ਆਦਮਪੁਰ/ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਜਲੰਧਰ ਵਿਖੇ ਇਲਾਕਾ ਵਾਸੀਆਂ ਅਤੇ ਗੁਰੂ ਘਰ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁਫ਼ਤ ਮਲਟੀਸਪੈਸ਼ਲਟੀ ਚੈਕਅੱਪ ਕੈਂਪ ਲਗਾਇਆ ਗਿਆ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮੁਫ਼ਤ ਮਲਟੀਸਪੈਸ਼ਲਟੀ ਚੈਕਅੱਪ ਕੈਂਪ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦੇ ਮਾਹਿਰ ਡਾ. ਚੰਦਨ ਨਾਰੰਗ (ਪੈਰਾਂ ਤੇ ਗਿੱਟੇ ਦੇ ਰੋਗਾਂ ਦੇ ਮਾਹਰ), ਡਾ. ਹਰਮਨਦੀਪ ਸਿੰਘ ਬਰਾੜ (ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਰ ਤੇ ਉਨ੍ਹਾਂ ਦੀ ਟੀਮ ਵੱਲੋਂ ਗੁਰੂ ਘਰ ਪੁੱਜੀਆਂ 210 ਸੰਗਤਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਹੱਡੀਆਂ ਦੀ ਜਾਂਚ ਵਾਲਾ ਟੈਸਟ, ਬਲੱਡ ਸ਼ੂਗਰ ਟੈਸਟ, ਬਲੱਡ ਪ੍ਰੈਸ਼ਰ ਚੈਕਅੱਪ ਵੀ ਫ੍ਰੀ ਕੀਤੇ ਗਏ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ,ਜਰਨੈਲ ਸਿੰਘ ਸਮਾਗਮ ਇੰਚਾਰਜ, ਮਾਸਟਰ ਕਰਨੈਲ ਸਿੰਘ, ਹਰਦਿਆਲ ਸਿੰਘ, ਜਸਪਾਲ ਸਿੰਘ, ਤਰਨਦੀਪ ਮਿੰਟੂ, ਸਰਪੰਚ ਰਸ਼ਪਾਲ ਸਿੰਘ, ਗੁਰਦੇਵ ਸਿੰਘ, ਜਸਵੀਰ ਸਿੰਘ, ਕਮਲਜੀਤ ਸਿੰਘ, ਸਰਪੰਚ ਹਰਮਿੰਦਰ ਸਿੰਘ ਕਾਲਰਾ, ਬਰਜਿੰਦਰ ਸਿੰਘ ਨੰਬਰਦਾਰ ਫੋਰਟਿਸ ਹਸਪਤਾਲ ਦੇ ਮੈਨੇਜਰ ਰਾਹੁੱਲ ਸ਼ਰਮਾਂ ਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।
Monday, 29 April 2024
Saturday, 27 April 2024
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ’ਚ ਨਵੀਂ ਕਮੇਟੀ ਦੀ ਚੋਣ
ਮਾਲਵਾ ਕਲੱਬ -ਮੇਲਿਆਂ ਦਾ ਸਬੱਬ, ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ’ਚ ਨਵੀਂ ਕਮੇਟੀ ਦੀ ਚੋਣ-ਪਰਮਿੰਦਰ ਸਿੰਘ ਤੱਖਰ ਪ੍ਰਧਾਨ ਬਣੇ
