Monday, 27 September 2021

ਸਰਕਲ ਪਤਾਰਾ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
 ਸਯੁੱਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਬੰਦ ਦੀ ਕਾਲ ਤੇ ਸਰਕਲ ਪਤਾਰਾ ਵਾਸੀਆਂ ਨੇ ਪਿੰਡ ਜੋਹਲਾਂ ਦੇ ਮੇਨ ਸਵਾਗਤੀ ਗੇਟ ਸਾਹਮਣੇ ਟਰੈਕਟਰ ਟਰਾਲੀਆਂ ਰੋ੍ਹਡ ਤੇ ਲਗਾ ਕੇ ਸੈਂਟਰ ਦੀ ਮੋਦੀ ਸਰਕਾਰ ਖਿਲਾਫ ਗੁੱਸਾ ਜਾਹਰ ਕਰਦੇ ਹੋਏ ਜਿਥੇ ਰੋਡ ਜਾਮ ਕੀਤਾ ਉਥੇ ਧਰਨਾਂ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸਰਗਰਮ ਕਿਸਾਨ ਆਗੂ ਤੇ ਪਿੰਡ ਬੋਲੀਨਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੰੜਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਰਤ ਦੇਸ਼ ਦੇ ਕਿਸਾਨਾਂ ਦੀ ਸੁਣਵਾਈ ਨਾ ਕਰਕੇ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਜਿਸਨੂੰ ਕਦੇ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਕਾਲੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਆਖਰੀ ਸਾਹ ਤੱਕ ਸੰਘਰਸ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ 27 ਸਤੰਬਰ ਦੇ ਭਾਰਤ ਬੰਦ ਦੀ ਕਾਲ ਨੂੰ ਸਰਕਲ ਪਤਾਰਾ ਦੇ ਕਿਸਾਨ ਭਰਾਵਾਂ ਨੇ ਭਰਵਾ ਹੁੰਗਾਰਾ ਦਿੰਦੇ ਹੋਏ ਧਰਨੇ ਨੂੰ ਸਫਲ ਕੀਤਾ ਹੈ। ਉਨ੍ਹਾਂ ਕਿਹਾ ਕਿਸਾਨੀ ਸੰਘਰਸ਼ ਨੂੰ 10 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਸੈਕੜੇਂ ਕਿਸਾਨ ਵੀਰ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਅੱਜ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਜਾਮ ਲਗਾਇਆ ਗਿਆ ਹੈ। ਇਸ ਮੌਕੇ ਗੁਰਦੀਪ ਸਿੰਘ ਫੰਗੂੜਾ ਸਾਬਕਾ ਸਰਪੰਚ ਬੋਲੀਨਾ, ਹਰਦੇਵ ਸਿੰਘ ਸਰਪੰਚ ਨੋਲੀ, ਬੂਟਾ ਸਿੰਘ ਨੋਲੀ, ਜਸਵੀਰ ਸਿੰਘ ਸਰਪੰਚ ਨੰਗਲ ਫਤਿਹ ਖਾਂ,ਕਮਲਜੀਤ ਸਿੰਘ, ਬਲਵੀਰ ਸਿੰਘ ਕੋਟਲੀ, ਜਸਵੀਰ ਸਿੰਘ, ਪਰਮਿੰਦਰ ਸਿੰਘ ਚਾਂਦਪੁਰ, ਅਵਤਾਰ ਸਿੰਘ ਚਾਂਦਪੁਰ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ ਪਤਾਰਾ, ਗੁਰਮੀਤ ਸਿੰਘ, ਹਰਮਨਦੀਪ ਸਿੰਘ, ਦਵਿੰਦਰ ਸਿੰਘ, ਬਿੱਕਰ ਸਿੰਘ, ਹਰਜਿੰਦਰ ਸਿੰਘ ਜੋਹਲ, ਸੁੱਚਾ ਸਿੰਘ ਚੋਹਕਾਂ, ਜੀਤਾ ਚੋਹਕਾਂ, ਜੋਤੀ ਬਾਘਾ, ਰਾਜਪਾਲ ਰਾਜੂ ਬੋਲੀਨਾ ਅਤੇ ਹੋਰ ਹਾਜ਼ਰ ਸਨ।

No comments:

Post a Comment