Wednesday, 30 March 2022

ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਵਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿੱਤ ਖੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ 14 ਅਪ੍ਰੈਲ ਨੂੰ


ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਸਮੂਹ ਮੈਂਬਰਾਂ ਵਲੋਂ ਮਨੁੱਖਤਾ ਦੀ ਭਲਾਈ ਵਾਸਤੇ ਲਗਾਇਆ ਜਾਵੇਗਾ ਖੂਨਦਾਨ ਕੈਂਪ
ਆਦਮਪੁਰ ਦੋਆਬਾ (ਅਮਰਜੀਤ ਸਿੰਘ, ਸਾਬੀ ਪੰਡੋਰੀ)- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿੱਤ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵਲੋਂ ਸਲਾਨਾਂ ਖੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਦਾ ਸਮਾਗਮ 14 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਜਲੰਧਰ ਵਿੱਖੇ ਸਮੂਹ ਪ੍ਰਬੰਧਕਾਂ ਵਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਸੁਖਜੀਤ ਸਿੰਘ ਨੇ ਜਿਥੇ ਸਮੂਹ ਇਲਾਕੇ ਦੇ ਨੋਜਵਾਨ ਵੀਰਾਂ ਨੂੰ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ ਉਥੇ ਉਨ੍ਹਾਂ ਮਾਨਵਤਾ ਦੀ ਭਲਾਈ ਲਈ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਖੂਨਦਾਨ ਮਹਾਂਦਾਨ ਹੈ ਅਤੇ ਇੱਕ ਵਿਆਕਤੀ ਦੇ ਕੀਤੇ ਖੂਨ ਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਭੋਗਪੁਰ ਪੁਲਿਸ ਨੇ 4 ਨਸ਼ਾ ਤਸਕਰਾਂ ਪਾਸੋਂ 10 ਕਿਲੋ ਹੈਰੋਇਨ ਤੇ 2 ਲੁੱਟ ਖੋਹਾਂ ਕਰਨ ਵਾਲਿਆਂ ਨੂੰ ਕਾਬੂ ਕੀਤਾ

30 ਮਾਰਚ (ਅਮਰਜੀਤ ਸਿੰਘ, ਪੀ.ਸੀ ਰਾਜਪੂਤ) ਥਾਣਾ ਭੋਗਪੁਰ ਦੀ ਪੁਲਿਸ ਨੇ ਪਿੰਡ ਕਿੰਗਰਾ ਚੋ ਵਾਲਾ ਫੈਕਟਰੀ ਦੇ ਨਜਦੀਕ ਨਾਕਾਬੰਦੀ ਕਰਕੇ  2 ਸਕੂਟਰੀ ਸਵਾਰ ਪਾਸੋਂ 6 ਗਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਦੀ ਪਹਿਚਾਣ ਅਨਿਲ ਕੁਮਾਰ ਮਹਿਤਾ ਵਾਸੀ ਫਰਵਾਲਾ ਥਾਣਾ ਬਹਿਰਾਮ ਜਿਲਾਂ ਨਵਾਂ ਸ਼ਹਿਰ ਅਤੇ ਗੁਰਦੇਵ ਵਾਸੀ ਕਿੰਗਰਾ ਚੌ ਵਾਲਾ ਵਜੋਂ ਹੋਈ ਹੈ ਜਿਨ੍ਹਾਂ ਨੂੰ ਪੁਲੀਸ ਨੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਇਸੇ ਦੌਰਾਨ ਏ.ਐਸ.ਆਈ ਸਤਪਾਲ ਸਿੰਘ ਕਰਮਚਾਰੀਆਂ ਸਮੇਤ ਭੁਲੱਥ ਮੌੜ ਭੋਗਪੁਰ ਤੇ ਨਾਕਾਬੰਦੀ ਦੌਰਾਨ ਭੁਲੱਥ ਵਲੋਂ ਆ ਰਹੀ ਸਕੋਡਾ ਗੱਡੀ  ਨੰਬਰ PB-08-BR-0002 ਨੂੰ ਰੋਕਿਆ ਗੱਡੀ ਚਾਲਕ ਨੇ ਆਪਣਾ ਨਾ ਵਰਿੰਦਰ ਸਿੰਘ ਵਾਸੀ ਕਾਲਾ ਬੱਕਰਾ ਦੱਸਿਆ ਨਾਲ ਵਾਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾ ਜਸਰਾਜਦੀਪ ਸਿੰਘ ਵਾਸੀ ਕਾਲਾ ਬੱਕਰਾ ਦੱਸਿਆ ਇਨ੍ਹਾਂ ਪਾਸੋਂ 4 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਨ੍ਹਾਂ ਨੂੰ  ਗ੍ਰਿਫਤਾਰ ਕੀਤਾ ਦੋਸ਼ੀਆਂ ਨੂੰ ਮਾਨਯੋਗ  ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਪੁੱਛਗਿੱਛ ਜਾਰੀ ਹੈ ਇਸੇ ਤਰ੍ਹਾਂ ਅਮ੍ਰਿਤ ਕੁਮਾਰ ਪੁਤਰ ਮਹੇਸ਼ ਯਾਦਵ ਵਾਸੀ ਪਿੰਡ ਖੱਖਾਂ ਥਾਣਾ ਟਾਂਡਾ ਨੇ ਬਿਆਨ ਲਖਾਈਆ ਕਿ ਉਹ ਰਾਤ 8:30 ਵਜੇ ਆਪਣਾ ਕੰਮ ਖਤਮ ਕਰਕੇ ਖੱਖਾਂ ਨੂੰ ਸਾਇਕਲ ਤੇ ਜਾ ਰਿਹਾ ਸੀ ਜਦੋਂ ਉਹ ਚੱਕ ਸ਼ਕੂਰ ਫਾਟਕ ਤੋ ਜੀ ਟੀ ਰੋਡ ਤੇ ਚੜਿਆ ਤਾਂ ਦੋ ਆਦਮੀ ਸਕੂਟਰੀ ਤੇ ਉਸਦੇ ਮਗਰ ਲੱਗ ਗਏ ਤੇ ਉਸਦਾ ਮੋਬਾਇਲ ਖੋਹ ਕੇ ਟਾਂਡੇ ਵੱਲ ਨੂੰ ਚਲੇ ਗਏ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਵੇਂ ਜਗਦੀਸ਼ ਸਿੰਘ ਵਾਸੀ ਵੱਡੀ ਮਿਆਣੀ ਥਾਣਾ ਦਸੂਹਾ ਜਿਲਾਂ ਹੁਸ਼ਿਆਰਪੁਰ, ਹਨੀਫ ਵਾਸੀ ਮੋਹਾ ਥਾਣਾ ਗੜ੍ਹਦੀਵਾਲਾ ਨੂੰ ਗ੍ਰਿਫਤਾਰ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਪੁੱਛਗਿੱਛ ਕਰ ਰਹੀ ਹੈ ਪਾਸੋਂ ਇਕ ਸਕੂਟਰੀ ਇਕ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ

Tuesday, 29 March 2022

ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ, ਦੌਆਬਾ ਮਿਲਕ ਪਲਾਟ ਜਲੰਧਰ ਵਿਚੋਂ ਪਹਿਲੇ ਸਥਾਨ ਤੇ ਰਹੀ

ਜੰਡੂ ਸਿੰਘਾ ਡੇਅਰੀ ਦੋਆਬੇ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਸਭਾ ਦੇ ਸਮੂਹ ਮੈਂਬਰਾਂ ਦਾ ਸਨਮਾਨ ਕਰਦੇ ਵੇਰਕਾ ਪਲਾਟ ਚੇਅਰਮੈਨ ਰਾਮੇਸ਼ਵਰ ਸਿੰਘ ਅਤੇ ਰਜ਼ਿਸਟਰਾਰ ਗੁਰਪ੍ਰੀਤ ਸਿੰਘ।

ਪਿਛਲੇ ਕਈ ਸਾਲਾਂ ਤੋਂ ਪਹਿਲੇ ਸਥਾਨ ਤੇ ਰਹਿ ਕੇ ਕਰ ਰਹੀ ਹੈ ਮਾਣ ਹਾਸਲ
ਦੋਆਬਾ ਮਿਲਕ ਪਲਾਟ ਦੇ ਚੇਅਰਮੈਨ ਅਤੇ ਪ੍ਰਬੰਧਕੀ ਬੋਰਡ ਨੇ ਡੇਅਰੀ ਦੇ ਮੈਂਬਰਾਂ ਨੂੰ ਦਿੱਤੀਆਂ ਮੁਬਾਰਕਾਂ
ਜਲੰਧਰ (ਸੂਰਮਾ ਪੰਜਾਬ ਬਿਊਰੌ)-
ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿ., ਦੀ ਦੋਆਬਾ ਕੋਆਪਰੇਟਿੱਵ ਮਿਲਕ ਪ੍ਰੋਡਿਊਸਰ ਯੂਨੀਅਨ ਲਿਮਿਟਡ ਵੇਰਕਾ ਜਲੰਧਰ ਵਿੱਚ ਦੁੱਧ ਉਤਪਾਦ ਕਰਨ ਲਈ ਦੋਆਬਾ ਮਿਲਕ ਪਲਾਟ ਜਲੰਧਰ ਵਿਚੋਂ ਪਹਿਲੇ ਨੰਬਰ ਤੇ ਰਹੀ। ਜਿਸਦੇ ਸਬੰਧ ਵਿੱਚ ਅੱਜ ਦੋਆਬਾ ਮਿਲਕ ਪਲਾਟ ਦੇ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ ਅਤੇ ਗੁਰਪ੍ਰੀਤ ਸਿੰਘ ਸਯੁੰਕਤ ਰਜ਼ਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਨੇ ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਡ ਦੇ ਪ੍ਰਧਾਨ ਚੈਚਲ ਸਿੰਘ ਸੰਘਾ, ਮੀਤ ਪ੍ਰਧਾਨ ਮਨਵੀਰ ਸਿੰਘ ਸੰਘਾ, ਸੁਖਵਿੰਦਰ ਸਿੰਘ ਸੰਘਾ ਨੂੰ ਡੇਅਰੀ ਪਹਿਲੇ ਸਥਾਨ ਤੇ ਆਉਣ ਲਈ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ ਅਤੇ ਸਭਾ ਦੇ ਸਮੂਹ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ। ਜਿਕਰਯੋਗ ਹੈ ਕਿ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਪਿਛਲੇ ਕਈ ਸਾਲਾਂ ਤੋਂ ਦੋਆਬਾ ਖੇਤਰ ਵਿੱਚ ਪਹਿਲੇ ਸਥਾਨ ਰਹਿ ਰਹੀ ਹੈ ਅਤੇ ਵੇਰਕਾ ਪਲਾਟ ਜਲੰਧਰ ਵਿੱਚ ਦੁੱਧ ਉਤਪਾਦ ਕਰਨ ਵਿੱਚ ਆਪਣਾ ਵਧੇਰੇ ਯੋਗਦਾਨ ਪਾ ਕੇ ਮਾਣ ਹਾਸਲ ਕਰ ਰਹੀ ਹੈ।


Sunday, 27 March 2022

ਐਵਾਰਡ ਸਮਾਰੋਹ 'ਰੰਗ ਬਰਸੇ ਦਿਲਾਂ ਵਿੱਚ ਖ਼ੁਸ਼ੀਆਂ ਦੇ ਰੰਗਾਂ ਨੂੰ ਭਰਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋਇਆ


