Friday, 29 December 2023

जालंधर में डिजिटल मीडिया एसोसिएशन (DMA) पत्रकारों के लिए Smart4Bharat के सहयोग से 30 दिसंबर को लायंस क्लब में लगाएगी Digital Media Training Workshop



पत्रकारों को वेबसाइट, यूट्यूब, इंस्टाग्राम फेसबुक आदि डिजिटल मीडिया के बारे में दी जाएगी बेहद स्पेशल ट्रेनिंग

जालंधर 29 दिसंबर (अमरजीत सिंह)- डिजिटल मीडिया एसोसिएशन की एक विशेष मीटिंग प्रधान अमन बग्गा की अध्यक्षता में की गई। इस मीटिंग में विशेष तौर पर एसोसिएशन के चेयरमैन प्रदीप वर्मा, जनरल सेक्रेटरी अजीत सिंह बुलंद, चीफ कोऑर्डिनेटर गुरप्रीत सिंह संधू, चीफ एडवाइजर जसविंदर सिंह आजाद, सीनियर उप प्रधान अमरप्रीत सिंह, स्क्रीनिंग कमेटी के हेड सुमेश शर्मा, पीआरओ धर्मेंद्र सोंधी उपस्थित हुए।

        इस मौके प्रधान अमन बग्गा, चेयरमैन प्रदीप वर्मा और जनरल सेक्रेटरी अजीत सिंह बुलंद ने बताया कि पत्रकारों की सुप्रसिद्ध संस्था डिजिटल मीडिया एसोसिएशन DMA (रजि.) की तरफ से पत्रकारों के लिए Smart4Bharat के सहयोग से जालंधर के लायंस क्लब में 30 दिसंबर को सुबह 11 बजे से Digital Media Training Workshop का आयोजन किया जा रहा है।

         उन्होंने कहा कि डिजिटल मीडिया ट्रेनिंग वर्कशॉप में पत्रकारों को ट्रेनिंग देने के लिए महाराष्ट्र के पुणे से Entrepreneur Sh. Rahul Adap और जालंधर से Lovleen Azad जी को बुलाया गया है।

         अनेकों पहलुओं पर बेहद विशेष जानकारियां दी जाएगी

उन्होंने बताया कि ट्रेनिंग वर्कशॉप में पत्रकारों को वायरल कंटेंट बनाना, वायरल कंटेंट के महत्व का अवलोकन, दर्शकों की पसंद और रुझान को समझना, यूट्यूब और इंस्टाग्राम एल्गोरिदम को डिकोड करना, यूट्यूब और इंस्टाग्राम एल्गोरिदम का गहन विश्लेषण, सामग्री दृश्यता को प्रभावित करने वाले प्रमुख कारक, आकर्षक वीडियो सामग्री तैयार करना,आकर्षक वीडियो के लिए कहानी कहने की तकनीकें, Website YouTube Website आदि वीडियो के लिए SEO, इंस्टाग्राम के लिए हैशटैग, इंगेजमेंट टैक्टिक्स, लॉयल ऑडियंस का निर्माण, लाइक, कमेंट और शेयर बढ़ाने की रणनीतियाँ, वेबसाइट, यूट्यूब और इंस्टाग्राम पर एनालिटिक्स को समझना, YouTube और Instagram Website Facbook पर सामग्री से कमाई करने के तरीके, आदि अनेकों पहलुओं पर बेहद विशेष जानकारियां दी जाएगी।

          इस मौके गुरप्रीत सिंह संधू, जसविंदर सिंह आजाद, अमरप्रीत सिंह, सुमेश शर्मा, पीआरओ धर्मेंद्र सोंधी ने बताया कि अगर ट्रेनिंग वर्कशॉप का कोई पत्रकार लाभ लेना चाहता है तो उस को रजिस्ट्रेशन करवाना अनिवार्य है। बिना रजिस्ट्रेशन के इस वर्कशॉप में एंट्री नही मिलेगी।

          उन्होंने कहा कि पत्रकारों से कोई फीस नहीं ली जाएगी। ये वर्कशॉप पूरी तरह से फ्री है। अगर जालंधर का कोई पत्रकार इस ट्रेनिंग वर्कशॉप में ट्रेनिंग लेना चाहता है तो वह इन नंबर्स पर संपर्क 9463599144, 6280581690 कर सकता है।

Tuesday, 26 December 2023

ਆਦਮਪੁਰ ਵਿਖੇ ਰਵਿਦਾਸੀਆਂ ਧਰਮ ਪ੍ਰਚਾਰ ਕਮੇਟੀ ਵੱਲੋ 13ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ

ਆਦਮਪੁਰ 26 ਦਸੰਬਰ (ਬਲਬੀਰ ਸਿੰਘ ਕਰਮ, ਰਾਜੀਵ ਸਿੰਗਲਾ) : ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਦਾਣਾ ਮੰਡੀ ਆਦਮਪੁਰ ਵਿਖੇ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਸਮਰਪਿਤ 13ਵਾਂ ਮਹਾਨ ਸੰਤ ਸੰਮੇਲਨ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਸੰਤ ਗੁਰਬਚਨ ਦਾਸ, ਬੀਬੀ ਸ਼ਰੀਫਾ ਜੀ ਉਦੇਸੀਆ, ਸੰਤ ਮਨਦੀਪ ਦਾਸ, ਸੰਤ ਦੇਸ ਰਾਜ, ਸੰਤ ਪ੍ਰੀਤਮ ਦਾਸ, ਸੰਤ ਸੁਖਵਿੰਦਰ ਦਾਸ, ਬੀਬੀ ਸੱਤਿਆ ਦੇਵੀ ਅਤੇ ਹੋਰ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਅਤੇ ਸ਼ਾਹ ਸਿਸਟਰ, ਐਚ.ਐਸ ਅਜਾਦ, ਸੋਨੂੰ ਜਲੰਧਰ ਅਤੇ ਹੋਰ ਕਲਾਕਾਰਾਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ ਜਾਵੇਗਾ। ਇਸ ਮੋਕੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੋਆਬਾ ਦੇ ਸਮੂਹ ਮੈਂਬਰਾ ਵਲੋ ਸੰਤ ਨਿਰੰਜਣ ਦਾਸ ਮਹਾਰਾਜ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੋਰਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਸੋਹਣਜੀਤ ਹਰੀਪੁਰ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਮਨਜੀਤ ਸਿੰਘ ਨੈਸ਼ਨਲ ਆਦਮਪੁਰ, ਕੈਸ਼ੀਅਰ ਸੁਰੇਸ਼ ਕੁਮਾਰ ਭਾਟੀਆ, ਪੱਪਾ ਆਦਮਪੁਰ, ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ, ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ, ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਆਦਮਪੁਰ, ਰਾਮਜੀਤ ਕਾਰਜ ਸਾਧਕ ਅਫਸਰ ਆਦਮਪੁਰ, ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਦਸ਼ਵਿੰਦਰ ਕੁਮਾਰ ਚਾਂਦ, ਬਲਵਿੰਦਰ ਸਿੰਘ ਐਡਵੋਕੇਟ, ਸ਼ੁਸਮਾ ਕੁਮਾਰੀ ਕੌਂਸਲਰ, ਰਾਜ ਕੁਮਾਰ, ਰਾਜੇਸ਼ ਕੁਮਾਰ ਰਾਜੂ, ਹਰਪ੍ਰੀਤ ਸਿੰਘ ਐਡਵੋਕੇਟ, ਮਦਨ ਮੱਦੀ, ਜੁਗਿੰਦਰ ਪਾਲ ਕੌਂਸਲਰ, ਸਤਨਾਮ ਸਿੰਘ ਕਲਸੀ, ਡਾਕਟਰ ਨਿਰਮਲ ਕੌਲ ਹਰੀਪੁਰ, ਚਰਨਜੀਤ ਸ਼ੇਰੀ, ਤਰਲੋਚਨ ਤੋਤਾ, ਪਰਮਜੀਤ ਕਠਾਰ, ਗੋਤਮ ਭਾਟੀਆ ਰਾਮ ਨਗਰ, ਜੋਗੀ ਗਾਧੀ, ਹੰਸ ਰਾਜ ਐਂਮ.ਈ਼਼.ਐਸ, ਗੋਰਵ ਗਾਜੀਪੁਰ, ਗੁਰਮੀਤ ਮਿਸਤਰੀ ਰਾਮ ਨਗਰ, ਇੰਦਰਜੀਤ ਸਿੰਘ ਸੱਤੋਵਾਲੀ, ਹਰਿੰਦਰ ਸਿੰਘ, ਵਿਜੇ ਕਡਿਆਣਾ, ਸੰਤੋਖ ਲਾਲ, ਸੁਖਵਿੰਦਰ ਬੱਲਾ, ਮੋਹਨ ਲਾਲ ਨਿੱਕੂ, ਸੋਢੀ ਰਾਮ, ਸੋਮ ਨਾਥ ਦੜੋਚ, ਦਵਿਦਰ ਰਾਮ ਨਗਰ, ਜੁਗਿੰਦਰ ਟੈਟ ਹਾਉਸ, ਗੁਰਪ੍ਰੀਤ, ਲਕਸ਼ਮਣ, ਬਲਵਿੰਦਰ, ਸੋਮਾ ਅਲਾਵਲਪੁਰ ਅਤੇ ਹੋਰ ਸੰਗਤਾ ਦਾ ਵਿਸ਼ੇਸ਼ ਸਹਿਯੋਗ ਰਹੇਗਾ।

Sunday, 24 December 2023

ਰਵਿਦਾਸੀਆਂ ਕੌਮ ਨੂੰ ਸਮਰਪਿਤ 26 ਦਸੰਬਰ ਨੂੰ ਹੋਣ ਵਾਲੇ ਮਹਾਨ ਸੰਤ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

ਆਦਮਪੁਰ 24 ਦਸੰਬਰ (ਬਲਬੀਰ ਕਰਮ, ਰਾਜੀਵ ਸਿੰਗਲਾ) : ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ  ਆਦਮਪੁਰ ਵੱਲੋਂ 26 ਦਸੰਬਰ ਦਿਨ ਮੰਗਲਵਾਰ ਨੂੰ ਦਾਣਾ ਮੰਡੀ ਆਦਮਪੁਰ ਵਿਖੇ  ਕਰਵਾਏ ਜਾ ਰਹੇ ਸੰਤ ਸੰਮੇਲਨ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਦੇਖਰੇਖ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸਦੀਆਂ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ ਤੇ ਸੰਗਤਾਂ ਦੀਆਂ ਸਮਾਗਮ ਪ੍ਰਤੀ ਡਿਊਟੀਆ ਵੀ ਲਗਾ ਦਿੱਤੀਆਂ ਗਈਆ ਹਨ ਉਨ੍ਹਾਂ ਦੱਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣਗੇ ਅਤੇ  ਕਲਾਕਾਰਾਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਸੋਹਣਜੀਤ ਹਰੀਪੁਰ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਮਨਜੀਤ ਸਿੰਘ ਆਦਮਪੁਰ, ਖਜਾਨਚੀ ਸੁਰੇਸ਼ ਕੁਮਾਰ ਭਾਟੀਆ, ਪੱਪਾ ਅਤੇ ਹੋਰ ਪਤਵੰਤੇ ਹਾਜਿਰ ਸਨ l

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਮਨਾਇਆ ਕ੍ਰਿਸਮਸ ਦਾ ਤਿਉਹਾਰ


ਆਦਮਪੁਰ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਕ੍ਰਿਸਮਸ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਵਿਦਿਆਰਥੀਆਂ ਵਲੋਂ ਇੱਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਬਾਗੋ-ਬਾਗ ਹੋ ਗਿਆ।

ਇਸ ਖਾਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਭੁਪਿੰਦਰ ਸਿੰਘ ਜੀ ਸਮਾਜ ਸੇਵਕ ਅਤੇ ਪੀ.ਏ.ਪੀ ਜਲੰਧਰ ਗੋਲਫ ਕਲੱਬ ਦੇ ਮੈਂਬਰ, ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ, ਉਨ੍ਹਾਂ ਦੇ ਪਤਨੀ ਸ੍ਰੀਮਤੀ ਮੀਨਾ ਪਸਰੀਚਾ ਜੀ, ਉਨ੍ਹਾਂ ਦੇ ਸਪੁੱਤਰ ਨਿਖਿਲ ਪਸਰੀਚਾ ਜੀ ,ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ, ਉਨ੍ਹਾਂ ਦੇ ਪਤਨੀ ਸ੍ਰੀਮਤੀ ਦਿਸ਼ਾ ਅਰੋੜਾ ਜੀ, ਦੀ ਗਰੀਨ ਕੈਂਪਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁ਼ਸ਼ਮਾ ਵਰਮਾ ਜੀ, ਅਕਾਦਮਿਕ ਕੋਆਰਡੀਨੇਟਰ ਸ਼੍ਰੀਮਤੀ ਰੈਨੂੰ ਚਾਹਲ ਜੀ ਅਤੇ ਸਮੂਹ ਸਟਾਫ਼ ਸ਼ਾਮਲ ਸਨ।

ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਵਿਦਿਆਰਥੀਆਂ ਨੂੰ ਕ੍ਰਿਸਮਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਸਮਾਗਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਜੀ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਜ਼ਿੰਦਗੀ ਦੇ ਅਸਲ ਸੈਂਟਾ ਆਪਣੇ ਮਾਤਾ -ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ।

ਪਿੰਡ ਕਬੂਲਪੁਰ ਵਿਖੇ ਮੁੰਡੀ ਪਰਿਵਾਰ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਸਮਾਗਮ 26 ਦਸੰਬਰ ਦਿਨ ਮੰਗਲਵਾਰ ਨੂੰ ਕਰਵਾਇਆ ਜਾਵੇਗਾ : ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ


ਜਲੰਧਰ 24 ਦਸੰਬਰ (ਅਮਰਜੀਤ ਸਿੰਘ)-
ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਕਬੂਲਪੁਰ ਵਿਖੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿੱਤ ਸ਼ਹੀਦੀ ਸਮਾਗਮ 26 ਦਸੰਬਰ ਦਿਨ ਮੰਗਲਵਾਰ ਨੂੰ ਸਮੂਹ ਮੁੰਡੀ ਪਰਿਵਾਰ ਵੱਲੋਂ ਨਗਰ ਦੀਆਂ ਸੰਗਤਾਂ, ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।  ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਜਥੇਦਾਰ ਕੁਲਵਿੰਦਰ ਸਿੰਘ ਅਤੇ ਸਤਨਾਮ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਹਰਪ੍ਰੀਤ ਸਿੰਘ, ਸਰਪੰਚ ਬਲਜਿੰਦਰ ਕੌਰ, ਸਾਬਕਾ ਸਰਪੰਚ ਰਮੇਸ਼ ਲਾਲ, ਜਸਵੰਤ ਸਿੰਘ, ਅਵਤਾਰ ਸਿੰਘ , ਪ੍ਰਧਾਨ ਗੁਰੂ ਘਰ ਜਸਕਰਨ ਸਿੰਘ ਨੇ ਦਸਿਆ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ 10 ਤੋਂ 2 ਵਜੇ ਤੱਕ ਰਾਗੀ ਭਾਈ ਮਨਜਿੰਦਰ ਸਿੰਘ ਰਾਏਪੁਰ ਰਸੂਲਪੁਰ ਵਾਲੇ, ਢਾਡੀ ਬੀਬੀ ਅਮਨਦੀਪ ਕੌਰ ਤੇ ਸਾਥੀਆਂ ਵੱਲੋਂ ਸੰਗਤਾਂ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਜਥੇਦਾਰ ਕੁਲਵਿੰਦਰ ਸਿੰਘ ਨੇ ਦਸਿਆ ਕਿ ਸੇਵਾਦਾਰਾਂ ਵੱਲੋਂ ਸਮਾਗਮਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।






Sunday, 17 December 2023

ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ‘ਬਾਬਾ ਨਾਨਕ ਬਗੀਚੀ‘ ਪ੍ਰੋਜ਼ੈਕਟ ਤਹਿਤ ਫ੍ਹਲ ਅਤੇ ਫੁੱਲਦਾਰ ਬੂਟੇ ਲਗਾ ਕੇ ਬਗੀਚੀ ਬਣਾਈ ਗਈ

ਸੰਤ ਬਾਬਾ ਜਨਕ ਸਿੰਘ ਜੀ ਨੇ ਬਾਬਾ ਨਾਨਕ ਬਗੀਚੀ ਦਾ ਕੀਤਾ ਉਦਘਾਟਨ
ਜਲੰਧਰ 16 ਦਸਬੰਰ (ਅਮਰਜੀਤ ਸਿੰਘ)- ਪੋਹ ਮਹੀਨੇ ਦੀ ਸੰਗਰਾਂਦ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਮਾਤਾ ਖੀਵੀ ਜੀ ਲੰਗਰ ਹਾਲ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਤਹਿਤ ਵਣ ਵਿਭਾਗ ਦੇ ਅਫ਼ਸਰ ਜਰਨੈਲ ਸਿੰਘ ਬਾਠ ਡੀ.ਐਫ.ਉ, ਵਣ ਰੇਜ਼ ਅਫਸਰ ਜਲੰਧਰ ਹਰਜੀਤ ਸਿੰਘ ਅਤੇ ਬਲਾਕ ਅਫਸਰ ਆਦਮਪੁਰ ਗੁਰਬਖਸ਼ ਸੂਬਾ, ਬਲਾਕ ਅਫਸਰ ਤਰਸੇਮ ਸਿੰਘ ਦੀ ਨਿਗਰਾਨੀ ਹੇਠ ਗੁਰੂ ਘਰ ਵਿਖੇ ‘ਬਾਬਾ ਨਾਨਕ ਬਗੀਚੀ‘ ਪ੍ਰੋਜ਼ੈਕਟ ਤਹਿਤ ਫ੍ਹਲ ਅਤੇ ਫੁੱਲਦਾਰ ਬੂਟੇ ਲਗਾ ਕੇ ਬਗੀਚੀ ਬਣਾਈ ਗਈ। ਜਿਸਦਾ ਸ਼ੁੱਭ ਉਦਘਾਟਨ ਸੰਤ ਬਾਬਾ ਜਨਕ ਸਿੰਘ ਜੀ (ਡੇਰਾ ਜੱਬੜ ਸਾਹਿਬ) ਨੇ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਉਦਘਾਟਨੀ ਰਸਮ ਤੋ ਪਹਿਲਾ ਦਸ ਗੁਰੂ ਸÇੁਹਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਨੇ ਕਿਹਾ ਕਿ ਵਣ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਤਹਿਤ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਉਨਾਂ ਕਿਹਾ ਹਰ ਇੱਕ ਵਿਆਕਤੀ ਨੂੰ ਪੌਦੇ ਲਗਾਉਣ ਵਿੱਚ ਪਹਿਲ ਕਦਮੀਂ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਵਾਤਾਵਰਨ ਸ਼ੁੱਧ ਹੋਵੇਗਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਰਹਿ ਸਕਣਗੀਆਂ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਗੁਰੂ ਵਿੱਖੇ ਪੁੱਜੇ ਸੰਤ ਮਹਾਂਪੁਰਸ਼ਾਂ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਸਿਰੇਪਾਉ ਭੇਟ ਕਰਕੇ ਕੀਤਾ। ਇਹ ਬਾਬਾ ਨਾਨਕ ਬਗੀਚੀ ਦੇ ਉਦਘਾਟਨੀ ਰਸਮ ਮੌਕੇ ਸਮੂਹ ਸੰਗਤਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ ਤੇ ਮਾਹੋਲ ਭਗਤੀ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੌਹਰ ਸਿੰਘ ਡਰੋਲੀ ਕਲਾਂ, ਬਾਬਾ ਮੌਹਨ ਸਿੰਘ, ਮੀਤ ਪ੍ਰਧਾਨ ਕਰਮ ਸਿੰਘ, ਦਿਆਲ ਸਿੰਘ, ਰਛਪਾਲ ਸਿੰਘ, ਕਰਮ ਸਿੰਘ, ਰਣਵੀਰ ਪਾਲ ਸਿੰਘ, ਨਰਿੰਦਰ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

दी इंपीरियल स्कूल ग्रीन कैंपस आदमपुर के खेल मैदान में करवाए गए क्रिकेट मैच।

Jalandhar : बच्चों के व्यक्तित्व के सर्वांगीण विकास के उद्देश्य से आज दी इंपीरियल स्कूल ग्रीन कैंपस आदमपुर के मैदान में प्रिंसिपल सुरिंदर कौर मल्ली जी के मार्गदर्शन में क्रिकेट मैच करवाए गए। इस प्रतियोगिता द्वारा एनुअल स्पोर्ट्स मीट (वार्षिक खेल प्रतियोगिताओं ) को आगे बढ़ाया गया। कक्षा पाँचवी से नवम तक के विद्यार्थियों ने इस प्रतियोगिता में भाग लेते हुए खेल का शानदार प्रदर्शन किया।
इस खेल प्रतियोगिता में हर्षिल ठाकुर ने टीम (ए) के कप्तान के रूप में मन्यु सेठी ने टीम (बी) के कप्तान के रूप में टीम हर्षल ठाकुर प्रतिनिधित्व किया  जिसमें टीम (बी) विजेता रही।
लड़कियों की टीम में टीम (ए) की कप्तान जान्हवी टंडन और टीम (बी) की कप्तान अवनी थी । जिसमें टीम बी विजेता रही।
कक्षा पाँच व छह की लड़कों की टीम
 (ए) कप्तान अर्पित क्षेत्रपाल थे और 
 टीम (बी) के कप्तान दिव्यांशु जिसमें टीम (ए) विजेता रही।
 इस कार्यक्रम के मुख्य अतिथि के रूप में चेयरमैन श्री जगदीश लाल और डायरेक्टर श्री जगमोहन अरोड़ा जी उपस्थित थे। दी इंपिरियल स्कूल ग्रीन केैंपस के प्रिंसिपल सुरिंदर कौर मल्ली और सी.ए.ए. मैडम सुषमा वर्मा, स्कूल स्टाफ और सभी विद्यार्थियों ने जोरदार तालिया से उनका शानदार स्वागत किया। चेयरमैन श्री जगदीश लाल जी ने विजयी टीम की प्रशंसा करते हुए उन्हें शुभकामनाएँ दीं और जीवन में इसी प्रकार हर मैदान में जीत हासिल करने के लिए प्रेरित किया। 
प्रिंसिपल सुरिंदर कौर मल्ली जी ने कहा कि हार जीत जीवन का एक हिस्सा है यदि आज हार है तो कल जीत अवश्य होगी इसी आशा से जीवन में सदैव संघर्ष करते रहें और आगे बढ़ते रहें। डायरेक्टर श्री जगमोहन अरोड़ा जी ने विद्यार्थियों के खेल प्रदर्शन की सराहना करते हुए उनको भविष्य में इसी प्रकार  पढ़ाई के साथ-साथ खेलों में भी भाग लेने के लिए प्रोत्साहित किया और उनके मंगलमय  भविष्य की कामना की।

Saturday, 16 December 2023

ਮਾਪੇ ਅਧਿਆਪਕ ਮਿਲਣੀ ਦਾ ਆਜੋਯਨ ਕਰਵਾਇਆ ਗਿਆ

ਸੰਗਰੂਰ : ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਕੂਲ ਆਫ਼ ਐਮੀਨੈਂਸ ਛਾਜਲੀ (ਸੰਗਰੂਰ) ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਜੋਯਨ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਇਸ ਮਾਪੇ ਅਧਿਆਪਕ ਮਿਲਣੀ ਤੋਂ ਕਾਫੀ ਲਾਭ ਉਠਾਇਆ। ਇਸ ਮਾਪੇ ਅਧਿਆਪਕ ਮਿਲਣੀ ਵਿੱਚ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ। ਸਕੂਲ ਵਿੱਚ ਕਿਤਾਬਾਂ ਦੀ ਪ੍ਰਰਦਰਸਣੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। 
  ਸਕੂਲ ਆਫ਼ ਐਮੀਨੈਂਸ ਦੀਆਂ ਗਤੀਵਿਧਿਆਂ ਬਾਰੇ ਵਿਸਤਾਰ ਨਾਲ ਦੱਸਦਿਆ ਗਿਆ। ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਛਾਜਲੀ ਇਸ ਇਲਾਕੇ ਦਾ ਮੋਹਰੀ ਸਕੂਲ ਹੈ। ਜਿਸ ਵਿੱਚ ਸਾਇੰਸ, ਕਾਮਰਸ, ਆਰਟਸ , ਇੰਟਰ ਆਰਟਸ ਅਤੇ ਵੋਕੇਸ਼ਨਲ ਸਟਰੀਮ ਬੜੀ ਸਫ਼ਲਤਾ ਪੂਰਵਕ ਚੱਲ ਰਹੇ ਹਨ। 
     ਮਾਪਿਆਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮਾਪਿਆਂ ਨੇ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਹਾਸਲ ਕੀਤੀ। ਜਿਸ ਤੋਂ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਚੇਤਨ ਹੋਣ ਦਾ ਅਹਿਸਾਸ ਹੁੰਦਾ ਹੈ।
 ਮਾਪਿਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਭਵਿੱਖ ਵਿੱਚ ਇਹੋ ਜਿਹੇ ਉਪਰਾਲੇ ਸਰਕਾਰ ਦੁਆਰਾ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਮਿਲਦੀ ਰਹੇ ਅਤੇ ਉਹ ਵੀ ਜੇਕਰ ਕੋਈ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੈ ਤਾਂ ਉਸ ਉੱਪਰ ਧਿਆਨ ਦੇ ਸਕਣ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਇਸ ਤਰਾਂ ਦੀਆਂ ਮਾਪੇ ਅਧਿਆਪਕ ਮਿਲਣੀਆਂ ਹੋਣ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਹੀ ਮਾਪਿਆਂ ਤੇ ਪਿੰਡ ਦੇ ਪਤਵੰਤੇ ਸੱਜਣਾ ਨੂੰ ਚਾਹ ਉੱਪਰ ਸੱਦਾ ਵੀ ਦਿੱਤਾ ਗਿਆ। 
   ਅੰਤ ਵਿੱਚ ਪ੍ਰਿੰਸੀਪਲ ਗੁਰਵਿੰਦਰ ਸਿੰਘ ਨੇ ਸਮੂਹ ਸਟਾਫ਼ ਅਤੇ ਐਸ.ਐਮ.ਸੀ ਕਮੇਟੀ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।

