Monday, 26 April 2021

ਨਿਊਜ਼ੀਲੈਂਡ ’ਚ ਬਿਨਾਂ ਹੈਲਮਟ ਸਾਈਕਲ ਚਲਾਉਣ ਵੇਲੇ ਹੁਣ ਸਿੱਖਾਂ ਨੂੰ ਅਗਾਊਂ ਆਗਿਆ ਨਹੀਂ ਲੈਣੀ ਪਵੇਗੀ

 ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖਬਰ

‘ਸਿੱਖ ਅਵੇਅਰ’ ਸੰਸਥਾ ਦੇ ਯਤਨਾਂ ਸਦਕਾ ਕਾਨੂੰਨ ਵਿਚ ਹੋਈ ਤਬਦੀਲੀ

ਹਰਜਿੰਦਰ ਸਿੰਘ ਬਸਿਆਲਾ- ਆਕਲੈਂਡ- ਕਹਿੰਦੇ ਨੇ ਕਿਸੇ ਕੰਮ ਲਈ ਲਗਾਤਾਰ ਯਤਨ ਕਰਦੇ ਰਹਿਣਾ ਕੋਈ ਤਾਕਤ ਜਾਂ ਬੁੱਧੀ ਨਹੀਂ, ਸਗੋਂ ਇਹ ਸਾਡੀ ਸਮਰੱਥਾ ਨੂੰ ਖੋਲ੍ਹਣ ਦੀ ਕੂੰਜੀ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਸਿੱਖ ਸੰਸਥਾ ‘ਸਿੱਖ ਅਵੇਅਰ’ ਸਿੱਖ ਭਾਈਚਾਰੇ ਦੀਆਂ ਤਕਨੀਕੀ ਮੁਸ਼ਕਿਲਾਂ ਨੂੰ ਕਾਨੂੰਨੀ ਸੰਦਰਭ ਦੇ ਵਿਚ ਵੇਖ ਉਸਦੇ ਸਾਰਥਿਕ ਹੱਲ ਲੱਭਣ ਲਈ ਯਤਨਸ਼ੀਲ ਰਹਿੰਦੀ ਹੈ। ਹੁਣ ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਹੁਣ ਨਿਊਜ਼ੀਲੈਂਡ ਦੇ ਵਿਚ 1 ਮਈ 2021 ਤੋਂ ਬਿਨਾਂ ਹੈਲਮਟ ਸਾਈਕਲ ਚਲਾਉਣ ਲਈ ਟਰਾਂਸਪੋਰਟ ਵਿਭਾਗ ਤੋਂ ਅਗਾਊਂ ਆਗਿਆ (ਚਿੱਠੀ) ਨਹੀਂ ਲੈਣੀ ਪਿਆ ਕਰੇਗੀ। ਇਸ ਤੋਂ ਪਹਿਲਾਂ ਇਹ ਸਹੂਲਤ ਮੋਟਰਸਾਈਕਲ ਚਲਾਉਣ ਵੇਲੇ ਹੀ ਸੀ। ਸਾਈਕਲ ਵਾਲੀ ਚਿੱਠੀ ਵੀ ਆਪਣੇ ਕੋਲ ਵੀ ਰੱਖਣੀ ਹੁੰਦੀ ਸੀ। ‘ਸਿੱਖ ਅਵੇਅਰ’ ਨੇ ਲੇਬਰ ਪਾਰਟੀ ਦੀ ਸਰਗਰਮ ਮੈਂਬਰ ਬਲਜੀਤ ਕੌਰ ਦੀ ਸਹਾਇਤਾ ਦੇ ਨਾਲ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਸੀ। ਬੀਤੇ ਦਿਨੀਂ ਕਾਨੂੰਨੀ ਤਬਦੀਲੀ ਹੋਣ ਤੋਂ ਬਾਅਦ ਅੱਜ ਇਸ ਸਬੰਧੀ ਟਰਾਂਸਪੋਰਟ ਮੰਤਰੀ ਸ੍ਰੀ ਮਾਈਕਲ ਵੁੱਡ ਦੇ ਨਾਲ ਸਿੱਖ ਅਵੇਅਰ ਤੋਂ ਸ. ਹਰਪ੍ਰੀਤ ਸਿੰਘ, ਸ. ਗੁਰਦੀਪ ਸਿੰਘ ਅਤੇ ਸ. ਸਨਮੀਤ ਸਿੰਘ ਹੋਰਾਂ ਨੇ ਧੰਨਵਾਦੀ ਮੁਲਾਕਾਤ ਕੀਤੀ।  ‘ਸਿੱਖ ਅਵੇਅਰ’ 2018 ਤੋਂ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਸੀ ਕਿ ਮੋਟਰ ਸਾਈਕਲ ਵਾਲੇ ਨਿਯਮ ਸਾਈਕਲ ਚਲਾਉਣ ਉਤੇ ਵੀ ਲਾਗੂ ਕੀਤੇ ਜਾਣ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਮੰਤਰੀ ਵੀ ਬਦਲਦੇ ਗਏ, ਮਾਮਲਾ ਲੰਬਾ ਹੁੰਦਾ ਚਲਾ ਗਿਆ ਅਤੇ ਫਿਰ ਜਨਤਕ ਪੱਖ ਵੀ ਜਾਣਿਆ ਗਿਆ। ਸਾਰਾ ਕੁਝ ਲੰਬੀ ਮਿਹਨਤ ਮੁਸ਼ੱਕਤ ਹੋਣ ਬਾਅਦ ਹੁਣ ਹੁਣ ਸਿੱਖ ਅਵੇਅਰ ਵੱਲੋਂ ਟਰਾਂਸਪੋਰਟ ਮੰਤਰੀ ਸ੍ਰੀ ਮਾੀਕਲ ਵੁੱਡ ਦਾ ਧੰਨਵਾਦ ਕੀਤਾ ਗਿਆ ਹੈ।ਵਰਨਣਯੋਗ ਹੈ ਕਿ 1 ਜਨਵਰੀ 1994 ਤੋਂ ਇਥੇ ਸਾਈਕਲ ਚਲਾਉਣ ਲਈ ਹੈਲਮਟ ਪਹਿਨਣਾ ਜਰੂਰੀ ਕੀਤਾ ਗਿਆ ਸੀ। ਹੈਲਮਟ ਨਾ ਪਹਿਨਣ ’ਤੇ 55 ਡਾਲਰ ਜ਼ੁਰਮਾਨਾ ਜਾਂ ਫਿਰ ਅਦਾਲਤੀ ਚੱਕਰਾਂ ਵਿਚ 500 ਡਾਲਰ ਤੱਕ ਜ਼ੁਰਮਾਨਾ ਹੋ ਜਾਂਦਾ ਹੈ। ਸਾਈਕਲ ਦੇ ਪਿੱਛੇ ਬੈਠਣ ਵਾਲੇ ਵਾਸਤੇ ਵੀ ਹੈਲਮਟ ਜਰੂਰੀ ਹੁੰਦਾ ਹੈ। ਸਾਈਕਲ ਚਲਾਉਂਦੇ ਸਮੇਂ ਹੱਥ ਦੇ ਇਸ਼ਾਰੇ 3 ਸੈਕਿੰਡ ਰੂਲ ਦੇ ਨਾਲ ਵਰਤੇ ਜਾ ਸਕਦੇ ਹਨ।

ਸਾਂਪਲਾ ਤੇ ਬਾਲੀ ਨੇ ਡੇਰਾ ਸੰਤਪੁਰਾ ਜੱਬੜ ਸਾਹਿਬ ਮਾਣਕੋ ਦੇ ਮੁਖੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦਾ ਚੋਲਾ ਛੱਡਣ ਤੇ ਕੀਤਾ ਅਫਸੋਸ ਦਾ ਪ੍ਰਗਟਾਵਾ

ਜਲੰਧਰ (ਅਮਰਜੀਤ ਸਿੰਘ)- ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਦੇ ਪਿੰਡ ਮਾਣਕੋ ਸਥਿਤ ਡੇਰਾ ਸੰਤਪੁਰਾ ਜੱਬੜ ਸਾਹਿਬ ਦੇ ਮੁਖੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਬੀਤੇ ਦਿਨੀਂ ਚੋਲਾ ਛੱਡ ਗਏ ਸਨ।

ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਸ੍ਰੀ ਵਿਜੈ ਸਾਂਪਲਾ ਅਤੇ ਉਨ੍ਹਾਂ ਨਾਲ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ (ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ) ਭਾਰਤ ਸਰਕਾਰ ਉਨ੍ਹਾਂ ਦਾ ਅਫਸੋਸ ਕਰਨ ਲਈ ਡੇਰੇ ਪੁੱਜੇ। ਜਿੱਥੇ ਉਨ੍ਹਾਂ ਨੇ ਪ੍ਰਮੁੱਖ ਪ੍ਰਬੰਧਕਾਂ ਅਤੇ ਮੁੱਖ ਸੇਵਾਦਾਰਾਂ ਨਾਲ ਮੁਲਾਕਾਤ ਕਰ ਕੇ ਬਾਬਾ ਜੀ ਵਲੋਂ ਚੋਲਾ ਛੱਡਣ ਪ੍ਰਤੀ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਸ੍ਰੀ ਵਿਜੈ ਸਾਂਪਲਾ ਨੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੁਆਰਾ ਕੀਤੇ ਸਮਾਜ  ਅਤੇ ਦੇਸ਼ ਪੱਖੀ ਵਿਕਾਸ ਕਾਰਜਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਨੇ ਜੋ ਇਲਾਕੇ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਦੇਣ ਦਿਤੀ ਹੈ ਇਸ ਦਾ ਕੋਈ ਦੇਣ ਨਹੀਂ ਦੇ ਸਕਦਾ। ਸਾਂਪਲਾ ਨੇ ਇਹ ਵੀ ਕਿਹਾ ਕਿ ਸੰਤ ਬਾਬਾ ਦਿਲਾਵਰ ਸਿੰਘ ਜੀ ਦੇ ਵਿਛੋੜੇ ਦਾ ਨਾ ਸਿਰਫ ਇਲਾਕੇ ਨੂੰ ਘਾਟਾ ਪਿਆ ਹੈ ਬਲਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਅਮਿਤ ਸਾਂਪਲਾ, ਜੋਗੀ ਤੱਲ੍ਹਣ, ਅਕਾਸ਼ਦੀਪ ਪੰਚ, ਰਾਹੁਲ ਚਾਹਲ ਪ੍ਰਧਾਨ ਜਲੰਧਰ ਦਿਹਾਤੀ ਭੀਮ ਆਰਮੀ, ਪੰਮਾਂ ਚਾਹਲ,  ਬਲਵੀਰ ਲਾਲ ਬੀਰੂ ਆਦਿ ਵੀ ਹਾਜ਼ਰ ਸਨ।

