Tuesday, 31 May 2022

ਜੰਡੂ ਸਿੰਘਾ ਵਿੱਚ ਬੰਗੜ ਜਠੇਰਿਆਂ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠ੍ਹਨ


ਰਜਿੰਦਰਪਾਲ ਬੰਗੜ ਨੇ ਪ੍ਰਧਾਨਗੀ ਦਾ ਅਹੁੱਦਾ ਸੰਭਾਲਿਆ

ਆਦਮਪੁਰ (ਦਲਬੀਰ ਸਿੰਘ)- ਜੰਡੂ ਸਿੰਘਾ ਵਿੱਚ ਮੋਜੂਦ ਬੰਗੜ ਜਠੇਰਿਆਂ ਦੇ ਸਥਾਨ (ਨਜ਼ਦੀਕ ਗੁ. ਜੰਡੋਆਣਾ ਸਾਹਿਬ) ਤੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਨਵੀਂ ਪ੍ਰਬੰਧਕ ਕਮੇਟੀ ਦਾ ਗਠ੍ਹਨ ਸਰਬਸੰਮਤੀ ਨਾਲ ਕੀਤੀ ਗਿਆ। ਜਿਸ ਵਿੱਚ ਪੈਟਰਨ ਹਰਭਜਨ ਰਾਮ (ਰਿਟਾ: ਡੀਆਈਜ਼ੀ) ਜੰਡੂ ਸਿੰਘਾ, ਬਾਬਾ ਬੂਟਾ ਰਾਮ ਕੰਗ ਸਾਬੂ ਅਤੇ ਰਜਿੰਦਰਪਾਲ ਬੰਗੜ (ਰਿਟਾ : ਲੇਬਰ ਕਮਿਸ਼ਨਰ) ਨੂੰ ਪ੍ਰਧਾਨ, ਤਰਸੇਮ ਲਾਲ ਅਤੇ ਗੁਰਨਾਮ ਦਾਸ ਕੰਗ ਸਾਬੂ ਮੀਤ ਪ੍ਰਧਾਨ, ਰਵੀ ਕੁਮਾਰ ਚੱਕ ਹਕੀਮ ਜਰਨਲ ਸਕੱਤਰ, ਸੰਦੀਪ ਕੁਮਾਰ ਉਪ ਸਕੱਤਰ, ਕੁਲਵਿੰਦਰ ਕੁਮਾਰ ਬੰਗੜ ਖਜ਼ਾਨਚੀ, ਮਨੋਜ ਕੁਮਾਰ ਉਪ ਖਜ਼ਾਨਚੀ, ਸੂਬੇਦਾਰ ਹੁਸਨ ਲਾਲ ਨੁੱਸੀ ਅਤੇ ਪ੍ਰੇਮ ਲਾਲ ਲਾਡੋਵਾਲੀ ਸਲਾਹਕਾਰ ਵਜੋਂ ਅਹੁੱਦੇ ਸੋਪੇ ਗਏ। ਇਨ੍ਹਾਂ ਸਮੂਹ ਮੈਂਬਰਾਂ ਅਤੇ ਹੋਰ ਸੇਵਾਦਾਰ ਨੇ ਪ੍ਰੱਣ ਲਿਆ ਕਿ ਹਰ ਸਾਲ ਕਰਵਾਏ ਜਾਂਦੇ ਸਮਾਗਮ ਇਸ ਸਾਲ ਹੋਰ ਵਧੇਰੇ ਧੂਮਧਾਮ ਨਾਲ ਮਨਾਏ ਜਾਣਗੇ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਠੇਰਿਆਂ ਦੇ ਸਥਾਨ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਸਮੂਹ ਸੰਗਤਾਂ ਨੇ ਨਵੀਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵਧਾਈਆਂ ਦਿਤੀਆਂ।  


ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ


ਆਦਮਪੁਰ (ਅਮਰਜੀਤ)- ਪਿੰਡ ਡੀਗਰੀਆਂ ਵਿਖੇ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਅਤੇ ਮਹਾਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਡੇਰਾ ਸਵ. ਸੰਤ ਬਾਬਾ ਪਾਖਰ ਸਿੰਘ ਜੀ ਦੇ ਸਪੁੱਤਰ ਸੰਤ ਬਾਬਾ ਬਲਵੰਤ ਸਿੰਘ ਜੀ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ, ਆਈਸਕ੍ਰੀਮ ਅਤੇ ਛੋਲਿਆਂ ਦੇ ਪ੍ਰਸਾਦਿ ਦੇ ਲੰਗਰ ਲਗਾਏ ਗਏ। ਜਿਸਦਾ ਆਉਂਦੇ ਜਾਂਦੇ ਰਾਹਗੀਰਾਂ ਨੇ ਅੰਨਦ ਮਾਣਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਾਬਾ ਬਲਵੰਤ ਸਿੰਘ ਜੀ ਨੇ ਕਿਹਾ ਗਰਮੀ ਵੱਧ ਰਹੀ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਸਾਰਿਆ ਨੂੰ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦਸ ਗੁਰੂ ਸਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਗਤਾਂ ਨੂੰ ਸੰਦੇਸ਼ ਦਿਤਾ।

ਕਿਰਤ ਇਕ ਧਰਮ: ਕਮਾਈ ਤੋਂ ‘ਕੇਮਾਹੀ’ ਐਵਾਰਡ

 


ਹਾਕਸਬੇਅ ’ਚ ਸ. ਧਰਮ ਸਿੰਘ ਦੋਲੋਂ ਕਲਾਂ ਬਣਿਆ

‘ਲੀਡਰਸ਼ਿਪ ਇਨ ਯੰਗ ਫਰੂਟ ਗਰੋਵਰ ਆਫ ਦਾ ਯੀਅਰ’
-‘ਕੇਮਾਹੀ ਐਵਾਰਡ’ ਦੇ ਕੇ ਕੀਤਾ ਗਿਆ ਸਨਮਾਨਿਤ
-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ ਤੋਂ ਲਗਪਗ 450 ਕਿਲੋਮੀਟਰ ਦੂਰ ਨਿਊਜ਼ੀਲੈਂਡ ਦੇ ਹਾਕਸ ਬੇਅ (ਉੱਤਰੀ ਟਾਪੂ ਦੇ ਪੂਰਬੀ ਤੱਟ ’ਤੇ ਵਸਿਆ ਇੱਕ ਖੇਤਰ ਜੋ ਆਪਣੇ ਸਮੁੰਦਰੀ ਤੱਟਾਂ (ਬੀਚਾਂ), ਵਾਈਨਰੀਆਂ (ਅੰਗੂਰਾਂ ਦੇ ਬਾਗ) ਅਤੇ ਵੱਖ-ਵੱਖ ਤਰਾਂ ਦੇ ਫਲਾਂ ਦੀ ਖੇਤੀ ਲਈ ਜਾਣਿਆ ਜਾਂਦਾ ਹੈ) ਅਤੇ 13000 ਕਿਲੋਮੀਟਰ ਦੂਰ ਜ਼ਿਲ੍ਹਾ ਲੁਧਿਆਣਾ ਤੋਂ ਇਥੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪਹੁੰਚੇ ਇਕ ਅੰਮ੍ਰਿਤਧਾਰੀ ਨੌਜਵਾਨ ਧਰਮ ਸਿੰਘ (26) ਨੇ ਇਥੇ ਵਸਦੇ ਸਾਰੇ ਪੰਜਾਬੀਆਂ ਨੂੰ ਉਦੋਂ ਉਹ ਮਾਣ ਦਿਵਾ ਦਿੱਤਾ ਜਦੋਂ ਬੀਤੇ ਦਿਨੀਂ ਉਸਨੂੰ ਇਥੇ ਸਲਾਨਾ ਹੁੰਦੇ ‘ਯੰਗ ਫਰੂਟ ਗਰੋਵਰ ਆਫ ਦਾ ਯੀਅਰ’ ਦੀ ਸ਼੍ਰੇਣੀ ਲਈ ਚੁਣੇ ਗਏ ਪਹਿਲੇ 8 ਪ੍ਰਤੀਯੋਗੀਆਂ ਵਿਚ ਚੁਣਿਆ ਗਿਆ ਅਤੇ ਫਿਰ ਅੰਤਿਮ ਮੁਕਾਬਲੇ ਦੇ ਵਿਚ ਉਸਨੂੰ ‘ਓਵਰਆਲ ਲੀਡਰਸ਼ਿਪ ਇਨ ਯੰਗ ਫਰੂਟ ਗਰੋਵਰ ਆਫ ਦਾ ਯੀਅਰ’ ਚੁਣ ਕੇ ‘ਕੇਮਾਹੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ‘ਕੇਮਾਹੀ’ ਮਾਓਰੀ ਬੋਲੀ ਦਾ ਸ਼ਬਦ ਹੈ ਅਤੇ ਇਸਦਾ ਅਰਥ ਹੈ ‘ਕਿਰਤੀ। ਸਿੱਖੀ ਸਰੂਪ ਦੇ ਵਿਚ ਵਿਚਰਣ ਵਾਲੇ  ਕਿਰਤੀ ਪਰਿਵਾਰ ਦਾ ਇਹ ਵੱਡਾ ਸਪੁੱਤਰ ਸ. ਧਰਮ ਸਿੰਘ ਸਪੁੱਤਰ ਸ. ਅਵਤਾਰ ਸਿੰਘ (ਕਿਸਾਨ)-ਸ੍ਰੀਮਤੀ ਹਰਪ੍ਰੀਤ ਕੌਰ (ਭਾਰਤ ਨਿਵਾਸੀ) ਸੰਨ  2014 ਦੇ ਵਿਚ ਪਿੰਡ ਦੋਲੋਂ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਇਥੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਨ ਕਰਨ ਵਾਸਤੇ ਆਇਆ ਸੀ। ਇਕ ਵਕਾਰੀ ਕੀਵੀ ਕੰਪਨੀ ‘ਥੋਰਨਹਿੱਲ ਹਾਰਟੀਕਲਚਰ’ ਦੇ ਵਿਚ ਉਸਨੇ ਥੋੜ੍ਹ ਸਮੇਂ ਲਈ ਕੰਮ ਕਰਨਾ (ਕਿਰਤ ਕਮਾਈ) ਸ਼ੁਰੂ ਕੀਤਾ, ਫਿਰ ਮਿਹਨਤ, ਮੁਸ਼ੱਕਤ ਅਤੇ ਸਮਰਪਿਣ ਭਾਵਨਾ ਨਾਲ ਕੰਮ ਕਰਿਦਆਂ ਇਹ ਨੌਜਵਾਨ ਟੀਮ ਲੀਡਰ ਬਣਿਆ, ਫਿਰ ਸੁਪਰਵਾਈਜ਼ਰ ਬਣਿਆ ਅਤੇ ਇਸ ਵੇਲੇ ਕਸਟਮਰ ਫੀਲਡ ਮੈਨੇਜਰ ਵੱਜੋਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਸ ਕੰਪਨੀ ਦੀਆਂ ਦੋ ਸ਼ਾਖਾਵਾਂ ਹਨ। ਹਾਕਸ ਬੇਅ ਵਾਲੀ ਕੰਪਨੀ ਦੇ ਵਿਚ ਹੀ 500 ਤੋਂ ਵੱਧ ਕਾਮੇ ਫਲਾਂ ਦੀ ਖੇਤੀ ਦਾ ਕੰਮ ਕਰਦੇ ਹਨ, ਜਿਨ੍ਹਾਂ ਦੇ ਲਈ ਇਹ ਨੌਜਵਾਨ ਪ੍ਰਬੰਧਕੀ ਕਾਰਜ ਕਰਦਾ ਹੈ।
ਖਾਸ ਕਰ ਹਕਾਸ ਬੇਅ ਖੇਤਰ ਦੇ ਅਤੇ ਨਿਊਜ਼ੀਲੈਂਡ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਸ ਧਰਮ ਦੇ ਵਿਚ ਕਿਰਤ ਕਰਨ ਨੂੰ ਵੱਡੀ ਮਹਾਨਤਾ ਦਿੱਤੀ ਗਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ 90 ਕੁ ਵਾਰੀ ਆਇਆ ਹੈ ਅਤੇ ਇਸੇ ਕਿਰਤ ਦੇ ਨਾਂਅ ਦੇ ਨਾਲ ਦਿੱਤਾ ਜਾਣ ਵਾਲਾ ਐਵਾਰਡ ‘ਕੇਮਾਹੀ’ ਸਿੱਖ ਧਰਮ ਦੇ ਵਿਚ ਰਹਿੰਦਿਆ ਸਿੱਖੀ ਨਾਲ ਜੁੜੇ ਸ. ਧਰਮ ਸਿੰਘ ਹਾਸਿਲ ਕਰ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਰਤ ਨੂੰ ਸਿੱਧੇ ਰੂਪ ਵਿਚ ਚਾਰ ਮੁੱਖ ਭਾਗਾਂ ਦੇ ਵਿਚ ਦਰਸਾਇਆ ਸੀ, ਜਿਵੇਂ ਕਿਰਸਾਨੀ, ਹੱਟੀ, ਵਪਾਰ ਤੇ ਚਾਕਰੀ। ਸੋ ਕਿਰਤ ਇਕ ਧਰਮ ਹੈ ਅਤੇ ਹਰ ਸਿੱਖ ਇਸ ਵਿਚ ਵਿਸ਼ਵਾਸ਼ ਰੱਖਦਾ ਹੈ। ਸ. ਧਰਮ ਸਿੰਘ ਇਸ ਵੇਲੇ ਹਾਕਸ ਬੇਅ ਵਿਖੇ ਆਪਣੀ ਧਰਮ ਪਤਨੀ ਸ੍ਰੀਮਤੀ ਜਸਕਰਨ ਕੌਰ, ਬੇਟਾ ਏਕਮਜੋਤ ਸਿੰਘ (ਢੇਡ ਸਾਲ) ਅਤੇ ਆਪਣੇ ਛੋਟੇ ਭਰਾ ਕਰਮਪ੍ਰੀਤ ਸਿੰਘ- ਭਰਜਾਈ ਗਗਨਦੀਪ ਕੌਰ ਨਾਲ ਰਹਿ ਰਿਹਾ ਹੈ।
ਰੱਸਾ ਕੱਸੀ ਵੀ ਜਿੱਤ ਗਈ ਪੰਜਾਬੀਆਂ ਵਾਲੀ ਟੀਮ: ਇਸਦੇ ਨਾਲ ਹੀ ਹਾਕਸ ਬੇਅ ਵਿਖੇ ਸਲਾਨਾ ਟੱਗ ਓ ਵਾਰ (ਰੱਸਾ-ਕੱਸੀ) ਜਿਸ ਦੇ ਵਿਚ ‘ਥੌਰਨਹਿੱਲ’ ਕੰਪਨੀ ਦੀ ਤਰਫ਼ ਤੋਂ ਪੰਜਾਬੀ ਨੌਜਵਾਨ ਸ. ਤੇਜਦੀਪ ਸਿੰਘ ਭਿੰਡਰਕਲਾਂ (ਮੋਗਾ) ਅਤੇ ਸ. ਗੁਰਪ੍ਰੀਤ ਸਿੰਘ ਵੀ ਭਾਗ ਲੈ ਰਹੇ ਸਨ, ਇਹ ਰੱਸਾਕੱਸੀ ਦਾ ਮੁਕਾਬਲਾ ਵੀ ਜਿੱਤ ਗਈ।

ਕਵਿਤਾ - ਸੋਹਣਾ ਜਿਹਾ ਸੰਸਾਰ


ਸੋਹਣਾ ਜਿਹਾ ਸੰਸਾਰ

ਮੈਂ ਚਾਹਵਾਂ ਸੋਹਣਾ ਜਿਹਾ ਸੰਸਾਰ

ਜਿਥੇ ਹੋਵੇ ਨਾ ਕਿਸੇ ਨੂੰ ਹੰਕਾਰ

ਨਾਹੀਂ ਕਰੇ ਕੋਈ ਝੂਠਾ ਵਿਉਪਾਰ

ਸੱਚਾ ਸੁੱਚਾ ਹੋਵੇ ਇੱਥੇ ਕਾਰੋਬਾਰ

ਹਰ ਕੋਈ ਕਰੇ ਸਭ ਦਾ ਸਤਿਕਾਰ

ਨਫਰਤ ਨਹੀਂ ਬਸ ਪਿਆਰ ਹੀ ਪਿਆਰ

ਜਿਧਰ ਦੇਖਾਂ ਹੋਵੇ ਸਵਰਗ ਦਾ ਨਕਸ਼ਾ

ਰੱਬ ਕਰੇ, ਇਥੇ ਸਭ ਦੀ ਰਖਸ਼ਾ

ਚਾਰ ਚੁਫੇਰੇ ਸਦਾ ਹੀ ਹਰਿਆਲੀ ਹੋਵੇ

ਸਭਨਾਂ ਦੇ ਘਰਾਂ ਵਿੱਚ ਖੁਸ਼ਹਾਲੀ ਹੋਵੇ

ਰੰਗ ਬਿਰੰਗੇ ਫੁੱਲਾਂ ਦੀ ਬਹਾਰ ਰਹੇ

ਇੱਥੇ ਰੱਬ ਵੀ ਸਦਾ ਪਹਿਰਦਾਰ ਰਹੇ

ਜਿੰਦ ਦੀ ਇੱਛਾ ਹੋ ਜਾਵੇ ਰੱਬਾ ਪੂਰੀ

ਸਭ ਨੂੰ ਚਾਹੀਦਾ, ਸੋਹਣਾ ਜਿਹਾ ਸੰਸਾਰ ਜਰੂਰੀ॥

ਲੇਖਕ

ਰਾਜਿੰਦਰ ਕੌਰ

ਸਾਬਕਾ ਹੈੱਡ ਟੀਚਰ

ਹਰਿਆਣਾ (ਹੁਸ਼ਿਆਰਪੁਰ)

ਮੋਬਾ. 6239090797

Monday, 30 May 2022

ਵੱਧ ਤੋਂ ਵੱਧ ਬੂਟੇ ਲਗਾਉਣਾ ਅੱਜ ਸਮੇਂ ਦੀ ਲੋੜ ਹੈ- ਸ਼ਾਮ ਲਾਲ ਕੈਂਥ


ਸਾਬਕਾ ਜਿਲ੍ਹਾ ਸਿੱਖਿਆ ਅਫਸਰ ਦੀ ਪ੍ਰੇਰਣਾ ਸਦਕਾ ਰਿਟਾ. ਬੈਂਕ ਮੈਨੇਜਰ ਨੇ ਵੀ ਲਗਾਏ ਬੂਟੇ

ਆਦਮਪੁਰ (ਅਮਰਜੀਤ)- ਸਾਬਕਾ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਾਮ ਲਾਲ ਕੈਂਥ ਨੇ ਆਪਣੀ ਪੁਤਰੀ ਬਲਜੀਤ ਕੌਰ ਦਾ ਜਨਮ ਦਿਨ ਹਮੇਸ਼ਾ ਦੀ ਤਰ੍ਹਾਂ ਬੂਟੇ ਲਗਾ ਕੇ ਮਨਾਇਆ। ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਾਬਕਾ ਬੈਂਕ ਮੈਨੇਜਰ ਤਰਸੇਮ ਲਾਲ ਨੇ ਵੀ ਆਪਣੀ ਪਤਨੀ ਬਲਵੀਰ ਕੌਰ ਦਾ ਜਨਮ ਦਿਨ ਵਾਤਾਵਰਣ ਨੂੰ ਸਮਰਪਿਤ ਕਰਦੇ ਹੋਏ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਕੈਂਥ ਨੇ ਦੱਸਿਆ ਕਿ ਉਹ ਹਰ ਸਾਲ ਆਪਣਾ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਜਨਮ ਦਿਨ ਇਸੇ ਤਰ੍ਹਾਂ ਬੂਟੇ ਲਗਾ ਕੇ ਮਨਾਉਂਦੇ ਹਨ ਅਤੇ ਜੋ ਬੂਟੇ ਲਗਾਏ ਜਾਂਦੇ ਹਨ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹ ਹੁਣ ਤਕ 800 ਤੋਂ ਵੱਧ ਬੂਟੇ ਲਗਾ ਚੁੱਕੇ ਹਨ। ਰਿਟਾ. ਬੈਂਕ ਮੈਨੇਜਰ ਤਰਸੇਮ ਲਾਲ ਨੇ ਕਿਹਾ ਕਿ ਉਹ ਸ਼ਾਮ ਲਾਲ ਕੈਂਥ ਦੇ ਉਪਰਾਲੇ ਤੋਂ ਬਹੁਤ ਪਰਭਾਵਿਤ ਹਨ ਇਸ ਲਈ ਇਸ ਵਾਰ ਉਹਨਾਂ ਪਤਨੀ ਦਾ ਜਨਮ ਬੂਟੇ ਲਗਾ ਕੇ ਮਨਾਇਆ ਹੈ ਅਤੇ ਵਾਤਾਵਰਣ ਸੁਰੱਖਿਆ ਵਿਚ ਯੋਗਦਾਨ ਪਾ ਕੇ ਉਹਨਾਂ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਸ਼ਾਮ ਲਾਲ ਕੈਂਥ ਅਨੁਸਾਰ ਧਰਤੀ ‘ਤੇ ਵੱਸਦੇ ਹਰ ਨਾਗਰਿਕ ਨੂੰ ਵਾਤਾਵਰਣ ਸੰਭਾਲ ਲਈ ਬੂਟੇ ਲਗਾ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਧਰਤੀ ‘ਤੇ ਲਗਾਤਾਰ ਗਰਮੀ ਵੱਧ ਰਹੀ ਹੈ ਜਿਸ ਕਰਕੇ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਸਤੱਰ ਵੱਧ ਰਿਹਾ ਹੈ। ਜਿਸਦੀ ਵਜ੍ਹਾ ਦਰਖ਼ਤਾਂ ਦੀ ਵੱਡੀ ਪੱਧਰ ਤੇ ਹੋ ਰਹੀ ਕਟਾਈ ਹੈ। ਵੱਧ ਤੋਂ ਵੱਧ ਬੂਟੇ ਲਗਾਉਣਾ ਅੱਜ ਸਮੇਂ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਭਾਰੀ ਖਾਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਮੈਡਮ ਕੁਲਵਿੰਦਰ ਕੌਰ, ਸਿਮਰਨ, ਰਵੀ ਕੁਮਾਰ, ਹਿੰਮਤ ਸਿੰਘ, ਵਿਪਨ ਸੋਨੀ, ਜਸਵਿੰਦਰ ਕੁਮਾਰ ਦੁਸਾਂਝ, ਸਾਬਕਾ ਫੌਜੀ ਜਗਤਾਰ ਸਿੰਘ, ਰੇਸ਼ਮ ਸਿੰਘ, ਗੁਰਬਚਨ ਰਾਮ, ਹਰਦੀਪ ਸਿੰਘ, ਸੰਤ ਨਛੱਤਰ ਸਿੰਘ ਆਦਿ ਹਾਜਰ ਸਨ।

ਆਦਮਪੁਰ ਵਿਖੇ ਗੌਤਮ ਐਚ.ਪੀ ਗੈਸ ਸਰਵਿਸ ਦੇ ਨਵੇਂ ਦਫ਼ਤਰ ਦਾ ਉਦਘਾਟਨ ਹੋਇਆ


ਆਦਮਪੁਰ (ਸਾਬੀ ਪੰਡੋਰੀ)- ਗੋਤਮ ਐਚ.ਪੀ ਗੈਸ ਸਰਵਿਸ ਦਾ ਨਵਾਂ ਦਫਤਰ ਧਵਨ ਕਾਲੋਨੀ ਨੇੜੇ ਡਾ. ਅੰਬੇਡਕਰ ਚੋਕ (ਨਹਿਰ ਨਜ਼ਦੀਕ) ਖੁੱਲ ਗਿਆ ਹੈ। ਜਿਸਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਪਰਿਵਾਰਕ ਮੈਂਬਰਾਂ ਅਤੇ ਸਟਾਫ ਵਲੋਂ ਕੀਤਾ ਗਿਆ। ਇਸ ਮੌਕੇ ਗੌਤਮ ਐਚ.ਪੀ ਗੈਸ ਸਰਵਿਸ ਦੇ ਐਮ.ਡੀ ਧਰਮਪਾਲ ਅਤੇ ਉਨ੍ਹਾਂ ਦੀ ਧਰਮਪਤਨੀ ਬਲਵਿੰਦਰ ਕੌਰ ਨੇ ਗੈਸ ਖਾਤਾਧਾਰਕਾਂ ਨੂੰ ਦਸਿਆ ਕਿ ਪਹਿਲਾ ਦਫ਼ਤਰ ਗਾਂਧੀ ਨਗਰ ਆਦਮਪੁਰ ਤੋਂ ਬਦਲ ਕੇ ਧਵਨ ਕਾਲੋਨੀ ਵਿਖੇ ਖੋਲਿਆ ਗਿਆ ਹੈ। ਜਿਥੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓੁਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਏਜੰਸੀ ਦੀ ਚੜਦੀ ਕਲਾਂ ਵਾਸਤੇ ਕਰਵਾਏ ਗਏ ਹਨ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਗੈਸ ਲੈਣ ਵਾਲੇ ਗਾ੍ਰਹਕਾਂ ਦੀ ਤਸੱਲੀ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ, ਜਿਸਦੇ ਤਹਿਤ ਸਿਲੰਡਰ ਵਿੱਚ ਬਗੈਰ ਲੀਕੈਂਜ ਗੈਸ ਪੂਰੀ ਦਿੱਤੀ ਜਾਵੇਗੀ। ਕੰਪਨੀ ਦੇ ਰੇਟ ਤੋਂ ਵੱਧ ਪੈਸਾ ਨਹੀਂ ਲਿਆ ਜਾਵੇਗਾ। ਇਸ ਮੌਕੇ ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ, ਐਮ.ਸੀ ਖੇਮ ਚੰਦ ਦਾਣੀ, ਅਜੀਤ ਸਿੰਘ, ਸੋਹਣ ਲਾਲ ਜੱਸੀ ਸਾਬਕਾ ਐਮ.ਸੀ, ਕੈਪਟਨ ਗੁਰਮੀਤ ਸਿੰਘ, ਕਿਸ਼ਨ ਚੰਦ ਲੋਈ, ਪ੍ਰੇਮਪਾਲ ਲੰਬਰਦਾਰ ਕਠਾਰ, ਹਿੰਦਪਾਲ ਬਸਰਾ, ਨੀਰਜ਼ ਕੁਮਾਰ, ਜਸਵੰਤ ਰਾਏ, ਨਸੀਬ ਚੰਦ, ਹਰਜਿੰਦਰ ਸਿੰਘ ਕਰਵਲ ਗੈਸ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। 


Saturday, 28 May 2022

ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 10ਵੇਂ ਬਰਸੀ ਸਮਾਗਮ ਸ਼ਰਧਾਪੂਰਬਕ ਸਪੰਨ ਹੋਏ


ਡੇਰਾ ਸ਼੍ਰੀ ਨਿਊ ਰਤਨਪੁਰੀ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ ਸਥਾਨ ਤੇ ਸੰਗਤਾਂ ਹੋਈਆਂ ਨਤਮਸਤਕ

ਆਦਮਪੁਰ (ਅਮਰਜੀਤ)- ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜ਼ਿ ਪੰਜਾਬ ਅਤੇ ਡੇਰਾ ਸ਼੍ਰੀ ਨਿਊ ਰਤਨਪੁਰੀ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ, ਵਿਖੇ ਸੰਤ ਸ਼ਿੰਗਾਰਾ ਰਾਮ ਜੀ ਦੀ 10ਵੀਂ ਬਰਸੀ ਦੇ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਖੰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਬਹੁਤ ਹੀ ਸਤਿਕਾਰ ਅਤੇ ਸ਼ਰਧਾਭਾਵ ਨਾਲ ਮਨਾਏ ਗਏ। ਇਨ੍ਹਾਂ ਬਰਸੀ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਸੰਜੀਵ ਕੁਮਾਰ ਲਾਡੀ ਪਿੰਡ ਬੋਲੀਨਾ ਵਾਲਿਆਂ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ। ਇਸ ਸਮਾਗਮ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਵਾਲੇ, ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ, ਸੰਤ ਪਰਮਜੀਤ ਦਾਸ ਨਗਰ ਵਾਲੇ, ਸੰਤ ਸਰਵਣ ਦਾਸ ਜੀ ਲੁਧਿਆਣੇ ਵਾਲੇ, ਸੰਤ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਸੁਰਿੰਦਰ ਦਾਸ ਜੀ, ਬਾਬਾ ਜਗਦੇਵ ਸਿੰਘ ਬੋਲੀਨਾ, ਸੰਤ ਅਸ਼ੋਕ ਕੁੁਮਾਰ ਜਲੰਧਰ ਵਾਲੇ, ਸੰਤ ਬਲਵੀਰ ਦਾਸ ਭਾਰਟਾ, ਬਾਬਾ ਅਓੁਗੜ ਨਾਥ, ਸੰਤ ਮਨੋਹਰ ਦਾਸ, ਸੰਤ ਪ੍ਰੇਮ ਦਾਸ, ਸੰਤ ਕਪੂਰ ਦਾਸ, ਸੰਤ ਸਰੂਪ ਦਾਸ, ਸੰਤ ਰਾਜ ਕੁਮਾਰ, ਸੰਤ ਸਤਨਾਮ ਦਾਸ, ਸੰਤ ਧਰਮਪਾਲ ਸ਼ੇਰਗ੍ਹੜ, ਸੰਤ ਓੁਮ ਪ੍ਰਕਾਸ਼ ਰਾਣਾ, ਸੰਤ ਅਜਮੇਰ ਦਾਸ, ਸੰਤ ਲਸ਼ਮਣ ਦਾਸ, ਸੰਤ ਰਮੇਸ਼ ਦਾਸ ਸ਼ੇਰਪੁਰ, ਸੰਤ ਜੰਡੋਲੀ, ਸੰਤ ਕਰਮ ਚੰਦ ਅਤੇ ਹੋਰ ਮਹਾਂਪੁਰਸ਼ ਸੰਗਤਾਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਨ੍ਹਾਂ 10ਵੇਂ ਬਰਸੀਂ ਸਮਾਗਮਾਂ ਨੂੰ ਸਫਲ ਬਣਾਉਣ ਵਿੱਚ ਸਰਬਜੀਤ ਇਟਲੀ, ਸਤਪਾਲ ਬਾਘਾ, ਕੁਲਦੀਪ ਚੰਦ, ਅਗਮਲ ਰਾਏ, ਜੈਪਾਲ ਬਾਘਾ, ਰਾਮ ਲਾਲ ਯੂ.ਕੇ, ਹੰਸ ਰਾਜ ਯੂ.ਕੇ, ਹਰਿੰਦਰ ਕੁਮਾਰ, ਰਾਣੀ ਯੂ.ਐਸ.ਏ, ਕਿੰਦਰੀ ਯੂ.ਕੇ, ਤੀਰਥ ਇਟਲੀ, ਦੀਪਕ ਬਾਘਾ ਇਟਲੀ, ਹੁਸਨ ਲਾਲ ਬਾਘਾ, ਮੋਹਣ ਲਾਲ ਬਾਘਾ, ਰਾਕੇਸ਼ ਕੁਮਾਰ ਬਾਘਾ, ਗੁਲਸ਼ਨ ਬਾਘਾ, ਰਜਿੰਦਰ ਬਾਘਾ, ਡਾ. ਇੰਦਰਜੀਤ, ਮੋਹਿੱਤ ਕੁਮਾਰ, ਓਮ ਪ੍ਰਕਾਸ਼ ਤੋਂ ਇਲਾਵਾ ਦਵਿੰਦਰ, ਮੁਕੇਸ਼, ਮੁਨੀਸ਼, ਯੁਵਰਾਜ, ਰਿੰਪੀ, ਗੋਪੀ, ਅਮਨ, ਸੰਦੀਪ, ਲਾਡੀ, ਭਜਨ ਰਾਮ, ਅਵਤਾਰ ਪਨੇਸਰਾ, ਗਿੰਨੀ ਪਰਨੇਸਰਾ, ਹਰਮਿੰਦਰ ਕੁਮਾਰ ਯੂ.ਐਸ.ਏ, ਰਾਮ ਲਾਲ ਯੂ.ਕੇ, ਹਰਮੇਸ਼ ਲਾਲ ਬਿੱਲਾ ਨਗਰ, ਗੁਰਪ੍ਰੀਤ, ਬੀਬੀ ਪਿਆਰੀ, ਆਸ਼ਾ ਰਾਣੀ, ਸੀਮਾ ਰਾਣੀ, ਬੀਨਾਂ ਰਾਣੀ, ਸੀਮਾ ਰਾਣੀ, ਸੰਤੋਖ ਰਾਮ, ਸੰਧੂ ਕੁਮਾਰ, ਦਿਲਵਰ ਕੁਮਾਰ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸੈਨਾ, ਖਾਨ ਚੰਦ, ਸੰਦੀਪ ਸਰਹਾਲੀ ਚੇਅਰਮੈਨ ਖੰਨੀ, ਸਾਧੂ ਰਾਮ, ਦੀਪਾ ਖੰਨੀ, ਗੋਗੀ ਬਾਘਾ, ਹੈਪੀ ਬਾਘਾ, ਜੋਨੀ ਬਾਘਾ, ਗਿਰਧਾਰੀ ਲਾਲ, ਜਿੰਦਰ, ਨੋਨੀ, ਰਾਜਾ, ਪ੍ਰਦੀਪ ਕੁਮਾਰ ਲਲਵਾਨ ਅਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੀ ਸਮਾਪਤੀ ਤੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਵਲੋਂ ਜਿਥੇ ਸੰਤ ਮਹਾਪੁਰਸ਼ਾਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਰਬੱਤ ਸੰਗਤਾਂ ਨੂੰ ਰੱਲਮਿੱਲ ਕੇ ਰਹਿਣ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। 


ਟਿੱਪਰ ਨਹਿਰ 'ਚ ਡਿੱਗਿਆ ਡਰਾਈਵਰ ਸਮੇਤ 3 ਕੀਮਤੀ ਜਾਨਾਂ ਦਾ ਬਚਾਅ


ਆਦਮਪੁਰ (ਅਮਰਜੀਤ)- ਪਿੰਡ ਕੰਦੋਲਾ ਨਜ਼ਦੀਕ ਟਿੱਪਰ ਨਹਿਰ ਵਿਚ ਜਾ ਡਿੱਗਿਆ ਜਿਸ ਕਾਰਨ ਟਿੱਪਰ 'ਚ ਡਰਾਈਵਰ ਸਮੇਤ ਸਵਾਰ 3 ਵਿਅਕਤੀ ਵਾਲ ਵਾਲ ਬੱਚ ਗਏ। ਜਾਣਕਾਰੀ ਅਨੁਸਾਰ ਰੋਪੜ ਆਦਮਪੁਰ ਬਿਸਤ ਦੁਆਬ ਨਹਿਰ ਨਵੀਨੀਕਰਨ ਦੇ ਚੱਲ ਰਹੇ ਕੰਮ ਦੋਰਾਨ ਸੜਕ ਕਿਨਾਰੇ ਮਿੱਟੀ ਪਾਉਣ ਦਾ ਕੰਮ ਕਰ ਰਿਹਾ ਟਿੱਪਰ ਨੰਬਰ ਪੀ ਬੀ 08-ਈ ਟੀ-0238 ਮਿੱਟੀ ਪਾ ਕੇ ਡਰੋਲੀ ਤੋਂ ਆਦਮਪੁਰ ਸਾਈਡ ਨੂੰ ਆ ਰਿਹਾ ਜਦੋ ਉਹ ਪਿੰਡ ਕੰਦੋਲਾ ਨਜ਼ਦੀਕ ਪੈਟਰੋਲ ਪੰਪ ਨਜਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਂਦਿਆ ਟਿੱਪਰ ਨਹਿਰ ਵਿਚ ਜਾ ਡਿਗਿਆ। ਟਿੱਪਰ ਵਿਚ ਡਰਾਈਵਰ ਸਮੇਤ ਸਵਾਰ 3 ਵਿਅਕਤੀ  ਵਾਲ-ਵਾਲ ਬੱਚ ਗਏ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ  ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਜੰਡੂ ਸਿੰਘਾ ਵਿੱਚ ਮਹੰਤ ਗੋਮਤੀ ਦਾਸ ਦੇ ਚੌਥੇ ਬਰਸੀ ਸਮਾਗਮ 30 ਮਈ ਨੂੰ


ਜਲੰਧਰ (ਅਮਰਜੀਤ)- ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਬਤੋਰ ਮੁਖ ਸੇਵਾਦਾਰ ਸੇਵਾਵਾਂ ਨਿਭਾਉਣ ਵਾਲੇ ਸੱਚਖੰਡ ਵਾਸੀ ਮਹੰਤ ਗੋਮਤੀ ਦਾਸ ਦੇ ਚੌਥੇ ਬਰਸੀ ਸਮਾਗਮ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਮਈ ਦਿਨ ਸੋਮਵਾਰ ਨੂੰ ਮਨਾਏ ਜਾ ਰਹੇ ਹਨ। ਮਹੰਤ ਪਵਨ ਕੁਮਾਰ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ 30 ਮਈ ਨੂੰ ਸਵੇਰੇ 9 ਵਜੇ ਹਵਨ ਯੱਗ ਹੋਵੇਗਾ ਉਪਰੰਤ ਪੁੱਜੀਆਂ ਕੀਰਤਨੀ ਮੰਡਲੀਆਂ ਆਪਣੀ ਹਾਜ਼ਰੀ ਭਰਨਗੀਆਂ। ਉਨ੍ਹਾਂ ਕਿਹਾ ਇਸ ਮੌਕ ਸੰਤ ਮਹਾਪੁਰਸ਼ ਵੀ ਉਚੇਚੇ ਤੋਰ ਤੇ ਪੁੱਜ ਰਹੇ ਹਨ ਅਤੇ ਭੰਡਾਰਾ ਦੁਪਿਹਰ 1 ਵਜੇ ਹੋਵਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਬਰਸੀ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। 

ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਜਰਨਲ ਸਕੱਤਰ ਪੰਜਾਬ ਬਣੇ


ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਜਰਨਲ ਸਕੱਤਰ ਪੰਜਾਬ ਬਣੇ ਸੂਦ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਪ੍ਰਵੀਨ ਨਈਅਰ ਜ਼ਿਲਾ ਪ੍ਰਧਾਨ ਜਲੰਧਰ ਬਣੇ  
ਹੁਸ਼ਿਆਰਪੁਰ 26 ਮਈ (ਤਰਸੇਮ ਦੀਵਾਨਾ)- ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ) ਪੰਜਾਬ ਆਫ ਇੰਡੀਆ ਦੀ ਵਿਸ਼ੇਸ਼ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਆਲ ਇੰਡੀਆ ਪੱਧਰ ਦੇ ਸੀਨੀਅਰ ਆਗੂ ਵਿਨੋਦ ਕੌਸ਼ਲ ਅਤੇ ਤਰਸੇਮ ਦੀਵਾਨਾ ਦੀ ਦੇਖਰੇਖ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਵਿਨੋਦ ਕੌਂਸਲ ਤੇ ਤਰਸੇਮ ਦੀਵਾਨਾ ਨੇ ਸਾਝੇ ਰੂਪ ਵਿੱਚ ਦੱਸਿਆ ਕਿ ਸੰਵਿਧਾਨ ਮੁਤਾਬਕ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਹਰ ਦੋ ਸਾਲ ਬਾਅਦ ਕੀਤੀ ਜਾਣੀ ਲਾਜ਼ਮੀ ਹੈ ਪ੍ਰੰਤੂ ਕੋਰੋਨਾ ਕਾਲ ਦੇ ਚੱਲਦਿਆਂ ਇਹ ਚੋਣ ਮੁਲਤਵੀ ਕੀਤੀ ਜਾਂਦੀ ਰਹੀ ਹੈ। ਇਸ ਲਈ ਫੀਲਡ ਵਿੱਚ ਕੰਮ ਕਰਦੇ ਅਤੇ ਡੈਸਕ ਤੇ ਡਿਊਟੀ ਦੇ ਰਹੇ ਪੱਤਰਕਾਰ ਸਾਥੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਹੁਣ ਜਥੇਬੰਦਕ ਢਾਂਚੇ ਦਾ ਚੋਣ ਕਰਕੇ ਮੁੜ ਤੋਂ ਗਠਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ, ਸੁਨੀਲ ਲਾਖਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਰਜਨੀਸ਼ ਬੇਦੀ ਬੁੱਲੋਵਾਲ ਜੁਆਇੰਟ ਸਕੱਤਰ ਪੰਜਾਬ ਚੁਣੇ ਗਏ। ਇਸ ਤੋਂ ਇਲਾਵਾ ਵਿਕਾਸ ਸੂਦ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਪ੍ਰਵੀਨ ਨਈਅਰ ਜ਼ਿਲ੍ਹਾ ਪ੍ਰਧਾਨ ਜਲੰਧਰ, ਕਰਮਵੀਰ ਸਿੰਘ ਜ਼ਿਲ੍ਹਾ ਚੇਅਰਮੈਨ ਜਲੰਧਰ ਚੁਣੇ ਗਏ। ਇਸ ਮੀਟਿੰਗ ਵਿੱਚ ਜ਼ਿਲਾ ਹੁਸ਼ਿਆਰਪੁਰ ਜਥੇਬੰਦੀ ਦਾ ਐਲਾਨ ਕਰਦਿਆਂ ਜ਼ਿਲ੍ਹਾ ਜਨਰਲ ਸੱਕਤਰ ਓ.ਪੀ ਰਾਣਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਜੀਵ ਅੱਤੋਵਾਲ, ਨਛੱਤਰ ਸਿੰਘ ਜ਼ਿਲਾ ਪ੍ਰੈੱਸ ਸਕੱਤਰ, ਮੁਨੀਰ ਕੁਮਾਰ ਨਜ਼ਰ ਅਤੇ ਸੁਖਵਿੰਦਰ ਹੀਰਾ (ਦੋਵੇਂ ਜ਼ਿਲਾ ਉੱਪ ਪ੍ਰਧਾਨ) ਮਹੇਸ਼ਵਰ ਨਸਰਾਲਾ ਤੇ ਗੌਰਵ ਗੌਰੀ (ਦੋਵੇਂ ਜ਼ਿਲਾ ਸਕੱਤਰ) ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਲਾ ਜਲੰਧਰ ਜਥੇਬੰਦੀ ਦੇ ਪਰਮਜੀਤ ਮੱਲ ਉਪ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਬਲਵੀਰ ਕਰਮ, ਜ਼ਿਲ੍ਹਾ ਜਨਰਲ ਸਕੱਤਰ ਦਲਵੀਰ ਸਿੰਘ, ਹਰਭਜਨ ਵਿਰਦੀ ਜ਼ਿਲ੍ਹਾ ਸਕੱਤਰ ਜਲੰਧਰ, ਜੁਆਇੰਟ ਸਕੱਤਰ ਪਰਮਜੀਤ ਸਿੰਘ ਆਦਮਪੁਰ, ਜ਼ਿਲ੍ਹਾ ਸਕੱਤਰ ਹਰਜਿੰਦਰ ਧੋਗੜੀ, ਉੱਪ ਪ੍ਰਧਾਨ ਕੁਲਦੀਪ ਲੇਸੜੀਵਾਲ, ਪੀ.ਆਰ.ਓ ਸਾਬੀ ਪੰਡੋਰੀ, ਮੀਤ ਪ੍ਰਧਾਨ ਸੰਦੀਪ ਪੰਡੋਰੀ, ਖਜ਼ਾਨਚੀ ਦਲਜੀਤ ਸਿੰਘ ਕਲਸੀ ਚੂਹੜਵਾਲੀ, ਉਪ ਕੈਸ਼ੀਅਰ ਸਾਬੀ ਕਪੂਰ ਪਿੰਡ, ਯੋਗਰਾਜ ਹਰੀਪੁਰ ਅਤੇ ਗਣੇਸ਼ ਕੁਮਾਰ ਸ਼ਰਮਾ ਆਦਮਪੁਰ (ਦੋਵੇਂ ਜ਼ਿਲਾ ਸਕੱਤਰ) ਚੁਣੇ ਗਏ। ਮੀਟਿੰਗ ਵਿੱਚ ਹਾਜ਼ਿਰ ਹੋਏ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਤਰਸੇਮ ਦੀਵਾਨਾ ਨੇ ਦੱਸਿਆ ਕਿ ਫੀਲਡ ਵਿੱਚ ਕੰਮ ਕਰਦੇ ਬਿਨਾਂ ਵਿਤਕਰੇ ਤੋਂ ਸਮੂਹ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ ਤੋਂ ਲੈ ਕੇ ਟੋਲ ਪਲਾਜ਼ਾ ਤੋਂ ਲਾਂਘਾ ਮੁਫ਼ਤ ਕਰਵਾਉਣ, ਪੱਤਰਕਾਰਾਂ ਦਾ ਮੈਡੀਕਲ ਬੀਮਾ ਅਤੇ ਦੁਰਘਟਨਾ ਬੀਮਾ ਕਰਵਾਉਣ ਦੇ ਨਾਲ ਨਾਲ ਫ਼ੀਲਡ ਵਿੱਚ ਕੰਮ ਕਰਦਿਆਂ ਦਰਪੇਸ਼ ਮਸ਼ਕਿਲਾਂ ਦੇ ਹੱਲ ਲਈ ਸਰਕਾਰੀ ਤੌਰ 'ਤੇ ਠੋਸ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਲਈ ਸਰਕਾਰੀ ਰੈਸਟ ਹਾਊਸ ਵਿੱਚ ਠਹਿਰਣ, ਰੇਲਵੇ ਅਤੇ ਬੱਸ ਸਫਰ ਲਈ ਰਿਆਇਤੀ ਦਰਾਂ ਦੇ ਪਾਸ ਲਾਗੂ ਕਰਵਾਉਣੇ ਵੀ ਐਸੋਸੀਏਸ਼ਨ ਦੇ ਮੁੱਖ ਏਜੰਡੇ ਵਿੱਚ ਸ਼ਾਮਿਲ ਹਨ।
ਇਸ ਮੌਕੇ ਡੈਮੋਕਰੇਟਿਕ ਭਾਰਤੀਆ ਲੋਕ ਦਲ ਦੇ ਕੌਮੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ, ਮਹਿੰਦਰ ਸਿੰਘ ਝੱਮਟ ਮੈਂਬਰ, ਹੈਪੀ ਸਾਈਂ ਵੀ ਮੌਜੂਦ ਸਨ।
ਕੈਪਸ਼ਨ;- ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ) ਪੰਜਾਬ ਆਫ ਇੰਡੀਆ ਦੀ ਵਿਸ਼ੇਸ਼ ਮੀਟਿੰਗ ਵਿੱਚ ਨਵੇਂ ਚੁਣੇ ਗਏ ਅਹੁਦੇਦਾਰਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਆਫ ਇੰਡੀਆ ਰਜਿਸਟਰਡ ਦੇ ਨਵੇਂ ਚੁਣੇ ਗਏ ਅਹੁਦੇਦਾਰ । 
ਫੋਟੋ ਮੁਨੀਰ

ਸਰਗਰਮ ਕਦਮੀਂ ਮੰਜ਼ਲਾਂ ਸਰ ਕਰ ਰਹੀ ਬਹ-ਪੱਖੀ ਸ਼ਖਸੀਅਤ : ਬੂਟਾ ਕਾਹਨੇ ਕੇ

 

         


ਘਰਦਿਆਂ ਦੇ ਬੂਟਾ ਸਿੰਘ ਤੇ ਸਾਹਿਤਕ ਹਲਕਿਆਂ ਦੇ ਬੂਟਾ ਕਾਹਨੇ ਕੇ ਦਾ ਜਨਮ 5 ਅਪ੍ਰੈਲ 1987 ਨੂੰ ਜਿਲਾ ਬਰਨਾਲਾ ਦੀ ਤਹਿਸੀਲ ਤਪਾ ਵਿਚ ਪੈਂਦੇ ਪਿੰਡ ਕਾਹਨੇ ਕੇ ਵਿਖੇ ਪਿਤਾ ਸ. ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਗੁਰਮੀਤ ਕੌਰ ਦੀ ਪਾਕਿ ਕੁੱਖੋਂ ਹੋਇਆ।  ਬੂਟੇ ਨੂੰ ਲਿਖਣ ਦਾ ਸ਼ੌਂਕ 2014 ਤੋਂ ਜਾਗਿਆ ਸੀ ਪਰ ਇਹ ਸ਼ੌਂਕ 2018 ਵਿਚ ਉਭਰ ਕੇ ਉਸ ਵਕਤ ਸਾਹਮਣੇ ਆਇਆ ਜਦੋਂ ਉਸ ਦੀ ਕਲਮ ’ਚੋਂ ਨਿਕਲੇ ਗੀਤ, ਕਵਿਤਾ ਤੇ ਲੇਖ ਪੇਪਰਾਂ ਵਿਚ ਛਪਣੇ ਸ਼ੁਰੂ ਹੋ ਗਏ। ਕਿੱਤੇ ਵਜੋਂ ਇੰਟੀਰੀਅਰ ਡਿਜਾਈਨਰ ਦੀਆਂ ਸੇਵਾਵਾਂ ਨਿਭਾ ਰਿਹਾ ਬੂਟਾ ਕਾਹਨੇ ਕੇ ਹੁਣ ਤੱਕ ‘ਦਾ ਟਾਈਮਜ਼ ਆਫ ਪੰਜਾਬ’, ‘ਆਵਾਜ਼ ਏ ਪੰਜਾਬ’, ‘ਪੰਜਾਬ ਟਾਈਮਜ’, ‘ਟਰਾਲੀ ਟਾਈਮਜ਼’, ‘ਪੰਜਾਬੀ ਇੰਨ ਹਾਲੈਂਡ’, ‘ਜੱਗ ਬਾਣੀ’, ‘ਨਿਰਪੱਖ ਕਲਮ’, ‘ਪੰਜਾਬੀ ਅੱਖਰ’, ‘ਪੰਜਾਬੀ ਸਾਂਝ’, ‘ਅਦਬੀ ਸਾਂਝ’ ਤੇ ‘ਭਗਤ ਰਵਿਦਾਸ ਜੀ’ (ਹਾਲੈਂਡ) ਆਦਿ ਅਖ਼ਬਾਰਾਂ/ਮੈਗਜ਼ੀਨਾਂ ਵਿਚ ਛਪਣ ਦਾ ਮਾਣ ਹਾਸਲ ਕਰ ਚੁੱਕਾ ਹੈ।

          ਪੁਸਤਕ ਪ੍ਰਕਾਸ਼ਨਾ ਖੇਤਰ ਵਿਚ ਉਹ ‘ਕਾਵਿ ਲਕੀਰਾਂ’ (2019) (ਭਾਈ ਕਾਨ ਸਿੰਘ ਨਾਭਾ- ਸੰਪਾਦਕ ਸੁਰਿੰਦਰਜੀਤ ਚੋਹਾਨ), ‘ਸਿਰਜਣਹਾਰੇ (2020)  (ਭਾਈ ਕਾਨ ਸਿੰਘ ਨਾਭਾ -ਸੰਪਾਦਕ ਸੁਰਿੰਦਰਜੀਤ ਚੋਹਾਨ), ‘ਕਲਮਕਾਰ’ (2021)-ਸੰਪਾਦਕ ਰਣਜੀਤ ਕੌਰ ਸਵੀ) ਅਤੇ ‘ਨਾ ਨਰ ਨਾ ਨਾਰੀ’ (2022)  (ਇਸਤਰੀ ਲਿਖਾਰੀ ਸਭਾ ਬਰਨਾਲਾ -ਸੰਪਾਦਕ ਹਰਦੀਪ ਬਾਵਾ) ਆਦਿ ਵਿਚ ਹਾਜ਼ਰੀਆਂ ਭਰ ਚੁੱਕਾ ਹੈ। ਇਸਤੋਂ ਇਲਾਵਾ ਪ੍ਰਕਾਸ਼ਿਤ ਹੋ ਰਹੀਆਂ ਸਾਂਝੀਆਂ ਪ੍ਰਕਾਸ਼ਨਾਵਾਂ ‘ਇਬਾਦਤ’ (17 ਲੇਖਕ) ਵਿਚ ਮੁੱਖ ਸੰਪਾਦਕ, ‘ਕਲਮਾਂ ਦੀ ਸਾਂਝ’ (57 ਲੇਖਕ), ‘ਕਾਵਿ ਕਿਆਰੀ’ (21 ਲੇਖਕ) ਅਤੇ ‘ਸਯੋਗ ਸਾਗਰ’ (44 ਲੇਖਕ) ਵਿਚ ਸਹਾਇਕ ਸੰਪਾਦਕ ਦੀ ਉਹ ਭੂਮਿਕਾ ਨਿਭਾ ਰਿਹਾ ਹੈ।  ਇੱਥੇ ਹੀ ਬਸ ਨਹੀਂ ਅਦਾਕਾਰ ਦੇ ਤੌਰ ਤੇ ‘ਪੇਕਾ ਪਿੰਡ 2’ (ਕੁੜੀ ਦੇ ਭਰਾ ਦਾ ਰੋਲ), ‘ਪਛਤਾਵਾ’ (ਹੀਰੋ ਦਾ ਦੋਸਤ)  ਤੇ ‘ਅਮਲੀ ਦਾ ਖਾਤਾ’ (ਅਮਲੀ ਦਾ ਰੋਲ)  ਨਾਂ ਦੀਆਂ ਲਘੂ ਫਿਲਮਾਂ ਵਿਚ ਵੀ ਅਦਾਕਾਰੀ ਦੇ ਜ਼ੌਹਰ ਦਿਖਾਏ ਹਨ ਉਸਨੇ।  ਇਵੇਂ ਹੀ ਗੀਤ ‘ਸਰਦਾਰ ਜੀ’ (ਗੀਤਕਾਰਾ ਸਿਮਰਨ ਧੁੱਗਾ, ਗਾਇਕਾ ਸਿਮਰਨ ਸਿੰਮੀ) ਵਿਚ ਵੀਡੀਓ ਡਾਇਰੈਕਟ ਕਰਨ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਦਰਜਨ ਦੇ ਕਰੀਬ ਪੁਸਤਕਾਂ ਦਾ ਰਿਵਿਊ ਵੀ ਕੀਤਾ ਹੈ, ਬੂਟਾ ਕਾਹਨੇ ਕੇ ਨੇ।

          ਬੂਟਾ ਕਾਹਨੇ ਕੇ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ ਵਿਧੀਆਂ ਦੀ ਕਦਰ ਪਾਉਂਦਿਆਂ ‘ਗ੍ਰੇਟ ਪਰਸਨ’ (ਜਤਿੰਦਰ ਕੌਰ ਸੰਧੂ ਬਲਾਕ ਪ੍ਰਧਾਨ ਸਾਹਨੇਵਾਲ ਦੁਆਰਾ), ਪ੍ਰੀਤ ਪਬਲੀਕੇਸ਼ਨ ਨਾਭਾ, ਆਜਾਦ ਵੈਲਫੇਅਰ ਸੁਸਾਇਟੀ (ਰਜਿ:) ਅਤੇ ਪੰਜਾਬ ਟੀਵੀ 87, ਪੰਜਾਬੀ ਗੀਤਕਾਰ ਮੰਚ ਲੁਧਿਆਣਾ, ਦੁਆਬਾ ਸਾਹਿਤ ਸਭਾ ਮਿਆਣੀ, ਸੁੱਖ ਰਿਲੀਫ ਵੈੱਲਫੇਅਰ ਸੁਸਾਇਟੀ ਅਤੇ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ (ਯੂ-ਟਿਊਬ ਪ੍ਰਤੀਯੋਗਿਤਾ ਵਿੱਚ ਦੂਸਰਾ ਸਥਾਨ) (ਜਿਸ ਵਿਚ ਉਹ ਹੁਣ ਸਕੱਤਰ ਦੀ ਸੇਵਾ ਨਿਭਾ ਰਿਹਾ ਹੈ) ਆਦਿ ਸੰਸਥਾਵਾਂ ਵਿਸ਼ੇਸ ਤੌਰ ਤੇ ਉਸਨੂੰ ਸਨਮਾਨਿਤ ਕਰ ਚੁੱਕੀਆਂ ਹਨ।

           ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਆਪਣੀ ਜੀਵਨ-ਸਾਥਣ ਰਾਜਵਿੰਦਰ ਕੌਰ ਅਤੇ ਆਪਣੇ ਮਾਤਾ ਪਿਤਾ ਸਿਰ ਦੇਣ ਵਾਲੇ ਬਹੁ-ਕਲਾਵਾਂ ਦਾ ਸੁਮੇਲ ਨੌਜਵਾਨ ਬੂਟਾ ਕਾਹਨੇ ਕੇ ਨੂੰ ਆਪਣੀਆਂ ਸਾਹਿਤਕ, ਸੱਭਿਆਚਾਰਕ ਤੇ ਸਮਾਜਿਕ ਗਤੀ ਵਿਧੀਆਂ ਨਿਰੰਤਰ ਚੱਲਦੇ ਰੱਖਣ ਦਾ ਮਾਲਕ ਹੋਰ ਵੀ ਅਨੰਤ ਬਲ ਬਖ਼ਸ਼ਦੇ ਰਹਿਣ, ਤਾਂ ਕਿ ਉਹ ਹੋਰ ਵੀ ਉੱਚੀ ਪਰਵਾਜ਼ ਭਰਦਿਆਂ ਆਪਣਾ ਤੇ ਆਪਣੇ ਸੂਬੇ ਦਾ ਨਾਂ ਦੇਸ਼-ਵਿਦੇਸ਼ ਵਿਚ ਚਮਕਾਉਣ ਵਿਚ ਅਹਿਮ ਰੋਲ ਅਦਾ ਕਰਦਾ ਰਵੇ।   ਆਮੀਨ !

    -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਬੂਟਾ ਕਾਹਨੇ ਕੇ, 9877905335

ਪ੍ਰਸਿਧ ਕੰਪਨੀ ਅਲਾਪ ਰਿਕਾਰਡਜ ਮਿਊਜਿਕ ਆਰਟ ਤੇ ਦਰਸ਼ਨ ਸਿੰਘ ਨੂਰ ਦੀ ਧਾਰਮਿਕ ਪੇਸ਼ਕਸ਼ ‘ਸ਼ਹਾਦਤ ਪੰਜਵੇਂ ਪਾਤਸ਼ਾਹ’ 30 ਮਈ ਨੂੰ ਹੋਵੇਗਾ ਰਿਲੀਜ


