ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਜ਼ਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਢੱਡਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹਜ਼ਾਰਾ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜ਼ਅਮਰਜੀਤ ਸਿੰਘ ਜੰਡੂ ਸਿੰਘਾ- ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਹਲਕਾ ਆਦਮਪੁਰ ਇੰਚਾਰਜ਼ ਤੇ ਪਨਬਸ ਦੇ ਡਾਇਰੈਕਟਰ ਜੀਤ ਲਾਲ ਭੱਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਜ਼ਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਢੱਡਾ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹਜ਼ਾਰਾ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜ਼ਾਂ ਦਾ ਉਦਘਾਟਨ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਕੀਤਾ। ਇਸ ਮੌਕੇ ਤੇ ਉਨ੍ਹਾਂ ਨਾਲ ਅਸ਼ੋਕ ਕੁਮਾਰ ਸਟੇਟ ਜੁਆਇੰਟ ਸਕੱਤਰ ਐਸ.ਸੀ ਵਿੰਗ, ਮਨੋਜ ਭੱਟੀ ਕੋਆਰਡੀਨੇਟਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕਾਂ੍ਰਤੀ, ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ, ਬਲਾਕ ਪ੍ਰਧਾਨ ਸੋਦਾਗਰ ਸਿੰਘ ਹਜ਼ਾਰਾ, ਬਲਾਕ ਪ੍ਰਧਾਨ ਡਾ. ਬਲਵੀਰ ਮਹਿਮੀ ਕਪੂਰ ਪਿੰਡ, ਬਲਾਕ ਪ੍ਰਧਾਨ ਮਦਨ ਸਿੰਘ, ਬਲਾਕ ਪ੍ਰਧਾਨ ਸਤਨਾਮ ਮਨਕੋਟੀਆ, ਬਲਾਕ ਪ੍ਰਧਾਨ ਕਮਲਜੀਤ, ਬਲਾਕ ਪ੍ਰਧਾਨ ਕਰਤਾਰਪੁਰ ਡਾ. ਪ੍ਰਤਾਪ ਵੀ ਸਕੂਲੀ ਸਮਾਗਮਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਪਿੰਡ ਢੱਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਪੁੱਜਣ ਤੇ ਪਿ੍ਰੰਸੀਪਲ ਭੁਪਿੰਦਰ ਸਿੰਘ, ਪਿੰਡ ਹਜ਼ਾਰਾ ਦੇ ਸਰਕਾਰੀ ਸੀਨੀਅਕ ਸੈਕੰਡਰੀ ਸਕੂਲ ਵਿਖੇ ਪੁੱਜਣ ਤੇ ਪਿ੍ਰੰਸੀਪਲ ਕੁਲਦੀਪ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹਜ਼ਾਰਾ ਪੁੱਜਣ ਤੇ ਮੁੱਖ ਅਧਿਆਪਕ ਗੀਤਾ ਦੇਵੀ ਤੇ ਸਮੂਹ ਸਕੂਲ ਸਟਾਫ ਵੱਲੋਂ ਜੀਤ ਲਾਲ ਭੱਟੀ ਤੇ ਸਾਥੀਆਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਪਿੰਡ ਢੱਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਨੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਦਸਿਆ ਉਨ੍ਹਾਂ ਦੇ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜਿਸਦੇ ਨਾਲ ਸਕੂਲ ਵਿੱਚ ਇੱਕ ਬਰਾਡਾ, ਸਾਰੇ ਸਕੂਲ ਵਿੱਚ ਇੰਟਰਲੋਕਿੰਗ ਟਾਇਲ ਤੇ ਬਾਥਰੂਮਾਂ ਵਿੱਚ ਟਾਇਲਾਂ ਦਾ ਕੰਮ ਕਰਵਾਇਆ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਹਜ਼ਾਰਾ ਦੀ ਪਿ੍ਰੰਸੀਪਲ ਕੁਲਦੀਪ ਕੌਰ ਨੇ ਜਾਣਕਾਰੀ ਦਿੰਦੇ ਦਸਿਆ ਕਿ 10 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਹਜ਼ਾਰਾ ਸਕੂਲ ਨੂੰ ਮਿਲੇ ਹਨ। ੁਜਿਸਦੇ ਨਾਲ ਸਕੂਲ ਵਿੱਚ 2 ਕਮਰਿਆਂ ਦੀ ਉਸਾਰੀ, ਸਾਇੰਸ ਲੈਬ, ਮੈਡੀਕਲ ਰੂਮ, ਗਾਰਡ ਰੂਮ ਤੇ ਡਾਇਨਿੰਗ ਏਰੀਆਂ, ਸਕੂਲ ਦੇ ਬਾਹਰ ਚਾਰ ਦੀਵਾਰੀ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ। ਸਰਕਾਰੀ ਪ੍ਰਾਇੰਮਰੀ ਸਕੂਲ ਹਜ਼ਾਰਾ ਦੀ ਮੁੱਖ ਅਧਿਆਪਕ ਗੀਤਾ ਦੇਵੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਸਕੂਲ ਨੂੰ 2 ਲੱਖ 55 ਹਜ਼ਾਰ ਦੀ ਗ੍ਰਾਂਟ ਸਰਕਾਰ ਵੱਲੋਂ ਮਿਲੀ ਸੀ ਜਿਸਦੇ ਨਾਲ ਰਿਪੇਅਰ ਕਰਵਾਏ ਗਏ ਸਕੂਲ ਵਿੱਚ ਕਮਰਿਆਂ ਦਾ ਉਦਘਾਟਨ ਅੱਜ ਜੀਤ ਲਾਲ ਭੱਟੀ ਹੋਰਾਂ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਜੀਤ ਲਾਲ ਭੱਟੀ ਨੇ ਸੰਬੋਧਨ ਕਰਦੇ ਕਿਹਾ ਕਿ ‘ਪੰਜਾਬ ਸਿੱਖਿਆ ਕ੍ਰਾਂਤੀ’ ਨਵੀਂ ਪੀੜ੍ਹੀ ਦੇ ਸੁਨਹਿਰੀ ਭਵਿੱਖ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਤਹਿਤ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਤਿ-ਆਧਨਿਕ ਸਹੂਲਤਾਂ ਨਾਲ ਲੈਸ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਿਹਤਰ ਮਾਹੌਲ ਪ੍ਰਧਾਨ ਕੀਤਾ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਅਤੇ ਹੋਰਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਢੱਡਾ ਸਕੂਲ ਤੋਂ ਪਿ੍ਰੰਸੀਪਲ ਭੁਪਿੰਦਰ ਸਿੰਘ, ਸਰਪੰਚ ਜਸਪ੍ਰੀਤ ਸਿੰਘ ਜੋਤੀ, ਸਰਵਣ ਸਿੰਘ, ਅਵਤਾਰ ਸਿੰਘ, ਅਧਿਆਪਕ ਸੰਜੀਵ ਸ਼ਰਮਾਂ, ਸੰਦੀਪ ਕੌਰ, ਹਰਿੰਦਰ ਸਿੰਘ ਸੰਘਾ ਸਾਬਕਾ ਲੈਕਚਰਾਰ, ਕੁਲਵਿੰਦਰ ਕੌਰ ਲੈਕਚਰਾਰ, ਹਰਮਿੰਦਰਜੀਤ ਸਿੰਘ, ਅਮਰਜੀਤ ਕੌਰ, ਨਿੱਧੀ ਸ਼ਰਮਾਂ, ਜਸਵੀਰ ਕੌਰ, ਹਜ਼ਾਰਾ ਸਕੂਲ ਤੋਂ ਪਿ੍ਰੰਸੀਪਲ ਕੁਲਦੀਪ ਕੌਰ, ਬਲਜਿੰਦਰ ਸਿੰਘ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਇਜ਼ਰ, ਨੀਲਮ ਕੁਮਾਰੀ, ਨਵਜੀਤ ਕੌਰ, ਅਮਰਜੀਤ ਕੌਰ, ਗੁਰਪ੍ਰੀਤ, ਮਨਿੰਦਰਪ੍ਰੀਤ, ਪ੍ਰੀਤੀ, ਤਮੰਨਾ, ਰੂਹੀ ਸਰੀਨ, ਹਰਪਿੰਦਰ ਕੌਰ, ਰਾਜ਼ੇਸ਼ ਕੁਮਾਰ, ਆਸ਼ਾਦੀਪ, ਮਨਿੰਦਰਜੀਤ, ਅਮਨਦੀਪ ਕੌਰ, ਪ੍ਰਮੋਦ ਕੁਮਾਰੀ, ਰੈਨੂੰ ਬਾਲਾ, ਇੰਦੂ ਕਾਲੀਆ, ਜਸਪ੍ਰੀਤ ਸਿੰਘ, ਮੋਨਿਕਾ, ਕਾਮਨੀ, ਬਖਸ਼ੀਸ਼ ਕੌਰ, ਅਮਨ, ਰਮਨਦੀਪ, ਜੋਧਵੀਰ, ਜਗਜੀਤ ਸਿੰਘ ਹਜ਼ਾਰਾ ਸਕੂਲ ਚੇਅਰਮੈਨ, ਪਰਮਜੀਤ ਸਿੰਘ ਲਾਲਾ ਜੰਡੂ ਸਿੰਘਾ, ਅਮਰਜੀਤ ਸਿੰਘ ਸੰਘਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਹਜ਼ਾਰਾ ਤੋਂ ਮੁੱਖ ਅਧਿਆਪਕ ਗੀਤਾ ਦੇਵੀ, ਪਰਮਜੀਤ ਸਿੰਘ, ਕਿਰਨਦੀਪ ਕੌਰ, ਨੀਲਮ ਕੁਮਾਰੀ ਮੱਟੂ, ਰਵਿੰਦਰ ਕੌਰ, ਡਿੰਪਲ ਤੇ ਹੋਰ ਅਧਿਆਪਕ ਤੇ ਪਤਵੰਤੇ ਸੱਜਣ ਹਾਜ਼ਰ ਸਨ।
Monday, 28 April 2025
59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਮੇਹਟਿਆਣਾ-ਫੁਗਲਾਣਾ ਲਿੰਕ ਸੜਕ ਦਾ ਉਦਘਾਟਨ
ਸੰਸਦ ਮੈਂਬਰ ਅਤੇ ਵਿਧਾਇਕ ਨੇ ਮਿਲ ਕੇ ਵਿਕਾਸ ਨੂੰ ਦਿੱਤੀ ਰਫਤਾਰ
ਹੁਸ਼ਿਆਰਪੁਰ, 28 ਅਪ੍ਰੈਲ (ਤਰਸੇਮ ਦੀਵਾਨਾ)- ਲੋਕ ਸਭਾ ਖੇਤਰ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਸਾਂਝੇ ਤੌਰ 'ਤੇ ਮਹਟਿਆਣਾ-ਫੁਗਲਾਣਾ ਲਿੰਕ ਸੜਕ ਦਾ ਉਦਘਾਟਨ ਕੀਤਾ। ਇਹ ਸੜਕ ਕੁੱਲ 1.74 ਕਿਲੋਮੀਟਰ ਲੰਬੀ ਹੈ ਅਤੇ ਇਸ ਨੂੰ 59 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਉਦਘਾਟਨ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਮੋਤਬਾਰ ਵਿਅਕਤੀਆਂ ਨੇ ਹਾਜ਼ਰੀ ਭਰੀ ਵਿਸ਼ੇਸ਼ ਤੌਰ 'ਤੇ ਫੁਗਲਾਣਾ ਦੇ ਸਰਪੰਚ ਵਿਪਨ ਠਾਕੁਰ, ਡਾ. ਬਾਰਤੂ ਰਾਮ, ਪਰਮਜੀਤ ਸਿੰਘ ਸੈਲੀ, ਗੁਰਮੀਤ ਸਿੰਘ ਪੰਚ, ਸੁਖਬੀਰ ਢਿੱਲੋਂ, ਮੋਨੂ ਪੰਚ, ਸਰਵਰ ਸਿੰਘ ਪੰਚ, ਪ੍ਰੇਮ ਸਿੰਘ ਸੈਣੀ, ਮਹਟਿਆਣਾ ਦੇ ਸਰਪੰਚ ਕਸ਼ਮੀਰ ਸਿੰਘ, ਪਰਮਿੰਦਰ ਸਿੰਘ ਪੱਪੂ, ਧਰਮਪਾਲ ਸ਼ਰਮਾ, ਜੱਗੀ, ਹੈਪੀ, ਵਿਨੋਦ ਕੁਮਾਰ ਆਦਿ ਮੌਜੂਦ ਰਹੇ।ਸੜਕ ਦੇ ਉਦਘਾਟਨ ਮੌਕੇ ਸੰਸਦ ਮੈਂਬਰ ਡਾ. ਚੱਬੇਵਾਲ ਨੇ ਕਿਹਾ ਕਿ ਇਹ ਲਿੰਕ ਸੜਕ ਪਿੰਡਾਂ ਨੂੰ ਜੋੜਦੇ ਹੋਏ ਆਵਾਜਾਈ ਨੂੰ ਆਸਾਨ ਬਣਾਏਗੀ ਅਤੇ ਇਲਾਕੇ ਦੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰੇਗੀ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਵਿਧਾਇਕ ਡਾ. ਈਸ਼ਾਂਕ ਨੇ ਵੀ ਇਸ ਪ੍ਰੋਜੈਕਟ ਨੂੰ ਪਿੰਡਾਂ ਦੀ ਤਰੱਕੀ ਦੀ ਨਿਸ਼ਾਨੀ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਹਰ ਪਿੰਡ ਤੱਕ ਪੱਕੀ ਸੜਕ, ਸਾਫ਼ ਪਾਣੀ, ਵਧੀਆ ਸਿੱਖਿਆ ਅਤੇ ਸਿਹਤ ਸੇਵਾਵਾਂ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹਾਂ।ਦੋਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੀ ਰਾਜਨੀਤੀ ਪਹਿਲੀ ਤਰਜੀਹ ਹੈ ਸੜਕਾਂ ਦੇ ਨਿਰਮਾਣ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਸੁਵਿਧਾ ਮਿਲੇਗੀ, ਉਥੇ ਹੀ ਕਿਸਾਨੀ ਅਤੇ ਵਪਾਰਕ ਸਰਗਰਮੀਆਂ ਨੂੰ ਵੀ ਰਫਤਾਰ ਮਿਲੇਗੀ। ਪਿੰਡਾਂ ਦੇ ਵਾਸੀਆਂ ਨੇ ਵੀ ਇਸ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਖੁਸ਼ੀ ਜਤਾਈ ਅਤੇ ਸੰਸਦ ਮੈਂਬਰ ਤੇ ਵਿਧਾਇਕ ਦਾ ਧੰਨਵਾਦ ਕੀਤਾ। ਕਾਰਜਕ੍ਰਮ ਦੇ ਅੰਤ 'ਤੇ ਡਾ. ਈਸ਼ਾਂਕ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇੰਜ ਹੀ ਵਿਕਾਸ ਕਾਰਜ ਭਵਿੱਖ ਵਿੱਚ ਵੀ ਲਗਾਤਾਰ ਕੀਤੇ ਜਾਂਦੇ ਰਹਿਣਗੇ। ਇਹ ਉਦਘਾਟਨ ਸਮਾਰੋਹ ਨਾ ਸਿਰਫ ਇਲਾਕੇ ਦੇ ਲੋਕਾਂ ਲਈ ਸੁਵਿਧਾ ਲੈ ਕੇ ਆਇਆ, ਸਗੋਂ ਇਹ ਸੰਦੇਸ਼ ਵੀ ਦਿੱਤਾ ਕਿ ਪੰਜਾਬ ਹੁਣ ਤਰੱਕੀ ਦੀ ਨਵੀਂ ਰਾਹ 'ਤੇ ਅੱਗੇ ਵਧ ਰਿਹਾ ਹੈ, ਜਿੱਥੇ ਹਰ ਪਿੰਡ, ਹਰ ਕਸਬਾ ਵਿਕਾਸ ਦੀ ਮੁੱਖ ਧਾਰਾ ਨਾਲ ਜੁੜੇਗਾ !
