Saturday, 30 September 2023

नशों की लत ने कई घर बरबाद किये, गुरकीरत सिंह बेदी


शों की लत ने कई घर बरबाद किये, एंटी करप्शन एसोसिएशन इंडिया के पंजाब प्रेसिडेंट स: गुरकीरत सिंह बेदी ने पंजाब में बढ़ रही नशाखोरी को लेकर चिंता जाहर की
जालंधर (सुरमा पंजाब)-
एंटी करप्शन एसोसिएशन इंडिया के पंजाब प्रेसिडेंट स. गुरकीरत सिंह बेदी ने पंजाब में बढ़ रही नशाखोरी को लेकर चिंता जाहर की है। पंजाब में नशाखोरी दिनों दिन बढ़ती जा रही है। नशाखोरी इस कदर पैर पसार रही है कि आज हमारे बच्चे महिलाएं भी इसकी दलगत में फसते जा रहे है। हालांकि सरकार और प्रशासन की तरफ से भी इस समस्या पर काबू पाने के लिए तरह-तरह के अभियान चलाए जाते हैं। मगर फिर भी नशा खोरी पंजाब में बढ़ती ही जा रही है। जिससे समाज का हर वर्ग हर बुद्धिजीवी चिंतित है। एंटी करप्शन एसोसिएशन इंडिया के पंजाब प्रधान गुरकीरत सिंह बेदी ने इस पर चिंता जाहर करते हुए कहा कि पंजाब की जवानी नशों में खत्म होती जा रही है। उन्होंने कहा कि आए दिन कहीं ना कहीं अप्रिय घटनाएं ऐसी देखने को मिलती ही रहती हैं। नशों की लत ने कई घर उजाड़ दिए हैं। गुरकीरत सिंह ने कहा कि इसके लिए केवल सरकारें, प्रशासन ही जिम्मेवार नहीं बल्कि हम सब इसके लिए भागीदार हैं। क्योंकि हम सब मिलकर इसके लिए अपनी आवाज नहीं उठाते। उन्होंने कहा कि अगर कहीं भी आसपास ऐसे लोग जो इस धंधे में लिप्त हैं, इसकी सूचना पुलिस प्रशासन को जरूर देनी चाहिए और अगर कहीं भी कोई ऐसा व्यक्ति या ऐसा कोई बच्चा मिलता है जो इसकी दलगत में फंस गया है। तो उसकी मदद जरूर करें, उसका इलाज कराऐं और समाज के हर व्यक्ति को इसके लिए अपने आसपास सबको सचेत करें। ताकि आने वाले समय में हमारे पंजाब के बच्चों का भविष्य सुरक्षित हो सके। उन्होंने कहा कि हमारे संगठन हर वक्त ऐसे कामों के लिए हमेशा त्यार रहती है। जिससे समाज में खुशहाली का वातावरण बनाया जा सके।

Friday, 29 September 2023

ਖਾਲਸਾ ਨੋਜਵਾਨ ਸਭਾ ਰਾਮਾ ਮੰਡੀ ਜਲੰਧਰ ਵਲੋਂ 31ਵਾਂ ਮਹਾਨ ਕੀਰਤਨ ਸਮਾਗਮ 14 ਅਕਤੂਬਰ ਦਿਨ ਸ਼ਨੀਵਾਰ ਨੂੰ


ਆਦਮਪੁਰ/ਜਲੰਧਰ 29 ਸਤੰਬਰ (ਅਮਰਜੀਤ ਸਿੰਘ)-
ਖਾਲਸਾ ਨੋਜਵਾਨ ਸਭਾ ਰਾਮਾਂਮੰਡੀ ਜਲੰਧਰ ਵਲੋਂ 31ਵਾਂ ਮਹਾਨ ਕੀਰਤਨ ਸਮਾਗਮ 14 ਅਕਤੂਬਰ ਦਿਨ ਸ਼ਨੀਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਕੀਰਤਨ ਸਮਾਗਮ ਦੀ ਅਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਸ਼ਾਮ 4 ਵਜੇ ਗੁ. ਸਾਹਿਬ ਕਾਕੀ ਪਿੰਡ ਤੋਂ ਪੰਡਾਲ ਵਿੱਚ ਲਿਜਾਇਆ ਜਾਵੇਗਾ। ਜਿਸ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵੀ ਪੁੱਜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਚਾਰ ਹਜ਼ੂਰੀ ਰਾਗੀ ਜੱਥੇ ਭਾਈ ਜਰਨੈਲ ਸਿੰਘ ਕੋਹਾੜਕਾ ਜੀ, ਭਾਈ ਸ਼ੁਭਦੀਪ ਸਿੰਘ ਜੀ, ਭਾਈ ਦਵਿੰਦਰ ਸਿੰਘ ਬਟਾਲਾ ਜੀ ਅਤੇ ਭਾਈ ਹਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥੇ ਸ਼੍ਰੀ ਦਰਬਾਰ ਸਾਹਿਬ ਜੀ ਇੱਕਠੇ ਬੈਠ ਕੇ ਆਤਮਰਸ ਕੀਰਤਨ ਕਰਨਗੇ ਤੇ ਭਾਈ ਗੁਰਦੇਵ ਸਿੰਘ ਆਸਟਰੇਲੀਆ ਵਾਲੇ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ, ਬੀਬੀ ਰਵਿੰਦਰ ਕੌਰ ਜੀ, ਭਾਈ ਸ਼ਮਸ਼ੇਰ ਸਿੰਘ ਜੰਡੂ ਸਿੰਘਾ ਵਾਲੇ, ਭਾਈ ਭੁਪਿੰਦਰ ਸਿੰਘ ਜੀ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਕੀਰਤਨ ਸਮਾਗਮ ਵਿੱਚ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ, ਸੰਤ ਬਾਬਾ ਭਗਵੰਤ ਭਜਨ ਸਿੰਘ ਜੀ, ਸੰਤ ਬਾਬਾ ਹਰਜਿੰਦਰ ਸਿੰਘ ਜੀ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ, ਸੰਤ ਬਾਬਾ ਗੁਰਵਿੰਦਰਪਾਲ ਸਿੰਘ ਨਿਰਮਲ ਕੁਟੀਆ ਵਾਲੇ, ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ ਵਾਲੇ, ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ.ਗੁ.ਪ੍ਰੰਬਧਕ ਕਮੇਟੀ ਵੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਪੁੱਜ ਰਹੇ ਹਨ। ਸਟੇਜ ਸਕੱਤਰ ਦੀ ਭੂਮਿਕਾ ਗਿਆਨੀ ਗੁਰਮੀਤ ਸਿੰਘ ਜੀ ਨਿਭਾਉਣਗੇ। 

                 


ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾਂ ਕਰਨ ਲਈ ਖਾਲਸਾ ਨੋਜਵਾਨ ਸਭਾ ਅਤੇ ਇਲਾਕਾ ਨਿਵਾਸੀਆਂ ਦੀ ਵਿਸ਼ੇਸ਼ ਇਕੱਤਰਤਾ ਖੈਹਰਾ ਇੰਨਕਲੇਵ ਵਿੱਖੇ ਹੋਈ। ਜਿਸ ਵਿੱਚ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਜਿਸ ਵਿੱਚ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਅਮਿ੍ਰਤਸਰ, ਰਾਜੇਸ਼ ਬਾਘਾ, ਪ੍ਰਨੀਤ ਸਿੰਘ ਮਿਨਹਾਸ, ਜਤਿੰਦਰ ਸਿੰਘ ਰਿਕੂ ਖੈਹਰਾ, ਬਲਬੀਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਖੈਹਰਾ, ਡਾਕਟਰ ਬਲਜੀਤ ਸਿੰਘ ਜੌਹਲ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਚੇਤਨ ਸਿੰਘ, ਭੁਪਿੰਦਰ ਸਿੰਘ ਹੰਨੀ ਭਾਟੀਆ, ਸਤਿਨਾਮ ਸਿੰਘ ਮੱਕੜ, ਗੁਰਬਚਨ ਸਿੰਘ ਅਰੋੜਾ, ਹਰਮੋਹਨ ਸਿੰਘ ਮਿਨਹਾਸ, ਜੋਗਿੰਦਰ ਸਿੰਘ ਗਿੱਧਾ, ਹਰਮਿੰਦਰ ਸਿੰਘ ਨੈਹਰੂ, ਜਤਿੰਦਰ ਸਿੰਘ ਸੂਰਜ, ਚਰਨਜੀਤ ਸਿੰਘ ਭਿੰਡਰ, ਪਰਮਿੰਦਰ ਸਿੰਘ, ਰਘਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ, ਬਲਬੀਰ ਸਿੰਘ ਬਾਂਸਲ, ਅਮਰਦੀਪ ਸੰਦਲ ਕਿੰਨੂ, ਸੁਰਿੰਦਰ ਸਿੰਘ ਭਾਟੀਆ, ਮੰਗਾਂ ਸਿੰਘ ਮੁੱਦੜ, ਚਤਰ ਸਿੰਘ ਭਾਟੀਆ, ਅਰੁੱਣ ਖੁਰਾਣਾ, ਦਲਵਿੰਦਰ ਸਿੰਘ ਬੜਿੰਗ, ਲੱਕੀ ਅਰੋੜਾ, ਜਸਵਿੰਦਰ ਸਿੰਘ ਸੋਖ, ਡਾਕਟਰ ਲਖਬੀਰ ਸੰਧੂ, ਅਮਰਦੀਪ ਸਿੰਘ, ਤਰਲੋਕ ਸਿੰਘ ਲਾਲੀ, ਪਰਮਜੀਤ ਸਿੰਘ ਭਾਟੀਆ, ਬੂਟਾ ਸਿੰਘ ਘੁਮਾਣ, ਅਨੂਪ ਸਿੰਘ ਭਾਟੀਆ, ਸਰੂਪ ਸਿੰਘ ਭਾਟੀਆ, ਗੁਰਮੇਜ ਸਿੰਘ, ਸੁਖਵਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਮਿਨਹਾਸ, ਪਰਦੁੱਮਨ ਸਿੰਘ ਮੁਲਤਾਨੀ, ਕੁਲਤਾਰ ਸਿੰਘ ਚੀਮਾ, ਜੋਗਿੰਦਰ ਸਿੰਘ, ਮੰਨਪ੍ਰੀਤ ਸਿੰਘ, ਸੰਤੋਖ ਸਿੰਘ ਸਰੋਆ, ਅਮਰਜੀਤ ਸਿੰਘ ਚਾਹਲ, ਕੁਲਬੀਰ ਸਿੰਘ, ਸਿਮਰ ਸਿੰਘ ਬਾਜਵਾ, ਹਰਜੋਤ ਸਿੰਘ ਮੱਕੜ, ਪ੍ਰਿੰਸ ਮੱਕੜ, ਭਗਵੰਤ ਸਿੰਘ, ਮਨਪ੍ਰੀਤ ਸਿੰਘ ਨੋਨੂ, ਪੁਨੀਤ ਪਾਲ ਸਿੰਘ, ਹਰਮੀਤ ਸਿੰਘ ਰਾਜਨ, ਹਰਮੀਤ ਸਿੰਘ ਅਰੋੜਾ, ਲਵਲੀ ਸ਼ਟਰਿੰਗ ਤੇ ਹੋਰ ਸੇਵਾਦਾਰ ਹਾਜ਼ਰ ਸਨ। 

 

Thursday, 28 September 2023

ਡਾ. ਹਰਪ੍ਰੀਤ ਕੌਰ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰਸੀਪਲ ਬਣੇ



ਆਦਮਪੁਰ 28 ਸਤੰਬਰ (ਅਮਰਜੀਤ ਸਿੰਘ, ਕਰਮਵੀਰ ਸਿੰਘ)- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਨਵੇਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਅੱਜ ਬਤੌਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਜ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਓਟ ਆਸਰਾ ਲੈਦਿਆਂ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਹਲਕਾ ਆਦਮਪੁਰ ਤੋਂ ਐਸ.ਜੀ.ਪੀ.ਸੀ ਮੈਂਬਰ ਬੀਬੀ ਦਵਿੰਦਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਦੇ ਨੁਮਾਇੰਦੇ ਵਜੋਂ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਹਾਜ਼ਰ ਹੋਏ, ਜਿਨ੍ਹਾਂ ਨੇ ਨਵ-ਨਿਯੁਕਤ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਕਾਲਜ ਦੇ ਸਮੂਹ ਸਟਾਫ਼ ਦਰਮਿਆਨ ਤਾਲਮੇਲ ਬਣਾਉਂਦਿਆਂ ਐਸ.ਜੀ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਾਲਜ ਸਟਾਫ਼ ਨੂੰ ਸੰਬੋਧਨ ਕਰਦਾ ਸੰਦੇਸ਼ ਸੁਣਾਇਆ। ਇਸ ਮੌਕੇ ਕਾਲਜ ਸਟਾਫ਼ ਨੇ ਸੀਨੀਅਰ ਪ੍ਰੋਫੈਸਰ ਰਚਨਾ ਤੁਲੀ ਦੀ ਅਗਵਾਈ ਹੇਠ ਡਾ. ਹਰਪ੍ਰੀਤ ਕੌਰ ਨੂੰ 'ਜੀ ਆਇਆਂ' ਕਹਿੰਦਿਆਂ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਦੱਸਣਯੋਗ ਹੈ ਕਿ ਇਸ ਕਾਲਜ ਦੇ ਪ੍ਰਿੰਸੀਪਲ ਦੀ ਅਸਾਮੀ ਮਈ 2021 ਤੋਂ ਡਾ. ਸਾਹਿਬ ਸਿੰਘ ਦੇ ਸੇਵਾਮੁਕਤ ਹੋਣ ਉਪਰੰਤ ਖਾਲੀ ਪਈ ਸੀ, ਜਿਸ 'ਤੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਪ੍ਰੋ. ਰਚਨਾ ਤੁਲੀ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਸਮੂਹ ਕਾਲਜ ਸਟਾਫ਼ ਨੂੰ ਸਦਭਾਵਨਾ ਨਾਲ ਮੁਖਾਤਬ ਹੁੰਦਿਆਂ ਕਿਹਾ ਕਿ ਆਪਾਂ ਤੁਹਾਡੇ ਸਭਨਾਂ ਦੇ ਸਹਿਯੋਗ ਨਾਲ ਹੀ ਕਾਲਜ ਅਤੇ ਇਲਾਕੇ ਦੀ ਬਿਹਤਰੀ ਲਈ ਵਧੀਆ ਉਪਰਾਲੇ ਕਰ ਸਕਦੇ ਹਾਂ। ਸਮੂਹ ਕਾਲਜ ਸਟਾਫ਼ ਨੇ ਪ੍ਰੋ. ਤੁਲੀ ਦੀ ਅਗਵਾਈ ਹੇਠ ਨਵ ਨਿਯੁਕਤ ਪ੍ਰਿੰਸੀਪਲ ਦੀ ਅਗਵਾਈ ਹੇਠ ਕਾਲਜ ਦੀ ਬਿਹਤਰੀ ਲਈ ਪੂਰਨ ਸਹਿਯੋਗ ਕਰਨ ਦਾ ਵਾਅਦਾ ਕਰਦਿਆਂ ਖੁਸ਼ੀ ਜ਼ਾਹਰ ਕੀਤੀ। ਉਪਰੰਤ ਡਾ. ਹਰਪ੍ਰੀਤ ਕੌਰ ਨੇ ਕਾਲਜ ਦੇ ਸਮੂਹ ਸਟਾਫ਼ ਨਾਲ ਨਿੱਜੀ ਤੌਰ 'ਤੇ ਜਾਣ-ਪਛਾਣ ਕੀਤੀ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਤੋਂ ਇਲਾਵਾ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਮੁਲਾਜਮ ਦਵਿੰਦਰ ਸਿੰਘ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਡਾ. ਹਰਪ੍ਰੀਤ ਕੌਰ ਇਕਨੌਮਿਕਸ ਦੇ ਵਿਸ਼ਾ ਮਾਹਿਰ ਵਜੋਂ ਅਧਿਆਪਕ ਵਜੋਂ ਮਾਤਾ ਗੰਗਾ ਜੀ ਕਾਲਜ ਕੋਟਾਂ ਵਿਖੇ ਪੜ੍ਹਾਉਂਦੇ ਰਹੇ ਹਨ। ਉਪਰੰਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਚਮਕੌਰ ਸਾਹਿਬ ਵਿਖੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਜ਼ਿਲ੍ਹਾ ਸੰਗਰੂਰ ਦੇ ਸਾਹਿਤਕਾਰਾਂ ਨੇ ਵਿੱਢੀ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਮੁਹਿੰਮ



 
ਯਾਦਗਾਰੀ ਹੋ ਨਿੱਬੜਿਆ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ਦਾ ਗੋਸ਼ਟੀ ਸਮਾਗਮ

