Thursday, 27 February 2025

ਡੇਰਾ ਚਹੇੜੂ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਤਸਵ 1 ਮਾਰਚ ਦਿਨ ਸ਼ਨੀਵਾਰ ਨੂੰ



ਆਦਮਪੁਰ/ਜਲੰਧਰ 26 ਫਰਵਰੀ (ਅਮਰਜੀਤ ਸਿੰਘ)-
ਸੰਗਤਾਂ ਦੀ ਅਥਾਹ ਆਸਥਾ ਦਾ ਕੇਂਦਰ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ.ਰੋਡ ਚਹੇੜੂ ਵਿਖੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਤਸਵ 1 ਮਾਰਚ ਦਿਨ ਸ਼ਨੀਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 23 ਫਰਵਰੀ ਤੋਂ ਪ੍ਰਭਾਤ ਫੇਰੀਆਂ ਅਰੰਭ ਹਨ ਅਤੇ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 8:00 ਵਜੇ ਸਮੂਹ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ।


 01 ਮਾਰਚ ਦਿਨ ਸ਼ਨੀਵਾਰ ਪਹਿਲਾ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਮਹਾਨ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪ੍ਰਸਿੱਧ ਕੀਰਤਨੀ ਜਥੇ ਅਤੇ ਪੰਜਾਬੀ ਗਾਇਕ ਗਿੰਨੀ ਮਾਹੀ 12:30 ਤੋਂ 2:00 ਵਜੇ ਤੱਕ ਅਤੇ ਗਾਇਕ ਬਲਰਾਜ ਬਿਲਗਾ 2:30 ਤੋਂ 4.00 ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ, ਧਾਰਮਿਕ ਤੇ ਮਿਸ਼ਨਰੀ ਗੀਤਾਂ ਰਾਹੀਂ ਨਿਹਾਲ ਕਰਨਗੇ। ਸਮਾਗਮਾਂ ਦੇ ਦੋਵੇਂ ਦਿਨ ਚਾਹ-ਪਰੌਂਠੇ, ਚਨੇ ਪੂਰੀਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਡੇਰਾ ਮੁੱਖੀ ਸੰਤ ਕ੍ਰਿਸ਼ਨ ਨਾਥ ਜੀ ਤੇ ਸਮੂਹ ਮੈਨੇਂਜਮੈਟ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।






Wednesday, 26 February 2025

ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਕਪੂਰ ਪਿੰਡ ਵਿਖੇ ਲੰਗਰ ਲਗਾਏ



ਅਮਰਜੀਤ ਸਿੰਘ ਜੰਡੂ ਸਿੰਘਾ- ਮਹਾਂਸ਼ਿਵਰਾਤਰੀ ਦਾ ਦਿਹਾੜਾ ਸਾਰੇ ਸੰਸਾਰ ਵਿੱਚ ਸ਼ਿਵ ਭਗਤਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਕਪੂਰ ਪਿੰਡ ਵਿਖੇ ਭੁੱਲਰ ਪਰਿਵਾਰ ਵਲੋਂ ਲੰਗਰ ਲਗਾਏ ਗਏ। ਜਿਸਦਾ ਰਾਹਗੀਰਾਂ ਤੇ ਨਗਰ ਦੀਆਂ ਸੰਗਤਾਂ ਨੇ ਅਨੰਦ ਮਾਣਿਆ। ਇਸ ਮੌਕੇ ਤੇ ਸ਼ੰਕਰ ਭੁੱਲਰ, ਅੰਕੁਸ਼ ਭੁੱਲਰ, ਗੁਰਪ੍ਰੀਤ ਸਿੰਘ ਹੈਪੀ (ਐਮ.ਡੀ ਹਰਲੀਨ ਵਾਟਰ ਪਾਰਕ ਕਪੂਰ ਪਿੰਡ, ਗੁਰਨਾਮ ਸਿੰਘ ਕੈਮਿਸਟ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਕੁਲਦੀਪ ਭੁੱਲਰ, ਰਾਜੂ ਭੁੱਲਰ, ਪਰਮਿੰਦਰ ਸਿੰਘ ਭੁੱਲਰ, ਪਰਤਾਪ ਯਾਦਵ, ਮਨੋਜ ਯਾਦਵ, ਚਾਂਦ ਬਾਬੂ, ਬੰਟੀ, ਜੌਲੀ, ਸੂਰਜ ਕੁਮਾਰ ਯਾਦਵ, ਬਲਵਿੰਦਰ ਕੌਰ, ਸ਼ਿਰਦਪਾਲ ਕੌਰ, ਪਰਮਜੀਤ ਕੌਰ, ਸੋਹਣ ਸਿੰਘ, ਮਨਦੀਪ ਸਿੰਘ, ਜਿਉਣਾ, ਜੋਬਨਪ੍ਰੀਤ ਸਿੰਘ, ਨਵਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Tuesday, 25 February 2025

ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਲਗਾਏ ਫ੍ਰੀ ਮੁਫਤ ਜਾਂਚ ਕੈਂਪ ਦਾ ਸੰਤ ਬਾਬਾ ਰਮੇਸ਼ ਦਾਸ ਜੀ ਨੇ ਕੀਤਾ ਉਦਘਾਟਨ



ਹੁਸ਼ਿਆਰਪੁਰ, 25 ਫਰਵਰੀ (ਅਮਰਜੀਤ ਸਿੰਘ)-
ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਢੱਕੋਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ, ਡੇਰਾ ਬਾਬਾ ਕਲਰਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੀ 35ਵੀਂ ਸਲਾਨਾ ਬਰਸੀ ਡੇਰੇ ਦੇ ਮੁੱਖ ਗੱਦੀਨਸ਼ੀਨ ਸੰਚਾਲਕ ਸੰਤ ਬਾਬਾ ਰਮੇਸ਼ ਦਾਸ ਜੀ ਮਹਾਰਾਜ ਜੀ ਦੀ ਯੋਗ ਅਗਵਾਈ ਵਿੱਚ ਬਹੁਤ ਹੀ ਸ਼ਰਧਾਪੂਰਬਕ ਸੰਗਤਾਂ ਵੱਲੋਂ ਮਨਾਈ ਗਈ। ਇਨ੍ਹਾਂ ਸਲਾਨਾ ਬਰਸੀ ਸਮਾਗਮਾਂ ਮੌਕੇ ਤੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਮੁਫਤ ਜਾਂਚ ਕੈਂਪ ਮੁੱਖ ਵੈਦ ਬਲਜਿੰਦਰ ਰਾਮ ਤੇ ਵੈਦ ਸਿਮਰਨਜੀਤ ਕੌਰ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਇਸ ਆਯੂਰਵੈਦਿਕ ਕੈਂਪ ਦਾ ਉਦਘਾਟਨ ਡੇਰਾ ਮੁੱਖੀ ਸੰਤ ਰਮੇਸ਼ ਦਾਸ ਮਹਾਰਾਜ ਜੀ ਨੇ ਆਪਣੇ ਸ਼ੁਭ ਕਰ ਕਮਲਾਂ ਨਾਲ ਕੀਤਾ। ਸੰਤ ਰਮੇਸ਼ ਦਾਸ ਜੀ ਮਹਾਰਾਜ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਸਲਾਨਾ ਬਰਸੀ ਮੌਕੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ (ਹੁਸ਼ਿਆਰਪੁਰ) ਵੱਲੋਂ ਇਹ ਫਰੀ ਆਰਯੂਵੈਦਿਕ ਮੈਡੀਕਲ ਕੈਂਪ ਸਮੂਹ ਸੰਗਤਾਂ ਦੀ ਸਹੂਲਤ ਵਾਸਤੇ ਲਗਾਇਆ ਜਾਂਦਾ ਹੈ। ਇਸ ਮੌਕੇ ਤੇ ਕਲੀਨਿਕ ਦੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਯੁਰਵੈਦਿਕ ਦਵਾਈਆਂ ਰਿਸ਼ੀ ਮੁੰਨੀਆਂ, ਮਹਾਂਪੁਰਸ਼ਾਂ ਦੇ ਟਾਈਮ ਤੋਂ ਸਦੀਆਂ ਤੋਂ ਚਲੀਆਂ ਆ ਰਹੀਆਂ ਹਨ ਅਤੇ ਇਹ ਦਵਾਈ ਦਾ ਖਾਣ ਨਾਲ ਕੋਈ ਵੀ ਸਰੀਰਕ ਨੁਕਸਾਨ ਨਹੀਂ ਹੁੰਦਾ ਇਸ ਦਵਾਈ ਨਾਲ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਜੋ ਕਿ ਰੋਗ ਨੂੰ ਜੜੋਂ ਖਤਮ ਕਰਦਾ ਹੈ। ਆਯੁਰਵੈਦਿਕ ਕੈਂਪ ਮੌਕੇ ਵੈਦ ਸਿਮਰਨਜੀਤ ਕੌਰ, ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਸਿਮਰਨ, ਵੈਦ ਚਰਨਜੀਤ, ਵੈਦ ਇੰਦਰਜੀਤ, ਵੈਦ ਪਰਮਜੀਤ ਸਿੰਘ ਹਰੀਆਬਾਦ, ਕਿ੍ਰਸ਼ਨ ਕੁਮਾਰ ਗੋਪਾਲ ਹਰੀਆਬਾਦ ਫਗਵਾੜਾ, ਵੈਦ ਅੰਸ਼, ਸੁਨੀਲ ਕੁਮਾਰ ਰੋਕੀ, ਵੈਦ ਲੁਕੇਸ਼ ਕੁਮਾਰ, ਹਰਪਾਲ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਇਸ ਕੈਂਪ ਵਿੱਚ ਬਰਸੀ ਸਮਾਗਮਾਂ ਮੌਕੇ ਪੁੱਜੇ 1120 ਮਰੀਜ਼ਾਂ ਦਾ ਚੈੱਕਅੱਪ ਵੈਦ ਬਲਜਿੰਦਰ ਰਾਮ ਤੇ ਵੈਦ ਸਿਮਰਨਜੀਤ ਕੌਰ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ।

ਜਾਗਰਤੀ ਚੈਰੀਟੇਬਲ ਸੁਸਾਇਟੀ (ਰਜਿ.) ਵੱਲੋਂ ਪੰਜ ਰੋਜ਼ਾ 43ਵਾਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਸ਼ੁਰੂ


   