ਸ਼੍ਰੀ ਸ਼ਿਵ ਸ਼ਕਤੀ ਮਹਾਂਦੇਵ ਮੰਦਰ ਵਿਖੇ ਸ਼ਿਵ ਜੀ ਮਹਾਰਾਜ ਤੇ ਮਾਤਾ ਪਾਰਵਤੀ ਜੀ ਦਾ ਵਿਆਹ ਸਮਾਰੋਹ ਕਰਵਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਸ਼੍ਰੀ ਸ਼ਿਵ ਸ਼ਕਤੀ ਮਹਾਂਦੇਵ ਮੰਦਰ ਪਿੰਡ ਹਜ਼ਾਰਾ-ਕੰਗਣੀਵਾਲ (ਕਾਲੋਨੀ) ਵਿਖੇ ਸ਼ਿਵ ਜੀ ਮਹਾਰਾਜ ਤੇ ਮਾਤਾ ਪਾਰਵਤੀ ਜੀ ਦਾ ਵਿਆਹ ਸਮਾਰੋਹ ਸੰਗਤਾਂ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਮੌਕੇ ਦਿਨੇਸ਼ ਜੰਗਮ ਐਂਡ ਪਾਰਟੀ ਕਿਸ਼ਨਪੁਰਾ ਵੱਲੋਂ ਬਾਬਾ ਭੋਲੇ ਨਾਥ ਮਹਾਰਾਜ ਅਤੇ ਮਾਤਾ ਪਾਰਵਤੀ ਜੀ ਦੇ ਵਿਆਹ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਗਈ। ਇਸ ਮੌਕੇ ਸਾਂਈ ਦੇਵ ਸ਼ਾਹ ਜੀ ਬ੍ਰਹਮਜੋਗੀ ਗੱਦੀ ਨਕੋਦਰ ਵਾਲੇ ਵੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸ਼ਿਵ ਜੀ ਮਹਾਰਾਜ ਤੇ ਮਾਤਾ ਪਾਰਵਤੀ ਦਾ ਵਿਆਹ ਸਮਾਰੋਹ ਸੇਵਾਦਾਰ ਚਰਨਜੀਤ ਸਿੰਘ ਪੁੱਤਰ ਸੱਜਣ ਸਿੰਘ ਯੂਐਸਏ ਦੇ ਸਮੂਹ ਪਰਿਵਾਰ ਵੱਲੋਂ ਕਰਵਾਏ ਗਏ। ਇਸ ਮੌਕੇ ਤੇ ਮੀਤ ਪ੍ਰਧਾਨ ਰਾਜ ਕੁਮਾਰ ਜ਼ੋਸ਼ੀ, ਹਰਭਜਨ ਸਿੰਘ ਕੈਸ਼ੀਅਰ ਤੇ ਹੋਰ ਮੈਂਬਰਾਂ ਵੱਲੋਂ ਸਾਂਈ ਦੇਵ ਸ਼ਾਹ ਨਕੋਦਰ ਤੇ ਜੰਗਮ ਮੰਡਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਮੀਤ ਪ੍ਰਧਾਨ ਰਾਜ ਕੁਮਾਰ ਜ਼ੋਸ਼ੀ, ਹਰਭਜਨ ਸਿੰਘ ਕੈਸ਼ੀਅਰ, ਪੂਜਾਰੀ ਪੰਡਿਤ ਗੋਪਾਲ ਕ੍ਰਿਸ਼ਨ, ਮੈਂਬਰ ਜੋਤੀ, ਅੰਬਿਕਾ ਜ਼ੋਸ਼ੀ, ਅਮਰਜੀਤ ਕੌਰ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
‘ਯੁੱਧ ਨਸ਼ਿਆਂ ਵਿਰੁੱਧ’; ‘ਦੌੜਦਾ ਪੰਜਾਬ’ ਮੈਰਾਥਨ ਰਾਹੀਂ ਨਸ਼ਿਆਂ ਖਿਲਾਫ਼ ਇਕਜੁੱਟ ਹੋਣ ਦਾ ਸੱਦਾ
ਸਮਾਰੋਹ ֹ’ਚ ਕਰੀਬ 6500 ਵਿਅਕਤੀਆਂ ਨੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਨਸ਼ਿਆਂ ਖਿਲਾਫ਼ ਚੁੱਕੀ ਸਹੁੰ
ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਕੀਤੀ ਅਪੀਲ
ਜਲੰਧਰ, 27 ਅਪ੍ਰੈਲ : (ਅਮਰਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਅੱਜ ਸਿਟੀ ਗਰੁੱਪ, ਰੇਡੀਓ ਮਿਰਚੀ, ਥਿੰਦ ਹਸਪਤਾਲ ਅਤੇ ਲਵਲੀ ਬੇਕ ਸਟੂਡੀਓ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਦੌੜਦਾ ਪੰਜਾਬ’ ਨਾਂਅ ਹੇਠ ਮੈਰਾਥਨ ਕਰਵਾਈ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਤਿੰਨ ਕਿਲੋਮੀਟਰ ਕੈਟਾਗਰੀ ਵਿੱਚ ਹਿੱਸਾ ਲੈ ਕੇ ਨਸ਼ਿਆਂ ਖਿਲਾਫ਼ ਇਕਜੁੱਟਤਾ ਦਾ ਸੱਦਾ ਦਿੱਤਾ।
ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਸਮਾਰੋਹ ਦੌਰਾਨ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਕਰੀਬ 6500 ਵਿਅਕਤੀਆਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ, ਨੂੰ ਨਸ਼ਿਆਂ ਖਿਲਾਫ਼ ਲੜਨ, ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਦਾ ਵਿਰੋਧ ਕਰਨ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੀ ਸਹੁੰ ਚੁਕਾਈ ਗਈ।
ਇਸ ਮੌਕੇ ਡਾਇਰੈਕਟਰ ਪੀ.ਆਰ.ਟੀ.ਸੀ. ਰਜਿੰਦਰ ਸਿੰਘ ਰਿਹਾਲ, ਨਸ਼ਾ ਮੁਕਤੀ ਮੋਰਚਾ ਦੇ ਦੋਆਬਾ ਕੋਆਰਡੀਨੇਟਰ ਨਯਨ ਛਾਬੜਾ, ਸੀਨੀਅਰ ਆਪ ਆਗੂ ਅਸ਼ਵਨੀ ਅਗਰਵਾਲ ਤੇ ਪਿੰਦਰ ਪੰਡੌਰੀ, ਸਿਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਕੌਰ, ਰੇਡੀਓ ਮਿਰਚੀ ਤੋਂ ਭਾਨੂ ਗੋਇਲ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਰਪਨਾ ਐਮ.ਬੀ. ਅਤੇ ਬੁੱਧੀ ਰਾਜ ਸਿੰਘ ਤੋਂ ਇਲਾਵਾ ਹੋਰ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂ ਵੀ ਮੌਜੂਦ ਸਨ।
ਸਹੁੰ ਚੁਕਾਉਣ ਉਪਰੰਤ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜੋ ਕਿ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਸਟੇਡੀਅਮ ਵਿਖੇ ਸਮਾਪਤ ਹੋਈ। ਤਿੰਨ ਕਿਲੋਮੀਟਰ, 5 ਅਤੇ 7 ਕਿਲੋਮੀਟਰ ਕੈਟਾਗਰੀ ਵਿੱਚ ਕਰਵਾਈ ਗਈ ਇਸ ਮੈਰਾਥਨ ਵਿੱਚ ਕਰੀਬ 6000 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕ ਸ਼ਾਮਲ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਵੱਖ-ਵੱਖ ਸੰਸਥਾਵਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦਾ ਜੋਸ਼, ਊਰਜਾ ਅਤੇ ਪੱਕਾ ਇਰਾਦਾ ਨਸ਼ਿਆਂ ਦੇ ਜੜ੍ਹੋਂ ਖਾਤਮੇ ਅਤੇ ਨਸ਼ਾ ਮੁਕਤ ਤੇ ਰੰਗਲੇ ਪੰਜਾਬ ਦੀ ਸਿਰਜਣਾ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਸਮਾਰੋਹ ਦੌਰਾਨ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਕੇ ਜਲੰਧਰ ਵਾਸੀਆਂ ਨੇ ਨਸ਼ਿਆਂ ਖਿਲਾਫ਼ ਜੋ ਇਕਜੁੱਟਤਾ ਦਾ ਸਬੂਤ ਦਿੱਤਾ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਇਸ ਮੌਕੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਨਸ਼ਿਆਂ ਖਿਲਾਫ਼ ਚੁੱਕੀ ਸਹੁੰ ਨੂੰ ਉਮਰ ਭਰ ਯਾਦ ਰੱਖਣ ਅਤੇ ਇਸ ’ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਤੋਂ ਬਾਅਦ ਮੈਰਾਥਨ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਤਿੰਨ ਕਿਲੋਮੀਟਰ (ਲੜਕੀਆਂ) ਕੈਟਾਗਰੀ ਵਿੱਚ ਸੁਮਨ, ਅਨੁਰਾਧਾ ਅਤੇ ਦਰਸ਼ਿਕਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦਕਿ ਲੜਕਿਆਂ ਵਿੱਚ ਅਨਮੋਲ ਸਿੰਘ, ਹੰਸ ਰਾਜ ਅਤੇ ਗੌਤਮ ਮਹਿਤਾ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ।
ਇਸੇ ਤਰ੍ਹਾਂ 5 ਕਿਲੋਮੀਟਰ ਵਿੱਚ ਜੋਬਨਪ੍ਰੀਤ ਸਿੰਘ ਨੇ ਪਹਿਲਾ, ਰਾਜਵੀਰ ਸਿੰਘ ਨੇ ਦੂਜਾ ਅਤੇ ਅਖਿਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 7 ਕਿਲੋਮੀਟਰ (ਲੜਕੀਆਂ) ਵਿੱਚ ਕਾਜਲ ਕੁਮਾਰੀ ਪਹਿਲੇ ਸਥਾਨ ’ਤੇ ਰਹੀ, ਜਦਕਿ ਲੜਕੇ ਵਰਗ ਵਿੱਚ ਸ਼ੁਭਮ ਨੇ ਪਹਿਲਾ, ਅੰਕਿਤ ਨੇ ਦੂਜਾ ਅਤੇ ਰਾਘਵਜੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਦੌਰਾਨ ਸੀਨੀਅਰ ਸਿਟੀਜ਼ਨ ਕੈਟਾਗਰੀ ਵਿੱਚ ਭਾਗ ਲੈਣ ֹਲਈ ਮਹਿੰਦਰ ਲਾਲ, ਪਰਮਜੀਤ ਕੌਰ ਅਤੇ ਜਤਿੰਦਰ ਸਚਦੇਵਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਭਾਗੀਦਾਰਾਂ ਨੂੰ ਮੈਰਾਥਨ ਦਾ ਹਿੱਸਾ ਬਣਨ ਲਈ ਸਰਟੀਫਿਕੇਟ ਸੌਂਪੇ ਗਏ। ਸਮਾਰੋਹ ਦੌਰਾਨ ਭੰਗੜਾ, ਜ਼ੁੰਬਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਨੇ ਚੰਗਾ ਰੰਗ ਬੰਨ੍ਹਿਆ।
Sunday, 27 April 2025
ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬਓਤਮ ਸਹੂਲਤਾਂ ਪ੍ਰਦਾਨ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ
ਕੈਬਨਿਟ ਮੰਤਰੀ ਵੱਲੋਂ ‘ਪੰਜਾਬ ਸਿੱਖਿਆ ਕ੍ਰਾਤੀ’ ਪਹਿਲ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਬਾਦਪੁਰਾ ਵਿਖੇ 9.55 ਲੱਖ ਦੀ ਲਾਗਤ ਨਾਲ ਤਿਆਰ ਸਮਾਰਟ ਕਲਾਸ ਰੂਮ ਦਾ ਉਦਘਾਟਨ
ਕਿਹਾ, ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਸਿੱਖਿਆ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਇਆ ਜਾ ਰਿਹੈ
ਸਕੂਲ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ
ਜਲੰਧਰ, 27 ਅਪ੍ਰੈਲ : (ਅਮਰਜੀਤ ਸਿੰਘ)- ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਸੂਬਾ ਸਰਕਾਰ ਦੀ ‘ਪੰਜਾਬ ਸਿੱਖਿਆ ਕ੍ਰਾਂਤੀ’ ਪਹਿਲ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਬਾਦਪੁਰਾ ਵਿਖੇ 9.55 ਲੱਖ ਦੀ ਲਾਗਤ ਨਾਲ ਤਿਆਰ ਸਮਾਰਟ ਕਲਾਸ ਰੂਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬਓਤਮ ਸਹੂਲਤਾਂ ਪ੍ਰਦਾਨ ਕਰਨ ਦਾ ਮਕਸਦ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹ ਸਕਣ।
ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਅੱਜ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵਿਦਿਆਰਥੀਆਂ ਨੂੰ ਸਿੱਖਿਆ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਇਆ ਹੈ।
ਸ਼੍ਰੀ ਭਗਤ ਨੇ ਕਿਹਾ ਕਿ ਸਾਇੰਸ ਲੈਬਜ਼, ਆਧੁਨਿਕ ਕਲਾਸ ਰੂਮ, ਖੇਡ ਦੇ ਮੈਦਾਨ, ਸ਼ਾਨਦਾਰ ਕਮਰੇ ਤੇ ਫਰਨੀਚਰ ਆਦਿ ਸਹੂਲਤਾਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਹ ਭਗਵੰਤ ਮਾਨ ਸਰਕਾਰ ਹੀ ਹੈ, ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਸਕੂਲ ਆਫ਼ ਐਮੀਨੈਂਸ, ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਵੱਕਾਰੀ ਸੰਸਥਾਵਾਂ ਤੋਂ ਸਿਖਲਾਈ ਦਿਵਾਉਣਾ, ਸਰਕਾਰੀ ਸਕੂਲਾਂ ਵਿੱਚ ਬੱਸ ਸੇਵਾ, ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਸਮੇਤ ਡਿਜੀਟਲ ਢੰਗ ਨਾਲ ਸਿੱਖਿਆ ਪ੍ਰਦਾਨ ਕਰਨ ਵਰਗੀਆਂ ਪਹਿਲਕਦਮੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਨੂੰ ਤਵਜੋਂ ਦਿੰਦਿਆਂ ਜਿਥੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਵਿੱਤੀ ਸਾਲ 2025-26 ਦੌਰਾਨ ਸਿੱਖਿਆ ਦੇ ਬਜਟ ਵਿੱਚ ਵਾਧਾ ਕੀਤਾ, ਉਥੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਖੇਡ ਖੇਤਰ ਲਈ 979 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਉਤਸ਼ਾਹਿਤ ਕਰਕੇ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਲਾਮਿਸਾਲ ਸੁਧਾਰਾਂ ਸਦਕਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਸ਼੍ਰੀ ਭਗਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਰਜੀਹ ਦੇ ਰਹੇ ਹਨ।
ਕੈਬਨਿਟ ਮੰਤਰੀ ਨੇ ਇਸ ਮੌਕੇ ਸਕੂਲ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਜੇਕਰ ਸਕੂਲ ਨੂੰ ਕੋਈ ਜ਼ਰੂਰਤ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਉਸ ਨੂੰ ਪੂਰਾ ਕੀਤਾ ਜਾਵੇਗਾ।
ਸਕੂਲਾਂ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ’ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਖਿਲਾਫ਼ ਜਾਗਰੂਕ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਅਲਾਮਤ ਦੀ ਗ੍ਰਿਫ਼ਤ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕੈਬਨਿਟ ਮੰਤਰੀ ਵੱਲੋਂ ਸਕੂਲ ਦੀ ਪ੍ਰਿੰਸੀਪਲ ਸੋਨੀਆ ਧਵਨ ਦਾ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕਰਨ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਿੰਦਰਜੀਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਅਤੇ ਹੋਰਨਾਂ ਵੱਲੋਂ ਕੈਬਨਿਟ ਮੰਤਰੀ ਦਾ ਸਕੂਲ ਵਿੱਚ ਪਹੁੰਚਣ ’ਤੇ ਸਵਾਗਤ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਸਿੱਖਿਆ ਕ੍ਰਾਂਤੀ ਕੋਆਰਡੀਨੇਟਰ ਸੰਜੀਵ ਭਗਤ, ਆਪ ਆਗੂ ਗੁਰਨਾਮ ਸਿੰਘ, ਬਲਾਕ ਨੋਡਲ ਅਫ਼ਸਰ ਸੁਨੀਤਾ ਸਹੋਤਾ, ਲੈਕਚਰਾਰ ਪ੍ਰਵੀਨ ਬਾਲਾ, ਗੁਰਪ੍ਰੀਤ ਸਿੰਘ, ਨੀਰਜਾ, ਸਰੋਜ ਬਾਲਾ, ਅੰਜੂ, ਸੁਧਾ, ਪੁਸ਼ਪਾ, ਚਰਨਜੀਤ, ਪੂਜਾ ਕੌੜਾ ਅਤੇ ਪਰਮਜੀਤ ਕੌਰ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।
ਪੰਜਾਬ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕਰਨ ਲਈ ਯਤਨ ਜੰਗੀ ਪੱਧਰ ’ਤੇ ਜਾਰੀ- ਅਮਨ ਅਰੋੜਾ
ਫਗਵਾੜਾ 27 ਅਪ੍ਰੈਲ (ਸ਼ਿਵ ਕੌੜਾ)- ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਵਿਚ ਹੈਲਥ ਕੇਅਰ ਖੇਤਰ ਵਿਚ ਅਰਥ ਵਿਵਸਥਾ ਨੂੰ ਹੋਰ ਗਤੀ ਪ੍ਰਦਾਨ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾ ਰਿਹਾ ਹੈ ਅੱਜ ‘ਜੈ ਮਿਲਾਪ’ ਸੰਸਥਾ ਵਲੋਂ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ‘ਬਿਮਾਰੀਆਂ ਸਬੰਧੀ ਕਰਵਾਈ ਗਈ ਵਰਕਸ਼ਾਪ’ ਦੌਰਾਨ ਬੋਲਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਤੇ ਸਿੱਖਿਆ ਸੇਵਾਵਾਂ ਜੋ ਹਰ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ ਵਿਚ ਸਰਕਾਰੀ ਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸੂਬੇ ਨੂੰ ‘ਮੈਡੀਕਲ ਹੱਬ’ ਵਜੋਂ ਵਿਕਸਤ ਕਰਨ ਲਈ ਮੈਡੀਕਲ ਕਾਲਜਾਂ ਦੀ ਸਥਾਪਨਾ ਦੇ ਨਾਲ-ਨਾਲ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪੈ ਤੱਕ ਦੇ ਇਲਾਜ ਦਾ ਮੈਡੀਕਲ ਕਵਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ‘ਸਿਹਤ ਕਾਰਡ ’ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ 10 ਲੱਖ ਰੁਪੈ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਣਗੇ ਸ੍ਰੀ ਅਰੋੜਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਯੋਜਨਾ ਲਈ 778 ਕਰੋੜ ਰੁਪੈ ਰੱਖੇ ਗਏ ਹਨ ਤਾਂ ਜੋ ਵਿੱਤੀ ਤੰਗੀ ਕਾਰਨ ਕੋਈ ਵੀ ਨਾਗਰਿਕ ਇਲਾਜ ਤੋਂ ਵਾਂਝਾ ਨਾ ਰਹੇ ਇਸ ਮੌਕੇ ਰਾਜ ਸਭਾ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਨੇ ਵੀ ਵਿਚਾਰ ਰੱਖੇ ਤੇ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਨੂੰ ਲਾਮਿਸਾਲ ਦੱਸਿਆ ਇਸ ਤੋਂ ਯੂਨੀਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਡਾ ਸੰਜੇ ਮੋਦੀ, ਸੰਸਥਾ ਦੇ ਪ੍ਰਧਾਨ ਜਗਦੀਪ ਭਾਰਦਵਾਜ,ਕੌਮੀ ਜਨਰਲ ਸਕੱਤਰ ਰਾਜਨ ਬੈਕਟਰ ਨੇ ਵੀ ਸੰਬੋਧਨ ਕੀਤਾ।
