Monday, 26 December 2022

ਪਿੰਡ ਦੂਹੜੇ ਆਦਮਪੁਰ ਵਿਖੇ ਅੱਖਾਂ ਦਾ ਫ੍ਰੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ


85 ਮਰੀਜ਼ਾਂ ਦੀਆਂ ਅੱਖਾਂ ਦਾ ਹੋਇਆ ਮੁਆਇੰਨਾਂ, 12 ਮਰੀਜ਼ਾਂ ਦੀ ਆਪਰੈਸ਼ਨ ਵਾਸਤੇ ਹੋਈ ਚੋਣ

ਆਦਮਪੁਰ (ਅਮਰਜੀਤ ਸਿੰਘ)- ਸਵ : ਸ਼੍ਰੀ ਚਿਰਾਗ ਦੀਨ ਤੇ ਮਾਤਾ ਸੀਬੋ ਦੀ ਨਿੱਘੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈਅਕੱਪ ਤੇ ਆਪਰੇਸ਼ਨ ਕੈਂਪ ਪਿੰਡ ਦੂਹੜੇ (ਆਦਮਪੁਰ) ਵਿਖੇ ਐਨ.ਆਰ.ਆਈ ਪਰਿਵਾਰ ਰਫੀ ਚੱਠਾ ਅਤੇ ਸੀਮਾ ਚੱਠਾ ਵਲੋਂ ਲਾਇਨਜ਼ ਆਈ ਹਸਪਤਾਲ ਦੇ ਜੋਨ੍ਹ ਚੇਅਰਮੈਨ ਰਾਜ ਕੁਮਾਰ ਪਾਲ ਅਤੇ ਪ੍ਰਧਾਨ ਵਿਨੋਦ ਟੰਡਨ ਅਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਇਸ ਮੌਕੇ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ, ਰਾਹੁੱਲ ਸ਼ਰਮਾਂ, ਬਲਵੀਰ ਸਿੰਘ, ਜਗਜੋਤ ਕੌਰ, ਰੇਖਾ ਅਤੇ ਹੋਰ ਸਟਾਫ ਵਲੋਂ 85 ਮਰੀਜ਼ਾਂ ਦੀਆਂ ਅੱਖਾਂ ਦਾ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਅਤੇ ਐਨਕਾਂ ਫ੍ਰੀ ਦਿਤੀਆਂ ਗਈਆਂ। ਇਸ ਕੈਂਪ ਦੋਰਾਨ 12 ਮਰੀਜ਼ਾਂ ਦੀ ਚੋਣ ਆਪਰੇਸ਼ਨ ਵਾਸਤੇ ਕੀਤੀ ਗਈ। ਇਸ ਕੈਂਪ ਮੌਕੇ ਤੇ ਮਿਗਲਾਨੀ ਹਸਪਤਾਲ ਵਲੋਂ ਹੈੱਡ ਡਾ. ਪਵਨ ਕੁਮਾਰ ਮਿਗਲਾਨੀ, ਡਾ. ਨਿਤਿਨ, ਡਾ. ਹਰਬਿਲਾਸ ਵਲੋਂ ਵੀ ਮਰੀਜ਼ਾਂ ਦੀਆਂ ਬੀਮਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿਤੀਆਂ। ਇਸ ਮੌਕੇ ਤੇ ਲਾਇਨਜ਼ ਰਾਜ ਕੁਮਾਰ ਪਾਲ, ਲਾਇਨਜ਼ ਅਮਰਜੀਤ ਸਿੰਘ, ਪ੍ਰਧਾਨ ਅਤੇ ਪ੍ਰੋਜ਼ੈਕਟ ਚੇਅਰਮੈਨ ਵਿਨੋਦ ਟੰਡਨ, ਲਾਇਨਜ਼ ਰਘੁਵੀਰ ਸਿੰਘ ਵਿਰਦੀ, ਲਾਇਨਜ਼ ਸ਼ੁਸ਼ੀਲ ਡੋਗਰਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


ਕਰਾਈਸਟ ਚਰਚ ਮਦਾਰਾ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ


ਆਦਮਪੁਰ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਟ -
ਕ੍ਰਿਸਮਿਸ ਦਾ ਤਿਉਹਾਰ ਜਿਥੇ ਸਾਰੇ ਸੰਸਾਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਿੳਹਾਰ ਨਾਲ ਸਬੰਧਿਤ ਸਮਾਗਮ ਪਿੰਡ ਮਦਾਰਾ ਵਿਖੇ ਹੁਸ਼ਿਆਰਪੁਰ ਰੋਡ ਦੇ ਮੋਜੂਦ ਕਰਾਈਸਟ ਚਰਚ ਵਿੱਚ ਕ੍ਰਿਸਮਿਸ ਦਾ ਤਿਉਹਾਰ ਸਮੂਹ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ 11 ਵਜੇ ਮਦਾਰਾ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਉਪਰੰਤ ਚਰਚ ਵਿਖੇ ਪਾਦਰੀ ਐਵਟ ਮਸੀਹ ਅਤੇ ਹੋਰਾਂ ਵਲੋਂ ਸੰਗਤਾਂ ਨੂੰ ਪ੍ਰੱਭੂ ਯਿਸ਼ੂ ਮਸੀਹ ਜੀ ਦੇ ਪ੍ਰਬੱਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਤੇ ਪ੍ਰਧਾਨ ਜੈਮਸ ਮਸੀਹ, ਕੈਸ਼ੀਅਰ ਜੋਰਜ਼ ਸਟੀਫਨ, ਐਲਡਰ ਕੋਲੰਬਸ, ਐਲਡਰ ਵਿਕਰਮ, ਰੋਬਿੰਨ, ਰੋਬਿੱਟ, ਵਿਲਸਨ, ਜੋਨਸ ਮਸੀਹ, ਰਵੀ ਅਤੇ ਹੋਰਾਂ ਨੇ ਸਮੂਹ ਸੰਗਤਾਂ ਨੂੰ ਕ੍ਰਿਸਮਿਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪਾਦਰੀ ਐਵਟ ਮਸੀਹ ਨੇ ਸਰਬੱਤ ਦੇ ਭਲੇ ਲਈ ਪ੍ਰੱਭੂ ਜੀ ਦੇ ਚਰਨਾਂ ਵਿਚੱ ਅਰਦਾਸ ਬੇਨਤੀ ਕੀਤੀ ਅਤੇ ਸ਼ੋਭਾ ਯਾਤਰਾ ਮੌਕੇ ਪ੍ਰੱਭੂ ਯਿਸ਼ੂ ਮਸੀਹ ਜੀ ਦੀ ਮਹਿਮਾ ਦਾ ਸੰਗਤਾਂ ਨੇ ਗੁਨਗਾਨ ਕੀਤਾ। ਇਸ ਮੌਕੇ ਨਗਰ ਮਦਾਰਾ ਦੀਆਂ ਸਮੂਹ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।  

Saturday, 24 December 2022

इंपीरियल स्कूल ग्रीन कैंपस आदमपुर में क्रिसमस का पर्व धूमधाम से मनाया गया


आदमपुर 24 दिसंबर (अमरजीत सिंह)-
शनिवार को इंपीरियल स्कूल ग्रीन कैंपस आदमपुर में क्रिसमस का त्योहार बड़ी धूमधाम से मनाया गया। पूरे स्कूल को बहुत ही खूबसूरती से सजाया गया। स्कूल समारोह की शुरुआत स्कूल के चेयरमैन श्री जगदीश लाल पचरीचा, डायरेक्टर श्री जगमोहन अरोड़ा, प्रिंसिपल श्रीमती सविंदर कौर मल्ही, मुख्य शैक्षणिक सलाहकार श्रीमती सुषमा वर्मा, हेड मिस्ट्रेस श्रीमती परविंदर कौर, शिक्षकों और छात्रों की उपस्थिति में हुई। इस खुशी के मौके पर स्कूल के नन्हे-मुन्नों द्वारा रंगारंग कार्यक्रम पेश किया गया, जिसने सभी का मन मोह लिया। घर से सांता क्लॉज बनकर आए सभी बच्चे बेहद खूबसूरत लग रहे थे। इस मौके पर स्कूल में एक झोपड़ी भी बनाई गई, जिसे बहुत ही खूबसूरती से सजाया गया था। उसमें कई उपहार रखे हुए थे। इसके बाद सेंटा क्लॉज ने सभी को टॉफी, चॉकलेट और गिफ्ट बाँटे। इस मौके पर पहली कक्षा से चौथी कक्षा तक के विद्यार्थियों की कक्षा में क्रिसमस से संबंधित गतिविधियाँ कराई गईं। कक्षा V और VI में एक क्रिसमस ट्री डेकोरेशन एड सीन (यीशु मसीह का जन्म दृश्य) प्रतियोगिता आयोजित की गई थी। जिसमें क्लास 6 रीगल ने पहला, क्लास 5 रॉयल ने दूसरा और क्लास 5 ग्लोरियस ने तीसरा स्थान हासिल किया। सातवीं से आठवीं कक्षा के बीच क्ले मॉडलिंग इंटर हाउस प्रतियोगिता कराई गई। सातवीं क्लास में चैलेंजर्स हाउस ने पहला, अचीवर्स हाउस ने दूसरा और पायनियर हाउस ने तीसरा स्थान हासिल किया। आठवीं कक्षा में एक्सप्लोरर्स हाउस ने पहला, अचीवर्स हाउस ने दूसरा और चैलेंजर्स हाउस ने तीसरा स्थान हासिल किया। विजेता विद्यार्थियों को पुरस्कार वितरित किए गए। माननीय निर्देशक सर जगमोहन अरोड़ा जी ने कहा कि आज हमें बहुत खुशी हो रही है कि आप सभी इंपीरियल स्कूल ग्रीन कैंपस के प्रांगण में क्रिसमस मना रहे हैं। उन्होंने सभी को क्रिसमस की बधाई दी और कहा कि हम सभी को ईश्वर के दिखाए रास्ते पर चलना चाहिए और कड़ी मेहनत करनी चाहिए। अंत में इंपीरियल स्कूल, ग्रीन कैंपस आदमपुर स्कूल की प्रधानाचार्य श्रीमती सविंदर कौर मल्ही ने सभी को क्रिसमस और नव वर्ष की शुभकामनाएँ दी और कहा कि हम सभी को सच्चाई के मार्ग पर चलना चाहिए और आने वाले समय में हमें और भी बहुत कुछ मिलेगा। नया साल में हमें कड़ी मेहनत करनी चाहिए ताकि हम अपनी मंजिलों तक आसानी से पहुँच सकें और उन्होंने कहा कि हम भविष्य में भी हर त्योहार को बहुत अच्छे तरीके से मनाते रहेंगे। 

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਤੋਂ ਸਾਹਿਬਜਾਦਿਆਂ ਦੀ ਸ਼ਹੀਦੀ ਅਤੇ ਬੇਅੰਤ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਚੇਤਨਾ ਮਾਰਚ ਕੱਢਿਆ

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਚੇਤਨਾ ਮਾਰਚ ਦੌਰਾਨ ਹਾਜ਼ਰ ਬੱਚੇl 

ਅਮਰਜੀਤ ਸਿੰਘ ਜੰਡੂ ਸਿੰਘਾ-
ਸਿੱਖ ਕੋਮ ਦੇ ਮਹਾਨ ਵਿਰਸੇ ਅਤੇ ਸ਼ਹਾਦਤ ਸਪਤਾਹ ਨੂੰ ਮਨਾਉਦੇ ਹੋਏ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਸਕੂਲ ਹਜ਼ਾਰਾ (ਜਲੰਧਰ) ਦੇ ਸਕੱਤਰ ਸੁਰਜੀਤ ਸਿੰਘ ਚੀਮਾਂ, ਡਾਇਰੈਕਟਰ ਨਿਸ਼ਾ ਮੜ੍ਹੀਆ ਅਤੇ ਪ੍ਰਿੰਸੀਪਲ  ਅਮਿਤਾਲ ਕੌਰ ਦੀ ਰਹਿਨੁਮਾਈ ਹੇਠ ਸਾਹਿਬਜਾਦਿਆਂ ਦੀ ਸ਼ਹੀਦੀ ਅਤੇ ਬੇਅੰਤ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਚੇਤਨਾ ਮਾਰਚ ਕੱਢਿਆ ਗਿਆ l ਇਸ ਚੇਤਨਾ ਮਾਰਚ ਦੌਰਾਨ ਸਕੂਲ ਦੇ ਬੱਚਿਆਂ ਨੇ ਸ਼ਬਦ ਕੀਰਤਨ ਦਾ ਗਾਇਨ ਕਰਦੇ ਹੋਏ ਪਿੰਡ ਹਜ਼ਾਰਾ, ਢੱਡਾ ਅਤੇ ਜੋਹਲਾਂ ਵਿੱਚ ਫੇਰੀ ਕੱਢੀl ਪਿੰਡਾਂ ਦੀਆਂ ਸੰਗਤਾਂ ਵਲੋਂ ਬੱਚਿਆਂ ਦਾ ਭਰਪੂਰ ਸਵਾਗਤ ਕਰਦੇ ਹੋਏ ਬੱਚਿਆਂ ਨੂੰ ਪ੍ਰਸ਼ਾਦ ਵੀ ਵੰਡਿਆਂl ਸਕੱਤਰ ਸੁਰਜੀਤ ਸਿੰਘ ਚੀਮਾਂ ਨੇ ਕਿਹਾ ਇਹੋ ਜਿਹੇ ਚੇਤਨਾ ਮਾਰਚ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵਮਈ ਵਿਰਸੇ ਅਤੇ ਧਰਮ ਨਾਲ ਜੋੜ ਕੇ ਰੱਖਦੇ ਹਨ ਅਤੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਦੇ ਹਨl 




Wednesday, 21 December 2022

ਪਿੰਡ ਕਬੂਲਪੁਰ ਵਿੱਚ ਮਹਾਨ ਸ਼ਹੀਦੀ ਸਮਾਗਮ 25 ਦਸੰਬਰ ਨੂੰ

ਮਹਾਨ ਸ਼ਹੀਦੀ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਜਥੇਦਾਰ ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ।

ਪੰਜਾਬ ਦੇ ਵੱਖ-ਵੱਖ ਡੇਰਿਆਂ ਤੋਂ ਸਮਾਗਮ ਵਿੱਚ ਸੰਤ ਮਹਾਂਪੁਰਸ਼ ਭਰਨਗੇ ਹਾਜ਼ਰੀ

ਅਮਰਜੀਤ ਸਿੰਘ ਜੰਡੂ ਸਿੰਘਾ- ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ਨੂੰ ਸਮਰਪਿੱਤ ਮਹਾਨ ਗੁਰਮਤਿ ਸਮਾਗਮ ਸਮੂਹ ਸੰਗਤਾਂ ਅਤੇ ਮੁੰਡੀ ਪਰਿਵਾਰ ਵਲੋਂ 25 ਦਸੰਬਰ ਦਿਨ ਐਤਵਾਰ ਨੂੰ ਪਿੰਡ ਕਬੂਲਪੁਰ ਵਿਖੇ ਬਹੁਤ ਹੀ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪਿੰਡ ਕਬੂਲਪੁਰ ਤੋਂ ਜਥੇਦਾਰ ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਮਨਜਿੰਦਰ ਸਿੰਘ ਰਾਏਪੁਰ, ਢਾਡੀ ਜਥੇਦਾਰ ਹਰਦੀਪ ਸਿੰਘ ਸੰਗਤਪੁਰ ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ। ਇਸ ਮੌਕੇ ਤੇ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਮਹੰਤ ਮਹਾਤਮਾ ਮੁੰਨੀ ਖੇੜਾ ਬੇਟ ਵਾਲੇ ਵੀ ਉਚੇਚੇ ਤੋਰ ਤੇ ਸੰਗਤਾਂ ਵਿੱਚ ਪੁੱਜ ਕੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ ਨੇ ਸਮੂਹ ਸੰਗਤਾਂ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 


Monday, 19 December 2022

ਥਾਣਾ ਆਦਮਪੁਰ ਦੀ ਪੁਲਿਸ ਨੇ ਭਗੋੜਾ ਕਾਬੂ ਕੀਤਾ

ਕਾਬੂ ਕੀਤੇ ਭਗੋੜੇ ਵਿਆਕਤੀ ਨਾਲ ਥਾਣਾ ਮੁੱਖੀ ਆਦਮਪੁਰ ਹਰਦੀਪ ਸਿੰਘ ਅਤੇ ਹੋਰ ਮੁਲਾਜ਼ਮ। 

ਅਮਰਜੀਤ ਸਿੰਘ ਜੰਡੂ ਸਿੰਘਾ-
ਥਾਣਾ ਆਦਮਪੁਰ ਦੀ ਪੁਲਿਸ ਨੇ ਇੱਕ ਐਕਸਾਈਜ਼ ਐਕਟ ਦੇ ਮਾਮਲੇ ਵਿੱਚ ਲੋੜੀਂਦਾ ਭਗੋੜਾ ਵਿਆਕਤੀ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਆਦਮਪੁਰ ਥਾਣਾ ਮੁੱਖੀ ਇੰਸਪੈਕਟਰ ਹਰਦੀਪ ਸਿੰਘ ਦਸਿਆ ਕਿ 19 ਦਸੰਬਰ ਨੂੰ ਏ.ਐਸ.ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਮਾਮਲਾ ਨੰਬਰ 176 ਵਿੱਚ ਲੋੜੀਦੇ ਮੁਲਜ਼ਮ ਚੰਦਨ ਹੰਸ ਪੁੱਤਰ ਦੇਵ ਰਾਜ ਵਾਸੀ ਧੋਗੜੀ (ਥਾਣਾ ਆਦਮਪੁਰ)  ਜਿਸਨੂੰ 19 ਨਵੰਬਰ 2022 ਨੂੰ ਮਾਨਯੋਗ ਅਦਾਲਤ ਵਲੋਂ ਭਗੋੜਾ ਕਰਾਰ ਦਿੱਤਾ ਗਿਆ ਸੀ। ਜਿਸਨੂੰ ਅੱਜ ਕਾਬੂ ਕਰ ਲਿਆ ਹੈ।


