Wednesday, 31 March 2021

ਸੰਤ ਬਾਬਾ ਕਿ੍ਸ਼ਨ ਨਾਥ ਜੀ ਨੇ ਵੱਖ ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਨਾਲ ਕੀਤੀਆਂ ਵਿਚਾਰਾਂ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੀ ਅਥਾਹ ਸ਼ਰਧਾ ਦਾ ਕੇਂਦਰ ਡੇਰਾ ਸੰਤ ਬਾਬਾ ਫੂਲ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਨਾਨਕ ਨਗਰੀ ਜੀਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਨੇ ਪੰਜਾਬ ਦੇ ਵੱਖ ਵੱਖ ਰਵਿਦਾਸੀਆ ਧਰਮ ਦੇ ਡੇਰਿਆਂ ਦੇ ਮਹਾਂਪੁਰਸ਼ਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਰਵਿਦਾਸੀਆ ਧਰਮ ਦੀ ਚੜ੍ਹਦੀ ਕਲਾ ਵਾਸਤੇ ਵਿਚਾਰਾਂ ਕੀਤੀਆਂ।


ਜ਼ਿਕਰਯੋਗ ਹੈ ਕਿ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਦੀ ਸਿਹਤਯਾਬੀ ਤੋਂ ਬਾਅਦ ਡੇਰਾ ਸੰਤ ਬਾਬਾ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਰੰਜਣ ਦਾਸ ਜੀ, ਡੇਰਾ ਸੰਤ ਬਾਬਾ ਹੰਸ ਰਾਜ ਜੀ ਸ੍ਰੀ ਗੁਰੂ ਰਵਿਦਾਸ ਤੀਰਥ ਸੱਚਖੰਡ ਪੰਡਵਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਹਿੰਦਰਪਾਲ ਜੀ,

ਡੇਰਾ ਸੰਤ ਬਾਬਾ ਪਾਰਸ ਨਾਥ ਜੀ ਨੰਗਲ ਖੇੜਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਟਹਿਲ ਨਾਥ ਜੀ, ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮੁਜ਼ਾਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾ ਸੁਸਾਇਟੀ ਰਜਿ. ਪੰਜਾਬ, ਸਾਈਂ ਪੱਪਲ ਸ਼ਾਹ ਜੀ ਭਰੋਮੁਜ਼ਾਰਾ ਚੇਅਰਮੈਨ ਸੂਫੀਆਨਾ ਪ੍ਰਬੰਧਕ ਕਮੇਟੀ ਪੰਜਾਬ, ਡੇਰਾ ਸੰਤ ਬਾਬਾ ਗੋਬਿੰਦ ਦਾਸ ਜੀ ਗੋਬਿੰਦਪੁਰਾ ਫਗਵਾੜਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦੇਸ ਰਾਜ ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਰਵਿਦਾਸੀਆ ਧਰਮ ਦੀ ਚੜ੍ਹਦੀ ਕਲਾ ਵਾਸਤੇ ਡੂੰਘੀਆਂ ਵਿਚਾਰਾਂ ਕੀਤੀਆਂ।

ਪੰਜਾਬ ਦੇ ਇਨ੍ਹਾਂ ਵੱਖ-ਵੱਖ ਡੇਰਿਆਂ ਵਿੱਚ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਅਤੇ ਸੇਵਾਦਾਰਾਂ ਦੇ ਪੁੱਜਣ ਤੇ ਇੰਨ੍ਹਾਂ ਡੇਰਿਆਂ ਦੇ ਮੈਨੇਜਮੈਂਟ ਅਤੇ ਡੇਰੇ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਅਤੇ ਉਨ੍ਹਾਂ ਨਾਲ ਪੁੱਜੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸੰਤ ਬਾਬਾ ਕਿ੍ਰਸ਼ਨ ਨਾਥ ਜੀ ਨੇ ਸਰਬੱਤ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਅਤੇ ਨਾਮਬਾਣੀ ਨਾਲ ਸੰਗਤਾਂ ਨੂੰ ਜੁੜਨ ਦੀ ਅਪੀਲ ਕੀਤੀ ਹੈ।

ਇਸ ਮੌਕੇ ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਸੀਤਲ ਸਿੰਘ ਢੰਡਾ ਗੋਰਾ ਠੇਕੇਦਾਰ, ਜਸਵਿੰਦਰ ਬਿੱਲਾ ਅਤੇ ਹੋਰ ਸੇਵਾਦਾਰ ਮੌਜੂਦ ਸਨ।

   


Monday, 29 March 2021

ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਧੁਦਿਆਲ ਦਾ ਟੂਰਨਾਮੈਂਟ ਪੰਡੋਰੀ ਨਿੱਝਰਾਂ ਕਲੱਬ ਨੇ ਜਿੱਤਿਆ


ਪਿੰਡ ਪੱਧਰ ਵਿਚ ਬੜਿੰਗ ਦੀ ਟੀਮ ਨੇ ਮਾਰੀ ਬਾਜੀ , ਓਪ ਜੇਤੂ ਚੱਕ ਦਾਨਾ ਦੀ ਟੀਮ ਰਹੀ
ਹੁਸ਼ਿਆਰਪੁਰ/ਸ਼ਾਮਚੁਰਾਸੀ 29 ਮਾਰਚ (SURMA PUNJAB)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਾਕੀ ਕਲੱਬ ਧੁਦਿਆਲ ਵਲੋਂ 100 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਪਹਿਲਾ ਹਾਕੀ ਟੂਰਨਾਮੈਂਟ ਪ੍ਰਵਾਸੀ ਭਾਰਤੀਆਂ, ਸਮੂਹ ਗ੍ਰਾਮ ਪੰਚਾਇਤ ਅਤੇ ਹਾਕੀ ਕਲੱਬ ਸ਼ਾਨਾਮੱਤੀ ਢੰਗ ਨਾਲ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਸਿਰ ਕੱਢ ਹਾਕੀ ਕਲੱਬਾਂ ਅਤੇ ਪਿੰਡ ਪੱਧਰ ਦੀਆਂ ਟੀਮਾਂ ਨੇ ਹੁੰਮ ਹੁਮਾ ਕੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਵਿਚ ਓਪਨ ਕਲੱਬ ਦਾ ਫਾਈਨਲ ਮੁਕਾਬਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਪੰਡੋਰੀ ਨਿੱਝਰਾਂ ਅਤੇ ਮਹਾਰਾਣਾ ਪ੍ਰਤਾਪ ਕਲੱਬ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ।


