Tuesday, 31 August 2021
ਸ਼ਹੀਦ ਬਾਬਾ ਮਤੀ ਜੀ ਮੈਮੋਰੀਅਲ ਸੁਸਾਇਟੀ ਵੱਲੋਂ ਕਰਵਾਏ ਟੂਰਨਾਮੈਂਟ ਮੌਕੇ ਸੇਵਾਦਾਰ ਸੁਖਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ
ਆਦਮਪੁਰ/ਜਲੰਧਰ (ਰਣਜੀਤ ਸਿੰਘ ਕੰਦੌਲਾ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਮੈਮੋਰੀਅਲ ਸੁਸਾਇਟੀ ਡਰੋਲੀ ਕਲਾ ਵੱਲੋਂ ਕਰਵਾਏ ਗਏ ਸਲਾਨਾ ਟੂਰਨਾਮੈਂਟ ਦੇ ਫਾਇਨਲ ਮੁਕਾਬਲਿਆਂ ਉਪਰੰਤ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵਲੋਂ ਕੀਤੇ ਜਾਂਦੇ ਲੋਕ ਭਲਾਈ ਕਾਰਜਾਂ ਸਦਕਾ ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੇਵਾਦਾਰ ਸੁਖਜੀਤ ਸਿੰਘ ਨੇ ਦਸਿਆ ਕਿ ਮਾਂ ਖੇਡ ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਜੈਤੂ ਰਹੀਆਂ ਕਲੱਬਾਂ ਨੂੰ ਪਹਿਲਾ ਅਤੇ ਦੂਜਾ ਇਨਾਮ ਵੰਡਣ ਲਈ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਮੈਮੋਰੀਅਲ ਸੁਸਾਇਟੀ ਦੇ ਨਾਲ-ਨਾਲ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਪਰਿਵਾਰ ਨੂੰ ਵੀ ਇਨਾਮ ਵੰਡਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਮਾਣ ਸਨਮਾਨ ਲਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ 1 ਸਤੰਬਰ ਨੂੰ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲਾ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨੌਵੇਂ ਪਾਤਸ਼ਾਹ ਜੀ ਦੀ 400 ਸਾਲਾ ਆਗਮਨ ਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ 1 ਸਤੰਬਰ ਦਿਨ ਬੁੱਧਵਾਰ ਨੂੰ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੋਰਾਨ 400 ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਮੌਕੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਰੂਪ ਸਿੰਘ ਦੀ ਰੂਪ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ। ਉਨ੍ਹਾਂ ਕਿਹਾ ਇਹ 400 ਸ਼੍ਰੀ ਸਹਿਜਪਾਠ ਸਾਹਿਬ ਸ਼ਰਧਾਵਾਨ ਸੰਗਤ ਨੇ ਆਪਣੇ ਪਰਿਵਾਰਾਂ ਵਿਚ ਸੰਪੂਰਨ ਕੀਤੇ ਹਨ ਅਤੇ ਨੌਵੇਂ ਮਹੱਲੇ ਦੇ ਸ਼ਲੋਕ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਸਤਿਕਾਰ ਸਹਿਤ ਪੜ੍ਹੇ ਜਾਣਗੇ। ਉਨ੍ਹਾਂ ਕਿਹਾ ਇਸ ਮੌਕੇ ਸਿੰਘ ਸਾਹਿਬ ਤੇ ਹੋਰ ਅਨੇਕਾਂ ਧਾਰਮਿਕ ਸ਼ਖਸੀਅਤਾਂ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੀਆਂ। ਉਨ੍ਹਾਂ ਕਿਹਾ ਇਸ ਸਮਾਗਮ ਵਿੱਚ ਗੁਰੂ ਕਿ੍ਰਪਾ ਨਿਸ਼ਕਾਮ ਸੇਵਾ ਸੁਸਾਇਟੀ, ਖਾਲਸਾ ਨੌਜਵਾਨ ਸਭਾ ਰਾਮਾਮੰਡੀ, ਵੈੱਲਫੇਅਰ ਸੋਸਾਇਟੀ ਸੇਵਾ ਸੋਸਾਇਟੀ, ਸੰਤ ਸਾਗਰ ਵੈੱਲਫੇਅਰ ਸੋਸਾਇਟੀ, ਸਹਿਜਪਾਠਾਂ ਦੀ ਸੇਵਾ ਸੁਸਾਇਟੀ ਅੰਮ੍ਰਿਤਸਰ ਅਤੇ ਪਿੰਡ ਜੌਹਲਾਂ ਦੇ ਸਮੂਹ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਇਸ ਸਮਾਗਮ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਹੋਵੇਗੀ ਅਤੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।
ਜੰਡੂ ਸਿੰਘਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸੰਗਤਾਂ ਦੀਆਂ ਲੱਗੀਆਂ ਰੌਣਕਾਂ
ਜਲੰਧਰ (ਖ਼ਬਰਸਾਰ ਪੰਜਾਬ)- ਜੰਡੂ ਸਿੰਘਾ ਵਿਖੇ ਮੌਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀਂ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਬਹੁਤ ਪਿਆਰ ਸਤਿਕਾਰ ਨਾਲ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਈ ਗਈ। ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੱਖਣ ਮਿਸਰੀ ਦਾ ਇਸ਼ਨਾਨ ਕਰਵਾ ਕੇ ਉਨ੍ਹਾਂ ਦੀ ਪੂਜਾ ਕੀਤੀ ਗਈ ਅਤੇ ਚਰਨਾਂ ਅਮਿ੍ਰਤ ਸਮੂਹ ਸੰਗਤਾਂ ਨੂੰ ਵੰਡਿਆ ਗਿਆ। ਇਸ ਮੌਕੇ ਮਹੰਤ ਪਵਨ ਕੁਮਾਰ ਨੇ ਦਸਿਆ ਇਹ ਸਮਾਗਮ ਰਾਤ ਕਰੀਬ 12 ਵਜੇ ਤੱਕ ਚਲਿਆ। ਜਿਸ ਦੋਰਾਨ ਪਿੰਡ ਦੀਆਂ ਸਮੂਹ ਮਹਿਲਾਵਾਂ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਨਗਾਨ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਵੀ ਝੁਲਾਇਆ ਗਿਆ। ਇਸ ਮੌਕੇ ਵੀਨਾ ਜੋਸ਼ੀ, ਚੰਪਾ ਜੋਸ਼ੀ, ਸੀਮਾ ਜੋਸ਼ੀ, ਅਮਰਜੀਤ ਅੰਬੋ, ਸੁਦੇਸ਼ ਕੁਮਾਰੀ, ਸੀਮਾ ਸ਼ਰਮਾਂ, ਰੈਨੂੰ ਜ਼ੋਸੀ, ਅਨਾਮਿਕਾ ਸ਼ਰਮਾਂ, ਨੀਲਮ, ਪੂਜਾ ਦੇਵੀ, ਦਲੀਪ ਕੁਮਾਰ, ਨਰੇਸ਼ ਕੁਮਾਰ, ਜਗਦੀਸ਼ ਕੁਮਾਰ, ਸੁਨੀਲ ਜੋਸ਼ੀ, ਰੋਬਿੰਨ ਜੋਸ਼ੀ, ਸੰਤ ਸਰਵਣ ਦਾਸ, ਜਗਦੀਸ਼ ਕੁਮਾਰ ਦੀਸ਼ਾ, ਸ਼ਤਕੀ, ਐਸ.ਆਈ ਸੁਰਿੰਦਰ ਕੁਮਾਰ, ਹਰਜਿੰਦਰ ਕੁਮਾਰ ਬੋਲੀਨਾ, ਰਾਣੀ, ਜਤਿੰਦਰ, ਮੁਨੀਸ਼, ਸੋਨੂੰ, ਸੂਰਜ, ਰੋਸ਼ਨ, ਭੁਪਿੰਦਰ ਸਿੰਘ ਅਤੋ ਹੋਰ ਸੇਵਾਦਾਰ ਹਾਜ਼ਰ ਸਨ।
ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਪੰਜਾਬ ਪੁੱਜਣ ਤੇ ਨਿੱਘਾ ਸਵਾਗਤ ਕੀਤਾ
ਜਲੰਧਰ (ਖ਼ਬਰਸਾਰ ਪੰਜਾਬ)- ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਅਲਖ ਜਗਾਓ ਰੈਲੀ ਵਿੱਚ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁੱਜੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ, ਆਨੰਦ ਰਾਓ ਅਤੇ ਰਾਜ ਸਭਾ ਮੈਂਬਰ ਸ਼੍ਰੀ ਰਾਮ ਜੀ ਗੌਤਮ ਇੰਚਾਰਜ ਪੰਜਾਬ ਦਾ ਪੰਜਾਬ ਪੁੱਜਣ ਤੇ ਸ਼੍ਰੀ ਰਣਧੀਰ ਸਿੰਘ ਬੇਨੀਵਾਲ ਇੰਚਾਰਜ ਪੰਜਾਬ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਮੌਜੂਦਗੀ ਵਿਚ ਬਸਪਾ ਸਾਬਕਾ ਸੂਬਾ ਸਕੱਤਰ ਰਾਜੇਸ਼ ਕੁਮਾਰ (ਸਾਬਕਾ ਬੀ.ਬੀ.ਐਫ ਕਨਵੀਨਰ ਪੰਜਾਬ) ਅਤੇ ਸਮੂਹ ਬੀ.ਬੀ.ਐਫ ਟੀਮ ਦੇ ਸਾਬਕਾ ਅਹੁੱਦੇਦਾਰਾਂ ਵਲੋਂ ਇਕ ਨਿੱਜੀ ਹੋਟਲ ਵਿੱਚ ਸਵਾਗਤ ਨਿੱਘਾ ਕੀਤਾ ਗਿਆ ਅਤੇ ਵਿਸ਼ੇਸ਼ ਮੁਲਾਕਾਤ ਦੋਰਾਨ ਰਾਜੇਸ਼ ਕੁਮਾਰ ਅਤੇ ਹੋਰ ਮੈਂਬਰਾਂ ਵਲੋਂ ਸ਼੍ਰੀ ਅਕਾਸ਼ ਅਨੰਦ ਨਾਲ ਪੰਜਾਬ ਵਿੱਚ ਗਠਜੋੜ ਤੋਂ ਬਾਅਦ ਬਸਪਾ ਦੇ ਮਸਲਿਆਂ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਸ਼੍ਰੀ ਅਨੰਦ ਨੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਮਜ਼ਬੂਤ ਸੀਟਾਂ ਹੀ ਬਸਪਾ ਦੇ ਹਿੱਸੇ ਆਉਣਗੀਆਂ। ਉਨ੍ਹਾਂ ਸਮੂਹ ਬਸਪਾ ਦੇ ਸਿਪਾਹੀਆਂ ਨੂੰ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਇੱਕ ਕਰਨ ਪ੍ਰੇਰਿਤ ਕੀਤਾ। ਇਸ ਮੌਕੇ ਲਲਿਤ ਕੁਮਾਰ ਸਾਬਕਾ ਪ੍ਰਧਾਨ ਆਦਮਪੁਰ, ਨਰੇਸ਼ ਕੁਮਾਰ, ਰਵਿੰਦਰ ਬੱਧਣ, ਰਾਜ ਜਨਾਗਲ, ਰਿੰਕੂ ਮੋਗਾ, ਗੁਰਮੇਲ ਦਾਸ ਗੋਲਡੀ, ਲਾਲੀ ਲਾਂਬੜਾ ਅਤੇ ਹੋਰ ਸਾਬਕਾ ਬੀ.ਬੀ.ਐਫ ਕਨਵੀਨਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਪਿੰਡ ਧੋਗੜੀ ਵਿਖੇ ਗੂੱਗਾ ਨੌਵੀਂ ਦਾ ਸਲਾਨਾਂ ਜੋੜ ਮੇਲਾ ਕਰਵਾਇਆ
ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਨੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੰਗਤਾਂ ਨੂੰ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਪ੍ਰੇਰਿਆ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਗੂੱਗਾ ਨੋਵੀਂ ਦਾ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਤੇ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਇਸ ਮੇਲੇ ਦੇ ਸਬੰਧ ਵਿੱਚ ਪਹਿਲਾ ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ। ਉਪਰੰਤ ਬਾਬਾ ਇਛਾਧਾਰੀ ਦਰਬਾਰ ਤੇ ਪੂਜਾ ਕੀਤੀ ਗਈ ਅਤੇ ਸੰਗਤਾਂ ਨੂੰ ਭੰਡਾਰੇ ਦਾ ਲੰਗਰ ਛਕਾਇਆ ਗਿਆ। ਇਸ ਜੋੜ ਮੇਲੇ ਦੋਰਾਨ ਪਹਿਲਾ ਸਲੀਮ ਕਵਾਲ ਪਾਰਟੀ ਵਲੋਂ ਕਵਾਲੀਆਂ ਦਾ ਪ੍ਰੋਗਰਾਮ, ਪੰਮੀ ਐਂਡ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਗਾਇਕ ਪੀ.ਐਸ. ਬਿੱਲਾ, ਅਮਰੀਕ ਸਿੰਘ ਬੱਲ ਐਂਡ ਮਨਦੀਪ ਸੋਨੀਆ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਗਿਆ। ਇਹ ਸਾਲਾਨਾਂ ਜੋੜ ਮੇਲੇ ਤੇ ਬਾਬਾ ਦਿਲਬਾਗ ਸ਼ਾਹ ਨੇ ਜਿਥੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਰੋਜ਼ੀ ਰੋਟੀ ਲਈ ਕਿਰਤ ਕਰਨ ਦਾ ਸੰਦੇਸ਼ ਦਿੱਤਾ ਉਥੇ ਪੁੱਜੀਆਂ ਸੰਗਤਾਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਅਤੇ ਸੇਵਾ ਕਰਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਧੋਗੜੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਾਂਈ ਗੁਰਮੇਲ ਸ਼ਾਹ ਧੋਗੜੀ, ਸਾਂਈ ਰਾਣਾ ਬੇਰੀ ਵਾਲੀ ਸਰਕਾਰ, ਬਾਬਾ ਤਾਰੂ ਸ਼ਾਹ ਤੱਲਣ, ਪਿਆਰਾ ਲਾਲ ਨੂਰਪੁਰ, ਗੁਰਮੁੱਖ ਸਿੰਘ ਪੰਚ, ਪ੍ਰਧਾਨ ਰੂਪ ਲਾਲ, ਰਮਨ, ਬਿੱਟੂ, ਮਹਿੰਦਰ ਸਿੰਘ, ਰੋਸ਼ਨ ਲਾਲ, ਗੁਰਦੇਵ ਸਿੰਘ, ਨੰਦ ਲਾਲ ਸਮਾਜ ਸੇਵਕ, ਪਾਲੀ, ਸ਼ਿੰਦੀ, ਅਸ਼ੋਕਾ, ਰਾਜਾ ਅਲਾਵਲਪੁਰ, ਦੀਸ਼ਾ, ਮਨਿੰਦਰ, ਮਨਜੀਤ ਕੌਰ, ਜੋਤੀ ਅਤੇ ਹੋਰ ਸੇਵਾਦਾਰ ਵੀ ਵਿਸ਼ੇਸ਼ ਤੋਰ ਜੋੜ ਮੇਲੇ ਵਿੱਚ ਪੁੱਜੇ।
![]() |
Monday, 30 August 2021
ਆਈਵੀ ਵਰਲਡ ਸਕੂਲ ਜਲੰਧਰ ਵਿਖੇ ਜਨਮਅਸ਼ਟਮੀ ਬੜੇ ਧੂਮ-ਧਾਮ ਨਾਲ਼ ਮਨਾਈ ਗਈ।
Sunday, 29 August 2021
ਪ੍ਰਸਿੱਧ ਕਵਿੱਤਰੀ, ਐਂਕਰ ਤੇ ਕਹਾਣੀਕਾਰਾ : ਅਮਰਦੀਪ ਕੌਰ ਲੱਕੀ
ਸਾਹਿਤਕ, ਸੱਭਿਆਚਾਰਕ ਅਤੇ ਵਿੱਦਿਅਕ ਖੇਤਰ ਵਿਚ ਸਮਾਜ ਲਈ ਕੁਝ ਕਰ ਗੁਜ਼ਰਨ ਦਾ ਮਾਦਾ ਰੱਖਣ ਵਾਲੀ ਨੌ-ਜਵਾਨ ਪੀੜੀ ਵਿਚੋਂ ਅਮਰਦੀਪ ਕੌਰ ਲੱਕੀ ਇਕ ਸਿਰਮੌਰ ਨਾਂਓਂ ਹੈ। ‘ਖੋਲੋ ਦਿਮਾਗ ਦੇ ਦੁਆਰ’, ‘ਆ ਬਾਬਾ ਨਾਨਕਾ’, ‘ਛੱਡ ਦੇ ਸ਼ਰਾਬ ਸਰਦਾਰਾ’, ‘ਨਾਰੀ ਦਿਵਸ ’ਤੇ’ ਅਤੇ ‘ਮਾਂ’ ਆਦਿ ਕਵਿਤਾਵਾਂ ਅਤੇ, ‘ਸ਼ੁਰੂਆਤ’, ‘ਅਸਲੀ ਸਜ਼ਾ’, ‘ਕਬੂਤਰ ਤੇ ਸ਼ਿਕਾਰੀ’ ਅਤੇ ‘ਨਮਕ ਹਰਾਮੀ’ ਆਦਿ ਉਸਦੀ ਕਲਮ ਦੀਆਂ ਸਿਰਜੀਆਂ ਅਤੇ ਦੇਸ਼-ਵਿਦੇਸ਼ ਦੇ ਅਖ਼ਬਾਰਾਂ-ਮੈਗਜ਼ੀਨਾਂ ਦਾ ਸ਼ਿੰਗਾਰ ਬਣੀਆਂ ਉਸ ਦੀਆਂ ਅਨੇਕਾਂ ਕਹਾਣੀਆਂ ਦੱਸਦੀਆਂ ਹਨ ਕਿ ਅਮਰਦੀਪ ਵਾਕਿਆ ਹੀ ‘ਲੱਕੀ’ ਹੈ, ਜਿਸਨੂੰ ਕਿ ਵਾਰਤਿਕ ਅਤੇ ਕਾਵਿ ਦੋਵਾਂ ਰੂਪਾਂ ਵਿਚ ਸਿਰੇ ਦੀ ਮੁਹਾਰਤ ਹਾਸਲ ਹੈ। ਆਪਣੀਆਂ ਲਿਖੀਆਂ ਕਵਿਤਾਵਾਂ-ਗੀਤਾਂ ਨੂੰ ਜਦੋਂ ਉਹ ਸਟੇਜਾਂ ਉਤੇ ਗਾਉਂਦੀ ਹੈ ਤਾਂ ਅਗਲੀ ਕਲਾ ਉਸ ਦੀ ਸਾਹਮਣੇ ਆ ਜਾਂਦੀ ਹੈ, ਸੁਰੀਲੇ ਗਲੇ ਵਾਲੀ ਗਾਇਕੀ ਦੀ। . . ਫਿਰ 20 ਅਕਤੂਬਰ 2015 ਨੂੰ ਪੰਜਾਬੀ ਸੂਬੇ ਦੀ 50-ਵੀਂ ਵਰੇ-ਗੰਢ ਮਨਾਉਣ ਮੌਕੇ, ਜਦੋਂ ਕਿ ਸੁਖਬੀਰ ਸਿੰਘ ਬਾਦਲ ਜੀ ਮੁੱਖ ਮਹਿਮਾਨ ਵਜੋਂ ਉਸ ਦੇ ਸਕੂਲ ਵਿਚ ਪਧਾਰੇ ਸਨ, ਤਾਂ ਐਂਕਰ ਦੀ ਡਿਊਟੀ ਅਮਰਦੀਪ ਕੌਰ ਨੇ ਬਾ-ਖ਼ੂਬੀ ਨਿਭਾ ਕੇ ਸਾਬਤ ਕਰ ਵਿਖਾਇਆ ਸੀ ਕਿ ਉਹ ਇਕ ਸਫ਼ਲ ਐਂਕਰ ਵੀ ਹੈ।
ਦਕੋਹਾ (ਜਲੰਧਰ) ਦੀ ਜੰਮਪਲ, ਪਿਤਾ ਸ. ਹਿੰਮਤ ਸਿੰਘ ਜੀ ਅਤੇ
ਮਾਤਾ ਸ੍ਰੀਮਤੀ ਹਰਮਿੰਦਰ ਕੌਰ ਜੀ ਦੀ ਲਾਡਲੀ ਅਮਰਦੀਪ ਦੱਸਦੀ ਹੈ ਕਿ ਉਸਦੇ ਲਿਖਣ ਦਾ ਸਫ਼ਰ ਗੌਰਮਿੰਟ
ਪੌਲੀਟੈਕਨਿਕ ਜਲੰਧਰ ਵਿਖੇ ਆਫ਼ਿਸ ਮੈਨੇਜਮੈਂਟ ਦਾ ਡਿਪਲੋਮਾ ਕਰਦਿਆਂ ਉੱਥੋਂ ਦੇ ਇੱਕ ਲੋਕਲ ਮੈਗ਼ਜ਼ੀਨ
ਤੋਂ ਸ਼ੁਰੂ ਹੋਇਆ ਸੀ। ਐੱਮ. ਏ. ਬੀ. ਐੱਡ ਦੇ ਨਾਲ-ਨਾਲ ਆਫ਼ਿਸ ਮੈਨੇਜਮੈਂਟ ਦਾ ਡਿਪਲੋਮਾ ਪਾਸ ਇਹ ਮੁਟਿਆਰ
ਅੱਜ-ਕੱਲ ਬਾਲ ਭਾਰਤੀ ਪਬਲਿਕ ਸਕੂਲ (ਸੀ. ਬੀ. ਐੱਸ. ਈ.) ਵਿੱਚ ਬਤੌਰ ਪੰਜਾਬੀ ਅਧਿਆਪਕਾ (ਐਚ. ਓ.
