Wednesday, 30 June 2021
ਕੇਂਦਰ ਸਰਕਾਰ ਕਿਸਾਨਾਂ ਨਾਲ ਜਲਦ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੇ : ਸਿਮਰਜੀਤ ਬੈਂਸ
ਅਥਸੀਆਂ ਘਰ ’ਚ ਦਬ ਕੇ ਮਾਂ ਦੀ ਯਾਦ ’ਚ ਲਗਾਇਆ ਪਰਿਵਾਰ ਨੇ ਪੌਦਾ
Tuesday, 29 June 2021
ਪਿੰਡ ਜੈਤੇਵਾਲੀ ਵਿੱਖੇ ਸੰਤ ਬਾਬਾ ਫੂਲ ਨਾਥ ਜੀ ਦਾ ਸਲਾਨਾਂ ਜੋੜ ਮੇਲਾ ਮਨਾਇਆ
ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ
Monday, 28 June 2021
ਪਿੰਡ ਢੱਡੇ ਵਿੱਚ ਪੇਂਟ ਅਤੇ ਕੈਮੀਕਲ ਬਣਾਉਣ ਵਾਲੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ
(ਖ਼ਬਰਸਾਰ ਪੰਜਾਬ)- -ਥਾਣਾ ਪਤਾਰਾ (ਆਦਮਪੁਰ) ਦੇ ਪਿੰਡ ਢੱਡੇ 'ਚ ਸ਼ੇਖੇ ਫਲਾਈਓਵਰ ਨਜ਼ਦੀਕ ਪੇਂਟ ਤੇ ਕੈਮੀਕਲ ਬਣਾਉਣ ਵਾਲੀ ਫੈਕਟਰੀ ਐੱਸਆਰਪੀ ਕੋਟਿੰਗ ਤੇ ਕੈਮੀਕਲ ਪਿੰਡ ਢੱਡਾ ਹੁਸ਼ਿਆਰਪੁਰ ਰੋਡ 'ਚ ਸੋਮਵਾਰ ਸ਼ਾਮ ਕਰੀਬ 6 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨੇ ਦੇਖਦਿਆਂ ਹੀ ਦੇਖਦਿਆਂ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਵਾਲੀ ਥਾਂ 'ਤੇ ਫਾਇਰ ਬਿ੍ਗੇਡ ਵਿਭਾਗ ਦੀਆਂ ਕੀਰਬ 10 ਤੋਂ 11 ਗੱਡੀਆਂ ਤੇ ਮੁਲਾਜ਼ਮਾਂ ਨੇ ਵਾਰੀ-ਵਾਰੀ ਅੱਗ ਨੂੰ ਬੁਝਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਕਰੀਬ 3 ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਇੰਨੀ ਭਿਆਨਕ ਸੀ ਕਿ ਵੇਖਣ ਆਏ ਸੈਂਕੜੇ ਲੋਕ ਖੇਤਾਂ ਵੱਲੇ ਭੱਜਦੇ ਨਜ਼ਰ ਆਏ। ਪਤਾ ਲੱਗਾ ਹੈ ਕਿ ਇਸ ਕੈਮੀਕਲ ਫੈਕਟਰੀ 'ਚ ਸੈਂਕੜਿਆਂ ਦੇ ਹਿਸਾਬ ਨਾਲ ਥਿਨਰ ਤੇ ਹੋਰ ਕੈਮੀਕਲ ਦੇ ਡਰੰਮਨੁਮਾ ਬੰਦ ਡੱਬੇ ਪਏ ਹੋਏ ਸਨ, ਜੋ ਜ਼ੋਰਦਾਰ ਧਮਾਕਿਆਂ ਨਾਲ ਹਵਾ 'ਚ ਕਰੀਬ 40 ਤੋਂ 50 ਫੁੱਟ ਉੱਚੇ ਉੱਡਦੇ ਨਜ਼ਰ ਆਏ। ਘਟਨਾ ਵਾਲੀ ਥਾਂ 'ਤੇ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਤੋਂ ਇਲਾਵਾ, ਡੀਐੱਸਪੀ ਆਦਮਪੁਰ ਹਰਿੰਦਰ ਸਿੰਘ ਮਾਨ, ਥਾਣਾ ਪਤਾਰਾ ਇੰਸਪੈਕਟਰ ਵਿਨੋਦ ਕੁਮਾਰ, ਐੱਸਆਈ ਜੋਗਿੰਦਰ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪੁੱਜੇ ਪੁੱਜੇ। ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ।
ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ- ਫੈਕਟਰੀ ਮਾਲਕਾਂ ਨੇ ਦੱਸਿਆ ਕਿ ਫਿਲਹਾਲ ਸ਼ਾਮ ਵੇਲੇ ਮਜ਼ਦੂਰਾਂ ਨੂੰ ਛੁੱਟੀ ਹੋਣ ਉਪਰੰਤ ਅਚਾਨਕ ਫੈਕਟਰੀ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਪਰ ਅੱਗ ਦੇ ਕਾਰਨਾਂ ਤੇ ਨੁਕਸਾਨ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ।
ਪਿੰਡ ਜੈਤੇਵਾਲੀ ਵਿੱਖੇ ਸੰਤ ਬਾਬਾ ਫੂਲ ਨਾਥ ਜੀ ਦਾ ਸਲਾਨਾਂ ਜੋੜ ਮੇਲਾ 29 ਜੂਨ ਨੂੰ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਜੈਤੇਵਾਲੀ ਜਲੰਧਰ ਵਿੱਚ ਕੁਟੀਆਂ ਸੰਤ ਬਾਬਾ ਫੂਲ ਨਾਥ ਜੀ ਵਿਖੇ ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ ਦਾ ਸਲਾਨਾਂ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਗੱਦੀਨਸ਼ੀਨ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ 29 ਜੂਨ ਦਿਨ ਮੰਗਲਵਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨੀ ਜਥੇ ਅਤ ਪੁੱਜੇ ਸੰਤ ਮਹਾਪੁਰਸ਼, ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕਰਨਗੇ। ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੰੁਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
Sunday, 27 June 2021
ਵੱਡੀ ਮਾਤਰਾ 'ਚ ਨਸ਼ੀਲੇ ਟੀਕੇ, ਸਰਿੰਜਾ ਸਮੇਤ ਵਿਅਕਤੀ ਗ੍ਰਿਫ਼ਤਾਰ
ਹੁਸ਼ਿਆਰਪੁਰ, 27 ਜੂਨ (ਤਰਸੇਮ ਦੀਵਾਨਾਂ) ਥਾਣਾ ਮੇਹਟੀਆਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਟੀਕੇ, ਸਰਿੰਜਾਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦੇਸ ਰਾਜ ਨੇ ਦੱਸਿਆ ਕਿ ਹੈੱਡ ਕਾਸਟੇਬਲ ਸੱਤਪਾਲ ਸਿੰਘ ਸਾਥੀ ਕਰਮਚਾਰੀ ਕਾਸਟੇਬਲ ਕੰਵਰਦੀਪ ਸਿੰਘ ਨਾਲ ਗਸ਼ਤ ਤੇ ਚੈਕਿੰਗ ਦੇ ਸੰਬੰਧ 'ਚ ਪਿੰਡ ਬੱਡਲਾ ਤੋਂ ਹਾਰਟਾ ਮੌਜੂਦ ਸੀ ਤਾਂ ਪਿੰਡ ਹਾਰਟਾਂ ਵਾਲੀ ਸਾਇਡ ਤੋਂ ਇੱਕ ਮੋਨਾ ਨੌਜਵਾਨ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਇੱਕਦਮ ਪਿੱਛੇ ਨੂੰ ਮੁੜ ਪਿਆ ਜਿਸਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਐਸ.ਆਈ. ਅਮਰਿੰਦਰ ਸਿੰਘ ਸਿੱਧੂ ਵਲੋਂ ਮੌਕੇ 'ਤੇ ਪੁੱਜ ਕੇ ਉਸ ਵਲੋਂ ਹੱਥ 'ਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਲੈਣ ਤੇ ਪਾਬੰਦੀਸ਼ੁਦਾ 8 ਟੀਕੇ ਬੁਪ੍ਰੇਨੋਰਫਾਈਨ, 8 ਸ਼ੀਸ਼ੀਆ ਐਵਿਲ, 10 ਸਰਿੰਜਾਂ ਬਰਾਮਦ ਹੋਈਆਂ। ਉੱਕਤ ਦੋਸ਼ੀ ਨੇ ਆਪਣੀ ਪਛਾਣ ਅਮਰੀਕ ਕੁਮਾਰ ਸਿੰਘ ਉਰਫ ਹੈਪੀ ਪੁੱਤਰ ਮੰਗਤ ਰਾਮ ਵਾਸੀ ਪੱਟੀ ਥਾਣਾ ਚੱਬੇਵਾਲ ਵਜੋਂ ਦੱਸੀ। ਜਿਸ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਕਸਬਾ ਡਵਿਡਾ ਅਹਿਰਾਣਾ ਵਿਖੇ ਹੋਇਆ ਭਿਆਨਕ ਸੜਕ ਹਾਦਸਾ: 3 ਦੀ ਮੌਤ
ਹੁਸ਼ਿਆਰਪੁਰ, 27 ਜੂਨ (ਤਰਸੇਮ ਦੀਵਾਨਾ)- ਹੁਸ਼ਿਆਰਪੁਰ-ਫਗਵਾੜਾ ਮਾਰਗ ਦੇ ਅੱਡਾ ਡਵਿਡਾ ਅਹਿਰਾਣਾ ਵਿਖੇ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਵਾਸੀ ਜਨਤਾ ਨਗਰ ਲੁਧਿਆਣਾ ਜੋ ਕਿ ਆਪਣੀ ਅਲਟੋ ਕਾਰ ਨੰਬਰ ਪੀ ਬੀ 91ਜੇ 8203 ਆਲਟੋ ਤੇ ਸਵਾਰ ਹੋ ਕੇ ਲੁਧਿਆਣਾ ਨੂੰ ਜਾ ਰਹੇ ਸੀ। ਇਸੇ ਦੌਰਾਨ ਜਦੋਂ ਅੱਡਾ ਡਵਿਡਾ ਅਹਿਹਾਣਾ ਵਿਖੇ ਪਹੁੰਚੇ ਤਾਂ ਇੱਕ ਨਾ ਮਲੂਮ ਪ੍ਰਵਾਸੀ ਮਜ਼ਦੂਰ ਸੜਕ ਪਾਰ ਕਰ ਰਿਹਾ ਸੀ ਜਿਸ ਨੂੰ ਬਚਾਉਂਦੇ-ਬਚਾਉਂਦੇ ਕਾਰ ਦਾ ਕੰਟ੍ਰੋਲ ਵਿਗੜਨ ਕਾਰਨ ਕਾਰ ਸੜਕ ਦੇ ਸਾਈਡ ਤੇ ਖੜ੍ਹੀ ਲੂਣ ਦੀ ਟਰਾਲੀ ਵਿੱਚ ਜਾ ਟਕਰਾਈ ਜਿਸ ਕਾਰਨ ਸੜਕ ਪਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ ਸੁਨੇਹਾ ਪੁੱਤਰੀ ਗੁੱਡੀਆਂ ਵਾਸੀ ਲੁਧਿਆਣਾ ਦੀ ਮੌਕੇ ਮੌਤ ਹੋ ਗਈ ਅਤੇ ਕਾਰ ਵਿਚ ਸਵਾਰ ਜੋਤੀ ਪਤਨੀ ਮਨੀਸ਼,ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਅਤੇ ਉਨ੍ਹਾਂ ਦੀ ਬੇਟੀ ਪਲਕ ਅਤੇ ਭਾਵਨਾ ਅਤੇ ਕਾਰ ਵਿੱਚ ਬੈਠੀ ਨੌਕਰਾਣੀ ਅਤੇ ਗੁਡੀਆਂ ਦੀ ਲੜਕੀ ਸੋਨਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਜਿਨ੍ਹਾਂ ਨੂੰ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ।ਇਸ ਹੋਏ ਸੜਕ ਹਾਦਸੇ ਦੌਰਾਨ ਜੇਰੇ ਇਲਾਜ ਜੋਤੀ ਪਤਨੀ ਮਨੀਸ਼ਾ ਦੀ ਵੀ ਮੌਤ ਹੋ ਗਈ।ਫੋਟੋ ਮੁਨੀਰ / ਦੱਤ
ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫਗਵਾੜਾ ਵੱਲੋਂ ਲਗਾਏ ਟੀਕਾਕਰਨ ਕੈਂਪ ਵਿੱਚ 50 ਲੋਕਾਂ ਨੇ ਟੀਕਾਕਰਨ ਕਰਵਾਇਆ
ਫਗਵਾੜਾ :27 ਜੂਨ (ਹਰੀਸ਼ ਭੰਡਾਰੀ) - ਕਰੋਨਾ ਮਹਾਂਮਾਰੀ ਦੇ ਚਲਦੇ ਜਿੱਥੇ ਹਰ ਇੱਕ ਇਨਸਾਨ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ,ਉੱਥੇ ਹੀ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਇਸ ਨਿਰੰਕਾਰ ਪ੍ਰਮਾਤਮਾ ਦਾ ਆਸਰਾ ਲੈਂਦੇ ਹੋਏ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹੇ। ਫਿਰ ਭਾਵੇਂ ਜਰੂਰਤਮੰਦਾਂ ਨੂੰ ਰਾਸ਼ਨ ਵੰਡਣਾ, ਸ਼ਹਿਰ ਦੀਆਂ ਗਲੀਆਂ ਨੂੰ ਸੈਨੇਟਾਈਜੇਸ਼ਨ ਕਰਨਾ,ਮਾਸਕ ਵੰਡਣਾ, ਖੂਨਦਾਨ ਕੈਂਪ ਆਦਿ । ਇਸੇ ਲੜੀ ਵਿੱਚ ਜਦ ਤੋਂ ਭਾਰਤ ਸਰਕਾਰ ਦੁਆਰਾ ਟੀਕਾਕਰਨ ਕੈਂਪਾ ਦੀ ਲੜੀ ਸ਼ੁਰੂ ਹੋਈ ਹੈ, ਉਦੋਂ ਤੋਂ ਸੰਤ ਨਿਰੰਕਾਰੀ ਮਿਸ਼ਨ ਨੇ ਸਤਿਗੁਰੂ ਮਾਤਾ ਜੀ ਦੇ ਆਸ਼ਿਰਵਾਦ ਨਾਲ ਪੂਰੇ ਭਾਰਤ ਭਰ ਦੇ ਨਿਰੰਕਾਰੀ ਭਵਨਾਂ ਵਿੱਚ ਟੀਕਾਕਰਨ ਕੈਂਪਾ ਦੀ ਸ਼ੁਰੂਆਤ ਕਰ ਦਿੱਤੀ ਸੀ । ਇਸ ਦੇ ਮੱਦੇਨਜ਼ਰ ਫਗਵਾੜਾ ਬ੍ਰਾਂਚ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਪਹਿਲਾਂ 4 ਅਪ੍ਰੈਲ ਨੂੰ ਟੀਕਾਕਰਨ ਕੈਂਪ ਲਗਾਇਆ ਗਿਆ ਅਤੇ ਅੱਜ ਦੂਸਰੇ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 45 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ! ਫਗਵਾੜਾ ਬ੍ਰਾਂਚ ਦੇ ਸੰਯੋਜਕ ਮਲਕੀਤ ਚੰਦ ਨੇ ਦੱਸਿਆ ਦੇ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿੱਚ ਮੂਹਰੇ ਰਿਹਾ ਹੈ । ਆਪ ਜੀਂ ਨੇ ਸਾਰਿਆਂ ਨੂੰ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦਾ ਇਹ ਸੰਦੇਸ਼ ਦਿੱਤਾ ਕਿ ਸਾਡਾ ਸਭ ਦਾ ਇਹ ਪਹਿਲਾ ਫ਼ਰਜ਼ ਹੈ ਕਿ ਅਸੀ ਸਭ ਨੇ ਮਿਲ ਕੇ ਇਸ ਭਿਆਨਕ ਰੋਗ ਦਾ ਖਾਤਮਾ ਕਰਨਾ ਹੈ ਤੇ ਸਰਕਾਰ ਦੇ ਨਿਯਮਾਂ ਅਨੁਸਾਰ ਸਾਰੇ ਭਰਾ ਭੈਣਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ।ਇਸ ਕੈਂਪ ਵਿੱਚ ਫਗਵਾੜਾ ਸ਼ਹਿਰ ਦੇ ਐੱਸ. ਐਮ. ਓ ਕਮਲ ਕਿਸ਼ੋਰ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ । ਉਨ੍ਹਾਂ ਨੇ ਸੰਤ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਹੀ ਇਹ ਸਿਖਲਾਈ ਹੈ, ਜੋ ਇਹ ਸੇਵਾਦਾਰ ਬਿਨਾਂ ਕਿਸੇ ਭੇਦ ਭਾਵ ਤੋਂ ਮਾਨਵਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ । ਅੱਜ ਜਿੱਥੇ ਸੰਸਾਰ ਇਸ ਭਿਆਨਕ ਰੋਗ ਨਾਲ ਲੜ ਰਿਹਾ ਹੈ ਓਥੇ ਹੀ ਇਹ ਮਿਸ਼ਨ ਦੁਨੀਆ ਭਰ ਵਿੱਚ ਆਪਣੇ ਸਤਿਗੁਰੂ ਦੀ ਸਿੱਖਿਆ ਅਨੁਸਾਰ ਸੇਵਾਵਾਂ ਵਿੱਚ ਲਗਾ ਹੋਇਆ ਹੈ । ਇਸ ਕੈਂਪ ਵਿੱਚ ਸਿਵਲ ਹਸਪਤਾਲ ਦੀ ਸਟਾਫ ਟੀਮ ਦੁਆਰਾ ਟੀਕਾਕਰਨ ਕੀਤਾ ਗਿਆ । ਜਿਸ ਵਿੱਚ 50 ਲੋਕਾਂ ਨੇ ਟੀਕਾਕਰਨ ਕਰਵਾਇਆ ।
ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ
ਹੁਸ਼ਿਆਰਪੁਰ 27 ਜੂਨ (ਤਰਸੇਮ ਦੀਵਾਨਾ )-ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ (ਰਜਿ.) ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਟਿੱਬਾ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਿਆ ਜਿਸ ਵਿੱਚ ਭਾਈ ਸਾਹਿਬ ਭਾਈ ਸੁਰਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ,ਭਾਈ ਅਵਤਾਰ ਸਿੰਘ ਜੀ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੇ ਅੰਮ੍ਰਿਤਮਈ ਰਸਭਿੰਨਾ ਕੀਰਤਨ ਕਰਦਿਆਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਣਗਾਨ ਕੀਤੇ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਭਾਈ ਨਛੱਤਰ ਸਿੰਘ ਬ੍ਰਹਮਜੀਤ ਕਥਾ ਵਾਚਕ ਨੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਨਾਲ ਸੰਬੰਧਤ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਖ ਪੰਥ ਨੂੰ ਗੁਰੂ ਸਾਹਿਬ ਜੀ ਦੀ ਦੇਣ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।ਸਮਾਗਮ ਦੌਰਾਨ ਮੰਚ ਸੰਚਾਲਨ ਅਤੇ ਗੁਰਬਿੰਦਰ ਸਿੰਘ ਪਲਾਹਾ ਵੱਲੋਂ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਪਲਾਹਾ ,ਸਰਬਜੀਤ ਸਿੰਘ ਬਡਵਾਲ ਚੇਅਰਮੈਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ,ਗੁਰਦੇਵ ਸਿੰਘ ਮੰਡੀ ਬੋਰਡ,ਹਰਬੰਸ ਸਿੰਘ ਸੈਬ, ਸਤਪਾਲ ਸਿੰਘ ਭੋਗਲ, ਗੁਰਦੀਪ ਸਿੰਘ ਸੈਬ ਕੁਲਵਿੰਦਰ ਕੌਰ ਪਰਮਾਰ,ਜਸਬੀਰ ਕੌਰ ਚੀਮਾ,ਸਰਬਜੀਤ ਕੌਰ ਬਡਵਾਲ,ਹਰਦੀਪ ਕੌਰ ਨਿੱਝਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਨਸ਼ੀਲੇ ਪਾਉਡਰ ਅਤੇ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਸਮਰਾਲਾ ਪੁਲੀਸ ਨੇ ਕੀਤਾ ਕਾਬੂ
ਕੈਬਨਿਟ ਮੰਤਰੀ ਅਰੋੜਾ ਨੇ ਪਿੰਡ ਬਸੀ ਪੁਰਾਣੀ ’ਚ ਪਨਕੈਂਪਾ ਯੋਜਨਾ ਤਹਿਤ 29 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ
ਕਿਹਾ, ਪਿੰਡ ਦੇ ਵਿਕਾਸ ’ਚ ਨਹੀਂ ਆਉਣ ਦਿੱਤੀ ਜਾਵੇਗੀ ਫੰਡਾਂ ਦੀ ਕਮੀ
ਹੁਸ਼ਿਆਰਪੁਰ 27 ਜੂਨ (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ ਪਨਕੈਂਪਾ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਬਸੀ ਪੁਰਾਣੀ ਦੇ 29 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ। ਉਨ੍ਹਾਂ ਕਿਹਾ ਕਿ ਇਨ੍ਹਾਂ ਘਰਾਂ ਵਿੱਚ ਬਾਲਣ ਦੇ ਪ੍ਰਯੋਗ ਦੀ ਥਾਂ ’ਤੇ ਗੈਸ ਰਾਹੀਂ ਘਰੇਲੂ ਕੰਮਕਾਜ ਕੀਤੇ ਜਾ ਸਕਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪਿੰਡ ਬਸੀ ਪੁਰਾਣੀ ਵਿੱਚ ਲਾਭਪਾਤਰੀਆਂ ਨੂੰ ਕੈਸ ਕੁਨੈਕਸ਼ਨ ਦੇਣ ਦੇ ਸਮੇਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਣ ਵਿਭਾਗ ਦੀ ਵੁਡ ਸੇਵਿੰਗ ਕੁਕਿੰਗ ਇੰਪਲਾਈਜ ਸਕੀਮ (ਪਨਕੈਂਪਾ) ਇਹ ਕੁਨੈਕਸ਼ਨ ਦਿੱਤੇ ਗਏ ਹਨ ਜਿਸ ਨਾਲ ਸਿਰਫ ਜੰਗਲਾਂ ਦੀ ਗੈਰ ਜ਼ਰੂਰੀ ਕਟਾਈ ਰੁਕੇਗੀ ਬਲਕਿ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜੋ ਕੋਈ ਲਾਭਪਾਤਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਇਆ ਜਾਵੇਗਾ।ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿੰਡ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕਾਰਜ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ 107 ਲੋਕਾਂ ਨੂੰ ਵੱਖ-ਵੱਖ ਪੈਨਸ਼ਨ ਲਗਵਾਈ ਜਾ ਚੁੱਕੀ ਹੈ, ਇਸ ਤੋਂ ਇਲਾਵਾ 9 ਸੋਲਰ ਲਾਈਟਾਂ ਵੀ ਪਿੰਡ ਵਿੱਚ ਲਗਵਾਈਆਂ ਗਈਆਂ ਹਨ। ਇਸ ਮੌਕੇ ’ਤੇ ਬਲਾਕ ਸੰਮਤੀ ਮੈਂਬਰ ਕਿਰਨ ਮੱਲ੍ਹੀ, ਵਣ ਮੰਡਲ ਅਫ਼ਸਰ ਅਮਰਜੀਤ ਸਿੰਘ, ਸਰਪੰਚ ਕੁਲਦੀਪ ਅਰੋੜਾ, ਵਿਨੇ, ਵਿਮਲ ਕੁਮਾਰ, ਜਸਵਿੰਦਰ ਕੌਰ, ਸ਼ਵੇਤਾ ਗੋਇਲ, ਰੋਸ਼ਨ ਲਾਲ (ਸਾਰੇ ਪੰਚ), ਰਾਹੁਲ ਗੋਇਲ, ਰਾਜੀਵ ਗੋਇਲ, ਬਲਾਕ ਪ੍ਰਧਾਨ ਕੈਪਟਨ ਕਰਮ ਚੰਦ, ਸ਼ਾਮ ਲਾਲ, ਸਰਬਜੀਤ ਸਾਬੀ, ਸੰਜੀਵ ਕੁਮਾਰ ਮਿੰਟੂ, ਸੁਸ਼ੀਲ ਕੁਮਾਰ, ਪਵਨ ਕੁਮਾਰ ਆਦਿ।
ਇਟਲੀ ਵਾਸੀਆਂ ਵੱਲੋਂ ਘਰਾਂ ਦੀਆ ਛੱਤਾਂ ਤੇ ਰਾਸ਼ਟਰੀ ਝੰਡਾ ਲਹਿਰਾ ਕੇ ਮਨਾਇਆ ਗਿਆ ਜਸ਼ਨ
ਯੂਰੋ 2020 ਫੁੱਟਬਾਲ ਕੱਪ ਚ'ਇਟਲੀ ਨੇ ਆਸਟਰੀਆ ਨੂੰ ਹਰਾ ਕੇ ਕੀਤਾ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼
ਮਿਲਾਨ ਇਟਲੀ (ਦਲਜੀਤ ਮੱਕੜ)- "ਇਟਲੀ ਵਾਸੀਆਂ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਬੀਤੀ ਰਾਤ ਇਟਲੀ ਦੀ ਫੁੱਟਬਾਲ ਟੀਮ ਵਲੋਂ ਯੂਰੋ 2020 ਕੈਂਪ ਦਰਮਿਆਨ ਯੂਰਪੀਅਨ ਦੇਸ ਆਸਟਰੀਆ ਨਾਲ ਮੁਕਾਬਲਾ ਕਰਦਿਆਂ 2-1 ਨਾਲ ਆਸਟਰੀਆ ਨੂੰ ਮਾਤ ਦਿੰਦਿਆਂ ਹੋਇਆਂ ਯੂਰੋ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਜਿਵੇਂ ਜਿਵੇਂ ਇਟਲੀ ਵਲੋਂ ਗੋਲ ਕੀਤੇ ਜਾ ਰਹੇ ਸਨ ਉਵੇਂ ਹੀ ਦੂਜੇ ਪਾਸੇ ਇਟਲੀ ਵਾਸੀਆਂ ਵਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਜਸ਼ਨ ਮਨਾਏ ਜਾ ਰਹੇ ਸਨ ਪਰ ਜਿਵੇਂ ਕਿ ਮੈਚ ਦੀ ਸਮਾਪਤੀ ਹੋਈ ਤਾਂ ਇਟਲੀ ਵਿੱਚ ਵੱਖ-ਵੱਖ ਥਾਵਾਂ ਤੇ ਫੁੱਟਬਾਲ ਪ੍ਰੇਮੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਇਟਲੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਫੁਟਬਾਲ ਪ੍ਰੇਮੀਆਂ ਵਲੋਂ ਘਰਾਂ ਚ ਬਾਹਰ ਨਿਕਲ ਕੇ, ਗੱਡੀਆਂ ਵਿੱਚ ਸਵਾਰ ਹੋ ਕੇ ਸ਼ਹਿਰ ਦੀਆਂ ਸੜਕਾਂ ਤੇ ਜਿੱਤ ਦੇ ਜਸ਼ਨ ਮਨਾਏ ਗਏ। ਜਿਕਰਯੋਗ ਹੈ ਕਿ ਇਟਲੀ ਦੀ ਜਿੱਤ ਯਕੀਨੀ ਬਣਾਉਣ ਲਈ ਦੇਸ਼ ਵਾਸੀਆਂ ਵੱਲੋ ਟੀਮ ਦੀ ਖੁੱਲ ਕੇ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਘਰਾਂ ਦੀ ਛੱਤਾਂ ਉਪੱਰ ਇਟਲੀ ਦਾ ਰਾਸ਼ਟਰੀ ਝੰਡਾ ਲਹਿਰਾਕੇ ਫੁੱਟਬਾਲ ਟੀਮ ਦੀ ਜਿੱਤ ਤਹਿ ਹੈ ਇਸ ਗੱਲ ਦਾ ਖੁਸ਼ੀ ਭਰਿਆ ਮਾਹੌਲ ਪੂਰੇ ਇਟਲੀ ਅੰਦਰ ਦੇਖਣ ਨੂੰ ਮਿਲ ਰਿਹਾ ਹੈ।ਜਿੱਤ ਦੇ ਇਸ ਜਸ਼ਨ ਪ੍ਰਤੀ ਇਟਲੀ ਦਾ ਹਰ ਆਮ ਤੇ ਖ਼ਾਸ ਸਿਆਸੀ ਤੇ ਗ਼ੈਰ ਸਿਆਸੀ ਆਗੂਆ ਵੱਲੋਂ ਟੀਮ ਤੋਂ ਡੂੰਘੀ ਆਸ ਕਰਦਿਆਂ ਵਿਸੇਸ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਅਤੇ ਇਸ ਜਿੱਤ ਤੋਂ ਬਾਅਦ ਇਟਲੀ ਦੇ ਫੁੱਟਬਾਲ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
Saturday, 26 June 2021
ਨਹਿਰ ’ਚ ਦੋ ਗੱਡੀਆਂ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ , ਇੱਕ ਨੌਜਵਾਨ ਨੇ ਗੱਡੀ ਦਾ ਸ਼ੀਸ਼ਾਂ ਭੰਨ ਕੇ ਆਪਣੀ ਜਾਨ ਬਚਾਈ
ਹੁਸ਼ਿਆਰਪੁਰ, 26 ਜੂਨ (ਤਰਸੇਮ ਦੀਵਾਨਾਂ)- ਬਿਸਤ ਦੁਆਬ ਨਹਿਰ ਵਿਚ ਬੀਤੀ ਦੇਰ ਸ਼ਾਮ ਦੋ ਗੱਡੀਆਂ ਨਹਿਰ ’ਚ ਡਿੱਗ ਪਈਆ ਜਿਸ ’ਚ ਇਕ ਗੱਡੀ ਚਾਲਕ ਤਾ ਗੱਡੀ ਦਾ ਸ਼ੀਸ਼ਾ ਭੰਨ ਕੇ ਗੱਡੀ ਵਿਚੋਂ ਬਾਹਰ ਆਉਣ ਵਿਚ ਸਫਲ ਹੋ ਗਿਆ, ਜਦਕਿ ਸਵਿਫ਼ਟ ਗੱਡੀ ਵਿਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੇਲਾ ਵਿਖੇ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਉੱਪਰ ਆਏ ਜਤਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲਾ ਕਲਾਂ ਆਪਣੀ ਸਫ਼ਾਰੀ ਗੱਡੀ ਨੰਬਰ ਪੀ. ਬੀ. 07 ਏ. ਈ. 6672 ਤੇ ਪਾਰਟੀ ਤੋਂ ਵਾਪਸ ਘਰ ਨੂੰ ਰਾਤ ਸਾਢੇ 9 ਕੁ ਵਜੇ ਦੇ ਕਰੀਬ ਜਾ ਰਿਹਾ ਸੀ, ਜਦੋਂ ਉਹ ਬਿਸਤ ਦੁਆਬ ਨਹਿਰ ਵਾਲੇ ਰਸਤੇ ਸੜਕ ਉੱਪਰ ਮੋੜ ਕੱਟਣ ਲੱਗਾ ਤਾਂ ਅਚਾਨਕ ਬਰੇਕ ਨਾ ਲੱਗਣ ਕਰ ਕੇ ਉਸਦੀ ਗੱਡੀ ਪਾਣੀ ਦੀ ਭਰੀ ਹੋਈ ਨਹਿਰ ਵਿਚ ਡਿੱਗ ਪਈ, ਉਸ ਵੱਲੋਂ ਮੌਕੇ ਉੱਪਰ ਜੱਦੋ ਜਹਿਦ ਕਰ ਕੇ ਗੱਡੀ ਦਾ ਅਗਲਾ ਸ਼ੀਸ਼ਾ ਭੰਨ ਕੇ ਗੱਡੀ ਤੋਂ ਬਾਹਰ ਆ ਕੇ ਰੋਲਾ ਪਾਇਆ ਤਾਂ ਲਗਭਗ 11 ਕੁ ਵਜੇ ਦੇ ਕਰੀਬ ਪਿੰਡ ਲਾਲਪੁਰ ਦੇ ਦੋ ਨੌਜਵਾਨ ਸੜਕ ਉੱਪਰ ਆਏ ਤੇ ਉਨ੍ਹਾਂ ਉਸ ਨੂੰ ਸਹੀ ਸਲਾਮਤ ਬਾਹਰ ਕੱਢਿਆ, ਜਦਕਿ ਇਸ ਦੇ ਦੂਸਰੇ ਪਾਸੇ ਇਸ ਗੱਡੀ ਦੇ ਕੁੱਝ ਮਿੰਟਾਂ ਬਾਅਦ ਚੱਲੀ ਦੂਸਰੀ ਇਸ ਦੇ ਦੋਸਤਾ ਦੀ ਸਵਿਫ਼ਟ ਗੱਡੀ ਨੰਬਰ ਪੀ. ਬੀ. 07 ਏ. ਐਕਸ. 6617 ਵਿਚ 25 ਸਾਲਾਂ ਅਨਮੋਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਘੁਮਿਆਲਾ ਤੇ ਉਸ ਦੇ ਨਾਲ 29 ਸਾਲਾਂ ਜਸਦੀਪ ਸਿੰਘ ਪੁੱਤਰ ਕੁਲਵਰਨ ਸਿੰਘ ਵਾਸੀ ਕੋਟਫ਼ਤੂਹੀ ਦੀ ਗੱਡੀ ਵੀ ਨਹਿਰ ਵਿੱਚ ਡਿਗ ਪਈ, ਜਿਨ੍ਹਾਂ ਦੋਵਾਂ ਦੀ ਮੌਕੇ ਉੱਪਰ ਮੌਤ ਹੋ ਗਈ, ਇਸ ਘਟਨਾ ਸਬੰਧੀ ਸਵੇਰੇ ਮੌਕੇ ਉੱਪਰ ਐੱਸ. ਐਚ. ਓ ਸਤਵਿੰਦਰ ਸਿੰਘ ਮਾਹਿਲਪੁਰ ਤੇ ਏ. ਐੱਸ. ਆਈ. ਬਿਕਰਮਜੀਤ ਸਿੰਘ ਨੇ ਪਹੁੰਚ ਕੇ ਮੌਕੇ ਤੇ ਦੋਵੇਂ ਲਾਸ਼ਾਂ ਤੇ ਗੱਡੀਆਂ ਬਾਹਰ ਕੱਢਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀਵਾਲ ਵਾਲਿਆਂ ਦੀ ਯਾਦ ਵਿੱਚ 83ਵਾਂ ਸਲਾਨਾ ਜੋੜ ਮੇਲਾ ਮਨਾਇਆ