-ਹਰਜਿੰਦਰ ਸਿੰਘ ਬਸਿਆਲਾ - ਔਕਲੈਂਡ, 27 ਅਪ੍ਰੈਲ :- ਪੰਜਾਬ ਦੇ ਜਿਸ ਖੇਤਰ ਦੇ ਵਿਚ ਸਭ ਤੋਂ ਜਿਆਦਾ ਜ਼ਿਲ੍ਹੇ ਆਉਂਦੇ ਹਨ, ਉਸ ਖੇਤਰ ਦਾ ਨਾਂਅ ਮਾਲਵਾ ਹੈ। ਇਸੇ ਇਲਾਕੇ ਦੇ ਲੋਕਾਂ ਨੇ ਕਿਸੇ ਵੇਲੇ ਰਾਜਾ ਸਿਕੰਦਰ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਇਸ ਇਲਾਕੇ ਨੂੰ ਮਾਣ ਹੈ ਕਿ ਇਥੇ ਸਿੱਖ ਗੁਰੂਆਂ ਦਾ ਲੰਬਾ ਇਤਿਹਾਸ ਸਿੱਖ ਕੌਮ ਦੇ ਵਿਚ ਅੱਗੇ ਵਧਣ ਦਾ ਸ਼ਕਤੀਸ਼ਾਲੀ ਜ਼ਜਬਾ ਕਾਇਮ ਕਰਦਾ ਹੈ। ਬਾਬਾ ਬੰਦਾ ਬਹਾਦਰ ਨੇ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਵਿਚ ਮੁਗਲਾਂ ਦੀ ਹੈਂਕੜ ਭੰਨੀ ਸੀ। ਇਥੇ ਹੀ ਬਹੁਤ ਸਾਰੀਆਂ ਰਿਆਸਤਾਂ ਵੀ ਕਾਇਮ ਹੋਈਆਂ। ਨਿਊਜ਼ੀਲੈਂਡ ਦੇ ਵਿਚ ਆਏ ਇਸ ਖੇਤਰ ਦੇ ਨੌਜਵਾਨਾਂ ਨੇ 2008 ਦੇ ਵਿਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’ ਦੀ ਸਥਾਪਨਾ ਕੀਤੀ ਅਤੇ ਹਰ ਸਾਲ ਮੇਲਿਆਂ ਅਤੇ ਖੇਡਾਂ ਦੇ ਰੂਪ ਵਿਚ ਬਹੁਤ ਕੁਝ ਕਮਿਊਨਿਟੀ ਦੇ ਸਾਹਮਣੇ ਸਫਲਤਾ ਨਾਲ ਪੇਸ਼ ਕੀਤਾ। ਅੱਜ ਇਸ ਕਲੱਬ ਦੀ ਸਲਾਨਾ ਮੀਟਿੰਗ ਹੋਈ ਜਿਸ ਦੇ ਵਿਚ ਜੱਗੀ ਪੰਨੂ, ਕੁਕੂ ਮਾਨ, ਗੋਪਾਲ ਔਲਖ, ਗੁਰਪ੍ਰੀਤ ਸਿੱਧੂ, ਦਰਸੂ ਬਰਾੜ, ਪ੍ਰੀਤਮ ਧਾਲੀਵਾਲ, ਹਰਪ੍ਰੀਤ ਗਿੱਲ ਰਾਏਸਰ, ਕਮਲਜੀਤ ਵੀਰਾ, ਦੀਪਾ ਬਰਾੜ, ਪਿਰਤਾ ਗਰੇਵਾਲ, ਗੈਰੀ ਭਰਾ, ਗੁਰਜੀਤ ਭੱਠਲ, ਗੁਰਭੇਜ ਸਿੱਧੂ, ਮਨਪ੍ਰੀਤ ਰਾਮੂਵਾਲੀਆ, ਗੁਰਿੰਦਰ ਧਾਲੀਵਾਲ, ਪਾਲ ਰਣੀਆ, ਗਗਨ ਧਾਲੀਵਾਲ ਅਤੇ ਪਰਮਿੰਦਰ ਸਿੰਘ ਤੱਖਰ ਸ਼ਾਮਿਲ ਹੋਏ। ਸਕੱਤਰ ਦੀਪਾ ਬਰਾੜ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਜਿਸ ਉਤੇ ਹਾਜ਼ਿਰ ਮੈਂਬਰਾਂ ਨੇ ਸੰਤੁਸ਼ਟੀ ਪ੍ਰਗਟਾਈ ਗਈ। ਕੁਝ ਹੋਰ ਵਿਚਾਰਾਂ ਹੋਈਆਂ ਅਤੇ ਫਿਰ ਅਗਲੇ ਸਾਲ ਦੀ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕਰ ਲਈ ਗਈ।
