ਹੁਸ਼ਿਆਰਪੁਰ, 31 ਜੁਲਾਈ (ਤਰਸੇਮ ਦੀਵਾਨਾ)- ਅਜਨੋਹਾ ਚੌਕੀ ਦੇ ਅਧੀਨ ਪੈਦੇ ਪਿੰਡਾ ਵਿੱਚ ਆਏ ਦਿਨ ਹੋ ਰਹੇ ਸੜਕ ਹਾਦਸਿਆਂ ਵਿੱਚ ਕਈ ਰਾਹਗੀਰਾਂ ਦੀਆਂ ਜਾਨਾਂ ਕੌਡੀਆਂ ਦੇ ਭਾਅ ਜਾ ਰਹੀਆਂ ਹਨ। ਪੰਜਾਬ ਵਿੱਚ ਟੁੱਟੀਆਂ ਸੜਕਾਂ ਦੇ ਨਾਲ ਨਾਲ ਕਿਸੇ ਹੱਦ ਤੱਕ ਇਲਾਕੇ ਦੇ ਪੁਲਸ ਅਧਿਕਾਰੀ ਵੀ ਜ਼ਿੰਮੇਵਾਰ ਹਨ। ਕਿਉਂਕਿ ਅਜਨੋਹਾ ਇਲਾਕੇ ਵਿਚ ਘੁੰਮ ਰਹੇ ਓਵਰਲੋਡ ਵਾਹਨ ਟ੍ਰੈਫਿਕ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਜਿਨ੍ਹਾਂ ਤੇ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਜਿਹੇ ਓਵਰਲੋਡ ਵਾਹਨ ਸਡ਼ਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਦੋ ਪਹੀਆ ਵਾਹਨਾਂ ਤੇ ਵੀ ਦੋ ਤੋਂ ਵੱਧ ਵਿਅਕਤੀ ਸਵਾਰ ਹੋ ਕੇ ਘੁੰਮ ਰਹੇ ਹਨ। ਪ੍ਰੰਤੂ ਅਜਨੋਹਾ ਚੌਕੀ ਦੀ ਪੁਲਸ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ। ਜਦਕਿ ਦੋ ਪਹੀਆ ਵਾਹਨਾਂ ਤੇ ਦੋ ਤੋਂ ਵੱਧ ਸਵਾਰੀਆਂ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਇਲਾਕੇ ਵਿਚ ਅਪਰਾਧੀ ਪੁਲਸ ਤੋਂ ਬੇਖੌਫ ਹੋ ਕੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ। ਪਰੰਤੂ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਨਾਂ ਨਹੀਂ ਲੈ ਰਿਹਾ। ਪੁਲੀਸ ਦੀ ਅਜਿਹੀ ਲਾਪ੍ਰਵਾਹੀ ਕਾਰਨ ਇਲਾਕੇ ਵਿੱਚ ਸੜਕ ਹਾਦਸੇ ਤੇ ਅਪਰਾਧਿਕ ਮਾਮਲਿਆਂ ਨੂੰ ਬੜ੍ਹਾਵਾ ਮਿਲ ਰਿਹਾ ਹੈ।
Saturday, 31 July 2021
ਪਿੰਡ ਹਰਦਾਸਪੁਰ ਵਿਖੇ ਤੀਆਂ ਦਾ ਤਿਓਹਾਰ ਮਨਾਇਆ
ਤਿਉਹਾਰ ਮੌਕੇ ਮੁਟਿਆਰਾਂ ਨੇ ਪਾਇਆ ਗਿੱਧਾ ਤੇ ਝੂਟੀਆਂ ਪੀਂਘਾਂ
ਆਯੋਜਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਵਜ਼ੋਂ ਸਰਬਜੀਤ ਕੌਰ ਧਾਲੀਵਾਲ ਪੁੱਜੇ
ਫਗਵਾੜਾ 31 ਜੁਲਾਈ (ਹਰੀਸ਼ ਭੰਡਾਰੀ)-ਪਿੰਡ ਹਰਦਾਸਪੁਰ ਵਿਖੇ ਉਸ ਸਮੇਂ ਮਾਹੌਲ ਖੁਸ਼ੀਆਂ ਭਰਿਆ ਹੋ ਗਿਆ ਜਦੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਤੀਜ ਦੇ ਮਹੀਨੇ ਮੁਟਿਆਰਾਂ ਦਾ ਪਸੰਦੀਦਾ ਰਵਾਇਤੀ ਤਿਓਹਾਰ ਤੀਆਂ ਦਾ ਤਿਓਹਾਰ ਮਨਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੇ ਧਰਮਪਤਨੀ ਸਰਬਜੀਤ ਕੌਰ ਧਾਲੀਵਾਲ ਪੁੱਜੇ ਅਤੇ ਆਯੋਜਿਤ ਕੀਤੇ ਗਏ ਸਮਾਗਮ ਦਾ ਆਰੰਭ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡ ਦੀਆਂ ਮੁਟਿਆਰਾਂ ਨਾਲ ਮਿਲ ਕੇ ਤੀਆਂ ਦੇ ਤਿਓਹਾਰ ਦਾ ਆਨੰਦ ਮਾਣਦੇ ਹੋਏ ਗਿੱਧਾ ਤੇ ਬੋਲੀਆਂ ਵੀ ਪਾਈਆਂ ਤੇ ਕਿਹਾ ਕੇ ਅਜਿਹੇ ਤਿਓਹਾਰ ਪੰਜਾਬ ਦੀ ਸ਼ਾਨ ਹਨ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ ਤੇ ਰਿਸ਼ਤਿਆਂ ਵਿੱਚ ਮਧੁਰਤਾ ਲਿਆਉਂਦੇ ਹਨ। ਇਸ ਮੌਕੇ ਸਰਜੀਵਨ ਲਤਾ ਜਿਲਾ ਪ੍ਰਧਾਨ ਮਹਿਲਾ ਕਾਂਗਰਸ, ਮੀਨਾਕਸ਼ੀ ਵਰਮਾ, ਸੀਤਾ ਦੇਵੀ, ਨਿਸ਼ਾ ਰਾਣੀ ਖੇੜਾ ਜਿਲਾ ਪ੍ਰੀਸ਼ਦ ਮੈਂਬਰ ਅਤੇ ਹੋਰ ਆਜੀਮ ਸਖਸ਼ੀਅਤਾਂ ਵੀ ਪੁੱਜੀਆਂ ਤੇ ਤਿਓਹਾਰ ਦਾ ਆਨੰਦ ਮਾਣਿਆ। ਇਸ ਤਿਓਹਾਰ ਨੂੰ ਲੈ ਕੇ ਪਿੰਡ ਹਰਦਾਸਪੁਰ ਵਿਖੇ ਕਰਵਾਏ ਗਏ ਇਸ ਸਮਾਰੋਹ ਵਿੱਚ ਪਿੰਡ ਦੇ ਹੀ ਉੱਘੇ ਸਮਾਜ ਸੇਵੀ ਹਰਨੇਕ ਸਿੰਘ ਨੇਕਾ ਦੀਆਂ ਸੇਵਾਵਾਂ ਸ਼ਲਾਘਾਯੋਗ ਰਹੀਆਂ ਜਿਨਾਂ ਨੇ ਆਪਣੇ ਨਿੱਜੀ ਖਰਚੇ ਤੇ ਪਿੰਡ ਦੀਆਂ ਧੀਆਂ-ਭੈਣਾਂ ਦੀ ਖੁਸ਼ੀ ਲਈ ਸਕੂਲ ਵਿਖੇ ਇਸ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਹੈੱਡ ਟੀਚਰ ਮੈਡਮ ਗੁਰਵਿੰਦਰ ਕੌਰ ਤੇ ਸਮੂਹ ਸਕੂਲ ਸਟਾਫ ਮੈਂਬਰ, ਦੀਪ ਸਿੰਘ ਹਰਦਾਸਪੁਰ, ਪੰਚਾਇਤ ਮੈਂਬਰ ਰਾਣੋ, ਗਿਆਨ ਚੰਦ, ਸ਼ੌਂਕੀ ਪਾਰਸ ਹਰਦਾਸਪੁਰ ਤੇ ਇਲਾਕੇ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਮੌਜੂਦ ਰਹੀਆਂ। ਆਯੋਜਿਤ ਕੀਤੇ ਗਏ ਇਸ ਸੱਭਿਅਕ ਸਮਾਗਮ ਦੀ ਵਿਸ਼ੇਸ਼ਤਾ ਤੇ ਖਾਸ ਆਕਰਸ਼ਣ ਇਹ ਰਿਹਾ ਕੇ ਇਸ ਸਮਾਰੋਹ ਵਿੱਚ ਪਿੰਡ ਦੀਆਂ ਮੁਟਿਆਰਾਂ ਦੇ ਨਾਲ- ਨਾਲ, ਪਿੰਡ ਹਰਦਾਸਪੁਰ ਦੀਆਂ ਮਾਤਾਵਾਂ, ਭੈਣਾਂ ਤੇ ਬਜੁਰਗ ਔਰਤਾਂ ਨੇ ਵੀ ਸ਼ਾਮਿਲ ਹੋ ਕੇ ਤਿਓਹਾਰ ਦਾ ਆਨੰਦ ਮਾਣਿਆ ਜਦਕਿ ਇਸ ਸਮਾਰੋਹ ਵਿੱਚ ਨੰਨੇ-ਮੁੰਨੇ ਬੱਚੇ ਵੀ ਵੱਡੀ ਗਿਣਤੀ ਵਿੱਚ ਝੂਮਦੇ ਨਜਰ ਆਏ ਤੇ ਇਸ ਮੌਕੇ ਚਰਖਾ, ਪੱਖੀਆਂ, ਪੀਂਘਾਂ ਤੇ ਹੋਰ ਬੇਸ਼ੁਮਾਰ ਵਿਰਾਸਤੀ ਚੀਜਾਂ ਦਾ ਸੰਕਲਨ ਮੌਜੂਦ ਸੀ। ਇਸ ਮੌਕੇ ਹਰਨੇਕ ਸਿੰਘ ਨੇਕਾ ਅਤੇ ਪ੍ਰਬੰਧਕਾਂ ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਹੋਰ ਸਾਰਿਆਂ ਲਈ ਵਿਸ਼ੇਸ਼ ਤੌਰ ਤੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਆਸ-ਪਾਸ ਦੇ ਪਿੰਡਾਂ ਵਿੱਚੋਂ ਵੀ ਧੀਆਂ, ਭੈਣਾਂ, ਮੁਟਿਆਰਾਂ, ਬੱਚਿਆਂ ਤੇ ਬਜੁਰਗ ਮਾਤਾਵਾਂ ਨੇ ਹਿੱਸਾ ਲਿਆ।
ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਵਿਖੇ 103 ਖੂਨਦਾਨੀਆਂ ਨੇ ਖੂਨਦਾਨ ਕੀਤਾ
ਸੰਤ ਪਰਦੀਪ ਦਾਸ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਖੂਨਦਾਨ ਕੈਂਪ ਲਗਾਇਆ
ਜਲੰਧਰ (ਖ਼ਬਰਸਾਰ ਪੰਜਾਬ)- ਬ੍ਰਹਮਲੀਨ 108 ਸੰਤ ਗਰੀਬ ਦਾਸ ਮਹਾਰਾਜ ਜੀ, ਅਮਰ ਸ਼ਹੀਦ ਸੰਤ ਰਾਮਾਂਨੰਦ ਮਹਾਰਾਜ ਜੀ ਅਤੇ ਬ੍ਰਹਮਲੀਨ 108 ਸੰਤ ਸੁਰਿੰਦਰ ਦਾਸ ਮਹਾਰਾਜ ਦੀ ਦੀ ਪਵਿੱਤਰ ਯਾਦ ਵਿੱਚ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਮੌਜੂਦਾ ਗੱਦੀਨਸ਼ੀਨ ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਸਦਕਾ ਅਤੇ ਮੁੱਖ ਸੇਵਾਦਾਰ ਸੰਤ ਪਰਦੀਪ ਦਾਸ ਜੀ ਮਹਾਰਾਜ, ਸੰਤ ਹਰਚਰਨ ਦਾਸ ਜੀ ਮਹਾਰਾਜ ਦੀ ਵਿਸ਼ੇਸ਼ ਅਗਵਾਹੀ ਵਿੱਚ ਐਨ.ਆਰ.ਆਈ ਵੀਰਾਂ ਤੇ ਸਮੂਹ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸੰਤ ਪਰਦੀਪ ਦਾਸ ਜੀ ਨੇ ਕਿਹਾ ਖੂਨਦਾਨ ਕੈਂਪ ਲਗਾਉਣਾ ਨੌਜਵਾਨ ਵਰਗ ਦੀ ਨਵੀਂ ਸੋਚ ਹੈ, ਜਿਸ ਵਿੱਚ ਸਾਨੂੰ ਵੱਧਚੱ੍ਹੜ ਕੇ ਆਪਣਾ ਸਹਿਯੋਗ ਦਿੰਦੇ ਹੋਏ ਖੂਨਦਾਨ ਕਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਕੀਮਤੀ ਜਾਂਨਾ ਬਚਾਈਆਂ ਜਾ ਸਕਦੀਆਂ ਹਨ। ਮਹਾਂਪੁਰਸ਼ਾਂ ਨੇ ਕਿਹਾ ਨੋਜਵਾਨ ਵਰਗ ਸਾਡੇ ਦੇਸ਼ ਦਾ ਭਵਿੱਖ ਹੈ ਅਤੇ ਸਾਨੂੰ ਇਨ੍ਹਾਂ ਦਾ ਹਰ ਪੱਖੋਂ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੋਰੋਨਾ ਮਹਾਮਾਂਰੀ ਦੋਰਾਨ ਅਸੀਂ ਹਜ਼ਾਰਾ ਆਪਣੇ ਭੈਣ ਭਰਾਵਾਂ ਨੂੰ ਖੋਇਆ ਹੈ। ਸੰਤ ਪਰਦੀਪ ਦਾਸ ਜੀ ਨੇ ਦਸਿਆ ਕਿ ਅੱਜ ਸੰਤ ਸਰਵਣ ਦਾ ਚੈਰੀਚੇਬਲ ਹਸਪਤਾਲ ਵਿੱਖੇ ਇਹ ਲਗਾਏ ਗਏ ਖੂਨਦਾਨ ਕੈਂਪ ਮੌਕੇ 103 ਨੋਜਵਾਨ ਵੀਰਾਂ ਅਤੇ ਭੈਣਾਂ ਨੇ ਖੂਨਦਾਨ ਕੀਤਾ ਅਤੇ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਪਿੰਡ ਕੂਪੁਰ ਢੇਪੁਰ ਕਠਾਰ, ਬਾਬਾ ਸਾਹਿਬ ਅੰਬੇਡਕਰ ਵੈਲਫੇਅਰ ਟਰੱਸਟ ਪਿੰਡ ਕੂਪੁਰ ਢੇਪੁਰ ਕਠਾਰ, ਡਾ. ਬੀ.ਆਰ ਅੰਬੇਡਕਰ ਵੈਲਫੇਅਰ ਅਤੇ ਬਲੱਡ ਡੋਨਰ ਕਲੱਬ ਕਡਿਆਣਾ, ਸ਼ਹੀਦ ਬਾਬਾ ਮਤੀ ਸਾਹਿਬ ਸੇਵਾ ਸੁਸਾਇਟੀ ਡਰੋਲੀ ਕਲਾਂ, ਬਹੁਜ਼ਨ ਵਲੰਟੀਅਰ ਫੋਰਸ ਜਲੰਧਰ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ੍ਹਾਂ ਦਸਿਆ ਇਸ ਖੂਨਦਾਨ ਕੈਂਪ ਮੌਕੇ ਡੇਰਾ ਸੱਚਖੰਡ ਬੱਲਾਂ ਤੋਂ ਸੇਵਾਦਾਰ ਸ਼੍ਰੀ ਹਰਦੇਵ ਦਾਸ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਖੂਨਦਾਨ ਕੈਂਪ ਦੋਰਾਨ ਗਿਆਨੀ ਪਰਮਜੀਤ ਸਿੰਘ, ਸ਼ਤੀਸ਼ ਕੁਮਾਰ ਸ਼ਾਮ ਚੌਰਾਸੀ, ਕਿਸ਼ਨ ਦਾਸ ਮਹੇ, ਐਡਵੋਕੇਟ ਧਰਮਪਾਲ, ਪਿਆਰਾ ਦਾਸ, ਡਾ. ਜਗਦੀਸ਼ ਚੰਦਰ, ਪ੍ਰੇਮ ਦਾਸ, ਮਿਸ਼ਨਰੀ ਗਾਇਕਾ ਪ੍ਰੀਆ ਬੰਗਾ, ਲਲਿਤ ਅੰਬੇਡਕਰੀ, ਐਡਵੋਕੇਟ ਪਵਨ ਕੁਮਾਰ, ਮਨੌਜ ਕੁਮਾਰ, ਰਮਨ ਬੈਂਸ, ਨਰੇਸ਼ ਕੁਮਾਰ, ਸੰਦੀਪ ਝਿੰਮ, ਸਰਪੰਚ ਕੁਲਵੰਤ ਰਾਏ, ਸੁਖਜੀਤ ਸਿੰਘ ਡਰੋਲੀ ਕਲਾਂ, ਸਰਪੰਚ ਕੁਲਵਿੰਦਰ ਬਾਘਾ ਪਿੰਡ ਬੋਲੀਨਾ, ਸਾਬਕਾ ਸਰਪੰਚ ਜਗਜੀਵਨ ਲਾਲ, ਸਾਬਕਾ ਸਰਪੰਚ ਸਰਬਜੀ ਸਿੰਘ, ਹਨੀਂ ਭੱਟੀ ਆਦਮਪੁਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
ਪਤਾਰਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ 12ਵੀਂ ਜਮਾਤ ਦਾ ਸੀ.ਬੀ.ਐਸ.ਈ ਵਲੋਂ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਸੈਕਟਰੀ ਸਰਦਾਰ ਸੁਰਜੀਤ ਸਿੰਘ ਚੀਮਾ, ਅਤੇ ਡਾਇਰੈਕਟਰ ਨਿਸ਼ਾ ਮੜੀਆ, ਪਿ੍ਰੰਸੀਪਲ ਅਮਿਤਾਲ ਕੌਰ ਨੇ 100% ਨਤੀਜਾ ਆਉਣ ਤੇ ਸਾਰੇ ਬੱਚਿਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਨਿਸ਼ਾ ਮੜੀਆ ਨੇ ਦੱਸਿਆ ਕਿ ਨੰਦਿਨੀ ਨੇ ਮੈਡੀਕਲ ਗਰੂਪ ਵਿਚੋਂ 93%, ਸੁਖਪ੍ਰੀਤ ਕੌਰ ਨੇ ਸੁਪਰ ਮੈਡੀਕਲ ਗਰੂਪ 88%, ਕਾਮਰਸ ਗਰੁੱਪ ਵਿੱਚ ਹਰਵੀਨ ਕੌਰ ਨੇ 90% ਅਤੇ ਗੀਤਾਂਜਲੀ ਨੇ ਹਿਉਮੈਨਟੀ ਗਰੂਪ ਵਿਚੋਂ 86% ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰਗਰੇਜ਼ੀ ਵਿਸ਼ੇ ਵਿਚੋਂ ਨੰਦਿਨੀ ਨੇ 99, ਰਣਜੀਤ ਸਿੰਘ ਨੇ 95, ਸ਼ਰਨਜੀਤ ਸਿੰਘ ਨੇ 95, ਹਰਵੀਨ ਕੌਰ ਨੇ 94, ਸੁਖਪ੍ਰੀਤ ਕੌਰ ਨੇ 94, ਗੀਤਾਂਜਲੀ ਨੇ 92 ਅਤੇ ਹਰਸ਼ਪ੍ਰੀਤ ਨੇ 91 ਅੰਕ ਹਾਸਿਲ ਕੀਤੇ। ਫਿਜ਼ਿਕਸ ਵਿੱਚ ਨੰਦਨੀ ਨੇ 96, ਸੁਖਪ੍ਰੀਤ ਨੇ 91 ਅੰਕ ਪ੍ਰਾਪਤ ਕੀਤ, ਬਾਇਓਲੋਜੀ ਵਿੱਚ ਨੰਦਨੀ ਨੇ 91 ਅੰਕ ਪ੍ਰਾਪਤ ਕੀਤੇ। ਬਿਜ਼ਨੈੱਸ ਸਟੱਡੀ ਵਿੱਚ ਹਰਵੀਨ ਕੌਰ ਨੇ 96 ਅੰਕ, ਸ਼ਰਨਜੀਤ ਸਿੰਘ ਨੇ 92 ਅੰਕ ਪ੍ਰਾਪਤ ਕੀਤੇ, ਅਕਾਊਂਟਸ ਵਿੱਚ ਹਰਵੀਨ ਕੌਰ ਨੇ 91 ਅੰਕ ਪ੍ਰਾਪਤ ਕੀਤੇ। ਫਿਜ਼ੀਕਲ ਐਜੂਕੇਸ਼ਨ ਵਿੱਚ ਸੁਖਪ੍ਰੀਤ ਕੌਰ ਨੇ 97, ਨੰਦਨੀ ਨੇ 95, ਹਰਵੀਨ ਕੌਰ ਨੇ 94, ਹਰਸ਼ਪ੍ਰੀਤ ਸਿੰਘ ਨੇ 91 ਅੰਕ ਪ੍ਰਾਪਤ ਕੀਤੇ ਗੀਤਾਂਜਲੀ ਨੇ ਪੰਜਾਬੀ ਵਿਚ 95 ਅੰਕ ਕੀਤੇ। ਹਿਸਟਰੀ ਵਿੱਚ ਹਰਮਨਪ੍ਰੀਤ ਸਿੰਘ ਨੇ 94 ਅੰਕ ਪ੍ਰਾਪਤ ਕੀਤੇ।
Friday, 30 July 2021
बच्चों को शोषण से बचाव के प्रति किया सशक्त
बच्चों के साथ बैठक कर चाइल्डलाइन की सेवाओं के प्रति किया जागरूक
कानपुर 31 जुलाई (खबरसार पंजाब)- चाइल्डलाइन कानपुर द्वारा नगर में बच्चों को बाल शोषण के प्रति सक्रिय करने के उददेश्य से नगर के विभिन्न स्थानों में बच्चों को बाल शोषण के प्रति जागरूकता हेतु विभिन्न प्रकार के काय्र्रकमों का आयोजन किया जाता रहता है जिस क्रम में आज चाइलडलाइन कानपुर द्वारा जरौली बर्रा कानपुर नगर में बच्चों के साथ बैठक कर उनकी समस्याओं को जाना व चाइल्डलाइन की सेवाओ के प्रति जानकारी दी जिसमें 50 से अधिक बच्चों ने हिस्सा लिया।
दिन प्रतिदिन बढते बाल शोषण के मामलों को देखते हुए चाइल्डलाइन ने आज जरौली बर्रा कानपुर नगर में बच्चों की समस्याओं हेतु बच्चों के साथ बैठक काय्र्रकम का आयोजन किया गया क्योंकि बाल शोषण के मामलों को खत्म तभी किया जा सकता है जब बच्चे बाल शोषण के खिलाफ जागरूक होगें। जिस क्रम में आज चाइल्डलाइन कानपुर द्वारा बच्चों को बाल शोषण, व बाल मजदूरी कराने वालों के खिलाफ कार्यवाही कराने के बारे में जागरूक करने हेतु बच्चों के साथ बैठक कर जागरूकता कार्यक्रम का आयोजन किया गया।