ਆਦਮਪੁਰ 25 ਫਰਵਰੀ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ)-
ਜਾਗਰਤੀ ਚੈਰੀਟੇਬਲ ਸੁਸਾਇਟੀ (ਰਜਿ.) ਆਦਮਪੁਰ ਅਤੇ ਲਾਇਨਜ਼ ਕਲੱਬ ਵਾਸਟਡ ਅਤੇ ਵੁਡਫੋਰਡ ਯੂ.ਕੇ. ਵੱਲੋਂ ਜਾਗਰਤੀ  ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਰਾਜਕੁਮਾਰ ਪਾਲ ਅਤੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਦੇਖ-ਰੇਖ ਹੇਠ ਸਾਂਈ ਜੁਮਲੇ ਸ਼ਾਹ ਜੀ, ਸਵ: ਲਾਲਾ ਮੇਹਰ ਚੰਦ ਪਾਲ, ਲਾਇਨ ਸਤਵਿੰਦਰ ਸਿੰਘ ਨੰਦਰਾ, ਕੇਹਰ ਸਿੰਘ ਲਾਲੀ, ਜਸਵਿੰਦਰ ਕੌਰ ਨਾਂਦਰਾ, ਮਨਜ਼ੂਰ ਚੱਠਾ,  ਦਿਲਬਾਗ ਰਾਏ ਪਸਰੀਚਾ, ਬਿਮਲਾ ਰਾਣੀ, ਨੰਦ ਲਾਲ ਪਸਰੀਚਾ, ਚਰਨਦਾਸ ਮਾਹੀਂ, ਚੰਦਰ ਮੋਹਨ ਯਾਦਵ, ਸੱਤਪਾਲ ਹਮਪਾਲ, ਡਾਕਟਰ ਹਰੀਸ਼ ਪਰਾਸ਼ਰ, ਪ੍ਰਿਥਵੀ ਰਾਜ ਸ਼ਰਮਾਂ, ਸਰੋਜ ਰਾਣੀ ਹਮਪਾਲ, ਲੰਬੜਦਾਰ ਭਗਵੰਤ ਸਿੰਘ ਮਿਨਹਾਸ  ਅਤੇ  ਇਲਾਕੇ ਦੀ ਧਾਰਮਿਕ ਸ਼ਖਸ਼ੀਅਤ ਸਈਅਦ ਫਕੀਰ ਬੀਬੀ ਸ਼ਰੀਫਾਂ ਜੀ ਦੀ ਯਾਦ ਵਿੱਚ 43ਵਾਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਦਰਬਾਰ ਸਾਂਈਂ ਜੁਮਲੇ ਸ਼ਾਹ ਜੀ ਪਿੰਡ ਉਦੇਸੀਆਂ ਨੇੜੇ ਆਦਮਪੁਰ ਵਿਖੇ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਗਿਆ।
     ਕੈਂਪ ਦੀ ਸ਼ੁਰੂਆਤ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਅਤੇ ਬੀਬੀ ਸ਼ਰੀਫਾਂ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਕੇ ਕੀਤੀ ਗਈ। ਇਸ ਮੌਕੇ ਜਾਗਰਤੀ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਅਤੇ ਲਾਇਨਜ਼ ਕਲੱਬ ਵਾਸਟਡ ਅਤੇ ਵੁੱਡ ਫੋਰਡ (ਯੂ.ਕੇ.) ਦੇ ਪ੍ਰਧਾਨ ਅਮਰੀਕ ਸਿੰਘ ਨੌਤਾ ਨੇ ਦੱਸਿਆ ਕਿ ਸਾਡੀਆਂ ਸੰਸਥਾਵਾਂ ਵੱਲੋਂ ਪੰਜਾਬ  ਵਿਚ ਵੱਖ ਵੱਖ ਥਾਵਾਂ ਤੇ ਵਲਟੋਹਾ ਕੱਠਗਿੱਲ, ਕਪੂਰਥਲਾ ਅਤੇ ਆਦਮਪੁਰ ਵਿੱਚ ਕੈਂਪ ਲਗਾ ਕੇ ਜਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਹਨਾਂ ਪੰਜਾਂ ਕੈਂਪਾਂ ਦੌਰਾਨ ਕੁੱਲ 1930 ਮਰੀਜ਼ਾਂ ਦੀਆਂ ਅੱਖਾਂ ਦਾ ਚੈਪਅਪ ਕੀਤਾ ਗਿਆ ਅਤੇ ਉਹਨਾਂ ਵਿੱਚੋਂ 458 ਵਿਅਕਤੀਆਂ ਨੂੰ ਅੱਖਾਂ ਦੇ ਅਪ੍ਰੇਸ਼ਨਾਂ ਲਈ ਚੁਣਿਆ ਗਿਆ। ਇਸ ਮੌਕੇ ਚਾਰ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਅਤੇ ਤਿੰਨ ਵਿਅਕਤੀਆਂ ਨੂੰ ਵੀਲ ਚੇਅਰ ਵੀ ਪ੍ਰਦਾਨ ਕੀਤੀਆਂ ਗਈਆਂ।
     ਕੈਂਪ ਦੌਰਾਨ ਰੂਬੀ ਨੈਂਸਲਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਫੀਕੋ ਸਰਜਰੀ ਦੁਆਰਾ ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਜ ਮੁਫਤ ਫਿਟ ਕੀਤੇ ਜਾ ਰਹੇ ਹਨ। ਕੈਂਪ ਦੌਰਾਨ ਆਉਣ ਵਾਲੇ ਸਾਰੇ ਹੀ ਮਰੀਜ਼ਾਂ ਦੇ ਰਹਿਣ ਖਾਣ-ਪੀਣ ਦਵਾਈਆਂ ਅਤੇ ਐਨਕਾਂ ਦਾ ਪ੍ਰਬੰਧ ਜਾਗਰਤੀ ਚੈਰੀਟੇਬਲ ਸੁਸਾਇਟੀ (ਰਜਿ.) ਆਦਮਪੁਰ ਵੱਲੋਂ ਮੁਫਤ ਜਾ ਰਿਹਾ ਹੈ।  ਕੈਂਪ ਦੌਰਾਨ ਛੋਟੇ ਬੱਚਿਆਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਵਿਸ਼ੇਸ਼ ਤੌਰ ਤੇ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਲਾਇਨਜ਼ ਕਲੱਬ ਵਾਂਸਡ ਅਤੇ ਵੁੱਡਫੋਰਡ ਸੀ.ਆਈ.ਉ.ਯੂ.ਕੇ ਤੋਂ ਵਿਸ਼ੇਸ਼ ਤੌਰ ਤੇ ਕੈਂਪ ਲਈ ਆਏ ਪ੍ਰਧਾਨ ਲਾਇਨ ਅਮਰੀਕ ਸਿੰਘ ਨੌਤਾ, ਲਾਇਨ ਕੁਲਦੀਪ ਸਿੰਘ ਝੀਤਾ, ਦਲਜੀਤ ਕੌਰ ਝੀਤਾ, ਸੁਖਵਿੰਦਰ ਸਿੰਘ ਜੰਡੂ, ਅਮਰੀਕ ਸਿੰਘ ਸੰਧੂ, ਕੁਲਵੀਰ ਸਿੰਘ, ਦਵਿੰਦਰ ਕੌਰ, ਜੋਗਿੰਦਰ ਸ਼ਰਮਾਂ ਕਨੇਡਾ, ਸੁਖਵਿੰਦਰ ਕੌਰ ਲਾਲੀ ਕਨੇਡਾ ਤੋ ਇਲਾਵਾ ਸੰਤ ਜਨਕ ਸਿੰਘ ਜੀ ਜਬੜ ਵਾਲੇ, ਸੰਤ ਸਰਵਣ ਸਿੰਘ ਜੀ ਜੱਬੜ ਵਾਲੇ, ਸੁਆਮੀ ਰਾਮ ਭਾਰਤੀ ਜੀ, ਗੁਰਨਾਮ ਸਿੰਘ, ਜਸਵੀਰ ਸਿੰਘ, ਬਲਜੀਤ ਸਿੰਘ ਹਰੀਪੁਰ, ਜਸਵਿੰਦਰ ਸਿੰਘ ਹਰੀਪੁਰ, ਸੰਦੀਪ ਮਾਹੀ ਸਰਪੰਚ ਲੜੋਈ, ਡਾਕਟਰ ਸਰਵ ਮੋਹਨ ਟੰਡਨ, ਡਾਕਟਰ ਅਸ਼ੀਸ਼ ਟੰਡਨ, ਮੰਗਤ ਰਾਮ ਸ਼ਰਮਾ, ਸਕੱਤਰ ਗੁਲਸ਼ਨ ਦਿਲਬਾਗੀ, ਰਵੀ ਬਾਂਸਲ, ਵਿਜੇ ਯਾਦਵ, ਅਮਰੀਕ ਸਿੰਘ ਸਾਬੀ, ਪਰਗਟ ਸਿੰਘ, ਸਤਪਾਲ ਨੀਟਾ, ਬਲਵੀਰ ਗਿਰ, ਲਵ ਯਾਦਵ, ਰਾਜੇਸ਼ ਟੋਨੀ, ਹਤਿੰਦਰ ਮਹਿਤਾ, ਰਮਨ ਦਵੇਸਰ, ਸੁਸ਼ੀਲ ਵਾਸੂਦੇਵ, ਰੋਮੀ ਕਰਤਾਰਪੁਰ ਤੋਂ ਇਲਾਵਾ ਮਾਤਾ ਗੁਜਰੀ ਨਰਸਿੰਗ ਕਾਲਜ ਮਹਿਮਦਪੁਰ ਅਤੇ ਐਨ.ਐਸ. ਐਸ. ਲਾਇਲਪੁਰ ਖਾਲਸਾ ਕਾਲਜ ਦੀਆਂ ਵਿਦਿਆਰਥਣਾ ਅਤੇ ਵਿਦਿਆਰਥੀਆਂ ਵੱਲੋਂ ਕੈਂਪ ਵਿੱਚ ਆਪਣੀ ਸੇਵਾ ਬਖੂਬੀ ਨਾਲ ਨਿਭਾਈ ਗਈ।


Monday, 24 February 2025

ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਨੇ 9ਵਾਂ ਕੰਨਿਆਦਾਨ ਸਮਾਗਮ ਕਰਵਾਇਆ