ਹੁਸ਼ਿਆਰਪੁਰ 27 ਮਾਰਚ (ਤਰਸੇਮ ਦੀਵਾਨਾ)- ਪ੍ਰੈੱਸ ਐਸੋਸੀਏਸ਼ਨ ਜਲੰਧਰ (ਰਜ਼ਿ.) ਦਾ ਪਹਿਲਾ ਮੇਜ਼ਬਾਨ ਐਵਾਰਡ ਸਮਾਗਮ ਰੰਗ ਬਰਸੇ ਦੇ ਬੈਨਰ ਹੇਠਾਂ ਐਡਵੋਕੇਟ ਚੇਅਰਮੈਨ ਚਾਂਦ ਕੁਮਾਰ ਸੈਣੀ ਅਤੇ ਪ੍ਰਧਾਨ ਡਾ. ਸੁਰਿੰਦਰ ਪਾਲ ਜੈਨ ਦੀ ਅਗਵਾਈ ਹੇਠ ਸੇਖੋਂ ਗਰੈਂਡ ਹੋਟਲ ਵਿੱਚ ਸਫਲਤਾ ਪੂਰਵਕ ਸੰਪੰਨ ਹੋਇਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪਡ਼ਾ ਸਨ ਜਦਕਿ ਗੈਸਟ ਆਫ ਆਨਰ ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸੀਨੀਅਰ ਅਕਾਲੀ ਨੇਤਾ ਚੰਦਨ ਗਰੇਵਾਲ, ਲਾਇਨਜ਼ 321 ਡੀ ਦੇ ਸਾਬਕਾ ਗਵਰਨਰ ਪਰਮਜੀਤ ਸਿੰਘ ਚਾਵਲਾ, ਡਾ. ਪ੍ਰਿੰਸ ਵਰਮਾ, ਪ੍ਰਸਿੱਧ ਸਮਾਜ ਸੇਵਕ ਸੁਰਜੀਤ ਸਿੰਘ ਸਸਤਾ ਆਇਰਨ, ਲਵਲੀ ਗਰੁੱਪ ਦੇ ਵਾਈਸ ਚੇਅਰਮੈਨ ਨਰੇਸ਼ ਮਿੱਤਲ, ਉਗੇ ਖੇਡ ਪ੍ਰਮੋਟਰ ਰਵਿੰਦਰ ਸਿੰਘ ਸਰੋਆ, ਐਡਵੋਕੇਟ ਰਜਿੰਦਰ ਮੰਡ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਆਰਿਆ ਨੇਤਾ ਚੌਧਰੀ ਰਿਸ਼ੀਪਾਲ ਸਿੰਘ ਸੈਣੀ, ਐਡਵੋਕੇਟ ਡਾ. ਆਸ਼ੂਤੋਸ਼ ਗੁਪਤਾ ਅਤੇ ਡਾ. ਬੀ.ਐਸ ਜੌਹਲ ਸ਼ਾਮਿਲ ਸਨ। ਇਸ ਮੌਕੇ ਸਮਾਗਮ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਵਿਜੇ ਚੋਪੜਾ ਅਤੇ  ਮੁੱਖ ਪਤਵੰਤਿਆਂ ਨੇ ਜੋਤੀ ਜਗਾ ਕੇ ਕੀਤਾ। ਉਪਰੰਤ ਵਿਵੇਕ ਅਗਰਵਾਲ ਇੰਸਟੀਚਿਊਟ ਦੇ ਹੋਣਹਾਰ ਬੱਚਿਆਂ ਨੇ ਗਣੇਸ਼ ਵੰਦਨਾ ਨਾਲ ਰੰਗਾਰੰਗ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ। ਉਸਦੇ ਬਾਅਦ ਨਾਮੀ ਡਾਇਰੈਕਟਰ ਵਿਵੇਕ ਅਗਰਵਾਲ ਅਤੇ ਸ਼ੈਲ ਅਗਰਵਾਲ ਦੀ ਦੇਖ ਰੇਖ ਹੇਠਾਂ ਬੱਚਿਆਂ ਨੇ ਦਿਲਕਸ਼ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਐਵਾਰਡ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਇਸ ਮੌਕੇ ਵਿਵੇਕ ਅਗਰਵਾਲ ਇੰਸਟੀਚਿਊਟ ਦੇ ਬੱਚਿਆਂ ਵਿਚ ਭੂਮਿਕਾ, ਗੌਤਮ ,ਅਰਾਧਿਆ, ਸੁਦੀ ਗਰਗ, ਸਾਨੀਆ, ਨੈਣਾਂ, ਰਾਹਤ ,ਆਦਿੱਤਿਆ, ਝਲਕ ,ਈਸ਼ਾ, ਅਭੀ, ਪਰੀ, ਸਿਮਰਨ ਅਤੇ ਨਾਇਰਾ ਦੀ ਆਕਰਸ਼ਣ ਭੇਸਭੂਸ਼ਾ ਅਤੇ ਉਨ੍ਹਾਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਦੀ ਵੀ ਸਾਰਿਆਂ ਨੇ ਸ਼ਲਾਘਾ ਕੀਤੀ। ਇਸ ਮੌਕੇ ਸੁਰਜੀਤ ਸਿੰਘ ਨੇ ਛੋਟੇ ਬੱਚਿਆਂ ਨੂੰ ਸੰਨਮਾਨਿਤ ਵੀ ਕੀਤਾ। ਇਸ ਮੌਕੇ ਸੰਸਥਾ ਦੇ ਜਨਰਲ ਸੱਕਤਰ ਸਿੰਘ ਜਤਿੰਦਰ ਸਿੰਘ ਨੇ 3 ਸਾਲ ਪਹਿਲਾਂ ਸਥਾਪਿਤ ਸੰਸਥਾ ਦੀ ਵਿਸਥਾਰ ਪੁਰਵਕ ਨਾਲ ਰਿਪੋਰਟ ਪੜੀ ਅਤੇ ਹਰ ਮੈਂਬਰ ਦੀ ਉਪਲੱਬਧੀਆਂ ਦਾ ਬਾਖ਼ੂਬੀ ਬਿਉਰਾ ਦੇ ਕੇ ਉਨ੍ਹਾਂ ਨੂੰ ਸਨਮਾਨ ਪ੍ਰਦਾਨ ਕੀਤਾ। ਸੰਸਥਾ ਦੇ ਚੇਅਰਮੈਨ ਐਡਵੋਕੇਟ ਚਾਂਦ ਕੁਮਾਰ ਸ਼ੈਣੀ ਅਤੇ ਪ੍ਰਧਾਨ ਡਾ.ਸੁਰਿੰਦਰ ਪਾਲ ਕੈੰਥ ਨੇ ਐਸੋਸੀਏਸ਼ਨ ਵੱਲੋਂ ਕੀਤੇ ਗਏ ਅਤੇ ਭਵਿੱਖ ਵਿੱਚ ਵੀ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਪਦਮ ਵਿਜੇ ਚੋਪੜਾ ਜੀ ਅਤੇ ਅਵਿਨਾਸ਼ ਚੋਪਡ਼ਾ ਦੇ ਸ਼ੁੱਭ ਅਸ਼ੀਰਵਾਦ ਨਾਲ ਐਸੋਸੀਏਸ਼ਨ ਨਾਲ ਜੁੜੇ ਹੋਏ ਪੱਤਰਕਾਰ ਪ੍ਰਗਤੀ ਪੱਥ ਤੇ ਅਗ੍ਰਸਰ ਹੋ ਕੇ ਪੱਤਰਕਾਰਤਾ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਆਪਣਾ ਬਹੁਮੁੱਲਾ ਯੋਗਦਾਨ ਪਾ ਰਹੇ ਹਨ। ਡਾਇਰੈਕਟਰ ਅਤੇ ਚੀਫ ਮੈਡੀਕਲ ਅਫਸਰ ਡਾ. ਮੁਕੇਸ਼ ਵਾਲੀਆ ਨੇ ਕਿਹਾ ਕਿ ਐਸੋਸੀਏਸ਼ਨ ਦੇ ਨਾਲ ਜੁੜਨਾ ਮਾਣ ਦੀ ਗੱਲ ਹੈ। ਕਿਉਂਕਿ ਐਸੋਸੀਏਸ਼ਨ ਦਾ ਹਰ ਮੈਂਬਰ ਸੰਗਠਿਤ ਹੋ ਕੇ ਇਸ ਨੂੰ ਅੱਗੇ ਲਿਜਾਣ ਦਾ ਯਤਨ ਕਰ ਰਿਹਾ ਹੈ, ਪ੍ਰਣਾਮ ਇਹ ਸੰਸਥਾ ਅੱਜ ਹੋਰਾਂ ਲਈ ਪ੍ਰੇਰਣਾ ਬਣ ਗਈ ਹੈ। ਲਾਇਨਜ਼ ਦੇ ਸਾਬਕਾ ਗਵਰਨਰ ਪਰਮਜੀਤ ਸਿੰਘ ਚਾਵਲਾ ਅਤੇ ਰਵਿੰਦਰ ਸਿੰਘ ਸਰੋਆ ਨੇ ਵੀ ਸੰਬੋਧਨ ਕਰ ਕੇ ਸੰਸਥਾ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ  ਚੰਗਾ ਕਾਰਜ ਕਰਨ ਦੇ ਕਾਰਣ ਹੀ ਅੱਜ ਪ੍ਰੈੱਸ ਐਸੋਸੀਏਸ਼ਨ ਜਲੰਧਰ ਦਾ ਝੰਡਾ ਸ਼ਾਨ ਨਾਲ ਲਹਿਰਾ ਰਿਹਾ ਹੈ। ਮੁੱਖ ਮਹਿਮਾਨ ਪਦਮ ਵਿਜੇ ਚੋਪੜਾ ਨੇ ਇਸ ਮੌਕੇ ਸਫਲ ਅਵਾਰਡ ਸਮਾਗਮ ਲਈ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਐਡਵੋਕੇਟ ਚਾਂਦ ਕੁਮਾਰ ਸੈਣੀ, ਪ੍ਰਧਾਨ ਡਾ. ਸੁਰਿੰਦਰ ਕੈਂਥ, ਜਨਰਲ ਸਕੱਤਰ ਜਤਿੰਦਰ ਸਿੰਘ ਅਤੇ ਮੈਂਬਰਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਪੱਤਰਕਾਰਤਾ ਦੇ ਖੇਤਰ ਵਿਚ ਮਾਰਗ ਦਰਸ਼ਨ ਕੀਤਾ ਅਤੇ ਸਮਾਜ ਸੇਵਾ ਵਿੱਚ ਨਿਭਾਈ ਜਾ ਰਹੀ ਸ਼ਲਾਘਾਯੋਗ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾ ਦੇ ਹਰ ਮੈਂਬਰ ਦੇ ਸੋਹਣੇ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣਾ ਸ਼ੁਭ ਆਸ਼ੀਰਵਾਦ ਦਿੱਤਾ। ਇਸ ਮੌਕੇ ਐਵਾਰਡ ਸਮਾਰੋਹ ਵਿਚ ਵਿਜੇ ਚੋਪੜਾ ਨੇ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਉਪਰੰਤ ਸਾਰਿਆਂ ਨੇ ਫੁੱਲਾਂ ਦੀ ਹੋਲੀ ਖੇਡ ਕੇ ਐਵਾਰਡ ਨਾਈਟ ਨੂੰ ਯਾਦਗਾਰ ਬਣਾ ਦਿੱਤਾ। ਐਸੋਸੀਏਸ਼ਨ ਦੀ ਵੱਲੋਂ ਸਾਰਿਆਂ ਨੂੰ ਗਿਫਟ ਅਤੇ ਸੰਸਥਾ ਦੇ ਕੈਲੰਡਰ ਭੇਟ ਸਵਰੂਪ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕੈਨੇਡਾ ਤੋਂ ਇੰਟਰਨੈਸ਼ਨਲ ਚੀਫ ਐਡਵਾਈਜ਼ਰ ਕੁਲਵਿੰਦਰ ਸਿੰਘ ਟੁੱਟ ਨੇ ਵੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਅਵਾਰਡ ਸਮਾਗਮ ਵਿੱਚ ਸੀਨੀਅਰ ਉਪ ਪ੍ਰਧਾਨ ਗੁਰਸ਼ਰਨ ਜੀਤ ਸਿੰਘ ਰਾਜ, ਡਾਇਰੈਕਟਰ ਸੁਨੀਲ ਸ਼ਰਮਾ, ਲੀਗਲ ਐਡਵਾਈਜ਼ਰ ਪਰਸ਼ੋਤਮ ਸਿੰਘ ਕਪੂਰ, ਸੰਯੁਕਤ ਸਕੱਤਰ  ਮੁਨੀਸ਼ ਮਾਹੀ, ਡਾਇਰੈਕਟਰ ਅੰਜੂ ਬਾਲਾ ਸੈਣੀ ਅਤੇ ਲਖਵੀਰ ਕੌਰ, ਮੈਡਮ ਰਾਜਪਾਲ ਕੌਰ ਤੋਂ ਇਲਾਵਾ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਵਿਚ ਸ. ਸੁਖਦੇਵ ਸਿੰਘ, ਗੁਲਸ਼ਨ ਦਿਲਬਾਗੀ, ਪਰਨਵ ਗੇਹਲੋ, ਰੋਹਿਤ ਬਮੋਤਰਾ, ਪੀ.ਸੀ ਰਾੳਤ, ਪਰਮਜੀਤ ਸਿੰਘ ਮੱਲ, ਅਮਿਤ ਕੁਮਾਰ, ਵਿਵੇਕ ਭੋਗਲ, ਅਨਿਲ ਸਲਵਾਨ, ਜਸਵਿੰਦਰ ਸਿੰਘ ਧੀਰਜ, ਅਮਿਤ ਜੱਸੀ, ਮਹਿੰਦਰਪਾਲ ਸਿੰਘ, ਰਾਮੁਰਤੀ, ਡਾ. ਹੈਪੀ ਸ਼ਰਮਾ, ਅਮਰਨਾਥ ਮਹੇ, ਰੇਖਾ ਰਾਣੀ, ਸੂਰੈੰਦਰ ਕੁਮਾਰ, ਉਧਮ  ਸਿੰਘ ਮੰਨੀ, ਦੀਪਕ ਹੀਰ, ਦਿਨੇਸ਼ ਸ਼ਰਮਾ, ਸੰਜੀਵ ਵਰਮਾ, ਰਾਜੂ, ਜਤਿਨ ਅਰੋੜਾ, ਕੁੰਦਨ ਲਾਲ ਠਾਕੁਰ, ਐਡਵੋਕੇਟ ਮਨੀਸ਼ ਮਹਾਜਨ, ਕੇਬਲ, ਐਡਵੋਕੇਟ ਹਰਦੀਪ ਸਿੰਘ ਮੱਕੜ, ਕੁੰਦਨ ਕੁਮਾਰ, ਹਰਬੰਸ ਸਿੰਘ ਓਠੀ, ਇਟਲੀ ਤੋਂ ਯੋਧਵੀਰ ਸਿੰਘ, ਆਰੀਅਨ ਸ਼ਰਮਾ, ਅੰਕਿਤ, ਸਰਦਾਰ ਗੁਰਬਖਸ਼ ਸਿੰਘ ਔਲਖ, ਕਰਨ ਧਵਨ, ਵਿਸ਼ਾਲ ਜੈਨ, ਦੇਸ ਰਾਜ, ਨਿਰਦੋਸ਼, ਹਿਤੇਸ਼ ਦਿਲਬਾਗੀ, ਬਲਦੇਵ ਚੌਹਾਨ, ਪ੍ਰਹਲਾਦ, ਵਿਨੋਦ ਅਗਰਵਾਲ ਆਦਿ ਮੌਜੂਦ ਸਨ। ਇਸ ਮੌਕੇ ਮੰਚ ਦਾ ਸੰਚਾਲਨ ਜਤਿੰਦਰ ਸਿੰਘ ਅਤੇ ਲੱਕੀ ਨੇ ਕੀਤਾ। ਇਸ ਸਮਾਗਮ ਵਿੱਚ ਕੁਲ ਮਿਲਾ ਕੇ ਐਵਾਰਡ ਸਮਾਰੋਹ 'ਰੰਗ ਬਰਸੇ ' ਸਾਰਿਆਂ ਦੇ ਦਿਲਾਂ ਵਿੱਚ ਖ਼ੁਸ਼ੀਆਂ ਅਤੇ ਉਮੰਗਾਂ ਦੇ ਰੰਗਾਂ ਨੂੰ ਭਰਦਾ ਹੋਇਆ ਅਮਿੱਟ ਛਾਪ ਛੱਡਦੇ ਹੋਏ ਸਫਲਤਾਪੂਰਵਕ ਸੰਪੰਨ ਹੋਇਆ।

ਚੱਬੇਵਾਲ ਥਾਣਾ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ ਡੀਜੀਪੀ ਪੰਜਾਬ ਪੁਲੀਸ ਦਾ ਫੂਕਿਆ ਪੁਤਲਾ



ਹੁਸ਼ਿਆਰਪੁਰ 25 ਮਾਰਚ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦੇ ਦੋਆਬਾ ਇੰਚਾਰਜ ਸੋਮਦੇਵ ਸੰਧੀ ਅਤੇ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਦੀ ਅਗਵਾਈ ਹੇਠ ਡੀਜੀਪੀ ਪੰਜਾਬ ਪੁਲੀਸ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਕ  ਸਾਂਝੇ ਬਿਆਨ ਵਿਚ ਸੋਮਦੇਵ ਸੰਧੀ ਅਤੇ ਅਮਰਜੀਤ ਸੰਧੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਸਕੱਤਰ ਉਂਕਾਰ ਬਜਰਾਵਰ ਹਸਪਤਾਲ ਵਿੱਚ ਦਾਖ਼ਲ ਹਨ। ਉਂਕਾਰ ਬਜਰਾਵਰ ਨਾਲ ਪਿੰਡ ਬਜਰੌਰ ਦੇ ਹੀ ਕੁਝ ਉੱਚ ਜਾਤੀ ਦੇ ਲੋਕਾਂ ਵੱਲੋਂ ਉਸ ਨੂੰ ਜਾਤੀ ਸੂਚਕ ਗਾਲ੍ਹਾਂ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਪੁਲਸ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਦੁਆਰਾ ਨਾ ਤਾਂ ਉਂਕਾਰ ਬਜਰਾਵਰ ਦੇ ਬਿਆਨ ਲਏ ਗਏ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਇੰਜ ਜਾਪ ਰਿਹਾ ਹੈ ਕਿ ਪੰਜਾਬ ਦੀ ਬਣੀ ਨਵੀਂ ਸਰਕਾਰ ਨੇ ਪੰਜਾਬ ਪੁਲੀਸ ਦੀਆਂ ਡਿਊਟੀਆਂ ਥਾਣੇ ਤੋਂ ਹਟਾ ਕੇ ਕਿਤੇ ਹੋਰ ਜਗ੍ਹਾ ਤੇ ਲਗਾ ਦਿੱਤੀਆਂ ਹਨ। ਤਾਹੀਂ ਤਾਂ ਪੁਲੀਸ ਮੁਲਾਜ਼ਮ  ਚੰਗੀ ਤਰ੍ਹਾਂ ਆਪਣੀ ਡਿਊਟੀ ਨਹੀਂ ਨਿਭਾਅ ਪਾ ਰਹੇ ਹਨ। ਬੇਗਮਪੁਰਾ ਟਾੲੀਗਰ ਫੋਰਸ ਨੇ ਪੁਲਸ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ  ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਦੇਖੇ ਗਏ ਹਨ ਜਿਸ ਵਿੱਚ ਕੁੱਟਮਾਰ ਹੁੰਦੀ ਹੈ ਤੇ ਪੁਲੀਸ ਦੂਸਰੀ ਪਾਰਟੀ ਵੱਲੋਂ ਪੈਸੇ ਲੈ ਕੇ ਦਸ ਦਸ ਪੰਦਰਾਂ ਪੰਦਰਾਂ ਦਿਨ ਬਿਆਨ ਹੀ ਨਹੀਂ ਲੈਂਦੇ। ਪਰ ਹੁਣ ਬੇਗਮਪੁਰਾ ਟਾਈਗਰ ਫੋਰਸ ਨੇ ਇਹ ਠਾਣ ਲਿਆ ਹੈ ਜੇਕਰ ਇਸ ਤਰ੍ਹਾਂ ਦਾ ਮਾਮਲਾ ਦੁਬਾਰਾ ਦੇਖਣ ਨੂੰ ਮਿਲਿਆ ਅਤੇ ਉਂਕਾਰ ਬਜਰਾਵਰ ਨੂੰ ਇਨਸਾਫ ਨਾ ਮਿਲਿਆ ਤੇ ਪ੍ਰਦਰਸ਼ਨ ਵੱਡੇ ਪੱਧਰ ਤੇ ਹੋਵੇਗਾ ਇਸ ਮੌਕੇ ਦੋਆਬਾ ਇੰਚਾਰਜ ਸੋਮ ਦੇਵ ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਜ਼ਿਮੀਂ ਮੱਲ ਮਜ਼ਾਰਾ ਰਾਜਵੀਰ ਸਿੰਘ ਗੋਪੀ ਗੁਰਪ੍ਰੀਤ ਅਸ਼ੋਕ ਕੁਮਾਰ ਬਲਵਿੰਦਰ ਕੁਮਾਰ ਵਿੱਕੀ ਬਿੱਟਾ ਗੋਪੀ ਹੀਰਾ ਸੰਧੀ ਮੇਜਰ ਸਿੰਘ ਜਾਵੇਦ ਰੂਪਲਾਲ ਦਰਸ਼ਨ ਰਾਮ ਸੋਢੀ ਰਾਮ ਕਮਲੇਸ਼ ਕੁਮਾਰੀ ਰਾਜ ਰਾਣੀ ਸੋਨੀਆ ਕੁਮਾਰੀ ਸਾਥੀ ਆਦਿ ਹਾਜ਼ਰ ਸਨ ।