ਡੀ. ਪੰਜਾਬੀ ਡੀਪਾਰਟਮੈਂਟ) ਭੂਮਿਕਾ ਨਿਭਾਅ ਰਹੀ ਹੈ। ਉਹ ਸਕੂਲ ਵਿਚ ਵਿਦਿਆਰਥੀਆਂ ਨੂੰ ਸਮੇਂ-ਸਮੇਂ
ਤੇ ਕਵਿਤਾ, ਭਾਸ਼ਣ, ਮਾਈਮ ਤੇ ਸਕਿੱਟ ਆਦਿ ਮੁਕਾਬਲਿਆਂ ਦੀ ਵੀ ਤਿਆਰੀ ਕਰਵਾਉਂਦੀ ਹੈ। ਪ੍ਰਕਾਸ਼ਨਾ ਖੇਤਰ
ਵਿਚ ਲੱਕੀ ਦੀਆਂ ਰਚਨਾਵਾਂ ਹਾਇਕੂ ਵਿਸ਼ੇ ਤੇ ਦੋ ਸਾਂਝੀਆਂ ਕਿਤਾਬਾਂ ‘ਸੰਦਲੀ ਪੈੜਾਂ’ ਤੇ ‘ਪੰਜਾਬੀ
ਹਾਇਕੂ ਰਿਸ਼ਮਾਂ’, ਤਾਂਕਾ ਵਿਸ਼ੇ ਤੇ ‘ਇੱਕੋ ਰਾਹ ਦੇ ਪਾਂਧੀ’ ਵਿਚ ਛਪ ਚੁੱਕੀਆਂ ਹਨ। ਇਸੇ ਤਰਾਂ, ‘ਮਹਿਕ
ਪੰਜਾਬ ਦੀ’ ‘ਕਿੰਨਰਾਂ ਵੀ ਦਿਲ ਹੁੰਦਾ’ (ਸਾਂਝਾ ਕਹਾਣੀ ਸੰਗ੍ਰਹਿ),‘ਰੱਬ ਦੇ ਬੰਦੇ’, ‘ਇਸ਼ਕ ਮਜਾਜੀ
ਤੋਂ ਇਸ਼ਕ ਹਕੀਕੀ ਤੱਕ’ ਅਤੇ ‘ਰੰਗ-ਬਰੰਗੀਆਂ ਕਲਮਾਂ’ ਦਾ ਵੀ ਸ਼ਿੰਗਾਰ ਬਣੀਆਂ ਹਨ, ਉਸ ਦੀਆਂ ਕਵਿਤਾਵਾਂ।
ਇਸ ਤੋਂ ਇਲਾਵਾ ਇੱਕ ਸੇਦੋਕਾ ਵਿਸ਼ੇ ਤੇ ਸਾਂਝੀ ਪੁਸਤਕ ਵਿਚ ਵੀ ਉਹ ਸ਼ਾਮਲ ਹੈ।
ਅਨੇਕਾਂ
ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੀ ਲੱਕੀ ਦੀ ਇੱਥੇ ਹੀ ਬਸ ਨਹੀ, ਜਿੱਥੇ ਉਹ ‘ਸਾਂਝੀ ਅਵਾਜ਼
ਆਸਟ੍ਰੇਲੀਆ’ ਅਤੇ ਪੰਜਾਬੀ ਸੱਥ ਮੈਲਬੌਰਨ ਤੋਂ ਪੇਸ਼ਕਾਰੀ ਦੇ ਚੁੱਕੀ ਹੈ, ਉਥੇ ਲੌਕ-ਡਾਊਨ ਦੌਰਾਨ ਵੀ
ਉਹ ਨਿੱਤ ਕਿਸੇ-ਨਾ-ਕਿਸੇ ਆਨਲਾਈਨ ਕਵੀ-ਦਰਬਾਰ ਵਿਚ ਅਕਸਰ ਮਿਲ ਹੀ ਪੈਂਦੀ ਰਹੀ ਹੈ, ਆਪਣੀਆਂ ਰਚਨਾਵਾਂ
ਨਾਲ ਰੰਗ ਬੰਨਦੀ। ਰੱਬ ਕਰੇ ! ਸਾਹਿਤ ਤੇ ਸਮਾਜ ਲਈ
ਬੜੇ ਉਚੇ-ਉਚੇ ਸੁਪਨੇ ਸਮੋਈ ਬੈਠੀ, ਇਸ ਖੂਬਸੂਰਤ ਮੁਟਿਆਰ ਦੇ ਸਭੇ ਸੁਪਨੇ ਸਾਕਾਰ ਹੋ ਕੇ ਉਸ ਨੂੰ ਉਚੇਰੀਆਂ
ਮੰਜ਼ਲਾਂ ਦੇ ਹਾਣੀ ਬਣਾਉਣ ! ਆਮੀਨ !
-ਪ੍ਰੀਤਮ
ਲੁਧਿਆਣਵੀ, (ਚੰਡੀਗੜ), 9876428641
ਸੁਰੀਲੀ ਆਵਾਜ਼ ਦੇ ਮਾਲਕ ਸੁਰਖਾਬ ਦੀ ਇੱਕ ਹੋਰ ਪਹਿਲਕਦਮੀ : ‘ਗੁਰੂਆਂ ਦਾ ਹੈ ਗੁਰੂ ਗ੍ਰੰਥ ਮਹਾਨ ਗੁਰੂ’
ਪੰਜਾਬ ਗੁਰੂਆਂ ਦੇ ਨਾਂ ’ਤੇ ਹੱਸਦਾ ਅਤੇ ਵੱਸਦਾ ਹੈ। ਬੀਤੇ ਦਹਾਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਉੱਤੇ ਸਿਆਸਤ ਕਰਨ ਦਾ ਪ੍ਰਚਲਨ ਜਾਰੀ ਹੈ। ਬੇਅਦਬੀਆਂ ਤੇ ਸਰਕਾਰਾਂ ਬਣਦੀਆਂ ਅਤੇ ਬਦਲਦੀਆਂ ਰਹੀਆਂ ਹਨ। ਪ੍ਰੰਤੂ ਜੁੱਗੋ-ਜੁੱਗ ਅਟੱਲ ਰਹਿਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਵਿੱਚ ਪੰਜਾਬ ਦੇ ਗਾਇਕਾਂ ’ਚੋਂ ਕਿਸੇ ਇੱਕ ਵੀ ਗਾਇਕ ਨੇ ਹੁਣ ਤੀਕ ਕਲਾਸੀਕਲ ਪੱਧਰ ਦਾ ਕੋਈ ਵੀ ਗੀਤ ਨਹੀਂ ਗਾਇਆ। ਇਸ ਦੀ ਪਹਿਲ ਕਦਮੀ ਕਰਦਿਆਂ ਸੁਰੀਲੀ ਆਵਾਜ ਦੇ ਮਾਲਕ ਸੁਰਖਾਬ ਨੇ ‘ਸਾਹਿਬ ਮੈਗਜੀਨ’ ਦੇ ਮੁੱਖ ਸੰਪਾਦਕ ਰਣਜੀਤ ਸਿੰਘ ਰਾਣਾ ਦਾ ਲਿਖਿਆ ਗੀਤ, ‘ਗੁਰੂਆਂ ਦਾ ਹੈ ਗੁਰੂ ਗ੍ਰੰਥ ਮਹਾਨ ਗੁਰੂ, ਗੁਰਬਾਣੀ ਨੂੰ ਮੰਨਦਾ ਕੁੱਲ ਜਹਾਨ ਗੁਰੂ’ ‘ਜੀਵਨ ਰਿਕਾਰਡ’ ਵੱਲੋਂ ਛਾਇਆ ਕੀਤਾ ਗਿਆ, ਆਮ ਲੋਕਾਂ ਦੀ ਜੁਬਾਨ ’ਤੇ ਹੈ। ਉਪਰੋਕਤ ਖਟਕਦੀ ਹੋਈ ਘਾਟ ਨੂੰ ਇੱਕ ਤਰਾਂ ਨਾਲ ਇਸ ਗਾਇਕ ਨੇ ਪੂਰਿਆਂ ਕਰ ਦਿੱਤਾ ਹੈ।
ਜਿਕਰਯੋਗ
ਹੈ ਕਿ ਏਸੇ ਹੀ ਕਲਮ, ਭਾਵ ਰਣਜੀਤ ਸਿੰਘ ਰਾਣਾ ਦੀ ਕਲਮ ਦੇ ਸਿਰਜੇ ਅਤੇ ਸੁਰਖ਼ਾਬ ਦੀ ਰਸ-ਭਿੰਨੀ ਤੇ
ਸੁਰੀਲੀ ਅਵਾਜ਼ ਤੋਂ ਗਾਏ ਗਏ ਕਈ ਗੀਤ ਹਨ, ਜਿਨਾਂ ਵਿਚੋਂ, ‘ਗੂਰੂ ਤੇਗ ਬਹਾਦਰ ਧਰਮ ਦੀ ਚਾਦਰ, ਡੁੱਬਦੀ
ਹਿੰਦ ਨੂੰ ਤਾਰ ਗਿਆ, ਤਿਲਕ ਜੰਜੂ ਦੀ ਰੱਖਿਆ ਖਾਤਰ ਸਤਿਗੁਰ ਆਪਾ ਵਾਰ ਗਿਆ’ ਅਤੇ ਕਿਸਾਨੀ ਮੁੱਦੇ ਤੇ
ਲਿਖਿਆ ਗੀਤ, ‘ਉਸਦੇ ਨਾਂ ਦੇ ਚਰਚੇ ਸਾਰੇ ਜਗ ਵਿੱਚ ਹੁੰਦੇ ਸੀ, ਮਿਹਨਤ ਦੇ ਨਾਲ ਉਸਨੇ ਸੋਹਣੇ ਡੌਲੇ
ਗੁੰਦੇ ਸੀ’ ਗਾ ਕੇ ਦੁਨੀਆਂ ’ਚ ਖੂਬ ਨਾਮਨਾ ਖੱਟਿਆ ਹੈ।
ਇੱਥੇ
ਇਹ ਵੀ ਵਰਣਨਯੋਗ ਹੈ ਕਿ ਸੁਰਖਾਬ ਨੂੰ ਗਾਇਕੀ ਦੀ ਕਲਾ ਵਿਰਸੇ ਵਿਚ ਘਰੇਲੂ ਮਹੌਲ ਵਿਚੋਂ ਹੀ ਮਿਲੀ ਹੈ,
ਕਿਉਂਕਿ ਉਸਦੇ ਪਿਤਾ ਸ. ਕਰਨੈਲ ਸਿੰਘ ਸਬਦਲਪੁਰੀ ਵੀ ਅੱਛੀ ਆਵਾਜ ਅਤੇ ਕਲਮ ਦੇ ਮਾਲਕ ਹਨ। ਜਿਨਾਂ ਨੇ
ਸੰਗੀਤਕ ਵਿੱਦਿਆ ਪੂਰਨ ਸ਼ਾਹਕੋਟੀ ਜੀ ਤੋਂ ਲਈ ਹੋਈ ਹੈ।
ਇਸ
ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਰਣਜੀਤ ਸਿੰਘ ਰਾਣਾ ਕੋਲ ਜਿੱਥੇ ਸ਼ਬਦ ਹਨ, ਉਥੇ ਕਹਿਣ ਦੇ ਢੰਗ ਦੇ
ਨਾਲ ਨਾਲ ਉਹ ਖੂਬਸੂਰਤ ਵਿਚਾਰਾਂ ਦਾ ਵੀ ਧਨੀ ਹੈ। ਭਵਿੱਖ ਵਿੱਚ ਜਿੱਥੇ ਉਸ ਕੋਲੋਂ ਹੋਰ ਵਧੀਆਂ ਗੀਤਾਂ
ਦੀ ਆਸ ਕੀਤੀ ਜਾਂਦੀ ਹੈ, ਓਥੇ ਸੁਰਖਾਬ ਲਈ ਉਸ ਅਗੰਮੀ ਸ਼ਕਤੀ ਸਾਂਹਵੇਂ ਅਸੀਂ ਬਿਨੈਕਾਰ ਹਾਂ ਕਿ ਉਸ
ਨੂੰ ਹੋਰ ਤੌਫੀਕ ਬਖਸ਼ੇ ਤਾਂ ਕਿ ਉਹ ਤਾਰਿਆਂ ਵਿੱਚ ਚੰਨ ਦੀ ਤਰਾਂ ਨਜਰ ਆਵੇ।
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਸੁਰਖ਼ਾਬ,
ਮੁਹਾਲੀ, 7837060052
ਫਿਟਨੈੱਸ ਮੰਤਰਾ ਹੈਲਥ ਕੇਅਰ ਵੱਲੋਂ ਮੈਡੀਕਲ ਕੈਂਪ ਲਗਾਇਆ
Saturday, 28 August 2021
ਪਿੰਡ ਧੋਗੜੀ ਵਿਖੇ ਗੂੱਗਾ ਨੌਵੀਂ ਦਾ ਜੋੜ ਮੇਲਾ 31 ਅਗਸਤ ਨੂੰ
ਹਰਜਿੰਦਰ ਸਿੰਘ- ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਡੇਰਾ ਅਮਿ੍ਤਸਰੀਆਂ ਦਾ ਵਿਖੇ ਗੂੱਗਾ ਨੋਵੀਂ ਦਾ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਦੀ ਵਿਸ਼ੇਸ਼ ਅਗਵਾਹੀ ਵਿੱਚ 31 ਅਗਸਤ ਦਿਨ ਮੰਗਲਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਉਤਸ਼ਾਹ ਤੇ ਪਿਆਰ ਸਤਿਕਾਰ ਨਾਲ ਕਰੋਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸੈਕਟਰੀ ਬੂਟਾ ਧੋਗੜੀ ਨੇ ਦਸਿਆ 31 ਅਗਸਤ ਨੂੰ ਸਵੇਰੇ 11 ਵਜੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 12 ਤੋਂ 1 ਵਜੇ ਤੱਕ ਕਵਾਲੀਆਂ ਦਾ ਸਮਾਗਮ ਹੋਵੇਗਾ। ਉਨ੍ਹਾਂ ਦਸਿਆ ਕਿ 1 ਤੋਂ 4 ਵਜੇ ਤੱਕ ਨਕਲਾਂ ਦਾ ਵਿਸ਼ੇਸ਼ ਪ੍ਰੋਗਰਾਮ ਪੰਮੀ ਐਂਡ ਕਵਾਲ ਪਾਰਟੀ ਪੇਸ਼ ਕਰਨਗੇ। ਬਾਬਾ ਦਿਲਬਾਗ ਸ਼ਾਹ ਨੇ ਇਨ੍ਹਾਂ ਸਮਾਗਮਾਂ ਵਿੱਚ ਸੰਗਤਾਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ।
Friday, 27 August 2021
ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਸੂਰੀਆ ਇੰਨਕਲੇਵ ਵਿਖੇ ਸ਼੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀਂ ਸਬੰਧੀ ਸਮਾਗਮ ਭੱਲਕੇ 30 ਅਗਸਤ ਨੂੰ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਸੂਰੀਆ ਇੰਨਕਲੇਵ (ਕਪੂਰ ਪਿੰਡ ਵਾਲੇ) ਵਿਖੇ ਸ਼੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀਂ ਦਾ ਤਿਉਹਾਰ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਨਿਗਰਾਨੀ ਹੇਠ 30 ਅਗਸਤ ਦੀ ਰਾਤ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਰਾਤ ਦੇ ਸਮਾਗਮ ਦੋਰਾਨ ਜਿਥੇ ਸਮੂਹ ਸੰਗਤਾਂ ਵਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮਹਿਮਾ ਦਾ ਗੁਨਗਾਨ ਅਤੇ ਪੂਜਾ ਕੀਤੀ ਜਾਵੇਗੀ ਉਥੇ ਪੁੱਜੇ ਪ੍ਰਸਿੱਧ ਕਲਾਕਾਰ ਬੂਟਾ ਮੁਹੰਮਦ, ਪਰਦੀਪ ਸਰਹਾਲੀ, ਗੌਰਵ ਅਲੀ ਸੰਗਤਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਹੁੰਮਹੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਅਤੇ ਸਟਾਫ ਨੂੰ ਕਰੋਨਾ ਵੈਕਸੀਨ ਲਗਾਈ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਦੁੱਖੀ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਵਿਖੇ ਆਸ਼ਰਮ ਵਿੱਖੇ ਰਹਿ ਰਹੇ ਮਰੀਜ਼ਾਂ ਦੀ ਤੰਦਰੁਸਤੀ ਅਤੇ ਕਰੋਨਾ ਤੋਂ ਬਚਾਅ ਕਰਨ ਲਈ ਪੀ.ਐਚ.ਸੀ ਪਿੰਡ ਬੋਲੀਨਾ ਦੇ ਸਟਾਫ ਵਲੋਂ ਇੱਕ ਵਿਸ਼ੇਸ਼ ਕੈਂਪ ਲਗਾ ਕੇ 76 ਮਰੀਜ਼ਾਂ ਅਤੇ 14 ਸਟਾਫ ਮੈਂਬਰਾਂ ਨੂੰ ਕਰੋਨਾ ਕੋ-ਵੈਕਸੀਨ ਦੀ ਦੂਜੀ ਡੋਜ਼ ਲਗਾਈ ਗਈ। ਇਸ ਮੌਕੇ ਪਿੰਡ ਬੋਲੀਨਾ ਦੇ ਸਿਹਤ ਵਿਭਾਗ ਤੋਂ ਜਸਵੰਤ ਕੌਰ ਐਮ.ਪੀ.ਐਚ.ਡਬਲਯੂ, ਸੁਖਜਿੰਦਰ ਕੌਰ, ਨਵਦੀਪ ਸਿੰਘ ਨੇ ਆਸ਼ਰਮ ਵਿਖੇ ਮਰੀਜ਼ਾਂ ਨੂੰ ਕਰੋਨਾ ਦੇ ਟੀਕੇ ਲਗਾਏ। ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਇਸ ਉਪਰਾਲੇ ਲਈ ਸਿਹਤ ਵਿਭਾਗ ਦੇ ਐਸ.ਐਮ.ਉ ਆਰ.ਪੀ ਬੈਂਸ ਸੀਐਚਸੀ ਜ਼ਮਸ਼ੇਰ ਖਾਸ ਅਤੇ ਸਮੂਹ ਸਹਿਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਕਰੋਨਾ ਵੈਕਸੀਨ ਲਗਾਉਣੀ ਚਾਹੀਦੀ ਹੈ। ਇਸ ਮੌਕੇ ਵਿਕਰਮਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਪਰਵੇਜ਼ ਮਸੀਹ, ਰਵਿੰਦਰ ਰਾਮਾ, ਕੋਮਲ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
घर बैठे देखिए डीजेजेएस श्री कृष्ण जन्माष्टमी महोत्सव 2021 विशेष वेबकास्ट- संभवामि युगे युगे
COVID-19 की इन विकट परिस्थितियों के बीच,आएँ सकारात्मक ऊर्जा से स्वयं को पोषित करें। गुरुदेव सर्व श्री आशुतोष महाराज जी द्वारा संस्थापित व संचालित दिव्य ज्योति जाग्रति संस्थान (डीजेजेएस), श्री कृष्ण जन्माष्टमी 2021 के उपलक्ष्य मे 'संभवामि युगे युगे' के विषय पर आधारित एक विशेष सामाजिक, सांस्कृतिक व आध्यात्मिक कार्यक्रम का आयोजन करने जारहा है। स्वामी sajjananand जी ने बताया कि कार्यक्रम का प्रीमियर डीजेजेएस यूट्यूब चैनल पर 29 और 30 अगस्त 2021 को दो भागों मे किया जाएगा। भाग I - 29 अगस्त 2021 को प्रातः 10-11:30 बजे और रात्रि 9-10:30 बजे; भाग II - 30 अगस्त 2021 को प्रातः 10 बजे से दोपहर 12 बजे तक। साथ ही जन्माष्टमी की रात्रि 9 बजे से 12 बजे तक सम्पूर्ण कार्यक्रम प्रस्तुत किया जाएगा जिसका समापन प्रभु श्री कृष्ण की भव्य आरती से होगा।
डीजेजेएस जन्माष्टमी महोत्सव अपने आप में विशेष है क्योंकि यह केवल कृष्ण झाँकी, मटकी फोड़ लीला एवं भजन संकीर्तन आदि तक सीमित नहीं है|अपितु यह कार्यक्रम रोमांचकारी नृत्य-नाटिकाओं, संगीतमय प्रस्तुतियों एवं ज्ञानवर्धक आध्यात्मिक प्रवचनों का एक अनूठा समावेश है। दिव्य गुरु श्री आशुतोष महाराज जी के ब्रह्मज्ञानी शिष्यों द्वारा प्रस्तुत नृत्य नाटिकाएँ जहां आपको एक बार पुनः द्वापर युग में ले जाएंगी वहीं दूसरी ओर गुरुदेव के ब्रह्मज्ञानी सन्यासी शिष्यों द्वारा आध्यात्मिक प्रवचन आपको श्री कृष्ण लीलाओं में निहित शाश्वत ज्ञान, की आज के सामाजिक परिवेश में जो उपयोगिता है उससे भी अवगत कराएंगे।