ਚੰਡੀਗੜ (ਪ੍ਰੀਤਮ ਲੁਧਿਆਣਵੀ), 27 ਮਈ, 2022
: ਇੰਟਰਨੈਸ਼ਨਲ ਗੋਲਡਮੈਡਲਿਸਟ ਪੰਥਕ ਢਾਡੀ ਜੱਥਾ ਗਿਆਨੀ ਜਸਪਾਲ ਸਿੰਘ ਤਾਂਨ ਤੇ ਸਾਥੀ ਇੰਦਰਜੀਤ ਸਿੰਘ ਲੱਖਾ, ਬਲਵੀਰ ਸਿੰਘ ਨਿਹਾਲੂਵਾਲ, ਸਰੰਗੀ ਵਾਦਕ ਬਲਵਿੰਦਰ ਸਿੰਘ ਪਮਾਲ ਆਪਣੀਆਂ ਸੁਰੀਲੀਆਂ ਤੇ ਮਨਮੋਹਕ ਅਵਾਜਾਂ ਵਿਚ ਰਿਕਾਰਡ ਧਾਰਮਿਕ ਗੀਤ ‘ਸ਼ਹਾਦਤ ਪੰਜਵੇਂ ਪਾਤਸ਼ਾਹ’ ਦੀ ਨਾਲ ਸੰਗਤਾਂ ਦੀ ਕਚਹਿਰੀ ਵਿਚ ਹਾਜ਼ਰੀਆਂ ਭਰ ਰਹੇ ਹਨ।  ਇਸ ਗੀਤ ਨੂੰ ਕਲਮ ਬੱਧ ਕਰਨ ਵਾਲੇ, ਅਨਗਿਣਤ ਸਟੇਜਾਂ ਤੋਂ ਸਨਮਾਨੀ-ਸਤਿਕਾਰੀ ਪੰਥ ਦੀ ਸ਼ਾਨ ਦਰਸ਼ਨ ਸਿੰਘ ਨੂਰ ਸੇਹ ਵਾਲੇ ਜੀ ਹਨ। ਜਦਕਿ ਇਸ ਗੀਤ ਦੇ ਪ੍ਰਡਿਊਸਰ ਤੇ ਮਿਊਜ਼ਿਕ ਡਾਇਰੈਕਟਰ ਸੁਰਿੰਦਰ ਸਿੰਘ ਬੱਬੂ ਜੀ ਹਨ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਦਰਸ਼ਨ ਸਿੰਘ ਨੂਰ ਜੀ ਨੇ ਦੱਸਿਆ ਕਿ ਇਸਦਾ ਵੀਡੀਓ ਟਰੈਕ 30 ਮਈ, 2022 ਨੂੰ ਬੜੇ ਆਦਰ-ਸਤਿਕਾਰ ਨਾਲ ਰਿਲੀਜ ਕੀਤਾ ਜਾਵੇਗਾ।  ਇਸ ਦੇ ਵੀਡੀਓ ਡਾਇਰੈਕਟਰ ਸੋਨੀ ਸੋਹਲ ਜੀ ਹਨ, ਜਿਨਾਂ ਨੇ ਪੂਰੀ ਸ਼ਰਧਾ-ਭਾਵਨਾ ਵਿਚ ਡੁੱਬ ਕੇ ਇਸ ਦਾ ਵੀਡੀਓ ਤਿਆਰ ਕੀਤਾ ਹੈ। ਇਸ ਪ੍ਰੋਜੈਕਟ ਨੂੰ ਕਾਮਯਾਬੀ ਨਾਲ ਨੇਪਰੇ ਚਾੜਨ ਵਿਚ ਬਲਜੀਤ ਸਿੰਘ ਟੰਡਨ, ਰਣਜੀਤ ਸਿੰਘ ਰਾਣਾ ਖੰਨਾ ਤੇ ਸੁਰਿੰਦਰ ਸੇਖੋਂ ਮਾਨੂੰਪੁਰੀਆ ਜੀ ਦਾ ਖਾਸ ਸਹਿਯੋਗ ਰਿਹਾ, ਜਿਨਾਂ ਦਾ ਕਿ ਪੂਰੀ ਟੀਮ ਵੱਲੋਂ ਵਿਸ਼ੇਸ ਧੰਨਵਾਦ ਕੀਤਾ ਗਿਆ ਹੈ।  ਗੀਤਕਾਰ ਨੂਰ ਜੀ ਨੇ ਅੱਗੇ ਗੱਲਬਾਤ ਕਰਦਿਆਂ ਜਥੇ ਬਾਰੇ ਦੱਸਿਆ ਕਿ ਸ੍ਰ. ਜਸਪਾਲ ਸਿੰਘ ਤਾਂਨ ਜੀ ਦਾ ਜੱਥਾ ਅਮਰੀਕਾ, ਇੰਗਲੈਂਡ, ਕਨੇਡਾ, ਜਰਮਨ, ਬੈਲਜੀਅਮ, ਸਪੇਨ, ਸਿੰਘਾ ਪੁਰ ਤੇ ਮਲੇਸ਼ੀਆ ਆਦਿ ਅਨਗਿਣਤ ਦੇਸ਼ਾਂ ਵਿਚ ਸੰਗਤਾਂ ਨੂੰ ਸਿੱਖ ਪੰਥ ਦੀਆਂ ਲਾਸਾਨੀ ਸ਼ਹੀਦੀਆਂ ਭਰਿਆ ਇਤਿਹਾਸ ਸੁਣਾਕੇ ਨਿਹਾਲ ਕਰਦੇ ਰਹੇ ਹਨ। ਜਿਸ ਸਦਕਾ ਵਿਸ਼ਵ ਪੱਧਰ ’ਤੇ ਇਸ ਜਥੇ ਨੇ ਆਪਣੀ ਪੂਰੀ ਧਾਂਕ ਜਮਾ ਰੱਖੀ ਹੈ।


ਆਰ ਐਨ ਆਰ ਚੈਨਲ ਵੱਲੋਂ ਰਿਲੀਜ ਗਾਇਕ ਪਵਨ ਭਾਟੀਆ ਦੇ ਗੀਤ,‘ਸਾਹ ਲੈਣਾ ਨੂੰ ਭਰਵਾਂ ਹੁੰਗਾਰਾ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 28 ਮਈ, 2022
: ਗਾਇਕ ਪਵਨ ਭਾਟੀਆ ਦੀ ਬਹੁਤ ਹੀ ਸੁਰੀਲੀ ਆਵਾਜ ਵਿੱਚ ਰਿਕਾਰਡ ਤੇ ਰਿਲੀਜ ਕੀਤੇ ਗੀਤ, ‘ਸਾਹ ਲੈਣਾ’ ਨੂੰ ਗੀਤਕਾਰ ਆਰ ਦੀਪ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤਕਾਰ ਬੈਡ ਬੁਆਏ ਨੇ ਇਸ ਖੂਬਸੂਰਤ ਗੀਤ ਨੂੰ ਸੰਗੀਤਕ ਧੁਨਾਂ ਨਾਲ ਤਿਆਰ ਕੀਤਾ ਹੈ। 

          ਇਹ ਗੀਤ ਅੱਜ ਕੱਲ ਦੇ ਮਹੌਲ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਜਿਸਨੂੰ ਪਵਨ ਭਾਟੀਆ ਨੇ ਗੀਤ ਦੇ ਸ਼ਬਦਾਂ ਵਿਚ ਡੁੱਬ ਕੇ ਬੜੀ ਰੂਹ, ਮਿਹਨਤ ਤੇ ਰੀਝ ਨਾਲ ਗਾਇਆ ਹੈ।  ਆਰ ਐਨ ਆਰ ਰਾਜੂ ਨਾਹਰ ਰਿਕਾਰਡਜ ਚੈਨਲ ਵੱਲੋਂ ਰਿਲੀਜ ਕੀਤੇ ਗਏ ਇਸ ਗੀਤ ਨੂੰ ਸੋਸ਼ਲ ਮੀਡੀਏ ਉਤੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।  ਇਸ ਗੀਤ ਨੂੰ ਰਾਜੂ ਨਾਹਰ ਤੇ ਲੱਖੀ ਬੰਨੂੜ ਵੱਲੋਂ ਪੇਸ਼ ਕੀਤਾ ਗਿਆ ਹੈ, ਜਦਕਿ ਇਸ ਵਿਚ ਪਰਮ ਮਾਣਸੇਵਾਲ, ਬੀਰਾ ਰੈਲਮਾਜਰਾ, ਗਾਇਕ ਸੁਭਾਸ਼ ਭਾਟੀਆ, ਬੱਬੂ ਭਾਟੀਆ, ਦੀਪੂ ਕਲਾਰ, ਕਰਨ ਜੰਡੀ, ਸ਼ੇਖਰ ਟਕਾਰਲਾ ਤੇ ਸ਼ਿੰਦਰ ਟਕਾਰਲਾ ਦਾ ਵਿਸ਼ੇਸ ਯੋਗਦਾਨ ਰਿਹਾ ਹੈ।  ਜਿਸ ਰਫ਼ਤਾਰ ਨਾਲ ਸਰੋਤੇ ਇਸ ਗੀਤ ਦਾ ਅਨੰਦ ਮਾਣ ਰਹੇ ਹਨ, ਉਮੀਦ ਹੈ ਕਿ ਇਹ ਗੀਤ ਸ਼ੁਹਰਤ ਦੀਆਂ ਉਚਾਈਆਂ ਨੂੰ ਛੂੰਹਦਾ ਹੋਇਆ ਸੁਪਰ-ਡੁਪਰ ਹੋ ਨਿੱਬੜੇਗਾ। 

Tuesday, 24 May 2022

ਭਿ੍ਸ਼ਟਾਚਾਰ ਦੇ ਦੋਸ਼ ਵਿਚ ਸਿਹਤ ਮੰਤਰੀ ਸਿੰਗਲਾ ਮੰਤਰੀ ਮੰਡਲ ਤੋਂ ਬਾਹਰ- ਕੀਤਾ ਗਿ੍ਰਫ਼ਤਾਰ


ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਸੂਬਾ ਬਣਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਆਪਣੇ ਵਿਭਾਗ ਵਿੱਚ ਇਕ ਫੀਸਦੀ ਕਮਿਸ਼ਨ ਮੰਗਣ ਦੇ ਦੋਸ਼ਾਂ ਹੇਠ ਬਰਖਾਸਤ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ, “ਮੇਰੀ ਸਰਕਾਰ ਵੱਢੀਖੋਰੀ ਨੂੰ ਕਤਈ ਬਰਦਾਸ਼ਤ ਨਾ ਕਰਨ ਦੇ ਰਾਹ ਉਤੇ ਚੱਲਦੀ ਰਹੇਗੀ ਅਤੇ ਕਿਸੇ ਨੂੰ ਵੀ, ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਉਸ ਨੂੰ ਅਜਿਹੀਆਂ ਬੇਨਿਯਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।”

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨਾਂ ਨੇ ਡਾ. ਸਿੰਗਲਾ ਨੂੰ ਆਪਣੀ ਕੈਬਨਿਟ ਵਿੱਚੋਂ ਬਰਖਾਸਤ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਕੇਸ ਦਰਜ ਕਰਨ ਲਈ ਕਹਿ ਦਿੱਤਾ ਹੈ। ਉਨਾਂ ਕਿਹਾ ਕਿ ਇਹ ਮਾਮਲਾ ਸਿਰਫ਼ ਉਨਾਂ ਦੇ ਹੀ ਧਿਆਨ ਵਿੱਚ ਸੀ ਅਤੇ ਉਹ ਇਸ ਨੂੰ ਆਸਾਨੀ ਨਾਲ ਦਬਾ ਜਾਂ ਟਾਲ ਸਕਦੇ ਸਨ ਪਰ ਉਨਾਂ ਨੇ ਖਟਕੜ ਕਲਾਂ ਦੀ ਪਵਿੱਤਰ ਧਰਤੀ ਉਤੇ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਦਾ ਅਹਿਦ ਲਿਆ ਸੀ ਅਤੇ ਇਸ ਦਿਸ਼ਾ ਵਿੱਚ ਇਹ ਇਕ ਇਤਿਹਾਸਕ ਕਦਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨਾਂ ਨੂੰ ਪਾਰਦਰਸ਼ੀ ਤੇ ਭਿ੍ਰਸ਼ਟਾਚਾਰ ਮੁਕਤ ਨਿਜ਼ਾਮ ਲਈ ਚੁਣਿਆ ਸੀ ਅਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਹਰੇਕ ਪੰਜਾਬੀ ਦੀਆਂ ਇੱਛਾਵਾਂ ਉਤੇ ਖਰਾ ਉਤਰੀਏ। ਉਨਾਂ ਕਿਹਾ ਕਿ ਭਾਵੇਂ ਦੇਸ਼ ਨੂੰ ਆਜ਼ਾਦ ਹੋਏ ਨੂੰ 75 ਸਾਲ ਹੋ ਚੁੱਕੇ ਹਨ ਪਰ ਸੂਬੇ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2015 ਵਿੱਚ ਉਦੋਂ ਮਿਸਾਲ ਕਾਇਮ ਕੀਤੀ, ਜਦੋਂ ਉਨਾਂ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਖੁਰਾਕ ਤੇ ਸਪਲਾਈ ਮੰਤਰੀ ਨੂੰ ਬਰਖਾਸਤ ਕੀਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਸਾਡਾ ਸੰਦੇਸ਼ ਬਿਲਕੁਲ ਸਪੱਸ਼ਟ ਹੈ ਕਿ ਸੂਬੇ ਵਿੱਚ ਭਿ੍ਰਸ਼ਟ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਤੋਂ ਪਹਿਲੇ ਮੁੱਖ ਮੰਤਰੀ ਭਿ੍ਰਸ਼ਟਾਚਾਰ ਦੀ ਪੁਸ਼ਤਪਨਾਹੀ ਕਰਦੇ ਰਹੇ ਅਤੇ ਮਗਰੋਂ ਇਹ ਕਹਿੰਦੇ ਰਹੇ ਹਨ ਕਿ ਉਨਾਂ ਨੂੰ ਆਪਣੇ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਭਿ੍ਰਸ਼ਟਾਚਾਰ ਬਾਰੇ ਪਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਅਜਿਹੀਆਂ ਕਾਰਵਾਈਆਂ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ। ਉਨਾਂ ਕਿਹਾ ਕਿ ਡਾ. ਸਿੰਗਲਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ।

ਵਿਰੋਧੀ ਧਿਰ ਉਤੇ ਤਨਜ਼ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਭਿ੍ਰਸ਼ਟਾਚਾਰ ਬਾਰੇ ਸਾਡੀ ਸਰਕਾਰ ਉਤੇ ਸਿਆਸੀ ਨਿਸ਼ਾਨੇ ਸਾਧਣਗੇ ਪਰ ਉਨਾਂ ਭਿ੍ਰਸ਼ਟਾਚਾਰ ਖ਼ਿਲਾਫ਼ ਕਦਮ ਚੁੱਕਿਆ ਹੈ, ਜਦੋਂ ਕਿ ਵਿਰੋਧੀ ਹਮੇਸ਼ਾ ਭਿ੍ਰਸ਼ਟ ਲੀਡਰਾਂ ਨੂੰ ਬਚਾਉਂਦੇ ਤੇ ਅੱਗੇ ਵਧਣ ਵਿੱਚ ਮਦਦ ਕਰਦੇ ਰਹੇ ਹਨ। ਉਨਾਂ ਕਿਹਾ ਕਿ ਸਾਡੀ ਸਰਕਾਰ ਦਾ ਇਰਾਦਾ ਤੇ ਨੀਅਤ ਸਾਫ਼ ਹੈ ਕਿ ਭਿ੍ਰਸ਼ਟ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।    

ਪੀਰ ਬਾਬਾ ਝੀਡੇ ਸ਼ਾਹ ਇੱਛਾਧਾਰੀ ਜੀ ਦਾ ਸਲਾਨਾ ਮੇਲਾ 29 ਮਈ ਨੂੰ

ਆਦਮਪੁਰ (ਅਮਰਜੀਤ)- ਪਿੰਡ ਫਲਾਹੀ ਹੁਸ਼ਿਆਰਪੁਰ ਵਿਖੇ ਪੀਰ ਬਾਬਾ ਝੀਡੇ ਸ਼ਾਹ ਇੱਛਾਧਾਰੀ ਜੀ ਦਾ ਸਲਾਨਾ ਮੇਲਾ 29 ਮਈ ਦਿਨ ਐਤਵਾਰ ਨੂੰ ਉਨ੍ਹਾਂ ਦੇ ਪਵਿੱਤਰ ਦਰਬਾਰ ਤੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੋਰਾਨ ਜਿਥੇ ਨਕਲਾ ਦਾ ਸਮਾਗਮ ਹੋਵੇਗਾ ਉਥੇ ਨਾਂਮਵਰ ਗਾਇਕ ਅਮਰ ਅਰਸ਼ੀ ਆਪਣੀ ਪਾਰਟੀ ਸਮੇਤ ਪਹੁੰਚ ਕੇ ਦਰਸਕਾਂ ਦਾ ਗਾਇਕੀ ਰਾਹੀਂ ਭਰਪੂਰ ਮਨੋਰੰਜਨ ਕਰਨਗੇ। ਇਸ ਦਰਬਾਰ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਨੰਬਰਦਾਰ ਜੀ ਨੇ ਜਾਣਕਾਰੀ ਦਿੌਦੇ ਹੋਏ ਦਸਿਆ ਕਿ ਹਲਕਾ ਵਿਧਾਇਕ ਡਾ. ਰਾਜ ਕੁਮਾਰ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਨਗੇ। ਗਰਮੀ ਤੋਂ ਰਾਹਤ ਪਾਉਣ ਅਤੇ ਸੰਗਤਾਂ ਦੀ ਸਹੂਲਤ ਹਿੱਤ ਠੰਡੇ ਮਿਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ ਅਤੇ ਗੁਰੂ ਕੇ ਲੌਗਰ ਅਤੁੱਟ ਵਰਤਾਏ ਜਾਣਗੇ।

Sunday, 22 May 2022

ਆਦਮਪੁਰ ਚ ਨਸ਼ੇ ਨੂੰ ਠੱਲ ਪਾਈ ਜਾਵੇਗੀ, ਅਸ਼ੋਕ ਕੁਮਾਰ ਕਪੂਰ ਪਿੰਡ


ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਕਪੂਰ ਪਿੰਡ ਅਤੇ ਹੋਰ ਆਗੂਆਂ ਨੇ ਐਸਐਚਓ ਆਦਮਪੁਰ ਬਲਵਿੰਦਰ ਸਿੰਘ ਜੌੜਾ ਨਾਲ ਕੀਤੀ ਵਿਸ਼ੇਸ਼ ਮੁਲਾਕਾਤ                              

ਆਦਮਪੁਰ (ਅਮਰਜੀਤ)- ਆਦਮਪੁਰ ਵਿਚ ਨਸ਼ਾ ਕਿਸੇ ਵੀ ਕੀਮਤ ਤੇ ਵਿਕਣ ਨਹੀਂ ਦਿੱਤਾ ਜਾਵੇਗਾ ਅਤੇ ਨਸ਼ਾ ਵੇਚਣ ਅਤੇ ਕਰਨ ਵਾਲੇ ਨੂੰ ਆਮ ਆਦਮੀ ਪਾਰਟੀ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਅਤੇ ਆਦਮਪੁਰ ਪੁਲੀਸ ਦੇ ਸਹਿਯੋਗ ਨਾਲ ਸਲਾਖਾਂ ਪਿੱਛੇ ਪਹੁੰਚਾਏਗੀ। ਇਨ੍ਹਾਂ ਗੱਲਾਂ ਦਾ ਪ੍ਰੈੱਸ ਨਾਲ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਕਪੂਰ ਪਿੰਡ ਨੇ ਪ੍ਰੈੱਸ ਨਾਲ ਸਾਂਝਾ ਕਰਦੇ ਹੋਏ ਕੀਤਾ। ਅੱਜ ਉਨ੍ਹਾਂ ਆਦਮਪੁਰ ਥਾਣੇ ਦੇ ਐਸਐਚਓ ਬਲਵਿੰਦਰ ਸਿੰਘ ਜੌੜਾ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਆਪਣੇ ਸਾਥੀਆਂ ਸਮੇਤ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਦਾ ਵਿਸ਼ੇਸ਼ ਸਹਿਯੋਗ ਇਸ ਨਸ਼ੇ ਦੇ ਖਾਤਮੇ ਲਈ ਮੰਗਿਆ। ਅਸ਼ੋਕ ਕੁਮਾਰ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਰਾਹੀਂ ਆਦਮਪੁਰ ਚ ਨਸ਼ਾ ਵਿਕਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨਸ਼ੇ ਦੇ ਖਾਤਮੇ ਲਈ ਅਹਿਮ ਕਦਮ ਚੁੱਕੇਗੀ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਦਮਪੁਰ ਵਿੱਚ ਕਿਤੇ ਵੀ ਨਸ਼ਾ ਨਹੀਂ ਵਿਕਣ ਦੇਵੇਗੀ ਅਤੇ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਐਸਐਚਓ ਬਲਵਿੰਦਰ ਸਿੰਘ ਜੌੜਾ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕੇ ਨਸ਼ੇ ਦੇ ਖਾਤਮੇ ਲਈ ਅਹਿਮ ਕਦਮ ਚੁੱਕੇ ਜਾਣ ਤਾ ਜੋ ਨੁਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ । ਅਸ਼ੋਕ ਕੁਮਾਰ ਨੇ ਆਦਮਪੁਰ ਵਾਸੀਆਂ ਨੂੰ ਵੀ ਆਦਮਪੁਰ ਪੁਲਿਸ ਦਾ ਸਹਿਜੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮਹਿੰਦਰ ਸਿੰਘ, ਪਰਮਜੀਤ ਪਤਾਰਾ ਬਲਾਕ ਪ੍ਰਧਾਨ, ਹੁਸਨ ਲਾਲ ਸਰਕਲ ਪ੍ਰਧਾਨ, ਲਤੀਫ਼ ਦੂਹੜੇ ਸਰਕਲ ਪ੍ਰਧਾਨ, ਹੈਪੀ ਹਰੀਪੁਰ, ਰਾਮ ਲੁਭਾਇਆ, ਯੂਥ ਪ੍ਰਧਾਨ ਹਰਸਿਮਰਨ ਹਰੀ ਪੁਰ, ਢਿੱਲੋਂ ਡੀਂਗਰੀਆਂ, ਡਾਕਟਰ ਬਲਬੀਰ ਮਹਿਮੀ ਸਰਕਲ ਪ੍ਰਧਾਨ ਅਤੇ ਹੋਰ ਆਪ ਆਗੂ ਹਾਜ਼ਰ ਸਨ।