ਧਰੁਮਨ ਐਚ ਨਿੰਬਾਲੇ ਐਸ.ਐਸ.ਪੀ ਹੁਸ਼ਿਆਰਪੁਰ ਡੀਜੀਪੀ ਕਮੈਨਡੇਸ਼ਨ ਡਿਸਕ ਨਾਲ ਸਨਮਾਨਿਤ



ਹੁਸ਼ਿਆਰਪੁਰ 27 ਮਾਰਚ (ਤਰਸੇਮ ਦੀਵਾਨਾ)- ਵਿਧਾਨ ਸਭਾ ਚੋਣਾਂ ਸਾਲ 2022 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੀ 14 ਫਰਵਰੀ ਨੂੰ ਪੀ ਏ.ਪੀ ਗਰਾਊਂਡ ਜਲੰਧਰ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਗਈ ਸੀ। ਇਸ ਸਬੰਧੀ ਐਸ.ਐਸ.ਪੀ ਹੁਸ਼ਿਆਰਪੁਰ ਧਰੁਮਨ ਐਚ ਨਿੰਬਾਲੇ ਦੀ ਡਿਊਟੀ ਸਮੇਤ ਫੋਰਸ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਨੰਦਾ ਫਾਰਮ ਜੰਡੂ ਸਿੰਘਾ ਰਾਮਾ ਮੰਡੀ ਜਲੰਧਰ ਕੈਂਟ ਪੀਏਪੀ ਗੌਲਫ ਗਰਾਊਂਡ ਵਿੱਚ ਲੱਗੀ ਹੋਈ ਸੀ ਜਿਨ੍ਹਾਂ ਨੇ ਸੂਝ ਬੂਝ ਵਧੀਆ ਦਿਸ਼ਾ ਨਿਰਦੇਸ਼ਾਂ ਹੇਠ ਤੇ ਯੋਗ ਨਿਗਰਾਨੀ ਦੇ ਸਦਕਾ ਬਹੁਤ ਵਧੀਆ ਅਤੇ ਨਿਰਵਿਘਨ ਡਿਊਟੀ ਮੁਕੰਮਲ ਕੀਤੀ ਅਤੇ ਪ੍ਰਧਾਨ ਮੰਤਰੀ ਦੀ ਜ਼ਿਲ੍ਹਾ ਜਲੰਧਰ ਰੈਲੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਉਕਤ ਜੁੰਮੇਵਾਰਨਾ ਡਿਊਟੀ ਦੀ ਸੀਨੀਅਰ ਅਫ਼ਸਰਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ ਸੀ ਅਤੇ ਡੀ ਜੀ ਪੀ ਪੰਜਾਬ ਵੱਲੋਂ ਇਸ ਡਿਊਟੀ ਨੂੰ ਉਸ ਸਮੇਂ ਦੇ ਹਾਲਾਤ ਮੁਤਾਬਕ ਸ਼ਾਂਤੀਪੂਰਬਕ ਨੇਪਰੇ ਚਾਡ਼੍ਹਨ ਉਪਰੰਤ ਪੂਰੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਧਰੁਮਨ ਐਚ ਨਿੰਬਾਲੇ ਐਸਐਸਪੀ ਹੁਸ਼ਿਆਰਪੁਰ ਨੂੰ ਡੀਜੀਪੀ ਕਮੈਨਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਸੀ।

ਹਲਕਾ ਆਦਮਪੁਰ ਦੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਲੋਂ ਗੁਰਦੁਵਾਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ


ਐਮ.ਐਲ.ਏ ਆਦਮਪੁਰ ਬਨਣ ਤੇ ਸਤਿਗੁਰਾਂ ਦਾ ਕੀਤਾ ਸ਼ੁਕਰਾਨਾਂ, ਸਰਬੱਤ ਸੰਗਤਾਂ ਦੇ ਭਲੇ ਲਈ ਗੁਰੂ ਘਰ ਕਰਵਾਈ ਅਰਦਾਸ
ਆਦਮਪੁਰ (ਅਮਰਜੀਤ ਸਿੰਘ, ਸਾਬੀ ਪੰਡੋਰੀ ਨਿੱਜਰਾਂ)- ਹਲਕਾ ਆਦਮਪੁਰ ਦੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾਂ ਕਰਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿੱਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਜਾਪ ਕਰਵਾਏ ਅਤੇ ਗੁਰੂ ਘਰ ਨਤਮਸਤਕ ਹੁੰਦੇ ਹੋਏ ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਕਰਵਾਏ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਬੇਨਤੀ ਵੀ ਗ੍ਰੰਥੀ ਸਿੰਘਾ ਵਲੋਂ ਕੀਤੀ ਗਈ। ਇਸ ਮੌਕੇ ਤੇ ਗੁਰਦੁਵਾਰਾ ਸ਼ਹੀਦ ਬਾਬਾ ਮੱਤੀ ਸਾਹਿਬ ਡਰੋਲੀ ਕਲਾਂ ਦੇ ਪ੍ਰਧਾਨ ਮਨੋਹਰ ਸਿੰਘ, ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਗੁਰੂ ਘਰ ਪੁੱਜਣ ਐਮ.ਐਲ.ਏ ਸੁਖਵਿੰਦਰ ਕੋਟਲੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਭੇਟ ਕਰਕੇ ਉਨ੍ਹਾਂ ਦਾ ਜਿਥੇ ਵਿਸ਼ੇਸ਼ ਸਨਮਾਨ ਅਤੇ ਸਵਾਗਤ ਕੀਤਾ ਉਥੇ ਐਮ.ਐਲ.ਏ ਆਦਮਪੁਰ ਬਨਣ ਤੇ ਉਨ੍ਹਾਂ ਨੂੰ ਮੁਬਾਰਕਾਂ ਵੀ ਦਿੱਤੀਆਂ। ਇਸ ਮੌਕੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਆਦਮਪੁਰ ਹਲਕੇ ਦੇ ਲੋਕਾਂ ਨੇ ਜੋ ਉਨ੍ਹਾਂ ਨੂੰ ਏਨਾਂ ਜ਼ਿਆਦਾ ਪਿਆਰ ਬਖਸ਼ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿਤਾ ਹੈ ਉਹ ਇਹ ਸੇਵਾ ਤੰਨਦੇਹੀ ਨਾਲ ਨਿਭਾਉਦੇ ਹੋਏ ਇਲਾਕੇ ਦੇ ਵਿਕਾਸ ਨੂੰ ਸਮਰਪਿੱਤ ਹੋਣਗੇ ਅਤੇ ਆਦਮਪੁਰ ਦਾ ਵਿਕਾਸ ਤੇਜ਼ੀ ਨਾਲ ਕਰਵਾਉਣਗੇ। ਉਨ੍ਹਾਂ ਸਮੂਹ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਆਦਮਪੁਰ ਦੇ ਸਮੂਹ ਪਤਵੰਤੇ ਸੱਜਣ ਅਤੇ ਆਗੂ ਹਾਜ਼ਰ ਸਨ। ਇਹ ਜਾਣਕਾਰੀ ਪ੍ਰੈਸ ਨੂੰ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਵਲੋਂ ਦਿੱਤੀ ਗਈ।

Saturday, 26 March 2022

ਪ੍ਰਧਾਨ ਬੀਬੀ ਕਰਮਜੀਤ ਕੌਰ ਦਾ ਸਮਾਜ ਸੇਵਾ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਲਈ ਲਈ ਵਿਸ਼ੇਸ਼ ਸਨਮਾਨ


ਜਲੰਧਰ (ਅਮਰਜੀਤ ਸਿੰਘ)- ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਢਿਆਣਾ ਜਲੰਧਰ ਦੇ ਮਰੀਜ਼ਾਂ ਦੀ ਸੇਵਾ ਕਰਨ ਅਤੇ ਸਮਾਜ ਸੇਵਾ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਲਈ ਬੀਬੀ ਕਰਮਜੀਤ ਕੌਰ ਪ੍ਰਧਾਨ (ਗੁਰੂ ਨਾਨਕ ਅਨਾਥ ਆਸ਼ਰਮ) ਦਾ ਪ੍ਰੈੱਸ ਐਸੋਸੀਏਸ਼ਨ ਰਜਿਸਟਰਡ ਜਲੰਧਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਬੀਬੀ ਕਰਮਜੀਤ ਕੌਰ ਨੂੰ ਡਾ. ਸੁਰਿੰਦਰ ਕੈਂਥ ਕਪੂਰ ਪਿੰਡ ਵੱਲੋਂ ਸੌਂਪਿਆ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਬੀਬੀ ਕਰਮਜੀਤ ਕੌਰ ਨੇ ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਅਹਿਮ ਸੇਵਾਵਾਂ ਨਿਭਾਈਆਂ ਹਨ। ਜਿਸ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।

Thursday, 24 March 2022

ਆਪ ਕਿਉ ਨਹੀ ਖਾਦੇ ਮਿਲਾਵਟੀ ਵਸਤਾ ਮਿਲਾਵਟੀ ਪਦਾਰਥ ਵੇਚਣ ਵਾਲੇ: ਡਾ ਲਖਵੀਰ ਸਿੰਘ



ਹੁਸ਼ਿਆਰਪੁਰ 24 ਮਾਰਚ (ਤਰਸੇਮ ਦੀਵਾਨਾ)- ਪੰਜਾਬ ਦੇ ਲੋਕਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਸਾਫ ਸੁਥਰਾ, ਮਿਆਰੀ ਅਤੇ ਮਿਲਾਵਟ ਰਹਿਤ ਖਾਧ ਪਦਾਰਥਾਂ ਦੀ ਉਪੱਲਭਧਤਾ ਅਤੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੀ ਵੱਚਨਬੱਧਤਾ ਦੇ ਮੱਦੇਨਜ਼ਰ ਸਿਹਤ ਮੰਤਰੀ ਪੰਜਾਬ ਡਾ.ਵਿਜੈ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ  ਸਿਹਤ ਅਫਸਰ ਡਾ.ਲਖਵੀਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਜਿਸ ਵਿੱਚ ਰਮਨ ਵਿਰਦੀ ਐਫ.ਐਸ.ਓ, ਨਰੇਸ਼ ਕੁਮਾਰ ਅਤੇ ਰਾਮ ਲੁਭਾਇਆ ਵਲੋਂ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਫੂਡ ਵਿਕਰੇਤਾਂਵਾਂ ਦੀ ਚੈਕਿੰਗ ਕਰਕੇ 14 ਸੈਂਪਲ ਇੱਕਤਰ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਫੂਡ ਸੇਫਟੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਵੇਲਣਿਆਂ ਅਤੇ ਦੁਕਾਨਾਂ ਤੋਂ ਗੁੜ ਅਤੇ ਸ਼ੱਕਰ ਦੇ ਲਏ ਗਏ ਸੈਂਪਲਾਂ ਵਿੱਚੋ ਕਾਫੀ ਮਾਤਰਾ ਵਿੱਚ ਸੈਂਪਲ ਸਬ ਸਟੈਂਡਰਡ ਪਾਏ ਗਏ ਹਨ ਜਿਸ ਦਾ ਕਾਰਨ ਇਹ ਪਦਾਰਥ ਬਣਾਉਣ ਲਈ ਵਰਤੇ ਗਏ ਘਟੀਆ ਰੰਗ ਹਨ, ਇਸ ਤੇ ਕਾਰਵਾਈ ਕਰਦੇ ਹੋਏ ਟੀਮ ਵਲੋਂ ਅੱਜ ਗੁੜ ਦੇ ਪੰਜ , ਸ਼ੱਕਰ ਦੇ ਛੇ ਤੋਂ ਇਲਾਵਾ ਕੰਦੀ ਸਵੀਟ ਸ਼ਾਪ ਤੋਂ ਪਨੀਰ, ਲੱਡੂ ਅਤੇ ਚਮਚਮ ਦੇ ਸੈਂਪਲ ਲੈਕੇ ਅਗਲੇਰੀ ਜਾਂਚ ਲਈ ਫੂਡ ਅਤੇ ਡੱਰਗ ਲੈਬ ਖਰੜ ਨੂੰ ਭੇਜ ਦਿੱਤੇ ਗਏ ਹਨ ਅਤੇ ਰਿਪੋਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਗੁੜ ਸ਼ੱਕਰ ਬਣਾਉਣ ਵਾਲਿਆਂ ਨੂੰ ਘਟੀਆ ਰੰਗਾਂ ਦੀ ਵਰਤੋਂ ਨਾ ਕਰਨ ਅਤੇ ਕੁਆਲਟੀ ਵਿੱਚ ਸੁਧਾਰ ਲਿਆਉਣ ਲਈ ਸਖਤ ਹਦਾਇਤ ਕਰਦੇ ਹੋਏ ਭਵਿੱਖ ਵਿੱਚ ਦੋਬਾਰਾ ਮਿਲਾਵਟ ਪਏ ਜਾਣ ਤੇ ਫੂਡ ਲਾਇਸੈਂਸ ਰੱਦ ਕਰਨ ਦੇ ਨਾਲ ਦੁਕਾਨ ਵੀ ਸੀਲ ਕਰ ਦਿੱਤੀ ਜਾਵੇਗੀ। ਉਨਾਂ ਮੀਡੀਆ ਰਾਹੀਂ ਫੂਡ ਵਿਕਰੇਤਾਂਵਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ।

ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਦਿਆਰਥੀ ਸਮਾਜ ਸੇਵੀ ਸੰਸਥਾਵਾਂ ਨਾਲ ਪੂਰਨ ਸਹਿਯੋਗ ਕਰਨ- ਓਜਸਵੀ ਅਲੰਕਾਰ


ਗੌਰਮਿੰਟ ਆਈ.ਟੀ.ਆਈ. ਮੇਹਰ ਚੰਦ ’ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦਿਵਸ ’ਤੇ ਕਰਵਾਇਆ ਗਿਆ ਸਰਧਾਂਜਲੀ ਸਮਾਗਮ

ਐਸ.ਡੀ.ਐਮ.ਹਰਪ੍ਰੀਤ ਸਿੰਘ ਵਲੋਂ ਵੀ ਕੀਤਾ ਗਿਆ ਖੂਨਦਾਨ

ਜਲੰਧਰ 24 ਮਾਰਚ, (ਅਮਰਜੀਤ ਸਿੰਘ)- ਅੱਜ ਗੌਰਮਿੰਟ ਆਈਟੀਆਈ ਮੇਹਰ ਚੰਦ ਜਲੰਧਰ ਵਿਖੇ ਸਮਾਜ ਸੇਵੀ ਸੰਸਥਾ ਦਿਸ਼ਾਦੀਪ, ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਜਲੰਧਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦਿਵਸ ’ਤੇ ਇਕ ਸ਼ਰਧਾਂਜਲੀ  ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਸ਼ਰਧਾਂਜਲੀ ਸਮਾਗਮ ਵਿੱਚ ਆਈਟੀਆਈ ਦੇ ਵਿਦਿਆਰਥੀਆਂ ਵੱਲੋਂ ਪਿ੍ਰੰਸੀਪਲ ਸਰਦਾਰ ਤਰਲੋਚਨ ਸਿੰਘ ਟਾਈਗਰ ਦੀ ਅਗਵਾਈ ਹੇਠ 38 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਓਜਸਵੀ ਅਲੰਕਾਰ ਆਈ.ਏ.ਐੱਸ ਜਲੰਧਰ ਵਲੋਂ ਕੀਤਾ ਗਿਆ। ਸੰਸਥਾ ਦੀ ਐਨਸੀਸੀ ਵਿੰਗ ਦੀ ਟੁੱਕੜੀ ਵੱਲੋਂ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਓਜਸਵੀ ਅਲੰਕਾਰ ਅਤੇ ਹਰਪ੍ਰੀਤ ਸਿੰਘ ਅਟਵਾਲ ਨੂੰ ਸਲਾਮੀ ਦਿੱਤੀ ਗਈ। ਪ੍ਰੋ. ਬਹਾਦਰ ਸਿੰਘ ਸੁਨੇਤ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਹਾਜ਼ਰ ਹੋਏ । ਇਸ ਮੌਕੇ ਐਸ ਡੀ ਐਮ ਜਲੰਧਰ-1 ਸ੍ਰ. ਹਰਪ੍ਰੀਤ ਸਿੰਘ ਅਟਵਾਲ  ਨੇ ਖ਼ੁਦ ਖ਼ੂਨਦਾਨ ਕਰ ਕੇ ਵਿਦਿਆਰਥੀਆਂ ਸਾਹਮਣੇ ਇਕ ਮਿਸਾਲ ਕਾਇਮ ਕੀਤੀ  ।

