Wednesday, 29 March 2023

ਭਾਜਪਾ ਐਸ.ਸੀ ਮੋਰਚਾ ਜਲੰਧਰ ਜਿਮਨੀ ਚੋਣਾਂ ਚ' ਨਿਭਾਏਗਾ ਅਹਿਮ ਯੋਗਦਾਨ



ਆਦਮਪੁਰ/ਜਲੰਧਰ 27 ਮਾਰਚ (ਅਮਰਜੀਤ ਸਿੰਘ)-
ਭਾਰਤੀਆਂ ਜਨਤਾ ਪਾਰਟੀ ਐਸ.ਸੀ ਮੋਰਚਾ ਜਲੰਧਰ ਦਿਹਾਤੀ ਉੱਤਰੀ ਦੀ ਮੀਟਿੰਗ ਭਾਜਪਾ ਸਰਕਲ ਪਤਾਰਾ ਦੇ ਪਿੰਡ ਕੰਗਣੀਵਾਲ ਚ' ਡਾ. ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਭਾਜਪਾ ਐਸ.ਸੀ ਮੋਰਚਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੀ ਬਲਵਿੰਦਰ ਗਿੱਲ ਜਰਨਲ ਸਕੱਤਰ ਭਾਜਪਾ ਐਸ.ਸੀ ਮੋਰਚਾ ਪੰਜਾਬ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਭਾਜਪਾ ਐਸ.ਸੀ ਮੋਰਚੇ ਦੀ ਨਵੀਂ ਬਣੀ ਟੀਮ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ ਰਾਮ ਰੱਖਾ, ਸੋਮਲਾਲ ਪਾਲ, ਕਮਲਪ੍ਰੀਤ ਸਿੰਘ, ਸੰਦੀਪ ਕੁਮਾਰ, ਕੁਲਵਿੰਦਰਜੀਤ ਸਿੰਘ, ਵੈਦ ਸੋਮਨਾਥ ਸਾਰੇ ਉਪ-ਪ੍ਰਧਾਨ ਤੇ ਕੀਮਤੀ ਲਾਲ, ਪਲਵਿੰਦਰ ਵਿਰਦੀ ਦੋਵੇਂ ਜਰਨਲ ਸਕੱਤਰ ਜਸਵੀਰ ਸਿੰਘ ਸਕੱਤਰ, ਡਾ. ਜਸਵੀਰ ਕਲੇਰ ਨੂੰ ਸਰਕਲ ਪਤਾਰਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਬਲਵਿੰਦਰ ਗਿੱਲ ਨੇ ਕਿਹਾ ਕੇ ਆਉਣ ਵਾਲੀਆਂ ਜਲੰਧਰ ਜਿਮਨੀ ਚੋਣਾਂ ਵਿਚ ਭਾਜਪਾ ਐਸ.ਸੀ ਮੋਰਚਾ ਅਹਿਮ ਯੋਗਦਾਨ ਪਾਵੇਗਾ ਅਤੇ ਸੀਟ ਜਿੱਤ ਕੇ ਭਾਜਪਾ ਨੂੰ ਪੰਜਾਬ ਵਿੱਚ ਹੋਰ ਮਜਬੂਤ ਕਰੇਗਾ। ਇਸ ਮੌਕੇ ਡਾ.ਭੁਪਿੰਦਰ ਨੇ ਨਵਨਿਯੁੱਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਅਹੁਦੇਦਾਰ ਭਾਜਪਾ ਨੂੰ ਦਿਹਾਤੀ ਇਲਾਕਿਆਂ ਵਿੱਚ ਮਜਬੂਤ ਕਰਨ ਵਿਚ ਕੋਈ ਕਸਰ ਨਹੀਂ ਛਡਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੀਵ ਪਾਂਜਾ, ਜੋਗੀ ਤੱਲ੍ਹਣ ਸਰਕਲ ਪ੍ਰਧਾਨ ਪਤਾਰਾ, ਮਨਵੀਤ ਵਿੱਕੀ ਭਾਜਪਾ ਜਿਲਾ ਜਰਨਲ ਸਕੱਤਰ, ਸੰਜੀਵ ਅਟਵਾਲ ਪ੍ਰਵਕਤਾ ਐਸ.ਸੀ ਮੋਰਚਾ ਪੰਜਾਬ, ਸੰਜੇ ਭਗਤ, ਨਿਧੀ ਤਿਵਾੜੀ, ਵਿਕਰਮ ਵਿਕੀ, ਮਨਜੀਤ ਸਿੰਘ ਬਿਲਾ ਕੋਟਲੀ, ਨੰਬਰਦਾਰ ਅਮਨਪ੍ਰੀਤ ਸਿੰਘ, ਬੀਰੂ ਕੋਟਲੀ, ਚਰਨਜੀਤ ਮੰਡਲ ਪ੍ਰਧਾਨ, ਰਣਜੀਤ ਕੁਮਾਰ, ਹਰਸ਼ ਗਾਂਧੀ, ਯਾਦਵ ਆਦਿ ਹਾਜਰ ਸਨ।

ਮਰੀਜ਼ਾਂ ਨੂੰ ਬਚਾਉਣ ਲਈ ਖੂਨਦਾਨ ਕਰਨਾਂ, ਬੇਹੱਦ ਜ਼ਰੂਰੀ : ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ



ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਖੁੱਦ ਆਪ ਵੀ 15 ਵਾਰ ਕਰ ਚੁੱਕੇ ਹਨ, ਖੂਨਦਾਨ
ਆਦਮਪੁਰ/ਜਲੰਧਰ 27 ਮਾਰਚ (ਅਮਰਜੀਤ ਸਿੰਘ)-
ਮਨੁੱਖਾ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ, ਇਹ ਪ੍ਰਮਾਤਮਾ ਦੀ ਦੇਣ ਹੈ ਤੇ ਮਨੁੱਖਾ ਸਰੀਰ ਵਿੱਚ ਆਪਣੇ ਆਪ ਬਣਦਾ ਹੈ। ਇੱਕ ਮਨੁੱਖ ਵੱਲੋਂ ਦੀ ਦਾਨ ਕੀਤੇ ਖੂਨ ਨਾਲ ਤਿੰਨ ਕੀਮਤੀ ਜਾਂਨਾ ਬਚਾਈਆਂ ਜਾ ਸਕਦੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਦਸਿਆ ਕਿ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਉਹ ਖੁੱਦ ਵੀ ਕਰੀਬ 15 ਵਾਰ ਖੂਨਦਾਨ ਕਰ ਚੁੱਕੇ ਹਨ ਤੇ ਹਸਪਤਾਲਾਂ ਵਿੱਚ ਲੋ੍ੜਵੰਦ ਮਰੀਜ਼ਾਂ ਲਈ ਖੂਨਦਾਨ ਕਰਦੇ ਰਹਿਣਗੇ। ਜਸਵੀਰ ਸਿੰਘ ਸਾਬੀ ਪਧਿਆਣਾ ਨੇ ਦਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ (ਜਲੰਧਰ) ਵਲੋਂ 23ਵਾਂ ਵਿਸ਼ਾਲ ਖੂਨਦਾਨ ਕੈਂਪ ਅਤੇ ਸਲਾਨਾ ਦੁੱਧ ਬ੍ਰਹਮੀ ਦਾ ਲੰਗਰ 14 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿੱਖੇ ਸਵੇਰੇ 9 ਵਜੇ ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਪੁੱਜ ਰਹੇ ਹਨ। ਉਨ੍ਹਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਇਸ ਖੂਨਦਾਨ ਕੈਂਪ ਵਿੱਚ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਸੇਵਾਦਾਰ, ਭਾਈ ਸੁਖਜੀਤ ਸਿੰਘ, ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਆਕਾਸ਼, ਗੁਰਵਿੰਦਰ, ਬੋਬੀ, ਜਸਕਰਨ, ਕਰਨ ਪੰਚ, ਛੋਟੂ ਅਤੇ ਹੋਰ ਸਮੂਹ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਂਉਦੇ ਹਨ। ਸੰਸਥਾ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਅਤੇ ਖੂਨਦਾਨੀਆਂ ਨੂੰ ਬੇਨਤੀ ਕੀਤੀ ਹੈ ਇਸ ਕੈਂਪ ਵਿੱਚ ਵੱਧਚੜ੍ਹ ਕੇ ਖੂਨਦਾਨ ਕੀਤਾ ਜਾਵੇ। ਤਾਂ ਜੋ ਲ੍ਹੋੜਵੰਦਾਂ ਤੱਕ ਉਨ੍ਹਾਂ ਦੇ ਕੀਮਤੀ ਖੂਨ ਨੂੰ ਪਹੁੱਚਾਇਆ ਜਾ ਸਕੇ।

Tuesday, 28 March 2023

ਸਮੁੱਚੀ ਮਾਨਵਤਾ ਦੇ ਰਹਿਬਰ ਹਨ ਗੁਰੂ ਨਾਨਕ ਪਾਤਸ਼ਾਹ ਜੀ : ਵਰਿਆਮ ਸਿੰਘ ਸੰਧੂ



ਜਲੰਧਰ 28 ਮਾਰਚ (ਅਮਰਜੀਤ ਸਿੰਘ, ਰੋਹਿਤ ਭਾਟੀਆ)- ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬੀ ਦੇ ਨਾਮਵਰ ਲੇਖਕ ਡਾ. ਵਰਿਆਮ ਸਿੰਘ ਸੰਧੂ ਦੁਆਰਾ ਰਚਿਤ ਵਾਰਤਕ ਪੁਸਤਕ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ ਉੱਪਰ ਡਾ. ਗੋਪਾਲ ਸਿੰਘ ਬੁੱਟਰ ਦੇ ਪ੍ਰਬੰਧ ਤਹਿਤ ਇੱਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੁਸਤਕ ਦੇ ਲੇਖਕ ਡਾ. ਸੰਧੂ, ਪਰਚਾ ਲੇਖਕ ਕਹਾਣੀਕਾਰ ਬਲਵਿੰਦਰ ਗਰੇਵਾਲ, ਖੇਡ ਸਾਹਿਤ ਦੀ ਨਾਮਵਰ ਹਸਤੀ ਪ੍ਰਿੰਸੀਪਲ ਸਰਵਣ ਸਿੰਘ ਤੇ ਕਮੇਟੀ ਦੇ ਜਨਰਲ ਸਕੱਤਰ ਕਾ. ਪ੍ਰਿਥੀਪਾਲ ਸਿੰਘ ਮਾੜੀਮੇਘਾ ਸੁਸ਼ੋਭਤ ਹੋਏ। ਕਾਮਰੇਡ ਮਾੜੀਮੇਘਾ ਨੇ ਸਵਾਗਤੀ ਸ਼ਬਦ ਕਹਿੰਦਿਆਂ ਬੁੱਧੀਜੀਵੀ ਵਰਗ ਵਲੋਂ ਕਮੇਟੀ ਨੂੰ ਮਿਲਦੇ ਆ ਰਹੇ ਸਹਿਯੋਗ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ। ਪੁਸਤਕ ਬਾਰੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਗੁਰੂ ਜੀ ਦੇ ਮਾਨਵ ਹਿਤੈਸ਼ੀ ਸੰਦੇਸ਼ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ।