Thursday, 15 December 2022

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਚ ਸਨਮਾਨ ਸਮਾਰੋਹ ਕਰਵਾਇਆ


ਆਦਮਪੁਰ ਦਸੰਬਰ (ਅਮਰਜੀਤ ਸਿੰਘ, ਹਰਦੀਪ ਸਿੰਘ)-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਖੇ ਪ੍ਰਿੰਸੀਪਲ ਰਾਮ ਆਸਰਾ ਦੀ ਅਗਵਾਈ ਹੇਠ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਜਤਿੰਦਰ ਜੇ ਮਿਨਹਾਸ ਅਤੇ ਰਘੁਵੀਰ ਸਿੰਘ ਵਿਰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਤਿੰਦਰ ਜੇ ਮਿਨਹਾਸ ਨੇ ਵਿਦਿਆਰਥੀਆਂ ਨਾਲ ਰੁਬਰੂ ਹੁੰਦੇ ਕਿਹਾ ਕਿ ਉਹ ਸਿੱਖਿਆ ਦੇ ਖੇਤਰ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹਨ। ਉਨ੍ਹਾਂ ਨੇ ਇਸ ਮੌਕੇ ਸਕੂਲ ਦੀ ਗਰਾਉਂਡ ਨੂੰ ਪੱਕਾ ਕਰਵਾਉਣ ਲਈ 6.50 ਲੱਖ ਰੁਪਏ ਵੀ ਦਿੱਤੇ। ਇਸ ਮੌਕੇ ਡਾ. ਕਰਨੈਲ ਸਿੰਘ ਅਤੇ ਹਰਦੀਪ ਕੌਰ ਨੇ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਸਕੂਲ ਦੀ ਗਰਾਉਂਡ ਨੂੰ ਪਕਾ ਦਾ ਕੰਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਕਰਨੈਲ ਸਿੰਘ ਸੇਵਾ ਮੁਕਤ ਅਧਿਆਪਕ, ਅਮਰਜੀਤ ਸਿੰਘ, ਦਸਵਿੰਦਰ ਕੁਮਾਰ ਚਾਂਦ, ਸਤਿੰਦਰ ਕੌਰ ਤੇ ਹੋਰ ਹਾਜ਼ਰ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਚ ਜਤਿੰਦਰ ਜੇ ਮਿਨਹਾਸ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਾਮ ਆਸਰਾ ਤੇ ਹੋਰ

भारत जोड़ो यात्रा को लेकर आदमपुर हल्का विधायक कोटली ने हल्के की लीडरशिप से विशेष मीटिंग की



आदमपुर 15 दिसंबर (राजीव कुमार, बलबीर करम)-
भारत जोड़ो यात्रा के संबंध मे पंजाब परदेश कांग्रेस कमेटी के प्रधान अमरिंदर सिंह राजा बडिंग के दिशा नरदेशो पर  हल्का विधायक सुखविंदर सिंह कोटली आदमपुर की अगवाई में भारत जोड़ो यात्रा के पंजाब आने के संबंध मे कांग्रेस की लीडरशिप से एक अहम मीटिंग आदमपुर के कवरल रिसॉर्ट में की गई। इस मौके आब्जर्वर जसलीन सेठी मीटिंग में विशेष तौर पर हाजिर हुए। इस दौरान सुखविंदर कोटली ने कहा की भारत जोड़ो यात्रा को लेकर यह मीटिंग विशेष तौर पर बुलाई गई है। उन्हों ने कहा कि हमे इस यात्रा में बढ़ चढ कर हिस्सा लेना चाहिए। भारत जोड़ो यात्रा को लेकर सभी में भारी उत्साह पाया जा रहा है। यात्रा के स्वागत की तैयारिया बड़े जोरों शोरों से की गई हैं। इस मौके सभी गांव के पंच, सरपंच और स्मोची कांग्रेस टीम मौजूद थी। भारत जोड़ो यात्रा के संबंध मे सभी से सलाह मशवरा किया गया।  इस मौके नगर कॉन्सिल प्रधान दर्शन सिंह करवल , रनदीप सिंह राणा ब्लॉक प्रधान, दशविंदर कुमार, बलबीर सिंह अटवाल,अजय शिंगारी, वरुण चोढ़ा, लखन बाहरी, इकवाल सिंह, मोनू चाहल आदि हाजिर थे। 

ਸਿਮਰਨ ਸੇਠੀ ਪ੍ਰਧਾਨ ਦਿੱਲੀ ਦਾ ਕੀਤਾ ਸਨਮਾਨ- ਡਾਕਟਰ ਖੇੜਾ


ਦਿੱਲੀ/ਜਲੰਧਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਐਨ.ਸੀ.ਆਰ ਦਿੱਲੀ ਦੀ ਇਕਾਈ ਨੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ। ਜਿਸ ਵਿਚ ਪ੍ਰਧਾਨਗੀ ਮਨੇਸ ਕੁਮਾਰ ਯਾਦਵ ਕੌਮੀ ਉਪ ਚੇਅਰਮੈਨ ਨੇ ਕੀਤੀ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਚੀਫ਼ ਅਡਵਾਈਜ਼ਰ ਆਰ.ਟੀ.ਆਈ ਪਰਮਜੀਤ ਭੱਲੋਵਾਲ, ਅਮਿਤ ਗੁਪਤਾ ਕੋਆਰਡੀਨੇਟਰ ਪੰਜਾਬ ਅਤੇ ਹਰਦੀਸ ਕੌਰ ਛੋਕਰ ਕੌਮੀ ਜੁਆਇੰਟ ਸਕੱਤਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਹਰ ਕੰਮ ਲਈ ਅੱਗੇ ਹੋ ਕੇ ਕਰਨ ਵਾਲੀ ਪ੍ਰਧਾਨ ਇਸਤਰੀ ਵਿੰਗ ਐਨ.ਸੀ.ਆਰ ਦਿੱਲੀ ਮੈਡਮ ਸਿਮਰਨ ਸੇਠੀ ਦੇ ਕੰਮਾਂ ਨੂੰ ਦੇਖਦੇ ਹੋਏ ਮੰਚ ਵੱਲੋਂ ਸਪੈਸ਼ਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਲੋਹੜੀ ਮਨਾਉਣ ਲਈ ਵੀ ਡਿਉਟੀਆਂ ਲਗਾਈਆਂ ਗਈਆਂ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਪਹਿਲਾਂ ਦੀ ਤਰ੍ਹਾਂ ਹਰ ਸਾਲ ਆਪਣੇ ਉਲੀਕੇ ਗਏ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਕਿਉਂਕਿ ਅਗਾਂਹ ਵਧੂ ਸੋਚ ਰੱਖਣ ਵਾਲੇ ਅਹੁਦੇਦਾਰ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਡਾਕਟਰ ਸਿਮਰਨ ਸੇਠੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਦਿੱਤਾ ਗਿਆ ਸਨਮਾਨ ਮੈਨੂੰ ਹੋਰ ਜਿਆਦਾ ਜ਼ੁਮੇਵਾਰੀ ਨਾਲ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਹੋਰਨਾਂ ਤੋਂ ਇਲਾਵਾ ਅਨਿਤਾ ਗੌਤਮ, ਅਮਰੀਕ ਸਿੰਘ, ਅੰਮ੍ਰਿਤਾ ਪੁਰੀ, ਅਸਲਾਮ ਬਾਈ ਚੇਅਰਮੈਨ ਸਲਾਹਕਾਰ ਕਮੇਟੀ ਯੂ.ਪੀ, ਪਰਮਜੀਤ ਸਿੰਘ, ਹਰਪਾਲ ਸਿੰਘ ਭੁੱਲਰ, ਭੁਪਿੰਦਰ ਕੌਰ, ਜਗਤਾਰ ਸਿੰਘ, ਜੀਵਨ ਕੁਮਾਰ ਬਾਲੂ, ਪਰਮਿੰਦਰ ਕੌਰ, ਸੀਮਾ ਰਾਣੀ ਵਰਮਾ, ਪ੍ਰੀਤਾ ਦੇਵੀ, ਵੀਨੀਤਾ ਦੇਵੀ ਅਤੇ ਪ੍ਰਭਪ੍ਰੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Wednesday, 14 December 2022

ਮਨਦੀਪ ਕੌਰ ਬਣੀ ਜ਼ਿਲ੍ਹਾ ਮੋਹਾਲੀ ਦੀ ਚੇਅਰਪਰਸਨ- ਡਾਕਟਰ ਖੇੜਾ


ਮੋਹਾਲੀ/ਜਲੰਧਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੀ ਇੱਕ ਅਹਿਮ ਮੀਟਿੰਗ ਫੇਸ 68 ਵਿਖੇ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੋਹਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ ਰਿਟਾਇਰਡ ਐਸ ਐਸ ਪੀ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਕੋ-ਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਮਨਦੀਪ ਕੌਰ ਨੂੰ ਪਦਉੱਨਤ ਕਰਕੇ ਜ਼ਿਲ੍ਹਾ ਮੋਹਾਲੀ ਦੀ ਚੇਅਰਪਰਸਨ ਇਸਤਰੀ ਵਿੰਗ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਲਈ ਅਲੱਗ ਅਲੱਗ ਜ਼ਿਲਿਆਂ ਵਿਚ ਮੀਟਿੰਗਾਂ ਕਰਕੇ ਜਲਦੀ ਹੀ ਤਰੀਕ ਤਹਿ ਕਰਕੇ ਤਿਆਰੀਆਂ ਕਰਨ ਲਈ ਬਿਉਤਂਬੰਦੀ ਬਣਾਈ ਜਾਵੇਗੀ। ਇਸ ਮੌਕੇ ਮਨਦੀਪ ਕੌਰ ਨੇ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ ਕਿਉਂਕਿ ਮੈਂ ਹਮੇਸ਼ਾ ਕਿਸੇ ਚੰਗੇ ਪਲੇਟਫਾਰਮ ਦੀ ਭਾਲ਼ ਵਿੱਚ ਸੀ ਉਹ ਮੈਨੂੰ ਮਨੁੱਖੀ ਅਧਿਕਾਰ ਮੰਚ ਮਿਲ ਗਿਆ ਹੁਣ ਅਸੀਂ ਵੱਧ ਚੜ੍ਹਕੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਇਆ ਕਰਾਂਗੇ। ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਚੇਅਰਮੈਨ ਬੁੱਧੀਜੀਵੀ ਸੈਲ, ਸਰਬਜੀਤ ਕੌਰ ਸੈਣੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਮਨਦੀਪ ਕੌਰ, ਬਾਨੀਤਾ ਦੇਵੀ ਉਪ ਚੇਅਰਪਰਸਨ ਆਰ ਟੀ ਆਈ ਸੋੱਲ, ਜਗਤਾਰ ਸਿੰਘ ਸੈਕਟਰੀ ਅਤੇ ਰਾਜਿੰਦਰ ਪਾਲ ਟੰਡਨ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਪ੍ਰਿੰਸੀਪਲ ਭੁਪਿੰਦਰ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ


ਬੰਗਾ/ਜਲੰਧਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਦੇ ਬਲਾਕ ਬੰਗਾ ਦੇ ਪਿੰਡ ਡੀਵਾਇਨ ਪਬਲਿਕ ਸਕੂਲ ਮਾਹਲ ਗਹਿਲਾਂ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਦਾ ਮਨੁੱਖੀ ਅਧਿਕਾਰ ਮੰਚ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਜੁਆਇੰਟ ਸਕੱਤਰ ਇਸਤਰੀ ਵਿੰਗ ਹਰਦੀਸ ਕੌਰ ਛੋਕਰ, ਕੌਮੀ ਅਡਵਾਈਜ਼ਰ ਬੁੱਧੀਜੀਵੀ ਸੈਲ ਮੱਖਣ ਗੁਪਤਾ, ਕੌਮੀ ਚੀਫ਼ ਅਡਵਾਈਜ਼ਰ ਬੁੱਧੀਜੀਵੀ ਸੈਲ ਪਰਮਜੀਤ ਸਿੰਘ ਬੱਲੋਵਾਲ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਅਮਿਤ ਗੁਪਤਾ ਕੋਆਰਡੀਨੇਟਰ ਪੰਜਾਬ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਰਾਜਿੰਦਰ ਪਾਲ ਟੰਡਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਇਹ ਸਕੂਲ ਹਰ ਇੱਕ ਐਕਟੀਵਿਟੀ ਵਿੱਚ ਆਮ ਸਕੂਲਾਂ ਨਾਲੋਂ ਹਮੇਸ਼ਾ ਅੱਗੇ ਹੋ ਕੇ ਭਾਗ ਲੈਂਦਾ ਰਹਿੰਦਾ ਹੈ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਸਕੂਲ ਦੀ ਅਣਥੱਕ ਅਤੇ ਬੇਹੱਦ ਮਿਹਨਤੀ ਹੋਣਹਾਰ ਪ੍ਰਿੰਸੀਪਲ ਭੁਪਿੰਦਰ ਕੌਰ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਸ ਮੌਕੇ ਭੁਪਿੰਦਰ ਕੌਰ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਹਮੇਸ਼ਾ ਇਸ ਨੂੰ ਯਾਦ ਰੱਖਾਂਗੀ ਅਤੇ ਹੋਰ ਜਿਆਦਾ ਮਿਹਨਤ ਕਰਕੇ ਇਸ ਦਾ ਕਰਜ਼ ਚੁਕਾਵਾਂਗੀ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਅਨੀਤਾ ਗੌਤਮ ਉਪ ਚੇਅਰਮੈਨ ਪੰਜਾਬ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਚੇਅਰਮੈਨ ਦੋਆਬਾ, ਦਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਸੈਣੀ, ਰਾਜਵਿੰਦਰ ਸਿੰਘ, ਜੀਵਨ ਸਿੰਘ ਬਾਲੂ, ਹਰਜੀਤ ਕੌਰ, ਨਰਿੰਦਰ ਕੌਰ, ਮਨਜੀਤ ਕੌਰ, ਸਿਮਰਨ ਸੇਠੀ, ਪ੍ਰਭਪ੍ਰੀਤ ਸਿੰਘ, ਬਲਵਿੰਦਰ ਲੱਡੂ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਸੁਭਾਸ਼ ਚੰਦਰ, ਤਰਸੇਮ ਸਿੰਘ ਅਤੇ ਮਨਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਤੁੱਰੇ ਜਾਂਦੇ ਰਾਹਗੀਰ ਤੋਂ ਮੋਬਾਇਲ ਖੋ੍ਹਣ ਵਾਲੇ 2 ਨੋਜਵਾਨ ਜੰਡੂ ਸਿੰਘਾ ਪੁਲਿਸ ਨੇ ਕਾਬੂ ਕੀਤੇ


ਇੱਕ ਨੋਜਵਾਨ ਤੇ ਪਹਿਲਾ ਵੀ ਹੈ ਮਾਮਲਾ ਦਰਜ਼ 

ਦੋ ਦਿਨ ਪਹਿਲਾ ਹੀ ਜੰਡੂ ਸਿੰਘਾ ਵਿੱਚ ਵਾਰਦਾਤ ਨੂੰ ਦਿੱਤਾ ਸੀ ਅੰਜਾਮ

ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਪੁਲਿਸ ਚੋਕੀ ਦੇ ਮੁਲਾਜ਼ਮਾਂ ਨੇ ਦੋ ਮੋਬਾਇਲ ਖੋਹਣ ਵਾਲੇ ਨੋਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਚੋਕੀ ਇੰਚਾਰਜ਼ ਏ.ਐਸ.ਆਈ ਭਗਵੰਤ ਸਿੰਘ ਨੇ ਦਸਿਆ ਕਿ ਬੀਤੇ ਦਿਨ ਪਿੰਡ ਹਜ਼ਾਰਾ ਦੇ ਜਤਿੰਦਰ ਕੁਮਾਰ ਪੁੱਤਰ ਪਿ੍ਥਵੀ ਰਾਜ ਵਾਸੀ ਪੁਰਾਣੀ ਪੱਟੀ ਪਰਤਾਪਗੜ੍ਹ ਹਾਲ ਵਾਸੀ ਪਿੰਡ ਹਜ਼ਾਰਾ ਨੇ ਚੋਕੀ ਵਿੱਚ ਕੰਪਲੇਟ ਦਿਤੀ ਸੀ ਕਿ ਉਹ ਵਾਈ ਪੁਆਇੰਟ ਜੰਡੂ ਸਿੰਘਾ ਵਲੋਂ ਪਿੰਡ ਵੱਲ ਆ ਰਿਹਾ ਸੀ ਜਦ ਉਹ ਪੁਰਾਣੀ ਪੁਲਿਸ ਚੋਕੀ ਨਜ਼ਦੀਕ ਪੁੱਜਾ ਤਾਂ ਉਸ ਪਾਸੋ ਧੱਕਾ ਮਾਰ ਕੇ ਦੋ ਮੋਟਰਸਾਇਕਲ ਸਵਾਰ ਨੋਜਵਾਨ ਮੋਬਾਇਲ ਖੋ੍ਹਹ ਕੇ ਫਰਾਰ ਹੋ ਗਏ। ਉਨ੍ਹਾਂ ਦਸਿਆ ਕਿ ਜਤਿੰਦਰ ਕੁਮਾਰ ਦੀ ਕੰਪਲੇਟ ਤੇ ਕਾਰਵਾਈ ਕਰਦੇ ਹੋਏ ਅਤੇ ਗੁੱਪਤ ਸੂਚਨਾਂ ਦੇ ਅਧਾਰ ਤੇ ਮੋਬਾਇਲ ਫ੍ਹੋਨ ਖੋਹਣ ਵਾਲੇ ਦੋ ਨੋਜਵਾਨਾਂ ਨੂੰ ਏ.ਐਸ.ਆਈ ਅਮਰੀਕ ਸਿੰਘ ਨੇ ਮੁਲਾਜ਼ਮਾਂ ਸਮੇਤ ਪਰਾਇਮ ਸਿਟੀ ਨਜ਼ਦੀਕ ਤੋਂ ਇੱਕ ਮੋਟਰਸਾਇਲ ਅਤੇ ਤਿੰਨ ਮੋਬਾਇਲਾਂ ਸਮੇਤ ਕਾਬੂ ਕੀਤਾ ਹੈ। ਜਿਨ੍ਹਾਂ ਦਾ ਪਹਿਚਾਣ ਹਰਮਨ ਪੁੱਤਰ ਸੰਤੋਖ ਸਿੰਘ ਵਾਸੀ ਅਮਰੀਕ ਨਗਰ ਹਾਲ ਵਾਸੀ ਅਜੀਤ ਨਗਰ ਜਲੰਧਰ, ਮਨਜੀਤ ਸਿੰਘ ਪੁੱਤਰ ਗੁਰਮੱਖ ਸਿੰਘ ਵਾਸੀ ਅਜੀਤ ਨਗਰ ਵਜੋਂ ਹੋਈ ਹੈ। ਏ.ਐਸ.ਆਈ ਭਗਵੰਤ ਸਿੰਘ ਨੇ ਇੱਕ ਨੋਜਵਾਨ ਤੇ ਪਹਿਲਾ ਵੀ ਮਾਮਲਾ ਦਰਜ਼ ਹੈ ਅਤੇ ਦੋਵਾਂ ਤੋਂ ਡੂੰਗਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ। 