डीजेजेएस पिछले तीन दशकों से प्रत्येक वर्ष इस उत्सव को मात्र इसके बाह्य स्वरूप में ही नहीं बल्कि इसकी वास्तविक भावना के साथ मना रहा है। इस भव्य आयोजन में लाखों दर्शक सम्मिलित होते हैं। डीजेजेएस प्रतिनिधि ने बताया कि श्री कृष्ण के प्रति समाज में व्याप्त मिथकों और भ्रांतियों को दूर करने व श्रीमद् भगवत् गीता मे श्री कृष्ण द्वारा दिये गए अध्यात्म के प्रयोगात्मक विज्ञान – ब्रह्मज्ञान से लोगों को परिचित करने के उदेश्य से गुरुदेव सर्व श्री आशुतोष महाराज जी ने स्वयं इस कार्यक्रम को आकार दिया।
विषय 'संभवामि युगे युगे' श्रीमद् भागवत् गीता में वर्णित सज्जनों के कल्याण व दुष्टों के विनाश हेतु पृथ्वी पर भगवान के अवतरण की सार्वभौमिक उद्घोषणा पर आधारित है। कार्यक्रम अवतारवाद के विभिन्न पहलुओं पर चर्चा करेगा और साथ ही श्रीमद् भगवद् गीता के सार से मानव समाज को अवगत करा उन्हें ईश्वर-साक्षात्कार हेतु प्रेरित करेगा।
डीजेजेएस कार्यक्रम की विभिन्न विलक्षणताओं में से जो सबसे प्रमुख व ध्यातव्य है, वह है - स्वयंसेवा की भावना [सेवा भाव]। यह भव्य कार्यक्रम, नाम, प्रसिद्धि और धन प्राप्त करने की इच्छा से प्रेरित प्रशिक्षित कलाकारों द्वारा नहीं, बल्कि श्री आशुतोष महाराज जी के निःस्वार्थी व ब्रह्मज्ञानी युवा शिष्यों द्वारा प्रस्तुत किया जाएगा, जो मात्र एक ही भावना से प्रेरित हैं और वह है- अपने गुरुदेव के श्री चरणों में सेवा अर्पित करना।
यह आयोजन किसी विशेष आयु वर्ग तक ही सीमित नहीं है, बल्कि इसमें सभी आयु वर्गों के लिए प्रेरणाएँ समाहित हैं। यह एक ऐसा कार्यक्रम है जिसे आप अपने परिवार के साथ देख सकते हैं और जीवनोपयोगी गूढ़ आध्यात्मिक शिक्षाएँ प्राप्त कर सकते हैं। इस भव्य कार्यक्रम का आनंद उठाने हेतु, डीजेजेएस यूट्यूब चैनल www.youtube.com/djjsworld को अभी सब्सक्राइब करें।
Thursday, 26 August 2021
ਪ੍ਰਿਤਪਾਲ ਕੌਰ ਬਣੀ ਕੌਮੀ ਪ੍ਰਧਾਨ ਇਸਤਰੀ ਵਿੰਗ ਡਾਕਟਰ ਖੇੜਾ
ਮਨੁੱਖੀ ਅਧਿਕਾਰ ਮੰਚ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ । ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਐਂਟੀ ਕਰਾਇਮ ਸੈਲ ਡਾਕਟਰ ਗੁਰਦੀਪ ਸਿੰਘ , ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਰਮਨੀਤ ਐਸ ਮੁਖਰਜੀ ਚੇਅਰਪਰਸਨ ਐਂਟੀ ਕਰਾਇਮ ਸੈਲ ਇਸਤਰੀ ਵਿੰਗ ਅਤੇ ਸ਼ਬਨਮ ਖ਼ਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੀਟਿੰਗ ਵਿੱਚ ਮੈਡਮ ਪ੍ਰਿਤਪਾਲ ਕੌਰ ਨੂੰ ਕੌਮੀ ਪ੍ਰਧਾਨ ਇਸਤਰੀ ਵਿੰਗ ਅਤੇ ਕਰਨੈਲ ਸਿੰਘ ਨੂੰ ਉਪ ਪ੍ਰਧਾਨ ਚੰਡੀਗੜ੍ਹ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਪ੍ਰਿਤਪਾਲ ਕੌਰ ਜੀ ਦਾ ਜਨਮ ਦਿਨ ਵੀ ਮਨਾਇਆ ਗਿਆ ਆਏ ਹੋਏ ਮੈਂਬਰ ਅਤੇ ਅਹੁਦੇਦਾਰਾਂ ਵੱਲੋਂ ਵਧਾਈਆਂ ਅਤੇ ਤੋਹਫ਼ੇ ਵੀ ਦਿੱਤੇ ਗਏ। ਮੀਟਿੰਗ ਦੌਰਾਨ ਸੰਸਥਾ ਵੱਲੋਂ ਕੌਮੀ ਪ੍ਰਧਾਨ ਇਸਤਰੀ ਵਿੰਗ ਨੂੰ ਨਵੀਆਂ ਪਾਵਰਾ ਵੀ ਦਿੱਤੀਆਂ ਗਈਆਂ ਉਹ ਕਿਸੇ ਵੀ ਇਸਤਰੀ ਵਿੰਗ ਦੇ ਅਹੁਦੇਦਾਰ ਨੂੰ ਪਦ-ਉਨਤ ਵੀ ਕਰ ਸਕਦੇ ਹਨ ਜਾਂ ਫਿਰ ਅਹੁਦੇਦਾਰੀ ਖਤਮ ਕਰ ਸਕਦੇ ਹਨ । ਹੋਰਨਾਂ ਤੋਂ ਇਲਾਵਾ ਰਵਿੰਦਰ ਕੁਮਾਰ, ਜਸਵੀਰ ਸਿੰਘ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਕੌਰ , ਹਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
लूटपाट करने वाले गिरोह के 2 सदस्य काबू, सोना, चांदी, कैश व मोबाइल बरामद: अमनीत कौंडल- शरारती तत्वों के खिलाफ अभियान किया जाएगा तेज: एस.एस.पी
होशियारपुर, 26 अगस्त : ( तरसेम दीवाना )
जिला पुलिस की ओर से शरारती तत्वों के खिलाफ चलाए गए अभियान के अंतर्गत दातर दिखाकर लूटपाल करने वाले गिरोह के 2 सदस्यों को काबू कर उनसे सोने व चांदी के गहने, मोबाइल फोन व मोटर साइकिल बरामद किया गया।
स्थानीय पुलिस लाइन में इस संबंधी जानकारी देते हुए एस.एस.पी अमनीत कौंडल ने बताया कि गिरफ्तार किए आरोपियों की पहचान कमलजीत सिंह उर्फ लाडी निवासी दुलुवाणा थाना धारीवाल जिला गुरदासपुर व भूपिंदर सिंह उर्फ टिंकू निवासी फज्जुपुर थाना धारीवाल के तौर पर हुई, जिनके खिलाफ पहले भी कई मामले दर्ज हैं।
एस.एस.पी अमनीत कौंडल ने शरारती तत्वों को चेतावनी देते हुए कहा कि आने वाले दिनों में पुलिस की ओर से ऐसे तत्वों के खिलाफ अभियान तेज किया जाएगा। उन्होंने बताया कि दोनों की गिरफ्तारी से थाना दसूहा में दर्ज 5 मामले ट्रेस किए गए हैं व दोनों तरफ से सोने की चैनियां, दो जोड़े सोने के टापस, एक जोड़ा बालियां, एक जोड़ा छोटी बालियां, एक अंगुठी, एक चांदी के चेन, 2 हजार रुपए नकद, मोबाइल फोन, मोटर साइकिल व लोहे की दातर बरामद की गई। उन्होंने बताया कि 10 अगस्त 2021 को नवनीत कौर निवासी वार्ड नंबर 1 गोबिंद नगर दारापुर टांडा से दो अज्ञात व्यक्तियों ने चैनी छीनने के साथ - साथ उसके गहने व पर्स में से 2.20 लाख रुपए व मोबाइल फोन छीन लिया था, जिस पर थाना टांडा मेें मामला दर्ज किया गया है। उन्होंने बताया कि एस.पी( डी) रविंदर पाल सिंह संधू की निगरानी में डी.एस.पी टांडा राज कुमार व इंस्पेक्टर बिक्रम सिंह की टीम की ओर से पूरी गहराई से तफ्तीश करते हुए 25 अगस्त को गांव डडियाला मोड़ के नजदीक दोनों आरोपियों को काबू कर पूछताछ के दौरान गहने व बाकी सामान बरामद कर लिया। उन्होंने बताया कि आरोपियों के खिलाफ गुरदासपुर, धारीवाल, बटाला, काहनूवान, होशियारपुर, अमृतसर आदि स्थानों पर पहले भी लूटपाल के मामले दर्ज हैं।
जालंधर और आस -पास के विद्यार्थियों को सस्ती और मानक शिक्षा उपलब्ध करवाएगा बाबा साहब भीम राव अम्बेदकर सरकारी को- एजुकेशन कालेज, बूटा मंडी
2.50 लाख से कम सालाना आमदन वाले एस.सी. परिवारों के बच्चों को कालेज में दी जायेगी मुफ़्त शिक्षा
जालंधर, 26 अगस्त
जालंधर और आस -पास के विद्यार्थियों को सस्ती और मानक शिक्षा उपलब्ध करवाने के उदेश्य से पंजाब सरकार की तरफ से नए बनाए गए बाबा साहब भीम राव अम्बेदकर सरकारी को -एजुकेशन कालेज बूटा मंडी, जालंधर में सैशन 2021 -22 के लिए दाख़िले शुरू हो गए है।
इस सम्बन्धित जानकारी देते हुए कालेज के प्रिंसीपल सरबजीत सिंह ने बताया कि इस कालेज की जालंधर और नजदीक के विद्यार्थियों की बहुत बड़ी ज़रूरत थी, जिनको अब पढ़ाई के लिए अपने इलाके से बाहर नहीं जाना पड़ेगा और प्राईवेट कालेजों में महँगी फ़ीस भी नहीं देनी पड़ेगी, बल्कि अब विद्यार्थी अपने इलाको में रह कर पढ़ाई कर सकेंगे।
प्रिंसीपल. सिंह ने बताया कि कालेज में बी.ए., बी.काम, बी.सी.ए.,बी.बी.ए. और पी.जी.डी.ए. के लिए दाख़िले शुरू हो गए है, जिन में बिना लेट फीस से 31 अगस्त तक दाख़िला लिया जा सकता है। उन्होंने यह भी बताया कि ऐस.सी. श्रेणी के साथ सम्बन्धित परिवार, जिनकी सालाना आमदन 2.50 लाख से कम है, के बच्चों को कालेज में मुफ़्त शिक्षा प्रदान की जायेगी।
उन्होनें विद्यार्थियों को निर्धारित समय में अपना दाख़िला करवाने की अपील की, जिससे वह लेट फीस से बच सकें और उनका सिलेबस भी निर्धारित समय में पूरा करवाया जा सके।
ਦੀਵਾਰਾਂ ’ਤੇ ਮਨਮੋਹਨੀਆਂ ਤਸਵੀਰਾਂ ਨਾਲ ਨਿੱਕੂ ਪਾਰਕ ਨੂੰ ਮਿਲੀ ਨਵੀਂ ਦਿੱਖ
ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਨਿੱਕੂ ਪਾਰਕ ਦੀ ਸ਼ਾਨ ਬਹਾਲੀ ਲਈ ਵਚਨਬੱਧ
ਜਲੰਧਰ 26 ਅਗਸਤ (ਅਮਰਜੀਤ)- ਬੱਚਿਆਂ ਦੀ ਸਭ ਤੋਂ ਵੱਧ ਮਨਪਸੰਦ ਮਨੋਰੰਜਕ ਨਿੱਕੂ ਪਾਰਕ ਵਿੱਚ ਸੁੰਦਰੀਕਰਨ ਅਤੇ ਮੁੜ ਨਿਰਮਾਣ ਦੇ ਕੰਮ ਦਾ ਇਕ ਹੋਰ ਗੇੜ ਮੁੰਕਮਲ ਹੋਣ ਨਾਲ ਇਸ ਪਾਰਕ ਨੂੰ ਦੀਵਾਰਾਂ ’ਤੇ ਮਨਮੋਹਨੀਆਂ ਤਸਵੀਰਾਂ ਨਾਲ ਨਵਾਂ ਤੇ ਸੁੰਦਰ ਰੂਪ ਮਿਲਿਆ ਹੈ। ਇਸੇ ਤਰ੍ਹਾਂ ਬੜੇ ਚਿਰਾਂ ਤੋਂ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਬਾਊÇਲੰਗ ਮਸ਼ੀਨ ਦੀ ਇਥੇ ਆਉਣ ਵਾਲੇ ਦਰਸ਼ਕਾਂ ਵਲੋਂ ਕੀਤੀ ਜਾ ਰਹੀ ਉਡੀਕ ਵੀ ਖ਼ਤਮ ਹੋਣ ਜਾ ਰਹੀ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪ੍ਰੋਜੈਕਟ ਮੁਕੰਮਲ ਲਏ ਗਏ ਹਨ ਅਤੇ ਇਨਾਂ ਨੂੰ ਆਉਣ ਵਾਲੇ ਐਤਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਵੱਖ-ਵੱਖ ਥੀਮਾਂ ’ਤੇ ਅਧਾਰਿਤ ਪਾਰਕ ਦੀਆਂ ਕੰਧਾਂ ’ਤੇ ਪੇਂਟਿੰਗ ਕਰਵਾਈ ਗਈ ਹੈ ਜੋ ਕਿ ਬੱਚਿਆਂ ਲਈ ਆਕਰਸ਼ਨ ਦਾ ਕੇਂਦਰ ਬਣੇਗੀ। ਉਨ੍ਹਾਂ ਕਿਹਾ ਕਿ ਬ੍ਰੇਕ ਡਾਂਸ ਸਵਿੰਗ ਰੱਖ-ਰਖਾਵ ਦੀ ਘਾਟ ਕਰਕੇ ਬੰਦ ਪਿਆ ਸੀ ਜਦਕਿ ਕ੍ਰਿਕਟ ਗੇਂਦਬਾਜ਼ੀ ਮਸ਼ੀਨ ਪਾਰਕ ਵਿੱਚ ਨਵੀਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਅੰਡਰ ਟਰਾਈਲ ਚੱਲ ਰਹੇ ਹਨ ਅਤੇ ਆਉਣ ਵਾਲੇ ਦਰਸਕਾਂ ਲਈ ਐਤਵਾਰ ਨੂੰ ਖੋਲ੍ਹ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਇਸ ਪ੍ਰਮੁੱਖ ਮਨੋਰੰਜਨ ਪਾਰਕ ਵਿੱਚ ਮਨੋਰੰਜਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਨਿੱਕੂ ਪਾਰਕ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਸ਼ਹਿਰ ਦੇ ਬਿਲਕੁਲ ਵਿਚਕਾਰ 4.5 ਏਕੜ ਵਿੱਚ ਬਣੀ ਹੋਈ ਇਸ ਪਾਰਕ ਦੀ ਸਾਂਭ-ਸੰਭਾਲ ਦੀ ਕਮੀ ਅਤੇ ਕੋਵਿਡ-19 ਮਹਾਂਮਾਰੀ ਕਰਕੇ ਲਗਭਗ ਇਕ ਸਾਲ ਤੱਕ ਬੰਦ ਰਹਿਣ ਕਰਕੇ ਹਾਲਤ ਖ਼ਰਾਬ ਬਣੀ ਹੋਈ ਸੀ। ਡਿਪਟੀ ਕਮਿਸ਼ਨਰ ਵਲੋਂ ਕੁਝ ਮਹੀਨੇ ਪਹਿਲਾਂ ਪਾਰਕ ਦੀ ਹਾਲਤ ਦਾ ਜਾਇਜ਼ਾ ਲੈਣ ਉਪਰੰਤ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਵਲੋਂ ਪਾਰਕ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਗਿਆ ਕਿ ਪਾਰਕ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿੱਕੂ ਪਾਰਕ ਦੇ ਮੈਨੇਜਰ ਐਸ.ਐਸ. ਸਿੱਧੂ ਨੇ ਦੱਸਿਆ ਕਿ ਪਾਰਕ ਵਿਚਲੇ ਸਾਰੇ ਝੂਲੇ ਜਿਨਾਂ ਵਿੱਚ ਮਨੋਰੰਜਕ ਬੱਸ, ਫੁਹਾਰੇ, ਰੇਲ ਗੱਡੀ, ਸੰਗੀਤਮਈ ਫੁਹਾਰੇ, ਫਲੱਡ ਲਾਈਟਾਂ ਅਤੇ ਹੋਰ ਸ਼ਾਮਿਲ ਹਨ ਹਾਲ ਹੀ ਵਿੱਚ ਚਾਲੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਬ੍ਰੇਕ ਡਾਂਸ ਸਵਿੰਗ ਅਤੇ ਕ੍ਰਿਕਟ ਗੇਂਦਬਾਜ਼ੀ ਮਸ਼ੀਨ ਦੀ ਸਹੂਲਤ ਵੀ ਬੱਚਿਆਂ ਲਈ ਤਿਆਰ ਹੈ।
ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ.ਸੀ, ਬੀ.ਸੀ ਵਿੰਗ ਦੀ ਹੋਈ ਵਿਸ਼ਾਲ ਮੀਟਿੰਗ
ਫਗਵਾੜਾ 26 ਅਗਸਤ (ਸ਼ਿਵ ਕੋੜਾ)- ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦਿਹਾਤੀ ਦੀ ਐਸ ਸੀ, ਬੀ ਸੀ ਵਿੰਗ ਦੀ ਇੱਕ ਭਰਵੀਂ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਰੂਪ ਸਿੰਘ ਖਲਵਾੜਾ ਜਥੇਬੰਦਕ ਸਕੱਤਰ ਪੰਜਾਬ, ਮੋਹਨ ਸਿੰਘ ਦਿਹਾਤੀ ਪ੍ਰਧਾਨ ਐਸ ਸੀ ਵਿੰਗ, ਮਾਸਟਰ ਹਰਬਿਲਾਸ, ਮੱਸਾ ਸਿੰਘ ਚਾੜਾ ਨੇ ਕੀਤੀ। ਇਸ ਮੌਕੇ ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਪ੍ਰਧਾਨ ਤਜਿੰਦਰਪਾਲ ਸਿੰਘ ਬਿੱਟਾ ਵਿਸ਼ੇਸ਼ ਰੂਪ ਵਿਚ ਪਹੁੰਚੇ। ਇਸ ਮੋਕੇ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ ਵਿਚ ਸ਼ਾਮਲ ਹੋਏ। ਜਿੰਨਾ ਵਿਚ ਗੁਰਦਿਆਲ ਸਿੰਘ,ਮੱਖਣ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ ਜੰਡੂ, ਅਵਤਾਰ ਸਿੰਘ,ਕਾਲੀ ਦਾਸ ਜਮਾਲਪੁਰ,ਰੋਸ਼ਨ ਲਾਲ ਢੰਡੋਲੀ, ਬਲਵੀਰ ਸਿੰਘ ਪੰਡੋਰੀ, ਪਰਮਜੀਤ ਕੌਰ, ਪ੍ਰਕਾਸ਼ ਸਿੰਘ ਰਾਣੀਪੁਰ (ਸਾਬਕਾ ਸਰਪੰਚ), ਸਤਨਾਮ ਸਿੰਘ, ਚਰਨਜੀਤ ਸਿੰਘ ਮਹੇੜੂ ਆਦਿ ਸ਼ਾਮਲ ਸਨ।
ਸ. ਜਰਨੈਲ ਸਿੰਘ ਵਾਹਦ ਅਤੇ ਸ. ਰਣਜੀਤ ਸਿੰਘ ਖੁਰਾਣਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਵਿਚ ਉਨਾ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੋਕੇ ਅਕਾਲੀ ਦਲ ਦੀਆ ਨੀਤੀਆ ਨੂੰ ਘਰ ਘਰ ਪੁਹੰਚਾਉਣ ਲਈ ਸ. ਜਰਨੈਲ ਸਿੰਘ ਵਾਹਦ ਨੇ 21 ਮੈਂਬਰੀ ਕਮੇਟੀ ਦਾ ਐਲਾਨ ਕੀਤਾ। ਜਿਸ ਵਿਚ ਜਥੇਦਾਰ ਸਰੂਪ ਸਿੰਘ ਖਲਵਾੜਾ-ਪ੍ਰਧਾਨ, ਪਰਮਿੰਦਰ ਸਿੰਘ ਜੰਡੂ, ਮੋਹਨ ਸਿੰਘ ਵਾਹਦ- ਸੀ. ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਰਾਣੀਪੁਰ- ਮੀਤ ਪ੍ਰਧਾਨ,ਮਾਸਟਰ ਹਰਬਲਾਸ ਬਾਲੂ,ਬਲਵੀਰ ਸਿੰਘ ਗੰਢਵਾ, ਰੇਸ਼ਮ ਸਿੰਘ ਢੰਡੋਲੀ- ਸਕੱਤਰ, ਬਲਜਿੰਦਰ ਸਿੰਘ ਫ਼ਤਿਹਗੜ੍ਹ- ਜਥੇਬੰਦਕ ਸਕੱਤਰ, ਅਵਤਾਰ ਸਿੰਘ ਮੀਰਾ - ਖ਼ਜ਼ਾਨਚੀ, ਵਿਜੈ ਪਾਲ ਸਿੰਘ ਪੰਡੋਰੀ, ਕੁਲਦੀਪ ਸਿੰਘ ਮਾਣਕ- ਪ੍ਰੈਸ ਸਕੱਤਰ, ਸੰਤ ਟਹਿਲ ਨਾਥ, ਕੁਲਦੀਪ ਸਿੰਘ ਸਮਰਾ, ਦਵਿੰਦਰ ਕੌਰ, ਦਰਸ਼ਨ ਸਿੰਘ ਵਾਹਦ,ਪਰਮਜੀਤ ਸਿੰਘ ਮੱਲੀ, ਨਿਰਮਲ ਸਿੰਘ, ਗੁਰਮੇਲ ਸਿੰਘ, ਮੋਹਨ ਸਿੰਘ-ਸਲਾਹਕਾਰ ਬਣਾਇਆ ਗਿਆ ਹੈ। ਸ. ਵਾਹਦ ਤੇ ਖੁਰਾਣਾ ਨੇ ਕਿਹਾ ਕਿ ਅਜਿਹੀਆਂ ਕਮੇਟੀਆਂ ਫਗਵਾੜਾ ਹਲਕੇ ਦੇ ਸਾਰੇ ਪਿੰਡਾ ਵਿਚ ਬਣਾਈਆਂ ਜਾਣਗੀਆਂ ਤਾ ਜੋ ਆਉਣ ਵਾਲੀਆ 2022 ਦੀਆ ਚੋਣਾ ਵਿੱਚ ਵੱਡੇ ਮਾਰਜਨ ਨਾਲ ਜਿੱਤ ਹੋਵੇ। ਇਸ ਮੋਕੇ 21 ਮੈਂਬਰੀ ਕਮੇਟੀ ਨੇ ਵਾਅਦਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਸ.ਜਰਨੈਲ ਸਿੰਘ ਵਾਹਦ ਨੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਚੋਣਾਂ ਸੰਬੰਧੀ ਜਾਰੀ 13 ਨੁਕਾਤੀ ਪ੍ਰੋਗਰਾਮ ਦੀ ਜਾਣਕਾਰੀ ਵੀ ਦਿੱਤੀ। ਖੁਰਾਣਾ ਨੇ ਕਿਹਾ ਕਿ ਲੋਕ ਹੁਣ ਕਾਂਗਰਸ ਤੋਂ ਪਿੱਛਾ ਛੁਡਾਉਣ ਲਈ ਕਾਹਲੇ ਹਨ ਅਤੇ ਚੋਣਾਂ ਦੇ ਇੰਤਜ਼ਾਰ ਵਿਚ ਹਨ। ਉਨ੍ਹਾਂ ਕਿਹਾ ਬਸਪਾ ਅਕਾਲੀ ਦਲ ਦੀ 29 ਤਾਰੀਖ ਦੀ ਰੈਲੀ ਬੇਮਿਸਾਲ ਹੋਵੇਗੀ ਅਤੇ ਕਾਂਗਰਸ ਦੇ ਝੂਠ ਦੀ ਪੋਲ ਖ਼ੋਲ ਕੇ ਰੱਖ ਦੇਵੇਗੀ। ਇਸ ਮੀਟਿੰਗ ਵਿਚ ਜਸਵਿੰਦਰ ਸਿੰਘ ਭਗਤਪੁਰਾ, ਪ੍ਰਿਤਪਾਲ ਸਿੰਘ ਮੰਗਾ, ਮਾਸਟਰ ਰਵੇਲ ਸਿੰਘ, ਗੁਰਮੁਖ ਸਿੰਘ ਚਾਨਾ, ਗੁਰਦਰਸਨ ਸਿੰਘ ਬੌਬੀ, ਝਿਰਮਲ ਸਿੰਘ ਭਿੰਡਰ, ਦੀਦਾਰ ਸਿੰਘ ਜਗਪਾਲਪੁਰ, ਨਰਿੰਦਰ ਸਿੰਘ ਨਿੰਦੀ, ਡਾਕਟਰ ਪਰਮਜੀਤ ਸਿੰਘ, ਬਲਵਿੰਦਰ ਸਰਪੰਚ,ਰਜਿੰਦਰ ਸਿੰਘ ਸਾਬਕਾ ਸਰਪੰਚ, ਦੇਸ ਰਾਜ ਜਮਾਲਪੁਰ, ਬ੍ਰਿਜ ਲਾਲ ਬੇਗਮਪੁਰ, ਸਤਨਾਮ ਸਿੰਘ ਜੱਗਾ ਖਲਵਾੜਾ, ਦਵਿੰਦਰ ਕੌਰ ਖਲਵਾੜਾ, ਰਸ਼ਪਾਲ ਸਿੰਘ ਪੀਪਾ ਰੰਗੀ, ਧਰਮਪਾਲ ਹਰਦਾਸਪੁਰ, ਤਿਲਕ ਰਾਜ ਖਲਵਾੜਾ,ਜਸਵਿੰਦਰ ਸਿੰਘ ਸਰਪੰਚ ਢੱਢੇ,ਕੁਲਦੀਪ ਸਿੰਘ ਸਪਰੋੜ,ਹੰਸ ਰਾਜ ਪਾਂਛਟਾ, ਸਤਨਾਮ ਸਿੰਘ ਜਗਤਪੁਰ ਜੱਟਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।
ਰੋਟਰੀ ਕਲੱਬ ਸਾਊਥ-ਈਸਟ ਨੇ ਰਾਮਗੜ੍ਹੀਆ ਸੀ.ਸੈ. ਸਕੂਲ ਵਿਖੇ ਮਨਾਇਆ ਵਣ ਮਹਾਂਉਤਸਵ
ਫਗਵਾੜਾ 26 ਅਗਸਤ (ਸ਼ਿਵ ਕੋੜਾ) ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਵਿਖੇ ਵਣ ਮਹਾਉਤਸਵ ਮਨਾਇਆ ਗਿਆ। ਕਲੱਬ ਪ੍ਰਧਾਨ ਪ੍ਰੇਮ ਪਾਲ ਪੱਬੀ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਚੇਅਰ ਪਰਸਨ ਰਾਮਗੜ੍ਹੀਆ ਐਜੁਕੇਸ਼ਨਲ ਕਾਉਂਸਿਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਵਿਓਮਾ ਭੋਗਲ ਢੱਠ ਨੇ ਹਾਜਰੀ ਲਗਵਾਈ। ਇਸ ਮੌਕੇ ਪੰਜਾਹ ਤੋਂ ਵੱਧ ਫੁੱਲਦਾਰ, ਛਾਂ ਦਾਰ ਅਤੇ ਜੜ੍ਹੀਆਂ, ਬੂਟੀਆਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਖਾਸ ਤੌਰ ਤੇ ਪੁੱਜੇ ਇੰਨਵਾਇਰਨਮੈਂਟ ਐਸੋਸੀਏਸ਼ਨ ਫਗਵਾੜਾ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੂਟਿਆਂ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਧਰਤੀ ਉੱਪਰ ਦਰਖ਼ਤਾਂ ਤੋਂ ਬਿਨਾਂ ਇਨਸਾਨੀ ਜੀਵਨ ਅਤੇ ਜੀਵ-ਜੰਤੂਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਕਸੀਜਨ ਦਾ ਸਰੋਤ ਇਹ ਬੂਟੇ ਹੀ ਹਨ। ਪ੍ਰਧਾਨ ਪ੍ਰੇਮਪਾਲ ਪੱਬੀ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜੋ ਬੂਟੇ ਲਗਾਏ ਗਏ ਹਨ ਇਹਨਾਂ ਦੀ ਦੇਖਭਾਲ ਦਾ ਉੱਚ ਪਧਰਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਕਲੱਬ ਸਕੱਤਰ ਹਕੂਮਤ ਰਾਏ, ਮਨੋਜ ਮਿੱਡਾ, ਸੁਰਿੰਦਰ ਸਿੰਘ ਜਸਵਾਲ, ਅਮਰਜੀਤ ਸਿੰਘ, ਰਵਿੰਦਰ ਚੋਟ, ਅਜੇ ਕੁਮਾਰ ਜੰਜੂਆ ਆਦਿ ਹਾਜਰ ਸਨ।
ਮਾਮਲਾ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਦਾ
ਇੱਕ ਰੰਗ ਦੀ ਬਾਲਟੀ ਨਾਲ ਬਣ ਰਹੇ ਨੇ ਸਮਾਰਟ ਸਕੂਲ: ਜਰਨੈਲ ਨੰਗਲ
ਫਗਵਾੜਾ (ਹਰੀਸ਼ ਭੰਡਾਰੀ)- ਅੱਜ ਇਕ ਵਾਰ ਫਿਰ ਲੋਕ ਇਨਸਾਫ ਪਾਰਟੀ ਦਾ ਇੱਕ ਵਫ਼ਦ ਪਾਰਟੀ ਦੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿੱਚ ਸਥਾਨਕ ਤਹਿਸੀਲਦਾਰ ਦਫਤਰ ਫਗਵਾੜਾ ਵਿਖੇ ਤਹਿਸੀਲਦਾਰ ਹਰਕ੍ਰਮਪ੍ਰੀਤ ਸਿੰਘ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਪੰਜਾਬ ਸਰਕਾਰ ਐਜੂਕੇਸ਼ਨ ਸੈਕਟਰੀ ਪੰਜਾਬ ਡਿਪਟੀ ਕਮਿਸ਼ਨਰ ਕਪੂਰਥਲਾ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਏਡੀਸੀ ਫਗਵਾੜਾ ਅਤੇ ਐੱਸਡੀਐੱਮ ਸਾਹਿਬ ਫਗਵਾੜਾ ਦੇ ਨਾਮ ਤੇ ਦਿੱਤਾ, ਬਾਅਦ ਵਿੱਚ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਕਿਹਾ ਕਿ ਪੰਜਾਬ ਅੰਦਰ ਮੁੱਖ ਮੰਤਰੀ ਵੱਲੋਂ ਵੱਡੇ ਵੱਡੇ ਬੋਰਡ ਲਗਾ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਅੰਦਰ 12976 ਸਮਾਰਟ ਸਕੂਲ ਬਣਾਏ ਗਏ ਹਨ, ਜਿਸ ਤੋਂ ਬਾਅਦ ਅਸੀਂ ਆਪਣੇ ਉਲੀਕੇ ਗਏ ਪ੍ਰੋਗਰਾਮ ਪੋਲ ਖੋਲ ਦੇ ਚੌਥੇ ਦਿਨ ਫਗਵਾੜੇ ਦੇ 20 ਸਕੂਲਾਂ ਵਿਚ ਜਾ ਕੇ ਉੱਥੋਂ ਦੇ ਹਾਲਾਤ ਦੇਖੇ, ਜਿਸ ਸਬੰਧੀ ਅਸੀਂ ਅੱਜ ਮੰਗ ਪੱਤਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਅਸੀਂ ਹੁਣ ਤਕ ਫਗਵਾੜਾ ਦੇ 58 ਸਕੂਲਾਂ ਦਾ ਸਰਵੇ ਕਰ ਚੁੱਕੇ ਹਾਂ ਜਿਸ ਵਿੱਚ ਅੱਜ ਅਸੀਂ ਪਿੰਡ ਨੰਗਲ, ਖੇੜਾ, ਠੱਕਰਕੀ, ਭਾਣੋਕੀ, ਜਗਤਪੁਰ ਜੱਟਾਂ, ਉੱਚਾ ਪਿੰਡ, ਪੰਡਵਾਂ, ਨਿਹਾਲਗਡ਼੍ਹ, ਮੌਲੀ ਜਮਾਲਪੁਰ, ਕੋਟ ਰਾਣੀ ਚਾਚੋਕੀ ਪਿੰਡਾਂ ਦੇ ਸਕੂਲ ਵਿੱਚ ਗਏ ਜਿੱਥੇ ਹਰ ਪਿੰਡ ਵਿੱਚ ਅਧਿਆਪਕਾਂ ਦੀ ਘਾਟ ਸਾਹਮਣੇ ਆਈ ਹੀ ਹੈ ਉਸ ਦੇ ਨਾਲ ਹੀ ਇਕ ਨਵੀਂ ਗੱਲ ਸਾਹਮਣੇ ਆਈ ਕਿ ਸਰਕਾਰ ਵੱਲੋਂ ਚਲਾਏ ਗਏ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ 90%ਸਕੂਲ ਬਿਨਾਂ ਅਧਿਆਪਕ ਦੇ ਹੀ ਚੱਲ ਰਹੇ ਹਨ ਅਤੇ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਾਸਤੇ ਮਿਡ ਡੇ ਮੀਲ ਜਾਂ ਵਰਦੀਆਂ ਵਾਸਤੇ ਕੋਈ ਵੱਖਰਾ ਬਜਟ ਨਹੀਂ ਹੈ ਅਤੇ ਜੋ ਬਜਟ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਾਸਤੇ ਪ੍ਰਤੀ ਬੱਚਾ 4 ਰੁਪਏ 97 ਪੈਸੇ ਅਤੇ ਉਸ ਤੋਂ ਉੱਪਰ ਵਾਲੇ ਬੱਚਿਆਂ ਵਾਸਤੇ 6 ਰੁਪਏ 71 ਪੈਸੇ ਭੇਜੇ ਜਾਂਦੇ ਬਜਟ ਵਿੱਚ ਹੀ ਕੰਮ ਚੱਲ ਰਿਹਾ ਹੈ ਅਤੇ ਇਹ ਰੇਟ ਕਈ ਸਾਲ ਪਹਿਲਾਂ ਦੇ ਨਿਰਧਾਰਤ ਕੀਤੇ ਗਏ ਹਨ ਜਦ ਕਿ ਹੁਣ ਮਹਿੰਗਾਈ ਤਿੰਨ ਗੁਣਾਂ ਵੱਧ ਚੁੱਕੀ ਹੈ ! ਅਸੀਂ ਇਸ ਬਜਟ ਨੂੰ ਵੀ ਮਹਿੰਗਾਈ ਦੇ ਮੁਤਾਬਿਕ ਵਧਾਉਣ ਦੀ ਮੰਗ ਕੀਤੀ ਹੈ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਪ੍ਰਾਇਮਰੀ ਸਕੂਲ ਵਿਚ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਅਜੇ ਤਕ ਅੰਗਰੇਜ਼ੀ ਵਿਸ਼ੇ ਦੀਆਂ ਕਿਤਾਬਾਂ ਹੀ ਨਹੀਂ ਭੇਜੀਆਂ ਗਈਆਂ ਜਦ ਕਿ ਇਸ ਸੈਸ਼ਨ ਦੇ ਪੰਜ ਮਹੀਨੇ ਲੰਘ ਚੁੱਕੇ ਹਨI ਜੇਕਰ ਸਿੱਖਿਆ ਵਿਭਾਗ ਦੀਆਂ ਨਜ਼ਰਾਂ ਵਿੱਚ ਇਹ ਸਮਾਰਟ ਸਕੂਲ ਹਨ ਤਾਂ ਇਹ ਸਮਾਰਟ ਸਕੂਲ ਬੱਚਿਆਂ ਦਾ ਭਵਿੱਖ ਖ਼ਰਾਬ ਕਰਨ ਵਿੱਚ ਅਹਿਮ ਰੋਲ ਅਦਾ ਕਰਨਗੇI ਸਭ ਤੋਂ ਵੱਡੀ ਗੱਲ ਇਹ ਕਿ ਕਿਸੇ ਵੀ ਸਕੂਲ ਵਿੱਚ ਸਫ਼ਾਈ ਸੇਵਕ ਦਾ ਪ੍ਰਬੰਧ ਨਹੀਂ ਹੈI ਉਨ੍ਹਾਂ ਸਰਕਾਰ ਅਤੇ ਸਿੱਖਿਆ ਵਿਭਾਗ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਰਕਾਰੀ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਨੂੰ ਪੂਰਾ ਨਹੀਂ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੱਖਾ ਸੰਘਰਸ਼ ਕਰਨਗੇ! ਉਨ੍ਹਾਂ ਇਹ ਵੀ ਕਿਹਾ ਕਿ ਅੱਜ 20 ਸਕੂਲਾਂ ਦੀ ਜਾਣਕਾਰੀ ਮੰਗ ਪੱਤਰ ਰਾਹੀਂ ਲੈ ਕੇ ਆਏ ਹਾਂ ਅਤੇ ਇਕ ਦਿਨ ਛੱਡ ਕੇ ਹੋਰ ਸਕੂਲਾਂ ਦੀ ਜਾਣਕਾਰੀ ਲੈ ਕੇ ਉਹ ਆਉਂਦੇ ਰਹਿਣਗੇ ਅਤੇ ਹੁਣ ਤਕ ਅਸੀਂ 58 ਸਕੂਲਾਂ ਦਾ ਕੱਚਾ ਚਿੱਠਾ ਪ੍ਰਸ਼ਾਸਨ ਅਤੇ ਸਰਕਾਰ ਮੂਹਰੇ ਰੱਖ ਚੁੱਕੇ ਹਾਂ I ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਫਗਵਾੜੇ ਦੇ ਸਾਰੇ ਸਕੂਲਾਂ ਦਾ ਹਾਲ ਸਰਕਾਰ ਅਤੇ ਪ੍ਰਸ਼ਾਸਨ ਸਾਹਮਣੇ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡਾ ਸੁਖਦੇਵ ਚੌਕੜੀਆ, ਬਲਰਾਜ ਬਾਊ, ਬਲਵੀਰ ਠਾਕੁਰ, ਇੰਦਰਜੀਤ ਸਿੰਘ, ਪਰਮਜੀਤ ਦੁੱਗਾਂ, ਅਵਤਾਰ ਸਿੰਘ ਗੰਢਵਾਂ, ਸ਼ਸ਼ੀ ਬੰਗੜ, ਜਗਦੀਸ਼ ਦੀਸ਼ਾ, ਸਮਰ ਗੁਪਤਾ, ਡਾ ਰਮੇਸ਼, ਰਾਜ ਕੁਮਾਰ, ਪਵਨ, ਬਿੰਦਰ ਪੰਚ, ਸ਼ਾਮ ਸੁੰਦਰ ਅਤੇ ਹੋਰ ਵੀ ਮੌਜੂਦ ਸਨ।
