Sunday, 31 May 2026

ਨਗਰ ਕੌਂਸਲ ਆਦਮਪੁਰ ਚੋਣਾਂ ਦੌਰਾਨ ’ਆਪ’ ਨੇ 13 ਸੀਟਾਂ ਵਿੱਚੋਂ 10 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ਼ ਕੀਤੀ

ਆਦਮਪੁਰ, 30 ਮਈ (ਬਲਬੀਰ ਸਿੰਘ ਕਰਮ, ਅਮਰਜੀਤ ਸਿੰਘ)- ਨਗਰ ਕੌਂਸਲ ਆਦਮਪੁਰ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਹੂੰਝਾਂ ਫੇਰੂ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ’ਆਪ’ ਨੇ ਕੁੱਲ 13 ਸੀਟਾਂ ਵਿੱਚੋਂ 10 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਕੇ ਭਾਰੀ ਬਹੁਮਤ ਨਾਲ ਨਗਰ ਕੌਂਸਲ ’ਤੇ ਆਪਣਾ ਪਰਚਮ ਲਹਿਰਾ ਦਿੱਤਾ ਹੈ। ਇਸ ਇਤਿਹਾਸਕ ਜਿੱਤ ਤੋਂ ਉਪਰੰਤ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਚਾਰੋਂ ਪਾਸੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ।
            ਜਿਕਰਯੋਗ ਹੈ ਕਿ ਬੀਤੇ ਦਿਨੀਂ ਨਗਰ ਕੌਂਸਲ ਆਦਮਪੁਰ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਜਿਸਦੇ ਐਲਾਨੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕਰਦਿਆਂ ਨਗਰ ਕੌਂਸਲ ਆਦਮਪੁਰ ਦੀਆਂ 13 ਸੀਟਾਂ ਵਿੱਚੋਂ 10 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ। ਇਹਨਾਂ ਨਤੀਜਿਆਂ ਦੌਰਾਨ ਵਾਰਡ ਨੰਬਰ 01 ਤੋਂ ਆਜ਼ਾਦ ਉਮੀਦਵਾਰ ਸੁਸ਼ਮਾ ਕੁਮਾਰੀ, ਵਾਰਡ ਨੰਬਰ 02 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਪਾਲ, ਵਾਰਡ ਨੰਬਰ 03 ਤੋਂ ਆਜ਼ਾਦ ਉਮੀਦਵਾਰ ਆਸ਼ਾ ਰਾਣੀ, ਵਾਰਡ ਨੰਬਰ 04 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਸ਼ੇਰੀ, ਵਾਰਡ ਨੰਬਰ 05 ਤੋਂ ਆਜ਼ਾਦ ਉਮੀਦਵਾਰ ਵੀਨਾ ਚੋਡਾ, ਵਾਰਡ ਨੰਬਰ 06 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਸੂਰੀ, ਵਾਰਡ ਨੰਬਰ 07 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਨੂੰ, ਵਾਰਡ ਨੰਬਰ 08 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਿੱਤਰ ਸਿੰਘ, ਵਾਰਡ ਨੰਬਰ 09 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਨਾ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਕਰਮ ਬੱਧਣ, ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ, ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਮਿੱਤਰਾ ਦੇਵੀ ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰੀਕ ਸਿੰਘ ਜੇਤੂ ਰਹੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਆਦਮਪੁਰ ਦੀਆਂ 13 ਸੀਟਾਂ ਵਿੱਚੋ 10 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਗਈ ਅਤੇ ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਚੋਣ ਨਤੀਜਿਆਂ ਦੇ ਰਸਮੀ ਐਲਾਨ ਤੋਂ ਬਾਅਦ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਦੇ ਸਮੂਹ ਵੋਟਰਾਂ, ਸਪੋਰਟਰਾਂ ਅਤੇ ਦਿਨ-ਰਾਤ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ, ਇਹ ਜਿੱਤ ਕਿਸੇ ਇੱਕ ਆਗੂ ਜਾਂ ਪਾਰਟੀ ਦੀ ਨਹੀਂ, ਬਲਕਿ ਆਦਮਪੁਰ ਦੇ ਸੂਝਵਾਨ ਲੋਕਾਂ ਦੀ ਜਿੱਤ ਹੈ। ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਅੱਗੇ ਆਖਿਆ ਕਿ ਲੋਕਾਂ ਦੇ ਇਸ ਅਥਾਹ ਸਮਰਥਨ ਸਦਕਾ ਹੀ ਅੱਜ ਪਾਰਟੀ ਭਾਰੀ ਬਹੁਮਤ ਨਾਲ ਜੇਤੂ ਹੋ ਕੇ ਨਿੱਕਲੀ ਹੈ। ਉਨ੍ਹਾਂ ਸਾਰੇ ਨਵੇਂ ਚੁਣੇ ਗਏ ਜੇਤੂ ਉਮੀਦਵਾਰਾਂ ਨੂੰ ਇਸ ਸ਼ਾਨਦਾਰ ਸਫ਼ਲਤਾ ’ਤੇ ਵਧਾਈਆਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਸਾਰੇ ਕੌਂਸਲਰ ਬਿਨਾਂ ਕਿਸੇ ਪੱਖਪਾਤ ਦੇ ਆਦਮਪੁਰ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੰਨਦੇਹੀ ਨਾਲ ਕੰਮ ਕਰਨਗੇ।

