Wednesday, 31 May 2023

मिशन मेरी लाइफ मेरा स्वच्छ शहर के तहत शहर में स्थापित हुए आर आर आर सेंटर्स


जालंधर 28 मई (जसविंदर सिंह आजाद, अमरजीत सिंह)-
कमल विहार वैलफेअर सोसाइटी (रजि.) के जनरल सैकटरी कमलजीत सिंह ने बताया कि मेरी लाइफ मेरा स्वच्छ शहर जरूरतमंद लोगों की मदद एवं पर्यावरण और शहर को स्वच्छ बनाने की एक मुहिम है। इस मुहिम के तहत शहर में विभिन्न स्थानों पर 3R सेंटर्स बनाए गए हैं जहां शहरवासी अपने घर का अनुपयोगी सामान जैसे कपड़े, जूते, किताबें, फर्नीचर, ग्लास, सोफे, कुर्सी, टाइल्स, बैग्स, खिलौने आदि जमा करवा सकते हैं। ये सामान जरूरतमंद लोगों में निशुल्क बांटा जाएगा। और बाकी बचा सामान रिसाइकल सेंटर में देकर पुनः प्रयोग के लिए परिवर्तित किया जाएगा। सेंटर्स में इस सब का रिकॉर्ड भी रखा जाएगा। एवं प्रतिदिन की रिपोर्ट केंद्र की स्वच्छ भारत अभियान टीम को पोर्टल के ज़रिए सबमिट की जाएगी।

       


3R सेंटर्स में सामान जमा करवाने वालो को कंपोस्ट और कपड़े के थैले दिए जायेंगे। इस मुहिम के तहत मेरी लाइफ ऐप और पोर्टल भी बनाया गया है। मेरी लाइफ मेरा स्वच्छ शहर मिशन लाइफस्टाइल को बेहतर और सस्टेनेबल बनाने की एक मुहिम है। जिसमें लोग पर्यावरण संरक्षण का महत्व तथा अपने निजी जीवन में भी सक्रिय तरीके से रिसोर्सेस को इस्तेमाल करना समझेंगे। इसके अलावा शहर में सिंगल यूज प्लास्टिक को इस्तेमाल अथवा बेचने वालों पर कड़ी कार्रवाई की जाएगी। इस अवसर पर सी.एफ. सुमन, डी.डी.एफ. मैडम अनुशिका, मोटीवेटर मोहित, काजल, माला, पूजा, आरुशी तथा कुलदीप कौर उपस्थित रहे।

     


कमल विहार वैलफेअर सोसाइटी (रजि.) की तरफ से परगट सिंह, कमलजीत सिंह, विकास कुमार करीर, लखविंदर सिंह, चंदर शेखर, हरमिंदर सिंह, अनिल कोहली, हनी बहल और बहुत से मुहल्ला निवासी मौजूद रहे। कमलजीत सिंह कमल विहार वैलफेअर सोसाइटी (रजि.) के जनरल सैकटरी ने शहरवासियों से अपील की है कि इस मुहिम को सफल बनाने में अथवा शहर को साफ सुथरा रखने में अपना सहयोग दें। उन्होंने कहा कि इलाका निवासी रोज़ाना शाम 6 बजे से 8 बजे तक 3R सेंटर्स जो कि कमल विहार के मकान नंबर 34 नंबर में बनाया गया है, अपनी वस्तुऐं जमा करवा सकते हैं।

ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਵੱਲੋਂ ਰਮਣੀਕ ਐਵੇਨਿਊ ਜਲੰਧਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ


ਆਦਮਪੁਰ/ਜਲੰਧਰ 31 ਮਈ (ਅਮਰਜੀਤ ਸਿੰਘ)-
ਸਰਬ ਸਾਂਝਾ ਦਰਬਾਰ ਦੀਆਂ ਸਮੂਹ ਸੰਗਤਾਂ ਵੱਲੋਂ ਰਮਣੀਕ ਐਵੇਨਿਊ ਜਲੰਧਰ ਵਿਖੇ ਕਰਵਾਏ ਇੱਕ ਸੰਤਸੰਗਿ ਸਮਾਗਮ ਦੌਰਾਨ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਹੁਸ਼ਿਆਰਪੁਰ ਦੀ ਸਮੂਹ ਟੀਮ ਵੱਲੋਂ ਵੈਦ ਬਲਜਿੰਦਰ ਰਾਮ ਦੀ ਨਿਗਰਾਨੀ ਹੇਠ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ।

ਇਸ ਕੈਂਪ ਦਾ ਉਦਘਾਟਨ ਸਮਾਗਮ ਵਿੱਚ ਪੁੱਜੇ ਕਾਟੀਆਂ ਸ਼ਰੀਫ ਸਰਬ ਸਾਂਝਾ ਦਰਬਾਰ ਦੇ ਗੱਦੀਨਸ਼ੀਨ ਮਾਲਿਕ ਸਾਹਿਬਜੋਤ ਜੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਦੌਰਾਨ ਉਚੇਚੇ ਤੋਰ ਤੇ ਪੁੱਜੇ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ, ਭੈਣ ਸੰਤੋਸ਼ ਕੁਮਾਰੀ ਜੀ ਇਹ ਕੈਂਪ ਦੇ ਆਯੋਜ਼ਨ ਲਈ ਵੈਦ ਬਲਜਿੰਦਰ ਰਾਮ ਅਤੇ ਸਟਾਫ ਨੂੰ ਵਧਾਈ ਦਿੱਤੀ। ਇਸ ਕੈਂਪ ਵਿੱਚ ਆਯੂਵੈਦਿਕ ਵਿੱਧੀ ਰਾਹੀਂ 650 ਮਰੀਜ਼ਾਂ ਦਾ ਚੇਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ।

ਵੈਦ ਬਲਜਿੰਦਰ ਰਾਮ ਖੜਕਾ ਨੇ ਦਸਿਆ ਕਿ ਜਲੰਧਰ ਜਿਲ੍ਹੇ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਪਹਿਲਾ ਵੀ ਕਰੀਬ 28 ਕੈਂਪ ਆਯੋਜ਼ਿਤ ਕੀਤੇ ਜਾ ਚੁੱਕੇ ਹਨ। ਜਿਸਦੇ ਜਲੰਧਰ ਵਾਸੀਆਂ ਨੇ ਭਰਭੂਰ ਲਾਭ ਉਠਾਇਆ ਹੈ। ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈ ਨਾਲ ਕਿਸੇ ਵੀ ਰੋਗ ਨੂੰ ਜ੍ਹੜੋ ਖਤਮ ਕੀਤਾ ਜਾ ਸਕਦਾ ਹੈ ਅਤੇ ਇਨਸਾਨ ਨੂੰ ਆਯੂਰਵੈਦ ਨੂੰ ਆਪਨਾਉਣ ਵਿੱਚ ਪਹਿਲ ਕਰਨੀਂ ਚਾਹੀਦੀ ਹੈ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਖੜਕਾ, ਡਾ. ਮੁਨੀਸ਼ਾ, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਵਿੰਦਰ ਕੌਰ, ਵੈਦ ਦਵਿੰਦਰ ਸਿੰਘ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ ਦਾ ਵਿਸ਼ੇਸ਼ ਸਹਿਯੋਗ ਰਿਹਾ।

ਇਸ ਮੌਕੇ ਵੈਦ ਬਲਜਿੰਦਰ ਰਾਮ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਾਰੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਿੰਕੂ ਬਸਰਾ, ਸੁਰਜੀਤ ਰਾਮ, ਲੱਖਾ ਰਾਮ, ਤੇਕ ਚੰਦ, ਸਾਜਨ, ਰਾਮ ਜੀ ਆਦਿ ਚੈਰੀਟੇਬਲ ਕਮੇਟੀ ਨੇ ਵੈਦ ਬਲਜਿੰਦਰ ਰਾਮ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।    



Tuesday, 30 May 2023

ਦਰਬਾਰ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਪਿੰਡ ਖਿੱਚੀਪੁਰ-ਨਰੰਗਪੁਰ ਵਿਖੇ ਸਲਾਨਾ ਜੋੜ ਮੇਲਾ 2 ਜੂਨ ਨੂੰ


2 ਜੂਨ ਨੂੰ ਬਾਬਾ ਜੀ ਦੇ ਦਰਬਾਰ ਤੇ ਨਾਂਮਵਰ ਕਲਾਕਾਰ ਭਰਨਗੇ, ਹਾਜ਼ਰੀ

ਆਦਮਪੁਰ/ਜਲੰਧਰ 30 ਮਈ (ਅਮਰਜੀਤ ਸਿੰਘ)- 2 ਜੂਨ ਦਿਨ ਸ਼ੁੱਕਰਵਾਰ ਨੂੰ ਪਿੰਡ ਖਿੱਚੀਪੁਰ-ਨਰੰਗਪੁਰ ਵਿੱਚ ਮੋਜੂਦ ਦਰਬਾਰ ਬਾਬਾ ਜੰਮੂ ਸ਼ਾਹ ਹੁਜ਼ਰਾ ਪੀਰ ਵਿਖੇ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮੇਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਸੰਗਤਾਂ ਅਤੇ ਮੇਲਾ ਪ੍ਰਬੰਧਕ ਗੁਰਦੀਪ ਸਿੰਘ ਨਰੰਗਪੁਰ, ਸਾਬਕਾ ਸਰਪੰਚ ਸੁਰਜੀਤ ਸਿੰਘ ਸਿਆਣ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਗੁਰਦੀਪ ਸਿੰਘ ਜੋਸਨ ਨੇ ਦਸਿਆ ਕਿ 1 ਜੂਨ ਦਿਨ ਵੀਰਵਾਰ ਨੂੰ ਪਹਿਲਾ ਚਾਦਰ ਦੀ ਰਸਮ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਉਣਗੇ। ਉਪਰੰਤ ਕਵਾਲੀਆਂ ਅਤੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ। ਗੁਰਦੀਪ ਸਿੰਘ ਨੇ ਕਿਹਾ 2 ਜੂਨ ਵਾਲੇ ਦਿਨ ਸਾਂਈ ਮਧੂ ਸ਼ਾਹ ਅਤੇ ਗਗਨ ਮਾਂ ਦਿੱਲੀ ਵਾਲਿਆਂ ਦਾ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਸਵੇਰੇ 10 ਵਜੇ ਤੋਂ ਦੇਰ ਰਾਤ ਤੱਕ ਗਾਇਕ ਲਹਿਬਰ ਹੁਸੈਨਪੁਰੀ, ਸਤਵਿੰਦਰ ਬੁੱਗਾ, ਸੁਖਵਿੰਦਰ ਪੰਛੀ, ਦਲਵਿੰਦਰ ਦਿਆਲਪੁਰੀ, ਮਾਸ਼ਾ ਅਲੀ, ਅਨੀਸ਼ਾਂ ਵਾਲੀਆ, ਅਲੈਕਸ ਕੋਟੀ, ਸੁਮਨ ਭੱਟੀ, ਭੋਟੂ ਸ਼ਾਹ, ਕਵਿਤਾ ਭੱਲਾ, ਹਰਮਨ ਸ਼ਾਹ, ਗੁਰਪ੍ਰੀਤ ਗੋਪੀ, ਸੁਰਿੰਦਰ ਲਾਡੀ-ਰਿਕ ਨੂਰ ਆਪਣੀ ਗਾਇਕੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਇਸ ਮੌਕੇ ਤੇ ਮੁੱਖ ਮਹਿਮਾਨ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਵਿਸ਼ੇਸ਼ ਮਹਿਮਾਨ ਬਲਵੀਰ ਸਿੰਘ ਭੱਟੀ, ਏਆਈਜ਼ੀ ਐਨਆਰਆਈ ਕਰਾਇਮ ਜਲੰਧਰ ਜੋਨ ਹੋਣਗੇ। ਇਸ ਮੌਕੇ ਬਾਬਾ ਜੀ ਦੀ ਅਤੁੱਟ ਲੰਗਰ ਅਤੇ ਜਲੇਬੀਆਂ ਦਾ ਪ੍ਰਸ਼ਾਦ ਵੀ ਸੰਗਤਾਂ ਨੂੰ ਵਿਤਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੇਲੇ ਨੂੰ ਸਫਲ ਬਣਾਉਣ ਲਈ ਐਨਆਰਆਈ  ਸੁਖਦੇਵ ਸਿੰਘ ਸੁੱਖਾ, ਗੁਰਜੀਤ ਸਿੰਘ ਦਿਉਲ, ਅਜੀਤ ਸਿੰਘ ਮਿਨਹਾਸ, ਪਿ੍ਰੰਸਦੀਪ ਸਿੰਘ ਜੋਸਨ, ਚਰਨਜੀਤ ਸਿੰਘ ਦਿਉਲ, ਇੰਦਰਵੀਰ ਸਿੰਘ ਢੋਟ, ਗੁਰਿੰਦਰ ਸਿੰਘ ਝੰਡ, ਪਵਰੀਤਪਾਲ ਸਿੰਘ, ਮਨਜੌਤ ਸਿੰਘ, ਕੌਮਲਪ੍ਰੀਤ ਸਿੰਘ, ਕਰਨਵੀਰ ਸਿੰਘ, ਰਾਜਿੰਦਰਪਾਲ ਸਿੰਘ ਸੋਨੀ, ਗੁਰਦੀਪ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਸੁਰਜੀਤ ਸਿੰਘ ਸਿਆਣ, ਗੁਰਪ੍ਰੀਤ ਗੋਪੀ, ਰਾਮ ਲੁਬਾਇਆ, ਸਵਰਨਾਂ ਰਾਮ, ਦੀਦਾਰ ਸਿੰਧ ਦਿਉਲ, ਸੰਦੀਪ ਸਿੰਘ ਦਿਉਲ, ਸਤਪਾਲ ਸੱਤੀ, ਰਾਜਕੁੰਵਰ ਸਿੰਘ ਢੋਟ, ਅਵੀਰਾਜ ਸਿੰਘ ਢੋਟ, ਜ਼ੈਜਰੀਨ ਝੰਡ ਅਤੇ ਹੋਰਾਂ ਦਾ ਵਿਸ਼ੇਸ਼ ਰਹੇਗਾ।  


ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ 1 ਤੋਂ 10 ਜੂਨ ਤੱਕ


ਪ੍ਰਬੰਧਕਾਂ ਨੇ ਹਲਕਾ ਨਿਵਾਸੀ ਨੋਜਵਾਨ ਵੀਰਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ

ਸਿੱਖਾਂ ਨੇ ਦਸਤਾਰ ਦਾ ਹੱਕ ਪ੍ਰਾਪਤ ਕਰਨ ਲਈ ਬਹੁਤ ਘਾਲਣਾ ਘਾਲੀਆਂ ਹਨ : ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ

ਆਦਮਪੁਰ/ਜਲੰਧਰ 30 ਮਈ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਅਤੇ ਸਮੂਹ ਪ੍ਰਬੰਧਕਾਂ ਦੀ ਵਿਸ਼ੇਸ਼ ਦੇਖਰੇਖ ਹੇਠ 1 ਜੂਨ ਤੋਂ 10 ਜੂਨ ਤੱਕ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਕੈਂਪ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਗੱਤਕਾ ਅਖਾੜਾ (ਗੁਰੂ ਨਾਨਕ ਸਭਾ) ਆਦਮਪੁਰ ਦੁਆਬਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਤਾਰ 10 ਦਿਨ ਸਵੇਰੇ 6 ਤੋਂ 8 ਵਜੇ ਤੱਕ ਚੱਲੇਗਾ ਅਤੇ 11 ਜੂਨ ਨੂੰ ਸਿਰਫ ਦਸਤਾਰ ਬੰਨਣੀ ਸਿਖਣ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਹੋਣਗੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਤੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਸਿੱਖ ਧਰਮ ਦਾ ਦਸਤਾਰ ਨਾਲ ਸਬੰਧ ਦਸ ਗੁਰੂ ਸਹਿਬਾਨਾਂ ਤੋਂ ਹੀ ਰਿਹਾ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਸਤਾਰ ਜਰੂਰੀ ਕਰਨ ਤੋਂ ਪਹਿਲਾਂ ਵੀ ਸਾਰੇ ਗੁਰੂ ਸਹਿਬਾਨਾਂ ਨੇ ਦਸਤਾਰ ਸਜਾ ਕੇ ਰੱਖੀ ਹੈ। ਸਿੱਖ ਗੁਰੂਆਂ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਬਹੁਤ ਸਾਰੀਆਂ ਮਹੱਤਵਪੂਰਣ ਸ਼ਖਸ਼ੀਅਤਾਂ ਦਸਤਾਰ-ਧਾਰੀ ਰਹੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਿੱਖ ਜਰਨੈਲ ਸ਼ਾਨਦਾਰ ਦਸਤਾਰਾਂ ਵਿੱਚ ਦਿਖਾਈ ਦਿੰਦੇ ਹਨ। ਅਜੋਕੇ ਸਮੇਂ ਵਿੱਚ ਵੀ ਸਿੱਖਾਂ ਨੇ ਆਪਣਾ ਦਸਤਾਰ ਦਾ ਹੱਕ ਹਾਸਲ ਕਰਨ ਲਈ ਬਹੁਤ ਘਾਲਣਾ ਘਾਲੀਆਂ ਹਨ। ਪੱਗ ਬੰਨਣ ਨਾਲ ਮਾਣ-ਸਨਮਾਨ ਅਤੇ ਆਤਮ-ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ। ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਹਲਕਾ ਆਦਮਪੁਰ ਦੇ ਸਮੂਹ ਨੋਜਵਾਨ ਵੀਰਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। 


ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਹੋਨਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ


ਜਲੰਧਰ 30 ਮਈ (ਅਮਰਜੀਤ ਸਿੰਘ)-
ਸਰਕਲ ਪਤਾਰਾ ਦੇ ਪਿੰਡ ਜੈਤੇਵਾਲੀ ਵਿਖੇ ਸਕੂਲ ਚੇਅਰਮੈਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਡੇਰਾ ਚਹੇੜੂ ਵਾਲਿਆਂ ਰਹਿਨੁਮਾਈ ਹੇਠ ਚੱਲ ਰਹੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ (ਕੁੱਟੀਆ ਸੰਤ ਬਾਬਾ ਫੂਲ ਨਾਥ ਜੀ) ਵਿੱਚ ਹੋਨਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਵਿਸ਼ੇਸ਼ ਸਮਾਗਮ ਪਿ੍ਰੰਸੀਪਲ ਹਰਦੀਪ ਕੌਰ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕੀਤੀੇ। ਜਿਨ੍ਹਾਂ ਦਾ ਸਮੂਹ ਸਕੂਲ ਮੈਨੇਜ਼ਮੈਂਟ ਅਤੇ ਅਧਿਆਪਕ ਸਹਿਬਾਨਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਸਕੂਲ ਦੇ ਹੋਨਹਾਰ ਵਿਦਿਆਰਥੀ ਪਰੀਨੂਰ, ਹਰਮਨ, ਜਸਨੂਰ, ਗੁਰਪ੍ਰੀਤ ਕੌਰ, ਸਾਹਿਬਜੌਤ, ਜਤਿਨ ਕੁਮਾਰ, ਤਨਿਸ਼, ਸਾਹਿਬਜੋਤ, ਨਨਿਆਂ, ਹਰਸਿਮਰਨ ਕੌਰ, ਕਰਿਸਟੀ ਪਵਾਰ, ਰਤਿਕਾ, ਡੇਜ਼ੀ, ਮਨੋਜਤ ਕੁਮਾਰ, ਤਨਵੀਰ, ਛਮਿਤਾ, ਦੀਆ ਕੁਮਾਰੀ, ਨਿੱਧੀ ਮਹਿਮੀ, ਰਮਨ, ਤਰਿਸ਼ਾ, ਸ਼ੁਭਲੀਨ ਕੌਰ, ਮਨਦੀਪ ਕੌਰ, ਹਰਮਨਦੀਪ, ਮੁਸਕਾਨ, ਜੋਤਿਕਾ, ਇਸ਼ਾ ਵਿਰਦੀ, ਜਸਕਰਨ ਸਿੰਘ ਅਤੇ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਦੋਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਵਧੇਰੇ ਵਿਦਿਆਂ ਹਾਸਲ ਕਰਕੇ ਅੱਗੇ ਵੱਧਣ ਲਈ ਪ੍ਰੇਰਿਆ, ਉਨ੍ਹਾਂ ਕਿਹਾ ਟੀਚਰ ਸਹਿਬਾਨਾਂ ਵੱਲੋਂ ਦਿਤੀ ਗਈ ਵਿਦਿਆ ਸਾਰਾ ਜੀਵਨ ਮਨੁੱਖ ਦੇ ਕੰਮ ਆਉਦੀ ਹੈ ਅਤੇ ਉਸਦੇ ਨਾਲ ਹੀ ਮਨੁੱਖ ਸੰਸਾਰ ਦੇ ਹਰ ਖੇਤਰ ਵਿੱਚ ਤਰੱਕੀ ਤੇ ਬੁਲੰਦੀਆਂ ਹਾਸਲ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਵਧੇਰੇ ਸਿਖਿਅਤ ਕਰਨ ਲਈ ਪ੍ਰੇਰਿਆ। ਇਸ ਮੌਕੇ ਮਹਾਂਪੁਰਸ਼ਾਂ ਵੱਲੋਂ ਸਕੂਲ ਮੈਨੇਜ਼ਮੈਂਟ ਅਤੇ ਹੋਰ ਪਤਵੰਤਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਸਨਮਾਨ ਸਮਾਰੌਹ ਵਿੱਚ ਹਰਜਿੰਦਰ ਕੁਮਾਰ ਬੰਗਾ, ਪਰਮਜੀਤ ਬੰਗਾ ਸਮੂਹ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸਕੂਲ ਮੈਨੇਜ਼ਮੈਂਟ ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ, ਸੰਤ ਅਵਤਾਰ ਦਾਸ ਚਹੇੜੂ, ਉਪ ਚੇਅਰਮੈਨ ਐਲ.ਐਸ ਪਵਾਰ, ਕੇਵਲ ਸੰਧ, ਪ੍ਰਧਾਨ ਬਖਸ਼ੀਸ ਰਾਮ ਸਿੱਧੂ, ਮੀਤ ਪ੍ਰਧਾਨ ਜੀਤ ਰਾਮ, ਕੈਸ਼ੀਅਰ ਭਗਤ ਰਾਮ, ਮੈਂਬਰ ਸੁਮਤਿਰੀ ਦੇਵੀ, ਮਨਜੀਤ ਕੌਰ, ਐਡਵੋਕੇਟ ਪਵਨ ਕੁਮਾਰ ਬੈਂਸ ਜੰਡੂ ਸਿੰਘਾ, ਪਰਮਜੀਤ ਬੰਗਾ, ਆਸ਼ਾ ਰਾਣੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਰਾਮ ਰਤਨ ਜੈਤੇਵਾਲੀ, ਡੇਰਾ ਮੈਨੇਜ਼ਮੈਂਟ ਤੋਂ ਭੁੱਲਾ ਰਾਮ ਸੁਮਨ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਬਿੰਦਰਪਾਲ ਜੈਤੇਵਾਲੀ, ਬਲਵੀਰ ਮਹਿਮੀ, ਸਵਰਨ ਸਿੰਘ, ਅਮਰਦੀਪ ਢੰਡਾ, ਸਰਬਜੀਤ ਭੂਤਾਂ, ਪਿ੍ਰੰਸੀਪਲ ਹਰਦੀਪ ਕੌਰ, ਮੋਹਨ ਲਾਲ ਸ਼ਿੰਗਾਰੀ, ਪ੍ਰਵੀਨ ਕੌਰ, ਮੁਨੀਤਾ, ਕੁਸਮ ਲਤਾ, ਪਰਮਿੰਦਰ ਕੌਰ, ਦਲਜਿੰਦਰ ਕਜਲਾ, ਮਨਿੰਦਰ ਕੌਰ, ਰਜ਼ਨੀ ਰਾਣੀ, ਆਸ਼ਾ ਰਾਣੀ, ਮਨਜੌਤ ਕੌਰ, ਵਰਿੰਦਰ ਕੌਰ, ਕਾਜਲ, ਰਮਾ ਰਾਣੀ, ਸੁਖਵਿੰਦਰ ਕੌਰ, ਸਰਬਜੀਤ, ਅਮਨਦੀਪ ਕੌਰ, ਮੇਨਿਕਾ ਰਾਣੀ, ਮਾਲਤੀ ਸ਼ਰਮਾਂ, ਜਸਪ੍ਰੀਤ ਕੌਰ ਅਤੇ ਹੋਰ ਅਧਿਆਪਕ ਸਹਿਬਾਨ ਅਤੇ ਪਤਵੰਤੇ ਹਾਜ਼ਰ ਸਨ। 



ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਦਾ ਬੋਰਡ ਦੀਆਂ ਕਲਾਸਾਂ ਦਾ ਨਤੀਜਾ 100% ਰਿਹਾ


ਜਲੰਧਰ 30 ਮਈ (ਅਮਰਜੀਤ ਸਿੰਘ)-
ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਡੇਰਾ ਚਹੇੜੂ ਵਾਲਿਆਂ ਦੀ ਸ੍ਰਪਰਸਤੀ ਹੇਠ ਪਿੰਡ ਜੈਤੇਵਾਲੀ ਵਿਖੇ ਚੱਲ ਰਹੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀਆਂ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਬਹੁਤ ਸ਼ਾਨਦਾਰ ਅਤੇ 100% ਰਿਹਾ। ਜਾਣਕਾਰੀ ਦਿੰਦੇ ਸਕੂਲ ਪਿ੍ਰੰਸੀਪਲ ਮੈਡਮ ਹਰਦੀਪ ਕੌਰ ਨੇ ਦਸਿਆ ਇਸ ਨਤੀਜੇ ਵਿੱਚ ਪੰਜਵੀਂ, ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਜਿਨ੍ਹਾਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ ਉਨ੍ਹਾਂ ਕਿਹਾ ਇਸ ਕਾਮਯਾਬੀ ਵਿੱਚ ਸਮੂਹ ਸਕੂਲ ਸਟਾਫ ਦਾ ਵੱਡਾ ਹੱਥ ਹੈ। ਉਨ੍ਹਾਂ ਕਿਹਾ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਚੱਲ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਵਿਖੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਜਿਥੇ ਇੱਕ ਯਾਦਗਾਰੀ ਤਸਵੀਰ ਖਿਚਵਾਈ ਗਈ ਉਥੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਅਤੇ ਉਜ਼ਵਲ ਭਵਿੱਖ ਦੀ ਕਾਮਨ੍ਹਾਂ ਕੀਤਾ। ਪਿ੍ਰੰਸੀਪਲ ਹਰਦੀਪ ਕੌਰ ਨੇ ਦਸਿਆ ਕਿ ਪੰਜਵੀਂ ਕਲਾਸ ਵਿਚੋਂ ਡੇਜ਼ੀ, ਮਨਜੋਤ ਪਵਾਰ, ਤਨਵੀਰ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੱਠਵੀਂ ਕਲਾਸ ਵਿਚੋਂ ਮਨਦੀਪ ਕੌਰ, ਹਰਸ਼ਦੀਪ ਕੌਰ ਤੇ ਮੁਸਕਾਨ ਨੇ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ ਦੀ ਪ੍ਰੀਖਿਆ ਵਿਚੋਂ ਸਿਮਰਨ, ਯੁਨੀਕ ਸੰਗੂ ਤੇ ਲਵਲੀਨ ਕੌਰ ਨੇ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਪਿ੍ਰੰਸੀਪਲ ਹਰਦੀਪ ਕੌਰ, ਅਧਿਆਪਕ ਮਨੀਤਾ, ਪ੍ਰਵੀਨ, ਕੁਸਮ ਲਤਾ, ਪਰਮਿੰਦਰ ਕੌਰ, ਮਨਿੰਦਰ ਕੌਰ, ਰਜ਼ਨੀ ਰਾਣੀ, ਆਸ਼ਾ ਰਾਣੀ, ਮਨਜੋਤ ਕੌਰ, ਦਲਜਿੰਦਰ ਕਜਲਾ, ਮੋਹਨ ਕੁਮਾਰ ਸ਼ਿੰਗਾਰੀ, ਵਰਿੰਦਰ ਕੌਰ, ਕਾਜ਼ਲ, ਰਮਾ ਰਾਣੀ, ਸੁਖਵਿੰਦਰ ਕੌਰ, ਸਰਬਜੀਤ, ਜਸਪ੍ਰੀਤ ਕੌਰ, ਮਾਲਤੀ ਸ਼ਰਮਾਂ, ਮੇਨਿਕਾ ਹਾਜ਼ਰ ਸਨ। ਇਹ ਸਕੂਲ ਦੇ ਚੰਗੇ ਨਤੀਜੇ ਆਉਣ ਤੇ ਸਕੂਲ ਚੇਅਰਮੈਨ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਚਹੇੜੂ ਵਾਲੇ ਅਤੇ ਸਮੂਹ ਸਕੂਲ ਮੈਂਨੇਜਮੈਂਟ ਨੇ ਸਕੂਲ ਸਟਾਫ ਅਤੇ ਬਚਿਆਂ ਦੇ ਮਾਪਿਆਂ ਨੂੰ ਵਧਾਈ ਦਿਤੀ ਹੈ।     


ਪਿੰਡ ਧੋਗੜੀ ਵਿੱਚ ਦੂਜਾ ਅੰਡਰ 20 ਕਿ੍ਰਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਪੰਨ ਹੋਇਆ


ਧੋਗੜੀ/ਜਲੰਧਰ (ਹਰਜਿੰਦਰ ਸਿੰਘ ਧੋਗੜੀ)-
ਦੂਜਾ ਅੰਡਰ 20 ਕਿ੍ਰਕਟ ਟਰਨਾਮੈਂਟ ਪਿੰਡ ਧੋਗੜੀ (ਜਲੰਧਰ) ਵਿਖੇ ਬ੍ਰਦਰਜ ਕਿ੍ਰਕਟ ਕਲੱਬ ਵੱਲੋਂ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਡੀ.ਐਸ.ਪੀ ਸੁਰਿੰਦਰਪਾਲ ਧੋਗੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੁਰਿੰਦਰਪਾਲ ਧੋਗੜੀ, ਗੁਰਪ੍ਰਤਾਪ ਸਿੰਘ ਢਿੱਲੋਂ, ਸੁਰਿੰਦਰ ਮਲਿਕ, ਰਾਮਿੰਦਰ ਸਿੰਘ ਵਿਸਕੀ ਢਿੱਲੋਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਵੱਸਥ ਰੱਖਣ ਦੀ ਅਪੀਲ ਕੀਤੀ। ਇਸ ਮੈਚ ਵਿੱਚ ਜਿਥੇ ਜੇਤੂ ਰਹੀਆਂ ਟੀਮਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ ਉਥੇ ਪਤਵੰਤੇ ਸੱਜਣਾਂ ਅਤੇ ਹੋਰ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਤਪਾਲ ਗਿਲ, ਮੋਹਨ ਲਾਲ ਪੰਚ, ਬੂਟਾ ਪੰਚ, ਇਕਬਾਲ ਸਿੰਘ ਚੀਮਾ ਸਿਕੰਦਰਪੁਰ, ਰਾਹੁਲ ਮਾਲਿਕ, ਸੂਰਜ ਮਲਿਕ, ਸੋਨੂੰ ਮਾਲਿਕ, ਸੱਤਪਾਲ ਗਿੱਲ, ਰਾਜਾ ਗਿੱਲ, ਰਾਜਾ ਵਿਰਕ, ਹਰਗੁਰਵਿੰਦਰ ਵਿਰਕ, ਧੋਗੜੀ ਕਿ੍ਰਕਟ ਟੀਮ ਕੈਪਟਨ ਜੈਲਾ, ਅਰਮਾਨ,ਲਾਵਿਸ਼, ਪਿ੍ਰੰਸ, ਨੀਰਜ, ਲੱਲੀ, ਗੋਰੀ, ਨਵਜੋਤ, ਮਨਦੀਪ, ਗੁਲਸ਼ਨ, ਟਿੰਕੂ, ਪ੍ਰਵੀਨ, ਬੱਲਾ, ਸੁਮਿਤ, ਰਾਜਾ, ਅਤੇ ਹੋਰ ਹਾਜ਼ਰ ਸਨ। 

ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਵਿਖੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ 11ਵੇਂ ਬਰਸੀ ਸਮਾਗਮ ਮਨਾਏ


ਭਾਰੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਕੀਤੀ ਸ਼ਿਰਕਤ

ਜਲੰਧਰ/ਹੁਸ਼ਿਆਰਪੁਰ 30 ਮਈ (ਅਮਰਜੀਤ ਸਿੰਘ)- ਡੇਰਾ ਸ਼੍ਰੀ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ (ਨਜ਼ਦੀਕ ਜੈਜੋਂ ਦੁਆਬਾ) ਵਿਖੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੀ 11ਵੀਂ ਬਰਸੀ ਦੇ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸਤਿਕਾਰ ਸਹਿਤ ਮਨਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ 11 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਤ ਪਰਮਜੀਤ ਦਾਸ ਨਗਰ ਵਾਲਿਆਂ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਨਿਭਾਈ ਗਈ। ਉਪਰੰਤ ਖੁੱਲੇ ਪੰਡਾਲ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਜਿਥੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਉਥੇ ਉਨ੍ਹਾਂ ਸੰਗਤਾਂ ਨਾਲ ਆਪਣੇ ਪ੍ਰਬੱਚਨਾਂ ਦੀ ਵੀ ਸਾਂਝ ਪਾਈ ਅਤੇ ਆਪਣੇ ਗੁਰੂਆਂ ਅਤੇ ਵੱਡਿਆਂ ਸਤਿਕਾਰ ਕਰਨ ਲਈ ਪ੍ਰੇਰਿਆ। ਇਸ ਸਮਾਗਮ ਦੌਰਾਨ ਚੇਅਰਮੈਨ ਸੰਤ ਸਰਵਣ ਦਾਸ ਜੀ ਡੇਰਾ ਬੋਹਣ ਪੱਟੀ, ਸੰਤ ਨਿਰਮਲ ਦਾਸ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸ੍ਰੰਪਰਦਾਇ, ਸੰਤ ਪਰਮਜੀਤ ਦਾਸ ਜੀ ਡੇਰਾ ਬਾਬਾ ਮੇਲਾ ਰਾਮ ਜੀ ਨਗਰ ਵਾਲੇ, ਸੰਤ ਇੰਦਰ ਦਾਸ ਜੀ ਪਿੰਡ ਸ਼ੇਖੇ, ਸੰਤ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਰਾਜ ਕੁਮਾਰ ਜੀ, ਸੰਤ ਜਗੀਰ ਸਿੰਘ, ਬਾਬਾ ਜਗਦੇਵ ਸਿੰਘ, ਸੰਤ ਸੁਰਿੰਦਰ ਦਾਸ ਜੀ ਖੁਰਾਲਗ੍ਹੜ, ਸੰਤ ਕਰਮ ਚੰਦ ਖੁਰਾਲਗ੍ਹੜ, ਬਾਬਾ ਸੁਰਿੰਦਰ ਸਿੰਘ, ਬਾਬਾ ਲੱਡੂ ਜੀ, ਭਗਤ ਦਿਲਸ਼ੇਰ ਸਿੰਘ ਜੀ, ਬਾਬਾ ਅਜਮੇਰ ਸਿੰਘ ਜੀ, ਬਾਬਾ ਜਗੀਰ ਦਾਸ ਜੀ ਲਲਵਾਨ, ਸੰਤ ਬਲਵੀਰ ਦਾਸ ਜੀ ਖੰਨੀ, ਜਥੇਦਾਰ ਦਲਜੀਤ ਸਿੰਘ ਸੋਡੀ ਮਾਹਿਲਪੁਰੀ ਅਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਤੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਅਤੇ ਸਰਬੱਤ ਸੰਗਤਾਂ ਦਾ ਸਮਾਗਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਰੀਆਂ ਸੰਗਤਾਂ ਆਪਣੇ ਬਚਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਕਾਮਯਾਬ ਕਰਨ ਲਈ ਵਧੇਰੇ ਜ਼ੋਰ ਦੇਣ। ਉਨ੍ਹਾਂ ਕਿਹਾ ਸਾਡੇ ਬੱਚੇ ਹੀ ਦੇਸ਼ ਆਤੇ ਸਾਡਾ ਭਵਿੱਖ ਹਨ। ਅੱੱਜ ਦੇ ਦੌਰ ਵਿੱਚ ਬਚਿਆਂ ਦਾ ਸਿਖਿਅਤ ਹੋਣਾਂ ਬਹੁਤ ਜਰੂਰੀ ਹੈ। ਇਸ ਮੌਕੇ ਸੇਵਾਦਾਰਾਂ ਵਿੱਚ ਕੁਲਦੀਪ ਬਾਘਾ, ਅਗਮਲ ਬਾਘਾ, ਜਗਜੀਵਨ ਬਾਘਾ, ਜੈਪਾਲ ਬਾਘਾ, ਗੋਪੀ, ਪਾਲ ਸਿੰਘ ਨਗਰ, ਪਾਸ਼ੀ ਨਗਰ, ਹੰਸਰਾਜ ਯੂ.ਕੇ, ਸਤਪਾਲ ਬਾਘਾ, ਸੰਦੀਪ ਫੋਜ਼ੀ ਲੁਧਿਆਣਾ, ਰਾਣਾ ਲੁਧਿਆਣਾ, ਪ੍ਰਦੀਪ ਲਲਵਾਨ, ਲਸ਼ਮਣ ਦਾਸ, ਅਵਤਾਰ ਪਨੇਸਰਾ, ਹੁਸਨ ਲਾਲ ਮੋਹਨ ਲਾਲ, ਰਾਕੇਸ਼ ਕੁਮਾਰ ਰਿੱਕੀ, ਦਵਿੰਦਰ, ਰਜਿੰਦਰ ਕੁਮਾਰ, ਦੀਪਾ ਨਗਰ, ਗੁਲਸ਼ਨ ਬਾਘਾ, ਸੰਦੀਪ ਸਰਹਾਲੀ, ਹਰਮੇਸ਼ ਲਾਲ, ਜੁਗਨੂੰ, ਮੁਨੀਸ਼, ਬਬਲੂ, ਜੋਗੇਸ਼, ਹਰਭਜਨ ਰਾਮ, ਮਾੜਾ ਜਲਪੋਤਾ, ਰਮਾਕਾਂਤ, ਕੁਲਦੀਪ ਜੋਹਲ, ਬਿੱਲਾ ਨਗਰ, ਦਿਲਸ਼ਾਨ ਬਾਘਾ, ਬਾਵਿੱਕਾ ਬਾਘਾ, ਹਰਬਲਾਸ, ਗਗਨ, ਗੋਰਾ, ਨਿੱਕੂ, ਅਮਨ ਬਾਘਾ, ਰਾਜ ਕੁਮਾਰ, ਮੱਲ ਮਜ਼ਾਰਾ, ਗੋਪੀ ਬਾਘਾ, ਹਰਜਿੰਦਰ ਬਾਘਾ, ਨੋਨੀ ਬਾਘਾ, ਵਿਕਰਾਂਤ ਮਹੇ, ਕਮਲਾ ਦੇਵੀ, ਆਸ਼ਾ ਰਾਣੀ, ਜੀਤੀ, ਰਾਣੀ, ਸੀਮਾ ਰਾਣੀ ਕਰਨ, ਚਾਹਤ, ਸਿੰਮੀ, ਦਕਸ਼, ਉਕਾਰ, ਗੋਪੀ ਨਗਰ, ਦਲਵੀਰ ਸਿੰਘ, ਖਾਨਚੰਦ, ਗੋਗੀ ਬਾਘਾ, ਹੈਪੀ ਬਾਘਾ, ਗੁਰਮੇਲ ਸਿੰਘ ਬੋਲੀਨਾ, ਸਾਹਿਲ ਬਾਘਾ, ਗੁਰਦੀਪ ਚੰਦ ਬਾਹੋਵਾਲ ਤੇ ਹੋਰ ਸੇਵਾਦਾਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। 


