Wednesday, 31 August 2022
ਪਿੰਡ ਗੜ੍ਹਾ ਵਾਸੀਆਂ ਵੱਲੋਂ ਚੋਰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਫਿਲੌਰ 1 ਸਤੰਬਰ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਨਵਾਂ ਸ਼ਹਿਰ ਰੋਡ ਤੇ ਸਥਿਤ ਪਿੰਡ ਗੜਾ ਵਿਖੇ ਇਕ ਹਵੇਲੀ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਵਿੱਚ ਉਨ੍ਹਾਂ ਦੇ ਟਰੱਕ ਖਡ਼੍ਹੇ ਸਨ। ਟਰੱਕਾਂ ਚੋਂ ਦੋ ਨੌਜਵਾਨਾ ਨੇ ਹਵੇਲੀ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਨੇ ਟਰੱਕ ਦੇ ਸ਼ੀਸ਼ੇ ਤੋੜ ਕੇ ਬੈਟਰਾ ਚੋਰੀ ਕਰ ਕੇ ਭੱਜ ਰਹੇ ਸਨ ਕਿ ਉਨ੍ਹਾਂ ਨੂੰ ਦੇਖ ਲਿਆ, ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਵਿੱਚੋਂ ਇਕ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕਰਨ ਤੋਂ ਬਾਅਦ ਉਨ੍ਹਾਂ ਨੇ ਫਿਲੌਰ ਥਾਣੇ ਨੂੰ ਸੂਚਿਤ ਕੀਤਾ। ਮੌਕੇ ਤੇ ਥਾਣਾ ਮੁਖੀ ਫਿਲੌਰ ਪਲਵਿੰਦਰ ਸਿੰਘ ਪਹੁੰਚ ਗਏ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ। ਚੋਰੀ ਕਰਨ ਵਾਲਿਓ ਨੂੰ ਗ੍ਰਿਫਤਾਰ ਕਰ ਕੇ ਆਪਣੇ ਨਾਲ ਪੁਲਸ ਥਾਣਾ ਫਿਲੌਰ ਲੈ ਆਈ। ਇਸ ਮਾਮਲੇ ਵਿਚ ਜਦੋਂ ਐਸ.ਐਚ.ਓ ਪਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਦੂਜਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀl
ਨਵੇਂ ਸਾਲ 2023 ਦੇ ਕਲੰਡਰ, ਮੈਗਜ਼ੀਨ ਅਤੇ ਡਾਇਰੀ ਬਾਰੇ ਕੀਤੀਆਂ ਵਿਚਾਰਾਂ
ਮੋਹਾਲੀ/ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਵੱਲੋਂ ਨਵੇਂ ਸਾਲ 2023 ਦੀ ਡਾਇਰੀ, ਕਲੰਡਰ ਅਤੇ ਮੈਗਜ਼ੀਨ ਛਾਪਣ ਲਈ ਵਿਸ਼ੇਸ਼ ਤੌਰ ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਉਪ ਚੇਅਰਮੈਨ ਮਨੇਸ ਕੁਮਾਰ ਯਾਦਵ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ , ਰਮਨੀਤ ਐਸ ਮੁਖਰਜੀ ਕੌਮੀ ਚੇਅਰਪਰਸਨ ਐਂਟੀ ਕ੍ਰਰਾਇਮ ਸੈੱਲ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ , ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਅਤੇ ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਨੇ ਕਿਹਾ ਕਿ ਜਿਹੜੇ ਅਹੁਦੇਦਾਰ ਚੰਗੀਆਂ ਪੋਸਟਾਂ ਤੇ ਬੈਠੇ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਮਾਇਕ ਸਹਾਇਤਾ ਕਰਨੀ ਚਾਹੀਦੀ ਹੈ। ਮੈਡਮ ਪ੍ਰਿਤਪਾਲ ਕੌਰ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਵੀ ਸਨੇਹਾ ਦਿਤਾ ਜਾਵੇਗਾ ਉਸ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਵਾਉਣ ਲਈ ਸਮੂਹ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਦੀ ਚੜ੍ਹਦੀ ਕਲਾ ਲਈ ਸਾਨੂੰ ਸਾਰਿਆਂ ਨੂੰ ਰਲਮਿਲ ਕੇ ਕਲੰਡਰ, ਮੈਗਜ਼ੀਨ ਅਤੇ ਡਾਇਰੀ 2023 ਲਈ ਪ੍ਰਧਾਨ, ਚੇਅਰਮੈਨ ਅਤੇ ਜਨਰਲ ਸਕੱਤਰ ਨੂੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਅਗਲੀ ਮੀਟਿੰਗ 6 ਸਤੰਬਰ 2022 ਨੂੰ ਚੰਡੀਗੜ੍ਹ ਮੀਟਿੰਗ ਵਿੱਚ ਮੁੜ ਵਿਚਾਰਾਂ ਕੀਤੀਆਂ ਜਾਣਗੀਆਂ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਸੀਮਾ ਨਾਗਪਾਲ, ਜਗਦੀਪ ਸਿੰਘ, ਮਨਦੀਪ ਕੌਰ ਮੋਹਾਲੀ, ਵਰਿੰਦਰ ਕੌਰ,ਅਮਿ੍ਰਤਾ ਪੁਰੀ, ਅੰਗਰੇਜ਼ ਸਿੰਘ, ਮੁਕੰਦ ਸਿੰਘ, ਮਲਾਗਰ ਸਿੰਘ, ਪਰਮਿੰਦਰ ਸਿੰਘ, ਸੰਜੀਵ ਕੁਮਾਰ, ਸਰਬਜੀਤ ਕੌਰ, ਜਸਪ੍ਰੀਤ ਸਿੰਘ, ਜਸਵੀਰ ਸਿੰਘ ਅਤੇ ਬਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਸ਼ਰਨਜੀਤ ਕੌਰ ਬਣੇ ਉਪ ਪ੍ਰਧਾਨ ਇਸਤਰੀ ਵਿੰਗ- ਡਾਕਟਰ ਖੇੜਾ
ਮੋਹਾਲੀ/ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਮੋਹਾਲੀ ਵਿਖੇ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਮਨੇਸ ਕੁਮਾਰ ਯਾਦਵ ਕੌਮੀ ਉਪ ਚੇਅਰਮੈਨ ਅਤੇ ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਰਮਨੀਤ ਐਸ ਮੁਖਰਜੀ ਨੂੰ ਕੌਮੀ ਚੇਅਰਪਰਸਨ ਐਂਟੀ ਕ੍ਰਰਾਇਮ ਸੈੱਲ, ਸ਼ਰਨਜੀਤ ਕੌਰ ਉਪ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਰੀਚਾ ਰਾਣੀ ਕੁਮਾਰ ਨੂੰ ਸੈਕਟਰੀ ਇਸਤਰੀ ਵਿੰਗ ਮੋਹਾਲੀ ਅਤੇ ਚੰਦਰਾ ਪ੍ਰਭਾ ਉਪਾਧਿਆਇ ਨੂੰ ਮੀਤ ਪ੍ਰਧਾਨ ਇਸਤਰੀ ਵਿੰਗ ਬਲਾਕ ਡੇਰਾ ਬੱਸੀ ਨੂੰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੜਕਾਂ ਦੇ ਕਿਨਾਰਿਆਂ ਉਪਰ ਗਾਵਾਂ ਮੱਝਾਂ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਦਿਨੋਂ ਦਿਨ ਵਧ ਦੀ ਜਾ ਰਹੀ ਹੈ ਜਿਸ ਨਾਲ ਆਉਂਣ ਜਾਣ ਵਾਲੇ ਮੁਸਾਫ਼ਿਰਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਨਾ ਤਾਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਨਗਰ ਪਾਲਿਕਾਵਾਂ ਧਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਰ ਕੋਈ ਧਿਆਨ ਨਾ ਦਿੱਤਾ ਤਾਂ ਗਾਊ ਸੈੱਸ ਇਥੇ ਲਗਾਇਆ ਜਾ ਰਿਹਾ ਹੈ ਇਸ ਬਾਰੇ ਵਿਚਾਰ ਵਟਾਂਦਰਾ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਨਵੇਂ ਅਹੁਦੇਦਾਰਾਂ ਵੱਲੋਂ ਸਮਾਜ ਸੇਵਾ ਵਿੱਚ ਵੱਧ ਤੋਂ ਵੱਧ ਸਮਾਂ ਦੇਣ ਲਈ ਤਿਆਰ ਬਰ ਤਿਆਰ ਰਹਿਣ ਲਈ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਜਸਪ੍ਰੀਤ ਕੌਰ, ਜਸਵੀਰ ਕੌਰ, ਵਰਿੰਦਰ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਸੈਣੀ, ਸੀਮਾ ਨਾਗਪਾਲ, ਅੰਗਰੇਜ਼ ਸਿੰਘ, ਗੁਰਕੀਰਤ ਸਿੰਘ ਖੇੜਾ, ਮਾਂਡਵੀ ਸਿੰਘ, ਅਮਿਤ ਪੁਰੀ, ਦਲਬੀਰ ਸਿੰਘ ਔਜਲਾ ਅਤੇ ਧਰਮ ਸਿੰਘ ਚੇਅਰਮੈਨ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਮਨੁੱਖੀ ਅਧਿਕਾਰ ਮੰਚ ਬਲਾਕ ਖਮਾਣੋਂ ਵਿਖੇ ਕੀਤੀਆਂ ਨਵੀਆਂ ਨਿਯੁਕਤੀਆਂ
ਫਤਿਹਗੜ੍ਹ /ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਅਹਿਮ ਮੀਟਿੰਗ ਖਮਾਣੋਂ ਵਿਖੇ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ ਅਤੇ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਹਰਦੀਪ ਸਿੰਘ ਨੂੰ ਉਪ ਪ੍ਰਧਾਨ, ਰਾਜਦੀਪ ਸਿੰਘ ਨੂੰ ਸੈਕਟਰੀ, ਜਸਵੀਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਅਮਨਦੀਪ ਸਿੰਘ ਨੂੰ ਮੈਂਬਰ ਆਰ.ਟੀ.ਆਈ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਹੂ -ਬੂ-ਹੂ ਲਾਗੂ ਕਰਵਾਉਣ ਲਈ ਜ਼ਿਲ੍ਹਾ ਪ੍ਰਧਾਨ ਦੀ ਆਪਣੀ ਜ਼ੁਮੇਵਾਰੀ ਹੋਵੇਗੀ। ਨਵੇਂ ਅਹੁਦੇਦਾਰਾਂ ਦੀ ਭਰਤੀ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ । ਅਲੱਗ ਅਲੱਗ ਪਿੰਡਾਂ ਵਿੱਚ ਬੂਟੇ ਲਗਾਉਣ ਲਈ ਨੌਜਵਾਨ ਵਰਗ ਉਤਸ਼ਾਹਿਤ ਕੀਤਾ ਜਾਵੇਗਾ। ਨਵੇਂ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹਰਭਜਨ ਸਿੰਘ ਜੱਲੋਵਾਲ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਦਿੱਤੀ ਗਈ ਹਰ ਹਦਾਇਤ ਨੂੰ ਮੰਨਣਾ ਸਾਡਾ ਇਖਲਾਕੀ ਫਰਜ਼ ਹੈ ਜਿਸ ਨੂੰ ਅਸੀਂ ਇਮਾਨਦਾਰੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਰਾਵਿੰਦਰ ਸਿੰਘ, ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ ਆਈ ਸੋੱਲ ਪੰਜਾਬ, ਗੁਰਦੀਪ ਸਿੰਘ, ਦਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਪਿੰਡ ਮਾਹਲ ਖੁਰਦ ਵਿਖੇ ਗਊਸ਼ਾਲਾ ਗੋਬਿੰਦ ਗਊਧਾਮ ਗਊਸ਼ਾਲਾ ਦਾ ਕੀਤਾ ਸ਼ੁੱਭ ਅਰੰਭ
ਫਿਲੌਰ (ਸੁਰਜੀਤ ਸਿੰਘ ਬਰਨਾਲਾ)- ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਸਰਵ ਸਾਝਾਂ ਦਰਬਾਰ ਪਿੰਡ ਉੜਾਪੜ ਦੇ ਮਜੌਦਾ ਗੱਦੀ ਨਸ਼ੀਨ ਬਾਬਾ ਬਲਵਿੰਦਰ ਚੰਦ ਲੱਡੂ ਦੀ ਯੋਗ ਅਗਵਾਈ ਹੇਠ ਕਮੇਟੀ ਮੈਬਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਮਾਹਲ ਖੁਰਦ (ਨੇੜੇ ਔੜ) ਨਜਦੀਕ ਗੁਰਦੁਆਰਾ ਭੌਰਾ ਸਾਹਿਬ ਰੋਡ ਵਿਖੇ ਗੋਬਿੰਦਗਊ ਧਾਮ ਬਾਬਾ ਬਾਲਕ ਨਾਥ ਜੀ, ਗਊਸ਼ਾਲਾ ਗੋਬਿੰਦਗਊ ਧਾਮ ਗਊਸ਼ਾਲਾ 'ਚ ਗਊ ਮਾਤਾਂ ਜੀ ਦੀ ਪੂਜਾ ਅਰਚਨਾ ਕਰਕੇ ਕਰ ਸ਼ੁੱਭ ਅਰੰਭ ਕਰਦੇ ਹੋਏ। ਇਸ ਸਮੇਂ ਬਾਬਾ ਬਲਵਿੰਦਰ ਲੱਡੂ ਨੇ ਦੱਸਿਆ ਕਿ ਲੋਕਾਂ ਵੱਲੋਂ ਛੱਡੀਆਂ ਜਾਂਦੀਆਂ ਗਾਵਾਂ ਦਾ ਰਹਿਣ ਬਸੇਰਾ ਹੋਵੇਗਾ, ਜਿਕਰਯੋਗ ਹੈ ਕਿ ਸੜਕਾਂ ਤੇ ਅਵਾਰਾ ਫਿਰਦੀਆਂ ਗਾਵਾਂ ਦੇ ਕਾਰਨ ਜਿੱਥੇ ਫਸਲਾਂ ਬਰਬਾਦ ਹੋਣ ਦੇ ਨਾਲ-ਨਾਲ ਟਰੈਫਿਕ 'ਚ ਵਿਘਨ ਪੈਦਾ ਅਤੇ ਸੜਕ ਹਾਸਦੇ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਤੇ ਆਏ ਸੜਕੀ ਰਾਸਤੇ ਹੋਣ ਕਾਰਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਂਗਾ। ਇਨ੍ਹਾਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਗਊਸ਼ਾਲਾ ਦੀ ਪ੍ਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਦੀ ਆਰੰਭ ਕੀਤਾ ਗਿਆ। ਇਸ ਮੌਕ ਕਮੇਟੀ ਦੇ ਚੈਅਰਮੈਨ ਬਾਬਾ ਬਲਵਿੰਦਰ ਚੰਦ ਲੱਡੂ ਓੁੜਾਪੜ, ਪ੍ਧਾਨ ਪਲਵਿੰਦਰ ਸਿੰਘ ਦੁਸਾਂਝ, ਜਰਨਲ ਸੈਕਟਰੀ ਅਮਰੀਕ ਸਿੰਘ ਰਾਹੋਂ, ਵਾਇਸ ਪ੍ਧਾਨ ਪਰਮਜੀਤ ਸਿੰਘ ਓੁੜਾਪੜ, ਹੈਂਡ ਖਜਾਨਚੀ ਜਸਵਿੰਦਰ ਸਿੰਘ ਜੈਨ ਪੁਰ, ਸਹਾਇਕ ਖਜਾਨਚੀ ਸੁਖਪ੍ਰੀਤ ਸਿੰਘ ਓੁੜਾਪੜ, ਡਰਾਈਵਰ ਭਗਵਾਨ ਸਿੰਘ ਲਸਾੜਾ, ਦਫਤਰ ਇੰਚਾਰਜ ਚਰਨਜੀਤ ਸਿੰਘ ਪੱਦੀ ਜਗੀਰ, ਮੈਡੀਕਲ ਇੰਚਾਰਜ ਡਾ. ਦੇਸ ਰਾਜ ਪੁਰੀ ਲੁਧਿਆਣਾ, ਸਲਾਹਕਾਰ ਇੰਦਰਜੀਤ ਸਿੰਘ ਸਲੋਹ, ਵਾਇਸ ਸਲਾਹਕਾਰ ਲਸ਼ਮਣ ਦਾਸ ਸਲੋਹ ਅਤੇ ਸੁਖਵਿੰਦਰ ਕੁਮਾਰ ਓੁੜਾਪੜ, ਅਮਰਜੀਤ ਓੁੜਾਪੜ, ਪ੍ਰੈਸ ਸਕੱਤਰ ਸੁਰਿੰਦਰ ਪਾਲ ਕੁੱਕੂ ਦੁਸਾਂਝ ਕਲਾਂ ਅਤੇ ਅਮਿਤ ਅਰੋੜਾ ਫਿਲੌਰ, ਭੁਪਿੰਦਰ ਸਿੰਘ ਵਿਰਕ, ਹਰਨੇਕ ਸਿੰਘ ਪੱਦੀ ਜਗੀਰ, ਮਨਜੀਤ ਲਾਲ ਇਲੈਕਟਿਸ਼ਨਪਾਲਾ ਬਾਬਾ ਜੈਠੂ ਮਜਾਰਾ, ਕੁਲਦੀਪ ਸਿੰਘ, ਜਸਪਾਲ ਰਾਮ ਸਰਪੰਚ ਗੜਭਧਾਣਾ, ਮਨਜੀਤ ਸਿੰਘ, ਪਲਜਿੰਦਰ ਸਿੰਘ, ਅਮਰਜੀਤ ਸਿੰਘ, ਜਸ਼ਨਪ੍ਰੀਤ ਚੰਦੜ, ਬਲਿਹਾਰ ਸਿੰਘ, ਜਗਤਾਰ ਪਾਲ, ਰਘੂ ਔੜ, ਸੁਨੀਲ ਗੋਸਲ, ਦੀਪਕ ਕੁਮਾਰ, ਪਵਨ ਕੁਮਾਰ ਆਦਿ ਹਜ਼ਾਰ ਸਨ।
ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਰੂ-ਬ-ਰੂ, ਪੁਸਤਕ ਲੋਕ ਅਰਪਣ ਤੇ ਸਨਮਾਨ ਸਮਾਰੋਹ ਕਰਵਾਇਆ
ਚੰਡੀਗੜ, (ਪ੍ਰੀਤਮ ਲੁਧਿਆਣਵੀ), 31 ਅਗਸਤ, 2022 : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ‘ਲਫਜਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ’ ਅਤੇ ‘ਕਾਵਿ- ਕਸੀਦਾ ਪੰਜਾਬੀ ਸਾਹਿਤ ਸਭਾ’ ਦੇ ਸਾਂਝੇ ਯਤਨਾਂ ਸਦਕਾ ‘ਰੂ-ਬ-ਰੂ, ਪੁਸਤਕ ਲੋਕ ਅਰਪਣ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਲੇਖਕ ਜਰਨੈਲ ਸਿੰਘ ਮੱਖਣ ਦੇ ਰੂ-ਬ-ਰੂ ਉਪਰੰਤ ਉਨਾਂ ਦੀਆਂ ਦੋ ਨਵੀਂਆਂ ਪ੍ਰਕਾਸ਼ਿਤ ਕਿਤਾਬਾਂ ‘ਰੂਹ ਦੀ ਪਰਵਾਜ’ ਅਤੇ ਵਿਰਸੇ ਦੇ ਰੰਗ’ ਲੋਕ ਅਰਪਣ ਕੀਤੀਆਂ ਗਈਆਂ। ਉਨਾਂ ਆਪਣੇ ਜੀਵਨ ਅਨੁਭਵ ਬਾਰੇ ਦੱਸਦਿਆਂ ਪੰਜਾਬੀਅਤ ਨੂੰ ਜੀਵਨ ਦਾ ਆਧਾਰ ਤੇ ਮਿਹਨਤ ਨੂੰ ਸਫਲਤਾ ਦਾ ਭੇਤ ਕਿਹਾ। ਉਨਾਂ ਨੇ ਕੋਵਿਡ-19 ਦੇ ਨਾਜੁਕ ਦੌਰ ਵੇਲੇ ਮੁੜ ਪੱਤਰਕਾਰੀ ਦੇ ਦਿਨਾਂ ਨੂੰ ਯਾਦ ਕਰਕੇ ਕਲਮ ਚੁੱਕੀ ਤੇ ਥੋੜੇ ਸਮੇਂ ਵਿਚ ਹੀ ਚਾਰ ਕਿਤਾਬਾਂ ਵੀ ਲਿਖ ਦਿੱਤੀਆਂ। ਜਿਨਾਂ ਵਿਚ ਸਮੇਂ ਦੀਆਂ ਅਟਕਲਾਂ ਨੂੰ ਮਾਤ ਪਾਉਂਦੇ, ਸਵੈ ਦੀ ਪਛਾਣ ਕਰਦੇ ਅਤੇ ਨਵੀਂ ਪੀੜੀ ਲਈ ਰਾਹ ਦਸੇਰੇ ਬਣਦੇ ਜਾਪਦੇ ਹਨ।
ਇਸ
ਉਪਰੰਤ ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਹੁਰਾਂ
ਆਪਣੇ ਅਨੁਭਵ ਦੀ ਬਾਤ ਪਾਈ। ਉਨਾਂ ਦੁਆਰਾ ਜਰਨੈਲ ਸਿੰਘ ਮੱਖਣ ਹੁਰਾਂ ਦੇ ਅਨੁਭਵ ਨੂੰ ਆਪਣੀਆਂ ਗੱਲਾਂ
ਦੇ ਹਵਾਲੇ ਬਣਾਉਂਦਿਆਂ; ਆਪਣੇ ਕਿਰਦਾਰ ਦੇ ਮਿਆਰ ਨੂੰ ਉਚਿਆਉਣ ਦੀ ਗੱਲ ਕਹੀ। ਉਨਾਂ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ,‘‘ਕਿਤਾਬਾਂ
ਵਿਚੋਂ ਅਨੁਭਵ ਨੂੰ ਗ੍ਰਹਿਣ ਕਰਨਾ ਅਤੇ ਵੱਡਿਆਂ ਦੀ ਸੰਗਤ ਵਿਚੋਂ ਸਿੱਖਣਾ ਹੀ ਜੀਵਨ ਜਾਚ ਦੀ ਅਸਲ ਪ੍ਰਾਪਤੀ
ਹੈ। ਤੁਸੀਂ ਆਪਣੀਆਂ ਸੰਭਾਵਨਾਵਾਂ ਦਿਖਾਓ ਤੇ ਵੱਡੀਆਂ
ਮੱਲਾਂ ਮਾਰਕੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰੋ।’
ਇਸ ਮਗਰੋਂ ਸ.ਜਰਨੈਲ ਸਿੰਘ ਮੱਖਣ ਨੂੰ
ਸਾਹਿਤ ਵਿੱਚ ਵੱਡਮੁਲਾ ਯੋਗਦਾਨ ਪਾਉਣ ਲਈ, ਪ੍ਰਿੰ. ਡਾ.
ਪਰਮਜੀਤ ਕੌਰ ਜੱਸਲ ਨੂੰ ਸਿੱਖਿਆ ਦੇ ਖੇਤਰ ਵਿਚ ਸੰਜੀਦਾ ਭੂਮਿਕਾ ਨਿਭਾਉਣ ਲਈ ਅਤੇ ਪ੍ਰਮੁੱਖ ਸਮਾਜ
ਸੇਵੀ ਸ. ਤੀਰਥ ਸਿੰਘ ਜੌਹਲ ਹੁਰਾਂ ਨੂੰ ‘ਲਫਜਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ’ ਵੱਲੋਂ ਸਨਮਾਨਿਤ
ਕੀਤਾ ਗਿਆ। ਇਸ ਮੌਕੇ ਪ੍ਰੋ. ਜਸਵੀਰ ਸਿੰਘ ਤੇ ਪ੍ਰੋ.
ਪਰਮਜੀਤ ਕੌਰ ਦੀ ਅਗਵਾਈ ਵਿੱਚ ‘ਕਾਵਿ-ਕਸੀਦਾ ਸਾਹਿਤ ਸਭਾ’ ਦੀ ਸਮੂਹ ਟੀਮ ਅਤੇ ਵਿਦਿਆਰਥੀ ਮੌਜੂਦ ਸਨ।
ਅੰਗਹੀਣ ਵਿਅਕਤੀਆਂ ਦੀ ਸਹੂਲਤ ਲਈ ਆਦਮਪੁਰ ਵਿਖੇ ਮੁਫਤ ਕੈਂਪ ਲਗਾਇਆ
ਸੰਤ ਬਾਬਾ ਮੇਲਾ ਰਾਮ ਜੀ ਦੀ 69ਵੀ ਬਰਸੀ ਮਨਾਈ
ਫਿਲੌਰ (ਸੁਰਜੀਤ ਸਿੰਘ ਬਰਨਾਲਾ)- ਸ੍ਰੀਮਾਨ ਸੰਤ ਬਾਬਾ ਮੇਲਾ ਰਾਮ ਜੀ ਦੀ ਸਲਾਨਾ 69ਵੀਂ ਬਰਸੀ ਡੇਰਾ ਸੱਚਖੰਡ ਨਗਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਜੀ ਦੀ ਰਹਿਨੁਮਾਈ ਹੇਠ ਮਨਾਈ ਗਈ। ਬਰਸੀ ਸਮਾਗਮ ਦੌਰਾਨ ਵੱਖ ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਅਤੇ ਦੇਸ਼ ਵਿਦੇਸ਼ ਤੋ ਸੰਗਤਾਂ ਨੇ ਹਾਜ਼ਰੀ ਲਗਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਵਾਹ ਚਲਦੇ ਰਹੇ। ਇਸ ਮੌਕੇ ਸੰਤ ਪਰਮਜੀਤ ਦਾਸ ਵੱਲੋਂ ਸੰਗਤਾਂ ਨੂੰ ਸਮਾਜ ਸੇਵੀ ਕੰਮ ਕਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਦੀ ਸੇਵਾ ਜਗਤ ਰਾਮ ਭੱਟੀ ਨਗਰ ਵੱਲੋਂ ਨਿਭਾਈ ਗਈ। ਇਸ ਮੌਕੇ ਹਾਜ਼ਰ ਪ੍ਰਧਾਨ ਹੰਸ ਰਾਜ ਗੜਾ, ਨਿਰਮਲ ਭੱਟੀ, ਹਰਭਜ ਪਵਾਰ, ਹਰੀ ਚੰਦ ਟੂਰਾ, ਨਛੱਤਰ ਭੱਟੀ, ਪ੍ਰਸ਼ੋਤਮ ਭੱਟੀ, ਸੰਤੋਖ ਮੋਮੀ, ਪ੍ਰੇਮ ਕੁਮਾਰ ਵਿਧਾਨ ਸਭਾ ਹਲਕਾ ਇੰਚਾਰਜ ਫਿਲੌਰ ਆਮ ਆਦਮੀ ਪਾਰਟੀ ਅਤੇ ਰਣਜੀਤ ਪਵਾਰ ਹਲਕਾ ਇੰਚਾਰਜ ਫਿਲੌਰ ਭਾਜਪਾ ਅਤੇ ਵਿਸ਼ੇਸ਼ ਤੌਰ ਤੇ ਸ੍ਰੀ ਪ੍ਰਮੋਦ ਨੇ ਵੀ ਹਾਜ਼ਰੀ ਲਗਾਈ।
ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਐੱਸ.ਸੀ. ਸਮਾਜ ਨੇ ਕੀਤਾ ਚੱਕਾ ਜਾਮ
ਹੁਸ਼ਿਆਰਪੁਰ 31 ਅਗਸਤ (ਤਰਸੇਮ ਦੀਵਾਨਾ)- ਹੁਸ਼ਿਆਰਪੁਰ-ਫਗਵਾੜਾ ਮਾਰਗ ਤੇ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ। ਜਦੋਂ ਅੱਡਾ ਡਵਿੱਡਾ ਅਹਿਰਾਣਾ ਵਿਖੇ ਪਿੰਡ ਦੇ ਹੀ ਐੱਸ.ਸੀ ਸਮਾਜ ਦੇ ਲੋਕਾਂ ਨੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਜਲ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਲਗਪਗ ਇਕ ਸਾਲ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਿਸ ਸਬੰਧੀ ਸਰਕਾਰੀ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕਰ ਚੁੱਕੇ ਹਨ। ਪਰੰਤੂ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ।
ਇਸ ਚੱਕਾ ਜਾਮ ਦੌਰਾਨ ਲਗਪਗ ਇੱਕ ਘੰਟੇ ਦਾ ਸਮਾਂ ਬੀਤ ਜਾਣ ਤਕ ਵੀ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਚੱਕਾ ਜਾਮ ਵਾਲੀ ਥਾਂ ਤੇ ਪਹੁੰਚ ਨਹੀਂ ਕੀਤੀ ਗਈ। ਜਿਸ ਕਾਰਨ ਅੱਤ ਦੀ ਪੈ ਰਹੀ ਗਰਮੀ ਵਿੱਚ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਪਗ ਇੱਕ ਘੰਟੇ ਬਾਅਦ ਥਾਣਾ ਮੇਹਟੀਆਣਾ ਦੀ ਐੱਸ.ਐੱਚ.ਓ ਪ੍ਰਭਜੋਤ ਕੌਰ ਨੇ ਚੱਕਾ ਜਾਮ ਵਾਲੀ ਥਾਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਪ੍ਰਦਰਸ਼ਨਕਾਰੀ ਉਸ ਨੂੰ ਅਣਗੌਲਿਆਂ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।
ਆਖ਼ਰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਰਜਿੰਦਰ ਸਿੰਘ ਅਤੇ ਐੱਸ.ਡੀ.ਓ ਜਲ ਵਿਭਾਗ ਸ੍ਰੀ ਵਿਕਾਸ ਕੁਮਾਰ ਸੈਣੀ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੁਆ ਕੇ ਆਵਾਜਾਈ ਬਹਾਲ ਕਰਵਾਈ। ਇਸ ਮੌਕੇ ਹਾਜ਼ਰ ਰੇਖਾ ਰਾਣੀ ਸਰਪੰਚ, ਮਹਿੰਦਰਪਾਲ ਨੰਬਰਦਾਰ, ਚੈਂਚਲ ਰਾਮ ਪੰਚ, ਬਲਵਿੰਦਰ ਕੌਰ ਪੰਚ, ਪ੍ਰੇਮ ਕੁਮਾਰ ਕਾਂਗਰਸੀ ਆਗੂ ਆਦਿ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਪਿੰਡ ਵਾਸੀ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹਨ।
ਸ਼੍ਰੀ ਗਨੇਸ਼ ਚਤੁਰਥੀ ਦੇ ਸਬੰਧ ਵਿੱਚ ਜੰਡੂ ਸਿੰਘਾ ਵਿਖੇ ਸ਼੍ਰੀ ਗਨੇਸ਼ ਮਹਾਰਾਜ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ
![]() |
| ਜੰਡੂ ਸਿੰਘਾ ਵਿਖੇ ਭਗਵਾਨ ਸ਼੍ਰੀ ਗਨੇਸ਼ ਮਹਾਰਾਜ ਜੀ ਦੀ ਸ਼ੁਸ਼ੋਭਿਤ ਕਰਨ ਵੇਲੇ ਹਾਜ਼ਰ ਮਹੰਤ ਪਵਨ ਕੁਮਾਰ, ਰਵੀ ਕਰਵਲ, ਸੁਨੀਲ ਦੱਤ ਪਾਲ ਅਤੇ ਹੋਰ। |
ਅਮਰਜੀਤ ਸਿੰਘ - ਜੰਡੂ ਸਿੰਘਾ ਵਿਖੇ ਮੋਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਸ਼੍ਰੀ ਗਣੇਸ਼ ਚਤੁਰਥੀ ਉਤਸਵ ਦੇ ਸਬੰਧ ਵਿੱਚ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਸਵੇਰੇ 7 ਵਜੇ ਪੂਜਾ ਪਾਠ ਕਰਕੇ ਮੰਦਿਰ ਦੇ ਮੁੱਖ ਸੇਵਾਦਾਰ ਅਤੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਸਥਾਪਿਤ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਨੇ ਦਸਿਆ ਕਿ ਅੱਜ ਸ਼੍ਰੀ ਗਨੇਸ਼ ਮਹਾਰਾਜ ਜੀ ਦੇ ਜਨਮ ਉਤਸਵ ਨੂੰ ਮੁੱਖ ਰੱਖਦੇ ਹੋਏ 31 ਅਗਸਤ ਨੂੰ ਮੂਰਤੀ ਸਥਾਪਿਤ ਕੀਤੀ ਗਈ ਹੈ ਅਤੇ 9 ਸਤੰਬਰ ਨੂੰ ਸਵੇਰੇ ਪਹਿਲਾ ਮੰਦਿਰ ਵਿੱਚ ਹਵਨ ਕਰਵਾਇਆ ਜਾਵੇਗਾ। ਉਪਰੰਤ ਭਗਵਾਨ ਸ਼੍ਰੀ ਗਨੇਸ਼ ਮਹਾਰਾਜ ਜੀ ਦੀ ਪੂਜਾ ਕੀਤੀ ਜਾਵੇਗੀ ਅਤੇ ਭਜਨ ਮੰਡਲੀਆਂ ਦੇ ਕੀਰਤਨ ਉਪਰੰਤ ਭੰਡਾਰਾ (ਲੰਗਰ) ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਬਾਅਦ ਵਿੱਚ ਬਿਆਸ ਦਰਿਆ ਵਿਖੇ ਮੂਰਤੀ ਵਿਸਰਜਿਤ ਕਰਨ ਲਈ ਸੰਗਤਾਂ ਜੰਡੂ ਸਿੰਘਾ ਮੰਦਿਰ ਤੋਂ ਚਾਲੇ ਪਾਉਣਗੀਆਂ। ਉਨ੍ਹਾਂ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਹਰ ਰੋਜ਼ ਸੰਗਤਾਂ ਵਲੋਂ ਭਜਨ ਕੀਰਤਨ ਕੀਤਾ ਜਾਵੇਗਾ ਅਤੇ ਸੰਗਤਾਂ ਨੂੰ ਭਗਵਾਨ ਸ਼੍ਰੀ ਗਨੇਸ਼ ਜੀ ਦਾ ਪ੍ਰਸ਼ਾਦ ਵਿਤਰਿਤ ਕੀਤਾ ਜਾਵੇਗਾ। ਉਨ੍ਹਾਂ ਸ਼੍ਰੀ ਗਨੇਸ਼ ਚਤੁਰਥੀ ਦੇ ਸਬੰਧ ਵਿੱਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਮਹੰਤ ਪਵਨ ਕੁਮਾਰ ਦਾਸ, ਦਲੀਪ ਕੁਮਾਰ, ਸੰਤ ਸਰਵਣ ਦਾਸ, ਸੁਨੀਲ ਦੱਤ ਪਾਲ (ਪਾਲ ਸਾਇਕਲ ਸਟੋਰ ਜੰਡੂ ਸਿੰਘਾ), ਜਗਦੀਸ਼ ਕੁਮਾਰ ਦੀਸ਼ਾ, ਨਰੇਸ਼ ਕੁਮਾਰ, ਗਰਪ੍ਰੀਤ ਸਿੰਘ ਵਿੱਕੀ, ਦਿਨੇਸ਼ ਕੁਮਾਰ ਯਾਦਵ, ਮਨੋਜ ਕੁਮਾਰ ਬੈਂਸ, ਤਜਿੰਦਰਪਾਲ ਸਿੰਘ ਰਿਸ਼ੀ, ਰੋਸ਼ਨ ਕੁਮਾਰ, ਰੇਸ਼ਮ ਲਾਲ, ਜਸ਼ਨਦੀਪ ਸਿੰਘ, ਬੀਬੀ ਕਮਲੇਸ਼ ਰਾਣੀ, ਰਵੀ ਕੁਮਾਰ ਕਰਵਲ, ਸਾਹਿਲ ਜ਼ੋਸ਼ੀ, ਰੋਬਿੰਨ ਜ਼ੋਸ਼ੀ, ਸਾਹਿਲ ਸ਼ਰਮਾਂ, ਡਾ. ਅਸ਼ਵਨੀਂ ਕੁਮਾਰ, ਮੋਹਨ ਲਾਲ ਪਟਵਾਰੀ, ਅਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਪੰਜਾਬ ਦੇ ਪੱਤਰਕਾਰ ਭਾਈਚਾਰੇ ਦਾ ਟੂਰ ਆਂਧਰਾ ਪ੍ਰਦੇਸ਼ ਨੂੰ ਰਵਾਨਾ