Saturday, 30 May 2026

ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੁਖਿਆਰਾ ਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ

        


ਆਦਮਪੁਰ ਦੋਆਬਾ/ਜਲੰਧਰ, 30 ਮਈ (ਅਮਰਜੀਤ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੁਖਿਆਰਾ (ਹਲਕਾ ਆਦਮਪੁਰ) ਦੇ ਨੰਨੇ ਵਿਦਿਆਰਥੀਆਂ ਨੂੰ ਸਮਾਜ ਸੇਵਕ ਰਵਿੰਦਰ ਸਿੰਘ ਸਰੋਆ ਵੱਲੋਂ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਇਸ ਸੰਸਾਰ ਦੇ ਹਰੇਕ ਇਨਸਾਨ ਨਾਲ ਸਾਨੂੰ ਜਿਉਦੇ ਜੀਅ ਪਿਆਰ ਕਰਨਾਂ ਚਾਹੀਦਾ ਹੈ। ਰਵਿੰਦਰ ਸਿੰਘ ਸਰੋਆ ਨੇ ਦੱਸਿਆ ਕਿ ਅੱਜ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਮਲਕੀਤ ਸਿੰਘ ਜੀ ਤੇ ਸੱਚਖੰਡ ਵਾਸੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਹੋਏ ਸਕੂਲੀ ਬੱਚਿਆਂ ਨੂੰ ਕਾਪੀਆਂ, ਪੈਨ, ਸ਼ੋਪਨਰ, ਪੈਨਸਲਾਂ, ਅਰੇਜ਼ਰ, ਟੋਫੀਆਂ ਵੰਡੀਆਂ ਗਈਆਂ ਤੇ ਇਹ ਉਪਰਾਲਾ ਲਗਾਤਾਰ ਏਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਤੇ ਮੌਜੂਦਾ ਸਰਪੰਚ ਸੁਰਜੀਤ ਕੌਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਪੰਚ ਸਤਪਾਲ ਕੌਰ, ਪੰਚ ਵਿਜੇ ਕੁਮਾਰ ਸੰਧੂ, ਪੰਚ ਪਰਮਜੀਤ ਕੌਰ, ਪੰਚ ਵਿਜੇ ਕੁਮਾਰ, ਰਣਜੀਤ ਸਿੰਘ ਰਾਜਾ, ਵਿਕਾਸ, ਮੋਨੂੰ, ਮਾਣਕ, ਵਰੁੱਨ, ਭਿੰਦਾ ਚੁਖਿਆਰਾ ਵੱਲੋਂ ਸਕੂਲ ਵਿੱਚ ਸ਼ਿਰਕਤ ਕਰਨ ਤੇ ਸਕੂਲ ਇੰਚਾਰਜ਼ ਅਰਸ਼ਦੀਪ ਸਿੰਘ, ਅਧਿਆਪਕ ਰਾਮੇਸ਼ ਚੰਦਰ, ਅਧਿਆਪਕ ਕਿਰਨਜੀਤ ਕੌਰ ਵੱਲੋਂ ਜੀ ਆਇਆ ਆਖਿਆ ਗਿਆ। ਜਿਨ੍ਹਾਂ ਵੱਲੋਂ ਸਟੇਸ਼ਨਰੀ ਦਾ ਸਮਾਨ ਨੰਨੇ ਬੱਚਿਆਂ ਨੂੰ ਵਿਤਰਿਤ ਕੀਤਾ ਗਿਆ। ਇਸ ਮੌਕੇ ਤੇ ਆਸ਼ਾ ਰਾਣੀ ਤੇ ਸੁਨੀਤਾ ਰਾਣੀ ਵੀ ਮੋਜੂਦ ਸਨ।
ਕੈਪਸ਼ਨ- ਨੰਨੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਦੇਣ ਵੇਲੇ ਹਾਜ਼ਰ ਰਵਿੰਦਰ ਸਿੰਘ ਸਰੋਆ, ਸਰਪੰਚ ਸੁਰਜੀਤ ਕੌਰ, ਸਾਬਕਾ ਸਰਪੰਚ ਗੁਰਮੀਤ ਸਿੰਘ ਤੇ ਪੰਚ ਸਹਿਬਾਨ ਤੇ ਸਕੂਲ ਸਟਾਫ।

