ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ)- ਕਰਤਾਰਪੁਰ ਵਿਧਾਨ ਸਭਾ ਦੇ ਕੋਆਰਡੀਨੇਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਜੰਡੂ ਸਿੰਘਾ ਮੰਡਲ ਦੇ ਪ੍ਰਧਾਨ ਅਰਜੁਨ ਤਿਵਾੜੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ, ਜਿਸ ਵਿਚ ਜੰਡੂ ਸਿੰਘਾ ਮੰਡਲ ਦੇ ਅਧੀਨ ਆਉਂਦੀਆਂ ਸਾਰੀਆਂ ਸ਼ਕਤੀ ਕੇਂਦਰਾਂ ਅਤੇ ਬੂਥਾਂ ਦੀਆਂ ਟੀਮਾਂ ਨਾਲ ਬੈਠਕ ਕਰ ਕੇ ਜਲੰਧਰ ਲੋਕ ਸਭਾ ਜਿਮਨੀ ਚੋਣ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਜਿਸ ਵਿੱਚ ਫਤਿਹਾਬਾਦ ਹਰਿਆਣਾ ਤੋਂ ਵਿਧਾਇਕ ਦੌਰਾ ਰਾਮ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਦਾਰ ਮਨਜੀਤ ਸਿੰਘ, ਸਾਬਕਾ ਸੂਬਾ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸੰਨੀ ਸ਼ਰਮਾ ਹਾਜ਼ਰ ਸਨ, ਜ਼ਿਲ੍ਹਾ ਜਨਰਲ ਸਕੱਤਰ ਡਾ: ਸੁਸ਼ੀਲ ਦੇਵਗਨ, ਮੰਡਲ ਜਨਰਲ ਸਕੱਤਰ ਸਤੀਸ਼, ਇੰਦਰ ਨਰਾਇਣ, ਸ਼ਕਤੀ ਕੇਂਦਰ ਇੰਚਾਰਜ ਸੇਤੀਆ ਨਰਾਇਣ, ਸਾਬਕਾ ਸਰਪੰਚ ਬੂਟਾ ਰਾਮ, ਨੇਕੀ ਰਾਮ ਚੱਕੀ ਵਾਲੇ ਨੌਗੱਜਾ, ਜੈਲਾ ਨੌਗੱਜਾ, ਸਿਪਾਹੀ ਕੁੰਨਣ ਲਾਲ, ਕੇ, ਕੇ ਸ਼ਰਮਾ, ਮਨਨ, ਰਿਤੇਸ਼ ਤਿਵਾੜੀ, ਸ਼ਕਤੀ ਕੇਂਦਰ ਇੰਚਾਰਜ ਮੁੱਖ ਤੌਰ ’ਤੇ ਹਾਜ਼ਰ ਸਨ। ਰਾਕੇਸ਼ ਰਾਠੌਰ ਨੇ ਲੋਕ ਸਭਾ ਜ਼ਿਮਨੀ ਚੋਣਾਂ ਲਈ ਬਣਾਈਆਂ ਗਈਆਂ ਟੀਮਾਂ ਦੇ ਸਮੂਹ ਅਹੁਦੇਦਾਰਾਂ ਦਾ ਗੱਲਬਾਤ ਕਰਕੇ ਸੰਗਠਨਾਤਕਮ ਜਾਇਜ਼ਾ ਲਿਆ ਅਤੇ ਅਗਲੀ ਚੋਣ ਰਣਨੀਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਰਹੀਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
Friday, 28 April 2023
ਰਾਕੇਸ਼ ਰਾਠੌਰ ਨੇ ਜੰਡੂ ਸਿੰਘਾ ਮੰਡਲ ਵਿਖੇ ਸ਼ਕਤੀ ਕੇਂਦਰ ਅਤੇ ਬੂਥ ਦੀਆਂ ਟੀਮਾਂ ਨਾਲ ਮੀਟਿੰਗ ਕਰਕੇ ਲਿਆ ਤਿਆਰੀਆਂ ਦਾ ਜਾਇਜ਼ਾ
ਭਾਰਗੋ ਕੈਂਪ 'ਚ ਲੋਕਾਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ 'ਚ ਦਿੱਤਾ ਖੁੱਲਾ ਸਮਰਥਨ
ਜਲੰਧਰ 28 ਅਪ੍ਰੈਲ (ਅਮਰਜੀਤ ਸਿੰਘ) : ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਜਲੰਧਰ ਦੇ ਵੇਸਟ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਭਾਰਗੋ ਕੈਂਪ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਾਰਗੋ ਕੈਂਪ ਦੇ ਭਗਤ ਭਾਈਚਾਰਾ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਭਾਜਪਾ ਉਮੀਦਵਾਰ ਦਾ ਨਿੱਘਾ ਸਵਾਗਤ ਕਰਦਿਆਂ ਸਮੁੱਚੇ ਇਲਾਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਲਹਿਰਾ ਕੇ ਸਮਰਥਨ ਦਿੱਤਾI ਇਸ ਮੌਕੇ ਹਰਿਆਣਾ ਦੇ ਸਿਰਸਾ ਖੇਤਰ ਤੋਂ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ, ਡਾ: ਸ਼ਿਵ ਦਿਆਲ ਮਾਲੀ, ਭਾਜਪਾ ਵੇਸਟ ਵਿਧਾਨ ਸਭਾ ਹਲਕਾ ਇੰਚਾਰਜ ਅਸ਼ੋਕ ਸਰੀਨ ਹਿੱਕੀ, ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਭਗਤ, ਮੰਡਲ ਪ੍ਰਧਾਨ ਸੁਦੇਸ਼ ਭਗਤ, ਸੁਭਾਸ਼ ਭਗਤ, ਸੁਰਿੰਦਰ ਮੋਹਨ ਭਗਤ ਆਦਿ ਹਾਜ਼ਰ ਸਨI
ਇੰਦਰ ਇਕਬਾਲ ਸਿੰਘ ਅਟਵਾਲ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਫਰਜ਼ ਜਲੰਧਰ ਦੇ ਲੋਕਾਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੋਵੇਗਾ। ਇਸ ਮੌਕੇ ਉਨ੍ਹਾਂ ਡੋਰ ਟੂ ਡੋਰ ਮੁਹਿੰਮ ਦੌਰਾਨ ਭਾਰਗੋ ਕੈਂਪ ਸਥਿਤ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦੇ ਮੰਦਰ, ਸੰਤ ਗਿਆਨ ਗਿਰੀ ਜੀ ਦੇ ਮੰਦਰ ਅਤੇ ਭਾਰਗਵ ਕੈਂਪ ਦੇ ਮੁੱਖ ਮੰਦਰ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦੇ ਮੰਦਰ ‘ਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਡੋਰ ਟੂ ਡੋਰ ਮੁਹਿੰਮ ਵਿੱਚ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਗਤ ਭਾਈਚਾਰੇ ਦਾ ਖੁੱਲ੍ਹਾ ਸਮਰਥਨ ਮਿਲਿਆ ਅਤੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਇਸ ਮੌਕੇ ਮੰਡਲ ਮੀਤ ਪ੍ਰਧਾਨ ਭਗਤ ਪੂਰਨ ਚੰਦ, ਮੰਡਲ ਜਨਰਲ ਸਕੱਤਰ ਰਾਕੇਸ਼ ਰਾਣਾ, ਮਦਨ ਲਾਲ, ਰਾਮ ਭਗਤ, ਰਾਜਕੁਮਾਰ ਆਦਿ ਸਮੇਤ ਸੈਂਕੜੇ ਵਰਕਰ ਮੁੱਖ ਤੌਰ ’ਤੇ ਹਾਜ਼ਰ ਸਨ।
ਗੋਗੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਲਈ ਕੀਤਾ ਪ੍ਰਚਾਰ
ਫਗਵਾੜਾ 26 ਅਪ੍ਰੈਲ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਐੱਸ.ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਅਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਦੇ ਵਿਧਾਨਸਭਾ ਹਲਕਾ ਕਰਤਾਰਪੁਰ ਦੇ ਨਿਯੁਕਤ ਕੀਤੇ ਗਏ ਇੰਚਾਰਜ਼ ਸੰਤੋਸ਼ ਕੁਮਾਰ ਗੋਗੀ ਨੇ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਮੁਕਤਸਰ ਤੋਂ ਵਿਧਾਇਕ ਕਾਕਾ ਬਰਾੜ ਦੇ ਨਾਲ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਨੇ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਪੰਜਾਬ ਤੇ ਦਿੱਲੀ ਵਿੱਚ ’ਆਪ’ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਸਮੂਹ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਦੇ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਹਜ਼ਾਰਾਂ ਰੁਪਏ ਦੇ ਬਿਲਾਂ ਦੀ ਜਗ੍ਹਾ ਬਿਜਲੀ ਦਾ ਜ਼ੀਰੋ ਬਿੱਲ ਮਿਲ ਰਿਹਾ ਹੈ। ਸੂਬੇ ਦੇ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਕਈ ਵਾਅਦੇ ਪਹਿਲੇ ਸਾਲ ਵਿੱਚ ਹੀ ਪੂਰੇ ਕੀਤੇ ਗਏ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੋਵੇਗੀ ਜੋ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਵਾਅਦਿਆਂ ਤੋਂ ਵੀ ਵੱਧ ਕੰਮ ਕਰੇਗੀ। ਉਨ੍ਹਾਂ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਜਲੰਧਰ ਲੋਕਸਭਾ ਜਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੋਟਾਂ ਪਾ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਪੰਜਾਬ ਦੀ ਆਵਾਜ਼ ਕੇਂਦਰ ਵਿੱਚ ਬੁਲੰਦ ਕੀਤੀ ਜਾ ਸਕੇ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਕੋਆਰਡੀਨੇਟਰ ਵਿਜੇ ਬੰਗਾ, ਗੁਰਸ਼ਰਨ ਕਪੂਰ, ਰਾਮਕ੍ਰਿਸ਼ਨ ਭੱਟੀ, ਵੀਰ ਚੰਦ, ਜਸਵਿੰਦਰ ਸਿੰਘ, ਗਿਆਨ ਚੰਦ, ਹਰਨਾਮ ਦਾਸ ਮਹੇ ਆਦਿ ਹਾਜ਼ਰ ਸਨ।
ਅਫਰੀਕਾ ਤੋ ਆਏ ਵਿਦਿਆਰਥੀਆ ਨੇ ਅਹਿਮਦੀਆ ਇਤਿਹਾਸਕ ਅਸਥਾਨ ਦੇ ਕੀਤੇ ਦਰਸ਼ਨ : ਸ਼ੇਖ਼ ਮਨਾਨ
ਹੁਸ਼ਿਆਰਪੁਰ 28 ਅਪ੍ਰੈਲ (ਤਰਸੇਮ ਦੀਵਾਨਾ)- ਅਫ਼ਰੀਕਾ ਮਹਾਂਦੀਪ ਵਿੱਚ ਸਥਿਤ ਦੇਸ਼ ਘਾਨਾ ਦੀ ਰਾਜਧਾਨੀ ਅਕਰਾ ਤੋਂ 12 ਵਿਦਿਆਰਥੀ ਅੱਜ ਅਹਿਮਦੀਆ ਭਾਈਚਾਰੇ ਦੀ ਕਨਕ ਮੰਡੀ, ਹੁਸ਼ਿਆਰਪੁਰ ਵਿਖੇ ਸਥਿਤ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਨ ਆਏ ਸਨ। ਅਫ਼ਰੀਕਨ ਗਰੁੱਪ ਦੇ ਪ੍ਰਧਾਨ ਬਸ਼ੀਰ ਡੋਨਕੋਹ ਨੇ ਕਿਹਾ ਕਿ ਭਾਰਤ ਇੱਕ ਅਮੀਰ ਇਤਿਹਾਸਕ ਧਰਤੀ। ਭਾਰਤ ਦੇ ਹਰ ਕੋਨੇ ਵਿੱਚ ਇੱਕ ਇਤਿਹਾਸ ਛੁਪਿਆ ਹੋਇਆ ਹੈ ਜੋ ਨਾ ਸਿਰਫ਼ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ ਸਗੋਂ ਭਾਰਤ ਦੀ ਸੰਸਕ੍ਰਿਤੀ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਵੀ ਹੈ। ਇਸ ਮੌਕੇ ਸ਼ੇਖ ਮੰਨਾਨ, ਵਲੀਦ ਅਹਿਮਦ ਅਤੇ ਅਫ਼ਰੀਕਾ ਇਸਹਾਕ, ਨਸੀਮ, ਇਬਰਾਹਿਮ ਆਦਿ ਹਾਜ਼ਰ ਸਨ।
ਫਿੱਟ ਬਾਈਕਰ ਕਲੱਬ ਵਲੋ ਖੂਨਦਾਨ ਕੈਂਪ 30 ਅਪ੍ਰੈਲ ਨੂੰ
ਹੁਸ਼ਿਆਰਪੁਰ 28 ਅਪ੍ਰੈਲ (ਤਰਸੇਮ ਦੀਵਾਨਾ)- ਫਿੱਟ ਬਾਈਕਰ ਕਲੱਬ ਵੱਲੋਂ 30 ਅਪ੍ਰੈਲ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ, ਜਾਣਕਾਰੀ ਦਿੰਦੇ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦਿੰਦਿਆ ਦੱਸਿਆ ਕਿ ਐਤਵਾਰ ਨੂੰ ਬੂਲਾਵਾੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ 12 ਵਜੇ ਤੱਕ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਦਾਨ ਕੀਤੀ ਗਈ ਖੂਨ ਦੀ ਇੱਕ-ਇੱਕ ਬੂੰਦ ਕਿਸੇ ਵਿਅਕਤੀ ਦਾ ਜੀਵਨ ਬਚਾਅ ਸਕਦੀ ਹੈ ਇਸ ਲਈ ਸਭ ਨੂੰ ਖੂਨਦਾਨ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਡਾਕਟਰੀ ਖੋਜਾਂ ਵਿੱਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਪਹਿਲਾ ਤੋਂ ਵੀ ਵੱਧ ਸਿਹਤਮੰਦ ਹੋ ਕੇ ਆਪਣੇ ਜੀਵਨ ਵਿੱਚ ਅੱਗੇ ਵੱਧਦੇ ਹਨ ਇਸ ਲਈ ਖੂਨਦਾਨ ਕਰਨ ਪ੍ਰਤੀ ਕਿਸੇ ਦੇ ਮਨ ਵਿੱਚ ਵੀ ਡਰ ਨਹੀਂ ਹੋਣਾ ਚਾਹੀਦਾ।
Tuesday, 25 April 2023
ਰਾਜੇਸ਼ ਬਾਘਾ ਅਤੇ ਬਿਕਰਮਜੀਤ ਸਿੰਘ ਚੀਮਾ ਨੇ ਕੀਤਾ ਭਾਜਪਾ ਹਲਕਾ ਆਦਮਪੁਰ ਦੇ ਚੋਣ ਦਫ਼ਤਰ ਦਾ ਉਦਘਾਟਨ
ਆਦਮਪੁਰ 25 ਅਪ੍ਰੈਲ (ਅਮਰਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਹਲਕਾ ਆਦਮਪੁਰ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਸਬੰਧੀ ਸਮਾਗਮ ਸਰਕਲ ਪ੍ਰਧਾਨ ਆਦਮਪੁਰ ਰਾਜੀਵ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਰਾਜੇਸ਼ ਕੁਮਾਰ ਬਾਘਾ ਅਤੇ ਬਿਕਰਮਜੀਤ ਸਿੰਘ ਚੀਮਾ ਜਨਰਲ ਸਕੱਤਰ ਦੋਵੇਂ ਸਕੱਤਰ ਪੰਜਾਬ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਡਿਤ ਜੀ ਵਲੋਂ ਪੂਜਾ ਕੀਤੀ ਗਈ ਪੂਜਾ ਖਤਮ ਹੋਣ ਉਪਰੰਤ ਮੁੱਖ ਮਹਿਮਾਨ ਰਾਜੇਸ਼ ਬਾਘਾ ਅਤੇ ਬਿਕਰਮਜੀਤ ਸਿੰਘ ਨੇ ਦਫਤਰ ਦਾ ਉਦਘਾਟਨ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ। ਉਪਰੰਤ ਸੰਬੋਧਨ ਕਰਦਿਆਂ ਰਾਜੇਸ਼ ਬਾਘਾ ਅਤੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ 'ਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾ ਨੂੰ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਪਾਰਟੀ ਨਾ ਸਿਰਫ ਇਹ ਉਪ ਚੋਣ ਜਿੱਤੇਗੀ, ਸਗੋਂ 2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਆਪਣੀ ਸਰਕਾਰ ਬਣਾਏਗੀ। ਅੰਤ ਵਿੱਚ ਸਰਕਲ ਪ੍ਰਧਾਨ ਰਾਜੀਵ ਸਿੰਗਲਾ ਨੇ ਆਏ ਹੋਏ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਵਤਾਰ ਸਿੰਘ ਡਾਂਡੀਆ, ਨਿਪੁੰਨ ਸ਼ਰਮਾ ਪ੍ਰਧਾਨ ਜ੍ਹਿਲਾ ਹੁਸ਼ਿਆਰਪੁਰ, ਨਿਧੀ ਤਿਵਾੜੀ ਪ੍ਰਧਾਨ ਭਾਜਪਾ ਮਹਿਲਾ ਮੋਰਚਾ ਜਲੰਧਰ ਦਿਹਾਤੀ, ਹਰੀਸ਼ ਚੰਦਰ ਮੈਂਬਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ, ਰਾਜੀਵ ਪਾਜਾ ਮੈਂਬਰ ਕਾਰਜਕਾਰਨੀ ਕਮੇਟੀ ਪੰਜਾਬ, ਅਨਿਲ ਕੁਮਾਰ ਚੋਡਾ ਪ੍ਰਧਾਨ ਸਰਕਲ ਅਲਾਵਲਪੁਰ, ਤਿਲਕ ਰਾਜ ਯਾਦਵ ਜਨਰਲ ਸਕੱਤਰ ਸਰਕਲ ਆਦਮਪੁਰ, ਨਰਿੰਦਰ ਕੁੱਕੂ, ਨਵਜੋਤ ਅਗਰਵਾਲ , ਸੰਦੀਪ ਕਪੂਰ, ਭੂਸ਼ਨ ਆਵਲ, ਧਰਮਵੀਰ ਸ਼ਰਮਾ (ਸਾਰੇ ਮੀਤ ਪ੍ਰਧਾਨ), ਦਿਨੇਸ਼ ਗਾਂਧੀ ਰਾਮ ਨਾਥ ਦੋਵੇਂ ਸਕੱਤਰ, ਅੰਕੁਸ਼ ਖਜ਼ਾਨਚੀ, ਸੰਤੋਖ ਸਿੰਘ ਕਿਸਾਨ ਮੋਰਚਾ ਪ੍ਰਧਾਨ, ਰਮਨ ਜਿੰਦਲ ਵਪਾਰ ਮੰਡਲ ਪ੍ਰਧਾਨ, ਅਸ਼ੀਸ਼ ਗੁਪਤਾ ਲੀਗਲ ਸੈੱਲ ਪ੍ਰਧਾਨ, ਰਾਜੇਸ਼ ਅਗਰਵਾਲ ਹੈਲਥ ਮੈਡੀਕਲ ਸੈੱਲ ਕਨਵੀਨਰ, ਡਾ. ਸੰਜੀਤ ਕੁਮਾਰ ਪ੍ਰਵਾਸੀ ਸੈੱਲ ਪ੍ਰਧਾਨ, ਦਿਨੇਸ਼ ਸਿੰਗਲਾ, ਦਿਨਕਰ ਸਿੰਗਲਾ, ਪ੍ਰਵੀਨ ਕੁਮਾਰ, ਪਰਮਿੰਦਰ ਕੁਮਾਰ ਰਾਣਾ, ਅਸ਼ਵਨੀ ਸ਼ਾਰਦਾ, ਰਮਨ ਕੁਮਾਰ, ਮੋਹਿਤ ਜੱਗੀ, ਮੋਹਨ ਲਾਲ ਬੰਗਾ ਸਾਬਕਾ ਐਮ.ਐੱਲ .ਏ, ਜੋਗੀ ਤੱਲ੍ਹਣ ਸਰਕਲ ਪਤਾਰਾ ਪ੍ਰਧਾਨ, ਮਨਜੀਤ ਸਿੰਘ ਬਿੱਲਾ ਕਿਸਾਨ ਮੋਰਚਾ ਪ੍ਰਧਾਨ ਜਲੰਧਰ, ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
