Friday, 31 January 2025

ਪਿੰਡ ਹਜ਼ਾਰਾ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ 5 ਦਿਨਾਂ 30ਵਾਂ ਫੁੱਟਬਾਲ ਟੂਰਨਾਂਮੈਂਟ ਸ਼ੁਰੂ

ਅਰਦਾਸ ਬੇਨਤੀ ਉਪਰੰਤ ਐਨਆਰਆਈ ਭੁਪਿੰਦਰ ਸਿੰਘ ਨੇ ਰੀਬਨ ਕੱਟ ਕੇ ਟੂਰਨਾਂਮੈਂਟ ਦੀ ਕੀਤੀ ਅਰੰਭਤਾ
ਪਹਿਲਾ ਮੈਂਚ ਲੱਧੇਵਾਲੀ ਤੇ ਲੇਸੜੀਵਾਲ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ
ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਹਜ਼ਾਰਾ (ਜਲੰਧਰ) ਦੀ ਦਸ਼ਮੇਸ਼ ਸਪੋਰਟਸ ਕਲੱਬ ਰਜ਼ਿ ਵੱਲੋਂ ਦਸ ਗੁਰੂ ਸਹਿਬਾਨਾਂ ਦਾ ਓਟ ਆਸਰਾ ਲੈਂਦੇ ਹੋਏ 30ਵੇਂ ਫੁੱਟਬਾਲ ਟੂਰਨਾਂਮੈਂਟ ਦੀ ਸ਼ੁਰੂਆਤ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਕੀਤੀ ਗਈ। ਇਸ ਮੌਕੇ ਤੇ ਪਹਿਲਾ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਐਨਐਰਆਈ ਭੁਪਿੰਦਰ ਸਿੰਘ ਨੇ ਰੀਬਨ ਕੱਟ ਕੇ 30ਵੇਂ ਫੁੱਟਬਾਲ ਟੂਰਨਾਂਮੈਂਟ ਦਾ ਸ਼ੁਭ ਅਰੰਭ ਕੀਤਾ ਅਤੇ ਖਿਡਾਰੀਆਂ ਮੁਲਾਕਾਤ ਕੀਤੀ। ਇਸ ਮੌਕੇ ਖੇਡ ਪ੍ਰੇਮੀ ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਕਿ ਇਹ ਟੂਰਨਾਂਮੈਂਟ 31 ਜਨਵਰੀ ਤੋਂ 4 ਫਰਵਰੀ ਤੱਕ ਲਗਾਤਾਰ ਚੱਲੇਗਾ ਤੇ ਫਾਈਨਲ ਮੈਂਚਾਂ ਦੇ ਮੁਕਾਬਲੇ 4 ਫਰਵਰੀ ਨੂੰ ਹੀ ਹੋਣਗੇ ਅਤੇ ਏਸੇ ਦਿਨ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਪ੍ਰੈਸ ਨੂੰ ਦਸਿਆ ਕਿ ਹੁਣ ਤੱਕ ਉਪਨ ਦੀਆਂ 32 ਅਤੇ ਅੰਡਰ-15 ਦੀਆਂ 16 ਟੀਮਾਂ ਇੰਟਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਅੱਜ 31 ਜਨਵਰੀ ਨੂੰ 10 ਮੈਂਚ ਖੇਡੇ ਜਾਣਗੇ। ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਇਹ ਉਪਰਾਲਾ ਸਮੂਹ ਐਨਆਈਆਈ ਵੀਰਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਮੈਂਚਾਂ ਦਾ ਅਨੰਦ ਮਾਨਣ ਲਈ ਪਿੰਡ ਹਜ਼ਾਰਾ ਦੇ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਅੱਜ ਮੈਂਚਾਂ ਦੀ ਅਰੰਭਤਾ ਮੌਕੇ ਤੇ ਲਖਵੀਰ ਸਿੰਘ ਹਜ਼ਾਰਾ, ਲਵਦੀਪ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, ਕਮਲੇਸ਼ ਸਿੰਘ, ਅਰਸ਼ਜੌਤ ਸਿੰਘ, ਹਰਦੇਵ ਸਿੰਘ, ਕਮਲਜੀਤ ਸਿੰਘ, ਅਮਨਜੋਤ ਸਿੰਘ ਜੋਤੀ ਐਨਆਰਆਈ, ਕੀਰਤ ਹਜਾਰਾ, ਜਤਿੰਦਰ ਸਿੰਘ, ਸਾਹਿਲ ਬਾਘਾ, ਲੰਬੜ ਹਜਾਰਾ, ਸਤਨਾਮ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਪਿ੍ਰੰਸ ਹਜਾਰਾ, ਵਿਜੇ ਕੁਮਾਰ, ਜਗੀਰ ਸਿੰਘ, ਪੰਚ ਸੋਦਾਗਰ ਸਿੰਘ ਤੇ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜਰ ਸਨ।

Tuesday, 28 January 2025

ਬਾਘਾ ਪਰਿਵਾਰ ਨੂੰ ਸੰਤ ਮਹਾਂਪੁਰਸ਼ਾਂ ਦਾ ਮਿਲਿਆ ਆਸ਼ੀਰਵਾਦ

ਰਜਿੰਦਰ ਬਾਘਾ ਤੇ ਮੇਜਰ ਮਮਤਾ ਬਾਘਾ ਪਰਿਵਾਰ ਵੱਲੋਂ ਕਰਵਾਇਆ ਗ੍ਰਹਿ ਪਰਵੇਸ਼ ਸਮਾਗਮ
ਆਦਮਪੁਰ, 28 ਜਨਵਰੀ (ਅਮਰਜੀਤ ਸਿੰਘ)-
ਪਿੰਡ ਬੋਲੀਨਾ ਦੌਆਬਾ ਦੇ ਵਸਨੀਕ ਬਾਘਾ ਪਰਿਵਾਰ ਦੇ ਰਜਿੰਦਰ ਬਾਘਾ ਤੇ ਮਮਤਾ ਬਾਘਾ ਵੱਲੋਂ ਨਵੇਂ ਘਰ ਵਿੱਚ ਗ੍ਰਹਿ ਪਰਵੇਸ਼ ਕਰਨ ਲਈ ਸਮਾਗਮ ਪਿੰਡ ਬੋਲੀਨਾਂ ਵਿੱਖੇ ਕਰਵਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਪੰਥ ਪ੍ਰਸਿੱਧ ਰਾਗੀ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਰਾਗੀ ਭਾਈ ਜਗਜੀਵਨ ਸਿੰਘ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਬਾਘਾ ਪਰਿਵਾਰ ਨੂੰ ਆਸ਼ੀਰਵਾਦ ਦੇਣ ਵਾਸਤੇ ਸੰਤ ਹਰਜਿੰਦਰ ਸਿੰਘ ਜੀ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ, ਸੰਤ ਰਾਮ ਸਰੂਪ ਗਿਆਨੀ ਜੀ ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਹੁਸ਼ਿਆਰਪੁਰ, ਸੰਤ ਇੰਦਰ ਦਾਸ ਸ਼ੇਖੇ ਪਿੰਡ ਵਾਲੇ, ਸੰਤ ਸਰਵਣ ਦਾਸ ਸਲੇਮਟਾਬਰੀ ਲੁਧਿਆਣੇ, ਬਾਬਾ ਅਸ਼ੋਕ ਜੀ ਸੰਤੋਖਪੁਰਾ, ਸੰਤ ਸੀਤਲ ਦਾਸ ਪਰਸਰਾਮਪੁਰ, ਭਾਈ ਜਗਦੇਵ ਸਿੰਘ ਬੋਲੀਨਾ, ਭਗਤ ਦਿਲਸ਼ੇਰ ਸਿੰਘ ਸ਼ੇਰਾ ਬੋਲੀਨਾ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਭਗਵਾਨ ਸਿੰਘ ਜੀ ਜੌਹਲ, ਰਾਜੇਸ਼ ਬਾਘਾ, ਹਰਮੋਹਨ ਸਿੰਘ, ਰਣਜੀਤ ਸਿੰਘ ਜੌਹਲ, ਕੁਲਵਿੰਦਰ ਬਾਘਾ ਯੂ.ਕੇ ਜੋਹਲ, ਸੁਰਿੰਦਰ ਕੁਮਾਰ ਜੋਹਲਾ, ਪਰਮਜੀਤ ਪਾਰਸ, ਸਾਬਕਾ ਸਰਪੰਚ ਕੁਲਵਿੰਦਰ ਬਾਘਾ ਵੀ ਉਚੇਚੇ ਤੋਰ ਸਮਾਗਮ ਵਿੱਚ ਪੁੱਜੇ। ਇਸ ਮੌਕੇ ਤੇ ਬਾਘਾ ਪਰਿਵਾਰ ਦੇ ਰਜਿੰਦਰ ਕੁਮਾਰ ਤੇ ਪਰਿਵਾਰ ਵੱਲੋਂ ਸਮਾਗਮ ਵਿੱਚ ਪੁੱਜੇ ਮਾਂਪੁਰਸ਼ਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਹੁਸਨ ਲਾਲ, ਰਾਕੇਸ਼ ਬਾਘਾ, ਅਮਰਜੀਤ ਸਿੰਘ, ਮੁਕੇਸ਼ ਬਾਘਾ, ਰਤਨ ਲਾਲ, ਸੁਨੀਤਾ ਰਾਣੀ, ਮੋਹਨ ਲਾਲ ਬਾਘਾ, ਪਰਦੀਪ, ਦੀਪਾ ਨਗਰ, ਦਿਲਸ਼ਾਨ ਬਾਘਾ, ਅਮਰਜੀਤ ਸਿੰਘ ਅਰੋੜਾ, ਜਗਦੀਸ਼ ਪਰਮਾਰ, ਗੁਰਬਚਨ ਸਿੰਘ ਮੱਕੜ, ਸੁਨੀਲ, ਮਾਤਾ ਬੰਤ ਕੌਰ, ਮੈਡਮ ਜਗਦੀਸ਼ ਜੌਹਲ, ਕਮਲਾ ਦੇਵੀ, ਗੁਲਸ਼ਨ ਬਾਘਾ, ਜੁਗੇਸ਼ ਬਾਘਾ, ਯੁਵਰਾਜ ਬਾਘਾ, ਰਾਜ ਕੁਮਾਰ, ਮੁਨੀਸ਼ ਬਾਘਾ, ਜਸਵੀਰ ਸਿੰਘ ਬੋਲੀਨਾ, ਸਰਪੰਚ ਗੁਰਦੀਪ ਸਿੰਘ ਬੋਲੀਨਾ, ਡਾਕਟਰ ਸੁਨੀਲ ਸ਼ਰਮਾਂ, ਡਾਕਟਰ ਡਿੰਪਲ ਸ਼ਰਮਾਂ, ਡਾਕਟਰ ਰਾਕੇਸ਼ ਕੁਮਾਰ, ਡਾਕਟਰ ਪਰਮਜੀਤ ਕੌਰ, ਡਾਕਟਰ ਮਹਿਤਾ, ਡਾਕਟਰ ਅਮਨ, ਡਾਕਟਰ ਬਾਜਵਾ ਰਾਮਾਂਮੰਡੀ, ਜਸਬੀਰ ਕੌਰ ਜੌਹਲ, ਭਾਵਿਕਾ ਬਾਘਾ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

Friday, 24 January 2025

ਪਿੰਡ ਡਰੌਲੀ ਕਲਾਂ ਵਿਖੇ ਸ਼ਹੀਦ ਬਾਬਾ ਮੱਤੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਹਜ਼ਾਰਾ ਸੰਗਤਾਂ ਨੇ ਸ਼ਹੀਦੀ ਸਮਾਗਮਾਂ ਵਿੱਚ ਭਰੀ ਹਾਜ਼ਰੀ, ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਈ
ਆਦਮਪੁਰ, 23 ਜਨਵਰੀ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦਾ ਸ਼ਹੀਦੀ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੇ ਭਾਈ ਗੁਰਕੀਰਤ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਰਾਗੀ ਭਾਈ ਤਵਨੀਤ ਸਿੰਘ ਜੱਥਾ ਚੰਡੀਗੜ, ਭਾਈ ਜਤਿੰਦਰ ਸਿੰਘ ਬੈਂਸ ਢਾਡੀ ਜੱਥਾ ਕੰਦੋਲਾ ਤੇ ਭਾਈ ਤਰਸੇਮ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾਂ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸਦਾ ਕਰੀਬ 180 ਸੰਗਤਾਂ ਨੇ ਲਾਭ ਉਠਾਇਆ। ਜਿਨ੍ਹਾਂ ਦਾ ਮਾਹਰ ਡਾਕਟਰਾਂ ਵੱਲੋਂ ਚੈਅਕੱਪ ਕਰਕੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਗੁਰੂ ਘਰ ਜੁੱੜੀਆਂ ਸੰਗਤਾਂ ਵਿੱਚੋਂ 60 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਵਿੱਚ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ, ਸਮਾਜ ਸੇਵਕ ਕੁਲਵਿੰਦਰ ਹੀਰਾ ਬੋਲੀਨਾ ਵੀ ਉਚੇਚੇ ਤੋਰ ਤੇ ਪੁੱਜੇ ਜਿਨਾਂ ਦਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਸਰਪੰਚ ਰਛਪਾਲ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ ਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।

Wednesday, 22 January 2025

ਪਿੰਡ ਡਰੌਲੀ ਕਲਾਂ ਵਿਖੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਭੱਲਕੇ 23 ਜਨਵਰੀ ਨੂੰ ਹੋਵੇਗਾ ਮਹਾਨ ਗੁਰਮਤਿ ਸਮਾਗਮ : ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ

ਅੱਜ ਸਮਾਗਮਾਂ ਦੇ ਦੂਸਰੇ ਦਿਨ ਵੀ ਸ਼ਾਮ ਵੇਲੇ ਸ਼ਹੀਦ ਬਾਬਾ ਮੱਤੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਧਿਆ ਫੇਰੀ ਕੱਢੀ ਗਈ 
ਆਦਮਪੁਰ, 22 ਜਨਵਰੀ (ਅਮਰਜੀਤ ਸਿੰਘ, ਬਲਵੀਰ ਸਿੰਘ ਕਰਮ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਤਿੰਨ ਦਿਨਾਂ ਧਾਰਮਿਕ ਸਮਾਗਮਾਂ ਦੇ ਅੱਜ ਦੂਸਰੇ ਦਿਨ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਪਾਏ ਗਏ। ਇਨ੍ਹਾਂ ਤਿੰਨ ਦਿਨਾਂ ਸ਼ਹੀਦੀ ਸਮਾਗਮਾਂ ਵਿੱਚ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਿਰਕਤ ਕਰ ਰਹੀਆਂ ਹਨ। ਅੱਜ ਸਮਾਗਮਾਂ ਦੇ ਦੂਸਰੇ ਦਿਨ 22 ਜਨਵਰੀ ਨੂੰ ਸ਼ਾਮ ਵੇਲੇ ਸੰਧਿਆ ਫੇਰੀ ਸਜਾਈ ਗਈ। ਜਿਸ ਬਾਰੇ ਜਾਣਕਾਰੀ ਦਿੰਦੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਸ਼ਾਮ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਧਿਆ ਫੇਰੀ ਕੱਢੀ ਗਈ। ਇਸ ਮੌਕੇ ਤੇ ਸੰਤ ਜਨਕ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸਾਹਿਬ, ਬਾਬਾ ਮੋਹਣ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸਾਹਿਬ ਜੀ ਵੀ ਸੰਧਿਆ ਫੇਰੀ ਦੀ ਅਰੰਭਤਾ ਮੌਕੇ ਪੁੱਜੇ। ਇਹ ਸੰਧਿਆ ਫੇਰੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਤੋਂ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਅਰੰਭ ਹੋਈ। ਜਿਸਨੇ ਸਾਰੇ ਨਗਰ ਡਰੋਲੀ ਕਲਾਂ ਦੀ ਪ੍ਰਕਰਮਾਂ ਕੀਤੀ। ਇਸ ਮੌਕੇ ਦਿਆਲਪੁਰੀ ਬੈਂਡ ਵਾਲਿਆਂ ਨੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਦੀਆਂ ਮਨੋਹਰ ਧੁੰਨਾਂ ਸੁਣਾਂ ਕੇ ਨਿਹਾਲ ਕੀਤਾ ਤੇ ਗਤਕਾ ਪਾਰਟੀਆਂ ਨੇ ਗਤਕੇ ਦੇ ਜੌਹਰ ਵਿਖਾਏ। ਇਸ ਸੰਧਿਆ ਫੇਰੀ ਦੌਰਾਨ ਪਿੰਡ ਦੇ ਵੱਖ ਵੱਖ ਸੇਵਾਦਾਰਾਂ, ਅਤੇ ਸਮੂਹ ਸੰਗਤਾਂ ਵੱਲੋਂ ਸੰਧਿਆ ਫੇਰੀ ਦਾ ਜਿਥੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਉਥੇ ਸੰਧਿਆ ਫੇਰੀ ਨਾਲ ਜੁੱੜੀਆਂ ਸੰਗਤਾਂ ਲਈ ਦੁੱਧ, ਚਾਹ ਤੇ ਮਠਿਆਈਆਂ ਤੇ ਫਲ ਫਰੂਟ ਦੇ ਲੰਗਰ ਵੀ ਲਗਾਏ ਗਏ। ਸੰਧਿਆ ਫੇਰੀ ਰਾਤ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਵਿਖੇ ਸਮਾਪਤ ਹੋਈ। ਉਪਰੰਤ ਰਾਤ ਦੇ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ) ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਭੱਲਕੇ ਇਸੇ ਲੜੀ ਤਹਿਤ 23 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੇ ਭਾਈ ਗੁਰਕੀਰਤ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਰਾਗੀ ਭਾਈ ਤਵਨੀਤ ਸਿੰਘ ਜੱਥਾ ਚੰਡੀਗੜ, ਭਾਈ ਜਤਿੰਦਰ ਸਿੰਘ ਬੈਂਸ ਢਾਡੀ ਜੱਥਾ ਕੰਦੋਲਾ ਤੇ ਭਾਈ ਤਰਸੇਮ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਨ੍ਹਾਂ 23 ਜਨਵਰੀ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਸਰਪੰਚ ਰਛਪਾਲ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ ਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।

ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿਖੇ ਸ਼ਹੀਦ ਬਾਬਾ ਮੱਤੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਧਿਆ ਫੇਰੀ ਕੱਢੀ ਗਈ

ਆਦਮਪੁਰ, 21 ਜਨਵਰੀ (ਅਮਰਜੀਤ ਸਿੰਘ, ਬਲਵੀਰ ਸਿੰਘ ਕਰਮ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲ੍ਹਾਂ ਵਿਖੇ ਧੰਨ ਧੰਨ ਸ਼ਹੀਦ ਬਾਬਾ ਮੱਤੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਅੱਜ 21 ਜਨਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਹੋ ਚੁੱਕੇ ਹਨ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਗਏ। ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ 3.30 ਵਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੰਧਿਆ ਫੇਰੀ ਕੱਢੀ ਗਈ। ਇਸ ਮੌਕੇ ਤੇ ਸੰਤ ਜਨਕ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸਾਹਿਬ, ਬਾਬਾ ਮੋਹਣ ਸਿੰਘ ਜੀ ਡੇਰਾ ਸੰਤਪੁਰਾ ਜੱਬੜ ਸਾਹਿਬ ਜੀ ਵੀ ਸੰਧਿਆ ਫੇਰੀ ਦੀ ਅਰੰਭਤਾ ਮੌਕੇ ਪੁੱਜੇ। ਇਹ ਸੰਧਿਆ ਫੇਰੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਤੋਂ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਅਰੰਭ ਹੋਈ। ਜਿਸਨੇ ਸਾਰੇ ਨਗਰ ਡਰੋਲੀ ਕਲਾਂ ਦੀ ਪ੍ਰਕਰਮਾਂ ਕੀਤੀ ਅਤੇ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸ਼੍ਰੀ ਵਾਲਮੀਕਿ ਜੀ ਮੰਦਿਰ, ਗੁਰਦੁਆਰਾ ਸਿੰਘ ਸਭਾ ਅਕਾਲੀ ਪਾਤਸ਼ਾਹੀ ਛੇਵੀਂ, ਗੁਰਦੁਆਰਾ ਭਾਈ ਸੁੰਦਰ ਦਾਸ ਜੀ, ਗੁਰੂ ਘਰ ਭਾਈ ਸੁੱਖਾ ਸਿੰਘ ਦੇ ਸੇਵਾਦਾਰਾਂ, ਅਤੇ ਸਮੂਹ ਸੰਗਤਾਂ ਵੱਲੋਂ ਸੰਧਿਆ ਫੇਰੀ ਦਾ ਜਿਥੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਉਥੇ ਸੰਧਿਆ ਫੇਰੀ ਨਾਲ ਜੁੱੜੀਆਂ ਸੰਗਤਾਂ ਲਈ ਦੁੱਧ, ਚਾਹ ਤੇ ਮਠਿਆਈਆਂ ਤੇ ਫਲ ਫਰੂਟ ਦੇ ਲੰਗਰ ਵੀ ਲਗਾਏ ਗਏ। ਸੰਧਿਆ ਫੇਰੀ ਰਾਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ ਉਪਰੰਤ ਰਾਤ ਦੇ ਦੀਵਾਨ ਸਜਾਏ ਗਏ। ਜਿਸ ਵਿੱਚ ਮੀਰੀ ਪੀਰੀ ਖ਼ਾਲਸਾ ਜਗਾਧਰੀ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਭੱਲਕੇ ਇਸੇ ਲੜੀ ਤਹਿਤ 22 ਜਨਵਰੀ ਦਿਨ ਬੁੱਧਵਾਰ ਨੂੰ ਸ਼ਾਮ 3.30 ਵਜੇ ਸੰਧਿਆ ਫੇਰੀ ਸਜਾਈ ਜਾਵੇਗੀ ਉਪਰੰਤ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਕਿਹਾ 23 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਤੇ ਭਾਈ ਗੁਰਕੀਰਤ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਰਾਗੀ ਭਾਈ ਤਵਨੀਤ ਸਿੰਘ ਜੱਥਾ ਚੰਡੀਗੜ੍ਹ, ਭਾਈ ਜਤਿੰਦਰ ਸਿੰਘ ਬੈਂਸ ਢਾਡੀ ਜੱਥਾ ਕੰਦੋਲਾ ਤੇ ਭਾਈ ਤਰਸੇਮ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਡਰੋਲੀ ਕਲਾ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਸਰਪੰਚ ਰਛਪਾਲ ਸਿੰਘ, ਡਾ. ਗੁਰਦੀਪ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ ਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।

Saturday, 18 January 2025

ਨਿਰਜਾਨ ਅਤੇ ਚਿਰਾਗ ਕਲੋਈਆ ਨੇ ਰਿਕਾਰਡ ਲੇਬਲ 'Jazzbaat Melodies' ਅਤੇ ਯੂਟਿਊਬ ਚੈਨਲ ਲਾਂਚ ਕੀਤਾ, ਪਹਿਲਾ ਗਾਣਾ 'Feelings' ਅਧਿਕਾਰਿਕ ਵੀਡੀਓ ਸਹਿਤ ਅੱਜ ਜਾਰੀ ਕੀਤਾ

ਜਲੰਧਰ (ਅਮਰਜੀਤ ਸਿੰਘ)- Jazzbaat Melodies ਦੇ ਸ਼ੁਰੂਆਤ ਦੀ ਖੁਸ਼ੀ ਮਨਾਈ ਜਾ ਰਹੀ ਹੈ, ਜੋ ਕਿ ਪ੍ਰਤਿਭਾਸ਼ਾਲੀ ਕਲਾਕਾਰਾਂ ਨਿਰਜਾਨ ਅਤੇ ਚਿਰਾਗ ਕਲੋਇਆ ਦੁਆਰਾ ਬਣਾਈ ਗਈ ਇੱਕ ਨਵੀਂ ਰਿਕਾਰਡ ਲੇਬਲ ਹੈ। ਲੇਬਲ ਦੇ ਸ਼ੁਰੂਆਤ ਨਾਲ ਨਾਲ, ਇੱਕ ਨਵਾਂ ਯੂਟਿਊਬ ਚੈਨਲ ਵੀ ਬਣਾਇਆ ਗਿਆ ਹੈ ਜਿਸਦਾ ਨਾਮ ਵੀ 'Jazzbaat Melodies' ਹੈ, ਜਿੱਥੇ ਉਹ ਆਪਣੀ ਸੰਗੀਤ ਯਾਤਰਾ ਅਤੇ ਵਿਲੱਖਣ ਪ੍ਰੋਜੈਕਟਾਂ ਨੂੰ ਪ੍ਰਗਟ ਕਰਨਗੇ। ਇਸ ਮੌਕੇ ਤੇ ਇਹਨਾਂ ਵੱਲੋਂ ਇੱਕ ਗਾਣਾ ਜੋ ਸ਼ਾਮ ਚਾਰ ਵਜੇ ਜਿਸਦਾ ਨਾਮ **"Feelings"** ਹੈ ਅਤੇ ਇਸਦੇ ਨਾਲ ਅਧਿਕਾਰਿਕ ਮਿਊਜ਼ਿਕ ਵੀਡੀਓ ਵੀ ਜਾਰੀ ਕੀਤਾ ।ਇਸ ਮੌਕੇ ਤੇ ਜਸਵਿੰਦਰ ਸਿੰਘ ਆਜਾਦ, ਮਲਕੀਤ ਸਿੰਘ ਬਰਾੜ ਗਾਇਕ ਰਮੇਸ਼ ਨੁੱਸੀਵਾਲ, ਅਮਨਦੀਪ ਸਿੰਘ ਮਹਿਰਾ,ਅਮਨ ਬੱਗਾ, ਸੁਨੀਲ ਦੱਤ,ਅਮਰਜੀਤ ਸਿੰਘ ਜੰਡੂ ਸਿੰਘਾ, ਜਸਵੀਰ ਸਿੰਘ ਸੋਢੀ,ਏਕਮ, ਕਰਮਵੀਰ ਸਿੰਘ, ਅਰੁਣ ਚੋਪੜਾ, ਤਰਵਿੰਦਰ ਸਿੰਘ,ਇਹਨਾਂ ਸਾਰਿਆਂ ਵੱਲੋਂ ਰੋਜ਼ਾਨਾ ਅੱਜ ਦੀ ਆਵਾਜ਼ ਆਫਿਸ ਵਿਚ ਪੋਸਟਰ ਰਿਲੀਜ਼ ਕੀਤਾ ਗਿਆ ਇਹਨਾਂ ਵੱਲੋਂ ਚਿਰਾਗ ਕਲੋਈਆ ਨੂੰ ਅਸ਼ੀਰਵਾਦ ਦਿੱਤਾ ਇਸ ਪ੍ਰੋਜੈਕਟ ਵਿੱਚ ਪੂਰੀ ਟੀਮ ਦੀ ਮਿਹਨਤ ਅਤੇ ਰਚਨਾਤਮਕਤਾ ਦਾ ਪ੍ਰਭਾਵ ਦਰਸਾਉਂਦਾ ਹੈ।
"Feelings" ਲਈ ਕ੍ਰੈਡਿਟਸ"ਸੰਗੀਤ ਏਡਵਰਡ,ਵੋਕਲ ਅਰੇਂਜਮੈਂਟ: Kvs*ਡੀ.ਓ.ਪੀ*: ਰਾਹੁਲ ਜੱਸਲ*ਸਟਾਰਿੰਗ, ਜੈ ਬੱਗਾ, ਪੁਜਾ ਪੂੰਜ ਪਰਥ ਪ੍ਰਭਾਕਰ,ਰੁਹਾਲ ਜੱਸਲ ,ਮੰਨਣ ਖੰਨਾ, ਕਰਮਵੀਰ ਸਿੰਘ,ਇਹਨਾਂ ਸਭ ਵੱਲੋਂ ਭੂਮਿਕਾ ਨਿਭਾਈ ਗਈ ਹੈ ਇਸ ਮੌਕੇ ਤੇ ਚਿਰਾਗ ਤੇ ਨਿਰਜਾਨ ਨੇ ਖਾਸ ਧੰਨਵਾਦ ਡਾ. ਅਨੁਰਾਗ ਸ਼ਰਮਾ,ਵੇਦਾਂਸ਼ ਰਾਜਪੂਤ ਜੀ ਦਾ ਕੀਤਾ ਜਿਹਨਾਂ ਨੇ GNA ਯੂਨੀਵਰਸਿਟੀ ਵਿੱਚ ਗਾਣੇ ਨੂੰ ਸ਼ੂਟਿੰਗ ਕਰਨ ਦੀ ਆਗਿਆ ਦਿੱਤੀ ਜਦੋਂ ਅਸੀਂ ਇਸ ਗਾਣੇ ਦੇ ਗਾਇਕ ਚਿਰਾਗ ਕਲੋਈਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ"Jazzbaat Melodies ਸਿਰਫ਼ ਇੱਕ ਰਿਕਾਰਡ ਲੇਬਲ ਨਹੀਂ ਹੈ, ਇਹ ਇੱਕ ਦ੍ਰਿਸ਼ਟਿਕੋਣ ਹੈ ਜੋ ਸੰਗੀਤ ਨੂੰ ਸਦੀਵੀ ਬਣਾਉਣ ਅਤੇ ਲਿਸਨਰਾਂ ਨਾਲ ਅਰਥਪੂਰਨ ਅਤੇ ਰੂਹਾਨੀ ਗਾਣਿਆਂ ਰਾਹੀਂ ਜੁੜਨ ਦੀ ਕੋਸ਼ਿਸ਼ ਕਰਦਾ ਹੈ। 'Feelings' ਸਿਰਫ਼ ਸ਼ੁਰੂਆਤ ਹੈ, ਅਤੇ ਅਸੀਂ ਆਪਣੇ ਪ੍ਰੇਮੀ ਪ੍ਰਸ਼ੰਸਕਾਂ ਨਾਲ ਹੋਰ ਗਾਣੇ ਸਾਂਝੇ ਕਰਨ ਲਈ ਬੇਕਬਰੀ ਨਾਲ ਉਤਸ਼ਾਹਿਤ ਹਾਂ ਅੰਤਿਮ ਵਿਚ ਚਿਰਾਗ ਤੇ ਨਿਰਜਾਨ ਵੱਲੋਂ ਆਏਂ ਸਾਰੇ ਹੀ ਵੱਡਾ ਦਾ ਦਿਲੋਂ ਧੰਨਵਾਦ ਕੀਤਾ