ਸੰਗਰੂਰ, 25 ਸਤੰਬਰ (ਸ. ਸ. ਰਮਲਾ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਹਰਮਨ ਹੋਟਲ ਸੰਗਰੂਰ ਵਿਖੇ ਉੱਘੇ ਸਮਾਜਸੇਵੀ ਸਵਾਮੀ ਰਵਿੰਦਰ ਗੁਪਤਾ ਦੀ ਮਿੱਠੀ ਯਾਦ ਵਿੱਚ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿਰਮੌਰ ਪੰਜਾਬੀ ਸਾਹਿਤਕਾਰ ਮੋਹਨ ਸ਼ਰਮਾ ਦੇ ਲੇਖ-ਸੰਗ੍ਰਹਿ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ’ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਨਿਰਦੇਸ਼ਕ ਵਿਸ਼ਵ ਪੰਜਾਬੀ ਸੈਂਟਰ ਪਟਿਆਲਾ ਨੇ ਕੀਤੀ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੰਚਾਲਕ ਮਿੱਤਰ ਸੈਨ ਮੀਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਸ੍ਰੀ ਮੂਲ ਚੰਦ ਸ਼ਰਮਾ ਅਤੇ ਸਕੱਤਰ ਰਜਿੰਦਰ ਸਿੰਘ ਰਾਜਨ ਨੇ ਉਚੇਚੇ ਤੌਰ ’ਤੇ ਹਿੱਸਾ ਲਿਆ। ਪੁਸਤਕ ਸਬੰਧੀ ਪੜ੍ਹੇ ਗਏ ਭਾਵਪੂਰਨ ਪਰਚੇ ਵਿੱਚ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਮੋਹਨ ਸ਼ਰਮਾ ਦੀ ਪੁਸਤਕ ਅਜਿਹੀ ਸਿੱਖਿਆ ਅਤੇ ਸੰਸਕਾਰ ਦੇਣ ਲਈ ਜਾਗਰੂਕ ਕਰਦੀ ਹੈ, ਤਾਂ ਕਿ ਕੋਈ ਨੌਜਵਾਨ ਨਸ਼ੇੜੀ ਹੀ ਨਾ ਬਣੇ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾਉਣਾ ਮਾਪਿਆਂ, ਸਕੂਲਾਂ ਅਤੇ ਸਮਾਜ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਮਿੱਤਰ ਸੈਨ ਮੀਤ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਰੋਕਣ ਲਈ ਸਰਕਾਰਾਂ ਨੂੰ ਸੁਹਿਰਦਤਾ ਨਾਲ ਕੰਮ ਕਰਨਾ ਚਾਹੀਦਾ ਹੈ। ਸਪਤਰਿਸ਼ੀ ਪ੍ਰਕਾਸ਼ਨ ਦੇ ਸੰਚਾਲਕ ਡਾ. ਬਲਦੇਵ ਸਿੰਘ ਨੇ ਕਿਹਾ ਮੋਹਨ ਸ਼ਰਮਾ ਵੱਲੋਂ ਲਿਖੀ ਪੁਸਤਕ ਨਸ਼ਿਆਂ ਦੀ ਰੋਕਥਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਪਾਲਾ ਮੱਲ ਸਿੰਗਲਾ ਨੇ ਪੁਸਤਕ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਲਾਉਣ ਦੀ ਪੁਰਜ਼ੋਰ ਮੰਗ ਕੀਤੀ। ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਚਿੱਟੇ ਅਤੇ ਹੈਰੋਇਨ ਵਰਗੇ ਮਾਰੂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਰਵਾਇਤੀ ਨਸ਼ਿਆਂ ਤੋਂ ਪਾਬੰਦੀ ਹਟਾਉਣੀ ਬੇਹੱਦ ਜ਼ਰੂਰੀ ਹੈ।
ਪੁਸਤਕ ਦੇ ਲੇਖਕ ਮੋਹਨ ਸ਼ਰਮਾ ਨੇ ਆਪਣੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਡਾਇਰੈਕਟਰ ਵਜੋਂ ਸੇਵਾ ਨਿਭਾਉਂਦਿਆਂ ਹੋਏ ਤਜ਼ਰਬਿਆਂ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਹੋਏ ਨੌਜਵਾਨਾਂ ਨੂੰ ਮੁਜਰਿਮ ਨਹੀਂ ਬਲਕਿ ਪੀੜਤ ਮੰਨ ਕੇ ਇਲਾਜ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਨਸ਼ੇ ਤਿਆਗ ਕੇ ਚੰਗਾ ਜੀਵਨ ਜਿਊਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ। ਵਿਚਾਰ-ਚਰਚਾ ਵਿੱਚ ਡਾ. ਨਰਿੰਦਰਪਾਲ ਸਿੰਘ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਏ. ਪੀ. ਸਿੰਘ ਬਾਬਾ, ਪ੍ਰੋ. ਸੰਤੋਖ ਕੌਰ, ਬਲਜੀਤ ਸ਼ਰਮਾ, ਅਮਰ ਗਰਗ ਕਲਮਦਾਨ, ਰਾਜ ਕੁਮਾਰ ਅਰੋੜਾ, ਕੇ. ਕੇ. ਬਾਂਸਲ, ਸੁਖਵਿੰਦਰ ਸਿੰਘ ਫੁੱਲ ਅਤੇ ਅਮਨ ਜੱਖਲਾਂ ਆਦਿ ਸਾਹਿਤਕਾਰਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਰਣਜੀਤ ਆਜ਼ਾਦ ਕਾਂਝਲਾ, ਧਰਮਵੀਰ ਸਿੰਘ, ਧਰਮੀ ਤੁੰਗਾਂ, ਹਰਮਨਪ੍ਰੀਤ ਸਿੰਘ, ਜਗਜੀਤ ਸਿੰਘ ਲੱਡਾ, ਸੁਰਜੀਤ ਸਿੰਘ ਮੌਜੀ, ਦੇਵਿੰਦਰ ਪਾਲ, ਰਾਜਦੀਪ ਸਿੰਘ, ਖੁਸ਼ਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਹਿੰਦਰਜੀਤ ਸਿੰਘ ਧੂਰੀ, ਪੇਂਟਰ ਸੁਖਦੇਵ ਧੂਰੀ, ਭੁਪਿੰਦਰ ਨਾਗਪਾਲ, ਜੰਗੀਰ ਸਿੰਘ ਰਤਨ, ਬਲਵਿੰਦਰ ਸਿੰਘ ਸੁਨਾਮ, ਗੋਬਿੰਦ ਸਿੰਘ ਤੂਰਬਨਜਾਰਾ, ਜਰਨੈਲ ਸਿੰਘ ਸੱਗੂ, ਬਲਵੰਤ ਕੌਰ ਘਨੌਰੀ, ਖੁਸ਼ਪ੍ਰੀਤ ਕੌਰ ਘਨੌਰੀ, ਜੀਤ ਹਰਜੀਤ, ਗੁਰਸੇਵਕ ਸਿੰਘ ਅਤੇ ਜਸਪਾਲ ਸਿੰਘ ਆਦਿ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।

ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਜ਼ਿਲ੍ਹਾ ਮੋਗਾ ਵਿਚ ਮੀਟਿੰਗ ਹੋਈ



ਮੋਗਾ/ਜਲੰਧਰ 28 ਸਤੰਬਰ (ਅਮਰਜੀਤ ਸਿੰਘ)-
ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸ. ਗੁਰਕੀਰਤ ਸਿੰਘ ਬੇਦੀ ਜੀ ਦੇ ਨਿਰਦੇਸ਼ਾ ਤਹਿਤ ਜ਼ਿਲ੍ਹਾ ਮੋਗਾ ਚ ਅੱਜ ਮਿਟਿੰਗ ਰੱਖੀ ਗਈ, ਇਸ ਤਹਿਤ ਜਿਲ੍ਹਾ ਮੋਗਾ ਦੇ ਪ੍ਰਿਆਨਸ਼ੂ ਗੁਪਤਾ ਜ਼ਿਲ੍ਹਾ ਯੂਥ ਡੀਪਟੀ ਡਰੈਕਟਰ ਮੋਗਾ ਵਲੋ ਕਿਹਾ ਕੀ ਸਾਡਾ ਮੁੱਖ ਉਦੇਸ਼ ਨੌਜਵਾਨਾਂ ਨੂੰ ਅੱਗੇ ਲਿਆਉਣਾ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਉਦੇਸ਼ ਦੇ ਕੇ ਭਲਾਈ ਕਾਰਜਾਂ ਵੱਲ ਧਿਆਨ ਕੇਂਦਰਿਤ ਕਰਕੇ ਸਰਵ ਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕੀ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਇਕ ਇਹੋ ਜਿਹੀ ਐਸੋਸੀਏਸ਼ਨ ਹੈ ਜਿਥੇ ਅਨੁਸ਼ਾਸ਼ਨ ਭੰਗ ਕਰਨ ਵਾਲੇ ਲਈ ਕੋਈ ਜਗ੍ਹਾ ਨਹੀਂ ਮਿਲਦੀ... ਉਨ੍ਹਾਂ ਕਿਹਾ ਐਸੋਸੀਏਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਐਸੋਸੀਏਸ਼ਨ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਪੂਰੀ ਲਗਨ ਨਾਲ ਅੱਗੇ ਆਉਣਾ ਪਵੇਗਾ ਅਤੇ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੋਵੇਗਾ। ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਅਤੇ ਹਰ ਸੁਝਾਵ ਦਾ ਸਵਾਗਤ ਹੈ ਪਰ ਐਸੋਸੀਏਸ਼ਨ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੀ ਵੀ ਕਦਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੋਕੇ ਜ਼ਿਲ੍ਹਾ ਮੈਂਬਰ ਅਰਮਾਨ ਗਰਗ, ਮੈਂਬਰ ਅਨਿਕੇਤ ਗਰਗ, ਮੈਂਬਰ ਵੰਸ਼ ਬਾਬਰ, ਦੀਪਕ ਗੋਇਲ ਮੈਂਬਰ, ਕੇਸ਼ਵ ਸਿੰਗਲਾ ਮੈਂਬਰ, ਸ਼ੁਬਮ ਸਿੰਗਲਾ ਮੈੰਬਰ ਅਤੇ ਵੱਡੀ ਗਿਨਤੀ 'ਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Wednesday, 27 September 2023

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਵੇਗਾ, ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੁਤਲਾ ਫੂਕ ਪ੍ਰਦਰਸ਼ਨ



ਸਰਕਾਰੀ ਸਕੂਲ ਬਚਾਓ ਮੋਰਚਾ ਦਾ ਹੋਇਆ ਗਠ੍ਹਨ, ਪੁਤਲਾ ਫੂਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ 28 ਸਤੰਬਰ ਨੂੰ 10 ਵਜੇ ਪੁੱਜਣ ਦਾ ਸੱਦਾ
ਨੂਰਮਹਿਲ 26 ਸਤੰਬਰ (ਬਿਉਰੋ)- ਨਿਰਮਾਣ ਅਧੀਨ ਸਰਕਾਰੀ ਸਕੂਲ ਨੂਰਮਹਿਲ ਦੀ ਖਸਤਾ ਹਾਲਤ ਹੋਣ ਕਾਰਨ ਧਰਨੇ ’ਤੇ ਬੈਠੇ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਨੇ ਸਕੂਲ ਨਿਰਮਾਣ ਨੂੰ ਮੁਕੰਮਲ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀ। ਨਤੀਜੇ ਵਜੋਂ ਵਿੱਢੇ ਹੋਏ ਸੰਘਰਸ਼ ਨੂੰ ਬਲ ਦੇਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਜਿੰਨ੍ਹਾਂ ਨੇ ਫੈਸਲਾ ਕੀਤਾ ਕਿ 28 ਸਤੰਬਰ ਦਿਨ ਵੀਰਵਾਰ ਨੂੰ 10 ਵਜੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਜਨਮ ਦਿਹਾੜੇ ਮੌਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਸਕੂਲ ਦੀ ਬਿਲਡਿੰਗ ਤੋਂ ਰੋਸ ਮਾਰਚ ਕਰਦੇ ਹੋਏ ਪੁਰਾਣੇ ਬੱਸ ਸਟੈਂਡ ਨੂਰਮਹਿਲ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਤਾਂ ਕਿ ਨੂਰਮਹਿਲ ਦੀ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਇਮਾਰਤ ਨੂੰ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਵਾਇਆ ਜਾ ਸਕੇ। ਅੱਜ ਧਰਨਾ ਲੱਗੇ ਨੂੰ 17 ਦਿਨ ਹੋ ਗਏ ਹਨ, ਲੋਕ ਦੁਹਾਈ ਪਾ ਰਹੇ ਹਨ ਤੇ ਅਖਬਾਰਾਂ, ਸ਼ੋਸ਼ਲ ਮੀਡੀਆ ਰਾਹੀਂ ਸਰਕਾਰ ਤੱਕ ਗੱਲ ਪਹੁਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੌਜੂਦਾ ਸਰਕਾਰ ਅਤੇ ਹਲਕਾ ਵਿਧਾਇਕ ਇਸ ਪਾਸੇ ਧਿਆਨ ਨਹੀਂ ਦੇ ਰਹੇ। ਬੁਲਾਰਿਆਂ ਰੋਸ ਜਾਹਰ ਕਰਦਿਆਂ ਕਿਹਾ ਹਲਕਾ ਵਿਧਾਇਕ ਹਲਕੇ ਦੇ ਲੋਕਾਂ ਦੀ ਗੱਲ ਨਹੀਂ ਸੁਣ ਸਕਦੇ ਤੇ ਬੇਜੁਬਾਨ ਇਮਾਰਤ ਦੀ ਗੱਲ ਪੰਜਾਬ ਸਰਕਾਰ ਤੱਕ ਕਿਵੇਂ ਪਹੁੰਚੇਗੀ ਬੜੀ ਹੈਰਾਨੀ ਦੀ ਗੱਲ ਹੈ ਪੰਜਾਬ ਸਰਕਾਰ ਦਾ ਪ੍ਰਮੁੱਖ ਏਜੰਡਾ ਉੱਚ ਪੱਧਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣਾ ਹੈ ਪਰ ਇਸ ਮੁੱਦੇ ਤੇ ਇਹ ਸਕੂਲ ਬਣਾਉਣ ਦੀ ਅਵਾਜ਼ ਬੁਲੰਦ ਕਰਨ ਵਾਲਿਆਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਲਗਭਗ ਦੋ ਦਹਾਕਿਆਂ ਤੋਂ ਇਲਾਕੇ ਦੇ ਗਰੀਬ ਬੱਚੇ ‘ਵਿੱਦਿਆ ਦੇ ਮੰਦਰ‘ ਲਈ ਤਰਸ ਰਹੇ ਹਨ। ਸਕੂਲ ਬਣਾਉਣ ਲਈ ਵੱਖ-ਵੱਖ ਜੁਝਾਰੂ ਸ਼ਖਸ਼ੀਅਤਾਂ ਵੱਲੋਂ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਇਥੋਂ ਤੱਕ ਕਿ ਹਾਈਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਜਾ ਚੁੱਕਾ ਹੈ। ਪਰ ਉੱਚ ਸਿੱਖਿਆ ਦਾ ਨਾਅਰਾ ਦੇਣ ਵਾਲੀ ਸਰਕਾਰ ਇਸ ਸਕੂਲ ਬਾਰੇ ਕੋਈ ਗੱਲ ਹੀ ਨਹੀਂ ਕਰਨਾਂ ਚਾਹੁੰਦੀ। ਸਰਕਾਰੀ ਸਕੂਲ ਬਚਾਓ ਮੋਰਚਾ ਦੇ ਨਾਮ ਦੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਅਕਲ ਚੰਦ ਸਿੰਘ, ਮਿਡ–ਡੇ-ਮੀਲ ਵਰਕਰ ਯੂਨੀਅਨ ਵੱਲੋਂ ਸ਼੍ਰੀਮਤੀ ਜਸਵਿੰਦਰ ਕੌਰ ਟਾਹਲੀ, ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਕਿਰਤੀ ਕਿਸਾਨ ਯੂਨੀਅਨ ਵੱਲੋਂ ਗੁਰਕਮਲ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਗਿੰਦਰ ਪਾਲ, ਸ਼੍ਰੋਮਣੀ ਰੰਘਰੇਟਾ ਦਲ ਵੱਲੋਂ ਬਲਬੀਰ ਸਿੰਘ ਚੀਮਾਂ, ਪੱਤਰਕਾਰ ਯੂਨੀਅਨ ਵੱਲੋਂ ਅਵਤਾਰ ਚੰਦ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਕੁਲਦੀਪ ਸਿੰਘ ਵਾਲੀਆ, ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪੂਰਨ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਸ਼ਿੰਦਰ ਸਿੰਘ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਲਾਇਨ ਬਬਿਤਾ ਸੰਧੂ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਪ੍ਰਧਾਨ ਤੀਰਥ ਸਿੰਘ ਬਾਸੀ, ਸਮਾਜ ਸੇਵੀ ਸੀਤਾ ਰਾਮ ਸੋਖਲ ਅਤੇ ਲਾਇਨ ਦਿਨਕਰ ਸੰਧੂ, ਯੂਥ ਆਗੂ ਹਰਪਿੰਦਰ ਸਿੰਘ ਚੀਮਾਂ, ਪੱਤਰਕਾਰ ਤੀਰਥ ਚੀਮਾਂ ਉਚੇਚੇ ਤੌਰ ਤੇ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ ਜਿਨ੍ਹਾਂ ਨੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ। ਕਮੇਟੀ ਨੇ ਇਲਾਕੇ ਦੇ ਸਮੂਹ ਸਿਪਸਿਲਾਰਾਂ ਨੂੰ ਸੱਦਾ ਪੱਤਰ ਦਿੱਤਾ ਕਿ 28 ਸਤੰਬਰ ਦਿਨ ਵੀਰਵਾਰ ਨੂੰ ਠੀਕ 10 ਵਜੇ ਸਵੇਰੇ ਨਿਰਮਾਣ ਅਧੀਨ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ ਸਰਕਾਰੀ ਸਕੂਲ ਬਚਾਓ ਮੋਰਚਾ ਦੇ ਬੈਨਰ ਹੇਠ ਇਕੱਠੇ ਹੋਣ।

ਲੁਧਿਆਣਾ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਟੀਮ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ


ਲੁਧਿਆਣਾ/ਜਲੰਧਰ (ਬਿਉਰੋ)-
ਲੁਧਿਆਣਾ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਟੀਮ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ। ਇਸ ਮੋਕੇ ਪੰਜਾਬ ਪ੍ਰਧਾਨ ਸ. ਗੁਰਕੀਰਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਅਸੀ ਸਿਰਫ ਆਖੀਏ ਨਾ ਕਿ... ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ! ਸਗੋਂ ਪਹਿਲਾਂ ਭਗਤ ਸਿੰਘ ਦੇ ਵਿਚਾਰਾਂ ਨੂੰ ਪੜ੍ਹੀਏ, ਵਿਚਾਰੀਏ ਤੇ ਉਹਨਾਂ ਵਿਚਾਰਾਂ ਵਿਚੋਂ ਭਗਤ ਸਿੰਘ ਨੂੰ ਸਮਝੀਏ ਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਉਨ੍ਹਾਂ ਕਿਹਾ ਭਗਤ ਸਿੰਘ ਦੀ ਸਾਰਥਿਕਤਾ ਸਿਰਫ ਉਸਦੀ ਤਸਵੀਰ ਵਿਚੋਂ ਨਹੀਂ ਉਸਦੇ ਦਰਸਾਏ ਰਸਤੇ ਤੇ ਚੱਲਣ ਵਿੱਚ ਹੈ। ਉਨ੍ਹਾਂ ਕਿਹਾ ਆਓ ਅਸੀਂ ਵੀ ਵਿਸ਼ਵ ਸਾਹਿਤ ਅਤੇ ਸ. ਭਗਤ ਸਿੰਘ ਜੀ ਦੇ ਇਤਿਹਾਸ ਨੂੰ ਪੜ੍ਹੀਏ, ਦੁਨੀਆਂ ਦੀਆਂ ਬਗਾਵਤਾਂ ਦਾ ਅਧਿਐਨ ਕਰੀਏ, ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਸਮਝੀਏ ਤੇ ਓਦੋਂ ਤੱਕ ਇਨਕਲਾਬ ਲਈ ਲੜ੍ਹੀਏ ਕੇ ਜਦ ਤੱਕ ਸਾਮਰਾਜਵਾਦ ਖ਼ਤਮ ਨਹੀਂ ਹੋ ਜਾਂਦਾ। ਇਸ ਮੀਟਿੰਗ ਤਹਿਤ ਸਾਹਿਲ ਜਿੰਦਲੀ ਜਿਲ੍ਹਾ ਪ੍ਰਧਾਨ ਲੁਧਿਆਣਾ, ਨਵਦੀਪ ਸਿੰਘ ਜਿਲ੍ਹਾ ਡਰੈਕਟਰ ਲੁਧਿਆਣਾ, ਕਰਤਾਰ ਸਿੰਘ ਮੈਂਬਰ, ਮਾਨਵਜੀਤ ਸਿੰਘ ਜੀ ਪ੍ਰਧਾਨ ਆਈ.ਟੀ.ਸੈੱਲ ਲੁਧਿਆਣਾ, ਚੰਦਰਜੀਤ ਸਿੰਘ ਮੈਂਬਰ, ਪ੍ਰਬਜੀਤ ਸਿੰਘ ਮੈਂਬਰ, ਗੌਰਵ ਸ਼ਰਮਾ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ ਡਾਇਰੈਕਟਰ ਲੁਧਿਆਣਾ ਦਿਹਾਤੀ, ਸੁਜਲ ਬਜਾਜ ਯੂਥ ਪ੍ਰਧਾਨ ਲੁਧਿਆਣਾ, ਸ਼ੁਭਾਸ਼ ਤਨੇਜਾ ਹਾਜ਼ਰ ਸਨ।

Tuesday, 26 September 2023

ਲੁਧਿਆਣਾ ਵਿਖੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਦੀ ਅਗਵਾਹੀ ਵਿੱਚ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਮੈਂਬਰਾਂ ਦੀ ਮੀਟਿੰਗ ਹੋਈ



ਨੋਜਵਾਨਾਂ ਦੇ ਸਹਿਯੋਗ ਨਾਲ ਹੀ ਸਮਾਜਿਕ ਬੁਰਾਈਆਂ ਨੂੰ ਜੜੋਂ ਤੋਂ ਖਤਮ ਕੀਤਾ ਜਾ ਸਕਦਾ ਹੈ : ਗੁਰਕੀਰਤ ਸਿੰਘ ਬੇਦੀ
ਲੁਧਿਆਣਾ/ਜਲੰਧਰ (ਬਿਓਰੋ)-
ਅੱਜ ਜਿਲ੍ਹਾ ਲੁਧਿਆਣਾ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਗੁਰਕੀਰਤ ਸਿੰਘ ਬੇਦੀ ਨੇ ਅਹਿਮ ਮੀਟਿੰਗ ਰੱਖੀ। ਜਿਸ ਤਹਿਤ ਉਨ੍ਹਾਂ ਨੋਜਵਾਨਾਂ ਦੇ ਸਹਿਯੋਗ ਨਾਲ ਹੀ ਸਮਾਜਿਕ ਬੁਰਾਇਆਂ ਨੂੰ ਜੜੋਂ ਤੋਂ ਖਤਮ ਕਰਨ ਦੀ ਕੀਤੀ ਗੱਲ ਕਹੀ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਨਾਂ ਅਤੇ ਅੱਗੇ ਲਿਆਉਣਾਂ ਹੀ ਸੰਸਥਾ ਦਾ ਮੁੱਖ ਉਦੇਸ਼ ਹੈ। ਇਸ ਮੀਟਿੰਗ ਵਿੱਚ ਸਾਹਿਲ ਜਿੰਦਲ ਜਿਲ੍ਹਾ ਪ੍ਰਧਾਨ ਲੁਧਿਆਣਾ, ਨਵਦੀਪ ਸਿੰਘ ਜਿਲ੍ਹਾ ਡਾਇਰੈਕਟਰ ਲੁਧਿਆਣਾ, ਕਰਤਾਰ ਸਿੰਘ ਮੈਂਬਰ, ਮਾਨਵਜੀਤ ਸਿੰਘ ਪ੍ਰਧਾਨ ਆਈ.ਟੀ ਸੈਲ ਲੁਧਿਆਣਾ, ਚੰਦਰਜੀਤ ਸਿੰਘ ਮੈਂਬਰ, ਪ੍ਰਬਜੀਤ ਸਿੰਘ ਮੈਂਬਰ, ਗੌਰਵ ਸ਼ਰਮਾ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ ਡਾਇਰੈਕਟਰ ਲੁਧਿਆਣਾ ਦਿਹਾਤੀ, ਸੁਜਲ ਬਜਾਜ ਯੂਥ ਪ੍ਰਧਾਨ ਲੁਧਿਆਣਾ, ਸ਼ੁਭਾਸ਼ ਤਨੇਜਾ ਅਤੇ ਹੋਰ ਮੈਂਬਰ ਹਾਜ਼ਰ ਸਨ।

Monday, 25 September 2023

ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਨੇ ਸ੍ਰੀ ਰਾਜੇਸ਼ ਬਾਘਾ ਨੂੰ ਭਾਜਪਾ ਦਾ ਉਪ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੱਤੀਆਂ

ਪਿੰਡ ਬੋਲੀਨਾ ਦੇ ਸ੍ਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ S C Comission Pb ਨੂੰ ਪੰਜਾਬ B.J.P ਦਾ Vice President ਨਿਯੁਕਤ ਹੋਣ ਉਨ੍ਹਾਂ ਦਾ ਸਨਮਾਨ ਕਰਦੇ ਉੱਘੇ ਸਮਾਜ ਸੇਵਕ ਤੇ ਪ੍ਰੋਫਸਰ ਹਰਬੰਸ ਸਿੰਘ ਬੋਲੀਨਾ ਪ੍ਰੋਫ਼ੈਸਰ ਸਾਹਿਬ B.J.P ਦਾ Vice President ਬਣਨ ਤੇ ਸ਼੍ਰੀ ਰਾਜੇਸ਼ ਬਾਘਾ ਨੂੰ ਮੁਬਾਰਕਾਂ ਦਿਤੀਆਂ

Sunday, 24 September 2023

ਸਕੂਲ ਦੀ ਅੱਧੀ ਇਮਾਰਤ ਨੂੰ ਪੂਰੀ ਇਮਾਰਤ ਬਣਾਈ ਜਾਵੇ : ਪੱਬਵਾ, ਸੰਧੂ

ਨੂਰਮਹਿਲ 24 ਸਤੰਬਰ (ਬਿਊਰੌਂ) : ਲਗਾਤਾਰ ਪੈਅ ਰਹੇ ਮੀਂਹ ਨੇ ਸਕੂਲ ਦੀ ਇਸ ਬਿੱਲਡਿੰਗ ਨੂੰ ਸਾਈਡਾ ਤੋਂ ਖੋਰਨਾ ਸ਼ੁਰੂ ਕਰ ਦਿੱਤਾ ਹੈ। ਮੀਂਹ ਦੇ ਪਾਣੀ ਤੇ ਨਜਦੀਕੀ ਘਰਾਂ ਦੇ ਪਾਣੀ ਨੇ ਦਿਨੋਂ ਦਿਨ ਅੱਧੀ ਬਣੀਂ ਇਮਾਰਤ ਨੂੰ ਖੰਡਰ ਬਣਾਇਆਂ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾ, ਲੰਬੜਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਸ਼ੋਕ ਕੁਮਾਰ ਸੰਧੂ ਨੇ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਕਹੇਂ। ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਅੱਧੀ ਅਧੂਰੀ ਇਮਾਰਤ ਨੂੰ ਪੂਰੀ ਇਮਾਰਤ ਬਣਾਉਣ ਦੇ ਸਬੰਧ ਵਿੱਚ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਪੱਤਰਕਾਰ ਨੂਰਮਹਿਲ ਧਰਨੇ ਵਿੱਚ ਬੈਠੇ ਅੱਜ 14 ਦਿਨ ਹੋ ਗਏ ਹਨ। ਪਰ ਪੰਜਾਬ ਸਰਕਾਰ ਵਲੋਂ ਇਸ ਇਮਾਰਤ ਨੂੰ ਬਣਾਉਣ ਦੇ ਸਬੰਧ ਵਿੱਚ ਕੋਈ ਵੀ ਹਾਂ ਜਾਂ ਨਾਂਹ ਦਾ ਸੁਨੇਹਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਕਰਕੇ ਅਤੇ ਇਸ ਇਮਾਰਤ ਦੇ ਚਾਰੇ ਪਾਸੇ ਨੀਹਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਇਮਾਰਤ ਦਾ ਡਿੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਹੰਸ ਰਾਜ ਪੱਬਵਾ ਅਤੇ ਅਸ਼ੋਕ ਕੁਮਾਰ ਸੰਧੂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਇਮਾਰਤ ਨੂੰ ਬਣਾਇਆ ਜਾਵੇ। ਇਸ ਧਰਨੇ ਵਿੱਚ ਚੰਨਣ ਸਿੰਘ ਕੰਦੋਲਾ, ਸੀਤਾ ਰਾਮ ਸੋਖਲ, ਦਿਨਕਰ ਸੰਧੂ ਆਦਿ ਹਾਜ਼ਰ ਸਨ।

Saturday, 23 September 2023

ਗੁਰੂ ਨਾਨਕ ਸਭਾ ਆਦਮਪੁਰ ਵਲੋਂ 29ਵਾਂ ਕੀਰਤਨ ਦਰਬਾਰ 14 ਅਕਤੂਬਰ ਨੂੰ : ਹਰਵਿੰਦਰ ਸਿੰਘ ਸੋਨੂੰ

  ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਕੀਰਤਨ ਦਰਬਾਰ - ਤਰਨਜੋਤ ਸਿੰਘ                    ਆਦਮਪੁਰ, (ਅਮਰਜੀਤ ਸਿੰਘ, ਕਰਮਵੀਰ ਸਿੰਘ)- ਗੁਰੂ ਨਾਨਕ ਸਭਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਆਦਮਪੁਰ ਵਲੋਂ 29ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ 14 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 1 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਖੁਰਦਪੁਰ) ਆਦਮਪੁਰ ਵਿਖੇ ਕਰਵਾਇਆ ਜਾਵੇਗਾ। ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ਸੋਨੂੰ, ਪੀ.ਆਰ.ਓ ਤਰਨਜੋਤ ਸਿੰਘ ਖਾਲਸਾ ਨੇ ਦਸਿਆ ਕਿ 29ਵਾਂ ਮਹਾਨ ਕੀਰਤਨ ਦਰਬਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ, ਢਾਡੀ, ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਕਵਾਕੇ ਨਿਹਾਲ ਕਰਨਗੇ। ਜਿਹਨਾਂ ਵਿੱਚ ਮੀਰੀ ਪੀਰੀ ਜੱਥਾ ਜਗਾਧਰੀ ਵਾਲੇ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ ਪੰਡੋਰੀ ਖਾਸ, ਕਵੀਸ਼ਰੀ ਜੱਥਾ ਭਾਈ ਗੁਰਸ਼ਰਨ ਸਿੰਘ ਜਾਗੋ ਲਹਿਰ, ਭਾਈ ਕੁਲਵੰਤ ਸਿੰਘ ਹਜ਼ੂਰੀ ਰਾਗੀ ਗੁਰੂ ਨਾਨਕ ਸਭਾ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰਾਮਗੜ੍ਹੀਆ ਹਾਜ਼ਰੀ ਭਰਨਗੇ। ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਵੀਰ ਜੀ ਰਹੀਮਪੁਰ ਵਾਲੇ ਨਿਭਾਉਣਗੇ। 29ਵੇਂ ਕੀਰਤਨ ਦਰਬਾਰ ਦਾ ਪੋਸਟਰ ਜਾਰੀ ਕਰਦਿਆਂ ਕਾਰਜਕਾਰੀ ਪ੍ਰਧਾਨ ਹਰਜਿੰਦਰ ਸਿੰਘ ਸੂਰੀ ਅਤੇ ਅਖਾੜੇ ਦੇ ਪ੍ਰਧਾਨ ਰਣਜੋਤ ਸਿੰਘ ਨੇ ਦਸਿਆ ਕਿ 14 ਅਕਤੂਬਰ ਸ਼ਾਮ 4 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਪੰਡਾਲ ਵਿੱਚ ਸਸ਼ੋਭਿਤ ਕੀਤੇ ਜਾਣਗੇ। ਇਸ ਦੌਰਾਨ  ਨੌਜਵਾਨ ਗਤਕੇ ਦੇ ਜੌਹਰ ਵੀ ਦਿਖਾਉਣਗੇ। ਉਹਨਾਂ ਕਿਹਾ ਕਿ ਸੰਗਤਾਂ  ਸਮਾਗਮ ਵਿੱਚ ਸ਼ਮੂਲੀਅਤ ਕਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਕੁਲਵਿੰਦਰ ਸਿੰਘ ਟੋਨੀ, ਨਿਰਮਲ ਸਿੰਘ ਬਾਂਸਲ ਪ੍ਰਧਾਨ ਗੁਰਦੁਆਰਾ ਰਾਮਗੜੀਆ ਸਾਹਿਬ, ਕੁਲਦੀਪ ਸਿੰਘ ਨੋਤਾ, ਕੁਲਵਿੰਦਰ ਸਿੰਘ, ਹਰਬੰਸ ਸਿੰਘ ਭੋਗਲ, ਪਰਮਜੀਤ ਸਿੰਘ, ਅਮਰਜੀਤ ਸਿੰਘ ਭੋਗਪੁਰੀਆ, ਦਲਜੀਤ ਸਿੰਘ ਭੱਟੀ, ਹਰਵੀਰ ਸਿੰਘ ਬਾਂਸਲ, ਪਰਮਜੀਤ ਸਿੰਘ ਨੋਤਾ, ਕੁਲਜੀਤ ਸਿੰਘ ਭੁਈ, ਉਂਕਾਰ ਸਿੰਘ ਫਲੋਰਾ, ਬਲਜਿੰਦਰ ਸਿੰਘ, ਹਰਪਿੰਦਰ ਸਿੰਘ, ਹਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਸਤਵੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਕਮਲਜੀਤ ਸਿੰਘ ਭੰਵਰਾ, ਕੁਲਜੀਤ ਸਿੰਘ ਨੋਤਾ, ਤਰਨਜੀਤ ਸਿੰਘ ਭੋਗਲ ਹਾਜ਼ਰ ਸਨ।

ਉਪ-ਚੇਅਰਮੈਨ ਬਣਨ ‘ਤੇ ਕਸ਼ਯਪ ਰਾਜਪੂਤ ਮਹਾਂਸਭਾ ਵੱਲੋਂ ਠੇਕੇਦਾਰ ਪਰਮਜੀਤ ਸਿੰਘ ਦਾ ਸਨਮਾਨ

    


