Saturday, 28 December 2024

ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਦਮਪੁਰ ਵਿਖੇ ਦੁੱਧ ਦੇ ਲੰਗਰ ਲਗਾਏ

ਅਮਰਜੀਤ ਸਿੰਘ ਜੰਡੂ ਸਿੰਘਾ ਆਦਮਪੁਰ ਦੁਆਬਾ- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜੀ ਦੀ ਸ਼ਹਾਦਤ ਨੂੰ ਸਮਰਪਿਤ ਆਦਮਪੁਰ ਰੋਡ ਗਾਜ਼ੀਪੁਰ ਵਿਖੇ ਨੋਜਵਾਨਾਂ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ l ਜਿਸ ਪ੍ਰਬੰਧਕ ਮੁੱਖੀ ਹਰਵਿੰਦਰ ਗਰੇਵਾਲ, ਯੂਥ ਪ੍ਰਧਾਨ ਪੰਕਜ ਹਨੀ, ਰਾਹੁਲ ਆਦਿ ਦੀ ਦੇਖ ਰੇਖ ਚ ਲੰਗਰ ਦੀ ਸੇਵਾ ਨਿਭਾਈ ਗਈ। ਜਿਸ ਚ ਮਨੋਹਰ ਬਾਬਾ ਜੀ, ਵਿਜੇ ਕੁਮਾਰ, ਸਾਬੀ, ਦਿਲਰਾਜ ਭੱਟੀ, ਮਨਵੀਰ, ਗਗਨ ਸੂਰੀ, ਨਰੇਸ਼, ਕੁਲਦੀਪ ਭੱਟੀ, ਤਿਰਲੋਕ, ਕਮਲਦੀਪ ਸਿੰਘ, ਰੋਹਿਤ ਭੱਟੀ, ਹਰਜਿੰਦਰ ਵਤਨ, ਗੁਰਪ੍ਰੀਤ ਭੋਗਲ, ਗਗਨ ਰਾਮ ਗੜੀਆ, ਨਵਦੀਪ ਹਮਪਾਲ, ਸਾਹਿਲ ਭੱਟੀ ਤੇ ਪ੍ਰਭ ਆਸਰਾ ਵੈਲਫੇਅਰ ਸੋਸਾਇਟੀ, ਰਾਮ ਮੁਹੰਮਦ ਸਿੰਘ ਆਜ਼ਾਦ ਯੂਥ ਕਲੱਬ ਦੇ ਮੈਂਬਰਾਂ ਨੇ ਬਹੁਤ ਸ਼ਰਧਾ ਤੇ ਪੂਰੀ ਜਿੰਮੇਵਾਰੀ ਨਾਲ ਸੇਵਾ ਨਿਭਾਈ ਗਈ।

Friday, 27 December 2024

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਦੁੱਧ ਦੇ ਲੰਗਰ ਲਗਾਏ


ਦੁੱਧ ਦੀ ਸੇਵਾ ਕਰਦੇ ਅਜੈਬ ਸਿੰਘ, ਰਣਵੀਰ ਸਿੰਘ, ਪ੍ਰਵੀਨ ਨਈਅਰ ਪਿੰਡ ਕੰਗਣੀਵਾਲ ਦੇ ਹੋਰ ਸੇਵਾਦਾਰ ਤੇ ਸੰਗਤਾਂ।

ਅਮਰਜੀਤ ਸਿੰਘ ਜੰਡੂ ਸਿੰਘਾ-
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿੱਤ ਪਿੰਡ ਕੰਗਣੀਵਾਲ ਜਲੰਧਰ ਦੀਆਂ ਸੰਗਤਾਂ ਵੱਲੋਂ ਦੁੱਧ ਦੇ ਲੰਗਰ ਲਗਾਏ। ਇਸ ਮੌਕੇ ਤੇ ਅਜੈਬ ਸਿੰਘ, ਡਾ.ਹਰੀਸ਼ ਭਾਰਦਵਾਜ, ਰਾਮ ਕ੍ਰਿਸ਼ਨ, ਰਣਵੀਰ ਸਿੰਘ, ਗੁਰਪ੍ਰੀਤ ਸਿੰਘ, ਐਡਵੋਕੇਟ ਪ੍ਰਵੀਨ ਨਈਅਰ ਕੰਗਣੀਵਾਲ, ਹਰਬੰਸ ਬੰਸੀ ਸਮਾਜ ਸੇਵਕ, ਸਾਬਕਾ ਸਰਪੰਚ ਗੁਰਵਿੰਦਰ ਨਈਅਰ, ਜੋਗਿੰਦਰ ਸਿੰਘ, ਪੂਰਨ ਸਿੰਘ, ਦਲਜੀਤ ਸਿੰਘ, ਰਾਜਵੀਰ ਸਿੰਘ, ਹਰਜੋਤ ਸਿੰਘ, ਸਾਹਿਬ ਸਿੰਘ, ਤਰੁੱਨ ਤੇ ਹੋਰ ਸੇਵਾਦਾਰਾਂ ਹਾਜ਼ਰ ਸਨ।


Thursday, 26 December 2024

ਪਿੰਡ ਕਬੂਲਪੁਰ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਏ


ਰਾਗੀ ਸਿੰਘਾਂ ਨੇ ਸੰਗਤਾਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ 
ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਕਬੂਲਪੁਰ ਵਿਖੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਸਮੂਹ ਮੁੰਡੀ ਪਰਿਵਾਰ ਅਤੇ ਕਬੂਲਪੁਰ ਦੀ ਸਮੂਹ ਸੰਗਤ ਵੱਲੋਂ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਜੀ ਰਾਏਪੁਰ-ਰਸੂਲਪੁਰ ਵਾਲੇ ਅਤੇ ਕਵੀਸ਼ਰ ਭਾਈ ਚੰਨਣ ਸਿੰਘ ਜੀ ਬੀ.ਏ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕੀਤਾ। ਸਮਾਗਮ ਮੌਕੇ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਤ ਵਰਤਾਏ ਗਏ। ਇਸ ਮੌਕੇ ਤੇ ਸ. ਪਾਲ ਸਿੰਘ ਮੁੰਡੀ, ਸਤਨਾਮ ਸਿੰਘ, ਜਥੇਦਾਰ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਹੋਰ ਇਲਾਕੇ ਦੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਤੇ ਸਮੂਹ ਸੰਗਤਾਂ ਹਾਜ਼ਰ ਸਨ।
ਕੈਪਸ਼ਨ- ਸਮਾਗਮ ਦੌਰਾਨ ਸੰਗਤਾਂ ਨੂੰ ਗਰਬਾਣੀ ਰਾਹੀ ਨਿਹਾਲ ਕਰਦੇ ਰਾਗੀ ਭਾਈ ਮਨਜਿੰਦਰ ਸਿੰਘ ਤੇ ਸਾਥੀ।

Tuesday, 24 December 2024

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿੱਤ ਦਿਹਾੜਾ ਮਨਾਇਆ

ਆਦਮਪੁਰ 24 ਦਸੰਬਰ (ਅਮਰਜੀਤ ਸਿੰਘ)- ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਵਿਖੇ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਯੋਧਿਆਂ ਨੂੰ ਯਾਦ ਕਰਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਅਧਿਆਪਕਾਂ ਗੁਰਪ੍ਰੀਤ ਕੌਰ ਵਲੋਂ ਸਰੱਬਤ ਦੇ ਭਲੇ ਅਤੇ ਸਕੂਲ ਦੀ ਚੜਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਦੇਗ ਦਾ ਪ੍ਰਸ਼ਾਦ ਤੇ ਚਾਹ ਦਾ ਲੰਗਰ ਵਰਤਾਇਆ ਗਿਆ। ਸਿੱਖ ਕੌਮ ਦੀ ਸ਼ਹਾਦਤ ‘ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ’ ਨੂੰ ਯਾਦ ਕਰਦਿਆਂ ਅਧਿਆਪਕਾਂ ਰਾਜਵੀਰ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿਸਨੂੰ ਸੁਣ ਕੇ ਸਭ ਦੀਆਂ ਅੱਖਾਂ ਭਰ ਆਈਆਂ ਅਤੇ ਅਧਿਆਪਕਾਂ ਕਿਰਨਜੀਤ ਕੌਰ ਵਲੋਂ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਕਵਿਤਾ ਦਾ ਉਚਾਰਨ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਵਾਇਸ ਪ੍ਰਿੰਸੀਪਲ ਪੂਜਾ ਠਾਕੁਰ, ਚੀਫ਼ ਐਡੀਟਰ ਸੁਸ਼ਮਾ ਵਰਮਾ ਅਤੇ ਸਮੂਹ ਸਟਾਫ਼ ਹਾਜ਼ਰ ਸੀ। ਇਸ ਸਭਾ ਵਿੱਚ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਸਕੂਲੀ ਬਚਿਆਂ ਨਾਲ ਸਿੱਖ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ।

ਕੌੜਾ ਖਾਨਦਾਨ ਦਾ ਪਰਿਵਾਰ ਮਿਲਨ ਸਲਾਨਾ ਸਮਾਗਮ 23 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ : ਰਾਕੇਸ਼ ਕੌੜਾ