ਜਲੰਧਰ, 25 ਫਰਵਰੀ (ਅਮਰਜੀਤ ਸਿੰਘ)-
ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ (ਰਜਿ.) ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ 5 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਮਿਤੀ 23 ਫਰਵਰੀ, 2025 ਦਿਨ ਐਤਵਾਰ ਨੂੰ ਸਿਟੀ ਕਮਿਊਨਿਟੀ ਹਾਲ, ਮੁਹੱਲਾ ਸਿੱਧ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੇ ਗਏ। ਸੰਸਥਾ ਦੇ ਚੇਅਰਮੈਨ ਪਰਮਜੀਤ ਮਡਾਰ ਤੇ  ਪ੍ਰਧਾਨ ਬੀਰ ਚੰਦ ਸੁਰੀਲਾ ਤੇ ਸਾਥੀਆਂ ਦੇ ਸਹਿਯੋਗ ਸਦਕਾ ਇਹ 9ਵਾਂ ਕੰਨਿਆ ਦਾਨ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। ਜਿਸ ਵਿਚ ਪੰਜ ਸਮੂਹਿਕ ਵਿਆਹ ਕੀਤੇ ਗਏ। ਇਨਾਂ ਵਿਚ ਪ੍ਰਵਾਸੀ ਵੀਰਾਂ ਤੇ ਸੰਸਥਾਂ ਦੇ ਮੈਂਬਰਾਂ ਦਾ ਉੱਘਾ ਯੋਗਦਾਨ ਰਿਹਾ। ਕੰਨਿਆਦਾਨ ਨੂੰ ਉੱਤਮ ਦਾਨ ਸਮਝ ਕੇ ਨਗਰ ਨਿਵਾਸੀਆਂ ਨੇ ਵੀ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾਇਆ। ਇਸ ਮੌਕੇ ਬਲਕਾਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਰਾਜਨੀਤਕ ਆਗੂ ਜਸਵੀਰ ਸਿੰਘ ਗੜ੍ਹੀ, ਗੁਰਲਾਲ ਸੈਲਾ ''ਆਪ'' ਆਗੂ , ਨਿਮਿਸ਼ਾ ਮਹਿਤਾ, ਪ੍ਰਵੀਨ ਬੰਗਾ , ਚੋਧਰੀ ਮੋਹਨ ਲਾਲ ਸਾਬਕਾ ਵਿਧਾਇਕ, ਤਰਲੋਚਨ ਸਿੰਘ ਸੂੰਡ ਸਾਬਕਾ ਵਿਧਾਇਕ, ਜੱਸੀ ਤੱਲਣ , ਰਾਮ ਕ੍ਰਿਸ਼ਨ ਪੱਲੀ ਝਿੱਕੀ, ਯੁਵਰਾਜ ਸਿੰਘ, ਇੰਸਪੈਕਟਰ ਰਾਮ ਦਾਸ  ਆਦਿ ਨੇ ਵੀ ਹਾਜ਼ਰ ਲਗਵਾਈ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕੰਨਿਆਦਾਨ ਦੇ ਨਾਲ ਨਾਲ ਸਿੱਖਿਆ, ਖੇਡਾਂ ਅਤੇ ਮੈਡੀਕਲ ਕੈਂਪ ਲਗਾ ਕੇ ਪਰਉਪਕਾਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬੀਰ ਚੰਦ ਸੁਰੀਲਾ, ਉਪ ਪ੍ਰਧਾਨ ਸ. ਸਰਵਣ ਸਿੰਘ ਅਤੇ ਸਕੱਤਰ ਡਾ ਮੱਖਣ ਲਾਲ , ਪ੍ਰੈਸ ਸਕੱਤਰ ਬਲਰਾਜ ਸਿੰਘ ਬਾਵਾ , ਮੁੱਖ ਸਲਾਹਕਾਰ ਸੁਰੇਸ਼ ਕਲੇਰ ਨੇ ਪੰਜਵੇਂ ਕੰਨਿਆਦਾਨ ਸਮਾਗਮ 'ਚ ਸਹਿਯੋਗ ਦੇਣ ਵਾਲੇ ਹਰ ਸਹਿਯੋਗੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਫ਼ਲ ਬਨਾਉਣ ਲਈ ਹੌਂਸਲਾ ਦਿੰਦੇ ਰਹਿਣ ਦੀ ਬੇਨਤੀ ਕੀਤੀ। ਅਰਦਾਸ ਦੀ ਰਸਮ ਸੰਤ ਬਾਬਾ ਜਗੀਰ ਸਿੰਘ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ। ਡਾ ਇੰਦਰਜੀਤ ਕੰਜਲਾ ਨੇ ਪਹਿਲਾਂ ਦੀ ਤਰ੍ਹਾਂ ਸੁਭਾਗੀ ਜੋੜੀਆਂ ਨੂੰ ਸੰਵਿਧਾਨ ਦੀਆ ਕਾਪੀਆ ਭੇਂਟ ਕੀਤੀਆਂ । ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਿਚ ਲੰਬੜਦਾਰ ਸੁਰਿੰਦਰ ਪਾਲ ਜਨਾਗਲ, ਰਣਜੀਤ ਸਿੰਘ ਇੰਗਲੈਂਡ, ਸੰਜੀਵ ਮੋਮੀ ਜਰਮਨ, ਸੌਰਵ ਮਹਿਤੋ ਜਰਮਨ, ਸੰਦੀਪ ਕੁਮਾਰ ਕਨੇਡਾ, ਗੁਰਪ੍ਰੀਤ ਰਾਮ , ਸਰਬਜੀਤ ਦੁਬਈ, ਅਵਿਨਾਸ਼ ਵਿਰਦੀ ਸਾਊਦੀ ਅਰਬ, ਮਦਨ ਸਿੰਘ, ਸੰਤੋਖ ਸਿੰਘ , ਦਵਿੰਦਰ ਸੁਰੀਲਾ, ਖਜਾਨਚੀ ਹਰੀਸ਼ ਵਿਰਦੀ, ਜਗਦੀਪ ਵਾਲੀਆ, ਲੰਬੜਦਾਰ ਨਛੱਤਰ ਕਲੇਰ,ਬਲਜੀਤ  ਭੱਟੀ,ਐਡ. ਜਗਜੀਵਨ ਰਾਮ, ਸੰਤੋਖ ਲਾਲ , ਮਨੀਸ਼ ਕੁਮਾਰ, ਬਲਜੀਤ ਸਿੰਘ ਚੀਮਾ , ਸੁਰਜੀਤ ਮਜਾਰੀ, ਗੁਰਪ੍ਰੀਤ ਕਲੇਰ , ਡਾ ਪ੍ਰਤਾਪ ਸਿੰਘ, ਰਜਿੰਦਰ ਕੁਮਾਰ, ਸੰਜੀਵ ਭੱਟੀ  , ਵਿਸ਼ਾਲ ਰੇਰੂ,  , ਤਰਸੇਮ ਬੱਧਣ, ਆਦਿ ਨੇ ਵਿਸ਼ੇਸ਼ ਸਹਿਯੋਗ ਪਾਇਆ।

Sunday, 23 February 2025

ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨਾ ਮੁਲਾਕਾਤ ਕੀਤੀ

ਜਲੰਧਰ : ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪਰਮਿੰਦਰ ਕੌਰ ਬੰਗਾ ਤੇ ਦੀ ਅਗਵਾਈ ਵਿੱਚ ਐਨਆਰਆਈਜ਼ ਨੂੰ ਪੰਜਾਬ ਨਾਲ ਜੋੜਨ ਅਤੇ ਆ ਰਹੀਆਂ ਮੁਸਕਲਾਂ ਦੇ ਹੱਲ ਕਰਨ ਲਈ ਸ਼ਖਸ਼ੀਅਤਾਂ ਅਹਿਮ ਸ਼ਖਸ਼ੀਅਤਾਂ ਨੂੰ ਨਾਲ਼ ਦੋ ਦਿਨਾਂ ਮੀਟਿੰਗ ਰੱਖੀ ਗਈ/ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨਾਲ ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀਆਈਜੀ ਨੇ ਸ਼ਿਰਕਤ ਕੀਤੀ/ ਇਸ ਮੌਕੇ ਉਹਨਾਂ ਨਾਲ ਮੁਲਾਕਾਤ ਕਰਦੇ ਹੋਏ 
ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਦੇ ਸਤਿਕਾਰਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਦੀ ਅਗਵਾਈ ਵਿੱਚ ਚਲਾਈਆਂ ਜਾ ਰਹੀਆਂ ਸੇਵਾਵਾਂ ਜਿਵੇੰ ਖੂਨਦਾਨ ਕੈਂਪ, ਛੋਟੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਬਚਪਨ ਤੋਂ ਜੋੜਨ ਲਈ ਸੁੰਦਰ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਉਣੇ, ਲੋੜਵੰਦ ਧੀਆਂ ਭੈਣਾਂ ਦੇ ਵਿਆਹ ਕਾਰਜ ਕਰਵਾਉਣੇ ਅਤੇ ਹੋਰ ਅਨੇਕਾਂ ਚੱਲ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ/

ਗੁਰੂ ਘਰ ਸ਼੍ਰੀ ਗੁਰੂ ਰਵਿਦਾਸ ਸਭਾ (ਬੇਅ ਏਰੀਆ) ਕੈਲੀਫੋਰਨੀਆਂ ਦੀ ਸੰਗਤਾਂ ਨੇ ਸ਼ੁਕਰਾਨਾਂ ਸਮਾਗਮ ਕਰਵਾਇਆ



ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ, ਡੇਰਾ ਚਹੇੜੂ ਮੁੱਖੀ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਜਲੰਧਰ/ਕੈਲੀਫੋਰਨੀਆਂ, 23 ਫਰਵਰੀ (ਅਮਰਜੀਤ ਸਿੰਘ)-
ਸ਼੍ਰੀ ਗੁਰੂ ਰਵਿਦਾਸ ਸਭਾ (ਬੇਅ ਏਰੀਆ) ਸੀ.ਏ ਯੂਨੀਅਨ ਸਿਟੀ ਕੈਲੀਫੋਰਨੀਆਂ ਦੀਆਂ ਸੰਗਤਾਂ ਵੱਲੋਂ ਗੁਰੂ ਘਰ ਵਿਖੇ ਸ਼ੁਕਰਾਨਾਂ ਸਮਾਗਮ ਕਰਵਾਇਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਬਲਦੀਪ ਸਿੰਘ ਜੀ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਕਰਵਣ ਕਰਵਾਇਆ। ਇਸ ਸਮਾਗਮ ਮੌਕੇ ਤੇ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕਿ੍ਰਸ਼ਨ ਨਾਥ ਜੀ ਵੀ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਗੁਰੂ ਘਰ ਜੁੱੜੀਆਂ ਸਮੂਹ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਤੇ ਗੁਰੂ ਘਰ ਦੇ ਚੇਅਰਮੈਨ ਵਿਨੋਦ ਕੁਮਾਰ ਚੁੰਬਰ, ਪ੍ਰਧਾਨ ਤਰਲੋਚਨ ਸਿੰਘ ਬੱਧਣ, ਸੋਹਣ ਸਿੰਘ ਢੰਡਾ ਵੱਲੋਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਤੇ ਹਰਮੇਸ਼ ਸਿੰਘ ਢੰਡਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਗੁਰੂ ਘਰ ਦੇ ਸਮੂਹ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

