Wednesday, 25 February 2026

ਜੰਡੂ ਸਿੰਘਾ ਵਿਖੇ ਜੈਨ ਇਰੀਗੇਸ਼ਨ ਅਤੇ ਜੋਰਡਨ ਐਗਰੋ ਵੱਲੋ ਕਿਸਾਨ ਜਾਗਰੂਕਤਾ ਸੈਮੀਨਾਰ ਲਗਵਾਇਆ ਗਿਆ।

ਜਲੰਧਰ (ਅਮਰਜੀਤ ਸਿੰਘ, ਕਰਮਵੀਰ ਸਿੰਘ)- ਜੋਰਡਨ ਐਗਰੋ ਅਤੇ ਜੈਨ ਇਰੀਗੇਸ਼ਨ ਸਿਸਟਮ ਲਿਮਿਟਡ ਕੰਪਨੀ ਜਲਗਾਉ ਮਹਾਰਾਸ਼ਟਰ ਸਵ. ਪਦਮਸ਼੍ਰੀ ਭਵਰ ਲਾਲ ਹੀਰਾ ਲਾਲ ਜੈਨ ਅਤੇ ਸਵ, ਸ.ਝਰਮਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ੇਸ਼ ਧਰਤੀ ਬਚਾਓ, ਪਾਣੀ ਬਚਾਓ ਮਿਸ਼ਨ ਸਬੰਧੀ ਵਿਸ਼ੇਸ਼ ਕਿਸਾਨ ਜਾਗਰੂਕਤਾ ਸੈਮੀਨਾਰ ਪਿੰਡ ਜੰਡੂ ਸਿੰਘਾ ਜਿਲ੍ਹਾ ਜਲੰਧਰ ਵਿਖੇ ਲਗਵਾਇਆ ਗਿਆ। ਇਸ ਮੌਕੇ ਐਮ.ਡੀ ਜਗਤਾਰ ਸਿੰਘ ਗੁਰਬਾਜ ਫਾਰਮ ਮਸ਼ੀਨਰੀ ਵੱਲੋ ਜੋਰਡਨ ਐਗਰੋ ਜੰਡੂ ਸਿੰਘਾ ਵਿਖੇ ਆਪਣੀ ਨਵੀਂ ਸਬ ਬਰਾਂਚ ਦਾ ਉਦਘਾਟਨ ਕੀਤਾ ਗਿਆ ਅਤੇ ਮਸ਼ੀਨਰੀ ਸਬੰਧੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਸਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ, ਹਨੀ ਜੋਸ਼ੀ ਜੰਡੂ ਸਿੰਘਾ, ਹਰਿੰਦਰ ਸਿੰਘ ਅਤੇ ਟੀਵੀ ਰੇਡੀਓ ਐਂਕਰ ਚਰਨਜੀਤ ਸਿੰਘ ਜੋਗੀ ਵੱਲੋ ਸੈਮੀਨਾਰ ਮੌਕੇ ਪਹੁੰਚਣ ਵਾਲੇ ਕਿਸਾਨਾਂ ਨੂੰ ਜਿੱਥੇ ਖੇਤੀਬਾੜੀ ਅਤੇ ਪਾਣੀ ਬਚਾਓ, ਧਰਤੀ ਬਚਾਓ ਵਿਸ਼ੇ ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਉੱਥੇ ਹੀ ਜੈਨ ਇਰੀਗੇਸ਼ਨ ਜਲਗਾਉ ਮਹਾਰਾਸ਼ਟਰਾ ਦੇ ਇੰਜਨੀਅਰ ਸੋਰਵ ਸ਼ਰਮਾ ਵੱਲੋਂ ਇਸ ਮੌਕੇ ਡਰਿੰਪ ਸਿਸਟਮ ਸੰਚਾਈ, ਟਿਸ਼ੂ ਕਲਚਰ ਸੰਚਾਈ, ਪਾਈਪ ਫੈਕਟਰੀਆ, ਜੂਸ ਫੈਕਟਰੀਆਂ ਅਤੇ ਨਰਸਰੀ ਪੌਦਿਆਂ ਅਤੇ ਹੋਰ ਐਗਰੀਕਲਚਰ ਮਸ਼ੀਨਰੀ ਅਤੇ ਕਿਸਾਨਾਂ ਨੂੰ ਮਿਲ ਰਹੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਹੁੰਚੇ ਇਲਾਕੇ ਤੋਂ ਸੈਂਕੜੇ ਕਿਸਾਨਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਅਤੇ ਵੱਖ-ਵੱਖ ਕੰਪਨੀਆਂ ਵੱਲੋਂ ਲਗਾਈ ਗਈ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕੀਤੀ ਅਖੀਰ ਪਰਮਜੀਤ ਸਿੰਘ ਪੰਮਾ ਜੋਰਡਨ ਐਗਰੋ ਜੰਡੂ ਸਿੰਘਾ, ਨਿਰਮਲ ਸਿੰਘ ਅਤੇ ਕਰਮਵੀਰ ਸਿੰਘ ਸੀਨੀਅਰ ਪੱਤਰਕਾਰ ਵੱਲੋਂ ਆਏ ਹੋਏ ਕਿਸਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਮੌਕੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾਂ ਤੋਂ ਇਲਾਵਾ ਸੁਚੇਤ ਸਿੰਘ ਸੀਨੀਅਰ ਮੈਨੇਜਰ ਗੁਰਬਾਜ ਫਾਰਮ ਮਸ਼ੀਨਰੀ, ਗੁਰਪਾਹਲ ਸਿੰਘ ਮਹਿੰਦਰਾ ਟਰੈਕਟਰ ਜਲੰਧਰ, ਡਾਕਟਰ ਨਿਰਮਲ ਕੌਲ ਪ੍ਰਧਾਨ ਦੁਆਬਾ ਸਰਪੰਚ ਯੂਨੀਅਨ ਆਦਮਪੁਰ, ਲਖਵੀਰ ਸਿੰਘ ਹਜਾਰਾ ਜ਼ਿਲਾ ਪਰਿਸ਼ਦ ਮੈਂਬਰ, ਹੈਪੀ ਪਧਿਆਣਾ ਜ਼ਿਲ੍ਹਾ ਪਰਿਸ਼ਦ ਮੈਂਬਰ, ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ, ਸਰਪੰਚ ਰਸ਼ਪਾਲ ਸਿੰਘ,  ਧਰਮਪਾਲ ਲੇਸੜੀਵਾਲ, ਕੁਲਵਿੰਦਰ ਬਾਘਾ ਸਮਾਜ ਸੇਵਕ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਤੋਂ ਹਰਵਿੰਦਰ ਸਿੰਘ ਮਾਹਲ ਸੀਨੀਅਰ ਮੀਤ ਪ੍ਰਧਾਨ ਰਾਜੇਵਾਲ ਜਿਲ੍ਹਾ ਜਲੰਧਰ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ ਆਦਮਪੁਰ, ਰਣਜੀਤ ਸਿੰਘ ਬੈਂਸ ਵਾਈਸ ਪ੍ਰਧਾਨ ਆਦਮਪੁਰ, ਜੋਗਿੰਦਰ ਪਾਲ ਸਿੰਘ ਵਾਈਸ ਪ੍ਰਧਾਨ ਆਦਮਪੁਰ, ਹਰਜੀਤ ਸਿੰਘ ਪਟਵਾਰੀ ਪਹੁੰਚੇ, ਬਲਜੀਤ ਸਿੰਘ ਪਧਿਆਣਾ ਲੰਬੜਦਾਰ, ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਅਜੇ ਸੰਗਾਰੀ, ਗੁਰਪ੍ਰੀਤ ਸਿੰਘ ਅਤੇ ਡਾਕਟਰ ਪ੍ਰਤਾਪ ਸਿੰਘ, ਮਨਜਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਮਨੁੱਖੀ ਅਧਿਕਾਰ ਮੰਚ ਅਤੇ ਬਾਬਾ ਜਗੀਰ ਸਿੰਘ ਵੱਲੋਂ ਕੀਤਾ ਗਿਆ ਲੋੜਵੰਦ ਲੜਕੀ ਦਾ ਵਿਆਹ : ਡਾਕਟਰ ਖੇੜਾ