 


ਫਗਵਾੜਾ (ਸ਼ਿਵ ਕੌੜਾ)-
ਮੰਦਰ ਕੌੜਾ ਖਾਨਦਾਨ ਕਮੇਟੀ (ਰਜਿ:) ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਪ੍ਰਧਾਨ ਰਾਕੇਸ਼ ਕੌੜਾ ਦੀ ਪ੍ਰਧਾਨਗੀ ਹੇਠ ਮੰਦਰ ਬਗੀਚੀ ਰਾਏਕੋਟ ਵਿਖੇ ਹੋਈ। ਜਿਸ ਵਿੱਚ ਕਮੇਟੀ ਦੀ ਸਰਪ੍ਰਸਤ ਸ਼੍ਰੀਮਤੀ ਤਾਰਾਵਤੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਸੁਸ਼ੀਲ ਕੌੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਕੌੜਾ ਪਰਿਵਾਰ ਮਿਲਣ ਦਾ ਸਲਾਨਾ ਸਮਾਰੋਹ ਪਿੰਡ ਤਲਵੰਡੀ ਰਾਏ (ਰਾਏਕੋਟ) ਵਿਖੇ 23 ਫਰਵਰੀ 2025 ਦਿਨ ਐਤਵਾਰ ਨੂੰ ਧੂਮਧਾਮ ਨਾਲ ਮਨਾਇਆ ਜਾਵੇ। ਉਹਨਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਰਮਨ ਕੌੜਾ,ਸ਼ਿਵ ਕੌੜਾ ਪੱਤਰਕਾਰ,ਸਾਹਿਲ ਕੌੜਾ,ਰਿਸ਼ੀ ਕੌੜਾ,ਰਜਿੰਦਰ ਕੌੜਾ,ਮਦਨ ਲਾਲ ਕੌੜਾ,ਵਿਕਰਾਂਤ ਕੌੜਾ ਡਾ.ਖੁਸ਼ਦੀਪ ਕੌੜਾ, ਰਜਨੀਸ਼ ਕੌੜਾ, ਰਾਹੁਲ ਕੌੜਾ,ਰੋਹਿਤ ਕੌੜਾ,ਕਮਲਦੀਪ ਕੌੜਾ ,ਅਮਿਤ ਕੌੜਾ,ਮੁਕੇਸ਼ ਕੌੜਾ,ਰੂਬਲ ਕੌੜਾ, ਸ਼ੇਖਰ ਕੌੜਾ ਆਦਿ ਹਾਜ਼ਰ ਸਨ।



Monday, 23 December 2024

ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਹਜ਼ਾਰਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ



53 ਖੂਨਦਾਨੀਆਂ ਨੇ ਖੂਨਦਾਨ ਕਰਕੇ ਪਾਇਆ ਆਪਣਾ ਵੱਡਮੁੱਲਾ ਯੋਗਦਾਨ
ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਹਜ਼ਾਰਾ ਦੀ ਦਸ਼ਮੇਸ਼ ਸਪੋਰਟਸ ਕਲੱਬ (ਹਜ਼ਾਰਾ) ਜਲੰਧਰ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪਿੰਡ ਹਜ਼ਾਰਾ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੀ ਟੀਮ ਦੇ ਡਾ. ਰੁਪਿੰਦਰ ਕੌਰ ਬੀਟੀਉ, ਗਗਨਦੀਪ ਕੌਰ ਸਟਾਫ ਨਰਸ, ਸੁਖਵਿੰਦਰ ਐਮਐਲਟੀ, ਅਜੇ ਕੁਮਾਰ, ਨੀਨਾ, ਹੈਪੀ, ਸਾਹਿਲ, ਇਰਸ਼ਾਦ, ਤ੍ਰਿਪਤਾ, ਪ੍ਰੀਆ ਖੂਨ ਇਕੱਤਰ ਕਰਨ ਵਾਸਤੇ ਪਿੰਡ ਹਜਾਰਾ ਪੁੱਜੇ। ਜਿਨ੍ਹਾਂ ਨੂੰ ਖੂਨਦਨੀਆਂ ਵੱਲੋਂ 53 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਮੌਕੇ ਤੇ ਸੀਟੀ ਗੁਰੱਪ ਸ਼ਾਹਪੁਰ ਕੈਂਪ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਸੀਟੀ ਗਰੁੱਪ ਵੱਲੋਂ ਖੂਨਦਾਨ ਕੈਂਪ ਵਿੱਚ ਦੀਪਕ, ਪੱਲਵੀ, ਹਰਮਨ ਪੁੱਜੇ। ਇਸ ਖੂਨਦਾਨ ਕੈਂਪ ਵਿੱਚ ਜਿਥੇ ਨੋਜਵਾਨਾਂ ਨੇ ਖੂਨਦਾਨ ਕੀਤਾ ਉਥੇ ਪਿੰਡ ਤੇ ਇਲਾਕੇ ਦੀਆਂ ਮਹਿਲਾਵਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਖੂਨਦਾਨ ਵਿੱਚ ਇਲਾਕੇ ਦੇ ਨੋਜਵਾਨਾਂ, ਸਰਪੰਚਾਂ, ਨੰਬਰਦਾਰਾਂ ਤੇ ਪਤਵੰਤੇ ਸੱਜਣਾਂ ਵੱਲੋਂ ਵੱਧ ਚੱੜ ਕੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਹਜ਼ਾਰਾ ਵੱਲੋਂ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਲਖਵੀਰ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, ਲਵਦੀਪ ਸਿੰਘ, ਸਰਪੰਚ ਰਜਿੰਦਰ ਸਿੰਘ, ਪੰਚ ਸੋਦਾਗਰ ਸਿੰਘ, ਇੰਜ਼ੀ. ਨਵਦੀਪ ਸਿੰਘ, ਤੇਗਪ੍ਰੀਤ ਸਿੰਘ ਪੰਚ, ਹਰਪ੍ਰੀਤ ਸਿੰਘ, ਜਗਦੀਸ਼ ਕੁਮਾਰ, ਅਵਤਾਰ ਸਿੰਘ ਮੈਨੇਜਰ ਗੁਰੂ ਘਰ, ਸਾਬਕਾ ਸਰਪੰਚ ਮੱਖਣ ਸਿੰਘ ਨਰੰਗਪੁਰ, ਸਰਪੰਚ ਜਸਪ੍ਰੀਤ ਸਿੰਘ ਢੱਡਾ, ਸਰਪੰਚ ਪ੍ਰਵੀਨ ਸਿੰਘ ਜੋਹਲਾਂ, ਸਾਬਕਾ ਸਰਪੰਚ ਗੁਰਦੀਪ ਸਿੰਘ ਬੋਲੀਨਾ, ਸਾਬਕਾ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਲਖਵੀਰ ਸਿੰਘ ਜੋਹਲ, ਐਡਵੋਕੇਟ ਪ੍ਰਵੀਨ ਨਈਅਰ ਕੰਗਣੀਵਾਲ, ਗੁਰਵਿੰਦਰ ਨਈਅਰ ਕੰਗਣੀਵਾਲ ਸਾਬਕਾ ਸਰਪੰਚ, ਜੈ ਕੀਰਤ ਸਿੰਘ, ਸ਼ਿਵਜੋਤ ਸਿੰਘ, ਅਰਸ਼ਜੋਤ ਸਿੰਘ, ਅਮਰ ਸਿੰਘ, ਸਾਹਿਲ ਬੋਲੀਨਾ, ਪਰਮਵੀਰ ਬੋਲੀਨਾ, ਪ੍ਰੱਬਦੀਪ ਢੱਡਾ, ਨੰਬਰਦਾਰ ਪਵਨ ਕੁਮਾਰ ਪਤਾਰਾ, ਜਗੀਰ ਸਿੰਘ, ਕਮਲੇਸ਼ ਸਿੰਘ, ਸੁਖਜੀਤ ਸਿੰਘ, ਅਮਨ ਸ਼ਰਮਾਂ, ਪਰਮਜੀਤ ਸਿੰਘ, ਸੋਹਣ ਸਿੰਘ, ਮੱਖਣ ਸਿੰਘ, ਸੁਰਿੰਦਰ ਸਿੰਘ, ਹਰਜਾਪ ਸਿੰਘ ਤੇ ਹੋਰ ਪਤਵੰਤੇ ਸੱਜਣ ਤੇ ਪਿੰਡ ਵਾਸੀ ਹਾਜ਼ਰ ਸਨ।


Saturday, 21 December 2024

ਵਿਧਾਇਕ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਦੇ ਭਾਣਜੇ ਦੇ ਕਤਲ ਕੇਸ ਵਿੱਚ ਤਿੰਨ ਵਿਆਕਤੀਆ ਨੂੰ ਕੀਤਾ ਗ੍ਰਿਫਤਾਰ