ਜਲੰਧਰ, 23 ਸਤੰਬਰ (AMARJIT SINGH)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫ਼ਤਿਹਗੜ੍ਹ ਸਾਹਿਬ ਦੇ ਨਵੇਂ ਬਣੇ ਚੇਅਰਮੈਨ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ ਦਾ ਵਿਸਤਾਰ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਜਿਨ੍ਹਾਂ ਵਿਚ ਜਲੰਧਰ ਦੇ ਪਰਮਜੀਤ ਸਿੰਘ ਠੇਕੇਦਾਰ ਨੂੰ ਟਰੱਸਟ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੂੰ ਅੱਜ ਜਲੰਧਰ ਵਿਖੇ ਇੱਕ ਬੈਠਕ ਦੌਰਾਨ ਕਸ਼ਯਪ ਰਾਜਪੂਤ ਮਹਾਂ ਸਭਾ ਦੀ ਜ਼ਿਲ੍ਹਾ ਜਲੰਧਰ ਇਕਾਈ ਦੇ ਅਹੁਦੇਦਾਰਾਂ ਪ੍ਰਧਾਨ ਗੁਰਦਿਆਲ ਸਿੰਘ ਰਸੀਆ, ਉਪ-ਚੇਅਰਮੈਨ ਚਰਨਜੀਤ ਸਿੰਘ ਚੰਨੀ, ਸੀਨੀ. ਉਪ-ਪ੍ਰਧਾਨ ਪ੍ਰਕਾਸ਼ ਸਿੰਘ, ਪਰਵਿੰਦਰ ਸਿੰਘ, ਪ੍ਰਿਥੀ ਸਿੰਘ, ਰਣਬੀਰ ਸਿੰਘ ਰਾਣਾ, ਬਲਵੀਰ ਕਸ਼ਯਪ, ਰਿੰਕੂ, ਸੁੱਖਾ, ਜਸਵੰਤ ਸਿੰਘ, ਬਲਰਾਜ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਨੇ ਕਿਹਾ ਕਿ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨ-ਮਨ ਨਾਲ ਨਿਭਾਵਾਂਗਾ।

Thursday, 21 September 2023

ਉਮੇਸ਼ ਛਾਬੜਾ, ਕੁਲਵਿੰਦਰ ਬਾਘਾ ਤੇ ਹੋਰ ਅਹਿਮ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਇਆ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੁੱਖੀ ਦਾਊਦਪੁਰੀਆ ਜੀ ਅਤੇ ਭੈਣ ਅਰਪਿਤਾ ਜੀ ਦੇ ਜਨਮ ਦਿਨ ਤੇ ਮਾਨਵਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਂਦਿਆਂ ਪਿੰਡ  ਦਾਊਦਪੁਰ ਨੇੜੇ ਸਾਰੋਬਾਦ ਵਿਖੇ 27ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ! ਜਿਸ ਵਿੱਚ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ! ਇਸ ਬਲੱਡ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ
ਉਮੇਸ਼ ਛਾਬੜਾ ਹੈਲਪਿੰਗ ਹੈਡਜ ਪੰਜਾਬ, ਕੁਲਵਿੰਦਰ ਬਾਘਾ ਸਰਪੰਚ ਯੂਨੀਅਨ ਪ੍ਰਧਾਨ, ਸੀਨੀਅਰ ਅਕਾਲੀ ਆਗੂ ਹਰਕੀਰਤ ਸਿੰਘ ਨਿੱਝਰ, ਲਖਵੀਰ ਸਿੰਘ ਸਰਪੰਚ ਸਾਰੋਬਾਦ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ, ਗੌਰਵ ਗੋਰਾਂ ਸਰਪ੍ਰਸਤ ਸਤਨਾਮ ਬਲੱਡ ਸੈਂਟਰ ਹੁਸ਼ਿਆਰਪੁਰ ਤੇ ਹੋਰ ਸ਼ਖ਼ਸੀਅਤਾਂ ਤੇ ਪੱਤਵੰਤੇ ਸੱਜਣ ਹਾਜ਼ਰ ਹੋਏ! ਕੈੰਪ ਦੀ ਸਮਾਪਤੀ ਤੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਇਸ ਬਲੱਡ ਕੈਂਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ! ਇਸ ਮੌਕੇ ਹਰਕੀਤ ਸਿੰਘ ਨਿੱਝਰ, ਸਰਪੰਚ ਲਖਵੀਰ ਸਿੰਘ, ਪ੍ਰਿਤਪਾਲ ਸਿੰਘ ਧਾਮੀ, ਗੋਰਾ ਆਦਮਪੁਰ, ਅਮਰਜੀਤ ਸਿੰਘ ਕਡਿਆਣਾ, ਜਗਿੰਦਰ ਕਡਿਆਣਾ, ਅਮਨਦੀਪ ਸਿੰਘ ਭੇਲਾਂ, ਬਵਨ ਨਿੱਝਰ, ਮਨਵੀਰ ਮਾਹੀ ਤੇ ਹੋਰ ਹਾਜ਼ਰ ਸਨ!

ਬਾਘਾ ਜਠੇਰਿਆਂ ਦਾ ਸਲਾਨਾ ਸ਼ਰਾਧਾਂ ਦਾ ਜੋੜ ਮੇਲਾ 1 ਅਕਤੂਬਰ ਨੂੰ ਦਿਨ ਐਤਵਾਰ ਨੂੰ


ਅਮਰਜੀਤ ਸਿੰਘ ਜੰਡੂ ਸਿੰਘਾ-
ਬਾਘਾ ਜਠੇਰਿਆਂ ਦੇ ਸ਼ਰਾਧਾਂ ਦਾ ਸਲਾਨਾ ਜੋੜ ਮੇਲਾ 1 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਵੱਡਾ ਸਰਿਹਾਲਾ ਹੁਸ਼ਿਆਰਪੁਰ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਬਹੁਤ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਵਾਲੇ, ਸੈਕਟਰੀ ਸਤਪਾਲ ਬਾਘਾ, ਪ੍ਰਧਾਨ ਸਰਵਣ ਰਾਮ ਬੋਲੀਨਾ, ਹੁਸਨ ਲਾਲ ਬੋਲੀਨਾ, ਗਲਜਾਰੀ ਰਾਮ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਮਠਿਆਈਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

Wednesday, 20 September 2023

ਖੂਨਦਾਨ ਕਰਨ ਨਾਲ ਅਗਰ ਕਿਸੇ ਦੀ ਜਾਨ ਬਚ ਜਾਂਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਦੁਨੀਆਂ ਤੇ ਹੋਰ ਕੋਈ ਹੋ ਹੀ ਨਹੀਂ ਸਕਦੀ : ਜਸਵੀਰ ਸਿੰਘ ਸਾਬੀ ਪਧਿਆਣਾ



ਜਸਵੀਰ ਸਿੰਘ ਸਾਬੀ ਪਿੰਡ ਪਧਿਆਣਾ ਪ੍ਰਧਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਨੇ 18ਵੀਂ ਵਾਰ ਖੂਨਦਾਨ ਕੀਤਾ
ਆਦਮਪੁਰ/ਜਲੰਧਰ 20 ਸਤੰਬਰ (ਅਮਰਜੀਤ ਸਿੰਘ)- ਮੈਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਕਿਸੇ ਬੀਮਾਰੀ ਨਾਲ ਜੂਝ ਰਹੇ ਲੋ੍ਹੜਵੰਦ ਲਈ 18ਵੀਂ ਵਾਰ ਖੂਨਦਾਨ ਕਰ ਰਿਹਾ ਹਾਂ। ਪ੍ਰੈਸ ਨਾਲ ਗੱਲਬਾਤ ਦੌਰਾਨ ਜਸਵੀਰ ਸਿੰਘ ਸਾਬੀ ਪਧਿਆਣਾ ਪ੍ਰਧਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਨੇ ਦਸਿਆ ਕਿ ਉਹ ਅੱਜ ਪਿੰਡ ਦਾਉਦਪੁਰ ਵਿਖੇ ਪੁੱਜੇ ਜਿਥੇ ਉਨ੍ਹਾਂ ਦੇ ਮਿੱਤਰ ਸੁੱਖੀ ਦਾਉਦਪੁਰ ਵਾਲੇ ਨੇ ਆਪਣੇ ਗ੍ਰਹਿ ਵਿੱਖੇ 27ਵਾਂ ਖੂਨਦਾਨ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਵਸ ਦੇ ਸਬੰਧ ਵਿੱਚ ਲਗਾਇਆ। ਜਿਥੇ ਮੈਨੂੰ ਵੀ 18ਵੀਂ ਵਾਰ ਖੂਨਦਾਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਪ੍ਰਮਾਤਮਾ ਨੇ ਜਿਨ੍ਹਾਂ ਚਿਰ ਸਵਾਸ ਬਖਸ਼ੇ ਹਨ ਉਨ੍ਹਾਂ ਚਿਰ ਉਹ ਖੂਨ ਦਾ ਇੱਕ-ਇੱਕ ਕਤਰਾ ਸਮੇਂ-ਸਮੇਂ ਅਨੁਸਾਰ ਦਾਨ ਕਰਦੇ ਰਹਿਣਗੇ। ਉਨ੍ਹਾਂ ਪੈਸ ਨਾਲ ਗੱਲਬਾਤ ਕਰਦਿਆਂ ਕਿਹਾ ਖੂਨਦਾਨ ਕਰਨ ਨਾਲ ਕੋਈ ਕੀਮਤੀ ਜਾਨ ਬਚਾਈ ਜਾ ਸਕਦੀ ਹੈ ਤੇ ਦਾਨ ਕਰਨ ਵਾਲੇ ਵਿਆਕਤੀ ਨੂੰ ਵੀ ਫਾਇਦਾ ਹੁੰਦਾ ਹੈ। ਬਲੱਡ ਡੋਨੇਸ਼ਨ ਕਰਨ ਦੇ ਬਾਅਦ ਚੰਗੀ ਖੁਰਾਕ ਲੈਣ ਨਾਲ ਸਰੀਰ ’ਚ ਨਵਾਂ ਖੂਨ ਬਣਦਾ ਹੈ। ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਇਸ ਨਾਲ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਵੀ ਚਾਂਸ ਘੱਟ ਹੁੰਦਾ ਹੈ ਤੇ ਕਈ ਭਿਆਨਕ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਅਗਰ ਖੂਨਦਾਨ ਕਰਨ ਨਾਲ ਕਿਸੇ ਦੀ ਜਾਨ ਬਚ ਜਾਂਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਦੁਨੀਆਂ ਤੇ ਹੋਰ ਕੋਈ ਹੋ ਹੀ ਨਹੀਂ ਸਕਦੀ। ਉਨ੍ਹਾਂ ਹਰ ਇੱਕ ਮਨੁੱਖ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

Tuesday, 19 September 2023

ਨਕੋਦਰ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ 1 ਅਕਤੂਬਰ ਦਿਨ ਐਤਵਾਰ ਨੂੰ

 

ਜਲੰਧਰ 19 ਸਤੰਬਰ (ਬਿਊਰੌ)-
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੋਸਾਇਟੀ (ਰਜਿ.) ਨਕੋਦਰ (ਜਲੰਧਰ) ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ 1 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ।

          

ਜਾਣਕਾਰੀ ਦਿੰਦਿਆਂ ਐਡਵੋਕੇਟ ਸ਼੍ਰੀ ਗੌਰਵ ਨਾਗਰਾਜ ਪੰਜਾਬ ਪ੍ਰਧਾਨ, ਸਤਿੰਦਰ ਮੱਟੂ ਉਪ ਪ੍ਰਧਾਨ, ਵਿੱਕੀ ਮਲਸੀਆਂ ਪ੍ਰਧਾਨ ਹਲਕਾ ਸ਼ਾਹਕੋਟ, ਰਾਜੂ ਭੰਡਾਲ ਹਲਕਾ ਪ੍ਰਧਾਨ ਨੂਰਮਹਿਲ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਭਾਰਤ ਦੇ ਨਾਂਮਵਰ ਅਖਾੜਿਆਂ ਦੇ ਪਹਿਲਵਾਨ ਹਿੱਸਾ ਲੈਣਗੇ ਇਹ ਛਿਜ਼ ਮੇਲਾ ਦੁਪਿਹਰ 3 ਵਜੇ ਅੰਰਭ ਹੋਵੇਗਾ। ਜਿਸ ਵਿੱਚ ਪਟਕੇ ਦੀਆਂ ਕਿਸ਼ਤੀਆਂ ਦੇ ਇਨਾਮ 11 ਲੱਖ ਰੁਪਏ ਅਤੇ ਸ਼ਾਨਦਾਰ ਗੁਰਜ ਹੋਣਗੇ। ਇਸ ਛਿੰਝ ਮੇਲੇ ਵਿੱਚ ਪੰਜਾਬ ਦੇ ਬੱਬਰ ਸ਼ੇਰ ਰੁਸਤਮ ਪਹਿਲਵਾਨ ਪ੍ਰਿਤਪਾਲ ਫਗਵਾੜਾ, ਪਹਿਲਵਾਨ ਗੌਰਵ ਮਾਛੀਵਾੜਾ, ਪਹਿਲਵਾਨ ਭੁਪਿੰਦਰ ਅਜਨਾਲਾ, ਪਹਿਲਵਾਨ ਧਰਮਿੰਦਰ ਕੋਹਾਲੀ, ਪਹਿਲਵਾਨ ਬਾਬਾ ਫਰੀਦ ਦੀਨਾਨਗਰ, ਪਹਿਲਵਾਨ ਪਰਵੇਸ਼ ਧਲੇਤਾ ਆਦਿ ਨਾਮਵਰ ਮੱਲ ਹਿੱਸਾ ਲੈਣਗੇ। ਇਸ ਮੇਲੇ ਦੌਰਾਨ ਖੂਨਦਾਨ ਕੈਂਪ, ਫ੍ਰੀ ਮੈਡੀਕਲ ਕੈਂਪ, ਫ੍ਰੀ ਅੱਖਾਂ ਦਾ ਚੈਕਅਪ ਕੈਂਪ, ਫ੍ਰੀ ਦਿਲ ਦੇ ਰੋਗਾਂ ਦਾ ਚੈਕਅਪ ਕੈਂਪ ਅਤੇ  ਲੋੜੀਂਦੇ ਮੈਡੀਕਲ ਟੈਸਟ ਵੀ ਫ੍ਰੀ ਕੀਤੇ ਜਾਣਗੇ। ਇਸ ਛਿੰਜ਼ ਮੇਲੇ ਵਿੱਚ ਸੱਦੇ ਹੋਏ ਪਹਿਲਵਾਨਾਂ ਦੀ ਹੀ ਕੁਸ਼ਤੀ ਹੋਵੇਗੀ। ਇਸਦੇ ਨਾਲ ਹੀ ਦਰਸ਼ਕਾਂ ਲਈ ਵੀ ਦਿਲਖਿੱਚਵੇਂ ਫ੍ਰੀ ਇਨਾਮ ਕੂਪਨਾਂ ਰਾਹੀਂ ਕੱਢੇ ਜਾਣਗੇ ਤੇ ਦੇਸੀ ਘਿਉ ਦੀਆਂ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ।

Monday, 18 September 2023

ਸੰਸਥਾ ਦੇ ਡਾਇਰੀ ਤੇ ਕੈਲੰਡਰ ਛਾਪਣ ਸਬੰਧੀ ਕੀਤੀ ਗਈ ਮੀਟਿੰਗ - ਡਾ. ਖੇੜਾ।


ਅਮਲੋਹ - ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਖੇ ਇੱਕ ਅਹਿਮ ਮੀਟਿੰਗ ਦਲਵਾਰਾ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ  ਚੇਅਰਮੈਨ ਪੰਜਾਬ ਹਰਭਜਨ ਸਿੰਘ ਜੱਲੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁਹੰਚੇ। ਇਸ ਮੌਕੇ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰਾਂ ਵੱਲੋ ਡਾਇਰੀ ਤੇ ਕੈਲੰਡਰ ਛਾਪਣ ਲਈ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਲੋਕ ਬਹੁਤ ਉਤਸਾਹ ਦੇ ਨਾਲ ਕੈਲੰਡਰ ਅਤੇ ਡਾਇਰੀ ਦੇ ਵਿੱਚ ਹਿੱਸਾ ਪਾਉਣ ਲਈ ਉਤਾਵਲੇ ਹਨ। ਉਹਨਾਂ ਇਹ ਵੀ ਆਖਿਆ ਕਿ ਸੰਸਥਾ ਨੂੰ 2 ਦਹਾਕੇ ਨਿਕਲਣ ਜਾਣ ਕਰਕੇ ਹੀ ਲੋਕਾਂ ਦਾ ਵਿਸ਼ਵਾਸ਼ ਸੰਸਥਾ ਉੱਤੇ ਅਟੁੱਟ ਬਣਿਆ ਹੋਇਆ ਹੈ। ਹੋਰਨਾਂ ਤੋਂ ਇਲਾਵਾ ਦਲਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਕਰਨੈਲ ਸਿੰਘ ਉੱਪ ਪ੍ਰਧਾਨ, ਰਣਜੀਤ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਦਰਬਾਰਾ ਸਿੰਘ, ਰੁਬਲਪ੍ਰੀਤ ਕੌਰ, ਨਛੱਤਰ ਸਿੰਘ, ਓਂਕਾਰ ਸਿੰਘ ਜੱਲੋਵਾਲ, ਭਗਵਾਨ ਸਿੰਘ, ਹਰਬੰਸ ਸਿੰਘ (ਕਰਤਾਰ ਸਵੀਟਸ), ਮੇਵਾ ਸਿੰਘ, ਜਗਨ ਨਾਥ, ਸ਼ੌਕਤ ਅਲੀ ਬਰੌਂਗਾ, ਕੁਲਦੀਪ ਕੌਰ, ਲਾਭ ਸਿੰਘ, ਦਵਿੰਦਰ ਸਿੰਘ, ਬਚਿੱਤਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਜ਼ੋਨ ਨੰ: 15 ਲੜਕੇ ਅਤੇ ਲੜਕੀਆਂ ਦਾ ਜ਼ੋਨਲ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ


* ਟੂਰਨਾਮੈਂਟ ਦੇ ਪਹਿਲੇ ਦਿਨ ਪਰਜੀਆ ਕਲਾਂ ਵਿਖੇ ਪ੍ਰਿੰਸੀਪਲ ਸਤਵੰਤ ਕੌਰ ਨੇ ਖੋ-ਖੋ ਦੇ ਮੁਕਾਬਲੇ ਸ਼ੁਰੂ ਕਰਵਾਏ

