Saturday, 31 May 2025

ਗੁ. ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਏ


ਆਦਮਪੁਰ, 30 ਮਈ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਸਮੂਹ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਸ਼ਰਧਾਪੂਬਰਕ ਮਨਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ, ਰਾਗੀ ਜੱਥਾ ਭਾਈ ਤਜਿੰਦਰ ਸਿੰਘ ਜੀ ਜੰਡੂ ਸਿੰਘਾ ਵਾਲੇ, ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ ਜੀ ਐਮ.ਏ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਸਮਾਗਮ ਮੌਕੇ ਮਾਸਟਰ ਸੁਰਜੀਤ ਸਿੰਘ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਇਕਬਾਲ ਸਿੰਘ, ਨਰਿੰਦਰ ਸਿੰਘ, ਕਰਮ ਸਿੰਘ, ਹਰਦਿਆਲ ਸਿੰਘ, ਗੁਰਜੀਤ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।  

ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ 7 ਦਿਨਾਂ ਸਮਾਗਮਾਂ ਦੀ ਹੋਈ ਅਰੰਭਤਾ

    


ਜਲੰਧਰ, 30 ਮਈ (ਅਮਰਜੀਤ ਸਿੰਘ)- ਸ਼੍ਰੀ ਬਾਬਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ ਜਲੰਧਰ ਵਿਖੇ ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ 7 ਦਿਨਾਂ ਸਮਾਗਮਾਂ ਦੀ ਅਰੰਭਤਾ ਆਸ਼ਰਮ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਕੇਸ਼ਵ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਹੋਈ ਹੈ।

      ਮਹੰਤ ਕੇਸ਼ਵ ਦਾਸ ਮਹਾਰਾਜ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜ਼ਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਬਾਬਾ ਲਾਲ ਦਿਆਲ ਆਸ਼ਰਮ ਤੋਂ ਸ਼ੁਰੂ ਹੋਣ ਤੋਂ ਪਹਿਲਾ ਝੰਡਾ ਚੜਾਉਣ ਦੀ ਰਸਮ ਸਮੂਹ ਮਹਾਂਪੁਰਸ਼ਾਂ ਤੇ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਪਰੰਤ ਸੋਭਾ ਯਾਤਰਾ ਸਜਾਈ ਗਈ। ਜਿਸਨੇ ਸਾਰੇ ਦਿਲਬਾਗ ਨਗਰ ਦੀ ਪ੍ਰਕਰਮਾਂ ਕੀਤੀ। ਇਸ ਸ਼ੋਭਾ ਯਾਤਰਾ ਮੌਕੇ ਤੇ ਮਹਿਲਾਵਾਂ ਦੀ ਭਜਨ ਮੰਡਲੀ ਵੱਲੋਂ ਬਾਬਾ ਲਾਲ ਦਿਆਲ ਮਹਾਰਾਜ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦਾ ਸੰਗਤਾਂ ਨੇ ਜਿਥੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਉਥੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲਗਾ ਕੇ ਬਾਬਾ ਲਾਲ ਦਿਆਲ ਮਹਾਰਾਜ ਜੀ ਦਾ ਆਸ਼ਰੀਵਾਦ ਪ੍ਰਾਪਤ ਕੀਤਾ। ਸ਼ੋਭਾ ਯਾਤਰਾ ਦੀ ਸਮਾਪਤੀ ਉਪਰੰਤ ਵਰਿੰਦਾਵੰਨ ਤੋਂ ਆਸ਼ਰਮ ਵਿੱਖੇ ਉਚੇਚੇ ਤੋਰ ਪੁੱਜੇ, ਪੂਜਨੀਕ ਦਾਮਾਕਿੰਕਰ ਮਹਾਰਾਜ ਜੀ ਨੇ ਸ਼੍ਰੀਮਦਭਾਗਵਤ ਕਥਾ ਦਾ ਉਚਾਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
      ਮਹੰਤ ਕੇਸ਼ਵ ਦਾਸ ਮਹਾਰਾਜ ਜੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਹ ਸ਼੍ਰੀਮਦਭਾਗਵਤ ਕਥਾ ਦਾ ਉਚਾਰਨ ਹਰ ਰੋਜ਼ ਹੋਵੇਗਾ ਜੋ ਕਿ ਲਗਾਤਾਰ 5 ਜੂਨ ਤੱਕ ਸ਼ਾਮ 4 ਵਜੇ ਤੋਂ 7 ਵਜੇ ਤੱਕ ਚੱਲੇਗਾ। ਇਸ ਸ਼ੋਭਾ ਯਾਤਰਾ ਵਿੱਚ ਮਹਾਂਮੰਡਲੇਸ਼ਵਰ ਮਹੰਤ ਬੰਸੀ ਦਾਸ ਮਹਾਰਾਜ ਜੀ, ਮਹੰਤ ਬਾਬਾ ਰਾਜ ਕਿਸ਼ੋਰ ਮਹਾਰਾਜ ਜੀ, ਮਹੰਤ ਰਾਮਦਾਸ ਜੀ, ਮਹੰਤ ਹਰੇ ਰਾਮ ਦਾਸ ਜੀ, ਮਹੰਤ ਸੁਰੇਸ਼ ਦਾਸ ਮਹਾਰਾਜ ਜੀ, ਮਹੰਤ ਪਵਨ ਕੁਮਾਰ ਦਾਸ ਬੋਹਣ ਪੱਟੀ ਵਾਲੇ, ਮਹੰਤ ਪਵਨ ਕੁਮਾਰ ਦਾਸ ਮਹਾਰਾਜ ਰੁੱੜਕਾਂ ਖੁਰਦ ਗੁਰਾਇਆ ਵਾਲੇ, ਮਹੰਤ ਪਵਨ ਕੁਮਾਰ ਦਾਸ ਜੰਡੂ ਸਿੰਘਾ ਵਾਲੇ, ਮਹੰਤ ਸ਼ਿਵ ਰਾਮ ਦਾਸ ਮਹਾਰਾਜ, ਮਹੰਤ ਸੀਆ ਸ਼ਰਣ ਦਾਸ ਮਹਾਰਾਜ, ਮਹੰਤ ਯੋਗੇਸ਼ਵਰ ਦਾਸ ਮਹਾਰਾਜ, ਮਹੰਤ ਬਾਲ ਕਿ੍ਰਸ਼ਨ ਸ਼ਾਸ਼ਤਰੀ ਮਹਾਰਾਜ, ਮਹੰਤ ਰਿਤੇਸ਼ ਕ੍ਰਿਸ਼ਨ ਦਾਸ ਮਹਾਰਾਜ, ਪੰਡਿਤ ਅੰਬਰੀਸ਼ ਤਿਵਾੜੀ, ਮਹੰਤ ਅਬਧ ਬਿਹਾਰੀ ਦਾਸ ਮਹਾਰਾਜ, ਪੱ੍ਰਭੂ ਸੇਵਕ ਚੇਤਨ ਦਾਸ ਤੇ ਹੋਰ ਮਹਾਪੁਰਸ਼ਾਂ ਸ਼ੋਭਾ ਯਾਤਰਾ ਤੇ ਬਾਬਾ ਲਾਲ ਦਿਆਲ ਆਸ਼ਰਮ ਵਿੱਖੇ ਜੁੱੜੀਆਂ ਸੰਗਤਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਪੁੱਜੇ।  
  ਸਤਿਕਾਰਯੋਗ ਮਹੰਤ ਕੇਸ਼ਵ ਦਾਸ ਮਹਾਰਾਜ ਨੇ ਦਸਿਆ ਕਿ 30 ਮਈ ਤੋਂ 5 ਜੂਨ ਤੱਕ ਸ਼ਾਮ 4 ਤੋਂ 7 ਵਜੇ ਤੱਕ ਹਰ ਰੋਜ਼ ਸ਼੍ਰੀਮਦਭਾਗਵਤ ਕਥਾ ਪੂਜਨੀਕ ਦਾਮਾਕਿੰਕਰ ਮਹਾਰਾਜ ਜੀ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। 5 ਜੂਨ ਨੂੰ ਸੱਚਖੰਡ ਵਾਸੀ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਮਹਾਰਾਜ ਦੀ ਮੂਰਤੀ ਸਥਾਪਨਾ ਸਵੇਰੇ 9 ਤੋਂ 12 ਤੱਕ ਹੋਵੇਗੀ ਤੇ 12 ਤੋਂ 2 ਵਜੇ ਤੱਕ ਸੰਤ ਸੰਮੇਲਨ ਹੋਵੇਗਾ ਤੇ ਸਮਾਗਮ ਦੌਰਾਨ ਸੰਗਤਾਂ ਲਈ ਭੰਡਾਰਾ ਵੀ ਕਰਵਾਇਆ ਜਾਵੇਗਾ।
    ਇਸ ਮੌਕੇ ਤੇ ਬੀਜੇਪੀ ਆਗੂ ਨਿਤਿਨ ਸ਼ਰਮਾਂ, ਰਾਮ ਪਾਲ ਸ਼ਰਮਾਂ, ਅਰੁੱਨ ਹਾਂਡਾ, ਪਵਨ ਪ੍ਰਭਾਕਰ, ਬੱਬੂ ਬਜਾਜ, ਰਵੀ ਬਜਾਜ, ਰਾਜ਼ੇਸ਼ ਬਜਾਜ, ਪੰਡਿਤ ਰਾਧੇ ਰਾਧੇ, ਪੰਡਿਰ ਮੁਕੇਸ਼, ਜੋਗਿੰਦਰ ਕੁਮਾਰ, ਦਵਿੰਦਰ ਅਰੌੜਾ, ਦੀਪਕ ਜੋੜਾ, ਪੰਕਜ਼ ਮਲਹੋਤਰਾ, ਸਾਧੂ ਸ਼ਰਣ ਪਾਂਡੇ, ਕਰਨ ਦੇਵ ਸ਼ਰਮਾਂ, ਰਣਜੀਤ ਕੁਮਾਰ, ਦਿਨੇਸ਼ ਜ਼ੋਸ਼ੀ, ਜੋਗਿੰਦਰ ਢੱਲ, ਰਾਜ਼ੇਸ਼ ਕੁਮਾਰ ਲਾਡੀ, ਵਰੁੱਨ ਬਾਲੀ, ਅਭੀ ਲੂਥਰਾ, ਅਸ਼ਵਨੀਂ ਕੁਮਾਰ, ਧਰਮਪਾਲ ਸ਼ਰਮਾਂ, ਗਗਨ ਸਹਿਦੇਵ, ਐਡਵੋਕੇਟ ਸੰਜੀਵ ਬਾਲੀ, ਸੰਦੀਪ ਬਾਲੀ, ਚਾਹਤ ਕੁਮਾਰ, ਦਾਮੋਦਰ ਨਗੀਨਾ, ਵਰੁੱਨ ਵਰਮਾ, ਸ਼੍ਰੀ ਲਾਲ ਦੁਆਰਾ ਮੰਦਿਰ ਅੰਬਾਲਾ ਪ੍ਰਧਾਨ ਅਸ਼ਵਨੀਂ ਖਿਲਨ, ਜਗਦੀਸ਼ ਕੁਮਾਰ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।



Thursday, 29 May 2025

ਪੁਲਿਸ ਕਮਿਸ਼ਨਰ ਜਲੰਧਰ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਖਾਸ ਯੋਗਦਾਨ ਪਾਉਣ ਵਾਲੇ 15 ਪੁਲਿਸ ਕਰਮਚਾਰੀ ਸਨਮਾਨੇ*


ਜਲੰਧਰ, 29 ਮਈ :
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ 15 ਪੁਲਿਸ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਰਾਜ ਪੱਧਰੀ ਮੁਹਿੰਮ  'ਯੁੱਧ ਨਸ਼ਿਆਂ ਵਿਰੁੱਧ' ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ 6 ਸਬ-ਇੰਸਪੈਕਟਰਾਂ ਅਤੇ 9 ਸਹਾਇਕ ਸਬ-ਇੰਸਪੈਕਟਰਾਂ (ਏਐਸਆਈ) ਨੂੰ ਸੀਸੀ-1 ਸਰਟੀਫਿਕੇਟ (ਪ੍ਰਸ਼ੰਸਾ) ਭੇਟ ਕੀਤੇ, ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਨਦਾਰ ਯੋਗਦਾਨ ਪਾਇਆ। ਹਰੇਕ ਕਰਮਚਾਰੀ ਨੂੰ ਮਾਨਤਾ ਦੇ ਪ੍ਰਤੀਕ ਵਜੋਂ ਪ੍ਰਸ਼ੰਸਾ ਪੱਤਰ ਸੌਂਪਿਆ ਗਿਆ। ਇਸ ਮੌਕੇ ਬੋਲਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੇ 'ਯੁੱਧ ਨਸ਼ਿਆਂ ਵਿਰੁੱਧ' ਪਹਿਲਕਦਮੀ ਤਹਿਤ ਆਪਣੀ ਅਣਥੱਕ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਇੱਕ ਉਦਾਹਰਨ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਅਜਿਹੇ ਪੁਲਿਸ ਕਰਮਚਾਰੀਆਂ ਦੀ ਹਿੰਮਤ ਅਤੇ ਦ੍ਰਿੜਤਾ ਨਾਲ ਨਾ ਸਿਰਫ਼ ਪੂਰੀ ਫੋਰਸ ਦਾ ਮਨੋਬਲ ਉੱਚਾ ਹੁੰਦਾ ਹੈ, ਬਲਕਿ ਨਾਗਰਿਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਕੰਮ ਦੇ ਇਨਾਮ ਨਾਲ ਸਬੰਧਿਤ ਕਰਮਚਾਰੀ ਅੰਦਰ ਆਪਣੀ ਜ਼ਿੰਮੇਵਾਰੀ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਨਿਭਾਉਣ ਦਾ ਜ਼ਜ਼ਬਾ ਪੈਦਾ ਹੁੰਦਾ ਹੈ। ਇਸ ਸਮਾਗਮ ਵਿੱਚ ਡੀਸੀਪੀ (ਇਨਵੈਟਿਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ (ਇਨਵੈਟਿਗੇਸ਼ਨ) ਜਯੰਤ ਪੁਰੀ, ਏਡੀਸੀਪੀ (ਹੈੱਡਕੁਆਟਰ) ਸੁਖਵਿੰਦਰ ਸਿੰਘ ਵੀ  ਸ਼ਾਮਲ ਸਨ।

Wednesday, 28 May 2025

ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੀ 13ਵੀਂ ਬਰਸੀ ਦੇ ਸਮਾਗਮ ਸ਼ਰਧਾਪੂਰਬਕ ਮਨਾਏ ਗਏ


ਸੰਤ ਰਾਮ ਸਰੂਪ ਗਿਆਨੀ ਜੀ ਨੇ ਬਚਿਆਂ ਨੂੰ ਚੰਗੀ ਵਿਦਿਆ ਰਾਹੀਂ ਸਿਖਿਅਤ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ
ਪੰਜਾਬ ਦੇ ਵੱਖ ਵੱਖ ਡੇਰਿਆਂ ਵਿਚੋਂ ਸਮਾਗਮ ਵਿੱਚ ਪੁੱਜੇ ਸੰਤ ਮਹਾਂਪੁਰਸ਼
ਅਮਰਜੀਤ ਸਿੰਘ-
ਡੇਰਾ 108 ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਪਿੰਡ ਖੰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਸ਼੍ਰੀਮਾਨ 108 ਸੰਤ ਸ਼ਿੰਗਾਰਾ ਰਾਮ ਜੀ ਮਹਾਰਾਜ ਜੀ ਦੀ 13ਵੀਂ ਬਰਸੀ ਦੇ ਸਮਾਗਮ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ. ਪੰਜਾਬ) ਅਤੇ ਡੇਰੇ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਏ ਗਏ। ਇਸ ਮੌਕੇ ਪਹਿਲਾ ਸ਼੍ਰੀਮਾਨ 108 ਸੰਤ ਪਰਮਜੀਤ ਦਾਸ ਜੀ ਡੇਰਾ ਸੱਚਖੰਡ ਨਗਰ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਹਰਿ ਦੇ ਨਿਸ਼ਾਨ ਸਾਹਿਬ ਜੀ ਸੰਗਤਾਂ ਦੀ ਹਾਜ਼ਰੀ ਵਿੱਚ ਝੁਲਾਏ ਗਏ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਡੇਰਿਆਂ ਵਿਚੋਂ ਸੰਤ ਸਰਵਣ ਦਾਸ ਬੋਹਣ ਪੱਟੀ (ਚੇਅਰਮੈਨ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ), ਸੰਤ ਨਿਰਮਲ ਦਾਸ ਜੀ ਬਾਬੇ ਜੋੜੇ (ਪ੍ਰਧਾਨ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ), ਸੰਤ ਪਰਮਜੀਤ ਦਾਸ ਜੀ ਡੇਰਾ ਸੱਚਖੰਡ ਨਗਰ ਵਾਲੇ, ਸੰਤ ਇੰਦਰਦਾਸ ਜੀ ਪਿੰਡ ਸ਼ੇਖੇ ਵਾਲੇ, ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਾਲੇ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੱਚਖੰਡ ਵਾਸੀ ਸੰਤ ਭੋਲਾ ਦਾਸ ਜੀ ਡੇਰਾ ਭਾਰਸਿੰਘਪੁਰਾ ਤੋਂ ਸੇਵਾਦਾਰ, ਸੰਤ ਫਕੀਰ ਦਾਸ, ਬਾਬਾ ਅਸ਼ੋਕ ਕੁਮਾਰ ਸੰਤੋਖਪੁਰਾ, ਬਾਬਾ ਜਗੀਰ ਸਿੰਘ ਲੱਲਵਾਨ, ਸੰਤ ਰਤਨ ਪ੍ਰਕਾਸ਼ ਜੈਜੋ, ਸੰਤ ਮਹਿੰਦਰ ਦਾਸ ਵੀਰਮਪੁਰ, ਸੰਤ ਧਰਪਾਲ ਸ਼ੇਰਗੜ੍ਹ ਸੰਤ ਕਪੂਰ ਦਾਸ ਅਬਾਦਪੁਰਾ, ਸੰਤ ਜਗਦੀਸ਼ ਵਰਾਂਨੰਦ, ਬਾਬਾ ਅਓੁਗੜ੍ਹ ਨਾਥ, ਸੰਤ ਸਰੂਪ ਸਿੰਘ ਸ਼ੇਰਗੜ੍ਹ, ਭਗਤ ਦਿਲਸ਼ੇਰ ਸਿੰਘ ਬੋਲੀਨਾ, ਬਾਬਾ ਜਗਦੇਵ ਸਿੰਘ ਬੋਲੀਨਾ, ਬਾਬਾ ਦਲਜੀਤ ਸਿੰਘ ਸੋਡੀ ਮਾਹਿਲਪੁਰ, ਸ਼੍ਰੀ ਗਿਰਧਾਰੀ ਲਾਲ ਬੋਲੀਨਾ, ਗੁਰੂ ਰਵਿਦਾਸ ਸੈਨਾਂ ਦੇ ਪ੍ਰਧਾਨ ਦਿਲਬਰ ਸਿੰਘ ਤੇ ਹੋਰ ਮਹਾਂਪੁਰਸ਼ਾਂ ਨੇ ਜਿਥੇ ਸ਼ਿਰਕਤ ਕੀਤੀ ਉਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸ਼ਟੇਜ ਸਕੱਤਰ ਦੀ ਭੂਮਿਕਾ ਸਤਪਾਲ ਸੈਕਟਰੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ, ਬਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਵਾਉਣ ਤੇ ਨਸ਼ਿਆਂ ਦਾ ਤਿਆਗ ਕਰਕੇ ਸਾਦਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਲੰਗਰ ਸ਼੍ਰੀ ਭਾਗ ਮੱਲ ਬਾਘਾ ਬੋਲੀਨਾ ਦੇ ਸਮੂਹ ਪਰਿਵਾਰ ਵਿਸ਼ੇਸ਼ ਸਹਿਯੋਗ ਨਾਲ ਲਗਾਏ ਗਏ। ਇਸ ਮੌਕੇ ਤੇ ਬੀਬੀ ਬੰਤ ਕੌਰ, ਹੁਸਨ ਲਾਲ, ਮੋਹਨ ਲਾਲ, ਰਾਕੇਸ਼ ਕੁਮਾਰ ਰਿੱਕੀ, ਰਜਿੰਦਰ ਬਾਘਾ, ਗੁਲਸ਼ਨ ਬਾਘਾ, ਵਿੱਕੀ, ਕਮਲਾ ਦੇਵੀ, ਆਸ਼ਾ ਰਾਣੀ, ਹਰਕੀਰਤ, ਕਿਰਨ ਦੇਵੀ, ਨਿਰਮਲ ਰਾਮ, ਵਿਜੇ ਕੁਮਾਰ ਅਰੋੜਾ, ਕਿਰਨ ਅਰੋੜਾ, ਮੁਕੇਸ਼, ਯੁਵਰਾਜ, ਯੋਗੇਸ਼, ਮੁਨੀਸ਼, ਦਵਿੰਦਰ, ਬਿੱਲਾ ਨਗਰ, ਬਲਵੀਰ, ਹਰਮੇਸ਼ ਲਾਲ, ਹਰਭਜਨ ਰਾਮ, ਅਵਤਾਰ ਪਨੇਸਰਾ, ਸੋਨੂੰ ਖੋਥੜਾਂ, ਲਲਵਾਨ ਤੋਂ ਰਾਮ ਰਤਨ, ਅਮਰੀਕ ਰਾਮ, ਪਰਦੀਪ ਕੁਮਾਰ, ਹਰੀ ਸੰਧੂ, ਰੀਆ, ਤਾਨੀਆ, ਪ੍ਰਸ਼ੋਤਮ ਨਗਰ, ਸੋਨੂੰ ਨਗਰ, ਮਾਨਸੀ, ਪੂਨਮ ਦੇਵੀ, ਕਿਰਨ ਬਾਲਾ, ਗਗਨ ਸੰਧੂ, ਦੀਪੂ ਨਗਰ, ਪਰਸ਼ੋਤਮ ਨਗਰ, ਸਾਹਿਲ, ਅਮਿ੍ਰਤ ਲਾਲ, ਸੁਨੀਲ ਸੰਧੂ, ਦੀਪਕ, ਮੋਹਿੱਤ, ਹਰਪ੍ਰੀਤ ਬੰਗਾ, ਬਿੰਦਰ ਖੰਨੀ, ਜੀਵਨ ਖਾਨਪੁਰ, ਹਰਬਿਲਾਸ ਮਨੀਮਾਜਰਾ, ਲਵ ਕੁਮਾਰ, ਸਤਪਾਲ, ਰਿੰਪੀ ਬੋਲੀਨਾ, ਲਾਲਾ ਬਾਘਾ, ਮੱਖਣ, ਸੰਤੋਖ ਲਾਲ ਨਗਰ, ਦੀਪਾ ਬੋਲੀਨਾ, ਨਰਿੰਦਰ ਮੋਮੀ, ਸਾਹਿਲ ਮਾਹੀ, ਬਾਵਿੱਕਾ, ਦਿਲਸ਼ਾਨ, ਹਰਸ਼ਿਤ, ਅਮਾਇਰਾ, ਰਾਜੂ ਇਟਲੀ, ਤੀਰਥ ਇਟਲੀ, ਗੋਪੀ ਪੁਰਤਕਾਲ, ਗਿਰਧਾਰੀ ਲਾਲ, ਹੈਪੀ ਬਾਘਾ, ਹੰਸ ਰਾਜ, ਮਾਇਕਲ ਪੁਰਤਕਾਲ, ਬਲਜੀਤ ਨਗਰ, ਕੁਲਦੀਪ ਜੌਹਲ, ਹਰਜਿੰਦਰ ਬੋਲੀਨਾ, ਨੋਨੀ, ਉਕਾਰ, ਗੋਪੀ, ਗੁਰਪ੍ਰੀਤ, ਨੀਲਮ ਰਾਣੀ, ਰਿਆਨ ਮਹੇ, ਪ੍ਰੀਤ ਕੁਮਾਰੀ, ਲਖਵਿੰਦਰ ਬੋਲੀਨਾ, ਮਮਤਾ ਬਾਘਾ, ਅੰਜੂ, ਸੀਮਾ, ਰੋਸ਼ਮ ਕੌਰ, ਨਰੇਸ਼ ਕੁਮਾਰ, ਦਵਿੰਦਰ ਬਾਘਾ, ਦੀਪੂ ਨਗਰ, ਦਵਿੰਦਰ ਨਗਰ, ਦਵਿੰਦਰ ਖਾਨਪੁਰ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।