ਉਹਨਾਂ ਪਾਸੋ ਵਾਰਦਾਤ ਵਿੱਚ ਵਰਤੀਆਂ ਕ੍ਰਿਪਾਨਾਂ, ਬੇਸਬਾਲ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ
ਆਦਮਪੁਰ, (ਬਿਊਰੌ)-
ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਸ਼ਰਾਰਤੀ ਅਨਸਰਾਂ,ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀਮਤੀ ਜਸਰੂਪ ਕੋਰ, ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ 03 ਵਿਆਕਤੀਆ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲੋ ਵਾਰਦਾਤ ਵਿੱਚ ਵਰਤੀਆਂ ਕ੍ਰਿਪਾਨਾਂ, ਬੇਸਬਾਲ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।
         ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 17.12.2024 ਰਾਤ ਨੂੰ ਵਕਤ ਕ੍ਰੀਬ 10 ਤੋ 10:30 PM ਵਜੇ ਕਮਲਜੀਤ ਸਿੰਘ ਉਰਫ ਕਮਲੀ ਪੁੱਤਰ ਅਵਤਾਰ ਸਿੰਘ ਵਾਸੀ ਬਡਾਲਾ ਥਾਣਾ ਆਦਮਪੁਰ, ਜੋਰਾਵਰ ਸਿੰਘ ਉਰਫ ਜੋਰਾ ਪੁੱਤਰ ਸਰਵਣ ਕੁਮਾਰ ਅਤੇ ਸਤਿੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਕੌਹਜਾ ਥਾਣਾ ਆਦਮਪੁਰ ਜਿਲਾ ਜਲੰਧਰ ਅਤੇ ਇਹਨਾ ਦੇ ਸਾਥੀਆ ਨਾਲ ਸੁਨੀਲ ਕੁਮਾਰ ਪੁੱਤਰ ਸ਼੍ਰੀ ਸਰਵਣ ਕੁਮਾਰ, ਅਨਮੋਲ ਪੁੱਤਰ ਹਰੀ ਦਾਸ, ਦਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਬਿਆਸ ਪਿੰਡ ਅਤੇ ਪਰਮਜੀਤ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਮੁਰਾਦਪੁਰ ਥਾਣਾ ਆਦਮਪੁਰ ਨਾਲ ਬਾਸੀ ਢਾਬਾ ਆਦਮਪੁਰ ਨੇੜੇ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਵਿਵਾਦ ਹੋ ਗਿਆ ਸੀ । ਜਿਸ ਕਰਕੇ ਦੋਨਾ ਧਿਰਾ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਜਿਸ ਵਿੱਚ ਕਮਲਜੀਤ ਸਿੰਘ ਉਰਫ ਕਮਲੀ ਧਿਰ ਵਲੋ ਸੁਨੀਲ ਕੁਮਾਰ ਧਿਰ ਦੇ ਤੇਜਧਾਰ ਹਥਿਆਰਾ ਨਾਲ ਸੱਟਾ ਮਾਰੀਆ ਜਿਸ ਵਿੱਚ ਸੁਨੀਲ ਕੁਮਾਰ ਦੀ ਜਿਆਦਾ ਗੰਭੀਰ ਸੱਟਾ ਲੱਗਣ ਕਾਰਨ ਮੌਤ ਹੋ ਗਈ ਅਤੇ ਇਸਦੇ ਸਾਥੀ ਅਨਮੋਲ ਪੁੱਤਰ ਹਰੀ ਦਾਸ ਅਤੇ ਪਰਮਜੀਤ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਮੁਰਾਦਪੁਰ ਥਾਣਾ ਆਦਮਪੁਰ ਜਿਲਾ ਜਲੰਧਰ ਗੰਭੀਰ ਜਖਮੀ ਹਨ । ਜਿਸਤੇ ਜੇਰੇ ਨਿਗਰਾਨੀ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ INSP ਰਵਿੰਦਰਪਾਲ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਵਲੋ ਮੁਕੱਦਮਾ ਨੰਬਰ 164 ਮਿਤੀ 18.12.2024 ,103,115(2),118(1),351(3),191(3),190 BNS ਥਾਣਾ ਆਦਮਪੁਰ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਕਮਲਜੀਤ ਸਿੰਘ ਉਰਫ ਕਮਲੀ ਪੁੱਤਰ ਅਵਤਾਰ ਸਿੰਘ ਵਾਸੀ ਬਡਾਲਾ ਥਾਣਾ ਆਦਮਪੁਰ ਨੂੰ ਮਿਤੀ 18-12-2024 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਕ੍ਰਿਪਾਨ ਬ੍ਰਾਮਦ ਕੀਤੀ ਗਈ ਅਤੇ ਦੋਸ਼ੀ ਜੋਰਾਵਰ ਸਿੰਘ ਉਰਫ ਜੋਰਾ ਪੁੱਤਰ ਸਰਵਣ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਬੇਸਬਾਲ ਬ੍ਰਾਮਦ ਕੀਤਾ ਗਿਆ ਹੈ ਅਤੇ ਸਤਿੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਕੌਹਜਾ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਕ੍ਰਿਪਾਨ ਬਰਾਮਦ ਕੀਤੀ ਗਈ ਹੈ। ਦੋਸ਼ੀ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਦਿਆਲਾ ਥਾਣਾਂ ਆਦਮਪੁਰ ਅਤੇ ਵਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਡਾਲਾ ਥਾਣਾਂ ਆਦਮਪੁਰ ਗ੍ਰਿਫਤਾਰ ਕਰਨੇ ਬਾਕੀ ਹਨ ਜੋ ਘਰਾਂ ਤੋ ਫਰਾਰ ਹਨ ਜਿਹਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੋ ਗ੍ਰਿਫਤਾਰ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ । ਜਿੰਨਾਂ ਪਾਸੋ ਡੂੰਗਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ।

ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਨਾਮ ਅਤੇ ਉਨ੍ਹਾਂ ਦੁਆਰਾ ਲਿਖਿਆ ਗਿਆ ਸਵਿਧਾਨ ਸਾਡੇ ਵਾਸਤੇ ਸਵਰਗ ਹੈ : ਸੰਤ ਕ੍ਰਿਸ਼ਨ ਨਾਥ ਜੀ



ਬਾਬਾ ਸਾਹਿਬ ਖਿਲਾਫ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੀਤੀਆਂ ਟਿਪਣੀਆਂ ਨਾ ਸਹਿਣਯੋਗ
ਜਲੰਧਰ 21 ਦਸੰਬਰ (ਅਮਰਜੀਤ ਸਿੰਘ)-
ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਸਾਰੇ ਸੰਸਾਰ ਵਿੱਚ ਵਸਦੇ ਲੋਕਾਂ ਲਈ ਬੜੇ ਸਤਿਕਾਰਯੋਗ ਹਨ ਤੇ ਬਾਬਾ ਸਾਹਿਬ ਦਾ ਅਪਮਾਨ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਖਿਲਾਫ ਜੋ ਇਤਰਾਜ਼ਯੋਗ ਸ਼ਬਦ ਜੋ ਬੋਲੇ ਹਨ ਅਸੀ ਉਨ੍ਹਾਂ ਦਾ ਂਸਖਤ ਵਿਰੋਧ ਕਰਦੇ ਹਾਂ ਜੋ ਕਿ ਸਹਿਣਯੋਗ ਨਹੀ ਹਨ। ਅਮਿਤ ਸ਼ਾਹ ਨੇ ਆਪਣੀ ਬਾਬਾ ਸਾਹਿਬ ਵਿਰੋਧੀ ਮਾੜੀ ਸੋਚ ਦਾ ਸਬੂਤ ਦਿੱਤਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਫਗਵਾੜਾ (ਕਪੂਰਥਲਾ) ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਨੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਰਾਜ ਸਭਾ ’ਚ ਬਾਬਾ ਸਾਹਿਬ ਖਿਲਾਫ ਭਾਸ਼ਣ ਦਿੱਤਾ ਹੈ ਉਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਦਾ ਇਸ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੰਤ ਕ੍ਰਿਸ਼ਨ ਨਾਥ ਜੀ ਨੇ ਕਿਹਾ ਸਾਡੇ ਦੇਸ਼ ਦਾ ਸੰਵਿਧਾਨ ਡਾ. ਅੰਬੇਡਕਰ ਸਾਹਿਬ ਜੀ ਦੀ ਦੇਣ ਹੈ ਅਤੇ ਉਨ੍ਹਾਂ ਦੀ ਹੀ ਦੇਣ ਹੈ ਕਿ ਅੱਜ ਅਸੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਾਂ, ਸਵਿਧਾਨ ਲਾਗੂ ਹੋਣ ਤੋਂ ਪਹਿਲਾ ਲੋਕਾਂ ਦੀ ਹਾਲਤ ਤਰਸਯੋਗ ਸੀ। ਉਨ੍ਹਾਂ ਕਿਹਾ ਅਜਿਹੀ ਘਟੀਆਂ ਸ਼ਬਦਾਵਲੀ ਵਰਤਣ ਵਾਲਿਆਂ ਦਾ ਸਾਨੂੰ ਡੱਟ ਕੇ ਵਿਰੋਧ ਕਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਬਰਖਾਸਤ ਕਰਨਾਂ ਚਾਹੀਦਾ ਹੈ। ਤਾਂ ਜੋ ਕੋਈ ਵੀ ਇਨਸਾਨ ਅਜਿਹੀ ਗਲਤੀ ਦੌਆਬਾ ਨਾ ਕਰ ਸਕੇ। ਉਨ੍ਹਾਂ ਕਿਹਾ ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਇਸ ਗੱਲ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ। ਕਿਉਕਿ ਬਾਬਾ ਸਾਹਿਬ ਦਲਿਤ ਵਰਗ ਦੇ ਰਹਿਬਰ ਤੇ ਮਸੀਹਾ ਸਨ। ਸੰਤ ਕ੍ਰਿਸ਼ਨ ਨਾਥ ਜੀ ਨੇ ਅਮਿਤ ਸ਼ਾਹ ਵੱਲੋਂ ਬੋਲੇ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਇਸ ਮੌਕੇ ਮਹੰਤ ਅਵਤਾਰ ਦਾਸ ਚਹੇੜੂ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਭਾਈ ਪ੍ਰਵੀਨ ਕੁਮਾਰ ਜੀ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।  

Friday, 20 December 2024

ਪਿੰਡ ਹਜ਼ਾਰਾ ਵਿਖੇ ਵਿਸ਼ਾਲ ਖੂਨਦਾਨ ਕੈਂਪ 22 ਦਸੰਬਰ ਦਿਨ ਐਤਵਾਰ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ
- ਪਿੰਡ ਹਜ਼ਾਰਾ ਦੀ ਦਸ਼ਮੇਸ਼ ਸਪੋਰਟਸ ਕਲੱਬ (ਹਜ਼ਾਰਾ) ਜਲੰਧਰ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 22 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਪਿੰਡ ਹਜ਼ਾਰਾ ਦੇ ਨੌਜਵਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਖੂਨਦਾਨ ਕੈਂਪ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋਵੇਗਾ। ਜੋ ਕਿ ਗੁਰਦੁਆਰਾ ਥੜਾ ਸਾਹਿਬ ਦੇ ਸਾਹਮਣੇ ਪਿੱਪਲ ਥੱਲੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਜਾਣਕਾਰੀ ਦੇਣ ਸਮੇਂ ਸੀਨੀਅਰ ਅਕਾਲੀ ਆਗੂ ਲਖਬੀਰ ਸਿੰਘ ਹਜ਼ਾਰਾ, ਜੈ ਕੀਰਤ ਸਿੰਘ, ਤੇਗਪ੍ਰੀਤ ਸਿੰਘ, ਸਾਹਿਲ ਬਲੇਨਾ, ਅਰਸ਼ ਬੰਸੀ, ਪਰਮਵੀਰ ਸਿੰਘ, ਅਮਰ ਸਿੰਘ, ਲਵਦੀਪ ਸਿੰਘ ਹਜ਼ਾਰਾ ਨੇ ਇਲਾਕੇ ਦੇ ਸਮੂਹ ਨੋਜਵਾਨ ਵੀਰਾਂ ਨੂੰ ਇਸ ਖੂਨਦਾਨ ਕੈਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ।

ਸ਼ਾਲੂ ਜਹੂਰਾ ਸਰਪੰਚ ਦਾ ਮਨਜੀਤ ਬਾਲੀ ਦੇ ਗ੍ਰਹਿ ਵਿਖ਼ੇ ਸਵਾਗਤ

ਅਮਰਜੀਤ ਸਿੰਘ ਜੰਡੂ ਸਿੰਘਾ - ਭਾਰਤੀਯ ਜਨਤਾ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਯੂਵਾ ਆਗੂ ਸ਼ਾਲੂ ਜਹੂਰਾ ਪਿੰਡ ਜਹੂਰਾ ਦੇ ਸਰਪੰਚ ਬਣ ਕੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਪੰਜਾਬ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਦੇ ਗ੍ਰਹਿ ਤੱਲ੍ਹਣ ਵਿਖੇ ਪੁੱਜੇ ਜਿੱਥੇ ਬਾਲੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਲੀ ਨੇ ਕਿਹਾ ਕਿ ਪੰਚਾਇਤ ਨੂੰ ਆਪਸੀ ਤਾਲਮੇਲ ਬਣਾ ਕੇ ਪਿੰਡ ਦੇ ਵਿਕਾਸ ਅਤੇ ਪਿੰਡ ਦੀ ਉਨਤੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਬਲਵਿੰਦਰ ਟੂਰਾ ਸਾਬਕਾ ਸਰਪੰਚ ਗਗਨੋਲੀ, ਦਵਿੰਦਰ ਕੇਲੇ ਪੰਚ ਤੱਲ੍ਹਣ, ਬਾਬਾ ਹੁਸਨ ਲਾਲ, ਹਰਦੀਪ ਜੱਸੀ, ਹਰਭਜਨ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਪੰਮਾਂ, ਨਿਰਮਲ ਚਾਹਲ, ਚਰਨ ਦਾਸ ਕਾਲੀ, ਅਕਾਸ਼ਦੀਪ ਆਦਿ ਹਾਜ਼ਰ ਸਨ।

Wednesday, 18 December 2024

ਸਮੂਹ ਮੁੰਡੀ ਪਰਿਵਾਰ ਵੱਲੋਂ ਪਿੰਡ ਕਬੂਲਪੁਰ ਵਿਖੇ ਮਹਾਨ ਸ਼ਹੀਦੀ ਸਮਾਗਮ 26 ਦਸੰਬਰ ਨੂੰ

 ਅਮਰਜੀਤ ਸਿੰਘ ਜੰਡੂ ਸਿੰਘਾ-  ਪਿੰਡ ਕਬੂਲਪੁਰ ਵਿਖੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਸਮੂਹ ਮੁੰਡੀ ਪਰਿਵਾਰ ਅਤੇ ਕਬੂਲਪੁਰ ਦੀ ਸਮੂਹ ਸੰਗਤ ਵੱਲੋਂ 26 ਦਸੰਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ/ ਜਾਣਕਾਰੀ ਦਿੰਦੇ ਸਤਨਾਮ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਕਬੂਲਪੁਰ, ਜਸਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਮੁੰਡੀ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦੇ ਸੰਬੰਧ ਵਿੱਚ ਪਹਿਲਾਂ ਸ੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ/ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਜੀ ਰਾਏਪੁਰ-ਰਸੂਲਪੁਰ ਵਾਲੇ ਅਤੇ ਕਵੀਸ਼ਰ ਭਾਈ ਚੰਨਣ ਸਿੰਘ ਜੀ ਬੀ.ਏ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕਰਨਗੇ/ ਉਹਨਾਂ ਕਿਹਾ ਇਹ ਧਾਰਮਿਕ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ/ ਜਿਸ ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ/ ਉਹਨਾਂ ਸਮੂਹ ਸੰਗਤਾਂ ਨੂੰ ਹੁਮ ਹੁਮਾ ਕੇ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।                             

Tuesday, 17 December 2024

ਵੈਦ ਬਲਜਿੰਦਰ ਰਾਮ ਪਿੰਡ ਖੜਕਾ ਦਾ ਧੰਨਵਤਰੀ ਵੈਦ ਮੰਡਲ ਵੱਲੋਂ ਤੀਸਰੀ ਵਾਰ ਵਿਸ਼ੇਸ਼ ਸਨਮਾਨ



ਹੁਸ਼ਿਆਰਪੁਰ, 17 ਦਸੰਬਰ (ਅਮਰਜੀਤ ਸਿੰਘ)-
ਆਯੂਰਵੈਦ ਤੇ ਸਮਾਜ ਸੇਵਾ ਦੁਆਰਾ ਲੋਕ ਸੇਵਾ ਨੂੰ ਸਮਰਪਿੱਤ ਵੈਦ ਬਲਜਿੰਦਰ ਰਾਮ ਪਿੰਡ ਖੜਕਾ ਜਿਲ੍ਹਾ ਹੁਸ਼ਿਆਰਪੁਰ ਦਾ ਸ਼੍ਰੀ ਧੰਨਵਤਰੀ ਮਹਾਰਾਜ ਦੇ ਜਨਮ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਕਰਵਾਏ ਇੱਕ ਰਾਜ ਪੱਧਰੀ ਵਿਸ਼ੇਸ਼ ਸਮਾਗਮ ਵਿੱਚ ਧੰਨਵੰਤਰੀ ਵੈਦ ਮੰਡਲ ਰਜ਼ਿ ਦੇ ਪ੍ਰਧਾਨ ਸੁਮਨ ਕੁਮਾਰ ਸੂਦ, ਸ਼੍ਰੀ ਪ੍ਰਸ਼ੋਤਮ ਕੁਮਾਰ, ਮੈਡਮ ਅੰਜੂ, ਡਾ. ਬਲਵਿੰਦਰ ਸਿੰਘ ਵਾਲੀਆਂ ਪੱਟੀ ਵਾਲੇ, ਇੰਦਰਜੀਤ ਕੌਰ ਵਿੰਗ ਪ੍ਰਧਾਨ ਵੱਲੋਂ ਸਨਮਾਨ ਚਿੰਨ ਦੇ ਕੇ ਉਚੇਚੇ ਤੋਰ ਤੇ ਉਨ੍ਹਾਂ ਨੂੰ ਸਨਮਾਨਿੱਤ ਕੀਤਾ। ਵੈਦ ਬਲਜਿੰਦਰ ਰਾਮ ਪਿੰਡ ਖੜਕਾ ਨੂੰ ਇਹ ਸਨਮਾਨ ਤੀਸਰੀ ਵਾਰ ਮਿਲਿਆ ਹੈ ਤੇ ਉਹ ਦੋ ਵਾਰ ਪਹਿਲਾ ਵੀ ਇਹ ਸਨਮਾਨ ਹਾਸਲ ਕਰ ਚੁੱਕੇ ਹਨ। ਵੈਦ ਬਲਜਿੰਦਰ ਰਾਮ ਨੇ ਸਮੂਹ ਧੰਨਵੰਤਰੀ ਵੈਦ ਮੰਦਲ ਰਜ਼ਿ ਦੇ ਸਮੂਹ ਮੈਂਬਰਾਂ ਦਾ ਇਹ ਸਨਮਾਨ ਦੇਣ ਲਈ ਧੰਨਵਾਦ ਕੀਤਾ ਹੈ। ਜਿਕਰਯੋਗ ਹੈ 12 ਸਾਲ ਦੇ ਤੁਜੱਰਬੇ ਨਾਲ ਪਿੰਡ ਖੜਕਾ ਵਿੱਚ ਵੈਦ ਬਲਜਿੰਦਰ ਰਾਮ ਆਰੋਗਿਆ ਆਯੂਰਵੈਦਿਕ ਕਲੀਨਿਕ ਚਲਾਉਦੇ ਹੋਏ ਮਰੀਜਾਂ ਦਾ ਆਯੂਰਵੈਦਿਕ ਵਿੱਧੀ ਰਾਹੀਂ ਇਲਾਜ ਕਰ ਰਹੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਵੈਦ ਸਿਮਰਨਜੀਤ ਕੌਰ ਸਹਿਯੋਗੀ ਵੈਦ ਵਜੋਂ ਸੇਵਾਵਾਂ ਨਿੱਭਾ ਰਹੇ ਹਨ।