Tuesday, 14 January 2025

ਕੌਲ ਬਰੋਦਰਜ਼ ਮਿਉਜ਼ਿਕ ਤੇ ਕੌਲ ਫੈਮਲੀ ਜੰਡੂ ਸਿੰਘਾ ਨੇ ਰਿਲੀਜ਼ ਕੀਤਾ ਕੇ.ਐਸ. ਮੱਖਣ ਦਾ ਗਾਇਆ ਨਵਾਂ ਧਾਰਮਿਕ ਗੀਤ, “ਆਸਰਾ ਗੁਰੂ ਰਵਿਦਾਸ ਜੀ ਤੇਰਾ”

ਜਲੰਧਰ, 14 ਜਵਨਰੀ (ਅਮਰਜੀਤ ਸਿੰਘ)-
ਜੰਡੂ ਸਿੰਘਾ ਦੀ ਧਰਤੀ ਦੇ ਜੰਮਪਲ ਤੇ ਅਮਰੀਕਾ ਦੇ ਵਸਨੀਕ ਕੌਲ ਬਰੋਦਰਜ਼ ਮਿਉਜਿਕ ਦੇ ਪ੍ਰੋਡਿਉਸਰ ਚਰਨਜੀਤ ਰਾਏ ਕੌਲ ਯੂ.ਐਸ.ਏ, ਤੇ ਸਰਬਜੀਤ ਕੌਲ ਯੂਐਸਏ, ਮਿੰਟੂ ਕੌਲ ਜੰਡੂ ਸਿੰਘਾ, ਸੈਂਡੀ ਕੌਲ ਯੂਐਸਏ ਨੇ ਪੰਜਾਬ ਦੇ ਨਾਂਮਵਰ ਗਾਇਕ ਕੈ.ਐਸ. ਮੱਖਣ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਧਾਰਮਿਕ ਗੀਤ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਅਮਰੀਕਾ ਵਿਖੇ ਰਿਲੀਜ਼ ਕੀਤਾ ਹੈ। ਜਿਸਨੂੰ ਸਰੋਤਿਆ ਦਾ ਭਰਭੂਰ ਪਿਆਰ ਮਿਲ ਰਿਹਾ ਹੈ। ਮਿੰਟੂ ਕੌਲ ਜੰਡੂ ਸਿੰਘਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਬੀਤੇ ਸਾਲ ਵੀ ਕੌਲ ਪਰਿਵਾਰ ਵੱਲੋਂ ਕੇ.ਐਸ. ਮੱਖਣ ਦੀ ਆਵਾਜ਼ ਵਿੱਚ ਧਾਰਮਿਕ ਗੀਤ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਵੀ ਉਨ੍ਹਾਂ ਦੀ ਆਵਾਜ਼ ਵਿੱਚ ਧਾਰਮਿਕ ਗੀਤ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਅਮਰੀਕਾ ਵਿੱਖੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਗੀਤ ਨੂੰ ਉੱਘੇ ਲੇਖਕ ਰੱਤੂ ਰੰਧਾਵਾ ਵੱਲੋਂ ਲਿਖਿਆ ਗਿਆ ਹੈ। ਪੇਸ਼ਕਾਰੀ ਕੌਲ ਬਰੋਦਰਜ਼ ਦਿੱਤੀ ਗਈ ਹੈ। ਉਨ੍ਹਾਂ ਕਿਹਾ ਇਸ ਗੀਤ ਨੂੰ ਮਿਉਜ਼ਿਕ ਸੁਖਜਿੰਦਰ ਅਲਫਾਜ਼ ਵੱਲੋਂ ਦਿੱਤਾ ਗਿਆ ਹੈ ਤੇ ਵੀਡੀੳ ਡਾਇਰੈਕਟਰ ਗੁਰਮੀਤ ਦੁੱਗਲ ਹਨ। ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ। ਮਿੰਟੂ ਕੌਲ ਨੇ ਦਸਿਆ ਕਿ ਇਸ ਧਾਰਮਿਕ ਗੀਤ ਵਿੱਚ ਬਤੋਰ ਮੁੱਖ ਕਲਾਕਾਰ ਮਲਕੀਤ ਰੌਣੀ ਵੱਲੋਂ ਰੋਲ ਨਿਭਾਇਆ ਗਿਆ ਹੈ ਤੇ ਹੋਰ ਵੀ ਕਲਾਕਾਰਾਂ ਨੇ ਇਸ ਗੀਤ ਵਿੱਚ ਭੂਮਿਕਾ ਨਿਭਾਈ ਹੈ। ਉਨ੍ਹਾਂ ਅਗਲੇ ਦਿਨਾਂ ਵਿੱਚ ਆ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੌਲ ਪਰਿਵਾਰ ਵੱਲੋਂ ਮੁਬਾਰਕਾਂ ਦਿੱਤੀਆਂ ਹਨ।

ਪਿੰਡ ਤੱਲ੍ਹਣ ਵਿਖੇ ਤੀਸਰਾ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 18 ਅਤੇ 19 ਜਨਵਰੀ ਨੂੰ - ਮਨਦੀਪ ਸਿੰਘ