ਪਾਕਿਸਤਾਨ ਵਲੋ ਕੀਤੀ ਗਈ ਹਰਕਤ ਦਾ ਭਾਰਤ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਸਬਕ ਸਿਖਾਉਣਾ ਚਾਹੀਦਾ ਹੈ : ਸੰਤ ਕੁਲਵੰਤ ਰਾਮ ਭਰੋਮਜਾਰਾ
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਬੈਂਕਿੰਗ ਸੰਸਥਾਵਾਂ ਨੂੰ ਸਮਾਜਿਕ-ਆਰਥਿਕ ਵਿਕਾਸ ਲਈ ਵੱਧ ਤੋਂ ਵੱਧ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਸੱਦਾ
ਕਿਹਾ, ਗਰੀਬਾਂ ਨੂੰ ਆਸਾਨੀ ਨਾਲ ਕਰਜ਼ਾ ਉਪਲਬਧ ਹੋਣ ਨਾਲ ਦੇਸ਼ ’ਚੋਂ ਗਰੀਬੀ ਨੂੰ ਦੂਰ ਕਰਨ ’ਚ ਮਿਲੇਗੀ ਮਦਦ
ਯੂਕੋ ਬੈਂਕ ਦੇ ਨੌਜਵਾਨ ਅਤੇ ਮਹਿਲਾ ਕਰਮਚਾਰੀਆਂ ਦੇ ਤੀਜੇ ਰਾਸ਼ਟਰੀ ਸੰਮੇਲਨ ’ਚ ਕੀਤੀ ਸ਼ਿਰਕਤ
ਜਲੰਧਰ, 26 ਅਪ੍ਰੈਲ : (ਅਮਰਜੀਤ ਸਿੰਘ)- ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਬੈਂਕਿੰਗ ਸੰਸਥਾਵਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਤਹਿਤ ਕਮਜ਼ੋਰ ਵਰਗਾਂ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜਿਕ-ਆਰਥਿਕ ਵਿਕਾਸ ਦੇ ਮਿਸ਼ਨ ਨੂੰ ਸਹੀ ਮਾਇਨੇ ਵਿੱਚ ਹਾਸਲ ਕੀਤਾ ਜਾ ਸਕੇ।
ਯੂਕੋ ਬੈਂਕ ਦੇ ਨੌਜਵਾਨ ਅਤੇ ਮਹਿਲਾ ਕਰਮਚਾਰੀਆਂ ਦੇ ਤੀਜੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਗਰੀਬ ਲੋਕਾਂ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਦੇਸ਼ ਵਿੱਚ ਸਮਾਜਿਕ-ਆਰਥਿਕ ਵਿਕਾਸ ਦੇ ਮੋਹਰੀ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਗਰੀਬੀ ਨੂੰ ਦੂਰ ਕਰਨ ਵਿੱਚ ਵਿੱਤੀ ਸੰਸਥਾਵਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ, ਜੋ ਕਿ ਬਹੁਤ ਸਾਰੀਆਂ ਵਿੱਤੀ ਯੋਜਨਾਵਾਂ ਰਾਹੀਂ ਕਮਜ਼ੋਰ ਵਰਗਾਂ ਦੀ ਮਜ਼ਬੂਤੀ ਲਈ ਕੰਮ ਕਰ ਸਕਦੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਦਿੱਤੇ ਜਾਣ ਤਾਂ ਜੋ ਦੇਸ਼ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੀ ਸਹਾਇਤਾ ਕਰਕੇ ਵਿੱਤੀ ਸਮਾਵੇਸ਼ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਬੈਂਕਿੰਗ ਕਰਮਚਾਰੀਆਂ ਦੇ ਮੋਢਿਆਂ 'ਤੇ ਹੈ।
ਕੈਬਨਿਟ ਮੰਤਰੀ ਨੇ ਬੈਂਕਿੰਗ ਸੰਸਥਾਵਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਤਹਿਤ ਸਮਾਜ ਦੇ ਗਰੀਬ ਅਤੇ ਲੋੜਵੰਦ ਵਰਗਾਂ ਦੀ ਭਲਾਈ 'ਤੇ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ ਕਿਉਂਕਿ ਉਹ ਅਜਿਹੀਆਂ ਯੋਜਨਾਵਾਂ ਅਤੇ ਕਰਜ਼ਿਆਂ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਸਪਾਂਸਰ ਇਨ੍ਹਾਂ ਯੋਜਨਾਵਾਂ/ਕਰਜ਼ਿਆਂ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਨੂੰ ਸਨਮਾਨ ਅਤੇ ਮਾਣ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਦੇਣਾ ਹੈ।
ਇਸ ਤੋਂ ਪਹਿਲਾਂ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਕੇ. ਵਿਜਯਨ, ਪ੍ਰਧਾਨ ਰਾਮ ਅਵਤਾਰ ਸ਼ਰਮਾ, ਜਨਰਲ ਸਕੱਤਰ ਪਾਰਥ ਚੰਦ ਨੇ ਕੈਬਨਿਟ ਮੰਤਰੀ ਦਾ ਸਮਾਗਮ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ। ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
Saturday, 26 April 2025
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਮੁਫਤ ਮੈਗਾ ਮੈਡੀਕਲ ਅਤੇ ਫਿਜ਼ਿਓਥਰੈਪੀ ਕੈਂਪ 4 ਮਈ ਨੂੰ
ਹੁਸ਼ਿਆਰਪੁਰ, 26 ਅਪ੍ਰੈਲ ( (ਅਮਰਜੀਤ ਸਿੰਘ) )- ਪੱਤਰਕਾਰਾਂ ਦੀ ਪ੍ਰਮੁੱਖ ਜਥੇਬੰਦੀ "ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ, ਇੰਡੀਆ" ਵੱਲੋਂ ਪੱਤਰਕਾਰੀ ਪ੍ਰਤੀ ਆਪਣੀ ਫਰਜ਼ਾਂ ਨੂੰ ਨਿਭਾਉਣ ਦੇ ਨਾਲ ਨਾਲ ਸਮਾਜ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦੇਸ਼ ਦੀ ਪ੍ਰਮੁੱਖ ਮੈਡੀਕਲ ਚੇਨ "ਫੋਰਟਿਸ ਹਸਪਤਾਲ ਮੋਹਾਲੀ" ਦੇ ਸਹਿਯੋਗ ਨਾਲ "ਮੁਫਤ ਮੈਗਾ ਮੈਡੀਕਲ ਐਂਡ ਫਿਜੀਓਥੈਰਪਿਸਟ ਕੈਂਪ" 4 ਮਈ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ੇਸ਼ ਪ੍ਰੈਸ ਵਾਰਤਾ ਵਿੱਚ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ, ਸੂਬਾ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ,ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ,ਖਜ਼ਾਨਚੀ ਕਮ ਜਨਰਲ ਸਕੱਤਰ ਤਰਸੇਮ ਦੀਵਾਨਾ ਨੇ ਦੱਸਿਆ ਕਿ ਸ਼੍ਰੀ ਵੈਸ਼ਨੋ ਧਾਮ ਮੰਦਰ ਭਰਵਾਈ ਰੋਡ ਨਜ਼ਦੀਕ ਸ਼ਰਮਾ ਲੱਸੀ ਵਾਲਾ ਭਰਵਾਂਈਂ ਰੋਡ ਹੁਸ਼ਿਆਰਪੁਰ ਵਿਖੇ 4 ਮਈ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਏ ਜਾ ਰਹੇ ਇਸ ਮੈਗਾ ਮੁਫਤ ਮੈਡੀਕਲ ਅਤੇ ਫਿਜੀਓਥੈਰਪਿਸਟ ਕੈਂਪ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦੇ ਦਿਲ ਦੇ ਰੋਗਾਂ ਮਾਹਿਰ ਡਾਕਟਰ ਸਿਧਾਂਸੁ ਬੁਧਾਕੋਟੀ ,ਦਿਮਾਗ ਦੇ ਰੋਗਾਂ ਦੇ ਮਾਹਿਰ ਡਾਕਟਰ ਐਚ ਐਸ ਬਰਾੜ, ਪੈਰ ਅਤੇ ਗਿੱਟੇ ਦੇ ਰੋਗਾਂ ਦੇ ਮਾਹਿਰ ਡਾਕਟਰ ਚੰਦਨ ਨਾਰੰਗ, ਦੰਦਾਂ ਦੇ ਡਾਕਟਰ ਭੂਪੇਸ਼ ਮਨੋਚਾ ਵੱਲੋਂ ਦੰਦਾਂ,ਦਿਲ, ਦਿਮਾਗ ਹੱਡੀਆਂ ਰੀੜ ਦੀ ਹੱਡੀ ਦੇ ਰੋਗਾਂ ਸਬੰਧੀ ਮੁਫਤ ਚੈੱਕ ਅਪ ਕੀਤਾ ਜਾਵੇਗਾ ਅਤੇ ਮੁਫਤ ਦਵਾਈ ਵੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਕੈਂਸਰ ਸਕਰੀਨਿੰਗ, ਈਸੀਜੀ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਚੈਕ ਅਪ, ਹੱਡੀਆਂ 'ਚ ਕੈਲਸ਼ੀਅਮ ਦੀ ਜਾਂਚ ਵਾਲਾ ਟੈਸਟ ਵੀ ਮੁਫਤ ਕੀਤਾ ਜਾਵੇਗਾ ਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਇਸ ਕੈਂਪ ਵਿੱਚ ਡਾਕਟਰ ਦੀਕਸ਼ਾ ਸ਼ਰਮਾ ਅਤੇ ਡਾਕਟਰ ਪ੍ਰੀਆ ਵੱਲੋਂ ਫਿਜੀਓਥੈਰਪਿਸਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਮੁਫੱਤ ਡਾਕਟਰੀ ਸੇਵਾਵਾਂ ਦਾ ਲਾਭ ਉਠਾਉਣ ਲਈ ਇਸ ਕੈਂਪ ਵਿੱਚ ਜਰੂਰ ਪਹੁੰਚਣ ਦੀ ਕ੍ਰਿਪਾਲਤਾ ਕਰਨ
ਪੁਲਿਸ ਕਮਿਸ਼ਨਰ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਮਿਸਾਲੀ ਸੇਵਾਵਾਂ ਦੇਣ ਵਾਲੇ 15 ਪੁਲਿਸ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਸੀ.ਪੀ. ਵਲੋਂ 15 ਅਧਿਕਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸ਼ਹਿਰ ਵਿੱਚ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਖ਼ਤਰੇ ਨੂੰ ਰੋਕਣ ਲਈ ਕੀਤੇ ਅਣਥੱਕ ਯਤਨਾਂ ਲਈ ਨਕਦ ਇਨਾਮ ਅਤੇ ਪ੍ਰਸ਼ੰਸਾ ਸਰਟੀਫਿਕੇਟ ਨਾਲ ਸਨਮਾਨਿਆ।
ਇਸ ਮੌਕੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਲੰਧਰ ਪੁਲਿਸ ਕਮਿਸ਼ਨਰੇਟ ਅਧੀਨ ਸੇਵਾਵਾਂ ਨਿਭਾਅ ਰਹੇ ਅਧਿਕਾਰੀਆਂ ਵਲੋਂ ਸਮਰਪਣ ਭਾਵਨਾ ਨਾਲ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਸਨਮਾਨਿਤ ਅਧਿਕਾਰੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਮਿਸਾਲੀ ਸੇਵਾਵਾਂ ਨਿਭਾਈਆਂ ਗਈਆਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਉਪਰਾਲੇ ਨਾਲ ਜਿੱਥੇ ਸਬੰਧਿਤ ਇਨ੍ਹਾਂ ਅਧਿਕਾਰੀਆਂ ਦੇ ਉਤਸ਼ਾਹ ਵਿੱਚ ਹੋਰ ਵਾਧਾ ਹੋਵੇਗਾ, ਉੱਥੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਪ੍ਰੇਰਨਾ ਵੀ ਮਿਲੇਗੀ। ਕਮਿਸ਼ਨਰੇਟ ਪੁਲਿਸ ਵਲੋਂ ਕਰਵਾਏ ਇਸ ਸਮਾਗਮ ਨਾਲ ਪੁਲਿਸ ਡਿਊਟੀ ਪ੍ਰਤੀ ਸਮਰਪਣ ਭਾਵਨਾ ਵੀ ਹੋਰ ਵਧੇਗੀ।
ਇਸ ਸਮਾਗਮ ਵਿੱਚ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ, ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ. (ਜਾਂਚ) ਜਯੰਤ ਪੁਰੀ ਵੀ ਸ਼ਾਮਲ ਸਨ।
ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦਾ ਦੌਰਾ, ਸਫਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸਕੱਤਰ ਮਾਰਕੀਟ ਕਮੇਟੀ ਨੂੰ ਮੰਡੀ ਦੀ ਨਿਯਮਿਤ ਤੌਰ ’ਤੇ ਸਫਾਈ ਕਰਵਾਉਣ ਦੀ ਕੀਤੀ ਹਦਾਇਤ
ਰੇਹੜੀ ਲਗਾਉਣ ਵਾਲੇ ਵਿਅਕਤੀਆਂ ਨੂੰ ਕੂੜਾ ਇਧਰ-ਉਧਰ ਨਾ ਸੁੱਟਣ ਦੀ ਅਪੀਲ
ਜਲੰਧਰ, 26 ਅਪ੍ਰੈਲ : (ਅਮਰਜੀਤ ਸਿੰਘ)- ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦਰ ਸਿੰਘ ਵੱਲੋਂ ਅੱਜ ਸਕੱਤਰ ਮਾਰਕੀਟ ਕਮੇਟੀ ਦੇ ਨਾਲ ਸਥਾਨਕ ਮਕਸੂਦਾਂ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਮੰਡੀ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਮੰਡੀ ਅਫ਼ਸਰ ਨੇ ਸਕੱਤਰ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਸਫਾਈ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਨਿਯਮਤ ਤੌਰ ’ਤੇ ਸਫਾਈ ਕਰਵਾਈ ਜਾਵੇ, ਤਾਂ ਜੋ ਆਉਣ ਵਾਲੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਮੱਖੀ ਅਤੇ ਮੱਛਰ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੀ ਨਿਯਮਿਤ ਢੰਗ ਨਾਲ ਸਫਾਈ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਫਾਈ ਪੱਖੋਂ ਮਕਸੂਦਾਂ ਮੰਡੀ ਨੂੰ ਨਮੂਨੇ ਦੀ ਮੰਡੀ ਬਣਾਉਣ ਵਾਸਤੇ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿਲਮੱਠ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਮੰਡੀ ਅਫ਼ਸਰ ਨੇ ਮੰਡੀ ਵਿੱਚ ਰੇਹੜੀ ਲਗਾਉਣ ਵਾਲੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਇਧਰ-ਉਧਰ ਨਾ ਸੁੱਟਣ ਅਤੇ ਮੰਡੀ ਦੀ ਸਫਾਈ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਸਬੰਧਿਤ ਮੁਲਾਜ਼ਮਾਂ ਨੂੰ ਸਫਾਈ ਦੇ ਕੰਮ ਦੀ ਨਿਗਰਾਨੀ ਰੱਖਣ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਮੰਡੀ ਵਿਖੇ ਸਾਫ-ਸੁਥਰਾ ਮਾਹੌਲ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਨੇ ਭਰੋਸਾ ਦਿਵਾਇਆ ਕਿ ਮੰਡੀ ਵਿੱਚ ਸਫਾਈ ਵਿਵਸਥਾ ਰੋਜ਼ਾਨਾ ਯਕੀਨੀ ਬਣਾਈ ਜਾਵੇਗੀ।
ਜ਼ਿਲ੍ਹੇ ਦੀਆਂ ਮੰਡੀਆਂ 'ਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਕਣਕ ਦੀ ਖਰੀਦ ਪ੍ਰਕਿਰਿਆ, ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ
ਹੁਣ ਤੱਕ ਕਿਸਾਨਾਂ ਨੂੰ 761 ਕਰੋੜ ਰੁਪਏ ਦਾ ਭੁਗਤਾਨ, 3 ਲੱਖ 43 ਹਜ਼ਾਰ 596 ਮੀਟਰਕ ਟਨ ਤੋਂ ਵੱਧ ਹੋਈ ਕਣਕ ਦੀ ਖਰੀਦ
ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਹੋਰ ਗੰਭੀਰਤਾ ਨਾਲ ਖਰੀਦ ਪ੍ਰਕਿਰਿਆ ਨੇਪਰੇ ਚਾੜ੍ਹਨ ਦੀ ਹਦਾਇਤ
ਪੰਜਾਬ ਸਰਕਾਰ ਵਲੋਂ ਕਣਕ ਦਾ ਇਕ-ਇਕ ਦਾਣਾ ਖਰੀਦਣ ਦੀ ਵਚਬੱਧਤਾ ਦੁਹਰਾਈ
ਜਲੰਧਰ, 26 ਅਪ੍ਰੈਲ (ਅਮਰਜੀਤ ਸਿੰਘ)- ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਪ੍ਰਕਿਰਿਆ ਚੱਲ ਰਹੀ ਹੈ, ਜਿਸ ਸਦਕਾ ਕਿਸਾਨਾਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਪ੍ਰਗਟਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਲਗਾਤਾਰ ਸਬੰਧਿਤ ਅਧਿਕਾਰੀਆਂ ਕੋਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਅੱਜ ਕੀਤੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੋਰ ਗੰਭੀਰਤਾ ਨਾਲ ਖਰੀਦ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਖਰੀਦ ਪ੍ਰਬੰਧਾਂ, ਲਿਫਟਿੰਗ ਅਤੇ ਸਮੇਂ-ਸਿਰ ਅਦਾਇਗੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਹੂਲਤਾਂ ਪੱਖੋਂ ਕੋਈ ਕਮੀਂ ਨਹੀਂ ਰਹਿਣੀ ਚਾਹੀਦੀ।
ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖਰੀਦ ਕੀਤੀ ਗਈ ਕਣਕ ਦੀ ਹੁਣ ਤੱਕ 761 ਕਰੋੜ ਰੁਪਏ ਦੀ ਅਦਾਇਗੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ 3,47,244 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 3,43,596 ਮੀਟਰਕ ਟਨ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕਰ ਲਈ ਗਈ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਜ਼ਿਲ੍ਹੇ ਦੀਆ 79 ਮੰਡੀਆਂ ਵਿੱਚ 5.25 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਬੰਪਰ ਪੈਦਾਵਾਰ ਨੂੰ ਦੇਖਦਿਆਂ 23 ਆਰਜ਼ੀ ਮੰਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਦੁਹਰਉਂਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ।
ਉਧਰ ਵੱਖ-ਵੱਖ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਵਲੋਂ ਖਰੀਦ ਕੇਂਦਰਾਂ ਵਿੱਚ ਯਕੀਨੀ ਬਣਾਏ ਗਏ ਸੁੱਚਜੇ ਪ੍ਰਬੰਧਾਂ ਲਈ ਧੰਨਵਾਦ ਵੀ ਪ੍ਰਗਟਾਇਆ।
ਪਿੰਡ ਜਮਾਲਪੁਰ ਤੋਂ ਕਿਸਾਨ ਗੁਰਚਰਨ ਸਿੰਘ ਘੁੰਮਣ ਪੁੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਵਲੋਂ ਬੀਤੇ ਦਿਨ ਮੰਡੀ ਵਿੱਚ ਕਣਕ ਲਿਆਂਦੀ ਗਈ ਸੀ ਅਤੇ ਬਿਨ੍ਹਾਂ ਕਿਸੇ ਦਿੱਕਤ ਦੇ ਸਮੇਂ-ਸਿਰ ਕਣਕ ਦੀ ਤੁਲਾਈ ਉਪਰੰਤ ਅੱਜ ਅਦਾਇਗੀ ਹੋ ਗਈ।
ਪਿੰਡ ਸੇਹਮ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਕਣਕ ਦੀ ਫ਼ਸਲ ਦਾਣਾ ਮੰਡੀ ਪ੍ਰਤਾਪਪੁਰਾ ਵਿਖੇ ਵੇਚਣ ਲਈ ਲੈ ਕੇ ਆਇਆ ਸੀ ਅਤੇ ਉਸ ਦੀ ਕਣਕ ਮਾਰਕਫੈਡ ਖ਼ਰੀਦ ਏਜੰਸੀ ਵਲੋਂ 2425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕਰ ਗਈ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਪੀਣ ਲਈ ਪਾਣੀ, ਸਾਫ਼ ਸਫ਼ਾਈ ਅਤੇ ਹੋਰ ਲੋੜੀਂਦੇ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ ਹਨ, ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਪ੍ਰਗਟ ਕਰਦੇ ਹਨ।
ਇਸੇ ਤਰ੍ਹਾਂ ਪਿੰਡ ਤਲਵੰਡੀ ਦੇ ਕਿਸਾਨ ਬਲਵਿੰਦਰ ਸਿੰਘ ਅਤੇ ਪਿੰਡ ਗੁੰਮਟਾਲੀ ਦੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਲਿਆਉਣ ਉਪਰੰਤ ਤੁਰੰਤ ਤੁਲਵਾਈ ਤੋਂ ਬਾਅਦ ਦੂਸਰੇ ਦਿਨ ਬੈਂਕ ਖਾਤੇ ਵਿੱਚ ਅਦਾਇਗੀ ਪ੍ਰਾਪਤ ਹੋ ਗਈ ਹੈ। ਪਿੰਡ ਰਾਮਾ ਦੇ ਕਿਸਾਨ ਜੁਝਾਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬਿਲਗਾ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਲੈ ਕੇ ਆਇਆ ਸੀ। ਉਨ੍ਹਾਂ ਵੀ ਕਣਕ ਦੀ ਖਰੀਦ ਉਪਰੰਤ ਅਗਲੇ ਦਿਨ ਹੀ ਅਦਾਇਗੀ ਹੋਣ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ।
“ਸੱਭਿਆਚਾਰ ਮੰਚ ਪੰਜਾਬ” ਵਲੋਂ ਸੂਫ਼ੀ ਗਾਇਕ ਸ਼ਮਸ਼ੇਰ ਲਹਿਰੀ ਦਾ ਸਨਮਾਨ
ਸਮਾਣਾ 30 ਅਪ੍ਰੈਲ (ਪੱਤਰ ਪ੍ਰੇਰਕ)- ਪੰਜਾਬੀ ਸੰਗੀਤਕ ਖੇਤਰ ਵਿੱਚ ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਸਾਫ਼ ਸੁਥਰੀ ਗਾਇਕੀ ਨਾਲ ਵੱਡੇ ਨਾਂ ਵਜੋਂ ਜਾਣੇ ਜਾਂਦੇ ਸੂਫ਼ੀ ਗਾਇਕ ਸ਼ਮਸ਼ੇਰ ਲਹਿਰੀ ਸਮਾਣਾ ਵਿਖੇ ਆਪਣੇ ਪਰਮ ਮਿੱਤਰ ਪੋਲੀਵੁੱਡ ਪੋਸਟ ਦੇ ਕਰਤਾ ਧਰਤਾ ਅਤੇ ਸੱਭਿਆਚਾਰ ਮੰਚ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਜਵੰਦਾ ਦੇ ਗ੍ਰਹਿ ਵਿਖੇ ਪੁੱਜੇ।
ਜਿੱਥੇ ਪੱਤਰਕਾਰ ਜਵੰਦਾ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਜਵੰਦਾ ਨੇ ਦੱਸਿਆ ਕਿ ਸ਼ਮਸ਼ੇਰ ਲਹਿਰੀ ਵਲੋਂ ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਦਿੱਤੀਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਦੇਖਦਿਆਂ "ਸੱਭਿਆਚਾਰ ਮੰਚ ਪੰਜਾਬ" ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸ਼ਮਸ਼ੇਰ ਲਹਿਰੀ ਨੇ ਇਸ ਮਾਣ ਸਤਿਕਾਰ ਲਈ ਹਰਜਿੰਦਰ ਸਿੰਘ ਜਵੰਦਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਜਵੰਦਾ ਨੇ ਵੀ ਆਪਣੀ ਮਿਹਨਤ ਅਤੇ ਕਲਮ ਦੇ ਬਲਬੂਤੇ ਪੰਜਾਬੀ ਸੰਗੀਤਕ ਅਤੇ ਫਿਲਮ ਇੰਡਸਟਰੀ ਵਿੱਚ ਜੋ ਆਪਣਾ ਚੰਗਾ ਨਾਮ ਸਥਾਪਿਤ ਕੀਤਾ ਹੈ, ਉਸ ਤੇ ਉਨ੍ਹਾਂ ਨੂੰ ਮਾਣ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਸੋਨੀ, ਹਰਬੰਸ ਸਿੰਘ ਰਤਨ, ਤਰੁਨ ਕੁਮਾਰ, ਗੁਰਵਿੰਦਰ ਸਿੰਘ, ਸੰਤੋਖ ਸਿੰਘ, ਧਰਮਵੀਰ ਸਿੰਘ ਜਵੰਦਾ ਅਤੇ ਸਾਹਿਲ ਭਟਨਾਗਰ ਆਦਿ ਵੀ ਮੌਜੂਦ ਰਹੇ।
ਪੁਲਿਸ ਨੇ ਵੱਖ-ਵੱਖ ਐਨ.ਡੀ.ਪੀ.ਐਸ ਐਕਟ ਦੇ ਕੇਸਾਂ ਤਹਿਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਹੁਸ਼ਿਆਰਪੁਰ 26 ਅਪ੍ਰੈਲ (ਤਰਸੇਮ ਦੀਵਾਨਾ)- ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਕੇਸ਼ ਕੁਮਾਰ ਐਸ.ਪੀ ਡੀ ਇੰਨਵੈਸਟੀਗੇਸ਼ਨ ਅਤੇ ਬਲਵਿੰਦਰ ਸਿੰਘ ਡੀ.ਐਸ.ਪੀ ਦਸੂਹਾ ਦੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ.ਐਸ.ਆਈ ਦਿਲਾਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਨੇ
ਕਥਿਤ ਮੁਲਜ਼ਮ ਦਵਿੰਦਰ ਸਿੰਘ ਉਰਫ ਸਾਬੀ ਪੁੱਤਰ ਕਰਨੈਲ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ ਨੂੰ ਕਾਬੂ ਕਰਕੇ ਉਸ ਪਾਸੋਂ 15. 96 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਕਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕਰਕੇ ਇਸਦੇ ਪਿਛੋਂਕੜ ਵਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ।
ਇਸੇ ਤਰਾਂ ਏਐਸਆਈ ਮਹਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੇ ਕਥਿਤ ਮੁਲਜ਼ਮ ਗਗਨਦੀਪ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਜਲੋਟਾ ਥਾਣਾ ਦਸੂਹਾ ਨੂੰ ਕਾਬੂ ਕਰਕੇ ਇਕ ਪੰਨੀ ਲਾਈਟਰ ਅਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਦਾ ਇਕ ਬ੍ਰਾਮਦ ਕਰਕੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨਸ਼ਾ ਛੁਡਾਓ ਕੇਂਦਰ ਸਿਵਲ ਹਸਪਤਾਲ ਦਸੂਹਾ ਵਿਖ਼ੇ ਦਾਖਲ ਕਰਵਾਇਆ ਗਿਆ।
Friday, 25 April 2025
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ
ਜਲੰਧਰ, (ਬਿਊਰੌ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਖੋਖਰ ਵਿਖੇ ਚਾਰਲਸ ਡਾਰਵਨ ਈਕੋ ਕਲੱਬ ਵੱਲੋਂ ਵਿਸ਼ਵ ਧਰਤੀ ਦਿਵਸ ਨਾਲ ਸੰਬੰਧਿਤ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਸਟਰ ਗੁਰਮਨਪ੍ਰੀਤ ਸਿੰਘ ਵੱਲੋਂ ਦਿੱਤੇ ਧਰਤੀ ਦੀ ਬਣਤਰ ਸਬੰਧੀ ਲੈਕਚਰ ਨਾਲ ਹੋਈ। ਉਹਨਾਂ ਕਿਹਾ ਕਿ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਸਾਡੀ ਧਰਤੀ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਦੀ ਹੋਈ ਮੌਜੂਦਾ ਸਥਿਤੀ ਵਿੱਚ ਪਹੁੰਚੀ ਹੈ ਇਹ ਕੁਦਰਤ ਦਾ ਇੱਕ ਬੇਮਿਸਾਲ ਨਮੂਨਾ ਹੈ। ਮਿਲਕੀ ਵੇ ਅਤੇ ਸੰਬੰਧਿਤ ਸੌਰ ਮੰਡਲ ਵਿੱਚ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਬਨਸਪਤੀ ਜੀਵ ਜੰਤੂ ਆਪਣੀ ਜ਼ਿੰਦਗੀ ਵਸਰ ਕਰ ਰਹੇ ਹਨ ।ਇਸ ਤੋਂ ਬਾਅਦ ਮੈਡਮ ਸ਼ੀਨਮ ਨੇ ਧਰਤੀ ਨੂੰ ਮੌਜੂਦਾ ਦਰਪੇਸ਼ ਸਮੱਸਿਆਵਾਂ ਦਾ ਵਰਨਣ ਕੀਤਾ ਉਹਨਾਂ ਕਿਹਾ ਕਿ ਪ੍ਰਦੂਸ਼ਣ ਮੁਕਤ ਧਰਤੀ ਬਣਾ ਕੇ ਆਪਾਂ ਇਸ ਨੂੰ ਹੋਰ ਖੂਬਸੂਰਤ ਬਣਾ ਸਕਦੇ ਹਾਂ ।ਉਹਨਾਂ ਨੇਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਕਈ ਛੋਟੇ ਛੋਟੇ ਢੰਗ ਦੱਸੇ। ਇੰਚਾਰਜ ਮੈਡਮ ਪ੍ਰਵੀਨ ਨੇ ਵੀ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੀ ਕੀਤੇ। ਅਖੀਰ ਵਿੱਚ ਈਕੋ ਕਲੱਬ ਦੇ ਇੰਚਾਰਜ ਮਾਸਟਰ ਪ੍ਰੇਮ ਸਰੂਪ ਨੇ ਕਿਹਾ ਕੇ ਬੱਚਿਆਂ ਨੂੰ ਅਧਿਆਪਕ ਸਾਹਿਬਾਨਾਂ ਵੱਲੋਂ ਦਰਸਾਏ ਛੋਟੇ ਛੋਟੇ ਉਪਰਾਲਿਆਂ ਨੂੰ ਆਪਣਾ ਆ ਕੇ ਧਰਤੀ ਤੇ ਵਧੀਆ ਢੰਗ ਨਾਲ ਜਿਉਣ ਜੋਗਾ ਵਾਤਾਵਰਨ ਬਣਾ ਸਕਦੇ ਹਾਂ । ਉਹਨਾਂ ਵੱਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਲਈ ਪ੍ਰੇਰਤ ਵੀ ਕੀਤਾ ਗਿਆ। ਅਧਿਆਪਕਾਂ ਵੱਲੋਂ ਬੱਚਿਆਂ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਇਸ ਸਮੇਂ ਸਕੂਲ ਸਟਾਫ ਅਤੇ ਈਕੋ ਵਲੰਟੀਅਰ ਹਾਜ਼ਰ ਸਨ।
ਅਕਾਲੀ ਪੱਤ੍ਰਿਕਾ ਦੇ ਫਾਊਂਡਰ ਐਡੀਟਰ ਸਵ.ਗਿਆਨੀ ਸ਼ਾਦੀ ਸਿੰਘ ਨੂੰ ਸ਼ਰਧਾਂਜਲੀ
ਫਗਵਾੜਾ (ਸ਼ਿਵ ਕੌੜਾ)- ਪੰਜਾਬ ਦੀ ਬੁਲੰਦ ਆਵਾਜ਼ ਅਕਾਲੀ ਪੱਤ੍ਰਿਕਾ ਅਖਬਾਰ ਦੇ ਮੁੱਖ ਸੰਪਾਦਕ ਸ੍ਰ ਬੀਰਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਪੱਤ੍ਰਿਕਾ ਅਖ਼ਬਾਰ ਦੇ ਫਾਊਂਡਰ ਐਡੀਟਰ ਗਿਆਨੀ ਸ਼ਾਦੀ ਸਿੰਘ ਜੀ ਦੀ ਬਰਸ਼ੀ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਫਗਵਾੜਾ ਦੇ ਸੀਨੀਅਰ ਪੱਤਰਕਾਰ ਸ਼ਿਵ ਕੌੜਾ ਇਸ ਮੌਕੇ ਤੇ ਕਿਹਾ ਕਿ ਪੱਤਰਕਾਰਤਾ ਵਿੱਚ ਬਾਬਾ ਬੋਹੜ ਮੰਨੇ ਜਾਣ ਵਾਲੇ ਮੇਰੇ ਪਿਤਾ ਸਵਰਗੀਏ ਸ੍ਰੀ ਮਨੋਹਰ ਲਾਲ ਕੌੜਾ ਦੇ ਸਾਥੀ ਸਨ ਸਵ. ਗਿਆਨੀ ਸ਼ਾਦੀ ਸਿੰਘ ਜੋ ਕਿ ਇੱਕ ਮਹਾਨ ਪੱਤਰਕਾਰ, ਨਿਡਰ ਲੇਖਕ ਸਨ ਊਨਾ ਦੀ ਅੱਜ (25.04.2025) ਬਰਸੀ ਤੇ ਮੈ ਆਪਣੇ ਵਲੋ ਆਪਣੇ ਪਰਿਵਾਰ ਵਲੋ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਲੋ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ
ਹੁਸ਼ਿਆਰਪੁਰ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ
ਹੁਸ਼ਿਆਰਪੁਰ, 25 (ਤਰਸੇਮ ਦੀਵਾਨਾ)- ਪੰਜਾਬ ਸਰਕਾਰ ਦੇ ਹੁਕਮਾਂ, ਸਿਵਲ ਸਰਜਨ ਸ਼੍ਰੀ ਪਵਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਜਗਦੀਪ ਸਿੰਘ ਜੀ ਜ਼ਿਲਾ ਐਪੀਡਿਮੌਲੋਜਿਸਟ ਦੀ ਯੋਗ ਰਹਿਨੁਮਾਈ ਅਧੀਨ ਐਂਟੀ ਲਾਰਵਾ ਸਕੀਮ ਹੁਸ਼ਿਆਰਪੁਰ ਵੱਲੋਂ ਅੱਜ "ਵਿਸ਼ਵ ਮਲੇਰੀਆ ਦਿਵਸ" ਅਰਬਨ ਸਲੱਮ ਸੁਖੀਆਬਾਦ ਅਤੇ ਸਰਕਾਰੀ ਹਾਈ ਸਕੂਲ ਨਵੀਂ ਆਬਾਦੀ ਵਿਖੇ ਸਫਲਤਾਪੂਰਵਕ ਮਨਾਇਆ ਗਿਆ। ਇਸ ਮੌਕੇ ਹਾਜ਼ਰ ਪਤਵੰਤੇ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਸੰਤ ਕੁਮਾਰ ਹੈਲਥ ਇੰਸਪੈਕਟਰ ਨੇ ਵਿਸ਼ਵ ਮਲੇਰੀਆ ਦਿਵਸ ਮਨਾਉਣ ਦੀ ਜ਼ਰੂਰਤ ਅਤੇ ਮਹੱਤਵ ਉੱਤੇ ਚਾਨਣਾ ਪਾਇਆ। ਉਨ੍ਹਾਂ ਨੇ ਮਲੇਰੀਆ ਹੋਣ ਦੇ ਕਾਰਨ, ਚਿੰਨ ਅਤੇ ਲੱਛਣ, ਇਲਾਜ ਅਤੇ ਬਚਾਓ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਨੇ ਵਿਦਿਅਰਥੀਆਂ ਨੂੰ ਮਲੇਰੀਆ ਤੋਂ ਬਚਣ ਲਈ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਘਰਾਂ ਵਿੱਚ ਅਤੇ ਆਲ਼ੇ ਦੁਆਲ਼ੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਪਾਣੀ ਵਾਲੇ ਬਰਤਨ ਢੱਕ ਕੇ ਰੱਖਣੇ ਚਾਹੀਦੇ ਹਨ, ਹਫ਼ਤੇ ਵਿੱਚ ਇੱਕ ਵਾਰ ਹਰ ਸ਼ੁੱਕਰਵਾਰ ਨੂੰ ਆਪਣੇ ਕੂਲਰ ਅਤੇ ਹੋਰ ਦੂਜੇ ਕੰਟੇਨਰ ਸਾਫ ਕਰਕੇ ਸੁਕਾਉਣੇ ਚਾਹੀਦੇ ਹਨ, ਪੂਰੀ ਬਹਾਂ ਵਾਲੇ ਕੱਪੜੇ ਪਹਿਨ ਕੇ ਰੱਖਣੇ ਚਾਹੀਦੇ ਹਨ, ਬੁਖ਼ਾਰ ਹੋਣ ਤੇ ਪਹਿਲਾਂ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਮੱਛਰਦਾਨੀ,ਮੱਛਰ ਭਜਾਉ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਲੇਰੀਆ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਮੁਫ਼ਤ ਉਪਲਬਧ ਹੈ। ਇਸ ਮੌਕੇ ਐਂਟੀ ਲਾਰਵਾ ਸਟਾਫ ਵਿਨੋਦ ਕੁਮਾਰ, ਅਜੇ ਕੁਮਾਰ, ਸੁਰਿੰਦਰ ਕਲਸੀ, ਗੁਰਦੀਪ ਸਿੰਘ ਅਤੇ ਗਗਨਦੀਪ ਕੁਮਾਰ ਆਦਿ ਵੀ ਹਾਜਰ ਸਨ।
ਯੂਨੀਕ ਹੌਮ ਜਲੰਧਰ ਵਿਖੇ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਵੱਲੋਂ ਕਰੀਬ 100 ਮਾਸੂਮ ਬੱਚੀਆਂ ਦਾ ਜਨਮ ਦਿਨ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ
ਇਸ ਮੌਕੇ ਜਨਮ ਦਿਨ ਸਮਾਰੋਹ ਚ ਸ਼ਾਮਲ ਪਤਵੰਤਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਨੂੰ ‘ਸੁਪਰ ਮਾਮ’ ਦਾ ਖਿਤਾਬ ਦਿੰਦੇ ਹੋਏ ਕਿਹਾ ਕਿ ਜੇਕਰ ਦੁਨੀਆਂ ਚ ਰੱਬ ਦਾ ਦੂਜਾ ਰੂਪ ਦੇਖਣਾ ਹੋਵੇ ਤਾਂ ਉਹ ਬੀਬੀ ਪ੍ਰਕਾਸ਼ ਕੌਰ ਹੀ ‘ਚ ਦੇਖਿਆ ਜਾਂਦਾ ਹੈ। ਇਸ ਸਮੇ ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਬੀਬੀ ਪਰਵਿੰਦਰ ਕੌਰ ਬੰਗਾ ਪ੍ਰਧਾਨ ਐਨ.ਆਰ.ਆਈ.ਸਭਾ ਪੰਜਾਬ ਨੇ ਆਪਣੇ ਕਾਰੋਬਾਰ ਦੀ ਨੇਕ ਕਮਾਈ ਚੋ ਯੂਨੀਕ ਹੋਮ ਲਈ 5 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਰਜਿਸਟਰ ਨਕੋਦਰ ਰੋਡ ਜਲੰਧਰ ਦੇ ਮੁੱਖ ਸੇਵਾਦਾਰ ਮਨੁੱਖੀ ਦਰਦ ਨਾਲ, ਰੱਬੀ ਪਿਆਰ ‘ਚ ਭਿੱਜੀ ਰੂਹਾਨੀ ਆਤਮਾ ਬੀਬੀ ਪ੍ਰਕਾਸ਼ ਕੌਰ ਜੀ ਨੇ ਇਨ੍ਹਾਂ ਨੰਨੀਆਂ ਮਾਸੂਮ ਬੱਚੀਆਂ ਦੇ ਜਨਮ ਦਿਨ ਮੌਕੇ ਉਚੇਚੇ ਤੋਰ ਤੇ ਅਸ਼ੀਰਵਾਦ ਦੇਣ ਆਏ ਹਰ ਹਿਰਦੇ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਦੀਆ ਛੋਟੀਆਂ-ਵੱਡੀਆਂ ਬੱਚੀਆਂ ਵਲੋਂ ਸ਼ਬਦ ਗਾਇਨ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ ਤੇ ਆਏ ਮਹਿਮਾਨਾਂ ਨੇ ਨੰਨੀਆਂ ਬੱਚੀਆਂ ਦਾ ਕੇਕ ਕੱਟ ਕੇ ਜਸ਼ਨ ਮਨਾਏ ਗਏ। ਇਸ ਸਮੇ ਸਟੇਜ ਦੀ ਸੇਵਾ ਅਮਨਜੋਤ ਸਿੰਘ ਅਤੇ ਡਾ. ਸੁਖਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ ਅਤੇ ਵਡੀ ਗਿਣਤੀ ਵਿਚ ਸਮਾਰੋਹ ਚ ਸ਼ਾਮਲ ਸੰਗਤ ਵਾਸਤੇ ਵੱਖ ਵੱਖ ਪਕਵਾਨਾਂ ਤੇ ਠੰਡੇ ਮਿੱਠੇ ਜਲ ਦੇ ਲੰਗਰ ਲਗਾਏ ਗਏ।