ਪ੍ਰਿੰਸੀਪਲ ਸਰਵਣ ਸਿੰਘ ਨੇ ਗੁਰੂ ਜੀ ਦੇ ਜੀਵਨ ਤੇ ਬਾਣੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਗੁਰੂ ਜੀ ਦੀ ਅਜ਼ਮਤ ਬਾਰੇ ਭਾਵ ਪੂਰਤ ਜਾਣਕਾਰੀ ਦਿੱਤੀ। ਪਰਚਾ ਲੇਖਕ ਬਲਵਿੰਦਰ ਸਿੰਘ ਗਰੇਵਾਲ ਨੇ ਗੁਰੂ ਜੀ ਵੱਲੋਂ ਮਨੁੱਖੀ ਸਮਾਜ ਦੇ ਕਲਿਆਣ ਹਿਤ ਪਾਏ ਅਹਿਮ ਯੋਗਦਾਨ ਬਾਰੇ ਗੱਲ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਦੱਸਿਆ। ਪਰਚਾ ਲੇਖਕ ਨੇ ਪੁਸਤਕ ਦੇ ਲੇਖਕ ਡਾ. ਵਰਿਆਮ ਸਿੰਘ ਸੰਧੂ ਦੀ ਸਿਰਜਣਾਤਮਿਕ ਪ੍ਰਤਿਭਾ ਬਾਰੇ ਵਿਚਾਰ ਪ੍ਰਗਟਾਉਂਦਿਆਂ ਉਹਨਾਂ ਦੁਆਰਾ ਪੰਜਾਬੀ ਸ਼ਬਦ ਸਭਿਆਚਾਰ ਵਿੱਚ ਪਾਏ ਵਡੇਰੇ ਯੋਗਦਾਨ ਦੀ ਪ੍ਰਸੰਸਾ ਕੀਤੀ। ਉੱਘੇ ਪੱਤਰਕਾਰ ਸਤਨਾਮ ਮਾਣਕ ਨੇ ਗੁਰੂ ਨਾਨਕ ਦੇਵ ਜੀ ਦੇ ਲੋਕ ਹਿਤੈਸ਼ੀ ਸੰਦੇਸ਼ ਲਈ ਸਮੁੱਚੀ ਮਾਨਵ ਜਾਤੀ ਲਈ ਅਹਿਮੀਅਤ ਬਾਰੇ ਵਿਚਾਰ ਪ੍ਰਗਟਾਏ।
ਡਾ. ਲਖਵਿੰਦਰ ਜੌਹਲ ਨੇ ਪੁਸਤਕ ਲੇਖਕ ਡਾ. ਸੰਧੂ ਦੀ ਲੇਖਣੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਗੁਰੂ ਜੀ ਵਰਗੀ ਅਜ਼ੀਮ ਹਸਤੀ ਬਾਰੇ ਏਨੀ ਭਾਵਪੂਰਤ ਲਿਖਤ ਡਾ. ਸੰਧੂ ਵਰਗਾ ਪ੍ਰਤਿਭਾਵਾਨ ਲੇਖਕ ਹੀ ਲਿਖ ਸਕਦਾ ਹੈ। ਕਾ. ਅਮੋਲਕ ਨੇ ਗੁਰੂ ਨਾਨਕ ਦੇਵ ਜੀ ਦੇ ਕਿਰਤੀ ਜਮਾਤ ਨਾਲ ਲਗਾਓ ਦੀ ਗੱਲ ਕਰਦਿਆਂ ਉਹਨਾਂ ਨੂੰ ਦੱਬੇ ਕੁਚਲੇ ਤੇ ਕਿਰਤੀ ਕਾਮਿਆਂ ਦਾ ਸੱਚਾ ਰਹਿਬਰ ਦੱਸਿਆ। ਕਮੇਟੀ ਦੇ ਕਨਵੀਨਰ ਡਾ. ਗੋਪਾਲ ਸਿੰਘ ਬੁੱਟਰ ਨੇ ਮੰਚ ਸੰਚਾਲਨ ਕਰਦਿਆਂ ਪਹੁੰਚੀਆਂ ਹਸਤੀਆਂ, ਡਾ. ਸੰਧੂ ਦੀ ਰਚਨਾ ਤੇ ਜਗਤ ਗੁਰੂ ਬਾਬਾ ਨਾਨਕ ਜੀ ਬਾਰੇ ਮੁੱਲਵਾਨ ਟਿੱਪਣੀਆਂ ਨਾਲ ਵਿਚਾਰ ਗੋਸ਼ਟੀ ਦੀ ਰੌਚਿਕਤਾ ਤੇ ਸੰਜੀਦਗੀ ਬਣਾਈ ਰੱਖਣ ਦੇ ਸੁਚੇਤ ਉਪਰਾਲੇ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਕਾ. ਚਰੰਜੀ ਲਾਲ ਕੰਗਣੀਵਾਲ, ਸਰਦਾਰਨੀ ਰਜਵੰਤ ਕੌਰ ਸੰਧੂ, ਗੁਰ ਮੁਖ ਸਿੰਘ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਲੇਖਕ ਸੁਰਿੰਦਰ ਸਿੰਘ ਸੁੰਨੜ ਤੇ ਸੁਰਿੰਦਰ ਸੈਣੀ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਸਮਾਗਮ ਦੇ ਅਖੀਰ ਤੇ ਪੁਸਤਕ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ਲਿਖਣ ਦੀ ਪ੍ਰੇਰਨਾ ਤੇ ਉਦੇਸ਼ ਬਾਰੇ ਭਾਵਪੂਰਤ ਜਾਣਕਾਰੀ ਦਿੰਦਿਆਂ ਸਮਾਂ ਬੰਨ੍ਹ ਦਿੱਤਾ। ਇਸ ਸਮਾਗਮ ਵਿੱਚ ਦੁਆਬਾ ਕਾਲਜ ਤੋਂ ਡਾ. ਉਮਿੰਦਰ ਜੌਹਲ, ਮੁੱਖੀ ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ ਤੋਂ ਇਤਿਹਾਸ ਵਿਭਾਗ ਦੇ ਮੁੱਖੀ ਡਾ. ਸੁਮਨ ਚੋਪੜਾ, ਡਾ. ਅਮਨਦੀਪ ਕੌਰ ਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਰਤੀ ਮਜ਼ਦੂਰ ਸਭਾ ਬਰਮਿੰਘਮ ਯੂ.ਕੇ. ਦੇ ਆਗੂ ਕਾ. ਕੁਲਬੀਰ ਸਿੰਘ ਸੰਘੇੜਾ, ਕਾ. ਸੁਰਿੰਦਰ ਕੌਰ ਸੰਘੇੜਾ, ਕਾ. ਜਸਵੀਰ ਸਿੰਘ ਸ਼ੀਰਾ ਜੌਹਲ, ਕੁਲਵਿੰਦਰ ਕੌਰ ਬੁੱਟਰ, ਪਰਮਜੀਤ ਕਲਸੀ, ਸੰਤ ਸੰਧੂ, ਕੇਸਰ, ਹਰਮੇਸ਼ ਮਾਲੜੀ, ਵਿਜੈ ਬੰਬੇਲੀ, ਰਣਜੀਤ ਸਿੰਘ ਔਲਖ, ਐਡਵੋਕੇਟ ਰਾਜਿੰਦਰ ਮੰਡ, ਕਾ. ਗੁਰਦਰਸ਼ਨ ਬੀਕਾ, ਨਰਾਇਣ ਸਿੰਘ ਨਾਮਧਾਰੀ, ਕਾ. ਗੁਰਨਾਮ ਦਾਊਦ, ਡਾ. ਰਾਮ ਮੂਰਤੀ, ਪੀ.ਐਸ.ਯੂ. ਦੇ ਆਗੂ ਮੰਗਲਜੀਤ, ਰਮਨਦੀਪ, ਜਸਬੀਰ ਕੌਰ, ਕਾ. ਪੁਸ਼ਕਰ, ਕਾ. ਕਸ਼ਮੀਰ ਘੁੱਗਸ਼ੋਰ ਸਮੇਤ ਵੱਡੀ ਗਿਣਤੀ ਵਿੱਚ ਵਿਚਾਰਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਅਖੀਰ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਇੰਜ. ਸੀਤਲ ਸਿੰਘ ਸੰਘਾ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।

ਜਲੰਧਰ-ਹੁਸ਼ਿਆਰਪੁਰ ਰੋਡ ਦਾ ਕੰਮ ਹੋਵੇਗਾ, ਜਲਦ ਸ਼ੁਰੂ- ਕੇਂਦਰੀ ਮੰਤਰੀ ਸੋਮ ਪ੍ਰਕਾਸ਼



ਆਦਮਪੁਰ (ਕਰਮਵੀਰ ਸਿੰਘ)-:
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਆਦਮਪੁਰ ਏਅਰਪੋਰਟ ਦਾ ਦੌਰਾ ਕੀਤਾ ਗਿਆ ਜਿੱਥੇ ਉਨਾਂ ਵੱਲੋਂ ਏਅਰਪੋਰਟ ਤੇ ਚੱਲ ਰਹੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਸਿੰਗਲਾ, ਸੀਨੀਅਰ ਭਾਜਪਾ ਆਗੂ ਹਰੀਸ਼ ਚੰਦਰ ਅਤੇ ਹੋਰ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਬਹੁਤ ਜਲਦ ਹੀ ਆਦਮਪੁਰ ਏਅਰਪੋਰਟ ਤੋਂ ਵੱਖ-ਵੱਖ ਰਾਜਾਂ ਲਈ ਉਡਾਣਾ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ਬਾਰੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਹ ਉਡਾਨਾਂ ਇਸ ਸਾਲ ਦੇ ਅਖੀਰ ਤੱਕ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਜਲੰਧਰ-ਹੁਸ਼ਿਆਰਪੁਰ ਰੋਡ ਅਤੇ ਏਅਰਪੋਰਟ ਨੂੰ ਜਾਣ ਵਾਲੀ ਸੜਕ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕੀ ਜਲੰਧਰ-ਹੁਸ਼ਿਆਰਪੁਰ ਰੋਡ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਬਹੁਤ ਹੀ ਜਲਦ ਹੀ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ.ਡੀ ਭੰਡਾਰੀ ਸਾਬਕਾ ਵਿਧਾਇਕ, ਰਾਕੇਸ਼ ਰਾਠੌਰ ਸਾਬਕਾ ਮੇਅਰ, ਰਾਜੀਵ ਸਿੰਗਲਾ ਪ੍ਰਧਾਨ ਆਦਮਪੁਰ ਮੰਡਲ, ਹਰੀਸ਼ ਚੰਦਰ ਸੀਨੀਅਰ ਭਾਜਪਾ ਆਗੂ, ਨਿੰਦੀ ਤਿਵਾੜੀ, ਬਿਕਰਮ ਵਿੱਕੀ, ਸੁਖਬੀਰ ਕੁਕੀ ਮਿਨਹਾਸ, ਰੰਗੀਨਾ, ਪੂਜਾ, ਸੁਲਕਸ਼ਨਾ, ਰਿਤਿਕਾ ਰਾਏ, ਧਰਮਵੀਰ ਸ਼ਰਮਾ, ਤਿਲਕ ਰਾਜ ਯਾਦਵ, ਪਰਮਿੰਦਰ ਰਾਣਾ, ਆਸ਼ੂ ਤਿਵਾਰੀ, ਦਿਨੇਸ਼ ਗਾਂਧੀ, ਜਸਵਿੰਦਰ ਸਿੰਘ, ਸੁਖਵੀਰ, ਹਰਵੀਰ ਆਦਿ ਵੀ ਹਾਜਰ ਸਨ।

Monday, 27 March 2023

श्री रघुनाथ शिव मंदिर जंडू सिंघा वार्षिक जागरण 30 मार्च को

कैप्शन- जंडू सिंघा में हो रहे वार्षिक जागरण के सबंद में जानकारी देते महंत पवन कुमार दास और संगत।

अमरजीत सिंह जंडू सिंघा/पतारा- 
जंडू सिंघा में मौजूद श्री रघुनाथ शिव मंदिर में वार्षिक जागरण 30 मार्च को सभी संगतो के सहजोग से महंत पवन कुमार दास की देखरेख में 30 मार्च को करवाया जा रहा है। महंत पवन कुमार दास ने बताया की चेत नवरात्रे के सबंद में 22 मार्च से श्री रामायण जी के जाप मंदिर में चल रहे है और उनके भोग 30 मार्च को डाले जायेगे, और रात को 9 बजे जागरण की शुरुआत महंत रोशन चाँदपुरिया महामाई की जोत प्रचंड करके करेंगे। उन्होंने बताया इस जागरण में गायक कुमार राजन सभी संगतो को महामाई की मेहमा का गुणगान करके महामाई के चरणों से जोड़ेगे, उपरांत लंगर (भंडारा) संगतो को वितरित किया जायगा। जानकारी देते समह महंत पवन कुमार दास, दलीप कुमार, दिनेश यादव, नरेश कुमार और संगते।


Thursday, 23 March 2023

राजीव सिंगला ने आदमपुर सर्कल प्रधान बनने पर महाराज रंगड़ बादशाह जी से आशीर्वाद प्राप्त किया



जालंधर 23 मार्च (अमरजीत सिंह)-
सरव सांझा दरबार सिद्ध शक्ति बीबी सत्या देवी सतसंग भवन बंगा में आज महाराज रंगड़ बादशाह जी से राजीव सिंगला ने भारतीय जनता पार्टी का आदमपुर सर्कल प्रधान बनने पर आशीर्वाद प्राप्त किया। इस मौके राजीव सिंगला, दिनकर सिंगला, नवजोत अग्रवाल मजूद थे।

ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨਾਲ ਲੋਕਾਂ ਨੂੰ ਜੋੜਨ ਲਈ ਸਤਿਕਾਰਤ ਸ਼ਖਸ਼ੀਅਤਾਂ ਨੂੰ ਕਿਤਾਬਾਂ ਨਾਲ ਸਨਮਾਨਿੱਤ ਕੀਤਾ