ਜਿਸ ਵਿਚ ਪੰਡੋਰੀ ਨਿੱਝਰਾਂ ਦੀ ਹਾਕੀ ਕਲੱਬ ਵਿਨਰ ਕੱਪ ਨਾਲ ਜੇਤੂ ਹੋਈ। ਜਿਸ ਨੂੰ ਵਿਨਰ ਕੱਪ ਅਤੇ 21000/ ਦੀ ਨਗਦੀ ਸਮੇਤ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਉਪ ਜੇਤੂ ਮਹਾਰਾਣਾ ਪ੍ਰਤਾਪ ਕਲੱਬ ਹੁਸ਼ਿਆਰਪੁਰ ਦੀ ਟੀਮ ਨੂੰ ਸੈਕਿੰਡ ਟਰਾਫੀ 15000/ ਦੀ ਨਗਦੀ ਅਤੇ 16 ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਪਿੰਡ ਪੱਧਰ ਦੀ ਜੇਤੂ ਬੜਿੰਗ ਦੀ ਟੀਮ ਨੂੰ ਵਿਨਰ ਕੱਪ , 15000/ ਦੀ ਨਗਦੀ ਨਾਲ ਅਤੇ 16 ਹਾਕੀਆਂ, ਓਪ ਜੇਤੂ ਚੱਕ ਦਾਨਾ ਦੀ ਟੀਮ ਨੂੰ ਸੈਕਿੰਡ ਟਰਾਫੀ 11000/ ਦੀ ਨਗਦੀ ਅਤੇ 16 ਹਾਕੀਆਂ ਦੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਪ੍ਰਸਿੱਧ ਓਲੰਪੀਅਨ ਸ. ਰਜਿੰਦਰ ਸਿੰਘ ਸੁਰਜੀਤ ਹਾਕੀ ਅਕੈਡਮੀ, ਨਵਦੀਪ ਅਮਨ ਯੂ ਕੇ, ਸਤਨਾਮ ਸਿੰਘ ਸੱਤੂ ਸੰਮਤੀ ਮੈਂਬਰ ਅਤੇ ਸਰਪੰਚ ਸਰਬਜੀਤ ਸਿੰਘ ਸਾਬੀ ਹੁੰਦਲ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਟੂਰਨਾਮੈਂਟ ਦੇ ਸਰਪ੍ਰਸਤ ਕੁਲਵੰਤ ਸਿੰਘ ਯੂ ਕੇ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਸਵ. ਜਮਸ਼ੇਰ ਸਿੰਘ ਭਾਟੀਆ, ਸਵ. ਸੂਬੇਦਾਰ ਪਿਆਰਾ ਸਿੰਘ ਏ ਐਮ ਸੀ ਅਤੇ ਪਿੰਡ ਦੀ ਹਾਕੀ ਦੇ ਫਾਂਊਂਡਰ ਸਵ. ਹਰਭਜਨ ਸਿੰਘ ਦੀ ਨਿੱਘੀ ਯਾਦ ਨੂੰ ਵੀ ਸਮਰਪਿਤ ਸੀ ਜਿਸ ਵਿਚ ਆਏ ਸਾਰੇ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦਾ ਸਮੂੁਹ ਨਗਰ ਨਿਵਾਸੀਆਂ ਜੀ ਆਇਆਂ ਕੀਤਾ। ਇਸ ਮੌਕੇ ਪਿੰਡ ਪੱਧਰ ਤੇ ਧੁਦਿਆਲ ਏ ਅਤੇ ਧੁਦਿਆਲ ਬੀ ਦਾ ਫੁੱਟਬਾਲ ਸ਼ੋਅ ਮੈਚ ਵੀ ਕਰਵਾਇਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲੱਕੀ ਨਿੱਝਰ, ਕੈਪਟਨ ਗੁਰਮੇਲ ਪਾਲ ਸਿੰਘ, ਕੈਪਟਨ ਲਾਲ ਸਿੰਘ, ਡਾ. ਜਸਵੀਰ ਸਿੰਘ, ਹਰਸ਼ਰਨ ਸਿੰਘ, ਅਵਤਾਰ ਸਿੰਘ, ਕੁਲਦੀਪ ਚੁੰਬਰ, ਜਗਤਾਰ ਸਿੰਘ, ਸੁਖਵੀਰ ਸਿੰਘ ਹੰੁਦਲ, ਨੰਦਾ ਫਾਰਮੇਸੀ, ਸ਼੍ਰੀ ਜਤਿਨ ਮਹਾਜਨ ਅਲਫਾ ਜਲੰਧਰ, ਨਿਖਲ ਭੰਡਾਰੀ, ਸਰਬਜੀਤ ਸਿੰਘ ਸ਼ਾਬੀ ਮਿੱਠਾਪੁਰ, ਸੁਰਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਜਲੰਧਰ, ਗੁਰਪ੍ਰੀਤ ਸਿੰਘ ਨੰਬਰਦਾਰ, ਰਘੁਬੀਰ ਸਿੰਘ ਮਿੱਠਾਪੁਰ, ਇਕਬਾਲ ਸਿੰਘ ਢਿੱਲੋਂ, ਦਵਿੰਦਰ ਸਿੰਘ, ਧਰਮ ਸਿੰਘ, ਕੁਲਦੀਪ ਸਿੰਘ ਪੀ ਪੀ, ਜਥੇਦਾਰ ਪਿਆਰਾ ਸਿੰਘ, ਆਤਮਾ ਰਾਮ ਸਿੱਧੂ, ਹੈਡ ਗ੍ਰੰਥੀ ਸਰਵਣ ਸਿੰਘ, ਦੁਪਿੰਦਰ ਬੰਟੀ, ਨਿਰਮਲ ਕੁਮਾਰ ਕੌਂਸਲਰ, ਸੋਢੀ ਯੂ ਕੇ, ਵਿਜੇ ਭਾਟੀਆ, ਸੋਨੂੂੰ ਯੂ ਕੇ, ਜਗਦੀਪ ਸਿੰਘ, ਅਵਤਾਰ ਸਿੰਘ ਕੋਚ, ਕੁਲਵੀਰ ਸਿੰਘ ਕੀਰਾ ਕੋਚ, ਗੋਲਡੀ ਯੂ ਕੇ, ਮਨਿੰਦਰ ਲੱਕੀ, ਪ੍ਰਗਟ ਚੁੰਬਰ, ਗੁਰਿੰਦਰਪਾਲ ਹੰੁਦਲ, ਬਿੰਦਰ ਚੁੰਬਰ, ਬਲਵਿੰਦਰ ਬਿੰਦੀ, ਤੀਰਥ ਬਿੱਲਾ, ਨਵੀ ਚੁੰਬਰ, ਗਿਆਨ ਸਿੰਘ, ਸਤਪਾਲ ਸਿੰਘ, ਰਾਮ ਪ੍ਰਕਾਸ਼ ਨੰਬਰਦਾਰ ਸਮੇਤ ਕਈ ਹੋਰ ਹਾਜ਼ਰ ਸਨ।
29chumber1