ਨਹੀ ਰਹੇ ਕਹਾਣੀ-ਜਗਤ ਦੇ ਬਾਬਾ ਬੋਹੜ, ਸਾਡੇ ਪ੍ਰੇਮ ਗੋਰਖੀ ਜੀ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 26 ਅਪ੍ਰੈਲ, 2021 : ਅਜੀਤ ਤੇ ਪੰਜਾਬੀ ਟ੍ਰਿਬਿਊਨ ਵਿਚ ਕੰਮ ਕਰ ਚੁੱਕੇ, ਸੰਸਾਰ ਪ੍ਰਸਿੱਧੀ ਪ੍ਰਾਪਤ ਕਹਾਣੀਕਾਰ, ਅਨੇਕਾਂ ਸੰਸਥਾਵਾਂ ਦੇ ਅਹੁੱਦੇਦਾਰ, ਹਰੇਕ ਨੂੰ ਆਪਣਾ ਜਾਪਣ ਵਾਲੇ ਨੇਕ ਦਿਲ ਇਨਸਾਨ ਸ. ਪ੍ਰੇਮ ਗੋਰਖੀ ਜੀ (74) 25 ਅਪ੍ਰੈਲ ਦੁਪਹਿਰ 1 ਵਜੇ ਸੈਕਟਰ-32 ਦੇ ਹਸਪਤਾਲ ਵਿਚ 15 ਮਿੰਟ ਦਾਖਲ ਰਹਿਣ ਪਿੱਛੋਂ ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ।  ਗੋਰਖੀ ਜੀ ਆਪਣੇ ਪਿੱਛੇ ਧਰਮ-ਪਤਨੀ ਬੀਬੀ ਗੁਰਦੀਪ ਕੌਰ, ਬੇਟਾ ਗਗਨਪ੍ਰੀਤ, ਨੂੰਹ ਰਾਣੀ ਸ਼ੈਲੀ ਤੋਂ ਇਲਾਵਾ ਤਿੰਨ ਲਾਡਲੀਆਂ ਧੀਆਂ ਨਵਰੂਪ ਕੌਰ ਰੂਪ (6280955532), ਨਿਰਪਾਲ ਕੌਰ ਅਤੇ ਸੋਨਿਕਾ ਸਿੰਘ ਨੂੰ ਰੋਂਦੇ-ਕੁਰਲਾਂਉਂਦੇ ਛੱਡ ਗਏ ਸਨ। ਜ਼ਿਕਰ ਯੋਗ ਹੈ ਕਿ ਗੋਰਖੀ ਜੀ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਸਰਪ੍ਰਸਤ ਹੋਣ ਕਰਕੇ ਸੰਸਥਾ ਨਾਲ ਉਨ੍ਹਾਂ ਦੀ 1985 ਤੋਂ ਸਾਂਝ ਚਲੀ ਆ ਰਹੀ ਸੀ।  ਉਨ੍ਹਾਂ ਦੀ ਰਹਿਨੁਮਾਈ ਹੇਠ ਸੰਸਥਾ ਨੇ ਜਿੱਥੇ ਹਜ਼ਾਰਾਂ ਕਲਮਾਂ, ਸੁਰਾਂ ਅਤੇ ਅਵਾਜ਼ਾਂ ਨੂੰ ਸਟੇਜੀ ਮੌਕੇ ਪ੍ਰਦਾਨ ਕੀਤੇ, ਉਥੇ ਕ੍ਰਮਵਾਰ 175 ਅਤੇ 906 ਕਲਾ-ਪ੍ਰੇਮੀਆਂ ਦੀਆਂ ਦੋ ਟੈਲੀਫੂਨ ਡਾਇਰੈਕਟਰੀਆਂ ਅਤੇ ਅੱਠ ਸਾਂਝੇ ਕਾਵਿ-ਸੰਗ੍ਰਹਿ ਵੀ ਸਾਹਿਤ ਦੀ ਝੋਲੀ ਪਾਏ।  


ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਸ੍ਰ. ਲਾਲ ਸਿੰਘ ਲਾਲੀ ਜੀ ਦੀ ਪ੍ਰਧਾਨਗੀ ਹੇਠ ਸੰਸਥਾ ਦੀ ਓਨ-ਲਾਈਨ ਸ਼ੋਕ ਇਕੱਤਰਤਾ ਹੋਈ। ਜਿਸ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਦਿਆਂ ਵਿਛੜੀ ਰੂਹ ਨੂੰ ਸੇਜਲ ਅੱਖਾਂ ਨਾਲ਼ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਨੂੰ ਆਪਣੇ ਚਰਨਾਂ ’ਚ ਥਾਂ ਦੇਣ ਅਤੇ ਪਿੱਛੇ ਉਨ੍ਹਾਂ ਦੇ ਦੁਖੀ ਸਮੁੱਚੇ ਪਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖ਼ਸ਼ਣ ਲਈ ਅਕਾਲ-ਪੁਰਖ ਅੱਗੇ ਦੁਆਵਾਂ ਕੀਤੀਆਂ ਗਈਆਂ।

  ਇਸ ਸ਼ੋਕ-ਇਕੱਤਰਤਾ ਵਿਚ ਗੁਲਜ਼ਾਰ ਸਿੰਘ ਗੁਰੂ (ਸਾਬਕਾ ਮੰਤਰੀ ਪੰਜਾਬ), ਊਸ਼ਾ ਆਰ ਸ਼ਰਮਾ (ਆਈ. ਏ. ਐਸ. ਸੇਵਾ-ਮੁਕਤ),  ਲਛਮਣ ਸਿੰਘ ਮੇਹੋ, ਲਾਲ ਸਿੰਘ ਲਾਲੀ, ਬਲਵੰਤ ਸੱਲ੍ਹਣ, ਪ੍ਰੀਤਮ ਲੁਧਿਆਣਵੀ, ਪਿਆਰਾ ਸਿੰਘ ਰਾਹੀ, ਸ਼ਮਸ਼ੇਰ ਸਿੰਘ ਪਾਲ, ਕਰਿਸ਼ਨ ਰਾਹੀ, ਪ੍ਰਿੰ. ਬਲਬੀਰ ਛਿੱਬੜ, ਜਸਪਾਲ ਕੰਵਲ, ਨਸੀਬ ਸਿੰਘ ਸੇਵਕ, 

ਥੰਮਣ ਸਿੰਘ ਸੈਣੀ, ਅਮਰ ਵਿਰਦੀ, ਕੁਲਵਿੰਦਰ ਕੌਰ ਮਹਿਕ, ਸੁਖਦੇਵ ਕੌਰ ਚਮਕ, ਵਰਿੰਦਰ ਕੌਰ ਰੰਧਾਵਾ, ਅਮਰਜੀਤ ਸਿੰਘ ਭਾਟੀਆ (ਦਲੇਰ ਖਾਲਸਾ), ਗੁਰਵਿੰਦਰ ਗੁਰੀ, ਮਹਿੰਗਾ ਸਿੰਘ ਕਲਸੀ, ਪ੍ਰੀਤਮ ਸਿੰਘ ਰਾਠੀ, ਸਿਕੰਦਰ ਰਾਮਪੁਰੀ, ਤੇ ਕਰਿਸ਼ਨ ਭੱਟੀ ਆਦਿ ਬੁਲਾਰਿਆਂ ਨੇ ਮ੍ਰਿਤਕ ਰੂਹ ਦੀਆਂ ਸਾਹਿਤ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਅਤੇ ਉਨ੍ਹਾਂ ਨਾਲ ਆਪੋ-ਆਪਣੀਆਂ ਨਿੱਜੀ ਸਾਂਝਾਂ ਦੀ ਗੱਲ ਕੀਤੀ। ਇਨ੍ਹਾਂ ਤੋਂ ਇਲਾਵਾ ਮੇਜਰ ਸਿੰਘ ਇਸੜੂ, ਸ਼ਿਵ ਸਿੰਘ ਬੱਲੀ, ਮੰਗਲ ਸਿੰਘ ਧਿਆਨਪੁਰ, ਮਨਦੀਪ ਕੌਰ ਪ੍ਰੀਤ ਮੁਕੇਰੀਆਂ, ਗਾਇਕਾ ਪਰਮਜੀਤ ਕੌਰ ਧੰਜਲ, ਸੰਦੀਪ ਕੌਰ ਧੰਜਲ, ਜਰਨੈਲ ਹਸਨਪੁਰੀ, ਹਰਬੰਸ ਲਹਿੰਬਰ, ਅਮਰੀਕ ਚੰਡੀਗੜ੍ਹੀਆ, ਸੁਖਵਿੰਦਰ ਨੂਰਪੁਰੀ, ਬਹਾਦਰ ਸਿੰਘ ਗੋਸਲ, ਅਹੀਰ ਹੁਸ਼ਿਆਰਪੁਰੀ, ਫਤਹਿ ਸਿੰਘ ਬਾਗੜੀ, ਸੁਖਚਰਨ ਸਾਹੋਕੇ, ਕਸ਼ਮੀਰ ਘੇਸਲ, ਆਰ. ਕੇ. ਸਾਹੋਵਾਲੀਆ, ਪੰਨਾ ਲਾਲ ਮੁਸਤਫਾਬਾਦੀ, ਸੁਦਾਗਰ ਮੁੰਡੀ ਖੈੜ, ਵਰਿਆਮ ਬਟਾਲਵੀ, ਪਲਵਿੰਦਰਜੀਤ ਪਾਲੀ, ਸੰਨੀ ਊਨੇ ਵਾਲਾ, ਸੱਤਪਾਲ ਲਖੋਤਰਾ, ਨਵਪ੍ਰੀਤ ਕੌਰ ਸੰਧੂ, ਬਾਵਾ ਬੱਲੀ, ਰਾਜੂ ਨਾਹਰ, ਬਲਵੰਤ ਸਿੰਘ ਮੁਸਾਫ਼ਿਰ, ਲਛਮਣ ਦਾਸ ਜਖੇਪਲੀਆ, ਸੁੱਖੀ ਫਾਂਟਵਾਂ, ਛੀਨਾ ਬੇਗਮ ਸੋਹਣੀ, ਤ੍ਰਿਪਤਾ ਬਰਮੌਤਾ, ਮੀਨੂੰ ਸੁਖਮਨ, ਭਿੰਦਰ ਭਾਗੋ ਮਾਜਰੀਆ, ਜਗਜੀਤ ਮੁਕਤਸਰੀ, ਜਸਪ੍ਰੀਤ ਕੌਰ ਮੁਕਤਸਰੀ, ਅਮਨਦੀਪ ਕੌਰ ਜਲੰਧਰੀ, ਅਸ਼ੋਕ ਟਾਂਡੀ, ਬਲਵਿੰਦਰ ਕੌਰ ਲਗਾਣਾ, ਸਿਮਰਨਜੀਤ ਜੁਤਲਾ ਤੇ ਗੁਰੀ ਹੰਟ ਆਦਿ ਪੰਜਾਬ ਦੇ ਅੱਡ-ਅੱਡ ਥਾਵਾਂ ਤੋਂ ਕਲਮਾਂ ਤੇ ਅਵਾਜ਼ਾਂ ਸ਼ਾਮਲ ਹੋਈਆਂ : ਜਦਕਿ ਰਵੀ ਮਾਨ, ਨਸੀਬ ਸਿੰਘ ਨਸੀਬ, ਜਸਵੰਤ ਵਾਗਲਾ ਤੇ ਸੁਰਿੰਦਰ ਜੱਕੋਪੁਰੀ ਆਦਿ ਸਾਹਿਤਕਾਰ ਸਾਥੀਆਂ ਨੇ ਵਿਦੇਸ਼ਾਂ ਤੋਂ ਭਾਗ ਲਿਆ। ਸਭਨਾਂ ਵਲੋਂ ਦੁਖੀ-ਪਰਿਵਾਰ ਲਈ ਸ਼ੋਕ-ਸੁਨੇਹੇ ਭੇਜੇ ਗਏ।  ਗੋਰਖੀ ਜੀ ਦੇ ਤੁਰ ਜਾਣ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰੇ ਜਾਣ ਵਾਲਾ ਘਾਟਾ ਪੈ ਗਿਆ ਹੈ, ਉਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਨੂੰ ਵੀ ਇਕ ਰਹਿਨੁਮਾ ਦੇ ਤੁਰ ਜਾਣ ਨਾਲ ਬਹੁਤ ਧੱਕਾ ਲੱਗਾ ਹੈ।    