ਮਾਛੀਵਾੜਾ ਸਾਹਿਬ, ( ਬਿਊਰੋ ) - ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਭਾਰਤ ਅਤੇ ਬਾਬਾ ਜਗੀਰ ਸਿੰਘ ਬੁੱਲ੍ਹੇ ਪੁਰ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਸਿਮਰਨ ਰਾਣੀ ਅਤੇ ਕਾਕਾ ਰਾਜ ਕੁਮਾਰ ਦਾ ਆਨੰਦ ਕਾਰਜ ਰੀਤੀ ਰਿਵਾਜਾਂ ਅਨੁਸਾਰ 18-02-2026 ਨੂੰ ਡੇਰਾ ਸਿੰਘਾਂ ਸ਼ਹੀਦਾਂ ਬੁੱਲੇ ਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਬਰਾਤ ਨੂੰ ਜੀ ਆਇਆਂ ਨੂੰ ਆਖਿਆ ਗਿਆ। ਮਿਲਣੀਆਂ ਵਿੱਚ ਕੰਬਲ਼ ਅਤੇ ਲੋਹਈਆਂ ਨਾਲ ਮਿਲਣੀਆਂ ਕੀਤੀਆਂ ਗਈਆਂ। ਆਈ ਬਰਾਤ ਨੂੰ ਚਾਹ ਪਾਣੀ, ਮਠਿਆਈਆਂ, ਪਕੌੜਿਆਂ ਨਾਲ ਪਿਲਾਈ ਗਈ ਅਤੇ ਉਸ ਤੋਂ ਬਾਅਦ ਲੜਕੀ ਅਤੇ ਲੜਕੇ ਦੇ ਆਨੰਦ ਕਾਰਜ ਕਰਵਾਏ ਗਏ। ਮਨੁੱਖੀ ਅਧਿਕਾਰ ਮੰਚ ਦੀ ਟੀਮ ਵਿੱਚ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਪਰਮਿੰਦਰ ਸਿੰਘ ਸੇਖੋਂ, ਰਣਜੀਤ ਸਿੰਘ ਕਲੇਰ, ਹੁਸਨ ਲਾਲ ਸੂੰਢ ਪਰਸਨਲ ਸੈਕਟਰੀ, ਕੰਤਪਾਲ ਸਿੰਘ ਨੀਲੋਂ, ਵਿਆਹ ਵਿੱਚ ਆਏ ਹੋਏ ਸਨ । ਇਨ੍ਹਾਂ ਤੋਂ ਇਲਾਵਾ ਇਲੱਕੇ ਦੇ ਪਤਵੰਤੇ ਸੱਜਣ ਬਲਿਆਕਤ ਸਿੰਘ ਬਰਾੜ ਧੰਨ ਧੰਨ ਗੁਰੂ ਰਾਮਦਾਸ ਲੰਗਰ ਹੁਸ਼ਿਆਰਪੁਰ, ਸੂਬਾ ਸਿੰਘ ਭੈਣੀ ਸਾਹਿਬ, ਬਾਬਾ ਮਨਜੀਤ ਸਿੰਘ, ਗੁਰਵਿੰਦਰ ਸਿੰਘ, ਕੇਵਲ ਸਿੰਘ ਬੁੱਲ੍ਹੇ ਪੁਰ, ਅਮਰਜੀਤ ਸਿੰਘ ਸੈਕਟਰੀ, ਸੇਵਾ ਸਿੰਘ ਉਧੇਵਾਲ, ਗੁਰਦੀਪ ਸਿੰਘ ਬੁੱਲ੍ਹੇ ਪੁਰ,ਮਾਣਾ ਸਿੰਘ ਪ੍ਰਧਾਨ ਡੋਲਣਵਾਲ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਸੁਖਦੇਵ ਸਿੰਘ , ਗੁਰਜੀਤ ਸਿੰਘ, ਪਰਮੋਦ ਚੌਧਰੀ, ਗੁਰਦਰਸ਼ਨ ਸਿੰਘ, ਗੌਰਵ ਸਹਿਗਲ, ਅਤੇ ਬਾਬਰ ਸਿੰਘ ਮਾਲਵਾ ਟਾਇਰ ਵਾਲਿਆਂ ਨੇ ਵੀ ਹਾਜ਼ਰੀ ਲਗਵਾਈ।

Friday, 13 February 2026

ਗਾਇਕੀ ਵਿੱਚ ਉੱਭਰ ਰਿਹਾ ਨਾਂ - ਹਰਵਿੰਦਰ ਸਿੰਘ ਆਕਾ ਗੋਨੀ ਢੀਂਡਸਾ

ਜਲੰਧਰ, 17 ਫਰਵਰੀ (ਅਮਰਜੀਤ ਸਿੰਘ)- ਹਰਵਿੰਦਰ ਸਿੰਘ ਆਕਾ ਗੋਨੀ ਢੀਂਡਸਾ ਪਿੰਡ ਚਾਉਂਦਾ ਜਿਲਾ ਸੰਗਰੂਰ ਦਾ ਜੰਮਪਲ ਹੈ ਤੇ ਕਰੀਬ 2022 ਤੋਂ ਯੂ.ਕੇ. ਵਿੱਚ ਰਹਿ ਰਿਹਾ ਹੈ। ਬਚਪਨ ਵਿੱਚ ਗਾਇਕੀ ਦੇ ਸ਼ੋਂਕ ਕਾਰਨ ਹਰਵਿੰਦਰ ਸਿੰਘ ਨੇ ਮੋਹਾਲੀ ਤੇ ਚੰਡੀਗੜ ਦੇ ਕਈ ਸਟੂਡੀਓ ਵਿੱਚ ਮਿਊਜ਼ਿਕ ਦੇ ਉਸਤਾਦਾਂ ਤੋਂ ਸਿੱਖਿਆ ਹਾਸਲ ਕੀਤੀ ਤੇ 2019 ਵਿੱਚ “ਰੱਬ ਦੀ ਰਜਾ“ ਗੀਤ ਨਾਲ ਪੰਜਾਬੀ ਗਾਇਕੀ ਦੀ ਪਾਰੀ ਸ਼ੁਰੂ ਕਰਕੇ ਅੱਜ ਤੱਕ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਹਰਵਿੰਦਰ ਸਿੰਘ ਪਹਿਲੇ ਸਿੰਗਲ ਟਰੈਕ “ਰੱਬ ਦੀ ਰਜਾ“ ਰਾਹੀਂ ਸ਼ੁਰੂਆਤ ਵਿੱਚ ਹੀ ਉਸਨੇ ਆਪਣੀ ਗਾਇਕੀ ਦਾ ਘੇਰਾ ਵਿਸ਼ਾਲ ਕਰ ਲਿਆ। 2020 ਵਿੱਚ ਦੂਜਾ ਗੀਤ “ਬੈਕ ਬਾਈਟਰਸ ਬੈਕ ਬਾਈਟਰਸ“ ਗੀਤਕਾਰ ਜਤਿੰਦਰ ਚਾਉਂਦਾ, ਮਿਊਜ਼ਿਕ ਖੰਨੇ ਵਾਲੇ ਨਾਲ ਫਿਰ ਮਾਰਕੀਟ ਵਿੱਚ ਉਤਾਰਿਆ ਅਤੇ ਤੀਜਾ ਗੀਤ “ਸ਼ਿਕਾਰੀ“ 2021 ਵਿੱਚ ਰਿਲੀਜ਼ ਹੋਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਉਸਦੀ ਪਹਿਚਾਣ ਵਧੀ। ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲਿਆ ਤੇ ਨਾਲ ਹੀ ਤੀਸਰਾ ਗੀਤ “ਸ਼ਿਕਾਰੀ“ ਮਿਊਜ਼ਿਕ ਵਿਜੈ ਸਿੰਘ ਫੋਕ ਟੇਪ ਸਟੂਡੀਓ ਵੱਲੋਂ ਸ਼ਿੰਗਾਰਿਆ ਗਿਆ। ਜਿਸ ਨਾਲ ਉਸ ਨੂੰ ਸਰੋਤਿਆਂ ਵੱਲੋਂ ਅੱਗੇ ਨਾਲੋਂ ਵੀ ਜਿਆਦਾ ਪਿਆਰ ਮਿਲਿਆ। ਫਿਰ 2022 ਵਿੱਚ ਮਾਸਟਰ ਐਮ.ਬੀ.ਏ ਬਿਜਨਸ ਮੈਨੇਜਮੈਂਟ ਲਈ ਹਰਵਿੰਦਰ ਸਿੰਘ ਯੂ.ਕੇ. ਚਲਾ ਗਿਆ। ਉੱਥੇ ਵੀ ਪੜਾਈ ਦੇ ਨਾਲ ਨਾਲ ਗਾਇਕੀ ਵਿੱਚ ਸਟੇਜ ਪ੍ਰੋਗਰਾਮਾਂ ਅਤੇ ਨਵੇਂ ਗੀਤ ਬਨਾਉਣ ਵਿੱਚ ਵੀ ਸਰਗਰਮ ਰਿਹਾ। ਉੱਥੇ ਉਸਨੇ 2 ਰਿਕਾਰਡ ਵਿੱਚ ਵੀ ਗੀਤ ਰਿਕਾਰਡ ਕਰਵਾਏ ਜੋ ਆਉਣ ਵਾਲੇ ਦਿਨਾਂ ਵਿੱਚ ਉਸਨੂੰ ਸਟਾਰ ਗਾਇਕ ਬਣਾਉਣਗੇ। ਮਾਰਤੇ ਫਾਇਰ, ਜਾਦੂਗਰਨੀ, ਬਾਰਡਰ, ਗੱਦਾਰ ਗੀਤ 2 ਰਿਕਾਰਡ ਵਿੱਚ ਮਾਰਕੀਟ ਵਿੱਚ ਹਿੱਟ ਰਹੇ ਹਨ। ਆਉਣ ਵਾਲੇ ਗੀਤਾਂ ਦੀ ਵੀ 2 ਰਿਕਾਰਡ ਵਲੋਂ ਵੀਡਿਓ ਸੂਟਿੰਗ ਕੰਪਲੀਟ ਹੋਣ ਉਪਰੰਤ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਬਹੁਤ ਜਲਦ ਆਉਣ ਵਾਲੇ ਸਾਰੇ ਗੀਤਾਂ ਨੂੰ ਸਰੋਤੇ ਭਰਵਾਂ ਹੁੰਗਾਰਾ ਦਿੰਦੇ ਹੋਏ ਪਿਆਰ ਦੇਣਗੇ।    
  