ਸ਼ਾਹਕੋਟ/ਮਲਸੀਆਂ, 18 ਸਤੰਬਰ (ਏ.ਐਸ. ਅਰੋੜਾ) ਸਿੱਖਿਆ ਵਿਭਾਗ ਦੀਆਂ ਹਦਾਇਤਾ ਅਨੁਸਾਰ ਜ਼ੋਨ ਨੰ: 15 ਲੜਕੇ ਅਤੇ ਲੜਕੀਆਂ ਦਾ ਜ਼ੋਨਲ ਟੂਰਨਾਮੈਂਟ ਜਸਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਕਮ-ਪ੍ਰਧਾਨ ਜ਼ੋਨਲ ਟੂਰਨਾਮੈਂਟ ਕਮੇਟੀ ਲੜਕੇ, ਦਿਨੇਸ਼ ਕੁਮਾਰ ਵਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਕਮ-ਪ੍ਰਧਾਨ ਜ਼ੋਨਲ ਟੂਰਨਾਮੈਂਟ ਕਮੇਟੀ ਲੜਕੀਆਂ ਦੀ ਅਗਵਾਈ ਅਤੇ ਤਰਲੋਚਨ ਸਿੰਘ ਡੀ.ਪੀ.ਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਕਮ-ਸਕੱਤਰ ਜ਼ੋਨਲ ਟੂਰਨਾਮੈਂਟ ਕਮੇਟੀ ਲੜਕੇ ਤੇ ਨਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਕਮ-ਸਕੱਤਰ ਜ਼ੋਨਲ ਟੂਰਨਾਮੈਂਟ ਕਮੇਟੀ ਲੜਕੀਆਂ ਦੀ ਦੇਖ-ਰੇਖ ਹੇਠ ਸੋਮਵਾਰ ਨੂੰ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦੌਰਾਨ ਅੱਜ ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ ਵਿਖੇ ਖੋ-ਖੋ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਤਵੰਤ ਕੌਰ ਨੇ ਜ਼ੋਨ ਨੰ: 15 ਬਲਾਕ ਸ਼ਾਹਕੋਟ-2 ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਖੇਡ ਮੁਕਾਬਲੇ ਸ਼ੁਰੂ ਕਰਵਾਏ। ਅੱਜ ਪਹਿਲੇ ਦਿਨ ਹੋਏ ਲੜਕੀਆਂ ਦੇ ਖੋ-ਖੋ ਦੇ ਫਾਈਨਲ ਮੁਕਾਬਲਿਆ ਦੌਰਾਨ ਖੋ-ਖੋ ਅੰਡਰ-14 'ਚ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਦੀ ਟੀਮ ਨੇ ਪਹਿਲਾ  ਅਤੇ ਸਰਕਾਰੀ ਮਿਡਲ ਸਕੂਲ ਰੌਂਤ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-17 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-19 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਖੋ-ਖੋ ਦੇ ਫਾਈਨਲ ਮੁਕਾਬਲਿਆ ਦੌਰਾਨ ਖੋ-ਖੋ ਅੰਡਰ-14 'ਚ ਸਰਕਾਰੀ ਮਿਡਲ ਸਕੂਲ ਰੌਂਤ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-17 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਨੇ ਦੂਸਰਾਂ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-19 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆ ਕਲਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਨਰਿੰਦਰ ਕੁਮਾਰ, ਤਰਲੋਚਨ ਸਿੰਘ ਡੀ.ਪੀ.ਈ., ਮਨਜੀਤ ਕੌਰ ਡੀ.ਪੀ.ਈ., ਰਜਿੰਦਰ ਕੌਰ, ਅਜ਼ਾਦ ਸਿੰਘ ਸਚਦੇਵਾ, ਸੰਦੀਪ ਕੌਰ, ਪ੍ਰੋਮਿਲਾ, ਅਮਰੀਕ ਸਿੰਘ, ਕਰਨਜੀਤ ਕੌਰ ਪੀ.ਟੀ.ਆਈ, ਲੈਕਚਰਾਰ ਅਮਰਜੀਤ ਸਿੰਘ, ਪ੍ਰਤਾਪ ਸਿੰਘ ਡੀ.ਪੀ.ਈ, ਲੈਕਚਰਾਰ ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਹਰਵਿੰਦਰ ਕੌਰ ਆਦਿ ਸਮੇਤ ਪਰਜੀਆ ਕਲਾਂ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ


* ਵੱਖ-ਵੱਖ ਕੀਰਤਨੀ ਜਥਿਆ ਅਤੇ ਕਥਾ ਵਾਚਕ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਕੀਤਾ ਨਿਹਾਲ
* ਹੈੱਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਸ਼ਾਹਕੋਟ/ਮਲਸੀਆਂ, 18 ਸਤੰਬਰ (ਏ.ਐਸ. ਅਰੋੜਾ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਸਵੇਰ ਸਮੇਂ ਕੀਰਤਨ ਵਾਲੀਆਂ ਬੀਬੀਆਂ ਦੇ ਜਥੇ ਵੱਲੋਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਅੱਸੂ ਮਹੀਨੇ ਦੀ ਆਮਦ ਦੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਰਾਤ ਦਾ ਵਿਸ਼ੇਸ਼ ਦੀਵਾਨ ਸਜਾਇਆ ਗਿਆ, ਜਿਸ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਜਸਵਿੰਦਰ ਸਿੰਘ ਸੋਢੀ ਅਤੇ ਸੁਖਪਾਲ ਸਿੰਘ ਦੇਵਗੁਣ ਸੁਰਤਾਲ ਸੰਗੀਤ ਵਿਦਿਆਲਿਆ ਵਾਲਿਆਂ ਨੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾਉਪਰੰਤ ਉਚੇਚੇ ਤੌਰ ਤੇ ਪਹੁੰਚੇ ਗਿਆਨੀ ਗੁਰਪ੍ਰੀਤ ਸਿੰਘ ਹਜ਼ੂਰੀ ਕਥਾ ਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਅਰਵਿੰਦਰ ਸਿੰਘ ਰੂਪਰਾ, ਸਾਬਕਾ ਪ੍ਰਧਾਨ ਹਰਬੰਸ ਸਿੰਘ, ਮੀਤ ਪ੍ਰਧਾਨ ਸੁਖਜੀਤ ਸਿੰਘ ਝੀਤਾ, ਜਨਰਲ ਸਕੱਤਰ ਮਾਸਟਰ ਚਰਨਜੀਤ ਸਿੰਘ, ਖਜਾਨਚੀ ਲਖਵਿੰਦਰ ਸਿੰਘ ਸੋਖੀ, ਲਛਮਣ ਸਿੰਘ, ਅਵਤਾਰ ਸਿੰਘ, ਜੋਗਾ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਟਰਾਂਸਪੋਰਟਰ, ਮਨਪ੍ਰੀਤ ਸਿੰਘ ਦੀਪਕ, ਜਗੀਰ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ, ਜਰਨੈਲ ਸਿੰਘ ਮੈਂਬਰ ਪੰਚਾਇਤ, ਰਛਪਾਲ ਸਿੰਘ, ਮਨਮੋਹਨ ਸਿੰਘ, ਜਗਦੇਵ ਸਿੰਘ, ਅਮਰਜੀਤ ਸਿੰਘ, ਪਾਲ ਸਿੰਘ, ਹਰਭਜਨ ਸਿੰਘ, ਦੀਦਾਰ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਤਜਿੰਦਰ ਸਿੰਘ, ਜਸਵਿੰਦਰ ਸਿੰਘ ਪੋਪਲੀ, ਰਾਣਾ ਪੋਪਲੀ, ਸਰਮੁੱਖ ਸਿੰਘ, ਅਰਸ਼ਵੀਰ ਸਿੰਘ, ਪ੍ਰਭਦੀਪ ਸਿੰਘ ਨੰਗਲ ਅੰਬੀਆਂ, ਪਰਮਜੀਤ ਕੌਰ ਬਜਾਜ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਪ੍ਰਿਤਪਾਲ ਸਿੰਘ, ਮਿਹਰਜੋਤ ਸਿੰਘ, ਪਰਮਜੀਤ ਸਿੰਘ ਝੀਤਾ, ਭੁਪਿੰਦਰ ਸਿੰਘ, ਤਰਲੋਚਨ ਸਿੰਘ, ਗੁਰਨਾਮ ਸਿੰਘ, ਪਿਆਰਾ ਸਿੰਘ ਥਿੰਦ, ਚਰਨਜੀਤ ਸਿੰਘ ਚੰਨੀ, ਸਰਬਜੀਤ ਸਿੰਘ ਵਿਰਦੀ, ਕਮਲਜੀਤ ਸਿੰਘ, ਬਿਕਰਮ ਸਿੰਘ, ਜਗਜੀਤ ਸਿੰਘ ਵਸੀਰ, ਅੰਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਨਿਰਮਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।   

शिरोमणी श्री विश्वकर्मा मंदिर बंगा रोड में मनाया श्री विश्वकर्मा पूजा दिवस

फगवाड़ा 18 सितंबर (शिव कौड़ा) शिरोमणि श्री विश्वकर्मा मंदिर बंगा रोड फगवाड़ा में श्री विश्वकर्मा पूजा दिवस बड़ी श्रद्धा से मनाया गया। प्रात: 10 बजे हवन यज्ञ करवाया गया। जिसमें अप्रवासी भारतीय जसवीर सिंह एवं कुलविंद्र कौर यू.के. ने यजमान की भूमिका निभाई। संगतों ने मंदिर परिसर में नतमस्तक होकर भगवान विश्वकर्मा जी का आशीर्वाद प्राप्त किया। संगत ने भजनों के द्वारा भगवान विश्वकर्मा जी की महिमा का गुणगान भी किया। सभा के अध्यक्ष श्री बलवंत राय धीमान ने गणमान्यों एवं श्रद्धालुओं को श्री विश्वकर्मा पूजा दिवस की शुभकामनाएं देेते हुए बताया कि श्री विश्वकर्मा पूजा दिवस पूरे भारत में बड़ी श्रद्धा के साथ मनाया जाता है। उन्होंने भगवान विश्वकर्मा जी से सभी के कल्याण हेतु प्रार्थना भी की व साथ ही बताया कि श्री विश्वकर्मा चैरिटेबल अस्पताल ट्रस्ट में जल्दी ही 24 घंटे का आपातकालीन वार्ड शुरू किया जा रहा है। इस दौरान लंगर की सेवा बहुत ही प्रेम भाव से वितरित की गई। इस अवसर पर सभा के वरिष्ठ उपाध्यक्ष सुरिंदर पाल धीमान, उपाध्यक्ष प्रदीप धीमान, महासचिव गुरनाम सिंह जुतला, कैशियर अरुण रूपराय के अलावा गुरमुख सिंह नामधारी, रमेश धीमान, जसपाल सिंह लाल, सुभाष धीमान, भूपेन्द्र सिंह जंडू,अशोक धीमान, इंद्रजीत सिंह मठारू, जगदेव सिंह कुंदी,अमोलक सिंह झीता, नरिंदर सिंह टट्टर, सुरिंदर सिंह कलसी, अश्वनी धीमान, धीरज धीमान और बलविंद्र सिंह रतन सहित अन्य गणमान्य उपस्थित थे।

177वें मासिक समागम में 60 महिलाओं को बांटा एक महीने का राशन

फगवाड़ा 18 सितंबर (शिव कौड़ा)- ब्लड बैंक गुरु हरगोबिंद नगर फगवाड़ा में 177वां मासिक राशन वितरण समागम ब्लड बैंक के अध्यक्ष मलकीयत सिंह रघबोत्रा की देखरेख में आयोजित किया गया। जिसमें बतौर मुख्य अतिथि अप्रवासी भारतीय महिला सुखविन्द्र कौर भमरा शामिल हुईं। उन्होंने 60 जरूरतमंद महिलाओं को एक महीने का राशन वितरित करते हुए ब्लड बैंक द्वारा किये जा रहे इस प्रयास की भरपूर सराहना की। मलकीयत सिंह रघबोत्रा ने बताया कि समाज सेवक रमेश गाबा, रमेश दुग्गल, मनीष बत्रा, तारा चंद चुम्बर, अवतार सिंह कोछड़, राजिंदर सिंह कोछड़ (खंड वाले), विश्वामित्र शर्मा, राजीव कुमरा, एन.आर.आई. सतपाल वर्मा, हर्ष वीरजी छाबड़ा, सोनी दुग्गल इत्यादि के सहयोग से गत पन्द्रह वर्षों से मासिक राशन वितरण समागम करवाया जा रहा है। इस अवसर पर मोहन लाल तनेजा, सुधा बेदी, विश्वामित्र शर्मा, रूप लाल, रमेश गाबा, एस.सी. चावला, तारा चंद चुंबर आदि उपस्थित थ


177ਵੇਂ ਮਾਸਿਕ ਸਮਾਗਮ ‘ਚ 60 ਔਰਤਾਂ ਨੂੰ ਵੰਡਿਆ ਇੱਕ ਮਹੀਨੇ ਦਾ ਰਾਸ਼ਨ


ਫਗਵਾੜਾ 18 ਸਤੰਬਰ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 177ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਵਿੱਚ ਐਨ.ਆਰ.ਆਈ. ਸੁਖਵਿੰਦਰ ਕੌਰ ਭੰਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਕਰ ਕਮਲਾਂ ਨਾਲ 60 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਅਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸਮਾਜ ਸੇਵੀ ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਅਵਤਾਰ ਸਿੰਘ ਕੋਛੜ, ਰਜਿੰਦਰ ਸਿੰਘ ਕੋਛੜ (ਖੰਡ ਵਾਲੇ), ਵਿਸ਼ਵਾ ਮਿੱਤਰ ਸ਼ਰਮਾ, ਰਾਜੀਵ ਕੁਮਰਾ, ਐਨ.ਆਰ.ਆਈ. ਸਤਪਾਲ ਵਰਮਾ, ਹਰਸ਼ ਵੀਰਜੀ ਛਾਬੜਾ, ਸੋਨੀ ਦੁੱਗਲ ਆਦਿ ਦੇ ਸਹਿਯੋਗ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਰਮੇਸ਼ ਗਾਬਾ, ਵਿਸ਼ਵਾਮਿੱਤਰ ਸ਼ਰਮਾ, ਐੱਸ.ਸੀ. ਚਾਵਲਾ, ਰੂਪ ਲਾਲ, ਤਾਰਾ ਚੰਦ ਚੁੰਬਰ ਆਦਿ ਹਾਜ਼ਰ ਸਨ।

Sunday, 17 September 2023

ਡੇਰਾ ਚਹੇੜੂ ਵਿੱਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ, ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਵਿੱਚ ਗੁਰੂ ਘਰ ਵਿਖੇ ਹੋਈਆਂ ਨਤਮਸਤਕ


ਮੰਚ ਤੇ ਬਿਰਾਜਮਾਨ ਸੰਤ ਕ੍ਰਿਸ਼ਨ ਨਾਥ ਜੀ ਸੰਗਤਾਂ ਨੂੰ ਪ੍ਰਬੱਚਰਨਾਂ ਰਾਹੀਂ ਨਿਹਾਲ ਕਰਦੇ ਹੋਏ ਸੱਜੇ ਪਾਸੇ ਸਮਾਗਮ ਮੌਕੇ ਹਾਜ਼ਰ ਸੰਗਤਾਂ।
ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ, ਸਾਦਾ ਜੀਵਨ ਬਤੀਤ ਕਰਕੇ ਗੁਰੂ ਕੇ ਲ੍ਹੜ ਲੱਗੋ, ਸੰਤ ਕਿ੍ਰਸ਼ਨ ਨਾਥ ਜੀ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਸਤਿਕਾਰ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਲ੍ਹੜੀਵਾਰ ਚੱਲ ਰਹੇ, ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਬੂਟਾ ਸਿੰਘ ਮਾਲਵੇ ਵਾਲੇ, ਬੇਬੀ ਵਰਸ਼ਾ ਬਾਵਾ ਪੀਪਾ ਰੰਗੀ ਫਗਵਾੜਾ ਤੇ ਹੋਰ ਮਿਸ਼ਨਰੀ ਕਲਾਕਾਰਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕੀਤਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਤੇ ਹੋਰ ਸੰਤ ਮਹਾਂਪੁਰਸ਼ਾਂ ਵੱਲੋਂ ਗਿਆਨੀ ਨਾਜਰ ਸਿੰਘ ਜੱਸੋਮਜਾਰਾ ਵਾਲਿਆਂ ਵੱਲੋਂ ਲਿਖੀ ਕਿਤਾਬ ‘ਐਸੀ ਦਸ਼ਾ ਹਮਾਰੀ‘ ਰੀਲਿੰਜ਼ ਕੀਤੀ ਗਈ। ਇਸ ਮੌਕੇ ਤੇ ਸਰਬੱਤ ਸੰਗਤਾਂ ਨੂੰ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਬੋਧਨ ਕਰਦੇ ਹੋਏ ਵਹਿਮਾ ਭਰਮਾ, ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਕੇ ਗੁਰੂ ਦੇ ਲ੍ਹੜ ਲੱਗਣ ਲਈ ਪ੍ਰੇਰਿਆ। ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਮਦਨ ਲਾਲ ਦਕੋਹਾ, ਪਰਮਜੀਤ ਗੋਰਾਇਆ, ਕਾਬਲ ਰਾਮ ਜੱਖੂ, ਬਿੰਦਰ ਜੈਤੇਵਾਲੀ, ਲੇਖਕ ਮਹਿੰਦਰ ਸੰਧੂ ਮਹੇੜੂ, ਅਸ਼ੋਕ ਸੰਧੂ ਤੇ ਮੱਲ ਜੀ ਲੁਧਿਆਣਾ ਹਾਜ਼ਰ ਸਨ। ਇਸ ਮੌਕੇ ਤੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।


Saturday, 16 September 2023

ਪੰਦਰਵਾੜੇ ਫਿਜ਼ੀਓਥਰੈਪੀ ਕੈਂਪ ‘ਚ ਰਜਿਸਟਰ ਹੋਣ ਵਾਲੇ ਮਰੀਜਾਂ ਦਾ ਕੀਤਾ ਜਾਂਦਾ ਹੈ ਫਰੀ ਇਲਾਜ

     ਫਗਵਾੜਾ 16 ਸਤੰਬਰ (ਸ਼ਿਵ ਕੋੜਾ)- ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਦੌਰਾਨ ਡਾ: ਮੀਨਾਕਸ਼ੀ ਸ਼ਰਮਾ ਅਤੇ ਗਗਨਦੀਪ ਕੋਆਰਡੀਨੇਟਰ ਦੀ ਟੀਮ ਨੇ ਜੋੜਾਂ ਸਮੇਤ ਵੱਖ-ਵੱਖ ਦਰਦਾਂ ਨਾਲ ਪੀੜ੍ਹਤ ਕਰੀਬ ਤਿੰਨ ਦਰਜਨ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅਗਲੇਰੀ ਇਲਾਜ ਲਈ ਲਵਲੀ ਆਟੋਜ਼ ਜੀ.ਟੀ.ਰੋਡ ਸਥਿਤ ਸਿਹਤ ਕੇਂਦਰ ਵਿਖੇ ਆਉਣ ਦੀ ਹਦਾਇਤ ਕੀਤੀ। ਮਲਕੀਅਤ ਸਿੰਘ ਰਘਬੋਤਰਾ ਅਨੁਸਾਰ ਕੈਂਪ ਵਿੱਚ ਗਰਦਨ, ਕਮਰ, ਗੋਡਿਆਂ ਆਦਿ ਦੇ ਦਰਦ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਕੇ ਰਜਿਸਟ੍ਰੇਸ਼ਨ ਕੀਤੀ ਗਈ ਹੈ ਜਿਹਨਾਂ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਗਲਾ ਕੈਂਪ 3 ਅਕਤੂਬਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ, ਵਿਸ਼ਵਾਮਿੱਤਰ ਸ਼ਰਮਾ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ ਆਦਿ ਹਾਜ਼ਰ ਸਨ।


ਪੰਦਰਵਾੜੇ ਫਿਜ਼ੀਓਥਰੈਪੀ ਕੈਂਪ ‘ਚ ਰਜਿਸਟਰ ਹੋਣ ਵਾਲੇ ਮਰੀਜਾਂ ਦਾ ਕੀਤਾ ਜਾਂਦਾ ਹੈ ਫਰੀ ਇਲਾਜ - ਰਘਬੋਤਰਾ

ਫਗਵਾੜਾ 16 ਸਤੰਬਰ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਦੌਰਾਨ ਡਾ: ਮੀਨਾਕਸ਼ੀ ਸ਼ਰਮਾ ਅਤੇ ਗਗਨਦੀਪ ਕੋਆਰਡੀਨੇਟਰ ਦੀ ਟੀਮ ਨੇ ਜੋੜਾਂ ਸਮੇਤ ਵੱਖ-ਵੱਖ ਦਰਦਾਂ ਨਾਲ ਪੀੜ੍ਹਤ ਕਰੀਬ ਤਿੰਨ ਦਰਜਨ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅਗਲੇਰੀ ਇਲਾਜ ਲਈ ਲਵਲੀ ਆਟੋਜ਼ ਜੀ.ਟੀ.ਰੋਡ ਸਥਿਤ ਸਿਹਤ ਕੇਂਦਰ ਵਿਖੇ ਆਉਣ ਦੀ ਹਦਾਇਤ ਕੀਤੀ। ਮਲਕੀਅਤ ਸਿੰਘ ਰਘਬੋਤਰਾ ਅਨੁਸਾਰ ਕੈਂਪ ਵਿੱਚ ਗਰਦਨ, ਕਮਰ, ਗੋਡਿਆਂ ਆਦਿ ਦੇ ਦਰਦ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕਰਕੇ ਰਜਿਸਟ੍ਰੇਸ਼ਨ ਕੀਤੀ ਗਈ ਹੈ ਜਿਹਨਾਂ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਗਲਾ ਕੈਂਪ 3 ਅਕਤੂਬਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ, ਵਿਸ਼ਵਾਮਿੱਤਰ ਸ਼ਰਮਾ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ ਆਦਿ ਹਾਜ਼ਰ ਸਨ।


ਮਾਸਟਰ ਮਾਇੰਡ ਐਜੂਕੇਸ਼ਨ ਵਿਚ ਕੀਤਾ ਵਿਸ਼ੇਸ਼ ਦੌਰਾ - ਡਾ. ਖੇੜਾ

ਮਾਛੀਵਾੜਾ- ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਨੇ ਮਾਛੀਵਾੜਾ ਸੈਮੀਨਾਰ ਤੇ ਜਾਣ ਸਮੇਂ ਮਾਸਟਰ ਮਾਇੰਡ ਡਿਜਿਟਲ ਐਜੂਕੇਸ਼ਨ ਮਾਛੀਵਾੜਾ ਸਾਹਿਬ ਵਿਖੇ ਸਾਥੀਆਂ ਸਮੇਤ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਅੰਮ੍ਰਿਤ ਪੁਰੀ ਚੈਅਰਪਰਸਨ ਐਂਟੀ ਕ੍ਰਾਈਮ ਸੈੱਲ, ਸੰਦੀਪ ਕੌਰ ਪ੍ਰਧਾਨ ਪਟਿਆਲਾ, ਕਰਨੈਲ ਸਿੰਘ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ, ਰਵਿੰਦਰ ਸਿੰਘ ਪਟਿਆਲਾ, ਬਲਵਿੰਦਰ ਸਿੰਘ ਬੰਬ ਅਤੇ ਗੁਰਕੀਰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਪੁਹੰਚੇ। ਆਦਾਰੇ ਦੇ ਡਾਇਰੈਕਟਰ ਅੰਮ੍ਰਿਤ ਪਾਲ ਨੇ ਕੌਮੀ ਪ੍ਰਧਾਨ ਦੇ ਪੁਹੰਚਣ ਤੇ ਪੂਰੇ ਸਟਾਫ ਸਮੇਤ ਜੀ ਆਇਆਂ ਨੂੰ ਆਖਿਆ। ਇਸ ਮੌਕੇ ਅੰਮ੍ਰਿਤ ਪਾਲ ਨੇ ਗੱਲ ਬਾਤ ਕਰਦਿਆਂ ਲੰਬੇ ਸਮੇਂ ਤੋਂ ਚੱਲ ਰਹੇ ਕੋਰਸਾਂ ਬਾਰੇ ਜਿਨ੍ਹਾਂ ਵਿਚ ਕੰਪਿਊਟਰ, ਬਿਊਟੀਸ਼ਨ, ਟੈੱਲੀ (ਅਕਾਊਂਟ), ਸਪੀਕਿੰਗ ਕੋਰਸ ਅਤੇ ਟਾਈਪਿੰਗ ਕੋਰਸਾਂ ਦੀ ਭਰਭੂਰ ਜਾਣਕਾਰੀ ਸਾਂਝੀ ਕੀਤੀ। ਅਦਾਰੇ ਦੇ ਅੰਦਰਲਾ ਮਾਹੌਲ ਬਹੁਤ ਹੀ ਸਾਫ ਸੁਥਰਾ ਅਤੇ ਅਨੁਸ਼ਾਸ਼ਨ ਭਰਭੂਰ ਪਾਇਆ ਗਿਆ। ਇਸ ਮੌਕੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਕੌਮੀ ਪ੍ਰਧਾਨ ਡਾ. ਖੇੜਾ ਨੇ ਅਦਾਰੇ ਨੂੰ ਐਚ ਆਰ ਐਮ ਐਵਾਰਡ 2023 ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ। ਹੋਰਨਾਂ ਤੋਂ ਇਲਾਵਾ ਮੁਹੰਮਦ ਅਲੀ, ਅਨੀਤਾ ਮਾਨ, ਕਮਲਜੀਤ ਕੌਰ, ਗਗਨ, ਬਵਨੀਤ ਕੌਰ, ਬਲਪ੍ਰੀਤ ਕੌਰ, ਪਵਨਦੀਪ ਕੌਰ ਅਤੇ ਚਾਂਦਨੀ ਆਦਿ ਮੌਜੂਦ ਸਨ।*

ਪਿੰਡ ਡਰੋਲੀ ਕਲਾਂ ਵਿਖੇ ਸ਼ਹੀਦ ਬਾਬਾ ਮਤੀ ਸਾਹਿਬ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਤੇ ਸੰਗਰਾਂਦ ਦਾ ਦਿਹਾੜਾ 17 ਸਤੰਬਰ ਦਿਨ ਐਤਵਾਰ ਨੂੰ


ਹੁਸ਼ਿਆਰਪੁਰ 15 (ਹਰਵਿੰਦਰ ਸਿੰਘ ਭੁੰਗਰਨੀ)- ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਪਾਵਨ ਦਿਹਾੜਾ 17 ਸਤੰਬਰ ਦਿਨ ਐਤਵਾਰ ਨੂੰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕੇ ਦੀ ਸਮੂਹ ਸੰਗਤ, ਐਨ.ਆਰ.ਆਈਜ਼ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਦੀ ਅਗਵਾਈ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਜਥੇਦਾਰ ਮਨੋਹਰ ਸਿੰਘ ਨੇ ਦੱਸਿਆ ਕਿ ਸੰਗਰਾਂਦ ਦੇ ਪਾਵਨ ਦਿਹਾੜੇ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਦੀਵਾਨ ਹਾਲ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾ ਵਾਚਕ ਹਾਜ਼ਰੀ ਲਵਾਉਣਗੇ। ਜਿਨ੍ਹਾਂ ਵਿੱਚ ਹਜ਼ੂਰੀ ਰਾਗੀ ਭਾਈ ਲਖਬੀਰ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ, ਹਜ਼ੂਰੀ ਰਾਗੀ ਭਾਈ ਸਰਵਣ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ, ਭਾਈ ਹਰਅੰਮ੍ਰਿਤਪਾਲ ਸਿੰਘ ਭੋਗਪੁਰ, ਬੀਬੀ ਗੁਰਵਿੰਦਰ ਕੌਰ ਇੰਟਰਨੈਸ਼ਨਲ ਢਾਡੀ ਜੱਥਾ ਜੰਡਾਆਲੇ ਵਾਲੇ ਸੰਗਤਾਂ ਨੂੰ ਕਥਾ, ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸੁਰਜੀਤ ਸਿੰਘ ਵੱਲੋਂ ਨਿਭਾਈ ਜਾਵੇਗੀ। ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ।

ਡੇਰਾ ਚਹੇੜੂ ਵਿੱਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ 17 ਸਤੰਬਰ ਨੂੰ, ਵੱਖ-ਵੱਖ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਕਰਨਗੇ, ਨਿਹਾਲ

ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ।
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਸਤਿਕਾਰ ਸਹਿਤ 17 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਪ੍ਰਸਿੱਧ ਰਾਗੀ, ਢਾਡੀ, ਅਤੇ ਮਿਸ਼ਨਰੀ ਕਲਾਕਾਰ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕਰਨਗੇ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਅਤੇ ਹੋਰ ਗੁਰੂ ਘਰ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕਿ੍ਰਸ਼ਨ ਨਾਥ ਜੀ ਅਤੇ ਸਮੂਹ ਮੈਨੇਂਜਮੈਂਟ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।


इन्नरव्हील क्लब फगवाड़ा ने सरकारी प्राइमरी स्कूल पीपारंगी को भेंट किया 25 बोरी सीमेंट

फगवाड़ा 16 सितंबर (शिव कौड़ा)- महिलाओं की अग्रणी समाज सेवी संस्था इन्नरव्हील क्लब फगवाड़ा की तरफ से सरकारी प्राइमरी स्कूल पीपारंगी में चल रहे ईमारत के नवीनीकरण कार्य में बहुमुल्य सहयोग देते हुए 25 बोरे सीमेंट स्कूल को भेंट किया। इस दौरान क्लब की अध्यक्षा मनीषा क्वात्रा (पिंकी) के नेतृत्व में स्कूल इंचार्ज कमलजीत कौर को 10 हजार रुपए नकद राशी भी भेंट की गई। क्लब की शाखा अध्यक्ष मनीषा क्वात्रा ने बताया कि इस प्रोजैक्ट की डायरैक्टर केश लता थीं। उन्होंने कहा कि सरकारी स्कूल की इस ईमारत के नवीनीकरण से स्कूल में पढऩे वाले आर्थिक रूप से कमजोर परिवारों के छोटे-छोटे बच्चों को अच्छी सुविधा प्राप्त होगी। उन्होंने भविष्य में भी स्कूल को हर संभव सहयोग देने का आश्वासन दिया। स्कूल इंचार्ज कमलजीत कौर ने इन्नरव्हील क्लब के प्रयास की सराहना करते हुए सहयोग के लिये आभार प्रकट किया। इस अवसर पर आई.पी.पी. सरोज पब्बी, क्लब सचिव विम्मी शर्मा, एडिटर चन्द्ररेखा संधीर आदि उपस्थित थीं।

Friday, 15 September 2023

माँ के साथ झगड़ा करके पवित्र ग्रन्थ गुटका साहिब की बेअदबी


फगवाड़ा-(शिव कौड़ा)-
जालन्धर के नूरमहल से बड़ी खबर सामने आई है। जहां सिद्धमोहाली गांव में एक व्यक्ति द्वारा घर में पवित्र ग्रंथ गुटका साहिब की बेअदबी की गई है। बेअदबी के दौरान युवक ने बेअदबी करते की वीडियो भी बनाई। इसके बाद उक्त युवक द्वारा घर के समान को बाहर निकाल जला दिया गया। जिसके बाद गांव वासियों को जब इस घटना के बारे में पता चला तो उन्होंने आरोपी को काबू कर लिया गया है इस दौरान गांव के लोगों ने आरोपी को पुलिस के हवाले कर दिया है। जिसके बाद गांव वासी नूरमहल थाने के बाहर पहुंच गए है। गांव वासियों का कहना है कि आरोपी का उसकी मां के साथ कोई झगड़ा हुआ था। जिसकी वीडियो आरोपी द्वारा देर रात वायरल हुई। जिसमें वीडियो में वह पवित्र ग्रन्थ गुटका साहिब की बेअदबी कर रहा है। इस मामले को लेकर जब गांव के लोगों ने उसे काबू करने की कोशिश की तो उसने गांव के लोगों को जान से मारने की धमकी भी दी।इस दौरान गांव के लोगों में भारी रोष पाया जा रहा है। लोगों का कहना है कि व्यक्ति की घर की लड़ाई थी। लेकिन इसमें आरोपी द्वारा पवित्र ग्रन्थ गुटखा साहिब के पन्नों की बेअदबी करना दुर्भाग्यपूर्ण है। पुलिस ने आरोपी को काबू कर मामले की जांच शुरू कर दी है। वहीं एक पुरुष का कहना है कि वह अपनी मां के साथ अगर झगड़ा कर रहा था तो इसमें पवित्र ग्रन्थ गुटका साहिब की क्यों बेअदबी की गई

ਕਰਨਪ੍ਰੀਤ ਨੂੰ ਬਣਾਇਆ ਚੇਅਰਮੈਨ ਯੂਥ ਵਿੰਗ ਬਲਾਕ ਮਾਛੀਵਾੜਾ ਸਾਹਿਬ- ਡਾ.ਖੇੜਾ


 
ਮਾਛੀਵਾੜਾ ਸਾਹਿਬ________ ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਲੁਧਿਆਣਾ ਦੇ ਬਲਾਕ ਮਾਛੀਵਾੜਾ ਸਾਹਿਬ ਵਿਖੇ ਇੱਕ ਨਸ਼ਾ ਵਿਰੋਧੀ ਸੈਮੀਨਾਰ ਕੁਲਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਮਾਛੀਵਾੜਾ ਸਾਹਿਬ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਅੰਮ੍ਰਿਤ ਪੁਰੀ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਬਲਵਿੰਦਰ ਸਿੰਘ ਬੰਬ ਕੌਮੀ ਚੀਫ਼ ਐਡਵਾਈਜ਼ਰ ਵਿਸ਼ੇਸ਼ ਤੌਰ ਤੇ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪੁਹੰਚੇ। ਇਸ ਮੌਕੇ ਸੰਸਥਾ ਵੱਲੋਂ ਕੁੱਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਕਰਨਪ੍ਰੀਤ ਸਿੰਘ ਨੂੰ ਚੇਅਰਮੈਨ ਯੂਥ ਵਿੰਗ ਬਲਾਕ ਮਾਛੀਵਾੜਾ, ਮਨਪ੍ਰੀਤ ਸਿੰਘ ਨੂੰ ਸਕੱਤਰ ਯੂਥ ਵਿੰਗ ਬਲਾਕ ਮਾਛੀਵਾੜਾ ਅਤੇ ਪ੍ਰਿਤਪਾਲ ਸਿੰਘ ਨੂੰ ਉੱਪ ਪ੍ਰਧਾਨ ਯੂਥ ਵਿੰਗ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਅੱਜ ਸਮਾਜ ਵਿਚ ਨਸ਼ੇ ਤੋਂ ਤੰਗ ਹੋਏ ਲੋਕ ਚਾਹੇ ਉਹ ਨੌਜਵਾਨ ਹੋਣ ਜਾ ਓਹਨਾਂ ਦੇ ਮਾਪੇ ਨਸ਼ਾ ਵੇਚਣ ਵਾਲਿਆਂ ਦੀ ਜਾਨ ਨੂੰ ਕੂਕਾ ਮਾਰ ਕੇ ਰੋਂਦੇ ਹਨ। ਨੌਜਵਾਨ ਨਸ਼ੇਂ ਦੀ ਤੋੜ ਵਿਚ ਕੂਕਾਂ ਮਾਰਦੇ ਹਨ ਅਤੇ ਮਾਪੇ ਆਪਣਾ ਬੁਢਾਪਾ ਰੁਲਣ ਕਰਕੇ ਅਗਰ ਇਹਨਾਂ ਦੀਆਂ ਕੂਕਾਂ ਹਾਸਿਆਂ ਵਿੱਚ ਬਦਲਣੀਆਂ ਹਨ ਤਾਂ ਸਮਾਜ ਵਿਚ ਹਰੇਕ ਵਿਅਕਤੀ ਨੂੰ ਨਸ਼ੇ ਦਾ ਵਿਰੋਧ ਕਰਨਾ ਪਵੇਗਾ। ਹੋਰਨਾਂ ਤੋਂ ਇਲਾਵਾ ਸੰਦੀਪ ਕੌਰ ਪ੍ਰਧਾਨ ਪਟਿਆਲਾ, ਰਵਿੰਦਰ ਸਿੰਘ ਪਟਿਆਲਾ, ਕਰਨੈਲ ਸਿੰਘ ਸਲਾਣੀ ਮੀਤ ਪ੍ਰਧਾਨ ਅਮਲੋਹ, ਦਿਲਪ੍ਰੀਤ ਕੌਰ, ਲਖਵਿੰਦਰ ਸਿੰਘ, ਗੁਰਮੁੱਖ ਸਿੰਘ, ਹਰਮੇਲ ਸਿੰਘ, ਕੁਲਜੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਹਰਜੀਤ ਕੌਰ, ਕਰਮਜੀਤ ਕੌਰ, ਰੁਪਿੰਦਰ ਕੌਰ, ਜਗਦੀਪ ਸਿੰਘ, ਕੁਲਬੀਰ ਸਿੰਘ, ਕਰਨੈਲ ਸਿੰਘ ਅਤੇ ਸਵਰਨ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਿਤ ਕੀਤਾ।

ਪਹਿਲੀ ਵਾਰ ਹੋਇਆ ਕਿ ਸਨਅਤਕਾਰਾਂ ਪਾਸੋਂ ਸੁਝਾਅ ਅਤੇ ਫੀਡਬੈਕ ਹਾਸਲ ਕਰਨ ਲਈ ਵਿਚਾਰ-ਚਰਚਾ ਕਰਵਾਈ ਗਈ ਹੋਵੇ

 


ਜਲੰਧਰ, 14 ਸਤੰਬਰ- (BEURAU)-
ਪੰਜਾਬ ਸਰਕਾਰ ਵੱਲੋਂ ਕਰਵਾਈ ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਸਥਾਨਕ ਉਦਯੋਗ ਦੇ ਦਿੱਗਜ਼ਾਂ ਨੇ ਅੱਜ ਸੂਬਾ ਭਰ ਵਿੱਚ ਅਜਿਹੀਆਂ ਮਿਲਣੀਆਂ ਕਰਵਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

           


ਉਦਯੋਗਪਤੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵਿਚਾਰ-ਚਰਚਾ ਦੌਰਾਨ ਸਰਕਾਰ-ਸਨਅਤਕਾਰ ਮਿਲਣੀ ਦਾ ਜ਼ਿਕਰ ਵਿਸ਼ੇਸ਼ ਤੌਰ ਉਤੇ ਕਰਦਿਆਂ ਕਿਹਾ ਕਿ ਸਨਅਤਕਾਰਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਢੁਕਵਾਂ ਮੰਚ ਮਿਲਿਆ ਹੈ। ਸਨਅਤਕਾਰਾਂ ਵੱਲੋਂ ਉਠਾਏ ਵੱਖ-ਵੱਖ ਮਸਲਿਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਕੇ ਉਤੇ ਹੀ ਕਈ ਐਲਾਨ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਸਨਅਤਕਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਢੁਕਵੇਂ ਕਦਮ ਚੁੱਕਣ ਲਈ ਆਖਿਆ।

           


ਅਲਫ਼ਾ ਪੈਕੇਜਿੰਗ ਇੰਡਸਟਰੀ ਦੇ ਮਨੀਸ਼ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੈਦਰ ਕੰਪਲੈਕਸ ਵਿੱਚ ਉਦਯੋਗਿਕ ਇਕਾਈਆਂ ਨੂੰ ਜਾਣ ਵਾਲੀ ਮੁੱਖ ਸੜਕ ਖਸਤਾ ਹਾਲਤ ਵਿੱਚ ਸੀਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਰੋਜ਼ਾਨਾ ਆਉਣ ਵਾਲੇ ਯਾਤਰੀਆਂ ਅਤੇ ਮਜ਼ਦੂਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇੱਥੇ 350 ਦੇ ਕਰੀਬ ਬਿਜਲੀ ਦੇ ਖੰਭੇ ਹਨ ਅਤੇ ਲਾਈਟਾਂ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੀਵਰੇਜ ਸਿਸਟਮ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।


ਉਦਯੋਗਪਤੀ ਗੁਰਸ਼ਰਨ ਸਿੰਘ ਨੇ ਸਨਅਤਕਾਰਾਂ ਦੀਆਂ ਮੰਗਾਂ ਗੌਰ ਨਾਲ ਸੁਣਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਲੰਬਿਤ ਮਸਲਿਆਂ ਨੂੰ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਵੱਲੋਂ ਰੱਖੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਉਕਤ ਮਸਲਿਆਂ ਦੇ ਸੁਖਾਵੇਂ ਹੱਲ ਲਈ ਜਲਦੀ ਹੀ ਉਦਯੋਗਪਤੀਆਂ ਅਤੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਤੈਅ ਕੀਤੀ ਜਾਵੇਗੀ।


ਸਨਅਤਕਾਰ ਨਰਿੰਦਰ ਸਿੰਘ ਸੱਗੂ ਅਤੇ ਗੌਤਮ ਕਪੂਰ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਇਹ ਮੀਟਿੰਗਾਂ ਕੁਝ ਮਹੀਨਿਆਂ ਦੇ ਵਕਫੇ ਬਾਅਦ ਨਿਯਮਤ ਤੌਰ 'ਤੇ ਕਰਵਾਈਆਂ ਜਾਣ। ਗੌਤਮ ਕਪੂਰ ਨੇ ਕਿਹਾ ਕਿ ਸਨਅਤਕਾਰਾਂ ਨਾਲ ਅੱਜ ਦੀ ਮੁਲਾਕਾਤ ਪਿਛਲੇ 43 ਸਾਲਾਂ ਵਿੱਚ ਪਹਿਲੀ ਹੈਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਸਾਵੀ ਇੰਟਰਨੈਸ਼ਨਲ ਦੇ ਮੁਕੁਲ ਵਰਮਾ ਨੇ ਜ਼ਿਲ੍ਹੇ ਵਿੱਚ ਖੇਡਾਂ ਅਤੇ ਹੈਂਡ ਟੂਲ ਉਦਯੋਗ ਨੂੰ ਹੋਰ ਵਿਕਸਤ ਕਰਨ ਲਈ ਜ਼ਮੀਨ ਦੇ ਇੱਕ ਵੱਡੇ ਹਿੱਸੇ ਦੀ ਮੰਗ ਕੀਤੀ ਅਤੇ ਉਦਯੋਗ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਈ.ਐਸ.ਆਈ. ਹਸਪਤਾਲ ਨੂੰ ਸੁਰਜੀਤ ਕਰਨ ਦੀ ਮੰਗ ਕੀਤੀ। ਇਸ ਦੌਰਾਨ ਗੁਰਚਰਨ ਸਿੰਘ ਨੇ ਐਮ.ਐਸ.ਐਮ.ਈਜ਼ ਦੀ ਬਾਂਹ ਫੜਨ ਲਈ ਸਰਕਾਰ ਦਾ ਧੰਨਵਾਦ ਕੀਤਾਜਿਸ ਨਾਲ ਇਨ੍ਹਾਂ ਇਕਾਈਆਂ ਨੂੰ ਹੋਰ ਹੁਲਾਰਾ ਮਿਲੇਗਾ।

ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਭਵਦੀਪ ਸਰਦਾਨਾ ਨੇ ਉਦਯੋਗਾਂ ਦੀਆਂ ਬਿਲਡਿੰਗ ਪਲਾਨ ਨਾਲ ਸਬੰਧਤ ਮਨਜ਼ੂਰੀਆਂ ਨੂੰ ਮੁੜ ਫੈਕਟਰੀਜ਼ ਵਿਭਾਗ ਦੇ ਹੱਥਾਂ ਵਿੱਚ ਦੇਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀਜਿਸ ਨਾਲ ਮਨਜ਼ੂਰੀਆਂ ਲੈਣ ਚ ਲਗਦਾ ਸਮਾਂ ਘੱਟ ਗਿਆ ਹੈ ਅਤੇ ਉਦਯੋਗਾਂ ਨੂੰ ਲੋੜੀਂਦੀ ਰਾਹਤ ਮਿਲੀ ਹੈ। ਇਸਦੇ ਨਾਲ ਹੀ 57 ਸੁਧਾਰਾਂ ਦੇ ਨਾਲ ਸੁਖਾਵੇਂ ਮਾਹੌਲ ਵਿੱਚ ਕਾਰੋਬਾਰ ਕਰਨ ਦੇ ਸਮੁੱਚੇ ਨਿਯਮਾਂ ਵਿੱਚ ਵੀ ਸੁਧਾਰ ਹੋਇਆ ਹੈ। ਉਦਯੋਗਪਤੀ ਸ਼ਰਦ ਅਗਰਵਾਲਜੋ ਹੈਂਡਟੂਲਜ਼ ਅਤੇ ਆਟੋ ਕੰਪੋਨੈਂਟਸ ਉਦਯੋਗ ਵਿੱਚ 200 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨਨੇ ਵੀ ਰਾਜ ਵਿੱਚ ਨਿਵੇਸ਼ ਲਈ ਆਪਣੀ ਯੋਜਨਾ ਸਾਂਝੀ ਕੀਤੀ। ਬਾਇਓ-ਗੈਸ ਪਲਾਂਟ ਸਥਾਪਤ ਕਰਨ ਲਈ ਤੁਰੰਤ ਪ੍ਰਵਾਨਗੀਆਂ ਹਾਸਲ ਕਰਨ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏਗੌਰਵ ਕੈਥਵਾਲ ਨੇ ਉਦਯੋਗ ਪੱਖੀ ਪਹਿਲਕਦਮੀਆਂ ਲਈ ਰਾਜ ਸਰਕਾਰ ਦਾ ਧੰਨਵਾਦ ਕੀਤਾ।

ਮੁੱਖ ਮੰਤਰੀ ਨੇ ਉਦਯੋਗ ਜਗਤ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਉਦਯੋਗ ਪੱਖੀ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਬ੍ਰਹਮਗਿਆਨ ਦੀ ਪ੍ਰਾਪਤੀ ਇੰਨਸਾਨ ਨੂੰ ਹਰ ਤਰਾਂ ਦੇ ਦੁੱਖਾਂ ਤੋਂ ਮੁਕਤ ਕਰਦੀ ਹੈ ਅਤੇ ਮੁਕਤੀ ਦਾ ਰਸਤਾ ਪ੍ਰਦਾਨ ਕਰਦੀ ਹੈ- ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ



ਦੂਰ ਦੇਸ਼ਾਂ ਦੀ ਤਿੰਨ ਮਹੀਨੇ ਦੀ ਵਿਸ਼ਵ ਕਲਿਆਣ ਯਾਤਰਾ ਉਪਰੰਤ ਸਤਿਗੁਰੂ ਮਾਤਾ ਜੀ ਦਾ ਸ਼ੁਭ ਸਵਾਗਤ
ਹੁਸ਼ਿਆਰਪੁਰ , 15 ਸਤੰਬਰ, 2023:-
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਵਿਸ਼ਵ ਕਲਿਆਣ ਪ੍ਰਚਾਰ ਦੌਰਿਆਂ ਤੋਂ ਬਾਅਦ ਨਿਰੰਕਾਰੀ ਸਰੋਵਰ ਦੇ ਸਾਹਮਣੇ, ਗਰਾਊਂਡ ਨੰਬਰ 2, ਦਿੱਲੀ ਵਿੱਚ ਵਿਸ਼ਾਲ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਅਤੇ ਸਾਰਿਆਂ ਨੇ ਸਤਿਗੁਰੂ ਦੇ ਅਲੌਕਿਕ ਦਰਸ਼ਨ ਕੀਤੇ ਅਤੇ ਪਵਿੱਤਰ ਪ੍ਰਵਚਨ ਸਰਵਣ ਕਰਕੇ ਸਤਿਸੰਗ ਦਾ ਭਰਪੂਰ ਲਾਭ ਆਨੰਦ ਪ੍ਰਾਪਤ ਕੀਤਾ।


ਸਤਿਸੰਗ ਪ੍ਰੋਗਰਾਮ ਵਿੱਚ ਹਾਜ਼ਰ ਸੰਗਤਾਂ ਦੇ ਵਿਸ਼ਾਲ ਸਮੂਹ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਸਤਿਸੰਗ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਸੀਂ ਜਿਸ ਹਾਲਤ ਵਿੱਚ ਸਮਾਜ ਵਿੱਚ ਰਹਿ ਰਹੇ ਹਾਂ, ਜੇਕਰ ਅਸੀਂ ਇਸ ਨਿਰੰਕਾਰ ਪ੍ਰਭੂ ਪ੍ਰਮਾਤਮਾ ਨਾਲ ਜੁੜੇ ਰਹੀਏ ਤਾਂ ਅਸੀਂ ਅਸੀਂ ਇਸ ਨੂੰ ਪੂਰਾ ਲਾਭ ਪ੍ਰਾਪਤ ਕਰ ਸਕਦੇ ਹਾਂ ਅਤੇ ਇਹ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਸਾਡਾ ਮਨ ਸਤਿਸੰਗ ਲਈ ਪੂਰੀ ਤਰ੍ਹਾਂ ਪਰਿਪੱਕ ਹੁੰਦਾ ਹੈ। ਬ੍ਰਹਮਗਿਆਨ ਦੀ ਪ੍ਰਾਪਤੀ ਇੰਨਸਾਨ ਨੂੰ ਹਰ ਤਰ੍ਹਾਂ ਦੇ ਦੁੱਖਾਂ ਤੋਂ ਮੁਕਤ ਕਰਦੀ ਹੈ ਅਤੇ ਮੁਕਤੀ ਦਾ ਰਸਤਾ ਪ੍ਰਦਾਨ ਕਰਦੀ ਹੈ। ਫਿਰ ਭਗਤ ਦੀ ਅਵਸਥਾ ਅਜਿਹੀ ਬਣ ਜਾਂਦੀ ਹੈ ਕਿ ਜਿੰਨਾ ਜ਼ਿਆਦਾ ਅਸੀਂ ਇਸ ਨਿਰੰਕਾਰ ਨਾਲ ਜੁੜਦੇ ਹਾਂ, ਉਸ ਨਾਲ ਸਾਡੀ ਪਿਆਰ ਦੀ ਭਾਵਨਾ ਡੂੰਘੀ ਹੁੰਦੀ ਜਾਂਦੀ ਹੈ।


ਸਤਿਗੁਰੂ ਮਾਤਾ ਜੀ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਜੀ ਨੇ ਆਪਣੇ ਪਵਿੱਤਰ ਪ੍ਰਵਚਨਾਂ ਵਿੱਚ ਉਦਾਹਰਨਾਂ ਦੇ ਨਾਲ ਸਮਝਾਇਆ ਕਿ ਜਿਸ ਤਰ੍ਹਾਂ ਸਾਨੂੰ ਫ਼ੋਨ 'ਤੇ ਗੱਲ ਕਰਨ ਲਈ ਸੰਤੁਲਨ ਦੀ ਲੋੜ ਹੁੰਦੀ ਹੈ, ਤਾਂ ਹੀ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ, ਉਸੇ ਤਰ੍ਹਾਂ ਸਾਰਥਕ ਸ਼ਰਧਾ ਲਈ, ਪਰਮਾਤਮਾ ਨਾਲ ਜੁੜਨ ਲਈ ਸਾਨੂੰ ਪੂਰਨ ਸੰਤੁਲਨ ਦੀ ਲੋੜ ਹੁੰਦੀ ਹੈ। ਨਿਰੰਕਾਰ ਨਾਲ ਸਬੰਧ ਕੇਵਲ ਤਦ ਹੀ ਸੰਭਵ ਹੈ ਜਦੋਂ ਅਸੀਂ ਇਸ ਪ੍ਰਮਾਤਮਾ ਨਾਲ ਨਾ ਕੇਵਲ ਸਰੀਰ ਦੁਆਰਾ ਬਲਕਿ ਮਨ ਦੁਆਰਾ ਜੁੜਦੇ ਹਾਂ।

ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਬ੍ਰਹਮਗਿਆਨ ਦੇ ਪਵਿੱਤਰ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ, ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਜਪਿਤਾ ਰਮਿਤ ਜੀ ਲਗਭਗ 80 ਦਿਨਾਂ ਲਈ ਦੂਰ-ਦੁਰਾਡੇ ਦੇਸ਼ਾਂ ਵਿੱਚ ਵੱਖ-ਵੱਖ ਥਾਵਾਂ ਦੇ ਪ੍ਰਚਾਰ ਦੌਰੇ 'ਤੇ ਗਈ। ਮਾਨਵਤਾ ਦੀ ਭਲਾਈ ਲਈ ਕੱਢੀਆਂ ਗਈਆਂ ਇਹਨਾਂ ਕਲਿਆਣਕਾਰੀ ਯਾਤਰਾਵਾਂ ਦਾ ਪਹਿਲਾ ਪੜਾਅ ਸਪੇਨ ਦਾ ਸ਼ਹਿਰ ਸੀ ਜਿਸ ਵਿੱਚ ਜੁਲਾਈ ਮਹੀਨੇ ਵਿੱਚ ਬਾਰਸੀਲੋਨਾ ਦੇ ਨਿਰੰਕਾਰੀ ਯੂਰਪੀਅਨ ਸੰਤ ਸਮਾਗਮ ਦਾ ਆਯੋਜਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਯਾਤਰਾ ਦੱਖਣੀ ਅਫਰੀਕਾ ਪਹੁੰਚੀ ਜਿੱਥੇ ਪਹਿਲੀ ਵਾਰ ਸਤਿਗੁਰੂ ਮਾਤਾ ਜੀ ਪਹੁੰਚੇ। ਅਗਸਤ ਮਹੀਨੇ ਵਿੱਚ ਅਮਰੀਕਾ ਦੇ ਟਰੇਸੀ ਸ਼ਹਿਰ ਵਿੱਚ ਮੁਕਤੀ ਪਰਵ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀ ਹੋਈ ਇਸ ਇਲਾਹੀ ਯਾਤਰਾ ਦਾ ਆਖਰੀ ਪੜਾਅ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਨਿਰੰਕਾਰੀ ਯੂਥ ਸਿੰਪੋਜ਼ੀਅਮ ਦੇ ਰੂਪ ਵਿੱਚ ਹੋਇਆ। ਇਸ ਸਿੰਪੋਜ਼ੀਅਮ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਅਧਿਆਤਮਿਕਤਾ ਨਾਲ ਜੋੜਨਾ ਹੈ, ਜਿਸ ਦੀ ਅਜੋਕੇ ਸਮੇਂ ਵਿੱਚ ਅਤਿਅੰਤ ਲੋੜ ਹੈ।

ਇਹ ਕਲਿਆਣਕਾਰੀ ਪ੍ਰਚਾਰ ਟੂਰ ਉੱਤਰੀ ਅਮਰੀਕਾ ਦੇ ਟੋਰਾਂਟੋ ਵਿੱਚ ਨਿਰੰਕਾਰੀ ਸੰਤ ਸਮਾਗਮ ਵਿੱਚ ਸਮਾਪਤ ਹੋਏ। ਇਨ੍ਹਾਂ ਯਾਤਰਾਵਾਂ ਰਾਹੀਂ ਸਤਿਗੁਰੂ ਦਾ ਇੱਕੋ-ਇੱਕ ਉਦੇਸ਼ ਸੰਸਾਰ ਵਿੱਚ ਸ਼ਾਂਤੀ, ਏਕਤਾ ਅਤੇ ਸਰਬ-ਸਾਂਝੀਵਾਲਤਾ ਦੀ ਭਾਵਨਾ ਨੂੰ ਜਗਾਉਣਾ ਅਤੇ ਹਰ ਮਨੁੱਖ ਨੂੰ ਮਨੁੱਖੀ ਗੁਣਾਂ ਨਾਲ ਰੰਗਣਾ ਹੈ। ਇਨ੍ਹਾਂ ਨਿਰੰਕਾਰੀ ਸੰਤ ਸਮਾਗਮਾਂ ਦੌਰਾਨ ਸਮੂਹ ਸੰਗਤਾਂ ਨੇ ਸਤਿਗੁਰੂ ਦੇ ਅਲੌਕਿਕ ਦਰਸ਼ਨ ਅਤੇ ਪਾਵਨ ਪ੍ਰਵਚਨਾਂ ਦੀ ਬਖਸ਼ਿਸ਼ ਕੀਤੀ ਅਤੇ ਇਸ ਮੌਕੇ 76ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ।



ਸਵੱਛਤਾ ਜਿੱਥੇ ਵਾਤਾਵਰਣ ਨੂੰ ਸੁਖਾਵਾਂ ਰੱਖਦੀ ਹੈ ਉੱਥੇ ਹੀ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ - ਮਾਨ

 


ਫਗਵਾੜਾ 15 ਸਤੰਬਰ (ਸ਼ਿਵ ਕੋੜਾ)- ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਫਗਵਾੜਾ ਵਲੋਂ ਰਾਮਗੜ੍ਹੀਆਂ ਆਰਟਸ ਕਾਲਜ ਸਤਨਾਮਪੁਰਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਢੀ ਗਈ ਸਵੱਛਤਾ ਰੈਲੀ ਨੂੰ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਅਤੇ ਸਾਫ ਸੁਥਰਾ ਵਾਤਾਵਰਣ ਬਨਾਉਣ ਵਿਚ ਨਗਰ ਨਿਗਮ ਫਗਵਾੜਾ ਦਾ ਸਹਿਯੋਗ ਕਰਨ। ਮਾਨ ਨੇ ਕਿਹਾ ਕਿ ਸਵੱਛਤਾ ਜਿੱਥੇ ਵਾਤਾਵਰਣ ਨੂੰ ਸੁਖਾਵਾਂ ਰੱਖਦੀ ਹੈ ਉੱਥੇ ਹੀ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ ਕਿਉਂਕਿ ਗੰਦਗੀ ਵਿਚ ਪੈਦਾ ਹੋਣ ਵਾਲੇ ਜੀਵ ਜੰਤੂ ਅਨੇਕਾਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਦੌਰਾਨ ਮਾਨ ਨੇ ਖੁਦ ਵੀ ਸਾਫ ਸਫਾਈ ਦਾ ਉਪਰਾਲਾ ਕੀਤਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਵੱਛਤਾ ਲਈ ਪ੍ਰੇਰਿਤ ਕੀਤਾ ਜਾ ਸਕੇ। ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਬਨਾਉਣ ਵਿਚ ਸ਼ਹਿਰ ਵਾਸੀਆਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਮੌਕੇ ਹਰਮੇਸ਼ ਪਾਠਕ, ਸੀਨੀਅਰ ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁੱਲੀ, ਰਣਜੀਤ ਪਾਬਲਾ, ਡਾ. ਮਨਜੀਤ ਸਿੰਘ, ਪੰਜਾਬੀ ਗਾਇਕ ਫਿਰੋਜ ਖਾਨ, ਨਰੇਸ਼ ਸ਼ਰਮਾ, ਫ਼ੌਜੀ ਸ਼ੇਰਗਿੱਲ, ਰਾਕੇਸ਼ ਕੁਮਾਰ, ਰਣਬੀਰ ਸਿੰਘ, ਰਾਜਾ ਕੋਲਸਰ, ਸੁਖਦੇਵ ਸਿੰਘ, ਸੋਨੂੰ ਬੋਧ, ਸੰਤੋਖ, ਅਮਨਦੀਪ, ਗੁਰਪ੍ਰੀਤ ਕੌਰ ਜੰਡੂ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਤੁੱਲੀ, ਰਾਜਿੰਦਰ ਚੋਪੜਾ ਐਸ. ਸੀ, ਅਜੇ ਕੁਮਾਰ ਚੀਫ਼ ਸੈਂਨਟਰੀ ਇੰਸਪੈਕਟਰ, ਵਿਕਾਸ ਸੈਂਨਟਰੀ ਇੰਸਪੈਕਟਰ, ਸੰਜੀਵ ਸੈਂਨਟਰੀ ਇੰਸਪੈਕਟਰ, ਪੂਜਾ ਰਾਣੀ ਤੋਂ ਇਲਾਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਬਣਾਉਣ ਲਈ ਲਗਾਏ ਗਏ ਪੌਦੇ - ਡਾ. ਖੇੜਾ

 

ਖੰਨਾ- ਮਨੁੱਖੀ ਅਧਿਕਾਰ ਮੰਚ ਵੱਲੋਂ ਜਿਲ੍ਹਾ ਖੰਨਾ ਦੇ ਬਲਾਕ ਜਰਗ ਵਿਖੇ 150 ਫਲਦਾਰ, ਫੁੱਲਦਾਰ, ਛਾਂਦਾਰ ਅਤੇ ਮੈਡੀਕੇਟਿਡ ਬੂਟੇ ਮੁ. ਸਾਦਿਕੀ ਦੀ ਪ੍ਰਧਾਨਗੀ ਹੇਠ ਲਗਾਏ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਅੰਮ੍ਰਿਤ ਪੁਰੀ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਅਤੇ ਬਲਵਿੰਦਰ ਸਿੰਘ ਬੰਬ ਕੌਮੀ ਚੀਫ਼ ਐਡਵਾਈਜ਼ਰ ਵਿਸ਼ੇਸ਼ ਤੌਰ ਤੇ ਪੁਹੰਚੇ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਦਿਨੋ ਦਿਨ ਹੋ ਰਹੀ ਆਕਸੀਜਨ ਦੀ ਘਾਟ ਕਾਰਨ ਅਨੇਕਾਂ ਹੀ ਨਵੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਅਜਿਹੇ ਵਿੱਚ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਇੱਕ ਬੂਟਾ ਆਪਣੇ ਹੱਥੀ ਲੱਗਾ ਕੇ ਉਸਦੀ ਦੇਖਭਾਲ ਦਾ ਪ੍ਰਣ ਲੈਣ ਤਾਂ ਜੋ ਆਕਸੀਜਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਅਤੇ ਧਰਤੀ ਨੂੰ ਮੁੜ ਹਰੀ ਭਰੀ ਬਣਾ ਕੇ ਵੱਧ ਰਹੇ ਪ੍ਰਦੂਸ਼ਨ ਕਾਰਨ ਹੋ ਰਹੀਆਂ ਬਿਮਾਰੀਆਂ ਦਾ ਵੀ ਖਾਤਮਾ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹਰ ਕਸਬੇ ਸ਼ਹਿਰ ਜਾਂ ਪਿੰਡ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਰੁੱਖਾਂ ਦੀ ਹੋ ਰਹੀ ਨਜ਼ਾਇਜ਼ ਕਟਾਈ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣ। ਹੋਰਨਾਂ ਤੋਂ ਇਲਾਵਾ ਸੰਦੀਪ ਕੌਰ ਪ੍ਰਧਾਨ ਪਟਿਆਲਾ, ਰਵਿੰਦਰ ਸਿੰਘ ਪਟਿਆਲਾ, ਕਰਨੈਲ ਸਿੰਘ ਸਲਾਣੀ ਮੀਤ ਪ੍ਰਧਾਨ ਅਮਲੋਹ, ਅਜੇ ਜੋਸ਼ੀ, ਰੇਨੂੰ ਜੋਸ਼ੀ, ਸਰੋਜ ਜੋਸ਼ੀ, ਮਾਧਵ ਜੋਸ਼ੀ ਅਤੇ ਵਿਵੇਕ ਆਦਿ ਵੀ ਇਸ ਸਮੇਂ ਹਾਜ਼ਿਰ ਹੋਏ।

413ਵਾਂ ਦੰਦਾਂ ਅਤੇ ਜਬਾੜਿਆਂ ਦਾ ਫਰੀ ਕੈਂਪ ਵਿੱਚ 145 ਮਰੀਜਾਂ ਦਾ ਹੋਇਆ ਚੈਕਅਪ

 


ਫਗਵਾੜਾ 15 ਸਤੰਬਰ (ਸ਼ਿਵ ਕੋੜਾ)-
 ਉਦਯੋਗਪਤੀ ਕੇ.ਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚਲ ਰਹੇ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਅਤੇ ਸਵ. ਨਾਨਕ ਚੰਦ ਸੇਠੀ ਦੀ ਯਾਦ ਵਿੱਚ 413ਵਾਂ ਮੁਫ਼ਤ ਦੰਦਾਂ ਤੇ ਜਬਾੜਿਆਂ ਦਾ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਰਵੀ ਗੁਪਤਾ ਡਰੱਗ ਕਮਿਸ਼ਨਰ ਕਪੂਰਥਲਾ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ ਹੇਠ ਲਗਾਏ ਇਸ ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਦੇ 25 ਮਾਹਿਰ ਡਾਕਟਰਾਂ ਦੀ ਮੋਬਾਈਲ ਟੀਮ ਨੇ ਡਾ. ਪਾਲ ਦੀ ਅਗਵਾਈ ਹੇਠ 145 ਲੋੜਵੰਦਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜ ਅਨੁਸਾਰ ਦੰਦਾਂ ਦੀ ਸਫਾਈ ਕਰਨ ਉਪਰੰਤ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਮਰੀਜਾਂ ਦੇ ਖਰਾਬ ਹੋਏ ਦੰਦਾਂ ਨੂੰ ਕੱਢ ਕੇ ਫਿਲਿੰਗ ਕੀਤੀ ਗਈ ਜਦਕਿ 6 ਨਵੇਂ ਤਿਆਰ ਕੀਤੇ ਜਬਾੜੇ ਲੋੜਵੰਦਾਂ ਨੂੰ ਭੇਂਟ ਕੀਤੇ। ਉਹਨਾਂ ਲੋੜਵੰਦਾਂ ਦੇ ਜਬਾੜਿਆਂ ਦਾ ਨਾਪ ਲਿਆ ਅਤੇ ਨਵੇਂ ਜਬਾੜੇ ਬਨਾਉਣ ਦੀ ਦੂਸਰੀ ਪ੍ਰਕ੍ਰਿਆ ਪੂਰੀ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 3 ਅਕਤੂਬਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਅਸ਼ੋਕ ਸੇਠੀ, ਗੁਲਾਬ ਸਿੰਘ ਠਾਕੁਰ, ਗੁਲਸ਼ਨ ਕਪੂਰ, ਮੋਹਨ ਲਾਲ ਤਨੇਜਾ, ਟੀ.ਡੀ. ਚਾਵਲਾ, ਗੁਰਮੀਤ ਸਿੰਘ ਪਲਾਹੀ, ਅਮਰਜੀਤ ਡਾਂਗ, ਤਾਰਾ ਚੰਦ ਚੁੰਬਰ ਆਦਿ ਹਾਜਰ ਸਨ।

Saturday, 9 September 2023

ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਰੰਗ ਵਿੱਚ ਰੰਗੀਆਂ ਸੂਰੀਆ ਇੰਨਕਲੇਵ ਦੀਆਂ ਸੰਗਤਾਂ



ਸ਼੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀ ਦੇ ਸਬੰਧ ਵਿੱਚ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿੱਖੇ ਕਰਵਾਏ ਸਮਾਗਮ
ਅਮਰਜੀਤ ਸਿੰਘ ਜੰਡੂ ਸਿੰਘਾ-
ਸੂਰੀਆ ਇੰਨਕਲੇਵ ਵਿੱਚ ਮੋਜੂਦ ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀਂ ਦੇ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਏ ਗਏ। ਇਨ੍ਹਾਂ ਸਮਾਗਮਾਂ ਦੀ ਸ਼ੂਰੁਆਤ ਵੇਲੇ ਰਾਤ 8 ਵਜੇ ਸੰਗਤਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਭੰਡਾਰਾ ਛਕਾਇਆ ਗਿਆ। ਉਪਰੰਤ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਪੂਜਾ ਕੀਤੀ ਗਈ ਅਤੇ ਸੁੰਦਰ ਝੂਲਾ ਸਜਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਰਾਤ ਦੇ ਸਮਾਗਮ ਦੌਰਾਨ ਗਾਇਕ ਸਤਿੰਦਰ ਬਾਲੀ, ਵਿਜੇ ਝੱਮਟ, ਜੋਨੀ ਮਹੇ ਵੱਲੋਂ ਸੰਗਤਾਂ ਨੂੰ ਸ਼੍ਰੀ ਕ੍ਰਿਸ਼ਨ ਮਹਿਮਾ ਦਾ ਗੁਨਗਾਨ ਕਰਕੇ ਨਿਹਾਲ ਕੀਤਾ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀਂ ਮੌਕੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਣ ਲਈ ਐਮਐਲਏ ਰਮਨ ਕੁਮਾਰ ਅਰੋੜਾ, ਉੱਘੇ ਸਮਾਜ ਸੇਵਕ ਕ੍ਰਿਸ਼ਨ ਲਾਲ ਸ਼ਰਮਾਂ, ਸਰਪੰਚਪਤੀ ਤੇ ਸੀਨੀਅਰ ਆਪ ਆਗੂ ਅਸ਼ੋਕ ਕੁਮਾਰ ਕਪੂਰ ਪਿੰਡ, ਸਮਾਜ ਸੇਵਕ ਪ੍ਰਵੀਨ ਭਲਵਾਨ ਉਚੇਚੇ ਤੋਰ ਤੇ ਪੁੱਜੇ ਜਿਨ੍ਹਾਂ ਦਾ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਤੇ ਹੋਰ ਮੈਂਬਰਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮੰਦਿਰ ਵਿਖੇ ਪੁੱਜੀਆਂ ਸੰਗਤਾਂ ਨੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਝੂਲਾ ਵੀ ਝੁਲਾਇਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।  ਸਮਾਗਮ ਮੌਕੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀਂ ਦੀਆਂ ਮੁਬਾਰਕਾਂ ਦਿੱਤੀਆਂ।
ਕੈਪਸ਼ਨ- ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਮੁੱਖ ਗੱਦੀ ਸੇਵਾਦਾਰ ਜਸਵਿੰਦ ਕੌਰ ਅੰਜੂ ਜੀ।