ਬਹੁ-ਪੱਖੀ ‘ਲੋਹ-ਪੁਰਸ਼’ : ਗੁਰਮੀਤ ਸਿੰਘ ਪਾਹੜਾ

 ਬਹੁ-ਪੱਖੀ  ‘ਲੋਹ-ਪੁਰਸ਼’  : ਗੁਰਮੀਤ ਸਿੰਘ ਪਾਹੜਾ
ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿੱਚ ਸ੍ਰ ਕਰਨੈਲ ਸਿੰਘ ਸਰਾਂ ਦੇ ਘਰ ਮਾਤਾ ਸ੍ਰੀਮਤੀ ਹਰਬੰਸ ਕੌਰ ਦੀ ਪਾਕਿ ਕੁੱਖੋਂ 14 ਮਾਰਚ 1963 ਨੂੰ ਪੈਦਾ ਹੋਏ, ਪੰਜ ਭੈਣ ਭਰਾਵਾਂ ’ਚੋਂ ਸਭ ਤੋਂ ਛੋਟੇ ਗੁਰਮੀਤ ਸਿੰਘ ਪਾਹੜਾ ਜੀ ਸਾਹਿਤਕ, ਸੱਭਿਆਚਾਰਕ ਅਤੇ ਸਮਾਜ-ਸੇਵਾ ਖੇਤਰ ਵਿਚ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ।  1986 ਵਿੱਚ ਮਹਿਕਮਾ ਬਿਜਲੀ ਬੋਰਡ ਵਿੱਚ ਬਤੌਰ ਲਾਈਨ ਮੈਨ ਭਰਤੀ ਹੋਕੇ ਉਨ੍ਹਾਂ ਨੇ ਬਿਜਲੀ ਮੁਲਾਜਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸਿਜ ਯੂਨੀਅਨ ਵਿੱਚ ਸਬ-ਡਵੀਜਨ ਤੋਂ ਲੈਕੇ ਸਰਕਲ ਤੱਕ ਦੇ ਵੱਖ-ਵੱਖ ਜਿੰਮੇਵਾਰ ਅਹੱੁਦਿਆਂ ’ਤੇ ਕੰਮ ਕੀਤਾ ਅਤੇ ਅਨੇਕਾਂ ਮੁਲਾਜਮ-  ਘੋਲਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ।  ਟੀ. ਐਸ. ਯੂ. ਅੰਦਰ ਕੰਮ ਕਰਦੇ ਹੋਏ, ‘ਹਿਰਾਵਲ ਦਸਤਾ ਗਰੁੱਪ’ ਦੇ ਸੂਬਾ ਮੈਂਬਰ ਦੇ ਤੌਰ ਤੇ ਵੀ ਉਨ੍ਹਾਂ ਕੰਮ ਕੀਤਾ।



      ਪਾਹੜਾ ਜੀ ਨੇ ਜਿਥੇ ਲਗਨ, ਮਿਹਨਤ ਤੇ ਇਮਾਨਦਾਰੀ ਨਾਲ ਮਹਿਕਮੇ ਵਿਚ ਸੇਵਾ ਨਿਭਾਈ, ਉਥੇ ਉਨ੍ਹਾਂ ਨੂੰ ਵੱਖ-ਵੱਖ ਸਾਹਿਤਕ, ਸਮਾਜਿਕ, ਜਮਹੂਰੀ ਤੇ ਸਭਿਆਚਾਰਕ ਜਥੇਬੰਦੀਆਂ ਵਿੱਚ ਵੀ ਜਿੰਮੇਵਾਰ ਅਹੁੱਦਿਆਂ ਤੇ ਕੰਮ ਕਰਨ ਦਾ ਮੌਕਾ ਨਸੀਬ ਹੋਇਆ।  ਜਿਨ੍ਹਾਂ ਵਿੱਚ ਸਾਹਿਤ ਸਭਾ ਗੁਰਦਾਸਪੁਰ, ਨਟਾਲੀ ਰੰਗਮੰਚ ਗੁਰਦਾਸਪੁਰ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਗੁਰਦਾਸਪੁਰ, ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਗੁਰਦਾਸਪੁਰ, ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ, ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਮੁੱਖ ਤੌਰ ਤੇ ਸ਼ਾਮਲ ਹਨ। ਅੱਜ ਕਲ੍ਹ ਉਹ ਇੰਡੀਅਨ ਪੀਪਲਜ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੇ ਗੁਰਦਾਸਪੁਰ ਦੇ ਪ੍ਰਧਾਨ ਵਜੋਂ ਵੀ ਆਪਣੀ ਸੇਵਾ ਨਿਭਾ ਰਹੇ ਹਨ।
ਆਪਣੀ ਜੀਵਨ-ਸਾਥਣ ਬੀਬੀ ਮਨਜੀਤ ਕੌਰ ਦੇ ਨਾਲ-ਨਾਲ ਸੁਖਦੀਪ ਸਿੰਘ (ਸਪੁੱਤਰ), ਗੁਰਪ੍ਰੀਤ ਕੌਰ (ਨੂੰਹ ਰਾਣੀ), ਇੰਜੀ. ਕੁਲਵਿੰਦਰ ਸਿੰਘ (ਸਪੁੱਤਰ) ਅਤੇ ਇੰਜੀ. ਰਾਜਬੀਰ ਕੌਰ (ਨੂੰਹ ਰਾਣੀ) ਦੇ ਭਰੇ ਪਰਿਵਾਰ ਵਿਚ ਸੁੱਖਾਂ ਤੇ ਖ਼ੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਰਹੇ ਪਾਹੜਾ ਜੀ ਦੇ ਕਲਮੀ ਲੇਖੇ-ਜੋਖੇ ਦੀ ਗੱਲ ਕਰੀਏ ਤਾਂ ਉਹ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:)  ਦੇ ਕਾਵਿ-ਸੰਗ੍ਰਹਿ, ‘ਕਲਮਾਂ ਦਾ ਸਫ਼ਰ’, ‘ਕਲਮਾਂ ਦੀ ਪਰਵਾਜ਼’,‘ਕਲਮਾਂ ਦੇ ਸਿਰਨਾਂਵੇਂ’, ‘ਰੰਗ ਬਰੰਗੀਆਂ ਕਲਮਾਂ’ ਅਤੇ ਇਸ ਸੰਸਥਾ ਦੀ 906 ਕਲਾ-ਪ੍ਰੇਮੀਆਂ ਦੀ ਟੈਲੀਫੂਨ ਡਾਇਰੈਕਟਰੀ, ‘ਵਿਰਸੇ ਦੇ ਪੁਜਾਰੀ’ ਦਾ ਸ਼ਿੰਗਾਰ ਬਣਨ ਤੋਂ ਇਲਾਵਾ ਦੂਜੀਆਂ ਸੰਸਥਾਵਾਂ ਦੇ ‘ਪੰਜਾਬ ਬੋਲਦਾ’, ‘ਬਚਪਨ’, ‘ਬਹੁ-ਰੰਗ’, ‘ਕੈਨਵਸ’, ‘ਤਮਾਖੂ ਨੋਸ਼ੀ’ ਅਤੇ ‘ਰੁੱਖ ਪਾਣੀ ਅਨਮੋਲ’ (ਸੰਪਾਦਕੀ ਬੋਰਡ ਵਿਚ ਵੀ) ਆਦਿ ਕਾਵਿ-ਸੰਗ੍ਰਹਿਾਂ ਵਿਚ ਭਰਵੀਆਂ ਕਲਮੀ ਹਾਜ਼ਰੀਆਂ ਲਗਵਾ ਚੁੱਕੇ ਹਨ।  ਮੈਲਬੌਰਨ (ਆਸਟ੍ਰੇਲੀਆ) ਤੱਕ ਦੀਆਂ ਉਡਾਣਾ ਭਰਨ ਵਾਲੇ ਇਸ ‘ਲੋਹ ਪੁਰਸ਼’ ਦੀਆਂ ਵੱਡਮੁੱਲੀਆਂ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸੇਵਾਵਾਂ ਦੀ ਕਦਰ ਪਾਉਂਦਿਆਂ ਦੇਸ਼-ਵਿਦੇਸ਼ ਦੀਆਂ ਅਨਗਿਣਤ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ।
ਆਪਣੀ 58 ਸਾਲ ਉਮਰ ਪੂਰੀ ਹੋਣ ਤੇ ਬੇ-ਦਾਗ ਸਾਢੇ ਚੌਂਤੀ ਸਾਲ ਸਰਵਿਸ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦਿਹਾਤੀ ਉਪ ਮੰਡਲ ਗੁਰਦਾਸਪੁਰ ਤੋਂ ਜੂਨੀਅਰ ਇੰਜੀਨੀਅਰ ਦੇ ਅਹੁੱਦੇ ਤੋਂ ਸੇਵਾ-ਮੁਕਤ ਹੋ ਰਹੇ ਪਾਹੜਾ ਜੀ ਲਈ ਉਨ੍ਹਾਂ ਨਾਲ ਜੁੜੀਆਂ ਹਜ਼ਾਰਾਂ ਰੂਹਾਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੜ੍ਹਦੀ ਕਲਾ ਲਈ ਪ੍ਰਮਾਤਮਾਂ ਨੂੰ ਅਰਦਾਸਾਂ ਕਰਦੀਆਂ ਮੁਬਾਰਕਾਂ ਭੇਜ ਰਹੀਆਂ ਹਨ, ਪਾਹੜਾ ਜੀ ਨੂੰ। ਜਿਨ੍ਹਾਂ ਵਿਚ ਹੱਥਲੀ ਕਲਮ ਵੀ ਸ਼ਾਮਲ ਹੈ।
     -ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ), 9876428641
ਸੰਪਰਕ : ਗੁਰਮੀਤ ਸਿੰਘ ਪਾਹੜਾ, 9814305963


ਗੁਰਦਵਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੰਡੂ ਸਿੰਘਾ ਦੀ ਪ੍ਰਬੰਧਕ ਕਮੇਟੀ ਵਲੋਂ ਐਨ.ਆਰ.ਆਈ ਰਛਪਾਲ ਸਿੰਘ ਪਾਲਾ (ਸੰਘਾ) ਦਾ ਵਿਸ਼ੇਸ਼ ਸਨਮਾਨ


ਜਲੰਧਰ (ਸੂਰਮਾ ਪੰਜਾਬ ਬਿਊਰੌ)- ਪਿੰਡ ਜੰਡੂ ਸਿੰਘਾਂ ਦੇ ਰਛਪਾਲ ਸਿੰਘ ਪਾਲਾ (ਸੰਘਾ) ਚੇਅਰਮੈਨ ਸੰਡੇ ਫੁੱਟਬਾਲ ਕਲੱਬ ਇੰਗਲੈਂਡ ਅਤੇ ਬੱਬੀ ਕਲੇਰ ਸਪੁੱਤਰ ਸਾਬਕਾ ਸਰਪੰਚ ਕਾਂਸ਼ੀ ਰਾਮ ਕਲੇਰ ਜੰਡੂ ਸਿੰਘਾ ਵੱਲੋਂ ਗੁਰਦਵਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੰਡੂ ਸਿੰਘਾ ਦੀ ਪ੍ਰਬੰਧਕ ਕਮੇਟੀ ਨੂੰ ਇਮਾਰਤ ਦੀ ਉਸਾਰੀ ਲਈ ਇੱਕ ਲੱਖ ਦੀ ਰਕਮ ਭੇਟ ਕੀਤੀ ਗਈ ਸੀ। ਜਿਸਦੇ ਚਲਦੇ ਅੱਜ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਰਛਪਾਲ ਸਿੰਘ ਪਾਲਾ (ਸੰਘਾਂ) ਦਾ


ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਨੀ ਕੌਲ, ਡਾ. ਸੁਰਿੰਦਰ ਕਲੇਰ, ਕਿਰਨ ਬੰਗੜ, ਭਾਈ ਜੋਗਿੰਦਰਪਾਲ ਬੰਗੜ, ਕਮਲਜੀਤ ਬੰਗੜ, ਗੁਰਪ੍ਰੀਤ ਸੰਘਾ, ਕਰਨਵੀਰ ਸੰਘਾ, ਪਰਮਵੀਰ ਸੰਘਾ, ਦੀਪੂ ਕਲੇਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Sunday, 28 March 2021

चाइल्डलाइन कानपुर के अथक प्रयासों से 04 वर्षीय प्रिया को मिले परिजन

 


कानपुर 28 मार्च (सुरमा पंजाब)- आज चाइल्डलाइन कानपुर ने 04 वर्षीय प्रिया पुत्री रिचा देवी निवासी जूही डिपो बारादेवी कानपुर नगर उ.प्र को उसकी माता रिचा देवी से मिलाया, अपने खोए हुए बच्चे को पाकर परिजनों की खुशी का ठिकाना न रहा। 


04 वर्षीय प्रिया अपने घर से बाहर खेलते-खेलते रास्ता भटक गयी और भटकते -भटकते थाना जूही पहुंच गयी जहां पर कार्यरत पुलिसकर्मिक महेन्द गौतम ने चाइल्डलाइन कानपुर को सूचना दी जिस क्रम में चाइल्डलाइन कानुपर के कार्यकर्ता मधूशूदन शर्मा व विशाल वर्मा थाना जूही कानपुर गए और बालिका को अपनी सुपुर्दगी में लिया। चाइल्डलाइन कानपुर द्वारा मासूम 04 वर्षीय प्रिया की काउसलिंग करने का काफी प्रयास किया गया लेकिन बालिका अपने बारे मे कुछ भी जानकारी देने में असमर्थ थी। लेकिन चाइल्डलाइन कानपुर द्वारा बच्चे के परिजनों की तलाश लगातार की जा रही थी। साथ ही बालिका के परिजन बालिका की खोज के लिए चाइल्डलाइन कार्यालय आए और चाइल्डलाइन कार्यकर्ताओं द्वारा बालिका की पहचान कर बालिका के परिजनों से मिलाया गया। चाइल्डलाइन कानपुर द्वारा बालिका के परिजनों से बात की गई जिस पर ज्ञात हुआ कि बालिका घर के बाहर खेलते -खेलते परिजनों से बिछुड गयी। चाइल्डलाइन कानपुर के निदेशक  कमलकांत तिवारी ने बताया कि परिजनों की लापरवाही के कारण बच्चे अपने परिजनों से बिछुड जाते हैं और उनको परिजनों से दूर रहना पडता है उसी प्रकार का मामला चाइल्डलाइन कानपुर के प्रकाश में आया है जहाँ परिजनों की लापरवाही के कारण उनकी बालिका उनसे बिछुड गया और अंततः चाइल्डलाइन कानपुर को बालक को उसके परिजनों से मिलाने में सफलता मिली।

साथ ही उन्होने बताया कि अपने खोऐ हुई बालिका को पाकर उनकी खुशी का ठिकाना न रहा और उन्होंने चाइल्डलाइन कानपुर का आभार व्यक्त किया जिसके साथ ही बालिका के परिजनों को बालिका की देखरेख करने हेतु विशेष हिदायत देते हुए सौंपा गया।

Saturday, 27 March 2021

ਕਰਮਜੀਤ ਦਿਉਣ ਐਲਨਾਬਾਦ (ਆਰ. ਆਰ. ਰੇਡੀਓ 91.2 ਸਵਰਗੰਗਾ ਦੀ ਐਂਕਰ ਅਤੇ ਡਾਇਰੈਕਟਰ) ਨਾਲ ਮੁਲਾਕਾਤ

 

          ਅੱਜ ਕੱਲ ਆਰ. ਆਰ. ਰੇਡੀਓ 91.2 ਸਵਰਗੰਗਾ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਇਸ ਰੇਡੀਓ ਦੀ ਐਂਕਰ ਅਤੇ ਡਾਇਰੈਕਟਰ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਦੀ ਜਾਣੀ-ਪਛਾਣੀ ਸਖ਼ਸ਼ੀਅਤ ਕਰਮਜੀਤ ਦਿਉਣ ਐਲਨਾਬਾਦ ਨਾਲ ਰੇਡੀਓ ਪ੍ਰੋਗਰਾਮਾਂ ਬਾਰੇ ਗੱਲਬਾਤ ਹੋਈ, ਜੋ ਕੁਝ ਇਸ ਤਰਾਂ ਰਹੀ :-

??-      ‘‘ਮੈਡਮ ਦਿਉਣ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੀ ਤੁਸੀਂ ਕੋਈ ਪੁਸਤਕ ਸਾਹਿਤ ਦੀ ਝੋਲੀ ਪਾਉਣ ਦਾ ਉਪਰਾਲਾ ਵੀ ਕਰ ਚੁੱਕੇ ਹੋ ?’’