Monday, 29 May 2023

ਦੀ ਇੰਪੀਰੀਅਲ ਸਕੂਲ ਵਿੱਚ ਮਾਡਲਿੰਗ ਪ੍ਰਤੀਯੋਗਤਾ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾਂ ਦਾ ਦਿਖਾਇਆ ਹੁਨਰ


ਆਦਮਪੁਰ/ਜਲੰਧਰ 26 ਮਈ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਮਾਡਲਿੰਗ ਪ੍ਰਤੀਯੋਗਤਾ ਦਾ ਸਮਾਗਮ ਕਰਵਾਇਆ ਗਿਆ। ਇਸ ਪ੍ਰਤੀਯੋਗਤਾ ਵਿੱਚ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਸ਼ਾਮਲ ਸਨ। ਇਹ ਪ੍ਰਤੀਯੋਗਤਾ ਚੇਅਰਮੈਨ ਜਗਦੀਸ ਲਾਲ, ਡਾਇਰੈਕਟਰ ਜਗਮੋਹਨ ਅਰੋੜਾ, ਪਿ੍ਰੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ ਐਕਡਮਿਕ ਐਡਵਾਈਜਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜਰੀ ਵਿੱਚ ਸ਼ੁਰੂ ਹੋਇਆ। ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਇਸ ਮੌਕੇ ਇੱਕ ਸ਼ਾਨਦਾਰ ਅਤੇ ਯਾਦਗਾਰੀ ਵਾਲੀ ਪੇਸ਼ਕਾਰੀ ਦਿੱਤੀ, ਜਿਸ ਨੂੰ ਦੇਖ ਕੇ ਸਾਰਿਆਂ ਦਾ ਦਿਲ ਬਾਗੋ-ਬਾਗ ਹੋ ਗਿਆ। ਬੱਚੇ ਘਰੋਂ ਹੀ ਪੰਜਾਬੀ ਪਹਿਰਾਵੇ ਵਿੱਚ ਦੁਲਹਾ, ਦੁਲਹਨ ਬਣ ਕੇ ਆਏ ਹੋਏ ਸਨ, ਸਾਰੇ ਬੱਚੇ ਬਹੁਤ ਹੀ ਸੋਹਣੇ ਲੱਗ ਰਹੇ ਸਨ। ਇਸ ਮੌਕੇ ਤੇ ਵਿਦਿਆਰਥੀਆਂ ਦੀ ਚਾਲ, ਪਹਿਰਾਵਾ ਵੇਖਣਯੋਗ ਸੀ। ਇਸ ਪ੍ਰਤੀਯੋਗਤਾ ਵਿੱਚ ਪਹਿਲਾਂ ਸਥਾਨ ਜਮਾਤ ਪਹਿਲੀ ਅਤੇ ਦੂਜੀ ਦੀਆਂ ਵਿਦਿਆਰਥਣਾਂ ਸਮਾਇਰਾ ਬੇਦੀ ਅਤੇ ਚਾਹਤਪ੍ਰੀਤ ਕੌਰ ਨੇ ਹਾਸਲ ਕੀਤਾ। ਦੂਜਾ ਸਥਾਨ ਜਮਾਤ ਪਹਿਲੀ ਦੀਆਂ ਵਿਦਿਆਰਥਣ ਸਰਗੁਣ ਕੌਰ, ਅਬਨੀਕਾ ਅਤੇ ਜਮਾਤ ਦੂਜੀ ਦੇ ਵਿਦਿਆਰਥੀ ਸੀਰਤ ਮਲਹੋਤਰਾ, ਦਿਲਤਾਜ ਸਿੰਘ ਬੰਸੀ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀ ਵਿਹਾਨ ਅਤੇ ਹਰਸ਼ੀਕਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਇਸ ਮੌਕੇ ਉੱਤੇ ਵਧੀਆ ਦਿੱਖ ਗਨਿਸ਼, ਵਧੀਆ ਮੈਕੱਅਪ ਸਮਾਇਰਾ, ਖੂਬਸੂਰਤ ਮੁਸਕਰਾਹਟ ਲਈ ਸਰਗੁਨ, ਤੁਰਨ ਦੇ ਅੰਦਾਜ਼ ਲਈ ਅਨਹ, ਵਧੀਆ ਪਹਿਰਾਵੇ ਲਈ ਚਾਹਤਪ੍ਰੀਤ ਕੌਰ ਵਿਦਿਆਰਥੀ ਅੱਗੇ ਰਹੇ। ਪਿ੍ਰੰਸੀਪਲ ਮੈੱਡਮ ਨੇ ਜਮਾਤ ਪਹਿਲੀ ਦੇ ਵਿਦਿਆਰਥੀ ਅਮਨੀਤ ਕੌਰ ਅਤੇ ਮਹਿਕਪ੍ਰੀਤ ਜਮਾਤ ਦੂਜੀ ਦੇ ਵਿਦਿਆਰਥੀ ਅਰਸ਼ਲੀਨ ਕੌਰ ਅਤੇ ਮੋਲਿਕ ਦੁਆ ਦੀ ਵੀ ਪ੍ਰਸੰਸਾ ਕੀਤੀ। ਇਹ ਪ੍ਰਤੀਯੋਗਤਾ ਇੰਚਾਰਜ ਭਾਸਕਰ ਬੱਗਾ, ਅਧਿਆਪਕਾ ਪਰਮਿੰਦਰ ਕੌਰ ਅਤੇ ਮੈਡਮ ਅਰਾਧਨਾ ਦੀ ਦੇਖ-ਰੇਖ ਵਿੱਚ ਪੂਰਾ ਹੋਇਆ। ਅੰਤ ਵਿੱਚ ਦ ਇੰਪੀਰੀਅਲ ਸਕੂਲ, ਗਰੀਨ ਕੈਂਪਸ ਆਦਮਪੁਰ ਸਕੂਲ ਦੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਨੇ ਸਾਰਿਆਂ ਵਿਦਿਆਰਥੀਆਂ ਦੀ ਬਹੁਤ ਸ਼ਲਾਘਾ ਕੀਤੀ।



Sunday, 28 May 2023

ਗੁ. ਸ਼ਹੀਦ ਬਾਬਾ ਮਤੀ ਸਾਹਿਬ ਜੀ ਡਰੋਲੀ ਕਲਾਂ ਵਿਖੇ ਪੰਜ਼ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ


ਆਦਮਪੁਰ/ਜਲੰਧਰ 28 ਮਈ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਆਦਮਪੁਰ) ਵਿਖੇ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾਂ ਸ਼੍ਰ੍ਰੀ ਅਖੰਡ ਪਾਠ ਸਾਹਿਬ ਜੀ ਦ ਭੋਗ ਪਾਏ ਗਏੇ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਲਖਵੀਰ ਸਿੰਘ ਜੀ ਹਜ਼ੂਰੀ ਰਾਗੀ ਗੁ. ਸ਼ਹੀਦ ਬਾਬਾ ਮਤੀ ਸਾਹਿਬ ਜੀ, ਰਾਗੀ ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ, ਕਥਾ ਵਾਚਕ ਭਾਈ ਅਜੇਪਾਲ ਸਿੰਘ ਫਤਿਹਗ੍ਹੜ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨ ਕੀਰਤਨ ਅਤੇ ਕਥਾ ਵਾਰ੍ਹਤਾ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਡਰੋਲੀ ਕਲਾਂ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਕਿਹਾ ਸਾਨੂੰ ਸਾਰਿਆਂ ਨੂੰ ਦਸ ਗੁਰੂ ਸਹਿਬਾਨਾਂ ਵਲੋਂ ਦਿੱਤੀਆਂ ਸਿਖਿਆਵਾਂ ਤੇ ਚੱਲਦੇ ਹੋਏ, ਗੁਰੂ ਵਾਲੇ ਬਣ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਜੀ ਦੀ ਬਾਣੀ ਨਾਲ ਜੁੱੜਨਾਂ ਚਾਹੀਦਾ ਹੈ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੋਰਾਨ ਪ੍ਰਬੰਧਕਾਂ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਕਰਮ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਇੰਚਾਰਜ਼ ਜਰਨੈਲ ਸਿੰਘ, ਹੈੱਡ ਗ੍ਰੰਥੀ ਦਿਲਬਾਗ ਸਿੰਘ, ਲੰਗਰ ਇੰਚਾਰਜ਼ ਕਰਮ ਸਿੰਘ, ਹਰਦਿਆਲ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ। 


Friday, 26 May 2023

ਦੀ ਇੰਪੀਰੀਅਲ ਸਕੂਲ ਆਦਮਪੁਰ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਇਆ


ਆਦਮਪੁਰ/ਜਲੰਧਰ 26 ਮਈ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਹ  ਕੈਂਪ ਸਕੂਲ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਰੈਕਟਰ ਜਗਮੋਹਣ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ ਅਤੇ ਅਧਿਆਪਕਾਂ  ਦੀ ਹਾਜ਼ਰੀ ਵਿੱਚ ਲਗਾਇਆ ਗਿਆ। ਇਸ  ਮੈਡੀਕਲ ਦੇ ਨਿਰਮਾਤਾ ਸਰਜਨ ਡਾ. ਬਲਜੀਤ ਸਿੰਘ ਜੌਹਲ ਗੋਲਡ ਮੈਡਲਿਸਟ ਸਨ। ਇਸ ਕੈਂਪ ਵਿੱਚ ਡਾ. ਅਮਿਤ ਚੌਧਰੀ ਬੱਚਿਆਂ ਦੇ ਮਾਹਰ, ਡਾ. ਗੁਰਕੀਰਤ ਮਰਵਾਹਾ, ਡਾ. ਨੀਤੇਸ਼, ਡਾ. ਕੁਲਦੀਪ ਸਿੰਘ (ਲਾਇਨਜ਼ ਅੱਖਾਂ ਦੇ ਹਸਪਤਾਲ  ਤੋਂ) ਅਤੇ ਡਾ. ਰਾਹੁਲ ਸ਼ਰਮਾਂ ਸ਼ਾਮਿਲ ਸਨ। ਡਾ. ਹਰਜੀਤ ਕੌਰ ਜੋ ਔਰਤਾਂ ਦੇ ਰੋਗਾਂ ਦੇ ਮਾਹਿਰ ਵੀ ਸ਼ਾਮਿਲ ਸਨ। ਉਨ੍ਹਾਂ ਨੇ ਛੇਵੀਂ ਤੋਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਔਰਤਾਂ ਦੇ ਰੋਗਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਦੀ ਭਾਵਨਾ ਦਾ ਵਿਕਾਸ ਕੀਤਾ।ਸਮੂਹ ਕੈਂਪ  ਦੇ ਨਿਰਮਾਤਾ ਮਾਰਕਟ ਮੈਨੇਜਰ ਪਰਦੀਪ ਸਿੰਘ ਦਾ ਇਸ ਕੈਂਪ ਲਈ ਵਿਸ਼ੇਸ਼ ਉਪਰਾਲਾ ਸੀ। ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸ਼ਲਾਘਾਯੋਗ ਉਪਰਾਲਾ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਲਈ ਆਪਣੇ ਵਿਚਾਰ ਪੇਸ਼ ਕੀਤੇ।

ਡੇਰਾ ਚਹੇੜੂ ਵਿਖੇ ਬ੍ਰਹਮਲੀਨ ਸੰਤ ਬਾਬਾ ਬ੍ਰਹਮ ਨਾਥ ਜੀ ਦੇ 20ਵੇਂ ਬਰਸੀ ਸਮਾਗਮ ਮਨਾਏੇ



ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ. ਰੋਡ ਚਹੇੜੂ (ਫਗਵਾੜਾ) ਵਿਖੇ ਬ੍ਰਹਮਲੀਨ ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੇ 20ਵੇਂ ਬਰਸੀ ਸਮਾਗਮ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਬਹੁਤ ਹੀ ਸਤਿਕਾਰ ਸਹਿਤ ਮਨਾਏ ਗਏ। ਜਿਸਦੇ ਸਬੰਧ ਵਿੱਚ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਸੰਗੀਤ ਮੰਡਲੀ ਬੀਬੀਆਂ ਦਾ ਜਥਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਕਰਨੈਲ ਸਿੰਘ ਲਹਿਰਾਗਾਗਾ, ਮਹੰਤ ਅਵਤਾਰ ਦਾਸ ਚਹੇੜੂ ਵਾਲੇ, ਸੰਤ ਟਹਿਲ ਨਾਥ ਜੀ ਨੰਗਲ ਖੇੜਾ ਵਾਲਿਆਂ ਵੱਲੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਅਤੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸਿਲਵਰ ਦੇ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਮੌਕੇ ਭਾਈ ਮੰਗਤ ਰਾਮ ਮਹਿਮੀ ਦਾ ਤਿਆਰ ਕੀਤਾ ਸ਼ਬਦ ‘ਸੰਤ ਬ੍ਰਹਮ ਨਾਥ ਵਾਲੀ ਜੁਗਤੀ ਸਿਖਾ ਦੇ ‘ ਦਾ ਪੋਸਟਰ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਅਤੇ ਡੇਰਾ ਮੈਨੇਜ਼ਮੈਂਟ ਦੇ ਮੈਂਬਰਾਂ ਵੱਲੋਂ ਰੀਲਿੰਜ਼ ਕੀਤਾ ਗਿਆ ਅਤੇ ਸਮਾਗਮ ਦੌਰਾਨ ਹੀ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪਿ੍ਰੰਸੀਪਲ ਹਰਦੀਪ ਕੌਰ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੀ ਪਿ੍ਰੰਸੀਪਲ ਰੈਨੂੰ ਸੁਮਨ ਅਤੇ ਪਿ੍ਰਥਵੀ ਸਿੰਘ, ਪਲਵਿੰਦਰ ਕੌਰ, ਪਰਮਜੀਤ ਸੰਧੂ, ਸੋਨਾ ਠੇਕੇਦਾਰ, ਬਲਜੀਤ ਜੀਤਾ ਪੰਚ, ਰਵੀ ਪਾਲ, ਗੁਰਮੀਤ ਬੰਗਾ ਖੋਥੜਾਂ, ਪਰਮਜੀਤ ਪੰਮਾਂ ਕੋਟ, ਰਾਣੀ ਅਤੇ ਹੋਰ ਵੱਖ ਵੱਖ ਪਰਿਵਾਰਾਂ ਦਾ ਵੀ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼੍ਵਨ ਨਾਥ ਮਹਾਰਾਜ ਜੀ ਨੇ ਜਿਥੇ ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੀ ਜੀਵਨੀ ਤੇ ਚਾਨਣਾਂ ਪਾਇਆ ਉਥੇ ਉਨ੍ਹਾਂ ਸਰਬੱਤ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਅਤੇ ਸੇਵਾ ਕਰਨ ਲਈ ਪ੍ਰਰਿਆ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਜੀਤ ਰਾਮ ਫਰਾਲਾ, ਕੇਵਲ ਕਿ੍ਰਸ਼ਨ, ਰੋਸ਼ਨ ਢੰਡਾ, ਅਸੋਕ ਸੰਧੂ, ਮਹਿੰਦਰ ਸੰਧੂ, ਵਿੱਕੀ ਬਹਾਦੁਰਕੇ, ਪਰਮਜੀਤ ਗੁਰਾਇਆ, ਬਲਦੇਵ ਮੱਲ ਲੁਧਿਆਣਾ, ਮਾ. ਸੋਮ ਰਾਜ ਭਗਤਪੁਰਾ ਅਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।  
 
ਕੈਪਸ਼ਨ- ਸਮਾਗਮ ਮੌਕੇ ਸਟੇਜ ਤੇ ਬਿਰਾਜਮਾਨ ਸੰਤ ਕ੍ਰਿਸ਼ਨ ਨਾਥ ਜੀ, ਸੰਤ ਟਹਿਲ ਨਾਥ ਜੀ ਅਤੇ ਹੋਰ ਸੰਤ ਮਹਾਂਪੁਰਸ਼।