Monday, 24 April 2023
ਲੋਕ ਸਭਾ ਜਿੰਮਨੀ ਚੋਣ ਜਲੰਧਰ ਤੋਂ ਭਾਜਪਾ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਜੰਡੂ ਸਿੰਘਾ ਵਿੱਚ ਮੀਟਿੰਗ ਕਰਵਾਈ
ਆਦਮਪੁਰ 24 ਅਪ੍ਰੈਲ (ਅਮਰਜੀਤ ਸਿੰਘ)- ਲੋਕ ਸਭਾ ਜਿੰਮਨੀ ਚੋਣ ਜਲੰਧਰ ਤੋਂ ਭਾਜਪਾ (ਬੀਜੇਪੀ) ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵਿਸ਼ੇਸ਼ ਮੀਟਿੰਗ ਜਿਲ੍ਹਾ ਸਕੱਤਰ ਵਿਪੁੱਲ ਸ਼ਰਮਾਂ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਈ ਗਈ। ਇਸ ਮੀਟਿੰਗ ਵਿੱਚ ਪੁੱਜੇ ਭਾਜਪਾ ਉਮੀਦਵਾਰ ਇੰਦਰਇਕਬਾਲ ਸਿੰਘ ਅਟਵਾਲ ਨੇ ਪਿੰਡ ਵਾਸੀਆਂ ਅਤੇ ਨੋਜਵਾਨਾਂ ਨੂੰ ਸੰਬੋਧਨ ਕਰਦੇ ਹੋਏ, ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਸੈਂਟਰ ਸਰਕਾਰ ਵੱਲੋਂ ਲੋਕ ਭਲਾਈ ਵਾਸਤੇ ਜਾਰੀ ਸਕੀਮਾਂ ਬਾਰੇ ਚਾਨਣਾ ਪਾ ਕੇ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੇਅਰ ਜਲੰਧਰ ਰਾਕੇਸ਼ ਰਾਠੋਰ, ਸਾਬਕਾ ਐਮ.ਐਲ.ਏ ਮਨਜੀਤ ਸਿੰਘ ਮੰਨਾਂ, ਸਾਬਕਾ ਐਮ.ਐਲ.ਏ ਬਲਵਿੰਦਰ ਸਿੰਘ ਲਾਡੀ, ਰਾਣਾ ਗੁਰਮੀਤ ਸਿੰਘ ਸਾਬਕਾ ਸਪੋਰਟਸ ਮਨਿੰਸਟਰ ਪੰਜਾਬ ਨੇ ਵੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਸੰਬੋਧਨ ਕੀਤਾ।
ਇਸ ਮੌਕੇ ਵਿਪੁੱਲ ਸ਼ਰਮਾਂ ਜਿਲ੍ਹਾ ਸਕੱਤਰ ਨੇ ਕਿਹਾ ਭਾਜਪਾ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਸਹਿਯੋਗ ਦਿਤਾ ਜਾਵੇਗਾ। ਇਸ ਮੌਕੇ ਹਿੰਦਪ੍ਰੀਤ ਸੰਘਾ, ਤਜਿੰਦਰ ਸਿੰਘ, ਹਿਤੇਸ਼ ਸ਼ਰਮਾਂ, ਰੋਹਿੱਤ ਸ਼ਰਮਾਂ, ਨੀਰਜ਼ ਸ਼ਰਮਾਂ, ਇੰਦਰ ਸੰਘਾ, ਕੁਲਦੀਪ ਕਰਵਲ, ਪਰਮਵੀਰ ਕਾਹਲੋ, ਗੋਪੀ, ਮਨੀ ਕੁਮਾਰ, ਗਗਨ ਕਰਵਲ, ਦਰਪਨ, ਸ਼ਸ਼ੀ ਕਾਂਤਾ, ਮਦਨ ਲਾਲ ਸ਼ਰਮਾਂ, ਮਾ. ਬਲਵੇਦ ਸਿੰਘ, ਨੰਦ ਲਾਲ ਸ਼ਰਮਾਂ, ਜਗੀਰ ਕੌਰ ਪੰਚ, ਪਰਮਜੀਤ ਪੰਮਾਂ ਅਤੇ ਹੋਰ ਹਾਜ਼ਰ ਸਨ।
ਸ਼੍ਰੀ ਗੁਰੂ ਰਵਿਦਾਸ ਸਭਾ ਗਰੀਸ ਦੇ ਸਮੂਹ ਮੈਂਬਰਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਸੋਨੇ ਦੇ ਮੈਡਲ ਨਾਲ ਵਿਸ਼ੇਸ਼ ਸਨਮਾਨ
ਸੰਤ ਕ੍ਰਿਸ਼ਨ ਨਾਥ ਜੀ ਗਰੀਸ ਅਤੇ ਇਟਲੀ ਦੇ ਦੋਰੇ ਦੌਰਾਨ ਇੱਕ ਮਹੀਨਾ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਕਰਨਗੇ ਨਿਹਾਲ
ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਛੱਤਰ ਛਾਇਆ ਹੇਠ ਗਰੀਸ ਵਿੱਖੇ ਸੰਗਤਾਂ ਨੇ ਸਜਾਇਆ ਵਿਸ਼ਾਲ ਨਗਰ ਕੀਰਤਨ
ਜਲੰਧਰ/ਗਰੀਸ 24 ਅਪ੍ਰੈਲ (ਅਮਰਜੀਤ ਸਿੰਘ)- ਸ਼੍ਰੀ ਗੁਰੂ ਰਵਿਦਾਸ ਸਭਾ ਗਰੀਸ (ਰਜ਼ਿ) ਦੇ ਸਮੂਹ ਮੈਂਬਰਾਂ ਅਤੇ ਗਰੀਸ ਦੀ ਧਰਤੀ ਤੇ ਰਹਿੰਦੀਆਂ ਸਮੂਹ ਸੰਗਤਾਂ ਨੇ ਸ਼੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ, ਗਰੀਸ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅਮਿ੍ਰਤਬਾਣੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਮੌਕੇ ਸੰਗਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਨਗਰ ਕੀਰਤਨ ਵਿੱਚ ਪੰਜਾਬ ਦੇ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ 108 ਸੰਤ ਕ੍ਰਿਸ਼ਨ ਨਾਥ ਜੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਜਿਕਰਯੋਗ ਹੈ ਕਿ ਸੰਤ ਕ੍ਰਿਸ਼ਨ ਨਾਥ ਜੀ ਗਰੀਸ ਅਤੇ ਇਟਲੀ ਦੀ ਧਰਤੀ ਤੇ ਇੱਕ ਮਹੀਨੇ ਦੇ ਦੌਰੇ ਤੇ ਹਨ ਮਹਾਂਪੁਰਸ਼ ਸੰਤ ਕ੍ਰਿਸ਼ਨ ਨਾਥ ਜੀ ਪੰਜ ਦਿਨ ਗਰੀਸ ਵਿੱਖੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦੀ ਪਵਿੱਤਰ ਬਾਣੀ ਸਰਵਣ ਕਰਵਾਉਦੇ ਹੋਏ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਸ਼੍ਰੀ ਗੁਰੂ ਰਵਿਦਾਸ ਕਰੋਪੀ, ਗਰੀਸ ਵਿਖੇ ਕਰਵਾਏ ਸਮਾਗਮਾਂ ਦੌਰਾਨ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ 11 ਵਜੇ ਹਰਿ ਜਸ ਕੀਰਤਨ ਅਤੇ ਸਤਿਸੰਗ ਸਮਾਗਮ ਕਰਵਾਏ ਗਏ। ਜਿਸ ਵਿੱਚ ਇੰਡੀਆਂ ਤੋਂ ਪੁੱਜੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀਆਂ ਸਿਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ। ਉਪਰੰਤ 12 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਗੁਰੂ ਘਰ ਦੇ ਪ੍ਰੰਬਧਕਾਂ ਨੇ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਨੂੰ ਸੋਨੇ ਦਾ ਮੈਡਲ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਗਰੀਸ (ਰਜ਼ਿ) ਦੇ ਸਮੂਹ ਮੈਂਬਰ ਅਤੇ ਸਤਿਗੁਰੂ ਰਵਿਦਾਸ ਦਰਬਾਰ ਕਰੋਪੀ, ਗਰੀਸ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ। ਗੁਰ ਘਰ ਡੇਰਾ ਚਹੇੜੂ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਗਰੀਸ ਦੇ ਪੰਜ ਦਿਨਾਂ ਦੇ ਦੌਰੇ ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਇਟਲੀ ਦੀ ਧਰਤੀ ਤੇ ਪੁੱਜਣਗੇ ਅਤੇ ਉਥੇ ਦੀਆਂ ਸੰਗਤਾਂ ਨੂੰ ਵੱਖ-ਵੱਖ ਸਮਾਗਮਾਂ ਦੋਰਾਨ ਕਰੀਬ ਇੱਕ ਮਹੀਨਾ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ।
Saturday, 22 April 2023
ਦ ਇੰਮਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਸਿਖਿਆ ਕਾਰਗੁਜ਼ਾਰੀ ਐਵਾਰਡ ਜੇ ਡਬਲਯੂ ਮਰੇਓਟ ਹਾਸਲ ਕੀਤਾ
ਆਦਮਪੁਰ/ਜਲੰਧਰ ਅਪ੍ਰੈਲ 21 (ਅਮਰਜੀਤ ਸਿੰਘ)- ਦ ਗਰੀਨ ਕੈਂਪਸ ਆਦਮਪੁਰ ਨੇ ਵਧੀਆ ਸਿਖਿਆ ਦੇਣ ਦੇ ਉਪਰਾਲੇ ਨਾਲ ਇੱਕ ਹੋਰ ਜਿੱਤ ਹਾਸਲ ਕਰਦੇ ਹੋਏ, ਐਵਾਰਡ ਵੰਡ ਸਮਾਗਮ ਚੰਡੀਗੜ੍ਹ ਵਿੱਚ ਜੇ ਡਬਲਯੂ ਮਰੇਓਟ ਐਵਾਰਡ ਹਾਸਲ ਕੀਤਾ। ਇਹ ਇਨਾਮ ਵੰਡ ਸਮਾਗਮ 'ਉਵਜ਼ਰਵ ਨਾਓ' ਸੰਸਥਾ ਵਲੋਂ ਆਯੋਜਿਤ ਕੀਤਾ ਗਿਆ।
ਇਸ ਐਵਾਰਡ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ, ਸ਼੍ਰੀ ਸੁਦੇਸ਼ ਪ੍ਰਭੂ ਮੈਂਬਰ ਆਫ ਪਾਰਲੀਮੈਂਟ ਅਤੇ ਸਾਬਕਾ ਯੂਨਿਅਨ ਮੰਤਰੀ ਸ਼ਾਮਲ ਸਨ। ਦ ਗਰੀਨ ਕੈਂਪਸ ਆਦਮਪੁਰ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਸਵਿੰਦਰ ਕੌਰ ਮੱਲੀ ਜੀ ਨੇ ਇਸ ਐਵਾਰਡ ਨੂੰ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਅਤੇ ਸਕੂਲ ਦੇ ਚੇਅਰਮੈਨ ਸ਼੍ਰੀ ਜਗਮੋਹਨ ਲਾਲ ਜੀ ਨੇ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੰਦੇ ਹੋਏ ਦਿਲੋਂ ਖੁਸ਼ੀ ਦਾ ਇਜ਼ਹਾਰ ਕੀਤਾ। ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਮੈੱਡਮ, ਅਧਿਆਪਕਾਂ ਦੇ ਸ਼ਲਾਘਾਯੋਗ ਉਪਰਾਲੇ ਨਾਲ ਵਿਦਿਆਰਥੀਆਂ ਦੇ ਵਿਕਾਸ ਲਈ ਅਗਾਂਹਵਧੂ ਯਤਨ ਕਾਰਨ ਸਿਖਿਆ ਦੇ ਖੇਤਰ ਵਿੱਚ ਮਾਣ ਹਾਸਲ ਹੋਇਆ। ਮਾਣਯੋਗ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਹਾਸਲ ਕਰਨ ਲਈ ਸਭ ਦਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿੱਚ ਦ ਗਰੀਨ ਕੈਂਪਸ ਸਕੂਲ ਹੋਰ ਐਵਾਰਡ ਹਾਸਲ ਕਰੇਗਾ ।
ਪਿੰਡ ਧੋਗੜੀ ਵਿੱਚ ਐਨ.ਆਰ.ਆਈ ਪਰਿਵਾਰ ਵਲੋ ਪਿੰਡ ਨੂੰ ਸਮਰਸੀਬਲ ਮੋਟਰ ਭੇਂਟ ਕੀਤੀ ਗਈ
ਜਲੰਧਰ 23 ਅਪ੍ਰੈਲ (ਹਰਜਿੰਦਰ ਸਿੰਘ ਧੋਗੜੀ)- ਨਜ਼ਦੀਕੀ ਪਿੰਡ ਧੋਗੜੀ ਦੇ ਐਨਆਰਆਈ ਪਰਿਵਾਰ ਵਲੋ ਆਪਣੇ ਸਵ: ਪਿਤਾ ਸ.ਸਵਰਨ ਸਿੰਘ ਕਾਹਲੋ ਯਾਦ ਵਿੱਚ ਪਿੰਡ ਚ ਲੱਗੀ ਹੋਈ ਪਾਣੀ ਵਾਲੀ ਟੈਂਕੀ ਨੂੰ ਇਕ ਵਾਧੂ ਸਮਰਸੀਬਲ ਮੋਟਰ ਦਾਨ ਵਜੋਂ ਦਿੱਤੀ ਗਈ । ਗਰਮੀਆਂ ਦੇ ਮੌਸਮ ਵਿੱਚ ਮੋਟਰ ਦੇ ਖਰਾਬ ਹੋਣਾ ਇਕ ਆਮ ਗੱਲ ਹੈ ਜਿਸ ਕਾਰਨ ਪਿੰਡ ਵਾਸੀਆ ਨੂੰ ਮੁਸ਼ਕਿਲ ਦਾ ਸਾਮਣਾ ਕਰਨਾ ਪੈਂਦਾ ਸੀ। ਸੋ ਇਸ ਸਮੱਸਿਆ ਨੂੰ ਸਮਜਦੇ ਹੋਏ ਐਨ.ਆਰ.ਆਈ ਪਰਿਵਾਰ ਵਲੋ ਉਸਦਾ ਹੱਲ ਕੱਢ ਆਪਣੇ ਪਿਤਾ ਜੀ ਦੀ ਯਾਦ ਵਿਚ ਪਿੰਡ ਨੂੰ ਮੋਟਰ ਦਾਨ ਕੀਤੀ ਗਈ ਤਾਂ ਜੋ ਗਰਮੀਆਂ ਮੋਟਰ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਦਿੱਕਤ ਨਾ ਆਵੇ । ਇਸ ਮੌਕੇ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਪਿੰਡ ਵਾਸੀਆਂ ਨੂੰ ਸਮੇਂ-ਸਮੇਂ ਜ਼ਰੂਰਤ ਅਨੁਸਾਰ ਵਧੀਆ ਸੇਵਾਵਾਂ ਦੇ ਕੇ ਪਿੰਡ ਦੀ ਹਰ ਮੁਸ਼ਕਲ ਨੂੰ ਹੱਲ ਕਰਦੇ ਹਨ । ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਐਨਆਰਆਈ ਸਰਦਾਰ ਰੁਪਿੰਦਰ ਸਿੰਘ ਕਾਹਲੋ ਅਤੇ ਸਰਦਾਰ ਗੁਰਚਰਨ ਸਿੰਘ ਮਿਨਹਾਸ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਅਤੇ ਕੀਤਾ ਗਿਆ। ਇਸ ਮੌਕੇ ਜੰਡੂ ਸਿੰਘਾ ਦੇ ਵਿਜੈ ਕੁਮਾਰ ਸਬਮਰਸੀਬਲ ਮੋਟਰਾਂ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਪਿੰਡ ਧੋਗੜੀ ਦੀ ਸਰਪੰਚ ਅੰਜਨਾ ਕੁਮਾਰੀ, ਮੈਂਬਰ ਪੰਚਾਇਤ ਮੋਹਨ ਲਾਲ, ਗੁਰਪ੍ਰਤਾਪ ਸਿੰਘ ਢਿੱਲੋਂ, ਮੇਵਾ ਸਿੰਘ, ਰਮਿੰਦਰਪਾਲਜੀਤ ਸਿੰਘ ਢਿੱਲੋਂ, ਗੁਰਮੱਖ ਸਿੰਘ, ਡਾ ਵਿੱਕੀ ਹੰਸ, ਬੂਟਾ ਰਾਮ, ਅਤੇ ਹੋਰ ਹਾਜ਼ਰ ਸਨ ।
Friday, 21 April 2023
ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਫਿਲੌਰ ‘ਚ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ
ਜਲੰਧਰ 20 ਅਪ੍ਰੈਲ (ਅਮਰਜੀਤ ਸਿੰਘ)- ਵੀਰਵਾਰ ਨੂੰ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਵੱਡੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਵੋਟ ਪਾ ਕੇ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਸਰਧਾਂਜਲੀ ਭੇਂਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਫਿਲੌਰ ਦੇ ਵੋਟਰਾਂ ਨੂੰ ਆਖਿਆ ਕਿ ਉਹ ‘ਆਪ‘, ਭਾਜਪਾ ਜਾਂ ਅਕਾਲੀਆਂ ਨੂੰ ਵੋਟ ਪਾ ਕੇ ਆਪਣੀ ਵੋਟ ਬਰਬਾਦ ਨਾ ਕਰਨ ਅਤੇ ਲੋਕ ਸੇਵਾ ਨੂੰ ਆਪਣਾ ਜੀਵਨ ਸਮਰਪਿਤ ਕਰਨ ਅਤੇ ਜਲੰਧਰ ਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਅਣਥੱਕ ਮਿਹਨਤ ਕਰਨ ਵਾਲੇ ਸੰਤੋਖ ਸਿੰਘ ਚੌਧਰੀ ਦੀ ਯਾਦ ਨੂੰ ਆਪਣੀ ਵੋਟ ਸਮਰਪਿਤ ਕਰਨ।
ਉਨ੍ਹਾਂ ਮਾਨ ਸਰਕਾਰ ਦੀ ਕਾਰਗੁਜਾਰੀ ਦੀ ਆਲੋਚਨਾਂ ਕਰਦਿਆਂ ਚਰਨਜੀਤ ਚੰਨੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੇ ਮੁਕਾਬਲੇ ਹਰ ਪੱਖ ਤੋਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਉਨ੍ਹਾਂ ਦਾ ਰਾਸ਼ਨ ਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ ਹੈ।
ਚੰਨੀ ਨੇ ਮੀਟਿੰਗਾਂ ਵਿੱਚ ਹਾਜ਼ਰ ਔਰਤਾਂ ਨੂੰ ਸਵਾਲ ਕਰਦਿਆਂ ਆਖਿਆ, ਕੀ ਉਨ੍ਹਾਂ ਨੂੰ 1000 ਰੁਪਏ ਮਿਲੇ ਹਨ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਵਾਅਦਾ ਸੀ।
ਚੰਨੀ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਲੋਕ ਸੇਵਾ ਪ੍ਰਤੀ ਵਚਨਬੱਧ ਅਤੇ ਚੌਧਰੀ ਸੰਤੋਖ ਸਿੰਘ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਸਮਰਪਿਤ ਹੈ। ਸਾਬਕਾ ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਜਿਸ ਤਰਾਂ ਚੌਧਰੀ ਸੰਤੋਖ ਸਿੰਘ ਆਪਣੇ ਜੀਵਨ ਦੌਰਾਨ ਜਨਤਾ ਦੀ ਸੇਵਾ ਨੂੰ ਸਮਰਪਿਤ ਰਹੇ, ਉਸੇ ਤਰਾਂ ਕਰਮਜੀਤ ਕੌਰ ਚੌਧਰੀ ਵੀ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ। ਆਪਣੇ ਭਾਸ਼ਣ ਦੌਰਾਨ ਕਰਮਜੀਤ ਕੌਰ ਚੌਧਰੀ ਨੇ ਆਖਿਆ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਦਾ ਪਹਿਲਾ ਫਰਜ਼ ਹੈ।
ਭਾਜਪਾ ਜਲੰਧਰ ਦੇ ਮੰਡਲ ਨੰਬਰ 16 ਲਈ ਕੁਲਦੀਪ ਮਾਣਕ ਵੱਲੋਂ ਟੀਮ ਦਾ ਐਲਾਨ