ਜਲੰਧਰ (ਅਮਰਜੀਤ ਸਿੰਘ, ਦਲਵੀਰ ਸਿੰਘ)- ਏਕ ਭਾਰਤ ਸ੍ਰੇਸ਼ਠ ਭਾਰਤ ਦੀ ਪਹਿਲ ਦੇ ਹਿੱਸੇ ਵਜੋਂ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਵੱਲੋਂ ਸਮੂਹ ਪੱਤਰਕਾਰ ਭਾਈਚਾਰੇ ਦੇ ਗਿਆਨ ਵਿਚ ਹੋਰ ਵਾਧਾ ਕਰਨ ਲਈ ਆਂਧਰਾ ਪ੍ਰਦੇਸ਼ ਦਾ ਟੂਰ ਪ੍ਰੋਗਰਾਮ ਆਰੰਭ ਕੀਤਾ। ਪ੍ਰੈੱਸ ਇਨਫਰਮੇਸ਼ਨ ਬਿਊਰੋ ਜਲੰਧਰ ਦੇ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਤਹਿਤ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਆਂਧਰਾ ਪ੍ਰਦੇਸ਼ ਦੀਆਂ ਵੱਖ ਵੱਖ ਇਤਿਹਾਸਕ ਥਾਂਵਾਂ, ਪ੍ਰਸਿਧ ਸਮਾਰਕਾਂ ਅਤੇ ਸਥਾਨਕ ਅਜਾਇਬ ਘਰਾਂ, ਮਿਊਜ਼ੀਅਮ ਅਤੇ ਸਮੂਹ ਸਵਦੇਸ਼ੀ ਕਲਾ ਅਤੇ ਖੇਡਾਂ ਬਾਰੇ ਹੋਰ ਬਰੀਕੀ ਨਾਲ ਜਾਣਨ ਲਈ ਇੱਕ ਵਿਸ਼ੇਸ਼ ਸੈਸ਼ਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
Monday, 29 August 2022
ਪੰਜਾਬ ਸਰਕਾਰ ਦੀਆਂ ਸੁਵਿਧਾਵਾਂ ਦਾ ਲਾਭ ਲੈਣ ਲਈ ਸੈਂਕੜੇ ਅੰਗਹੀਣਾਂ ਨੇ ਰਜਿਸਟਰੇਸ਼ਨ ਕਰਵਾਈ : ਪ੍ਰਿੰਸੀਪਲ ਪ੍ਰੇਮ ਕੁਮਾਰ
ਫਿਲੌਰ 29 ਅਗਸਤ (ਸੁਰਜੀਤ ਸਿੰਘ ਬਰਨਾਲਾ)- ਸਥਾਨਕ ਬਲਾਕ ਵਿਕਾਸ ਦਫਤਰ ਵਿਖੇ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਨੂੰ ਸੁਵਿਧਾਵਾਂ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕੈਂਪ ਸੀ.ਡੀ.ਪੀ.ਓ ਜਸਵਿੰਦਰ ਕੌਰ ਦੀ ਦੇਖ ਰੇਖ ਹੇਠ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪਹੁੰਚੇ। ਜਿਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕੈਂਪ ਦੌਰਾਨ ਸੈਂਕੜੇ ਅੰਗਹੀਣਾਂ ਨੇ ਸੁਵਿਧਾਵਾਂ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਹਨ ਉਹ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਇਕ ਅੰਗਹੀਣ ਨੌਜਵਾਨ ਲਾਡੀ ਵਾਸੀ ਮਨਸੂਰਪੁਰ ਨੂੰ ਆਪਣੇ ਤੌਰ ਤੇ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਹਾਜ਼ਰ ਤਹਿਸੀਲਦਾਰ ਬਲਜਿੰਦਰ ਸਿੰਘ, ਬੀ.ਡੀ.ਓ ਮੈਡਮ ਧਾਰਾ ਕੱਕਡ਼, ਪੰਚਾਇਤ ਅਫ਼ਸਰ ਚਰਨਜੀਤ ਸਿੰਘ, ਪੰਚਾਇਤ ਅਫਸਰ ਸੁਖਦੇਵ ਸਿੰਘ, ਜੀ.ਓ.ਜੀ ਹੈੱਡ ਬੀ.ਕੇ ਵਸ਼ਿਸ਼ਟ, ਜੀ.ਓ.ਜੀ ਤਰਸੇਮ ਸਿੰਘ, ਜੀ.ਓ.ਜੀ ਜਸਵੰਤ ਸਿੰਘ, ਜੀ.ਓ.ਜੀ ਸੁਰਿੰਦਰਪਾਲ, ਵਰਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਚਾਹਲ, ਪਰਮਿੰਦਰ ਸਿੰਘ, ਮਨਦੀਪ ਸਿੰਘ ਸੰਧੂ, ਡਾ. ਬਲਜੀਤ ਛੋਕਰ ਅਤੇ ਹੋਰ ਹਾਜ਼ਰ ਸਨ। ਕੈਂਪ ਦੌਰਾਨ ਮੌਕੇ ਤੇ ਹਾਜ਼ਰ ਅੰਗਹੀਣਾ ਨੇ ਦੱਸਿਆ ਕਿ ਸਾਨੂੰ ਬੁਲਾ ਲਿਆ ਗਿਆ। ਪਰ ਨਾ ਉਥੇ ਪਾਣੀ ਦਾ ਪ੍ਰਬੰਧ ਸੀ ਅਤੇ ਨਾ ਬੈਠਣ ਦੀ ਸਹੂਲਤ ਸੀ। ਉਨ੍ਹਾਂ ਕਿਹਾ ਕਿ ਇਕ ਤਾਂ ਅਸੀਂ ਅੰਗਹੀਣ ਹਾਂ, ਜਿਸ ਕਾਰਨ ਆਉਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਜਾ ਕੇ ਰਜਿਸਟਰੇਸ਼ਨ ਕੀਤੀ ਜਾਵੇ।
ਸਲਾਨਾ ਸ਼ਰਾਧ ਜੋੜ ਮੇਲਾ 11 ਸਤੰਬਰ ਨੂੰ ਕਰਵਾਇਆ ਜਾਵੇਗਾ
ਸੁਰਿੰਦਰ ਪਾਲ ਕੁੱਕੂ/ਦੁਸਾਂਝ ਕਲਾਂ- ਧੰਨ ਧੰਨ ਬਾਬਾ ਕੰਨੀਆ ਜੀ, ਧੰਨ ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ, ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜੵ ਗੋਤ ਜਠੇਰਿਆਂ ਸਾਲਾਨਾ ਸਰਾਧ ਜੋੜ ਮੇਲਾ ਮਿਤੀ 11 ਸਤੰਬਰ ਦਿਨ ਐਤਵਾਰ ਨੂੰ ਸਮੂਹ ਚੰਦੜ੍ਹ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸਕੱਤਰ ਸੁਰਿੰਦਰ ਪਾਲ ਕੁੱਕੂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਅਦਾ ਕੀਤੀ ਜਾਵੇਗੀ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸੀਨੀਅਰ ਮੀਤ ਪ੍ਰਧਾਨ ਚੌਧਰੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਤਾਰਾ ਰਾਮ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਰਾਮ ਮਸੰਦਪੁਰ ਮੀਤ ਪ੍ਧਾਨ ਸਿਆਮਾ ਰਾਮ, ਸਕੱਤਰ ਸੁਰਿੰਦਰ ਪਾਲ ਕੁੱਕੂ, ਖਜਾਨਚੀ ਸੁਖਵਿੰਦਰ ਰਾਮ, ਜੂਨੀਅਰ ਮੀਤ ਪ੍ਧਾਨ ਮੱਖਣ ਰਾਮ ਕੋਟਲੀ, ਪ੍ਰਕਾਸ਼ ਰਾਮ ਦੁਸਾਂਝ, ਪਰਗਣ ਰਾਮ, ਰਾਜ ਕੁਮਾਰ, ਮਹਿੰਦਰ ਪਾਲ, ਡਾ. ਸੋਮ ਪ੍ਕਾਸ਼ ਭਾਣੌਕੀ, ਭੁਪਿੰਦਰ ਸਿੰਘ, ਵਿਨੋਦ ਕੁਮਾਰ, ਸੁਰਿੰਦਰ ਲੁਘਾ, ਮਹਿੰਦਰ ਪਾਲ, ਬੂਟਾ ਰਾਮ ਆਦਿ ਹਾਜ਼ਰ ਸਨ।
Sunday, 28 August 2022
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਿਆਰੀਆਂ ਦਾ ਜਾਇਜ਼ਾ
29 ਅਗਸਤ ਨੂੰ ਖੇਡਾਂ ਦੀ ਸ਼ੁਰੂਆਤ ਮੌਕੇ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਦੀ ਕੀਤੀ ਸਮੀਖਿਆ
ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਗਾਜ਼
ਜਲੰਧਰ 27 ਅਗਸਤ (ਅਮਰਜੀਤ ਸਿੰਘ)- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਾਮ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ 29 ਅਗਸਤ ਨੂੰ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵੱਖ-ਵੱਖ ਖੇਡ ਅਤੇ ਸਭਿਆਚਾਰਕ ਸਰਗਰਮੀਆਂ ਦੀ ਸਮੀਖਿਆ ਕੀਤੀ।
ਖੇਡਾਂ ਵਤਨ ਪੰਜਾਬ ਦੀਆਂ ਬਾਰੇ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਖੇਡਾਂ ਦੀ ਜਲੰਧਰ ਤੋਂ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਖੇਡਾਂ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿੱਚ ਖੇਡਾਂ ਨੂੰ ਪੂਰਨ ਤਵੱਜੋਂ ਦੇ ਕੇ ਮਜ਼ਬੂਤ ਖੇਡ ਸਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੰਜਾਬੀ ਨੌਜਵਾਨ ਰਾਜ ਪੱਧਰ ਤੋਂ ਬਾਅਦ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਦੇ ਖੇਤਰ ਵਿੱਚ ਸੂਬੇ ਦਾ ਨਾਮ ਰੁਸ਼ਨਾਉਣਗੇ।
ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨੌਜਵਾਨਾਂ ਦੇ ਖੇਡ ਜਜ਼ਬੇ ਸਦਕਾ ਪੰਜਾਬ ਨੂੰ ਦੁਨੀਆਂ ਦੇ ਖੇਡ ਨਕਸ਼ੇ ’ਤੇ ਮੋਹਰਲੀ ਕਤਾਰ ਵਿੱਚ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਲਈ ਰਜਿਸਟਰੇਸ਼ਨ ਦੀ ਮਿਤੀ ਵਧਾ ਕੇ 30 ਅਗਸਤ ਕਰ ਦਿੱਤੀ ਗਈ ਹੈ ਜਿਸ ਲਈ ਚਾਹਵਾਨ ਨੌਜਵਾਨ ਵਿਸ਼ੇਸ਼ ਪੋਰਟਲ www.punjabkhedmela2022.in ਰਾਹੀਂ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਖੇਡ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫ.ਜਨਰਲ (ਰਿਟਾ.) ਡਾ. ਜੇ.ਐਸ. ਚੀਮਾ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਸਟੇਡੀਅਮ ਪਹੁੰਚੇ ਗੁਰਮੀਤ ਸਿੰਘ ਮੀਤ ਹੇਅਰ ਨੇ ਸਭ ਤੋਂ ਪਹਿਲਾਂ ਵੱਖ-ਵੱਖ ਜਿਲ੍ਹਿਆਂ ਨਾਲ ਸਬੰਧਿਤ ਖਿਡਾਰੀਆਂ ਵਲੋਂ ਕੱਢੇ ਜਾਣ ਵਾਲੇ ਮਾਰਚ ਪਾਸਟ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਨੇ ਮਸ਼ਾਲ ਰਿਲੇਅ ਦੀ ਸਮੀਖਿਆ ਕਰਨ ਤੋਂ ਬਾਅਦ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਜਾਣ ਵਾਲਾ ਗਤਕਾ ਅਤੇ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਦੇਖੀ। ਖੇਡ ਮੰਤਰੀ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਜਾਣ ਵਾਲੀਆਂ ਖੇਡ ਸਰਗਰਮੀਆਂ ਦੇਖਣ ਉਪਰੰਤ ਉਨ੍ਹਾਂ ਦੀ ਸ਼ਲਾਘਾ ਕੀਤੀ।
ਇਸ ਉਪਰੰਤ ਖੇਡ ਮੰਤਰੀ ਨੇ ਅਧਿਕਾਰੀਆਂ ਸਮੇਤ ਸਟੇਡੀਅਮ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਨੂਰਾਂ ਸਿਸਟਰਜ਼, ਰਣਜੀਤ ਬਾਵਾ ਤੇ ਅੰਮ੍ਰਿਤ ਮਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ : ਕੌਮੀ ਖੇਡ ਦਿਵਸ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਅਗਾਜ਼ ਮੌਕੇ ਪੰਜਾਬ ਦੇ ਨਾਮੀ ਗਾਇਕ ਨੂਰਾਂ ਸਿਸਟਰਜ਼, ਰਣਜੀਤ ਬਾਵਾ ਅਤੇ ਅੰਮ੍ਰਿਤ ਮਾਨ ਆਪਣੇ ਗੀਤਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕਰਨਗੇ।
ਸਬ ਇੰਸਪੈਕਟਰ ਦਵਿੰਦਰ ਕੌਰ ਬਣੇ ਇੰਸਪੈਕਟਰ
ਫਿਲੌਰ (ਸੁਰਜੀਤ ਸਿੰਘ ਬਰਨਾਲਾ)- ਪੁੁਲਿਸ ਵਿਭਾਗ ਵਿੱਚ ਸਬ-ਇੰਸਪੈਕਟਰ ਭਰਤੀ ਹੋਣ ਵਾਲੇ ਉੱਚ ਵਿੱਦਿਆ ਹਾਸਲ ਸ੍ਰੀਮਤੀ ਦਵਿੰਦਰ ਕੌਰ ਨੇ ਹੁਣ ਤੱਕ ਜ਼ਿਲ੍ਹਾ ਮਾਨਸਾ, ਬਠਿੰਡਾ ਅਤੇ ਸਬ ਡਿਵੀਜ਼ਨ ਫਿਲੌਰ ਵਿਖੇ ਆਪਣੀਆਂ ਮਾਣ-ਮੱਤੀਆਂ ਸੇਵਾਵਾਂ ਨਿਭਾ ਕੇ ਵੱਖਰੀ ਪਹਿਚਾਣ ਸਥਾਪਤ ਕੀਤੀ। ਜਿਸ ਸਦਕਾ ਹੀ ਉਨ੍ਹਾਂ ਨੂੰ ਮਾਨਯੋਗ ਐਸ.ਐਸ.ਪੀ ਸਵਰਨਦੀਪ ਸਿੰਘ ਜਲੰਧਰ ਦਿਹਾਤੀ ਵੱਲੋਂ ਇਕ ਹੋਰ ਸਟਾਰ ਲਗਾਕੇ ਸਬ-ਇੰਸਪੈਕਟਰ ਤੋਂ ਇੰਸਪੈਕਟਰ ਬਣਾਇਆ ਗਿਆ। ਇਸ ਮੌਕੇ ਸ੍ਰੀਮਤੀ ਮਨਜੀਤ ਕੌਰ ਐਸ.ਪੀ (ਹੈੱਡਕੁਆਰਟਰ) ਜਲੰਧਰ ਨੇ ਵੀ ਦਵਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ। ਤਰੱਕੀ ਉਪਰੰਤ ਇੰਸਪੈਕਟਰ ਦਵਿੰਦਰ ਕੌਰ ਨੇ ਕਿਹਾ ਉਹ ਹਮੇਸ਼ਾਂ ਹੀ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਯਤਨਸ਼ੀਲ ਰਹਿੰਦੇ ਹੋਏ ਗੈਰ-ਸਮਾਜੀ ਤੱਤਾਂ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਦਿਆਂ, ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਦੇ ਜੀਵਨ ਸਾਥੀ ਖੇਤੀਬਾੜੀ ਵਿਕਾਸ ਅਫਸਰ ਲਖਵੀਰ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਸਨ।