Friday, 29 May 2026

ਪਿੰਡ ਖੰਨੀ ਵਿਖੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 14ਵੇਂ ਬਰਸੀ ਦੇ ਸਮਾਗਮ ਸ਼ਰਧਾਪੂਰਬਕ ਮਨਾਏ ਗਏ



ਪੰਜਾਬ ਦ ਵੱਖ-ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ               

ਜਲੰਧਰ/ਹੁਸ਼ਿਆਰਪੁਰ, 28 ਮਈ (ਅਮਰਜੀਤ ਸਿੰਘ ਜੰਡੂ ਸਿੰਘਾ)-
ਬ੍ਰਹਮਲੀਨ ਸ੍ਰੀਮਾਨ 108 ਸੰਤ ਰਤਨ ਦਾਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਬ੍ਰਹਮਲੀਨ ਸ਼੍ਰੀਮਾਨ 108 ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 14ਵੇਂ ਬਰਸੀਂ ਸਮਾਗਮ ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ ਵਿੱਖੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨੇ ਵਾਲਿਆਂ ਦੀ ਅਗਵਾਹੀ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸਪ੍ਰੰਦਾਇਕ ਸੁਸਾਇਟੀ (ਰਜਿ. ਪੰਜਾਬ), ਸੰਤ ਪਰਮਜੀਤ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਨਗਰ ਤੇ ਡੇਰੇ ਦੀ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵ ਨਾਲ ਮਨਾਏ ਗਏ।
            ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਤ ਪਰਮਜੀਤ ਦਾਸ ਜੀ ਨਗਰ ਵਾਲੇ ਅਤੇ ਸੰਤ ਰਾਮ ਸਰੂਪ ਗਿਆਨੀ ਜੀ ਦੀ ਦੇਖ ਰੇਖ ਸੰਗਤਾਂ ਵੱਲੋਂ ਨਿਭਾਈ ਗਈ। ਉਪਰੰਤ ਸੰਗਤਾਂ ਨੂੰ ਚਾਹ ਪਕੌੜੇ ਦਾ ਲੰਗਰ ਸੇਵਾਦਾਰਾਂ ਵੱਲੋਂ ਵਿਤਰਿਤ ਕੀਤਾ ਗਿਆ। ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਮੌਕੇ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਸੰਤ ਸੰਮੇਲਨ ਵਿੱਚ ਸੰਤ ਸਰਵਣ ਦਾਸ ਚੇਅਰਮੈਨ ਸਤਿਗੁਰੂ ਰਵਿਦਾਸ ਸਾਧੂ ਸ੍ਰੰਪਰਦਾਇਕ ਸੁਸਾਇਟੀ ਰਜ਼ਿ, ਸੰਤ ਨਿਰਮਲ ਦਾਸ ਬਾਬੇ ਜੋੜੇ ਵਾਲੇ ਪ੍ਰਧਾਨ ਸਤਿਗੁਰੂ ਰਵਿਦਾਸ ਸਾਧੂ ਸ੍ਰੰਪਰਦਾਇਕ ਸੁਸਾਇਟੀ ਰਜ਼ਿ, ਸੰਤ ਇੰਦਰ ਦਾਸ ਪਿੰਡ ਸ਼ੇਖੇ, ਸੰਤ ਪਰਮਜੀਤ ਦਾਸ ਨਗਰ ਵਾਲੇ, ਸੰਤ ਸਰਵਣ ਦਾਸ ਸਲੇਮਟਾਬਰੀ ਲੁਧਿਆਣਾ, ਸੰਤ ਸਤਵਿੰਦਰ ਸਿੰਘ ਹੀਰਾ, ਸੰਤ ਧਰਮਪਾਲ ਜੀ, ਸੰਤ ਰਤਨ ਪ੍ਰਕਾਸ਼ ਜੇਜੋ ਦੋਆਬਾ, ਸੰਤ ਸਰੂਪ ਦਾਸ ਸੰਤਗੜ੍ਹ, ਪਰਮਜੀਤ ਦਾਸ ਜੰਡੋਲੀ, ਸੰਤ ਮਨੋਹਰ ਦਾਸ ਲਿੱਦੜਾਂ, ਸੰਤ ਕਪੂਰ ਦਾਸ ਅਬਾਦਪੁਰਾ ਵਾਲੇ, ਸੰਤ ਲੱਡੂ ਰਾਮ, ਸੰਤ ਉਮ ਪ੍ਰਕਾਸ਼ ਰਾਣਾ, ਬਾਬਾ ਅਸ਼ੋਕ ਸੰਤੋਖਪੁਰਾ, ਬਾਬਾ ਜਗਦੇਵ ਸਿੰਘ ਬੋਲੀਨਾ, ਬਾਬਾ ਰਾਜ ਕੁਮਾਰ ਬਹਾਦੁਰਪੁਰ ਵਾਲੇ, ਸੰਤ ਸੰਤੋਖ ਦਾਸ ਭਾਰਟਾ ਗਨੇਸ਼, ਬਾਬਾ ਓਮ ਪ੍ਰਕਾਸ਼ ਡੇਰਾ ਬਾਬਾ ਅਓੁਗੜ ਨਾਥ ਜੀ, ਬਾਬਾ ਜਗੀਰ ਦਾਸ ਲਲਵਾਨ, ਬਾਬਾ ਬਿੰਦਰ ਲਲਵਾਨ, ਭਗਤ ਦਿਲਸ਼ੇਰ ਸਿੰਘ ਸ਼ੇਰਾ ਪਿੰਡ ਬੋਲੀਨਾ, ਸਮਾਜ ਸੇਵਕ ਦਿਲਬਰ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸੈਨਾਂ ਰਜ਼ਿ ਪੰਜਾਬ, ਸੰਜੀਵ ਕੁਮਾਰ ਲਾਡੀ ਬਾਘਾ ਬੋਲੀਨਾ ਵੀ ਸੰਗਤਾਂ ਵਿੱਚ ਉਚੇਚੇ ਤੋਰ ਪੁੱਜੇ ਅਤੇ ਆਪਣੇ ਪ੍ਰਬੱਚਨਾਂ ਅਤੇ ਕੀਰਤਨ ਰਾਹੀਂ ਨਿਹਾਲ ਕੀਤਾ। ਸਟੇਜ ਸਕਤੱਰ ਦੀ ਭੂਮਿਕਾ ਸੈਕਟਰੀ ਸਤਪਾਲ ਬਾਘਾ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸੰਤ ਮਹਾਂਪੁਰਸ਼ਾਂ ਤੇ ਸਮੂਹ ਸੇਵਾਦਾਰਾਂ ਨੂੰ ਸਿਰੇਪਾਉ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਸਰਬੱਤ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ, ਵੱਡਿਆਂ ਦਾ ਸਤਿਕਾਰ ਕਰਨ, ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਮਾਗਮਾਂ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਲੋਕ ਭਲਾਈ ਵਾਸਤੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਖੂਨਦਾਨੀਆਂ ਵੱਲੋਂ ਸਵੈਇੱਛਾ ਅਨੁਸਾਰ ਖੂਨਦਾਨ ਕੀਤਾ ਗਿਆ।