Saturday, 7 February 2026

ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਫਰੀ ਕੈਂਪ

 


ਫਗਵਾੜਾ 4 ਫਰਵਰੀ (ਸ਼ਿਵ ਕੌੜਾ) ਡਾ. ਰਾਜਨ ਆਈ ਕੇਅਰ ਫਗਵਾੜਾ ਦੇ ਸਹਿਯੋਗ ਨਾਲ ਸ. ਜਸਵੀਰ ਸਿੰਘ ਔਜਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਔਜਲਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਪ੍ਰਦਾਨ ਕੀਤੀਆਂ ਗਈਆਂ। ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਟੀਮ ਦੁਆਰਾ ਸਰਜਰੀ ਲਈ ਚੁਣੇ ਗਏ 40 ਮਰੀਜ਼ਾਂ ਦੀਆਂ ਅੱਖਾਂ ‘ਚ ਆਪ੍ਰੇਸ਼ਨ ਰਾਹੀਂ ਫੋਲਡੇਬਲ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਡਾ. ਰਾਜਨ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਰੁਟੀਨ ਵਿੱਚ ਅੱਖਾਂ ‘ਤ ਡਰਾਪਸ ਅੱਖਾਂ ‘ਚ ਪਾਉਣ, ਧੁੱਪ, ਧੂੜ ਅਤੇ ਧੂੰਏਂ ਤੋਂ ਬਚਾਅ ਆਦਿ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਬਲਕਿ ਕੋਈ ਵੀ ਤਕਲੀਫ ਮਹਿਸੂਸ ਹੋਣ ‘ਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਪ੍ਰਬੰਧਕਾਂ ਨੇ ਡਾ. ਐਸ. ਰਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਇਕਬਾਲ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ, ਗੁਰਮਨ ਸਿੰਘ, ਪਰਮਿਤ ਸਿੰਘ, ਕਮਲ ਪੰਡਿਤ, ਜੀਤਾ ਔਜਲਾ, ਧਰਮਿੰਦਰ ਮਸਾਣੀ, ਸਰਦੀਪ ਸਿੰਘ ਬੋਪਾਰਾਏ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।

Friday, 6 February 2026

ਨੰਗਲੀ ਵਾਲੇ ਸੰਤ ਮਹਾਂਪੁਰਸ਼ਾਂ ਤੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਲਿਆ ਅਸ਼ੀਰਵਾਦ

 

ਜਲੰਧਰ, 6 ਫਰਵਰੀ (ਅਮਰਜੀਤ ਸਿੰਘ)
- ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਡੇਰਾ ਸ਼੍ਰੀ ਨਿਜਾਤਮ ਸੇਵਾ ਸਦਨ ਨੰਗਲੀ ਵਾਲੇ ਸੰਤ ਮਹਾਂਪੁਰਸ਼ਾਂ ਦੇ ਜਲਧੰਰ ਫੇਰੀ ਦੌਰਾਨ ਭਾਜਪਾ ਆਗੂ ਕਮਲਜੀਤ ਸਿੰਘ ਫਲੋਰਾ ਰਾਮਾਮੰਡੀ ਦੇ ਗ੍ਰਹਿ ਵਿਖੇ ਪਹੁੰਚ ਕੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੱਲ੍ਹਣ, ਸ. ਬਲਵੀਰ ਸਿੰਘ ਨੰਗਲ ਫਤਿਹ ਖਾਂ ਨੇ ਅਸ਼ੀਰਵਾਦ ਲਿਆ। ਇਸ ਮੌਕੇ ਸ੍ਰੀ  ਵਿਜੇ ਸਾਂਪਲਾ ਨੇ ਦੱਸਿਆ ਕਿ ਡੇਰਾ ਸ੍ਰੀ ਨਿਜਾਤਮ ਸੇਵਾ ਸਦਨ ਨੰਗਲੀ ਵਾਲਿਆ ਦੇ ਵੱਖ-ਵੱਖ ਸਥਾਨਾਂ ਤੇ ਡੇਰੇ ਸਥਾਪਿਤ ਤੇ ਹਨ। ਇਹ ਡੇਰਾ ਜਿੱਥੇ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨਿਭਾ ਰਹੇ ਹਨ ਉੱਥੇ ਸਿਹਤ ਅਤੇ ਸਿੱਖਿਆ ਖੇਤਰ ਦੀ ਵੀ ਨਿਸ਼ਕਾਮ ਸੇਵਾ ਕਰ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਡੇਰਾ ਸ੍ਰੀ ਨੰਗਲੀ ਵਾਲੇ ਸੰਤ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਬਹੁਤ ਹੀ ਸਭਾਗਾ ਨਾਲ ਪ੍ਰਾਪਤ ਹੁੰਦਾ ਹੈ। ਇਸ ਮੌਕੇ ਸੰਤ ਮਹਾਂਪੁਰਸ਼ਾ ਨੇ ਅਸ਼ੀਰਵਾਦ ਦਿੰਦਿਆ ਸਭ ਦੀ ਸਿਹਤ ਦੀ ਤੰਦਰੁਸਤੀ ਅਤੇ ਦਿਲ ਦੀਆਂ ਮਨੋ ਕਾਮਨਾਂ ਪੂਰੀਆ ਹੋਣ ਦੀ ਅਰਦਾਸ ਕੀਤੀ। ਇਸ ਮੌਕੇ ਭਾਜਪਾ ਆਗੂ ਕਮਲਜੀਤ ਸਿੰਘ ਫਲੋਰਾ ਰਾਮਾਮੰਡੀ ਵੱਲੋ ਉਨਾਂ ਦੇ ਗ੍ਰਹਿ ਵਿਖੇ ਡੇਰਾ ਸ੍ਰੀ ਨਿਜਾਤਮ ਸੇਵਾ ਸਦਨ ਨੰਗਲੀ ਵਾਲੇ ਸਾਰੇ ਸੰਤ ਮਹਾਂਪੁਰਸ਼ਾਂ ਦਾ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ, ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਅਤੇ ਬਲਵੀਰ ਸਿੰਘ  ਨੰਗਲ ਫਤਿਹ ਖਾਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।