   


ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਐਨ. ਜ਼ੈਕ ਡੇਅ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ-ਪੰਜਾਬੀ ਬੱਚਿਆਂ ਤੜਕੇ ਉਠ ਲਿਆ ਭਾਗ

-ਹਰਜਿੰਦਰ ਸਿੰਘ ਬਸਿਆਲਾ- ਆਕਲੈਂਡ:-ਸਰਹੱਦਾਂ ਦੀ ਰਾਖੀ ਕਰਨ ਵਾਲਿਆ ਨੂੰ ਹਮੇਸ਼ਾਂ ਅਸੀ ਸਲਾਮ ਕਰਦੇ ਹਾਂ। ਅੱਜ ਸਾਰੇ ਦੇਸ਼ ਵਿੱਚ ਅੇਨ ਜ਼ੈਕ ਡੇਅ ਮੌਕੇ ਵੱਖ ਵੱਖ ਥਾਵਾਂ ਉਪਰ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਵਿਚ ਜਾਨਾਂ ਕੁਰਬਾਨ ਕੀਤੀਆਂ। ਅੱਜ ਸਵੇਰੇ ਹੋਈ ਸਰਵਿਸ ਅਤੇ ਪ੍ਰੇਡ ਦੇ ਵਿਚ ਸਾਡੇ ਪੰਜਾਬੀਆਂ ਦਾ ਯੋਗਦਾਨ ਵੀ ਅਹਿਮ ਰਿਹਾ। ਅਸੀਂ ਜਿਥੇ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਦੱਸਦੇ ਹਾਂ ਉਥੇ ਨਾਲ ਦੀ ਨਾਲ ਜਿਸ ਸਰਜ਼ਮੀ ’ਤੇ ਰਹਿੰਦੇ ਹਾਂ ਉਥੇ ਦੀਆਂ ਖੁਸ਼ੀਆਂ ਤੇ ਗਮੀਆ ਵਿਚ ਸ਼ਰੀਕ ਹੋਣਾਂ ਵੀ ਸਿਖਾਉਣਾ ਸਾਡਾ ਇਖਲਾਕੀ ਹੱਕ ਬਣਦਾ ਹੈ। ਜਿਵੇਂ ਸਾਡੇ ਬੱਚੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੇਦੇ ਹਨ । ਅੱਜ ਸਾਡੇ ਪੰਜਾਬੀ ਬੱਚੇ ਹਰਸ਼ ਕੁਮਾਰ ਤੇ ਸੰਦੀਪ ਸਿੰਘ ਨੇ ਪਾਪਾਕੁਰਾ ਅਤੇ ਪੁਕੀਕੋਹੀ ਦੀ ਪਰੇਡ ਵਿੱਚ ਸਵੇਰੇ ਪੰਜ ਵਜੇ ਸ਼ਾਮਲ ਹੋਏ। ਇਨ੍ਹਾਂ ਬੱਚਿਆਂ ਨੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਇਹ ਦੋਵੇ ਬੱਚੇ ਪਾਪਾਕੋਰਾ ਕੈਡਿਟ ਫੋਰਸ ਦੇ ਵਿਦਿਆਰਥੀ ਹਨ। ਐਨ. ਜ਼ੈਕ ਮੌਕੇ ਪਾਪਾਟੋਏਟੋਏ ਵਿਖੇ ਵੀ ਪ੍ਰੇਡ ਹੋਈ ਜਿਸ ਦੇ ਵਿਚ ਸ. ਕਰਨੈਲ ਸਿੰਘ ਸਮਾਜ ਸੇਵੀ, ਮੈਡਮ ਕੁਲਵੰਤ ਕੌਰ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਹੋਰਾਂ ਨੇ ਸ਼ਹੀਦਾਂ ਦੀ ਸਮਾਰਕ ਉਤੇ ਗੁਲਦਸਤੇ ਫੁੱਲ ਭੇਟ ਕੀਤੇ।

ਹਮਿਲਟਨ ਸ਼ਹਿਰ ਵਿਖੇ ਵੀ ਐਨ. ਜ਼ੈਕ. ਡੇਅ ਮੌਕੇ ਹੋਈ ਪ੍ਰੇਡ ਦੇ ਵਿਚ ਸਕੂਲੀ ਬੱਚਿਆਂ ਨੇ ਭਾਗ ਲਿਆ। ਪੰਜਾਬੀ ਭਾਈਚਾਰੇ ਨੂੰ ਮਾਣ ਹੋਏਗਾ ਪੁਕੀਟੀ ਸਕੂਲ ਦੀ ਅਗਵਾਈ ਇਕ ਸਿੱਖ ਬੱਚੇ ਅਰਮਨ ਸਿੰਘ ਰਾਣਾ ਪੁੱਤਰ ਸ. ਦਮਨਜੀਤ ਸਿੰਘ ਵੱਲੋਂ ਕੀਤੀ ਗਈ। ਇਹ ਸਿੱਖ ਬੱਚਾ ਆਪਣੀ ਕਲਾਸ ਦਾ ਲੀਡਰ ਹੈ ਅਤੇ ਸ਼ਾਇਦ ਇਸ ਸਕੂਲ ਦੇ ਵਿਚ ਪਹਿਲਾ ਹੈ।ਵਰਨਣਯੋਗ ਹੈ ਕਿ 25 ਅਪ੍ਰੈਲ ਨੂੰ ਐਨ. ਜੈਕ. ਡੇਅ ਮਨਾਇਆ ਜਾਂਦਾ ਹੈ।  ਇਹ ਦਿਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ (ਕ੍ਰਮਵਾਰ 8000 ਅਤੇ 3000) ਉਨ੍ਹਾਂ ਸੈਨਿਕਾਂ ਦੀ ਯਾਦ ਵਿਚ ਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਗਲੀਪੋਲੀ ਤੋਂ ਯੁੱਧ ਅਭਿਆਨ ਜਾਰੀ ਰੱਖਦਿਆਂ ਪਹਿਲੀ ਵਿਸ਼ਵ ਜੰਗ 1914-1918 ਦੇ ਵਿਚ ਭਾਗ ਲਿਆ ਅਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਐਨ. ਜੈਕ. ਡੇਅ ਦਾ ਸਿੱਖਾਂ ਦੇ ਨਾਲ ਵੀ ਗਹਿਰਾ ਸਬੰਧ ਹੈ। ਗਾਲੀਪੋਲੀ ਦੇ ਵਿਚ 14ਵੀਂ ਸਿੱਖ ਰਿਜਮੈਂਟ ਨੇ ਭਾਗ ਲਿਆ ਸੀ। 371 ਸਿੱਖ 4 ਜੂਨ 1915 ਨੂੰ ਪਹਿਲੀ ਵਿਸ਼ਵ ਜੰਗ ਵਿਚ ਮਾਰੇ ਗਏ ਸਨ।