Tuesday, 13 December 2022

ਡੇਰਾ ਗੁਰਦੁਆਰਾ ਸੰਤ ਸਾਗਰ ਚਾਹਵਾਲਾ ਪਿੰਡ ਜੋਹਲਾਂ ਵਿਖੇ ਮਹਾਨ ਗੁਰਮਤਿ ਸਮਾਗਮ 16 ਦਸੰਬਰ ਨੂੰ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ-
ਨਾਮਬਾਣੀ ਦੇ ਰਸੀਏ ਸੰਤ ਬਾਬਾ ਸੁੰਦਰ ਸਿੰਘ ਜੀ ਦੀ 52ਵੀਂ ਅਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ 38ਵੀਂ ਪਵਿੱਤਰ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਵਿੱਖੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਦਸੰਬਰ ਦਿਨ ਸ਼ੁਕਰਵਾਰ ਨੂੰ ਕਰਵਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ 16 ਦਸੰਬਰ ਨੂੰ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਤੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੱਜਣ ਦੀ ਅਪੀਲ ਕੀਤੀ ਹੈ।


Monday, 12 December 2022

ਸਾਂਝ ਕੇਂਦਰਾਂ ਵੱਲੋ ਦਿਤੀਆਂ ਜਾਣ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ


ਆਦਮਪੁਰ (ਅਮਰਜੀਤ ਸਿੰਘ, ਰਾਜੀਵ ਸਿੰਗਲਾ)-
ਜਿਲਾ ਸਾਂਝ ਕੇਂਦਰ ਇੰਚਾਰਜ ਐਸ.ਆਈ ਪੂਰਨ ਸਿੰਘ, ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਦੀ ਆਦਮਪੁਰ ਦੁਆਬਾ ਟੈਕਸੀ ਸਟੈਡ, ਬੱਸ ਸਟੈਂਡ ਆਦਮਪੁਰ ਵਿਖੇ ਸੈਮੀਨਾਰ ਕੀਤਾ ਗਿਆ। ਜਿਸ ਵਿਚ ਥ੍ਰੀਵਹੀਲਰਾਂ, ਫੋਰਵਹੀਲਰਾਂ ਅਤੇ ਟੈਕਸੀ ਡਰਾਇਵਰਾਂ ਨੂੰ ਸਾਂਝ ਕੇਂਦਰਾਂ ਵੱਲੋ ਦਿਤੀਆਂ ਜਾਣ ਸੇਵਾਵਾਂ  ਬਾਰੇ ਜਾਣਕਾਰੀ ਦਿੱਤੀ ਅਤੇ ਡਰਾਇਵਰ ਵੀਰਾਂ ਨੂੰ ਨਸ਼ਾ ਕਰਕੇ ਡ੍ਰਾਈਵਿੰਗ ਨਾ ਕਰਨ ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਸੈਮੀਨਾਰ ਵਿੱਚ ਥਾਣਾ ਸਾਝ ਕੇਦਰ ਆਦਮਪੁਰ ਤੋ ਸੀਨੀਅਰ ਸਿਪਾਹੀ ਬਲਮੀਤ ਸਿੰਘ, ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਸੀਨੀਅਰ ਸਿਪਾਹੀ ਦੀਪਕ ਕੁਮਾਰ, ਜਤਿੰਦਰ ਸਿੰਘ ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

ਅੰਬਾਲਾ ਵਿਖੇ ਡਾਇਰੀ ਅਤੇ ਕਲੈਂਡਰ ਦੀ ਘੁੰਡ ਚੁਕਾਈ ਕੀਤੀ ਗਈ, ਪੰਜਾਬ ਵਾਸੀਆਂ ਨੂੰ ਸਮਾਜ ਸੇਵਾ ਲਈ ਅੱਗੇ ਆਉਣ ਦਾ ਦਿੱਤਾ ਸੱਦਾ


ਅੰਬਾਲਾ/ਜਲੰਧਰ 10 ਦਸੰਬਰ (ਅਮਰਜੀਤ ਸਿੰਘ) :
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਅੰਬਾਲਾ (ਹਰਿਆਣਾ) ਦੇ ਪਿੰਡ ਸੌਂਢਾ ਵਿਖੇ ਕੌਮੀ ਚੇਅਰਮੈਨ ਬੁੱਧੀਜੀਵੀ ਸੈੱਲ ਰਘਵੀਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਨਵੇਂ ਸਾਲ ਦੇ ਕੈਲੰਡਰ ਅਤੇ ਡਾਇਰੀ ਦੀ ਘੁੰਡ ਚੁਕਾਈ ਦਾ ਸਮਾਗਮ ਕੀਤਾ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਗੁਰਕੀਰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ, ਪ੍ਰਿਤਪਾਲ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਮੱਖਣ ਗੁਪਤਾ ਕੌਮੀ ਸਲਾਹਕਾਰ, ਅਮਿਤ ਗੁਪਤਾ ਲੱਕੀ ਕੋਆਰਡੀਨੇਟਰ ਪੰਜਾਬ ਅਤੇ ਪ੍ਰਭਪਰੀਤ ਸਿੰਘ ਕੌਮੀ ਉੱਪ ਪ੍ਰਧਾਨ ਯੂਥ ਵਿੰਗ ਵਿਸ਼ੇਸ਼ ਤੌਰ ਤੇ ਪੁਹੰਚੇ। ਇਸ ਮੌਕੇ ਰਘਵੀਰ ਸਿੰਘ ਰਾਣਾ, ਬਾਬਾ ਬਾਲਕ ਨਾਥ ਜੀ, ਰਣਜੀਤ ਸਿੰਘ ਅਤੇ ਕਰਮਜੀਤ ਸਿੰਘ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਘਵੀਰ ਸਿੰਘ ਰਾਣਾ ਜੀ ਨੇ ਬੋਲਦਿਆਂ ਕਿਹਾ ਕਿ ਅਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਯਾਦ ਕਰਦਿਆਂ ਅੱਜ ਅਸੀਂ ਡਾਇਰੀ ਅਤੇ ਕਲੈਂਡਰ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ। ਮਨੁੱਖੀ ਅਧਿਕਾਰ ਦੀ ਰਾਖੀ ਲਈ ਮਨੁੱਖੀ ਅਧਿਕਾਰ ਮੰਚ ਅਤੇ ਇਸਦੇ ਕਾਰਕੁੰਨ ਹਮੇਸ਼ਾ ਹਾਜ਼ਿਰ ਹਨ। ਓਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਸਮਾਜ ਲਈ ਪ੍ਰਦੂਸ਼ਣ ਵੀ ਇੱਕ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ, ਅੱਜ ਦੇ ਯੁੱਗ ਵਿੱਚ ਅਸੀਂ ਮਿੱਟੀ ਹਵਾ ਪਾਣੀ ਸਭ ਕੁਝ ਦੂਸ਼ਿਤ ਕਰਦੇ ਆ ਰਹੇ ਹਾਂ, ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪਲਾਸਟਿਕ ਦਾ ਇਸਤੇਮਾਲ ਘੱਟ ਕਰੀਏ ਤਾਂ ਜੋ ਅਸੀਂ ਸਮਾਜ ਵਿਚ ਵੱਧ ਰਹੀ ਪ੍ਰਦੂਸ਼ਣ ਦੀ ਸੱਮਸਿਆ ਨੂੰ ਘਟਾ ਸਕੀਏ। ਹੋਰਨਾਂ ਤੋਂ ਇਲਾਵਾ  ਬਾਲਕ ਨਾਥ ਰਾਣਾ, ਹਰਜੋਤ ਸਿੰਘ, ਕਮਲਜੀਤ ਸਿੰਘ, ਭਿੰਦਰ ਸਿੰਘ, ਰੁਪਿੰਦਰ ਕੌਰ, ਜਗਦੀਪ ਸਿੰਘ, ਮਹਿੰਦਰ ਸਿੰਘ, ਵੀਨਾ ਦੇਵੀ, ਕਿਸ਼ਨ ਕੁਮਾਰ, ਅਸ਼ਵਨੀ ਕੁਮਾਰ, ਵਿਜੈ ਕੁਮਾਰ ਸ਼ਰਮਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

हेरोईन की सप्लाई देने जा रहे 2 दबोचे, 510 ग्राम हेरोईन बरामद


जालंधर (ब्यूरो)-
सी.आई.ए स्टाफ की पुलिस ने दो व्यक्तियों को हेरोइन सहित गिरफ्तार किया है। गिरफ्तार आरोपियों के कब्ज़े से सी.आई.ए स्टाफ की पुलिस ने 510 ग्राम हेरोइन बरामद की है। आरोपियों की पहचान शेर सिंह उर्फ शेरा पुत्र सिकत्तर सिंह निवासी गांव मानोचाहल तरनतारन और अजय सिंह उर्फ अजय पुत्र गुरमेल सिंह निवासी गांव कुहाढका, तरनतारन के रूप में हुई है। 

              डीसीपी जसकिरणजीत सिंह तेजा ने बताया कि एसी.पी परमजीत सिंह की अगुवाई में सी.आई.ए स्टाफ के प्रभारी अशोक कुमार ने थाना 8 में मुकदमा नंबर 225 एन.डी.पी.एस एक्ट के तहत 06 सितंबर 2022 दर्ज किया था। जिसमें दो व्यक्ति लवप्रीत सिंह उर्फ़ लघु और विश्वास कुमार से 700 ग्राम हेरोइन बरामद की थी। पुलिस जांच में सामने आया था कि शेर सिंह और अजय सिंह दोनों नशीला पदार्थ सप्लाई के लिए उपलब्ध करवाते हैं। 

              पुलिस ने शेरा और अजय पर नजर रखी। दोनों जालंधर में हेरोइन सप्लाई करने आए तो इन्हें फोकल पॉइंट के पास काबू कर लिया। पुलिस ने आरोपियों के खिलाफ एनडीपीएस एक्ट के तहत मामला दर्ज कर लिया है। पुलिस ने आरोपियों को अदलात मे पेश कर दो दिन का रिमांड हासिल किया है ताकि इनके गिरोह के बारे मे पता लग सके।

ਗੁ. ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਪ੍ਰਿਥਵੀ ਨਗਰ ਵਿਖੇ ਕੀਰਤਨ ਸਮਾਗਮ ਕਰਵਾਇਆ


ਪ੍ਰਸਿੱਧ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ

ਜਲੰਧਰ 10 ਦਸੰਬਰ (ਅਮਰਜੀਤ ਸਿੰਘ) : ਸੂਰਵੀਰ ਸੇਵਕ ਦਲ ਵੱਲੋਂ ਧੰਨ-ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਮੂਹ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ 35ਵਾਂ ਕੀਰਤਨ ਸਮਾਗਮ 10 ਦਸੰਬਰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਪ੍ਰਿਥਵੀ ਨਗਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੀਤਰਨ ਸਮਾਗਮ ਦੌਰਾਨ ਸੰਤ ਜਸਵਿੰਦਰ ਸਿੰਘ, ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਥਾਵਾਚਕ ਭਾਈ ਮਨਦੀਪ ਸਿੰਘ ਮੁਰੀਦ, ਭਾਈ ਬ੍ਰਹਮਜੋਤ ਸਿੰਘ, ਭਾਈ ਅਵਤਾਰ ਸਿੰਘ ਤੇ ਭਾਈ ਨਵਦੀਪ ਸਿੰਘ ਨੇ ਗੁਰਬਾਣੀ ਰਾਹੀਂ ਸੰਗਤਾਂ ਸ਼ਹੀਦੀਆਂ ਭਰੇ ਗੁਰ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਸ. ਜਸਵਿੰਦਰ ਸਿੰਘ ਖ਼ਾਲਸਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਆਈ ਹੋਈ ਸੰਗਤ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਸੰਗਤਾ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸ. ਅਮਰਜੀਤ ਸਿੰਘ ਕਿਸ਼ਨਪੁਰਾ ਪ੍ਰਧਾਨ ਬੀ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਬੰਧਕਾਂ ਵੱਲੋਂ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਸੈਣੀ ਨੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਰਜਨ ਸਿੰਘ, ਸ. ਹਰਦੀਪ ਸਿੰਘ ਭੱਲਾ, ਸ. ਮਹਿੰਦਰ ਸਿੰਘ, ਸ. ਹਰਦੇਵ ਸਿੰਘ ਦੇਬੀ, ਸ. ਅਵਤਾਰ ਸਿੰਘ, ਸ. ਟਹਿਲ ਸਿੰਘ, ਲੱਕੀ ਮੱਕੜ, ਕੁਲਦੀਪ ਸਿੰਘ ਸੋਨੂੰ, ਮੁਖਤਿਆਰ ਸਿੰਘ, ਸ. ਹਰਦੇਵ ਸਿੰਘ, ਮੋਹਣ ਸਿਘ, ਬਲਰਾਜ ਸਿੰਘ, ਜਸਬੀਰ ਸਿੰਘ, ਰਣਬੀਰ ਸਿੰਘ, ਤਰਨਜੋਤ ਸਿੰਘ, ਲੱਕੀ ਕਾਲੜਾ ਆਦਿ ਪਤਵੰਤੇ ਹਾਜ਼ਰ ਸਨ।

Sunday, 11 December 2022

ਕਿਸ਼ਨਗੜ੍ਹ੍ ਡਰੇਨ ਵਿੱਚੋ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ


ਕਿਸ਼ਨਗੜ੍ਹ (ਸੰਦੀਪ ਸਰੋਆ)-
ਕਿਸ਼ਨਗੜ੍ਹ ਵਿਖੇ ਸਥਿਤ ਬਰਸਾਤੀ ਡਰੇਨ ਵਿੱਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ। ਘਟਨਾਂਸਥੱਲ ਤੇ ਮੋਕਾ ਦੇਖਣ ਲਈ ਐਸ.ਐਚ.ਓ ਹਰਦੀਪ ਸਿੰਘ  ਆਦਮਪੁਰ ਅਤੇ ਚੌਕੀ ਇੰਚਾਰਜ਼ ਅਲਾਵਲਪੁਰ ਪਿ੍ਰਤਪਾਲ ਸਿੰਘ ਮੁਲਾਜ਼ਮਾਂ ਸਮੇਤ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਐਸ.ਐਚ.ਉ ਆਦਮਪੁਰ ਇੰਸਪੈਕਟਰ ਹਰਦੀਪ ਸਿੰਘ ਨੇ ਦਸਿਆ ਕਿ ਦੁਪਿਹਰ ਵੇਲੇ ਉਨ੍ਹਾਂ ਨੂੰ ਫੋ੍ਨ ਰਾਹੀਂ ਕਿਸੇ ਵਿਆਕਤੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਡਰੇਨ ਵਿਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ, ਇਸ ਲਾਸ਼ ਨੂੰ ਪੁਲਿਸ ਨੇ ਮੋਕੇ ਤੇ ਪਹੁੱਚ ਕੇ ਭਾਰੀ ਜੱਦੋ ਜਹਿਦ ਬਾਅਦ ਬਾਹਰ ਕੱਢਿਆ। ਐਸ.ਐਚ.ਹਰਦੀਪ ਸਿੰਘ ਨੇ ਦਸਿਆ ਲਾਸ਼ ਕਰੀਬ ਇੱਕ ਹਫਤਾ ਪੁਰਾਣੀ ਲੱਗਦੀ ਹੈ ਜੋ ਕਿ ਬਹੁਤ ਬੁਰੀ ਹਾਲਤ ਵਿੱਚ ਗਲੀ ਸੜੀ ਹੋਈ ਹੈ। ਉਨ੍ਹਾਂ ਕਿਹਾ ਇਹ ਮਿ੍ਰਤਕ ਵਿਅਕਤੀ ਮੋਨਾ ਹੈ ਜਿਸਨੇ ਕਾਲੀ ਬਨੈਣ ਪਾਈ ਹੋਈ ਹੈ ਅਤੇ ਉਸਦੀ ਪੈਂਟ ਗੱਲ੍ਹ ਸੜ ਗਈ ਸੀ। ਉਨ੍ਹਾਂ ਕਿਹਾ ਮੌਕੇ ਤੇ ੰਮੋਜੂਦ ਲੋਕਾਂ ਅਤੇ ਲਾਗਲੇ ਲੋਕਾਂ ਤੋਂ ਮਿ੍ਰਤਕ ਵਿਆਕਤੀ ਦੀ ਸ਼ਨਾਖਤ ਕਰਵਾਈ ਪ੍ਰੰਤੂ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ। ਉਨ੍ਹਾਂ ਕਿ ਫਿਲਹਾਲ ਇਹ ਲਾਸ਼ ਅਣਪਛਾਤੀ ਹੈ ਉਨ੍ਹਾਂ ਨੇ ਮਿ੍ਰਤਕ ਲਾਸ਼ ਦੀ ਸ਼ਨਾਖਤ ਵਾਸਤੇ ਮਿ੍ਰਤਕ ਦੇਹ ਨੂੰ ਜਲੰਧਰ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ।  

ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਕੀਤਾ ਦੋ ਵਿਅਕਤੀਆਂ ਨੂੰ ਕਾਬੂ ।



ਹੁਸ਼ਿਆਰਪੁਰ 11 ਦਸੰਬਰ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਐਸ.ਐਸ.ਪੀ ਵਲੋ ਚੋਰੀ ਦੀਆ ਵਾਰਦਾਤਾ ਕਰਨ ਵਾਲਿਆ ਚੋਰਾ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਦਲਜੀਤ ਸਿੰਘ ਖੱਖ ਸਬ ਡਵੀਜਨ ਗੜ੍ਹਸ਼ੰਕਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ.ਐਸ.ਆਈ ਲਖਵੀਰ ਸਿੰਘ ਇੰਚਾਰਜ ਚੋਂਕੀ ਬੀਣੇਵਾਲ ਥਾਣਾ ਗੜ੍ਹਸ਼ੰਕਰ ਨੇ ਤਫਤੀਸ ਦੋਰਾਨ ਪਿੰਡ ਟੱਬਾ ਵਿਖੇ ਸ਼ੰਕਰ ਦਾਸ ਪੁੱਤਰ ਪਰਸ ਰਾਮ ਦੇ ਘਰ ਬੀਤੇ ਦਿਨੀ ਹੋਈ ਚੋਰੀ ਦੀ ਵਾਰਦਾਤ ਸੁਲਝਾਉਦਿਆ ਹੋਇਆ ਦਇਆ ਰਾਣੀ ਪਤਨੀ ਬਲਵੰਤ ਰਾਏ ਵਾਸੀ ਟੱਬਾ ਥਾਣਾ ਗੜ੍ਹਸ਼ੰਕਰ ਅਤੇ ਪਰਮਜੀਤ ਉਰਫ ਵੀਨੂੰ ਪੁੱਤਰ ਯਸ਼ਪਾਲ ਵਾਸੀ ਟੱਬਾ ਨੂੰ ਕਾਬੂ ਕੀਤਾ ਗਿਆ। ਜਿਹਨਾ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਇਆ ਸਮਾਨ ਦੀ ਬ੍ਰਾਮਦਗੀ ਕੀਤੀ ਗਈ ਅਤੇ ਫੜੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। 

ਮੇਲ-ਮਿਲਾਪ ਵਧਾਉਂਦੀਆਂ ਤੇ ਜੀਵਨ ਸਿਖਾਉਂਦੀਆਂ ਸਾਡੀਆਂ ਖੇਡਾਂ-ਬੇਅ ਆਫ਼ ਪਲੈਂਟੀ ਸਪੋਰਟਸ ਕਲੱਬ


ਇਨਾਮਾਂ ਦੀ ਵੰਡ: ਸ਼ਾਬਾਸ਼ ਬੱਚਿਓ! ਸਭ ਕੁਝ ਤੁਹਾਡਾ

ਅੰਡਰ-10,12,13 ਅਤੇ 16 ਉਮਰ ਵਰਗ ਦੇ ਬੱਚਿਆਂ ਨੂੰ ਵੰਡੇ ਇਨਾਮ

ਔਕਲੈਂਡ 11 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਮੇਲ-ਮਿਲਾਪ ਵਧਾਉਣ ਵਾਲੀਆਂ ਖੇਡਾਂ ਸਾਨੂੰ ਬਿਹਤਰ ਜੀਵਨ ਸਿਖਾਉਂਦੀਆਂ ਹਨ ਅਜਿਹਾ ਮੰਨਣਾ ਹੈ ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ। ਸਲਾਨਾ ਇਨਾਮ ਵੰਡ ਸਮਾਰੋਹ ਦੇ ਵਿਚ ਬੱਚਿਆਂ ਨੂੰ ਸ਼ਾਬਾਸ਼ੀ ਦਿੰਦਿਆ ਕਲੱਬ ਮੈਂਬਰਾਂ ਨੇ ਖੁਸ਼ੀ-ਖੁਸ਼ੀ ਬੱਚਿਆਂ ਨੂੰ ਕਹਿ ਦਿੱਤਾ ਕਿ ਸਭ ਕੁਝ ਤੁਹਾਡਾ, ਵਧੋ ਜ਼ਿੰਦਗੀ ਦੇ ਸਫਰ ਉਤੇ। ਕਲੱਬ ਨੇ ਕਿਹਾ ਕਿ ‘‘ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਖੇਡਾਂ ਅਤੇ ਜੀਵਨ ਇੱਕ ਦੂਜੇ ਨਾਲ ਜੁੜੇ ਹੋਏ ਹਨ ਜਿਵੇਂ ਕਿ ਇੱਕ ਸਾਜ਼ ’ਤੇ ਧੁਨ ਵਜਾਇਆ ਜਾਂਦਾ ਹੈ। ਇਸ ਲਈ ਇਸ ਸਾਲ ਸਾਡੇ ਹਾਕੀ ਖਿਡਾਰੀਆਂ ਨੇ ਵੱਖ-ਵੱਖ ਡਿਵੀਜ਼ਨਾਂ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਗਏ ਟੂਰਨਾਮੈਂਟਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸਾਰੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਕੇ ਮਾਣ ਮਹਿਸੂਸ ਕਰਦਾ ਹੈ।  ਸਲਾਨਾ ਇਨਾਮ ਵੰਡ ਸਮਾਰੋਹ ਵਿਚ ਹਾਕੀ ਟੀਮਾਂ- ਅੰਡਰ 16, ਅੰਡਰ 13, ਅੰਡਰ 10 ਅਤੇ ਅੰਡਰ 12 ਲੜਕੀਆਂ ਸ਼ਾਮਿਲ ਸਨ।

             ਭੰਗੜਾ ਸਿਤਾਰੇ ਵੀ ਕਮਾਲ ਰਹੇ: ਕਲੱਬ ਦੇ ਚਮਕਦਾਰ ਸਿਤਾਰਿਆਂ ਲਈ ਸਿੱਖਣ ਅਤੇ ਵਧਣ ਲਈ ਇਹ ਸ਼ਾਨਦਾਰ ਸਾਲ ਰਿਹਾ ਹੈ। ਕਲੱਬ ਸਪੋਕਸਪਰਸਨ ਨੇ ਕਿਹਾ ਕਿ ਤੁਹਾਡੇ ਵਿੱਚੋਂ ਹਰ ਕੋਈ ਤੁਹਾਡੀ ਟੀਮ ਦਾ ਕੀਮਤੀ ਮੈਂਬਰ ਹੈ ਅਤੇ ਤੁਸੀਂ ਸਾਰੇ ਸਾਲ ਭਰ ਵਿੱਚ ਖੇਡਾਂ ਵਿੱਚ ਤੁਹਾਡੇ ਸਖ਼ਤ ਯੋਗਦਾਨ ਲਈ ਪ੍ਰਸ਼ੰਸਾ ਦੇ ਹੱਕਦਾਰ ਹੋ। ਸਾਨੂੰ ਤੁਹਾਡੇ ਸਾਰਿਆਂ ’ਤੇ ਬਹੁਤ ਮਾਣ ਹੈ, ਚਮਕਦੇ ਰਹੋ ਅਤੇ ਸਿਤਾਰਿਆਂ ਦੇ ਰੂਪ ਵਿਚ ਪ੍ਰਗਟ ਹੋਵੋ। ਸਾਰਾ ਸਾਲ ਸਹਿਯੋਗ ਲਈ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਇਹ ਤੁਹਾਡੇ ਯਤਨਾਂ ਤੋਂ ਬਿਨਾਂ ਸੰਭਵ ਨਹੀਂ ਸੀ।

ਸੰਤ ਬਾਬਾ ਨਿਰਮਲ ਦਾਸ ਗੱਦੀ ਨਸ਼ੀਨ ਬਾਬੇ ਜੋੜੇ ਵਾਲਿਆ ਦੇ ਵੱਡੇ ਭਰਾ ਮਹਿੰਦਰ ਸਿੰਘ ਦੀ ਅੰਤਿਮ ਅਰਦਾਸ 12 ਦਸੰਬਰ ਦਿਨ ਸੋਮਵਾਰ


ਹੁਸ਼ਿਆਰਪੁਰ 11 ਦਸੰਬਰ (ਤਰਸੇਮ ਦੀਵਾਨਾ)-
ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਨੂੰ  ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਕਿ ਬੀਤੇ ਦਿਨੀ ਉਨਾ ਦੇ ਵੱਡੇ ਭਰਾ ਮਹਿੰਦਰ ਸਿੰਘ ਦਾ 5 ਦਸੰਬਰ ਨੂੰ ਇੱਕ ਸੰਖੇਪ ਜਿਹੀ ਬਿਮਾਰੀ ਦੋਰਾਨ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਦੁਖਦਾਈ ਘਟਨਾ ਦਾ ਜਿੱਥੇ ਸੰਤਾ ਮਹਾਪੁਰਸ਼ਾ ਦੇ ਪ੍ਰੀਵਾਰ ਨੂੰ ਘਾਟਾ ਪਿਆ ਉੱਥੇ ਪ੍ਰੀਵਾਰ ਅਤੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਾਣਕਾਰੀ ਦਿੰਦਿਆ ਸੰਤ ਬਾਬਾ ਨਿਰਮਲ ਦਾਸ ਹੋਰਾ ਨੇ ਦੱਸਿਆ ਕਿ ਮਹਿੰਦਰ ਸਿੰਘ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਉਨਾ ਦੇ ਗ੍ਰਹਿ ਪਿੰਡ ਹਰਦੋਖਾਨਪੁਰ ਵਿਖੇ 12 ਦਸੰਬਰ ਦਿਨ ਸੋਮਵਾਰ (ਅੱਜ) ਪਾਏ ਜਾਣਗੇ ਅਤੇ ਸ਼ਰਧਾਜ਼ਲੀ ਭੇਂਟ ਕੀਤੀ ਜਾਵੇਗੀ।

बाबा साहिब ने सविधान का निर्माण करके सबको समानता का अधिकार दिया : राष्ट्रीय चेयरमैन तरसेम दीवाना


होशियारपुर 10 दिसंबर (तरसेम दीवाना)-
नजदीकी गांव जलोवाल में बाबा साहेब भीम राव अंबेडकर जी को समर्पित एक प्रभावशाली कार्यक्रम का आयोजन श्री गुरु रविदास युवा सभा जलोवाल के अध्यक्ष राकेश कुमार के नेतृत्व में किया गया। कार्यक्रम में मिशनरी सिंगर झिम एड पार्टी व नीलम ठक्करवाल ने बाबासाहेब जी की जीवनी से संबंधित गीता का गायन किया और इस अवसर पर विभिन्न स्थानों से आये वक्ताओं ने बाबासाहेब जी की जीवनी पर प्रकाश डाला। इस आयोजन में बेगमपुरा टाइगर फोर्स रजि. टीम ने विशेष रूप से भाग लिया। बेगमपुरा टाइगर फोर्स के राष्ट्रीय चेयरमैन तरसेम दीवाना व पंजाब अध्यक्ष वीरपाल ठरोली ने सहज भाव से श्रोताओं को संबोधित करते हुए कहा कि बाबा साहेब ने विदेशों में भी उच्च स्तर पर शिक्षा प्राप्त कर भारतीय संविधान का निर्माण कर भेदभाव को समाप्त किया और सभी को समानता अधिकार दिया। उन्होंने कहा कि पहले महिलाओं के साथ बहुत भेदभाव होता था और महिलाओं को हेय दृष्टि से देखा जाता था। उन्होंने कहा कि भारत की महिलाएं आज पंजाब पुलिस, वकील, शिक्षक, एसडीएम, डॉक्टर और जंज हैं, केवल वैधन के कारण लेकिन दुख की बात यह है। कि आज तक जितनी भी सरकारें बनीं उन्होंने बाबा साहेब के नाम का इस्तेमाल किया, लेकिन सरकारें बनने के बाद वे गरीबों का कोई अर्थ नहीं लेते हैं और समय-समय पर गरीबों और मजदूरों पर तरह-तरह के अत्याचार किए जाते रहे हैं। उन्होंने कहा कि डॉ अंबेडकर जी के जीवन को पूरी तरह से बच्चों को बताया जाना चाहिए ताकि बच्चे बाबासाहेब जी के जीवन के बारे में जानें और पढ़-लिखकर अपने माता-पिता का नाम रोशन करें। इस मौके श्री गुरु रविदास नौजवान सभा ने बेगमपुरा टाईगर फोरस के अहुदेदार वह मैबरो को सिरोपे देकर सनमानित किया। इस अवसर पर राकेश कुमार भट्टी, हैप्पी साईं मन, भूपिंदर कुमार बधन, अमनदीप सिंह चरणजीत सिंह कमलजीत सिंह बिशनपाल ज्ञान चंद मुसफर सिंह शेरा सिंह विशाल सिंह हरनेक सिंह बधन सनी सेना, संदीप कुमार जलोवाल सुशांत मनमान बिक्रम बिज हैप्पी फतेहगढ़ मनीष कुमार दविंदर सहित अन्य। कुमार विजय कुमार जलोवाल खानूर भूपिंदर कुमार भिंडा, दोआबा प्रभारी जस्सा नंदन, जिला सचिव, वरिष्ठ उपाध्यक्ष शहरी सुशांत मम्मन, पवन कुमार बधन राकेश कुमार जलोवाल खानूर सहित अन्य पदाधिकारी व बल के सदस्य उपस्थित थे।

Saturday, 10 December 2022

ਸ੍ਰੀ ਗੁਰੂ ਰਵਿਦਾਸ ਭਵਨ ਰਾਮਨਗਰ ਆਦਮਪੁਰ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਹੋਇਆ ਗਠਨ


ਆਦਮਪੁਰ 10 ਦਸੰਬਰ (ਬਲਬੀਰ ਸਿੰਘ ਕਰਮ, ਰਾਜੀਵ ਸਿੰਗਲਾ) -
ਸ੍ਰੀ ਗੁਰੂ ਰਵਿਦਾਸ ਭਵਨ ਪਿੰਡ ਰਾਮਨਗਰ ਬਲਾਕ ਆਦਮਪੁਰ ਵਿਖੇ ਪਿੰਡ ਦੇ ਪਤਵੰਤੇ ਸੱਜਣਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ 'ਚ ਸਰਵ ਸੰਮਤੀ ਨਾਲ ਕਈ ਅਹਿਮ ਫੈਸਲੇ ਲਏ ਗਏ। ਜਿਨ੍ਹਾਂ ਚ ਸ੍ਰੀ ਗੁਰੂ ਰਵਿਦਾਸ ਭਵਨ ਰਾਮ ਨਗਰ ਦੀ ਪੁਰਾਣੀ ਪ੍ਰਬੰਧਕ ਕਮੇਟੀ ਨੂੰ ਸਰਬਸੰਮਤੀ ਨਾਲ ਭੰਗ ਕੀਤਾ ਗਿਆ ਤੇ ਨਵੀ ਕਮੇਟੀ ਦਾ ਗਠਨ ਕੀਤਾ ਗਿਆ।  ਇਸ ਨਵੀਂ ਕਮੇਟੀ ਵਿਚ  ਜਸਵਿੰਦਰ ਲਾਲ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਜਸਵਿੰਦਰ ਲਾਲ ਨੇ ਕਿਹਾ ਕਿ ਉਹ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸ਼੍ਰੀ ਗੁਰੂ ਰਵਿਦਾਸ ਭਵਨ ਦੀ ਬੇਹਤਰੀ ਲਈ ਕੰਮ ਕਰਨਗੇ। ਸੀ ਮੌਕੇ ਪ੍ਰਧਾਨ ਜਸਵਿੰਦਰ ਲਾਲ ਨੇ ਸਾਰੇ ਨਗਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਚੋਪੜਾ ਖਜ਼ਾਨਚੀ, ਬਲਵੀਰ ਸਿੰਘ ਚੁੰਬਰ ਮੈਂਬਰ, ਨਿਰਮਲ ਸਿੰਘ ਚੁੰਬਰ ਮੈਂਬਰ, ਗੁਰਮੇਲ ਸਿੰਘ ਭੋਲਾ ਮੈਂਬਰ, ਅਕਾਸ਼ ਚੁੰਬਰ ਮੈਂਬਰ, ਗੁਰਮੇਲ ਸਿੰਘ ਮੈਂਬਰ ਚੈਅਰਮੈਨ, ਅਮਰਜੀਤ ਮੈਂਬਰ, ਜਸਵਿੰਦਰ ਲਾਲ ਝਿੰਮ, ਚੰਦਰ ਮੋਹਨ ਹੀਰ ਮੈਂਬਰ, ਬਣੇ ਬਾਕੀ ਹੋਰ ਨਗਰ ਵਾਸੀ ਹਾਜ਼ਰ ਸਨ।

