Wednesday, 29 December 2021
ਸ. ਨਿਰਮਲ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ 02 ਜਨਵਰੀ
ਆਦਮਪੁਰ (ਖ਼ਬਰਸਾਰ ਪੰਜਾਬ)- ਸ. ਨਿਰਮਲ ਸਿੰਘ ਗਿੱਲ ਜੋ ਕੈਨੇਡਾ ਵਿਖੇ 21 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 02-01-2022 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤਕ ਉਨ੍ਹਾਂ ਦੇ ਜੱਦੀ ਪਿੰਡ ਮੁੱਗੋਪੱਟੀ ਡਾਕਖਾਨਾ ਸਰਾਲਾਂ ਕਲਾਂ ਜਿਲ੍ਹਾ ਹੁਸ਼ਿਆਰਪੁਰ ਵਿਖੇ ਪਾਏ ਜਾਣਗੇ। ਉਨ੍ਹਾਂ ਦੀ ਅੰਤਿਮ ਅਰਦਾਸ ਦੇ ਸਬੰਧ ਚ 31 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 2 ਜਨਵਰੀ ਦਿਨ ਐਤਵਾਰ ਨੂੰ ਪਾਏ ਜਾਣਗੇ। ਜਰਨੈਲ ਸਿੰਘ ਬਾਕਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਬਲਾਕ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਕਰੀਬੀ ਰਿਸ਼ਤੇਦਾਰ ਸੱਜਣ ਮਿੱਤਰਾ ਨੂੰ ਅੰਤਿਮ ਅਰਦਾਸ ਚ ਸਮੇਂ ਤੇ ਪਹੁੰਚਣ ਦੀ ਬੇਨਤੀ ਕੀਤੀ ਹੈ।
Tuesday, 28 December 2021
ਪੁਸਤਕਾਂ ਲੋਕ-ਅਰਪਣ ਤੇ ਸਨਮਾਨ ਸਮਾਰੋਹ
ਚੰਡੀਗੜ੍ (ਪ੍ਰੀਤਮ ਲੁਧਿਆਣਵੀ), 27 ਦਸੰਬਰ, 2021 : ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਫੇਸ-6 ਮੁਹਾਲੀ ਵਿਖੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਯ’ੋਗਦਾਨ ਪਾਉਣ ਵਾਲੀਆਂ 11 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਗੀਤਕਾਰ ਸ੍ਰ. ਸ਼ਮਸ਼ੇਰ ਸਿੰਘ ਪਾਲ, ਪ੍ਰਿੰ. ਬਲਬੀਰ ਛਿੱਬਰ ਜੀ ਨੂੰ, ‘ਮਾਣ ਪੰਜਾਬ ਦਾ ਅਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ) ਨੂੰ, ‘ਮਹਿਕ ਪੰਜਾਬ ਦੀ ਅਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਅਵਾਰਡ-21’, ਸਵ: ਗੁਲਜਾਰ ਸਿੰਘ ਗੁਰੂ ਜੀ (ਤਿੰਨ ਪੁਸਤਕਾਂ ਰਿਲੀਜ) ਨੂੰ ‘ਐਮ ਐਸ ਰੰਧਾਵਾ ਐਵਾਰਡ-2021’ (ਜੋ ਉਨ੍ਹਾਂ ਦੀ ਬੇਟੀ ਗੁਰਪ੍ਰੀਤ ਲਹਿਰਾ ਖਾਨਾ ਨੂੰ ਸੌਂਪਿਆ ਗਿਆ), ਐਮ. ਐਸ. ਕਲਸੀ ਜੀ (ਦੋ ਪੁਸਤਕਾਂ ਰਿਲੀਜ) ਨੂੰ ‘ਗਿਆਨੀ ਦਿੱਤ ਸਿੰਘ ਅਵਾਰਡ-2021, ਅਸ਼ੋਕ ਟਾਂਡੀ ਜੀ (ਪੁਸਤਕ ਰਿਲੀਜ) ਨੂੰ ‘ਬ੍ਰਿਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ) ਨੂੰ ‘ਪੰਜਾਬੀ ਮਾਂ-ਬੋਲੀ ਦਾ ਸਪੂਤ ਅਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ) ਨੂੰ ‘ਦੀਪਕ ਜੈਤੋਈ ਐਵਾਰਡ-2021’ (ਜੋ ਮਿਸਜ ਕਮਲੇਸ਼ ਹੁਸ਼ਿਆਰਪੁਰੀ ਜੀ ਨੂੰ ਸੌਂਪਿਆ ਗਿਆ), ਦੇਕੇ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਕਰਨ ਦੀਆਂ ਰਸਮਾਂ ਮੈਡਮ ਓਸ਼ਾ ਆਰ ਸ਼ਰਮਾ ਆਈ ਏ ਐਸ (ਸੇਵਾ ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲ੍ਹਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਪ੍ਰਧਾਨਗੀ ਮੰਡਲ ਵੱਲੋਂ ਬੜੀ ਰੀਝ ਨਾਲ ਨਿਭਾਈਆਂ ਗਈਆਂ। ਸਟੇਜ-ਸਕੱਤਰ ਦੀ ਭੂਮਿਕਾ ਸਟੇਜਾਂ ਦੇ ਧਨੀ ਸ੍ਰੀ ਕ੍ਰਿਸ਼ਨ ਰਾਹੀ (ਨੈਸ਼ਨਲ ਅਵਾਰਡੀ) ਜੀ ਵੱਲੋਂ ਬਾ-ਖੂਬੀ ਨਿਭਾਈ।
ਇਸ ਸਮਾਗਮ ਦੌਰਾਨ ਇਸ ਸੰਸਥਾ ਦਾ 273 ਕਲਮਾਂ ਦਾ ਸਾਂਝਾ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਵੀ ਰਿਲੀਜ ਕਰਦਿਆਂ ਇਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਕਲਮਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਪ੍ਰਧਾਨਗੀ ਮੰਡਲ ਤੇ ਸਨਮਾਨਿਤ ਸ਼ਖ਼ਸੀਅਤਾਂ ਦੇ ਨਾਲ-ਨਾਲ ਰਾਜੂ ਨਾਹਰ, ਸੁਰਿੰਦਰ ਜੱਕੋਪੁਰੀ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ. ਮੁਸਾਫਿਰ, ਕੋਮਲਪ੍ਰੀਤ ਕੌਰ, ਗੁਰਮੀਤ ਸਿੰਘ ਪਾਲ, ਸੰਗੀਤਾ ਪੁਖਰਾਜ ਐਡਵੋਕੇਟ, ਜਸਵੰਤ ਸਿੰਘ ਖਾਨਪੁਰੀ, ਜਰਨੈਲ ਹਸਨਪੁਰੀ, ਰਘੁਬੀਰ ਟੋਨੀ ਤੇ ਜਸ਼ਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੁਲ ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪਨ ਹੋਇਆ, ਜਿਸਦੀ ਪੰਜਾਬ ਭਰ ਵਿਚ ਖੂਬ ਚਰਚਾ ਹੈ।
ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਨੇ ਖੂਬ ਸਾਹਿਤਕ ਰੰਗ ਬੰਨਿਆ
ਚੰਡੀਗੜ, (ਪ੍ਰੀਤਮ ਲੁਧਿਆਣਵੀ), 28 ਦਸੰਬਰ, 2021 : ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੀ ਮਾਸਿਕ ਇਕੱਤਰਤਾ ਯਤਿੰਦਰ ਕੌਰ ਮਾਹਲ, ਸ: ਹਰਨਾਮ ਸਿੰਘ ਡੱਲਾ, ਸੁਰਜੀਤ ਸਿੰਘ ਜੀਤ ਅਤੇ ਸ੍ਰੀ ਪਵਨ ਮੁੰਤਜ਼ਿਰ ਦੇ ਪ੍ਰਧਾਨਗੀ ਮੰਡਲ ਹੇਠ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਕਰਵਾਈ ਗਈ। ਇਕੱਤਰਤਾ ਤੋਂ ਪਹਿਲਾਂ ਵਿਛੜ ਚੁੱਕੇ ਸਾਹਿਤਕਾਰਾਂ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਰੂ-ਬ-ਰੂ ਦੌਰਾਨ ਸ: ਹਰਨਾਮ ਸਿੰਘ ਡੱਲਾ ਵੱਲੋਂ ‘ਮਜ਼ਦੂਰ ਵਰਗ ਸਮਾਜ ਦੀ ਨੀਂਹ’ ਵਿਸ਼ੇ ’ਤੇ ਛੇੜੀ ਚਰਚਾ ਵਿੱਚ ਭਾਗ ਲੈਂਦਿਆਂ ਸ: ਹਰਨਾਮ ਸਿੰਘ ਡੱਲਾ, ਪਵਨ ਮੁੰਤਜ਼ਿਰ, ਮੇਵਾ ਸਿੰਘ ਪੁਰਖਾਲੀ ਅਤੇ ਯਤਿੰਦਰ ਮਾਹਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸ: ਹਰਨਾਮ ਸਿੰਘ ਡੱਲਾ ਨੇ ਕਵਿਤਾਵਾਂ ਰਾਹੀਂ ਖੂਬ ਰੰਗ ਬੰਨਿਆ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਬੀਬੀ ਨਿਰਵੈਰ ਕੌਰ, ਅਰਸ਼ਦੀਪ, ਸੁਰਜੀਤ ਮੰਡ, ਲਾਭ ਸਿੰਘ ਚਤਾਮਲੀ, ਸਤਵਿੰਦਰ ਮਡੌਲਵੀ, ਮਨਜਿੰਦਰ ਸਿੰਘ ਖਰੜ, ਅਜਮੇਰ ਸਿੰਘ ਫ਼ਿਰੋਜ਼ਪੁਰੀ ਅਤੇ ਸ: ਹਰਨੇਕ ਸਿੰਘ ਖਰੜ ਨੇ ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ। ਸੰਤ ਸਤਿੰਦਰਪਾਲ ਸਿੰਘ (ਰਿਟਾ : ਪ੍ਰਿੰ . ਸਰਕਾਰੀ ਕਾਲਜ ਰੋਪੜ) ਵੱਲੋਂ ਵਿਚਾਰਾਂ ਦੀ ਸਾਂਝ ਪਾਈ ਗਈ।
ਟਰੱਸਟ ਵੱਲੋਂ ਸ: ਹਰਨਾਮ ਸਿੰਘ ਡੱਲਾ ਨੂੰ ਨੌਵਾਂ ਬੀਬੀ
ਕਿਰਪਾਲ ਕੌਰ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਯਤਿੰਦਰ
ਕੌਰ ਮਾਹਲ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਗੁਰਪਾਲ ਸਿੰਘ ਅਤੇ ਸ੍ਰੀ ਤੇਜਿੰਦਰ ਚੋਪੜਾ ਵਿਸ਼ੇਸ਼ ਤੌਰ
ਤੇ ਹਾਜ਼ਰ ਰਹੇ।
ਸਮਾਜ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ, ਦਲਵਿੰਦਰ ਸਿੰਘ ਪਰਮਾਰ UK
ਲੁਧਿਆਣਾ (ਖ਼ਬਰਸਾਰ ਪੰਜਾਬ)- ਪਿੰਡ ਮਾਇੳਪੱਟੀ ਜ਼ਿਲਾ ਕਪੂਰਥਲਾ ਦੇ ਵਸਨੀਕ ਦਲਵਿੰਦਰ ਸਿੰਘ ਪਰਮਾਰ U.K ਵੱਲੋਂ ਆਪਂਣੇ ਪਿੰਡ ਵਿੱਚ ਰਹਿੰਦੇ ਲੋੜਵੰਦ ਮਰੀਜ਼ਾਂ ਲਈ ਡਿਸਪੈਂਸਰੀ ਖੋਲਣ ਲਈ 60 ਹਜ਼ਾਰ ਰੁਪਏ ਦੀ ਸੇਵਾ ਪਿੰਡ ਵਾਸੀਆਂ ਲਈ ਭੇਜੀ ਹੈ ਰਵਿੰਦਰ ਸਿੰਘ ਸਰੋਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੇਵਾ ਨਾਲ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਜਰੂਰੀ ਇਲਾਜ ਵਾਸਤੇ (FIRST AID) ਦਿੱਤਾ ਜਾ ਸਕੇਗਾ। ਊਨਾ ਕਿਹਾ ਦਲਵਿੰਦਰ ਸਿੰਘ ਪਰਮਾਰ U.K ਸਮੇ-ਸਮੇ ਤੇ ਸਮਾਜ ਸੇਵਾ ਦੇ ਕੰਮ ਚ ਆਪਣਾ ਬੰਦਾ ਜੋਗਦਾਨ ਪਾਉਂਦੇ ਰਹਿੰਦੇ ਹਨ।
ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਤੋੜਿਆ ਗੱਠਜੋੜ
ਲਾਇਨਜ਼ ਕਲੱਬ ਆਦਮਪੁਰ ਵਲੋਂ ਲਗਾਏ ਜਾ ਰਹੇ ਆਪਰੇਸ਼ਨ ਕੈਂਪਾਂ ਹਰ ਕੋਈ ਲਾਭ ਉਠਾਵੇ, ਪ੍ਰਧਾਨ ਮਨਮੋਹਨ ਸਿੰਘ ਬਾਬਾ
ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਅਧੀਨ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਆਪਰੇਸ਼ਨ ਕੈਂਪ ਸਮਾਪਤ
315 ਮਰੀਜਾਂ ਦੇ ਹੋਏ ਸਫ਼ਲ ਆਪਰੇਸ਼ਨ