चाइल्डलाइन के समन्वयक प्रतीक धवन ने बच्चों को बताया कि बच्चों के शोषण के मामलों में ऐसे अराजक तत्व पहले बच्चों पर भरोसा बनाते है इसके बाद उनके साथ शोषण करते है इसलिए यदि बच्चों के पास कोई अंजान व्यक्ति उनसे पहचान बनाने की कोशिश करें तो सर्वप्रथम बच्चों को विद्यालय में विद्यालय के अध्यापक व अध्यापिकाओं को और घर में परिजनों को बताना चाहिए और इसके बाद यदि सदिंग्ध हो तो उनके खिलाफ सूचना चाइल्डलाइन के निशुल्क न. 1098 व पुलिस को देनी चाहिए।
कार्य्रकम कें दौरान बच्चों को चाइल्डलाइन की कार्यकर्ता अमन पाण्डेय ने चाइल्डलाइन के निशुल्क नम्बर 1098 के बारे में अवगत कराया गया। साथ ही देश के 600 से अधिक शहरों में चाइल्डलाइन द्वारा चलायी जा रही बच्चों की अकास्मिक हेल्पलाइन एवं उसके टोल फ्री नम्बर 1098 की उपयोगिता एवं उसके द्वारा हजारों बच्चों को प्रतिदिन मिलने वाले संरक्षण के बारे में विस्तृत जानकारी दी। कार्यक्रम में बच्चों को चाइल्डलाइन व बाल अधिकारों की जानकारी दी गई जिसमें लगभग 50 से अधिक बच्चों में भाग लिया जिसमें अधिकतर समस्यायें आधार कार्ड को लेकर सामने आयी जिसका तत्परता से चाइल्ड लाइन द्वारा हल कराया जायेगा।
साथ ही उन्होने बताया कि चाइल्डलाइन महिला एवं बाल विकास मंत्रालय भारत सरकार द्वारा चलायी जाने वाली देश की सबसे बड़ी हेल्पलाइन है। उन्होनंे बताया कि यदि समाज में किसी भी व्यक्ति को कोई बच्चा भूला भटका, घायल अवस्था में या ऐसा बच्चा जो कि अपनी पारिवारिक स्थितियों के कारण शिक्षा एवं अन्य मूलभूत सुविधाओं को नही प्राप्त कर पा रहा है। इन सभी दशाओं में उक्त बच्चांे की मदद करने हेतुु हमें चाहिए कि हम किसी भी फोन से 1098 डायल करके ऐसे बच्चों की सूचना नजदीकी चाइल्डलाइन में कार्यरत स्ंवयसेवकों को दे ताकि यह स्वंयसेवक इन बच्चों की उचित मदद कर सके।
चाइल्डलाइन कानपुर के निदेशक कमलकान्त तिवारी ने बताया कि यदि बच्चे ही जागरूक होगंे तो बच्चों के शोषण के मामलों में कमी आयेगी और बच्चे ही अपनी सुरक्षा की पहल करेंगे जिसमें चाइल्डलाइन उनकी मदद के लिए निरन्तर प्रयासरत रहेगी और बच्चें चाइल्डलाइन से जुड़कर जरूरतमंद बच्चों की मदद में सक्रिय स्वंयसेवक बनेंगे और चाइल्डलाइन को जरूरतमंद बच्चों कीे सूचना 1098 पर देंगे।
कार्य्रकम के दौरान मुख्य रूप से चाइल्डलाइन कानपुर के निदेशक कमलकान्त तिवारी, समन्वयक प्रतीक धवन, अमन पाण्डेय, शिवानी सोनवानी, अंजु वर्मा, नारायण दत्त त्रिपाठी, आलोक चन्द्र वाजपेयी, दिनेश सिंह, सोनाली धुसिया, विशाल वर्मा सहित 50 से अधिक बच्चे उपस्थित रहे।
DC FELICITATES 37 OFFICIALS FOR THEIR STELLAR ROLE IN COVID MANAGEMENT
HONOURED OFFICIALS HAD PERFORMED DUTY AT OXYGEN PLANTS AND CONTROL ROOMS
SAYS, MOVE AIMS AT RECOGNIZING SERVICES OF EACH AND EVERY SINGLE OFFICIAL FOR TACKLING UNPRECEDENTED HEALTH CRISIS
Jalandhar, July 30 (KHABARSAR PUNJAB)- Deputy Commissioner Ghanshyam Thori today felicitated 37 officials for performing their duty diligently during Covid-19 relief works to contain the virus spread in the district. Notably, these officials had performed various duties at oxygen plants and control rooms to ensure smooth and hassle-free oxygen supply only to hospitals during peak period.
While handing over appreciation letters, the Deputy Commissioner accompanied by District Development Fellow Sauma Sekhar, lauded the strenuous efforts made by the frontline workers to tackle both the waves of Covid-19 pandemic. He said that the stellar role played by all government departments during the unprecedented health crisis helped ensure safety of masses.
The DC added that it was the duty of the district administration to recognize the services of each and every single official/officer who have rendered their services to keep people from the ill-effects of CoronaVirus. He said that all these officials have worked hard to ensure adequate oxygen availability, beds availability and assistance to distressed people.
Officials honoured by the Deputy Commissioner included PA to DC Amit Sharma, Harminder Singh Junior Assistant, Rakesh Sharma Senior Assistant, Jatinder Kumar clerk, Jagjit Singh clerk, Inderpal Singh clerk, Vivek Soni clerk, Mandeep Singh clerk, Amritpal Singh, Vijay Kumar, Jagraj Chopra, Rajinder Kumar, Santosh Kumar, Amarpreet Singh, Rajinder Singh, Suraj Kaler, Rahul Bassi, Sunny, Manjinder Singh, Ketan Shaury, Rohit Kumar, Tarsem Lal, Bharat Lahora, Gurtej Singh, Amandeep Singh, Bhuvan, Sukhdeep Singh Hundal, Rohit Paul, Kanwal Kishor Setia, Manjit Singh Chawla, Charanjit Singh, Paramjit Singh, Anil Kumar, Vijay Kumar, Vishal Sharma, Bhupinder Singh, and Harish Kumar.
ਜ਼ਿਲ੍ਹਾ ਪ੍ਰਸ਼ਾਸਨ ਨੇ ਸਤੰਬਰ ਮਹੀਨੇ ਵਿੱਚ ਲਗਾਏ ਜਾਣ ਵਾਲੇ ਮੈਗਾ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਖਿੱਚੀਆਂ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰੋਜ਼ਗਾਰ ਮੇਲੇ ਦੀ ਢੁੱਕਵੀਂ ਵਿਉਂਤਬੰਦੀ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ
ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਮੈਗਾ ਰੋਜ਼ਗਾਰ ਮੇਲੇ ਦਾ ਲਾਭ ਲੈਣ ਦੀ ਕੀਤੀ ਅਪੀਲ
ਜਲੰਧਰ, 30 ਜੁਲਾਈ (khabarsar punjab)- ਜ਼ਿਲ੍ਹੇ ਵਿੱਚ ਸਤੰਬਰ ਮਹੀਨੇ ਦੌਰਾਨ ਲਗਾਏ ਜਾਣ ਵਾਲੇ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ ਤੋਂ ਵੱਧ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਸ਼੍ਰੀ ਜਸਪ੍ਰੀਤ ਸਿੰਘ ਨੇ ਮੈਗਾ ਰੋਜ਼ਗਾਰ ਮੇਲੇ ਦੀ ਢੁੱਕਵੀਂ ਵਿਉਂਤਬੰਦੀ ਸਬੰਧੀ ਲਾਈਨ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਰੋਜ਼ਗਾਰ ਮੇਲੇ ਸਬੰਧੀ ਸਮੁੱਚੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ‘ ਅਧੀਨ ਜ਼ਿਲ੍ਹੇ ਵਿੱਚ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਭਾਗਾਂ ਨਾਲ ਸਬੰਧਤ ਪ੍ਰਾਈਵੇਟ ਏਜੰਸੀਆਂ/ਅਦਾਰਿਆਂ ਪਾਸੋਂ ਅਸਾਮੀਆਂ ਇਕੱਤਰ ਕਰਨ ਤਾਂ ਜੋ ਇਹ ਅਸਮੀਆਂ ਰੋਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਆਫ਼ਰ ਕੀਤੀਆਂ ਜਾ ਸਕਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਕੀਤੀ ਜਾ ਸਕੇ।
ਸ਼੍ਰੀ ਸਿੰਘ ਨੇ ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੀ ਟੀਮ ਨੂੰ ਵੀ ਵੱਖ-ਵੱਖ ਨਿਯੋਜਕਾਂ ਨਾਲ ਸੰਪਰਕ ਕਰ ਕੇ ਵੱਧ ਤੋਂ ਵੱਧ ਅਸਾਮੀਆਂ ਇਕੱਤਰ ਕਰਨ ਲਈ ਕਿਹਾ ਤਾਂ ਜੋ ਮੈਗਾ ਰੋਜ਼ਗਾਰ ਮੇਲੇ ਵਿੱਚ ਪੁੱਜਣ ਵਾਲਾ ਕੋਈ ਵੀ ਯੋਗ ਉਮੀਦਵਾਰ ਰੋਜ਼ਗਾਰ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਇਹ ਵੀ ਕਿਹਾ ਕਿ ਮੈਗਾ ਰੋਜ਼ਗਾਰ ਮੇਲੇ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨ ਇਸ ਮੇਲੇ ਦਾ ਲਾਭ ਲੈ ਕੇ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਮੈਗਾ ਰੋਜ਼ਗਾਰ ਮੇਲੇ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
होशियारपुर पुलिस ने समगलिंग करने वाले गैंग्स्टरों की नैटवर्किंग को तोड़ने में बड़ी कामयाबी हासिल की
होशियारपुर, 30 अगस्तः ( तरसेम दीवाना )- माननीय श्री दिनकर गुप्ता डी.जी.पी साहब पंजाब के द्वारा गैंगस्टरों के खि़लाफ़ चलाई गई मुहिम के अधीन नवजोत सिंह माहल पी.पी.एस एस.एस.पी साहिब होशियारपुर जी के दिशा निर्देशों अनुसार होशियारपुर पुलिस की तरफ से हथियारों की समगलिंग करने वाले गैंग्स्टरों की नैटवर्किंग को तोड़ने में बड़ी कामयाबी हासिल की है। इस मुहिम के अंतर्गत तुषार गुप्ता सहायक कप्तान पुलिस सब -डिविज़न गढ़शंकर की निगरानी अधीन थाना गढ़शंकर की पुलिस की तरफ से तारीख़ 26.07.21 को दो स्कूटरी परन्तु सवार व्यक्तियों सुखपाल सिंह पुत्र सोहण सिंह निवासी माडल टाऊन आनन्दपुर साहिब जि़ला रूपनगर और अमरिन्दर सिंह पुत्र तरसेम सिंह निवासी बुर्ज थाना आनन्दपुर साहिब जि़ला रूपनगर हाल निवासी न्यू सनी इनकलेव मोहाली को काबू करके उनसे 02 देसी पिस्तौल, 02 मैगज़ीन और 6 कारतूस जिंदा बरामद किये, जिस सम्बन्धी मुकदमा नं 115 तारीख़ 26.07.2021 अःध 25 -54 -59 आर्मज एक्ट दर्ज रजिस्टर किया गया था।