Wednesday, 25 August 2021
ਸਵਰਗੀ ਸੁਖਵਿੰਦਰ ਮਾਨ ਉਰਫ਼ ਗਾਇਕ ਸੁੱਖਾ ਦਿੱਲੀ ਵਾਲਾ ਦਾ ਆਖਰੀ ਟਰੈਕ “ ਦ ਗ੍ਰੇਟ ਰੈਸਲਰ ਗਾਮਾ "
ਸਵਰਗੀ ਗਾਇਕ ਸੁੱਖਾ ਦਿੱਲੀ ਵਾਲਾ ਦਾ ਜਨਮ ਪਿੰਡ ਸੁਲਤਾਨੀ ਜਿਲਾ ਗੁਰਦਾਸਪੁਰ ਵਿਖੇ ਪਿਤਾ ਸ. ਚਰਨ ਸਿੰਘ ਮਾਤਾ ਚੰਨਣ ਕੌਰ ਦੇ ਘਰ ਜਨਮ ਹੋਇਆ। ਸੁੱਖੇ ਨੇ ਮੁੱਢਲੀ ਸਿੱਖਿਆ ਪਿੰਡ ਅਤੇ ਉੱਚ ਵਿੱਦਿਆ ਗੁਰਦਾਸਪੁਰ ਤੋਂ ਪ੍ਰਾਪਤ ਕੀਤੀ। ਪੜ੍ਹਾਈ ਤੋ ਇਲਾਵਾ ਓਸ ਨੂੰ ਗਾਇਕੀ ਤੇ ਖੇਡਾਂ ਦਾ ਵੀ ਬਹੁਤ ਸ਼ੌਂਕ ਸੀ ਸੁੱਖਾ ਦਿੱਲੀ ਵਾਲਾ ਇਕ ਬਹੁਤ ਅੱਛਾ ਅਥਲੀਟ ਸੀ ਉਹ ਪੰਦਰਾਂ ਸੌ ਮੀਟਰ ਤੱਕ ਦੌੜ ਲੈਂਦਾ ਸੀ। ਗਾਇਕੀ ਦੇ ਸ਼ੋਂਕ ਨਾਲ ਓਹ ਇਕ ਦਿਨ ਆਪਣਾ ਵਾਜਾ ਲੈ ਕੇ ਘਰ ਦੱਸਿਆ ਬਗੈਰ ਦਿੱਲੀ ਚਲਾ ਗਿਆ ਅਤੇ ਦਿੱਲੀ ਵਿਚ ਗਦਰਮ ਮਹਾਂਵਿਦਿਆਲਿਆ ਵਿੱਚ ਸੰਗੀਤ ਸਿੱਖਦਾ ਰਿਹਾ ਅਤੇ ਉਸਨੇ ਸੰਗੀਤ ਵਿਦਿਆਲੇ ਤੋਂ ਸੰਗੀਤ ਦੀ ਪੀ.ਐਚ.ਡੀ ਕੀਤੀ। ਫਿਰ ਇੱਕ ਦਿਨ ਸੁੱਖਾ ਦਿੱਲੀ ਵਾਲੇ ਦੀ ਇੱਕ ਪ੍ਰੋਗਰਾਮ ਦੌਰਾਨ ਯੂਨੀਵਰਸਲ ਮਿਊਜ਼ਿਕ ਕੰਪਨੀ ਦੇ ਮਾਲਕ ਨਾਲ ਮੁਲਾਕਾਤ ਹੋਈ ਅਤੇ ਉਹਨਾਂ ਨੇ ਸੁੱਖਾ ਦਿੱਲੀ ਵਾਲੇ ਨੂੰ ਆਪਣੀ ਕੰਪਨੀ ਵਿਚ ਗਾਣਾ ਗਾਉਣ ਦਾ ਮੌਕਾ ਦਿੱਤਾ ਸੁੱਖੇ ਦਾ ਪਹਿਲੀ ਐਲਬਮ ਲੜਕੇ ਦਿਲ ਮੰਗਦੇ ਸੀ, ਜਿਸ ਦਾ ਸੰਗੀਤ ਪੌਪ ਸਿੰਗਰ ਮੀਕਾ ਵੱਲੋ ਅਤੇ ਲੇਖਕ ਰਾਣਾ ਵਾਲਾ ਦੀ ਐਲਬਮ ਪੂਰੇ ਵਿਸ਼ਵ ਵਿੱਚ ਹਿਟ ਹੋ ਗਈ ਅਤੇ ਦੂਜੀ ਐਲਬਮ ਜੱਟਾ ਨੇ ਪੀਣੀ ਦਾਰੂ ਮੈਕਸ ਕੰਪਨੀ ਤੋ ਰਿਲੀਜ਼ ਹੋਈ। ਇਸ ਗਾਣੇ ਦੇ ਵੀਡੀਓ ਵਿਚ ਬਾਲੀਵੁੱਡ ਐਕਟਰ ਨਾਨਾ ਪਾਟੇਕਰ ਨੇ ਅਦਾਕਾਰੀ ਕੀਤੀ ਹਿੱਟ ਹੋ ਗਈ। ਫਿਰ ਐਲਬਮ ਜੁੱਤੀ ਝਾੜ ਕੇ ਚੜੀ ਮੁਟਿਆਰੇ ਗੱਡੀ ਹੈ ਸ਼ੌਕੀਨ ਜੱਟ ਦੀ ਜਿਸ ਦਾ ਸੰਗੀਤ ਪੌਪ ਸਿੰਗਰ ਮੀਕਾ ਸਿੰਘ ਨੇ ਤਿਆਰ ਕੀਤਾ ਸੀ।
ਇਹ ਐਲਬਮ ਐਚ.ਐਮ.ਵੀ ਤੋਂ ਰਲੀਜ਼ ਹੋਈ ਸੀ ਜੋ ਕਿ ਬਹੁਤ ਹੀ ਸੁਪਰਹਿੱਟ ਗਈ ਸੀ ਫਿਰ ਸੁੱਖੇ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਟਿਕ-ਟਿਕ-ਟਿਕ 2001 ਪ੍ਰੋਗਰਾਮ ਵਿੱਚ ਗੀਤ ਮਿੱਤਰਾਂ ਨੇ ਠੇਕਾ ਲੈ ਲਿਆ ਤੇਰੀ ਕਾਲਜ ਦੀ ਕੰਟੀਨ ਦਾ ਉਸ ਸਾਲ ਦਾ ਸੁਪਰਹਿਟ ਗੀਤ ਸੀ ਇਹ ਗੀਤ ਟੀ-ਸੀਰੀਜ਼ ਕੰਪਨੀ ਵੱਲੋਂ ਰਿਲੀਜ ਕੀਤਾ ਗਿਆ। ਫਿਰ ਸੁੱਖੇ ਨੇ ਭਾਰਤ ਤੋ ਇਲਾਵਾ ਬਾਹਰਲੇ ਦੇਸ਼ਾਂ ਵਿੱਚ ਬਹੁਤ ਸ਼ੋ ਕੀਤੇ ਫਿਰ ਓਸ ਦੀ ਮੁਲਾਕਾਤ ਇੰਟਰਨੈਸਨਲ ਰੈਸਲਰ ਗਰੇਟ ਖਲੀ ਨਾਲ ਹੋਈ ਅਤੇ ਗ੍ਰੇਟ ਖਲੀ, ਰਾਖੀ ਸਾਵੰਤ, ਨਾਲ ਕਾਫੀ ਪ੍ਰੋਗਰਾਮ ਕੀਤੇ ਫਿਰ ਨਵੇ ਟਰੈਕ ਬੁੱਲਟ, ਸੈਲਫੀ ਕੁਵੀਨ, ਹਵਾ ਵਿਚ ਉਡਦਾ ਜਾਵੇ ਬਾਜ਼ ਮੇਰੇ ਗੋਬਿੰਦਾ, ਸੰਗਤਾਂ ਨੇ ਛਬੀਲ ਲਾਈਆਂ, ਸ਼ਹਿਰ ਤੇਰੇ ਦੀਆਂ ਗਲੀਆਂ, ਦਿਲ, ਖੜੀ ਹੋ ਕੇ ਇਹਨਾਂ ਪ੍ਰੋਜੈਕਟਾਂ ਨੂੰ ਟੀ-ਸੀਰੀਜ਼ ਕੰਪਨੀ ਵਲੋ ਰਿਲੀਜ ਕੀਤਾ ਗਿਆ। ਇਸ ਤੋਂ ਇਲਾਵਾ ਮਾਤਾ ਦੀਆਂ ਭੇਟਾਂ ਦੀਆ ਭੇਟਾ ਰਿਲੀਜ ਹੋਈਆ। ਸੁੱਖਾ ਦਿੱਲੀ ਵਾਲੇ ਦਾ ਬਹੁਤ ਵੱਡਾ ਮਕਾਮ ਬਣ ਗਿਆ ਪਰ ਪਰਮਾਤਮਾ ਨੂੰ ਕੁੱਝ ਹੋਰ ਮੰਜੂੂਰ ਸੀ। ਸੁੱਖਾ ਦੇ ਆਉਣ ਵਾਲੇ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ ਪਰ ਉਹ ਸਾਡੇ ਵਿੱਚ ਵਿਛੋੜਾ ਪਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਫਿਰ ਇਸ ਗੀਤ ਨੂੰ ਇੰਟਰਨੈਸ਼ਨਲ ਰੈਸਲਰ ਗਰੇਟ ਖਲੀ, ਬਿੱਟੂ ਮਾਨ ਫ਼ਿਲਮਜ਼ ਨੇ ਪੂਰਾ ਕੀਤਾ ਇਹ ਗੀਤ ਗਰੇਟ ਰੈਸਲਰ ਗਾਮਾ ਸਿੰਘ ਦੇ ਉਪਰ ਗਾਇਆ ਹੈ ਇਸ ਦਾ ਸੰਗੀਤ ਬੰਟੀ ਸਹੋਤਾ, ਲੇਖਕ ਰਾਣਾ ਵੇਂਡਲ ਵਾਲਾ, ਵੀਡੀਓ ਬਿੱਟੂ ਮਾਨ ਫ਼ਿਲਮਜ਼ ਅਤੇ ਇਸ ਪ੍ਰੋਜੈਕਟ ਨੂੰ ਐਸ.ਐਮ.ਆਰ ਇੰਟਰਟੇਨਮੈਂਟ ਕੰਪਨੀ ਰਿਲੀਜ ਕਰ ਰਹੀ ਹੈ ਇਸ ਦੇ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ, ਪ੍ਰੋਡਿਊਸਰ ਰੁਪਿੰਦਰ ਕਲੋਤਰਾ ਅਤੇ ਪ੍ਰੋਜੈਕਟ ਪੱਪੂ ਜੋਗਰ ਦਾ ਹੈਂ ਇਸ ਦਾ ਫਿਲਮਾਂਕਣ ਦੁਸਾਂਝ ਕਲਾਂ ਕੀਤਾ ਗਿਆ। ਗਾਇਕ ਸੁੱਖੇ ਦਿੱਲੀ ਦਾ ਆਖਰੀ ਟਰੈਕ ਨੂੰ ਸੁੱਖੇ ਦੇ ਦੋਸਤ ਸ਼ਰਧਾਂਜਲੀ ਤੌਰ ਤੇ ਅਤੇ ਇੰਟਰਨੈਸਨਲ ਰੈਸਲਰ ਗਰੇਟ ਖਲੀ, ਅਵਤਾਰ ਹੈਨਰੀ, ਬੇਦੀ ਸਾਹਿਬ, ਭਰਾ ਬਿੱਟੂ ਮਾਨ ਫ਼ਿਲਮਜ਼, ਪੌਪ ਸਿੰਗਰ ਮੀਕਾ ਸਿੰਘ, ਰਾਖੀ ਸਾਵੰਤ, ਪੱਪੂ ਜੋਗਰ, ਜਿੰਦ ਗਿੱਲ ਯੂ ਐੱਸ ਏ, ਰਾਹੁਲ ਨਿੱਜਰ, ਵਰੁਣ ਸ਼ਰਮਾ ਯੂ.ਕੇ ,ਪਲਵਿੰਦਰ ਸਿੰਘ ਦੁਸਾਂਝ, ਮਨੋਹਰ ਧਾਰੀਵਾਲ, ਟੀ-ਸੀਰੀਜ਼ ਵੱਲੋ ਸ਼੍ਰੀ ਦਰਸ਼ਨ ਕੁਮਾਰ, ਡੋਨ ਸਿਨੇਮਾ ਮਹਮੂਦ ਅਲੀ ਮੁੰਬਈ, ਡਾਇਰੈਕਟਰ ਸਾਗਰ ਸ਼ਰਮਾ, ਰਾਣਾ ਵੇਂਡਲ ਵਾਲਾ, ਬਿੱਟੂ ਮਾਨ ਫ਼ਿਲਮਜ਼ ਭਰਾ ਸੁੱਖਾ ਦਿੱਲੀ ਵਾਲਾ ਬਹੁਤ ਜਲਦੀ ਰਿਲੀਜ ਕਰ ਰਹੇ ਹਨ। ਗਾਇਕ ਸੁੱਖਾ ਦਿੱਲੀ ਵਾਲਾ ਨੂੰ ਇਸ ਪ੍ਰੋਜੈਕਟ ਨਾਲ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।
ਪੇਸ਼ਕਸ਼ ਮਨੋਹਰ ਧਾਰੀਵਾਲ- 9872925951
Tuesday, 24 August 2021
ਐਂਟੀ ਕਰਾਈਮ, ਐਂਟੀ ਕੁਰੱਪਸ਼ਨ 1 ਸਤੰਬਰ ਨੂੰ ਪਤਵੰਤੇ ਸੱਜਣਾਂ ਅਤੇ ਸੁਸਾਇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕਰੇਗੀ- ਸੁਰਿੰਦਰ ਸਿੰਘ ਕੈਰੋਂ
ਜਲੰਧਰ (ਖ਼ਬਰਸਾਰ ਪੰਜਾਬ)- ਐਂਟੀ ਕਰਾਈਮ ਐਂਟੀ ਕੁਰੱਪਸ਼ਨ ਰਜ਼ਿ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਨਿਗਰਾਨੀ ਹੇਠ ਲੰਮਾਂ ਪਿੰਡ ਵਿਖੇ ਹੋਈ। ਇਸ ਮੌਕੇ ਪ੍ਰਧਾਨ ਸ. ਕੈਰੋਂ ਨੇ ਕਿਹਾ ਇਸ ਸੁਸਾਇਟੀ ਆਪਣੀਆਂ ਸੇਵਾਵਾਂ ਦਿੰਦੇ ਹੋਏ ਕਰੀਬ ਇੱਕ ਸਾਲ ਬੀਤ ਚੁੱਕਾ ਹੈ। ਜਿਸ ਦੌਰਾਨ ਲੋਕਾਂ ਦੀ ਸੇਵਾ ਹਿੱਤ ਚੰਗੀਆਂ ਸੇਵਾਵਾਂ ਦੇਣ ਵਾਲੇ ਪਤਵੰਤੇ ਸੱਜਣਾਂ ਅਤੇ ਸੁਸਾਇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਜਲੰਧਰ ਵਿੱਖੇ 1 ਸਤੰਬਰ ਨੂੰ ਲਾਇਨਜ਼ ਕਲੱਬ ਜਲੰਧਰ ਵਿਖੇ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਸਮਾਗਮ ਦੋਰਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਸੁਸਾਇਟੀ ਨੇ ਹਮੇਸ਼ਾਂ ਗਰੀਬ ਅਤੇ ਲੋ੍ਹੜਵੰਦ ਲੋਕਾਂ ਦੀ ਅੱਗੇ ਹੋ ਮੱਦਦ ਕੀਤੀ ਹੈ ਅਤੇ ਕਰਦੀ ਰਹੇਗੀ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ, ਉਪ ਪ੍ਰਧਾਨ ਲਲਿਤ ਲਵਲੀ, ਜਰਨਲ ਸੈਕਟਰੀ ਲਖਵਿੰਦਰ ਸਿੰਘ, ਸਟੇਜ ਸਕੱਤਰ ਕੁਲਜੀਤ ਸਿੰਘ ਚਾਵਲਾ, ਸੈਕਟਰੀ ਯਸ਼ਪਾਲ ਸਫ਼ਰੀ, ਰਾਮ ਕੁਮਾਰ ਘਈ ਦਿਹਾਤੀ ਪ੍ਰਧਾਨ, ਮਹਿੰਦਰਪਾਲ ਪ੍ਰਧਾਨ ਕਰਤਾਰਪੁਰ, ਦਲਜੀਤ ਅਰੌੜਾ, ਹਰਵਿੰਦਰ ਸਿੰਘ ਚਟਕਾਰਾ, ਨਿਤਿਨਪਾਲ, ਸਵਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ, ਬਲਰਾਜ ਕੁਮਾਰ, ਵਿਨੋਧ ਕੁਮਾਰ, ਰਾਜ ਕੁਮਾਰ ਰਾਜੂ, ਮੋਹਨ ਲਾਲ, ਗੁਰਸ਼ਰਨ ਸਿੰਘ, ਹਰਦੇਵ ਸਿੰਘ, ਲਵ ਸ਼ਰਮਾਂ ਅਤੇ ਹੋਰ ਹਾਜ਼ਰ ਸਨ।
ਜ਼ਿਲ੍ਹੇ ’ਚ 100 ਫੀਸਦੀ ਸਰਕਾਰੀ ਅਧਿਆਪਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ : ਡਿਪਟੀ ਕਮਿਸ਼ਨਰ
ਸਿਹਤ ਅਧਿਕਾਰੀਆਂ ਨੂੰ ਸਮੁੱਚੇ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾਲ ਕਵਰ ਕਰਨ ਦੀਆਂ ਹਦਾਇਤਾਂ
-ਯੂ.ਡੀ.ਆਈ.ਡੀ., ਸਰਬੱਤ ਸਿਹਤ ਬੀਮਾ ਯੋਜਨਾ ਅਤੇ ਸਿਹਤ ਵਿਭਾਗ ਦੀਆਂ ਹੋਰਨਾਂ ਅਹਿਮ ਸਕੀਮਾਂ ਦਾ ਵੀ ਲਿਆ ਜਾਇਜ਼ਾ
ਜਲੰਧਰ (ਅਮਰਜੀਤ ਸਿੰਘ)-: ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਮੁੱਚੇ ਸਰਕਾਰੀ ਅਧਿਆਪਕਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਵੱਲੋਂ ਕੋਵਿਡ ਦੀ ਦੂਜੀ ਖ਼ੁਰਾਕ ਵੀ ਪ੍ਰਾਪਤ ਕਰ ਲਈ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਰਿਪੋਰਟ ਸੌਂਪੀ ਜਾਵੇ ਕਿ ਕੋਈ ਵੀ ਸਰਕਾਰੀ ਅਧਿਆਪਕ ਕੋਵਿਡ ਦੀ ਪਹਿਲੀ ਖ਼ੁਰਾਕ ਤੋਂ ਲੈਣ ਤੋਂ ਵਾਂਝਾ ਨਹੀਂ ਰਹਿ ਗਿਆ ਤਾਂ ਜੋ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾ ਸਕੇ।
ਜ਼ਿਲ੍ਹੇ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਦੇ ਮੁਕੰਮਲ ਟੀਕਾਕਰਨ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ, ਜਿਨ੍ਹਾਂ ਨਾਲ ਸਿਵਲ ਸਰਜਨ ਡਾ. ਬਲਵੰਤ ਸਿੰਘ ਵੀ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਕਿਹਾ ਇਸ ਕਾਰਜ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਅਧਿਆਪਕਾਂ ਨੂੰ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਤੋਂ ਪਹਿਲਾਂ ਕੋਵਿਡ-19 ਟੀਕਾਕਰਨ ਕਰਵਾਉਣ ਦੀ ਲੋੜ ਹੈ ਤਾਂ ਜੋ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ, ਯੂ.ਡੀ.ਆਈ.ਡੀ. ਸਕੀਮ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਲੜਾਈ ਵਿੱਚ ਕੀਤੀ ਗਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਸਤੀ ਗੁਜਾਂ ਅਤੇ ਨਕੋਦਰ ਦੇ ਹਸਪਤਾਲਾਂ ਦੇ ਨਾਲ-ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਨਵਾਂ ਪੀ.ਐਸ.ਏ.ਅਧਾਰਿਤ ਆਕਸੀਜਨ ਪਲਾਂਟ ਜਲਦ ਲੱਗੇਗਾ। ਉਨ੍ਹਾਂ ਦੱਸਿਆ ਕਿ ਆਕਸੀਜਨ ਉਤਪਾਦਨ ਵਿੱਚ ਆਤਮ ਨਿਰਭਰ ਬਣਨ ਦੇ ਟੀਚੇ ਨੂੰ ਹਾਸਿਲ ਕਰਨ ਲਈ ਬਹੁਤ ਸਾਰੇ ਹਸਪਤਾਲਾਂ ਵੱਲੋਂ ਪੀ.ਐਸ.ਏ.ਅਧਾਰਿਤ ਆਕਸੀਜਨ ਪਲਾਂਟ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 12,89,225 ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ, ਜਿਨ੍ਹਾਂ ਵਿੱਚ ਪਹਿਲੀ ਖੁਰਾਕ ਲੈਣ ਵਾਲੇ 8,67,349 ਅਤੇ ਦੂਜੀ ਖੁਰਾਕ ਲੈਣ ਵਾਲੇ 3,11,876 ਲੋਕ ਸ਼ਾਮਿਲ ਹਨ।
ਸ਼੍ਰੀ ਥੋਰੀ ਨੇ ਅੱਗੇ ਦਸਿਆ ਕਿ ਜ਼ਿਲ੍ਹੇ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 65164 ਲਾਭਪਾਤਰੀਆਂ ਦੇ ਪ੍ਰਾਈਵੇਟ ਹਸਪਤਾਲਾਂ ਨਾਲ ਸਬੰਧਤ 90.91 ਕਰੋੜ ਰੁਪਏ ਦੇ ਦਾਅਵੇ ਜਮ੍ਹਾ ਕਰਨ ਤੋਂ ਇਲਾਵਾ 5,42,894 ਲੋਕਾਂ ਦੇ ਈ-ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹੇ ਵਿੱਚ 17866 ਲੋਕਾਂ ਦੇ ਯੂ.ਡੀ.ਆਈ.ਡੀ.ਕਾਰਡ ਵੀ ਬਣਾਏ ਗਏ ਹਨ।
ਪੁਲਿਸ ਕੰਪਲੈਕਸ ਵਿੱਚ 'ਬਾਬੇ ਨਾਨਕ ਦਾ ਪਿਆਉ' ਅਤੇ ਪਬਲਿਕ ਰੈਸਟ ਰੂਮ ਦਾ ਕੀਤਾ ਉਦਘਾਟਨ