ਪੰਜਾਬੀ ਪ੍ਰਮੋਟਰ, ਗੀਤਕਾਰ ਤੇ ਅਦਾਕਾਰ-: ਪ੍ਰਵਾਸੀ ਸਖਸ਼ੀਅਤ ਰਵੀ ਮਾਨ

  ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਜਦ ਕਿ ਹਰ ਖੇਤਰ ਵਿਚ ਪੈਸੇ ਅਤੇ ਸਸਤੀ ਸ਼ੋਹਰਤ ਬਦਲੇ ਹਰ ਕੋਈ ਦੂਜੇ ਨੂੰ ਠਿੱਬੀ ਮਾਰਕੇ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਹੈ, ਸਾਹਿਤ ਤੇ ਸੱਭਿਆਚਾਰਕ ਖੇਤਰ ਵਿਚ ਵਿਚਰਦਿਆਂ ਲੋਕ-ਦਿਲਾਂ ਉਤੇ ਰਾਜ ਕਰਨਾ, ਐਰੇ ਗੈਰੇ ਨੱਥੂ ਖੈਰੇ ਦੇ ਵਸ ਦੀ ਗੱਲ ਨਹੀਂ ਰਹਿ ਗਈ। ਪਰ ਜਿਸ ਸਖ਼ਸ਼ ਦਾ ਇਨ੍ਹਾਂ ਸਤਰਾਂ ਦੁਆਰਾ ਜ਼ਿਕਰ ਕਰਨ ਜਾ ਰਹੇ ਹਾਂ, ਉਸ ਦੀ ਕੀਤੀ ਤਪੱਸਿਆ ਨੂੰ ਸੁਹਣਾ ਭਰਵਾਂ ਬੂਰ ਪੈ ਰਿਹਾ ਹੈ।  ਮੇਰੀ ਮੁਰਾਦ ਹੈ ਗੀਤਕਾਰ, ਗਾਇਕ, ਅਦਾਕਾਰ ਅਤੇ ਪ੍ਰਮੋਟਰ ਰਵੀ ਮਾਨ ਤੋ, ਜਿਹੜਾ ਕਿ ਸੱਚੇ ਦਿਲੋਂ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਹੈ। ਸਖਤ ਤਪੱਸਿਆ ਨੇ ਉਸਨੂੰ ਮੰਜ਼ਲਾਂ ਸਰ ਕਰਨ ਦਾ ਬਲ ਸਿਖਾ ਦਿੱਤਾ ਹੈ।  ਮਿਹਨਤੀ, ਮਿਲਾਪੜੇ ਤੇ ਨੇਕ ਦਿਲ ਇਨਸਾਨ  ਇਸ ਰਵੀ ਦਾ ਜਨਮ ਮਾਤਾ ਸ੍ਰੀਮਤੀ ਕਮਲਾ ਦੇਵੀ ਦੀ ਪਾਕਿ ਕੁੱਖੋਂ ਪਿਤਾ ਸ੍ਰੀ ਮੋਹਨ ਲਾਲ ਜੀ ਦੇ ਗ੍ਰਹਿ ਵਿਖੇ ਜਲੰਧਰ ਸ਼ਹਿਰ ਵਿੱਚ ਹੋਇਆ।  ਇਕ ਮੁਲਾਕਾਤ ਦੌਰਾਨ ਰਵੀ ਨੇ ਦੱਸਿਆ ਕਿ ਸਕੂਲ ਟਾਇਮ ਤੋਂ ਹੀ ਉਸਨੂੰ ਗੀਤ ਲਿਖਣ, ਗਾਉਣ ਅਤੇ ਸਟੇਜੀ ਪ੍ਰੋਗਰਾਮਾਂ ਵਿੱਚ ਭਾਗ ਲੈਣ ਦਾ ਸ਼ੌਂਕ ਜਾਗ ਪਿਆ ਸੀ, ਜਿਹੜਾ ਕਿ ਕਾਲਜ ਤੱਕ ਹੋਰ ਵੀ ਸਰਗਰਮੀ ਫੜਦਾ ਗਿਆ।  ਉਸ ਨੇ ਕੰਪੀਟੀਸ਼ਨਾਂ ਵਿਚ ਕਈ ਅਵਾਰਡ ਵੀ ਜਿੱਤੇ।  ਗਾਇਕੀ ਦੇ ਨਾਲ-ਨਾਲ ਉਸ ਨੇ ਕਈ ਗਾਇਕਾਂ ਦੀਆ ਪੰਜਾਬੀ ਵੀਡੀਓ ਵੀ ਬਣਾਕੇ ਗਾਇਕਾਂ ਨੂੰ ਲੋਕਾ ਦੇ ਰੂ-ਬ-ਰੂ ਕੀਤਾ।


  ਰਵੀ ਮਾਨ ਦੇ ਗੀਤਕਾਰੀ ਖੇਤਰ ਵੱਲ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਦਿਲਰਾਜ ਖੈੜਾ, ਨੁਸਰਤ ਅਲੀ ਖਾਨ, ਲੱਕੀ ਕੱਦੋ, ਦਿਲਸਾਨ, ਪਵਨ ਪੰਜਾਬੀ, ਡਾ ਜੋਨ, ਦਿਲਵੀਰ ਸ਼ੌਂਕੀ, ਡਿੰਪਲ ਰਾਜਾ, ਅਸਲਮ ਅਲੀ, ਲਾਡੀ ਗਿੱਲ, ਜਮੀਲ ਅਖਤਰ, ਸੰਜੇ ਧਾਰੀਵਾਲ, ਦਿਲਬਾਗ ਸਿੰਘ, ਸੁਰਜੀਤ ਸੂਫੀ, ਸਨੀ ਗਿੱਲ ਤੇ ਲੱਕੀ ਸਿੰਧੂ ਆਦਿ ਵਰਗੇ ਅਨੇਕਾਂ ਗਾਇਕ-ਗਾਇਕਾਵਾਂ  ਉਸਦੇ ਲਿਖੇ ਹੋਏ ਗੀਤ ਗਾ ਚੁੱਕੇ ਹਨ। 

  ਪੰਜਾਬੀ ਫਿਲਮਾਂ ਦੇ ਹੀਰੋ ਵਰਿੰਦਰ ਜੀ ਨੂੰ ਆਪਣਾ ਗੁਰੂ ਮੰਨਣ ਵਾਲਾ ਰਵੀ ਮਾਨ, ‘ਆਖਰੀ ਸਲਾਮ’, ‘ਕਬਰਾਂ ’ਚ ਬੰਬ’, (ਕਮੇਡੀ ਟੈਲੀ ਫਿਲਮ), ‘ਕਾਸ਼ ਮੈਂ ਕੁੜੀ ਹੁੰਦਾ’ (ਟੈਲੀ ਫਿਲਮ) ਤੇ ‘ਧੀਆਂ’ (ਫੀਚਰ ਫਿਲਮ ਪੰਜਾਬੀ) ਆਦਿ ਵਿਚ ਆਪਣੀਆਂ ਭਰਵੀਆਂ ਹਾਜ਼ਰੀਆਂ ਲੁਆ ਚੁੱਕਾ ਹੈ। . . . ਇੱਥੇ ਹੀ ਬਸ ਨਹੀ, ਉਹ ਅਨੇਕਾਂ ਪੰਜਾਬੀ ਗਾਇਕਾਂ ਨੂੰ ਦੇਸਾਂ ਵਿਦੇਸ਼ਾਂ ਵਿੱਚ ਪ੍ਰਮੋਟ ਕਰਨ ਦਾ ਵੀ ਨਾਮਨਾ ਖੱਟ ਚੁੱਕਾ ਹੈ, ਜਿਨ੍ਹਾਂ ਵਿਚ, ਦਲਵਿੰਦਰ ਦਿਆਲਪੁਰੀ, ਡਿੰਪਲ ਰਾਜਾ (ਅਵਾਜ਼ ਪੰਜਾਬ ਦੀ), ਅਮਰਿੰਦਰ ਬੌਬੀ, ਅਸਲਮ ਅਲੀ (ਅਵਾਜ਼ ਪੰਜਾਬ ਦੀ), ਅਨਮੋਲ ਗਗਨ ਮਾਨ, ਜੀ. ਸ਼ਰਮੀਲਾ, ਸੋਹਣ ਸ਼ੰਕਰ, ਪਰਿੰਸ ਸੁਖਦੇਵ, ਰਾਣੀ ਰਣਦੀਪ, ਸੁਰਜੀਤ ਸੂਫੀ, ਹਰਜੋਤ ਢਿੱਲੋਂ, ਅੰਦਾਜ਼ ਖਾਨ, ਮਮਤਾ ਪ੍ਰੀਤ, ਮਨੋਹਰ ਧਾਲੀਵਾਲ, ਜਸਮੀਤ ਜੱਸੀ, ਭਾਰਤੀ ਸ਼ਰਮਾ, ਰਹਿਮਤ ਅਲੀ, ਸਨੀ ਗਿੱਲ, ਪਵਨ ਪੰਜਾਬੀ, ਰਾਜੀ ਮਾਨ, ਜੋਤੀ ਸੂਰੀ, ਮਨਜੀਤ ਬੁੱਟਰ, ਦਿਲਰਾਜ ਖੇੜਾ, ਵੀਰ ਸੁਖਵੰਤ, ਵਣਜਾਰਾ ਜੋਗੀ, ਅਮਨ ਗਰੇਵਾਲ, ਅਕਾਸ਼ ਲਵਲੀ, ਲੱਕੀ ਸਿੱਧੂ, ਜਸਵੀਰ ਕਮਾਂਡੋ, ਪ੍ਰੀਤੀ ਖੋਸਾ (ਕਨੇਡਾ), ਮਨਪ੍ਰੀਤ ਮੁਲਤਾਨੀ, ਸੋਨੂ ਮੱਟੂ, ਮੋਨੂ ਪ੍ਰੀਤ, ਕਮਲ ਹੰਸ, ਰਣਜੀਤ ਸੰਧੂ, ਰਾਜੇਸ਼ ਸੱਭਰਵਾਲ, ਜੀਵਨ ਮਾਨ, ਵੀਰੂ ਚੀਮਾ, ਚਮਕੌਰ ਹੰਸ, ਹਰਪ੍ਰੀਤ ਰਾਜਿਸਥਾਨੀ ਅਤੇ ਮਾਧੋਪੁਰੀ ਚਮਕੀਲਾ (ਸਪੇਨ) ਆਦਿ ਅਨੇਕਾਂ ਕਲਾਕਾਰ ਸ਼ਾਮਲ ਹਨ। ਰਵੀ ਮਾਨ ਪ੍ਰਮੋਟਰ ਦੇ ਤੌਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਤਾਂ ਪੰਜਾਬੀ ਸ਼ੋਅ ਕਰਵਾਉਂਦਾ ਹੀ ਹੈ, ਪਰ ਨਾਲ ਦੇ ਨਾਲ ਪੰਜਾਬ ਵਿੱਚ ਵੀ ਕਈ ਥਾਵਾਂ ਤੇ ਪੰਜਾਬੀ ਮੇਲੇ ਕਰਵਾ ਚੁੱਕਾ ਹੈ, ਉਹ।  ਮਾਨ ਨੇ ਦੱਸਿਆ ਕਿ ਇਸ ਵਕਤ ਉਸ ਦੇ ਕਈ ਪਰੋਜੈਕਟ ਤਿਆਰ ਹਨ ਜੋ ਬਹੁਤ ਹੀ ਜਲਦੀ ਲੋਕਾਂ ਦੇ ਰੂ-ਬ-ਰੂ  ਉਹ ਲੈਕੇ ਹਾਜ਼ਰ ਹੋਵੇਗਾ।