Tuesday, 27 May 2025

ਗੁ. ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 30 ਮਈ ਨੂੰ

   


ਆਦਮਪੁਰ, 26 ਮਈ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 30 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਤੋਂ 1:00 ਵਜੇ ਤੱਕ, ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ, ਰਾਗੀ ਜੱਥਾ ਭਾਈ ਤਜਿੰਦਰ ਸਿੰਘ ਜੀ ਜੰਡੂ ਸਿੰਘਾ ਵਾਲੇ, ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ ਜੀ ਐਮ.ਏ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਮੌਕੇ ਤੇ ਮਾਸਟਰ ਸੁਰਜੀਤ ਸਿੰਘ ਸਟੇਜ ਸੈਕਟਰੀ ਦੀ ਸੇਵਾ ਨਿਭਾਣਗੇ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਮੂਹ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੰੁਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Friday, 23 May 2025

ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਦੇ ਬੱਚਿਆਂ ਵਲੋਂ ਚੰਗਾ ਪ੍ਰਦਰਸਨ ਕਰਨ ਤੇ ਟੀਮ ਦਾ ਕੀਤਾ ਸਨਮਾਨ


ਹੁਸ਼ਿਆਰਪੁਰ / ਮੁਕੇਰੀਆਂ ( ਤਰਸੇਮ ਦੀਵਾਨਾ )
ਗੱਤਕਾ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਸਕੂਲ ਗੇਮ ਫੈਡਰੇਸ਼ਨ ਇੰਡੀਆ ਵਿੱਚ ਚੰਗੇ ਪ੍ਰਦਰਸ਼ਨ ਅਤੇ ਮੈਡਲ ਹਾਸਲ ਕਰਨ ਤੇ ਸਮੁੱਚੇ ਮੈਂਬਰ ਅਤੇ ਸ੍ਰਪਰਸਤ ਵੱਲੋਂ ਸਨਮਾਨ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆ  ਭੁਪਿੰਦਰ ਸਿੰਘ ਐਸ ਐਸ ਮੈਡੀਸੀਟੀ ਅਤੇ ਉੱਘੇ ਸਮਾਜ ਸੇਵਕ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਬੱਚੇ ਬਲਰਾਜ ਸਿੰਘ ਅਤੇ ਸੂਜਲ ਨੇ ਐਸਜੀਐਫਆਈ ਜੋ ਕਿ ਦਿੱਲੀ ਵਿੱਚੋਂ ਮੈਡਲ ਜਿੱਤ ਕੇ ਜਿੱਥੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਉਹਨਾਂ ਕਿਹਾ ਕਿ ਜਿੱਥੇ ਸਾਡੇ ਕਲੱਬ ਦੇ ਹੋਣਹਾਰ ਬੱਚੇ ਜਗਜੋਤ ਸਿੰਘ ਨੇ ਵੀ ਓਪਨ ਨੈਸ਼ਨਲ ਵਿੱਚੋਂ ਸੋਨੇ ਦਾ ਤਗਮਾ ਹਾਸਿਲ ਕੀਤਾ ਹੈ ਗਤਕਾ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਵਿਜੇ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸਾਡੀ ਜਿਲਾ ਬਾਡੀ ਦੇ ਮੈਂਬਰ ਬਲਰਾਜ ਸਿੰਘ ਜਿਹਨਾਂ ਨੇ ਖੇਲੋ ਇੰਡੀਆ ਲਈ ਬਿਹਾਰ ਦੀ ਟੀਮ ਤਿਆਰ ਕੀਤੀ ਤੇ ਜਿਸ ਨੇ ਸਥਾਨ ਆਲ ਇੰਡੀਆ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਆਪਣੇ ਕੋਚ ਦਾ ਨਾਂ ਰੋਸ਼ਨ ਕੀਤਾ ਇਸ ਮੌਕੇ ਇਨਾਮ ਰਾਸ਼ੀ ਦੀ ਵੰਡ ਡਾ. ਹਰਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਬੱਚਿਆਂ ਦਾ ਹੋਸਲਾ ਵਧਾਇਆ ਗਿਆ। ਇਸ ਮੌਕੇ ਹਾਜ਼ਰ ਮੈਂਬਰ ਸੱਚਨਾਮ ਸਿੰਘ ਸੁਖਦੇਵ ਸਿੰਘ ਗੁਰਦਿੱਤ ਸਿੰਘ ਮਨਜੀਤ ਸਿੰਘ ਪਰਮਜੀਤ ਸਿੰਘ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ।

'युद्ध नशे के विरुद्ध' अभियान अधीन राज्य में पैदा किया जा रहा खेल सभ्यचार


डिप्टी डायरेक्टर, खेल विभाग ने किया स्पोर्टस कालेज का दौरा

जालंधर, 22 मई- पंजाब सरकार द्वारा शुरू किए 'युद्ध नशे के विरुद्ध' अभियान अधीन युवाओं को खेलों के प्रति जागरूक करने के लिए लगातार प्रयास किए जा रहे है ताकि अधिक से अधिक युवा खेलों में भाग लेकर प्रदेश तथा परिवार का नाम रोशन कर सके एंव अपनी ऊर्जा को सही दिशा दे सके। इसी कडी के अंतर्गत आज डिप्टी डायरेक्टर स्पोर्टस, खेल विभाग रणबीर सिंह भंगू ने स्पोर्टल कालेज का दौरा किया। इस दौरान उन्होंने खिलाडियों के हास्टल का जायजा लिया तथा उन्हें दी जाने वाली सुविधाओं के बारे में जानकारी प्राप्त की , उन्होंने इस दौरान हास्टल में रहने वाले खिलाडियों से भी बातचीत की तथा उनकी समस्याए सुनी। डिप्टी डायरैक्टर ने कहा कि खिलाडियों को सभी आधुनिक सुविधाएं उपलब्ध करवाने में कोई कमी नहीं छोडी जाएगी, उन्होंने कहा कि पंजाब सरकार द्वारा 'युद्ध नशे  के विरुद्ध' अभियान अधीन युवाओ में खेल सभ्यचार पैदा किया जा रहा है। उन्होंने साथ ही स्पोर्टस कालेज की कार्यगुजारी का जायजा लिया। इस दौरान उनके साथ जिला खेल अधिकारी, गुरप्रीत सिंह, डा.रणबीर सिंह प्रिंसीपल स्पोर्टस कालेज, एक्सियन खेल विभाग सजंय महाजन, तैराकी कोच उमेश शर्मा, विक्रमजीत सिंह एथलैक्टिस कोच भी मौजूद थे।

ਲਗਾਤਾਰ ਰਹਿੰਦਾ ਹਾਈ ਬੀ.ਪੀ ਜੀਵਨ ਲਈ ਘਾਤਕ ਹੋ ਸਕਦਾ ਹੈ :- ਡਾ ਅਰੋੜਾ


ਫਗਵਾੜਾ (ਸ਼ਿਵ ਕੌੜਾ)-
ਸਿਵਲ ਸਰਜਨ ਕਪੂਰਥਲਾ ਡਾ ਰਾਜੀਵ ਪ੍ਰਾਸ਼ਰ ਦੇ ਹੁਕਮਾ ਅਤੇ ਡਾ ਪ੍ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਕਲੀਨਿਕ ਹਦੀਆਬਾਦ ਫਗਵਾੜਾ ਵਿਖੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਅਤੇ ਆਮ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਗਿਆ ਆਮ ਆਦਮੀ ਕਲੀਨਿਕ ਹਦੀਆਬਾਦ ਫਗਵਾੜਾ ਵਿਖੇ ਤਾਇਨਾਤ ਡਾ ਪੁਰੁਸ਼ਾਂਰਥ ਅਰੋੜਾ ਨੇ ਕਿਹਾ ਕਿ ਹਾਈਪਰਟੈਂਸ਼ਨ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਈ ਬੱਲਡ ਪ੍ਰੈਸ਼ਰ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਉਨਾਂ ਆਪਣੇ ਬੱਲਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪਣ ਅਤੇ ਕੰਟਰੋਲ ਕਰਨ ਸੰਬੰਧੀ ਜਾਣਕਾਰੀ ਦੇਣਾ ਹੈ ਤਾਂ ਕਿ ਉਹ ਲੰਬੇ ਸਮੇਂ ਤੱਕ ਜੀਅ ਸਕਣ ਇਸ ਸਾਲ ਦਾ ਥੀਮ ਵੀ 'ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ' ਰੱਖਿਆ ਗਿਆ ਹੈ ਉਨਾਂ ਦੱਸਿਆ ਕਿ ਸਾਡੀ ਬਦਲਦੀ ਹੋਈ ਜੀਵਨ ਸ਼ੈਲੀ ਵੀ ਕਿਸੇ ਹੱਦ ਤੱਕ ਇਸ ਬੀਮਾਰੀ 'ਚ ਵਾਧਾ ਕਰ ਰਹੀ ਹੈ ਉਨਾਂ ਕਿਹਾ ਕਿ ਜਦੋਂ ਲਹੂ ਦੀਆਂ ਨਾੜੀਆਂ ਵਿੱਚ ਲਹੂ ਆਮ ਨਾਲੋਂ ਜਿਆਦਾ ਦਬਾਅ ਨਾਲ ਸੰਚਾਰਿਤ ਹੁੰਦਾ ਹੈ ਤਾਂ ਉਸ ਨੂੰ ਹਾਈ ਬੱਲਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਕਹਿੰਦੇ ਹਨ ਇਸ ਕਾਰਨ ਦਿਲ ਨੂੰ ਲਹੂ ਦੀਆਂ ਨਾੜੀਆਂ ਨੂੰ ਸੰਚਾਰਿਤ ਕਰਨ ਲਈ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਿਸ ਨਾਲ ਦਿਲ ਉਤੇ ਜ਼ਿਆਦਾ ਦਬਾਅ ਪੈਂਦਾ ਜੋ ਕਿ ਸਿਹਤ ਲਈ ਹਾਨੀਕਾਰਕ ਹੈ ਇਸ ਨੂੰ ਸਾਈਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ,ਕਿਉਂਕਿ ਇਹ ਬਿਨਾਂ ਕਿਸੇ ਚੇਤਾਵਨੀ ਦੇ ਸੰਕੇਤ ਜਾਂ ਲੱਛਣ ਤੋਂ ਹੁੰਦਾ ਹੈ ਇਹੋ ਕਾਰਣ ਹੈ ਕਿ 30 ਸਾਲ ਅਤੇ ਇਸ ਤੋਂ ਉਪਰ ਦੀ ਉਮਰ ਦੇ ਸਾਰੇ ਵਿਅਕਤੀਆਂ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਜ਼ਰੂਰ ਆਪਣੇ ਬੀ.ਪੀ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਉਨਾਂ ਕਿਹਾ ਕਿ ਜੇ ਹਾਈ ਬੀ.ਪੀ ਤੇ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਇਸ ਨਾਲ ਲਹੂ ਦੀਆਂ ਨਾੜੀਆਂ, ਦਿਲ ਅਤੇ ਸਰੀਰ ਦੇ ਦੂਜੇ ਅੰਗਾਂ ਜਿਵੇਂ ਦਿਮਾਗ,ਗੁਰਦੇ ਅਤੇ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਉਨਾਂ ਕਿਹਾ ਕਿ ਲਗਾਤਾਰ ਰਹਿੰਦਾ ਹਾਈ ਬੀ.ਪੀ ਜੀਵਨ ਲਈ ਘਾਤਕ ਹੋ ਸਕਦਾ ਹੈ ਅਤੇ ਇਸ ਨਾਲ ਦਿਲ ਦੀਆਂ ਬੀਮਾਰੀਆਂ ਲਕਵਾ, ਸ਼ੂਗਰ, ਗੁਰਦੇ ਆਦਿ ਦੇ ਰੋਗ ਹੋ ਸਕਦੇ ਹਨ ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਦੇ ਕਈ ਕਾਰਨ ਹੋਰ ਵੀ ਸਕਦੇ ਹਨ ਜਿਵੇਂ ਜਿਹਨਾਂ ਦੇ ਪਰਵਾਰ ਵਿੱਚ ਬੀ.ਪੀ ਦਾ ਕੋਈ ਇਤਿਹਾਸ ਰਿਹਾ ਹੋਵੇ ਜਾਂ ਇਸ ਤੋਂ ਇਲਾਵਾ ਗੈਰ-ਸਿਹਤਮੰਦ ਆਹਾਰ ਦੀਆਂ ਆਦਤਾਂ ਖਾਸ ਕਰਕੇ ਤੇਜ਼ ਨਮਕ, ਤਲੀਆਂ ਹੋਈਆਂ ਚੀਜ਼ਾਂ, ਚਰਬੀ ਦੀ ਜ਼ਿਆਦਾ ਵਰਤੋਂ ਸਰੀਰਕ ਸਰਗਰਮੀ ਕਸਰਤ ਨਾ ਕਰਨਾ ਮੋਟਾਪਾ, ਦਿਮਾਗੀ ਪਰੇਸ਼ਾਨੀ ਅਤੇ ਕਿਸੇ ਵੀ ਪ੍ਰਕਾਰ ਨਾਲ ਤੰਬਾਕੂ ਆਦਿ ਦੀ ਵਰਤੋਂ ਕਰਨੀ ਇਸ ਮੌਕੇ ਨਿਤਿਸ਼ ਕੁਮਾਰ ਫਾਰਮਾਸਿਸਟ ਜਸਵਿੰਦਰ ਕੌਰ ਕਲੀਨੀਕਲ ਅਸੀਸਟੈਂਟ ਅਮ੍ਰਿਤਪਾਲ ਆਦਿ ਮੌਜੂਦ ਸਨ

ਕੇਬਿਨੇਟ ਮੰਤਰੀ ਮੋਹਿੰਦਰ ਭਗਤ ਵੱਲੋਂ ਆਰਿਆ ਸਮਾਜ ਵੇਦ ਮੰਦਰ ਨੂੰ ਦਿੱਤਾ 5 ਲੱਖ ਰੁਪਏ ਦਾ ਅਨੁਦਾਨ


ਜਲੰਧਰ, 23 ਮਈ (ਅਮਰਜੀਤ ਸਿੰਘ)-  
ਪੰਜਾਬ ਦੇ ਬਾਗਬਾਨੀ, ਆਜ਼ਾਦੀ ਸੰਗ੍ਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਆਰਿਆ ਸਮਾਜ ਵੇਦ ਮੰਦਰ ਪ੍ਰਬੰਧਕ ਕਮੇਟੀ, ਭਾਰਗਵ ਨਗਰ, ਜਲੰਧਰ ਨੂੰ ਉਨ੍ਹਾਂ ਦੀ ਵਿਸ਼ੇਸ਼ ਮੰਗ 'ਤੇ ਮੰਦਰ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਅਨੁਦਾਨ ਦਿੱਤਾ। ਅੱਜ ਆਰਿਆ ਸਮਾਜ ਵੇਦ ਮੰਦਰ ਲਈ ਗ੍ਰਾਂਟ ਮਨਜ਼ੂਰ ਹੋਣ 'ਤੇ ਸ਼੍ਰੀ ਮੋਹਿੰਦਰ ਭਗਤ ਨੇ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ 5 ਲੱਖ ਰੁਪਏ ਦਾ ਚੈਕ ਸੌਂਪਿਆ, ਜਿਸ ਲਈ ਕਮੇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਮੋਹਿੰਦਰ ਭਗਤ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਦੇਸ਼ ਵਿਚੋਂ ਛੂਆਛਾਤ ਨੂੰ ਖਤਮ ਕਰਨ ਲਈ ਆਰਿਆ ਸਮਾਜ ਦੀ ਸਥਾਪਨਾ ਕੀਤੀ ਸੀ। ਇਹ ਉਨ੍ਹਾਂ ਦੇ ਯਤਨਾਂ ਦਾ ਨਤੀਜਾ ਹੈ ਕਿ ਅੱਜ ਦਲਿਤ ਸਮਾਜ ਦੇ ਲੋਕ ਇੱਜ਼ਤ ਨਾਲ ਆਪਣਾ ਜੀਵਨ ਜੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਸੰਸਥਾਨਾਂ ਨੂੰ ਵਿਕਸਿਤ ਕਰਨ ਲਈ ਆਪਣਾ ਯੋਗਦਾਨ ਪਾਈਏ। ਇਸ ਮੌਕੇ ਕਮਲ ਕਿਸ਼ੋਰ, ਰਮੇਸ਼ ਲਾਲ, ਸੁਦੇਸ਼ ਕੁਮਾਰ, ਰਾਜ ਕੁਮਾਰ, ਬਿਸ਼ੰਬਰ ਕੁਮਾਰ, ਕੀਮਤੀ ਭਗਤ, ਜੈ ਚੰਦ, ਸੁਦੇਸ਼ ਭਗਤ, ਵਿਜੇ ਕੁਮਾਰ, ਰੌਕਸੀ ਅਰੋੜਾ, ਵਰੁਣ ਸੱਜਣ ਅਤੇ ਹੋਰ ਮੈਂਬਰ ਮੌਜੂਦ ਸਨ।

ਫਗਵਾੜਾ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਤੇ ਕਰਮਚਾਰੀ ਗ੍ਰਿਫਤਾਰ : ਡੀਆਈਜੀ