ਡੇਰਾ ਗੁਰਦੁਆਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲਾ ਵਿਖੇ 110ਵੀਂ ਸਾਲਾਨਾ ਬਰਸੀ ਅਤੇ ਗੁਰਮਤਿ ਸਮਾਗਮ 8 ਫਰਵਰੀ ਦਿਨ ਐਤਵਾਰ ਨੂੰ

 

ਸੰਤ ਹਰਜਿੰਦਰ ਸਿੰਘ ਜੀ ਜੋਹਲਾ ਵਾਲੇ


ਅਮਰਜੀਤ ਸਿੰਘ ਜੰਡੂ ਸਿੰਘਾ- ਮਹਾਨ ਤਪੱਸਵੀ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਜੀ ਦੀ ਨਿੱਘੀ ਯਾਦ ਵਿੱਚ ਡੇਰਾ ਗੁਰਦੁਆਰਾ ਸੰਤ ਸਾਗਰ (ਚਾਹਵਾਲਾ), ਪਿੰਡ ਜੌਹਲਾ (ਜਲੰਧਰ) ਵਿਖੇ 110ਵੀਂ ਸਾਲਾਨਾ ਬਰਸੀ ਅਤੇ ਗੁਰਮਤਿ ਸਮਾਗਮ 8 ਫਰਵਰੀ ਦਿਨ ਐਤਵਾਰ ਨੂੰ ਡੇਰੇ ਦੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 8 ਫਰਵਰੀ ਦਿਨ ਐਤਵਾਰ ਨੂੰ ਮਨਾਏ ਜਾ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸੰਤ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਅੱਜ 6 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਹਨ। ਜਿਨ੍ਹਾਂ ਦੇ ਭੋਗ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਪਾਏ ਜਾਣਗੇ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ), ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ, ਭਾਈ ਰਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ), ਭਾਈ ਬਲਦੇਵ ਸਿੰਘ ਜੀ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਗਿਆਨੀ ਭਗਵਾਨ ਸਿੰਘ ਜੀ ਜੌਹਲ (ਪੰਥਕ ਵਿਦਵਾਨ), ਭਾਈ ਜਗਜੀਵਨ ਸਿੰਘ ਜੀ (ਜਲੰਧਰ ਵਾਲੇ) ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਸੰਤ ਹਰਜਿੰਦਰ ਸਿੰਘ ਜੀ ਨੇ ਦਸਿਆ ਕਿ ਇਸ ਸਮਾਗਮ ਮੌਕੇ ਤੇ ਹੋਰ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼/ਪੰਥਕ ਵਿਦਵਾਨ ਵੀ ਸਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।



           ਇਨ੍ਹਾਂ ਸਮਾਗਮਾਂ ਮੌਕੇ ਤੇ ਸਮੂਹ ਸੰਗਤਾਂ ਵਲੋਂ ਸਰਬੱਤ ਦੇ ਭਲੇ ਹਿੱਤ ਕੀਤੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਵੀ 8 ਫਰਵਰੀ, ਐਤਵਾਰ ਸਵੇਰੇ 9.00 ਵਜੇ ਪਾਏ ਜਾਣਗੇ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਡਾ. ਉਂਕਾਰ ਸ਼ਰਮਾਂ, ਡਾ. ਕੰਗਣਾ (ਹੋਮਿਓਪੈਥਿਕ) ਅਤੇ ਬੋਲੀਨਾ ਲੇਬੋਰਟਰੀ ਵਾਲੇ ਟੈਸਟਾਂ ਦੀ ਸੇਵਾ ਨਿਭਾਉਣਗੇ। ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।


ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਵਿਖੇ ਮਹਾਸ਼ਿਵਰਾਤਰੀ ਦੀ ਯਾਦ ਵਿੱਚ ਸਵੇਰ ਦੀਆਂ ਜਲੂਸਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ।



ਫਗਵਾੜਾ, 6ਫਰਵਰੀ (ਸ਼ਿਵ ਕੌੜਾ) :
ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਚੈਰੀਟੇਬਲ ਐਂਡ ਵੈਲਫੇਅਰ ਟਰੱਸਟ, ਨਕੋਦਰ ਰੋਡ, ਹਦੀਆਬਾਦ, ਫਗਵਾੜਾ ਨੇ ਅੱਜ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ’ਤੇ ਧਾਰਮਿਕ ਸਮਾਗਮਾਂ ਦੀ ਇੱਕ ਲੜੀ ਸਵੇਰ ਦੀਆਂ ਜਲੂਸਾਂ ਨਾਲ ਸ਼ੁਰੂ ਕੀਤੀ। ਇਹ ਜਲੂਸ ਹਰ ਸਵੇਰ ਮਹਾਂਸ਼ਿਵਰਾਤਰੀ ਤੱਕ ਸ਼ੁਰੂ ਹੋਣਗੇ, ਜੋ ਬਿੱਲੂ ਰਾਣਾ ਮੰਦਰ ਤੋਂ ਸ਼ੁਰੂ ਹੋ ਕੇ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਸਕੂਲ ਵਿਖੇ ਸਮਾਪਤ ਹੋਣਗੇ। ਸਵੇਰ ਦੀ ਜਲੂਸ ਤੋਂ ਬਾਅਦ, ਭਜਨ ਅਤੇ ਕੀਰਤਨ, ਪ੍ਰਸ਼ਾਦ ਵੰਡ ਅਤੇ ਇੱਕ ਮਹਾਂ ਰੁਦ੍ਰਾਭਿਸ਼ੇਕ ਆਯੋਜਿਤ ਕੀਤਾ ਜਾਵੇਗਾ। ਟਰੱਸਟ ਵੱਲੋਂ ਜਾਣਕਾਰੀ ਦਿੰਦੇ ਹੋਏ, ਰਾਕੇਸ਼ ਦੁੱਗਲ ਅਤੇ ਐਡਵੋਕੇਟ ਲੋਕੇਸ਼ ਨਾਰੰਗ ਨੇ ਦੱਸਿਆ ਕਿ ਸ਼ੁੱਕਰਵਾਰ 13 ਫਰਵਰੀ ਨੂੰ ਸ਼ਾਮ ਨੂੰ ਜਠੇਰਾ ਦੁੱਗਲਾਂ ਸੇ ਜਾਗੋ ਆਯੋਜਿਤ ਕੀਤਾ ਜਾਵੇਗਾ, ਜੋ ਬਿੱਲੂ ਰਾਣਾ ਮੰਦਰ ਤੋਂ ਸ਼ੁਰੂ ਹੋ ਕੇ ਸਕੂਲ ਵਿਖੇ ਸਮਾਪਤ ਹੋਵੇਗਾ। ਭਜਨ ਅਤੇ ਕੀਰਤਨ ਅਤੇ ਪ੍ਰਸ਼ਾਦ ਵੰਡ ਬਾਅਦ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ, 14 ਫਰਵਰੀ ਨੂੰ ਦੁਪਹਿਰ ਵੇਲੇ ਸ਼ਹਿਰ ਦੇ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮਠ ਸਕੂਲ ਤੋਂ ਇੱਕ ਵਿਸ਼ਾਲ ਜਲੂਸ ਕੱਢਿਆ ਜਾਵੇਗਾ। ਇਹ ਪੂਰੇ ਹਦੀਆਬਾਦ ਖੇਤਰ ਦੀ ਪਰਿਕਰਮਾ ਕਰੇਗਾ ਅਤੇ ਸਕੂਲ ਵਾਪਸ ਆਵੇਗਾ। ਐਤਵਾਰ, 15 ਫਰਵਰੀ ਨੂੰ ਮਹਾਂਸ਼ਿਵਰਾਤਰੀ ਸ਼ਰਧਾ ਅਤੇ ਸ਼ਰਧਾ ਨਾਲ ਮਨਾਈ ਜਾਵੇਗੀ। ਸਵੇਰ ਦੀ ਪ੍ਰਭਾਤ ਫੇਰੀ ਅਤੇ ਮਹਾਂ ਅਭਿਸ਼ੇਕਮ ਤੋਂ ਬਾਅਦ, ਸਵੇਰੇ 11 ਵਜੇ ਝੰਡਾ ਲਹਿਰਾਇਆ ਜਾਵੇਗਾ। ਰਾਤ ਭਰ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ, ਸੋਮਵਾਰ, 16 ਫਰਵਰੀ ਨੂੰ ਸਵੇਰੇ ਹਵਨ ਯੱਗ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦੁਪਹਿਰ ਸਾਰੇ ਸ਼ਰਧਾਲੂਆਂ ਲਈ ਇੱਕ ਵਿਸ਼ਾਲ ਦਾਵਤ ਹੋਵੇਗੀ। ਰਾਕੇਸ਼ ਦੁੱਗਲ ਅਤੇ ਐਡਵੋਕੇਟ ਲੋਕੇਸ਼ ਨਾਰੰਗ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ, ਜਿਸ ਨੂੰ ਰੁਦਰ ਦੀ ਪਵਿੱਤਰ ਰਾਤ ਵੀ ਕਿਹਾ ਜਾਂਦਾ ਹੈ, ਵਿਸ਼ਵਾਸ, ਵਿਸ਼ਵਾਸ ਅਤੇ ਅਗਿਆਨਤਾ ਉੱਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਨੇ ਸਮੁੰਦਰ ਮੰਥਨ ਦੌਰਾਨ ਛੱਡੇ ਗਏ ਜ਼ਹਿਰ ਨੂੰ ਆਪਣੇ ਗਲੇ ਵਿੱਚ ਰੱਖ ਕੇ ਬ੍ਰਹਿਮੰਡ ਦੀ ਰੱਖਿਆ ਕੀਤੀ ਸੀ, ਇਸੇ ਕਰਕੇ ਉਨ੍ਹਾਂ ਨੂੰ ਨੀਲਕੰਠ ਕਿਹਾ ਜਾਂਦਾ ਹੈ। ਇਸ ਮਹਾਨ ਘਟਨਾ ਦੀ ਯਾਦ ਵਿੱਚ, ਮਹਾਂਸ਼ਿਵਰਾਤਰੀ ਸ਼ਰਧਾ ਅਤੇ ਸ਼ਰਧਾ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਪੁੰਨ ਕਮਾਉਣ ਦੀ ਪੁਰਜ਼ੋਰ ਅਪੀਲ ਕੀਤੀ।

