Wednesday, 22 September 2021
ਅੰਤਰਰਾਸ਼ਟਰੀ ਸਾਈਂ ਜੁੰਮਲੇ ਸ਼ਾਹ ਸੰਗੀਤ ਸੰਮੇਲਨ ਉਦੇਸੀਆਂ ਵਿਖੇ ਸਜੀ ਦੂਜੇ ਦਿਨ ਕੱਵਾਲੀ ਦੀ ਮਹਿਫ਼ਿਲ
ਜਲੰਧਰ, (ਖ਼ਬਰਸਾਰ ਪੰਜਾਬ)- ਸਾਈਂ ਜੁਮਲੇ ਸ਼ਾਹ ਜੀ ਪਿੰਡ ਉਦੇਸੀਆ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਤਿੰਨ ਦਿਨਾ ਅੰਤਰਰਾਸ਼ਟਰੀ ਸੰਗੀਤ ਸੰਮੇਲਨ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ । ਇਸ ਦੂਜੇ ਦਿਨ ਦੀ ਮਹਿਫ਼ਲ ਵਿੱਚ ਦਿਨ ਰਾਤ ਪੰਜਾਬ ਦੇ ਪ੍ਰਸਿੱਧ ਸੂਫ਼ੀ ਕੱਵਾਲਾਂ ਨੇ ਆਪਣੇ ਕਲਾਮਾਂ ਰਾਹੀਂ ਸੰਗਤਾਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਆਗੂ ਮਹਿੰਦਰ ਸਿੰਘ ਕੇ ਪੀ ਨੇ ਦਰਬਾਰ ਤੇ ਸਿਜਦਾ ਕਰਦਿਆਂ ਕਿਹਾ ਕਿ ਪੀਰ ਫ਼ਕੀਰ ਰਹਿੰਦੀ ਦੁਨੀਆਂ ਤਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਕਿਉਂਕਿ ਮਹਾਂਪੁਰਸ਼ ਪੀਰ ਫ਼ਕੀਰ ਹਮੇਸ਼ਾਂ ਸਰਬੱਤ ਦੇ ਭਲੇ ਲਈ ਆਪਣਾ ਜੀਵਨ ਜਿਊਂਦੇ ਹਨ। ਇਸ ਤੋਂ ਪਹਿਲਾਂ ਦਰਬਾਰ ਦੇ ਗੱਦੀਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਅਗਵਾਈ ਹੇਠ ਝੰਡੇ ਅਤੇ ਚਾਦਰਪੋਸ਼ੀ ਦੀ ਰਸਮ ਅਦਾ ਕੀਤੀ ਗਈ ਅਤੇ ਸਮੂਹ ਫ਼ਕੀਰਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਸਰਦਾਰ ਗੁਰਬਿੰਦਰ ਸਿੰਘ ਅਟਵਾਲ, ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮਚੁਰਾਸੀ, ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਨਿਰਮਲ ਸਿੰਘ ਢੈਹਾ, ਬਾਬਾ ਨਾਨਕ ਨਾਨਕ ਗਿਰ ਵਿਰਕਾਂ, ਸੰਤ ਜਸਵੰਤ ਸਿੰਘ ਖੇਡ਼ਾ, ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਤਰਲੋਚਨ ਲੋਚੀ, ਲਾਲ ਚੰਦ ਵਿਰਦੀ, ਐਸਡੀਓ ਜਗਦੀਸ਼ ਲਾਲ ਬੱਧਣ, ਕੈਪਟਨ ਨਿਰਵੈਰ ਸਿੰਘ, ਪਿਆਰਾ ਸਿੰਘ ਬੱਧਣ, ਡਾ ਸਰਵ ਮੋਹਨ ਟੰਡਨ, ਸੰਤ ਪ੍ਰਦੀਪ ਦਾਸ ਕਠਾਰ ,ਡੀਸੀ ਭਾਟੀਆ, ਲੋਕ ਗਾਇਕ ਬੂਟਾ ਮੁਹੰਮਦ, ਗਾਇਕ ਕੁਲਵਿੰਦਰ ਕਿੰਦਾ, ਪ੍ਰੋਫ਼ੈਸਰ ਗੁਰਚਰਨ ਸਿੰਘ, ਬਾਬਾ ਵਿਨੋਦ ਜੀ ਖਨੌਡ਼ਾ, ਬਰਜਿੰਦਰ ਸਿੰਘ ਟੀਪੂ , ਗੁਰਮੇਲ ਸਿੰਘ ਗੇਲਾ ਹਰੀਪੁਰ, ਆਕਾਸ਼ਦੀਪ ਟਰੇਡਰਜ਼ ,ਡਾ ਰਵੀ ਰਿਟਾਇਰਡ ਸਿਵਲ ਸਰਜਨ , ਪਰਮਜੀਤ ਸਿੰਘ ਸੋਢੀ, ਕਸ਼ਮੀਰ ਸਿੰਘ ਆਦਮਪੁਰ, ਭੁਪਿੰਦਰ ਸਿੰਘ ਬਿੱਲਾ ਯੂ ਕੇ ਸਮੇਤ ਕਈ ਹੋਰ ਹਾਜ਼ਰ ਸਨ। ਇਸ ਮੌਕੇ ਸਜਾਈ ਗਈ ਸੂਫੀਆਨਾ ਮਹਿਫਲ ਨੂੰ ਕਵਾਲ ਸਰਦਾਰ ਅਲੀ, ਕਰਾਮਤ ਫ਼ਕੀਰ ਮਲੇਰਕੋਟਲਾ, ਮੁਹੰਮਦ ਸਲੀਮ ਆਬਿਦ ਅਲੀ ਮੁੰਨਾ ਕੱਵਾਲ , ਸ਼ੌਕਤ ਦੀਵਾਨਾ, ਸੋਨੂੰ ਪ੍ਰੇਮ ਕੱਵਾਲ, ਡਾ ਰੌਕੀ ਫਗਵਾੜਾ, ਸੰਨੀ ਭੋਲਾ, ਹਨੀਸ਼ ਕੱਵਾਲ, ਕੁਲਦੀਪ ਰੂਹਾਨੀ, ਕੁਲਦੀਪ ਕਾਦਰ, ਸ਼ਸ਼ੀ ਕੱਵਾਲ, ਸੂਬੇ ਖ਼ਾਨ ਕੱਵਾਲ, ਹਰਮੇਸ਼ ਰੰਗੀਲਾ, ਮੁਹੰਮਦ ਸ਼ਰੀਫ ਕੱਵਾਲ , ਸ਼ੀਨਾ ਕੱਵਾਲ, ਸ਼ਕੀਲ ਸਾਂਬਰੀ ਫਲੋਰ, ਰਮੇਸ਼ ਚਾਂਦ ,ਅਨਾਇਤ ਰਮਜਾਨੀ, ਅਸ਼ਵਿਨ ਰਵੀ, ਰਹਿਮਤ ਕੱਵਾਲ , ਨਜ਼ੀਰ ਮੁਹੰਮਦ, ਚਮਨ ਇਲਾਹੀ ਚਿਸ਼ਤੀ ਸਮੇਤ ਕਈ ਹੋਰ ਕੱਵਾਲਾਂ ਨੇ ਆਪਣੀਆਂ ਦਿਨ ਰਾਤ ਹਾਜ਼ਰੀਆਂ ਭਰੀਆਂ । ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ, ਦੀਨੇਸ਼ ਦੀਪ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ। ਆਈ ਸੰਗਤ ਵਿਚ ਪੀਰਾਂ ਦਾ ਅਤੁੱਟ ਲੰਗਰ ਵਰਤਾਇਆ ਗਿਆ।
Subscribe to:
Post Comments (Atom)

No comments:
Post a Comment