ਨਿਰਮਲ ਡੇਰਾ ਭਾਮੀਆਂ ਸਾਹਿਬ ਪੌਦੇ ਲਗਾਏ ਗਏ- ਡਾਕਟਰ ਖੇੜਾ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਨਿਰਮਲ ਡੇਰਾ ਪਾਤਸ਼ਾਹੀ ਛੇਵੀਂ ਅਣਜਾਣ ਰੁੱਖ ਭਾਮੀਆਂ ਸਾਹਿਬ ਹਰਭਜਨ ਸਿੰਘ ਜੱਲੋਵਾਲ ਦੀ ਪ੍ਰਧਾਨਗੀ ਹੇਠ ਪੌਦੇ ਲਗਾਏ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਦਲਬਾਰਾ ਸਿੰਘ ਮੀਤ ਪ੍ਰਧਾਨ੍ਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਫ਼ਲ ਦਾਰ, ਫੁੱਲ ਦਾਰ ਅਤੇ ਛਾਂ ਦਾਰ ਬੂਟੇ ਲਗਾਏ ਗਏ ਅਤੇ ਕੁਝ ਬੂਟੇ ਆਏ ਹੋਏ ਸੰਗਤ ਰੂਪ ਗੁਰੂ ਦੇ ਪਿਆਰਿਆਂ ਨੂੰ ਲੋੜ ਅਨੁਸਾਰ ਵੰਡੇ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਦਰਖ਼ਤ ਲਗਾਓ, ਧਰਤੀ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਤਹਿਤ ਆਮ ਲੋਕ ਧੜਾਧੜ ਬੂਟੇ ਲਗਾਉਣ ਲਈ ਅੱਗੇ ਆ ਰਹੇ ਹਨ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਚੁੱਕਾ ਹੈ ਕਿ ਆਉਣ ਵਾਲੀ ਪੀੜ੍ਹੀ ਲਈ ਸਾਨੂੰ ਰਲਮਿਲ ਕੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨੇ ਪੈਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਨਛੱਤਰ ਸਿੰਘ, ਜਥੇਦਾਰ ਬੂਟਾ ਸਿੰਘ, ਬਹਾਦਰ ਸਿੰਘ ਪ੍ਰਧਾਨ, ਰਾਵਿੰਦਰ ਸਿੰਘ, ਅਮਨਦੀਪ ਸਿੰਘ, ਜਸਵੀਰ ਸਿੰਘ ਜੀ ਰਾਜਦੀਪ ਸਿੰਘ, ਦਲਬੀਰ ਸਿੰਘ, ਕੁਲਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਜ਼ਿਲ੍ਹਾ ਚੀਫ਼ ਅਡਵਾਈਜ਼ਰ ਬਣੇ ਨਿਖਿਲ ਅਰੋੜਾ- ਡਾਕਟਰ ਖੇੜਾ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਵੱਲੋਂ ਬਲਾਕ ਫਗਵਾੜਾ ਦੇ ਪੁਰਾਣਾ ਬੰਗਾ ਰੋਡ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਸਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਉਪ ਚੇਅਰਮੈਨ ਮਨੇਸ ਕੁਮਾਰ ਯਾਦਵ ਅਤੇ ਕੌਮੀ ਚੇਅਰਮੈਨ ਆਰ ਟੀ ਆਈ ਸੋੱਲ ਕੁਲਵਿੰਦਰ ਰਾਮ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਨਿਖਿਲ ਅਰੋੜਾ ਨੂੰ ਚੀਫ਼ ਅਡਵਾਈਜ਼ਰ ਜ਼ਿਲ੍ਹਾ ਜਲੰਧਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਗਰੀਬੀ ਦੇ ਕਾਰਨ ਲੋਕ ਭੁੱਖ ਮਰੀ ਨਾਲ ਜੂਝ ਰਹੇ ਹਨ। ਪੰਜਾਬ ਭਾਰਤ ਵਿੱਚੋ ਲੱਗਭਗ 8 ਪ੍ਰਤੀਸ਼ਤ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਅ ਰਹੇ ਹਨ। ਜਦੋਂ ਕਿ ਲੋਕ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕਿਸੇ ਨਾ ਕਿਸੇ ਭਿਆਨਕ ਬੀਮਾਰੀ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਮੈਡਮ ਪ੍ਰਿਤਪਾਲ ਕੌਰ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਪ੍ਰਧਾਨ ਇਸਤਰੀ ਵਿੰਗ ਵੱਲੋਂ ਰੱਖੇ ਜਾ ਰਹੇ ਸਮਾਗਮਾਂ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਨਿਖਿਲ ਅਰੋੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਸੇਵਾ ਦਿੱਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਅਜੇ ਕੁਮਾਰ, ਸਰਬਜੀਤ ਕੌਰ, ਪਰਮਜੀਤ ਕੌਰ ਨਿਤਿਨ, ਮੁਕੇਸ਼ ਕੁਮਾਰ, ਬਲਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Saturday, 27 August 2022
ਇੰਸਪੈਕਟਰ ਹਰਦੀਪ ਸਿੰਘ ਨੇ ਆਦਮਪੁਰ ਥਾਣੇ ਦਾ ਚਾਰਜ ਸੰਭਾਲਿਆ
Friday, 26 August 2022
ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਫਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ’
ਹਰਜਿੰਦਰ ਸਿੰਘ ਜਵੰਦਾ 9463828000
ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਹੋਏ ਫ਼ਰਾਰ
ਆਦਮਪੁਰ 27 ਅਗਸਤ (ਅਮਰਜੀਤ ਸਿੰਘ)- ਆਦਮਪੁਰ ਦੇ ਖੇਤਰ ਚ ਲੁੱਟ-ਖਸੁੱਟ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਬੇਖੌਫ਼ ਲੁਟੇਰਿਆਂ ਦੇ ਹੌਸਲੇ ਇਨ੍ਹੇ ਬੁਲੰਦ ਹਨ ਕਿ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਅਜਿਹੀਆਂ ਅਨੇਕਾਂ ਹੀ ਵਾਰਦਾਤਾਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਿੰਡਾਂ ਵਿਚ ਵਾਪਰ ਚੁੱਕੀਆਂ ਹਨ। ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੇ ਪਿੰਡ ਮੰਡੇਰਾਂ ਵਿਖੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੇ ਅਣਪਛਾਤੇ ਮੋਟਰਸਾਈਕਲ ਸਵਾਰ 2 ਲੁਟੇਰੇ ਭਰੀ ਆਬਾਦੀ 'ਚ ਦਿਨ ਦਿਹਾੜੇ ਰਣਜੀਤ ਕੌਰ ਪਤਨੀ ਸੰਤੋਖ ਸਿੰਘ ਵਾਸੀ ਪਿੰਡ ਮੰਡੇਰਾਂ ਦੀ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਰਣਜੀਤ ਕੌਰ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਉਹ ਅੱਡੇ ਤੋਂ ਪੈਦਲ ਆਪਣੇ ਘਰ ਜਾ ਰਹੀ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਗੱਲਾਂ ਦੇ ਝਾਂਸੇ ਚ ਲੈ ਕਿ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲਹਾ ਕਿ ਫ਼ਰਾਰ ਹੋ ਗਏ ਜਿਸ ਦੀ ਕੀਮਤ ਕਰੀਬ 40 ਹਜ਼ਾਰ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਸ ਜਗ੍ਹਾ ਤੋਂ ਹੀ ਇਕ ਪ੍ਰੋਗਰਾਮ ਦੌਰਾਨ ਦਿਨ ਦਿਹਾੜੇ ਅਣਪਛਾਤੇ ਚੋਰ ਇਕ ਵਿਅਕਤੀ ਦੀ ਮੁੱਖ ਮਾਰਗ ਤੇ ਖੜੀ ਐਕਟਿਵਾ ਚੋਰੀ ਕਰਕੇ ਲੈ ਗਏ ਸਨ ਅਤੇ ਉਸੇ ਦਿਨ ਰਾਤ ਕਰੀਬ ਸਾਢੇ ਨੌ ਵਜੇ ਅੱਡਾ ਕਠਾਰ ਸਥਿਤ ਇਕ ਮਠਿਆਈ ਦੀ ਦੁਕਾਨ ਤੇ ਕੰਮ ਕਰਦੇ ਕਾਮੇ ਤੋਂ ਦੁਕਾਨ ਦੇ ਬਾਹਰ ਖੜੇ ਤੋਂ ਕੁੱਟਮਾਰ ਕਰਕੇ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ। ਦਿਨ ਰਾਤ ਵੇਲੇ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਅੱਕੇ ਲੋਕਾਂ ਦੇ ਮਨ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ ਸਖਤ ਰੋਸ ਪਾਇਆ ਜਾ ਰਿਹਾ ਹੈ।
ਐਡਵਾਈਜ਼ਰੀ ਕਮੇਟੀ ਦੇ ਨਰਿੰਦਰ ਮਾਹੀ ਜ਼ਿਲ੍ਹਾ ਚੇਅਰਮੈਨ ਬਣੇ- ਡਾਕਟਰ ਖੇੜਾ।
ਜਲੰਧਰ/ਨਵਾਂ ਸ਼ਹਿਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬੰਗਾ ਰੋਡ ਨਵਾਂ ਸ਼ਹਿਰ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਅਤੇ ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾ. ਰਾਮ ਜੀ ਲਾਲ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ, ਹਰਭਜਨ ਲਾਲ ਸਾਗਰ ਜਨਰਲ ਸਕੱਤਰ ਪੰਜਾਬ ਅਤੇ ਮਨੇਸ ਕੁਮਾਰ ਯਾਦਵ ਕੌਮੀ ਉਪ ਚੇਅਰਮੈਨ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਨਰਿੰਦਰ ਹੁਸਨ ਮਾਹੀਂ ਨੂੰ ਜ਼ਿਲ੍ਹਾ ਚੇਅਰਮੈਨ ਸਲਾਹਕਾਰ ਕਮੇਟੀ, ਮਨਜੀਤ ਕੌਰ ਜ਼ਿਲ੍ਹਾ ਉਪ ਪ੍ਰਧਾਨ ਇਸਤਰੀ ਵਿੰਗ, ਨਰਿੰਦਰ ਕੌਰ ਉਪ ਪ੍ਰਧਾਨ ਇਸਤਰੀ ਵਿੰਗ ਮੁਕੰਦ ਪੁਰ, ਜਸਪਾਲ ਸਿੰਘ ਸੈਕਟਰੀ ਸਲਾਹਕਾਰ ਕਮੇਟੀ ਔੜ, ਜਗਤਾਰ ਸਿੰਘ ਜ਼ਿਲ੍ਹਾ ਮੀਡੀਆ ਕੰਟਰੋਲਰ, ਅਕਾਸ਼ ਮਾਹੀ ਪ੍ਰੈਸ ਸਕੱਤਰ ਬਲਾਕ ਬੰਗਾ ਅਤੇ ਹੋਰ ਕਈ ਮੈਂਬਰਾਂ ਨੂੰ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਸੇਵਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਕਿਉਂਕਿ ਮੰਚ ਨੂੰ ਚਲਦਿਆਂ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਡਾਕਟਰ ਰਾਮ ਜੀ ਲਾਲ ਨੇ ਦੱਸਿਆ ਕਿ ਸਮਾਜਿਕ ਕੁਰੀਤੀਆਂ ਨੂੰ ਵੱਧਣ ਤੋਂ ਰੋਕਣ ਲਈ ਇਕ ਪਲੇਟਫਾਰਮ ਉਪਰ ਇੱਕਠੇ ਹੋਣਾ ਸਮੇਂ ਦੀ ਲੋੜ ਬਣ ਗਈ ਹੈ। ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਮਰਜੀਤ ਕੌਰ, ਮਨਜੀਤ ਕੌਰ, ਭੁਪਿੰਦਰ ਕੌਰ, ਕੁਲਵੀਰ ਕੌਰ, ਮੱਖਣ ਸਿੰਘ, ਅਨੀਤਾ ਗੌਤਮ, ਹਰਵਿੰਦਰ ਕੌਰ, ਚਰਨਜੀਤ ਕੌਰ, ਮਨਜੀਤ ਕੌਰ ਅਤੇ ਹੋਰ ਮੈਂਬਰ ਅਤੇ ਅਹੁਦੇਦਾਰਾਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਸਾਹਿਤਕ ਪਿੜ ਨਡਾਲਾ ਵੱਲੋਂ ਕਵੀ ਮੀਕਾ ਗਿੱਲ ਹਮੀਰਾ ਦੀ ਕਾਵਿ ਪੁਸਤਕ ‘ਜਨੂਨ ਬੋਲਦਾ’ ਰਿਲੀਜ
ਚੰਡੀਗੜ, (ਪ੍ਰੀਤਮ ਲੁਧਿਆਣਵੀ), 26 ਅਗਸਤ, 2022 : ਸਾਹਿਤਕ ਪਿੜ ਨਡਾਲਾ ਵੱਲੋਂ ਨਾਮਵਰ ਸਾਹਿਤਕਾਰ ਸ੍ਰੀ ਅਸ਼ੋਕ ਟਾਂਡੀ ਜੀ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਦੌਰਾਨ ਨੌਜਵਾਨ ਕਵੀ ਮੀਕਾ ਗਿੱਲ ਹਮੀਰਾ ਦਾ ਤਾਜ਼ਾ ਸੱਜਰਾ ਕਾਵਿ ਸੰਗ੍ਰਹਿ, ‘ਜਨੂਨ ਬੋਲਦਾ’ ਰਿਲੀਜ ਕੀਤਾ ਗਿਆ ਅਤੇ ਮੀਕਾ ਗਿੱਲ ਹਮੀਰਾ ਨੂੰ ਪੁਸਤਕ ਲਈ ਸਭ ਹਾਜ਼ਰ ਸਾਥੀਆਂ ਨੇ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਡਾ. ਕਰਮਜੀਤ ਸਿੰਘ ਨਡਾਲਾ ਨੇ ਬੋਲਦਿਆਂ ਕਿਹਾ, ‘‘ਜਿੱਥੇ ਇਸ ਪੁਸਤਕ ਦੀਆਂ ਕਵਿਤਾਵਾਂ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦੀਆਂ ਹਨ, ੳੱਥੇ ਇਨਕਲਾਬੀ ਸੂਰਮਿਆਂ ਦੀਆਂ ਸੂਰਮਗਤੀ ਵਾਲੀਆਂ ਗੱਲਾਂ ਵੀ ਕਰਦੀਆਂ ਹਨ।’’ ਸੋਢੀ ਸੱਤੋਵਾਲੀਆ ਨੇ ਕਿਹਾ,‘‘ਨਵੀਂ ਪੁਸਤਕ ਵਿੱਚ ਕਵੀ ਦੇ ਪ੍ਰੋਢ ਹੋਣ ਦੇ ਚਿੰਨ ਪ੍ਰਗਟ ਹੁੰਦੇ ਹੰਦੇ ਹਨ।’’ ਇਸ ਮੌਕੇ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਤਾਜੀਆਂ ਰਚਨਾਵਾਂ ਵੀ ਸੁਣਾਈਆਂ। ਜਿਨਾਂ ਵਿੱਚ ਗੁਰਨਾਮ ਬਾਵਾ ਨੇ ਕਹਾਣੀ, ਬਲਦੇਵ ਕਸ਼ਯਪ ਨੇ ਸੂਫੀ ਕਾਵਿ ਤੇ ਗੀਤ ਸੁਣਾਇਆ। ਸੁਖਦੇਵ ਸਿੰਘ ਗੰਢਵਾਂ, ਸੋਢੀ ਸੱਤੋਵਾਲੀ, ਸੁਖਪਾਲ ਸਿੰਘ ਤੇ ਗੁਰਦੀਪ ਸਿੰਘ ਨੇ ਆਪਣੀਆਂ ਰਚਨਾਵਾਂ ਸਣਾਕੇ ਆਪਣੀ ਕਲਾ ਦਾ ਖੂਬ ਮੁਜ਼ਾਹਰਾ ਕੀਤਾ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾ ਕਰਮਜੀਤ ਸਿੰਘ ਨਡਾਲਾ
