Monday, 20 September 2021

ਭਾਂਬਰੀ ਪੁਜਣ ਤੇ ਸੰਸਥਾ ਦੇ ਕੌਮੀ ਪ੍ਰਧਾਨ ਦਾ ਕੀਤਾ ਪਿੰਡ ਵੱਲੋਂ ਸਨਮਾਨ- ਬੀਬੀ ਕਿਰਨਦੀਪ


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਭਾਂਬਰੀ ਵਿਖੇ ਰਿਸ਼ਵਤਖੋਰੀ ਦੇ ਵਿਰੁੱਧ ਬਲਾਕ ਪ੍ਰਧਾਨ ਇਸਤਰੀ ਵਿੰਗ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਸੈਕਟਰੀ ਹਰਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਪੰਜਾਬ ਅਤੇ ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪ੍ਰਕਾਸ਼ ਸਿੰਘ ਨੂੰ ਉਪ ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਅਮਲੋਹ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਦੇ ਭੋਲੇ ਭਾਲੇ ਲੋਕਾਂ ਨੂੰ ਸਰਕਾਰੇ ਦਰਬਾਰੇ ਸ਼ਰੇਆਮ ਲੁਟਿਆ ਜਾ ਰਿਹਾ ਹੈ ਉਹ ਵਿਚਾਰੇ ਆਪਣੇ ਕਾਨੂੰਨ ਮੁਤਾਬਕ ਹੋਣ ਵਾਲੇ ਸਹੀ ਕੰਮਾਂ ਕਾਰਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾਂਦੇ ਹਨ ਪਰ ਉਥੇ ਜਾ ਕੇ ਉਨ੍ਹਾਂ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਕਿਉਂਕਿ ਲੱਗਭਗ ਹਰ ਪੱਧਰ ਤੇ ਰਿਸ਼ਵਤ ਦਾ ਬੋਲਬਾਲਾ ਹੀ ਸੁਨਣ ਨੂੰ ਮਿਲਦਾ ਹੈ। ਜਲਦੀ ਹੀ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਮੰਚ ਵੱਲੋਂ ਮੰਗ ਪੱਤਰ ਸੌਂਪਿਆ ਜਾਵੇਗਾ। ਬੀਬੀ ਕਿਰਨਦੀਪ ਕੌਰ ਨੇ ਕਿਹਾ ਕਿ ਮੰਚ ਲਈ ਅਸੀਂ ਅੱਗੇ ਹੋ ਕੇ ਕੰਮ ਕਰਨ ਨੂੰ ਪਹਿਲ ਦੇਵਾਂਗੇ। ਕਿਉਂਕਿ ਮੰਚ ਨਾਲ ਲੋਕ ਧੱੜਾ ਧੜ ਜੁੜਦੇ ਜਾ ਰਹੇ ਹਨ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਦਰਬਾਰਾ ਸਿੰਘ, ਕਰਮਜੀਤ ਸਿੰਘ, ਹਰਭਜਨ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਜ਼ੀਨਤ ਬੇਗਮ ਮੀਤ ਪ੍ਰਧਾਨ, ਹਰਭਜਨ ਸਿੰਘ, ਗੁਰਤੇਜ ਸਿੰਘ , ਸਵਰਨ ਸਿੰਘ, ਜਸਵੀਰ ਸਿੰਘ ਅਤੇ ਵਰਿੰਦਰ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment