ਅਮਰਜੀਤ ਸਿੰਘ ਜੰਡੂ ਸਿੰਘਾ- ਦਰਬਾਰ ਪੀਰ ਬਾਬਾ ਖਾਨਗਾਹ ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਸ਼ਰਧਾਭਾਵ ਨਾਲ ਕਰਵਾਇਆ ਗਿਆ। ਜੋੜ ਮੇਲੇ ਦੇ ਸਬੰਧ ਵਿਚ 29 ਜੂਨ ਨੂੰ ਪਹਿਲਾ ਚਾਦਰ ਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਸਾਂਝੇ ਤੋਰ ਤੇ ਨਿਭਾਈ ਗਈ। ਸਮਾਗਮ ਮੌਕੇ ਡਿਊਟ ਜੋੜੀ ਅਮਰੀਕ ਬੱਲ ਤੇ ਮਿਸ ਸੋਨੀਆ ਵੱਲੋਂ ਪੀਰਾਂ ਦੀ ਮਹਿਮਾ ਗਾ ਕੇ ਨਿਹਾਲ ਕੀਤਾ ਗਿਆ ਉਪਰੰਤ ਬਿੱਲੋ ਨਕਾਲ ਐਂਡ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮੋਨੰਰੰਜਨ ਕੀਤਾ। ਇਸ ਮੌਕੇ ਤੇ ਮੁੱਖ ਸੇਵਾਦਾਰ ਬਾਬਾ ਦਲਜੀਤ ਪਾਲ ਸਿੰਘ, ਪ੍ਰਧਾਨ ਬਲਦੇਵ ਸਿੰਘ, ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੰਤੋਖ ਸਿੰਘ (ਐਸਬੀਆਈ), ਰਾਜ ਕੁਮਾਰ ਰਾਜੂ, ਅਵਤਾਰ ਸਿੰਘ ਆਪ ਆਗੂ ਮੁਹੱਦੀਪੁਰ, ਸਰਪੰਚ ਕੁਲਜੀਤ ਕੌਰ, ਪੰਚ ਬਲਵੀਰ ਕੌਰ, ਪੰਚ ਰੁਪਿੰਦਰ ਕੌਰ, ਪੰਚ ਕਮਲਜੀਤ ਕੌਰ, ਪੰਚ ਸੁਰਜੀਤ ਕੁਮਾਰ, ਜਗਦੀਸ਼ ਚੰਦਰ, ਚਰਨਜੀਤ, ਅਭੀ, ਬੰਟੀ, ਤੰਨੂੰ, ਕੰਮਾਂ, ਬਲਜਿੰਦਰ, ਵਿੱਕੀ, ਹਿੰਦਪਾਲ ਨਿੱਕਾ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
ਕੈਪਸ਼ਨ- ਜੋੜ ਮੇੇਲੇ ਮੋਕੇ ਹਾਜ਼ਰ ਪ੍ਰਬੰਧਕ ਤੇ ਗਾ੍ਰਮ ਪੰਚਾਇਤ ਦੇ ਮੈਂਬਰ।
Monday, 30 June 2025
ਦਰਬਾਰ ਪੀਰ ਬਾਬਾ ਖਾਨਗਾਹ ਪਿੰਡ ਮੁਹੱਦੀਪੁਰ ਅਰਾਈਆ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ, ਕਵਾਲ ਤੇ ਨਕਾਲ ਪਾਰਟੀਆਂ ਨੇ ਬੰਨਿਆ ਰੰਗ
Saturday, 28 June 2025
ਪਿੰਡ ਭੁੱਲਾਰਾਈ ਦੀ ਪੰਚਾਇਤ ਨੇ ਐਸ.ਡੀ.ਐਮ. ਨੂੰ ਦਿੱਤਾ ਰਿਹਾਇਸ਼ੀ ਕਲੋਨੀ ਲਈ ਜਮੀਨ ਇਕੁਵਾਇਰ ਨਾ ਕਰਨ ਸਬੰਧੀ ਮੰਗ ਪੱਤਰ
ਫਗਵਾੜਾ 27 ਜੂਨ (ਸ਼ਿਵ ਕੌੜਾ) ਪਿੰਡ ਭੁੱਲਾਰਾਈ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇਕ ਵਫਦ ਸਰਪੰਚ ਰਜਤ ਭਨੋਟ ਰਾਜੂ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ। ਇਸ ਦੌਰਾਨ ਵਫਦ ਵਲੋਂ ਐਸ.ਡੀ.ਐਮ. ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਜਲੰਧਰ ਵਿਕਾਸ ਅਥਾਰਟੀ ਵੱਲੋਂ ਫਗਵਾੜਾ ਦੇ ਭੁੱਲਾਰਾਈ ਇਲਾਕੇ ਵਿੱਚ ਨਿਊ ਅਰਬਨ ਅਸਟੇਟ ਪ੍ਰੋਜੈਕਟ ਤਹਿਤ ਦੋ ਸੌ ਏਕੜ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਨੂੰ ਰੱਦ ਕੀਤਾ ਜਾਵੇ। ਕਿਉਂਕਿ ਇਸ ਨਾਲ ਸਾਰੇ ਪਿੰਡ ਦੀ ਜਮੀਨ ਇਕੁਆਇਰ ਹੋ ਜਾਵੇਗੀ ਅਤੇ ਕਿਸਾਨੀ ‘ਤੇ ਨਿਰਭਰ ਪਿੰਡ ਵਾਸੀ ਬੇਰੁਜਗਾਰ ਹੋ ਜਾਣਗੇ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦਾ ਮੁੱਖ ਕਿੱਤਾ ਖੇਤੀ-ਬਾੜੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਪਾਸ ਕੋਈ ਦੂਸਰਾ ਕੰਮਕਾਰ ਕਰਨ ਦਾ ਕੋਈ ਤਜ਼ੁਰਬਾ ਨਹੀਂ ਹੈ। ਨਿਊ ਅਰਬਨ ਅਸਟੇਟ ਪ੍ਰੋਜੈਕਟ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਡੂੰਘਾ ਰੋਸ ਹੈ। ਕਿਉਂਕਿ ਉਹਨਾਂ ਦੀ ਮਰਜੀ ਦੇ ਖਿਲਾਫ ਉਹਨਾਂ ਦੀਆਂ ਜਮੀਨਾਂ ਨੂੰ ਇਕੁਆਇਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਸਰਪੰਚ ਰਜਤ ਭਨੋਟ ਅਤੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਪਰਿਵਾਰ ਜੱਦੀ ਤੌਰ ਤੇ ਖੇਤੀਬਾੜੀ ਦਾ ਕਿੱਤਾ ਕਰਦੇ ਆ ਰਹੇ ਹਨ। ਇਹਨਾਂ ਜਮੀਨਾਂ ਤੋਂ ਹੀ ਉਹਨਾਂ ਦੇ ਘਰ ਦੇ ਗੁਜਾਰੇ ਚੱਲਦੇ ਹਨ। ਉਹਨਾਂ ਇਹ ਵੀ ਕਿਹਾ ਕਿ ਪੇਂਡੂ ਖੇਤਰਾਂ ਦਾ ਇਸ ਤਰ੍ਹਾਂ ਸ਼ਹਿਰੀਕਰਨ ਨਾ ਸਿਰਫ਼ ਪੰਜਾਬ ਦੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗਾ ਬਲਕਿ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਵੀ ਢੁਕਵਾਂ ਨਹੀਂ ਹੈ। ਸਰਪੰਚ ਰਜਤ ਭਨੋਟ ਨੇ ਕਿਹਾ ਕਿ ਭੁੱਲਾਰਾਈ ਦੀ ਪੰਚਾਇਤ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਨਿਊ ਅਰਬਨ ਅਸਟੇਟ ਯੋਜਨਾ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ। ਇਸ ਯੋਜਨਾ ਤਹਿਤ ਹਜਾਰਾਂ ਦਰਖ਼ਤ ਵੀ ਸ਼ਹਿਰੀਕਰਨ ਦੀ ਭੇਂਟ ਚੜ੍ਹ ਜਾਣਗੇ ਅਤੇ ਪਿੰਡ ਦੀ ਸ਼ੁੱਧ ਹਵਾ ਅਤੇ ਸਾਫ਼ ਸੁਥਰਾ ਵਾਤਾਵਰਣ ਗੰਧਲਾ ਤੇ ਦੂਸ਼ਿਤ ਹੋ ਜਾਵੇਗਾ। ਇਸ ਮੌਕੇ ਪੰਚਾਇਤ ਮੈਂਬਰ ਓਮਨਦੀਪ, ਪਰਮਜੀਤ ਸਿੰਘ, ਰਾਜਵਿੰਦਰ ਕੌਰ, ਸੀਮਾ ਸ਼ਰਮਾ, ਵੰਦਨਾ ਸ਼ਰਮਾ, ਗੁਰਜੀਤ ਕੁਮਾਰ, ਹਰਜਿੰਦਰ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਕੁਲਵੰਤ ਸਿੰਘ ਸਾਬਕਾ ਸਰਪੰਚ, ਇੰਦਰਪ੍ਰੀਤ ਸਿੰਘ ਪੰਚ, ਗੋਲਡੀ ਭਨੋਟ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਦੀਪ ਸਿੰਘ ਸਾਬਕਾ ਪੰਚ, ਜਸਵੰਤ ਸਿੰਘ, ਜਿੰਦਰ ਸਿੰਘ, ਹਰਮਿੰਦਰ ਸਿੰਘ, ਮੋਹਨ ਸਿੰਘ, ਹੁਸ਼ਿਆਰ ਸਿੰਘ, ਕੁਲਦੀਪ ਸਿੰਘ ਸਾਬਕਾ ਪੰਚ, ਚਰਨ ਸਿੰਘ ਆਦਿ ਹਾਜਰ ਸਨ।
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਸਫਾਈ ਕਰਮਚਾਰੀਆਂ ਦੀ ਬਿਹਤਰੀ ਲਈ ਵਨਚਬੱਧ : ਚੰਦਨ ਗਰੇਵਾਲ
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਸਫਾਈ ਕਰਮਚਾਰੀਆਂ ਦੀ ਬਿਹਤਰੀ ਲਈ ਵਨਚਬੱਧ : ਚੰਦਨ ਗਰੇਵਾਲ
ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਅਧਿਕਾਰੀਆਂ ਨੂੰ ਢੁੱਕਵਾਂ ਤੇ ਸਮਾਂਬੱਧ ਢੰਗ ਨਾਲ ਹੱਲ ਕਰਨ ਦੀ ਕੀਤੀ ਹਦਾਇਤ
ਕਿਹਾ ਕਮਿਸ਼ਨ ਵੱਲੋਂ ਸਫਾਈ ਕਰਮਚਾਰੀਆਂ ਦਾ ਬੈਕਲਾਗ ਪੱਕੀ ਭਰਤੀ ਰਾਹੀਂ ਪੂਰਾ ਕਰਨ ਦਾ ਮੁੱਦਾ ਪੰਜਾਬ ਸਰਕਾਰ ਅੱਗੇ ਪੁਰਜ਼ੋਰ ਢੰਗ ਨਾਲ ਉਠਾਇਆ ਜਾਵੇਗਾ
ਜਲੰਧਰ, 27 ਜੂਨ (ਅਮਰਜੀਤ ਸਿੰਘ)- :: ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਉਨ੍ਹਾਂ ਦਾ ਢੁੱਕਵਾਂ ਅਤੇ ਸਮਾਂਬੱਧ ਢੰਗ ਨਾਲ ਹੱਲ ਕਰਨ ਦੀ ਹਦਾਇਤ ਕੀਤੀ।
ਨਗਰ ਨਿਗਮ/ਕੌਂਸਲਾਂ/ਨਗਰ ਪੰਚਾਇਤਾਂ ਦੇ ਅਧਿਕਾਰੀਆਂ ਅਤੇ ਸਫਾਈ ਕਰਮਚਾਰੀਆਂ ਦੀ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਫਾਈ ਕਰਮਚਾਰੀਆਂ ਦੀ ਬਿਹਤਰੀ ਲਈ ਦ੍ਰਿੜ ਵਚਨਬੱਧ ਹੈ ਅਤੇ ਕਮਿਸ਼ਨ ਵੱਲੋਂ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਦੀ ਭਲਾਈ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਸਫਾਈ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ, ਲੋੜੀਂਦੇ ਸੁਰੱਖਿਆ ਉਪਕਰਣ ਅਤੇ ਸਮਰੱਥਾ ਵਿੱਚ ਵਾਧੇ ਲਈ ਟ੍ਰੇਨਿੰਗਾਂ ਦਿਵਾਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਜਲੰਧਰ ਰਾਕੇਸ਼ ਕੁਮਾਰ ਅਤੇ ਏ.ਸੀ.ਪੀ. (ਹੈੱਡ ਕੁਆਰਟਰ) ਮਨਮੋਹਨ ਸਿੰਘ ਵੀ ਮੌਜੂਦ ਸਨ।
ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਸਫਾਈ ਕਰਮਚਾਰੀ ਸਮਾਜ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦੀ ਭਲਾਈ ਲਈ ਕਮਿਸ਼ਨ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਫਾਈ ਕਰਮਚਾਰੀਆਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੀ ਸੁਣਵਾਈ ਕਰਕੇ ਅਧਿਕਾਰੀਆਂ ਨੂੰ ਇਨ੍ਹਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਮੰਗਾਂ ਜੋ ਸਰਕਾਰ ਦੇ ਪੱਧਰ ਦੀਆਂ ਹਨ, ਉਨ੍ਹਾਂ ਨੂੰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਵੀ ਜਲਦ ਤੋਂ ਜਲਦ ਹੱਲ ਹੋ ਸਕੇ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਰਿਕਾਰਡ ਭਰਤੀਆਂ ਕੀਤੀਆਂ ਹਨ ਅਤੇ ਕਮਿਸ਼ਨ ਵੱਲੋਂ ਸਫਾਈ ਕਰਮਚਾਰੀਆਂ ਦੇ ਬੈਗਲਾਗ ਨੂੰ ਵੀ ਪੱਕੀ ਭਰਤੀ ਰਾਹੀਂ ਪੂਰਾ ਕਰਨ ਦਾ ਮੁੱਦਾ ਪੰਜਾਬ ਸਰਕਾਰ ਅੱਗੇ ਪੁਰਜ਼ੋਰ ਢੰਗ ਨਾਲ ਉਠਾਇਆ ਜਾਵੇਗਾ।
ਮੀਟਿੰਗ ਵਿੱਚ ਨਗਰ ਕੌਂਸਲ/ਨਗਰ ਪੰਚਾਇਤਾਂ ਦੇ ਕਾਰਜਕਾਰੀ ਅਫ਼ਸਰ, ਨਗਰ ਨਿਗਮ ਜਲੰਧਰ ਦੇ ਅਧਿਕਾਰੀ ਆਦਿ ਮੌਜੂਦ ਸਨ।
29 ਜੂਨ ਨੂੰ ਅਨੰਤ ਬ੍ਰਹਮਲੀਨ ਸਵਾਮੀ ਸ਼੍ਰੀ ਗੰਗਾਨੰਦ ਪਰਬਤ ਜੀ ਮਹਾਰਾਜ ਦਾ ਜਨਮ ਦਿਵਸ ਸਮਾਰੋਹ
ਫਗਵਾੜਾ (ਸ਼ਿਵ ਕੌੜਾ)- ਅਨੰਤ ਬ੍ਰਹਮਲੀਨ ਸਵਾਮੀ ਸ਼੍ਰੀ ਗੰਗਾਨੰਦ ਪਰਬਤ ਜੀ ਮਹਾਰਾਜ ਦਾ ਜਨਮ ਦਿਵਸ 29 ਜੂਨ, ਐਤਵਾਰ ਨੂੰ ਹਦੀਆਬਾਦ ਸਥਿਤ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਚੈਰੀਟੇਬਲ ਐਂਡ ਵੈਲਫੇਅਰ ਟਰੱਸਟ ਦੇ ਮੈਂਬਰ ਹਰਸ਼ ਹਾਂਡਾ, ਵਿਵੇਕ ਹਾਂਡਾ, ਐਡਵੋਕੇਟ ਲੋਕੇਸ਼ ਨਾਰੰਗ, ਬ੍ਰਿਜਭੂਸ਼ਣ ਜਲੋਟਾ, ਰਾਕੇਸ਼ ਦੁੱਗਲ, ਵਿਨੋਦ ਦੁੱਗਲ ਅਤੇ ਨਰੇਸ਼ ਦੁੱਗਲ ਨੇ ਦੱਸਿਆ ਕਿ ਐਤਵਾਰ ਸਵੇਰੇ ਸ਼੍ਰੀ ਸੁੰਦਰਕਾਂਡ ਦਾ ਪਾਠ ਹੋਵੇਗਾ। ਜਿਸ ਤੋਂ ਬਾਅਦ ਫਲ ਵਰਤਾਏ ਜਾਣਗੇ ਅਤੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਗੁਰੂ ਮਹਾਰਾਜ ਦੀ ਮਹਿਮਾ ਦਾ ਗਾਇਨ ਕੀਤਾ ਜਾਵੇਗਾ। ਦੁਪਹਿਰ 12 ਵਜੇ ਤੋਂ ਹਰੀ ਇੱਛਾ ਤੱਕ ਠੰਡੇ ਮਿੱਠੇ ਪਾਣੀ ਦਾ ਸਟਾਲ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਨਾ ਸਿਰਫ਼ ਫਗਵਾੜਾ ਦਾ ਇੱਕ ਬਹੁਤ ਹੀ ਪ੍ਰਾਚੀਨ ਅਤੇ ਪ੍ਰਸਿੱਧ ਸਿੱਧ ਪੀਠ ਅਤੇ ਧਾਰਮਿਕ, ਸੱਭਿਆਚਾਰਕ ਅਤੇ ਪਵਿੱਤਰ ਤੀਰਥ ਸਥਾਨ ਹੈ, ਸਗੋਂ ਪੰਜਾਬ ਦਾ ਵੀ ਹੈ। ਇਹ ਦਸ਼ਨਾਮੀ ਸੰਨਿਆਸੀ ਸੰਪਰਦਾਇ ਦੀ ਪਰਬਤ ਸ਼ਾਖਾ ਦਾ ਇੱਕ ਸ਼ਾਨਦਾਰ ਕੇਂਦਰ ਵੀ ਹੈ। ਇਸਦੀ ਸਥਾਪਨਾ ਲਗਭਗ 500 ਸਾਲ ਪਹਿਲਾਂ ਹੋਈ ਸੀ। ਇਸਦੇ ਪਹਿਲੇ ਮੁੱਖ ਪੁਜਾਰੀ ਪਰਮ ਸਿੱਧ ਮਹਾਯੋਗੀ ਅਨੰਤ ਸ਼੍ਰੀ ਵਿਭੂਸ਼ਿਤ ਸਵਾਮੀ ਸ਼ੰਕਰ ਨਾਥ ਪਰਬਤ ਜੀ ਮਹਾਰਾਜ ਸਨ। ਇਸ ਪਵਿੱਤਰ ਸਥਾਨ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਸ਼੍ਰੀ ਸਵਾਮੀ ਸ਼ੰਕਰ ਨਾਥ ਪਰਬਤ ਮੱਠ ਰੱਖਿਆ ਗਿਆ ਸੀ। ਇਹ ਸੰਸਥਾ ਸੰਤਾਂ ਅਤੇ ਮਹਾਂਪੁਰਖਾਂ ਲਈ ਤਪੱਸਿਆ ਦਾ ਸਥਾਨ ਰਹੀ ਹੈ। ਇੱਥੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਮਨਚਾਹੇ ਨਤੀਜੇ ਮਿਲੇ ਹਨ। ਲਗਭਗ 150 ਸਾਲ ਪਹਿਲਾਂ, ਇਸ ਮੱਠ ਦੇ ਮੁੱਖ ਪੁਜਾਰੀ ਅਨੰਤ ਸ਼੍ਰੀ ਸਵਾਮੀ ਕਾਲੀਨਾਥ ਪਰਬਤ ਜੀ ਮਹਾਰਾਜ ਸਨ। ਜਿਨ੍ਹਾਂ ਦੇ ਚੇਲੇ ਸ਼੍ਰੀ ਸਵਾਮੀ ਗੰਗਾ ਨੰਦ ਪਰਬਤ ਜੀ ਮਹਾਰਾਜ ਹਨ। ਜਿਨ੍ਹਾਂ ਨੇ ਆਪਣੀ ਤਪੱਸਿਆ, ਤਿਆਗ ਅਤੇ ਨਿਰੰਤਰ ਸਮਰਪਣ ਨਾਲ ਲੋਕਾਂ ਦੇ ਕਲਿਆਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਸ਼ੁਰੂ ਕੀਤੀਆਂ। ਸ਼੍ਰੀ ਸਵਾਮੀ ਗੰਗਾ ਨੰਦ ਗਿਰੀ ਜੀ ਮਹਾਰਾਜ ਨੂੰ ਦਸ਼ਨਾਮੀ ਸੰਨਿਆਸੀ ਸੰਪਰਦਾਇ ਦੇ ਨਿਯਮਾਂ ਅਨੁਸਾਰ ਗਿਰੀ ਦੀ ਬਜਾਏ ਪਰਬਤ ਨਾਮ ਨਾਲ ਸਜਾਇਆ ਗਿਆ ਸੀ। ਸਵਾਮੀ ਜੀ ਵੇਦਾਂਤ ਦਰਸ਼ਨ ਸਾਹਿਤ ਵਿਆਕਰਨ ਦੇ ਮਹਾਨ ਵਿਦਵਾਨ ਸਨ। ਸਵਾਮੀ ਜੀ ਦੇ ਅਣਥੱਕ ਯਤਨਾਂ ਸਦਕਾ ਇਸ ਸੰਸਥਾ ਨੂੰ ਨਵਾਂ ਜੀਵਨ ਮਿਲਿਆ। ਸ਼੍ਰੀ ਸਵਾਮੀ ਜੀ ਨੇ ਨਵੇਂ ਖੰਡਰ ਅਤੇ ਖਰਾਬ ਹੋਏ ਮੰਦਰ, ਤਪਸਥਲੀ, ਸਮਾਧੀ, ਯੱਗਸ਼ਾਲਾ, ਮਾਤਾ ਸ਼੍ਰੀ ਜਵਾਲਾ ਜੀ ਮਨਸਾ ਦੇਵੀ ਮੰਦਰ, ਕਾਲਜ, ਹੋਸਟਲ, ਕੰਟੀਨ, ਸੁਰਭੀ ਸਦਨ, ਗਊਸ਼ਾਲਾ ਅਤੇ ਰਿਹਾਇਸ਼ੀ ਇਮਾਰਤਾਂ ਦੀ ਮੁਰੰਮਤ ਅਤੇ ਉਸਾਰੀ ਕਰਕੇ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਸ਼ਲਾਘਾਯੋਗ ਕੰਮ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਸੰਸਥਾ ਨੂੰ ਹਰੇ ਭਰੇ ਰੁੱਖਾਂ, ਪੌਦਿਆਂ, ਫਲਾਂ ਅਤੇ ਫੁੱਲਾਂ ਨਾਲ ਭਰਿਆ ਇੱਕ ਸੁੰਦਰ ਬਾਗ਼ ਵੀ ਦਿੱਤਾ ਹੈ। ਇਸ ਬਾਗ਼ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਦੁਰਲੱਭ ਵਸਤੂਆਂ ਦੀ ਭਰਪੂਰਤਾ ਹੈ। ਉਨ੍ਹਾਂ ਨੇ ਸਾਰੇ ਧਾਰਮਿਕ ਲੋਕਾਂ ਨੂੰ ਗੁਰੂ ਮਹਾਰਾਜ ਦੇ ਸਾਲਾਨਾ ਜਨਮ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਆਸ਼ੀਰਵਾਦ ਦੇ ਪਾਤਰ ਬਣਨ ਦੀ ਬੇਨਤੀ ਵੀ ਕੀਤੀ ਹੈ।
Friday, 27 June 2025
ਆਦਮਪੁਰ ਹਲਕੇ ਦੇ ਇੰਚਾਰਜ ਬਣੇ ਪਵਨ ਕੁਮਾਰ ਟੀਨੂੰ, ਧੰਨਵਾਦ ਰੈਲੀ ਕਰਕੇ ਸਮਰਥਕਾਂ ਨੇ ਦਿੱਤੀਆਂ ਵਧਾਈਆਂ
ਜਲੰਧਰ, 26 ਜੂਨ (ਅਮਰਜੀਤ ਸਿੰਘ)- ਆਮ ਆਦਮੀ ਪਾਰਟੀ ਪੰਜਾਬ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਸਾਬਕਾ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਗਾਇਆ ਹੈ। ਅੱਜ ਪਿੰਡ ਜੋਹਲਾਂ ਨਜ਼ਦੀਕ ਇੱਕ ਸਥਾਨਕ ਹੋਟਲ ਵਿੱਚ ਪਵਨ ਕੁਮਾਰ ਟੀਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਹਾਈ ਕਮਾਂਡ ਦਾ ਧੰਨਵਾਦ ਕਰਨ ਲਈ ਰੈਲੀ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ, ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ, ਬਲਵੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਜਿਲਾ ਜਲੰਧਰ, ਰਾਜਵਿੰਦਰ ਕੌਰ ਥਿਆੜਾ ਇੰਪਰੂਵਮੈਂਟ ਟਰੱਸਟ ਚੇਅਰਪਰਸਨ, ਜਲੰਧਰ ਸੈਂਟਰਲ ਹਲਕਾ ਇੰਚਾਰਜ਼ ਨਿਤਿਨ ਕੋਹਲੀ, ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ, ਜਲੰਧਰ ਜਿਲ੍ਹਾ ਪ੍ਰਧਾਨ ਅਮਿ੍ਰਤਪਾਲ, ਸੀਨੀਅਰ ਆਗੂ ਚੰਦਨ ਗਰੇਵਾਲੂ, ਆਤਮਪ੍ਰਕਾਸ਼ ਬੱਬਲੂ, ਪਰਮਜੀਤ ਸਿੰਘ ਰਾਏਪੁਰ, ਗੁਰਚਰਨ ਸਿੰਘ ਚੰਨੀ, ਇੰਦਰ ਪੰਡੋਰੀ, ਪ੍ਰੇਮ ਕੁਮਾਰ ਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਨੇ ਆਏ ਹੋਏ ਆਗੂਆਂ ਤੇ ਵਰਕਰਾਂ ਨੂੰੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਦਾ ਸਾਥ ਦੇਣ। ਪੰਜਾਬ ਦੀ ਭਗਵੰਤ ਮਾਨ ਸਰਕਾਰ ਰਿਸ਼ਵਤ ਖੋਰੀ ਅਤੇ ਨਸ਼ੇ ਦੇ ਵਿਰੁੱਧ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਹੈ ਉਹ ਅੱਗੇ ਆਉਣ ਅਤੇ ਇਸ ਕੰਮ ਵਿੱਚ ਸਰਕਾਰ ਦਾ ਸਾਥ ਦੇਣ ਤਾਂ ਜੋ ਆਪਾਂ ਸਾਰੇ ਮਿਲ ਕੇ ਨਸ਼ੇ ਦਾ ਖਾਤਮਾ ਕਰਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾ ਸਕੀਏ। ਉਹਨਾਂ ਵੱਲੋਂ ਇਸ ਮੌਕੇ ਤੇ ਪਹੁੰਚੇ ਸਾਰੇ ਮੰਤਰੀ ਸਾਹਿਬਾਨਾਂ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸ.ਜੀ.ਪੀ.ਸੀ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਅਸ਼ੋਕ ਕੁਮਾਰ ਸੀਨੀਅਰ ਆਪ ਆਗੂ ਤੇ ਸਰਪੰਚ ਕਪੂਰ ਪਿੰਡ, ਇੰਦਰਜੀਤ ਸਿੰਘ ਸੱਤੋਵਾਲੀ, ਜਸਵੀਰ ਸਿੰਘ ਸਾਬੀ ਪਧਿਆਣਾ, ਕੁਲਦੀਪ ਸਿੰਘ ਮਿਨਹਾਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਹਰਕੀਤ ਸਿੰਘ ਨਿੱਝਰ, ਨਿਰਮਲ ਕੌਲ ਸਰਪੰਚ ਹਰੀਪੁਰ, ਨਸ਼ਾਂ ਮੁੱਕਤੀ ਮੋਰਚਾ ਆਦਮਪੁਰ ਦੇ ਮੈਂਬਰ ਤੇ ਪੰਚ ਅਨਿਲ ਕਮਲ, ਸ਼ੋਕਤ ਅਲੀ, ਜਗਜੀਤ ਸਿੰਘ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਸਰਪੰਚ ਲਖਬੀਰ ਸਿੰਘ, ਜਗਜੀਤ ਜੱਗੀ, ਪ੍ਰਭਦਿਆਲ ਰਾਮਪੁਰ, ਜਸਦਿਆਲ ਭੋਗਪੁਰ, ਸੋਮਨਾਥ ਦੜੌਚ ਟਕਸਾਲੀ ਆਗੂ ਆਮ ਆਦਮੀ ਪਾਰਟੀ ਆਦਮਪੁਰ, ਬਲਜੀਤ ਸਿੰਘ ਲੰਬੜਦਾਰ ਪਧਿਆਣਾ, ਬਲਜੀਤ ਸਿੰਘ ਨਿੱਝਰ, ਸਤਵੰਤ ਵਿਰਕ, ਸੁਖਬੀਰ ਸਿੰਘ ਲੰਬੜਦਾਰ, ਚਰਨਜੀਤ ਸ਼ੇਰੀ, ਜਸਪਾਲ ਸਿੰਘ ਚੋਮੋ, ਕੁਲਦੀਪ ਸਿੰਘ ਜਲਪੋਤ, ਕ੍ਰਿਸ਼ਨਾ ਗਰੇਵਾਲ ਕੌਸ਼ਲਰ, ਬਿੰਦਾ ਗਰੇਵਾਲ, ਚਰਨਜੀਤ ਸ਼ੈਰੀ, ਅਮਰੀਕ ਸਿੰਘ ਸਿਟੀ ਕੌਸ਼ਲਰ, ਸੁਰਿੰਦਰ, ਵਿਕਰਮ ਬੱਧਣ ਕੌਸ਼ਲਰ, ਪਵਿੱਤਰ ਸਿੰਘ, ਸਤਵਿੰਦਰ ਅਰੋੜਾ ਪ੍ਰਧਾਨ ਵਪਾਰ ਮੰਡਲ ਆਦਮਪੁਰ, ਹਰਪ੍ਰੀਤ ਸੰਧੂ ਜੇ.ਸੀ ਮੈਂਬਰ, ਪ੍ਰਭਜੋਤ ਸਿੰਘ ਜੋਤੀ ਅਲਾਵਲਪੁਰ, ਅੰਮ੍ਰਿਤ ਪਾਲ ਸਿੰਘ ਬੋਬੀ, ਮਨਜੀਤ ਸਿੰਘ ਸਰਪੰਚ, ਤਰਸੇਮ ਸਿੰਘ ਕੋਟਲੀ, ਰੋਕੀ ਸਰਪੰਚ ਅਮਨਦੀਪ ਸਿੰਘ ਢਿੱਲੋ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਮੰਗਾਂ ਸਰਪੰਚ ਕਾਨਪੁਰ, ਕੁਲਦੀਪ ਕੌਰ ਸਰਪੰਚ, ਤਰਸੇਮ ਸਿੰਘ ਲੰਬੜਦਾਰ ਚੁਖਿਆਰਾ, ਰਕੇਸ਼ ਅਗਰਵਾਲ, ਜੋਗਿੰਦਰ ਸਿੰਘ, ਦਿਲਬਾਗ ਸਿੰਘ ਸਰਪੰਚ, ਬਲਵੀਰ ਮਹਿਮੀ ਕਪੂਰ ਪਿੰਡ, ਕਰਨੈਲ ਸਿੰਘ ਰਾਣਾ, ਅਮਰਜੀਤ ਸਿੰਘ ਸਰਪੰਚ, ਸੰਜੀਵ ਗਾਂਧੀ, ਸੋਨੂ ਭਾਟੀਆ, ਬਲਵੀਰ ਰਾਮਨਗਰ, ਬਲਵਿੰਦਰ ਬੁਗਾ ਅਤੇ ਹੋਰ ਕਈ ਉਨਾਂ ਦੇ ਸਮਰਥਕਾਂ ਵੱਲੋਂ ਪਵਨ ਕੁਮਾਰ ਟੀਨੂ ਨੂੰ ਹਲਕਾ ਇੰਚਾਰਜ ਲੱਗਣ ਤੇ ਵਧਾਈ ਦਿੱਤੀ ਗਈ।
Thursday, 26 June 2025
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋਈ ਮੀਟਿੰਗ
ਜਬਰੀ ਵਸੂਲੀ ਤੇ ਬਲੈਕਮੇਲਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਨਹੀਂ ਬਖਸ਼ਿਆ ਜਾਏਗਾ-ਬਲਵੀਰ ਸਿੰਘ ਸੈਣੀ
ਹੁਸ਼ਿਆਰਪੁਰ, 26 ਜੂਨ ( ਤਰਸੇਮ ਦੀਵਾਨਾ )- ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ ਤੇ ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੂੰਗਰਨੀ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰਰੇਤ ਹੁਸ਼ਿਆਰਪੁਰ ਵਿਖ਼ੇ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ ਨੇ ਦੱਸਿਆ ਕਿ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਨੇ ਫ਼ੀਲਡ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਨੋਟਿਸ ਲਿਆ ਗਿਆ ਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ਼ ਵਿਭਾਗ ਵੱਲੋਂ ਬਣਾਏ ਜਾਂਦੇ ਪੀਲੇ ਕਾਰਡ ਅਤੇ ਐਕਰਿਡੇਟਿਡ ਕਾਰਡ ਬਣਾਉਣ ਦੇ ਨਾਮ ਤੇ ਪੱਤਰਕਾਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਅੱਗੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕ ਸੰਪਰਕ ਦਫਤਰ ਵੱਲੋਂ ਜ਼ਿਲੇ ਵਿੱਚ ਆਉਂਦੇ ਵੀਆਈਪੀ ਦੀ ਕਵਰੇਜ ਕਰਨ ਲਈ ਭੇਜੇ ਜਾਂਦੇ ਸੱਦਾ ਪੱਤਰਾਂ ਵਿੱਚ “ਕੇਵਲ ਪੀਲੇ ਕਾਰਡ ਧਾਰਕ ਜਾਂ ਐਕਰੀਡੇਟਿਡ ਪੱਤਰਕਾਰਾਂ” ਦੀ ਸ਼ਰਤ ਲੱਗਾ ਕੇ ਜ਼ਲਾਲਤ ਦੀ ਹੱਦ ਮੁੱਕਾ ਦਿੱਤੀ ਗਈ ਹੈ ਜਿਸ ਦੀ ਸਖ਼ਤ ਨਿਖੇਧੀ ਕੀਤੀ ਗਈ |
ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਤੇ ਡਾਇਰੈਕਟਰ ਨੂੰ ਮਿਲ ਕੇ ਆਪਣਾ ਇਤਰਾਜ਼ ਦਰਜ ਕਰਵਾਇਆ ਜਾਵੇਗਾ ਅਤੇ ਪੀਲੇ ਕਾਰਡ ਬਣਾਉਣ ਲਈ ਪੱਤਰਕਾਰਾਂ ਦੀ ਕੀਤੀ ਜਾਂਦੀ ਜਲਾਲਤ ਅਤੇ ਖੱਜਲ ਖੁਆਰੀ ਨੂੰ ਬੰਦ ਕਰਨ ਲਈ ਮੈਮੋਰੰਡਮ ਦਿੱਤਾ ਜਾਵੇਗਾ ਤਾਂ ਜੋ ਇਸ ਸੰਬੰਧੀ ਪਾਲਿਸੀ ਬਣਾਈ ਜਾ ਸਕੇ | ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੀਡੀਆ ਜਗਤ ਨੂੰ ਬਦਲਾਉ ਦੀਆਂ ਬਹੁਤ ਉਮੀਦਾਂ ਸਨ ਪਰ ਅਮਲੀ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਬਦਲਾਉ ਨਹੀਂ ਆਇਆ | ਉਹਨਾਂ ਦੱਸਿਆ ਕਿ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਕਈ ਵਾਰੀ ਲਿਖਤੀ ਤੌਰ ਤੇ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ |
ਪੱਤਰਕਾਰਾਂ ਨਾਲ ਕੰਮ ਕਰਨ ਦੌਰਾਨ ਕੋਈ ਧਕੇਸ਼ਾਹੀਆਂ ਤੇ ਵਧੀਕੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ
ਉਹਨਾਂ ਕਿਹਾ ਕਿ ਪੱਤਰਕਾਰਾਂ ਨਾਲ ਕੰਮ ਕਰਨ ਦੌਰਾਨ ਕੋਈ ਧਕੇਸ਼ਾਹੀਆਂ ਤੇ ਵਧੀਕੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਜਿਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਕੁਝ ਪੱਤਰਕਾਰਾਂ ਵੱਲੋਂ ਜਬਰੀ ਵਸੂਲੀ ਅਤੇ ਬਲੈਕ ਮੇਲਿੰਗ ਦੀਆਂ ਸ਼ਿਕਾਇਤਾਂ ਮਿਲਣ ‘ਤੇ ਇਸ ਦਾ ਸਖਤ ਨੋਟਿਸ ਲਿਆ ਗਿਆ ਅਤੇ ਮੀਡੀਆ ਜਗਤ ਵਿੱਚ ਘੁਸਪੈਠ ਕਰ ਚੁੱਕੇ ਅਜਿਹੇ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ |
ਇਸ ਮੌਕੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਾਲ 2025-26 ਲਈ ਬਣਾਏ ਗਏ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ ਗਏ | ਜਿਲਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ ਨੇ ਮੀਟਿੰਗ ਵਿਚ ਆਏ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਯਕੀਨ ਦਿਵਾਇਆ ਕਿ ਜਥੇਬੰਦੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹੇਗੀ | ਇਸ ਮੌਕੇ ਮੀਟਿੰਗ ਦੌਰਾਨ ਜੁਆਇੰਟ ਜਨਰਲ ਇੰਡੀਆ ਤਰਸੇਮ ਦੀਵਾਨਾ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਓਪੀ ਰਾਣਾ ਜ਼ਿਲ੍ਹਾ ਜਨਰਲ ਸਕੱਤਰ, ਜਗਤਾਰ ਸਿੰਘ ਭੁੰਗਰਨੀ, ਜਸਵੀਰ ਸਿੰਘ ਮੁੱਖਲਿਆਣਾ ਪ੍ਰਧਾਨ ਮੇਹਟਿਆਣਾ, ਗੁਰਪਾਲ ਸਿੰਘ ਮੇਹਟਿਆਣਾ, ਸੁਖਵਿੰਦਰ ਸਿੰਘ ਮੁਕੇਰੀਆਂ, ਪਰਮਜੀਤ ਸਿੰਘ ਮੁੱਗੋਪੱਟੀ, ਗੁਰਨਾਮ ਸਿੰਘ ਪੰਡੋਰੀ ਨਿੱਜਰਾਂ, ਮਾਸਟਰ ਮੋਹਨ ਸਿੰਘ ਡਾਂਡੀਆਂ ,ਮਨਵੀਰ ਸਿੰਘ ਬੱਡਲਾ, ਮਹਿੰਦਰ ਸਿੰਘ ਗੜ੍ਹਦੀਵਾਲਾ ਆਦਿ ਹਾਜ਼ਰ ਸਨ।
ਵਿਕਾਸ ਮਿਸ਼ਨ ਵੱਲੋਂ ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ ਨਾਲ ਫਾਲੋ ਅੱਪ ਮੀਟਿੰਗ : ਢੋਸੀਵਾਲ
ਸ੍ਰੀ ਮੁਕਤਸਰ ਸਾਹਿਬ (ਬਿਊਰੌ)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਉੱਚ ਪੱਧਰੀ ਵਫ਼ਦ ਵੱਲੋਂ ਅੱਜ ਆਪਣੇ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨਾਲ ਉਨ੍ਹਾਂ ਦੇ ਦਫਤਰ ਵਿਖੇ ਫਾਲੋ ਅੱਪ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਦਪਿੰਦਰ ਕੁਮਾਰ, ਫੂਡ ਐਂਡ ਸੇਫਟੀ ਅਫਸਰ ਡਾ. ਸਰਬਜੀਤ ਕੌਰ ਅਤੇ ਗੌਰਵ ਸਮੇਤ ਸਟੈਨੋ ਭੂਪਿੰਦਰ ਸਿੰਘ ਵੀ ਮੌਜੂਦ ਸਨ। ਜਦੋਂ ਕਿ ਵਫ਼ਦ ਵਿੱਚ ਮਿਸ਼ਨ ਦੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਅਸਿਸਟੈਂਟ ਮਿਸ਼ਨ ਪ੍ਰਸ਼ਾਸਨ ਕੋਆਰਡੀਨੇਟਰ ਵਿਕਰਾਂਤ ਤੇਰੀਆ ਅਤੇ ਮਿਸ਼ਨ ਫੋਟੋਗ੍ਰਾਫਰ ਨਰਿੰਦਰ ਕਾਕਾ ਆਦਿ ਮੌਜੂਦ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਕਰੀਬ ਬਾਈ ਦਿਨ ਪਹਿਲਾਂ ਖਾਣ ਪੀਣ ਦੀਆਂ ਵਸਤੂਆਂ ਉਪਰ ਬਾਹਰੀ ਮਿਲਾਵਟ ਖੋਰੀ ਬਾਰੇ ਮਾਮਲੇ ਸਿਵਲ ਸਰਜਨ ਦੇ ਧਿਆਨ ਵਿੱਚ ਲਿਆਂਦੇ ਗਏ ਸਨ। ਸਿਵਲ ਸਰਜਨ ਵੱਲੋਂ ਉਸੇ ਦਿਨ ਹੀ ਜਿਲ੍ਹਾ ਸਿਹਤ ਅਫਸਰ ਨੂੰ ਪੱਤਰ ਜਾਰੀ ਕਰਕੇ ਮਿਸ਼ਨ ਵੱਲੋਂ ਉਠਾਏ ਨੁਕਤਿਆਂ ਸਬੰਧੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਮੀਟਿੰਗ ਦੌਰਾਨ ਮਿਸ਼ਨ ਵੱਲੋਂ ਸਿਹਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼ਹਿਰ ਵਿੱਚ ਅਕਸਰ ਕੈਮੀਕਲ ਲਗਾ ਕੇ ਫਲ਼ ਵੇਚੇ ਜਾ ਰਹੇ ਹਨ, ਗੋਲ ਗੱਪਿਆਂ ਅਤੇ ਫਲੂਦੇ ਵਾਲੀ ਕੁਫਲੀ ਵਿਕਰੇਤਾਵਾਂ ਵੱਲੋਂ ਹੱਥਾਂ ’ਤੇ ਗਲਾਵਜ ਨਹੀਂ ਚੜਾਏ ਜਾਂਦੇ, ਬਾਜਾਰ ਵਿੱਚ ਮਿਠਾਈਆਂ, ਪਕੌੜੇ, ਸਮੋਸੇ, ਟਿੱਕੀਆਂ ਆਦਿ ਬਿਨਾ ਜਾਲ਼ੀ ਤੋਂ ਰੱਖੀਆਂ ਹੋਈਆਂ ਹਨ। ਡੇਅਰੀ ਵਾਲਿਆਂ ਵੱਲੋਂ ਵੀ ਗਾਹਕਾਂ ਨੂੰ ਦੁੱਧ ਦੇਣ ਵੇਲੇ ਨਾ ਤਾਂ ਹੱਥਾਂ ’ਤੇ ਗਲਾਵਜ ਚੜਾਏ ਹੁੰਦੇ ਹਨ ਅਤੇ ਨਾ ਹੀ ਸਿਰ ਢਕੇ ਹੁੰਦੇ ਹਨ। ਇਸ ਤੋਂ ਇਲਾਵਾ ਹੋਟਲਾਂ ਢਾਬਿਆਂ ਵਿੱਚ ਕੰਮ ਕਰਦੇ ਵੇਟਰ ਅਤੇ ਹੋਰ ਕਰਮਚਾਰੀ ਸਰਕਾਰੀ ਨਿਯਮਾਂ ਅਨੁਸਾਰ ਨਿਰਧਾਰਤ ਵਰਦੀ ਨਹੀਂ ਪਾਉਂਦੇ। ਕਈ ਅਦਾਰਿਆਂ ਵਿੱਚ ਕਿਚਨ ਦੀ ਵੀ ਦੁਰਦਸ਼ਾ ਹੁੰਦੀ ਹੈ। ਐਨਾ ਹੀ ਨਹੀਂ ਹੋਟਲਾਂ ਢਾਬਿਆਂ ’ਤੇ ਕੰਮ ਕਰਨ ਵਾਲੇ ਵੇਟਰਾਂ ਦਾ ਮੈਡੀਕਲ ਵੀ ਨਹੀਂ ਕਰਵਾਇਆ ਜਾਂਦਾ। ਐਨਾ ਹੀ ਨਹੀਂ ਪਕੌੜਿਆਂ ਅਤੇ ਹੋਰ ਤਲ ਕੇ ਵੇਚਣ ਵਾਲੇ ਪਦਾਰਥਾਂ ਲਈ ਸਿੰਗਲ ਯੂਜ ਘਿਓ ਜਾਂ ਤੇਲ ਵੀ ਨਹੀਂ ਵਰਤਿਆ ਜਾਂਦਾ। ਆਪਣੀ ਡਿਊਟੀ ਪ੍ਰਤੀ ਬੇਹੱਦ ਸਮਰਪਨ ਦੀ ਭਾਵਨਾ ਰੱਖਣ ਅਤੇ ਲੋਕਾਂ ਦੀ ਸਿਹਤ ਪ੍ਰਤੀ ਸੁਚੇਤ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਮੌਕੇ ’ਤੇ ਹੀ ਜਿਲ੍ਹਾ ਸਿਹਤ ਅਫਸਰ ਨੂੰ ਹਦਾਇਤਾਂ ਜਾਰੀ ਕਰਕੇ 10 ਦਿਨ ਦੇ ਅੰਦਰ-ਅੰਦਰ ਉਕਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਜੁਬਾਨੀ ਹੁਕਮ ਜਾਰੀ ਕਰ ਦਿੱਤੇ। ਪ੍ਰਧਾਨ ਢੋਸੀਵਾਲ ਨੇ ਮੀਟਿੰਗ ਉਪਰੰਤ ਸਿਵਲ ਸਰਜਨ ਵੱਲੋਂ ਦਿੱਤੇ ਭਰੋਸੇ ’ਤੇ ਯਕੀਨ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਿਸਚਿਤ ਸਮੇਂ ਅੰਦਰ ਉਕਤ ਸਾਰੇ ਨਿਯਮ ਲਾਗੂ ਕਰਵਾ ਦਿੱਤਾ ਜਾਣਗੇ।
ਮਾਤਾ ਅਮਰਜੀਤ ਕੌਰ ਨਮਿੱਤ ਅੰਤਿਮ ਅਰਦਾਸ 29 ਜੂਨ ਨੂੰ ਜੰਡੂ ਸਿੰਘਾ ਵਿਖੇ
ਸ਼ੋਕ ਸਮਾਚਾਰ : ਅਮਰਜੀਤ ਕੌਰ ਪਤਨੀ ਸਵ: ਸ. ਸੀਤਲ ਸਿੰਘ ਜੀ ਵਾਸੀ ਪਿੰਡ ਜੰਡੂ ਸਿੰਘਾ ਜੋ ਕਿ ਬੀਤੀ 13 ਜੂਨ ਨੂੰ ਆਪਣੀ ਸੰਸਾਰਿਕ ਯਾਤਰਾ, ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ 29 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਪਿੰਡ ਜੰਡੂ ਸਿੰਘਾ (ਜਲੰਧਰ) ਵਿਖੇ ਦੁਪਿਹਰ 11:30 ਤੋਂ 1:30 ਵਜੇ ਹੋਵੇਗੀ। ਸਮੂਹ ਪਰਿਵਾਰ ਵੱਲੋਂ ਆਪ ਸਭ ਨੂੰ ਬੇਨਤੀ ਹੈ ਕਿ ਅੰਤਿਮ ਅਰਦਾਸ ਵਿੱਚ ਸਮੇਂ ਸਿਰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
Wednesday, 25 June 2025
ਖੂਨਦਾਨ ਮਹਾਂਦਾਨ ਹੈ, ਜਸਵੀਰ ਸਿੰਘ ਸਾਬੀ
ਜਸਵੀਰ ਸਿੰਘ ਸਾਬੀ ਪਿੰਡ ਪਧਿਆਣਾ ਨੇ 24ਵੀਂ ਵਾਰ ਖੂਨਦਾਨ ਕੀਤਾ
ਆਦਮਪੁਰ ਦੌਆਬਾ, 26 ਜੂਨ (ਅਮਰਜੀਤ ਸਿੰਘ)- ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਅਤੇੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਨੇ ਕਿਸੇ ਲੋੜਵੰਦ ਮਰੀਜ਼ ਦੀ ਮੱਦਦ ਵਾਸਤੇ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ 24ਵੀਂ ਵਾਰ ਖੂਨਦਾਨ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਜਸਵੀਰ ਸਿੰਘ ਸਾਬੀ ਪਿੰਡ ਪਧਿਆਣਾ ਨੇ ਕਿਹਾ ਖੂਨਦਾਨ ਮਹਾਂਦਾਨ ਤੇ ਸਾਨੂੰ ਸਾਰਿਆਂ ਨੂੰ ਕਰਨਾਂ ਚਾਹੀਦਾ ਹੈ ਉਨ੍ਹਾਂ ਕਿਹਾ ਅੱਜ 24ਵੀਂ ਵਾਰ ਕਿਸੇ ਲੋੜਵੰਦ ਲਈ ਖੂਨਦਾਨ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ ਇਹ ਕੁਦਰਤੀ ਮਨੁੱਖੀ ਸਰੀਰ ਵਿੱਚ ਬਣਦਾ ਹੈ। ਜੋ ਕਿ ਇਕ ਦੂਸਰੇ ਮਨੁੱਖ ਦੇ ਖੂਨਦਾਨ ਕਰਕੇ ਹੀ ਕੰਮ ਆਉਦਾ ਹੈ। ਉਨ੍ਹਾਂ ਕਿਹਾ ਹਰ ਇੱਕ ਵਿਆਕਤੀ ਨੂੰ ਕਿਸੇ ਹੋਰ ਲੋੜਵੰਦ ਲਈ ਖੂਨਦਾਨ ਕਰਨਾਂ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਉਸਦੀ ਕੀਮਤੀ ਜਾਨ ਬਚਾਈ ਜਾ ਸਕੇ।

ਪਵਨ ਕੁਮਾਰ ਟੀਨੂੰ ਦੇ ਹਲਕਾ ਆਦਮਪੁਰ ਇੰਚਾਰਜ਼ ਲੱਗਣ ਤੇ ਲੱਡੂ ਵੰਡ ਕੇ ਮਨਾਈ ਖੁਸ਼ੀ
ਪੰਚ ਅਨਿਲ ਕਮਲ ਕੰਗਣੀਵਾਲ, ਸ਼ੋਕਤ ਅਲੀ ਤੇ ਸਾਥੀਆਂ ਨੇ ਪਵਨ ਕੁਮਾਰ ਟੀਨੂੰ ਨੂੰ ਦਿੱਤੀਆਂ ਮੁਬਾਰਕਾਂ
ਆਦਮਪੁਰ, 26 ਜੂਨ (ਅਮਰਜੀਤ ਸਿੰਘ)- ਪਵਨ ਕੁਮਾਰ ਟੀਨੂੰ ਸਾਬਕਾ ਐਮਐਲਏ ਆਦਮਪੁਰ ਨੂੰ ਬੀਤੇ ਦਿਨ ਆਮ ਆਦਮੀ ਪਾਰਟੀ ਵਲੋਂ ਹਲਕਾ ਆਦਮਪੁਰ ਦਾ ਇੰਚਾਰਜ਼ ਲਗਾਇਆ ਗਿਆ ਹੈ ਤੇ ਸਮੂਹ ਆਪ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਏਸੇ ਸਿਲਸਿਲੇ ਤਹਿਤ ਨਸ਼ਾਂ ਮੁੱਕਤੀ ਮੋਰਚਾ ਆਦਮਪੁਰ ਦੇ ਮੈਂਬਰ ਤੇ ਪੰਚ ਅਨਿਲ ਕਮਲ ਕੰਗਣੀਵਾਲ, ਸ਼ੋਕਤ ਅਲੀ ਤੇ ਹੋਰਾਂ ਨੇ ਪਿੰਡ ਕੰਗਣੀਵਾਲ ਵਿੱਚ ਲੱਡੂ ਵੰਡ ਕੇ ਜਿਥੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਉਥੇ ਸਮੂਹ ਆਪ ਆਗੂਆਂ ਨੇ ਪਵਨ ਕੁਮਾਰ ਟੀਨੂੰ ਨੂੰ ਹਲਕਾ ਆਦਮਪੁਰ ਇੰਚਾਰਜ਼ ਲੱਗਣ ਤੇ ਵਧਾਈ ਦਿੱਤੀ। ਇਸ ਮੌਕੇ ਤੇ ਪੰਚ ਅਨਿਲ ਕਮਲ, ਸ਼ੋਕਤ ਅਲੀ, ਤਰਸੇਮ ਸਿੰਘ ਸ਼ੇਖੋਂ, ਪੰਚ ਪਿਆਰਾ ਸਿੰਘ, ਹਰਬੰਸ ਸਿੰਘ, ਜਗਜੀਤ ਸਿੰਘ ਕੰਗਣੀਵਾਲ, ਕੁਲਦੀਪ ਸਿੰਘ, ਜਰਨੈਲ ਸਿੰਘ, ਬਿੱਲੂ ਬੋਲੀਨਾ, ਅਭੀਜੀਤ ਸਿੰਘ, ਚਰਨਜੀਤ ਸਿੰਘ, ਧਰਮਿੰਦਰ ਸਿੰਘ, ਅਮਰਜੀਤ ਕੁਮਾਰ, ਪਵਨ ਕੁਮਾਰ, ਸੁਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੀ ਵਿਦਿਆਰਥਣ ਚੇਹਕ ਤਨਵਰ ਨੇ "ਕਿਸਮੇ ਕਿਤਨਾ ਹੈ ਦਮ- ਟੈਲੇਂਟ ਮਹਾਂ ਸੰਗਰਾਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
ਕਾਕਾ ਸਿੰਘ ਨੂੰ ਮੰਚ ਵੱਲੋਂ ਅਡਵਾਈਜ਼ਰ ਆਰ.ਟੀ.ਆਈ ਲਗਾਇਆ ਗਿਆ : ਡਾਕਟਰ ਖੇੜਾ
ਖਰੜ (ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਮੀਟੰਗ ਕੁਲਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨਗੀ ਹੇਠ ਸਥਿਤ ਖਰੜ ਵਿਖੇ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ , ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਜਸਵੰਤ ਕੌਰ ਉਪ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਕਾਕਾ ਸਿੰਘ ਨੂੰ ਅਡਵਾਈਜ਼ਰ ਆਰ ਟੀ ਆਈ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਲੋਕ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਨੁੱਖੀ ਅਧਿਕਾਰ ਮੰਚ ਦੀ ਟੀਮ ਨਾਲ ਜੁੜਦੇ ਜਾ ਰਹੇ ਹਨ। ਕਿਉਂਕਿ ਜ਼ਿਆਦਾਤਰ ਲੋਕ ਇਸ ਕਰਕੇ ਵੀ ਦੁੱਖ ਝੱਲਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਹੱਕਾਂ ਹਕੂਕਾਂ ਪ੍ਰਤੀ ਬਹੁਤੀ ਜਾਣਕਾਰੀ ਨਹੀਂ। ਕਈ ਜਗ੍ਹਾ ਤੇ ਦੇਖਿਆ ਜਾ ਰਿਹਾ ਹੈ ਕਿ ਲੋਕ ਆਪਣੀ ਖ਼ਰੀਦੀ ਹੋਈ ਜਗ੍ਹਾ ਜਾਂ ਜ਼ਮੀਨ ਨੂੰ ਆਪਣੀ ਵਰਤੋਂ ਵਿੱਚ ਨਹੀਂ ਲਿਆ ਸਕਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਚਾਲਬਾਜ਼ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਜ਼ੋ ਸਮਾਜ ਵਿਚ ਫੈਲੀਆਂ ਬੁਰਿਆਈਆਂ ਦਾ ਅੰਤ ਕੀਤਾ ਜਾ ਸਕੇ। ਇਸ ਮੌਕੇ ਨਵੇਂ ਅਹੁਦੇਦਾਰ ਨੇ ਬੋਲਦਿਆਂ ਕਿਹਾ ਕਿ ਜੋ ਮੈਨੂੰ ਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਮੈਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ । ਹੋਰਨਾਂ ਤੋਂ ਇਲਾਵਾ ਸਾਰਾਹ ਚੌਹਾਨ ਚੇਅਰਪਰਸਨ ਇਸਤਰੀ ਵਿੰਗ ਹਰਿਆਣਾ, ਵਿਜੈ ਕੁਮਾਰ ਲੁਥਰਾ ਚੀਫ਼ ਅਡਵਾਈਜ਼ਰ ਚੰਡੀਗੜ੍ਹ, ਗੁਰਦੀਪ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਰਾਜਿੰਦਰ ਸਿੰਘ, ਜਗਤਾਰ ਸਿੰਘ , ਬਿਮਲਾ ਗੁਗਲਾਨੀ, ਬਲਵੀਰ ਸਿੰਘ , ਲਖਮੀਰ ਸਿੰਘ, ਅਤੇ ਇੰਦਰਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਗਰੂਕ ਕਰਨ ਲਈ 1 ਜੁਲਾਈ ਤੋਂ ਗ੍ਰਾਮ ਪੰਚਾਇਤ ਪੱਧਰ ’ਤੇ ਲਗਾਏ ਜਾਣਗੇ ਕੈਂਪ