         ਇਸ ਮੌਕੇ ਤੇ ਬੀਬੀ ਬੰਤ ਕੌਰ, ਹੁਸਨ ਲਾਲ ਬਾਘਾ, ਮੋਹਨ ਲਾਲ ਬੋਲੀਨਾ, ਰਾਕੇਸ਼ ਕੁਮਾਰ ਰਿੱਕੀ ਬਾਘਾ, ਰਜਿੰਦਰ ਬਾਘਾ, ਗੁਲਸ਼ਨ ਬਾਘਾ, ਮੁਕੇਸ਼ ਬਾਘਾ, ਮੁਨੀਸ਼ ਬਾਘਾ ਇਟਲੀ, ਯੋਗੇਸ਼ ਬਾਘਾ, ਹਰਮੇਸ਼ ਲਾਲ, ਗਿਰਧਾਰੀ ਲਾਲ ਐਡਵੋਕੇਟ, ਪ੍ਰਦੀਪ ਕੁਮਾਰ ਲਲਵਾਨ, ਬਿੱਲਾ ਨਗਰ, ਯੁਵਰਾਜ ਬਾਘਾ, ਸੰਦੀਪ ਸਰਹਾਲੀ, ਗੋਗੀ ਪੁਰਤਕਾਲ, ਹੈਪੀ ਕੁਵੈਤ, ਰਿੰਪੀ ਬਾਘਾ, ਅਮਨ ਬਾਘਾ, ਬਾਬਾ, ਗੋਰਾ, ਲਵ ਕੁਮਾਰ ਜਰਨਲ ਸਕੱਤਰ, ਹਰਭਜਨ ਚੋਧਰੀ ਸੀਨੀਅਰ ਪ੍ਰਧਾਨ, ਕੁਸ਼ਲਦੀਪ, ਸੁਖਦੇਵ ਸਿੰਘ, ਹਰਕੀਰਤ ਬਾਘਾ, ਆਸ਼ਾ ਰਾਣੀ, ਕਮਲਾ ਦੇਵੀ, ਨੀਲਮ ਰਾਣੀ, ਮਨਪ੍ਰੀਤ ਕੌਰ, ਕੁਲਵਿੰਦਰ ਕੋਰ, ਸੀਮਾ ਸੋਂਧੀ, ਮਮਤਾ ਬਾਘਾ, ਕਮਲਜੀਤ ਕੌਰ, ਜੀਤੀ ਬਾਘਾ, ਦਵਿੰਦਰ ਬਾਘਾ, ਲਖਵਿੰਦਰ ਬਾਘਾ, ਦਿਲਸ਼ਾਂਨ ਬਾਘਾ, ਰਿਆਨ ਮਹੇ, ਰਾਜੂ ਇਟਲੀ, ਕੁਲਦੀਪ ਬਾਘਾ ਯੂ.ਕੇ, ਅਗਮਲ ਬਾਘਾ ਯੂ.ਕੇ, ਜੀਵਨ ਬਾਘਾ ਯੂ.ਐਸ.ਏ, ਜੈ ਪਾਲ ਬਾਘਾ, ਬਲਵੀਰ ਬਾਘਾ ਯੂ.ਐਸ.ਏ, ਗੁਰਦਿਆਲ ਬਾਘਾ, ਹਰਜਿੰਦਰ ਸੋਨੀ ਇਟਲੀ, ਤੀਰਥ ਇਟਲੀ, ਸਮਾਜ ਸੇਵਕ ਵਿਜੇ ਕੁਮਾਰ ਅਰੋੜਾ, ਕਿਰਨ ਅਰੋੜਾ ਸਾਬਕਾ ਪੰਚ ਬੋਲੀਨਾ, ਸੰਦੀਪ ਸਰਹਾਲੀ, ਅਮਰੀਕ ਬਾਘਾ ਕੁੱਕ, ਦੀਪਾ ਨਗਰ, ਗੋਪੀ ਨਗਰ, ਗੁਰਪ੍ਰੀਤ ਨਗਰ, ਸੋਨੂੰ ਖੋਥੜਾਂ, ਚੰਨੀ ਨਗਰ, ਮਾਸਟਰ ਜੀ ਨਗਰ, ਫੋਜ਼ੀ ਲੁਧਿਆਣਾ, ਭਾਵਿਕਾ ਬਾਘਾ, ਜਤਿਨ, ਸੁਨੀਲ ਕੁਮਾਰ ਜਲੰਧਰ, ਬਲਵਿੰਦਰ ਕੁਮਾਰ ਤਰਖਾਣ ਮਜਾਰਾ, ਹੰਸ ਰਾਜ ਯੂ.ਕੇ, ਡਾ. ਟੇਕ ਚੰਦ, ਮਾਇਕਲ ਪੁਰਤਕਾਲ, ਭਜਨ ਰਾਮ ਖਾਨਪੁਰ, ਜੀਵਨ ਖਾਨਪੁਰ, ਬਿੱਟੂ ਯੂ.ਐਸ.ਏ, ਜੀਤੀ ਯੂ.ਐਸ.ਏ, ਯੁਵਰਾਜ ਯੂ.ਐਸ.ਏ, ਹਰਸ਼ਿਤ ਬਾਘਾ, ਅਮਾਇਰਾ ਬਾਘਾ, ਕਰਨ ਬਾਘਾ, ਸੰਤੋਖ ਬੋਲੀਨਾ, ਚਾਹਤ ਬਾਘਾ, ਬਲਜੀਤ ਨਗਰ, ਤਰਸੇਮ ਲਾਲ ਬੋਲੀਨਾ, ਦਵਿੰਦਰ ਨਗਰ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