ਫਗਵਾੜਾ (ਸ਼ਿਵ ਕੌੜਾ)-
ਡੀ ਆਈ ਜੀ ਨਵੀਨ ਸਿੰਗਲਾ ਨੇ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਯੂਥ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਪੋਲਿਸੀ ਤਹਿਤ ਸਾਡੇ ਧਿਆਨ ਵਿੱਚ ਆਇਆ ਕਿ ਸੀ ਆਈ ਏ ਇੰਚਾਰਜ ਫਗਵਾੜਾ ਐਸਆਈ ਵਿਸ਼ਮਨ ਸਾਈ ਅਤੇ ਉਹਦੇ ਤਿੰਨ ਸਾਥੀ ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਸਿੰਘ ਹੈਡ ਕਾਨਸਟੇਬਲ ਜਗਰੂਪ ਸਿੰਘ ਇਨ੍ਹਾਂ ਨੇ ਕੁਛ ਦਿਨ ਪਹਿਲਾਂ ਇਕ ਡਰੱਗ ਸਪਲਾਇਰ ਨੂੰ ਫੜਿਆ ਅਤੇ ਉਹਨੂੰ ਫਰਾਰ ਹੋਣ ਚ ਮਦਦ ਕੀਤੀ ਅਤੇ ਇਸ ਦੇ ਬਦਲੇ ਇਹਨਾਂ ਨੇ ਉਸਦੇ ਪਰਿਵਾਰ ਤੋਂ ਢਾਈ ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਸ ਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਅਤੇ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਗਰ ਕਿਸੇ ਸੀਨੀਅਰ ਅਧਿਕਾਰ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ ਉਸਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

ਟਿਊਸ਼ਨ ਪੜਨ ਗਏ ਤਿੰਨ ਬੱਚੇ ਹੋਏ ਲਾਪਤਾ; ਮਾਪਿਆਂ ਦੇ ਬੱਚੇ ਡਾਢੇ ਪਰੇਸ਼ਾਨ


ਹੁਸ਼ਿਆਰਪੁਰ 'ਚ ਪੜ੍ਹਨ ਗਏ ਬੱਚਿਆਂ ਦੇ ਲਾਪਤਾ ਹੋਣ ਦਾ ਸਿਲਸਿਲਾ ਫਿਰ ਚਲਿਆ

ਹੁਸ਼ਿਆਰਪੁਰ, 23 ਮਈ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਸ਼ਹਿਰ ਚ ਛੋਟੇ ਬੱਚਿਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਦਿਨ ਪ੍ਰਤੀ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਕੀਰਤੀ ਨਗਰ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਤਿੰਨ ਬੱਚੇ ਉਮਰ 12 ਸਾਲ,ਦੂਜਾ ਬੱਚਾ ਉਮਰ 11 ਸਾਲ, ਤੇ ਤੀਜਾ ਬੱਚਾ ਉਮਰ 8 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਤਿੰਨੋ ਲੜਕੇ ਜਦੋਂ ਬੀਤੇ ਦਿਨ ਘਰੋਂ ਟਿਊਸ਼ਨ ਪੜਨ ਲਈ ਗਏ ਪਰੰਤੂ ਨਾ ਤਾਂ ਟਿਊਸ਼ਨ ਤੇ ਪਹੁੰਚੇ ਤੇ ਨਾ ਹੀ ਉਹ ਘਰ ਵਾਪਸ ਆਏ ਤਾਂ ਜਿਵੇਂ ਹੀ ਬੱਚਿਆਂ ਦੇ ਘਰੋਂ ਜਾਣ ਦੀ ਸੂਚਨਾ ਮਿਲੀ ਮਾਪਿਆਂ ਨੂੰ ਮਿਲੀ ਤਾਂ ਤਿੰਨਾਂ ਹੀ ਪਰਿਵਾਰਾਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ, ਪ੍ਰੰਤੂ ਉਹਨਾਂ ਦਾ ਕੁਝ ਪਤਾ ਨਹੀਂ ਲੱਗਾ। ਹਾਲਾਂਕਿ ਸੁਰੱਖਿਆ ਕਾਰਨਾ ਕਰਕੇ ਗਾਇਬ ਹੋਏ ਬੱਚਿਆਂ ਦੇ ਨਾਮ ਪ੍ਰਕਾਸ਼ਿਤ ਨਹੀਂ ਕੀਤੇ ਜਾ ਸਕਦੇ| ਜਿਸ ਉਪਰੰਤ ਤਿੰਨਾਂ ਹੀ ਬੱਚਿਆਂ ਦੇ ਮਾਪਿਆਂ ਨੇ ਮੁੱਹਲੇ ਦੇ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਧੀਨ ਆਉਂਦੀ ਪੁਰਹੀਰਾਂ ਚੋਂਕੀ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਗੁਮਸ਼ੁਦਗੀ ਦੀ ਸੂਚਨਾ ਦਰਜ ਕਰਵਾਈ, ਪੁਲਿਸ ਦੇ ਕੋਲ ਵੀ ਪੀੜਤ ਪਰਿਵਾਰਾਂ ਨੇ ਗੁਹਾਰ ਲਗਾਈ ਗਈ ਕਿ ਇਹਨਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ| ਬੱਚਿਆਂ ਦੇ ਮਾਪੇ ਇਸ ਕਰਕੇ ਵੀ ਪਰੇਸ਼ਾਨ ਹਨ ਕਿਉਂਕਿ ਪਹਿਲਾਂ ਵੀ ਟਿਊਸ਼ਨ ਪੜਾਉਣ ਵਾਲੇ ਅਧਿਆਪਕ ਵੱਲੋਂ ਹੀ ਬੱਚਿਆਂ ਨੂੰ ਅਗਵਾ ਕਰਕੇ ਲੈ ਕੇ ਜਾ ਚੁੱਕੇ ਹਨ ਅਤੇ ਹਾਲ ਹੀ ਦੇ ਵਿੱਚ ਵੈਸਟ ਬੰਗਾਲ ਨਜ਼ਦੀਕ ਤੋਂ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਅਧਿਆਪਕ ਸਮੇਤ ਬੱਚਿਆਂ ਨੂੰ ਕਾਬੂ ਕੀਤਾ ਸੀ ਉਹ ਅਧਿਆਪਕ ਹੁਣ ਵੀ ਜੇਲ ਵਿੱਚ ਦੱਸਿਆ ਜਾਂਦਾ ਹੈ। ਪੀੜਤ ਪਰਿਵਾਰਾਂ ਨੇ  ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗਾਇਬ ਕਰਨ ਵਾਲੇ ਅਜਿਹੇ ਮਾਫੀਆ ਦੀ ਡੂੰਘੀ ਪੁਣ ਛਾਣ ਕੀਤੀ ਜਾਵੇ।

ਦੇਸ਼ ਵਾਸੀਆਂ ਨੂੰ ਭਾਰਤੀ ਸੈਨਿਕਾਂ ਦੀ ਬਹਾਦਰੀ 'ਤੇ ਮਾਣ ਹੈ:- ਕਾਲੜਾ


ਫਗਵਾੜਾ (ਸ਼ਿਵ ਕੌੜਾ)
ਆਪ੍ਰੇਸ਼ਨ ਸਿੰਦੂਰ ਦੌਰਾਨ, ਜਿਸ ਤਰ੍ਹਾਂ ਸਾਡੀ ਫੌਜ ਦੇ ਬਹਾਦਰ ਜਵਾਨਾਂ ਨੇ ਆਪਣੀ ਬਹਾਦਰੀ ਦਿਖਾਈ ਅਤੇ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ, ਦੇਸ਼ ਦੇ ਹਰ ਨਾਗਰਿਕ ਨੂੰ ਉਨ੍ਹਾਂ ਦੇ ਮਹਾਨ ਕਾਰਨਾਮੇ 'ਤੇ ਮਾਣ ਹੈ। ਰੋਟਰੀ ਕਲੱਬ ਫਗਵਾੜਾ ਜੇਮਜ਼ ਦੇ ਪ੍ਰਧਾਨ ਪਵਨ ਕੁਮਾਰ ਕਾਲੜਾ ਨੇ ਇਹ ਗੱਲ ਬਹਾਦਰ ਸੈਨਿਕਾਂ ਦੇ ਸਨਮਾਨ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਦੌਰਾਨ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਹੀ। ਕਾਲੜਾ ਨੇ ਕਿਹਾ ਕਿ ਜਦੋਂ ਵੀ ਦੁਸ਼ਮਣ ਦੇਸ਼ ਨੇ ਆਪਣੇ ਮਾੜੇ ਇਰਾਦਿਆਂ ਨਾਲ ਸਾਡੇ 'ਤੇ ਹਮਲਾ ਕੀਤਾ ਹੈ, ਤਾਂ ਸਾਡੇ ਬਹਾਦਰ ਸੈਨਿਕਾਂ ਨੇ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ, ਅਸੀਂ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਇਸ ਮੌਕੇ ਉਦਯੋਗਪਤੀ ਕੇ.ਕੇ ਸਰਦਾਨਾ, ਅਸ਼ੋਕ ਗੁਪਤਾ, ਅਜੀਤ ਸਿੰਘ ਵਾਲੀਆ, ਕਲੱਬ ਸਕੱਤਰ ਰਾਕੇਸ਼ ਸੂਦ, ਇੰਦਰਾ ਪਾਲ ਖੁਰਾਣਾ, ਸਤੀਸ਼ ਜੈਨ, ਨਿਖਿਲ, ਪੰਕਜ ਗੌਤਮ ਸੁਰਿੰਦਰ ਚਾਵਲਾ, ਪੰਕਜ ਚਾਵਲਾ ਕਰਿਆਨਾ ਵਪਾਰੀ ਪ੍ਰਧਾਨ ਸੁਦੇਸ਼ ਕਲੂਚਾ, ਰਜਿੰਦਰ ਸਿੰਘ, ਆਦਿ ਹਾਜ਼ਰ ਸਨ।

ਡਾ. ਰਾਜਕੁਮਾਰ ਚੱਬੇਵਾਲ ਤੇ ‘ਆਪ’ ਆਗੂਆਂ ਨੇ ਕੀਤਾ ਰਾਏਪੁਰ ਡੱਬਾ ਅਕੈਡਮੀ ਦਾ ਦੌਰਾ

ਫਗਵਾੜਾ 23 ਮਈ (ਸ਼ਿਵ ਕੌੜਾ)- ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਮਾਨ, ਸ਼ਹਿਰ ਦੇ ਮੇਅਰ ਰਾਮਪਾਲ ਉੱਪਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ, ਨਿਗਮ ਦੇ ਡਿਪਟੀ ਮੇਅਰ ਵਿੱਕੀ ਸੂਦ ਵੀ ਸਨ। ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਅੰਤਰਰਾਸ਼ਟਰੀ ਰੈਸਲਿੰਗ ਕੋਚ ਪੀ.ਆਰ. ਸੌਂਧੀ ਨੇ ਡਾ. ਚੱਬੇਵਾਲ ਅਤੇ ਸਮੂਹ ਆਪ ਆਗੂਆਂ ਨੂੰ ਅਕੈਡਮੀ ‘ਚ ਪਹਿਲਵਾਨਾਂ ਲਈ ਟ੍ਰੇਨਿੰਗ ਦੇ ਕੀਤੇ ਪ੍ਰਬੰਧਾ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਪਹਿਲਵਾਨਾਂ ਵਲੋਂ ਸੂਬੇ ਅਤੇ ਕੌਮੀ ਪੱਧਰ ‘ਤੇ ਜਿੱਤੇ ਮੈਡਲਾਂ ਬਾਰੇ ਵੀ ਜਾਣੂ ਕਰਵਾਇਆ। ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਕਿ ਪਹਿਲਵਾਨਾਂ ਦੇ ਅਖਾੜੇ ਲਈ ਸਰਕਾਰੀ ਤੌਰ ਤੇ ਜਗ੍ਹਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਅਕੈਡਮੀ ‘ਚ ਪੱਕੇ ਤੌਰ ਤੇ ਕੋਚ ਦੀ ਨਿਯੁਕਤੀ ਕਰਵਾਈ ਜਾਵੇ ਅਤੇ ਪਹਿਲਵਾਨਾਂ ਦੀ ਸਹੂਲਤ ਲਈ ਗੱਦਿਆਂ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇ। ਪੀ.ਆਰ. ਸੌਂਧੀ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਦੇ ਪਹਿਲਵਾਨ ਵੱਖ ਵੱਖ ਵਰਗਾਂ ‘ਚ ਜਿਲ੍ਹਾ ਅਤੇ ਰਾਜ ਪੱਧਰ ‘ਤੇ ਚੈਂਪੀਅਨਸ਼ਿਪ ਜਿੱਤ ‘ਚ ਸਫਲ ਰਹੇ ਹਨ। ਕੌਮੀ ਪੱਧਰ ਤੇ ਵੀ ਕਈ ਗੋਲਡ ਮੈਡਲ ਜਿੱਤੇ ਹਨ। ਉਹਨਾਂ ਹੋਣਹਾਰ ਪਹਿਲਵਾਨਾਂ ਨੂੰ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਵੀ ਕੀਤੀ ਤਾਂ ਜੋ ਉਹ ਅੰਤਰ-ਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਇਸ ਦੌਰਾਨ ਸ਼ਿੰਗਾਰਾ ਸਿੰਘ ਪਹਿਲਵਾਨ ਦੇ ਪਿਤਾ ਐਨ.ਆਰ.ਆਈ. ਹਰਭਜਨ ਸਿੰਘ ਢੇਸੀ ਕਨੇਡਾ ਵਲੋਂ ਅਕੈਡਮੀ ਦੇ ਪਹਿਲਵਾਨਾਂ ਨੂੰ ਬਦਾਮ ਅਤੇ ਭੁਪਿੰਦਰ ਸਿੰਘ ਸਿਆਣ ਲੁਧਿਆਣਾ ਪ੍ਰਬੰਧਕ ਮੰਨਨਹਾਣਾ ਕੁਸ਼ਤੀ ਦੰਗਲ ਵਲੋਂ ਟੀ-ਸ਼ਰਟਾਂ ਵੰਡੀਆਂ ਗਈਆਂ। ਡਾ. ਚੱਬੇਵਾਲ ਨੇ ਅਕੈਡਮੀ ਦੇ ਸੰਚਾਲਕਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਸੰਭਵ ਸਰਕਾਰੀ ਮੱਦਦ ਦੁਆਉਣ ਦਾ ਯਤਨ ਕਰਨਗੇ। ਹਰਨੂਰ ਸਿੰਘ ਮਾਨ ਨੇ ਕੋਚ ਦੀ ਪੱਕੀ ਨਿਯੁਕਤੀ ਕਰਵਾਉਣ ਦਾ ਭਰੋਸਾ ਦਿੱਤਾ। ਅਕੈਡਮੀ ਵਲੋਂ ਡਾ. ਚੱਬੇਵਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਪੀ.ਏ., ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ, ਕੋਚ ਸਾਜਨ ਰਾਜਪੂਤ, ਕੋਚ ਰਵਿੰਦਰ ਨਾਥ, ਬਲਵੀਰ ਕੁਮਾਰ, ਬੀ.ਐਸ. ਬਾਗਲਾ, ਸਲਵਿੰਦਰ ਸਿੰਘ ਜੱਸੀ, ਬਿਸ਼ੰਭਰ ਦਾਸ, ਸ਼ੱਮੀ ਪਹਿਲਵਾਨ, ਸਨੀ ਲੋਹਾਰਾਂ, ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ, ਹਰਮੇਸ਼ ਲਾਲ ਆਦਿ ਹਾਜਰ ਸਨ।

Thursday, 22 May 2025

ਪਵਨ ਕੁਮਾਰ ਟੀਨੂੰ ਨੂੰ ਪੰਜਾਬ ਸਟੇਟ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਨਿਯੁੱਕਤ ਕਰਨ ਤੇ ਦਿਤੀ ਵਧਾਈ


ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਲੰਧਰ ਹਲਕੇ ਦੇ ਹਰਮਨ ਪਿਆਰੇ ਨੇਤਾ ਪਵਨ ਕੁਮਾਰ ਟੀਨੂੰ ਨੂੰ ਪੰਜਾਬ ਸਟੇਟ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਨਿਯੁੱਕਤ ਕਰਨ ਤੇ ਵਧਾਈ ਦਿੰਦੇ ਡਾਕਟਰ ਨਿਰਮਲ ਕੌਲ ਸਰਪੰਚ ਪਿੰਡ ਹਰੀਪੁਰ, ਜਗਜੀਤ ਜੱਗੀ ਨਿਉ ਫੈਸੀ ਟੈਟ ਹਾਉਸ ਹਰੀਪੁਰ, ਸੁਰਿੰਦਰ ਸਿੰਘ ਪੰਚ ਹਰੀਪੁਰ ਅਤੇ ਰਣਵੀਰ ਸਿੰਘ ਸੇਠੀ।

ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਿਰਦੇਸ਼

 


ਜਲੰਧਰ, 22 ਮਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਪੰਚਾਇਤੀ ਜ਼ਮੀਨਾਂ ਤੋਂ ਜਲਦ ਤੋਂ ਜਲਦ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਿਰਦੇਸ਼ ਦਿੱਤੇ।  

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰਾਂ, ਸਮੂਹ ਐਸ.ਡੀ.ਐਮਜ਼ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਬੀ.ਡੀ.ਪੀ.ਓਜ਼ ਨੂੰ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਉਣ ਲਈ ਕਿਹਾ।

ਡਾ. ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਤੁਰੰਤ ਛੁਡਵਾਏ ਜਾਣ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਪਿੰਡਾਂ ਵਿੱਚ ਠੋਸ, ਤਰਲ ਅਤੇ ਪਲਾਸਟਿਕ ਦੀ ਰਹਿੰਦ-ਖੂਹੰਦ ਦੇ ਨਿਪਟਾਰੇ ਸਬੰਧੀ ਪ੍ਰਾਜੈਕਟਾਂ ਸਮੇਤ ਕਮਿਊਨਿਟੀ ਸੈਨਟਰੀ ਕੰਪਲੈਕਸਾਂ ਦੇ ਚੱਲ ਰਹੇ ਪ੍ਰਾਜੈਕਟਾਂ ਦੇ ਕੰਮ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਪ੍ਰਾਜੈਕਟਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਲਈ ਕਿਹਾ।

ਪੰਜਾਬ ਸਰਕਾਰ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿੱਚ ਮਾਡਲ ਖੇਡ ਮੈਦਾਨ ਬਣਾਉਣ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਖੇਡ ਮੈਦਾਨਾਂ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਮੋੜਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ ਵਿੱਚ ਬਣਨ ਵਾਲੇ ਪਾਰਕਾਂ ਦੇ ਨਿਰਮਾਣ ਅਤੇ ਛੱਪੜਾਂ ਦੀ ਡੀਵਾਟਰਿੰਗ ਅਤੇ ਡੀਸਿਲਟਿੰਗ ਜਲਦ ਤੋਂ ਜਲਦ ਕਰਵਾਉਣ ਦੀ ਹਦਾਇਤ ਕੀਤੀ।

ਐਲ.ਪੀ.ਯੂ. ਨੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮਹੇੜੂ ਵਿਖੇ ਲਗਾਇਆ ਅੱਖਾਂ ਤੇ ਸਿਹਤ ਜਾਂਚ ਦਾ ਫਰੀ ਕੈਂਪ