ਫਗਵਾੜਾ, 24 ਅਗਸਤ (ਸ਼ਿਵ ਕੋੜਾ) ਪੰਜਾਬ ਦੇ ਡੀਜੀਪੀ (ਰੇਲਵੇ) ਸੰਜੀਵ ਕਾਲੜਾ ਦੀ ਅਗੁਵਾਈ ਵਿਚ ਚਲਣ ਵਾਲੀ ਪੰਜਾਬ ਯੰਗ ਪੀਸ ਕੌਂਸਲ ਵੱਲੋਂ ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਥਾਣਾ ਸਦਰ ਦੇ ਬਾਹਰ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਥਾਪਿਤ 'ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ' ਦਾ ਉਦਘਾਟਨ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਜੋ ਕੌਂਸਲ ਦੇ ਮੁੱਖ ਸਲਾਹਕਾਰ ਵੀ ਹਨ, ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਸੰਬੰਧੀ ਸਮਾਗਮ ਪ੍ਰਧਾਨ ਨਵਰੀਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਐਸ.ਪੀ ਸਰਬਜੀਤ ਸਿੰਘ ਬਾਹੀਆ,ਡੀ.ਐਸ.ਪੀ ਪਰਮਜੀਤ ਸਿੰਘ,ਅੰਡਰ ਟਰੈਨਿੰਗ ਡੀ.ਐਸ.ਪੀ ਬਬਨਦੀਪ ਸਿੰਘ ਤੋਂ ਇਲਾਵਾ ਕੌਂਸਲ ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਅਤੇ ਹੋਰ ਮੈਂਬਰ ਸ਼ਾਮਲ ਸਨ। ਉਦਘਾਟਨ ਤੋਂ ਬਾਅਦ ਐਸ.ਐਸ.ਪੀ ਖੱਖ,
ਐਸਪੀ ਸਰਵਜੀਤ ਸਿੰਘ ਬਾਹੀਆ, ਡੀਐਸਪੀ ਪਰਮਜੀਤ ਸਿੰਘ, ਡੀਐਸਪੀ ਬਬਨਦੀਪ ਸਿੰਘ, ਐਸਆਈ ਬਲਵਿੰਦਰ ਰਾਏ,ਅਸ਼ਵਨੀ ਕੋਹਲੀ ਅਤੇ ਜੋਗਿੰਦਰ ਪਾਲ ਵੱਲੋਂ ਰੈਸਟ ਰੂਮ ਦੇ ਬਾਹਰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਵੀ ਲਗਾਏ। ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕੌਂਸਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਂਸਲ ਨੇ ਪੁਲਿਸ ਕੰਪਲੈਕਸ ਵਿੱਚ ਇਹ ਬਾਬੇ ਨਾਨਕ ਦਾ ਪਿਆਉ ਅਤੇ ਰੈਸਟ ਰੂਮ ਬਣਾ ਕੇ ਲੋਕਾਂ ਦੀ ਸਹੂਲਤ ਲਈ ਇਹ ਨੇਕ ਕੰਮ ਕੀਤਾ ਹੈ। ਉਨਾਂ ਕਿਹਾ ਕੇ ਇਸ ਰੈਸਟ ਰੂਮ ਦੇ ਨਾਲ ਮੀਂਹ ਅਤੇ ਗਰਮੀ ਦੇ ਵਿੱਚ ਇੱਥੇ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਗਰਮੀ ਦੇ ਸੀਜਨ ਵਿਚ ਆਉਣ ਵਾਲੇ ਲੋਕਾਂ ਲਈ ਠੰਡੇ ਪਾਣੀ ਦੀ ਸੇਵਾ ਲਈ ਵਾਟਰ ਕੂਲਰ ਵੀ ਲਗਾਇਆ ਗਿਆ ਹੈ, ਜੋ ਕੌਂਸਲ ਦੇ ਡਾਇਰੈਕਟਰ ਅਮਰਜੀਤ ਸਿੰਘ ਭੋਗਲ ਵਾਸੀ ਬੈਲਜੀਅਮ ਨੇ ਆਪਣੇ ਪਿਤਾ ਸਵਰਗਵਾਸੀ ਗਿਆਨ ਸਿੰਘ ਭੋਗਲ ਦੀ ਯਾਦ ਵਿਚ ਦਿੱਤਾ ਗਿਆ। ਕੌਂਸਲ ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਨੇ ਕਿਹਾ ਕੇ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੀ ਇਹ ਕਾਰਜ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕੌਂਸਲ ਵੱਲੋਂ ਇਸ ਤਰਾਂ ਦੇ ਕਾਰਜ਼ ਜਾਰੀ ਰੱਖੇ ਜਾਣਗੇਂ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਲਈ ਦਿੱਤੇ ਵੱਡਮੁਲੇ ਸਹਿਯੋਗ ਲਈ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਬਲਵਿੰਦਰ ਰਾਏ ਅਤੇ ਕੌਂਸਲ ਡਾਇਰੈਕਟਰ ਜੋਗਿੰਦਰ ਪਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਅਸ਼ਵਨੀ ਕੋਹਲੀ, ਸਲਾਹਕਾਰ ਰਾਜੂ ਕਨੋਜੀਆ, ਡਾਇਰੈਕਟਰ ਜੋਗਿੰਦਰ ਪਾਲ ਭੋਲੀ, ਰਸ਼ਪਾਲ ਸਿੰਘ ਭੱਟੀ, ਰਾਮ ਚੰਦਰ ਸਿੰਘ, ਗੁਰਮੀਤ ਸਿੰੱਘ,ਚੰਦਰ ਮੋਹਨ ਗੁਲਾਟੀ, ਗਗਨ ਰਾਜਪੁਰੋਹਿਤ,ਜਸਪਾਲ ਸਿੰਘ,ਸੰਜੇ ਸਿੰਘ, ਮੈਂਬਰ ਚੰਦਰਕਾਂਤ ਖੁਰਮਾ, ਕੰਚਨ ਬਾਲਾ (ਬੀਏ ਐਲਐਲਬੀ), ਹਰਜਿੰਦਰ ਸਿੰਘ ਚਾਚੋਕੀ,ਜੀਤ ਲਾਲ ਸਰੋਜ, ਮਧੂ ਸੂਦਨ ਦਸੌੜ, ਰਾਕੇਸ਼ ਕੁਮਾਰ,ਰਮੇਸ਼ ਖੰਨਾ, ਰਾਕੇਸ਼ ਵਿੱਜ, ਵਿਜੇ ਗਾਂਧੀ,ਅਨਿਰੁਧ ਦਸੌੜ,ਪੰਕਜ ਕੁਮਾਰ, ਥਾਨਾ ਇੰਚਾਰਜ ਸਿਟੀ ਸੁਰਜੀਤ ਸਿੰਘ, ਸਤਨਾਮਪੁਰਾ ਇੰਚਾਰਜ ਦਰਸ਼ਨ ਸਿੰਘ, ਇੰਡਸਟਰੀਅਲ ਏਰੀਆ ਇੰਚਾਰਜ ਐਸਆਈ ਕਾਂਤੀ ਵਿਰਹਾ ਸਮੇਤ ਹੋਰ ਮੈਂਬਰ ਸ਼ਾਮਲ ਹੋਏ।
ਫਗਵਾੜਾ ਦੀ ਬੇਟੀ ਕੰਚਨ ਬਾਲਾ ਨੇ ਐਸਐਸਪੀ ਖੱਖ ਦੇ ਬੰਨੀ ਰੱਖੜੀ
ਫਗਵਾੜਾ, 24 ਅਗਸਤ (ਸ਼ਿਵ ਕੋੜਾ) ਪੰਜਾਬ ਯੰਗ ਪੀਸ ਕੌਂਸਲ ਵੱਲੋਂ ਫਗਵਾੜਾ ਦੇ ਪੁਲਿਸ ਕੰਪਲੈਕਸ ਵਿਖੇ ਥਾਣਾ ਸਦਰ ਦੇ ਬਾਹਰ ਬਣਾਏ ਗਏ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਸਬੰਧ ਵਿਚ ਸਥਾਪਿਤ 'ਬਾਬੇ ਨਾਨਕ ਦਾ ਪਿਆਉ ਅਤੇ ਪਬਲਿਕ ਰੈਸਟ ਰੂਮ' ਦਾ ਉਦਘਾਟਨ ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਫਗਵਾੜਾ ਪੁੱਜੇ। ਇਸ ਮੌਕੇ ਪੰਜਾਬ ਯੰਗ ਪੀਸ ਕੌਂਸਲ ਦੀ ਮੈਂਬਰ ਕੰਚਨ ਬਾਲਾ (ਬੀਏ ਐਲਐਲਬੀ) ਨੇ ਉਨ੍ਹਾਂ ਦੇ ਰੱਖੜੀ ਬੰਨੀ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਕੰਚਨ ਬਾਲਾ ਨੇ ਤੋਹਫ਼ੇ ਵਿਚ ਸ.ਖੱਖ ਕੋਲੋਂ ਨਸ਼ੇ ਦੇ ਖ਼ਿਲਾਫ਼ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਜੰਗ ਤੇਜ਼ ਕਰਨ ਦਾ ਵਚਨ ਮੰਗਿਆ। ਉਸ ਨੇ ਇੱਕ ਰੰਗਦਾਰ ਮੰਗ ਪੱਤਰ ਸ.ਖੱਖ ਨੂੰ ਭੇਂਟ ਕਰ ਵਚਨ ਮੰਗਿਆ ਜਿਸ ਵਿਚ ਉਸ ਨੇ ਮੰਗ ਕੀਤੀ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਅਤੇ ਨਸ਼ਾ ਕਾਰੋਬਾਰੀਆਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ। ਉਸ ਨੇ ਪੰਜਾਬ ਯੰਗ ਪੀਸ ਕੌਂਸਲ ਵੱਲੋਂ ਵੀ ਨਸ਼ੇ ਦੇ ਖ਼ਿਲਾਫ਼ ਜੰਗ ਵਿਚ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ। ਸ. ਖੱਖ ਨੇ ਵਚਨ ਦਿੰਦੇ ਕਿਹਾ ਕਿ ਉਹ ਤੇ ਪੂਰੀ ਕਪੂਰਥਲਾ ਪੁਲਿਸ ਫੋਰਸ ਪੂਰੀ ਇਮਾਨਦਾਰੀ ਨਾਲ ਨਸ਼ੇ ਦੇ ਕਾਲੇ ਕਾਰੋਬਾਰ ਖ਼ਤਮ ਕਰਨ ਲਈ ਪਹਿਲਾਂ ਤੋ ਵੀ ਜ਼ਿਆਦਾ ਕੰਮ ਕਰੇਗੀ। ਯਾਦ ਰਹੇ ਕਿ ਕੰਚਨ ਬਾਲਾ ਪਹਿਲਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਪਰਨਵ ਮੁਖਰਜੀ ਨੂੰ ਵੀ ਮਿਲ ਕੇ ਨਸ਼ੇ ਦੇ ਖ਼ਿਲਾਫ਼ ਪੱਤਰ ਦੇ ਚੁੱਕੀ ਹੈ। ਇਸ ਮੌਕੇ ਤੇ ਐਸ.ਪੀ ਸਰਬਜੀਤ ਸਿੰਘ ਬਾਹੀਆ,ਡੀ.ਐਸ.ਪੀ ਪਰਮਜੀਤ ਸਿੰਘ,ਅੰਡਰ ਟਰੇਨਿੰਗ ਡੀ.ਐਸ.ਪੀ ਬਬਨਦੀਪ ਸਿੰਘ ਤੋਂ ਇਲਾਵਾ ਕੌਂਸਲ ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਅਤੇ ਹੋਰ ਮੈਂਬਰ ਸ਼ਾਮਲ ਸਨ।
ਕਿਸਾਨੀ ਅੰਦੋਲਨ ਲਈ ਮਾਲੀ ਮਦਦ ਭੇਜੀ
ਜਲੰਧਰ (ਅਮਰਜੀਤ ਸਿੰਘ)-: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਡਰਾਂ ’ਤੇ ਕਿਸਾਨ ਵੀਰ ਆਪਣੀਆਂ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਸੇ ਲੜੀ ਤਹਿਤ ਗੰਨੇ ਦੇ ਬਕਾਏ ਦੀ ਅਦਾਇਗੀ ਅਤੇ ਰੇਟ ਵਧਾਉਣ ਲਈ ਕਿਸਾਨਾਂ ਵਲੋਂ ਧੰਨੋਵਾਲੀ ਜਲੰਧਰ ਵਿਖੇ ਜੋ ਧਰਨਾ ਦਿੱਤਾ ਗਿਆ ਹੈ। ਉਸ ਦੀ ਕਾਮਯਾਬੀ ਲਈ ਐਨ.ਆਰ.ਆਈ ਲਖਵੀਰ ਸਿੰਘ ਵਲੋਂ 11 ਹਜ਼ਾਰ ਰੁਪਏ ਮਾਲੀ ਮੱਦਦ ਰਾਜਪਾਲ ਸਿੰਘ ਰਾਹੀਂ ਵਿਸ਼ੇਸ਼ ਤੌਰ ’ਤੇ ਭੇਜੇ ਗਏ। ਇਸ ਮੌਕੇ ਅਮ੍ਰਿਤਪਾਲ ਸਿੰਘ ਜੌਲੀ ਨੇ ਐਨ.ਆਰ.ਆਈ ਲਖਵੀਰ ਸਿੰਘ ਅਤੇ ਰਾਜਪਾਲ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਐਨ ਆਰ ਆਈ ਵੱਲੋਂ ਦਿੱਲੀ ਬੈਠੇ ਕਿਸਾਨਾਂ ਨੂੰ ਹਰ ਇੱਕ ਮੱਦਦ ਮੌਕੇ ਸਿਰ ਦਿੱਤੀ ਜਾ ਰਹੀ ਹੈ ਅਤੇ ਇਹ ਸੇਵਾ ਇਸੇ ਤਰ੍ਹਾਂ ਹੀ ਕਿਸਾਨਾਂ ਦੀ ਮੱਦਦ ਲਈ ਚੱਲਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਜੌਲੀ ਪੰਚ, ਸੁਖਜਿੰਦਰ ਕੋਰ ਸਰਪੰਚ, ਬਲਵਿੰਦਰ ਸਿੰਘ ਸ਼ੌਂਕੀ, ਮਲਕੀਤ ਸਿੰਘ ਦੌਲਤਪੁਰ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਨੀਤ ਸਿੰਘ ਨੀਤਾ ਅਤੇ ਹੌਰ ਹਾਜਰ ਸਨ।
ਦਿ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਲਾਇਨਜ ਨੇ ਲਾਇਨ ਵਿਸ਼ਾਲ ਵਾਲੀਆ ਨੂੰ ਕੀਤਾ ਸਨਮਾਨਤ
ਫਗਵਾੜਾ 24 ਅਗਸਤ (ਹਰੀਸ਼ ਭੰਡਾਰੀ)- ਦਿ ਇਰਨੈਸ਼ਨਲ ਐਸੋਸੀਏਸ਼ਨ ਆਫ ਲਾਇਨਜ ਕਲੱਬਸ ਵਲੋਂ ਲਾਇਨਜ ਕਲੱਬ ਫਗਵਾੜਾ ਸਮਾਈਲ ਦੇ ਕਲੱਬ ਸਰਵਿਸ ਚੇਅਰ ਪਰਸਨ ਲਾਇਨ ਵਿਸ਼ਾਲ ਵਾਲੀਆ ਨੂੰ ਕੇਜੀ ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਆਯੋਜਿਤ ਸਮਾਗਮ ਦੌਰਾਨ ਵਧੀਆ ਕਾਰਗੁਜਾਰੀ ਲਈ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਹਨਾਂ ਨੂੰ ਲਾਇਨਜ 321-ਡੀ ਦੇ ਡਿਸਟ੍ਰਿਕਟ ਗਵਰਨਲ ਲਾਇਨ ਜੀ.ਐਸ. ਸੇਠੀ, ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰ ਅਰੋੜਾ ਅਤੇ ਵਾਈਸ ਡਿਸਟ੍ਰਿਕਟ ਗਵਰਨਲ ਲਾਇਨ ਐਸ.ਪੀ. ਸੌਂਧੀ ਨੇ ਸਾਂਝੇ ਤੌਰ ਤੇ ਦਿੱਤਾ। ਇਸ ਮੌਕੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਨੇ ਕਿਹਾ ਕਿ ਲਾਇਨ ਵਿਸ਼ਾਲ ਵਾਲੀਆ ਨੇ ਹਮੇਸ਼ਾ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਸਮਾਜ ਸੇਵਾ ਪ੍ਰਤੀ ਇਸ ਨੌਜਵਾਨ ਲਾਇਨ ਦਾ ਰੁਝਾਨ ਉਸ ਦੀ ਸ਼ਖਸੀਅਤ ਨੂੰ ਵੱਖਰਾ ਮੁਕਾਮ ਦਿੰਦਾ ਹੈ। ਲਾਇਨ ਵਿਸ਼ਾਲ ਵਾਲੀਆ ਨੇ ਸਮੂਹ ਅਹੁਦੇਦਾਰਾਂ ਦਾ ਹੌਸਲਾ ਅਫਜਾਈ ਲਈ ਧੰਨਵਾਦ ਕੀਤਾ। ਇਸ ਮੌਕੇ ਲਾਇਨ ਬਿਸ਼ਨ ਪਾਲ ਸੰਧੂ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਵੱਲੋਂ 71ਵੇਂ ਰਾਜ ਪੱਧਰੀ ਵਣ ਮਹਾਉਤਸਵ ਮੌਕੇ ਜ਼ਿਲ੍ਹੇ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਾਏ ਬੂਟੇ
ਜ਼ਿਲ੍ਹੇ ਭਰ 30 ਥਾਵਾਂ 'ਤੇ ਲਗਾਏ ਗਏ 16 ਹਜ਼ਾਰ ਤੋਂ ਵੱਧ ਬੂਟੇ
ਕਿਹਾ, ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ
ਜਲੰਧਰ 24 ਅਗਸਤ (ਦਲਬੀਰ ਸਿੰਘ)- ਜਲੰਧਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਅੱਜ 71ਵੇਂ ਰਾਜ ਪੱਧਰੀ ਵਣ ਮਹਾਉਤਸਵ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਬੂਟਾ ਲਗਾ ਕੇ ਜ਼ਿਲ੍ਹੇ ਭਰ ਵਿੱਚ ਬੂਟੇ ਲਗਾਉਣ ਦੀ ਮੈਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜ਼ਿਲ੍ਹੇ ਦੀਆਂ 30 ਵੱਖ-ਵੱਖ ਥਾਵਾਂ 'ਤੇ 16140 ਬੂਟੇ ਲਗਾਏ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਜੰਗਲਾਤ ਮੰਤਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਿਸਵਾਂ ਡੈਮ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਬੂਟੇ ਲਗਾਉਣ ਦੀ ਇਸ ਮੈਗਾ ਮੁਹਿੰਮ ਦੀ ਸ਼ੁਰੂਆਤ ਦੇ ਨਾਲ ਜ਼ਿਲ੍ਹਿਆਂ ਵਿੱਚ ਵੀ ਇਹ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਵੱਲੋਂ ਜ਼ਿਲ੍ਹੇ ਵਿੱਚ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਰਜੀਤ ਬੈਂਸ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਬੂਟੇ ਲਗਾਉਣ ਲਈ ਪਿੰਡ ਮੁਠੱਡਾ ਕਲਾਂ, ਫਿਲੌਰ ਸ਼ਹਿਰ, ਗੁਰਾਇਆ, ਪੰਜਾਬ ਪੁਲਿਸ ਅਕੈਡਮੀ, ਫਿਲੌਰ, ਸਿਵਲ ਹਸਪਤਾਲ ਫਿਲੌਰ, ਡੀ.ਏ.ਵੀ. ਪਬਲਿਕ ਸਕੂਲ ਫਿਲੌਰ, ਪੁਲਿਸ ਸਟੇਸ਼ਨ ਨੂਰਮਹਿਲ, ਨੂਰਮਹਿਲ ਸਿਟੀ, ਕੇਵੀ -2, ਕੇਵੀ -3, ਪਿੰਡ ਜੋਧੇ, ਈਦਗਾਹ, ਅਰਬਨ ਅਸਟੇਟ ਫੇਜ਼ -1 ਅਤੇ ਧੀਨਾ, ਸੀ.ਆਰ.ਪੀ.ਐਫ. ਕੈਂਪਸ, ਮਿਲਟਰੀ ਏਰੀਆ ਜਲੰਧਰ ਕੈਂਟ, ਜਲੰਧਰ ਸਿਟੀ, 91 ਸਬ ਏਰੀਆ, ਆਈ.ਟੀ.ਬੀ.ਪੀ., ਸਕੂਲ ਅਤੇ ਪਾਰਕ, ਪੀ.ਏ.ਪੀ. ਗਰਾਊਂਡ, ਡੀ.ਏ.ਵੀ.ਕਾਲਜ ਜਲੰਧਰ ਦੇ ਸਾਹਮਣੇ, ਐਨ.ਆਈ.ਟੀ. ਕੈਂਪਸ, ਆਦਮਪੁਰ, ਜਲੰਧਰ ਸ਼ਹਿਰ, ਭੋਗਪੁਰ, ਜਲੰਧਰ, ਸਿੰਝ ਗਰਾਊਂਡ ਅਤੇ ਬੀਰ ਪਿੰਡ ਸਿੱਧਵਾਂ ਸਟੇਸ਼ਨ ਸਮੇਤ 30 ਸਥਾਨਾਂ ਦੀ ਚੋਣ ਕੀਤੀ ਗਈ ਸੀ, ਜਿਥੇ ਅੱਜ 16 ਹਜ਼ਾਰ ਤੋਂ ਵੱਧ ਬੂਟੇ ਲਗਾਏ ਗਏ ਹਨ।