ਹੁਸ਼ਿਆਰਪੁਰ,26 ਜੂਨ ( ਤਰਸੇਮ ਦੀਵਾਨਾ )-ਸਿੱਖ ਪੰਥ ਦੀ ਨਿਰਮਲੇ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀਵਾਲ ਵਾਲਿਆਂ ਦੀ ਯਾਦ ਵਿੱਚ 83ਵਾਂ ਸਲਾਨਾ ਜੋੜ ਮੇਲਾ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਪਿੰਡ ਸਿੰਗੜੀਵਾਲਾ ਬਾਈਪਾਸ ਚੌਕ ਹੁਸ਼ਿਆਰਪੁਰ ਵਿਖੇ ਗੱਦੀਨਸ਼ੀਨ ਸੰਤ ਬਾਬਾ ਹਰਮਨਜੀਤ ਸਿੰਘ ਜੀ ਸਿੰਗੜੀਵਾਲਾ ਦੀ ਦੇਖਰੇਖ ਹੇਠ ਮਨਾਇਆ ਗਿਆ।ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਮਹਾਨ ਗੁਰਮਤਿ ਸਮਾਗਮ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਬਾਬਾ ਬਲਵੀਰ ਸਿੰਘ ਜੀ ਬਿਰਧ ਆਸ਼ਰਮ ਹਰਿਆਣਾ ਵਾਲੇ, ਸੰਤ ਬਾਬਾ ਮੱਖਣ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਟੂਟੋਮਜਾਰਾ,ਸੰਤ ਰਿਸ਼ੀਰਾਜ ਜੀ ਨਵਾਂਸ਼ਹਿਰ, ਸੰਤ ਗੁਰਵਿੰਦਰ ਸਿੰਘ ਹਜ਼ਾਰਾ, ਸੰਤ ਜਸਪਾਲ ਸਿੰਘ ਜੌਹਲਾਂ, ਸਰਵਣ ਸਿੰਘ ਸਿੰਘ ਜੀ, ਸੰਤ ਬਾਬਾ ਸਰਵਣ ਸਿੰਘ ਜੀ ਮਾਣਕੋ ਜੱਬੜ , ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਸਾਰੀ ਮਹਾਂਪੁਰਖਾਂ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਮਹਾਨ ਤਪੱਸਵੀ ਸੰਤ ਬਾਬਾ ਹੀਰਾ ਸਿੰਘ ਜੀ ਕੀਤੀ ਗਈ ਤਪੱਸਿਆ ਅਤੇ ਮਨੁੱਖਤਾ ਲਈ ਕੀਤੀਆਂ ਸੇਵਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਰਾਮੂ ਥਿਆਡ਼ੇ ਵਾਲੇ, ਬੀਬੀ ਰਮਨਦੀਪ ਕੌਰ ਹਜ਼ੂਰੀ ਜਥਾ ਗੁਰਦੁਆਰਾ ਸਿੰਗੜੀਵਾਲਾ ਦੇ ਜਥਿਆਂ ਨੇ ਅੰਮ੍ਰਿਤ ਮਈ ਕੀਰਤਨ ਦੀ ਸਾਂਝ ਪਾਈ ਅੰਤ ਵਿਚ ਗੱਦੀਨਸ਼ੀਨ ਸਨ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲ ਵਾਲਿਆਂ ਨੇ ਆਈਆਂ ਸੰਗਤਾਂ ਸੰਤ ਮਹਾਂਪੁਰਖਾਂ ਅਤੇ ਕੀਰਤਨੀ ਜੱਥਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਪੰਡੋਰੀ ਬੀਬੀ,ਜਰਨੈਲ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਸਰਬਜੀਤ ਸਿੰਘ ਧਾਮੀ, ਹਰਮਨਜੀਤ ਸਿੰਘ,ਅੰਮ੍ਰਿਤਪਾਲ ਸਿੰਘ, ਗੁਰਿੰਦਰਪਾਲ ਸਿੰਘ, ਸਿਮਰ ਸਿੰਘ,ਗੁਰਦੀਪ ਸਿੰਘ, ਵਿਕਰਮਜੀਤ ਸਿੰਘ, ਸੁਖਜਿੰਦਰ ਸਿੰਘ, ਮੀਤਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ।
नशे के खिलाफ जिला पुलिस की ओर से जून माह में चलाया गया विशेष अभियान, 139 मामले दर्ज कर 159 आरोपियों को किया गया गिरफ्तार: नवजोत सिंह माहल
होशियारपुर, 26 जून: (तरसेम दीवाना)- नशाखोरी व नशा तस्करी के खिलाफ जिला पुुलिस की ओर से एक जून से विशेष अभियान व बड़े आप्रेशन चलाए गए, जिसके अंतर्गत जहां बड़े स्तर पर नशा तस्कर गिरफ्तार किए गए वहीं उनसे बड़ी मात्रा में नशीले पदार्थ भी बरामद किए गए। जानकारी देते हुए एस.एस.पी नवजोत सिंह माहल ने बताया कि जिला पुलिस की ओर से इस माह जिले में सी.ए.एस.ओ(कैसो) चलाया गया, इन सर्च आप्रेशनों के दौरान जून माह में 159 आरोपी गिरफ्तार कर उनके खिलाफ 139 मामले दर्ज किए गए। उन्होंने कहा कि इसी तरह अंतर्राष्ट्रीय नशाखोरी के खिलाफ मनाए गए सप्ताह के दौरान 95 व्यक्तियों को गिरफ्तार कर उनके खिलाफ 86 मामले दर्ज कर उनसे 24 वाहन, 4 पिस्टल, 52 जिंदा कारतूस व 14.2 लाख रुपए की ड्रग मनी के साथ-साथ 1 किलो 26 ग्राम हैरोइन, 5 किलो नशीला पाउडर व 101 किलो डोडे चूरा पोस्त बरामद किया गया। इसके अलावा एन.डी.पी.एस एक्ट के केसों में नशा तस्करी के बरामदशुदा माल को नष्ट करने संबंधी विशेष अभियान चलाया गया। उन्होंने बताया कि एन.डी.पी.एस एक्ट के फैसलाशुदा केसों के वाहनों को डिस्पोज आफ करने के लिए पुलिस लाइन होशियारपुर में नीलामी आयोजित की गई, इस दौरान कुल 89 वाहनों की नीलामी 1802900 रुपए की करवाई गई है।एस.एस.पी ने बताया कि इस अभियान के अंतर्गत नशे के खिलाफ विशेष जागरुकता अभियान भी चलाया गया। इस अभियान के अंतर्गत जिले के अलग-अलग थानों में 123 एंटी ड्रग सैमीनार व 155 बैठकें करवाई गई। नशे के खिलाफ सब डिविजन स्तर पर समागम आयोजित कर लोगों को नशे के खिलाफ शपथ दिलाई गई। उन्होंने बताया कि नशे के खिलाफ एकजुटता दर्शाती हुई 25 किलोमीटर की साईकिल रैली करवाई गई, जिसमें पुलिस व पब्लिक ने हिस्सा लिया। इसी तरह आज नशे के खिलाफ 5 किलोमीटर मैराथन दौड़ का आयोजन किया गया, जिसमें 100 व्यक्तियों ने हिस्सा लिया। उन्होंने बताया कि पुलिस अधिकारियों की ओर से नशे की बुराई के खिलाफ शहर में लोगोंको जागरुक करने के लिए पैदल मार्च का आयोजन किया गया व समाज के सभी वर्गों के लोगों को इस बुराई को जड़ से खत्म करने के लिए आगे आने की अपील की गई।
नवजोत सिंह माहल ने बताया कि विद्यार्थियों को इस जागरुकता अभियान में शामिल करने के लिए एक आन लाइन स्पीच, स्किट मुकाबले का आयोजन किया गया, जिसमें जिले के अलग-अलग स्कूलों के विद्यार्थियों ने भाग लिया और विजेता खिलाडिय़ों को सम्मानित कर उनकी हौंसला आफजाई भी की गई। उन्होंने बताया कि इन मुकाबलों में मानवी बहल पहले, जसलीन दूसरे व मान्या शर्मा तीसरे स्थान पर रही। उन्होंने बताया कि एन.डी.पी.एस एक्ट के मामलों के नशा तस्करी माल को बड़ी मात्रा में नष्ट किया गया, जिसमें एक विशेष कमेटी की ओर से कुल 865 केसों में बरामद किए नशीले पदार्थों को नष्ट किया गया।
ਇੰਸਪੈਕਟਰ ਰਾਜ ਕੁਮਾਰ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਕੀਤਾ ਸਨਮਾਨਿਤ-ਡਾਕਟਰ ਜਸਵੰਤ ਸਿੰਘ ਖੇੜਾ
ਜਲੰਧਰ (ਖ਼ਬਰਸਾਰ ਪੰਜਾਬ ਨਿਊਜ਼ ਸਰਵਿਸ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਬਲਾਕ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਸੈਮੀਨਾਰ ਦੇ ਰੂਪ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਪੂਜਾ ਰਾਣੀ ਪ੍ਰਧਾਨ ਇਸਤਰੀ ਵਿੰਗ ਪੰਜਾਬ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਅਤੇ ਜ਼ਿਲ੍ਹਾ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਸਥਾ ਵੱਲੋਂ ਇੰਸਪੈਕਟਰ ਰਾਜ ਕੁਮਾਰ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਅਤੇ ਕੋਵਿਡ 19,ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ।ਇਸੇ ਕਾਰਨ ਕਰਕੇ ਹੀ ਸੰਸਥਾ ਵੱਲੋਂ ਕੋਵਿਡ 19 ਦਾ ਸਰਟੀਫਿਕੇਟ, ਦੀਵਾਰ ਘੜੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਲਈ ਚੰਗੇ ਕਿਰਦਾਰ ਵਾਲੇ ਵਿਅਕਤੀਆਂ ਦੀ ਬਹੁਤ ਜ਼ਰੂਰਤ ਹੈ । ਕਿਉਂਕਿ ਸਮਾਜ ਨੂੰ ਸਮਾਜਿਕ ਕੁਰੀਤੀਆਂ ਤੋਂ ਨਿਜਾਤ ਦਵਾਉਣ ਲਈ ਚੰਗੇ ਅਫਸਰਾਂ ਨੂੰ ਹਮੇਸ਼ਾ ਮੰਚ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ। ਇੰਸਪੈਕਟਰ ਰਾਜ ਕੁਮਾਰ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਸੁਰੂ ਤੋਂ ਹੀ ਸਮਾਜ ਪ੍ਰਤੀ ਵਧੀਆ ਸੇਵਾਵਾਂ ਦਿੰਦਾ ਆ ਰਿਹਾ ਹੈ ਜੋ ਅੱਜ ਮਾਣ ਸਨਮਾਨ ਦਿੱਤਾ ਗਿਆ ਹੈ ਉਸ ਲਈ ਉਨ੍ਹਾਂ ਸੰਸਥਾ ਦਾ ਧੰਨਵਾਦ ਵੀ ਕੀਤਾ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ, ਹਰਜੀਤ ਸਿੰਘ ਭਾਂਬਰੀ,ਜੋਧਨ ਸਿੰਘ, ਰਾਮ ਸਿੰਘ ਸਲਾਨੀ, ਕਰਨੈਲ ਸਿੰਘ, ਸੁਖਵਿੰਦਰ ਸਿੰਘ ,ਕਿਰਨਦੀਪ ਕੌਰ ਪ੍ਰਧਾਨ, ਰਜਨੀ, ਜ਼ੀਨਤ ਬੇਗਮ, ਗੁਰਵਿੰਦਰ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਹਰਜਿੰਦਰ ਸਿੰਘ ਅਤੇ ਬੂਟਾ ਸਿੰਘ ਰਾਮਗੜ੍ਹ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
चोरी के ऊपर सीनाज़ोरी महंगी पड़ी ठग ट्रैवल एजेंट राज खिंडा को
👉 डिजिटल मीडिया एसोसिएशन DMA के चेयरमैन अमन बग्गा, प्रधान शिंद्रपाल सिंह चाहल और महासचिव अजीत सिंह बुलंद को जान से मारने की धमकियां देने और जाति सूचक शब्द बोलने पर दर्ज हुई FIR
👉 DMA के 100 के करीब सदस्यों ने रात 12:00 बजे तक किया पुलिस कमिश्नर का घेरावजालंधर 26 जून (बयूरो)- शहर में रोजाना हो रहे कत्ल और लगातार बढ़ रहा अपराध का आंकड़ा पुलिस से संभाला नहीं जा रहा है, जिसके चलते जिन अपराधियों पर पर्चे दर्ज हैं उन्हें भी पकड़ने में पुलिस असफल दिखाई दे रही है| जिस कारण लगातार अपराधियों के हौसले बढ़ते जा रहे हैं|