ਜਲੰਧਰ ‘ਚ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ 16 ਫਰਵਰੀ ਤੋਂ : ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ




ਬਜ਼ੁਰਗਾਂ ਦੀ ਦੇਖਭਾਲ ਲਈ ਸਿਹਤ, ਯੋਗਾ ਤੇ ਮਨੋਵਿਗਿਆਨਕ ਸਹਾਇਤਾ ਸਬੰਧੀ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਬਜ਼ੁਰਗਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਣਗੇ

ਜਲੰਧਰ, 10 ਫਰਵਰੀ (ਅਮਰਜੀਤ ਸਿੰਘ)-
ਬਜ਼ੁਰਗਾਂ ਦੀ ਭਲਾਈ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ 16 ਫਰਵਰੀ 2026 ਤੋਂ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਦੱਸਿਆ ਕਿ ਮੁਹਿੰਮ ਤਹਿਤ ਬਜ਼ੁਰਗਾਂ ਦੀ ਦੇਖਭਾਲ ਲਈ ਸਿਹਤ, ਯੋਗਾ ਤੇ ਮਨੋਵਿਗਿਆਨਕ ਸਹਾਇਤਾ ਸਬੰਧੀ 16 ਮਾਰਚ 2026 ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ।
       ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੂੰ ਵਡੇਰੀ ਉਮਰ ’ਚ ਹੋਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ’ਚ ਅੱਖਾਂ ਦਾ ਮੋਤੀਆ, ਜੋੜਾਂ ਦਾ ਦਰਦ ਤੇ ਹੋਰ ਸਰੀਰਕ ਬਿਮਾਰੀਆਂ ਤੋਂ ਇਲਾਵਾ ਉਨ੍ਹਾਂ ਦੀ ਮਨੋਵਿਗਿਆਨਕ ਸਿਹਤ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾਣਗੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਸਬੰਧੀ ਸਮੇਂ ਸਿਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
      

ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਯੋਗਾ ਕੈਂਪ ਵੀ ਲਗਾਏ ਜਾਣਗੇ। ਬਜ਼ੁਰਗਾਂ ਤੇ ਨੌਜਵਾਨਾਂ ’ਚ ਆਪਸੀ ਸੰਪਰਕ ਨੂੰ ਵਧਾਉਣ ਲਈ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਦਾ ਸਨਮਾਨ, ਸੁਰੱਖਿਆ ਅਤੇ ਦੇਖਭਾਲ ਕਰਨੀ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
      ਵਧੀਕ ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਦੀ ਭਲਾਈ ਲਈ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ’ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੋਂ ਇਲਾਵਾ ਸਿਹਤ, ਯੁਵਕ ਸੇਵਾਵਾਂ, ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।