ਫਗਵਾੜਾ 22 ਮਈ (ਸ਼ਿਵ ਕੌੜਾ)
ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾੲੀਂਸ ਐਂਡ ਟੈਕਨਾਲੋਜੀ (ਡੀ.ਐਸ.ਟੀ.) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ (ਐਲ.ਪੀ.ਯੂ.) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਪ੍ਰੋਜੈਕਟਾਂ ਅਧੀਨ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮਹੇੜੂ ਵਿਖੇ ਵਿਦਿਆਰਥੀਆਂ ਦੀਆਂ ਅੱਖਾਂ ਅਤੇ ਸਿਹਤ ਜਾਂਚ ਦਾ ਫਰੀ ਕੈਂਪ ਲਗਾਇਆ ਗਿਆ। ਐਲ.ਪੀ.ਯੂ. ਦੀ ਟੀਮ ਵਜੋਂ ਡਾ. ਗੀਤਾ ਅਰੋੜਾ, ਡਾ. ਵੰਦਨਾ ਛਾਬੜਾ ਅਤੇ ਡਾ. ਮਨਵੀਰ ਕੌਰ ਦੀ ਦੇਖਰੇਖ ਹੇਠ ਆਯੋਜਿਤ ਇਸ ਕੈਂਪ ‘ਚ ਫਗਵਾੜਾ ਦੀ ਸਮਾਜ ਸੇਵੀ ਜੱਥੇਬੰਦੀ ਸਰਬ ਨੌਜਵਾਨ ਸਭਾ ਦਾ ਵੀ ਸਹਿਯੋਗ ਰਿਹਾ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਅਤੇ ਡਾ. ਸਰਬਜੀਤ ਸਿੰਘ (ਸਰਜਨ, ਜਲੰਧਰ) ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਡਾ. ਤੁਸ਼ਾਰ ਅਗਰਵਾਲ ਦੀ ਦੇਖ-ਰੇਖ ਹੇਠ ਉਹਨਾਂ ਦੇ ਹਸਪਤਾਲ ਦੀ ਮਾਹਿਰ ਟੀਮ ਨੇ ਕਰੀਬ 150 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਅੱਖਾਂ ਦੀ ਸੰਭਾਲ ਬਾਰੇ ਜਾਗਰੁਕ ਕੀਤਾ। ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਬਿਮਾਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ। ਡਾ. ਗੀਤਾ ਅਰੋੜਾ,  ਡਾ. ਵੰਦਨਾ ਛਾਬੜਾ ਅਤੇ ਡਾ. ਮਨਵੀਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਜੋਕੇ ਸਮੇਂ ‘ਚ ਚੰਗੀ ਸਿਹਤ ਅਤੇ ਸੁਚੱਜੇ ਜੀਵਨ ਪ੍ਰਬੰਧਨ ਨਾਲ ਹੀ ਦੇਹ ਅਰੋਗਤਾ ਅਤੇ ਤੰਦਰੁਸਤੀ ਮਿਲ ਸਕਦੀ ਹੈ। ਸਕੂਲ ਇੰਚਾਰਜ ਮੈਡਮ ਹਰਦੀਪ ਕੌਰ, ਲਖਵੀਰ ਚੰਦ, ਰੀਨਾ ਕੁਮਾਰੀ, ਸੰਗੀਤਾ ਬੰਗੜ ਅਤੇ ਮਨਰਾਜ ਕੌਰ ਨੇ ਐਲ.ਪੀ.ਯੂ. ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਕੈਂਪ ਲਈ ਐਲ.ਪੀ.ਯੂ. ਤੋਂ ਇਲਾਵਾ ਡਾਕਟਰਾਂ ਦੀ ਸਮੁੱਚੀ ਟੀਮ ਅਤੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੈਂਪ ਦੀ ਸਮਾਪਤੀ ਸਮੇਂ ਲਵਲੀ ਯੁਨੀਵਰਸਿਟੀ ਵਲੋਂ ਡਾਕਟਰ ਸਾਹਿਬਾਨ ਅਤੇ ਸਕੂਲ ਸਟਾਫ ਨੂੰ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਐਲ.ਪੀ.ਯੂ. ਦੀ ਟੀਮ ਨੇ ਮੈਡਮ ਨਵਜੋਤ ਕੌਰ ਅਤੇ ਕੁਮਾਰੀ ਕੋਮਲਪ੍ਰੀਤ ਕੌਰ ਦਾ ਖਾਸ ਤੌਰ ਤੇ ਧੰਨਵਾਦ ਕੀਤਾ।



ਪਵਨ ਕੁਮਾਰ ਟੀਨੂੰ ਵਲੋਂ ਨਸ਼ਾ ਮੁਕਤੀ ਮੋਰਚਾ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ


ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਵਿੱਚ ਲੋਕ ਸਾਥ ਦੇਣ : ਨੈਨ ਛਾਬੜਾ  
ਆਦਮਪੁਰ, 22 ਮਈ (ਅਮਰਜੀਤ ਸਿੰਘ)-
ਆਮ ਆਦਮੀ ਪਾਰਟੀ ਵੱਲੋਂ  ਨਸ਼ੇ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਨਸ਼ਾ ਮੁਕਤੀ ਮੋਰਚਾ ਕੋਆਰਡੀਨੇਟਰ ਦਲਜੀਤ ਸਿੰਘ ਮਿਨਹਾਸ ਦੇ ਦਫਤਰ ਦਾ ਰਸਮੀ ਉਦਘਾਟਨ ਪਵਨ ਕੁਮਾਰ ਟੀਨੂੰ  ਸਾਬਕਾ ਵਿਧਾਇਕ ਅਤੇ ਸੀਨੀਅਰ ਸਪੋਕਸ ਪਰਸਨ ਆਮ ਆਦਮੀ ਪਾਰਟੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਨੈਨ ਛਾਬੜਾ ਦੁਆਬਾ ਜੋਨ ਇੰਚਾਰਜ, ਹਰਦੀਪ ਸਿੰਘ ਸੋਨੂੰ ਜ਼ਿਲ੍ਹਾ ਇੰਚਾਰਜ ਹਾਜ਼ਰ ਹੋਏ। ਉਦਘਾਟਨੀ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਸੀਨੀਅਰ ਆਗੂ ਸਮੇਤ ਵਰਕਰਾਂ ਨੂੰ ਜਾਣਕਾਰੀ ਦਿੰਦੇ ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਵਲੋਂ ਨਸ਼ੇ ਖਤਮ ਕਰਨ ਸਬੰਧੀ ਝੂਠੀਆਂ ਸੌਹਾਂ ਵੀ ਖਾਦੀਆਂ ਪਰ ਉਹ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਮੂਹ ਪੰਜਾਬ ਸੂਬੇ ਵਿੱਚ ਨਸ਼ਿਆਂ ਦੇ ਖਿਲਾਫ਼ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਨੇੜੇ ਬੱਸ ਸਟੈਂਡ ਵਿਖੇ  ਆਮ ਆਦਮੀ ਪਾਰਟੀ ਵੱਲੋਂ  ਨਸ਼ਾ ਮੁਕਤੀ ਮੋਰਚਾ ਦਾ ਇੱਕ ਦਫਤਰ ਖੋਲਿਆ ਗਿਆ ਹੈ। ਜਿਸ ਦੇ ਸਮੂਹ ਇਲਾਕੇ ਵਿੱਚ ਕਰੀਬ 21 ਮੈਂਬਰ ਬਣਾਏ ਗਏ ਹਨ ਜੋ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੀਆ ਪੰਚਾਇਤਾਂ ਅਤੇ ਸ਼ਹਿਰ ਵਿੱਚ ਕੌਂਸਲਰਾਂ ਦੇ ਸਹਿਯੋਗ ਨਾਲ ਵਿਕ ਰਹੇ ਨਜਾਇਜ਼ ਨਸ਼ੇ  ਦੇ ਖਾਤਮੇ ਕਰਨ ਵਿੱਚ ਵਿਸ਼ੇਸ਼ ਰੋਲ ਅਦਾ ਕਰਨਗੇ। ਟੀਨੂੰ ਨੇ ਕਿਹਾ ਕਿ ਜੇਕਰ  ਕਿਸੇ ਦਾ ਕੋਈ ਬੱਚਾ ਨਸ਼ੇ ਦੇ ਗਲਤਾਨ ਵਿੱਚ ਫਸਿਆ ਹੋਇਆ ਜਾਂ ਫਿਰ ਉਹ ਨਸ਼ਾ ਛੱਡਣਾ ਚਾਹੁੰਦਾ ਤਾਂ ਫਿਰ ਸਾਡੇ ਕੋਆਰਡੀਨੇਟਰ ਦਲਜੀਤ ਸਿੰਘ ਨਾਲ ਗੱਲਬਾਤ ਗੱਲਬਾਤ ਕਰੋ ਤਾਂ ਜੋ ਪੰਜਾਬ ਸਰਕਾਰ ਵੱਲੋਂ ਫਰੀ ਇਲਾਜ ਕਰਵਾਇਆ ਜਾ ਸਕੇ, ਜੇਕਰ ਸਮੂਹ ਪੰਜਾਬੀ ਇਕੱਠੇ ਹੋ ਜਾਣ ਤਾਂ ਨਸ਼ੇ ਦੇ ਕੌੜ 24 ਘੰਟਿਆਂ ਵਿੱਚ ਖਤਮ ਹੋ ਜਾਵੇਗਾ। ਸਮਾਪਤੀ ਉਪਰੰਤ ਦਫਤਰ ਵਿੱਚ ਵਰਕਰਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਨੈਨ ਛਾਬੜਾ ਦੁਆਬਾ ਜੋਨ ਇੰਚਾਰਜ, ਹਰਦੀਪ ਸਿੰਘ ਸੋਨੂੰ ਜ਼ਿਲ੍ਹਾ ਇੰਚਾਰਜ ਨੇ ਦੱਸਿਆ ਕਿ ਨਸ਼ੇ ਦੀ ਬਿਮਾਰੀ ਨੂੰ ਜੜੋਂ ਕੱਢਣ ਲਈ ਨਸ਼ਾ ਤਸਕਰਾਂ ਤੇ ਸਖਤ ਕਾਰਵਾਈ ਕਰਨ ਲਈ  ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਜੇਕਰ ਫਿਰ ਵੀ ਕੋਈ ਪੁਲਿਸ ਅਧਿਕਾਰੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵਿਸ਼ੇਸ਼ ਮੋਬਾਈਲ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਉੱਤੇ ਇਲਾਕੇ ਵਿੱਚ ਵਿਕ ਰਹੇ ਨਸ਼ੇ ਸਬੰਧੀ ਖੁੱਲ ਕੇ ਜਾਣਕਾਰੀ ਦੇ ਸਕਦੇ ਹੋ। ਕੁਆਰਡੀਨੇਟਰ ਦਲਜੀਤ ਸਿੰਘ ਬੋਲੋ ਹਾਜ਼ਰ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਪਰਮਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਲਖਵੀਰ ਸਿੰਘ ਹਜ਼ਾਰਾਂ, ਰਾਕੇਸ਼ ਅਗਰਵਾਲ, ਅਨੂਪ ਸਿੰਘ ਨੂਪੀ, ਦਵਿੰਦਰ ਸਿੰਘ ਸੂਰੀ, ਸੁਖਵਿੰਦਰ ਸਿੰਘ ਸਰਪੰਚ ਡਰੋਲੀ ਖੁਰਦ, ਹਰਵਿੰਦਰ ਬਿੰਦਾ,ਪਵਿੱਤਰ ਸਿੰਘ ਸਾਬਕਾ ਪ੍ਰਧਾਨ, ਬਲਜੀਤ ਸਿੰਘ ਲੰਬੜਦਾਰ, ਗੁਰਦੇਵ ਸਿੰਘ ਪੰਚ, ਹੈਪੀ ਪਧਿਆਣਾ, ਗੁਰਮੀਤ ਸਿੰਘ ਬੋਪਾਰਾਏ, ਮੋਹਲ ਲਾਲ ਨਿੱਕੂ, ਅਮਰੀਕ ਸਿੰਘ ਕੌਂਸਲਰ, ਸੁਰਿੰਦਰ ਪਾਲ ਕੌਂਸਲਰ, ਇੰਦਰਜੀਤ ਸਿੰਘ ਬਲਾਕ ਪ੍ਰਧਾਨ, ਹਰਜਿੰਦਰ ਮਿੰਟੂ ਪਤਾਰਾ, ਜਸਪ੍ਰੀਤ ਸਿੰਘ ਲੁਟੇਰਾ ਖੁਰਦ, ਸੁਖਵਿੰਦਰ ਸਿੰਘ ਢੰਡੌਰ, ਸਰਬਜੀਤ ਸਿੰਘ, ਤਰਲੋਚਨ ਸਿੰਘ ਲੁਟੇਰਾ ਖੁਰਦ, ਬਲਵੰਤ ਸਿੰਘ ਸਰਪੰਚ ਡਮੁੰਡਾ, ਜਸਪ੍ਰੀਤ ਸਿੰਘ ਲੁਟੇਰਾ ਖੁਰਦ, ਬਲਜੀਤ ਸਿੰਘ ਸਰਪੰਚ ਲੁਟੇਰਾ ਖੁਰਦ, ਸਤਿਨਾਮ ਸਿੰਘ, ਪਰਮਜੀਤ ਸਿੰਘ ਪੰਮਾ ਮਾਣਕੋ, ਤਰਸੇਮ ਸਿੰਘ ਚਖਿਆਰਾ, ਰਣਜੀਤ ਸਿੰਘ ਚੁਖਿਆਰਾ, ਬਲਜੀਤ ਸਿੰਘ ਰਸਤਗੋ, ਅਮਰਜੀਤ ਸਿੰਘ ਕਿੰਗਰਾ, ਨਰਿੰਦਰ ਸਿੰਘ ਭਟਨੂਰਾ, ਅਮਰਜੀਤ ਸਿੰਘ ਲੜੋਆ, ਜਸਪਾਲ ਸਿੰਘ ਗੋਪਾਲਪੁਰ, ਜਗਰੂਪ ਸਿੰਘ ਨਿਜਾਮਦੀਨਪੁਰ, ਧਨਪਤ ਰਾਏ, ਤਰਲੋਚਨ ਸਿੰਘ ਸਰਪੰਚ, ਹਰਦੀਪ ਸਿੰਘ ਘੁੜਿਆਲ, ਮਨਜੀਤ ਸਿੰਘ ਕੰਦੋਲਾ ਸਰਪੰਚ, ਸੁਖਬੀਰ ਸਿੰਘ ਸੋਢੀ, ਦਵਿੰਦਰ ਸਿੰਘ, ਸੁਖਬੀਰ ਕੁਮਾਰ ਅਲਾਵਲਪੁਰ, ਹੰਸ ਰਾਜ ਭੈਰੋ, ਹਜੂਰ ਹੁਸੈਨ  ਜੂਰੀ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ ਸਮੇਤ ਵਰਕਰ ਹਾਜ਼ਰ ਹੋਏ।

ਸ਼ਹੀਦ ਬਾਬਾ ਮਤੀ ਮੈਮੋਰੀਅਲ ਪਬਲਿਕ ਹਾਈ ਸਕੂਲ ਡਰੋਲੀ ਕਲਾਂ ਦਾ ਨਤੀਜਾ 100% ਰਿਹਾ


ਆਦਮਪੁਰ, 21 ਮਈ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼ਹੀਦ ਬਾਬਾ ਮੱਤੀ ਮੈਮੋਰੀਅਲ ਪਬਲਿਕ ਹਾਈ ਸਕੂਲ ਡਰੋਲੀ ਕਲਾਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਇਹ ਸਕੂਲ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਵਿੱਚ ਮੱਲਾਂ ਮਾਰਦੇ ਹੋਏ ਸਕੂਲ ਦਾ ਨਤੀਜਾ ਸ਼ਾਨਦਾਰ ਕੀਤਾ। ਸਾਡੇ ਸਕੂਲ ਦੀ ਵਿਦਿਆਰਥਣ ਗੁਰ ਸਿਮਰਨ ਪੁੱਤਰੀ ਜਸਬੀਰ ਸਿੰਘ ਨੇ (587/650) 90% ਨੰਬਰ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਗੁਰਦਿਆਲ ਸਿੰਘ ਨੇ (575/650) 88.4% ਨੰਬਰ ਹਾਸਿਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਾਡੇ ਸਕੂਲ ਦੇ ਹੋਣ ਹਾਰ ਵਿਦਿਆਰਥਣ ਗਗਨ ਸ਼ਰਮਾ ਪੁੱਤਰੀ ਸੰਜੀਵ ਕੁਮਾਰ ਨੇ (559/650) 86% ਨੰਬਰ ਹਾਸਲ ਕਰ ਤੀਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸਕੱਤਰ ਨਰਿੰਦਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਸਰਪੰਚ ਰਸ਼ਪਾਲ ਸਿੰਘ, ਸੰਤੋਖ ਸਿੰਘ, ਜਗਜੀਤ ਸਿੰਘ, ਬਿਕਰਮ ਸਿੰਘ, ਪ੍ਰਦੀਪ, ਰੀਨਾ ਰਾਣੀ, ਪਰਮਿੰਦਰ, ਜਸਪ੍ਰੀਤ ਕੌਰ, ਪਰਮਿੰਦਰ ਕੌਰ, ਜਸਦੀਪ ਕੌਰ, ਹਰਪ੍ਰੀਤ ਕੌਰ, ਰਾਜਵੀਰ ਕੌਰ, ਅਰਵਿੰਦਰ ਡਰਾਈਵਰ ਅਤੇ ਸਕੂਲ ਦੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Wednesday, 21 May 2025

बैंस गोत जठेरों का 29वां वार्षिक ज्यो मेला 25 को - मंढाली


फगवाड़ा, 21 मई (शिव कौड़ा)
बैंस गोत्र का 29वां वार्षिक जोड़ मेला श्रद्धालुओं के सहयोग से 25 मई 2025 को गांव कोठी, जिला होशियारपुर में बड़ी धूमधाम व श्रद्धा के साथ मनाया जा रहा है। प्रेस सचिव मलकीत मंढाली ने बताया कि श्री अमृतबाणी के पाठ के बाद गायक प्रेम हीरा व अन्य कलाकार धार्मिक कार्यक्रम प्रस्तुत करेंगे। गुरु का लंगर अवश्य ही प्रयोग किया जाएगा। बैंस गोट प्रबंधन समिति ने विशेष अनुरोध किया कि कोई भी व्यक्ति नशे के प्रभाव में जोर मेले में न आए।

Tuesday, 20 May 2025

ਵਿਧਾਇਕ ਕੋਟਲੀ ਵਿਧਾਨ ਸਭਾ ਦੀ ਪੰਚਾਇਤ ਰਾਜ ਤੇ ਕੋਆਪਰੇਟਿਵ ਵਿਭਾਗ ਦੀ ਕਮੇਟੀ ਦੇ ਮੈਂਬਰ ਨਿਯੁਕਤ


ਜਲੰਧਰ, 20 ਮਈ (ਅਮਰਜੀਤ ਸਿੰਘ)-
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਵਲੋਂ ਵੱਖ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਤੇ ਮੈਂਬਰਾਂ ਦੀ ਨਿਯੁਕਤੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਆਦਮਪੁਰ ਹਲਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਦੀ ਪੰਚਾਇਤੀ ਰਾਜ ਵਿਭਾਗ ਦੀ ਕਮੇਟੀ ਤੇ ਕੋਆਪਰੇਟਿਵ ਵਿਭਾਗ ਦੀ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਹੈ। ਵਿਧਾਇਕ ਕੋਟਲੀ ਨੇ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਚਾਇਤੀ ਵਿਭਾਗ ਤੇ ਕੋਆਪਰੇਟਿਵ ਵਿਭਾਗ ਦੇ ਮੈਂਬਰ ਵਜੋਂ ਹੋਈ ਨਿਯੁਕਤੀ ਤੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਾਰੀ ਅਦਾਰਿਆਂ ਦੇ ਕੰਮਕਾਜ ਲਈ ਆਪਣਾ ਫਰਜ਼ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕੱਲ ਵਿਧਾਨ ਸਭਾ ਵਿਖੇ ਜਾ ਕੇ ਸਪੀਕਰ ਦਾ ਧੰਨਵਾਦ ਕਰਨਗੇ ਤੇ ਦੋਵੇਂ ਵਿਭਾਗਾਂ ਦੇ ਚੇਅਰਮੈਨਾਂ ਨਾਲ ਮੁਲਾਕਾਤ ਵੀ ਕਰਨਗੇ।

ਮਾਵਾਂ ਦੀ ਪ੍ਰਤਿਭਾ ਬਹੁਤ ਹੀ ਸ਼ਲਾਘਾਯੋਗ ਸੀ : ਡਾ. ਸੁੱਖੀ ਬਰਾੜ


ਫਗਵਾੜਾ (ਸ਼ਿਵ ਕੌੜਾ)
ਕਰੀਏਟਿਵ ਐਜ ਅਕੈਡਮੀ,ਫਗਵਾੜਾ ਵਲੋਂ ਮਾਂ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਪ੍ਰਸਿੱਧ ਲੋਕ ਗਾਇਕਾ, ਲੇਖਿਕਾ, ਸਿੱਖਿਆ ਸ਼ਾਸਤਰੀ, ਸਮਾਜ ਸੇਵਿਕਾ ਅਤੇ ਪੰਜਾਬੀ ਕੌਰ ਤੇ ਵਿਰਾਸਤ ਕੌਰ ਦੇ ਨਾਂ ਨਾਲ ਪਹਿਚਾਣ ਰੱਖਣ ਵਾਲੇ ਡਾ.ਸੁੱਖੀ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਡਮ ਲਲਿਤ ਸਕਲਾਨੀ ਚੇਅਰਪਰਸਨ ਯੋਜਨਾ ਕਮਿਸ਼ਨ ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇਸ ਦੇ ਨਾਲ ਹੀ ਫਗਵਾੜਾ ਦੇ ਪੂਜਨੀਏ ਮੰਜੂ ਦੇਵਾ ਜੀ,ਮੈਡਮ ਸ਼ੈਲੀ ਨਾਕਰਾ, ਮਿਸ ਪੀ.ਟੀ.ਸੀ ਪੰਜਾਬੀ ਜਸਪ੍ਰੀਤ ਕੌਰ, ਡਾ: ਜੋਤੀ ਵਰਮਾ, ਡਾ: ਤਾਜਪ੍ਰੀਤ ਕੌਰ, ਮੈਡਮ ਕੁਸੁਮ, ਮੈਡਮ ਸ਼ੋਭਾ ਗੁਪਤਾ,ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ ਬੱਚਿਆਂ ਵੱਲੋਂ ਇਸ ਮੌਕੇ ਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