ਆਦਮਪੁਰ/ਜਲੰਧਰ 23 ਮਾਰਚ (ਅਮਰਜੀਤ ਸਿੰਘ)-
ਯੰਗ ਲਾਇਅਰ ਫੋਰਮ ਦੇ ਮੁੱਖੀ ਐਡਵੋਕੇਟ ਯੁਵਰਾਜ ਸਿੰਘ ਵੱਲੋਂ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸਮਾਜ ਅੰਦਰ ਜਨਤਾ ਲਈ ਆਪਣੀਆਂ ਸੇਵਾਵਾਂ ਦੇ ਰਹੀਆਂ ਸ਼ਖਸ਼ੀਅਤਾਂ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨਾਲ ਜੋੜਨ ਲਈ ਇੰਨਕਲਾਬ ਜਿੰਦਾਬਾਦ ਕਿਤਾਬ ਨਾਲ ਸਨਮਾਨਿੱਤ ਕੀਤਾ ਗਿਆ।
     ਜਿਕਰਯੋਗ ਹੈ ਕਿ ਇਸ ਕਿਤਾਬ ਵਿੱਚ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਲੇਖ ਅਛੂਤ ਦਾ ਸਵਾਲ, ਮੈਂ ਨਾਸਤਿਕ ਕਿਉ ਹਾਂ, ਸ਼ਹੀਦ ਭਗਤ ਸਿੰਘ ਦੀਆਂ ਚਿੱਠੀਆਂ ਹਨ। ਇਸੇ ਲੜੀ ਤਹਿਤ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੂੰ ਉਚੇਚੇ ਤੋਰ ਤੇ ਸਨਮਾਨਿੱਤ ਕਰਨ ਲਈ ਐਡਵੋਕੇਟ ਯੁਵਰਾਜ ਸਿੰਘ ਵਲੋਂ ਕਿਤਾਬ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਰਪੰਚ ਕੁਲਵਿੰਦਰ ਬਾਘਾ ਨੇ ਦਸਿਆ ਕਿ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਐਡਵੋਕੇਟ ਯੁਵਰਾਜ ਸਿੰਘ ਵਲੋਂ 2 ਹਜ਼ਾਰ ਦੇ ਕਰੀਬ ਕਿਤਾਬ ਲੋਕਾਂ ਅਤੇ ਹੋਰ ਸ਼ਖਸ਼ੀਅਤਾਂ ਨੂੰ ਭੇਟ ਕੀਤੀਆਂ ਹੈ। ਜੋ ਕਿ ਸ਼ਲਾਘਾਯੋਗ ਕਾਰਜ਼ ਹੈ। ਇਸ ਮੌਕੇ ਤੇ ਐਡਵੋਕੇਟ ਯੁਵਰਾਜ ਸਿੰਘ ਨੇ ਕਿਹਾ ਕਿਤਾਬਾਂ ਵੰਡਣ ਦਾ ਮੁੱਖ ਮਕਸਦ ਲੋਕਾਂ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਨਾਲ ਜੋੜਨਾਂ ਹੈ ਤਾਂ ਜੋ ਉਨ੍ਹਾਂ ਵਲੋਂ ਦਰਸਾਏ ਰਾਹ ਤੇ ਚੱਲ ਕੇ ਲੋਕ ਸਮਾਜ ਨੂੰ ਨਵੀਂ ਦਿਸ਼ਾਂ ਦੇ ਸਕਣ ਅਤੇ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣ ਸਕੇ।

Tuesday, 21 March 2023

ਰਾਜੀਵ ਕੁਮਾਰ ਸਿੰਗਲਾ ਭਾਜਪਾ ਸਰਕਲ ਆਦਮਪੁਰ ਦੇ ਪ੍ਰਧਾਨ ਬਣੇ



ਆਦਮਪੁਰ/ਜਲੰਧਰ 21 ਮਾਰਚ (ਅਮਰਜੀਤ ਸਿੰਘ)-
ਉੱਘੇ ਸਮਾਜ ਸੇਵਕ ਰਾਜੀਵ ਸਿੰਗਾਲਾ ਨੂੰ ਭਾਜਪਾ ਸਰਕਲ ਆਦਮਪੁਰ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਆਦਮਪੁਰ ਦੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ ਆਪਣੀ ਨਿਯੁੱਕਤੀ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਗਲਾ ਨੇ ਦੱਸਿਆ ਕਿ ਅੱਜ ਭਾਜਪਾ ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਪੁਆਰ ਵਲੋਂ ਜਲੰਧਰ ਦਿਹਾਤੀ ਦੇ 10 ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਨੂੰ ਸਰਕਲ ਆਦਮਪੁਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਨ੍ਹਾਂ ਪ੍ਰਧਾਨ ਰਣਜੀਤ ਸਿੰਘ ਪੁਆਰ ਅਤੇ ਸਮੁੱਚੀ ਸੀਨੀਅਰ ਲੀਡਰਸ਼ਿੱਪ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਪੂਰੀ ਤੰਨਦੇਹੀ ਨਾਲ ਨਿਭਾਉਣਗ।   

ਕਪੂਰ ਪਿੰਡ ਵਿਖੇ ਝਗੜਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ



16 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਈ

ਆਦਮਪੁਰ/ਜਲੰਧਰ 21 ਮਾਰਚ (ਅਮਰਜੀਤ ਸਿੰਘ)- ਬਾਬਾ ਘੁੱਕਲ ਜੀ ਝਗੜਾ ਦੇ ਅਸਥਾਨ ਤੇ ਝਗੜਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਉਤਸ਼ਾਹ ਤੇ ਸਤਿਕਾਰ ਨਾਲ ਕਪੂਰ ਪਿੰਡ ਜਲੰਧਰ ਵਿਖੇ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ 16 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਤਰਸੇਮ ਸਿੰਘ ਡੀਂਗਰੀਆਂ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਜਠੇਰਿਆਂ ਦੇ ਸਥਾਨ ਲਈ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੇਪਾਉ ਭੇਟ ਕਰਕੇ ਉਨ੍ਹਾਂ ਨੂੰ ਸਨਮਨਿਤ ਕੀਤਾ। ਇਸ ਮੌਕੇ ਤੇ ਭਾਈ ਹਰਪ੍ਰੀਤ ਸਿੰਘ ਵਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਲਖਵੀਰ ਸਿੰਘ, ਉਪ ਚੇਅਰਮੈਨ ਮਹਿੰਦਰ ਸਿੰਘ, ਖਜ਼ਾਨਚੀ ਚਰਨਜੀਤ ਸਿੰਘ, ਸੈਕਟਰੀ ਜਗਜੀਵਨ ਸਿੰਘ, ਮੈਂਬਰ ਪਿਆਰਾ ਸਿੰਘ, ਮੈਂਬਰ ਬਖਸ਼ੀਸ਼ ਸਿੰਘ, ਮੈਂਬਰ ਬਲਵਿੰਦਰ ਸਿੰਘ, ਮੈਂਬਰ ਸਰਵਣ ਸਿੰਘ, ਜਸਵੀਰ ਸਿੰਘ, ਸੇਵਾ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਪਾਲਾ, ਅਮਰਜੋਤ ਸਿੰਘ ਜੋਤੀ, ਕਮਲਪ੍ਰੀਤ ਸਿੰਘ, ਦਲਜੀਤ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਕਪੂਰ ਪਿੰਡ ਵਿਖੇ ਚੇਤ ਅਸ਼ਟਮੀ 29 ਮਾਰਚ ਨੂੰ ਮਨਾਈ ਜਾਵੇਗੀ : ਪ੍ਰਧਾਨ ਗਿਆਨ ਚੰਦ



ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਮੰਦਿਰ ਵਿਖੇ ਚੇਤ ਨਵਰਾਤਰੇ ਸਬੰਧੀ ਭੱਲਕੇ 22 ਮਾਰਚ ਤੋਂ ਸਮਾਗਮ ਹੋਣਗੇ ਅਰੰਭ

ਆਦਮਪੁਰ/ਜਲੰਧਰ 21 ਮਾਰਚ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਦਰਬਾਰ ਵਿਖੇ ਚੇਤ ਅਸ਼ਟਮੀ 29 ਮਾਰਚ ਨੂੰ ਮਨਾਈ ਜਾਵੇਗੀ। ਜਿਸਦੇ ਸਬੰਧ ਵਿੱਚ ਭੱਲਕੇ 22 ਮਾਰਚ ਤੋਂ ਨਵਰਾਤਰੇ ਸਬੰਧੀ ਸਮਾਗਮ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਣਗੇ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਚੇਤ ਅਸ਼ਟਮੀ ਸਬੰਧੀ ਭੱਲਕੇ 22 ਮਾਰਚ ਦਿਨ ਬੁਧਵਾਰ ਤੋਂ ਚੇਤ ਨਵਰਾਤਰੇ ਸ਼ੁਰੂ ਹੋ ਰਹੇ ਹਨ। ਜਿਸਦੇ ਸਬੰਧ ਵਿੱਚ ਹਰ ਰੋਜ਼ ਸੰਗਤਾਂ ਮਹਾਂਮਾਈ ਦੀ ਮਹਿਮਾ ਦਾ ਗੁਨਗਾਨ ਕਰਨਗੀਆਂ ਅਤੇ 29 ਮਾਰਚ ਦਿਨ ਬੁਧਵਾਰ ਨੂੰ ਚੇਤ ਅਸ਼ਟਮੀ ਮਨਾਈ ਜਾਵੇਗੀ। ਜਿਸਦੇ ਸਬੰਧ ਵਿੱਚ ਪਹਿਲਾ ਕੰਜ਼ਕਾਂ ਦਾ ਪੂਜਨ ਕੀਤਾ ਜਾਵੇਗਾ। ਉਪਰੰਤ ਵਿਜੇ ਕੁਮਾਰ ਐਂਡ ਪਾਰਟੀ ਅਤੇ ਹੋਰ ਪੁੱਜੇ ਕਲਾਕਾਰ ਮਹਾਂਮਾਈ ਦੀ ਮਹਿਮਾ ਦਾ ਗੁਨਗਾਨ ਕਰਨਗੇ ਉਪਰੰਤ ਸੰਗਤਾਂ ਲਈ ਮਹਾਂਮਾਈ ਦਾ ਭੰਡਾਰਾ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ 29 ਮਾਰਚ ਨੂੰ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Friday, 17 March 2023

ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਦਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ ।



ਜਲੰਧਰ (ਅਮਰਜੀਤ ਸਿੰਘ)-
ਹਿਊਮਨ ਸਕਿਲਸ ਅਜੂਕੇਸ਼ਨ ਵੈਲਫੇਅਰ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਸੰਸਥਾ ਦੁਆਰਾ ਸਮੇ-ਸਮੇ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਵਿੱਚ ਗਿਆਨ ਵਧਾਉਣ ਦੀ ਤੀਬਰਤਾ ਵੱਧਦੀ ਜਾਵੇ। ਇਸ ਉਦੇਸ਼ ਦੇ ਮੱਦੇਨਜ਼ਰ ਇਸ ਸਾਲ ਵੀ ਇਨਾਮ ਵੰਡ ਸਮਾਰੋਹ ਸੁਸਾਇਟੀ ਪ੍ਰਧਾਨ ਸੁਖਦੇਵ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਇਆ ਗਿਆ।
        ਸਮਾਗਮ ਦੀ ਸ਼ੁਰੂਆਤ ਚੇਅਰਪਰਸਨ ਸੁਖਵਿੰਦਰ ਕੌਰ ਦੋਬਾਰਾ ਰੀਬਨ ਕੱਟ ਕੇ ਕੀਤੀ ਗਈ, ਇਸ ਉੱਪਰੰਤ ਨਰਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਨੂੰ ਅਗਾਂਹ ਤੋਰਿਆ। ਵਿਦਿਆਰਥੀਆਂ ਵਲੋ ਦੋਸਤਾ ਤੇ ਅਧਿਆਪਕਾਂ ਨਾਲ ਬਿਤਾਏ ਪਲਾਂ ਦਾ ਜਸ਼ਨ ਤੇ ਖੁਸ਼ੀਆਂ ਨੂੰ ਯਾਦ ਕੀਤਾ ਗਿਆ। ਫੁੱਲਾਂ ਨਾਲ ਸਜਾਏ ਹਾਲ ਵਿੱਚ ਸਾਰੇ ਵਿਦਿਆਰਥੀ ਸੋਹਣੇ ਪਹਿਰਾਵੇ ਵਿੱਚ ਆਏ ਹੋਏ ਸਨ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਨਾਟਕ, ਗਿੱਧਾ, ਸਕਿੱਟਾਂ ਨਾਲ ਆਏ ਹੋਏ ਸੱਜਣ-ਮਿੱਤਰਾਂ ਦਾ ਮੰਨ ਮੋਹ ਲਿਆ।
       