13 ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਨਗਰ ਕੌਂਸਲ ਆਦਮਪੁਰ


ਆਦਮਪੁਰ 20 ਮਈ, (ਬਲਬੀਰ ਕਰਮ)- ਪਿਛਲੇ ਕਾਫ਼ੀ ਸਮੇਂ ਤੋਂ ਨਗਰ ਕੌਂਸਲ ਆਦਮਪੁਰ ਦੇ ਸਫਾਈ ਸੇਵਕਾਂ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਅਤੇ ਸਮੂਹ ਕੌਂਸਲਰਾਂ ਨੂੰ ਸਫਾਈ ਸੇਵਕਾਂ ਨੂੰ ਕੰਟਰੈਕਟ ਤੇ ਕਰਨ ਸਬੰਧੀ ਜਲਦ ਨਿਯੁਕਤੀ ਪੱਤਰ ਦੇਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਆਦਮਪੁਰ ਵੱਲੋਂ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਮੰਗਾਂ ਨੂੰ ਜਲਦੀ ਪੂਰਾ ਕਰਨ ਸਬੰਧੀ ਕਿਹਾ ਗਿਆ ਸੀ। ਇਸ ਮੰਗ ਸਬੰਧੀ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਸਹਿਯੋਗ ਨਾਲ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਯਤਨਾ ਸਦਕਾ 13 ਸਫ਼ਾਈ ਕਰਮਚਾਰੀਆਂ ਰਾਕੇਸ਼ ਕੁਮਾਰ, ਸੁਰਿੰਦਰਪਾਲ, ਸੰਜੀਵ ਕੁਮਾਰ, ਦੀਪਕ, ਤਿਲਕ ਰਾਜ, ਦੀਪਕ ਕੁਮਾਰ, ਬਲਵਿੰਦਰ ਕੁਮਾਰ, ਸੁਖਵਿੰਦਰ, ਜੀਵਨ ਕੁਮਾਰ, ਸੰਦੀਪ, ਨਿਰਮਲ ਕੁਮਾਰ, ਗੁਰਪ੍ਰੀਤ ਹੰਸ ਨਾਲ ਅਤੇ ਹੰਸ ਰਾਜ ਨੂੰ ਨਗਰ ਕੌਂਸਲ ਆਦਮਪੁਰ ਵਿਖੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਸਫਾਈ ਸੇਵਕਾਂ ਨੂੰ ਵਧਾਈ ਦਿੰਦਿਆਂ ਹੋਏ ਦੱਸਿਆ ਕਿ ਅਸੀਂ ਸਰਕਾਰ ਨੂੰ 28 ਸਫ਼ਾਈ ਸੇਵਕਾਂ ਲਈ ਮਤਾ ਪਾ ਕੇ ਭੇਜਿਆ ਸੀ ਜਿਨ੍ਹਾਂ ਵਿੱਚੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ 13 ਸਫ਼ਾਈ ਸੇਵਕਾਂ ਲਈ ਨਿਯੁਕਤੀ ਲਈ ਪ੍ਰਵਾਨਗੀ ਦਿੱਤੀ ਗਈ ਸੀ। ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਸਫ਼ਾਈ ਸੇਵਕਾਂ ਅਤੇ ਹੋਰ ਅਸਾਮੀਆਂ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਕਰਵਲ ਕੌਂਸਲਰ, ਰਜਿੰਦਰ ਕੌਰ ਕੌਂਸਲਰ, ਭੁਪਿੰਦਰ ਸਿੰਘ ਸੈਨੇਟਰੀ ਇੰਸਪੈਕਟਰ, ਰਣਦੀਪ ਸਿੰਘ ਰਾਣਾ, ਪ੍ਰਧਾਨ ਗਿਆਨ ਸਿੰਘ, ਨਰਿੰਦਰਪਾਲ ਰਿਕੂ ਸਰਪੰਚ, ਸੁਨੀਲ ਗਿੱਲ, ਦੀਪਕ ਹੰਸ ਪ੍ਰਧਾਨ, ਕਮਲ ਦੀਪਾ ਸੰਨਸੋਆ ਅਤੇ ਹੋਰ ਹਾਜ਼ਰ ਸਨ।

Friday, 20 May 2022

ਥਾਣਾ ਪਤਾਰਾ ਪੁਲਿਸ ਦੇ ਮੁਲਾਜ਼ਮਾਂ ਨਾਲ ਹੱਥੋਪਾਈ ਹੋਣ ਵਾਲੇ ਤਿੰਨ ਨੋਜਵਾਨਾਂ ਵਿਚੋਂ ਇੱਕ ਕਾਬੂ

14 ਮਈ ਨੂੰ ਥਾਣਾ ਪਤਾਰਾ ਵਿਖੇ ਹੋਇਆ ਸੀ ਤਿੰਨ ਨੋਜਵਾਨਾਂ ਤੇ ਮਾਮਲਾ ਦਰਜ਼ 
ਪਤਾਰਾ- ਥਾਣਾ ਪਤਾਰਾ ਦਿਹਾਤੀ ਦੇ ਮੁਲਾਜਮਾਂ ਨਾਲ ਰਾਤ ਵੇਲੇ ਪਿੰਡ ਚਾਂਦਪੁਰ ਵਿੱਚ ਹੱਥੋਪਾਈ ਕਰਨ ਵਾਲੇ ਤਿੰਨ ਨੋਜਵਾਨਾਂ ਵਿਚੋਂ ਇੱਕ ਨੋਜਵਾਨ ਨੂੰ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਪਤਾਰਾ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਬੀਤੇ ਦਿਨੀਂ ਥਾਣਾ ਪਤਾਰਾ ਦੇ ਮੁਲਾਜ਼ਮ ਐਚ.ਸੀ ਦੀਪਕ ਕੁਮਾਰ, ਅਤੇ ਬਲਜਿੰਦਰਪਾਲ ਬੰਟੀ ਰਾਤ ਵੇਲੇ ਇਲਾਕੇ ਵਿੱਚ ਗਸ਼ਤ ਤੇ ਸਨ। ਉਨ੍ਹਾਂ ਕਿਹਾ ਪਿੰਡ ਚਾਂਦਪੁਰ ਵਿੱਚ ਉਨ੍ਹਾਂ ਨੂੰ ਹਨੇਰੇ ਵਿੱਚ ਤਿੰਨ ਨੋਜਵਾਨ ਉੱਚੀ ਉੱਚੀ ਗੱਲਾਂ ਕਰਦੇ ਨਜ਼ਰ ਆਏ ਮੁਲਾਜਮਾਂ ਨੇ ਬੈਟਰੀ ਮਾਰ ਕੇ ਦੇਖਿਆ ਅਤੇ ਪਾਸ ਜਾ ਕੇ ਉਨ੍ਹਾਂ ਦਾ ਨਾਂਅ ਪਤਾ ਪੁਛਿਆ। ਪਰ ਨਾਂਅ ਪਤਾ ਪੁੱਛਦੇ ਹੀ ਤਿੰਨੋ ਨੋਜਵਾਨ ਮੁਲਾਜ਼ਮਾਂ ਨਾਲ ਹੱਥੋਪਾਈ ਹੋ ਗਏ। ਜਿਸ ਦੋਰਾਨ ਇੱਕ ਨੋਜਵਾਨ ਪਾਸ ਮੋਜੂਦ ਇੱਕ ਦੇਸੀ ਪਿਸਟਲ ਅਤੇ ਚਾਰ ਜਿੰਦਾ ਰੋਂਦ ਜ਼ਮੀਨ ਤੇ ਡਿੱਗ ਪਏ ਅਤੇ ਤਿੰਨੋਂ ਨੋਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਐਚ.ਸੀ ਦੀਪਕ ਕੁਮਾਰ ਅਤੇ ਬਲਜਿੰਦਰ ਸਿੰਘ ਨੇ ਦੇਸੀ ਪਿਸਟਲ ਅਤੇ ਚਾਰ ਜਿੰਦਾ ਰੋਂਦ ਕਬਜ਼ੇ ਵਿੱਚ ਲੈ ਲਏ। ਇਹ ਹੱਥੋਪਾਈ ਕਰਨ ਵਾਲੇ ਤਿੰਨੋਂ ਨੋਜਵਾਨਾਂ ਤੇ ਥਾਣਾ ਪਤਾਰਾ ਵਿੱਖੇ ਮਾਮਲਾ ਨੰਬਰ 33, 14 ਮਈ ਨੂੰ ਦਰਜ਼ ਕਰ ਲਿਆ ਗਿਆ। ਜਿਸਦੇ ਚੱਲਦੇ ਥਾਣਾ ਪਤਾਰਾ ਦੇ ਐਸ.ਆਈ ਜਸਪਾਲ ਸਿੰਘ ਨੇ ਮੁਲਾਜ਼ਮਾਂ ਸਮੇਤ ਭੋਜੋਵਾਲ ਬਰਿਜ਼ ਵਾਲੇ ਪਾਸਿਉ ਮਾਮਲਾ ਨੰਬਰ 33 ਵਿੱਚ ਲੋੜੀਦੇ ਮੁਲਜ਼ਮ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਫੀਲਾ ਰਾਮ ਵਾਸੀ ਪਿੰਡ ਚਾਂਦਪੁਰ ਨੂੰ ਕਾਬੂ ਕਰ ਲਿਆ ਹੈ। ਐਸ.ਆਈ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਇਸ ਮਾਮਲੇ ਵਿੱਚ ਦੋ ਹੋਰ ਸੱਖੇ ਚਾਂਦਪੁਰ ਦੇ ਸਾਥੀ ਵੀ ਜਲਦ ਕਾਬੂ ਕਰ ਲਏ ਜਾਣਗੇ। ਫਿਲਹਾਲ ਸੁਖਵਿੰਦਰ ਸੁੱਖਾ ਚਾਂਦਪੁਰ ਦਾ ਰਿਮਾਂਡ ਹਾਸਲ ਹੋਇਆ ਹੈ। ਜਿਸ ਪਾਸੋ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

Tuesday, 17 May 2022

ਫਿਲਮੀ ਫੋਕਸ ਮੈਗਜ਼ੀਨ ਵੱਲੋਂ ਕੋ-ਸਿੰਗਰ ਹੈਪੀ ਕੁਮਾਰ ਨੂੰ ‘ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ’ ਦੇ ਕੇ ਨਿਵਾਜਿਆ ਗਿਆ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 14 ਮਈ, 2022: ‘‘ਫਿਲਮੀ ਫੋਕਸ ਮੈਗਜ਼ੀਨ ਵੱਲੋਂ ਕਲਾ ਦੀਆਂ ਸ਼ਖਸੀਅਤਾਂ ਦੀ ਕਦਰ ਪਾਉਣ ਲਈ ਹਰ ਮਹੀਨੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਕੁਝ ਸ਼ਖਸੀਅਤਾਂ ਚੁਣ ਕੇ ਉਨਾਂ ਦਾ ਸਨਮਾਨ ਕੀਤਾ ਜਾਂਦਾ ਹੈ।  ਸਨਮਾਨ ਦਾ ਮਕਸਦ ਨੌਜਵਾਨਾਂ ਵੱਲੋ ਕੀਤੇ ਜਾ ਰਹੇ ਸ਼ਲਾਘਾ ਭਰੇ ਕਾਰਜ ਦੀ ਕਦਰ ਕਰਨਾ ਅਤੇ ਜੋਸ਼ ਭਰਨਾ ਹੈ ਤਾਂ ਕਿ ਸਨਮਾਨਿਤ ਹੋ ਰਹੀ ਸ਼ਖਸੀਅਤ ਅੱਗੋਂ ਹੋਰ ਵੀ ਮਿਹਨਤ, ਲਗਨ, ਸ਼ੌਕ ਤੇ ਜੋਸ਼-ਖਰੋਸ਼ ਨਾਲ ਆਪਣੇ ਖੇਤਰ ਵਿਚ ਵੱਧ ਚੜ ਕੇ ਹਿੱਸਾ ਲੈਂਦਿਆਂ ਉਚ ਮਾਅਰਕੇ ਮਾਰ ਸਕੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਵਿਸ਼ਵ ਭਰ ਵਿਚ ਗੱਡੀ ਰੱਖਣ ਲਈ ਸਾਡਾ ਇਹ ਉਪਰਾਲਾ ਏਦਾਂ ਹੀ ਨਿਰੰਤਰ ਜਾਰੀ ਰਹੇਗਾ।’’

          ਇਹ ਸ਼ਬਦ ਮਾਸਿਕ ਪੰਜਾਬੀ ਮੈਗਜ਼ੀਨ ਫਿਲਮੀ ਫੋਕਸ ਦੇ ਦਫਤਰ ਲੁਧਿਆਣਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਫਿਲਮੀ ਫੋਕਸ ਮੈਗਜ਼ੀਨ ਦੇ ਚੀਫ ਐਡੀਟਰ ਜਨਾਬ ਨਰਿੰਦਰ ਨੂਰ ਜੀ ਵੱਲੋਂ ਬੜੇ ਮਾਣ ਨਾਲ ਸਰੋਤਿਆਂ ਦੀਆਂ ਜੋਰਦਾਰ ਤਾਲੀਆਂ ਹੇਠ ਆਖੇ ਗਏ। ਜ਼ਿਕਰ ਯੋਗ ਹੈ ਕਿ ਇਸ ਵਾਰ ਇਹ ਸਨਮਾਨ ਮਿਊਜ਼ਿਕ ਲਾਈਨ ਨਾਲ ਸਬੰਧਤ ਕੋ-ਸਿੰਗਰ ਹੈਪੀ ਕੁਮਾਰ ਨੂੰ ‘ਮਾਣ ਪੰਜਾਬ ਦਾ ਵਿਸ਼ੇਸ਼ ਐਵਾਰਡ’ ਦੇ ਕੇ ਨਿਵਾਜਿਆ ਗਿਆ ਹੈ ਜਿਹੜਾ ਕਿ ਮਿਊਜ਼ਿਕ ਲਾਈਨ ਵਿਚ ਕੀਤੀਆਂ ਉਸ ਦੀਆਂ ਪ੍ਰਾਪਤੀਆਂ ਨੂੰ ਸਤਿਕਾਰਤ ਸਲਾਮ ਹੈ।

Monday, 16 May 2022

ਜੰਡੂ ਸਿੰਘਾ ਪੁਲਿਸ ਨੇ ਭਗੋੜਾ ਕਾਬੂ ਕੀਤਾ

ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਪੁਲਿਸ ਚੋਕੀ ਜੰਡੂ ਸਿੰਘਾ ਦੇ ਮੁਲਾਜ਼ਮਾਂ ਨੇ ਇੱਕ ਭਗੋੜੇ ਵਿਆਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਚੋਕੀ ਇੰਚਾਰਜ਼ ਐਸ.ਆਈ ਬਿਸਮਨ ਸਿੰਘ ਸਾਹੀ ਨੇ ਦਸਿਆ ਇਹ ਸਾਗਰ ਪੁੱਤਰ ਥੋਮਸ ਵਾਸੀ ਲੇਸੜੀਵਾਲ ਨਸ਼ਾਂ ਵੇਚਣ (ਐਨ.ਡੀ.ਪੀ.ਐਸ ਐਕਟ ਦੇ ਮਾਮਲੇ) ਦੇ ਸਬੰਧ ਵਿੱਚ ਮਾਨਯੋਗ ਅਦਾਲਤ ਵਲੋਂ ਮਾਮਲਾ ਨੰਬਰ 117, 03.05.2022 ਵਿੱਚ ਭਗੋੜਾ ਕਰਾਰ ਸੀ। ਜਿਸਨੂੰ ਪਿੰਡ ਲੇਸੜੀਵਾਲ ਤੋਂ ਅੱਜ ਮੁਲਾਜਮਾਂ ਨੇ ਕਾਬੂ ਕਰ ਲਿਆ ਹੈ। 

ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪੰਜਵੀ ਕਲਾਸ ਦਾ ਨਤੀਜਾ 100% ਰਿਹਾ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਜੈਤੇਵਾਲੀ ਜਲੰਧਰ ਵਿੱਖੇ 108 ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦੇ ਤਪ ਅਸਥਾਨ ਕੁਟੀਆ ਵਿੱਚ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਚੱਲ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਪੰਜਵੀਂ ਕਲਾਸ ਦਾ ਨਤੀਜਾ 100% ਰਿਹਾ। ਜਿਕਰਯੋਗ ਹੈ ਕਿ ਪੰਜਵੀਂ ਕਲਾਸ ਦੀ ਨਤੀਜਾ ਪਿਛਲੇ ਦਿਨੀਂ ਐਲਾਨਿਆ ਗਿਆ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਸੁਚੱਜੇ ਢੰਗ ਨਾਲ ਪ੍ਰੀਖਿਆ ਵਿੱਚ ਭਾਗ ਲੈ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਪਿ੍ਰੰਸੀਪਲ ਹਰਦੀਪ ਕੌਰ ਦੀ ਵਿਸ਼ੇਸ਼ ਦੇਖਰੇਖ ਵਿੱਚ ਚੱਲ ਰਹੇ ਸਕੂਲ ਦੀ ਪੰਜਵੀਂ ਕਲਾਸ ਦੇ ਵਿਦਿਆਰਥੀ ਛਮਿਤਾ ਨੇ 500 ਵਿਚੋਂ 474 ਨੰਬਰ ਲੈ ਕੇ ਪਹਿਲਾ ਸਥਾਨ, ਮੰਨਤ ਨਵਲ ਨੇ 450 ਨੰਬਰ ਲੈ ਕੇ ਦੂਸਰਾ ਸਥਾਨ, ਨਿੱਧੀ ਮਹਿਮੀ ਨੇ 448 ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਸਕੂਲ ਦਾ ਮਾਣ ਵਧਾਇਆ ਹੈ। ਪਿ੍ਰੰਸੀਪਲ ਹਰਦੀਪ ਕੌਰ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿਤੀ ਹੈ। ਜਾਣਕਾਰੀ ਦੇਣ ਮੌਕੇ ਮੋਹਨ ਕੁਮਾਰ ਸ਼ਿੰਗਾਰੀ, ਦਲਜਿੰਦਰ ਕਜਲਾ, ਮੈਡਮ ਪਰਦੀਪ, ਪਰਵੀਨ, ਪਰਮਿੰਦਰ ਕੌਰ, ਰਜ਼ਨੀ, ਸੁਨੀਤਾ, ਕੁਸਮ ਲਤਾ, ਸੁਖਵਿੰਦਰ ਕੌਰ, ਮਨਿੰਦਰ ਕੌਰ, ਰਮਾ ਰਾਣੀ, ਅਮਨਦੀਪ ਕੌਰ, ਮਾਲਤੀ ਸ਼ਰਮਾਂ, ਹਰਪ੍ਰੀਤ ਕੌਰ, ਵਰਿੰਦਰ ਕੌਰ, ਸਰਬਜੀਤ ਕੌਰ, ਰੀਤਿਕਾ, ਕਾਜਲ ਮਹੇ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ। 


Sunday, 15 May 2022

ਪਿੰਡ ਧੋਗੜੀ ਵਿਖੇ ਪੀਰਾਂ ਦੀ ਯਾਦ ਵਿੱਚ ਸਲਾਨਾਂ ਜੋੜ ਮੇਲਾ ਕਰਵਾਇਆ

ਜੋੜ ਮੇਲੇ ਦੋਰਾਨ ਹਾਜ਼ਰ ਬਾਬਾ ਦਿਲਬਾਗ ਸ਼ਾਹ, ਡੋਲੀ ਮਹੰਤ, ਬੂਟਾ ਰਾਮ ਅਤੇ ਹੋਰ ਸੇਵਾਦਾਰ।


ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੀਰਾਂ ਅਤੇ ਸੱਚੀਆਂ ਸਰਕਾਰਾਂ ਦੀ ਯਾਦ ਵਿੱਚ ਵੱਡਾ ਮੇਲਾ, ਦਰਬਾਰ ਬਾਬਾ ਇੱਛਾਧਾਰੀ ਜੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਜੋੜ ਮੇਲੇ ਵਿੱਚ ਗਾਇਕ ਅਮਰੀਕ ਬੱਲ ਐਂਡ ਮਿਸ ਮਨਜੀਤ ਸੋਨੀਆ, ਗਾਇਕ ਓਮਜੀਤ, ਗਾਇਕ ਪੀ.ਐਸ. ਬਿੱਲਾ ਨੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਡੋਲੀ ਮਹੰਤ ਐਂਡ ਪਾਰਟੀ ਬਸੀ ਕਲਾਂ ਹੁਸ਼ਿਆਰਪੁਰ (ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ) ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਭਾਰੀ ਗਰਮੀ ਹੋਣ ਦੇ ਬਾਵਜੂਦ ਜੋੜ ਮੇਲੇ ਵਿੱਚ ਭਾਰੀ ਰੋਣਕ ਰਹੀ ਅਤੇ ਸੇਵਾਦਾਰਾਂ ਨੇ ਸੰਗਤਾਂ ਦੀ ਸਹੂਲਤ ਹਿੱਤ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਲਗਾਏ ਗਏ। ਇਸ ਮੌਕੇ ਮੁੱਖ ਗੱਦੀ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਨੇ ਸਮੂਹ ਸੰਗਤਾਂ ਨੂੰ ਜਿਥੇ ਨਸ਼ਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ ਉਥੇ ਉਨ੍ਹਾਂ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਸੰਗਤਾਂ ਨੂੰ ਪ੍ਰੇਰਿਆ ਤਾਂ ਜੋ ਵਾਤਾਵਰਣ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ। ਸਮਾਗਮ ਦੋਰਾਨ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਧੋਗੜੀ ਵਲੋਂ ਨਿਭਾਈ ਗਈ। ਇਸ ਸਮਾਗਮ ਮੌਕੇ ਤੇ ਸਾਂਈ ਸੋਹਣ ਲਾਲ ਕਪੂਰ ਪਿੰਡ, ਬਾਬਾ ਤਾਰੂ ਪਿੰਡ ਤੱਲਣ, ਸਾਂਈ ਗੁਰਮੇਲ ਸ਼ਾਹ, ਪੰਚ ਬੂਟਾ ਰਾਮ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਰੰਧਾਵਾਂ, ਮਲਕੀਤ ਸਿੰਘ, ਰਮਨਜੋਤ ਸਿੰਘ ਜੋਤੀ, ਮਨਜੀਤ ਕੌਰ, ਬਿੰਦੂ, ਮਨਿੰਦਰ ਸਿੰਘ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਬਲਵਿੰਦਰ ਸਿੰਘ ਧੋਗੜੀ, ਪਿੰਦਾ, ਮੰਨੂੰ, ਬਲਜੀਤ ਸਿੰਘ, ਮਹਿੰਦਰ ਸਿੰਘ, ਅਸ਼ੋਕ ਅਲਾਵਲਪੁਰ, ਰਾਜਾ ਅਲਾਵਲਪੁਰ, ਸੁਰਜੀਤ ਕੁਮਾਰ, ਜੋਨ੍ਹ ਸਟੇਜ ਸਕੱਤਰ, ਸੁਖਵਿੰਦਰ ਸਿੰਘ ਸਰਪੰਚ ਪੰਡੋਰੀ ਅਤੇ ਹੋਰ ਸੰਗਤਾਂ ਹਾਜ਼ਰ ਸਨ।     