Saturday, 22 February 2025

ਕੌੜਾ ਪਰਿਵਾਰ ਦਾ ਸਾਲਾਨਾ ਮੇਲਾ 23 ਨੂੰ : ਰਾਕੇਸ਼ ਕੌੜਾ


ਫਗਵਾੜਾ/ ਰਾਏਕੋਟ (ਸ਼ਿਵ ਕੌੜਾ)-
ਕੌੜਾ ਪਰਿਵਾਰ ਦਾ ਸਾਲਾਨਾ ਮੇਲਾ ਐਤਵਾਰ 23 ਫਰਵਰੀ 2025,ਨੂੰ ਤਲਵੰਡੀ ਰਾਏ ਰਾਏਕੋਟ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਰਾਕੇਸ਼ ਕੌੜਾ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵਿੱਚ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਹਨ। ਪ੍ਰੋਗਰਾਮ ਵਿੱਚ ਹਵਨ ਉਪਰੰਤ ਧਾਰਮਿਕ ਝੰਡਾ ਲਹਿਰਾਇਆ ਜਾਵੇਗਾ ਅਤੇ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ ਜਾਵੇਗੀ। ਮਾਤਾ ਸਤੀ ਸਤਾਵਰਿਤੀ ਦੀ ਪੂਜਾ ਉਪਰੰਤ ਕੌੜਾ ਪਰਿਵਾਰ ਦੇ ਮੈਂਬਰ ਇਸ ਮੌਕੇ ਤੇ ਦਰਬਾਰ 'ਚ ਭਜਨ ਗਾ ਕੇ ਸੰਗਤਾਂ ਦਾ ਮਨੋਰੰਜਨ ਕਰਨਗੇ ਇਸ ਦਿਨ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਸਤੀ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਦੇ ਹਨ। ਪ੍ਰਸ਼ਾਦ ਵਜੋਂ ਅਟੁੱਟ ਲੰਗਰ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਕੌੜਾ ਭਾਈਚਾਰੇ ਦੀ ਡਾਇਰੈਕਟਰੀ ਵੀ ਜਾਰੀ ਕੀਤੀ ਜਾਵੇਗੀ, ਜਿਸ ਵਿਚ ਦੇਸ਼-ਵਿਦੇਸ਼ ਵਿਚ ਮੌਜੂਦ ਕੌੜਾ ਪਰਿਵਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਮੌਕੇ ਰਾਕੇਸ਼ ਕੌੜਾ,ਸੁਸ਼ੀਲ ਕੌੜਾ,ਰਮੇਸ਼ ਕੌੜਾ,ਸ਼੍ਰੀਮਤੀ ਤਾਰਾ ਦੇਵੀ ਕੌੜਾ,ਸ਼ਿਵ ਕੌੜਾ ਪੱਤਰਕਾਰ, ਰਿਸ਼ੀ ਕੌੜਾ,ਰੋਹਿਤ ਕੌੜਾ,ਵਿਵੇਕ ਕੌੜਾ, ਵਿਕਰਾਂਤ ਕੌੜਾ,ਰਜਨੀਸ਼ ਕੌੜਾ,ਕਮਲਦੀਪ ਕੌੜਾ,ਪ੍ਰਦੀਪ ਕੌੜਾ,ਗੁਲਸ਼ਨ ਕੌੜਾ,ਸਾਕਸ਼ੀ ਕੌੜਾ,ਸਾਹਿਲ ਕੌੜਾ,ਡਾ: ਸ਼ਿਪਰਾ ਕੌੜਾ, ਕ੍ਰਿਸ਼ਿਵ ਕੌੜਾ,ਕਮਲ ਕੌੜਾ,ਰਮਣੀਕ ਕੌੜਾ,ਆਦਿ ਹਾਜ਼ਰ ਸਨ |

ਐੱਨ.ਓ.ਸੀ. ਦਵਾਉਣ ਬਦਲੇ 42.60 ਲੱਖ ਦੀ ਰਿਸ਼ਵਤ ਲੈਣ ਵਾਲਾ ਕਾਬੂ



ਸਰਕਾਰੀ ਮੁਲਾਜ਼ਮ ਬਣ ਕੇ ਲੋਕਾਂ ਨਾਲ ਮਾਰਦਾ ਸੀ ਮੋਟੀ ਠੱਗੀ
     ਲੁਧਿਆਣਾ, 21 ਫਰਵਰੀ (ਅਮਰਜੀਤ ਸਿੰਘ)-
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੱਕ ਆਮ ਵਿਅਕਤੀਜਗਤ ਰਾਮ, ਵਾਸੀ ਮੁੱਲਾਪੁਰ ਦਾਖਾ, ਜ਼ਿਲ੍ਹਾ ਲੁਧਿਆਣਾ ਨੂੰ ਸਰਕਾਰੀ ਅਧਿਕਾਰੀ  ਬਣ ਕੇ 42.60 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅੱਜ ਇਹ ਖੁਲਾਸਾ ਕਰਦੇ ਹੋਏ, ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਸ਼ਿਕਾਇਤਕਰਤਾ ਰਾਕੇਸ਼ ਸਚਦੇਵਾ, ਵਾਸੀ ਐਸ.ਬੀ.ਐਸ. ਨਗਰ, ਪੱਖੋਵਾਲ ਰੋਡ, ਲੁਧਿਆਣਾ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਜਗਤ ਰਾਮ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਕੋਲ ਉਸਦੇ ਲੰਬਿਤ ਪਏ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦਿਵਾਉਣ ਲਈ ਉਸ ਕੋਲੋਂ 42.60 ਲੱਖ ਰੁਪਏ ਦੀ ਰਿਸ਼ਵਤ ਲਈ ਸੀ।
ਸ਼ਿਕਾਇਤ ਦੇ ਅਨੁਸਾਰ ਰਾਕੇਸ਼ ਸਚਦੇਵਾ ਲੁਧਿਆਣਾ ਦੀ ਏ.ਸੀ. ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਸਾਲ 2017, 2019 ਅਤੇ 2022 ਵਿੱਚ ਐਲ.ਆਈ.ਟੀ. ਦੀ ਐਲ.ਡੀ.ਪੀ. ਸਕੀਮ ਤਹਿਤ ਤਿੰਨ ਜਾਇਦਾਦਾਂ ਖਰੀਦੀਆਂ ਸਨ। ਉਸਨੇ ਜਾਇਦਾਦਾਂ ਨੂੰ ਆਪਣੇ ਨਾਮ ’ਤੇ ਤਬਦੀਲ ਕਰਨ ਲਈ ਐਨ.ਓ.ਸੀ. ਪ੍ਰਾਪਤ ਕਰਨ ਵਾਸਤੇ ਐਲ.ਆਈ.ਟੀ. ਨੂੰ ਸਾਰੇ ਸੰਬੰਧਿਤ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਸਨ ਪਰ ਉਸ ਦੇ ਬਾਵਜੂਦ ਵੀ ਉਸ ਨੂੰ ਕੋਈ ਸਰਟੀਫੀਕੇਟ ਨਹੀਂ ਮਿਲਿਆ। ਇਸੇ ਦੌਰਾਨ ਉਹ ਜਗਤ ਰਾਮ ਨੂੰ ਮਿਲਿਆ ਜਿਸਨੇ ਖੁਦ ਨੂੰ ਐਲ.ਆਈ.ਟੀ. ਦੇ ਇੱਕ ਕਰਮਚਾਰੀ ਵਜੋਂ ਪੇਸ਼ ਕੀਤਾ ਅਤੇ ਚੰਡੀਗੜ੍ਹ ਵਿੱਚ ਇੱਕ ਸੀਨੀਅਰ ਅਧਿਕਾਰੀ ਦਾ ਨਿੱਜੀ ਸਕੱਤਰ ਹੋਣ ਦਾ ਦਾਅਵਾ ਕੀਤਾ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਕਿ ਉਹ ਐਨ.ਓ.ਸੀ. ਦਾ ਪ੍ਰਬੰਧ ਕਰ ਸਕਦਾ ਹੈ ਪਰ ਬਦਲੇ ਵਿੱਚ ਉਸਨੇ ਰਿਸ਼ਵਤ ਦੀ ਮੰਗ ਕੀਤੀ।
ਸਚਦੇਵਾ ਨੇ ਅੱਗੇ ਦੱਸਿਆ ਕਿ ਜਗਤ ਰਾਮ ਨੇ ਉਸ ਤੋਂ ਦੋ ਸਾਲਾਂ ਦੌਰਾਨ ਕਿਸ਼ਤਾਂ ‘ਚ ਕੁੱਲ 42.60 ਲੱਖ ਰੁਪਏ ਰਿਸ਼ਵਤ ਲਈ ਪਰ ਕੀਤੇ ਵਾਅਦੇ ਅਨੁਸਾਰ ਕੋਈ ਵੀ ਐਨ.ਓ.ਸੀ. ਉਪਲਬਧ ਨਹੀਂ ਕਰਵਾਇਆ। ਅੰਤ ਵਿੱਚ ਉਸਨੂੰ ਪਤਾ ਲੱਗਾ ਕਿ ਜਗਤ ਰਾਮ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦਾ ਕਰਮਚਾਰੀ ਨਹੀਂ ਸਗੋਂ ਇੱਕ ਆਮ ਵਿਅਕਤੀ ਹੈ ਜੋ ਚੰਡੀਗੜ੍ਹ ਵਿੱਚ ਤਾਇਨਾਤ ਸੀਨੀਅਰ ਅਧਿਕਾਰੀ ਅਤੇ ਐਲ.ਆਈ.ਟੀ. ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮ ’ਤੇ ਰਿਸ਼ਵਤ ਲੈ ਰਿਹਾ ਹੈ। ਇੱਕ ਦੋਸਤ ਦੀ ਮਦਦ ਨਾਲ ਸ਼ਿਕਾਇਤਕਰਤਾ ਨੇ ਜਗਤ ਰਾਮ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲਈ ਜਿਸ ਵਿੱਚ ਉਸ ਨੇ 37 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲੀ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਤਸਦੀਕ ਦੌਰਾਨ ਮੌਖਿਕ, ਆਡੀਓ ਅਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ਉਤੇ ਲੱਗੇ ਦੋਸ਼ ਸੱਚੇ ਪਾਏ ਗਏ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਗੂਗਲ ਪੇਅ ਰਾਹੀਂ 3.90 ਲੱਖ ਰੁਪਏ ਸਮੇਤ ਕੁੱਲ 42.60 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਗਤ ਰਾਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਲੁਧਿਆਣਾ ਇੰਪਰੂਵਮੈਂਟ ਟਰੱਸਟ (ਐਲ.ਆਈ.ਟੀ.) ਦੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ - ਅਸ਼ੋਕ ਭਾਟੀਆ