Friday, 13 December 2024

ਬੰਗਲਾ ਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰ ਨਾ ਸਹਿਣਯੋਗ : ਡਾ. ਰਮਨ ਘਈ



ਹੁਸ਼ਿਆਰਪੁਰ 17 ਦਸੰਬਰ (ਤਰਸੇਮ ਦੀਵਾਨਾ)-
ਬੰਗਲਾ ਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਹੁਸ਼ਿਆਰਪੁਰ ਵਿੱਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਯੂਥ ਸਿਟੀਜ਼ਨ ਕੌਂਸਲ ਦੇ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।  ਇਸ ਮੌਕੇ ਰੇਲਵੇ ਰੋਡ ’ਤੇ ਇਕੱਠੇ ਹੋਏ ਵਰਕਰਾਂ ਨੇ ਸੂਬਾ ਪ੍ਰਧਾਨ ਡਾ. ਰਮਨ ਘਈ ਦੀ ਅਗਵਾਈ ’ਚ ਪੁਰਾਣੀ ਕਚਹਿਰੀ ਚੌਂਕ ਵਿਖੇ ਰੈਲੀ ਵਾਲੀ ਥਾਂ ’ਤੇ ਪਹੁੰਚ ਕੇ ਪੂਰੇ ਉਤਸ਼ਾਹ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਘਈ ਨੇ ਕਿਹਾ ਕਿ ਬੰਗਲਾਦੇਸ਼ ਜਿਸ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਵਿੱਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ, ਅੱਜ ਉਸ ਪੱਖ ਨੂੰ ਭੁੱਲ ਕੇ ਜ਼ਾਲਮ ਨੀਤੀਆਂ ’ਤੇ ਚੱਲ ਰਿਹਾ ਹੈ ਅਤੇ ਉੱਥੋਂ ਦੇ ਕੱਟੜਪੰਥੀ ਹਿੰਦੂਆਂ ’ਤੇ ਤਸ਼ੱਦਦ ਕਰਕੇ ਆਪਣੀ ਸੁਆਰਥੀ ਸੋਚ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਸਰਕਾਰ ਨੇ ਸਖ਼ਤ ਕਦਮ ਨਾ ਚੁੱਕੇ ਤਾਂ ਬੰਗਲਾਦੇਸ਼ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੰਗਲਾਦੇਸ਼ ’ਤੇ ਦਬਾਅ ਪਾਇਆ ਜਾਵੇ ਤਾਂ ਜੋ ਉਥੇ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Monday, 9 December 2024

ਦਿ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਡੇਰਾ ਗੁ. ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਵਿਖੇ ਹੋਈ