ਡੇਰਾ ਗੁਰਦੁਆਰਾ ਸੰਤ ਸਾਗਰ (ਚਾਹਵਾਲਾ) ਪਿੰਡ ਜੋਹਲਾਂ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਏ
ਜਲੰਧਰ, 25 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)- ਡੇਰਾ ਗੁਰਦੁਆਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲਾ (ਜਲੰਧਰ) ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ 73ਵੀਂ ਅਤੇ ਸੰਤ ਬਾਬਾ ਕਰਮ ਸਿੰਘ ਜੀ ਦੀ 8ਵੀਂ ਬਰਸੀਂ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਸੰਗਤਾਂ ਵਲੋਂ ਕੀਤੇ ਸਹਿਜਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪੰਥ ਪ੍ਰਸਿੱਧ ਰਾਗੀ ਭਾਈ ਰਵਿੰਦਰ ਸਿੰਘ ਜੀ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ), ਭਾਈ ਉਂਕਾਰ ਸਿੰਘ ਜੀ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ), ਭਾਈ ਹਰਜੋਤ ਸਿੰਘ ਜੀ ਜ਼ਖਮੀ, ਭਾਈ ਜਸਪ੍ਰੀਤ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਉੱਘੇ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੋਹਲ ਨੇ ਸੰਗਤਾਂ ਨਾਲ ਪ੍ਰਬੱਚਨਾਂ ਦੀ ਸਾਂਝ ਪਾਉਦੇ ਹੋਏ ਸੰਤ ਬਾਬਾ ਪ੍ਰੀਤਮ ਸਿੰਘ ਤੇੇ ਸੰਤ ਬਾਬਾ ਕਰਮ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ। ਇਸ ਸਮਾਗਮ ਵਿੱਚ ਸੰਤ ਗੁਰਬਚਨ ਸਿੰਘ ਜੀ ਪੰਡਵਾ, ਬਾਬਾ ਅਮਰੀਕ ਸਿੰਘ ਜੀ ਖੁਖਰੈਣ, ਬਾਬਾ ਬਲਰਾਜ ਸਿੰਘ ਜੀ ਜਿਆਣ, ਸੰਤ ਸਤਵੰਤ ਸਿੰਘ ਨਾਹਲਾ, ਸੰਤ ਗੁਰਬਚਨ ਸਿੰਘ ਬੱਡੋ, ਸੰਤ ਗੁਰਨਾਮ ਸਿੰਘ ਡੱਲੀ, ਸੰਤ ਅਜੀਤ ਸਿੰਘ ਅਮਿ੍ਰਤਸਰ, ਭਾਈ ਧਰਮ ਸਿੰਘ ਸ਼ਾਮ ਚੋਰਾਸੀ, ਪ੍ਰਧਾਨ ਗੁਰਦਿਆਲ ਸਿੰਘ ਨਰੰਗ ਗੁ. ਸਿੰਘ ਸਭਾ ਪੀਤਮਪੁਰਾ ਦਿੱਲੀ, ਜਰਨੈਲ ਸਿੰਘ ਗੜਦੀਵਾਲਾ ਟਰਾਂਸਪੋਰਟਰ ਵੀ ਪੁੱਜੇ। ਸਮਾਗਮ ਮੌਕੇ ਸੰਤ ਹਰਜਿੰਦਰ ਸਿੰਘ ਜੀ ਵੱਲੋਂ ਜਿਥੇ ਸਮੂਹ ਰਾਗੀ ਜਥਿਆਂ ਨੂੰ ਸਨਮਾਨਿੱਤ ਕੀਤਾ ਗਿਆ ਉਥੇ ਉਨ੍ਹਾਂ ਨੇ ਸਮੂਹ ਸੇਵਾਦਾਰਾਂ ਨੂੰ ਵੀ ਸਿਰੇਪਾਉ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਸਾਬਕਾ ਐਮਐਲਏ ਰਜਿੰਦਰ ਬੇਰੀ, ਸਾਬਕਾ ਐਮਐਲਏ ਗੁਰਪ੍ਰਤਾਪ ਸਿੰਘ ਵਡਾਲਾ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਬਲਵੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਜਲੰਧਰ, ਗੁਰਨਾਮ ਸਿੰਘ ਮੁਲਤਾਨੀ ਅਤੇ ਭਗਵਾਨ ਸਿੰਘ ਜੋਹਲ, ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ, ਇੰਸਪੈਕਟਰ ਰਣਜੀਤ ਸਿੰਘ ਜੋਹਲ, ਪ੍ਰੀਤਮ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸਦਾ ਸੰਗਤਾਂ ਨੇ ਭਰਭੂਰ ਲਾਭ ਉਠਾਇਆ। ਸਮਾਗਮ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Sunday, 20 April 2025
ਡੇਰਾ ਗੁਰਦੁਆਰਾ ਸੰਤ ਸਾਗਰ (ਚਾਹਵਾਲਾ) ਪਿੰਡ ਜੋਹਲਾਂ ਵਿਖੇ ਮਹਾਨ ਗੁਰਮਤਿ ਸਮਾਗਮ 23 ਤੇ 24 ਅਪ੍ਰੈਲ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਗੁਰਦੁਆਰਾ ਸੰਤ ਸਾਗਰ ਚਾਹਵਾਲਾ, ਪਿੰਡ ਜੌਹਲਾ (ਜਲੰਧਰ) ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ 73ਵੀਂ ਅਤੇ ਸੰਤ ਬਾਬਾ ਕਰਮ ਸਿੰਘ ਜੀ ਦੀ 8ਵੀਂ ਬਰਸੀਂ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਵਿੱਚ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ 23 ਤੇ 24 ਅਪ੍ਰੈਲ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ 23 ਅਪ੍ਰੈਲ ਦੇ ਸਮਾਗਮਾਂ ਦੌਰਾਨ ਸ਼ਾਮ ਨੂੰ ਮਹਾਨ ਕੀਰਤਨ ਦਰਬਾਰ ਸ਼ਾਮ 7.00 ਤੋਂ ਰਾਤ 10.30 ਵਜੇ ਤੱਕ ਕਰਵਾਏ ਜਾਣਗੇ।
ਜਿਸ ਵਿੱਚ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ-ਭਾਈ ਨਛੱਤਰ ਸਿੰਘ ਜੀ, ਭਾਈ ਜਗਜੀਵਨ ਸਿੰਘ ਜੀ, ਭਾਈ ਭਗਵਾਨ ਸਿੰਘ ਜੀ ਜੌਹਲ ਸੰਗਤਾਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। 24 ਅਪ੍ਰੈਲ ਨੂੰ ਪਹਿਲਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਕੀਤੇ ਗਏ ਸਮੂਹਿਕ ਸਹਿਜਪਾਠਾਂ ਦੇ ਭੋਗ ਸਵੇਰੇ 8.30 ਵਜੇ ਪਾਏ ਜਾਣਗੇ। ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਵੀ ਸਮਾਗਮ ਵਿੱਚ ਹਾਜ਼ਰੀ ਭਰਨਗੇ ਅਤੇ ਪੰਥ ਪ੍ਰਸਿੱਧ ਕੀਰਤਨੀ ਜਥੇ ਰਾਗੀ ਭਾਈ ਰਵਿੰਦਰ ਸਿੰਘ ਜੀ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ), ਭਾਈ ਉਂਕਾਰ ਸਿੰਘ ਜੀ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ), ਭਾਈ ਹਰਜੋਤ ਸਿੰਘ ਜੀ ਜ਼ਖਮੀ, ਭਾਈ ਜਸਪ੍ਰੀਤ ਸਿੰਘ ਜੀ ਜਵੱਦੀ ਕਲਾਂ ਵਾਲੇ ਸੰਗਤਾਂ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਸਮਾਗਮ ਮੌਕੇ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੀ ਸੰਗਤਾਂ ਵਿੱਚ ਉਚੇਚੇ ਤੇਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਡੇਰਾ ਮੁੱਖੀ ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
ਕੈਪਸ਼ਨ- ਫੋਟੋ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲੇ
ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਐਤਵਾਰ ਦੇ ਦੀਵਾਨ ਸਜਾਏ
ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਲੜੀਵਾਰ ਕਰਵਾਏ, 28 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਆਦਮਪੁਰ ਦਆਬਾ, 20 ਅਪ੍ਰੈਲ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਵੱਲੋਂ ਲੜੀਵਾਰ ਚੱਲ ਰਹੇ 28 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪੰਰਤ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਗੁਰਜੀਤ ਸਿੰਘ ਤੇ ਸਾਥੀ (ਹਜੂਰੀ ਰਾਗੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ) ਵੱਲੋਂ ਗੁਰੂ ਘਰ ਜੁੱੜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਵੱਲੋਂ ਸੇਵਾਦਾਰ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਨਿਵਾਜਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਾ. ਸੁਰਜੀਤ ਸਿੰਘ ਵਲੋਂ ਨਿਭਾਈ ਗਈ। ਉਪਰੰਤ ਸੰਗਤਾਂ ਕੜਾਹ ਪ੍ਰਸਾਦ ਦੀ ਦੇਗ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਰਛਪਾਲ ਸਿੰਘ ਸਰਪੰਚ, ਰਣਵੀਰਪਾਲ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ ਸਾਬਾ ਤੇ ਹੋਰ ਸੇਵਾਦਾਰ ਹਾਜਰ ਸਨ।
ਸੰਗਤਾਂ ਤੇ ਪਿੰਡ ਵਾਸੀਆਂ ਦੀ ਸਹੂਲਤ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ - ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿੱਖੇ ਸੰਗਤਾਂ ਤੇ ਪਿੰਡ ਵਾਸੀਆਂ ਦੀ ਸਹੂਲਤ ਲਈ ਪਿਮਸ ਹਸਪਤਾਲ ਵੱਲੋਂ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਦੇਖਰੇਖ ਪਿਮਸ ਹਸਪਤਾਲ ਦੇ ਸ਼ੰਮੀ ਭੱਲਾ ਨੇ ਕੀਤੀ। ਇਸ ਮੌਕੇ ਤੇ ਡਾ. ਸ਼ੁਭਮ ਤੇ ਡਾ. ਮੰਜਰੀ ਵੱਲੋਂ 110 ਦੇ ਕਰੀਬ ਸੰਗਤਾਂ ਦਾ ਚੇਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਵਿੱਤਰਿਤ ਕੀਤੀਆਂ ਗਈਆਂ। ਇਸ ਮੌਕੇ ਤੇ ਪਿਮਸ ਹਸਪਤਾਲ ਦੇ ਸਟਾਫ ਵਿੱਚ ਨਰਸ ਰੁਪਿੰਦਰ ਕੌਰ, ਮੁਸਕਾਨ ਤੇ ਹੋਰ ਹਾਜ਼ਰ ਸਨ।
Saturday, 19 April 2025
ਪਿੰਡ ਜਲਭੇ ਵਿੱਖੇ ਦਸਵੰਧ ਗਰੀਬਾਂ ਲਈ ਐਨਜੀਓ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵਿਤਰਿਤ ਕੀਤੀ ਗਈ
ਪਿੰਡ ਜਲਭੇ ਵਿੱਖੇ ਬੀਤੇ ਦਿਨ ਮੌਜੂਦਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਵਿਜੇ ਲਸ਼ਮੀ ਅਤੇ ਸਮੂਹ ਸਕੂਲ ਸਟਾਫ ਮੈਂਬਰਾਂ, ਵਿਦਿਆਰਥੀਆਂ, ਇਲਾਕੇ ਦੀਆਂ ਨਗਰ ਪੰਚਾਇਤਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵੱਡੇ ਸਹਿਯੋਗ ਨਾਲ ਨਵੇਂ ਹਾਲ ਕਮਰਿਆਂ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਆਪਣੇ ਸਮੂਹ ਸਾਥੀਆਂ ਅਤੇ ਆਪ ਵਰਕਰਾਂ ਦੇ ਕਾਫਲੇ ਨਾਲ ਪੁੱਜੇ। ਇਸ ਮੌਕੇ ਉਚੇਚੇ ਤੌਰ ਤੇ ਸਰਪੰਚ ਸੁਖਜੀਤ ਸਿੰਘ (ਸੁੱਖੀ ਦਾਊਦਪੁਰੀਆ) ਤੇ ਦਸਵੰਧ ਗਰੀਬਾਂ ਲਈ ਐਨਜੀਓ ਪੰਜਾਬ ਦੇ ਸਹਿਯੋਗ ਸਦਕਾ ਸਕੂਲ ਦੇ ਸਾਰੇ ਬੱਚਿਆਂ ਨੂੰ ਡਬਲ ਮਾਤਰਾ ਵਿੱਚ ਵਿਦਿਅਕ ਸਟੇਸ਼ਨਰੀ ਦਾ ਸਮਾਨ ਪ੍ਰਿੰਸੀਪਲ ਵਿਜੇ ਲਸ਼ਮੀ ਅਤੇ ਸਮੂਹ ਟੀਚਰ ਸਹਿਬਾਨਾਂ ਅਤੇ ਮਾਪਿਆਂ ਦੀ ਭਰਪੂਰ ਹਾਜ਼ਰੀ ਵਿੱਚ ਵੰਡਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨਜੀਓ ਮੁੱਖੀ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਅਤੇ ਸਰਪੰਚ ਸੁੱਖੀ ਦਾਉਦਪੁਰੀਆ ਨੇ ਕਿਹਾ ਅਸੀਂ ਸਮੂਹ ਸੇਵਾਦਾਰਾਂ, ਐਨਆਰਆਈ ਭਰਾਵਾਂ ਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ ਆਪਣੀ ਕਿਰਤ ਕਮਾਈ (ਦਸਵੰਧ) ਦਸਵੰਧ ਗਰੀਬਾਂ ਲਈ ਐਨਜੀਓ ਨੂੰ ਭੇਜ ਕੇ ਇਹੋ ਜਿਹੇ ਨੇਕ ਕਾਰਜ ਕਰਵਾ ਰਹੇ ਹਨ। ਉਨ੍ਹਾਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ।
Friday, 18 April 2025
ਪਿੰਡ ਖਾਨਪੁਰ ਵਿਖੇ ਸਵ: ਪ੍ਰਕਾਸ਼ ਚੰਦ ਬੰਗਾ ਦੀ ਯਾਦ ਵਿੱਚ ਪਹਿਲਾ ਅੱਖਾਂ ਦਾ ਜਾਂਚ ਕੈਂਪ ਲਗਾਇਆ
ਕੈਂਪ ਦਾ ਉਦਘਾਟਨ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਨੇ ਕੀਤਾ
ਬੰਗਾ, 18 ਅਪ੍ਰੈਲ (ਅਮਰਜੀਤ ਸਿੰਘ)- ਇੰਜੀ: ਨਰਿੰਦਰ ਬੰਗਾ, ਦਵਿੰਦਰ ਬੰਗਾ, ਜਗਦੀਸ਼ ਬੰਗਾ ਵਲੋਂ ਆਪਣੇ ਸਵ: ਪਿਤਾ ਪ੍ਰਕਾਸ਼ ਚੰਦ ਬੰਗਾ ਦੀ ਯਾਦ ਵਿੱਚ ਪਹਿਲਾ ਅੱਖਾਂ ਦਾ ਜਾਂਚ ਕੈਂਪ ਖਾਨਪੁਰ ਵਿਖੇ ਲਗਾਇਆ ਗਿਆ । ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਲੋਕ ਗਾਇਕ ਬੂਟਾ ਮੁਹੰਮਦ ਨੇ ਕੈਂਪ ਦਾ ਉਦਘਾਟਨ ਕੀਤਾ। ਕੈਂਪ ਦੀ ਸ਼ੁਰੂਆਤ 'ਚ ਇੱਕ ਸੈਮੀਨਾਰ ਅੱਖਾਂ ਦੀ ਸਾਂਭ ਸੰਭਾਲ ਬਾਰੇ ਕਰਵਾਇਆ ਗਿਆ। ਗਾਇਕ ਸਾਬਰੀ ਸਾਹਿਬ ਨੇ ਸਵ: ਪ੍ਰਕਾਸ਼ ਚੰਦ ਬੰਗਾ ਤੇ ਉਨ੍ਹਾਂ ਦੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਬਾਰੇ ਗੀਤ ਗਾਕੇ ਸੈਮੀਨਾਰ ਦੀ ਸ਼ੁਰੂਆਤ ਕੀਤੀ। ਸੈਮੀਨਾਰ 'ਚ ਬੂਟਾ ਮੁਹੰਮਦ, ਡਾ.ਚਰਨਜੀਤ ਸਿੰਘ, ਡਾ. ਲੂਸੀ ਬੰਗਾ, ਪ੍ਰਿੰਸੀ: ਏ.ਕੇ.ਰਤੂੜੀ, ਇੰਜੀ: ਨਰਿੰਦਰ ਬੰਗਾ, ਹੰਸ ਰਾਜ ਬੰਗਾ ਤੇ ਜਗਦੀਸ਼ ਬੰਗਾ ਹੋਰਾਂ ਸੰਬੋਧਨ ਕੀਤਾ। ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਡਾ. ਚਰਨਜੀਤ ਸਿੰਘ ਤੇ ਸਟਾਫ਼ ਹੋਰਾਂ ਬੜੇ ਪਿਆਰ ਤੇ ਵਿਸਥਾਰ ਸਾਹਿਤ ਕੀਤੀ। ਕੈਂਪ ਦੌਰਾਨ 200 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਦਵਿੰਦਰ ਬੰਗਾ, ਸੁਰਜੀਤ ਰੱਤੂ, ਹੰਸ ਰਾਜ ਬੰਗਾ, ਹਰਨਾਮ ਦਾਸ ਬੰਗਾ, ਕਮਲਜੀਤ ਬੰਗਾ, ਦਿਵਿਆ ਬੰਗਾ, ਪ੍ਰਤਾਪ ਸਿੰਘ ਬੰਗਾ, ਮਦਨ ਲਾਲ ਬੰਗਾ, ਸਰਪੰਚ ਅਵਤਾਰ ਕੌਰ, ਪ੍ਰਕਾਸ਼ ਕੌਰ, ਮੋਨਿਕਾ ਬੰਗਾ, ਰਾਜਾ ਸਾਬਰੀ, ਕੁਲਦੀਪ ਸਿੰਘ ਠੇਕੇਦਾਰ, ਰੁਪਿੰਦਰ ਸਿੰਘ ਕੂਕਾ, ਪਰਮਜੀਤ ਕੌਰ, ਚਮਨ ਲਾਲ ਆਦਿ ਦਾ ਭਰਪੂਰ ਸਹਿਯੋਗ ਰਿਹਾ। ਕੈਂਪ ਵਿੱਚ ਆਏ ਮਹਿਮਾਨਾਂ ਬੂਟਾ ਮੁਹੰਮਦ, ਡਾ. ਚਰਨਜੀਤ ਸਿੰਘ, ਡਾ. ਲੂਸੀ ਬੰਗਾ, ਪ੍ਰਿੰਸੀ: ਏ.ਕੇ. ਰਤੂੜੀ, ਸਰਪੰਚ ਅਵਤਾਰ ਕੌਰ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ।
Thursday, 17 April 2025
ਪਿੰਡ ਖੋਥੜਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਸਮਾਰੋਹ ਕਰਵਾਇਆ
![]() |
| ਪੰਜਾਬ ਪ੍ਰਧਾਨ ਬਸਪਾ ਅਵਤਾਰ ਸਿੰਘ ਕਰੀਮਪੁਰੀ ਦਾ ਸਨਮਾਨ ਕਰਦੇ ਅਸ਼ੋਕ ਕੁਮਾਰ, ਕਮਲਜੀਤ ਖੋਥੜਾਂ ਤੇ ਹੋਰ ਸੇਵਾਦਾਰ। |