ਨਵ-ਨਿਯੁਕਤ ਅਹੁਦੇਦਾਰ ਉਮੀਦਵਾਰ ਇੰਦਰ ਇਕਬਾਲ ਅਟਵਾਲ ਦੇ ਹੱਕ ਵਿਚ ਦਿਨ-ਰਾਤ ਪ੍ਰਚਾਰ ਕਰਨ : ਜੀਵਨ ਗੁਪਤਾ
ਜਲੰਧਰ 21 ਅਪ੍ਰੈਲ (ਅਮਰਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮੰਡਲ ਨੰਬਰ 16 ਦੇ ਪ੍ਰਧਾਨ ਕੁਲਦੀਪ ਮਾਣਕ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ ਜੀਵਨ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਲੋਕਲ ਬੋਡੀ ਮੰਤਰੀ ਤੀਕਸ਼ਣ ਸੂਦ, ਸਰਬਜੀਤ ਮੱਕੜ, ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ, ਸੂਬਾ ਸੋਸ਼ਲ ਮੀਡੀਆ ਇੰਚਾਰਜ ਰਾਕੇਸ਼ ਗੋਇਲ, ਮੰਡਲ ਇੰਚਾਰਜ ਰਾਜੀਵ ਢੀਂਗਰਾ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨI
ਕੁਲਦੀਪ ਮਾਣਕ ਨੇ ਇਸ ਸਬੰਧੀ ਜਾਰੀ ਆਪਣੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਮੰਡਲ ਨੰ. 16 ਦੇ ਮਿੱਟ ਪ੍ਰਧਾਨ ਵਜੋਂ ਵਿਜੇ ਕੁਮਾਰ, ਦਲਜੀਤ, ਸੋਨੂੰ ਗਿੱਲ, ਪ੍ਰਵੀਨ ਅਰੋੜਾ, ਵਰਿੰਦਰ, ਬਲਰਾਜ ਅਤੇ ਸਰੂਪ ਨੂੰ ਨਿਯੁਕਤ ਕੀਤਾ ਗਿਆ ਹੈ। ਡਾ: ਜਸਪਾਲ, ਦੇਪਾਲ ਧੀਨਾ ਅਤੇ ਰਮੇਸ਼ ਪਾਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਰਬੰਸ, ਮੰਗਾ, ਗੁਰਨਾਮ ਫੂਲਪੁਰ, ਜੁਨੇਸ਼ ਮੁਸਲਿਮ, ਮਧੂ, ਸ੍ਰੀਧਰ, ਰਣਜੀਤ ਅਤੇ ਆਕਾਸ਼ ਸ਼ਰਮਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਜੈ ਖੀਆ ਨੂੰ ਪ੍ਰੈਸ ਸਕੱਤਰ ਅਤੇ ਮਾਸਟਰ ਫਿਰੋਜ਼ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੁਗਿੰਦਰ ਹੰਸ, ਟਿੱਕਾ ਸਿੰਘ, ਸੰਤੋਖ ਸਿੰਘ, ਅਸ਼ੋਕ ਪ੍ਰਧਾਨ, ਰੀਟਾ ਪੰਚਾਇਤ ਮੈਂਬਰ, ਬਲਬੀਰ ਸਿੰਘ, ਬੱਗਾ ਪ੍ਰਧਾਨ, ਕਪੂਰ ਚੰਦ, ਸੋਨੂੰ ਵਾਲੀਆ ਅਤੇ ਰਾਜੂ ਸ਼ਰਮਾ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਲਵਿਸ਼ ਸ਼ਰਮਾ ਨੂੰ ਬੀਜੇਪੀ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਜੀਵਨ ਗੁਪਤਾ, ਤੀਕਸ਼ਣ ਸੂਦ, ਸਰਬਜੀਤ ਮੱਕੜ, ਜਨਾਰਦਨ ਸ਼ਰਮਾ, ਰਜਿੰਦਰ ਬਿੱਟਾ, ਰਾਜੀਵ ਢੀਂਗਰਾ, ਰਾਕੇਸ਼ ਗੋਇਲ ਅਤੇ ਕੁਲਦੀਪ ਮਾਣਕ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿਚ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਉਨ੍ਹਾਂ ਦੀ ਜਿੱਤ ਯਕੀਨੀ ਬਣਾਈਆ ਜਾਏI ਉਹਨਾਂ ਆਪਣੀ ਪੂਰੀ ਤਾਕਤ ਨਾਲ ਜਨਤਾ ਤੱਕ ਪਹੁੰਚ ਕਰਨ ਅਤੇ ਉਹਨਾਂ ਨੂੰ ਕੇਦਰ ਸਰਕਾਰ ਦੀਆਂ ਨੀਤੀਆਂ ਤੋਂ ਜਾਨੂ ਕਰਵਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਮੂਹ ਅਹੁਦੇਦਾਰ ਪਾਰਟੀ ਵੱਲੋਂ ਸੌਂਪੀ ਗਈ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਤਰੱਕੀ ਲਈ ਕੰਮ ਕਰਨਗੇ।
Tuesday, 18 April 2023
ਪਿੰਡ ਕਬੂਲਪੁਰ ਦੀ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ
ਸਰਕਲ ਪ੍ਰਧਾਨ ਜੰਡੂ ਸਿੰਘਾ ਜਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ
ਆਦਮਪੁਰ/ਜਲੰਧਰ 18 ਅਪ੍ਰੈਲ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਕਬੂਲਪੁਰ ਵਿਖੇ ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹਲਕਾ ਕਰਤਾਰਪੁਰ ਐਮ.ਐਲ.ਏ ਬਲਕਾਰ ਸਿੰਘ ਦੀ ਵਿਸ਼ੇਸ਼ ਅਗਵਾਹੀ ਵਿੱਚ ਸਰਕਲ ਪ੍ਰਧਾਨ ਜੰਡੂ ਸਿੰਘਾ ਜਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ, ਗੁਰਸ਼ਰਨ ਸਿੰਘ ਜਰਨਲ ਸਕੱਤਰ ਪੰਜਾਬ, ਬੀਰ ਚੰਦ ਸੁਰੀਲਾ ਕੋਆਰਡੀਨੇਟਰ, ਲੱਭਾ ਰਾਮ ਹਲਕਾ ਪ੍ਰਧਾਨ ਉਚੇਚੇ ਤੋਰ ਤੇ ਸ਼ਾਮਲ ਹੋਏ। ਜਿਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਮੋਜੂਦਾ ਸਰਪੰਚ ਬਲਜਿੰਦਰ ਕੌਰ, ਸਾਬਕਾ ਸਰਪੰਚ ਰਮੇਸ਼ ਲਾਲ, ਪੰਚ ਪੁਸ਼ਪਾ ਰਾਣੀ, ਬਚਿੱਤਰ ਸਿੰਘ ਪੰਚ, ਪੰਚ ਕਾਲਾ ਰਾਮ, ਦਲੀਪ ਲਾਂਬਾ, ਨੰਬਰਦਾਰ ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਵਿਦਿਆ ਰਾਣੀ ਹੋਰ ਪਿੰਡ ਵਾਸੀ ਅਤੇ ਮੈਂਬਰ ਪੰਚਾਇਤ ਅਤੇ ਗੁੱਜਰ ਭਾਈਚਾਰੇ ਦੇ ਲੋਕ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰੇਰਣਾਂ ਸਦਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਿਧਾਇਕ ਬਲਕਾਰ ਸਿੰਘ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਵਿਧਾਇਕ ਬਲਕਾਰ ਸਿੰਘ ਨੇ ਹਲਕੇ ਵਿੱਚ ਵਿਕਾਸ ਕਰਵਾਏ ਹਨ ਅਤੇ ਪਿੰਡਾਂ ਦੇ ਰਹਿੰਦੇ ਕਾਰਜ਼ ਕਰਵਾਉਣ ਲਈ ਅਹਿੱਮ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਿੱਚ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਪੂਰੀਆਂ ਕਰਦੇ ਹੋਏ ਜੋ ਸਹੂਲਤਾਂ ਦਿੱਤੀਆਂ ਹਨ ਉਹ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਤੇ ਡਾ.ਵੀਰ ਪ੍ਰਤਾਪ ਸਿੰਘ, ਨਰੇਸ਼ ਕੁਮਾਰ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ- ਆਪ ਵਿੱਚ ਸ਼ਾਮਲ ਹੋਣ ਸਮੇਂ ਪਿੰਡ ਕਬੂਲਪੁਰ ਦੀ ਗ੍ਰਾਮ ਪੰਚਾਇਤ, ਪਤਵੰਤੇ ਸੱਜਣ ਅਤੇ ਹੋਰਾਂ ਤੇ ਇਲਾਵਾ ਵਿਧਾਇਕ ਬਲਕਾਰ ਸਿੰਘ, ਜਸਵਿੰਦਰ ਸਿੰਘ ਸਰਕਲ ਪ੍ਰਧਾਨ ਜੰਡੂ ਸਿੰਘਾ ਅਤੇ ਹੋਰ।
ਭਾਜਪਾ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਨੇ ਆਪਣੀ ਟੀਮ ਦਾ ਐਲਾਨ ਕੀਤਾ
ਆਦਮਪੁਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਭਾਜਪਾ ਸਰਕਲ ਆਦਮਪੁਰ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਰਾਜੀਵ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਰਾਜੀਵ ਕੁਮਾਰ ਸਿੰਗਲਾ ਨੇ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਪਵਾਰ ਦੇ ਆਦੇਸ਼ਾ ਤੇ ਤਿਲਕ ਰਾਜ ਯਾਦਵ ਅਤੇ ਦੀਪਕ ਮਾਣਕ (ਦੋਵੇਂ ਜਨਰਲ ਸਕੱਤਰ), ਨਰਿੰਦਰ ਕੁਮਾਰ ਕੁੱਕੂ, ਨਵਜੋਤ ਅਗਰਵਾਲ ਸੰਦੀਪ ਕਪੂਰ, ਭੂਸ਼ਨ ਆਂਵਲ ਧਰਮਵੀਰ ਸ਼ਰਮਾ (ਸਾਰੇ ਮੀਤ ਪ੍ਰਧਾਨ), ਦਿਨੇਸ਼ ਗਾਂਧੀ ,ਰਾਮ ਨਾਥ ਦੋਵੇਂ ਸਕੱਤਰ, ਅੰਕੁਸ਼ ਕੁੰਦੀ ਖਜ਼ਾਨਚੀ, ਸੰਤੋਖ ਸਿੰਘ ਕਿਸਾਨ ਮੋਰਚਾ ਪ੍ਰਧਾਨ, ਰਮਨ ਜਿੰਦਲ ਵਪਾਰ ਮੰਡਲ ਪ੍ਰਧਾਨ, ਅਸ਼ੀਸ਼ ਗੁਪਤਾ ਲੀਗਲ ਸੈੱਲ ਪ੍ਰਧਾਨ, ਰਾਜੇਸ਼ ਅਗਰਵਾਲ ਹੈਲਥ ਮੈਡੀਕਲ ਸੈੱਲ ਕਨਵੀਨਰ, ਸੰਜੀਤ ਕੁਮਾਰ ਪ੍ਰਵਾਸੀ ਸੈੱਲ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਨਿਪੁੰਨ ਸ਼ਰਮਾ ਪ੍ਰਧਾਨ ਬੀਜੇਪੀ ਜ਼ਿਲਾ ਹੁਸ਼ਿਆਰਪੁਰ, ਹਰੀਸ਼ ਚੰਦਰ ਮੈਂਬਰ ਜ਼ਿਲ੍ਹਾ ਕਾਰਜਕਾਰਨੀ ਕਮੇਟੀ, ਦਿਨੇਸ਼ ਸਿੰਗਲਾ, ਦਿਨਕਰ ਸਿੰਗਲਾ, ਪ੍ਰਵੀਨ ਕੁਮਾਰ, ਪਰਮਿੰਦਰ ਕੁਮਾਰ ਰਾਣਾ, ਅਸ਼ਵਨੀ ਸ਼ਾਰਦਾ, ਰਮਨ ਕੁਮਾਰ, ਮੋਹਿਤ ਜੱਗੀ ਅਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।
Sunday, 16 April 2023
ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਚੋਣ ਮੀਟਿੰਗਾਂ
ਕਰਮਜੀਤ ਕੌਰ ਚੌਧਰੀ ਨੂੰ ਚੋਣ ਮੀਟਿੰਗਾਂ ਵਿੱਚ ਮਿਲ ਰਿਹਾ ਹੈ ਭਰਵਾਂ ਸਮਰਥਨ
ਜਲੰਧਰ, 16 ਅਪ੍ਰੈਲ (ਬਿਊਰੌ)- ਜਲੰਧਰ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਕਰਮਜੀਤ ਕੌਰ ਚੌਧਰੀ ਨੇ ਐਤਵਾਰ ਨੂੰ ਜ਼ਿਲ੍ਹੇ ਭਰ ਵਿੱਚ ਕਈ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੂੰ ਇਲਾਕਾ ਨਿਵਾਸੀਆਂ ਅਤੇ ਪਾਰਟੀ ਮੈਂਬਰਾਂ ਦਾ ਭਰਪੂਰ ਸਮਰਥਨ ਮਿਲਿਆ। ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਮੁਠੱਡਾ ਖੁਰਦ, ਕੰਗ ਅਰਾਈਆਂ, ਅਕਲਪੁਰ ਅਤੇ ਬਕਾਪੁਰ ਪਿੰਡਾਂ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਵੋਟਰਾਂ ਦਾ ਭਾਰੀ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਕਰਮਜੀਤ ਕੌਰ ਨੇ ਫਿਲੌਰ ਵਿਧਾਨ ਸਭਾ ਹਲਕਾ ਦੇ ਲਾਂਗੜੀਆਂ ਅਤੇ ਮੁਠੱਡਾ ਕਲਾਂ ਵਿਖੇ ਚੋਣ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਕਾਂਗਰਸੀ ਉਮੀਦਵਾਰ ਨੇ ਜਲੰਧਰ ਸ਼ਹਿਰ ਦੇ ਗੁਰਜੇਪਾਲ ਨਗਰ, ਨਿਊ ਜਵਾਹਰ ਨਗਰ ਅਤੇ ਪਾਰਸ ਅਸਟੇਟ ਆਦਿ ਇਲਾਕਿਆਂ ਵਿੱਚ ਵੀ ਚੋਣ ਮੀਟਿੰਗਾਂ ਕੀਤੀਆਂ। ਕਰਮਜੀਤ ਕੌਰ ਦੇ ਇਨ੍ਹਾਂ ਚੋਣ ਪ੍ਰਚਾਰ ਪ੍ਰੋਗਰਾਮਾਂ ਵਿੱਚ ਸਮਰਥਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਲੋਕਾਂ ਨੇ ਸਾਬਕਾ ਸੰਸਦ ਮੈਂਬਰ ਸਵਰਗੀ ਸੰਤੋਖ ਸਿੰਘ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਿਛਲੇ 10 ਦਹਾਕਿਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦੇ ਸਮਰਪਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਮੀਟਿੰਗਾਂ ਦੌਰਾਨ ਕਰਮਜੀਤ ਚੌਧਰੀ ਨੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਅਤੇ ਜਲੰਧਰ ਵਿੱਚ ਸੰਤੋਖ ਸਿੰਘ ਚੌਧਰੀ ਜੀ ਵਾਂਗ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ। ਮੁਹਿੰਮ ਦੌਰਾਨ ਮਿਲੇ ਸਮਰਥਨ ਅਤੇ ਸੁਆਗਤ ਬਾਰੇ ਬੋਲਦਿਆਂ ਕਰਮਜੀਤ ਕੌਰ ਨੇ ਕਿਹਾ, “ਮੈਂ ਜਲੰਧਰ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ। ਖੁਸ਼ੀ ਦੀ ਗੱਲ ਹੈ ਕਿ ਉਹ ਚੌਧਰੀ ਸਾਹਬ ਦੇ ਕੀਤੇ ਕੰਮਾਂ ਨੂੰ ਭੁੱਲੇ ਨਹੀਂ ਹਨ ਅਤੇ ਉਨ੍ਹਾਂ ਦਾ ਡਟ ਕੇ ਸਾਥ ਦੇ ਰਹੇ ਹਨ।" ਕਾਂਗਰਸ ਉਮੀਦਵਾਰ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੇ ਕਰਮਜੀਤ ਕੌਰ ਤੇ ਉਨ੍ਹਾਂ ਦੇ ਮਰਹੂਮ ਪਤੀ ਸੰਤੋਖ ਸਿੰਘ ਚੌਧਰੀ ਦੋਵਾਂ ਲਈ ਅਥਾਹ ਪਿਆਰ ਅਤੇ ਸਮਰਥਨ ਦਿਖਾਇਆ ਹੈ।
ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀ ਜਾ ਰਹੀ ਹੈ, ਕਰਮਜੀਤ ਕੌਰ ਚੌਧਰੀ ਦੀ ਚੋਣ ਮੁਹਿੰਮ ਨੂੰ ਹੋਰ ਸਮਰਥਨ ਮਿਲ ਰਿਹਾ ਹੈ। ਜਲੰਧਰ 'ਚ 10 ਮਈ ਨੂੰ ਉਪ ਚੋਣਾਂ ਹੋਣੀਆਂ ਹਨ।
ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੁਸ਼ੀਲ ਰਿੰਕੂ ਨੇ ਮੁਲਾਕਾਤ ਕਰ ਲਿਆ ਅਸ਼ੀਰਵਾਦ
ਜਲੰਧਰ 16 ਅਪ੍ਰੈਲ (ਅਮਰਜੀਤ ਸਿੰਘ)- ਵਾਤਾਵਰਨ ਪ੍ਰੇਮੀ ਪਦਮਸ਼੍ਰੀ ਅਤੇ ਰਾਜ ਸਭਾ ਸੰਸਦ ਸੰਤ ਬਲਬੀਰ ਸਿੰਘ ਨਾਲ ਜਲੰਧਰ ਵਿੱਚ ਹੋਣ ਵਾਲੇ ਲੋਕ ਸਭਾ ਉਪ ਚੋਣ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਲੋਕ ਸਭਾ ਇੰਚਾਰਜ ਅਤੇ ਰਤਨ ਸਿੰਘ ਕੱਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਨੇ ਮੁਲਾਕਾਤ ਕਰਕੇ ਸੰਤ ਬਲਬੀਰ ਸਿੰਘ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਹੋਣ ਵਾਲੇ ਲੋਕ ਸਭਾ ਉਪ ਚੋਣ ਵਿੱਚ ਹਰ ਸੰਭਵ ਮਦਦ ਕਰਨਗੇ ਤਾਂ ਕਿ ਸੁਸ਼ੀਲ ਰਿੰਕੂ ਸੰਸਦ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਣ।
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਵਿਸਾਖੀ ਉਤਸਵ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ
ਆਦਮਪੁਰ/ਜਲੰਧਰ 14 ਅਪ੍ਰੈਲ (ਅਮਰਜੀਤ ਸਿੰਘ)- ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਵਿਸਾਖੀ ਦਾ ਤਿਉਹਾਰ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਸਤਿਕਾਰਯੋਗ ਸੰਤ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੂਸਰੇ
ਚਾਂਸਲਰ ਦੇ ਆਸ਼ੀਰਵਾਦ ਨਾਲ ਸੰਤ ਬਾਬਾ ਸਰਵਣ ਸਿੰਘ ਜੀ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ.
ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿੱਚ ਅਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਰਸਮੀ ਸ਼ੁਰੁਆਤ ਤੋਂ ਪਹਿਲਾਂ ਯੂਨੀਵਰਸਿਟੀ ਦੀ ਪਵਿੱਤਰ ਮਰਿਯਾਦਾ ਦੀ ਪਾਲਣਾ ਹੇਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਪਰੰਤ ਸਮਾਗਮ ਦੇ ਆਯੋਜਨ ਤਹਿਤ ਸਭ ਤੋਂ ਪਹਿਲਾਂ ਸ. ਨਵਪ੍ਰੀਤ ਸਿੰਘ ਅਤੇ ਉਹਨਾਂ ਦੇ ਜਥੇ ਵਲੋਂ ਸ਼ਬਦ ਗਾਇਨ ਕੀਤਾ ਗਿਆ।
ਸੰਤ ਬਾਬਾ ਮਨਮੋਹਨ ਸਿੰਘ ਜੀ, ਉਪ ਪ੍ਰਧਾਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵਲੋਂ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਬ੍ਰਹਮ ਸ਼ੰਕਰ ਜਿੰਪਾ ਜੀ, ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ ਗੁੱਲਦਸਤਾ ਭੇਂਟ ਕਰਕੇ ਯੂਨੀਵਰਸਿਟੀ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਸ਼ਮਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਡਾ. ਵਿਜੈ ਧੀਰ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਸਵਾਗਤੀ ਭਾਸ਼ਣ ਵਿੱਚ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਇਸ ਦੀ ਇਤਿਹਾਸਕ
ਮਹੱਤਤਾ ਬਾਰੇ ਦੱਸਿਆ। ਉਹਨਾਂ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਬ੍ਰਹਮ ਸੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੂੰ ਸੰਬੋਧਿਤ ਹੁੰਦਿਆਂ ਦਸਿਆ ਕਿ ਡਾ. ਧਰਮਜੀਤ ਸਿੰਘ ਪਰਮਾਰ, ਵਾਈਸ-ਚਾਂਸਲਰ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ। ਇਸ ਵਰ੍ਹੇ ਰੋਲ ਆਫ ਆਨਰ ਅਤੇ ਯੂਨੀਵਰਸਿਟੀ ਕਲਰ ਵੱਖ ਵੱਖ ਖੇਤਰ ਵਿਚ ਵਡਮੁੱਲੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਹਿਤ ਸ਼ੁਰੂ ਕੀਤੇ ਗਏ ਹਨ ਨਾਲ ਹੀ ਸ੍ਰੀਮਤੀ ਮੰਜੂ ਚਾਵਲਾ ਪਿ੍ਰੰਸੀਪਲ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆੱਫ ਨਰਸਿੰਗ ਅਤੇ ਸ. ਰਣਜੀਤ ਸਿੰਘ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਲਨ ਸਕੂਲ ਨੇ ਇਸ ਸਮਾਗਮ ਅਤੇ ਵਿਸਾਖੀ ਦੀਆਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿਤੀਆਂ।
ਸਮਾਗਮ ਦੇ ਅਗਲੇ ਪੜਾਅ ਵਿੱਚ ਡਾ. ਸੀਮਾ ਗਰਗ ਡੀਨ ਯੂ.ਆਈ.ਐਲ ਨੇ ਰੋਲ ਆਫ ਆਨਰ ਅਤੇ ਯੂਨੀਵਰਸਿਟੀ ਕਲਰ ਪ੍ਰਾਪਤ ਕਰਨ
ਵਾਲੇ ਵਿਦਿਆਰਥੀਆਂ ਨੂੰ ਪੇਸ਼ ਕੀਤਾ ਅਤੇ ਤਾੜੀਆਂ ਦੀ ਗੁੰਜਾਰ ਵਿਚ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਲਗਭਗ 250 ਦੇ ਕਰੀਬ ਅਕਾਦਮਿਕ ਪ੍ਰਾਪਤੀਆਂ ਵਾਲੇ, 200 ਦੇ ਕਰੀਬ ਸਭਿਆਚਾਰਕ ਅਤੇ ਸਹਿ-ਵਿਦਿਅਕ ਪ੍ਰਾਪਤੀਆਂ ਵਾਲੇ ਅਤੇ 27 ਖੇਡ ਖੇਤਰ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਭਿਆਚਾਰਕ ਪ੍ਰੋਗਰਾਮ ਦੇ ਤਹਿਤ ਬੀ.ਕਾਮ ਸਮੈਸਟਰ ਛੇ ਦੀ ਵਿਦਿਆਰਥਣ ਸਮਿਤਾ ਵਲੋਂ ਕਲਾਮ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਲੁੱਡੀ, ਸੰਤ ਬਾਬਾ ਭਾਗ ਸਿੰਘ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਮੂਹ ਨਾਚ ਅਤੇ ਯੂਨੀਵਰਸਿਟੀ ਇੰਸਟੀਚਿਊਟ ਆੱਫ ਇੰਜੀਨਰਿੰਗ ਐਂਡ ਟੈਕਨੋਜੋਲੀ ਦੇ ਵਿਦਿਆਰਥੀਆਂ ਨੇ ਗਿੱਧਾ ਪੇਸ਼ ਕੀਤਾ। ਸ਼੍ਰੀ ਬ੍ਰਹਮ ਸੰਕਰ ਜਿੰਪਾ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਧੀਆ ਤੇ ਵੱਡਮੁੱਲੀ ਵਿਦਿਆ ਪ੍ਰਾਪਤ ਕਰਨ ਬਾਅਦ ਸਮਾਜ ਦੀ ਸੇਵਾ ਵਿੱਚ ਅੱਗੇ ਆਉਣ ਦੀ ਪ੍ਰੇਰਣਾ ਦਿੱਤੀ।
ਉਹਨਾਂ ਸੰਤ ਬਾਬਾ ਮਲਕੀਤ ਸਿੰਘ ਜੀ ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੁਆਰਾ ਇਸ ਦਿਹਾਤੀ ਇਲਾਕੇ ਵਿੱਚ ਸਥਾਪਤ ਕੀਤੀ ਯੂਨੀਵਰਸਿਟੀ ਦੀ ਭਰਪੂਰ ਸ਼ਲਾਘਾ ਕੀਤੀ, ਜੋ ਕਿ ਸਮਾਜ ਅਤੇ ਵਿਦਿਆਰਥੀਆਂ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਵਿਸਾਖੀ ਦੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਦੇ ਮਹੱਤਵ ਨੂੰ ਦਿ੍ਰੜ ਕੀਤਾ। ਉਹਨਾਂ ਗੁਰੂ ਸਾਹਿਬ ਦੁਆਰਾ ਦਿੱਤੇ ਸ਼ਸਤਰ ਅਤੇ ਸ਼ਾਸਤਰ ਦੇ ਸੰਕਲਪ ਦੀ ਗੱਲ ਕਰਦਿਆਂ ਗੁਰੂ ਸਾਹਿਬਾਨ ਦੀ ਮਾਨਵਵਾਦੀ ਵਿਚਾਰਧਾਰਾ ਦੀ ਗੱਲ ਕੀਤੀ।
ਸੰਤ ਬਾਬਾ ਮਨਮੋਹਨ ਸਿੰਘ ਜੀ ਵਲੋਂ ਸਮਾਰੋਹ ਦੇ ਮੁੱਖ ਮਹਿਮਾਨ ਬ੍ਰਹਮ ਸੰਕਰ ਜਿੰਪਾ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਡਾ. ਰਮਨਦੀਪ ਕੌਰ ਚਾਹਲ, ਡੀਨ ਯੂਨੀਵਰਸਿਟੀ ਇੰਸਟੀਚਿਊਟ ਆੱਫ ਕਾਮਰਸ ਅਤੇ ਮੈਨੇਜਮੈਂਟ ਨੇ ਆਏ ਹੋਏ ਮਹਿਮਾਨਾਂ, ਸਮੂਹ ਸੋਸਾਇਟੀ ਮੈਂਬਰਾਂ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ। ਸਟੇਜ ਸੰਚਾਲਨ ਡਾ. ਮਨਦੀਪ ਸਿੰਘ ਅਤੇ ਮੈਡਮ ਸੁਰਿੰਦਰ ਕੌਰ ਨੇ ਬਾਖ਼ੂਬੀ ਕੀਤਾ।
ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਸ. ਪਿ੍ਰਤਪਾਲ ਸਿੰਘ, ਸ. ਜੋਗਿੰਦਰ ਸਿੰਘ ਘੁੜਿਆਲ, ਸ. ਅਮਰਜੀਤ ਸਿੰਘ, ਸ. ਕੁਲਵੰਤ ਸਿੰਘ, ਸ. ਪਰਮਜੀਤ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ, ਸ. ਹਰਜਿੰਦਰ ਸਿੰਘ ਸਾਰੇ ਸੁਸਾਇਟੀ ਮੈਂਬਰ, ਰਜਿਸਟ੍ਰਾਰ, ਸਮੂਹ ਡੀਨ, ਵਿਭਾਗਾਂ ਦੇ ਮੁੱਖੀ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Saturday, 15 April 2023
ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ
ਜਲੰਧਰ, 15 ਅਪ੍ਰੈਲ (ਖ਼ਬਰਸਾਰ ਪੰਜਾਬ ਬਿਊਰੌ)- ਸੁਖਬੀਰ ਸਿੰਘ ਬਾਦਲ ਵਲੋਂ ਅੱਜ ਇੱਥੇ ਅਕਾਲੀ-ਬਸਪਾ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਦੇ ਟਾਂਡਾ ਰੋਡ ਸਾਹਮਣੇ ਕੇ. ਐਮ. ਵੀ ਕਾਲਜ ਵਿਖੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਡਾ. ਸੁੱਖੀ ਦੀ ਇਤਿਹਾਸਿਕ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਸਾਬਤ ਹੋਈ ਹੈ। ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਰਾਸ਼ੀ ਨਹੀਂ ਮਿਲ ਸਕੀ ਹੈ, ਸਗੋਂ ਆਟਾ-ਦਾਲ ਸਕੀਮ ਤਹਿਤ ਰਾਸ਼ਨ ਲੈਣ ਵਾਲੇ ਲੋੜਵੰਦਾਂ ਦੇ ਕਾਰਡ ਹੀ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਡਗਮਗਾਈ ਹੋਈ ਹੈ ਤੇ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਗਠਜੋੜ ਸੂਬੇ ਅੰਦਰ ਭਾਈਚਾਰਕ ਸਾਂਝ ਦਾ ਮੁੱਦਈ ਹੈ ਤੇ ਸੂਬੇ 'ਚ ਅਮਨ ਸ਼ਾਂਤੀ ਅਤੇ ਸਥਿਰਤਾ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇਕਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾਵੇ ਪਰ ਮੌਜੂਦਾ ਆਪ ਸਰਕਾਰ ਸਮਾਜ ਅੰਦਰ ਵੰਡੀਆਂ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਅਸਲ ਵਾਰਸ ਪਾਰਟੀ ਹੈ ਤੇ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਜਦਕਿ ਬਾਕੀ ਸਾਰੀਆਂ ਹੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਤੇ ਉਨ੍ਹਾਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪਾਰਟੀ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੂੰ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਆਪ ਨੂੰ ਸਬਕ ਸਿਖਾਉਣ ਦਾ ਹੁਣ ਪੰਜਾਬੀਆਂ ਦੇ ਕੋਲ ਸੁਨਹਿਰੀ ਮੌਕਾ ਹੈ, ਜਿਸ ਨੂੰ ਹੱਥ 'ਚੋਂ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਇਸ ਮੌਕੇ ਪਾਰਟੀ ਉਮੀਦਵਾਰ ਡਾ. ਸੁਖਵਿੰਦਰ ਸੁੱਖੀ, ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਪੰਜਾਬ ਦੇ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਅਨਿਲ ਜੋਸ਼ੀ, ਐਡਵੋਕੇਟ ਬਲਵਿੰਦਰ ਕੁਮਾਰ, ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਪਰਮਜੀਤ ਸਿੰਘ ਰੇਰੂ, ਪਰਮਜੀਤ ਕੌਰ ਲਾਂਡਰਾਂ, ਚੰਦਨ ਗਰੇਵਾਲ, ਸੁਖਦੀਪ ਸਿੰਘ ਸੁਕਾਰ, ਗੁਰਦੀਪ ਸਿੰਘ ਰਾਵੀ, ਮਨਿੰਦਰਪਾਲ ਸਿੰਘ ਗੁੰਬਰ, ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਅਵਤਾਰ ਸਿੰਘ ਘੁੰਮਣ, ਭਜਨ ਲਾਲ ਚੋਪੜਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਅਮਰਪ੍ਰੀਤ ਸਿੰਘ ਮੋਂਟੀ, ਸੁਭਾਸ਼ ਸੋਂਧੀ, ਸਤਿੰਦਰ ਸਿੰਘ ਪੀਤਾ, ਅੰਮਿ੍ਤਬੀਰ ਸਿੰਘ, ਰਵਿੰਦਰ ਸਿੰਘ ਸਵੀਟੀ, ਇੰਦਰਜੀਤ ਸਿੰਘ ਸੋਨੂੰ ਆਦਿ ਮੌਜੂਦ ਸਨ।
ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਵਿਸਾਖੀ ਦਿਵਸ ਧੂਮਧਾਮ ਨਾਲ ਮਨਾਇਆ
ਆਦਮਪੁਰ/ਜਲੰਧਰ 13 ਅਪ੍ਰੈਲ (ਅਮਰਜੀਤ ਸਿੰਘ)- ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੇ ਵਿਹੜੇ ਵਿੱਚ ਵਿਸਾਖੀ ਦਿਵਸ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਣ ਅਰੋੜਾ ਦੀ ਵਿਸ਼ੇਸ਼ ਅਗਵਾਹੀ ਵਿੱਚ ਅਤੇ ਪਿ੍ਰੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ ਐਕਡਮਿਕ ਐਡਵਾਈਜਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ ਦੀ ਵਿਸ਼ੇਸ਼ ਦੇਖਰੇਖ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਦੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਭਾਸ਼ਣ, ਸ਼ਬਦ ਗਾਇਨ, ਪੰਜਾਬੀ ਸੁਭਿਆਚਾਰਕ ਗੀਤ ਤੇ ਭੰਗੜਾ ਪੇਸ਼ ਕੀਤਾ ਗਿਆ। ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆ। ਵਿਸਾਖੀ ਦੇ ਮੌਕੇ ਤੇ ਸਮੂਹਿਕ ਗੀਤ ਦੀ ਤਿਆਰੀ ਅਧਿਆਪਕ ਭਾਸਕਰ ਬੱਗਾ ਨੇ ਕਰਵਾਈ। ਪੰਜਾਬ ਦੀ ਸ਼ਾਨ ਭੰਗੜੇ ਦੀ ਤਿਆਰੀ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਧਿਆਪਕ ਪ੍ਰਭਜੋਤ ਸਿੰਘ ਨੇ ਕਰਵਾਈ। ਬੱਚੇ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਸਨ, ਬੱਚਿਆਂ ਦੇ ਚਿਹਰਿਆਂ ਉੱਤੇ ਨੂਰ ਝਲਕ ਰਿਹਾ ਸੀ। ਇਹ ਸਾਰਾ ਕੁਝ ਸਕੂਲ ਦੀ ਪ੍ਰਾਥਨਾ ਸਭਾ ਦੇ ਵਿੱਚ ਕਰਵਾਇਆ ਗਿਆ, ਇਸ ਮੌਕੇ ਉੱਤੇ ਸਟੇਜ ਸੰਭਾਲਣ ਦਾ ਕੰਮ ਅੱਠਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਨੌਵੀਂ ਜਮਾਤ ਦੀ ਵਿਦਿਆਰਥਣ ਕਾਵਿਆ ਵੱਲੋਂ ਕੀਤਾ ਗਿਆ ਅਤੇ ਪੰਜਾਬੀ ਅਧਿਆਪਕਾ ਕਿਰਨਜੀਤ ਕੌਰ ਨੇ ਵੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਸਾਖੀ ਦਿਹਾੜੇ ਦੀ ਮਹੱਤਤਾ ਬਾਰੇ ਬਚਿਆਂ ਨੂੰ ਜਾਣੂ ਕਰਵਾਇਆ। ਪਿ੍ਰੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾਇਆ। ਸਾਰੇ ਪਾਸੇ ਢੋਲ ਦੀ ਅਵਾਜ਼ ਗੂੰਜ ਰਹੀ ਸੀ। ਸਮਾਗਮ ਦੇ ਅੰਤ ਵਿੱਚ ਅੰਤ ਵਿੱਚ ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਸਕੂਲ ਦੇ ਚੇਅਰਮੈਨ, ਡਾਇਰੈਕਟਰ, ਪਿ੍ਰੰਸੀਪਲ ਮੈਡਮ ਨੇ ਸਾਰੇ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸਾਖੀ ਮੌਕੇ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ।
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਯਾਦ ਵਿੱਚ ਖਾਲਸੇ ਦੇ ਸਾਜਨਾ ਦਿਵਸ ਮੌਕੇ 105 ਸੰਗਤਾਂ ਨੇ ਖੂਨਦਾਨ ਕੀਤਾ
ਬਾਈ ਗਰਪ੍ਰੀਤ ਸਿੰਘ ਜੀ ਮਿੰਟੂ ਨੇ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜ਼ੋ ਸ਼ਿਰਕਤ ਕੀਤੀ