Thursday, 25 May 2023

ਹਰੀਪੁਰ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ


ਜਲੰਧਰ 25 ਮਈ (ਅਮਰਜੀਤ ਸਿੰਘ)-
ਪਿੰਡ ਹਰੀਪੁਰ ਸਥਿਤ ਬੀ.ਕੇ.ਐਸ.ਐਸ ਸਰਕਾਰੀ ਕੋ ਐਜੂਕੇਸ਼ਨ ਹਾਈ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੇ ਇੰਚਾਰਜ ਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਰੀਆ ਨੇ 503/600 ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਇਹ ਬੱਚੀ ਰੀਆ ਪ੍ਰਸਿੱਧ ਕਲਾਕਾਰ ਸੁੱਖਾ ਹਰੀਪੁਰੀਆ ਦੀ ਬੇਟੀ ਹੈ। ਦੂਸਰਾ ਸਥਾਨ ਵਿਦਿਆਰਥਣ ਕਿਰਣ ਨੇ 481/600 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਕੁਨਾਲ ਪਾਲ ਨੇ 479/600 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਚੋਂ ਇੰਚਾਰਜ ਮਨਦੀਪ ਕੌਰ, ਅੰਕੁਰ ਅਰੋੜਾ, ਦਵਿੰਦਰ ਸਿੰਘ, ਰਜਿੰਦਰ ਢੀਂਡਸਾ, ਪਰਵਿੰਦਰ ਕੌਰ ਅਤੇ ਹਰਜਿੰਦਰ ਕੌਰ ਨੇ ਸਾਂਝੇ ਤੌਰ ਤੇ ਸਾਲ 2023 ਦਾ ਸ਼ਾਨਦਾਰ ਸਫਲਤਾ ਸਿਹਰਾ ਵਿਦਿਆਰਥੀਆਂ ਤੇ ਮਾਪਿਆਂ ਨੂੰ ਦਿੰਦੇ ਹੋਏ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ।

ਮਾਤਾ ਗੰਗਾ ਖਾਲਸਾ ਪਬਲਿਕ ਸੀ.ਸੈ ਸਕੂਲ ਕਾਕੀ ਪਿੰਡ ਰਾਮਾ ਮੰਡੀ ਦਾ ਬਾਹਰਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ : ਪ੍ਰਿੰਸੀਪਲ ਗੁਰਪ੍ਰੀਤ ਕੌਰ


ਆਦਮਪੁਰ/ਜਲੰਧਰ 25 ਮਈ (ਅਮਰਜੀਤ ਸਿੰਘ)-
ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਐਲਾਨੇ ਨਤੀਜਿਆ ਵਿੱਚ ਮਾਤਾ ਗੰਗਾ ਖਾਲਸਾ ਪਬਲਿਕ ਸੀ.ਸੈ ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਦਾ ਨਤੀਜਾ ਸ਼ਾਨਦਾਰ ਰਿਹਾ, ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਇਸ ਚੰਗੇ ਰਿਜ਼ਲਟ ਦਾ ਕ੍ਰੈਡਿਟ ਸਕੂਲ ਦੇ ਹਰ ਇੱਕ ਟੀਚਰ ਤੇ ਵਿਦਿਆਰਥੀਆ ਨੂੰ ਜਾਦਾ ਹੈ। ਜਿੰਨਾ ਦੀ ਮਿਹਨਤ ਸਦਕਾ ਇਹ ਪ੍ਰਾਪਤੀ ਹੋਈ ਹੈ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਬੋਲੀਨਾ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆ ਦੇ ਮਾਤਾ ਪਿਤਾ ਨੂੰ ਇਹ ਚੰਗੇ ਨਤੀਜੇ ਲਈ ਵਧਾਈਆ ਦਿੱਤੀਆ ਹਨ ਅਤੇ ਵਿਦਿਆਰਥੀਆ ਨੂੰ ਹੋਰ ਵਧੇਰੇ ਮੇਹਨਤ ਕਰਨ ਲਈ ਪ੍ਰੇਰਿਆ ਹੈ। 

ਮਾਤਾ ਸਵਿੱਤਰੀ ਬਾਈ ਫੂਲੇ ਜੀ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਵੱਲੋਂ ਪਹਿਲਾ ਇਨਾਮ ਵੰਡ ਸਮਾਰੋਹ ਕਰਵਾਇਆ


ਟਿਊਸ਼ਨ ਸੈਂਟਰ ਦੇ ਹੋਨਹਾਰ ਬੱਚਿਆਂ ਨੂੰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਨਮਾਨ ਚਿੰਨ ਅਤੇ ਸਟ੍ਰੀਫਿਕੇਟ ਦੇ ਕੇ ਨਿਵਾਜਿਆ।

ਫਗਵਾੜਾ/ਜਲੰਧਰ 25 ਮਈ (ਅਮਰਜੀਤ ਸਿੰਘ)- ਭਾਰਤੀ ਸੰਵਿਧਾਨ ਨਿਰਮਾਤਾ ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਨੂੰ ਸਮਰਪਿੱਤ ਮਾਤਾ ਸਵਿੱਤਰੀ ਬਾਈ ਫੂਲੇ ਜੀ ਫ੍ਰੀ ਟਿਊਸ਼ਨ ਸੈਂਟਰ ਨਾਨਕ ਨਗਰੀ ਜ਼ੀ.ਟੀ.ਰੋਡ ਚਹੇੜੂ ਵੱਲੋਂ ਸੈਂਟਰ ਦੇ 6 ਮਹੀਨੇ ਪੂਰੇ ਹੋਣ ਤੇ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਇੱਕ ਪੇਪਰ ਲਿਆ ਸੀ। ਜਿਸਦੇ ਨਤੀਜੇ ਆਉਣ ਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਚੇਅਰਮੈਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਦੀ ਵਿਸ਼ੇਸ਼ ਅਗਵਾਹੀ ਵਿੱਚ ਡੇਰਾ ਚਹੇੜੂ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਨੇ ਜਿਥੇ ਸਟੇਜ ਤੇ ਆਪਣਾ ਹੁਨਰ ਦਿਖਾਉਦੇ ਹੋਏ ਵੱਖ ਵੱਖ ਸਾਡੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕਰਦੇ ਅਤੇ ਸਾਡੇ ਸਮਾਜ ਦੇ ਲੋਕਾਂ ਨੂੰ ਚੰਗੀ ਸੇਧ ਦਿੰਦਾ ਨਾਟਕ ਦਾ ਪ੍ਰੋਗਰਾਮ ਪੇਸ਼ ਕੀਤਾ ਉਥੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਸ ਸਮਾਗਮ ਦੌਰਾਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਟਿਊਸ਼ਨ ਸੈਂਟਰ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸ੍ਰਟੀਫਿਕੇਟ ਵੰਡੇ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਪੜ੍ਹੋ ਜੁੜੋ, ਸਘੰਰਸ਼ ਕਰੋ ਸਲੋਗਨ ਤਹਿਤ ਸਾਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਵੱਧ ਤੋਂ ਵੱਧ ਵਿਦਿਆ ਹਾਸਲ ਕਰਕੇ ਅੱਗੇ ਵੱਧਦੇ ਹੋਏ ਚੰਗੇ ਅਫਸਰ ਬਣਕੇ ਸਮਾਜ ਦੀ ਸੇਵਾ ਕਰਨੀਂ ਚਾਹੀਦੀ ਹੈ। ਉਨ੍ਹਾਂ ਕਿਹਾ ਇਹ ਸੈਂਟਰ ਦਾ ਪਹਿਲਾ ਸਮਾਗਮ ਹੈ ਕਿ ਸੈਂਟਰ ਦੇ ਸ਼ੁਰੂ ਹੋਣ ਉਪੰਰਤ 6 ਮਹੀਨੇ ਪੂਰੇ ਹੋਣ ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਇਸ ਫ੍ਰੀ ਟਿਊਸ਼ਨ ਸੈਂਟਰ ਦਾ ਇਲਾਕੇ ਅਤੇ ਸ਼ਹਿਰ ਦੇ ਲੋਕਾਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਸਿਖਿਅਤ ਹੋ ਸਕਣ। ਉਨ੍ਹਾਂ ਕਿਹਾ ਇਹ ਸਾਰਾ ਉਪਰਾਲਾ ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਡੇਰਾ ਚਹੇੜੂ ਵਿਖੇ ਕੀਤਾ ਗਿਆ ਹੈ। ਇਸ ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਮਹੰਤ ਅਵਤਾਰ ਦਾਸ ਜੀ ਚਹੇੜੂ, ਪ੍ਰਧਾਨ ਭੁੱਲਾ ਰਾਮ ਸੁਮਨ, ਧਰਮਪਾਲ, ਜਸਵਿੰਦਰ ਬਿੱਲਾ, ਰੋਸ਼ਨ ਢੰਡਾ, ਅਸ਼ੋਕ ਸੰਧੂ, ਬਿੰਦਰ ਸੰਧੂ ਹਰਦਾਸਪੁਰ, ਹੈੱਡ ਗ੍ਰੰਥੀ ਪ੍ਰਵੀਨ ਕੁਮਾਰ, ਬਲਵੀਰ ਸੰਧੂ ਸਮੂਹ ਪਰਿਵਾਰ ਮੰਡੇਰਾ ਅਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ, ਮਾਤਾ ਸਵਿੱਤਰੀ ਬਾਈ ਫੂਲੇ ਜੀ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੇ ਸਮੂਹ ਬੱਚੇ ਅਤੇ ਅਧਿਆਪਕ ਸਹਿਬਾਨ ਅਤੇ ਸੰਗਤਾਂ ਹਾਜ਼ਰ ਸਨ।

ਦੀ ਇੰਪੀਰੀਅਲ ਸਕੂਲ ਆਦਮਪੁਰ, ਸੀ.ਬੀ.ਐੱਸ.ਈ ਬੋਰਡ ਤੋ ਹੋਇਆ ਮਾਨ੍ਹਤਾ ਪ੍ਰਾਪਤ


ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ ਨੇ ਸਮੂਹ ਕੌਰ ਕਮੇਟੀ ਦੇ ਮੈਂਬਰਾਂ ਅਤੇ ਸਟਾਫ ਦਿੱਤੀਆਂ ਮੁਬਾਰਕਾਂ

ਆਦਮਪੁਰ/ਪਤਾਰਾ 24 ਮਈ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਆਦਮਪੁਰ ਜੋ 2015 ਤੋੋਂ ਇਲਾਕੇ ਦੇ ਬੱਚਿਆਂ ਨੂੰ ਉੱਚ ਕੁਆਲਟੀ ਸਿਖਿਆ ਪ੍ਰਦਾਨ ਕਰ ਰਿਹਾ ਹੈ ਦੀ ਇੰਪਰੀਅਲ ਸਕੂਲ ਦੇੇ ਇਤਿਹਾਸ ਵਿੱਚ ਅੱਜ ਦਾ ਦਿਨ ਸਕੂਲ ਪ੍ਰਬੰਧਕਾਂ ਲਈ ਇੱਕ ਇਤਿਹਾਸਿਕ ਦਿਨ ਹੈ, ਸਕੂਲ ਮੈਨੇਜ਼ਮੈਂਟ ਅਤੇ ਸਮੂਹ ਸਕੂਲ ਸਟਾਫ ਦੀ ਮਿਹਨਤ ਦਾ ਫਲ ਸੀ.ਬੀ.ਐਸ.ਈ ਵਲੋਂ ਉਹਨਾਂ ਨੂੰ ਬਾਰ੍ਹਵੀਂ ਤੱਕ ਪੜਾਉਣ ਦੀ ਐਫੀਲੇਸ਼ਨ ਪ੍ਰਦਾਨ ਕੀਤੀ ਗਈ। ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਸਦੀ ਖੁਸ਼ੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਅਤੇ ਸਕੂਲ ਫੈਕਲਟੀ, ਮਾਂਪਿਆਂ, ਵਿਦਿਆਰਥੀਆਂ ਦਾ ਇਸ ਵਿੱਚ ਅਹਿੱਮ ਰੋਲ ਦਸਦਿਆਂ ਜਿਥੇ ਸਭਨਾਂ ਦਾ ਧੰਨਵਾਦ ਕੀਤਾ ਉਥੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ। ਇਸ ਦੌਰਾਨ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਡਾਇਰੈਕਟਰ ਜਗਮੋਹਨ ਅਰੋੜਾ ਦੇ ਨਾਲ ਕੋਰ ਕਮੇਟੀ ਦੇ ਮੈਂਬਰ ਗ੍ਰੀਨ ਕੈਂਪਸ ਦੀ ਪਿ੍ਰੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਦੀ ਇੰਪੀਰੀਅਲ ਸਕੂਲ ਸਿਟੀ ਕੈਂਪਸ ਦੀ ਪਿ੍ਰੰਸੀਪਲ ਸ੍ਰੀਮਤੀ ਪੂਜਾ ਠਾਕੁਰ, ਯੂਰੋ ਕਿਡਜ਼ ਦੀ ਪਿ੍ਰੰਸੀਪਲ ਸ੍ਰੀਮਤੀ ਦੀਪਾ ਪਾਂਡੇ, ਹੈੱਡ ਮਿਸਟ੍ਰੈਸ ਸ੍ਰੀਮਤੀ ਪਰਵਿੰਦਰ ਕੌਰ ਅਤੇ ਗ੍ਰੀਨ ਕੈਂਪਸ ਦੀ ਮੁੱਖ ਅਕਾਦਮਿਕ ਸਲਾਹਕਾਰ ਸ੍ਰੀਮਤੀ ਸ਼ੁਸ਼ਮਾ ਵਰਮਾ ਨੇ ਸਕੂਲ ਦੇ 2015 ਤੋਂ ਸ਼ੁਰੂ ਹੋਏ ਸਫ਼ਰ ਦੇ ਕਾਮਯਾਬੀ ਵੱਲ ਵਧਦੇ ਕਦਮਾਂ ਦੀ ਸਾਂਝ ਮੀਡੀਆ ਨਾਲ ਸਾਂਝੀ ਕੀਤੀ ਅਤੇ ਇਸ ਕਾਮਯਾਬੀ ਵਿੱਚ ਪ੍ਰੈੱਸ ਦੇ ਅਹਿਮ ਯੋਗਦਾਨ ਲਈ ਉਹਨਾਂ ਦਾ ਵੀ ਧੰਨਵਾਦ ਕੀਤਾ। 

        ਪ੍ਰੈਸ ਕਾਨਫਰੰਸ ਦੌਰਾਨ ਡਾਇਰੈਕਟਰ ਜਗਮੋਹਨ ਅਰੋੜਾ ਨੇ ਦਸਿਆ ਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਵਲੋਂ ਬੱਚਿਆਂ ਵਿਚ ਮੋਰਲ ਵੇਲਿਊ, ਸਮਾਜਿਕ ਤਾਲਮੇਲ, ਜ਼ਿਲ੍ਹਾ ਪੱਧਰ ‘ਤੇ ਜਿਮਨਾਸਟਿਕ ਵਿੱਚ ਪਹਿਲਾ ਇਨਾਮ ਅਤੇ ਪੀ.ਏ.ਪੀ ਜਲੰਧਰ ਵਿਖੇ ਜਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ, ਕੂੜਾ-ਮੁਕਤ ਸਕੂਲ ਦੀ ਪਹਿਲ ਕੀਤੀ ਗਈ। ਪਿ੍ਰੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਦਸਿਆ ਕਿ ਜਲਦ ਹੀ ਸਕੂਲ ਵਿੱਚ ਐਨ.ਸੀ.ਸੀ ਏਅਰ ਵਿੰਗ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ੁਰੂ ਕਰਨ ਦੀ ਵੀ ਆਗਿਆ ਮਿਲ ਜਾਵੇਗੀ। ਸ੍ਰੀਮਤੀ ਦੀਪਾ ਪਾਂਡੇ ਅਤੇ ਸ੍ਰੀਮਤੀ ਪੂਜਾ ਠਾਕੁਰ ਨੇ ਦਸਿਆ ਕਿ ਅਸਲ ਸਿੱਖਿਅਤ, ਸਵੈ-ਨਿਰਭਰ ਸਿਖਿਆਰਥੀਆਂ ਨੂੰ ਰਾਸ਼ਟਰ ਦੇ ਨਿਰਮਾਤਾਵਾਂ ਵਜੋਂ ਸਾਹਮਣੇ ਲਿਆਉਣਾ ਹੀ ਉਹਨਾਂ ਦੇ ਸਕੂਲ ਦਾ ਅਸਲ ਟੀਚਾ ਹੈ।   


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਜਲੰਧਰ ਦੀ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਜਲੰਧਰ ਦੀ ਬਾਰਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਬਿਕੇਸ਼ ਨੇ ਸਾਇੰਸ ਸਟਰੀਮ ਵਿੱਚ 94%, ਮੁਸਕਾਨ ਨੇ ਆਰਟਸ ਸਟਰੀਮ ਵਿੱਚ 92.4%, ਰਾਜਵਿੰਦਰ ਕੌਰ ਨੇ ਕਾਮਰਸ ਸਟਰੀਮ ਵਿੱਚ 90% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਇਸ ਪ੍ਰਾਪਤੀ ਤੇ ਪਿ੍ਸੀਪਲ ਮੈਡਮ ਕੁਲਦੀਪ ਕੌਰ ਨੇ ਸਮੂਹ ਅਤੇ ਵਿਦਿਆਰਥੀਆਂ ਨੂੰ ਜਿਥੇ ਵਧਾਈ ਦਿੱਤੀ ਉਥੇ ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਸਮੂਹ ਸਟਾਫ ਸਿਰ ਬਨਿੰਆ ਹੈ। ਉਨ੍ਹਾਂ ਬਚਿਆਂ ਨੂੰ ਹੋਰ ਵਧੇਰੇ ਮੇਹਨਤ ਕਰਨ ਲਈ ਪ੍ਰੇ੍ਰਿਤ ਕੀਤਾ।