ਪ੍ਰਕਾਸ਼ ਚੰਦ ਬੰਗਾ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ



ਮੁਕੰਦਪੁਰ, 6 ਫਰਵਰੀ (ਅਮਰਜੀਤ ਸਿੰਘ)-
ਸਵ. ਜੀਣ ਰਾਮ ਤੇ ਸਵ. ਸ਼੍ਰੀਮਤੀ ਜਵਾਲੀ ਜੀ ਦੇ ਪਰਿਵਾਰ ਵਲੋਂ ਇੰਜੀ: ਨਰਿੰਦਰ ਬੰਗਾ,ਦਵਿੰਦਰ ਬੰਗਾ,ਜਗਦੀਸ਼ ਬੰਗਾ ਹੋਰਾਂ ਆਪਣੇ ਸਵ.ਪਿਤਾ ਸ਼੍ਰੀ ਪ੍ਰਕਾਸ਼ ਚੰਦ ਬੰਗਾ ਜੀ ਦੀ ਦੂਸਰੀ ਬਰਸੀ ਤੇ ਨਿੱਘੀ ਯਾਦ ਵਿੱਚ ਦੂਜਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ l ਭਾਈ ਰਜਿੰਦਰ ਸਿੰਘ ਹੋਰਾਂ ਵਲੋਂ ਸਵ. ਪ੍ਰਕਾਸ਼ ਚੰਦ ਬੰਗਾ ਦੀ ਅਰਦਾਸ ਕਰਨ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ l ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਪ੍ਰਸਿੱਧ ਪੱਤਰਕਾਰ ਤੇ ਉੱਘੇ ਲੇਖਕ ਐਸ.ਅਸ਼ੋਕ ਭੌਰਾ ਤੇ ਸੋਮ ਥਿੰਦ ਯੂ. ਕੇ. ਹੋਰਾਂ ਕੈਂਪ ਦਾ  ਉਦਘਾਟਨ ਸਾਂਝੇ ਤੌਰ ਤੇ ਕੀਤਾ l ਗਾਇਕ ਸਾਬਰੀ ਸਾਹਿਬ ਨੇ ਸਵ. ਪ੍ਰਕਾਸ਼ ਚੰਦ ਬੰਗਾ ਤੇ ਉਸਦੇ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਵਾਰੇ ਗੀਤ ਗਾ ਸੈਮੀਨਾਰ ਦੀ ਸ਼ੁਰੂਆਤ ਕੀਤੀ l ਕੈਂਪ ਵਿੱਚ ਬੋਲਦਿਆਂ ਮੁੱਖ ਮਹਿਮਾਨ ਐਸ. ਅਸ਼ੋਕ ਭੌਰਾ ਹੋਰਾਂ ਕਿਹਾ ਕਿ ਬਾਪ ਨੂੰ ਯਾਦ ਕਰਨਾ ਹੀ ਵੱਡਾ ਨਹੀਂ ਹੁੰਦਾ ਬਾਪ ਦੇ ਨਾਮ ਤੇ ਸਮਾਜ ਦੀ ਸੇਵਾ ਕਰਨਾ ਸਭ ਤੋਂ ਉੱਤਮ  ਕਾਰਜ ਹੁੰਦਾ ਹੈ l ਡਾ਼. ਚਰਨਜੀਤ ਸਿੰਘ ਹੋਰਾਂ ਅੱਖਾਂ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ l ਉੱਘੇ ਲੋਕ ਗਾਇਕ ਬੂਟਾ ਮੁਹੰਮਦ ਹੋਰਾਂ ਬੰਗਾ ਪਰਿਵਾਰ ਦੇ ਸਮਾਜ ਸੇਵੀ ਕੰਮਾਂ ਦੀ ਰੱਜ ਕੇ ਪ੍ਰਸੰਸਾ ਕਰਦਿਆਂ ਹਮੇਸ਼ਾਂ ਲਈ ਨਰਿੰਦਰ ਬੰਗਾ ਨਾਲ ਸਹਿਯੋਗ ਕਰਨ ਦੀ ਵਚਨ ਵੱਧਤਾ ਦੁਹਰਾਈ l ਜਸਵੀਰ ਨੂਰਪੁਰ ਹੋਰਾਂ ਸਵ. ਪ੍ਰਕਾਸ਼ ਚੰਦ ਬੰਗਾ ਨੂੰ ਯਾਦ ਕਰਦਿਆਂ ਉਹਨਾਂ ਦੇ ਮਿੱਠ ਬੋਲੜੇ ਤੇ ਨਿੱਘੇ ਸੁਭਾਅ ਦੀ ਚਰਚਾ ਕੀਤੀ l ਇੰਜੀ: ਨਰਿੰਦਰ ਬੰਗਾ ਹੋਰਾਂ ਆਪਣੇ ਸਵ. ਪਿਤਾ ਸ਼੍ਰੀ ਪ੍ਰਕਾਸ਼ ਚੰਦ ਬੰਗਾ ਦੀ ਬਰਸੀ ਤੇ ਹਰ ਸਾਲ ਅੱਖਾਂ ਦਾ ਕੈਂਪ ਲਗਾਉਣ ਦੀ ਪਰਪੱਕਤਾ ਦੇ ਨਾਲ ਨਾਲ ਪਿਤਾ ਜੀ ਦੀ ਯਾਦ ਚੋ ਸ਼ਮਸ਼ਾਨ ਘਾਟ ਦੀ ਸ਼ੈੱਡ ਨੂੰ ਬੇਹਤਰ ਬਣਾਉਣ ਦਾ ਵਾਅਦਾ ਕੀਤਾ l ਉਹਨਾਂ ਨੇ ਇਸ ਸਾਲ ਦੋਆਬੇ ਚੋ ਅੱਖਾਂ ਦੇ ਚਾਰ ਕੈਂਪ ਲਗਵਾਉਣ ਵਾਰੇ ਵੀ ਵਿਸਥਾਰ ਚੋ ਦੱਸਿਆ l ਮਰੀਜ਼ਾਂ ਦੀ ਅੱਖਾਂ ਦੀ ਜਾਂਚ ਡਾ. ਚਰਨਜੀਤ ਸਿੰਘ ਤੇ ਸਟਾਫ਼ ਹੋਰਾਂ ਬੜੇ ਪਿਆਰ ਤੇ ਵਿਸਥਾਰ ਸਾਹਿਤ ਕੀਤੀ l  200 ਦੇ ਕਰੀਬ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ l ਕੈਂਪ ਨੂੰ ਸਫ਼ਲ ਬਣਾਉਣ ਵਿਚ ਦਵਿੰਦਰ ਬੰਗਾ , ਜਥੇਦਾਰ ਸੁਰਜੀਤ ਰੱਤੂ,ਹੰਸ ਰਾਜ ਬੰਗਾ, ਪੰਚ ਹਰਨਾਮ ਦਾਸ ਬੰਗਾ, ਕਮਲਜੀਤ ਬੰਗਾ, ਪ੍ਰਤਾਪ ਸਿੰਘ ਬੰਗਾ, ਸਾਬਕਾ ਸਰਪੰਚ ਮਦਨ ਲਾਲ ਬੰਗਾ,ਸਾਬਕਾ ਸਰਪੰਚ ਤੀਰਥ ਰੱਤੂ, ਪ੍ਰਕਾਸ਼ ਕੌਰ,ਰਾਜਾ ਸਾਬਰੀ,  ਰੁਪਿੰਦਰ ਸਿੰਘ ਕੂਕਾ, ਕੁਲਦੀਪ ਸਿੰਘ ਠੇਕੇਦਾਰ, ਸੁਰਜੀਤ ਕੌਰ, ਮਨਜੀਤ ਕੌਰ,ਚਮਨ ਲਾਲ ਬੰਗਾ, ਇੰਦਰਜੀਤ ਕੌਰ ਬੰਗਾ, ਸਤਵਿੰਦਰ ਕੌਰ ਮੈਂਬਰ ਜ਼ਿਲ੍ਹਾ ਬਲਾਕ ਸੰਮਤੀ, ਮੋਨਿਕਾ ਬੰਗਾ,ਕਰਤਾਰ ਕੌਰ, ਅਮਰੀਕ ਸਿੰਘ ਠੇਕੇਦਾਰ, ਭਾਈ ਗੁਰਨਾਮ ਸਿੰਘ ਤਲਵਾੜ, ਸੌਦਾਗਰ ਬੰਗਾ ,ਹੰਸ ਰਾਜ, ਹਰਸ਼ ਬੰਗਾ, ਗੁਰਦੀਪ ਸਿੰਘ ਬਿੱਕਾ, ਸ਼ਿੰਦਰਪਾਲ ਕੌਰ ਆਦਿ ਦਾ ਭਰਪੂਰ ਸਹਿਯੋਗ ਰਿਹਾ l

ਪਿੰਡ ਧੋਗੜੀ ਵਿਖੇ ਮਹਾਂਸ਼ਿਵਰਾਤਰੀ ਦਾ ਮੇਲਾ 15 ਫਰਵਰੀ ਦਿਨ ਐਤਵਾਰ ਨੂੰ : ਬਾਬਾ ਦਿਲਬਾਗ ਸ਼ਾਹ ਮੁੱਖ ਸੇਵਾਦਾਰ