ਆਦਮਪੁਰ/ਜਲੰਧਰ 14 ਅਪ੍ਰੈਲ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੌਲੀ ਕਲਾਂ ਦੇ ਸਮੂਹ ਮੈਂਬਰਾਂ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੌਹਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਉਂਦਿਆਂ ਹੋਇਆਂ, 23ਵਾਂ ਵਿਸ਼ਾਲ ਖੂਨਦਾਨ ਕੈਂਪ ਪ੍ਰਧਾਨ ਜਸਵੀਰ ਸਿੰਘ ਸਾਬੀ ਅਤੇ ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ ਅਤੇ ਹੋਰ ਮੈਂਬਰਾਂ ਦੀ ਨਿਗਰਾਨੀ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵੱਜੋਂ ਸਮੂਹ ਮਾਨਵਤਾ ਦੀ ਸੇਵਾ ਕਰਨ ਵਾਲੇ ਸੇਵਾਦਾਰ ਬਾਈ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਤੋਂ ਪੁੱਜੇ। ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਪੁੱਜਣ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਜਥੇਦਾਰ ਮਨੋਹਰ ਸਿੰਘ, ਸੁਸਾਇਟੀ ਪ੍ਰਧਾਨ ਜਸਬੀਰ ਸਿੰਘ ਸਾਬੀ ਪਧਿਆਣਾ ਅਤੇ ਬੇਅੰਤ ਸਾਧ ਸੰਗਤਾਂ ਦੀ ਭਰਪੂਰ ਹਾਜ਼ਰੀ ਬਾਈ ਗੁਰਪ੍ਰੀਤ ਸਿੰਘ ਮਿੰਟੂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਕੀਤੇ ਜਾ ਚੁੱਕੇ ਅਤੇ ਚੱਲ ਰਹੇ ਕਾਰਜਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਬਾਈ ਜੀ ਦੇ ਸਵਾਗਤ ਲਈ ਉਚੇਚੇ ਤੋਰ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਕੁਲਵਿੰਦਰ ਬਾਘਾ, ਐਡਵੋਕੇਟ ਯੁਵਰਾਜ ਸਿੰਘ, ਐਡਵੋਕੇਟ ਸਾਹਿਲ ਸਿੰਘ, ਭੁਪਿੰਦਰ ਸਿੰਘ ਗੜਸ਼ੰਕਰ, ਪਰਮਿੰਦਰ ਸਿੰਘ ਖੁਰਦਪੁਰ, ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ ਅਤੇ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਬਾਈ ਗੁਰਪ੍ਰੀਤ ਸਿੰਘ ਨੂੰ ਜੀ ਆਇਆ ਆਖਿਆ। ਇਸ ਮੌਕੇ ਤੇ 105 ਸੰਗਤਾਂ ਨੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਯਾਦ ਵਿੱਚ ਖੂਨਦਾਨ ਕੀਤਾ, ਜਿਸਨੂੰ ਸਤਨਾਮ ਬਲੱਡ ਬੈਂਕ ਹੁਸ਼ਿਆਰਪੁਰ ਦੀ ਟੀਮ ਦੇ ਗੋਰਵ ਗੋਰਾ, ਵਿਕਾਸ ਕਪੂਰ ਅਤੇ ਉਨਾਂ ਦੀ ਟੀਮ ਕੈਂਪ ਵਿੱਚ ਖੂਨ ਇਕੱਤਰ ਕਰਨ ਵਾਸਤੇ ਪੁੱਜੀ। ਇਸ ਮੌਕੇ ਤੇ ਸੁੱਖੀ ਦਾਉਦਪੁਰੀਆ, ਛੋਟੂ, ਕਰਨ ਪੰਚ, ਗੁਰਪ੍ਰੀਤ ਹੁਸ਼ਿਆਰਪੁਰ, ਬੋਬੀ, ਬੱਬਲ ਪਧਿਆਣਾ, ਆਕਾਸ਼, ਗੁਰਵਿੰਦਰ ਡਰੋਲੀ, ਅਜੇਵੀਰ, ਕੁੱਕੀ, ਸਤਨਾਮ, ਜਸਕਰਨ ਸਿੰਘ, ਅਮਰਜੀਤ ਸਿੰਘ ਦਿਉਲ ਆਦਮਪੁਰ ਅਤੇ ਹੋਰ ਹਾਜ਼ਰ ਸਨ।
ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ, ਵੈਸਾਖ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ਾਂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ
ਫਗਵਾੜਾ/ਜਲੰਧਰ 14 ਅਪ੍ਰੈਲ 2023 (ਅਮਰਜੀਤ ਸਿੰਘ)- ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੇ ਤਪ ਅਸਥਾਨ ਡੇਰਾ ਚਹੇੜੂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦਾ 132ਵਾਂ ਜਨਮ ਦਿਵਸ, ਖਾਲਸੇ ਦਾ ਸਾਜਨਾ ਦਿਵਸ, ਵੈਸਾਖ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਮੁੱਖ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਲ੍ਹੜੀਵਾਰ ਚੱਲ ਰਹੇ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਅਤੇ ਸਾਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਨਾਨਕ ਨਗਰੀ ਵਾਲੀਆਂ ਬੀਬੀਆਂ ਅਤੇ ਮਿਸ਼ਨਰੀ ਕਲਾਕਾਰ ਜੋਗਿੰਦਰ ਦੁੱਖੀਆਂ, ਕਸ਼ਮੀਰ ਕਮਲ ਪੰਜਾਬੀ ਗਾਇਕ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ। ਸਮਾਗਮ ਮੌਕੇ ਸੰਤ ਅਵਤਾਰ ਦਾਸ ਜੀ ਚਹੇੜੂ ਤੇ ਸੂਫੀਆਨਾ ਪ੍ਰਬੰਧਕ ਕਮੇਟੀ ਦੇ ਪੰਜਾਬ ਚੇਅਰਮੈਨ ਸਾਂਈ ਪੱਪਲ ਸ਼ਾਹ ਜੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਜਲੰਧਰ ਤੋਂ ਲੋਕ ਸਭਾ ਜਿੰਮਨੀ ਚੋਣ ਦੇ ਬਸਪਾ-ਸ਼ੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਆਪਣੇ ਸਾਥੀਆਂ ਸਮੇਤ ਡੇਰਾ ਚਹੇੜੂ ਵਿਖੇ ਨਤਮਸਤਕ ਹੋਣ ਅਤੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੁੱਜੇ। ਇਸ ਮੌਕੇ ਬਸਪਾ ਤੋਂ ਨਛੱਤਰ ਪਾਲ ਐਮ.ਐਲ.ਏ ਨਵਾਂ ਸ਼ਹਿਰ, ਪ੍ਰਵੀਨ ਬੰਗਾ ਸਕੱਤਰ ਬਸਪਾ ਪੰਜਾਬ, ਹਰਬਲਾਸ ਬਸਰਾ ਸਕੱਤਰ ਨਵਾਂ ਸ਼ਹਿਰ ਬਸਪਾ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਸਿੱਧ ਗੀਤਕਾਰ ਮਹਿੰਦਰ ਸੰਧੂ ਮਹੇੜੂੂ ਦੁਆਰਾ ਲਿਖੀ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿੱਤ ਕਿਤਾਬ ਦੀਵੇ ਦੀਏ ਲੋਏ, ਸੰਤ ਕ੍ਰਿਸ਼ਨ ਨਾਥ ਜੀ ਡੇਰਾ ਮੈਨੇਜ਼ਮੈਂਟ ਅਤੇ ਐਮ.ਐਲ.ਏ ਨਛੱਤਰ ਪਾਲ ਵੱਲੋਂ ਰਿਲੀਜ਼ ਕੀਤੀ ਗਈ। ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਕਰਵਾਏ ਇਸ ਸਮਾਗਮ ਮੌਕੇ ਡੇਰਾ ਚਹੇੜੂ ਵਿੱਖੇ ਚੱਲ ਰਹੇ ਮਾਤਾ ਸਵਿੱਤਰੀ ਬਾਈ ਫੂਲੇ ਟਿਉਸ਼ਨ ਸੈਂਟਰ ਵਿੱਚ ਇੰਗਲਿਸ਼ ਸਪੀਕਿੰਗ ਕੌਰਸ ਅਤੇ ਕੰਪਿਉਟਰ ਦੀ ਸਿਖਿਆ ਹਾਸਲ ਕਰ ਰਹੇ 200 ਦੇ ਕਰੀਬ ਬਚਿਆਂ ਦੇ ਬਾਬਾ ਸਾਹਿਬ ਜੀ ਦੀ ਜੀਵਨੀ ਸਬੰਧੀ ਟੀਚਰਾਂ ਵੱਲੋਂ ਇਮਤਿਹਾਨ ਲਏ ਗਏ। ਜਿਕਰਯੋਗ ਹੈ ਕਿ ਸੰਤ ਬਾਬਾ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ ਇਹ ਟਿਉਸ਼ਨ ਸੈਂਟਰ ਚੱਲ ਰਿਹਾ ਹੈ ਜਿਥੇ ਬੱਚੇ ਇੰਗਲਿਸ਼ ਅਤੇ ਕੰਪਿਉਟਰ ਸਿਖਣ ਦੀ ਫ੍ਰੀ ਵਿਦਿਆ ਮਾਹਰ ਟੀਚਰ ਸਹਿਬਾਨਾਂ ਤੋਂ ਲੈ ਰਹੇ ਹਨ। ਇਸ ਮੌਕੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ, ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਦਾ 132ਵੇਂ ਜਨਮ ਦਿਵਸ, ਖਾਲਸੇ ਦੇ ਸਾਜਨਾ ਦਿਵਸ, ਵੈਸਾਖ ਦੀ ਸੰਗਰਾਂਦ ਦੇ ਦਿਹਾੜਾ ਦੀਆਂ ਜਿਥੇ ਮੁਬਾਰਕਾਂ ਦਿੱਤੀਆਂ ਉੱਥੇ ਉਨ੍ਹਾਂ ਸੰਗਤਾਂ ਨੂੰ ਬਾਬਾ ਸਾਹਿਬ ਵੱਲੋਂ ਦਿੱਤੀਆਂ ਸਿਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆਂ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਡੇਰਾ ਚਹੇੜੂ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀਆਂ ਸਮੂਹ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।
Friday, 14 April 2023
ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ
ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਨੇ ਸਮਾਗਮ ਵਿੱਚ ਭਰੀ ਹਾਜ਼ਰੀ, ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ
ਡਾ. ਪਰਵਿੰਦਰ ਸਿੰਘ ਸਾਬੀ ਪਿੰਡ ਪਧਿਆਣਾ ਨੂੰ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀਆਂ ਨੇ ਅਮਰੀਕਾ ਤੋਂ ਸ਼ਹੀਦ ਬਾਬਾ ਮਤੀ ਸਾਹਿਬ
ਰਾਜਪੂਤ ਸਭਾ ਦੀ ਪ੍ਰਧਾਨਗੀ ਦੀ ਸੋਪੀ ਜ਼ਿੰਮੇਵਾਰੀ
ਆਦਮਪੁਰ/ਜਲੰਧਰ 14 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਖੇ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਖਾਲਸੇ ਦਾ ਸਾਜਨਾ ਦਿਵਸ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਬਹੁਤ ਉਤਸ਼ਾਹ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਗੁਰੂ ਘਰ ਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 13 ਅਪ੍ਰੈਲ ਦੀ ਸ਼ਾਮ ਨੂੰ ਨਗਰ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਹੀ ਵਿੱਚ ਸੰਧਿਆਂ ਫੇਰੀ ਕੱਢੀ ਗਈ। ਜਿਸਨੇ ਪਿੰਡ ਡਰੋਲੀ ਕਲਾਂ ਅਤੇ ਪਿੰਡ ਪਧਿਆਣਾ ਨਗਰ ਦੀ ਪ੍ਰਕਰਮਾਂ ਕੀਤੀ। ਇਸ ਸੰਧਿਆਂ ਫੇਰੀ ਮੌਕੇ ਸੰਗਤਾਂ ਵੱਲੋਂ ਗੁਰੂ ਜੱਸ ਗਾਇਨ ਕੀਤਾ ਗਿਆ ਅਤੇ ਸੇਵਾਦਾਰਾਂ ਵੱਲੋਂ ਸੰਧਿਆਂ ਫੇਰੀ ਦਾ ਵੱਖ ਵੱਖ ਪੜਾਵਾਂ ਤੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਦਸਿਆ 14 ਅਪ੍ਰੈਲ ਵਿਸਾਖੀ ਦੇ ਦਿਹਾੜੇ ਤੇ ਖਾਲਸੇ ਦੇ ਸਾਜਨਾ ਦਿਵਸ ਸਬੰਧੀ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਕਥਾ ਵਾਚਕ ਭਾਈ ਡਿਪਟੀ ਸਿੰਘ ਜਡਿਆਲਾ ਗੁਰੂ ਵਾਲੇ, ਰਾਗੀ ਭਾਈ ਲਖਵੀਰ ਸਿੰਘ ਹਜ਼ੂਰੀ ਰਾਗੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਰਾਗੀ ਭਾਈ ਰਾਜ਼ੇਸ਼ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਸ਼ੋਕੀਨ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਰਾਗੀ ਭਾਈ ਬਲਜੀਤ ਸਿੰਘ ਗੁ. ਦੂਖ ਨਿਵਾਰਣ ਸਾਹਿਬ ਜੀ, ਕਵੀਸ਼ਰ ਭਾਈ ਗੁਰਮੁੱਖ ਸਿੰਘ ਐਮ.ਏ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ।
ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਵਿਜੈ ਰੂਪਾਨੀ ਸਾਬਕਾ ਮੁੱਖ ਮੰਤਰੀ ਗੁਜਰਾਤ, ਡਾ. ਨਰਿੰਦਰ ਰੈਨਾ, ਅਮਿ੍ਰਤਪਾਲ ਸਿੰਘ ਡੱਲੀ ਉੱਪ ਪ੍ਰਧਾਨ ਯੁਵਾ ਮੋਰਚਾ ਬੀਜੇਪੀ ਪੰਜਾਬ, ਪਰਮਿੰਦਰ ਸਿੰਘ ਬਰਾੜ ਇੰਚਾਰਜ ਬੀਜੇਪੀ ਹਲਕਾ ਆਦਮਪੁਰ, ਨਿਧੀ ਤਿਵਾੜੀ ਪ੍ਰਧਾਨ ਬੀਜੇਪੀ ਮਹਿਲਾ ਵਿੰਗ ਜਲੰਧਰ ਦਿਹਾਤੀ, ਜੀਵਨ ਗੁਪਤਾ, ਤਿਲਕ ਰਾਜ ਯਾਦਵ, ਪਿੰਕੀ, ਪੂਜਾ ਵਰਮਾ ਅਤੇ ਹੋਰ ਆਗੂ ਪੁੱਜੇ। ਜਿਨ੍ਹਾਂ ਨੂੰ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਗੁਰੂ ਘਰ ਵਿੱਖੇ ਸ਼ਹੀਦ ਬਾਬਾ ਮੱਤੀ ਸਾਹਿਬ ਰਾਜਪੂਤ ਸਭਾ ਦੇ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਵੱਲੋਂ ਅਮਰੀਕਾ ਤੋਂ ਡਾ. ਪਰਵਿੰਦਰ ਸਿੰਘ ਸਾਬੀ ਪਿੰਡ ਪਧਿਆਣਾ ਨੂੰ ਸਭਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਨਰਿੰਦਰ ਸਿੰਘ ਮੀਤ ਪ੍ਰਧਾਨ, ਹਰਦਿਆਲ ਸਿੰਘ, ਸਤਿੰਦਰਪਾਲ ਸਿੰਘ, ਹਰਦੀਪ ਸਿੰਘ ਦੀਪਾ, ਇੰਸਪੈਕਟਰ ਸਤਨਾਮ ਸਿੰਘ, ਸਰਪੰਚ ਰਛਪਾਲ ਸਿੰਘ ਡਰੋਲੀ ਕਲਾਂ, ਅਮਰਜੀਤ ਸਿੰਘ ਕਡਿਆਣਾ, ਜਸਪਾਲ ਸਿੰਘ ਪਿੰਡ ਬਿੰਜੋਂ ਹੁਸ਼ਿਆਰਪੁਰ ਅਤੇ ਹੋਰ ਸੇਵਾਦਾਰ ਹਾਜਰ ਸਨ।
Tuesday, 11 April 2023
ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ 23ਵਾਂ ਵਿਸ਼ਾਲ ਖੂਨਦਾਨ ਕੈਂਪ 14 ਅਪ੍ਰੈਲ ਨੂੰ
ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਕਰਨਗੇ, ਸ਼ਿਰਕਤ
ਆਦਮਪੁਰ/ਜਲੰਧਰ 11 ਮਾਰਚ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ (ਜਲੰਧਰ) ਵਲੋਂ 23ਵਾਂ ਵਿਸ਼ਾਲ ਖੂਨਦਾਨ ਕੈਂਪ ਅਤੇ ਸਲਾਨਾ ਦੁੱਧ ਬ੍ਰਹਮੀ ਦਾ ਲੰਗਰ 14 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ ਵਿੱਖੇ ਸਵੇਰੇ 9 ਵਜੇ ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਬਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਪੁੱਜ ਰਹੇ ਹਨ। ਉਨ੍ਹਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਇਸ ਖੂਨਦਾਨ ਕੈਂਪ ਵਿੱਚ ਜਿਥੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਮੈਬਰਾਂ ਦਾ ਸਹਿਯੋਗ ਮਿਲਦਾ ਹੈ ਉਥੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਆਕਾਸ਼, ਗੁਰਵਿੰਦਰ, ਬੋਬੀ, ਜਸਕਰਨ, ਕਰਨ ਪੰਚ, ਛੋਟੂ ਅਤੇ ਹੋਰ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਮਿੱਲ ਰਿਹਾ ਹੈ। ਸੰਸਥਾ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਨੇ ਇਲਾਕੇ ਦੀਆਂ ਸੰਗਤਾਂ ਅਤੇ ਖੂਨਦਾਨੀਆਂ ਨੂੰ ਬੇਨਤੀ ਕੀਤੀ ਹੈ ਇਸ ਕੈਂਪ ਵਿੱਚ ਵੱਧਚੱੜ ਕੇ ਖੂਨਦਾਨ ਕੀਤਾ ਜਾਵੇ।
ਡੇਰਾ ਚਹੇੜੂ ਵਿਖੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸਾਹਿਬ ਜੀ ਦਾ 132ਵਾਂ ਜਨਮ ਦਿਵਸ ਸਮਾਰੌਹ 14 ਅਪ੍ਰੈਲ ਨੂੰ
ਥਾਣਾ ਪਤਾਰਾ ਦੀ ਪੁਲਿਸ ਵਲੋਂ ਵਿਸਾਖੀ ਦੇ ਮੱਧੇਨਜ਼ਰ ਇਲਾਕੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ
ਇਲਾਕੇ ਵਿੱਚ ਅਮਨ ਸ਼ਾਂਤੀ ਦਾ ਮਾਹੋਲ ਬਣਾਈ ਰੱਖਣਾਂ ਮੇਰਾ ਪਹਿਲਾ ਫਰਜ਼ : ਐਸ.ਆਈ ਹਰਿੰਦਰ ਸਿੰਘ
ਜਲੰਧਰ 11 ਅਪ੍ਰੈਲ (ਅਮਰਜੀਤ ਸਿੰਘ)- ਥਾਣਾ ਪਤਾਰਾ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਵਿਸਾਖੀ ਤਿਉਹਾਰ ਦੇ ਮੱਧੇਨਜ਼ਰ ਸਰਕਲ ਪਤਾਰਾ ਦੇ ਪਿੰਡਾਂ ਅਤੇ ਮੇਨ ਰਾਮਾਮੰਡੀ ਹੁਸ਼ਿਆਰਪੁਰ ਰੋਡ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਕਾਨੂੰਨ ਦੀ ਉਲੰਘਣਾਂ ਕਰਨ ਵਾਲੇ ਵਾਹਨ ਚਾਲਕਾ ਦੇ ਚਲਾਣ ਵੀ ਕੱਟੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਥਾਣਾ ਮੁੱਖੀ ਐਸ.ਆਈ ਹਰਿੰਦਰ ਸਿੰਘ ਨੇ ਕਿਹਾ ਇਲਾਕੇ ਵਿੱਚ ਅਮਨ ਸ਼ਾਂਤੀ ਦਾ ਮਾਹੋਲ ਬਣਾਈ ਰੱਖਣਾਂ ਮੇਰਾ ਪਹਿਲਾ ਫਰਜ਼ ਹੈ ਜੋ ਕਿ ਪਹਿਲ ਦੇ ਅਧਾਰ ਹੀ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਐਸ.ਐਸ.ਪੀ ਸਾਹਿਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵਿਸਾਖੀ ਮੌਕੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾ ਇਲਾਕੇ ਵਿੱਚ ਮੁਲਾਜ਼ਮਾਂ ਵਲੋਂ ਜਿਥੇ ਗਸ਼ਤ ਕੀਤੀ ਜਾ ਰਹੀ ਹੈ ਉਥੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿਤਾ ਜਾਵੇਗਾ, ਪਤਾਰਾ ਪੁਲਿਸ ਇਲਾਕਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹੈ। ਉਨ੍ਹਾਂ ਕਿਹਾ ਕੋਈ ਵੀ ਅਣਸੁਖਾਵੀ ਘਟਨਾਂ ਬਾਰੇ ਥਾਣਾ ਪਤਾਰਾ ਦੇ ਸਰਕਾਰੀ ਨੰਬਰ 95179-87515 ਤੇ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਪੁਲਿਸ ਵੀ ਪੁਲਿਸ ਦਾ ਬਿੰਨ੍ਹਾਂ ਦੇ ਡਰ ਦੇ ਸਹਿਯੋਗ ਕਰਨ।
Sunday, 9 April 2023
ਪੁਲਿਸ ਨੇ 65 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕੀਤਾ ਇੱਕ ਔਰਤ ਨੂੰ ਗ੍ਰਿਫਤਾਰ ।
ਹੁਸ਼ਿਆਰਪੁਰ 8 ਅਪ੍ਰੈਲ (ਤਰਸੇਮ ਦੀਵਾਨਾ)- ਸ਼ਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ.ਐੱਸ.ਆਈ. ਓਕਾਰ ਸਿੰਘ ਥਾਣਾ ਗੜ੍ਹਸ਼ੰਕਰ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨ ਨਹਿਰ ਦੇ ਪੁਲ ਬੰਗਾ ਰੋਡ ਗੜ੍ਹਸ਼ੰਕਰ ਵਿਖੇ ਪਿੰਡ ਦੇਨੋਵਾਲ ਸਾਈਡ ਤੋਂ ਕੱਚੇ ਰਸਤੇ ਪੈਦਲ ਆ ਰਹੀ ਇੱਕ ਔਰਤ ਰਾਧਾ ਪਤਨੀ ਹੁਸਨ ਲਾਲ ਵਾਸੀ ਦੋਨੋਵਾਲ ਖੁਰਦ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੇ ਤੌਰ ਤੇ ਰੋਕ ਕੇ ਚੈੱਕ ਕਰਨ ਤੇ ਉਸ ਕੋਲੋ 65 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਥਾਣਾ ਗੜਸ਼ੰਕਰ ਵਿਖੇ ਦਰਜ ਕਰਕੇ ਗ੍ਰਿਫਤਾਰ ਕੀਤਾ ਅਤੇ ਉਕਤ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਔਰਤ ਇਹ ਨਸ਼ੀਲਾ ਪਦਾਰਥ ਕਿਸ ਕੋਲੋ ਖਰੀਦਕੇ ਲਿਆਉਦੀ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦੀ ਹੈ ।
Saturday, 8 April 2023
ਜਾਅਲੀ ਕਰੰਸੀ ਸਮੇਤ ਆਦਮਪੁਰ ਪੁਲਿਸ ਨੇ ਦੋ ਨੂੰ ਕਾਬੂ ਕੀਤਾ, 76000 ਰੁਪਏ ਬਰਾਮਦ
ਆਦਮਪੁਰ, 8 ਅਪ੍ਰੈਲ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਆਦਮਪੁਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਜਾਅਲੀ ਕਰੰਸੀ ਸਮੇਤ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਜਾਅਲੀ ਕਰੰਸੀ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦੇ ਹਨ ਤੇ ਇਸ ਵੇਲੇ ਉਹ ਜਲੰਧਰ ਵੱਲੋਂ ਆਪਣੀ ਐਕਟਿਵਾ ਨੰਬਰ ਪੀ.ਬੀ07ਬੀ.ਆਰ.2298 ‘ਤੇ ਆ ਰਹੇ ਹਨ। ਜਿਸ ਦੀ ਖਬਰ ਮਿਲਦੇ ਹੀ ਜੰਡੂਸਿੰਘਾ ਚੌਕੀ ਇੰਚਾਰਜ ਪਰਮਜੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਆਦਮਪੁਰ ਟੀ-ਪੁਆਇੰਟ ਮਦਾਰਾ ਦੇ ਨੇੜੇ ਚੈਕਿੰਗ ਕਰਨ ਲੱਗ ਗਏ। ਜਿੱਥੇ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਜੋ ਐਕਟਿਵਾ ‘ਤੇ ਆ ਰਹੇ ਸੀ, ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2000 ਰੁਪਏ ਦੇ 38 ਨੋਟ ਜਾਅਲੀ ਕਰੰਸੀ ਕੁੱਲ 76000 ਰੁਪਏ ਬਰਾਮਦ ਕੀਤੇ। ਇਨ੍ਹਾਂ ਦੀ ਪਹਿਚਾਣ ਵਰੁਣ ਵਾਲੀਆ ਅਲਾਸ ਮੰਨਾ ਪੁੱਤਰ ਸਤਪਾਲ ਵਾਲੀਆ ਵਾਸੀ ਨਵੀਂ ਅਬਾਦੀ ਹੁਸ਼ਿਆਰਪੁਰ ਅਤੇ ਰਾਹੁਲ ਵਾਲੀਆ ਪੁੱਤਰ ਧਰਮਾਚੰਦ ਵਾਸੀ ਕਿ੍ਸ਼ਨ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਦੋਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ |
ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ, ਲੁੱਟ-ਖਸੁੱਟ ਦੀਆਂ ਵਾਰਦਾਤਾਂ
ਆਦਮਪੁਰ 8 ਅਪ੍ਰੈਲ (ਸੂਰਮਾ ਪੰਜਾਬ ਬਿਊਰੋ)- ਲੁੱਟ-ਖਸੁੱਟ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਬੇਖੌਫ਼ ਲੁਟੇਰਿਆਂ ਦੇ ਹੌਸਲੇ ਇਨ੍ਹੇ ਬੁਲੰਦ ਹਨ ਕਿ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੇ ਕੂਪੁਰ ਅੱਡਾ ਕਠਾਰ ਤੋਂ ਦਿਨ ਦਿਹਾੜੇ 2 ਅਣਪਛਾਤੇ ਲੁਟੇਰੇ ਭਰੀ ਆਬਾਦੀ 'ਚ ਚੌਂਕ ਵਿਚ ਸਥਿਤ ਭਵਲੀਨ ਬਰਤਨ ਅਤੇ ਗਿਫ਼ਟ ਸੈਂਟਰ ਤੋਂ ਕਰੀਬ 10, 12 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਕੂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਅਦ ਦੁਪਹਿਰ ਉਹ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਦੁਕਾਨ ਤੇ ਆਪਣੀ ਲੜਕੀ ਭਵਲੀਨ ਨੂੰ ਛੱਡ ਕੇ ਗਈ ਸੀ। ਉਹਨਾਂ ਦੱਸਿਆ ਕਿ ਦੋ ਨੌਜਵਾਨਾਂ ਨੇ ਉਸਦੀ ਲੜਕੀ ਤੋਂ 280 ਰੁਪਏ ਦਾ ਸਮਾਨ ਲੈ ਕਿ 2 ਹਜਾਰ ਰੁਪਏ ਦਾ ਨੋਟ ਦੇ ਦਿਤਾ। ਜਦੋਂ ਲੜਕੀ ਨੇ ਦੁਕਾਨ ਤੇ ਪਈ ਪੰਜ ਪੰਜ ਸੌ ਦੇ ਨੋਟਾਂ ਦੀ ਨਕਦੀ ਵਿਚੋਂ ਬਾਕੀ ਬਕਾਇਆ 1720 ਰੁਪਏ ਖੁੱਲੀ ਰਕਮ ਵਾਪਿਸ ਕਰਨ ਲਈ ਘਟਦੇ 100 ਰੁਪਏ ਆਪਣੀ ਨਾਲ ਵਾਲੀ ਦੂਸਰੀ ਦੁਕਾਨ ਤੋਂ ਲੈਣ ਗਈ ਤਾਂ ਉਕਤ ਦੋਵੇ ਨੌਜਵਾਨ ਦੁਕਾਨ ਤੇ ਪਈ 10,12 ਹਜਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਆਦਮਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿਨ ਰਾਤ ਵੇਲੇ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਅੱਕੇ ਲੋਕਾਂ ਦੇ ਮਨ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ ਸਖਤ ਰੋਸ ਪਾਇਆ ਜਾ ਰਿਹਾ ਹੈ।
ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾ ਲੋਕ ਭਲਾਈ ਦੇ ਕੰਮ ਕੀਤੇ ਹਨ, ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ
ਜੰਡੂ ਸਿੰਘਾ ਦੇ ਵਸਨੀਕਾਂ ਨੂੰ ਭਾਜਪਾ ਨਾਲ ਜੁੜਨ ਅਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜੰਡੂ ਸਿੰਘਾ ਵਾਸੀਆਂ ਨੂੰ ਜਾਣੂ ਕਰਵਾਇਆ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਲੋਕ ਸਭਾ ਹਲਕਾ ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ (ਭਾਜਪਾ) ਦੀ ਇੱਕ ਵਿਸ਼ੇਸ਼ ਮੀਟਿੰਗ ਮੈਂਬਰ ਪੰਚਾਇਤ ਜੰਡੂ ਸਿੰਘਾ ਵਿਪੁੱਲ ਸ਼ਰਮਾਂ ਦੀ ਵਿਸ਼ੇਸ਼ ਦੇਖਰੇਖ ਹੇਠ ਮੋਗਾ ਪੱਟੀ ਵਿਖੇ ਕਰਵਾਈ ਗਈ। ਜਿਸ ਵਿੱਚ ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ, ਮੀਤ ਪ੍ਰਧਾਨ ਪੰਜਾਬ ਰਾਕੇਸ਼ ਰਾਠੋਰ, ਅਮਰਜੀਤ ਸਿੰਘ ਅਮਰੀ ਸੀਨੀਅਰ ਭਾਜਪਾ ਆਗੂ, ਪ੍ਰਧਾਨ ਰਣਜੀਤ ਸਿੰਘ ਪਵਾਰ ਜਲੰਧਰ ਦਿਹਾਤੀ ਨੋਰਥ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਪੰਚ ਵਿਪੁੱਲ ਸ਼ਰਮਾਂ ਅਤੇ ਸਾਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੀ.ਜੇ.ਪੀ ਪੰਜਾਬ ਪ੍ਰਧਾਨ ਅਸ਼ਵਨੀਂ ਸ਼ਰਮਾਂ, ਮੀਤ ਪ੍ਰਧਾਨ ਪੰਜਾਬ ਰਾਕੇਸ਼ ਰਾਠੋਰ, ਅਮਰਜੀਤ ਸਿੰਘ ਅਮਰੀ ਸੀਨੀਅਰ ਭਾਜਪਾ ਆਗੂ ਨੇ ਪਿੰਡ ਜੰਡੂ ਸਿੰਘਾ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨਜ਼ਦੀਕ ਆ ਰਹੀ ਹੈ ਉਨ੍ਹਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾਂ ਲੋਕ ਭਲਾਈ ਦੀ ਗੱਲ ਕੀਤੀ ਹੈ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲੋਕ ਪੂਰਾ ਲਾਭ ਲਾ ਰਹੇ ਹਨ ਅਤੇ ਮੋਦੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੇ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਐਲਾਨੇ ਉਮੀਦਵਾਰ ਨੂੰ ਜਿੱਤਾਇਆ ਜਾਵੇ। ਉਨ੍ਹਾਂ ਕਿਹਾ ਭਾਜਪਾ ਦੀ ਮਜ਼ਬੂਤੀ ਅਤੇ ਜਿੱਤ ਨਾਲ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ। ਇਸ ਮੌਕੇ ਮੈਂਬਰ ਪੰਚਾਇਤ ਵਿਪੁੱਲ ਸ਼ਰਮਾਂ ਨੇ ਮੀਟਿੰਗ ਵਿੱਚ ਪੁੱਜੇ ਜੰਡੂ ਸਿੰਘਾ ਅਤੇ ਇਲਾਕੇ ਦੇ ਵਸਨੀਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਹਰ ਇੱਕ ਪਿੰਡ ਦਾ ਵਸਨੀਕ ਜਾਗਰੂਕ ਹੋਵੇ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਭਾਜਪਾ ਉਮੀਦਵਾਰ ਨੂੰ ਜਿਤਾਵੇ। ਇਸ ਮੌਕੇ ਪੰਚ ਵਿਪੁੱਲ ਸ਼ਰਮਾਂ, ਪੰਚ ਮੰਗਤ ਅਲੀ, ਡਾ. ਭੁਪਿੰਦਰ ਕੰਗਣੀਵਾਲ, ਅਮਨਦੀਪ ਸਿੰਘ, ਸੰਦੀਪ ਵਰਮਾ ਪਤਾਰਾ, ਸੁਰਿੰਦਰ ਸੁਰਜਨ, ਜੰਗਬਹਾਦੁਰ ਸੰਘਾ, ਕਮਰਜੀਤ ਸੰਘਾ, ਕੁਲਦੀਪ ਸਹੋਤਾ, ਤਜਿੰਦਰ ਸਿੰਘ, ਮਾ. ਬਲਦੇਵ ਸਿੰਘ, ਨੰਦ ਲਾਲ, ਇੰਦਰਜੀਤ ਸ਼ਰਮਾਂ, ਨੀਰਜ਼ ਸ਼ਰਮਾਂ, ਹਿਤੇਸ਼ ਸ਼ਰਮਾਂ, ਰਵੀ ਕਰਵਲ, ਪਰਮਵੀਰ ਕਾਹਲੋਂ, ਰੋਹਿੱਤ ਸ਼ਰਮਾਂ, ਹਨੀ ਸ਼ਰਮਾਂ, ਸ਼ਸ਼ੀ ਕਾਂਤਾ, ਰਣਜੀਤ ਕੌਰ, ਅਮਨਪ੍ਰੀਤ ਕੌਰ, ਸਰਬਜੀਤ ਕੌਰ, ਰਸ਼ਮਾਂ ਸ਼ਰਮਾਂ, ਪਰਮਜੀਤ ਕੌਰ, ਸੁਨੈਣਾਂ, ਆਸ਼ਾ ਸ਼ਰਮਾਂ, ਅਰਸ਼ਪ੍ਰੀਤ ਸਿੰਘ, ਮੇਜਰ ਰਮੇਸ਼ ਕੁਮਾਰ, ਕਮਲਾ ਸ਼ਰਮਾਂ, ਰਾਮ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਆਪ ਸਰਕਾਰ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ - ਹਰਚੰਦ ਬਰਸਟ
ਆਪ ਸਰਕਾਰ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ - ਹਰਚੰਦ ਬਰਸਟ
'ਆਪ' ਸਰਕਾਰ ਦੇ ਮੁਹੱਲਾ ਕਲੀਨਿਕਾਂ, ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਅਤੇ ਸਕੂਲਾਂ ਦੀ ਮੁਰੰਮਤ ਤੋਂ ਪ੍ਰਭਾਵਿਤ ਪੰਜਾਬ ਦੇ ਲੋਕ - ਸੁਸ਼ੀਲ ਰਿੰਕੂ
ਜਲੰਧਰ 08 ਅਪ੍ਰੈਲ (ਸੂਰਮਾ ਪੰਜਾਬ ਬਿਊਰੌ)- ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼ਨੀਵਾਰ ਨੂੰ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਹਰਚੰਦ ਸਿੰਘ ਬਰਸਟ ਨੇ ਹਲਕਾ ਜਲੰਧਰ ਉੱਤਰੀ ਦੇ ਇੰਚਾਰਜ ਦਿਨੇਸ਼ ਢੱਲ ਦੀ ਅਗਵਾਈ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨਾਲ ਕੀਤਾ ਗਿਆ ਮੁਫਤ ਬਿਜਲੀ ਦਾ ਵਾਅਦਾ ਪੂਰਾ ਹੋ ਗਿਆ ਹੈ। ਹੁਣ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦੇਣ ਕਾਰਨ ਸੂਬੇ ਦੇ ਹਰ ਘਰ ਨੂੰ ਜ਼ੀਰੋ ਬਿੱਲ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ।
ਕਾਂਗਰਸ ਅਤੇ ਅਕਾਲੀ ਦਲ 'ਤੇ ਵਰ੍ਹਦਿਆਂ ਬਰਸਟ ਨੇ ਕਿਹਾ ਕਿ ਪਿਛਲੇ 30 ਸਾਲਾਂ 'ਚ ਇਨ੍ਹਾਂ ਦੋਹਾਂ ਪਾਰਟੀਆਂ ਨੇ ਪੰਜਾਬ ਨੂੰ ਹਰ ਪੱਖ ਤੋਂ ਬਰਬਾਦ ਕਰ ਦਿੱਤਾ ਹੈ। ਪਾਰਟੀ ਦੇ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਸੂਬੇ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੁਹੱਲਾ ਕਲੀਨਿਕ, ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ, ਸਕੂਲਾਂ ਦੀ ਮੁਰੰਮਤ ਅਤੇ ਸਰਕਾਰ ਵੱਲੋਂ ਵਿਦਿਆਰਥੀਆਂ 'ਤੇ ਦਿੱਤੇ ਜਾ ਰਹੇ ਧਿਆਨ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਨਾਲ ਜੁੜ ਰਹੇ ਹਨ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ, ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਇਸ ਮੌਕੇ ਪੰਜਾਬ ਸਕੱਤਰ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਹਰਦੀਪ ਸਿੰਘ ਮੁੰਡੀਆ, ਜਲੰਧਰ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ, ਜਲੰਧਰ ਲੋਕ ਸਭਾ ਇੰਚਾਰਜ ਮੰਗਲ ਸਿੰਘ, ਜ਼ਿਲ੍ਹਾ (ਸਿਟੀ) ਪ੍ਰਧਾਨ ਅੰਮ੍ਰਿਤਪਾਲ ਸਿੰਘ, ‘ਆਪ’ ਆਗੂ ਸੁਮਿਤ ਕਾਲੀਆ, ਡਾ. ਲਵ ਰੌਬਿਨ, ਬਲਵਿੰਦਰ ਬੋਵੀ, ਜਗੀਰ ਸੀਹ, ਹਰਜਿੰਦਰ ਸਿੰਘ, ਬੀ. ਡੀ ਸ਼ਰਮਾ, ਬੋਵੀ ਢੱਲ, ਰਿੰਕੂ ਢੱਲ, ਪੰਕਜ ਢੱਲ, ਅਮਿਤ ਢੱਲ, ਰਮਨ ਕੁਮਾਰ, ਗੁਰਦੀਪ ਦੀਪਾ, ਰਾਮ ਸਿੰਘ, ਭਰਤ ਡਾਬਰ, ਕੁਨਾਲ ਸ਼ਰਮਾ, ਪ੍ਰਿੰਸ ਪੁਰੀ ਅਤੇ ਹੋਰ ਸਥਾਨਕ 'ਆਪ' ਆਗੂ ਹਾਜ਼ਰ ਸਨ।