ਫਗਵਾੜਾ 22 ਫਰਵਰੀ (ਅਮਰਜੀਤ ਸਿੰਘ)-
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਸਮਾਜ ਨੂੰ ਸਮਾਨਤਾ ਅਤੇ ਭਾਈਚਾਰੇ ਦਾ ਜੋ ਸੰਦੇਸ਼ ਦਿੱਤਾ ਹੈ, ਸਾਨੂੰ ਉਸ ਤੋਂ ਸੇਧ ਲੈਂਦਿਆਂ ਉਹਨਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆ ਨੇ ਵੱਖ-ਵੱਖ ਗੁਰੂ ਘਰਾਂ ਵਿਚ ਚੱਲ ਰਹੇ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ‘ਚ ਹਾਜਰੀ ਭਰਦਿਆਂ ਕੀਤਾ। ਉਹਨਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਨੇ ਮਨੁੱਖਤਾ ਨੂੰ ਹੱਥੀਂ ਕਿਰਤ ਕਰਨ ਅਤੇ ਪ੍ਰਮਾਤਮਾ ਦੀ ਰਜਾ ਵਿਚ ਰਾਜੀ ਰਹਿਣ ਦਾ ਉਪਦੇਸ਼ ਦਿੱਤਾ ਹੈ। ਅਜੋਕੀ ਪੀੜ੍ਹੀ ਨੂੰ ਉਹਨਾਂ ਦੀ ਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਗੁਰੂ ਘਰਾਂ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦਾ ਸਿਲਸਿਲਾ ਪੂਰੇ ਇੱਕ ਮਹੀਨੇ ਤੱਕ ਜਾਰੀ ਰਹੇਗਾ। ਇਸ ਦੌਰਾਨ ਉਹਨਾਂ ਸਮੂਹ ਸੰਗਤਾਂ ਨੂੰ ਗੁਰੂ ਪੁਰਬ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਗੁਰੂ ਰਵਿਦਾਸ ਮੰਦਿਰਾਂ ਅਤੇ ਗੁਰਦੁਆਰਾ ਕਮੇਟੀਆਂ ਵਲੋਂ ਅਸ਼ੋਕ ਭਾਟੀਆ ਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਕੈਸ਼ੀਅਰ ਹਰੀਓਮ ਗੁਪਤਾ, ਬਲਾਕ ਪ੍ਰਧਾਨ ਗੋਪੀ ਬੇਦੀ ਅਤੇ ਹਰਦੀਪ ਜੋਸ਼ੀ ਆਦਿ ਵੀ ਮੋਜੂਦ ਸਨ।

ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਕਰਾਏ ਗਏ ਜ਼ਿਲਾ ਪੱਧਰੀ ਖੇਡ ਮੁਕਾਬਲੇ



ਜਲੰਧਰ, (ਅਮਰਜੀਤ ਸਿੰਘ)-
ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਸਕੂਲ ਆਫ ਐਮੀਨੰਸ  ਲਾਡੋਵਾਲੀ ਰੋਡ ਜਲੰਧਰ ਵਿੱਚ ਜਿਲਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਲੈਕਚਰਾਰ ਸੁਖਵਿੰਦਰ ਤੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਗੁਰਿੰਦਰ ਸਿੰਘ (ਪੰਡੋਰੀ ਨਿੱਝਰਾਂ ਸਕੂਲ) ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵਿੱਚ ਕੁੜੀਆਂ ਦੇ ਬੈਡਮਿੰਟਨ, 800 ਮੀਟਰ ਦੌੜ, ਅਤੇ ਰੱਸਾ ਕਸ਼ੀ ਦੇ ਮੁਕਾਬਲੇ ਅਤੇ ਮੁੰਡਿਆਂ ਦੇ ਫੁਟਬਾਲ, 1600 ਮੀਟਰ ਦੌੜ ਅਤੇ ਲਾਂਗ ਜੰਪ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਜਿਲਾ ਯੁਵਾ ਅਫ਼ਸਰ ਮੈਡਮ ਨੇਹਾ ਸ਼ਰਮਾ ਤੇ ਪ੍ਰਿੰਸੀਪਲ ਯੋਗੇਸ਼ ਸ਼ਰਮਾ ਵੱਲੋਂ ਕਿਹਾ ਗਿਆ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਸਰੀਰਕ ਤੌਰ ਤੇ ਮਜਬੂਤ ਕਰਦੇ ਹਨ ਅਤੇ ਚੰਗੇ ਭਵਿੱਖ ਲਈ ਤਿਆਰ ਕਰਦੇ ਹਨ। ਇਸ ਮੌਕੇ ਕੁਲਵਿੰਦਰ ਕੁਮਾਰ, ਗੌਰਵ ਕੁਮਾਰ, ਮੈਡਮ ਸਵਿਤਾ, ਜਸਵਿੰਦਰ ਸਿੰਘ, ਇਕਬਾਲ ਸਿੰਘ, ਰੋਹਿਤ ਸਿੰਘ ਅਤੇ ਨਰਿੰਦਰ ਕੁਮਾਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਲੈਕਚਰਾਰ ਗੁਰਿੰਦਰ ਸਿੰਘ ਵੱਲੋਂ ਸਟੇਜ ਸਕੱਤਰੀ ਬਖੂਬੀ ਨਿਭਾਈ ਗਈ।


ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲੜਕੀਆਂ ਨੂੰ ਦਿੱਤੀ ਜਾ ਰਹੀ ਕੋਚਿੰਗ ਮੁਕੰਮਲ



ਜਲੰਧਰ, 21 ਫਰਵਰੀ (ਅਮਰਜੀਤ ਸਿੰਘ)-
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਪਿਛਲੇ 3 ਮਹੀਨਿਆਂ ਤੋਂ ਲੜਕੀਆਂ ਲਈ ਚੱਲ ਰਹੀ ਕੋਚਿੰਗ ਅੱਜ ਸਫ਼ਲਤਾ ਪੂਰਵਕ ਮੁਕੰਮਲ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਸਮਾਜਿਕ ਅਤੇ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵਿਸ਼ਾ ਮਾਹਰਾਂ ਵੱਲੋਂ ਪ੍ਰਦਾਨ ਕੀਤੀ ਗਈ ਕੋਚਿੰਗ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਮੌਕੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਅਫ਼ਸਰ ਨਰੇਸ਼ ਕੁਮਾਰ ਨੇ ਲੜਕੀਆਂ ਨੂੰ ਵੱਖ-ਵੱਖ ਸਰਕਾਰੀ ਅਸਾਮੀਆਂ ਬਾਰੇ ਵੀ ਜਾਣਕਾਰੀ ਦਿੱਤੀ। ਨੀਮਲ ਮਹੇ ਨੇ ਕੋਚਿੰਗ ਦਾ ਬੈਚ ਸਫ਼ਲਤਾ ਪੂਰਵਕ ਮੁਕੰਮਲ ਹੋਣ ֹ’ਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੇ ਕੱਢਿਆ ਪੰਜਾਬੀ ਜਾਗ੍ਰਿਤੀ ਮਾਰਚ

 


ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀਆਂ ਨੇ ਕੀਤੀ ਸ਼ਮੂਲੀਅਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕਰ ਰਹੀ ਉਪਰਾਲੇ : ਅਮਨ ਅਰੋੜਾ

ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਿੱਚ ਪੰਜਾਬ ਸਰਕਾਰ ਦਾ ਵੱਡਾ ਯੋਗਦਾਨ : ਦੀਪਕ ਬਾਲੀ

ਜਲੰਧਰ, 22 ਫਰਵਰੀ (ਅਮਰਜੀਤ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਿੱਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁੱਕਰਵਾਰ ਨੂੰ ਪੰਜਾਬੀ ਜਾਗ੍ਰਿਤੀ ਮਾਰਚ ਕੱਢਿਆ ਗਿਆ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮਾਰਚ ਨਕੋਦਰ ਰੋਡ 'ਤੇ ਸਥਿਤ ਲਾਇਲਪੁਰ ਖ਼ਾਲਸਾ ਸਕੂਲ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਦੇਸ਼ ਭਗਤ ਯਾਦਗਰ ਹਾਲ ਵਿਖੇ ਸਮਾਪਤ ਹੋਇਆ।

     ਜਾਗ੍ਰਿਤੀ ਮਾਰਚ ਵਿੱਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਿਆ। ਮੰਚ ਦੇ ਸਕੱਤਰ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਮਾਰਚ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਚੇਅਰਮੈਨ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਮੇਅਰ ਵਿਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ, 'ਆਪ' ਆਗੂ ਰਾਜਵਿੰਦਰ ਕੌਰ ਥਿਆੜਾ ਅਤੇ ਪਵਨ ਟੀਨੂੰ ਸਮੇਤ ਕਈ ਆਗੂ ਹਾਜ਼ਰ ਸਨ।

     ਇਸ ਤੋਂ ਇਲਾਵਾ ਗਾਇਕ ਗੁਰਨਾਮ ਭੁੱਲਰ, ਕਮਲ ਹੀਰ, ਜੈਜ਼ੀ ਬੀ, ਪ੍ਰੀਤ ਹਰਪਾਲ ਅਤੇ ਦਲਵਿੰਦਰ ਦਿਆਲਪੁਰੀ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਗੀਤਾਂ 'ਤੇ ਨੱਚਣ ਲਈ ਮਜਬੂਰ ਕਰ ਦਿੱਤਾ।  ਮਾਰਚ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।

     ਇਸ ਮੌਕੇ  ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਦੀਪਕ ਬਾਲੀ ਨੂੰ ਜਾਗ੍ਰਿਤੀ ਮਾਰਚ ਕੱਢਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਾਲੀ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨਾਲ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਨੇ  ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਨੂੰ ਘਰ ਵਿੱਚ ਅਕਸਰ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਚਾਹੀਦੀ ਹੈ। ਭਾਸ਼ਾ ਭਾਵੇਂ ਕੋਈ ਵੀ ਹੋਵੇ, ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ। ਅੰਤ ਵਿੱਚ ਉਨ੍ਹਾਂ ਪੰਜਾਬ ਜਾਗ੍ਰਿਤੀ ਮੰਚ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

