ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸੈਲਫ ਹੈਲਪ ਗਰੁੱਪਾਂ ਪਿੰਡ ਭੂੰਦੀਆਂ ਬਲਾਕ ਭੋਗਪੁਰ ਦੀ ਕੈਸ਼ ਕ੍ਰੈਡਿਟ ਲਿਮਟ 1 ਲੱਖ ਰੁਪਏ ਪ੍ਰਤੀ ਗਰੁੱਪ ਜਾਰੀ ਕੀਤੇ ਗਏ। ਜਿਸ ਦਾ ਉਦੇਸ਼ ਸਵੈਂ ਸਹਾਇਤਾ ਸਮੂਹਾਂ ਦੀ ਗਰੀਬ ਔਰਤਾਂ ਨੂੰ ਆਰਥਿਕ ਮਦਦ ਅਤੇ ਕਾਰਜਸ਼ੀਲ ਬਣਾਉਣ ਲਈ ਲੋੜੀਦੀਂ ਮੱਦਦ ਕਰਨਾ ਹੈ। ਜਿਸ ਨਾਲ ਇਨ੍ਹਾਂ ਗਰੀਬ ਔਰਤਾਂ ਨੂੰ ਰੋਜ਼ਗਾਰ ਪੈਦਾ ਕਰਨ ਲਈ ਆਰਥਿਕ ਸਹਾਇਤਾ ਪ੍ਰਾਪਤ ਹੋਵੇਗੀ ਤਾਂ ਜੋ ਪਿੰਡਾਂ ਦੀਆਂ ਇਨ੍ਹਾਂ ਔਰਤਾਂ ਅਤੇ ਇਨ੍ਹਾਂ ਪਰਿਵਾਰਾਂ ਦਾ ਵਿਕਾਸ ਹੋ ਸਕੇ। ਪਿੰਡ ਭੰਦੀਆਂ ਦੇ ਜੀਤ ਸੈਲਫ ਹੈਲਪ ਗਰੁੱਪ, ਜੰਨਤ ਸੈਲਫ ਹੈਲਪ ਗਰੁੱਪ, ਰਾਵੀ ਸੈਲਫ ਹੈਲਪ ਗਰੁੱਪ ਦੇ ਮੈਬਰਾਂ ਵੱਲੋ ਕੇਨਰਾ ਬੈਂਕ ਬਹਿਰਾਮ ਸਿ੍ਰਸ਼ਟਾ ਦੇ ਏ.ਜੀ.ਐਮ ਸ਼੍ਰੀ ਰਾਜੀਵ ਕੁਮਾਰ ਅਗਰਵਾਲ, ਬ੍ਰਾਂਚ ਮੈਨੇਜਰ ਗੁਲਸ਼ਨ ਕੁਮਾਰ ਅਤੇ ਲੋਨ ਅਫਸਰ ਜਗਮੀਤ ਸਿੰਘ ਦਾ ਅਤਿ ਧੰਨਵਾਦ ਕੀਤਾ ਗਿਆ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਆਈ.ਏ.ਐਸ., ਬੀ.ਡੀ.ਪੀ.ਓ ਸ਼੍ਰੀ ਮਤੀ ਮਨਜਿੰਦਰ ਕੌਰ, ਰਾਹੁਲ ਸਿੰਘ ਬਲਾਕ ਇੰਨਚਾਰਜ਼, ਰਣਬੀਰ ਸਿੰਘ ਸੀ.ਏ ਅਤੇ ਪੀ.ਐਸ.ਆਰ.ਐਲ.ਐਮ ਸਕੀਮ ਅਧੀਨ ਆਉਦੇ ਅਧਿਕਾਰੀਆਂ ਧੰਨਵਾਦ ਕੀਤਾ ਗਿਆ।

No comments:
Post a Comment