ਜਲੰਧਰ, 25 ਜੁਲਾਈ (ਅਮਰਜੀਤ ਸਿੰਘ)- : ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਤਿੰਨ ਮਹੀਨਿਆਂ ਲਈ ਚਲਾਈ ਜਾਣ ਵਾਲੀ ‘ਵਿੱਤੀ ਸਮਾਵੇਸ਼ ਸੰਤ੍ਰਿਪਤੀ’ ਮੁਹਿੰਮ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਗ੍ਰਾਮ ਪੰਚਾਇਤ ਪੱਧਰ ’ਤੇ ਕੈਂਪ ਲਾ ਕੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਪਹਿਲੀ ਜੁਲਾਈ ਤੋਂ 30 ਸਤੰਬਰ 2025 ਤੱਕ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਬੈਕਾਂ ਵਿੱਚ ਵਿੱਤੀ ਸਮਾਵੇਸ਼ ਤਹਿਤ ਚੱਲ ਰਹੀਆਂ ਸਕੀਮਾਂ ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀ.ਐਮ.ਜੇ.ਡੀ.ਵਾਈ.) , ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐਮ.ਜੇ.ਜੇ.ਬੀ.ਵਾਈ.), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐਮ.ਐਸ.ਬੀ.ਵਾਈ.) ਅਤੇ ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੈਂਕਾਂ ਦੇ ਅਧਿਕਾਰੀ ਪੰਚਾਇਤ ਦੇ ਸਹਿਯੋਗ ਨਾਲ ਕੈਂਪ ਲਗਾਉਣਗੇ, ਜਿਨ੍ਹਾਂ ਵਿੱਚ ਬੰਦ ਹੋ ਚੁੱਕੇ ਪੁਰਾਣੇ ਖਾਤਿਆਂ ਵਿੱਚ ਕੇ.ਵਾਈ.ਸੀ. ਦਸਤਾਵੇਜ਼ ਦੇ ਕੇ ਦੁਬਾਰਾ ਉਨ੍ਹਾਂ ਨੂੰ ਦੁਬਾਰਾ ਚਾਲੂ ਕਰਨ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਨਵੇਂ ਖਾਤੇ ਖੋਲ੍ਹਣ ਵਿੱਚ ਮਦਦ ਕੀਤੀ ਜਾਵੇਗੀ।
ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਇਸ ਸਬੰਧੀ ਪੰਚਾਇਤਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਬੈਂਕਾਂ ਨਾਲ ਸਹਿਯੋਗ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਸਾਰੇ ਬੈਂਕਾਂ ਦੇ ਜ਼ਿਲ੍ਹਾ ਪੱਧਰੀ ਨੁਮਾਇੰਦਿਆਂ ਨੂੰ ਰੋਜ਼ਾਨਾ ਐਲ.ਡੀ.ਐੱਮ.ਦਫ਼ਤਰ ਵਿਖੇ ਇਸ ਸਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਹਿੰਮ ਦੀ ਕਾਰਗੁਜ਼ਾਰੀ ਲਈ ਹਰ ਮਹੀਨੇ ਸਮੀਖਿਆ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ।
ਮੀਟਿੰਗ ਵਿੱਚ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ ਜਲੰਧਰ ਮੋਹਨ ਸਿੰਘ ਮੋਤੀ,ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਸਵਿਤਾ ਸਿੰਘ, ਡੀ.ਡੀ.ਪੀ.ਓ. ਦਫ਼ਤਰ ਜਲੰਧਰ ਅਤੇ ਬੈਂਕਾਂ ਦੇ ਜ਼ਿਲ੍ਹਾ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
Tuesday, 24 June 2025
ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵਿਖੇ 40ਵਾਂ ਨਗਰ ਕੀਰਤਨ ਤੇ ਕੀਰਤਨ ਦਰਬਾਰ 2, 4 ਅਤੇ 5 ਜੁਲਾਈ ਨੂੰ
ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਲੜ੍ਹੀਵਾਰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਭੋਗ ਪਾਏੇ
ਜਲੰਧਰ, 25 ਜੂਨ (ਅਮਰਜੀਤ ਸਿੰਘ ਜੰਡੂ ਸਿੰਘਾ)- ਧੰਨ ਧੰਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ 2, 4 ਅਤੇ 5 ਜੁਲਾਈ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ 430ਵਾਂ ਪ੍ਰਕਾਸ਼ ਉਤਸਵ ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਬਕ ਮਨਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਗੁਰਦੇਵ ਸਿੰਘ, ਕੇਹਰ ਸਿੰਘ ਜੋਹਲ, ਰਣਜੀਤ ਸਿੰਘ, ਜਸਪਾਲ ਸਿੰਘ ਲਾਲੀ, ਹਰਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਬੀਤੇ ਦਿਨ 15 ਜੂਨ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਈ ਹੈ। ਜੋ ਕਿ ਲਗਾਤਾਰ 5 ਜੁਲਾਈ ਤੱਕ ਚੱਲੇਗੀੇ। ਇਨ੍ਹਾਂ ਸਮਾਗਮਾਂ ਸਬੰਧੀ ਪ੍ਰਬੰਧਕਾਂ ਨੇ ਦਸਿਆ ਕਿ ਵਿਸ਼ਾਲ ਨਗਰ ਕੀਰਤਨ 2 ਜੁਲਾਈ ਨੂੰ ਸਜਾਇਆ ਜਾਵੇਗਾ, ਜੋ ਕਿ ਗੁਰੂ ਘਰ ਤੋਂ ਸਵੇਰੇ 9.00 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਵੇਗਾ ਜੋ ਕਿ ਪਿੰਡ ਜੰਡੂ ਸਿੰਘਾ, ਜੈਤਵਾਲੀ, ਬੁਢਿਆਣਾ, ਕਪੂਰ ਪਿੰਡ, ਨਰੰਗਪੁਰ, ਖਿੱਚੀਪੁਰ, ਹਰੀਪੁਰ, ਤਲਵੰਡੀ, ਉਦੇਸੀਆਂ, ਅਰਜੁਨਵਾਲ, ਲੇਸੜੀਵਾਲ, ਚੂਹੜਵਾਲੀ, ਮਦਾਰ ਤੇ ਧੋਗੜੀ ਤੋਂ ਹੁੰਦਾ ਹੋਇਆ ਵਾਪਸ ਰਾਤ ਨੂੰ ਗੁਰਦੁਆਰਾ ਪੰਜ ਤੀਰਥ ਸਾਹਿਬ ਵਿਖੇ ਸਮਾਪਤ ਹੋਵੇਗਾ ਅਤੇ 3 ਜੁਲਾਈ ਦਿਨ ਵੀਰਵਾਰ ਨੂੰ ਸਮੂਹ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਨੂੰ ਸੁੰਦਰ ਪੋਛਾਕੇ (ਚੋਲੇ) ਪਹਿਨਾਏ ਜਾਣਗੇ।
4 ਜੁਲਾਈ ਸ਼ੁੱਕਰਵਾਰ ਨੂੰ ਮਹਾਨ ਢਾਡੀ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਪ੍ਰਸਿੱਧ ਢਾਡੀ ਬਿਮਲਜੀਤ ਸਿੰਘ ਖਾਲਸਾ (ਹਜ਼ੂਰੀ ਢਾਡੀ ਗੁ. ਪੰਜ ਤੀਰਥ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ), ਢਾਡੀ ਹਰਭਿੰਦਰ ਸਿੰਘ ‘ਖੁਸ਼ਦਿਲ’, ਢਾਡੀ ਜਗਜੀਵਨ ਸਿੰਘ ਅਰਜੁਨਵਾਲ ਵਾਲ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।
ਏਸੇ ਹੀ ਤਰ੍ਹਾਂ 5 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਭਾਈ ਕਰਮ ਸਿੰਘ ਜੀ (ਜਲੰਧਰ ਵਾਲੇ), ਭਾਈ ਸ਼ਮਸ਼ੇਰ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ), ਭਾਈ ਜਗਦੀਪ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਥੜ੍ਹਾ ਸਾਹਿਬ ਹਜ਼ਾਰਾ), ਭਾਈ ਗੁਰਦੀਪ ਸਿੰਘ (ਪਲਾਹੀ ਵਾਲੇ), ਭਾਈ ਅਮਰਜੀਤ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਪੰਜ ਤੀਰਥ ਸਾਹਿਬ, ਜੰਡੂ ਸਿੰਘਾ) ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸਟੇਜ ਸੈਕਟਰੀ ਦੀ ਸੇਵਾ ਭਾਈ ਗੁਰਦੇਵ ਸਿੰਘ ਅਤੇ ਬਿਮਲਜੀਤ ਸਿੰਘ ਖਾਲਸਾ ਨਿਭਾਉਣਗੇ। ਇਸ ਮੌਕੇ ਤੇ ਸਿੰਘ ਹਸਪਤਾਲ, ਜੰਡ ਸਿੰਘਾ ਦੇ ਮੁੱਖ ਡਾਕਟਰ ਹਰਵਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੰੁਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
Monday, 23 June 2025
24 ਜੂਨ ਨੂੰ ਜਨਮ ਦਿਨ ‘ਤੇ ਵਿਸ਼ੇਸ਼ :- ਸੰਘਰਸ਼ਸ਼ੀਲ ਆਗੂ ਸਨ, ਮਾਸਟਰ ਤਾਰਾ ਸਿੰਘ : ਭਗਵਾਨ ਸਿੰਘ ਜੌਹਲ
20ਵੀਂ ਸਦੀ ਦੇ ਉੱਘੇ ਸਿੱਖ ਆਗੂਆਂ ਵਿੱਚੋਂ ਇਕ ਸਨ, ਮਾਸਟਰ ਤਾਰਾ ਸਿੰਘ । ਜਿਨ੍ਹਾਂ ਸਮੁੱਚਾ ਜੀਵਨ ਸ਼੍ਰੋਮਣੀ ਅਕਾਲੀ ਦਲ ਅਤੇ ਦੇਸ਼ ਵਿੱਚ ਵੱਸਦੇ ਸਮੁੱਚੇ ਸਿੱਖ-ਹਿੱਤਾਂ ਦੇ ਵੱਡੇ ਹਿੱਤਾਂ ਲਈ ਸੰਘਰਸ਼ ਕੀਤਾ । ਮਾਸਟਰ ਜੀ ਦਾ ਜਨਮ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਰਾਵਲਪਿੰਡੀ ਦੇ ਹਰਿਆਲ ਪਿੰਡ ਵਿੱਚ ਪਿਤਾ ਬਖਸ਼ੀ ਮੂਲ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਅਤੇ ਮਾਤਾ ਮੂਲਾਂ ਦੇਵੀ ਦੇ ਗ੍ਰਹਿ ਵਿਖੇ 24 ਜੂਨ, 1885 ਨੂੰ ਹੋਇਆ । ਮਾਸਟਰ ਜੀ ਦਾ ਪਹਿਲਾ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਨਾ ਦੇ ਪ੍ਰਭਾਵ ਵਿੱਚ 1902 ਈ: ਵਿੱਚ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ । ਹੁਣ ਆਪ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ । ਮੁੱਢਲੀ ਸਿੱਖਿਆ ਉਨ੍ਹਾਂ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ । ਮਾਸਟਰ ਜੀ ਨੇ ਉੱਚ ਸਿੱਖਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ । ਇਥੋਂ ਗ੍ਰੈਜੂਏਸ਼ਨ ਕਰਨ ਤੋਂ ਪਿੱਛੋਂ ਲਾਹੌਰ ਤੋਂ ਬੀ।ਟੀ। ਪਾਸ ਕੀਤੀ । ਟੀਚਰ ਟ੍ਰੇਨਿੰਗ ਲਈ ਬੈਚੂਲਰ ਦੀ ਡਿਗਰੀ ਪ੍ਰਾਪਤ ਹੋਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁੱਕਤ ਹੋਏ ।
ਗੁਰਦੁਆਰਾ ਸੁਧਾਰ ਲਹਿਰ ਅਜਿਹੀ ਲਹਿਰ ਸੀ, ਜਿਸ ਦਾ ਅਸਰ ਹਰ ਸਿੱਖ ਨੌਜਵਾਨ ਨੇ ਕਬੂਲ ਕੀਤਾ । ਮਾਸਟਰ ਜੀ ਵੀ ਇਸ ਲਹਿਰ ਵਿੱਚ ਕੁੱਦ ਪਏ । ਛੇਤੀ ਹੀ ਅੰਗ੍ਰੇਜ਼ ਹਕੂਮਤ ਨੇ ਬਾਕੀ ਅਕਾਲੀ ਆਗੂਆਂ ਵਾਂਗ ਮਾਸਟਰ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ । ਜਦੋਂ ਬਾਕੀ ਲੀਡਰਾਂ ਨਾਲ ਮਾਸਟਰ ਜੀ ਜੇਲ੍ਹ ਤੋਂ ਬਾਹਰ ਆਏ, ਉਸ ਸਮੇਂ ਅੰਗ੍ਰੇਜ਼ ਸਰਕਾਰ ਵੱਲੋਂ ਗੁਰਦੁਆਰਾ ਐਕਟ-1925 ਈ: ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਲਾਗੂ ਕੀਤਾ । ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ । ਮਾਸਟਰ ਜੀ ਦੂਜੇ ਧੜੇ ਨਾਲ ਜੁੜ ਗਏ । ਜਿਹੜਾ ਧੜਾ ਇਸ ਐਕਟ ਨੂੰ ਮੰਨਣ ਤੋਂ ਇਨਕਾਰੀ ਸੀ । ਜਦੋਂ 1926 ਈ: ਵਿੱਚ ਦੂਜੇ ਧੜੇ ਦੇ ਆਗੂ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ । ਇਸ ਤੋਂ ਪਿੱਛੋਂ ਸਮੇਂ-ਸਮੇਂ ਮਾਸਟਰ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹੇ ।
ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ, 1949 ਈ: ਵਿੱਚ ਜਦੋਂ ਦਿੱਲੀ ਵਿੱਚ ਆਪ ਅਕਾਲੀ ਕਾਨਫਰੰਸ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਅਜ਼ਾਦ ਦੇਸ਼ ਵਿੱਚ ਦਿੱਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਨਰੇਲਾ ਸਟੇਸ਼ਨ ‘ਤੇ ਗ੍ਰਿਫਤਾਰ ਕਰ ਲਿਆ ਗਿਆ । ਰਿਹਾਈ ਤੋਂ ਪਿੱਛੋਂ ਆਪ ਨੇ ਭਾਸ਼ਾ ‘ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ । 1960 ਈ: ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਜੀ ਦੀ ਅਗਵਾਈ ਵਿੱਚ ਅਕਾਲੀ ਦਲ ਨੇ 140 ਸੀਟਾਂ ਵਿੱਚੋਂ 136 ਸੀਟਾਂ ਅਕਾਲੀ ਦਲ ਲਈ ਜਿੱਤੀਆਂ । ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ । ਛੇਤੀ ਹੀ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦੇ ਅੰਦੋਲਨ ਨੂੰ ਸ਼ੁਰੂ ਕਰ ਦਿੱਤਾ ।
ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਨਸ਼ਨ ਵਿੱਚ ਪੰਜਾਬੀ ਸੂਬਾ ਬਨਾਉਣ ਲਈ ਮਤਾ ਪਾਸ ਕਰਵਾਇਆ । ਦਿੱਲੀ ਵਿੱਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ । ਇਸ ਜਲੂਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਾਸਟਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ । ਪਰ ਗ੍ਰਿਫਤਾਰੀ ਪਿੱਛੋਂ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ । 4 ਜਨਵਰੀ, 1961 ਨੂੰ ਰਿਹਾਅ ਹੋ ਕੇ ਸੰਤ ਬਾਬਾ ਫਤਹਿ ਸਿੰਘ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਖੁੱਲ੍ਹਵਾਇਆ ।
ਮਾਸਟਰ ਜੀ ਵੱਲੋਂ ਸੱਚਾ ਢੰਡੋਰਾ ਅਤੇ ਪ੍ਰਦੇਸੀ ਖ਼ਾਲਸਾ ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਗਏ, ਜੋ ਪਿੱਛੋਂ ਜਾ ਕੇ ਅਕਾਲੀ ਅਖ਼ਬਾਰ ਦੇ ਰੂਪ ਵਿੱਚ ਬਦਲ ਗਏ । 1961 ਈ: ਵਿੱਚ ਜਥੇਦਾਰ ਅਖ਼ਬਾਰ ਛਪਣਾ ਸ਼ੁਰੂ ਹੋਇਆ । ਉਰਦੂ ਵਿੱਚ ਪੰਥਕ ਹਿੱਤਾਂ ਲਈ ਅਤੇ ਮਹਾਸ਼ਾ ਪ੍ਰੈਸ ਦੇ ਜਵਾਬ ਲਈ ਪ੍ਰਭਾਤ ਅਖ਼ਬਾਰ ਵੀ ਕੱਢਿਆ । 1946 ਈ: ਵਿੱਚ ਆਪ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੰਤ ਸਿਪਾਹੀ ਮਾਸਿਕ ਪੱਤਰ ਹੁਣ ਤੱਕ ਛੱਪ ਰਿਹਾ ਹੈ । ਮਾਸਟਰ ਤਾਰਾ ਸਿੰਘ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਪੂਰਾ ਜੀਵਨ ਸਿੱਖ ਹਿੱਤਾਂ ਲਈ ਸੰਘਰਸ਼ ਕਰਦਿਆਂ ਬੀਤਿਆ । ਮਾਸਟਰ ਜੀ ਆਪਣੇ ਲੱਖਾਂ ਸਨੇਹੀਆਂ ਤੇ ਪਿਆਰਿਆਂ ਨੂੰ 22 ਨਵੰਬਰ, 1967 ਈ: ਨੂੰ ਸਦੀਵੀ ਵਿਛੋੜਾ ਦੇ ਗਏ । ਅੱਜ ਕੇਵਲ ਉਨ੍ਹਾਂ ਦੀ ਯਾਦ ਹੀ ਬਾਕੀ ਹੈ ।
ਲੇਖਕ : ਉੱਘੇ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ, ਮੋਬਾਇਲ - 98143-24040
Sunday, 22 June 2025
ਪਿੰਡ ਚਾਂਦਪੁਰ ਵਿਖੇ ਕੌਲਧਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ
ਸਾਬਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਨੇ ਉਚੇਚੇ ਤੋਰ ਤੇ ਸਾਥੀਆਂ ਸਮੇਤ ਕੀਤੀ ਸ਼ਿਰਕਤ
ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਚਾਂਦਪੁਰ ਵਿੱਖੇ ਮੌਜੂਦ ਕੌਲਧਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗੁਰੂ ਕੇ ਦਾਸ ਕੀਰਤਨੀ ਜਥਾ ਤੇ ਰਾਗੀ ਭਾਈ ਜਗਦੀਸ਼ ਸਿੰਘ ਜਲਪੋਤ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਗਮ ਮੌਕੇ ਸਾਬਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਨੇ ਉਚੇਚੇ ਤੋਰ ਤੇ ਸਾਥੀਆਂ ਸਮੇਤ ਕੀਤੀ ਸ਼ਿਰਕਤ ਕੀਤੀ। ਜਿਨ੍ਹਾਂ ਨੂੰ ਕੌਲਧਾਰ ਕਮੇਟੀ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਸ਼ਮੀਰੀ ਲਾਲ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਗਏੇ। ਇਸ ਮੌਕੇ ਦੇਸ ਰਾਜ ਰਿਟਾਇਡ ਯੂ.ਕੋ ਬੈਂਕ, ਸੋਡੀ ਰਾਮ, ਕਿਸ਼ਨ ਦੇਵ, ਮਨੋਹਰ ਲਾਲ, ਬਨਾਰਸੀ ਰਾਮ, ਬਲਦੇਵ ਰਾਜ, ਡੀ.ਸੀ ਕੌਲ, ਰਾਮ ਲੁਬਾਇਆ, ਜਸਵੀਰ ਪਾਲ, ਸੁਨਿਹਰੀ ਲਾਲ, ਦਿਆਲ ਚੰਦ, ਪੱਪੂ, ਬਲਵੀਰ ਚੰਦ, ਜਤਿਨ, ਨਛੱਤਰ ਪਾਲ, ਰਾਮ ਲਾਲ, ਅਮਰਜੀਤ, ਕਸ਼ਮੀਰੀ ਲਾਲ, ਗੁਰਪ੍ਰੀਤ ਗੋਪੀ, ਅਮਨਪ੍ਰੀਤ, ਹਰਮੇਸ਼ ਕੁਮਾਰ, ਮਦਨ ਲਾਲ, ਹੈਪੀ, ਰਜਤ, ਦੁੰਨੀ ਚੰਦ, ਅਮਰਜੀਤ ਪਰਸਰਾਮਪੁਰ, ਜਸਵੰਤ ਰਾਏ, ਲਸ਼ਮਣ ਦਾਸ, ਸਤਨਾਮ ਰਾਏ, ਸੁੱਚਾ ਰਾਮ, ਮਾਸਟਰ ਲਾਲ ਚੰਦ, ਖੁਸ਼ਵੰਤ ਰਾਏ, ਵਰਿੰਦਰ ਸਿੰਘ ਡੀਂਗਰੀਆਂ, ਰਾਮ ਦਿਆਲ, ਸਰਪੰਚ ਨਿਰਮਲ ਕੌਲ ਹਰੀਪੁਰ, ਸਰਪੰਚ ਰਾਕੇਸ਼ ਕੁਮਾਰ ਚਾਂਦਪੁਰ, ਸਰਪੰਚ ਰਾਮ ਪਾਲ ਪਰਸਰਾਮਪੁਰ, ਜਗਜੀਤ ਸਿੰਘ ਹਰੀਪੁਰ, ਮਲਕੀਤ ਸਿੰਘ ਪਰਸਰਾਮਪੁਰ, ਸੁਖਮਨ ਸਿੰਘ ਧਨੋਆ ਤੇ ਹੋਰ ਸੇਵਾਦਾਰ ਹਾਜ਼ਰ ਸਨ।
Saturday, 21 June 2025
ਪਿੰਡ ਪੰਡੋਰੀ ਗੰਗਾ ਸਿੰਘ ਵਿਖੇ ਅਰੋਗਿਆ ਆਯੁਰਵੈਦਿਕ ਕਲੀਨਿਕ ਵੱਲੋਂ ਲਗਾਏ, ਫ੍ਰੀ ਮੈਡੀਕਲ ਕੈਂਪ ਦਾ 390 ਮਰੀਜ਼ਾਂ ਨੇ ਉਠਾਇਆ ਲਾਭ
ਆਦਮਪੁਰ, 21 ਜੂਨ (ਅਮਰਜੀਤ ਸਿੰਘ)- ਪਿੰਡ ਪੰਡੋਰੀ ਗੰਗਾ ਵਿਖੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾ (ਹੁਸ਼ਿਆਰਪੁਰ) ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਮੁੱਖ ਵੈਦ ਬਲਜਿੰਦਰ ਰਾਮ ਖੜਕਾਂ ਦੀ ਵਿਸ਼ੇਸ਼ ਦੇਖਰੇਖ ਹੇਠ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਬਿੱਟੂ ਸ਼ਾਹ ਜੀ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ 390 ਮਰੀਜ਼ਾਂ ਨੂੰ ਆਯੁਰਵੈਦਿਕ ਦੀਆਂ ਫ੍ਰੀ ਦਵਾਈਆਂ ਵੰਡੀਆਂ ਗਈਆਂ। ਪ੍ਰੈਸ ਨਾਲ ਗੱਲਬਾਤ ਕਰਦੇ ਹੋਏ, ਕੈਂਪ ਵਿੱਚ ਉਚੇਚੇ ਤੌਰ ਤੇ ਪੁੱਜੇ ਵੈਦ ਬਲਜਿੰਦਰ ਰਾਮ ਪਿੰਡ ਖੜਕਾ ਅਤੇ ਵੈਦ ਸਿਮਰਨਜੀਤ ਕੌਰ ਨੇ ਕਿਹਾ ਕਿ ਆਯੁਰਵੈਦਿਕ ਦੀ ਖੋਜ ਸਾਡੇ ਰਿਸ਼ੀਆਂ ਮੁਨੀਆਂ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਨੇ ਜਿਹੜੀਆਂ ਬੂਟੀਆਂ ਨਾਲ ਦਵਾਈਆਂ ਬਣਾ ਕੇ ਮਨੁੱਖੀ ਜੀਵਨ ਨੂੰ ਨਿਰੋਗ ਰੱਖਣ ਦੇ ਉਪਰਾਲੇ ਕੀਤੇ ਹਨ। ਉਹਨਾਂ ਕਿਹਾ ਇਹ ਆਯੁਰਵੈਦਿਕ ਦਵਾਈ ਖਾਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਨਾਂ ਕਿਹਾ ਲੋਕਾਂ ਨੂੰ ਆਯੁਰਵੈਦਿਕ ਦਵਾਈਆਂ ਵੱਲ ਜਿਆਦਾ ਰੁਝਾਨ ਵਧਾਉਣਾ ਚਾਹੀਦਾ ਹੈ ਅਤੇ ਆਯੁਰਵੈਦਿਕ ਦਵਾਈਆਂ ਖਾ ਕੇ ਆਪਣੇ ਜੀਵਨ ਨੂੰ ਨਿਰੋਗ ਬਣਾਉਣਾ ਚਾਹੀਦਾ ਹੈ। ਕਿਉਂਕਿ ਆਯੁਰਵੈਦਿਕ ਦਵਾਈਆਂ ਸਰੀਰ ਦੇ ਰੋਗ ਨੂੰ ਜੜੋਂ ਖਤਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਇਸ ਮੌਕੇ ਤੇ ਵੈਦ ਬਲਜਿੰਦਰ ਕੁਮਾਰ ਖੜਕਾ ਦੀ ਟੀਮ ਵਿੱਚ ਵੈਦ ਰੂਪੀਕਾ ਨਵਾਂ ਸ਼ਹਿਰ, ਵੈਦ ਚਰਨਜੀਤ, ਵੈਦ ਇੰਦਰਜੀਤ, ਵੈਦ ਅੰਸ਼ ਨੇ ਵੀ ਉਚੇਚੇ ਤੌਰ ਤੇ ਇਸ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਨੇ ਸਰਬੱਤ ਸੰਗਤਾਂ ਤੇ ਮਹਾਂਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Friday, 20 June 2025
ਕੌਲਧਾਰ ਜਠੇਰਿਆਂ ਦਾ ਜੋੜ ਮੇਲਾ 22 ਜੂਨ ਨੂੰ ਅੱਜ 20 ਜੂਨ ਨੂੰ ਅਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ, 22 ਜੂਨ ਨੂੰ ਪੈਣਗੇ ਭੋਗ ਉਪਰੰਤ ਹੋਵੇਗਾ ਧਾਰਮਿਕ ਸਮਾਗਮ
ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਚਾਂਦਪੁਰ (ਜਲੰਧਰ) ਵਿੱਚ ਮੌਜੂਦ ਕੌਲਧਾਰ ਜਠੇਰਿਆਂ ਦੇ ਅਸਥਾਨ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 22 ਜੂਨ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਅੱਜ 20 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਏ ਹਨ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦਸਿਆ ਭੱਲਕੇ 22 ਜੂਨ ਦਿਨ ਐਤਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕੇ ਦਾਸ ਕੀਰਤਨੀ ਜਥਾ ਤੇ ਰਾਗੀ ਭਾਈ ਜਗਦੀਸ਼ ਸਿੰਘ ਜਲਪੋਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਦੇਸ ਰਾਜ ਰਿਟਾਇਰਡ ਯੂ.ਕੋ ਬੈਂਕ, ਸੋਡੀ ਰਾਮ, ਕਿਸ਼ਨ ਦੇਵ, ਮਨੋਹਰ ਲਾਲ, ਬਨਾਰਸੀ ਰਾਮ, ਬਲਦੇਵ ਰਾਜ, ਡੀ.ਸੀ ਕੌਲ, ਰਾਮ ਲੁਬਾਇਆ, ਜਸਵੀਰ ਪਾਲ, ਸੁਨਿਹਰੀ ਲਾਲ, ਦਿਆਲ ਚੰਦ, ਪੱਪੂ, ਬਲਵੀਰ ਚੰਦ, ਜਤਿਨ, ਨਛੱਤਰ ਪਾਲ, ਰਾਮ ਲਾਲ, ਅਮਰਜੀਤ, ਕਸ਼ਮੀਰੀ ਲਾਲ, ਗੁਰਪ੍ਰੀਤ ਗੋਪੀ, ਅਮਨਪ੍ਰੀਤ, ਹਰਮੇਸ਼ ਕੁਮਾਰ, ਮਦਨ ਲਾਲ, ਹੈਪੀ, ਰਜਤ, ਦੁੰਨੀ ਚੰਦ, ਜਸਵੰਤ ਰਾਏ, ਲਸ਼ਮਣ ਦਾਸ, ਸਤਨਾਮ ਰਾਏ, ਸੁੱਚਾ ਰਾਮ, ਮਾਸਟਰ ਲਾਲ ਚੰਦ, ਖੁਸ਼ਵੰਤ ਰਾਏ, ਵਰਿੰਦਰ ਸਿੰਘ ਡੀਂਗਰੀਆਂ, ਰਾਮ ਦਿਆਲ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਕੈਪਸ਼ਨ- ਜੋੜ ਮੇਲੇ ਸਬੰਧੀ ਨਿਸ਼ਾਨ ਸਾਹਿਬ ਦੀ ਰਸਮ ਨਿਭਾਉਦੀਆਂ ਸੰਗਤਾਂ।
Thursday, 19 June 2025
ਕੌਲਧਾਰ ਜਠੇਰਿਆਂ ਦਾ ਜੋੜ ਮੇਲਾ 22 ਜੂਨ ਨੂੰ
ਜਲੰਧਰ, 19 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ ਜਲੰਧਰ ਦੇ ਪਿੰਡ ਚਾਂਦਪੁਰ ਵਿੱਚ ਮੌਜੂਦ ਕੌਲਧਾਰ ਜਠੇਰਿਆਂ ਦੇ ਅਸਥਾਨ ਵਿਖੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 22 ਜੂਨ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 20 ਜੂਨ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ। ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ 22 ਜੂਨ ਦਿਨ ਐਤਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਕੇ ਦਾਸ ਕੀਰਤਨੀ ਜਥਾ ਤੇ ਰਾਗੀ ਭਾਈ ਜਗਦੀਸ਼ ਸਿੰਘ ਜਲਪੋਤ ਅਤੇ ਹੋਰ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਮਹਿਮਾ ਗਾਇਨ ਕਰਕੇ ਨਿਹਾਲ ਕਰਨਗੇ। ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਦੇਸ ਰਾਜ ਰਿਟਾਇਰ ਯੂ.ਕੋ ਬੈਂਕ, ਸੋਡੀ ਰਾਮ, ਕਿਸ਼ਨ ਦੇਵ, ਮਨੋਹਰ ਲਾਲ, ਬਨਾਰਸੀ ਰਾਮ, ਬਲਦੇਵ ਰਾਜ, ਡੀ.ਸੀ ਕੌਲ, ਰਾਮ ਲੁਬਾਇਆ, ਜਸਵੀਰ ਪਾਲ, ਸੁਨਿਹਰੀ ਲਾਲ, ਦਿਆਲ ਚੰਦ, ਪੱਪੂ, ਬਲਵੀਰ ਚੰਦ, ਜਤਿਨ, ਨਛੱਤਰ ਪਾਲ, ਰਾਮ ਲਾਲ, ਅਮਰਜੀਤ, ਕਸ਼ਮੀਰੀ ਲਾਲ, ਗੁਰਪ੍ਰੀਤ ਗੋਪੀ, ਅਮਨਪ੍ਰੀਤ, ਹਰਮੇਸ਼ ਕੁਮਾਰ, ਮਦਨ ਲਾਲ, ਹੈਪੀ, ਰਜਤ, ਦੁੰਨੀ ਚੰਦ ਤੇ ਹੋਰ ਸੇਵਾਦਾਰ ਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ।