     ਜਲੰਧਰ, 6 ਫਰਵਰੀ (ਅਮਰਜੀਤ ਸਿੰਘ)- ਦਰਬਾਰ ਬਾਬਾ ਇੱਛਾਧਾਰੀ ਜੀ, ਡੇਰਾ ਅੰਮ੍ਰਿਤਸਰੀਆਂ ਦਾ ਪਿੰਡ ਧੋਗੜੀ ਵਿਖੇ ਮਹਾਂਸ਼ਿਵਰਾਤਰੀ ਦਾ ਮੇਲਾ 15 ਫਰਵਰੀ ਦਿਨ ਐਤਵਾਰ ਨੂੰ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਬਾਬਾ ਦਿਲਬਾਗ ਸ਼ਾਹ ਨੇ ਦਸਿਆ ਕਿ ਮਹਾਂਸ਼ਿਵਰਾਤਰੀ ਦੇ ਮੇਲੇ ਨੂੰ ਲੈ ਕੇ ਸੰਗਤਾਂ ਤੇ ਸੇਵਾਦਾਰਾਂ ਵਿੱਚ ਭਾਰੀ ਉਤਸ਼ਾਹ ਹੈ। ਜੋ ਕਿ 15 ਫਰਵਰੀ ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਮੇਲੇ ਦੇ ਸਬੰਧ ਵਿੱਚ ਸਵੇਰੇ 11 ਵਜੇ ਝੰਡੇ ਦੀ ਰਸਮ ਹੋਵੇਗੀ, ਉਪਰੰਤ ਪੰਮੀ ਐਂਡ ਪਾਰਟੀ ਵਲੌਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੌਕੇ ਸਟੇਜ ਦੀ ਸੇਵਾ ਸਟੇਜ ਸੈਕਟਰੀ ਪੱਪੂ ਬਾਦਸ਼ਾਹ ਵੱਲੋਂ ਨਿਭਾਈ ਜਾਵੇਗੀ। ਬਾਬਾ ਦਿਲਬਾਗ ਸ਼ਾਹ ਨੇ ਸੰਗਤਾਂ ਨੂੰ ਹੁੰਮਹੁਮਾਂ ਕੇ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।

Thursday, 5 February 2026

ਤਿੰਨ ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ ’ਚ 10 ਫਰਵਰੀ ਤੱਕ ਲਿਆ ਜਾ ਸਕਦਾ ਦਾਖ਼ਲਾ



ਜਲੰਧਰ, 3 ਫਰਵਰੀ (ਅਮਰਜੀਤ ਸਿੰਘ)- ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੌਜੀ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਜਲੰਧਰ ਦੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਵਿਖੇ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਲਈ 2 ਫਰਵਰੀ ਤੋਂ ਦਾਖਲਾ ਸ਼ੁਰੂ ਕੀਤਾ ਗਿਆ ਹੈ ਤੇ 10 ਫਰਵਰੀ 2026 ਤੱਕ ਦਾਖਲਾ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਦੇ ਇਸ ਕੋਰਸ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ ਹੈ ਤੇ ਕੋਰਸ ਲਈ ਸੇਵਾ ਕਰ ਰਹੇ ਸੈਨਿਕਾਂ/ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰਸ ਵਿਚ ਸਾਬਕਾ ਸੈਨਿਕਾਂ ਅਤੇ ਸਮਾਜ ਦੇ ਕਮਜੋਰ ਵਰਗਾਂ ਦੇ ਬੱਚਿਆਂ ਤੋਂ ਨਾਮਾਤਰ ਫੀਸ ਹੀ ਲਈ ਜਾਵੇਗੀ।
         ਉਨ੍ਰਾਂ ਅੱਗੇ ਦੱਸਿਆ ਕਿ ਇਸ ਕੋਰਸ ਵਿਚ ਬਚਿਆਂ ਨੂੰ ਐਮ.ਐਸ. ਆਫਿਸ (ਐਮ.ਐਸ.-ਵਰਰਡ, ਐਮ.ਐਸ. ਐਕਸਲ, ਐਮ.ਐਸ. ਪਾਵਰ ਪੁਆਇੰਟ ), ਪ੍ਰਿੰਟਿੰਗ, ਸਕੈਨਿੰਗ, ਈ-ਮ-ਲੰਗ ਆਦਿ ਤੋਂ ਇਲਾਵਾ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਲਿਖਤੀ ਪੜਾਈ ਦੇ ਨਾਲ-ਨਾਲ ਪ੍ਰੈਕਟੀਕਲ ਕਲਾਸਾਂ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਤੇ ਕੋਰਸ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
        ਉਨ੍ਹਾਂ ਕਿਹਾ ਕਿ ਇਹਨਾਂ ਕੋਰਸਾਂ ਸਬੰਧੀ ਵਧੇਰੇ ਜਾਦਕਾਰੀ ਲਈ ਕਿਸੇ ਵੀ ਕੰਮ-ਕਾਜ ਵਾਲੇ ਦਿਨਾਂ ਦੌਰਾਨ ਲਈ ਜਾ ਸਕਦੀ ਹੈ ਜਾਂ ਫੋਨ ਨੰਬਰ 0181-2452290, 89682-73057, 84279-68374, 77173-21740 ’ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।


ਐਲ.ਪੀ.ਯੂ. ਵਿਖੇ ਅਸ਼ੋਕ ਜੈਨ ਮੈਮੋਰੀਅਲ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਹੋਇਆ ਸ਼ਾਨਦਾਰ ਸਮਾਪਨ

 


ਫਗਵਾੜਾ 5 ਫਰਵਰੀ (ਸ਼ਿਵ ਕੌੜਾ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਫਗਵਾੜਾ ਵਿਖੇ ਆਯੋਜਿਤ ਸ਼੍ਰੀ ਅਸ਼ੋਕ ਜੈਨ ਮੈਮੋਰੀਅਲ ਜ਼ਿਲ੍ਹਾ ਕਪੂਰਥਲਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਸਮਾਪਨ ਸ਼ਾਨਦਾਰ ਇਨਾਮ ਵੰਡ ਸਮਾਗਮ ਦੇ ਨਾਲ ਹੋਇਆ। ਇਹ ਵੱਕਾਰੀ ਮੁਕਾਬਲਾ ਸਵਰਗੀ ਅਸ਼ੋਕ ਜੈਨ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਦੌਰਾਨ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਨੀਂਹ ਰੱਖੀ। ਕਪੂਰਥਲਾ ਦੇ ਸਵਰਜਪਾਲ ਨੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦਕਿ ਫਗਵਾੜਾ ਦੇ ਹਰਸ਼ਿਤ ਨੂੰ ਉਪ ਜੇਤੂ ਐਲਾਨਿਆ ਗਿਆ। ਅੰਡਰ-19 ਵਰਗ ਵਿੱਚ ਹਰਸ਼ਿਤ ਫਗਵਾੜਾ ਜੇਤੂ ਅਤੇ ਕਪੂਰਥਲਾ ਦੇ ਉਦੈਬੀਰ ਉਪ ਜੇਤੂ ਰਹੇ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮਹਿਮਾਨਾਂ ਵਿੱਚ ਸਤਪਾਲ ਕਲੂਚਾ, ਰਾਜਿੰਦਰ ਸ਼ਿੰਗਾਰੀ ਸਟੇਟ ਇੰਚਾਰਜ ਭਾਰਤ ਸਵਾਭਿਮਾਨ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਸੌਰਭ ਲਖਨਪਾਲ, ਕਾਰਜਕਾਰੀ ਡੀਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸ਼ਾਮਲ ਹੋਏ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਵਿੱਚ ਚਿਤਰੰਜਨ ਬਾਂਸਲ (ਸਕੱਤਰ-ਈਵੈਂਟਸ) ਅਤੇ ਸਹਿ ਸਕੱਤਰ ਰਾਜਾ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਮੁੱਖ ਮਹਿਮਾਨ ਰਿਤਿਨ ਖੰਨਾ ਨੇ ਜੇਤੂਆਂ ਅਤੇ ਉਪ ਜੇਤੂਆਂ ਨੂੰ ਇਨਾਮਾ ਦੀ ਵੰਡ ਕਰਦਿਆਂ ਪ੍ਰਬੰਧਕਾਂ ਦੇ ਸੁਚੱਜੇ ਢੰਗ ਨਾਲ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਦੋਵਾਂ ਰਾਹੀਂ ‘ਚ ਪ੍ਰਤਿਭਾ ਰਾਹੀਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਸਮਾਗਮ ਖੇਡ ਭਾਵਨਾ, ਅਨੁਸ਼ਾਸਨ ਅਤੇ ਯਾਦਗਾਰੀ ਪਲਾਂ ਨੂੰ ਛੱਡਦਾ ਸਮਾਪਤ ਹੋਇਆ। ਅਖੀਰ ਵਿੱਚ ਕਪੂਰਥਲਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਜੈਨ, ਸਕੱਤਰ ਮਲਕੀਅਤ ਸਿੰਘ ਰਾਗਬੋਤਰਾ, ਉਪ ਪ੍ਰਧਾਨ ਗਗਨਦੀਪ ਸਿੰਘ ਅਤੇ ਮੈਂਬਰ ਜਤਿੰਦਰ ਸਰਦਾਨਾ, ਪ੍ਰਣਵ ਜੈਨ ਤੇ ਮਨਨ ਜੈਨ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