ਵਿਦਿਆਰਥੀਆਂ ਵੱਲੋ ਢੋਲ ਦੇ ਡਗੇ ਤੇ ਭੰਗੜਾ ਪਾਇਆ ਗਿਆ । ਰੈਪ ਵਾਕ ਵਿੱਚ ਵਿਦਿਆਰਥਣਾਂ ਦੀ ਪ੍ਰਤਿਭਾ ਚੁਣੌਤੀ ਮੁਕਾਬਲਾ ਰਾਂਹੀ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸਵਾਲਾਂ ਦੇ ਜਵਾਬ ਬੜੀ ਸੂਝ- ਬੂਝ ਨਾਲ ਦਿੱਤੇ । ਇਸ ਮੌਕੇ ਮੁੱਖ ਤੌਰ ਤੇ ਪਹੁੰਚੇ ਰਣਜੀਤ ਸਿੰਘ, ਮਨੀਸ਼ਾ ਅਤੇ ਕੁਲਦੀਪ ਕੌਰ ਨੇ ਪਹਿਲੇ ਸਥਾਨ ਤੇ ਆਏ ਕਾਜਲ, ਦੂਸਰੇ ਸਥਾਨ ਤੇ ਆਏ ਮਨੀਸ਼ਾ, ਤੀਸਰੇ ਸਥਾਨ ਤੇ ਰਹੇ ਨਰੇਸ਼ ਕੁਮਾਰ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ ਸੰਸਥਾ ਵੱਲੋ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਵਿਦਿਆਰਥੀ ਇਹਨਾਂ ਅਵਾਰਡਾ ਨੂੰ ਪ੍ਰਾਪਤ ਕਰਕੇ ਬਹੁਤ ੳਤਸ਼ਾਹਿਤ ਹੋਏ।
        ਸਮਾਗਮ ਵਿੱਚ ਮੈਡਮ ਲਵਨੀਤ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਉਹਨਾਂ ਨੇ ਕਿਹਾ ਇਸ ਤਰ੍ਹਾਂ ਦੀਆ ਗਤੀਵਿਧੀਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ। ਅਵਾਰਡ ਜੇਤੂ ਵਿਦਿਆਰਥੀ ਬਾਕੀ ਵਿਦਿਆਰਥੀਆਂ ਲਈ ਹੋਰ ਜ਼ਿਆਦਾ ਮਿਹਨਤ ਕਰਨ ਲਈ ਉਦਾਹਰਨ ਬਣਦੇ ਹਨ। ਅਜਿਹੇ ਵਿਦਿਆਰਥੀ ਆਪਣੇ ਮਾਤਾ- ਪਿਤਾ ਅਤੇ ਅਕੈਡਮੀ ਦਾ ਨਾਂ ਰੋਸ਼ਨ ਕਰਦੇ ਹਨ। ਇਸ ਉਪਰੰਤ ਵਿਦਿਆਰਥੀ ਵੱਲੋ ਮੈਡਮ ਲਵਨੀਤ ਕੌਰ ਨੂੰ ਵਿਦਿਆਗੀ ਤੋਹਫੇ ਵੀ ਦਿੱਤੇ ਗਏ।
        ਇਸ ਮੌਕੇ ਲਵਨੀਤ ਕੌਰ ਦੀ ਜਗ੍ਹਾਂ ਤੇ ਨਵੇ ਨਿਯੁਕਤ ਹੋਏ ਅਧਿਆਪਕ ਮੈਡਮ ਨਵਦੀਪ ਕੌਰ ਦਾ ਵਿਦਿਆਰਥੀਆਂ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ। ਮੈਡਮ ਨਵਦੀਪ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਗਨ ਨਾਲ ਪੜਾਈ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਜਿੰਦਗੀ ਦਾ ਟੀਚਾ ਪ੍ਰਾਪਤ ਕਰ ਸਕਣ ਅਤੇ ਆਪਣਾ ਚੰਗਾ ਭੱਵਿਖ ਬਣਾ ਸਕਣ। ਸਮੂਹ ਸਟਾਫ ਨੇ ਮੈਡਮ ਨਵਦੀਪ ਕੌਰ ਨੂੰ ਬੁੱਕੇ ਭੇਂਟ ਕਰਕੇ ਉਨ੍ਹਾਂ ਦਾ ਇੰਸੀਟਿਊਟ ਵਿੱਚ ਸਵਾਗਤ ਕੀਤਾ।
        ਅੰਤ ਦੇ ਵਿੱਚ ਜਤਿੰਦਰ ਸਿੰਘ ਮਾਰਕਟਿੰਗ ਮੈਨੇਜਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਨੇ ਪੰਜਾਬ ਭਰ ਵਿੱਚ 50  ਤੋ ਵੱਧ ਸੈਟਰ ਸਫਲਤਾ ਪੂਰਵਕ ਚਲ ਰਹੇ ਹਨ ਪੰਜਾਬ ਵਿੱਚ ਗੜਸ਼ੰਕਰ, ਹੁਸ਼ਿਆਰਪੁਰ, ਜਲੰਧਰ, ਭੋਗਪੁਰ, ਕਪੂਰਥਲਾ, ਭੁੰਗੇ, ਸਮੁੰਦੜਾ, ਲੁਧਿਆਣਾ ਅਤੇ ਹੋਰ ਕਈ ਸ਼ਹਿਰਾ ਵਿੱਚ ਬਰਾਂਚਾ ਖੁੱਲ ਰਹੀਆ ਹਨ, ਤਾ ਜੋ ਪੰਜਾਬ ਵਿੱਚ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦਾ ਗਿਆਨ  ਲੈ ਸਕਣ।
ਉਪਰੰਤ ਮੈਡਮ ਜਸਪ੍ਰੀਤ ਕੌਰ ਨੇ ਇੰਸੀਟਿਊਟ ਦੀਆ ਪ੍ਰਾਪਤੀਆ ਤੇ ਵਿਦਿਆਰਥੀਆਂ ਨੂੰ ਚਾਨਣ ਪਾਇਆ ਉਹਨਾ ਨੇ ਕਿਹਾ ਕਿ ਇੰਸੀਟਿਊਟ ਵਿੱਚ ਗਰੀਬ ਪਰਿਵਾਰਾਂ ਦੀਆ ਕੁੜੀਆ ਨੂੰ ਨਾ –ਮਾਤਰ  ਫੀਸ ਵਿੱਚ ਪੜਾਇਆ ਜਾਦਾ ਹੈ, ਅਤੇ ਉਪਰੰਤ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤੇ ਜਾਦੇ ਹਨ।
        ਸੁਖਦੇਵ ਸਿੰਘ ਸੰਘਾ ਨੇ ਵਿਦਿਆਰਥੀਆ ਅਤੇ ਅਧਿਆਪਕਾ ਦੇ ਪੂਰਨ ਸਹਿਯੋਗ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਉਹਨਾ ਦੀ ਪਿੱਠ ਥਪਥਪਾਈ ਤੇ ਵਿਦਿਆਰਥੀਆਂ ਦੇ ਉਜਵੱਲ ਭੱਵਿਖ ਦੀ ਕਾਮਨਾ ਕੀਤੀ ਅਤੇ ਆਪਣੇ ਟੀਚੇ ਨੂੰ ਮਿੱਥਣ ਦਾ ਸੁਨੇਹਾ ਦਿੱਤਾ ਅੰਤ ਵਿੱਚ ਪ੍ਰੋਗਰਾਮ ਦੀ ਸਮਾਪਤੀ ਕੇਕ ਕੱਟ ਕੀਤੀ ਗਈ। ਇਸ ਮੌਕੇ ਦਲਵੀਰ ਕੌਰ, ਨਿਰਮਲਾ ਦੇਵੀ, ਮੋਹਿਤ, ਜੀਨਤ ਆਦਿ ਹਾਜ਼ਰ ਸਨ।

ਮੈਡਮ ਸੁਖਵੀਰ ਕੌਰ ਸਾਦਿਕ ਪਹੁੰਚੇ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾ ਵਿਖੇ, ਸਕੂਲ ਡਾਇਰੈਕਟਰ ਮੈਡਮ ਗੁਰਪ੍ਰੀਤ ਕੌਰ ਢਿੱਲੋਂ ਨੇ ਕੀਤਾ ਸਵਾਗਤ



ਫਰੀਦਕੋਟ 18 ਮਾਰਚ (ਗਗਨਦੀਪ ਸਿੰਘ ਝੋਟੀਵਾਲਾ)- ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਇਲਾਕੇ ਦੀ ਨਾਮਵਰ ਸੰਸਥਾ ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ ਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਸ਼ੁਰੂ ਹੋ ਗਿਆ ਹੈ, ਜੋ ਕਿ ਮਿਤੀ 18 ਮਾਰਚ ਤੱਕ ਚੱਲੇਗਾ। ਇਸ ਕੈਂਪ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ, ਘਰੇਲੂ ਕੰਮਕਾਜ, ਮੁਕਾਬਲੇ ਦੇ ਅਵਸਰ ਪੈਦਾ ਕਰਨੇ, ਵਿੱਦਿਅਕ ਫੇਰੀ ਅਤੇ ਨਾਮਵਰ ਇਲਾਕੇ ਦੀਆਂ ਨਾਮਵਰ ਹਸਤੀਆਂ ਨਾਲ ਰੂਬਰੂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਅੱਜ ਦੇ ਦਿਨ ਕੈਂਪ ਦੇ ਮੁੱਖ ਮਹਿਮਾਨ ਮੈਡਮ ਸੁਖਵੀਰ ਕੌਰ ਸਾਦਿਕ (ਬਿਊਟੀਸੀਅਨ) ਪਹੁੰਚੇ। ਸਭ ਤੋਂ ਪਹਿਲਾਂ ਸਕੂਲ ਦੇ ਡਾਇਰੈਕਟਰ ਮੈਡਮ ਗੁਰਪ੍ਰੀਤ ਕੌਰ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਮੈਡਮ ਸੁਖਵੀਰ ਕੌਰ ਨੇ ਲੜਕੀਆਂ ਨੂੰ ਆਪਣੀ ਬਾਹਰੀ ਪਰਸਨੈਲਿਟੀ ਅਤੇ ਸਵੈ ਰੁਜ਼ਗਾਰ ਲਈ ਅਜਿਹੇ ਕੋਰਸ ਕਰਨ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਲੜਕਿਆਂ ਨੂੰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਖੂਬ ਦਿਲਚਸਪੀ ਵਿਖਾਈ ‌ਕੈਪ ਦੇ ਅੱਜ ਦੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਰੈਸਟ ਹਾਊਸ ਫਰੀਦਕੋਟ ਵਿਖੇ ਲਿਜਾਇਆ ਗਿਆ। ਕੈਂਪ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਕੀਤਾ ਗਿਆ, ਅਤੇ ਸਕੂਲ ਦੇ ਚੇਅਰਮੈਨ ਸਰਦਾਰ ਮਨਮਿੰਦਰ ਸਿੰਘ ਢਿੱਲੋਂ ਜੀ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਉਪਰਾਲੇ ਕਰਨ ਦੀ ਗੱਲਬਾਤ ਕੀਤੀ ਗਈ। ਇਸ ਸਮੇਂ ਸਾਰਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। ‌






ਸ਼ਹੀਦ ਬਾਬਾ ਮੱਤੀ ਸਾਹਿਬ ਗੁਰੂ ਘਰ ਵਿਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਯਾਦ ਵਿੱਚ ਬਣ ਰਹੇ, ਯਾਦਗਾਰੀ ਸਮਾਰਕ ਲਈ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਯੂ.ਕੇ ਵਲੋਂ ਮਾਇਕ ਸਹਾਇਤਾ ਭੇਟ


ਜਲੰਧਰ (ਬਿਓਰੋ)- ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਡੇਰਾ ਸੰਤਪੁਰਾ ਜੱਬੜ ਵਾਲਿਆਂ ਦੀ ਨਿੱਘੀ ਯਾਦ ਵਿੱਚ ਬਣ ਰਹੇ ਸਮਾਰਕ ਲਈ ਉੱਘੇ ਸਮਾਜ ਸੇਵਕ ਤੇ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਯੂ.ਕੇ (ਸ੍ਰਪਰਸਤ ਸ਼ਹੀਦ ਬਾਬਾ ਮੱਤੀ ਸਾਹਿਬ ਰਾਜਪੂਤ ਸਭਾ ਇੰਗਲੈਂਡ) ਵਲੋਂ ਇੱਕ ਲੱਖ, ਇੱਕ ਸੋ ਰੁਪਏ ਚੈਕ ਰਾਹੀਂ ਬੀਤੇ ਦਿਨੀਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਗੁਰੂ ਘਰ ਵਿਖੇ ਭੇਟ ਕੀਤੇ। ਜਿਕਰਯੋਗ ਹੈ ਕਿ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਨਿੱਘੀ ਯਾਦ ਵਿੱਚ ਇਹ ਸਮਾਰਕ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਬਣਾਇਆ ਜਾ ਰਿਹਾ। ਜਿਸ ਵਿੱਚ ਸਾਰੀਆਂ ਸੰਗਤਾਂ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਜਿਸਦੇ ਚੱਲਦੇ ਬੀਤੇ ਦਿਨੀਂ ਵਿਦੇਸ਼ ਦੀ ਧਰਤੀ ਤੋਂ ਪੰਜਾਬ ਜਲੰਧਰ ਆਏ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਵਲੋਂ ਵੀ ਇਸ ਕਾਰਜ਼ ਵਿੱਚ ਯੋਗਦਾਨ ਪਾਇਆ ਗਿਆ ਹੈ ਅਤੇ ਇਹ ਮਾਇਕ ਸਹਾਇਤਾ ਚੈਕ ਰਾਹੀਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸੋਪਣ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਐਨ.ਆਰ.ਆਈ ਦਲਵਿੰਦਰ ਸਿੰਘ ਪਰਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਇਹ ਪਰਿਵਾਰ ਪਹਿਲਾ ਵੀ ਗੁਰੂ ਘਰ ਦੇ ਕਾਰਜ਼ਾ ਲਈ ਸਮੇਂ-ਸਮੇਂ ਸਿਰ ਆਪਣਾ ਯੋਗਦਾਨ ਪਾਉਦਾ ਰਹਿੰਦਾ ਹੈ। ਇਸ ਮੌਕੇ ਤੇ ਸ਼ਿੰਗਾਰਾ ਸਿੰਘ ਮਿਨਹਾਸ, ਜਰਨੈਲ ਸਿੰਘ ਖਾਲਸਾ, ਨਛੱਤਰ ਸਿੰਘ ਭੱਟੀ, ਮੀਤ ਪ੍ਰਧਾਨ ਕਰਮ ਸਿੰਘ, ਲੰਗਰ ਇੰਚਾਰਜ਼ ਕਰਮ ਸਿੰਘ, ਸੈਕਟਰੀ ਰਣਵੀਰ ਪਾਲ ਸਿੰਘ ਅਤੇ ਹੋਰ ਕਮੇਟੀ ਮੈਂਬਰ ਤੇ ਪਤਵੰਤੇ ਹਾਜ਼ਰ ਸਨ।  