ਮਹਿੰਦਰ ਸਿੰਘ ਕੇ.ਪੀ ਵੱਲੋਂ ਹਸਪਤਾਲ ਵਿਖੇ ਸੋਲਰ ਸਿਸਟਮ ਲਈ ਕਰੀਬ ਨੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਆਦਮਪੁਰ 27 ਦਸੰਬਰ (ਹਰਦੀਪ ਸਿੰਘ, ਬਲਬੀਰ ਕਰਮ, ਅਮਰਜੀਤ ਸਿੰਘ)-ਲਾਇਨਜ਼ ਆਈ ਹਸਪਤਾਲ ਆਦਮਪੁਰ ਵੱਲੋਂ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰੱਸਟ ਅਤੇ ਸਿਹਤ ਵਿਭਾਗ ਜਲੰਧਰ ਦੇ ਸਹਿਯੋਗ ਨਾਲ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਚਲਾਈ ਮੋਤੀਆ ਮੁਕਤ ਪੰਜਾਬ ਮੁਹਿੰਮ ਅਧੀਨ 7 ਰੋਜ਼ਾ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ ਪੁੱਜੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲਾਇਨਜ਼ ਕਲੱਬ ਦੇ ਸਾਬਕਾ ਗਵਰਨਰ ਪਿ੍ਸ ਵਰਮਾਂ, ਐਨ.ਆਰ.ਆਈ ਰਫੀ ਚੱਠਾ, ਐਨ.ਆਰ.ਆਈ ਅਮਿਤ ਪੌਲ ਹਾਜ਼ਰ ਰਹੇ। ਇਸ ਪੁੱਜੇ ਸਾਰੇ ਮਹਿਮਾਨਾਂ ਅਤੇ ਸਭਨਾਂ ਨੂੰ ਜੀ ਆਇਆਂ ਆਖਦਿਆਂ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਇਸ ਸਾਲ ਵਿੱਚ ਇਹ ਦੂਜਾ ਫ੍ਰੀ ਅੱਖਾਂ ਦਾ ਮੈਗਾ ਆਪਰੇਸ਼ਨ ਕੈਂਪ ਹੈ। ਜਿਸ ਵਿੱਚ 315 ਮਰੀਜਾਂ ਦੇ ਸਫਲ ਆਪਰੇਸ਼ਨ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕੀਤੇ ਗਏ ਹਨ। ਇਸ ਮੌਕੇ ਮਹਿੰਦਰ ਸਿੰਘ ਕੇ.ਪੀ ਨੇ ਕਿਹਾ ਕਿ ਉਹ ਹਸਪਤਾਲ ਦੀ ਸ਼ੁਰੂਆਤ ਤੋਂ ਇਸ ਸੰਸਥਾ ਨਾਲ ਜੁੱੜੇ ਹੋਏ ਹਨ ਤੇ ਲਗਾਤਾਰ ਅੱਖਾਂ ਦੇ ਖੇਤਰ ਵਿੱਚ ਇਹ ਹਸਪਤਾਲ ਜਰੂਰਮੰਦ ਲੋਕਾਂ ਦੀ ਰੋਸ਼ਨੀ ਦੁਬਾਰਾ ਲਿਆ ਕੇ ਸੇਵਾ ਦਾ ਵੱਡਾ ਕੇਂਦਰ ਬਣ ਚੁੱਕਿਆ ਹੈ ਅਤੇ ਅੱਜ ਮੁੱਖ ਮੰਤਰੀ ਵੱਲੋ ਮੋਤੀਆ ਮੁਕਤ ਅਭਿਆਨ ਵਿੱਚ ਵੀ ਵੱਡਾ ਯੋਗਦਾਨ ਪਾਉਣਾ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਉਨਾਂ ਹਸਪਤਾਲ ਵਿੱਚ ਸੋਲਰ ਸਿਸਟਮ ਲਗਵਾਉਣ ਲਈ ਕਰੀਬ 9 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਵਿਸ਼ੇਸ਼ ਮਹਿਮਾਨ ਲਾਇਨ ਪਿ੍ਰੰਸ ਵਰਮਾਂ ਨੇ ਕਿਹਾ ਕਿ ਆਦਮਪੁਰ ਲਾਇਨਜ਼ ਕਲੱਬ ਅੱਖਾਂ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਦੇ ਪੂਰੇ ਲਾਇਨਜ਼ ਇੰਟਰਨੈਸ਼ਨਲ ਦੀ ਸ਼ਾਨ ਬਣ ਚੁੱਕਾ ਹੈ। ਐਨ.ਆਰ.ਆਈ ਅਮਿਤ ਪੌਲ ਨੇ ਕਿਹਾ ਕਿ ਸੰਸਥਾਵਾਂ ਵਿਦੇਸ਼ਾਂ ਵਿੱਚ ਵੀ ਹਨ ਪਰ ਆਦਮਪੁਰ ਵਿਖੇ ਅੱਖਾਂ ਦੇ ਖੇਤਰ ਅੰਦਰ ਜਿਵੇਂ ਆਮ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਆਪਣੇ ਆਪ ਵਿਚ ਮਿਸਾਲ ਹੈ। ਇਸ ਮੌਕੇ ਚੇਅਰਮੈਨ ਦਸ਼ਵਿੰਦਰ ਚਾਂਦ ਅਤੇ ਡਾ. ਸਤਿੰਦਰਪਾਲ ਸਿੰਘ ਨੇ ਕਿਹਾ ਕਿ ਉਨਾਂ ਨੂੰ ਇਸ ਸੇਵਾ ਅੰਦਰ ਸਭ ਤੋਂ ਵੱਡੀ ਖੁਸ਼ੀ ਉਸ ਵੇਲੇ ਮਿਲਦੀ ਹੈ ਜਦ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਮਰੀਜ਼ ਨਵੀਂ ਰੋਸ਼ਨੀ ਨੂੰ ਵੇਖ ਖੁਸ਼ ਹੁੰਦਾ ਹੈ ਅਤੇ ਸਾਰੀ ਸੰਸਥਾਂ ਨੂੰ ਅਸੀਸ ਦਿੰਦਾ ਹੈ ਉਨਾਂ ਦੀ ਨਜ਼ਰ ਵਿਚ ਇਹੋ ਸਭ ਤੋਂ ਵੱਡੀ ਕਮਾਈ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਅਮਿਤ ਪੌਲ (ਆਕਾਸ਼ਦੀਪ), ਬਲਾਕ ਕਾਂਗਰਸ ਪ੍ਰਧਾਨ ਰਣਦੀਪ ਸਿੰਘ ਰਾਣਾ, ਕੋਂਸਲਰ ਭੁਪਿੰਦਰ ਸਿੰਘ ਭਿੰਦਾ, ਕੌਂਸਲਰ ਜੋਗਿੰਦਰ ਪਾਲ, ਜਤਿੰਦਰ ਆਵਲ, ਅਜੇ ਸ਼ਿੰਗਾਰੀ, ਵਰੁਣ ਚੋਡਾ, ਨਿਰਮਲ ਸਿੰਘ ਬਾਂਸਲ, ਰਾਜ ਕੁਮਾਰ ਪੌਲ ਸਾਬਕਾ ਪ੍ਰਧਾਨ ਲਾਇਨਜ਼ ਕਲੱਬ ਆਦਮਪੁਰ ਅਤੇ ਚੇਅਰਮੈਨ ਜਾਗਿ੍ਰਤੀ ਕਲੱਬ ਆਦਮਪੁਰ, ਰੋਟਰੀ ਕਲੱਬ ਦੇ ਪ੍ਰਧਾਨ ਸੰਜੀਵ ਗੁਪਤਾ, ਲਾਇਨਜ਼ ਕਲੱਬ ਦੇ ਜ਼ੋਨ ਚੇਅਰਮੈਨ ਖੜਕ ਸਿੰਘ, ਹਰਦੀਪ ਸਿੰਘ ਧੰਮੀ, ਰਾਜ਼ੀਵ ਸਿੰਗਲਾ, ਸਤਪਾਲ ਬਜਾਜ ਸਮਾਜ ਸੇਵਕ, ਜਗਦੀਸ਼ ਪਸਰੀਚਾ ਐਮ.ਡੀ ਇੰਪੀਰੀਅਲ ਸਕੂਲ, ਵਿਨੋਧ ਬੂਟੀ, ਰਾਜਿੰਦਰ ਵਰਮਾਂ, ਸੁਖਦੇਵ ਸਿੰਘ ਰੂਪਰਾ, ਹਰਮੇਸ਼ ਲਾਲ, ਗੁਲਸ਼ਨ ਵਰਮਾਂ, ਅਮਿ੍ਰਤਪਾਲ ਸਿੰਘ, ਹਰਿੰਦਰ ਸਿੰਘ ਬਾਂਸਲ, ਅਮਰਜੀਤ ਸਿੰਘ ਭੋਗਪੁਰੀਆ, ਹਰਵਿੰਦਰ ਸਿੰਘ ਪ੍ਰਹਾਰ, ਸੰਦੀਪ ਕੁਮਾਰ, ਤਜਿੰਦਰ ਵਰਮਾਂ ਅਤੇ ਹੋਰ ਹਾਜਿਰ ਸਨ।
Monday, 27 December 2021
ਹੱਥੀ ਲੋਕ ਸੇਵਾ ਕਰਕੇ ਮੇਰੇ ਮੰਨ ਨੂੰ ਸਕੂਨ ਮਿਲਦਾ ਹੈ, ਅਮਿਤ ਕੁਮਾਰ ਪੋਲ
ਸਮਾਜ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਲਾਇਨਜ਼ ਕਲੱਬ ਆਦਮਪੁਰ ਵਲੋਂ ਅਮਿਤ ਕੁਮਾਰ ਪੋਲ ਦਾ ਵਿਸ਼ੇਸ਼ ਸਨਮਾਨ
ਆਦਮਪੁਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਲਾਇਨਜ਼ ਕਲੱਬ ਆਦਮਪੁਰ ਵਲੋਂ ਸਮਾਜ ਸੇਵਾ ਤਹਿਤ ਕੀਤੇ ਜਾ ਰਹੇ ਕਾਰਜਾਂ ਵਿੱਚ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਪ੍ਰਦਾਨ ਕਰਵਾਉਣ ਲਈ ਆਪਰੇਸ਼ਨ ਕੈਂਪ ਲਗਾਉਣਾਂ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਾਇਨਜ਼ ਕਲੱਬ ਆਦਮਪੁਰ ਦੇ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਸ਼੍ਰੀ ਅਮਿਤ ਕੁਮਾਰ ਪੋਲ ਪੁੱਤਰ ਸ਼੍ਰੀ ਰਾਜ ਕੁਮਾਰ ਪੋਲ ਨੇ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਚੇਅਰਮੈਨ ਦਸ਼ਵਿੰਦਰ ਚਾਂਦ, ਪ੍ਰਧਾਨ ਮਨਮੋਹਨ ਸਿੰਘ ਬਾਬਾ, ਕੈਸ਼ੀਅਰ ਅਮਰਜੀਤ ਸਿੰਘ, ਹਰਵਿੰਦਰ ਸਿੰਘ ਪਰਹਾਰ, ਕਰਨਲ ਮੋਹਨ ਲਾਲ ਸ਼ਾਰਦਾ ਦੀ ਦੇਖਰੇਖ ਹੇਠ ਸਮੂਹ ਮੈਂਬਰਾਂ ਵਲੋਂ ਲਾਇਨਜ਼ ਕਲੱਬ ਆਦਮਪੁਰ ਟੀਮ ਵਲੋਂ ਸਾਰੀਆਂ ਸੇਵਾਵਾਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈਆਂ ਜਾ ਰਹੀਆਂ ਹਨ। ਲਾਇਨਜ਼ ਕਲੱਬ ਆਦਮਪੁਰ ਵਲੋਂ ਲਗਾਏ ਗਏ ਅੱਖਾਂ ਦੇ ਆਪਰੇਸ਼ਨ ਕੈਂਪ ਦੋਰਾਨ ਮੁੱਖ ਮਹਿਮਾਨ ਵਜੋਂ ਸ਼੍ਰੀ ਮਹਿੰਦਰ ਸਿੰਘ ਕੇ.ਪੀ ਚੇਅਰਮੈਨ ਪੰਜਾਬ ਟੈਕਨੀਕਲ ਐਜ਼ੂਕੇਸ਼ਨ ਬੋਰਡ, ਸਟਾਰ ਮਹਿਮਾਨ ਰਫੀ ਚੱਠਾ ਪੁੱਜੇ। ਇਸ ਮੌਕੇ ਅਮਿਤ ਕੁਮਾਰ ਪੋਲ ਨੇ ਕਿਹਾ ਪੋਲ ਪਰਿਵਾਰ ਜਿਥੇ ਪਹਿਲਾ ਲਾਇਨਜ਼ ਕਲੱਬ ਆਦਮਪੁਰ ਅਤੇ ਹੋਰ ਕਲੱਬਾਂ ਦਾ ਸਮੇਂ-ਸਮੇਂ ਸਿਰ ਸਾਥ ਦਿੰਦਾ ਆ ਰਿਹਾ ਹੈ ਉਥੇ ਆਦਮਪੁਰ ਦੀ ਬੇਹਤਰੀ ਲਈ ਹੋਰ ਵੱਧ ਤੋਂ ਵੱਧ ਸਾਥ ਦੇਵੇਗਾ। ਅਮਿਤ ਕੁਮਾਰ ਪੋਲ ਨੇ ਕਿਹਾ ਉਹ ਕੁਝ ਸਮੇਂ ਵਿੱਚ ਹੀ ਆਪ ਖੁੱਦ ਆਪਣੇ ਹੱਥੀ ਲੋਕ ਸੇਵਾ ਤਹਿਤ ਸੇਵਾਵਾਂ ਨਿਭਾਉਣਗੇ ਅਤੇ ਇਹ ਸੇਵਾਵਾਂ ਜਲਦ ਆਦਮਪੁਰ ਵਿੱਚ ਸ਼ੁਰ ਕੀਤੀਆਂ ਜਾਣਗੀਆਂ। ਜਿਕਰਯੋਗ ਹੈ ਕਿ ਸ਼੍ਰੀ ਅਮਿਤ ਕੁਮਾਰ ਪੋਲ ਆਦਮਪੁਰ ਦੇ ਉੱਘੇ ਸਮਾਜ ਸੇਵਕ ਸ਼੍ਰੀ ਰਾਜ ਕੁਮਾਰ ਪੋਲ ਦੇ ਸਪੁੱਤਰ ਹਨ ਜੋ ਕਿ ਪਿਛਲੇ ਕਰੀਬ 20 ਸਾਲਾਂ ਤੋਂ ਕਨੇਡਾ ਦੀ ਧਰਤੀ ਤੇ ਰਹਿ ਕੇ ਆਦਮਪੁਰ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਪਾਉਦੇ ਰਹਿੰਦੇ ਹਨ।
ਪਿੰਡ ਧੋਗੜੀ ਵਿਖੇ ਮਾਤਾ ਪ੍ਰੀਤਮ ਕੌਰ ਜੀ ਨੂੰ ਸ਼ਰਧਾਜ਼ਲੀਆਂ ਭੇਟ
ਜਲੰਧਰ (ਹਰਦੀਪ ਸਿੰਘ, ਅਮਰਜੀਤ ਸਿੰਘ)-ਪਿੰਡ ਧੋਗੜੀ ਦੇ ਵਸਨੀਕ ਬਲਵਿੰਦਰ ਸਿੰਘ ਚੀਮਾ, ਮਹਿੰਦਰ ਸਿੰਘ ਚੀਮਾ ਦੇ ਸਤਿਕਾਰਯੋਗ ਮਾਤਾ ਪ੍ਰੀਤਮ ਕੌਰ ਪਤਨੀ ਸਵ. ਸੰਤ ਅਵਤਾਰ ਸਿੰਘ ਚੀਮਾ ਪਿੰਡ ਧੋਗੜੀ (ਜਲੰਧਰ) ਜੋ ਕਿ ਬੀਤੀ 17 ਦਸੰਬਰ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੇ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਦੀ ਰਸਮ ਪਿੰਡ ਧੋਗੜੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਜਿਸਦੇ ਸਬੰਧ ਵਿੱਚ ਗੁਰੂ ਘਰ ਵਿੱਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਰਾਗੀ ਭਾਈ ਧਰਮਵੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਭਾਈ ਰੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ, ਸੰਤ ਬਲਕਾਰ ਸਿੰਘ ਗੁ. ਸੰਤਾਂ ਦਾ ਨੁਸ਼ਿਹਰਾ ਮੱਝਾਂਸਿੰਘ, ਕਥਾ ਵਾਚਕ ਭਾਈ ਲਖਵੀਰ ਸਿੰਘ ਧੋਗੜੀ ਵਲੋਂ ਸੰਗਤਾਂ ਨੂੰ ਬੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਚੀਮਾ ਪਰਿਵਾਰ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਮਾਤਾ ਪ੍ਰੀਤਮ ਕੌਰ ਦੀ ਅੰਤਿਮ ਅਰਦਾਸ ਮੌਕੇ ਬਲਵਿੰਦਰ ਸਿੰਘ ਚੀਮਾ, ਬਲਜੀਤ ਕੌਰ ਪਤਨੀ ਸਵ. ਸੂਬੇਦਾਰ ਮੇਜਰ ਕੁਲਜਿੰਦਰ ਸਿੰਘ, ਮਹਿੰਦਰ ਸਿੰਘ, ਦਲੀਪ ਸਿੰਘ ਘੁੰਮਣ, ਰਛਪਾਲ ਸਿੰਘ ਘੁੰਮਣ, ਇਕਬਾਲ ਸਿੰਘ ਘੁੰਮਣ, ਸਵ. ਚੰਨਣ ਸਿੰਘ ਘੁੰਮਣ ਪਰਿਵਾਰ, ਹਰਦੀਪ ਸਿੰਘ ਚੀਮਾ, ਅਮਿ੍ਰਤ ਸਿੰਘ ਚੀਮਾ, ਸੁਖਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ, ਜਸਪਿੰਦਰ ਸਿੰਘ ਯੂ.ਐਸ.ਏ, ਮਨਜੋਤ ਸਿੰਘ, ਹਰਨੇਕ ਸਿੰਘ ਕਨੇਡਾ, ਟਿੱਮਅਵਤਾਰ ਚੀਮਾ ਜਰਮਨ, ਲਿਉਨ ਸਿੰਘ ਚੀਮਾ ਜਰਮਨ, ਬਲਜਿੰਦਰ ਸਿੰਘ, ਗੁਰਦੇਵ ਸਿੰਘ ਬਾਜਵਾ ਯੂ.ਐਸ.ਏ ਤੋਂ ਇਲਾਵਾ ਸਾਬਕਾ ਸਰਪੰਚ ਰਜਿੰਦਰ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਪ੍ਰੱਬਜੋਤ ਸਿੰਘ ਜੋਤੀ ਜਥੇਦਾਰ, ਦਲਜੀਤ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ ਅਤੇ ਹੋਰ ਸੰਗਤਾਂ ਹਾਜ਼ਰ ਸਨ।
Sunday, 26 December 2021
ਜੰਡੂ ਸਿੰਘਾ ਵਿਖੇ ਇੰਸਪੈਕਟਰ ਹਰਮੇਸ਼ ਲਾਲ ਨੂੰ ਸ਼ਰਧਾਜ਼ਲੀਆਂ ਭੇਟ
ਸਵ ਗਾਇਕ ਮੇਜਰ ਰਾਜਸਥਾਨੀ ਦੀ ਯਾਦ ਵਿੱਚ ਕਰਵਾਇਆ ਸੱਭਿਆਚਾਰਕ ਮੇਲਾ