जो इस सम्बन्धी हथियार की समगलिंग की चेन को तोड़ने के लिए इन दोषियों से हथियारों की ख़रीद फ़रोख़्त सम्बन्धी पूछताछ की तो मुहम्मद शमशाद अंसारी पुत्र मुहम्मद अहशाद अंसारी निवासी मेरठ को मेरठ (यू.पी) का नाम नाजायज हथियार की तस्करी करने सम्बन्धी सामने आया। जिस पर श्री रवीन्द्र पाल सिंह संधू पी.पी.एस एस.पी./इन होशियारपुर की निगरानी अधीन श्री तुषार गुप्ता आई.पी.एस ए.एस.पी सब डिविज़न गढ़शंकर समेत इंस्पेक्टर शिव कुमार, इंचार्ज सी.आई.ए स्टाफ की टीम की तरफ से मुहम्मद शमशाद अंसारी पुत्र मुहम्मद अहशाद अंसारी निवासी मेरठ को मेरठ (यू.पी) से गिरफतार करके उससे 5 पिस्तौल 30 बोर और 10 जिंदर कारतूस 32 बोर और 5 स्पेयर मैगज़ीन बरामद किये। मुहम्मद शमशाद की पूछताछ और अश्वनी कुमार उर्फ सरपंच पुत्र शाम लाल निवासी खिदरपुरा थाना पिहोवा जि़ला कुरूक्षेत्र और मुहम्मद आसिफ पुत्र जुमीन अहमद निवासी साहबवाला जि़ला गाजियाबाद के नाम सामने आया, जिनको आज तारीख़ 30.07.21 को गिरफतार करके इनसे 01 स्कोडा कार सामान्य यू.पी -14 - -0906, 2 पिस्तौल 9, एक पिस्तौल देसी 30 बोर समेत 10 कारतूस जिंदा 30 बोर बरामद किये गए। अश्वनी कुमार उर्फ सरपंच की पूछताछ से यह बात भी सामने आई है कि पिछले दो महीनों से यह 09 पिस्तौल अलग अलग गैंगस्टरों को सप्लाई कर चुका है, जिनकी खोज जारी है। जो जि़ला होशियारपुर की पुलिस की तरफ से गैंग्स्टरों की नैटवर्किंग तोड़ते हुए। इस साल तारीख़ 01.01.21 से 29.07.21 तक उक्त मुकदमा के इलावा 13 अन्य मुकदमे नाजायज हथियार सम्बन्धी दर्ज किये गए जिनमें 17 दोषी गिरफतार किये गए, 42 पिस्तौल, 08 मैगज़ीन और 184 कारतूस बरामद किये गए हैं।
ਮਨੁੱਖ ਦਾ ਜੀਵਨ ਦਰੱਖਤਾਂ ਤੇ ਨਿਰਭਰ ਹੈ- ਡਾਕਟਰ ਖੇੜਾ
ਸਾਂਝ ਕੇਂਦਰ ਬਸੀ ਪਠਾਣਾਂ ਵਿਖੇ ਫ਼ਲਦਾਰ ਅਤੇ ਛਾਂਦਾਰ ਰੁੱਖ ਲਗਾਏ
ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਅਤੇ ਸਾਂਝ ਕੇਂਦਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਂਝ ਕੇਂਦਰ ਬਸੀ ਪਠਾਣਾਂ ਵਿਖੇ ਇੰਚਾਰਜ ਏ.ਐਸ.ਆਈ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸਾਂਝ ਕੇਂਦਰ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਰਾਜੀਵ ਰਾਏ ਅਤੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਹਰਭਜਨ ਸਿੰਘ ਜਲੋਵਾਲ ਓਪ ਚੈਅਰਮੈਨ ਪੰਜਾਬ ਵਿਸ਼ੇਸ਼ ਤੌਰ ਤੇ ਪੁਜੇ। ਇਸ ਮੌਕੇ ਸੰਸਥਾ ਵੱਲੋਂ ਰੁੱਖ ਲਗਾਓ, ਸਮਾਜ ਬਚਾਓ ਅਤੇ ਆਕਸੀਜਨ ਵਧਾਓ ਚਲਾਈ ਮੁਹਿੰਮ ਨੂੰ ਤੇਜ਼ ਗਤੀ ਨਾਲ ਚਲਾਉਂਦਿਆਂ ਫ਼ਲਦਾਰ, ਛਾਂਦਾਰ, ਫੁੱਲਦਾਰ ਅਤੇ ਮੈਡੀਕੇਟਡ ਬੂਟੇ ਲਗਾਉਣ ਲਈ ਆਮ ਲੋਕਾਂ ਪ੍ਰੇਰਿਤ ਵੀ ਕੀਤਾ। ਇੰਸਪੈਕਟਰ ਰਾਜੀਵ ਰਾਏ ਨੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਅਨੁਸਾਰ ਅਸੀਂ ਮਨੁੱਖੀ ਅਧਿਕਾਰ ਮੰਚ ਨਾਲ਼ ਰਲਕੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਬੂਟੇ ਲਗਾਉਣ ਲਈ ਅਤੇ ਆਪ ਜਨਤਾ ਵਿੱਚ ਜਾ ਕੇ ਦਰਖ਼ਤਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਬੂਟੇ ਲਗਾ ਰਹੇ ਹਾਂ। ਡਾਕਟਰ ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਸਮਾਜ ਵਿਚ ਸਮਾਜਿਕ ਕੰਮਾਂ ਲਈ ਸੰਸਥਾ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੀ ਆ ਰਹੀ ਹੈ ਅਤੇ ਸਦਾ ਲਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਆਉਣ ਵਾਲੇ ਸਮੇਂ ਵਿੱਚ ਬੂਟੇ ਹੋਰ ਤੇਜ਼ੀ ਨਾਲ ਲਗਵਾਏ ਜਾਣਗੇ। ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਔਜਲਾ ਚੇਅਰਮੈਨ ਆਰ.ਟੀ.ਆਈ ਸੈਲ, ਵਰਿੰਦਰ ਕੁਮਾਰ ਸ਼ਰਮਾ ਉਪ ਚੇਅਰਮੈਨ ਆਰ.ਟੀ.ਆਈ ਸੈਲ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਅਮਲੋਹ, ਜ਼ੀਨਤ ਬੇਗਮ ਮੀਤ ਪ੍ਰਧਾਨ ਇਸਤਰੀ ਵਿੰਗ, ਜਸਪ੍ਰੀਤ ਕੌਰ, ਅਮਨਦੀਪ ਕੌਰ, ਮਨਜੀਤ ਦੇਵੀ, ਗੁਲਜ਼ਾਰ ਸਿੰਘ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ, ਰਮਨਦੀਪ ਕੌਰ ਅਤੇ ਕੁਲਦੀਪ ਸਿੰਘ ਆਦਿ ਨੇ ਵੀ ਆਪਣੇ ਸਹਿਯੋਗ ਦਿੱਤਾ।
ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਮਾਨਸਾ ਦੇ ਵਿਸ਼ਵਕਰਮਾ ਭਵਨ ਵਿਖੇ ਜ਼ਿਲ੍ਹਾ ਪੱਧਰੀ ਇਕੱਤਰਤਾ
ਮਨਰੇਗਾ ਵਰਕਰਾਂ ਵੱਲੋ ਸਰਕਾਰ ਨੂੰ ਦਿੱਤੀ ਚਿਤਾਵਨੀ
ਮਾਨਸਾ (ਖ਼ਬਰਸਾਰ ਪੰਜਾਬ)- ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਮਾਨਸਾ ਦੇ ਵਿਸ਼ਵਕਰਮਾ ਭਵਨ ਵਿਖੇ ਜ਼ਿਲ੍ਹਾ ਪੱਧਰੀ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਨੂੰ ਸੰਬੋਧਨ ਕਰਨ ਦੇ ਲਈ ਪੰਜਾਬ ਪ੍ਰਧਾਨ ਐਡਵੋਕੇਟ ਗਗਨਦੀਪ ਕੌਰ ਫਿਲੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕੀਤਾ ਗਿਆ। ਮਨਰੇਗਾ ਵਰਕਰ ਯੂਨੀਅਨ ਦੀ ਪੰਜਾਬ ਪ੍ਰਧਾਨ ਐਡਵੋਕੇਟ ਗਗਨਦੀਪ ਕੌਰ ਨੇ ਦੱਸਿਆ ਕਿ ਕੰਮ ਦੇ ਦੌਰਾਨ ਮਨਰੇਗਾ ਵਰਕਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ, ਪਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਰ ਸਮੇਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਨੂੰ ਵੀ ਸਪਤਾਹਿਕ ਛੁੱਟੀ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਜੋ ਮਹਿਲਾਵਾਂ ਮਨਰੇਗਾ ਵਿੱਚ ਕੰਮ ਕਰਦੀਆਂ ਹਨ। ਉਹਨਾਂ ਦੇ ਲਈ ਨਾ ਤਾਂ ਕੋਈ ਸੋਚ ਦਾ ਪ੍ਰਬੰਧ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਹੋਰ ਪ੍ਰਬੰਧ ਹੁੰਦਾ ਹੈ ਅਤੇ ਉਨ੍ਹਾਂ ਨੂੰ ਪਾਣੀ ਵੀ ਖੁਦ ਘਰੋਂ ਲੈ ਕੇ ਜਾਣਾ ਪੈਂਦਾ ਹੈ
ਜਿਸ ਕਾਰਨ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਸਰਕਾਰਾਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ, ਪਰ ਸਰਕਾਰਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਹੁਣ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੱਧਰੀ ਇਕੱਤਰਤਾ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖ਼ਿਲਾਫ਼ ਅੰਦੋਲਨ ਖੜ੍ਹਾ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਹੁਣ ਉਨ੍ਹਾਂ ਵੱਲੋਂ ਪਿੰਡ ਪਿੰਡ ਜਾ ਕੇ ਮਨਰੇਗਾ ਵਰਕਰਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਟਿਆਲਾ ਵਿਖੇ ਮਨਰੇਗਾ ਵਰਕਰ ਯੂਨੀਅਨ ਧਰਨਾ ਦੇਣ ਦੇ ਲਈ ਮਜਬੂਰ ਹੋਣਗੇ।
नगर सुधार ट्रस्ट के नवनियुक्त ट्रस्टियों को ग्रहण करवाया पदभार
फगवाड़ा (शिव कौड़ा) नगर सुधार ट्रस्ट फगवाड़ा के नवनिर्वाचित ट्रस्टियों ने आज हलका विधायक बलविन्द्र सिंह धालीवाल की उपस्थिति में पदभार ग्रहण किया। विधायक धालीवाल ने ट्रस्ट मैंबर पवन शर्मा पप्पी, राकेश प्रभाकर व दर्शन कटारिया को पद ग्रहण करवाने के पश्चात विश्वास जताया कि वे नगर सुधार ट्रस्ट फगवाड़ा के राजस्व में बढ़ोतरी तथा टाऊन प्लानिंग के काम में अपना बहुमुल्य योगदान देंगे ताकि फगवाड़ा का उचित विकास व्यवस्थित तथा तीव्र गति से संभव हो। उन्होंने कहा कि प्रदेश की कैप्टन अमरेन्द्र सिंह सरकार के सहयोग से फगवाड़ा का समुचित विकास युद्ध स्तर पर जारी है। फगवाड़ा के लोगों से चुनावों के समय जो वायदे उन्होंने किये थे उन्हें पूरा करने हेतु वचनबद्ध हैं। आगामी चुनाव से पूर्व हर वायदा पूरा किया जाएगा। इस अवसर पर पूर्व पार्षद पदमदेव सुधीर निक्का, रामपाल उप्पल, मनीष प्रभाकर, जतिन्द्र वरमानी, संजीव बुग्गा, अमरजीत सिंह, रविन्द्र रवि के अलावा मार्किट कमेटी फगवाड़ा के चेयरमैन नरेश भारद्वाज, वरिष्ठ नेता विनोद वरमानी, अविनाश गुप्ता बाशी, राकेश चावला, रामकुमार चड्ढा, हुसन सिंह घुम्मण, संजीव जज्जी, राजन शर्मा, हर्ष शर्मा, धीरज घई, कैलाश शर्मा, जै गोपाल वधावन, शरणजीत सिंह आदि उपस्थित थे।
ਮੀਂਹ ਦੇ ਪਾਣੀ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵਲੋਂ ਲੰਮਾ ਪਿੰਡ ਵਿਖੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਜਲੰਧਰ (ਖ਼ਬਰਸਾਰ ਪੰਜਾਬ)- ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਅਤੇ ਚੌਕ ਨਾਲ ਲੱਗਦੇ ਰਸਤਿਆਂ 'ਤੇ ਖੜ੍ਹਦਾ ਮੀਂਹ ਦਾ ਪਾਣੀ ਦੁਕਾਨਦਾਰਾਂ ਤੇ ਹੋਰ ਵੱਖ-ਵੱਖ ਵਪਾਰਕ ਅਦਾਰਿਆਂ ਲਈ ਮੁਸੀਬਤ ਬਣਿਆ ਹੋਇਆ ਹੈ, ਇਸ ਗੰਦੇ ਪਾਣੀ ਤੋਂ ਸਤਾਏ ਹੋਏ ਗੁਰੂ ਨਾਨਕ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਵੀਰਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਉਕਤ ਮਾਰਕੀਟ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ ਨੇ ਆਖਿਆ ਕਿ ਇਹ ਸਮੱਸਿਆ ਜਦੋਂ ਦਾ ਉਕਤ ਚੌਕ 'ਚ ਫਲਾਈਓਵਰ ਬਣਾਇਆ ਗਿਆ ਹੈ, ਉਦੋਂ ਤੋਂ ਹੀ ਆਉਂਦੀ ਹੈ | ਉਨ੍ਹਾਂ ਕਿਹਾ ਕਿ ਚੌਕ 'ਚ ਪਾਣੀ ਦੇ ਨਿਕਾਸ ਲਈ ਸਹੀ ਪ੍ਰਬੰਧ ਨਾ ਹੋਣ ਕਾਰਨ ਜਿਵੇਂ ਹੀ ਮੀਂਹ ਪੈਂਦਾ ਹੈ ਤਾਂ ਦੂਰ-ਦੂਰ ਤੱਕ ਪਾਣੀ ਖੜ੍ਹ ਜਾਂਦਾ ਹੈ | ਉਸ ਦੌਰਾਨ ਨਹਿਰ ਦਾ ਰੂਪ ਧਾਰਨ ਵਾਲੇ ਇਸ ਚੌਕ 'ਚੋਂ ਲੰਘਣਾ ਬੜਾ ਔਖਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਪਾਣੀ ਦੀ ਡੰਘਾਈ ਦਾ ਪਤਾ ਨਾ ਲੱਗਣ ਕਾਰਨ ਦੋਪਹੀਆ ਵਾਹਨ ਚਾਲਕ ਅਚਾਨਕ ਡਿੱਗ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗਦੀਆਂ ਹਨ | ਉਨ੍ਹਾਂ ਆਖਿਆ ਕਿ ਅਜਿਹੇ ਹਾਦਸੇ ਕਈ ਵਾਰ ਹੋ ਚੁੱਕੇ ਹਨ | ਕੈਰੋਂ ਨੇ ਕਿਹਾ ਕਿ ਦੂਰ-ਦੂਰ ਤੱਕ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਦੁਕਾਨਦਾਰਾਂ ਦੇ ਕੰਮ-ਧੰਦੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ, ਉੱਥੇ ਹੀ ਚੌਕ ਤੋਂ ਕੁਝ ਹੀ ਦੂਰੀ 'ਤੇ ਸਥਿਤ ਸ਼ਮਸ਼ਾਨਘਾਟ 'ਚ ਕਿਸੇ ਮਿ੍ਤਕ ਦਾ ਅੰਤਿਮ ਸੰਸਕਾਰ ਕਰਨ ਜਾਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਆਖਿਆ ਕਿ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਦੁਕਾਨਦਾਰਾਂ ਵਲੋਂ ਗੁਹਾਰ ਲਗਾਈ ਗਈ ਹੈ ਪਰ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ 'ਤੇ ਕੋਈ ਅਸਰ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਕੌਂਸਲਰ ਨਿਰਮਲ ਸਿੰਘ ਨਿੰਮਾ ਨਾਲ ਗੱਲ ਕੀਤੀ ਗਈ ਹੈ, ਜਿਨ੍ਹਾਂ ਵਲੋਂ ਜਲਦ ਹੀ ਇਸ ਪਾਸੇ ਧਿਆਨ ਦਿੱਤੇ ਜਾਣ ਦੀ ਹਾਮੀ ਭਰੀ ਗਈ ਹੈ | ਇਸ ਮੌਕੇ ਹਰਜਿੰਦਰ ਸਿੰਘ ਟੋਨੀ, ਹਿਮਾਂਸ਼ੂ, ਸੁਖਵਿੰਦਰ ਸਿੰਘ ਸੋਨੂੰ, ਦਲਜੀਤ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਮਹਿੰਦਰ, ਪੱਪੂ, ਕਿਸ਼ਨ ਲਾਲ, ਵਿੱਕੀ ਮਲਹੋਤਰਾ,ਕਾਲਾ, ਵੋਰਾ, ਰਾਜਾ, ਵਿਜੈ ਕੁਮਾਰ, ਤਰਸੇਮ ਸਿੰਘ ਤੇ ਕੁਲਦੀਪ ਸਿੰਘ ਨਿੱਕਾ ਆਦਿ ਹਾਜ਼ਰ ਸਨ |
Thursday, 29 July 2021
ਗਾਇਕਾ ਗਿੰਨੀ ਮਾਹੀ ਨੇ ਥੋੜ੍ਹੇ ਸਮੇਂ ਚ ਹੀ ਰੰਗ ਬੰਨਿਆ।
ਮਾਹਿਲਪੁਰ 29 ਜੁਲਾਈ (ਦਲਜੀਤ ਅਜਨੋਹਾ)- ਡਾਲਰ, ਸਿਕੰਦਰ, ਖ਼ੁਦਾ ਔਰ ਮੁਹੱਬਤ ਵਰਗੇ ਇੱਕ ਤੋਂ ਇੱਕ ਅਨੇਕਾਂ ਹੀ ਸੁਪਰਹਿਟ ਗੀਤਾਂ ਤੋਂ ਹਿਟ ਹੋਈ ਗਾਇਕਾ ਗਿੰਨੀ ਮਾਹੀ ਨੇ ਅੱਜ ਆਪਣੀ ਹਾਜਰੀ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿੱਖੇ ਲਗਾਈ ਅਤੇ ਬਹੁਤ ਥੋੜੇ ਸਮੇਂ ਵਿੱਚ ਸੰਗਤਾਂ ਵਿੱਚ ਆਪਣੀ ਗਾਇਕੀ ਦਾ ਰੰਗ ਬੰਨਿਆ। ਸਮਾਗਮ ਦੇ ਆਖਿਰ ਵਿੱਚ ਗਿੰਨੀ ਮਾਹੀ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
ਸੂਫੀ ਗਾਇਕ ਰਾਊਤ ਰਾਜਪੂਤ ਭੋਗਪੁਰ ਜੀ ਨੂੰ ਉਡੀਸਾ ਵਿੱਚ ਵਿਸ਼ੇਸ਼ ਸਨਮਾਨਤ ਕੀਤਾ ਗਿਆ
ਪਿੰਡ ਲੇਸੜੀਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।
ਜਲੰਧਰ (ਅਮਰਜੀਤ ਸਿੰਘ)-ਆਦਮਪੁਰ ਦੇ ਪਿੰਡ ਲੇਸੜੀਵਾਲ ਜਲੰਧਰ ਵਿਖੇ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਸਪ੍ਰੀਤ ਸਿੰਘ ਆਈ.ਏ.ਐਸ. ਏ.ਡੀ.ਸੀ (ਵਿਕਾਸ) ਅਤੇ ਉਜੈਸਵੀ ਆਲੰਕਾਰ ਆਈ.ਏ.ਐਸ ਜਲੰਧਰ ਹਾਜ਼ਰ ਹੋਏ। ਇਸ ਮੌਕੇ ਉਜੈਸਵੀ ਆਲੰਕਾਰ ਆਈ.ਏ.ਐਸ ਜਲੰਧਰ ਨੇ ਬੋਲਦਿਆ ਕਿਹਾ ਕਿ ਅੱਜ ਜੀਵਨ ਦੇ ਹਰ ਖੇਤਰ ਵਿੱਚ ਲੜਕੀਆ ਅੱਗੇ ਵੱਧ ਰਹੀਆਂ ਹਨ। ਅਕਾਦਮਿਕ ਪੜ੍ਹਾਈ, ਕਲਚਰਲ, ਖੋਜ, ਸਾਹਿਤਕ ਅਤੇ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ, ਇਹ ਸਾਡੇ ਸਮਾਜ ਵਾਸਤੇ ਬੜੇ ਗਰਵ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਧੀਆਂ ਸਾਡੇ ਤਿਉਹਾਰਾਂ ਦੀ ਰੂਹ ਤੇ ਜਿੰਦ ਜਾਨ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਉਨੀ ਦੇਰ ਤੱਕ ਤਰੱਕੀ ਨਹੀ ਕਰ ਸਕਦਾ ਜਿੰਨੀ ਦੇਰ ਤੱਕ ਇਸ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਸਸ਼ਕਤ ਅਤੇ ਸਿੱਖਿਅਤ ਨਾ ਹੋਣ, ਇਸ ਲਈ ਉਨ੍ਹਾਂ ਨਾਰੀ ਸਸ਼ਕਤੀਕਰਨ ਤੇ ਬਲ ਦਿੱਤਾ। ਇਸ ਮੌਕੇ ਉਨ੍ਹਾ ਇਹ ਵੀ ਕਿਹਾ ਕਿ ਪੰਜਾਬੀ ਸੱਭਿਆਚਾਰ ਬੜਾ ਅਮੀਰ ਹੈ। ਇਸ ਦੀ ਸੰਭਾਲ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਅਖੀਰ ਅਜੀਤ ਰਾਮ ਚੇਅਰਮੈਨ ਐਸ.ਸੀ ਡਿਪਾਰਟਮੈਂਟ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹ ਤਿਉਹਾਰ ਧੀਆਂ ਦਾ ਮਹੱਤਵ ਦਰਸਾਉਂਦੇ ਲੋਕ ਗੀਤਾਂ ਅਤੇ ਵਿਰਾਸਤੀ ਪੀਘਾਂ ਪਾ ਕੇ ਸਿਖਰ ਤੇ ਪਹੁੰਚਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੁਪਮਾ ਪੁਆਰ, ਸੱਤਿਆ ਦੇਵੀ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਵਿਕਾਸ ਬਖਸ਼ੀ, ਰਾਜ਼ੇਸ ਕੁਮਾਰ ਰਾਜੂ, ਇੰਦਰਜੀਤ ਕੌਰ ਸਰਪੰਚ ਲੇਸੜੀਵਾਲ, ਸ਼ੁਸ਼ਮਾ ਰਾਣੀ ਕੌਸ਼ਲਰ, ਸੋਨੀਆਂ ਸਰਪੰਚ ਕਪੂਰ ਪਿੰਡ, ਸੁਰਜੀਤ ਕੌਰ ਸਰਪੰਚ ਨਰੰਗਪੁਰ, ਅਸ਼ੋਕ ਕੁਮਾਰ ਸਰਪੰਚਪਤੀ ਕਪੂਰ ਪਿੰਡ, ਮਾਇਕਲ, ਮਹੰਤ ਦੀਪੀਕਾ ਅਲਾਵਲਪੁਰ, ਸੁਰਿੰਦਰ ਪਾਲ ਕੌਸਲਰ, ਬਲਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਬੀ.ਪੀ.ਉ, ਗੁਰਮੰਗਰਾਜ ਸਿੰਘ, ਮਾਸਟਰ ਗੁਰਮੀਤ ਸਿੰਘ, ਨੰਬਰਦਾਰ ਅਜੀਤ ਸਿੰਘ, ਪੀ.ਆਰ.ਪੀ ਰਾਜ ਕੋਰ, ਮਮਤਾ, ਪਰਵੀਨ ਕੋਰ, ਕਮਲਜੀਤ ਕੋਰ, ਅਮਨਦੀਪ ਕੌਰ, ਰੈਨੂ, ਪਰਵੀਨ ਗਿੱਲ, ਕਿਰਨ, ਸੁਨੀਤਾ, ਇੰਦਰਜੀਤ ਕੌਰ, ਸੋਨੀਆਂ, ਨਰਿੰਦਰ ਕੋਰ, ਸੁਰਿੰਦਰ ਕੋਰ, ਕਸ਼ਮੀਰ ਕੋਰ, ਦੀਪ ਕਮਲ, ਬਲਵਿੰਦਰ ਸਿੰਘ ਪੰਚ, ਕਸ਼ਮੀਰੀ ਲਾਲ ਪੰਚ, ਟੋਨੀ ਪੰਚ, ਲਖਵਿੰਦਰ ਪੰਚ, ਕਮਲਜੀਤ ਕੋਰ ਪੰਚ, ਕਸ਼ਮੀਰ ਕੋਰ ਪੰਚ, ਸਰਬਜੀਤ ਕੌਰ ਪੰਚ, ਸੈਲਫ ਹੈਲਪ ਗਰੁੱਪ ਦੀਆਂ ਮੈਂਬਰ ਸਾਹਿਬਾਨ ਅਤੇ ਹੌਰ ਪਤਵੰਤੇ ਸੱਜਣਾਂ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਸ਼ਾਮਲ ਸਨ।
सेवी संस्था सुभाष चिल्डेªन सोसाइटी के अध्यक्ष कमलकान्त तिवारी को शान-ए-हिन्दुस्तान अवार्ड से किया सम्मानित
वरदान न्यूज के 14 वें स्थापना दिवस के अवसर पर करवाया विशेष समागम
कानपुर 29 जुलाई (खबरसार पंजाब)- बाल सेवी संस्था सुभाष चिल्डेªन सोसाइटी के अध्यक्ष कमलकान्त तिवारी द्वारा विगत 38 वर्षो से समाज एवं बाल क्षेत्र में किये जा रहे उत्कृष्ट कार्यो को देखते हुये भारत निर्माण में दिये गये योगदान हेतु वरदान न्यूज के 14 वें स्थापना दिवस के अवसर पर बाल सेवी संस्था सुभाष चिल्डेªन सोसाइटी के अध्यक्ष कमलकान्त तिवारी शान-ए-हिन्दुस्तान अवार्ड से सम्मानित किया गया। कार्यक्रम में संस्था के अध्यक्ष कमल कान्त तिवारी को प्रमाण पत्र व स्मृति चिन्ह देकर सम्मानित किया जाएगा। ज्ञातव्य हो कि सुभाष चिल्ड्रेन सोसाइटी के माध्यम से अभी तक 04 करोड़ से अधिक बच्चों को संस्था के क्रिया कलापों से जोड़ा जा चुका है व संस्था द्वारा वर्तमान में मुसीबत में फंसे बच्चों की आकस्मित सहायता हेतु चाइल्डलाइन कानपुर परियोजना का संचालन किया जा रहा है। जिसके द्वारा विगत 10 वर्षों चाइल्डलाइन कानपुुर द्वारा में 10024 मुसीबत में फंसे व जरूरतमंद बच्चों को मदद पहुचायी गयी व 1678 अनाथ एवं जरूरतमंद बच्चों को सुभाष चिल्ड्रेन होम के माध्यम से आश्रय दिया गया एवं पुर्नवासित किया गया।
संस्थाध्यक्ष कमलकान्त तिवारी के निर्देशन में उत्तर प्रदेश के पांच जिलो बरेली, बदायूं, मेरठ, मुरादाबाद एवं कानपुर में कुल 19 राष्ट्रीय बाल श्रम विद्यालयों का संचालन किया गया था। जिसके द्वारा प्रत्येक वर्ष 5245 बाल मजदूर बच्चों को शिक्षा की मुख्य धारा से जोड़ा गया था। इससे पूर्व भी संस्था परिवार को बेसिक शिक्षा अधिकारी द्वारा संचालित विद्यालयों मे से दो विद्यालयों को गोद लेकर उसको एक नई दिशा देने के लिए ‘‘एकलव्य’’ पुरस्कार से सम्मानित किया गया। विकलांगता जागरूकता एवं विकलांग व्यक्तियों के उत्थान हेतु संस्था द्वारा किये गये कार्यो हेतु ‘‘जिला स्तरीय पुरस्कार’’ से सम्मानित किया गया। संस्था द्वारा बाल क्षेत्र में दिये गये योगदान हेतु गैर सरकारी संस्था ‘‘सहयोग’’ द्वारा उत्कृष्ट कार्यो हेतु सम्मानित किया गया। जिसके साथ ही वर्ष 2011 में भी सीमापुरी टाईम्स के सहयोग से वर्ष 2011 में राजीव गाँधी एक्सलेन्स अवार्ड 2011 से भी सम्मानित किया जा चुका है। जिसके साथ ही संस्था द्वारा विगत वर्ष 2008 से निरन्तर कानपुर नगर में मिड डे मील वितरण कार्य का संचालन किया जा रहा है। जिसमें प्रति दिन 25 हजार से अधिक बच्चों को मिड डे मील का वितरण कार्य सफलतापूर्वक किया जा रहा था। जिसके साथ ही उरई व महेवा में भी दो वर्ष तक 20 हजार से अधिक बच्चों को मिड डे मील का वितरण कर लाभान्वित किया गया था। संस्था के समन्वयक प्रतीक धवन ने बताया कि यह अवार्ड संस्थाध्यक्ष श्री कमल कान्त तिवारी जी को उनके एवं उनकी संस्था द्वारा किये जा रहे बाल क्षेत्र में की जा रही सेवाओं के द्वारा भारत निर्माण में दियें गये योगदान के लिये सम्मानित किया गया। जिस पर संस्था के सभी कार्यकर्तआ एवं सहयोगियों ने खुशी जाहिर करते हुए बधाई दी।
संस्था अध्यक्ष कमल कान्त तिवारी ने बताया कि उन्हें बहुत खुशी की अनुभूति हो रही हैं। साथ ही उन्होने बताया कि वह एक बाल मित्र समाज की संकल्पना को साकार होते देखना चाहते है। जिसके लिये जितने भी प्रयास किये जाये वह कम होते है।
ਜ਼ੀ.ਟੀ.ਬੀ ਸਕੂਲ ਦੇ ਅਮਿਤਾਲ ਕੌਰ ਨਵੇਂ ਪ੍ਰਿੰਸੀਪਲ ਨਿਯੁੱਕਤ ਕੀਤੇ ਗਏ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ (ਜਲੰਧਰ) ਵਿਖੇ ਸਕੂਲ ਦੇ ਪ੍ਰਿੰਸੀਪਲ ਨਿਸ਼ਾ ਮੜੀਆ ਨੂੰ ਸਕੂਲ ਦਾ ਐਡਮਨਿਸਟ੍ਰੇਟਿਵ ਡਾਇਰੈਕਟਰ ਨਿਯੱਕਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਤਾਲਮੇਲ ਬਣਿਆ ਰਹੇ। ਇਸਦੇ ਨਾਲ ਹੀ ਸਕੂਲ ਦੇ ਵਾਈਸ ਪ੍ਰਿੰਸੀਪਲ ਅਮਿਤਾਲ ਕੌਰ ਦੀ ਤਰੱਕੀ ਕਰਕੇ ਉਨ੍ਹਾਂ ਨੂੰ ਸਕੂਲ ਦੇ ਪ੍ਰਿੰਸੀਪਲ ਨਿਯੁੱਕਤ ਕੀਤਾ ਗਿਆ ਹੈ। ਸਕੂਲ ਦੇ ਐਡਮਨਿਸਟ੍ਰੇਟਿਵ ਡਾਇਰੈਕਟਰ ਮੈਡਮ ਨਿਸ਼ਾ ਮੜੀਆ ਨੇ ਦਸਿਆ ਕਿ ਜ਼ੀ.ਟੀ.ਬੀ ਸਕੂਲ ਇੰਗਲਿਸ਼ ਮੀਡੀਅਮ ਰਾਹੀਂ ਇਲਾਕੇ ਦੇ ਹੋਰ ਸਕੂਲਾਂ ਦੇ ਮੁਕਾਬਲੇ ਮਿਆਰੀ ਵਿੱਦਿਆ ਇਲਾਕੇ ਦੇ ਆਮ ਲੋਕਾਂ ਦੀ ਆਰਥਿਕ ਪਹੁੰਚ ਦੇ ਅਨੁਸਾਰ ਲਗਾਤਾਰ ਵੀਹ ਸਾਲਾਂ ਤੋਂ ਪ੍ਰਦਾਨ ਕਰ ਰਿਹਾ ਹੈ ਅਤੇ ਕੋਰੋਨਾ ਕਾਲ ਦੇ ਔਖੇ ਸਮੇਂ ਵਿੱਚ ਵੀ ਇਹ ਸਕੂਲ ਇਲਾਕੇ ਦੇ ਹੋਰ ਵੱਡੇ ਸਕੂਲਾਂ ਦੇ ਮੁਕਾਬਲੇ ਵਿੱਚ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰਵਾਉਦੇ ਹੋਏ ਸਕੂਲ ਨੇ ਵਿੱਦਿਆ ਨਾਲ ਜੋੜੀ ਰੱਖਿਆ ਹੈ। ਉਨ੍ਹਾਂ ਕਿਹਾ ਸਕੂਲ ਦੇ ਮਿਆਰ ਨੂੰ ਹੋਰ ਵਧੀਆ ਬਣਾਉਣ ਦੇ ਲਈ ਬਚਿਆਂ ਦੇ ਮਾਪਿਆਂ ਨੂੰ ਸਕੂਲ ਵਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਮਿਆਰੀ ਪੜ੍ਹਾਈ ਦੇ ਲਈ ਸਕੂਲ ਨੂੰ ਸਦਾ ਵਾਂਗ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣ।
Wednesday, 28 July 2021
ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਾਲ ਲੰਡਨ ਵੱਲੋਂ ਗੁਰਦੁਆਰਾ ਬੇਗਮਪੁਰਾ ਸਾਹਿਬ ਜੱਬੋ ਮਾਜਰਾ ਲਈ ਵਿਸ਼ੇਸ਼ ਯੋਗਦਾਨ ਭੇਟ
ਹੁਸ਼ਿਆਰਪੁਰ 28 ਜੁਲਾਈ ( ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਾਲ ਲੰਡਨ ਦੇ ਸਮੂਹ ਸੇਵਾਦਾਰਾਂ ਅਤੇ ਸ੍ਰੀ ਸ਼ਿਵ ਰੱਤੂ, ਸ੍ਰੀ ਪਿਆਰਾ ਲਾਲ ਰੱਤੂ, ਸ੍ਰੀ ਨਛੱਤਰ ਕੁਮਾਰ ਕਲਸੀ ਸਪੋਕਸਮੈਨ ਇੰਡੀਅਨ ਓਨਰਸੀਜ਼ ਕਾਂਗਰਸ ਯੂ.ਕੇ. ਸਾਬਕਾ ਐਗਜ਼ੀਕਿਊਟਿਵ ਮੈਂਬਰ ਐਨ.ਆਰ.