  ਸ਼ੀਲਡਾਂ ਇਕੱਠੀਆਂ ਕਰਨ ਦੇ ਪੱਖ ਵਿਚ ਕਨੇਡਾ ਐਸੋਸੀਏਸ਼ਨ, ਸਪੋਰਟਸ ਕਲੱਬ ਕਨੇਡਾ, ਪੰਜਾਬੀ ਮਾ-ਬੋਲੀ ਮੇਲਾ ਟਰਾਂਟੋ, ਲੋਹੜੀ ਧੀਆ ਦੀ (ਯੂ ਐਸ. ਏ.), ਭੰਗੜਾ ਐਸੋਸੀਏਸ਼ਨ ਕਲੱਬ (ਯੂ ਐਸ. ਏ.) ਤੇ ਪੰਜਾਬੀ ਸਹਿਤ ਸਭਾ (ਯੂ ਐਸ. ਏ.) ਆਦਿ ਅਨਗਿਣਤ ਸਟੇਜਾਂ ਤੋਂ ਸਨਮਾਨਿਤ ਰਵੀ ਮਾਨ ਆਪਣੀ ਜੀਵਨ-ਸਾਥਣ ਸ੍ਰੀਮਤੀ ਪੂਜਾ ਮਾਨ ਤੇ ਬੇਟੀ ਦਿਸ਼ਾ ਮਾਨ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰਦਾ ਸਾਹਿਤਕ ਤੇ ਸੱਭਿਆਚਾਰਕ ਖੇਤਰ ਦੀਆਂ ਉਚੀਆਂ ਉਡਾਣਾ ਮਾਪ ਰਿਹਾ ਹੈ। ਕਨੇਡਾ ਦੀ ਧਰਤ ’ਤੇ ਡੇਰੇ ਲਾਈ ਬੈਠਣ ਦੇ ਬਾਵਜੂਦ ਵੀ ਉਹ ਦਿਮਾਗੀ ਤੌਰ ਤੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀਆਂ ਗਲੀਆਂ ਵਿਚ ਹੀ ਗੇੜੀਆਂ ਮਾਰਦਾ, ‘ਜਾਗਦੇ ਰਹੋ’ ਦਾ ਹੋਕਾ ਦਿੰਦਾ ਰਹਿੰਦਾ ਹੈ।  ਰੱਬ ਕਰੇ! ਪ੍ਰਮੋਟਰ, ਗੀਤਕਾਰ, ਗਾਇਕ ਤੇ ਅਦਾਕਾਰ ਰਵੀ ਮਾਨ ਇਵੇਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜਿਆ ਆਪਣੇ ਵੱਡਮੁੱਲੇ ਸੱਭਿਆਚਾਰਕ ਨੂੰ ਵਿਸ਼ਵ ਭਰ ਵਿਚ ਫੈਲਾਉਂਦਾ, ਸ਼ੋਹਰਤ ਦੇ ਅੰਬਰਾਂ ਨੁੰ ਜਾ ਛੂਹਵੇ।

    -ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641

ਸੰਪਰਕ : ਰਵੀ ਮਾਨ, ਕਨੇਡਾ,  +1(604)-260-9061


Thursday, 15 April 2021

ਅੰਬੇਡਕਰ ਭਵਨ ਮਹੇੜੂ ਵਿਖੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਮਨਾਇਆ

ਸਰਪੰਚ ਸੁਖਵਿੰਦਰ ਸਿੰਘ ਕਾਲਾ ਨੇ ਕੱਟਿਆ ਕੇਕ, ਪਿੰਡ ਵਾਸੀ ਵੱਡੀ ਗਿਣਤੀ ਵਿੱਚ ਪੁੱਜੇ 

ਫਗਵਾੜਾ 15 ਅਪ੍ਰੈਲ (ਹਰੀਸ਼ ਭੰਡਾਰੀ)- ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੇ 130ਵੇਂ ਜਨਮ ਦਿਵਸ ਮੌਕੇ ਫਗਵਾੜਾ ਲਾਗਲੇ ਪਿੰਡ ਮਹੇੜੂ ਦੇ ਅੰਬੇਡਕਰ ਭਵਨ ਵਿਖੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਾਂਝੇ ਤੌਰ ਤੇ  ਬਾਬਾ ਸਾਹਿਬ ਦਾ 130ਵਾਂ ਜਨਮ ਦਿਵਸ ਮਨਾਇਆ। ਇਸ ਮੌਕੇ ਪਿੰਡ ਮਹੇੜੂ ਦੇ ਮੌਜੂਦਾ ਸਰਪੰਚ ਸ੍. ਸੁਖਵਿੰਦਰ ਸਿੰਘ ਕਾਲਾ ਨੇ ਕੇਕ ਕੱਟਿਆ ਅਤੇ ਇਸ ਮੌਕੇ ਪੂਰਾ ਹੀ ਪਿੰਡ ਮਹੇੜੂ "ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤੇ ਅਤੇ ਪਿੰਡ ਦੀਆਂ ਔਰਤਾਂ, ਧੀਆਂ-ਭੈਣਾਂ ਨੇ ਬਾਬਾ ਸਾਹਿਬ ਦੇ ਮਿਸ਼ਨਰੀ ਗੀਤ ਵੀ ਗਾਏ। ਇਸ ਮੌਕੇ ਪਿੰਡ ਮਹੇਤੂ ਦੇ ਮੌਜੂਦਾ ਸਰਪੰਚ ਸ੍. ਸੁਖਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੀ ਵਿਚਾਰਧਾਰਾ ਤੋਂ ਚੱਲ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ। ਇਸ ਮੌਕੇ ਪਿੰਡ ਦੇ ਨੌਜਵਾਨ ਤੀਰਥ ਸੰਧੂ ਨੇ ਬੋਲਦਿਆਂ ਕਿਹਾ ਕਿ ਸਾਨੂੰ ਨਸ਼ਿਆਂ ਦਾ ਤਿਆਗ ਕਰਕੇ ਬਾਬਾ ਸਾਹਿਬ ਦੇ ਸੰਕਲਪ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਉਚੇਰੀ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ।

Tuesday, 13 April 2021

ਉਚੇਰੀ ਵਿਦਿਆ ਹਾਸਲ ਕਰਕੇ ਨਸ਼ਿਆਂ ਦਾ ਤਿਆਗ ਕਰਕੇ ਬਾਬਾ ਸਾਹਿਬ ਜੀ ਦੇ ਸਕੰਲਪ ਨੂੰ ਪੂਰਾ ਕਰੋ- ਸੰਤ ਕ੍ਰਿਸ਼ਨ ਨਾਥ ਜੀ

 ਡੇਰਾ ਚਹੇੜੂ ਵਿਖੇ ਕਲੇਰ ਪਰਿਵਾਰ ਵਲੋਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ

ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਅਤੇ ਵੈਸਾਖ ਦੀ ਸ਼ੰਗਰਾਂਦ ਦਾ ਦਿਹਾੜਾ ਮਨਾਇਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ, ਖਾਲਸਾ ਪੰਥ ਦਾ ਸਾਜਨਾਂ ਦਿਵਸ ਵੈਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਅਤੇ ਗੰਗਾ ਘਾਟ ਉਤੇ ਪੱਥਰ ਤਰਾਏ ਦਿਵਸ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।


ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲਗਾਤਾਰ ਚੱਲ ਰਹੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਸਜਾਏ ਗਏ, ਜਿਸ ਵਿੱਚ ਰਾਗੀ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਰਾਗੀ ਭਾਈ ਪ੍ਰਵੀਨ ਕੁਮਾਰ ਡੇਰਾ ਚਹੇੜੂ, ਰਾਗੀ ਭਾਈ ਹਰਵਿੰਦਰ ਸਿੰਘ ਜਲੰਧਰ ਵਾਲੇ, ਪੰਥ ਪ੍ਰਸਿੱਧ ਢਾਡੀ ਸ਼ਾਨ-ਏ-ਖਾਲਸਾ ਲੁਧਿਆਣਾ ਅਤੇ ਮਿਸ਼ਨਰੀ ਕਲਾਕਾਰ ਜੋਗਿੰਦਰ ਦੁੱਖੀਆ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਗਾਇਨ ਕਰਕੇ ਅਤੇ ਮਿਸ਼ਨਰੀ ਗੀਤਾਂ ਰਾਹੀ ਨਿਹਾਲ ਕੀਤਾ। ਇਸ ਸਮਾਗਮ ਦੌਰਾਨ ਜੁੱੜੀਆਂ ਸੰਗਤਾਂ ਨੂੰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸੰਬੋਧਨ ਕਰਦੇ ਹੋਏ ਜਿਥੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਸੰਗਤਾਂ ਨੂੰ ਵੈਸਾਖ ਮਹੀਨੇ ਦੀ ਵਿਆਖਿਆ ਕਰਕੇ ਨਿਹਾਲ ਕੀਤਾ।

ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਸਾਨੂੰ ਸਾਰਿਆਂ ਆਪਣੇ ਬਚਿਆਂ ਸਿਖਿਆ ਪ੍ਰਦਾਨ ਕਰਵਾਉਣ ਲਈ ਅੱਗੇ ਹੋ ਕੇ ਉਨ੍ਹਾਂ ਦਾ ਹਰ ਪੱਖੋਂ ਸਾਥ ਦੇਣਾਂ ਚਾਹੀਦਾ ਹੈ। ਇਸ ਮੌਕੇ ਡੇਰੇ ਦੇ ਸੇਵਾਦਾਰ ਸ਼੍ਰੀ ਧਰਮਪਾਲ ਕਲੇਰ ਅਤੇ ਬੀਬੀ ਕੁਲਵਿੰਦਰ ਕੌਰ ਦੇ ਸਮੂਹ ਪਰਿਵਾਰ ਵਲੋਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ ਗੋਲਡ ਮੈਡਲ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਰਮਜੀਤ ਖੋਥੜਾਂ ਨੇ ਬਾਖੂਬੀ ਨਿਭਾਈ। ਇਸ ਸਮਾਗਮ ਮੌਕੇ ਡੇਰਾ ਚਹੇੜੂ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ।  



Sunday, 11 April 2021

श्री छिन्नमस्तिका मंदिर प्रांगण में कोविड-19 टीकाकरण कैंप लगाया गया

 फगवाड़ा (SURMA PUNJAB)- फगवाड़ा के वार्ड नंबर 18 में स्थित श्री छिन्नमस्तिका मंदिर प्रांगण में कोविड-19 से बचाव हेतु टीकाकरण कैंप लगाया गया/ उक्त टीकाकरण कैंप में एक सौ लोगों को जिनकी आयु 45 वर्ष से अधिक थी उनको फ्री में टीका लगवाया गया और उन्हें हिदायत दी गई कि अगले 45 दिन बाद  दूसरा टीका अवश्य लगाएं/ वार्ड के पूर्व पार्षद रामपाल उप्पल के सक्रिय सहयोग से संपन्न हुए इस टीकाकरण कैंप में मंदिर प्रधान नन्द किशोर चोपड़ा, जय गोपाल वधावन, शिव कौड़ा पत्रकार, कैलाश शर्मा, विनोद जलोटा,अशोक शर्मा,कमल अरोड़ा,धरमवीर इत्यादि  ने सभी प्रबंध बड़े ही बढ़िया ढंग से किए टीकाकरण करवाने वालों में  रविंद्र सिंह, राकेश सूद,मदन मोहन खट्टर, लखन पाल उपल, नरेश कुमार,आदि शामिल थे/

ਅੰਤਰਰਾਸ਼ਟਰੀ ਸਦਾ-ਬਹਾਰ ਢੋਲੀ : ਗੋਰਾ ਲੌਂਗੋਵਾਲੀਆ

ਸਾਜਾਂ ਵਿਚੋਂ ਢੋਲ ਸਾਜ਼ ਇਕ ਐਸਾ ਸਾਜ਼ ਹੈ ਜਿਸਦੇ ਹਿੱਸੇ ਖ਼ੁਸ਼ੀਆਂ ਵੰਡਣਾ ਹੀ ਆਉਂਦਾ ਤੇ ਸੋਭਦਾ ਹੈ।  ਸਦਾ-ਬਹਾਰ ਖ਼ੁਸ਼ੀਆਂ ਵੰਡਦਾ ਇਹ ਸਾਜ਼ ਢੋਲ ਹੋਵੇ ਤੇ ਅੰਤਰਰਾਸ਼ਟਰੀ ਢੋਲੀ ਗੋਰਾ ਲੌਂਗੋਵਾਲੀਆ ਦੇ ਗਲ਼ ਦਾ ਹਾਰ ਬਣਿਆ ਹੋਵੇ, ਫਿਰ ਤਾਂ ਸਮਝੋ ਚੰਡੀਗੜ੍ਹ ਵੱਜਦਾ ਲਹੌਰ ਤੱਕ ਧੁੰਮਾਂ ਪਾਉਂਦਾ ਨੱਚਣ ਲਾ ਦਿੰਦਾ ਹੈ, ਲੋਕਾਂ ਨੂੰ। ਹੋਰ ਤਾਂ ਹੋਰ ਬੀਮਾਰਾਂ ਦੇ ਹਿਰਦੇ ਵੀ ਐਸੇ ਨਸ਼ਿਆਕੇ ਰੱਖ ਦਿੰਦਾ ਹੈ ਕਿ ਉਨ੍ਹਾਂ ਦੀ ਅੱਡੀ ਵੀ ਗੇੜਾ ਲਾਏ ਬਗੈਰ ਟਿਕ ਕੇ ਬਹਿਣ ਨਹੀ ਦਿੰਦੀ। 


        ਜਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਜੰਮਪਲ ਗੋਰੇ ਨੂੰ ਉਸ ਦੇ ਅਸਲ ਨਾਂ ‘ਚਮਕੌਰ ਸਿੰਘ ਗੋਰਾ’ ਤੋਂ ਸ਼ਾਇਦ ਉਸ ਦੇ ਹਮ-ਜਮਾਤੀ ਤੇ ਟੀਚਰ ਵੀ ਨਹੀ ਜਾਣਦੇ ਹੋਣੇ, ਜਦ ਕਿ ‘ਗੇਰਾ ਲੌਂਗੋਵਾਲੀਆ’ ਨਾਂਓ ਤੋਂ ਉਸ ਨੂੰ ਵਿਦੇਸ਼ਾਂ ਤੱਕ ਵੀ ਜਾਣਦੇ ਹਨ। ਪਿਤਾ ਜੀ ਰੂਪ ਸਿੰਘ ਅਤੇ ਬਾਬਾ ਸੀਤਾ ਸਿੰਘ ਜੀ ਢੋਲ ਵਜਾਉਂਦੇ ਹੋਣ ਕਰ ਕੇ ਘਰ ਵਿਚ ਅਕਸਰ ਢੋਲ ਦੀਆਂ ਗੂੰਜਾਂ ਪੈਂਦੀਆਂ ਹੀ ਰਹਿੰਦੀਆਂ ਸਨ। ਘਰ ਦੇ ਇਸ ਸੰਗੀਤਕ ਮਹੌਲ ਦਾ ਬਾਲ ਦੇ ਕੋਮਲ ਮਨ ਉਤੇ ਵੀ ਅਸਰ ਹੋਣਾ ਸੁਭਾਵਿਕ ਤੇ ਕੁਦਰਤੀ ਹੀ ਸੀ। ਗੋਰਾ ਦੱਸਦਾ ਹੈ ਕਿ ਉਹ ਪੰਜ ਸਾਲ ਦਾ ਸੀ, ਜਦੋਂ ਉਸ ਦੇ ਹੱਥਾਂ ’ਚ ਫੜਿਆ ਛੋਟਾ ਜਿਹਾ ਲੱਕੜੀ ਦਾ ਡਗਾ ਢੋਲ ਉਤੇ ਨੱਚਦਾ ਦੂਜਿਆਂ ਨੂੰ ਵੀ ਨਚਾਉਣ ਦਾ ਜੋਸ਼ ਪੈਦਾ ਕਰਨ ਲੱਗ ਪਿਆ ਸੀ। ਉਸ ਨੇ ਸ਼ਹੀਦ ਭਾਈ ਮਤੀ ਦਾਸ ਜੀ ਸ. ਸ. ਸੈਕੰਡਰੀ ਸਕੂਲ ਤੋਂ +2 ਕੀਤੀ। ਉਪਰੰਤ ਕਾਲਜ ਦੀ ਪੜ੍ਹਾਈ ਲਈ ਪੁਸ਼ਪਿੰਦਰ ਸਿੰਘ ਪੁਸ਼ਪੀ ਅਤੇ ਗੁਰਸੇਵਕ ਸਿੰਘ ਫੌਜੀ ਹੋਰਾਂ ਨੇ ਉਸ ਨੂੰ ਵੀ ਆਪਣੇ ਨਾਲ ਹੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਬਰਨਾਲਾ ਵਿੱਚ ਦਾਖਲ ਕਰਵਾ ਲਿਆ। ਫਿਰ, ਉਸ ਤੋਂ ਬਾਅਦ ਉਸ ਨੇ ਪ੍ਰੋ. ਮੇਜਰ ਸਿੰਘ ਚੱਠਾ ਜੀ ਕੋਲ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਆਪਣੀ ਪੜ੍ਹਾਈ ਕੀਤੀ।  ਉਸਦੇ ਭੰਗੜੇ ਦੇ ਗੁਰੂ ਮਨਜੀਤ ਕੁਮਾਰ ਜੱਸੀ ਲੌਂਗੋਵਾਲੀਆ ਅਤੇ ਢੋਲ ਦੇ ਗੁਰੂ ਪ੍ਰੀਤਮ ਸਿੰਘ ਬਡਬਰ ਹਨ, ਜਿਨ੍ਹਾਂ ਪਾਸੋਂ ਉਸ ਨੇ ਭੰਗੜੇ ਅਤੇ ਢੋਲ ਦੀਆਂ ਗਹਿਰਾਈਆਂ ਦੀ ਬਕਾਇਦਾ ਰੂਹ ਨਾਲ ਸਿੱਖਿਆ ਪ੍ਰਾਪਤ ਕੀਤੀ। ਉਸ ਨੂੰ ਪੰਜਾਬੀ ਯੂਨੀ. ਪਟਿਆਲਾ, ਪੰਜਾਬ ਖੇਤੀ-ਬਾੜੀ ਯੂਨੀ. ਲੁਧਿਆਣਾ, ਪੰਜਾਬ ਯੂਨੀ. ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ ਆਦਿ ਦੇ ਮੇਲਿਆਂ ਦੇ ਨਾਲ-ਨਾਲ ਅਨੇਕਾਂ ਓਪਨ ਮੇਲਿਆਂ ਵਿਚ ਭੰਗੜਾ ਟੀਮਾਂ ਨਾਲ ਪੇਸ਼ਕਾਰੀ ਕਰਨ ਦਾ ਸੁਭਾਗ ਹਾਸਲ ਹੋਇਆ।  ਪੰਜਾਬ ਦੇ ਕੋਨੇ-ਕੇਨੇ ਤੋਂ ਇਲਾਵਾ ਉਸਨੇ ਗੋਆ, ਬੰਬਈ, ਜੈਪੁਰ, ਕਲਕੱਤਾ, ਉੜੀਸਾ,  ਚੇਨਈ, ਬੰਗਲੌਰ ਉਟੀ ਆਦਿ ਭਾਰਤ ਦੇ ਸੂਬਿਆਂ ਦਾ ਕੋਨਾ-ਕੋਨਾ ਗਾਹ ਮਾਰਿਆ।  ਪੰਜਾਬੀ ਫਿਲਮਾਂ ਦੇ ਗਾਣਿਆਂ ਵਿਚ ਵੀ ਉਸ ਨੇ ਬਤੌਰ ਢੋਲੀ ਅਮਰਿੰਦਰ ਗਿੱਲ ਨਾਲ ਫਿਲਮ ‘ਅਸ਼ਕੇ’ ਵਿਚ, ਗਿੱਪੀ ਗਰੇਵਾਲ ਦੇ ਗੀਤ, ‘ਲੱਕੀ ਅਣਲੱਕੀ’ ਅਤੇ ਸਰਬਜੀਤ ਸੁੱਖੀ ਦੇ ਗੀਤ, ‘‘ਗੱਪ-ਛੱਪ’’ ਆਦਿ ਵਿਚ ਲਗਾਈਆਂ ਹਾਜ਼ਰੀਆਂ ਵਿਸੇਸ਼ ਵਰਨਣ ਯੋਗ ਹਨ। ਇਸੇ ਹੀ ਕਲਾ ਦੇ ਖੰਭਾਂ ਉਤੇ ਉਡਾਰੀਆਂ ਮਾਰਦਿਆਂ ਗੋਰਾ ਭਾਰਤ ਤੋਂ ਬਾਹਰ ਇੰਗਲੈਂਡ ਜਾ ਪੁੱਜਾ, ਜਿੱਥੋਂ ਦੇ ਸ਼ਹਿਰ ਲੈਗੌਲਿੰਨ ਦੇ ਫੈਸਟੀਵਲ ਵਿੱਚ ਉਸਨੇ ਬਹੁਤ ਵਾਰ ਹਿੱਸਾ ਲਿਆ।