      ਮੰਚ ਦੇ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਵੱਡੇ ਪੱਧਰ ’ਤੇ ਪ੍ਰਚਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਭਾਸ਼ਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ  ਸਮਾਜ ਨੂੰ ਵੀ ਇਸ ਵਿੱਚ ਸਹਿਯੋਗ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਵਿੱਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ। ਕਿਸੇ ਵੀ ਵਿਅਕਤੀ ਦੀ ਪਛਾਣ ਉਸ ਦੀ ਮਾਂ ਬੋਲੀ ਤੋਂ ਹੁੰਦੀ ਹੈ। ਹਰ ਕਿਸੇ ਨੂੰ ਭਾਸ਼ਾ ਸਿੱਖਣੀ ਚਾਹੀਦੀ ਹੈ। ਪਰ ਮਾਂ ਬੋਲੀ ਨੂੰ ਨਹੀਂ ਛੱਡਣਾ ਚਾਹੀਦਾ। ਮਾਰਚ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬ ਜਾਗ੍ਰਿਤੀ ਮਾਰਚ ਵਿੱਚ ਪੁੱਜੇ ਗਾਇਕ ਜੈਜ਼ੀ ਬੀ ਨੇ ਬੱਚਿਆਂ, ਮਾਪਿਆਂ ਅਤੇ ਸਕੂਲ ਮੁਖੀਆਂ ਨੂੰ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਜੈਜ਼ੀ ਬੀ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਪੰਜਾਬੀ ਮੇਰੀ ਮਾਂ ਬੋਲੀ ਨਾ ਹੁੰਦੀ ਤਾਂ ਅੱਜ ਮੈਂ ਕਿਤੇ ਹੋਰ ਕੰਮ ਕਰ ਰਿਹਾ ਹੁੰਦਾ।

Friday, 21 February 2025

ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ : ਪ੍ਰਿੰਸੀਪਲ ਕੁਲਦੀਪ ਕੌਰ



ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੀ ਕੀਤੀ ਅਪੀਲ
ਅਮਰਜੀਤ ਸਿੰਘ ਜੰਡੂ ਸਿੰਘਾ- ਸਰਕਾਰੀ ਸੀਨੀਅਰ ਸੈਕਡਰੀ ਸਕੂਲ ਹਜ਼ਾਰਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਪ੍ਰਿੰਸੀਪਲ ਕੁਲਦੀਪ ਕੌਰ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਬੱਚਿਆਂ ਵੱਲੋਂ ਕਵਿਤਾਵਾਂ ਰਾਹੀਂ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੀ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਅਤੇ ਚਾਰਟ ਮੇਕਿੰਗ ਕੰਪੀਟੀਸ਼ਨ ਵੀ ਕਰਵਾਏ ਗਏ। ਅਮਨਦੀਪ ਕੌਰ ਪੰਜਾਬੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹ ਕੇਵਲ ਸਾਡੀ ਬੋਲੀ ਹੀ ਨਹੀਂ ਸਗੋਂ ਸਾਡੀ ਪਹਿਚਾਣ ਵੀ ਹੈ। ਸ਼ਾਲਾ ਜੁਗ ਜੁਗ ਜੀਵੇ ਸਾਡੀ ਮਾਂ ਬੋਲੀ ਪੰਜਾਬੀ। ਆੳ ਪੰਜਾਬੀ ਸਿਖੀਏ ਅਤੇ ਸਿੱਖਾਈਏ, ਪੰਜਾਬੀ ਮਾਂ ਬੋਲੀ ਦਾ ਮਾਣ ਵਧਾਈਏ। ਇਸ ਮੌਕੇ ਨੀਲਮ, ਅਮਰਜੀਤ, ਗੁਰਪ੍ਰੀਤ, ਤਮੰਨਾ, ਮੋਨਿਕਾ ਪ੍ਰੀਤੀ, ਰੂਹੀ, ਮਨਿੰਦਰ ਜੀਤ ਕੌਰ, ਰੇਨੂੰ, ਪਰਮੋਦ ਕੁਮਾਰੀ, ਇੰਦੂ ਕਾਲੀਆਂ, ਅਰਸ਼ਦੀਪ ਕੌਰ ਕਾਮਨੀ, ਅਮਨ, ਜਸਪ੍ਰੀਤ ਸਿੰਘ, ਰਾਜੇਸ਼ ਕੁਮਾਰ ਚੱਢਾ, ਅਰਸ਼ਦੀਪ, ਗੁਰਜਿੰਦਰ ਕੌਰ, ਜੋਧਵੀਰ, ਰਮਨਦੀਪ ਹਾਜ਼ਰ ਸਨ। 

Sunday, 16 February 2025

ਸ਼੍ਰੀ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਬਾਬਾ ਭੋਲੇ ਨਾਥ ਜੀ ਦੇ ਜੈਕਾਰਿਆਂ ਨਾਲ ਜੰਡੂ ਸਿੰਘਾ ਵਿਖੇ ਅਰੰਭ ਹੋਈਆਂ, ਪ੍ਰਭਾਤ ਫੇਰੀਆਂ

ਅਮਰਜੀਤ ਸਿੰਘ ਜੰਡੂ ਸਿੰਘਾ- 26 ਫਰਵਰੀ ਨੂੰ ਨਜ਼ਦੀਕ ਆ ਰਹੇ ਸ਼੍ਰੀ ਮਹਾਂਸ਼ਿਵਰਾਤਰੀ ਤਿਉਹਾਰ ਦੇ ਸਬੰਧ ਵਿੱਚ ਬਾਬਾ ਭੋਲੇ ਨਾਥ ਜੀ ਦੇ ਜੈਕਾਰਿਆਂ ਨਾਲ ਜੰਡੂ ਸਿੰਘਾ ਦੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਪ੍ਰਭਾਤ ਫੇਰੀਆਂ ਅਰੰਭ ਹੋਈਆਂ ਹਨ। ਮੰਦਿਰ ਦੇ ਮਹੰਤ ਪਵਨ ਕੁਮਾਰ ਨੇ ਦਸਿਆ ਕਿ ਇਹ ਪ੍ਰਭਾਤ ਫੇਰੀਆਂ ਲਗਾਤਾਰ 25 ਫਰਵਰੀ ਤੱਕ ਚੱਲਣਗੀਆਂ। ਪਹਿਲੀ ਪ੍ਰਭਾਤ ਫੇਰੀ ਸ਼੍ਰੀ ਨਾਗੇਸ਼ਵਰ ਮੰਦਿਰ ਜੰਡੂ ਸਿੰਘਾ ਪੁੱਜਣ ਤੇ ਮਹੰਤ ਵਰਿੰਦਰ ਸ਼ਰਮਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਦੇ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੁਰਬਕ ਮਨਾਇਆ ਜਾਵੇਗਾ। ਜਿਸਦੇ ਸਬੰਧ ਵਿੱਚ ਸਵੇਰੇ ਪਹਿਲਾ ਸਰੱਬਤ ਦੇ ਭਲੇ ਲਈ ਹਵਨ ਯੱਗ ਕੀਤਾ ਜਾਵੇਗਾ। ਉਪਰੰਤ ਝੰਡੇ ਦੀ ਰਸਮ ਤੇ ਮਹਾਨ ਸੰਤ ਸੰਮੇਲਨ ਹੋਵੇਗਾ। ਜਿਸ ਵਿੱਚ ਪੰਜਾਬ ਭਰ ਚੋਂ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਭੰਡਾਰਾ ਕਰਵਾਇਆ ਜਾਵੇਗਾ। ਪਹਿਲੀ ਪ੍ਰਭਾਤ ਫੇਰੀ ਮੌਕੇ ਸਰਪੰਚ ਚੰਪਾ ਜ਼ੋਸ਼ੀ, ਸੀਮਾ ਜ਼ੋਸ਼ੀ, ਵੀਨਾ ਜ਼ੋਸ਼ੀ, ਸੀਮਾਂ ਸ਼ਰਮਾਂ, ਸਾਹਿਲ ਸ਼ਰਮਾਂ, ਹੇਮਾ ਸ਼ਰਮਾਂ, ਸੁਨੀਤਾ, ਸੁਨੈਨਾ, ਦਲੀਪ ਕੁਮਾਰ, ਪਰੂਜਾ ਦੇਵੀ, ਪ੍ਰਵੀਨ ਜ਼ੋਸ਼ੀ, ਅਨਾਮਿਕਾ, ਬੀਬੀ ਅੰਬੋ, ਸੀਤੂ, ਨਰੇਸ਼ ਕੁਮਾਰ, ਦਿਨੇਸ਼ ਕੁਮਾਰ, ਰਾਜ਼ੇਸ਼ ਕੁਮਾਰ, ਸੰਤ ਸਰਵਣ ਦਾਸ, ਸਰਵਣ ਕੁਮਾਰ, ਸ਼ਿਵਾਨੰਦ ਸਿੰਘ, ਪੰਡਿਤ ਵਰਿੰਦਰ ਸ਼ਰਮਾਂ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।  

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 29ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ ਕਰਵਾਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 29ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ ਨਗਰ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੁਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ 14 ਫਰਵਰੀ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਹਿਲਾ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ ਜੰਡੂ ਸਿੰਘਾ, ਰਾਗੀ ਭਾਈ ਬਲਵਿੰਦਰ ਸਿੰਘ ਜੀ (ਜਲੰਧਰ ਵਾਲੇ), ਢਾਡੀ ਜੱਥਾ ਗਿਆਨੀ ਹਰਪਾਲ ਸਿੰਘ ਢੰਡ ਤਰਨਤਾਰਨ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਇਸ ਸਲਾਨਾ ਸਮਾਗਮ ਮੌਕੇ ਤੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਨੂੰ ਦੁੱਧ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਮੌਕੇ ਪ੍ਰਧਾਨ ਕੇਵਲ ਸਿੰਘ ਠੇਕੇਦਾਰ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਹਰਵਿੰਦਰ ਸਿੰਘ, ਖਜ਼ਾਨਚੀ ਅਮਰਜੀਤ ਸਿੰਘ, ਰਾਮ ਪਾਲ, ਸੁਖਦੇਵ ਸਿੰਘ, ਬਲਵੰਤ ਸਿੰਘ ਐਨਆਰਆਈ, ਚਰਨਜੀਤ ਸਿੰਘ, ਵਿਜੇ ਕੁਮਾਰ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਦਰਸ਼ਨ ਸਿੰਘ, ਹਨੀ ਜ਼ੋਸ਼ੀ, ਪੰਚ ਗੁਰਵਿੰਦਰ ਸਿੰਘ ਫੋਜ਼ੀ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਕੈਪਸ਼ਨ- ਸਮਾਗਮ ਮੌਕੇ ਢਾਡੀ ਜਥੇ ਦਾ ਸਨਮਾਨ ਕਰਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ, ਹਨੀ ਜ਼ੋਸ਼ੀ, ਗੁਰਵਿੰਦਰ ਸਿੰਘ ਤੇ ਸੱਜੇ ਇਕੱਤਰ ਸੰਗਤਾਂ।