ਡੇਰਾ ਚਹੇੜੂ ਵਿਖੇ ਬ੍ਰਹਮਲੀਨ ਸੰਤ ਬਾਬਾ ਬ੍ਰਹਮ ਨਾਥ ਜੀ ਦੇ 20ਵੇਂ ਬਰਸੀ ਸਮਾਗਮ 26 ਮਈ ਨੂੰ

ਸੰਤ ਕ੍ਰਿਸ਼ਨ ਨਾਥ ਜੀ ਮੁੱਖ ਸੇਵਾਦਾਰ ਡੇਰਾ ਚਹੇੜੂ।

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ. ਰੋਡ ਚਹੇੜੂ (ਫਗਵਾੜਾ) ਵਿਖੇ ਬ੍ਰਹਮਲੀਨ ਸੰਤ ਬਾਬਾ ਬ੍ਰਹਮ ਨਾਥ ਮਹਾਰਾਜ ਜੀ ਦੇ 20ਵੇਂ ਬਰਸੀ ਸਮਾਗਮ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ 20 ਮਈ ਦਿਨ ਸ਼ੁਕਰਵਾਰ ਨੂੰ ਬਹੁਤ ਹੀ ਸਤਿਕਾਰ ਸਹਿਤ ਮਨਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ। ਉਪਰੰਤ ਬੇਅੰਤ ਰਾਗੀ ਜਥੇ ਅਤੇ ਮਿਸ਼ਨਰੀ ਕਲਾਕਾਰ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਨਗੇ। ਡੇਰਾ ਦੇੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਅਤੇ ਸਮੂਹ ਮੈਨੇਜ਼ਮੈਂਟ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 


ਪਿੰਡ ਧੋਗੜੀ ਵਿਖੇ ਪੀਰਾਂ ਤੇ ਸੱਚੀਆਂ ਸਰਕਾਰਾਂ ਦੇ ਨਾਮ ਦਾ ਵੱਡਾ ਮੇਲਾ ਕਰਵਾਇਆ


ਜਲੰਧਰ (ਅਮਰਜੀਤ ਸਿੰਘ, ਹਰਜਿੰਦਰ ਧੋਗੜੀ)- 
ਪਿੰਡ ਧੋਗੜੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਆਸ਼ੀਰਵਾਦ ਨਾਲ ਪੀਰਾਂ ਤੇ ਸੱਚੀਆਂ ਸਰਕਾਰਾਂ ਦੇ ਨਾਮ ਦਾ ਵੱਡਾ ਮੇਲਾ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਨੇ ਸਾਂਝੇ ਤੋਰ ਤੇ ਅਦਾ ਕੀਤੀ।
          ਉਪਰੰਤ ਗਾਇਕ ਅਮਰੀਕ ਬੱਲ ਤੇ ਮਨਜੀਤ ਸੋਨੀਆ ਡਿਊਟ ਜੋੜੀ, ਉਮਜੀਤ, ਰਮਨਦੀਪ ਸਿੰਘ ਨੂਰ, ਰਾਣਾ ਫੋਲੜੀਵਾਲ, ਲਖਵਿੰਦਰ ਲੱਖੀ, ਰਜਿੰਦਰ ਰਾਜਨ, ਪਵਨ ਧੋਗੜੀ, ਸੂਫੀ ਬ੍ਰਰੋਦਜ਼, ਸ਼ਸ਼ੀ ਬਾਲਾ ਵੱਲੋਂ ਜਿਥੇ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ ਉਥੇ ਪੰਮੀ ਐਂਡ ਪਾਰਟੀ ਕਬੂਲਪੁਰ ਵੱਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੇਲੇ ਵਿੱਚ ਡੋਲੀ ਮਹੰਤ ਚੱਬੇਵਾਲ ਵਾਲੇ, ਸਾਂਈ ਰਾਣਾ ਜੀ ਬੇਰੀ ਵਾਲੀ ਸਰਕਾਰ, ਸਾਂਈ ਗੁਰਮੇਲ ਸ਼ਾਹ ਧੋਗੜੀ ਤੇ ਮਹਾਂਪੁਰਸ਼ਾਂ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਗਈਆਂ। ਇਸ ਮੌਕੇ ਤੇ ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ। ਬਾਬਾ ਦਿਲਬਾਗ ਸ਼ਾਹ ਜੀ ਨੇ ਸੰਗਤਾਂ ਨੂੰ ਆਪਣੇ ਗੁਰੂਆਂ, ਮਾਪਿਆਂ ਅਤੇ ਵਡੇਰਿਆਂ ਦਾ ਸਤਿਕਾਰ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਕਿਹਾ ਅਗਰ ਵਾਤਾਵਰਨ ਸ਼ੁੱਧ ਹੋਵੇਗਾ ਤਾਂ ਸਾਡਾ ਭਵਿੱਖ ਅਤੇ ਤੰਦਰੁਸਤੀ ਵੀ ਕਾਇਮ ਰਹੇੇਗੀ ਉਨ੍ਹਾਂ ਸਮੂਹ ਸੰਗਤਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਬੀਬੀ ਮਨਜੀਤ ਕੌਰ, ਰਮਨਜੋਤ ਸਿੰਘ ਜੋਤੀ, ਨੰਦ ਲਾਲ, ਭਿੰਦਾ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਮਹਿੰਦਰ ਸਿੰਘ, ਪਾਲੀ, ਗੋਪੀ, ਭੀਮਾ, ਡਿੰਪੀ, ਦੀਪਕ, ਪਿੰਦਾ, ਇਕਬਾਲ ਸਿੰਘ ਚੀਮਾ ਸਿਕੰਦਰਪੁਰ, ਚਰਨਜੀਤ ਸਿੰਘ ਆਦਮਪੁਰ, ਪ੍ਰੀਤਮ ਸਿੰਘ, ਵਿੱਕੀ, ਦੀਸ਼ਾਂ, ਰਾਜਾ, ਅਸ਼ੋਕ ਅਲਾਵਲਪੁਰ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

Friday, 19 May 2023

ਜੰਡੂ ਸਿੰਘਾ ਦੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਮਹੰਤ ਗੋਮਤੀ ਦਾਸ ਦੇ 5ਵੇਂ ਬਰਸੀ ਸਮਾਗਮ ਮਨਾਏ

 


ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ

7 ਦਿਨ ਲਗਾਤਾਰ ਸ਼੍ਰੀਮਦ ਮਹਾਂਪੁਰਾਣ ਭਾਗਵਤ ਕਥਾ ਸਰਵਣ ਕਰਦੇ ਹੋਏ, ਨਗਰ ਦੀਆਂ ਸੰਗਤਾਂ ਹੋਈਆਂ ਨਿਹਾਲ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿਖੇ ਮੋਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਸੱਚਖੰਡ ਵਾਸੀ ਮੰਦਿਰ ਦੇ ਪੁਜਾਰੀ ਮਹੰਤ ਗੋਮਤੀ ਦਾਸ ਦੇ 5ਵੇਂ ਸਲਾਨਾ ਬਰਸੀ ਸਮਾਗਮ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਿਛਲੇ 7 ਦਿਨਾਂ ਤੋਂ ਮੰਦਿਰ ਵਿੱਖੇ ਲਗਾਤਾਰ ਚੱਲ ਰਹੀ ਸ਼੍ਰੀਮਦ ਮਹਾਂਪੁਰਾਣ ਭਾਗਵਤ ਕਥਾ ਵੀ ਨਗਰ ਦੀਆਂ ਸੰਗਤਾਂ ਨੇ ਹਰ ਰੋਜ਼ ਮੰਦਿਰ ਵਿਖੇ ਪੁੱਜ ਕੇ ਸਰਵਣ ਕੀਤੀ ਅਤੇ ਅੱਜ 19 ਮਈ ਨੂੰ ਸ਼੍ਰੀਮਦ ਮਹਾਂਪੁਰਾਣ ਭਾਗਵਤ ਕਥਾ ਦੇ ਭੋਗ ਪੈਣ ਉਪਰੰਤ ਹਵਨ ਕੀਤਾ ਗਿਆ। ਇਸ ਸਮਾਗਮ ਮੌਕੇ ਸੰਤ ਸੰਤ ਭੋਲਾ ਦਾਸ ਭਾਰਸਿੰਘਪੁਰਾ, ਸੰਤ ਕਸ਼ਮੀਰਾ ਸਿੰਘ ਕੋਟਫਤੂਹੀ, ਸੰਤ ਹਰਮੀਤ ਸਿੰਘ ਵਣਾਂ ਸਾਹਿਬ ਵਾਲੇ, ਮਹੰਤ ਇੰਦਰ ਦਾਸ ਅਤੇ ਮਹਿੰਦਰ ਦਾਸ ਮੈਘੋਵਾਲ ਵਾਲੇ, ਮਾਤਾ ਵੈਸ਼ਨਵੀ ਜੀ ਮੁਕੇਰੀਆਂ ਵਾਲੇ ਵਿਸ਼ੇਸ਼ ਤੋਰ ਤੇ ਸੰਗਤਾਂ ਵਿੱਚ ਪੁੱਜੇ ਅਤੇ ਉਨ੍ਹਾਂ ਸੰਗਤਾਂ ਨੂੰ ਜਿਥੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਉਥੇ ਸਵ. ਮਹੰਤ ਗੋਮਤੀ ਦਾਸ ਵੱਲੋਂ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਨਿਭਾਈਆਂ ਸੇਵਾਵਾਂ ਤੇ ਚਾਨਣਾਂ ਪਾ ਕੇ ਜਾਣੂ ਕਰਵਾਉਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਮਹੰਤ ਪਵਨ ਕੁਮਾਰ ਦਾਸ, ਪੂਜਾ ਦੇਵੀ, ਡਾ. ਅਸ਼ਵਨੀਂ ਕੁਮਾਰ, ਬਾਬਾ ਰਵੀ ਕਰਵਲ, ਰਾਜਨ ਸ਼ਰਮਾਂ, ਜਗਦੀਸ਼ ਕੁਮਾਰ ਦੀਸ਼ਾ, ਨਰੇਸ਼ ਕੁਮਾਰ, ਦਿਨੇਸ਼ ਯਾਦਵ, ਸੰਤ ਸਰਵਣ ਦਾਸ, ਸਾਹਿਲ ਜ਼ੋਸ਼ੀ, ਸਾਹਿਬ ਸ਼ਰਮਾਂ, ਰੋਬਿੰਨ ਜ਼ੋਸ਼ੀ, ਰੋਸ਼ਨ ਲਾਲ, ਸੀਮਾ ਜ਼ੋਸ਼ੀ, ਬੀਨਾ ਜ਼ੋਸ਼ੀ, ਪ੍ਰਵੀਨ ਜ਼ੋਸ਼ੀ, ਨੀਲਮ ਸ਼ਰਮਾਂ, ਸੀਮਾ ਸ਼ਰਮਾਂ, ਸਾਹਿਲ ਸ਼ਰਮਾਂ, ਸ਼ੀਲਾ ਕੁਮਾਰੀ, ਰਾਜਵਿੰਦਰ, ਸੁਨੀਤਾ ਜ਼ੋਸ਼ੀ, ਸਵਿਤਾ ਸ਼ਰਮਾਂ, ਪ੍ਰੀਤਮ ਦਾਸ ਗੁਰਾਇਆ, ਸ਼ਿਵਾ ਨੰਦ ਸਿੰਘ, ਵਿਜੈ ਸਿੰਘ, ਸਰਪੰਚ ਰਣਜੀਤ ਸਿੰਘ ਮੱਲੀ, ਚੰਪਾ ਜ਼ੋਸ਼ੀ, ਅਨਾਮਿਕਾ ਸ਼ਰਮਾਂ, ਮਾਤਾ ਵਿਦਿਆ ਜੀ, ਹਰਵਿੰਦਰ ਸਿੰਘ ਕਾਕਾ, ਰਮਨ ਸੰਘਾ, ਸੁਰਿੰਦਰ ਛਿੰਦਾ ਕੁੱਕ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।   


स्वच्छता अभियान सोसायटी रजिस्टर्ड की बैठक हुई


फगवाड़ा 19 मई (शिव कौड़ा)-
स्वच्छता अभियान सोसायटी रजिस्टर्ड फगवाड़ा की बैठक मदन मोहन खट्टर अध्यक्ष के नेतृत्व में हुई। बैठक में सदस्यों ने सर्वसम्मति से निर्णय लिया कि आगामी 4 जून दिन रविवार को प्रातः 10:00 बजे स्थानीय बस स्टैंड फगवाड़ा परिसर में अंतर्राष्ट्रीय पर्यावरण दिवस की पूर्व बेला पर एक हवन यज्ञ का आयोजन किया जाएगा हवन यज्ञ आर्य समाज बंगा रोड के सहयोग से समाजसेवी जुगेश प्रभाकर के निर्देशन में होगा। जिसमें समाज के विभिन्न वर्गों को प्रदूषित वातावरण से बचने का संदेश दिया जाएगा।तदोपरांत नामी कलाकारों द्वारा एक नुक्कड़ नाटक भी प्रस्तुत किया जाएगा जिसमें पर्यावरण को बचाने का संदेश प्रसारित होगा। सदस्य बस स्टैंड परिसर में कुछ पौधे लगाकर वन महोत्सव भी मनाएंगे। सदस्यों ने वातावरण दिवस मनाने हेतु नवीन सुझाव दिए जिनमें साहिल सोनी ने पंपलेट बांटने का सुझाव दिया जिसमें लोगों को प्रदूषित वातावरण की रोकथाम हेतु किए जाने वाले उपायों की जानकारी देना होगा इसके अतिरिक्त वहां पर प्रड्यूसर डायरेक्टर जसविंदर सिंह चग्गर द्वारा निर्मित एक डॉक्यूमेंट्री भी सोसायटी द्वारा किए गए कार्यों बाबत दिखाई जाएगी। पीआरटीसी बस स्टैंड प्रबंधन के सहयोग से किए जाने वाले इस कार्यक्रम के प्रोजेक्ट डायरेक्टर रमन नेहरा चेयरमैन सुखदेव सिंह प्रेम कुमार अशीष गांधी श्यामसुंदर बिल्ला होंगे।  इस मौके जसविंदर सिंह चगर महासचिव हरीश चंद्र कश्मीर लाल वरिष्ठ उपाध्यक्ष सपन मेहरा, शिव कौड़ा पत्रकार, दीप्ति ओहरी साहिल सोनी हरजोत राजन चोपड़ा सरदार आर एस पनेसर चारुदत्त सुधीर ओम दत्त इत्यादि उपस्थित हुए।

ਸ਼ੋਕ ਸਮਾਚਾਰ-


1968 ਤੋਂ ਲੈ ਕੇ ਹੁਣ ਤੱਕ ਜਲੰਧਰ ਦੀ ਹਰ ਇੱਕ ਅਖ਼ਵਾਰ ਨੂੰ ਘਰ-ਘਰ ਪਹੁੱਚਾਣ ਵਾਲੇ ਆਦਮਪੁਰ ਦੇ ਏਜੰਟ ਸਤਿਕਾਰਯੋਗ ਸ਼੍ਰੀ ਬਲਦੇਵ ਰਾਜ ਆਵਲ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਗਰੁੱੜ ਪੁਰਾਣ ਦੇ ਪਾਠ ਅਤੇ ਪਗੜੀ ਦੀ ਰਸਮ 23 ਮਈ ਦਿਨ ਮੰਗਲਵਾਰ ਨੂੰ ਦੁਪਿਹਰ 2 ਤੋਂ 3 ਵਜੇ ਤੱਕ ਬਾਬਾ ਬਾਲਕ ਨਾਥ ਮੰਦਿਰ ਸ਼ਿਵਪੁਰੀ ਆਦਮਪੁਰ ਵਿਖੇ ਹੋਵੇਗੀ।  

Thursday, 18 May 2023

ਆਯੂਰਵੈਦਿਕ ਦਵਾਈ ਖਾਣ ਨਾਲ ਕਈ ਰੋਗ ਖ਼ਤਮ ਹੁੰਦੇ ਹਨ : ਵੈਦ ਬਲਜਿੰਦਰ ਰਾਮ ਖੜਕਾਂ


ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ 

ਆਦਮਪੁਰ 18 ਮਈ (ਬਲਬੀਰ ਸਿੰਘ ਕਰਮ)- ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ (ਹੁਸ਼ਿਆਰਪੁਰ) ਦੇ ਮੁੱਖ ਵੈਦ ਬਲਜਿੰਦਰ ਰਾਮ ਅਤੇ ਵੈਦ ਸਿਮਰਨਜੀਤ ਕੌਰ ਦੀ ਸਮੂਹ ਟੀਮ ਵੱਲੋਂ ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਧੱਕੋਂ ਵਾਲਿਆਂ ਦੀ ਪ੍ਰੇਰਣਾਂ ਸਦਕਾ, ਡੇਰਾ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ (ਬਾਬੇ ਜੋੜੇ) ਰਾਇਪੁਰ ਰਸੂਲਪੁਰ ਜਲੰਧਰ ਵਿਖੇ ਗੱਦੀ ਨਸ਼ੀਨ ਮੁੱਖ ਸੇਵਾਦਾਰ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਜੀ ਦੇ ਆਸ਼ੀਰਵਾਦ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ। ਇਸ ਕੈਂਪ ਦਾ ਸ਼ੁੱਭ ਅਰੰਭ ਸੰਤ ਬਾਬਾ ਨਿਰਮਲ ਦਾਸ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਕੈਂਪ ਵਿੱਚ ਕਰੀਬ 1500 ਮਰੀਜ਼ਾਂ ਦਾ ਮਾਹਰ ਡਾਕਟਰ ਸਹਿਬਾਨਾਂ ਦੀ ਟੀਮ ਵੱਲੋਂ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਵੈਦ ਬਲਜਿੰਦਰ ਰਾਮ ਖੜਕਾਂ ਨੇ ਦਸਿਆ ਕਿ ਪਿਛਲੇ ਸਾਲ ਵੀ ਸਲਾਨਾ ਜੋੜ ਮੇਲੇ ਤੇ ਇਸੇ ਤਰ੍ਹਾਂ ਕੈਂਪ ਲਗਾਇਆ ਗਿਆ ਸੀ। ਜਿਸਦਾ ਲਾਗਲੇ ਪਿੰਡਾਂ ਦੇ ਲੋਕਾਂ ਨੇ ਭਰਭੂਰ ਲਾਭ ਉਠਾਇਆ ਅਤੇ ਆਪਣਾ ਆਯੂਰਵੈਦਿਕ ਦਵਾਈਆਂ ਨਾਲ ਇਲਾਜ਼ ਕਰਵਾਉਣ ਵਿੱਚ ਭਾਰੀ ਰੁੱਚੀ ਦਿਖਾਈ। ਉਨ੍ਹਾਂ ਕਿਹਾ ਆਯੂਰਵੈਦਿਕ ਦਵਾਈਆਂ ਨਾਲ ਕਿਸੇ ਵੀ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਦਵਾਈ ਨਾਲ ਮਾੜੇ ਤੋਂ ਮਾੜੇ ਰੋਗਾਂ ਨੂੰ ਵੀ ਜੜੋ੍ਹ ਖ਼ਤਮ ਕੀਤਾ ਜਾ ਸਕਦਾ ਹੈ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਜਿਥੇ ਗੁਰੂ ਘਰ ਦੇ ਸਮੂਹ ਸੇਵਾਦਾਰਾਂ, ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਉਥੇ ਵੈਦ ਬਲਜਿੰਦਰ ਰਾਮ ਖੜਕਾਂ, ਡਾ. ਮੁਨੀਸ਼ਾਂ ਕੁੰਡਲ (ਬੀ.ਐਮ.ਐਸ), ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਪਰਮਿੰਦਰ ਕੌਰ, ਵੈਦ ਦਵਿੰਦਰ ਸਿੰਘ, ਵੈਦ ਲੁਕੇਸ਼ ਕੁਮਾਰ, ਵੈਦ ਸੁਨੀਲ ਕੁਮਾਰ ਰੌਕੀ, ਡਾ. ਨਵੀਨ ਸ਼ਰਮਾਂ, ਡਾ. ਨੀਰਜ਼ ਠਾਕੁੱਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੰਤ ਨਿਰਮਲ ਦਾਸ ਮਹਾਰਾਜ ਜੀ ਵੱਲੋਂ ਸਮੂਹ ਵੈਦਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਐਡਵੋਕੇਟ ਯੁਵਰਾਜ ਸਿੰਘ ਕੋ-ਐਪਟਿਡ ਮੈਂਬਰ ਦੀ ਨਿਯੁੱਕਤ