 ਅਨੇਕਾਂ ਕਲੱਬਾਂ, ਸੰਸਥਾਵਾਂ ਅਤੇ ਮੇਲਿਆਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿਚ ਮਿਲੇ ਸਨਮਾਨਾਂ ਤੋਂ ਇਲਾਵਾ ਉਸ ਨੂੰੰ ਜੋਨ, ਇੰਟਰਜੋਨ, ਪੰਜਾਬ ਦੇ ਗਵਰਨਰ ਵਲੋਂ ਸਟੇਟ ਐਵਾਰਡ, ਨੈਸ਼ਨਲ, ਇੰਟਰਨੈਸ਼ਨਲ ਆਦਿ ਬਹੁਤ ਸਨਮਾਨ ਮਿਲੇ। ਇਸੇ ਢੋਲ-ਕਲਾ ਦੀ ਬਦੌਲਤ 2004 ਵਿਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਜੀ ਨਾਲ ਉਸਨੂੰ ਮਿਲਣ ਦਾ ਸੁਭਾਗ ਹਾਸਲ ਹੋਇਆ। . .  ਇੰਗਲੈਂਡ ਵਿਖੇ ਹੋਏ ‘ਫੋਕ ਸਟਾਰ’ ਵਿਚ ਉਸ ਨੂੰ ‘ਬੈਸਟ ਢੋਲੀ’ ਦਾ ਅਵਾਰਡ ਪ੍ਰਾਪਤ ਹੋਇਆ।  ਫਿਰ, ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਕੈਲਗਰੀ, ਵੈਨਕੂਵਰ, ਸਰੀ ਤੇ ਟੋਰਾਂਟੋ ਆਦਿ ਵਿਚ ਉਸ ਨੇ ਆਪਣੇ ਢੋਲ ਦੇ ਜਾਦੂ ਭਰੇ ਰੰਗ ਦਿਖਾਏ। ਅਮਰੀਕਾ ਵਿੱਚ ਹੋਏ ਭੰਗੜੇ ਦੇ ਕੰਪੀਟੀਸ਼ਨ ਵਿੱਚ ਵੀ ਹਿੱਸਾ ਲੈਕੇ ਉਥੋਂ ਵੀ ‘ਬੈਸਟ ਢੋਲੀ’ ਦਾ ਅਵਾਰਡ ਉਸਨੇ ਝੋਲੀ ਪੁਆਇਆ। ਢੋਲ ਦਾ ਜਾਦੂਗਰ, ਸੋਹਣਾ-ਸੁਨੱਖਾ ਇਹ ਗੱਭਰੂ ਇਸ ਵਕਤ ਅਮਰੀਕਾ ਦੇ ਦੌਰੇ ਤੇ ਹੈ।  ਅਮਰੀਕਾ ਤੋਂ ਬਾਅਦ ਉਹ ਕਨੇਡਾ ਦੇ ਪ੍ਰੋਗਰਾਮਾਂ ਦੀਆਂ ਹਾਜ਼ਰੀਆਂ ਭਰਨ ਪਿੱਛੋਂ ਆਪਣੇ ਵਤਨ ਭਾਰਤ ਪਰਤੇਗਾ।  ਐਨਾ ਕੁਝ ਹਾਸਲ ਕਰਨ ਵਾਲੇ ਇਸ ਨੌ-ਜਵਾਨ ਦਾ ਇਨ੍ਹਾਂ ਪ੍ਰਾਪਤੀਆਂ ਬਾਰੇ ਕਹਿਣ ਹੈ, ‘‘ਇਹ ਸਭ ਕੁੱਝ ਮਾਨ-ਸਨਮਾਨ ਮੇਰੇ ਮਾਤਾ-ਪਿਤਾ, ਮੇਰੇ ਗੁਰੂ, ਸੂਝਵਾਨ ਦਰਸ਼ਕਾਂ, ਸੱਜਣਾਂ-ਬੇਲੀਆਂ ਦੀ ਹੱਲਾ-ਸ਼ੇਰੀ ਅਤੇ ਓਸ ਵਹਿਗੂਰੁ ਦੀ ਰਹਿਮਤ ਅਤੇ ਬਖ਼ਸ਼ੀਸ ਸਦਕਾ ਹੀ ਹੋ ਸਕਿਆ ਹੈ। ਓਸ ਵਾਹਿਗੁਰੂ ਨੇ ਜਿਵੇਂ ਨਚਾਇਆ, ਮੈਂ ਨੱਚਦਾ ਰਿਹਾ, ਜਿਵੇਂ ਗਲ ’ਚ ਢੋਲ ਪੁਆ ਕੇ, ਹੱਥ ਡਗਾ ਫੜਾ ਕੇ ਨਚਵਾਇਆ, ਉਵੇਂ ਨਚਾਂਉਂਦਾ ਰਿਹਾ।’’

  ਆਪਣੇ ਪਿੰਡ, ਸੂਬਾ ਅਤੇ ਆਪਣੇ ਦੇਸ਼ ਭਾਰਤ ਦਾ ਨਾਂਓ ਦੁਨੀਆਂ ਭਰ ਵਿਚ ਉਚਾ ਕਰ ਰਹੇ ਨੌਜਵਾਨ ਗੋਰਾ ਲੌਂਗੋਵਾਲੀਆਂ ਦੀ ਯਾਦੂ ਭਰੀ ਕਲਾ ੳਤੇ ਜਿੰਨਾ ਵੀ ਮਾਣ ਕੀਤਾ ਜਾਵੇ, ਥੋੜ੍ਹਾ ਹੈ।  ਰੱਬ ਕਰੇ ! ਖੁਸ਼ੀਆਂ-ਖੇੜੇ ਵੰਡਦੇ ਰਹਿਣ ਵਾਲੇ ਅੰਤਰਰਾਸ਼ਟਰੀ ਸਦਾ-ਬਹਾਰ ਇਸ ਹੀਰੇ ਦਾ ਨਾਂਓ ਇਵੇਂ ਹੀ ਦੁਨੀਆਂ ਭਰ ਵਿਚ ਪੂਰੀਆਂ ਚੜ੍ਹਾਈਆਂ ਵਿਚ ਦਰਸ਼ਕਾਂ ਦੇ ਬੁੱਲ੍ਹਾਂ ’ਤੇ ਗੂੰਜਦਾ ਰਵੇ੍ਹ !  

-ਪ੍ਰੀਤਮ ਲੁਧਿਆਣਵੀ,  (ਚੰਡੀਗੜ੍ਹ), 9876428641

  ਸੰਪਰਕ : ਗੋਰਾ ਲੌਂਗੋਵਾਲੀਆ,  ਸ਼ੰਗਰੂਰ , 9872903861


Friday, 9 April 2021

सुभाष चिल्ड्रन होम में हुआ निशुल्क स्वास्थ्य शिविर का आयोजन


कानपुर 09 अप्रैल (खबरसार पंजाब)- रोटरी क्लब त्रिमूर्ति कानपुर एवं सुभाष चिल्ड्रन सोसायटी व रामा अस्पताल लखनपुर के संयुक्त तत्वाधान में सुभाष चिल्ड्रन होम 19 राजीव विहार नौबस्ता कानपुर में निशुल्क स्वास्थ्य शिविर कार्यक्रम का आयोजन किया गया| इस निशुल्क स्वास्थ्य शिविर कार्यक्रम  आरंभ रोटेरियन व  सुभाष चिल्ड्रन सोसायटी संस्था अध्यक्ष कमल कांत तिवारी व रोटेरियन राजीव उपाध्याय जी ने अपना स्वास्थ्य परीक्षण कराकर किया| इसके पश्चात  सुभाष चिल्ड्रन होम में रह रहे अनाथ एवं बेसहारा बच्चों ने  समस्त स्टाफ व क्षेत्रीय लोगों ने स्वास्थ्य परीक्षण कराया इस स्वास्थ्य शिविर में  लोगों  ने बीपी शुगर दांत व आंखों का परीक्षण कराया साथ ही लोगों को दवाइयों का वितरण किया गया व लोगों को कोविड-19 से बचने हेतु उपाय बताए| ताकि लोग इस बीमारी से स्वयं को अपने आप बचा सके और दूसरों को भी जागरूक कर सकें व सुभाष चिल्ड्रन सोसायटी कानपुर रोटरी क्लब त्रिमूर्ति  कानपुर का हमेशा से यही प्रयास रहा है कि लोगों कि अधिक से अधिक मदद की जा सके और आगे भी यह प्रयास जारी रहेगा इस कार्यक्रम में मुख्य रूप से संस्था अध्यक्ष व रोटेरियन कमल कांत तिवारी, रोटेरियन राजीव उपाध्याय रामा हॉस्पिटल लखनपुर कानपुर व साईं आई हॉस्पिटल से डॉ. विजय मुखर्जी  डॉ विवेक मिश्रा| डॉक्टर शिवांजलि चटर्जी डॉक्टर वैजयंती डॉक्टर प्रिया डॉक्टर मोहित डॉक्टर सम सुन खान विशेष दत्तक ग्रहण इकाई प्रभारी आशा सचान| सुभाष चिल्ड्रन होम प्रभारी संजुला पांडे रुचि सरोज ज्योति अनीता सचान यस सचान सुषमा सचान शेफाली रेलवे चाइल्ड लाइन समन्वयक गौरव सचान क्षेत्रीय लोग उपस्थित रहे|