ਆਦਮਪੁਰ, 17 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)- ਪਿੰਡ ਖੋਥੜਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਸਮਾਰੋਹ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ (ਰਜ਼ਿ.) ਤੇ ਡਾ. ਬੀ. ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਪਿੰਡ ਖੋਥੜਾਂ (ਜ਼ਿਲ੍ਹਾ ਸ਼.ਭ.ਸ. ਨਗਰ) ਦੇ ਸਮੂਹ ਮੈਂਬਰਾਂ, ਨਗਰ ਦੇ ਵਸਨੀਕਾਂ ਅਤੇ ਐਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
ਬਹੁਤ ਹੀ ਉਤਸ਼ਾਹ ਨਾਲ ਕਰਵਾਏ ਗਏ ਇਸ ਸਮਾਗਮ ਮੌਕੇ ਤੇ ਮੁੱਖ ਮਹਿਮਾਨ ਸਾਬਕਾ ਐਮ.ਪੀ ਤੇ ਮੌਜੂਦਾ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਪੁੱਜੇ। ਜਿਨ੍ਹ੍ਰਾਂ ਨੇ ਪਿੰਡ ਵਾਸੀਆਂ ਨੂੰ ਸਬੰਧੋਨ ਕਰਦੇ ਹੋਏ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਸਮਾਜ ਪ੍ਰਤੀ ਕੀਤੇ ਪਰਉਪਕਾਰਾ ਤੇ ਚਾਨਣਾ ਪਾ ਕੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਤੇ ਬਾਬਾਸਾਹਿਬ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸ. ਕਰੀਮਪੁਰੀ ਨਾਲ ਚਰਨਜੀਤ ਮੰਡਾਲੀ ਬਸਪਾ ਆਗੂ, ਅਸ਼ੋਕ ਸੰਧੂ ਵਿਰਕਾ, ਮਲਕੀਤ ਮੰਡਾਲੀ ਤੇ ਸੀਨੀਅਰ ਬਸਪਾ ਆਗੂਆਂ ਨੇ ਸਮਾਗਮ ਮੌਕੇ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪ੍ਰਗਤੀ ਕਲਾ ਕੇਂਦਰ ਇਕਾਈ ਜਲਾਲਾਬਾਦ ਫਾਜ਼ਿਲਕਾ ਦੇ ਕਲਾਕਾਰਾਂ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਨਾਕਕ ਖੇਡਿਆ ਗਿਆ। ਇਸ ਮੌਕੇ ਬਚਿਆਂ ਦਾ ਮਿਸ਼ਨਰੀ ਸਮਾਗਮ ਵੀ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਦਰਸਾਉਦੀਆਂ ਵੱਖ ਵੱਖ ਸਕਿੱਟਾਂ ਭੇਟ ਕੀਤੀਆਂ। ਜੈਤੂ ਬਚਿਆਂ ਨੂੰ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਤੇ ਕਮਲਜੀਤ ਖੋਥੜਾਂ ਸਾਬਕਾ ਸਰਪੰਚ ਤੇ ਸਾਥੀਆਂ ਵੱਲੋਂ ਆਕਰਸ਼ਕ ਇਨਾਮ ਦੇ ਕੇ ਸਨਮਾਨਿੱਤ ਕੀਤਾ। ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪ੍ਰਬੰਧਕ ਕਮੇਟੀ (ਰਜ਼ਿ.) ਡਾ. ਬੀ. ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਪਿੰਡ ਖੋਥੜਾਂ (ਜ਼ਿਲ੍ਹਾ ਸ਼.ਭ.ਸ. ਨਗਰ) ਦੇ ਸੇਵਾਦਾਰਾਂ ਵਿੱਚ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਤੇ ਕਮਲਜੀਤ ਖੋਥੜਾਂ ਸਾਬਕਾ ਸਰਪੰਚ, ਕੈਸ਼ੀਅਰ ਸੋਮ ਨਾਥ, ਬਲਜੀਤ ਜੀਤਾ ਸਾਬਕਾ ਪੰਚ, ਵਰਿੰਦਰ ਕੁਮਾਰ ਬਬਲੂ, ਮਹਿੰਦਰਪਾਲ, ਪ੍ਰਵੀਨ ਬੰਗਾ ਬਸਪਾ ਆਗੂ, ਸਾਬਕਾ ਸਰਪੰਚ ਜਸਵਿੰਦਰ ਕੌਰ, ਗੁਰਦੇਵ ਕੌਰ ਸਾਬਕਾ ਬਲਾਕ ਸੰਮਤੀ ਚੇਅਰਮੈਨ ਬੰਗਾ, ਪੰਚ ਨਿਰਮਲ ਕੌਰ, ਬਲਵੀਰ ਕੌਰ ਸਾਬਕਾ ਪੰਚ, ਲਾਲ ਚੰਦ ਯੂਐਸਏ, ਕੁਲਦੀਪ ਕੁਮਾਰ ਪੁਰਤਕਾਲ, ਅਸ਼ਵਨੀਂ ਕੁਮਾਰ, ਨਾਸਾਹਿਲ ਕੁਮਾਰ, ਅਨਵਰ ਤੇ ਹੋਰ ਪਤਵੰਤੇ ਸੰਗਤਾਂ ਹਾਜ਼ਰ ਸਨ।
ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵੱਲੋਂ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਫਗਵਾੜਾ 16 ਅਪ੍ਰੈਲ (ਸ਼ਿਵ ਕੌੜਾ)- ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵੱਲੋਂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਸਥਾਨਕ ਡਾ. ਅੰਬੇਡਕਰ ਆਡੀਟੋਰੀਅਮ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਭਾਜਪਾ ਐਸ.ਸੀ. ਮੋਰਚਾ ਦੇ ਪੰਜਾਬ ਉਪ ਪ੍ਰਧਾਨ ਸੰਜੀਵ ਅਟਵਾਲ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਭਾਜਪਾ ਐਸ.ਸੀ. ਮੋਰਚਾ ਦੇ ਕੌਮੀ ਜਨਰਲ ਸਕੱਤਰ ਸੰਜੇ ਨਿਰਮਲ ਨੇ ਹਿੱਸਾ ਲਿਆ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੋਂ ਇਲਾਵਾ, ਐਸ.ਸੀ. ਮੋਰਚਾ ਦੇ ਪੰਜਾਬ ਪ੍ਰਧਾਨ ਐਸ.ਆਰ. ਲੱਦੜ (ਸੇਵਾ ਮੁਕਤ ਆਈਏਐਸ), ਜ਼ਿਲ੍ਹਾ ਪ੍ਰਧਾਨ ਰੋਸ਼ਨ ਸੱਭਰਵਾਲ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਸਮਾਗਮ ਦੀ ਆਰੰਭਤਾ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਕੀਤੀ ਗਈ। ਜਿਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਦਾ ਸੰਦੇਸ਼ ਦਿੰਦਿਆਂ ਸਟੇਸ਼ਨਰੀ ਵੰਡੀ ਗਈ। ਮੁੱਖ ਮਹਿਮਾਨ ਸੰਜੇ ਨਿਰਮਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਭਾਰਤ ਦੀ ਇੱਕ ਮਹਾਨ ਸ਼ਖਸੀਅਤ ਸਨ। ਪਰ ਇਹ ਦੇਸ਼ ਦੀ ਵਿਡੰਬਨਾ ਹੈ ਕਿ ਆਜ਼ਾਦੀ ਤੋਂ ਚਾਰ ਦਹਾਕਿਆਂ ਬਾਅਦ ਤੱਕ ਕਾਂਗਰਸ ਨੇ ਉਨ੍ਹਾਂ ਨੂੰ ਭਾਰਤ ਰਤਨ ਦੇ ਸਰਵਉੱਚ ਸਨਮਾਨ ਤੋਂ ਵਾਂਝਾ ਰੱਖਿਆ। ਉਹਨਾਂ ਦੱਸਿਆ ਕਿ ਜਦੋਂ ਭਾਜਪਾ ਦੇ ਸਮਰਥਨ ਨਾਲ ਕੇਂਦਰ ਵਿਚ ਵੀ.ਪੀ ਸਿੰਘ ਦੀ ਸਰਕਾਰ ਬਣੀ, ਤਾਂ ਡਾ. ਅੰਬੇਡਕਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ, ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ, ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੂੰ ਉਹਨਾਂ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਮੋਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਬ੍ਰਿਟੇਨ ਵਿੱਚ ਵੀ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਐਸ.ਸੀ. ਸਮਾਜ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੁਆਉਣ ਤਾਂ ਜੋ ਉਹ ਭਾਰਤ ਦੇ ਵਿਕਾਸ ਅਤੇ ਰਾਜਨੀਤੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੇ ਯੋਗ ਬਣ ਸਕਣ। ਇਸ ਮੌਕੇ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ, ਪੁਰਸ਼ੋਤਮ ਸੰਧੂ, ਰੋਸ਼ਨ ਲਾਲ ਸਰਪੰਚ ਕੁਲਥਮ, ਕਸ਼ਮੀਰ ਮਾਹੀ, ਅਸ਼ਵਨੀ ਬਘਾਨੀਆ, ਸ਼ਿਵਾ ਸੰਧੂ, ਸਮਾਜ ਸੇਵੀ ਯਸ਼ਪਾਲ ਅਟਵਾਲ, ਗੁਰਦਾਵਰ ਸਿੰਘ ਕੁਲਥਮ, ਕਮਲਜੀਤ ਕੁਲਥਮ ਸਮੇਤ ਹੋਰ ਭਾਜਪਾ ਵਰਕਰ ਹਾਜ਼ਰ ਸਨ।
Tuesday, 15 April 2025
ਜਥੇਦਾਰ ਮਨੋਹਰ ਸਿੰਘ ਡੋਰਲੀ ਕਲਾਂ ਨੇ 41ਵੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ
41ਵੇਂ ਸਵੈਂ ਇੱਛੁਕ ਖੂਨਦਾਨ ਕੈਂਪ ਵਿੱਚ ਸੰਤ ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ), ਡਾ. ਗੁਰਮੀਤ ਲਾਲ ਸਿਵਲ ਸਰਜਨ ਜਲੰਧਰ, ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ, ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਉਚੇਚੇ ਤੋਰ ਤੇ ਕੀਤੀ ਸ਼ਿਰਕਤ
ਜਥੇਦਾਰ ਮਨੋਹਰ ਸਿੰਘ ਤੇ ਭਾਈ ਸੁਖਜੀਤ ਸਿੰਘ ਮਿਨਹਾਸ ਨੇ ਮਹਾਂਪੁਰਸ਼ਾਂ ਤੇ ਮਹਿਮਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਆਦਮਪੁਰ ਦੋਆਬਾ, 14 ਅਪ੍ਰੈਲ (ਅਮਰਜੀਤ ਸਿੰਘ)- ਮਨੁੱਖੀ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ, ਇਸਨੂੰ ਹਰ ਮਨੁੱਖ ਵੱਲੋਂ ਦਾਨ ਕਰਨ ਨਾਲ ਹੀ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀਆਂ ਕੀਮਤੀ ਜਾਂਨਾਂ ਬਚਾਈਆਂ ਜਾਂਦੀਆਂ ਹਨ ਅਤੇ ਡਾਕਟਰ ਸਹਿਬਾਨ ਬਚਾ ਰਹੇ ਹਨ। ਇਸ ਸਾਨੂੰ ਹਰ ਇੱਕ ਨੂੰ ਲੋ੍ਹੜਵੰਦਾਂ ਲਈ ਖੂਨਦਾਨ ਵੱਧ ਤੋਂਵੱਧ ਕਰਨਾਂ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਵਿਸਾਖੀ ਦਿਹਾੜੇ ਤੇ ਗੁਰੂ ਘਰ ਵਿਖੇ ਸੇਵਾਦਾਰ ਭਾਈ ਸੁਖਜੀਤ ਸਿੰਘ ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਏ 41ਵੇਂ ਸਵੈਂ ਇੱਛੁਕ ਖੂਨਦਾਨ ਕੈਂਪ ਦੋਰਾਨ ਮੀਡੀਆ ਨਾਲ ਸਾਂਝੇ ਕਰਦੇ ਹੋਏ ਕੀਤਾ। ਇਸ ਕੈਂਪ ਮੌਕੇ ਖੂਨਦਾਨੀਆਂ ਦਾ ਹੌਸਲਾ ਅਫਜਾਈ ਕਰਨ ਲਈ ਸੰਤ ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ) ਤੋਂ ਇਲਾਵਾ ਡਾ. ਗੁਰਮੀਤ ਲਾਲ ਸਿਵਲ ਸਰਜਨ ਜਲੰਧਰ, ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ, ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਸਰਪੰਚ ਰਸ਼ਪਾਲ ਸਿੰਘ ਡਰੋਲੀ ਕਲਾਂ, ਬੀਜੇਡੀ ਕਲੱਬ ਆਦਮਪੁਰ, ਉਪਕਾਰ ਐਜੂਕੇਸ਼ਨ ਟਰੱਸਟ ਸਰਕਲ ਗੜਸ਼ੰਕਰ ਦੇ ਸਰਪ੍ਰਸਤ ਭੁਪਿੰਦਰ ਸਿੰਘ ਰਾਣਾ, ਸੰਜੀਵ ਬੋੜਾ ਪਿੰਡ ਤੇ ਦਸਵੰਧ ਗਰੀਬਾਂ ਲਈ ਐਨ.ਜੀ.ਓ ਦੇ ਸੈਕਟਰੀ ਮਨਪ੍ਰੀਤ ਸਿੰਘ ਧੀਰੋਵਾਲ, ਵੀਡੀਓ ਡਾਇਰੈਕਟਰ ਸੁੱਖੀ ਦਾਊਦਪੁਰੀਆ, ਹਰਜਿੰਦਰ ਪਾਲ ਸਿੰਘ ਟੋਨੀ ਕੰਦੋਲਾ ਤੇ ਪਿੰਡ ਨਰੂੜ, ਪਧਿਆਣਾ, ਨਵੀਂ ਡਰੋਲੀ, ਕਾਲਰਾ, ਡਮੁੰਡਾ, ਆਦਮਪੁਰ, ਖੁਰਦਪੁਰ, ਕੰਦੋਲਾ, ਮਾਣਕੋ ਘੜਿਆਲ, ਡਰੋਲੀ ਕਲਾਂ ਦੇ ਨੌਜਵਾਨਾਂ, ਬੀਬੀਆ ਤੇ ਹੋਰਾਂ ਨੇ 97 ਯੂਨਿਟ ਖੂਨਦਾਨ ਕੀਤਾ। ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਦਸਵੰਧ ਗਰੀਬਾਂ ਲਈ ਐਨਜੀਓ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਵੱਲੋਂ ਆਏ ਮਹਿਮਾਨਾਂ ਅਤੇ ਖੂਨਦਾਨੀਆਂ ਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਤੇ ਸਰਬੱਤ ਖੂਨਦਾਨੀਆਂ ਦਾ ਧੰਨਵਾਦ ਕੀਤਾ।
Monday, 14 April 2025
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ ਵਿਸਾਖੀ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ
ਆਦਮਪੁਰ/ਜਲੰਧਰ, 13 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਜਲੰਧਰ ਵਿਖੇ ਖਾਲਸਾ ਸਾਜਨਾ ਦਿਵਸ (ਵਿਸਾਖੀ) ਦਾ ਦਿਹਾੜਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਦੇਖ-ਰੇਖ ਹੇਠ ਅਤੇ ਸਮੂਹ ਸੰਗਤਾਂ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕੀ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 3.00 ਵਜੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਤੋਂ ਸੰਧਿਆਂ ਫੇਰੀ ਕੱਢੀ ਗਈ, ਜੋ ਕਿ ਪਿੰਡ ਪਧਿਆਣਾ ਤੋਂ ਹੁੰਦੀ ਹੋਈ ਫਿਰ ਪਿੰਡ ਡਰੋਲੀ ਕਲਾਂ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਰਤਦੇ ਹੋਏ ਸਮਾਪਤ ਹੋਈ। ਉਪਰੰਤ ਰਾਤ ਦਾ ਦੀਵਾਨ ਸਜਾਏ ਗਏ। ਜਿਸ ਵਿਚ ਭਾਈ ਪਿਆਰਾ ਸਿੰਘ ਦੇ ਰਾਗੀ ਜਥੇ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਮਿਤੀ 13 ਅਪ੍ਰੈਲ ਦਿਨ ਐਤਵਾਰ ਨੂੰ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਗੁਰਜੀਤ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਡਰੋਲੀ ਕਲਾਂ, ਭਾਈ ਤਾਰਬਲਬੀਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਮਹਾਂਦੀਪ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਹਰਪ੍ਰੀਤ ਸਿੰਘ ਬਡਾਲਾ ਕਥਾ ਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ, ਗਿਆਨੀ ਗੁਰਮੀਤ ਸਿੰਘ ਐਮ.ਏ ਹਜ਼ੂਰੀ ਢਾਡੀ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥਿਆਂ ਵੱਲੋਂ ਵੀ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਅਖੀਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਜ਼ਰ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ, ਦਿਲਬਾਗ ਸਿੰਘ ਹੈਡ ਗ੍ਰੰਥੀ, ਸੁਖਵਿੰਦਰ ਸਿੰਘ ਕੋਟਲੀ ਹਲਕਾ ਆਦਮਪੁਰ ਵਿਧਾਇਕ ਆਦਮਪੁਰ, ਪਵਨ ਕੁਮਾਰ ਟੀਨੂੰ ਸੀਨੀਅਰ ਸਪੋਕਸਮੈਨ ਆਮ ਆਦਮੀ ਪਾਰਟੀ, ਨਵਤੇਜ ਸਿੰਘ ਮਿਨਹਾਸ ਐਡਵੋਕੇਟ, ਰਛਪਾਲ ਸਿੰਘ ਸਰਪੰਚ, ਰਣਵੀਰਪਾਲ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਕਮਲਜੀਤ ਸਿੰਘ, ਜਰਨੈਲ ਸਿੰਘ ਪਰਮਾਰ, ਸਤਨਾਮ ਸਿੰਘ ਇੰਸਪੈਕਟਰ ਸੀਆਈਡੀ, ਡਾ. ਗੁਰਮੀਤ ਸਿੰਘ ਸਿਵਲ ਸਰਜਨ ਜਲੰਧਰ, ਡਾਕਟਰ ਰਣਧੀਰ ਸਿੰਘ ਰੰਧਾਵਾ, ਦਲਜੀਤ ਸਿੰਘ ਮਿਨਹਾਸ, ਦਲਵੀਰ ਸਿੰਘ, ਤਰਸੇਮ ਸਿੰਘ ਕੋਟਲੀ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਹਾਜ਼ਰ ਹੋਈਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਲੋਕ ਭਲਾਈ ਅਤੇ ਸਮਾਜ ਲਈ ਕੀਤੇ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ : ਸ਼ਾਮ ਲਾਲ ਮੁਹੱਦੀਪੁਰ