ਆਦਮਪੁਰ/ਜਲੰਧਰ 18 ਮਈ (ਅਮਰਜੀਤ ਸਿੰਘ)-
ਪੰਜਾਬ ਹਰਿਆਣਾ ਬਾਰ ਕੌਸਲ ਵੱਲੋਂ ਐਡਵੋਕੇਟ ਯੁਵਰਾਜ ਸਿੰਘ ਨੂੰ ਕੋ-ਆਪਟਿਡ ਮੈਂਬਰ ਨਿਯੁੱਕਤ ਕੀਤੇ ਜਾਣ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ ਹੈ। ਐਡਵੋਕੇਟ ਯੁਵਰਾਜ ਸਿੰਘ ਨੇ ਪੰਜਾਬ ਹਰਿਆਣਾ ਬਾਰ ਕੌਸਲ ਵੱਲੋਂ ਉਨ੍ਹਾਂ ਦੀ ਕੀਤੀ ਗਈ ਨਿਯੁੱਕਤੀ ਲਈ ਬਾਰ ਕੌਸਲ ਦਾ ਜਿਥੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਕਿਹਾ ਉਹ ਇਹ ਬਾਰ ਕੌਸਲ ਵੱਲੋਂ ਸੋਪੀ ਇਹ ਜਿੰਮੇਵਾਰੀ ਤੰਨਦੇਹੀ ਨਾਲ ਨਿਭਾਉਣਗੇ ਅਤੇ ਸਮੂਹ ਐਡਵੋਕੇਟ ਸਹਿਬਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਹਾਜ਼ਰ ਰਹਿਣਗੇ। 

Tuesday, 16 May 2023

ਪਿੰਡ ਧੋਗੜੀ ਵਿਖੇ ਪੀਰਾਂ ਤੇ ਸੱਚੀਆਂ ਸਰਕਾਰਾਂ ਦੇ ਨਾਮ ਦਾ ਵੱਡਾ ਮੇਲਾ 21 ਮਈ ਨੂੰ : ਬਾਬਾ ਦਿਲਬਾਗ ਸ਼ਾਹ ਜੀ


ਆਦਮਪੁਰ/ਜਲੰਧਰ 15 ਮਈ (ਬਲਵੀਰ ਕਪੂਰ ਪਿੰਡ)-
ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੇ ਆਸ਼ੀਰਵਾਦ ਨਾਲ ਪੀਰਾਂ ਤੇ ਸੱਚੀਆਂ ਸਰਕਾਰਾਂ ਦੇ ਨਾਮ ਦਾ ਵੱਡਾ ਮੇਲਾ 21 ਮਈ ਨੂੰ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੈਕਟਰੀ ਬੂਟਾ ਰਾਮ ਪਿੰਡ ਧੋਗੜੀ ਨੇ ਦਸਿਆ ਕਿ 21 ਮਈ ਦਿਨ ਐਤਵਾਰ ਨੂੰ ਪਹਿਲਾ 11 ਵਜੇ ਝੰਡੇ ਦੀ ਰਸਮ ਹੋਵੇਗੀ, 12 ਤੋਂ 1 ਵਜੇ ਤੱਕ ਕਵਾਲੀਆਂ ਦਾ ਸਮਾਗਮ ਹੋਵੇਗਾ ਅਤੇ 1 ਤੋਂ 4 ਵਜੇ ਤੱਕ ਪੰਮੀ ਐਂਡ ਪਾਰਟੀ ਵੱਲੋਂ ਨਕਲਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸੰਗਤਾਂ ਨੂੰ ਬਾਬਾ ਜੀ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ। ਬਾਬਾ ਦਿਲਬਾਗ ਸ਼ਾਹ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 


ਸਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਲੱਖਾਂ ਦਾ ਨੁਕਸਾਨ


ਗੁਰਦਾਸਪੁਰ 21 ਮਈ (ਗੁਲਸ਼ਨ ਕੁਮਾਰ)-
ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਰਾਜ ਪੈਲੇਸ ਦੇ ਪਿੱਛੇ ਸਥਿਤ ਦੇਸ਼ ਭਗਤ ਨਗਰ ਦੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਰ ਦੇ ਮਾਲਕ ਵਲੋਂ ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਸਮੇਂ ਘਰ ਵਿੱਚ ਅੱਗ ਲੱਗੀ ਉਸ ਸਮੇਂ ਘਰ ਵਿਚ ਸਿਰਫ ਇਕ ਬਜੁਰਗ ਜੋੜਾ ਮੌਜੂਦ ਸੀ। ਗਨੀਮਤ ਇਹ ਰਹੀ ਕਿ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

           ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰੋਂ ਬਾਹਰ ਸੀ ਅਤੇ ਘਰ ਵਿਚ ਸਿਰਫ ਉਨ੍ਹਾਂ ਦੇ ਬੁਜੁਰਗ ਮਾਂ ਪਿਉ ਹੀ ਮੌਜੂਦ ਸਨ। ਉਸ ਦੇ ਮਾਂ-ਪਿਓ ਨੇ ਦੱਸਿਆ ਹੈ ਕਿ ਅਚਾਨਕ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਕਮਰੇ ਵਿਚ ਚੱਲ ਰਹੇ ਏ.ਸੀ ਵਿੱਚੋਂ ਧੂੰਆਂ ਨਿਕਲਨ ਲੱਗ ਪਿਆ ਤੇ ਵੇਖਦੇ ਹੀ ਵੇਖਦੇ ਪਹਿਲਾਂ ਚਿੰਗਾਰੀਆਂ ਅਤੇ ਫੇਰ ਏ.ਸੀ ਨੂੰ ਭਿਆਨਕ ਅੱਗ ਨੇ ਘੇਰ ਲਿਆ ਲਿਆ ਜੋ ਮਿੰਟਾਂ ਸਕਿੰਟਾਂ ਵਿੱਚ ਵੀ ਫੈਲ ਗਈ। ਉਸ ਦੇ ਮਾਂ ਪਿਓ ਅੱਗ ਭੜਕਦੀ ਦੇਖ ਕੇ ਘਰੋਂ ਬਾਹਰ ਨਿਕਲ ਆਏ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ। ਗੁਆਂਢੀਆਂ ਨੇ ਫੋਨ ਕਰਕੇ ਮਨਜੀਤ ਸਿੰਘ ਨੂੰ ਸੂਚਨਾ ਦਿੱਤੀ ਜਿਸ ਤੇ ਉਹ ਵੀ ਤੁਰੰਤ ਵਾਪਸ ਮੁੱੜ ਆਏ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਵੱਲੋਂ ਫਾਇਰ ਬਿ੍ਰਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਆ ਕੇ ਕਾਫੀ ਮੁਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਪਰ ਇਸ ਦੌਰਾਨ ਘਰ ਦਾ ਸਮਾਨ ਜਿਸ ਵਿਚ ਏ.ਸੀ, ਸੋਫੇ, ਗੱਦੇ, ਟੇਬਲ, ਦਰਵਾਜ਼ੇ ਅਤੇ ਹੋਰ ਫਰਨੀਚਰ ਤੋਂ ਇਲਾਵਾ ਪੀ.ਵੀ.ਸੀ ਆਦਿ ਵੀ ਸ਼ਾਮਲ ਹੈ ਸੜ ਕੇ ਸੁਆਹ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਅੱਗ ਬੁਝਾਉਣ ਪਹੁੰਚੀ ਫਾਇਰ ਬਿ੍ਰਗੇਡ ਦੇ ਕਰਮਚਾਰੀ ਪਰਗਟ ਸਿੰਘ ਨੇ ਦੱਸਿਆ ਕਿ ਕਰੀਬ ਪੰਜ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਲਾਨੌਰ ਰੋਡ ਦੇ ਇਕ ਘਰ ਵਿਚ ਅੱਗ ਲੱਗੀ ਹੈ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਲਗਭਗ ਅੱਧੇ ਘੰਟੇ ਦੀ ਮਸ਼ਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਘਰ ਵਾਲਿਆਂ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। 


  



Monday, 15 May 2023

ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ ਅਤੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ



ਜਲੰਧਰ 15 ਮਈ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਨਗਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ ਅਤੇ ਜੇਠ ਮਹੀਨੇ ਦੀ ਸ਼ੰਗਰਾਂਦ ਦਾ ਦਿਹਾੜਾ 15 ਮਈ ਨੂੰ ਦਿਨ ਸੋਮਵਾਰ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿੱਚ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਭਾਈ ਲਖਵੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਭਾਈ ਮਹਿਤਾਬ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਨਛੱਤਰ ਸਿੰਘ ਬ੍ਰਹਮਜੀਤ ਕਥਾ ਵਾਚਕ ਹੁਸ਼ਿਆਰਪੁਰ, ਭਾਈ ਨਿਸ਼ਾਨ ਸਿੰਘ ਢਾਡੀ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਦੇ ਹੋਏ ਨਿਹਾਲ ਕੀਤਾ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਾਥੀ ਮੈਂਬਰਾਂ ਵੱਲੋਂ ਰਾਗੀ ਜਥਿਆਂ ਅਤੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਚਾਹ ਪੌਕੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਕਰਮ ਸਿੰਘ, ਜਰਨੈਲ ਸਿੰਘ, ਹਰਦਿਆਲ ਸਿੰਘ, ਜਥੇਦਾਰ ਕਰਮ ਸਿੰਘ, ਰਣਵੀਰਪਾਲ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਨਰਿੰਦਰ ਸਿੰਘ ਨਿੰਦੀ, ਸਰਪੰਚ ਰਛਪਾਲ ਸਿੰਘ, ਕਮਲਜੀਤ ਸਿੰਘ, ਹਰਜੀਤ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ ਬਿੱਟੂ ਅਤੇ ਹੋਰ ਪ੍ਰਬੰਧਕ ਤੇ ਸੇਵਾਦਾਰ ਹਾਜ਼ਰ ਸਨ।

ਡੇਰਾ ਚਹੇੜੂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ


ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਵਿਦੇਸ਼ ਦੀ ਧਰਤੀ ਤੋਂ ਆਨਲਾਇਨ ਹੋ ਕੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ 

ਫਗਵਾੜਾ/ਆਦਮਪੁਰ/ਜਲੰਧਰ 15 ਮਈ (ਅਮਰਜੀਤ ਸਿੰਘ)- ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਤਪ ਅਸਥਾਨ ਡੇਰਾ ਚਹੇੜੂ (ਫਗਵਾੜਾ) ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਲੜ੍ਹੀਵਾਰ ਚੱਲ ਰਹੇ ਸ਼੍ਰੀ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਭੋਗ ਪੈਣ, ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਜੀ ਹੈਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਸਾਂਈ ਪੱਪਲ ਸ਼ਾਹ ਜੀ ਭਰੋਮਜਾਰਾ, ਬੇਬੀ ਵਰਸ਼ਾਂ ਬਾਵਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਨੇ ਵਿਦੇਸ਼ ਦੀ ਧਰਤੀ ਤੋਂ ਲਾਇਵ ਹੋ ਕੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਨਿਭਾਈ ਗਈ। ਜਿਕਰਯੋਗ ਹੈ ਕਿ ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਿਦੇਸ਼ ਦੀ ਧਰਤੀ ਤੇ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣ ਵਾਸਤੇ ਵੱਖ-ਵੱਖ ਦੇਸ਼ਾਂ ਦੇ ਦੌਰੇ ਤੇ ਗਏ ਹੋਏ ਹਨ। ਜੋ ਕਿ 23 ਮਈ ਨੂੰ ਵਾਪਸ ਡੇਰਾ ਚਹੇੜੂ ਵਿਖੇ ਪਰਤਣਗੇ ਅਤੇ 24 ਮਈ ਨੂੰ ਡੇਰਾ ਚਹੇੜੂ ਵਿਖੇ 2 ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਸਮਾਗਮਾਂ ਦੋਰਾਨ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦੇ ਹੋਣਹਾਰ ਵਿਦਿਆਰਥੀਆਂ ਅਤੇ ਟੀਚਰਾਂ ਦਾ ਵਿਸ਼ੇਸ਼ ਸਨਮਾਨ ਕਰਨਗੇ ਤੇ ਉਥੇ ਇੱਕਤਰ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ 25 ਮਈ ਨੂੰ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸਵੇਰੇ 8 ਤੋਂ 10 ਵਜੇ ਤੱਕ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਸਮਾਗਮ ਵਿੱਚ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਸਕੂਲ ਦੇ ਹੋਨਹਾਰ ਬਚਿਆਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕਰਨਗੇ। ਅੱਜ ਸੰਗਰਾਂਦ ਦੇ ਸਮਾਗਮਾਂ ਮੌਕੇ ਤੇ ਸੰਤ ਅਵਤਾਰ ਦਾਸ ਚਹੇੜੂ, ਮਹੰਤ ਬਲਵੀਰ ਦਾਸ, ਭੁੱਲਾ ਰਾਮ ਸੁਮਨ, ਧਰਮਪਾਲ, ਜਸਵਿੰਦਰ ਬਿੱਲਾ, ਹਰਜਿੰਦਰ ਬੰਗਾ, ਪੰਛੀ ਡੱਲੇਵਾਲੀਆਂ, ਅਸ਼ੋਕ ਸੰਧੂ, ਬਸਪਾ ਆਗੂ, ਸੁਮਿਤਰੀ ਦੇਵੀ, ਸੁਰਜੀਤ ਕੌਰ, ਮਨਜੀਤ ਕੌਰ ਤੋਂ ਇਲਾਵਾ ਹੋਰ ਸੇਵਾਦਾਰ ਤੇ ਸੰਗਤਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 


Sunday, 14 May 2023

ਡੇਰਾ ਚਹੇੜੂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਬੰਧੀ ਸਮਾਗਮ 15 ਮਈ ਨੂੰ


ਆਦਮਪੁਰ/ਜਲੰਧਰ 14 ਮਈ (ਅਮਰਜੀਤ ਸਿੰਘ)-
ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਦੇ ਤਪ ਅਸਥਾਨ ਡੇਰਾ ਚਹੇੜੂ (ਫਗਵਾੜਾ) ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 15 ਮਈ ਦਿਨ ਸੋਮਵਾਰ ਨੂੰ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਗੁਰੂ ਘਰ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਅਮਿ੍ਰਥਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਬੇਅੰਤ ਰਾਗੀ ਜਥੇ ਅਤੇ ਮਿਸ਼ਨਰੀ ਕਲਾਕਾਰ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕਰਨਗੇ। ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਜਿਕਰਯੋਗ ਹੈ ਕਿ ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਿਦੇਸ਼ ਦੀ ਧਰਤੀ ਤੇ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣ ਵਾਸਤੇ ਵੱਖ-ਵੱਖ ਦੇਸ਼ਾਂ ਦੇ ਦੌਰੇ ਤੇ ਗਏ ਹੋਏ ਹਨ। ਜੋ ਕਿ 23 ਮਈ ਨੂੰ ਵਾਪਸ ਡੇਰਾ ਚਹੇੜੂ ਵਿਖੇ ਪਰਤਣਗੇ ਅਤੇ 24 ਮਈ ਦੇ ਸਮਾਗਮਾਂ ਦੋਰਾਨ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ।

ਕਮੀਆਂ ਪੇਸ਼ੀਆਂ ਦੂਰ ਕਰਕੇ ਅਗਲੇ ਸਾਲ ਜ਼ੋਰਦਾਰ ਵਾਪਸੀ ਕਰਾਂਗੇ: ਕਰਮਜੀਤ ਕੌਰ ਚੌਧਰੀ


ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਤੇ ਹਰ ਪਲੇਟਫਾਰਮ 'ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ: ਕਰਮਜੀਤ ਕੌਰ ਚੌਧਰੀ

ਜਲੰਧਰ 14 ਮਈ (ਅਮਰਜੀਤ ਸਿੰਘ)- ਜਲੰਧਰ ਤੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਜ਼ਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇਗੀ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਮਜ਼ਬੂਤੀ ਨਾਲ ਵਾਪਸੀ ਕਰੇਗੀ। ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਜਲੰਧਰ (ਸ਼ਹਿਰੀ) ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਦੇ ਨਾਲ ਆਪਣੇ ਨਿਵਾਸ ਸਥਾਨ 'ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਰਮਜੀਤ ਚੌਧਰੀ ਨੇ ਜ਼ਿਮਨੀ ਚੋਣ ਦੌਰਾਨ ਲੋਕਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਨੂੰ ਸੁਧਾਰੇਗੀ ਅਤੇ ਅਗਲੇ ਸਾਲ ਜ਼ੋਰਦਾਰ ਢੰਗ ਨਾਲ ਵਾਪਸੀ ਕਰੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਹਰ ਪਲੇਟਫਾਰਮ 'ਤੇ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।

                  ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪਾਰਟੀ ਪ੍ਰਧਾਨਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਹੋਰ ਸੀਨੀਅਰ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਜਲੰਧਰ ਲੋਕ ਸਭਾ ਸੀਟ ਦੀ ਨੁਮਾਇੰਦਗੀ ਉਹਨਾਂ ਦੇ ਪਤੀ ਸਵਰਗੀ ਸੰਤੋਖ ਸਿੰਘ ਚੌਧਰੀ ਨੇ ਕੀਤੀ ਸੀ, ਪਾਰਟੀ ਨੇ ਉਸੇ ਹਲਕੇ ਦੀ ਜ਼ਿਮਨੀ ਚੋਣ ਲਈ ਮੈਨੂੰ ਆਪਣੇ ਉਮੀਦਵਾਰ ਵਜੋਂ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਦੇ ਕੇ ਮੇਰੇ 'ਤੇ ਅਥਾਹ ਵਿਸ਼ਵਾਸ ਜਤਾਇਆ ਅਤੇ ਮੈਨੂੰ ਬੇਹੱਦ ਮਾਣ ਬਖਸ਼ਿਆ। 