ਜਲੰਧਰ, 14 ਜਨਵਰੀ (ਬਿਉਰੋ)- ਸੰਤ ਬਾਬਾ ਹਰਨਾਮ ਸਿੰਘ ਜੀ ਦੀ ਬਰਸੀ ਦੇ ਸਬੰਧ ਵਿੱਚ ਬਾਬਾ ਹਰਨਾਮ ਸਿੰਘ ਜੀ ਕਲੱਬ ਪਿੰਡ ਤੱਲਣ ਵੱਲੋਂ  ਤੀਸਰਾ ਕਬੱਡੀ ਤੇ ਵਾਲੀਬਾਲ ਦਾ ਟੂਰਨਾਮੈਂਟ 18 ਅਤੇ 19 ਜਨਵਰੀ 2025 ਨੂੰ ਪਿੰਡ ਤੱਲ੍ਹਣ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਪਹਿਲਾਂ ਦੀ ਤਰ੍ਹਾਂ ਕਲੱਬ ਦੀ ਪੂਰੀ ਟੀਮ, ਐਨ.ਆਰ.ਆਈ ਵੀਰਾਂ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਇਸ ਟੂਰਨਾਮੈਂਟ ਵਿੱਚ ਵਾਲੀਬਾਲ ਦੇ ਮੈਚ 18 ਜਨਵਰੀ ਦਿਨ ਸ਼ਨੀਵਾਰ ਨੂੰ ਕਰਵਾਏ ਜਾਣਗੇ ਅਤੇ 19 ਜਨਵਰੀ ਦਿਨ ਐਤਵਾਰ ਨੂੰ ਕਬੱਡੀ ਦੇ ਮੈਚ ਕਰਵਾਏ ਜਾਣਗੇ। ਕਬੱਡੀ ਦੀਆਂ 8 ਇੰਟਰਨੈਸ਼ਨਲ ਕਲੱਬਾਂ ਦੇ ਮੈਚ ਹੋਣਗੇ। ਵਾਲੀਬਾਲ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਤੀਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਕਬੱਡੀ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 31-31 ਹਜ਼ਾਰ ਰੁਪਏ ਦਿੱਤੇ ਜਾਣਗੇ। ਕਲੱਬ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਖਿਡਾਰੀ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਨਹੀਂ ਖੇਡਣ ਦਿੱਤਾ ਜਾਵੇਗਾ। 50 ਕਿਲੋਮੀਟਰ ਤੋਂ ਵੱਧ ਦੂਰੋਂ ਆਉਣ ਵਾਲੀ ਟੀਮ ਨੂੰ ਹੀ ਕਿਰਾਇਆ ਦਿੱਤਾ ਜਾਵੇਗਾ। ਕਲੱਬ ਵਲੋਂ ਸਾਰੀਆਂ ਟੀਮਾਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ ਅਤੇ ਸਾਰੀਆਂ ਸੰਗਤਾਂ ਨੂੰ ਕਲੱਬ ਦੇ ਮੈਂਬਰਾਂ ਨੇ ਵੱਲੋਂ ਅਤੇ ਨਗਰ ਨਿਵਾਸੀਆਂ ਨੂੰ ਵੀ ਇਸ ਮੌਕੇ ਟਾਇਮ ਸਿਰ ਪੁੱਜ ਖੇਡ ਮੇਲੇ ਦੀ ਰੋਣਕ ਨੂੰ ਵਧਾਉਣ ਅਤੇ ਇਸ ਟੂਰਨਾਮੈਂਟ ਦਾ ਅਨੰਦ ਮਾਣਨ ਦੀ ਵੀ ਅਪੀਲ ਕੀਤੀ ਗਈ ਹੈ।

ਡੇਰਾ ਚਹੇੜੂ ਵਿਖੇ ਮਾਘੀ ਦਾ ਦਿਹਾੜਾ ਮਨਾਇਆ, ਸੰਤ ਕ੍ਰਿਸ਼ਨ ਨਾਥ ਜੀ ਨੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ

ਡੇਰਾ ਚਹੇੜੂ ਵਿਖੇ ਮਨਾਏ ਮਾਘੀ ਦੇ ਸਮਾਗਮ ਮੌਕੇ ਮੰਚ ਤੇ ਹਾਜ਼ਰ ਸੰਤ ਕ੍ਰਿਸ਼ਨ ਨਾਥ ਜੀ, ਸਾਂਈ ਪੱਪਲ ਸ਼ਾਹ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ ਤੇ ਹੋਰ, ਸੱਜੇ ਇਕੱਤਰ ਸੰਗਤਾਂ ਦੀ ਤਸਵੀਰ।

ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਮਾਘੀ ਦਿਹਾੜੇ ਸਬੰਧੀ ਵਿਸ਼ੇਸ਼ ਸਮਾਗਮ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਤੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਮਨਾਏ ਗਏ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਅੰਮ੍ਰਿਤਬਾਣੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ, ਸੰਤ ਬਾਬਾ ਬ੍ਰਹਮ ਨਾਥ ਜੀ ਸੰਗੀਤ ਮੰਡਲੀ ਪਿੰਡ ਮਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਬਿੱਟੂ ਗੰਨੇ ਪਿੰਡੀਆਂ, ਮਿਸ਼ਨਰੀ ਗਾਇਕਾ ਪ੍ਰੇਮ ਲਤਾ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਮਹੰਤ ਅਵਾਤਰ ਦਾਸ ਚਹੇੜੂ ਵਾਲੇ, ਸਾਂਈ ਪੱਪਲ ਸ਼ਾਹ ਭਰੋਮਜ਼ਾਰਾ ਤੇ ਹੋਰ ਸੰਤ ਮਹਾਂਪੁਰਸ਼ ਸਮਾਗਮ ਵਿੱਚ ਉਚੇਚੇ ਤੋਰ ਹਾਜ਼ਰੀ ਭਰਨ ਵਾਸਤੇ ਪੁੱਜੇ। ਸਮਾਗਮ ਦੋਰਾਨ ਜਿਥੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਮਾਘੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਚਮਨ ਜੱਸਲ, ਰਾਮ ਕ੍ਰਿਸ਼ਨ, ਰਵਿੰਦਰ ਸਮੁਨ, ਸੁਮਿੱਤਰੀ ਦੇਵੀ ਸਰਪੰਚ ਜੈਤੇਵਾਲੀ, ਲਸ਼ਮਣ ਦਾਸ ਮਾਣੀ, ਹਰਜਿੰਦਰ ਕੋਟ ਕਲਾਂ, ਮਾਸਟਰ ਪਰਮਜੀਤ, ਕਾਬਲ ਰਾਮ ਜੱਖੂ, ਬਿੰਦਰ ਜੈਤੇਵਾਲੀ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ, ਮਾਤਾ ਸਵਿੱਤਰੀ ਬਾਈ ਫੂਲੇ ਐਜ਼ੂਕੇਸ਼ਨ ਕਮੇਟੀ, ਡੇਰਾ ਚਹੇੜੂ ਦੀ ਸਮੂਹ ਮੈਨੇਂਜਮੈਂਟ ਤੇ ਸੰਗਤਾਂ ਹਾਜ਼ਰ ਸਨ।

Wednesday, 8 January 2025

’ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜ਼ਿ ਪੰਜਾਬ (ਇੰਡੀਆ) ਦੇ ਆਦਮਪੁਰ ਯੂਨਿਟ ਦਾ ਗਠਨ ਹੋਇਆ