00-      ‘‘ਲੁਧਿਆਣਵੀ ਜੀ, ਮੈਂ ਆਪਣਾ ਮੌਲਿਕ ਕਾਵਿ-ਸੰਗ੍ਰਹਿ, ‘ਚਿੜੀਆਂ ਦੀ ਚਹਿਕ’ ਅਤੇ ਗੀਤ-ਸੰਗ੍ਰਹਿ, ‘ਪਿਆਜੀ ਚੁੰਨੀ’ ਸਾਹਿਤ ਦੀ ਝੋਲੀ ਪਾਉਣ ਦੇ ਨਾਲ-ਨਾਲ਼ ਅੱਧੀ ਦਰਜਨ ਸਾਂਝੀਆਂ ਪ੍ਰਕਾਸ਼ਨਾਵਾਂ, ਜਿਨਾਂ ਵਿਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੀਆਂ ਵੀ ਦੋ ਕਾਵਿ-ਪੁਸਤਕਾਂ ਸ਼ਾਮਲ ਹਨ, ਵਿਚ ਹਾਜ਼ਰੀਆਂ ਭਰ ਚੁੱਕੀ ਹਾਂ। ਇਸਤੋਂ ਇਲਾਵਾ ਅੱਡ-ਅੱਡ ਅਖ਼ਬਾਰਾਂ-ਮੈਗਜ਼ੀਨਾਂ ਵਿਚ ਵੀ ਲੰਮੇ ਅਰਸੇ ਤੋਂ ਛਪਦੇ ਆਉਣ ਦਾ ਸੁਭਾਗ ਹਾਸਲ ਹੋ ਰਿਹਾ ਹੈ।’’

??-      ‘‘ਆਰ. ਆਰ. ਰੇਡੀਓ 91.2 ਸਵਰਗੰਗਾ ਵਿਚ ਤੁਹਾਡਾ ਕੀ ਰੋਲ ਹੈ?  ਇਸਦੇ ਪ੍ਰੋਗਰਾਮਾਂ ਬਾਰੇ ਕੁਝ ਚਾਨਣਾ ਪਾਓਂਗੇ ?’’ 


00-      ‘‘ਆਰ. ਆਰ. ਰੇਡੀਓ 91.2 ਸਵਰਗੰਗਾ ਵਿਚ ਮੈਂ ਐਂਕਰ ਅਤੇ ਡਾਇਰੈਕਟਰ ਦੀਆਂ ਸੇਵਾਵਾਂ ਨਿਭਾ ਰਹੀ ਹਾਂ। ਜਿੱਥੋਂ ਤੱਕ ਪ੍ਰੋਗਰਾਮਾਂ ਦਾ ਸਬੰਧ ਹੈ, ਰੇਡੀਓ ਦੇ ਪ੍ਰੋਗਰਾਮ, ਰੇਡੀਓ ਐਪ, ਫੇਸਬੁੱਕ ਪੇਜ ਅਤੇ ਰੇਡੀਓ (91.2) ਖ਼ੂਬ ਸਫਲਤਾ ਪੂਰਵਕ ਚੱਲ ਰਹੇ ਹਨ।  ਸੋਮਵਾਰ ਤੋਂ ਸ਼ਨੀਵਾਰ ਸਵੇਰੇ ਦਸ ਵਜੇ, ‘ਗੱਲਾਂ ਤੇ ਗੀਤ’ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ।  ਜਿਸਦੇ ਅਲੱਗ-ਅਲੱਗ ਰੂਪ ਹਨ।  ਸੋਮਵਾਰ ਨੂੰ ਕਿਸੇ ਵਿਸ਼ੇ ’ਤੇ ਗੱਲਬਾਤ ਕੀਤੀ ਜਾਂਦੀ ਹੈ, ਜਿਵੇਂ ਟ੍ਰੈਫਿਕ ਨਿਯਮ, ਰੁੱਖ ਲਗਾਉ, ਧਰਤੀ ਬਚਾਉ, ਪ੍ਰਦੂਸ਼ਣ ਆਦਿ।  ਇਸ ਦੇ ਨਾਲ ਹੀ ਸੱਭਿਆਚਾਰਕ ਗੀਤ ਵੀ ਸੁਣਾਏ ਜਾਂਦੇ ਹਨ।  ਮੰਗਲਵਾਰ ਨੂੰ ‘ਅਦਬੀ ਰੰਗ’ ਪ੍ਰੋਗਰਾਮ ਲੇਖਕਾਂ ਦੀਆਂ ਰਚਨਾਵਾਂ ਤੇ ਅਧਾਰਿਤ ਹੈ।  ਜਿਸ ਵਿੱਚ ਲੇਖਕ ਫੋਨ ਕਰਕੇ ਆਪਣੀਆਂ ਮੌਲਿਕ ਅਤੇ ਮਿਆਰੀ ਰਚਨਾਵਾਂ   ਸੁਣਾ ਸਕਦੇ ਹਨ।  ਬੁੱਧਵਾਰ ਨੂੰ ਪ੍ਰੇਰਨਾਦਾਇਕ ਕਹਾਣੀ ਸੁਣਾਈ ਜਾਂਦੀ ਹੈ।  ਵੀਰਵਾਰ ਨੂੰ ਹਿੰਦੀ ਫਰਮਾਇਸ਼ੀ ਗੀਤ ਸੁਣਾਏ ਜਾਂਦੇ ਹਨ।  ਸ਼ੁੱਕਰਵਾਰ ਨੂੰ ‘ਨਾਰੀ ਸੰਸਾਰ’ ਪ੍ਰੋਗਰਾਮ ਵਿੱਚ ਕਵਿੱਤਰੀਆਂ ਆਪਣੀਆਂ ਮੌਲਿਕ ਅਤੇ ਮਿਆਰੀ ਰਚਨਾਵਾਂ ਫੋਨ ਰਾਹੀਂ ਸਾਂਝੀਆਂ ਕਰ ਸਕਦੀਆਂ ਹਨ ਅਤੇ ਸ਼ਨੀਵਾਰ ਨੂੰ ਫਰਮਾਇਸ਼ੀ ਪੰਜਾਬੀ ਗੀਤ ਸੁਣਾਏ ਜਾਂਦੇ ਹਨ।’’

??-      ‘‘ਦਿਉਣ ਐਲਨਾਬਾਦ ਜੀ, ਕੀ ਇਸ ਰੇਡੀਓ ਤੇ ਪ੍ਰਸਾਰਿਤ ਪ੍ਰੋਗਰਾਮਾਂ ਵਿੱਚ ਸਰੋਤਿਆਂ ਨੂੰ ਵੀ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ?’’