ਅਕਾਲੀ ਦਲ-ਬਸਪਾ ਤਾਲਮੇਲ ਕਮੇਟੀ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਬਸਪਾ ਦੀ ਡਟਵੀਂ ਮਦਦ ਨਾਲ ਅਕਾਲੀ ਦਲ ਦਾ ਉਮੀਦਵਾਰ ਖੜ੍ਹਾ ਕਰਨ ਦਾ ਫੈਸਲਾ
ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਕੇ ਮੁਲਾਜ਼ਮਾਂ ਨੂੰ ਸਜ਼ਾ ਦੇਣ ਦੀ ਕੀਤੀ ਨਿਖੇਧੀ
ਜਲੰਧਰ 8 ਅਪ੍ਰੈਲ (ਸੂਰਮਾ ਪੰਜਾਬ ਬਿਊਰੌ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਤਾਲਮੇਲ ਕਮੇਟੀ ਨੇ ਅੱਜ ਫੈਸਲਾ ਲਿਆ ਕਿ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਬਸਪਾ ਦੀ ਡਟਵੀਂ ਹਮਾਇਤ ਨਾਲ ਅਕਾਲੀ ਦਲ ਦਾ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਮੀਟਿੰਗ ਵਿਚ ਵਿਸਥਾਰ ਵਿਚ ਵਟਾਂਦਰਾ ਕਰਨ ਤੋਂ ਬਾਅਦ ਲਿਆ ਗਿਆ ਹੈ ਜਿਸਦੀ ਪ੍ਰੋੜਤਾ ਬਸਪਾ ਮੁਖੀ ਭੈਣ ਮਾਇਆਵਤੀ ਨੇ ਵੀ ਕੀਤੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਰਸਮੀ ਚੋਣ ਪ੍ਰਚਾਰ 10 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਰੇ ਆਗੂ ਤੇ ਵਰਕਰ ਇਸ ਮੁਹਿੰਮ ਦਾ ਹਿੱਸਾ ਰਹਿਣਗੇ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਭਗਵੰਤ ਮਾਨ ਸਰਕਾਰ ਜੋ ਹਰ ਮੁਹਾਜ਼ ’ਤੇ ਅਸਫਲ ਹੋਈ ਹੈ ਉਹਨਾਂ ਦੱਸਿਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਕਿਸਾਨਾਂ, ਦਲਿਤਾਂ, ਨੌਜਵਾਨਾਂ, ਵਪਾਰੀਆਂ ਤੇ ਸਰਕਾਰੀ ਮੁਲਾਜ਼ਮਾਂ ਜੋ ਸਾਰੇ ਆਪ ਸਰਕਾਰ ਤੋਂ ਅੱਕ ਚੁੱਕੇ ਹਨ, ਦੀ ਆਵਾਜ਼ ਹੈ ਤੇ ਬਣਿਆ ਰਹੇਗਾ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਦਫਤਰੀ ਸਮਾਂ ਸਵੇਰੇ 7.30 ਵਜੇ ਤੋਂ ਸ਼ੁਰੂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਫੈਸਲਾ ਇਸ ਕਰ ਕੇ ਲਿਆ ਗਿਆ ਹੈ ਕਿਉਂਕਿ ਆਪ ਸਰਕਾਰ ਗਰਮੀਆਂ ਦੇ ਮਹੀਨੇ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਦਾ ਪ੍ਰਬੰਧ ਕਰਨ ਵਿਚ ਅਸਫਲ ਰਹੀ ਹੈ। ਉਹਨਾਂ ਕਿਹਾ ਪੰਜਾਬੀ ਵੱਡੇ ਬਿਜਲੀ ਕੱਟਾਂ ਵਾਸਤੇ ਤਿਆਰ ਰਹਿਣ। ਉਹਨਾਂ ਕਿਹਾ ਕਿ ਝੋਨੇ ਦੀ ਲੁਆਈ ਵੀ ਖਤਰੇ ਵਿਚ ਪੈ ਗਈ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਤੋਂ ਉਲਟ ਪਿਛਲੀ ਅਕਾਲੀ ਦਲ ਦੀ ਸਰਕਾਰ ਵਿਚ ਨਾ ਸਿਰਫ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ ਬਲਕਿ ਕਿਸਾਨਾਂ, ਇੰਡਸਟਰੀ ਤੇ ਆਮ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਵੀ ਭੱਜ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਕਿਸਾਨਾਂ ਨਾਲ ਵਧੀਕੀ ਨਹੀਂ ਹੋਣ ਦੇਵੇਗਾ। ਇਸ ਮੌਕੇ ਬਸਦਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਬਸਪਾ ਦੇ ਵਰਕਰ ਬਹੁਤ ਤਨਦੇਹੀ ਨਾਲ ਕੰਮ ਕਰਦਿਆਂ ਆਉਂਦੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਮੌਜੂਦ ਸਨ।
ਜੰਡੂ ਸਿੰਘਾ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਹੋਇਆ
ਕਰਮਜੀਤ ਕੌਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਬੋਰਡ ਹੁਸ਼ਿਆਰਪੁਰ ਨੇ ਰੀਬਨ ਕੱਟਣ ਦੀ ਨਿਭਾਈ ਰਸਮ
ਕਰਤਾਰਪੁਰ ਵਿਧਾਇਕ ਬਲਕਾਰ ਸਿੰਘ, ਲੱਕੀ ਰੰਧਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ, ਬੀਰ ਚੰਦ ਸੁਰੀਲਾ ਕੋਆਰਡੀਨੇਟਰ ਹਲਕਾ ਕਰਤਾਰਪੁਰ, ਬੂਟਾ ਸਿੰਘ ਆਦਮਪੁਰ ਕੋਆਰਡੀਨੇਟਰ ਵੀ ਉਦਘਾਟਨੀ ਰਸਮ ਵਿੱਚ ਪੁੱਜੇ।
ਆਦਮਪੁਰ/ਜਲੰਧਰ 08 ਅਪ੍ਰੈਲ (ਅਮਰਜੀਤ ਸਿੰਘ)- ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਹਲਕਾ ਜਲੰਧਰ ਲੋਕ ਸਭਾ ਜਿੰਮਨੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਮਜੀਤ ਕੌਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਬੋਰਡ ਹੁਸ਼ਿਆਰਪੁਰ ਨੇ ਰੀਬਨ ਕੱਟ ਕੇ ਸਮੂਹ ਆਗੂਆਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਕੀਤਾ। ਇਸ ਉਦਘਾਟਨੀ ਰਸਮ ਮੌਕੇ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ, ਲੱਕੀ ਰੰਧਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ, ਬੀਰ ਚੰਦ ਸੁਰੀਲਾ ਕੋਆਰਡੀਨੇਟਰ ਹਲਕਾ ਕਰਤਾਰਪੁਰ, ਬੂਟਾ ਸਿੰਘ ਆਦਮਪੁਰ ਕੋਆਰਡੀਨੇਟਰ ਵੀ ਪੁੱਜੇ। ਜਿਨ੍ਹਾਂ ਦਾ ਡਾ.ਵੀਰ ਪ੍ਰਤਾਪ, ਰਾਮ ਸਰੂਪ ਝੱਮਟ, ਜਸਵਿੰਦਰ ਸਿੰਘ ਕਬੂਲਪੁਰ, ਰਾਜਨ ਬੈਂਸ, ਅਸ਼ੋਕ ਕੁਮਾਰ ਅਤੇ ਸਾਥੀਆਂ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕਰਮਜੀਤ ਕੌਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਬੋਰਡ ਹੁਸ਼ਿਆਰਪੁਰ ਅਤੇ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨੇ ਇਕੱਠੇ ਹੋਏ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਲੰਧਰ ਲੋਕ ਸਭਾ ਜਿੰਮਨੀ ਚੋਣਾਂ ਸਬੰਧੀ ਵਿਧਾਇਕ ਸ਼ੁਸੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਚੋਣ ਲ੍ਹੜਨ ਲਈ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਜਿਸ ਤਰਾਂ ਜੰਡੂ ਸਿੰਘਾ ਇਲਾਕੇ ਵਿਚੋਂ ਪਹਿਲਾ ਨਗਰ ਅਤੇ ਇਲਾਕਾ ਵਾਸੀਆਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ ਏਸੇ ਤਰਾਂ ਲੋਕ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਇਹ ਲੋਕ ਸਭਾ ਜਿੰਮਨੀ ਚੋਣਾਂ ਵੀ ਸ਼ੁਸ਼ੀਲ ਰਿੰਕੂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨ ਕਰਨਗੇ। ਇਸ ਮੌੇਕੇ ਵਿਧਾਇਕ ਬਲਕਾਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਹੀ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਹੂਲਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਇੰਦਰਜੀਤ ਕੌਰ, ਰਣਜੀਤ ਕੌਰ, ਬਲਜੀਤ ਸਿੰਘ ਸ਼ੇਖੇ, ਤਰਲੋਕ, ਪਰਮਿੰਦਰ ਸਿੰਘ, ਨਰੇਸ਼ ਕੁਮਾਰ ਮਦਾਰਾ, ਜੋਨ ਸਮੀਹ, ਸਤਪਾਲ ਧੋਗੜੀ, ਹਰਪ੍ਰੀਤ ਸਿੰਘ, ਸੋਨੂੰ ਕੋਟਲਾ, ਲੱਕੀ ਕੋਟਲਾ ਤੇ ਹੋਰ ਆਪ ਆਗੂ, ਵਰਕਰ, ਪਿੰਡ ਵਾਸੀ ਹਾਜ਼ਰ ਸਨ।
ਕੈਪਸ਼ਨ- ਜੰਡੂ ਸਿੰਘਾ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਦੇ ਕਰਮਜੀਤ ਕੌਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਬੋਰਡ ਹੁਸ਼ਿਆਰਪੁਰ, ਕਰਤਾਰਪੁਰ ਵਿਧਾਇਕ ਬਲਕਾਰ ਸਿੰਘ, ਲੱਕੀ ਰੰਧਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ, ਵੀਰ ਪ੍ਰਤਾਪ, ਰਾਮ ਸਰੂਪ, ਜਸਵਿੰਦਰ ਸਿੰਘ ਅਤੇ ਹੋਰ।
Tuesday, 4 April 2023
ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਮੂਹ ਸੰਤ ਸਮਾਜ ਨੇ ਹਰਿਦੁਆਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਹੁਸ਼ਿਆਰਪੁਰ 4 ਅਪ੍ਰੈਲ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ.) ਪੰਜਾਬ ਵਲੋਂ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਹਰਿਦੁਆਰ "ਹਰਿ ਕੀ ਪਾਉੜੀ" ਲਈ ਮਹਾਨ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਤੋਂ ਬੜੀ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਕੇ ਹਰਿਦੁਆਰ ਦੇ ਵੱਖ ਵੱਖ ਸਥਾਨਾਂ ਤੋਂ ਹੋ ਕੇ ਗੁਰੂ ਰਵਿਦਾਸ ਘਾਟ ਪਹੁੰਚੀ ਜਿਥੇ ਆਰਤੀ ਅਰਦਾਸ ਤੋਂ ਉਪਰੰਤ ਸੰਗਤਾਂ ਨੇ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਅਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਦੇ ਜੈਕਾਰਿਆਂ ਨਾਲ ਅਕਾਸ਼ ਗੂੰਜ ਉੱਠਿਆ। ਸੰਤ ਸਰਵਣ ਦਾਸ ਬੋਹਣ ਚੇਅਰਮੈਨ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੋੜੇ ਦੀ ਦੇਖ ਰੇਖ ਹੇਠ ਆਰੰਭ ਹੋਈ ਸ਼ੋਭਾ ਯਾਤਰਾ ਦਾ ਉਤਰਾਖੰਡ, ਯੂ.ਪੀ ਤੇ ਹਰਿਆਣਾ ਦੀਆਂ ਸੰਗਤਾਂ ਨੇ ਥਾਂ ਥਾਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਸੰਗਤਾਂ ਲਈ ਚਾਹ ਪਕੌੜੇ, ਫਰੂਟ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਕੀਤੀ। ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਦੇ ਸੰਤਾਂ ਦਾ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ। ਸੁਸਾਇਟੀ ਵਲੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਗੁਰੂ ਰਵਿਦਾਸ ਜੀ ਦੇ ਸੁੰਦਰ ਸਰੂਪ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। ਪੁਲਸ, ਪ੍ਰਸ਼ਾਸਨ ਵਲੋਂ ਕਨੂੰਨ ਵਿਵਸਥਾ ਦੇ ਸੁਚੱਜੇ ਪ੍ਰਬੰਧ ਕੀਤੇ ਸਨ। ਇਸ ਸਮੇਂ ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਵਿਨੈ ਮੁਨੀ ਜੀ ਜੰਮੂ, ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਲੁਧਿਆਣਾ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਬਲਵੰਤ ਦਾਸ ਡੀਗਿਰੀਆਂ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ), ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਮਨਜੀਤ ਦਾਸ ਬਿਛੋਹੀ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰ ਚਰਨਛੋਹ ਗੰਗਾ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਬੀਬੀ ਪੂਨਮ ਹੀਰਾ, ਸੰਤ ਰਾਮ ਸੇਵਕ ਹਰੀ ਪੁਰ ਖਾਲਸਾ, ਸੰਤ ਸੰਤੋਖ ਦਾਸ ਭਾਰਟਾ, ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਂਉਡੇਸ਼ਨ ਇੰਡੀਆ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ ਵੀ ਹਾਜਰ ਸਨ। ਇਸ ਸਮੇਂ ਵਿਧਾਇਕ ਰਾਜੇਸ਼ ਰਠੌਰ, ਤਰਸੇਮ ਦੀਵਾਨਾ, ਸਾਈ ਗੀਤਾ ਸ਼ਾਹ ਕਾਦਰੀ, ਪਵਨ ਕੁਮਾਰ ਬੱਧਣ ਵੀ ਹਾਜਰ ਸਨ।
ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਤੋਂ ਪਹਿਲਾਂ ਭੰਗ ਬੂਟੀ ਦੀ ਕਰਵਾਈ ਜਾਵੇ ਸਫਾਈ - ਸੈਣੀ
ਫਗਵਾੜਾ 4 ਅਪ੍ਰੈਲ (ਸ਼ਿਵ ਕੋੜਾ) - ਬਾਬਾ ਫਤਿਹ ਸਿੰਘ ਨਗਰ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਦੇ ਚੇਅਰਮੈਨ ਮੇਜਰ ਸਿੰਘ ਸੈਣੀ ਅਤੇ ਪ੍ਰਧਾਨ ਰਾਮਪਾਲ ਸਿੰਘ ਨੇ ਕਾਰਪੋਰੇਸ਼ਨ ਫਗਵਾੜਾ ਤੋਂ ਮੰਗ ਕੀਤੀ ਹੈ ਕਿ 14 ਅਪ੍ਰੈਲ ਸ਼ੁੱਕਰਵਾਰ ਨੂੰ ਖਾਲਸਾ ਸਾਜਨਾ ਦਿਵਸ ਦੇ ਸਬੰਧ ‘ਚ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੋਂ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੱਕ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਆਰਾ ਸੁਖਚੈਨਆਣਾ ਸਾਹਿਬ ਰੋਡ ਦੇ ਆਲੇ-ਦੁਆਲੇ ਉੱਗੀ ਭੰਗ ਬੂਟੀ ਦੀ ਸਫਾਈ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਸੜਕ ਦੇ ਕਿਨਾਰੇ ਭੰਗ ਬੂਟੀ ਦੀ ਭਰਮਾਰ ਹੈ। ਕਈ ਦਿਨਾਂ ਤੋਂ ਬਣੇ ਬਰਸਾਤੀ ਮੌਸਮ ‘ਚ ਜਹਿਰੀਲੇ ਕੀੜੇ ਅਤੇ ਸੱਪ ਵਗੈਰਾ ਇਸ ਭੰਗ ਬੂਟੀ ਵਿਚ ਲੁਕੇ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਜਿਸ ਕਰਕੇ ਉਹ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਅਤੇ ਕਾਰਪੋਰੇਸ਼ਨ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਭੰਗ ਬੂਟੀ ਦੀ ਤੁਰੰਤ ਸਫਾਈ ਕਰਵਾਈ ਜਾਵੇ ਤਾਂ ਜੋ ਸੁਖਾਵੇਂ ਮਾਹੌਲ ਵਿਚ ਵਿਸ਼ਾਲ ਨਗਰ ਕੀਰਤਨ ਸੰਪਨ ਹੋ ਸਕੇ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਕਾਲਾ, ਗੁਰਮੀਤ ਸਿੰਘ ਜੀਤਾ, ਅਮਰੀਕ ਸਿੰਘ ਰਿਟਾ. ਐਸ.ਡੀ.ਓ., ਸਤਨਾਮ ਸਿੰਘ, ਹਰਜਿੰਦਰ ਸਿੰਘ, ਮਹਿੰਗਾ ਸਿੰਘ, ਜਸਬੀਰ ਸਿੰਘ ਫੌਜੀ, ਕੁਲਵੰਤ ਸਿੰਘ ਭੱਟੀ, ਮਲਕੀਤ ਸਿੰਘ ਨਿੱਕਾ, ਅਮਰਜੀਤ ਸਿੰਘ ਬਸੂਟਾ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਬਸਰਾ, ਕਸ਼ਮੀਰ ਸਿੰਘ ਸ਼ੀਰਾ, ਰੇਸ਼ਮ ਸਿੰਘ ਬਸੂਟਾ, ਸਤਵਿੰਦਰ ਸਿੰਘ ਬਿੱਲਾ, ਗੁਰਨਾਮ ਸਿੰਘ ਰਿਟਾ. ਹੈਡ ਮਾਸਟਰ ਆਦਿ ਹਾਜਰ ਸਨ।