ਐਡਵੋਕੇਟ ਗੌਰਵ ਨਾਗਰਾਜ ਦੇ ਸਿਰ ਸੱਜਿਆ ਬਾਰ ਐਸੋਸੀਏਸ਼ਨ ਨਕੋਦਰ ਦੇ ਵਾਈਸ ਪ੍ਰਧਾਨ ਦਾ ਤਾਜ

ਨਕੋਦਰ (ਬਿਊਰੌਂ) : ਬਾਰ ਐਸੋਸੀਏਸ਼ਨ ਨਕੋਦਰ ਦੀਆਂ ਚੋਣਾਂ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ ਅਤੇ ਵਾਈਸ ਪ੍ਰਧਾਨ ਦਾ ਤਾਜ ਐਡਵੋਕੇਟ ਗੌਰਵ ਨਾਗਰਾਜ ਦੇ ਸਿਰ ਸਜਿਆ। ਇਸੇ ਤਰ੍ਹਾਂ ਐਡਵੋਕੇਟ ਰਜਿੰਦਰ ਕੁਮਾਰ ਭੱਟੀ ਸੈਕਟਰੀ ਚੁਣੇ ਗਏ । ਇਸ ਮੌਕੇ ਐਡਵੋਕੇਟ ਕਮਲਜੀਤ ਸਿੰਘ ਥਿੰਦ ਅਤੇ ਐਡਵੋਕੇਟ ਪ੍ਰਮੋਦ ਸ਼ਰਮਾ, ਐਡਵੋਕੇਟ ਭੁਪਿੰਦਰ ਸਿੰਘ ਟੁਰਨਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਐਡਵੋਕੇਟ ਗੌਰਵ ਨਾਗਰਾਜ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਇਸ ਮੌਕੇ ਤੇ ਸੀਨੀਅਰ ਐਡਵੋਕੇਟ ਕ੍ਰਿਸ਼ਨ ਕੁਮਾਰ ਖੱਟਰ, ਐਡਵੋਕੇਟ ਨਰਿੰਦਰ ਕੁਮਾਰ ਅਗਰਵਾਲ, ਐਡਵੋਕੇਟ ਅਸ਼ੋਕ ਮਿਤਲ, ਐਡਵੋਕੇਟ ਸੋਹਣ ਸਿੰਘ ਸੰਘੇੜਾ, ਐਡਵੋਕੇਟ ਐਸ.ਐਸ.ਸੰਧੂ, ਐਡਵੋਕੇਟ ਜਤਿੰਦਰ ਪੱਤੂ, ਐਡਵੋਕੇਟ ਐਸ.ਕੇ ਮਲਹੋਤਰਾ, ਐਡਵੋਕੇਟ ਡੀ.ਐਸ ਉਪਲ, ਐਡਵੋਕੇਟ ਭੁਪਿੰਦਰ ਸਿੰਘ ਟੁਰਨਾ, ਐਡਵੋਕੇਟ ਭੁਪਿੰਦਰਪਾਲ ਸਿੰਘ ਚਾਵਲਾ, ਐਡਵੋਕੇਟ ਵਰੁਨ ਸ਼ਰਮਾ, ਐਡਵੋਕੇਟ ਰਵੀ ਕੋਲ, ਐਡਵੋਕੇਟ ਗੁਰਪ੍ਰੀਤ ਸਿੰਘ ਝੀਤਾ, ਐਡਵੋਕੇਟ ਜਗਰੂਪ ਸਿੰਘ ਝੰਡ, ਐਡਵੋਕੇਟ ਬਲਵਿੰਦਰ ਸਿੰਘ, ਅਵਤਾਰ ਸਿੰਘ ਕਲੇਰ ਐਡਵੋਕੇਟ, ਐਡਵੋਕੇਟ ਜਗਦੀਪ ਸਿੰਘ ਮਾਨ, ਐਡਵੋਕੇਟ ਰਾਜ ਕੁਮਾਰ ਖੋਸਲਾ, ਹਰਕਿਰਤ ਸਿੰਘ ਉੱਪਲ, ਐਡਵੋਕੇਟ ਸੁਖਦੇਵ ਸਿੰਘ ਸੰਧੂ, ਐਡਵੋਕੇਟ ਪ੍ਰਤੀਕ ਸਿੰਘ, ਐਡਵੋਕੇਟ ਸਾਹੀਲ ਸਹੋਤਾ, ਐਡਵੋਕੇਟ ਰਣਵੀਰ ਸਹੋਤਾ, ਐਡਵੋਕੇਟ ਅਜੀਤ ਸਿੰਘ ਧਾਰੀਵਾਲ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ।

ਡੇਰਾ ਚਹੇੜੂ ਵਿਖੇ ਪੋਹ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ

ਬੱਚੇ ਸਿੱਖਿਅਤ ਹੋਣਗੇ ਤਾਂ ਸਮਾਜ ਤਰੱਕੀ ਕਰੇਗਾ : ਸੰਤ ਕ੍ਰਿਸ਼ਨ ਨਾਥ ਜੀ                                                ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕਰੋ ਉਪਰਾਲੇ : ਸੰਤ ਕ੍ਰਿਸ਼ਨ ਨਾਥ ਜੀ                               ਅਮਰਜੀਤ ਸਿੰਘ ਜੰਡੂ ਸਿੰਘਾ : ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀਟੀ ਰੋਡ ਚਹੇੜੂ ਵਿਖੇ ਪੋਹ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਮਨਾਇਆ ਗਿਆ! ਇਹ ਸੰਗਰਾਂਦ ਦੇ ਸਮਾਗਮਾਂ ਦੇ ਸੰਬੰਧ ਵਿੱਚ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ! ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ! ਜਿਸ ਵਿੱਚ ਭਾਈ ਪਰਵੀਨ ਕੁਮਾਰ ਜੀ ਹੈਡ ਗ੍ਰੰਥੀ ਡੇਰਾ ਚਹੇੜੂ, ਬੂਟਾ ਸਿੰਘ ਮਾਲਵੇ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਏ ਵਾਲੇ, ਭਾਈ ਬਲਵੀਰ ਸਿੰਘ ਲਹਿਰੀ, ਦਿਲਰਾਜ ਖੋਥੜਾ, ਮੇਜਰ ਮਹਿਤਪੁਰ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ! ਇਸ ਸਮਾਗਮ ਮੌਕੇ ਸੰਤ ਕਰਨੈਲ ਸਿੰਘ ਲਹਿਰਾਗਾਗਾ ਵਾਲੇ, ਮਹੰਤ ਅਵਤਾਰ ਦਾਸ ਜੀ ਚਹੇੜੂ ਵਾਲੇ ਤੇ ਹੋਰ ਮਹਾਂਪੁਰਸ਼ ਵੀ ਸੰਗਤਾਂ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ! ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਧਾਨ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ! ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾ ਵੱਲੋਂ ਬਾਖੂਬੀ ਨਿਭਾਈ ਗਈ! ਸੈਕਟਰੀ ਕਮਲਜੀਤ ਖੋਥੜਾ ਨੇ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ 21 ਦਸੰਬਰ ਨੂੰ ਵਿਦੇਸ਼ ਦੀ ਦੇ ਧਰਤੀ ਤੇ ਛੇ ਦਿਨਾਂ ਦੇ ਦੌਰੇ ਤੇ ਜਾ ਰਹੇ ਹਨ ਅਤੇ ਉਹਨਾਂ ਦੇ ਵਾਪਸ ਪਰਤਣ ਤੇ 31 ਦਸੰਬਰ ਨੂੰ ਸ਼ਾਮ 6 ਤੋਂ ਰਾਤ 12 ਵਜੇ ਤਕ ਧਾਰਮਿਕ ਦੀਵਾਨਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ! ਜੋ ਕਿ 2023 ਵਿੱਚ ਸ਼ੁਰੂ ਹੋਵੇਗਾ ਤੇ 2024 ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸਮਾਪਤ ਹੋਵੇਗਾ! ਉਹਨਾਂ ਕਿਹਾ ਇਸ ਸਮਾਗਮ ਵਿੱਚ ਢਾਡੀ ਅਤੇ ਰਾਗੀ ਜਥੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਵਿੱਤਰ ਬਾਣੀ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ! ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਇਹਨਾਂ 31 ਤਰੀਕ ਨੂੰ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ! ਅੱਜ ਸੰਗਰਾਂਦ ਦੇ ਸਮਾਗਮਾਂ ਮੌਕੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਅਸ਼ੋਕ ਸੰਧੂ, ਮਹਿੰਦਰ ਸੰਧੂ ਮਹੇੜੂ, ਕੇਵਲ ਕ੍ਰਿਸ਼ਨ, ਲਹਿੰਬਰ ਸਿੰਘ, ਹਰਜਿੰਦਰ ਬੰਗਾ, ਬੀ.ਆਰ ਸਿੱਧੂ, ਜਸਵਿੰਦਰ ਬਿੱਲਾ, ਭਗਤ ਰਾਮ ਜੈਤੇਵਾਲੀ, ਸੁਮਿਤਰੀ ਦੇਵੀ, ਰਾਣੀ, ਸੁਨੀਤਾ ਦੇਵੀ, ਦਿਲਰਾਜ ਖੋਥੜਾ, ਮੇਜਰ ਮਹਿਤਪੁਰ, ਵਿਕੀ ਬਹਾਦਰਕੇ   ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।    

Thursday, 14 December 2023

ਸ਼ੋਕ ਸਮਾਚਾਰ : ਗਰੂੜ ਪੁਰਾਨ ਦੇ ਪਾਠ ਦਾ ਭੋਗ ਤੇ ਪਗੜੀ ਦੀ ਰਸਮ 18 ਦਸੰਬਰ ਨੂੰ

ਸ਼ੋਕ ਸਮਾਚਾਰ : ਨਿਤਿਨ ਭੰਡਾਰੀ ਤੇ ਮਨਦੀਪ ਭੰਡਾਰੀ ਦੇ ਪਿਤਾ ਰਕੇਸ਼ ਕੁਮਾਰ ਭੰਡਾਰੀ ਵਾਸੀ ਆਦਮਪੁਰ ਜਿਨਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਉਹਨਾਂ ਦੇ ਨਮਿੱਤ ਗਰੂੜ ਪੁਰਾਨ  ਦੇ ਪਾਠ ਦਾ ਭੋਗ ਤੇ ਪਗੜੀ ਦੀ ਰਸਮ 18 ਦਸੰਬਰ ਦਿਨ ਸੋਮਵਾਰ ਨੂੰ ਬਾਬਾ ਬਾਲਕ ਨਾਥ ਮੰਦਰ ਸ਼ਿਵਪੁਰੀ ਰੋਡ ਆਦਮਪੁਰ ਦੁਆਬਾ ਵਿਖੇ 1 ਤੋਂ 2 ਵਜੇ ਤੱਕ ਹੋਵੇਗੀ

Monday, 11 December 2023

ਸੰਤ ਦਿਲਾਵਰ ਸਿੰਘ (ਬ੍ਰਹਮ ਜੀ) ਸਪੋਰਟਸ ਅਕੈਡਮੀ ਡਰੋਲੀ ਕਲਾਂ ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ

ਸੰਤ ਦਿਲਾਵਰ ਸਿੰਘ ਬ੍ਰਹਮ ਜੀ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਪਿੰਡ ਡਰੋਲੀ ਕਲਾਂ ਵਿਖੇ ਸ਼ਹੀਦ ਬਾਬਾ ਮਤੀ ਜੀ ਮੈਮੋਰੀਅਲ ਟੂਰਨਾਮੈਂਟ ਕਮੇਟੀ ਅਤੇ ਬ੍ਰਹਮ ਜੀ ਸਪੋਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 16 ਟੀਮਾਂ ਨੇ ਭਾਗ ਲਿਆ। ਇਹ ਸਾਰੇ ਬੱਚੇ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਸਨ। ਟੂਰਨਾਮੈਂਟ ਦਾ ਫਾਈਨਲ ਮੈਚ ਪਿੰਡ ਪਾਸ਼ਟਾਂ ਅਤੇ ਪਿੰਡ ਰਿਹਾਣਾ ਜੱਟਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਪਾਸ਼ਟਾਂ ਪਿੰਡ ਦੀ ਟੀਮ ਨੇ ਪੈਨਲਟੀ ਸ਼ੂਟ ਰਾਹੀਂ ਰਿਹਾਣਾ ਜੱਟਾਂ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸ ਮੌਕੇ ਤੇ ਸ. ਪਰਮਜੀਤ ਸਿੰਘ ਰਾਏਪੁਰ ਮੁੱਖ ਮਹਿਮਾਨ ਦੇ ਤੌਰ ਤੇ ਉਪਸਥਿਤ ਹੋਏ। ਸ਼ਹੀਦ ਬਾਬਾ ਮਤੀ ਜੀ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਮੈਂਬਰ ਸਾਹਿਬਾਨ, ਅਤੇ ਬ੍ਰਹਮ ਜੀ ਸਪੋਰਟਸ ਅਕੈਡਮੀ ਦੇ ਪ੍ਰਧਾਨ ਅਮਰਜੀਤ ਸਿੰਘ ਕੁੱਕਾ ਅਤੇ ਮੈਂਬਰ ਸਾਹਿਬਾਨ ਵੀ ਇਸ ਮੌਕੇ ਤੇ ਹਾਜਰ ਸਨ।

ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਵਿਸ਼ਾਲ ਖੂਨਦਾਨ ਕੈਂਪ ਲਗਇਆ

ਆਦਮਪੁਰ ਦੋਆਬਾ 08 ਦਸੰਬਰ (ਅਮਰਜੀਤ ਸਿੰਘ)- ਸ਼ੋਮਣੀ ਅਕਾਲੀ ਦਲ ਦੇ ਸ੍ਰਪਰਸਤ, ਸਾਬਕਾ ਮੁੱਖ ਮੰਤਰੀ ਅਤੇ ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਕਲ ਡਰੋਲੀ ਕਲਾਂ ਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਵਿਸ਼ੇਸ਼ ਨਿਗਰਾਨੀ ਹੇਠ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਲਗਾਇਆ ਗਿਆ। ਸ. ਬਾਦਲ ਸਾਹਿਬ ਦੇ ਜਨਮ ਦਿਨ ਸਬੰਧੀ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਪ੍ਰਸਿੱਧ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਪਰੰਤ ਖੂਨਦਾਨ ਕੈਂਪ ਅਰੰਭ ਕੀਤਾ ਗਿਆ। ਇਸ ਮੌਕੇ ਖੂਨਦਾਨ ਕੈਂਪ ਵਿੱਚ ਹਲਕਾ ਆਦਮਪੁਰ ਦੇ ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਉਹ ਆਪਣੇ ਸਾਥੀਆਂ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੋਏ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੇ ਦੌਆਬਾ ਹਸਪਤਾਲ ਜਲੰਧਰ ਦੀ ਟੀਮ ਨੇ ਕਰੀਬ 50 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਨੋਜਵਾਨਾਂ ਨੇ ਖੂਨਦਾਨ ਕਰਨ ਵਿੱਚ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਪਵਨ ਕੁਮਾਰ ਟੀਨੂੰ ਦੇ ਨਾਲ ਆਏ ਅਕਾਲੀ ਆਗੂਆਂ ਤੇ ਹਸਪਤਾਲਾਂ ਦੀਆਂ ਦੋਵੇਂ ਟੀਮਾਂ ਦਾ ਸਿਰੇਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਨਰਿੰਦਰ ਸਿੰਘ ਡਰੋਲੀ ਕਲਾਂ ਜਥੇਬੰਧਕ ਸਕੱਤਰ, ਕਰਮ ਸਿੰਘ, ਜਥੇਦਾਰ ਬਲਵਿੰਦਰ ਸਿੰਘ ਕਾਲਰਾ, ਗੁਰਮੇਲ ਸਿੰਘ, ਮੇਜਰ ਸਿੰਘ ਹਰੀਪੁਰ, ਕੁਲਵਿੰਦਰ ਸਿੰਘ ਟੋਨੀ, ਪੰਕਜ਼ ਹਨੀ ਭੱਟੀ ਯੂਥ ਆਗੂ, ਜਸਪਾਲ ਸਿੰਘ ਸੋਨੀ ਸੰਘਾ,

Sunday, 10 December 2023

ਐਨ.ਆਰ.ਆਈ ਪਰਿਵਾਰਾਂ ਨੇ ਪੰਜਾਬ ਅੰਦਰ ਆ ਰਹੀਆਂ ਸਮੱਸਿਆ ਬਾਰੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਕੀਤੀ ਮੀਟਿੰਗ - ਮਨਜੀਤ ਬਾਲੀ।

ਜਲੰਧਰ, ਅਮਰਜੀਤ : ਐਨ.ਆਰ.ਆਈ ਪਰਿਵਾਰਾਂ ਨਾਲ ਸ. ਗੁਰਦੀਪ ਸਿੰਘ ਪਤਾਰਾ USA ਦੇ ਗ੍ਰਹਿ ਵਿਖੇ ਮਨਜੀਤ ਬਾਲੀ ਸੀਨੀਅਰ ਭਾਜਪਾ ਆਗੂ ਅਤੇ ਰਣਜੀਤ ਸਿੰਘ ਰਾਣਾ USA ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਸਾਬਕਾ ਚੇਅਰਮੈਨ ਰਾਸ਼ਟਰੀ ਐਸ.ਸੀ ਕਮਿਸ਼ਨ ਭਾਰਤ ਸਰਕਾਰ ਨੇ ਪਹੁੰਚ ਕੇ ਐਨ.ਆਰ.ਆਈ ਨੂੰ ਪੰਜਾਬ ਚ ਆ ਰਹੀਆਂ ਸਮੱਸਿਆ ਦੇ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅੱਗੇ ਤੋਂ ਉਨ੍ਹਾਂ ਨੂੰ ਪੰਜਾਬ ਅੰਦਰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਵਾਰੇ ਸਾਂਪਲਾ ਜੀ ਵਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਅਤੇ ਸਾਡੀ ਭਾਰਤੀਯ ਜਨਤਾ ਪਾਰਟੀ ਹਰ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਮੀਟਿੰਗ ਚ ਪੁੱਜਣ ਤੇ ਸ੍ਰੀ ਵਿਜੇ ਸਾਂਪਲਾ ਦਾ ਪੁੱਜਣ ਤੇ ਐਨ.ਆਰ.ਆਈ ਅਤੇ ਹੋਰ  ਮੌਹਤਵਰਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਮੋਹਣ ਸਿੰਘ ਢਿੱਲੋਂ USA, ਮਨਜੀਤ ਸਿੰਘ ਬੈਂਸ ਬੂਟਾ ਕਨੇਡਾ, ਸੰਦੀਪ ਵਰਮਾ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਦਿਲਨ ਸਿੰਘ ਬੈਂਸ USA, ਦਲਵੀਰ ਸਿੰਘ ਡੱਲੀ ਪਤਾਰਾ, ਮਾਨ ਸਿੰਘ ਮੰਨਾ ਤੱਲ੍ਹਣ, ਸੁਰਜੀਤ ਸਿੰਘ ਢਿੱਲੋਂ ਤਾਸ਼ਪੁਰ, ਰਣਜੀਤ ਸਿੰਘ ਤੱਲ੍ਹਣ, ਬਲਜਿੰਦਰ ਸਿੰਘ ਢੱਡਾ, ਦਿਲਬਾਗ ਸਿੰਘ ਮੱਟੂ, ਅਮਨਦੀਪ ਸਿੰਘ ਮੱਟੂ, ਧਨਵੰਤ ਸਿੰਘ ਸੁੰਨੜ, ਦਵਿੰਦਰ ਸਿੰਘ, ਹਰਦੀਪ ਜੱਸੀ ਆਦਿ ਹਾਜ਼ਰ ਸਨ।

Friday, 8 December 2023

ਪ੍ਰਧਾਨ ਜਸਵੀਰ ਸਿਂਘ ਸਾਬੀ ਪਧਿਆਣਾ ਦੀ ਅਗਵਾਈ ਵਿੱਚ 120 ਲੋੜਵੰਦਾ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ


ਜਲੰਧਰ, ਅਮਰਜੀਤ ਸਿੰਘ- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਦੇ ਸਮੂਹ ਪਰਿਵਾਰ ਵੱਲੋਂ 120 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ!
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ  ਨੇ ਦੱਸਿਆ
ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਸੁਸਾਇਟੀ ਨਾਲ਼ ਜੁੜੇ ਸਮੂਹ ਐਨ.ਆਰ. ਆਈ ਵੀਰਾਂ ਭੈਣਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸੇਵਾ ਸੁਸਾਇਟੀ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਪ੍ਰਣਾਲੀ ਦੇ ਨਾਲ ਨਾਲ ਹੋਰ ਵੀ ਮਾਨਵਤਾ ਦੀ ਸੇਵਾ ਲਈ ਲਗਾਤਾਰ ਕਾਰਜ ਕੀਤੇ ਜਾਂਦੇ ਹਨ! ਉਨ੍ਹਾਂ ਕਿਹਾ ਹਮੇਸ਼ਾ ਹੀ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਮਨੁੱਖਤਾ ਦੀ ਵੱਧ ਚੜ ਕੇ  ਸੇਵਾ ਕਰਨ ਲਈ ਵੱਡੇ ਪੱਧਰ ਤੇ ਆਪਣਾ ਸਹਿਜੋਗ ਭੇਜਦੇ ਰਹਿਣ ਲਈ ਧੰਨਵਾਦ ਕੀਤਾ
        ਇਸ ਮੌਕੇ ਤੇ ਪ੍ਰਧਾਨ ਜਸਵੀਰ ਸਿੰਘ ਜੀ ਸਾਬੀ ਪਧਿਆਣਾ, ਸੈਕਟਰੀ ਲਖਵੀਰ ਸਿੰਘ, ਗੁਰਵਿੰਦਰ ਡਰੋਲੀ, ਬੌਬੀ, ਅਕਾਸ਼ ਗੁਰਵਿੰਦਰ ਪਧਿਆਣਾ, ਛੋਟੂ, ਮੈਸੀ, ਕਰਨ ਪੰਚ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਹਾਜ਼ਰ ਸਨ!

