ੁਭ ਸ਼ਰਮਾ

ਭੋਗਪੁਰ (ਬਲਦੇਵ ਰਾਹੀ)- ਸੰਗੀਤ ਜਗਤ ਵਿਚ ਬੇਸ਼ੱਕ ਰੋਜ਼ਾਨਾ ਹੀ ਨਵੇਂ ਨਵੇਂ ਗੀਤ ਰਲੀਜ਼ ਹੁੰਦੇ ਹਨ। ਜਿਨ੍ਹਾਂ ਚੋਂ ਕੁਝ ਕੁ ਗੀਤ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਫਲ ਹੁੰਦੇ ਹਨ। ਉਹ ਗੀਤ ਲੇਖਣੀ, ਗਾਇਕੀ ਅਤੇ ਸੰਗੀਤਕ ਪੱਖੋਂ ਨਿਵੇਕਲੇ ਢੰਗ ਦੇ ਹੁੰਦੇ ਹਨ। ਅਜਿਹਾ ਹੀ ਇਕ ਸਿੰਗਲ ਟਰੈਕ ਯਾਰ ਭਰਾਵਾਂ ਵਰਗੇ ਹਾਲ ਹੀ ਵਿਚ ਰਲੀਜ਼ ਹੋਇਆ ਹੈ। ਇਹ ਗੀਤ ਥੋੜੇ ਜਿਹੇ ਸਮੇਂ ਵਿਚ ਸਥਾਪਤ ਹੋਏ ਗਾਇਕ ਸ਼ੁਭ ਸ਼ਰਮਾ ਦੀ ਸੁਰੀਲੀ ਤੇ ਬੁਲੰਦ ਅਵਾਜ਼ ਵਿੱਚ ਰਿਕਾਰਡ ਹੋਇਆ ਹੈ। ਜਿਸ ਨੂੰ ਪ੍ਰਸਿੱਧ ਗੀਤਕਾਰ ਸਤਨਾਮ ਚਾਹੜਕਿਆ ਵਾਲੇ ਨੇ ਲਿਖਿਆ ਹੈ। ਇਸ ਗੀਤ ਦੀ ਕੰਪੋਜੀਸ਼ਨ ਦਲਜੀਤ ਬੱਗਾ ਨੇ ਤਿਆਰ ਕੀਤੀ ਹੈ। ਦਲਜੀਤ ਬੱਗਾ ਖੁਦ ਇਕ ਸਟਾਰ ਸਿੰਗਰ ਹੈ। ਜਿਸ ਨੇ ਇਸ ਗੀਤ ਯਾਰ ਭਰਾਵਾਂ ਵਰਗੇ ਦੇ ਸ਼ੁਰੂਆਤ ਵਿਚ ਜ਼ਬਰਦਸਤ ਸ਼ੇਅਰ ਬੋਲਿਆ ਹੈ। ਨਾਮਵਰ ਸੰਗੀਤਕਾਰ ਸ੍ਰੀ ਬੰਟੀ ਸਹੋਤਾ ਨੇ ਆਪਣੇ ਮਧੁਰ ਸੰਗੀਤ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਦੁਨੀਆਂ ਭਰ ਵਿੱਚ ਮਸ਼ਹੂਰ ਵੀਡੀਓ ਡਾਇਰੈਕਟਰ ਪੀ.ਬੀ.ਪਿੱਲੂ ਨੇ ਦਿਲਕਸ਼ ਲੋਕੇਸ਼ਨਜ਼ ਤੇ ਇਸ ਗੀਤ ਦਾ ਫਿਲਮਾਂਕਣ ਕੀਤਾ ਹੈ। ਇਸ ਗੀਤ ਦੇ ਵੀਡੀਓ ਵਿੱਚ ਡਾਕਟਰ ਅਮਨ ਸ਼ਰਮਾ, ਰੁਚਿਕਾ ਸ਼ਰਮਾ, ਡਾਕਟਰ ਰਿੱਤੂ ਸ਼ਰਮਾ, ਸੀਮਾ ਚੌਧਰੀ ਮਾਡਲ ਅਤੇ ਲਵਪ੍ਰੀਤ ਸਿੰਘ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਯਾਰ ਭਰਾਵਾਂ ਵਰਗੇ ਗੀਤ ਦੀ ਰਿਕਾਰਡਿੰਗ ਤੋਂ ਲ਼ੈ ਕੇ ਵੀਡੀਓ ਸ਼ੂਟ ਤੱਕ ਇਸ ਪ੍ਰੋਜੈਕਟ ਲਈ ਰਾਜਵਿੰਦਰ ਕੌਰ, ਮੰਨਜੀਤ ਕੌਰ, ਕਰਮਜੀਤ ਕੌਰ,  ਰਿੰਕੂ ਚਾਹੜਕੇ, ਬਲਦੇਵ ਰਾਹੀ ਮੰਚ ਸੰਚਾਲਕ, ਤੇਜਸ ਸ਼ਰਮਾ ਅਤੇ ਮਾਨਵ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਮਿਊਜ਼ਿਕ ਕੰਪਨੀ ਸ਼ਮਾਰੂ ਦੇ ਬੈਨਰ ਹੇਠ ਬਬਲੀ ਸਿੰਘ ਦੀ  ਇਹ ਮਾਣਮੱਤੀ ਪੇਸ਼ਕਸ਼ ਨੂੰ ਪੰਜਾਬੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਯਾਰ ਭਰਾਵਾਂ ਵਰਗੇ ਵੀਡੀਓ ਗੀਤ ਨੂੰ ਯੂ.ਟਿਊਬ ਅਤੇ ਹੋਰਨਾਂ ਚੈਨਲਾਂ ਤੇ ਵੀ ਦੇਖ ਸਕਦੇ ਹਨ।

ਕਲਾ ਅਦਬ ਅਤੇ ਖੂਬਸੂਰਤੀ ਦਾ ਮੁਜੱਸਮਾ, ਗਾਇਕਾ ਅਨੀਸ਼ਾ ਵਾਲੀਆ


ਭੋਗਪੁਰ (ਬਲਦੇਵ ਰਾਹੀ)-
ਇੱਕ ਬਹੁਤ ਹੀ ਸੁਰੀਲੀ ਤੇ ਦਿਲਕਸ਼ ਆਵਾਜ਼ ਪੰਜਾਬ ਵਿੱਚ ਹੋ ਰਹੇ ਫ਼ਕੀਰਾਂ ਦੇ ਦਰਬਾਰਾਂ ਵਿੱਚ ਮੇਲਿਆਂ ਦਰਮਿਆਨ ਸੁਣਨ ਨੂੰ ਮਿਲੀ। ਇਹ ਅਵਾਜ਼ ਦੀ ਮਲਿਕਾ ਖੂਬਸੂਰਤ ਗਾਇਕਾ ਅਨੀਸ਼ਾ ਵਾਲੀਆ ਹੈ। ਜੋ ਕਲਾ ਅਦਬ ਅਤੇ ਸੁਹੱਪਣ ਦਾ ਮੁਜੱਸਮਾ ਹੈ। ਬਹੁਤ ਹੀ ਮਿਲਾਪੜੇ ਸੁਭਾਅ ਦੀ ਗਾਇਕਾ ਅਨੀਸ਼ਾ ਵਾਲੀਆ ਵਿਦਿਅਕ ਅਦਾਰੇ ਵਿਚ ਗ੍ਰੈਜੂਏਸ਼ਨ ਕਰ ਚੁੱਕੀ ਹੈ। ਬਹੁਤ ਜਲਦੀ ਸੰਗੀਤ ਦੀ ਐਮ ਏ ਵੀ ਕਰ ਲਵੇਗੀ।  ਇਸ ਗਾਇਕਾ ਅਨੀਸ਼ਾ ਵਾਲੀਆ ਨੇ ਦੱਸਿਆ ਕਿ ਗਾਇਕੀ ਦੀ ਦਾਤ ਉਸ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਈ ਹੈ ਉਸ ਦੇ ਮਾਤਾ ਪਿਤਾ ਵੀ ਗਾਉਂਣ ਦਾ ਸ਼ੌਕ ਰੱਖਦੇ ਹਨ। ਘਰ ਵਿਚ ਇਕ ਭੈਣ ਵੀ ਬਹੁਤ ਸੁਰੀਲੀ ਗਾਇਕਾ ਹੈ। ਹੁਣ ਤੱਕ  ਅਨੀਸ਼ਾ ਵਾਲੀਆ ਦੀ ਅਵਾਜ਼ ਵਿੱਚ ਅਨੇਕਾਂ ਸੋਲੋ ਤੇ ਡਿਊਟ ਗੀਤ ਰਿਕਾਰਡ ਹੋ ਚੁੱਕੇ ਹਨ। ਕਈ ਸੰਸਥਾਵਾਂ ਅਤੇ ਸੱਭਿਆਚਾਰਕ ਮੇਲਿਆਂ ਵਿਚ ਸਨਮਾਨਿਤ ਇਸ ਗਾਇਕਾ ਨੇ ਬਕਾਇਦਾ ਜਨਾਬ ਮਾਸਟਰ ਹਰੀ ਦੇਵ ਜੀ ਗੁਰਾਇਆਂ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਹੈ। ਇੰਗਲੈਂਡ ਵਿਚ ਸਫਲ ਟੂਰ ਲਾਉਣ ਤੋਂ ਬਾਅਦ ਜਲਦੀ ਹੀ ਕਨੇਡਾ ਦੀ ਧਰਤੀ ਤੇ ਆਪਣੇ ਫੰਨ ਦਾ ਮੁਜਾਹਰਾ ਕਰੇਗੀ। ਪਿੰਡ ਪਲਾਹੀ ਸਾਹਿਬ ਨੇੜੇ ਫਗਵਾੜਾ ਦੀ ਜੰਮਪਲ ਅਨੀਸ਼ਾ ਵਾਲੀਆ ਇੱਕ ਸਥਾਪਤ ਗਾਇਕਾ ਬਣਨਾ ਚਾਹੁੰਦੀ ਹੈ ਕਿਉਂਕਿ ਇਸ ਦਾ ਇੱਕੋ ਇੱਕ ਸ਼ੌਕ ਸਿਰਫ ਸੰਗੀਤ ਹੈ।ਪਰਮਾਤਮਾ ਇਸ ਦੀ ਲਗਨ ਮਿਹਨਤ ਸਦਕਾ ਹੋਰ ਵੀ ਤਰੱਕੀਆਂ ਬਖਸ਼ੇ।    

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ “ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨਾ ਆਵੈ।। “ਸ਼ਬਦ ਦਾ ਪੋਸਟਰ ਰਿਲੀਜ਼

    


ਆਦਮਪੁਰ (ਤਰਸੇਮ ਦੀਵਾਨਾ, ਹਰਦੀਪ ਸਿੰਘ)- ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਈ ਜਸਵੀਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਨਜੀਤ ਸਿੰਘ ਭਟੋਲੀਆਂ ਵਾਲਿਆਂ ਦੇ ਜਥੇ ਵਲੋਂ ਗਾਇਨ ਕੀਤਾ ਹੋਇਆ ਸ਼ਬਦ “ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨਾ ਆਵੈ।।” ਦਾ ਪੋਸਟਰ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਵਿਖੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਬਾਣੀ ਦੇ ਪਾਠ ਅਤੇ ਸਰਬੱਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ਸ ਹਰਦੀਪ ਸਿੰਘ ਠੇਕੇਦਾਰ ਬਾਹੋਵਾਲ, ‘ਨੰਗਲ ਈਸ਼ਰ’ ਮਿਊਜ਼ਿਕ ਬੈਨਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਡਾ ਜਸਵਿੰਦਰ ਸਿੰਘ ਡੋਗਰਾ, ਭਾਈ ਗੁਰਪ੍ਰੀਤ ਸਿੰਘ ਕੰਧਾਲਾ, ਸ ਏਕਮਜੋਤ ਸਿੰਘ ਸੇਖੋਂ, ਭਾਈ ਜਸਵੀਰ ਸਿੰਘ, ਭਾਈ ਅਮਰੀਕ ਸਿੰਘ ਕਬੀਰਪੁਰ, ਭਾਈ ਮਨਜੀਤ ਸਿੰਘ ਭਟੋਲੀਆਂ ਵਾਲਿਆਂ ਦੇ ਜਥੇ ਵਲੋਂ “ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨਾ ਆਵੈ।।” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਪ੍ਰੀਤ ਸਿੰਘ ਕੰਧਾਲਾ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਜਪਨੀਤ ਕੌਰ ਨੰਗਲ ਈਸ਼ਰ ਵਲੋਂ ਪੇਸ਼ ਕੀਤਾ ਗਿਆ ਹੈ, ਇਸ ਸ਼ਬਦ ਦੇ ਪ੍ਰੋਡਿਊਸਰ, ਰਾਜਵਿੰਦਰ ਕੌਰ ਨੀਰੂ, ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਹਨ, ਇਸ ਸ਼ਬਦ ਦਾ ਸੰਗੀਤ ਸੋਨੂੰ ਖੰਨਾ ਅਤੇ ਵੀਡੀਓ ਨਰੇਸ਼ ਐੱਸ ਗਰਗ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਅਤੇ ਸਾਰੀਆਂ ਆਡੀਓ ਸਾਈਟਾਂ ਉੱਪਰ ਰਿਲੀਜ਼ ਕੀਤਾ ਗਿਆ ਹੈ।

ਜ਼ਿਲ੍ਹਾ ਰੋਪੜ ਦੇ ਬਲਾਕ ਮੋਰਿੰਡਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ- ਡਾਕਟਰ ਖੇੜਾ