Saturday, 15 February 2025

ਵਿਦੇਸ਼ ਪੁੱਜਣ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਨਿੱਘਾ ਸਵਾਗਤ



ਕੈਲੀਫੋਰਨੀਆ ਅਮਰੀਕਾ ਦੀਆਂ ਸੰਗਤਾਂ ਦੇ ਵਿਸ਼ੇਸ਼ ਸੱਦੇ ’ਤੇ ਵਿਦੇਸ਼ ਪੁੱਜੇ ਸੰਤ ਕ੍ਰਿਸ਼ਨ ਨਾਥ ਜੀ
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ  ਸਬੰਧੀ ਮਨਾਏ ਜਾ ਰਹੇ ਸਮਾਗਮਾਂ ’ਚ ਕਰਨਗੇ ਸ਼ਿਰਕਤ
ਜਲੰਧਰ, 15 ਫਰਵਰੀ (ਅਮਰਜੀਤ ਸਿੰਘ)-
ਡੇਰਾ ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਰਾਜ ਜੀ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਵਿਦੇਸ਼ ਦੀ ਧਰਤੀ ਤੇ ਪੁੱਜੇ ਹਨ। ਮਿਲੀ ਜਾਣਕਾਰੀ ਮੁਤਾਬਕ ਸੰਤ ਕ੍ਰਿਸ਼ਨ ਨਾਥ ਜੀ ਸ਼੍ਰੀ ਗੁਰੂ ਰਵਿਦਾਸ ਸਭਾ ਸੀ.ਏ.ਪਿਟਸਬਰਗ ਵੱਲੋਂ 16 ਫਰਵਰੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਵਿਚ ਸ਼ਿਰਕਤ ਕਰਨਗੇ। ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਦਾ ਕੈਲੀਫੋਰਨੀਆ ਅਮਰੀਕਾ ਵਿਖੇ ਪੁੱਜਣ ’ਤੇ ਹਰਮੇਸ਼ ਸਿੰਘ ਢੰਡਾ ਖਾਲਸਾ, ਰਵਿੰਦਰ ਕੌਰ ਢੰਡਾ ਅਤੇ ਅਨੀਤਾ ਸਨਫਲਾਸਸਕੋ ਆਦਿ ਵੱਲੋਂ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੀ ਗੁਰੂ ਰਵਿਦਾਸ ਸਭਾ ਸੀ.ਏ.ਪਿਟਸਬਰਗ ਵਿਖੇ ਐਤਵਾਰ ਨੂੰ ਹੋਣ ਵਾਲੇ ਸਮਾਗਮਾਂ ਸਬੰਧੀ 14 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਗਏ ਸਨ। ਜਿਨ੍ਹਾਂ ਦੇ ਭੋਗ ਭੱਲਕੇ 16 ਫਰਵਰੀ ਨੂੰ ਪਾਏ ਜਾਣਗੇ ਉਪਰੰਤ ਰਾਗੀ ਭਾਈ ਓਂਕਾਰ ਸਿੰਘ ਜੀ ਉਨਾਂ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਜੀ ਦਾ ਜੱਥਾ ਸੰਗਤਾਂ ਨੂੰ ਕੀਰਤਨ ਦੀਵਾਨ ਵਿਚ ਗੁਰੂ ਕੀ ਇਲਾਹੀ ਬਾਣੀ ਨਾਲ ਜੋੜ ਕੇ ਨਿਹਾਲ ਕਰੇਗਾ ਅਤੇ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ ਕਥਾ ਅਤੇ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।


Tuesday, 4 February 2025

'ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ: ਪੰਜਾਬ (ਇੰਡੀਆ) ਵਲੋਂ ਸਰਬ ਸੰਮਤੀ ਨਾਲ ਕਿਸ਼ਨਗੜ੍ਹ-ਅਲਾਵਲਪੁਰ ਇਕਾਈ ਦਾ ਕੀਤਾ ਗਿਆ ਗਠਨ, ਜਸਵਿੰਦਰ ਬੱਲ ਪ੍ਰਧਾਨ ਕਿਸ਼ਨਗੜ੍ਹ ਨਿਯੁਕਤ


ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ- ਜਸਵਿੰਦਰ ਬੱਲ

ਜਲੰਧਰ 4 ਫਰਵਰੀ (ਅਮਰਜੀਤ ਸਿੰਘ)- 'ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿਸਟਰਡ ਪੰਜਾਬ (ਇੰਡੀਆ) ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਸੰਦੀਪ ਵਿਰਦੀ ਦੇ ਯਤਨਾਂ ਸਦਕਾ ਕਿਸ਼ਨਗੜ੍ਹ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ, ਅਵਤਾਰ ਸਿੰਘ ਕਾਨੂੰਗੋ ਮਾਧੋਪੁਰੀ ਪ੍ਰੋਪੋਗੰਡਾ ਸੈਕਟਰੀ, ਜ਼ਿਲ੍ਹਾ ਸਰਪ੍ਰਸਤ ਕਰਮਵੀਰ ਸਿੰਘ, ਜ਼ਿਲ੍ਹਾ ਜਲੰਧਰ ਯੂਨਿਟ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ, ਜਿਲਾ ਜਲੰਧਰ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਕਲਸੀ, ਅਮਰਿੰਦਰ ਸਿੰਘ ਸਿੱਧੂ ਮੀਤ ਪ੍ਰਧਾਨ, ਸੁਨੀਲ ਕੁਮਾਰ ਪੀ.ਆਰ. ਓ. ਜਲੰਧਰ, ਰਣਜੀਤ ਸਿੰਘ ਬੈਂਸ ਪ੍ਰਧਾਨ ਆਦਮਪੁਰ, ਸਦਾਨੰਦ ਸਾਬੀ ਖਜਾਨਚੀ ਆਦਮਪੁਰ, ਜੋਗਰਾਜ ਸਿੰਘ ਸੈਕਟਰੀ ਆਦਮਪੁਰ, ਧਰਮਵੀਰ ਸਿੰਘ ਜੁਆਇੰਟ ਸੈਕਟਰੀ ਆਦਮਪੁਰ, ਤੋਂ ਇਲਾਵਾ ਇਲਾਕੇ ਦੇ ਪੱਤਰਕਾਰ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਦੌਰਾਨ ਕਿਸ਼ਨਗੜ੍ਹ-ਅਲਾਵਲਪੁਰ ਯੂਨਿਟ ਦੇ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ। ਜਿਸ ਦੌਰਾਨ ਹੁਸਨ ਲਾਲ ਨੂੰ ਚੇਅਰਮੈਨ, ਜਸਵਿੰਦਰ ਬੱਲ ਨੂੰ ਪ੍ਰਧਾਨ, ਗੁਰਦੀਪ ਸਿੰਘ ਵਾਈਸ ਪ੍ਰਧਾਨ, ਸੁਰਜੀਤ ਪਾਲ ਜਨਰਲ ਸਕੱਤਰ, ਮਦਨ ਬੰਗੜ ਵਾਈਸ ਚੇਅਰਮੈਨ, ਅਮਨਦੀਪ ਹਨੀ ਕੈਸ਼ੀਅਰ, ਅੰਮ੍ਰਿਤਪਾਲ ਸੋਂਧੀ ਸਹਾਇਕ ਸਕੱਤਰ, ਗੁਰਦੇਵ ਮਹੇ ਪੀ.ਆਰ. ਓ. ਅਤੇ ਹਰਪ੍ਰੀਤ ਰੰਧਾਵਾ ਸਲਾਹਕਾਰ ਚੁਣੇ ਗਏ। ਇਸ ਦੌਰਾਨ ਚੁਣੇ ਗਏ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਕਿਸ਼ਨਗੜ੍ਹ-ਅਲਾਵਲਪੁਰ ਦੇ ਚੁਣੇ ਗਏ ਪ੍ਰਧਾਨ ਜਸਵਿੰਦਰ ਬੱਲ ਨੇ "ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ" ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ‌ ਅਤੇ ਕਿਹਾ ਕਿ ਜੇਕਰ ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਅਤੇ ਪ੍ਰਧਾਨ ਜਸਵਿੰਦਰ ਬੱਲ ਨੇ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਮੈਨੂੰ ਐਸੋਸੀਏਸ਼ਨ ਦੇ ਸੀਨੀਅਰ ਆਗੂਆਂ ਨੇ ਦਿੱਤੀ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਤੇ ਮਦਨ ਲਾਲ ਬੱਲਾਂ, ਬਲਵੰਤ ਕਾਹਲੋਂ, ਸੁਖਵਿੰਦਰ ਵਿਰਦੀ, ਅਜੀਤ ਸਿੰਘ ਰਾਏਪੁਰ, ਵਿਕਾਸ ਸ਼ਰਮਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਪੱਤਰਕਾਰ ਹਾਜ਼ਰ ਸਨ।

Monday, 3 February 2025

ਸਰੀਰਕ ਤੰਦਰੁਸਤੀ ਲਈ ਖੇਡਾਂ ਬਹੁਤ ਜਰੂਰੀ : ਕੁਲਵਿੰਦਰ ਬਾਘਾ

ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਹਜ਼ਾਰਾ ਦੀ ਦਸ਼ਮੇਸ਼ ਸਪੋਰਟਸ ਕਲੱਬ ਰਜ਼ਿ ਵੱਲੋਂ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਕਰਵਾਏ ਜਾ ਰਹੇ 30ਵੇਂ ਫੁੱਟਬਾਲ ਟੂਰਨਾਂਮੈਂਟ ਦੇ ਚੋਥੇ ਦਿਨ ਫੁੱਟਬਾਲ ਦੇ ਮੈਚਾਂ ਦੌਰਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਵਾਸਤੇ ਉਚੇਚੇ ਤੌਰ ਤੇ ਟੂਰਨਾਮੈਂਟ ਵਿੱਚ ਪੁੱਜੇ। ਫੁੱਟਬਾਲ ਦੇ ਮੈਂਚਾਂ ਦੇ ਅੱਜ ਚੋਥੇ ਦਿਨ 16 ਟੀਮਾਂ ਨੇ 8 ਮੈਚ ਖੇਡੇ ਜਿਨਾਂ ਦਾ ਦਰਸ਼ਕਾਂ ਨੇ ਭਰਪੂਰ ਨੰਦ ਮਾਣਿਆ। ਸਾਬਕਾ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ ਨੇ ਜਿੱਥੇ ਅੱਜ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਉੱਥੇ ਉਹਨਾਂ ਨੇ ਉਹਨਾਂ ਨੂੰ ਹੋਰ ਵਧੇਰੇ ਮਿਹਨਤ ਕਰਕੇ ਫੁੱਟਬਾਲ ਡੀ ਖੇਡ ਨੂੰ ਚਾਰ ਚੰਦ ਲਾਉਣ ਲਈ ਪ੍ਰੇਰਿਤ ਕੀਤਾ/ ਖੇਡ ਪ੍ਰੇਮੀ ਲਖਵੀਰ ਸਿੰਘ ਹਜ਼ਾਰਾ ਕਿਹਾ ਇਹ ਟੂਰਨਾਂਮੈਂਟ ਕਰਵਾਉਣ ਦਾ ਉਪਰਾਲਾ ਸਮੂਹ ਐਨਆਈਆਈ ਵੀਰਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ/ ਅੱਜ ਦੇ ਮੈਚਾਂ ਮੌਕੇ ਲਖਬੀਰ ਸਿੰਘ ਹਜਾਰਾ, ਲਵਦੀਪ ਸਿੰਘ, ਕਮਲੇਸ਼ ਸਿੰਘ, ਕੁਲਵਿੰਦਰ ਬਾਘਾ, ਜਸਪਾਲ ਬੰਸੀ, ਜਗੀਰ ਸਿੰਘ, ਅਮਰਿੰਦਰ ਕਾਕਾ, ਸਾਹਿਲ ਬਾਘਾ, ਜੋਤੀ ਚਾਹਲ, ਜਗਦੀਸ਼ ਕੁਮਾਰ, ਲੰਬੜ ਬੁਲੀਨਾ, ਬਲਦੀਸ਼ ਕੁਮਾਰ, ਅਮਰਦੀਪ ਸਿੰਘ ਪਾਲਾ ਅਤੇ ਹੋਰ ਹਾਜ਼ਰ ਸਨ।                       