ऐसे ही एक केस में ठग ट्रैवल एजेंट द्वारा चोरी के ऊपर सीनाज़ोरी करते हुए पत्रकारों को सच प्रकाशित करने पर जान से मारने की धमकियां देने व जाति सूचक शब्द बोलने के मामले ने गत रात तूल पकड़ लिया| जिसे लेकर पत्रकार भाईचारे के डिजिटल मीडिया एसोसिएशन DMA संगठन के 100 के करीब पत्रकारों ने पुलिस कमिश्नर गुरप्रीत सिंह भुल्लर के दफ्तर का घेराव किया और रात 12:00 बजे तक पुलिस कमिश्नर दफ्तर में धरना जारी रहा| जिसके बाद पुलिस कमिश्नर के निर्देशों पर आरोपी ट्रैवल एजेंट रजिंद्र सिंह खिंडा उर्फ राज एजेंट पर आईपीसी की धारा 295-A, 298 ओर 506 के अधीन पर्चा दर्ज किया गया| उक्त FIR नंबर 77 थाना नई बारादरी में दर्ज हुई| जिसके बाद पत्रकारों ने अपना रोष धरना पुलिस कमिश्नर दफ्तर से हटाया|
मामले की गहराई में जाएं तो पता चलता है कि उक्त ट्रैवल एजेंट राज द्वारा ड्रीम ओवरसीज नाम की कंपनी प्रेसिडेंट होटल के सामने वासल मॉल में चलाई जा रही थी| उक्त ट्रैवल एजेंट के खिलाफ साल 2018 में यूके एंबेसी द्वारा एक शिकायत दिल्ली हाई कमिशन को भेजी गई थी| जिसमें बताया गया था कि उक्त ट्रैवल एजेंसी द्वारा दर्जनों लोगों की यूके एंबेसी में फाइलें भेजी गई हैं| जिनमें अधिकतर फाइलों में फर्जी कागजात लगाए गए हैं| इसकी जांच के बाद पर्चा दर्ज करने के निर्देश जारी किए गए थे, परंतु हैरानी की बात यह रही कि जालंधर पुलिस कमिश्नरेट को 3 साल इस मामले की इंक्वायरी करते ही लग गए| असल में विभाग में ही तैनात कुछ सीनियर पुलिस अधिकारी उक्त ट्रैवल एजेंट की मदद कर रहे थे| जिस कारण 3 साल तक इस मामले में ट्रैवल एजेंट पर पर्चा दर्ज नहीं हुआ| आखिर जब इसका सहयोग देने वाले पुलिस अधिकारी यहां से चले गए, तब जाकर जालंधर पुलिस कमिश्नरेट ने उक्त ठग ट्रैवल एजेंट के खिलाफ IPC की धारा 420,120-बी के तहत मामला दर्ज किया |जिसकी खबर पहल के आधार पर डिजिटल मीडिया एसोसिएशन DMA के पत्रकारों ने लगानी शुरू की परंतु शायद ताकत और पैसे के नशे में चूर ट्रैवल एजेंट राज खिंडा को लगता था कि जिस प्रकार से वह आज तक पुलिस विभाग में सेटिंग करके अपना पर्चा दर्ज होने से बचाता आया है, उसी प्रकार वह पत्रकारों को भी खरीदकर खबरें लगवाने पर रोक लगा सकता है| परंतु वह इस काम में जब असफल रहा तो उसने डिजिटल मीडिया एसोसिएशन DMA के चेयरमैन अमन बग्गा, प्रधान शिंद्रपाल सिंह चाहल और महासचिव अजीत सिंह बुलंद को फोन करके धमकाना शुरू कर दिया| गत दिवस उसने अमन बग्गा के मोबाइल पर फोन करके उसे अपशब्द बोले, जान से मारने की धमकियां दी और कहा कि तुम तीनों पत्रकारों के पीछे मैंने अपने बंदे लगाए हुए हैं, हम तुम्हारे घर भी आएंगे और तुमने सांप की पूंछ पर पैर रख दिया है, अब डंग खाने के लिए तैयार रहो| इसके अलावा रास्ते में दो लोगों ने पत्रकारों की गाड़ी रोक कर उन्हें जाति सूचक शब्द बोले और जान से मारने की धमकियां दीं|
जिसके बाद डिजिटल मीडिया एसोसिएशन के तीनों पदाधिकारियों ने पुलिस कमिश्नर दफ्तर आकर इसकी लिखित शिकायत दी और मांग की कि तुरंत उक्त ट्रैवल एजेंट के खिलाफ पर्चा दर्ज किया जाए| मामले बारे ट्रैवल एजेंट राज द्वारा पत्रकारों को दी जा रही धमकियों की सारी ऑडियो रिकॉर्डिंग भी पुलिस अधिकारियों को सुनाई गई परंतु पुलिस अधिकारियों ने बजाए ट्रैवल एजेंट के खिलाफ पर्चा दर्ज करने के उल्टा पत्रकारों को इस बात के लिए मनाना शुरू किया कि ट्रैवल एजेंट को बुलाकर माफी मंगवा दी जाएगी| जिस पर पत्रकार भाईचारा भड़क गया और उन्होंने पुलिस कमिश्नर दफ्तर के आगे ही डेरा लगा दिया और धरना लगाकर नारेबाजी शुरू कर दी| कई घंटे चले इस पत्रकार संघर्ष को आखिर तब सफलता मिली जब रात 12:00 बजे के करीब पुलिस कमिश्नर के निर्देशों पर पत्रकारों की शिकायत पर कार्रवाई करते हुए उक्त ठग ट्रैवल एजेंट राज खिंडा व उसके बदमाशों के खिलाफ थाना नई बारादरी में FIR दर्ज कर ली गई| इस मौके पत्रकारों से बातचीत करते हुए डीसीपी गुरमीत सिंह ने कहा कि सारे मामले की जांच की जाएगी और धमकियां देने वाले ठग ट्रैवल एजेंट के खिलाफ कड़ी कार्रवाई होगी| उन्होंने कहा कि इस एजेंट पर दर्ज 420 वाले केस में भी जल्द से जल्द कार्रवाई शुरू होगी| इस मौके डिजिटल मीडिया एसोसिएशन DMA के चेयरमैन अमन बग्गा ने सभी पत्रकार साथियों का आभार प्रकट किया और कहा कि पत्रकार समाज का चौथा स्तंभ है| परंतु पिछले लंबे समय से जिस प्रकार से जालंधर पुलिस द्वारा पत्रकार भाईचारे के साथ सौतेला व्यवहार किया जा रहा है, यह बर्दाश्त नहीं होगा| उन्होंने कहा कि इस मामले में जल्द मुख्यमंत्री कैप्टन अमरिंदर सिंह से मुलाकात की जाएगी और उन्हें कहा जाएगा कि जालंधर पुलिस को निर्देश जारी करें कि अगर यूं ही पत्रकार भाईचारे के साथ धक्केशाही होती रही तो मजबूरन पत्रकारों को सरकार के खिलाफ मोर्चा खोलना पड़ेगा, जो सरकार को बहुत भारी पड़ेगा|
उन्होंने कहा कि इस मामले में लिखित रूप में डीजीपी और मुख्यमंत्री को पत्र लिख दिए गए हैं|
गत रात्रि भी पत्रकारों ने अपने भाईचारे के साथ हो रहे नाइंसाफी के खिलाफ सैकड़ों ट्वीट मुख्यमंत्री, प्रधानमंत्री, गृहमंत्री और डीजीपी को किए|
इस मौके डिजिटल मीडिया एसोसिएशन के महासचिव अजीत सिंह बुलंद ने सभी पत्रकार साथियों को यूं ही एकजुट होकर अपने हकों के लिए आवाज बुलंद करते रहने का आह्वान किया| उन्होंने कहा कि डिजिटल मीडिया एसोसिएशन का हर सदस्य अपने आप में एक सम्मानजनक चेहरा है| उन्होंने कहा कि अगर भविष्य में पत्रकारों के साथ किसी भी प्रकार की धक्केशाही हुई या उन्हें धमकियां मिली और पुलिस ने इस मामले में जल्द से जल्द कड़ा एक्शन ना लिया तो मजबूरन इस मामले में पत्रकारों को भी पुलिस के खिलाफ मोर्चा खोलना पड़ेगा| इस मौके उन्होंने उन सभी राजनीतिक सामाजिक और धार्मिक संगठनों का आभार व्यक्त किया, जिन्होंने पत्रकार भाईचारे के धरने में शामिल होकर पुलिस विभाग पर पत्रकारों की मांगें मानने का दबाव डाला| इस मौके खास तौर पर आम आदमी पार्टी के जिला प्रधान सुरेंदर सिंह सोढी, डॉ संजीव शर्मा, सनी खुराना, समाज सेवक किशन लाल शर्मा, नरेंद्र थापर, मनदीप मिठु व रोहित जोशी सहित अन्य लोगों का धन्यवाद भी किया गया , जिन्होंने पत्रकार भाईचारे का समर्थन किया|
ਥਾਣਾ ਮੁਖੀ ਰੁਪਿੰਦਰ ਬਾਜਵਾ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ-ਡਾਕਟਰ ਜਸਵੰਤ ਸਿੰਘ ਖੇੜਾ