ਆਈ ਸੈੱਲ ਪੰਜਾਬ ਅਤੇ ਸਮੂਹ ਸਾਥੀਆਂ ਵੱਲੋਂ ਮਲੇਰਕੋਟਲਾ ਦੇ ਪਿੰਡ ਜੱਬੋ ਮਾਜਰਾ ਵਿਖੇ ਨਵ ਉਸਾਰੀ ਅਧੀਨ ਗੁਰਦੁਆਰਾ ਬੇਗਮਪੁਰਾ ਸਾਹਿਬ ਲਈ ਬਹੁਤ ਵੱਡਾ ਯੋਗਦਾਨ ਪਾਇਆ ਗਿਆ। ਇਹ ਮਾਇਕ ਸੇਵਾ ਸਰਬੱਤ ਭਲਾ ਆਸ਼ਰਮ ਮਕਸੂਦਾਂ ਦੇ ਸੰਚਾਲਕ ਸੰਤ ਜਗੀਰ ਸਿੰਘ ਜੀ ਰਾਹੀਂ ਭੇਜੀ ਗਈ। ਜਿਸ ਨੂੰ ਸੰਤ ਜਗੀਰ ਸਿੰਘ ਵੱਲੋਂ ਆਪਣੇ ਸਾਥੀਆਂ ਸ. ਰਾਮ ਸਿੰਘ, ਸ੍ਰੀ ਅਮਿਤ ਕੁਮਾਰ ਪਾਲ ਅਤੇ ਸ੍ਰੀ ਵਿਪੁਲ ਕੁਮਾਰ ਨਾਲ ਪਿੰਡ ਜੱਬੋ ਮਾਜਰਾ ਵਿਖੇ ਸੰਗਤਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਜਗੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਜਿੱਥੇ ਪਿੰਡਾਂ ਵਿਚ ਤਿੰਨ-ਤਿੰਨ ਗੁਰੂ ਘਰ ਹਨ ਉਨ੍ਹਾਂ ਨੂੰ ਸੰਗਤਾ ਵੱਲੋਂ ਏਕਤਾ ਦਾ ਸੰਦੇਸ਼ ਦਿੰਦਿਆਂ ਇੱਕ ਕੀਤਾ ਜਾ ਰਿਹਾ ਹੈ। ਪਿੰਡ ਜੱਬੋ ਮਾਜਰਾ (ਮਲੇਰਕੋਟਲਾ) ਵਿਖੇ ਸੰਗਤਾਂ ਵੱਲੋਂ ਪਿੰਡ ਵਿਚ ਗੁਰੂਘਰ ਦੀ ਨਵ-ਉਸਾਰੀ ਜਾਰੀ ਹੈ। ਸੰਤ ਜਗੀਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੇ ਜਿੰਮੀਂਦਾਰ ਸ. ਜਗਤਾਰ ਸਿੰਘ ਸਪੁੱਤਰ ਮੁਖਤਿਆਰ ਸਿੰਘ ਨੇ ਏਕਤਾ ਦਾ ਸੰਦੇਸ਼ ਦਿੰਦਿਆਂ ਗੁਰੂਘਰ ਵਾਸਤੇ ਆਪਣੀ ਪੈਲੀ ਵਿਚੋਂ ਜਿੰਨੀ ਜ਼ਮੀਨ ਗੁਰੂਘਰ ਵਾਸਤੇ ਚਾਹੀਦੀ ਸੀ ਸੰਗਤਾਂ ਨੂੰ ਭੇਟ ਕਰ ਦਿੱਤੀ ਅਤੇ ਨਾਲ ਹੀ ਮਾਇਕ ਸਹਿਯੋਗ ਵੀ ਦਿੱਤਾ। ਸੰਤ ਜਗੀਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਗੱਲ ਦਾ ਪਤਾ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਾਲ ਲੰਡਨ ਦੇ ਸਮੂਹ ਸੇਵਾਦਾਰਾਂ ਅਤੇ ਸ੍ਰੀ ਸ਼ਿਵ ਰੱਤੂ, ਸ੍ਰੀ ਪਿਆਰਾ ਲਾਲ ਰੱਤੂ ਅਤੇ ਸਮੂਹ ਸਾਥੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁਰੂਘਰ ਦੀ ਉਸਾਰੀ ਲਈ ਬਹੁਤ ਵੱਡਾ ਯੋਗਦਾਨ ਸਾਡੇ ਰਾਹੀਂ ਇੱਥੇ ਭੇਜਿਆ ਹੈ। ਜੱਬੋ ਮਾਜਰਾ ਵਿਖੇ ਨਵ ਉਸਾਰੀ ਅਧੀਨ ਗੁਰਦੁਆਰਾ ਬੇਗਮਪੁਰਾ ਸਾਹਿਬ ਲਈ ਸ. ਕੁਲਦੀਪ ਸਿੰਘ, ਰੁਲਦੂ ਸਿੰਘ, ਜਸਪਾਲ ਸਿੰਘ, ਰਾਜਵੀਰ ਸਿੰਘ, ਮੰਗਾ ਸਿੰਘ, ਪ੍ਰਨਾਮ ਸਿੰਘ, ਜਗਤਾਰ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਕੌਰ, ਗੁਰਮੀਤ ਕੌਰ, ਹਰਬੰਸ ਕੌਰ, ਅਜੀਤ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਹਰਬੰਸ ਕੌਰ, ਹਰਬੰਸ ਕੌਰ, ਸ਼ਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਚਰਨਜੀਤ ਕੌਰ ਪਤਨੀ ਸੁਖਦੇਵ ਸਿੰਘ, ਰੁਪਿੰਦਰ ਕੌਰ, ਦਲਜੀਤ ਕੌਰ, ਭਜਨ ਕੌਰ, ਨਵਪ੍ਰੀਤ ਕੌਰ, ਕਿਰਨਜੀਤ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਰਾਜਿੰਦਰ ਕੌਰ, ਜਸਪਾਲ ਕੌਰ, ਅਵਤਾਰ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਕਰਨੈਲ ਕੌਰ, ਸੁਖਦੇਵ ਸਿੰਘ, ਰਣਧੀਰ ਸਿੰਘ, ਪ੍ਰਦੀਪ ਸਿੰਘ, ਪ੍ਰਭਜੋਤ ਸਿੰਘ, ਪਰਮਵੀਰ ਸਿੰਘ, ਅਨਮੋਲ ਸਿੰਘ ਅਤੇ ਰਾਮ ਸਰੂਪ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਪਿੰਡ ਵਾਸੀਆਂ ਵੱਲੋਂ ਸੰਤ ਜਗੀਰ ਸਿੰਘ ਅਤੇ ਸਾਥੀਆਂ ਦਾ ਇੱਥੇ ਪੁੱਜਣ 'ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ ਅਤੇ ਇੰਗਲੈਂਡ ਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਗੁਰੂਘਰ ਦੀ ਉਸਾਰੀ ਲਈ ਵਿਸ਼ੇਸ਼ ਯੋਗਦਾਨ ਭੇਟ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ।
ਸੰਤ ਧਿਆਨ ਦਾਸ ਅੱਪਰੇ ਵਾਲਿਆਂ ਦੇ ਬਰਸੀ ਸਮਾਗਮ 31ਜੁਲਾਈ ਨੂੰ ਮਨਾਏ ਜਾਣਗੇ-ਸੰਤ ਸਰਵਣ ਦਾਸ ਸਲੇਮਟਾਵਰੀ
ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ,ਸੀਨੀ ਮੀਤ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਮਾਗਮ ਵਿੱਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼,ਚੇਅਰਮੈਨ ਸੰਤ ਸਰਵਣ ਦਾਸ ਬੋਹਣ,ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ,ਸੰਤ ਇੰਦਰ ਦਾਸ ਸੇਖੇ ਜਨਰਲ ਸਕੱਤਰ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ (ਰਜਿ,) ਭਾਰਤ ਵਿਸ਼ੇਸ਼ ਤੌਰ ਤੇ ਹਾਜਰੀ ਭਰਨਗੇ।ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੇ ਸੰਤ ਮਹਾਂਪੁਰਸ਼ ਅਤੇ ਵੱਖ ਵੱਖ ਸੰਪ੍ਰਦਾਵਾਂ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਕਥਾ,ਕੀਰਤਨ,ਗੁਰਮਤਿ ਵਿਚਾਰਾਂ ਰਾਂਹੀ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਨਗੇ।ਉਨਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ,ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਸੰਤ ਟਹਿਲ ਦਾਸ ਜੀ ਨੂੰ ਸ਼ਰਧਾ ਸੁਮਨ ਭੇਟ ਕਰਨਗੇ। ਉਨਾਂ ਸਮੂਹ ਸੰਗਤਾਂ ਨੂੰ ਹੁੰਮ ਹੁਮਾ ਕੇ ਸਮਾਗਮ ਵਿੱਚ ਹਾਜਰੀ ਭਰਨ ਦੀ ਅਪੀਲ ਕੀਤੀ।
ਕੱਚੀ ਮਿੱਟੀ ਬੈਠਣ ਨਾਲ ਘਰਾਂ ਦਾ ਹੋ ਸਕਦਾ ਹੈ ਭਾਰੀ ਨੁਕਸਾਨ
ਫਗਵਾੜਾ 28 ਜੁਲਾਈ (ਸ਼ਿਵ ਕੋੜਾ) ਫਗਵਾੜਾ ਦੇ ਹੁਸ਼ਿਆਰਪੁਰ ਰੋਡ ਕੇ.ਜੀ ਰਿਸੋਰਟ ਦੇ ਪਿੱਛੇ ਸਥਿਤ ਕਲੋਨੀ ਅਸ਼ੋਕ ਵਿਹਾਰ ਦੀ ਗਲੀ ਨੰਬਰ ਇਕ ਦੇ ਲੋਕ ਚਾਰ-ਪੰਜ ਸਾਲ ਤੋਂ ਸੀਵਰੇਜ ਪਾਈਪ ਲਾਈਨ ਪਾਉਣ ਲਈ ਪੁੱਟੀ ਸੜਕ ਦੀ ਉਸਾਰੀ ਨਾ ਕੀਤੇ ਜਾਣ ਨਾਲ ਪਰੇਸ਼ਾਨ ਹਨ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਾਲ 2016 ਵਿਚ ਸੜਕ ਨੂੰ ਪੁੱਟਿਆ ਗਿਆ ਸੀ ਪਰ ਦੁਬਾਰਾ ਸੜਕ ਦੀ ਉਸਾਰੀ ਨਹੀਂ ਕੀਤੀ ਗਈ। ਬਰਸਾਤ ਦਾ ਮੌਸਮ ਹੈ ਤੇ ਕੱਚੀ ਮਿੱਟੀ ਬੈਠਣ ਨਾਲ ਆਲੇ ਦੁਆਲੇ ਦੇ ਮਕਾਨਾਂ ਦੇ ਡਿਗਣ ਦਾ ਖਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਕੋਈ ਹਲ ਨਹੀਂ ਹੋਇਆ। ਮੁਹੱਲਾ ਨਿਵਾਸੀਆਂ ਦਾ ਵਫਦ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਵੀ ਮਿਲ ਚੁੱਕਾ ਹੈ ਪ੍ਰੰਤੂ ਸਿਵਾਏ ਲਾਰਿਆਂ ਦੇ ਕੁੱਝ ਨਹੀਂ ਮਿਲਿਆ। ਆਮ ਆਦਮੀ ਪਾਰਟੀ ਆਗੂਆਂ ਪਿ੍ਰੰ. ਨਿਰਮਲ ਸਿੰਘ, ਹਰਜਿੰਦਰ ਸਿੰਘ ਖਾਲਸਾ ਮੈਡਮ ਲਲਿਤ, ਡਾ. ਜਤਿੰਦਰ ਪਰਹਾਰ, ਐਡਵੋਕੇਟ ਨਿਤਿਨ ਮੱਟੂ ਅਤੇ ਤਵਿੰਦਰ ਰਾਮ ਨੇ ਅੱਜ ਅਸ਼ੋਕ ਵਿਹਾਰ ਦਾ ਦੌਰਾ ਕਰਕੇ ਸਮੱਸਿਆ ਦਾ ਜਾਇਜਾ ਲੈਣ ਉਪਰੰਤ ਕਿਹਾ ਕਿ ਇਕ ਪਾਸੇ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਕਾਰਪੋਰੇਸ਼ਨ ਵਲੋਂ ਪੱਕੀਆਂ ਬਣੀਆਂ ਸੜਕਾਂ ਪੁਟ ਕੇ ਦੁਬਾਰਾ ਬਣਾ ਰਿਹਾ ਹੈ ਅਤੇ ਨਗਰ ਨਿਗਮ ਦੇ ਖਜਾਨੇ ਨੂੰ ਆਵਾਗੌਣ ਲੁਟਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਕਈ ਸਾਲਾਂ ਤੋਂ ਬਹੁਤ ਹੀ ਖਰਾਬ ਹਾਲਤ ਵਿਚ ਪਈਆਂ ਅਤੇ ਕੱਚੀਆਂ ਗਲੀਆਂ ਸੜਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਜੋ ਕਿ ਵਿਕਾਸ ਦੇ ਮਾਮਲੇ ਵਿਚ ਸਰੇਆਮ ਪੱਖਪਾਤ ਹੈ। ਉਹਨਾਂ ਫਗਵਾੜਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਸ਼ੋਕ ਵਿਹਾਰ ਦੇ ਵਸਨੀਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਉਕਤ ਸੜਕ ਦੀ ਉਸਾਰੀ ਪਹਿਲ ਦੇ ਅਧਾਰ ਤੇ ਕਰਵਾਈ ਜਾਵੇ ਕਿਉਂਕਿ ਇੱਥੇ ਬਰਸਾਤੀ ਪਾਣੀ ਨਾਲ ਹਰ ਸਮੇਂ ਦਲਦਲ ਬਣੀ ਰਹਿੰਦੀ ਹੈ ਜਿਸ ਨਾਲ ਕੋਈ ਵੀ ਰਾਹਗੀਰ ਫਿਸਲ ਕੇ ਡਿਗ ਸਕਦਾ ਹੈ ਜਾਂ ਵਾਹਨ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਹੈ। ਉਹਨਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਸੜਕ ਨੂੰ ਜਲਦੀ ਨਾ ਬਣਾਇਆ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਜਗਦੀਪ ਸਿੰਘ ਢੱਡਾ ਨੂੰ ਆਦਮਪੁਰ ਤੋਂ ਜੱਟ ਮਹਾਂਸਭਾ ਦੀ ਪ੍ਰਧਾਨਗੀ ਦਾ ਅਹੁੱਦਾ ਸੋਪਿਆ
ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਨੇ ਜਗਦੀਪ ਸਿੰਘ ਢੱਡਾ ਨੂੰ ਆਦਮਪੁਰ ਤੋਂ ਜੱਟ ਮਹਾਂਸਭਾ ਦੀ ਪ੍ਰਧਾਨਗੀ ਦਾ ਅਹੁੱਦਾ ਸੋਪਦੇ ਹੋਏ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਸੋਪਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ, ਸੰਦੀਪ ਨਿੱਜਰ, ਉਮਰਾਉਦੀਪ ਸਿੰਘ ਢੱਡਾ ਅਤੇ ਹੋਰ ਹਾਜ਼ਰ ਸਨ।
ਕਮਿਊਨਿਸਟ ਆਗੂ ਅਤੇ ਸਮਾਜ ਸੇਵੀ, ਕਾਮਰੇਡ ਸੋਹਣ ਸਿੰਘ ਸੰਧੂ ਉਰਫ 'ਸੋਹਣ ਜੰਪ' ਨਹੀਂ ਰਹੇ
ਕਾਮਰੇਡ ਸੇਖੋਂ, ਕਾਮਰੇਡ ਤੱਗੜ, ਕਾਮਰੇਡ ਬਾਸੀ ਅਤੇ ਹੋਰ ਸਾਥੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਜਲੰਧਰ 28 ਜੁਲਾਈ (ਖ਼ਬਰਸਾਰ ਪੰਜਾਬ)- ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ, ਕਮਿਊਨਿਸਟ ਆਗੂ ਅਤੇ ਸਮਾਜ ਸੇਵੀ ਕਾਮਰੇਡ ਸੋਹਣ ਸਿੰਘ ਸੰਧੂ ਉਰਫ਼' ਸੋਹਣ ਜੰਪ' ਦਾ ਬੀਤੇ ਦਿਨੀਂ ਬਰਮਿੰਘਮ (ਇੰਗਲੈਂਡ) ਵਿਖੇ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰੁੜਕਾ ਕਲਾਂ ਦੇ ਸਾਬਕਾ ਸਰਪੰਚ ਅਤੇ ਸੀ.ਪੀ.ਆਈ (ਐਮ) ਆਗੂ ਕਾਮਰੇਡ ਮੇਲਾ ਸਿੰਘ ਰੁੜਕਾ ਕਲਾਂ ਵਲੋਂ ਦਿੱਤੀ ਗਈ ਹੈ। ਕਾਮਰੇਡ ਸੋਹਣ ਸਿੰਘ ਸੰਧੂ ਨੇ 1950 ਵਿਆਂ ਵਿਚ ਰੁੜਕਾ ਕਲਾਂ ਪਿੰਡ ਵਿੱਚ ਕਬੱਡੀ ਟੀਮ ਬਣਾਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ। 'ਜੰਪ' ਦਾ ਖਿਤਾਬ ਉਨ੍ਹਾਂ ਨੂੰ ਉਨ੍ਹਾਂ ਦੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਕਬੱਡੀ ਖੇਡਦੇ ਸਮੇਂ ਮਾਰੀਆਂ ਜਾਣ ਵਾਲੀਆਂ ਛਾਲਾਂ (ਜੰਪਸ) ਦੇ ਆਧਾਰ ਤੇ ਦਿੱਤਾ ਗਿਆ ਜੋ ਸਾਰੀ ਉਮਰ ਉਨ੍ਹਾਂ ਦੀ ਵਿਲੱਖਣ ਪਛਾਣ ਬਣਿਆ ਰਿਹਾ। ਉਨ੍ਹਾਂ ਨੇ 1950 ਵਿਆਂ ਵਿਚ ਪਿੰਡ ਦੇ ਵਿੱਚ ਹੀ ਕਮਿਊਨਿਸਟ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕੀਤਾ। ਸੀ.ਪੀ.ਆਈ (ਐਮ) ਦੀ 1964 ਵਿੱਚ ਹੋਈ ਸਥਾਪਨਾ ਸਮੇਂ ਉਹ ਅਤੇ ਉਨ੍ਹਾਂ ਦੇ ਹੋਰ ਸਾਰੇ ਸਾਥੀ ਸੀ.ਪੀ.ਆਈ (ਐਮ) ਵਿੱਚ ਸ਼ਾਮਲ ਹੋਏ। ਉਹ ਪਹਿਲੇ ਸਮਿਆਂ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਜਿੱਥੇ ਉਨ੍ਹਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਪ੍ਰੇਰਨਾ ਅਤੇ ਸਹਾਇਤਾ ਨਾਲ ਅਤੇ ਬਾਕੀ ਸਾਥੀਆਂ ਦੇ ਸਹਿਯੋਗ ਨਾਲ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਆਈ.ਡਬਲਯੂ.ਏ) ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਇਆ। ਅੰਤ ਤਕ ਸਾਥੀ ਜੰਪ ਆਪਣੇ ਪਿੰਡ ਨਾਲ ਜੁੜੇ ਰਹੇ ਅਤੇ ਪਿੰਡ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ ਅੰਤ ਤੱਕ ਸੀ.ਪੀ.ਆਈ (ਐਮ) ਨਾਲ ਜੁੜੇ ਰਹੇ। ਉਹ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਵਿਸ਼ਵਾਸਪਾਤਰ ਸਾਥੀਆਂ ਵਿੱਚ ਸ਼ਾਮਲ ਸਨ। ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਗੁਰਚੇਤਨ ਸਿੰਘ ਬਾਸੀ, ਸੂਬਾ ਕਮੇਟੀ ਮੈਂਬਰ ਸੁਖਪ੍ਰੀਤ ਸਿੰਘ ਜੌਹਲ, ਤਹਿਸੀਲ ਸਕੱਤਰ ਪ੍ਰਸ਼ੋਤਮ ਬਿਲਗਾ, ਗੁਰਪਰਮਜੀਤ ਕੌਰ ਤੱਗੜ, ਸੁਖਦੇਵ ਸਿੰਘ ਬਾਸੀ, ਗੁਰਮੇਲ ਸਿੰਘ ਨਾਹਲ, ਮਾਸਟਰ ਮੂਲ ਚੰਦ ਸਰਹਾਲੀ, ਵਿਜੈ ਧਰਨੀ ਅਤੇ ਹੋਰ ਬਹੁਤ ਸਾਰੇ ਸਾਥੀਆਂ ਵੱਲੋਂ ਸਾਥੀ ਸੋਹਣ ਸਿੰਘ ਜੰਪ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ ਹੈ।
ਆਪਣੇ ਸਮਿਆਂ ਵਿੱਚ ਕਬੱਡੀ ਦੇ ਸੁਪਰ ਸਟਾਰ ਅਤੇ ਪਿੰਡ ਰੁੜਕਾ ਕਲਾਂ ਦਾ ਨਾਮ ਸੰਸਾਰ ਦੇ ਕਬੱਡੀ ਜਗਤ ਦੀ ਚਰਚਾ ਵਿੱਚ ਲਿਆਉਣ ਵਾਲੇ ਸ. ਸੋਹਣ ਸਿੰਘ (ਜੰਪ) ਇਸ ਦੁਨੀਆ ਵਿਚ ਨਹੀਂ ਰਹੇ। ਪਿੰਡ ਦੇ ਚਹੁਮੁਖੀ ਵਿਕਾਸ ਲਈ ਤਤਪਰ ਰਹਿਣ ਵਾਲੇ ਸ. ਜੰਪ ਨੇ ਵਿੱਦਿਅਕ ਖੇਤਰ ਵਿੱਚ ਕੰਮ ਕਰਦੇ ਹੋਏ ਸੀਨੀਅਰ ਸੈਕੰਡਰੀ ਸਕੂਲ ਦੇ ਨਿਰਮਾਣ ਅਤੇ ਸਿਹਤ ਸੁਵਿਧਾਵਾਂ ਲਈ ਬਾਬਾ ਭਾਈ ਸਾਧੂ ਜੀ ਚੈਰੀਟੇਬਲ ਹਸਪਤਾਲ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਈ। ਸਵਰਗੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸੁਰਜੀਤ ਦੇ ਸਾਥੀ ਰਹੇ ਸ. ਸੋਹਣ ਸਿੰਘ (ਜੰਪ) ਦਾ ਨਾਮ ਹਮੇਸ਼ਾਂ ਕਬੱਡੀ ਜਗਤ ਅਤੇ ਪਿੰਡ ਰੁੜਕਾ ਕਲਾਂ ਦੇ ਇਤਿਹਾਸ ਵਿੱਚ ਅਮਰ ਰਹੇਗਾ।
ਮਿੱਠੀ ਤੇ ਸੁਰੀਲੀ ਅਵਾਜ਼ ਦੀ ਮਲਿਕਾ ਮਿਸ ਸ਼ਾਮਾ ਪਾਠਕ ਲੈਕੇ ਹਾਜ਼ਰ ਹੈ, ‘ਤੂ ਸਮਰੱਥ ਵਡਾ’
ਚੰਡੀਗੜ (ਪ੍ਰੀਤਮ ਲੁਧਿਆਣਵੀ), 28 ਜੁਲਾਈ, 2021 : ਮਿੱਠੀ ਤੇ ਸੁਰੀਲੀ ਅਵਾਜ਼ ਦੀ ਮਲਿਕਾ ਮਿਸ ਸ਼ਾਮਾ ਆਪਣੇ ਸਿੰਗਲ ਟਰੈਕ ਸ਼ਬਦ, ‘ਤੂ ਸਮਰੱਥ ਵਡਾ’ ਨਾਲ ਕਲਾ-ਪ੍ਰੇਮੀਆਂ ਦੇ ਕਟਹਿਰੇ ਵਿਚ ਰੂ-ਬ-ਰੂ ਹੋਈ ਹੈ। ਸਿੰਘ ਰਿਕਾਰਡਜ ਦੀ ਪੇਸ਼ਕਸ਼ ਇਸ ਸ਼ਬਦ ਨੂੰ ਮਨਮੋਹਕ ਸੰਗੀਤਕ ਛੋਹਾਂ ਦਿੱਤੀਆਂ ਹਨ ਸੰਗੀਤਕਾਰ ਅਨੁਰਾਗ ਸ਼ਰਮਾ ਤੇ ਸਤਨਾਮ ਸਿੰਘ ਸੱਤਾ ਨੇ। ਇਸ ਦੇ ਪ੍ਰੋਡਿਊਸਰ ਹਨ ਸਿਮਰਨਜੀਤ ਸਿੰਘ ਜੀ ਤੇ ਇਸਦਾ ਪੋਸਟਰ ਡੀਜ਼ਾਇਨ ਕੀਤਾ ਹੈ, ਟਰੈਂਡੀ ਮੀਡੀਆ ਨੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕਾ ਮਿਸ ਸ਼ਾਮਾ ਪਾਠਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਲਈ ਉਨਾਂ ਦੀ ਪੂਰੀ ਟੀਮ ਨੂੰ ਦਿਨ ਰਾਤ ਇਕ ਕਰਨਾ ਪਿਆ ਹੈ। ਟੀਮ ਨੂੰ ਪੂਰਨ ਉਮੀਦਾਂ ਹਨ ਕਿ ਇਸ ਸ਼ਬਦ ਨੂੰ ਕਲਾ-ਪ੍ਰੇਮੀ ਜਰੂਰ ਭਰਵਾਂ ਹੁੰਗਾਰਾ ਦੇਕੇ ਮੋਹ ਤੇ ਪਿਆਰ ਬਖਸ਼ਣਗੇ। ਉਨਾਂ ਵੱਲੋਂ ਦਿੱਤੇ ਗਏ ਉਤਸ਼ਾਹ ਦੇ ਪਰਾਂ ਉਤੇ ਉਡਾਰੀਆਂ ਮਾਰਦਿਆਂ ਟੀਮ ਨੂੰ ਅੱਗੇ ਵੱਲ ਕਦਮ ਵਧਾਉਣ ਲਈ ਹੁਲਾਰਾ ਮਿਲੇਗਾ।