Monday, 25 May 2026

ਜੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ


 ਅਮਰਜੀਤ ਸਿੰਘ ਜੰਡੂ ਸਿੰਘਾ- ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ  ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਸਮੂਹ ਸਟਾਫ, ਮੈਨੇਜਮੈਂਟ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿਖੇ ਸ਼ਬੀਲ ਲਗਾਈ ਗਈ l ਜਿਸ ਵਿਚ ਧਾਰਮਿਕ ਅਧਿਆਪਕ ਗੁਰਦਿੱਤ ਸਿੰਘ ਨੇ ਪੰਜਵੇਂ ਪਾਤਸ਼ਾਹ ਸਾਹਿਬ ਜੀ ਦੀ ਜਿੰਦਗੀ ਸਬੰਧੀ ਕਵਿਤਾ ਤੇ ਉਹਨਾਂ ਵਲੋਂ ਸਮਾਜ ਦੀ ਭਲਾਈ ਲਈ ਕੀਤੇ ਕਾਰਜ ਅਤੇ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਸਰਵਨ ਕਰਵਾਇਆ | ਇਸ ਤੋਂ ਇਲਾਵਾ ਗੁਰੂ ਪਾਤਸ਼ਾਹ ਦੀ ਸ਼ਹਾਦਤ ਅਤੇ ਫਲਸਫ਼ੇ ਬਾਬਤ ਭਰਪੂਰ ਜਾਣਕਾਰੀ ਦਿਤੀ l
ਉਨ੍ਹਾਂ ਨੇ ਅਰਦਾਸ ਕਰਕੇ ਸਕੂਲ ਦੇ ਸਟਾਫ਼ ਮੈਂਬਰਾਂ ਨਾਲ 
ਮਿਲਕੇ ਠੰਡੇ -ਮਿੱਠੇ ਜਲ ਦੀ ਛਬੀਲ ਤਿਆਰ ਕਰਕੇ ਸਾਰੇ ਆਏ ਹੋਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਛਕਾਈ l  