ਜਲੰਧਰ (ਖ਼ਬਰਸਾਰ ਪੰਜਾਬ ਨਿਊਜ਼ ਸਰਵਿਸ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਬਲਾਕ ਅਮਲੋਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਸੈਮੀਨਾਰ ਦੇ ਰੂਪ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਪੂਜਾ ਰਾਣੀ ਪ੍ਰਧਾਨ ਇਸਤਰੀ ਵਿੰਗ ਪੰਜਾਬ, ਦਲਜੀਤ ਸਿੰਘ ਵਿਰਕ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਰਘੁਬੀਰ ਸਿੰਘ ਬਡਲਾ ਚੇਅਰਮੈਨ ਸਲਾਹਕਾਰ ਕਮੇਟੀ, ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਗੁਰਦੀਪ ਸਿੰਘ ਵਿੱਕੀ, ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ, ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਅਤੇ ਜ਼ਿਲ੍ਹਾ ਮੈਂਬਰ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਸਥਾ ਵੱਲੋਂ ਥਾਣਾ ਮੁਖੀ ਮੈਡਮ ਰੁਪਿੰਦਰ ਬਾਜਵਾ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਅਤੇ ਕੋਵਿਡ 19,ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਣਉਣ ਬਦਲੇ ਸੰਸਥਾ ਵੱਲੋਂ ਕੋਵਿਡ 19 ਦਾ ਸਰਟੀਫਿਕੇਟ, ਦੀਵਾਰ ਘੜੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਨੂੰ ਸੇਧ ਦੇਣ ਲਈ ਚੰਗੇ ਕਿਰਦਾਰ ਵਾਲੇ ਵਿਅਕਤੀਆਂ ਦੀ ਬਹੁਤ ਜ਼ਰੂਰਤ ਹੈ । ਕਿਉਂਕਿ ਸਮਾਜ ਨੂੰ ਸਮਾਜਿਕ ਕੁਰੀਤੀਆਂ ਤੋਂ ਨਿਜਾਤ ਦਵਾਉਣ ਲਈ ਚੰਗੇ ਅਫਸਰਾਂ ਨੂੰ ਹਮੇਸ਼ਾ ਮੰਚ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੈਡਮ ਬਾਜਵਾ ਨੇ ਬੋਲਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤਾਂ ਹੀ ਹਰ ਪੱਧਰ ਤੇ ਕਾਮਯਾਬ ਹੋ ਸਕਦਾ ਹੈ ਜੇਕਰ ਸਮਾਜ ਦੇ ਲੋਕ ਸਾਨੂੰ ਸਮਾਜਿਕ ਕੁਰੀਤੀਆਂ ਖਤਮ ਕਰਨ ਲਈ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਸੁਰੂ ਤੋਂ ਹੀ ਸਮਾਜ ਪ੍ਰਤੀ ਵਧੀਆ ਸੇਵਾਵਾਂ ਦਿੰਦਾ ਆ ਰਿਹਾ ਹੈ ਜੋ ਅੱਜ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਉਸ ਲਈ ਸੰਸਥਾ ਦਾ ਧੰਨਵਾਦ ਕਰਦੀ ਹਾਂ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਜਗਤਾਰ ਸਿੰਘ, ਗੁਰਨਾਮ ਸਿੰਘ, ਹਰਜੀਤ ਸਿੰਘ ਭਾਂਬਰੀ,ਜੋਧਨ ਸਿੰਘ, ਰਾਮ ਸਿੰਘ ਸਲਾਨੀ, ਕਰਨੈਲ ਸਿੰਘ, ਸੁਖਵਿੰਦਰ ਸਿੰਘ ,ਕਿਰਨਦੀਪ ਕੌਰ ਪ੍ਰਧਾਨ, ਰਜਨੀ, ਜ਼ੀਨਤ ਬੇਗਮ, ਗੁਰਵਿੰਦਰ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਹਰਜਿੰਦਰ ਸਿੰਘ ਅਤੇ ਬੂਟਾ ਸਿੰਘ ਰਾਮਗੜ੍ਹ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਉਡਾਰੀ ਮਾਰ ਗਏ, ਕਲਮ ਦੇ ਬਾਦਸ਼ਾਹ, ਸਾਬਕਾ ਮੰਤਰੀ ਤੇ ਡਿਪਟੀ ਸਪੀਕਰ ਗੁਲਜ਼ਾਰ ਸਿੰਘ ਗੁਰੂ ਜੀ
ਪੰਜਾਬ ਦੇ ਮਾਲਵਾ ਖਿੱਤੇ ਦੇ ਛੋਟੇ ਜਿਹੇ ਪਿੰਡ ਲਹਿਰਾ ਖਾਨਾ ਦੇ ਜੰਮਪਲ ਗੁਲਜ਼ਾਰ ਸਿੰਘ ਗੁਰੂ ਜੀ ਸੰਖੇਪ ਜਿਹੀ ਬੀਮਾਰੀ ਪਿੱਛੋਂ 23 ਜੂਨ ਦੀ ਰਾਤ ਨੂੰ 8-30 ਵਜੇ ਦੇ ਕਰੀਬ ਆਪਣੀ ਦੁਨਿਆਵੀ ਯਾਤਰਾ ਪੂਰੀ ਕਰਨ ਪਿੱਛੋਂ ਪਰਿਵਾਰ ਨੂੰ ਰੋਂਦੇ ਕੁਰਲਾਂਉਂਦਿਆਂ ਛੱਡ ਕੇ ਲੰਮੀ ਉਡਾਰੀ ਮਾਰ ਗਏ। ਸਾਹਿਤਕ ਤੇ ਰਾਜਨੀਤਿਕ ਹਲਕਿਆਂ ਵਿਚ ਇਹ ਦੁਖਦਾਇਕ ਖ਼ਬਰ ਜੰਗਲ ਦੀ ਅੱਗ ਦੀ ਤਰਾਂ ਫੈਲ ਗਈ। ਜ਼ਿਕਰ ਯੋਗ ਹੈ ਕਿ ਗੁਰੂ ਜੀ ਇਕ ਐਸੀ ਮਿਕਨਾਤੀਸੀ ਸਖ਼ਸ਼ੀਅਤ ਸਨ ਜਿਨਾਂ ਨੂੰ ਕਿ ਐਮ. ਏ. ਦੀ ਪੜਾਈ ਦੌਰਾਨ ਹੀ ਇਨਕਲਾਬੀ ਹਵਾ ਲੱਗ ਗਈ ਸੀ ਅਤੇ ਓਸ ਹਵਾ ਨੇ ਜਿੱਥੇ ਉਨਾਂ ਹੱਥ ਨਰੋਈ ਕਲਮ ਫੜਾ ਦਿੱਤੀ ਸੀ, ਉਥੇ ਸ਼ੇਰਾਂ ਵਰਗੀ ਗਰਜ਼ਵੀ ਅਵਾਜ਼ ਵੀ ਮਾਲਕ ਨੇ ਉਨਾਂ ਨੂੰ ਦਿੱਤੀ। ਜੋਸ਼ੀਲੀਆਂ ਰਚਨਾਵਾਂ ਸਿਰਜ ਕੇ ਸਟੇਜਾਂ ਉਤੇ ਜਦ ਉਹ ਬੋਲਦੇ ਤਾਂ ਇਕ ਬਾਰ ਤਾਂ ਸਰੋਤਿਆਂ ਦਾ ਖ਼ੂਨ ਗਰਮਾ ਕੇ ਰੱਖ ਦਿੰਦੇ। ਫਿਰ, ਅਚਾਨਕ ਸਮਾਂ ਬਦਲਿਆ ਤਾਂ ਆਪ ਕਿਸੇ ਰੂਹਾਨੀਅਤ ਦੀ ਧਾਰਮਿਕ ਸਖ਼ਸ਼ੀਅਤ ਦੇ ਲੜ ਲੱਗ ਗਏ। ਰੂਹਾਨੀਅਤ ਦੇ ਮਾਰਗ ਨੂੰ ਸਮਝਦਿਆਂ ਦੱਬੇ ਕੁਚਲੇ, ਨਿਮਾਣੇ-ਨਿਤਾਣੇ ਅਤੇ ਨਿਆਸਰੇ ਵਰਗ ਪ੍ਰਤੀ ਹੋਰ ਵੀ ਕਹਿਰਾਂ ਦਾ ਮੋਹ-ਅਪਣੱਤ, ਦਯਾ ਤੇ ਹਮਦਰਦਰੀ ਜਾਗ ਉਠੀ। ਕਲਮ ਨੂੰ ਹੋਰ ਵੀ ਵੰਨ-ਸਵੰਨੇ ਵਿਸ਼ੇ ਮਿਲਣ ਲੱਗੇ।
ਸਾਹਿਤਕ ਖੇਤਰ ਵਿਚ ਜਿੱਥੇ ਗੁਰੂ ਜੀ, ਸ਼੍ਰੋਮਣੀ ਪੰਜਾਬੀ
ਲਿਖਾਰੀ ਸਭਾ ਪੰਜਾਬ (ਰਜਿ:) ਦੀਆਂ, ‘ਕਲਮਾਂ ਦਾ ਸਫਰ', ‘ਟੈਲੀਫੂਨ ਡਾਇਰੈਕਟਰੀ' ਅਤੇ ‘ਰੰਗ-ਬਰੰਗੀਆਂ
ਕਲਮਾਂ' ਆਦਿ ਸਮੇਤ ਦਰਜਨਾਂ ਸਾਂਝੀਆਂ ਪੁਸਤਕਾਂ ਦਾ ਸ਼ਿੰਗਾਰ ਬਣੇ, ਉਥੇ ਉਨਾਂ ਨੇ ‘ਨੂਰ ਨਿਰੰਕਾਰ',
‘ਨਵੀਂ ਰੋਸ਼ਨੀ' ਅਤੇ ‘ਨੂਰੀ ਰਿਸ਼ਮਾਂ' ਨਾਂਓਂ ਦੀਆਂ ਤਿੰਨ ਮੌਲਿਕ ਪੁਸਤਕਾਂ ਵੀ ਸਾਹਿਤ ਦੀ ਝੋਲੀ ਪਾਉਣ
ਦਾ ਉਪਰਾਲਾ ਕੀਤਾ। ਇਨਾਂ ਤਿੰਨੋਂ ਹੀ ਪੁਸਤਕਾਂ ਦੇ
ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਵਿਚ ਵੀ ਉਲੱਥੇ ਕਰਵਾਏ। ਇਹ ਤਿੰਨੋਂ ਹੀ ਪੁਸਤਕਾਂ
ਨੂੰ ਰਿਲੀਜ ਕਰਨ ਲਈ ਇਸ ਸੰਸਥਾ ਵੱਲੋ 4 ਅਪ੍ਰੈਲ 2020 ਦੀ ਮਿਤੀ ਵੀ ਫਿਕਸ ਕਰ ਲਈ ਗਈ ਸੀ, ਪਰ ਉਨਾਂ
ਹੀ ਦਿਨਾਂ ਵਿਚ ਅਚਾਨਕ ਕਰੋਨਾ ਮਹਾਂਮਾਰੀ ਦੀ ਆਫ਼ਤ ਆ ਗਈ, ਜਿਸ ਦੀ ਚੱਲਦੀ ਚਾਲ ਨੇ ਅੱਜ ਤੱਕ ਰਿਲੀਜ਼
ਦਾ ਸਬੱਬ ਹੀ ਨਹੀ ਬਣਨ ਦਿੱਤਾ। ਵਰਣਨ ਯੋਗ ਹੈ ਕਿ
‘ਨੂਰੀ ਰਿਸ਼ਮਾਂ' ਬਾਰੇ ਸੁਪ੍ਰਸਿੱਧ ਕਹਾਣੀਕਾਰ ਸਵ: ਸ੍ਰ. ਪ੍ਰੇਮ ਗੋਰਖੀ ਜੀ ਨੇ ਲਿਖਿਆ ਹੈ, ‘‘ਬੜੀ
ਉਚਤਮ ਦਰਜੇ ਦੀ ਲਿਖੀ ਹੋਈ ਇਹ ਪੁਸਤਕ ਸਾਨੂੰ ਪੈਰ-ਪੈਰ ’ਤੇ ਗੁਰੂਆਂ, ਸੰਤਾਂ ਅਤੇ ਉਚ ਪਾਏ ਦੇ ਧਾਰਮਿਕ ਮਹਾਂ-ਪੁਰਸ਼ਾਂ
ਦੀ ਬਾਣੀ ਤੋਂ ਜਾਣੂ ਕਰਵਾਉਂਦੀ ਹੋਈ ਮੁਸ਼ਕਲਾਂ ਤੋਂ ਨਿਕਲਣ ਦਾ ਰਾਹ ਦੱਸਦੀ ਹੈ।'' ਜਗਦੀਸ਼ ਸਿੰਘ ਖ਼ੁਸ਼ਦਿਲ ਜੀ ਲਿਖਦੇ ਹਨ, ‘‘ਲਿਖਣ-ਸ਼ੈਲੀ ਸਾਦੀ
ਅਤੇ ਭੋਲ਼ੀ ਹੈ ਜੋ ਸੁਤੇ-ਸਿੱਧ ਹੀ ਪਾਠਕਾਂ ਨੂੰ ਮੰਤਰ-ਮੁਗਧ ਕਰਨ ਦੀ ਸਮਰੱਥਾ ਰੱਖਦੀ ਹੈ।'' ਸਾਹਿਤ ਦੇ ਪਿਤਾਮਾ ਸ੍ਰੀ ਸਿਰੀ ਰਾਮ ਅਰਸ਼ ਜੀ ਨੇ ‘ਨਵੀਂ ਰੋਸ਼ਨੀ'
ਬਾਰੇ ਲਿਖਿਆ ਹੈ, ‘‘ਗੁਲਜ਼ਾਰ ਸਿੰਘ ਗੁਰੂ ਨਿਰੰਕਾਰ ਦੇ ਪ੍ਰਗਟਾਏ ਰਾਹਾਂ ਅਤੇ ਸਿਧਾਂਤਾਂ ਉਪਰ ਹੂ-ਬ-ਹੂ
ਅਮਲ ਕਰਨ ਵਾਲਾ ਕਵੀ ਹੈ।'' ਇਸ ਤਰਾਂ ਇਨਾਂ ਉਚ ਕਲਮੀ-ਸਖ਼ਸ਼ੀਅਤਾਂ
ਨੇ ਪੂਰਾ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਗੁਰੂ ਜੀ ਦੀ ਕਲਮ ਅਤੇ ਜ਼ਿੰਦਗੀ ਦੀ ਅਸਲ ਸੋਚ ਨਾਲ। ਇਵੇਂ
ਹੀ ਮਿਆਰੀ ਹਨ ਉਨਾਂ ਦੀਆਂ ਦੂਜੀਆਂ ਦੋ ਪੁਸਤਕਾਂ।
ਇਨਸਾਨਾ ’ਚੋਂ ਇਨਸਾਨ, ਰੁਹਾਨੀਅਤ ਦੇ ਮਾਰਗ ਦੇ ਪਾਂਧੀ,
ਸੱਚ ਉਤੇ ਪਹਿਰਾ ਦੇਣ ਵਾਲੇ ਗੁਰੂ ਜੀ ਇਕ ਐਸੀ ਅਨੂਪਮ ਮੂਰਤ ਸਨ, ਜਿਨਾਂ ਦੇ ਬੁੱਲਾਂ ਉਤੇ ਦਇਆ ਭਰੀ
ਮੁਸਕਾਨ, ਚਿਹਰੇ ਉਤੇ ਸ਼ਾਂਤੀ ਭਰਿਆ ਤੇਜ਼, ਰੂਹਾਨੀ ਜਲਾਲ ਅਤੇ ਚਮਕ-ਦਮਕ, ਦੀਦਾਰ ਕਰਨ ਵਾਲੇ ਦੀ ਭੁੱਖ
ਲਾਹ ਕੇ ਰੱਖ ਦਿੰਦੀ ਸੀ। ਆਪ ਜਿੱਥੇ ਵੀ ਬਹਿੰਦੇ-ਉਠਦੇ ਅਤੇ ਖੜਦੇ ਸਨ, ਆਪ ਦੀ ਗੱਲਬਾਤ ਧਾਰਮਿਕਤਾ
ਤੋਂ ਸ਼ੁਰੂ ਹੋ ਕੇ ਧਾਰਮਿਕਤਾ ਤੇ ਹੀ ਖਤਮ ਹੁੰਦੀ ਸੀ। ਇਕ ਗਰੀਬ ਪਰਿਵਾਰ ਵਿਚੋਂ ਉਠ ਕੇ ਐਮ. ਏ. ਅਤੇ
ਐਲ ਐਲ. ਬੀ. ਦੀਆਂ ਡਿਗਰੀਆਂ ਹਾਸਲ ਕਰਨੀਆਂ ਗੁਰੂ ਜੀ ਦੇ ਮਿਹਨਤੀ, ਤਪੱਸਵੀ, ਸ੍ਰਿੜੀ ਅਤੇ ਦ੍ਰਿੜ
ਇਰਾਦੇ ਵਾਲੇ ‘ਲੋਹ-ਪੁਰਸ਼' ਹੋਣ ਦੀਆਂ ਭਰਪੂਰ ਗਵਾਹੀ ਭਰਦੀਆਂ ਹਨ। ਗੁਰੂ ਜੀ ਦਾ ਕੱਦ-ਬੁੱਤ ਉਦੋਂ ਹੋਰ
ਵੀ ਉਚਾ ਹੋ ਜਾਂਦਾ ਹੈ, ਜਦੋਂ ਦੇਖੀਦਾ ਹੈ ਕਿ ਜਨਤਾ ਦੀ ਸੇਵਾ ਪੱਖ ਵਿਚ ਵਿਚਰਦਿਆਂ ਪੰਜਾਬ ਸਰਕਾਰ
ਦੇ ਰਾਜਨੀਤਕ ਨਕਸ਼ੇ ਵਿਚ ਦਰਬਾਰਾ ਸਿੰਘ ਦੀ ਮਨਿਸਟਰੀ ਵਿਚ ਆਪ ਵਿਧਾਨ ਸਭਾ ਦੇ ਮਾਨਯੋਗ ਡਿਪਟੀ ਸਪੀਕਰ
ਅਤੇ ਮੰਤਰੀ ਜੀ ਵਰਗੇ ਸਤਿਕਾਰਥ ਅਹੁੱਦਿਆਂ ਉਤੇ ਵੀ ਰਹਿ ਚੁੱਕੇ ਸਨ।
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ
ਪ੍ਰਧਾਨ ਸ੍ਰ. ਲਾਲ ਸਿੰਘ ਲਾਲੀ ਜੀ ਦੀ ਪ੍ਰਧਾਨਗੀ ਹੇਠ ਸੰਸਥਾ ਦੀ ਆਨਲਾਈਨ ਹੰਗਾਮੀ ਸ਼ੋਕ ਇਕੱਤਰਤਾ
ਹੋਈ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਅਨੇਕਾਂ ਕਲਮਾਂ, ਅਵਾਜ਼ਾਂ ਅਤੇ ਸੁਰਾਂ ਵੱਲੋਂ ਸੇਜਲ ਅੱਖਾਂ ਨਾਲ
ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਦਿਆਂ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ
ਪਿੱਛੇ ਦੁਖੀ ਪਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖ਼ਸ਼ਣ ਲਈ ਉਸ ਮਾਲਕ ਅੱਗੇ ਦੁਆਵਾਂ ਕੀਤੀਆਂ
ਗਈਆਂ। ਪ੍ਰਧਾਨ ਲਾਲੀ ਜੀ ਨੇ ਇਸ ਮੌਕੇ ਬੋਲਦਿਆਂ ਕਿਹਾ, ‘‘ਨਿਮਾਣਿਆਂ-ਨਿਤਾਣਿਆ ਦੇ ਮਸੀਹਾ, ਸਾਹਿਤ
ਅਤੇ ਸਮਾਜ-ਸੇਵਾ ਦੇ ਠਾਠਾਂ ਮਾਰਦੇ ਗੁਲਜ਼ਾਰ ਸਿੰਘ ਗੁਰੂ ਨਾਮੀ ਇਸ ਕਲਿਆਣਕਾਰੀ ਦਰਿਆ ਤੋਂ ਸਾਹਿਤ-ਜਗਤ
ਅਤੇ ਸਮਾਜ ਨੂੰ ਅਸੀਮ ਆਸਾਂ-ਉਮੀਦਾਂ ਅਤੇ ਸੰਭਾਵਨਾਵਾਂ ਸਨ।''
- ਪ੍ਰੀਤਮ ਲੁਧਿਆਣਵੀ, (ਚੰਡੀਗੜ) (9876428641)
Friday, 25 June 2021
ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਸਪਤਾਹ ਮੌਕੇ ਪੁਲਿਸ ਵਲੋਂ ਜਾਗਰੂਕਤਾ ਲਈ ਫਲੈਗ ਮਾਰਚ
ਹੁਸ਼ਿਆਰਪੁਰ, 25 ਜੂਨ: ( ਤਰਸੇਮ ਦੀਵਾਨਾ ) ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਹਫਤੇ ਦੇ ਮੱਦੇਨਜ਼ਰ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪੁਲਿਸ ਵਲੋਂ ਅੱਜ ਸ਼ਾਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮਕਸਦ ਨਾਲ ਫਲੈਗ ਮਾਰਚ ਕੱਢਿਆ ਗਿਆ। ਐਸ.ਪੀ. (ਐਚ) ਰਮਿੰਦਰ ਸਿੰਘ, ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ. ਜਗਦੀਸ਼ ਅੱਤਰੀ, ਡੀ.ਐਸ.ਪੀ. ਮਾਧਵੀ ਸ਼ਰਮਾ, ਡੀ.ਐਸ.ਪੀ. ਜਸਪ੍ਰੀਤ ਸਿੰਘ ਤੋਂ ਇਲਾਵਾ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘੇ ਫਲੈਗ ਮਾਰਚ ਵਿਚ ਸ਼ਾਮਲ ਸਨ। ਪੁਲਿਸ ਮੁਲਾਜ਼ਮਾਂ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਹੱਥਾਂ ਵਿੱਚ ਵੱਖ-ਵੱਖ ਸਲੋਗਨਾਂ ਵਾਲੀਆਂ ਤਖੱਤੀਆਂ ਵੀ ਫੜੀਆਂ ਹੋਈਆਂ ਸਨ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਜੜੋਂ ਖਾਤਮੇ ਲਈ ਇਕਮੁੱਠ ਹੋ ਕੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਇਸ ਅਲਾਮਤ ਤੋਂ ਬਚਾਇਆ ਜਾ ਸਕੇ।