ਜ਼ਿਲਾ ਜਲੰਧਰ ਯੂਨਿਟ ਦਾ ਕੀਤਾ ਪੁਨਰਗਠਨ : ਕਰਮਵੀਰ ਸਿੰਘ ਸਰਪ੍ਰਸਤ, ਦਲਬੀਰ ਸਿੰਘ ਪ੍ਰਧਾਨ ਤੇ ਬਲਬੀਰ ਸਿੰਘ ਕਰਮ ਚੇਅਰਮੈਨ ਬਣੇ
ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਤੇ ਕੀਤੀਆਂ ਵਿਚਾਰਾਂ
ਪੱਤਰਕਾਰਾਂ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਪੰਜਾਬ ਸਰਕਾਰ ਨੂੰ ਕੀਤਾ ਸੁਚੇਤ
ਜਲੰਧਰ, 8 ਦਸੰਬਰ (ਅਮਰਜੀਤ ਸਿੰਘ, ਉਕਾਰ ਸਿੰਘ)-
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਦੇ ਜਲੰਧਰ ਯੂਨਿਟ ਦੀ ਇੱਕ ਵਿਸ਼ੇਸ ਮੀਟਿੰਗ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲਾਂ ਜਲੰਧਰ ਵਿਖੇ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਤੇ ਜਰਨਲ ਸਕੱਤਰ ਪੰਜਾਬ ਅਮਰਜੀਤ ਸਿੰਘ ਜੰਡੂ ਸਿੰਘਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ ਹੁਸ਼ਿਆਰਪੁਰ, ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਸਿੰਘ ਚੀਮਾ, ਉਪ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਜਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਅਸ਼ਵਨੀ ਸ਼ਰਮਾ, ਗੜਸ਼ੰਕਰ ਪ੍ਰਧਾਨ ਨੀਤੂ ਸ਼ਰਮਾ, ਓੁਮ ਪ੍ਰਕਾਸ਼ ਰਾਣਾ ਜਰਨਲ ਸਕੱਤਰ ਹੁਸ਼ਿਆਰਪੁਰ, ਸੁਖਵਿੰਦਰ ਮਹਿਰਾ ਮੀਤ ਪ੍ਰਧਾਨ ਹੁਸ਼ਿਆਰਪੁਰ, ਮੁਕੇਰੀਆਂ ਪ੍ਰਧਾਨ ਇੰਦਰਜੀਤ, ਦਲਵੀਰ ਸਿੰਘ ਚਰਖਾ ਮੁਕੇਰੀਆਂ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਜਿਨ੍ਹਾਂ ਦਾ ਜਲੰਧਰ ਯੂਨਿਟ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ ਹੁਸ਼ਿਆਰਪੁਰ, ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਤੇ ਹੋਰ ਪੱਤਰਕਾਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਅੱਜ ਦੇ ਸਮੇਂ ਵਿੱਚ ਪੱਤਰਕਾਰ ਭਾਈਚਾਰੇ ਨਾਲ ਬਹੁਤ ਵਧੀਕੀਆਂ ਹੋ ਰਹੀਆਂ ਹਨ ਤੇ ਕਿਸੇ ਵੀ ਪੱਤਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਵੇ। ਉਨ੍ਹਾਂ ਕਿਹਾ ਦਿ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨਾਲ ਹਰ ਵੇਲੇ ਖੜੀ ਹੈ ਅਗਰ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਹੈ ਤਾਂ ਉਸਦਾ ਜਥੇਬੰਦੀ ਵੱਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ। ਉਹਨਾਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਮੁੱਚੇ ਪੰਜਾਬ ਭਰ ਵਿੱਚ ਸਾਰੀਆਂ ਪੱਤਰਕਾਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝਾ ਫਰੰਟ ਉਸਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਕੋਲ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਆਪਣੇ ਆਪਣੇ ਪੱਧਰ ਤੇ ਬਹੁਤ ਸਾਰੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਜਿਸ ਵੱਲ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਪਰ ਹੁਣ ਕੇਵਲ ਇਹੀ ਇੱਕ ਤਰੀਕਾ ਹੈ ਜਿਸ ਨਾਲ ਸਰਕਾਰ ਦੇ ਬੋਲੇ ਕੰਨਾਂ ਤੱਕ ਪੱਤਰਕਾਰਾਂ ਦੀ ਆਵਾਜ਼ ਪਹੁੰਚਾਈ ਜਾ ਸਕਦੀ ਹੈ। ਇਸ ਮੌਕੇ ਸਮੂਹ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਪੱਤਰਕਾਰ ਭਾਈਚਾਰੇ ਦਾ ਮਾਣ ਸਨਮਾਨ ਹਰ ਕੀਮਤ ਤੇ ਬਹਾਲ ਰੱਖਿਆ ਜਾਵੇ ਅਤੇ ਸ਼ਾਸ਼ਨ ਪ੍ਰਸ਼ਾਸ਼ਨ ਨੂੰ ਖਾਸ ਹਿਦਾਇਤ ਜਾਰੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ ਜਿਸ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਸਾਰੇ ਪੱਤਰਕਾਰਾਂ ਨੂੰ ਇੱਕਜੁੱਟ ਹੋ ਕੇ ਆਪਣੇ ਪਵਿੱਤਰ ਫਰਜ਼ ਦੀ ਪੂਰਤੀ ਲਈ ਡੱਟ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਸੀਨੀਅਰ ਟੀਮ ਦੀ ਸਹਿਮਤੀ ਨਾਲ ਜ਼ਿਲਾ ਜਲੰਧਰ ਇਕਾਈ ਦੇ ਅਹੁੱਦੇਦਾਰਾਂ ਦੇ ਐਲਾਨ ਕਰਦੇ ਹੋਏ ਜਲੰਧਰ ਦੀ ਟੀਮ ਦਾ ਪੁਨਰਗਠਨ ਕੀਤਾ ਗਿਆ। ਜਿਸ ਮੁਤਾਬਿਕ ਸਰਪ੍ਰਸਤ ਕਰਮਵੀਰ ਸਿੰਘ, ਚੇਅਰਮੈਨ ਬਲਬੀਰ ਸਿੰਘ ਕਰਮ, ਉਪ ਚੇਅਰਮੈਨ ਸੰਦੀਪ ਵਿਰਦੀ, ਪ੍ਰਧਾਨ ਦਲਬੀਰ ਸਿੰਘ, ਮੀਤ ਪ੍ਰਧਾਨ ਅਮਰਿੰਦਰ ਸਿੰਘ ਸਿੱਧੂ, ਦਲਜੀਤ ਸਿੰਘ ਕਲਸੀ ਮੀਤ ਪ੍ਰਧਾਨ , ਸਲਾਹਕਾਰ ਗੁਰਮੀਤ ਸਿੰਘ ਰਾਏਪੁਰੀਆ, ਜਰਨਲ ਸਕੱਤਰ ਤਰਨਜੀਤ ਗੱਗੂ, ਸੈਕਟਰੀ ਯੋਗਰਾਜ ਦਿਓਲ, ਜਨਰਲ ਸਕੱਤਰ ਜੇ.ਐਸ ਸੋਡੀ, ਜੁਆਇੰਟ ਸੈਕਟਰੀ ਹਰਭਜਨ ਵਿਰਦੀ, ਕੈਸ਼ੀਅਰ ਓਂਕਾਰ ਸਿੰਘ, ਸੁਨੀਲ ਕੁਮਾਰ (ਪੀ.ਆਰ. ਓ), ਕਾਨੂੰਨੀ ਸਲਾਹਕਾਰ ਪ੍ਰਵੀਨ ਨਈਅਰ, ਪ੍ਰੋਪੋਗੰਡਾ ਸੈਕਟਰੀ ਅਵਤਾਰ ਸਿੰਘ ਮਾਧੋਪੁਰੀ ਨੂੰ ਅਹੁੱਦੇ ਦੇ ਕੇ ਨਿਵਾਜਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਅਜ਼ਾਦ ਨੇ ਬਾਖੂਬੀ ਨਿਭਾਉਂਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਹਲਕਾ ਆਦਮਪੁਰ ਯੂਨਿਟ ਦੇ ਅਹੁੱਦੇਦਾਰਾਂ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ, ਗੁਰਬਿੰਦਰ ਸਿੰਘ ਪਲਾਹਾ, ਨੀਤੂ ਬਾਲਾ, ਓਮ ਪ੍ਰਕਾਸ਼ ਰਾਣਾ, ਮਨਜੀਤ ਸਿੰਘ ਚੀਮਾ, ਸੁਖਵਿੰਦਰ, ਦਲਵੀਰ ਚਰਖਾ, ਦਲਵੀਰ ਸਿੰਘ, ਰਣਜੀਤ ਸਿੰਘ, ਸੁਨੀਲ ਕੁਮਾਰ, ਕਮਲ ਕੰਗਣੀਵਾਲ, ਅਰੁਣ, ਬਲਬੀਰ ਸਿੰਘ, ਦਲਜੀਤ ਸਿੰਘ ਕੁਲਸੀ, ਕੁਲਵੀਰ ਸਿੰਘ, ਅਮਰਜੀਤ ਸਿੰਘ ਜੰਡੂ ਸਿੰਘਾ, ਤਰਨਜੀਤ ਸਿੰਘ, ਗੁਰਮੀਤ ਸਿੰਘ, ਅਮਰਿੰਦਰ ਸਿੰਘ, ਪਰਮਿੰਦਰ ਕੁਮਾਰ, ਅਸ਼ਵਨੀ ਸ਼ਰਮਾ, ਰਵਿੰਦਰ ਕੁਮਾਰ ਬਾਲੀ, ਕਰਮਵੀਰ ਸਿੰਘ, ਅਵਤਾਰ ਸਿੰਘ ਮਾਧੋਪੁਰੀ, ਇੰਦਰਜੀਤ, ਸੰਦੀਪ ਵਿਰਦੀ, ਸੁਰਜੀਤ ਪਾਲ, ਹਰਭਜਨ, ਯੋਗਰਾਜ ਸਿੰਘ ਤੇ ਹੋਰ ਵੱਖ-ਵੱਖ ਅਦਾਰਿਆਂ ਤੋਂ ਪੱਤਰਕਾਰ ਮੌਜੂਦ ਸਨ।

Saturday, 7 December 2024

ਜੀ.ਟੀ.ਬੀ ਸਕੂਲ ਦਾ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ



ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਦੀ ਗਰਾਊਂਡ ਵਿੱਚ ਸਾਲਾਨਾ ਸਮਾਗਮ ਸਕੂਲ ਸਕੱਤਰ ਸੁਰਜੀਤ ਸਿੰਘ ਚੀਮਾਂ, ਡਾਇਰੈਕਟਰ ਨਿਸ਼ਾ ਮੜਿਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਸਮਾਗਮ ਦੀ ਆਰੰਭਤਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਕੇ. ਜੀ. ਵਿੰਗ ਦੇ ਵਿਦਿਆਰਥੀਆਂ ਨੇ “ਵੈਲਕਮ ਸੋਂਗ” ਤੇ ਡਾਂਸ ਕਰਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਡਰੈੱਸਾਂ ਵਿੱਚ ’ਨਾਨੀ ਤੇਰੀ ਮੋਰਨੀ ’ ਤੇ ਡਾਂਸ ਕਰਕੇ ਆਏ ਹੋਏ ਮਹਿਮਾਨਾਂ ਦਾ ਮੰਨ ਮੋਹਿਆਾ। ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੀ ਅਖੰਡਤਾ ਨੂੰ ਦਰਸਾਉਂਦੇ ਵੱਖ–ਵੱਖ ਸੱਭਿਆਚਾਰਕ ਰੰਗ ਜਿਵੇਂ-ਗੁਜਰਾਤੀ, ਪੰਜਾਬੀ ਭੰਗੜਾ ਤੇ ਪੰਜਾਬੀ ਗਿੱਧਾ ਪੇਸ਼ ਕਰਕੇ ਸਭ ਨੂੰ ਮੰਤਰ ਮੁਗ਼ਧ ਕੀਤਾ। ਕੁੜੀਆਂ ਵੱਲੋਂ ਬਹੁਤ ਵਧੀਆ ਅੰਦਾਜ਼ ਵਿੱਚ ਜੂਨੀਅਰ ਅਤੇ ਸੀਨੀਅਰ ਗਿੱਧਾ, ਮੁੰਡਿਆਂ ਦੇ ਭੰਗੜੇ ਨੇ ਆਏ ਹੋਏ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ। ਵਿਦਿਆਰਥੀਆਂ ਵੱਲੋਂ ਇਸ ਸਮਾਗਮ ਵਿੱਚ ਹਾਸਰਸ ਸਕਿੱਟਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਤੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਦੀ ਮਹਿਮਾਨਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਇਸ ਸਮੇਂ ਸਕੂਲ ਦੀ ਡਾਇਰੈਕਟਰ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਨੇ ਸਕੂਲ ਦੇ ਸੈਸ਼ਨ 2023-24 ਵਿੱਚ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਇਲਾਵਾ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਬੱਚਿਆਂ ਨੂੰ ਪੁਰਸਕਾਰ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਅਠਵੀਂ ਜਮਾਤ ਦੇ ਵਿਦਿਆਰਥੀ ਮਨਜੋਤ ਸਿੰਘ ਦਿਯੋਲ ਨੇ ਇੰਗਲੈਂਡ ਵਿਚ ਹੋਈ ਟਾਇਕਵਾਂਡੋ ਚੈਂਪੀਨਸ਼ਿਪ ਵਿੱਚ ਬ੍ਰੋਨਜ਼ ਮੈਡਲ ਅਤੇ ਨੌਵੀਂ ਜਮਾਤ ਦੀ ਜਸਜੀਤ ਕੌਰ ਨੇ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ।  ਇਸ ਮੌਕੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾਂ ਨੇ ਆਏ ਹੋਏ ਮੁੱਖ ਮਹਿਮਾਨ ਹਰਿੰਦਰ ਸਿੰਘ ਕਾਹਲੋ ਅਤੇ ਰਾਜਿੰਦਰ ਸਿੰਘ ਸਰਪੰਚ, ਸੌਦਾਗਰ ਸਿੰਘ ਪੰਚ, ਜਸਵਿੰਦਰ ਸਿੰਘ ਧੋਗੜੀ ਆਦਿ ਪਤਵੰਤੇ ਸੱਜਣਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਪਿਛਲੇ ਸਮੇਂ ਵਿੱਚ ਦਿੱਤੇ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ। ਹਰਿੰਦਰ ਸਿੰਘ ਕਾਹਲੋਂ ਨੇ ਸਕੂਲ ਵਲੋਂ ਇੰਗਲਿਸ ਮੀਡੀਅਮ ਰਾਹੀ ਮਿਆਰੀ ਵਿੱਦਿਆ ਦੇ ਨਾਲ- ਨਾਲ ਆਪਣੇ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ।
ਕੈਪਸ਼ਨ- ਸਕੂਲ ਦੇ ਬੱਚਿਆਂ ਦਾ ਸਨਮਾਨ ਕਰਦੇ ਸਕੱਤਰ ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਨਿਸ਼ਾ ਮੜੀਆ, ਪਿ੍ਰੰਸੀਪਲ ਅਮਿਤਾਲ ਕੌਰ, ਸਰਪੰਚ ਰਜਿੰਦਰ ਸਿੰਘ ਹਜਾਰਾ।