Wednesday, 6 December 2023

ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਵਿਸ਼ਾਲ ਖੂਨਦਾਨ ਕੈਂਪ 8 ਦਸੰਬਰ ਦਿਨ ਸ਼ੁਕਰਵਾਰ ਨੂੰ ਡਰੋਲੀ ਕਲਾਂ ਵਿਖੇ : ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ

 ਆਦਮਪੁਰ ਦੋਆਬਾ 6 ਦਸੰਬਰ (ਅਮਰਜੀਤ ਸਿੰਘ)- ਸ਼ੋਮਣੀ ਅਕਾਲੀ ਦਲ ਦੇ ਸ੍ਰਪਰਸਤ, ਸਾਬਕਾ ਮੁੱਖ ਮੰਤਰੀ ਅਤੇ ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ 8 ਦਸੰਬਰ ਦਿਨ ਸ਼ੁਕਰਵਾਰ ਨੂੰ ਆ ਰਹੇ ਜਨਮ ਦਿਨ ਸਬੰਧੀ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਕਲ ਡਰੋਲੀ ਕਲਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਲਗਾਇਆ ਜਾ ਰਿਹਾ ਹੈ।
   ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਬਾਦਲ ਸਾਹਿਬ ਜੀ ਦੇ ਜਨਮ ਦਿਨ ਸਬੰਧੀ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਗੁਰੂ ਘਰ ਵਿੱਖੇ ਕਰਵਾਏ ਜਾਣਗੇ। ਉਪਰੰਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਵਿੱਚ ਜਿਥੇ ਹਲਕਾ ਆਦਮਪੁਰ ਦੇ ਸਾਬਕਾ ਐਮ.ਐਲ.ਏ ਸ਼੍ਰੀ ਪਵਨ ਕੁਮਾਰ ਟੀਨੂੰ ਵੀ ਮੁੱਖ  ਮਹਿਮਾਨ ਵੱਜੋਂ ਸ਼ਿਰਕਤ ਕਰਨਗੇੇ ਉੱਥੇ ਹਲਕਾ ਆਦਮਪੁਰ, ਭੋਗਪੁਰ ਤੇ ਹੋਰ ਇਲਾਕੇ ਦੀ ਸ਼ੋ. ਅ.ਦਲ ਸੀਨੀਅਰ ਲੀਡਰਸ਼ਿੱਪ, ਆਗੂ ਤੇ ਵਰਕਰ ਸਹਿਬਾਨ ਵੀ ਭਾਰੀ ਗਿਣਤੀ ਵਿੱਚ ਪੁੱਜਣਗੇ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਦੌਰਾਨ ਨਰਿੰਦਰ ਸਿੰਘ ਡਰੋਲੀ ਕਲਾਂ ਜਥੇਬੰਧਕ ਸਕੱਤਰ ਤੇ ਹੋਰ ਨੋਜਵਾਨ ਵੀਰਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਨੇ ਇਸ ਕੈਂਪ ਵਿੱਚ ਇਲਾਕਾ ਵਾਸੀਆਂ ਤੇ ਨੋਜਵਾਨ ਵੀਰਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅਪੀਲ ਕੀਤੀ ਹੈ।
 

Tuesday, 5 December 2023

ਗ੍ਰਾਮ ਪੰਚਾਇਤ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਵਲੋਂ 17 ਲੋੜਵੰਦਾਂ ਨੂੰ ਵੀਲ ਚੇਅਰਾਂ ਵੰਡੀਆਂ

ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ, ਸਰਪੰਚ ਕੁਲਵਿੰਦਰ ਬਾਘਾ  
ਆਦਮਪੁਰ ਜਲੰਧਰ 02 ਦਸੰਬਰ (ਸੂਰਮਾ ਪੰਜਾਬ)- ਪਿੰਡ ਬੌਲੀਨਾ ਦੋਆਬਾ ਜਲੰਧਰ ਵਿੱਚ ਦਿਵਿਆਂਗ ਦਿਵਸ ਮਨਾਉਂਦੇ ਹੋਏ ਸਰਪੰਚ ਕੁਲਵਿੰਦਰ ਬਾਘਾ ਤੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਵੱਲੋਂ 17 ਲੋੜਵੰਦ ਅਪਾਹਜ ਲੋਕਾਂ ਨੂੰ ਵੀਲ ਚੇਅਰਾਂ ਸਹਾਇਤਾ ਦੇ ਰੂਪ 'ਚ ਭੇਟ ਕੀਤੀਆਂ ਗਈਆਂ। 
     ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਭਲਾਈ ਦੇ ਕੰਮ ਕਰਨਾ ਸਾਡਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਉਦਮ ਦਾ ਲਾਭ ਪ੍ਰਾਪਤ ਕਰਨ ਵਾਲੇ 17 ਲੋਕਾਂ 'ਚ ਬੱਚੇ ਤੇ ਬਜ਼ੁਰਗ ਔਰਤਾਂ ਵੀ ਸ਼ਾਮਿਲ ਸਨ। ਸਰਪੰਚ ਬਾਘਾ ਨੇ ਕਿਹਾ ਕਿ ਦਿਵਿਆਂਗ ਲੋਕ ਪ੍ਰਮਾਤਮਾ ਵਲੋਂ ਇਕ ਗੁਣ ਵੱਧ ਲੈ ਕੇ ਹੀ ਦੁਨੀਆ 'ਤੇ ਆਉਂਦੇ ਹਨ। ਭਾਵੇਂ ਉਹ ਸਰੀਰ ਪੱਖੋਂ ਅਸਮਰੱਥ ਹੀ ਕਿਉਂ ਨਾ ਹੋਣ। ਉਦਾਹਰਨ ਦਿੰਦਿਆਂ ਉਨ੍ਹਾਂ ਨੇ ਆਖਿਆ ਕਿ ਸਟੀਫਨ ਹਾਕਿੰਗ ਜੋ ਬੋਲਣ ਤੋਂ ਅਸਮਰੱਥ ਸਨ। ਉਨ੍ਹਾਂ ਨੇ ਭੌਤਿਕ ਵਿਗਿਆਨੀ ਵਜੋਂ ਆਪਣੀ ਪਛਾਣ ਪੂਰੇ ਸੰਸਾਰ 'ਚ ਬਣਾਈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ ਵਸਨੀਕ ਸ਼ੀਤਲ ਦੇਵੀ ਦੇਸ਼ ਦੀ ਪਹਿਲੀ ਅਥਲੀਟ ਸੀ। ਜਿਸ ਦੀਆਂ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਤੀਰ ਅੰਦਾਜ਼ੀ 'ਚ ਏਸ਼ੀਅਨ ਖੇਡਾਂ 2023 ਵਿਚ 3 ਮੈਡਲ ਜਿੱਤ ਕੇ ਉਸ ਨੇ ਨਾਮਣਾ ਖੱਟਿਆ, ਸੋ ਕਹਿਣ ਦਾ ਭਾਵ ਇਹ ਹੈ ਕਿ ਅਜਿਹੇ ਲੋਕਾਂ ਨੂੰ ਸਾਡੇ ਤੋਂ ਕੇਵਲ ਪਿਆਰ ਤੇ ਸਤਿਕਾਰ ਹੀ ਚਾਹੀਦਾ ਹੈ। ਬਾਕੀ ਪ੍ਰਮਾਤਮਾ ਇਨ੍ਹਾਂ ਨੂੰ ਆਪ ਹੀ ਸਫਲਤਾ ਦੇ ਰਾਹ ਵਿਖਾ ਦਿੰਦਾ ਹੈ। ਸਾਡੇ ਵਲੋਂ ਇਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਹੀ ਲੋੜ ਹੈ। ਪਤਵੰਤਿਆਂ ਵਲੋਂ ਉਕਤ ਪਿੰਡ ਦੇ ਪੰਚਾਇਤ ਮੈਂਬਰਾਂ ਦੇ ਇਸ ਕਾਰਜ ਦੀ ਸ਼ਾਲਾਘਾ ਕੀਤੀ ਗਈ। ਸਮਾਗਮ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਬੋਲੀਨੇ ਵਾਲੇ ਵੀ ਉਚੇਚੇ ਤੋਰ ਤੇ ਪੁੱਜੇ ਇਸ ਮੌਕੇ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵਲੋਂ ਆਏ ਲਖਵੀਰ ਸਿੰਘ ਸੈਣੀ ਤੇ ਰਜਿੰਦਰ ਸਿੰਘ ਰੰਧਾਵਾ ਵਲੋਂ ਵੀ ਸਰਪੰਚ ਕੁਲਵਿੰਦਰ ਬਾਘਾ ਤੇ ਉਨ੍ਹਾਂ ਦੇ ਸਾਥੀਆਂ ਵੱਲੋ ਬੋਲੀਨਾ ਦੋਆਬਾ ਵਿਖੇ ਲੋੜਵੰਦ ਲੋਕਾਂ ਨੂੰ ਵੀਲ ਚੇਅਰਾਂ ਭੇਟ ਕਰਨ ਤੇ ਸ਼ਾਲਾਗਾ ਕੀਤੀ।
 ਇਸ ਮੌਕੇ ਭਾਜਪਾ ਆਗੂ ਰਜੇਸ਼ ਬਾਘਾ, ਪ੍ਰੋ: ਹਰਬੰਸ ਸਿੰਘ ਬੋਲੀਨਾ ਤੇ ਵੱਖ-ਵੱਖ ਹੋਰ ਸਾਥੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਕਿਰਨ ਅਰੋੜਾ, ਰੁਪਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਓਮ ਪ੍ਰਕਾਸ਼, ਜੋਗਿੰਦਰ ਬਾਘਾ, ਤਿਰਲੋਕ ਸਿੰਘ ਸਰਾ, ਡੀ.ਐਸ.ਪੀ. ਬਲਜੀਤ ਸਿੰਘ, ਪਰਮਿੰਦਰ ਸਿੰਘ, ਹਨੀ ਭੱਟੀ, ਰਮਨ ਬੈਂਸ, ਸੁਖਜੀਤ ਸਿੰਘ, ਰਾਮੂ, ਰਿੰਪੀ, ਰਕੇਸ਼ ਕੁਮਾਰ ਰਿੱਕੀ ਆਦਿ ਹਾਜ਼ਰ ਸਨ।

Monday, 4 December 2023

ਤਿੰਨ ਰਾਜਾ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਚ ਪਿੰਡ ਤੱਲ੍ਹਣ ਚ ਲੱਡੂ ਵੰਡੇ

ਜਲੰਧਰ ਅਮਰਜੀਤ ਸਿੰਘ : ਭਾਜਪਾ ਵਲੋਂ ਤਿੰਨ ਰਾਜਾ ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਪ੍ਰਾਪਤ ਹੋਣ ਦੀ ਖੁਸ਼ੀ ਚ ਅੱਜ ਭਾਰਤੀਯ ਜਨਤਾ ਪਾਰਟੀ ਮੰਡਲ ਪਤਾਰਾ ਦੇ ਪਿੰਡ ਤੱਲ੍ਹਣ ਚ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਅਤੇ ਭਾਜਪਾ ਆਗੂ ਪਰਸ਼ੋਤਮ ਗੋਗੀ ਦੀ ਅਗਵਾਈ ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਏ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਨਜੀਤ ਬਾਲੀ ਨੇ ਕਿਹਾ ਕਿ ਤਿੰਨ ਰਾਜਾ ਚ ਭਾਜਪਾ ਦੀ ਜਿੱਤ ਨੇ ਫਿਰ ਇਹ ਸਾਬਤ ਕਰ ਤਾਂ ਕਿ ਪੂਰੇ ਦੇਸ਼ ਵਿੱਚ ਭਾਜਪਾ ਦੇ ਹੱਕ ਵਿੱਚ  ਲਹਿਰ ਚੱਲ ਰਹੀ ਹੈ ਅਤੇ ਪੂਰਾ ਭਾਰਤ ਆਉਣ ਵਾਲੀਆਂ 2024 ਦੀਆਂ ਲੋਕਸਭਾ ਚੋਣਾਂ ਵਿੱਚ ਸ੍ਰੀ ਨਰਿੰਦਰ ਮੋਦੀ ਜੀ ਨੂੰ ਤੀਸਰੀ ਬਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਮੰਨ ਬਣਾ ਚੁੱਕੇ ਹਨ। ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਦੇਸ਼ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਅੰਦਰ ਭਾਜਪਾ ਪ੍ਰਤੀ ਕਾਫੀ ਉਤਸ਼ਾਹ ਹੈ ਲੋਕਾਂ ਨੇ ਦੇਸ਼ ਦੇ ਹਰੇਕ ਰਾਜ ਅੰਦਰ ਭਾਜਪਾ ਦਾ ਝੰਡਾ ਬੁਲੰਦ ਕਰਨ ਦਾ ਮੰਨ ਬਣਾ ਲਿਆ ਹੈ। ਪਰਸ਼ੋਤਮ ਗੋਗੀ ਵੱਲੋਂ ਇਸ ਖੁਸ਼ੀ ਮੌਕੇ ਆਏ ਹੋਏ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਰੁਣ ਸ਼ਰਮਾ, ਕਮਲਜੀਤ ਸਿੰਘ ਫਲੋਰਾ, ਹੁਸਨ ਲਾਲ, ਮਨਜੀਤ ਸਿੰਘ ਬਿੱਲਾ, ਦਵਿੰਦਰ ਕੇਲੈ, ਹਰਦੀਪ ਜੱਸੀ,  ਬਲਵੀਰ ਲਾਲ ਕੋਟਲੀ, ਰਾਮੇਸ਼ ਕੁਮਾਰ ਚਾਹਲ, ਮਹਿੰਦਰ ਸਿੰਘ ਬੈਂਸ ਕਨੇਡਾ, ਰਾਜ ਕੁਮਾਰੀ, ਇੰਦਰਜੀਤ ਕਲੇਰ, ਪਰਮਿੰਦਰ ਲਾਲ ਮੱਖਣ, ਮਨਦੀਪ ਚਾਹਲ, ਸੁਭਮ ਸ਼ਰਮਾ, ਪਿਆਰਾ ਸਿੰਘ, ਵਿਨੋਦ ਕੁਮਾਰ, ਗੁਰਮੀਤ ਲਾਲ, ਰਾਮ ਮੂਰਤੀ, ਸੁਰਜੀਤ ਲਾਲ, ਸੋਨੂੰ, ਮਨਦੀਪ ਕੁਮਾਰ, ਬਲਵਿੰਦਰ ਕੁਮਾਰ, ਰਿਸ਼ਵ ਆਦਿ ਹਾਜ਼ਰ ਸਨ।