ਜੇ ਸੀ ਟੀ ਮਿੱਲ ਨਜ਼ਦੀਕ ਓਵਰ ਬ੍ਰਿਜ ਬਣਾਇਆ ਜਾਵੇ - ਜਰਨੈਲ ਨੰਗਲ
ਕਮਿਸ਼ਨਰੇਟ ਪੁਲਿਸ ਨੇ 104 ਸਾਲਾ ਦੇ ਗੁਆਚੇ ਬਜ਼ੁਰਗ ਵਿਅਕਤੀ ਨੂੰ ਤਿੰਨ ਘੰਟਿਆਂ ’ਚ ਲੱਭ ਕੇ ਪਰਿਵਾਰ ਨਾਲ ਮਿਲਾਇਆ
ਘਰ ਦਾ ਰਾਹ ਭੁੱਲ ਵਿਅਕਤੀ ਬਾਰੇ ਸਥਾਨਕ ਵਾਸੀਆਂ ਨੇ ਪੁਲਿਸ ਨੂੰ ਕੀਤਾ ਸੂਚਿਤ
ਜਲੰਧਰ 25 ਜੂਨ (ਖ਼ਬਰਸਾਰ ਪੰਜਾਬ)- ਮਾਨਵਤਾ ਦੀ ਸੇਵਾ ਅਤੇ ਆਪਣੀ ਡਿਊਟੀ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਉਣ ਪ੍ਰਤੀ ਦ੍ਰਿੜ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ 104 ਸਾਲਾ ਬਜ਼ੁਰਗ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ਜੋ ਕਿ ਘਰ ਜਾਣ ਸਮੇਂ ਰਸਤਾ ਭੁੱਲ ਗਿਆ ਸੀ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀਆਂ ਗਲੀਆਂ ਫਸਿਆ ਹੋਇਆ ਸੀ।
ਐਸ.ਐਚ.ਓ.ਬਸਤੀ ਬਾਵਾ ਖੇਲ ਪੁਲਿਸ ਥਾਣਾ ਅਸ਼ਵਨੀ ਕੁਮਾਰ ਜਿਨਾਂ ਵਲੋਂ ਨਿੱਜੀ ਤੌਰ ’ਤੇ ਤਿੰਨ ਘੰਟੇ ਲਗਾਤਾਰ ਕੀਤੇ ਗਏ ਯਤਨਾਂ ਸਦਕਾ ਬਜ਼ੁਰਗ ਵਿਅਕਤੀ ਨੂੰ ਲੱਭਣ ਵਿੱਚ ਸਫ਼ਲਤਾ ਮਿਲੀ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਬਜੁਰਗ ਵਿਅਕਤੀ ਘਰ ਵਾਪਸ ਜਾਣ ਸਮੇਂ ਸਵੇਰੇ 11 ਵਜੇ ਰਸਤਾ ਭੁੱਲ ਗਿਆ ਹੈ।
ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਕੁੱਝ ਵਾਸੀਆਂ ਨੇ ਇਸ ਵਿਅਕਤੀ ਦੀ ਸੰਭਾਲ ਕੀਤੀ ਗਈ ਅਤੇ ਪੁਲਿਸ ਦੇ ਆਉਣ ਤੱਕ ਉਸ ਦੀ ਪਹਿਚਾਣ ਬੂਟਾ ਰਾਮ ਵਜੋਂ ਹੋਈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਵਲੋਂ ਮੌਕੇ ’ਤੇ ਪਹੁੰਚ ਕੇ ਬਜੁਰਗ ਵਿਅਕਤੀ ਨੂੰ ਬਸਤੀ ਬਾਵਾ ਖੇਲ ਪੁਲਿਸ ਸਟੇਸਨ ਲਿਆਂਦਾ ਗਿਆ।
ਐਸ.ਐਚ.ਓ.ਨੇ ਕਿਹਾ ਕਿ ਬੂਟਾ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰ ਤੋਂ ਵਾਲ ਕਟਾਉਣ ਲਈ ਸਲੂਨ ਵਿਖੇ ਗਿਆ ਪਰ ਘਰ ਵਾਪਿਸ ਮੁੜਨ ਸਮੇਂ ਉਹ ਰਸਤਾ ਭੁੱਲ ਗਿਆ ਤੇ ਘਰ ਨਹੀਂ ਪਹੁੰਚ ਸਕਿਆ। ਕੁਝ ਸਥਾਨਿਕ ਵਾਸੀਆ ਨੇ ਪੁਲਿਸ ਨੂੰ ਸੂਚਨਾ ਦੇਣ ਤੋਂ ਇਲਾਵਾ ਉਸ ਵਿਅਕਤੀ ਨੂੰ ਦਿਲਾਸਾ ਦਿੰਦਿਆਂ ਚਾਹ ਅਤੇ ਪਾਣੀ ਪਿਲਾਇਆ ਗਿਆ।
ਬੂਟਾ ਰਾਮ ਨੇ ਦੱਸਿਆ ਕਿ ਉਹ ਪਿੰਡ ਰਸੂਲਪੁਰ ,ਨਕੋਦਰ ਨਾਲ ਸਬੰਧ ਰੱਖਦਾ ਹੈ ਜਿਸ ’ਤੇ ਸਿਪਾਹੀ ਰਾਕੇਸ਼ ਕੁਮਾਰ ਵਲੋਂ ਉਸ ਦੀ ਤਸਵੀਰ ਪਿੰਡ ਰਸੂਲਪੁਰ ਵਿਖੇ ਰਹਿੰਦੇ ਰਿਸ਼ਤੇਦਾਰਾਂ ਪਾਸ ਭੇਜੀ ਗਈ ਜਿਨਾਂ ਨੇ ਤੁਰੰਤ ਬੂਟਾ ਰਾਮ ਦੀ ਪਹਿਚਾਣ ਕਰ ਲਈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਦੱਸਿਆ ਜਿਨਾਂ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਿਥੇ ਬੂਟਾ ਸਿੰਘ ਗੁਆਚਿਆ ਲੱਭਿਆ ਗਿਆ ਸੀ ਵਿਖੇ ਰਹਿੰਦੇ ਉਸ ਦੇ ਬੇਟੇ ਲਖਵੀਰ ਸਿੰਘ ਨੂੰ ਸੂਚਿਤ ਕੀਤਾ।
ਜਾਣਕਾਰੀ ਮਿਲਦੇ ਹੀ ਲਖਵੀਰ ਸਿੰਘ ਤੁਰੰਤ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਪਹੁੰਚ ਗਿਆ ਜਿਥੇ ਉਸ ਨੇ ਆਪਣੇ ਪਿਤਾ ਨੂੰ ਸੁਰੱਖਿਅਤ ਦੇਖ ਕੇ ਰਾਹਤ ਮਹਿਸੂਸ ਕੀਤੀ। ਲਖਵੀਰ ਸਿੰਘ ਨੇ ਐਸ.ਐਚ.ਓ.ਅਸ਼ਵਨੀ ਕੁਮਾਰ, ਏ.ਐਸ.ਆਈ. ਰੂਪ ਲਾਲ ਅਤੇ ਸਿਪਾਹੀ ਰਾਕੇਸ਼ ਕੁਮਾਰ ਦਾ ਉਸ ਦੇ ਪਿਤਾ ਨੂੰ ਦੁਬਾਰਾ ਪਰਿਵਾਰ ਨਾਲ ਮਿਲਾਉਣ ਲਈ ਕੀਤੇ ਗਏ ਯਤਨਾਂ ਲਈ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਸਮੇਤ ਪੋਤੇ-ਪੋਤੀਆਂ ਦਾਦਾ ਜੀ ਦੇ ਸਵੇਰ ਤੋਂ ਗੁੰਮ ਹੋਣ ’ਤੇ ਬਹੁਤ ਚਿੰਤਾ ਵਿੱਚ ਸੀ ।
ਨੌਜਵਾਨਾਂ ਨੂੰ ਵੋਟ ਰਜਿਸਟਰੇਸ਼ਨ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਵੋਟਰ ਜਾਗਰੂਕਤਾ ਕੈਂਪ
ਜਲੰਧਰ 25 ਜੂਨ (ਖ਼ਬਰਸਾਰ ਪੰਜਾਬ)- ਵਿਧਾਨ ਸਭਾ ਚੋਣ ਹਲਕਾ 036 ਜਲੰਧਰ ਉੱਤਰੀ ਤਹਿਤ ਨੇੜੇ ਸਿਟੀ ਰੇਲਵੇ ਸਟੇਸ਼ਨ (ਦਮੋਰੀਆ ਪੁਲ) ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਸਬੰਧੀ ਸ਼੍ਰੀਮਤੀ ਅਨੁਪਮ ਕਲੇਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 036 ਜਲੰਧਰ ਉੱਤਰੀ-ਕਮ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਡਿਵੈਲਪਮੈਂਟ ਅਥਾਰਟੀ, ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿੱਚ ਆਮ ਜਨਤਾ ਅਤੇ ਨੌਜਵਾਨ ਵਰਗ ਨੂੰ ਵੋਟ ਰਜਿਸਟਰੇਸ਼ਨ ਅਤੇ ਵੋਟ ਦੇ ਹੱਕ ਦੇ ਸਹੀ ਇਸਤੇਮਾਲ ਸਬੰਧੀ ਜਾਗਰੂਕ ਲਈ 24 ਜੂਨ 2021 ਤੋਂ ਲਗਾਤਾਰ ਜਾਗਰੂਕਤਾ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਅੱਜ ਦਾ ਇਹ ਕੈਂਪ ਲਗਾਇਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚ 30 ਜੂਨ ਤੋਂ 7 ਜੁਲਾਈ ਤੱਕ ਦੁਆਬਾ ਚੌਕ, 8 ਜੁਲਾਈ ਤੋਂ 14 ਜੁਲਾਈ ਤੱਕ ਨਿਊ ਸਬਜ਼ੀ ਮੰਡੀ, ਮਕਸੂਦਾਂ ਅਤੇ 15 ਜੁਲਾਈ ਤੋਂ 22 ਜੁਲਾਈ ਤੱਕ ਕੁਸ਼ਟ ਆਸ਼ਰਮ, ਜਲੰਧਰ ਵਿਖੇ ਅਜਿਹੇ ਹੋਰ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਵੋਟ ਬਣਾਉਣ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ ਆਮ ਜਨਤਾ/ਵੋਟਰਾਂ ਨੂੰ ਆਨ-ਲਾਈਨ ਅਤੇ ਆਫ-ਲਾਈਨ ਵੋਟਰ ਰਜਿਸਟਰੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੈਂਪਾਂ ਵਿੱਚ ਕਮਿਸ਼ਨ ਦੇ ਵੈਬ ਪੋਰਟਲ www.nvsp.in ਜਾਂ WWW.Voterporal.gov.in ਜਾਂ voter helpline mobile app ਬਾਰੇ ਵੀ ਆਮ ਜਨਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਜੰਗਲਾਂ ’ਚ ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਲਾਭਦਾਇਕ ਸਾਬਤ ਹੋ ਰਹੀ ਹੈ ਪਨਕੈਂਪਾ ਸਕੀਮ: ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ, 25 ਜੂਨ: ( ਤਰਸੇਮ ਦੀਵਾਨਾ )ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਪਨਕੈਂਪਾ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੰਢੀ ਖੇਤਰ ਦੇ ਪਿੰਡ ਸਤਿਆਲ ਵਿੱਚ 45 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਪ੍ਰਦਾਨ ਕੀਤੇ, ਜਿਸ ਨਾਲ ਇਨ੍ਹਾਂ ਘਰਾਂ ਵਿੱਚ ਬਾਲਣ ਦੇ ਪ੍ਰਯੋਗ ਦੀ ਜਗ੍ਹਾ ਗੈਸ ਰਾਹੀਂ ਘਰੇਲੂ ਕੰਮਕਾਜ ਕੀਤਾ ਜਾ ਸਕੇਗਾ। ਪਿੰਡ ਸਤਿਆਲ ਵਿੱਚ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦੇਣ ਸਮੇਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਵਣ ਵਿਭਾਗ ਦੀ ਵੁੱਡ ਸੇਵਿੰਗ ਕੂਕਿੰਗ ਐਂਪਲਾਇੰਸ ਸਕੀਮ (ਪਨਕੈਂਪਾ) ਤਹਿਤ ਇਹ ਕੁਨੈਕਸ਼ਨ ਦਿੱਤੇ ਗਏ ਹਨ, ਜਿਸ ਨਾਲ ਸਿਰਫ਼ ਜੰਗਲਾਂ ਦੀ ਗੈਰ ਜ਼ਰੂਰੀ ਕਟਾਈ ਰੁਕੇਗੀ ਬਲਕਿ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜਿਹੜੇ ਲਾਭਪਾਤਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਗੈਸ ਕੁਨੈਕਸ਼ਨ ਮਿਲਣ ਨਾਲ ਲਾਭਪਾਤਰੀ ਆਪਣੀ ਰਸੋਈ ਦੇ ਕੰਮ ਤੋਂ ਇਲਾਵਾ ਰੋਜਮਰਾ ਦੇ ਕੰਮਾਂ ਲਈ ਪੌਦੇ ਕੱਟ ਕੇ ਲੱਕੜੀ ਦੇ ਬਾਲਣ ਦਾ ਪ੍ਰਯੋਗ ਨਹੀਂ ਕਰਨਗੇ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਵੀ ਚੰਗਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਵਿੱਚ ਜ਼ਰੂਰੀ ਵਿਕਾਸ ਯਕੀਨੀ ਬਣਾਉਣ ਲਈ ਪਿਛਲੇ ਚਾਰ ਸਾਲਾਂ ਦੌਰਾਨ ਠੋਸ ਕਦਮ ਚੁੱਕੇ ਗਏ ਹਨ ਜਿਸ ਵਿੱਚ ਕੰਢੀ ਖੇਤਰ ਵਿੱਚ ਸਿੰਚਾਈ ਅਤੇ ਪਾਣੀ ਦੀ ਸਪਲਾਈ ਆਦਿ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਮੌਕੇ ਸਰਪੰਚ ਯਸ਼ਪਾਲ, ਡਵੀਜਨਲ ਵਣ ਅਫ਼ਸਰ ਅਮਨੀਤ ਸਿੰਘ, ਮਹਿੰਦਰ ਪਾਲ, ਕਮਲੇਸ਼ ਕੌਰ, ਦੇਵ ਰਾਜ, ਰੌਸ਼ਲ ਲਾਲ (ਸਾਰੇ ਪੰਚ) ਬਲਾਕ ਸੰਮਤੀ ਮੈਂਬਰ ਕਿਰਨ ਮੱਲੀ, ਸਾਬਕਾ ਬਲਾਕ ਸੰਮਤੀ ਮੈਂਬਰ ਹੰਸ ਰਾਜ, ਮਨਜੀਤ ਕੌਰ, ਸਰਪੰਚ ਕੁਲਦੀਪ ਅਰੋੜਾ, ਸੰਜੀਵ ਕੁਮਾਰ ਮਿੰਟੂ ਆਦਿ ਮੌਜੂਦ ਸਨ।
ਫਗਵਾੜਾ ਦੇ ਬੀ.ਡੀ.ਪੀ.ਓ ਦਫ਼ਤਰ ਦੇ ਕਰਮਚਾਰੀ ਧਰਨੇ ਅਤੇ ਹੜਤਾਲ 'ਤੇ
ਫਗਵਾੜਾ 25 ਜੂਨ (ਹਰੀਸ਼ ਭੰਡਾਰੀ)- ਛੇਵੇ ਤਨਖਾਹ ਕਮਿਸ਼ਨ ਰਾਹੀਂ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਕਰਨ ਦੀ ਥਾਂ, ਰੈਸ਼ਨਾਲਈਜੇਸ਼ਨ ਕਰਨ ਦੇ ਨਾਮ ਹੇਠ, ਜੋ ਮੁਲਾਜ਼ਮਾਂ ਦੇ ਹੱਕ ਉਤੇ ਡਾਕਾ ਮਾਰਿਆ ਗਿਆ ਹੈ ਅਤੇ ਜੋ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਦੇ ਭੱਤੇ ਬੰਦ ਕਰ ਦਿੱਤੇ ਗਏ ਹਨ, ਉਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਮੁਲਾਜ਼ਮ ਧਰਨੇ ਅਤੇ ਹੜਤਾਲ ਉਤੇ ਬੈਠੇ ਹਨ। ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਫਗਵਾੜਾ ਦੇ ਦਫ਼ਤਰ ਦੇ ਸਮੂਹ ਮੁਲਾਜ਼ਮਾਂ ਨੇ ਹੜਤਾਲ ਕੀਤੀ ਅਤੇ ਧਰਨੇ ਤੇ ਬੈਠ ਗਏ। ਦਫ਼ਤਰ ਦੇ ਸਮੂਹ ਅਫ਼ਸਰ ਤੇ ਮੁਲਾਜ਼ਮਾਂ ਜਿਹਨਾ ਵਿੱਚ ਸੁਖਦੇਵ ਸਿੰਘ ਬੀ.ਡੀ.ਪੀ.ਓ, ਜਗਜੀਤ ਸਿੰਘ ਪੰਚਾਇਤ ਅਫ਼ਸਰ, ਸੰਜੀਵ ਕੁਮਾਰ, ਗੁਰਮੇਲ ਸਿੰਘ, ਸੁਲੱਖਣ ਸਿੰਘ ਪੰਚਾਇਤ ਸਕੱਤਰ, ਸੰਦੀਪ ਕੁਮਾਰ, ਬਿੰਦਰ ਸਿੰਘ ਧਰਨੇ ਉਤੇ ਬੈਠੇ ਹਨ। ਹੜਤਾਲੀ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਉਹਨਾ ਦੀਆਂ ਮੰਗਾਂ ਮੰਨੀਆਂ ਜਾਣ ਅਤੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਮੁਲਾਜ਼ਮਾਂ ਨੂੰ ਗੱਫੇ ਦਿੱਤੇ ਗਏ ਹਨ ਜਦਕਿ ਇਹ ਪ੍ਰਚਾਰ ਨਿਰਾ ਝੂਠ ਹੈ।