Friday, 6 December 2024

ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ ਤੀਸਰਾ ਸਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ



ਇੰਪੀਰੀਅਲ ਸਕੂਲ ਗ੍ਰੀਨ ਕੈਂਪਸ, ਸੱਤੋਵਾਲੀ ਰੋਡ (ਆਦਮਪੁਰ) ਨੇ ਤੀਸਰਾ ਸਲਾਨਾ ਸਮਾਗਮ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ  ਜੀ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਦੀ ਅਗਵਾਹੀ ਵਿੱਚ ਧੂਮਧਾਮ ਨਾਲ ਮਨਾਇਆ
ਆਦਮਪੁਰ ਦੌਆਬਾ/ਜਲੰਧਰ 05 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਸਿੱਖਿਆ ਦੇ ਖੇਤਰ ਵਿੱਚ ਆਦਮਪੁਰ ਹਲਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ (ਆਦਮਪੁਰ) ਵਿਖੇ ਤੀਸਰਾ ਸਲਾਨਾ ਸਮਾਗਮ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ ਜੀ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਦੀ ਵਿਸ਼ੇਸ਼ ਅਗਵਾਹੀ ਵਿੱਚ ਯਾਦਗਾਰੀ ਹੋ ਨਿਬੜਿਆ।
   

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਰਮਨ ਅਰੋੜਾ ਜੀ (ਵਿਧਾਇਕ ਜਲੰਧਰ) ਪੁੱਜੇ ਤੇ ਉਚੇਚੇ ਤੋਰ ਤੇ ਕੈਪਟਨ ਐਸ.ਐਮ ਟਾਂਗਰੀ ਜੀ (ਮੁੱਖ ਪ੍ਰਬੰਧਕੀ ਅਧਿਕਾਰੀ ਏਅਰ ਫੋਰਸ ਸਟੇਸ਼ਨ ਨਜਫ਼ਗੜ੍ਹ ਦਿੱਲੀ), ਏ.ਆਈ.ਜੀ ਸ. ਜਗਜੀਤ ਸਿੰਘ ਸਰੋਆ ਜੀ (ਪੀ.ਪੀ.ਐਸ) ਪੰਜਾਬ ਪੁਲਿਸ, ਡਾ. ਰਾਜੇਸ਼ ਬੱਗਾ ਜੀ (ਨਿਦੇਸ਼ਕ ਏ.ਪੀ.ਜੇ. ਇੰਸਟੀਟਿਊਟ ਆਫ਼ ਮੈਨੇਜਮੈਂਟ) ਸ਼ਾਮਲ ਹੋਏ। ਜਿਨ੍ਹਾਂ ਦਾ ਸਕੂਲ ਮੈਂਨੇਜਮੈਂਟ ਦੇ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ ਜੀ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ, ਪਿ੍ਰੰਸੀਪਲ ਸਵਿੰਦਰ ਕੌਰ ਮੱਲੀ, ਉਪ-ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ, ਮੁੱਖ ਵਿਦਿਅਕ ਸਲਾਹਕਾਰ ਸ੍ਰੀਮਤੀ ਸੁਸ਼ਮਾ ਵਰਮਾ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਗਿਆ।
    ਇਸ ਸਮਾਗਮ ਮੌਕੇ ਤੇ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ ਜੀ, ਸ਼੍ਰੀਮਤੀ ਮੀਨਾ ਪਸਰੀਚਾ ਜੀ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ, ਸ਼੍ਰੀਮਤੀ ਦਿਸ਼ਾ ਅਰੋੜਾ ਜੀ, ਸੁਖਦੇਵ ਅਰੋੜਾ, ਨਿਖਿਲ ਪਸਰੀਚਾ, ਨਿਹਾਰਿਕਾ ਪਸਰੀਚਾ ਅਤੇ ਸਮੂਹ ਮੈਨੇਜਮੈਂਟ ਦੇ ਪਰਿਵਾਰਕ ਮੈਂਬਰ ਹਾਜਡਰ ਸਨ। ਵਿਦਿਆਰਥੀ ਕੌਂਸਲ ਦੁਆਰਾ ਮਾਰਚ-ਪਾਸਟ ਦਾ ਸ਼ਾਨਦਾਰ ਪ੍ਰਦਰਸ਼ਨ ਪੂਰਨ ਸ਼ਰਧਾ ਨਾਲ ਜੋਤੀ ਉਜਵਲ ਤੇ ਗੁਬਾਰੇ ਛੱਡ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਦੁਆਰਾ ਵਿਦਿਆਰਥੀਆਂ ਦੇ ਨਾਲ ਤਰੱਕੀ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਜਿਸ ਦੀ ਹਾਜ਼ਰ ਸਾਰੇ ਪਤਵੰਤਿਆਂ ਨੇ ਬਹੁਤ ਸ਼ਲਾਘਾ ਕੀਤੀ। ਇਸ ਦੇ ਬਾਅਦ ਭਾਸ਼ਾ-ਕੌਸ਼ਲ, ਸਿੱਖਿਆ ਖੇਤਰ ਅਤੇ ਖੇਡਾਂ ਦੇ ਕੰਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਖੇਡ ਜਗਤ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਕ੍ਰਿਸਟੀਨਾ ਅਤੇ ਪ੍ਰਕਿਰਤੀ ਨੂੰ ਨਕਦ ਗਿਆਰਾਂ  ਹਜ਼ਾਰ ਅਤੇ ਕ੍ਰਿਤਿਕਾ, ਅਵਨੀ, ਆਰੀਅਨ ਨੂੰ ਇਕਵੰਜਾ ਸੌ ਰੁਪਏ ਦੀ ਰਾਸ਼ੀ ਸਕੂਲ ਵਲੋਂ ਭੇਟ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਗਿਆ।
    ਇਸ ਖ਼ਾਸ ਸਮਾਗਮ ‘ਤੇ ਵਿਦਿਆਰਥੀਆਂ ਵਲੋਂ ਰੰਗਾਂ – ਰੰਗ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤੇ ਗਏ। ਜੋ ਬਹੁਤ ਹੀ ਉਤਸ਼ਾਹ ਨਾਲ ਭਰਪੂਰ ਅਤੇ ਦਿਲਖਿੱਚਵੇਂ ਸਨ। ਵਿਦਿਆਰਥੀਆਂ ਵਲੋਂ ਪੇਸ਼ ਵੱਖ-ਵੱਖ ਕੌਸ਼ਲਤਾਵਾਂ ਨੇ ਸਭ ਨੂੰ ਮੰਤਰ ਮੁਗਧ ਕੀਤਾ ਹੋਇਆ ਸੀ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿੱਚ ਇਸੇ ਤਰ੍ਹਾਂ ਪੜ੍ਹਨ ਦੇ ਨਾਲ-ਨਾਲ ਖੇਡਾਂ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ, ਅਨੁਸ਼ਾਸਨ ਅਤੇ ਜੀਵਨ ਦੀਆਂ ਕਦਰਾਂ – ਕੀਮਤਾਂ ਦੀ ਸਿੱਖਿਆ ਵੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਕੌਮ ਦੀ ਸੇਵਾ ਕਰ ਸਕਣ।
     ਅੰਤ ਵਿੱਚ ਇਹ ਸਲਾਨਾ ਸਮਾਗਮ ਸਭ ਦੇ ਦਿਲਾਂ ਉੱਪਰ ਡੂੰਘੀ ਛਾਪ ਛੱਡ ਕੇ ਸਫ਼ਲਤਾ ਪੂਰਵਕ ਪੂਰਨ ਹੋਇਆ। ਵਿਦਿਆਰਥੀਆਂ ਦੀਆਂ ਕਲਾਵਾਂ ਨੂੰ ਦੇਖ ਕੇ ਸਭ ਪਤਵੰਤਿਆਂ ਦੇ ਮਨ ਵਿੱਚ ਅਨੇਕਾਂ ਸਵਾਲ ਸਨ ਅਤੇ ਸਾਰਿਆਂ ਦੇ ਚਿਹਰੇ ‘ਤੇ ਖੁਸ਼ੀ ਦੀ ਝਲਕ ਪ੍ਰਤੱਖ ਝਲਕ ਰਹੀ ਸੀ।