ਡੇਰਾ ਸਤਿਗੁਰੂ ਦਿਆਲ ਜੀ ਵਿਖੇ ਗੱਦੀ ਨਸ਼ੀਨ ਸੰਤ ਬਿਕਰਮਜੀਤ ਮਹਾਰਾਜ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ


ਜਲੰਧਰ 14 ਮਾਰਚ (ਅਮਰਜੀਤ ਸਿੰਘ)-
ਡੇਰਾ ਸਤਿਗੁਰੂ ਦਿਆਲ ਜੀ ਨੂਰਪੁਰ ਕਲੋਨੀ, ਇੰਡਸਟਰੀਅਲ ਏਰੀਆ ਜਲੰਧਰ ਵਿਖੇ ਗੱਦੀ ਨਸ਼ੀਨ ਸੰਤ ਬਿਕਰਮਜੀਤ ਮਹਾਰਾਜ ਜੀ ਦਾ ਜਨਮ ਦਿਨ ਧੂਮਧਾਮ ਨਾਲ 5 ਮਈ ਨੂੰ ਮਨਾਇਆ ਗਿਆ। ਇਸ ਵਿਚ ਸੂਫੀ ਗਾਇਕ ਕਮਲ ਖਾਨ ਨੇ ਆਪਣੀ ਸੂਫੀ ਗਾਇਕੀ ਰਾਹੀਂ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਇਸ ਭੰਡਾਰੇ ਦੀ ਸੇਵਾ ਦਾ ਮੌਕਾ ਨਾਗੀ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਪਵਨ ਨਾਗੀ, ਦਿਨਕਰ ਨਾਗੀ ਅਤੇ ਗੌਰਵ ਨਾਗੀ ਨੂੰ ਮਿਲਿਆ। ਵਿਸ਼ੇਸ਼ ਗੱਲ ਇਹ ਰਹੀ ਕਿ ਜਿਵੇਂ-ਜਿਵੇਂ ਕਮਲ ਖਾਨ ਦੀ ਸੂਫੀ ਗਾਇਕੀ ਸਿਖਰਾਂ ਤੇ ਚੱਲ ਰਹੀ ਸੀ ਉਵੇਂ-ਉਵੇਂ ਉਸ ਉੱਤੇ ਬਹੁਤ ਸਾਰਾ ਆਸ਼ੀਰਵਾਦ ਸੰਤ ਬਿਕਰਮਜੀਤ ਮਹਾਰਾਜ ਜੀ ਵਲੋਂ ਦਿੱਤਾ ਗਿਆ। ਭੰਡਾਰੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸੰਗਤਾਂ ਦੇ ਲਈ ਲੰਗਰ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ। ਇਸ ਮੌਕੇ ਤੇ ਹੋਰ ਸੇਵਾਦਾਰਾਂ ਵਿੱਚ ਬੂਟਾ ਰਾਮ, ਪ੍ਰਿਥਵੀ ਚੰਦ ਅਤੇ ਗੁਰਚਰਨ ਨੇ ਵੀ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ।

ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ 15 ਮਈ ਨੂੰ

ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ

ਜਲੰਧਰ 14 ਮਈ (ਅਮਰਜੀਤ ਸਿੰਘ)-
ਪਿੰਡ ਡਰੋਲੀ ਕਲਾਂ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਅਸਥਾਨ ਤੇ ਨਗਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਮਹਾਨ ਗੁਰਮਤਿ ਸਮਾਗਮ 15 ਮਈ ਨੂੰ ਦਿਨ ਸੋਮਵਾਰ ਬਹੁਤ ਹੀ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਨੇ ਦੱਸਿਆ ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਹਾਲ ਵਿੱਚ ਭਾਈ ਲਖਵੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਭਾਈ ਮਹਿਤਾਬ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਨਛੱਤਰ ਸਿੰਘ ਬ੍ਰਹਮਜੀਤ ਕਥਾ ਵਾਚਕ ਹੁਸ਼ਿਆਰਪੁਰ, ਭਾਈ ਨਿਸ਼ਾਨ ਸਿੰਘ ਢਾਡੀ ਜੱਥਾ ਸ੍ਰੀ ਆਕਾਲ ਤਖਤ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਵਾਲੇ, ਗੁਰਬਾਣੀ ਦੇ ਰਸਭਿੰਨੇ ਕੀਰਤਨ, ਗੁਰਇਤਿਹਾਸ, ਕਥਾ ਵਾਚਕ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਸਮਾਗਮ ਦੌਰਾਨ ਚਾਹ ਪੌਕੜੇ ਅਤੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।     


ਜਲੰਧਰ ਜਿਮਨੀ ਚੋਣ ਦੀ ਜਿੱਤ ਦੀ ਖੁਸ਼ੀ ਵਿੱਚ ਆਪ ਵਰਕਰਾਂ ਨੇ ਲੱਡੂ ਵੰਡੇ


ਜਲੰਧਰ (ਕਰਮਵੀਰ ਸਿੰਘ, ਅਮਰਜੀਤ ਸਿੰਘ)-
ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਜਸ਼ਨ ਪਿੰਡ ਹਰੀਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਲੱਡੂ ਵੰਡ ਕੇ ਮਨਾਇਆ। ਇਸ ਮੌਕੇ ਹਾਜ਼ਰ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਲੋਕਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿੱਚ ਵਿਸ਼ਵਾਸ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਸਾਰੀਆਂ ਪਾਰਟੀਆਂ ਹੀ ਫਲਾਪ ਸਾਬਿਤ ਹੋਈਆਂ ਹਨ। ਲੋਕਾਂ ਨੇ ਪਰਿਵਾਰਵਾਦ ਅਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਬਦਲਾਅ ਦੀ ਲਹਿਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਪਰਮਿੰਦਰ ਸਿੰਘ ਬਰਾੜ, ਅਸ਼ੋਕ ਕੁਮਾਰ ਕਪੂਰ ਪਿੰਡ, ਡਾਕਟਰ ਨਿਰਮਲ ਕੌਲ, ਜਸਵਿੰਦਰ ਸਿੰਘ ਸਰਪੰਚ ਹਰੀਪੁਰ, ਹਰਬੰਸ ਲਾਲ, ਕਰਨਜੀਤ ਸਿੰਘ ਹੈਪੀ, ਸਿਮਰਨ ਸਿੰਘ, ਤਰਲੋਕ ਸਿੰਘ, ਕੇਵਲ ਚੰਦ, ਇਕਬਾਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਕਲਸੀ, ਸੁਖਦੇਵ ਸਿੰਘ, ਗੁਰਮੇਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।

ਅੰਤਰਰਾਸ਼ਟਰੀ ਮਾਂ ਦਿਵਸ : ਵਾਇਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਟਰੱਸਟ ਹਮਿਲਟਨ ਨੇ ‘ਮਾਂ ਦਿਵਸ’ ਬੱਚਿਆਂ ਸੰਗ ਮਨਾਇਆ


ਆਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ)- ਦੁਨੀਆਂ ਭਰ ਵਿੱਚ ਅੱਜ ਮਾਂ ਦਿਵਸ ਦਾ ਦਿਨ ਬਹੁੱਤ ਹੀ ਉਤਸ਼ਾਹ ਦੇ ਨਾਲ ਹਰੇਕ ਸਾਲ ਮਨਾਇਆ ਜਾਂਦਾਂ ਹੈ ਇਸੇ ਕੜੀ ਵਜੋ ਟਰੱਸਟ ਵੱਲੋਂ ਸ਼ਨੀਵਾਰ ਨੂੰ ਹਫਤਾਵਰੀ ਕਲਾਸ ਵਿੱਚ ਮਾਂ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।  ਸਭ ਤੋਂ ਪਹਿਲਾਂ ਮਾਂ ਦਿਵਸ ਨੂੰ ਸਬੰਧਿਤ ਪੋਸਟਰ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆ ਹਰਜੀਤ ਕੌਰ ਕੰਗ ਤੇ ਰੀਹਾ ਸੂਦ ਨੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਦਿਆਂ ਮੁਬਾਰਕਾਂ ਦਿੱਤੀਆਂ ਤੇ ਵੱਖ ਵੱਖ ਬੁਲਾਰੇ ਜ਼ਿਹਨਾਂ ਵਿੱਚ ਸੁਨੀਤਾ ਕੁਮਾਰੀ, ਸੰਦੀਪ ਕੋਰ ਸੰਧੂ, ਨੂਰ ਗੁਰਾਇਆਂ, ਨਿਰਗੁਣ ਗੁਰਾਇਆਂ, ਨੇ ਆਦ ਨੇ ਮਾਂ ਦਿਵਸ ਨਾਲ ਸਬੰਧਤ ਕਵਿਤਾਵਾਂ ਤੇ ਵਿਚਾਰ ਪੇਸ਼ ਕੀਤੇ। ਵੀਰਮ ਸਿੰਘ , ਗੁਰਨੂਰ ਸਿੰਘ ਤੇ ਸੰਦੀਪ ਕੋਰ ਸੰਧੂ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਜੋ ਕੇ ਦਰਸ਼ਕਾਂ ਨੇ ਬੇਹੱਦ ਪਸੰਦ ਕੀਤੀ ਤੇ ਨੰਨੇ ਮੁੰਨੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀ ਮਾਂ ਦਿੱਵਸ ਦੀਆਂ ਮੁਵਾਰਕਾਂ ਦਿੱਤੀਆਂ ਤੇ ਟਰੱਸਟ ਦੇ ਪ੍ਰਧਾਨ ਜ਼ਰਨੈਲ ਸਿੰਘ ਰਾਹੋਂ ਵੱਲੋਂ ਮਾਂ ਦਿੱਵਸ ਦੀਆਂ ਸਾਰੀਆਂ ਭੈਣਾਂ ਬੱਚੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਇਸ ਸਾਰੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਰੇਡੀਓ ਸਪਾਇਸ ਦੇ ਹਰਗੁਣਜੀਤ ਸਿੰਘ ਤੇ ਰੇਡੀਓ ਸਾਡੇ ਵਾਲਾ ਦੇ ਲਾਡੀ ਚੱਡਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ।

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ ਬਾਰ੍ਹਵੀਂ ਅਤੇ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ


ਆਦਮਪੁਰ/ਜਲੰਧਰ 13 ਮਈ (ਅਮਰਜੀਤ ਸਿੰਘ)-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ (ਜਲੰਧਰ), ਜੋ ਕਿ ਪੇਂਡੂ ਖੇਤਰ ਵਿੱਚ ਮਿਆਰੀ ਸਿਖਿਆ ਦੇਣ ਲਈ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਚਲਾਇਆ ਜਾ ਰਿਹਾ ਹੈ। ਇਸ ਸਕੂਲ ਦੀ ਬਾਰ੍ਹਵੀਂ ਅਤੇ ਦਸਵੀਂ ਕਲਾਸ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿੱਚ ਹਰਸਿਮਰਨ ਕੋਰ (ਕੋਮਰਸ ਗਰੁੱਪ) ਨੇ 91.4% ਅੰਕ ਪ੍ਰਾਪਤ ਕਰਕੇ ਪਹਿਲਾ , ਗੁਰਮਨਪ੍ਰੀਤ ਕੋਰ (ਆਰਟਸ ਗਰੁੱਪ) ਨੇ 90.2% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਨਵਦੀਪ ਕੋਰ  ਕੋਮਰਸ ਗਰੁੱਪ ਨੇ 85.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਵਿਸ਼ੇ ਵਿੱਚੋ ਹਰਸਿਮਰਨ ਕੋਰ 95%, ਪਲਕ 91% ਅਤੇ ਅੰਜਲੀ ਨੇ 90 % ਅੰਕ ਪ੍ਰਾਪਤ ਕੀਤੇ। ਫਿਜ਼ੀਕਲ ਐਜੂਕੇਸ਼ਨ ਵਿੱਚੋ ਗੁਰਮਨਪ੍ਰੀਤ ਕੋਰ 97%, ਗੁਰਸਿਮਰਨ ਕੋਰ 94% ਅਤੇ ਬਲਜੀਤ ਡੌਲੀ ਨੇ 90% ਅੰਕ ਪ੍ਰਾਪਤ ਕੀਤੇ। ਆਈ. ਟੀ ਵਿਸ਼ੇ ਵਿਚੋਂ ਜਸਪ੍ਰੀਤ, ਮਨਜੋਤ ਕੌਰ, ਗੁਰਸਿਮਰਨ ਕੋਰ ਨੇ 94% ਅਤੇ ਗੁਰਕਮਲ ਕੌਰ, ਪਲਕ ਸਰੋਜ, ਹਰਸਿਮਰਨ ਨੇ 93%ਅੰਕ ਪ੍ਰਾਪਤ ਕੀਤੇ। ਪੰਜਾਬੀ ਵਿੱਚ ਗੁਰਮਨਪ੍ਰੀਤ ਨੇ 93% ਅਤੇ ਪੋਲੀਟੀਕਲ ਸਾਇੰਸ ਵਿੱਚ ਗੁਰਮਨਪ੍ਰੀਤ ਕੋਰ ਨੇ 94% ਅੰਕ ਪ੍ਰਾਪਤ ਕੀਤੇ। ਕੈਮੀਸਟਰੀ ਵਿੱਚ ਨਵਜੋਤ ਨੇ 91%ਅੰਕ ਪ੍ਰਾਪਤ ਕੀਤੇ।


ਦਸਵੀਂ ਕਲਾਸ ਵਿੱਚ ਹਰਪ੍ਰੀਤ ਸਿੰਘ ਨੇ 93% ਅੰਕ ਪ੍ਰਾਪਤ ਕਰਕੇ ਪਹਿਲਾ, ਜਸਲੀਨ ਕੋਰ ਨੇ 86.2% ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪਰਮਪ੍ਰੀਤ ਦਿਓਲ, ਸਿਮਰਜੋਤ ਕੌਰ ਨੇ  85% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਵਿਸ਼ੇ  ਵਿੱਚੋ  ਰੂਪਕਮਲ ਕੋਰ ਨੇ 97% ਅਤੇ  ਜਸਲੀਨ ਕੋਰ ਨੇ 94 % ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਵਿੱਚ ਹਰਪ੍ਰੀਤ ਸਿੰਘ ਨੇ 98%, ਸਿਮਰਨਜੋਤ ਕੌਰ, ਪਰਮਪ੍ਰੀਤ ਦਿਓਲ, ਰੂਪਕਮਲ ਕੌਰ ਨੇ 97%, ਦਿਵਜੋਤ ਸਿੰਘ, ਪਰਮਵੀਰ ਸਿੰਘ ਨੇ 96% ਅੰਕ ਪ੍ਰਾਪਤ ਕੀਤੇ। ਮੈਥ ਵਿੱਚ ਹਰਪ੍ਰੀਤ ਸਿੰਘ ਨੇ 94%, ਪਰਮਪ੍ਰੀਤ ਦਿਓਲ ਨੇ 90% ਅੰਕ ਪ੍ਰਾਪਤ ਕੀਤੇ। ਸੋਸ਼ਲ ਸਾਇੰਸ ਵਿੱਚ ਹਰਪ੍ਰੀਤ ਸਿੰਘ ਨੇ 98%, ਰੂਪਕਮਲ ਨੇ 96% ਅਤੇ ਜਸਲੀਨ ਕੋਰ ਨੇ 94% ਅੰਕ ਪ੍ਰਾਪਤ ਕੀਤੇ। ਆਈ. ਟੀ ਵਿਸ਼ੇ ਵਿੱਚ ਰੂਪਕਮਲ ਨੇ 100%, ਜਸਲੀਨ 99%, ਪਰਮਵੀਰ ਸਿੰਘ ਨੇ 98% ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ, ਡਾਇਰੈਕਟਟ ਨਿਸ਼ਾ ਮੜੀਆ ਅਤੇ ਪਿ੍ਰੰਸੀਪਲ ਅਮਿਤਾਲ ਕੋਰ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ -ਪਿਤਾ ਅਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਉਣ ਵਾਲੀ ਜਿੰਦਗੀ ਵਿੱਚ ਚੰਗੀ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ।

    


Saturday, 13 May 2023

ਹਿਜ਼`ਐਕਸੀਲੈਂਟ ਇੰਸਟੀਟਿਊਟਸ ਦੇ ਸੀ.ਬੀ.ਐਸ.ਈ. ਦੇ ਵਿਦਿਆਰਥੀਆਂ ਦਾ 12ਵੀਂ ਦਾ ਰਿਹਾ ਸ਼ਾਨਦਾਰ ਨਤੀਜਾ