ਮਨੁੱਖੀ ਅਧਿਕਾਰ ਮੰਚ ਵਲੋਂ ਚਲਾਈ ਮੁਹਿੰਮ ਰੁੱਖ ਲਗਾਓ, ਸਮਾਜ ਬਚਾਓ ਤੇ ਆਕਸੀਜਨ ਵਧਾਓ ਦਾ ਹਿੱਸਾ ਬਣੋ- ਡਾ. ਖੇੜਾ
ਮੰਚ ਵੱਲੋਂ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਨਿਯੁੱਕਤੀ
ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵਿਖੇ ਵਾਤਾਵਰਣ ਨੂੰ ਸੁੱਧ ਰੱਖਣ ਸਬੰਧੀ ਇਕ ਅਹਿੱਮ ਮੀਟਿੰਗ ਪੰਜਾਬ ਦੇ ਉਪ ਚੇਅਰਮੈਨ ਹਰਭਜਨ ਸਿੰਘ ਜਲੋਵਾਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਕੱੁਝ ਅਹਿਮ ਫੈਸਲੇ ਲਏ ਗਏ ਜਿਵੇਂ ਕਿ ਜਿਲ੍ਹਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦਾ ਸਨਮਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸ਼ੁਭ ਕਰ-ਕਮਲਾਂ ਨਾਲ ਫੱਲਦਾਰ ਛਾਂਦਾਰ ਬੂਟੇ ਲਗਾਏ ਜਾਣਗੇ। ਜੋ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਹਾਈ ਹੋਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕੀਤਾ। ਉਨ੍ਹਾਂ ਸਮੂਹ ਮੈਂਬਰ ਅਤੇ ਅਹੁੱਦੇਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਰੁੱਖ ਲਗਾਓ, ਸਮਾਜ ਬਚਾਓ ਅਤੇ ਆਕਸੀਜਨ ਵਧਾਓ ਚਲਾਈ ਮੁਹਿੰਮ ਦਾ ਹਿੱਸਾ ਬਣੋ ਤਾਂ ਜੋ ਧਰਤੀ ਮਾਂ ਨੂੰ ਹਰਾ ਭਰਾ ਬਣਾਉਣ ਲਈ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਸੰਸਥਾ ਵੱਲੋਂ ਪਟਵਾਰੀ ਨੂੰ ਜਿਲ੍ਹਾ ਮੀਤ ਪ੍ਰਧਾਨ ਲਗਾ ਕੇ ਸ਼ਨਾਖਤੀ ਕਾਰਡ ਅਤੇ ਨਿਯੁੱਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਹਰਭਜਨ ਕੌਰ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ, ਦਵਿੰਦਰ ਸਿੰਘ ਔਜਲਾ ਚੇਅਰਮੈਨ ਆਰ.ਟੀ.ਆਈ ਸੈਲ, ਬਲਵੰਤ ਸਿੰਘ ਕੌਮੀ ਚੇਅਰਮੈਨ ਐਨ ਆਰ ਆਈ ਵਿੰਗ ਅਤੇ ਵਰਿੰਦਰ ਕੁਮਾਰ ਸਰਮਾ ਉਪ ਚੇਅਰਮੈਨ ਆਰ ਟੀ ਆਈ ਸੈਲ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Tuesday, 27 July 2021
ਆਦਮਪੁਰ ਵਿਖੇ ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਮੀਟਿੰਗ ਹੋਈ
ਆਦਮਪੁਰ (ਬਲਵੀਰ ਸਿੰਘ ਕਰਮ)- ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਇੱਕ ਨਿੱਜੀ ਪੈਲਸ ਵਿੱਚ ਆਦਮਪੁਰ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਮਿਨਹਾਸ, ਪਰਮਜੀਤ ਸਿੰਘ ਰਾਜਵੰਸ਼, ਬਰਕਤ ਰਾਮ, ਸੁਖਵਿੰਦਰ ਸਿੰਘ ਦੀ ਅਗਵਾਹੀ ਵਿੱਚ ਹੋਈ। ਇਸ ਮੀਟਿੰਗ ਦੌਰਾਨ ਰਾਜਵਿੰਦਰ ਕੌਰ ਥਿਆੜਾ ਪੰਜਾਬ ਪ੍ਰਧਾਨ ਮਹਿਲਾ ਵਿੰਗ, ਪਿ੍ਰੰਸੀਪਲ ਪ੍ਰੇਮ ਕੁਮਾਰ ਜਿਲ੍ਹਾ ਦਿਹਾਤੀ ਪ੍ਰਧਾਨ, ਸੁਭਾਸ਼ ਸ਼ਰਮਾਂ ਜਿਲ੍ਹਾ ਦਿਹਾਤੀ ਸੈਕਟਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੀਟਿੰਗ ਮੌਕੇ ਪਾਰਟੀ ਹਾਈ ਕਮਾਂਡ ਨੂੰ ਅਸ਼ੌਕ ਕੁਮਾਰ ਪੰਚ ਕਪੂਰ ਪਿੰਡ ਅਤੇ ਜੀਤ ਲਾਲ ਭੱਟੀ ਭੋਗਪੁਰ ਦੇ ਨਾਮ ਤੇ ਸਮੂਹ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਪਾਰਟੀ ਹਾਈ ਕਮਾਂਡ ਨੂੰ ਦਿਤੇ ਇੱਕ ਮੰਗ ਪੱਤਰ ਵਿੱਚ ਦੋਵਾਂ ਵਿਚੋਂ ਕਿਸੇ ਇੱਕ ਉਮੀਦਵਾਰ ਨੂੰ ਟਿੱਕਟ ਦੇਣ ਦੀ ਮੰਗ ਕੀਤੀ। ਇਸ ਮੌਕੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਹਾਈ ਕਮਾਂਡ ਨੂੰ ਭਰੋਸਾ ਦਿਵਾਇਆ ਕਿ ਆਦਮਪੁਰ ਦੇ ਉਮੀਦਵਾਰ ਨੂੰ ਜਿਤਾਉਣ ਦੀ ਉਹ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਸਰਪੰਚਪਤੀ ਅਤੇ ਪੰਚ ਅਸ਼ੋਕ ਕੁਮਾਰ ਦੇ ਉਪਰਾਲੇ ਨਾਲ 73 ਨਵੇਂ ਮੈਂਬਰ ਆਦਮਪੁਰ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸੋਮਨਾਥ ਦੜੌਚ, ਗੁਰਵਿੰਦਰ ਸਿੰਘ, ਰਾਕੇਸ਼ ਮੱਟੂ, ਸੀਮਾ ਰਾਣੀ, ਕਮਲਜੀਤ ਸਲਾਲਾ, ਪਰਮਿੰਦਰ ਸਿੰਘ ਬਰਾੜ, ਕਾਂਤਾ ਰਾਣੀ, ਸਤਵੀਰ ਕੁਮਾਰ, ਕਸ਼ਮੀਰ ਸਿੰਘ, ਧਰਮਪਾਲ, ਹੁਸਨ ਲਾਲ, ਤਰਲੌਚਨ ਸਿੰਘ, ਰਾਮ ਲੁਬਾਇਆ, ਦੇਵ ਭੋਗਪੁਰ, ਹਰਜੀਤ ਸਿੰਘ, ਬਲਵੀਰ ਮਹਿਮੀ ਕਪੂਰ ਪਿੰਡ, ਡਾ.ਪਰਮਜੀਤ ਪਤਾਰਾ, ਸੰਤੋਖ ਸਿੰਘ ਡਰੋਲੀ, ਸ਼ਿੰਗਾਰਾ ਸਿੰਘ, ਪਰਤਾਪ ਸਿੰਘ, ਕੁਲਵਿੰਦਰ, ਸੋਨੀਆ ਸਰਪੰਚ ਕਪੂਰ ਪਿੰਡ, ਸੰਦੀਪ, ਸੰਨੀ, ਮੰਗਾ ਰਾਮ, ਜਸਵਿੰਦਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ ਮੋਗਾ, ਰਾਜ ਸਿੰਘ ਕੰਦੋਲਾ, ਕੁਲਵਿੰਦਰ ਸਾਬੀ ਆਦਿ ਹਾਜ਼ਰ ਸਨ।
ਅਕਾਲੀ ਬਸਪਾ ਦੀ ਸਰਕਾਰ ਬਣਦਿਆਂ ਮੁੜ ਸ਼ੁਰੂ ਕਰਵਾਏ ਜਾਣਗੇ ਵਿਕਾਸ ਕਾਰਜ- ਠੰਡਲ
ਹੁਸ਼ਿਆਰਪੁਰ, 27 ਜੁਲਾਈ (ਤਰਸੇਮ ਦੀਵਾਨਾਂ) ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੌੜ ਦੇ ਹਲਕਾ ਚੱਬੇਵਾਲ ਤੋਂ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਲੋਂ ਸਿਆਸੀ ਸਰਗਰਮੀਆਂ ਤੇਜ ਕਰਦਿਆਂ ਹਲਕੇ ਦੇ ਵੱਖ-ਵੱਖ ਸਰਕਲਾਂ 'ਚ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਗਿਆ ਹੈ। ਅੱਜ ਉਨ੍ਹਾਂ ਸਰਕਲ ਕੋਟਫਤੂਹੀ ਦੇ ਈਸਪੁਰ, ਚੇਲਾ, ਕਾਲੇਵਾਲ ਫੱਤੂ, ਕੋਟਫਤੂਹੀ ਆਦਿ ਪਿੰਡਾਂ 'ਚ ਅਕਾਲੀ ਬਸਪਾਂ ਵਰਕਰਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਗਰਸ ਨੇ ਸਾਢੇ ਚਾਰ ਸਾਲਾਂ 'ਚ ਕੋਈ ਵਿਕਾਸ ਕਾਰਜ ਨਹੀ ਕੀਤਾ ਅਤੇ ਹੁਣ ਸਿੱਧੂ ਨੂੰ ਅੱਗੇ ਕਰ ਕੇ ਕਾਗਰਸ ਸਰਕਾਰ ਦੀਆਂ ਨਕਾਮੀਆ ਨੂੰ ਲੁਕਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਪਰ ਪੰਜਾਬ ਦੇ ਲੋਕ ਹੁਣ ਇਨ੍ਹਾਂ ਦੀਆਂ ਲੂਬੜ ਚਾਲਾਂ 'ਚ ਨਹੀ ਆਉਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ ਉਹ ਸਰਕਾਰ ਬਣਨ 'ਤੇ ਪੂਰਾ ਕੀਤਾ ਹੈ ਅਤੇ 2022 'ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਦਿਆ ਹੀ ਕਾਗਰਸ ਸਰਕਾਰ ਦੀ ਨਲਾਇਕੀ ਨਾਲ ਸੂਬੇ ਦੇ ਰੁੱਕੇ ਵਿਕਾਸ ਨੂੰ ਮੁੜ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਠੰਡਲ, ਜਥੇਦਾਰ ਪਰਮਜੀਤ ਸਿੰਘ ਪੰਜੌੜ, ਮਾਂ. ਰਸ਼ਪਾਲ ਸਿੰਘ ਜਲਵੇੜਾ, ਪਰਮਜੀਤ ਸਿੰਘ ਰੱਕੜ, ਹਰਮੇਲ ਸਿੰਘ ਮੋਲੀ, ਮੋਹਨ ਲਾਲ ਸੰਮਤੀ ਮੈਂਬਰ, ਜਸਵਿੰਦਰ ਸਿੰਘ ਨੰਗਲ ਠੰਡਲ, ਹਰਪਿੰਦਰ ਪਿੰਦਾ, ਦੇਸ ਰਾਜ, ਅਮਰਨਾਥ ਕੋਟਲਾ, ਡਾਂ.ਜੋਗਿੰਦਰ ਸਿੰਘ, ਰਵਿੰਦਰ ਸਿੰਘ ਢਿਲੋਂ, ਰਣਜੀਤ ਸਿੰਘ ਸੈਕਟਰੀ, ਨੰਬਰਦਾਰ ਜੋਗਿੰਦਰ ਸਿੰਘ, ਮਹਿੰਦਰ ਪੰਚ, ਮਾਂ.ਪਿਆਰਾ ਲਾਲ, ਕਮਲਜੀਤ ਸਿੰਘ ਭੋਲਾ, ਨੰਬਰਦਾਰ ਚਰਨ ਦਾਸ, ਬਲਵਿੰਦਰ ਸਿੰਘ ਸਾਬਕਾ ਪੰਚ, ਕਰਨੈਲ ਸਿੰਘ ਕੋਟਲਾ, ਅਜੀਤ ਸਿੰਘ ਮਾਹਲ, ਪਰਮਜੀਤ ਸਿੰਘ ਪੰਚ, ਗੁਰਮੀਤ ਰਾਮ, ਸੱਜਣ ਸਿੰਘ ਮਾਹਲ, ਸੁੱਚਾ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਕਮਲਜੀਤ ਸਿੰਘ ਮੂਨਕ, ਬਲਵਿੰਦਰ ਸਿੰਘ, ਪ੍ਰੇਮ ਲਾਲ, ਮਨਜੀਤ ਸਿੰਘ ਢਿਲੋਂ, ਮਾਂ. ਜੀਵਰਾਮ, ਅਮ੍ਰਿੰਤਪਾਲ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਪ੍ਰੀਤਮ ਚੰਦ, ਜਗਤਾਰ ਸਿੰਘ, ਕਮਲ ਲਾਲ, ਕੁਲਵਿੰਦਰ ਸਿੰਘ, ਟੇਕ ਚੰਦ, ਰਾਜੂ, ਬਲਵੀਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।
‘ਐਨ. ਜ਼ੈਡ. ਫਿਕਸ’ ਪਾਪਾਟੋਏਟੋਏ ਵਾਲਿਆਂ ਨੂੰ ‘ਐਪਲ’ ਕੰਪਨੀ ਵੱਲੋਂ ਆਈ.ਆਰ.ਪੀ ਦੀ ਮਾਨਤਾ ਮਿਲੀ
ਕਰਾਂਗੇ ਦਰੁੱਸਤ: ਕੀਵੀਆਂ ਦੇ ਦੇਸ਼ ਵਿਚ ‘ਐਪਲ’ਵਾਹ! ਪੰਜਾਬੀ ਲੈ ਗਏ ਦੇਸ਼ ਦੇ ਪਹਿਲਾ ਆਈ. ਆਰ. ਪੀ. ਸੈਂਟਰ
Apple Independent Repair Providers (IRP)
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 28 ਜੁਲਾਈ, 2021: ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਹ ਜਾਣ ਕਿ ਖੁਸ਼ੀ ਹੋਏਗੀ ਕਿ ਪ੍ਰਸਿੱਧ ਕੰਪਿਊਟਰ ਅਤੇ ਫੋਨ ਕੰਪਨੀ ‘ਐਪਲ’ ਵੱਲੋਂ ਨਿਊਜ਼ੀਲੈਂਡ ਦੇ ਵਿਚ ਪਹਿਲਾ ਮਾਨਤਾ ਪ੍ਰਾਪਤ ਆਈ. ਆਰ. ਪੀ. ਸੈਂਟਰ (ਵਰਕਸ਼ਾਪ) ਦਾ ਦਰਜਾ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਦੀ ਫੋਨ ਤੇ ਲੈਪਟਾਪ ਰਿਪੇਅਰ ਵਰਕਸ਼ਾਪ ‘ਐਨ. ਜ਼ੈਡ. ਫਿਕਸ’ ਨੂੰ ਦਿੱਤਾ ਗਿਆ ਹੈ। ਸੰਨ 2012 ਤੋਂ 264 ਗ੍ਰੇਟ ਸਾਊਥ ਰੋਡ, ਪਾਪਾਟੋਏਟੋਏ ਵਿਖੇ ਸਥਿਤ ਇਹ ਰਿਪੇਅਰ ਸੈਂਟਰ ਸ. ਸਿਮਰਨ ਸਿੰਘ ਚਲਾਉਂਦੇ ਹਨ ਜਦ ਕਿ ਬੱਚਿਆਂ ਨੂੰ ਤਕਨੀਕੀ ਸਿੱਖਿਆ ਸ. ਬਲਵਿੰਦਰ ਸਿੰਘ (ਗੂਗਲ ਐਵਾਰਡ ਜੇਤੂ) ਦਿੰਦੇ ਰਹੇ ਹਨ ਜੋ ਕਿ ਹੁਣ ਕ੍ਰਾਈਸਟਚਰਚ ਵਿਖੇ ਸੈਂਟਰ ਚਲਾ ਰਹੇ ਹਨ। ਇਥੇ ਸਿੱਖੇ ਬੱਚੇ ਚੰਗੀਆਂ ਨੌਕਰੀਆਂ ਉਤੇ ਲੱਗੇ ਹਨ।
ਕੀ ਹੈ ਆਈ. ਆਰ. ਪੀ: ਇਸ ਦਾ ਪੂਰਾ ਨਾਂਅ ਹੈ ‘ਐਪਲ ਇੰਡੀਪੈਂਡੇਂਟ ਰਿਪੇਅਰ ਪ੍ਰੋਵਾਈਡਰਜ਼’। ਸੋ ਕੰਪਨੀ ਦਾ ਮਾਨਤਾ ਪ੍ਰਾਪਤ ਉਹ ਸੈਂਟਰ ਜਿੱਥੇ ਐਪਲ ਦੇ ਫੋਨ, ਲੈਪਟਾਪ ਜਾਂ ਹੋਰ ਇਲੈਕਟ੍ਰਾਨਿਕ ਸਮਾਨ ਵਾਰੰਟੀ ਮੁੱਕਣ ਦੇ ਬਾਅਦ ਤਸੱਲੀਬਖਸ਼ ਤੇ ਮੁਹਾਰਿਤੀ ਤਰੀਕੇ ਨਾਲ ਅਤੇ ਅਸਲੀ ਸਪੇਅਰਜ਼ ਪਾਰਟਸ ਦੇ ਨਾਲ ਠੀਕ ਕਰਵਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਥੇ ਕੰਪਨੀ ਦੇ ਮਾਨਤਾ ਪ੍ਰਾਪਤ ਸਰਵਿਸ ਪ੍ਰੋਵਾਈਡਰ ਜਰੂਰ ਹਨ ਪਰ ਉਹ ਸਿਰਫ ਵਾਰੰਟੀ ਦੀ ਮਿਆਦ ਵਿਚ ਹੀ ਅਜਿਹਾ ਕਾਰਜ ਕਰਦੇ ਹਨ। ਨਿਊਜ਼ੀਲੈਂਡ ਦੇ ਵਿਚ ਪਹਿਲਾ ਸੈਂਟਰ ‘ਐਨ. ਜ਼ੈਡ. ਫਿਕਸ’ ਮਾਨਤਾ ਪ੍ਰਾਪਤ ਸੈਂਟਰ ਬਣ ਗਿਆ ਹੈ। ਐਪਲ ਵੱਲੋਂ ਅਜਿਹੀ ਮਾਨਤਾ ਕਾਫੀ ਲੰਬੀ ਕਾਰਵਾਈ ਤੋਂ ਬਾਅਦ ਦਿੱਤੀ ਗਈ ਹੈ, ਜਿਸ ਦੇ ਵਿਚ ਟ੍ਰੇਨਿੰਗ, ਪੜ੍ਹਾਈ ਅਤੇ ਮਸ਼ੀਨਰੀ ਨੂੰ ਪਰਖਿਆ ਜਾਂਦਾ ਹੈ। ਇਥੇ ਆਈ. ਫੋਨ, ਮੈਕ ਅਤੇ ਲੈਪ ਟਾਪ ਆਦਿ ਦਾ ਅਸਲੀ ਸਾਮਾਨ ਕੰਪਨੀ ਰਾਹੀਂ ਮਿਲ ਸਕੇਗਾ। ਐਨ.ਜ਼ੈਡ. ਫਿਕਸ ਉਤੇ ਇਸ ਤੋਂ ਇਲਾਵਾ ਬਾਕੀ ਬ੍ਰਾਂਡਜ਼ ਜਿਵੇਂ ਸੈਮਸੰਗ, ਐਚ. ਪੀ., ਤੋਸ਼ੀਬਾ, ਡੈਲ, ਸੋਨੀ, ਲੀਨੋਵੋ, ਏਸਰ, ਏਸਸ ਆਦਿ ਦੇ ਲੈਪਟਾਪ, ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਵੀ ਠੀਕ ਕੀਤੇ ਜਾਂਦੇ ਹਨ। ਅੱਜ ਰਾਸ਼ਟਰੀ ਮੀਡੀਆ ‘ਸਟੱਫ’ ਨੇ ਵੀ ਇਹ ਖਬਰ ਛਾਪੀ ਸੀ। ਐਨ. ਜ਼ੈਡ. ਫਿਕਸ ਦੇ ਸ. ਸਿਮਰਨ ਸਿੰਘ ਅਤੇ ਸ. ਬਲਵਿੰਦਰ ਸਿੰਘ ਨੂੰ ਇਸ ਉਪਲਬਧੀ ਲਈ ਬਹੁਤ ਮੁਬਾਰਕਬਾਦ।
ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ, ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਨੂੰ ਸੌਂਪੀ ਜ਼ਿੰਮੇਵਾਰੀ