ਨਵੀਂ ਕਮੇਟੀ ਦੀ ਰੂਪ ਰੇਖਾ: ਇਸ ਨਵੀਂ ਕਮੇਟੀ ਦੇ ਵਿਚ ਸ. ਪਰਮਿੰਦਰ ਸਿੰਘ ਤੱਖਰ ਨੂੰ ਪ੍ਰਧਾਨ, ਸ੍ਰੀ ਪਾਲ ਰਣੀਆ ਨੂੰ ਮੀਤ ਪ੍ਰਧਾਨ, ਬਿੱਲਾ ਗਰੇਵਾਲ ਨੂੰ ਸਕੱਤਰ, ਗਗਨ ਧਾਲੀਵਾਲ ਨੂੰ ਮੀਤ ਸਕੱਤਰ, ਗੈਰੀ ਬਰਾੜ ਨੂੰ ਖਜ਼ਾਨਚੀ, ਗੁਰਿੰਦਰ ਧਾਲੀਵਾਲ ਨੂੰ ਉਪ ਖਜ਼ਾਨਚੀ, ਗੁਰਜੀਤ ਭੱਠਲ ਨੂੰ ਖੇਡ ਸਕੱਤਰ, ਗੁਰਭੇਜ ਸਿੱਧੂ ਨੂੰ ਉਪ ਖੇਡ ਸਕੱਤਰ, ਪੈਰੀ ਭੁੱਲਰ ਨੂੰ ਸਭਿਆਚਾਰਕ ਸਕੱਤਰ, ਕਮਲਜੀਤ ਸਿੰਘ ਨੂੰ ਮੀਤ ਸੱਭਿਆਚਾਰਕ ਸਕੱਤਰ, ਬੰਸੀ ਸੰਘਾ ਨੂੰ ਔਡੀਟਰ ਚੁਣਿਆ ਗਿਆ। ਕਾਰਜਕਾਰੀ ਕਮੇਟੀ ਮੈਂਬਰਾਂ ਵਿਚ ਪ੍ਰੀਤਮ ਬੱਧਣੀ, ਮਨਪ੍ਰੀਤ ਗਿੱਲ, ਦਰਸ਼ੂ ਬਰਾੜ, ਪਿ੍ਰਤਪਾਲ ਗਰੇਵਾਲ ਅਤੇ ਸ. ਹਰਜਿੰਦਰ ਸਿੰਘ ਮਾਨ ਰੱਖੇ ਗਏ।
ਵਰਨਣਯੋਗ ਹੈ ਕਿ ਮਾਲਵਾ ਕਲੱਬ ਨੇ ਮਾਘੀ ਮੇਲੇ ਤੋਂ ਮੇਲਿਆਂ ਦੀ ਸ਼ੁਰੂਆਤ ਕੀਤੀ ਸੀ। ਕਲਾਕਾਰਾਂ ਦੇ ਵਿਚੋਂ ਨਾਮੀ ਕਲਾਕਾਰ ਇਥੇ ਬੁਲਾ ਕੇ ਫ੍ਰੀ ਸ਼ੋਅ ਕਰਵਾਏ ਗਏ, ਕਬੱਡੀ ਮੈਚ ਹੋਏ ਅਤੇ ਪੰਜਾਬ ਦੇ ਵਿਚ ਵੇਲੇ-ਕੁਵੇਲੇ ਸਹਾਇਤਾ ਰਾਸ਼ੀ ਭੇਜੀ ਗਈ। ਖੂਨ ਦਾਨ ਕੈਂਪ ਲਗਵਾ ਕੇ ਕਈ ਵਾਰ ਨੇਕ ਕਾਰਜ ਦੇਸ਼ ਲਈ ਕੀਤੇ ਗਏ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਇਸ ਕਲੱਬ ਦਾ ਵੱਡਾ ਸਹਿਯੋਗ ਬਣਿਆ ਰਹਿੰਦਾ ਹੈ ਅਤੇ ਪੂਰੇ ਉਤਸ਼ਾਹ ਨਾਲ ਸਫਲਤਾ ਵਾਸਤੇ ਦਿਨ ਰਾਤ ਇਕ ਕੀਤਾ ਜਾਂਦਾ ਹੈ। ਸੋ ਕਹਿ ਸਕਦੇ ਹਾਂ ਕਿ ਮਾਲਵਾ ਕਲੱਬ ਮੇਲਿਆਂ ਦੇ ਲਈ ਇਕ ਤਰ੍ਹਾਂ ਨਾਲ ਹਰ ਸਾਲ ਸਬੱਬ ਬਣਦਾ ਹੈ।
ਕਿਸੇ ਕਾਰਨ ਨਾ ਪਹੁੰਚ ਸਕਣ ਵਾਲਿਆਂ ਵਿਚ ਸ. ਹਰਜਿੰਦਰ ਸਿੰਘ ਮਾਨ, ਪੈਰੀ ਭੁੱਲਰ, ਕਮਲ ਤੱਖਰ, ਮਨਪ੍ਰੀਤ ਬਰਾੜ, ਮਨਦੀਪ ਬਰਾੜ, ਅਮਨ ਬਰਾੜ, ਨਿੱਕਾ ਗਿੱਲ, ਜਗਦੀਪ ਸਿੰਘ ਵੜੈਚ, ਹਰਮਨ ਸੰਧੂ, ਬਲਰਾਜ ਗਿੱਲ ਅਤੇ ਜੀਵਨ ਜਟਾਣਾ ਰਹੇ।
ਭਾਜਪਾ ਉਮੀਦਵਾਰ ਸ਼ੁਸ਼ੀਲ ਰਿੰਕੂ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਹੋਏ ਨਤਮਸਤਕ