शोक समाचार - शाम लाल

 


शोक समाचार - पत्रकार पी.सी. राउत राजपूत के ससुर शाम लाल (72 वर्ष) का बीते दिन देहांत हो गया था, उनका परिवार गहरे सदमे में हैं।उनकी आत्मा की शांति के लिए गरुड़ पुराण के पाठ का भोग 7 फरवरी दिन शनिवार 2026 को जम्मू के पुन्नी चक गांव में डाला जायेगा और सच्चिदानन्द महाराज का सत्संग और भजन कीर्तन होगा ।

ਮਨੁੱਖੀ ਅਧਿਕਾਰ ਮੰਚ ਦੇ ਸਥਾਪਨਾ ਦਿਵਸ ਮੌਕੇ ਐਚ.ਆਰ.ਐਮ ਅਵਾਰਡ ਨਾਲ ਕੀਤਾ ਸਨਮਾਨਿਤ : ਡਾਕਟਰ ਖੇੜਾ



ਪਿੰਜੌਰ, (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ ਭਾਰਤ ਦੀ ਸਮੁੱਚੀ ਟੀਮ ਵਲੋਂ ਜ਼ਿਲ੍ਹਾ ਪੰਚਕੂਲਾ ਦੇ ਸ਼ਹਿਰ ਪਿੰਜੌਰ ਵਿਖੇ 25ਵਾਂ ਸਥਾਪਨਾ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਕੇਕ ਕੱਟ ਕੇ ਮਨਾਇਆ ਗਿਆ। ਉਨ੍ਹਾਂ ਦੇ ਨਾਲ ਡਾਕਟਰ ਰਾਹੁਲ ਬੜਕੋਦੀਆ ਚੇਅਰਮੈਨ ਆਰ.ਟੀ.ਆਈ ਸੈੱਲ ਹਰਿਆਣਾ, ਮੁਖਤਿਆਰ ਸਿੰਘ ਮਹਿਤਾ ਪ੍ਰਧਾਨ ਸਟੇਟ ਹਰਿਆਣਾ, ਡੀ.ਐਫ.ਓ ਵਿਸ਼ਾਲ ਕੌਸ਼ਿਕ, ਕਿਰਪਾਲ ਸਿੰਘ ਬਿੱਟੂ ਜ਼ਿਲ੍ਹਾ ਚੇਅਰਮੈਨ ਰਜਨੀ ਬਾਲਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਬਲਵੀਰ ਸਿੰਘ ਚੀਮਾ ਪ੍ਰਧਾਨ ਪੰਜਾਬ, ਪਰਮਜੀਤ ਭੱਲੋਵਾਲ ਕੌਮੀ ਚੀਫ਼ ਅਡਵਾਈਜ਼ਰ ਆਰ.ਟੀ.ਆਈ ਸੈੱਲ, ਰੌਤਾਸ ਸਿੰਘ ਨਿਮਵਾਲ, ਸਾਰਾਹ ਚੌਹਾਨ ਚੇਅਰਪਰਸਨ ਇਸਤਰੀ ਵਿੰਗ ਹਰਿਆਣਾ, ਜਸਵੰਤ ਕੌਰ ਪ੍ਰਧਾਨ ਚੰਡੀਗੜ੍ਹ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਹੁਸਨ ਲਾਲ ਸੂੰਢ ਪਰਸਨਲ ਸੈਕਟਰੀ ਅਤੇ ਰਾਜਿੰਦਰ ਗੁਪਤਾ ਨਰਵਾਣਾ ਅਤੇ ਪਰਵੀਨ ਕੁਮਾਰ ਮੀਡੀਆ ਕੰਟਰੋਲਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਹੋਣਹਾਰ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਬਦਲੇ ਜਿਨ੍ਹਾਂ ਡਾਕਟਰ ਰਾਹੁਲ ਬਰਕੋਡੀਆ ਪੰਚਕੂਲਾ, ਐਸ.ਐਚ.ਓ ਬੱਚੂ ਸਿੰਘ ਪਿੰਜੌਰ, ਐਸ.ਆਈ ਦੇਵੀ ਦਿਆਲ ਪੀ ਐਸ ਕਾਲਕਾ, ਹੈੱਡ ਕਾਂਸਟੇਬਲ ਭੀਮ ਸਿੰਘ, ਇੰਸਪੈਕਟਰ ਸਨਦੀਪ ਸ਼ਰਮਾ ਨੂੰ ਐਚਆਰਐਮ ਅਵਾਰਡ 2026 ਨਾਲ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਐਸ ਐਚ ਓ ਬੱਚੂ ਸਿੰਘ ਨੇ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਮਾਣ ਸਨਮਾਨ ਦਿੱਤਾ ਗਿਆ ਹੈ ਅਸੀਂ ਹਮੇਸ਼ਾ ਇਮਾਨਦਾਰੀ ਅਤੇ ਲੋਕਾਂ ਦੀ ਹਰ ਪੱਖੋਂ ਸੇਵਾ ਕਰਦੇ ਰਹਾਂਗੇ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਸੇਵਾ ਕਰਨ ਵਾਲੇ ਲੋਕ ਹਮੇਸ਼ਾ ਤੱਤਪਰ ਰਹਿੰਦੇ ਹਨ। ਸੰਸਥਾ ਵੱਲੋਂ ਹਮੇਸ਼ਾ ਹੀ ਜਾਗਰੂਕਤਾ ਫੈਲਾਉਣ ਲਈ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਮੀਟਿੰਗਾਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਹੋਰਨਾਂ ਤੋਂ ਇਲਾਵਾ ਪੂਨਮ ਸੁਬਰਾਮਨੀਅਮ ਵਾਇਸ ਚੇਅਰਪਰਸਨ ਇਸਤਰੀ ਵਿੰਗ, ਐਡਵੋਕੇਟ ਰਣਜੀਤ ਸਿੰਘ ਚੀਫ਼ ਅਡਵਾਈਜ਼ਰ ਲੀਗਲ ਸੈੱਲ, ਕੁਨਾਲ ਧੀਮਾਨ ਚੇਅਰਮੈਨ ਚੰਡੀਗੜ੍ਹ, ਅਸ਼ਵਨੀ ਕੁਮਾਰ ਉਪ ਚੇਅਰਮੈਨ ਐਂਟੀ ਕ੍ਰਾਈਮ ਸੈੱਲ, ਡਾਕਟਰ ਅਮਰ ਸਿੰਘ ਬਲਾਕ ਕਾਲਕਾ, ਸਿਮਰਨ ਸਿੰਘ ਚੇਅਰਮੈਨ ਮੈਡੀਕਲ ਸੈੱਲ, ਵਿਪੁਲ ਖੁਰਾਨਾ ਚੇਅਰਮੈਨ ਯੂਥ ਵਿੰਗ, ਰੁਪਿੰਦਰ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਰੋਪੜ੍ਹ, ਰਾਜਵਿੰਦਰ ਕੌਰ ਚੇਅਰਪਰਸਨ ਬੁੱਧੀਜੀਵੀ ਸੈੱਲ, ਬਲਿਹਾਰ ਸਿੰਘ ਮੀਤ ਪ੍ਰਧਾਨ, ਪੰਕਜ਼, ਸੰਨਦੀਪ, ਬਲਜੀਤ ਸਿੰਘ ਅਤੇ ਹੁਸ਼ਿਆਰ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਸਟੇਜ ਦੀ ਜ਼ਿਮੇਵਾਰੀ ਗੁਰਮੀਤ ਸਿੰਘ ਭੜੀ ਨੇ ਬਾਖੂਬੀ ਨਿਭਾਈ ਗਈ। ਐਮ ਐਸ ਮਹਿਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।