Tuesday, 17 June 2025
ਪਿੰਡ ਜੌਹਲ-ਬੋਲੀਨਾਂ ਵਿਖੇ ਸਲਾਨਾ ਮੇਲਾ 18, 19 ਜੂਨ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ- ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ ਪਿੰਡ ਜੌਹਲ ਬੋਲੀਨਾਂ (ਜਲੰਧਰ) ਵਿਖੇ ਨਗਰ ਦੀਆਂ ਸਮੂਹ ਸੰਗਤਾਂ ਦੀ ਹਾਜਰੀ ਵਿੱਚ ਸਲਾਨਾ ਮੇਲਾ ਸ਼ੁਰੂ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਦਰਬਾਰ ਦੇ ਸੇਵਾਦਾਰ ਬਾਬਾ ਜੀਤਾ ਜੀ, ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ, ਕੈਸ਼ੀਅਰ ਰਾਮ ਮੂਰਤੀ, ਨਰਿੰਦਰ, ਰਘੁਨਾਥ ਫੋਜ਼ੂ, ਹਰਵਿੰਦਰਪਾਲ, ਅਮਨਪ੍ਰੀਤ, ਕੁਲਦੀਪ, ਗੁਰਦੇਵ ਪਾਲ, ਚਮਨ ਲਾਲ, ਜਤਿਨ ਬਾਘਾ, ਗੋਰਵ, ਮਾਨਵ, ਦਿਵਿਆਂਗ, ਮੁਕੇਸ਼ ਮੋਹਿੱਤ, ਸੁਖਦੇਵ ਰਾਜ, ਰਿੰਪੀ, ਲਖਵੀਰ, ਸ਼ਾਨੀ ਬਾਘਾ, ਬਲਜੀਤ ਨੇ ਦਸਿਆ ਕਿ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਲਾਨਾ ਮੇਲੇ ਦੋਰਾਨ 18 ਜੂਨ ਨੂੰ ਸ਼ਾਮ 5 ਵਜੇ ਚਾਦਰ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਉਪਰੰਤ ਕਵਾਲ ਰਿਆਜ ਅਲੀ ਤੇ ਸਾਥੀ ਕਵਾਲੀਆਂ ਦਾ ਪ੍ਰੋਗਰਾਮ ਤੇ ਪੰਮੀ ਰੋਸ਼ਨ ਨਕਾਲ ਐਂਡ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ। 19 ਜੂਨ ਦੇ ਸਮਾਗਮਾਂ ਮੌਕੇ ਦੁਪਿਹਰ 12 ਵਜੇ ਗਾਇਕ ਸੰਜੀਵ ਲਾਡੀ, ਗਾਇਕ ਸੁਭਾਸ਼ ਭੱਟੀ ਤੇ ਮਿਸ ਸਰਬਜੀਤ ਸੋਨੀਆ ਗੀਤਾਂ ਨਾਲ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਨਗੇ। ਉਪਰੰਤ ਮੂਰਤੀ ਸੁਰੀਲਾ ਐਂਡ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ। ਪ੍ਰਬੰਧਕਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੰੁਮ-ਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
ਕੈਪਸ਼ਨ – ਸਲਾਨਾ ਮੇਲੇ ਸਬੰਧੀ ਜਾਣਕਾਰੀ ਦਿੰਦੇ ਬਾਬਾ ਜੀਤਾ, ਰਾਕੇਸ਼ ਕੁਮਾਰ ਰਿੱਕੀ, ਰਾਮ ਮੂਰਤੀ
Monday, 16 June 2025
ਕਪੂਰ ਪਿੰਡ ਵਿਖੇ ਸਿਆਣ ਜਠੇਰਿਆਂ ਦਾ ਜੋੜ ਮੇਲਾ ਮਨਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਕਪੂਰ ਪਿੰਡ ਵਿਖੇ ਸਿਆਣ ਗੋਤ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਸਵੇਰੇ 11 ਵਜੇ ਝੰਡਾ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਪਰੰਤ ਵਡੇਰਿਆਂ ਦੀ ਪੂਜਾ ਵੀ ਸੰਗਤਾਂ ਵੱਲੋਂ ਕੀਤੀ ਗਈ। ਇਸ ਮੌਕੇ ਕਰਵਾਏ ਸਭਿਆਚਾਰਕ ਪ੍ਰੋਗਰਾਮ ਵਿੱਚ ਗਾਇਕਾ ਅਨੀਸ਼ਾ ਵਾਲੀਆ, ਸੁਖਦੇਵ ਸ਼ੇਰਾ, ਪਰਮਜੋਤ, ਬਿੱਟੂ ਸਿਆਣ, ਬਿੱਲਾ ਹਰੀਪੁਰੀਆ, ਰੇਸ਼ਮ ਨਰੰਗਪੁਰੀ, ਉਮਜੀਤ, ਰਾਮ ਲੁਬਾਇਆ, ਜਸਵਿੰਦਰ ਗੁਲਾਮ, ਰਵੀ ਨਰੰਗਪੁਰ, ਸੁਰਿੰਦਰ ਸਿਆਣ ਤੇ ਹੋਰ ਕਲਾਕਾਰਾਂ ਨੇ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਸਿਆਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਰਾਮ ਸਿਆਣ ਤੇ ਮੈਂਬਰਾਂ ਨੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਤੇ ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਰਾਮ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਸਾਬਕਾ ਸਰਪੰਚ ਬਲਵੀਰ ਕੌਰ, ਸੁਰਜੀਤ ਸਿੰਘ ਨਰੰਗਪੁਰ ਸਾਬਕਾ ਸਰਪੰਚ, ਮਨਜਿੰਦਰ ਸਿਆਣ, ਨਿਰਮਲ ਦਾਸ ਨਰੰਗਪੁਰ, ਸੋਨੂੰ, ਉਮ ਪ੍ਰਕਾਸ਼, ਘੁੰਕੀ, ਵਿੱਕਾ ਤੇ ਹੋਰ ਸੇਵਾਦਾਰ ਹਾਜ਼ਰ ਸਨ।
Sunday, 15 June 2025
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪਿੰਡ ਡਰੋਲੀ ਕਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ
ਆਦਮਪੁਰ, 15 ਜੂਨ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ, ਡਰੋਲੀ ਕਲਾਂ (ਜਲੰਧਰ) ਵਿਖੇ ਸੰਗਰਾਂਦ ਦਾ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਮਨਾਇਆ ਸ਼ਰਧਾਪੂਰਬਕ ਮਨਾਇਆ ਗਿਆ।
ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏੇ ਉਪਰੰਤ ਵਿਸ਼ਾਲ ਕੀਰਤਨ ਤੇ ਢਾਡੀ ਦਰਬਾਰ ਸਜਾਏ ਗਏ। ਜਿਸ ਵਿੱਚ ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਕਥਾ ਵਾਚਕ ਭਾਈ ਹਰਦੀਪ ਸਿੰਘ ਰਾਮਦੀਵਾਲੀ, ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅਟਾਰੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਢਾਡੀ ਭਾਈ ਦਵਿੰਦਰ ਸਿੰਘ ਉੱਦਮੀ ਪਿੰਡ ਖੈਹਿਰਾ ਨੇੜੇ ਮਹਿਤਪੁਰ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਮਾਸਟਰ ਸੁਰਜੀਤ ਸਿੰਘ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੰਗਤਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਦਰਸ਼ਨ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ, ਡਾ. ਰਣਧੀਰ ਸਿੰਘ ਰੰਧਾਵਾ, ਸਰਪੰਚ ਰਛਪਾਲ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ ਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।
Saturday, 14 June 2025
ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਸੈਕਟਰੀ ਕਮਲਜੀਤ ਖੋਥੜਾਂ ਤੇ ਅਵਤਾਰ ਚੰਦ ਤਾਰੀ ਖੋਥੜਾਂ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ
ਜਲੰਧਰ, 11 ਜੂਨ (ਅਮਰਜੀਤ ਸਿੰਘ)- ਬੀਤੇ ਦਿਨ ਡੇਰਾ ਚਹੇੜੂ ਵਿਖੇ ਮਨਾਏ 74ਵੇਂ ਸਲਾਨਾ ਜੋੜ ਮੇਲੇ ਦੌਰਾਨ ਡੇਰਾ ਚਹੇੜੂ ਵਿਖੇ ਆਪਣੀਆਂ ਪਿਛਲੇ ਕਰੀਬ 15 ਸਾਲਾਂ ਤੋਂ ਸੇਵਾ ਨਿੱਭਾ ਰਹੇ ਸੈਕਟਰੀ ਕਮਲਜੀਤ ਪਿੰਡ ਖੋਥੜਾਂ ਅਤੇ ਇਤਿਹਾਸ ਦੇ ਖੋਜੀ ਅਵਤਾਰ ਚੰਦ ਤਾਰੀ ਪਿੰਡ ਖੋਥੜਾਂ ਨੂੰ ਗੋਲਡ ਮੈਡਲ ਨਾਲ ਸਨਮਾਨਿੱਤ ਕਰਦੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ, ਗਾਇਕਾ ਗਿੰਨੀ ਮਾਹੀ, ਧਰਮਪਾਲ ਕਲੇਰ, ਚਮਨ ਲਾਲ ਜੱਸਲ ਇਟਲੀ, ਸੀਤਲ ਰਾਮ ਇਟਲੀ।
Thursday, 12 June 2025
ਭਗਤ ਕਬੀਰ ਜੀ ਦੇ ਸੰਦੇਸ਼ ਦਾ ਮੌਜੂਦਾ ਯੁੱਗ ਵਿਚ ਬੇਹੱਦ ਮਹੱਤਵ : ਕੈਬਨਿਟ ਮੰਤਰੀ ਮੋਹਿੰਦਰ ਭਗਤ*
627ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ
ਮੰਦਿਰ ਕਮੇਟੀ ਨੂੰ 25 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਜਲੰਧਰ, 12 ਜੂਨ (BEURAU)- : ਭਗਤ ਕਬੀਰ ਜੀ ਮਹਾਨ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਸੱਚ, ਪਿਆਰ, ਅਹਿੰਸਾ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜਿਸ ਦੀ ਮੌਜੂਦਾ ਪਦਾਰਥਵਾਦੀ ਯੁੱਗ ਵਿਚ ਬੇਹੱਦ ਮਹੱਤਤਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਮੋਹਿੰਦਰ ਭਗਤ ਨੇ ਸਥਾਨਕ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗਵ ਨਗਰ ਵਿਖੇ ਭਗਤ ਕਬੀਰ ਜੀ ਦੇ 627ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਮੇਅਰ ਵਿਨੀਤ ਧੀਰ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹਮੇਸ਼ਾ ਹੀ ਆਵਾਮ ਦਾ ਮਾਰਗ ਦਰਸ਼ਨ ਕਰਦੀ ਰਹੇਗੀ ਜੋ ਕਿ ਜਾਤ, ਨਸਲ ਅਤੇ ਧਰਮ ਤੋਂ ਉਪਰ ਉਠਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਦੀ ਬਾਣੀ ਸਾਨੂੰ ਸ਼ੁੱਧ ਵਿਚਾਰਧਾਰਾ ਦਾ ਸੰਦੇਸ਼ ਦਿੰਦੀ ਹੈ ਜਿਸ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਸਮਾਜ ਵਿਚ ਸਮਾਜਿਕ ਬੁਰਾਈਆਂ ਜਾਤੀ ਪ੍ਰਥਾ, ਛੂਤ-ਛਾਤ ਅਤੇ ਊਚ-ਨੀਚ ਦੇ ਖ਼ਾਤਮੇ ਲਈ ਲੰਬਾ ਸੰਘਰਸ਼ ਕੀਤਾ।
ਸ਼੍ਰੀ ਭਗਤ ਨੇ ਕਿਹਾ ਕਿ ਉਹੀ ਕੌਮਾਂ ਹਮੇਸ਼ਾ ਅਗਾਂਹ ਵਧਦੀਆਂ ਅਤੇ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੇ ਗੁਰੂਆਂ-ਪੀਰਾਂ ਨੂੰ ਯਾਦ ਰੱਖਦੀਆਂ ਹੋਈਆਂ ਹਮੇਸ਼ਾ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਭਗਤ ਕਬੀਰ ਜੀ ਸਮੇਤ ਸਾਰੇ ਧਰਮਾਂ ਦੇ ਗੁਰੂਆਂ-ਪੀਰਾਂ ਵੱਲੋਂ ਦਰਸਾਏ ਗਏ ਸਾਂਝੀਵਾਲਤਾ ਅਤੇ ਸਮਾਜਿਕ ਨਿਆਂ ਦੇ ਮਾਰਗ ’ਤੇ ਚਲਦਿਆਂ ਸਮੂਹ ਵਰਗਾਂ ਦੀ ਭਲਾਈ ਲਈ ਭਰਪੂਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਗਤ ਕਬੀਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਾਜ ਦੇ ਸਮਾਜਿਕ ਤੇ ਆਰਥਿਕ ਤੌਰ ’ਤੇ ਪੱਛੜੇ ਲੋਕਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਲਈ ਵਿਸ਼ੇਸ਼ ਸਕੀਮਾਂ ਹੋਂਦ ਵਿਚ ਲਿਆਂਦੀਆਂ ਗਈਆਂ ਹਨ।
ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ ਮੰਦਿਰ ਕਮੇਟੀ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਮਾਸ਼ਾ ਅਲੀ ਅਤੇ ਹੋਰਨਾਂ ਕਲਾਕਾਰਾਂ ਨੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਆਪ ਆਗੂ ਦਿਨੇਸ਼ ਢੱਲ, ਐਸ.ਡੀ.ਐਮ. ਜਲੰਧਰ-2 ਸ਼ਾਇਰੀ ਮਲਹੋਤਰਾ, ਤਹਿਸੀਲਦਾਰ ਪਰਵੀਨ ਕੁਮਾਰ ਸਿੰਗਲਾ, ਸਤਿਗੁਰੂ ਕਬੀਰ ਸਭਾ ਭਾਰਗਵ ਨਗਰ ਦੇ ਚੇਅਰਮੈਨ ਸਤੀਸ਼ ਭਗਤ ਬਿੱਲਾ, ਪ੍ਰਧਾਨ ਰਾਕੇਸ਼ ਕੁਮਾਰ ਭਗਤ, ਉੱਪ ਪ੍ਰਧਾਨ ਰਵੀ ਕੁਮਾਰ, ਕੈਸ਼ੀਅਰ ਦੁਸ਼ਿਅੰਤ ਭਗਤ, ਚੇਅਰਮੈਨ ਅੰਮ੍ਰਿਤਪਾਲ ਸਿੰਘ, ਸੰਜੀਵ ਭਗਤ, ਸੁਦੇਸ਼ ਭਗਤ, ਰਜਨੀਸ਼ ਚੱਢਾ, ਸ਼ੋਭਾ ਭਗਤ, ਅਜੇ ਅੱਜੂ, ਬਲਵਿੰਦਰ ਬਿੱਟੂ, ਸੋਮ ਨਾਥ, ਬੰਟੀ, ਅਜੇ ਨੰਨੂ, ਜਸਵੰਤ ਪੰਮਾ, ਦੀਪਕ, ਰਮਨ ਗੋਲੂ, ਅਸ਼ਵਨੀ ਬਿੱਟੂ, ਅਸ਼ਵਨੀ ਬੱਬੂ, ਬਲਦੇਵ ਰਾਜ, ਸੁਦੇਸ਼, ਸੌਰਵ ਸੇਠ, ਬਬਲੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ।
ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਵੱਖ-ਵੱਖ ਆਦਮੀ ਕਲੀਨਿਕਾਂ ਦਾ ਦੌਰਾ
ਹੁਸ਼ਿਆਰਪੁਰ 12 ਜੂਨ (ਤਰਸੇਮ ਦੀਵਾਨਾ )- ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਅੱਜ ਆਮ ਆਦਮੀ ਕਲੀਨਿਕ ਬਾੜੀ ਖੱਡ, ਮਨਹੋਤਾ, ਬਰੂਹੀ, ਕਪਾਹਟ ਅਤੇ ਭਾਗੋਵਾਲ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਜਿਲਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਵੀ ਮੌਜੂਦ ਸਨ। ਸਿਵਲ ਸਰਜਨ ਵਲੋਂ ਇਹਨਾਂ ਕਲੀਨਿਕਾਂ ਦੀ ਚੈਕਿੰਗ ਦੇ ਦੌਰਾਨ ਡਿਊਟੀ ਤੇ ਤਾਇਨਾਤ ਸਮੂਹ ਸਟਾਫ ਦੀ ਹਾਜ਼ਰੀ ਚੈਕ ਕੀਤੀ ਅਤੇ ਸਭ ਨੂੰ ਸਮੇਂ ਦੇ ਪਾਬੰਦ ਹੋਣ ਦੀ ਹਿਦਾਇਤ ਕੀਤੀ। ਉਹਨਾਂ ਵੱਲੋਂ ਮਰੀਜ਼ਾਂ ਦਾ ਰਿਕਾਰਡ, ਦਵਾਈਆਂ ਦਾ ਸਟਾਕ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਜਾਇਜ਼ਾ ਲਿਆ ਗਿਆ। ਡਾ ਸ਼ਗੋਤਰਾ ਨੇ ਸਟਾਫ ਨੂੰ ਕੰਮਕਾਜ ਅਤੇ ਮਰੀਜਾਂ ਦਾ ਰਿਕਾਰਡ ਸਹੀ ਢੰਗ ਨਾਲ ਮੇਨਟੇਨ ਰੱਖਣ ਲਈ ਕਿਹਾ। ਉਹਨਾਂ ਫਾਰਮੇਸੀ ਸਟੋਰ ਦਾ ਜਾਇਜਾ ਲੈੰਦੇ ਹੋਏ ਮਰੀਜਾਂ ਲਈ ਜਰੂਰੀ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਬਣਦੀ ਸਹੂਲਤ ਦਿੱਤੀ ਜਾ ਸਕੇ। ਉਹਨਾਂ ਉੱਥੇ ਆਏ ਹੋਏ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਸਟਾਫ ਨੂੰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਦਾ ਪਾਲਣ ਕਰਨ ਦੀ ਹਿਦਾਇਤ ਕੀਤੀ। ਉਹਨਾਂ ਸਟਾਫ਼ ਨੂੰ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ, ਮਰੀਜ਼ਾਂ ਪ੍ਰਤੀ ਪਿਆਰ ਵਾਲਾ ਰਵੱਈਆ ਅਪਨਾਉਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਸਿਹਤ ਸੰਸਥਾ ਵਿਚ ਆਏ ਮਰੀਜ਼ਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਹਦਾਇਤ ਕੀਤੀ।
ਹਦੀਆਬਾਦ ਖੇਤਰ ‘ਚ 19 ਸਾਲ ਬਾਅਦ ਨਵੀਂ ਮੋਟਰ ਲਗਵਾ ਕੇ ਵਸਨੀਕਾਂ ਨੂੰ ਦਿੱਤੀ ਰਾਹਤ
ਫਗਵਾੜਾ 12 ਜੂਨ (ਸ਼ਿਵ ਕੌੜਾ) ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਸੰਤੋਸ਼ ਕੁਮਾਰ ਗੋਗੀ ਦੇ ਉਪਰਾਲੇ ਸਦਕਾ ਕਾਰਪੋਰੇਸ਼ਨ ਫਗਵਾੜਾ ਵਲੋਂ ਸ਼ਹਿਰ ਦੇ ਵਾਰਡ ਨੰਬਰ 46 ਹਦੀਆਬਾਦ ਸਥਿਤ ਮੁਹੱਲਾ ਸੰਧੀਰਾਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੀਣ ਵਾਲੇ ਪਾਣੀ ਦੇ ਟਯੂਬਵੈਲ ਦੀ ਨਵੀਂ ਮੋਟਰ ਲਗਵਾ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਕੱਤਰ ਗੋਗੀ ਨੇ ਦੱਸਿਆ ਕਿ ਇਹ ਮੋਟਰ ਕਰੀਬ 19 ਸਾਲ ਤੋਂ ਲੱਗੀ ਹੋਈ ਹੈ ਅਤੇ ਵਾਰ-ਵਾਰ ਖਰਾਬ ਹੋਣ ਕਰਕੇ ਖੇਤਰ ਦੇ ਵਸਨੀਕਾਂ ਨੂੰ ਪਾਣੀ ਦੀ ਭਾਰੀ ਦਿੱਕਤ ਹੋ ਰਹੀ ਸੀ। ਅੱਗ ਵਰ੍ਹਦੀ ਗਰਮੀ ‘ਚ ਹੁਣ ਵੀ ਲੋਕ ਕਾਫੀ ਖੱਜਲ-ਖੁਆਰ ਹੋ ਕੇ ਉਹਨਾਂ ਕੋਲ ਆਏ। ਜਿਸ ਤੇ ਉਹਨਾਂ ਨੇ ਕਾਰਪੋਰੇਸ਼ਨ ਫਗਵਾੜਾ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਨਵੀਂ ਮੋਟਰ ਲਗਵਾਈ ਹੈ। ਉਹਨਾਂ ਹੈਰਾਨੀ ਪ੍ਰਗਟਾਈ ਕਿ ਪਿਛਲੇ 19 ਸਾਲ ‘ਚ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਨਵੀਂ ਮੋਟਰ ਲਗਵਾ ਕੇ ਇਲਾਕੇ ਦੇ ਲੋਕਾਂ ਦੀ ਇਸ ਵੱਡੀ ਸਮੱਸਿਆ ਦਾ ਸਥਾਈ ਹਲ ਕਰਨ ਬਾਰੇ ਨਹੀਂ ਸੋਚਿਆ। ਉਹਨਾਂ ਦੱਸਿਆ ਕਿ ਨਵੀਂ ਮੋਟਰ ਤੇ ਨਵੀਂ ਵਾਇਰਿੰਗ ਦਾ ਇਹ ਕੰਮ ਜੋ ਪਿਛਲੇ 19 ਸਾਲ ਵਿਚ ਨਹੀਂ ਹੋਇਆ, ਉਹਨਾਂ ਨੇ ਸਿਰਫ 19 ਦਿਨਾਂ ‘ਚ ਕਰਵਾਇਆ ਹੈ। ਸਮੂਹ ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਲਈ ਜਿੱਥੇ ਸੰਤੋਸ਼ ਕੁਮਾਰ ਗੋਗੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਗੋਗੀ ਨੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਮੇਅਰ ਰਾਮਪਾਲ ਉੱਪਲ ਤੋਂ ਇਲਾਵਾ ਪ੍ਰਦੀਪ ਚੱਟਾਨੀ ਐਸ.ਡੀ.ਓ. ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।
ਸਹਾਇਕ ਸਬ ਇੰਸਪੈਕਟਰ ਨੂੰ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ*
ਚੰਡੀਗੜ੍ਹ, 12 ਜੂਨ (bEURAU)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਲਦੇਵ ਸਿੰਘ ਨੂੰ 2,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਕਪੂਰਥਲਾ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤ ਅਨੁਸਾਰ ਅਦਾਲਤ ਤੋਂ ਅਗਾਊਂ ਜ਼ਮਾਨਤ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਪੁਲਿਸ ਤਫ਼ਤੀਸ਼ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਲਈ ਮੁਲਜ਼ਮ ਏਐਸਆਈ ਨੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿੱਚ ਇਸ ਪੁਲਿਸ ਮੁਲਾਜ਼ਮ ਨੇ ਉਕਤ ਮਕਸਦ ਲਈ 5000 ਰੁਪਏ ਦੇਣ ਦੀ ਮੰਗ ਕੀਤੀ ਪਰ ਸ਼ਿਕਾਇਤਕਰਤਾ ਵੱਲੋਂ ਲਗਾਤਾਰ ਮਿੰਨਤਾਂ ਕਰਨ ਪਿੱਛੋਂ ਉਸਨੇ 2000 ਰੁਪਏ ਰਿਸ਼ਵਤ ਸਵੀਕਾਰ ਕਰ ਲਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸੱਚ ਪਾਏ ਗਏ ਜਿਸ ਤੋਂ ਬਾਅਦ ਉਪਰੋਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਸਹਾਇਕ ਸਬ ਇੰਸਪੈਕਟਰ ਨੂੰ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 12 ਜੂਨ (beurau)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਲਦੇਵ ਸਿੰਘ ਨੂੰ 2,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਕਪੂਰਥਲਾ ਦੇ ਇੱਕ ਵਸਨੀਕ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤ ਅਨੁਸਾਰ ਅਦਾਲਤ ਤੋਂ ਅਗਾਊਂ ਜ਼ਮਾਨਤ ਕਰਵਾਉਣ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਪੁਲਿਸ ਤਫ਼ਤੀਸ਼ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਲਈ ਮੁਲਜ਼ਮ ਏਐਸਆਈ ਨੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਬਾਅਦ ਵਿੱਚ ਇਸ ਪੁਲਿਸ ਮੁਲਾਜ਼ਮ ਨੇ ਉਕਤ ਮਕਸਦ ਲਈ 5000 ਰੁਪਏ ਦੇਣ ਦੀ ਮੰਗ ਕੀਤੀ ਪਰ ਸ਼ਿਕਾਇਤਕਰਤਾ ਵੱਲੋਂ ਲਗਾਤਾਰ ਮਿੰਨਤਾਂ ਕਰਨ ਪਿੱਛੋਂ ਉਸਨੇ 2000 ਰੁਪਏ ਰਿਸ਼ਵਤ ਸਵੀਕਾਰ ਕਰ ਲਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸੱਚ ਪਾਏ ਗਏ ਜਿਸ ਤੋਂ ਬਾਅਦ ਉਪਰੋਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਮਾਤਾ ਮਨਜੀਤ ਕੌਰ ਪਧਿਆਣਾ ਨਮਿੱਤ ਅੰਤਿਮ ਅਰਦਾਸ 18 ਜੂਨ ਨੂੰ ਦਿਨ ਬੁੱਧਵਾਰ ਨੂੰ
ਆਦਮਪੁਰ ਦੋਆਬਾ, 12 ਜੂਨ (ਅਮਰਜੀਤ ਸਿੰਘ ਜੰਡੂ ਸਿੰਘਾ)- ਉੱਘੇ ਸਮਾਜ ਸੇਵਕ ਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਤੇ ਰਣਵੀਰ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ (80 ਸਾਲ) ਪਤਨੀ ਸਵ. ਕੇਸਰ ਸਿੰਘ ਵਾਸੀ ਪਿੰਡ ਪਧਿਆਣਾ ਜਲੰਧਰ ਜੋ ਕਿ ਬੀਤੀ 9 ਜੂਨ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। 18 ਜੂਨ ਦਿਨ ਬੁੱਧਵਾਰ ਨੂੰ ਪਿੰਡ ਪਧਿਆਣਾ ਦੇ ਗੁਰਦੁਆਰਾ ਬੋੜਾ ਖੂਹ ਵਿਖੇ ਮਾਤਾ ਜੀ ਨਮਿਤ ਅੰਤਿਮ ਅਰਦਾਸ ਦੀ ਰਸਮ 12 ਤੋਂ 2 ਵਜੇ ਤੱਕ ਹੋਵੇਗੀ। ਇਸ ਮੌਕੇ ਪਹਿਲਾਂ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਪੰਥ ਪ੍ਰਸਿੱਧ ਰਾਗੀ ਭਾਈ ਸਤਿੰਦਰਵੀਰ ਸਿੰਘ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਸੰਗਤਾਂ ਨੂੰ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕਰਨਗੇ ਉਪਰੰਤ ਮਾਤਾ ਮਨਜੀਤ ਕੌਰ ਨਮਿੱਤ ਅੰਤਿਮ ਅਰਦਾਸ ਹੋਵੇਗੀ। ਜਸਵੀਰ ਸਿੰਘ ਸਾਬੀ ਪਧਿਆਣਾ ਤੇ ਰਣਵੀਰ ਸਿੰਘ ਦੇ ਸਮੂਹ ਪਰਿਵਾਰ ਨੇ ਸਮੂਹ ਰਿਸ਼ਤੇਦਾਰ ਅਤੇ ਸੱਜਣਾਂ ਮਿੱਤਰਾਂ ਨੂੰ ਅੰਤਿਮ ਅਰਦਾਸ ਮੌਕੇ ਸਮੇਂ ਸਿਰ ਗੁਰੂ ਘਰ ਪੁੱਜਣ ਦੀ ਅਪੀਲ ਕੀਤੀ ਹੈ।
Tuesday, 10 June 2025