ਅਮਰਜੀਤ ਸਿੰਘ ਜਲੰਧਰ - ਭਾਰਤੀਯ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ਼੍ਰੀ ਸ਼ੁਸ਼ੀਲ ਰਿੰਕੂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਉਪਰੰਤ ਅਰਦਾਸ ਬੇਨਤੀ ਕੀਤੀ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਅਤੇ ਸੂਬੇ ਦੇ ਮੀਤ ਪ੍ਰਧਾਨ ਸ੍ਰੀ ਰਾਜੇਸ਼ ਬਾਘਾ ਜੀ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਜੀਤ ਸਿੰਘ ਵੱਲੋਂ ਸਿਰਪਾਉ ਬਖਸ਼ਿਸ਼ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਦੇ ਸਾਰੇ ਅਹੁੱਦੇਦਾਰ ਸ਼੍ਰੀ ਅਰੁਣ ਸ਼ਰਮਾ ਜੀ ਮੈਂਬਰ ਪ੍ਰਦੇਸ਼ ਕਾਰਜਕਾਰਨੀ, ਰਾਜ ਕੁਮਾਰ ਜੋਗੀ ਮੰਡਲ ਪ੍ਰਧਾਨ ਪਤਾਰਾ, ਨਰਿੰਦਰ ਪਾਲ ਸਿੰਘ ਚੰਦੀ ਹਲਕਾ ਇੰਚਾਰਜ ਸ਼ਾਹ ਕੋਟ, ਸੰਦੀਪ ਵਰਮਾਂ ਜਿਲ੍ਹਾ ਜਰਨਲ ਸਕੱਤਰ, ਕਾਲਾ ਪਹਿਲਵਾਨ ਹਲਕਾ ਇੰਚਾਰਜ ਆਦਮਪੁਰ, ਪਰਸ਼ੋਤਮ ਗੋਗੀ ਸਕਤੱਰ ਓ.ਬੀ.ਸੀ.ਮੋਰਚਾ ਪੰਜਾਬ, ਮਨਜੀਤ ਸਿੰਘ ਬਿੱਲਾ ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਹੁਸਨ ਲਾਲ ਜਿਲ੍ਹਾ ਪ੍ਰਧਾਨ ਓ.ਬੀ.ਸੀ.ਮੋਰਚਾ, ਸਾਬਕਾ ਸਰਪੰਚ ਹਰਮੇਸ਼ ਪਾਲ, ਡਾ.ਜਸਵੀਰ ਕਲੇਰ, ਰਾਜ ਕੁਮਾਰੀ, ਬਲਵੀਰ ਪਾਲ, ਨਰੇਸ਼ ਹੀਰ, ਇੰਦਰਜੀਤ ਕਲੇਰ, ਪਰਮਜੀਤ ਬਾਘਾ, ਪਿਆਰਾ ਸਿੰਘ, ਜੀਵਨ ਪਾਲ, ਵਿਸ਼ਾਲ ਗੁਪਤਾ, ਇੰਦਰਜੀਤ ਮਹਿਤਾ, ਬਾਬਾ ਪਾਲਾ, ਸੰਤੋਖ ਸਿੰਘ, ਜਸਪਾਲ ਕੋਟਲੀ ਆਦਿ ਹਾਜ਼ਰ ਸਨ।
Wednesday, 24 April 2024
ਹੁਣ ਗੋਡੇ ਅਤੇ ਜੋੜਾਂ ਦੀਆਂ ਦਰਦਾਂ ਲਈ ਆਪ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ - ਡਾ. ਸਤਪਾਲ ਗੁਪਤਾ