ਚੰਡੀਗੜ, (ਪ੍ਰੀਤਮ ਲੁਧਿਆਣਵੀ), 21 ਦਸੰਬਰ, 2021 : ਮਲੋਟ ਨੇੜੇ ਪਿੰਡ ਮੱਲ ਕਟੋਰਾ ਵਿਖੇ ਸਵ ਗਾਇਕ ਮੇਜਰ ਰਾਜਸਥਾਨੀ ਦੀ ਯਾਦ ਨੂੰ ਤਾਜਾ ਕਰਦਿਆਂ ਉਨਾਂ ਦੇ ਪ੍ਰਸ਼ੰਸਕਾਂ, ਸਰੋਤਿਆਂ ਅਤੇ ਕਰੀਬੀ ਦੋਸਤਾਂ- ਮਿੱਤਰਾਂ ਵੱਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਨੂੰ ਨੇਪਰੇ ਚਾੜਨ ਵਿੱਚ ਪ੍ਰਧਾਨ ਅਮਨਦੀਪ ਸਿੰਘ, ਪ੍ਰਬੰਧਕ ਬੋਹੜ ਰਾਜਸਥਾਨੀ ਅਤੇ ਮੇਜਰ ਰਾਜਸਥਾਨੀ ਦਾ ਬੇਟਾ ਨਵਜੋਤ ਬੁੱਟਰ ਅਤੇ ਸਮੂਹ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਸ ਮੇਲੇ ਵਿੱਚ ਬਹੁਤ ਹੀ ਪ੍ਰਸਿੱਧ ਗਾਇਕਾਂ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ, ਜਿਨਾਂ ਵਿੱਚ ਪੰਜਾਬੀ ਗਾਇਕ ਜੋੜੀ ਸੁੱਚਾ ਚਮਕੀਲਾ ਤੇ ਬੀਬਾ ਮਨਜੋਤ, ਬਾਦਲ ਰਾਜਸਥਾਨੀ, ਗਾਇਕਾ ਗੁਰਜੀਤ ਤਲਵੰਡੀ ਸਾਬੋ, ਗਾਇਕਾ ਜੋਤੀ ਰਾਜਸਥਾਨੀ, ਬਬਲੀ ਖੋਸਾ, ਰਣਜੀਤ ਰਾਜਸਥਾਨੀ, ਤਰਸੇਮ ਹੀਰਾ, ਗਾਇਕ ਏ ਐਸ ਧਾਈਵਾਲ, ਗਾਇਕ ਜੀਵਨ ਮਲਕਾਣਾ ਅਤੇ ਗੀਤਕਾਰ ਜਗਦੇਵ ਭੂੰਦੜ ਵੀ ਹਾਜਰ ਹੋਏ। ਪਹੁੰਚੇ ਹੋਏ ਕਲਾਕਾਰਾਂ ਨੇ ਆਪੋ-ਆਪਣੇ ਗੀਤਾਂ ਨਾਲ ਸਵਰਗਵਾਸੀ ਗਾਇਕ ਮੇਜਰ ਰਾਜਸਥਾਨੀ ਨੂੰ ਸਰਧਾਂਜਲੀ ਦਿੱਤੀ।
ਲੋਕ-ਗਾਇਕਾ ਬੀਬਾ ਨਵਪ੍ਰੀਤ ਸੰਧੂ ਨੂੰ ਇੰਟਰਨੈਸ਼ਨਲ ਲੋਕ ਕਲਾ ਮੰਚ (ਰਜਿ:) (ਐਚ) ਪੰਜਾਬ ਦਾ ਮੁਹਾਲੀ ਸ਼ਹਿਰ ਤੋਂ ਚੇਅਰਮੈਨ ਨਿਯੁਕਤ ਕੀਤਾ
ਚੰਡੀਗੜ, (ਪ੍ਰੀਤਮ ਲੁਧਿਆਣਵੀ), 22 ਦਸੰਬਰ, 2021 : ਇੰਟਰਨੈਸ਼ਨਲ ਲੋਕ ਕਲਾ ਮੰਚ (ਰਜਿ:) (ਐਚ) ਪੰਜਾਬ ਦੇ ਕੌਮੀ ਪ੍ਰਧਾਨ ਸ੍ਰੀ ਹਾਕਮ ਬਖਤੜੀ ਵਾਲਾ ਜੀ ਨੇ ਪ੍ਰਸਿੱਧ ਲੋਕ-ਗਾਇਕਾ ਬੀਬਾ ਨਵਪ੍ਰੀਤ ਸੰਧੂ ਨੂੰ ਉਨਾਂ ਦੇ ਸੱਭਿਆਚਾਰਕ ਰੁੱਤਬੇ ਨੂੰ ਦੇਖਦਿਆਂ ਹੋਇਆਂ ਮੁਹਾਲੀ ਸ਼ਹਿਰ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਅਜਿਹਾ ਕਰਨ ਨਾਲ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਗੀਤ-ਸੰਗੀਤ ਹਲਕਿਆਂ ਵਿਚ ਬੀਬਾ ਨਵਪ੍ਰੀਤ ਸੰਧੂ ਦੀ ਇਸ ਨਿਯੁਕਤੀ ’ਤੇ ਭਰਪੂਰ ਖੁਸ਼ੀ ਪਾਈ ਜਾ ਰਹੀ ਹੈ।
ਗੀਤਕਾਰੀ ਦਾ ਸ਼ਹਿਨਸ਼ਾਹ : ਰਾਜੂ ਨਾਹਰ ਬਾਸੀਆਂ ਬੈਦਵਾਣ
ਤਿੰਨ
ਸੌ ਪੰਜਾਹ ਤੋਂ ਵੱਧ ਗੀਤ ਰਿਕਾਰਡ ਕਰਵਾ ਕੇ ਪੰਜਾਬੀ ਸੱਭਿਆਚਾਰ ਦੀ ਝੋਲ਼ੀ ਨੂੰ ਸ਼ਿੰਗਾਰ ਚੁੱਕਾ ਗੀਤਕਾਰ
ਰਾਜੂ ਨਾਹਰ ਬਾਸੀਆਂ ਬੈਦਵਾਣ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਆਪਣੀ ਮਿਆਰੀ ਕਲਮ ਦਾ ਲੋਹਾ ਮੰਨਵਾ
ਚੁੱਕਾ ਕਲਮ-ਤਪੱਸਵੀ ਹੈ। ਰਾਜੂ ਨਾਹਰ ਦਾ ਸਭ ਤੋਂ ਪਹਿਲਾ ਗੀਤ ਰਿਕਾਰਡ ਹੋਇਆ ਸੀ, ਗਾਇਕ ਅਮਰੀਕ ਤੂਫਾਨ
ਤੇ ਹਰਜੀਤ ਮੱਟੂ ਦੀ ਅਵਾਜ਼ ਵਿੱਚ : ਬਿਜਲੀ ਮਹਿਕਮੇ ਨਾਲ ਸਬੰਧਤ, ‘ਰੰਗੇ ਹੱਥੀਂ ਫੜੀ ਗਈ’। ਇਸੇ ਜੋੜੀ
ਦੀ ਅਵਾਜ਼ ਵਿੱਚ, ‘ਸਾਧੂ ਹੰਦੇ ਰੱਬ ਵਰਗੇ’ ਤੇ ‘ਨਲਕੇ ’ਤੇ ਮੋਟਰ’ ਰਿਕਾਰਡ ਹੋਏ। ਫਿਰ, ਪਿੱਛੋਂ ਨਾਹਰ
ਦੇ ਰਿਕਾਰਡ ਹੋਏ ਹੁਸਨ, ਨਖਰੋ, ਮੁੜ ਚਮਕੀਲਾ, ਗਰੂਰ, ਸੁੱਚ ਬੰਦ, ਸ਼ੌਂਕ ਅੱਤ, ਗੱਲ ਰਿਸ਼ਤੇ ਦੀ, ਪੈਂਤੀ
ਪਿੰਡਾਂ ’ਚ ਆਦਿ ਸੁਪਰ ਹਿੱਟ ਕੈਸਿਟਾਂ ਤੇ ਸਿੰਗਲ ਟਰੈਕ, ਜਿਨਾਂ ਵਿਚ ਧਾਰਮਿਕ ਗੀਤ, ਧੰਨ-ਧੰਨ ਮਾਂ
ਗੁਜਰੀ, ਮਾਲਕ ਦੁਨੀਆ ਦਾ, ਕੁਰਬਾਨੀ ਲਾਲਾਂ ਦੀ, ਪੁੱਤਰਾਂ ਦੇ ਦਾਨੀਆਂ, ਜ਼ਾਲਮ ਸਰਕਾਰੇ, ਦੋ ਲਾਲ ਪਿਆਰੇ
ਅਤੇ ਬਾਜਾਂ ਵਾਲੇ ਦੇ ਦੁਲਾਰੇ, ਅਖੀਰ ਸੂਬਿਆ, ਆਦਿ. . ਅਤੇ ਭੇਟਾਂ ਦੇ ਖੇਤਰ ਵਿਚ, ਜੋਗੀ ਦੀਆਂ ਰਹਿਮਤਾਂ,
ਕੰਜਕਾਂ ਦੇ ਨਾਲ ਖੇਡਦੀ, ਭਰ-ਭਰ ਜਾਣ ਗੱਡੀਆਂ, ਜਗ-ਮਗ ਜੋਤ ਜਗਦੀ, ਪੀਰਾਂ ਦੀ ਮੌਜ ਨਿਆਰੀ, ਸ਼ਿਵ ਭੋਲੇ
ਦੀ ਬਰਾਤ, ਮਾਂ ਦੀ ਕਿਰਪਾ, ਚਿਮਟੇ ਤੇਰੇ ਤੋਂ ਵਾਰੇ ਆਦਿ ਅਨੇਕਾਂ ਭੇਟਾਂ ਨੇ ਵਿਦੇਸ਼ਾਂ ਤੱਕ ਖ਼ੂਬ ਧੁੰਮਾਂ
ਪਾਈਆਂ। ਉਸ ਦੇ ਇਨਾਂ ਹਿੱਟ ਰਹੇ ਗੀਤਾਂ ਦੇ ਗਾਇਕਾਂ ਵਿਚ ਅਮਰ ਅਰਸ਼ੀ-ਨਰਿੰਦਰ ਜੋਤ-ਸੁਦੇਸ਼ ਕੁਮਾਰੀ,
ਪ੍ਰੀਤ ਬਰਾੜ-ਮਿੱਸ ਪੂਜਾ, ਜਗਤਾਰ ਅਖਤਰ-ਅਨੀਤਾ ਸਮਾਣਾ, ਰਵੀ ਚੌਹਾਨ-ਗੁਰਲੇਜ ਅਖਤਰ, ਬਿੱਲ ਸਿੰਘ,
ਹਰਪ੍ਰੀਤ ਢਿੱਲੋਂ-ਜੱਸੀ ਕੌਰ, ਗੁਰਬਖਸ਼ ਸ਼ੌਂਕੀ, ਦੀਪਕ ਮਾਨ, ਲਾਲ ਕਮਲ, ਮਦਨ ਅਨੰਦ-ਸਰਬਜੀਤ ਮੱਟੂ,
ਗੁਲਾਬ ਨਿਮਾਣਾ, ਜੱਗਾ ਸੁਰਤੀਆ-ਬਲਜੀਤ ਕਮਲ, ਜੱਸੀ ਹਰਗਣਾ- ਸੰਦੀਪ ਸੋਮਲ, ਉਮਰਾਓ ਮਸਤ, ਗੁਰਜੀਤ ਬੱਲੀ-ਹਰਜੀਤ
ਮੱਟੂ, ਦਲਵਿੰਦਰ ਬਾਰਨ, ਅਮਨਦੀਪ ਗੋਲਡੀ, ਬਲਬੀਰ ਬਿੱਲੂ, ਰਾਜ ਬੀ., ਬਲਵਿੰਦਰ ਬੱਬੀ-ਕੌਰ ਪੂਜਾ, ਬਾਬੂ
ਚੰਡੀਗੜੀਆ-ਮਿਸ ਸੁਨਾਨਾ, ਬਿੰਟਾ ਸੁਖਵਿੰਦਰ, ਦੀਪਾ ਅਰਸ਼ੀ-ਪ੍ਰਵੀਨ ਭਾਰਟਾ, ਸੋਨੂ ਵਿਰਕ, ਦਿੱਵਿਆ ਚੌਹਾਨ,
ਪ੍ਰੇਮ ਚਮਕੀਲਾ, ਟਿੰਕੂ ਧਾਨੀਆਂ ਤੇ ਸ਼ਿੰਦਾ ਸਲੌਦੀ ਆਦਿ ਵਿਸ਼ੇਸ਼ ਵਰਣਨ ਯੋਗ ਨਾਂਓਂ ਹਨ।
ਪ੍ਰਕਾਸ਼ਨਾ ਪੱਖ ਵਿਚ ਅੱਧੀ ਦਰਜਨ ਪੁਸਤਕਾਂ ਵਿਚ ਛਪਣ ਦਾ ਮਾਣ ਹਾਸਲ ਕਰ ਚੁੱਕੇ ਰਾਜੂ ਨਾਹਰ ਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, (ਰਜਿ:) ਪੰਜਾਬ ਵੱਲੋਂ, ‘ਗੀਤਾਂ ਦਾ ਸ਼ਹਿਨਸ਼ਾਹ ਅਵਾਰਡ-2017’ ਅਤੇ ‘ਇੰਦਰਜੀਤ ਹਸਨਪੁਰੀ ਅਵਾਰਡ-2018’ ਦੇ ਨਾਲ-ਨਾਲ ‘ਫਿਲਮੀ ਫੋਕਸ ਮੈਗਜ਼ੀਨ’ ਤੋਂ ਇਲਾਵਾ ਸੈਂਕੜੇ ਸੱਭਿਆਚਾਰਕ ਮੇਲਿਆ ਤੋਂ ਮਾਨ-ਸਨਮਾਨ ਹਾਸਲ ਹੋ ਚੁੱਕੇ ਹਨ।. . . ਰੱਬ ਕਰੇ ! ਆਪਣੇ ਵਡਮੁੱਲੇ ਸਾਹਿਤ ਤੇ ਸੱਭਿਆਚਾਰ ਨੂੰ ਜਿਊਂਦਾ-ਜਾਗਦਾ ਰੱਖਣ ਲਈ ਸੰਘਰਸ਼ਸ਼ੀਲ ਨੌਜਵਾਨ ਰਾਜੂ ਨਾਹਰ ਬਾਸੀਆਂ ਬੈਦਵਾਣ ਦੀ ਕਲਮ ਵਿਚ ਮਾਲਕ ਹੋਰ ਵੀ ਬਲ ਬਖ਼ਸ਼ੇ, ਤਾਂ ਕਿ ਉਹ ਦੇਸ਼-ਵਿਦੇਸ਼ ਤੱਕ ਦੇ ਸ਼ੋਹਰਤ ਦੇ ਗ੍ਰਾਫ ਉਤੇ ਹੋਰ ਵੀ ਚਮਕਦਾ-ਦਮਕਦਾ, ਸਾਹਿਤਕ ਤੇ ਸੱਭਿਆਚਾਰਕ ਖ਼ੁਸ਼ਬੂਆਂ ਵਿਖੇਰਦਾ ਰਵੇ!
-ਪ੍ਰੀਤਮ ਲੁਧਿਆਣਵੀ, ਚੰਡੀਗੜ
(9876428641)
ਸੰਪਰਕ:
ਰਾਜੂ ਨਾਹਰ ਬਾਸੀਆਂ ਬੈਦਵਾਣ, (ਫਤਿਹਗੜ ਸਾਹਿਬ),
9988727273, 8872026273
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ 11 ਸ਼ਖਸੀਅਤਾਂ ਦਾ ਸਨਮਾਨ, 12 ਪੁਸਤਕਾਂ ਲੋਕ-ਅਰਪਣ
ਚੰਡੀਗੜ੍ਵ (ਪ੍ਰੀਤਮ ਲੁਧਿਆਣਵੀ), 26 ਦਸੰਬਰ, 2021 : ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੱਲੋਂ ਇਕ ਵਿਸ਼ਾਲ ਸਮਾਗਮ ਦੌਰਾਨ ਸ਼ਿਵਾਲਿਕ ਪਬਲਿਕ ਸਕੂਲ ਫੇਸ-6 ਮੁਹਾਲੀ ਵਿਖੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 11 ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਵਿਚ ਗੀਤਕਾਰ ਸ੍ਰ. ਸ਼ਮਸ਼ੇਰ ਸਿੰਘ ਪਾਲ ਤੇ ਗੀਤਕਾਰ ਸ੍ਰ. ਬਲਬੀਰ ਛਿੱਬਰ ਜੀ ਨੂੰ, ‘ਮਾਣ ਪੰਜਾਬ ਦਾ ਅਵਾਰਡ-2021’, ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕੌਰ ਰੰਧਾਵਾ (ਪੁਸਤਕ ਰਿਲੀਜ) ਨੂੰ, ‘ਮਹਿਕ ਪੰਜਾਬ ਦੀ ਅਵਾਰਡ-2021’, ਨਵਰੂਪ ਕੌਰ ਰੂਪ ਨੂੰ ‘ਹੋਣਹਾਰ ਧੀ ਪੰਜਾਬ ਦੀ ਅਵਾਰਡ-2021’, ਸਵ: ਗੁਲਜਾਰ ਸਿੰਘ ਗੁਰੂ ਜੀ (ਤਿੰਨ ਪੁਸਤਕਾਂ ਰਿਲੀਜ) ਨੂੰ ‘ਐਮ ਐਸ ਰੰਧਾਵਾ ਐਵਾਰਡ-2021’ (ਜੋ ਉਨਾਂ ਦੀ ਬੇਟੀ ਗੁਰਪ੍ਰੀਤ ਲਹਿਰਾ ਖਾਨਾ ਨੂੰ ਸੌਂਪਿਆ ਗਿਆ), ਐਮ. ਐਸ. ਕਲਸੀ ਜੀ (ਦੋ ਪੁਸਤਕਾਂ ਰਿਲੀਜ) ਨੂੰ ‘ਗਿਆਨੀ ਦਿੱਤ ਸਿੰਘ ਅਵਾਰਡ-2021’, ਅਸ਼ੋਕ ਟਾਂਡੀ ਜੀ (ਪੁਸਤਕ ਰਿਲੀਜ) ਨੂੰ ‘ਬਿਰਹਾ ਦਾ ਸ਼ਾਇਰ ਐਵਾਰਡ-2021’, ਸੁਖਚਰਨ ਸਿੰਘ ਸਾਹੋਕੇ (ਪੁਸਤਕ ਰਿਲੀਜ) ਨੂੰ ‘ਪੰਜਾਬੀ ਮਾਂ-ਬੋਲੀ ਦਾ ਸਪੂਤ ਅਵਾਰਡ-2021’, ਸਵ. ਅਹੀਰ ਹੁਸ਼ਿਆਰਪੁਰੀ ਜੀ (ਪੁਸਤਕ ਰਿਲੀਜ) ਨੂੰ ‘ਦੀਪਕ ਜੈਤੋਈ ਐਵਾਰਡ-2021’ (ਜੋ ਮਿਸਜ ਕਮਲੇਸ਼ ਹੁਸ਼ਿਆਰਪੁਰੀ ਜੀ ਨੂੰ ਸੌਂਪਿਆ ਗਿਆ), ਦੇਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀਆਂ ਰਸਮਾਂ ਮੈਡਮ ਓਸ਼ਾ ਆਰ ਸ਼ਰਮਾ ਆਈ ਏ ਐਸ (ਸੇਵਾ ਮੁਕਤ), ਗੁਰਪ੍ਰੀਤ ਲਹਿਰਾ ਖਾਨਾ, ਬਲਵੰਤ ਸੱਲਣ (ਈ. ਟੀ. ਓ ਰਿਟਾ.), ਲਾਲ ਸਿੰਘ ਲਾਲੀ, (ਪ੍ਰਧਾਨ), ਜਸਪਾਲ ਕੰਵਲ, ਨਸੀਬ ਸਿੰਘ ਸੇਵਕ, ਪਰਮਜੀਤ ਸਿੰਘ ਬਬਲਾ, ਬੀ. ਬੀ. ਰਾਣਾ, ਪ੍ਰਦੀਪ ਕੰਗ ਤੇ ਕੁਲਵਿੰਦਰ ਕਾਲਾ ਪ੍ਰਧਾਨਗੀ ਮੰਡਲ ਵੱਲੋਂ ਬੜੀ ਰੀਝ ਨਾਲ ਨਿਭਾਈਆਂ ਗਈਆਂ। ਸਟੇਜ-ਸਕੱਤਰ ਦੀ ਭੂਮਿਕਾ ਸਟੇਜਾਂ ਦੇ ਧਨੀ ਸ੍ਰੀ ਕਿਸ਼ਨ ਰਾਹੀ (ਨੈਸ਼ਨਲ ਅਵਾਰਡੀ) ਜੀ ਵੱਲੋਂ ਬਾ-ਖੂਬੀ ਨਿਭਾਈ।
ਇਸ
ਸਮਾਗਮ ਦੌਰਾਨ ਇਸ ਸੰਸਥਾ ਦਾ 273 ਕਲਮਾਂ ਦਾ ਸਾਂਝਾ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਵੀ
ਰਿਲੀਜ ਕਰਦਿਆਂ ਇਸ ਵਿਚ ਪੰਜਾਬ ਭਰ ਤੋਂ ਪੁੱਜੀਆਂ ਕਲਮਾਂ ਨੂੰ ਮੈਡਲ, ਸਰਟੀਫਿਕੇਟ ਅਤੇ ਪੁਸਤਕ ਨਾਲ
ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚਾੜਨ ਵਿਚ ਪ੍ਰਧਾਨਗੀ ਮੰਡਲ ਤੇ ਸਨਮਾਨਿਤ ਸ਼ਖ਼ਸੀਅਤਾਂ ਦੇ
ਨਾਲ-ਨਾਲ ਰਾਜੂ ਨਾਹਰ, ਸੁਰਿੰਦਰ ਜੱਕੋਪੁਰੀ, ਸੁਦਾਗਰ ਮੁੰਡੀ ਖੈੜ, ਬਲਵਿੰਦਰ ਕੌਰ ਲਗਾਣਾ, ਆਰ. ਡੀ.