Friday, 13 May 2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ


ਅਮਰਜੀਤ ਸਿੰਘ ਜੀਤ, ਜੰਡੂਸਿੰਘਾ/ਪਤਾਰਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਪ੍ਰਿੰਸੀਪਲ ਕੁਲਦੀਪ ਕੌਰ ਦੀ ਰਹਿਨੁਮਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਜਗਜੀਤ ਸਿੰਘ ਹਜ਼ਾਰਾ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਜਗਜੀਤ ਸਿੰਘ ਹਜ਼ਾਰਾ ਨੇ ਚਾਰ ਹੋਣਹਾਰ ਵਿਦਿਆਰਥੀਆਂ ਨੂੰ ਹਰ ਸਾਲ ਦੀ ਤਰਾ ਇਸ ਵਾਰ ਵੀ ਦੱਸ ਹਜ਼ਾਰ ਰੁ. ਦੇ ਵਜੀਫੇ ਦਿੱਤੇ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ। ਇਸ ਮੌਕੇ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਵੀ ਹਾਜਰ ਸਨ। ਪ੍ਰਿੰਸੀਪਲ ਕੁਲਦੀਪ ਕੌਰ ਨੇ ਆਏ ਹੋਏ ਮਹਿਮਾਨਾਂ, ਮਾਪਿਆਂ ਦਾ ਧੰਨਵਾਦ ਕੀਤਾ।


ਸੇਮ ਕਾਰਨ ਸਾਡੀਆਂ ਫ਼ਸਲਾਂ ਦਾ ਹੋ ਰਿਹਾ ਭਾਰੀ ਨੁਕਸਾਨ : ਜਰਨੈਲ ਬਾਂਕਾ


ਪੰਜ ਹਜ਼ਾਰ ਏਕੜ ਰਕਬਾ ਜਮੀਨ ਨੂੰ ਪੈ ਰਹੀ ਸੇਮ ਦੀ ਮਾਰ 

ਮਾਹਿਲਪੁਰ (ਅਮਰਜੀਤ ਸਿੰਘ, ਪਰਮਜੀਤ ਸਿੰਘ)- ਬਲਾਕ ਮਾਹਿਲਪੁਰ ਦੇ ਕਈ ਪਿੰਡਾਂ ਵਿੱਚ ਸੇਮ ਦੀ ਸਮੱਸਿਆ ਪਾਈ ਜਾ ਰਹੀ ਹੈ। ਜਿਸ ਕਾਰਨ ਪੰਜ ਹਜਾਰ ਏਕੜ ਰਕਬਾ ਜ਼ਮੀਨ ਸੇਮ ਦੀ ਮਾਰ ਹੇਠ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਰਨੈਲ ਸਿੰਘ ਬਾਂਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਹਿਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਰਸੂਲਪੁਰ, ਸਰਹਾਲਾ ਕਲਾਂ, ਗੋਪਾਲੀਆ, ਕੁੱਕੜਾਂ, ਰੂਪੋਵਾਲ, ਰਹੱਲੀ, ਬਡੇਲ, ਮੁੱਗੋਪੱਟੀ ਤੋਂ ਲਾਲਪੁਰ ਭਾਣਾ ਤੱਕ ਦੇ ਪਿੰਡਾਂ ਵਿੱਚ ਸੇਮ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਡਲ ਭੂੰਮੀ ਰੱਖਿਆ ਅਫ਼ਸਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਸੇਮ ਦੀ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਇਸ ਮੌਕੇ ਜਰਨੈਲ ਸਿੰਘ ਬਾਂਕਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਾਹਿਲਪੁਰ, ਗੁਰਿੰਦਰ ਸਿੰਘ ਬੈਂਸ ਜਿਲ੍ਹਾ ਬੁਲਾਰਾ, ਵਲੀ ਸਿੰਘ ਰਸੂਲਪੁਰ, ਦਲਵਿੰਦਰ ਸਿੰਘ, ਸੁਖਪ੍ਰੀਤ ਸਿੰਘ ਮੁੱਗੋਪੱਟੀ, ਹਰਪਾਲ ਸਿੰਘ ਬਢੇਲਾ, ਬਲਵਿੰਦਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ। 

Thursday, 12 May 2022

ਦਰਬਾਰ ਹਜ਼ਰਤ ਸਾਂਈ ਫੱਜੇ ਸ਼ਾਹ, ਬਾਬਾ ਇੱਛਾਧਾਰੀ ਸ਼ਿਵ ਮੰਦਿਰ ਸਿੰਕਦਰਪੁਰ-ਧੋਗੜੀ ਵਿਖੇ ਸਲਾਨਾਂ ਜੋੜ ਮੇਲਾ 30 ਜੂਨ ਨੂੰ


ਸਿਕੰਦਰਪੁਰ ਧੋਗੜੀ ਵਿਖੇ ਹੋਣ ਜਾ ਰਹੇ ਮੇੇਲੇ ਸਬੰਧੀ ਜਾਣਕਾਰੀ ਦਿੰਦੇ ਸੇਵਾਦਾਰ।   

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਸਿਕੰਦਰਪੁਰ ਧੋਗੜੀ ਵਿੱਚ ਮੋਜੂਦ ਦਰਬਾਰ ਹਜ਼ਰਤ ਸਾਂਈ ਫੱਜੇ ਸ਼ਾਹ, ਬਾਬਾ ਇੱਛਾਧਾਰੀ ਸ਼ਿਵ ਮੰਦਿਰ ਵਿਖੇ ਸਲਾਨਾਂ ਜੋੜ ਮੇਲਾ 30 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਮੁੱਖ ਸੇਵਾਦਾਰ ਗੁਰਪਿੰਦਰ ਸਿੰਘ ਸੂਸ ਨੇ ਦਸਿਆ ਕਿ ਇਸ ਮੇਲੇ ਸਬੰਧੀ ਸੰਗਤਾਂ ਅਤੇ ਸੇਵਾਦਾਰ ਜਿਥੇ ਤਿਆਰੀਆਂ ਵਿੱਚ ਲੱਗੇ ਹੋਏ ਹਨ ਉਥੇ ਬਾਬਾ ਜੀ ਦੇ ਦਰਬਾਰ ਨੂੰ ਵੀ ਸੁੰਦਰ ਰੰਗ (ਪੇਂਟ) ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਇਸ ਮੇਲੇ ਦੋਰਾਨ 30 ਜੂਨ ਨੂੰ ਪਹਿਲਾ ਚਿਰਾਗ ਰੋਸ਼ਨ ਅਤੇ ਝੰਡੇ ਦੀ ਰਸਮ ਸਮੂਹ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਪਰੰਤ ਪੰਜਾਬ ਭਰ ਵਿਚੋਂ ਪੁੱਜੇ ਪ੍ਰਸਿੱਧ ਕਲਾਕਾਰ ਮੇਲੇ ਦੋਰਾਨ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕਰਨਗੇ। ਉਨ੍ਹਾਂ ਦਸਿਆ ਕੋਰੋਨਾ ਕਾਲ ਦੋਰਾਨ ਮੇਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਨਾਇਆ ਗਿਆ ਸੀ। ਪਰ ਇਸ ਬਾਰ ਮੇਲਾ ਧੂਮਧਾਮ ਨਾਲ ਕਰਵਾਇਆ ਜਾਵੇਗਾ। ਜਾਣਕਾਰੀ ਦੇਣ ਸਮੇਂ ਗੁਰਪਿੰਦਰ ਸਿੰਘ ਸੂਸ, ਰਣਧੀਰ ਸਿੰਘ ਸੂਸ, ਕੁਲਵਿੰਦਰ ਕੌਰ ਸੂਸ, ਜਸਵਿੰਦਰ ਕੌਰ, ਬੂਟਾ ਰਾਮ ਸੈਕਟਰੀ ਧੋਗੜੀ, ਬੀਰੀ, ਜੈ ਕਪੂਰ, ਬਲਵਿੰਦਰ ਸਿੰਘ, ਹੈਪੀ, ਅਵਤਾਰ ਤਾਰੀ, ਸ਼ੇਰੀ, ਲਵ, ਇਕਬਾਲ ਸਿੰਘ ਢਿੱਲੋਂ, ਬਲਿਹਾਰ, ਅਕਾਸ਼ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Wednesday, 11 May 2022

ਸਵ. ਮਹੰਤ ਗੋਮਤੀ ਦਾਸ ਦੇ ਭਰਾ ਸੁਮੇਸ਼ਵਰ ਰਾਮ ਨੂੰ ਸੰਤ ਮਹਾਂਪੁਰਸ਼ਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਸ਼੍ਰੀ ਸੁਮੇਸ਼ਵਰ ਰਾਮ ਦੀ ਅੰਤਿਮ ਅਰਦਾਸ ਮੌਕੇ ਹਾਜ਼ਰ ਮਹੰਤ ਪਵਨ ਕੁਮਾਰ ਦਾਸ ਅਤੇ ਸੰਗਤਾਂ, ਇੰਨਸੈਟ ਵਿੱਚ ਸੁਮੇਸ਼ਵਰ ਰਾਮ ਦੀ ਤਸਵੀਰ।

ਜੰਡੂ ਸਿੰਘਾ
ਦੇ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਦੇ ਸਵ. ਮਹੰਤ ਗੋਮਤੀ ਦਾਸ ਦੇ ਭਰਾ ਅਤੇ ਮੋਜੂਦ ਮਹੰਤ ਪਵਨ ਕੁਮਾਰ ਦਾਸ ਦਾ ਪਿਤਾ ਸੁਮੇਸ਼ਵਰ ਰਾਮ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਦੀ ਰਸਮ ਮੋਕੇ ਪੁੱਜੇ ਸੰਤ ਮਹਾਪੁਰਸ਼ਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸੁਮੇਸ਼ਵਰ ਰਾਮ ਨਮਿਤ ਪੰਡਿਤ ਵਰਿੰਦਰ ਕੁਮਾਰ ਸ਼ਾਸ਼ਤਰੀ ਵਲੋਂ ਪਹਿਲਾ ਸ਼੍ਰੀ ਗਰੁੱੜ ਮਹਾਂ ਪੁਰਾਣ ਦੇ ਪਾਠ ਕੀਤੇ ਗਏ ਉਪਰੰਤ ਸੰਤ ਬਾਲਕ ਦਾਸ ਬੜਾ ਪਿੰਡ ਗੁਰਾਇਆ, ਪ੍ਰਗਿਆਨ ਮੁੰਨੀ ਭਾਰ ਸਿੰਘਪੁਰਾ ਫਿਲੋਰ, ਸੰਤ ਸਰਵਣ ਦਾਸ ਵਲੋਂ ਸੁਮੇਸ਼ਵਰ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਸੰਗਤਾਂ ਨੂੰ ਲੰਗਰ ਛਕਾਏ ਗਏ। ਇਸ ਮੌਕੇ ਸੁਮਿਤ ਕੁਮਾਰ, ਦਲੀਪ ਕੁਮਾਰ, ਸੰਦੀਪ ਕੁਮਾਰ, ਜਗਦੀਸ਼ ਦੀਸ਼ਾ, ਵਿੱਕੀ ਗੁਰਪ੍ਰੀਤ, ਨਰੇਸ਼ ਕੁਮਾਰ, ਤਜਿੰਦਰ ਰਿਸ਼ੀ, ਸਤਨਾਮ ਸਿੰਘ, ਕੁਲਦੀਪ ਭਾਰਤੀ, ਸੁਨੀਲ ਕੁਮਾਰ ਜ਼ੋਸ਼ੀ, ਰੋਬਿੰਨ ਜ਼ੋਸ਼ੀ, ਰੇਸ਼ਮ ਲਾਲ ਪਾਲ, ਸੁਨੀਲ ਦੱਤ ਪਾਲ, ਹੰਸ ਰਾਜ, ਮੰਗਤ ਰਾਮ ਸ਼ਰਮਾਂ, ਸੁਰਿੰਦਰ ਛਿੰਦਾ ਕੁੱਕ, ਮਹਿੰਦਰ ਜ਼ੋਸ਼ੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Tuesday, 10 May 2022

ਖੇਡਾਂ ਦੇ ਖੇਤਰ ਵਿੱਚ ਆਪਣੇ ਪਿੰਡਾਂ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੀ ਸਾਨੂੰ ਹੌਸਲਾ ਅਫ਼ਜਾਈ ਕਰਨੀਂ ਚਾਹੀਦੀ ਹੈ- ਭਾਈ ਸੁਖਜੀਤ ਸਿੰਘ ਡਰੋਲੀ ਕਲਾਂ


ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵਲੋਂ ਪਿੰਡ ਬੋਲੀਨਾਂ ਦੋਆਬਾ ਦੀ ਕ੍ਰਿਕਟ ਟੀਮ ਨੂੰ ਮੈਚਾਂ ਵਿੱਚ ਜੈਤੂ ਰਹਿਣ ਤੇ 51 ਸੋ ਰੁਪਏ ਦੀ ਨਗਦ ਰਾਸ਼ੀ ਦੇ ਕੇ ਨਿਵਾਜ਼ਿਆ

ਟੂਰਨਾਂਮੈਂਟ ਵਿੱਚ 21000 ਹਜ਼ਾਰ ਰੁਪਏ ਦਾ ਦੂਜਾ ਇਨਾਮ ਜਿੱਤ ਕੇ ਪਿੰਡ ਬੋਲੀਨਾ ਦਾ ਨਾਂਅ ਰੋਸ਼ਨ ਕੀਤਾ 

ਆਦਮਪੁਰ (ਅਮਰਜੀਤ ਸਿੰਘ)- ਬੀਤੇ ਦਿਨੀਂ ਪਿੰਡ ਢੱਕੋਵਾਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਕਿ੍ਰਕਟ ਅਤੇ ਬਾਲੀਵਾਲ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾਂ ਸਥਾਨ ਕਿਲਾ ਬਰੂਨ ਅਤੇ ਦੂਜਾ ਸਥਾਨ ਪਿੰਡ ਬੋਲੀਨਾਂ ਦੋਆਬਾ ਦੀ ਕਿ੍ਰਕਟ ਟੀਮ ਵੱਲੋਂ ਪ੍ਰਾਪਤ ਕੀਤਾ ਗਿਆ। ਪਿੰਡ ਬੋਲੀਨਾ ਦੇ ਸਰਪੰਚ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਅਤੇ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਬੋਲੀਨਾ ਕ੍ਰਿਕਟ ਟੀਮ ਦੀ ਹੋਸਲਾ ਅਫਜਾਈ ਕਰਦੇ ਹੋਏ ਅਤੇ ਮੈਚ ਜਿੱਤਣ ਦੀ ਖੁਸ਼ੀ ਵਿੱਚ 51 ਸੋ ਰੁਪਏ ਦਾ ਸ਼ਪੈਸ਼ਲ ਨਗਦ ਇਨਾਮ ਟੀਮ ਨੂੰ ਭੇਟ ਕੀਤਾ ਗਿਆ। ਭਾਈ ਸੁਖਜੀਤ ਸਿੰਘ ਨੇ ਡਰੋਲੀ ਕਲਾਂ ਨੇ ਦਸਿਆ ਇਹ 51 ਸੋ ਰੁਪਏ ਦਾ ਇਨਾਮ ਪੰਥ ਮਾਤਾ ਸਾਹਿਬ ਕੌਰ ਜੀ ਸੇਵਾ ਸੁਸਾਇਟੀ ਡਵਿੱਡਾ ਅਹਰਿਆਣਾ ਦੇ ਸਰਪ੍ਰਸਤ ਸ. ਹਰਮਨਦੀਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਯੋਗ ਅਗਵਾਈ ਵਿੱਚ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਹ ਸਾਰੇ ਟੂਰਨਾਮੈਂਟ ਦਾ ਪ੍ਰਬੰਧ ਹਰਿੰਦਰ ਬੈਂਸ ਅਤੇ ਉਹਨਾਂ ਦੀ ਸਮੁੱਚੀ ਟੀਮ ਦਸ਼ਮੇਸ਼ ਯੂਥ ਕਲੱਬ ਢੱਕੋਵਾਲ ਵੱਲੋਂ ਕਰਵਾਇਆ ਗਿਆ। ਭਾਈ ਸੁਖਜੀਤ ਸਿੰਘ ਨੇ ਕਿਹਾ ਸਾਡੇ ਪੰਜਾਬ ਦੇ ਖਿਡਾਰੀ ਸਾਡਾ ਮਾਣ ਹਨ। ਜਿਨ੍ਹਾਂ ਨੇ ਮੇਹਨਤਾਂ ਕਰਕੇ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਸਾਡੇ ਪੰਜਾਬ ਦਾ ਨਾਂਅ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਖਿਡਾਰੀਆਂ ਦਾ ਬਣਦੇ ਮਾਣ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਉਤਸ਼ਾਹਤ ਹੋ ਕੇ ਹੋਰ ਜੀਅ ਤੋ੍ਹੜ ਮੇਹਨਤ ਕਰਦੇ ਹੋਏ ਖੇਡਾਂ ਦੇ ਖੇਤਰ ਵਿੱਚ ਵੱਧ ਤੋਂ ਵੱਖ ਧਿਆਨ ਦੇਣ ਅਤੇ ਹੋਰ ਨੋਜਵਾਨ ਪੀ੍ਹੜੀ ਵੀ ਉਨ੍ਹਾਂ ਨੂੰ ਦੇਖ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਹੋ ਸਕਣ। ਉਨ੍ਹਾਂ ਕਿਹਾ ਨੋਜਵਾਨ ਖੇਡਾਂ ਨਾਲ ਜੁੜਨ ਕੇ ਤਾਂ ਨਸ਼ਿਆਂ ਅਤੇ ਹੋਰ ਮਾੜੀਆਂ ਕੁਰੈਤਾਂ ਤੋਂ ਬਚੇ ਰਹਿਣਗੇ। ਉਨ੍ਹਾਂ ਕਿਹਾ ਪਿੰਡ ਬੋਲੀਨਾ ਦੀ ਕ੍ਰਿਕਟ ਨੂੰ ਸਰਪੰਚ ਕੁਲਵਿੰਦਰ ਬਾਘਾ ਸਮੂਹ ਗਾ੍ਰਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਭਰਭੂਰ ਸਹਿਯੋਗ ਮਿੱਲ ਰਿਹਾ ਹੈ। ਉਨ੍ਹਾਂ ਕਿਹਾ ਖਿਡਾਰੀਆਂ ਦੀ ਤਰੱਕੀ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ। 