ਆਈਵੀ ਵਰਲਡ ਸਕੂਲ ਦਾ ਦਸਵਾਂ ਸਥਾਪਨਾ ਦਿਵਸ "ਯੂਫ਼ੋਰੀਆ 2022" ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੇ ਨਾਮ ਹੋ ਨਿਬੜਿਆ


ਜਲੰਧਰ (ਅਮਰਜੀਤ ਸਿੰਘ)-
ਆਈਵੀ ਵਰਲਡ ਸਕੂਲ ਵਾਸਲ ਐਜੁਕੇਸ਼ਨ ਸੋਸਾਇਟੀ ਦੇ ਅਧੀਨ ਦਾ ਦਸਵਾਂ ਸਥਾਪਨਾ ਦਿਵਸ ਦੋ ਦਿਨ ਸਕੂਲ ਦੇ ਕੇ.ਕੇ ਆਡੀਟੋਰੀਅਮ ਵਿੱਚ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਸ਼੍ਰੀ ਸੰਜੀਵ ਕਾਲੜਾ (ਆਈ.ਪੀ.ਐੱਸ) ਸਪੈਸ਼ਲ ਡੀ ਜੀ ਪੀ ਪੰਜਾਬ ਹੋਮ ਗਾਰਡ, ਵਿਸ਼ੇਸ਼ ਮਹਿਮਾਨ ਡਾ.ਧਰਮਿੰਦਰ ਪੂਨੀਆ ਸੰਯੁਕਤ ਕਮਿਸ਼ਨਰ ਆਮਦਨ ਕਰ ਵਿਭਾਗ ਜਲੰਧਰ, ਸ਼੍ਰੀ ਅਮਿਤ ਮਹਾਜਨ ਏ.ਡੀ.ਸੀ. ਜਲੰਧਰ, ਸ਼੍ਰੀ.ਜੈ ਇੰਦਰ ਐੱਸ.ਡੀ.ਐੱਮ ਜਲੰਧਰ, ਸ਼੍ਰੀ ਵਿਵੇਕਸ਼ੀਲ ਸੋਨੀ ਐੱਸ.ਐੱਸ.ਪੀ ਮੁਹਾਲੀ, ਸ਼੍ਰੀ ਦਲੀਪ ਸਿੰਘ ਰਾਣਾ ਗੇ੍ਟ ਖਲੀ ਅਤੇ ਉਹਨਾਂ ਦੀ ਪਤਨੀ, ਸ਼੍ਰੀਮਤੀ ਸ਼ੁਭੀ ਅੰਗਰਾ ਸੋਨੀ, ਸ਼੍ਰੀ ਸ਼ਰਤ ਕੁਮਾਰ ਸਿੰਘ ਪ੍ਰਿੰਸੀਪਲ ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ, ਵਾਸਲ ਐਜੁਕੇਸ਼ਨ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਕੇ.ਕੇ ਵਾਸਲ, ਸ਼੍ਰੀਮਤੀ ਸੁਦੇਸ਼ ਵਾਸਲ, ਚੇਅਰਮੈਨ ਸ਼੍ਰੀ. ਸੰਜੀਵ ਵਾਸਲ, ਉਪ-ਅਧਿਅਕਸ਼ਾ ਸ਼੍ਰੀਮਤੀ ਈਨਾ ਵਾਸਲ, ਡਾ. ਆਰ.ਕੇ ਵਾਸਲ, ਸੀ.ਈ.ਓ ਸ਼੍ਰੀ ਰਾਘਵ ਵਾਸਲ ਅਤੇ ਡਾਇਰੈਕਟਰ ਸ਼੍ਰੀਮਤੀ ਅਦਿਤੀ ਵਾਸਲ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੋਹਾਨ ਜੀ ਵੀ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੀ ਰੰਗਾਰੰਗ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਵੱਖ-ਵੱਖ ਨਾਚ ਪੇਸ਼ ਕੀਤੇ ਗਏ, ਜਿਹਨਾਂ ਵਿੱਚ ਪੰਜਾਬ, ਗੁਜਰਾਤ, ਹਰਿਆਣਾ, ਮਹਾਰਾਸ਼ਟਰ ਅਤੇ ਵੱਖ-ਵੱਖ ਤਰ੍ਹਾਂ ਦੇ ਪੱਛਮੀ ਨਾਚ ਸ਼ਾਮਿਲ ਸਨ। ਔਰਤਾਂ ਦੇ ਸਸ਼ਕਤੀਕਰਨ ਨਾਲ ਸੰਬੰਧਿਤ ਨਾਚ ਅਤੇ ਪਲੇ ਵੀ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਆਰਟ, ਸਕਲਪਚਰ, ਸਾਇੰਸ ਅਤੇ ਵੱਖ-ਵੱਖ ਧਾਤੂਆਂ ਤੋਂ ਬਣੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

        ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੋਹਾਨ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਜਿਹਨਾਂ ਦੀ ਮਿਹਨਤ ਸਦਕਾ ਇਹ ਸਮਾਗਮ ਆਪਣੀਆਂ ਅਮਿਟ ਯਾਦਾਂ ਛੱਡ ਗਿਆ। ਇਸ ਤਰ੍ਹਾਂ ਇਹ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ।

ਮਨੁੱਖੀ ਅਧਿਕਾਰ ਮੰਚ ਵੱਲੋਂ ਡਾਇਰੀ ਅਤੇ ਕਲੰਡਰ ਰਿਲੀਜ਼ ਕੀਤਾ ਗਿਆ


ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਕਰਵਾਇਆ 

ਔੜ/ਜਲੰਧਰ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਚੱਕਦਾਨਾ ਬਲਾਕ ਔੜ ਵਿਖੇ ਸੰਧੂ ਫਾਰਮ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਹਲੋ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦਾ ਉਦਘਾਟਨ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਨਵੇਂ ਸਾਲ ਦੀ ਡਾਇਰੀ ਅਤੇ ਕਲੰਡਰ 2023 ਦਾ ਬੜੇ ਉਤਸ਼ਾਹ ਨਾਲ ਮੰਚ ਦੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੇ ਗਏ। ਇਸ ਮੌਕੇ ਸੰਸਥਾ ਵੱਲੋਂ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੋੱਲ ਪਰਮਜੀਤ ਭੱਲੋਵਾਲ, ਕੌਮੀ ਚੇਅਰਮੈਨ ਮਨੀਸ਼ ਕੁਮਾਰ ਯਾਦਵ, ਕੌਮੀ ਚੇਅਰਮੈਨ ਆਰ ਟੀ ਆਈ ਕੁਲਵਿੰਦਰ ਰਾਮ, ਹਰਦੀਸ ਕੌਰ ਛੋਕਰ ਕੌਮੀ ਜੁਆਇੰਟ ਸਕੱਤਰ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਅਮਿਤ ਗੁਪਤਾ ਲੱਕੀ ਕੋਆਰਡੀਨੇਟਰ ਪੰਜਾਬ, ਅਨੀਤਾ ਗੌਤਮ ਉ੍ਰਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ ਆਈ ਸੋੱਲ ਪੰਜਾਬ, ਸਰਬਜੀਤ ਕੌਰ ਸੈਣੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਅਤੇ ਸਿਮਰਨ ਸੇਠੀ ਪ੍ਰਧਾਨ ਇਸਤਰੀ ਵਿੰਗ ਐਨ ਸੀ ਆਰ ਦਿੱਲੀ ਵਿਸ਼ੇਸ਼ ਹਾਜ਼ਰ ਹੋਏ। ਇਸ ਮੌਕੇ ਤੇ ਸਮੂਹ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਸਮਾਜ ਨੂੰ ਇਕਮੁੱਠਤਾ ਦੀ ਜ਼ਰੂਰਤ ਹੈ। ਹੱਕਾਂ ਦੀ ਰਾਖੀ ਲਈ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਕੌਰ, ਮਨਪ੍ਰੀਤ ਸਿੰਘ, ਬਲਜੀਤ ਸਿੰਘ ਚੁੰਨੀ, ਜੀਵਨ ਕੁਮਾਰ ਬਾਲੂ, ਮਨਦੀਪ ਕੌਰ ਮੋਹਾਲੀ, ਅਮ੍ਰਿਤ ਪੁਰੀ, ਅਨੀਤਾ ਸਿੰਘ, ਨਰਿੰਦਰ ਕੌਰ, ਸਤਵਿੰਦਰ ਸਿੰਘ ਖੇਲਾ, ਹਰਮਨਦੀਪ ਸਿੰਘ, ਅਵਤਾਰ ਸਿੰਘ, ਰੰਜੀਤਾ ਕੁਮਾਰੀ, ਬਾਨੀਤਾ ਦੇਵੀ, ਮਨਜੀਤ ਕੌਰ, ਕਿਰਨ ਕਮਲ ਯੂ.ਐਸ ਏ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ, ਸੁਭਾਸ਼ ਚੰਦਰ, ਤਰਸੇਮ ਲਾਲ ਕਾਕੂ, ਵਰਿੰਦਰ ਸਿੰਘ ਬਿੱਟੂ, ਅਸ਼ਵਨੀ ਕੁਮਾਰ ਸ਼ਰਮਾ, ਪ੍ਰਿੰਕਾ ਸ਼ਰਮਾ, ਸੰਦੀਪ ਕੁਮਾਰ ਸ਼ਰਮਾ, ਸਤੀਸ਼ ਕੁਮਾਰ ਅਤੇ ਪਰਮਪਾਲ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ। 

वार्षिक खेलकूद दिवस बड़े उत्साह और धूमधाम के साथ मनाया


आदमपुर/जालंधर (अमरजीत सिंह)- केंद्रीय विद्यालय  क्रमांक 1 वायुसेना केंद्र आदमपुर में दिनांक 8 दिसंबर 2022 को विद्यालय का वार्षिक खेलकूद दिवस बड़े उत्साह और धूमधाम के साथ मनाया गया। समारोह के मुख्य अतिथि ग्रुप कैप्टन रवीश राकेश  नॉमिनी चेयरमैन विद्यालय प्रबंधन समिति केंद्रीय विद्यालय क्रमांक 1 वायु सेना केंद्र आदमपुर और गेस्ट ऑफ ऑनर श्री जगदीश लाल चेयरमैन ऑफ इंपीरियल स्कूल आदमपुर  और अन्य गणमान्य अतिथियों ने इस उत्सव में अपनी उपस्थिति दर्ज करवा कर इस समारोह को गौरवान्वित किया ।समारोह का शुभ आरंभ स्वागत गीत के द्वारा हुआ।   झंडारोहण के बाद मार्च पास्ट का भव्य प्रदर्शन हुआ। सांस्कृतिक कार्यक्रम और खेलकूद की विभिन्न गतिविधियां संपन्न करवाई गई ।सभी सदनों के विद्यार्थियों ने खेलकूद की भावना के साथ बड़े जोश और उत्साह के साथ विभिन्न खेलकूद गतिविधियों में भाग लिया। माध्यमिक विभाग में अशोक सदन और प्राथमिक विभाग में टैगोर सदन का उत्कृष्ट प्रदर्शन रहा।विजेताओं को पदक और प्रमाण पत्र प्रदान किए। राष्ट्रगान के साथ समारोह सम्पन्न हुआ।

ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਸੰਗਤਾਂ ਵਾਪਸ ਕਪੂਰ ਪਿੰਡ ਪਰਤਿਆ


48ਵੇਂ ਸਲਾਨਾ ਜੋੜ ਮੇਲੇ ਦੀ ਸਮਾਪਤੀ ਤੋਂ ਬਾਅਦ ਮਹਾਂਮਾਈ ਜੀ ਦੇ ਦਰਸ਼ਨ ਕਰਨ ਲਈ ਤਿੰਨ ਪਹਿਲਾ ਕਪੂਰ ਪਿੰਡ ਤੋਂ ਰਵਾਨਾਂ ਹੋਈਆਂ ਸਨ ਸੰਗਤਾਂ

ਜਲੰਧਰ (ਅਮਰਜੀਤ ਸਿੰਘ)- ਕਪੂਰ ਪਿੰਡ ਵਿੱਚ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਚੇਅਰਪਰਸਨ ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੀ ਅਗਵਾਹੀ ਵਿੱਚ ਕਪੂਰ ਪਿੰਡ ਵਿਖੇ ਕਰਵਾਏ ਗਏ 48ਵੇਂ ਸਲਾਨਾ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੀ ਸੰਪੂਰਨਤਾ ਤੋਂ ਬਾਅਦ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਦੀ ਦੇਖਰੇਖ ਹੇਠ ਸੰਗਤਾਂ ਦਾ ਜਥਾ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਲਈ ਗਿਆ ਸੀ। ਜੋ ਕਿ ਕਪੂਰ ਪਿੰਡ ਵਾਪਸ ਪਰਤ ਆਇਆ ਹੈ। ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਭਾਰੀ ਸਰਦੀ ਹੋਣ ਬਾਵਜੂਦ ਮਹਾਂਮਾਈ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਕਿਹਾ ਮਹਾਂਮਾਈ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਅਤੇ ਆਸ਼ਰੀਵਾਦ ਪ੍ਰਾਪਤ ਕਰਕੇ ਸੰਗਤਾਂ ਵਾਪਸ ਪਰਤੀਆਂ ਹਨ। ਉਨ੍ਹਾਂ ਕਿਹਾ ਮਹਾਂਮਾਈ ਦੇ ਚਰਨਾਂ ਵਿੱਚ ਸਰਬੱਤ ਸੰਗਤਾਂ ਦੀ ਚੜਦੀ ਕਲਾ ਅਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਜੋੜ ਮੇਲੇ ਸਮਾਪਤੀ ਉਪਰੰਤ ਹਰ ਸਾਲ ਸੰਗਤਾਂ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਨੂੰ ਕਪੂਰ ਪਿੰਡ ਤੋਂ ਚਾਲੇ ਪਾਉਦੀਆਂ ਹਨ। ਜਦ ਤਿੰਨ ਦਿਨ ਪਹਿਲਾ ਸੰਗਤਾਂ ਕਪੂਰ ਪਿੰਡ ਤੋਂ ਰਵਾਨਾਂ ਹੋਈਆਂ ਉਸਤੋਂ ਪਹਿਲਾ ਮਹਾਂਮਾਈ ਦੀਆਂ ਮਹਿਮਾ ਗਾਈ ਗਈ ਅਤੇ ਸਮੂਹ ਸੰਗਤਾਂ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਈਆਂ। ਜੋ ਕਿ ਤਿੰਨ ਦਿਨਾਂ ਬਾਅਦ ਵਾਪਸ ਪਰਤੀਆਂ ਹਨ। ਇਸ ਯਾਤਰਾ ਦੋਰਾਨ ਅਭੈ ਸੈਣੀ, ਅਨੁੰਰੀਤ ਸੈਣੀ, ਗਾਇਕ ਵਿਜੇ, ਗੁਰਪ੍ਰੀਤ ਗੋਪੀ ਅਤੇ ਹੋਰ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।

Thursday, 8 December 2022

ਪਿੰਡ ਪਤਾਰਾ ਵਿਖੇ ਔਰਤਾਂ ਦੀਆਂ ਬਿਮਾਰੀਆਂ ਸੰਬੰਧੀ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ


ਆਦਮਪੁਰ (ਅਮਰਜੀਤ ਸਿੰਘ)-
ਰੋਗ-ਨਿਵਾਰਣ ਹਸਪਤਾਲ ਜੰਡੂਸਿੰਘਾ ਵੱਲੋਂ ਪਿੰਡ ਪਤਾਰਾ ਦੇ ਗੁਰਦੁਆਰਾ ਸਿੰਘ ਸਭਾ ਪਿੱਪਲਾਂਵਾਲਾ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ| ਇਸ ਕੈਂਪ ਵਿਚ ਡਾਕਟਰ ਰੁਪਿੰਦਰ ਕੌਰ ਵੱਲੋਂ ਔਰਤਾਂ ਦੀਆਂ ਬੀਮਾਰੀਆਂ ਦਾ ਅਤੇ ਡਾਕਟਰ ਸੰਦੀਪ ਸਿੰਘ ਭੋਗਲ ਵੱਲੋਂ ਜਰਨਲ ਬਿਮਾਰੀਆਂ ਦਾ 150 ਦੇ ਕਰੀਬ ਮਰੀਜਾਂ ਦਾ ਫ੍ਰੀ ਇਲਾਜ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਕੈਂਪ ਦੀ ਸ਼ੁਰੂਆਤ ਮੌਕੇ ਰਿਬਨ ਕੱਟਣ ਦੀ ਰਸਮ ਪ੍ਰਧਾਨ ਜਰਨੈਲ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ, ਕਮਲਜੀਤ ਕੌਰ, ਅਮਨਦੀਪ ਕੌਰ, ਰਾਮ ਸਿੰਘ, ਮੇਜਰ ਸਿੰਘ ਸੈਕਟਰੀ, ਤੀਰਥ ਸਿੰਘ ਮੀਤ ਪ੍ਰਧਾਨ, ਚਰਨਜੀਤ ਸਿੰਘ, ਦਲਵਿੰਦਰ ਸਿੰਘ, ਸੰਦੀਪ ਸਿੰਘ, ਹਰਜੀਤ ਸਿੰਘ ਖਜ਼ਾਨਚੀ, ਹਰਪ੍ਰੀਤ ਕੌਰ, ਜੁਬਕਰਨ ਸਿੰਘ, ਤਰਨਵੀਰ ਸਿੰਘ, ਜਸਦੀਪ ਸਿੰਘ, ਭਿੰਦਾ, ਗੋਲਡੀ, ਭਿੰਦਾ, ਕੁਲਬੀਰ ਸਿੰਘ, ਅਨਮੋਲ ਸਿੰਘ, ਕਰਮ ਸਿੰਘ, ਪਟਿਆਲਾ ਅਤੇ ਹੋਰ ਹਾਜ਼ਰ ਸਨ। 