ਜਲੰਧਰ/ਰੋਪੜ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੇ ਜ਼ਿਲ੍ਹਾ ਇਕਾਈ ਰੋਪੜ ਦੇ ਬਲਾਕ ਮੋਰਿੰਡਾ ਵਿਖੇ ਬਲਾਕ ਪ੍ਰਧਾਨ ਹਰਚਰਨ ਕੌਰ ਟੂਰ ਦੇ ਨਿਵਾਸ ਵਿੱਚ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਇਸਲਾਮ ਬਾਈ ਚੇਅਰਮੈਨ ਸਲਾਹਕਾਰ ਕਮੇਟੀ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮਨਦੀਪ ਕੌਰ ਨੂੰ ਮੀਤ ਪ੍ਰਧਾਨ ਇਸਤਰੀ ਵਿੰਗ ਅਤੇ ਦਵਿੰਦਰ ਸਿੰਘ ਨੂੰ ਸੈਕਟਰੀ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮੂਹ ਵਰਗ ਦੇ ਲੋਕਾਂ ਨੂੰ ਆਪਣੇ ਆਉਣ ਵਾਲੇ ਬੱਚਿਆਂ ਲਈ ਕੁਝ ਚੰਗਾ ਕਰਨ ਲਈ ਇੱਕ ਜੁੱਟ ਹੋ ਕੇ ਇਕ ਪਲੇਟਫਾਰਮ ਉਪਰ ਇੱਕਠੇ ਹੋ ਕੇ ਧਰਤੀ ਨੂੰ ਹਰਾ ਭਰਾ ਰੱਖਣ ਲਈ ਹਰ ਵਿਅਕਤੀ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਆਕਸੀਜਨ ਸਾਨੂੰ ਪੌਦਿਆਂ ਤੋਂ ਹੀ ਮਿਲਦੀ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਮਨਦੀਪ ਕੌਰ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ । ਹੋਰਨਾਂ ਤੋਂ ਇਲਾਵਾ ਰਾਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਬਲਾਕ ਮਾਜਰੀ, ਰਣਜੀਤ ਸਿੰਘ ਕੁਰਾਲੀ, ਹਰਮਨਦੀਪ ਸਿੰਘ, ਤਰਨਪ੍ਰੀਤ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਹੁਸ਼ਿਆਰਪੁਰ ਪੁਲਿਸ ਨੇ ਭਾਰੀ ਮਾਤਰਾ ‘ਚ ਨਸ਼ੀਲੇ ਕੈਪਸੂਲਾਂ ਸਮੇਤ ਤਿੰਨ ਵਿਅਕਤੀ ਕਾਬੂ ਕੀਤੇ


ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁਖਤਿਆਰ ਰਾਏ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਰਹਿਨਮੁਾਈ ਹੇਠ ਨਸ਼ਾ ਤਸਕਰੀ ਦੇ ਅਪਰਾਧਾਂ ਨੂੰ ਠੱਲ ਪਾਉਣ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਕਰਨ ਲਈ ਪ੍ਰੇਮ ਸਿੰਘ ਪੀ.ਪੀ.ਐਸ ਉਪ-ਕਪਤਾਨ ਪੁਲਿਸ ਸਿਟੀ ਅਤੇ ਲੋਮੇਸ਼ ਸ਼ਰਮਾਂ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਐਸ.ਆਈ ਹਰੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਟੈਗੋਰ ਪਾਰਕ ਲਾਗੇ ਨਾਕਾ ਬੰਦੀ ਤੇ ਚੈਕਿੰਗ ਦੌਰਾਨ ਗੁਰਦੀਪ ਸਿੰਘ ਉਰਫ ਦੀਪਕ ਪੁੱਤਰ ਰਵਿੰਦਰ ਮਾਨ ਵਾਸੀ ਗਲੀ ਨੰਬਰ 2 ਮੁੱਹਲਾ ਭਵਾਨੀ ਨਗਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ 108 ਪੱਤੇ (864 ਨਸ਼ੀਲੇ ਕੈਪਸੂਲ) ਮਾਰਕਾ ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਕਰਨ ਤੇ ਮਾਮਲਾ ਦਰਜ ਕੀਤਾ ਗਿਆ। ਜਿਸ ਪਾਸੋ ਪੁੱਛਗਿੱਛ ਦੋਰਾਨ ਉਕਤ ਨਸ਼ੀਲੇ ਕੈਪਸੂਲ ਬਾਰੇ ਬੈਕਵਰਡ ਫਾਰਵਰਡ ਲਿੰਕ ਸੰਬਧੀ ਪੁੱਛ-ਗਿੱਛ ਕੀਤੀ ਗਈ ਤਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਦੱਸਿਆ ਇਹ ਨਸ਼ੀਲੇ ਕੈਪਸੂਲ ਸੁਰਿੰਦਰ ਸਿੰਘ ਉਰਫ ਧਾਮੀ ਪੁੱਤਰ ਮੋਹਣ ਸਿੰਘ ਵਾਸੀ ਚੰਡਿਆਲ ਥਾਣਾ ਬੁਲੋਵਾਲ ਹੁਸ਼ਿਆਰਪੁਰ ਪਾਸੋ ਖਰੀਦ ਕਰਨਾ ਮੰਨਿਆ ਜਿਸ ਤੇ ਮੁੱਕਦਮੇ ਵਿੱਚ ਵਾਧਾ ਜੂਰਮ 29-61-85 ਐਨ.ਡੀ.ਪੀ.ਐਮ ਐਕਟ ਦਾ ਕਰਕੇ ਦੋਸ਼ੀ ਸੁਰਿੰਦਰ ਸਿੰਘ ਉਕਤ ਨੂੰ ਟਾਂਡਾ ਚੌਂਕ ਹੁਸ਼ਿਆਰਪੁਰ ਤੋ ਸਮੇਤ ਕਾਰ ਨੰਬਰ ਪੀਬੀ 07-ਏਸੀ-0427 ਟਾਟਾ ਇੰਡੀਕਾ ਵਿਸਟਾ ਸਿਲਵਰ ਦੇ ਕਾਬੂ ਕਰਕੇ ਉਸ ਪਾਸੋ 900 ਪੱਤੇ ਕੁੱਲ (7200 ਕੈਪਸੂਲ) ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਹੋਏ। ਮੁਲਜ਼ਮ ਸੁਰਿੰਦਰ ਸਿੰਘ ਉਕਤ ਪਾਸੋ ਹੋਰ ਪੁੱਛਗਿੱਛ ਕਰਨ ਤੇ ਉਕਤ  ਨੇ ਦੱਸਿਆ ਕਿ ਇਹ ਸਾਰੇ ਨਸ਼ੀਲੇ ਕੈਪਸੂਲ ਦਾ ਕਾਰੋਬਾਰ ਯੁਵਰਾਜ ਕੁਮਾਰ ਉਰਫ ਜਾਮਾ ਪੁੱਤਰ ਨਵੀਨ ਕੁਮਾਰ ਵਾਸੀ ਮਕਾਨ ਨੰਬਰ 603/33 ਮੁੱਹਲਾ ਨਿਊ ਜਗਤਪੁਰਾ ਥਾਣਾ ਸਿਟੀ ਹੁਸ਼ਿਆਰਪੁਰ ਵਲੋ ਕੀਤੇ ਜਾਣਾ ਪਾਇਆ ਜਾਣ ਤੇ ਯੁਵਰਾਜ ਕੁਮਾਰ ਉਕਤ ਨੂੰ ਐਕਟਿਵਾ ਨੰਬਰ ਪੀਬੀ07-ਏ-ਡਬਲਯੂ-5523 ਪਰ ਕਾਬੂ ਕਰਕੇ ਉਸ ਪਾਸੋ 1044 ਪੱਤੇ (8352 ਕੈਪਸੂਲ) ਮਾਰਕਾ ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਹੋਏ। ਤਿਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਂਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।  

ਫੋਟੋ ਮੁਨੀਰ 

Friday, 24 June 2022

ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪੁੱਤਰਾਂ ਦੇ ਜਨਮ ਦਿਨ ਮੌਕੇ 101 ਬੂਟੇ ਲਗਾਏ


ਦੁਸਾਂਝ ਕਲਾਂ (ਸੁਰਿੰਦਰ ਪਾਲ ਕੁੱਕੂ)- ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮਹੱਤਵ ਨਾਲ ਰਮਿੰਦਰ ਕੌਰ ਪੱਤਨੀ ਰਾਜ ਕੁਮਾਰ ਵਾਸੀ ਪਿੰਡ ਨਾਨੋ ਮਜਾਰਾ ਵੱਲੋਂ ਆਪਣੇ ਪੁੱਤਰ ਸਮਰਵੀਰ ਸਿੰਘ ਅਤੇ ਹਰਜੋਤ ਸਿੰਘ ਦੇ ਜਨਮ ਦਿਨ ਮੌਕੇ 101 ਬੂਟੇ ਪਿੰਡ ਦੇ ਮੁੱਖ ਰਸਤਿਆਂ ਤੇ ਲਗਾ ਕੇ ਪੁੱਤਰਾਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਰਾਜ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਮੌਕੇ ਬੂਟੇ ਲਗਾਕੇ ਮਨਾਇਆ ਜਾਵੇ। ਇਸ ਸਮੇਂ ਜੁਗਿੰਦਰ ਰਾਮ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਰਾਜਾ, ਦੀਪਾ, ਜਸਵੀਰ, ਸੁੱਖਾ, ਕਮਲ, ਸੁੱਖ ਮੰਨ, ਰਵੀ, ਅਨਮੋਲ, ਨੇਕੀ, ਨਵਜੋਤ ਕੌਰ, ਨਰੰਜਣ ਕੌਰ, ਭਜਨ ਕੌਰ, ਪਾਲੋ ਆਦਿ ਹਾਜ਼ਰ ਸਨ।

ਸੁਪ੍ਰਸਿੱਧ ਗਾਇਕ ਹਰਦੀਪ ਸਿੰਘ ਤੇ ਡਾ ਜਸਪਾਲ ਜੱਸੀ ਦੇ ‘ਯਾਰੀ ਜਿੰਦਾਵਾਦ’ ਗੀਤ ਦੀ ਖੂਬ ਚਰਚਾ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 22 ਜੂਨ, 2022 : ਸੁਪ੍ਰਸਿੱਧ ਗਾਇਕ ਬਾਈ ਹਰਦੀਪ, ‘ਸ਼ਹਿਰ ਪਟਿਆਲੇ ਦੇ’ ਤੇ ਸੁਪ੍ਰਸਿੱਧ ਗਾਇਕ ਜਸਪਾਲ ਜੱਸੀ, ‘ਐਤਵਾਰ ਦੀ ਛੁੱਟੀ’ ਵਾਲੇ ਵੱਲੋਂ ਗਾਏ ਗੀਤ ‘ਯਾਰੀ ਜਿੰਦਾਵਾਦ’ ਦੀ ਵੀਡੀਓ ਬੀਤੇ ਦਿਨ ਸੇਠੀ ਢਾਬਾ ਡੇਰਾਬਸੀ ਵਿਖੇ ਬੜੇ ਧੂਮ-ਧੜੱਕੇ ਨਾਲ ਰੀਲੀਜ ਕੀਤੀ ਗਈ।  ਜਿਸ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ।  ਇਹ ਗੀਤ ਸੁੰਮੀ ਟੱਪਰੀਆਂ ਵਾਲੇ ਵੱਲੋਂ ਲਿਖਿਆ ਗਿਆ ਹੈ, ਇਸਦੀ ਕਮਾਲ-ਮਈ ਵੀਡੀਓ ਗੱਗੀ ਸਿੰਘ ਨੇ ਬਣਾਈ ਹੈ ਤੇ ਵਿਨੈ ਕਮਲ ਵੱਲੋਂ ਇਸ ਗੀਤ ਨੂੰ ਲਾ-ਜੁਵਾਬ ਸੰਗੀਤਕ ਸੁਰਾਂ ਨਾਲ ਸ਼ਿੰਗਾਰਿਆ ਗਿਆ ਹੈ।  ਸ਼ਿਵਰੰਜਨੀ ਰਿਕਾਰਡਜ ਵੱਲੋ ਰਿਲੀਜ ਕੀਤੇ ਗਏ ਇਸ ਗੀਤ ਨੂੰ ਸਰੋਤਿਆਂ /ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

  ਗੱਲਬਾਤ ਕਰਦਿਆਂ ਗਾਇਕ ਹਰਦੀਪ ਤੇ ਡਾ. ਜਸਪਾਲ ਜੱਸੀ  ਨੇ ਦੱਸਿਆ ਕਿ ਇਸ ਗੀਤ ਰਾਹੀਂ ਸਮਾਜ ਵਿੱਚ ਭਾਈਚਾਰਕ ਸਾਂਝ ਤੇ ਦੋਸਤੀ ਨੂੰ ਬਰਕਰਾਰ ਰੱਖਣ ਦਾ ਸਾਰਥਿਕ ਸੁਨੇਹਾ ਦੇਣਾ ਹੈ, ਜੋ ਸਮਾਜ ਨੂੰ ਇੱਕ ਤੰਦ ਵਿੱਚ ਪਰੋ ਕੇ ਰੱਖਦਾ ਹੈ।  ਮਨੋਰੰਜਨ ਦੇ ਨਾਲ ਨਾਲ ਇਸ ਸੁਨੇਹੇ ਨੂੰ ਸਰੋਤਿਆਂ /ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਗੀਤ ਦੇ ਰੀਲੀਜ ਮੌਕੇ ਹਰਮਿੰਦਰ ਸੁੰਮੀ, ਦਰਸ਼ਨ ਔਲਖ, ਹਰਜਿੰਦਰ ਸਿੰਘ ਸਾਈਂ ਸੁਕੇਤਰੀ, ਸੋਨੂੰ ਸ਼ੇਰਗਿੱਲ, ਸਰਬਜੀਤ ਸਾਗਰ, ਗੱਗੀ ਸਿੰਘ, ਡਾ ਰਛਪਾਲ, ਮਨਜੀਤ ਸਿੰਘ ਸੋਨੂੰ, ਸੇਠੀ ਅਤੇ ਗੀਤ ਦੀ ਵੀਡੀਓ ਵਿੱਚ ਕੰਮ ਕਰਨ ਵਾਲੇ ਸਾਰੇ ਕਲਾਕਾਰ ਮੌਜੂਦ ਸਨ।