                                    ਇਸ ਮੌਕੇ ਸੰਬੋਧਨ ਕਰਦਿਆਂ  ਓਜਸਵੀ ਅਲੰਕਾਰ ਆਈਏਐਸ ਨੇ ਕਿਹਾ ਕਿ ਖੂਨਦਾਨ , ਨੇਤਰਦਾਨ ਅਤੇ ਵਾਤਾਵਰਨ ਬਚਾਉਣ ਲਈ ਰੁੱਖ ਲਗਾ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ  ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ  ਸ਼ਰਧਾਂਜਲੀ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੀ ਕਲਪਨਾ ਨੂੰ ਸਾਕਾਰ ਕਰਨ ਵਿੱਚ  ਸਮਾਜ ਸੇਵੀ ਸੰਸਥਾ ਦਿਸ਼ਾਦੀਪ ਅਤੇ ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ  ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਹੋਰ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਲਈ ਅਗੇ ਆਉਣਾ ਚਾਹੀਦਾ ਹੈ।

                                    ਇਸ ਮੌਕੇ ਲਾਇਨ ਐਸ ਐਮ ਸਿੰਘ ਸੰਸਥਾਪਕ ਅਤੇ ਚੀਫ ਐਗਜੀਕਿਊਟਿਵ ਅਫਸਰ ਨੇ ਆਪਣੇ ਸੰਬੋਧਨ ਵਿੱਚ  ਕਿਹਾ ਕਿ ਉਹ ਜਲਦ ਹੀ ਪੰਜਾਬ ਵਿਧਾਨ ਸਭਾ ਵਿੱਚ ਇਕ ਮਤਾ ਪੇਸ਼ ਕਰਨ ਦੀ ਕੋਸ਼ਿਸ ਕਰ ਰਹੇ ਹਨ ਕਿ  ਦੁਰਘਟਨਾਵਾਂ ਵਿੱਚ ਮਰਨ ਵਾਲੇ ਵਿਅਕਤੀਆਂ ਦਾ ਜੇਕਰ ਕਾਰਨੀਆਂ ਕਾਨੂੰਨੀ ਤੌਰ ’ਤੇ ਲੈ ਲਿਆ ਜਾਵੇ ਤਾਂ ਪੰਜਾਬ ਵਿੱਚ ਕਾਰਨੀਆਂ ਅੰਨ੍ਹਾਪਣ ਨੂੰ ਖਤਮ ਕੀਤਾ ਜਾ ਸਕੇਗਾ । ਲਾਇਨ  ਨੇ ਇਹ ਵੀ ਕਿਹਾ ਕਿ ਉਹ ਇਸ ਵਰ੍ਹੇ ਲੋਕ ਸਭਾ ਵਿਚ ਵੀ ਇਕ ਅਜਿਹਾ ਹੀ ਪ੍ਰਾਈਵੇਟ ਬਿੱਲ ਪੇਸ਼  ਕਰਨ ਦੀ ਕੋਸਿਸ ਵਿੱਚ ਹਨ ਜਿਸ ਨਾਲ ਅਗਲੇ ਛੇ ਵਰਿ੍ਹਆਂ ਵਿੱਚ ਭਾਰਤ ਵਿੱਚ ਕਾਰਨੀਆਂ ਅੰਨ੍ਹੇਪਣ ਨੂੰ ਮੁਕੰਮਲ ਤੌਰ ’ਤੇ  ਖ਼ਤਮ ਕੀਤਾ ਜਾ ਸਕੇਗਾ ਅਤੇ ਦਾਨ ਕੀਤੀਆਂ ਗਈਆਂ ਅੱਖਾਂ ਟ੍ਰਾਂਸਪਲਾਂਟ ਕਰ ਕੇ ਅੰਨ੍ਹੇਪਣ ਦੇ ਸ਼ਿਕਾਰ ਵਿਅਕਤੀਆਂ ਨੂੰ ਜ਼ਿੰਦਗੀ ਵਿਚ ਰੋਸ਼ਨੀ ਮਿਲ ਸਕੇਗੀ  ।

                        ਇਸ ਤੋਂ ਇਲਾਵਾ  ਓਜਸਵੀ ਅਲੰਕਾਰ ਆਈਏਐਸ,  ਹਰਪ੍ਰੀਤ ਸਿੰਘ ਅਟਵਾਲ ਪੀਸੀਐਸ ਐੱਸਡੀਐਮ  ਜਲੰਧਰ-1 ਨੇ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰਨ ਦੀ ਇੱਛਾ ਪ੍ਰਗਟਾਓਣ ਉਪਰੰਤ ਪਿ੍ਰੰਸੀਪਲ ਤਰਲੋਚਨ ਸਿੰਘ ,ਆਈ ਡੀ  ਸਿੰਘ ਮਿਨਹਾਸ ਸੈਕਟਰੀ ਜ਼ਿਲ੍ਹਾ ਰੈੱਡ ਕਰਾਸ  , ਪ੍ਰੋ ਬਹਾਦਰ ਸਿੰਘ ਸੁਨੇਤ ,ਲਾਇਨ ਐਸ ਐਮ ਸਿੰਘ, ਕਿਰਨ ਨਾਗਪਾਲ , ਪ੍ਰਧਾਨ ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ, ਬਲਵਿੰਦਰ ਸਿੰਘ ਬਾਜਵਾ ਚੇਅਰਮੈਨ ਦਿਸ਼ਾਦੀਪ , ਸੁਸ਼ਮਾ ਡੋਗਰਾ ਵਾਈਸ ਪ੍ਰੈਜੀਡੈਂਟ ਨਿਸ਼ਕਾਮ ਸੇਵਾ  ਸੁਸਾਇਟੀ , ਵਿਕਰਮਜੀਤ ਸਿੰਘ, ਇੰਸਟਰਕਟਰ, ਸਰਬਜੀਤ ਕੌਰ ਚੇਅਰਮੈਨ ਦਿਸ਼ਾਦੀਪ ਇਸਤਰੀ ਵਿੰਗ , ਡਾ ਕੁਸਮ ਠਾਕਰ ਪ੍ਰਧਾਨ ਆਈ ਐੱਸ ਬੀ ਟੀ ਆਈ, ਪੰਜਾਬ , ਕੁਮਾਰਜੀਵ ਚੁੰਬਰ ਡਾਇਰੈਕਟਰ ਪੀਆਰ ਅਤੇ ਪ੍ਰੈੱਸ  ,ਦਿਸ਼ਾਦੀਪ, ਤਰਸੇਮ ਜਲੰਧਰੀ ਉਪ ਚੇਅਰਮੈਨ , ਆਈ ਟੀ ਆਈ ਵੂਮੈਨ ਵਿੰਗ ਦੇ ਪਿ੍ਰੰਸੀਪਲ ਰੁਪਿੰਦਰ ਕੌਰ  ,ਲੈਫਟੀਨੈਂਟ  ਕੁਲਦੀਪ ਸ਼ਰਮਾ ਐੱਨਸੀਸੀ ਵਿੰਗ  ,   ਗੁਰਿੰਦਰ ਸਿੰਘ ਬਰਾੜ ਇੰਸਪੈਕਟਰ ਵਿਜੀਲੈਂਸ , ਪ੍ਰਗਟ ਸਿੰਘ ਇੰਸਟਰੰਕਟਰ ਨਾਲ ਮਿਲਕੇ ਫਲਦਾਰ ਪੌਦੇ ਲਗਾਏ ਗਏ।  ਲਾਇਨ ਐਸ ਐਮ ਸਿੰਘ ਸੁਸ਼ਮਾ ਡੋਗਰਾ, ਤਰਸੇਮ ਜਲੰਧਰੀ  ਸੁਰਿੰਦਰ ਕੁਮਾਰ ਅਤੇ ਕਿਰਨ ਨਾਗਪਾਲ ਨੂੰ ਆਈਟੀਆਈ ਵੱਲੋਂ ਮੈਡਲ  ਦੇ ਕੇ ਸਨਮਾਨਿਤ   ਕੀਤਾ ਗਿਆ । ਇਸ ਮੌਕੇ  ਵਿਕਰਮਜੀਤ ਸਿੰਘ ਨੇ ਸੰਸਥਾ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।


ਮਨੀਸ਼ਾ ਨੂੰ ਬਣਾਇਆ ਬਲਾਕ ਮੋਰਿੰਡਾ ਦੀ ਚੀਫ਼ ਸੈਕਟਰੀ- ਡਾਕਟਰ ਖੇੜਾ



ਮੋਰਿੰਡਾ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਮੋਰਿੰਡਾ ਦੀ ਪ੍ਰਧਾਨ ਇਸਤਰੀ ਵਿੰਗ ਹਰਚਰਨ ਕੌਰ ਦੀ ਪ੍ਰਧਾਨਗੀ ਹੇਠ ਮੋਰਿੰਡਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੀਫ਼ ਸੈਕਟਰੀ ਜਤਿੰਦਰ ਗੁੰਬਰ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮਨੀਸ਼ਾ ਨੂੰ ਚੀਫ਼ ਸੈਕਟਰੀ ਮੈਡੀਕਲ ਸ਼ੈੱਲ ਬਲਾਕ ਮੋਰਿੰਡਾ ਅਤੇ ਕੁਝ ਨਵੇਂ ਮੈਂਬਰ ਭਰਤੀ ਕੀਤੇ ਗਏ ਇਨ੍ਹਾਂ ਨੂੰ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਵਿੱਚ ਲੋਕ ਧੜਾਧੜ ਜੁੜ ਰਹੇ ਹਨ ਕਿਉਂਕਿ ਕੁਝ ਦਿਨਾਂ ਵਿੱਚ ਜ਼ਿਲ੍ਹਾ ਇਕਾਈ ਰੋਪੜ੍ਹ ਦੀ ਭਰਵੀਂ ਮੀਟਿੰਗ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਕਾਰਡ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਲੋਕਾਂ ਦੀ ਲੁੱਟ ਖਸੁੱਟ ਕਰਨ ਤੋਂ ਰੋਕਣ ਲਈ ਸਰਕਾਰ ਨੂੰ ਪੁਖ਼ਤਾ ਕਦਮ ਚੁੱਕਣ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਲੋਕਾਂ ਦਾ ਮਹਿਗਾਈ ਨੇ ਹਰ ਪੱਖ ਤੋਂ ਕਚੂੰਮਰ ਕੱਢ ਕੇ ਰੱਖ ਦਿੱਤਾ। ਮਨੀਸ਼ਾ ਨੇ ਬੋਲਦਿਆਂ ਕਿਹਾ ਕਿ ਜਿਹੜੀ ਸੰਸਥਾ ਵੱਲੋਂ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਨਰਿੰਦਰ ਕੌਰ, ਸਿਮਰਨ ਜੀਤ ਕੌਰ ਉੱਪ ਪ੍ਰਧਾਨ ਇਸਤਰੀ ਵਿੰਗ, ਮਨਮੋਹਨ ਕੌਰ ਚੇਅਰਪਰਸਨ ਇਸਤਰੀ ਵਿੰਗ, ਪ੍ਰਭਜੋਤ ਕੌਰ, ਰੀਟਾ ਰਾਣੀ, ਕੁਲਦੀਪ ਸਿੰਘ, ਵੀਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Tuesday, 22 March 2022

5ਵੇਂ ਫੁੱਟਬਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ, ਡੀ.ਸੀ ਫਰੀਦਕੋਟ ਹਰਵੀਰ ਸਿੰਘ ਡੌਡ ਨੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਕੀਤੀ ਵੰਡ


ਮਾਹਿਲਪੁਰ (ਦਲਜੀਤ ਸਿੰਘ ਅਜਨੋਹਾ)- ਬੀਤੇ ਦਿਨ ਗੁਰੂ ਨਾਨਕ ਸਪੋਰਟਸ ਕਲੱਬ ਜਲਵੇਹੜਾ ਵਲੋਂ ਨਗਰ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 5ਵਾਂ ਫੁੱਟਬਾਲ ਟੂਰਨਾਮੈਂਟ ਸੁਤੰਤਰਤਾ ਸੈਨਾਨੀ ਮਾਸਟਰ ਗੁਰਦਿੱਤ ਸਿੰਘ ਮੈਮੋਰੀਅਲ ਸਟੇਡੀਅਮ ਜਲਵੇਹੜਾ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਰਿਹਾਣਾ ਜੱਟਾਂ ਦੀ ਟੀਮ ਨੇ ਅਕਾਲਗੜ ਦੀ ਟੀਮ ਨੂੰ 3-1 ਨਾਲ ਹਰਾਕੇ ਟਰਾਫੀ ਜਿੱਤੀ। ਇਸੇ ਪਿੰਡ ਦੇ ਜੰਮਪਲ ਅਤੇ ਮੁੱਖ ਮਹਿਮਾਨ ਡੀ.ਸੀ ਫਰੀਦਕੋਟ ਹਰਵੀਰ ਸਿੰਘ ਡੌਡ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨਾਂ ਨਾਲ ਐਨ.ਆਰ.ਆਈ ਵਡਭਾਗ ਸਿੰਘ ਅਮਰੀਕਾ, ਗੁਰਨਾਮ ਸਿੰਘ ਡੌਡ ਐਡਮਿੰਟਨ ਕੈਨੇਡਾ, ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਜੀਤਪਾਲ ਸਿੰਘ ਸਰਪੰਚ ਗ੍ਰਾਮ ਪੰਚਾਇਤ, ਮਾਸਟਰ ਗੇਮਜ ਦੇ ਗੋਲਡ ਮੈਡਲਿਸਟ ਅਵਤਾਰ ਸਿੰਘ ਡੌਡ, ਪ੍ਰਸਿੱਧ ਸਾਬਕਾ ਫੁੱਟਬਾਲ ਖਿਡਾਰੀ ਸ਼ਿੰਗਾਰਾ ਸਿੰਘ, ਖੇਡ ਪ੍ਰਬੰਧਕ ਜੋਗਾ ਸਿੰਘ ਚੀਫ, ਗੁਰਦਿਆਲ ਸਿੰਘ, ਪਿ੍ਰੰਸੀਪਲ ਰਛਪਾਲ ਸਿੰਘ, ਹਰਦਮ ਸਿੰਘ ਡੌਡ, ਬਲਜਿੰਦਰ ਜੁੱਗੀ, ਸੁਰਜੀਤ ਸਿੰਘ ਡੌਡ ਤੇ ਨਿਰਮਲ ਸਿੰਘ ਡੌਡ ਕੈਲਗਰੀ ਕੈਨੇਡਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਮਾਸਟਰ ਅਮਰੀਕ ਸਿੰਘ, ਸੁਰਜੀਤ ਸਿੰਘ ਡੌਡ, ਇੰਦਰਜੀਤ ਸਿੰਘ ਡੌਡ ਜਲਵੇਹੜਾ, ਰਵਿੰਦਰ ਸਿੰਘ ਸਰੋਆ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ, ਅਜੀਤ ਸਿੰਘ, ਮਨਜੀਤ ਸਿੰਘ, ਅਜੈ, ਮਨੀ ਅਤੇ  ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਇਨਾਮ ਵੰਡ ਸਮਾਰੋਹ ਮੌਕੇ ਉੱਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਰਵਿੰਦਰ ਸਿੰਘ ਸਰੋਆ (ਚੇਅਰਮੈਨ ਸਰੋਆ ਫਾਉਡੇਸ਼ਨ) ਵਲੋਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਹਿਤ ਕਰਨ ਲਈ ਪ੍ਰਬੰਧਕਾਂ ਨੂੰ ਨਗਦ ਰਾਸ਼ੀ ਵੀ ਭੇਟ ਕੀਤੀ ਗਈ। ਜੇਤੂ ਟੀਮ ਨੂੰ 31 ਹਜ਼ਾਰ ਰੁਪਏ, ਟਰੈਕ ਸੂਟ, ਟਰਾਫੀ ਅਤੇ ਰਨਰ ਅੱਪ ਟੀਮ ਨੂੰ 21,000 ਰੁਪਏ, ਟਰੈਕ ਸੂਟ ਤੇ ਟਰਾਫੀ ਦਿੱਤੀ ਗਈ। ਜੇਤੂ ਟੀਮ ਨੂੰ ਇਨਾਮ ਮਾਸਟਰ ਗੁਰਦਿੱਤ ਸਿੰਘ ਦੇ ਪਰਿਵਾਰ ਵਲੋਂ ਤੇ ਰਨਰ ਅੱਪ ਟੀਮ ਨੂੰ ਇਨਾਮ ਜਗਤਾਰ ਸਿੰਘ ਕੈਨੇਡਾ ਵਲੋ ਆਪਣੇ ਸਵਰਗੀ ਪਿਤਾ ਕੁਲਵੰਤ ਸਿੰਘ ਦੀ ਯਾਦ ਵਿਚ ਸਪਾਂਸਰ ਕੀਤੇ ਗਏ। ਪਲੇਅਰ ਆਫ ਟੂਰਨਾਮੈਂਟ ਨੂੰ 11,000 ਰੁਪਏ ਅਤੇ ਮੈਨ ਆਫ ਦਾ ਮੈਚ ਨੂੰ 51,00 ਰੁਪਏ ਦਾ ਇਨਾਮ ਵਡਭਾਗ ਸਿੰਘ ਅਮਰੀਕਾ ਨਿਵਾਸੀ ਵਲੋ ਆਪਣੀ ਸਵਰਗੀ ਪਤਨੀ ਦਰਸ਼ਨ ਕੌਰ ਦੀ ਯਾਦ ਵਿਚ ਦਿੱਤੇ ਗਏ। ਇਸ ਸ਼ਾਨਦਾਰ ਟੂਰਨਾਮੈਂਟ ਦੀ ਕਾਮਯਾਬੀ ਲਈ ਪ੍ਰਬੰਧਕਾਂ ਵਲੋ ਖਿਡਾਰੀਆਂ, ਦਰਸ਼ਕਾਂ ਤੇ ਪਿੰਡ ਦੇ ਲੋਕਾਂ ਵਲੋ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।   