ਸਿੰਗੜੀਵਾਲਾ ਵਿਖੇ ਹੁਸ਼ਿਆਰਪੁਰ ਪੁਲਿਸ ਵੱਲੋਂ ਮਿਸ਼ਨ ਹੁਸ਼ਿਆਰਪੁਰ ਨਸ਼ਾ ਜਾਗਰੂਕਤਾ ਸੈਮੀਨਾਰ ਆਯੋਜਿਤ


ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਨੌਜਵਾਨ ਕਲੱਬਾਂ ਅਤੇ ਨਾਗਰਿਕ ਹੋਣ ਲਾਮਬੰਦ-ਗੁਰਸਾਹਿਬ ਸਿੰਘ 
ਹੁਸ਼ਿਆਰਪੁਰ, 19 ਮਈ (ਤਰਸੇਮ ਦੀਵਾਨਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੱਗੇ ਵਧਾਉਣ ਲਈ ਜਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਸਿੰਗੜੀਵਾਲਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਪੁਲਿਸ ਵੱਲੋਂ ਮਿਸ਼ਨ ਹੁਸ਼ਿਆਰਪੁਰ ਨਸ਼ਾ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਵਿਸ਼ੇਸ਼ ਤੌਰ ਤੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਐੱਸਐੱਚਓ ਗੁਰ ਸਾਹਿਬ ਸਿੰਘ ਨੇ ਸ਼ਿਰਕਤ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਗੰਭੀਰ ਹੈ ਅਤੇ ਪੰਜਾਬ ਪੁਲਿਸ ਸਰਕਾਰ ਦੀ ਇਸ ਮੁਹਿੰਮ ਨੂੰ ਪੂਰੀ ਵਚਨਬੱਧਤਾ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਸਮੂਹਿਕ ਯਤਨ ਜ਼ਰੂਰੀ ਹਨ ਅਤੇ ਜਨਤਕ ਭਾਗੀਦਾਰੀ ਇਸ ਦਿਸ਼ਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਮਾਜ ਨੂੰ ਨਸ਼ੇ ਦੀ ਗ੍ਰਿਫਤ ਤੋਂ ਮੁਕਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਅਜਿਹੇ ਜਾਗਰੂਕਤਾ ਸੈਮੀਨਾਰ ਲੋਕਾਂ ਨੂੰ ਪ੍ਰੇਰਿਤ ਕਰਨ ਵਿਚ ਸਹਾਈ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਪੁਲਿਸ ਨਸ਼ਿਆਂ ਦੇ ਵਪਾਰੀਆਂ ਅਤੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਦਮ ਉਠਾ ਰਹੀ ਹੈ ਅਤੇ ਇਹ ਨਸ਼ਿਆਂ ਖਿਲਾਫ ਇਹ ਮੁਹਿੰਮ ਉਦੋਂ ਜਿਆਦਾ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ ਜਦੋ ਆਮ ਲੋਕ ਵੀ ਇਸ ਮੁਹਿੰਮ ਨਾਲ ਜੁੜ ਕੇ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣ | ਉਹਨਾਂ ਗ੍ਰਾਮ ਪੰਚਾਇਤ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਪਿੰਡ ਦੇ ਨੌਜਵਾਨ ਕਲੱਬਾਂ ਅਤੇ ਸਧਾਰਣ ਵਸਨੀਕਾਂ ਨੂੰ ਲਾਮਬੰਦ ਕੀਤਾ ਜਾਵੇ| ਇਸ ਮੌਕੇ ਆਪਣੇ ਸੰਬੋਧਨ ਵਿੱਚ ਗ੍ਰਾਮ ਪੰਚਾਇਤ ਸਿੰਗੜੀਵਾਲਾ ਦੇ ਸਰਪੰਚ ਹਰਜਿੰਦਰ ਸਿੰਘ ਧਾਮੀ ਨੇ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ ਅਤੇ ਪਿੰਡ ਦੇ ਨੌਜਵਾਨਾਂ ਨੂੰ ਵੀ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ | ਇਸ ਮੌਕੇ ਐਸ.ਐਚ.ਓ ਗੁਰਸਾਹਿਬ ਸਿੰਘ ਮਾਡਲ ਟਾਊਨ,ਸਰਪੰਚ ਹਰਜਿੰਦਰ ਸਿੰਘ ਧਾਮੀ, ਬਲਜੀਤ ਕੌਰ ਧਾਮੀ, ਗੁਰਨਾਮ ਸਿੰਘ ਸਿੰਗੜੀ ਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਸਾਬਕਾ ਸਰਪੰਚ ਚਰਨਵਰਿੰਦਰ ਸਿੰਘ ਧਾਮੀ, ਮਾਸਟਰ ਸ਼ਮਸ਼ੇਰ ਸਿੰਘ ਧਾਮੀ,ਪੰਚ ਬਲਵਿੰਦਰ ਸਿੰਘ,  ਮਲਵਿੰਦਰ ਕੌਰ, ਨਰਿੰਦਰ ਕੌਰ,ਕੁਲਦੀਪ ਕੌਰ, ਗੁਰਦੀਪ ਕੌਰ ਆਦਿ ਮੌਜੂਦ ਸਨ |

 

‘ਯੁੱਧ ਨਸ਼ਿਆਂ ਵਿਰੁੱਧ’ : ਕੈਬਨਿਟ ਮੰਤਰੀ ਵੱਲੋਂ ਵਾਰਡ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਖਿਲਾਫ਼ ਲੋਕ ਲਹਿਰ ਉਸਾਰਣ ‘ਚ ਸਰਗਰਮ ਸਹਿਯੋਗ ਦੇਣ ਦਾ ਸੱਦਾ


ਕਿਹਾ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲੜਾਈ ਹੁਣ ਹਰ ਪਿੰਡ ਤੇ ਵਾਰਡ ਵਿੱਚ ਸ਼ੁਰੂ

ਵਾਰਡ ਨੰ. 45, 46 ਅਤੇ 47 ਵਿਖੇ ਵਾਰਡ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ

ਜਲੰਧਰ, 20 ਮਈ (ਅਮਰਜੀਤ ਸਿੰਘ)  : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਸ਼ਹਿਰ ਦੇ ਵਾਰਡ ਨੰ. 45, 46 ਅਤੇ 47 ਵਿਖੇ ਵਾਰਡ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਨਸ਼ਿਆਂ ਖਿਲਾਫ਼ ਲੋਕ ਲਹਿਰ ਉਸਾਰਣ ਵਿੱਚ ਸਰਗਰਮ ਸਹਿਯੋਗ ਦੇਣ ਦਾ ਸੱਦਾ ਦਿੱਤਾ।

     ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡਾਂ ਅਤੇ ਵਾਰਡਾਂ ਵਿੱਚ ਮੀਟਿੰਗਾਂ ਕਰਕੇ ਨਸ਼ਿਆਂ ਖਿਲਾਫ਼ ਘਰ-ਘਰ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲੜਾਈ ਹੁਣ ਹਰ ਪਿੰਡ ਅਤੇ ਵਾਰਡ ਵਿੱਚ ਸ਼ੁਰੂ ਹੋ ਚੁੱਕੀ ਹੈ, ਜੋ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ। ਸ਼੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਉਥੇ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਸਾਰੇ ਪਿੰਡਾਂ ਅਤੇ ਵਾਰਡਾਂ ਤੱਕ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਸਗੋਂ ਇਕ ਸਮਾਜਿਕ ਸੰਕਲਪ ਹੈ।

    


ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਲੜਾਈ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਭੂਮਿਕਾ ਨਿਭਾਈ ਜਾ ਰਹੀ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਕੱਟਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਵੱਡੇ ਪੱਧਰ ’ਤੇ ਵਿਸ਼ਵਾਸ ਪ੍ਰਗਟਾਇਆ ਜਾ ਰਿਹਾ ਹੈ।

     ਸ੍ਰੀ ਭਗਤ ਨੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਜ਼ਿਲ੍ਹੇ ਦੇ ਹਰ ਘਰ-ਘਰ ਤੱਕ ਪਹੁੰਚਾਇਆ ਜਾਵੇ ਅਤੇ ਆਪੋ-ਆਪਣੇ ਵਾਰਡ ਵਿੱਚ ਪੂਰੀ ਨਿਗਰਾਨੀ ਰੱਖੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਨਸ਼ਿਆਂ ਦਾ ਕਾਰੋਬਾਰ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹੀ ਗਤੀਵਿਧੀ ਧਿਆਨ ਵਿੱਚ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਨਸ਼ੇ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

     ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਵੀ ਚੁਕਾਈ ਗਈ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਨਸ਼ੇ ਨਾ ਕਰਨ, ਨਾ ਕਰਨ ਦੇਣ, ਨਸ਼ੇ ਦੀ ਵਿਕਰੀ ਅਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਦਾ ਵਿਰੋਧ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ। ਕੈਬਨਿਟ ਮੰਤਰੀ ਨੇ ਅਪੀਲ ਕੀਤੀ ਕਿ ਹਰ ਨਾਗਰਿਕ ਨਸ਼ਿਆਂ ਖਿਲਾਫ਼ ਇਸ ਅੰਦੋਲਨ ਨਾਲ ਜੁੜੇ ਤਾਂ ਜੋ ਇਸ ਅਲਾਮਤ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਇਸ ਦੌਰਾਨ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

      ਐਸ. ਐਚ.ਓ. ਹਰਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਨੂੰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਲਈ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਪੰਜਾਬ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779-100-200 ’ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

     ਸਿਹਤ ਵਿਭਾਗ ਤੋਂ ਡਾ. ਸਿਮਰਨ ਜੀਤ ਕੌਰ ਨੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਵਲ ਹਸਪਤਾਲ ਜਲੰਧਰ ਅਤੇ ਨੂਰਮਹਿਲ ਵਿਖੇ ਦੋ ਨਸ਼ਾ ਛੁਡਾਊ ਕੇਂਦਰ ਅਤੇ ਪਿੰਡ ਸ਼ੇਖੇ ਵਿਖੇ ਮੁੜ ਵਸੇਬਾ ਕੇਂਦਰ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ 26 ਓਟ ਕਲੀਨਿਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਨਸ਼ਾ ਛੁਡਾਊ ਹੈਲਪਲਾਈਨ ਨੰਬਰ 0181-2911969 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

     ਇਸ ਮੌਕੇ ਕੌਂਸਲਰ ਰੂਪਾ ਭਗਤ ਤੇ ਮਨਮੀਤ ਕੌਰ, ਵਾਰਡ ਇੰਚਾਰਜ ਰਜਨੀਸ਼, ਸਾਬਕਾ ਚੇਅਰਮੈਨ ਕੀਮਤੀ ਭਗਤ, ਨਾਇਬ ਤਹਿਸੀਲਦਾਰ ਗੁਰਸਿਮਰਨਜੀਤ ਸਿੰਘ, ਐਕਸੀਅਨ ਨਗਰ ਨਿਗਮ ਬਲਜੀਤ ਸਿੰਘ ਆਦਿ ਵੀ ਮੌਜੂਦ ਸਨ।

ਨਸ਼ਾ ਮੁਕਤੀ ਯਾਤਰਾ 12 ਹੋਰ ਪਿੰਡਾਂ ਦੇ ਲੋਕਾਂ ਨੇ ਨਸ਼ੇ ਵਿਰੁੱਧ ਲੜਾਈ ਦਾ ਹਲਫ ਲਿਆ


ਫਗਵਾੜਾ 20 ਮਈ (ਸ਼ਿਵ ਕੌੜਾ) -
ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤੀ ਯਾਤਰਾ’ ਤਹਿਤ ਅੱਜ ਕਪੂਰਥਲਾ  ਜਿਲ੍ਹੇ ਦੇ 12 ਪਿੰਡਾਂ ਵਿਚ ਸਭਾਵਾਂ ਕਰਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਤੇ ਨਸ਼ੇ ਵਿਰੁੱਧ ਲੜਾਈ  ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਅਹਿਦ ਦਿਵਾਇਆ ਗਿਆ ਕਪੂਰਥਲਾ ਹਲਕੇ ਦੇ ਪਿੰਡਾਂ ਬੂਟ, ਰੂਪਨਪੁਰ ਤੇ ਠੀਕਰੀਵਾਲ, ਭੁਲੱਥ ਹਲਕੇ ਦੇ ਪਿੰਡਾਂ ਮਿਆਣੀ , ਬੁੱਢਾ ਥੇਹ ਤੇ ਫੱਤੂਚੱਕ, ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਨਸੀਰੇਵਾਲ ਤੇ ਲਾਟੀਆਂਵਾਲ ਅਤੇ ਫਗਵਾੜਾ ਹਲਕੇ ਦੇ ਪਿੰਡ ਬਲਾਲੋ, ਧੱਕ ਪੰਡੋਰੀ ਤੇ ਪੰਡੋਰੀ ਵਿਖੇ ਸਭਾਵਾਂ ਕੀਤੀਆਂ ਹੋਈਆਂ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਸ਼ਿਰਕਤ ਕੀਤੀ ਇਸ ਮੌਕੇ ਕਪੂਰਥਲਾ ਵਿਖੇ ਸਭਾਵਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਸਾਨੂੰ ਸਭ ਨੂੰ ਹਿੱਸੇਦਾਰ ਬਣਨ ਦੀ ਲੋੜ ਹੈ ਤਾਂ ਹੀ ਇਹ ਮੁਹਿੰਮ ਕਿਸੇ ਸਾਰਥਿਕ ਨਤੀਜੇ ’ਤੇ ਪਹੁੰਚ ਸਕੇਗੀ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਖੇ ਸੰਬੋਧਨ ਕਰਦੇ ਹੋਏ ਚੇਅਰਮੈਨ ਨਗਰ ਸੁਧਾਰ ਟਰੱਸਟ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਰੋਜ਼ ਜਿਲ੍ਹੇ ਦੇ 12 ਪਿੰਡਾਂ ਵਿਚ ਜਾ ਰਹੀ ਹੈ, ਜਿਸਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਲੋਂ ਇਸ ਨਸ਼ਾ ਮੁਕਤੀ ਯਾਤਰਾ ਨੂੰ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਉਹ ਪੰਜਾਬ ਸਰਕਾਰ ਦੀ ਇਸ ਲਾਮਿਸਾਲ ਮੁਹਿੰਮ ਵਿਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ ਇਸੇ ਤਰ੍ਹਾਂ ਭੁਲੱਥ ਹਲਕੇ ਦੇ ਪਿੰਡਾਂ ਵਿਚ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਲੋਕਾਂ ਨਾਲ ਸਿੱਧਾ ਰਾਬਤਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਸਮਾਜਿਕ ਸੁਧਾਰ ਵਾਲੀ ਮੁਹਿੰਮ ਨੂੰ ਡਟਵਾਂ ਸਮਰਥਨ ਦੇਣ ਤਾਂ ਜੋ ਇਸ ਸਮਾਜਿਕ ਕੋਹੜ ਨੂੰ ਦੂਰ ਕੀਤਾ ਜਾ ਸਕੇ ਫਗਵਾੜਾ ਹਲਕੇ ਦੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਨੂਰ ਸਿੰਘ ਹਰਜੀ ਮਾਨ ਨੇ ਨਸ਼ਾ ਮੁਕਤੀ ਯਾਤਰਾ ਵਿਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਨਾਲ ਸਿੱਧਾ ਜੁੜਨ ਲੱਗੇ ਹਨ, ਜਿਸਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਨਸ਼ੇ ਵਿਰੁੱਧ ਲੜਾਈ ਦਾ ਹਲਫ ਵੀ ਲਿਆ ਗਿਆ । ਪੰਜਾਬ ਸਰਕਾਰ ਵਲੋਂ ਨਸ਼ੇ ਵਿਰੁੱਧ ਜਾਗਰੂਕਤਾ ਲਈ ਟੀ-ਸ਼ਰਟਾਂ ਤੇ ਰਿਸਟ ਬੈਂਡਾਂ ਦੀ ਵੀ ਵੰਡ ਕੀਤੀ ਗਈ

21 ਮਈ ਤੇ ਵਿਸ਼ੇਸ਼ : ਸੰਵਾਦ ਅਤੇ ਵਿਕਾਸ ਲਈ ਵਿਭਿੰਨ ਸੱਭਿਆਚਾਰਕ ਦਿਵਸ


ਸਭਿਆਚਾਰ, ਭਾਸ਼ਾ, ਧਰਮ, ਰਿਵਾਜ਼ ਅਤੇ ਜੀਵਨ ਸ਼ੈਲੀ ਦੀ ਵਿਭਿੰਨਤਾ ਕਿਸੇ ਵੀ ਸਮਾਜ ਦੀ ਤਾਕਤ ਹੁੰਦੀ ਹੈ
ਔਕਲੈਂਡ, 20 ਮਈ (ਹਰਜਿੰਦਰ ਸਿੰਘ ਬਸਿਆਲਾ)-
ਅੱਜ ਵਿਸ਼ਵ ਸਭਿਆਚਾਰਕ (ਸੰਸਕ੍ਰਿਤਿਕ) ਵਿਭਿੰਨਤਾ ਦਿਵਸ (World Day for Cultural Diversity for Dialogue and Development) ਮਨਾਇਆ ਜਾ ਰਿਹਾ ਹੈ ਜਿਸਦਾ ਉਦੇਸ਼ ਇਸ ਉਤੇ ਸੰਵਾਦ ਕਰਨਾ ਅਤੇ ਵਿਕਾਸ ਕਰਨਾ ਹੈ। ਸੰਸਕ੍ਰਿਤਿਕ ਵਿਭਿੰਨਤਾ ਕਿਸੇ ਵੀ ਸਮਾਜ ਦੀ ਤਾਕਤ ਹੁੰਦੀ ਹੈ। ਇਹ ਵਿਭਿੰਨ ਭਾਸ਼ਾਵਾਂ, ਧਰਮਾਂ, ਰਿਵਾਜਾਂ ਅਤੇ ਜੀਵਨ ਸ਼ੈਲੀਆਂ ਨੂੰ ਇੱਕ-ਦੂਜੇ ਨਾਲ ਜੋੜਦੀ ਹੈ। 21 ਮਈ ਨੂੰ ਯੂਨੈਸਕੋ (UNESCO) ਦੁਆਰਾ ਵਿਸ਼ਵ ਸੰਸਕ੍ਰਿਤਿਕ ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਸੰਵਾਦ ਅਤੇ ਵਿਕਾਸ ਲਈ ਸੰਸਕ੍ਰਿਤਿਕ ਵਿਭਿੰਨਤਾ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
ਨਿਊਜ਼ੀਲੈਂਡ ਵਿੱਚ ਸੰਸਕ੍ਰਿਤਿਕ ਵਿਭਿੰਨਤਾ : ਨਿਊਜ਼ੀਲੈਂਡ ਇੱਕ ਬਹੁ-ਸੰਸਕ੍ਰਿਤਿਕ ਦੇਸ਼ ਹੈ, ਜਿੱਥੇ ਵਿਭਿੰਨ ਭਾਸ਼ਾਵਾਂ, ਧਰਮ ਅਤੇ ਰਿਵਾਜਾਂ ਦੇ ਲੋਕ ਰਹਿੰਦੇ ਹਨ। 2023 ਦੀ ਮਰਦਮਸ਼ੁਮਾਰੀ ਮੁਤਾਬਕ, 150 ਤੋਂ ਵੱਧ ਭਾਸ਼ਾਵਾਂ ਇੱਥੇ ਬੋਲੀ ਜਾਂਦੀਆਂ ਹਨ। 28.8% ਲੋਕ ਨਿਊਜ਼ੀਲੈਂਡ ਤੋਂ ਬਾਹਰ ਜਨਮੇ ਹੋਏ ਹਨ, ਜੋ 2013 ਦੀ ਮਰਦਮਸ਼ੁਮਾਰੀ ਤੋਂ 25.2% ਵੱਧ ਹਨ। 2023 ਮਰਦਮਸ਼ੁਮਾਰੀ ਮੁਤਾਬਕ, ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 49,656 ਹੋ ਗਈ ਹੈ, ਜੋ 2018 ਨਾਲੋਂ 45.1% ਵੱਧ ਹੈ। ਇਹ ਪੰਜਾਬੀ ਨੂੰ ਦੇਸ਼ ਦੀ ਸਭ ਤੋਂ ਤੇਜ਼ ਵਧ ਰਹੀ ਭਾਸ਼ਾ ਬਣਾਉਂਦੀ ਹੈ। ਇਸ ਵਾਧੂ ਗਿਣਤੀ ਦਾ ਕਾਰਨ ਪੰਜਾਬ ਤੋਂ ਵਧ ਰਿਹਾ ਪ੍ਰਵਾਸ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਆਮਦ ਹੋ ਸਕਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਆਪਣੀ ਭਾਸ਼ਾ ਨੂੰ ਸੰਭਾਲਣ ਦੀ ਤੀਬਰ ਇੱਛਾ ਹੈ। ਕਈ ਸੰਸਥਾਵਾਂ ਆਪਣੇ ਅਦਾਰਿਆਂ ਅਤੇ ਸਕੂਲਾਂ ਵਿੱਚ ਪੰਜਾਬੀ ਪੜ੍ਹਾ ਰਹੀਆਂ ਹਨ। ਹੁਣ ਇਥੇ ਵੀ ਮਾਓਰੀ ਭਾਸ਼ਾ ਹਫ਼ਤੇ ਵਾਂਗ ਪੰਜਾਬੀ ਭਾਸ਼ਾ ਹਫ਼ਤਾ ਮਨਾਉਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਸਾਲ 03 ਨਵੰਬਰ ਤੋਂ 9 ਨਵੰਬਰ 2025 ਤੱਕ ਮਨਾਇਆ ਜਾ ਰਿਹਾ ਹੈ। ਮਾਓਰੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 213,849 ਹੋ ਗਈ ਹੈ, ਜੋ 2018 ਦੇ 185,955 ਨਾਲੋਂ 15% ਵੱਧ ਹੈ। ਸਮੋਆਨ ਭਾਸ਼ਾ 110,541 ਲੋਕ ਬੋਲਦੇ ਹਨ, ਉੱਤਰੀ ਚੀਨੀ 107,412, ਅਤੇ ਹਿੰਦੀ 77,985 ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਵਿਭਿੰਨ ਸਭਿਆਚਾਰ ਵਾਲਾ ਸ਼ਹਿਰ ਹੈ, ਜਿੱਥੇ 31.3% ਲੋਕ ਏਸ਼ੀਆਈ, 16.6% ਪੈਸੀਫਿਕ, ਅਤੇ 50% ਯੂਰਪੀ ਹਨ।