ਸਾਨੂੰ ਸਭ ਨੂੰ ਰਲ ਮਿਲ ਕੇ ਕੁਦਰਤੀ ਸਾਧਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ : ਡਾ ਸੋਨੀਆ


ਹੁਸਿ਼ਆਰਪੁਰ, 24 ਜੂਨ (ਤਰਸੇਮ ਦੀਵਾਨਾ)- ਮਨੁੱਖ ਦੇ ਜਿਊਣ ਲਈ ਹਵਾ, ਪਾਣੀ ਅਤੇ ਧਰਤੀ ਕੁਦਰਤੀ ਸਾਧਨ ਹਨ, ਜਿਹਨਾਂ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਇਸ ਲਈ ਸਾਨੂੰ ਕੁਦਰਤੀ ਸਾਧਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ  ਉੱਘੀ ਸਮਾਜ ਸੇਵਕਾ ਡਾ ਸੋਨੀਆ ਨੇ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਕੁਦਰਤ ਦਾ ਅਨਮੋਲ ਤੋਹਫਾ ਹੈ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾ ਸਕਦੀ  ਬੇਸ਼ੱਕ ਅੱਜ ਵਿਗਿਆਨ ਦਾ ਯੁੱਗ ਹੈ ਪ੍ਰੰਤੂ ਕੁਦਰਤ ਕੁਦਰਤ ਹੀ ਹੈ ਕੁਦਰਤ ਦੀ ਬਣਾਈ ਹੋਈ ਹਰ ਇੱਕ ਵਸਤੂ ਸਾਨੂੰ ਇਕ ਅਲੱਗ ਹੀ ਆਨੰਦ ਦਿੰਦੀ ਹੈ ਅਤੇ ਇਸ ਨੂੰ ਸੰਭਾਲਣਾ ਮਨੁੱਖ ਦਾ ਮੁੱਢਲਾ  ਫਰਜ ਹੈ। ਉਨ੍ਹਾਂ ਕਿਹਾ ਕਿ ਮਨੁੱਖ ਇਹਨਾਂ ਅਨਮੋਲ ਤੋਹਫਿਆਂ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ ਕਿਉਂਕਿ ਕੁਦਰਤ ਨੇ ਹੀ ਹਰ ਵਸਤੂ ਹਰ ਚੀਜ਼ ਹਰ ਰੁੱਖ ਹਰ ਮਨੁੱਖ ਅਤੇ ਹਰ ਤਰ੍ਹਾਂ ਦੀ ਧਰਤੀ ਤੇ ਪੈਦਾ ਹੋਈ ਹਰ ਚੀਜ਼ ਨੂੰ ਕੁਦਰਤ ਨੇ ਆਪਣੇ ਤਰੀਕੇ ਨਾਲ ਹੀ ਸਾਜਿਆ ਹੈ  । ਪਰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਵਿਕਾਸ ਦੀ ਅੰਨ੍ਹੀ ਹੋੜ ਵਿੱਚ ਅਤੇ ਵਹਿਮਾਂ ਭਰਮਾਂ ਕਾਰਨ ਪਾਣੀ, ਹਵਾ ਅਤੇ ਧਰਤੀ ਨੂੰ ਪਲੀਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧ ਰਹੀਆਂ ਬਿਮਾਰੀਆਂ ਵੀ ਪ੍ਰਦੂਸ਼ਣ ਦੀ ਹੀ ਦੇਣ ਹਨ।ਉਨ੍ਹਾਂ ਕਿਹਾ ਕਿ  ਹਰ ਮਨੁੱਖ ਖੁਸ਼ਹਾਲ ਰਹਿਣਾ ਚਾਹੁੰਦਾ ਹੈ, ਪਰ ਕੁਦਰਤੀ ਸੋਮਿਆ ਨਾਲ ਹੀ ਖੁਸ਼ ਰਹਿ ਸਕਦਾ ਹੈ  । ਉਹਨਾ ਕਿਹਾ ਕਿ ਜੇਕਰ ਮਨੁੱਖ ਨੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਂਣਾ ਹੈ ਤਾਂ ਸਾਨੂੰ ਵੱਧ ਤੋਂ ਵਧ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।     

‘ਲਫਜਾਂ ਦੀ ਦੁਨੀਆ ਨਕੋਦਰ’ ਵੱਲੋਂ ਜਰਨੈਲ ਸਿੰਘ ਮੱਖਣ ਦੀ ਪੁਸਤਕ ‘ਰੂਹ ਦੀ ਪਰਵਾਜ’ ਲੋਕ ਅਰਪਣ


ਚੰਡੀਗੜ (ਪ੍ਰੀਤਮ ਲੁਧਿਆਣਵੀ), 24 ਜੂਨ, 2022
: ‘ਲਫਜਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ’ ਵੱਲੋਂ ਪੰਜਾਬੀ ਅਦੀਬ ਜਰਨੈਲ ਸਿੰਘ ਮੱਖਣ ਦੀ ਦੂਜੀ ਮੌਲਿਕ ਪੁਸਤਕ ‘ਰੂਹ ਦੀ ਪਰਵਾਜ’ ਲੋਕ ਅਰਪਣ ਕੀਤੀ ਗਈ। ਇਸ ਕਾਵਿ-ਕਿਤਾਬ ਵਿਚ ਜਰਨੈਲ ਸਿੰਘ ਮੱਖਣ ਦੇ ਲਿਖੇ ਰੁਬਾਈਆਂ, ਦੋਹਰੇ, ਕਵਿਤਾਵਾਂ ਤੇ ਖੂਬਸੂਰਤ ਗੀਤ ਸ਼ਾਮਿਲ ਹਨ।  ਜਿਨਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ ਗਈ ਹੈ।

          ਜਰਨੈਲ ਸਿੰਘ ਮੱਖਣ ਦੀ ਪੁਸਤਕ ‘ਰੂਹ ਦੀ ਪਰਵਾਜ’ ਦੀ ਭੂਮਿਕਾ ‘ਲਫਜਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ’ ਦੇ ਪ੍ਰਧਾਨ, ਸੁਲਝੇ ਹੋਏ ਵਿਦਵਾਨ, ਸਾਹਿਤਕ ਹਲਕਿਆਂ ਦੇ ਜਾਣੇ-ਪਛਾਣੇ ਹਸਤਾਖਰ ਪ੍ਰੋ. ਜਸਵੀਰ ਸਿੰਘ ਸ਼ਾਇਰ ਵੱਲੋਂ ਲਿਖੀ ਗਈ ਹੈ। ਉਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਰਨੈਲ ਸਿੰਘ ਮੱਖਣ ਆਪਣੇ ਅੰਦਾਜ ਦਾ ਕਵੀ ਹੈ। ਉਸ ਨੂੰ ਆਪਣੇ ਇਤਿਹਾਸ ’ਤੇ ਮਾਣ ਹੈ ਅਤੇ ਵਰਤਮਾਨ ਦੇ ਚਿੰਤਨ ਦੀ ਜਾਗ ਲੱਗੀ ਹੋਈ ਹੈ। ਮੈਨੂੰ ਆਸ ਹੈ ਕਿ ਪੰਜਾਬੀ ਪਾਠਕ ‘ਰੂਹ ਦੀ ਪਰਵਾਜ’ ਪੜਕੇ ਚੇਤੰਨ ਹੋਵੇਗਾ। ਉਨਾਂ ਨੇ ਲੇਖਕ ਨੂੰ ਦਿਲ ਦੀਆਂ ਗਹਿਰਾਈਆਂ ’ਚੋਂ ਮੁਬਾਰਕਬਾਦ ਵੀ ਦਿੱਤੀ।

          ਪੁਸਤਕ ‘ਰੂਹ ਦੀ ਪਰਵਾਜ’ ਦੇ ਸੁਭਾਗੇ ਲੋਕ ਅਰਪਣ ਮੌਕੇ ਹਾਜਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿਚ ਨੌਜਵਾਨ ਕਵੀਆਂ ਨੇ ਆਪਣੀ ਵਿਸ਼ੇਸ ਭੂਮਿਕਾ ਨਿਭਾਈ। ਇਸ ਮੌਕੇ ਗ਼ਜ਼ਲਗੋ ਪ੍ਰੀਤ ਲੱਧੜ, ਨੌਜਵਾਨ ਪਾਠਕ ਜਗਰਾਜ ਸਿੰਘ ਮਲਸੀਆਂ, ਬੂਟਾ ਸਿੰਘ ਟਿੱਬੇ ਵਾਲਾ, ਰਣਜੀਤ ਕੌਰ, ਬਲਰਾਜ ਸਿੰਘ ਪ੍ਰੋਗਰਾਮਰ ਅਤੇ ਸੁਖਵੀਰ ਸਿੱਧੂ ਆਦਿ ਹਾਜ਼ਰ ਸਨ। ਸਭਨਾ ਨੇ ਤਾਲੀਆਂ ਦੀ ਗੂੰਜ ਹੇਠ ਪੁਸਤਕ ਰਿਲੀਜ਼ ਕਰਦਿਆਂ ਜਰਨੈਲ ਸਿੰਘ ਮੱਖਣ ਨੂੰ ਵਧਾਈਆਂ ਦਿੰਦਿਆਂ ਉਨਾਂ ਦੀ ਕਲਮ ਨਿਰੰਤਰ ਚੱਲਦੇ ਰੱਖਣ ਅਤੇ ਉਨਾਂ ਦੇ ਉਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਤੇ ਦੁਆਵਾਂ ਕੀਤੀਆਂ।   


ਹਿਊਮਨ ਸਕਿਲ ਐਜ਼ੂਕੇਸ਼ਨ ਵੈਲਫੇਅਰ ਸੁਸਾਇਟੀ ਜੰਡੂ ਸਿੰਘਾ ਵਲੋਂ ਤੱਪਦੀ ਗਰਮੀ ਵਿੱਚ ਰਾਹਗੀਰਾਂ ਦੀ ਸੇਵਾ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ


ਜਲੰਧਰ (ਅਮਰਜੀਤ ਸਿੰਘ)- ਹਿਊਮਨ ਸਕਿਲ ਐਜ਼ੂਕੇਸ਼ਨ ਵੈਲਫੇਅਰ ਸੁਸਾਇਟੀ ਜੰਡੂ ਸਿੰਘਾ ਦੁਆਰਾ ਚਲਾਏ ਜਾ ਰਹੇ ਹਿਊਮਨ ਕੰਪਿਊਟਰ ਐਜ਼ੂਕੇਸ਼ਨ ਮਿਸ਼ਨ ਦੇ ਵਿਦਿਆਰਥੀਆਂ ਵਲੋਂ ਹਰ ਸਾਲ ਦੀ ਤਰ੍ਹਾ ਜੰਡੂ ਸਿੰਘਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਸੰਗਤ ਦੀ ਸੇਵਾ ਕੀਤੀ ਗਈ ਅਤੇ ਆਉਣ ਜਾਣ ਵਾਲੇ ਹਰ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ। ਇਸ ਮੋਕੇ ਸੁਸਾਇਟੀ ਪ੍ਰਧਾਨ ਸੁਖਦੇਵ ਸਿੰਘ ਨੇ ਜਿਥੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਪੇ੍ਰਰਿਤ ਕੀਤਾ ਉਥੇ ਛਬੀਲ ਵਰਤਾਉਣ ਦੀ ਸੇਵਾ ਜਸਪ੍ਰੀਤ ਕੋਰ, ਲਵਲੀਨ ਕੋਰ, ਨਰਿੰਦਰ ਸਿੰਘ, ਮੁਹੰਮਦ ਹੁਸੈਨ, ਇੰਦਰਜੀਤ, ਹਰਜੋਤ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਆਦਿ ਸੇਵਾਦਾਰਾਂ ਵਲੋਂ ਨਿਭਾਈ ਗਈ।     