ਮੁਸਾਫਿਰ, ਕੋਮਲਪ੍ਰੀਤ ਕੌਰ, ਗੁਰਮੀਤ ਸਿੰਘ ਪਾਲ, ਸੰਗੀਤਾ ਪੁਖਰਾਜ ਐਡਵੋਕੇਟ, ਜਸਵੰਤ ਸਿੰਘ ਖਾਨਪੁਰੀ,
ਜਰਨੈਲ ਹਸਨਪੁਰੀ, ਰਘੁਬੀਰ ਟੋਨੀ ਤੇ ਜਸ਼ਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੁਲ ਮਿਲਾ ਕੇ ਸੰਸਥਾ
ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸੰਪਨ ਹੋਇਆ, ਜਿਸਦੀ ਪੰਜਾਬ ਭਰ ਵਿਚ ਖੂਬ ਚਰਚਾ ਹੈ।
Friday, 24 December 2021
ਮਹਿੰਦਰ ਸਿੰਘ ਕੇ.ਪੀ ਨੇ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਲਈ ਸ਼੍ਰੀ ਰਾਜ ਕੁਮਾਰ ਪੋਲ ਆਦਮਪੁਰ ਦਾ ਵਿਸ਼ੇਸ਼ ਸਨਮਾਨ ਕੀਤਾ
| ਸ਼੍ਰੀ ਰਾਜ ਕੁਮਾਰ ਪੋਲ ਆਦਮਪੁਰ ਦਾ ਵਿਸ਼ੇਸ਼ ਸਨਮਾਨ ਕਰਦੇ ਸ਼੍ਰੀ ਮਹਿੰਦਰ ਸਿੰਘ ਕੇ.ਪੀ ਅਤੇ ਉੱਘੀਆਂ ਸ਼ਖਸ਼ੀਅਤਾਂ। |
ਆਦਮਪੁਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਰੋਟਰੀ ਕਲੱਬ ਆਦਮਪੁਰ ਵਲੋਂ ਇੱਕ ਨਿੱਜੀ ਪੈਲੇਸ ਵਿੱਚ 9ਵੇਂ ਮੁਫਤ ਅੰਗਹੀਣ, ਅੰਗ ਵਿਤਰਣ ਸਮਾਪਤੀ ਸਮਾਰੋਹ, ਰੋਟਰੀ ਕਲੱਬ ਦੇ ਸਹਾਇਕ ਗਵਰਨਰ ਗਗਨ ਪਸਰੀਚਾ ਅਤੇ ਪ੍ਰਧਾਨ ਸੰਜੀਵ ਗੁਪਤਾ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸ ਦੋਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਟੈਕਨੀਕਲ ਐਜ਼ੂਕੇਸ਼ਨ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ ਅਤੇ ਰੋਟਰੀ ਕਲੱਬ ਆਦਮਪੁਰ ਦੇ ਸਮੂਹ ਮੈਂਬਰਾਂ ਵਲੋਂ ਆਦਮਪੁਰ ਤੋਂ ਸ਼੍ਰੀ ਮੇਹਰ ਚੰਦ ਪੋਲ ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਉੱਘੇ ਸਮਾਜ ਸੇਵਕ ਸ਼੍ਰੀ ਰਾਜ ਕੁਮਾਰ ਪੋਲ ਨੂੰ ਇੱਕ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ। ਜਿਕਰਯੋਗ ਹੈ ਕਿ ਸ਼੍ਰੀ ਰਾਜ ਕੁਮਾਰ ਪੋਲ ਜਿਥੇ ਲਾਇਨਜ਼ ਕਲੱਬ ਆਦਮਪੁਰ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਉਥੇ ਉਨ੍ਹਾਂ ਵਲੋਂ ਸਮੇਂ-ਸਮੇਂ ਸਿਰ ਆਦਮਪੁਰ ਦੀਆਂ ਕਲੱਬਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ ਅਤੇੇ ਆਦਮਪੁਰ ਵਿਖੇ ਸਮਾਜ ਦੀ ਭਲਾਈ ਲਈ ਕੀਤੇ ਜਾਂਦੇ ਕਾਰਜ਼ਾਂ ਵਿੱਚ ਵੀ ਉਹ ਆਪਣਾ ਬਣਦਾ ਵਿਸ਼ੇਸ਼ ਸਹਿਯੋਗ ਪਾਂਉਦੇ ਰਹਿੰਦੇ ਹਨ।
Thursday, 23 December 2021
ਬਲਵਿੰਦਰ ਸਿੰਘ ਬਘਾਣਾ ਨੇ ਆਦਮਪੁਰ ਹਲਕੇ ਤੋਂ ਟਿਕਟ ਦੀ ਦਾਵੇਦਾਰੀ ਦੇ ਕਾਗਜ਼ ਦਾਖਲ ਕੀਤੇ
ਆਦਮਪੁਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਕਾਂਗਰਸ ਵੱਲੋਂ ਵੱਖ-ਵੱਖ ਹਲਕਿਆਂ ਸਬੰਧੀ ਦਾਅਵੇਦਾਰਾਂ ਦੀਆਂ ਅਰਜ਼ੀਆਂ ਲੈਣ ਸੰਬੰਧੀ ਚੱਲ ਰਹੀ ਪ੍ਰਕ੍ਰਿਆ ਵਿਚਕਾਰ ਹਲਕਾ ਆਦਮਪੁਰ ਤੋ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਘਾਣਾ ਨੇ ਆਦਮਪੁਰ ਹਲਕੇ ਤੋ ਟਿਕਟ ਲਈ ਕਾਗਜ਼ ਦਾਖਲ ਕੀਤੇ। ਹਲਕਾ ਆਦਮਪੁਰ ਤੋ ਦਾਵੇਦਾਰ ਬਲਵਿੰਦਰ ਸਿੰਘ ਬਘਾਣਾ ਨੇ ਦੱਸਿਆ ਕਿ ਉਹ 2009 ਤੋਂ ਹਲਕੇ ਵਿੱਚ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਨਾਲ ਅਤੇ ਵਰਕਰਾ ਨਾਲ ਗਰਾਉਂਡ ਲੈਵਲ ਤੇ ਜੁੜੇ ਹੋਏ ਹਨ ਅਤੇ ਹਲਕੇ ਵਿੱਚ ਕਾਗ਼ਰਸ ਪਾਰਟੀ ਲਈ ਕੰਮ ਕਰ ਰਹੇ ਹਨ ਊਨਾ ਕਿਹਾ ਕਿ ਉਹ 2012 ਅਤੇ 2017 ਵਿੱਚ ਵੀ ਟਿਕਟ ਲੈਣ ਲਈ ਦਾਵੇਦਾਰੀ ਪੇਸ਼ ਕੀਤੀ ਸੀ ਅਤੇ ਸ. ਬਾਘਣਾ ਨੇ ਕਿਹਾ ਇਹ ਦੱਸਣਾ ਚਾਹੁੰਦਾ ਹਾ ਕਿ ਕਾਂਗਰਸ ਪਾਰਟੀ ਇਹ ਸੀਟ ਲਗਾਤਾਰ ਸੀਟ ਹਾਰ ਰਹੀ ਹੈ। ਹਲਕਾ ਆਦਮਪੁਰ ਤੋ ਮੈਨੂੰ ਪਾਰਟੀ ਵਲੋ ਉਮੀਦਵਾਰ ਐਲਾਨਿਆ ਜਾਵੇ ਤਾ ਜੋ ਭਾਰੀ ਵੋਟਾ ਨਾਲ ਸੀਟ ਜਿੱਤ ਕਿ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ।
Wednesday, 22 December 2021
ਪਿੰਡ ਕਬੂਲਪੁਰ ਵਿਖੇ ਸ਼ਹੀਦੀ ਸਮਾਗਮ 26 ਦਸੰਬਰ ਨੂੰ
| ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ। |
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਕਬੂਲਪੁਰ ਵਿਖੇ ਚਾਰ ਸਾਹਿਬਜਾਂਦੇ ਅਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਨੂੰ ਸਮਰਪਿੱਤ ਸਲਾਨਾਂ ਗੁਰਮਤਿ ਸਮਾਗਮ ਮੁੰਡੀ ਪਰਿਵਾਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 26 ਦਸੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ 26 ਦਸੰਬਰ ਨੂੰ ਸੇਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਭਾਈ ਦਿਲਬਾਗ ਸਿੰਘ, ਕਥਾ ਵਾਚਕ ਗੁਰਪ੍ਰੀਤ ਸਿੰਘ ਮੁਜੱਸਮ, ਢਾਡੀ ਭਾਈ ਹਰਦੀਪ ਸਿੰਘ ਸੰਗਤਪੁਰ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
Tuesday, 21 December 2021
ਸਾਬੀ ਮੋਗਾ ਵੱਲੋਂ ਹਲਕਾ ਆਦਮਪੁਰ ਤੋਂ ਕਾਂਗਰਸ ਟਿਕਟ ਲਈ ਦਾਅਵੇਦਾਰੀ ਪੇਸ਼
ਆਦਮਪੁਰ (ਹਰਦੀਪ ਸਿੰਘ)- ਹਲਕਾ ਆਦਮਪੁਰ ਦੇ ਪਿੰਡ ਮੋਗਾ ਤੋਂ ਨੌਜਵਾਨ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਆਪਣੇ ਸਮਰਥਕਾਂ ਸਮੇਤ ਪਹੁੰਚ ਕੇ ਕਾਂਗਰਸ ਸਕਰੀਨਿੰਗ ਕਮੇਟੀ ਕੋਲ ਦਫ਼ਤਰ ਸਕੱਤਰ ਜਗਦੀਸ਼ ਰਿੰਕੂ ਰਾਹੀਂ ਹਲਕਾ ਆਦਮਪੁਰ (ਐਸ.ਸੀ) ਸੀਟ ਤੋਂ ਕਾਂਗਰਸ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਸਰਪੰਚ ਸਤਨਾਮ ਸਿੰਘ ਸਾਬੀ ਮੋਗਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੈ ਅਤੇ ਉਨ੍ਹਾਂ ਦੇ ਦਾਦਾ ਸ. ਪਿਆਰਾ ਸਿੰਘ ਨੇ 15 ਸਾਲ ਪਾਰਟੀ ਦੀ ਸੇਵਾ ਕੀਤੀ ਅਤੇ ਪਿੰਡ ਮੋਗਾ ਦੇ ਸਰਪੰਚ ਰਹੇ ਅਤੇ ਉਹ ਆਪ ਵੀ ਪਿੰਡ ਦੇ ਮੌਜੂਦਾ ਸਰਪੰਚ ਕਾਂਗਰਸ ਪਾਰਟੀ ਵੱਲੋਂ ਹੀ ਜਿੱਤੇ ਹਨ। ਸਰਪੰਚ ਸਾਬੀ ਮੋਗਾ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਆਮ ਤੇ ਗਰੀਬ ਤਬਕੇ ਦੇ ਵਰਕਰਾਂ ਨੂੰ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਮੌਕਾ ਦਿੱਤਾ। ਦੱਸਣਯੋਗ ਹੈ ਕਿ ਸਰਪੰਚ ਸਾਬੀ ਮੋਗਾ ਪੜ੍ਹੇ-ਲਿਖੇ ਕਾਂਗਰਸੀ ਸਰਪੰਚ ਹਨ ਤੇ ਇਲਾਕੇ ਦੇ ਸਰਪੰਚਾਂ ਅਤੇ ਹਲਕੇ ਦੇ ਬਹੁ-ਗਿਣਤੀ ਪਿੰਡਾਂ ਵਿਚ ਆਪਣੀ ਖਾਸੀ ਪਛਾਣ ਰੱਖਦੇ ਹਨ। ਉਹ ਆਪਣੇ ਸਮਾਜ ਸੇਵੀ ਕੰਮਾਂ ਕਰਕੇ ਹਲਕਾ ਆਦਮਪੁਰ ਦੀਆਂ ਯੂਥ ਕਲੱਬਾਂ ਦੇ ਨੌਜਵਾਨਾਂ ਅਤੇ ਪਿੰਡਾਂ ਦੀਅ ਪੰਚਾਇਤਾਂ ਨਾਲ ਵੀ ਕਾਫ਼ੀ ਦੇਰ ਤੋਂ ਜੁੜੇ ਹੋਏ ਹਨ।
ਨਿਰਮਲ ਲਾਲ ਬਣੇ ਸਾਉਦੀ ਅਰਬ ਦੇ ਐਨ ਆਰ ਆਈ ਵਿੰਗ ਦੇ ਚੇਅਰਮੈਨ- ਡਾਕਟਰ ਖੇੜਾ
ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਿਖੇ ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਸਰਪ੍ਰਸਤ ਡਾ ਰਾਮ ਜੀ ਲਾਲ ਰਿਟਾਇਰ ਐਸ ਐਸ ਪੀ, ਗੁਰਦੀਪ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ ਦੋਆਬਾ ਜੋਨ, ਹੁਸਨ ਲਾਲ ਸੂੰਡ ਪਰਸਨਲ ਸੈਕਟਰੀ ਅਤੇ ਦੀਦਾਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਨਿਰਮਲ ਲਾਲ ਨੂੰ ਚੇਅਰਮੈਨ ਐਨ ਆਰ ਆਈ ਵਿੰਗ ਸਾਉਦੀ ਅਰਬ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਨਿਰਮਲ ਸਿੰਘ ਵਰਗੇ ਅਹੁਦੇਦਾਰਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਜਿਨ੍ਹਾਂ ਨੇ ਮੰਚ ਨੂੰ ਚਾਰ ਚੰਦ ਲਾਉਣ ਲਈ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਬਾਹਰ ਫ਼ਸੇ ਹੋਏ ਵਿਅਕਤੀਆਂ ਨੂੰ ਨੂੰ ਵੀ ਉਥੋ ਆਪਣੇ ਬਲਬੂਤੇ ਤੇ ਰਾਹਤ ਦਿਵਾਈ। ਹੁਣ ਇਸ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਵੀ ਉਤਸ਼ਾਹਿਤ ਕੀਤਾ। ਨਿਰਮਲ ਲਾਲ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਮੰਚ ਵੱਲੋਂ ਜੋ ਮੇਰੀ ਡਿਊਟੀ ਲਗਾਈ ਗਈ ਹੈ ਇਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਮੋਹਾਲੀ , ਅਵਤਾਰ ਸਿੰਘ ਚੇਅਰਮੈਨ ਐਂਟੀ ਕਰਾਇਮ ਸੈਲ, ਹਰਭਜਨ ਸਾਗਰ ਜਨਰਲ ਸਕੱਤਰ,ਸੁਖਲੀਨ ਕੌਰ ਸੈਕਟਰੀ ਪੰਜਾਬ, ਜਸਲੀਨ ਕੌਰ ਉਪ ਚੇਅਰਪਰਸਨ, ਰਵਿੰਦਰ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਐਸ.ਆਈ ਜੋਗਿੰਦਰ ਸਿੰਘ ਦੇ ਲੱਗਾ ਤਰੱਕੀ ਦਾ ਸਟਾਰ, ਬਣੇ ਇੰਸਪੈਕਟਰ
ਜਲੰਧਰ (ਖ਼ਬਰਸਾਰ ਪੰਜਾਬ)- ਪੰਜਾਬ ਪੁਲਿਸ ਦੇ ਐਸ.ਆਈ ਜੋਗਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏੇ ਪੰਜਾਬ ਪੁਲਿਸ ਵਿਭਾਗ ਦੇ ਸੀਨੀਅਰ ਅਫਸਰ ਸਹਿਬਾਨਾਂ ਵਲੋਂ ਤਰੱਕੀ ਦਿੰਦੇ ਹੋਏ ਸਟਾਰ ਲਗਾ ਕੇ ਇੰਸਪੈਕਟਰ ਦਾ ਅਹੁੱਦਾ ਦ ਕੇੇ ਨਿਵਾਜਿਆ ਹੈ। ਜਿਕਰਯੋਗ ਹੈ ਕਿ ਇੰਸਪੈਕਟਰ ਜੋਗਿੰਦਰ ਸਿੰਘ ਭੋਗਪੁਰ, ਜੰਡੂ ਸਿੰਘਾ, ਕਿਸ਼ਨਗ੍ਹੜ ਅਤੇ ਹੁਣ ਥਾਣਾ ਪਤਾਰਾ ਵਿਖੇ ਆਪਣੀਆਂ ਸੇਵਾਵਾਂ ਨਿੱਭਾ ਰਹੇ ਹਨ।
ਸਰਕਲ ਪਤਾਰਾ ਦੇ ਗੁਰੂ ਘਰਾਂ ਵਿੱਚ ਲਗਾਏ ਜਾਣ ਵੱਧ ਤੋਂ ਵੱਧ ਸੀ.ਸੀ.ਟੀ.ਵੀ ਕੈਮਰੇ- ਐਸ.ਐਚ.ਉ ਪਤਾਰਾ ਰਛਪਾਲ ਸਿੰਘ ਸਿੱਧੂ
| ਪ੍ਰੈਸ ਨੂੰ ਜਾਣਕਾਰੀ ਦਿੰਦੇ ਐਸ.ਐਚ.ਉ ਰਛਪਾਲ ਸਿੰਘ ਸਿੱਧੂ ਥਾਣਾ ਪਤਾਰਾ ਅਤੇ ਇੰਸਪੈਕਟਰ ਜੋਗਿੰਦਰ ਸਿੰਘ। |
ਕਿਸੇ ਵੀ ਸ਼ੱਕੀ ਵਿਆਕਤੀ ਜਾਂ, ਕੋਈ ਅਣਸੁਖਾਂਵੀਂ ਘਟਨਾ ਬਾਰੇ ਥਾਣਾ ਪਤਾਰਾ ਨੂੰ ਤੁਰੰਤ ਸੂਚਿਤ ਕੀਤਾ ਜਾਵੇ
ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ 32 ਪਿੰਡਾਂ ਵਿੱਚ ਮੋਜੂਦ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਥਾਣਾ ਪਤਾਰਾ ਐਸ.ਐਚ.ਉ ਰਛਪਾਲ ਸਿੰਘ ਸਿੱਧੂ ਅਤੇ ਇੰਸਪੈਕਟਰ ਜੋਗਿੰਦਰ ਸਿੰਘ ਨੇ ਅਪੀਲ ਕੀਤੀ ਹੈ ਕਿ ਸਾਰੇ ਹੀ ਪਿੰਡਾਂ ਦੇ ਗੁਰੂ ਘਰਾਂ ਅਤੇ ਚੋਰਸਤਿਆਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਕਿਸੇ ਵੀ ਸ਼ੱਕੀ ਵਿਆਕਤੀ ਜਾਂ ਕੋਈ ਵੀ ਅਣਸੁਖਾਵੀਂ ਘਟਨਾਂ ਬਾਰੇ ਥਾਣਾ ਪਤਾਰਾ ਦੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਥਾਣਾ ਪਤਾਰਾ ਵਲੋਂ ਇਲਾਕੇ ਵਿੱਚ ਅਮਨਸ਼ਾਂਤੀ ਕਾਇਮ ਕਰਨ ਅਤੇ ਲੋਕ ਸੁਰੱਖਿਆ ਤਹਿਤ ਜਿਥੇ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਉਥੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਪਿੰਡਾਂ ਦੇ ਗੁਰੂ ਘਰਾਂ ਵਿੱਚ ਅਨਾਉਸਮੈਂਟ ਕਰਵਾ ਕੇ ਸ਼ੱਕੀ ਵਿਆਕਤੀਆਂ ਤੇ ਨਿਗਰਾਨੀ ਅਤੇ ਆਪਣੇ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਤੋਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਗਰ ਕਿਸੇ ਗੁਰੂ ਘਰ ਵਿੱਚ ਕੈਮਰੇ ਨਹੀਂ ਲੱਗੇ ਤਾਂ ਉਹ ਜਲਦ ਲਗਵਾ ਲੈਣ ਤਾਂ ਜੋ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰ ਸਕੇ। ਉਨ੍ਹਾਂ ਲਾਗਲੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਪਤਵੰਤੇ ਸੱਜਣਾਂ ਅਤੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਥਾਣਾ ਪਤਾਰਾ ਦੇ ਖੇਤਰ ਵਿੱਚ ਅਗਰ ਕੋਈ ਵੀ ਸ਼ੱਕੀ ਵਿਆਕਤੀ ਜਾਂ ਕਿਸੇ ਅਣਸੁਉਖਾਵੀਂ ਘਟਨਾਂ ਬਾਰੇ ਥਾਣਾ ਪਤਾਰਾ ਦੀ ਪੁਲਿਸ ਨੂੰ ਤੁਰੰਤ ਮੋਬਾਇਲ ਨੰਬਰ 95179-87515, 95179-87615 ਤੇ ਸੂਚਿਤ ਕੀਤਾ ਜਾਵੇ।
Monday, 20 December 2021
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦਾ ਵਿਸ਼ੇਸ਼ ਸਨਮਾਨ
ਜਲੰਧਰ (ਖ਼ਬਰਸਾਰ ਪੰਜਾਬ)- ਪਿੰਡ ਡਰੋਲੀ ਕਲਾਂ ਦੀ ਧਰਮਸਾਲਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿੱਖੇ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਆਦਮਪੁਰ ਪ੍ਰਧਾਨ ਤੰਨੀ ਡਰੋਲੀ ਅਤੇ ਸਾਥੀਆਂ ਵਲੋਂ ਥੈਲੇਸੀਮੀਆਂ ਦੀ ਨਾ-ਮੁਰਾਦ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਜਿੰਦਗੀ ਬਚਾਉਣ ਦੇ ਮੰਤਵ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਬਹੁਤ ਸਾਰੇ ਨੋਜਵਾਨ ਵੀਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਮਨੁੱਖਤਾਂ ਦੀ ਸੇਵਾ ਲਈ ਖੂਨਦਾਨ ਕੀਤਾ ਗਿਆ। ਇਸ ਬਲੱਡ ਕੈਂਪ ਵਿੱਚ ਜਿਥੇ ਨਾਂਮਵਰ ਸੇਵਾ ਸੁਸਾਇਟੀਆਂ ਨੇ ਸਹਿਯੋਗ ਦਿੱਤਾ ਉਥੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ ਵੀ ਬਣਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਪ੍ਰਧਾਨ ਤੰਨੀ ਡਰੋਲੀ ਅਤੇ ਸਾਥੀਆਂ ਵਲੋਂ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਸਮੂਹ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਭਾਈ ਸੁਖਜੀਤ ਸਿੰਘ ਪਿੰਡ ਡਰੋਲੀ ਕਲਾਂ ਵਲੋਂ ਖਬਰਸਾਰ ਪੰਜਾਬ ਨੂੰ ਦਿਤੀ ਗਈ।
ਸਿੱਖ ਰਾਜਪੂਤ ਭਾਈਚਾਰੇ ਨੂੰ ਪੱਛੜੀ ਸ਼ੈ੍ਣੀ ਵਿਚੋਂ ਬਾਹਰ ਕੱਢਣ ਦਾ ਵਾਅਦਾ ਪੂਰਾ ਕਰੇ ਚੰਨੀ ਸਰਕਾਰ- ਫੁੱਗਲਾਣਾ, ਜਥੇਦਾਰ ਮਨੋਹਰ ਸਿੰਘ
ਸਿੱਖ ਰਾਜਪੂਤ ਭਾਈਚਾਰੇ ਨੂੰ ਪੱਛੜੀ ਸ਼ੈ੍ਣੀ ਵਿਚੋਂ ਬਾਹਰ ਕਢਵਾਉਣ ਲਈ ਦਿਨ ਰਾਤ ਇੱਕ ਕੀਤਾ ਅਤੇ ਕਰਾਂਗਾ- ਰਵਿੰਦਰ ਸਰੋਆ
ਆਦਮਪੁਰ (ਖਬਰਸਾਰ ਪੰਜਾਬ)- ਵਿਸ਼ਵ ਦੋਆਬਾ ਰਾਜਪੂਤ ਸਭਾ ਰਜਿ. ਪੰਜਾਬ ਦੇ ਸਮੂਹ ਮੈਂਬਰਾਂ ਦੀ ਇੱਕ ਵਿਸੇਸ਼ ਮੀਟਿੰਗ ਸ੍ਰਪਰਸਤ ਫਹਿਤ ਸਿੰਘ ਦੇ ਦਿਸਾਂ ਨਿਰਦੇਸ਼ਾਂ ਤਹਿਤ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਦੀ ਅਗਵਾਹੀ ਵਿੱਚ ਤਪ ਅਸਥਾਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੇ ਅਸਥਾਨ ਭੋਗਪੁਰ ਵਿਖੇ ਹੋਈ। ਜਿਸ ਵਿੱਚ ਵਿਸ਼ਵ ਦੋਆਬਾ ਰਾਪੂਤ ਸਭਾ ਦੇ ਮੈਂਬਰਾਂ ਵਲੋਂ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਸਿੱਖ ਰਾਜਪੂਤ ਭਾਈਚਾਰੇ ਨਾਲ ਕੀਤੇ ਵਾਅਦੇ ਮੁਤਾਬਕ ਪੱਛੜੀ ਸ਼ੈ੍ਣੀ ਵਿਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਦਮਪੁਰ ਵਿੱਚ ਸਮੂਹ ਸਿੱਖ ਰਾਜਪੂਤ ਭਾਈਚਾਰੇ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਬੀ.ਸੀ ਸ਼ੈ੍ਣੀ ਵਿਚੋਂ ਬਾਹਰ ਕੱਢ ਕੇ ਜਰਨਲ ਸ਼੍ਰੈਣੀ ਵਿੱਚ ਲਿਆਂਦਾ ਜਾਵੇਗਾ। ਪਰ 1 ਮਹੀਨਾ ਬੀਤ ਚੁੱਕਾ ਹੈ ਪੰਜਾਬ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਇਹ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਸਮੂਹ ਭਾਈਚਾਰੇ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਕਾਰਜ਼ ਸਪੰਨ ਕੀਤਾ ਜਾਵੇ। ਇਸ ਮੌਕੇ ਤੇ ਮਨੋਹਰ ਸਿੰਘ ਬੱਬੀ ਪ੍ਰਧਾਨ ਗੁ. ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ, ਪੱਪੀ ਪਰਮਾਰ, ਜਸਪਾਲ ਸਿੰਘ, ਉਕਾਰ ਮਿਨਹਾਸ, ਸਤਨਾਮ ਸਿੰਘ ਮਿਨਹਾਸ, ਹਰਵਿੰਦਰ ਰਾਣਾ ਅਤੇ ਹੋਰ ਰਾਜਪੂਤ ਹਾਜ਼ਰ ਸਨ।
समाज सेविका जेबा खान का हुआ सम्मान
जालंधर (खबरसार पंजाब)- किसान और मजदूर संघर्ष की जीत की ख़ुशी में श्री दरबार साहिब गोल्डन टैंपल अमृतसर में नतमस्तक होने के लिए पहुंची आल इंडिया ऑरग्नाइज़र जरनल सॅक्टरी किसान बचाओ मोर्चा जेबा खान का सम्मान करते एस.जी.पी.सी प्रधान हरजिंदर सिंह धामी, रविंदर सिंह सरोआ इंटर्नैशनल मीडिया डाइरेक्टर और युथ किसान लीडर साथ है संजुकत किसान मोर्चा के लीडर लखविंदर सिंह संयुक्त किसान बचाओ मोर्चा।
ਅਵਤਾਰ ਸਿੰਘ ਡੋਡ ਸੈਕਰਾਮੈਟੋ ਦਾ ਵਿਸ਼ੇਸ਼ ਸਨਮਾਨ
ਆਦਮਪੁਰ (ਅਮਰਜੀਤ ਸਿੰਘ)- ਅਵਤਾਰ ਸਿੰਘ ਡੋਡ ਸੈਕਰਾਮੈਟੋ, ਅਮਰੀਕਾ ਨਿਵਾਸੀ ਪਰਿਵਾਰ ਸਮੇਤ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ, ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਾਰਕਡਾ ਪਧਾਰੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਦੀ ਧਰਮ ਪਤਨੀ ਸਤਵੀਰ ਕੌਰ ,ਗੁਰਨਾਮ ਸਿੰਘ ਡੋਡ ਭਰਾ, ਹਰਭਜਨ ਸਿੰਘ ਜੀ ਮਸਾਣਾਂ ਅਤ੍ਰਿਗ ਮੈਂਬਰ, ਪਰਮਜੀਤ ਸਿੰਘ ਸਰੋਆ ਸਕੱਤਰ ਮੀਰੀ ਪੀਰੀ ਟਰਸਟ, ਡਾ. ਅਰਨੀਤ ਕੌਰ ਅਤੇ ਹਸਪਤਾਲ ਦੇ ਸੀ.ਈ.ੳ ਡਾ. ਚੀਮਾ ਹਾਜ਼ਰ ਸਨ।
Sunday, 19 December 2021
ਦਲਵੀਰ ਸਿੰਘ ਔਜਲਾ ਨੂੰ ਲਗਾਇਆ ਅਡਵਾਇਜਰ ਆਰ ਟੀ ਆਈ ਪੰਜਾਬ- ਡਾਕਟਰ ਖੇੜਾ
ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਖੇ ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਜਗਤਾਰ ਸਿੰਘ ਚੇਅਰਮੈਨ ਬਲਾਕ ਅਮਲੋਹ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਦਲਵੀਰ ਸਿੰਘ ਔਜਲਾ ਨੂੰ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ, ਗੁਰਮੱਖ ਸਿੰਘ ਨੂੰ ਮੀਤ ਪ੍ਰਧਾਨ ਬਲਾਕ ਖੰਨਾ, ਅਮਰਜੀਤ ਕੌਰ ਮੈਂਬਰ ਅਤੇ ਨਰਿੰਦਰ ਸਿੰਘ ਮੈਂਬਰ ਬਲਾਕ ਅਮਲੋਹ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਮਨਾਈ ਜਾ ਰਹੀ ਜ਼ਿਲ੍ਹਾ ਪਟਿਆਲਾ ਵਿਖੇ ਧੀਆਂ ਦੀ ਲੋਹੜੀ ਮਨਾਉਣ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ। ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਆਖਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਸੇਵਕ ਬਣਨ ਲਈ ਸਾਨੂੰ ਆਪਣੇ ਸਾਥੀਆਂ ਨੂੰ ਬਿਨ੍ਹਾਂ ਕਿਸੇ ਵੈਰ ਵਿਰੋਧ ਤੋਂ ਅੱਗੇ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਅਤਿ ਜ਼ਰੂਰੀ ਹੈ, ਕਿਉਂਕਿ ਰਾਜਨੀਤਕ ਲੋਕਾਂ ਦਾ ਕੰਮ ਰਾਜਨੀਤੀ ਖੇਡਣਾ ਹੁੰਦਾ ਹੈ ਪ੍ਰੰਤੂ ਸਮਾਜ ਸੇਵਕਾਂ ਦਾ ਕੰਮ ਇਕੱਠੇ ਹੋ ਕੇ ਸਮਾਜ ਦੀ ਸੇਵਾ ਕਰਨਾ ਹੈ। ਹੋਰਨਾਂ ਤੋਂ ਇਲਾਵਾ ਕ੍ਰਿਪਾਲ ਸਿੰਘ ਬਲਾਕ ਪ੍ਰਧਾਨ, ਬੂਟਾ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ, ਜ਼ੀਨਤ ਬੇਗਮ ਮੀਤ ਪ੍ਰਧਾਨ, ਰਾਮ ਸਿੰਘ ਮੀਤ ਪ੍ਰਧਾਨ, ਕਰਨੈਲ ਸਿੰਘ ਉਪ ਪ੍ਰਧਾਨ, ਹਰਜੀਤ ਕੌਰ ਮੀਤ ਪ੍ਰਧਾਨ, ਕੁਲਦੀਪ ਕੌਰ ਚੇਅਰਪਰਸਨ, ਗੁਰਮੱਖ ਸਿੰਘ, ਹਰਜੀਤ ਸਿੰਘ ਮੀਤ ਪ੍ਰਧਾਨ, ਜਸਵੀਰ ਕੌਰ ਚੇਅਰਪਰਸਨ, ਚਰਨਜੀਤ ਕੌਰ ਮੀਤ ਪ੍ਰਧਾਨ ਅਤੇ ਹੋਰ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਭਾਜਪਾ ਨੇ ਹਲਕਾ ਆਦਮਪੁਰ ਚ ਖਿੱਚੀ ਚੋਣਾਂ ਦੀ ਤਿਆਰੀ
ਬੂਥ ਪੱਧਰ ਤੱਕ ਦੇ ਪਾਰਟੀ ਵਰਕਰਾਂ ਨੂੰ ਕੀਤਾ ਲਾਮਬੰਦ।
ਜਲੰਧਰ (ਖ਼ਬਰਸਾਰ ਪੰਜਾਬ)- ਭਾਰਤੀਆ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੇ ਮੰਡਲ ਪਤਾਰਾ ਦੀ ਬੂਥ ਪੱਧਰ ਤੇ ਸ਼ਕਤੀ ਕੇਂਦਰ ਇੰਚਾਰਜਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਕੋਟਲੀ ਥਾਨ ਸਿੰਘ ਵਿਖੇ ਮੰਡਲ ਪ੍ਰਧਾਨ ਰਾਜ ਕੁਮਾਰ ਜੋਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਧਾਨਸਭਾ ਆਦਮਪੁਰ ਦੇ ਚੋਣ ਇੰਚਾਰਜ ਜਤਿੰਦਰ ਧੀਮਾਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਤੇ ਜ਼ਿਲ੍ਹਾ ਜਨਰਲ ਸਕੱਤਰ ਗਿਰਧਾਰੀ ਲਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਜਤਿੰਦਰ ਧੀਮਾਨ ਨੇ ਵਰਕਰਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਕੇ 2022 ਦੀਆਂ ਚੋਣਾਂ ਵਿੱਚ ਪੰਜਾਬ ਅੰਦਰ ਭਾਜਪਾ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ, ਅਰੁਣ ਸ਼ਰਮਾ, ਰਾਜੀਵ ਪਾਂਜਾ, ਚੰਦਰ ਸ਼ੇਖਰ ਚੌਹਾਨ, ਪ੍ਰਸ਼ੋਤਮ ਗੋਗੀ, ਸੰਦੀਪ ਵਰਮਾ, ਰਾਮ ਲੁਭਾਇਆ, ਰਣਜੀਤ ਕੌਰ, ਸੁਖਵਿੰਦਰ ਸਿੰਘ ਚੀਮਾ,ਡਾ. ਜਸਵੀਰ ਕਲੇਰ, ਸੰਦੀਪ ਸਿੰਘ ਬੁੱਗਾ, ਬਲਵੀਰ ਲਾਲ ਬੀਰੂ, ਇੰਦਰਜੀਤ ਮਿੰਟੂ, ਬਲਜਿੰਦਰ ਬੱਲੀ, ਜਸਪਾਲ, ਅਕਾਸ਼ਦੀਪ ਪੰਚ, ਬਲਜਿੰਦਰ ਬੱਬੂ, ਸ਼ੁਭਮ ਵਰਮਾ, ਰੋਮੀ, ਸਾਗਰ ਸਿੰਘ, ਦੀਪੂ ਭੋਗਲ, ਭੁਪਿੰਦਰ ਸਿੰਘ, ਮਨਦੀਪ, ਰਿਸਵ ਕੁਮਾਰ, ਸੋਨੂੰ ਭੂਸਲਾ, ਰਜਿੰਦਰ ਬਾਲੀ, ਕਾਲੀ, ਹਰਪ੍ਰੀਤ, ਕਸ਼ਮੀਰੀ ਲਾਲ, ਦੇਵ ਰਾਜ ਆਦਿ ਸ਼ਾਮਲ ਹੋਏ।
