Monday, 28 November 2022

ਪਿੰਡ ਉੱਚਾ ਵਿਖੇ ਤੀਸਰਾ ਆਲ ਉਪਨ ਯਾਦਗਾਰੀ ਦਵਿੰਦਰ ਸਿੰਘ ਚੀਮਾ ਫੁੱਟਬਾਲ ਟੂਰਨਾਂਮੈਂਟ ਕਰਵਾਇਆ


ਖਿਡਾਰੀਆਂ ਦੇ ਜੋਹਰ ਵੇਖਣ ਲਈ ਭਾਰੀ ਗਿਣਤੀ ਵਿੱਚ ਦਰਸ਼ਕਾਂ ਨੇ ਕੀਤੀ ਸ਼ਿਰਕਤ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਉੱਚਾ ਜਲੰਧਰ ਵਿੱਚ ਤੀਸਰਾ ਆਲ ਉਪਨ ਦਵਿੰਦਰ ਸਿੰਘ ਚੀਮਾ ਯਾਦਗਾਰੀ ਫੁੱਟਬਾਲ ਟੂਰਨਾਂਮੈਂਟ ਐਨ.ਆਰ.ਆਈ ਗੁਰਪਿੰਦਰ ਸਿੰਘ ਚੀਮਾ, ਗੁਰਿੰਦਰ ਸਿੰਘ ਸੰਧੂ, ਕਿਰਨਦੀਪ ਸਿੰਘ ਸੰਧੂ ਦੇ ਸਮੂਹ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਂਮੈਂਟ ਮੌਕੇ ਤੇ ਮੁੱਖ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਲਾਲੀ ਨੇ ਸ਼ਿਰਕਤ ਕੀਤੀ ਅਤੇ ਰੀਬਨ ਕੱਟਣ ਦੀ ਰਸਮ ਸੰਤ ਹਰਚਰਨ ਦਾਸ ਜੀ ਪਿੰਡ ਉੱਚਾ (ਡੇਰਾ ਬਾਪੂ ਮੰਗਲ ਦਾਸ ਜੀ) ਵਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਨਿੱਭਾ ਕੇ ਟੂਰਨਾਂਮੈਂਟ ਦੀ ਸ਼ੁਰੂਆਤ ਕੀਤੀ ਗਈ। ਟੂਰਨਾਂਮੈਂਟ ਪ੍ਰਬੰਧਕ ਤਜਿੰਦਰ ਸਿੰਘ ਸੰਧੂ ਅਤੇ ਅਮਿ੍ਰਤਪਾਲ ਸਿੰਘ ਨੇ ਦਸਿਆ ਕਿ ਇਸ ਟੂਰਨਾਂਮੈਂਟ ਵਿੱਚ 16 ਉਪਨ ਦੀਆਂ ਅਤੇ 8 ਅੰਡਰ 18 (ਏਟੀਨ) ਦੀਆਂ ਟੀਮਾਂ ਨੇ ਭਾਗ ਲਿਆ ਅਤੇ ਉਪਨ ਮੈਚਾਂ ਵਿੱਚ ਪਿੰਡ ਕੰਗਣੀਵਾਲ ਦੀ ਟੀਮ 31 ਹਜ਼ਾਰ ਦੀ ਨਗਦ ਰਾਸ਼ੀ ਅਤੇ ਟਰਾਫੀ ਪ੍ਰਾਪਤ ਕਰਕੇ ਪਹਿਲੇ ਨੰਬਰ ਤੇ ਪਿੰਡ ਮਹਿਮਦਪੁਰ ਦੀ ਟੀਮ 21 ਹਜ਼ਾਰ ਦੀ ਨਗਦ ਰਾਸ਼ੀ ਅਤੇ ਟਰਾਫੀ ਪ੍ਰਾਪਤ ਕਰਕੇ ਦੂਸਰੇ ਨੰਬਰ ਤੇ ਰਹੀ। ਇਨ੍ਹਾਂ ਮੈਂਚਾਂ ਵਿੱਚ ਪੰਜਾਬ ਦੀਆਂ ਰਵਾਇਤੀ ਖੇਡਾਂ ਦੇਖਣਯੋਗ ਰਹੀਆਂ। ਪ੍ਰਬੰਧਕਾਂ ਨੇ ਦਸਿਆ ਕਿ ਅੰਡਰ ਏਟੀਨ ਦੀਆਂ ਟੀਮਾਂ ਵਿਚੋਂ ਪਹਿਲੇ ਨੰਬਰ ਤੇ ਫਗਵਾੜਾ ਅਤੇ ਦੂਸਰੇ ਨੰਬਰ ਤੇ ਕੋਟਲੀ ਜ਼ਮੀਤ ਸਿੰਘ ਦੀ ਟੀਮ ਜੈਤੂ ਰਹੀ। ਉਨ੍ਹਾਂ ਕਿਹਾ ਇਸ ਟੂਰਨਾਂਮੈਂਟ ਮੌਕੇ ਜਿਥੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਉਥੇ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਦਸਿਆ ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਵਿੱਚ ਨਿਰਮਲ ਸਿੰਘ ਚੀਮਾ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਅਮਰਜੀਤ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਅੋਜਲਾ ਜੈਤੇਵਾਲੀ, ਬਹਾਦੁਰ ਸਿੰਘ, ਬਲਰਾਜ ਸਿੰਘ, ਕਰਨ ਢਿੱਲੋਂ, ਉਕਾਰ ਢਿੱਲੋਂ, ਗੁਰਛਿੰਦਰ ਸਿੰਘ, ਭਾਰਤ ਕੁਮਾਰ, ਬਲਕਾਰ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ ਅੋਜਲਾ, ਮਨਪ੍ਰੀਤ ਸਿੰਘ ਚੱਠੂ, ਢਿਲੋਂ ਮੂਸਾਪੁਰ, ਸੁਖਪ੍ਰੀਤ ਸਿੰਘ, ਵਰਿੰਦਰ ਸਿੰਘ ਅਤੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਹੋਰ ਅਹਿੱਮ ਸ਼ਖਸ਼ੀਅਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ। 


Sunday, 27 November 2022

ਲੁੱਟਖੋ੍ਹ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਨੋਜਵਾਨਾਂ ਵਿੱਚੋ ਇੱਕ ਕਾਬੂ, ਦੋ ਜਣੇ ਹੋਏ ਫਰਾਰ

ਕਾਰ ਡਰਾਇਵਰ ਦੇ ਗਲੇ ਤੇ ਚਾਕੂ ਰੱਖ ਕੇ ਕਾਰ ਖੋਹਣ ਕੀਤੀ ਸੀ ਕੋਸ਼ਿਸ਼, ਜੰਡੂ ਸਿੰਘਾ ਪੁਲਿਸ ਨੇ ਕਾਬੂ ਕਰਕੇ ਕੀਤਾ ਮਾਮਲਾ ਦਰਜ਼

ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਜੰਡੂ ਸਿੰਘਾ ਪੁਲਿਸ ਚੋਕੀ ਇੰਚਾਰਜ਼ ਏ.ਐਸ.ਆਈ ਭਗਵੰਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵਲੋਂ ਬੀਤੀ ਰਾਤ ਇੱਕ ਕਾਰ ਡਰਾਇਵਰ ਦੇ ਗਲੇ ਤੇ ਚਾਕੂ ਰੱਖ ਕੇ ਕਾਰ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੋਜਵਾਨਾਂ ਵਿਚੋਂ ਇੱਕ ਨੂੰ ਕਾਰ ਚਾਲਕ ਦੀ ਮੱਦਦ ਨਾਲ ਕਾਬੂ ਕੀਤਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਕਾਰ ਚਾਲਕ ਵਿਕਰਮ ਨੇ ਉਨ੍ਹਾਂ ਨੂੰ ਫੋ੍ਹਨ ਰਾਹੀਂ ਜਾਣਕਾਰੀ ਦਿੱਤੀ ਕਿ ਪਿੰਡ ਚੂਹੜਵਾਲੀ ਪੁੱਲੀ ਤੇ ਇੱਕ ਨੋਜਵਾਨ ਨੂੰ ਉਨ੍ਹਾਂ ਵਲੋਂ ਫੜਿਆ ਗਿਆ ਹੈ ਜੋ ਕਿ ਉਸਦੇ ਗਲੇ ਤੇ ਚਾਕੂ ਰੱਖ ਕੇ ਆਪਣੇ ਹੋਰ ਦੋ ਸਾਥੀਆਂ ਨਾਲ ਰੱਲ ਕੇ ਉਨ੍ਹਾਂ ਦੀ ਕਾਰ ਖੋਹਣ ਲੱਗੇ ਸਨ। ਏ.ਐਸ.ਆਈ ਭਗਵੰਤ ਸਿੰਘ ਨੇ ਦਸਿਆ ਕਿ ਉਹ ਨਜ਼ਦੀਕ ਇਲਾਕੇ ਵਿੱਚ ਗਸ਼ਤ ਤੇ ਹੀ ਸਨ ਜੋ ਕਿ ਮੌਕੇ ਤੇ ਜਲਦ ਪਹੁੱਚ ਗਏ। ਜਿਥੇ ਕਾਰ ਚਾਲਕ ਬਿਕਰਮ ਅਤੇ ਉਸਦੇ ਸਾਥੀ ਸਾਈਮਨ, ਅਜੇ ਸਿੱਧੂ ਨੇ ਮੁਲਜ਼ਮ ਅਜੇ ਨੂੰ ਜੰਡੂ ਸਿੰਘਾ ਪੁਲਿਸ ਹਵਾਲੇ ਕਰ ਦਿਤਾ। ਜਿਸਨੇ ਆਪਣੇ ਦੋ ਹੋਰ ਦੋਸਤਾਂ ਨਾਲ ਰੱਲ ਕੇ ਬਿਕਰਮ ਨਾਮਕ ਕਾਰ ਚਾਲਕ ਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਅਜੇ ਅਤੇ ਉਸਦੇ ਦੋਸਤਾਂ ਨੇ ਰਾਤ ਕਰੀਬ 11.30 ਵਜੇ ਪਿੰਡ ਚੂਹੜਵਾਲੀ ਨਹਿਰ ਪੁੱਲੀ ਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਈਟੋਸ ਕਾਰ ਨੰਬਰ ਪੀਬੀ08-ਈ.ਆਰ- 3994 ਖੋਹਣ ਦੀ ਕੋਸ਼ਿਸ਼ ਕੀਤੀ ਸੀ। ਏ.ਐਸ.ਆਈ ਭਗਵੰਤ ਸਿੰਘ ਨੇ ਕਿਹਾ ਕਿ ਇਹ ਕਾਬੂ ਕੀਤੇ ਨੋਜਵਾਨ ਅਜੇ ਪੁੱਤਰ ਸਵ. ਬਲਰਾਮ ਵਾਸੀ ਨੈਸ਼ਨਲ ਐਵੇਨਿਉ ਰਾਮਾਂਮੰਡੀ ਵਜੋਂ ਹੋਈ ਹੈ। ਜਿਸਦੇ ਦੋ ਸਾਥੀ ਫਰਾਰ ਹਨ ਜਿਨ੍ਹਾਂ ਬਾਰੇ ਕਾਬੂ ਕੀਤੇ ਅਜੇ ਪਾਸੋ ਸਖਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੋਜਵਾਨ ਅਜੇ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਿ ਪਹਿਲਾ ਵੀ ਕਈ ਵਾਰਦਾਤਾ ਕਰ ਚੁੱਕੇ ਹਨ। 


ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਪਹਿਲਾ ਸਲਾਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ


 ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਪਹਿਲਾ ਸਲਾਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਦਾ ਮੁੱਖ ਵਿਸ਼ਾ ਮੈਰੀਨੇਟ ਮੇਜ਼ ਦਿ ਡੋਲ ਮਿਊਜੀਅਮ ਸੀ। ਜਿਸ ਵਿੱਚ ਡੋਲਜ ਰਾਹੀਂ ਇਹ ਦਰਸਾਇਆ ਗਿਆ ਕਿ ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਪੜ੍ਹਾਇਆ ਜਾਂਦਾ ਹੈ। ਜਿਸ ਦੀ ਝਲਕ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ। ਸਾਰੇ ਸਕੂਲ ਨੂੰ ਬਹੁਤ ਹੀ ਸੋਹਣੇ ਢੰਗ ਦੇ ਨਾਲ ਸਜਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ ਜਲੰਧਰ 2 ਬਲਵੀਰ ਰਾਜ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੈਡਮ ਸੈਲਜਾ ਪਾਂਡੇ, ਮੈਡਮ ਅੰਜੂ ਟਾਂਗਰੀ, ਨਵਦੀਪ ਭਰਤਵਾਜ ਪ੍ਰੈਜੀਡੈਂਟ ਆਫ ਇੰਡੀਆ ਪਿ੍ਰੰਸੀਪਲ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ।

               ਇਸ ਪਹਿਲੇ ਸਲਾਨਾ ਸਮਾਗਮ ਮੌਕੇ ਸਕੂਲ ਦੇ ਚੇਅਰਮੈਨ ਜਗਦੀਸ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਮੈਡਮ ਮੀਨਾ ਪਸਰੀਚਾ, ਦਿਸ਼ਾ ਅਰੋੜਾ, ਮਿਸ ਨਿਹਾਰਿਕਾ ਪਸਰੀਚਾ, ਸ਼੍ਰੀ ਸੁਖਦੇਵ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿ੍ਰੰਸੀਪਲ ਮੈਡਮ ਸਵਿੰਦਰ ਕੌਰ ਮੱਲ੍ਹੀ ਗਰੀਨ ਕੈਂਪਸ, ਪਿ੍ਰੰਸੀਪਲ ਸਿਟੀ ਕੈਂਪਸ ਮੈਡਮ ਪੂਜਾ ਠਾਕੁਰ, ਪਿ੍ਰੰਸੀਪਲ ਯੂਰੋ ਕਿਡਜ਼ ਮੈਡਮ ਦੀਪਾ ਪਾਂਡੇ, ਅਧਿਆਪਕ, ਅਤ ਵਿਦਿਆਰਥੀਆਂ ਦੇ ਮਾਪਿਆਂ, ਪਤਵੰਤੇ ਸੱਜਣਾਂ ਨੇ ਸਮਾਗਮ ਦੀ ਰੌਣਕ ਨੂੰ ਵਧਾਇਆ। ਚੇਅਰਮੈਂਨ ਜਗਦੀਸ ਲਾਲ ਪਸਰੀਚਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਰੰਗਾ-ਰੰਗ ਨੂੰ ਲੜੀਬੱਧ ਤਰਤੀਬ ਦੇਣ ਵਾਸਤੇ ਚੀਫ ਅਕੈਡਮਿਕ ਐਡਵਾਈਜਰ ਮੈਡਮ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਮੈਡਮ ਪਰਵਿੰਦਰ ਕੌਰ ਨੇ ਮਾਸਟਰਜ ਔਫ ਸੈਰਾਮਨੀ ਦਾ ਰੋਲ ਅਦਾ ਕੀਤਾ। 

ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਾਧਨਾ ਨਾਲ ਹੋਈ। ਇਸ ਰੰਗਾ-ਰੰਗ ਪ੍ਰੋਗਰਾਮ ਵਿੱਚ ਯੋਗਾ ਡਾਂਸ, ਕਰਾਟੇ, ਸਪੋਰਟਸ ਡਾਂਸ, ਸੂਫੀ ਡਾਂਸ, ਵੂਮੈਂਨ ਇੰਪਾਵਰਮੈਂਟ ਡਾਂਸ,  ਨੇਚਰ ਕੰਜਰਵੇਸ਼ਨ, ਮਾਂ-ਪਾ ਐਂਡ ਮਿਕੀ ਮਾਊਸ, ਫੋਕ ਡਾਂਸ, ਦੇਸ਼ ਭਗਤੀ ਸੰਬੰਧੀ ਡਾਂਸ, ਜਿਮਨਾਸਟਿਕ , ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਆਦਿ ਆਈਟਮਾਂ ਪੇਸ ਕੀਤੀਆਂ, ਜੋ ਕਿ ਕਾਬਿਲੇ ਤਾਰੀਫ ਸਨ। ਇਸ ਰੰਗਾਂ-ਰੰਗ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੇ ਆਪਣੀ ਕਲਾ ਦੇ ਹੁੱਨਰ ਦਿਖਾਏ। ਸਾਰੀਆਂ ਆਈਟਮਾਂ ਇੱਕ ਤੋਂ ਵੱਧ ਕੇ ਇੱਕ ਸਨ। ਇਸ ਰੰਗਾਂ-ਰੰਗ ਪ੍ਰੋਗਰਾਮ ਦੀ ਤਿਆਰੀ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸਵਿੰਦਰ ਕੌਰ ਮੱਲ੍ਹੀ ਅਤੇ ਸਾਰੇ ਅਧਿਆਪਕਾਂ ਦੀ ਦੇਖ ਰੇਖ ਦੇ ਵਿੱਚ ਹੋਈ। ਬੱਚਿਆਂ ਦੀ ਕਲਾ ਦੇ ਜੌਹਰ ਦੇਖਣ ਵਾਲਿਆਂ ਦਾ ਦਿਲ ਬਾਗੋ-ਬਾਗ ਹੋ ਗਿਆ। ਜਿਸ ਤੋਂ ਸਾਫ-ਸਾਫ ਪਤਾ ਲੱਗ ਰਿਹਾ ਸੀ ਕਿ ਇਨ੍ਹਾਂ ਬੱਚਿਆਂ ਦੀ ਮਿਹਨਤ ਦੇ ਪਿੱਛੇ ਦਿ ਇੰਪੀਰੀਅਲ ਸਕੂਲ ਗਰੀਨ ਕੈਂਪਸ ਦੀ ਮੈਨੇਜਮੈਂਟ, ਪਿ੍ਰੰਸੀਪਲ ਅਤੇ ਸਮੂਹ ਸਟਾਫ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਸ ਖੁਸ਼ੀ ਭਰੇ ਮੌਕੇ ਉੱਤੇ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਮੱਲ੍ਹੀ ਵੱਲੋਂ ਸਕੂਲ ਦੀ ਐਨੂਅਲ ਰਿਪੋਰਟ ਪੜ੍ਹੀ ਗਈ। ਇਸ ਸਮਾਗਮ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਐਕਡਮਿਕ ਐਕਸੀਲੈਂਸ ਅਵਾਰਡ ਅਤੇ ਫੁੱਲ ਅਟੈਂਡੈਸ ਅਵਾਰਡ ਵੀ ਦਿੱਤੇ ਗਏ। ਇਹ ਅਵਾਰਡ ਆਏ ਹੋਏ ਮੁੱਖ ਮਹਿਮਾਨ ਸ੍ਰੀ ਬਲਵੀਰ ਰਾਜ ਸਿੰਘ (ਸਬ ਡਵੀਜਨਲ ਮੈਜਿਸਟ੍ਰੇਟ) ਜਲੰਧਰ ਅਤੇ ਆਦਮਪੁਰ ਵੱਲੋਂ ਦਿੱਤੇ ਗਏ। ਸ੍ਰੀ ਬਲਵੀਰ ਰਾਜ ਸਿੰਘ ਜੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਸਕੂਲ ਵਿਚ ਬੱਚਿਆਂ ਨੂੰ ਬਹੁਤ ਵਧੀਆ ਢੰਗ ਨਾਲ  ਪੜ੍ਹਾਇਆ ਜਾਂਦਾ ਹੈ ਅਤੇ ਅਨੁਸਾਸਨ ਬਾਰੇ ਵੀ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਸਕੂਲ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਸਤੇ ਅਰਦਾਸ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਬਹੁਤ ਹੀ ਖਸ਼ੀ ਮਹਿਸੂਸ ਹੋਈ ਕਿ ਸਾਡੇ ਸਹਿਰ ਆਦਮਪੁਰ ਦੇ ਵਿੱਚ ਦਿ ਇੰਪੀਰੀਅਲ ਸਕੂਲ ਗਰੀਨ ਕੈਂਪਸ ਸਕੂਲ ਖੁੱਲਿਆ ਹੈ ਜਿੱਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ। ਇਹ ਨੰਨ੍ਹੇ-ਮੁੰਨੇ ਬੱਚੇ ਸਾਡੇ ਆਉਣ ਵਾਲੇ ਭਵਿੱਖ ਦੇ ਆਈ. ਪੀ. ਐਸ., ਆਈ. ਏ. ਐਸ. ਅਫਸਰ, ਡਾਕਟਰ, ਵਕੀਲ, ਅਧਿਆਪਕ, ਸਾਇੰਸਟਿਸਟ, ਇੰਜੀਨੀਅਰ ਅਤੇ ਵੱਡੇ-ਵੱਡੇ ਬਿਜਨਸਮੈਨ ਬਨਣਗੇ। ਕਿਉਂਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ- ਨਾਲ ਹਰੇਕ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਜੋ ਕਿ ਅੱਜ ਦੇ ਜ਼ਮਾਨੇ ਵਿਚ ਬਹੁਤ ਵੱਡੀ ਗੱਲ ਹੈ। ਇਸ ਤੋਂ ਬਾਅਦ ਗ੍ਰੈਂਡ ਫਨਾਈਲੈ ਦੀ ਰਸਮ ਅਦਾ ਕੀਤੀ ਗਈ, ਇਹ ਸ਼ੌਅ ਸਟੌਪਰ ਸੀ। ਜਿਸ ਵਿੱਚ ਸਾਰੇ ਸਟਾਫ ਅਤੇ ਬੱਚਿਆਂ ਨੇ ਮਿਲ ਕੇ ਇਟਸ ਸਮੌਲ, ਸਮੌਲ ਵਰਲਡ ਗੀਤ ਗਾਇਆ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਦਿਲ ਮੋਹ ਲਿਆ। ਇਹ ਸਾਬਤ ਕਰ ਦਿੱਤਾ ਕਿ ਏਕਤਾ ਵਿੱਚ ਬਲ ਹੁੰਦਾ ਹੈ। ਇਸ ਮੌਕੇ ਉੱਤੇ ਆਏ ਹੋਏ ਬੱਚਿਆਂ ਦੇ ਮਾਤਾ - ਪਿਤਾ ਬਹੁਤ ਹੀ ਖੁਸ਼ ਨਜਰ ਆ ਰਹੇ ਸਨ ਤੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਜੀਵਨ ਨੂੰ ਸਹੀ ਸੇਧ ਦੇਣ ਲਈ ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਨੂੰ ਚੁਣਿਆ ਹੈ। ਜਿੱਥੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ - ਨਾਲ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆ ਵਾਸਤੇ, ਉਨ੍ਹਾਂ ਦੇ ਮਾਤਾ - ਪਿਤਾ ਵਾਸਤੇ ਅਤੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦੇ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਆਨੰਦ ਉਨ੍ਹਾਂ ਨੇ ਮਿਲ ਕੇ ਉਠਾਇਆ । ਸਾਰਿਆਂ ਦੇ ਚਿਹਰਿਆਂ ਉੱਤੇ ਖੁਸ਼ੀ ਝਲਕ ਰਹੀ ਸੀ।

ਅੰਤ ਵਿੱਚ ਦ ਇੰਪੀਰੀਅਲ ਸਕੂਲ, ਗਰੀਨ ਕੈਂਪਸ ਆਦਮਪੁਰ ਸਕੂਲ ਦੇ ਪਿ੍ਰੰਸੀਪਲ ਮੈਡਮ ਸਵਿੰਦਰ ਕੌਰ ਮੱਲ੍ਹੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ, ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੇ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪਹਿਲਾਂ ਸਲਾਨਾ ਸਮਾਗਮ ਵੰਡ ਸਮਾਰੋਹ ਮਨਾਇਆ। ਜਿਸ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ ਅਤੇ ਬੱਚਿਆਂ ਨੇ ਇਹ ਸਿੱਧ ਕਰ ਦਿੱਤਾ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੈ। ਜੇ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਆਪਣੀਆਂ ਮੰਜ਼ਿਲਾਂ ਤੇ ਆਸਾਨੀ ਨਾਲ ਪਹੁੰਚ ਸਕਾਂਗੇ। ਅਸੀਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਾਂਗੇ। 