ਜਲੰਧਰ, 24 ਅਪ੍ਰੈਲ ( ਬਿਊਰੌਂ ) - ਸਥਾਨਕ ਕਿਸ਼ਨਪੁਰਾ ਚੌਂਕ ਨੇੜੇ ਚੱਲ ਰਹੇ ਕਮਲ ਹਸਪਤਾਲ 'ਚ ਸਵੇਵਾਂ ਦੇ ਰਹੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਹਸਪਤਾਲ 'ਚ ਪੀ.ਆਰ.ਪੀ. ਅਤੇ ਪੀ.ਪੀ.ਟੀ. ਓਜ਼ੋਨ-ਥਰੈਪੀ, ਪਰੋਲੋ-ਥਰੈਪੀ ਜ਼ਰੀਏ ਬਿਨਾ ਜੋੜ ਬਦਲੇ, ਬਿਨਾ ਆਪ੍ਰੇਸ਼ਨ ਦੇ ਗੋਡਿਆਂ ਅਤੇ ਜੋੜਾਂ ਦੇ ਦਰਦਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਕੀਤੇ ਜਾ ਰਹੇ ਇਲਾਜ ਨਾਲ ਸਰਵਾਈਕਲ ਦੀ ਦਰਦ, ਕਮਰ-ਰੀਹ ਦੀ ਦਰਦ, ਡਿਸਕ ਦੀ ਤਕਲੀਫ਼, ਪੂਛਲ ਹੱਡੀ 'ਚ ਦਦਰ, ਮੋਢੇ ਦਾ ਜਾਮ ਹੋਣਾ ਜਿਹੀਆਂ ਸਮੱਸਿਆਵਾਂ 'ਚ ਵੀ ਮਰੀਜ਼ ਵੱਡੀ ਰਾਹਤ ਲੈ ਕੇ ਜਾ ਰਹੇ ਹਨ। ਡਾ. ਗੁਪਤਾ ਨੇ ਕਿਹਾ ਇਸ ਨਵੀਂ ਵਿਧੀ ਨਾਲ ਬਿਨਾ ਜੋੜ ਬਦਲੇ, ਬਿਨਾ ਆਪ੍ਰੇਸ਼ਨ ਦੇ ਇਲਾਜ ਕੀਤਾ ਜਾਂਦਾ ਹੈ, ਜਿਸ ਕਰਕੇ ਮਰੀਜ਼ ਨੂੰ ਬਹੁਤ ਘੱਟ ਖ਼ਰਚ 'ਚ ਦਰਦ ਤੋਂ ਅਰਾਮ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਜ ਨਾਲ ਗੱਠੀਏ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲਦੀ ਹੈ। ਡਾ. ਗੁਪਤਾ ਨੇ ਕਿਹਾ ਕਿ ਜੇ ਕੋਈ ਮਰੀਜ਼ ਇਸ ਆਧੁਨਿਕ ਇਲਾਜ ਦਾ ਲਾਭ ਲੈਣਾ ਚਾਹੁੰਦਾ ਹੈ, ਤਾਂ ਉਨ੍ਹਾਂ ਦੇ ਹਸਪਤਾਲ ਪਹੁੰਚ ਕੇ ਆਪਣੀ ਜਾਂਚ ਕਰਵਾ ਸਕਦਾ ਹੈ।
ਪਿੰਡ ਜੋਹਲਾ ਵਿਖੇ ਸੰਤ ਮਹਾਂਪੁਰਸ਼ਾਂ ਦੀ ਯਾਦ ‘ਚ ਹੋਏ ਮਹਾਨ ਗੁਰਮਤਿ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ
ਅਮਰਜੀਤ ਸਿੰਘ ਜੰਡੂ ਸਿੰਘਾ- ਪੰਜਾਬ ਦੇ ਉੱਘੇ ਧਾਰਮਿਕ ਅਸਥਾਨ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲ ਵਿਖੇ ਡੇਰੇ ਦੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਦੀ ਅਗਵਾਈ ਹੇਠ ਇਸ ਅਸਥਾਨ ਵਿਖੇ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਅਤੇ ਸੰਤ ਬਾਬਾ ਕਰਮ ਸਿੰਘ ਜੀ ਦੀ ਸਲਾਨਾ ਮਿੱਠੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਨਾਂ ਦੋਨਾਂ ਧਾਰਮਿਕ ਸ਼ਖਸ਼ੀਅਤਾਂ ਨੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਡੇ ਯਤਨ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ ਉਪਰੰਤ ਇਲਾਕੇ ਦੀ ਸੰਗਤ ਵੱਲੋਂ ਆਪਣੇ ਪਰਿਵਾਰਾਂ ਵਿੱਚ ਕੀਤੇ ਸਹਿਜਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਏ। ਉਪਰੰਤ ਕਰਵਾਏ ਗਏ ਕਥਾ ਕੀਰਤਨ ਸਮਾਗਮ ਵਿੱਚ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਬ੍ਰਹਮਜੋਤ ਸਿੰਘ ਜਲੰਧਰ ਵਾਲੇ, ਡਾਕਟਰ ਜਗਜੀਵਨ ਸਿੰਘ ਜਲੰਧਰ, ਬੀਬੀ ਕਵਲਜੀਤ ਕੌਰ ਕਵੀਸ਼ਰ ਬਾਬਾ ਬਕਾਲਾ, ਭਾਈ ਸਕੱਤਰ ਸਿੰਘ ਕਥਾਵਾਚਕ, ਭਾਈ ਜਸਵਿੰਦਰ ਸਿੰਘ, ਭਾਈ ਦਿਆਲ ਸਿੰਘ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤ ਦੇ ਸਨਮੁੱਖ ਪ੍ਰਸਿੱਧ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਾਈ ਭਗਵਾਨ ਸਿੰਘ ਜੋਹਲ ਨੇ ਮਹਾਂਪੁਰਸ਼ਾਂ ਦੇ ਜੀਵਨ ਦੌਰਾਨ ਪਾਏ ਯੋਗਦਾਨ ਦਾ ਵਰਣਨ ਵਿਸਥਾਰਪੂਰਬਕ ਸ਼ਬਦਾਂ ਵਿੱਚ ਕੀਤਾ। ਇਸ ਮੌਕੇ ਵੱਖ ਵੱਖ ਸੂਬਿਆਂ ਤੋਂ ਉੱਤਰਾਖੰਡ ਹਰਿਆਣਾ ਹਿਮਾਚਲ ਦਿੱਲੀ ਪੰਜਾਬ ਤੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਆਏ ਪਤਵੰਤਿਆਂ ਨੂੰ ਸੰਤ ਬਾਬਾ ਹਰਜਿੰਦਰ ਸਿੰਘ ਵੱਲੋਂ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਵਾਸੀ ਭਾਰਤੀਆਂ ਵੱਲੋਂ ਉਚੇਚੇ ਤੌਰ ਤੇ ਹਾਜ਼ਰੀ ਭਰੀ ਗਈ ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਨਜਿੰਦਰ ਸਿੰਘ ਜੌਹਲ ਨੇ ਨਿਭਾਈ।
ਇਸ ਮੌਕੇ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਇੰਸਪੈਕਟਰ ਰਣਜੀਤ ਸਿੰਘ, ਪ੍ਰੀਤਮ ਸਿੰਘ, ਪ੍ਰੋਫੈਸਰ ਮਨਜਿੰਦਰ ਸਿੰਘ ਜੌਹਲ ਤੇ ਹੋਰ ਸੇਵਾਦਾਰ ਹਾਜ਼ਰ ਸਨ।
Subscribe to:
Comments (Atom)
.jpg)



.jpg)