ਸ਼੍ਰੀ ਥੋਰੀ ਨੇ ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾ ਕਿਹਾ ਕਿ ਤੰਦੁਰਸਤ ਜੀਵਨ ਲਈ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ, ਜਿਸ ਲਈ ਸਾਨੂੰ ਵੱਧ ਤੋਂ ਵੱਧ ਦਰੱਖ਼ਤ ਲਗਾ ਕੇ ਹਰਿਆਵਲ ਨੂੰ ਵਧਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਇਸ ਵਿਸ਼ਾਲ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਗੈਰ ਸਰਕਾਰੀ ਸੰਗਠਨਾਂ ਅਤੇ ਸਰਕਾਰੀ ਅਦਾਰਿਆਂ, ਜਿਨ੍ਹਾਂ ਦੇ ਸਬੰਧਤ ਪਰਿਸਰਾਂ ਵਿੱਚ ਬੂਟੇ ਲਗਾਏ ਗਏ ਹਨ, ਦਾ ਧੰਨਵਾਦ ਕਰਦਿਆਂ ਆਮ ਲੋਕਾਂ, ਪੰਚਾਇਤਾਂ, ਯੂਥ ਕਲੱਬਾਂ, ਸਕੂਲਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀ ਵੀ ਇਸ ਨੇਕ ਉਪਰਾਲੇ ਵਿੱਚ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ
ਇਸ ਮੌਕੇ ਡੀ.ਐਫ.ਓ. ਵਿਕਰਮ ਕੁੰਦਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿਥੇ ਦੇਸੀ ਪ੍ਰਜਾਤੀਆਂ ਜਿਵੇਂ ਸੀਸ਼ਮ, ਅਰਜੁਨ, ਡਰੇਕ, ਨਿੰਮ, ਕਦਮ ਦੇ ਰੁੱਖ, ਸਜਾਵਟੀ ਪ੍ਰਜਾਤੀਆਂ, ਫੁੱਲਾਂ ਵਾਲੇ ਬੂਟਿਆਂ ਸਮੇਤ ਹੋਰ ਬੂਟੇ ਲਗਾਏ ਗਏ ਹਨ ਉਥੇ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਇਸ ਮੁਹਿੰਮ ਦਾ ਸਰਗਰਮ ਭਾਗੀਦਾਰ ਬਣਾਉਣ ਦੇ ਉਦੇਸ਼ ਨਾਲ ਬੱਚਿਆਂ ਨੂੰ ਇੱਕ-ਇੱਕ ਰੁੱਖ ਅਪਣਾਉਣ ਅਤੇ ਉਨ੍ਹਾਂ ਦੇ ਉਚਿਤ ਵਾਧੇ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ਵਿੱਚ ਕੁੱਲ 4,89,500 ਬੂਟੇ ਲਗਾਏ ਗਏ ਸਨ।
Monday, 23 August 2021
ਇਨਸਾਨੀਅਤ ਦੇ ਅਸੂਲਾਂ ’ਤੇ ਪਹਿਰਾ ਦਿੰਦੀ ਸਿਰਕੱਢ ਕਲਮ- ਕਵੀ ਪ੍ਰਸ਼ੋਤਮ ਪੱਤੋ
ਸਾਹਿਤ ਜਗਤ ਵਿੱਚ ਜਿਹੜੀ ਪੰਜਾਬੀ ਕਵਿਤਾ ਦੇਹ-ਨਾਦ ਉਪਭੋਗਤਾਵਾਦ ਅਤੇ ਕਾਮ-ਪ੍ਰਵਿਰਤੀ ਤੋਂ ਮੁਕਤ ਅਤੇ ਹਾਸ਼ੀਆ ਗ੍ਰਸਤ ਵਰਗ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦੀ ਹੈ, ਅਜਿਹੀ ਕਵਿਤਾ ਦਾ ਬੜੇ ਆਦਰ-ਸਤਿਕਾਰ ਨਾਲ ਮੂਹਰਲੀਆਂ ਸਫਾਂ ਵਿੱਚ ਲਏ ਜਾਣ ਵਾਲਾ ਨਾਓਂ ਹੈ-ਕਵੀ ਪ੍ਰਸ਼ੋਤਮ ਪੱਤੋ। ਜਿਲਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਮਾਤਾ ਸ੍ਰੀਮਤੀ ਸਵਿੱਤਰੀ ਦੇਵੀ ਦੀ ਕੁੱਖੋਂ, ਪਿਤਾ ਸਵ: ਸ੍ਰੀ ਰਾਮ ਲਾਲ ਦੇ ਗ੍ਰਹਿ ਵਿਖੇ ਜਨਮਿਆ ਪ੍ਰਸ਼ੋਤਮ ਚਾਰ ਸਾਲ ਦੀ ਉਮਰ ਦਾ ਹੀ ਸੀ ਜਦੋਂ ਉਸਦੇ ਪਿਤਾ ਜੀ ਇਸ ਸੰਸਾਰ ਤੋਂ ਇਨਾਂ ਪੰਜ ਭੈਣ ਭਰਾਵਾਂ ਨੂੰ ਪਿਤਾ ਵਿਹੂਣੇ ਕਰ ਗਿਆ ਸੀ। ਉਨਾਂ ਦਾ ਪਾਲਣ-ਪੋਸ਼ਣ ਦਾਦਾ ਮਾ. ਲਛਮਣ ਦਾਸ ਜੀ ਨੇ ਕੀਤਾ। ਪ੍ਰਸ਼ੋਤਮ ਨੇ ਪਿੰਡ ਦੇ ਹਾਇਰ ਸੈਕੰ: ਸਕੂਲ ਤੋਂ ਹਾਇਰ ਸੈਕੰਡਰੀ ਪਾਸ ਕਰਕੇ ਉਸੇ ਹੀ ਸਕੂਲ ਵਿਚ ਲੈਬਾਰਟਰੀ ਅਸਿੱਸਟੈਂਟ ਦੀ ਪੋਸਟ ’ਤੇ ਵਧੀਆ ਸੇਵਾਵਾਂ ਦਿੱਤੀਆਂ।
ਪੱਤੋ ਨੂੰ ਚੌਵੀ ਸਾਲ ਦੀ ਉਮਰ ਵਿੱਚ ਲਿਖਣ ਦਾ ਸੌਂਕ ਉਸਦੇ ਪਿੰਡ ਦੇ ਕਹਾਣੀਕਾਰ ਅਜੀਤ ਸਿੰਘ ਪੱਤੋ ਦੀਆਂ ਅਖਬਾਰਾਂ ਵਿੱਚ ਛਪਦੀਆਂ ਕਹਾਣੀਆਂ ਪੜ ਕੇ ਜਾਗਿਆ। ਉਨਾਂ ਦਿਨਾਂ ਵਿਚ ਇਨਕਲਾਬੀ ਲਹਿਰ ਜ਼ੋਰਾਂ ’ਤੇ ਸੀ। ਪ੍ਰਸ਼ੋਤਮ ਨੇ ਕਿਹਾ,‘‘ਸਾਡੇ ਪਿੰਡ ਜਾਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਭਾਈ ਮੰਨਾ ਸਿੰਘ ਜੀ ਦੇ ਨਾਟਕ ਚੱਲਦੇ ਹੁੰਦੇ ਸਨ ਜਿਨਾਂ ਦਾ ਪ੍ਰਭਾਵ ਮੇਰੇ ਜਿਹਨ ’ਤੇ ਵੀ ਕਾਫੀ ਗਹਿਰਾ ਪਿਆ ਅਤੇ ਨਾਲ ਹੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਇਨਕਲਾਬੀ ਗੀਤ ਸੁਣ ਕੇ ਇਨਕਲਾਬੀ ਗੀਤ ਲਿਖਣ ਅਤੇ ਗਾਉਣ ਦੀ ਚੇਟਕ ਲੱਗ ਗਈ।’’
ਪੱਤੋ ਜਿੱਥੇ ਹੁਣ ਤੱਕ, ‘ਸੱਜਰੀ ਸਵੇਰ’, ‘ਸੂਖਮ ਪਰਤਾਂ’, ‘ਚਾਨਣ ਦੇ ਰਾਹੀ’, ’ਮੈਂ ਸੋਚਦੀ ਹਾਂ’, ’ਪੀੜ ਦਰ ਪੀੜ’ ਆਪਣੀਆਂ ਮੌਲਿਕ ਪੰਜ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ, ਉਥੇ ਦੇਸ਼-ਵਿਦੇਸ਼ ਦਾ ਐਸਾ ਕੋਈ ਅਖਬਾਰ ਜਾਂ ਮੈਗਜ਼ੀਨ ਨਹੀਂ ਹੋਣਾ, ਜਿੱਥੇ ਤੱਕ ਉਸ ਦੀ ਕਲਮ ਨੇ ਪਹੁੰਚ ਨਾ ਕੀਤੀ ਹੋਵੇ। ਪ੍ਰਸ਼ੋਤਮ ਨੇ ਸੰਨ ਉੱਨੀ ਸੌ ਅਠੱਤਰ ਵਿੱਚ ਬੇਰੁਜ਼ਗਾਰ ਟੀਚਰ ਯੂਨੀਅਨ ਪੰਜਾਬ ਦਾ ਘੋਲ ਸੂਬਾ ਪੱਧਰ ’ਤੇ ਲੜਿਆ। ਉਸ ਨੇ ਉਸ ਘੋਲ ਵਿੱਚ ਇੱਕ ਮਹੀਨੇ ਤੋਂ ਉੱਤੇ ਪਟਿਆਲਾ ਜੇਲ ਵਿੱਚ ਜੇਲ ਕੱਟੀ। . . ਸੰਸਥਾਵਾਂ ਨਾਲ ਪੱਖੋਂ, ਪੱਤੋ ਪੰਜਾਬੀ ਲੇਖਕ ਸਭਾ, ਨਿਹਾਲ ਸਿੰਘ ਵਾਲਾ ਦਾ ਛੇ ਸਾਲ ਪ੍ਰਧਾਨ ਰਿਹਾ। ਅੱਜ ਕੱਲ ਉਹ ਲੇਖਕ ਪਾਠਕ ਮੰਚ ਦਾ ਸਰਗਰਮ ਮੈਂਬਰ, ਚੁੱਪ ਦੀ ਅਵਾਜ਼ ਗਰੁੱਪ ਦਾ ਸੰਚਾਲਕ ਅਤੇ ਲੋਕ ਸਾਹਿਤ ਅਕਾਦਮੀ ਮੋਗਾ ਦਾ ਸੀ. ਮੀਤ ਪ੍ਰਧਾਨ ਹੈ। . .. ਮਾਨ-ਸਨਮਾਨ ਪੱਖ ਵਿਚ ਪ੍ਰਸ਼ੋਤਮ ਨੂੰ 2006 ਵਿੱਚ ਅਜ਼ਾਦੀ ਦਿਵਸ ’ਤੇ ਐਸ ਡੀ ਐਮ ਨਿਹਾਲ ਸਿੰਘ ਵਾਲਾ ਵੱਲੋਂ, 2011 ਵਿੱਚ ਮੋਗਾ ਵਿਖੇ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਅਜੀਤ ਸਿੰਘ ਕੁਹਾੜ ਵੱਲੋਂ (ਪੱਤੋ ਦੁਆਰਾ ਸਕੂਲ ਵਿੱਚ ਬੱਚਿਆਂ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਬਦਲੇ), 2015 ਵਿੱਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਵੱਲੋਂ, 2021 ਵਿਚ ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਅਤੇ ਲੋਹਮਣੀ ਮੈਗਜ਼ੀਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨਸਾਨੀਅਤ ਦੇ ਉੱਚੇ ਸੁੱਚੇ ਅਸੂਲਾਂ ’ਤੇ ਪਹਿਰਾ ਦਿੰਦੀ ਇਸ ਕਲਮ ਤੋਂ ਸਾਹਿਤ, ਸੱਭਿਆਚਾਰ ਅਤੇ ਸਮਾਜ ਨੂੰ ਅਸੀਮ ਆਸਾਂ ਉਮੀਦਾਂ ਤੇ ਸੰਭਾਵਨਾਵਾਂ ਹਨ। ਰੱਬ ਕਰੇ! ਇਹ ਕਲਮ ਨਿਰੰਤਰ, ਨਿਰਵਿਘਨ ਵਗਦੀ ਬੁਲੰਦੀਆਂ ਵੱਲ ਤੁਰੀ ਮਾਅਰਕੇ ਮਾਰਦੀ ਰਵੇ!
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਕਵੀ ਪ੍ਰਸ਼ੋਤਮ ਪੱਤੋ, 9855038775
ਆਪਣੀਆਂ ਮੰਗਾਂ ਨੂੰ ਲੈ ਕੇ ਸਘੰਰਸ਼ ਕਰ ਰਹੇ ਮਗਨਰੇਗਾ ਮੁਲਾਜਮਾਂ ਦਾ ਸਾਥ ਦੇਣਗੇ ਸਰਪੰਚ ਯੂਨੀਅਨ ਦੇ ਸਮੂਹ ਮੈਂਬਰ- ਸਰਪੰਚ ਕੁਲਵਿੰਦਰ ਬਾਘਾ
9 ਜੁਲਾਈ ਤੋਂ ਪੰਜਾਬ ਭਰ ਵਿੱਚ ਮਗਨਰੇਗਾ ਯੂਨੀਅਨ ਦੇ ਮੁਲਾਜਮ ਕਰ ਰਹੇ ਹਨ ਲਗਾਤਾਰ ਹੜਤਾਲ - ਜਰਨਲ ਸਕੱਤਰ ਅਮਨ ਸ਼ੂਰ
ਜਲੰਧਰ (ਖ਼ਬਰਸਾਰ ਪੰਜਾਬ ਬਿਓੁਰੋ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕੰਟਰੈਕਟ ਤੇ ਡਿਊਟੀ ਕਰ ਰਹੇ ਮਗਨਰੇਗਾ ਮੁਲਾਜਮਾਂ ਦਾ ਮਸਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਬੇਰੁੱਖੀ ਕਾਰਨ ਹੱਲ ਹੁੰਦਾ ਨਜਰ ਨਹੀਂ ਆ ਰਿਹਾ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਯੂਨੀਅਨ ਜਲੰਧਰ ਦੇ ਜਰਨਲ ਸਕੱਤਰ ਅਮਨ ਸ਼ੂਰ ਬਲਾਕ ਜਲੰਧਰ ਪੂਰਬੀ ਨੇ ਦੱਸਿਆ ਕਿ 9 ਜੁਲਾਈ ਤੋਂ ਪੰਜਾਬ ਭਰ ਦੇ ਮੁਲਾਜ਼ਮ ਲਗਾਤਾਰ ਹੜਤਾਲ ਤੇ ਚੱਲ ਰਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਵੀ ਹੱਲ ਸਰਕਾਰ ਵਲੋਂ ਨਹੀਂ ਕੀਤਾ ਜਾ ਰਿਹਾ। ਜਿਸਨੂੰ ਦੇਖਦੇ ਹੋਏ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 12 ਅਗਸਤ ਤੋਂ ਮੋਹਾਲੀ ਵਿਕਾਸ ਭਵਨ ਵਿਖੇ ਸਘੰਰਸ਼ ਕਰਦੇ ਹੋਏ ਪੱਕਾ ਮੋਰਚਾ ਲਾਇਆ ਹੋਇਆ ਹੈ। ਵਿਭਾਗ ਦੀ ਵਿੱਤੀ ਸਕੱਤਰ ਸੀਮਾ ਜੈਨ ਵੱਲੋਂ 3 ਅਗਸਤ 2021 ਨੂੰ ਯੂਨੀਅਨ ਨਾਲ ਮੀਟਿੰਗ ਕਰਕੇ ਕੰਟਨਜੰਸੀ ਦੇ ਪੈਸੇ ਵਿੱਚੋਂ ਹੀ ਸਕੇਲ ਦੇਣ ਤੇ ਸਮਝੌਤਾ ਕੀਤਾ ਗਿਆ ਸੀ। ਪਰ ਵਿਭਾਗ ਦੇ ਉੱਚ ਅਧਿਕਾਰੀ ਇਸ ਸਮਝੌਤੇ ਤੋਂ ਪਿਛੇ ਭੱਜੇ ਹਨ। ਉਨ੍ਹਾਂ ਕਿਹਾ ਪਿੰਡਾਂ ਵਿੱਚ ਨਰੇਗਾ ਮਜਦੂਰਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਪਿੰਡਾਂ ਵਿੱਚ ਵਿਕਾਸ ਕਾਰਜ ਠੱਪ ਪਏ ਹਨ। ਪੰਚਾਇਤਾਂ ਵੱਲੋਂ ਉਧਾਰ ਚੁੱਕਿਆ ਮਟੀਰੀਅਲ ਬਰਬਾਦ ਹੋ ਰਿਹਾ ਹੈ। ਮਗਨਰੇਗਾ ਮੁਲਾਜਮਾਂ ਦੀਆਂ ਕਈ ਮਹੀਨਿਆਂ ਦੀ ਤਨਖਾਹਾਂ ਵੀ ਵਿਭਾਗ ਨਹੀਂ ਦੇ ਰਿਹਾ। ਪੰਚਾਇਤ ਸਕੱਤਰਾਂ ਅਤੇ ਹੋਰ ਅਮਲੇ ਦੀ ਹੜਤਾਲ ਕਾਰਨ ਸਥਿਤੀ ਹੋਰ ਵੀ ਮਾੜੀ ਹੋ ਗਈ ਹੈ। ਆਮ ਲੋਕਾਂ ਦੀ ਖੱਜਲ ਖੁਆਰੀ ਲਈ ਵਿਭਾਗ ਦੇ ਉੱਚ ਅਧਿਕਾਰੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਸੀਨੀਅਰ ਅਧਿਕਾਰੀਆਂ ਵੱਲੋਂ ਮੁਲਾਜਮਾਂ ਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਤਨਖਾਹਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਦਸਿਆ 20 ਅਗਸਤ 2021 ਨੂੰ ਪੰਜਾਬ ਸਰਕਾਰ ਵਲੋਂ ਪੱਤਰ ਜਾਰੀ ਕਰਦੇ ਹੋਏ ਕਰਮਚਾਰੀਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ 48 ਘੰਟਿਆਂ ਦੇ ਅੰਦਰ ਆਪਣੀ ਡਿਊਟੀ ਜੁਆਇੰਨ ਕੀਤੀ ਜਾਵੇ। ਇਸ ਮਸਲੇ ਸਬੰਧੀ ਮਗਨਰੇਗਾ ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਵਲੋਂ ਦਿਤੇ ਗਏ ਮੰਗ ਪੱਤਰ ਵਿੱਚ ਕੀਤੀ ਗਈ ਅਪੀਲ ਨੂੰ ਪ੍ਰਵਾਨ ਕੀਤਾ ਜਾਵੇ, ਨਹੀਂ ਤਾਂ ਚੱਲ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਜਰਨਲ ਸਕੱਤਰ ਅਮਨ ਸ਼ੂਰ ਨੇ ਦਸਿਆ ਕਿ ਉਨ੍ਹਾਂ ਸਘੰਰਸ਼ ਵਿੱਚ ਸਾਥ ਦੇਣ ਲਈ ਸਰਪੰਚ ਯੂਨੀਅਨ, ਪਿੰਡਾਂ ਦੀ ਲੇਬਰ ਯੂਨੀਅਨ ਅਤੇ ਪੰਚਾਇਤਾਂ ਦੇ ਸਰਪੰਚਾਂ ਨੇ ਵੀ ਸਹਿਮਤੀ ਪ੍ਰਗਟਾਈ ਹੈ ਅਤੇ ਸਘੰਰਸ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਇਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਸਘੰਰਸ਼ ਨੂੰ ਹਰ ਵੱਡਾ ਰੂਪ ਦੇ ਕੇ ਆਪਣੀਆਂ ਮੰਗਾਂ ਦੀ ਅਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਇਸ ਮੀਟਿੰਗ ਦੋਰਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਸ਼੍ਰੀ ਕੁਲਵਿੰਦਰ ਬਾਘਾ, ਸ਼੍ਰੀ ਰਣਬੀਰ ਸਿੰਘ ਸੀ.ਏ, ਸੁਮੀਤ ਮੋਹਨ ਸੀ.ਏ, ਸ਼੍ਰੀ ਹਰਦੀਪ ਸਿੰਘ ਬਲਾਕ ਜਲੰਧਰ ਪੂਰਬੀ ਪ੍ਰਧਾਨ, ਬਲਾਕ ਭੋਗਪੁਰ ਪ੍ਰਧਾਨ ਪਰਦੀਪ ਸਿੰਘ, ਪਰਦੀਪ ਸਿੰਘ (ਜੰਡੀਰ), ਮੈਡਮ ਕਿਰਨਜੀਤ ਕੌਰ, ਪੂਜਾ, ਰਿੰਪੀ ਕਜਲਾ, ਰਾਜਪਾਲ, ਰਵਿੰਦਰਜੀਤ ਸਿੰਘ, ਜੀ.ਆਰ.ਐਸ ਅਤੇ ਹੋਰ ਮਗਨਰੇਗਾ ਕਰਮਚਾਰੀ ਹਾਜ਼ਰ ਸਨ।
Saturday, 21 August 2021
ਸਰਬ ਨੌਜਵਾਨ ਸਭਾ ਨੇ ਨੇਤਰਹੀਣ ਬਿਰਧ ਆਸ਼ਰਮ ਦੀਆਂ ਲੜਕੀਆਂ ਨਾਲ ਮਨਾਇਆ, ਰੱਖੜੀ ਦਾ ਤਿਓਹਾਰ
Thursday, 19 August 2021
ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ ਕਰੋਨਾ ਵੈਕਸੀਨ ਲਗਾਉਣ ਸਬੰਧੀ ਕੈਂਪ ਲਗਾਇਆ