ਸਕਿੱਲ ਸੈਂਟਰ ਬੋਲੀਨਾ ਵਿੱਚ ਕੋਰਸ ਪੂਰਾ ਕਰਨ ਵਾਲੇ ਬਚਿਆਂ ਨੂੰ ਸਰਟੀਫਿਕੇਟ ਵੰਡੇ



ਜਲੰਧਰ (ਅਮਰਜੀਤ ਸਿੰਘ)-
ਪਿੰਡ ਬੋਲੀਨਾ ਦੋਆਬਾ ਵਿਖੇ ਚੱਲ ਰਹੇ ਸਕਿੱਲ ਸੈਂਟਰ ਵਿੱਚ ਕੰਪਿਊਟਰ ਐਪਲੀਕੇਸ਼ਨ ਦਾ ਕੋਰਸ ਕਰਨ ਵਾਲੇ 17 ਅਤੇ ਸਿਲਾਈ ਕਢਾਈ ਦਾ ਕੋਰਸ ਕਰਨ ਵਾਲੇ 10 ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪਿੰਡ ਬੋਲੀਨਾ ਦੋਆਬਾ ਵਿੱਚ ਚੱਲ ਰਹੇ ਬਲੀਨਾ ਸਕਿੱਲ ਸੈਂਟਰ ਵਿੱਚ ਇਹ ਕੋਰਸ ਦੇ ਛੇ ਮਹੀਨੇ ਪਹਿਲਾਂ ਸ਼ੁਰੂ ਹੋਇਆ ਜੋ ਅੱਜ ਮੁਕੰਮਲ ਹੋ ਗਿਆ। ਇਸ ਮੌਕੇ ਡਾ. ਜਗਰੂਪ ਸਿੰਘ ਪਿ੍ਰੰਸੀਪਲ ਮੇਹਰ ਚੰਦ ਕਾਲਜ਼, ਕਸ਼ਮੀਰੀ ਸਿੰਘ, ਪਰਮਜੀਤ ਸਿੰਘ ਬੂਟਾ, ਚਰੰਜੀ ਲਾਲ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਡਾ. ਰਾਕੇਸ਼ ਕੁਮਾਰ ਵੱਲੋਂ ਸ਼ਮਾਂ ਜਲਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਇਸ ਬੈਂਚ ਦੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਗ੍ਰਾਮ ਪੰਚਾਇਤ ਅਤੇ ਸੁਸਾਇਟੀ ਦੇ ਇਸ ਉਪਰਾਲੇ ਲਈ ਪ੍ਰਸੰਸਾਂ ਵੀ ਕੀਤੀ। ਇਸ ਮੋਕੇ ਸਰਪੰਚ ਕੁਲਵਿੰਦਰ ਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੋਲੀਨਾ ਦੋਆਬਾ ਸਕਿੱਲ ਸੈਂਟਰ ਵਿੱਚ ਸਾਰੇ ਕੋਰਸ ਬਿਲਕੁਲ ਮੁਫਤ ਕਰਵਾਏ ਜਾਂਦੇ ਹਨ ਅਤੇ ਮੇਹਰ ਚੰਦ ਕਾਲਜ ਵੱਲੋਂ ਇਨਾਂ ਕੋਰਸਾਂ ਨੂੰ ਮਾਨਤਾ ਦਿੱਤੀ ਗਈ ਹੈ। ਭਵਿੱਖ ਵਿੱਚ ਬੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰ ਸਕਦੇ ਹਨ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਨਾਂ ਕੋਰਸਾਂ ਦਾ ਉਹ ਵੱਧ ਤੋਂ ਵੱਧ ਲਾਭ ਉਠਾਉਣ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਡਾ. ਜਗਰੂਪ ਸਿੰਘ, ਕਸ਼ਮੀਰੀ ਲਾਲ, ਨੇਹਾ ਮੈਡਮ, ਹਰਪ੍ਰੀਤ ਸਿੰਘ, ਸਰਪੰਚ ਕੁਲਵਿੰਦਰ ਬਾਘਾ, ਪੰਚ ਰੁਪਿੰਦਰ ਕੌਰ, ਡਾ. ਰਾਕੇਸ਼ ਕੁਮਾਰ, ਚਮਨ ਲਾਲ, ਹੁਸਨ ਲਾਲ, ਪ੍ਰੀਤਮ ਸਿੰਘ, ਰਾਜ ਕੁਮਾਰ ਰਾਜੂ, ਦੇਸ ਰਾਜ, ਕਿਸ਼ਨ ਕੁਮਾਰ, ਨੀਨਾ ਮੈਡਮ, ਡਾ. ਪਰਮਜੀਤ, ਅਮਿਤਾ ਬਾਘਾ, ਪਰਮਜੀਤ ਬੂਟਾ, ਕੁਲਵੰਤ ਸਿੰਘ, ਚਰੰਜੀ ਲਾਲ, ਪ੍ਰੇਮ ਕੁਮਾਰ, ਓਮ ਪ੍ਰਕਾਸ਼ ਤੇ ਹੋਰ ਇਲਾਕੇ ਦੇ ਵਸਨੀਕ ਹਾਜ਼ਰ ਸਨ।


Wednesday, 22 June 2022

ਆਦਮਪੁਰ ਪੁਲਿਸ ਨੇ 12 ਕੁਇੰਟਲ ਸਰੀਏ ਸਮੇਤ ਤਿੰਨ ਨੂੰ ਕੀਤਾ ਕਾਬੂ


ਆਦਮਪੁਰ (ਅਮਰਜੀਤ ਸਿੰਘ)- ਸਵੱਪਨ ਸ਼ਰਮਾ ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐੱਸ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਕੈਲਾਸ਼ ਚੰਦਰ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਥਾਣਾ ਆਦਮਪੁਰ ਦੇ ਇੰਸਪੈਕਟਰ ਰਾਜੀਵ ਕੁਮਾਰ ਅਤੇ ਐੱਸ.ਆਈ ਨਰਿੰਦਰ ਸਿੰਘ ਰਲ਼ ਚੌਕੀ ਇੰਚਾਰਜ ਅਲਾਵਲਪੁਰ ਵਲੋਂ ਪੁਲਸ ਪਾਰਟੀ ਸਮੇਤ 12 ਕੁਇੰਟਲ ਸਰੀਏ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਲਾਸ਼ ਚੰਦਰ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਨੇ ਦੱਸਿਆ ਅਮਿਤ ਕੁਮਾਰ ਪੁੱਤਰ ਸ੍ਰੀ ਦਵਿੰਦਰ ਗੁਪਤਾ ਵਾਸੀ ਮਕਾਨ ਨੰ-12 ਨਿਊ ਮਾਡਲ ਟਾਊਨ ਜਲੰਧਰ ਨੇ ਅਲਾਵਲਪੁਰ ਪੁਲੀਸ ਨੂੰ ਕੰਪਲੇਂਟ ਕੀਤੀ ਕਿ ਉਨ੍ਹਾਂ ਦੀ ਉਸਾਰੀ ਅਧੀਨ ਫੈਕਟਰੀ ਨੇਡ਼ੇ ਰੇਲਵੇ ਕ੍ਰਾਸਿੰਗ ਅਲਾਵਲਪੁਰ ਵਿਚੋਂ ਪਿਛਲੇ ਦਿਨੀਂ ਰਾਤ ਦੇ ਸਮੇਂ 12-13 ਵਿਅਕਤੀ ਗੱਡੀ ਅਸ਼ੋਕ ਲੇਅਲੈਂਡ PB-04-R-9447 ਸਮੇਤ ਦਾਖ਼ਲ ਹੋਏ ਅਤੇ ਸਾਡੀ ਲੇਬਰ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਫੈਕਟਰੀ ਦੇ ਅੰਦਰ ਪਿਆ ਸਾਢੇ ਤਿੰਨ ਟਨ ਸਰੀਆ, ਲੋਹੇ ਦੇ ਐਂਗਲ, ਕਟਰ ਮਸ਼ੀਨ, ਹੈੱਡ ਗਰਾਈਂਡਰ, ਚੋਰੀ ਕਰਕੇ ਲੈ ਗਏ। ਜਿਸ ਉਪਰ ਕਾਰਵਾਈ ਕਰਦਿਆਂ ਆਦਮਪੁਰ ਪੁਲੀਸ ਵੱਲੋਂ ਗੱਡੀ ਦੇ ਮਾਲਕ ਬੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਵਰਪਾਲ ਗੁਹਾਵਰ ਜ਼ਿਲ੍ਹਾ ਅੰਮ੍ਰਿਤਸਰ ਕੋਲ ਪਹੁੰਚ ਕੀਤੀ। ਤਾਂ ਉਸ ਨੇ ਦੱਸਿਆ ਕਿ ਇਹ ਗੱਡੀ ਦਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਵਰਪਾਲ ਥਾਣਾ ਦਬੁਰਜੀ ਜ਼ਿਲ੍ਹਾ ਅੰਮ੍ਰਿਤਸਰ ਨੇ ਖ਼ਰੀਦ ਲਈ ਸੀ। ਦਵਿੰਦਰ ਪਾਸ ਪੁੱਛਣ ਤੇ ਪਤਾ ਲੱਗਾ ਕਿ ਇਹ ਗੱਡੀ ਉਨ੍ਹਾਂ ਦਾ ਡਰਾਈਵਰ ਰਣਜੀਤ ਸਿੰਘ ਉਰਫ ਰਿੰਕੂ ਪੁੱਤਰ ਹਰਬੰਸ ਸਿੰਘ ਵਾਸੀ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਚਲਾਉਂਦਾ ਹੈ ਅਤੇ ਆਪਣੇ ਪਾਸ ਹੀ ਖੜ੍ਹੀ ਕਰਦਾ ਹੈ। ਜਿਸ ਤੇ ਦੋਸ਼ੀ ਰਣਜੀਤ ਸਿੰਘ ਨੂੰ ਗੱਡੀ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕੀ ਮੈਨੂੰ ਅੰਗਰੇਜ ਸਿੰਘ ਉਰਫ ਕਾਲਾ ਪੁੱਤਰ ਵਿਰਸਾ ਸਿੰਘ ਬਾਸੀ ਬਰਪਾਲ ਅਤੇ ਉਸ ਦਾ ਸਾਥੀ ਬੱਬਾ ਵਾਸੀ ਭਗਤਾ ਚੌਕ ਅੰਮ੍ਰਿਤਸਰ ਜਿਨ੍ਹਾਂ ਨਾਲ 5-7 ਹੋਰ ਬੰਦੇ ਸਨ ਰਾਤ ਨੂੰ ਲੈ ਕੇ ਗਏ ਸਨ। ਜਿਨ੍ਹਾਂ ਨੇ ਕਿਸ਼ਨਗੜ੍ਹ ਲਾਗੋਂ ਇਕ ਫੈਕਟਰੀ ਵਿਚ ਲੇਬਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਉਥੋਂ ਸਰੀਆ ਅਤੇ ਹੋਰ ਸਾਮਾਨ ਚੋਰੀ ਕੀਤਾ। ਜਿਸ ਵਿੱਚੋਂ ਕੁਝ ਸਰਿਆ ਜੋਗਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਤਲਵੰਡੀ ਡੋਗਰਾ ਥਾਣਾ ਜੰਡਿਆਲਾ ਅੰਮ੍ਰਿਤਸਰ ਅਤੇ ਉਸਦੇ ਸਾਥੀ ਸਕੱਤਰ ਸਿੰਘ ਪੁੱਤਰ ਵੀਰ ਸਿੰਘ ਪਿੰਡ ਝੀਂਡਾ ਥਾਣਾ ਦਬੁਰਜੀ ਅੰਮ੍ਰਿਤਸਰ ਦੀ ਕਬਾੜ ਦੀ ਦੁਕਾਨ ਉੱਪਰ ਵੇਚਿਆ ਤੇ ਬਾਕੀ ਸਰੀਆ ਬੱਬਾ ਅਤੇ ਅੰਗਰੇਜ਼ ਸਿੰਘ ਉਰਫ ਕਾਲਾ ਲੈ ਗਏ ਸਨ। ਜਿਨ੍ਹਾਂ ਨੂੰ ਜੋਗਾ ਸਿੰਘ ਅਤੇ ਸਕੱਤਰ ਸਿੰਘ ਦੇ ਕਬਾੜ ਦੇ ਗੋਦਾਮ ਝੀਂਡਾ ਕਲਾਂ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ 12 ਕੁਇੰਟਲ ਸਰੀਆ ਅਤੇ ਉਨ੍ਹਾਂ ਵੱਲੋਂ ਵਰਤੀ ਗਈ ਟਾਟਾ ਇੰਡੀਗੋ ਵਿਸਟਾ ਗੱਡੀ PB-02-6502  ਸਮੇਤ ਕਾਬੂ ਕੀਤਾ ਗਿਆ। ਆਦਮਪੁਰ ਪੁਲਿਸ ਵਲੋਂ ਮੁਕੱਦਮਾ ਨੰਬਰ 99 ਮਿਤੀ 20-06-22 ਧਾਰਾ  457, 380, 411ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tuesday, 21 June 2022

ਪਰਿਵਾਰਕ ਰਿਸਤੇ ਨਾਲ ਜੁੜੀ ਅਤੇ ਬੱਚਿਆਂ ਦੇ ਪਾਲਣ ਪੋਸਣ ਵਰਗੇ ਵਿਸ਼ੇ ਦੀ ਸੋਹਣੀ ਪੇਸ਼ਕਾਰੀ ਦਾ ਹਿੱਸਾ ਹੋਵੇਗੀ ਫ਼ਿਲਮ ‘ਸ਼ੇਰ ਬੱਗਾ- ਜਗਦੀਪ ਸਿੱਧੂ

  