ਨੇ ਦੱਸਿਆ ਕਿ ਗਾਇਕ ਤੇ ਨਾਮਵਰ ਕਵੀ ਲਾਲੀ ਕਰਤਾਰਪੁਰੀ, ਨਾਨਕ ਚੰਦ ਵਿਰਲੀ, ਸਰਬਜੀਤ ਖਾਨਪੁਰੀ ਨੇ
ਆਪੋ-ਆਪਣੀਆਂ ਸੋਹਣੀਆਂ ਆਵਾਜਾਂ ਵਿੱਚ ਗੀਤ ਸੁਣਾਕੇ ਸਭ ਨੂੰ ਸਰਸ਼ਾਰ ਕਰ ਦਿੱਤਾ। ਸ੍ਰੀ ਅਸ਼ੋਕ ਟਾਂਡੀ
ਅਤੇ ਡਾ.ਕਰਮਜੀਤ ਸਿੰਘ ਨਡਾਲਾ ਨੇ ਆਪੋ ਆਪਣੀਆਂ ਕਹਾਣੀਆਂ ਸੁਣਾਕੇ ਮਹੌਲ ਵਿੱਚ ਠੰਡਕ ਵਿਖੇਰ ਦਿੱਤੀ।
ਅੰਤ ਵਿੱਚ ਪ੍ਰਧਾਨਗੀ ਭਾਸ਼ਨ ਦਿੰਦਿਆਂ ਸਾਹਿਤਕਾਰ ਸਾਥੀਆਂ ਨੂੰ ਅਗਲੀ ਵਾਰੀ ਇਕੱਠੇ ਹੋਣ ਦਾ ਸੁਨੇਹਾ
ਵੀ ਦੇ ਦਿੱਤਾ ਗਿਆ ।
ਛੋਟੀ ਉਮਰ ਵਿਚ ਵੱਡਾ ਨਾਮ ਕਮਾਉਣ ਵਾਲਾ ਪੈਡ ਪਲੇਅਰ : ਹਰਪ੍ਰੀਤ ਸਿੰਘ
ਕੁਦਰਤ ਦਾ ਇਹ ਅਸੂਲ ਹੈ ਕਿ ਉਹ ਹਰ ਇਨਸਾਨ ਨੂੰ ਕਿਸੇ-ਨਾ-ਕਿਸੇ ਕਲਾ ਨਾਲ ਜ਼ਰੂਰ ਨਿਵਾਜ਼ਦਾ ਹੈ। ਕਈ ਬਾਰ ਤਾਂ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਕੰਮ ਕਿਸੇ ਸ਼ਖ਼ਸ ਦੇ ਖਾਨਦਾਨ ਵਿਚ ਪਿਓ, ਦਾਦਿਆਂ, ਪੜਦਾਦਿਆਂ ਤੇ ਨਾਨੇ-ਪੜਨਾਨਿਆ ਨੇ ਵੀ ਨਹੀਂ ਕੀਤਾ ਹੁੰਦਾ ਓਸ ਖੇਤਰ ਦੀ ਕਲਾ ਦੀਆਂ ਬਰਕਤਾਂ ਨਵੀਂ ਪਨੀਰੀ ਨੂੰ ਬਖ਼ਸ਼ਕੇ ਮਾਲਕ ਨਾ-ਸਿਰਫ ਉਸਤੋਂ ਓਸ ਕਲਾ ਦੀਆਂ ਡਿਯੂਟੀਆਂ ਹੀ ਲੈਂਦਾ ਹੈ, ਬਲਕਿ ਉਸਨੂੰ ਮਾਣ-ਸਨਮਾਨਾਂ ਨਾਲ ਨਿਵਾਜਦਾ ਸਮਾਜ ਅਤੇ ਕਲਾ ਦੇ ਓਸ ਖੇਤਰ ਵਿਚ ਉਸਦੀ ਬੱਲੇ ਬੱਲੇ ਵੀ ਕਰਵਾਉਂਦਾ ਹੈ। ਅਜਿਹੇ ਖੁਸ਼-ਕਿਸਮਤ ਲੋਕਾਂ ਦੀ ਸ਼ਾਨਾ-ਮੱਤੀ ਕਤਾਰ ਵਿਚ ਆਉਂਦੇ ਨਾਵਾਂ ਵਿਚੋਂ ਆਉਂਦਾ ਇਕ ਨਾਂ ਹੈ- ਹਰਪ੍ਰੀਤ ਸਿੰਘ, ਜਿਸ ਨੇ ਛੋਟੀ ਉਮਰੇ ਹੀ ਪੈਡ ਪਲੇਅਰ ਵਜੋਂ ਵੱਡਾ ਨਾਮ ਕਮਾ ਲਿਆ ਹੈ ਅਤੇ ਸਰਗਰਮ ਕਦਮੀਂ ਆਪਣੀ ਮੰਜ਼ਲ ਵੱਲ ਸਫ਼ਲ ਪੁਲਾਂਘਾ ਪੁੱਟਦਾ ਆਪਣਾ, ਆਪਣੇ ਮਾਤਾ-ਪਿਤਾ ਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰਦਾ ਜਾ ਰਿਹਾ ਹੈ।
ਜਿਲ੍ਹਾ ਜਲੰਧਰ ਦੇ ਪਿੰਡ ਪਚਰੰਗਾ ਵਿਚ ਪਿਤਾ ਕੁਲਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਕਰਮਜੀਤ ਜੀ ਦੀ ਕੁੱਖ ਨੂੰ 29 ਅਪ੍ਰੈਲ 2000 ਨੂੰ ਭਾਗ ਲਾਉਣ ਵਾਲੇ ਹਰਪ੍ਰੀਤ ਨੇ ਦੱਸਿਆ ਕਿ ਆਪਣੇ ਪਿੰਡ ਦੇ ਸੀ. ਸੈਕੰ. ਸ. ਸਕੂਲ ’ਚ ਪੜ੍ਹਦਿਆਂ ਹੀ ਗੀਤ-ਸੰਗੀਤ ਦੀ ਉਸ ਨੂੰ ਜਾਗ ਲੱਗ ਗਈ ਸੀ। ਸਕੂਲ ਦੀਆਂ ਸੱਭਿਆਚਾਰਕ ਗਤੀ-ਵਿਧੀਆਂ ਵਿਚ ਹਿੱਸਾ ਲੈਂਦਿਆਂ ਉਸ ਨੇ ਦਸਵੀਂ ਪਾਸ ਕਰ ਲਈ। ਉਪਰੰਤ ਜਨਤਾ ਕਾਲਜ ਭੋਗਪੁਰ ਵਿਚੋਂ ਪਲੱਸ ਟੂ ਕਰਦਿਆਂ ਵੀ ਉਸਨੇ ਆਪਣੇ ਸ਼ੌਂਕ ਨੂੰ ਸਰਗਰਮੀ ਨਾਲ ਜਾਰੀ ਰੱਖਿਆ। ਹੌਲੀ ਹੌਲੀ ਉਸਦਾ ਝੁਕਾਓ ਪੈਡ ਪਲੇਅ ਕਰਨ ਵੱਲ ਨੂੰ ਭਾਰੂ ਹੁੰਦਾ ਗਿਆ ਤਾਂ ਉਸ ਨੇ ਇਸ ਸਾਜ ਦੀ ਤਾਲੀਮ ਬਕਾਇਦਾ ਹਾਸਲ ਕਰਨ ਅਤੇ ਇਸ ਨੂੰ ਪੇਸ਼ੇ ਵਜੋਂ ਅਪਨਾਉਣ ਲਈ ਉਹ ਸੁਲਝੇ ਹੋਏ ਤਜ਼ਰਬੇਕਾਰ ਸੰਗੀਤਕਾਰ ਸ੍ਰੀ ਤਰਸੇਮ ਲਾਲ ਜੀ ਦੇ ਲੜ ਜਾ ਲੱਗਾ। ਉਨ੍ਹਾਂ ਨਾਲ ਉਸਤਾਦੀ-ਸ਼ਗਿਰਦੀ ਦੀ ਰਸਮ ਕੀਤੀ ਅਤੇ ਬਸ ਫ਼ਿਰ ਉਨ੍ਹਾਂ ਦਾ ਹੀ ਹੋ ਕੇ ਰਹਿ ਗਿਆ। ਅੱਜ ਹੋਰ, ਕੱਲ੍ਹ ਹੋਰ ਹੁੰਦੇ ਹੁੰਦੇ ਉਹ ਗੀਤ-ਸੰਗੀਤ ਦੀਆਂ ਮਿਆਰੀ ਸਟੇਜਾਂ ਲੁੱਟਣ ਜੋਗਾ ਹੋ ਗਿਆ। ਹੁਣ ਤੱਕ ਬੇਸ਼ਕ ਉਸਨੂੰ ਉਸਤਾਦ ਨੇ ਕਾਫ਼ੀ ਕੁਝ ਬਖਸ਼ ਰੱਖਿਆ ਹੈ, ਪਰ ਫਿਰ ਵੀ ਲਗਾਤਾਰ ਉਨ੍ਹਾਂ ਦੇ ਚਰਨਾਂ ’ਚ ਬਹਿੰਦਿਆਂ ਕਲਾ ਦੀ ਨਿੱਤ ਨਵੀਂ ਤੋਂ ਨਵੀ ਬਾਰੀਕੀ ਉਸ ਦੀ ਝੋਲ਼ੀ ਪੈਂਦੀ ਉਸਦੀ ਕਲਾ ਨੂੰ ਨਿਖ਼ਾਰ ਰਹੀ ਹੈ।
ਹਰਪ੍ਰੀਤ ਦੱਸਦਾ ਹੈ ਕਿ ਕਲਾ ਹਰਪ੍ਰੀਤ ਦੇ ਤੇ ਹਰਪ੍ਰੀਤ ਕਲਾ ਦੇ ਐਸਾ ਰਾਸ ਆ ਗਏ ਹਨ ਕਿ ਹਰਪ੍ਰੀਤ ਖਾਣਾ ਪੀਣਾ ਤਾਂ ਛੱਡ ਸਕਦਾ ਹੈ, ਪਰ ਕਲਾ ਦਾ ਰਿਆਜ਼ ਕਰਨਾ ਤੇ ਬਾਰੀਕੀਆਂ ਦਾ ਅਨੰਦ ਮਾਣਨਾ ਛੱਡ ਨਹੀਂ ਸਕਦਾ। ਜਦੋਂ ਤੱਕ ਉਹ ਆਪਣੇ ਪੈਡ ਦੀਆਂ ਸੁਰੀਲੀਆਂ, ਮਨਮੋਹਕ ਤੇ ਦਿਲਕਸ਼ ਧੁਨਾਂ ਨੂੰ ਫ਼ਿਜ਼ਾ ’ਚ ਵਿਖੇਰ ਨਹੀਂ ਲੈਂਦਾ, ਉਤਨੀ ਦੇਰ ਤੱਕ ਉਸਨੂੰ ਚੈਨ ਤੇ ਸਕੂਨ ਨਹੀਂ ਮਿਲਦਾ। ਜਦੋਂ ਉਹ ਰੂਹ ਨਾਲ ਰਿਹੈਸਲ ਕਰ ਲੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਫੁੱਲ ਵਾਂਗ ਹਲਕਾ ਤੇ ਤਾਜ਼ਾ ਤਾਜ਼ਾ ਜਿਹਾ ਮਹਿਸੂਸ ਕਰਨ ਲੱਗ ਜਾਂਦਾ ਹੈ। ਇਹੋ ਜਿਹੇ ਨੌਜਵਾਨ ਦੀ ਇਕ ਤਪੱਸਵੀ ਵਾਂਗ ਕੀਤੀ ਜਾ ਰਹੀ ਤਪੱਸਿਆ ਤੋਂ ਆਸ ਹੀ ਨਹੀਂ ਬਲਕਿ ਅਟੱਲ ਵਿਸ਼ਵਾਸ਼ ਵੀ ਹੈ ਕਿ ਜਰੂਰ ਜਲਦੀ ਹੀ ਉਸਨੂੰ ਮੂਹਰੀ ਕਤਾਰ ਦੇ ਪੈਡ ਪਲੇਅਰਾਂ ਵਿਚ ਲਿਜਾ ਖੜ੍ਹਾ ਕਰੇਗੀ। ਵਾਹਿਗੁਰੂ ਇਸ ਨੌਜਵਾਨ ਦੇ ਅੰਗ-ਸੰਗ ਸਹਾਈ ਹੋਕੇ ਇਸ ਨੂੰ ਆਪਣੇ ਦਰ ਘਰ ਦੀਆਂ ਮਾਣ-ਮੱਤੀਆਂ ਬਖ਼ਸਿਸ਼ਾਂ ਤੇ ਬਰਕਤਾਂ ਨਾਲ ਨਿਹਾਲ ਕਰਦਾ ਇਸਦੇ ਸੁਪਨਿਆਂ ਨੂੰ ਭਰਵਾਂ ਬੂਰ ਪਾਉਂਦਾ ਰਵੇ੍ਹ।
-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641
ਸੰਪਰਕ : ਹਰਪ੍ਰੀਤ ਸਿੰਘ, 7986458163
ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਵਿੱਖੇ ਗੁੱਗਾ ਨੋਵੀਂ ਦਾ ਮੇਲਾ ਕਰਵਾਇਆ
ਅਮਰਜੀਤ ਸਿੰਘ ਜੀਤ ਜੰਡੂ ਸਿੰਘਾ- ਦਰਬਾਰ ਬਾਬਾ ਇੱਛਾਧਾਰੀ ਜੀ ਪਿੰਡ ਧੋਗੜੀ (ਡੇਰਾ ਅਮਿ੍ਤਸਰੀਆਂ ਦਾ) ਵਿਖੇ ਗੁੱਗਾ ਨੋਵੀਂ ਦਾ ਸਲਾਨਾਂ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਸੰਗਤਾਂ ਵਲੋਂ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡਾ ਚੜ੍ਹਾਉਣ ਦੀ ਰਸਮ ਸੰਗਤਾਂ ਵਲੋਂ ਦਿਲਬਾਗ ਸ਼ਾਹ ਜੀ ਦੀ ਦੇਖਰੇਖ ਹੇਠ ਸਾਂਝੇ ਤੋਰ ਤੇ ਨਿਭਾਈ ਗਈ ਅਤੇ ਬਾਬਾ ਭੋਲੇਨਾਥ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਮੇਲੇ ਦੋਰਾਨ ਜਿਥੇ ਡੋਲੀ ਮਹੰਤ ਬੱਸੀ ਕਲਾਂ ਹੁਸ਼ਿਆਰਪੁਰ ਵਾਲੇ ਉਚੇਚੇ ਤੋਰ ਤੇ ਪੁੱਜੇ ਉਥੇ ਬੇਰੀ ਵਾਲੀ ਸਰਕਾਰ ਰਾਣਾ ਸਾਂਈ ਜੀ, ਬਾਬਾ ਗੁਰਮੇਲ ਸ਼ਾਹ ਧੋਗੜੀ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ। ਇਸ ਸਮਾਗਮ ਮੌਕੇ ਤੇ ਕਲਾਵ ਸਲੀਮ ਐਂਡ ਪਾਰਟੀ ਬੈਂਚਾਂ ਵਾਲਿਆਂ ਨੇ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਅਤੇ ਗਾਇਕ ਪੀ.ਐਸ.ਬਿੱਲਾ, ਅਮਰੀਕ ਬੱਲ ਅਤੇ ਮਿਸ ਮਨਜੀਤ ਸੋਨੀਆਂ, ਗਾਇਕ ਉਮਜੀਤ ਅਤੇ ਹੋਰ ਕਲਾਕਾਰਾਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ। ਉਪਰੰਤ ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ ਵਾਲਿਆਂ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਦਾ ਮੰਨੋਰੰਜ਼ਨ ਕੀਤਾ। ਭਾਰੀ ਗਰਮੀ ਹੋਣ ਦੇ ਬਾਵਜੂਦ ਵੀ ਮੇਲੇ ਵਿੱਚ ਭਾਰੀ ਰੌਣਕਾਂ ਰਹੀਆਂ, ਸੇਵਾਦਾਰਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਵੀ ਲਗਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਰਾਮ ਧੋਗੜੀ ਨੇ ਨਿਭਾਈ। ਇਸ ਮੌਕੇ ਤੇ ਬਾਬਾ ਦਿਲਬਾਗ ਸ਼ਾਹ, ਬੀਬੀ ਮਨਜੀਤ ਕੌਰ, ਰਮਨਜੋਤ ਸਿੰਘ ਜੋਤੀ, ਬੂਟਾ ਰਾਮ ਧੋਗੜੀ, ਕਸ਼ਮੀਰ ਸਿੰਘ, ਪ੍ਰਧਾਨ ਰੂਪ ਲਾਲ, ਬਾਬੂ ਨੰਦ ਲਾਲ, ਭਿੰਦਾ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਬਲਜੀਤ ਸਿੰਘ, ਸੁਖਵਿੰਦਰ ਸੋਡੀ, ਨਿੰਦਰ, ਮਹਿੰਦਰ ਸਿੰਘ, ਪਾਲੀ, ਗੋਪੀ, ਭੀਮਾ, ਡਿੰਪੀ, ਦੀਪਕ, ਰਾਜਾ ਅਲਾਵਲਪੁਰ, ਗੁਰਦੇਵ ਸਿੰਘ ਰੰਧਾਵਾ, ਮਲਕੀਤ ਸਿੰਘ, ਬਿੰਦੂ, ਮਨਿੰਦਰ ਸਿੰਘ, ਪਿੰਦਾ, ਮੰਨੂੰ, ਅਸ਼ੋਕ ਅਲਾਵਲਪੁਰ, ਸਾਂਈ ਫੱਜੇ ਸ਼ਾਹ ਦਰਬਾਰ ਪ੍ਰਬੰਧਕ ਕਮੇਟੀ ਮੈਂਬਰ ਇਕਬਾਲ ਸਿੰਘ ਚੀਮਾ, ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
Thursday, 25 August 2022
ਪ੍ਰਿਸ਼ ਸ਼ਾਹ ਬਣੇ ਚੰਡੀਗੜ੍ਹ ਯੂ.ਟੀ ਦੇ ਚੇਅਰਮੈਨ- ਡਾਕਟਰ ਖੇੜਾ
ਚੰਡੀਗ੍ਹੜ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਮੋਹਾਲੀ ਦੇ ਬਲਾਕ ਖਰੜ ਵਿਖੇ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਦੇ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪ੍ਰਿਸ਼ ਸ਼ਾਹ ਨੂੰ ਚੇਅਰਮੈਨ ਚੰਡੀਗੜ੍ਹ, ਰਿਤਿਕ ਸ਼ੁਕਲਾ ਉਪ ਪ੍ਰਧਾਨ ਯੂਥ ਵਿੰਗ, ਇਕਬਾਲ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਸ਼ਰਨਜੀਤ ਕੌਰ ਮੀਤ ਪ੍ਰਧਾਨ ਮੋਹਾਲੀ, ਚੰਦਰ ਪ੍ਰਭਾ ਉਪਾਧਿਆਇ ਉਪ ਪ੍ਰਧਾਨ ਬਲਾਕ ਮੋਹਾਲੀ, ਰੀਚਾ ਰਾਣੀ ਕੁਮਾਰ ਸੈਕਟਰੀ ਇਸਤਰੀ ਵਿੰਗ, ਅਤੇ ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਨੂੰ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਉਪ ਚੇਅਰਮੈਨ ਮਨੇਸ ਕੁਮਾਰ ਯਾਦਵ, ਰਮਨੀਤ ਐਸ ਮੁਖਰਜੀ ਕੌਮੀ ਚੇਅਰਪਰਸਨ ਐਂਟੀ ਕ੍ਰਰਾਇਮ ਸੈੱਲ, ਹਰਭਜਨ ਸਿੰਘ ਜੱਲੋਵਾਲ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ ਚੰਡੀਗੜ੍ਹ, ਵਰਿੰਦਰ ਕੌਰ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਦਰਖ਼ਤ ਵੰਡੇ ਜਾ ਰਹੇ ਹਨ ਕਿਉਂਕਿ ਅੱਜ ਆਮ ਲੋਕਾਂ ਦੀ ਸੋਚ ਆਉਣ ਵਾਲੇ ਸਮੇਂ ਪ੍ਰਤੀ ਵਧੀਆ ਹੁੰਦੀ ਜਾ ਰਹੀ ਹੈ ਇਸ ਨਾਲ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇੱਕ ਬਹੁਤ ਵੱਡਾ ਹੁੰਗਾਰਾ ਮਿਲੇਗਾ। ਹੋਰਨਾਂ ਤੋਂ ਇਲਾਵਾ ਅੰਗਰੇਜ਼ ਸਿੰਘ ਚੇਅਰਮੈਨ, ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ, ਸੀਮਾ ਨਾਗਪਾਲ ਪ੍ਰਧਾਨ, ਮਨਜੀਤ ਕੌਰ, ਸੁਪਿੰਦਰ ਕੌਰ, ਸੀਮਾ ਰਾਣੀ ਵਰਮਾ, ਪ੍ਰੀਤਾ ਦੇਵੀ, ਗੁਰਕੀਰਤ ਸਿੰਘ ਖੇੜਾ ਚੇਅਰਮੈਨ, ਪਰਮਿੰਦਰ ਸਿੰਘ ਬਲਾਕ ਪ੍ਰਧਾਨ, ਸੰਜੀਵ ਕੁਮਾਰ ਐਡਵਾਇਜ਼ਰ ਆਰ ਟੀ ਆਈ, ਜਸਵੀਰ ਕੌਰ ਚੇਅਰਪਰਸਨ, ਚਰਨਜੀਤ ਕੌਰ, ਮਨਜੀਤ ਕੌਰ ਮੋਹਾਲੀ, ਅਮ੍ਰਿਤ ਪੂਰੀ ਚੇਅਰਮੈਨ ਅਸ਼ਵਨੀ ਕੁਮਾਰ ਚੇਅਰਮੈਨ ਐਂਟੀ ਕ੍ਰਰਾਇਮ ਅਤੇ ਮਾਂਡਵੀ ਸਿੰਘ ਮੀਤ ਪ੍ਰਧਾਨ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਜੈ ਮਾਤਾ ਜਵਾਲਾ ਜੀ ਕਲੱਬ ਐਂਡ ਵੈਲਫੇਅਰ ਸੁਸਾਇਟੀ ਪਿੰਡ ਸਿਕੰਦਰਪੁਰ ਵਲੋਂ 21ਵਾਂ ਸਲਾਨਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ
![]() |
| Photos Click By - Sky star studio phagwara mob.9876552629 |
ਇਲਾਕੇ ਦੀਆਂ ਸੰਗਤਾਂ ਨੇ ਹੁੰਮਹੁੰਮਾਂ ਕੇ ਜਾਗਰਣ ਵਿੱਚ ਕੀਤੀ ਸ਼ਿਰਕਤ ਅਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ
ਜਲੰਧਰ (ਅਮਰਜੀਤ ਸਿੰਘ, ਹਰਜਿੰਦਰ ਸਿੰਘ ਧੋਗੜੀ)- ਜੈ ਮਾਤਾ ਜਵਾਲਾ ਜੀ ਕਲੱਬ ਐਂਡ ਵੈਲਫੇਅਰ ਸੁਸਾਇਟੀ ਰਜ਼ਿ. ਪਿੰਡ ਸਿਕੰਦਰਪੁਰ (ਆਦਮਪੁਰ) ਦੇ ਸਮੂਹ ਮੈਬਰਾਂ ਵੱਲੋਂ 21ਵਾਂ ਸਲਾਨਾ ਵਿਸ਼ਾਲ ਜਾਗਰਣ ਬੀਤੇ ਦਿਨੀਂ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਵਿਸ਼ਾਲ 21ਵੇਂ ਜਾਗਰਣ ਸਬੰਧੀ ਪਹਿਲਾ ਮਾਤਾ ਜਵਾਲਾ ਜੀ ਤੋਂ ਪਵਿੱਤਰ ਜੋਤ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਪਿੰਡ ਵਿੱਚ ਲਿਆਂਦੀ ਗਈ ਅਤੇ ਸਾਰੇ ਪਿੰਡ ਦੀ ਪ੍ਰਕਰਮਾਂ ਕਰਕੇ ਸਾਰੇ ਪਿੰਡ ਦੀਆਂ ਸੰਗਤਾਂ ਨੂੰ ਮਹਾਂਮਾਈ ਦੀ ਜੋਤ ਦੇ ਦਰਸ਼ਨ ਕਰਵਾਏ ਅਤੇ ਕੰਜ਼ਕਾਂ ਦਾ ਪੂਜਨ ਕੀਤਾ ਗਿਆ। ਉਪਰੰਤ ਰਾਤ ਕਰੀਬ 9 ਵਜੇ ਮਹਾਂਮਾਈ ਜੀ ਦੀ ਪੂਜਾ ਅਤੇ ਮਾਤਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਵਿਸ਼ਾਲ ਜਾਗਰਣ ਦੀ ਅਰੰਭਤਾਂ ਹੋਈ। ਜਿਸ ਵਿੱਚ ਗਾਇਕ ਮਹੰਤ ਮਹੇਸ਼ ਐਂਡ ਪਾਰਟੀ ਅਲਾਵਲਪੁਰ ਵਾਲੇ ਅਤੇ ਪੰਜਾਬ ਦੀ ਨਾਂਮਵਰ ਗਾਇਕਾ ਅਨਮੋਲ ਵਿਰਕ ਨਵਾਂ ਸ਼ਹਿਰ ਵਾਲਿਆਂ ਨੇ ਜਾਗਰਣ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਸਰਵਣ ਕਰਵਾ ਕੇ ਮਹਾਂਮਾਈ ਦੇ ਚਰਨਾਂ ਨਾਲ ਜੋੜਿਆਂ ਅਤੇ ਝੂਮਣ ਨੂੰ ਮਜ਼ਬੂਰ ਕਰ ਦਿੱਤਾ। ਇਸ ਵਿਸ਼ਾਲ ਜਾਗਰਣ ਵਿੱਚ ਪਿੰਡ ਸਿਕੰਦਰਪੁਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਰ ਪ੍ਰਾਪਤ ਕੀਤਾ। ਇਸ ਵਿਸ਼ਾਲ ਜਾਗਰਣ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਰਾਮ ਧੋਗੜੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਜਾਗਰਣ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਚੀਮਾ, ਖਜ਼ਾਨਚੀ ਤਰਲੋਕ ਸਿੰਘ, ਸੈਕਟਰੀ ਦੀਪਕ ਅਤੇ ਹੋਰ ਮੈਬਰਾਂ ਵਲੋਂ ਜਿਥੇ ਸੰਗਤਾਂ ਨੂੰ ਜਾਗਰਣ ਦੀਆਂ ਮੁਬਾਰਕਾਂ ਦਿਤੀਆਂ ਉਥੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਵਿਸ਼ਾਲ ਜਾਗਰਣ ਦੋਰਾਨ ਸੇਵਾਦਾਰ ਬਲਿਹਾਰ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ, ਸੇਵਾ ਸਿੰਘ, ਸੋਮਨਾਥ ਸੋਮਾ, ਸੰਨੀ, ਵਿਸ਼ਾਲ, ਮੰਗਾ, ਰਵੀ, ਜਸਵੀਰ ਸਿੰਘ, ਹਰਜਿੰਦਰ ਸਿੰਘ ਧੋਗੜੀ, ਅਵਤਾਰ ਸਿੰਘ, ਸਰਪੰਚ ਸਰਪੰਚਪਤੀ ਡਾ. ਬਿੰਦਰ ਕੁਮਾਰ, ਸਮੂਹ ਗਾ੍ਰਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
Wednesday, 24 August 2022
ਧਰਮ ਸਿੰਘ ਬਣੇ ਬਲਾਕ ਖੇੜਾ ਦੇ ਚੇਅਰਮੈਨ- ਡਾਕਟਰ ਖੇੜਾ
![]() |
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਬਲਾਕ ਖੇੜਾ ਦੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਅਮਰਵੀਰ ਵਰਮਾ ਪ੍ਰਧਾਨ ਬਲਾਕ ਖੇੜਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਕੌਮੀਂ ਚੇਅਰਮੈਨ ਐਂਟੀ ਕ੍ਰਾਈਮ ਸੈਲ ਗੁਰਦੀਪ ਸਿੰਘ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਧਰਮ ਸਿੰਘ ਸਰਕੱਪੜਾ ਨੂੰ ਚੇਅਰਮੈਨ ਬਲਾਕ ਖੇੜਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਪ੍ਰਤੀ ਸੱਚੀ ਸੁੱਚੀ ਸੋਚ ਰੱਖਣ ਵਾਲੇ ਵਿਅਕਤੀਆਂ ਦੀ ਸਮਾਜ ਸੇਵੀ ਸੰਸਥਾਵਾਂ ਨੂੰ ਹਮੇਸ਼ਾਂ ਲੋੜ ਹੁੰਦੀ ਹੈ ਧਰਮ ਸਿੰਘ ਉਨ੍ਹਾਂ ਨੇਕ ਵਿਅਕਤੀਆਂ ਵਿਚੋਂ ਇਕ ਹੈ ਉਨ੍ਹਾਂ ਸਮਾਜ ਦੇ ਸਮੂਹ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਕਿਤੇ ਵੀ ਥੋਹੜੀ ਜਾਂ ਬਹੁਤੀ ਜਗ੍ਹਾ ਦਿਖਦੀ ਹੋਵੇ ਉਥੇ ਪੌਦੇ ਜ਼ਰੂਰ ਲਗਾਏ ਜਾਣ। ਡਾਕਟਰ ਰਾਮ ਜੀ ਲਾਲ ਨੇ ਦੱਸਿਆ ਕਿ ਮੰਚ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਸਮਾਜ ਵਿੱਚ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਅਤੇ ਹਮੇਸ਼ਾਂ ਲਈ ਸਮਾਜ ਵਿਰੋਧੀ ਅਨਸਰਾਂ ਦਾ ਡਟ ਕੇ ਵਿਰੋਧ ਕਰਦਾ ਰਹੇ ਗਾ। ਧਰਮ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਸੇਵਾ ਦਿੱਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ ਮੋਹਾਲੀ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਮਨਦੀਪ ਕੌਰ ਮੋਹਾਲੀ, ਮਨਦੀਪ ਕੌਰ ਚੰਡੀਗੜ੍ਹ, ਗੀਤਾ ਰਾਣੀ, ਮਾਂਡਵੀ ਸਿੰਘ, ਪਰਮਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
25 ਅਗਸਤ ਨੂੰ ਹੋਵੇਗੀ ਮਹਿਲਾ ਵਰਗ ਦੀ ਮੀਟਿੰਗ- ਪ੍ਰਿਤਪਾਲ ਕੌਰ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇਕ ਐਮਰਜੈਂਸੀ ਮੀਟਿੰਗ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਹਰਦੀਸ਼ ਕੌਰ ਅਤੇ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਿਤਪਾਲ ਕੌਰ ਨੇ ਦੱਸਿਆ ਕਿ 25 ਅਗਸਤ ਨੂੰ ਇਸਤਰੀ ਵਿੰਗ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸਤਰੀ ਵਿੰਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਲਈ ਵੀ ਸਲਾਹ ਮਸ਼ਵਰਾ ਕਰਕੇ ਨਵੇਂ ਮਤੇ ਪਾਏ ਜਾਣਗੇ ਅਤੇ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਚਲਣ ਲਈ ਇਸਤਰੀ ਵਿੰਗ ਬਚਨ ਬੱਧ ਹੋਵੇਗਾ। ਜ਼ਿਲ੍ਹਾ ਇਕਾਈ, ਪੰਜਾਬ ਅਤੇ ਰਾਸ਼ਟਰੀ ਪੱਧਰ ਤੇ ਯੋਜਨਾਬੱਧ ਤਰੀਕੇ ਨਾਲ ਜ਼ਿੰਮੇਵਾਰੀਆਂ ਨਿਭਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਨੇ ਬੋਲਦਿਆਂ ਕਿਹਾ ਕਿ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਵਧੀਆ ਢੰਗ ਨਾਲ ਨਿਭਾਵਾਉਣ ਵਾਲੀਆਂ ਔਰਤਾਂ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਕੁਲਵੀਰ ਕੌਰ, ਅਮਰੀਕ ਸਿੰਘ,ਹੁਸਨ ਲਾਲ ਸੂੰਢ, ਡਾਕਟਰ ਗੁਰਦੀਪ ਸਿੰਘ, ਰਮਨਪ੍ਰੀਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਗੁਰਚਰਨ ਸਿੰਘ, ਦਲਜੀਤ ਕੌਰ ਅਤੇ ਜਰਨੈਲ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
‘ਆਇਮਾ‘ ਦੇ ਮੈਂਬਰ ਡਾਕਟਰਾਂ ਨੂੰ ਦਿਲ, ਹੱਡੀਆਂ ਅਤੇ ਮਹਿਲਾਵਾਂ ਦੇ ਰੋਗਾਂ ਦੇ ਆਧੁਨਿਕ ਇਲਾਜ ਬਾਰੇ ਜਾਗਰੂਕ ਕੀਤਾ
ਜਲੰਧਰ (ਅਮਰਜੀਤ ਸਿੰਘ)- ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੇ ਪ੍ਰਧਾਨ ਡਾ. ਜਸਜੀਤ ਸਿੰਘ ਭੋਲੋਵਾਸੀਆ ਦੇ ਵਿਸ਼ੇਸ਼ ਉਪਰਾਲੇ ਨਾਲ ਐਸੋਸੀਏਸ਼ਨ ਦੇ ਸਮੂਹ ਮੈਂਬਰ ਡਾਕਟਰ ਸਹਿਬਾਨਾਂ ਨੂੰ ਦਿਲ, ਹੱਡੀਆਂ ਅਤੇ ਮਹਿਲਾਵਾਂ ਦੇ ਰੋਗਾਂ ਦੇ ਆਧੁਨਿਕ ਇਲਾਜ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਜਲੰਧਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਮਾਨ ਮੈਡੀਸਿਟੀ ਦੇ ਡਾ. ਜੇ.ਐਸ. ਮਾਨ ਨੇ ਦਿਲ ਦੇ ਰੋਗਾਂ ਦੇ ਆਧੁਨਿਕ ਇਲਾਜ, ਡਾਕਟਰ ਜੋਨੇਰ ਨੇ ਹੱਡੀਆਂ ਦੇ ਰੋਗਾਂ ਦੇ ਇਲਾਜ ਚ ਆਈਆਂ ਆਧੁਨਿਕ ਤਕਨੀਕਾਂ, ਡਾ. ਹਰਸ਼ਾ ਨੇ ਮਹਿਲਾਵਾਂ ਦੇ ਗਰਭ ਧਾਰਨ ਕਰਨ ਚ ਆਉਂਦੀਆਂ ਮੁਸ਼ਕਲਾਂ ਤੇ ਗਰਭ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਦੇ ਆਧੁਨਿਕ ਇਲਾਜ ਬਾਰੇ ਡਾਕਟਰ ਸਹਿਬਾਨਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਡਾ. ਜਸਜੀਤ ਸਿੰਘ ਭੋਲੋਵਾਸੀਆ ਨੇ ਸਮੂਹ ਐਸੋਸੀਏਸ਼ਨ ਦੇ ਮੈਂਬਰਾਂ ਦਾ ਸੰਖੇਪ ਸਮਾਗਮ ਵਿੱਚ ਪੱਜਣ ਤੇ ਧੰਨਵਾਦ ਕੀਤਾ ਅਤੇ ਡਾ. ਜੇ.ਐਸ. ਮਾਨ, ਡਾ. ਜੋਰੇਨ ਅਤੇ ਡਾ. ਹਰਸ਼ਾ ਨੂੰ ਸਨਮਾਨ ਚਿੰ੍ਹਨ ਭੇਟ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਡਾ. ਜਸਪਾਲ ਬੀਰ ਸਿੰਘ, ਡਾ. ਪਰਮਜੀਤ ਸਿੰਘ ਅਰੋੜਾ, ਡਾ. ਰਾਜਬੀਰ ਸਿੰਘ, ਡਾ. ਸੀ ਐਸ.ਗਾਂਧੀ ਅਤੇ ਹੋਰ ਡਾਕਟਰ ਸਾਹਿਬਾਨ ਹਾਜ਼ਰ ਸਨ।
ਲੋੜਵੰਦ ਲੜਕੀਆਂ ਨੂੰ ਵਰਦੀਆਂ, ਕਾਪੀਆਂ ਅਤੇ ਪੈੱਨ ਦਿੱਤੇ ਗਏ