00-      ‘‘ਹਾਂ ਜੀ।  ਲੁਧਿਆਣਵੀ ਜੀ, ਸਰੋਤਿਆਂ ਨੂੰ ਵੀ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਅਤੇ ਵਿਜੇਤਾ ਘੋਸ਼ਿਤ ਕਰਕੇ ਸਨਮਾਨ ਵਜੋਂ ਸਰਟੀਫਿਕੇਟ ਵੀ ਦਿੱਤੇ ਹਨ।  ਰੇਡੀਓ ਵੱਲੋਂ ਇੱਕ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ ਰਾਜਵਿੰਦਰ ਕੌਰ ਜਟਾਣਾ, ਹਰਮੀਤ ਕੌਰ ਮੀਤ, ਸੁਰਿੰਦਰ ਕੌਰ ਧਨੋਤਾ, ਸੁਦੇਸ਼ ਨੂਰ ਮੋਦਗਿੱਲ, ਜਸਵਿੰਦਰ ਕੌਰ ਜੱਸੀ, ਮਨਜੀਤ ਕੌਰ ਅੰਬਾਲਵੀ, ਗੁਰਦੀਸ਼ ਕੌਰ ਗਰੇਵਾਲ, ਪ੍ਰੀਤਮਾ, ਸਿਮਰਨਜੀਤ ਕੌਰ ਸਿਮਰ, ਜਸਵਿੰਦਰ ਕੌਰ, ਤਰਵਿੰਦਰ ਕੌਰ ਝੰਡੋਕ, ਕੁਲਵੰਤ ਕੌਰ ਚੰਨ, ਡਾ: ਰਵਿੰਦਰ ਭਾਟੀਆ, ਅੰਜੂ ਵ ਰੱਤੀ, ਰਣਜੀਤ ਕੌਰ, ਨਿਰਮਲ ਕੌਰ ਕੋਟਲਾ, ਡਾ: ਨੀਨਾ ਸੈਣੀ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਭਾਗ ਲਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਅੰਜੂ ਵ ਰੱਤੀ ਨੇ ਪਹਿਲਾ ਸਥਾਨ, ਮਨਜੀਤ ਕੌਰ ਅੰਬਾਲਵੀ ਨੇ ਦੂਸਰਾ ਸਥਾਨ, ਤਰਵਿੰਦਰ ਕੌਰ ਝੰਡੋਕ ਨੇ ਤੀਸਰਾ, ਜਸਵਿੰਦਰ ਕੌਰ ਨੇ ਚੌਥਾ ਅਤੇ ਗੁਰਦੀਸ਼ ਕੌਰ ਗਰੇਵਾਲ ਨੇ ਪੰਜਵਾਂ ਸਥਾਨ ਹਾਸਲ ਕੀਤਾ।  ਰੇਡੀਓ ਦੇ ਡਾਇਰੈਕਟਰ ਕਰਮਜੀਤ ਨੇ ਸਭ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਅਤੇ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ।’’

          ਵਾਹ ! ਬਹੁਤ ਖ਼ੂਬ ਦਿਉਣ ਐਲਨਾਬਾਦ ਜੀ ! ਰੱਬ ਕਰੇ ! ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ-ਜਾਗਦਾ ਰੱਖਣ ਅਤੇ ਇਸ ਨੂੰ ਪ੍ਰਫੁੱਲਤ ਕਰਨ ਦਾ ਤੁਹਾਡਾ ਇਹ ਸ਼ਲਾਘਾਯੋਗ ਕਾਰਜ ਨਿਰਵਿਘਨ ਨਿਰੰਤਰ ਜਾਰੀ ਰਵੇ, ਦਿਲੀ ਮੁਬਾਰਕਾਂ, ਸ਼ੁਭ ਕਾਮਨਾਵਾਂ ਅਤੇ ਦੁਆਵਾਂ ਹਨ, ਮੇਰੀਆਂ।  

          -ਪ੍ਰੀਤਮ ਲੁਧਿਆਣਵੀ (ਚੰਡੀਗੜ) 9876428641

ਸੰਪਰਕ : ਕਰਮਜੀਤ ਦਿਉਣ ਐਲਨਾਬਾਦ, 9467295003

  

ਆਦਮਪੁਰ ਤੋਂ ਫੋਰਲੇਨ ਮਾਰਗ ਦੀ ਤਿਆਰੀ ਇਲਾਕੇ ਦੇ ਪਿੰਡਾਂ ਲਈ ਵੱਡਾ ਲਾਹੇਵੰਦ ਸਾਬਿਤ ਹੋਵੇਗੀ- ਚੇਅਰਮੈਨ ਜਤਿੰਦਰ ਜੇ ਮਿਨਹਾਸ

 ਆਦਮਪੁਰ 27 ਮਾਰਚ (ਅਮਰਜੀਤ ਸਿੰਘ)- ਆਦਮਪੁਰ ਹਵਾਈ ਅੱਡੇ ਤੱਕ ਫੋਰਲੇਨ ਸਬੰਧੀ ਕੱਲ ਆਈ.ਏ.ਐਸ ਕਰੁਨੇਸ਼ ਸ਼ਰਮਾਂ ਵੱਲੋਂ ਨਵੇਂ ਰੂਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜੋ ਨਵੇਂ ਰੂਟ ਸੰਬੰਧੀ ਬਿਉਰਾ ਜਾਰੀ ਕੀਤਾ ਹੈ। ਉਹ ਵਾਕਈ ਕਾਬਿਲੇ ਤਾਰੀਫ ਹੈ ਜਿਸ ਨਾਲ ਨਾਂ ਸਿਰਫ ਹੁਣ ਸਰਕਾਰ ਦੇ ਕਰੋੜਾਂ ਰੁਪਏ ਬਚਣਗੇ ਉੱਥੇ ਕੰਦੋਲਾ ਡਮੁੰਡਾ ਮਾਰਗ ਦੀ ਚੋਣ ਨਾਲ ਦੋਹਾਂ ਪਿੰਡਾਂ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਵਾਸੀ ਭਾਰਤੀ ਉੱਘੇ ਬਿਜਨਸਮੈਨ ਅਤੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਦੇ ਚੇਅਰਮੈਨ ਜਤਿੰਦਰ ਜੇ ਮਿਨਹਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।