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਬਸੰਤ ਪੰਚਮੀ ਮਨਾਈ

ਆਦਮਪੁਰ ਦੁਆਬਾ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ । ਇਹ ਪ੍ਰੋਗਰਾਮ ਸਵੇਰ ਦੀ ਸਭਾ ਵਿੱਚ ਸਰਸਵਤੀ ਵੰਦਨਾ ਨਾਲ ਸ਼ੁਰੂ ਕੀਤਾ ਗਿਆ। ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਰੀ ਸ਼ਰਧਾ ਨਾਲ ਪੂਜਾ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਸਹੀ ਗਿਆਨ ਦੇਣ ਦੀ ਅਰਦਾਸ ਕੀਤੀ ਗਈ।
  ਇਸ ਸਭਾ ਵਿੱਚ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਪਸਰੀਚਾ ਜੀ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਜੀ , ਮੁੱਖ ਅਕਾਦਮਿਕ ਸਲਾਹਕਾਰ ਸ੍ਰੀਮਤੀ ਸੁਸ਼ਮਾ ਵਰਮਾ ਜੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।
   ਇਸ ਸਭਾ ਵਿੱਚ ਵਿਦਿਆਰਥੀਆਂ ਵਲੋਂ ਰੰਗਾਂ -ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਬਸੰਤ ਰੁੱਤ ਨੂੰ ਜੀ ਆਇਆ ਕਿਹਾ ਗਿਆ।
    ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਨੇ ਵਿਦਿਆਰਥੀਆਂ ਨੂੰ ਇਸ ਸ਼ੁੱਭ ਮੌਕੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਿੱਦਿਆ ਦਾ ਮਹੱਤਵ ਦੱਸਦੇ ਹੋਏ ਬਸੰਤ ਰੁੱਤ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।

Saturday, 1 February 2025

30ਵੇਂ ਫੁੱਟਬਾਲ ਟੂਰਨਾਂਮੈਂਟ ਦੇ ਦੂਸਰੇ ਦਿਨ ਐਨ.ਆਰ.ਆਈਜ਼ ਤੇ ਪਤਵੰਤਿਆਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ

ਫੁੱਟਬਾਲ ਟੂਰਨਾਂਮੈਂਟ ਕਰਵਾਉਣਾਂ ਦਸ਼ਮੇਸ਼ ਸਪੋਰਟਸ ਕਲੱਬ ਹਜ਼ਾਰਾ ਦਾ ਸ਼ਲਾਘਾਯੋਗ ਉਪਰਾਲਾ : ਐਨ.ਆਰ.ਆਈ
ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਹਜ਼ਾਰਾ (ਜਲੰਧਰ) ਦੀ ਦਸ਼ਮੇਸ਼ ਸਪੋਰਟਸ ਕਲੱਬ ਰਜ਼ਿ ਵੱਲੋਂ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਕਰਵਾਏ ਜਾ ਰਹੇ 30ਵੇਂ ਫੁੱਟਬਾਲ ਟੂਰਨਾਂਮੈਂਟ ਦੇ ਦੂਸਰੇ ਦਿਨ ਵਿਦੇਸ਼ ਦੀ ਧਰਤੀ ਤੋਂ ਪਿੰਡ ਹਜ਼ਾਰਾ ਪੁੱਜੇ ਐਨਆਰਆਈਜ਼ ਤੇ ਪਤਵੰਤੇ ਸੱਜਣਾਂ ਵੱਲੋਂ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਅੱਜ ਦੂਸਰੇ ਦਿਨ ਦਾ ਪਹਿਲਾ ਮੈਂਚ ਪਿੰਡ ਹਜ਼ਾਰਾ ਤੇ ਕੋਟ ਰਾਮਦਾਸ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ। ਖੇਡ ਪ੍ਰੇਮੀ ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਕਿ ਅੱਜ 1 ਫਰਵਰੀ ਨੂੰ ਗਰਾਉਡ ਵਿੱਚ 18 ਟੀਮਾਂ ਦੇ 9 ਮੈਂਚ ਕਰਵਾਏ ਗਏ। ਉਨ੍ਹਾਂ ਕਿਹਾ ਇਹ ਟੂਰਨਾਂਮੈਂਟ ਕਰਵਾਉਣ ਦਾ ਉਪਰਾਲਾ ਸਮੂਹ ਐਨਆਈਆਈ ਵੀਰਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤੇ ਇਹ ਟੂਰਨਾਂਮੈਂਟ 31 ਜਨਵਰੀ ਤੋਂ 4 ਫਰਵਰੀ ਤੱਕ ਲਗਾਤਾਰ ਚੱਲੇਗਾ ਤੇ ਫਾਈਨਲ ਮੈਂਚਾਂ ਦੇ ਮੁਕਾਬਲੇ 4 ਫਰਵਰੀ ਨੂੰ ਹੀ ਹੋਣਗੇ ਅਤੇ ਏਸੇ ਦਿਨ ਹੀ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪ੍ਰਬੰਧਕਾਂ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਤੇ ਐਨਆਰਆਈ ਭੁਪਿੰਦਰ ਸਿੰਘ, ਲਖਵੀਰ ਸਿੰਘ ਹਜ਼ਾਰਾ, ਲਵਦੀਪ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, ਕਮਲੇਸ਼ ਸਿੰਘ, ਜਸਵੰਤ ਸਿੰਘ ਕਾਲਾ, ਅਰਸ਼ਜੌਤ ਸਿੰਘ, ਹਰਦੇਵ ਸਿੰਘ, ਕਮਲਜੀਤ ਸਿੰਘ, ਅਮਨਜੋਤ ਸਿੰਘ ਜੋਤੀ ਐਨਆਰਆਈ, ਕੀਰਤ ਹਜਾਰਾ, ਜਤਿੰਦਰ ਸਿੰਘ, ਸਾਹਿਲ ਬਾਘਾ, ਲੰਬੜ ਹਜਾਰਾ, ਸਤਨਾਮ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਪਿ੍ਰੰਸ ਹਜਾਰਾ, ਵਿਜੇ ਕੁਮਾਰ, ਜਗੀਰ ਸਿੰਘ, ਪੰਚ ਸੋਦਾਗਰ ਸਿੰਘ, ਜੀਵਨ ਸਿੰਘ, ਪਟਵਾਰੀ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਨਈਅਰ ਸਾਬਕਾ ਸਰਪੰਚ ਕੰਗਣੀਵਾਲ, ਲੰਬੜ ਬੋਲੀਨਾ, ਸਾਗਰ, ਹਰਜਾਪ ਸਿੰਘ, ਪ੍ਰੱਬ ਢੱਡਾ ਤੇ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜਰ ਸਨ।
ਕੈਪਸ਼ਨ- 30ਵੇਂ ਫੁੱਟਬਾਲ ਟੂਰਨਾਂਮੈਂਟ ਦੇ ਉਦਘਾਟਨ ਮੌਕੇ ਹਾਜ਼ਰ ਲਖਵੀਰ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ, ਲਵਦੀਪ ਸਿੰਘ ਤੇ ਹੋਰ ਪਤਵੰਤੇ ਤੇ ਖਿਡਾਰੀ।

ਡਾ. ਅਸ਼ੋਕ ਭਾਟੀਆ ਰਾਸ਼ਟਰੀ ਯੁਵਾ ਪ੍ਰੇਰਨਾ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾ (ਬਿਊਰੌ) : ਨਵੀਂ ਦਿੱਲੀ : ਵਿਸ਼ਵ ਪ੍ਰਸਿੱਧ ਉਦਯੋਗਪਤੀ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ (IMC) ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਅਸ਼ੋਕ ਭਾਟੀਆ ਨੂੰ ਮੰਡੀ ਹਾਊਸ, ਨਵੀਂ ਦਿੱਲੀ ਵਿਖੇ "ਰਾਸ਼ਟਰੀ ਯੁਵਾ ਪ੍ਰੇਰਨਾ ਪੁਰਸਕਾਰ 2025/ਸੈਸ਼ਨ-1" ਨਾਲ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਰਾਸ਼ਟਰ ਨਿਰਮਾਣ, ਸਮਾਜ ਭਲਾਈ ਅਤੇ ਨੌਜਵਾਨਾਂ ਦੀ ਪ੍ਰੇਰਨਾ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇੱਕ "ਪ੍ਰੇਰਣਾਦਾਇਕ ਉੱਦਮੀ" ਵਜੋਂ ਦਿੱਤਾ ਗਿਆ।  ਇਸ ਦਾ ਆਯੋਜਨ ਭਾਰਤੀ ਯੂਥ ਵੈਲਫੇਅਰ ਐਸੋਸੀਏਸ਼ਨ ਅਤੇ ਦਿ ਭਾਰਤ ਨਿਊਜ਼ ਦੁਆਰਾ ਕੀਤਾ ਗਿਆ ਸੀ।  ਡਾ: ਅਸ਼ੋਕ ਭਾਟੀਆ ਨੂੰ ਨਾ ਸਿਰਫ਼ ਇੱਕ ਸਫਲ ਉੱਦਮੀ ਹੋਣ ਦਾ ਮਾਣ ਹੈ ਸਗੋਂ ਉਹ ਇੱਕ ਪ੍ਰੇਰਕ ਬੁਲਾਰੇ, ਲੇਖਕ, ਕਵੀ, ਗੀਤਕਾਰ, ਪਰਉਪਕਾਰੀ ਅਤੇ ਚਿੰਤਕ ਵਜੋਂ ਵੀ ਪ੍ਰਸਿੱਧ ਹਨ।  ਉਹਨਾਂ ਨੇ ਆਪਣੇ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਸ਼ਬਦਾਂ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।