ਜਲੰਧਰ 08 ਜਨਵਰੀ (ਅਮਰਜਤ ਸਿੰਘ ਜੰਡੂ ਸਿੰਘਾ, ਹਰਜਿੰਦਰ ਸਿੰਘ ਧੋਗੜੀ)- ’
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜ਼ਿ ਪੰਜਾਬ (ਇੰਡੀਆ) ਦੇ ਜਲੰਧਰ ਯੂਨਿਟ ਦੀ ਇੱਕ ਵਿਸ਼ੇਸ ਮੀਟਿੰਗ ਜਲੰਧਰ ਯੂਨਿਟ ਦੇ ਸਰਪ੍ਰਸਤ ਕਰਮਵੀਰ ਸਿੰਘ ਅਤੇ ਜਿਲਾ ਜਲੰਧਰ ਯੂਨਿਟ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਆਦਮਪੁਰ ਵਿਖੇ ਹੋਈ ਇਸ ਮੀਟਿੰਗ ਵਿੱਚ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਤੇ ਜਰਨਲ ਸਕੱਤਰ ਪੰਜਾਬ ਅਮਰਜੀਤ ਸਿੰਘ ਜੰਡੂ ਸਿੰਘਾ (ਸੰਪਾਦਕ ਸੂਰਮਾ ਪੰਜਾਬ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਆਦਮਪੁਰ ਇਕਾਈ ਦਾ ਪੁਨਰਗਠਨ ਕਰਦੇ ਹੋਏ ਹਰਪ੍ਰੀਤ ਸਿੰਘ ਨੂੰ ਚੇਅਰਮੈਨ ਆਦਮਪੁਰ, ਰਵਿੰਦਰ ਸਿੰਘ ਰਾਜੋਵਾਲੀਆ ਉਪ ਚੇਅਰਮੈਨ ਆਦਮਪੁਰ, ਰਣਜੀਤ ਸਿੰਘ ਬੈਂਸ ਕੰਦੋਲਾ ਪ੍ਰਧਾਨ ਆਦਮਪੁਰ, ਕੁਲਵੀਰ ਸਿੰਘ ਘੜਿਆਲ ਸੀਨੀਅਰ ਮੀਤ ਪ੍ਰਧਾਨ ਆਦਮਪੁਰ, ਸੰਦੀਪ ਸਰੋਆ ਵਾਈਸ ਪ੍ਰਧਾਨ ਆਦਮਪੁਰ, ਕੁਲਦੀਪ ਲੇਸੜੀਵਾਲ ਜਨਰਲ ਸਕੱਤਰ ਆਦਮਪੁਰ, ਸਦਾਨੰਦ ਸਾਬੀ ਖਜਾਨਚੀ ਆਦਮਪੁਰ, ਪਰਮਜੀਤ ਸਿੰਘ ਸਲਾਲਾ ਸਹਿ. ਖਜਾਨਚੀ ਆਦਮਪੁਰ, ਯੋਗਰਾਜ ਸਿੰਘ ਦਿਓਲ ਸੈਕਟਰੀ ਆਦਮਪੁਰ, ਮੋਹਣ ਸਿੰਘ ਡਾਂਡੀਆ ਵਾਈਸ ਪ੍ਰਧਾਨ ਆਦਮਪੁਰ, ਇੰਦਰਜੀਤ ਸਿੰਘ ਸੱਤੋਵਾਲੀ ਕਾਨੂੰਨੀ ਸਲਾਹਕਾਰ ਆਦਮਪੁਰ, ਪਰਮਜੀਤ ਸਿੰਘ ਜੋਇੰਟ ਸੈਕਟਰੀ ਆਦਮਪੁਰ, ਧਰਮਵੀਰ ਸਿੰਘ ਜੋਇੰਟ ਸੈਕਟਰੀ ਆਦਮਪੁਰ, ਸੁਰਿੰਦਰ ਕੁਮਾਰ ਪੀ.ਆਰ.ਉ ਆਦਮਪੁਰ, ਸੰਦੀਪ ਡਰੋਲੀ ਸਲਾਹਕਾਰ ਆਦਮਪੁਰ, ਹਰਜਿੰਦਰ ਸਿੰਘ ਧੋਗੜੀ ਸਲਾਹਕਾਰ ਆਦਮਪੁਰ ਦੀ ਜਿੰਮੇਵਾਰੀ ਸੌਂਪੀ ਗਈ। ਇਸ ਮੌਕੇ ਹਾਜ਼ਰ ਸਾਰੇ ਪੱਤਰਕਾਰਾਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ ਜਿਸ ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਬੈਂਸ ਨੇ ਆਏ ਹੋਏ ਸਾਰੇ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਜੋ ਸਾਰਿਆਂ ਵੱਲੋਂ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤੰਨਦੇਹੀ ਨਾਲ ਨਿਭਾਵਾਂਗਾ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਮੇਰੇ ਪੱਤਰਕਾਰ ਭਰਾ ਨੂੰ ਉਹ ਚਾਹੇ ਕਿਸੇ ਵੀ ਜਥੇਬੰਦੀ ਦਾ ਹੋਵੇ ਪੱਤਰਕਾਰਤਾ ਦੌਰਾਨ ਉਸ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ, ਤਾਂ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਅਖੀਰ ਜ਼ਿਲ੍ਹਾ ਜਲੰਧਰ ਯੂਨਿਟ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਜਲਦ ਹੀ ਦੀ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ (ਰਜਿ) ਪੰਜਾਬ ਇੰਡੀਆ ਦੀ ਅਲਾਵਲਪੁਰ, ਕਿਸ਼ਨਗੜ੍ਹ, ਭੋਗਪੁਰ, ਨਕੋਦਰ ਅਤੇ ਬਲਾਚੌਰ ਯੁਨਿਟ ਦੇ ਅਹੁੱਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਕਰਮ ਚੇਅਰਮੈਨ ਜਲੰਧਰ, ਅਵਤਾਰ ਸਿੰਘ ਮਾਧੋਪੁਰੀ ਪ੍ਰੋਪੋਗੰਡਾ ਸੈਕਟਰੀ ਜਲੰਧਰ ਅਤੇ ਹੋਰ ਵੱਖ-ਵੱਖ ਅਦਾਰਿਆਂ ਤੋਂ ਪੱਤਰਕਾਰ ਸਾਥੀ ਮੌਜੂਦ ਸਨ।

Tuesday, 7 January 2025

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 13 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਸਾਹਿਬ ਵਿਖੇ ਪੰਜਾਬ ਪੱਧਰ ਤੇ ਮਨਾਇਆ ਜਾਵੇਗਾ - ਸੰਤ ਨਿਰਮਲ ਦਾਸ ਜੀ

ਜਲੰਧਰ, 8 ਜਨਵਰੀ (ਅਮਰਜੀਤ ਸਿੰਘ)-
ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਚੂਹੜਵਾਲੀ ਵਿਖੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਸੰਤ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ਦੋਰਾਨ ਸੰਤ ਨਿਰਮਲ ਦਾਸ ਜੀ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ,ਸ਼੍ਰੀ ਗੁਰੂ ਰਵਿਦਾਸ ਸਭਾਵਾਂ, ਡਾ. ਬੀ ਆਰ ਅੰਬੇਡਕਰ ਸੁਸਾਇਟੀਆਂ ਅਤੇ ਹੋਰ ਭਾਰਤੀ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਗੁਰੂ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ  ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 13 ਫਰਵਰੀ 2025 ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਸਾਹਿਬ ਵਿਖੇ ਪੰਜਾਬ ਪੱਧਰ ਤੇ ਮਨਾਇਆ ਜਾਵੇਗਾ। ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਸਮਾਗਮ ਸਜਾਏ ਜਾਣਗੇ। ਉਨ੍ਹਾਂ ਨੇ ਗੁਰੂ ਨਾਮਲੇਵਾ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਤਾੰਕਿ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲ ਬਣਾ ਸਕੇ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਵਿਖੇ 36 ਏਕੜ ਜ਼ਮੀਨ ਸੰਗਤਾਂ ਦੇ ਸਹਿਯੋਗ ਨਾਲ ਖ਼ਰੀਦੀ ਗਈ ਹੈ ਜਿਥੇ ਆਲੀਸ਼ਾਨ ਗੁਰੂ ਘਰ, ਸਕੂਲ ਅਤੇ ਹਸਪਤਾਲ ਬਣਾਏ ਜਾਣਗੇ ਅਤੇ ਸੰਗਤਾਂ ਦੇ ਠਹਿਰਨ ਲਈ 200 ਦੇ ਕਰੀਬ ਕਮਰੇ ਬਣਾਏ ਜਾਣਗੇ। ਉਨ੍ਹਾਂ ਪਿਛਲੇ ਸਾਲ ਵਿੱਚ ਜੋਂ ਹਰਿਦੁਆਰ ਵਿਖੇ ਸੇਵਾਵਾਂ ਕੀਤੀਆਂ ਗਈਆਂ ਉਨ੍ਹਾਂ ਵਾਰੇ ਵੀ ਚਾਨਣਾ ਪਾਇਆ। ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ, ਸੀਨੀ.ਮੀਤ ਪ੍ਰਧਾਨ ਸੰਤ ਸਰਵਣ ਦਾਸ ਜੀ ਸਲੇਮ ਟਾਵਰੀ, ਮੀਤ ਪ੍ਰਧਾਨ ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਪਰਮਜੀਤ ਦਾਸ ਖਜਾਨਚੀ ਨਗਰ, ਸੰਤ ਧਰਮਪਾਲ ਸਟੇਜ ਸਕੱਤਰ, ਸੰਤ ਰਮੇਸ਼ ਦਾਸ ਡੇਰਾ ਕਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਸੰਤੋਖ ਦਾਸ ਸਾਹਰੀ, ਸੰਤ ਰਾਮ ਸਰੂਪ ਗਿਆਨੀ ਡੇਰਾ ਨਿਊ ਰਤਨਪੁਰੀ ਪਿੰਡ ਖੰਨੀ ਜੇਜੋਂ, ਸੰਤ ਵਿਨੈ ਮੁੰਨੀ ਜੰਮੂ, ਸੰਤ ਸ਼ਿੰਗਾਰਾ ਦਾਸ ਭੋਗਪੁਰ, ਸੰਤ ਬਲਕਾਰ ਸਿੰਘ ਵਡਾਲਾ, ਸੰਤ ਗੁਰਮੀਤ ਦਾਸ, ਸੰਤ ਪ੍ਰਮੇਸ਼ਵਰੀ ਦਾਸ ਸ਼ੇਖੇ, ਲਵਪ੍ਰੀਤ ਬੋਹਣ, ਰਾਜਕੁਮਾਰ ਡੋਗਰ ਆਦਿ ਵੀ ਹਾਜਰ ਸਨ।

