Monday, 27 September 2021
ਜੰਮੂ ਤੋਂ ਚੱਲੀ ਸਾਇਕਲ ਰੈਲੀ ਦਾ ਕਰਤਾਰਪੁਰ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ
ਕਰਤਾਰਪੁਰ (ਪਰਮਜੀਤ ਸਾਬੀ)- ਜੰਮੂ ਤੋਂ ਚੱਲੀ ਸਾਇਕਲ ਰੈਲੀ DIGP ਸ. ਬਾਨੂ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ CRPF. ਦੇ ਜਵਾਨਾਂ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁੰਦੀ ਹੋਈ ਕਰਤਾਰਪੁਰ ਪਹੁੰਚੀ ਕਰਤਾਰਪੁਰ ਪਹੁੰਚਣ ਤੇ CRPF. Exmen ਵੈਲਫੇਅਰ ਅੈਸੋਸੀਅੇੇੈਸ਼ਨ ਦੇ ਰਿਟਾਇਰ ਅਫਸਰ ਸਾਹਿਬਾਨ ਸਰਬਜੀਤ ਸਿੰਘ (EX. ਕਮਾਂਡਰ), ਸੁਰਿੰਦਰ ਸਿੰਘ ਭਟਨੂਰਾ (EX-DC), ਛੱਜੂ ਰਾਮ (EX-DC), ਸੁੱਚਾ ਸਿੰਘ CRPF. ਪ੍ਰਧਾਨ ਕਪੂਰਥਲਾ ਅਤੇ ਗੁਰਦੇਵ ਸਿੰਘ ਰਾਏਪੁਰ, ਨਛੱਤਰ ਸਿੰਘ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ DIGP ਸ. ਬਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰਿਤ ਕਰਨਾ ਹੈ ਅਤੇ ਇਸ ਰੈਲੀ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਵੀ ਹੈ ਅਤੇ ੳਨਾਂ ਕਿਹਾ ਕਿ ਇਹ ਯਾਤਰਾ 2 ਅਕਤੂਬਰ ਗਾਂਧੀ ਜੈਅੰਤੀ ਵਾਲੇ ਦਿਨ ਵੱਖ ਵੱਖ ਥਾਂਵਾਂ ਤੋਂ ਹੁੰਦੀ ਹੋਈ ਰਾਜਧਾਨੀ ਦਿੱਲੀ ਰਾਜਗੜ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰੇਗੀ
Subscribe to:
Post Comments (Atom)

No comments:
Post a Comment