ਸਕੂਲ ਸੈਕਟਰੀ ਜਸਵਿੰਦਰ ਸਿੰਘ ਮਿਨਹਾਸ ਨੇ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ  ਦੀ ਲਾਸਾਨੀ  ਸ਼ਹਾਦਤ ਨੂੰ ਯਾਦ ਕਰਦੇ ਹੋਏ ਸਮੂਹ ਸਟਾਫ਼,ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਅਸੀਂ ਸਭ ਨੇ ਗੁਰੂ ਸਹਿਬਾਨਾਂ ਵਲੋਂ ਦਿਤੀਆਂ ਸ਼ਹਾਦਤਾਂ ਨੂੰ ਕੇਵਲ ਮਨਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਸਗੋਂ ਆਓ ਸਾਰੇ ਰਲ ਕੇ ਗੁਰੂ ਸਾਹਿਬ ਵਲੋਂ ਦੱਸੇ ਗਏ ਮਾਰਗ ਤੇ ਚਲੀਏ ਅਤੇ ਆਪਣਾ ਜੀਵਨ ਸਫਲ ਕਰੀਏ | ਪ੍ਰਿੰਸੀਪਲ ਸ਼੍ਰੀਮਤੀ ਨੀਤੂ ਜੇਠੀ ਨੇ ਆਏ ਹੋਏ ਸਾਰੇ ਮਾਪਿਆਂ ਨੂੰ ਜੀ ਆਇਆ ਆਖਦੇ ਹੋਏ ਉਨ੍ਹਾਂ ਨਾਲ ਬੱਚਿਆਂ ਦੀ ਕਾਰਗੁਜ਼ਾਰੀ ਬਾਬਤ ਚਰਚਾ ਕੀਤੀ ਅਤੇ ਬੱਚਿਆਂ ਨੂੰ ਜਿੰਦਗੀ ਵਿੱਚ ਗੁਰੂ ਸਾਹਿਬਾਨਾਂ ਦੇ ਬਤਾਏ ਗਏ ਨਿਯਮਾਂ ਉਤੇ ਚੱਲਣ ਨੂੰ ਪ੍ਰੇਰਿਆ | ਕੈਪਸ਼ਨ - ਜੀਟੀਬੀ ਸਕੂਲ ਵਿਖੇ ਛਬੀਲ ਵਰਤਾਉਣ ਮੌਕੇ ਹਾਜ਼ਰ ਪ੍ਰਿੰਸੀਪਲ ਨੀਤੂ ਜੇਠੀ ਅਤੇ ਹੋਰ ਸਕੂਲ ਸਟਾਫ ਦੇ ਮੈਂਬਰ

Monday, 4 May 2026

ਪ੍ਰੈਸ ਕਲੱਬ ਅਨੰਦਪੁਰ ਸਾਹਿਬ ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ


 