       

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਅੜੀਅਲ ਵਤੀਰੇ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ



ਆਦਮਪੁਰ (ਬਿਊਰੋ) :
ਪੀ.ਡਬਲਯੂ.ਡੀ.ਫੀਲਡ ਅਤੇ ਵਰਕਸ਼ਾਪ ਯੂਨੀਅਨ ਪੰਜਾਬ ਵਲੋਂ ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਦੇ ਜਿੱਦੀ ਅਤੇ ਅੜੀਅਲ ਵਤੀਰੇ ਦੇ ਵਿਰੋਧ ਵਿੱਚ ਉਲੀਕੇ ਗਏ ਸੰਘਰਸ਼ਾਂ ਦੀ ਲੜੀ ਤਹਿਤ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਅਗਵਾਈ ਵਿੱਚ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹਲਕਾ ਜਲੰਧਰ ਦੇ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਹ ਭਰਪੂਰ ਧਰਨਾ ਦਿੰਦੇ ਹੋਏ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਜਿੱਦੀ ਅਤੇ ਅੜੀਅਲ ਵਤੀਰੇ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਦੇ ਹੋਏ ਉਹਨਾਂ ਨੂੰ ਤੁਰੰਤ ਮੌਜੂਦਾ ਔਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਬਿਸਤ ਦੁਆਬ ਮੰਡਲ ਜਲੰਧਰ ਅਤੇ ਨਿਗਰਾਨ ਇੰਜੀਨੀਅਰ ਜਲ ਨਿਕਾਸ ਹਲਕਾ ਜਲੰਧਰ ਰਾਹੀਂ ਵੀ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ  ਕ੍ਰਿਸ਼ਨ ਕੁਮਾਰ ਦੇ ਹੈਂਕੜਬਾਜ ਵਤੀਰੇ ਵਿਰੁੱਧ ਰੋਸ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਜਿੱਦੀ ਅੜੀਅਲ ਅਤੇ ਹੈਂਕੜਬਾਜ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਸਮੁੱਚੇ ਵਿਭਾਗ ਦੇ ਮੁਲਾਜ਼ਮਾਂ ਨੂੰ ਮਾਨਸਿਕ ਪਰੇਸ਼ਾਨੀ ਤੋਂ ਰਾਹਤ ਦਿਵਾਉਣ ਲਈ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਮੁਲਾਜ਼ਮਾਂ ਦੇ ਕੰਮਕਾਜ ਵਿੱਚ ਹੋਰ ਬਿਹਤਰੀ ਹੋ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਜਨਰਲ ਸਕੱਤਰ ਅਮਰੀਕ ਸਿੰਘ ਸੇਖੋਂ, ਚੇਅਰਮੈਨ ਅਕਲ ਚੰਦ ਸਿੰਘ, ਬਲਜੀਤ ਸਿੰਘ, ਰਾਜਿੰਦਰ ਕੁਮਾਰ, ਅੰਗਰੇਜ਼ ਸਿੰਘ, ਸਤਵਿੰਦਰ ਸਿੰਘ, ਬਲਵੀਰ ਸਿੰਘ ਗੁਰਾਇਆ, ਤਰਲੋਕ ਸਿੰਘ, ਕਰਮਜੀਤ ਸਿੰਘ,ਜਗਤ ਨਾਲ, ਰਘਵੀਰ ਸਿੰਘ, ਸੁਰਿੰਦਰ ਪਾਲ,ਹਰੀ ਰਾਮ, ਰਾਮ ਬ੍ਰਿਸ, ਬਲਜਿੰਦਰ ਸਿੰਘ, ਮਨਜਿੰਦਰ ਸਿੰਘ, ਯਾਦਵਿੰਦਰ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਹੋਏ।

 ਗੁਰਦੁਆਰਾ ਰਾਮਗੜ੍ਹੀਆ ਆਦਮਪੁਰ ਦੀ ਹੋਈ ਚੋਣ, ਨਿਰਮਲ ਸਿੰਘ ਬਾਂਸਲ ਬਣੇ ਪ੍ਰਧਾਨ


ਆਦਮਪੁਰ (ਬਿਊਰੋ) :
ਗੁਰਦਵਾਰਾ ਰਾਮਗੜ੍ਹੀਆ ਆਦਮਪੁਰ ਮੈਂਬਰਾਂ ਦੀ ਚੋਣ ਪ੍ਰਧਾਨ ਕੁਲਵਿੰਦਰ ਸਿੰਘ ਟੋਨੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਮੂਹ ਕਮੇਟੀ ਸਮੂਹ ਕਮੇਟੀ ਮੈਂਬਰ ਹਾਜਰ ਹੋਏ। ਉਪਰੰਤ ਸਮੂਹ ਮੈਂਬਰਾਂ ਦੀ ਸਰਬ ਸੰਮਤੀ ਨਾਲ ਨਿਰਮਲ ਸਿੰਘ ਬਾਂਸਲ ਨੂੰ ਪ੍ਰਧਾਨ, ਸੁਰਿੰਦਰ ਸਿੰਘ ਵਿਰਦੀ ਵਾਇਸ ਪ੍ਰਧਾਨ, ਰਛਪਾਲ ਸਿੰਘ ਪਾਲਾ ਸੈਕਟਰੀ, ਕਮਲਜੀਤ ਸਿੰਘ ਬਿੱਟੂ ਖਜਾਨਚੀ ਚੁਣੇ ਗਏ। ਇਸ ਮੌਕੇ ਪਰਮਜੀਤ ਸਿੰਘ ਰਾਜਵੰਸ਼, ਹਰਦੇਵ ਸਿੰਘ ਬਾਂਸਲ, ਅਜੀਤ ਸਿੰਘ ਵਿਰਦੀ, ਜੁਗਿੰਦਰ ਸਿੰਘ, ਰਘਬੀਰ ਸਿੰਘ ਵਿਰਦੀ, ਰਣਵੀਰ ਸਿੰਘ ,ਦਲਜੀਤ ਸਿੰਘ ਭੋਗਲ, ਸੁਰਿੰਦਰ ਸਿੰਘ ਵਿਰਦੀ, ਇੰਦਰਜੀਤ ਸਿੰਘ ਵਿਰਦੀ, ਅਨੂਪ ਸਿੰਘ, ਗੁਰਮੁੱਖ ਸਿੰਘ ਸੂਰੀ, ਸੁਰਿੰਦਰ ਸਿੰਘ ਭਾਰਜ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਕਮਲਜੀਤ ਸਿੰਘ, ਗੁਰਮੀਤ ਸਿੰਘ ਰਾਜਵਿੰਦਰ ਸਿੰਘ ਗਿੱਲ, ਬਲਜਿੰਦਰ ਮਾਨ ਪਰਮਜੀਤ ਸਿੰਘ ਤੇ ਹੋਰ ਹਾਜਿਰ ਸਨ।

Wednesday, 7 December 2022

ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ


ਪੰਚਾਇੰਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਨ ਵੇਲੇ ਹਾਜ਼ਰ ਸਰਪੰਚ ਕੁਲਵਿੰਦਰ ਬਾਘਾ, ਸਾਬਕਾ ਪੰਚ ਪ੍ਰੀਤਮ ਸਿੰਘ ਬੋਲੀਨਾ ਅਤੇ ਹੋਰ। 

ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਬੋਲੀਨਾਂ ਦੋਆਬਾ ਦੇ ਨੋਜਵਾਨ ਸਰਪੰਚ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰਦੇ ਹੋਏ ਪੰਚਾਇਤਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਦੇ ਹੋਏ ਦਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਕੋਲ ਪੰਚਾਇਤੀ ਫੰਡ ਹੋਣ ਦੇ ਬਾਵਜੂਦ ਪਿੰਡਾਂ ਦੇ ਵਿਕਾਸ ਕਾਰਜ ਠੱਪ ਪਏ ਹਨ ਅਤੇ ਵਿਕਾਸ ਨਾਲ ਸਬੰਧਿਤ ਕਈ ਕੰਮ ਹੋਣੇ ਬਹੁਤ ਜਰੂਰੀ ਹਨ ਉਨ੍ਹਾਂ ਜਿਥੇ ਪੰਚਾਇਤੀ ਕੰਮ ਕਾਜ਼ ਸ਼ੁਰੂ ਕਰਵਾਉਣ ਲਈ ਪੰਚਾਇਤ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਉਥੇ ਉਨ੍ਹਾਂ ਨੇ ਪਿੰਡ ਬੋਲੀਨਾ ਵਿਖੇ ਕਰਵਾਏ ਵਿਕਾਸ ਕਾਰਜਾਂ ਬਾਰੇ ਵੀ ਚਾਨਣਾ ਪਾਉਦੇ ਹੋਏ ਦਸਿਆ ਕਿ ਪਿੰਡ ਬੋਲੀਨਾ ਵਿੱਚ ਸੀਚੇਵਾਲ ਮਾਡਲ, ਪਾਰਕ ਦਾ ਨਿਰਮਾਣ ਕਰਨਾ, ਸਿਲਾਈ ਕਢਾਈ ਸੈਂਟਰ, ਕੰਪਿਊਟਰ ਸੈਂਟਰ ਅਤੇ ਫੁੱਟਬਾਲ ਬਣਾਉਣ ਦੇ ਸੈਂਟਰ ਬਾਰੇ ਜਾਣੂ ਕਰਵਾਇਆ। ਸਰਪੰਚ ਕੁਲਵਿੰਦਰ ਬਾਘਾ ਨੇ ਦਸਿਆ ਕਿ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੀ.ਡੀ.ਪੀ.ਉ ਸਾਹਿਬ ਜਲੰਧਰ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਪ੍ਰਧਾਨ ਸਰਪੰਚ ਯੂਨੀਅਨ ਕੁਲਵਿੰਦਰ ਬਾਘਾ ਦੇ ਪੰਚਾਇਤੀ ਮਸਲੇ ਦੀ ਸੁਣਵਾਈ ਕਰਨ ਬਾਰੇ ਕਿਹਾ ਹੈ ਤਾਂ ਜੋ ਪੰਚਾਇਤਾਂ ਦੇ ਵਿਕਾਸ ਸ਼ੁਰੂ ਕੀਤੇ ਜਾ ਸਕਣ।




7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ ਕਰਵਾਏ

ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪੁਰ-ਢੇਪੁਰ ਅੱਡਾ ਕਠਾਰ ਦੇ ਸੰਚਾਲਕ ਸੰਤ ਪ੍ਰਦੀਪ ਦਾਸ ਜੀ, ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸਵਾਮੀ ਰਮੇਸ਼ਵਰਾ ਨੰਦ ਸਮੇਤ ਹੋਰ ਸੰਤ ਮਹਾਂਪੁਰਸ਼ ਅਤੇ ਰਾਜਨੀਤਕ ਆਗੂ ਨਵ-ਵਿਆਹੇ ਜੋੜਿਆਂ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ।

ਨਵ-ਵਿਆਹੇ ਜੋੜਿਆਂ ਨੂੰ ਧਾਰਮਿਕ ਤੇ ਸਿਆਸੀ ਆਗੂਆਂ ਦਿੱਤਾ ਅਸ਼ੀਰਵਾਦ

ਆਦਮਪੁਰ 05 ਦਸੰਬਰ (ਅਮਰਜੀਤ ਸਿੰਘ)- ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਢੇਪੁਰ ਅੱਡਾ ਕਠਾਰ ਦੇ ਸੰਤ ਸੁਰਿੰਦਰ ਦਾਸ ਜੀ ਦੁਆਰਾ ਸ਼ੁਰੂ ਕੀਤੇ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮਾਂ ਦੀ ਰੀਤ ਨੂੰ ਅੱਗੇ ਤੋਰਦਿਆਂ ਮੌਜੂਦਾ ਸੰਚਾਲਕ ਸੰਤ ਪ੍ਰਦੀਪ ਦਾਸ ਜੀ ਦੀ ਅਗਵਾਈ ਹੇਠ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ, ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ, ਸਵਾਮੀ ਰਮੇਸ਼ਵਰਾ ਨੰਦ ਜੀ, ਸੰਤ ਹਰਚਰਨ ਦਾਸ ਜੀ ਸ਼ਾਮਚੁਰਾਸੀ, ਸੰਤ ਭੋਲਾ ਨਾਥ ਜੀ ਅਤੇ ਬੀਬੀ ਸ਼ਰੀਫ਼ਾਂ ਜੀ ਉਦੇਸੀਆਂ, ਸੰਤ ਜਸਪਾਲ ਸਿੰਘ ਓਡਰਾਂ ਦੇ ਆਸ਼ੀਰਵਾਦ ਸਦਕਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਗਰੀਬ ਦਾਸ ਉਦਾਸੀਨ ਭਵਨ ਸਮਾਧੀ ਸੰਤ ਸਖੀ ਨਾਥ ਡੇਰਾ ਡਾਡਾ ਹੁਸ਼ਿਆਰਪੁਰ ਵਿਖੇ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ  ਕਰਵਾਏ ਗਏ। ਇਸ ਮੌਕੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਨਵ ਵਿਆਹੇ ਜੋੜੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਤ ਭੋਲਾ ਦਾਸ ਭਾਗ ਸਿੰਘਪੁਰਾ, ਸੰਤ ਜਸਪਾਲ ਸਿੰਘ ਓਡਰਾਂ, ਸੰਤ ਨਿਰਮਲ ਦਾਸ ਢੈਹਾ, ਬਾਬਾ ਬਲਵੰਤ ਸਿੰਘ ਜੀ ਡਿੰਗਰੀਆ, ਸੰਤ ਸੁਖਵਿੰਦਰ ਦਾਸ ਜੀ, ਬਾਬਾ ਦੇਸ ਰਾਜ ਜੀ ਬਾਬਾ ਬਹਾਦਰ ਸਿੰਘ, ਸੰਤ ਹਰਚਰਨ ਦਾਸ ਜੀ, ਬਸਪਾ ਪੰਜਾਬ ਚੰਡੀਗੜ੍ਹ ਇੰਚਾਰਜ ਅਵਤਾਰ ਸਿੰਘ ਕਰੀਮ ਪੁਰੀ, ਗੁਰਲਾਲ ਸੈਲਾ, ਦਲਜੀਤ ਸਿੰਘ ਜਿਲ੍ਹਾ ਪ੍ਰਧਾਨ ਬਸਪਾ ਹੁਸ਼ਿਆਰਪੁਰ, ਮਹਿੰਦਰ ਸਿੰਘ ਝੰਮਟ, ਤਹਿਸੀਲਦਾਰ ਮਨੋਹਰ ਲਾਲ, ਸ਼ੈਸ਼ਨ ਜੱਜ ਕਿਸ਼ੋਰ ਲਾਲ ਸਮੇਤ ਬਹੁਤ ਸਾਰੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸਖਸ਼ੀਅਤਾਂ  ਵੀ ਵਿਆਹ ਬੰਧਨ ’ਚ ਬੱਝਣ ਵਾਲੇ ਜੋੜਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਪਹੁੰਚੇ। ਭਾਈ ਜਗਜੀਤ ਸਿੰਘ, ਭਾਈ ਪਰਮਜੀਤ ਸਿੰਘ ਮਾਣਕਰਾਈ, ਭਾਈ ਹਰਪਾਲ ਸਿੰਘ ਵਿਰਦੀ, ਭਾਈ ਰਸ਼ਪਾਲ ਸਿੰਘ ਹੁਸ਼ਿਆਰਪੁਰ ਦੇ ਕੀਰਤਨੀਏ ਜਥੇ ਨੇ ਵਿਆਹ ਸਮਾਗਮ ਵਿਚ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਮਹਾਂਪੁਰਸ਼ਾ ਵਲੋਂ ਨਵੇਂ ਵਿਆਹੇ ਸਾਰੇ ਜੋੜਿਆਂ ਨੂੰ ਆਪਣਾ ਅਸ਼ੀਰਵਾਦ ਅਤੇ ਨਿੱਤ ਵਰਤੋਂ ਦਾ ਸਾਰਾ ਘਰੇਲੂ ਸਮਾਨ ਦਿੱਤਾ ਗਿਆ। ਸਟੇਜ ਸਕੱਤਰ ਦੀ ਸੇਵਾ ਦਿਨੇਸ਼ ਸ਼ਾਮ ਚੁਰਾਸੀ ਨੇ ਨਿਭਾਈ। ਇਸ ਮੌਕੇ ਸਮੂਹਿਕ ਵਿਆਹ ਸਮਾਰੋਹ ਦੇ ਕਮੇਟੀ ਮੈਂਬਰ ਹੋਰ ਬਹੁਤ ਸਾਰੇ ਇਲਾਕਾ ਨਿਵਾਸੀ ਅਤੇ ਪਿੰਡਾਂ ਦੀਆਂ ਪੰਚਾਇਤਾ ਹਾਜ਼ਰ ਸਨ। 