ਸਿਵਲ ਹਸਪਤਾਲ ਆਦਮਪੁਰ ਅਤੇ ਗ੍ਰਾਮ ਪੰਚਾਇਤ ਕਪੂਰ ਪਿੰਡ ਦੇ ਉਪਰਾਲੇ ਨਾਲ 200 ਪਿੰਡ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਲਗਾਏ ਟੀਕੇ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਕਪੂਰ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਵਲੋਂ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਰ ਚੇਰੀਟੇਬਲ ਸੁਸਾਇਟੀ ਅਤੇ ਸਿਵਲ ਹਸਪਤਾਲ ਦੀ ਐਸ.ਐਮ.ਉ ਡਾ. ਰੀਮਾ ਗੋਗੀਆ ਜੰਮੂ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਕਰੋਨਾ ਦੇ ਟੀਕੇ ਲਗਾਉਣ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜ਼ਨ ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ ਕੀਤਾ ਗਿਆ। ਜਿਸ ਵਿੱਚ ਸਿਵਲ ਹਸਪਤਾਲ ਆਦਮਪੁਰ ਦੇ ਸਮੂਹ ਡਾਕਟਰ ਸਹਿਬਾਨਾਂ ਦਾ ਟੀਮ ਵਲੋਂ 200 ਪਿੰਡ ਵਾਸੀਆਂ ਨੂੰ ਕੋਵਿੱਡਸ਼ੀਲਡ ਵੈਕਸੀਨ ਦੇ ਟੀਕੇ ਲਗਾਏ ਗਏ। ਇਸ ਮੌਕੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਰ ਚੇਰੀਟੇਬਲ ਸੁਸਾਇਟੀ ਕਪੂਰ ਪਿੰਡ ਦੇ ਚੇਅਰਪਰਸਨ ਜਸਵਿੰਦਰ ਕੌਰ ਅੰਜੂ, ਪ੍ਰਧਾਨ ਸ਼੍ਰੀ ਗਿਆਨ ਚੰਦ ਨੇ ਕਿਹਾ ਸਾਨੂੰ ਸਾਰਿਆਂ ਨੂੰ ਕਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਪਣੇ ਟੀਕੇ ਲਗਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਰ ਚੈਰੀਟੇਬਲ ਸੁਸਾਇਟੀ ਪਿੰਡ ਵਾਸੀਆਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹੈ ਅਤੇ ਰਹੇਗੀ। ਇਸ ਮੌਕੇ ਮੌਜੂਦ ਸਰਪੰਚ ਸੋਨੀਆ ਅਤਤੇ ਸਰਪੰਚਪਤੀ ਪੰਚ ਅਸ਼ੋਕ ਕੁਮਾਰ ਨੇ ਕਿਹਾ ਕਿ ਪਿੰਡ ਵਿੱਚ ਵੈਕਸੀਨ ਬਹੁਤ ਘੱਟ ਆਈ ਹੈ ਅਤੇ ਕਈ ਪਿੰਡ ਵਾਸੀਆਂ ਦੇ ਟੀਕੇ ਲੱਗਣੇ ਬਾਕੀ ਹਨ ਉਨ੍ਹਾਂ ਕਿਹਾ ਸਿਹਤ ਵਿਭਾਗ ਨੂੰ ਇਸ ਕੰਮ ਵਿੱਚ ਪਹਿਲਕਦਮੀਂ ਕਰਦੇ ਹੋਏ ਹਰ ਇੱਕ ਵਿਆਕਤੀ ਦਾ ਟੀਕਾ ਕਰਨ ਕਰਨਾਂ ਚਾਹੀਦਾ ਹੈ। ਉਨ੍ਹਾਂ 200 ਪਿੰਡ ਵਾਸੀਆਂ ਦੇ ਟੀਕੇ ਲਗਾਉਣ ਲਈ ਐਸ.ਐਮ.ਉ ਆਦਮਪੁਰ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸੋਨੀਆ, ਪ੍ਰਧਾਨ ਗਿਆਨ ਚੰਦ, ਅਸ਼ੋਕ ਕੁਮਾਰ, ਗੁਰਵਿੰਦਰ ਕੌਰ, ਪਿਆਰੀ, ਰਣਜੀਤ ਕੁਮਾਰ, ਮਦਨ ਲਾਲ ਸ਼ਰਮਾਂ, ਸਵਿਤਾ ਸ਼ਰਮਾਂ, ਡਾ. ਹਰਭਜਨ, ਸੀਮਾ ਰਾਣੀ, ਪਰਮਜੀਤ ਕੌਰ, ਜੋਤੀ, ਜਸਵੀਰ ਕੌਰ ਅਤੇ ਹੋਰ ਹਾਜ਼ਰ ਸਨ।
ਹਲਕਾ ਵਿਧਾਇਕ ਧਾਲੀਵਾਲ ਨੂੰ ਦਿੱਤਾ ਮੰਗ ਪੱਤਰ
ਪਾਵਰਕਾਮ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰੇ ਕੈਪਟਨ ਸਰਕਾਰ- ਤਰਨਜੀਤ ਸਿੰਘ
ਫਗਵਾੜਾ 19 ਅਗਸਤ (ਹਰੀਸ਼ ਭੰਡਾਰੀ)- ਪਾਵਰਕਾਮ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੁਲਰ ਕਰਨ ਸਬੰਧੀ ਇਕ ਮੰਗ ਪੱਤਰ ਕੰਪਿਊਟਰ ਓਪਰੇਟਰ ਅਤੇ ਆਉਟਸੋਰਸ ਯੂਨੀਅਨ ਦੇ ਨੋਰਥ ਜੋਨ ਦੇ ਪ੍ਰਧਾਨ ਤਰਨਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਪਿਛਲੀ ਸਰਕਾਰ ਵਲੋਂ ਪਾਸ ਕੀਤੇ ਐਕਟ 2016 ਨੂੰ ਲਾਗੂ ਕਰਕੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸਾਲ ਹੈ। ਇਸ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਕੱਚੇ ਕਰਮਚਾਰੀਆਂ ਦੀ ਕੁੱਲ ਗਿਣਤੀ ਕਰੀਬ 1200 ਹੈ ਜੋ ਪਿਛਲੇ 10-12 ਸਾਲ ਤੋਂ ਸੇਵਾਵਾਂ ਦੇ ਰਹੇ ਹਨ। ਇਹਨਾਂ ਵਿਚੋਂ ਕਰੀਬ 95% ਕ੍ਰਮਚਾਰੀ ਓਵਰ ਏਜ ਹੋ ਚੁੱਕੇ ਹਨ ਜੋ ਹੁਣ ਸਰਕਾਰੀ ਅਸਾਮੀਆਂ ਲਈ ਦਾਅਵੇਦਾਰੀ ਨਹੀਂ ਕਰ ਸਕਦੇ। ਕੋਰੋਨਾ ਕਾਲ ਵਿਚ ਵੀ ਉਹਨਾਂ ਆਪਣੀ ਡਿਊਟੀ ਨੂੰ ਪੂਰੀ ਤੰਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ। ਇਹਨਾਂ ਕ੍ਰਮਚਾਰੀਆਂ ਨੂੰ ਪੱਕਾ ਕਰਨ ਨਾਲ ਸਰਕਾਰ ਉੱਪਰ ਕੋਈ ਵਾਧੂ ਵਿੱਤੀ ਭਾਰ ਨਹੀਂ ਪਵੇਗਾ। ਇਸ ਮੌਕੇ ਚਰਨਪ੍ਰੀਤ ਸਿੰਘ, ਖੁਸ਼ਦੀਪ ਸਿੰਘ, ਅਮਨਦੀਪ ਸਿੰਘ, ਰਾਮਕੁਮਾਰ, ਪੁਨੀਤ ਗਾਂਧੀ, ਸੁਖਜਿੰਦਰ ਸਿੰਘ, ਤਜਿੰਦਰ ਸਿੰਘ ਸ਼ਕਤੀ, ਆਸ਼ੁਤੋਸ਼ ਵਰਮਾ, ਮਨਦੀਪ, ਅਰਸ਼ਦੀਪ ਆਦਿ ਹਾਜਰ ਸਨ।
ਨੇਕ ਦਿਲ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ, ਉਸਤਾਦ ਪੀ.ਸੀ ਰਾਓੁਤ ਰਾਜਪੂਤ
ਭੋਗਪੁਰ 17 ਅਗਸਤ (ਹਰਨਾਮ ਸਿੰਘ ਖਾਲਸਾ)- ਤੇਜ ਰਫ਼ਤਾਰ ਜਿੰਦਗੀ ਵਿੱਚ ਹਰ ਇਨਸਾਨ ਆਪਣੀ ਹੀ ਜਿੰਦਗੀ ਜਿਉਂਦਾ ਹੈ ਅਤੇ ਸਾਰੀ ਉਮਰ ਆਪਣੇ ਅਤੇ ਆਪਣੇ ਪਰਿਵਾਰ ਨੂੰ ਸਪਰਪਿਤ ਹੋ ਜਾਂਦਾ ਹੈ। ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜੋ ਆਪਣਿਆਂ ਦੇ ਨਾਲ ਨਾਲ ਸਮਾਜ ਭਲਾਈ ਲਈ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਇਹੋ ਜਿਹਾ ਹੀ ਇੱਕ ਨੇਕਦਿੱਲ ਇਨਸਾਨ ਹੈ ਜੋ ਕੇ ਪੱਤਰਕਾਰੀ ਦੇ ਖੇਤਰ ਵਿੱਚ ਅਤੇ ਸੰਗੀਤ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਭੋਗਪੁਰ ਵਿਖੇ ਰਹਿਣ ਵਾਲੇ ਉਸਤਾਦ ਪੀ.ਸੀ ਰਾਉਤ ਰਾਜਪੂਤ ਜੀ ਦੀ। ਜਿਨ੍ਹਾ ਦਾ ਜਨਮ 15 ਜੁਲਾਈ 1978 ਨੂੰ ਮਾਤਾ ਰੰਗਾ ਲਤਾ ਅਤੇ ਪਿਤਾ ਬਨਮਾਲੀ ਰਾਉਤ ਦੇ ਘਰ ਪਿੰਡ ਕੋਚਲਾ ਬਲਾਕ ਆਲੀ ਜ਼ਿਲ੍ਹਾ ਕੇਦਰਾਪੁਰ (ਉਡੀਸਾ) ਵਿਖੇ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ। ਉਨ੍ਹਾ ਨੇ ਬਚਪਨ ਵਿੱਚ ਹੀ ਸਕੂਲੀ ਪੜ੍ਹਾਈ ਦੇ ਨਾਲ ਸੰਗੀਤ ਸਿੱਖਣ ਦਾ ਸ਼ੌਕ ਵੀ ਪਾ ਲਿਆ ਸੀ। ਪੀ.ਸੀ ਰਾਊਤ ਨੇ ਇਲਾਕੇ ਦੇ ਸੰਗੀਤ ਪ੍ਰੇਮੀਆਂ ਨੂੰ ਸੰਗੀਤ ਦੀ ਵਿੱਦਿਆ ਦੇਣ ਲਈ ਭੋਗਪੁਰ (ਜਲੰਧਰ) ਵਿੱਚ ਸੁਰ-ਸਰਗਮ ਸੰਗੀਤ ਵਿਦਿਆਲਿਆ ਖੋਲਿਆ ਜਿੱਥੇ ਅਨੇਕਾਂ ਸੰਗੀਤ ਪ੍ਰੇਮੀ ਸੰਗੀਤ ਦੀ ਵਿੱਦਿਆ ਲੈ ਚੁੱਕੇ ਹਨ ਅਤੇ ਲੈ ਰਹੇ ਹਨ। ਪੀ.ਸੀ ਰਾਊਤ ਦਾ ਵਿਆਹ ਸੂਫ਼ੀ ਗਾਇਕ ਦੇਵ ਦਿਲਦਾਰ ਦੀ ਬੇਟੀ ਸੁਮਨ ਲਤਾ ਨਾਲ ਹੋਇਆ ਜੋ ਕਿ ਇੱਕ ਸਕੂਲ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਸ਼੍ਰਈ ਰਾਉਤ ਜੀ ਜਿਥੇ ਸੁਰ ਸਰਗਮ ਸੰਗੀਤ ਵਿਦਿਆਲਿਆ ਭੋਗਪੁਰ ਨੂੰ ਸਫ਼ਲਤਾ ਨਾਲ ਚਲਾ ਰਹੇ ਹਨ ਉੱਥੇ ਉਹ ਸੇਂਟ ਸੋਲਜਰ ਗਰੁੱਪ ਦੇ ਸਾਰੇ ਹੀ ਕਾਲਜਾਂ ਅਤੇ ਸਕੂਲਾਂ ਦੇ ਸੰਗੀਤ ਡਾਇਰੈਕਟਰ ਵੀ ਹਨ। ਉਨ੍ਹਾਂ ਦੇ ਦੋ ਬੇਟੇ ਹਨ ਇੱਕ ਬੇਟਾ ਹਾਰਦਿਕ ਰਾਊਤ ਰਾਜਪੂਤ ਵੀ ਸੰਗੀਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਪੀ.ਸੀ ਰਾਊਤ ਕਈ ਵਾਰ ਦੂਰਦਰਸ਼ਨ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਨਾਲ ਕੁਝ ਸੰਗੀਤ ਪ੍ਰੋਗਰਾਮਾਂ ’ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਸੰਗੀਤ ਨੂੰ ਪਿਆਰ ਕਰਨ ਵਾਲਾ ਅਤੇ ਯਾਰਾਂ ਦਾ ਯਾਰ ਪੀ.ਸੀ ਰਾਊਤ ਰਾਜਪੂਤ ਸਮਾਜ ਦੇ ਚੰਗੇ ਕੰਮਾਂ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਵੇਲੇ ਲੱਗਭਗ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਪ੍ਰੇਸ਼ਾਨ ਹੈ ਕੰਮ ਕਾਰ ਤੋਂ ਬਹੁਤ ਸਾਰੇ ਲੋਕ ਵਿਹਲੇ ਬੈਠੇ ਹਨ। ਪਰ ਇਸ ਦੁੱਖ ਦੀ ਘੜੀ ਵਿੱਚ ਬਹੁਤ ਸਾਰੇ ਗਰੀਬਾਂ ਅਤੇ ਸੰਗੀਤ ਨਾਲ ਸਬੰਧਤ ਲੋਕਾਂ ਸ਼੍ਰੀ ਰਾਉਤ ਵਲੋਂ ਕਈ ਵਾਰ ਮੱਦਦ ਕੀਤੀ ਗਈ ਹੈ ਅਦਾਰਾ ਖ਼ਬਰਸਾਰ ਪੰਜਾਬ ਦੁਆ ਕਰਦਾ ਹੈ ਕਿ ਪੀ. ਸੀ ਰਾਊਤ ਰਾਜਪੂਤ ਅਤੇ ਉਨ੍ਹਾਂ ਦਾ ਸਮੂਹ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ।
Wednesday, 18 August 2021
ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ ਵਿੱਖੇ ਇੰਨਵਾਇਰਮੈਂਟ ਸੁਸਾਇਟੀ ਪਿੰਡ ਪਧਿਆਣਾ ਵਲੋਂ 100 ਬੂਟੇ ਲਗਾਏ
ਰੁੱਖ ਹੋਣਗੇ, ਤਾਂ ਹੀ ਸਾਹ ਲੈ ਸਕਾਂਗੇ- ਜਥੇਦਾਰ ਮਨੌਹਰ ਸਿੰਘ
ਆਉ ਸਾਰੇ ਰੱਲ ਕੇ ਵਾਤਾਵਰਨ ਬਚਾਈਏ, ਵਧੇਰੇ ਰੁੱਖ ਲਗਾਈਏ- ਸੁਖਜੀਤ ਸਿੰਘ ਡਰੋਲੀ ਕਲਾਂ
ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ)- ਧਰਤੀ ਤੇ ਜਿੰਨੇ ਵਧੇਰੇ ਰੁੱਖ ਹੋਣਗੇ, ਅਸੀਂ ਸਾਰੇ ਤਾਂ ਹੀ ਸਾਹ ਲੈ ਸਕਾਂਗੇ, ਦਿਨੋਂ ਦਿਨ ਰੁੱਖਾਂ ਦੀ ਹੋ ਰਹੀ ਕਟਾਈ ਨਾਲ ਜੋ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ, ਉਸਦਾ ਖਾਮਿਆਜ਼ਾ ਸਾਡੀਆਂ ਅਗਲੀਆਂ ਪੀੜੀਆਂ ਨੂੰ ਭੁੱਗਤਣਾਂ ਪਵੇਗਾ। ਕਰੋਨਾ ਮਹਾਂਮਾਰੀ ਦੌਰਾਨ ਆਕਸੀਜ਼ਨ ਦਾ ਘਾਟ ਨੇ ਲੱਖਾਂ ਜਾਂਨਾ ਲੈ ਕੇ ਸਾਡੇ ਪਾਸੋਂ, ਹਜ਼ਾਰਾ ਸਾਡੇ ਆਪਣਿਆਂ ਨੂੰ ਖੋ੍ਹਹ ਲਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪਿੰਡ ਡਰੋਲੀ ਕਲਾਂ (ਆਦਮਪੁਰ) ਦੇ ਪ੍ਰਧਾਨ ਜਥੇਦਾਰ ਮਨੌਹਰ ਸਿੰਘ ਨੇ ਪ੍ਰੈਸ ਨਾਲ ਗੁਰੂ ਘਰ ਵਿਖੇ ਪੌਦੇ ਲਗਾਉਣ ਸਮੇਂ ਕੀਤਾ। ਉਨ੍ਹਾਂ ਕਿਹਾ ਸਾਡੇ ਬਚਿਆਂ ਨੂੰ ਭਵਿੱਖ ਵਿੱਚ ਸਾਫ ਸੁਧਰਾਂ ਵਾਤਾਵਰਨ ਅਤੇ ਸ਼ੁੱਧ ਆਕਸੀਜ਼ਨ ਪ੍ਰਦਾਨ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਅੱਜ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪਿੰਡ ਡਰੋਲੀ ਕਲਾਂ (ਆਦਮਪੁਰ) ਵਿੱਖੇ ਹਰਿਆਵਲ ਇੰਨਵਾਇਰਮੈਂਟ ਸੁਸਾਇਟੀ ਪਿੰਡ ਪਧਿਆਣਾ (ਆਦਮਪੁਰ) ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲੰਗਰ ਹਾਲ ਨਜ਼ਦੀਕ ਵੱਖ-ਵੱਖ ਕਿਸਮਾਂ ਦੇ 100 ਪੌਦੋ ਲਗਾਏ ਗਏ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਅਵਤਾਰ ਕ੍ਰਿਸ਼ਨ ਜ਼ੇ.ਟੀ.ਉ ਨੇ ਦਸਿਆ ਕਿ ਉਨ੍ਹਾਂ ਦੀ ਸੁਸਾਇਟੀ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਉਹ ਸਮੂਹ ਨੋਜਵਾਨਾਂ ਦੇ ਸਹਿਯੋਗ ਨਾਲ ਕਰੀਬ 500 ਪੌਦੇ ਲਗਾ ਚੁੱਕੇ ਹਨ ਅਤੇ ਅੱਜ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਬੀਦ ਬਾਬਾ ਮਤੀ ਜੀ ਵਿੱਖੇ 100 ਪੌਦੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਲਗਾਏ ਗਏ ਹਨ।
ਇਹ ਪੌਦੇ ਲਗਾਉਣ ਦੀ ਰਸਮ ਸਵੇਰੇ ਕਰੀਬ 5.30 ਮਿੰਨਟ ਤੇ ਨੋਜਵਾਨ ਵੀਰਾਂ ਵਲੋਂ ਸ਼ੁਰੂ ਕੀਤੀ ਗਈ। ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਅਤੇ ਉਘੇ ਸਮਾਜ ਸੇਵਕ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਸਾਰਾ ਉਪਰਾਲਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਸਦਕਾ ਅਤੇ ਉਨ੍ਹਾਂ ਦੀ ਪ੍ਰੇਰਨਾਂ ਨਾਲ ਸੰਭਵ ਹੋਇਆ ਹੈ ਜੋ ਕਿ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਇਸ ਉਪਰਾਲੇ ਲਈ ਹਰਿਆਵਲ ਇੰਨਵਾਇਰਮੈਂਟ ਸੁਸਾਇਟੀ ਪਿੰਡ ਪਧਿਆਣਾ ਦੇ ਸਮੂਹ ਮੈਂਬਰਾਂ ਅਤੇ ਨੋਜਵਾਨ ਵੀਰਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ, ਅਵਤਾਰ ਕ੍ਰਿਸ਼ਨ ਜੇ.ਟੀ.ਉ, ਗੁਰਵਿੰਦਰ ਸਿੰਘ ਜੇ.ਟੀ.ਉ, ਸਾਬਕਾ ਇੰਸਪੈਕਟਰ ਪਰਮਜੀਤ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ ਨੰਬਰਦਾਰ ਪਧਿਆਣਾ, ਤਰਨਜੀਤ ਸਿੰਘ, ਸ਼ਮਸ਼ੇਰ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।








