ਨਾਮਵਰ ਗਾਇਕ ਬੀ. ਬਲਵੀਰ ਦੀ ਮਿੱਠੀ ਤੇ ਸੁਰੀਲੀ ਅਵਾਜ਼ ਵਿੱਚ ਗੁਰਿੰਦਰ ਚਕਲਾਂ ਦਾ ਗੀਤ ‘ਕੇਸ’ ਰਿਲੀਜ਼

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ) 09 ਅਪ੍ਰੈਲ- ਟਰੈਕ ਐਂਡ ਟਰੂ ਲਾਡੀ ਭੁੱਲਰ ਕੰਪਨੀ ਦੁਆਰਾ ਨਾਮਵਰ ਗਾਇਕ ਬੀ. ਬਲਵੀਰ ਦਾ ਸਿੰਗਲ ਟਰੈਕ ‘ਕੇਸ’ ਬੜੀ ਸ਼ਾਨੋ-ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ।  ਇਸ ਗੀਤ ਦੇ ਬੋਲ ਲਿਖੇ ਹਨ ਜਾਣੇ-ਪਛਾਣੇ ਨੌਜਵਾਨ ਗੀਤਕਾਰ ਗੁਰਿੰਦਰ ਚੱਕਲਾਂ ਨੇ। ਇਸ ਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਸੰਗੀਤਕਾਰ ਸਨੀ ਸ਼ਰਮਾ ਨੇ। 


  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਬੀ. ਬਲਵੀਰ ਨੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਧਾਰਮਿਕ ਗੀਤ, ‘ਗੁਰੂ ਦਾ ਖਾਲਸਾ’ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਆ ਰਿਹਾ ਹੈ।  ਬੀ. ਬਲਵੀਰ ਨੇ ਆਸ ਪ੍ਰਗਟਾਈ ਕਿ ਜਿੰਨੀ ਰੂਹ ਨਾਲ ਪੂਰੀ ਟੀਮ ਨੇ ਮਿਹਨਤ ਕਰਕੇ ਇਹ ਗੀਤ ਨੇਪਰੇ ਚਾੜ੍ਹਿਆ ਹੈ, ਉਨ੍ਹਾਂ ਨੂੰ ਪੂਰਨ ਆਸਾਂ-ਉਮੀਦਾਂ ਹਨ ਕਿ ਉਨ੍ਹਾਂ ਦੇ ਪਹਿਲੇ ਗੀਤ, ‘ਦੇਸੀ’  ਦੀ ਤਰਾਂ ਸਰੋਤੇ ‘ਕੇਸ’ ਅਤੇ ‘ਗੁਰੂ ਦਾ ਖਾਲਸਾ’ ਗੀਤ  ਨੂੰ ਵੀ ਕਬੂਲ ਕਰਦੇ ਹੋਏ ਖ਼ੂਬ ਭਰਵਾਂ ਹੁੰਗਾਰਾ ਦੇਣਗੇ।  

  ਵਿਸ਼ੇਸ਼ ਜਿਕਰ ਯੋਗ ਹੈ ਕਿ ਇਹ ਨੌਜਵਾਨ ਬੀ. ਬਲਵੀਰ ਸੰਨ 2002 ਤੋਂ ਫੌਜ ਵਿੱਚ ਭਰਤੀ ਹੋ ਕੇ ਸਾਡੇ ਦੇਸ਼ ਦੀ ਸੇਵਾ ਕਰ ਰਿਹਾ ਹੈ।  ਹੱਥ ਵਿਚ ਰਾਈਫਲ ਫੜਕੇ ਲੇਹ-ਲੇਦਾਖ ਦੀਆਂ ਦੇਸ਼ ਦੀਆਂ  ਹੱਦਾਂ ਉਤੇ ਪਹਿਰਾ ਦੇਣ ਦੇ ਨਾਲ-ਨਾਲ ਸੁਰੀਲੀ ਦਮਦਾਰ ਅਵਾਜ਼ ਅਤੇ ਮਿਆਰੀ ਕਲਮ ਦੀਆਂ ਖ਼ੂਸ਼ਬੂਆਂ ਵਿਖੇਰਦਿਆਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਖ਼ਜਾਨੇ ਨੂੰ ਮਾਲੋ-ਮਾਲ ਕਰਨ ਵਿਚ ਜੁਟਕੇ ਭਾਰਤ ਦੇਸ਼ ਦਾ ਸਿਰ ਉੱਚਾ ਕਰ ਰਹੇ ਇਸ ਨੌਜਵਾਨ ਉੱਤੇ ਜਿੰਨਾ ਮਾਣ ਕੀਤਾ ਜਾਵੇ ਥੋੜ੍ਹਾ ਹੈ।  ਇਸ ਨੌਜਵਾਨ ਬੀ. ਬਲਬੀਰ ਅਤੇ ‘ਕੇਸ’ ਗੀਤ ਦੇ ਗੀਤਕਾਰ ਗੁਰਿੰਦਰ ਚੱਕਲਾਂ ਦੀ ਸੁਚੱਜੀ ਸੋਚ-ਉਡਾਰੀ ਨੂੰ ਮਾਲਕ ਅਨੰਤ ਬਲ ਬਖਸ਼ੇ, ਦਿਲੀ ਦੁਆਵਾਂ ਹਨ, ਸਾਡੀਆਂ।    


Thursday, 1 April 2021

ਕੁਲਦੀਪ ਕੌਰ ਬੀ ਡੀ ਓ ਆਦਮਪੁਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ

ਅੱਜ ਮੈਡਮ ਕੁਲਦੀਪ ਕੌਰ ਬੀ ਡੀ ਓ ਆਦਮਪੁਰ ਦੀ ਵਿਦਾਇਗੀ ਪਾਰਟੀ ਦੌਰਾਨ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਮੀਡੀਆ ਡਾਇਰੈਕਟਰ ਸ. ਰਵਿੰਦਰ ਸਿੰਘ ਮਰਦਾਨਾ

ਕਾਂਸ਼ੀ ਗੁਰੂ ਘਰ ਸੰਗਤਾਂ ਸਮੇਤ ਪੁੱਜੇ ਸੰਤ ਕਿਸ਼ਨ ਨਾਥ ਜੀ

ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੁੱਚੇ ਵਿਸ਼ਵ ਦੀ ਤੰਦਰੁਸਤੀ ਵਾਸਤੇ ਕੀਤੀ ਅਰਦਾਸ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਸਿਹਤਯਾਬੀ ਉਪਰੰਤ ਅੱਜ ਸੰਗਤਾਂ ਸਮੇਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਮੰਦਿਰ ਸੀਰ ਗੋਵਰਧਨ ਕਾਂਸ਼ੀ ਵਿਖੇ ਨਤਮਸਤਕ ਹੋਣ ਅਤੇ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਸੰਗਤਾਂ ਸਮੇਤ ਪੁੱਜੇ ਹਨ।


ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਬਾਰਾਨਸੀ ਰੇਲਵੇ ਸਟੇਸ਼ਨ ਤੇ ਪੁੱਜਣ ਤੇ ਜਨਮ ਅਸਥਾਨ ਮੈਨੇਜ਼ਮੈਂਟ ਕਮੇਟੀ ਦੇ ਮੈਨੇਜਰ ਨਿਰਮਲ ਸਿੰਘ, ਹਰਜਿੰਦਰ ਸਿੰਘ ਅਤੇ ਸਮੂਹ ਮੈਂਬਰਾਂ ਵਲੋਂ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਅਤੇ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ।


ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਗੁਰੂ ਘਰ ਪੁੱਜਣ ਤੇ ਜਿਥੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵਲੋਂ ਸਮੁੱਚੇ ਵਿਸ਼ਵ ਦੀ ਤੰਦਰੁਸਤੀ ਵਾਸਤੇ ਅਰਦਾਸ ਕੀਤੀ ਉਥੇ ਡੇਰਾ ਬੱਲਾਂ ਦੇ ਗੱਦੀਨਸ਼ੀਨ ਸੰਤ ਬਾਬਾ ਨਿਰੰਜਣ ਦਾਸ ਜੀ ਦੀ ਤੰਦਰੁਸਤੀ ਵਾਸਤੇ ਵੀ ਅਰਦਾਸ ਕੀਤੀ ਗਈ।

ਇਸ ਮੌਕੇ ਮੈਨੇਜ਼ਰ ਨਿਰਮਲ ਸਿੰਘ, ਹਰਜਿੰਦਰ ਸਿੰਘ, ਸੀਤਲ ਸਿੰਘ ਢੰਡਾ, ਕਮਲਜੀਤ ਟੂਰਾ, ਧਰਮਪਾਲ ਕਲੇਰ, ਪਵਨ ਕੁਮਾਰ ਬੈਸ, ਜਸਵਿੰਦਰਪਾਲ ਬਿੱਲਾ, ਕੁਲਵਿੰਦਰ ਕੁਮਾਰ ਢੰਡਾ, ਗੁਰਮੇਲ ਦਾਸ ਕਲੇਰ, ਸੁਖਵਿੰਦਰ ਕੁਮਾਰ, ਬਲਕਾਰ੍ਵ ਸੋਡੀ, ਲਕਸ਼ਮੀ ਕਲੇਰ, ਰਣਜੀਤ ਕੌਰ, ਮਨਜੀਤ ਕੌਰ, ਕਮਲੇਸ਼ ਕੁਮਾਰੀ, ਵਿੰਦਰਾਂ ਰਾਣੀ, ਅਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।