Friday, 1 December 2023

ਏਕਤਾ ਸੰਗਠਨ ਦੀ ਸ਼ੁਰੂਆਤ ਮੌਕੇ ਵਿਚਾਰ ਘੋਸ਼ਟੀ ਅਤੇ ਸਨਮਾਨ ਸਮਾਰੋਹ ਹੋਇਆ ਮੁਕੰਮਲ

ਫਗਵਾੜਾ- (ਅਮਰਜੀਤ ਸਿੰਘ)- ਇਕਨੋਮਿਕ ਐਂਡ ਨੌਲੇਜ ਟ੍ਰਾਂਸਫਾਰਮੇਸ਼ਨ ਸੰਗਠਨ ਦੇ ਸ਼ੁਰੂਵਾਤ ਮੌਕੇ  ਕਨਵੀਨਰ ਸਤਵਿੰਦਰ ਮਦਾਰਾ ਦੀ ਦੇਖਰੇਖ ਅਧੀਨ ਸੰਵਿਧਾਨ ਦਿਵਸ ਤੇ ਭਾਰਤ ਸਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਸਪਰਪਿਤ ਐਤਵਾਰ 26 ਨਵੰਬਰ ਸਵੇਰੇ 10 ਤੋਂ 4 ਸ਼੍ਰੀ ਗੁਰੂ ਰਵਿਦਾਸ ਮੰਦਿਰ, ਚਕ ਹਕੀਮ, ਜੀ ਟੀ ਰੋਡ, ਫਗਵਾੜਾ ਜਿਲਾ ਕਪੂਰਥਲਾ ਵਿਖੇ ਰਾਸ਼ਟਰ ਪੱਧਰੀ ਵਿਚਾਰ ਘੋਸਟੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
           ਜਿਸ ਵਿਚ ਸੰਗਠਨ ਕਨਵੀਨਰ ਸਤਵਿੰਦਰ ਮਦਾਰਾ ਨੇ ਦੱਸਿਆ ਕਿ ਸਮਾਗਮ ਦੌਰਾਨ ਮਾਣਯੋਗ ਪਰਸ਼ੋਤਮ ਕਲੇਰ ਪ੍ਰਿੰਸਿਪਲ ਪੂਰਨ ਚੰਦ ਇੰਟਰਨੈਸ਼ਨਲ ਸਕੂਲ ਜਲੰਧਰ ਵਲੋਂ ਭੀਮ ਤੇਰੀ ਕਲਮ ਦਾ ਐਸਾ ਕਮਾਲ ਦੇਖਾ, ਮੇਰੀ ਨਹੀਂ ਸਭ ਦੀ ਕਿਸਮਤ ਦੀ ਚਮਕੀ ਰੇਖਾ ਗੀਤ ਨਾਲ ਸਮਾਗਮ ਦਾ ਆਗਾਜ਼ ਹੋਇਆ ਮਾਣਯੋਗ ਆਰ ਬਿਰਦੀ ਚੈਅਰਮੈਨ ਸ਼ਾਂਤੀ ਇੰਡਿਆ ਬਾਇਲਰਜ਼ , ਐਸ ਸੀ ਐਂਟਰਪ੍ਰੀਨਿਓਰ ਚੈਂਬਰ ਆਫ ਪੰਜਾਬ ਐਨ ਐਸ ਐਸ ਐਚ, ਐਮ ਐਸ ਐਮ ਈ, ਭਾਰਤ ਸਰਕਾਰ ਸਲਾਹਕਾਰ ਮੈਂਬਰ, ਜਲੰਧਰ ਵਲੋਂ ਦੱਸਿਆ ਗਿਆ ਕਿ ਕਿਸੇ ਸਮੇਂ ਬੁਟਾ ਮੰਡੀ ਜਲੰਧਰ ਲੈਧਰ ਮੰਡੀ ਅਖਵਾਇਆ ਕਰਦੀ ਸੀ ਅਤੇ ਅਜ ਉਥੇ ਲੈਧਰ ਦੇ ਕੰਮ ਦੀ ਜਗ੍ਹਾ ਰੱਧੀ ਕੁਆੜ੍ਹ ਦਾ ਹੰਭ ਬਣ ਚੁੱਕਿਆ ਹੈ ਜਿਸ ਨਾਲ ਜਲੰਧਰ ਦੀ ਵਿਆਪਾਰ ਦਸ਼ਾ ਕਾਫੀ ਖਸਤਾ ਹੋ ਗਈ ਮਾਣਯੋਗ ਕੇਵਲ ਕ੍ਰਿਸ਼ਨ ਨਿਰਦੇਸ਼ਕ ਪ੍ਰਬੰਧਕ ਮਾਤਾ ਸਵਿਤਰੀ ਬਾਈ ਫੂਲੇ ਲਾਇਬ੍ਰੇਰੀ ਐਂਡ ਕੋਚਿੰਗ ਸੈਂਟਰ ਗੁਰਦਾਸਪੁਰ ਵਲੋਂ ਦੱਸਿਆ ਗਿਆ ਕਿ ਮੈਂ ਪਹਿਲਾ ਬੋਹੁਤ ਕਟੱੜ ਧਾਰਮਿਕ ਖਿਆਲਾਤਾਂ ਦਾ ਸੀ ਪਰ ਜਦ ਸਾਹਿਬ ਕਾਂਸ਼ੀ ਰਾਮ ਅਤੇ ਡਾਕਟਰ ਅੰਬੇਡਕਰ ਜੀ ਦੀ ਜ਼ਿੰਦਗੀ ਨਾਮਾ ਪੜ੍ਹਿਆ ਤਾਂ ਰੂਹ ‍ ਝੰਜੋੜ ਗਈ ਅਤੇ ਤਨ ਮਨ ਦਿਲ ਸਮਾਜਿਕ ਦਾਇਰੇ ਵਿਚ ਬਦਲ ਗਿਆ ਜਿਸ ਕਾਰਨ ਅੱਜ ਮੇਰੇ ਇਲਾਕੇ ਵਿਚ ਮੇਰੇ ਅਤੇ ਮੇਰੇ ਸਾਥੀਆਂ ਵੱਲੋਂ ਜ਼ਰੂਰਤਮੰਦਾਂ ਲਈ ਕੰਪਿਊਟਰ ਸੈਂਟਰ ਬੱਚਿਆਂ ਦੀ ਵਿਦਿਆ ਪੜ੍ਹਾਈ ਲਈ ਲਾਇਬ੍ਰੇਰੀ ਖੋਲੀ ਗਈ ਮਾਨਯੋਗ ਸੁਖਦੇਵ ਕੁਮਾਰ ਪ੍ਰਬੰਧਕ ਨਿਰਦੇਸ਼ਕ ਫਰੇਸ਼ਜੋਨ ਚਿਕਨ ਫਾਰਮ ਉਤਪਾਦਕ ਕੰਪਨੀ ਨਵਾਂਸ਼ਹਿਰ ਵਲੋਂ ਦੱਸਿਆ ਗਿਆ ਕਿ ਮੇਹਨਤ ਲਗਨ ਤੇ ਕਾਰੋਬਾਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਤਿਥੀ ਨੂੰ ਬਦਲਿਆ ਜਾ ਸਕਦਾ ਹੈ ਮਾਨਯੋਗ ਸੁਖਬੀਰ ਸਿੰਘ ਨਿਰਦੇਸ਼ਕ ਪ੍ਰਬੰਧਕ ਡਾਕਟਰ ਭੀਮ ਰਾਓ ਅੰਬੇਡਕਰ ਯਾਦਗਾਰੀ ਲਾਇਬ੍ਰੇਰੀ ਬਠਿੰਡਾ ਵਲੋਂ ਦਸਿਆ ਗਿਆ ਕਿ ਉਹਨਾਂ ਵੱਲੋ ਐਸ ਐਸ ਵਿਚ ਵਿਦਿਆ ਹਾਸਿਲ ਕੀਤੀ ਗਈ ਜਿਸ ਉਪਰਾਂਤ ਅੱਜ ਸਮਾਜ ਵਿਚ ਸਮਜਿਕ ਗਤੀਵਿਧੀਆ ਦੌਰਾਨ ਆਪਣਾ ਯੋਗਦਾਨ ਦੇਨ ਲਈ ਸਦਾ ਤਿਆਰ ਰਹਿੰਦੇ ਹਨ। ਇਹਨਾ ਤੋਂ ਇਲਾਵਾ ਬਲਵਿੰਦਰ ਪਵਾਰ ਮਨੋਹਰ ਲਾਲ ਬੋਧ ਗੁਰਦਿਆਲ ਜੱਸਲ ਇੰਦਰਜੀਤ ਕਾਜਲਾ ਸੁਖਬੀਰ ਕੁਮਾਰ ਜਸਵੰਤ ਰਾਇ ਰਵਿੰਦਰ ਬਿਰਦੀ ਪ੍ਰਿੰਸੀਪਲ ਪਰਸ਼ੋਤਮ ਕਲੇਰ ਡਾਕਟਰ ਰਾਜਿੰਦਰ ਕੁਮਾਰ ਦਿਨੇਸ਼ ਥਾਪਰ ਯੋਧਾ ਮੱਲ ਵਲੋਂ ਵੱਖ ਵੱਖ ਲਫ਼ਜ਼ ਜਿਵੇਂ ਮੰਨਕੇ ਬੇਗ਼ਮਪੁਰਾ ਅਧਾਰ ਬਾਬਾ ਸਾਹਿਬ ਸਵਿਧਾਨ ਬਣਾਇਆ, ਕਭੀ ਫੁਰਸਤ ਮਿਲੇ ਤੋ ਪੜ੍ਹਨਾ ਮੈ ਭਾਰਤ ਕਾ ਸਵਿਧਾਨ ਹੂੰ, ਅਜਿਹੇ ਸ਼ਬਦਾਂ ਭਰੇ ਗੀਤਾਂ ਅਤੇ ਰੁਬਾਈਆਂ ਰਾਹੀਂ ਬਾਬਾ ਸਾਹਿਬ ਜੀ ਦੇ ਗੁਣਾਂ ਦਾ ਗੁਣਗਾਨ ਕੀਤਾ ਤੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਬਾਰੇ ਵੱਖ ਵੱਖ ਵਿਚਾਰਾਂ ਸੰਗ ਚਾਨਣਾ ਪਾਇਆ। ਹਮਸਫ਼ਰ ਸੋਸ਼ਲ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਤੇ ਐਮ ਐਸ ਐਮ ਈ ਪ੍ਰਮੋਸ਼ਨ ਕੌਂਸਲ ਇੰਡਿਆ ਦੇ ਸਰਕਲ ਡਾਇਰੈਕਟਰ ਰੋਹਿਤ ਭਾਟੀਆ ਵਲੋਂ ਸਮਾਜ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਦੇ ਵੱਖ ਵੱਖ ਪੀ ਐਮ ਈ ਜੀ ਪੀ ਅਤੇ ਐਮ ਐਸ ਐਮ ਈ ਮਨੁਫੈਕਚਰਿੰਗ, ਸਰਵਿਸ, ਐਗਰੀਕਲਚਰ, ਬੈਕਰੀ, ਮਿਲਕ ਪ੍ਰੋਸੈਸਿੰਗ, ਬਕਰੀ ਪਾਲਣ ਪਸ਼ੂ ਪਾਲਣ, ਡਾਇਰੀ ਯੂਨਿਟਾਂ ਅਤੇ ਨਵੇਕਲੇ 10 ਲੱਖ ਤੋਂ 50 ਲੱਖ ਦੇ 25 ਪ੍ਰਤੀਸ਼ਤ ਤੋਂ 35 ਪ੍ਰਤੀਸ਼ਤ ਦੇ ਸਬਸਿਡੀ ਅਧੀਨ ਉਚੇਚੇ ਤੌਰ ਤੇ ਪ੍ਰੋਜੇਕਟਾਂ ਬਾਰੇ ਚਾਨਣਾ ਪਾ ਕੇ ਸੰਬੋਧਤ ਕੀਤਾ ਗਿਆ  ਇਸ ਮੌਕੇ ਏਕਤਾ ਸੰਗਠਨ ਕਨਵੀਨਰ ਸਤਵਿੰਦਰ ਮਦਾਰਾ ਤੇ ਸਾਥੀਆਂ ਵਲੋਂ ਰੋਹਿਰ ਭਾਟੀਆ ਸੁਖਦੇਵ ਕੁਮਾਰ ਰਾਜੇਸ਼ ਬਿਰਦੀ ਧਰਮਪਾਲ ਕਠਾਰ ਯਸ਼ਪਾਲ ਬੋਧ ਅਮਨਦੀਪ ਸਿੱਧੂ ਕ੍ਰਿਸ਼ਨ ਕੁਮਾਰ ਬਲਬੀਰ ਮਾਹੀ ਗੁਲਸ਼ਨ ਕੁਮਾਰ ਲੁਧਿਆਣਾ ਇਕਾਨੋਮੀ ਕੈਟਾਗਰੀ ਵਿਚ ਡਾਕਟਰ ਅੰਬੇਡਕਰ ਸਨਮਾਨ ਅਤੇ ਪਰਸ਼ੋਤਮ ਕਲੇਰ ਕੇਵਲ ਕ੍ਰਿਸ਼ਨ ਸੁਖਵੀਰ ਹੁਸਨ ਲਾਲ ਪਰਮਜੀਤ ਜੱਸਲ ਵਰੁਣ ਕਲੇਰ ਰਾਜੇਸ਼ ਬਿਰਦੀ ਨੂੰ ਵਿਦਿਅਕ ਅਧਾਰੇ ਵਿਚ ਯੋਗਦਾਨ ਦੇਣ ਲਈ ਡਾਕਟਰ ਅੰਬੇਡਕਰ ਸਨਮਾਨ ਨਾਲ ਨਵਾਜਿਆ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਚਰਨਜੀਤ ਪੁਆਰੀ ਦੁਆਰਾ ਅਦਾ ਕੀਤੀ ਗਈ। ਇਸ ਮੌਕੇ ਜੰਮੂ ਕਸ਼ਮੀਰ ਹਰਿਆਣਾ ਚੰਡੀਗੜ੍ਹ ਉਨਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਡਾਕਟਰ ਅੰਬੇਡਕਰਬਾਦੀ ਸਮਾਜਵਾਦੀ ਸੋਸ਼ਲ ਐਕਟਿਵਿਸਟਾਂ ਨੇ ਹਿੱਸਾ ਲਿਆ।