Sunday, 18 May 2025

ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ 1 ਜੂਨ ਤੋ 10 ਜੂਨ ਤੱਕ


           ਆਦਮਪੁਰ ਦੋਆਬਾ, 19 ਮਈ (ਅਮਰਜੀਤ ਸਿੰਘ)-
ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ 1 ਜੂਨ ਤੋ 10 ਜੂਨ ਤੱਕ ਸਵੇਰੇ 6 ਤੋਂ 8 ਵਜੇ ਤੱਕ ਰ ਰੋਜ਼ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਦੇ ਅਟਾਰੀ ਹਾਲ ਵਿਖੇ ਲਗਾਇਆ ਜਾ ਰਿਹਾ ਹੈ। ਨਜ਼ਦੀਕੀ ਪਿੰਡਾਂ ਦੇ ਲੋਕਾਂ, ਸ਼ਹਿਰ ਵਾਸੀਆਂ ਤੇ ਦਸਤਾਰ ਸਿਖਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕਰਕੇ ਸੁੰਦਰ ਦਸਤਾਰ ਸਿਖਲਾਈ ਕੈਂਪ ਵਿੱਚ ਹਿੱਸਾ ਲੈਂਦੇ ਹੋਏ ਦਸਤਾਰ ਬੰਨਣ ਦੀ ਸਿਖਲਾਈ ਪ੍ਰਾਪਤ ਕਰਨ। ਇਸ ਦਸਤਾਰ ਸਿਖਲਾਈ ਕੈਂਪ ਵਿੱਚ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ ਕਿੰਗਜ਼ ਦਸਤਾਰ ਅਕੈਡਮੀ ਖੁਰਦਪੁਰ ਆਦਮਪੁਰ ਦੁਆਬਾ ਵੱਲੋਂ ਖਾਸ ਸ਼ਮੂਲੀਅਤ ਕੀਤੀ ਜਾਵੇਗੀ ਤੇ ਸਿਖਆਰਥੀਆਂ ਨੂੰ ਸੁਦੰਰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਜਾਵੇਗੀ।

ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਦਰਬਾਰ ਬਾਬਾ ਇੱਛਾਧਾਰੀ (ਡੇਰਾ ਅਮਿ੍ਰਤਸਰੀਆਂ ਦਾ) ਪਿੰਡ ਧੋਗੜੀ ਵਿਖੇ ਮੁੱਖ ਗੱਦੀਨਸ਼ੀਨ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਜੀ ਦੀ ਅਗਵਾਹੀ ਵਿੱਚ ਵਡੇਰਿਆਂ ਦੀ ਨਿੱਘੀ ਯਾਦ ਵਿੱਚ ਸਲਾਨਾ ਜੋੜ ਮੇਲਾ ਸ਼ਰਧਾਪੂਰਬਕ ਮਨਾਇਆ ਗਿਆ। ਇਸ ਮੌਕੇ ਤੇ ਗਾਇਕ ਪੱਪੂ ਬਾਦਸ਼ਾਹ ਧੋਗੜੀ, ਉਮਜੀਤ, ਸੋਨੂੰ ਸੱਭਰਵਾਲ, ਅਮਰੀਕ ਬੱਲ ਤੇ ਮਿਸ ਸੋਨੀਆ ਡਿਊਟ ਜੋੜੀ, ਚਰਨਜੀਤ ਚੀਮਾ ਤੇ ਸੁਰਿੰਦਰ ਨੂਰੀ, ਸ਼ਿੰਗਾਰ ਨਿਮਾਣਾ ਤੇ ਪੰਮੀ ਨਕਾਲ ਐਂਡ ਪਾਰਟੀ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਇਸ ਮੌਕੇ ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਤੇ ਸੇਵਾਦਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਸੈਕਟਰੀ ਬੂਟਾ ਧੋਗੜੀ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੌਰਾਨ ਬਾਬਾ ਤਾਰੂ ਪਿੰਡ ਤੱਲਣ ਝੰਡੀ ਪੀਰ ਦਰਬਾਰ, ਕਸ਼ਮੀਰੀ ਲਾਲ, ਬਾਬਾ ਬਾਬੂ ਰਾਜਾ ਪੀਰ ਸਰਕਾਰ, ਬੀਬੀ ਮਨਜੀਤ ਕੌਰ, ਰਮਨ, ਬਿੰਦੂ, ਗੁਰਮੁੱਖ ਸਿੰਘ, ਬਲਜੀਤ ਸਿੰਘ, ਰਾਜਾ ਅਲਾਵਲਪੁਰ, ਪਾਲੀ, ਬੁੱਧੂ, ਅਸ਼ੋਕਾ ਅਲਾਵਲਪੁਰ, ਜੋਤੀ, ਰੂਪ ਲਾਲ ਧੋਗੜੀ, ਸੁਰਜੀਤ ਕੁਮਾਰ, ਵਿੱਕੀ, ਪਿੰਦਾ, ਗੋਪੀ, ਭੀਮਾ, ਮਨਿੰਦਰ, ਗੁਰਦੇਵ ਸਿੰਘ ਤੱਲਣ, ਗੁਰਪਾਲ ਸਿੰਘ ਮੰਨਣਾਂ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।


ਪਿੰਡ ਸ਼ੇਖੇ ਵਿਖੇ ਸੁਆਮੀ ਮਾਹਨ ਦਾਸ ਮਹਾਰਾਜ ਜੀ ਦਾ ਜਨਮ ਉਤਸਵ ਮਨਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ 108 ਸੰਤ ਇੰਦਰ ਦਾਸ ਜੀ (ਉਦਾਸੀਨ) ਪਿੰਡ ਸ਼ੇਖੇ, ਜਲੰਧਰ ਵਿੱਖੇ ਸੁਆਮੀ ਮਾਹਨ ਦਾਸ ਮਹਾਰਾਜ ਜੀ ਦਾ ਜਨਮ ਉਤਸਵ ਡੇਰੇ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਇੰਦਰ ਦਾਸ ਮਹਾਰਾਜ ਜੀ ਅਤੇ ਸੰਤ ਪ੍ਰਮੇਸ਼ਰੀ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾਪੁਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰਾਗੀ ਭਾਈ ਗੁਰਮੀਤ ਸਿੰਘ ਜਲੰਧਰ ਵਾਲੇ, ਨਰਿੰਦਰ ਸਿੰਘ, ਸੰਤ ਵਿਨੇ ਮੁਨੀ ਜੀ (ਜੰਮੂ ਵਾਲੇ), ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾਂ, ਭਾਈ ਦਰਸ਼ਨ ਸਿੰਘ ਦਰਗਾ ਹੇੜੀ, ਸੁਰਿੰਦਰ ਸਿੰਘ ਧਾਮੀਆਂ ਨੇ ਸੰਗਤਾਂ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸੰਤ ਸਰਵਣ ਦਾਸ ਬੋਹਣ ਪੱਟੀ ਵਾਲੇ, ਸੰਤ ਨਿਰਮਲ ਦਾਸ ਜੀ ਬਾਬੇ ਜੋੜੇ, ਸੰਤ ਪਰਮਜੀਤ ਦਾਸ ਜੀ ਡੇਰਾ ਨਗਰ ਵਾਲੇ, ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਾਲੇ, ਸੰਤ ਵਿਨੇ ਮੁਨੀ ਜੀ ਜੰਮੂ, ਸੰਤ ਬਲਵੰਤ ਸਿੰਘ ਡੀਗਰੀਆਂ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋਂ, ਸੰਤ ਧਰਮਪਾਲ ਜੀ ਸ਼ੇਰਗੜ੍ਹ, ਸੰਤ ਰਾਜ ਕੁਮਾਰ ਸਹਾਰਨਪੁਰ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਵਿਛੋਹੀ, ਸੰਤ ਓਮ ਪ੍ਰਕਾਸ਼ ਰਾਣਾ ਸਲਾਮਾਬਾਦ, ਸੰਤ ਰਾਮ ਸਰੂਪ ਗਿਆਨੀ ਜੀ (ਬੋਲੀਨਾ ਵਾਲੇ) ਡੇਰਾ ਨਿਊ ਰਤਨਪੁਰੀ ਪਿੰਡ ਖੰਨੀ, ਸੰਤ ਗੁਰਮੀਤ ਦਾਸ ਪਿੱਪਲਾ ਵਾਲੀ, ਸੰਤ ਜਗੀਰ ਸਿੰਘ ਸਰਬੱਤ ਦੀ ਭਲਾ ਆਸ਼ਰਮ ਨੰਦਾਚੌਰ, ਸੰਤ ਬਲਕਾਰ ਸਿੰਘ ਤੱਗੜ ਬਡਾਲਾ, ਬੀਬੀ ਕੁਲਦੀਪ ਕੌਰ ਮੈਨਾਂ, ਬੀਬੀ ਕਮਲੇਸ਼ ਕੌਰ ਨਾਹਲਾ, ਸੰਤ ਟਹਿਲ ਨਾਥ ਨੰਗਲ ਖੇੜਾ, ਜਥੇਦਾਰ ਬਾਬਾ ਦਲਜੀਤ ਸਿੰਘ ਮਾਹਿਲਪੁਰੀ, ਸੰਤ ਪ੍ਰੇਮ ਦਾਸ, ਸੰਤ ਜੋਗਾ ਸਿੰਘ ਸ਼ੇਰਗ੍ਹੜ, ਡੇਰਾ ਉਦੇਸੀਆਂ ਤੋਂ ਸੇਵਾਦਾਰ ਸੋਨੂੰ ਜੀ, ਗੁਰਨਾਮ ਸਿੰਘ ਭੱਟੀ, ਮਨੋਹਰ ਲਾਲ, ਸੰਤ ਕਪੂਰ ਦਾਸ ਅਬਾਦਪੁਰਾ, ਬਲਵੀਰ ਦਾਸ ਅਲਾਵਲਪੁਰ, ਸੰਤ ਨਿਰਮਲ ਸਿੰਘ ਲੁਧਿਆਣਾ ਤੇ ਹੋਰ ਮਹਾਂਪੁਰਸ਼ ਉਚੇਚੇ ਤੋਰ ਤੇ ਸਮਾਗਮ ਵਿੱਚ ਪੁੱਜੇ। ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਘੁੜਿਆਲ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਮੌਕੇ ਤੇ ਸਾਬਕਾ ਐਸਐਸਪੀ ਰਜਿੰਦਰ ਸਿੰਘ ਹਲਕਾ ਕਰਤਾਰਪੁਰ ਇੰਚਾਰਜ਼ ਕਾਂਗਰਸ ਪਾਰਟੀ ਵੀ ਸੰਗਤਾਂ ਵਿੱਚ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ।
        ਇਸ ਮੌਕੇ ਸੰਤ ਇੰਦਰਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਦੁਆਬਾ ਹਸਪਤਾਲ ਬਲੱਡ ਸੈਂਟਰ ਵੱਲੋਂ ਖੂਨਦਾਨ ਕੈਂਪ ਵਿਕਾਸ ਕਪੂਰ ਜੀ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਜਿਸ ਵਿੱਚ 26 ਯੂਨਿਟ ਦੇ ਕਰੀਬ ਸੰਗਤਾਂ ਨੇ ਖੂਨਦਾਨ ਕੀਤਾ, ਖੂਨਦਾਨ ਕੈਂਪ ਦੀ ਟੀਮ ਵਿੱਚ ਵਿਕਾਸ, ਪਿਅੰਕਾ, ਰੋਹਿੱਤ ਤੇ ਅਵਤਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਹੱਡੀਆਂ ਦੇ ਰੋਗਾਂ ਦਾ ਫਰੀ-ਚੈਕਅੱਪ ਕੈਂਪ ਖਾਨ ਮਲੇਰ ਕੋਟਲਾ ਦੇ ਮਾਹਰ ਡਾ. ਬਲੌਰ ਖਾਨ ਟੀਮ ਵੱਲੋਂ ਲਗਾਇਆ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਫਿਜ਼ੀਉਥਰੈਪੀ ਕੀਤੀ ਅਤੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸੇ ਮੌਕੇ ਬੰਗੜ ਕਲੀਨਿਕ ਮੁਬਾਰਕਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਫ੍ਰੀ ਮੈਡੀਕਲ ਚੈਅਕੱਪ ਕੈਂਪ ਡਾ. ਰਵੀ ਕੁਮਾਰ ਬੰਗੜ ਤੇ ਡਾ. ਰਾਹੁੱਲ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਜਿਸ ਵਿੱਚ 130 ਦੇ ਕਰੀਬ ਸੰਗਤਾਂ ਦਾ ਫ੍ਰੀ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਸਮਾਗਮ ਦੀ ਸੰਪਨਤਾਂ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅੱਤੁਟ ਵਰਤਾਏ ਗਏ।

ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ 36ਵੀਂ ਬਰਸੀ ਦੇ ਸਮਾਗਮ ਸ਼ਰਧਾਪੁਰਵਕ ਸਪੰਨ ਹੋਏ


            


ਜਲੰਧਰ, 16 ਮਈ (ਅਮਰਜੀਤ ਸਿੰਘ ਜੰਡੂ ਸਿੰਘਾ)-
ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ 36ਵੀਂ ਬਰਸੀ ਦੇ ਸਮਾਗਮ ਪਿੰਡ ਰਾਏਪੁਰ ਰਸੂਲਪੁਰ ਵਿਖੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਦੇ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਜੀ ਦੀ ਸਰਪ੍ਰਸਤੀ ਹੇਠ ਸ਼ਰਧਾਪੁਰਵਕ ਸਪੰਨ ਹੋਏ। ਇਸ ਮੌਕੇ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।
        ਜਿਸ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜ਼ਿ. ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ ਅਤੇ ਰਾਜਨੀਤਕ, ਸਮਾਜਿਕ ਆਗੂਆਂ ਅਤੇ ਬੁੱਧੀਜੀਵੀਆਂ ਨੇ ਵੱਡੇ ਪੱਧਰ ਤੇ ਹਾਜ਼ਰੀ ਭਰਕੇ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕੀਰਤਨੀ ਜੱਥਾ ਭਾਈ ਚੰਨਣ ਸਿੰਘ ਮਜਬੂਰ, ਬੇਗਮਪੁਰਾ ਭਜਨ ਮੰਡਲੀ ਆਦਿ ਤੋਂ ਇਲਾਵਾ ਵੱਖ ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਜੀਵਣੀ ਬਾਰੇ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਕੀਰਤਨ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਵਿਖੇ ਪੁੱਜੀਆਂ ਸੰਗਤਾਂ ਨੂੰ ਸੰਤ ਨਿਰਮਲ ਦਾਸ ਜੀ ਨੇ ਨਿਹਾਲ ਕੀਤਾ। ਬਰਸੀ ਸਮਾਗਮ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਹੁਸ਼ਿਆਰਪੁਰ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋ, ਸੰਤ ਜਗੀਰ ਸਿੰਘ ਜੀ ਸਰਬੱਤ ਭਲਾ ਆਸ਼ਰਮ, ਸੰਤ ਸਰਵਣ ਦਾਸ ਸਲੇਮ ਟਾਬਰੀ ਲੁਧਿਆਣਾ, ਸੰਤ ਵਿਨੈ ਮੁਨੀ ਜੰਮੂ, ਸੰਤ ਬਲਵੰਤ ਸਿੰਘ ਡਿੰਗਰੀਆ, ਸੰਤ ਬਾਬਾ ਧਰਮਪਾਲ ਹੁਸ਼ਿਆਰਪੁਰ, ਸੰਤ ਸਤਨਾਮ ਸਿੰਘ ਬਬੇਲੀ, ਸੰਤ ਬਾਬਾ ਹਰਦੇਵ ਸਿੰਘ ਹਰੀਆਂ ਵੇਲਾਂ, ਸੰਤ ਪਰਗਟ ਨਾਥ ਜੀ, ਸੰਤ ਬਾਬਾ ਗੁਰਮੀਤ ਸਿੰਘ, ਸੰਤ ਬਲਕਾਰ ਸਿੰਘ ਤੱਗੜ ਬਡਾਲਾ, ਸੰਤ ਬੀਬੀ ਕੁਲਦੀਪ ਕੌਰ ਮੈਹਨਾ, ਸੰਤ ਬੀਬੀ ਕਮਲੇਸ਼ ਕੌਰ ਨਾਹਲਾ, ਸੰਤ ਬਾਬਾ ਜਸਵੀਰ ਸਿੰਘ ਚਮਕੌਰ ਸਾਹਿਬ, ਸਾਈਂ ਮਧੂ ਸ਼ਾਹ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਸਾਬਕਾ ਐਸਐਸਪੀ ਰਜਿੰਦਰ ਸਿੰਘ, ਅਮਰਜੀਤ ਕੰਗ, ਰਾਣਾ ਰੰਧਾਵਾ ਅਤੇ ਹੋਰ ਸਿਆਸੀ ਆਗੂ ਹਾਜ਼ਰ ਹੋਏ।
         ਇਸ ਮੌਕੇ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੂੰ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਫਤ ਮੈਡੀਕਲ ਕੈੰਂਪ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪੁਰੀ ਟੀਮ ਨੇ ਸੰਗਤਾਂ ਦਾ ਚੇੈੱਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ।
          ਇਸ ਮੌਕੇ ਬਾਬਾ ਗੁਰਦੇਵ ਸਿੰਘ ਨਿਹੰਗ ਸਿੰਘ ਮੁਖੀ ਤਰਨਾ ਦਲ, ਬਲਵੰਤ ਸਿੰਘ ਡਿੰਗਰੀਆਂ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਕ੍ਰਿਪਾਲ ਦਾਸ ਭਾਰਟਾ, ਸੰਤ ਕੁਲਦੀਪ ਸਿੰਘ, ਸੰਤ ਧਰਮਪਾਲ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਬਾਬਾ ਕਸ਼ਮੀਰ ਸਿੰਘ ਕੋਟ ਫਤੂਹੀ, ਸੰਤ ਮਨਦੀਪ ਦਾਸ, ਸੰਤ ਬੀਬੀ ਕਮਲੇਸ਼ ਕੁਮਾਰੀ ਨਾਹਲਾ, ਸੰਤ ਪ੍ਰਗਟ ਨਾਥ ਰਹੀਮਪੁਰ, ਸੰਤ ਰਾਮ ਕ੍ਰਿਸ਼ਨ ਹਰੀਪੁਰ ਬਾਠਾਂ, ਸੰਤ ਮਨਦੀਪ ਸਿੰਘ ਹਿਮਾਚਲ ਪ੍ਰਦੇਸ਼, ਸੰਤ ਸਤਵਿੰਦਰ ਹੀਰਾ, ਬਾਬਾ ਦਲਜੀਤ ਸਿੰਘ ਸੋਢੀ, ਸੰਤ ਰਵਿੰਦਰ ਕੌਰ, ਸੰਤ ਕੁਲਦੀਪ ਸਿੰਘ ਬਸੀ ਮਰੁਫ, ਸੰਤ ਬਲਵੀਰ ਦਾਸ, ਸੰਤ ਭਗਵਾਨ ਸਿੰਘ, ਸੰਤ ਭਜਨ ਸਿੰਘ, ਬੀਬੀ ਸ਼ਰੀਫਾਂ, ਸੰਤ ਪ੍ਰਕਾਸ਼ ਸਿੰਘ ਬਿੰਜੋ, ਸੰਤ ਪ੍ਰੇਮ ਨਾਥ ਸੋਢੀ, ਸੰਤ ਸੋਹਣ ਦਾਸ, ਸੰਤ ਬਲਵਿੰਦਰ ਡਮੂੰਡਾ, ਸੰਤ ਗੁਰਮੁਖ ਨੰਦ, ਸੰਤ ਨਵਪ੍ਰੀਤ, ਸੰਤ ਸ਼ਾਂਤੀ ਦਾਸ, ਸੰਤ ਮਨਜੀਤ ਦਾਸ, ਸੰਤ ਸੰਤੋਖ ਸਿੰਘ, ਸੰਤ ਚਮਨ ਲਾਲ, ਸੰਤ ਗੁਰਮੁਖ ਜੀ, ਬੀਬੀ ਸਮਿਤਰੀ, ਸ਼ੁਸ਼ੀਲ ਰਿੰਕੁ ਸਾਬਕਾ ਐਮ ਪੀ, ਰਾਣਾ ਰੰਧਾਵਾ, ਜਥੇਦਾਰ ਗੁਰਦੀਪ ਸਿੰਘ ਬਾਹੀਆ, ਹਰਵਿੰਦਰ ਸਿੰਘ ਵੀਰ ਰਹੀਮਪੁਰੀ, ਰਾਜ ਕੁਮਾਰ ਡੋਗਰ, ਮਹਿੰਦਰ ਪਾਲ ਸੰਤੋਖਪੁਰਾ, ਡਾ. ਰਾਜ ਕੁਮਾਰ ਟਾਂਡਾ, ਡਾ. ਮਨਜੀਤ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।