ਸ਼੍ਰੀ ਅਨੰਦਪੁਰ ਸਾਹਿਬ, 05 ਮਈ (ਜੋਗਿੰਦਰ ਰਾਣਾ/ਦਰਸ਼ ਰਾਣਾ)- ਪ੍ਰੈਸ ਕਲੱਬ ਅਨੰਦਪੁਰ ਸਾਹਿਬ ਵੱਲੋਂ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਾਲਵਿੰਦਰ ਸਿੰਘ ਕੰਗ, ਪੰਜਾਬ ਪੁਲਿਸ ਦੇ ਸਾਬਕਾ ਆਈ. ਜੀ ਲੋਕ ਨਾਥ ਆਂਗਰਾ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਦੋਰਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਰਾਣਾ ਬਖਤਾਵਰ ਸਿੰਘ ਦੀ ਅਗਵਾਈ ਹੇਠ ਆਈ ਟੀਮ ਵੱਲੋਂ 60 ਯੂਨਿਟ ਖੂਨ ਇੱਕਤਰ ਕੀਤਾ ਗਿਆ। ਕੈਂਪ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਾਂਸਦ ਮਾਲਵਿੰਦਰ ਸਿੰਘ ਕੰਗ, ਸਾਬਕਾ ਆਈ.ਜੀ ਲੋਕ ਨਾਥ ਆਂਗਰਾ, ਮੈਨੇਜਰ ਮਲਕੀਤ ਸਿੰਘ ਅਤੇ ਅਡੀਸ਼ਨਲ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਇਹ ਕੈਂਪ ਲਗਾਉਣ ਲਈ ਜਿੱਥੇ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕੀਤੀ, ਉੱਥੇ ਹੀ ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਖੂਨਦਾਨੀਆਂ ਵੱਲੋਂ ਦਾਨ ਕੀਤੇ ਖੂਨ ਨਾਲ ਅਣਗਿਣਤ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇਸ ਲਈ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਤਾਰ ਲੱਗਦੇ ਰਹਿਣੇ ਚਾਹੀਦੇ ਹਨ। ਇਸ ਮੌਕੇ ਤਖਤ ਸਾਹਿਬ ਦੇ ਸੂਚਨਾ ਅਫਸਰ ਹਰਪ੍ਰੀਤ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਬਲਾਕ ਕਾਂਗਰਸ ਦੇ ਪ੍ਰਧਾਨ ਹਿਮਾਂਸ਼ੂ ਟੰਡਨ, ਕਿਸਾਨ ਆਗੂ ਸੁਰਜੀਤ ਸਿੰਘ ਢੇਰ, ਟਰੱਕ ਯੂਨੀਅਨ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ, ਹਰਤੇਗਵੀਰ ਸਿੰਘ ਤੇਗੀ, ਮਨਿੰਦਰਪਾਲ ਸਿੰਘ ਮਨੀ ਚੱਠਾ, ਸੰਘਰਸ਼ੀ ਆਗੂ ਵੀਰ ਸਿੰਘ ਬੜਵਾ, ਸੁਖਬੀਰ ਸਿੰਘ ਕਲਮਾ, ਦਵਿੰਦਰਪਾਲ ਸਿੰਘ ਢਿੱਲੋ, ਕੇ.ਕੇ ਬੇਦੀ, ਮੁਨੀਸ਼ ਕੇਅਰਪਾਲ, ਵਿਜੈ ਬਜਾਜ, ਹਰਦੀਪ ਸਿੰਘ ਢੀਂਡਸਾ, ਹਰੀਓਮ ਨਰਗਿਸ, ਧਰਮ ਸਿੰਘ ਨਿੱਕੂਵਾਲ, ਗੁਲਸ਼ਨ ਕੁਮਾਰ, ਜੋਤੀ ਕੁਮਾਰ, ਪ੍ਰਿੰਸੀਪਲ ਚਰਨਜੀਤ ਸਿੰਘ ਸੈਣੀ, ਕੁਲਦੀਪ ਸਿੰਘ, ਲੱਕੀ ਅਗੰਮਪੁਰ, ਪਵਨ ਕਨੌਜੀਆ, ਮਾਸਟਰ ਓਮ ਪ੍ਰਕਾਸ਼, ਪੰਜਾਬੀ ਗਾਇਕ ਸੁਰਿੰਦਰ ਸਿੰਘ ਨਿੰਕੂਵਾਲ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਗੋਪਾਲ ਸ਼ਰਮਾ, ਕਰਨੈਲ ਸਿੰਘ ਸੈਣੀ, ਰਾਜਪਾਲ ਆਂਗਰਾ, ਨਰਿੰਦਰ ਸ਼ਰਮਾ, ਮਧੂ ਸੂਦਨ, ਦਲਜੀਤ ਸਿੰਘ ਅਰੋੜਾ, ਬਲਵਿੰਦਰ ਸਿੰਘ ਲੋਦੀਪੁਰ, ਭਗਵੰਤ ਸਿੰਘ ਮਟੋਰ, ਤਰਲੋਚਨ ਸਿੰਘ, ਜਰਨੈਲ ਸਿੰਘ ਹਰੀਵਾਲ, ਸਚਿਨ ਸੋਨੀ ਸਮੇਤ ਵੱਡੀ ਗਿਣਤੀ ਖੂਨਦਾਨੀ ਹਾਜ਼ਰ ਸਨ।