Monday, 21 March 2022

टांडा गौहत्या के मामले में 2 और आरोपी गिरफ्तार, मुख्य आरोपी इरशाद पर पहले भी दर्ज हैं 3 केस


होशियारपुर (तरसेम दीवाना ) टांडा गौहत्या मामले में पुलिस ने 2 ओर आरोपियों को गिरफ्तार किया है। इस मामले में पुलिस पहले भी 2 औरतों समेत 8 आरोपियों को गिरफ्तार कर चुकी है। अब पुलिस ने छापामारी कर कलीयर शरीफ (यूपी) से इस केस के मुख्य आरोपी इरशाद खान पुत्र नवाब खान वासी मुणूके थाना निहाल सिंह वाला, मोगा तथा फरियान पुत्र बरक्त अली वासी गांव खक्खा थाना टांडा जिला होशियारपुर को गिरफ्तार किया है।एसएसपी ध्रुमन एच. निंबाले ने बताया कि यह घटना रेलवे की सीमा के अंदर हुई थी। इस लिए इस संबंधी थाना जीआरपी जालंधर की ओर से मुकदमा दर्ज करके जांच शुरू की गई थी। इस मामले की गंभीरता को देखते हुए डीजीपी पंजाब विरेश कुमार भावरा तथा आईजीपी जालंधर रेंज अरुण पाल सिंह की ओर से इस केस को जल्द से जल्द टे्रस करके आरोपियों को गिरफ्तार करने के ऑर्डर दिए गए थे। इसके बाद गठित टीमों की ओर से फोरैंसिक तथा गुप्त सोर्स लगाकर केस को 36 घंटे के अंदर-अंदर ट्रेस किया गया था। इस केस में पुलिस 8 आरोपियों को गिरफ्तार किया था, जिनमें 2 औरतें भी शामिल थीं।इस केस के मुख्य आरोपी इरशाद खान वासी मोगा को गिरफ्तार करने के लिए पुलिस ने विशेष टीमों का गठन गुरदासपुर तथा खन्ना में रेड की गई थी पर इरशाद पहले ही वह यूपी भाग चुका था। 18 मार्च को विशेष टीमों की ओर से उसे कलीयर शरीफ यूपी से गिरफ्तार किया गया। बाद में इस केस में एक ओर आरोपी फरियाद खान को भी गिरफ्तार कर लिया गया।पुछताछ दौरान आरोपियों ने बताया कि वह पशू तस्करी का धंधा करते हैं और उन्होंने सतपाल उर्फ पप्पी वासी कोटली शेखां, जिस पर पहले ही गौहत्या के केस दर्ज है, से संपर्क करके गऊएं खरीदकर टांडा में रेलवे लाईनों के पास अपने साथियों के साथ मिलकर गौवंश की हत्या कर दी और फिर गौमांस आगे यूपी के व्यापारी को बेच दिया। बता दें कि अब तक पुलिस ने इस केस में 10 आरोपियों को गिरफ्तार किया है। पुलिस सभी आरोपियों को रिमांड पर लेकर पूछताछ कर रही है। 

जांच दौरान पता चला है कि इरशाद खान के ऊपर थाना हनूमानगढ़ में भी पशू तस्करी करने के आरोप में 3 केस दर्ज हैं। जांच दौरान यह बात भी सामने आई है कि इरशाद खान और उसके पिता नवाब पर पहले भी गांव बिलासपुुर में हड्डारोढ़ी की आड़ में बुच्चडख़ाना चलाने और गौहत्या करने के संबंध में 2017 में थाना निहाल सिंह वाला में पर्चा दर्ज है। इन आरोपियों की ओर से मालेरकोटला, लुधियाना, खन्ना गुरदासपुर तथा जालंधर से गौ तस्करी की जाती थी।

Sunday, 20 March 2022

ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਕੀਤੀਆਂ ਵਿਚਾਰਾਂ- ਡਾ ਖੇੜਾ

             ਮੋਹਾਲੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੇ ਬਲਾਕ ਖਰੜ ਵਿਖੇ ਜੀਵਨ ਕੁਮਾਰ ਬਾਲੂ ਪ੍ਰਧਾਨ ਬਲਾਕ ਖਰੜ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਅਤੇ ਮਲਕੀਤ ਕੌਰ ਸੰਧੂ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਜੋ ਕਿ 23 ਮਾਰਚ 1931 ਨੂੰ ਹੋਈ।ਇਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਨੌਜਵਾਨ ਪੀੜੀ ਨੂੰ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾਵੇਗਾ। ਪੂਰੀ ਟੀਮ ਵੱਲੋਂ ਇਹ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਵੇਗਾ। ਹੋਰਨਾਂ ਤੋਂ ਇਲਾਵਾ ਗਵਿੰਦਰ ਸਿੰਘ, ਸਵਰਨਜੀਤ ਕੌਰ, ਹਰਿੰਦਰ ਸਿੰਘ, ਪ੍ਰੀਤਾ ਦੇਵੀ ਦਰਸ਼ਨ ਕੁਮਾਰ, ਪ੍ਰਦੀਪ ਕੁਮਾਰ, ਸਵਿੱਤਰੀ ਦੇਵੀਂ, ਸੁਰਜੀਤ ਕੌਰ, ਗੁਰਜੀਤ ਕੌਰ ਵੀਨਾ ਰਾਣੀ ਅਤੇ ਸ਼ਰਨਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਨੀਰਜ ਕੁਮਾਰੀ ਨੂੰ ਬਣਾਇਆ ਅੰਬਾਲਾ ਦੀ ਚੇਅਰਪਰਸਨ- ਡਾਕਟਰ ਖੇੜਾ


ਹਰਿਆਣਾ  20 ਮਾਰਚ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ ਸਟੇਟ ਹਰਿਆਣਾ ਦੇ ਪਿੰਡ ਸੌਂਢਾ ਵਿਖੇ ਬਾਬਾ ਰਘਬੀਰ ਸਿੰਘ ਰਾਣਾ ਚੇਅਰਮੈਨ ਬੁੱਧੀਜੀਵੀ ਸੈਲ ਹਰਿਆਣਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਮੱਖਣ ਸਿੰਘ ਅਤੇ ਵਿਕਾਸ ਕੁਮਾਰ ਚੇਅਰਮੈਨ ਆਰ ਟੀ ਆਈ ਸੋੱਲ ਪੰਜਾਬ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਨੀਰਜ ਕੁਮਾਰੀ ਨੂੰ ਚੇਅਰਪਰਸਨ ਇਸਤਰੀ ਵਿੰਗ ਸਿਟੀ ਅੰਬਾਲਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਟੇਟ ਹਰਿਆਣਾ ਅਤੇ ਜ਼ਿਲ੍ਹਾ ਅੰਬਾਲਾ ਵਿਚ ਸੰਸਥਾ ਵੱਲੋਂ ਵੱਧ ਤੋਂ ਵੱਧ ਲੋਕ  ਆਪਣੇ ਨਾਲ ਜੁੜਣ ਲਈ ਉਤਾਵਲੇ ਹੋਏ ਫਿਰਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸਮਾਜ ਸੇਵਾ ਕਰਨ ਵਾਲੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਵੀ ਅਗਲੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਵਿੱਚ ਪੂਰਨ ਤੌਰ ਤੇ ਭਰਤੀ ਕੀਤੀ ਜਾਵੇਗੀ। ਨੀਰਜ ਕੁਮਾਰੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਮਾਣ ਸਤਿਕਾਰ ਦਿੱਤਾ ਗਿਆ ਹੈ ਮੈਂ ਉਸ ਨੂੰ ਹਮੇਸ਼ਾ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਗੁਰਕੀਰਤ ਸਿੰਘ ਖੇੜਾ, ਮਲਕੀਤ ਕੌਰ ਸੰਧੂ ਚੇਅਰਪਰਸਨ, ਮਨਪ੍ਰੀਤ ਕੌਰ, ਵੀਨਾ ਗੁਪਤਾ, ਗੁਰਮੀਤ ਕੌਰ, ਤਰਸੇਮ ਲਾਲ, ਅਜੈ ਕੁਮਾਰ ਚੌਧਰੀ, ਧਰਮਪਾਲ, ਮਹਿੰਦਰ ਸਿੰਘ, ਜਸਪ੍ਰੀਤ ਕੌਰ ਅਤੇ ਸ਼ਰਨਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਜਗਕਿਰਨ ਵੜੈਚ ਨੂੰ ਬਣਾਇਆ ਬਲਾਕ ਰਾਜਪੁਰਾ ਦੀ ਚੇਅਰਪਰਸਨ- ਡਾਕਟਰ ਖੇੜਾ

 


ਰਾਜਪੁਰਾ 20 ਮਾਰਚ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਇੱਕ ਮਹਿਲਾ ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਿਤ ਗੁਪਤਾ ਦੀ ਪ੍ਰਧਾਨਗੀ ਹੇਠ ਰਾਜਪੁਰਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਸਰਪ੍ਰਸ਼ਤ ਡਾਕਟਰ ਰਾਮ ਜੀ ਲਾਲ ਰਿਟਾਇਰਡ ਐਸ ਐਸ ਪੀ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਅਤੇ ਮੱਖਣ ਗੁਪਤਾ ਵਿਸ਼ੇਸ਼ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਸੰਸਥਾ ਵੱਲੋਂ ਜਗਕਿਰਨ ਵੜੈਚ ਨੂੰ ਬਲਾਕ ਰਾਜਪੁਰਾ ਦੀ ਚੇਅਰਪਰਸਨ ਇਸਤਰੀ ਵਿੰਗ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਰਿੰਦਰ ਕੌਰ ਨੂੰ ਮੈਂਬਰ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਔਰਤ ਵਰਗ ਦਾ ਮਾਣ ਸਤਿਕਾਰ ਕਰਨ ਲਈ ਹਮੇਸ਼ਾ ਮਨੁੱਖੀ ਅਧਿਕਾਰ ਮੰਚ ਪਹਿਲ ਦੇ ਆਧਾਰ ਤੇ ਖੜਾ ਰਹਿੰਦਾ ਹੈ ਕਿਉਂਕਿ ਔਰਤ ਤੋਂ ਵਗੈਰ ਜੱਗ ਸੱਖਣਾ ਹੋ ਜਾਵੇਗਾ । ਔਰਤ ਦੇ ਕੁੱਖੋਂ ਰਾਜੇ, ਮਹਾਂਰਾਜੇ, ਫ਼ਕੀਰ, ਭਗਤ, ਯੋਧੇ, ਸੂਰਮੇ,ਸੰਤ,ਮਹੰਤ, ਅਤੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ।ਇਸੇ ਕਰਕੇ ਅੱਜ ਹਰ ਇੰਨਸਾਨ ਔਰਤ ਨੂੰ ਅਲੱਗ ਅਲੱਗ ਰੂਪਾਂ ਵਿੱਚ ਪੂਜਦਾ ਹੈ। ਨਵ-ਨਿਯੁਕਤ ਚੇਅਰਪਰਸਨ ਇਸਤਰੀ ਵਿੰਗ ਨੇ ਬੋਲਦਿਆਂ ਕਿਹਾ ਕਿ ਜੋ ਮੈਨੂੰ ਸੰਸਥਾ ਵੱਲੋਂ ਡਿਊਟੀ ਦਿੱਤੀ ਗਈ ਹੈ ਪੂਰੇ ਤਨੋਂ ਮਨੋਂ ਧਨੋ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪਟਿਆਲਾ, ਜਸਵੀਰ ਕੌਰ ਸੇਖੋਂ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਚੂੰਨੀ, ਕਿਰਨਜੋਤ ਕੌਰ, ਸਤਨਾਮ ਦੇਵੀ, ਬਿੰਦਰ ਕੌਰ, ਗੁਰਮੀਤ ਕੌਰ, ਮਲਕੀਤ ਕੌਰ ਸੰਧੂ , ਪ੍ਰਭਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ।

ਐਸ. ਏ. ਐਸ. ਨਗਰ (ਮੁਹਾਲੀ ) ਦੇ ਫੇਸ 1 ਵਿਚ ਬੜੀ ਸ਼ਰਧਾ-ਭਾਵਨਾ ਨਾਲ ਪਵਿੱਤਰ ਹੋਲੀ ਦਾ ਤਿਓਹਾਰ ਮਨਾਇਆ ਗਿਆ

 



ਚੰਡੀਗੜ (ਪ੍ਰੀਤਮ ਲੁਧਿਆਣਵੀ):
ਹੋਲੀ ਦਾ ਤਿਓਹਾਰ ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦਾ, ਇਕ ਪਾਕਿ-ਪਵਿੱਤਰ ਤਿਓਹਾਰ ਹੈ।  ਅੱਜ ਇਸ ਅਵਸਰ ’ਤੇ ਐਸ. ਏ. ਐਸ. ਨਗਰ (ਮੁਹਾਲੀ) ਦੇ ਫੇਸ 1 ਵਿਚ ਬੜੀ ਸ਼ਰਧਾ-ਭਾਵਨਾ ਤੇ ਅਮਨ-ਸ਼ਾਂਤੀ  ਨਾਲ ਇਸ ਤਿਓਹਾਰ ਨੂੰ ਗਿੱਧੇ ਭੰਗੜੇ ਪਾ ਕੇ ਤੇ ਪਿਆਰ ਭਰੇ ਰੰਗਾਂ ਦੀ ਵਰਖਾ ਕਰਦਿਆਂ ਮਨਾਇਆ ਗਿਆ, ਜਿਸ ਨੇ ਮੁਰਝਾਏ ਚਿਹਰਿਆਂ ਉਤੇ ਵੀ ਖ਼ੁਸ਼ੀਆਂ ਭਰੀਆਂ ਰੌਣਕਾਂ ਲਿਆ ਕੇ ਰੱਖ ਦਿੱਤੀਆਂ।

ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਮੁਕੰਮਲ



ਚੰਡੀਗੜ (ਪ੍ਰੀਤਮ ਲੁਧਿਆਣਵੀ), 20 ਮਾਰਚ, 2022 : ਸੰਗੀਤਕ ਤੇ ਫਿਲਮੀ ਪੱਤਰਕਾਰੀ ਵਿੱਚ ਆਪਣੀ ਵਿਲੱਖਣ
ਪਹਿਚਾਣ ਬਣਾਉਣ ਵਾਲੇ ਗੁਰਬਾਜ ਗਿੱਲ ਨੇ ਹੁਣ ਗਾਇਕੀ ਖੇਤਰ ਵੱਲ ਵੀ ਪੂਰੇ ਜੋਸ਼-ਖ਼ਰੋਸ਼ ਤੇ ਸਫ਼ਲ ਕਦਮੀ ਪੁਲਾਂਘਾਂ
ਪੁੱਟਦਿਆਂ ਸਲਾਹੁਣਯੋਗ ਦਸਤਕ ਦਿੱਤੀ ਹੈ। ਪਿਛਲੇ ਦਿਨੀਂ ਬਠਿੰਡਾ ਜਿਲੇ ਦੇ ਗੋਨਿਆਣਾ ਮੰਡੀ ਦੇ ਲਾਗਲੇ ਪਿੰਡ
ਹਰਰਾਏਪੁਰ ਵਿਖੇ ਗੁਰਬਾਜ ਗਿੱਲ, ਮਨਦੀਪ ਲੱਕੀ ਅਤੇ ਜਗਤਾਰ ਸਿੱਧੂ ਤਿੰਨਕੌਣੀ ਦੇ ਗੀਤਾਂ ਦਾ ਵੀਡੀਓ ਸ਼ੂਟ ਮੁਕੰਮਲ
ਕੀਤਾ ਗਿਆ, ਜੋ ਜਲਦੀ ਹੀ ਬੜੇ ਵੱਡੇ ਪੱਧਰ ’ਤੇ ਰਿਲੀਜ ਕੀਤੇ ਜਾਣਗੇ। ਜਿਸ ਦਾ ਮਹੂਰਤ ਗੁਰਨਾਮ ਸਿੰਘ ਗਾਮਾ,
ਮੌਜੂਦਾ ਮੈਂਬਰ ਗ੍ਰਾਮ ਪੰਚਾਇਤ ਹਰਰਾਏਪੁਰ ਤਿੰਨਕੌਣੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਪ੍ਰੈਸ ਨੂੰ ਜਾਣਕਾਰੀ
ਦਿੰਦਿਆਂ ਗੁਰਬਾਜ ਗਿੱਲ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਇੰਟਰਨੈਸ਼ਨਲ ਗੀਤਕਾਰ ਜੋਰਾ ਗਿੱਲ ਮਹਿਣਾ ਦਾ ਲਿਖਿਆ
ਗੀਤ ‘ਬਾਈ ਬਾਈ’, ਜਿਸ ਨੂੰ ਗੁਰਬਾਜ ਗਿੱਲ ਤੇ ਮਨਦੀਪ ਲੱਕੀ ਨੇ ਗਾਇਆ ਅਤੇ ਦੂਸਰਾ ਪ੍ਰਸਿੱਧ ਪੇਸ਼ਕਾਰ ਤੇ
ਗੀਤਕਾਰ ਭੰਗੂ ਫਲੇੜੇ ਵਾਲਾ ਦੇ ਲਿਖੇ ਗੀਤ ‘ਨੱਤੀਆਂ ਦਾ ਜੋੜਾ’ ਨੂੰ ਗਾਇਕ ਜਗਤਾਰ ਸਿੱਧੂ ਤਿੰਨਕੌਣੀ ਤੇ ਗਾਇਕਾ
ਮਨਦੀਪ ਲੱਕੀ ਨੇ ਆਪਣੀ ਬੁਲੰਦ ਆਵਾਜ ਦਿੱਤੀ ਹੈ। ਦੋਨਾਂ ਗੀਤਾਂ ਦੇ ਵੀਡੀਓ ਫਿਲਮਾਂਕਣ ਕਰਨ ਸਮੇਂ ਗਾਇਕ
ਗੁਰਮੀਤ ਧਾਲੀਵਾਲ, ਇੰਦਰਜੀਤ ਨੇਹੀਆਂ ਵਾਲਾ, ਗਾਇਕ ਤੇ ਗੀਤਕਾਰ ਲਾਭ ਸਿੰਘ ਤਿੰਨਕੌਣੀ, ਗੀਤਕਾਰ ਕੱਤਰ ਸਿੰਘ
ਪ੍ਰੇਮੀ, ਤਾਰਾ ਚੰਦ ਕਟਾਰੀਆ, ਉਸਤਾਦ ਸਿਕੰਦਰ ਖਾਨ, ਸਿੱਕਾ ਖਾਨ, ਬੱਲੀ ਖਾਨ, ਬਾਤੀ ਖਾਨ, ਡਾ. ਚੇਤ ਸਿੰਘ ਦਿਓਣ
ਅਤੇ ਰੋਜਾਨਾ ਅਜੀਤ ਦੇ ਪੱਤਰਕਾਰ ਗੁਰਨੈਬ ਸਾਜਨ ਦਿਓਣ ਹਾਜ਼ਰ ਸਨ।

Saturday, 19 March 2022

ਪੰਜਾਬ ’ਚ 25 ਹਜ਼ਾਰ ਨੌਕਰੀਆਂ ਲਈ ਹਰੀ ਝੰਡੀ




ਚੰਡੀਗੜ੍ਹ 19 ਮਾਰਚ (ਅਮਰਜੀਤ ਸਿੰਘ, ਪ੍ਰੀਤਮ ਲੁਧਿਆਣਵੀ)- ਇਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿਚ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਦੁਪਹਿਰ ਮੁੱਖ ਮੰਤਰੀ ਦਫਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਇਤਿਹਾਸਕ ਫੈਸਲੇ ਰਾਹੀਂ ਸਰਕਾਰੀ ਖੇਤਰ ਵਿਚ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮੁਹੱਈਆ ਕਰਵਾਉਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ। ਇਨਾਂ 25000 ਸਰਕਾਰੀ ਨੌਕਰੀਆਂ ਵਿੱਚੋਂ 10,000 ਅਸਾਮੀਆਂ ਪੰਜਾਬ ਪੁਲੀਸ ਵਿੱਚ ਭਰੀਆਂ ਜਾਣਗੀਆਂ ਜਦਕਿ 15000 ਨੌਕਰੀਆਂ ਬਾਕੀ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਇਨਾਂ ਨੌਕਰੀਆਂ ਦਾ ਇਸ਼ਤਿਹਾਰ ਦੇਣ ਅਤੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਪੂਰੀ ਹੋਵੇਗੀ। ਮੰਤਰੀ ਮੰਡਲ ਨੇ ਅਗਾਮੀ ਵਿਧਾਨ ਸਭਾ ਇਜਲਾਸ ਵਿਚ ਸਾਲ 2021-22 ਲਈ ਗ੍ਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਾਲ 2021-22 ਦੌਰਾਨ ਵੱਖ-ਵੱਖ ਵਿਭਾਗਾਂ ਦੁਆਰਾਂ ਖਰਚ ਕੀਤੇ ਗਏ ਵਾਧੂ ਖਰਚੇ ਲਈ ਬਜਟ ਮੁਹੱਈਆ ਕਰਵਾਉਣਾ ਹੈ ਤਾਂ ਜੋ ਬਕਾਇਆ ਦੇਣਦਾਰੀਆਂ ਨੂੰ ਨਿਪਟਾਇਆ ਜਾ ਸਕੇ। ਇਸੇ ਤਰਾਂ ਭਾਰਤੀ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਪੰਜਾਬ ਸਰਕਾਰ ਦੇ ਸਾਲ 2021-22 ਦੇ ਖਰਚੇ ਵਾਸਤੇ ਗ੍ਰਾਂਟਾਂ ਦੇਣ ਲਈ ਅਨੁਪੂਰਕ ਮੰਗਾਂ ਵਿਧਾਨ ਸਭਾ ਵਿਚ ਪੇਸ਼ ਕੀਤੀਆਂ ਜਾਣੀਆਂ ਲੋੜੀਂਦੀਆਂ ਹਨ ਜਿਸ ਕਰਕੇ ਮੰਤਰੀ ਮੰਡਲ ਵੱਲੋਂ ਇਹ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰਾਂ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਵਿਚ ਕਾਰਜਵਿਧੀ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੇ 164 ਨਿਯਮ ਅਨੁਸਾਰ ਸਾਲ 2022-23 ਲਈ ਸੂਬੇ ਦੇ ਇਕ ਅਪ੍ਰੈਲ, 2022 ਤੋਂ 30 ਜੂਨ, 2022 ਤੱਕ ਦੇ ਅਨੁਮਾਨਿਤ ਖਰਚੇ ਦੇ ਵੇਰਵੇ (ਲੇਖਾ ਅਨੁਦਾਨ) ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦਾ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਪੰਜਾਬ ਰਾਜ ਭਵਨ ਦੇ ਕੰਪਲੈਕਸ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਲਫ ਲੈਣ ਵਾਲੇ ਕੈਬਨਿਟ ਮੰਤਰੀਆਂ ਵਿਚ ਦਿ੍ਰੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ, ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸ਼ਾਮਲ ਹਨ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਪ੍ਰੋ-ਟੈੱਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜਰ ਵੀ ਹਾਜ਼ਰ ਸਨ। ਇਨਾਂ ਤੋਂ ਇਲਾਵਾ ਨਵੇਂ ਚੁਣੇ ਆਪ ਵਿਧਾਇਕ, ਪੰਜਾਬ ਭਰ ਤੋਂ ਸੀਨੀਅਰ ਪਾਰਟੀ ਲੀਡਰ, ਵਰਕਰ ਅਤੇ ਵਾਲੰਟੀਅਰ ਅਤੇ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਹਾਜ਼ਰ ਸਨ। ਸਮਾਗਮ ਵਿਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਨਵੇਂ ਚੁਣੇ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਹਾਜ਼ਰ ਸਨ।

Friday, 18 March 2022

ਜੰਡੂ ਸਿੰਘਾ ਵਿਖੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ


ਪਹਿਲੇ ਨੰਬਰ ਤੇ ਰਹੀ ਪਿੰਡ ਡਰੋਲੀ ਕਲਾਂ ਟੀਮ ਅਤੇ ਦੂਜੇ ਨੰਬਰ ਤੇ ਰਹੀ ਜੰਡੂ ਸਿੰਘਾ ਦੀ ਟੀਮ ਦਾ ਸਨਾਮਨ ਕਰਦੇ ਪ੍ਰੋਫੈਸਰ ਤਰਲੋਚਨ ਸਿੰਘ, ਸਰਪੰਚ ਰਣਜੀਤ ਮੱਲੀ, ਪੰਚ ਵਿਪੁੱਲ ਸ਼ਰਮਾਂ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ ਅਤੇ ਹੋਰ।    
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਰਜ਼ਿ (ਜੰਡੂ ਸਿੰਘਾ) ਦੇ ਸਮੂਹ ਮੈਂਬਰਾਂ ਵਲੋਂ ਜੰਡੂ ਸਿੰਘਾ ਸਕੂਲ ਦੀ ਗਰਾਂਉਡ ਵਿੱਚ ਕਰਵਾਇਆ ਗਿਆ ਸਲਾਨਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ। ਇਹ ਟੂਰਨਾਂਮੈਂਟ ਲਗਾਤਾਰ 8 ਦਿਨ ਚਲਿਆ। ਜਿਸ ਵਿੱਚ 50 ਟੀਮਾਂ ਨੇ ਭਾਗ ਲਿਆ। ਇਸ ਟੂਰਨਾਂਮੈਂਟ ਦੇ ਕਰਵਾਏ ਫਾਇਨਲ ਮੁਕਾਬਲਿਆਂ ਵਿੱਚ ਪਿੰਡ ਡਰੋਲੀ ਕਲਾਂ ਦੀ ਟੀਮ 31 ਹਜ਼ਾਰ ਰੁਪਏ ਤੇ ਟਰਾਫੀ ਹਾਸਲ ਕਰਕੇ ਪਹਿਲੇ ਨੰਬਰ ਤੇ ਰਹੀ ਅਤੇ ਜੰਡੂ ਸਿੰਘਾ ਦੀ ਟੀਮ 21 ਹਜ਼ਾਰ ਟਰਾਫੀ ਨਾਲ ਦੂਜੇ ਨੰਬਰ ਤੇ ਰਹੀ। ਇਸ ਟੂਰਨਾਂਮੈਂਟ ਦੋਰਾਨ ਜਿਥੇ ਜੈਤੂ ਟੀਮਾਂ ਨੂੰ ਇਨਾਮਾਂ ਦਾ ਵੰਡ ਕੀਤੀ ਗਈ ਉਥੇ ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਵਾਲੇ ਪਤਵੰਤੇ ਸੱਜਣਾਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਪ੍ਰੋਫੈਸਰ ਤਰਲੋਚਨ ਸਿੰਘ ਸੰਘਾ, ਲੈਕਚਚਾਰ ਹਰਿੰਦਰ ਸਿੰਘ ਸੰਘਾ, ਮੈਂਬਰ ਪੰਚਾਇਤ ਵਿਪੁੱਲ ਪੰਡਿਤ, ਹਿੰਦਪ੍ਰੀਤ ਸਿੰਘ ਸੰਘਾ, ਤਰਨਵੀਰ ਸਿੰਘ ਸੰਘਾ, ਰਮਨਜੀਤ ਸਿੰਘ ਸੰਘਾ, ਨਵਜੋਤ ਢੀਡਸਾ, ਸੰਨੀ ਸੰਘਾ, ਰਿੱਕੀ ਸੰਘਾ, ਜੱਸੀ ਸੰਘਾ, ਰਮਨਦੀਪ ਸਿੰਘ, ਕਰਨਦੀਪ ਸਿੰਘ ਸੰਘਾ, ਇੰਦਰ ਸੰਘਾ, ਕਰਨਦੀਪ ਸਿੰਘ, ਇੰਦਰਪਾਲ ਸੰਘਾ, ਚੰਦਨ, ਜੰਗਬਹਾਦੁਰ ਸੰਘਾ, ਸਰਪੰਚ ਰਣਜੀਤ ਸਿੰਘ ਮੱਲੀ, ਕਮਲਜੀਤ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਕੁਲਵੀਰ ਸਿੰਘ, ਜਸਵੀਰ ਸਿੰਘ ਨੰਬਰਦਾਰ, ਹਰਿੰਦਰ ਸਿੰਘ ਸੰਘਾ, ਮਨਵੀਰ ਸਿੰਘ ਸੰਘਾ, ਜਸਪਾਲ ਸੋਨੀ ਸੰਘਾ, ਰਾਮ ਸਰੂਪ ਝੱਮਟ, ਰਣਜੀਤ ਕੋ੍ਹਲ, ਪੰਚ ਮਨਜੀਤ ਕੌਰ, ਪੰਚ ਜਗੀਰ ਕੌਰ, ਪੰਚ ਸੁਖਵਿੰਦਰ ਕੌਰ, ਵਿਨੋਧ ਬੀਟਾ, ਬਲਵਿੰਦਰ ਸਿੰਘ, ਰੋਹਿਤ ਸ਼ਰਮਾਂ, ਹਨੀ ਜ਼ੋਸ਼ੀ, ਮਦਨ ਲਾਲ ਸ਼ਰਮਾਂ, ਜਥੇਦਾਰ ਪ੍ਰੱਬਜੋਤ ਸਿੰਘ ਜੋਤੀ ਧੋਗੜੀ, ਪੰਚ ਮੰਗਤ ਅਲੀ, ਸੁਖਵਿੰਦਰ ਸਿੰਘ, ਪਰਮਵੀਰ ਸਿੰਘ ਕਾਹਲੋ, ਰਵੀ ਕਰਵਲ ਹੋਰ ਪਤਵੰਤੇ ਸੱਜਣ ਹਾਜ਼ਰ ਸਨ।  