Friday, 16 May 2025

स्पूतनिक और पाथवे ग्लोबल एलाइंस ने फेक न्यूज़ पर आयोजित की वर्चुअल वर्कशॉप, 200 से ज्यादा पत्रकारों और पत्रकारिता के विद्यार्थियों ने लिया हिस्सा

 

वर्कशॉप का संचालन करते हुए स्पूतनिक न्यूज की के रिप्रेजेंटेटिव ओल्गा, वर्कशॉप को संबोधित करते हुए पाथवे ग्लोबल एलाइंस के चीफ पैटर्न राजेश बाघा, वर्कशॉप को संबोधित करते हुए पाथवे ग्लोबल एलाइंस के डायरेक्टर वरुण कश्यप, वर्कशॉप को संबोधित करते हुए स्पूतनिक न्यूज की डिप्टी हेड विक्टोरिया पॉलीकारपोव

जालंधर 16 मई (अमरजीत सिंह) :
पाथवे ग्लोबल एलाइंस और स्पूतनिक इंडिया ने मिलकर फेक न्यूज़ और उससे बचाव के लिए एक वर्चुअल वर्कशॉप का आयोजन किया। इस वर्कशॉप में 20 राज्यों के 50 से ज्यादा मीडिया हाउस, चैनलों से जुड़े 200 से अधिक पत्रकारों ने हिस्सा लिया तथा एनएसएस एनएसयूटी सेल के प्रतिभागी भी शामिल हुए | वर्कशॉप में स्पूतनिक न्यूज की उप प्रमुख विक्टोरिया पॉलीकारपोवा ने फेक न्यूज़ के बारे में विस्तार से जानकारी दी। उन्होंने बताया कि फेक न्यूज़ क्या होती है, इसका उद्देश्य क्या होता है। उन्होंने बताया कि कुछ लोग अपने निजी फायदे के लिए भी फेक न्यूज़ फैलाते हैं और कई बार जाने अनजाने में भी फेक न्यूज़ प्रकाशित हो जाती है। ऐसे में ही जरूरी है कि न्यूज़ को और उसके कंटेंट को अच्छी तरह से जांचा जाए।इस दौरान उन्होंने आर्टिफिशियल इंटेलिजेंस ( ए.आई )की भूमिका पर भी बात की। विक्टोरिया पॉलीकारपोवा ने फेक न्यूज़ की कई राष्ट्रीय अंतरराष्ट्रीय स्तर की खबरों के बारे में भी उदाहरण देकर बताया कि किस तरह से कई मीडिया संस्थानों को अपने न्यूज़ और आर्टिकल में संशोधन करना पड़ा। उन्होंने स्पूतनिक न्यूज़ की भूमिका पर भी चर्चा की और फेक न्यूज़ को रोकने के लिए स्पूतनिक द्वारा किए जा रहे उपायों के बारे में भी जानकारी दी। वर्कशॉप का संचालन स्पूतनिक की चीफ रिप्रेजेंटेटिव ओल्गा  डायशवा ने किया।
पाथवे ग्लोबल एलाइंस के डायरेक्टर वरुण कश्यप और उदय सूद, उप निदेशक, ने इस वर्कशॉप का शुभारंभ करते हुए फेक न्यूज़ पर चिंता व्यक्त की और इसे रोकने के लिए आवश्यक कदम उठाने के लिए कहा। उन्होंने वर्कशॉप में हिस्सा लेने वाले सभी पत्रकारों और संस्थाओं तथा विद्यार्थियों का स्वागत किया। वही पाथवे ग्लोबल एलाइंस के से चीफ पैट्रन एवं भारतीय जनता पार्टी के पंजाब के प्रदेश उपाध्यक्ष राजेश बाघा ने सभी का आभार व्यक्त किया तथा फेक न्यूज़ से होने वाले नुकसान के बारे में चर्चा करने के साथ-साथ सभी पत्रकारों से वर्कशॉप के दौरान जो उपाय बताए गए हैं उसका प्रचार करने और अपने मीडिया हाउस के माध्यम से लोगों को जागरूक करने की अपील की। वर्कशॉप के दौरान पत्रकारों ने फेक न्यूज़ से संबंधित कई सवाल किए और अपनी जिज्ञासा को शांत किया। विक्टोरिया ने सभी के सवालों का विस्तार से जवाब दिया।

ਵਿਦਿਆਰਥਣ ਪਾਵਾਨੀ ਦਯਾਨੰਦ ਮਾਡਲ ਸਕੂਲ 'ਚੋਂ ਦੂਜੇ ਨੰਬਰ 'ਤੇ ਅੱਵਲ ਰਹੀ



ਜਲੰਧਰ, 15 ਮਈ (ਬਿਊਰੌ)- ਦਯਾਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਪਾਵਾਨੀ ਬਾਵਾ ਨੇ ਸੀਬੀਐਸਈ ਦੀਆਂ ਪ੍ਰੀਖਿਆਵਾਂ ਵਿੱਚੋਂ 97.6% ਅੰਕ ਹਾਸਲ ਕਰਕੇ ਸਕੂਲ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਐਸ.ਕੇ ਗੌਤਮ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਜਾਂਦਾ ਹੈ। ਉਹਨਾਂ ਨੇ ਪਾਵਾਨੀ ਨੂੰ ਜ਼ਿੰਦਗੀ ਦੇ ਭਵਿੱਖਮੁਖੀ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਨਾ ਦਿੱਤੀ।

Thursday, 15 May 2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ


ਅਮਰਜੀਤ ਸਿੰਘ ਜੰਡੂ ਸਿੰਘਾ-
ਬਲਾਕ ਆਦਮਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ (ਜਲੰਧਰ) ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਲਵਲੀਨ ਕੌਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਨ੍ਹਾਂ ਇਮਤਿਹਾਨਾਂ ਵਿੱਚ ਕੁੱਲ 26 ਵਿਦਿਆਰਥੀਆਂ ਨੇ ਪੇਪਰ ਦਿਤੇ। ਜਿਨ੍ਹਾਂ ਸਾਰਿਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ 91.2% ਨੰਬਰ ਲੈ ਕੇ ਪਹਿਲੀ ਪੁਜ਼ੀਸ਼ਨ,ਅੰਜਲੀ ਨੇ 89.6% ਨੰਬਰ ਲੈ ਕੇ ਦੂਸਰੀ ਪੁਜ਼ੀਸ਼ਨ ਤੇ ਪਾਇਲ ਨੇ 86.6% ਨੰਬਰ ਲੈ ਕੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ। ਪ੍ਰਿੰਸੀਪਲ ਲਵਲੀਨ ਕੌਰ ਨੇ ਇਨ੍ਹਾਂ ਬਚਿਆਂ ਨੂੰ ਮੇਹਨਤ ਕਰਵਾਉਣ ਵਾਲੇ ਲੈਕਚਰਾਰ ਪੰਜਾਬੀ ਨੇਕ ਚੰਦ, ਲੈਕਚਰਾਰ ਇੰਗਲਿਸ਼ ਰਜਨੀ ਬੇਦੀ, ਲੈਕਚਰਾਰ ਹਿਸਟਰੀ ਕੁਲਵਰਨ ਸਿੰਘ, ਜਸਪਾਲ ਲਹਿਰੀ ਹਿਸਾਬ ਮਾਸਟਰ, ਰਵਿੰਦਰ ਕੁਮਾਰ ਕੰਪਿਉਟਰ ਫੈਕਲਟੀ ਨੂੰ ਬੱਚਿਆਂ ਦੀ ਕਾਮਯਾਬੀ ਤੇ ਵਧਾਈ ਦਿੱਤੀ ਹੈ। 

दी इंपीरियल स्कूल ग्रीन कैंपस की छात्रा शृष्टि ने 94.4 प्रतिशत अंक लेकर शानदार प्रदर्शन किया

आदमपुर 15 (खबरसार पंजाब) :
दी इंपीरियल स्कूल, ग्रीन कैंपस ,  ने अपने पहले ही कक्षा 10वीं के बैच में शत-प्रतिशत परिणाम के साथ शैक्षणिक उत्कृष्टता का नया अध्याय लिखा है। सी. बी.एस. ई परीक्षा 2025 में विद्यालय के सभी छात्रों ने उल्लेखनीय प्रदर्शन किया है, जिससे विद्यालय की गुणवत्ता, अनुशासन और शिक्षण प्रणाली की सुदृढ़ता प्रमाणित होती है।
विद्यालय की छात्रा शृष्टि ने 94.4% अंकों के साथ टॉप करते हुए विद्यालय का गौरव बढ़ाया है। उनके साथ नूर चौहान (91.8%), काव्या गुप्ता (91.6%) ने 90% से अधिक अंक प्राप्त कर सफलता की ऊँचाइयों को छुआ है। इसके अलावा स्कूल के मेधावी छात्र ओजस्वी यादव,ध्रुव भाटिया, मुस्कान गुप्ता,हर्षल ठाकुर, जसमीत कौर,कशिश चौधरी, पावकी गुप्ता,अरमान पसरिचा, जानवी,आदित्य शर्मा ने भी शानदार अंक अर्जित किए।
विद्यालय की प्रधानाचार्या श्रीमती सविंदर कौर मल्ली , उपप्रधानाचार्या श्रीमती पूजा ठाकुर ने बच्चों की सफलता पर उन्हें बधाई देते हुए कहा,
"यह परिणाम न केवल हमारे छात्रों की मेहनत और समर्पण का फल है, बल्कि हमारे शिक्षकों की कुशल मार्गदर्शन और विद्यालय के सकारात्मक शिक्षण वातावरण का भी परिचायक है।"
इस अवसर पर दी इंपीरियल स्कूल के चेयरमैन जगदीश लाल तथा डायरेक्टर जगमोहन अरोड़ा ने विद्यार्थियों और उनके अभिभावकों को विद्यार्थियों की सफलता पर हार्दिक बधाई देते हुए कहा विद्यालय निरंतर विद्यार्थियों के सर्वांगीण विकास के लिए प्रतिबद्ध है और इस ऐतिहासिक उपलब्धि ने यह साबित कर दिया है कि गुणवत्ता पर आधारित शिक्षा से ही भविष्य का निर्माण संभव है।

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


ਆਦਮਪੁਰ, 14 ਮਈ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ 14 ਮਈ ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ 1:30 ਵਜੇ ਤੱਕ, ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਸ਼ਰਧਾਪੂਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏੇ। ਉਪਰੰਤ ਮਹਾਨ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਰਾਗੀ ਭਾਈ ਕੰਵਲਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਢਾਡੀ ਭਾਈ ਜਸਵਿੰਦਰ ਸਿੰਘ ਖਾਲਸਾ ਬਾਜਵਾ ਕਲਾਂ ਵਾਲੇ, ਕਥਾ ਵਾਚਕ ਭਾਈ ਨਛੱਤਰ ਸਿੰਘ ਬ੍ਰਹਮਜੀਤ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਇਤਿਹਾਸਕ ਢਾਡੀ ਵਾਰਾਂ ਤੇ ਗੁਰ ਇਤਿਹਾਸ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਮਾ. ਸੁਰਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਮੌਕੇ ਗੁਰੂ ਘਰ ਇਕੱਤਰ ਹੋਈਆਂ ਸਮੂਹ ਸੰਗਤਾਂ ਨੂੰ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਬੰਧਕਾਂ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਇਕਬਾਲ ਸਿੰਘ, ਨਰਿੰਦਰ ਸਿੰਘ, ਕਰਮ ਸਿੰਘ, ਹਰਦਿਆਲ ਸਿੰਘ, ਗੁਰਜੀਤ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।  

ਮੋਟਰਸਾਇਕਲ ਦੇ ਟੂਲ ਬਾਕਸ ਵਿੱਚੋਂ 205 ਪਾਬੰਧੀਸ਼ੁੱਦਾਂ ਖੁੱਲੀਆ ਗੋਲੀਆਂ ਕੀਤੀਆਂ ਬਰਾਮਦ


ਥਾਣਾ ਪਤਾਰਾ ਦੀ ਪੁਲਿਸ ਨੇ ਦੋ ਨੋਜਵਾਨਾਂ ਨੂੰ ਕਾਬੂ ਕਰਕੇ ਕੀਤਾ ਮਾਮਲਾ ਦਰਜ਼
ਅਮਰਜੀਤ ਸਿੰਘ ਜੰਡੂ ਸਿੰਘਾ-
ਡੀਐਸਪੀ ਕੁਲਵੰਤ ਸਿੰਘ ਪੀਪੀਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਪੁਲਿਸ ਵੱਲੋਂ ਭੈੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਛੇੜੀ ਮੁਹਿੰਮ ਤਹਿਤ ਐਸ.ਆਈ ਗੁਰਸ਼ਰਨ ਸਿੰਘ ਮੁੱਖੀ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਜੈਤੇਵਾਲੀ ਤੋਂ ਇਕ ਮੋਟਰਸਾਈਕਲ ਸਮੇਤ ਦੋ ਨੋਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 205 ਪਾਬੰਧੀਸ਼ੁੱਦਾਂ ਖੁੱਲੀਆਂ ਗੋਲੀਆ ਬਰਾਮਦ ਕੀਤੀਆਂ ਹਨ। ਦੋਵੇਂ ਨੋਜਵਾਨਾਂ ਦੀ ਪਹਿਚਾਣ ਕ੍ਰਿਸ਼ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਪਤਾਰਾ ਤੇ ਪਿੱਛੇ ਬੈਠੇ ਨੋਜਵਾਨ ਸ਼ੁਭਮ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਪਤਾਰਾ ਵੱਜੋਂ ਹੋਈ ਹੈ। ਜਿਨ੍ਹਾਂ ਦੇ ਸਪਲੈਡਰ ਮੋਟਰਸਾਈਕਲ ਨੰਬਰ ਪੀਬੀ10-ਡੀਜੇ-8924 ਦੇ ਕਾਲੇ ਟੂਲ ਬਾਕਸ ਵਿਚੋਂ ਮਿਲੇ ਇਕ ਕਾਲੇ ਲਿਫਾਫੇ ਵਿਚੋ 205 ਪਾਬੰਧੀਸ਼ੁੱਦਾਂ ਖੁੱਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਦੋਵੇਂ ਨੋਜ਼ਵਾਨਾਂ ਖਿਲਾਫ ਥਾਣਾ ਪਤਾਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਐਸ.ਆਈ ਗੁਰਸ਼ਰਨ ਸਿੰਘ ਮੁੱਖੀ ਥਾਣਾ ਪਤਾਰਾ ਨੇ ਦਸਿਆ ਇਨ੍ਹਾਂ ਦੋਵੇਂ ਮੁਲਾਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮੋਟਰਸਾਈਕਲ ਦੀ ਵੀ ਤਸਦੀਕ ਕੀਤੀ ਜਾਵੇਗੀ।