Saturday, 7 May 2022

ਐਨ.ਆਰ.ਆਈ ਦਲਵਿੰਦਰ ਪਰਮਾਰ ਵਲੋਂ ਡਰੋਲੀ ਖੁਰਦ ਸਕੂਲ ਨੂੰ 31 ਹਜ਼ਾਰ ਅਤੇ ਹੋਰ ਸਮਾਨ ਭੇਂਟ ਕੀਤਾ

ਜਲੰਧਰ (ਅਮਰਜੀਤ ਸਿੰਘ)-  ਸਰਕਾਰੀ ਹਾਈ ਸਮਾਰਟ ਸਕੂਲ ਡਰੋਲੀ ਖੁਰਦ ਜਲੰਧਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ| ਜਿਸ ਵਿਚ ਐਨ.ਆਰ.ਆਈ.  ਦਲਵਿੰਦਰ ਪਰਮਾਰ (ਯੂ.ਕੇ) ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ| ਇਸ ਮੌਕੇ ਸਕੂਲ ਦੇ ਸਟਾਫ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ| ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਸਮਾਗਮ ਦਾ ਅਰੰਭ ਕੀਤਾਗਿਆ| ਉਪਰਾਂਤ ਗਿੱਧਾ, ਭੰਗੜਾਂ ਅਤੇ ਸੱਭਿਆਚਾਰ ਪੌਗਰਾਮ ਪੇਸ਼ ਕੀਤਾ ਗਿਆ|ਦਲਵਿੰਦਰ ਪਰਮਾਰ ਜੀ ਦੇ ਨਾਲ ਆਏ ਹੋਏ  ਡੈਲੀਗੇਸ਼ਨ ਨੇ ਬੱਚਿਆਂ ਦੀ ਖੁਬ ਤਾਰੀਫ ਕੀਤੀ ਅਤੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਨੇ ਸੱਭਿਆਚਾਰਕ ਪੋ੍ਗਰਾਮ ਰਾਹੀ ਸਭ ਦਾ ਮਨ ਮੋਹ ਲਿਆ| ਇਸ ਮੌਕੇ ਤੇ ਦਲਵਿੰਦਰ ਪਰਮਾਰ ਜੀ ਨੇ ਸਕੂਲ ਨੂੰ 31000 ਰੁਪਏ ਨਗਦ, 5 ਪੱਖੇ, ਅਤੇ ਸਾਊਂਡ ਸਿਸਟਮ ਦਾਨ ਕੀਤਾ| ਇੱਥੇ ਜ਼ਿਕਰਯੋਗ ਹੈ ਕਿ ਦਲਵਿੰਦਰ ਪਰਮਾਰ ਜੀ ਵਲੋਂ ਪ੍ੌਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਵੀ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ| ਇਸ ਮੌਕੇ ਸ਼ਿਗਾਰਾ ਸਿੰਘ, ਛਿੰਦਰ ਸਿੰਘ ਨੇ ਵੀ ਸਕੂਲ ਨੂੰ 10000 ਰੁਪਏ ਦਾਨ ਕੀਤੇ| ਇਸ ਮੌਕੇ ਤੇ ਸਕੂਲ ਸਟਾਫ ਵਲੋਂ ਸਾਰੇ ਹੀ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਤੇ ਉੱਘੇ ਸਮਾਜ ਸੇਵਕਤੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਸਰੋਆ, ਮੁੱਖ ਅਧਿਆਪਿਕਾ ਤਲਵਿੰਦਰ ਕੌਰ, ਜਸਮੀਤ ਕੌਰ, ਜੋਗਿੰਦਰ ਕੌਰ ਪਰਮਾਰ,ਪੇ੍ਮ ਸਿੰਘ, ਸਰਪੰਚ ਪ੍ਭੂ ਲਾਲ, ਨੰਬਰਦਾਰ ਮੰਟੀ, ਸਤਵੀਰ ਸਿੰਘ, ਜਰਨੈਲ ਸਿੰਘ, ਜਸਵੀਰ ਸਿੰਘ ਭੱਟੀ, ਬਲਵਿੰਦਰ ਜਸਵਾਲ,  ਰਜਨੀ ਸੰਧੂ, ਨੀਲਮ, ਸਿਮਰਨ ਸਿੰਘ, ਰਾਜਵੀਰ ਸਿੰਘ, ਜਸਵੰਤ ਸਿੰਘ ਪਰਮਾਰ, ਕੁਲਦੀਪ ਮਿਨਹਾਸ, ਗੁਰਜੀਤ ਪਰਮਾਰ ਅਤੇ  ਵੱਡੀ ਗਿਣਤੀ ਵਿਚ ਬੱਚੇ ਅਤੇ ਸਟਾਫ ਹਾਜ਼ਰ ਸਨ|

ਆਮ ਆਦਮੀ ਪਾਰਟੀ ਪੰਜਾਬ ਵਾਸੀਆਂ ਨੂੰ ਹਰ ਸਹੂਲਤ ਮਹੱਈਆ ਕਰਵਾਏਗੀ, ਜੀਤ ਲਾਲ ਭੱਟੀ


ਇੱਕ ਮੀਟਿੰਗ ਮੌਕੇ ਆਪ ਦੇ ਹਲਕਾ ਆਦਮਪੁਰ ਇੰਚਾਰਜ਼ ਜੀਤ ਲਾਲ ਭੱਟੀ ਪਿੰਡ ਹਜ਼ਾਰਾ ਵਾਸੀਆਂ ਦੇ ਹੋਏ ਰੂ-ਬ-ਰੂ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਆਮ ਆਦਮੀ ਪਾਰਟੀ ਹਲਕਾ ਆਦਮਪੁਰ ਇੰਚਾਰਜ਼ ਜੀਤ ਲਾਲ ਭੱਟੀ ਅੱਜ ਵਿਸ਼ੇਸ਼ ਤੋਰ ਇੱਕ ਮੀਟਿੰਗ ਦੋਰਾਨ ਪਿੰਡ ਹਜ਼ਾਰਾ ਵਾਸੀਆਂ ਦੇ ਰੂ-ਬ-ਰੂ ਹੋਏ। ਉਨ੍ਹਾਂ ਪਿੰਡ ਵਾਸੀਆਂ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਆਪਣੇ ਵਾਅਦੇ ਮੁਤਾਬਕ ਹਰ ਸਹੂਲਤ ਪ੍ਰਦਾਨ ਕਰਵਾਉਣ ਲਈ ਪਹਿਲ ਕਦਮੀਂ ਕਰੇਗੀ। ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਇਹ ਕਾਰਜ਼ ਸਰਕਾਰ ਬਣਦੇ ਹੀ ਸ਼ੁਰੂ ਹੋ ਗਏ ਹਨ ਅਤੇ ਲੋਕਾਂ ਨੂੰ ਇਸਦਾ ਲਾਭ ਪੁੱਜਣਾਂ ਵੀ ਸ਼ੁਰੂ ਹੋ ਗਿਆ ਹੈ। ਪਿੰਡ ਹਜ਼ਾਰਾ ਪੁੱਜਣ ਤੇ ਆਪ ਆਗੂ ਸੋਦਾਗਰ ਸਿੰਘ ਚਾਹਲ, ਵਿਨੋਦ ਕੁਮਾਰ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਜੀਤ ਲਾਲ ਭੱਟੀ ਅਤੇ ਸਾਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਪਿੰਡ ਹਜ਼ਾਰਾ ਵਾਸੀਆਂ ਨੂੰ ਜਾਣੂ ਕਰਵਾਇਆ। ਆਪ ਆਗੂ ਸੋਦਾਗਰ ਸਿੰਘ ਚਾਹਲ ਨੇ ਦਸਿਆ ਕਿ ਪਿੰਡ ਵਾਸੀਆਂ ਅਤੇ  ਜੀਤ ਲਾਲ ਭੱਟੀ ਦੇ ਵਿਸ਼ੇਸ਼ ਉਪਰਾਲੇ ਨਾਲ ਪਿੰਡ ਦੇ ਚੋਕ ਦਾ ਕੰਮ ਇੰਟਰਲੋਕਿੰਗ ਟਾਇਲਾਂ ਲਾ ਕੇ ਕਰਵਾਇਆ ਗਿਆ ਹੈ। ਇਸ ਉਪਰਾਲੇ ਮੁਹੱਲਾ ਵਾਸੀਆਂ ਵਲੋਂ ਜੀਤ ਲਾਲ ਭੱਟੀ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਜੀਤ ਲਾਲ ਭੱਟੀ ਨਾਲ ਸਕੱਤਰ ਸਿੰਘ, ਮੰਗਾ ਸਿੰਘ, ਸਤਨਾਮ ਸਿੰਘ, ਪਰਮਜੀਤ ਰਾਜਵੰਸ਼, ਰਾਜ ਕੁਮਾਰ ਜੇ.ਈ, ਰਘੁਵੀਰ ਸਿੰਘ, ਰਾਜ਼ੇਸ਼ ਬੋਲੀਨਾ, ਸਰਪੰਚ ਰਛਪਾਲ ਫੋਜ਼ੀ, ਹਰਜਿੰਦਰ ਸਿੰਘ ਜੋਹਲ, ਕੁਲਵਰਨ ਸਿੰਘ ਸਾਬਕਾ ਸਰਪੰਚ ਨੰਗਲ ਫਤਿਹ ਖਾਂ, ਅਵਤਾਰ ਸਿੰਘ ਢੱਡਾ, ਸੁਮਿੱਤਰ ਸਿੰਘ ਬੰਸੀ, ਮੱਖਣ ਸਿੰਘ ਭੱਟੀ, ਮੱਖਣ ਸਿੰਘ ਚਾਹਲ, ਦਿਲਬਾਗ ਸਿੰਘ, ਗੁਰਕੀਰਤ ਸਿੰਘ, ਸੁਰਿੰਦਰ ਕੋਰ ਚਾਹਲ, ਨਾਗਰ ਸਿੰਘ, ਕੁਲਵਿੰਦਰ ਸਿੰਘ ਪੰਚ, ਅਮਰਜੀਤ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। 

‘ਤੇਰਾ ਇਸ਼ਕ’, ਨਾਲ ਜ਼ਬਰਦਸਤ ਦਸਤਕ ਦਿੱਤੀ ਹੈ ਅੰਤਰਰਾਸ਼ਟਰੀ ਸੁਰੀਲੀ ਗਾਇਕਾ ਰਾਹਤ ਗੁਰਮੀਤ ਨੇ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 7 ਮਈ, 2022:
ਸਾਹਿਤ ਤੇ ਸੱਭਿਆਚਾਰਕ ਖੇਤਰ ਵਿਚ ਰਾਹਤ ਗੁਰਮੀਤ ਜਿੱਥੇ ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਲਿਕਾ ਗਾਇਕਾ ਵਜੋਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਹੈ, ਉਥੇ ਮਾਲਕ ਨੇ ਉਸਨੂੰ ਮਿਆਰੀ ਗੀਤਕਾਰੀ ਦਾ ਵਰਦਾਨ ਵੀ ਦਿਲ ਖੋਲਕੇ ਦੇ ਰੱਖਿਆ ਹੈ। ਆਪਣੇ ਦਮਦਾਰ ਗੀਤਾਂ ਅਤੇ ਉਚ-ਪੱਧਰੀ ਗਾਇਕੀ ਦੇ ਸਿਰ ’ਤੇ ਉਹ ਨਾ-ਸਿਰਫ ਭਾਰਤ ਦੇ ਕੋਨੇ-ਕੋਨੇ ਵਿਚ ਹੀ ਭਰਵੀਆਂ ਹਾਜ਼ਰੀਆਂ ਲਗਵਾ ਚੁੱਕੀ ਹੈ, ਬਲਕਿ ਵਿਦੇਸ਼ਾਂ ਦੀ ਧਰਤ ਦੀਆਂ ਉਡਾਣਾਂ ਵੀ ਬਾਰ ਬਾਰ ਭਰਕੇ ਪ੍ਰਵਾਸੀ ਪੰਜਾਬੀਆਂ ਦੀਆਂ ਦੁਆਵਾਂ ਵੀ ਭਰਪੂਰ ਖੱਟ ਚੁੱਕੀ ਹੈ।

          ਰਾਹਤ ਗੁਰਮੀਤ ਹੁਣ ਆਪਣੇ ਨਵੇਂ ਗੀਤ, ‘ਤੇਰਾ ਇਸ਼ਕ’ ਨਾਲ ਮੁੜ ਸਰੋਤਿਆਂ ਦੇ ਰੂ-ਬ-ਰੂ ਹੋਈ ਹੈ। ਇਹ ਗੀਤ ਵੀ ਉਸਦੀ ਆਪਣੀ ਹੀ ਕਲਮ ਦਾ ਸਿਰਜਿਆ ਗੀਤ ਹੈ। ਇਸ ਨੂੰ ਡੇਂਜਰ ਰਿਕਾਰਡ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਪ੍ਰੋਜੈਕਟ ਨੂੰ ਨੇਪਰੇ ਚਾੜਨ ਵਾਲੇ ਸਹਿਯੋਗੀਆਂ ਵਿਚ ਯਸ਼ਪਾਲ ਫੌਜੀ ਤੇ ਸਤਨਾਮ ਸ਼ੈਰੀ ਮਾਡਲ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਹੈ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕਾ ਤੇ ਗੀਤਕਾਰਾ ਰਾਹਤ ਗੁਰਮੀਤ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਛੋਹਾਂ ਨਾਲ ਸ਼ਿੰਗਾਰਦਿਆਂ ਮਿਊਜ਼ਿਕ ਡਾਇਰੈਕਟਰ ਏ ਬੀ ਕਿੰਗ ਨੇ ਅਤੇ ਇਸਦਾ ਫਿਲਮਾਂਕਣ ਕਰਦਿਆਂ ਨੰਬਰ -1 ਕਰੀਏਸ਼ਨ ਨੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਮਾਡਲਿੰਗ ਦੀ ਭੂਮਿਕਾ ਨਿਭਾਂਉਂਦਿਆਂ ਮਾਡਲ ਰੂਬਲ ਐਕਸ ਤੇ ਕੈਫ਼ੀ ਨੇ ਹੋਰ ਵੀ ਚਾਰ ਚੰਨ ਲਾ ਕੇ ਰੱਖ ਦਿੱਤੇ ਹਨ ਇਸ ਗੀਤ ਨੂੰ।  ਇਸ ਵਿਚ ਡੀ. ਓ. ਪੀ. ਦਾ ਰੋਲ ਸੁਖਦੇਵ ਸਿੰਘ ਤੇ ਸੋਨੂੰ ਮੋਗਾ ਵੱਲੋਂ ਵਧੀਆ ਢੰਗ ਨਾਲ ਅਦਾ ਕੀਤਾ ਗਿਆ ਹੈ, ਜਦਕਿ ਮੇਕ-ਅੱਪ ਦੀ ਭੂਮਿਕਾ ਧਰਨਾ ਮੋਗਾ ਵਲੋਂ ਨਿਭਾਈ ਗਈ ਹੈ। ਜਿਸ ਰੂਹ, ਲਗਨ, ਰੀਝ ਤੇ ਮਿਹਨਤ ਨਾਲ ਇਸ ਗੀਤ ਨੂੰ ਨੇਪਰੇ ਚਾੜਿਆ ਗਿਆ ਹੈ, ਉਸਤੋਂ ਸਰੋਤਿਆਂ ਦੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰਨ ਦੀਆਂ ਅਤੇ ਰਾਹਤ ਗੁਰਮੀਤ ਦੇ ਪਹਿਲੇ ਗੀਤਾਂ ਵਾਂਗ ਸੁਪਰ ਹਿੱਟ ਜਾਣ ਦੀਆਂ ਪੂਰਨ ਸੰਭਾਵਨਾਵਾਂ ਹਨ। ਵਾਹਿਗੁਰੂ ਰਾਹਿਤ ਗੁਰਮੀਤ ਨੂੰ ਇਸੇ ਤਰਾਂ ਪੰਜਾਬੀ ਮਾਂ-ਬੋਲੀ ਦੇ ਖਜ਼ਾਨੇ ਨੂੰ ਮਾਲੋ-ਮਾਲ ਕਰਦੇ ਰਹਿਣ ਦਾ ਅਨੰਤ ਬਲ ਬਖ਼ਸ਼ੇ, ਦਿਲੀ ਦੁਆਵਾਂ ਹਨ ਸਾਫ-ਸੁਥਰੀ ਤੇ ਮਿਆਰੀ ਗਾਇਕੀ ਦਾ ਅਨੰਦ ਮਾਣਨ ਵਾਲੇ ਲੱਖਾਂ ਕਲਾ-ਪ੍ਰੇਮੀਆਂ ਦੀਆਂ।

Wednesday, 4 May 2022

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ


ਆਦਮਪੁਰ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੱਛਲੇ ਲੰਮੇ ਸਮੇਂ ਤੋਂ ਸਮੂਹ ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਹੀਨਾਵਾਰ ਰਾਸ਼ਨ ਵੰਡਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਭਲਾਈ ਕਾਰਜ ਕਰਨ ਵਿੱਚ ਹਮੇਸ਼ਾ ਮੋਹਰੀ ਰਹਿੰਦੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਕੀਤਾ। ਉਨ੍ਹਾਂ ਨੇਂ ਗੱਲਬਾਤ ਦੌਰਾਨ ਦੱਸਿਆ ਕਿ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਵੱਡਮੁੱਲੇ ਯੋਗਦਾਨ ਨਾਲ ਹੀ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਬੇਹੱਦ ਲੋੜਵੰਦ ਪਰਿਵਾਰਾਂ ਦੀ ਆਰਥਿਕ ਮੱਦਦ ਲਈ ਨਿਰੰਤਰ ਸੇਵਾਵਾਂ ਪਿਛਲੇ ਕਈ ਸਾਲਾਂ ਤੋਂ ਜਾਰੀ ਹਨ। ਇਸ ਸੰਸਥਾ ਵੱਲੋਂ ਮਈ ਮਹੀਨੇ ਵਿੱਚ 66 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਗਿਆ ਹੈ। ਜਿਸ ਦਾ ਕੁੱਲ ਖਰਚਾ ਤਕਰੀਬਨ 99 ਹਜ਼ਾਰ ਰੁਪਏ ਆਇਆ ਹੈ। ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਦਸਿਆ ਇਕ ਵੀਰ ਦੇ ਵੱਡੇ-ਵੱਡੇ ਜਖਮਾਂ ਨੂੰ ਦੇਖਦਿਆਂ ਹੋਇਆਂ ਉਸਨੂੰ ਤਪਦੀ ਗਰਮੀ ਤੋਂ ਨਿਜਾਤ ਦਿਵਾਉਣ ਲਈ ਇਕ 1450 ਰੁਪਏ ਦੇ ਪੱਖੇ ਦੀ ਸੇਵਾ ਕੀਤੀ ਗਈ। ਉਨ੍ਹਾਂ ਅਜਿੱਹੇ ਜਿਹੇ ਵੱਡਮੁੱਲੇ ਉਪਰਾਲਿਆਂ ਵਿੱਚ ਆਪਣਾ ਬਣਦਾ ਕੀਮਤੀ ਯੋਗਦਾਨ ਪਾਉਣ ਵਾਲੇ ਸਮੂਹ ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।    


ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਸਮੇਤ ਅੋਰਤ ਨੂੰ ਕਾਬੂ ਕੀਤਾ


ਜਲੰਧਰ (ਅਮਰਜੀਤ ਸਿੰਘ)- ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਇੱਕ ਅੋਰਤ ਨੂੰ 10 ਗ੍ਰਾਮ ਹੀਰੋਇਨ ਅਤੇ 50 ਹਜ਼ਾਰ ਰੁਪਏ ਦੀ ਨਸ਼ਾਂ ਰਾਸ਼ੀ ਸਮੇਤ ਅੋਰਤ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਐਸ.ਐਚ.ਉ ਪਤਾਰਾ ਐਸ.ਆਈ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਐਸ.ਆਈ ਜਸਪਾਲ ਸਿੰਘ ਮੁਲਾਜਮਾਂ ਸਮੇਤ ਪਿੰਡ ਤੱਲਣ ਵਿੱਚ ਮੋਜੂਦ ਸੀ ਅਤੇ ਪਿੰਡ ਤੱਲਣ ਦੀ ਤਰਫੋਂ ਇੱਕ ਐਕਟਿਵਾ ਸਕੂਟਰੀ ਨੰਬਰ ਪੀਬੀ08-ਈ.ਆਰ-0388 ਤੇ ਸਵਾਰ ਅੋਰਤ ਆ ਰਹੀ ਸੀ ਜਿਸਦੀ ਐਕਟਿਵਾ ਦੀ ਤਲਾਸ਼ੀ ਲੈਣ ਦੋਰਾਨ ਉਸਤੋਂ 10 ਗਾ੍ਰਮ ਹੈਰੋਇਨ ਅਤੇ 50 ਹਜ਼ਾਰ ਰੁਪਏ ਡਰੱਗ ਕਰੰਸੀ ਬਰਾਮਦ ਹੋਈ। ਇਸ ਐਕਟਿਵਾ ਚਾਲਕ ਅੋਰਤ ਦੀ ਨਾਂਅ ਜਸਵਿੰਦਰ ਕੋਰ ਪਤਨੀ ਬਲਵਿੰਦਰਪਾਲ ਵਾਸੀ ਪਿੰਡ ਤੱਲਣ ਥਾਣਾ ਪਤਾਰਾ ਵਜ਼ੋਂ ਹੋਈ। ਜਿਸਦੇ ਖਿਲਾਫ ਥਾਣਾ ਪਤਾਰਾ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ। ਐਸ.ਐਚ ਉ ਪਤਾਰਾ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਇਸ ਅੋਰਤ ਤੇ ਰਾਮਾਮੰਡੀ ਵਿਖੇ ਪਹਿਲਾ ਇੱਕ ਅਤੇ ਥਾਣਾ ਪਤਾਰਾ ਵਿਖੇ ਤਿੰਨ ਮਾਮਲੇ ਦਰਜ਼ ਹਨ।   


ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 10ਵੇਂ ਬਰਸੀ ਸਮਾਗਮ 27 ਮਈ ਨੂੰ

ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ

ਜਲੰਧਰ (ਅਮਰਜੀਤ ਸਿੰਘ)-  ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜ਼ਿ ਪੰਜਾਬ ਅਤੇ ਡੇਰਾ ਸ਼੍ਰੀ ਨਿਊ ਰਤਨਪੁਰੀ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ, ਵਿਖੇ ਸੰਤ ਸ਼ਿੰਗਾਰਾ ਰਾਮ ਜੀ ਦੀ 10ਵੀਂ ਬਰਸੀ ਦੇ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਖੰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ 27 ਮਈ ਸ਼ੁਕਰਵਾਰ ਨੂੰ ਮਨਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ ਕਿ ਇਨ੍ਹਾਂ ਬਰਸੀ ਸਮਾਗਮਾਂ ਦੇ ਸਬੰਧ ਵਿੱਚ 27 ਮਈ ਦਿਨ ਸ਼ੁਕਰਵਾਰ ਨੂੰ ਸਵੇਰੇ 9.30 ਵਜੇ ਸਮੂਹ ਸੰਗਤਾਂ ਵਲੋਂ ਪਹਿਲਾ ਨਿਸ਼ਾਨ ਸਾਹਿਬ ਜੀ ਦੀ ਰਸਮ ਸਾਂਝੇ ਤੋਰ ਨਿਭਾਈ ਜਾਵੇਗੀ। ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਸੰਤ ਸਮਾਗਮ ਹੋਵੇਗਾ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ ਸੰਤ ਮਹਾਪੁਰਸ਼ ਡੇਰੇ ਵਿਖੇ ਪੁੱਜੀਆਂ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਕੇ ਨਿਹਾਲ ਕਰਨਗੇ। ਸੰਤ ਰਾਮ ਸਰੂਪ ਗਿਆਨੀ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 


Tuesday, 3 May 2022

ਵਿਧਾਇਕ ਸੁਖਵਿੰਦਰ ਕੋਟਲੀ ਨੇ ਪਿੰਡ ਬੋਲੀਨਾ ਦੋਆਬਾ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ

ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਸੁਖਵਿੰਦਰ ਕੋਟਲੀ ਐਮ.ਐਲ.ਏ, ਸਰਪੰਚ ਕੁਲਵਿੰਦਰ ਬਾਘਾ, ਸੰਤ ਰਾਮ ਸਰੂਪ ਗਿਆਨੀ ਜੀ ਅਤੇ ਹੋਰ।

ਪਿੰਡ ਬੋਲੀਨਾ ਗ੍ਰਾਮ ਪੰਚਾਇਤ ਨੇ ਨਗਰ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ, 72 ਮਰੀਜਾਂ ਨੇ ਕੈਂਪ ਦਾ ਲਿਆ ਲਾਭ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਬੋਲੀਨਾ ਦੋਆਬਾ ਵਿਖੇ ਲੋਕ ਸੇਵਾ ਤਹਿਤ ਇੱਕ ਫ੍ਰੀ ਮੈਡੀਕਲ ਕੈਂਪ ਸਮੂਹ ਗਾ੍ਰਮ ਪੰਚਾਇਤ ਵਲੋਂ ਸਰਪੰਚ ਕੁਲਵਿੰਦਰ ਬਾਘਾ ਦੀ ਵਿਸ਼ੇਸ਼ ਅਗਵਾਹੀ ਵਿੱਚ ਲਗਾਇਆ ਗਿਆ। ਜਿਸਦਾ ਉਦਘਾਟਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ, ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਸਰਪੰਚ ਕੁਲਵਿੰਦਰ ਬਾਘਾ ਨੇ ਸਾਂਝੇ ਤੋਰ ਤੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿੱਚ 72 ਮਰੀਜ਼ਾਂ ਦੇ ਦਿਮਾਗ ਦੇ ਰੋਗਾਂ ਦੀ ਜਾਂਚ, ਰੀੜ੍ਹ ਦੀ ਹੱਡੀ ਦੇ ਰੋਗਾਂ ਦੀ ਜਾਂਚ ਅਤੇ ਜੋੜਾਂ ਦੇ ਦਰਦਾਂ ਦੀ ਜਾਂਚ ਮਾਹਰ ਡਾਕਟਰ ਦੀਪਾਂਸ਼ੂ ਸਚਦੇਵਾ, ਡਾ. ਪ੍ਰਮੋਦ, ਤਿ੍ਰਸ਼ਲਾ ਸ਼ਰਮਾਂ ਅਤੇ ਹੋਰ ਡਾਕਟਰ ਸਹਿਬਾਨਾਂ ਦੀ ਟੀਮ ਵਲੋਂ ਕੀਤੀ ਗਈ। ਕੈਂਪ ਦੋਰਾਨ ਐਮ.ਐਲ.ਏ ਸੁਖਵਿੰਦਰ ਕੋਟਲੀ ਦੇ ਪੁੱਜਣ ਤੇ ਸਰਪੰਚ ਕੁਲਵਿੰਦਰ ਬਾਘਾ ਅਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੋਰ ਤੇ ਨਿੱਘਾ ਸਵਾਗਤ ਕੀਤਾ। ਇਸ ਕੈਂਪ ਦੋਰਾਨ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿਤੀਆਂ ਗਈਆਂ। ਇਸ ਮੌਕੇ ਤੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਸਰਪੰਚ ਕੁਲਵਿੰਦਰ ਬਾਘਾ ਅਤੇ ਗਾ੍ਰਮ ਪੰਚਾਇਤ ਵਲੋਂ ਕੈਂਪ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਜੋ ਬਜੁਰਗ ਲੋਕ ਜੋੜਾਂ ਦੇ ਦਰਦਾਂ ਤੋਂ ਪ੍ਹੀੜਤ ਹਨ ਉਹ ਇਲਾਜ ਵਾਸਤੇ ਸ਼ਹਿਰ ਨਹੀਂ ਜਾ ਸਕਦੇ ਉਨ੍ਹਾਂ ਨੂੰ ਪਿੰਡ ਵਿੱਚ ਦਵਾਈਆਂ ਅਤੇ ਚੰਗੇ ਮਾਹਰ ਡਾਕਟਰ ਉਪਲੱਬਧ ਕਰਵਾਉਣਾਂ ਚੰਗਾ ਉਪਰਾਲਾ ਹੈ। ਇਸ ਮੌਕੇ ਪੰਚ ਕਿਰਨ ਅਰੋੜਾ, ਪੰਚ ਰੁਪਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਵਿਜੈ ਅਰੋੜਾ, ਬਾਬਾ ਜਗਦੇਵ ਸਿੰਘ ਪੇਂਟਰ, ਸੰਤ ਗਿਆਨੀ ਰਾਮ ਸਰੂਪ ਜੀ, ਰਜਿੰਦਰ ਬਾਘਾ, ਡਾ. ਰਾਕੇਸ਼, ਪ੍ਰੀਤਮ ਸਿੰਘ ਅਤੇ ਹੋਰ ਪਿੰਡ ਦੇ ਮੈਹਤਵਰ ਵਿਆਕਤੀ ਹਾਜ਼ਰ ਸਨ। 



ਈਦ ਦੇ ਮੁਬਾਰਕ ਮੌਕੇ ਸਿੱਖ ਭਾਈਚਾਰੇ ਨੇ ਲੰਗਰ ਲਗਾਏ


ਜਲੰਧਰ (ਅਮਰਜੀਤ ਸਿੰਘ)- ਸਮਾਜ ਸੇਵੀ ਹਰਿੰਦਰ ਸਿੰਘ ਅਤੇ ਆਪ ਆਗੂ ਅਸ਼ੋਕ ਕੁਮਾਰ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ "ਈਦ ਮੁਬਾਰਕ" ਕਿਹਾ ਆਦਮਪੁਰ (ਖ਼ਬਰਸਾਰ ਬਿਊਰੌ)- ਆਦਮਪੁਰ ਹਲਕੇ ਦੇ ਪਿੰਡ ਦੁਹੜੇ ਵਿਖੇ "ਈਦ" ਦਾ ਪਵਿੱਤਰ ਦਿਹਾੜਾ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਮੁਸਲਿਮ ਭਾਈਚਾਰੇ ਦੇ ਆਗੂ ਲਤੀਫ ਮੁਹੱਮਦ ਨੇ ਪਿੰਡ ਦੁਹੜੇ ਅਤੇ ਨੇੜਲੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਈਦ ਮਨੳਣ ਲਈ ਹਰ ਧਰਮ ਦੇ ਭਾਈਚਾਰੇ ਨੂੰ ਸੱਦਾ ਦਿੱਤਾ। ਤਕਰੀਬਨ 500 ਤੋਂ ਵੱਧ ਗਿਣਤੀ ਵਿੱਚ ਸਾਰੇ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਸ ਪਿੰਡ ਦੀ ਖਾਸ ਗਲ ਏਹ ਰਹੀ, ਈਦ ਦੀ ਨਮਾਜ਼ ਤੋਂ ਬਾਅਦ, ਮੁਸਲਿਮ ਭਾਈਚਾਰੇ ਲਈ ਚਾਹ, ਪਕੌੜੇ ਅਤੇ ਮਿਠਾਈ ਦਾ ਲੰਗਰ ਪਿੰਡ ਦੇ ਸਮੂਹ ਸਿੱਖ ਭਾਈਚਾਰੇ ਅਤੇ ਗੁਰੂ ਸਿੰਘ ਸਭਾ ਗੁਰਦੁਆਰਾ ਦੇ ਪ੍ਰਬੰਧਕ ਵਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਰਤਾਇਆ ਗਿਆ।

ਇਸ ਮੋਕੇ ਆਦਮਪੁਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਾਜ ਸੇਵੀ ਹਰਿੰਦਰ ਸਿੰਘ ਅਤੇ ਆਪ ਆਗੂ ਅਸ਼ੋਕ ਕੁਮਾਰ,  ਤਰਲੋਚਨ ਬੱਧਣ, ਆਦਿ ਅਨੇਕਾ ਨੇ ਹਾਜਰੀ ਲੁਆਈ। ਆਪ ਆਗੂ ਅਤੇ ਸਰਕਲ ਪ੍ਰਧਾਨ, ਲਤੀਫ ਮੁਹੱਮਦ ਪਿਛਲੇ ਕਈ ਮਹੀਨਿਆਂ ਤੋਂ ਪੈਰ ਦੀ  ਸੱਟ ਨਾਲ ਜੂਝ ਰਹੇ ਹਨ। ਜਖਮੀ ਹਾਲਤ ਵੀ ਉਨ੍ਹਾਂ ਇਹ ਜਿੰਮੇਵਾਰੀ ਨਿਭਾਈ। ਇਸ ਮੋਕੇ ਤੇ ਹਰਿੰਦਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਈਦ ਮੁਬਾਰਕਬਾਦ ਦਿੱਤੀ ਅਤੇ ਪਿੰਡ ਦੇ ਸਿੱਖ ਭਾਈਚਾਰੇ ਵਲੋਂ ਲਗਾਏ ਲੰਗਰ ਦੀ ਸ਼ਲਾਘਾ ਕੀਤੀ। ਉਨ੍ਹਾਂ ਅਰਦਾਸ ਅਤੇ ਦੁਆ ਕੀਤੀ ਕਿ ਇਹ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹੇ। ਅਸ਼ੋਕ ਕੁਮਾਰ ਕਪੂਰ ਪਿੰਡ ਨੇ ਵੀ ਪਿੰਡ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਲਤੀਫ ਮੁਹੱਮਦ ਨੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।

ਪੀਰਾਂ ਦੀ ਯਾਦ ਵਿੱਚ ਸਲਾਨਾਂ ਜੋੜ ਮੇਲਾ 15 ਮਈ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ-
ਪੀਰਾਂ ਅਤੇ ਸੱਚੀਆਂ ਸਰਕਾਰਾਂ ਦੀ ਯਾਦ ਵਿੱਚ ਵੱਡਾ ਮੇਲਾ, ਦਰਬਾਰ ਬਾਬਾ ਇੱਛਾਧਾਰੀ ਜੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ 15 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੈਕਟਰੀ ਬੂਟਾ ਰਾਮ ਧੋਗੜੀ ਨੇ ਦਸਿਆ ਕਿ ਮੇਲੇ ਦੇ ਸਬੰਧ ਵਿੱਚ ਸੰਗਤਾਂ ਵਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਤੇ 15 ਮਈ ਨੂੰ ਮੇਲੇ ਦੇ ਸਬੰਧ 11 ਵਜੇ ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਪਰੰਤ 12 ਤੋਂ 1 ਵਜੇ ਤੱਕ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ ਅਤੇ 1 ਤੋਂ 4 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ ਵਾਲਿਆਂ ਵਲੋਂ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਸਿਆ ਸਮਾਗਮ ਦੋਰਾਨ ਬਾਬਾ ਜੀ ਦੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਜਾਣਗੇ।





Sunday, 1 May 2022

ਪੰਜਾਬੀ ਲੋਕ ਗਾਇਕਾ ਕੁਲਦੀਪ ਕੌਰ ਦਾ ਨਵਾਂ ਗੀਤ ‘ਉੱਡਿਆ ਤੇਰਾ ਜਹਾਜ’ ਬਹਿਰੀਨ ਵਿੱਚ ਰੀਲੀਜ



ਚੰਡੀਗੜ (ਪ੍ਰੀਤਮ ਲੁਧਿਆਣਵੀ), 1 ਮਈ, 2022
: ਪੰਜਾਬ ਦੀ ਨਾਮਵਰ ਕੰਪਨੀ ਸਹਿਣਾ ਰਿਕਾਰਡਜ ਦੇ ਬੈਨਰ ਹੇਠ ਆਇਆ ਇੱਕ ਬਿੱਲਕੁਲ ਨਵਾਂ ਗੀਤ ‘ਉੱਡਿਆ ਤੇਰਾ ਜਹਾਜ’ ਪਾਕ-ਪਵਿੱਤਰ ਈਦ ਦੇ ਸ਼ੁਭ ਤਿਉਹਾਰ ਮੌਕੇ ਬਹਿਰੀਨ ਵਿੱਚ ਰੀਲੀਜ ਕੀਤਾ ਗਿਆ। ਵਿਦੇਸ਼ੀ ਧਰਤੀ ’ਤੇ ਵਸ ਰਹੇ ਉੱਘੇ ਗੀਤਕਾਰ ਰਜਨਾ ਰੌਲੀ ਵਾਲੇ ਵੱਲੋਂ ਕਲਮਬੱਧ ਕੀਤੇ ਗਏ ਇਸ ਗੀਤ ਨੂੰ ਮਿੱਠੀਆਂ, ਪਿਆਰੀਆਂ ਤੇ ਮਨਮੋਹਕ ਧੁੰਨਾਂ ਵਿੱਚ ਮਾਲਵੇ ਦੇ ਪ੍ਰਸਿੱਧ ਸੰਗੀਤ ਘਰ ਸਾਰੰਗ ਸਟੂਡੀਉ ਵੱਲੋਂ ਪ੍ਰੋਇਆ ਗਿਆ ਹੈ। ਇਸ ਦੀ ਵੀਡੀਓ ਲਵਲੀ ਗਿੱਲ ਨੇ ਅਤੇ ਪੋਸਟਰ ਡਿਜਾਇਨ ਪੰਜਾਬੀ ਕਮੇਡੀਅਨ ਹਾਸਰਸ ਅਤੇ ਸਿੰਗਰ ਗੁਰਪ੍ਰੀਤ ਸਹੋਤਾ ਬਨਾਵਾਲੀ ਨੇ ਪੂਰੀਆਂ ਰੀਝਾਂ ਤੇ ਪ੍ਰੀਤਾਂ ਨਾਲ ਤਿਆਰ ਕੀਤਾ ਹੈ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਪੰਜਾਬੀ ਗਾਇਕੀ ਦੇ ਥੰਮ ਤੇ ਪ੍ਰਸਿੱਧ ਗੀਤਕਾਰ ਭਿੰਦੇ ਸ਼ਾਹ ਰਾਜੋਆਣਾ ਦੇ ਆਸ਼ੀਰਵਾਦ ਸਦਕਾ ਮੇਰੇ ਭਰਾ ਬਲਵਿੰਦਰ ਸਿੰਘ ਖਾਈ ਨੇ ਰੱਬ ਵਰਗੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਬਹਿਰੀਨ ਵਿੱਚ ਰਹਿ ਰਹੇ ਮਨਜੀਤ ਸਿੰਘ, ਪਿੰਦਰ ਬਹਿਰੀਨ, ਗੁਰਪ੍ਰੀਤ ਸਿੰਘ, ਧਰਮਪਾਲ ਸਿੰਘ, ਪ੍ਰਗਟ ਸਿੰਘ ਗੋਪੀ ਬਹਿਰੀਨ, ਮਲਕੀਤ ਸਿੰਘ, ਸਨਦੀਪ ਬਠਿੰਡਾ ਤੇ ਰੁਪਿੰਦਰ ਬਹਿਰੀਨ ਆਦਿ ਮੇਰੇ ਪਰਮ ਮਿੱਤਰਾਂ ਵੱਲੋਂ ਪੂਰਾ ਪੂਰਾ ਸਾਥ ਮਿਲਿਆ ਹੈ। ਗਾਇਕਾ ਕੁਲਦੀਪ ਕੌਰ ਨੂੰ ਜਿਵੇਂ ਉਸਦੇ ਪਹਿਲਾਂ ਆਏ ਗੀਤਾਂ ਲਈ ਸਰੋਤਿਆਂ ਨੇ ਮੋਹ-ਪਿਆਰ ਤੇ ਰੱਜਵੀਂ ਅਪਣੱਤ ਬਖ਼ਸ਼ੀ ਹੈ ਉਸੇ ਤਰਾਂ ਇਸ ਨਵੇਂ ਗੀਤ ਤੋਂ ਵੀ ਸਾਨੂੰ ਪੂਰਨ ਆਸਾਂ-ਉਮੀਦਾਂ ਹਨ ਕਿ ਇਹ ਗੀਤ ਵੀ ਸਰੋਤਿਆਂ ਦੀ ਪਸੰਦ ਦੀ ਕਸੌਟੀ ਉਤੇ ਜਰੂਰ ਖ਼ਰਾ ਉਤਰੇਗਾ। ਉਹਨਾਂ ਅੱਗੇ ਦੱਸਿਆ ਕਿ ਇੱਕ ਸੱਜਰੀ ਵਿਆਹੀ ਮੁਟਿਆਰ ਆਪਣੇ ਮਾਹੀ ਨੂੰ ਜਦੋਂ ਜਹਾਜ਼ ਚੜਦਾ ਤੇ ਵਿਦਾ ਹੁੰਦਾ ਵੇਖਦੀ ਹੈ ਤਾਂ ਉਸਦਾ ਕੀ ਹਾਲ ਹੁੰਦਾ ਹੈ ਤੇ ਦਿਲ ’ਤੇ ਕੀ ਵਾਪਰਦੀ ਹੈ, ਇਸ ਗੀਤ ਵਿਚ ਸੁਣਨ ਤੇ ਵੇਖਣ ਨੂੰ ਮਿਲਦਾ ਹੈ।