ਮਰੀਜ਼ਾਂ ਦੇ ਭੋਜਨ ਵਾਸਤੇ ਆਸ਼ਰਮ ਪ੍ਰਬੰਧਕਾਂ ਨੂੰ ਰਾਸ਼ਨ ਭੇਟ ਕੀਤਾ
ਜਲੰਧਰ (ਖ਼ਬਰਸਾਰ ਪੰਜਾਬ)- ਦੁੱਖੀ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ (ਜਲੰਧਰ) ਵਿਖੇ ਲਾਇਨਜ਼ ਕਲੱਬ ਆਦਮਪੁਰ ਵਲੋਂ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਵਿਸ਼ੇਸ਼ ਨਿਗਰਾਨੀ ਹੇਠ ਮਰੀਜ਼ਾਂ ਦੀ ਸਹੂਲਤ ਹਿੱਤ ਜਿਥੇ ਗੁਰੂ ਕੇ ਲੰਗਰ ਲਗਾਏ ਗਏ ਉਥੇ ਆਸ਼ਰਮ ਦੇ ਪ੍ਰਬੰਧਕਾਂ ਨੂੰ ਰਾਸ਼ਨ ਵੀ ਮੁਹੱਈਆਂ ਕਰਵਾਇਆ ਗਿਆ। ਆਸ਼ਰਮ ਵਿਖੇ ਕਰਵਾਏ ਇੱਕ ਸੰਖੇਪ ਸਮਾਗਮ ਮੌਕੇ ਲਾਇਨਜ਼ ਕਲੱਬ ਆਦਮਪੁਰ ਦੇ ਰੀਜ਼ਨ ਚੇਅਪਰਸਨ ਬਰਜਿੰਦਰਜੀਤ ਸਿੰਘ, ਪ੍ਰਧਾਨ ਮਨਮੌਹਨ ਸਿੰਘ ਬਾਬਾ, ਡਾ. ਸਰਬ ਮੌਹਨ ਟੰਡਨ ਅਸਿਸਟੈਂਟ ਜਿਲ੍ਹਾ ਗਵਰਨਰ, ਵਿਨੋਧ ਟੰਡਨ ਖਜ਼ਾਨਚੀ, ਰਜਿੰਦਰ ਪ੍ਰਸ਼ਾਦ ਸੈਕਟਰੀ, ਖੜਕ ਸਿੰਘ ਜ਼ੋਨਲ ਚੇਅਰਪਰਸਨ, ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਰਾਜ ਕੁਮਾਰ ਪਾਲ, ਰਾਣਾ ਪਰਹਾਰ, ਸੁਸ਼ੀਲ ਡੋਗਰਾ, ਰਾਕੇਸ਼ ਚੱਡਾ, ਹਰਵਿੰਦਰ ਬਾਂਸਲ, ਸ਼ਤੀਸ਼ ਗੁੱਪਤਾ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਬਾਬਾ ਮਨਮੋਹਨ ਸਿੰਘ ਪ੍ਰਧਾਨ ਲਾਇਨਜ਼ ਕਲੱਬ ਆਦਮਪੁਰ ਨੇ ਕਿਹਾ ਲਾਇਨਜ਼ ਕਲੱਬ ਆਦਮਪੁਰ ਹਸਪਤਾਲ ਜਿਥੇ ਹਜ਼ਾਰਾ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾ ਰਿਹਾ ਹੈ ਉਥੇ ਲੋ੍ਹੜਵੰਦਾਂ ਲਈ ਗੁਰੂ ਕੇ ਲੰਗਰ ਅਤੇ ਬੂਟਿਆਂ ਦੇ ਲੰਗਰਾਂ ਦਾ ਵੀ ਸਮੇਂ ਸਮੇਂ ਸਿਰ ਖਾਸ ਪ੍ਰਬੰਧ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਇਸੇ ਸਿਲਸਿਲੇ ਤਹਿਤ ਅੱਜ ਆਸ਼ਰਮ ਦੇ ਮਰੀਜ਼ਾਂ ਵਾਸਤੇ ਗੁਰੂ ਕੇ ਲੰਗਰ ਲਗਾਏ ਗਏ ਹਨ ਅਤੇ ਸੁੱਕੀ ਰਸਦ ਵੀ ਪ੍ਰਬੰਧਕਾਂ ਨੂੰ ਭੇਟ ਕੀਤੀ ਗਈ ਹੈ। ਇਸ ਉਪਰਾਲੇ ਲਈ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਵਲੋਂ ਲਾਇਨਜ਼ ਕਲੱਬ ਆਦਮਪੁਰ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਸ਼ਰਮ ਦੇ ਸੇਵਾਦਾਰ ਚਰਨਜੀਤ ਸਿੰਘ ਜੱਸਲ, ਡਾ. ਪਰਮਜੀਤ ਕੌੜਾ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਰਵੀ, ਰਾਜ਼ੇਸ਼ ਅਤੇ ਹੋਰ ਹਾਜ਼ਰ ਸਨ।

No comments:
Post a Comment