ਹੁਸ਼ਿਆਰਪੁਰ 13 ਮਈ (ਤਰਸੇਮ ਦੀਵਾਨਾ)-
ਸੀ.ਬੀ.ਐਸ.ਈ. ਦੇ 12ਵੀਂ ਦੇ ਨਤੀਜੇ ਘੋਸ਼ਿਤ ਹੋ ਗਏ ਹਨ ਅਤੇ ‘ਹਿਜ਼` ਐਕਸੀਲੈਂਟ ਇੰਸਟੀਟਿਊਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਥੇ ਦੇ ਬਹੁਤ ਸਾਰਿਆਂ ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋ 95 ਪ੍ਰਤੀਸ਼ਤ ਤੱਕ ਅੰਕ ਪ੍ਰਾਪਤ ਕਰਦੇ ਆਪਣਾ, ਆਪਣੇ ਇੰਸਟੀਟਿਊਟਸ ਦਾ ਅਤੇ ਆਪਣੇ ਮਾਂ-ਬਾਪ ਦਾ ਮਾਣ ਵਧਾਇਆ ਹੈ। ਇੱਥੋਂ ਦੇ ਨਾੱਨ ਮੈਡੀਕਲ ਦੇ ਵਿਦਿਆਰਥੀ ਸਕਸ਼ਮ ਬਾਲੀ ਨੇ 94.8 ਪ੍ਰਤੀਸ਼ਤ ਅਤੇ ਰਿਧੀ ਨੇ 92.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਉਥੇ ਪ੍ਰਭਜੋਤ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਮੈਡੀਕਲ ਵਿੰਗ ਦੀ ਜੇ ਗੱਲ ਕਰੀਏ ਤਾਂ ਅਰਸ਼ਦੀਪ ਕੌਰ ਨੇ 91 ਪ੍ਰਤੀਸ਼ਤ, ਆਂਚਲ ਨੇ 89.2 ਪ੍ਰਤੀਸ਼ਤ ਅਤੇ ਸ਼ਸ਼ਿਕਾ ਨੇ 87.2 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਨਾੱਨ ਮੈਡੀਕਲ ਦੇ ਮੁਨਾਲ ਸ਼ਰਮਾ ਨੇ 87.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਉਥੇ ਕਰਮਜੀਤ ਮਲਿਕ ਨੇ 85.8 ਪ੍ਰਤੀਸ਼ਤ ਅਤੇ ਹਾਰਦਿਕ ਚੋਪੜਾ ਨੇ 83 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਇਸ ਤੋਂ ਹਿਲਾਵਾ ਵੰਦਿਤਾ ਸ਼ਰਮਾ, ਰੁਦਾਕਸ਼, ਸਚਿਨਦੀਪ ਸਿੰਘ, ਮੌਨਿਕਾ, ਅਨੁ, ਸ਼੍ਰੇਆ ਮੈਨਰਾ, ਯੁਵਾਂਬ, ਹਰਮਨ, ਪ੍ਰਭੰਸ਼, ਜਸਕਰਨ ਅਤੇ ਸਨੇਹਾ ਪੁਰੀ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਕਾਮਰਸ ਵਿੱਚ ਪ੍ਰਭਦੀਪ ਨੇ 87 ਪ੍ਰਤੀਸ਼ਤ ਅੰਕ ਹਾਸਿਲ ਕੀਤੇ। ਇੰਸਟੀਟਿਊਟਸ ਦੇ ਡਾਇਰੈਕਟਰ ਪ੍ਰੋ. ਸਰੀਨ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ। ਭਵਿੱਚ ਵਿੱਚ ਵੀ ਇਸੀ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੇ ਉਹਨਾਂ ਦਾ ਮਾਰਗ ਦਰਸ਼ਨ ਕੀਤਾ। ਵਿਦਿਆਰਥੀਆਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਸਰੀਨ ਸਰ ਦਾ ਅਤੇ ਆਪਣੇ ਹੋਰ ਅਧਿਆਪਕਾਂ ਦਾ ਧੰਨਵਾਦ ਕੀਤਾ।   

ਸ਼ਕੁੰਤ ਚੌਧਰੀ ਅਤੇ ਰਮਨਦੀਪ ਕੌਰ ਨੂੰ ਐਂਚ.ਆਰ.ਐਮ ਅਵਾਰਡ ਨਾਲ ਸਨਮਾਨਿਤ ਕੀਤਾ


ਫਤਹਿਗੜ੍ਹ ਸਾਹਿਬ -
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ  ਵਿਖੇ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਪਰਮਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਗੁਰਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਸ਼ਕੁੰਤ ਚੌਧਰੀ ਇੰਨਸਪੈਕਟਰ ਪੰਜਾਬ ਪੁਲਿਸ, ਰਮਨਜੀਤ ਕੌਰ ਸਬ ਇੰਸਪੈਕਟਰ ਇੰਨਚਾਰਜ ਮਹਿਲਾ ਥਾਣਾ ਫਤਹਿਗੜ੍ਹ ਸਾਹਿਬ ਅਤੇ ਪਰਮਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਨੂੰ ਸਮਾਜ ਪ੍ਰਤੀ ਵੱਡਮੁੱਲੀਆਂ ਸੇਵਾਵਾਂ ਦੇਣ ਬਦਲੇ ਸੰਸਥਾ ਵੱਲੋਂ ਐਂਚ .ਆਰ ਐਮ 2023 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਵਧੀਆ ਸੇਵਾਵਾਂ ਦੇਣ ਵਾਲਿਆਂ ਨੂੰ ਹਮੇਸ਼ਾ ਹੀ ਸਨਮਾਨ ਚਿੰਨ੍ਹ, ਸਨਮਾਨ ਪੱਤਰ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਆ ਰਹੇ ਹਾਂ। ਸਮਾਜ ਵਿਚੋਂ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹਮੇਸ਼ਾ ਮੰਚ ਵੱਲੋਂ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਚੰਗੇ ਸੁਭਾਅ ਵਾਲੇ ਲੋਕ ਸੰਸਥਾ ਨਾਲ ਧੜਾਧੜ ਜੁੜਦੇ ਜਾ ਰਹੇ ਹਨ ਕਿਉਂਕਿ ਮੰਚ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ ਅਤੇ ਹਮੇਸ਼ਾ ਲਈ ਬਣਦਾ ਮਾਣ ਦਿੱਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਸ਼ਕੁੰਤ ਚੌਧਰੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਅਸੀਂ ਕਦੇ ਵੀ ਇਸ ਨੂੰ ਭੁਲਾਅ ਨਹੀਂ ਸਕਦੇ। ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਸਲਾਣੀ, ਸੁਰਿੰਦਰ ਪਾਲ ਹੈਂਡ ਕਾਂਸਟੇਬਲ, ਬਲਜਿੰਦਰ ਸਿੰਘ ਮਾਂਗਟ ਏ,ਐਸ,ਆਈ ਪੰਜਾਬ ਪੁਲਿਸ, ਅਮਰਵੀਰ ਵਰਮਾ, ਧਰਮ ਸਿੰਘ ਸਿਰਕੱਪੜਾ, ਬਲਦੇਵ ਸਿੰਘ ਜੱਲੋਵਾਲ, ਕਿਰਨਦੀਪ ਕੌਰ ਗਰੇਵਾਲ, ਗੁਰਨਾਜ਼ ਕੌਰ ਮੀਡੀਆ ਸਲਾਹਕਾਰ, ਗੁਰਜੀਤ ਕੌਰ, ਕਸੱਲਿਆ ਦੇਵੀ, ਕਾਂਨਤਾ ਰਾਣੀ, ਮੰਜੂ ਬਾਲਾ, ਦਲਜੀਤ ਕੌਰ, ਰਾਜਪਾਲ ਕੌਰ, ਪੂਰਨ ਸਿੰਘ, ਕਿਰਨਜੀਤ ਕੌਰ, ਮਹਿਲ ਸਿੰਘ, ਅਮਰਿੰਦਰ ਸਿੰਘ, ਅਜੈਬ ਸਿੰਘ, ਅਤੇ ਲਾਲ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।

ਸਮੁੱਚੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਸ਼ੀਲ ਰਿੰਕੂ ਰਾਹੀੰ ਭਾਰਤ ਦੀ ਸੰਸਦ ਵਿੱਚ ਗੂੰਜੇਗੀ- ਸਿਆਣ


ਹੁਸ਼ਿਆਰਪੁਰ 13 ਮਈ (ਤਰਸੇਮ ਦੀਵਾਨਾ)-
ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਦੀ ਵੱਡੇ ਬਹੁਮਤ ਨਾਲ ਜਿੱਤ ਹੋਣ 'ਤੇ ਹੁਸ਼ਿਆਰਪੁਰ ਦੇ ਸਮੂਹ ਆਪ ਵਰਕਰਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ।ਸਵੇਰੇ ਸਾਰ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਆਪ ਦਾ ਉਮੀਦਵਾਰ ਸ਼ੁਸ਼ੀਲ ਰਿੰਕੂ ਨੇ ਬੜਤ ਲੈਣੀ ਸ਼ੁਰੂ ਕਰ ਦਿੱਤੀ ਤੇ ਅਗਲੇ ਗਿਣਤੀ ਦੇ ਵੱਖ ਵੱਖ ਰਾਊਂਡਾਂ ਵਿੱਚ ਵਿਰੋਧੀ ਉਮੀਦਵਾਰਾਂ ਨੂੰ ਲਾਗੇ ਨਹੀੰ ਲੱਗਣ ਦਿੱਤਾ ਅਤੇ ਇਹ ਫ਼ਰਕ ਲਗਾਤਾਰ ਵੱਧਦਾ ਹੀ ਗਿਆ। ਇਹ ਵਿਚਾਰ ਸਤਵੰਤ ਸਿੰਘ ਸਿਆਣ ਸੂਬਾ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਨੇ ਅੱਜ ਆਪ ਵਰਕਰਾਂ ਦੀ ਵਧਾਈ ਕਬੂਲਦਿਆਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦੇ ਦਫਤਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼‍ਾਂ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਹੋਈ ਵੱਡੀ ਜਿੱਤ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਮੋਹਰ ਲਗਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਤੇ ਮਾਫੀਆ ਖਿਲਾਫ ਲੜਾਈ ਨੂੰ ਵੱਡੀ ਹਿਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਹੀ ਨਹੀਂ ਸਮੁੱਚੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਸ਼ੀਲ ਰਿੰਕੂ ਰਾਹੀੰ ਭਾਰਤ ਦੀ ਸੰਸਦ ਵਿੱਚ ਗੂੰਜੇਗੀ। ਉਨ੍ਹਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ 'ਤੇ ਜਲੰਧਰ ਦੇ ਸੂਝਵਾਨ ਵੋਟਰਾਂ ਤੇ ਸਪੋਰਟਰਾਂ ਤੇ ਵਿਸ਼ੇਸ਼ ਤੌਰ 'ਤੇ ਬ੍ਰਹਮ ਸੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਅਤੇ ਉਨ੍ਹਾਂ ਦੀ ਟੀਮ ਹੁਸ਼ਿਆਰਪੁਰ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੋਬੀ ਸ਼ਰਮਾ ਚੇਅਰਮੈਨ ਕੋਅਪਰੇਟਿਵ ਬੈਂਕ, ਰਾਜੇਸ਼ ਦਿਆਲ ਬੱਬੀ, ਹਰਵਿੰਦਰ ਸਿੰਘ ਬਿੰਦਰ, ਹਰਭਗਤ ਸਿੰਘ ਤੁਲੀ, ਹਰਜਿੰਦਰ ਸਿੰਘ ਵਿਰਦੀ, ਜੋਗਿੰਦਰ ਸਿੰਘ ਰਾਜਾ, ਦਿਲਪ੍ਰੀਤ ਸਿੰਘ ਬਾਂਸਲ ਆਦਿ ਮੋਜੂਦ ਸਨ।

ਰੋਟਰੀ ਕਲੱਬ ਫਗਵਾੜਾ ਜੈਮਸ ਦੀ 20ਵੀਂ ਜਨਰਲ ਬਾਡੀ ਮੀਟਿੰਗ ਦਾ ਹੋਇਆ ਆਯੋਜਨ


ਫਗਵਾੜਾ 13 ਮਈ (ਸ਼ਿਵ ਕੋੜਾ)-
ਰੋਟਰੀ ਕਲੱਬ ਫਗਵਾੜਾ ਜੈਮਸ ਦੀ ਮੀਟਿੰਗ ਰੋਟਰੀ ਪ੍ਰਧਾਨ ਡਾ: ਚਿਮਨ ਅਰੋੜਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ। ਜਿਸ ਵਿੱਚ ਡਾ. ਜੀਬੀ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਹਨਾਂ ਦਾ ਕਲੱਬ ਦੇ ਸਾਬਕਾ ਪ੍ਰਧਾਨਾਂ ਵੱਲੋਂ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਦੇ ਸਕੱਤਰ ਰੋਟੇ. ਦੇਸਰਾਜ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪੀਪੀ ਰੋਟੇ. ਇੰਦਰ ਖੁਰਾਣਾ ਨੇ ਰਸਮੀ ਤੌਰ ’ਤੇ ਮਹਿਮਾਨ ਬੁਲਾਰੇ ਨਾਲ ਜਾਣ-ਪਛਾਣ ਕਰਵਾਈ। ਡਾ: ਜੀਬੀ ਸਿੰਘ ਨੇ ਪੇਟ ਨਾਲ ਸਬੰਧਤ ਰੋਗਾਂ ਅਤੇ ਪੇਟ ਦਰਦ ਦੇ ਕਾਰਨਾਂ ਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤੁਲਿਤ ਖੁਰਾਕ ਨਾਲ ਪੇਟ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਿਤੀ ਗੰਭੀਰ ਪ੍ਰਤੀਤ ਹੋਵੇ ਤਾਂ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਰੋਟੇਰੀਅਨ ਮੈਂਬਰਾਂ ਵੱਲੋਂ ਦਿਖਾਏ ਗਏ ਸਨਮਾਨ ਲਈ ਵੀ ਧੰਨਵਾਦ ਕੀਤਾ ਅਤੇ ਸਵਾਲਾਂ ਦੇ ਜਵਾਬ ਦਿੱਤੇ। ਅਖੀਰ ਵਿੱਚ ਰੋਟੇਰੀਅਨ ਵਿਜੇ ਸੌਂਧੀ ਨੇ ਮੁੱਖ ਬੁਲਾਰੇ ਸਮੇਤ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਐਸਪੀ ਸੇਠੀ, ਪੀਪੀ ਸਤੀਸ਼ ਜੈਨ, ਰੋਟੇਰੀਅਨ ਦੀਪਕ ਕੋਹਲੀ, ਮਹਿੰਦਰ ਸੇਠੀ, ਰਾਕੇਸ਼ ਸੂਦ, ਨਿਖਿਲ ਗੁਪਤਾ, ਬਾਲ ਕ੍ਰਿਸ਼ਨ ਵਧਵਾ ਆਦਿ ਹਾਜ਼ਰ ਸਨ।

‘ਆਪ’ ਵਰਕਰਾਂ ਨੇ ਮਾਨ ਦੀ ਅਗਵਾਈ ’ਚ ਲੱਡੂ ਵੰਡ ਕੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦੀ ਖੁਸ਼ੀ ਮਨਾਈ


ਫਗਵਾੜਾ 13 ਮਈ (ਸ਼ਿਵ ਕੋੜਾ)-
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦੀ ਖੁਸ਼ੀ ਵਿਚ ਆਪ ਵਰਕਰਾਂ ਨੇ ਫਗਵਾੜਾ ਦੇ ਬੰਗਾ ਵਿਖੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ। ਜੋਸ਼ ‘ਚ ਭਰੇ ਵਰਕਰਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾਇਆ ਅਤੇ ਆਮ ਆਦਮੀ ਪਾਰਟੀ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜਲੰਧਰ ‘ਚ ‘ਆਪ’ ਦੀ ਜਿੱਤ ਪਾਰਟੀ ਦੇ ਸਮਰਪਿਤ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਲੰਧਰ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਸ਼ਾਨਦਾਰ ਜਿੱਤ ਦੇ ਨਾਲ ਲੋਕਸਭਾ ਵਿੱਚ ਭੇਜ ਕੇ ਪੰਜਾਬ ਦੇ ਲੋਕਾਂ ਨੇ ਸੂਬੇ ਵਿਚ ਆਪ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ’ਤੇ ਸਵੀਕਾਰਤਾ ਮੋਹਰ ਲਗਾ ਦਿੱਤੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਫਗਵਾੜਾ ਨਗਰ ਨਿਗਮ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਜਾ ਰਹੀ ਹੈ। ਉਨ੍ਹਾਂ ਪੂਰੇ ਵਿਸ਼ਵਾਸ਼ ਨਾਲ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇਸੇ ਤਰ੍ਹਾਂ ਜ਼ਬਰਦਸਤ ਜਿੱਤ ਦਰਜ ਕਰੇਗੀ। ਇਸ ਮੌਕੇ ‘ਆਪ’ ਆਗੂ ਹਰਮੇਸ਼ ਪਾਠਕ, ਰੋਹਿਤ ਸ਼ਰਮਾ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਪ੍ਰਿਤਪਾਲ ਕੌਰ ਤੁਲੀ, ਮੋਨਿਕਾ, ਰਾਜਾ ਕੌਲਸਰ, ਚਰਨਜੀਤ ਸਿੰਘ ਟੋਨੀ, ਕ੍ਰਿਸ਼ਨ ਕੁਮਾਰ ਹੀਰੋ, ਸੌਰਵ ਹਾਂਡਾ, ਦਵਿੰਦਰ ਕੁਲਥਮ, ਅਸ਼ੋਕ ਕੁਲਥਮ, ਗੁਰਦੀਪ ਸਿੰਘ ਤੁਲੀ, ਫੌਜੀ ਸ਼ੇਰਗਿੱਲ, ਸਰਬਜੀਤ, ਚਮਨ ਲਾਲ, ਰਣਬੀਰ, ਰਾਕੇਸ਼ ਕੁਮਾਰ ਕੇਸ਼ੀ, ਮੋਨੂੰ ਚੌਧਰੀ, ਹਰਦਿਆਲ ਸਿੰਘ ਹੈਪੀ, ਵਿਪਨ ਖੁਰਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ‘ਆਪ’ ਵਰਕਰ ਤੇ ਸਮਰਥਕ ਹਾਜ਼ਰ ਸਨ।     

ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੌੜੇ) ਰਾਏਪੁਰ ਵਾਲਿਆਂ ਦਾ 34ਵਾਂ ਬਰਸੀ ਸਮਾਗਮ 16 ਨੂੰ



ਕਿਸ਼ਨਗੜ੍ਹ 13 ਮਈ (ਅਮਰਜੀਤ ਸਿੰਘ)-
ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ (ਬਾਬੇ ਜੌੜੇ) ਰਾਏਪੁਰ ਰਸੂਲਪੁਰ ਵਾਲਿਆਂ ਦੀ 34ਵਾਂ ਬਰਸੀ ਸਮਾਗਮ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਵਿਖੇ 16 ਮਈ ਦਿਨ ਮੰਗਲਵਾਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਨੇ ਦੱਸਿਆ ਕਿ ਸੰਤ ਬਾਬਾ ਪ੍ਰੀਤਮ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਦੀ ਆਰੰਭਤਾ ਸ਼ੁਰੂ ਹੋ ਚੁੱਕੀ ਹੈ। ਬਾਣੀ ਦੇ ਸੰਪਟ ਪਾਠ ਆਰੰਭ ਕੀਤੇ ਗਏ ਹਨ ਅਤੇ ਹਰ ਰੋਜ਼ ਭਾਰੀ ਗਿਣਤੀ 'ਚ ਸੰਗਤਾਂ ਡੇਰੇ ਵਿਖੇ ਨਤਮਸਤਕ ਹੋ ਰਹੀਆਂ ਹਨ। ਸਮਾਗਮ ਵਿੱਚ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਸ਼ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਨੂੰ ਸ਼ਰਧਾਂਜਲੀ ਭੇਟ ਕਰਨਗੇ। ਗੱਲਬਾਤ ਕਰਦਿਆਂ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਦੱਸਿਆ ਬਰਸੀ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਹਰ ਰੋਜ਼ ਸੰਤ ਬਾਬਾ ਨਿਰਮਲ ਦਾਸ ਵਲੋਂ ਸ਼ਾਮ ਨੂੰ ਕੀਰਤਨ ਦੀਵਾਨ ਸਜਾਏ ਜਾਂਦੇ ਹਨ।