ਜਲੰਧਰ 27 ਜੁਲਾਈ (ਖ਼ਬਰਸਾਰ ਪੰਜਾਬ)-15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਸਥਾਨਕ ਗੁਰੂ ਗੋਬਿੰਦ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਰਜੀਤ ਸਿੰਘ ਬੈਂਸ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਅਧਿਕਾਰੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮਾਗਮ ਦੀ ਰੂਪ ਰੇਖਾ ਉਲੀਕਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਬੈਂਸ ਨੇ ਇਸ ਮੌਕੇ ਕਮਿਸ਼ਨਰੇਟ ਪੁਲਿਸ ਨੂੰ ਸੁਰੱਖਿਆ, ਸੁਚਾਰੂ ਟਰੈਫਿਕ ਵਿਵਸਥਾ, ਢੁੱਕਵੀਂ ਪਾਰਕਿੰਗ, ਸੀ.ਸੀ.ਟੀ.ਵੀ. ਕੈਮਰਿਆਂ ਲਈ ਸਥਾਨ ਨਿਰਧਾਰਿਤ ਕਰਨ ਸਮੇਤ ਹੋਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਸਿਵਲ ਸਰਜਨ ਨੂੰ ਸਮਾਗਮ ਵਾਲੇ ਸਥਾਨ ‘ਤੇ ਮੈਡੀਕਲ ਟੀਮਾਂ ਦੀ ਤਾਇਨਾਤੀ, ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਦੀ ਨਿਰਵਿਘਨ ਸਪਲਾਈ, ਨਗਰ ਨਿਗਮ ਨੂੰ ਹੋਰ ਇੰਤਜ਼ਾਮਾਂ ਸਮੇਤ ਸਫਾਈ ਵਿਵਸਥਾ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਵੱਖ-ਵੱਖ ਵਿਭਾਗਾਂ ਨੂੰ ਡਿਊਟੀਆਂ ਦੀ ਵੰਡ ਕੀਤੀ ਅਤੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਉਨ੍ਹਾਂ ਅਧਿਕਾਰੀਆਂ ਨੂੰ ਸੌਂਪੇ ਗਏ ਕਾਰਜ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਸਬੰਧੀ ਇਕ ਸਮੀਖਿਆ ਮੀਟਿੰਗ 11 ਅਗਸਤ ਨੂੰ ਸਮਾਗਮ ਵਾਲੇ ਸਥਾਨ ‘ਤੇ ਕੀਤੀ ਜਾਵੇਗੀ, ਜਿਸ ਵਿੱਚ ਅਧਿਕਾਰੀਆਂ ਵੱਲੋਂ ਸਮਾਗਮ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਹੋਵੇਗੀ, ਜਿਸ ਵਿੱਚ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਜੀ ਤੌਰ ‘ਤੇ ਮੌਜੂਦ ਰਹਿਣ ਦੀਆਂ ਹਦਾਇਤਾਂ ਦਿੱਤੀਆਂ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡੀ.ਸੀ.ਪੀ. ਨਰੇਸ਼ ਡੋਗਰਾ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਨਰਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਸੰਤ ਜਗੀਰ ਸਿੰਘ ਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਭੇਟ ਕੀਤੀ ਗਈ ਮਾਇਆ
ਸ. ਜਗਤਾਰ ਸਿੰਘ ਵੱਲੋਂ ਗੁਰੂਘਰ ਦੀ ਉਸਾਰੀ ਲਈ ਆਪਣੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਕੀਤਾ ਗਿਆ ਦਾਨ
ਨਿੱਕੂ ਪਾਰਕ ’ਚ ਜਲਦ ਚਾਲੂ ਹੋਣਗੇ ਕੋਲੰਬਸ ਅਤੇ ਬ੍ਰੇਕ ਡਾਂਸ ਝੂਲੇ : ਘਨਸ਼ਿਆਮ ਥੋਰੀ
ਕੁਝ ਦਿਨਾਂ ’ਚ ਬਣ ਕੇ ਤਿਆਰ ਹੋ ਜਾਵੇਗਾ ਅਤਿ ਆਧੁਨਿਕ ਬਾਲਿੰਗ ਕੋਰਟ
ਸਮੁੱਚਾ ਪ੍ਰੋਜੈਕਟ ਲਗਭਗ 12 ਲੱਖ ਦੀ ਲਾਗਤ ਨਾਲ ਹੋਵੇਗਾ ਮੁਕੰਮਲ
ਜਲੰਧਰ 27 ਜੁਲਾਈ (ਖ਼ਬਰਸਾਰ ਪੰਜਾਬ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਪਾਰਕ ਵਿੱਚ ਤਿੰਨ ਹੋਰ ਮੁੱਖ ਝੂਲੇ ਜਲਦ ਚਾਲੂ ਹੋ ਰਹੇ ਹਨ , ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਥਾਰ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ਵਿੱਚ ਨਿੱਕੂ ਪਾਰਕ ਵਿੱਚ ਅਤਿ ਆਧੁਨਿਕ ਬਾਲਿੰਗ ਕੋਰਟ ਤੋਂ ਇਲਾਵਾ ਦੋ ਮੁੱਖ ਝੂਲੇ ਕੋਲੰਬਸ ਅਤੇ ਬ੍ਰੇਕ ਡਾਂਸ ਜਲਦ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ਨੂੰ ਮੁਕੰਮਲ ਕਰਨ ਲਈ ਲਗਭਗ 12 ਲੱਖ ਰੁਪਏ ਖਰਚ ਕੀਤੇ ਜਾਣਗੇ,ਜੋ ਕਿ ਇਥੇ ਰੋਜ਼ਾਨਾ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਬਾਲਿੰਗ ਕੋਰਟ ਅਗਲੇ ਚਾਰ ਜਾਂ ਪੰਜ ਦਿਨਾਂ ਵਿੱਚ 1.5 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਹੋ ਜਾਵੇਗਾ ਜਦਕਿ ਕੋਲੰਬਸ ਝੂਲੇ ਨੂੰ ਮੁੜ ਸ਼ੁਰੂ ਕਰਨ ਲਈ 7 ਲੱਖ ਰੁਪਏ ਅਤੇ ਬ੍ਰੇਕ ਡਾਂਸ ਝੂਲੇ ਨੂੰ ਚਾਲੂ ਕਰਨ ਲਈ 3.75 ਲੱਖ ਰੁਪਏ ਖ਼ਰਚੇ ਜਾ ਰਹੇ ਹਨ, ਜੋ ਕਿ ਪਿਛਲੇ ਅੱਠ ਸਾਲ ਤੋਂ ਕੰਮ ਨਹੀਂ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਕ ਵਿਖੇ ਵੱਖ-ਵੱਖ ਸਹੂਲਤਾਂ ਨੂੰ ਮੁੜ ਸ਼ੁਰੂ ਕਰਨ ਲਈ ਪਹਿਲਾਂ ਹੀ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਹ ਪਾਰਕ, ਜੋ ਕਿ ਸ਼ਹਿਰ ਦੇ ਪ੍ਰਮੁੱਖ ਸਥਾਨ ’ਤੇ ਸਥਿਤ ਹੈ, ਰੱਖ-ਰਖਾਅ ਦੀ ਘਾਟ ਕਰਕੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅਤੇ ਕੋਵਿਡ-19 ਕਰਕੇ ਪਿਛਲੇ ਇਕ ਸਾਲ ਤੋਂ ਬੰਦ ਵੀ ਪਿਆ ਸੀ । ਸ਼੍ਰੀ ਥੋਰੀ ਨੇ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਨਾਲ ਇਸ ਪਾਰਕ ਦੀ ਨੁਹਾਰ ਬਦਲਣ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਸਮੁੱਚੇ ਝੂਲਿਆਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿੱਚ ਸਮੁੱਚੇ ਮੁੱਖ ਝੂਲੇ, ਜਿਨ੍ਹਾਂ ਵਿੰਚ ਮਨੋਰੰਜਨ ਬੱਸ, ਫ਼ੁਹਾਰੇ, ਸੰਗੀਤਮਈ ਫ਼ੁਹਾਰੇ, ਰੇਲ ਗੱਡੀ, ਫਲੱਡ ਲਾਈਟਾਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ, ਹਾਲ ਹੀ ਵਿੱਚ ਚਾਲੂ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਾਰਕ ਵਿਖੇ ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ।
ਪੁਲਿਸ ਕਮਿਸ਼ਨਰ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸੀ.ਸੀ.ਟੀ.ਵੀ. ਕੈਮਰੇ, ਅਲਾਰਮ ਪ੍ਰਣਾਲੀ ਲਗਾਉਣ ਅਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਲਈ ਕਿਹਾ
ਬੈਂਕਾਂ, ਵਿੱਤੀ ਕੰਪਨੀਆਂ ਅਤੇ ਮਨੀ ਐਕਸਚੇਂਜਿਜ਼ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਜਲੰਧਰ 27 ਜੁਲਾਈ (ਖ਼ਬਰਸਾਰ ਪੰਜਾਬ)- ਬੈਂਕਾਂ, ਗਹਿਣੀਆਂ ਦੀਆਂ ਦੁਕਾਨਾਂ, ਮਨੀ ਐਕਸਚੇਂਜਿਜ਼ ਅਤੇ ਵਿੱਤੀ ਕੰਪਨੀਆਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਨ੍ਹਾਂ ਸੰਸਥਾਵਾਂ ਦੇ ਮੁੱਖੀਆਂ ਨੂੰ ਆਪੋ-ਆਪਣੀਆਂ ਸ਼ਾਖਾਵਾਂ ਵਿਖੇ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।
ਇਨ੍ਹਾਂ ਸੰਸਥਾਂਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਸਾਰੇ ਬੈਂਕਾਂ (ਰਾਸ਼ਟਰੀ ਅਤੇ ਨਿੱਜੀ), ਫਾਇਨਾਂਸ ਕੰਪਨੀਆਂ ਅਤੇ ਕਰਜ਼ ਮੁਹੱਈਆ ਕਰਵਾਉਣ ਵਾਲਿਆਂ ਨੂੰ ਸੁਰੱਖਿਆ ਦੇ ਪੁਖ਼ਤਾਂ ਇੰਤਜ਼ਾਮ, ਜਿਨ੍ਹਾਂ ਵਿੱਚ ਸੀ.ਸੀ.ਟੀ.ਵੀ.ਕੈਮਰੇ ਲਗਾਉਣੇ, ਸੁਰੱਖਿਆ ਅਲਾਰਮ ਤੋਂ ਇਲਾਵਾ ਬਰਾਂਚਾਂ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕਰਨਾ ਆਦਿ ਸ਼ਾਮਲ ਹੈ, ਨੂੰ ਯਕੀਨੀ ਬਣਾਉਣ ਲਈ ਕਿਹਾ । ਉਨ੍ਹਾਂ ਇਨਾਂ ਬਰਾਂਚਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਮੋਬਾਇਲ ਪੁਲਿਸ ਪਾਰਟੀਆਂ ਨਾਲ ਨਿਯਮਤ ਤੌਰ ’ਤੇ ਤਾਲਮੇਲ ਰੱਖਿਆ ਜਾਵੇ ਤਾਂ ਜੋ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਉਪਕਰਨਾਂ ਖਾਸ ਕਰਕੇ ਸੁਰੱਖਿਆ ਅਲਾਰਮਾਂ ਅਤੇ ਹੋਰ ਪ੍ਰਬੰਧਾਂ ਦੀ ਨਿਯਮਤ ਜਾਂਚ ਕਰਦਿਆਂ ਇਨ੍ਹਾਂ ਦੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਦੌਰਾਨ 136 ਬਰਾਂਚ ਮੁੱਖੀਆਂ, ਜਿਨਾਂ ਵਿੱਚ 89 ਬੈਂਕ ਤੋਂ, ਕਰਜ਼ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਜਿਵੇਂ ਮੁਥੂਟ ਆਦਿ ਤੋਂ 28 ਅਤੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਤੋਂ 10 ਅਤੇ ਹੋਰ ਸ਼ਾਮਲ ਹਨ, ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ।
ਹਜ਼ਰਤ ਮੀਰਾ ਗੌਸ ਪਾਕ ਪੀਰ ਦਰਬਾਰ ਕਮੇਟੀ ਰਜਿ: ਜਲੰਧਰ ਦੀ ਨਵੀ ਕਮੇਟੀ ਨਿਯਕੁਤ
ਚੰਡੀਗੜ (ਪ੍ਰੀਤਮ ਲੁਧਿਆਣਵੀ), 27 ਜੁਲਾਈ, 2021 : ਹਜ਼ਰਤ ਮੀਰਾ ਗੌਸ ਪਾਕ ਪੀਰ ਦਰਬਾਰ ਕਮੇਟੀ ਰਜਿ: ਜਲੰਧਰ ਵਿਖੇ ਇਕ ਅਹਿਮ ਮੀਟਿੰਗ ਦਰਬਾਰ ਦੇ ਗੱਦੀਨਸ਼ੀਨ ਸਾਂਈਂ ਮੰਗੇ ਸਾਂਈਂ ਜੀ ਜਲੰਧਰ ਵਾਲੇ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦਰਬਾਰ ਦੇ ਕਈ ਸੇਵਾਦਾਰ ਸ਼ਾਮਲ ਹੋਏ। ਇਸ ਮੌਕੇ ਦਰਬਾਰ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਨਾਂ ਵਿੱਚ ਦਰਬਾਰ ਦੇ ਚੇਅਰਮੈਨ ਗੁਰਪਰੀਤ ਸਿੰਘ ਐਮ ਡੀ ਪੰਜਾਬ ਲਾਈਵ, ਸ਼ਾਮ ਸ਼ਰਮਾ ਵਾਈਸ ਚੇਅਰਮੈਨ, ਵਿਜੈ ਕਮਾਰ ਪਰਧਾਨ, ਰਜੇਸ਼ ਕੁਮਾਰ ਵਾਈਸ ਪਰਧਾਨ, ਕਰਤਾਰ ਯਾਦਵ ਕੈਸ਼ੀਅਰ, ਸੁਨੀਲ ਕੁਮਾਰ ਜਰਨਲ ਸੈਕਰਟੀ, ਸੁਸ਼ੀਲ ਕੁਮਾਰ ਜਰਨਲ ਸੈਕਟਰੀ, ਗੁਰਦੇਵ ਸਿੰਘ ਭਾਟੀਆ ਚੀਫ ਐਡੀਟਰ ਪੰਜਾਬ ਲਾਈਵ, ਗਰੋਵ ਢਿੱਲੋਂ ਸੈਕਟਰੀ, ਪੁਨੀਤ ਕੁਮਾਰ ਸੋਸ਼ਲ ਮੀਡੀਆ ਇੰਨਚਾਰਜ, ਸੁਖਦੇਵ ਸਿੰਘ ਮੈਂਬਰ ਨਿਯੁਕੁਤ ਕੀਤੇ ਗਏ। ਇਸ ਮੌਕੇ ਸਮੂਹ ਮੈਂਬਰਾਂ ਨੂੰ ਸਿਰੋਪਾਏ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਸਮੂਹ ਮੈਂਬਰ ਤੇ ਅੱਹੁਦੇਦਾਰਾਂ ਦਾ ਸਾਂਈ ਮੰਗੇ ਸਾਂਈਂ ਜੀ ਵਲੋ ਧੰਨਵਾਦ ਕੀਤਾ ਗਿਆ।
ਸੁਰਿੰਦਰ ਸਿੰਘ ਕੈਰੋਂ ਤੇ ਸਾਥੀਆਂ ਵਲੋਂ ਥਾਣਾ ਡਵੀਜ਼ਨ 6 ਦੇ ਐਸ.ਐਚ.ਉ ਸੁਰਜੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਿਲੇ ਵਿਚੋਂ ਨਸ਼ੇ ਦੇ ਖਾਤਮੇ ਲਈ ਪੁਲਿਸ ਦੇ ਸਹਿਯੋਗ ਨਾਲ ਕਰਾਂਗੇ, ਅਹਿੱਮ ਉਪਰਾਲੇ
ਐਸ.ਐਚ.ਉ ਸੁਰਜੀਤ ਸਿੰਘ ਗਿੱਲ ਦਾ ਬੁੱਕੇ ਭੇਟ ਕਰਕੇ ਕੀਤਾ ਵਿਸ਼ੇਸ਼ ਸਨਮਾਨ
ਜਲੰਧਰ (ਖ਼ਬਰਸਾਰ ਪੰਜਾਬ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਮਹਾਂਰਾਣੀ ਪ੍ਰਨੀਤ ਕੌਰ, ਚੇਅਰਮੈਨ ਪੰਜਾਬ ਰਣਜੀਤ ਸਿੰਘ ਨਿੱਕੜਾ ਐਂਟੀ ਨਾਰਕੋਟਿੰਗ ਸੈੱਲ ਦੀ ਅਗਵਾਹੀ ਵਿੱਚ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਲਈ ਅਹਿੱਮ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਜਿਲ੍ਹਾ ਜਲੰਧਰ ਦੇ ਸਾਰੇ ਥਾਣਿਆਂ ਦੇ ਮੁੱਖੀਆਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਨਸ਼ੇ ਨੂੰ ਠੱ੍ਹਲ ਪਾਉਣ ਲਈ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਐਂਟੀ ਨਾਰਕੋਟਿੰਗ ਸੈੱਲ ਜਲੰਧਰ ਦੇ ਚੇਅਰਮੈਨ ਸ. ਸੁਰਿੰਦਰ ਸਿੰਘ ਕੈਰੋਂ ਨੇ ਐਸ.ਐਚ.ਉ ਥਾਣਾ ਡਵੀਜ਼ਨ ਨੰਬਰ 6 ਸੁਰਜੀਤ ਸਿੰਘ ਗਿੱਲ ਨਾਲ ਵਿਸ਼ੇਸ਼ ਮੁਲਾਕਾਤ ਦੋਰਾਨ ਕੀਤਾ। ਇਸ ਮੌਕੇ ਸ. ਸੁਰਿੰਦਰ ਸਿੰਘ ਕੈਰੋਂ ਅਤੇ ਸੈੱਲ ਦੇ ਸਮੂਹ ਅਹੁੱਦੇਦਾਰਾਂ ਨੇ ਇੰਸਪੈਕਟਰ ਸੁਰਜੀਤ ਸਿੰਘ ਨੂੰ ਬੁੱਕੇ ਭੇਟ ਕਰਦੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਐਸ.ਐਚ.ਉ ਸੁਰਜੀਤ ਸਿੰਘ ਗਿੱਲ ਨੇ ਐਂਟੀ ਨਾਰਕੋਟਿੰਗ ਸੈੱਲ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਗਰ ਕੋਈ ਵੀ ਨਸ਼ਾਂ ਦਾ ਸੋਦਾਗਰ ਨਸ਼ਾਂ ਵੇਚਦਾ ਫੜਿਆ ਗਿਆ ਤਾਂ ਉਸਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਜੇਲ ਭੇਜਿਆ ਜਾਵੇਗਾ। ਸ. ਕੈਰੋ ਨੇ ਵੀ ਉਨ੍ਹਾਂ ਨੂੰ ਨਾਰਕੋਟਿੰਗ ਸੈੱਲ ਵਲੋਂ ਭਰੋਸਾ ਦਿਵਾਇਆ ਕਿ ਪੰਜਾਬ ਪੁਲਿਸ ਦਾ ਨਸ਼ੇ ਦੇ ਖਾਤਮੇ ਲਈ ਪੂਰਾ ਸਾਥ ਦਿਤਾ ਜਾਵੇਗਾ। ਇਸ ਮੌਕੇ ਦਿਹਾਤੀ ਚੇਅਰਮੈਨ ਰਾਮ ਕੁਮਾਰ ਘਈ, ਦਲਜੀਤ ਸਿੰਘ ਅਰੋੜਾ ਦਿਹਾਤੀ ਚੇਅਰਮੈਨ, ਜਰਨਲ ਸੈਕਟਰੀ ਯਸ਼ਪਾਲ ਸਫਰੀ, ਪ੍ਰਵੀਨ ਕੁਮਾਰ ਜਲੰਧਰ ਕੈਂਟ ਪ੍ਰਧਾਨ, ਅਨਿਲ ਦਾਦਰ ਇੰਚਾਰਜ਼ ਹਲਕਾ ਸੈਟਰਲ ਜਲੰਧਰ, ਮੋਨੂੰ ਸ਼ਰਮਾਂ ਮੀਤ ਪ੍ਰਧਾਨ ਸੈਟਰਲ ਹਲਕਾ, ਸੰਦੀਪ ਹਾਂਡਾ ਲੀਗਲ ਐਡਵਾਇਜ਼ਰ, ਕੁਲਦੀਪ ਕੌਰ ਦਿਹਾਤੀ ਚੇਅਰਮੈਨ, ਮਨਜੋਤ ਸਿੰਘ ਖਰਬੰਦਾ, ਹਰਜੋਤ ਸਿੰਘ ਖਰਬੰਦਾ, ਜਸਕੀਰਤ ਸਿੰਘ, ਕੁਲਵੀਰ ਸਿੰਘ ਸਕੱਤਰ, ਰਾਕੇਸ਼ ਮੱਟੂ ਪ੍ਰਧਾਨ, ਹਰਪ੍ਰੀਤ ਸਿੰਘ ਸਫਰੀ ਪ੍ਰਧਾਨ ਸੈਟਰਲ ਹਲਕਾ, ਰਾਜਨ ਕੌੜਾ ਦਿਹਾਤੀ ਜਰਨਲ ਸਕੱਤਰ, ਲਲਿਤ ਲਵਲੀ ਉਪ ਚੇਅਰਮੈਨ ਅਤੇ ਹੋਰ ਮੈਂਬਰ ਹਾਜ਼ਰ ਸਨ।
ਆਪਣੀ ਨਵੀ ਪੁਸਤਕ ‘ਬਿਰਹਾ ਅਤੇ ਪ੍ਰੇਮ-ਭਾਵ ਦਾ ਸਰਗੁਣ ਸਰੂਪ: ਮੀਰਾਂ ਬਾਈ' ਦਾ ਅੰਗ੍ਰੇਜੀ ਅਨੁਵਾਦ ਲੈਕੇ ਹਾਜ਼ਰ ਹੈ : ਡਾ. ਬਲਬੀਰ ਮੰਨਣ
ਪੰਜਾਬੀ ਸਾਹਿਤ ਜਗਤ ਵਿਚ ਡਾ. ਬਲਬੀਰ ਮੰਨਣ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਇਹ ਵਿਦਵਾਨ, ਸੂਝਵਾਨ ਤੇ ਦੂਰਦਰਸ਼ੀ ਸਖਸ਼ੀਅਤ ਹੁਣ ਤੱਕ, ‘ਜੋਗਾ ਸਿੰਘ ਬਿਰਦੀ ਦਾ ਰਚਨਾ-ਸੰਸਾਰ' (ਸੰਪਾਦਤ ਅਤੇ ਅਨੁਵਾਦਤ), ‘ਬਿਰਹਾ ਅਤੇ ਪ੍ਰੇਮ-ਭਾਵ ਦਾ ਸਰਗੁਣ ਸਰੂਪ: ਮੀਰਾਂ ਬਾਈ', ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਤਤਕਾਲੀ ਜੀਵਨ ਝਲਕ ਅਤੇ ਵਾਤਾਵਰਨ ਚੇਤਨਾ' (ਸਲੋਕ ਬਾਣੀ ਵਿਸ਼ੇਸ਼ ਸੰਦਰਭ) ਅਤੇ ‘ਪ੍ਰੇਮ ਗੁਲਦਸਤਾ' ਆਦਿ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਪਾਕੇ ਸੁਹਣਾ ਸਿਰਨਾਵਾਂ ਸਿਰਜ ਚੁੱਕੀ ਹੈ, ਆਪਣਾ।
ਡਾ.