ਆਦਮਪੁਰ/ਜਲੰਧਰ, 14 ਅਪ੍ਰੈਲ (ਅਮਰਜੀਤ ਸਿੰਘ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਪਿੰਡ ਮਹੱਦੀਪੁਰ ਅਰਾਈਆਂ ਵਿਖੇ ਇਲਾਕੇ ਤੇ ਨਗਰ ਦੀਆਂ ਸੰਗਤਾਂ ਵੱਲੋਂ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਪਿੰਡ ਦੇ ਗਾ੍ਰਮ ਪੰਚਾਇਤ ਤੇ ਪਤਵੰਤੇ ਸੱਜਣਾਂ ਵੱਲੋਂ ਬਾਬਾ ਸਾਹਿਬ ਜੀ ਦੇ ਪ੍ਰਤਿਮਾ ਤੇ ਫੁੱਲ ਮਾਲਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ ਨੇ ਕਿਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਵਲੋਂ ਲੋਕ ਭਲਾਈ ਤੇ ਸਮਾਜ ਲਈ ਕੀਤੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਭਾਰਤ ਦੇਸ਼ ਦਾ ਸਵਿਧਾਨ ਲਿਖ ਕੇ ਬਾਬਾ ਸਾਹਿਬ ਜੀ ਨੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅਣਥੱਕ ਯਤਨ ਕੀਤੇ ਤੇ ਉਨ੍ਹਾਂ ਦੇ ਇਹ ਕੀਤੇ ਯਤਨਾਂ ਸਦਕਾ ਸਭ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਵਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਸ਼ਾਮ ਲਾਲ ਨੇ ਕਿਹਾ ਸੰਵਿਧਾਨ ਦੀ ਰਚਨਾ ਕਰਕੇ ਬਾਬਾ ਸਾਹਿਬ ਜੀ ਨੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਸਾਡਾ ਸੰਵਿਧਾਨ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦਾ ਹੈ ਤੇ ਸਾਡੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਜੀ ਦੀ ਅਣਥੱਕ ਮਿਹਨਤ ਸਦਕਾ ਹੀ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਬਣਿਆ ਹੈ ਤੇੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਲੋਕਾਂ ਲਈ ਹਮੇਸ਼ਾ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇ ਰਹਿਣਗੇ। ਸ਼ਾਮ ਲਾਲ ਨੇ ਦਸਿਆ ਕਿ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਪਿੰਡ ਮੁਹੱਦੀਪੁਰ ਅਰਾਂਈਆਂ ਦੀ ਡਾ. ਅੰਬੇਡਕਰ ਪਾਰਕ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਨਾਟਕ ਮੰਡਲੀ ਵਲੋਂ ਨਾਟਕ ਖੇਡਿਆ ਜਾਵੇਗਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਮਾ.ਸੋਮ ਨਾਥ ਨਿਭਾਉਣਗੇ। ਇਸ ਮੌਕੇ ਤੇ ਚਰਨਜੀਤ ਸਿੰਘ ਗੱਦੀਨਸ਼ੀਨ ਡੇਰਾ ਸੰਤ ਬਾਬਾ ਤਰਲੋਕ ਸਿੰਘ ਡੇਰਾ ਮਹੱਦੀਪੁਰ ਅਰਾਈਆਂ, ਸੰਤ ਹਰਚਰਨ ਦਾਸ ਜੀ ਡੇਰਾ ਉੱਚਾ, ਸਰਪੰਚ ਕੁਲਜੀਤ ਕੌਰ ਮਹੁੱਦੀਪੁਰ ਅਰਾਈਆਂ, ਸ਼ਾਮ ਲਾਲ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ, ਬਲਦੇਵ ਸਿੰਘ ਪ੍ਰਧਾਨ ਖਾਨਗਾਹ ਕਮੇਟੀ, ਗੁਰਦੇਵ ਸਿੰਘ ਨੰਬਰਦਾਰ, ਸੰਦੀਪ ਕੁਮਾਰ ਉੱਚਾ ਸਾਬਕਾ ਸੰਮਤੀ ਮੈਂਬਰ, ਪਰਮਜੀਤ ਸਿੰਘ, ਸਰਵਣ ਸਿੰਘ, ਅਵਤਾਰ ਸਿੰਘ ਪ੍ਰਧਾਨ ਆਪ, ਸਵਰਨ ਦਾਸ, ਪੰਚ ਡਾ. ਸੁਰਜੀਤ ਕੁਮਾਰ, ਕਮਲਜੀਤ ਕੌਰ ਪੰਚ, ਪੰਚ ਜਗਦੀਸ਼ ਸਿੰਘ, ਜਗਦੀਸ਼ ਚੰਦੜ, ਹਰਜੀਤ ਸਿੰਘ ਸਾਬਕਾ ਪੰਚ, ਪੰਚ ਡਾ. ਸੁਰਜੀਤ, ਪੰਚ ਬਲਵੀਰ ਕੌਰ, ਰੁਪਿੰਦਰ ਕੌਰ ਪੰਚ, ਸੁਨੀਤਾ ਦੇਵੀ ਸਾਬਕਾ ਪੰਚ, ਸੰਤੋਖ ਰਾਮ ਐਸਬੀਆਈ, ਚਰਨਜੀਤ ਸਿਘ ਸਾਬਕਾ ਫੋਜ਼ੀ, ਰਾਮ ਲੁਬਾਇਆ ਸਾਬਕਾ ਫੋਜ਼ੀ, ਕਸ਼ੀਮੀਰ ਲਾਲ, ਚਰਨਜੀਤ ਡੋਗਰ, ਸੁੱਚਾ ਰਾਮ, ਅਮਰੀਕ ਸਿੰਘ ਸੰਧਰ, ਨੰਬਰਦਾਰ ਅਜੀਤ ਰਾਮ, ਬਿਹਾਰੀ ਲਾਲ, ਸੋਹਣ ਲਾਲ, ਬਲਵੀਰ ਲਾਲ, ਸਤਿਆ ਦਵੀ, ਮਹਿੰਗਾ ਰਾਮ, ਸਰਵਣ ਸਿੰਘ, ਹਿੰਦਪਾਲ ਹਿੰਦਾ, ਸੁਖਜੀਤ ਸਿੰਘ, ਨਰਿੰਦਰ ਸਿੰਘ ਖੁੱਨਖੁੱਨ, ਵਿਜੇ ਕੁਮਾਰ, ਸੁਰਿੰਦਰ ਕੌਰ ਛਿੰਦੋ, ਕੁਲਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
6 ਗ੍ਰਾਮ ਹੈਰੋਇਨ ਤੇ 50 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ
ਅਲਾਵਲਪੁਰ/ਆਦਮਪੁਰ 13 ਅਪ੍ਰੈਲ (ਅਮਰਜੀਤ ਸਿੰਘ ਜੰਡੂ ਸਿੰਘਾ)- ਥਾਣਾ ਆਦਮਪੁਰ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਤੇ 50 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਕੁਲਵੰਤ ਸਿੰਘ ਡੀਐੱਸਪੀ (ਪੀਪੀਐਸ) ਆਦਮਪੁਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਮੁੱਖੀ ਆਦਮਪੁਰ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਬਿਆਸ ਪਿੰਡ ਤੋਂ ਕਾਲਾ ਬੱਕਰਾ ਰੋਡ ਵਾਲੀ ਸਾਈਡ ਨੂੰ ਜਾ ਰਹੇ ਸੀ ਜਦ ਪੁਲਸ ਪਾਰਟੀ ਸ਼ਮਸ਼ਾਨਘਾਟ ਬਿਆਸ ਪਿੰਡ ਨੇੜੇ ਪੁੱਜੀ ਤਾਂ ਸ਼ਮਸ਼ਾਨਘਾਟ ਦੇ ਗੇਟ ਨੇੜੇ ਸੰਦੀਪ ਕੁਮਾਰ ਪੁੱਤਰ ਸੁਲਿੰਦਰਪਾਲ ਵਾਸੀ ਕਾਲੋਨੀ ਕਾਲਾ ਬੱਕਰਾ ਥਾਣਾ ਭੋਗਪੁਰ ਜ਼ਿਲਾ ਜਲੰਧਰ ਖੜ੍ਹਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਪਿਆ ਤੇ ਜਿਸ ਨੇ ਆਪਣੇ ਹੱਥ ਵਿਚ ਫੜੇ ਵਜ਼ਨੀ ਕਾਲੇ ਮੋਮੀ ਲਿਫਾਫੇ ਨੂੰ ਉੱਥੇ ਹੀ ਸੁੱਟ ਦਿੱਤਾ, ਜਿਸਨੂੰ ਕਾਬੂ ਕਰਕੇ ਮੋਮੀ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਅਤੇ 50 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਡੀਐਸਪੀ ਨੇ ਦਸਿਆ ਕਿ ਆਦਮਪੁਰ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
Sunday, 13 April 2025
ਦੀ ਇੰਪੀਰੀਅਲ ਸਕੂਲ ਆਦਮਪੁਰ ਵਿਖ਼ੇ ਵਿਸਾਖੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ
Adampur, 13April2025 (Aamarjit Singh)- ਸ਼ੁੱਕਰਵਾਰ ਨੂੰ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੇ ਵਿਹੜੇ ਵਿੱਚ ਵਿਸਾਖੀ ਮਨਾਈ ਗਈ। ਸਕੂਲ ਸਮਾਗਮ ਸਤਿਕਾਰਯੋਗ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਜਗਮੋਹਣ ਅਰੋੜਾ ਜੀ , ਪ੍ਰਿੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਚੀਫ਼ ਐਕਡਮਿਕ ਐਡਵਾਈਜ਼ਰ ਸ੍ਰੀਮਤੀ ਸ਼ੁਸ਼ਮਾ ਵਰਮਾ ਜੀ , ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਜੀ, ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁਸ਼ਮਾ ਵਰਮਾ ਜੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਜਗਮੋਹਨ ਅਰੋੜਾ ਜੀ ਸ਼ਾਮਲ ਸਨ।
ਸਭਾ ਦੀ ਸ਼ੁਰੂਆਤ ਗੁਰੂ ਸ਼ਬਦ ਨਾਲ ਕੀਤੀ ਗਈ। ਸਕੂਲ ਦੇ ਬੱਚਿਆਂ ਵੱਲੋਂ ਰੰਗਾਂ -ਰੰਗ ਪ੍ਰੋਗਰਾਮ ਭੰਗੜਾ ਪੇਸ਼ ਕੀਤਾ ਗਿਆ । ਛੇਵੀਂ ਜਮਾਤ ਦੇ ਵਿਦਿਆਰਥੀ ਗੁਰਤਾਜ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ।ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆ । ਇਹ ਸਮਾਗਮ ਸਕੂਲ ਦੀ ਪ੍ਰਾਰਥਨਾ ਸਭਾ ਦੇ ਵਿੱਚ ਕਰਵਾਇਆ ਗਿਆ।
ਪ੍ਰਿੰਸੀਪਲ ਸਾਹਿਬਾ ਨੇ ਵਿਦਿਆਰਥੀਆਂ ਨੂੰ ਵਿਸਾਖੀ ਅਤੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ।
ਅੰਤ ਵਿੱਚ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਸਕੂਲ ਦੇ ਚੇਅਰਮੈਨ ਸਰ ਅਤੇ ਡਾਇਰੈਕਟਰ ਸਰ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਸਾਹਿਬ ਨੇ ਸਾਰਿਆਂ ਨੂੰ ਖੇਤਾਂ ਵਿੱਚ ਪੈਦਾ ਹੋਏ ਭੋਜਨ ਦੀ ਕਦਰ ਕਰਨ ਲਈ ਮਾਰਗਦਰਸ਼ਨ ਕੀਤਾ ਅਤੇ ਸਾਰਿਆਂ ਨੂੰ ਇਹ ਪ੍ਰਣ ਲੈਣ ਲਈ ਕਿਹਾ ਕਿ ਉਨ੍ਹਾਂ ਦੀਆਂ ਪਲੇਟਾਂ ਵਿੱਚ ਪਰੋਸਿਆ ਗਿਆ ਸਾਰਾ ਭੋਜਨ ਖਤਮ ਕੀਤਾ ਜਾਵੇ। ਇਹ ਪ੍ਰਣ ਸਮੂਹ ਸਟਾਫ ਅਤੇ ਬਚਿਆਂ ਨੇ ਮਿਲ ਕੇ ਲਿਜਾ । ਉਨਹਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਵੀ ਕੀਤੀ। ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗਾਇਨ ਨਾਲ ਕੀਤਾ ਗਿਆ।
Friday, 11 April 2025
ਜੱਗੀ ਸਿੰਘ ਦੇ ਲਿਖੇ ਅਤੇ ਮਾਸਟਰ ਸਲੀਮ ਦੇ ਗਾਏ ਗੀਤ "ਅਨਟੱਚਏਬਲ" ਦੀ ਚਰਚਾ ਹਰ ਪਾਸੇ
ਜਲੰਧਰ 11 ਅਪ੍ਰੈਲ (ਅਮਰਜੀਤ ਸਿੰਘ)- ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਮਿਸ਼ਨ ਨੂੰ ਜਨ-ਜਨ ਤੱਕ ਪਹੁਚਾਉਣ ਲਈ ਬਚਨ ਬੱਧ ਕੌਲ ਬ੍ਰਦਰਜ਼ ਯੂਐਸਏ ਜੰਡੂ ਸਿੰਘਾ ਵਾਲੇ ਵਿਦੇਸ਼ ਦੀ ਧਰਤੀ ਤੇ ਬੈਠ ਕੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ।
ਇਸ ਵਾਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿਚ ਪਹਿਲੇ ਮਿਸ਼ਨਰੀ ਗੀਤ “ਅਨਟੱਚਏਬਲ” ਨੂੰ ਵਿਸ਼ਵ ਪੱਧਰ ’ਤੇ ਕੌਲ ਬ੍ਰਦਰਜ਼ ਮਿਊਜ਼ਿਕ ਕੰਪਨੀ ਯੂਐਸਏ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਚਰਚਾ ਹਰ ਪਾਸੇ ਹੋ ਰਹੀ ਹੈ ਕਿਉਂਕਿ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਫ਼ਿਲਮੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਜੱਗੀ ਸਿੰਘ ਨੇ ਇਸ ਗੀਤ ਦਾ ਸੰਗੀਤ ਵੀ ਜੱਗੀ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਵਲੋਂ ਕੀਤਾ ਗਿਆ ਹੈ। ਇਸ ਗੀਤ ਵਾਰੇ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਰਣਜੀਤ ਮਾਹੀ ਨੇ ਦੱਸਿਆ ਕਿ ਇਸ ਨੂੰ ਸਰਬਜੀਤ ਕੌਲ, ਮਿੰਟੂ ਜੰਡੂ ਸਿੰਘਾ ਅਤੇ ਸੈਂਡੀ ਕੌਲ ਯਐਸਏ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਚਰਨਜੀਤ ਰਾਏ ਕੌਲ ਹਨ ਅਤੇ ਇਸ ਗੀਤ ਨੂੰ ਰਿਲੀਜ਼ ਕਰਨ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਗੀਤ ਨੂੰ ਯੂ-ਟਿਊਬ ਅਤੇ ਵੱਖ ਵੱਖ ਸਾਈਟਾਂ ਤੇ ਰਿਲੀਜ਼ ਕੀਤਾ ਗਿਆ ਹੈ।
Thursday, 10 April 2025
ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਅੱਠਵੀਂ ਕਲਾਸ ਦਾ ਨਤੀਜਾ 100% ਰਿਹਾ
ਅਮਰਜੀਤ ਸਿੰਘ ਜੰਡੂ ਸਿੰਘਾ- ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਅੱਠਵੀਂ ਕਲਾਸ ਦਾ ਨਤੀਜਾ 100% ਰਿਹਾ ਹੈ ਜਾਣਕਾਰੀ ਦਿੰਦੇ ਪਿ੍ਰੰਸੀਪਲ ਹਰਦੀਪ ਕੌਰ ਨੇ ਦਸਿਆ ਕਿ ਸਕੂਲ ਦੇ ਸਟਾਫ ਅਤੇ ਬੱਚਿਆਂ ਦੀ ਮੇਹਨਤ ਸਫਲ ਰਹੀ ਹੈ। ਬੋਰਡ ਦੀ ਅੱਠਵੀਂ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ। ਜਿਸ ਵਿੱਚ 26 ਬੱਚਿਆਂ ਨੇ ਪੇਪਰ ਦਿੱਤਾ ਅਤੇ ਸਾਰੇ ਬੱਚੇ ਫਸਟ ਡਵੀਜ਼ਨ ਵਿੱਚ ਪਾਸ ਹੋਏ। ਇਸ ਵਿੱਚ ਫਸਟ ਡਿਵੀਜ਼ਨ ਤੇ ਵਿਦਿਆਰਥਨ ਛਮਿਤਾ ਸਪੁੱਤਰੀ ਹਰਪ੍ਰੀਤ ਜੈਤੇਵਾਲੀ 96.5%, ਸੈਕਿੰਡ ਪੁਜੀਸ਼ਨ ਨਿਧੀ ਮਹਿਮੀ ਸਪੁੱਤਰੀ ਜੋਤੀ ਪ੍ਰਕਾਸ਼ ਜੈਤੇਵਾਲੀ 93% ਅਤੇ ਤੀਸਰੀ ਪੁਜੀਸ਼ਨ ਪ੍ਰਿੰਸ ਬਸਰਾ ਸਪੁੱਤਰ ਮਦਨ ਲਾਲ 92% ਖਿੱਚੀਪੁਰ ਨੇ ਹਾਸਿਲ ਕਰਕੇ ਆਪਣੇ ਮਾਂ ਬਾਪ ਅਤੇ ਆਪਣੇ ਸਕੂਲ ਦਾ ਨਾਮ ਇਲਾਕੇ ਭਰ ਵਿੱਚ ਰੋਸ਼ਨ ਕੀਤਾ। ਅੱਠਵੀਂ ਕਲਾਸ ਦੀ ਪ੍ਰੀਖਿਆ ਵਿੱਚ 9 ਬੱਚਿਆਂ ਨੇ 90% ਤੋਂ ਉੱਪਰ, 11 ਬੱਚਿਆਂ ਨੇ 80% ਤੋਂ ਉੱਪਰ, 5 ਬੱਚਿਆਂ ਨੇ 70% ਤੋਂ ਉੱਪਰ ਅਤੇ ਇੱਕ ਬੱਚੇ ਨੇ 60% ਨੰਬਰ ਲਏ ਹਨ। ਉਨ੍ਹਾਂ ਦਸਿਆ ਪਿਛਲੇ ਦਿਨੀ ਐਲਾਨੇ ਗਏ ਨੌਨ ਬੋਰਡ ਕਲਾਸਾਂ ਦੇ ਨਤੀਜੇ ਵੀ 100% ਰਹੇ। ਜਿਸ ਲਈ ਸਾਰੇ ਬੱਚੇ ਅਤੇ ਉਹਨਾਂ ਦੇ ਮਾਂ-ਬਾਪ ਨੂੰ ਸਕੂਲ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ ਦਿੱਤੇ ਗਏ ਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਸਕੂਲ ਦੇ ਇਸ ਸ਼ਾਨਦਾਰ ਨਤੀਜੇ ਲਈ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਤੇ ਮੈਨੇਜਮੈਂਟ ਦੇ ਕੇਵਲ ਕ੍ਰਿਸ਼ਨ, ਸੂਬੇਦਾਰ ਲੈਂਬਰ ਸਿੰਘ, ਬਖਸ਼ੀ ਰਾਮ ਸਿੱਧੂ, ਜੀਤ ਰਾਮ, ਸਰਬਜੀਤ ਸਿੰਘ, ਭਗਤ ਰਾਮ, ਸੁਮਿਤਰੀ ਦੇਵੀ ਸਰਪੰਚ ਜੈਤੇਵਾਲੀ, ਮਨਜੀਤ ਕੌਰ, ਕਮਲੇਸ਼ ਰਾਣੀ ਨੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ ਹੈ।
Wednesday, 9 April 2025
41ਵਾਂ ਖੂਨਦਾਨ ਕੈਂਪ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਰਹੇਗਾ : ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ
ਆਦਮਪੁਰ ਦੌਆਬਾ, 09 ਅਪ੍ਰੈਲ (ਅਮਰਜੀਤ ਸਿੰਘ)- ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ 13 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ 41ਵਾਂ ਸਵੈਂ ਇਛੁੱਕ ਖੂਨਦਾਨ ਕੈਂਪ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ “ਦਸਵੰਧ ਗਰੀਬਾਂ ਲਈ” ਐਨਜੀਓ ਮੁੱਖ ਸੇਵਾਦਾਰ ਪੰਜਾਬ ਭਾਈ ਸੁਖਜੀਤ ਸਿੰਘ ਮਿਨਹਾਸ ਤੇ ਸਮੂਹ ਮੈਂਬਰਾਂ ਵੱਲੋਂ ਲਗਵਾਇਆ ਜਾ ਰਿਹਾ ਹੈ। ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਇਸ ਖੂਨਦਾਨ ਕੈਂਪ ਮੌਕੇ ਖਾਲਸਾ ਬਲੱਡ ਯੂਨਿਟ ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਵਿਸ਼ੇਸ਼ ਟੀਮ ਖੂਨ ਇਕੱਤਰ ਕਰਨ ਵਾਸਤੇ ਕੈਂਪ ਵਿੱਚ ਪੁੱਜੇਗੀ।
ਉਨ੍ਹਾਂ ਸਵੈਂ ਇੱਛੁਕ ਖੂਨਦਾਨੀ ਭੈਣਾਂ, ਵੀਰਾਂ ਅਪੀਲ ਕੀਤੀ ਹੈ ਕਿ ਇਸ ਖੂਨਦਾਨ ਕੈਂਪ ਮੌਕੇ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ। ਤਾਂ ਜੋ ਕਿਸੇ ਵੀ ਲੋ੍ਹੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕੇ।
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਵਿਖੇ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ : ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ
ਆਦਮਪੁਰ ਦੌਆਬਾ, 09 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਚ ਮੌਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਖਾਲਸਾ ਸਾਜਨਾ ਦਿਵਸ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਧਾਨ ਮਨੋਹਰ ਸਿੰਘ ਨੇ ਜਿਥੇ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ (ਵਿਸਾਖੀ) ਦੀਆਂ ਵਧਾਈਆਂ ਦਿੱਤੀਆਂ ਹਨ ਉਥੇ ਉਨ੍ਹਾਂ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 12 ਅਪ੍ਰੈਲ, ਦਿਨ ਸ਼ਨੀਵਾਰ ਨੂੰ ਸ਼ਾਮ 3 ਵਜੇ ਸੰਧਿਆਂ ਫੇਰੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ, ਡਰੋਲੀ ਕਲਾਂ ਤੋਂ ਸ਼ੁਰੂ ਹੋ ਕੇ ਪਿੰਡ ਪਧਿਆਣਾ ਤੇ ਫਿਰ ਪਿੰਡ ਡਰੋਲੀ ਕਲਾਂ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਸਪੰਨ ਹੋਵੇਗੀ। ਉਪਰੰਤ ਰਾਤ ਦਾ ਦੀਵਾਨ ਸਜਾਏ ਜਾਣਗੇ। ਜਿਸ ਵਿੱਚ 7.00 ਤੋਂ 8.30 ਵਜੇ ਤੱਕ ਭਾਈ ਪਿਆਰਾ ਸਿੰਘ ਜੀ (ਸਿਰਲਥ ਵਾਲੇ) ਵਾਲੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵੀਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। 13 ਅਪ੍ਰੈਲ ਦੇ ਸਮਾਗਮਾਂ ਦੌਰਾਨ ਪਹਿਲਾ ਸਵੇਰੇ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਭਾਈ ਗੁਰਜੀਤ ਸਿੰਘ ਹਜੂਰੀ ਰਾਗੀ ਗੁ. ਸਾਹਿਬ, ਰਾਗੀ ਭਾਈਤਾਰਬਲਵੀਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਮਹਾਂਦੀਪ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਹਰਪ੍ਰੀਤ ਸਿੰਘ ਵਡਾਲਾ ਕਥਾ ਵਾਚਕ ਗੁ. ਮੰਜੀ ਸਾਹਿਬ ਦੀਵਾਨ ਹਾਲ ਅਮਿ੍ਰਤਸਰ ਸਾਹਿਬ, ਗਿਆਨੀ ਗੁਰਮੀਤ ਸਿੰਘ ਐਮਏ ਹਜੂਰੀ ਰਾਗੀ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਅਮਿ੍ਰਤਸਰ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ, ਗੁਰਮਤਿ ਵਿਚਾਰਾਂ ਅਤੇ ਢਾਡੀ ਵਾਰ੍ਹਾਂ ਰਾਹੀਂ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਮਾ. ਸੁਰਜੀਤ ਸਿੰਘ (ਸਟੇਜ ਸੈਕਟਰੀ) ਨਿਭਾਉਣਗੇ। ਪ੍ਰਧਾਨ ਜਥਦਾਰ ਮਨੋਹਰ ਸਿੰਘ ਨੇ ਦਸਿਆ ਕਿ ਇਸ ਮੌਕੇ 41ਵਾਂ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਲੋ੍ਹੜਵੰਦ ਮਰੀਜ਼ਾਂ ਦੀ ਮੱਦਦ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
Tuesday, 8 April 2025
ਵਿਧਾਇਕ ਬਲਕਾਰ ਸਿੰਘ ਵੱਲੋਂ ਤਿੰਨ ਸਰਕਾਰੀ ਸਕੂਲਾਂ ’ਚ 15.23 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ
ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਬੇਮਿਸਾਲ ਬਦਲਾਅ ਲਿਆਂਦੇ : ਬਲਕਾਰ ਸਿੰਘ
ਕਰਤਾਰਪੁਰ/ਜਲੰਧਰ, 8 ਅਪ੍ਰੈਲ (ਅਮਰਜੀਤ ਸਿੰਘ)- ਸੂਬਾ ਸਰਕਾਰ ਦੀ ਪਹਿਲ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਅੱਜ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 15.23 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਬਦਲਾਅ ਲਿਆ ਰਹੀ ਹੈ।
ਵਿਧਾਇਕ ਵੱਲੋਂ ਜਿਨ੍ਹਾਂ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੰਡੂਸਿੰਘਾ (ਲੜਕੇ) ਵਿਖੇ 7.51 ਲੱਖ ਦੀ ਲਾਗਤ ਨਾਲ ਨਵਾਂ ਕਲਾਸ ਰੂਮ, ਸਰਕਾਰੀ ਪ੍ਰਾਇਮਰੀ ਸਕੂਲ ਜੰਡੂਸਿੰਘਾ (ਲੜਕੀਆਂ) ਵਿਖੇ 1.68 ਦੀ ਲਾਗਤ ਨਾਲ ਟਾਇਲਟਸ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਦਾਰ ਵਿਖੇ 6.04 ਲੱਖ ਰੁਪਏ ਦੀ ਲਾਗਤ ਨਾਲ ਚਾਰਦਿਵਾਰੀ ਤੇ ਹੋਰ ਵਿਕਾਸ ਕਾਰਜ ਸ਼ਾਮਲ ਹਨ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਿਆਰ ਦੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਇਸੇ ਵਚਨਬੱਧਤਾ ਤਹਿਤ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਨਾਲ ਸਿੱਖਿਆ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਣ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਇਸ ਮੌਕੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਉਣ ਦੀ ਅਪੀਲ ਵੀ ਕੀਤੀ। ਹੈੱਡ ਟੀਚਰ ਗੁਰਜੀਤ ਕੌਰ, ਸੀਮਾ ਸ਼ਰਮਾਂ, ਅਮਰਜੋਤੀ ਭਾਰਤੀ, ਜਸਵੰਤ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ।
Monday, 7 April 2025
ਕਰਮਸ਼ੀਲ ਅਧਿਆਪਕਾ ਕਮਲਜੀਤ ਬੰਗਾ ਦੀ ਸੇਵਾ ਮੁਕਤੀ ਸਮਾਗਮ ’ਚ ਪਦਮ ਸ਼੍ਰੀ ਹੰਸ ਰਾਜ ਹੰਸ, ਡਾ. ਗੁਰਿੰਦਰਜੀਤ ਕੌਰ ਡੀ.ਈ.ਓ ਸਮੇਤ ਉੱਘੀਆਂ ਹਸਤੀਆਂ ਪੁੱਜੀਆਂ
ਸਰਕਾਰੀ ਕਾਲਜ ਮਹੈਣ ਵਿਖੇ ਵਿਸ਼ਵ ਸਿਹਤ ਦਿਵਸ ਸਬੰਧੀ ਸੈਮੀਨਾਰ ਕਰਵਾਇਆ
ਸ਼੍ਰੀ ਅਨੰਦਪੁਰ ਸਾਹਿਬ, 07 ਅਪ੍ਰੈਲ (ਜੋਗਿੰਦਰ ਰਾਣਾ)- ਸਰਕਾਰੀ ਕਾਲਜ ਮਹੈਣ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਨੀਤਾ ਆਨੰਦ ਦੀ ਅਗਵਾਈ ਵਿਚ ਵਿਸ਼ਵ ਸਿਹਤ ਦਿਵਸ ਦੇ ਮੌਕੇ ਚੰਗੀ ਸਿਹਤ ਪ੍ਰਤੀ ਜਾਗਰੂਕਤਾ ਅਤੇ ਚੁਣੋਤੀਆਂ ਵਿਸ਼ੇ ਉੱਤੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੋ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਦੂਜਾ ਦੇ ਅਮਨਦੀਪ ਸਿੰਘ ਅਤੇ ਬੀ.ਏ ਭਾਗ ਪਹਿਲਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਸੰਯੁਕਤ ਰਾਸ਼ਟਰ ਦੁਆਰਾ ਦਸੰਬਰ 1948 ਵਿਚ ਕੀਤੀ ਗਈ ਸੀ। ਜਿਸ ਦੇ ਯਤਨਾਂ ਸਦਕਾ 7 ਅਪ੍ਰੈਲ 1951 ਨੂੰ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ਸੀ। ਜਿਸਦਾ ਉਦੇਸ਼ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਦੂਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਦੂਜਾ ਦੀ ਮਨਪ੍ਰੀਤ ਕੌਰ ਅਤੇ ਕੋਮਲ ਨੇ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਭਾਰਤ ਵਿਚ ਸੂਗਰ ਦੇ ਮਰੀਜਾਂ ਦੀ ਗਿਣਤੀ 74 ਮਿਲੀਅਨ, ਹਾਈ ਬਲੱਡ ਪ੍ਰੈੱਸਰ ਰੋਗੀਆਂ ਦੀ ਗਿਣਤੀ 220 ਮਿਲੀਅਨ, ਦਿਲ ਦੇ ਰੋਗੀਆਂ ਦੀ ਗਿਣਤੀ 54.5 ਮਿਲੀਅਨ ਦੇ ਕਰੀਬ ਹੈ। ਭਾਰਤ ੇਚ 48 ਫੀਸਦੀ ਲੋਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹਰ ਨਾਗਰਿਕ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਦਿਲ ਦੀ ਧੜਕਨ 80 ਬੀਟ ਪ੍ਰਤੀ ਮਿੰਟ, ਕਮਰ ਦਾ ਪੱਧਰ 80 ਸੈਂਟੀਮੀਟਰ , ਐਚ.ਡੀ.ਐਲ ਕੋਲੇਸਟਰੋਲ ਦਾ ਪੱਧਰ 80 ਅਤੇ ਕੁੱਲ ਕੋਲੇਸਟਰੋਲ ਦਾ ਪੱਧਰ 80 ਮਿਲੀਗ੍ਰਾਮ 2 ਹੋਣਾ ਚਾਹੀਦਾ ਹੈ ਅਤੇ ਇਕ ਦਿਨ ਵਿਚ 5 ਗ੍ਰਾਮ ਤੋਂ ਜਿਆਦਾ ਨਮਕ ਨਹੀਂ ਲੈਣਾ ਚਾਹੀਦਾ। ਤੀਜੇ ਸਥਾਨ ਤੇ ਆਉਣ ਵਾਲੀ ਬੀ. ਕਾਮ ਭਾਗ ਦੂਜਾ ਦੀ ਤਾਨੀਆ ਅਤੇ ਬੀ .ਏ ਭਾਗ ਤੀਜਾ ਦੀ ਕੰਚਨ ਰਾਨੀ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਭੋਜਨ ਵਿਚ ਹਰੀਆਂ ਅਤੇ ਪੱਤੇਦਾਰ ਸ਼ਬਜੀਆਂ, ਦਾਲਾਂ ਤੇ ਮੌਸਮੀ ਫਲਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਮਿਠਾਈਆਂ, ਡਿੱਬਾ ਬੰਦ ਅਤੇ ਤਲੀਆਂ ਹੋਈਆਂ ਭੋਜਨ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਿਹਤ ਦੀ ਤੰਦਰੁਸਤੀ ਲਈ ਸਰਾਬ, ਤੰਬਾਕੂ, ਸਿਗਰਟ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ. ਦਿਲਰਾਜ ਕੌਰ, ਪ੍ਰੋ: ਅਮਿਤ ਕੁਮਾਰ ਯਾਦਵ ਅਤੇ ਪ੍ਰੋ: ਸਰਨਦੀਪ ਦੀ ਭੂਮਿਕਾ ਅਹਿਮ ਰਹੀ।
ਐਂਡਰੇਜ ਸਟੇਨੀਅਨ ਪ੍ਰੈਸ ਫੋਟੋ ਮੁਕਾਬਲਾ ਪ੍ਰਦਰਸ਼ਨੀ ਦਾ 11ਵਾਂ ਐਡੀਸ਼ਨ ਨਵੀਂ ਦਿੱਲੀ ਵਿੱਚ ਉਦਘਾਟਨ
ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਮਹਿਮਾਨ ਰਾਜੇਸ਼ ਬਾਘਾ ਅਤੇ ਉਨਾਂ ਦੇ ਨਾਲ ਪਹਿਲਵਾਨ ਸ਼ੰਕੀ ਸਿੰਘ ਫਿਲਮ ਅਦਾਕਾਰ, ਉਦੈ ਸੂਦ ਜਨਰਲ ਸਕੱਤਰ NPC ਭਾਰਤ, ਆਕਾਸ਼ ਬੋਪਾਰਾਏ ਪੱਤਰਕਾਰ ਪੰਜਾਬ, ਆਸ਼ੂ ਪੁਰੀ,ਆਸ਼ੀਸ਼ ਭਾਗਵਾਰਾ ਆਦਿ ਸ਼ਾਮਿਲ ਹੋਏ
ਨਵੀਂ ਦਿੱਲੀ, 5 ਅਪ੍ਰੈਲ 2025 : ਰੂਸੀਆ ਸੇਗੋਡਨੀਆ ਮੀਡੀਆ ਗਰੁੱਪ ਅਤੇ ਸਪੂਤਨਿਕ ਹੱਬ ਦੇ ਗਿਆਰ੍ਹਵੇਂ ਐਡੀਸ਼ਨ ਨੇ ਨਵੀਂ ਦਿੱਲੀ ਵਿੱਚ ਵੱਕਾਰੀ ਆਂਡਰੇਈ ਸਟੇਨਿਨ ਪ੍ਰੈਸ ਫੋਟੋ ਮੁਕਾਬਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਨਵੀਂ ਦਿੱਲੀ ਦੀ AIFACS ਗੈਲਰੀ ਵਿੱਚ ਆਯੋਜਿਤ ਇਸ ਪ੍ਰਦਰਸ਼ਨੀ ਵਿੱਚ ਦੁਨੀਆ ਭਰ ਦੇ ਨੌਜਵਾਨ ਫੋਟੋ ਪੱਤਰਕਾਰਾਂ ਦੀਆਂ ਹਜ਼ਾਰਾਂ ਐਂਟਰੀਆਂ ਦਿਖਾਈਆਂ ਗਈਆਂ।
ਇਸ ਸਮਾਗਮ ਵਿੱਚ ਪ੍ਰਸਾਰ ਭਾਰਤੀ ਦੇ ਚੇਅਰਮੈਨ ਸ਼੍ਰੀ ਨਵਨੀਤ ਕੁਮਾਰ ਸਹਿਗਲ ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਦੀ ਮੁੱਖ ਮਹਿਮਾਨ ਵਜੋਂ ਮੌਜੂਦਗੀ ਦੇਖਣ ਨੂੰ ਮਿਲੀ। ਮੁੱਖ ਸੰਪਾਦਕ ਸ਼੍ਰੀ ਰਿਸ਼ਭ ਗੁਲਾਟੀ ਇਸ ਮੌਕੇ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ, ਭਾਰਤ ਵਿੱਚ ਰੂਸ ਦੇ ਡਿਪਟੀ ਰਾਜਦੂਤ ਸ਼੍ਰੀ ਰੋਮਨ ਬਾਬਿਸ਼ਕਿਨ ਅਤੇ ਆਂਡਰੇਈ ਸਟੇਨਿਨ ਅੰਤਰਰਾਸ਼ਟਰੀ ਫੋਟੋ ਮੁਕਾਬਲੇ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਅਲੈਗਜ਼ੈਂਡਰ ਸ਼ਟੋਲ ਨੇ ਵੀ ਇਸ ਮੌਕੇ ਦੀ ਸ਼ੋਭਾ ਵਧਾਈ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦਾ ਵੀ ਇੱਕ ਵਫਦ ਪਹੁੰਚਿਆ ਜਿਸ ਵਿੱਚ ਵਿਸ਼ੇਸ਼ ਮਹਿਮਾਨ ਰਾਜੇਸ਼ ਬਾਘਾ
ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਤੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੇ ਆਲ ਇੰਡੀਆ ਅਤੇ ਉਨਾਂ ਦੇ ਨਾਲ ਪਹਿਲਵਾਨ ਸ਼ੰਕੀ ਸਿੰਘ (ਗੁਰਵਿੰਦਰ ਸਿੰਘ ਮਲਹੋਤਰਾ) ਫਿਲਮ ਅਦਾਕਾਰ, ਉਦੈ ਸੂਦ ਜਨਰਲ ਸਕੱਤਰ NPC ਭਾਰਤ, ਆਕਾਸ਼ ਬੋਪਾਰਾਏ ਪੱਤਰਕਾਰ ਪੰਜਾਬ, ਆਸ਼ੂ ਪੁਰੀ,ਆਸ਼ੀਸ਼ ਭਾਗਵਾਰਾ ਆਦਿ ਸ਼ਾਮਿਲ ਹੋਏ।
ਇਸ ਮੌਕੇ ਰਜੇਸ਼ ਬਾਘਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਨੌਜਵਾਨਾਂ ਲਈ ਬਹੁਤ ਹੀ ਪ੍ਰੇਰਨਾਦਾਇਕ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਇਹੋ ਜਿਹੀਆਂ ਪ੍ਰਦਰਸ਼ਨੀਆਂ ਤੇ ਪ੍ਰੋਗਰਾਮਾਂ ਨਾਲ ਵਿਸ਼ੇਸ਼ ਤੌਰ ਤੇ ਜੋੜਾਂਗੇ ਤਾਂ ਜੋ ਉਹ ਵੀ ਇਸ ਤੋਂ ਕੁਝ ਸਿੱਖ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਅਤੇ ਉਨਾਂ ਨੇ ਵਿਸ਼ੇਸ਼ ਤੌਰ ਤੇ ਉਲਗਾ ਮੈਡਮ ਸਪੂਤਨੀਕ ਦੇ ਹੈਡ ਭਾਰਤ ਤੇ ਉਹਨਾਂ ਦੀ ਟੀਮ ਦਾ ਇਸ ਪ੍ਰੋਗਰਾਮਾਂ ਵਿੱਚ ਸੱਦਾ ਪੱਤਰ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਗੇ ਮਿਲ ਕੇ ਉਹਨਾਂ ਦੀ ਟੀਮ ਭਾਰਤ ਵਿੱਚ ਵੀ ਇਸ ਤੇ ਕੰਮ ਕਰੇਗੀ। ਆਂਦਰੇਈ ਸਟੇਨਿਨ ਇੰਟਰਨੈਸ਼ਨਲ ਪ੍ਰੈਸ ਫੋਟੋ ਮੁਕਾਬਲਾ ਇੱਕ ਵਿਸ਼ਵ ਪੱਧਰ 'ਤੇ ਪ੍ਰਸ਼ੰਸਾਯੋਗ ਪਲੇਟਫਾਰਮ ਹੈ ਜੋ ਨੌਜਵਾਨ ਫੋਟੋ ਪੱਤਰਕਾਰਾਂ ਦੇ ਕੰਮ ਦਾ ਜਸ਼ਨ ਮਨਾਉਂਦਾ ਹੈ, ਉਨ੍ਹਾਂ ਨੂੰ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਨਵੀਂ ਦਿੱਲੀ ਵਿੱਚ ਪ੍ਰਦਰਸ਼ਨੀ ਵਿੱਚ ਤਸਵੀਰਾਂ ਦਾ ਇੱਕ ਦਿਲਚਸਪ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ ਸੀ ਜਿਸ ਵਿੱਚ ਦੁਨੀਆ ਭਰ ਦੀਆਂ ਸ਼ਕਤੀਸ਼ਾਲੀ ਕਹਾਣੀਆਂ ਨੂੰ ਉਜਾਗਰ ਕੀਤਾ ਗਿਆ ਸੀ, ਜੋ ਲਚਕੀਲੇਪਣ, ਸੱਭਿਆਚਾਰ, ਟਕਰਾਅ ਅਤੇ ਜਿੱਤ ਦੇ ਪਲਾਂ ਨੂੰ ਕੈਦ ਕਰਦੇ ਸਨ। ਇਹ ਮੁਕਾਬਲਾ 22 ਦਸੰਬਰ, 2014 ਨੂੰ ਰੂਸੀ ਫੈਡਰੇਸ਼ਨ ਦੇ ਕਮਿਸ਼ਨ ਫਾਰ ਯੂਨੈਸਕੋ ਦੀ ਸਰਪ੍ਰਸਤੀ ਹੇਠ ਰੂਸੀਆ ਸੇਗੋਡਨੀਆ ਇੰਟਰਨੈਸ਼ਨਲ ਇਨਫਰਮੇਸ਼ਨ ਏਜੰਸੀ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇਸ ਮੁਕਾਬਲੇ ਦਾ ਨਾਮ ਆਂਦਰੇਈ ਸਟੇਨਿਨ ਦੇ ਨਾਮ 'ਤੇ ਰੱਖਿਆ ਗਿਆ ਹੈ, ਜੋ ਕਿ ਰੂਸੀਆ ਸੇਗੋਡਨੀਆ ਦੇ ਵਿਸ਼ੇਸ਼ ਫੋਟੋ ਪੱਤਰਕਾਰ ਸਨ ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। 2014 ਵਿੱਚ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਫੋਟੋਗ੍ਰਾਫਰ ਮੁਕਾਬਲੇ ਦੇ ਜੇਤੂਆਂ ਵਿੱਚ ਸ਼ਾਮਲ ਸਨ। ਭਾਰਤ ਵਿਦੇਸ਼ਾਂ ਤੋਂ ਐਂਟਰੀਆਂ ਦੀ ਗਿਣਤੀ ਦਾ ਰਿਕਾਰਡ ਰੱਖਦਾ ਹੈ
ਆਂਦਰੇਈ ਸਟੇਨਿਨ ਇੰਟਰਨੈਸ਼ਨਲ ਪ੍ਰੈਸ ਫੋਟੋ ਮੁਕਾਬਲਾ ਬਾਰੇ ਰੂਸੀ ਫੋਟੋ ਪੱਤਰਕਾਰ ਆਂਦਰੇਈ ਸਟੇਨਿਨ ਦੀ ਯਾਦ ਵਿੱਚ ਸਥਾਪਿਤ, ਇਸ ਮੁਕਾਬਲੇ ਦਾ ਉਦੇਸ਼ ਦੁਨੀਆ ਭਰ ਦੇ ਨੌਜਵਾਨ ਫੋਟੋਗ੍ਰਾਫਰਾਂ ਦਾ ਸਮਰਥਨ ਅਤੇ ਉਤਸ਼ਾਹ ਕਰਨਾ ਹੈ। ਯੂਨੈਸਕੋ ਦੀ ਸਰਪ੍ਰਸਤੀ ਹੇਠ ਰੂਸੀਆ ਸੇਗੋਡਨੀਆ ਮੀਡੀਆ ਗਰੁੱਪ ਦੁਆਰਾ ਆਯੋਜਿਤ, ਇਹ ਮੁਕਾਬਲਾ ਮੌਜੂਦਾ ਮਾਮਲਿਆਂ, ਪੋਰਟਰੇਟ, ਖੇਡਾਂ ਅਤੇ ਕੁਦਰਤ ਵਰਗੀਆਂ ਸ਼੍ਰੇਣੀਆਂ ਵਿੱਚ ਸ਼ਾਨਦਾਰ ਫੋਟੋਗ੍ਰਾਫਿਕ ਕੰਮ ਨੂੰ ਮਾਨਤਾ ਦਿੰਦਾ ਹੈ।






















.jpg)

.jpg)





.jpg)