ਡੇਰਾ ਸੰਤਪੁਰਾ, ਜੱਬੜ (ਮਾਣਕੋ) ਵਿਖੇ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਕਰਵਾਏ



ਪੰਜਾਬ ਦੇ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ਾਂ ਅਤੇ ਹਜ਼ਾਰਾਂ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ
ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਮੌਕੇ 25 ਪ੍ਰਾਣੀ ਅਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ

ਆਦਮਪੁਰ/ਜਲੰਧਰ 16 ਮਾਰਚ (ਸੂਰਮਾ ਪੰਜਾਬ ਬਿਓਰੋ)- ਸੱਚਖੰਡ ਵਾਸੀ ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫਰ, ਸੱਚਖੰਡ ਵਾਸੀ ਸੰਤ ਬਾਬਾ ਮਲਕੀਤ ਸਿੰਘ ਜੀ, ਸੱਚਖੰਡ ਵਾਸੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਤਪ ਅਸਥਾਨ ਡੇਰਾ ਸੰਤਪੁਰਾ, ਜੱਬੜ (ਮਾਣਕੋ) ਜਲੰਧਰ ਵਿਖੇ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਜਨਕ ਸਿੰਘ ਜੀ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵਨਾਂ ਨਾਲ ਕਰਵਾਏ ਗਏ। ਇਨਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਲ੍ਹੜੀਵਾਰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਕਰਵਾਏ ਗਏ। ਜਿਸ ਵਿੱਚ ਰਾਗੀ ਭਾਈ ਜਗਤ ਸਿੰਘ ਜੀ ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ, ਰਾਗੀ ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ, ਢਾਡੀ ਭਾਈ ਬਲਵੀਰ ਸਿੰਘ ਭੁੱਲਾਰਾਈ, ਰਾਗੀ ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ ਵੱਲੋਂ ਗੁਰੂ ਘਰ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਢਾਡੀ ਵਾਂਰਾ ਰਾਹੀ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮਾਗਮ ਵਿੱਚ ਸੰਤ ਬਾਬਾ ਬਲਵੰਤ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਬੱਡੋ, ਸੰਤ ਬਾਬਾ ਭਾਗ ਸਿੰਘ ਬੰਗਾ, ਸੰਤ ਬਾਬਾ ਬਲਵੀਰ ਸਿੰਘ ਹਰਿਆਣਾ, ਸੰਤ ਸੁਰਿੰਦਰ ਸਿੰਘ ਸੋਡੀ ਪਿੰਡ ਕੰਦੋਲਾ ਆਦਮਪੁਰ, ਸੁਆਮੀ ਵਿਸ਼ਵ ਭਾਰਤੀ ਲੁਧਿਆਣੇ ਵਾਲੇ, ਸੁਆਮੀ ਰਾਮ ਭਾਰਤੀ ਚੇਅਰਮੈਨ ਧਾਰਮਿਕ ਉਤਸਵ ਕਮੇਟੀ ਆਦਮਪੁਰ, ਸੁਆਮੀ ਰਾਜ ਰਿਸ਼ੀ ਨਵਾਂ ਸ਼ਹਿਰ, ਗਿਆਨੀ ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਤਖ਼ਤ ਸ਼੍ਰੀ ਕੇਸਗ੍ਹੜ ਸਾਹਿਬ, ਸੰਤ ਬਾਬਾ ਨਰਿੰਦਰ ਸਿੰਘ ਬੁੰਗਾ ਕਹਾਰਪੁਰ ਸ਼੍ਰੀ ਕੇਸਗ੍ਹੜ, ਸੰਤ ਬਾਬਾ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਬਾਬਾ ਕਸ਼ਮੀਰ ਸਿੰਘ ਕੋਟਫਤੂਹੀ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾਂ, ਸੰਤ ਬਾਬਾ ਤਰਸੇਮ ਸਿੰਘ ਕੁਟੀਆ ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਤਰਸੇਮ ਸਿੰਘ ਆਦਮਪੁਰ, ਸੰਤ ਬਾਬਾ ਅਮਰੀਕ ਸਿੰਘ ਤੱਗੜ ਬਡਾਲਾ, ਸੰਤ ਬਾਬਾ ਮੱਖਣ ਸਿੰਘ ਦਰੀਆ, ਸੰਤ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਬਾਬਾ ਜੋਧ ਸਿੰਘ ਸ਼ਾਮ ਚੋਰਾਸੀ ਡੇਰਾ ਈਸ਼ਰਪੁਰੀ, ਸੰਤ ਬਾਬਾ ਅਵਤਾਰ ਸਿੰਘ ਲੰਗੜੋਆ, ਸੰਤ ਬਾਬਾ ਆਤਮਪ੍ਰਕਾਸ਼ ਸਿੰਘ ਭੂਤਾਂ, ਸੰਤ ਬਾਬਾ ਸੁੱਚਾ ਸਿੰਘ ਅਟਾਰੀ, ਸੰਤ ਬਾਬਾ ਸਵਰਨ ਸਿੰਘ ਚੰਡੇਲ, ਸੰਤ ਬਾਬਾ ਨਿਰਮਲ ਸਿੰਘ ਢੇਹਾ, ਸੰਤ ਬਾਬਾ ਕੇਸਰ ਸਿੰਘ ਈਸਪੁਰ, ਸੰਤ ਗੁਰਮੁੱਖ ਸਿੰਘ ਸੱਜਣਾ, ਸੰਤ ਬਾਬਾ ਬਲਵੀਰ ਸਿੰਘ ਹਰਿਆਣਾ, ਸੰਤ ਪ੍ਰਮੇਸ਼ਰ ਸਿੰਘ ਭੋਗਪੁਰ, ਸੰਤ ਹਰਦੀਪ ਸਿੰਘ ਜੱਟਾਂ ਰਿਹਾਣਾ ਅਤੇ ਹੋਰ ਪੰਜਾਬ ਦੇ ਵੱਖ ਵੱਖ ਡੇਰਿਆਂ ਵਿਚੋਂ ਸੰਤ ਮਹਾਂਪੁਰਸ਼ ਉਚੇਚੇ ਤੋਰ ਤੇ ਸਮਾਗਮ ਵਿੱਚ ਪੁੱਜੇ ਅਤੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਲਾਨਾ ਅੰਮ੍ਰਿਤ ਸੰਚਾਰ ਅਤੇ ਸੰਤ ਸਮਾਗਮ ਦੌਰਾਨ ਅਮਿ੍ਰਤ ਸੰਚਾਰ ਵੀ ਕਰਵਾਇਆ ਗਿਆ। ਜਿਸ ਵਿੱਚ ਤਖ਼ਤ ਸ਼੍ਰੀ ਕੇਸਗ੍ਹੜ ਸਾਹਿਬ ਤੋਂ ਗੁਰੂ ਘਰ ਪੁੱਜੇ, ਪੰਜ ਪਿਆਰੇ ਸਹਿਬਾਨਾਂ ਨੇ ਅਮਿ੍ਰਤ ਦਾ ਬਾਟਾ ਤਿਆਰ ਕਰਕੇ 25 ਪ੍ਰਾਣੀਆਂ ਨੂੰ ਅਮਿ੍ਰਤਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ। ਇਸ ਸਮਾਗਮ ਮੌਕੇ ਗੁਰੂ ਨਾਨਕ ਸਾਧ ਸੰਗਤ ਚੈਰੀਟੇਬਲ ਹਸਪਤਾਲ ਦੀ ਟੀਮ ਦੇ ਮਾਹਰ ਡਾਕਟਰਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸਦਾ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਲਾਭ ਉਠਾਇਆ। ਇਸ ਮੌਕੇ ਸੰਗਤਾਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਜਿਥੇ ਡੇਰਾ ਜੱਬੜ ਸਾਹਿਬ ਪ੍ਰਧਾਨ ਦੇ ਸੰਤ ਬਾਬਾ ਸਰਵਣ ਸਿੰਘ ਜੀ ਚੇਅਰਮੈਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਸੰਤ ਬਾਬਾ ਮਨਮੋਹਨ ਸਿੰਘ ਜੀ, ਸੰਤ ਬਾਬਾ ਅਮਿ੍ਰਤਪਾਲ ਸਿੰਘ ਜੀ, ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਹੋਰ ਮਹਾਂਪੁਰਸ਼ਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਉਥੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਖਿਆਲਾ ਦੀ ਸਮੂਹ ਮੈਂਨੇਜ਼ਮੈਂਟ, ਸਟਾਫ ਤੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਮਾਗਮ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਹਲਕਾ ਆਦਮਪੁਰ ਇੰਚਾਰਜ਼ ਆਮ ਆਦਮੀ ਪਾਰਟੀ ਜੀਤ ਲਾਲ ਭੱਟੀ, ਪਰਮਜੀਤ ਸਿੰਘ ਰਾਜ਼ਵੰਸ਼ ਆਪ ਬਲਾਕ ਪ੍ਰਧਾਨ ਆਦਮਪੁਰ, ਰਵਿੰਦਰ ਸਿੰਘਾ ਸਰੋਆ ਪ੍ਰਧਾਨ ਵਰਲਡ ਰਾਜ਼ਪੂਤ ਯੂਥ ਆਰਗੇਨਾਇਜ਼ੇਸ਼ਨ ਵੀ ਗੁਰੂ ਘਰ ਪੁੱਜੇ। ਸਮਾਗਮ ਦੋਰਾਨ ਸਟੇਜ ਦਾ ਸੰਚਾਲਨ ਭਾਈ ਭਗਵਾਨ ਸਿੰਘ ਜੋਹਲ ਅਤੇ ਭਾਈ ਜਸਪਾਲ ਸਿੰਘ ਨਰੂੜ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ, ਮਠਿਆਈਆਂ, ਗੰਨੇ ਦੇ ਰਸ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਖ਼ਬਰਸਾਰ

Wednesday, 15 March 2023

ਆਦਮਪੁਰ ਵਿਖੇ ਹੋਈ, ਬੀਜੇਪੀ ਦੀ ਮੀਟਿੰਗ ਚ ਸਾਬਕਾ ਵਿਧਾਇਕ ਦਲਬੀਰ ਸਿੰਘ ਵੇਰਕਾ, ਜਨਰਲ ਸਕੱਤਰ ਪੰਜਾਬ ਰਾਜ਼ੇਸ਼ ਬਾਘਾ, ਜਗਦੀਸ਼ ਜੱਸਲ ਨੇ ਕੀਤੀ ਸ਼ਿਰਕਤ

 