Wednesday, 16 March 2022

ਖੇਤਾਂ ਦਾ ਮਹਾਰਾਜਾ ਹੈ ਮੈਸੀ ਫਰਗੂਸਨ ਟਰੈਕਟਰ: ਇਕਬਾਲ ਸਿੰਘ ਸਾਹੀ



ਗਲੋਬ ਟਰੈਕਟਰਸ ਜਲੰਧਰ ਵਲੋਂ ਮੈਸੀ ਟਰੈਕਟਰ ਦੀ ਲਗਾਈ ਪ੍ਰਦਰਸ਼ਨੀ
ਕਿਸਾਨ ਭਰਾਵਾਂ ਨੇ ਟਰੈਕਟਰ ਖਰੀਦਣ ਅਤੇ ਉਸ ਦੀਆਂ ਖੂਬੀਆਂ ਜਾਨਣ ਲਈ ਦਿਖਾਇਆ ਭਾਰੀ ਉਤਸ਼ਾਹ, ਸਮਾਗਮ ਵਿੱਚ ਕੀਤੀ ਸ਼ਿਰਕਤ
ਜਲੰਧਰ (ਅਮਰਜੀਤ ਸਿੰਘ)- ਟਰੈਕਟਰ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਂਮ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਮੈਸੀ ਫਰਗੂਸਨ ਟਰੈਕਟਰ ਵਲੋਂ ਜਲੰਧਰ ਦੇ ਡੀਲਰ ਗਲੋਬ ਟਰੈਕਟਰ ਵਲੋਂ ਪਿੰਡ ਸਿੰਘਾ ਨਕੋਦਰ ਰੋਡ ਵਿਖੇ ਟਰੈਕਟਰ ਸਾਰੇ ਮਾਡਲਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਜਲੰਧਰ ਦੇ ਸਮੂਹ ਕਿਸਾਨ ਭਰਾਵਾਂ ਲਈ ਲਗਾਈ ਗਈ। ਜਿਸ ਵਿੱਚ ਵਿਸ਼ੇਸ਼ ਤੋਰ ਇਕਬਾਲ ਸਿੰਘ ਸਾਹੀ ਡੀ.ਜੀ.ਐਮ, ਵਿੱਕੀ ਭਾਰਦਵਾਜ਼ ਸੀਨੀਅਰ ਅਸਿਟੈਂਟ ਮੈਨੇਜਰ, ਸੰਦੀਪ ਸਿੰਘ, ਸਰਪ੍ਰੀਤ ਸਿੰਘ, ਵਿਕਾਸ ਮਝੈਲ, ਰੋਸ਼ਨ ਲਾਲ, ਹਰਪ੍ਰੀਤ ਸਿੰਘ, ਸੰਦੀਪ ਧਵਨ, ਸ਼ੇਰ ਸਿੰਘ, ਸੁਖਚੇਨ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਕੀਮਤੀ ਵਿਸ਼ੇਸ਼ ਤੋਰ ਤੇ ਸਮਾਗਮ ਵਿੱਚ ਪੁੱਜੇ। ਇਹ ਸਾਰਾ ਸਮਾਗਮ ਗਲੋਬ ਟਰੈਕਟਰ ਦੇ ਮਾਲਕ ਵਿਵੇਕ ਉਹਰੀ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਇਆ ਗਿਆ। ਇਸ ਮੌਕੇ ਕੰਪਨੀ ਦੇ ਵੱਖ-ਵੱਖ ਬੁਲਾਰਿਆਂ ਨੇ ਕਿਸਾਨ ਭਰਾਵਾਂ ਨੂੰ ਮੈਸੀ ਟਰੈਕਟਰ ਦੀਆਂ ਖੂਬੀਆਂ ਬਾਰੇ ਜਾਣੂ ਕਰਵਾ ਕੇ ਵੱਧ ਤੋਂ ਵੱਧ ਟਰੈਕਟਰ ਖਰੀਦਣ ਦੀ ਅਪੀਲ ਕੀਤੀ। ਇਸ ਮੌਕੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਸੈਕੜੇ ਕਿਸਾਨ ਭਰਾਵਾਂ ਦਾ ਹਾਜ਼ਰੀ ਵਿੱਚ ਕੰਪਨੀ ਵਲੋਂ ਬਣਾਇਆ ਗਿਆ ਨਵਾਂ ਡਾਇਨਾਂ ਟਰੈਕਟਰ ਵੀ ਲਾਂਚ ਕੀਤਾ ਗਿਆ। ਜਿਸਦੀਆਂ ਖੂਬੀਆਂ ਬਾਰੇ ਸ਼ੇਰ ਸਿੰਘ ਅਤੇ ਰੋਸ਼ਨ ਲਾਲ ਵਲੋਂ ਕਿਸਾਨ ਭਰਾਵਾਂ ਨੂੰ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਵੇਂ ਟਰੈਕਟਰ ਨੂੰ ਖਰੀਦਣ ਅਤੇ ਕੰਪਨੀ ਦੇ ਪੁਰਾਣੇ ਚਹੇਤੇ ਕਿਸਾਨ ਭਰਾਵਾਂ ਦਾ ਵਿਸ਼ੇਸ਼ ਤੋਰ ਤੋ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੰਪਨੀ ਦੇ ਸੀਨੀਅਰ ਏਰੀਆ ਮੈਨੇਜ਼ਰ ਵਿੱਕੀ ਭਾਰਦਵਾਜ਼ ਨੇ ਦਸਿਆ ਕਿ ਅਗਲੇ ਪੰਜ ਦਿਨਾਂ ਵਿੱਚ ਡਾਇਨਾਂ ਟਰੈਕਟਰ ਖਰੀਦਣ ਵਾਲੇ ਨੂੰ 31 ਹਜ਼ਾਰ ਰੁਪਏ ਦੀ ਵਿਸ਼ੇਸ਼ ਛੋ੍ਹਟ ਦਿਤੀ ਜਾਵੇਗੀ। ਇਸ ਮੌਕੇ ਕੰਪਨੀ ਵਲੋਂ ਕਿਸਾਨ ਭਰਾਵਾਂ ਅਤੇ ਮਹਿਮਾਨਾਂ ਲਈ ਚਾਹ ਪਕੋੜੇ ਅਤੇ ਰੋਟੀ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਨੀਤੂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਜ਼ੀ.ਐਮ ਗਲੋਬ ਟਰੈਕਟਰ ਵਰੁੱਨ ਟੰਡਣ, ਬ੍ਰਾਂਚ ਮੈਨੇਜ਼ਰ ਬਾਬੂ ਚੈਰੀਅਨ, ਦਲਵੀਰ ਸਿੰਘ ਕਲੋਈਆ, ਗੁਰਪ੍ਰੀਤ ਸਿੰਘ, ਨੇਹਾ ਮੈਡਮ, ਪ੍ਰਵੀਨ, ਮਹੇਸ਼, ਹਰਮੇਸ਼, ਅਜੀਤ ਸਿੰਘ, ਗੁਰਵਿੰਦਰ ਸਿੰਘ ਗੋਰੀ, ਸੁਖਵਿੰਦਰ ਸਿੰਘ ਪੰਛੀ, ਸੁਖਵਿੰਦਰ ਸਿੰਘ, ਕੁਲਜੀਤ ਸਿੰਘ, ਅਸ਼ੋਕ, ਰਾਜ਼ੇਸ਼, ਤਰਸੇਮ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।

Monday, 14 March 2022

ਹਰ ਇੱਕ ਮਨੁੱਖ ਲਗਾਵੇ ਰੁੱਖ, ਪੂਰੇ ਪੰਜਾਬ ਵਿੱਚ ਲਗਾਵਾਂਗੇ ਲੱਖਾਂ ਪੌਦੇ- ਰਵਿੰਦਰ ਸਿੰਘ ਸਰੋਆ


ਆਦਮਪੁਰ (ਅਮਰਜੀਤ ਸਿੰਘ)- ਅਗਰ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਸ਼ੁੱਧ ਅਤੇ ਸਾਫ ਹੋਵੇਗਾ ਤਾਂ ਹੀ ਅਸੀਂ ਸ਼ੁੱਧ ਹਵਾ ਦਾ ਅਨੰਦ ਮਾਣ ਕੇ ਤੰਦਰੁਸਤ ਰਹਿ ਸਕਦੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ ਕੁਲਦੀਪ ਸਿੰਘ ਮਿਨਹਾਸ ਕਨੇਡਾ ਉਨ੍ਹਾਂ ਦਾ ਧਰਮਪਤਨੀ ਸੁਰਿੰਦਰ ਕੌਰ ਮਿਨਹਾਸ ਕਨੇਡਾ, ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ, ਉਘੇ ਸਮਾਜ ਸੇਵਕ ਅਤੇ ਖੇਡ ਪ੍ਰਮੋਟਰ ਰਵਿੰਦਰ ਸਿੰਘ ਸਰੋਆ ਨੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਪੋਦੇ ਲਗਾਉਣ ਸਮੇਂ ਪ੍ਰੈਸ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਇਹ ਪੋਦੇ ਵੱਡੇ ਹੋ ਸਾਨੂੰ ਸ਼ੁੱਧ ਵਾਤਾਵਰਨ ਅਤੇ ਸਾਫ ਹਵਾ ਪ੍ਰਦਾਨ ਕਰਨਗੇ। ਜਿਸ ਨਾਲ ਹਰ ਮਨੁੱਖ ਤੰਦਰੁਸਤ ਰਹੇਗਾ। ਇਸ ਮੌਕੇ ਉਘੇ ਸਮਾਜ ਸੇਵਕ ਰਵਿੰਦਰ ਸਿੰਘ ਸਰੋਆ ਨੇ ਕਿਹਾ ਗੁਰੂ ਘਰ ਵਿਖੇ ਅੱਜ ਵੱਖ ਵੱਖ ਕਿਸਮਾਂ ਦਾ ਪੋਦੇ ਲਗਾਏ ਗਏ ਹਨ। ਜੋ ਕਿ ਇਕ ਪੂਰੇ ਪੰਜਾਬ ਭਰ ਵਿੱਚ ਲੱਖਾਂ ਪੋਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸਦਾ ਸ਼ੁੱਭ ਅਰੰਭ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਐਨ.ਆਰ.ਆਈ ਵੀਰ ਕੁਲਦੀਪ ਸਿੰਘ, ਬੀਬੀ ਸੁਰਿੰਦਰ ਕੌਰ ਵਲੋਂ ਸਾਂਝੇ ਤੋਰ ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੂਰੇ ਪੰਜਾਬ ਵਿੱਚ ਇਹ ਮੁਹਿੰਮ ਤੇਜ਼ੀ ਨਾਲ ਸ਼ੁਰੂ ਕੀਤੀ ਜਾਵੇਗੀ। ਪ੍ਰਧਾਨ ਮਨੋਹਰ ਸਿੰਘ ਜੀ ਨੇ ਵੀ ਇਸ ਉਪਰਾਲੇ ਸ਼ਲਾਘਾ ਕੀਤੀ ਉਨਾਂ ਕਿਹਾ ਵਾਤਾਵਰਨ ਦੀ ਸ਼ੁੱਧਤਾ ਨੂੰ ਬਚਾਉਣਾ ਸਾਡਾ ਪਹਿਲਾ ਫ਼ਰਜ਼ ਹੈ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵਲੋਂ ਐਨ.ਆਰ.ਆਈ ਕੁਲਦੀਪ ਸਿੰਘ, ਬੀਬੀ ਸੁਰਿੰਦਰ ਕੌਰ, ਰਵਿੰਦਰ ਸਿੰਘ ਸਰੋਆ ਅਤੇ ਉਘੇ ਲੇਖਕ ਅਸ਼ੋਕ ਚੁੰਬਰ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਪੋਦੇ ਲਗਾਉਣ ਸਮੇ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਸਰਪੰਚ ਜੋਤੀ ਸ਼ਰਮਾਂ ਪਿੰਡ ਮਸਾਣੀਆਂ, ਸਰਪੰਚ ਰਛਪਾਲ ਸਿੰਘ ਡਰੋਲੀ ਕਲਾਂ, ਡਾ. ਨਰਿੰਦਰ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਪਤਵੰਤੇ ਸੱਜਣ ਅਤੇ ਹੋਰ ਸੰਗਤਾਂ ਹਾਜ਼ਰ ਸਨ।

Sunday, 13 March 2022

ਹੁਸ਼ਿਆਰਪੁਰ ਵਿਖੇ ਬਲੱਡ ਬੈਂਕ ਦਾ ਹੋਇਆ ਉਦਘਾਟਨ


ਮਾਨਵਤਾ ਦੀ ਭਲਾਈ ਅਤੇ ਬਲੱਡ ਦੀ ਕਮੀ ਨੂੰ ਪੂਰਾ ਕਰਨ ਦੇ ਮੰਤਵ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ
ਕਰੀਬ 117 ਖੂਨਦਾਨੀਆਂ ਨੇ ਮਾਨਵਤਾ ਦੀ ਸੇਵਾ ਲਈ ਖੂਨਦਾਨ ਕੀਤਾ
ਹੁਸ਼ਿਆਰਪੁਰ (ਤਰਸੇਮ ਦੀਵਾਨਾ, ਅਮਰਜੀਤ ਸਿੰਘ)- ਸਤਨਾਮ ਹਸਪਤਾਲ ਹਸ਼ਿਆਰਪੁਰ ਵਿਖੇ ਬਲੱਡ ਬੈਂਕ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਰੀਬ 117 ਖੂਨਦਾਨੀਆਂ ਨੇ ਮਾਨਵਤਾ ਦੀ ਸੇਵਾ ਲਈ ਖੂਨਦਾਨ ਕੀਤਾ। ਇਸ ਮੌਕੇ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ, ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸਮਾਜ ਸੇਵਕ ਹਨੀ ਭੱਟੀ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਕੈਂਪ ਮਾਨਵਤਾ ਦੀ ਭਲਾਈ ਅਤੇ ਬਲੱਡ ਦੀ ਕਮੀ ਨੂੰ ਪੂਰਾ ਕਰਨ ਦੇ ਮੰਤਵ ਨਾਲ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ ਹੈ। ਇਹ ਖੂਨਦਾਨ ਕੈਂਪ ਡਾ. ਰੋਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਸਪੰਨ ਹੋਇਆ। ਇਸ ਕੈਂਪ ਕਾਮਯਾਬ ਬਣਾਉਣ ਲਈ ਵਿਕਾਸ ਕਪੂਰ ਅਤੇ ਗੋਰਵ ਗੌਰਾਂ ਸੇਵਾਦਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

Saturday, 12 March 2022

ਮਹਾਨ ਕੀਰਤਨ ਦਰਬਾਰ ਚੱਬੇਵਾਲ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੇ ਭਰੀ ਹਾਜ਼ਰੀ


ਹੁਸ਼ਿਆਰਪੁਰ 12 ਮਾਰਚ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਤਾਰਾ ਚੰਦ ਦੁਆਬਾ ਇੰਚਾਰਜ ਸੋਮਦੇਵ ਸੰਧੀ ਜ਼ਿਲ੍ਹਾ ਵਾਈਸ ਪ੍ਰਧਾਨ ਬਿਟਾ ਬਸੀ ਕਲਾਂ ਵੱਲੋਂ ਚੱਬੇਵਾਲ ਕੀਰਤਨ ਦਰਬਾਰ ਵਿੱਚ  ਹਾਜ਼ਰੀ ਲਗਾਈ ਗਈ । ਪ੍ਰਬੰਧਕ ਕਮੇਟੀ ਦੁਆਰਾ ਸਿਰੋਪਾ ਸਾਹਿਬ ਦੇ ਕੇ ਅਹੁਦੇਦਾਰਾਂ ਨੂੰ ਸਿਰੋਪਾਂ ਸਾਹਿਬ ਦਿੱਤਾ ਗਿਆ  । ਕੀਰਤਨ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਜੋ ਸੰਗਤਾਂ ਲਈ ਇੰਤਜ਼ਾਮ ਕੀਤੇ ਗਏ ਸਨ ਉਹ ਬਹੁਤ ਹੀ ਸ਼ਲਾਘਾਯੋਗ ਸਨ  ਅਤੇ ਕੀਰਤਨ ਦਰਬਾਰ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਇੰਟਰਨੈਸ਼ਨਲ ਸਿੰਗਰ ਸੱਦੇ ਹੋਏ ਸਨ। ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੇ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਬੇਗਮਪੁਰਾ ਟਾੲੀਗਰ ਫੋਰਸ ਸਮੂਹ ਪ੍ਰਬੰਧਕ ਕਮੇਟੀ ਚੱਬੇਵਾਲ ਜਿਨ੍ਹਾਂ ਨੇ ਨਗਰ ਕੀਰਤਨ ਕਰਵਾਇਆ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜੋ ਇਨ੍ਹਾਂ  ਵੱਡਾ ਉਪਰਾਲਾ ਕਰਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜੀ ਰੱਖਣ ਲਈ ਉਪਰਾਲੇ ਕਰਦੇ ਹਨ  ਕੀਰਤਨ ਦਰਬਾਰ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ  ਸੰਗਤਾਂ ਸ਼ਾਮਿਲ ਸਨ ।