Tuesday, 6 December 2022

ਨਵਮ ਭੰਡਾਰੀ ਬਣੇ ਉਪ ਪ੍ਰਧਾਨ ਯੂਥ ਵਿੰਗ ਕਪੂਰਥਲਾ- ਡਾਕਟਰ ਖੇੜਾ


ਜਲੰਧਰ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਕਪੂਰਥਲਾ ਦੇ ਕੇਸਰੀ ਬਾਗ਼ ਵਿੱਚ ਇੱਕ ਅਹਿਮ ਮੀਟਿੰਗ ਅਮਿਤ ਗੁਪਤਾ ਕੋਆਰਡੀਨੇਟਰ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ‌ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਕੋ-ਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਮੱਖਣ ਗੁਪਤਾ ਕੌਮੀ ਅਡਵਾਈਜ਼ਰ ਬੁੱਧੀਜੀਵੀ ਸੈਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਨਵਮ ਭੰਡਾਰੀ ਨੂੰ ਉਪ ਪ੍ਰਧਾਨ ਯੂਥ ਵਿੰਗ ਜਿਲ੍ਹਾ ਕਪੂਰਥਲਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਨਵੇਂ ਸਾਲ 2023 ਦਾ ਕਲੰਡਰ ਅਤੇ ਡਾਇਰੀ 2023 ਦੀ ਰਿਲੀਜਿ਼ਂਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇ ਗਾ। ਸਮੂਹ ਮੈਂਬਰ ਅਤੇ ਅਹੁਦੇਦਾਰ ਇਸ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।  ਨਵਮ ਭੰਡਾਰੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਯੂਥ ਵਿੰਗ ਦੀ ਟੀਮ ਬਹੁਤ ਜਲਦ ਪੂਰੀ ਕਰ ਕਰਕੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਾਂਗਾ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਰੋਹਿਤ ਹਾਂਡਾ, ਅਮਰੀਕ ਸਿੰਘ, ਸੁਸ਼ੀਲ ਕੁਮਾਰ, ਸੰਦੀਪ ਕੁਮਾਰ ਸ਼ਰਮਾ ਅਤੇ ਮਿੰਨੀ ਰਾਣੀ, ਰਖਸਿੰਦਾ ਭੰਡਾਰੀ, ਆਸਾ ਰਾਣੀ, ਪੂਨਮ ਭੰਡਾਰੀ, ਦਿਕਸ਼ਾ ਭੰਡਾਰੀ ਅਤੇ ਬਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਪਿੰਡ ਪੰਡੋਰੀ ਨਿੱਝਰਾ ਦੀ ਲੜਕੀ ਦੇ ਵਿਆਹ ਸਮਾਗਮ ਚ ਸ਼ਿਰਕਤ ਕਰ 108 ਸੰਤ ਨਿਰੰਜਣ ਦਾਸ ਬੱਲਾ ਵਾਲਿਆਂ ਨੇ ਦਿੱਤਾ ਅਸ਼ੀਰਵਾਦ।


ਆਦਮਪੁਰ 3 ਦਸੰਬਰ ( ਹਰਪ੍ਰੀਤ ਸਿੰਘ)-
ਆਦਮਪੁਰ ਦੇ ਪਿੰਡ ਪੰਡੋਰੀ ਨਿੱਝਰਾ ਦੇ ਜਸਪਾਲ ਸਿੰਘ  ਦੀ ਬੇਟੀ ਦੇ ਵਿਆਹ ਸਮਾਗਮ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਡੇਰਾ ਸੱਚਖੰਡ ਬੱਲਾ ਦੇ ਗੱਦੀ ਨਸੀਨ 108 ਸੰਤ ਬਾਬਾ ਨਿਰੰਜਣ ਦਾਸ ਜੀ ਮਹਾਰਾਜ ਬੇਟੀ ਨੂੰ ਤੇ ਪੂਰੇ ਪ੍ਰੀਵਾਰ ਨੂੰ ਆਸ਼ੀਰਵਾਦ ਦੇਣ ਪਹੁੰਚੇ ਜਿਨ੍ਹਾਂ ਦਾ ਸਵਾਗਤ ਪਿੰਡ ਵਾਸੀਆਂ ਤੇ ਸਮੂਹ ਪ੍ਰੀਵਾਰ ਵਲੋਂ ਫੁੱਲਾਂ ਦੀ ਵਰਖਾ ਕਰ ਕੀਤਾ ਗਿਆ। ਉਪਰੰਤ ਸੰਤ ਬਾਬਾ ਨਿਰੰਜਣ ਦਾਸ ਜੀ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਜਸਪਾਲ ਸਿੰਘ ਦੇ ਪੂਰੇ ਪ੍ਰੀਵਾਰ ਤੇ ਵਿਆਹ ਵਾਲੀ ਬੇਟੀ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਇਸ ਮੌਕੇ ਅਮ੍ਰਿਤਪਾਲ ਸਿੰਗ ਜੋਲੀ ਪੰਚ,ਸੁਖਜਿੰਦਰ ਕੌਰ,ਬਲਜੀਤ ਸਿੰਘ,ਤਰਲੋਚਨ ਬੱਧਣ ,ਰਾਮ ਲੁਭਾਇਆ ਤੇ ਹੋਰ ਪਿੰਡ ਵਾਸੀ ਹਾਜਿਰ ਸਨ।

ਗੀਤ ਲਾਈਵ ਡੈੱਡ’ ਲੋਕਾਂ ਦੀ ਬਣਦਾ ਜਾ ਰਿਹਾ ਪਹਿਲੀ ਪਸੰਦ।


ਆਦਮਪੁਰ (ਬਿਊਰੌ )-
ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ, ਜਿਸ ਤੋਂ ਸਾਡੀ ਹਰ ਹਰਕਤ ਕੁਝ ਹੀ ਮਿੰਟਾਂ-ਸੈਕਿੰਟਾਂ 'ਚ ਵਾਇਰਲ ਹੋ ਜਾਂਦੀ ਹੈ। ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਸਾਡੇ ਸਮਾਜ ਦੀ ਮਾੜੀ ਆਦਤ ਅੱਜਕਲ ਸੋਸ਼ਲ ਮੀਡੀਆ ਬਣ ਗਈ ਹੈ। ਕੁਝ ਵੀ ਚੰਗਾ-ਮਾੜਾ ਹੋ ਰਿਹਾ ਹੋਵੇ, ਉਸ ਨੂੰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਹਰ ਕਿਸੇ ਨੂੰ ਕਾਹਲ ਰਹਿੰਦੀ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਲੋਕ ਸਮਾਜ ’ਚ ਹੁੰਦੀਆਂ ਵੱਖ-ਵੱਖ ਘਟਨਾਵਾਂ ’ਤੇ ਵੀ ਰੋਟੀਆਂ ਸੇਕਣ ਤੋਂ ਬਾਜ਼ ਨਹੀਂ ਆਉਂਦੇ ਯਾਨੀਕਿ ਕਿ ਵਿਊਜ਼ ਖੱਟਣ ਤੋਂ ਪਿੱਛੇ ਨਹੀਂ ਹੱਟਦੇ। ਇਸੇ ਵਿਸ਼ੇ ’ਤੇ ਗਾਇਕ ਨੌਰਾ ਸਾਬ ਨੇ ਆਪਣੀ ਕਲਮ ਨੂੰ ਬੁਲੰਦ ਕਰਦਿਆਂ ਇਕ ਗੀਤ ਲਿਖਿਆ ਹੈ, ਜਿਸ ਦਾ ਨਾਂ ‘ਲਾਈਵ ਡੈੱਡ’ ਹੈ। ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਸਮਾਜ ’ਚ ਹੁੰਦੀਆਂ ਵੱਖ-ਵੱਖ ਮਾੜੀਆਂ ਘਟਨਾਵਾਂ 'ਤੋਂ ਲੋਕਾਂ ਵਲੋਂ ਵੀਡੀਓਜ਼ ਬਣਾਏ ਜਾਣ ਨੂੰ ਵੀ ਦਰਸਾਇਆ ਗਿਆ ਹੈ। ਨੌਰਾ ਸਾਬ ਦੇ ਇਸ ਗੀਤ ਨੂੰ ਉਨ੍ਹਾਂ ਦੇ ਚਾਹੁੰਣ ਵਾਲਿਆਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨੌਰਾ ਸਾਬ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਸੰਗੀਤ ਸੀ. ਕੇ ਰੌਕਸ ਨੇ ਦਿੱਤਾ ਹੈ। ਪੋਸਟਰ/ਵੀਡੀਓ ਬ੍ਰੈਨ ਕ੍ਰਿਏਸ਼ਨਜ਼ ਨੇ ਬਣਾਈ ਹੈ। ਗੀਤ ਨੌਰਾ ਸਾਬ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

सेवा दल समाज भलाई संगठन पंजाब (रजि) व एंटी क्राइम एंटी करप्शन एसोसिएशन ने जरूरतमंद परिवारों को बांटा राशन


30 परिवारों को राशन और 51 व्यक्तियों को कंबल वितरित किये 

समाज सेवा का यह सिलसिला ऐसे ही जारी रहेगा: सुरिंदर कैरों

जालन्धर (अमरजीत सिंह)- सेवा दल समाज भलाई संगठन पंजाब (रजि) व एंटी क्राइम एंटी करप्शन एसोसिएशन, पंजाब की तरफ से 100 वां मासिक राशन वितरण समारोह रविवार को गुरु नानक मार्किट (नजदीक लम्मा पिंड चौक) पर करवाया गया। इस बारे में चेयरमैन व समाज सेवक सुरिंदर सिंह कैरो ने बताया कि राशन वितरण समारोह के दौरान 51 व्यक्तियों को कंबल और 30 जरूरतमंद परिवारों को राशन वितरित किया गया। उन्होंने कहा कि गरीबों की सहायता करना सेवा दल समाज भलाई संगठन पंजाब (रजि) व एंटी क्राइम एंटी करप्शन एसोसिएशन का प्रथम लक्ष्य है और ये सेवा ऐसे ही भविष्य में भी निरंतर जारी रहेगी। उन्होंने कहा कि आज समारोह के दौरान जरूरतमंद लोगों के लिए मेडिकल कैंप भी लगाया गया था जिसमें मरीजों के स्वास्थ्य संबंधी टेस्ट किए गए। समारोह में संत बाबा निर्मल दास जी (बाबा जोड़े वाले), संत बाबा सतनाम सिंह जी नरुड़ वाले, संत स्वामी बेला दास जी कपूरथला वाले,बाबा लखवीर सिंह जी (मुखी शहीद तरनादल), बाबा तलविंदर सिंह विशेष तौर पर उपस्थित रहे। इस अवसर पर पर मुख्य अतिथि के तौर पर पहुंचे जगजीत सिंह गाबा, कुलजीत सिंह चावला, जोगिंदर पाल शर्मा, सोनू दिनकर, दलजीत सिंह अरोड़ा, जसपाल सफरी, ललित लवली, प्रवीण कुमार, बॉबी सोंधी, अजयपाल प्रधान, रतन लाल हीरा, दविंदर विरदी, लखविंदर सिंह, डा. परमजीत सिंह, विजय कुमार, मोहन लाल अरोड़ा, मनजोत सिंह खरबंदा, हरजोत सिंह, मोहिंदर पाल नौगज्जा, राज रानी, रमेश रानी करतारपुर, मैडम लता, मनदीप कौर, आशा सहोता, चंद्रकांता, आरती, प्रवीण कोहली, देसराज, छोटू, गुरदीप सिंह, जसविंदर सिंह, हरजिंदर सिंह बाबी नार्थ सेक्रेटरी, किशन लाल प्रधान टांडा, बिट्टू, सुखविंदर, मनी धीर, हरइंद्र सिंह चिटकारा आदि उपस्थित थे।

 ਪਿੰਡ ਪਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਸ਼ਹੀਦ ਬਾਬਾ ਮੱਤੀ ਜੀ ਨੂੰ ਸਮਰਪਿਤ 8ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ



ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਕੀਤੀ ਸ਼ਿਰਕਤ
ਆਦਮਪੁਰ/ਜਲੰਧਰ (ਅਮਰਜੀਤ ਸਿੰਘ)-
ਪਿੰਡ ਪਧਿਆਣਾ (ਆਦਮਪੁਰ) ਵਿਖੇ ਕਲਗੀਧਰ ਨੌਜਵਾਨ ਸਭਾ ਰਜ਼ਿ, ਐਨ.ਆਰ.ਆਈ ਵੀਰਾਂ, ਨਗਰ ਅਤੇ ਇਲਾਕੇ ਦੀਆਂ ਸੰਗਤਾਂ, ਗ੍ਰਾਮ ਪੰਚਾਇਤ ਵਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਅਤੇ ਸ਼ਹੀਦ ਬਾਬਾ ਮੱਤੀ ਜੀ ਨੂੰ ਸਮਰਪਿਤ 8ਵਾਂ ਮਹਾਨ ਕੀਰਤਨ ਦਰਬਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪਿੰਡ ਦੀ ਗਰਾਉਂਡ ਵਿੱਚ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ 8ਵੇਂ ਮਹਾਨ ਕੀਰਤਨ ਦਰਬਾਰ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਭਾਈ ਜਸਕਰਨ ਸਿੰਘ ਜੀ ਅਤੇ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਚੰਡੀਗ੍ਹੜ ਵਾਲੇ ਕੀਰਤਨ ਦਰਬਾਰ ਸਿੰਘ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਵਾਰਤਾ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਜਰਨੈਲ ਸਿੰਘ ਜੀ ਨਿਭਾਣਗੇ। ਇਸ ਕੀਰਤਨ ਦਰਬਾਰ ਦੋਰਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪ੍ਰਬੰਧਕ ਕਮੇਟੀ ਡਰੋਲੀ ਕਲਾਂ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ, ਐਨ.ਆਰ.ਆਈ ਵੀਰ, ਭਾਈ ਤਰਲੋਕ ਸਿੰਘ ਨੋਜਵਾਨ ਸਭਾ ਦਿਹਾਣਾ, ਭਾਈ ਬਚਿੱਤਰ ਸਿੰਘ ਨੋਜਵਾਨ ਸਭਾ ਪਧਿਆਣਾ ਅਤੇ ਸਮੂਹ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਕਲਗੀਧਰ ਨੋਜਵਾਨ ਸਭਾ ਦੇ ਪ੍ਰਧਾਨ ਬਲਜੀਤ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਕੈਸ਼ੀਅਰ ਗੁਰਦੇਵ ਸਿੰਘ, ਜਸਵੀਰ ਸਿੰਘ ਸਾਬੀ ਪਧਿਆਣਾ, ਇੰਦਰਜੀਤ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਇੰਦਰ ਸਿੰਘ ਮਿਨਹਾਸ, ਜਸਕਰਨ ਸਿੰਘ, ਕੰਵਲ ਸਿੰਘ, ਗੁਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਸਤਨਾਮ ਸਿੰਘ, ਬਿੰਦਰ ਸਿੰਘ ਫੋਜ਼ੀ, ਅਮਰਜੀਤ ਸਿੰਘ, ਅਮਰਜੀਤ ਸਿੰਘ ਬੈਂਸ, ਰਣਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਆਸਾ ਸਿੰਘ ਅਤੇ ਹੋਰ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।

Saturday, 3 December 2022

ਆਪ ਆਗੂ" ਜੀਤ ਲਾਲ ਭੱਟੀ ਨੂੰ ਮੰਗ ਪੱਤਰ ਦਿੱਤਾ



ਆਦਮਪੁਰ (ਰਣਦੀਪ ਕੁਮਾਰ ਸਿੱਧੂ)-
ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ (ਪੰਜਾਬ) ਬਲਾਕ ਇਕਾਈ ਆਦਮਪੁਰ ਦੇ ਮੈਂਬਰਾਂ ਨੇ ਪ੍ਰਧਾਨ ਦੀਪਕ ਕੁਮਾਰ ਜਲਭੇ ਦੀ ਅਗਵਾਈ ਵਿੱਚ ਆਪ ਆਗੂ ਜੀਤ ਲਾਲ ਭੱਟੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਪ੍ਰਧਾਨ ਦੀਪਕ ਕੁਮਾਰ ਨੇ ਦੱਸਿਆ ਕਿ ਮੰਗ ਪੱਤਰ ਚ 85ਵੀਂ ਸੋਧ, ਬੈਕਲਾਗ, ਸਿੱਖਿਆ ਵਿਭਾਗ ਸਾਰੇ ਕੇਡਰਾਂ ਵਿੱਚ  ਰਹਿੰਦੀਆਂ ਪ੍ਰਮੋਸ਼ਨ, ਕੱਚੇ ਮੁਲਾਜ਼ਮਾਂ ਦਾ ਮੁੱਦਾ, ਪੁਰਾਣੀ ਪੈਨਸ਼ਨ ਸਕੀਮ ਆਦਿ ਮੁੱਦਿਆਂ ਤੇ ਖੁੱਲ੍ਹ ਕੇ ਲਿਖਿਆ ਗਿਆ ਜੋ ਕੇ ਕਾਫੀ ਸਮੇਂ ਤੋਂ ਲਾਗੂ ਨਹੀ ਕੀਤੀਆਂ ਗਈਆਂ। ਉਪਰੰਤ ਜੀਤ ਲਾਲ ਭੱਟੀ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਇਹ ਮੰਗ ਪੱਤਰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭੇਜਣਗੇ। ਇਸ ਮੌਕੇ ਤੇ ਪ੍ਰੇਮ ਸਿੰਘ ਜਨਰਲ ਸਕੱਤਰ, ਬਲਵੀਰ ਸਿੰਘ ਵਿੱਤ ਸਕੱਤਰ, ਤਰਨਦੀਪ ਸਿੰਘ ਪ੍ਰੈੱਸ ਸਕੱਤਰ, ਜਸਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਸਿੰਘ ਮੀਤ ਪ੍ਰਧਾਨ, ਸੰਦੀਪ ਕੁਮਾਰ ਮੀਤ ਪ੍ਰਧਾਨ, ਸੋਮ ਪ੍ਰਕਾਸ਼ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਅਧਿਆਪਕ ਸਾਥੀ ਹਾਜ਼ਰ ਸਨ।