ਜਲੰਧਰ (ਅਮਰਜੀਤ ਸਿੰਘ)-
ਜਗਦੀਪ ਸਿੱਧੂ ਨੇ ਹਮੇਸ਼ਾ ਹੀ ਦਰਸ਼ਕਾਂ ਦੀ ਨਬਜ਼ ਤੇ ਹੱਥ ਧਰ ਕੇ ਫ਼ਿਲਮਾਂ ਲਿਖੀਆ ਹਨ। ‘ਕਿਸਮਤ’ ‘ਛੜਾ’ ਤੇ ‘ਸੁਫ਼ਨਾ’ ਵਾਂਗ ਉਸਦੀ ਲਿਖੀ ਤੇ ਡਾਇਰੈਕਟ ਕੀਤੀ ਇਹ ਫ਼ਿਲਮ ‘ਸ਼ੇਰ ਬੱਗਾ’ ਵੀ ਪੰਜਾਬੀ ਸਿਨਮੇ ਵਿੱਚ ਨਵਾਂ ਮੁਕਾਮ ਹਾਸਲ ਕਰੇਗੀ। ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਨਵਾਂਪਣ ਹੈ ਉੱਥੇ ਗੀਤ ਸੰਗੀਤ ਵਿੱਚ ਵੀ ਤਾਜ਼ਗੀ ਹੈ। ਕਹਾਣੀ ਬਾਰੇ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਦਾ ਸਿਨਮਾ ਪਿੰਡਾਂ ਦੇ ਕਲਚਰ ਤੋਂ ਵਿਦੇਸ਼ੀ ਕਲਚਰ ਵੱਲ ਮੂਵ ਕਰ ਰਿਹਾ ਹੈ। ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਨਵਾਂਪਣ ਹੈ ਉੱਥੇ ਗੀਤ ਸੰਗੀਤ ਵਿੱਚ ਵੀ ਤਾਜ਼ਗੀ ਹੈ। ਕਹਾਣੀ ਬਾਰੇ ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਅੱਜ ਦਾ ਸਿਨਮਾ ਪਿੰਡਾਂ ਦੇ ਕਲਚਰ ਤੋਂ ਵਿਦੇਸ਼ੀ ਕਲਚਰ ਵੱਲ ਮੂਵ ਕਰ ਰਿਹਾ ਹੈ। ਅਜਿਹਾ ਹੋਣਾ ਵੀ ਲਾਜ਼ਮੀ ਹੈ ਕਿਊਂਕਿ ਪੰਜਾਬ ਦਾ ਯੂਥ ਹੁਣ ਪੰਜਾਬ  ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਰਿਹਾ ਹੈ। ਇਹੋ ਅੱਜ ਦੇ ਪੰਜਾਬ ਦਾ ਸੱਚ ਹੈ। ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਿਨਮੇ ਦਾ ਹਿੱਸਾ ਬਣਾ ਕੇ ਉੱਥੇ ਦੇ ਸੱਚ ਨੂੰ ਵਿਖਾਉਂਣਾ ਵੀ ਜਰੂਰੀ ਹੈ। 

ਐਮੀ ਵਿਰਕ ਤੇ ਸੋਨਮ ਬਾਜਵਾ ਦੀ  ਜੋੜੀ ਨੂੰ ਪੰਜਾਬੀ ਦਰਸ਼ਕਾਂ ਦਾ ਹਮੇਸ਼ਾ ਹੀ ਬੇਹੱਦ ਪਿਆਰ ਮਿਲਿਆ ਹੈ। ਤਕਰੀਬਨ ਇੱਕ ਸਾਲ ਦੇ ਵਕਫ਼ੇ ਮਗਰੋਂ ਇਹ ਜੋੜੀ ਫ਼ਿਲਮ ‘ਸ਼ੇਰ ਬੱਗਾ’ ਨਾਲ ਪੰਜਾਬੀ ਸਿਨਮੇ ਦੇ ਵਿਹੜੇ ਮੁੜ ਦਸਤਕ ਦੇਣ ਆ ਰਹੀ ਹੈ। ਬਹੁਤੀਆਂ ਫ਼ਿਲਮਾਂ ਵਿੱਚ ਐਮੀ ਵਿਰਕ ਨੂੰ ਦਰਸ਼ਕਾਂ ਨੇ ਚੁਲਬੁਲੇ, ਤੇਜ਼ ਤਰਾਰ ਕਿਰਦਾਰਾਂ ਵਿੱਚ ਵੇਖਿਆ ਹੈ ਪਰ ਇਸ ਫ਼ਿਲਮ ਵਿੱਚ ਉਹ ਬਿਲਕੁਲ ਅਲੱਗ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਉਹ ਪਿੰਡ ਦਾ ਇੱਕ ਸਿੱਧਾ ਸਾਦਾ, ਸ਼ਰਮੀਲਾ ਰਿਹਾ ਮੁੰਡਾ ਹੈ ਜਿਸਨੂੰ ਵਿਦੇਸ਼ ਆ ਕੇ ਵੀ ਬਾਹਰਲੀ ਹਵਾ ਨਹੀਂ ਲੱਗਦੀ। ਪਿੰਡ ਦੇ ਹਾਣੀ ਮੁੰਡੇ ਵੀ ਕੁੜੀਆਂ ਦੇ ਮਾਮਲੇ ਚ ਉਸਦਾ ਮਜ਼ਾਕ ਹੀ ਉਡਾੳਂਦੇ ਹੁੰਦੇ ਸੀ ਪ੍ਰੰਤੂ ਬਾਹਰ ਆ ਕੇ ਜਦ ਉਸਦੀ ਜ਼ਿੰਦਗੀ ਵਿੱਚ ਸੋਨਮ ਬਾਜਵਾ ਵਰਗੀ ਇੰਦਰ ਦੇ ਖਾੜੇ ਦੀ ਹੂਰ ਪਰੀ ਆਉਂਦੀ ਹੈ ਤਾਂ ਉਸਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਸੋਨਮ ਬਾਜਵਾ ਦੇ ਆਉਣ ਨਾਲ ਫ਼ਿਲਮ ਵਿੱਚ ਕਈ ਦਿਲਚਸਪ ਮੋੜ ਆਉਂਦੇ ਹਨ ਜੋ ਦਰਸ਼ਕਾਂ ਨੂੰ ਇੱਕ ਨਵੇਂ ਮਨੋਰੰਜਨ ਨਾਲ ਨਿਹਾਲ ਕਰਦੇ ਹਨ। ‘ਹੌਸਲਾ ਰੱਖ’ ਵਾਂਗ ਇਹ ਫ਼ਿਲਮ ਵੀ ਸਰੀਰਕ ਰਿਸ਼ਤੇ ਅਤੇ ਬੱਚਿਆਂ ਦੇ ਪਾਲਣ ਪੋਸਣ ਵਰਗੇ ਵਿਿਸ਼ਆਂ ਦੀ ਸੋਹਣੀ ਪੇਸ਼ਕਾਰੀ ਦਾ ਹਿੱਸਾ ਹੈ। ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। 24 ਜੂਨ ਨੂੰ ਇਸ ਫ਼ਿਲਮ ਦੀ ਪੇਸ਼ਕਾਰੀ ਦੇਸ਼ ਵਿਦੇਸ਼ ਦੇ ਸਿਨੇਮਿਆਂ ਘਰਾਂ ਵਿੱਚ ਹੋਵੇਗੀ। 

ਹਰਜਿੰਦਰ ਸਿੰਘ ਜਵੰਦਾ 94638 28000

ਪੀਰ ਲੱਖ ਦਾਤਾ ਦਰਬਾਰ ਬਾਬਾ ਸ਼ਾਹ ਸਰਦੂਲੋ ਜੀ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

ਆਦਮਪੁਰ (ਅਮਰਜੀਤ ਸਿੰਘ)- ਮਹੇਟੀਆਣਾ ਦੇ ਨਜ਼ਦੀਕ ਪਿੰਡ ਖਨੋੜਾ ਵਿਖੇ ਪੀਰ ਲਖ ਦਾਤਾ ਦਰਬਾਰ ਬਾਬਾ ਸ਼ਾਹ ਸਰਦੂਲੋ ਜੀ ਦੇ ਵਿਖੇ ਸਲਾਨਾ ਮੇਲਾ ਸਮੂਹ ਸੰਗਤਾਂ ਵਲੋਂ ਕਰਵਾਇਆ ਗਿਆ। ਇਸ ਮੇਲੇ ਮੌਕੇ ਨਕਲਚੀਆਂ ਵਲੋਂ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੇਲੇ ਦੋਰਾਨ ਝੰਡੇ ਦੀ ਰਸਮ ਉਪਰੰਤ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਦਾ ਯੋਗਦਾਨ ਰਿਹਾ। ਗਰਮੀ ਤੋਂ ਰਾਹਤ ਪਾਉਣ ਲਈ ਠੰਡੇ ਮਿਠੇ ਜਲ ਦੀ ਲਗਾਈ ਗਈ। ਇਸ ਮੌਕੇ ਸਾਡੀ ਟੀਮ ਨਾਲ  ਗਲਬਾਤ ਕਰਦਿਆ ਪ੍ਰਬੰਧਕਾਂ ਨੇ ਦਸਿਆ ਕਿ ਇਹ ਮੇਲਾ ਹਰ ਸਾਲ ਮਨਾਇਆ ਜਾਦਾ ਹੈ ਜਿਸ ਵਿਚ ਇਲਾਕਾ ਵਾਸੀ ਆਪਣਾ ਯੋਗਦਾਨ ਵਧ ਤੋਂ ਵਧ ਪਾ ਕੇ ਇਸ ਦਰਬਾਰ ਤੋਂ ਖੁਸ਼ੀਆ ਪ੍ਰਾਪਤ ਕਰਦੇ ਹਨ। ਇਥੇ ਜਿਕਰਯੋਗ ਇਹ ਹੈ ਕਿ ਗੁਰਮੇਲ ਸਿੰਘ, ਗਿਆਨ ਸਿੰਘ, ਰਜਿੰਦਰ ਕੁਮਾਰ, ਮਹਿਦਰ ਪਾਲ ਖਨੋੜਾ, ਕੁਲਵਿੰਦਰ ਸਿੰਘ, ਮੋਨੂ ਸੌਧੂ, ਲਡੁੂ ਬਾਬਾ, ਰਵੀ ਕੁਮਾਰ ਭਟੀ, ਹਰਮਨ, ਦੀਪਾ, ਗੁਰਜਿੌਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਜਲੰਧਰ (ਅਮਰਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਯੋਗਾ ਦੇ ਫਾਇਦੇ ਦੱਸੇ।ਹਰ ਵਿਅਕਤੀ ਨੂੰ ਆਪਣੇ ਜੀਵਨ ਚ ਯੋਗ ਅਪਣਾਉਣਾ ਚਾਹੀਦਾ ਹੈ ਤਾਂ ਕਿ ਸਿਹਤਯਾਬ ਹੋ ਸਕਣ।

Monday, 20 June 2022

ਨਿਰਮਲ ਸਿੰਘ ਨੇ ਨਾਇਬ ਤਹਿਸੀਲ ਦਾ ਅਹੁੱਦਾ ਸੰਭਾਲਿਆ


ਹੁਸ਼ਿਆਰਪੁਰ/ਜਲੰਧਰ (ਅਮਰਜੀਤ ਸਿੰਘ)- ਅੱਜ ਸ.ਨਿਰਮਲ ਸਿੰਘ ਨੇ ਹੁਸ਼ਿਆਰਪੁਰ ਵਿਖੇ ਨਾਇਬ ਤਹਿਸੀਲਦਾਰ ਵੱਜੋ ਆਪਣਾ ਅਹੁੱਦਾ ਸੰਭਾਲਿਆ। ਉਹ ਟਾਂਡਾ ਤੋਂ ਬਦਲ ਕੇ ਇਥੇ ਆਏ ਹਨ। ਉਹਨਾਂ ਕਿਹਾ ਕਿ ਮਹਿਕਮੇ ਦਾ ਹਰ ਕੰਮ ਸਮੇਂ ਸਿਰ ਕਰਨਾ, ਦਫਤਰੀ ਸਟਾਫ ਦੀ ਹਾਜ਼ਰੀ ਨੂੰ ਯਕੀਨੀ ਬਣਾਉਣਾ, ਰੁਕੇ ਕੰਮਾਂ ਵਿੱਚ ਤੇਜ਼ੀ ਲਿਆਉਣਾ ਉਹਨਾਂ ਦਾ ਪਹਿਲਾ ਫਰਜ਼ ਹੈ। ਜਿਸ ਤੋਂ ਉਹਨਾਂ ਜਨਤਾ ਤੋਂ ਵੀ ਸਹਿਯੋਗ ਦੀ ਆਸ ਕੀਤੀ।

ਪ੍ਰਵੀਨ ਕੁਮਾਰ ਛਿੱਬੜ ਨੇ ਲਿਆ ਤਹਿਸੀਲਦਾਰ ਦਾ ਚਾਰਜ

ਹੁਸ਼ਿਆਰਪੁਰ (ਅਮਰਜੀਤ ਸਿੰਘ)- ਅੱਜ ਪ੍ਰਵੀਨ ਕੁਮਾਰ ਛਿੱਬੜ ਨੇ ਹੁਸ਼ਿਆਰਪੁਰ ਵਿਖੇ ਤਹਿਸੀਲਦਾਰ ਵੱਜੋ ਚਾਰਜ ਲਿਆ। ਉਹ ਸੁਲਤਾਨਪੁਰ ਲੋਧੀ ਤੋਂ ਬਦਲ ਕੇ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮਹਿਕਮਾ ਮਾਲ ਨਾਲ ਸਬੰਧਿਤ ਆਪਣੇ ਕੰਮ ਕਰਾਉਣ ਲਈ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਮਹਿਕਮੇ ਦਾ ਹਰ ਕੰਮ ਪਾਰਦਰਸ਼ੀ ਤਰੀਕੇ ਨਾਲ ਕਰਾਉਣਾ ਪਹਿਲ ਕਦਮੀ ਹੋਵੇਗੀ।


Friday, 17 June 2022

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸ਼ੁਰੂ ਹੋਏ, 71ਵੇਂ ਸ਼ਹੀਦੀ ਜੋੜ ਮੇਲੇ ਦੇ ਸਮਾਗਮ


ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਗੁਰੂ ਘਰ ਵਿਖੇ ਭਾਰੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ

ਗੁਰੂ ਘਰ ਦੇ ਰਸੀਵਰ ਓਂਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਨੇ ਵਾਲੀਵਾਲ ਅਤੇ ਕਬੱਡੀ ਮੈਂਚਾਂ ਦਾ ਰੀਬਨ ਕੱਟ ਕੇ ਕੀਤਾ ਉਦਘਾਟਨ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਆਦਮਪੁਰ- ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਅਥਾਹ ਸ਼ਰਧਾ ਵਾਲਾ ਧਾਰਮਿਕ ਅਸਥਾਨ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਜਲੰਧਰ ਵਿਖੇ 71ਵੇਂ ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਨਾਲ ਹੋਈ। ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਜਿਥੇ ਭਾਰੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਉਥੇ ਗੁਰੂ ਘਰ ਦੇ ਨਵੇਂ ਰਸੀਵਰ-ਕਮ ਨਾਇਬ ਤਹਿਸੀਲਦਾਰ ਹਲਕਾ ਆਦਮਪੁਰ ਸ. ਓੁਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਵੀ ਪੁੱਜੇ। ਜਿਕਰਯੋਗ ਹੈ ਕਿ ਇਹ 71ਵਾਂ ਸਲਾਨਾਂ ਸ਼ਹੀਦੀ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 17 ਤੋਂ 19 ਜੂਨ ਤੱਕ ਬਹੁਤ ਹੀ ਸ਼ਰਧਾਭਾਵ ਨਾਲ ਮਨਾਇਆ ਜਾ ਰਿਹਾ ਹੈ। ਜੋੜ ਮੇਲੇ ਦੀ ਅਰੰਭਤਾ ਵਾਲੇ ਦਿਨ ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਭਾਈ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਇਹ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਅਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਅਤੇ 18 ਜੂਨ ਨੂੰ ਦੁਪਿਹਰ 3 ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਪੰਥ ਦੇ ਮਹਾਨ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ ਅਤੇ 19 ਜੂਨ ਨੂੰ ਗੁਰੂ ਘਰ ਵਿਖੇ ਸਵੇਰੇ 10 ਵਜੇ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਪੰਥ ਪ੍ਰਸਿੱਧ ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸਕ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਅੱਜ 71ਵੇਂ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਨਜ਼ਦੀਕ ਵਾਲੀਵਾਲ ਅਤੇ ਕਬੱਡੀ ਦੇ ਸ਼ੋ ਮੈਂਚਾਂ ਦਾ ਉਦਘਾਟਨ ਗੁਰੂ ਘਰ ਦੇ ਨਵੇਂ ਰਸੀਵਰ-ਕਮ ਨਾਇਬ ਤਹਿਸੀਲਦਾਰ ਹਲਕਾ ਆਦਮਪੁਰ ਸ. ਓੁਕਾਰ ਸਿੰਘ ਸੰਘਾ ਅਤੇ ਸਾਬਕਾ ਰਸੀਵਰ ਮਨਿੰਦਰ ਸਿੰਘ ਸਿੱਧੂ ਵਲੋਂ ਸਾਂਝੇ ਤੋਰ ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਅਮਿਤ ਜੱਸੀ ਤੱਲਣ, ਸੁਖਜਿੰਦਰ ਸਿੰਘ ਸੁੱਖੀ, ਗੁਰਪ੍ਰੀਤ ਗੋਪੀ ਨੇ ਦਸਿਆ ਕਿ ਇਨ੍ਹਾਂ ਮੈਂਚਾਂ ਵਿੱਚ ਭਾਗ ਲੈਣ ਵਾਸਤੇ ਜਿਥੇ 30 ਟੀਮਾਂ ਪੁੱਜੀਆਂ ਹਨ ਉਤੇ ਖਿਡਾਰੀਆਂ ਦੀ ਹੋਸਲਾ ਅਫਜਾਈ ਕਰਨ ਵਾਸਤੇ ਐਸ.ਪੀ.ਡੀ ਜਲੰਧਰ ਹਰਕਮਲਪ੍ਰੀਤ ਸਿੰਘ ਚਾਹਲ ਅਤੇ ਡੀਐਸਪੀ ਹਲਕਾ ਆਦਮਪੁਰ ਕੈਲਾਸ਼ ਚੰਦਰ ਵੀ ਉਚੇਚੇ ਤੋਰ ਤੇ ਮੈਂਚਾਂ ਵਿੱਚ ਪੁੱਜੇ। ਉਨ੍ਹਾਂ ਦਸਿਆ ਕਿ ਅੱਜ 18 ਜੂਨ ਨੂੰ ਇਨ੍ਹਾਂ ਮੈਂਚਾਂ ਦੇ ਫਾਇਨਲ ਮੁਕਾਬਲੇ ਹੋਣਗੇ। 


ਬਾਬਾ ਸ਼ਾਹ ਕਮਾਲ ਜੀ ਸਲਾਨਾ ਤਿੰਨ ਰੌਜਾਂ ਉਰਸ ਮਨਾਇਆ


ਕਵਾਲਾਂ ਅਤੇ ਪੰਜਾਬੀ ਗਾਇਕਾਂ ਨੇ ਤਿੰਨੋ ਦਿਨ ਲਗਵਾਈ ਦਰਬਾਰ ਵਿਚ ਹਾਜ਼ਰੀ

ਆਦਮਪੁਰ 17 ਜੂਨ (ਅਮਰਜੀਤ ਸਿੰਘ)- ਪਿੰਡ ਹਰੀਪੁਰ ਵਿਖੇ ਬਾਬਾ ਸ਼ਾਹ ਕਮਾਲ ਜੀ ਦਾ ਸਲਾਨਾ 3 ਰੌਜਾਂ ਉਰਸ ਨਗਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੱਦੀ ਨਸ਼ੀਨ ਬੀਬੀ ਸ਼ਰੀਫਾਂ ਜੀ ਦੀ ਸਰਪ੍ਰਸਤੀ ਹੇਠ ਬੜੇ ਉਤਸਾਹ ਨਾਲ ਮਨਾਇਆ ਗਿਆ। ਉਰਸ ਦੇ ਪਹਿਲੇ ਦਿਨ ਬੈਲ ਗੱਡੀਆਂ ਦੀਆਂ ਦੋੜਾਂ ਕਰਵਾਇਆ ਗਈਆਂ। ਦੂਜੇ ਦਿਨ ਬੀਬੀ ਸ਼ਰਾਫਾਂ ਜੀ ਅਤੇ ਮਹਾਪੁਰਸ਼ਾਂ ਵਲੋਂ ਚੀਰਾਗ ਰੋਸ਼ਨ ਕੀਤੇ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਕਵਾਲ ਕਰਾਮਤ ਅਲੀ, ਹਰਮੇਸ਼ ਰੰਗੀਲਾ, ਸ਼ੋਕਤ ਅਲੀ, ਮੁਹਮਦ ਅਨੀਲ ਕਵਾਲਾਂ ਸਮੇਤ ਹੋਰ ਕਵਾਲਾਂ ਨੇ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾਈ। ਮੇਲੇ ਦੇ ਤੀਜੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਬਾਬਾ ਜਨਕ ਜੀ, ਬਾਬਾ ਸਰਵਣ ਸਿੰਘ ਜੀ ਜਬੜ ਵਾਲੇ, ਸੰਤ ਜਸਵੰਤ ਸਿੰਘ, ਕਿਰਨਾ ਮਹੰਤ, ਮਨੂੰ ਬਾਬਾ, ਸੰਤ ਹਰਿਕਿਸ਼ਨ ਸਿੰਘ ਜੀ ਸੋਢੀ, ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲੇ, ਸੰਤ ਹਰਜਿੰਦਰ ਸਿੰਘ ਅਣਖੀ ਉਦੇਸੀਆ, ਸੰਤ ਸੁਰਜੀਤ ਸਿੰਘ, ਸੰਤ ਮਹਾਵੀਰ ਸਿੰਘ, ਸੰਤ ਭੁਪਿੰਦਰ ਸਿੰਘ ਅਣਖੀ, ਸੰਤ ਨਾਨਕ ਗਿਰ ਵਿਰਕ, ਬਾਬਾ ਮਨਜੂਰ ਅਹਿਮਦ ਅਲਾਵਲਪੁਰ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਮਹੰਤ ਸੋਨਿਆ, ਮਹੰਤ ਰਜਨੀ, ਸੰਤ ਮਹਿੰਦਰ ਸਿੰਘ, ਸੰਤ ਅਮਰੀਕ ਦਾਸ, ਸੰਤ ਮਖਣ ਦਾਸ ਜਗਤਪੁਰ ਸੰਤ ਹਰਚਰਨ ਦਾਸ, ਪਿ੍ਰਥੀ ਸਿੰਘ ਬਾਲੀ, ਸੰਤ ਰਣਜੀਤ ਸਿੰਘ, ਬਾਬਾ ਬਲਵੰਤ ਸਿੰਘ, ਸੰਤ ਗੁਰਬਚਨ ਦਾਸ, ਸੰਤ ਪ੍ਰਦੀਪ ਦਾਸ ਕਠਾਰ, ਗੋਰਾ ਸਾਂਈ ਅੰਮਿ੍ਰਤਸਰ, ਸੰਤ ਸਰਵਣ ਦਾਸ ਚੋਹਾਲ, ਬਾਬਾ ਅਸੋਕ ਸ਼ਾਹ ਕਾਦਰੀ ਫਗਵਾੜਾ ਸਮੇਤ ਹੋਰ ਮਹਾਪੁਰਸ਼ਾਂ ਨੇ ਆਇਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਰਦਾਰ ਅੱਲੀ ਕਵਾਲ, ਸੁਰਿੰਦਰ ਲਾਡੀ, ਕੁਲਵਿੰਦਰ ਕਿੰਦਾ, ਦਲਵਿੰਦਰ ਦਿਆਲਪੁਰੀ, ਭਾਰਤੀ ਸ਼ਰਮਾ, ਚਰਨਪ੍ਰੀਤ ਚੰਨੀ, ਪ੍ਰਤਾਪ ਰਾਣਾ, ਸਪ੍ਰੇਮ ਸੁਨੇਨਾ, ਬੂਟਾ ਮੁਹੰਮਦ, ਸੋਹਣ ਸ਼ੰਕਰ ਤੇ ਹੋਰ ਕਲਾਕਾਰਾਂ ਨੇ ਸੁਫਿਆਨਾ ਕਲਾਮਾਂ ਰਾਹੀਂ ਦਰਬਾਰ ਵਿਚ ਹਾਜ਼ਰੀ ਲਗਵਾਈ। ਇਸ ਮੌਕੇ ਪਿੰਡ ਹਰੀਪੁਰ ਦੀ ਸਮੁਚੀ ਪੰਚਾਇਤ, ਗੁਰਨਾਮ ਸਿੰਘ, ਬੀਬੀ ਅਮਰਜੀਤ ਕੌਰ, ਜਸਵੀਰ ਸਿੰਘ, ਸੁਰਿੰਦਰ ਘੁਮਣ, ਡਾ. ਸਰਵ ਮੋਹਣ ਟੰਡਨ, ਰਾਜ ਕੁਮਾਰ ਪਾਲ, ਬਲਜੀਤ ਸਿੰਘ, ਪਰਮਿੰਦਰ ਸਿੰਘ ਵਰਿਆਣਾ, ਡਾ. ਮੀਨਾਕਸ਼ੀ, ਮਨਮੋਹਨ ਸਿੰਘ ਬਾਬਾ, ਵਿਕਰ, ਬਾਬਾ ਗੰਦੀਲੇ ਸ਼ਾਹ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਨੰਰਗਪੁਰ, ਗੁਰਮੁੱਖ ਸਿੰਘ, ਭੁਪਿੰਦਰ ਸਿੰਘ ਥਿਆੜਾ, ਪਰਮਜੀਤ ਸਿੰਘ ਪ੍ਰਧਾਨ, ਨੰਬਰਦਾਰ ਗੁਰਮੀਤ ਸਿੰਘ, ਕਰਮਵੀਰ ਸਿੰਘ ਹਰੀਪੁਰ, ਡਾਕਟਰ ਨਿਰਮਲ, ਜਗਜੀਤ ਜੱਗੀ, ਬੋਬੀ ਸਰਪੰਚ ਚੁਹੜਵਾਲੀ, ਜਸਵਿੰਦਰ ਸਿੰਘ ਯੋਗੀ, ਬਹਾਦਰ ਸਿੰਘ, ਅਸ਼ਵੰਤ ਸਿੰਘ, ਨੰਬੜਦਾਰ ਸੁਰਿਦੰਰ ਸਿੰਘ, ਅਵਤਾਰ ਸਿੰਘ ਦਿਓਲ, ਸੇਵਾਦਾਰ ਅਵਤਾਰ ਚੰਦ (ਬਾਬਾ ਸ਼ਾਹ ਕਮਾਲ, ਨਿੰਦਰ, ਮੀਕਾ ਤੇ ਹੋਰਨਾਂ ਨੇ ਸਹਿਯੋਗ ਦਿਤਾ। ਉਰਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਐਂਕਰ ਦਿਨੇਸ਼ ਅਤੇ ਆਸ਼ੂ ਨੇ ਨਿਭਾਈ।

ਪਿੰਡ ਜੈਤੇਵਾਲੀ ਵਿਖੇ ਪਵਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 19 ਜੂਨ ਨੂੰ

ਅਮਰਜੀਤ ਸਿੰਘ/ਆਦਮਪੁਰ - ਸਰਕਲ ਪਤਾਰਾ ਦੇ ਪਿੰਡ ਜੈਤੇਵਾਲੀ ਵਿਖੇ ਪੁਆਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 19 ਜੂਨ ਦਿਨ ਐਤਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪਿੰਡ ਦੇ ਸਾਬਕਾ ਸਰਪੰਚ ਤਰਸੇਮ ਲਾਲ ਪੁਆਰ ਅਤੇ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿਚ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ। ਉਪਰੰਤ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ। ਸਾਬਕਾ ਸਰਪੰਚ ਨੇ ਦੱਸਿਆ ਇਸ ਮੌਕੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਉਚੇਚੇ ਤੌਰ ਤੇ ਸੰਗਤਾਂ ਵਿਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਇਸ ਮੌਕੇ ਪੁੱਜੀਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

ਲੱਖ ਦਾਤਾ ਪੀਰ ਜੈਤੇਵਾਲੀ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ


ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀ ਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵੱਲੋਂ ਝੰਡਾ ਚੜ੍ਹਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ।