Wednesday, 4 December 2024

ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ

ਅਮਰਜੀਤ ਸਿੰਘ ਜੰਡੂ ਸਿੰਘਾ - ਧੰਨ ਧੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਵਿਸ਼ਾਲ ਨਗਰ ਕੀਰਤਨ ਸਮੂਹ ਸੰਗਤਾਂ ਵੱਲੋਂ ਸਜਾਇਆ ਗਿਆ/ ਇਹ ਨਗਰ ਕੀਰਤਨ ਪਿੰਡ ਜੌਹਲਾਂ ਪੁੱਜਣ ਤੇ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਦੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਤੇ ਸਮੂਹ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਂਟ ਕੀਤੇ ਗਏ / ਨਗਰ ਕੀਰਤਨ ਦੌਰਾਨ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚੌਰ ਸਾਹਿਬ ਦੀ ਸੇਵਾ ਵੀ ਨਿਭਾਈ/ ਨਗਰ ਕੀਰਤਨ ਦੇ ਸਵਾਗਤ ਕਰਨ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲੇ, ਪਰਮਜੀਤ ਸਿੰਘ ਰਾਏਪੁਰ ਐਸਜੀਪੀਸੀ ਮੈਂਬਰ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਥੜਾ ਸਾਹਿਬ, ਗੁਰਦੀਪ ਸਿੰਘ, ਕਿਸ਼ਨ ਸਿੰਘ, ਮੈਨੇਜਰ ਗੁਰਦੁਆਰਾ ਅਵਤਾਰ ਸਿੰਘ, ਉਘੇ ਸਿੱਖ ਵਿਦਵਾਨ ਭਾਈ ਭਗਵਾਨ ਸਿੰਘ ਜੋਹਲ, ਰਣਜੀਤ ਸਿੰਘ ਜੌਹਲ ਸੀਆਈਡੀ ਇੰਸਪੈਕਟਰ, ਜਗਜੀਤ ਸਿੰਘ ਹਜਾਰਾ, ਹੁਸਨ ਲਾਲ ਸਾਬਕਾ ਸਰਪੰਚ ਹਰਦੋ ਫਰਾਲਾ,      ਲਖਬੀਰ ਸਿੰਘ ਹਜ਼ਾਰਾ ਅਤੇ ਹੋਰ ਪਿੰਡ ਜੌਹਲਾਂ ਦੇ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।                     ਕੈਪਸ਼ਨ - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕਰਨ ਸਮੇਂ ਹਾਜ਼ਰ ਸੰਤ ਹਰਜਿੰਦਰ ਸਿੰਘ, ਭਾਈ ਭਗਵਾਨ ਸਿੰਘ ਜੌਹਲ, ਰਣਜੀਤ ਸਿੰਘ ਜੌਹਲ ਤੇ ਹੋਰ ਸੇਵਾਦਾਰ/

Monday, 2 December 2024

ਚੇਅਰਮੈਨ ਓਮ ਪ੍ਰਕਾਸ਼ ਨੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੇ ਥਾਪੇ ਅਮਰੀਕਾ, ਕਨੇਡਾ ਤੇ ਯੂ.ਏ.ਈ ਦੇ ਪ੍ਰਧਾਨ

ਸੰਤ ਸਤਨਾਮ ਸਿੰਘ ਨੇ ਨਵ ਨਿਯੁਕਤ ਪ੍ਰਧਾਨਾਂ ਨੂੰ ਦਿੱਤਾ ਆਸ਼ੀਰਵਾਦ

ਫਗਵਾੜਾ, 02 ਦਸੰਬਰ (ਅਮਰਜੀਤ ਸਿੰਘ) : ਬਿ੍ਰਟੇਨ ਅਧਾਰਤ ਸਮਾਜ ਸੇਵੀ ਜਥੇਬੰਦੀ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂ.ਕੇ (ਬੀ.ਆਰ.ਐਚ.ਐਫ) ਦੀ ਇਕ ਮੀਟਿੰਗ ਅੰਤਰਰਾਸ਼ਟਰੀ ਚੇਅਰਮੈਨ ਓਮ ਪ੍ਰਕਾਸ਼ ਬਾਘਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਫਾਉਂਡੇਸ਼ਨ ਦੇ ਸਰਪ੍ਰਸਤ ਸੰਤ ਸਤਨਾਮ ਸਿੰਘ ਨਰੂੜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਨਰੇਸ਼ ਸਿੰਘ ਨੂੰ ਯੂ.ਐਸ.ਏ, ਇੰਦਰਜੀਤ ਸਿੰਘ ਨੂੰ ਕਨੇਡਾ ਅਤੇ ਮਹਿੰਦਰ ਪਾਲ ਨੂੰ ਯੂ.ਏ.ਈ (ਦੁਬਈ) ਸ਼ਾਖਾ ਦਾ ਪ੍ਰਧਾਨ ਐਲਾਨਿਆ ਗਿਆ ਅਤੇ ਇਸ ਮੌਕੇ ਸਰਦਾਰ ਅਮਰਪ੍ਰੀਤ ਸਿੰਘ ਉਭੀ, ਸਰਦਾਰ ਪ੍ਰਿਤਪਾਲ ਸਿੰਘ  ਪਾਲਾ ਬਾਬਾ ਨੂੰ ਭਾਰਤ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਸਬੰਧੀ ਨਿਯੁਕਤੀ ਪੱਤਰ ਦਿੰਦੇ ਹੋਏ ਅੰਤਰ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਬਾਘਾ ਨੇ ਦੱਸਿਆ ਕਿ ਫਾਉਂਡੇਸ਼ਨ ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਫਲਸਫੇ ਬਾਰੇ ਸਮੁੱਚੀ ਦੁਨੀਆ ਦੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਦੁਨੀਆ ਪੱਧਰ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕੀਤੀ ਜਾ ਸਕੇ। ਅਗਲੇ ਸਾਲ 2025 ਵਿਚ ਗੁਰੂ ਮਹਾਰਾਜ ਦਾ 650ਵਾਂ ਪ੍ਰਕਾਸ਼ ਦਿਹਾੜਾ ਵਿਸ਼ਵ ਪੱਧਰ ਤੇ ਬੜੀ ਹੀ ਧੂਮਧਾਨ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨਵ ਨਿਯੁਕਤ ਪ੍ਰਧਾਨਾਂ ਨੂੰ ਹਦਾਇਤ ਕੀਤੀ ਕਿ ਅਮਰੀਕਾ, ਕਨੇਡਾ ਅਤੇ ਦੁਬਈ ਵਿਚ ਗੁਰੂ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵੱਡੀ ਪੱਧਰ ਤੇ ਆਰੰਭੀਆਂ ਜਾਣ। ਵਧੇਰੇ ਜਾਣਕਾਰੀ ਦਿੰਦਿਆਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਉਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਰਾਜੇਸ਼ ਬਾਘਾ ਨੇ ਦੱਸਿਆ ਕਿ ਨਵੇਂ ਐਲਾਨੇ ਗਏ ਪ੍ਰਧਾਨ ਆਪੋ ਆਪਣੇ ਦੇਸ਼ ਵਿਚ ਫਾਉਂਡੇਸ਼ਨ ਦੇ ਯੁਨਿਟ ਗਠਨ ਕਰਕੇ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕਰਨਗੇ। ਜਲਦੀ ਹੀ ਭਾਰਤ ਵਿਚ ਫਾਉਂਡੇਸ਼ਨ ਦੀ ਅੰਤਰਰਾਸ਼ਟਰੀ ਕਾਨਫ੍ਰਂਸ ਕੀਤੀ ਜਾਵੇਗੀ ਅਤੇ ਇੰਗਲੈਂਡ ਵਿਚ ਇਕ ਵੱਡਾ ਸਮਾਗਮ ਕੀਤਾ ਜਾਵੇਗਾ। ਸੰਤ ਸਤਨਾਮ ਸਿੰਘ ਨੇ ਨਵ ਨਿਯੁਕਤ ਪ੍ਰਧਾਨਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਵਿਦੇਸ਼ਾਂ ਵਿਚ ਫਾਉਂਡੇਸ਼ਨ ਦੇ ਮਿਸ਼ਨ ਨੂੰ ਫੈਲਾਉਣ ‘ਚ ਸੰਭਵ ਸਹਿਯੋਗ ਦੀ ਅਪੀਲ ਕੀਤੀ।