ਮਾਤਾ ਮਹਿੰਦਰ ਕੌਰ ਕੋਟਲੀਥਾਨ ਸਿੰਘ ਨੂੰ ਸ਼ਰਧਾਜ਼ਲੀਆਂ ਭੇਟ


ਵੱਖ ਵੱਖ ਰਾਜਨੀਤਿਕ, ਧਾਰਮਿਕ, ਉੱਘੀਆਂ ਸ਼ਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ
ਆਦਮਪੁਰ, 12 ਮਈ (ਅਮਰਜੀਤ ਸਿੰਘ)-
ਪਿੰਡ ਕੋਟਲੀਥਾਨ ਸਿੰਘ (ਜਲੰਧਰ) ਦੇ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਪੰਮਾਂ (ਸੰਧਰ) ਤੇ ਜਥੇਦਾਰ ਮਨਜੀਤ ਸਿੰਘ ਬਿੱਲਾ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਪਤਨੀ ਸਵ. ਸ. ਪ੍ਰੀਤਮ ਸਿੰਘ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨ ਅਕਾਲ ਪਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੰਘ ਸਤਿਸੰਗ ਸਭਾ ਪਿੰਡ ਕੋਟਲੀਥਾਨ ਸਿੰਘ ਵਿਖੇ ਹੋਈ। ਇਸ ਮੌਕੇ ਸੰਤ ਗੁਰਵਿੰਦਰ ਸਿੰਘ ਨਿਰਮਲ ਕੁੱਟੀਆ ਅਰਜੁਨ ੍ਵਗਰ ਜਲੰਧਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਅਤੇ ਮਾਤਾ ਜੀ ਨਮਿਤ ਅੰਤਿਮ ਅਰਦਾਸ ਗੁਰੂ ਘਰ ਦੇ ਗ੍ਰੰਥੀ ਦਮਨਜੋਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਮਾਤਾ ਮਹਿੰਦਰ ਕੌਰ ਜੀ ਦੇ ਜੀਵਨ ਤੇ ਚਾਨਣਾ ਪਾਉਦੇ ਹੋਏ, ਸਾਬਕਾ ਐਮ.ਪੀ ਮਹਿੰਦਰ ਸਿੰਘ ਕੇ.ਪੀ, ਉੱਘੇ ਵਿਦਵਾਨ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਐੱਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਐੱਮਐਲਏ ਪਵਨ ਕੁਮਾਰ ਟੀਨੂੰ, ਸਾਬਕਾ ਐਮਐਲਏ, ਸਾਬਕਾ ਐਮਪੀ ਸ਼ੁਸ਼ੀਲ ਰਿੰਕੂ, ਜਗਬੀਰ ਸਿੰਘ ਬਰਾੜ, ਸੀਨੀਅਰ ਡਿਪਟੀ ਮੇਅਰ ਬਲਵੀਰ ਬਿੱਟੂ, ਗੁਰਬਖਸ਼ ਸਿੰਘ ਐਸ.ਜੀ.ਪੀ.ਸੀ, ਜਸਵਿੰਦਰ ਸਿੰਘ ਲੰਮਾਂ ਪਿੰਡ, ਜਥੇਦਾਰ ਗੁਰਦਿਆਲ ਸਿੰਘ ਕਾਲਰਾ, ਬੂਟਾ ਸਿੰਘ ਪਤਾਰਾ ਬਲਾਕ ਪ੍ਰਧਾਨ ਆਪ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਰਾਜ਼ੇਸ਼ ਬਾਘਾ ਸੀਨੀਅਰ ਭਾਜਪਾ ਆਗੂ, ਅਮਰਜੀਤ ਸਿੰਘ ਅਮਰੀ ਭਾਜਪਾ ਸੀਨੀਅਰ ਆਗੂ, ਗੁਰਚਰਨ ਸਿੰਘ ਚੰਨੀ ਸਾਬਕਾ ਜਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਤੇ ਹੋਰਾਂ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸੰਧਰ ਪਰਿਵਾਰ ਦੇ ਸ. ਅਵਤਾਰ ਸਿੰਘ ਸਤਲੁਜ ਟਰਾਂਸਪੋਰਟ ਚੇਅਰਮੈਨ ਜਲੰਧਰ, ਪਰਮਜੀਤ ਸਿੰਘ ਪੰਮਾਂ, ਮਨਜੀਤ ਸਿੰਘ ਬਿੱਲਾ, ਬਲਵੰਤ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ ਕਨੇਡਾ, ਮਨਜਿੰਦਰ ਕੌਰ ਯੂਐਸੲ, ਅਰਜੁਨਵੀਰ ਸਿੰਘ ਸੰਧਰ ਨਾਲ ਬਾਬਾ ਨਰਿੰਦਰ ਸਿੰਘ ਨਿਹੰਗ ਜਥੇਬੰਦੀ ਬੁੱਢਾ ਦਲ, ਜਰਨੈਲ ਸਿੰਘ ਗੜਦੀਵਾਲ ਅਕਾਲੀ ਆਗੂ, ਲੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਲੰਬਰਦਾਰ ਬਲਵੀਰ ਸਿੰਘ ਬੀਰੂ, ਸੁਖਵਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਹੰਸ ਰਾਜ ਜੱਸੀ, ਤੀਰਥ ਸਿੰਘ ਸੰਧਰ, ਰਛਪਾਲ ਸਿੰਘ ਪਾਲਾ, ਸਰਪੰਚ ਸੁਖਵੀਰ ਸਿੰਘ ਸੋਡੀ ਉੱਚਾ, ਸੁਖਦੇਵ ਸਿੰਘ ਸੁੱਖਾ ਸਾਬਕਾ ਪ੍ਰਧਾਨ ਸੁਸਾਇਟੀ, ਮਹਿੰਦਰ ਸਿੰਘ ਮਿੰਦਾ, ਬਿ੍ਰਜ ਲਾਲ ਸਾਬਕਾ ਸਰਪੰਚ ਪਤਾਰਾ, ਪਰਮਜੀਤ ਪੰਮੀ ਸਾਬਕਾ ਸਰਪੰਚ ਪਤਾਰਾ, ਕਰਨੈਲ ਸਿੰਘ ਜੈਤੇਵਾਲੀ ਸਾਬਕਾ ਸਰਪੰਚ, ਸੁਰਜੀਤ ਸਿੰਘ ਚੀਮਾ ਸਕੱਤਰ ਜੀਟੀਬੀ ਸਕੂਲ ਹਜ਼ਾਰਾ, ਰਮਨਜੀਤ ਸਿੰਘ ਸਿੱਕੀ ਸਾਬਕਾ ਐਮਐਲਏ ਖਡੂਰ ਸਾਹਿਬ, ਮਨਜੀਤ ਸਿੰਘ ਮੁਹੱਦੀਪੁਰ, ਭਗਵੰਤ ਸਿੰਘ ਕੋਚ ਜੈਤੇਵਾਲੀ, ਸੁਖਪੂਰਨ ਕੋਟਲੀ, ਹਰਪ੍ਰੀਤ ਭੁੱਲਰ ਕੋਟਲੀ, ਗੁਰਬਚਨ ਸਿੰਘ ਮੱਕੜ ਰਾਮਾਂਮੰਡੀ, ਜਸਵੀਰ ਸਿੰਘ ਦਕੋਹਾ, ਮਨਜੀਤ ਸਿੰਘ ਟਰਾਂਸਪੋਰਟਰ, ਡਾ. ਬਲਜੀਤ ਸਿੰਘ ਜੋਹਲ, ਡਾ. ਭੁਪਿੰਦਰ ਕੰਗਣੀਵਾਲ, ਕਾਲਾ ਕੋਟਲੀ, ਸਾਬਕਾ ਮਾ. ਬਖਸ਼ੀਂ ਸਿੰਘ ਸਿੱਧੂ, ਰਣਜੀਤ ਸਿੰਘ ਖਾਲਸਾ ਜੋਹਲਾਂ, ਪਰਮਿੰਦਰ ਸਿੰਘ ਹਰੀਪੁਰ ਸਾਬਕਾ ਸੁਸਾਇਟੀ ਪ੍ਰਧਾਨ, ਗਿਰਧਾਰੀ ਲਾਲ ਬੋਲੀਨਾ ਬੀਜੇਪੀ ਆਗੂ, ਰਾਜ ਕੁਮਾਰ ਜੋਗੀ ਤੱਲਣ, ਸੰਦੀਪ ਵਰਮਾ ਸਰਪੰਚ ਪਤਾਰਾ, ਅਰੁੱਨ ਸ਼ਰਮਾਂ ਬੀਜੇਪੀ ਆਗੂ, ਕੁਲਵੰਤ ਸਿੰਘ ਐਮਡੀ ਵੰਡਰਲੈਂਡ ਜਲੰਧਰ, ਜਸਪਾਲ ਸਿੰਘ ਢਿੱਲੋਂ, ਰਣਧੀਰ ਸਿੰਘ ਧੀਰਾ ਡੱਡਵਿੰਡੀ ਸੁਲਤਾਨਪੁਰ, ਪੁਨੀਤ ਸ਼ੁਕਲਾ, ਹਰਭਜਨ ਸਿੰਘ ਸੈਣੀ ਬਾਗਬਾਨੀ ਵਿਭਾਗ, ਪਿ੍ਰਤਪਾਲ ਸਿੰਘ ਏਡੀਸੀ, ਗਿਆਨੀ ਚੇਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ, ਜਥੇਦਾਰ ਤਜਿੰਦਰ ਸਿੰਘ ਸਿਆਲ, ਜਸਵਿੰਦਰ ਸਿੰਘ ਧੋਗੜੀ ਟਰੱਸਟੀ ਜੀਟੀਬੀ ਸਕੂਲ, ਅਮਰਜੀਤ ਸਿੰਘ ਕਿਸ਼ਨਪੁਰਾ, ਜਗਜੀਤ ਸਿੰਘ ਜੱਗੀ, ਡਾ. ਜਸਵੀਰ ਸਿੰਘ ਕਲੇਰ ਨੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਗਹਿੱਰੇ ਦੁੱਖ ਦਾ ਪ੍ਰਗਟਵਾ ਕੀਤਾ।


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ, ਤਿੰਨ ਬੱਚੇ ਮੈਰਿਟ ਲਿਸਟ ਵਿੱਚ ਦਾਖਲ


ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਸਕੂਲ ਦੀ 12ਵੀਂ ਨੋਨਮੈਡੀਕਲ ਕਲਾਸ ਦੀ ਵਿਦਿਆਰਥਣ ਨਵਨੀਤ ਕੌਰ ਨੇ 500 ਵਿਚੋਂ 491 ਨੰਬਰ ਹਾਸਲ ਕਰਕੇ 9ਵਾਂ ਰੈਂਕ, ਨੋਨਮੈਡੀਕਲ ਦੇ ਵਿਦਿਆਰਥੀ ਸ਼ਿਵਮ ਕੰਡਾ ਨੇ 500 ਵਿਚੋਂ 490 ਨੰਬਰ ਹਾਸਲ ਕਰਕੇ 10ਵਾਂ ਰੈਂਕ ਤੇ ਮੈਡੀਕਲ ਦੀ ਵਿਦਿਆਰਣ ਹਰਲੀਨ ਕੌਰ ਨੇ 500 ਵਿਚੋਂ 487 ਨੰਬਰ ਹਾਸਲ ਕਰਕੇ 13ਵਾਂ ਰੈਂਕ ਹਾਸਲ ਕੀਤਾ ਹੈ। ਪਿ੍ਰੰਸੀਪਲ ਕੁਲਦੀਪ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਲਈ ਇਨਾਂ ਦੇ ਅਧਿਆਪਕ ਲੈਕਚਰਾਰ ਤਮੰਨਾ, ਲੈਕਚਰਾਰ ਨਵਜੀਤ ਕੌਰ, ਲੈਕਚਰਾਰ ਮਨਿੰਦਰਜੀਤ ਕੌਰ, ਲੈਕਚਰਾਰ ਨੀਲਮ ਤੇ ਜਸਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ ਉਥੇ ਬਚਿਆਂ ਦੇ ਸਮੂਹ ਮਾਪਿਆਂ ਨੂੰ ਵੀ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਤੇ ਉਚੇਚੇ ਤੋਰ ਤੇ ਪੁੱਜੇ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਇਜ਼ਰ ਬਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਲਈ ਉਨ੍ਹਾਂ ਨੂੰ 11-11 ਸੋ ਰੁਪਏ ਤਿੰਨਾਂ ਨੂੰ ਭੇਟ ਕੀਤੇ। ਇਸ ਮੌਕੇ ਬੂਟਾ ਸਿੰਘ ਪਤਾਰਾ ਬਲਾਕ ਪ੍ਰਧਾਨ ਆਪ ਤੇ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ ਵੀ ਹਾਜ਼ਰ ਸਨ।

Wednesday, 14 May 2025

ਜੰਡੂ ਸਿੰਘਾ ਵਿੱਚ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾਂ



ਘਰ ਦੇ ਮੈਂਬਰਾਂ ਨੂੰ ਗੇਟ ਦੀ ਕੁੰਡੀ ਲਗਾ ਕੇ ਲੱਖਾਂ ਰੁਪਏ ਚੋਰੀ ਕਰਕੇ ਵਾਰਦਾਤ ਨੂੰ ਦਿੱਤਾ ਅੰਜਾਮ, ਇੱਕ ਤੀਸਰੀ ਦੁਕਾਨ ਦਾ ਹੋਇਆ ਬਚਾਅ
ਮੂੰਹ ਬੰਨੇ ਹੋਏ, ਦੋ ਨੋਜਵਾਨ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਅਮਰਜੀਤ ਸਿੰਘ ਜੰਡੂ ਸਿੰਘਾ-
ਭਾਰਤ ਤੇ ਪਾਕਿਸਤਾਨ ਜੰਗ ਦੇ ਚੱਲਦੇ ਲੋਕ ਕਾਫੀ ਸਹਿੱਮੇ ਹੋਏ ਹਨ ਤੇ ਰਾਤ ਵੇਲੇ ਜੰਡੂ ਸਿੰਘਾ ਵਿੱਚ ਆਪਣੇ ਬਚਾਅ ਲਈ ਆਪ ਹੀ ਸਾਰੀਆਂ ਲਾਇਟਾਂ ਬੰਦ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਦੇ ਜਿਥੇ ਹੁੱਕਮਾਂ ਦੀ ਪਾਲਣਾ ਕਰ ਰਹੇ ਉਥੇ ਚੋਰ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਰਹੇ ਹਨ। ਇਸੇ ਸਿਲਸਿਲੇ ਤਹਿਤ ਜੰਡੂ ਸਿੰਘਾ ਨਗਰ ਵਿੱਚ ਚੋਰ ਰਾਤ ਕਰੀਬ ਤਿੰਨ ਦੁਕਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਚੋਰਾਂ ਨੇ ਜੰਡੂ ਸਿੰਘਾ ਵਿੱਚ ਕਪਿਲ ਬਰੋਲਰ ਹਾਉਸ ਵਿੱਖੇ ਦੁਕਾਨ ਦੇ ਛੱਟਰਾਂ ਨੂੰ ਤੋ੍ਹੜਦੇ ਹੋਏ ਅੰਦਰ ਦਾਖਲ ਹੋ ਕੇ ਦੁਕਾਨ ਦੀ ਅਲਮਾਰੀ ਵਿਚੋਂ ਕਰੀਬ ਤਿੰਨ ਲੱਖ ਦੀ ਰਕਮ ਚੋਰੀ ਕਰ ਲਈ। ਦੁਕਾਨ ਮਾਲਕ ਕਪਿਲ ਦੇਵ ਸ਼ਾਹ ਪੁੱਤਰ ਸੁਰਦਸ਼ਨ ਸ਼ਾਹ ਵਾਸੀ ਜੰਡੂ ਸਿੰਘਾ ਨੇ ਦਸਿਆ ਕਿ ਉਹ ਜੰਡੂ ਸਿੰਘਾ ਵਿਖੇ ਪਿਛਲੇ ਕਈ ਸਾਲਾਂ ਤੋਂ ਦੁਕਾਨ ਕਰ ਰਿਹਾ ਤੇ ਦੁਕਾਨਾਂ ਦੇ ਹੀ ਉਪਰ ਉਸਦੀ ਰਿਹਾਇਸ਼ ਹੈ। ਬੀਤੀ ਰਾਤ ਉਹ ਖੁੱਦ ਆਪ ਤੇ ਉਸਦਾ ਪੁੱਤਰ ਮੁਰਗੇ ਖਰੀਦਣ ਲਈ ਗੜਸ਼ੰਕਰ ਆਪਣੀਆਂ ਗੱਡੀਆਂ ਵਿੱਚ ਦੁਕਾਨ ਤੋਂ 2.30 ਵਜੇ ਰਵਾਨ੍ਹਾਂ ਹੋਏ। ਉਸਨੇ ਦਸਿਆ ਕਿ ਉਸਦੀ ਪਤਨੀ ਸਵੇਰੇ ਤੜਕਸਾਰ 5.30 ਵਜੇ ਸੈਰ ਕਰਨ ਲਈ ਘਰੋਂ ਬਾਹਰ ਜਾਣ ਲੱਗੀ ਤਾਂ ਉਨ੍ਹਾਂ ਦੇ ਘਰ ਦਾ ਗੇਟ ਬਾਹਰੋਂ ਕਿਸੇ ਨੇ ਬੰਦ ਕੀਤੀ ਹੋਇਆ ਸੀ। ਜੋ ਕਿ ਕਿਸੇ ਤੋਂ ਆਵਾਜ਼ ਮਾਰ ਕੇ ਖੁਲਵਾਇਆ। ਉਸਨੇ ਬਾਹਰ ਆਕੇ ਦੇਖਿਆ ਤਾਂ ਦੁਕਾਨ ਦਾ ਛੱਟਰ ਟੁੱਟਾ ਤੇ ਉਪਰ ਵੱਲ ਚੁਕਿਆ ਹੋਇਆ ਸੀ ਉਸਨੇ ਦੇਖਿਆ ਕਿ ਦੁਕਾਨ ਅੰਦਰ ਅਲਮਾਰੀ ਵਿੱਚ ਪਏ ਕਰੀਬ ਤਿੰਨ ਲੱਖ ਰੁਪਏ ਗਾਇਬ ਸਨ ਤੇ ਅਲਮਾਰੀ ਦੇ ਜਿੰਦਰੇ ਵੀ ਟੁੱਟੇ ਹੋਏ ਸਨ। ਉਸਨੇ ਤੁਰੰਤ ਆਪਣੇ ਪੁੱਤਰ ਮੋਹਨ ਸ਼ਾਹ ਨੂੰ ਸੰਪਰਕ ਕੀਤਾ। ਕਪਿਲ ਨੇ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਜੰਡੂ ਸਿੰਘਾ ਪੁਲਿਸ ਤੇ ਗ੍ਰਾਮ ਪੰਚਾਇਤ ਨੂੰ ਤੁਰੰਤ ਸੂਚਨਾਂ ਦਿੱਤੀ। ਮੌਕਾ ਦੇਖਣ ਲਈ ਹੌਲਦਾਰ ਮਨਜੀਤ ਸਿੰਘ ਤੇ ਹਰਭਜਨ ਸਿੰਘ ਪੁੱਜੇ ਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਪਿਲ ਸ਼ਾਹ ਨੇ ਦਸਿਆ ਕਿ ਜੰਡੂ ਸਿੰਘਾ ਪੁਲਿਸ ਨੂੰ ਲਿਖਤੀ ਕੰਪਲੇਟ ਦੇ ਦਿੱਤੀ ਗਈ ਹੈ।
    ਏਸੇ ਹੀ ਤਰ੍ਹਾਂ ਚੋਰਾਂ ਨੇ ਬਸ ਸਟੈਡ ਜੰਡੂ ਸਿੰਘਾ ਵਿਖੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾਂ
          ਨਗਰ ਜੰਡੂ ਸਿੰਘਾ ਵਿੱਚ ਬਸ ਸਟੈਡ ਨਜ਼ਦੀਕ ਮੌਜੂਦ ਜੇ.ਬੀ ਇਲੈਕਟ੍ਰੀਕਲ ਦੁਕਾਨ ਤੇ ਵੀ ਚੋਰਾਂ ਨੇ ਚੋਰੀ ਕੀਤੀ। ਦੁਕਾਨ ਮਾਲਕ ਜਗਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਬੋਲੀਨਾ ਦੋਆਬਾ ਨੇ ਦਸਿਆ ਕਿ ਉਸਨੂੰ ਸਵੇਰੇ ਕਿਸੇ ਨੇ ਸੂਚਿਤ ਕੀਤਾ ਕਿ ਉਸਦੀ ਦੁਕਾਨ ਦੇ ਜਿੰਦਰੇ ਤੇ ਛੱਟਰ ਟੁੱਟਿਆ ਹੋਇਆ ਹੈ। ਉਨ੍ਹਾਂ ਕਿਹਾ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਗੱਲੇ ਵਿਚੋਂ ਕਰੀਬ 15 ਹਜ਼ਾਰ ਰੁਪਏ ਗਾਇਬ ਸਨ ਜੋ ਚੋਰਾਂ ਨੇ ਚੋਰੀ ਕਰ ਲਏ। ਉਸਨੇ ਕਿਹਾ ਇਲੈਕਟ੍ਰੀਕਲ ਦਾ ਸਮਾਨ ਚੋਰੀ ਹੋਣ ਤੋਂ ਬਚਾਅ ਰਿਹਾ। ਏਸੇ ਹੀ ਤਰਾਂ ਚੋਰਾਂ ਵੱਲੋਂ ਸ਼ਰਮਾਂ ਮੈਡੀਕਲ ਸਟੋਰ ਦੇ ਵੀ ਜਿੰਦਰੇ ਤੋੜੇ ਅਤੇ ਲੱਗੇ ਕੈਮਰਿਆਂ ਦਾ ਮੂੰਹ ਅਸਮਾਨ ਵੱਲ ਨੂੰ ਕਰ ਕਰਕੇ ਗੁਆਂਡ ਜੇ.ਬੀ ਇਲੈਕਟ੍ਰੀਕਲ ਦੁਕਾਨ ਵਿੱਚ ਚੋਰੀ ਕੀਤੀ। ਪਰ ਸ਼ਰਮਾਂ ਮੈਡੀਕਲ ਸਟੋਰ ਤੇ ਚੋਰੀ ਹੋਣ ਤੋਂ ਬਚਾਅ ਰਿਹਾ ਪਰ ਜਾਂਦੇ-ਜਾਂਦੇ ਚੋਰ ਦੁਕਾਨ ਦੇ ਜਿੰਦਰੇ ਤੋੜ ਗਏ। ਜਿਕਰਯੋਗ ਹੈ ਕਿ ਸ਼ਰਮਾਂ ਮੈਡੀਕਲ ਸਟੋਰ ਤੇ ਕਰੀਬ 6-7 ਮਹੀਨੇ ਪਹਿਲਾ ਵੀ ਚੋਰੀ ਹੋਈ ਸੀ। ਜਦ ਇਨ੍ਹਾਂ ਵਾਰਦਾਤਾਂ ਸਬੰਧੀ ਚੌਕੀ ਇੰਚਾਰਜ਼ ਏਐਸਆਈ ਦਇਆ ਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਚੋਰ ਬਖਸ਼ੇ ਨਹੀਂ ਜਾਣਗੇ, ਪੀੜਤ ਵੱਲੋਂ ਕੰਪਲੇਟ ਮਿਲ ਗਈ ਹੈ ਤੇ ਜਲਦ ਚੋਰਾਂ ਦੀ ਭਾਲ ਕਰਕੇ ਉਨ੍ਹਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡੇਰਾ ਚਹੇੜੂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਵਿਦੇਸ਼ ਦੀ ਧਰਤੀ ਤੋਂ ਆਨਲਾਇਨ ਹੋ ਕੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋ੍ਹਡ ਚਹੇੜੂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਅਮਿ੍ਰਤ ਵੇਲੇ 5 ਤੋਂ 7 ਵਜੇ ਤੱਕ ਮਨਾਇਆ ਗਿਆ। ਸੰਗਰਾਂਦ ਮੌਕੇ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਚਹੇੜੂ ਦੇ ਸਮੂਹ ਸੇਵਾਦਾਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪਾਏ ਗਏ। ਉਪਰੰਤ ਸੰਤ ਬਾਬਾ ਫੂਲ ਨਾਥ ਜੀ ਬੀਬੀਆਂ ਦੇ ਜਥੇ ਚਹੇੜੂ, ਨੰਗਲ ਕਰਾਰ ਖਾਂ ਵਾਲੀਆਂ ਬੀਬੀਆਂ ਦੇ ਜਥੇ, ਮਹੇੜੂ ਵਾਲੀਆਂ ਬੀਬੀਆਂ ਦੇ ਜਥੇ ਤੇ ਮਹਿਤਪੁਰ ਵਾਲੇ ਸੇਵਾਦਾਰਾਂ ਵਲੋਂ ਗੁਰਬਾਣੀ ਕੀਰਤਨ ਗਾਇਨ ਕਰਕੇ (ਸ਼ਬਦਾਂ) ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਵਿਦੇਸ਼ ਦੀ ਧਰਤੀ ਤੋਂ ਆਨਲਾਇਨ ਹੋ ਕੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਉਪਰੰਤ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਵੱਲੋਂ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਧਰਮਪਾਲ ਕਲੇਰ, ਭੁੱਲਾ ਰਾਮ ਸੁਮਨ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਕੇਵਲ ਕ੍ਰਿਸ਼ਨ ਸੰਧੂ, ਜੀਤ ਰਾਮ ਫਰਾਲਾ, ਤਿਲਕ ਰਾਜ ਕਲੇਰ, ਸਦਾਨੰਦ ਕਲੇਰ, ਚਰਨਜੀਤ ਸਹਿਜਲ, ਲੱਡੂ ਲਾਦੀਆਂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।