ਜਲੰਧਰ (ਅਮਰਜੀਤ ਸਿੰਘ)- ਦਰਬਾਰ ਸਖੀ ਸੁਲਤਾਨ ਬਾਬਾ ਲੱਖ ਦਾਤਾ ਪੀਰ ਜੀ ਜੈਤੇਵਾਲੀ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਗੱਲਬਾਤ ਕਰਦਿਆ ਦਰਬਾਰ ਦੇ ਸੇਵਾਦਾਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜੋੜ ਮੇਲਾ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 15 ਜੂਨ ਦੀ ਸ਼ਾਮ ਨੂੰ ਦਰਬਾਰ ਵਿਖੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਕਰਨ ਉਪਰੰਤ ਮਹਿੰਦੀ ਦੀ ਰਸਮ ਕੀਤੀ ਗਈ। ਰਾਤ ਨੂੰ ਮਹਿਫਿਲੇ ਕਵਾਲੀ ਦੌਰਾਨ ਮੰਗਤ ਰਾਮ ਕਵਾਲ ਗਰੁੱਪ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

          16 ਜੂਨ ਨੂੰ ਚਾਦਰ ਚੜ੍ਹਾਉਣ ਅਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵੱਲੋਂ ਅਦਾ ਕੀਤੀ ਗਈ। ਮੇਲੇ ਦੌਰਾਨ ਚਾਚਾ ਭਤੀਜਾ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਲੇ 'ਚ ਪਹੁੰਚੀਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਧਰਮਵੀਰ ਜੌਨੀ, ਪੰਚ ਵਿਨੋਦ ਕੁਮਾਰ ਕਾਕਾ, ਦੇਸ ਰਾਜ ਚੰਦੜ, ਪ੍ਰਿੰਸ ਕੁਮਾਰ, ਅਜੀਤ ਸਿੰਘ, ਸੁਖਵਿੰਦਰ ਲਾਲ, ਰਾਮ ਲੁਭਾਇਆ, ਪਵਨ, ਸੁਖਵਿੰਦਰ ਕਾਕਾ, ਸਨੀ ਚੰਦੜ, ਲਵ ਕੁਮਾਰ, ਜੋਗਧਿਆਨ, ਕਰਨ ਮਹਿਮੀ, ਅਮਰਜੀਤ ਜੀਤਾ, ਤਜਿੰਦਰ ਰਾਏ ਅਤੇ ਸੁਸ਼ੀਲ ਕੁਮਾਰ ਆਦਿ ਮੌਜੂਦ ਸਨ।

ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਵਿਖੇ ਵੱਖ-ਵੱਖ ਕਲਾਕਾਰਾਂ ਨੇ ਭਰੀ ਹਾਜ਼ਰੀ

ਜੋੜ ਮੇਲੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦੇ ਵਿਜੇ ਕੁਮਾਰ, ਕਵਾਲੀਆਂ ਪੇਸ਼ ਕਰਦੇ ਕਵਾਲ, ਇਕੱਤਰ ਸੰਗਤਾਂ  

ਪਿੰਡ ਢੱਡੇ ਵਿਖੇ 28ਵਾਂ ਸਲਾਨਾ ਜੋੜ ਮੇਲਾ ਮਨਾਇਆ

ਜਲੰਧਰ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਵਿਖੇ 28ਵਾਂ ਸਲਾਨਾ ਜੋੜ ਮੇਲਾ ਨਗਰ, ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਸੇਵਾਦਾਰ ਵਿਜੇ ਕੁਮਾਰ ਢੱਡਾ ਨੇ ਦਸਿਆ ਕਿ ਇਸ ਜੋੜ ਮੇਲੇ ਦੇ ਸਬੰਧ ਵਿੱਚ 16 ਜੂਨ ਨੂੰ ਸਵੇਰੇ 11 ਵਜੇ ਚਿਰਾਗ ਰੋਸ਼ਨ ਅਤੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤਾਂ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ ਅਤੇ ਰਾਤ ਦੇ ਸਮਾਗਮਾਂ ਵਿੱਚ ਰਮਨ ਸੂਫੀ ਕਵਾਲ ਜਲੰਧਰ ਵਾਲੇ, ਅਸ਼ਵਿਨ ਸੂਫੀ, ਰਵੀ ਸੂਫੀ ਕਵਾਲ, ਮੱਖਣ ਗੋਰੀ ਨਕਾਲ ਐਂਡ ਪਾਰਟੀ ਪੀਰਾਂ ਦਾ ਮਹਿਮਾ ਦਾ ਗੁਨਗਾਨ ਕੀਤਾ ਗਿਆ। ਉਨ੍ਹਾਂ ਦਸਿਆ ਕਿ 17 ਜੂਨ ਸਵੇਰੇ 9 ਵਜੇ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਵੀ ਸੰਗਤਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ। ਵਿਜੇ ਕੁਮਾਰ ਨੇ ਦਸਿਆ ਜੋੜ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਮੁੱਖ ਸੇਵਾਦਾਰ ਗਿਆਨੀ ਚਮਨ ਲਾਲ ਜੀ, ਗੁਲਜਾਰੀ ਸੋਹਪਾਲ, ਬਾਬਾ ਗੁਰਚਰਨ ਸਿੰਘ ਜੀ, ਵਿਜੇ ਕੁਮਾਰ, ਮਦਨ ਲਾਲ ਕੈਂਥ, ਅਮਰਜੀਤ ਕੈਂਥ, ਅਮਿਤ ਸੋਹਪਾਲ, ਅਜੀਤ, ਮਦਨ ਲਾਲ, ਹਰਜੀਤ, ਚਾਂਦੀ ਰਾਮ ਸੋਹਪਾਲ, ਮਨਜੀਤ ਢੋਲੀ ਸੋਹਪਾਲ, ਤਰਲੋਕ ਸਿੰਘ, ਹਰਪ੍ਰੀਤ ਸੋਹਪਾਲ, ਹਰੋਲੀ, ਨਾਣੂ, ਚੰਨੀ ਕੈਂਥ, ਬਿੰਦੂ, ਪਿ੍ਰੰਸ ਕੈਂਥ ਅਤੇ ਹੋਰ ਸੰਗਤਾਂ ਹਾਜ਼ਰ ਸਨ। 

 


Thursday, 16 June 2022

‘ਇਸ਼ਕ’ ਗੀਤ ਨਾਲ ਉੱਚਕੋਟੀ ਦੇ ਗੀਤਕਾਰਾਂ ਵਿੱਚ ਨਾਂ ਬਣਾ ਲਵੇਗਾ ਸ਼ਾਇਰ ਪੰਮਾ ਬੰਗੜ ਭੈਣੀ

 


ਅੱਜ ਇਨਾਂ ਸਤਰਾਂ ਰਾਂਹੀਂ ਅਸੀਂ ਗੱਲ ਕਰਨ ਜਾ ਰਹੇ ਹਾਂ ਘਰਦਿਆਂ ਦੇ ਪਰਮਲ ਕੁਮਾਰ ਤੇ ਸਾਹਿਤਕ ਹਲਕਿਆਂ ਦੇ ਗੀਤਕਾਰ, ਸ਼ਾਇਰ ਪੰਮੇ ਬੰਗੜ ਭੈਣੀ ਦੀ, ਜੋ ਸਾਹਿਤਕ ਖੇਤਰ ਵਿੱਚ ਆਪਣੇ ਨਾਂ ਦੀ ਗਹਿਰੀ ਮਾਣ-ਮੱਤੀ ਛਾਪ ਛੱਡਣ ਵਿਚ ਸਫ਼ਲ ਹੋ ਚੁੱਕਿਆ ਹੈ।  ਪਿਤਾ ਸ੍ਰੀ ਅਮਰ ਚੰਦ ਦੇ ਵਿਹੜੇ ਵਿਚ ਮਾਤਾ ਸ੍ਰੀਮਤੀ ਸਵਰਨੀ ਦੀ ਕੁੱਖ ਨੂੰ ਪਿੰਡ ਭੈਣੀ ਵਿਖੇ ਸੰਨ 1975 ਵਿੱਚ ਭਾਗ ਲਾਉਣ ਵਾਲੇ ਪੰਮੇ ਨੇ ਦੱਸਿਆ ਕਿ ਉਸ ਦੇ ਖਾਨਦਾਨ ਦੀ ਪਿਛੋਕੜ ਪਾਕਿਸਤਾਨ ਵਿਚ ਪਿੰਡ ਅੱਠ ਚੱਕ ਲਾਇਲਪੁਰ ਦੀ ਜਾਣੀ ਜਾਂਦੀ ਹੈ।  ਇੱਕ ਭੈਣ ਤੇ ਚਾਰ ਭਰਾਵਾਂ ਤੋਂ ਛੋਟਾ, ਬਚਪਨ ਤੇ ਜਵਾਨੀ ਗਰੀਬੀ ਵਿੱਚ ਲੰਘਾਉਣ ਵਾਲਾ, ਆਪਣੀ ਸਖਤ ਘਾਲਣਾ ਦੇ ਬਲਬੂਤੇ ਅਤੇ ਕੁਝ ਵਧੀਆ ਯਾਰਾਂ ਦੀ ਬਦੌਲਤ ਅੱਜ ਸਾਹਿਤ ਤੇ ਸਮਾਜ ਦਾ ਮੂੰਹ-ਮੁਹਾਂਦਰਾ ਸੰਵਾਰਨ ਵਿਚ ਆਪਣਾ ਸ਼ਲਾਘਾਯੋਗ ਯੋਗਦਾਨ ਪਾਉਣ ਵਿਚ ਤਨ, ਮਨ, ਧਨ ਤੋਂ ਜੁਟਿਆ ਹੋਇਆ ਆਪਣਾ ਪਰਿਵਾਰ ਵਧੀਆ ਪਾਲ ਰਿਹਾ ਹੈ। . ਜੇ ਗੱਲ ਕਰੀਏ ਉਸ ਦੇ ਲਿਖੇ ਗੀਤਾਂ ਦੀ, ਤਾਂ ਹੁਣ ਤੱਕ ਉਸਨੇ ਸਾਫ-ਸੁਥਰੇ, ਵਧੀਆ ਪਰਿਵਾਰਕ ਗੀਤ ਹੀ ਮਾਰਕਿਟ ਵਿੱਚ ਉਤਾਰੇ ਹਨ।  ਜਿਨਾਂ ਨੂੰ ਰਵਿੰਦਰ ਢੰਡ, ਕਸ਼ਮੀਰ ਕਮਲ, ਰੈਨੂ ਕਮਲ, ਨਿਸ਼ਾਨ ਉੱਚੇ ਵਾਲਾ, ਮਸਤ ਮੋਲਾ, ਜਾਕਿਰ ਹੁਸੈਨ ਆਦਿ ਅੱਡ-ਅੱਡ ਅਵਾਜ਼ਾਂ ਨੇ ਆਪਣੀਆਂ ਮਨਮੋਹਕ, ਦਿਲਕਸ਼, ਸੁਰੀਲੀਆਂ ਤੇ ਮਿੱਠੀਆਂ ਮਖਮਲੀ, ਲੱਛੇਦਾਰ ਅਵਾਜਾਂ ਦੀਆਂ ਛੋਹਾਂ ਦਿੰਦਿਆਂ ਰਿਕਾਰਡਿੰਗ ਦਾ ਜਾਮਾ ਪਹਿਨਾ ਕੇ ਜਿੱਥੇ ਖੁਦ ਨਾਮਨਾ ਖੱਟਿਆ ਹੈ, ਉਥੇ ਪੰਮਾ ਬੰਗੜ ਭੈਣੀ ਦੇ ਨਾਂ ਨੂੰ ਵੀ ਬੁਲੰਦੀਆਂ ਵੱਲ ਲਿਜਾਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। 

          ਇਸ ਸਫ਼ਰ ਦੌਰਾਨ ਕਲਾ-ਪ੍ਰੇਮੀਆਂ ਵੱਲੋਂ ਦਿੱਤੀ ਹੱਲਾ-ਸ਼ੇਰੀ ਨੇ ਉਸ ਨੂੰ ਹੋਰ ਉਡਾਣਾ ਭਰਨ ਦਾ ਬਲ ਬਖਸ਼ਿਆ ਹੈ। ਜਿਸਦੇ ਨਤੀਜਨ ਉਹ ਆਪਣੇ ਕਈ ਨਵੇਂ ਗੀਤਾਂ ਨਾਲ ਕਲਾ-ਪ੍ਰੇਮੀਆਂ ਦੇ ਰੂ-ਬ-ਰੂ ਹੋਣ ਦੀ ਠਾਣੀ ਬੈਠਾ ਹੈ।  ਇਨਾਂ ਵਿਚੋਂ ਇੱਕ ਸੂਫੀਆਨਾ ਗੀਤ ‘ਇਸ਼ਕ’ ਥੋੜੇ ਹੀ ਦਿਨਾਂ ਤੱਕ ਲੈਕੇ ਉਹ ਹਾਜ਼ਰ ਹੋ ਰਿਹਾ ਹੈ। ਇਸ ਗੀਤ ਨੂੰ ਫੱਕਰਾਨਾ ਬਿਰਤੀ ਦੇ ਮਾਲਕ ਨਾਮਵਰ ਸੁਰੀਲੇ ਤੇ ਤਜ਼ਰਬੇਕਾਰ ਗਾਇਕ ਸੁਰਿੰਦਰ ਮਾਹੀਵਾਲ ਨੇ ਜਿਸ ਰੂਹ ਨਾਲ ਰਿਕਾਰਡ ਕਰਵਾਇਆ ਹੈ, ਉਸਤੋਂ ਕਲਾ ਦੇ ਜ਼ੌਹਰੀਆਂ ਨੂੰ ਆਸ ਹੀ ਨਹੀਂ, ਬਲਕਿ ਅਟੱਲ ਵਿਸ਼ਵਾਸ ਵੀ ਹੈ ਕਿ ਪੰਮੇ ਬੰਗੜ ਦਾ ਇਹ ‘ਇਸ਼ਕ’ ਗੀਤ ਉਸਨੂੰ ਉੱਚਕੋਟੀ ਦੇ ਗੀਤਕਾਰਾਂ ਦੀ ਕਤਾਰ ਵਿਚ ਸ਼ਾਨੋ-ਸ਼ੌਕਤ ਨਾਲ ਖੜਾ ਹੋਣ ਦਾ ਜਰੂਰ ਮਾਣ ਬਖ਼ਸ਼ੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਸੁਰੀਲੇ ਗਾਇਕ ਸ਼ਾਇਰ ਪੰਮੇ ਬੰਗੜ ਦੇ ਗੀਤ ਰਿਕਾਰਡ ਕਰਵਾਉਣ ਲਈ ਕਮਰ ਕੱਸੀ ਬੈਠੇ ਹਨ।