ਬਲਬੀਰ ਮੰਨਣ ਜੀ ਹੁਣ ਲੈਕੇ ਹਾਜ਼ਰ ਹੋਏ ਹਨ, ‘ਬਿਰਹਾ ਅਤੇ ਪ੍ਰੇਮ-ਭਾਵ ਦਾ ਸਰਗੁਣ ਸਰੂਪ: ਮੀਰਾਂ ਬਾਈ'
ਜੀ ਦਾ ਅੰਗ੍ਰੇਜੀ ਅਨੁਵਾਦ। ਡਾ. ਮੰਨਣ ਜੀ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਨਾਂ ਦੀ ਪੰਜਾਬੀ ਭਾਸਾ
ਵਿੱਚ ਲਿਖੀ ਪੁਸਤਕ ਦਾ ਅੰਗਰੇਜੀ ਵਿੱਚ ਸ੍ਰੀ ਪਿਆਰੇ ਲਾਲ, ਸਾਬਕਾ ਆਈ. ਐੱਫ. ਐੱਸ. ਅਧਿਕਾਰੀ (ਇੰਡੀਅਨ
ਫਾੱਰੈਸਟ ਸਰਵਿਸ) ਜੀ ਨੇ ਅਨੁਵਾਦ ਕੀਤਾ ਹੈ। ਜਿਹੜੀ ਕਿ ਬ੍ਰਹਮਲੀਨ ਸ੍ਰੀ 108 ਸੰਤ ਗਰੀਬ ਦਾਸ ਮਹਾਰਾਜ
ਜੀ ਦੇ ਬਰਸੀ ਸਮਾਗਮ ਮੌਕੇ ਮਿਤੀ 23.07.2021 ਨੂੰ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ
108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਆਪਣੇ ਕਰ-ਕਮਲਾਂ ਨਾਲ ਰਿਲੀਜ ਕੀਤੀ ਗਈ।
ਅਨੇਕਾਂ ਸਟੇਜਾਂ ਤੋਂ ਸਨਮਾਨੇ-ਸਤਿਕਾਰੇ ਜਾ ਚੁੱਕੇ
ਨਿਮਰਤਾ, ਸ਼ਹਿਨਸ਼ੀਲਤਾ ਤੇ ਸਾਦਗੀ ਦੀ ਮੂਰਤ ਡਾ. ਮੰਨਣ ਜੀ ਜਿੱਥੇ ਇਕ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਕੰਧਾਲਾ ਗੁਰੂ, ਬਲਾਕ ਭੋਗਪੁਰ,
ਜਲੰਧਰ ਵਿਖੇ ਬਤੌਰ ਹੈੱਡ ਟੀਚਰ ਸੇਵਾ ਨਿਭਾਉਂਦਿਆਂ ਵਿਦਿਆ ਦਾ ਚਾਨਣ ਫੈਲਾਉਣ ਦਾ ਅਹਿਮ ਕਾਰਜ ਕਰਨ
ਵਿਚ ਪੂਰੀ ਲਗਨ ਤੇ ਮਿਹਨਤ ਨਾਲ ਸੰਘਰਸ਼ਸ਼ੀਲ ਹਨ, ਉਥੇ ਉਹ ਆਪਣੇ ਬਚਦੇ ਪਲਾਂ ਦੌਰਾਨ ਪੰਜਾਬੀ ਮਾਂ-ਬੋਲੀ
ਨੂੰ ਹਰ ਪਲ, ਹਰ ਘੜੀ ਸਮਰਪਿਤ ਰਹਿੰਦੇ ਹਨ। ਆਪਣੇ
ਮਹਿਕਮੇ ਸਿੱਖਿਆ ਵਿਭਾਗ, ਆਪਣੇ ਸੂਬੇ ਪੰਜਾਬ ਅਤੇ ਆਪਣੇ ਖਾਨਦਾਨ ਦਾ ਸਿਰ ਉਚਾ ਕਰ ਰਹੇ ਡਾ. ਮੰਨਣ
ਜੀ ਦੀਆਂ ਅਣਥੱਕ ਤੇ ਸਲਾਹੁਣ ਯੋਗ ਸੇਵਾਵਾਂ ਉਤੇ ਜਿੰਨਾ ਮਾਣ ਕੀਤਾ ਜਾਏ ਥੋੜਾ ਹੈ। ਰੱਬ ਕਰੇ ਸਾਹਿਤ,
ਸਮਾਜ ਤੇ ਸੱਭਿਆਚਾਰ ਲਈ ਰਾਹ-ਦਸੇਰਾ ਬਣੀ ਇਹ ਕਲਮ ਇਸੇ ਤਰਾਂ ਪੰਜਾਬੀ ਤੇ ਪੰਜਾਬੀਅਤ ਦੇ ਝੰਡੇ ਗੱਡਦੀ
ਵਿਸ਼ਵ ਭਰ ਵਿਚ ਛਾੱਈ ਰਵੇ ! ਸਾਡੀਆਂ ਢੇਰ ਸਾਰੀਆਂ
ਦੁਆਵਾਂ ਤੇ ਸ਼ੁਭ ਕਾਮਨਾਵਾਂ ਨਾਲ ਹਨ ਡਾ. ਬਲਬੀਰ ਮੰਨਣ ਜੀ ਵਰਗੀਆਂ ਤਪੱਸਵੀ ਕਲਮਾਂ ਲਈ।
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਡਾ. ਬਲਬੀਰ ਮੰਨਣ,
9417345485
ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ 13ਵਾਂ ਸਲਾਨਾ ਇਜਲਾਸ ਹੋਇਆ
ਜੋਸ਼ (Spirit): ਸਾਡਾ ਸਭਿਆਚਾਰ-ਸਾਡੀਆਂ ਖੇਡਾਂ
-ਸ. ਜਗਦੀਪ ਸਿੰਘ ਵੜੈਚ ਮੁੜ ਪ੍ਰਧਾਨ ਅਤੇ ਸ. ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ ਬਣੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 26 ਜੁਲਾਈ, 2021: ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਲਗਪਗ 13 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕਲੱਬ ਆਪਣਾ ਉਦੇਸ਼ ਕਿ ‘ਸਾਡਾ ਸਭਿਆਚਾਰ-ਸਾਡੀਆਂ ਖੇਡਾਂ’ ਪ੍ਰਤੀ ਹਮੇਸ਼ਾਂ ਸਕਾਰਿਤਮਕ ਸੋਚ ਅਪਣਾ ਕੇ ਸੰਜੀਦਗੀ ਸਮਾਜਿਕ ਕਾਰਜ ਕਰਕੇ ਵਧੀਆ ਪਿਰਤਾਂ ਪਾ ਰਿਹਾ ਹੈ। ਪਿਛਲੇ ਸਾਲ ਇਸਨੇ ਜਿੱਥੇ ਸਥਾਨਿਕ ਪੱਧਰ ਉਤੇ ਬੈਰੀ ਕਰਟਿਸ ਪਾਰਕ ਫਲੈਟਬੁੱਸ਼ ਵਿਖੇ ਖੇਡ ਕਾਰਨੀਵਲ ਕਰਵਾ ਕੇ ਕਰੋਨਾ ਦੇ ਚਲਦਿਆਂ ਉਦਾਸੀਨ ਮੁਖੜਿਆਂ ਉਤੇ ਖੁਸ਼ੀ ਲਿਆਂਦੀ ਸੀ, ਉਥੇ ਲੇਡੀਜ਼ ਨਾਈਟ ਕਰਵਾ ਕੇ ਗ੍ਰਹਿਣੀਆਂ ਨੂੰ ਵੀ ਖੁਸ਼ੀ ਭਰਿਆ ਦਾ ਸਮਾਂ ਨੱਚਣ-ਟੱਪਣ ਲਈ ਦਿੱਤਾ ਸੀ ਤੇ ਇਥੋਂ ਇਕੱਤਰ ਕੁਝ ਮਾਇਆ ਬ੍ਰੈਸਟ ਕੈਂਸਰ ਸੁਸਾਇਟੀ ਨੂੰ ਭੇਟ ਕੀਤੀ ਗਈ ਸੀ। ਅੰਤਰਰਾਸ਼ਟਰੀ ਪੱਧਰ ਉਤੇ ਕਾਰਜ ਕਰਦਿਆਂ ਇਸ ਕਲੱਬ ਨੇ ਧੰਨ ਮਾਤਾ ਗੁਜਰੀ ਟ੍ਰਸਟ ਜਗਰਾਉਂ ਦੇ ਲਈ ਦੋ ਡਾਇਲਸਸ ਮਸ਼ੀਨਾਂ ਦੇ ਕੇ ਪੰਜਾਬ ਨਾਲ ਵੀ ਆਪਣੀ ਸਮਾਜਿਕ ਸਾਂਝ ਬਰਕਰਾਰ ਰੱਖੀ ਸੀ। ਬੀਤੀ ਰਾਤ ਇਸ ਕਲੱਬ ਦਾ ਸਲਾਨਾ ਇਜਲਾਸ ਹੋਇਆ ਜਿਸ ਦੇ ਵਿਚ ਬਹੁ ਗਿਣਤੀ ਮੈਂਬਰਾਂ ਨੇ ਹਾਜ਼ਰੀ ਭਰੀ। ਆਏ ਮੈਂਬਰਾਂ ਨੂੰ ਚੱਲੇ ਆ ਰਹੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਵਲੋਂ ‘ਜੀ ਆਇਆਂ’ ਆਖਿਆ ਗਿਆ। ਉਪਰੰਤ ਪਿਛਲੇ ਸਾਲ ਦੀ ਕਾਰਗੁਜ਼ਾਰੀ ਉਤੇ ਵਿਚਾਰ ਕੀਤਾ ਗਿਆ ਜਿਸ ਉਤੇ ਸਾਰਿਆਂ ਨੇ ਸਹਿਮਤੀ ਤੇ ਤਸੱਲੀ ਪ੍ਰਗਟ ਕੀਤੀ। ਇਸ ਤੋਂ ਬਾਅਦ ਅਗਲੇ ਸਾਲ ਦੇ ਲਈ ਨਵੀਂ ਕਮੇਟੀ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ ਅਤੇ ਫੈਸਲਾ ਹੋਇਆ ਕਿ ਬਹੁਤੀ ਗਿਣਤੀ ਪ੍ਰਬੰਧਕੀ ਕਮੇਟੀ ਨੂੰ ਇਕ ਵਾਰ ਫਿਰ ਇਸੇ ਤਰ੍ਹਾਂ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ ਜਾਵੇ। ਸੋ ਨਵ-ਗਠਿਤ ਕਮੇਟੀ ਦੇ ਅਨੁਸਾਰ ਸ. ਜਗਦੀਪ ਸਿੰਘ ਵੜੈਚ ਪ੍ਰਧਾਨ, ਗੁਰਿੰਦਰ ਸਿੰਘ ਧਾਲੀਵਾਲ ਉਪ ਪ੍ਰਧਾਨ, ਗਗਨ ਧਾਲੀਵਾਲ ਜਨਰਲ ਸਕੱਤਰ, ਕੁਲਵੰਤ ਸਿੰਘ ਬੱਧਣੀ ਉਪ ਸਕੱਤਰ, ਗੈਰੀ ਬਰਾੜ ਖਜ਼ਾਨਚੀ, ਪੈਰੀ ਭੁੱਲਰ ਉਪ ਖਜ਼ਾਨਚੀ, ਹਰਬੰਸ ਸਿੰਘ ਸੰਘਾ ਖੇਡ ਸਕੱਤਰ, ਨਿੱਕਾ ਗਿੱਲ ਉਪ ਖੇਡ ਸਕੱਤਰ, ਪ੍ਰੀਤਮ ਸਿੰਘ ਧਾਲੀਵਾਲ ਸਭਿਆਚਾਰਕ ਸਕੱਤਰ, ਅਮਨ ਬਰਾੜ ਉਪ ਸਭਿਆਚਾਰਕ ਸਕੱਤਰ ਅਤੇ ਔਡੀਟਰ ਕਮਲਜੀਤ ਸਿੰਘ ਨੂੰ ਥਾਪਿਆ ਗਿਆ। ਬਾਕੀ ਹਾਜ਼ਿਰ ਮਹਿਮਾਨਾਂ ਦੇ ਵਿਚ ਸ਼ਾਮਿਲ ਸਨ ਜਗਦੇਵ ਸਿੰਘ ਜੱਗੀ, ਹਰਵੰਤ ਸਿੰਘ ਗਰੇਵਾਲ, ਪਰਮਿੰਦਰ ਸਿੰਘ ਤੱਖਰ, ਪਿ੍ਰਤਪਾਲ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਗਿੱਲ, ਜਗਜੀਤ ਸਿੰਘ ਸਿੱਧੂ, ਬੱਬੀ ਧਾਲੀਵਾਲ, ਗਗਨ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਕਾਕੂ, ਜਸਦੀਪ ਸਿੰਘ ਬਰਾੜ, ਮਨਪ੍ਰੀਤ ਸਿੰਘ ਗਿੱਲ, ਗੁਰਜੀਤਪਾਲ ਭੱਠਲ, ਅਮਰਜੀਤ ਸਿੰਘ, ਇਕਬਾਲ ਬਰਾੜ ਅਤੇ ਪਾਲ ਰਣੀਆ।
ਆਉਣ ਵਾਲਾ ਖੇਡ ਟੂਰਨਾਮੈਂਟ: ਕਲੱਬ ਵੱਲੋਂ ਫੈਸਲਾ ਕੀਤਾ ਗਿਆ ਕਿ ਇਸ ਸਾਲ ਫਿਰ 17 ਅਕਤੂਬਰ ਨੂੰ ਬੈਰੀ ਕਰਟਿਸ ਪਾਰਕ ਵਿਖੇ ਖੇਡ ਟੂਰਨਾਮੈਂਟ ਕਰਵਾਇਆ ਜਾਵੇਗਾ। ਅੰਤ ਸ. ਜਗਦੀਪ ਸਿੰਘ ਵੜੈਚ ਨੇ ਸਮੁੱਚੇ ਮੈਂਬਰਜ਼ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਸਾਰਿਆਂ ਦੇ ਸਹਿਯੋਗ ਨਾਲ ਉਹ ਸਮਾਜਿਕ ਕਾਰਜਾਂ ਦੇ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣਗੇ।








