ਪਾਰਟੀ ਦੀ ਚ੍ਹੜਦੀ ਕਲਾ ਵਾਸਤੇ ਕੀਤੀਆਂ ਵਿਚਾਰਾਂ
ਆਦਮਪੁਰ 15 ਮਾਰਚ (ਖ਼ਬਰਸਾਰ ਪੰਜਾਬ ਬਿਓਰੋ)-
ਕਾਂਗਰਸ ਵੱਲੋਂ ਜਿੰਮਨੀ ਚੋਣ ਲਈ ਮੈਡਮ ਕਰਮਜੀਤ ਕੌਰ ਚੌਧਰੀ ਦੇ ਨਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਜਲੰਧਰ ਲੋਕ ਸਭਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਿਸ ਦੇ ਚੱਲਦਿਆਂ ਅੱਜ ਭਾਜਪਾ ਨੇ ਆਦਮਪੁਰ ਵਿੱਚ ਜਿੰਮਨੀ ਚੋਣ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਸੀਨੀਅਰ ਭਾਜਪਾ ਆਗੂ ਰਾਜੀਵ ਕੁਮਾਰ ਸਿੰਗਲਾ ਦੀ ਅਗਵਾਈ ਕੀਤੀ। ਜਿਸ ਵਿੱਚ ਵਿਸੇਸ਼ ਤੌਰ ਤੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਉਪ ਇੰਚਾਰਜ ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ, ਰਾਜ਼ੇਸ਼ ਬਾਘਾ ਜਨਰਲ ਸਕੱਤਰ ਪੰਜਾਬ, ਜਗਦੀਸ਼ ਜੱਸਲ ਸੀਨੀਅਰ ਭਾਜਪਾ ਆਗੂ ਹਾਜ਼ਰ ਹੋਏ। ਇਸ ਮੌਕੇ ਨਿਧੀ ਤਿਵਾੜੀ ਪ੍ਰਧਾਨ ਮਹਿਲਾ ਮੋਰਚਾ ਜਲੰਧਰ ਦਿਹਾਤੀ, ਵਿਕਰਮ ਵਿੱਕੀ ਪ੍ਰਧਾਨ ਓ.ਬੀ.ਸੀ ਜਲੰਧਰ ਦਿਹਾਤੀ, ਅਸ਼ੋਕ ਗੁਪਤਾ ਕਠਾਰ ਮੀਤ ਪ੍ਰਧਾਨ ਜਲੰਧਰ ਦਿਹਾਂਤੀ, ਸੰਦੀਪ ਵਰਮਾ ਜਨਰਲ ਸਕੱਤਰ ਜਲੰਧਰ ਦਿਹਾਤੀ, ਰਾਜੀਵ ਕੁਮਾਰ ਸਿੰਗਲਾ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਅੰਦਰ ਕੰਮ ਕਰਦਿਆਂ ਆਪਣੀਆਂ ਮੁਸਕਿਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਲਾਭ ਪੰਜਾਬ ਦੇ ਲੋਕ ਉਠਾ ਰਹੇ ਹਨ ਸਾਨੂੰ ਸਾਰਿਆਂ ਨੂੰ ਪਿੰਡਾਂ ਤੇ ਸ਼ਹਿਰਾਂ ਚ ਜਾ ਕੇ ਇਨ੍ਹਾਂ ਸਕੀਮਾਂ ਵਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕੇ ਇਹ ਸਕੀਮਾਂ ਜਿਨ੍ਹਾਂ ਦਾ ਲੋਕ ਲਾਭ ਲੈ ਰਹੇ ਹਨ, ਇਹ ਸਭ ਬੀਜੇਪੀ ਦੀ ਦੇਣ ਹੈ। ਉਨ੍ਹਾਂ ਬਾਘਾ, ਵੇਰਕਾ ਅਤੇ ਜੱਸਲ ਨੂੰ ਆਦਮਪੁਰ ਵਿਖੇ ਰੁਕੇ ਫਲਾਈਓਵਰ (ਪੁੱਲ) ਦਾ ਕੰਮ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ। ਮੀਟਿੰਗ ਦੌਰਾਨ ਦਲਬੀਰ ਸਿੰਘ ਵੇਰਕਾ ਅਤੇ ਰਾਜ਼ੇਸ਼ ਬਾਘਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਦਿੱਲੀ ਜਾ ਕੇ ਪਾਰਟੀ ਹਾਈਕਮਾਂਡ ਨਾਲ ਗੱਲ ਕਰਕੇ ਪੁਲ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਲੋਕ ਸਭਾ ਉਪ ਚੋਣ ਦੀ ਤਰੀਕ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ, ਇਸ ਲਈ ਉਹ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣ ਅਤੇ ਹਰ ਘਰ ਵਿੱਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਣ। ਇਸ ਮੌਕੇ ਨਰਿੰਦਰ ਕੁੱਕੂ, ਧਰਮਵੀਰ ਸ਼ਰਮਾ, ਨਵਜੋਤ ਅਗਰਵਾਲ, ਹਰੀਸ਼ ਗੁੱਪਤਾ, ਤਿਲਕ ਰਾਜ ਯਾਦਵ, ਦਿਨੇਸ਼ ਗਾਂਧੀ, ਦਿਨਕਰ ਸਿੰਗਲਾ, ਸ਼ੁਰੇਸ, ਲਵਲੀ ਸਹੋਤਾ, ਜਸਵੀਰ ਸਿੰਘ, ਪਰਮਿੰਦਰ ਕੁਮਾਰ ਰਾਣਾ, ਅਨੁੱਜ ਗੋਇਲ, ਰਾਜਨ ਗੁਪਤਾ, ਰਾਜ਼ੇਸ਼ ਅਗਰਵਾਲ, ਅਸੀਸ ਗੁੱਪਤਾ, ਸੂਦ, ਭਗਤ, ਪਰਮਿੰਦਰ ਸਾਬੀ ਕਠਾਰ, ਪੂਜਾ, ਰੀਤਿਕਾ ਰਾਏ, ਕਵਿਤਾ ਰਾਣੀ, ਪਰਮਜੀਤ ਕੌਰ, ਕੁਸਮ ਸਹੋਤਾ, ਅਨੰਨਿਆ, ਰਾਜਨ ਅਗਰਵਾਲ, ਰਮਨ ਮਿੱਤਲ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।    

ਆਦਮਪੁਰ ਪੁਲਿਸ ਨੇ ਦੇਸੀ ਕੱਟਾ (ਪਿਸਟਲ) 32 ਬੋਰ, ਦੋ ਜਿੰਦਾ ਰੋਦ 32 ਬੋਰ ਸਮੇਤ ਵਿਆਕਤੀ ਨੂੰ ਕਾਬੂ ਕੀਤਾ


ਆਦਮਪੁਰ (ਬਿਓਰੋ)-
ਆਦਮਪੁਰ ਪੁਲਿਸ ਵਲੋਂ ਡੀਐਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੰਡੀ ਮੁਹਿੰਮ ਤਹਿਤ ਇੱਕ ਵਿਆਕਤੀ ਨੂੰ ਦੇਸੀ ਕੱਟਾ (ਪਿਸਟਲ) 32 ਬੋਰ, ਦੋ ਜਿੰਦਾ ਰੋਦ 32 ਬੋਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਆਦਮਪੁਰ ਸਿਕੰਦਰ ਸਿੰਘ ਵਿਰਕ ਨੇ ਦਸਿਆ ਕਿ ਏ.ਐਸ.ਆਈ ਉਮੇਸ਼ ਕੁਮਾਰ ਨੇ ਮੁਲਾਜ਼ਮਾਂ ਸਮੇਤ ਪਿੰਡ ਨੰਗਲ ਫੀਦਾ (ਸਾਹਮਣੇ ਰਾਧਾ ਸੁਆਮੀ ਸੰਤਸੰਗ ਭਵਨ) ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਜਿਥੇ ਗਗਨਦੀਪ ਸਿੰਘ ਗੱਗੂ ਪੁੱਤਰ ਸੁਖਦੇਵ ਸਿੰਘ ਵਾਸੀ ਨੰਗਲ ਸਲਾਲਾ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੀ ਸੱਜੀ ਜੇਬ ਵਿਚੋਂ ਦੇਸੀ ਕੱਟਾ (ਪਿਸਟਲ) 32 ਬੋਰ, ਦੋ ਜਿੰਦਾ ਰੋਦ 32 ਬੋਰ ਬਰਾਮਦ ਹੋਇਆ। ਉਨ੍ਹਾਂ ਦਸਿਆ ਕਿ ਉਕਤ ਨੋਜਵਾਨ ਖਿਲਾਫ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਜਾਣਕਾਰੀ ਦਿੰਦੇ ਦਸਿਆ ਕਿ ਗਗਨਦੀਪ ਨੇ ਇਕ ਦੇਸੀ ਕੱਟਾ ਅਤੇ ਰੋਦ ਅਜੀਤਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖੋਜਕੀਪੁਰ ਪਾਸੋਂ ਲਏ ਸਨ। ਉਨ੍ਹਾਂ ਕਿਹਾ ਮੁਲਜ਼ਮ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਜਿਸਦੇ ਖਿਲਾਫ ਪਹਿਲਾ ਵੀ ਲੜਾਈ ਝਗੜੇ ਦੇ ਮਾਮਲੇ ਦਰਜ਼ ਹਨ। 

Tuesday, 14 March 2023

ਬਾਲਕ ਨਾਥ ਮੰਦਿਰ ਹਦੀਆਬਾਦ ਵਿਖੇ 41ਵਾਂ ਸਾਲਾਨਾ ਭੰਡਾਰਾ ਕਰਵਾਇਆ



ਫ਼ਗਵਾੜਾ 15 ਮਾਰਚ (ਸ਼ਿਵ ਕੌੜਾ)- 41ਵਾਂ ਸਾਲਾਨਾ ਭੰਡਾਰਾਂ ਹਰ ਸਾਲ ਚੇਤ ਮਹੀਨੇ ਦੀ ਸੰਗਰਾਂਦ ਨੂੰ ਬਾਬਾ ਬਾਲਕ ਨਾਥ ਪੋਣਾਹਾਰੀ ਮੰਦਿਰ ਹਦੀਆਬਾਦ ਵਿਖੇ ਮਨਾਇਆ ਜਾਂਦਾ ਹੈ। ਇਹ ਜਾਣਕਾਰੀ ਦਿੰਦੇ ਹੋਏ, ਮੰਦਿਰ ਦੇ ਗੱਦੀ ਨਸ਼ੀਨ ਯੋਗੀ ਬਾਬਾ ਛੋਟੂ ਨਾਥ ਜੀ ਨੇ ਜਸਪ੍ਰੀਤ ਕੌਰ (ਪ੍ਰੀਤੀ) ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਗੱਦੀ ਤੇ ਸਵ: ਸੁਰਜੀਤ ਕੌਰ ਅਤੇ ਉਹਨਾਂ ਤੋਂ ਬਾਅਦ ਸਵ: ਬਲਵੰਤ ਕੌਰ ਗੱਦੀ ਤੇ ਸਨ। ਅੱਜ ਝੰਡੇ ਦੀ ਰਸਮ ਫ਼ਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੋੜਾ ਵੱਲੋਂ ਅਦਾ ਕੀਤਾ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇ ਮੰਦਿਰ ਕਮੇਟੀ ਵੱਲੋਂ ਯੋਗੀ ਬਾਬਾ ਛੋਟੂ ਨਾਥ ਜੀ ਨੇ ਅਤੇ ਸ਼ਿਵ ਮੰਦਿਰ ਕੌਲਾਂ ਵਾਲਾ ਤਲਾਬ ਫ਼ਗਵਾੜਾ ਦੇ ਮਹੰਤ ਗੰਗੋਤਰੀ ਦਾਸ ਜੀ ਮਹਾਰਾਜ ਰਜੇਸ਼ ਗਿੱਰੀ ਫਿਲੋਰ ਆਦਿ ਮਹਾਂਪੁਰਸ਼ਾਂ ਵੱਲੋ ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ ਤੇ ਮੰਦਿਰ ਵਿੱਚ ਔਰਤਾਂ ਵੱਲੋਂ ਕੀਰਤਨ ਕੀਤਾ ਗਿਆ ਬਾਦ ਵਿੱਚ ਭੰਡਾਰਾ ਕਰਵਾਇਆ ਗਿਆ। ਅੰਤ ਵਿੱਚ ਯੋਗੀ ਬਾਬਾ ਛੋਟੂ ਨਾਥ ਜੀ ਨੇ ਦੱਸਿਆ ਕਿ ਇਸ 41 ਵੇਂ ਸਾਲਾਨਾ ਭੰਡਾਰੇ ਤੇ ਸਾਰੇ ਮਹਾਂਪੁਰਸ਼ਾ ਅਤੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਬਾਬਾ ਜੀ ਦੇ ਮੰਦਿਰ ਹਦਿਆਬਾਦ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ। ਜੋਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਸੀਮੈਂਟ, ਸਰੀਆ, ਦੇ ਰੂਪ ਵਿਚ ਦੇਣ ਦਾ ਵਿਸ਼ਵਾਸ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਾਬਾ ਬਾਲਕ ਨਾਥ ਜੀ ਦੇ ਭਗਤਾਂ ਦੇ ਸਹਿਯੋਗ ਨਾਲ ਆਣ ਵਾਲੇ ਟਾਈਮ ਵਿਚ ਫ਼ਗਵਾੜਾ ਵਿਖੇ ਬਾਬਾ ਜੀ ਦਾ ਵਿਸ਼ਾਲ ਮੰਦਿਰ ਬਣਾਇਆ  ਜਾਵੇਗਾ। ਇਸ ਮੌਕੇ ਤੇ ਮਹੰਤ ਗੰਗੋਤਰੀ ਜੀ ਮਹਾਰਾਜ, ਰਜੇਸ਼ ਗਿੱਰੀ ਫਿਲੋਰ, ਜਸਪ੍ਰੀਤ ਕੌਰ (ਪ੍ਰੀਤੀ), ਵਿੱਕੀ ਨਾਥ ਜੀ, ਬੀਬੀ ਜੀ ਬਾਬਾ ਬਾਲਕ ਨਾਥ ਮੰਦਿਰ ਮਾਹਿਲਪੁਰ, ਬਾਬਾ ਚਰਨਜੀਤ (ਦੁਸਾਂਝ) ਮਨਜੀਤ ਸਿੰਘ ਸਾਬਕਾ ਵਿਧਾਇਕ, (ਬਾਬਾ ਬਕਾਲਾ), ਰਵੀ ਨਾਥ ਜੀ, ਬਾਬਾ ਕਦਾਰ ਨਾਥ ਜੀ ਅੰਮ੍ਰਿਤਸਰ, ਜਗਦੀਸ਼ ਨਾਥ ਜੀ ਰਾਜਸਥਾਨ, ਵਿਜੇ ਨਾਥ ਜੀ (ਮੀਆ ਵੀਡ ), ਅਰੁਣ ਨਾਥ ਜੀ, ਯੁਵਰਾਜ ਨਾਥ ਜੀ ਮਹਾਰਾਸ਼ਟਰ ਅਤੇ ਫ਼ਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੋੜਾ, ਪੈ੍ਸ ਫੋਟੋਗ੍ਰਾਫਰ ਯਸ਼ ਸ਼ਰਮਾ ਆਦਿ ਪਤਵੰਤੇ ਹਾਜ਼ਰ ਹੋਏ ਅਤੇ ਆਪਣੀ ਆਪਣੀ ਹਾਜ਼ਰੀ ਲਗਵਾਈ।

ਡੇਰਾ ਚਹੇੜੂ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਅਤੇ ਸਾਹਿਬ ਕਾਂਸ਼ੀ ਰਾਮ ਜੀ ਦਾ 89ਵਾਂ ਜਨਮ ਦਿਵਸ ਮਨਾਇਆ


ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ

ਫਗਵਾੜਾ/ਜਲੰਧਰ 14 ਮਾਰਚ (ਖ਼ਬਰਸਾਰ ਪੰਜਾਬ ਬਿਓਰੋ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਜਿਲ੍ਹਾ ਕਪੂਰਥਲਾ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 89ਵਾਂ ਜਨਮ ਦਿਵਸ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲ੍ਹੜੀਵਾਰ ਚੱਲ ਰਹੇ ਜਾਪਾਂ ਦੇ ਭੋਗ ਪਾਏ ਗਏ ਅਤੇ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਜੀ ਵਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਸ਼ਤੀਸ਼ ਕੁਮਾਰ ਜੀ ਅਮਰੀਕਾ ਵਾਲੇ, ਮਿਸ਼ਨਰੀ ਕਲਾਕਾਰ ਹਰਨਾਮ ਦਾਸ ਬਹਿਲਪੁਰੀ ਤੇ ਵਰਸ਼ਾ ਬਾਵਾ ਨੇ ਕਥਾ ਕੀਰਤਨ ਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਰਹਿਬਰਾਂ ਦੇ ਮਿਸ਼ਨ ਨਾਲ ਜੁੱੜਨ ਦਾ ਸੰਦੇਸ਼ ਦਿਤਾ। ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਦੇਸ਼ ਵਿਦੇਸ਼ ਤੋਂ ਜਿਥੇ ਸੰਗਤਾਂ ਨੇ ਸ਼ਿਰਕਤ ਕੀਤੀ ਉਥੇ ਵੱਖ-ਵੱਖ ਡੇਰਿਆਂ ਵਿਚੋਂ ਸੰਤ ਮਹਾਂਪੁਰਸ਼ ਵੀ ਸਮਾਗਮ ਵਿੱਚ ਪੁੱਜੇ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਚੇਤ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 89ਵੇਂ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸੰਤ ਕ੍ਰਿਸ਼ਨ ਨਾਥ ਜੀ ਨੇ ਕਿਹਾ ਬੀਤੇ ਦਿਨੀਂ ਡਾ. ਪੰਪੇਸ਼ ਨਾਮਕ ਲੜਕੀ ਨੇ ਇੱਕ ਮੈਡੀਕਲ ਕਾਲਜ ਦੇ ਕਮਰੇ ਵਿੱਚ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਇਸ ਹਤਿਆ ਦੇ ਜਿੰਮੇਵਾਰ ਲੋਕਾਂ ਖਿਲਾਫ ਸ਼ਖਤ ਕਾਨੂੰਨੀ ਕਾਰਵਾਈ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਡੇਰੇ ਲਈ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰਾਂ ਦਾ ਸੰਤ ਕ੍ਰਿਸ਼ਨ ਨਾਥ ਜੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Monday, 13 March 2023

ਸਾਡੇ 'ਤੇ ਭਰੋਸਾ ਜਤਾਉਣ ਲਈ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ

ਕਰਮਜੀਤ ਕੌਰ ਚੌਧਰੀ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਲੋਕ ਸਭਾ ਆਗਾਮੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ
ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚੌਧਰੀ ਪਰਿਵਾਰ 'ਤੇ ਭਰੋਸਾ ਜਤਾਉਣ ਲਈ ਕਾਂਗਰਸ ਲੀਡਰਸ਼ਿਪ ਦਾ ਕੀਤਾ, ਧੰਨਵਾਦ

ਜਲੰਧਰ 13 ਮਾਰਚ (ਬਿਊਰੌ)- ਜਲੰਧਰ ਲੋਕ ਸਭਾ ਹਲਕੇ 'ਚ ਆਗਾਮੀ ਜ਼ਿਮਨੀ ਚੋਣ ਲਈ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਕਰਮਜੀਤ ਕੌਰ ਚੌਧਰੀ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਕਾਂਗਰਸ ਪਾਰਟੀ ਲੀਡਰਸ਼ਿਪ ਵੱਲੋਂ ਉਹਨਾਂ ’ਤੇ ਭਰੋਸਾ ਜਤਾਉਣ ਲਈ ਤਹਿ ਦਿਲੋਂ ਧੰਨਵਾਦੀ ਹੈ।
     ਉਹਨਾਂ ਨੇ ਕਿਹਾ, "ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਾਸਤੇ ਮੇਰੇ ਮਾਤਾ ਜੀ ਦੀ ਉਮੀਦਵਾਰੀ ਦੇ ਐਲਾਨ ਲਈ ਅਸੀਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਜੀ, ਸੋਨੀਆ ਗਾਂਧੀ ਜੀ ਅਤੇ ਰਾਹੁਲ ਗਾਂਧੀ ਜੀ ਦੇ ਧੰਨਵਾਦੀ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹ ਸੀਟ ਵੱਡੇ ਅੰਤਰ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ।
    ਵਿਧਾਇਕ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹਰਮਨ ਪਿਆਰੇ ਆਗੂ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜਿਨ੍ਹਾਂ ਦਾ 14 ਜਨਵਰੀ, 2023 ਨੂੰ ਫਿਲੌਰ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ।
    ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਔਖੀ ਘੜੀ ਵਿੱਚ ਆਪਣੇ ਪਰਿਵਾਰ ਨਾਲ ਡਟ ਕੇ ਖੜ੍ਹਨ ਲਈ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਮਰਹੂਮ ਪਤੀ ਚੌਧਰੀ ਸੰਤੋਖ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਨਗੇ।

Sunday, 12 March 2023

ਰਾਜੇਸ਼ ਬਾਘਾ ਨੇ ਭਾਰਤੀਆਂ ਜਨਤਾ ਪਾਰਟੀ ਦੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ



ਜਲੰਧਰ 12 ਮਾਰਚ (ਖ਼ਬਰਸਾਰ ਪੰਜਾਬ ਬਿਓਰੋ)-
ਭਾਰਤੀਆਂ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੇ ਪ੍ਰਧਾਨ ਸ.ਰਣਜੀਤ ਸਿੰਘ ਪਵਾਰ ਜੀ ਵੱਲੋਂ ਨਵੀਂ ਟੀਮ ਦੀਆਂ ਨਿਯੁਕਤੀਆਂ ਕੀਤੀਆ ਗਈਆ ਤੇ ਸ਼੍ਰੀ ਰਾਜੇਸ਼ ਬਾਘਾ ਜੀ ਦੇ ਗ੍ਰਹਿ ਵਿਖੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸੰਦੀਪ ਵਰਮਾ, ਐਡਵੋਕੇਟ ਕਿਸ਼ਨ ਕੁਮਾਰ ਦੋਵੇਂ ਭਾਜਪਾ ਜਰਨਲ ਸਕੱਤਰ ਜਲੰਧਰ, ਸ. ਅਵਤਾਰ ਸਿੰਘ ਦਿੳਲ ਜਿਲ੍ਹਾ ਪ੍ਰਵਕਤਾ, ਡਾ ਭੁਪਿੰਦਰ ਕੁਮਾਰ ਪ੍ਰਧਾਨ ਭਾਜਪਾ ਐਸ.ਸੀ ਮੋਰਚਾ ਜਲੰਧਰ, ਨਿਧੀ ਤਿਵਾੜੀ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਜਲੰਧਰ, ਵਿੱਕਰਮ ਵਿੱਕੀ ਪ੍ਰਧਾਨ ਭਾਜਪਾ ਓ.ਬੀ.ਸੀ ਮੋਰਚਾ ਜਲੰਧਰ ਸਨ। ਬਾਘਾ ਜੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਸਨਮਾਨ ਭਾਜਪਾ ਆਪਣੇ ਵਰਕਰਾਂ ਨੂੰ ਦਿੰਦੀ ਹੈ ਹੋਰ ਕਿਸੇ ਪਾਰਟੀ ਵਿੱਚ ਨਹੀਂ ਮਿਲਦਾ ਤੇ ਜੋ ਅਹੁਦੇਦਾਰਾਂ ਨਿਯੁਕਤ ਹੋਏ ਹਨ ਇਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਇਸ ਮੌਕੇ ਅਰੁਣ ਸ਼ਰਮਾ ਭਾਜਪਾ ਆਗੂ, ਜੋਗੀ ਤੱਲ੍ਹਣ ਪ੍ਰਧਾਨ ਭਾਜਪਾ ਸਰਕਲ ਪਤਾਰਾ, ਪ੍ਰਸ਼ੋਤਮ ਗੋਗੀ ਸਕੱਤਰ ਓ.ਬੀ.ਸੀ ਮੋਰਚਾ ਪੰਜਾਬ, ਸ. ਸੁਖਵਿੰਦਰ ਸਿੰਘ ਚੀਮਾ, ਵਿਜੈ ਪਤਾਰਾ, ਸ਼ੁਭਮ ਸ਼ਰਮਾ, ਰਾਜੀਵ ਸਿੰਗਲਾ ਆਦਮਪੁਰ, ਤਿਲਕ ਯਾਦਵ, ਪਵਨ ਠਾਕੁਰ, ਅਮਨਦੀਪ ਸ਼ਰਮਾ ਆਦਿ ਹਾਜ਼ਰ ਸਨ।

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ 80 ਲੋ੍ੜਵੰਦ ਪਰਿਵਾਰਾਂ ਨੂੰ ਰਾਸ਼ਨ ਵਿਤਰਿਤ ਕੀਤਾ ਗਿਆ


ਹਰ ਮਹੀਨੇ ਐਨ.ਆਰ.ਆਈ ਵੀਰਾਂ, ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਸਥਾ ਵਲੋਂ ਕੀਤਾ ਜਾਂਦਾ ਹੈ, ਉਪਰਾਲਾ
ਜਲੰਧਰ 12 ਮਾਰਚ (ਖ਼ਬਰਸਾਰ ਪੰਜਾਬ ਬਿਓਰੋ)-
ਲ੍ਹੋੜਵੰਦ ਪਰਿਵਾਰਾਂ ਦੀ ਮੱਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸਮੂਹ ਮੈਂਬਰਾਂ ਵਲੋਂ ਹਰ ਮਹੀਨੇ ਕੀਤੇ ਜਾਣ ਵਾਲੇ ਉਪਰਾਲੇ ਤਹਿਤ 80 ਲ੍ਹੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਜਿਸਦੇ ਬਾਰੇ ਜਾਣਕਾਰੀ ਦਿੰਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਸਮੂਹ ਐਨ.ਆਰ.ਆਈ ਵੀਰਾਂ, ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਸਥਾ ਇਹ ਰਾਸ਼ਨ ਵੰਡਣ ਦਾ ਉਪਰਾਲਾ ਹਰ ਮਹੀਨੇ ਕੀਤਾ ਜਾਂਦਾ ਹੈ। ਜਿਸਦੇ ਤਹਿਤ ਅੱਜ 80 ਲ੍ਹੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਗਿਆ ਹੈ। ਉਨ੍ਹਾਂ ਕਿਹਾ ਇਹ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਘਰ-ਘਰ ਰਾਸ਼ਨ ਵੰਡ ਕੇ ਨਿਭਾਈ ਗਈ। ਭਾਈ ਸੁਖਜੀਤ ਸਿੰਘ ਨੇ ਕਿਹਾ ਪਿਛਲੇ ਮਹੀਨੇ ਕਪੂਰਥਲਾ ਵਿਖੇ ਇੱਕ ਪਾਠੀ ਸਿੰਘ ਨੂੰ ਸੰਸਥਾ ਵਲੋਂ ਘਰ ਵੀ ਬਣਾ ਕੇ ਦਿਤਾ ਗਿਆ ਹੈ। ਉਨ੍ਹਾਂ ਕਿਹਾ ਲੋਕ ਸੇਵਾ ਦੇ ਇਹ ਸਾਰੇ ਉਪਰਾਲੇ ਸਮੂਹ ਐਨ.ਆਰ.ਆਈ ਵੀਰਾਂ, ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਜੋ ਕਿ ਸਮੇਂ-ਸਮੇਂ ਸਿਰ ਸੰਸਥਾ ਨੂੰ ਆਪਣੀ ਕਿਰਤ ਕਮਾਈ ਵਿਚੋਂ ਲ੍ਹੋੜਵੰਦ ਦੀ ਮੱਦਦ ਲਈ ਸੁਸਾਇਟੀ ਨੂੰ ਸਹਾਇਤਾ ਭੇਜਦੇ ਹਨ। ਜਿਸ ਨਾਲ ਇਹ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਤੇ ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਅਕਾਸ਼, ਗੁਰਵਿੰਦਰ ਸਿੰਘ ਡਰੋਲੀ ਕਲਾਂ, ਸੁੱਖੀ ਦਾਉਦਪੁਰੀਆ, ਗੁਰਵਿੰਦਰ ਸਿੰਘ, ਬੋਬੀ, ਕਰਨ ਪੰਚ, ਜਸਕਰਨ, ਛੋਟੂ, ਮੈਸੀ, ਪਿੰਦਰ ਫੋਜ਼ੀ ਅਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਪ੍ਰੈਸ ਨੂੰ ਇਹ ਜਾਣਕਾਰੀ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਵਲੋਂ ਦਿੱਤੀ ਗਈ।