ਜਾਗ੍ਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਦੀ ਮੀਟਿੰਗ ਹੋਈ

ਆਦਮਪੁਰ ਦੌਆਬਾ 07 ਜਨਵਰੀ (ਅਮਰਜੀਤ ਸਿੰਘ)-
ਅੱਜ ਬਾਬਾ ਢਾਬਾ ਆਦਮਪੁਰ ਵਿਖੇ ਜਾਗ੍ਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਦੀ ਵਿਸ਼ੇਸ਼ ਮੀਟਿੰਗ ਬਾਬਾ ਢਾਬਾ ਵਿਖੇ ਹੋਈ। ਇਸ ਮੀਟਿੰਗ ਵਿੱਚ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਲੱਗਣ ਵਾਲੇ ਸਲਾਨਾ ਅੱਖਾਂ ਦੇ ਆਪਰੇਸ਼ਨ ਕੈਂਪ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਹ ਮੀਟਿੰਗ ਚੇਅਰਮੈਨ ਰਾਜਕੁਮਾਰ ਪਾਲ ਅਤੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਦੀ ਦੇਖਰੇਖ ਹੇਠ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਨੇ ਵੱਧਚੱੜ ਕੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦਸਿਆ ਕਿ ਅੱਜ ਇਸ ਮੀਟਿੰਗ ਵਿੱਚ ਆਉਣ ਵਾਲੇ ਸਲਾਨਾ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਨੰਨੇ ਬੱਚਿਆਂ ਦੀਆਂ ਅੱਖਾਂ ਦੇ ਟੇਢੇਪਣ ਨੂੰ ਲੈ ਕੇ ਖਾਸ ਸਹੂਲਤਾਂ ਹੋਣਗੀਆਂ ਤੇ ਮਾਹਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਚੈਕਿੰਗ ਕੀਤੀ ਜਾਵੇਗੀ। ਇਸ ਕੈਂਪ ਵਿੱਚ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਜਾਣਗੇ। ਇਸ ਮੌਕੇ ਤੇ ਚੇਅਰਮੈਨ ਰਾਜ ਕੁਮਾਰ ਪਾਲ (ਪਾਲ ਇੰਪਪੋਰੀਅਮ ਆਦਮਪੁਰ) ਮਨਮੋਹਨ ਸਿੰਘ ਬਾਬਾ (ਬਾਬਾ ਢਾਬਾ ਆਦਮਪੁਰ), ਮੰਗਤ ਰਾਮ ਸ਼ਰਮਾਂ, ਗੁਲਸ਼ਨ ਦਿਲਬਾਗੀ, ਅਮਰੀਕ ਸਿੰਘ ਸਾਬੀ, ਵਿਜੇ ਕੁਮਾਰ ਯਾਦਵ, ਨਰਿੰਦਰ ਕੁਮਾਰ, ਗੁਰਮੁਖਿ ਸਿੰਘ ਸੂਰੀ, ਕੁਲਦੀਪ ਦੁੱਗਲ, ਰਵੀ ਬਾਂਸਲ, ਮਾਇਆ ਯਾਦਵ, ਸ਼ਸ਼ੀ ਸ਼ਰਮਾਂ, ਰਮਨ ਦਵੇਸਰ, ਰਿਕੀ ਭੋਲਾ, ਕੁਸ਼ ਯਾਦਵ ਤੇ ਹੋਰ ਮੈਂਬਰ ਹਾਜ਼ਰ ਸਨ।

ਯਾਰਾਨਾ ਕਲੱਬ ਜਲੰਧਰ ਵੱਲੋਂ ਬਿਰਧ ਸੇਵਾ ਆਸ਼ਰਮ ਦੇ ਮਰੀਜ਼ਾਂ ਲਈ ਗਰਮ ਕੱਪੜੇ ਭੇਟ

ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਬੁਡਿਆਣਾ ਵਿੱਚ ਮੌਜੂਦ ਬਿਰਧ ਸੇਵਾ ਆਸ਼ਰਮ ਵਿਖੇ ਰਹਿੰਦੇ ਬਜੁਰਗਾਂ ਦੀ ਸੇਵਾ ਹਿੱਤ ਜਲੰਧਰ ਦੀ ਸੰਸਥਾ ਯਾਰਾਨਾ ਕਲੱਬ ਵੱਲੋਂ ਗਰਮ ਕੱਪੜੇ ਤੇ ਖਾਣ ਪੀਣ ਦੀਆਂ ਵਸਤੂਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਜਿੰਦਲ ਨੇ ਦਸਿਆ ਕਿ ਯਰਾਨਾਂ ਕਲੱਬ ਜਲੰਧਰ ਪਹਿਲਾ ਵੀ ਆਸ਼ਰਮ ਦੇ ਮਰੀਜ਼ਾਂ ਲਈ ਸੇਵਾ ਦੇ ਉਪਰਾਲੇ ਕਰਦਾ ਰਹਿੰਦਾ ਹੈ।

ਇਸ ਮੌਕੇ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਸਮੂਹ ਯਰਾਨਾਂ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਸੰਦੀਪ ਜਿੰਦਲ, ਸੰਜੀਵ ਕਪੂਰ, ਸੰਜੇ ਜੈਨ, ਰਾਜ਼ੇਸ਼ ਸ਼ਰਮਾਂ, ਤਜਿੰਦਰ ਭਗਤ, ਅਤੁੱਲ ਕੁਮਾਰ, ਰਾਜੂ ਵਰਮਾਂ, ਅਸ਼ਵਨੀਂ ਸ਼ਰਮਾਂ ਤੇ ਆਸ਼ਰਮ ਦੇ ਪ੍ਰਧਾਨ ਬੀਬੀ ਕਰਮਜੀਤ ਕੌਰ, ਇੰਚਾਰਜ਼ ਹਰਪ੍ਰੀਤ, ਪਰਵੇਜ਼ ਮਸੀਹ, ਅਮਰਜੀਤ ਜੌੜਾ, ਸਰਪੰਚ ਵਿਜੇ ਕੁਮਾਰ ਤੇ ਹੋਰ ਸੇਵਾਦਾਰ ਤੇ ਆਸ਼ਰਮ ਦੇ ਮੁਲਾਜ਼ਮ ਹਾਜਰ ਸਨ।

ਨਗਰ ਕੀਰਤਨ ਨਾਲ ਜੁੜੀਆਂ ਸੰਗਤਾਂ ਲਈ ਗਜਰੇਲੇ ਦਾ ਲੰਗਰ ਲਗਾਇਆ

ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਲ ਪਤਾਰਾ ਦੇ ਪਿੰਡ ਬੁਡਿਆਣਾ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਸਜਾਇਆ ਗਿਆ। ਜਿਸਨੇ ਸਾਰੇ ਪਿੰਡ ਬੁਡਿਆਣਾ ਦੀ ਪ੍ਰਕਰਮਾਂ ਕੀਤੀ। ਇਸ ਮੌਕੇ ਤੇ ਸੰਗਤਾਂ ਲਈ ਬਦੇਸ਼ਾਂ ਪਰਿਵਾਰ ਤੇ ਸੇਵਾਦਾਰਾਂ ਵੱਲੋਂ ਗਜਰੇਲੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਕੁਲਵੰਤ ਰਾਏ, ਹਰਸ਼ ਤੇ ਰਾਕੇਸ਼ ਕੁੱਕ, ਗੁਰਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਤੇ ਹੋਰ ਸੇਵਾਦਾਰ ਹਾਜ਼ਰ ਸਨ।

ਨਵੇਂ ਵਰੇ੍ 2025 ਦੀ ਖੁਸ਼ੀ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕੰਬਲ ਵੰਡੇ

ਆਦਮਪੁਰ ਦੌਆਬਾ (ਬਿਉਰੋ)-
ਆਦਮਪੁਰ ਦੇ ਪਿੰਡ ਕੰਦੋਲਾ ਵਿੱਚ ਮੌਜੂਦ ਏਅਰਪੋਰਟ ਵਿਖੇ ਕੰਮ ਕਰਦੇ ਪੰਜਾਬ ਪੁਲਿਸ (ਪੀਏਪੀ-7) ਦੇ ਅਧਿਕਾਰੀਆਂ ਨੇ ਉਪਰਾਲਾ ਕਰਦੇ ਹੋਏ, ਏਅਰਪੋਰਟ ਵਿੱਖੇ ਕੰਮ ਕਰਦੇ ਕੁਝ ਮੁਲਾਜ਼ਮਾਂ ਨੂੰ ਨਵੇਂ ਸਾਲ 2025 ਦੀ ਖੁਸ਼ੀ ਵਿੱਚ ਕੰਬਲ ਵੰਡੇ ਗਏ। ਇਸ ਮੌਕੇ ਤੇ ਇੰਸਪੈਕਟਰ ਗੁਰਮੀਤ ਸਿੰਘ, ਏਐਸਆਈ ਅਨਿਲ ਕੁਮਾਰ, ਏਐਸਆਈ ਜਤਿੰਦਰ ਕੁਮਾਰ ਨੇ ਦਸਿਆ ਕਿ ਨਵੇ ਸਾਲ ਦੀ ਖੁਸ਼ੀ ਵਿੱਚ 25 ਮੁਲਾਜ਼ਮਾਂ ਨੂੰ ਕੰਬਲ ਵੰਡੇ ਗਏ ਤੇ ਇਸ ਮੌਕੇ ਏਅਪਪੋਰਟ ਦੇ ਡਾਇਰੈਕਟਰ (ਏਪੀਡੀ) ਪੁਛਪਿੰਦਰ ਸਿੰਘ ਨਰੂਲਾ, ਮੈਨੇਜਰ ਸੂਰਜ ਯਾਦਵ ਵੀ ਉਚੇਚੇ ਤੋਰ ਤੇ ਹਾਜ਼ਰ ਸਨ।