ਆਦਮਪੁਰ (ਅਮਰਜੀਤ ਸਿੰਘ)- ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਪੀ.ਪੀ.ਐਸ ਅਤੇ ਸ਼੍ਰੀਮਤੀ ਮਨਜੀਤ ਕੌਰ ਪੀ.ਪੀ.ਐਸ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋ ਡੀ.ਐਸ.ਪੀ ਸਰਬਜੀਤ ਰਾਏ ਪੀ.ਪੀ.ਐਸ ਸਬ ਡਵੀਜ਼ਨ ਆਦਮਪੁਰ ਅਤੇ ਮੁੱਖ ਅਫਸਰ ਥਾਣਾ ਆਦਮਪੁਰ ਰਾਜੀਵ ਕੁਮਾਰ ਇੰਸਪੈਕਟਰ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ.ਆਈ.ਪੂਰਨ ਸਿੰਘ, ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਲੜਕੀਆਂ ਖੁਰਦਪੁਰ ਵਿਖੇ ਲੋੜਵੰਦ ਲੜਕੀਆਂ ਨੂੰ ਉਹਨਾਂ ਦੀ ਵਰਤੋਂ ਲਈ ਵਰਦੀਆਂ, ਕਾਪੀਆਂ ਅਤੇ ਪੈੱਨ ਦਿੱਤੇ ਗਏ ਅਤੇ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫ੍ਰੀ ਸਹੂਲਤਾਂ, ਟੋਲ ਫ੍ਰੀ ਨੰਬਰ 112, ਅਤੇ ਬਰਸਾਤ ਦੇ ਮੌਸਮ ਦੌਰਾਨ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀ ਰਾਜੀਵ ਚਾਵਲਾ ਪ੍ਰਿੰਸੀਪਲ, ਸ਼੍ਰੀ ਅਗਮ ਅਰੋੜਾ, ਸ਼੍ਰੀ ਸੁਮੀਤ ਕੁਮਾਰ, ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਹੋਰ ਸਟਾਫ ਸੀਨੀਅਰ ਸਿਪਾਹੀ ਬਲਮੀਤ ਸਿੰਘ, ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਸੀਨੀਅਰ ਸਿਪਾਹੀ ਪਰਦੀਪ ਕੁਮਾਰ ਹਾਜ਼ਰ ਸਨ।
Tuesday, 23 August 2022
ਨਿਰਾਸ਼ ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰੇਗੀ ਪੰਜਾਬੀ ਫ਼ਿਲਮ ‘ਬੈਚ 2013’
ਹਰਜਿੰਦਰ ਸਿੰਘ ਜਵੰਦਾ 94638-28000
ਫ਼ਿਲਮ ‘ਤੁਣਕਾ ਤੁਣਕਾ’ ਨਾਲ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਹਰਦੀਪ ਗਰੇਵਾਲ ਦੀ ਸੋਚ ਆਮ ਸਿਨਮੇ ਤੋਂ ਹਟਕੇ ਰਹੀ ਹੈ। ਉਸਦੀਆਂ ਫ਼ਿਲਮਾਂ ਵਿਆਹ ਕਲਚਰ ਜਾਂ ਹਾਸੇ ਮਜ਼ਾਕ ਵਾਲੀਆਂ ਨਹੀਂ ਹੁੰਦੀਆਂ ਬਲਕਿ ਜਿੰਦਗੀ ਤੋਂ ਉੱਖ਼ੜੇ ਮਨੁੱਖ ‘ਚ ਹੌਸਲਾ, ਜ਼ਜ਼ਬਾ ਤੇ ਮਨੋਬਲ ਭਰਨ ਵਾਲੀਆਂ ਹੁੰਦੀਆਂ ਹਨ। ਉਸਦੀ ਪਹਿਲੀ ਫ਼ਿਲਮ ‘ਤੁਣਕਾ ਤੁਣਕਾ’ ਨੇ ਕਰੋਨਾ ਦੇ ਸਾਏ ਕਰਕੇ ਸਿਨੇਮਿਆ ਵਿੱਚ ਪਸਰੀ ਚੁੱਪ ਨੂੰ ਤੋੜ ਕੇ ਦਰਸ਼ਕਾਂ ਨੂੰ ਪੰਜਾਬੀ ਸਿਨਮੇ ਨਾਲ ਮੁੜ ਜੋੜਿਆ ਸੀ। ਬਦਲਵੇਂ ਹਾਲਾਤਾਂ ‘ਚ ਆਈ ਇਸ ਫ਼ਿਲਮ ਨੂੰ ਮਿਲੇ ਹੁੰਗਾਰੇ ਨੇ ਹਰਦੀਪ ਗਰੇਵਾਲ ਦੇ ਹੌਸਲੇ ਨੂੰ ਮਜਬੂਤ ਕੀਤਾ ਸੀ। ਇੰਨ੍ਹੀਂ ਦਿਨੀਂ ਹੁਣ ਉਹ ਆਪਣੀ ਨਵੀਂ ਫ਼ਿਲਮ ‘ਬੈਚ 2013 ’ ਨਾਲ ਮੁੜ ਸਰਗਰਮ ਹੋਇਆ ਹੈ। 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਇੱਕ ਅਜਿਹੇ ਨੌਜਵਾਨ ਅਧਾਰਤ ਹੈ ਜਿਸਦੀ ਜਿੰਦਗੀ ਵਿੱਚ ਅਜਿਹੀਆ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫ਼ਿਰ ਉੱਠਦਾ ਹੈ ਫ਼ਿਰ ਹਾਰਦਾ ਹੈ ਫ਼ਿਰ ਉਠਦਾ ਹੈ। ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਇਸ ਗੱਲ ਦਾ ਸਬੂਤ ਫ਼ਿਲਮ ਦਾ ਟ੍ਰੇਲਰ ਦੇ ਚੁੱਕਾ ਹੈ।
ਫ਼ਿਲਮ ਬੈਚ 2013 ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸਦੀ ਜਿੰਦਗੀ ਦਾ ਟਾਰਗੇਟ ਕੀ ਹੈ, ਉਸਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸਨੇ ਆਪਣੀ ਜਿੰਦਗੀ ਬਾਰੇ ਕਦੇ ਫੋਕਸ ਨਹੀਂ ਕੀਤਾ। ਉਸਦਾ ਪਿਤਾ ਪੁਲਸ ਅਫ਼ਸਰ ਹੈ ਪਰ ਉਸਦਾ ਪੁਲਸ ਮਹਿਕਮੇ ‘ਚ ਜਾਣ ਦਾ ਕੋਈ ਮਨ ਨਹੀਂ ਪ੍ਰੰਤੂ ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ਤੇ ਪੁਲਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸਨੂੰ ਇੱਕ ਐਸੀ ਸਪੈਸ਼ਲ ਟੀਮ ਦੀ ਜੁੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਤਾਂ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ਬੈਚ 2013 ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਨੌਜਵਾਨ ਦੀ ਪ੍ਰੇਰਣਾਦਾਇਕ ਸਫ਼ਰ ਦੀ ਕਹਾਣੀ ਹੈ।
ਆਪਣੇ ਕਿਰਦਾਰ ਬਾਰੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਬੈਚ 2013 ਵਿੱਚ ਮੇਰੇ ਦੋ ਤਰ੍ਹਾਂ ਦੇ ਕਿਰਦਾਰ ਸੀ। ਪਹਿਲੇ ਵਿੱਚ ਮੈਨੂੰ ਆਪਣਾ ਵਜ਼ਨ 70 ਤੋਂ 90 ਤੱਕ ਵਧਾਉਣਾ ਪਿਆ ਜਦਕਿ ਦੂਜੇ ਕਿਰਦਾਰ ਲਈ 90 ਤੋਂ 80 ਤੱਕ ਘਟਾਉਣਾ ਪਿਆ। ਜਿਸ ਕਰਕੇ ਫ਼ਿਲਮ ਦੋ ਸੈਡਿਊਲ ਵਿੱਚ ਸੂਟ ਕਰਨੀ ਪਈ। ਤੁਣਕਾ ਤੁਣਕਾ ’ ਨਾਲੋਂ ਇਹ ਕਹਾਣੀ ਵਧੇਰੇ ਇਮੋਸ਼ਨਲ ਬਣਾਉਣ ਲਈ ਸਾਰੀ ਹੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਇਹ ਆਮ ਫ਼ਿਲਮਾਂ ਵਾਂਗ ਨਕਲੀ ਜਿਹਾ, ਹੀਰੋ ਸਟਾਇਲ ਨਹੀਂ ਹੈ। ਜੋ ਸਾਡੇ ਕਮਾਡੋ ਜਾਂ ਸਪੈਸ਼ਲ ਫੋਰਸ ਦੇ ਜੁਆਨ ਹਨ ਜਦ ਉਹ ਇਨਕਾਊਂਟਰ ਕਰਦੇ ਹਨ ਤਾਂ ਉਨ੍ਹਾਂ ਦਾ ਕਿਹੋ ਜਿਹਾ ਐਕਸ਼ਨ ਹੁੰਦਾ ਹੈ। ਇਸ ਲਈ ਅਸੀਂ ਅਜਿਹੇ ਐਕਸ਼ਨ ਡਾਇਰੈਕਟਰ ਨੂੰ ਚੁਣਿਆ ਜੋ ਸਪੈਸ਼ਲ ਫੋਰਸ ਜਾਂ ਆਰਮੀ ਨਾਲ ਜੁੜਿਆ ਹੋਇਆ ਸੀ। ਇਸ ਫ਼ਿਲਮ ਦਾ ਐਕਸ਼ਨ ਵੀ ਵੱਖਰਾ ਹੈ ਤੇ ਕਹਾਣੀ ਤਾਂ ਵੱਖਰੀ ਹੈ ਹੀ। ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਹਰਦੀਪ ਗਰੇਵਾਲ,ਹਸ਼ਨੀਨ ਚੌਹਾਨ, ਡਾ ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ,ਪ੍ਰੀਤ ਭੁੱਲਰ, ਰਾਜਵਿੰਦਰ ਸਮਰਾਲਾ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ ਗੈਰੀ ਖਟਰਾਓ ਹੈ। ਫ਼ਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਹਰਮਨਜੀਤ ਸਿੰਘ ਤੇ ਹਰਦੀਪ ਗਰੇਵਾਲ ਨੇ ਲਿਖੇ ਹਨ ਜਿੰਨ੍ਹਾ ਨੂੰ ਕੰਵਰ ਗਰੇਵਾਲ,ਦੇਵੀ, ਅਕਸ਼ ਤੇ ਹਰਦੀਪ ਗਰੇਵਾਲ ਨੇ ਗਾਇਆ ਹੈ। ਹਰਦੀਪ ਗਰੇਵਾਲ ਦੇ ਗੀਤਾਂ ਵਾਂਗ ਹੀ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।
ਹਰਜਿੰਦਰ ਸਿੰਘ ਜਵੰਦਾ 9463828000
ਪਿੰਡ ਧੋਗੜੀ ਵਿਖੇ ਛੱਪੜ ਨੁੰਮਾਂ ਤਲਾਬ ਵਿਚ ਡੁੱਬਣ ਨਾਲ ਗਿਆਰਾਂ ਸਾਲਾ ਬੱਚੇ ਦੀ ਮੌਤ
ਜਲੰਧਰ (ਅਮਰਜੀਤ ਸਿੰਘ, ਹਰਜਿੰਦਰ ਸਿੰਘ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਵਿਖੇ ਇੱਕ ਛੱਪੜ ਨੁੰਮਾਂ ਤਲਾਬ ਵਿਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਬੱਚੇ ਦੀ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਬੱਚੇ ਦੀ ਮਾਤਾ ਅਨੀਤਾ ਅਤੇ ਪਿਤਾ ਬਲਜੀਤ ਸਿੰਘ ਵਾਸੀ ਪਿੰਡ ਧੋਗੜੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸ਼ਨਦੀਪ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਬੀਤੇ ਦਿਨ ਕਰੀਬ ਦੋ ਵਜੇ ਘਰ ਆਇਆ ਅਤੇ ਸਕੂਲ ਵਾਲਾ ਬਸਤਾ ਰੱਖ ਕੇ ਘਰੋਂ ਬਾਹਰ ਚਲਾ ਗਿਆ। ਜੋ ਕਿ ਸ਼ਾਮ ਤੱਕ ਆਪਣੇ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਪਿੰਡ ਵਿੱਚ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ, ਜਦ ਜਸ਼ਨਦੀਪ ਬਾਰੇ ਨਾ ਪਤਾ ਲੱਗਾ ਤਾਂ ਘਰੈਲੂ ਮੈਂਬਰਾਂ ਵੱਲੋਂ ਜੰਡੂ ਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ। ਜਸ਼ਨਦੀਪ ਦੇ ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ ਸੱਤ ਵਜੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਨੁੰਮਾਂ ਤਲਾਬ ਵਿੱਚ ਪਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਜੰਡੂਸਿੰਘਾ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾਸਥਲ ਤੇ ਮੌਕਾ ਦੇਖਣ ਲਈ ਡੀ.ਐਸ.ਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ, ਐਸ.ਐਚ.ਓ ਆਦਮਪੁਰ ਰਾਜੀਵ ਕੁਮਾਰ, ਐੱਸ.ਆਈ ਲਾਭ ਸਿੰਘ ਪੁਲਿਸ ਚੋਂਕੀ ਜੰਡੂ ਸਿੰਘਾ ਅਤੇ ਹੋਰ ਮੁਲਾਜ਼ਮ ਪੁੱਜੇ ਅਤੇ ਮਾਮਲੇ ਦੀ ਜਾਂਚ ਸੁਰੂ ਕੀਤੀ।
ਐਸ.ਐਚ.ਓ ਰਾਜੀਵ ਕੁਮਾਰ ਨੇ ਦੱਸਿਆ ਜਸ਼ਨਦੀਪ ਅਤੇ ਉਸਦੇ ਕੁਝ ਮਿੱਤਰ ਤਲਾਬ ਵਿਚ ਨਹਾਉਣ ਲਈ ਆਏ ਜਿਨ੍ਹਾਂ ਨੂੰ ਦੇਖ ਕੇ ਨਾਲ ਲੱਗਦੇ ਖੇਤ ਵਿੱਚ ਕੰਮ ਕਰਦੇ ਕਿਸਾਨ ਨੇ ਬੱਚਿਆਂ ਨੂੰ ਆਵਾਜ਼ ਮਾਰੀ ਕੇ ਤਲਾਬ ਡੂੰਘਾ ਹੈ ਆਪੋ ਆਪਣੇ ਘਰਾਂ ਨੂੰ ਜਾਉ। ਆਵਾਜ਼ ਸੁਣਦੇ ਹੀ ਕੁਝ ਬੱਚੇ ਉਥੋਂ ਮੌਕੇ ਤੋਂ ਚਲੇ ਗਏ। ਪਰ ਦਰਸ਼ਨਦੀਪ ਤਲਾਬ ‘ਚ ਹੀ ਰਹਿ ਗਿਆ। ਜਿਸਦੀ ਤਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ। ਜਸ਼ਨਦੀਪ ਦੀ ਮਾਤਾ ਅਨੀਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਤੇ ਜਸ਼ਨਦੀਪ ਉਸਦਾ ਸਭ ਤੋਂ ਛੋਟਾ ਪੁੱਤਰ ਸੀ। ਪÇੁਲਸ ਦੀ ਜਾਂਚ ਵਿਚ ਜਸ਼ਨਦੀਪ ਦੇ ਤਿੰਨ ਹੋਰ ਦੋਸਤਾਂ ਤੋਂ ਪੁੱਛਗਿੱਛ ਕਰਨ ਉਪਰੰਤ ਸਾਰੇ ਮਾਮਲੇ ਦਾ ਪੁਲਿਸ ਅਧਿਕਾਰੀਆਂ ਨੂੰ ਪਤਾ ਚੱਲਿਆ ਹੈ। ਫਿਲਹਾਲ ਜੰਡੂ ਸਿੰਘਾ ਪੁਲਿਸ ਦੇ ਮੁਲਾਜ਼ਮਾਂ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਦਰ ਪਹੁੰਚਾ ਦਿੱਤਾ ਹੈ।
ਇਸ ਮੌਕੇ ਤੇ ਮੋਜੂਦ ਪਿੰਡ ਵਾਸੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਜਸ਼ਨਦੀਪ ਦਾ ਪਿਤਾ ਹੀ ਘਰ ਵਿੱਚ ਇਕੱਲਾ ਕਮਾਉਣ ਵਾਲਾ ਹੈ ਜੋ ਕਿ ਇਕ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਸਮੂਹ ਪਿੰਡ ਧੋਗੜੀ ਵਾਸੀਆਂ ਨੇ ਜਸ਼ਨਦੀਪ ਦੀ ਹੋਈ ਅਚਾਨਕ ਮੋਤ ਤੇ ਪੂਰੇ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Monday, 22 August 2022
ਜ਼ੋਨ ਨੰਬਰ 1 ਦੀਆਂ ਜ਼ੋਨਲ ਖੇਡਾਂ ਅੱਜ ਤੋਂ ਸ਼ੁਰੂ