ਪਿੰਡ ਢੱਡੇ ਵਿਖੇ ਮੁਕਾਮ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ, ਗਿਆਰਵੀ ਵਾਲੀ ਸਰਕਾਰ ਦਾ 31ਵਾਂ ਜੋੜ ਮੇਲਾ 19 ਜੂਨ ਦਿਨ ਵੀਰਵਾਰ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ- ਮੁਕਾਮ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਜੀ ਗਿਆਰਵੀ ਵਾਲੀ ਸਰਕਾਰ ਦਾ 31ਵਾਂ ਜੋੜ ਮੇਲਾ ਪਿੰਡ ਢੱਡੇ (ਜਲੰਧਰ) ਵਿਖੇ 19 ਜੂਨ ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਗਿਆਨੀ ਚਮਨ ਲਾਲ ਜੀ ਦੀ ਅਗਵਾਹੀ ਵਿੱਚ ਸਮੂਹ ਢੱਡਾ ਨਿਵਾਸੀ ਸੰਗਤਾਂ ਤੇ ਗ੍ਰਾਮ ਪੰਚਾਇਤ ਢੱਡਾ ਅਤੇ ਐਨ.ਆਰ.ਵੀਰਾਂ ਦੇ ਸਹਿਯੋਗ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਸੇਵਾਦਾਰ ਵਿਜੇ ਸੋਹਪਾਲ, ਬਾਬਾ ਗੁਰਚਰਨ ਸਿੰਘ ਤੋਤਾ, ਮਦਨ ਲਾਲ ਕੈਂਥ, ਚਾਂਦੀ ਰਾਮ ਸੋਹਪਾਲ, ਹਰਜੀਤ ਕੈਂਥ, ਮਨਜੀਤ, ਅਮਰਜੀਤ ਕੈਂਥ, ਦੀਪੂ ਸੋਹਪਾਲ ਨੇ ਦਸਿਆ 19 ਜੂਨ ਦਿਨ ਵੀਰਵਾਰ ਨੂੰ ਨਿਸ਼ਾਨ ਸਾਹਿਬ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸਵੇਰੇ 11 ਵਜੇ ਅਦਾ ਕੀਤੀ ਜਾਵੇਗੀ। ਇਸ ਮੌਕੇ ਤੇ ਪੀਰਾਂ ਦੇ ਦਰਬਾਰ ਵਲੋਂ ਪਹਿਲੀ ਕਲਾਸ ਤੋਂ ਲੈ ਕੇ ਬਾਰਵੀ ਕਲਾਸ ਤੱਕ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। ਰਾਤ ਦੇ ਸਮਾਗਮ ਮੌਕੇ 8 ਵਜੇ ਰਾਤ ਸੂਫੀ ਕਵਾਲ ਕਲਦੀਪ ਕਾਦਰ ਐਂਡ ਪਾਰਟੀ, 9 ਵਜੇ ਰਾਤ ਸੂਫੀ ਕਵਾਲ ਦਲੇਰ ਅਲੀ, 10 ਵਜੇ ਰਾਤ ਨਕਾਲ ਪਾਰਟੀ ਕਰਿਆਮ ਵਾਲੇ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਦਾ ਗੁਨਗਾਨ ਕਰਨਗੇ। ਵਿਜੇ ਕੁਮਾਰ ਸੋਹਪਾਲ ਨੇ ਦਸਿਆ 20 ਜੂਨ ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਇਸ ਮੌਕੇ ਵੀਰਵਾਰ ਨੂੰ ਠੰਡੇ ਮਿੱਠੇ ਜਲ ਛਬੀਲਾਂ ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਸਿਖਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਕਰਵਾਏ ਸਕਿੱਲ ਮੁਕਾਬਲੇ
ਜ਼ਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ 12 ਆਈ.ਟੀ.ਆਈਜ਼ ਦੇ ਸਿਖਿਆਰਥੀਆਂ ਨੇ ਲਿਆ ਭਾਗ
ਜਲੰਧਰ, 10 ਜੂਨ (ਅਮਰਜੀਤ ਸਿੰਘ)- ਸਿਖਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਲਈ ਸਥਾਨਕ ਸਰਕਾਰੀ ਆਈ.ਟੀ.ਆਈ. ਮੇਹਰਚੰਦ ਵਿਖੇ ਹੁਨਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ 12 ਆਈ.ਟੀ.ਆਈਜ਼ ਦੇ 14 ਟਰੇਡਾਂ ਦੇ ਸਿਖਿਆਰਥੀਆਂ ਨੇ ਭਾਗ ਲਿਆ ਗਿਆ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਟੀ.ਆਈ. ਮੇਹਰਚੰਦ ਨੇ ਟਰਨਰ, ਆਰ.ਏ.ਸੀ., ਇਲੈਕਟ੍ਰੀਸ਼ਨ, ਟਰੈਕਟਰ ਮਕੈਨਿਕ, ਆਈ.ਟੀ.ਆਈ. ਸੂੰਢ ਨੇ ਇਲੈਕਟ੍ਰਾਨਿਕਸ ਮਕੈਨਿਕ, ਆਈ.ਟੀ.ਆਈ. ਆਦਮਪੁਰ ਨੇ ਮਸ਼ੀਨਿਸਟ, ਆਈ.ਟੀ.ਆਈ. ਨਵਾਂ ਸ਼ਹਿਰ ਨੇ ਵੈਲਡਰ ਅਤੇ ਆਈ.ਟੀ.ਆਈ.(ਇਸਤਰੀ) ਜਲੰਧਰ ਨੇ ਲੜਕੀਆਂ ਦੇ ਫੈਸ਼ਨ ਡਿਜ਼ਾਈਨਿੰਗ ਟਰੇਡ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਡਿਪਟੀ ਡਾਇਰੈਕਟਰ ਨੀਲਮ ਮਹੇ, ਸਹਾਇਕ ਡਾਇਰੈਕਟਰ ਸ਼ਕਤੀ ਸਿੰਘ, ਪ੍ਰਿੰਸੀਪਲ ਆਈ.ਟੀ.ਆਈ. ਮੇਹਰਚੰਦ ਜਸਮਿੰਦਰ ਸਿੰਘ, ਪ੍ਰਿੰਸੀਪਲ ਰੁਪਿੰਦਰ ਕੌਰ ਅਤੇ ਮੈਸ. ਸੰਤ ਵਾਲਵਜ਼ ਦੇ ਡਾਇਰੈਕਟਰ ਅਰਵਿੰਦ ਧੂਮਲ ਵੱਲੋਂ ਜੇਤੂ ਸਿਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ ਹਦਾਇਤਾਂ ’ਤੇ ਆਈ.ਟੀ.ਆਈਜ਼ ਦੇ ਸਿਖਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਹੁਨਰ ਸਿਖ਼ਲਾਈ ਕੋਰਸਾਂ ਨੂੰ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਕਰਾਂਗੇ ਅਹਿੱਮ ਉਪਰਾਲੇ : ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ
ਦਸਤਾਰ ਸਿਖਲਾਈ ਕੈਂਪ ਵਿੱਚ ਨੰਨੇ ਬੱਚਿਆਂ ਨੇ ਸਜਾਈਆਂ ਰੰਗ ਬਿਰੰਗੀਆਂ ਸੁੰਦਰ ਦਸਤਾਰਾਂ
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਸਮੂਹ ਪ੍ਰਬੰਧਕ ਕਮੇਟੀ ਤੇ ਦਸਵੰਦ ਗਰੀਬਾਂ ਲਈ ਸੁਸਾਇਟੀ ਵੱਲੋਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਭਾਈ ਸੁਖਜੀਤ ਸਿੰਘ ਦੀ ਨਿਗਰਾਨੀ ਹੇਠ ਲਗਾਇਆ
ਆਦਮਪੁਰ ਦੋਆਬਾ, 10 ਜੂਨ (ਅਮਰਜੀਤ ਸਿੰਘ)- ਸਿੱਖ ਧਰਮ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਜਲੰਧਰ ਵਿਖੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਵੰਦ ਗਰੀਬਾਂ ਲਈ ਸੁਸਾਇਟੀ ਵੱਲੋਂ ਲਗਾਏ ਗਏ, ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਦੇ 10ਵੇਂ ਦਿਨ ਕੀਤਾ। ਅੱਜ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਕਮਲਜੀਤ ਸਿੰਘ ਲੱਕੀ ਦਸਤਾਰ ਬੰਨਣੀ ਸਿੱਖਣ ਆਏ ਬੱਚਿਆਂ ਦਾ ਹੌਸਲਾ ਅਫਜਾਈ ਕਰਨ ਵਾਸਤੇ ਗੁਰੂ ਘਰ ਪੁੱਜੇ। ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਉਹ ਸੁੰਦਰ ਦਸਤਾਰ ਸਿਖਲਾਈ ਕੈਂਪ ਦਾ ਹਿੱਸਾ ਬਨਣ ਅਤੇ ਸੋਹਣੀਆਂ ਦਸਤਾਰਾਂ ਸਜਾਉਣੀਆਂ ਸਿੱਖਣ ਉਨ੍ਹਾਂ ਕਿਹਾ ਦਸਤਾਰ ਨਾਲ ਹੀ ਸਿੱਖ ਦੀ ਪਹਿਚਾਣ ਹੈ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਹ ਉਪਰਾਲਾ ਹਰ ਸਾਲ ਇਲਾਕੇ ਦੇ ਬੱਚਿਆਂ ਲਈ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਵੱਧ ਤੋਂ ਵੱਧ ਸੁੰਦਰ ਦਸਤਾਰਾਂ ਸਜਾਉਣੀਆਂ ਸਿੱਖਣ ਉਨ੍ਹਾਂ ਕਿਹਾ ਇਹ ਕੈਂਪ 1 ਜੂਨ ਤੋਂ 10 ਜੂਨ ਤੱਕ ਲਗਾਇਆ ਗਿਆ ਹੈ ਜਿਸਦੀ ਤਰੀਕ 10 ਦਿਨ ਹੋਰ ਅੱਗੇ ਕਰ ਦਿੱਤੀ ਗਈ ਹੈ। ਹੁਣ ਇਹ ਕੈਂਪ 20 ਜੂਨ ਤੱਕ ਚੱਲੇਗਾ। ਉਨ੍ਹਾਂ ਕਿਹਾ ਬੱਚਿਆਂ ਨੂੰ ਸਕੂਲੀ ਛੁੱਟੀਆਂ ਹੋਣ ਕਰਕੇ ਇਹ ਹੋਰ ਟਾਇਮ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਅਗਲੇ ਸਮੇਂ ਦੋਰਾਨ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਤੇ ਦਸਵੰਦ ਗਰੀਬਾਂ ਲਈ ਸੁਸਾਇਟੀ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਸਿਆਣ ਜਠੇਰਿਆਂ ਦਾ ਸਲਾਨਾ ਜੋੜ ਮੇਲਾ 16 ਜੂਨ ਦਿਨ ਸੋਮਵਾਰ ਨੂੰ ਕਪੂਰ ਪਿੰਡ ਵਿਖੇ
![]() |
| ਜੋੜ ਮੇਲੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਰਾਮ ਸਿਆਣ, ਮਨਜਿੰਦਰ ਸਿਆਣ ਤੇ ਹੋਰ। |
ਅਮਰਜੀਤ ਸਿੰਘ ਜੰਡੂ ਸਿੰਘਾ- ਕਪੂਰ ਪਿੰਡ ਵਿਖੇ ਸਿਆਣ ਗੋਤ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 16 ਜੂਨ ਦਿਨ ਸੋਮਵਾਰ ਨੂੰ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਸਵੇਰੇ 11 ਵਜੇ ਝੰਡਾ ਚੜਾਉਣ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ ਉਪਰੰਤ ਵਡੇਰਿਆਂ ਦੀ ਪੂਜਾ ਕੀਤੀ ਜਾਵੇਗੀ। ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਰਾਮ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਸੁਰਜੀਤ ਸਿੰਘ ਨਰੰਗਪੁਰ ਸਾਬਕਾ ਸਰਪੰਚ, ਮਨਜਿੰਦਰ ਸਿਆਣ, ਨਿਰਮਲ ਦਾਸ ਨਰੰਗਪੁਰ, ਸੋਨੂੰ, ਉਮ ਪ੍ਰਕਾਸ਼, ਘੁੰਕੀ, ਵਿੱਕਾ ਨੇ ਦਸਿਆ ਕਿ ਇਸ ਮੌਕੇ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਜਿਸ ਵਿੱਚ ਗਾਇਕਾ ਅਨੀਸ਼ਾ ਵਾਲੀਆ, ਸੁਖਦੇਵ ਸ਼ੇਰਾ, ਪਰਮਜੋਤ, ਬਿੱਟੂ ਸਿਆਣ, ਬਿੱਲਾ ਹਰੀਪੁਰੀਆ, ਰੇਸ਼ਮ ਨਰੰਗਪੁਰੀ, ਉਮਜੀਤ, ਰਾਮ ਲੁਬਾਇਆ ਤੇ ਹੋਰ ਕਲਾਕਾਰ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਸਿਆਣ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੱਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ।
ਡੇਰਾ ਚਹੇੜੂ ਵਿਖੇ 74ਵਾਂ ਸਲਾਨਾ ਜੋੜ ਮੇਲਾ ਮਨਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ 74ਵਾਂ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼ਰਧਾਪੂਰਬਕ ਮਨਾਇਆ ਗਿਆ। ਇਸ ਮੌਕੇ ਪਹਿਲਾ ਅਮਿ੍ਰਤਬਾਣੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਹੈੱਡ ਗ੍ਰੰਥੀ ਭਾਈ ਪਰਵੀਨ ਕੁਮਾਰ, ਢਾਡੀ ਭਾਈ ਗੁਰਦੀਪ ਸਿੰਘ ਉੜਾਪੜ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗਾਇਕਾ ਗਿੰਨੀ ਮਾਹੀ ਤੇ ਗਾਇਕ ਬਲਰਾਜ ਬਿਲਗਾ ਵੱਲੋਂ ਵੀ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਧਾਰਮਿਕ ਸ਼ਬਦਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਤੇ ਡੇਰਾ ਮੈਂਨੇਜਮੇਂਟ ਦੇ ਮੈਂਬਰਾਂ ਵੱਲੋਂ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ 10ਵੀਂ ਕਲਾਸ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਡੇਰਾ ਚਹੇੜੂ ਵਿਖੇ ਚੱਲ ਰਹੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦੇ 6 ਮਹੀਨੇ ਦਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਉਨਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਡੇਰੇ ਵਿਖੇ ਕਰੀਬ 15 ਸਾਲ ਤੇ ਬਤੋਰ ਸੈਕਟਰੀ ਸੇਵਾ ਨਿਭਾ ਰਹੇ ਕਮਲਜੀਤ ਖੋਥੜਾਂ ਅਤੇ ਮਹਾਨ ਵਿਦਵਾਨ ਅਵਤਾਰ ਚੰਦ ਤਾਰੀ ਪਿੰਡ ਖੋਥੜਾਂ ਨੂੰ ਗੋਲਡ ਮੈਡਲ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ। ਮਹਾਂਪੁਰਸ਼ਾਂ ਵੱਲੋਂ ਚਮਨ ਜੱਸਲ ਇਟਲੀ, ਸੀਤਲ ਰਾਮ ਜੱਸਲ ਇਟਲੀ, ਬੀਬੀ ਇੰਦਰਜੀਤ ਕੌਰ ਇਟਲੀ, ਨਾਨਕ ਨਗਰੀ ਦੀਆਂ ਸੰਗਤਾਂ, ਗਾਇਕਾ ਗਿੰਨੀ ਮਾਹੀ, ਗਾਇਕ ਬਲਰਾਜ ਬਿਲਗਾ, ਗਾਇਕ ਵਿੱਕੀ ਬਹਾਦੁਰਕੇ, ਪਿ੍ਰੰਸੀਪਲ ਹਰਦੀਪ ਕੌਰ, ਸਰਪੰਚ ਸੁਮਿੱਤਰੀ ਦੇਵੀ ਜੈਤੇਵਾਲੀ, ਮੰਗਤ ਰਾਮ ਮਹਿਮੀ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ, ਮਨੋਹਰ ਲਾਲ ਸਾਬੀ, ਮਾਲਵੇ ਦੀਆਂ ਸੰਗਤਾਂ, ਖੂਨਦਾਨ ਕੈਂਪ ਦੇ ਡਾਕਟਰ ਸਹਿਬਾਨਾਂ ਦੀ ਟੀਮ ਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਮੌਕੇ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਨਿਰੰਤਰ ਚੱਲਦੇ ਰਹੇ। ਇਸ ਮੌਕੇ ਤੇ ਮਹੰਤ ਅਵਤਾਰ ਦਾਸ ਚਹੇੜੂ, ਮਹੰਤ ਬਲਵੀਰ ਦਾਸ ਜੀ ਖੰਨੇ ਵਾਲੇ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਸੂਬੇਦਾਰ ਲਹਿਬਰ ਸਿੰਘ ਜੈਤੇਵਾਲੀ, ਭਗਤ ਰਾਮ, ਬਲਦੇਵ ਮੱਲ ਲੁਧਿਆਣਾ, ਲੱਡੂ ਲਾਦੀਆਂ, ਜੀਤ ਰਾਮ ਫਰਾਲਾ ਸਾਬਕਾ ਸਰਪੰਚ, ਰਾਮ ਪ੍ਰਕਾਸ ਸੁਆਣ, ਪਰਮਜੀਤ, ਬਿੱਟੂ ਗੰਨਾਂ ਪਿੰਡ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।









