ਕੈਪਟਨ ਸਰਕਾਰ ਵਲੋਂ ਭਗਤ ਕਬੀਰ ਜੀ ਦੇ ਭਵਨ ਨਿਰਮਾਣ ਲਈ 10 ਕਰੋੜ ਰੁਪਏ ਦੇਣਾ ਸ਼ਲਾਘਾਯੋਗ- ਕੈਰੋਂ
ਜਲੰਧਰ 25 ਜੂਨ (ਮੇਹਰ ਮਲਿਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਤ ਕਬੀਰ ਜੀ ਦੇ ਭਵਨ ਨਿਰਮਾਣ ਲਈ ਫੰਡ ਚੋਂ 10 ਕਰੋੜ ਰੁਪਏ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਹਰ ਵਰਗ ਵਲੋਂ ਇਸ ਫੈਸਲੇ ਦਾ ਸੁਆਗਤ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਜਲੰਧਰ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਨੇ ਅਜਿਹਾ ਨਾ ਕਰਕੇ ਭਗਤ ਬਰਾਦਰੀ ਨਾਲ ਧੋਖਾ ਹੀ ਕੀਤਾ ਹੈ। ਸਿਰਫ਼ ਵੋਟਾਂ ਵਟੋਰਨ ਤੇ ਹੀ ਰਹੇ ਹਨ। ਕੈਰੋਂ ਨੇ ਕਿਹਾ ਕਿ ਕਾਂਗਰਸ ਵਿਚ ਇਕਜੁੱਟਤਾ ਹੈ ਅਤੇ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਦੋ-ਫਾੜ ਨਹੀਂ ਕਰ ਸਕਦੀਆਂ। ਕੈਰੋਂ ਨੇ ਕਿਹਾ ਕਿ ਭਗਤ ਕਬੀਰ ਜੀ ਦੇ ਭਵਨ ਨਿਰਮਾਣ ਲਈ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਦੱਸ ਕਰੋੜ ਰੁਪਿਆ ਵੀ ਨਵੀਂ ਸੇਧ ਦੇਵੇਗਾ। ਇਸ ਮੌਕੇ ਸੁਰਿੰਦਰ ਸਿੰਘ ਕੈਰੋਂ, ਵਿਨੋਦ ਕੁਮਾਰ, ਮਦਨ ਲਾਲ, ਗਗਨ ਅਰੋੜਾ, ਸੌਰਵ ਅਰੋੜਾ, ਸ਼ਿਵ ਕੁਮਾਰ, ਯੋਗਰਾਜ, ਦਲਜੀਤ ਸਿੰਘ ਆਦਿ ਮੌਜੂਦ ਸਨ।
ਰੋਮ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਪੁਰਬ ਅਤੇ 84 ਦੇ ਸ਼ਹੀਦਾਂ ਦੀ ਯਾਦ ਚ ਸ੍ਰੀ ਸਹਿਜ ਪਾਠ ਦੇ ਭੋਗ 27 ਜੂਨ ਨੂੰ
ਮਿਲਾਨ (ਦਲਜੀਤ ਮੱਕੜ)- ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ (ਇਟਲੀ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਅਤੇ 84 ਦੇ ਸ਼ਹੀਦਾਂ ਦੀ ਯਾਦ ਚ ਸ੍ਰੀ ਸਹਿਜਪਾਠ ਸਾਹਿਬ ਦੇ ਭੋਗ 27 ਜੂਨ ਦਿਨ ਐਤਵਾਰ ਨੂੰ ਪਾਏ ਜਾ ਰਹੇ ਹਨ/ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰੂਪੁਰਬ ਸਬੰਦੀ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਗੁਰਦੁਆਰਾ ਸਾਹਿਬ ਦੇ ਕੀਰਤਨੀਏ ਭਾਈ ਅਮਨਪ੍ਰੀਤ ਸਿੰਘ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਨਿਹਾਲ ਕਰਨਗੇ/ ਊਨਾ ਕਿਹਾ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ 'ਚ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2 ਵੱਖ-ਵੱਖ ਮੁਕੱਦਿਮਆਂ ਵਿੱਚ 300 ਕਿਲੋ ਪੋਸਤ ਸਮੇਤ 3 ਵਿਅਕਤੀ ਕੀਤੇ ਕਾਬੂ
ਸ੍ਰੀ ਮੁਕਤਸਰ ਸਾਹਿਬ (ਖ਼ਬਰਸਾਰ ਪੰਜਾਬ)- ਸ੍ਰੀਮਤੀ ਡੀ. ਸੁਰਡਵਿਲੀ ਆਈ.ਪੀ.ਐਸ, ਐਸ.ਐਸ.ਪੀ ਵੱਲੋਂ ਜਿਲੇ ਅੰਦਰ ਨਸ਼ਿਆਂ ਖਿਲਾਫ ਵਿੱਡੀ ਗਈ ਮੁਹਿਮ ਤਹਿਤ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਨਸ਼ਿਆ ਖਿਲਾਫ ਜਾਗਰੂਕ ਕਰਨ ਦੇ ਨਾਲ ਨਾਲ ਜਿਲ੍ਹਾਂ ਅੰਦਰ ਪੂਰੀ ਚੌਕਸੀ ਅਤੇ ਸਖਤੀ ਕਰਕੇ ਨਸ਼ੇ ਵੇਚਣ ਵਾਲਿਆ ਨੂੰ ਫੜਿਆ ਜਾ ਰਿਹਾ ਹੈ। ਇਸੇ ਲੜੀ ਨੂੰ ਜੋੜਦਿਆਂ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੁਲਵੰਤ ਰਾਏ ਐਸ.ਪੀ. ਪੀ.ਬੀ.ਆਈ ਦੀ ਨਿਗਰਾਨੀ ਹੇਠ ਸ੍ਰੀ ਸੁਭਾਸ਼ ਅਰੋੜਾ ਡੀ.ਐਸ.ਪੀ (ਪੀ.ਬੀ.ਆਈ) ਅਤੇ ਸ੍ਰੀ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਅਗਵਾਈ ਵਿੱਚ ਇੰਚਾਰਜ ਨਾਰਕੋਟਿਕ ਇੰਸਪੈਕਟਰ ਪ੍ਰਤਾਪ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੂੰ 300 ਕਿਲੋ ਪੋਸਤ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਮੀਟਿੰਗ ਦੌਰਾਨ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਿਤੀ 24.06.2021 ਨੂੰ ਥਾਣਾ ਲੰਬੀ ਵਿਖੇ ਐਨ.ਡੀ.ਪੀ.ਐਸ ਦੇ 2 ਮੁਕੱਦਮੇ ਦਰਜ਼ ਕੀਤੇ ਗਏ ਹਨ। ਜਿਨ੍ਹਾਂ ਵਿਚ 300 ਕਿਲੋ ਪੋਸਤ ਬ੍ਰਾਮਦ ਕਰਕੇ 3 ਵਿਅਕਤੀਆ ਨੂੰ ਕਾਬੂ ਕੀਤਾ ਗਿਆ ਹੈ। ਪਹਿਲੇ ਮੁਕੱਦਮੇ ਬਾਰੇ ਜਾਣਕਾਰੀ ਦਿੰਦੇ ਦੱਸਿਆਂ ਕਿ ਪੁਲਿਸ ਪਾਰਟੀ ਬਰਾਏ ਚੈਕਿੰਗ ਸ਼ੱਕੀ ਪੁਰਸ਼ਾਂ ਵਹੀਕਲਾਂ ਦੇ ਸਬੰਧ ਵਿੱਚ ਪਿੰਡ ਸਿੱਖਵਾਲਾ ਦੀ ਫਿਰਨੀ ਵਿੱਚ ਜਾ ਰਹੀ ਸੀ ਤਾਂ ਸਾਹਮਣੇ ਆਉਂਦੀ ਕਾਰ ਨੰਬਰੀ PB-53C-4760 ਵਿੱਚ ਬੈਠੇ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਨਾਮ ਪੁਛਿਆ ਉਨ੍ਹਾਂ ਨੇ ਆਪਣਾ ਨਾਮ ਹਰਮੀਤ ਸਿੰਘ ਉਰਫ ਗੇਲਾ ਪੁੱਤਰ ਹਰਪਾਲ ਸਿੰਘ ਵਾਸੀ ਸਿੱਖਵਾਲਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਖਾਂਵਾਲੀ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੱਸਿਆਂ ਜਿਸ ਤੇ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ ਮਲੋਟ ਜੀ ਦੀ ਨਿਗਰਾਨੀ ਹੇਠ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ 04 ਗੱਟੇ ਪਲਾਸਟਿਕ ਚੂਰਾ ਪੋਸਤ ਬ੍ਰਾਮਦ ਹੋਏ ਜਿਨ੍ਹਾਂ ਦਾ ਵਜ਼ਨ 45/45 ਕਿਲੋਗ੍ਰਾਮ 2 ਗੱਟੇ ਅਤੇ 40/40 ਕਿਲੋਗ੍ਰਾਮ ਦੇ 2 ਗੱਟੇ ਸੀ, ਜਿਸ ਤੇ ਕੁੱਲ ਵਜ਼ਨ 170 ਕਿਲੋਗ੍ਰਾਮ ਹੋਣਾ ਪਾਇਆ ਗਿਆ। ਪੁਲਿਸ ਵੱਲੋਂ ਦੋਨਾਂ ਵਿਅਤੀਆ ਨੂੰ ਕਾਬੂ ਕਰ ਇਨ੍ਹਾਂ ਖਿਲਾਫ ਮੁਕੱਦਮਾ ਨੰ: 174 ਮਿਤੀ 24.06.2021 ਅ/ਧ 15ਸੀ ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ ਵਿੱਚ ਦਰਜ਼ ਕੀਤਾ ਗਿਆ।
ਦੂਸਰੇ ਮੁਕੱਦਮੇ ਬਾਰੇ ਜਾਣਕਾਰੀ ਦੱਸਿਆਂ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਕੱਖਾਂ ਵਾਲੀ ਫਿਰਨੀ ਵਿੱਚ ਜਾ ਰਹੀ ਸੀ ਤਾਂ ਦੂਸਰੇ ਪਾਸਿਓ ਇੱਕ ਕਾਰ ਨੰਬਰੀ PB-53C-8130 ਆ ਰਹੀ ਸੀ। ਜਿਸ ਤੇ ਡਾਰਇਵਰ ਵੱਲੋਂ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਕਾਰ ਰੋਕ ਕੇ ਭੱਜਣ ਲੱਗਾ ਪੁਲਿਸ ਵੱਲੋਂ ਉਸ ਨੂੰ ਰੋਕ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮਲਕੀਤ ਸਿੰਘ ਪੁੱਤਰ ਸੂਚਾ ਸਿੰਘ ਵਾਸੀ ਪਿੰਡ ਕੱਖਾਂ ਵਾਲਾ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੱਸਿਆਂ ਜਿਸ ਤੇ ਪੁਲਿਸ ਵੱਲੋਂ ਸ੍ਰੀ ਸੁਭਾਸ਼ ਅਰੋੜਾ ਡੀ.ਐਸ.ਪੀ (ਪੀ.ਬੀ.ਆਈ) ਦੀ ਨਿਗਰਾਨੀ ਹੇਠ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਦੇ ਵਿੱਚੋਂ 03 ਗੱਟੇ ਪਲਾਸਟਿਕ ਪੋਸਤ ਦੇ ਪਾਏ ਗਏ। ਜਿਨ੍ਹਾਂ ਦਾ ਵਜ਼ਨ 45/45 ਕਿਲੋਗਰਾਮ 2 ਗੱਟੇ ਅਤੇ 40 ਕਿਲੋਗਾਰਮ ਤੀਸਰੇ ਗੱਟੇ ਦਾ ਵਜ਼ਨ ਹੋਇਆ ਜਿਸ ਤੇ ਕੁੱਲ ਵਜ਼ਨ 130 ਕਿਲੋਗਰਾਮ ਹੋਣਾ ਪਾਇਆ ਗਿਆ। ਪੁਲਿਸ ਵੱਲੋਂ ਮਲਕੀਤ ਸਿੰਘ ਨੂੰ ਕਾਬੂ ਕਰ ਉਸ ਖਿਲਾਫ ਮੁੱਕਦਮਾ ਨੂੰ 175 ਮਿਤੀ 24.06.2021 ਅ/ਧ 15ਸੀ ਐਨ.ਡੀ.ਪੀ.ਐਸ ਐਕਟ ਥਾਣਾ ਲੰਬੀ ਵਿੱਚ ਦਰਜ਼ ਕਰ ਅੱਗੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।
Thursday, 24 June 2021
ਮਹੰਤ ਲਤਾ ਸ਼ੇਰਗਿਲ ਨੇ ਪਿੰਡ ਚੈੜ ਦੇ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਭੇਂਟ ਕੀਤੀ ਸਹਾਇਤਾ
ਫਗਵਾੜਾ 24 ਜੂਨ (ਸ਼ਿਵ ਕੋੜਾ) ਭਾਰਤੀ ਸਮਾਜ ਅਤੇ ਸੱਭਿਆਚਾਰ ਵਿਚ ਸਦੀਆਂ ਬਲਕਿ ਯੁਗਾਂ ਤੋਂ ਕਿੰਨਰ ਇਕ ਅਹਿਮ ਹਿੱਸਾ ਰਹੇ ਹਨ ਪਰ ਅਜੋਕੇ ਸਮੇਂ ਵਿਚ ਕਿੰਨਰਾਂ ਦੀ ਪਛਾਣ ਸਿਰਫ ਵਿਆਹ ਜਾਂ ਔਲਾਦ ਦੇ ਪੈਦਾ ਹੋਣ ਸਮੇਂ ਵਧਾਈ ਲੈਣ ਤਕ ਸੀਮਿਤ ਹੋ ਕੇ ਰਹਿ ਗਈ ਹੈ। ਲੇਕਿਨ ਇਸ ਰਵਾਇਤੀ ਮਾਨਤਾ ਨੂੰ ਤੋੜਨ ਦਾ ਕੰਮ ਮਹੰਤ ਲਤਾ ਸ਼ੇਰਗਿਲ ਨੇ ਬਾਖੂਬੀ ਕੀਤਾ ਹੈ। ਲਤਾ ਸ਼ੇਰਗਿਲ ਜੋ ਕਿ ਇੰਟਰਨੈਸ਼ਨਲ ਹਿਊਮਨ ਰਾਇਟਸ ਕੋਂਸ਼ਲ ਕਪੂਰਥਲਾ ਦੇ ਪ੍ਰਧਾਨ ਵੀ ਹਨ ਉਹਨਾਂ ਪਿੰਡ ਚੈੜ ਦੇ ਇਕ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਵਢਮੁੱਲਾ ਸਹਿਯੋਗ ਦਿੱਤਾ। ਮਹੰਤ ਲਤਾ ਸ਼ੇਰਗਿਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਿੰਡ ਚੈੜ ਦੀ ਸਰਪੰਚ ਬੀਬੀ ਕਮਲਜੀਤ ਕੌਰ ਅਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਲਤਾ ਸ਼ੇਰਗਿਲ ਇਕ ਨੇਕ ਇਨਸਾਨ ਹਨ ਜੋ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾ ਰਹੇ ਹਨ। ਮਹੰਤ ਲਤਾ ਸ਼ੇਰਗਿਲ ਨੇ ਕਿਹਾ ਕਿ ਬੇਸ਼ਕ ਉਹਨਾਂ ਦਾ ਕਿੱਤਾ ਰਵਾਇਤੀ ਹੈ ਪਰ ਹਰ ਇਨਸਾਨ ਦਾ ਫਰਜ਼ ਹੈ ਕਿ ਆਪਣੀ ਸਮਰਥਾ ਮੁਤਾਬਕ ਸਮਾਜ ਦੀ ਸੇਵਾ ਵਿਚ ਯੋਗਦਾਨ ਪਾਇਆ ਜਾਵੇ। ਕੋਵਿਡ-19 ਕੋਰੋਨਾ ਮਹਾਮਾਰੀ ਦੇ ਇਸ ਸਮੇਂ ਵਿਚ ਆਰਥਕ ਪੱਖੋਂ ਗਰੀਬ ਤਬਕੇ ਦੇ ਲੋਕ ਬੜੀ ਮੁਸ਼ਕਲ ਵਿਚੋਂ ਗੁਜਰ ਰਹੇ ਹਨ ਅਤੇ ਅਜਿਹੇ ਹੀ ਇਕ ਪਰਿਵਾਰ ਦੀ ਸਹਾਇਤਾ ਕਰਨ ਦਾ ਸੁਭਾਗ ਉਹਨਾਂ ਨੂੰ ਪ੍ਰਾਪਤ ਹੋਇਆ ਜਿਸ ਲਈ ਉਹ ਪਰਮਾਤਮਾ ਦੇ ਸ਼ੁਕਰਗੁਜਾਰ ਹਨ। ਮਹੰਤ ਲਤਾ ਸ਼ੇਰਗਿਲ ਨੇ ਕਿਹਾ ਕਿ ਲੜਕੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਕਿਉਂਕਿ ਕੁੜੀਆਂ ਨੂੰ ਲਛਮੀ ਦਾ ਰੂਪ ਕਿਹਾ ਗਿਆ ਹੈ। ਉਹ ਆਪਣਾ ਮੁਕੱਦਰ ਲੈ ਕੇ ਆਉਂਦੀਆਂ ਹਨ। ਇਨਸਾਨ ਤਾਂ ਸਿਰਫ ਇਕ ਜਰੀਆ ਹੀ ਬਣਦਾ ਹੈ। ਇਸ ਮੌਕੇ ਪ੍ਰਕਾਸ਼ ਦਾਸ, ਕਪੂਰ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਲਖਵਿੰਦਰ ਕੌਰ, ਬਲਵਿੰਦਰ ਕੌਰ, ਬਲਵੀਰ ਕੌਰ, ਸੱਤਾ ਬਣਿੰਗ ਚਾਚੋਕੀ, ਪਿੰਦੀ ਮੱਲ ਕੱਟਾਂ, ਪੂਰਨ ਕੌਰ, ਸਤਿਆ ਦੇਵੀ ਅਤੇ ਹਰਬੰਸ ਕੌਰ ਆਦਿ ਹਾਜਰ ਸਨ।
ਔਕਲੈਂਡ ਵਿਖੇ 29 ਸਾਲਾ ਪੰਜਾਬੀ ਹੈਲਥ ਕੇਅਰ ਦੀ ਕੰਮ ਤੋਂ ਵਾਪਿਸ ਆਉਂਦੇ ਸਮੇਂ ਸੜਕੀ ਦੁਰਘਟਨਾ ’ਚ ਦੁੱਖ ਦਾਈ ਮੌਤ