ਅਮਰਜੀਤ ਸਿੰਘ ਜੰਡੂ ਸਿੰਘਾ- ਖੇਡ ਵਿਭਾਗ ਵਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖ਼ਤ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਜ਼ੋਨ ਨੰਬਰ 1 ਵਿਖੇ ਲੜਕੇ ਅਤੇ ਲੜਕੀਆਂ ਦੀਆਂ ਸਾਰੇ ਗਰੁੱਪਾਂ ਦੀਆਂ ਖੇਡਾਂ (ਫੁੱਟਬਾਲ) ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਨੇ ਦਿੱਤੀ। ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਐਸ.ਐਮ.ਸੀ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖਿਡਾਰੀਆਂ ਨਾਲ ਯਾਦਗਾਰੀ ਫੋਟੋ ਵੀ ਕਰਵਾਈ। ਇਸ ਮੌਕੇ ਬੱਚਿਆਂ ਨਾਲ ਜਗਜੀਤ ਸਿੰਘ ਹਜ਼ਾਰਾ ਪਿ੍ੰਸੀਪਲ ਕੁਲਦੀਪ ਕੌਰ, ਪੀ੍ਤੀ ਸ਼ਰਮਾ ਲੈਕਚਰਾਰ ਅਤੇ ਹੋਰ ਅਧਿਆਪਕਾਂ ਨੇ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ।
ਤਿਉਹਾਰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ- ਡਾਕਟਰ ਜਸਵੰਤ ਸਿੰਘ ਖੇੜਾ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ (ਰਜਿ:) ਭਾਰਤ ਦੀ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਦੇ ਪਿੰਡ ਸੌਂਢਾ ਵਿਖੇ ਬਾਬਾ ਰਘਬੀਰ ਸਿੰਘ ਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕ੍ਰਿਸ਼ਨ ਭਗਵਾਨ ਜ਼ਨਮ ਅਸ਼ਟਮੀ ਅਤੇ ਜ਼ਨਮ ਦਿਹਾੜਾ ਗੁੱਗਾ ਜਾਹਰ ਵੀਰ ਜੀ ਦਾ ਕੇਕ ਕੱਟ ਕੇ ਬੜੀ ਧੂਮਧਾਮ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਡਾਕਟਰ ਗੁਰਦੀਪ ਸਿੰਘ ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈਲ, ਮੱਖਣ ਗੁਪਤਾ ਕੌਮੀ ਚੀਫ਼ ਅਡਵਾਈਜ਼ਰ ਕਲਚਰਲ ਸੈੱਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਪ੍ਰਭਪ੍ਰੀਤ ਸਿੰਘ ਕੌਮੀ ਉਪ ਪ੍ਰਧਾਨ ਯੂਥ ਵਿੰਗ ਇਸਲਾਮ, ਚੇਅਰਮੈਨ ਸਲਾਹਕਾਰ ਕਮੇਟੀ ਗੁੜਗਾਉਂ, ਅਤੇ ਅਜੈ ਕੁਮਾਰ ਸ਼ਰਮਾ ਚੇਅਰਮੈਨ ਬੁੱਧੀਜੀਵੀ ਸੈਲ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਇਹ ਤਿਉਹਾਰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਇਹ ਤਿਉਹਾਰ ਸਾਨੂੰ ਇਕਸੁਰਤਾ, ਖੁਸ਼ਹਾਲੀ ਅਤੇ ਸਮਾਜਿਕ ਏਕਤਾ ਵਿੱਚ ਰਲਮਿਲ ਕੇ ਮਨਾਉਣ ਦਾ ਸੰਦੇਸ਼ ਦਿੰਦੇ ਹਨ। ਇਹ ਖੁਸੀ ਭਰੇ ਤਿਉਹਾਰ ਬਿਨਾਂ ਕਿਸੇ ਭੇਦ ਭਾਵ ਤੋਂ ਇਲਾਵਾ ਸਰਬ ਸਾਂਝੀਵਾਲਤਾ ਨਾਲ ਮਨਾਉਂਣੇ ਚਾਹੀਦੇ ਹਨ।
ਚੇਅਰਮੈਨ ਰਘਬੀਰ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ ਜ਼ਨਮ ਅਸ਼ਟਮੀ ਵੇਲੇ ਸਵੇਰੇ ਤੋਂ ਹੀ ਲੰਗਰ ਪ੍ਰਸ਼ਾਦਿ ਅਤੁੱਟ ਵਰਤਾਇਆ ਜਾ ਰਿਹਾ ਹੈ। ਅੱਗੇ ਤੋਂ ਵੀ ਸਾਰੇ ਤਿਉਹਾਰ ਰਲਮਿਲ ਮਨਾਇਆ ਕਰਾਂਗੇ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਮਹਿੰਦਰ ਸਿੰਘ ਸੌਂਢਾ, ਪਰਮਜੀਤ ਸਿੰਘ,ਬਾਲਕ ਨਾਥ ਜੀ, ਵੀਨਾ ਗੁਪਤਾ, ਸਵਰਨ ਕੌਰ ਕਰਮਵੀਰ ਸਿੰਘ, ਹਰਪ੍ਰੀਤ ਸਿੰਘ, ਨਿਰਮਲ ਰਾਣੀ, ਕਰਮਵੀਰ ਸਿੰਘ, ਸ਼ਿਵਜੋਤ ਸਿੰਘ, ਸਤਵਿੰਦਰ ਸਿੰਘ, ਕਰਮ ਸਿੰਘ, ਸੁਨੀਤਾ ਰਾਣੀ, ਸੁਭਾਸ਼ ਕੁਮਾਰ ਸ਼ਰਮਾ, ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਆਦਿ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ। ਬਾਲਕ ਨਾਥ ਜੀ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਗਿਆਨੀ ਦਿੱਤ ਸਿੰਘ ਗਰਾਉਂਡ ਵਿਚ ਮੰਚ ਨੇ ਲਗਾਏ ਬੂਟੇ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਤਹਿਤ ਛਾਂ ਦਾਰ, ਫੁੱਲ ਦਾਰ, ਫ਼ਲਦਾਰ, ਅਤੇ ਮੈਡੀਕੇਟਡ ਬੂਟੇ ਲਗਾਉਣ ਲਈ ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖਾਲਸਾ ਦੀਵਾਨ ਫਤਹਿਗੜ੍ਹ ਸਾਹਿਬ ਵਿਖੇ ਮਨੁੱਖੀ ਅਧਿਕਾਰ ਮੰਚ ਦੀ ਟੀਮ ਵੱਲੋਂ ਉਪਰਾਲਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਦਵਿੰਦਰ ਸਿੰਘ ਔਜਲਾ ਜ਼ਿਲ੍ਹਾ ਪ੍ਰਧਾਨ ਅਤੇ ਲਾਲ ਮਿਸਤਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਰੁੱਖ ਲਗਾਉਣ ਜੋ ਮੁਹਿੰਮ ਚਲਾਈ ਹੋਈ ਹੈ ਇਹ ਨਿਰੰਤਰ ਤੌਰ ਤੇ ਜਾਰੀ ਰੱਖਾਂਗੇ ਕਿਉਂਕਿ ਮੰਚ ਚਾਹੁੰਦਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਆਕਸੀਜ਼ਨ ਦੀ ਘਾਟ ਮਹਿਸੂਸ ਨਾ ਹੋਵੇ। ਉਨ੍ਹਾਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਇੱਕ ਜਾਂ ਦੋ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਹੋਰਨਾਂ ਤੋਂ ਇਲਾਵਾ ਧਰਮ ਸਿੰਘ ਚੇਅਰਮੈਨ ਬਲਾਕ ਖੇੜਾ, ਅਮਰਵੀਰ ਵਰਮਾ ਪ੍ਰਧਾਨ ਬਲਾਕ ਖੇੜਾ, ਪਿਆਰਾ ਸਿੰਘ ਰਸੂਲਪੁਰ,ਦਾਰਾ ਸਿੰਘ ਘਮੰਡ ਗੜ੍ਹ, ਮਾਸਟਰ ਰਜਿੰਦਰ ਸਿੰਘ, ਹਰਪਾਲ ਸਿੰਘ ਚਾਹਲ, ਥਾਣੇਦਾਰ ਅਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਜਗਦੀਪ ਸਿੰਘ ਬਣੇ ਚੇਅਰਮੈਨ ਯੂਥ ਵਿੰਗ ਚੰਡੀਗੜ੍ਹ- ਡਾਕਟਰ ਖੇੜਾ
ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਪਲਾਨੀ ਹੋਟਲ ਬਡਾਲਾ ਰੋਡ ਖਰੜ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾ. ਰਾਮ ਜੀ ਲਾਲ ਰਿਟਾਇਰਡ ਐਸ.ਐਸ.ਪੀ, ਡਾ. ਗੁਰਦੀਪ ਸਿੰਘ ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਕੁਲਵੀਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਗੁਰਚਰਨ ਸਿੰਘ, ਜਤਿੰਦਰ ਗੁੰਬਰ ਚੀਫ਼ ਅਡਵਾਈਜ਼ਰ ਇੰਡੀਆ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ.ਟੀ.ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਜਗਦੀਪ ਸਿੰਘ ਨੂੰ ਚੇਅਰਮੈਨ ਯੂਥ ਵਿੰਗ ਸਟੇਟ ਚੰਡੀਗੜ੍ਹ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆਂ ਕਿਹਾ ਕਿ ਲੋਕ ਸੱਚੇ ਸਮਾਜ ਸੇਵਕਾਂ ਨੂੰ ਪਹਿਚਾਣਦੇ ਹੋਏ ਧੜਾਧੜ ਮੰਚ ਨਾਲ ਜੁੜਦੇ ਜਾ ਰਹੇ ਹਨ। ਡਾ. ਰਾਮ ਜੀ ਲਾਲ ਨੇ ਬੋਲਦਿਆਂ ਕਿਹਾ ਕਿ ਕੁਝ ਲੋਕ ਭਰਮ ਵਿੱਚ ਰਹਿੰਦੇ ਹਨ ਕਿ ਲੋਕ ਉਨ੍ਹਾਂ ਨੂੰ ਸਮਾਜ ਸੇਵਕ ਕਹਿੰਦੇ ਹਨ ਪਰੰਤੂ ਇਹ ਸਚਾਈ ਤੋਂ ਕੋਹਾਂ ਦੂਰ ਹੁੰਦਾ ਹੈ ਸਮਾਜ ਸੇਵਕ ਕਿਸੇ ਵੀ ਵਿਅਕਤੀ ਦੀ ਬੁਰਿਆਈ ਨਹੀਂ ਕਰਦੇ ਸਗੋਂ ਆਪਣੇ ਨਿਮਰਤਾ ਦਾ ਸਬੂਤ ਦਿੰਦੇ ਹਨ ਤਾਂ ਜੋ ਕਿਸੇ ਨੂੰ ਵੀ ਠੇਸ ਨਾ ਪਹੁੰਚੇ। ਜਗਦੀਪ ਸਿੰਘ ਚੇਅਰਮੈਨ ਨੇ ਆਏ ਹੋਏ ਮੈਂਬਰ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਦਿੱਤੀ ਗਈ ਜ਼ੁਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਦੀਸ਼ ਕੌਰ ਛੋਕਰ ਉਪ ਪ੍ਰਧਾਨ, ਸੰਜੀਵ ਕੁਮਾਰ ਐਡਵਾਇਜ਼ਰ ਆਰ.ਟੀ.ਆਈ, ਰੁਪਿੰਦਰ ਕੌਰ ਦਫ਼ਤਰ ਸੈਕਟਰੀ, ਪ੍ਰਿੰਸ ਸ਼ਾਹ, ਰਾਜੂ ਸ਼ਾਹ, ਸਿਮਰਦੀਪ ਸਿੰਘ, ਭਗਵੰਤ ਸਿੰਘ, ਜਥੇਦਾਰ ਦਲਬਾਰਾ ਸਿੰਘ, ਕੁਲਵੀਰ ਕੌਰ, ਸਰਬਜੀਤ ਕੌਰ, ਸਿਮਰਨਜੀਤ ਸਿੰਘ, ਗੁਰਬਚਨ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Friday, 19 August 2022
ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਥੀਆਂ ਦਾ ਇਤਿਹਾਸਿਕ ਧਰਤੀ ਲੈਂਡ ਆਫ ਅਲੋਰਾ ਤੋਂ ਪਰਤਣ 'ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ
ਸੰਗਤਾਂ ਵੱਲੋਂ ਮਿਲੇ ਸਹਿਯੋਗ ਅਤੇ ਉਤਸਾਹ ਲਈ ਸਦਾ ਰਿਣੀ ਰਹਾਂਗੇ-ਸੰਤ ਸਤਵਿੰਦਰ ਹੀਰਾ
ਹੁਸ਼ਿਆਰਪੁਰ 18 ਅਗਸਤ ( ਤਰਸੇਮ ਦੀਵਾਨਾ ) ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਲੈਂਡ ਆਫ ਅਲੋਰਾ ਤਾਮਿਲਨਾਡੂ ਵਿਖੇ ਸਤਿਗੁਰਾਂ ਦੇ ਅਸਥਾਨਾਂ 'ਤੇ ਨਿਰਮਾਣ ਕਾਰਜ ਸ਼ੁਰੂ ਕਰਨ ਉਪਰੰਤ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਥੀਆਂ ਦਾ ਲੁਧਿਆਣਾ ਰੇਲਵੇ ਸਟੇਸ਼ਨ ਪੁੱਜਣ 'ਤੇ ਸੰਗਤਾਂ ਵੱਲੋਂ ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸੰਗਤਾਂ ਦੇ ਮਿਲੇ ਸਹਿਯੋਗ ਅਤੇ ਉਤਸਾਹ ਲਈ ਅਸੀਂ ਸੰਗਤਾਂ ਦੇ ਸਦਾ ਰਿਣੀ ਰਹਾਂਗੇ ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਡਾ ਹੌਂਸਲਾ ਵਧਾਇਆ ਹੈ ਅਤੇ ਮਿਸ਼ਨ ਦਿਨ ਰਾਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ 'ਤੇ ਸੇਵਾ ਕਰ ਰਿਹਾ ਹੈ। ਇਸ ਮੌਕੇ ਸਵਾਗਤ ਕਰਦਿਆਂ ਸੰਤ ਸਰਵਣ ਦਾਸ ਨੇ ਕਿਹਾ ਕਿ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਪ੍ਰਧਾਨ ਜਗਤਾਰ ਸਿੰਘ, ਖਜ਼ਾਨਚੀ ਰਾਜਾ ਸਿੰਘ ਹੰਢਿਆਇਆ ਅਤੇ ਬਰਨਾਲਾ ਦੀ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਤਾਮਿਲਨਾਡੂ ਵਿਖੇ ਕਾਰ ਸੇਵਾ ਆਰੰਭ ਕੀਤੀ ਹੈ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਸੰਤ ਅਜੀਤ ਰਾਮ ਹਰਿਆਣਾ, ਸੰਤ ਸੋਹਣ ਲਾਲ ਫਾਜ਼ਿਲਕਾ, ਪ੍ਰਚਾਰਕ ਆਦਿ ਧਰਮ ਮਿਸ਼ਨ ਸੰਤ ਅਮਰੀਕ ਸਿੰਘ ਘੁਲਾਲ, ਸੰਤ ਦਿਆਲ ਚੰਦ ਬੰਗਾ, ਸੰਤ ਹੀਰਾ ਸਿੰਘ ਫੌਜੀ, ਸੰਤ ਦਰਸ਼ਨ ਸਿੰਘ ਬੰਗਾ, ਰਾਮ ਜੀ ਦਾਸ ਮਹੇ ਜਰਨਲ ਸਕੱਤਰ, ਬੀਬੀ ਪੂਨਮ ਹੀਰਾ, ਸ੍ਰੀ ਕਮਲ ਜਨਾਗਲ ਸੇਵਾ ਦਲ ਇੰਚਾਰਜ, ਬਲਵੀਰ ਮਹੇ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਲੁਧਿਆਣਾ, ਰਾਜ ਕੁਮਾਰ ਸਾਂਪਲਾ ਗੁਰਪ੍ਰੀਤ ਭੱਟੀ ਪ੍ਰੈੱਸ ਸਕੱਤਰ ਲੁਧਿਆਣਾ, ਭਾਈ ਸੁਖਚੈਨ ਸਿੰਘ, ਗੁਰਜੰਟ ਕਲੇਰ, ਪੰਮੀ ਕਲੇਰ ਇੰਡੀਅਨ ਪਾਈਪ ਬੈਂਡ ਮਲਕਪੁਰ ਲੁਧਿਆਣਾ ਆਦਿ ਸ਼ਾਮਿਲ ਸਨ।









.jpg)







.jpeg)





.jpg)

