ਪਫ਼ਟਾ ਵੱਲੋਂ ਪੰਜਾਬ ਪੁਲਿਸ ਨੂੰ ਡੈਡੀਕੇਟ ਕਰਨ ਲਈ" ਗੁਲਦਸਤਾ "ਪ੍ਰੋਗਰਾਮ ਆਯੋਜਿਤ

             ਮੁੱਖ ਮੰਤਰੀ ਮਾਨ ਵਲੋਂ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ
       ਮੁੱਖ ਮੰਤਰੀ ਮਾਨ ਨੇ ਸਮਾਗਮ ਨੂੰ ਰੰਗਲਾ ਬਣਾਉਣ ਲਈ ਪਫ਼ਟਾ ਅਤੇ ਕਲਾਕਾਰ ਭਾਈਚਾਰੇ ਦਾ ਕੀਤਾ ਧੰਨਵਾਦ 
       ਡਿਊਟੀ ਦੌਰਾਨ ਬਲੀਦਾਨ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ ਗਰਾਂਟ ਦੇ ਚੈੱਕ ਸੌਂਪੇ
       ਜਲੰਧਰ 1 ਦਸੰਬਰ (ਹਰਜਿੰਦਰ ਸਿੰਘ ਜਵੰਦਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੰਜਾਬ ਪੁਲਿਸ ਵੱਲੋਂ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਦੇ ਸਹਿਯੋਗ ਨਾਲ ਪਫ਼ਟਾ ਦੇ ਪ੍ਰਧਾਨ ਕਰਮਜੀਤ ਅਨਮੋਲ,  ਉਪ ਪ੍ਰਧਾਨ ਗੱਗੁ ਗਿੱਲ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਦੀ ਅਗਵਾਈ ਹੇਠ ਕਰਵਾਏ ਗਏ ਪਹਿਲੇ ਸੱਭਿਆਚਾਰਕ ਸਮਾਗਮ ਗੁਲਦਸਤਾ - 2023 ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ, ਏ ਡੀ ਜੀ ਪੀ ਐਮ ਐਫ ਫਰੂਕੀ, ਡੀ ਆਈ ਜੀ ਇੰਦਰਵੀਰ ਸਿੰਘ ਅਤੇ  ਐਮ ਪੀ ਸੁਸ਼ੀਲ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਇਸ ਅਹਿਮ ਪਹਿਲਕਦਮੀ ਦਾ ਉਦੇਸ਼ ਪੰਜਾਬ ਪੁਲਿਸ ਦੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਇਹ ਸਮਾਗਮ ਇਨ੍ਹਾਂ ਬਹਾਦਰ ਜਵਾਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਹੈ। ਭਗਵੰਤ ਸਿੰਘ ਮਾਨ ਨੇ ਪੀ.ਏ.ਪੀ. ਗਰਾਉਂਡ ਵਿੱਚ ਇਸ ਸਮਾਗਮ ਦਾ ਆਯੋਜਨ ਕਰਨ ਵਾਸਤੇ ਸਹਿਯੋਗ ਦੇਣ ਲਈ ਪਫ਼ਟਾ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਸ਼ਾਨਦਾਰ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਕਿਉਂਕਿ ਪੁਲਿਸ ਦੀ ਡਿਊਟੀ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ ਲਈ ਸਮਾਂ ਨਹੀਂ ਕੱਢ ਪਾਉਂਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕੱਠੇ ਮਿਲ ਕੇ ਬੈਠਣ ਅਤੇ ਸਮਾਗਮ ਦਾ ਆਨੰਦ ਮਾਨਣ ਦਾ ਮੌਕਾ ਪ੍ਰਦਾਨ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਲਈ ਆਰਾਮ ਦੀ ਨੀਂਦ ਨੂੰ ਯਕੀਨੀ ਬਣਾਉਣ ਵਾਸਤੇ 80,000 ਪੁਲਿਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਫੋਰਸ ਦੇ ਵਿਗਿਆਨਕ ਲੀਹਾਂ ‘ਤੇ ਆਧੁਨਿਕੀਕਰਨ ‘ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਮੁੰਬਈ ਵਿੱਚ ਇਸ ਤਰ੍ਹਾਂ ਦਾ ਇੱਕ ਉਮੰਗ ਨਾਂਅ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਾਲੀਵੁੱਡ ਦੇ ਕਲਾਕਾਰ ਹਿੱਸਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਪੁਲਿਸ ਬਲ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇਹ ਪਹਿਲਕਦਮੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਰੰਗਲਾ ਪੰਜਾਬ ਸਿਰਜਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਜਿੱਥੇ ਸਮਾਜ ਦਾ ਹਰ ਵਰਗ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਦੇ ਰਾਹ ‘ਤੇ ਚੱਲੇਗਾ। ਭਗਵੰਤ ਸਿੰਘ ਮਾਨ ਨੇ ਪੁਲਿਸ ਬਲ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਮਾਗਮ ਵਿੱਚ ਫਿਲਮੀ ਸਿਤਾਰੇ ਵੀ ਸ਼ਿਰਕਤ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਅਤੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ 1450 ਹੋਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿੱਚ 1450 ਪੁਲਿਸ ਮੁਲਾਜ਼ਮਾਂ ਦੀ ਭਰਤੀ ਜ਼ਿਲ੍ਹਾ ਪੱਧਰ ‘ਤੇ ਫੋਰਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਏਗੀ ਅਤੇ ਸੂਬੇ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਵੀ ਸਹਾਈ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਡਿਊਟੀ ਦੌਰਾਨ ਬਲੀਦਾਨ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆ ਗਰਾਂਟ ਦੇ ਚੈੱਕ ਸੌਂਪੇ। ਉਨ੍ਹਾਂ ਪੀ.ਐਫ.ਟੀ.ਏ.ਏ. ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਅਤੇ ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ ਵੱਲੋਂ ਲਿਖੇ ਅਤੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਵੱਲੋਂ ਗਾਇਆ ਗੀਤ ‘ਅਰਦਾਸ’ ਜਾਰੀ ਕੀਤਾ।ਇਸ ਮੌਕੇ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨ੍ਹਿਆ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਮੁਟਿਆਰਾਂ ਨੱਚਦੇ ਨਜ਼ਰ ਆ ਏ।
ਇਸ ਮੌਕੇ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਭਾਰਤ ਭੂਸ਼ਣ ਵਰਮਾ, ਅਮਰ ਨੂਰੀ, ਦੇਬੀ ਮਖਸੂਸਪੁਰੀ,ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਗਾਇਕ ਐਮੀ ਵਿਰਕ, ਗੁਰਨਾਮ ਭੁੱਲਰ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ, ਬਲਵੀਰ ਬੋਪਾਊ, ਰਾਜਵੀਰ ਜਵੰਦਾ,ਕਮਲ ਖ਼ਾਨ, ਮਾਸਟਰ ਸਲੀਮ ,ਕੰਵਰ ਗਰੇਵਾਲ, ਹੈਪੀ ਰਾਏਕੋਟੀ,  ਹਾਰਬੀ ਸੰਘਾ, ਸਿਤਿਜ ਚੌਧਰੀ, ਨਰੇਸ਼ ਕਥੂਰੀਆ,ਭੁਪਿੰਦਰ ਗਿੱਲ, ਰੁਪਿੰਦਰ ਰੂਪੀ, ਨਿਮਰਤ ਖਹਿਰਾ, ਸੀਮਾ ਕੌਂਸਲ, ਗਗਨ ਕੋਕਰੀ, ਪ੍ਰੀਤ ਹਰਪਾਲ, ਹਰਸਿਮਰਨ, ਨੀਸ਼ਾ ਬਾਨੋ, ਰੋਸ਼ਨ ਪ੍ਰਿੰਸ, ਈਸ਼ਾ ਰਿਖੀ, ਤਰਸੇਮ ਪੋਲ, ਕੁਲਦੀਪ ਕੰਡਿਆਰਾ, ਪਰਮਜੀਤ ਭੰਗੂ, ਜੀ ਖਾਨ, ਪੂਨਮ ਸੂਧ, ਪਰਮਵੀਰ, ਜਗਤਾਰ ਬੈਨੀਪਾਲ, ਰਾਜ ਧਾਲੀਵਾਲ, ਜਸਵੰਤ ਰਾਠੋਰ,ਸਲੀਮ ਸਿਕੰਦਰ , ਹਰਵਿੰਦਰ ਔਜਲਾ, ਹਰਜਿੰਦਰ ਸਿੰਘ ਜਵੰਦਾ, ਅਮਨਦੀਪ ਜੌਹਲ ਅਤੇ ਸ਼ਮੀਰ ਮਾਹੀ ਆਦਿ ਨਾਮੀ ਕਲਾਕਾਰ ਅਤੇ ਅਦਾਕਾਰ ਮੌਜੂਦ ਰਹੇ।

ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਇੰਨਵਾਇਰਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੱਢੀ ਜਾਗਰੁਕਤਾ ਰੈਲੀ