ਧੀਆਂ, ਪਿਓ ਤੇ ਪੱਗ



ਗੱਲ ਕੋਈ ਚਾਰ ਕੁ ਸਾਲ ਪੁਰਾਣੀ ਹੈ। ਕਿੰਗ ਐਡਵਰਡ ਸਕੂਲ ਮਾਹਿਲਪੁਰ ਮੈਂ ਗਣਿਤ ਲੈਕਚਰਾਰ ਸਾਂ। ਸਾਲਾਨਾ ਸਮਾਗਮ ਚ ਮੈਂ ਝੂਮਰ ਦੀ ਟੀਮ ਤਿਆਰ ਕਰਨੀ ਸੀ। ਮੇਰੀ ਟੀਮ ਚ 11ਵੀਂ 12ਵੀਂ ਜਮਾਤ ਦੀਆਂ ਕੁੜੀਆਂ ਤੇ ਛੋਟੇ ਬੱਚੇ ਸਨ। ਸਮਾਗਮ ਵਾਲੇ ਦਿਨ ਤਿਆਰੀ ਵੇਲੇ ਮੈਂ ਕੁੜੀਆਂ ਦੇ ਸਿਰ ਤੇ ਪੱਗ ਬੰਨ੍ਹ ਰਿਹਾ ਸੀ। ਜਦੋਂ ਜਦੋਂ ਮੈਂ ਹਰ ਬੱਚੀ ਦੇ ਸਿਰ ਤੇ ਪੱਗ ਦੇ ਲੜ੍ਹ ਚਿਣ ਰਿਹਾ ਸੀ ਤਾਂ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਇਕ ਧੀ ਦਾ ਪਿਓ ਹੋਣਾ ਕਿੰਨੀ ਵੱਡੀ ਜਿੰਮੇਦਾਰੀ ਹੈ। ਉਸਦੇ ਸਿਰ ਤੇ ਧਰੀ ਪੱਗ ਸਾਰੀ ਉਮਰ ਹੰਢਾ ਕੇ ਕਮਾਈ ਪਿਓ ਦੀ ਇੱਜਤ ਹੁੰਦੀ ਹੈ। ਹਰ ਲੜ੍ਹ ਚ ਵਿਸ਼ਾਵਸ ਬੱਝਾ ਹੁੰਦਾ ਹੈ। ਜਦੋਂ ਵੀ ਇਹ ਵਿਸ਼ਵਾਸ਼ ਲੜਖੜਾਉਂਦਾ ਹੈ ਤਾਂ ਪਿਓ ਦਾ ਦਿਲ ਕੰਬ ਉੱਠਦਾ ਹੈ । ਉਸ ਦਿਨ ਮੈਂ ਛੇ ਕੁੜੀਆਂ ਦੇ ਸਿਰ ਤੇ ਪੱਗ ਬੰਨ੍ਹੀ ਸੀ। ਪੱਗ ਬੰਨ੍ਹਦੇ ਹੋਏ ਜਦ ਵੀ ਓਹਨਾਂ ਬੱਚੀਆਂ ਦੀਆਂ ਅੱਖਾਂ ਵਿੱਚ ਵੇਖ ਰਿਹਾ ਸੀ ਤਾਂ ਮੈਨੂੰ ਓਹਨਾਂ ਅੱਖਾਂ ਵਿੱਚ ਇੱਕੋ ਜਿਹਾ ਚਾਅ ਨਜ਼ਰ ਆਇਆ। ਜਿਵੇਂ ਹਰ ਕੁੜੀ ਖੁੱਲ੍ਹੇ ਅੰਬਰ ਨੂੰ ਮਾਣ ਰਹੀ ਹੋਵੇ। ਉਸ ਦਿਨ ਜਿਵੇਂ ਓਹਨਾਂ ਨੂੰ ਕੁੱਲ ਦੁਨੀਆਂ ਆਪਣੇ ਵੱਲ ਜਾਪਦੀ ਹੋਵੇ। ਹਰ ਕੁੜੀ ਦੀਆਂ ਅੱਖਾਂ ਵਿਚ ਉਹਨਾਂ ਦੀਆਂ ਰੀਝਾਂ ਮੈਂ ਸਹਿਜੇ ਹੀ ਪੜ੍ਹ ਸਕਦਾ ਸੀ। ਉਸ ਵੇਲੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਮੈਂ ਓਹਨਾਂ ਦਾ ਅਧਿਆਪਕ ਨਹੀਂ ਹਾਂ। ਮੈਂ ਕੋਈ ਅਜਿਹਾ ਰਿਸ਼ਤਾ ਮਹਿਸੂਸ ਕੀਤਾ ਜਿਸ ਵਿਚ ਓਹਨਾਂ ਦੀਆਂ ਰੀਝਾਂ ਨੂੰ ਪੂਰਾ ਕਰਨ ਦੀ ਜੱਦੋ ਜਹਿਦ ਹੋਵੇ। ਇਕ ਅਜਿਹਾ ਫ਼ਿਕਰ ਮਹਿਸੂਸ ਕੀਤਾ ਜਿਸ ਵਿਚ ਓਹਨਾਂ ਨੂੰ ਖੋਹ ਦੇਵਣ ਦਾ ਡਰ ਭਰਿਆ ਹੋਇਆ ਸੀ। ਮੈਂ ਇਕ ਅਜਿਹਾ ਪਿਆਰ ਮਹਿਸੂਸ ਕੀਤਾ ਜੋ ਪੱਗ ਦੇ ਹਰ ਲੜ੍ਹ ਨਾਲ ਦੂਣਾ ਹੋ ਰਿਹਾ ਸੀ। ਮੈਂ ਦਿਲੋਂ ਦੁਆ ਕਰ ਰਿਹਾ ਸਾਂ ਕਿ ਇਹ ਕੁੜੀਆਂ ਕਦੇ ਕਿਸੇ ਰਾਹ ਤੇ ਭਟਕ ਨਾ ਜਾਣ। ਓਹ ਅਹਿਸਾਸ ਜੋ ਇਹਨਾਂ ਦੇ ਸਿਰ ਤੇ ਪੱਗ ਬੰਨ੍ਹਦਿਆਂ ਮੈਂ ਮਹਿਸੂਸ ਕੀਤੇ, ਕਿਤੇ ਉਹ ਅਹਿਸਾਸ ਮੈਲੀ ਸੋਚ ਚ ਰੁਲ ਨਾ ਜਾਣ। ਮਾਂ ਬਾਪ ਦੀਆਂ ਇੱਜਤਾਂ ਰੋਲਦੇ ਜਵਾਕ ਅਤੇ ਅੱਜ ਕੱਲ੍ਹ ਦੇ ਮਾਹੌਲ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਸੀ। ਇਸ ਕਰ ਕੇ ਥੋੜਾ ਜਿਹਾ ਘਬਰਾ ਰਿਹਾ ਸੀ। ਕਿਉਂਕਿ ਓਹਨਾਂ ਪਲਾ ਵਿਚ ਮੈਂ ਓਹਨਾਂ ਕੁੜੀਆਂ ਵਿੱਚ ਆਪਣੀ ਧੀ ਨੂੰ ਵੇਖ ਰਿਹਾ ਸੀ। ਅੱਲ੍ਹੜ ਉਮਰੇ ਧੀਆਂ ਨਾਲ ਮਾਂ ਪਿਓ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਦੌਰ ਵਿਚ ਹੁੰਦਾ ਹੈ। ਉਸ ਸਮੇਂ ਧੀ ਨਾਲ ਮਾਂ ਅਤੇ ਬਾਪ ਨੂੰ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਸ ਨਾਲ ਉਸਦੀ ਪੜ੍ਹਾਈ ਲਿਖਾਈ ਤੋਂ ਇਲਾਵਾ ਉਸਦੇ ਚਾਅ ਉਸਦੀਆਂ ਰੀਝਾਂ ਬਾਰੇ ਵੀ ਗੱਲਬਾਤ ਕਰਨੀ ਚਾਹੀਦੀ ਹੈ। ਉਸਨੂੰ ਉਸਦੇ ਦਿਨ ਭਰ ਦੇ ਚੰਗੇ ਮਾੜੇ ਅਨੁਭਵ ਬਾਰੇ ਪੁੱਛਣਾ ਚਾਹੀਦਾ ਹੈ। ਇਹ ਵੀ ਖਿਆਲ ਰੱਖੋ ਕਿ ਧੀ ਨੂੰ ਕਦੇ ਕੋਈ ਗੱਲ ਆਪਣੀ ਮਾਂ ਤੋ ਲੁਕਾਉਣੀ ਨਾ ਪਵੇ। ਆਪਣੇ ਪੁੱਤਾਂ ਨੂੰ ਵੀ ਇਹੋ ਸਬਕ ਸਿਖਾਉਣਾ ਸਾਡੀ ਜਿੰਮੇਦਾਰੀ ਹੈ। ਜਦੋਂ ਧੀ ਜਵਾਨ ਹੁੰਦੀ ਹੈ ਜਾਂ ਪੁੱਤ ਵਿਗੜਦਾ ਹੈ ਤਾਂ ਦੁਨੀਆਂ ਸਾਡੇ ਤੋਂ ਪਹਿਲਾਂ ਜਾਣ ਲੈਂਦੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚੇ ਨਾ ਸਮਝੋ। ਓਹਨਾਂ ਦੀਆਂ ਗਲਤੀਆਂ ਨੂੰ ਕਦੇ ਨਜ਼ਰ ਅੰਦਾਜ਼ ਨਾ ਕਰੋ। ਘਰ ਦੀ ਇੱਜਤ ਹੀ ਸਭ ਤੋਂ ਮਹਿੰਗੀ ਜਾਇਦਾਦ ਹੁੰਦੀ ਹੈ। ਇਸਨੂੰ ਕਮਾਉਣ ਲਈ ਇਕ ਉਮਰ ਲੱਗ ਜਾਂਦੀ ਹੈ ਤੇ ਗਵਾਉਣ ਲਈ ਇਕ ਮਿੰਟ। ਉਮੀਦ ਕਰਦਾ ਹਾਂ ਕਿ ਮੇਰੀਆਂ ਇਹਨਾਂ ਗੱਲਾਂ ਤੇ ਓਹਨਾਂ ਬੱਚੀਆਂ ਦੇ ਸਿਰ ਤੇ ਧਰੀ ਪੱਗ ਦੇ ਅਹਿਸਾਸ ਤੁਸੀਂ ਜਰੂਰ ਮਹਿਸੂਸ ਕਰੋਗੇ।
ਧੰਨਵਾਦ ਜੀ।
ਅਜੈ ਗੜ੍ਹਦੀਵਾਲਾ
9041527623

ਡਾਕ ਵਿਭਾਗ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਸਨਮਾਨ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 12 ਮਾਰਚ, 2022
: ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਸਾਥੀਆਂ ਦਾ ਉਨਾਂ ਵੱਲੋਂ ਨਿਭਾਈਆਂ ਜਾਂਦੀਆਂ ਸ਼ਾਨਦਾਰ ਸਰਕਾਰੀ ਸੇਵਾਵਾਂ ਦੇ ਨਾਲ ਸਾਹਿਤਕ/ ਸੱਭਿਆਚਾਰਕ/ ਸਮਾਜ-ਸੇਵੀ ਸੇਵਾਵਾਂ ਬਦਲੇ ਸਨਮਾਨ ਕਰਕੇ ਉਨਾਂ ਦੀ ਹੌਸਲਾ-ਅਫ਼ਜਾਈ ਕੀਤੀ ਜਾਂਦੀ ਹੈ।  ਜਿਨਾਂ ਵਿਚ ਹੁਣ ਸ੍ਰੀ ਮਦਨਪਾਲ (ਪੀ. ਏ.) ਅਤੇ ਬੀਬੀ ਜਗਪ੍ਰੀਤ ਕੌਰ (ਪੋਸਟਮੈਨ) ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।  ਸਨਮਾਨ ਕਰਨ ਦੀਆਂ ਰਸਮਾਂ ਵਿਭਾਗ ਦੇ ਅਧਿਕਾਰੀ ਮੈਡਮ ਅਨੂਪਮਾ (ਸੀ. ਡੀ. ਐਸ. ਸੈਕਟਰ-55 ਮੁਹਾਲੀ) ਅਤੇ ਮੈਡਮ ਨੀਤੂ (ਪੀ. ਏ.) ਦੁਆਰਾ ਨਿਭਾਈਆਂ ਗਈਆਂ।

         


ਯਾਦ ਰਹੇ ਕਿ ਇਸ ਸੰਸਥਾ ਵੱਲੋਂ ਇਸੇ ਲੜੀ ਵਿਚ ਡਾਕ ਵਿਭਾਗ ਵਿਚ ਮੁਹਾਲੀ ਤੇ ਚੰਡੀਗੜ ਵਿਖੇ ਕੰਮ ਕਰ ਰਹੇ ਅਜਿਹੇ ਸਾਥੀਆਂ ਨੂੰ ਪਹਿਲੇ ਵੀ ਪਿਛਲੇ ਦਿਨੀਂ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨ-ਪੱਤਰ ਅਤੇ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਿਨਾਂ ਵਿਚ ਸ੍ਰੀ ਹਰਿੰਦਰ ਵਰਮਾ (ਪੋਸਟਮੈਨ), ਸ੍ਰੀ ਪ੍ਰਸ਼ੋਤਮ ਲਾਲ ਝਾਂਡੀਆਂ (ਪੋਸਟਮੈਨ), ਸ੍ਰੀ ਰਾਜੂ ਯਾਦਵ (ਪੋਸਟਮੈਨ), ਸ੍ਰੀ ਬਲਜੀਤ ਖਾਨ (ਮੇਲ ਓਵਰਸੀਅਰ), ਸ੍ਰ. ਦਲਜੀਤ ਸਿੰਘ ਛਿੱਬਰ (ਪੋਸਟਮੈਨ), ਮੈਡਮ ਅਨੂਪਮਾ (ਸੀ. ਡੀ. ਐਸ.), ਸ੍ਰੀ ਰਾਜਿੰਦਰ ਪ੍ਰਸ਼ਾਦ ਜੀ (ਪੋਸਟ ਮਾਸਟਰ), ਸ੍ਰੀ ਰਸ਼ਵਿੰਦਰ (ਪੀ. ਏ.), ਸ੍ਰ. ਕੁਲਵਿੰਦਰ ਕਾਲਾ ਰੱਤੋਂ ਵਾਲਾ (ਮੇਲ ਓਵਰਸੀਅਰ), ਸ੍ਰ. ਬੀ. ਬੀ. ਰਾਣਾ (ਏ. ਐਸ. ਪੀ. ਓ. ਵੈਸਟ ਸਬ-ਡਵੀਜਨ ਚੰਡੀਗੜ) ਅਤੇ ਸ੍ਰ. ਪ੍ਰਦੀਪ ਕੰਗ (ਏ. ਐਸ. ਪੀ. ਓ. ਵੈਸਟ ਸਬ-ਡਵੀਜਨ ਚੰਡੀਗੜ) ਵਿਸ਼ੇਸ਼ ਜ਼ਿਕਰ ਯੋਗ ਨਾਂ ਹਨ।