ਬੇਹੱਦ ਦੁਖਦ: ਆਬਾਂ ਦੇ ਦੇਸ਼ੋਂ ਆ...ਤੁਰ ਗਈ ਬਹੁਤ ਦੂਰ
ਹਰਜਿੰਦਰ ਸਿੰਘ ਬਸਿਆਲਾ-ਰੇਡੀਓ ਸਪਾਈਸ- ਔਕਲੈਂਡ 25 ਜੂਨ, 2021:-ਪੰਜਾਬ (ਆਬਾਂ ਦਾ ਦੇਸ਼) ਦੇ ਪਿੰਡਾਂ ਵਿਚ ਸੁਪਨਿਆਂ ਦੀ ਸਵਾਰੀ ਦੇ ਨਾਲ ਵਿਦੇਸ਼ ਪਰਤਦੀਆਂ ਧੀਆਂ ਦੀ ਜ਼ਿੰਦਗੀ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਬਾਅਦ ਅਤੇ ਮਣਾਂ-ਮੂੰਹੀ ਚੁਣੌਤੀਆਂ ਪਾਰ ਕਰਨ ਬਾਅਦ ਕਿਤੇ ਸਥਾਪਤੀ ਵੱਲ ਵਧਦੀ ਹੈ। ਕਦੇ ਵੀਜ਼ੇ ਅਤੇ ਕਦੇ ਪੱਕੀ ਰਿਹਾਇਸ਼ ਜ਼ਿੰਦਗੀ ਨੂੰ ਗੇੜਾ ਦੇਈ ਰੱਖਦੀ ਹੈ। ਇਸੇ ਤਰ੍ਹਾਂ ਦੇ ਸੁਪਨੇ ਲੈ ਕੇ ਅੰਮਿ੍ਰਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਅਨਾਇਤਪੁਰਾ ਦੀ ਪਲਵਿੰਦਰ ਕੌਰ (29) ਬੀਤੇ ਮੰਗਲਵਾਰ ਇਕ ਸੜਕੀ ਦੁਰਘਟਨਾ ਦੇ ਵਿਚ ਜਾਨ ਗਵਾ ਗਈ ਅਤੇ ਆਬਾਂ ਦੇ ਦੇਸ਼ੋਂ ਇਥੇ ਆ ਹੋਰ ਬਹੁਤ ਅੱਗੇ ਤੁਰ ਗਈ ਜਿੱਥੋਂ ਹੁਣ ਉਹ ਕਦੀ ਵਾਪਿਸ ਨਹੀਂ ਪਰਤ ਸਕੇਗੀ। ਬੇਹੱਦ ਦੁਖਦ ਘਟਨਾ ਦੇ ਅਨੁਸਾਰ ਉਹ ਮੰਗਲਵਾਰ ਦੇਰ ਰਾਤ ਇਕ ਹੈਲਥ ਕੇਅਰ ਸੈਂਟਰ ਤੋਂ 11 ਵਜੇ ਡਿਊਟੀ ਖ਼ਤਮ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਰਾਹ ’ਚ ਕਿਸੇ ਹੋਰ ਵਾਹਨ ਨੇ ਉਸਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਉਸਨੂੰ ਹੈਲੀਕਾਪਟਰ ਰਾਹੀਂ ਆਕਲੈਂਡ ਹਸਪਤਾਲ ’ਚ ਲਿਆਂਦਾ ਗਿਆ, ਪਰ ਹਾਲਾਤ ਨਾਜ਼ੁਕ ਹੋਣ ਕਰਕੇ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਉਸਦਾ ਮਿ੍ਰਤਕ ਸਰੀਰ ਪੋਸਟ-ਮਾਰਟਮ ਪਿੱਛੋਂ ਉਟਾਹੂਹੂ ਦੇ ਮਿ੍ਰਤਕ ਦੇਹ ਸੰਭਾਲ ਕੇਂਦਰ ’ਚ ਰੱਖ ਦਿੱਤਾ ਗਿਆ ਹੈ। ਇਹ ਕੁੜੀ 2019 ਦੇ ਵਿਚ ਇਥੇ ਪੜ੍ਹਨ ਆਈ ਸੀ ਤੇ ਰੋਟੋਰੂਆ ਵਿਖੇ ਪੜ੍ਹਾਈ ਪੂਰੀ ਕੀਤੀ। 2019 ਦੇ ਵਿਚ ਇਸਦਾ ਇਥੇ ਹੀ ਵਿਆਹ ਸ. ਹਰਮੀਤ ਸਿੰਘ ਪਿੰਡ ਫੁੱਲੇਆਲ (ਬਠਿੰਡਾ) ਨਾਲ ਹੋਇਆ ਸੀ। ਪਲਵਿੰਦਰ ਦੇ ਪਿਤਾ ਸ. ਰਣਜੀਤ ਸਿੰਘ ਅਤੇ ਮਾਤਾ ਦਾ ਨਾਂਅ ਜਗਦੀਸ਼ ਕੌਰ ਹੈ ਅਤੇ ਇਕ ਛੋਟਾ ਭਰਾ ਹੈ। ਜਿਸ ਰਾਤ ਇਹ ਘਟਨਾ ਹੋਈ ਉਸ ਦਿਨ ਉਸਦੀ ਡਿਊਟੀ ਨਹੀਂ ਸੀ ਅਤੇ ਕਿਸੀ ਹੋਰ ਦੀ ਸ਼ਿਫਟ ਕਰਨ ਗਈ ਸੀ, ਪਰ ਵਾਪਿਸ ਘਰ ਨਾ ਮੁੜ ਸਕੀ। ਕੁਝ ਸਮਾਂ ਉਡੀਕਣ ਬਾਅਦ ਬਾਅਦ ਉਸਦਾ ਪਤੀ ਵਾਪਿਸ ਜਾ ਕੇ ਵੇਖਣ ਲਈ ਨਿਕਲਿਆ ਅਤੇ ਪੁਲਿਸ ਨੂੰ ਫੋਨ ਕੀਤਾ ਤਾਂ ਉਸਨੂੰ ਇਸ ਘਟਨਾ ਬਾਰੇ ਪਤਾ ਲੱਗਾ।
ਪਲਵਿੰਦਰ ਕੌਰ ਦਾ ਪਰਿਵਾਰ ਚਾਹੁੰਦਾ ਹੈ ਕਿ ਉਸਦੀ ਲਾਸ਼ ਪਿੰਡ ਭੇਜ ਦਿੱਤੀ ਜਾਵੇ। ਜਿਸ ਕਰਕੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਮੱਦਦ ਵਾਸਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਲਿਆ ਹੈ ਅਤੇ ਲਾਸ਼ ਪੰਜਾਬ ਭੇਜੇ ਜਾਣ ਸਬੰਧੀ ਲੋੜੀਂਦੇ ਕਦਮ ਚੁੱਕ ਰਹੇ ਹਨ। ਪਲਵਿੰਦਰ ਕੌਰ ਸਾਲ 2019 ’ਚ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਆਈ ਸੀ ਅਤੇ ਇਨ੍ਹੀਂ ਦਿਨੀਂ ਵਰਕ ਵੀਜ਼ਾ ਉੱਪਰ ਮਿਹਨਤ ਕਰ ਰਹੀ ਸੀ। ‘ਮਾਪਿਆਂ ਦਾ ਪਰਛਾਵਾਂ’ ਬਣਦੀਆਂ ਧੀਆਂ ਦਾ ਇਸ ਤਰ੍ਹਾਂ ਤੁਰ ਜਾਣਾ ਵੱਡੇ-ਵੱਡੇ ਦਿਲਾਂ ਨੂੰ ਝੰਜੋੜਦਾ ਹੈ। ਵਾਹਿਗੁਰੂ ਉਸਨੂੰ ਸਦੀਵੀ ਸੁੱਖ ਅਤੇ ਪਰਿਵਾਰ ਨੂੰ ਹੌਂਸਲਾ ਬਖਸ਼ੇ। ਪੂਰੇ ਭਾਈਚਾਰੇ ਦੇ ਵਿਚ ਇਸ ਖਬਰ ਨੂੰ ਲੈ ਕੇ ਕਾਫੀ ਸੋਗ ਹੈ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਗਹਿਰਾ ਅਫਸੋਸ ਪ੍ਰਗਟ ਕੀਤਾ ਜਾਂਦਾ ਹੈ।ਚਿੱਟੇ ਨਸ਼ੀਲੇ ਪਾਊਡਰ ਸਮੇਤ ਸਮਰਾਲਾ ਪੁਲਿਸ ਵੱਲੋਂ ਦੋ ਵਿਅਕਤੀ ਕੀਤੇ ਗਏ ਕਾਬੂ
ਹੁਸ਼ਿਆਰਪੁਰ ਪੁਲਿਸ ਵਲੋਂ ਚੋਰੀ ਕੀਤੇ 16 ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ
ਹੁਸ਼ਿਆਰਪੁਰ 24 ਜੂਨ (ਤਰਸੇਮ ਦੀਵਾਨਾ)- ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਪੀ (ਇੰਨਵੈਸਟੀਗੇਸ਼ਨ) ਰਵਿੰਦਰਪਾਲ ਸਿੰਘ ਸੰਧੂ, ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਲੋਮੇਸ਼ ਸ਼ਰਮਾ, ਐਸ.ਐਚ.ਓ ਥਾਣਾ ਹਾਜੀਪੁਰ ਦੀ ਨਿਗਰਾਨੀ ਅਧੀਨ ਏ.ਐਸ.ਆਈ ਰਾਜੇਸ਼ ਕੁਮਾਰ ਸਮੇਤ ਏ.ਐਸ.ਆਈ ਰਜਿੰਦਰ ਸਿੰਘ, ਐਚ.ਸੀ ਰੋਹਿਤ ਮਿਨਹਾਸ ਦੇ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਗੇਰਾ ਤਲਵਾੜਾ ਮੁਕੇਰੀਆਂ ਰੋਡ ਮੌਜੂਦ ਸੀ ਤਾਂ ਚੈਕਿੰਗ ਦੌਰਾਨ ਇਕ ਮੋਟਰ ਸਾਈਕਲ ਬਿਨ੍ਹਾਂ ਨੰਬਰੀ ਕਸਬਾ ਹਾਜੀਪੁਰ ਵਲੋਂ ਆਇਆ ਇਸ ਮੋਟਰਸਾਈਕਲ ’ਤੇ ਦੋ ਮੋਨੇ ਨੌਜਵਾਨ ਸਵਾਰ ਸਨ ਜਿਨ੍ਹਾਂ ਨੂੰ ਏ.ਐਸ.ਆਈ ਰਾਕੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਅਤੇ ਕਾਗਜਾਂ ਦੀ ਮੰਗ ਕੀਤੀ ਜੋ ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਚੱਕ ਬਰਿੰਗਲੀ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਨਿਖਿਲ ਸਿੰਘ ਪੁੱਤਰ ਖੇਮ ਸਿੰਘ ਵਾਸੀ ਪਿੰਡ ਨਮੋਲੀ ਥਾਣਾ ਨਮੋਲੀ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਅਤੇ ਮੋਟਰ ਸਾਈਕਲ ਸਬੰਧੀ ਕੋਈ ਕਾਗਜ ਪੇਸ਼ ਨਹੀਂ ਕਰ ਸਕੇ/ ਜੋ ਏ.ਐਸ.ਆਈ ਰਾਕੇਸ਼ ਕੁਮਾਰ ਨੇ ਸ਼ੱਕ ਹੋਣ ’ਤੇ ਸਖਤੀ ਨਾਲ ਪੁੱਛ-ਗਿਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰ ਸਾਈਕਲ 21-6-2021 ਨੂੰ ਪਾਵਰ ਕਲੋਨੀ ਹਾਜੀਪੁਰ ਤੋਂ ਚੋਰੀ ਕੀਤਾ ਸੀ ਜੋ ਉਕਤ ਆਰੋਪੀ ਨੌਜਵਾਨ ਮੋਟਰ ਸਾਈਕਲ ਦੀ ਬਣਤਰ ਬਦਲ ਕੇ ਵੇਚਣ ਲਈ ਦੀਪਕ ਕੁਮਾਰ ਉਰਫ ਦੀਪੂ ਦੀ ਆਪਣੀ ਮੋਟਰਸਾਈਕਲ ਰਿਪੇਅਰ ਦੀ ਦੁਕਾਨਪਿੰਡ ਪਲਾਹੜ ਨੂੰ ਜਾ ਰਹੇ ਸੀ। ਜਿਨ੍ਹਾਂ ਨੂੰ ਮਨ ਏ.ਐਸ.ਆਈ ਨੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ 24 ਜੂਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਦੇ 2 ਦਿਨ ਦਾ ਜਿਸਮ ਰਿਮਾਂਡ ਪੁਲਿਸ ਹਾਸਲ ਕੀਤਾ ਜਿਨ੍ਹਾਂ ਨੇ ਏ.ਐਸ.ਆਈ ਰਾਕੇਸ਼ ਕੁਮਾਰ ਪਾਸ ਆਪਣਾ ਫਰਦ ਇਕਸਾਫ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੋਂ ਮੋਟਰ ਸਾਈਕਲ ਚੋਰੀ ਕਰਦੇ ਸਨ ਅਤੇ ਦੀਪਕ ਕੁਮਾਰ ਆਪਣੀ ਮੋਟਰ ਸਾਈਕਲ ਰਿਪੇਅਰ ਦੀ ਦੁਕਾਨ ’ਤੇ ਲਿਆ ਕੇ ਉਨ੍ਹਾਂ ਦੀ ਬਣਤਰ ਬਦਲ ਕੇ ਅਤੇ ਨੰਬਰ ਪਲੇਟਾਂ ਤੋੜ ਕੇ ਮਹਿੰਗੇ ਮੁੱਲ ’ਤੇ ਲੋਕਾਂ ਨੂੰ ਵੇਚਦੇ ਸੀ ਅਤੇ ਮੁਨਾਫਾ ਆਪਸ ਵਿੱਚ ਵੰਡ ਲੈਂਦੇ ਸੀ ਜੋ ਇਨ੍ਹਾਂ ਦੀ ਪੁੱਛ ਗਿੱਛ ’ਤੇ ਇਨ੍ਹਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਪਾਸੋ ਚੋਰੀ ਕੀਤੇ 16 ਮੋਟਰਸਾਈਕਲ ਅਤੇ ਇਕ ਐਕਟੀਵਾ ਕੁੱਲ 17 ਵਹੀਕਲ ਬਰਾਮਦ ਕੀਤੇ ਗਏ ਜੋ ਉਕਤਾਨ ਅਰੋਪੀਆਂ ਪਾਸੋਂ ਡੂੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਜਿਲ੍ਹਾਂ ਪੁਲਿਸ ਵੱਲੋਂ ਡਾਕਾ ਮਾਰਨ ਦੀ ਤਿਆਰੀ ਵਿੱਚ ਬੇਠੇ 6 ਵਿਅਕਤੀਆਂ ਨੂੰ ਮਾਰੂ ਹਥਿਆਰਾ ਸਮੇਤ ਕੀਤਾ ਕਾਬੂ
ਮਨੁੱਖੀ ਅਧਿਕਾਰ ਮੰਚ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ -ਹਰਭਜਨ ਜੱਲੋਵਾਲ
ਮਨੁਖਤਾ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਸੰਸਥਾ ਵੱਲੋਂ ਮਾਣ ਸਤਿਕਾਰ ਦੇ ਕੇ ਖੁਸ਼ੀ ਪ੍ਰਾਪਤ ਕੀਤੀ ਗਈ। ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਬਰਾਸ ਵਿਖੇ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮਾਂ ਨੂੰ ਸੰਸਥਾ ਦੇ ਅਹੁਦੇਦਾਰਾਂ ਨੇ ਮਾਣ ਸਨਮਾਨ ਦਿੱਤਾ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘੁਵੀਰ ਸਿੰਘ ਬਡਲਾ ਅਤੇ ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਮੁਕੇਸ਼ ਗਰਗ ਬ੍ਰਾਂਚ ਮੈਨੇਜਰ, ਅਕਸ਼ੈ ਕੁਮਾਰ ਲੇਨਕਾ ਸਹਾਇਕ ਮੈਨੇਜਰ, ਤੇਜਿੰਦਰ ਸਿੰਘ ਐਸੋਸੀਏਟ, ਲਖਵੀਰ ਸਿੰਘ ਸਹਾਇਕ ਐਸੋਸੀਏਟ ਅਤੇ ਗੁਰਮੀਤ ਸਿੰਘ ਜੂਨੀਅਰ ਐਸੋਸੀਏਟ ਨੂੰ ਕੋਵਿਡ 19 ਦਾ ਸਰਟੀਫਿਕੇਟ,ਦੀਵਾਰ ਘੜੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਦੇ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਮੰਚ ਵੱਲੋਂ ਮਾਣ ਸਨਮਾਨ ਕੀਤਾ ਗਿਆ ਕਿਉਂਕਿ ਇਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਲੋਕਾਂ ਦੀ ਸੇਵਾ ਵਿੱਚ ਯੋਗਦਾਨ ਪਾਉਂਦੇ ਰਹੇ। ਮੰਚ ਵੱਲੋਂ ਪਿੰਡ ਵਿੱਚ ਬੂਟੇ ਲਗਾਉਣ ਲਈ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਿਸ ਨਾਲ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸਹਿਯੋਗ ਮਿਲੇਗਾ। ਰੁੱਖ ਲਗਾਓ, ਸਮਾਜ ਬਚਾਓ ਅਤੇ ਆਕਸੀਜਨ ਵਧਾਓ ਚਲਾਈ ਮੁਹਿੰਮ ਦਾ ਹਿੱਸਾ ਬਣਨ ਲਈ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਵਰਿੰਦਰ ਕੁਮਾਰ ਸ਼ਰਮਾ ਉਪ ਚੇਅਰਮੈਨ ਆਰ ਟੀ ਆਈ ਸੈਲ, ਰਾਜਵੰਤ ਸਿੰਘ ਪ੍ਰਧਾਨ ਯੂਥ ਵਿੰਗ, ਗੁਰਜੰਟ ਸਿੰਘ ਮੀਤ ਪ੍ਰਧਾਨ, ਗੁਰਮੇਲ ਸਿੰਘ ਚੇਅਰਮੈਨ ਆਰ ਟੀ ਆਈ ਸੈਲ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਅਤੇ ਅਮਰਵੀਰ ਵਰਮਾ ਵੀ ਇਸ ਮੌਕੇ ਤੇ ਮੌਜੂਦ ਸਨ। ਮੁਕੇਸ਼ ਗਰਗ ਨੇ ਸੰਸਥਾ ਵੱਲੋਂ ਕਿਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਬੈਂਕ ਆਫ ਇੰਡੀਆ ਦੀ ਪੂਰੀ ਟੀਮ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ।






