ਉੱਘੇ ਸਮਾਜ ਸੇਵਕ ਜਗਦੀਸ਼ ਰਾਏ ਪਸਰੀਚਾ ਦਾ ਆਦਮਪੁਰ ਵਿਖੇ ਵਿਸ਼ੇਸ਼ ਸਨਮਾਨ
ਆਦਮਪੁਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਆਦਮਪੁਰ ਹਲਕੇ ਵਿੱਚ ਬੱਚਿਆਂ ਨੂੰ ਚੰਗੀ ਐਜ਼ੂਕੇਸ਼ਨ ਦੇਣ, ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧਚੱ੍ੜ ਕੇ ਯੋਗਦਾਨ ਪਾਉਣ ਲਈ ਸ਼੍ਰੀ ਜਗਦੀਸ਼ ਰਾਏ ਪਸਰੀਚਾ ਐਮ.ਡੀ ਇੰਪੀਰੀਅਲ ਸਕੂਲ ਆਦਮਪੁਰ ਦਾ ਵਿਸ਼ੇਸ਼ ਸਨਮਾਨ ਲਾਇਨਜ਼ ਕਲੱਬ ਆਦਮਪੁਰ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਪੋਲ, ਸਾਬਕਾ ਪ੍ਰਧਾਨ ਸਤਪਾਲ ਬਜਾਜ ਵਲੋਂ ਵਿਸ਼ੇਸ਼ ਤੋਰ ਤੇ ਕੀਤਾ ਗਿਆ। ਇੰਪੀਰੀਅਲ ਸਕੂਲ ਆਦਮਪੁਰ ਵਿਖੇ ਸਕੂਲੀ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਸਬੰਧੀ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼੍ਰੀ ਰਾਜ ਕੁਮਾਰ ਪੋਲ, ਸਤਪਾਲ ਬਜਾਜ, ਸ. ਖੜਕ ਸਿੰਘ, ਸ਼੍ਰੀ ਬੂਟੀ ਟੰਡਨ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਸਕੂਲ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਰਾਜ ਕੁਮਾਰ ਪੋਲ ਨੇ ਕਿਹਾ ਇੰਪੀਰੀਅਲ ਸਕੂਲ ਆਦਮਪੁਰ ਹਲਕੇ ਦੇ ਬਚਿਆਂ ਨੂੰ ਚੰਗੀ ਐਜ਼ੂਕੇਸ਼ਨ ਦੇਣ ਲਈ ਅਹਿੱਮ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ਅਗਰ ਸਾਡੇ ਬੱਚੇ ਚੰਗੇ ਪ੍ਹੜੇ ਲਿਖੇ ਹੋਣਗੇ ਤਾਂ ਸਾਡੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਸ਼੍ਰੀ ਜਗਦੀਸ਼ ਰਾਏ ਪਸਰੀਚਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਦਮਪੁਰ ਖੇਤਰ ਦੇ ਹਰ ਇੱਕ ਸਮਾਜ ਸੇਵੀਂ ਕੰਮਾਂ ਅਤੇ ਸਾਰੀਆਂ ਕਲੱਬਾਂ ਨੂੰ ਸਮੇਂ-ਸਮੇਂ ਸਿਰ ਆਪਣਾ ਬਣਦਾ ਯੋਗਦਾਨ ਦਿੱਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਪਿੰਡ ਡਰੋਲੀ ਖੁਰਦ ਵਿਖੇ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿੱਤ ਸਮਾਗਮ ਕਰਵਾਏ
ਇਲਾਕੇ ਦੀਆਂ ਸਮੂਹ ਸੰਗਤਾਂ ਨੇ ਹੁੰਮਹੁੰਮਾਂ ਕੇ ਕੀਤੀ ਸ਼ਿਰਕਤ
ਪ੍ਰਬੰਧਕਾਂ ਵਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਹੋਇਆ ਸਨਮਾਨ
ਆਦਮਪੁਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿੱਤ ਇੱਕ ਰੋਜ਼ਾ ਵਿਸ਼ੇਸ਼ ਸਮਾਗਮ ਸ਼ਹੀਦ ਕੁਲਵਿੰਦਰ ਸਿੰਘ ਵੈਲਫੇਅਰ ਸੁਸਾਇਟੀ (ਡਰੋਲੀ ਖੁਰਦ) ਵਲੋਂ ਪਿੰਡ ਡਰੋਲੀ ਖੁਰਦ ਵਿਖੇ ਸ਼ਮੂਹ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਰਾਗੀ ਹਰਦੇਵ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਰਸਭਿੰਨੇ ਗੁਰਬਾਣੀ ਦੇ ਕੀਰਤਨ ਨਾਲ ਅਤੇ ਭਾਈ ਪਿ੍ਰਤਪਾਲ ਸਿੰਘ (ਗੁ. ਸ਼੍ਰੀ ਦੁੁੱਖ ਨਿਵਾਰਣ ਸਾਹਿਬ ਪਟਿਆਲਾ) ਵਲੋਂ ਸੰਗਤਾਂ ਨੂੰ ਨੋਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਚਾਨਣਾਂ ਪਾ ਕੇ ਨਿਹਾਲ ਕੀਤਾ। ਇਸ ਮੌਕੇ ਕਿਸਾਨੀ ਸਘੰਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਨੂੰ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤਾ ਗਏ। ਇਸ ਮੌਕੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ ਬਾਜਵਾ ਕਿਸਾਨ ਆਗੂ, ਰਜਿੰਦਰ ਸਿੰਘ ਖਾਲਸਾ, ਗੁਲਜਿੰਦਰ ਸਿੰਘ, ਮਨਦੀਪ ਸਿੰਘ ਰੋਮੀ, ਮਨਦੀਪ ਸਿੰਘ ਜੋਤੀ, ਰੈਪਾਂ ਮਿਨਹਾਸ ਅਤੇ ਹੋਰ ਕਿਸਾਨ ਵੀਰ ਸਮਾਗਮ ਵਿੱਚ ਪੁੱਜੇ ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਦਿੱਲੀ ਕਿਸਾਨੀ ਸਘੰਰਸ਼ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਤਵੀਰ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ, ਅਮਰਜੀਤ ਸਿੰਘ, ਸਰਪੰਚ ਪੱਭੂ ਲਾਲ, ਮੈਂਬਰ ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਹਰਮਿੰਦਰ ਸਿੰਘ, ਸੁੱਖੂ, ਪਿ੍ਰੰਮਲਦੀਪ ਸਿੰਘ, ਸੁਰਿੰਦਰਜੀਤ ਸਿੰਘ ਸੇਮਾ ਅਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।
Saturday, 18 December 2021
ਇੰਸਪੈਕਟਰ ਹਰਮੇਸ਼ ਲਾਲ ਦਾ ਪਿੰਡ ਜੰਡੂ ਸਿੰਘਾ ਵਿੱਖੇ ਹੋਇਆ ਅੰਤਿਮ ਸੰਸਕਾਰ, ਪੰਜਾਬ ਪੁਲਿਸ ਦੇ ਜਵਾਨਾਂ ਨੇ ਦਿੱਤੀ ਸਲਾਮੀ
| ਇੰਸਪੈਕਟਰ ਹਰਮੇਲ ਲਾਲ ਦੀ ਫੋਟੋ, ਸਲਾਮੀ ਦਿੰਦੇ ਪੰਜਾਬ ਪੁਲਿਸ ਦੇ ਡੀਐਸਪੀ ਹਰਲੀਨ ਕੁਮਾਰ ਤੇ ਹੋਰ |
ਸੰਤ ਬਾਬਾ ਨੈਣਾਂ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ
ਹੁਸ਼ਿਆਰਪੁਰ 18 ਦਸੰਬਰ (ਖ਼ਬਰਸਾਰ ਪੰਜਾਬ ਬਿਊਰੋ)- ਸੰਤ ਬਾਬਾ ਨੈਣਾਂ ਸਿੰਘ ਜੀ ਸਪੋਰਟਸ ਕਲੱਬ ਡਾਂਡੀਆਂ ਵਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੰਤ ਬਾਬਾ ਨੈਣਾਂ ਸਿੰਘ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 16 ਦਸੰਬਰ ਤੋਂ 22 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਉਦਘਾਟਨ ਮੌਕੇ ਭਾਈ ਜਸਵੀਰ ਸਿੰਘ ਬਿੱਟੂ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਪੰਤਵੰਤੇ ਸੱਜਣਾਂ ਵਲੋਂ ਕੀਤਾ ਗਿਆ। ਅੱਜ ਖੇਡੇ ਗਏ ਉਦਘਾਟਨੀ ਮੈਚਾਂ ਵਿੱਚ ਭੂੰਗਰਨੀ ਨੇ ਨਡਾਲੋੰ ਦੀ ਟੀਮ ਨੂੰ 2-1, ਬੱਡੋਂ ਨੇ ਰਿਹਾਣਾਂ ਜੱਟਾਂ ਦੀ ਟੀਮ ਨੂੰ 3-2, ਭਾਮ ਨੇ ਅਜਨੌਹਾਂ ਦੀ ਟੀਮ ਨੂੰ 2-0 ਤੇ ਪਧਿਆਣਾ ਨੇ ਠੱਕਰਵਾਲ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਧੰਨਾ ਸਿੰਘ, ਹਰਜਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਜਗਮੋਹਣ ਸਿੰਘ, ਕਰਨੈਲ ਸਿੰਘ, ਲੰਬੜਦਾਰ ਖੁਸ਼ੀਆ ਸਿੰਘ, ਅਜੀਤ ਸਿੰਘ ਐਸ.ਆਈ. ਪੰਜਾਬ ਪੁਲਿਸ, ਸਾਬਕਾ ਸਰਪੰਚ ਗੁਰਦੇਵ ਸਿੰਘ, ਮੈਨੇਜਰ ਅਮਰਜੀਤ ਸਿੰਘ, ਡਾਂ. ਸੁਖਦੇਵ ਸਿੰਘ ਬੱਡੋੰ, ਗੁਰਮੁੱਖ ਸਿੰਘ, ਮਹਿੰਦਰ ਸਿੰਘ, ਅਜੀਤ ਸਿੰਘ, ਸਾਬਕਾ ਪੰਚ ਗੁਰਪ੍ਰੀਤ ਸਿੰਘ, ਸੰਤੋਖ ਸਿੰਘ, ਜੁਗਿੰਦਰ ਸਿੰਘ, ਹਰਵਿੰਦਰ ਸਿੰਘ, ਸਰਪੰਚ ਗੁਰਬਖਸ਼ ਸਿੰਘ, ਧਰਮ ਸਿੰਘ ਪੰਚ, ਸੁਖਦੇਵ ਸਿੰਘ, ਦਰਸ਼ਨ ਸਿੰਘ, ਭਗਤ ਸਿੰਘ, ਗੁਰਿੰਦਰਜੀਤ ਸਿੰਘ, ਮਨਦੀਪ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਜੈਵੀਰ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਵਿਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਤਰੁਨਵੀਰ ਸਿੰਘ, ਬਲਵੀਰ ਸਿੰਘ, ਜੁਗਿੰਦਰ ਸਿੰਘ ਆਦਿ ਹਾਜ਼ਰ ਸਨ।
Friday, 17 December 2021
ਸਿੱਖ ਰਾਜਪੂਤ ਇੱਕ ਅਣਖੀਲੀ ਕੌਮ, ਰਵਿੰਦਰ ਸਿੰਘ ਸਰੋਆ
ਜਲਦ ਹੋਵੇਗਾ, ਸਿੱਖ ਰਾਜਪੂਤ ਭਾਈਚਾਰੇ ਵਲੋਂ ਵੱਡਾ ਰੋਡ ਸ਼ੋ
ਸਿੱਖ ਰਾਜਪੂਤ ਭਾਈਚਾਰੇ ਨੂੰ ਪੱਛੜੀ ਸ਼੍ਰੇਣੀ ’ਚੋਂ ਕੱਢਣ ਦਾ ਵਾਅਦਾ ਪੂਰਾ ਕਰੇ ਚੰਨੀ ਸਰਕਾਰ- ਤਰਸੇਮ ਸਿੰਘ ਸਰੋਆ
ਰਾਜਪੂਤ ਭਾਈਚਾਰੇ ਦੀ ਮੰਗ ਨੂੰ ਲੈ ਕੇ ਰਵਿੰਦਰ ਸਿੰਘ ਸਰੋਆ ਨੇ ਲਿਖਿਆ ਮੁੱਖ ਮੰਤਰੀ ਚੰਨੀ ਨੂੰ ਖੁੱਲਾ ਖੱਤ
ਚੰਡੀਗੜ (ਖ਼ਬਰਸਾਰ ਪੰਜਾਬ ਬਿਓਰੋ)- ਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ (ਰਜ਼ਿ.) ਦੇ ਨੁਮਾਇੰਦੇ ਰਵਿੰਦਰ ਸਿੰਘ ਸਰੋਆ ਨੇ ਇਕ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਦਸਿਆ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਸਿੱਖ ਰਾਜਪੂਤ ਭਾਈਚਾਰੇ ਨੂੰ ਪੱਛੜੀ ਸ਼੍ਰੇਣੀ ’ਚੋਂ ਕੱਢਣ ਦਾ ਆਪਣਾ ਵਾਅਦਾ ਜਲਦ ਪੂਰਾ ਕਰੇ। ਉਨ੍ਹਾਂ ਕਿਹਾ ਕਿ ਸਿੱਖ ਰਾਜਪੂਤ ਭਾਈਚਾਰੇ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਹੈ ਅਤੇ ਇਸ ਕੌਮ ਨੇ ਹਮੇਸ਼ਾ ਮਨੁੱਖਤਾ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ ਅਤੇ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਇੱਕ ਆਗੂ ਵਲੋਂ ਸਿੱਖ ਰਾਜਪੂਤ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਵਿਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤਾ ਗਿਆ ਸੀ। ਜਦਕਿ ਅਸੀਂ ਕਦੇ ਵੀ ਕਿਸੇ ਸਰਕਾਰ ਪਾਸੋਂ ਅਜਿਹੀ ਕੋਈ ਮੰਗ ਨਹੀਂ ਸੀ ਕੀਤੀ। ਇਸ ਫੈਸਲੇ ਨਾਲ ਅਸੀਂ ਅਪਮਾਨਿਤ ਮਹਿਸੂਸ ਕਰ ਰਹੇ ਹਾਂ ਤੇ ਕਿਸੇ ਵੀ ਪੱਖ ਤੋਂ ਰਾਜਪੂਤ ਭਾਈਚਾਰਾ ਪੱਛੜੀ ਸ਼੍ਰੇਣੀ ਨਹੀਂ ਹੋ ਸਕਦਾ। ਸ. ਸਰੋਆ ਨੇ ਕਿਹਾ ਕਿ ਅਸੀਂ ਬਹੁਤ ਵਾਰ ਸਰਕਾਰਾਂ ਨੂੰ ਮੰਗ ਪੱਤਰ ਭੇਜ ਕੇ ਨੋਟੀਫਿਕੇਸ਼ਨ ਰੱਦ ਕਰਨ ਲਈ ਬੇਨਤੀ ਕਰ ਚੁੱਕੇ ਹਾਂ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਮਾਣਯੋਗ ਚਰਨਜੀਤ ਸਿੰਘ ਚੰਨੀ 15 ਨਵੰਬਰ 2021 ਨੂੰ ਆਦਮਪੁਰ ਵਿਖੇ ਆਏ ਸਨ ਜਿੱਥੇ ਉਨ੍ਹਾਂ ਰਾਜਪੂਤ ਭਾਈਚਾਰੇ ਦੇ ਵਫਦ ਦੀ ਮੰਗ ਮੰਨਦਿਆਂ ਐਲਾਨ ਕੀਤਾ ਸੀ ਕਿ ਉਹ ਇਸ ਮੰਗ ਨੂੰ ਜਾਇਜ਼ ਮੰਨਦੇ ਹਨ ਅਤੇ ਇਹ ਨੋਟੀਫਿਕੇਸ਼ਨ ਰੱਦ ਕਰਨ ਲਈ ਜਲਦੀ ਹੀ ਕਾਰਵਾਈ ਕਰਨਗੇ ਅਤੇ ਸਿੱਖ ਰਾਜਪੂਤ ਭਾਈਚਾਰੇ ਨੂੰ ਜਨਰਲ ਸ਼੍ਰੇਣੀ ਵਿਚ ਲੈ ਆਉਣਗੇ। ਇਸ ਉਪਰੰਤ ਰਾਜਪੂਤ ਭਾਈਚਾਰੇ ਦਾ ਇਕ ਵਫਦ ਸਪੀਕਰ ਸਾਹਿਬ ਰਾਣਾ ਕੰਵਰਪਾਲ ਤੋਂ ਇਲਾਵਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਕੈਬਨਿਟ ਮੰਤਰੀ ਪਰਗਟ ਸਿੰਘ, ਡਾ. ਰਾਜ ਚੱਬੇਵਾਲ ਵਿਧਾਇਕ ਤੇ ਹੋਰਾਂ ਆਗੂਆਂ ਨੂੰ ਮਿਲ ਚੁੱਕਾ ਹੈ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਸਰੋਆ ਨੇ ਕਿਹਾ ਕਿ ਉਹ ਖੁੱਦ ਆਪ ਕਈ ਦਿਨਾਂ ਤੋਂ ਚੰਡੀਗੜ ਡਟੇ ਹੋਏ ਹਨ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਹਨ ਅਤੇ ਮੰਗ ਪੱਤਰ ਦੇ ਰਹੇ ਹਨ। ਸ. ਸਰੋਆ ਨੇ ਕਿਹਾ ਕਿ ਪੰਜਾਬ ਵਿਚ ਬਹੁਗਿਣਤੀ ਵਿੱਚ ਸਿੱਖ ਰਾਜਪੂਤ ਵੱਸਦੇ ਹਨ ਜੋ ਕਿ ਸਰਕਾਰ ਦੇ ਇਸ ਰਵੱਈਏ ਤੋਂ ਨਰਾਜ਼ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੂੰ ਰਾਜਪੂਤ ਭਾਈਚਾਰੇ ਦੀ ਇਹ ਮੰਗ ਪੂਰੀ ਕਰਨੀਂ ਚੀਹੀਦੀ ਹੈ ਕਿਉਕਿ ਉਨ੍ਹਾਂ ਨੇ ਆਦਮਪੁਰ ਵਿਖੇ ਸਮੂਹ ਸੰਗਤਾਂ ਵਿੱਚ ਭਰੋਸਾ ਦਿਵਾਇਆ ਸੀ। ਉਨ੍ਹਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਯਾਦ ਕਰਵਾਇਆ ਕਿ ਉਨ੍ਹਾਂ ਦੀ ਇਹ ਮੰਗ ਜ਼ਰੂਰ ਮੰਨੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਬੈਠੇ ਰਾਜਪੂਤ ਭਾਈਚਾਰੇ ਨੂੰ ਉਮੀਦ ਹੈ ਕਿ ਆਉਣ ਵਾਲੀ ਕੈਬਨਿਟ ਮੀਟਿੰਗ ਵਿਚ ਫੈਸਲਾ ਲੈ ਕੇ ਚੰਨੀ ਸਰਕਾਰ ਉਨ੍ਹਾਂ ਦੀ ਇਹ ਮੰਗ ਪੂਰੀ ਕਰੇਗੀ।
ਬਲਵਿੰਦਰ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਚੀਮਾ ਪਿੰਡ ਧੋਗੜੀ ਨੂੰ ਸਦਮਾਂ , ਮਾਤਾ ਪ੍ਰੀਤਮ ਕੌਰ ਦਾ ਦੇਹਾਂਤ
20 ਦਸੰਬਰ ਦਿਨ ਸੋਮਵਾਰ ਨੂੰ ਪਿੰਡ ਧੋਗੜੀ ਵਿਖੇ ਹੋਵੇਗੀ, ਅੰਤਿਮ ਸੰਸਕਾਰ ਦੀ ਰਸਮ
ਜਲੰਧਰ (ਅਮਰਜੀਤ ਸਿੰਘ)- ਪਿੰਡ ਧੋਗੜੀ ਦੇ ਵਸਨੀਕ ਬਲਵਿੰਦਰ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਚੀਮਾ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਪ੍ਰੀਤਮ ਕੌਰ ਪਤਨੀ ਸੰਤ ਅਵਤਾਰ ਸਿੰਘ (86 ਸਾਲ) ਵਾਸੀ ਧੋਗੜੀ ਸੰਖੇਪ ਬੀਮਾਰੀ ਉਪਰੰਤ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਨੇ ਬੀਤੀ 17 ਦਸੰਬਰ ਨੂੰ ਅਕਾਲ ਚਲਾਣਾਂ ਕੀਤਾ। ਮਾਤਾ ਪ੍ਰੀਤਮ ਕੌਰ ਦਾ ਅੰਤਿਮ ਸੰਸਕਾਰ ਪਿੰਡ ਧੋਗੜੀ ਦੇ ਸ਼ਮਸ਼ਾਨਘਾਟ ਵਿਖੇ 20 ਦਸੰਬਰ ਦਿਨ ਸੋਮਵਾਰ ਨੂੰ 2 ਵਜੇ ਬਾਅਦ ਦੁਪਿਹਰ ਕੀਤਾ ਜਾਵੇਗਾ। ਚੀਮਾ ਪਰਿਵਾਰ ਪਿੰਡ ਧੋਗੜੀ ਨੇ ਸਮੂਹ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਨੂੰ ਅੰਤਿਮ ਸੰਸਕਾਰ ਦੀ ਰਸਮ ਵਿੱਚ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ।
ਨਹੀਂ ਰਹੇ ਬਲਜੀਤ ਸਿੰਘ ਬਿਲਖੂ, ਪਿੰਡ ਹਰੀਪੁਰ
ਸ਼ੋਕ ਸਮਾਚਾਰ - ਪਿੰਡ ਹਰੀਪੁਰ ਦੇ ਬਲਜੀਤ ਸਿੰਘ ਬਿਲਖੂ, ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੇ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 19 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਦਸ਼ਮੇਸ਼ ਗੰਜ ਪਿੰਡ ਹਰੀਪੁਰ ਜਲੰਧਰ ਵਿਖੇ ਬਾਅਦ ਦੁਪਿਹਰ 12 ਤੋਂ 2 ਵਜੇ ਤੱਕ ਹੋਵੇਗੀ।
ਸਿਰਕੱਢ ਸਮਾਜ-ਸੇਵਕ ਤੇ ਵਾਤਾਵਰਣ ਪ੍ਰੇਮੀ : ਹਰਜਿੰਦਰ ਸਿੰਘ (ਸਾਬਕਾ ਸਰਪੰਚ)
ਸਮਾਜ ਵਿਚ ਜਿਹੜੀਆਂ ਰੂਹਾਂ ਜਦੋਂ ਸਮਾਜ ਲਈ ਹਰ ਪੱਖ ਤੋਂ ਵਰਦਾਨ-ਹੀ- ਵਰਦਾਨ ਸਾਬਤ ਹੁੰਦੀਆਂ ਨਜ਼ਰੀ ਆਉਣ ਲੱਗ ਜਾਂਦੀਆਂ ਹਨ ਤਾਂ ਲੋਕ ਝੁਕ-ਝੁਕ ਸਲਾਮਾਂ ਕਰਦੇ ਉਨਾਂ ਦੇ ਕਦਮ ਚੁੰਮਣ ਤੱਕ ਜਾਂਦੇ ਹਨ। ਐਸੀਆਂ ਹਰਮਨ ਪਿਆਰੀਆਂ ਸ਼ਖਸ਼ੀਅਤਾਂ ਦੇ ਕੀਤੇ ਜਾ ਰਹੇ ਸਮਾਜ-ਸੇਵੀ ਕਾਰਜਾਂ ਦੀ ਗੱਲ ਜਿੱਥੇ ਵੀ ਛਿੜਦੀ ਹੈ ਤਾਂ ਇੰਝ ਲੱਗਦੈ ਜਿਓਂ ਓਸ ਸ਼ਖਸੀਅਤ ਨੂੰ ਓਸ ਅਕਾਲ-ਪੁਰਖ ਨੇ ਬਣਾ ਕੇ ਬਸ ਭੇਜਿਆ ਹੀ ਭਲਾਈ ਕਾਰਜਾਂ ਲਈ ਹੋਵੇ। ਅਜਿਹੇ ਭਲੇ-ਪੁਰਸ਼ਾਂ ਦੀ ਲਿਸਟ ਵਿਚ ਆਂਉਂਦੇ ਮਾਣ-ਮੱਤੇ ਪੁਰਸ਼ਾਂ ਨੂੰ ਸਮਾਜ ਵੀ ਆਪਣੇ ਦਿਲ ਦਾ ਮੋਹ-ਪਿਆਰ, ਆਦਰ-ਸਤਿਕਾਰ ਤੇ ਅਪਣੱਤ ਬਖਸ਼ਦਾ ਅੱਖਾਂ ’ਤੇ ਬਿਠਾਉਂਦਾ ਨਹੀਂ ਥੱਕਦਾ। ਮੇਰੀ ਮੁਰਾਦ ਹੈ, ਗੁਣਾਂ ਦੀ ਪਟਾਰੀ ਜਾਣੇ ਜਾਂਦੇ ਸ੍ਰ. ਹਰਜਿੰਦਰ ਸਿੰਘ (ਸਾਬਕਾ ਸਰਪੰਚ) ਤੋਂ। ਜਿਲਾ ਲੁਧਿਆਣਾ ਵਿਚ ਪੈਂਦੇ ਪਿੰਡ ਪੰਜੇਟਾ ਦੇ ਵਸਨੀਕ ਸ੍ਰ: ਭਾਗ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਜੀ ਦੀ ਪਾਕਿ ਕੁੱਖੋਂ 4 ਜਨਵਰੀ,1968 ਨੂੰ ਪਹਿਲੀ ਕਿਲਕਾਰੀ ਮਾਰਨ ਵਾਲੇ ਹਰਜਿੰਦਰ ਜੀ ਨੇ ਪੰਜਵੀ ਕਲਾਸ ਦੀ ਪੜਾਈ ਸ. ਪ੍ਰਾਇਮਰੀ ਸਕੂਲ ਪੰਜੇਟਾ ਵਿਖੇ, ਅੱਠਵੀ ਦੀ ਪੜਾਈ ਸ. ਮਿਡਲ ਸਕੂਲ ਪ੍ਰਤਾਪਗੜ (ਲੁਧਿਆਣਾ) ਵਿਖੇ ਅਤੇ ਦਸਵੀ ਸ. ਸੀਨੀ. ਸੈਕੰ. ਸਕੂਲ ਕੂੰਮ ਕਲਾਂ (ਲੁਧਿਆਣਾ) ਵਿਖੇ ਕਰਨ ਉਪਰੰਤ ਫਿਟਰ ਦਾ ਡਿਪਲੋਮਾ ਆਈ. ਟੀ. ਆਈ ਲੁਧਿਆਣਾ ਵਿਖੇ ਕੀਤਾ।
ਨਿੱਤ ਅਖਬਾਰਾਂ ਦੀਆਂ
ਸੁਰਖੀਆਂ ਵਿਚ ਰਹਿਣ ਵਾਲੇ ਹਰਜਿੰਦਰ ਸਿੰਘ ਜੀ ਦੇ ਸਮਾਜ-ਸੇਵੀ ਕਾਰਜਾਂ ਵੱਲ ਝਾਤ ਮਾਰਿਆਂ ਪਤਾ ਲੱਗਦਾ
ਹੈ ਕਿ ਉਨਾਂ ਦੀ ਸੁਚੱਜੀ ਨਿਗਰਾਨੀ ਹੇਠ ਪਿੰਡ ਪੰਜੇਟਾ, ਹੀਰਾਂ, ਸੰਦਲਾਂ, ਗੁਰਦੁਆਰਾ ਕਟਾਣਾ ਸਾਹਿਬ,
ਗੁਰਦੁਆਰਾ ਚਰਨਕੰਵਲ ਮਾਛੀਵਾੜਾ ਆਦਿ ਵਿਖੇ ਖੂਨ ਦਾਨ ਕੈਂਪ ਅਤੇ ਅੱਖਾਂ ਦੇ ਕੈਂਪ ਲਗਾਏ ਜਾ ਚੁੱਕੇ
ਹਨ। ਆਪਣੇ ਪਿੰਡ ਪੰਜੇਟਾ ਦੇ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਕਈ ਬਾਰ
ਸਨਮਾਨਿਤ ਕਰ ਕੇ ਉਤਸ਼ਾਹਿਤ ਕੀਤਾ ਜਾ ਚੁੱਕਾ ਹੈ। ਅਨੇਕਾਂ ਪਿੰਡਾਂ ਦੀਆਂ ਗਰੀਬ ਤੇ ਜਰੂਰਤਮੰਦ ਲੜਕੀਆਂ
ਦੇ ਵਿਆਹਾਂ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਮਦਦ ਕੀਤੀ ਜਾ ਚੁੱਕੀ ਹੈ। ਤਿੰਨ ਚਾਰ ਬਾਰ ਆਪਣੇ ਇਲਾਕੇ
ਦੇ 25 ਕੁ ਪਿੰਡਾਂ ਦੇ ਘੇਰੇ ਵਿਚ ਪੈਂਦੇ ਪਿੰਡਾਂ ਵਿਚ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਜਿੱਥੇ
ਨਸ਼ਿਆਂ ਅਤੇ ਦਾਜ-ਦਹੇਜ ਪ੍ਰਥਾ ਖਿਲਾਫ ਰੈਲੀਆਂ ਕੱਢੀਆਂ ਗਈਆਂ ਉਥੇ ਥਾਂ-ਥਾਂ ’ਤੇ ਨਸ਼ਿਆਂ ਅਤੇ ਦਾਜ-ਦਹੇਜ
ਦੇ ਖਿਲਾਫ ਸਮਾਜ-ਸੁਧਾਰਿਕ ਨਾਟਕ ਵੀ ਖੇਡੇ ਗਏ।. . ਪਿੰਡ ਕੂੰਮਕਲਾਂ, ਘੁਮੈਤ, ਭੈਣੀ ਚੀਮਾ, ਭੈਣੀ
ਦੁਆਬਾ, ਭੈਣੀ ਸ਼ਾਲੂ, ਭੈਣੀ ਨੱਥੂ, ਭੈਣੀ ਗਾਹੀ, ਰਜ਼ੂਲ, ਪਿੰਡ ਸੰਘੇ ਆਦਿ ਵੱਖ-ਵੱਖ ਅਨੇਕਾਂ ਪਿੰਡਾਂ
ਵਿਚ ਧੰਨ ਧੰਨ ਗੁਰੂ ਸਾਹਿਬਾਨ ਜੀ ਦੇ ਧਾਰਮਿਕ ਦਿਹਾੜਿਆਂ ਅਤੇ ਸੰਗਰਾਦ ਆਦਿ ਦਿਹਾੜਿਆਂ ’ਤੇ ਉਨਾਂ
ਵੱਲੋਂ ਨਿਸ਼ਕਾਮ ਕਥਾ ਕਰਦਿਆਂ ਗੁਰੂਆਂ ਪੀਰਾਂ ਦੇ ਇਤਿਹਾਸ ਤੋਂ ਜਾਣੂ ਕਰਵਾਕੇ ਸੰਗਤਾਂ ਨੂੰ ਗੁਰਬਾਣੀ
ਨਾਲ ਜੋੜੇ ਜਾਣ ਦੇ ਸਿਰਤੋੜ ਉਪਰਾਲੇ ਕੀਤੇ ਜਾਂਦੇ ਰਹੇ।
ਇੱਥੇ ਹੀ ਬਸ ਨਹੀਂ, ਬੂਟੇ ਲਗਾਉਣੇ, ਪੰਛੀਆਂ ਦੇ ਆਲਣੇ ਲਗਾਉਣੇ ਤੇ ਬੱਚਿਆਂ ਦੇ ਦਸਤਾਰ ਮੁਕਾਬਲੇ
ਕਰਵਾਉਣੇ ਆਦਿ ਕਾਰਜਾਂ ਨੂੰ ਕਰਨਾ ਵੀ ਉਹ ਆਪਣੀ ਸੇਵਾ ਦਾ ਹਿੱਸਾ ਸਮਝਦੇ ਹਨ। ਸਮਾਜ ਸੇਵਾ ਦੇ ਉਪਰੋਕਤ
ਕੰਮਾਂ ਤੋ ਸੇਧ ਲੈ ਕੇ ਅੱਜ ਦੇ ਨੌਜਵਾਨ ਇਨਾਂ ਸਮਾਜ-ਸੇਵੀ ਕਾਰਜਾਂ ਵਿੱਚ ਬੇਹੱਦ ਦਿਲਚਸਪੀ ਲੈਕੇ ਆਪਣਾ
ਤੇ ਸਮਾਜ ਦਾ ਭਲਾ ਕਰਨ ਵੱਲ ਨੂੰ ਤੁਰੇ ਹੋਏ ਹਨ।
ਪੰਜਾਬ ਸੱਚਮੁੱਚ ਹੀ ਆਪਣੀਆਂ ਪਹਿਲੇ ਵਾਲੀਆਂ ਬੁਲੰਦੀਆਂ
ਵੱਲ ਵਧਦੀਆਂ ਲੀਹਾਂ ਉਤੇ ਮੁੜ ਆ ਜਾਵੇ, ਜੇਕਰ ਸਮਾਜ ਨੂੰ ਖੁਸ਼ਹਾਲ ਅਤੇ ਸਮਾਜਿਕ ਕੁਰੀਤੀਆਂ ਰਹਿਤ ਬਣਾਉਣ
ਦੇ ਉਪਰਾਲੇ ਕਰ ਰਹੇ ਹਰਜਿੰਦਰ ਸਿੰਘ ਸਾਬਕਾ ਸਰਪੰਚ ਜੀ ਵਰਗੇ ਨਿੱਗਰ, ਅਗਾਂਹ-ਵਧੂ ਅਤੇ ਦੂਰ-ਅੰਦੇਸ਼ੀ
ਸੋਚ ’ਤੇ ਪਹਿਰਾ ਦੇਣ ਵਾਲੇ ਸਰਪੰਚ ਪਿੰਡ ਪਿੰਡ ਜੰਮ ਪੈਣ। ਪਰ, ਅਫ਼ਸੋਸ ਕਿ ਐਸੇ ਸਰਪੰਚ ਤਲਾਸ਼ਿਆਂ
’ਤੇ ਵਿਰਲੇ-ਵਿਰਲੇ ਪਿੰਡਾਂ ’ਚ ਹੀ ਲੱਭਦੇ ਹਨ। ਬਹੁਤ ਘਾਟ ਰੜਕਦੀ ਹੈ ਇਹੋ ਜਿਹੇ ਸਮਾਜ-ਸੁਧਾਰਿਕ ਕੋਹੇਨੂਰ
ਹੀਰਿਆਂ ਦੀ।
-ਪ੍ਰੀਤਮ ਲੁਧਿਆਣਵੀ (ਚੰਡੀਗੜ),
9876428641
ਸੰਪਰਕ : ਹਰਜਿੰਦਰ ਸਿੰਘ, 8872555001
ਸ਼ਾਰਟ ਮੂਵੀ, ‘ਸੋਚ’ 19, ਦਸੰਬਰ, 2021 ਨੂੰ ਯੂ-ਟਿਊਬ ਚੈਨਲ ਨਿਊਟਿਕ ਰਿਕਾਰਡਸ ’ਤੇ ਹੋਵੇਗੀ ਰਿਲੀਜ
ਚੰਡੀਗੜ, (ਪ੍ਰੀਤਮ ਲੁਧਿਆਣਵੀ),14 ਦਸੰਬਰ, 2021 : ਸ਼ਾਰਟ ਮੂਵੀ, ‘ਸੋਚ’ 19, ਦਸੰਬਰ, 2021 ਨੂੰ ਯੂ-ਟਿਊਬ ਚੈਨਲ ਨਿਊਟਿਕ ਰਿਕਾਰਡਸ ’ਤੇ ਰਿਲੀਜ ਹੋਵੇਗੀ, ਜਿਸ ਵਿਚ ਕਹਾਣੀ ਤੇ ਡਾਇਲਾਗ ਘੁੰਮਣ ਨਾਹਲਾਂਵਾਲਾ ਦੇ ਹਨ। ਇਸਦਾ ਨਿਰਮਾਤਾ ਹੈ ਸਿੰਜ ਕਲੇਰ, ਨਿਰਦੇਸ਼ਕ ਹੈ ਪ੍ਰੀਤ ਮਾਨ ਅਤੇ ਪੇਸ਼ਕਸ਼ ਹੈ ਨਿਊਟਿਕ ਰਿਕਾਰਡਸ ਤੇ ਫਿਲਮਸ ਦੀ। ਇਸ ਵਿਚ ਸਕਰੀਨ ਪਲੇਅ ਦੀ ਭੂਮਿਕਾ ਨਿਭਾਈ ਹੈ- ਘੁੰਮਣ ਨਾਹਲਾਂਵਾਲਾ ਤੇ ਪ੍ਰੀਤ ਮਾਨ ਨੇ। ਮੂਵੀ ’ਚ ਐਡੀਟਿੰਗ ਦੀ ਜਿੰਮੇਵਾਰੀ ਨੂੰ ਪੂਰਿਆ ਹੈ ਸੁੱਖ ਮੀਡੀਆ ਡਿਜਾਇਨ ਬੈਕਰਾਊਂਡ ਮਿਊਜਕ ਗੁਰੂ ਸੱਭਰਵਾਲ ਨੇ, ਮੇਕਅੱਪ - ਭੱਟੀ ਮੋਰਿੰਡਾ, ਕੈਮਰਾਮੈਨ - ਹਰਵਿੰਦਰ ਮਾਹੀ ਅਤੇ ਇਸ ਵਿਚ ਕਲਾਕਾਰਾਂ ਦਾ ਰੋਲ ਨਿਭਾਇਆ ਹੈ ਘੁੰਮਣ ਨਾਹਲਾਂਵਾਲਾ, ਪ੍ਰੀਤ ਮਾਨ, ਹਿੰਦ ਚਲਾਕੀ, ਤੇਜਾ ਬਾਈ, ਜਤਿੰਦਰ ਬਾਈ, ਬਾਬਾ ਹਰਬੰਸ ਸਿੰਘ, ਰਾਮ ਰਾਜ ਮੋਰਿੰਡਾ, ਅਮਨ ਲੋਥੇਰੀ, ਗੁਰਵਿੰਦਰ ਗਿੱਲ, ਵਰਿੰਦਰ ਮਨੀਲਾ, ਮਨਰਾਜ ਮਾਨ, ਵਿਜੇ ਮਾਨ, ਅਵਤਾਰ ਸਿੰਘ ਤਾਹੀਮ, ਹਰਜੀਤ ਨੂਰਮਹਿਲ, ਇੰਦਰਜੀਤ ਕੋਟ ਤੇ ਭੱਟੀ ਮੋਰਿੰਡਾ ਨੇ।
‘ਜੋਗੀ ਚਿਮਟੇ ਵਾਲਾ’, ਭੇਂਟ ਲੈਕੇ ਹਾਜ਼ਰ ਹੈ ਗਾਇਕ ਬਿੰਟਾ ਸੁਖਵਿੰਦਰ