ਸਾਹਿਤ ਖੇਤਰ ’ਚ ਪ੍ਰਾਪਤੀਆਂ ਲਈ ਇੰਦਰਜੀਤ ਕਾਜਲ ਨੂੰ ਮਿਲਿਆ ਦਿਵਿਆਂਗ ਟੈਂਲੇਟ ਐਵਾਰਡ



ਹੁਸ਼ਿਆਰਪੁਰ, 3 ਦਸੰਬਰ :
ਸਾਹਿਤ ਖੇਤਰ ’ਚ ਪ੍ਰਾਪਤੀਆਂ ਲਈ ਪਿੰਡ ਜੰਡੋਰ ਦੇ ਪ੍ਰਸਿੱਧ ਲੇਖਕ ਇੰਦਰਜੀਤ ਕਾਜਲ ਨੂੰ ਬੀਤੇ ਦਿਨੀਂ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ, ਹੁਸ਼ਿਆਰਪੁਰ ਵਿਖੇ ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਚੰਡੀਗੜ ਵਲੋੋਂ ਅਪੰਗਤਾ ਦਿਵਸ 2022 ਦੇ ਮੌਕੇ’ਤੇ ਸ਼ਹੀਦ ਸਤਵੀਰ ਢਿੱਲੋਂ ਕਲੋਆ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਸੀ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੌਰਾਨ ਦਿਵਿਆਂਗ ਕਲਾ ਸਾਹਿਤ ਤੇ ਸੱਭਿਆਚਾਰਕ ਮੰਚ ਪੰਜਾਬ ਵਲੋੋਂ ਦਿਵਿਆਂਗ ਟੇਲੈਂਟ ਅਵਾਰਡ ਦਿੱਤੇ ਗਏ ਸਾਹਿਤ ਵਿੱਚ ਇੰਦਰਜੀਤ ਕਾਜਲ ਐਵਾਰਡ ਦਿੱਤਾ ਗਿਆ।

Thursday, 1 December 2022

ਮਹਿਲਾ ਕਾਵਿ ਮੰਚ ਕਪੂਰਥਲਾ ਇਕਾਈ ਵੱਲੋਂ ਸਫ਼ਲਤਾ ਪੂਰਵਕ ਸੰਪਨ ਹੋਈ ਮਾਸਿਕ ਗੋਸ਼ਟੀ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 2 ਦਸੰਬਰ, 2022
: ਮਹਿਲਾ ਕਾਵਿ ਮੰਚ ਕਪੂਰਥਲਾ ਇਕਾਈ ਦੀ ਮਾਸਿਕ ਕਾਵਿ ਗੋਸ਼ਟੀ ਰੰਗ ਐਫ ਐੱਮ ਦੇ ਸਹਿਯੋਗ ਨਾਲ ਮੁਕਾਮ ਪੰਜਾਬ ਦੀ ਉਪ ਪ੍ਰਧਾਨ ਡਾ: ਵੀਨਾ ਵਿੱਜ ਜੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸਦਾ ਲਾਈਵ ਪ੍ਰਸਾਰਨ ਰੰਗ ਐਫ ਐਮ ਦੇ ਵੱਲੋਂ ਕੀਤਾ ਗਿਆ। ਇਸ ਗੋਸ਼ਟੀ ਵਿੱਚ 16 ਕਵਿੱਤਰੀਆਂ ਨੇ ਭਾਗ ਲਿਆ। ਜਿਨਾਂ ਨੇ ਖੂਬਸੂਰਤ ਭਾਵਪੂਰਨ ਰਚਨਾਵਾਂ ਰਾਹੀਂ ਖੁਸ਼ਨੁਮਾ ਮਾਹੌਲ ਸਿਰਜਿਆ। ਗੋਸ਼ਟੀ ਦਾ ਆਗਾਜ ਪ੍ਰੋਫੈਸਰ ਪਰਮਜੀਤ ਕੌਰ ਦੁਆਰਾ ਸੁਰੀਲੀ ਆਵਾਜ ਵਿੱਚ ਸਰਸਵਤੀ ਵੰਦਨਾ ਗਾਕੇ ਕੀਤਾ ਗਿਆ। ਡਾ: ਨੀਲਮ ਸੇਠੀ ਨੇ ਆਧੁਨਿਕ ਦੌਰ ਵਿੱਚ ਔਰਤ ਦੀ ਦੁਹਰੀ ਭੂਮਿਕਾ ’ਤੇ ਅਧਾਰਿਤ ‘ਚਿੜੀਆਂ ਕੋ ਪ੍ਰਤੀਰੂਪ ਮਨ ਕਰ ਸੁੰਦਰ’ ਕਵਿਤਾ ਸੁਣਾਈ। ਡਾ: ਰਸ਼ਮੀ ਖੁਰਾਨਾ ਨੇ ਬਹੁਤ ਖੂਬਸੂਰਤ ਅਤੇ ਆਕਰਸ਼ਿਕ ਅੰਦਾਜ ਵਿਚ ਔਰਤ ਦੀ ਭਾਵੁਕਤਾ ਦੇ ਸੰਦਰਭ ਵਿੱਚ ‘ਤੇਰੇ ਅਸਆਰ ਕੋ ਤਬੀਜ ਬਨਾ ਗਲੇ ਮੇ ਪਹਿਨ ਲੂ’ ਕਵਿਤਾ ਕਹੀ। ਡਾ: ਸਰਲਾ ਭਾਰਦਵਾਜ ਜੀ ਨੇ ਆਧੁਨਿਕ ਸਤਾਧਾਰੀਆਂ ’ਤੇ ਟਿੱਪਣੀ ਕਰਦੇ ਹੋਏ ‘ਤਮਾਸ਼ਾ ਕਵਿਤਾ ਪੇਸ਼ ਕੀਤੀ। ਇਸ ਕਾਵਿ ਗੋਸ਼ਟੀ ਵਿੱਚ ਵਿਭਾ ਕੁਮਾਰੀਆ ਸ਼ਰਮਾ ਨੇ ‘ਆਂਸੂ ਥਾ ਕਿ ਪਾਣੀ’ ਕਵਿਤਾ ਰਾਹੀਂ ਹਾਜ਼ਰੀ ਭਰੀ। ਇਸ ਕਾਵਿ ਗੋਸ਼ਟੀ ਵਿੱਚ ਸ੍ਰੀ ਮਤੀ ਨੀਰੂ ਗਰੋਵਰ, ਡਾ: ਨੀਲੂ ਸ਼ਰਮਾ, ਡਾ : ਨੀਲਮ ਜੁਲਕਾ, ਪ੍ਰੋਫੈਸਰ ਸਪਨਾ ਸੈਣੀ, ਸ੍ਰੀ ਮਤੀ ਨਰੇਂਦਰ ਨੀਤ, ਸ੍ਰੀ ਮਤੀ ਮਨਦੀਪ ਭਦੌੜ, ਸ੍ਰੀ ਮਤੀ ਅਨੂ ਬਹਿਲ, ਨਿਧੀ ਸ਼ਰਮਾ, ਸ੍ਰੀ ਮਤੀ ਸ਼ਰਮੀਲਾ ਨਾਕਰਾ ਆਦਿ ਕਵਿੱਤਰੀਆਂ ਨੇ ਇੱਕ ਤੋਂ ਵੱਧ ਇੱਕ ਖੂਬਸੂਰਤ ਕਵਿਤਾ ਦੀ ਪੇਸ਼ਕਾਰੀ ਕਰਕੇ ਵਾਹ ਵਾਹ ਖੱਟੀ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਪੂਰਥਲਾ ਇਕਾਈ ਦੀ ਪ੍ਰਧਾਨ ਪ੍ਰਿੰ. ਪ੍ਰੋਮਿਲਾ ਅਰੋੜਾ ਜੀ ਨੇ ਦੱਸਿਆ ਕਿ ਮੰਚ ਸੰਚਾਲਿਕਾ ਸ੍ਰੀ ਮਤੀ ਮੁਨੱਜਾ ਖਾਨ ਨੇ ਪਿਆਰ ਤੇ ਆਤਮ ਸਮਰਪਣ ਭਾਵਾਂ ਨੂੰ ਪ੍ਰਗਟ ਕਰਦੀ ਕਵਿਤਾ ਸੁਣਾਈ। ਅੰਤ ਵਿੱਚ ਕਪੂਰਥਲਾ ਇਕਾਈ ਦੀ ਪ੍ਰਧਾਨ ਪ੍ਰਿੰ. ਪ੍ਰੋਮਿਲਾ ਅਰੋੜਾ ਜੀ ਨੇ ਸਾਰੀਆਂ ਕਵਿੱਤਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਇਨਸਾਨ ਦੀ ਅਸਤੁੰਸ਼ਟਤਾ ਨੂੰ ਬਿਆਨ ਕਰਦੀ ਕਵਿਤਾ ‘ਚਾਰਗਾਹ ਮੇਂ ਚਰਤੇ ਪਸ਼ੂ ਹੈਂ ਸੰਤੁਸ਼ਟ’ ਸੁਣਾਈ। ਡਾ ਵੀਨਾ ਵਿੱਜ ਉਪ ਪ੍ਰਧਾਨ ਮਕਾਮ ਪੰਜਾਬ ਜੀ ਨੇ ਅਮਰੀਕਾ ਵਿੱਚ ਹੁੰਦੇ ਹੋਏ ਵੀ ਇਸ ਗੋਸ਼ਟੀ ਵਿੱਚ ਭਾਗ ਲੈਂਦਿਆਂ ਸਾਰੀਆਂ ਕਵਿੱਤਰੀਆਂ ਦਾ ਖੂਬਸੂਰਤ ਕਵਿਤਾਵਾਂ ਪ੍ਰਸਤੁਤ ਕਰਨ ’ਤੇ ਧੰਨਵਾਦ ਕਰਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ। ਇਹ ਗੋਸ਼ਟੀ ਡਾ ਵੀਨਾ ਵਿੱਜ ਜੀ ਦੀ ਯੋਗ ਰਹਿਨੁਮਾਈ ਹੇਠ ਅਤੇ ਰੰਗ ਐਫ ਐੱਮ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਸਪੰਨ ਹੋਈ।

ਦਿ ਵਰਕਿੰਗ ਰਿਪੋਰਟਰਜ਼ ਐਸੋਸ਼ੀਏਸ਼ਨ ਰਜਿ.ਇੰਡੀਆ ਨੇ ਨਵੇਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ


ਸਰਕਾਰ ਦੇ ਲੋਕ ਭਲਾਈ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮੀਡੀਆ ਦਾ ਮਹੱਤਵਪੂਰਨ ਯੋਗਦਾਨ-ਕੋਮਲ ਮਿੱਤਲ


ਹੁਸ਼ਿਆਰਪੁਰ 1 ਦਸੰਬਰ ( ਤਰਸੇਮ ਦੀਵਾਨ)- ਦਿ ਵਰਕਿੰਗ ਰਿਪੋਰਟਰਜ਼ ਐਸੋਸ਼ੀਏਸ਼ਨ ਰਜਿ.ਇੰਡੀਆ  ਦੇ ਵਫਦ ਨੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਦੇ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਆਈਏਐੱਸ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਖੁਸ਼ਆਮਦੀਦ ਆਖਿਆ।ਨਵੇਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਆਈਏਐੱਸ ਦੀ ਹੁਸ਼ਿਆਰਪੁਰ ਆਮਦ 'ਤੇ ਸਵਾਗਤ ਕਰਦਿਆਂ ਦਿ ਵਰਕਿੰਗ ਰਿਪੋਰਟਰਜ਼ ਐਸੋਸ਼ੀਏਸ਼ਨ ਰਜਿ. ਵੱਲੋਂ ਉਨਾਂ ਨੂੰ ਹੁਸ਼ਿਆਰਪੁਰ ਦੀ ਵਿਲੱਖਣ ਵਿਰਾਸਤ ਅਤੇ ਐਸੋਸ਼ੀਏਸ਼ਨ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਨਵੇਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਆਈਏਐੱਸ ਨੇ ਦਿ ਵਰਕਿੰਗ ਰਿਪੋਰਟਰਜ਼ ਐਸੋਸ਼ੀਏਸ਼ਨ ਰਜਿ. ਵੱਲੋੰ ਦਿੱਤੇ ਗਏ ਮਾਣ ਸਤਿਕਾਰ ਲਈ ਧੰਨਵਾਦ ਕਰਦਿਆਂ ਆਖਿਆ ਕਿ ਮੀਡੀਆ ਅਤੇ ਪ੍ਰਸ਼ਾਸ਼ਨ ਦੇ ਆਪਸੀ ਸਹਿਯੋਗ ਅਤੇ ਮਿਲਵਰਤਣ ਨਾਲ ਹੀ ਲੋਕਾਂ ਦੇ ਬਹੁਤ ਸਾਰੇ ਮਸਲਿਆਂ ਦਾ ਸਥਾਈ ਹੱਲ ਲੱਭਿਆ ਜਾ ਸਕਦਾ ਹੈ। ਉਨਾਂ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਭਲਾਈ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮੀਡੀਆ ਦੇ ਮਹੱਤਵਪੂਰਨ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਮੀਡੀਆ ਕਰਮੀਆਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਵਿਨੋਦ ਕੌਸ਼ਲ ਸਕੱਤਰ ਜਨਰਲ ਇੰਡੀਆ,ਤਰਸੇਮ ਦੀਵਾਨਾ ਚੇਅਰਮੈਨ ਇੰਡੀਆ,ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਵਿਕਾਸ ਸੂਦ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ,ਓਪੀ ਰਾਣਾ ਜ਼ਿਲਾ ਜਨਰਲ ਸਕੱਤਰ ਅਤੇ ਹੋਰ ਮੀਡੀਆ ਕਰਮੀ ਵੀ ਮੌਜੂਦ ਸਨ।


100ਵਾਂ ਮਹੀਨਾਵਾਰੀ ਸਮਾਗਮ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਕਰਵਾਇਆ ਜਾਵੇਗਾ : ਪ੍ਰਧਾਨ ਸੁਰਿੰਦਰ ਸਿੰਘ ਕੈਰੋਂ


ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਸ਼ਿਰਕਤ ਕਰਨਗੇ, ਸੰਤ ਮਹਾਂਪੁਰਸ਼

ਆਦਮਪੁਰ/ਜਲੰਧਰ 02 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸੇਵਾ ਦਲ ਸਮਾਜ ਭਲਾਈ ਸਗੰਠਨ ਪੰਜਾਬ ਰਜ਼ਿ. ਅਤੇ ਐਂਟੀ ਕਰਾਈਮ, ਐਂਟੀ ਕੁਰਪਸ਼ਨ ਐਸੋਸੀਏਸ਼ਨ ਪੰਜਾਬ ਰਜ਼ਿ. ਦੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਵਲੋਂ 100ਵਾਂ ਮਹੀਨਾਵਾਰੀ ਸਮਾਗਮ ਗੁਰੂ ਨਾਨਕ ਮਾਰਕੀਟ, ਨੇੜੇ ਲੰਮਾਂ ਪਿੰਡ ਚੋਂਕ ਵਿਖੇ (ਸਲਾਨੀ ਮਾਤਾ ਮੰਦਿਰ, ਗੇਟ ਨੰਬਰ 1), 4 ਦਸੰਬਰ ਦਿਨ ਐਤਵਾਰ ਨੂੰ ਦੁਪਿਹਰ 2 ਤੋਂ 5 ਵਜੇ ਤੱਕ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ। ਸ. ਕੈਰੋਂ ਨੇ ਦਸਿਆ ਕਿ ਇਸ ਸਮਾਗਮ ਵਿੱਚ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਜੀ, ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ ਉਦਾਸੀਨ ਗੋਪਾਲ ਨਗਰ ਵਾਲੇ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ, ਸੰਤ ਬਾਬਾ ਸਤਨਾਮ ਸਿੰਘ ਨਰੂੜ ਵਾਲੇ, ਸੰਤ ਸੁਆਮੀ ਬੇਲਾ ਦਾਸ ਜੀ ਕਪੂਰਥਲੇ ਵਾਲੇ, ਸੰਤ ਬਾਬਾ ਤਰਲੋਕ ਸਿੰਘ ਹਮੀਰਾ ਵਾਲੇ, ਬਾਬਾ ਲਖਵੀਰ ਸਿੰਘ ਜੀ ਮੁੱਖੀ ਸ਼ਹੀਦਾਂ, ਤਰਨਾਂ ਦਲ ਵਾਲੇ, ਸੰਤ ਅਚਾਰਯ ਰਿਸ਼ੀ ਰਾਜ ਜੀ ਨਵਾਂ ਸ਼ਹਿਰ ਵਾਲੇ ਉਚੇਚੇ ਤੋਰ ਤੇ ਪੁੱਜ ਕੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਇਸ ਸਮਾਮਗ ਵਿੱਚ ਲੋ੍ਹੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆਂ ਕਰਵਾਇਆ ਜਾਵੇਗਾ ਅਤੇ ਜਲ ਪਾਣੀ ਦਾ ਖਾਸ ਪ੍ਰਬੰਧ ਹੋਵੇਗਾ।