Friday, 3 January 2025

ਐਨ.ਆਰ.ਆਈ ਇੰਦਰਜੀਤ ਮੀਕਾ ਬੋਲੀਨਾ ਦਾ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸਨਮਾਨ ਹੋਇਆ

ਆਦਮਪੁਰ ਦੋਆਬਾ, 02 ਜਨਵਰੀ (ਅਮਰਜੀਤ ਸਿੰਘ)-
ਬੀਤੇ ਦਿਨੀਂ ਕਨੇਡਾ ਦੀ ਧਰਤੀ ਤੋਂ ਆਪਣੇ ਪਿੰਡ ਬੋਲੀਨਾ ਪੁੱਜੇ, ਐਨ.ਆਰ.ਆਈ ਇੰਦਰਜੀਤ ਕੁਮਾਰ (ਮੀਕਾ) ਬੋਲੀਨਾ ਵੱਲੋਂ ਆਪਣੀਆਂ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਦੌਰਾ ਕੀਤਾ ਗਿਆ। ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਪੁੱਜਣ ਤੇ ਪ੍ਰਿੰਸੀਪਲ ਵਿਨੇ ਕੁਮਾਰ ਤੇ ਸਟਾਫ ਵੱਲੋਂ ਇੰਦਰਜੀਤ ਮੀਕਾ ਐਨ.ਆਰ.ਆਈ ਦਾ ਸਵਾਗਤ ਤੇ ਉਚੇਚੇ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਐਨਆਰਆਈ ਇੰਦਰਜੀਤ ਮੀਕਾ ਬੋਲੀਨਾ ਨੇ ਕਿਹਾ ਕਿ ਉਹ ਕਰੀਬ 32 ਸਾਲਾਂ ਬਾਅਦ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਪੁੱਜੇ ਹਨ ਤੇ ਉਹਨਾਂ ਦੇ ਮੰਨ੍ਹ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਮੀਕਾ ਬੋਲੀਨਾ ਨੇ ਦਸਿਆ ਕਿ ਉਹ 1992 ਵਿੱਚ ਇੱਥੋਂ ਸਿੱਖਿਆ ਹਾਸਲ ਕਰਕੇ ਕਨੇਡਾ ਦੀ ਧਰਤੀ ਤੇ ਕਾਰੋਬਾਰ ਕਰਨ ਵਾਸਤੇ ਗਏ ਸਨ/ ਜੋ ਕਿ ਬੀਤੇ ਦਿਨੀਂ ਆਪਣੇ ਪਿੰਡ ਬੋਲੀਨਾ ਵਿਖੇ ਪਰਤੇ ਹਨ ਤੇ ਉਹਨਾਂ ਕਿਹਾ ਕਨੇਡਾ ਦੀ ਧਰਤੀ ਤੇ ਆਪਣੇ ਕਾਲਜ ਨੂੰ ਤੇ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਬਹੁਤ ਹੀ ਯਾਦ ਕਰਦੇ ਸਨ। ਅੱਜ ਕਾਲਜ ਆ ਕੇ ਉਹ ਬਹੁਤ ਹੀ ਖੁਸ਼ ਹੋਏ ਹਨ ਤੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਹਨ। ਉਹਨਾਂ ਸਾਰੇ ਕਾਲਜ ਦਾ ਦੌਰਾ ਕੀਤਾ ਤੇ ਉੱਥੋਂ ਦੀਆਂ ਹੋਰ ਨਵੀਆਂ ਹੋਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਉਨਾਂ ਕਾਲਜ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਲਈ ਸਮੂਹ ਅਧਿਆਪਕ ਸਾਹਿਬਾਨ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਇੰਦਰਜੀਤ ਮੀਕਾ ਦੇ ਨਾਲ ਐਡਵੋਕੇਟ ਜੀ.ਐਸ ਬਾਗੀ, ਵਿਜੇ ਸਹਿਜਲ ਅਤੇ ਹੋਰ ਹਾਜ਼ਰ ਸੀ।

ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੂੰ ਸੰਗਤਾਂ ਨੇ ਡੇਰਾ ਚਹੇੜੂ ਤੋਂ ਇਟਲੀ ਲਈ ਰਵਾਨ੍ਹਾ ਕੀਤਾ

ਅਮਰਜੀਤ ਸਿੰਘ ਜੰਡੂ ਸਿੰਘਾ-
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਡੇਰਾ ਚਹੇੜੂ ਵਾਲੇ ਇਟਲੀ ਲਈ ਡੇਰੇ ਤੋਂ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿੱਚ ਰਵਾਨਾ ਹੋਏ। ਸੰਤ ਕ੍ਰਿਸ਼ਨ ਨਾਥ ਜੀ ਦੇ ਇਟਲੀ ਰਵਾਨਾ ਹੋਣ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਸਮੂਹ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਇਟਲੀ ਲਈ ਰਵਾਨ੍ਹਾਂ ਕੀਤਾ। ਡੇਰੇ ਦੀ ਮੈਨੇਜਮੈਂਟ ਨੇ ਦਸਿਆ ਕਿ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਇਟਲੀ ਦੇ ਬਰੇਸ਼ੀਆ ਅਤੇ ਵਿਚੈਂਸਾ ਗੁਰੂ ਘਰ ਵਿਖੇ ਰੱਖੇ ਸਮਾਗਮਾਂ ਵਿਚ ਸ਼ਿਰਕਤ ਕਰਨ ਕਰਨ ਲਈ ਗਏ ਹਨ। ਜੋ ਕਿ 12 ਜਨਵਰੀ 2025 ਨੂੰ ਇਟਲੀ ਤੋਂ ਵਾਪਿਸ ਇੰਡੀਆ ਡੇਰਾ ਚਹੇੜੂ ਲਈ ਰਵਾਨ੍ਹਾ ਹੋਣਗੇ। ਇਸ ਮੌਕੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾ, ਜਸਵਿੰਦਰ ਬਿੱਲਾ, ਡੇਰੇ ਦੇ ਹੈਡ ਗ੍ਰੰਥੀ ਭਾਈ ਪ੍ਰਵੀਨ ਜੀ, ਮਹਿੰਦਰ ਸੰਧੂ ਮਹੇੜੂ ਉੱਘੇ ਲੇਖਕ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

Thursday, 2 January 2025

ਫਤਿਹਗੜ੍ਹ ਸਾਹਿਬ ਤੇ ਪਟਿਆਲੇ ਖੂਨਦਾਨ ਕੈਂਪ ਲਗਾਇਆ

ਫ਼ਰੀਦਕੋਟ (ਬਿਊਰੌ) - ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਫਤਿਹਗੜ੍ਹ ਸਾਹਿਬ ਤੇ ਪਟਿਆਲੇ ਵਿਚ ਵਿਸ਼ਾਲ ਖੂਨਦਾਨ ਕੈਂਪ ਲਗਾਏ ਗਏ। ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਨੇ ਕਿਹਾ, ਇਸ ਤੋ ਸ੍ਰੀ ਮੁਕਤਸਰ ਸਾਹਿਬ ਵਿਚ ਇਕ ਦੋ ਰੋਜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ। ਸਾਡੀ ਸੁਸਾਇਟੀ ਪੰਜਾਬ ਦੇ ਹਰ ਜਿਲੇ ਕੈਪ ਲਗਾ ਨੌਜਵਾਨਾਂ ਨੂੰ ਖੂਨਦਾਨ ਸੇਵਾ ਨਾਲ ਜੋੜ ਰਹੀ ਹੈ। 
  ਇਸ ਸਮੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਸਤਨਾਮ ਸਿੰਘ ਖਜਾਨਚੀ, ਸਹਾਇਕ ਪ੍ਰੈਸ ਸਕੱਤਰ ਵਿਸ਼ਾਲ, ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ ਗੋਲੇਵਾਲਾ, ਅਸ਼ੋਕ ਭਟਨਾਗਰ, ਕਰਨ, ਅਮਨ ਨਵਾਂ ਕਿਲ੍ਹਾ, ਦਵਿੰਦਰ ਮੰਡ ਵਾਲਾ, ਚੋਪੜਾ ਫਿਰੋਜ਼ਪੁਰ, ਸੁਖਮੰਦਰ ਸਿੰਘ ਗੋਲੇਵਾਲਾ, ਮਨੇਜਰ ਜੱਸੀ ਥਾੜਾ, ਜਸਕਰਨ ਫਿੰਡੇ, ਸਾਗਰ, ਬਿੱਲਾ, ਪਾਲਾ ਰੋਮਾਣਾ, ਗੁਰਪਾਲ ਸਿੰਘ ਭੰਡਾਰੀ, ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ, ਡਾ ਭਲਿੰਦਰ ਸਿੰਘ, ਸਟੋਕ ਮਨੇਜਰ ਸਵਰਾਜ ਸਿੰਘ, ਅਰਸ਼ ਕੋਠੇ ਧਾਲੀਵਾਲ, ਕਾਲ਼ਾ ਡੋਡ ਹਾਜ਼ਰ ਸਨ।