ਚੰਡੀਗੜ, (ਪ੍ਰੀਤਮ ਲੁਧਿਆਣਵੀ), 16 ਦਸੰਬਰ, 2021 : ਸੁਪਰ ਹਿੱਟ ਭੇਟਾਂ ਦੇ ਰਚੇਤਾ ਗੀਤਕਾਰ ਰਾਜੂ ਨਾਹਰ ਤੇ ਲੱਖੀ ਬਨੂੰੜ ਵਾਲੇ ਦੀ ਸ਼ਾਨਦਾਰ ਪੇਸ਼ਕਸ਼, ‘ਜੋਗੀ ਚਿਮਟੇ ਵਾਲਾ’ ਨੇ ਕਲਾ-ਪ੍ਰੇਮੀਆਂ ਦੀ ਕਚਹਿਰੀ ਵਿਚ ਦਸਤਕ ਦਿੱਤੀ ਹੈ। ਇਸ ਨੂੰ ਆਪਣੀ ਬੁਲੰਦ ਆਵਾਜ ਵਿੱਚ ਰਿਕਾਰਡ ਕੀਤਾ ਹੈ, ਪ੍ਰਸਿੱਧ ਗਾਇਕ ਬਿੰਟਾ ਸੁਖਵਿੰਦਰ ਨੇ ਅਤੇ ਇਸ ਭੇਂਟ ਨੂੰ ਸੰਗੀਤਕ ਸੁਰਾਂ ’ਚ ਪ੍ਰੋਇਆ ਹੈ ਨਾਮਵਰ ਸੰਗੀਤਕਾਰ ਸਤਵਿੰਦਰ ਸਿੰਘ ਨੇ। ਇਸ ਦਾ ਪੋਸਟਰ ਡਿਜਾਇਨ ਤਿਆਰ ਕਰਦਿਆਂ ਬਿੱਟੂ ਆਰਟ ਬਨੂੰੜ ਵਾਲੇ ਨੇ ਜਰਾ ਜਿੰਨੀ ਵੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਜਸ਼ਨ ਐਨ ਰਿਕਾਰਡਜ ਕੰਪਨੀ ਵੱਲੋਂ ਰਿਲੀਜ਼ ਕੀਤੀ ਗਈ ਇਸ ਭੇਂਟ ਵਿਚ ਸਮੁੱਚੀ ਟੀਮ ਵੱਲੋਂ ਟਿੰਕੂ ਧਾਨੀਆ, ਜੱਸੀ ਧਮੋਲੀ ਤੇ ਕੇਸਰ ਸਿੱਲ ਵਾਲੇ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ।
Thursday, 16 December 2021
ਜ਼ਿਲ੍ਹਾ ਪਟਿਆਲਾ ਵਿਚ ਲੋਹੜੀ ਸੰਬੰਧੀ ਕੀਤੀ ਅਹਿਮ ਮੀਟਿੰਗ- ਡਾਕਟਰ ਖੇੜਾ
Wednesday, 15 December 2021
ਸਰਪੰਚ ਯੂਨੀਅਨ ਜਲੰਧਰ ਦੇ ਮੈਂਬਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਸੋਪਿਆ
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਸੋਪਦੇ ਸਰਪੰਚ ਕੁਲਵਿੰਦਰ ਬਾਘਾ, ਸਰਪੰਚ ਸੁਖਵਿੰਦਰ ਕੋਟਲੀ, ਰਾਮੇਸ਼ ਚੋਹਕਾਂ ਅਤੇ ਹੋਰ।
ਨਵ-ਜੰਮੀਆਂ ਧੀਆਂ ਦੀ ਲੋਹੜੀ ਪਟਿਆਲਾ ਵਿਖੇ ਮਨਾਈ ਜਾਵੇਗੀ- ਡਾਕਟਰ ਖੇੜਾ
ਅੰਤਰਰਾਸ਼ਟਰੀ ਫੰਨਕਾਰ ਸੁਰਿੰਦਰ ਲਾਡੀ,‘ਵੱਡੇ ਕੰਮ’ ਟਰੈਕ ਨਾਲ ਸਰੋਤਿਆਂ ਦੀ ਕਚਹਿਰੀ ’ਚ ਹਾਜ਼ਰ
ਚੰਡੀਗੜ, (ਪ੍ਰੀਤਮ ਲੁਧਿਆਣਵੀ), 15 ਦਸੰਬਰ, 2021 : ਸੱਭਿਆਚਾਰਕ ਮੇਲਿਆਂ ਦੀ ਸ਼ਾਨ, ਦੁਆਬੇ ਦੀ ਧਰਤੀ ਦੇ ਮਾਣ-ਮੱਤੇ ਫ਼ਨਕਾਰ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਗਾਇਕ ਸੁਰਿੰਦਰ ਲਾਡੀ ਜੀ ਲਗਾਤਾਰ ਸਰੋਤਿਆਂ ਦੀ ਕਚਹਿਰੀ ਵਿਚ ਕੋਈ ਨਾ ਕੋਈ ਆਪਣਾ ਟਰੈਕ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ। ਹੁਣ ਉਹ ਆਪਣੇ ਨਵੇਂ ਟਰੈਕ, ‘ਵੱਡੇ ਕੰਮ’ ਨਾਲ ਇਕ ਵਾਰ ਫਿਰ ਗੀਤ-ਸੰਗੀਤ ਪ੍ਰੇਮੀਆਂ ਦੇ ਰੂ-ਬ-ਰੂ ਹੋਏ ਹਨ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਐਂਕਰ ਬਲਦੇਵ ਰਾਹੀ ਜੀ ਨੇ ਦੱਸਿਆ ਕਿ ਇਸ ਟਰੈਕ ਨੂੰ ਫੋਕ ਫਿਊਜ਼ਨ ਪ੍ਰੋਡਕਸ਼ਨ ਵੱਲੋਂ ਰਿਲੀਜ ਕੀਤਾ ਗਿਆ ਹੈ। ਇਸ ਟਰੈਕ ਨੂੰ ਗਾਇਕ ਸੁਰਿੰਦਰ ਲਾਡੀ ਨੇ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਗਾਇਆ ਹੈ, ਜਿਸਦੇ ਪ੍ਰੋਡਿਊਸਰ ਰਣਧੀਰ ਧੀਰਾ ਹਨ। ਇਸ ਟਰੈਕ ਨੂੰ ਸੰਗੀਤਕ ਸੇਵਾਵਾਂ ਮਿਕੂ ਸਿੰਘ ਨੇ ਪ੍ਰਦਾਨ ਕਰਵਾਈਆਂ ਹਨ ਜਦਕਿ ਇਸ ਨੂੰ ਕਲਮ ਦੇ ਧਨੀ ਗੀਤਕਾਰ ਸੁਖਜੀਤ ਝਾਂਸਾਵਾਲਾ ਨੇ ਕਲਮਬੱਧ ਕੀਤਾ ਹੈ। ਇਸ ਦਾ ਸ਼ਾਨਦਾਰ ਵੀਡੀਓ ਸਾਬੀ ਰਾਮਗੜੀਆ ਵਲੋਂ ਫਿਲਮਾਇਆ ਗਿਆ ਹੈ। ਅਨੇਕਾਂ ਟਰੈਕਾਂ ਨਾਲ ਪ੍ਰਸਿੱਧ ਹੋਏ ਗਾਇਕ ਸੁਰਿੰਦਰ ਲਾਡੀ ਦੀ ਖ਼ੂਬਸੂਰਤ ਆਵਾਜ਼ ਇਸ ਟਰੈਕ ਨੂੰ ਦੇਸ਼ ਵਿਦੇਸ਼ ਦੀ ਧਰਤੀ ’ਤੇ ਰਿਲੀਜ ਹੋਣ ਉਪਰੰਤ ਯੂ-ਟਿਊਬ ਦੇ ਮਾਧਿਅਮ ਰਾਹੀਂ ਚਾਰ ਚੰਨ ਲਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਵਿੱਚ ਐਕਟਿੰਗ ਦਾ ਰੋਲ ਕੋਮਲਪ੍ਰੀਤ ਕੌਰ ਪੂਨਮ, ਜਗਵਿੰਦਰ ਸਿੰਘ, ਚਰਨਜੀਤ ਸਿੰਘ, ਵਿਕਰਾਂਤ ਰਾਣਾ, ਰਵਿੰਦਰ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਨੇ ਬਾਖੂਬੀ ਨਿਭਾਇਆ ਹੈ। ਇਸ ਗੀਤ ਦਾ ਕੋਰੀਓਗ੍ਰਾਫਰ ਅਨਮੋਲਦੀਪ ਸਿੰਘ ਨੇ ਕੀਤਾ ਅਤੇ ਐਡੀਟਰ ਰੁਪਿੰਦਰ ਸਿੰਘ ਹੈ ਜਦਕਿ ਪੋਸਟਰ ਸ੍ਰੀ ਅਰਵਿੰਦ ਸ਼ਰਮਾ ਪ੍ਰਧਾਨ ਮਾਡਲ ਟਾਊਨ ਜਲੰਧਰ ਵੱਲੋਂ ਆਪਣੇ ਕਰ ਕਮਲਾਂ ਨਾਲ ਤਿਆਰ ਕੀਤਾ ਗਿਆ ਹੈ। ਸੁਰਿੰਦਰ ਲਾਡੀ ਦੀ ਟੀਮ ਨੂੰ ਪੂਰੀ ਆਸ ਹੈ ਕਿ ਸਰੋਤੇ ਉਨਾਂ ਦੇ ਪਹਿਲਾਂ ਆਏ ਵੱਖ ਵੱਖ ਟਰੈਕਸ ਵਾਂਗ ਇਸ ਟਰੈਕ,‘ਵੱਡੇ ਕੰਮ’ ਨੂੰ ਵੀ ਜਰੂਰ ਕਾਮਯਾਬੀ ਬਖ਼ਸ਼ਣਗੇ।
ਗੁ. ਸੰਤ ਸਾਗਰ ਚਾਹ ਵਾਲਾ ਵਿਖੇ ਮਹਾਪੁਰਸ਼ਾਂ ਦੀ ਬਰਸੀ ਅਤੇ ਕਿਸਾਨੀ ਮੋਰਚੇ ਦੀ ਸਫਲਤਾ ਨੂੰ ਸਮਰਪਿੱਤ ਮਹਾਨ ਗੁਰਮਤਿ ਸਮਾਗਮ ਕਰਵਾਏ
| ਕਿਸਾਨੀ ਸਘੰਰਸ਼ ਦੇ ਯੋਧਿਆਂ ਦਾ ਸਨਮਾਨ ਕਰਦੇ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲੇ, ਪ੍ਰੋਫੈਸਰ ਹਰਬੰਸ ਸਿੰਘ ਅਤੇ ਹੋਰ। |
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੰਜਾਬ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ (ਜਲੰਧਰ) ਵਿੱਖੇ ਸੰਤ ਬਾਬਾ ਸੁੰਦਰ ਸਿੰਘ ਜੀ ਦੀ 51ਵੀਂ ਅਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ 37ਵੀਂ ਸਲਾਨਾਂ ਬਰਸੀ ਅਤੇ ਕਿਸਾਨ ਸਘੰਰਸ਼ ਦੀ ਸਫਲਤਾ ਨੂੰ ਸਮਰਪਿੱਤ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਜਿਸਦੇ ਸਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਦੇ ਭੋਗ ਉਪਰੰਤ ਸੰਗਤਾਂ ਵਲੋਂ ਕੀਤੇ ਗਏ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਖੁੱਲੇ ਪੰਡਾਲ ਵਿੱਚ ਪਾਏ ਗਏ। ਉਪਰੰਤ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਰਾਗੀ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ, ਭਾਈ ਜਗਜੀਵਨ ਸਿੰਘ, ਭਾਈ ਇੰਦਰਜੀਤ ਸਿੰਘ ਜਲੰਧਰ ਅਤੇ ਬੀਬੀ ਕੁਲਦੀਪ ਕੌਰ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕ ਭਾਰਤੀ ਕਿਸਾਨ ਯੂਨੀਅਨ ਦੋਆਬੇ ਦੇ ਪ੍ਰਦਾਨ ਮਨਜੀਤ ਸਿੰਘ ਰਾਏ, ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ, ਜਰਨਲ ਸਕੱਤਰ ਸਤਨਾਮ ਸਿੰਘ ਸਾਹਨੀ, ਅਮਰਜੀਤ ਸਿੰਘ ਬੈਂਸ ਪਧਿਆਣਾ, ਜਸਪਾਲ ਸਿੰਘ ਈਸ਼ਰਵਾਲ, ਹਰਸੁਰਿੰਦਰ ਸਿੰਘ ਕਿਸ਼ਨਗ੍ਹੜ, ਸੰਤੋਖ ਸਿੰਘ ਲੱਖਪੁਰ, ਦਵਿੰਦਰ ਸਿੰਘ ਸੰਧਵਾਂ, ਮਨਜੀਤ ਸਿੰਘ ਡਰੋਲੀ, ਗੁਲਜਿੰਦਰ ਸਿੰਘ, ਜਸਵੀਰ ਸਿੰਘ ਸਾਹਨੀ, ਭੁਪਿੰਦਰ ਸਿੰਘ ਆਦਿ ਆਗੂਆਂ ਦਾ ਸੰਤ ਬਾਬਾ ਹਰਜਿੰਦਰ ਸਿੰਘ ਨੇ ਡੇਰੇ ਵਿਖੇ ਪੁੱਜਣ ਤੇ ਵਿਸ਼ੇਸ਼ ਸਨਮਾਨ ਕੀਤਾ ਅਤੇ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਵਲੋਂ ਲਿੱਖੀਆਂ ਪੁਸਤਕਾਂ ਵੀ ਭੇਟ ਕੀਤੀਆਂ। ਸਮੂਹ ਕਿਸਾਨ ਆਗੂਆਂ ਨੇ ਸੰਤ ਬਾਬਾ ਹਰਜਿੰਦਰ ਸਿੰਘ ਜੀ ਵਲੋਂ ਕਿਸਾਨੀ ਸਘੰਰਸ਼ ਮੌਕੇ ਨਿਭਾਈਆਂ ਲੰਗਰ ਦੀਆਂ ਵਿਸ਼ੇਸ਼ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱ੍ਹੜ ਲੱਗਣ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਨਜਿੰਦਰ ਸਿੰਘ ਵਲੋਂ ਨਿਭਾਈ ਗਈ।
ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65 ਪ੍ਰੀ-ਨਿਰਵਾਣ ਦਿਵਸ ਮਨਾਇਆ
| ਡਾ.ਰੀਟਾ ਦਾ ਗੋਲਡ ਮੈਡਲ ਨਾਲ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਅਤੇ ਸੇਵਾਦਾਰ। |
ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਕੀਤਾ ਨਿਹਾਲ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਪੋ੍ਹ ਮਹੀਨੇ ਦੀ ਪਵਿੱਤਰ ਸੰਗਰਾਂਦ ਅਤੇੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 65ਵਾਂ ਪ੍ਰੀ-ਨਿਰਵਾਣ ਦਿਵਸ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਬਾਬਾ ਕਿ੍ਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਲ੍ਹੜੀਵਾਰ ਚੱਲ ਰਹੇ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏੇ ਅਤੇ ਸਰਬੱਤ ਸੰਸਾਰ ਦੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਡੇਰਾ ਚਹੇੜੂ ਦੇ ਹੈਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਅਤੇ ਰਾਗੀ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲਿਆਂ ਅਤੇ ਸਮਾਗਮ ਵਿੱਚ ਪੁੱਜੇ ਸੰਤ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਅਤੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਸਮਾਗਮ ਦੋਰਾਨ ਸੰਤ ਕਿ੍ਸ਼ਨ ਨਾਥ ਜੀ ਨੇ ਜਿਥੇ ਸਮੂਹ ਸੰਗਤਾਂ ਨੂੰ ਪੋ੍ਹ ਮਹੀਨੇ ਦੀ ਸੰਗਰਾਂਦ ਦੀ ਵਿਆਖਿਆ ਕਰਕੇ ਨਿਹਾਲ ਕੀਤਾ ਉਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਰਲਮਿੱਲ ਕੇ ਰਹਿਣ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਪੇ੍ਰਿਆ। ਉਨ੍ਹਾਂ ਬਾਬਾ ਸਾਹਿਬ ਜੀ ਦੇ 65ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਬਾਬਾ ਸਾਹਿਬ ਦੇ ਸੁਪਨੇ ਪੜੋ ਲਿਖੋ, ਸਘੰਰਸ਼ ਕਰੋ ਨੂੰ ਸਾਨੂੰ ਪੂਰਾ ਕਰਨਾਂ ਚਾਹੀਦਾ ਹੈ।
| ਡੇਰਾ ਚਹੇੜੂ ਵਿਖੇ ਸਮਾਗਮ ਦੋਰਾਨ ਇਕੱਤਰ ਸੰਗਤਾਂ, |
ਉਨ੍ਹਾਂ ਕਿਹਾ ਦੇਸ਼ ਦੇ ਹਰ ਇੱਕ ਬੱਚਾ ਪੜਿਆ ਲਿਖਿਆ ਹੋਵੇਗਾ ਤਾਂ ਦੇਸ਼ ਤਰੱਕੀ ਕਰੇਗਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਪੱਤਰਕਾਰ ਭਾਈਚਾਰੇ, ਸੈਕਟਰੀ ਕਮਲਜੀਤ ਖੋਥੜਾਂ, ਡਰਾਇਵਰ ਜਸਵਿੰਦਰਪਾਲ ਬਿੱਲਾ ਅਤੇ ਹੋਰਾਂ ਦਾ ਚਾਂਦੀ ਦੇ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਅਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਪਲਾਹੀ ਰੋਡ ਦੇ ਡਾ.ਰੀਟਾ ਰਾਣੀ ਦਾ ਵੀ ਸੋਨੇ ਦੇ ਤਗਮੇ ਨਾਲ ਵਿਸ਼ੇਸ਼ ਸਨਮਾਨ ਕੀਤਾ। ਇਹ ਕਰਵਾਏ ਗਏ ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਡੇਰਾ ਚਹੇੜੂ ਦੀ ਸਮੂਹ ਮੈਨੇਜ਼ਮੈਂਟ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।