Saturday, 25 September 2021
ਸਾਈਂ ਜੁੰਮਲੇ ਸ਼ਾਹ ਯਾਦਗਾਰੀ ਅੰਤਰਰਾਸ਼ਟਰੀ ਸੰਗੀਤ ਸੰਮੇਲਨ ਅਮਿੱਟ ਯਾਦਾਂ ਛੱਡਦੇ ਹੋਏ ਹੋਇਆ ਸਮਾਪਤ
ਜਲੰਧਰ (ਖ਼ਬਰਸਾਰ ਪੰਜਾਬ)- ਸਾਈਂ ਜੁੰਮਲੇ ਸ਼ਾਹ ਯਾਦਗਾਰੀ ਅੰਤਰਰਾਸ਼ਟਰੀ ਤਿੰਨ ਦਿਨਾਂ ਸੰਗੀਤ ਸੰਮੇਲਨ ਉਦੇਸੀਆਂ ਸ਼ਰੀਫ਼ ਦਰਬਾਰ ਵਿਖੇ ਗੱਦੀ ਨਸ਼ੀਨ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਧੂਮਧਾਮ ਨਾਲ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 55 ਵੇਂ ਸਾਲਾਨਾ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ। ਇਸ ਤਿੰਨ ਦਿਨਾਂ ਸੰਗੀਤ ਸੰਮੇਲਨ ਦੇ ਪਹਿਲੇ ਦਿਨ ਸ਼ਾਮ ਵੇਲੇ ਦਰਬਾਰ ਤੇ ਚਿਰਾਗਾਂ ਦੀ ਰਸਮ ਅਦਾ ਕੀਤੀ ਗਈ, ਦੂਜੇ ਦਿਨ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸੂਫ਼ੀਆਨਾ ਮਹਿਫ਼ਿਲ ਦਾ ਆਗਾਜ਼ ਹੋਇਆ। ਜਿਸ ਵਿੱਚ ਦੇਸ਼ ਵਿਦੇਸ਼ ਦੇ ਪ੍ਰਸਿੱਧ ਕੱਵਾਲਾਂ ਤੇ ਨਕਾਲਾਂ ਨੇ ਆਪਣੀ ਮੌਸੀਕੀ ਦੇ ਰੰਗ ਮਹਿਫ਼ਿਲ ਵਿੱਚ ਪੇਸ਼ ਕਰਕੇ ਸਾਈਂ ਜੁੰਮਲੇ ਸ਼ਾਹ ਜੀ ਨੂੰ ਸ਼ਰਧਾ ਅਕੀਦਤ ਦੇ ਫੁੱਲ ਅਰਪਿਤ ਕੀਤੇ। ਸਵੇਰ ਤੋਂ ਦੇਰ ਰਾਤ ਤੱਕ ਚੱਲੀ ਸੂਫ਼ੀਆਨਾ ਗਾਇਕੀ ਦੀ ਮਹਿਫ਼ਿਲ ਵਿਚ ਪ੍ਰਸਿੱਧ ਗਾਇਕ ਕਮਲ ਖਾਨ, ਬੂਟਾ ਮੁਹੰਮਦ, ਦਲਵਿੰਦਰ ਦਿਆਲਪੁਰੀ, ਸੋਹਣ ਸ਼ੰਕਰ ਸਰਦਾਰ ਅਲੀ, ਸੁਰਿੰਦਰ ਲਾਡੀ, ਰਿਕ ਨੂਰ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਮਨਜਿੰਦਰ ਮਨੀ, ਕੁਲਦੀਪ ਚੁੰਬਰ, ਭਾਰਤੀ ਸ਼ਰਮਾ, ਅਲੈਕਸ ਕੋਟੀ, ਰਣਜੀਤ ਰਾਣਾ ਸਿਮਰਨ ਸਿੰਮੀ, ਕੁਲਜਿੰਦਰ ਬੈਂਸ, ਸੁੱਖ ਨੰਦਾਚੋਰੀਆ, ਦਲਵੀਰ ਸ਼ੌਂਕੀ, ਗੁਰਨੂਰ ਨੀਤੂ, ਐਸ ਬੰਗਾ, ਨਾਗਰਾ ਮਾਨ, ਸਰਬਜੀਤ ਫੁੱਲ, ਚੰਨੀ ਗਿੱਲ, ਅਮਨ ਗਿੱਲ, ਚਰਨਪ੍ਰੀਤ ਚੰਨੀ, ਅਮਨ ਪਾਬਲਾ, ਬਲਵਿੰਦਰ ਸੋਨੂੰ, ਪੰਮੀ ਨਸਰਾਲਾ, ਮਾਣਕ ਅਲੀ ਸਮੇਤ ਕਈ ਹੋਰ ਕਲਾਕਾਰਾਂ ਨੇ ਦੇਰ ਰਾਤ ਤੱਕ ਸੂਫੀਆਨਾ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਹਰਚਰਨ ਦਾਸ ਸ਼ਾਮ ਚੁਰਾਸੀ, ਬਾਬਾ ਸਰਵਣ ਸ਼ਾਹ ਚੌਹਾਲ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਸਰਵਣ ਸਿੰਘ ਜੱਬੜ, ਬਾਬਾ ਜਨਕ ਸਿੰਘ ਜੱਬਡ਼, ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮ ਚੁਰਾਸੀ, ਸੰਤ ਬਲਵੰਤ ਸਿੰਘ ਡੀਂਗਰੀਆਂ, ਸ਼ੋਕੀ ਬਾਬਾ ਫਗਵਾੜਾ, ਸੋਨੀਆ ਮਹੰਤ ਫਗਵਾੜਾ, ਕਿਰਨਾ ਮਹੰਤ ਰਾਮਾ ਮੰਡੀ, ਦੀਪਿਕਾ ਮਹੰਤ ਅਲਾਵਲਪੁਰ ਸਮੇਤ ਕਈ ਹੋਰ ਮਹਾਂਪੁਰਸ਼ਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂ ਮਹਿੰਦਰ ਸਿੰਘ ਕੇ.ਪੀ, ਸਾਬਕਾ ਮੰਤਰੀ ਗੁਰਵਿੰਦਰ ਸਿੰਘ ਅਟਵਾਲ, ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਮਨਮੋਹਨ ਸਿੰਘ ਬਾਬਾ, ਗੁਰਦੀਪ ਸਿੰਘ ਨਰੰਗਪੁਰ ਪੈਰਵਾਈ ਅਫਸਰ, ਵਰਿੰਦਰ ਕੁਮਾਰ ਭਾਟੀਆ ਨਾਇਕ ਤਹਿਸੀਲਦਾਰ ਆਦਮਪੁਰ, ਤੀਰਥ ਸਿੰਘ ਦਿਉਲ ਸੀਨੀਅਰ ਵਾਇਸ ਪ੍ਰਧਾਨ ਸਰਕਲ ਹਰੀਪੁਰ, ਅਸ਼ੋਕ ਕੁਮਾਰ ਕਪੂਰ ਪਿੰਡ, ਡਾ ਰਵੀ ਆਦਮਪੁਰ, ਡਾ ਸਰਵਮੋਹਨ ਟੰਡਨ, ਡਾਕਟਰ ਨਿਰਮਲ, ਰਾਜ ਕੁਮਾਰ ਪਾਲ ਸਮਾਜ ਸੇਵੀ, ਜਗਜੀਤ ਜੱਗੀ, ਡਾਕਟਰ ਸੋਨੂੰ ਹੋਮਿਓਪੈਥਿਕ, ਡਾ ਜਸਬੀਰ ਕੌਰ ਗਿੱਲ, ਵਿੱਕੀ ਬਲੂਜਾ, ਸ਼ਿਵਮ ਬਲੂਜਾ, ਸਿੰਧੂ ਛਿੰਦੂ ਦੂਹੜਾ, ਯੂ.ਐਸ.ਏ, ਬਰਜਿੰਦਰ ਟੀਪੂ ਕਨੇਡਾ, ਗੁਰਮੇਲ ਫਰਾਂਸ, ਸੁਰਜੀਤ ਸਿੰਘ ਸਿਆਣ, ਰਾਜਾ ਤਲਵੰਡੀ ਅਤੇ ਇਲਾਕੇ ਦੀਆਂ ਮੋਹਤਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ, ਆਸ਼ੂ ਚੋਪੜਾ ਅਤੇ ਦਿਨੇਸ਼ ਦੀਪ ਸ਼ਾਮਚੁਰਾਸੀ ਨੇ ਸੰਯੁਕਤ ਰੂਪ ਵਿੱਚ ਕੀਤਾ। ਅਖੀਰ ਗੱਦੀਨਸ਼ੀਨ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਸਮੂਹ ਸੰਗਤ ਨੂੰ ਇਹ ਸਾਲਾਨਾ ਜੋੜ ਮੇਲੇ ਵਿੱਚ ਸਹਿਯੋਗ ਕਰਨ ਲਈ ਸਭ ਦਾ ਧੰਨਵਾਦ ਕੀਤਾ।
Subscribe to:
Post Comments (Atom)

No comments:
Post a Comment