ਉਨਾਂ ਕਿਹਾ ਕਿ ਪਹਿਲਾਂ ਤਾਂ ਆਦਮਪੁਰ ਘਰੇਲੂ ਹਵਾਈ ਅੱਡਾ ਹੀ ਸਰਕਾਰ ਦੀ ਦੋਆਬੇ ਨਾਲ ਸੰਬੰਧਤ ਪ੍ਰਵਾਸੀਆਂ ਲਈ ਵੱਡੀ ਦੇਣ ਸੀ ਤੇ ਹੁਣ ਇਸਦੇ ਨਾਲ ਨਾਲ ਆਦਮਪੁਰ ਤੋਂ ਫੋਰਲੇਨ ਮਾਰਗ ਦੀ ਤਿਆਰੀ ਇਸ ਇਲਾਕੇ ਦੇ ਪਿੰਡਾਂ ਲਈ ਵੱਡਾ ਲਾਹੇਵੰਦ ਸਾਬਿਤ ਹੋਵੇਗਾ। ਜਿਸ ਨਾਲ ਇਲਾਕੇ ਦੇ ਪ੍ਰਵਾਸੀ ਜੋ ਲੰਬੇ ਸਮੇਂ ਤੋਂ ਆਪਣੇ ਪਿੰਡਾਂ ਅੰਦਰ ਅਜਿਹੀਆਂ ਸੁਵਿਧਾਵਾਂ ਵੇਖਣਾ ਚਾਹੁੰਦੇ ਸਨ ਉਹ ਕਾਫੀ ਉਤਸਾਹਿਤ ਹਨ।ਉਨਾਂ ਇਸ ਮੌਕੇ ਖੁਲਾਸਾ ਕਰਦਿਆਂ ਕਿਹਾ ਕਿ ਉਨਾਂ ਨੂੰ ਦੂਹਰੀ ਖੁਸ਼ੀ ਇਸ ਗੱਲ ਦੀ ਹੈ ਕਿ ਉਨਾਂ ਵੱਲੋਂ ਇਸੇ ਮਾਰਗ ਤੇ ਪੰਜ ਕਰੋੜ ਦੀ ਲਾਗਤ ਨਾਲ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਯਾਦਗਾਰ ਬਣਾਉਣ ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਜਿੱਥੇ ਇਹ ਸਮਾਰਕ ਜਿੱਥੇ ਖੇਡ ਸਟੇਡੀਅਮ ਵੀ ਬਣਾਏ ਜਾਣਗੇ ਸਭਨਾਂ ਦੀ ਖਿੱਚ ਦਾ ਕੇਂਦਰ ਬਣੇਗਾ।ਉਨਾਂ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਪੂਰਾ ਮਨ ਪੰਜਾਬ ਅੰਦਰ ਨਿਵੇਸ਼ ਖ਼ਾਸਤੌਰ ਤੇ ਆਮ ਲੋਕਾਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਪ੍ਰਤੀ ਸਰਕਾਰਾਂ ਦੀ ਹੱਲਾ ਸ਼ੇਰੀ ਤੋਂ ਬਾਅਦ ਵੱਡਾ ਉਤਸ਼ਾਹ ਭਰ ਗਿਆ ਹੈ ਤੇ ਉਹ ਜਲਦ ਯਾਦਗਾਰੀ ਦੀ ਉਸਾਰੀ ਸ਼ੁਰੂ ਕਰਵਾਉਣਗੇ।ਉਨਾਂ ਖ਼ਾਸਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਕੈਬਿਨੇਟ ਮੰਤਰੀ ਸੁੱਖਸਰਕਾਰੀਆ, ਮਹਿੰਦਰ ਸਿੰਘ ਕੇ.ਪੀ ਸਮੇਤ ਜਿਲਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ।

ਗਾਇਕ ਕਿੰਦਰ ਦਿਓਲ ਦਾ ਨਵਾਂ ਟਰੈਕ, ‘ਆਲ ਨੋਜ’ ਹੋਏਗਾ ਦੋ ਅਪਰੈਲ, 21 ਨੂੰ ਰਿਲੀਜ

ਚੰਡੀਗਡ, (ਪ੍ਰੀਤਮ ਲੁਧਿਆਣਵੀ), 27 ਮਾਰਚ, 2021 :  ਗਾਇਕ ਕਿੰਦਰ ਦਿਓਲ ਆਪਣਾ ਨਵਾਂ ਸਿੰਗਲ ਟਰੈਕ, ‘ਆਲ ਨੋਜ਼’ ਲੈ ਕੇ ਭੰਗੂ ਰਿਕਾਡਰਜ ਰਾਹੀਂ ਸਰੋਤਿਆਂ ਦੇ ਰੂ-ਬ-ਰੂ ਹੋ ਰਿਹਾ ਹੈ।  ਇਸ ਗੀਤ ਨੂੰ ਗਾਇਕ ਕਿੰਦਰ ਦਿਓਲ ਨੇ ਖੁਦ ਹੀ ਲਿਖਿਆ ਹੈ ਤੇ ਮਿਊਜ਼ਿਕ ਮਿਕਸ ਮਾਸਟਰ ਦਾ ਕੰਮ ਸੰਭਾਲਿਆ ਹੈ ਨਵ ਨਾਗਪਾਲ ਨੇ।  ਵੀਡੀਓ ਐਡੀਟਿੰਗ ਵੈਲੀ ਮੇਕਰਜ ਦੁਆਰਾ ਕੀਤੀ ਗਈ ਹੈ।  ਗੀਤ ਦੇ ਪ੍ਰੋਡਿਊਸਰ ਹਨ ਪਲਵਿੰਦਰ ਦਿਓਲ।  ਇਸ ਗੀਤ ਲਈ ਪੰਜਾਬੀ ਹਵੇਲੀ ਰੈਸਟੋਰੈਂਟ ਕੁਵੈਤ ਦਾ ਵਿਸ਼ੇਸ਼ ਸਹਿਯੋਗ ਰਿਹਾ।   
ਅਰਬ ਦੇਸ਼ ਕੁਵੈਤ ਤੋਂ ਭੰਗੂ ਰਿਕਾਰਡਜ ਦੇ ਕਰਤਾ ਧਰਤਾ ਭਰਭੂਰ ਸਿੰਘ ਭੰਗੂ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਦੋ ਅਪਰੈਲ ਨੂੰ ਰਿਲੀਜ ਕੀਤਾ ਜਾਵੇਗਾ।  ਉਨਾਂ ਆਸ ਜਿਤਾਈ ਕਿ ਇਹ ਖੂਬਸੂਰਤ ਗੀਤ ਸਰੋਤਿਆਂ ਦੀ ਪਸੰਦਗੀ ਤੇ ਖ਼ੂਬ ਖਰਾ ਉਤਰੇਗਾ  ਤੇ ਸਰੋਤੇ ਇਸ ਗੀਤ ਦੀ ਪੂਰੀ ਟੀਮ ਦੇ ਕੰਮ ਦੀ ਸ਼ਲਾਘਾ ਕਰਨਗੇ। 

Friday, 19 March 2021

ਰਾਜ ਕੌਰ ਚੇਅਰਪਰਸਨ ਅਤੇ ਮਿਨਾਕਸ਼ੀ ਸ਼ਰਮਾ ਬਣੀ ਉਪ ਪ੍ਰਧਾਨ- ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਦੀ ਮੀਟਿੰਗ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮੀਟਿੰਗ  3ਬੀ2 ਕਣਾਨੀ ਰੈਸਟੋਰੈਂਟ ਮੋਹਾਲੀ ਵਿਖੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਪਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਚੇਅਰਪਰਸਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਕੌਮੀ ਚੇਅਰਪਰਸਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮਿਨਾਕਸ਼ੀ ਸ਼ਰਮਾ ਨੂੰ ਜ਼ਿਲ੍ਹਾ ਉਪ ਪ੍ਰਧਾਨ ਅਤੇ ਰਾਜ ਕੌਰ ਨੂੰ ਚੇਅਰਪਰਸਨ ਬਲਾਕ ਖਰੜ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 