          ਜਿਲਾ ਜਲੰਧਰ ਦੀ ਤਹਿਸੀਲ ਫਿਲੌਰ ਵਿਚ ਪੈਂਦੇ ਪਿੰਡ ਭੈਣੀ ਦੇ ਜੰਮਪਲ ਪੰਮੇ ਬੰਗੜ ਲਈ ਦੇਸ਼-ਵਿਦੇਸ਼ ਵਿਚ ਵਸਦੇ ਉਸਦੇ ਅਨਗਿਣਤ ਸਰੋਤਿਆਂ, ਦਰਸ਼ਕਾਂ, ਪ੍ਰਸ਼ੰਸਕਾਂ ਤੇ ਹਿਤੈਸ਼ੀਆਂ ਦੇ ਨਾਲ-ਨਾਲ ਸਾਡੀਆਂ ਵੀ ਦਿਲੀ ਦੁਆਵਾਂ ਤੇ ਸ਼ੁਭ ਕਾਮਨਾਵਾਂ ਹਨ ਕਿ ਆਉਣ ਵਾਲੀ ਸੱਜਰੀ ਸਵੇਰ ਇਸ ਮਿਹਨਤੀ, ਤਪੱਸਵੀ ਤੇ ਅਗਾਂਹ-ਵਧੂ ਸੋਚਣੀ ਦੇ ਮਾਲਕ ਸ਼ਾਇਰ ਪੰਮਾ ਬੰਗੜ ਭੈਣੀ ਦੇ ਨਾਂ ਹੋ ਗੁਜਰੇ।  ਉਸ ਦੇ ਸਜਾਏ ਹਰ ਸੁਪਨੇ ਪੂਰੇ ਹੋਣ ਤੇ ਉਹ ਸ਼ੁਹਰਤ ਦੀਆਂ ਹੋਰ ਵੀ ਬੁਲੰਦੀਆਂ ਦਾ ਹਾਣੀ ਬਣ ਜਾਵੇ। 

          ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਸ਼ਾਇਰ ਪੰਮਾ ਬੰਗੜ ਭੈਣੀ, 91 88725 96639

Wednesday, 15 June 2022

सिर्फ मनुष्य जीवन में ही खुलते हैं मोक्ष के दरवाजे : नवजीत भारद्वाज

जालंधर : मां बगलामुखी धाम नजदीक लम्मां पिंड चौंक होशियारपुर रोड़ पर स्थित गुलमोहर सिटी में धाम के संस्थापक एवं संचालक नवजीत भारद्वाज की अध्यक्षता में साप्ताहिक मां बगलामुखी हवन यज्ञ करवाया गया। सबसे पहले नवग्रह, पंचोपचार, षोढषोपचार, गौरी, गणेश, कुंभ पूजन, मां बगलामुखी के निमित्त मंत्र माला जाप कर मुख्य यजमान समीर कपूर से सपरिवार से पूजा अर्चना उपरांत हवन यज्ञ में आहुतियां डलवाईं । इस यज्ञ में उपस्थित मां भक्तो को आहुतियां डलवाने के बाद नवजीत भारद्वाज ने सभी मां भक्तो को कहा कि क्रोध व्यक्ति को खत्म कर देता है। हमें अपने जीवन में क्रोध को नहीं लाना चाहिए, क्योंकि क्रोध से व्यक्ति अपने सभी रिश्ते नाते भूल जाता है, जिससे व्यक्ति के शरीर का नाश होता है। वहीं रिश्ते नाते पर भी प्रभाव पड़ता है। इसलिए हमे अपनी इंद्रियों को वश में रखना चाहिए। फिर ही व्यक्ति धर्म को अपना सकता है, व्यक्ति को क्रोध पांच मिनट के लिए आता है। इस पांच मिनट से ही व्यक्ति सभी कुछ खत्म कर लेता है। नवजीत भारद्वाज ने आगे फरमाया कि मानव जीवन परम दुर्लभ है। जहां आज जगत में कामधेनु गाय, कल्पवृक्ष, चिंतामणी और देव दर्शन का मिलना सुलभ नहीं है, लेकिन फिर भी जप-तप से कोई व्यक्ति इसे हासिल कर सकता है पर मानव जीवन किसी-किसी को ही पुण्य से ही प्राप्त होता है। उन्होंने कहा कि अनंत जन्मों के पुण्यों का संचय होता है, तब हमें ये दुर्लभ मानव जीवन मिलता है। इस मानव जीवन का भरपूर लाभ उठाना चाहिए। देवता भी इस मानव जीवन को पाने के लिए तरसते रहते हैं क्योंकि पशु और देव यानि से मोक्ष नहीं पाया जा सकता, सिर्फ मनुष्य जीवन में मोक्ष के दरवाजे खुले हैं।

इस अवसर पर श्री कंठ जज, रोहित भाटिया, मोहित बहल, मुनीश शर्मा,राकेश प्रभाकर,गोपाल मालपानी, बावा जोशी, ओमकार सिंह,राकी, समीर चोपड़ा, अश्विनी शर्मा, विक्रांत शर्मा,संजीव शर्मा, रोहित बहल, पंकज, राजेश महाजन, मानव शर्मा, बावा खन्ना, राजीव, सुरेंद्र सिंह, दिशांत शर्मा,अशोक शर्मा, राकेश, ठाकुर बलदेव सिंह, बावा जोशी, राजेंद्र कत्याल, गौरव कोहली, गितेश, गुलशन शर्मा, पूनम प्रभाकर, एडवोकेट राज कुमार, चंद्रशेखर, सुरेंद्र शर्मा,अमित कुमार, सुदेश शर्मा, पंकज उपाध्याय, राहुल शर्मा, रमन शर्मा, प्रशांत, सुमित, संजीव शर्मा, राजेश महाजन, मानव शर्मा,राकेश शर्मा, रोहित मल्होत्रा, राजन पाटनी, नीरज, प्रशांत, अजय, मनी, बावा खन्ना, रवि कुमार, सौरभ, रोहित बहल, शाम लाल, जोगिंदर सिंह, ठाकुर बलदेव सिंह, मुकेश चौधरी,साहिब, राजीव, दीशांत शर्मा, राजन शर्मा, प्रिंस, सौरभ मल्होत्रा, राकेश, प्रवीण, दीपक, अनीश शर्मा, अशोक शर्मा, सुनील जग्गी , दीपक ,पंकज,प्रवीण , पप्पू सहित भारी संख्या में श्रद्धालु मौजूद थे।

आरती उपरांत प्रसाद रूपी लंगर भंडारे का आयोजन भी किया गया।

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ 71ਵਾਂ ਸ਼ਹੀਦੀ ਜੋੜ ਮੇਲਾ 17 ਤੋਂ 19 ਜੂਨ ਤੱਕ

ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਵਿਖੇ ਸੰਗਤਾਂ ਹੋਣਗੀਆਂ ਨਤਮਸਤਕ

ਗੁਰੂ ਘਰ ਦੀ ਮੈਨੇਜ਼ਮੈਂਟ, ਸਮੂਹ ਸੇਵਾਦਾਰਾਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ਹੀਦੀ ਜੋੜ ਮੇਲੇ ਸਬੰਧੀ ਤਿਆਰੀਆਂ ਮੁਕੰਮਲ

ਜਲੰਧਰ (ਅਮਰਜੀਤ ਸਿੰਘ)- ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਜਲੰਧਰ ਵਿਖੇ 71ਵਾਂ ਸ਼ਹੀਦੀ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਹਲਕਾ ਆਦਮਪੁਰ ਸ. ਓੁਕਾਰ ਸਿੰਘ ਸੰਘਾ ਦੀ ਵਿਸ਼ੇਸ਼ ਅਗਵਾਹੀ ਵਿੱਚ 17 ਤੋਂ 19 ਜੂਨ ਤੱਕ ਬਹੁਤ ਹੀ ਸ਼ਰਧਾਭਾਵ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰੂ ਘਰ ਦੇ ਮੈਨੇਜ਼ਰ ਭਾਈ ਬਲਜੀਤ ਸਿੰਘ ਅਤੇ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦਸਿਆ ਇਹ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ 17 ਜੂਨ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ ਉਨ੍ਹਾਂ ਦੇ ਭੋਗ 19 ਜੂਨ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ 18 ਜੂਨ ਨੂੰ ਦੁਪਿਹਰ 3 ਤੋਂ ਰਾਤ 10 ਵਜੇ ਤੱਕ ਕਰਵਾਏ ਜਾ ਰਹੇ ਕੀਰਤਨ ਦਰਬਾਰ ਵਿੱਚ ਬੀਬੀ ਬਲਜੀਤ ਕੌਰ ਤੱਲਣ, ਹਜ਼ੂਰੀ ਰਾਗੀ ਗੁ. ਸਾਹਿਬ ਭਾਈ ਲਖਵਿੰਦਰ ਸਿੰਘ, ਹਜ਼ੂਰੀ ਕਥਾ ਵਾਚਕ ਭਾਈ ਕਿਰਪਾਲ ਸਿੰਘ, ਬੀਬੀ ਜਸਪ੍ਰੀਤ ਕੌਰ ਖਾਲਸਾ ਜਲੰਧਰ, ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਰਛਪਾਲ ਸਿੰਘ ਹਜ਼ੂਰੀ ਕਥਾਵਾਚਕ, ਭਾਈ ਮਨਜੀਤ ਸਿੰਘ ਹੈਡ ਗ੍ਰੰਥੀ, ਬੀਬੀ ਰਵਿੰਦਰ ਕੌਰ ਪਟਿਆਲੇ ਵਾਲੇ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਘਰ ਦੇ ਮੈਨੇਜਰ ਬਲਜੀਤ ਸਿੰਘ ਨੇ ਦਸਿਆ ਕਿ 19 ਜੂਨ ਨੂੰ ਗੁਰੂ ਘਰ ਵਿਖੇ ਸਵੇਰੇ 10 ਵਜੇ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਢਾਡੀ ਭਾਈ ਬਲਵੀਰ ਸਿੰਘ ਪਾਰਸ, ਗਿਆਨੀ ਚਰਨ ਸਿੰਘ ਆਲਮਗੀਰ, ਗਿਆਨੀ ਸੁਰਜੀਤ ਸਿੰਘ ਵਾਰਸ ਸੰਗਤਾਂ ਨੂੰ ਇਤਿਹਾਸਕ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਵੀਰ ਜੀ, ਤੀਰਥ ਸਿੰਘ ਢਿੱਲੋਂ ਨਿਭਾਣਗੇ। ਅੱਜ ਗੁਰੂ ਘਰ ਵਿੱਚ ਨਵੇਂ ਰਸੀਵਰ ਸ. ਓਕਾਰ ਸਿੰਘ ਸੰਘਾ ਜਿਥੇ ਨਤਮਸਤਕ ਹੋਏ ਉਥੇ ਉਨ੍ਹਾਂ ਗੁਰੂ ਘਰ ਵਿਖੇ ਜੋੜ ਮੇਲੇ ਸਬੰਧੀ ਚੱਲ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਗੁਰੂ ਘਰ ਵਿੱਖੇ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਜੋੜ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਪਟਵਾਰੀ ਪਰਮਜੀਤ ਸਿੰਘ ਅਤੇ ਸੰਦੀਪ ਸਿੰਘ ਵੀ ਹਾਜ਼ਰ ਸਨ।



ਜੋੜ ਮੇਲੇ ਦੇ ਸਬੰਧ ਵਿੱਚ 71ਵਾਂ ਵਾਲੀਵਾਲ ਅਤੇ ਕਬੱਡੀ ਸ਼ੋਅ ਮੈਂਚ 17 ਅਤੇ 18 ਜੂਨ ਨੂੰ

ਪਿੰਡ ਤੱਲਣ ਦੇ ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਜੀ ਵਿਖੇ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ 71ਵਾਂ ਵਾਲੀਵਾਲ ਮੈਚ ਅਤੇ ਕਬੱਡੀ ਸ਼ੋਅ ਮੈਂਚ 17 ਅਤੇ 18 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਾਲੀਵਾਲ ਨਿਰੋਲ ਓਪਨ ਵਿੱਚ ਪਿੰਡ ਪੱਧਰ ਦੇ ਮੈਂਚ ਕਰਵਾਏ ਜਾਣਗੇ। ਵਾਲੀਵਾਲ ਦਾ ਪਹਿਲਾ ਇਨਾਮ 25 ਹਜ਼ਾਰ, ਦੂਜਾ ਇਨਾਮ 20 ਹਜ਼ਾਰ, ਤੀਜਾ ਇਨਾਮ 8 ਹਜ਼ਾਰ ਚੌਥਾ ਇਨਾਮ 8 ਹਜ਼ਾਰ ਹੋਵੇਗਾ