ਫਗਵਾੜਾ 1 ਦਸੰਬਰ (ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਮੋਹਰੀ ਸੰਸਥਾ ਲਾਇਨਜ਼ ਕਲੱਬ ਫਗਵਾੜਾ ਸਰਵਿਸ ਅਤੇ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ਸਦਕਾ 38ਵੇਂ ਸਲਾਨਾ ਵਾਤਾਵਰਨ ਮੇਲੇ ਦਾ ਅੱਜ ਸ਼ੁੱਭ ਆਰੰਭ ਕੀਤਾ ਗਿਆ। ਇਸ ਦੌਰਾਨ ਲਾਇਨਜ਼ ਕਲੱਬ ਦੇ ਪ੍ਰਧਾਨ ਵਿਪਨ ਹਾਂਡਾ ਅਤੇ ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕੀਤਾ। ਵਿਦਿਆਰਥੀਆਂ ਨੇ ਵਾਤਾਵਰਨ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਸੰਦੇਸ਼ਾਂ ਵਾਲੇ ਸਲੋਗਨ ਫੜੇ  ਹੋਏ ਸਨ। ਇਸ ਜਾਗਰੂਕਤਾ ਰੈਲੀ ਨੂੰ ਰੋਟਰੀ ਕਲੱਬ ਦੇ ਪ੍ਰਧਾਨ ਪ੍ਰਦੀਪ ਧੀਮਾਨ ਅਤੇ ਸਾਬਕਾ ਪ੍ਰਧਾਨ ਮਨੋਜ ਮਿੱਡਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਜਿੰਨੇ ਦਰੱਖਤ ਕੱਟੇ ਜਾ ਰਹੇ ਹਨ, ਓਨੇ ਹੀ ਨਵੇਂ ਰੁੱਖ ਲਗਾਏ ਜਾਣੇ ਚਾਹੀਦੇ ਹਨ। ਰੋਟਰੀ ਕਲੱਬ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਇੱਕ ਬੂਟਾ ਲਗਾ ਕੇ ਉਸ ਦਾ ਪਾਲਣ ਪੋਸ਼ਣ ਕਰੇ ਤਾਂ ਅਸੀਂ ਭਾਰਤ ਵਿਚ ਕਰੋੜਾਂ ਬੂਟੇ ਲਗਾ ਸਕਦੇ ਹਾਂ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਹ ਲੈਣ ਲਈ ਸ਼ੁੱਧ ਹਵਾ ਮਿਲੇਗੀ। ਇਹ ਰੈਲੀ ਗਊਸ਼ਾਲਾ ਰੋਡ ਅਤੇ ਬਾਂਸਾਵਾਲ ਬਾਜ਼ਾਰ ਤੋਂ ਹੁੰਦੀ ਹੋਈ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਪਹੁੰਚੀ। ਰੈਲੀ ਦੀ ਵਿਸ਼ੇਸ਼ਤਾ ਇਹ ਸੀ ਕਿ ਰੱਥ ’ਤੇ ਸੁਸ਼ੋਭਿਤ ਤੁਲਸੀ ਦੇ ਪੌਦੇ ਪ੍ਰਸਾਦ ਵਜੋਂ ਵੰਡੇ ਗਏ। ਲਾਇਨ ਵਿਪਨ ਹਾਂਡਾ ਨੇ ਦੱਸਿਆ ਕਿ ਰੈਲੀ ਵਿੱਚ 250 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਜੈਕਟ ਦੇ ਚੇਅਰਮੈਨ ਲਾਇਨ ਕੀਮਤੀ ਓਹਰੀ ਸਨ। ਕਲੱਬ ਦੇ ਸਕੱਤਰ ਲਾਇਨ ਸੁਰਿੰਦਰ ਮਿੱਤਲ ਨੇ ਸਕੂਲ ਪ੍ਰਬੰਧਕ ਸੁਰਿੰਦਰ ਚੋਪੜਾ, ਪ੍ਰਿੰਸੀਪਲ ਨੀਲਮ ਪਸਰੀਚਾ ਅਤੇ ਸਮੂਹ ਪਤਵੰਤਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਪ੍ਰਦੀਪ ਧੀਮਾਨ ਤੋਂ ਇਲਾਵਾ ਮਨੋਜ ਮਿੱਡਾ ਅਤੇ ਮੈਡਮ ਸੀਮਾ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਰੈਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਲਾਇਨਜ਼ ਕਲੱਬ ਸਰਵਿਸ ਵੱਲੋਂ ਰਿਫਰੈਸ਼ਮੈਂਟ ਦਿੱਤੀ ਗਈ। ਵਾਤਾਵਰਨ ਮੇਲੇ ਦੇ ਸੰਬੰਧ ‘ਚ 4 ਅਤੇ 5 ਦਸੰਬਰ ਨੂੰ ਪੀ.ਡਬਲਯੂ.ਡੀ ਰੈਸਟ ਹਾਊਸ ਦੇ ਆਡੀਟੋਰੀਅਮ ਵਿੱਚ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਲਾਇਨ ਨਰੇਸ਼ ਚਾਵਲਾ ਅਜੈ ਹਾਂਡਾ, ਰਿਸ਼ੀ ਹਾਂਡਾ, ਅਜੈ ਭਗਤ ਤੋਂ ਇਲਾਵਾ ਵਿਜੇ ਚੁੰਬਰ, ਰਮਨ ਨਹਿਰਾ, ਮੋਹਨ ਲਾਲ ਤਨੇਜਾ, ਮੋਨੂੰ ਸਰਵਟੇ ਆਦਿ ਹਾਜ਼ਰ ਸਨ।


ਸਵਾਮੀ ਸੰਤ ਦਾਸ ਸਕੂਲ ਦੀ ਅਧਿਆਪਿਕਾ ਨੇ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਫਗਵਾੜਾ 1 ਦਸੰਬਰ (ਸ਼ਿਵ ਕੋੜਾ) ਸਵਾਮੀ ਸੰਤ ਦਾਸ ਪਬਲਿਕ ਸਕੂਲ ‘ਚ ਸਿੱਖਿਆ ਵਿਭਾਗ ਦੀ ਅਧਿਆਪਿਕਾ ਵਜੋਂ ਸੇਵਾਵਾਂ ਨਿਭਾ ਰਹੇ ਮੈਡਮ ਆਸ਼ਾ ਰਾਣੀ ਕਟੋਚ ਨੇ ਚੰਡੀਗੜ੍ਹ ਵਿਖੇ ਹੋਈ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਗੋਲਡ ਤੇ ਸਿਲਵਰ ਮੈਡਲ ਹਾਸਲ ਕੀਤੇ ਹਨ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ ‘ਚ ਆਯੋਜਿਤ 30 ਤੋਂ 85 ਸਾਲ ਉਮਰ ਵਰਗ ਦੀ ਇਸ ਚੈਂਪੀਅਨਸ਼ਿਪ ਵਿਚ ਪੰਜਾਬ ਭਰ ਦੇ ਅਨੇਕਾਂ ਜਿਲਿ੍ਹਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ। ਉਹਨਾਂ ਨੂੰ 45 ਸਾਲ ਉਮਰ ਵਰਗ ਦੀ 800 ਮੀਟਰ ਦੌੜ ‘ਚ ਗੋਲਡ ਤੋਂ ਇਲਾਵਾ ਲਾਂਗ ਜੰਪ ਪ੍ਰਤੀਯੋਗਿਤਾ ਵਿਚ ਸਿਲਵਰ ਮੈਡਲ ਪ੍ਰਾਪਤ ਹੋਇਆ ਹੈ। ਆਯੋਜਕਾਂ ਵਲੋਂ ਉਹਨਾਂ ਨੂੰ ਮੈਡਲ ਦੇ ਨਾਲ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ ਗਏ। ਇਸ ਪ੍ਰਾਪਤੀ ਨਾਲ ਉਹਨਾਂ ਨੇ ਤਮਿਲਨਾਡੂ ਵਿਖੇ ਹੋਣ ਵਾਲੀਆਂ ਰਾਸ਼ਟਰੀ ਖੇਡਾਂ ‘ਚ ਆਪਣਾ ਸਥਾਨ ਬਣਾਇਆ ਹੈ। ਇੱਥੇ ਜਿਕਰਯੋਗ ਹੈ ਕਿ ਮੈਡਮ ਆਸ਼ਾ ਰਾਣੀ ਕਟੋਚ ਨੇ ਇਸ ਤੋਂ ਪਹਿਲਾਂ 2018 ਦੇ ਲਾਂਗ ਜੰਪ ਮੁਕਾਬਲੇ ਅਤੇ 100 ਮੀਟਰ ਦੌੜ ‘ਚ ਗੋਲਡ ਮੈਡਲ ਹਾਸਲ ਕੀਤੇ ਸਨ। ਇਸ ਤੋਂ ਇਲਾਵਾ ਸਾਲ 2019 ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿਖੇ ਆਯੋਜਿਤ ਮਾਸਟਰ ਖੇਡਾਂ ਵਿਚ ਵੀ ਵਧੀਆ ਕਾਰਗੁਜਾਰੀ ਕਰਦੇ ਹੋਏ 2 ਗੋਲਡ ਤੇ ਇਕ ਸਿਲਵਰ ਮੈਡਲ ਹਾਸਲ ਕੀਤਾ ਸੀ। ਉਹਨਾਂ ਵਲੋਂ ਸਿਖਲਾਈ ਲੈ ਕੇ ਸਕੂਲੀ ਵਿਦਿਆਰਥੀਆਂ ਨੇ ਵੀ ਜਿਲ੍ਹਾ ਤੇ ਰਾਜ ਪੱਧਰੀ ਖੇਡਾਂ ‘ਚ ਵਧੀਆ ਪ੍ਰਦਰਸ਼ਨ ਕੀਤੇ ਹਨ। ਮੈਡਮ ਕਟੋਚ ਖੇਡਾਂ ਦੇ ਨਾਲ ਹੀ ਐਨ.ਸੀ.ਸੀ. ਆਫਿਸਰ ਵੀ ਹਨ। ਉਹਨਾਂ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਪਤੀ ਧਰਮਵੀਰ ਕਟੋਚ ਤੇ ਸਹੁਰਾ ਪਰਿਵਾਰ ਤੋਂ ਇਲਾਵਾ ਸਕੂਲ ਪਿ੍ਰੰਸੀਪਲ ਅੰਜੂ ਮਹਿਤਾ ਦੇ ਸਿਰ ਸਜਾਇਆ ਅਤੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਸਖ਼ਤ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਕੂਲ ਪਿ੍ਰੰਸੀਪਲ ਅੰਜੂ ਮਹਿਤਾ ਨੇ ਮੈਡਮ ਆਸ਼ਾ ਰਾਣੀ ਕਟੋਚ ਨੂੰ ਇਸ ਪ੍ਰਾਪਤੀ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਆਪਣੀ ਇਸ ਅਧਿਆਪਿਕਾ ਤੇ ਮਾਣ ਹੈ ਅਤੇ ਉਹ ਮੈਡਮ ਕਟੋਚ ਦੇ ਸੁਨਹਿਰੀ ਭਵਿੱਖ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ।


ਸੁਖਦਰਸ਼ਨ ਸਿੰਘ ਖਾਰਾ ਨੂੰ ਬਣਾਇਆ ਮੰਚ ਦਾ ਚੇਅਰਮੈਨ ਆਰ ਟੀ ਆਈ ਸੈੱਲ ਪੰਜਾਬ - ਡਾਕਟਰ ਖੇੜਾ



ਫਤਹਿਗੜ੍ਹ ਸਾਹਿਬ-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵਿਖੇ ਇੱਕ ਅਹਿਮ ਮੀਟਿੰਗ ਗੁਰਕੀਰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਸਥਿਤ ਨੇੜੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਗੁਰਪ੍ਰੀਤ ਸਿੰਘ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦਲਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਸੁਖਦਰਸ਼ਨ ਸਿੰਘ ਖਾਰਾ ਨੂੰ ਚੇਅਰਮੈਨ ਆਰ.ਟੀ.ਆਈਂ, ਸੈੱਲ ਪੰਜਾਬ ਨਿਯੁਕਤ ਕਰਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਪਿਛਲੇ ਲੰਮੇ ਅਰਸੇ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰਦੀ ਆ ਰਹੀ ਹੈ। ਲੋਕ ਦੂਰ ਦੁਰਾਡਿਆਂ ਤੋਂ ਲਗਾਤਾਰ ਜੁੜਦੇ ਜਾ ਰਹੇ ਹਨ ਸੰਸਥਾ ਵੱਲੋਂ 09 ਦਸੰਬਰ 2023 ਨੂੰ ਮਿਲਨ ਪੈਲੇਸ ਖੰਨਾ ਰੋਡ ਅਮਲੋਹ ਵਿਖੇ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਗਾ। ਚੇਅਰਮੈਨ ਆਰ ਟੀ ਆਈ ਨੇ ਕਿਹਾ ਕਿ ਮੈਂ ਪਿਛਲੇ ਲੰਮੇ ਅਰਸੇ ਤੋਂ ਮਨੁੱਖੀ ਅਧਿਕਾਰ ਮੰਚ ਦੀ ਸਮੁੱਚੀ ਟੀਮ ਨਾਲ ਰਲ ਕੇ ਕੰਮ ਕਰਦਾ ਆ ਰਿਹਾ ਹਾਂ ਅੱਜ ਮੈਨੂੰ ਸੰਸਥਾ ਵੱਲੋਂ ਜੋ ਨਵੀਂ ਜ਼ੁਮੇਵਾਰੀ ਦਿਤੀ ਗਈ ਹੈ ਮੈਂ ਇਸ ਨੂੰ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਹੋਰਨਾਂ ਤੋਂ ਇਲਾਵਾ ਬੀਬੀ ਰਾਜ ਕੌਰ, ਜਸਵੀਰ ਸਿੰਘ, ਕਰਨੈਲ ਸਿੰਘ, ਪਰਮਜੀਤ ਕੌਰ, ਬੇਅੰਤ ਪ੍ਰੀਤ ਕੌਰ ਅਤੇ ਵਰਿੰਦਰ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।