ਮੈਡਮ ਪ੍ਰਿਤਪਾਲ ਕੌਰ ਨੇ ਬੋਲਦਿਆਂ ਕਿਹਾ ਕਿ ਅੌਰਤਾਂ ਦੀਆਂ ਸਮੱਸਿਆਂਵਾਂ ਦਾ ਹੱਲ ਕਰਨ ਲਈ ਜਲਦੀ ਹੀ ਰਾਸ਼ਟਰੀ ਪੱਧਰ ਤੇ ਸਟੇਟ ਪੱਧਰ ਤੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਸਮਾਜਿਕ ਕੰਮਾਂ ਵਿਚ ਰੁੱਚੀ ਰੱਖਣ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਮੁੱਖ ਅਹੁਦੇਦਾਰਾਂ ਨੂੰ ਆਪਣੇ ਅਹੁਦੇ ਦੀ ੲਿੱਜਤ ਕਰਦਿਆਂ ਆਪਣੇ ਆਪਣੇ ਵਿੰਗਾਂ ਨੂੰ ਮੈਂਬਰ ਅਤੇ ਅਹੁਦੇਦਾਰਾਂ ਦੀ ਭਰਤੀ ਕਰਕੇ ਅਹੁਦੇਦਾਰ ਪੂਰੇ ਕੀਤੇ ਜਾਣ । ਜਲਦੀ ਹੀ ਇਸ ਬਾਰੇ ਸਲਾਹ ਮਸ਼ਵਰਾ ਕਰਕੇ ਰਾਸ਼ਟਰੀ ਪੱਧਰ ਅਤੇ ਸਟੇਟ ਪੱਧਰ ਦੀਆਂ ਅਹੁਦੇਦਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਜਸਮੋਹਨ ਸਿੰਘ, ਅਸ਼ਵਨੀ ਕੁਮਾਰ ਚੇਅਰਮੈਨ ਐਂਟੀ ਕਰਾਇਮ ਸੈਲ ਚੰਡੀਗੜ੍ਹ, ਕੁਲਜੀਤ ਕੌਰ, ਸ਼ਬਨਮ ਖ਼ਾਨ ਸੈਕਟਰੀ ਅਤੇ ਹਰਪ੍ਰੀਤ ਸਿੰਘ, ਵਰਿੰਦਰ ਕੁਮਾਰ ਸ਼ਰਮਾ ਚੇਅਰਮੈਨ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਪੀ.ਐਚ.ਸੀ ਪਿੰਡ ਬੋਲੀਨਾ ਵਿਖੇ ਫ੍ਰੀ ਲਗਾਇਆ ਜਾਵੇਗਾ, ਕਰੌਨਾ ਦਾ ਟੀਕਾ

 

ਪਿੰਡ ਬੋਲੀਨਾ ਦੌਆਬਾ ਵਿਖੇ ਅੱਜ 20 ਲੋਕਾਂ ਨੂੰ ਕਰੌਨਾ ਦਾ ਟੀਕਾ ਲਗਾਇਆ ਗਿਆ। ਏ.ਐਨ.ਐਮ ਮੈਡਮ ਜਸਵੰਤ ਕੌਰ ਨੇ ਦਸਿਆ ਇਹ ਟੀਕਾ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁਰਵਾਰ ਨੂੰ ਪੀ.ਐਚ.ਸੀ ਪਿੰਡ ਬੋਲੀਨਾ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਫ੍ਰੀ ਲਗਾਇਆ ਜਾਵੇਗਾ। ਟੀਕਾ ਲਗਾਉਣ ਦੇ ਇਸ਼ੁੱਕ ਆਪਣਾ ਅਧਾਰ ਕਾਰਡ, ਵੋਟਰ ਕਾਰਡ ਨਾਲ ਲੈ ਕੇ ਆਉਣ। ਅੱਜ ਟੀਕਾਕਰਨ ਵੇਲੇ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਐਮ.ਉ ਡਾ. ਸ਼ਾਨ, ਡਾ. ਸੁਰੇਸ਼, ਏ.ਐਮ.ਉ ਡਾ. ਈਸ਼ਾ ਸਿੰਗਲਾ, ਏ.ਐਮ.ਸੀ ਪਵਨਾ ਅਤੇ ਹੋਰ ਹਾਜ਼ਰ ਸਨ।

Thursday, 18 March 2021

सीफ़, पंजाब की प्रदेश की दलित संस्थाओं के साथ अहम बैठक सम्पन्न: राजेश बाघा


चंडीगढ़ (अमरजीत सिंह)-  आज सीफ़, (शैडयूल्ड कास्ट्स एकता एम्पोवेर्मेंट फ़ोरम) पंजाब ने चंडीगढ़ में पंजाब की प्रमुख दलित संस्थाओं के साथ एक अहम बैठक की। इस बैठक में प्रदेश के दलित भाईचारे से संबंधित अहम मुद्दों पर चर्चा की गई जिसमें पोस्ट मैट्रिक स्कॉलरशिप स्कीम, एससी एसटी सब-प्लैन और दलितों पर हो रहे अत्याचार और उनके शोषण जैसे मुद्दे अहम रहे। इस बैठक में प्रदेश के दलित समाज की माँगों को मनवाने के लिए समाज को एकजुट करने को लेकर भी विशेष रणनीति बनाई गई। 

इस दौरान प्रदेशभर से प्रमुख दलित संस्थाओं ने आज की बैठक में हिस्सा लिया इस बैठक की विशेषता यह रही कि इसमें प्रदेश की सभी 39 बिरादरीओ/समुदायों के संस्था प्रमुख एक प्लेटफार्म पर इकट्ठे हुए और यह फैसला लिया गया कि प्रदेश के दलित भाईचारे को न्याय दिलाने के लिए और उन पर हो रहे अत्याचारों को रोकने के लिए समूह दलित भाईचारे को साथ लिया जाएगा। आगामी दिनों में सीफ़ जोनल स्तर पर और फिर जिला स्तर पर कार्यक्रम आयोजित करके दलित भाईचारे को एकजुट करेगी। इसी के तहत प्रदेश में पूरी टीम के गठन तक आगामी कार्यक्रमों और गतिविधियों को देखने के लिए कोर कमेटी का भी गठन किया गया जिसके संरक्षक पूर्व राजदूत श्री रमेश चंद्र (IFS) को नियुक्त किया गया तथा उनके साथ श्री परमजीत सिंह कैंथ, श्री जय सिंह राणा, सरदार संतोख सिंह गुमटाला, श्री सरबजीत कडियाना, एडवोकेट मोहित भारद्वाज, श्री राँझा बख्शी, श्री मंजीत सिंह बुट्टर कोर कमेटी सदस्य के नाते रहेंगे। आज की इस मीटिंग में प्रसिद्ध समाज सेवक डॉ. वरिंदर गर्ग, पूर्व राजदूत श्री रमेश चंद्र (IFS), पंजाब की दलित राजनीति का बड़ा चेहरा श्री अविनाश चंद्र, एस सी कमिशन पंजाब के पूर्व चेयरमैन श्री राजेश बाघा, बाल्मिक मज़हबी सिंह समाज से सरदार संतोख सिंह गुमटाला, श्री परमजीत सिंह कैंथ, श्री जय सिंह, एडवोकेट मोहित भारद्वाज, श्री राँझा बख्शी और श्री केवल आदिवाल ने संबोधित किया। इस दौरान श्री जसवीर मेहता, डॉ. जतिंदर बधन, चौधरी दविंदर सिंह, श्री रोहित सोनकर श्री अवतार सिंह,  डॉ. शमशेर सिंह, एडवोकेट आर एल सुमन, श्री यशपाल कुंडल, श्री जसपाल पंजग्राईं, श्री मंजीत सिंह बुट्टर, श्री सोहन सिंह, श्री सुखविंदर सिंह, श्री प्रदीप गब्बर, श्री दलिप सिंह, गुरमेल कौर, हरविंदर कौर, श्री प्रिंस, श्री जोगिंदर सिंह, श्री तरसेम लाल,  श्री गुरमीत सिंह, श्री परविंदर सिंह, सरदार सरवन सिंह, सहित प्रदेश भर से दलित संस्थायों के प्रतिनिधियों ने हिस्सा लिया।