Saturday, 11 March 2023

प्राइम डेंटल डायगनोसिटक एमेजिंग सेंटर द्बारा सीबीसीटी पर चर्चा की गई



किसी भी बीमारी का इलाज तभी पूरी तरह संभव हो सकता है जब उसका निदान सही और हर संभव तरीके से हो :  डॉ. शेखर कपूर

जालंधर 12 मार्च (अमरजीत सिंह)- किसी भी बीमारी का इलाज तभी पूरी तरह संभव हो सकता है जब उसका निदान सही और हर संभव तरीके से हो। प्राइम डेंटल डायग्नोसिटक एमेजिंग सेंटर जो 8 साल पुराना है और जालंधर में दंत रोगों के इलाज के लिए सबसे अच्छा निदान रिपोर्टिंग दंत चिकित्सक प्रदान करने के लिए जाना जाता है, डाइन एंड डिस्कस कार्यक्रम का आयोजन किया जिसमें क्रिश्चियन मेडिकल एंड डेंटल कॉलेज लुधियाना (सीएमसी) के डेंटल विभाग के प्रमुख डॉ शेखर कपूर ने सीबीसीटी के बारे में दंत चिकित्सकों के साथ विस्तृत चर्चा की और उनके सवालों का जवाब दिया।अमेरिका की यूनिवर्सिटी ऑफ मियामी (यूनिवर्सिटी ऑफ मियामी) से आईं प्राइम डायग्नोस्टिक की सीईओ और मालिक डॉ. शैलजा कुमार ने कहा कि इस इवेंट में 35 डॉक्टरों ने हिस्सा लिया और उम्मीद जताई कि अब जालंधर में भी दांतों का विश्व प्रसिद्ध इलाज और हम प्राइम डेंटल हैं (प्राइम डेंटल) दंत चिकित्सकों को नवीनतम दंत निदान रिपोर्ट प्रदान करने का हर संभव प्रयास करेगा। इस कार्यक्रम में विश्व प्रसिद्ध कॉमेडियन शुगली जुगली जी और सरिया के चहेते रेडियो जॉकी हिमाशु ने भी डॉक्टर्स का भरपूर मनोरंजन किया।

Thursday, 9 March 2023

ਹਿਊਮਨ ਕੰਪਿਉਟਰ ਐਜ਼ੂਕੇਸ਼ਨ ਮਿਸ਼ਨ ਵਲੋਂ ਸਲਾਨਾ ਸਮਾਗਮ 11 ਮਾਰਚ ਨੂੰ



ਆਦਮਪੁਰ/ਜਲੰਧਰ 10 ਮਾਰਚ (ਜਲਪ੍ਰੀਤ ਸਿੰਘ)-
ਹਿਊਮਨ ਕੰਪਿਉਟਰ ਐਜ਼ੂਕੇਸ਼ਨ ਮਿਸ਼ਨ ਪਿੰਡ ਜੰਡੂ ਸਿੰਘਾ ਵਲੋਂ ਸਲਾਨਾ ਸਮਾਗਮ ਐਜ਼ੂਕੇਸ਼ਨ ਮਿਸ਼ਨ ਦੇ ਮੁੱਖੀ ਸੁਖਦੇਵ ਸਿੰਘ ਸੰਘਾ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਮੈਂਬਰਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ (ਨੇੜੇ ਗੁ. ਦੁੱਖ ਭੰਜਨ ਸਾਹਿਬ ਜੰਡੂ ਸਿੰਘਾ) ਵਿਖੇ 11 ਮਾਰਚ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਐਜ਼ੂਕੇਸ਼ਨ ਮਿਸ਼ਨ ਦੇ ਮੁੱਖੀ ਸੁਖਦੇਵ ਸਿੰਘ ਸੰਘਾ ਨੇ ਦਸਿਆ ਕਿ 10 ਵਜੇ ਵਿਦਿਆਰਥੀਆਂ ਦਾ ਸਵਾਗਤ, ਦੁਪਿਹਰ 1 ਵਜੇ ਮਹਿਮਾਨਾਂ ਦਾ ਸਵਾਗਤ ਅਤੇ 2 ਵਜੇ ਸਨਮਾਨ ਸਮਾਰੋਗ ਹੋਵੇਗਾ। ਜਿਸ ਵਿੱਚ ਪੁੱਜੇ ਮਹਿਮਾਨਾਂ ਅਤੇ ਹੋਨਹਾਰ ਵਿਦਿਆਰਥੀਆਂ ਨੂੰ ਉਚੇਚੇ ਤੋਰ ਤੇ ਸਨਮਾਨ ਕੀਤਾ ਜਾਵੇਗਾ ਅਤੇ ਐਜ਼ੂਕੇਸ਼ਨ ਮਿਸ਼ਨ ਦੀਆਂ ਪ੍ਰਾਪਤੀਆਂ ਸਬੰਧੀ ਵੱਖ-ਵੱਖ ਬੁਲਾਰਿਆਂ ਵਲੋਂ ਚਾਨਣਾਂ ਪਾਇਆ ਜਾਵੇਗਾ।

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ 210 ਯੂਨਿਟ ਬਲੱਡ ਇਕੱਤਰ



ਰੂਪ ਨਗਰ/ਜਲੰਧਰ (ਸੂਰਮਾ ਪੰਜਾਬ ਬਿੳਰੋ)-
ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੋਲੇ ਮਹੱਲੇ ਦੇ ਸਬੰਧ ਵਿੱਚ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਸਮੂਹ ਮੈਂਬਰਾਂ ਵੱਲੋਂ ਪਿੰਡ ਕਾਹਨਪੁਰ ਖੂਹੀ ਅੱਡਾ ਵਿੱਖੇ ਚਿੱਟੀ ਪਿੰਡ ਵਾਲਿਆਂ ਦੇ ਲੰਗਰਾਂ ਵਿੱਚ ਲਗਵਾਏ ਗਏ ਦੋ ਰੋਜ਼ਾ ਦਿਨ ਰਾਤ ਚੱਲੇ ਵਿਸ਼ਾਲ ਖੂਨਦਾਨ ਕੈਂਪ ਵਿੱਚ 210 ਵਿਆਕਤੀਆਂ ਨੇ ਸਵੈਂ ਇੱਛਾ ਅਨੁਸਾਰ ਆਪਣਾ ਬਲੱਡ ਦਾਨ ਕਰਕੇ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਭਾਈ ਸੁਖਜੀਤ ਡਰੋਲੀ ਕਲਾਂ ਅਤੇ ਸੇਵਾ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਪ੍ਰੈਸ ਕਲੱਬ ਨਾਲ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਲੱਡ ਕੈਂਪ ਵਿੱਚ ਉਚੇਚੇ ਤੋਰ ਤੇ ਆਮ ਆਦਮੀ ਪਾਰਟੀ ਮੋਜੂਦਾ ਸਰਕਾਰ ਦੀ ਸਮੁੱਚੀ ਟੀਮ, ਗੁੱਜਰ ਆਰਮੀ ਦੀ ਸਮੁੱਚੀ ਟੀਮ, ਸਾਂਝੀ ਸੱਥ ਜੀਆਂ ਦੀ ਸਮੁੱਚੀ ਟੀਮ, ਪੰਜਾਬ ਦੀ ਸ਼ਾਨ ਪੰਜਾਬੀ ਲੋਕ ਗਾਇਕ ਪੰਮਾ ਡੂਮੇਵਾਲ, ਬੱਲ ਸਾਊਪੁਰੀਆ ਜੀ ਜੰਗਲੀ ਜੀਵ ਜੰਤੂ ਅਤੇ ਵਾਤਾਵਰਨ ਪ੍ਰੇਮੀ ਸਰਦਾਰ ਹਰਪਾਲ ਸਿੰਘ ਪਾਲੀ, ਸ੍ਰੀ ਰਾਮ ਕੁਮਾਰ ਮੁਕਾਰੀ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਦਸ਼ਮੇਸ ਗੱਤਕਾ ਅਖਾੜਾ ਪਿੰਡ ਕੰਦੋਲਾ ਦੀ ਸਮੁੱਚੀ ਟੀਮ ਗ੍ਰਾਮ ਪੰਚਾਇਤ ਕਾਨਪੁਰ ਖੂਹੀ ਦੀ ਸਮੁੱਚੀ ਟੀਮ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੀ ਸਾਬੀ ਪਧਿਆਣਾ, ਮਨਜੀਤ ਕੌਰ ਮਹਿਤਾ, ਸੁੱਖੀ ਦਾਊਦਪੁਰੀਆ ਦੇ ਨਾਲ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਿਕ ਬੇਅੰਤ ਸਾਧ ਸੰਗਤਾਂ ਵੱਲੋਂ ਬਲੱਡ ਕੈਂਪ ਵਿੱਚ ਹਾਜ਼ਰੀ ਲਗਵਾਈ ਗਈ।

Wednesday, 8 March 2023

ਡ੍ਰੀਮ ਐਂਡ ਡੈਸਟੀਨੇਸ਼ਨ ਇੰਸੀਚਿਊਟ ਜਲੰਧਰ ਦੇ ਪੰਜ ਸਾਲ ਪੂਰੇ ਹੋਣ ਖੁਸ਼ੀ ਕੇਕ ਕੱਟ ਕੇ ਮਨਾਈ



ਮੈਨੇਜਿੰਗ ਡਾਇਰੈਕਟਰ ਮੈਡਮ ਰਜਨੀ ਬਾਲਾ ਨੇ ਸਮਾਗਮ ਦੇ ਮੁੱਖ ਮਹਿਮਾਨ ਸ. ਜਸਵਿੰਦਰ ਸਿੰਘ ਆਜ਼ਾਦ ਵਿਸ਼ੇਸ਼ ਮਹਿਮਾਨ ਗਾਇਕਾ ਰਿਹਾਨਾ ਭੱਟੀ, ਡਾਇਰੈਟਰ ਮਨੋਹਰ ਧਾਰੀਵਾਲ ਦਾ ਕੀਤਾ ਵਿਸ਼ੇਸ਼ ਸਨਮਾਨ

ਜਲੰਧਰ (ਸੂਰਮਾ ਪੰਜਾਬ ਬਿਉਰੋ)- ਡ੍ਰੀਮ ਐਂਡ ਡੈਸਟੀਨੇਸ਼ਨ ਇੰਸੀਚਿਊਟ ਜਲੰਧਰ ਵੱਲੋ ਵਿਦਿਆਰਥੀਆਂ ਲਈ ਖੋਲੇ ਕੋਚਿੰਗ ਸੈਂਟਰ ਦੀ ਸਥਾਪਨਾ ਦੇ ਪੰਜ ਸਾਲ ਪੂਰੇ ਹੋਣ ਤੇ ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਰਜਨੀ ਬਾਲਾ ਵੱਲੋਂ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸੈਂਟਰ ਦੀਆਂ ਪਿਛਲੇ ਪੰਜ ਸਾਲ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਨਿਊਜ਼ ਚੈਨਲ ਦੇ ਐੱਮ. ਡੀ ਸ. ਜਸਵਿੰਦਰ ਸਿੰਘ ਆਜ਼ਾਦ ਪੁੱਜੇ ਅਤੇ ਉਨ੍ਹਾਂ ਬਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੰਦਗੀ ਵਿੱਚ ਆਪਣੀ ਤਹਿ ਕੀਤੀ ਮੰਜ਼ਿਲ ਤੇ ਪਹੁੱਚਣ ਲਈ ਬਚਿਆਂ ਨੂੰ ਸਖਤ ਮੇਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਲਈ ਪੇ੍ਰਰਿਆ। ਉਨ੍ਹਾਂ ਕਿਹਾ ਵਿਦਿਆ ਇਨਸਾਨ ਦਾ ਭਵਿੱਖ ਉੱਜਵਲ ਕਰਦੀ ਹੈ ਜੋ ਸਾਨੂੰ ਆਪਣੇ ਸਤਿਕਾਰਯੋਗ ਅਧਿਆਪਕਾਂ ਪਾਸੋਂ ਚੰਗੀ ਲਗਨ ਨਾਲ ਗਹਿ੍ਰਣ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਮੈਡਮ ਰਜਨੀ ਬਾਲਾ ਨੇ ਸ. ਜਸਵਿੰਦਰ ਸਿੰਘ ਆਜ਼ਾਦ, ਗਾਇਕਾ ਰਿਹਾਨਾ ਭੱਟੀ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਦਾ ਜਿਥੇ ਵਿਸ਼ੇਸ਼ ਸਨਮਾਨ ਕੀਤਾ ਉਥੇ ਸਮਾਗਮ ਵਿੱਚ ਪੁੱਜਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ।