Wednesday, 29 September 2021
ਮਨੁੱਖੀ ਅਧਿਕਾਰ ਮੰਚ ਵੱਲੋਂ ਰਵਿੰਦਰ ਸ਼ਰਮਾ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਸਲਾਹਕਾਰ ਕਮੇਟੀ ਨਿਯੁਕਤ- ਡਾ ਖੇੜਾ।
ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਸੂਰੀਆ ਹੋਟਲ ਵਿਚ ਪ੍ਰਗਟ ਸਿੰਘ ਚੇਅਰਮੈਨ ਆਰ ਟੀ ਆਈ ਸੈਲ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਉਪ ਪ੍ਰਧਾਨ ਇਸਤਰੀ ਵਿੰਗ ਗੁਰਪ੍ਰੀਤ ਕੌਰ ਚੀਮਾ, ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਪਟਿਆਲਾ ਅਤੇ ਹਰਵਿੰਦਰ ਸਿੰਘ ਸੈਕਟਰੀ ਇੰਡੀਆਂ ਨੇ ਵਿਸ਼ੇਸ਼ ਤੌਰ ਸ਼ਮੂਲੀਅਤ। ਇਸ ਮੌਕੇ ਸੰਸਥਾ ਵੱਲੋਂ ਰਵਿੰਦਰ ਕੁਮਾਰ ਸ਼ਰਮਾ ਅਲੀਸ਼ੇਰ ਨੂੰ ਚੇਅਰਮੈਨ ਸਲਾਹਕਾਰ ਕਮੇਟੀ ਜ਼ਿਲ੍ਹਾ ਸੰਗਰੂਰ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅੱਜ ਸਮਾਜ ਇਸ ਕਰਕੇ ਵੀ ਜ਼ਿਆਦਾ ਦੁੱਖ ਝੱਲ ਰਿਹਾ ਹੈ ਕਿਉਂਕਿ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਣਕਾਰੀ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਭਰ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਕਰਵਾ ਕੇ ਸਮੂਹ ਵਰਗ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ,। ਇਸ ਮੌਕੇ ਮਾਸਟਰ ਸੁਖਮਿੰਦਰ ਸਿੰਘ ਢਿੱਲੋਂ ਲਹਿਰਾ ਬੁਧੀਜੀਵੀ ਸੈੱਲ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ ਜਿਸ ਨਾਲ ਦੇਸ਼ ਦੇ ਅੰਦਰ ਖੁਸ਼ਹਾਲੀ ਦਾ ਮਹੌਲ ਬਣ ਸਕੇ। ਹੋਰਨਾਂ ਤੋਂ ਇਲਾਵਾ ਸਰਪੰਚ ਤੇਜ਼ਾ ਸਿੰਘ ਕਾਲਬੰਜਾਰਾ , ਪਰਦੀਪ ਕੁਮਾਰ ਅਲੀਸ਼ੇਰ, ਰਣਜੀਤ ਸਿੰਘ ਅਲੀਸ਼ੇਰ,ਰਣਧੀਰ ਸਿੰਘ ਅਲੀਸ਼ੇਰ , ਸੁਰਜੀਤ ਸਿੰਘ ਭੁਟਾਲ ਕਰਮਜੀਤ ਸਿੰਘ , ਨਾਜ਼ਰ ਸਿੰਘ ਲਹਿਲ ਕਲਾ , ਰਘੁਵੀਰ ਖ਼ਾਨ ਗਾਗਾ, ਦੇਸ਼ ਰਾਜ ਪੰਚ ਅਲੀਸ਼ੇਰ , ਡਾਕਟਰ ਹਰਭਜਨ ਸਿੰਘ ਸਿੱਧੂ ਲਹਿਰਾ , ਹਰਮੇਸ਼ ਕੁਮਾਰ ਮੈਸੀ ਲਹਿਰਾ, ਸ਼ਿੰਦਾ ਖ਼ਾਨ ਚੂੜਲ ਕਲਾ ,ਰਾਮ ਸਿੰਘ ਜਵਾਹਰਵਾਲਾ ,ਅਤੇ ਗੁਰਜੰਟ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Subscribe to:
Post Comments (Atom)

No comments:
Post a Comment