ਉੱਤਰਾਖੰਡ ਸਰਕਾਰ ਵਲੋਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਨੂੰ ਗੁਰੂ ਰਵਿਦਾਸ ਭਵਨ ਬਣਾਉਣ ਲਈ ਜ਼ਮੀਨ ਦਿੱਤੀ ਜਾਵੇਗੀ : ਵਿਧਾਇਕ ਸੁਰੇਸ਼ ਰਾਠੋਰ
ਹੁਸ਼ਿਆਰਪੁਰ /ਹਰਿਦੁਆਰ 4 ਅਪ੍ਰੈਲ (ਤਰਸੇਮ ਦੀਵਾਨਾ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ.) ਪੰਜਾਬ ਵਲੋਂ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਮਹਾਨ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸਮੇਂ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਆਸ਼ਰਮ ਹਰਿਦੁਆਰ ਵਿਖੇ ਸਤਿਗੁਰੂ ਰਵਿਦਾਸ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਬੜੀ ਸ਼ਰਧਾਪੂਰਵਕ ਮਨਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ। ਇਸ ਸਮੇਂ ਵਿਸ਼ੇਸ਼ ਤੋਰ ਤੇ ਪਹੁੰਚੇ ਵਿਧਾਇਕ ਸੁਰੇਸ਼ ਰਠੌਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਉੱਤਰਾਖੰਡ ਸਰਕਾਰ ਗੁਰੂ ਰਵਿਦਾਸ ਜੀ ਦਾ ਸੁੰਦਰ ਭਵਨ ਬਣਾਉਣ ਲਈ ਸਾਧੂ ਸੰਪਰਦਾਇ ਸੁਸਾਇਟੀ ਨੂੰ ਕਰੀਬ ਚਾਰ ਏਕੜ ਜ਼ਮੀਨ ਮੁਹਈਆ ਕਰਾਏਗੀ। ਉਨਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਨ। ਉਨਾਂ ਸੰਤ ਨਿਰਮਲ ਦਾਸ ਜੀ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਨੂੰ ਵਿਸ਼ਵਾਸ ਦਿਵਾਇਆ ਕਿ ਦਮੜੀ ਸ਼ੋਭਾ ਯਾਤਰਾ ਦੌਰਾਨ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਜਾਂ ਕਠਿਨਾਈ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਸੰਗਤਾਂ ਲਈ ਵੱਧ ਤੋਂ ਵੱਧ ਸੁਵਿਧਾਵਾਂ ਦੇਵੇਗੀ। ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਵਲੋਂ ਸੁਰੇਸ਼ ਰਾਠੌਰ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸੰਤ ਸਰਵਣ ਦਾਸ ਬੋਹਣ ਚੇਅਰਮੈਨ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਦੇਖ ਰੇਖ ਹੇਠ ਪੰਜਾਬ, ਉਤਰਾਖੰਡ, ਯੂ.ਪੀ ਤੇ ਹਰਿਆਣਾ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਵਲੋਂ ਧਾਰਮਿਕ,ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋ ਇਲਾਵਾ ਸੰਤ ਵਿਨੈ ਮੁਨੀ ਜੰਮੂ, ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ, ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਲੁਧਿਆਣਾ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਸੰਤ ਬਲਵੰਤ ਦਾਸ ਡੀਗਿਰੀਆਂ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਧਰਮਪਾਲ ਸ਼ੇਰਗੜ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ), ਸੰਤ ਬੀਬੀ ਕੁਲਦੀਪ ਕੌਰ ਮੇਹਨਾ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰ ਚਰਨਛੋਹ ਗੰਗਾ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਬੀਬੀ ਪੂਨਮ ਹੀਰਾ, ਸੰਤ ਰਾਮ ਸੇਵਕ ਹਰੀ ਪੁਰ ਖਾਲਸਾ, ਸੰਤ ਸੰਤੋਖ ਦਾਸ ਭਾਰਟਾ, ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਂਉਡੇਸ਼ਨ ਇੰਡੀਆ, ਸੰਤ ਪ੍ਰਮੇਸ਼ਵਰੀ ਦਾਸ, ਸੰਤ ਰਾਜੇਸ਼ ਦਾਸ ਬਜਵਾੜਾ, ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ ਵੀ ਹਾਜਰ ਸਨ।
ਪੁਲਿਸ ਨੇ 240 ਨਸ਼ੀਲੀਆ ਗੋਲੀਆਂ ਸਮੇਤ ਕੀਤਾ ਇੱਕ ਵਿਅਕਤੀ ਕਾਬੂ
ਹੁਸ਼ਿਆਰਪੁਰ 4 ਅਪ੍ਰੈਲ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਬਜੀਤ ਸਿੰਘ ਬਾਹੀਆ ਐਸ.ਪੀ (ਇੰਨਵੈਸਟੀਗੇਸ਼ਨ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਅਤੇ ਪਲਵਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਹੇਠ ਐਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਏ.ਐਸ.ਆਈ ਤਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਕਰਦੇ ਪ੍ਰਭਾਤ ਚੌਕ ਤੋ ਗੋਰਮਿੰਟ ਕਾਲਜ ਵੱਲ ਨੂੰ ਜਾ ਰਹੇ ਸੀ ਤਾ ਸਾਹਮਣੇ ਇੱਕ ਨੌਜਵਾਨ ਸਕੂਟਰੀ ਨੰਬਰ PB- 07-AT-8719 ਰੰਗ ਚਿੱਟਾ ਤੇ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਨੂੰ ਯਕਦਮ ਪਿੱਛੇ ਨੂੰ ਮੋੜਨ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੰਜੀਵ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਮਕਾਨ ਨੰਬਰ 815 ਗਲੀ ਨੰਬਰ 2 ਮੁਹੱਲਾ ਬਾਹਾਦਰਪੁਰ ਥਾਣਾ ਸਿਟੀ ਹਾਲ ਵਾਸੀ ਨਜਦੀਕ ਪਟਿਆਲ ਮੈਡੀਕਲ ਸਟੋਰ ਫਤਿਹਗੜ ਚੁੰਗੀ ਥਾਣਾ ਸਿਟੀ ਹੁਸਿਆਰਪੁਰ ਦੱਸਿਆ ਉਕਤ ਵਿਅਕਤੀ ਪਾਸੋਂ 240 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ ਤੇ ਸੰਜੀਵ ਕੁਮਾਰ ਉਕਤ ਦੇ ਖਿਲਾਫ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਮੁਲਾਜਮਾ ਨੇ ਦੱਸਿਆ ਕਿ ਸੰਜੀਵ ਕੁਮਾਰ ਉਕਤ ਖਿਲਾਫ ਪਹਿਲਾਂ ਵੀ ਮੁਕੱਦਮਾ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਹੁਸ਼ਿਆਰਪੁਰ ਅਤੇ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਹੁਸ਼ਿਆਰਪੁਰ ਦਰਜ ਹਨ। ਉਕਤ ਵਿਅਕਤੀ ਪਾਸੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਤੋ ਡੂੰਘਾਈ ਨਾਲ ਪੁਛਗਿੱਛ ਕਰਕੇ ਪਤਾ ਲਾਇਆ ਜਾਵੇਗਾ ਕਿ ਇਹ ਨਸ਼ੀਲੀਆਂ ਗੋਲੀਆਂ ਕਿਥੋ ਲੈ ਕੇ ਆਇਆ ਸੀ ਤੇ ਕਿਹਨਾ ਨੂੰ ਵੇਚਣੀਆਂ ਸੀ।
धालीवाल ने ग्रामीण क्षेत्रों का दौरा कर लिया फसलों की तबाही का जायजा
फगवाड़ा 4 अप्रैल (शिव कौड़ा) - फगवाड़ा विधानसभा क्षेत्र में पिछले कई दिन तक होती रही बेमौसमी बरसात से खेतों में कटाई के लिए तैयार खड़ी गेंहू की फसलों के नुकसान का जायजा लेने के लिए जिला कपूरथला कांग्रेस कमेटी के प्रधान एवं फगवाड़ा के विधायक बलविन्द्र सिंह धालीवाल ने हलके के गांव ढड्डे, लक्खपुर, रावलपिंडी व रामपुर सुन्नड़ा का दौरा किया। इस दौरान वार्तालाप में उन्होंने कहा कि मुख्यमंत्री भगवंत मान द्वारा अधिकतम नुकसान के बदले मात्र पन्द्रह हजार रुपए प्रति एकड़ के मुआवजे का ऐलान बिल्कुल भी उचित नहीं है इसे जरूरत के अनुसार बढ़ाया जाए। उन्होंने कहा कि बेमौसमी बरसात और तेज हवाओं ने फसलों की भारी तबाही की है इसलिए गिरदावरी का काम जल्दी से जल्दी और पूरी पारदर्शिता के साथ निपटा कर किसानों को फसल के वास्तविक नुकसान के अनुरूप भरपाई की जाए। विधायक धालीवाल ने कहा कि पंजाब की मुख्यत: दो फसलों गेंहू और धान पर किसानों की सारी उम्मीद टिकी होती है। इनमें से कोई एक फसल भी बरबाद होती है तो किसान का सारा बजट बिगड़ जाता है। अत: सरकार यह सुनिश्चित करे कि कुदरती आपदा का शिकार बने किसानों को उनके नुकसान के अनुसार उचित मुआवजा मिले। इसके अलावा उन्होंने कहा कि भारी बरसात से गरीब लोगों के कच्चे घरों को भी क्षति पहुंचती है जो कई बार तुरंत दिखाई नहीं पड़ती। भारी बरसात के बाद जब तेज धूप निकलती है तो कच्चे व कमजोर मकानों की छतों और दीवारों में दरारें पड़ जाती हैं। अत: वे पंजाब सरकार से मांग करते हैं कि इस तरह के मामलों को भी ध्यान में रखते हुए उचित मुआवजे का प्रबंध हो ताकि कोई भी गरीब प्राकृतिक आपदा में मुआवजे के अपने अधिकार से वंचित न रहे। इस अवसर पर ब्लाक फगवाड़ा देहाती कांग्रेस प्रधान जसवंत सिंह नीटा जगपालपुर, ब्लाक समिति चेयरमैन गुरदयाल सिंह भुल्लाराई, मार्किट कमेटी फगवाड़ा के पूर्व उप चेयरमैन जगजीवन लाल खलवाड़ा, रवि सरपंच, निर्मलजीत सिंह हैप्पी सरपंच, कुलदीप सिंह लखपुर, रतन सिंह ढड्डे, खेमराज सरपंच, रूप लाल, जोगिंद्र सिंह सरपंच, सुक्खा रामपुर सुनड़ा, गबरू खुरमपुर व जतिंद्र सिंह आदि उपस्थित थे।
श्री सिद्ध बाबा बालक नाथ मन्दिर में चैत्र मास के वार्षिक भण्डारों का क्रम जारी
फगवाड़ा 4 अप्रैल (शिव कौड़ा)- सिद्ध बाबा बालक नाथ मन्दिर जलोटा चौक कटैहरा बाजार फगवाड़ा में चैत्र मास के वार्षिक भण्डारों का क्रम जारी है। मन्दिर प्रबंधक कमेटी के चेयरमैन राजेश जलोटा राजू एवं प्रधान बाल कृष्ण वधवा ने बताया कि चैत्र मास में प्रत्येक रविवार को प्रात:काल एवं सांयकाल के समय बाबा जी का भण्डारा करवाया जाता है। इस दौरान मंदिर की कीर्तन मण्डली की ओर से बाबा जी की महिमा का सुन्दर गुणगान भी किया जाता है। भारी संख्या में श्रद्धालु नतमस्तक होकर बाबा बालक नाथ जी का आशीर्वाद प्राप्त करते हैं। उन्होंने बताया कि इस मन्दिर में सच्चे मन से मांगी गई हर मुराद पूरी होती है। प्रबंधकों की ओर से सहयोग के लिए श्री राजेश कालिया एवं श्री धर्मपाल निश्चल के परिवार का विशेष आभार प्रकट करते हुए सम्मानित भी किया गया। इस अवसर पर गोपाल चोपड़ा बब्बू, मधुभूषण कालिया, राजकुमार जलोटा, पारस जलोटा, दर्शन भल्ला, नरिन्द्र शर्मा, प्रदीप भारद्वाज, अश्वनी शर्मा, ऋषि चोपड़ा, बोबी धीर, राजू निश्चल, दीपक निश्चल, मानक निश्चल, सारंग निश्चल, जतिन निश्चल, कुणाल निश्चल, राजेश गुप्ता, लाला श्रीचंद, टोनी अग्रवाल, राकेश पंडित, मनोहर लाल भाटिया, कैलाश गुप्ता, गुरदीप सिंह कंग, बावा चोपड़ा, नितिन जलोटा, रजनी चोपड़ा, शांता जलोटा, रेखा चोपड़ा, सविता भल्ला, योगिता कालिया, प्रीति वधवा, गीता भारद्वाज, हरिता धीर, रीटा गुप्ता, आशा भाटिया, किरण वधवा, पप्पी वधवा, मोनिका जलोटा, रुपाली जलोटा, नीलम शर्मा सहित अन्य गणमान्य उपस्थित थे।










.png)
.png)

.jpg)

.png)
.png)


.jpg)
.png)
.jpg)
.png)
.png)
.png)


.png)






.jpg)





.png)



.jpg)
.jpg)