       ਇਸ ਮੌਕੇ ਤੇ ਸਤਪਾਲ ਬਜਾਜ ਪਸਰੀਚਾ, ਰਾਜ ਕੁਮਾਰ ਪਾਲ ਜੋ੍ਹਨ ਚੇਅਰਮੈਨ ਲਾਇਨਜ਼ ਕਲੱਬ ਆਦਮਪੁਰ, ਗਗਨ ਪਸਰੀਚਾ, ਰਾਜ਼ੇਸ਼ ਅਰੋੜਾ, ਹਰੀਸ਼ ਅਰੋੜਾ, ਸੁਨੀਲ ਕੋਚਰ, ਮਾਨਵ ਕੋਚਰ, ਪੰਕਜ਼ ਸਿਆਲ, ਵਿਪੁੱਨ ਚੋਧਰੀ, ਮੀਨਾ ਪਸਰੀਚਾ, ਦੀਸ਼ਾ ਅਰੋੜਾ, ਵੀਨਾ ਅਰੋੜਾ, ਕੰਚਨ ਕੋਚਰ, ਰੀਤਾ ਰਾਣੀ, ਵਰੁੱਨ ਜੀ ਫਗਵਾੜਾ, ਨੈਨਸੀ ਅਰੋੜਾ ਫਗਵਾੜਾ, ਅਮਰੀਕ ਸਿੰਘ ਇੰਗਲੈਂਡ, ਅਮਨ ਢੀਗਰਾਂ, ਸ਼ਤੀਸ਼ ਸਿਆਲ, ਰੋਹਿਤ ਅਰੋੜਾ, ਬਿੰਦਾ ਐਮ.ਸੀ, ਅਮਰੀਕ ਸਿੰਘ ਐਮ.ਸੀ ਅਤੇ ਹੋਰ ਅਹਿੱਮ ਸ਼ਖਸੀਅਤਾਂ ਤੋਂ ਇਲਾਵਾ ਸਟੇਜ ਦੀ ਭੂਮਿਕਾ ਨਿਭਾਉਣ ਵਾਲੇ ਮੈਡਮ ਮਲਵਿੰਦਰ ਕੌਰ, ਸ਼ੁਸ਼ਮਾਂ ਵਰਮਾ ਵੀ ਹਾਜ਼ਰ ਸਨ। 


Friday, 25 November 2022

ਚੇਅਰਮੈਨ ਬਣਨ ਤੇ ਮੰਚ ਦਾ ਕੀਤਾ ਧੰਨਵਾਦ- ਹਰਭਜਨ ਜੱਲੋਵਾਲ

ਸਮਾਜ ਸੇਵਾ ਲਈ ਦਿਨ ਰਾਤ ਇੱਕ ਕਰਾਂਗੇ। 
ਮਨੁੱਖੀ ਅਧਿਕਾਰ ਮੰਚ ਦੀ ਕੌਮੀ ਟੀਮ ਦਾ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਸੂਬਾ ਪੰਜਾਬ ਵਲੋਂ ਦਿਲ ਦੀਆਂ ਗਹਿਰਾਹੀਆਂ ਤੋਂ ਧੰਨਵਾਦ ਕੀਤਾ ਗਿਆ। ਹਰਭਜਨ ਸਿੰਘ ਦੀ ਪੂਰੀ ਟੀਮ ਨੇ ਲੱਡੂ ਵੰਡੇ ਅਤੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕਿਉਕਿ ਹਰਭਜਨ ਜੱਲੋਵਾਲ ਨੇ ਪੰਜਾਬ ਵਿਚ ਅਣਥੱਕ ਅਤੇ ਸਮਾਜ ਸੇਵਾ ਵਿਚ ਸਭ ਤੋਂ ਅੱਗੇ ਹੋ ਕੇ ਨਿਸ਼ਕਾਮੀ ਸੇਵਾ ਕਰਨ ਦਾ ਬੀੜਾ ਚੁਕਿਆ ਹੋਇਆ ਹੈ । ਇਸ ਮੌਕੇ ਜੱਲੋਵਾਲ ਨੇ ਬੋਲਦਿਆਂ ਕਿਹਾ ਕਿ ਮੈਂ ਪੂਰੇ ਪੰਜਾਬ ਨੂੰ ਨਾਲ ਲੈ ਕੇ ਚੱਲਾਂਗਾ ਅਤੇ ਪੰਜਾਬ ਦੀਆਂ ਰਹਿੰਦੀਆਂ ਨਿਯੁਕਤੀਆਂ ਬਹੁਤ ਜਲਦ ਪੂਰੀਆਂ ਕਰਨ ਲਈ ਮੀਟਿੰਗਾਂ ਵਿਚ ਤੇਜ਼ੀ ਲੈ ਕੇ ਆਵਾਂਗਾ, ਜਲਦ ਹੀ ਪੰਜਾਬ ਦਾ ਪ੍ਰਧਾਨ, ਚੇਅਰਪਰਸਨ ਇਸਤਰੀ ਵਿੰਗ ਅਤੇ  ਕੋਆਰਡੀਨੇਟਰ ਨਿਯੁਕਤ ਕਰਨ ਲਈ ਕੌਮੀ ਪ੍ਰਧਾਨ ਨੂੰ ਬੇਨਤੀ ਕਰਾਂਗਾ ਤਾਂ ਜੋ ਸਮਾਜ ਸੇਵਾ ਵਿਚ ਤੇਜ਼ੀ ਲਿਆਂਦੀ ਜਾ ਸਕੇ।ਉਹਨਾਂ ਨੇ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਮਨੁੱਖੀ ਅਧਿਕਾਰ ਮੰਚ ਦੇਸ਼ ਦੇ ਲੋਕਾਂ ਦੀ ਸਹਾਇਤਾ ਨਾਲ ਇੱਕ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰੇਗਾ, ਜਿਸ ਦੇ ਵਿੱਚੋ ਬੇਰੁਜ਼ਗਾਰੀ, ਰਿਸ਼ਵਤਖੋਰੀ, ਮਿਲਾਵਟਖੋਰੀ, ਨਸ਼ੇ ਅਤੇ ਇਸਦੇ ਵਰਗੀਆਂ ਹੋਰ ਬੁਰੀਆਂ ਅਲਾਮਤਾਂ ਨੂੰ ਠੱਲ ਪਾਉਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੰਮ ਕਰੇਗਾ।

ਪਿੰਡ ਪਧਿਆਣਾ ਵਿਖੇ ਮਹਾਨ ਕੀਰਤਨ ਦਰਬਾਰ 4 ਦਸੰਬਰ ਦਿਨ ਐਤਵਾਰ ਨੂੰ


ਆਦਮਪੁਰ/ਜਲੰਧਰ (ਅਮਰਜੀਤ ਸਿੰਘ)-
ਪਿੰਡ ਪਧਿਆਣਾ (ਆਦਮਪੁਰ) ਵਿਖੇ ਕਲਗੀਧਰ ਨੌਜਵਾਨ ਸਭਾ ਰਜ਼ਿ, ਐਨ.ਆਰ.ਆਈ ਵੀਰਾਂ, ਨਗਰ ਅਤੇ ਇਲਾਕੇ ਦੀਆਂ ਸੰਗਤਾਂ, ਗ੍ਰਾਮ ਪੰਚਾਇਤ ਵਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਅਤੇ ਸ਼ਹੀਦ ਬਾਬਾ ਮੱਤੀ ਜੀ ਨੂੰ ਸਮਰਪਿਤ 8ਵਾਂ ਮਹਾਨ ਕੀਰਤਨ ਦਰਬਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ 4 ਦਸੰਬਰ ਦਿਨ ਐਤਵਾਰ ਨੂੰ ਪਿੰਡ ਦੀ ਗਰਾਉਂਡ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਸ ਕੀਰਤਨ ਦਰਬਾਰ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਭਾਈ ਜਸਕਰਨ ਸਿੰਘ ਜੀ ਅਤੇ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਚੰਡੀਗ੍ਹੜ ਵਾਲੇ ਕੀਰਤਨ ਦਰਬਾਰ ਸਿੰਘ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਕਥਾ ਵਾਰਤਾ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਪ੍ਰਬੰਧਕਾਂ ਨੇ ਕਿਹਾ ਸਟੇਜ ਸਕੱਤਰ ਦੀ ਭੂਮਿਕਾ ਭਾਈ ਜਰਨੈਲ ਸਿੰਘ ਜੀ ਨਿਭਾਣਗੇ। ਇਸ ਕੀਰਤਨ ਦਰਬਾਰ ਦੋਰਾਨ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ ਪ੍ਰਬੰਧਕ ਕਮੇਟੀ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ, ਐਨ.ਆਰ.ਆਈ ਵੀਰ, ਭਾਈ ਤਰਲੋਕ ਸਿੰਘ ਨੋਜਵਾਨ ਸਭਾ ਦਿਹਾਣਾ, ਭਾਈ ਬਚਿੱਤਰ ਸਿੰਘ ਨੋਜਵਾਨ ਸਭਾ ਪਧਿਆਣਾ ਅਤੇ ਸਮੂਹ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਮਿੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਕੀਰਤਨ ਦਰਬਾਰ ਮੌਕੇ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

ਗੁਰੂ ਨਾਨਕ ਅਨਾਥ ਆਸ਼ਰਮ ਦੇ ਸੇਵਾਦਾਰ ਡਾ. ਚਰਨਜੀਤ ਸਿੰਘ ਜੱਸਲ ਦਾ ਦੇਹਾਂਤ


ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਸਮੂਹ ਜੱਸਲ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ

ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਦੇ ਦਫਤਰ ਵਿੱਖੇ ਪਿਛਲੇ ਕਰੀਬ 2007 ਤੋਂ ਬਤੋਰ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾ. ਚਰਨਜੀਤ ਸਿੰਘ ਜੱਸਲ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਤਾਰਨ ਤਾਰਨ ਰੋ੍ੜ ਸਥਿਤ ਬਾਬਾ ਦੀਪ ਸਿੰਘ ਨਗਰ ਵਿਖੇ ਹੋਈ। ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਕਿਹਾ ਡਾ. ਚਰਨਜੀਤ ਸਿੰਘ ਜੱਸਲ ਦੇ ਇਸ ਸੰਸਾਰ ਤੋਂ ਅਚਾਨਕ ਚਲੇ ਜਾਣ ਨਾਲ ਜਿਥੇ ਸਮੂਹ ਜੱਸਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਆਸ਼ਰਮ ਦੇ ਸਮੂਹ ਸਟਾਫ ਨੂੰ ਵੀ ਉਨ੍ਹਾਂ ਦੀ ਮੌਤ ਤੇ ਗਹਿੱਰਾ ਸਦਮਾ ਲੱਗਾ ਹੈ। ਉਨ੍ਹਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਡਾ. ਜੱਸਲ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਸਮੂਹ ਜੱਸਲ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।


ਸ. ਚਰਨਜੀਤ ਸਿੰਘ ਜੱਸਲ ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿੱਖੇ ਪੈਣ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ, ਮਿਸ਼ਰਾ ਸਿੰਘ ਕਾਲੋਨੀ, ਤਾਰਨ ਤਾਰਨ ਰੋਡ ਅਮਿ੍ਤਸਰ ਵਿੱਖੇ 30 ਨਵੰਬਰ ਨੂੰ ਬਾਅਦ ਦੁਪਿਹਰ 1 ਤੋਂ 2 ਵਜੇ ਤੱਕ ਹੋਵੇਗੀ। ਸ. ਚਰਨਜੀਤ ਸਿੰਘ ਜੱਸਲ ਆਪਣੇ ਪਿੱਛੇ ਪੁੱਤਰ ਹਰਮੀਤ ਸਿੰਘ, ਪੁੱਤਰੀ ਹਰਪ੍ਰੀਤ ਕੌਰ ਛੱਡ ਗਏ ਹਨ। 

ਫੋਟੋ - ਡਾ. ਚਰਨਜੀਤ ਸਿੰਘ ਜੱਸਲ

ਜਿਲ੍ਹਾ ਪੱਧਰੀ ਖੇਡਾਂ ਵਿੱਚ ਵਿਦਿਆਰਥੀ ਉਦੈ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਦਾ ਨਾਂਅ ਰੋਸ਼ਨ ਕੀਤਾ


ਆਦਮਪੁਰ/ਜਲੰਧਰ (ਅਮਰਜੀਤ ਸਿੰਘ)-
ਵਿਸ਼ੇਸ਼ ਜਰੂਰਤਾਂ ਵਾਲੇ ਬਚਿਆਂ ਦੀਆਂ ਕਰਵਾਈਆਂ ਗਈਆਂ ਬੱਚਿਆਂ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰ ਪਿੰਡ ਜਲੰਧਰ ਦੀ 9ਵੀਂ ਕਲਾਸ ਦੇ ਵਿਦਿਆਰਥੀ ਉਦੈ ਜੋ ਕਿ 40% ਅਪੰਗ ਹੈ ਉਸਨੇ ਜਿਲ੍ਹਾ ਪੱਧਰੀ 200 ਮੀਟਰ ਦੀਆਂ ਦੋੜਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਅਤੇ 100 ਮੀਟਰ ਵੋਕ ਵਿੱਚ ਚੱਲਣ ਦੀ ਖੇਡ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਪ੍ਰੈਸ ਨੂੰ ਇਹ ਜਾਣਕਾਰੀ ਪਿ੍ਰੰਸੀਪਲ ਲਵਲੀਨ ਕੌਰ ਵਲੋਂ ਦਿਤੀ। 

Thursday, 24 November 2022

ਆਦਮਪੁਰ ਵਿਖੇ ਰਵਿਦਾਸੀਆਂ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਭੱਲਕੇ 26 ਨਵੰਬਰ ਨੂੰ


ਆਦਮਪੁਰ (ਬਲਵੀਰ ਕਰਮ, ਹਰਦੀਪ ਸਿੰਘ)-
ਰਵਿਦਾਸੀਆ ਕੌਮ ਨੂੰ ਸਮਰਪਿਤ 12ਵਾਂ ਮਹਾਨ ਸੰਤ ਸੰਮੇਲਨ ਭੱਲਕੇ 26 ਨਵੰਬਰ ਦਿਨ ਸ਼ਨੀਵਾਰ ਨੂੰ ਦਾਣਾਮੰਡੀ ਵਿਖੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਤੇ ਬਿਰਾਜਮਾਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜ਼ਿ. ਪੰਜਾਬ ਬਲਾਕ ਆਦਮਪੁਰ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸ਼ਾਇਟੀ ਰਜ਼ਿ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਉਪ ਸੈਕਟਰੀ ਸੋਹਣਜੀਤ, ਕੈਸ਼ੀਅਰ ਸੁਰੇਸ਼ ਕੁਮਾਰ, ਉਪ ਕੈਸ਼ੀਅਰ ਸਰਵਣ ਲਾਲ, ਗੋਰਵ ਗਾਜੀਪੁਰ, ਮੋਹਨ ਲਾਲ, ਸੰਤੋਖ ਲਾਲ, ਸੋਡੀ ਰਾਮ, ਸੁਖਵਿੰਦਰ ਕੰਦੋਲਾ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਭੱਲਕੇ 26 ਨਵੰਬਰ ਨੂੰ ਦਾਣਾਮੰਡੀ ਵਿਖੇ ਸਮਾਗਮ ਸਬੰਧੀ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਸਵੇਰੇ 11 ਵਜੇ ਪਾਏ ਜਾਣਗੇ। ਉਪਰੰਤ ਗਾਇਕ ਵਿਜੈ ਹੰਸ, ਸਤਨਾਮ ਸਿੰਘ ਹੁਸੈਨਪੁਰ ਵਾਲੇ ਅਤੇ ਹੋਰ ਕਲਾਕਾਰ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕਰਨਗੇ। ਉਨ੍ਹਾਂ ਕਿਹਾ ਇਸ ਸਮਾਗਮ ਮੌਕੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ, ਸੰਤ ਪ੍ਰਦੀਪ ਦਾਸ ਜੀ ਕਠਾਰ ਵਾਲੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰਾ, ਸੰਤ ਸੁਖਵਿੰਦਰ ਦਾਸ ਜੀ ਪਿੰਡ ਢੱਡੇ, ਸੰਤ ਗੁਰਬਚਨ ਦਾਸ ਜੀ ਹਰਿਆਣਾ ਭੁੰਗਾ, ਸੰਤ ਲੇਖ ਰਾਜ ਜੀ ਨੂਰਪੁਰ, ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਵੀ ਸ਼ਿਰਕਤ ਕਰਨਗੇ ਅਤੇ ਆਪਣੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਰਜ਼ਿ. ਪੰਜਾਬ ਬਲਾਕ ਆਦਮਪੁਰ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। 


ਬਾਲੇਸ ਚੋਟਿਆਲ ਨੇ ਕੀਤਾ ਨਵੀਂ ਟੀਮ ਦਾ ਗਠਨ- ਡਾ ਖੇੜਾ

 


ਨਵੇਂ ਕੈਲੰਡਰ ਅਤੇ ਡਾਇਰੀ ਨੂੰ ਰੀਲੀਜ਼ ਕਰਨ ਲਈ ਕੀਤੀਆਂ  ਵਿਚਾਰਾਂ ।
ਜਲੰਧਰ-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸੋਲਨ ਸਟੇਟ ਹਿਮਾਚਲ ਪ੍ਰਦੇਸ਼ ਦੀ ਇੱਕ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਚੇਅਰਮੈਨ ਨਰਪਤ  ਪੰਥੀ ਦੀ ਪਰਧਾਨੀ ਹੇਠ  ਕੀਤੀ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਇਕਾਈ ਨੂੰ ਪੁਨਰਗਠਨ ਕਰਨ ਲਈ ਵਿਚਾਰਾਂ ਕੀਤੀਆਂ  । ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਅਹੁਦੇਦਾਰੀਆਂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਬਾਲੇਸ ਚੋਟਿਆਲ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਦੀ ਜਗ੍ਹਾ ਆਮ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਕੰਮ ਕਰਦੀਆਂ ਹਨ, ਕਿਉਂਕਿ ਸਮਾਜਸੇਵੀ ਲੋਕ ਮੌਕੇ ਤੇ ਹੀ ਉਹਨਾਂ ਦੀ ਬਣਦੀ ਸਹਾਇਤਾ ਕਰਨ ਲਈ ਤੱਤਪਰ ਰਹਿੰਦੇ ਹਨ, ਕਿਉੰਕਿ ਔਰਤਾਂ ਨਾਲ ਹੋ ਰਹੇ ਵਿਤਕਰੇ ਨੂੰ ਸਮਾਜਿਕ ਬਰਾਬਰਤਾ ਦੇਣ ਲਈ ਜਾਗਰੂਕਤਾ ਦੀ ਲੋੜ ਹੈ ਜੋ ਔਰਤ ਵਰਗ ਇਕੱਠਾ ਕਰਕੇ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਸਮਾਜ ਦੀ ਸੇਵਾ ਹੀ ਉੱਤਮ ਸੇਵਾ ਹੈ। ਹੋਰਨਾਂ ਤੋਂ ਇਲਾਵਾ ਗੁਰਕੀਰਤ ਸਿੰਘ ਖੇੜਾ ਕੋਆਰਡੀਨੇਟਰ , ਵਿੱਕੀ ਕੁਮਾਰ, ਚੇਤਨ ਕੁਮਾਰ, ਸੰਨੀ, ਅਨੁਰਾਗ , ਵਿਕਾਸ ਕੁਮਾਰ, ਪ੍ਰਿੰਸ , ਰਾਜੇਸ਼ ਕੁਮਾਰ, ਆਫਸਫ ਅਲੀ,   ਅਨਿਸ਼ ਕੁਮਾਰ ਅਤੇ ਮਧੁਰ ਸੂਦ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।



ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਦਿੱਤਾ ਮੈਮੋਰੰਡਮ



ਪੱਤਰਕਾਰਾਂ ਖਿਲਾਫ ਡਾਕਟਰਾਂ ਦੇ ਦਬਾਓ ਹੇਠ ਦਰਜ ਕੀਤੇ ਨਜਾਇਜ ਪਰਚੇ ਰੱਦ ਕਰਨ ਦੀ ਕੀਤੀ ਮੰਗ
ਜ਼ਿੰਮੇਵਾਰ ਡਾਕਟਰਾਂ ਖ਼ਿਲਾਫ਼ ਕੇਸ ਦਰਜ ਨਾ ਹੋਇਆ ਤਾਂ ਹੋਵੇਗਾ ਤਿੱਖਾ ਸੰਘਰਸ਼- ਜਸਵਿੰਦਰ ਆਜ਼ਾਦਹੁਸ਼ਿਆਰਪੁਰ 24 ਨਵੰਬਰ (ਪੱਤਰ ਪ੍ਰੇਰਕ ਹੁਸ਼ਿਆਰਪੁਰ)- ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਮਰੀਜ਼ਾਂ ਨਾਲ ਹੁੰਦੇ ਮਾੜੇ ਵਤੀਰੇ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਐੱਸਐੱਮਓ ਅਤੇ ਮੈਡੀਕਲ ਸਟਾਫ ਵਿਵਾਦ ਵਿੱਚ ਜ਼ਿਲਾ ਹੁਸ਼ਿਆਰਪੁਰ ਪੁਲਿਸ ਵੱਲੋਂ ਪੱਤਰਕਾਰਾਂ ਖਿਲਾਫ ਦਰਜ ਕੀਤਾ ਪਰਚਾ ਰੱਦ ਕਰਨ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ 'ਦਿ ਵਰਕਿੰਗ ਰਿਪੋਰਟਰਜ਼ ਐਸੋਸ਼ੀਏਸ਼ਨ ਰਜਿ.ਇੰਡੀਆ ਪੰਜਾਬ' ਦੇ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਅਤੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਪੱਤਰਕਾਰ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੈਮੋਰੰਡਮ ਦਿੱਤਾ। ਵਿਸ਼ੇਸ਼ ਪ੍ਰੈੱਸ ਵਾਰਤਾ ਵਿੱਚ 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.' ਦੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਅਤੇ ਸੂਬਾ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਐੱਸ.ਐੱਮ.ਓ ਤੇ ਮੈਡੀਕਲ ਸਟਾਫ ਦੇ ਪੱਤਰਕਾਰਾਂ ਦੇ ਵਿਵਾਦ ਵਿੱਚ ਪੱਤਰਕਾਰਾਂ ਨੂੰ ਲਗਾਤਾਰ ਖਲਨਾਇਕ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸਮਾਜ ਪ੍ਰਤੀ ਬਿਨਾਂ ਤਨਖਾਹ ਤੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਪੱਤਰਕਾਰ ਭਾਈਚਾਰੇ ਦੀ ਖਾਮੋਸ਼ੀ ਦੇ ਗਲਤ ਮਤਲਬ ਕੱਢੇ ਜਾ ਰਹੇ ਹਨ, ਜਦਕਿ ਪੱਤਰਕਾਰ ਭਾਈਚਾਰਾ ਕੇਵਲ ਸਮਾਜਿਕ ਸਾਰੋਕਾਰਾਂ ਨੂੰ ਪਹਿਲ ਦਿੰਦਿਆਂ ਇਸ ਮਸਲੇ ਦੇ ਸ਼ਾਂਤਮਈ ਹੱਲ ਦੇ ਹੱਕ ਵਿੱਚ ਯਤਨਸ਼ੀਲ ਰਿਹਾ ਹੈ। ਇਸ ਦੇ ਉਲਟ ਡਾਕਟਰ ਅਤੇ ਸਮੂਹ ਮੈਡੀਕਲ ਸਟਾਫ ਵੱਲੋਂ ਦਬਾਓ ਦੀ ਨੀਤੀ ਅਖਤਿਆਰ ਕਰਦਿਆਂ ਪੱਤਰਕਾਰਾਂ ਖਿਲਾਫ ਪਰਚੇ ਦਰਜ ਕਰਵਾਉਣ ਦੇ ਬਾਵਜੂਦ ਵੀ ਕਾਫੀ ਦਿਨ ਸਿਹਤ ਸੇਵਾਵਾਂ ਠੱਪ ਕੀਤੀਆਂ ਗਈਆਂ ਜੋ ਕਿ ਲੋਕਾਂ ਲਈ ਪਰੇਸ਼ਾਨੀ ਦਾ ਕਰਨ ਬਣਿਆ। ਉਨ੍ਹਾਂ ਦੱਸਿਆ ਕਿ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ ਰਜਿ. ਪੰਜਾਬ ਵੱਲੋੰ ਪੰਜਾਬ ਭਰ ਦੀਆਂ ਵੱਖ-ਵੱਖ ਪੱਤਰਕਾਰ ਐਸੋਸੀਏਸ਼ਨਾਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਰਲ ਕੇ ਜ਼ਿਲਾ ਪੁਲਿਸ ਦੀ ਪੱਖਪਾਤੀ ਤੇ ਇੱਕ ਪਾਸੜ ਕਾਰਵਾਈ ਖਿਲਾਫ ਜ਼ੋਰਦਾਰ ਤੇ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਨੇ ਜ਼ਿਲਾ ਹੁਸ਼ਿਆਰਪੁਰ ਪੁਲਿਸ ਅਤੇ ਜ਼ਿਲਾ ਪ੍ਰਸਾਸ਼ਨ ਨੂੂੰ ਪੱਤਰਕਾਰਾਂ ਖਿਲਾਫ ਕੀਤੇ ਨਜਾਇਜ਼ ਪਰਚੇ ਰੱਦ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੱਤਰਕਾਰਾਂ ਵੱਲੋੰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿੱਚ ਦਿੱਤੀ ਦਰਖਾਸਤ ਤੇ ਫੌਰੀ ਕਾਰਵਾਈ ਕਰਦਿਆਂ ਜ਼ਿੰਮੇਵਾਰ ਡਾਕਟਰਾਂ ਐੱਸਐੱਮਓ, ਵਧੀਕ ਐੱਸਐੱਮਓ, ਗੈਸ ਪਲਾਂਟ ਦੇ ਮੁਲਾਜ਼ਮ ਤੇ ਹੋਰਨਾਂ ਹਮਲਾਵਰਾਂ ਵੱਲੋਂ ਪੱਤਰਕਾਰਾਂ ਨਾਲ ਕੀਤੀ ਧੱਕੇਸ਼ਾਹੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ। ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਕਰਮਵੀਰ ਸਿੰਘ ਜਿਲ੍ਹਾ ਚੇਅਰਮੈਨ, ਪ੍ਰਵੀਨ ਕੁਮਾਰ ਜਿਲ੍ਹਾ ਪ੍ਰਧਾਨ, ਦਲਬੀਰ ਸਿੰਘ ਜਿਲ੍ਹਾ ਸਕੱਤਰ,  ਮੁੱਖ ਸੰਪਾਦਕ ਸੁਸ਼ੀਲ ਸ਼ਰਮਾ ਅਤੇ ਹੋਰ ਪੱਤਰਕਾਰ ਸਾਥੀ ਮੌਜੂਦ ਸਨ।


 ਪੱਤਰਕਾਰ ਪਰਮਜੀਤ ਭੁੰਨੋ 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਇੰਡੀਆ' ਮਾਹਿਲਪੁਰ ਯੂਨਿਟ ਦੇ ਪ੍ਰਧਾਨ ਬਣੇ


ਪੱਤਰਕਾਰ ਪਰਮਜੀਤ ਸਿੰਘ ਭੁੰਨੋ ਸਰਪੰਚ ਨੂੰ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਇੰਡੀਆ ਦੇ ਮਾਹਿਲਪੁਰ ਯੂਨਿਟ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਮੁੱਖ ਸਲਾਹਕਾਰ ਵੱਜੋਂ ਨਿਯੁਕਤੀ ਪੱਤਰ ਸੌੰਪਦੇ ਹੋਏ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ, ਚੇਅਰਮੈਨ ਇੰਡੀਆ ਤਰਸੇਮ ਦੀਵਾਨਾ, ਵਾਇਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਵਿਕਾਸ ਸੂਦ

ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ
ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲੜੀ ਜਾਵੇਗੀ-ਬਲਵੀਰ ਸੈਣੀ
ਹੁਸ਼ਿਆਰਪੁਰ/ਮਾਹਿਲਪੁਰ 24 ਨਵੰਬਰ (ਤਰਸੇਮ ਦੀਵਾਨਾ)-
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਇੰਡੀਆ ਪੰਜਾਬ ਵੱਲੋਂ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲੜੀ ਜਾਵੇਗੀ ਅਤੇ ਪੰਜਾਬ ਭਰ ਵਿੱਚ ਪੱਤਰਕਾਰਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਕਿਸੇ ਕੀਮਤ 'ਤੇ ਸਹਿਣ ਨਹੀੰ ਕੀਤਾ ਜਾਵੇਗਾ। ਇਹ ਵਿਚਾਰ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਇੰਡੀਆ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਮਾਹਿਲਪੁਰ ਯੂਨਿਟ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਚੇਅਰਮੈਨ ਇੰਡੀਆ ਤਰਸੇਮ ਦੀਵਾਨਾ, ਵਾਇਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਵਿਕਾਸ ਸੂਦ ਅਤੇ ਜ਼ਿਲਾ ਜਨਰਲ ਸਕੱਤਰ ਓਮ ਪ੍ਰਕਾਸ਼ ਰਾਣਾ ਦੀ ਮੌਜੂਦਗੀ ਵਿੱਚ ਪੱਤਰਕਾਰ ਪਰਮਜੀਤ ਸਿੰਘ ਭੁੰਨੋ ਸਰਪੰਚ ਨੂੰ ਮਾਹਿਲਪੁਰ ਯੂਨਿਟ ਦਾ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਵੀ ਸੌੰਪੇ ਗਏ। ਆਪਣੀ ਨਿਯੁਕਤੀ 'ਤੇ ਧੰਨਵਾਦ ਕਰਦਿਆਂ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਅਤੇ ਪੱਤਰਕਾਰ ਸਰਪੰਚ ਪਰਮਜੀਤ ਸਿੰਘ ਭੁੰਨੋ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨਾਂ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਆਰੰਭੀ ਲੜਾਈ ਵਿੱਚ ਆਪਣੇ ਵੱਲੋੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਲਦੀ ਹੀ ਮਾਹਿਲਪੁਰ ਯੂਨਿਟ ਦੀ ਮਜਬੂਤੀ ਲਈ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾਵੇਗਾ।

Tuesday, 22 November 2022

ਵੰਗਾ ਇਸ਼ਕ ਦੀਆ ਕੋਈ ਕੋਈ ਪਾਉਦਾ ਯਾਰ ਕਵਾਲੀ ਨੇ ਸਰੋਤਿਆ ਨੂੰ ਕੀਲਿਆ


ਹੁਸ਼ਿਆਰਪੁਰ 19 ਨਵੰਬਰ ( ਤਰਸੇਮ ਦੀਵਾਨਾ ) ਸਥਾਨਿਕ ਮੁਹੱਲਾ ਨੀਲ ਕੰਠ ਵਿਖੇ ਗਿਆਰਵੀ ਸਰੀਫ ਤੇ ਹਜ਼ਰਤ ਪੀਰ ਗੌੰਸ ਪਾਕ ਗਿਆਰਵੀ ਵਾਲੀ ਸਰਕਾਰ ਦਾ ਪਲੇਠਾ ਉਰਸ ਹਜ਼ਰਤ ਸਾਈ ਕੰਵਲ ਸ਼ਾਹ ਕਾਦਰੀ ਜੀ ਦੇ ਖਾਦਿਮ ਬੀਬੀ ਸੰਤੋਸ਼ ਦੇਵੀ ਤੇ ਸੋਢੀ ਰਾਮ ਹੀਰ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ । ਮੇਲੇ ਵਾਲੇ ਦਿਨ ਸਵੇਰੇ 11 ਵਜੇ ਸਾਂਈ ਕੰਵਲ ਸ਼ਾਹ ਕਾਦਰੀ ਜੀ ਦੇ ਖਾਦਿਮ ਸਾਈ ਗੀਤਾ ਸਾਹ ਕਾਦਰੀ ਜੀ ਨੇ ਗਿਆਰਵੀ ਸ਼ਰੀਫ ਦੀ ਦੂਆ ਪੜੀ । ਉਸ ਤੋ ਉਪਰੰਤ ਵਰਲਡ ਦੀ ਫੇਮਸ ਅਵਾਜ਼ ਅਸ਼ਰਫ ਕਵਾਲ ਨੇ ਪਾਕੇ ਪਿਆਰ ਪਿਆਰ ਪਿਆਰ,ਯੇ ਜਲਵਾ ਯਾਰ ਕਾ ਹੈ, ਮੈ ਨਹੀ ਹੂ ਤੇ ਵੰਗਾ ਇਸ਼ਕ ਦੀਆ ਕੋਈ ਕੋਈ ਪਾਉਦਾ ਯਾਰ ਤੋ ਇਲਾਵਾ ਅਨੇਕਾ ਕਵਾਲੀਆ ਗਾਕੇ ਸਰੋਤਿਆ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ । ਮੇਲੇ ਵਿੱਚ ਪਹੁੰਚੇ ਫਕੀਰਾ ਨੇ ਅਸ਼ਰਫ ਕਵਾਲ ਬੈਚਾ ਵਾਲਿਆ ਤੇ ਨੋਟਾ ਦੀ ਝੜੀ ਲਾ ਦਿੱਤੀ । ਇਸ ਮੌਕੇ ਦਾਤਾ ਜੀ ਦਾ ਲੰਗਰ ਬੇ-ਪ੍ਰਵਾਹ ਚੱਲਿਆ ਕੁੱਲ ਮਿਲਾਕੇ ਪਲੇਠਾ ਉਰਸ ਆਉਦੇ ਸਾਲ ਨੂੰ ਫੇਰ ਮਿਲਣ ਦਾ ਵਾਅਦਾ ਕਰਕੇ ਸਮਾਪਿਤ ਹੋਇਆ ਅਤੇ ਅਖੀਰ ਵਿੱਚ ਸੋਢੀ ਰਾਮ ਹੀਰ ਤੇ ਬੀਬੀ ਸੰਤੋਸ਼ ਦੇਵੀ ਨੇ ਵੱਖ ਵੱਖ ਆਏ ਡੇਰਿਆ ਤੋ ਸੰਤਾ ਮਹਾਪੁਰਸ਼ਾ ਨੂੰ ਸਿਰੋਪੇ ਪਾਕੇ ਸਨਮਾਨਿਤ ਕੀਤਾ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ।

 ਆਦਮਪੁਰ ਵਿਖੇ 1 ਤੋ 5 ਵੀ ਕਲਾਸ ਤੋਂ ਤੱਕ ਦੇ 90 ਬੱਚਿਆਂ ਨੂੰ ਕਾਪੀਆਂ, ਪੈਨ ਅਤੇ ਕਲਰ ਸਕੇਚ ਵੰਡੇ


ਆਦਮਪੁਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅੱਜ 22 ਨਵੰਬਰ ਨੂੰ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋ ਜਿਲਾ ਸਾਂਝ ਇੰਚਾਰਜ ਐਸ.ਆਈ ਪੂਰਨ ਸਿੰਘ, ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਸਰਕਾਰੀ ਸਮਾਰਟ ਸਕੂਲ ਰਾਮ ਨਗਰ, ਆਦਮਪੁਰ ਵਿਖੇ 1 ਤੋ 5 ਵੀ ਕਲਾਸ ਤੋਂ ਤੱਕ ਦੇ 90 ਬੱਚਿਆਂ ਨੂੰ ਕਾਪੀਆਂ, ਪੈਨ ਅਤੇ ਕਲਰ ਸਕੇਚ ਵੰਡੇ ਗਏ ਅਤੇ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112, ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸ਼੍ਰੀਮਤੀ ਸਿਮਤਾ ਸਿਹਗਲ, ਸ਼੍ਰੀਮਤੀ ਅਨੀਤਾ ਸ਼ਰਮਾ ਅਤੇ ਸ਼੍ਰੀਮਤੀ ਸ਼ਰੂਤੀ ਅਤੇ ਹੋਰ ਸਟਾਫ, ਸੀਨੀਅਰ ਸਿਪਾਹੀ ਬਲਮੀਤ ਸਿੰਘ, ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਸੀਨੀਅਰ ਸਿਪਾਹੀ ਦੀਪਕ ਕੁਮਾਰ, ਮਹੀਲਾ ਸੀਨੀਅਰ ਸਿਪਾਹੀ ਕਿਰਤੀ ਕੁਮਾਰੀ, ਸ਼੍ਰੀਮਤੀ ਜਸਿਵੰਦਰ ਕੋਰ ਸਰਪੰਚ, ਗੁਰਮੇਲ ਸਿੰਘ ਪੰਚ ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

Monday, 21 November 2022

ਦਿ ਇੰਪੀਰੀਅਲ ਸਕੂਲ ਸਿਟੀ ਕੈੰਪਸ ਆਦਮਪੁਰ ਨੇ ਖੁਸ਼ੀਆਂ ਦੀ ਭਰੀ ‘ਉਡਾਣ‘, ਪੰਜਵਾਂ ਸਲਾਨਾ ਦਿਵਸ ਮਨਾਇਆ


ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਲਾਂ ਦਾ ਕੀਤਾ ਪ੍ਰਦਰਸ਼ਨ, ਵੱਖ-ਵੱਖ ਗੀਤਾਂ ਤੇ ਡਾਂਸ ਕਰਕੇ ਹਾਜ਼ਰੀਨ ਨੂੰ ਕੀਲਿਆ 

ਆਦਮਪੁਰ-ਜਲੰਧਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਆਦਮਪੁਰ ਵਿਖੇ ਬਹੁਤ ਹੀ ਉਤਸ਼ਾਹ ਦੇ ਨਾਲ ਪੰਜਵੇਂ ਸਲਾਨਾ ਦਿਵਸ ਦਾ ਆਯੋਜਨ ਕੀਤਾ ਗਿਆ। ਬੱਚਿਆਂ ਦਾ ਉਤਸ਼ਾਹ ਵਧਾਉਣ ਦੇ ਲਈ ਇਸ ਮੌਕੇ ਉੱਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਐੱਮ. ਐੱਲ. ਏ ਹਲਕਾ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਵਿਸ਼ੇਸ਼ ਮਹਿਮਾਨ ਦੇ ਰੂਪ ਗਰੁੱਪ ਕੈਪਟਨ ਐੱਸ.ਐੱਮ ਟਾਂਗਰੀ, ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ, ਮੀਨਾ ਪਸਰੀਚਾ ਅਤੇ ਪਰਿਵਾਰ ਦੇ ਹੋਰ ਮੈਂਬਰ, ਪਿ੍ਰੰਸੀਪਲ ਸਿਟੀ ਕੈਂਪਸ ਪੂਜਾ ਠਾਕੁਰ, ਪਿ੍ਰੰਸੀਪਲ ਗ੍ਰੀਨ ਕੈਂਪਸ ਸਵਿੰਦਰ ਕੌਰ ਮੱਲ੍ਹੀ, ਪਿ੍ਰੰਸੀਪਲ ਯੂਰੋ ਕਿਡਸ ਦੀਪਾ ਪਾਂਡੇ, ਸ਼ਹਿਰ ਦੇ ਹੋਰ ਪਤਵੰਤੇ ਸੱਜਣ, ਅਹਿੱਮ ਸ਼ਖਸ਼ੀਅਤਾਂ, ਤੇ ਬਚਿਆਂ ਦੇ ਮਾਪਿਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ। ਪ੍ਰੋਗਰਾਮ ਦਾ ਸ਼ੁੱਭ ਅਰੰਭ ਦੀਪ ਜਲਾਉਣ ਦੇ ਨਾਲ ਕੀਤਾ ਗਿਆ। ਡਾਇਰੈਕਟਰ ਜਗਮੋਹਨ ਅਰੋੜਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਬੱਚਿਆਂ ਨੇ ਇੱਕ ਤੋਂ ਇੱਕ ਵੱਧ ਕੇ ਆਪਣੀ ਕਲਾਂ ਦੀ ਪੇਸ਼ਕਾਰੀ ਦਿੰਤੀ। ਮਾਸਟਰ ਹੇਮੰਤ, ਤਨਿਸ ਅਤੇ ਦੀਆ ਨੇ ਰੋਲ-ਪਲੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।


            ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਆਪਣੀ ਕਲਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦੇ ਹੋਏ ਵਾਹ-ਵਾਹੀ ਖੱਟੀ। ਪ੍ਰੋਗਰਾਮ ਦਾ ਵਿਸ਼ਾ ‘ਉਤਸਵ, ਇੱਕ ਉਡਾਣ ਖੁਸ਼ੀਆਂ ਦੀ‘ ਸੀ। ਸਕੂਲ ਦੇ ਨੰਨ੍ਹੇ -ਮੁੰਨ੍ਹੇ ਬੱਚਿਆਂ ਨੇ ਆਪਣੀ ਪ੍ਰਤਿਭਾ ਅਤੇ ਕਲਾ ਦੀ ਮਨਮੋਹਕ ਪੇਸ਼ਕਸ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਮੰਚ ਦਾ ਸੰਚਾਲਨ ਮੀਰਾ ਉੱਤਮ ਅਤੇ ਮੀਨੂੰ ਅਰੋੜਾ ਨੇ ਕੀਤਾ। ਪ੍ਰੋਗਰਾਮ ਦੇ ਵਿਸ਼ੇ ਦੇ ਅਨੁਸਾਰ ਬੱਚਿਆਂ ਨੇ ਭਾਰਤ ਵਿੱਚ ਮਨਾਏ ਜਾਣ ਵਾਲੇ ਸਾਰੇ ਤਿਉਹਾਰਾਂ ਨੂੰ ਬੜੇ ਹੀ ਰੋਮਾਂਚਕ ਤਰੀਕੇ ਨਾਲ ਮੰਚ ਉੱਤੇ ਪੇਸ਼ ਕੀਤਾ। ਬੀਹੂ, ਓਨਮ, ਦੀਵਾਲੀ, ਹੋਲੀ, ਦੁਰਗਾ ਪੂਜਾ, ਕਾਰਨੀਵਲ, ਵਿਸਾਖੀ ਅਤੇ ਹੋਰ ਸਾਰੇ ਤਿਉਹਾਰਾਂ ਨੂੰ ਸਮੇਟਦੇ ਹੋਏ ਇਹ ਪ੍ਰੋਗਰਾਮ ਆਪਣੇ ਆਪ ਵਿੱਚ ਹੀ ਬਹੁਤ ਵਿਸ਼ੇਸ਼ ਰਿਹਾ। ਇਹ ਸਾਰਾ ਪ੍ਰੋਗਰਾਮ ਪਿ੍ਰੰਸੀਪਲ ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਪੂਜਾ ਠਾਕੁਰ ਅਤੇ ਉਹਨਾਂ ਦੀ ਟੀਮ ਦੀ ਦੇਖ- ਰੇਖ ਵਿੱਚ ਤਿਆਰ ਕੀਤਾ ਗਿਆ। ਇਸ ਮੌਕੇ ਉੱਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਕੈਡਮਿਕ ਐਕਸੀਲੈਂਸ ਅਵਾਰਡ ਅਤੇ ਫੁੱਲ ਅਟੈਂਡੈਂਸ ਅਵਾਰਡ ਵੀ ਦਿੱਤੇ ਗਏ। ਪਾਰਥ ਗੁਪਤਾ, ਜਤਿਨ ਚਾਹਰ, ਮਨਸਿਮਰਨ ਅਤੇ ਤਨੀਸਾ ਗੁਪਤਾ ਪਹਿਲੇ ਸਥਾਨ ਉੱਤੇ ਰਹੇ। ਆਰੁਸ, ਰੇਆਂਸ, ਆਦਵਿਕ ਸਿੰਘ ਅਤੇ ਅਵਨੀ ਉੱਪਲ ਦੂਸਰੇ ਸਥਾਨ ਤੇ ਰਹੇ ਅਤੇ ਮੌਨਵੀ, ਮਨੂਸ੍ਰੀ, ਮਾਨਿਆ ਅਰੋੜਾ ਅਤੇ ਜੀਵੀਤੇਸ ਨੇ ਤੀਸਰੇ ਸਥਾਨ ਉੱਤੇ ਜਗ੍ਹਾ ਬਣਾਈ। ਉਪਰਾਜ ਸਿੰਘ, ਪ੍ਰੀਆਂਸ ਬੱਧਣ, ਏਕਮ ਸਿੰਘ, ਸੁਮੀਤ ਬੱਧਣ ਅਤੇ ਦ੍ਰੀਸ਼ਿਆ ਕੁਸਵਾਹਾ ਫੁੱਲ ਅਟੈਂਡੈਂਸ ਅਵਾਰਡ ਦੇ ਵਿਜੇਤਾ ਰਹੇ। ਮੁੱਖ ਮਹਿਮਾਨ ਵਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਹਨਾਂ ਦੇ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ। ਸਾਰੇ ਮਾਪਿਆਂ ਨੇ ਪ੍ਰੋਗਰਾਮ ਦਾ ਆਨੰਦ ਉਠਾਇਆ ਅਤੇ ਦਿਲ ਖੋਲ੍ਹ ਕੇ ਬੱਚਿਆ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਪੇਰੇਂਟਸ ਅਤੇ ਬੱਚਿਆਂ ਨੇ ਸਕੂਲ ਵੱਲੋਂ ਪਰਬੰਧਿਤ ਭੋਜਨ ਦਾ ਆਨੰਦ ਉਠਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦਿਨ ‘ਦਿ ਇੰਪੀਰੀਅਲ ਸਕੂਲ, ਸਿਟੀ ਕੈਂਪਸ ਆਦਮਪੁਰ ਦੇ ਬੱਚਿਆਂ ਦੇ ਲਈ ਯਾਦਗਾਰ ਰਿਹਾ।    


ਲਾਇਨਜ਼ ਆਈ ਹਸਪਤਾਲ ਵਿਖੇ 7 ਦਿਨਾਂ ਸਲਾਨਾ 33ਵਾਂ ਅੱਖਾਂ ਦਾ ਕੈਂਪ ਸ਼ੁਰੂ

ਐਨ. ਆਰ. ਆਈ ਸ. ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਕੀਤਾ ਉਦਘਾਟਨ 

1542 ਮਰੀਜਾਂ ਦੀ ਜਾਂਚ ਉਪਰੰਤ 1092 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣਿਆ

1600 ਮਰੀਜਾਂ ਦੀ ਸ਼ੂਗਰ ਜਾਂਚ ਕਰ ਮੁਫ਼ਤ ਦਵਾਈਆਂ ਦਿੱਤੀਆਂ 


ਆਦਮਪੁਰ 20 ਨਵੰਬਰ (ਹਰਦੀਪ ਸਿੰਘ ਪੰਡੋਰੀ, ਵਰਿੰਦਰ ਬੈਂਸ)- 
ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਲਾਇਨਜ਼ ਆਈ ਹਸਪਤਾਲ ਚੈਰੀਟੇਬਲ ਟ੍ਰਸਟ ਦੀ ਦੇਖਰੇਖ ਹੇਠ ਸੰਤ ਵਤਨ ਸਿੰਘ ਨੰਬਰਦਾਰ, ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਅਤੇ ਆਈਜ਼ ਫਾਰ ਦ ਵਰਲਡ ਕੈਨੇਡਾ ਦੇ ਸਹਿਯੋਗ ਨਾਲ 33ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਅਰੰਭ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਐਨ.ਆਰ.ਆਈ ਜਤਿੰਦਰ ਜੇ ਮਿਨਹਾਸ ਨੇ ਰੀਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਤਨਾਮ ਸਿੰਘ ਮਿਨਹਾਸ ਕੈਨੇਡਾ, ਦਵਿੰਦਰ ਸਿੰਘ ਮਿਨਹਾਸ ਕੈਨੇਡਾ, ਮਨਜੀਤ ਸਿੰਘ ਨਿੱਝਰ ਯੂ.ਕੇ, ਮੈਡਮ ਕੇ.ਔਜਲਾ ਯੂ.ਕੇ, ਗੁਰੂ ਨਾਨਕ ਫ਼ੂਡ ਬੈਂਕ ਸਰੀ ਕੈਨੇਡਾ ਤੋਂ ਤੇਜਵੰਤ ਸਿੰਘ ਅਤੇ ਪ੍ਰੀਤ ਤੂਰ ਵਿਸ਼ੇਸ਼ ਤੌਰ ਤੇ ਹਾਜਿਰ ਰਹੇ। ਇਸ ਸੰਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ ਦਸ਼ਵਿੰਦਰ ਚਾਂਦ ਨੇਂ ਦੱਸਿਆ ਕਿ ਲਗਾਤਰ 7 ਦਿਨ ਚੱਲਣ ਵਾਲੇ ਇਸ ਮੈਂਗਾ ਅੱਖਾਂ ਦੇ ਅਪ੍ਰੇਸ਼ਨ ਕੈਂਪ ਵਿੱਚ ਪਿੰਡਾਂ ਅੰਦਰ ਲਗਾਏ ਮਿੰਨੀ ਕੈਂਪਾਂ ਅਤੇ ਅੱਜ ਕੁੱਲ 1542 ਮਰੀਜਾਂ ਦੀ ਜਾਂਚ ਕਰ 1092 ਮਰੀਜਾਂ ਨੂੰ ਅਪ੍ਰੇਸ਼ਨ ਲਈ ਚੁਣੇ ਗਏ ਹਨ। ਜਿਨਾਂ ਦੇ ਅਪ੍ਰੇਸ਼ਨ ਹਸਪਤਾਲ ਵਿਖੇ ਹੀ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਕੀਤੇ ਜਾਣਗੇ ਅਤੇ ਮਰੀਜਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਖਰਚਾ ਲਾਇਨਜ਼ ਕਲੱਬ ਵੱਲੋਂ ਹੀ ਕੀਤਾ ਜਾਵੇਗਾ ਅਤੇ ਇਸਦੇ ਨਾਲ ਨਾਲ ਅੱਜ ਸ਼ੂਗਰ ਅਤੇ ਬੀ.ਪੀ ਰੋਗਾਂ ਦੇ ਕਰੀਬ 1600 ਮਰੀਜਾਂ ਦੇ ਟੈਸਟ ਕਰ ਉਨਾਂ ਨੂੰ ਵੀ ਦਵਾਈਆਂ ਮੁਫ਼ਤ ਦਿੱਤਾਂ ਗਈਆਂ ਹਨ। ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਕੈਂਪ ਵਿੱਚ ਆਈਜ਼ ਫਾਰ ਦਾ ਵਰਲਡ ਵੱਲੋਂ ਇਹ ਲਗਾਤਾਰ 5ਵਾਂ ਸਾਂਝਾ ਅਪ੍ਰੇਸ਼ਨ ਕੈਂਪ ਹੈ ਜਿਸ ਵਿੱਚ ਵੱਡੀਆਂ ਸੇਵਾਵਾਂ ਆਈਜ਼ ਫਾਰ ਦ ਵਰਲਡ ਦੇ ਸਹਿਯੋਗ ਨਾਲ ਹੀ ਹੋ ਰਹੀਆਂ ਹਨ। ਇਸ ਮੌਕੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਲਾਇਨਜ਼ ਆਈ ਹਸਪਤਾਲ ਵੱਲੋਂ ਲਗਾਤਾਰ ਅੱਖਾਂ ਦੇ ਖੇਤਰ ਅੰਦਰ ਵੱਡੀਆਂ ਸੇਵਾਵਾਂ ਇਲਾਕੇ ਵਿੱਚ ਹੀ ਨਹੀਂ ਸਗੋਂ ਸਾਰੇ ਉੱਤਰ ਭਾਰਤ ਵਿੱਚ ਜਾਣੀਆਂ ਜਾਣ ਲੱਗੀਆਂ ਹਨ ਤੇ ਇਨਾਂ ਦੀ ਹਰ ਸਾਲ ਇਹ ਸੇਵਾ ਦੂਜਿਆਂ ਲਈ ਮਿਸਾਲ ਬਣਦੀ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ.ਜੀ.ਪੀ.ਸੀ ਮੈਂਬਰ ਹਰਪਾਲ ਸਿੰਘ ਜੱਲਾ ਨੇ ਵੀ ਹਸਪਤਾਲ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਆਉਣ ਵਾਲੇ ਸਮੇਂ ਅੰਦਰ ਉਹ ਵੀ ਆਪਣਾ ਬਣਦਾ ਯੋਗਦਾਨ ਸੇਵਾ ਅੰਦਰ ਪਾਇਆ ਕਰਨਗੇ। ਅਖੀਰ ਕਲੱਬ ਦੇ ਪ੍ਰਧਾਨ ਵਿਨੋਦ ਕੁਮਾਰ ਟੰਡਨ ਨੇ ਸਭਨਾਂ ਸਹਿਯੋਗੀਆਂ, ਆਏ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ। 


268 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਪੁਲਿਸ ਦੇ ਅੜਿੱਕੇ ਚੜਿਆ


ਹੁਸ਼ਿਆਰਪੁਰ 20 ਨਵੰਬਰ : (ਤਰਸੇਮ ਦੀਵਾਨਾ)-
268 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਨੂੰ ਟਾਂਡਾ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਣਵੀਰ ਸਿੰਘ ਉਰਫ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਚੋਹਾਣਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ। ਪੁਲਿਸ ਵਲੋ ਕੀਤੀ ਗਈ ਐਫ.ਆਈ.ਆਰ ਮੁਤਾਬਿਕ ਐਸ.ਆਈ ਪਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਗਸ਼ਤ ਕਰਦੇ ਕਰਦੇ ਸੱਕੀ ਪੁਰਸਾਂ ਨੂੰ ਫੜਨ ਲਈ ਦੇ ਸਬੰਧ ਵਿੱਚ ਥਾਣਾ ਟਾਂਡਾ ਤੋ ਸਹਿਬਾਜਪੁਰ, ਫਿਰੋਜ ਰੋਲੀਆ ਨੂੰ ਜਾ ਰਹੇ ਸੀ ਜਦੋ ਪੁਲਿਸ ਪਾਰਟੀ ਸਹਿਬਾਜ਼ਪੁਰ ਮੋੜ ਤੇ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਇਕੱਲਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿੱਚੋ ਇੱਕ ਮੋਮੀ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ ਤੇ ਕਾਹਲੀ ਕਾਹਲੀ ਵਿੱਚ  ਪੀਰਾਂ ਵਾਲੀ ਜਗ੍ਹਾ ਵੱਲ ਤੁਰ ਪਿਆ। ਜਿਸ ਨੂੰ ਐਸ.ਆਈ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਰਣਵੀਰ ਸਿੰਘ ਉਰਫ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਚੋਹਾਣਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਦੱਸਿਆ ਜਿਸ ਦੇ ਸੁੱਟੇ ਹੋਏ ਲਿਫਾਫੇ ਦੀ ਤਲਾਸੀ ਕਰਨ ਤੇ 268 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।


Sunday, 20 November 2022

ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਕਪੂਰ ਪਿੰਡ ਵਿਖੇ 48ਵੇਂ ਸਲਾਨਾ ਜੋੜ ਮੇਲੇ ਅਤੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਹਵਨ ਕੁੰਡ ਸਥਾਪਿਤ ਕੀਤਾ ਗਿਆ।



48ਵੇਂ ਜੋੜ ਮੇਲੇ ਅਤੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਤਿਆਰੀਆਂ ਮੁਕੰਮਲ- ਪ੍ਰਧਾਨ ਗਿਆਨ ਚੰਦ

ਦੇਸ਼ਾਂ ਵਿਦੇਸ਼ਾਂ ਤੋਂ ਭਾਰੀ ਗਿਣਤੀ ਵਿੱਚ ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਦਰਬਾਰ ਵਿੱਖੇ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ

   


ਜਲੰਧਰ (ਅਮਰਜੀਤ ਸਿੰਘ)-
ਸੱਚਖੰਡ ਵਾਸੀ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀ ਸੇਵਾਦਾਰ ਅਤੇ ਚੈਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ 48ਵਾਂ ਸਲਾਨਾ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਨਵੰਬਰ ਦਿਨ ਮੰਗਲਵਾਰ ਨੂੰ ਕਪੂਰ ਪਿੰਡ (ਜਲੰਧਰ) ਵਿਖੇ ਬਹੁਤ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਇਨ੍ਹਾਂ ਤਿੰਨ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਹਵਨ ਕੁੰਡ ਸਥਾਪਿਤ ਕੀਤਾ ਗਿਆ। ਅੱਜ ਹਵਨ ਕੁੰਡ ਸਥਾਪਨਾਂ ਮੌਕੇ ਸਮਾਜ ਸੇਵਕ ਅਤੇ ਪ੍ਰਧਾਨ ਸ਼੍ਰੀ ਕਿਸ਼ਨ ਲਾਲ ਸ਼ਰਮਾਂ, ਵਨੀਤ ਸ਼ਰਮਾਂ, ਐਸ.ਐਚ.ਉ ਪਤਾਰਾ ਇੰਸਪੈਕਟਰ ਮੈਡਮ ਅਰਸ਼ਪ੍ਰੀਤ ਕੌਰ ਵੀ ਮੁਲਾਜ਼ਮਾਂ ਸਮੇਤ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਦਾ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਅਤੇ ਸੇਵਾਦਾਰਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜੋੜ ਮੇਲੇ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

           


 ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਸ ਤਿੰਨ ਦਿਨਾਂ ਜੋੜ ਮੇਲੇ ਦੇ ਸਬੰਧ ਵਿੱਚ 22 ਨਵੰਬਰ ਦਿਨ (ਜੇਠਾ) ਮੰਗਲਵਾਰ ਨੂੰ ਪਹਿਲਾ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਦੇ ਜਾਪ ਦੇ ਭੋਗ ਉਪਰੰਤ, ਕੰਜਕਾਂ ਦਾ ਪੂਜਨ ਕੀਤਾ ਜਾਵੇਗਾ, ਉਪਰੰਤ ਝੰਡੇ ਦੀ ਰਸਮ ਸੰਗਤਾਂ ਵਲੋਂ ਨਿਭਾਈ ਜਾਵੇਗੀ। ਉਨ੍ਹਾਂ  ਕਿਹਾ ਦੁਪਿਹਰ ਵੇਲੇ ਸੰਗਤਾਂ ਲਈ ਜਿਥੇ ਭੰਡਾਰਾ ਕਰਵਾਇਆ ਜਾਵੇਗਾ ਉਥੇ ਸਲਾਨਾ ਰਾਸ਼ਨ ਵੰਡ ਸਮਾਰੋਹ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਰਾਸ਼ਨ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਪਦਮ ਸ਼੍ਰੀ ਵਿਜੇ ਚੋਪੜਾ ਜੀ ਸ਼ਿਰਕਤ ਕਰਨਗੇ ਅਤੇ ਲੋ੍ਹੜਵੰਦ ਪਰਿਵਾਰਾਂ ਨੂੰ ਆਪਣੇ ਸ਼ੁੱਭ ਕਰ ਕਮਲਾਂ ਨਾਲ ਰਾਸ਼ਨ ਵਿਤਰਿਤ ਕਰਨਗੇ। ਸ਼੍ਰੀ ਨਰਿੰਦਰ ਸਿੰਘ ਸੋਨੂੰ ਨੇ ਕਿਹਾ ਇਸ ਮੌਕੇ ਨਗਰ ਅਤੇ ਇਲਾਕੇ ਦੇ ਹੋਨਹਾਰ ਵਿਦਿਆਰਥੀਆਂ ਨੂੰ ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੀ ਚੈਅਰਪਰਸਨ ਜਸਵਿੰਦਰ ਕੌਰ ਅੰਜੂ ਜੀ, ਪ੍ਰਧਾਨ ਗਿਆਨ ਅਤੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਚਿੰ੍ਹਨ ਦੇ ਕੇ ਉਨ੍ਹਾਂ ਦਾ ਸਨਮਾਨ ਅਤੇ ਹੋਸਲਾ ਅਫਜਾਈ ਕੀਤੀ ਜਾਵੇਗੀ। ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।  ਇਸ ਮੌਕੇ ਹਰੀ ਰਾਮ ਯੂ.ਕੇ, ਜਸਵਿੰਦਰ ਕੌਰ ਯੂ.ਕੇ, ਮਨਜੀਤ ਕੌਰ ਯੂ.ਕੇ, ਦਲਵਿੰਦਰ ਯੂ.ਐਸ.ਏ, ਜਸਵੀਰ ਕੌਰ ਯੂ.ਐਸ.ਏ, ਸਾਬੀ, ਕਰਮਾ, ਰਣਜੀਤ ਕੁਮਾਰ, ਕੀਪਾ, ਗੋਪੀ, ਗੁਰਪ੍ਰੀਤ, ਪੰਡਿਤ ਰਾਮਾਨੁੱਜ਼ ਤਿਵਾੜੀ, ਪੰਡਿਤ ਮਨੋਜ ਕੁਮਾਰ, ਤਰਸੇਮ ਲਾਲ, ਪਵਨ ਕੁਮਾਰ, ਸੰਦੀਪ ਕੁਮਾਰ, ਕਾਲਾ ਪਰਸਰਾਮਪੁਰ, ਨੀਟਾ ਹਰੀਪੁਰ, ਮਨੀ ਬੱਦੋਵਾਲੀ, ਮਾ. ਜੋਗਿੰਦਰ ਬੱਡੋਵਾਲ, ਵਿਨੋਦ ਕੁਮਾਰ, ਭੁਪਿੰਦਰ ਸਾਬੀ, ਬਿੰਦਰ ਸਰਹਾਲੀ, ਮਾਹੀ, ਗੁਰਪ੍ਰੀਤ ਸਿੰਘ, ਬਿੱਲੂ, ਅਮਨ, ਸਾਬੀ ਧੋਗੜੀ, ਗੋਬਿੰਦ, ਮੁਰਾਰੀ ਅਤੇ ਹੋਰ ਸੇਵਾਦਰ ਹਾਜ਼ਰ ਸਨ। 


Friday, 18 November 2022

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਖਵਿੰਦਰ ਸਿੰਘ ਨੇ ਗੜ੍ਹਸ਼ੰਕਰ ਬਲਾਕ ਦੇ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਸਮੁੰਦੜਾ ਵਿਖੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਮਿਆਰ ਚੈੱਕ ਕਰਦੇ ਹੋਏ।

ਹੁਸ਼ਿਆਰਪੁਰ (ਅਮਰਜੀਤ ਸਿੰਘ)-
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਖਵਿੰਦਰ ਸਿੰਘ ਨੇ ਅੱਜ ਗੜ੍ਹਸ਼ੰਕਰ ਬਲਾਕ ਦੇ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਪਰੋਸੇ ਜਾ ਰਹੇ ਮਿਡ-ਡੇ-ਮੀਲ ਦੀ ਗੁਣਵੱਤਾ ਦੀ ਜਾਂਚ ਕੀਤੀ।ਇਸ ਮੌਕੇ ਸਟਾਫ਼ ਨੂੰ ਸੰਬੋਧਨ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰੋਗਰਾਮ ਸਰਕਾਰ ਵੱਲੋਂ ਸਿੱਖਿਆ ਵਿਭਾਗ ਲਈ ਸ਼ੁਰੂ ਕੀਤੀ ਗਈ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿਦਿਆਰਥੀ ਦੇਸ਼ ਭਰ 'ਚ ਹਰ ਖੇਤਰ 'ਚ ਅੱਗੇ ਰਹਿਣ, ਇਸ ਲਈ ਸਾਨੂੰ ਸਾਰਿਆਂ ਨੂੰ ਸਿੱਖਿਆ ਵਿਭਾਗ ਦਾ ਸਹਿਯੋਗ ਕਰਨਾ ਹੋਵੇਗਾ |ਉਨ੍ਹਾਂ ਕਿਹਾ ਕਿ ਸਕੂਲਾਂ 'ਚ ਸਾਰੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ | ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ, ਅਜਿਹਾ ਕੁਝ ਵੀ ਨਹੀਂ ਜੋ ਸਰਕਾਰੀ ਸਕੂਲਾਂ ਵਿੱਚ ਨਹੀਂ ਮਿਲਦਾ।ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ ਅਤੇ ਇਸ ਲਈ ਸਾਨੂੰ ਵੱਖ-ਵੱਖ ਥਾਵਾਂ 'ਤੇ ਜਾ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਵੀ ਸਕੂਲਾਂ 'ਚ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਡ-ਡੇ-ਮੀਲ ਲਈ ਪੂਰੀ ਤਰ੍ਹਾਂ ਪਰਖੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਇਸ ਲਈ ਸਾਨੂੰ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਕੰਮ ਕਰਨਾ ਚਾਹੀਦਾ ਹੈ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਹਰ ਬੱਚੇ ਨੂੰ ਦੁਪਹਿਰ ਸਮੇਂ ਸਕੂਲ ਵਿੱਚ ਤਿਆਰ ਕੀਤਾ ਗਿਆ ਭੋਜਨ ਜ਼ਰੂਰ ਪ੍ਰਵਾਨ ਕਰਨਾ ਚਾਹੀਦਾ ਹੈ। ਕਿਸੇ ਵੀ ਬੱਚੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ, ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਪਦਰਾਣਾ, ਸਰਕਾਰੀ ਐਲੀਮੈਂਟਰੀ ਸਕੂਲ ਚੱਕ ਗੁਰੂ, ਸਰਕਾਰੀ ਐਲੀਮੈਂਟਰੀ ਸਕੂਲ ਸਿੰਬਲੀ, ਕਰੀ ਐਲੀਮੈਂਟਰੀ ਸਕੂਲ ਰਾਮਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ, ਸਰਕਾਰੀ ਐਲੀਮੈਂਟਰੀ ਸਕੂਲ ਸਮੂੰਦਾ, ਸਰਕਾਰੀ ਮਿਡਲ ਸਕੂਲ ਸਮੂੰਦਾ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਨਾਲ ਮਿਡ-ਡੇ-ਮੀਲ ਖਾਧਾ | ਇਸ ਮੌਕੇ ਸਹਾਇਕ ਬਲਾਕ ਮੈਨੇਜਰ ਰਮਨ ਅਤੇ ਰਜਨੀਸ਼ ਕੁਮਾਰ ਗੁਲਿਆਨੀਵੀ ਹਾਜ਼ਰ ਸਨ।





ਥਾਣਾ ਪਤਾਰਾ ਦੀ ਪੁਲਿਸ ਨੇ ਭਗੋੜਾ ਕਾਬੂ ਕੀਤਾ


ਜਲੰਧਰ (ਅਮਰਜੀਤ ਸਿੰਘ)-
ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਇੱਕ ਭਗੋੜੇ ਵਿਆਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਥਾਣਾ ਮੁੱਖੀ ਇੰਸਪੈਕਟਰ ਮੈਡਮ ਅਰਸ਼ਪ੍ਰੀਤ ਕੌਰ ਨੇ ਦਸਿਆ ਕਿ ਨਸ਼ੇ ਦੇ ਮਾਮਲੇ ਵਿੱਚ ਮਾਨਯੋਗ ਅਦਾਲਤ ਵਲੋਂ ਇਸ ਨੂੰ ਭਗੋੜਾ ਕਰਾਰ ਦਿਤਾ ਸੀ। ਮਿਤੀ 17.11.2022 ਨੂੰ ਮੁੱਖ ਸਿਪਾਹੀ ਬਰਜਿੰਦਰ ਪਾਲ ਸਮੇਤ ਪੁਲਿਸ ਪਾਰਟੀ ਨੇ ਮੁੱਕਦਮਾ ਨੰਬਰ-196 ਮਿਤੀ 11.10.2014 ਦੇ ਅਧੀਨ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਪਤਾਰਾ ਜਿਲ੍ਹਾ ਜਲੰਧਰ ਦੇ ਮੁਲਜ਼ਮ ਸੰਨੀ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਲੁਟੇਰਾ ਖੁੱਰਦ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਜਿਸ ਨੂ ੰ ਮਿਤੀ 07.11.2016 ਨੂੰ ਮਾਣਯੋਗ ਅਦਾਲਤ ਸ੍ਰੀ ਸ਼ਾਮ ਲਾਲ ਐਡੀਸ਼ਨਲ ਸ਼ੈਸ਼ਨ ਜੱਜ ਸਾਹਿਬ ਜਲੰਧਰ ਜੀ ਵੱਲੋ ਪੀ.ੳ 299 ਸੀ.ਆਰ.ਪੀ.ਸੀ ਤਹਿਤ ਘੋਸ਼ਿਤ ਕੀਤਾ ਗਿਆ ਸੀ। ਜਿਸਨੂੰ ਗਿ੍ਰਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਗਈ।    


Thursday, 17 November 2022

ਕਪੂਰ ਪਿੰਡ ਵਿਖੇ 48ਵਾਂ ਸਲਾਨਾ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ 22 ਨਵੰਬਰ ਦਿਨ ਮੰਗਲਵਾਰ ਨੂੰ




48ਵੇਂ ਜੋੜ ਮੇਲੇ ਅਤੇ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਤਿਆਰੀਆਂ ਮਕੰਮਲ- ਪ੍ਰਧਾਨ ਗਿਆਨ ਚੰਦ

48ਵੇਂ ਜੋੜ ਮੇਲੇ ਅਤੇ ਵਿਸ਼ਾਲ ਭਗਵਤੀ ਜਾਗਰਣ ਵਿੱਚ 22 ਨਵੰਬਰ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸ਼੍ਰੀ ਪਰਮਦੇਵਾ ਮਾਤਾ ਜੀ ਕਪੂਰ ਪਿੰਡ ਵਾਲਿਆਂ ਦੇ ਦਰਬਾਰ ਵਿੱਖੇ ਨਤਮਸਤਕ ਹੋਣਗੀਆਂ ਸੰਗਤਾਂ।


ਜਲੰਧਰ (ਅਮਰਜੀਤ ਸਿੰਘ)- ਸੱਚਖੰਡ ਵਾਸੀ ਬ੍ਰਹਮਲੀਨ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਅਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਅਤੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ. ਕਪੂਰ ਪਿੰਡ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ ਅਤੇ ਸਮੂਹ ਮੈਂਬਰਾਂ ਦੀ ਦੇਖਰੇਖ ਹੇਠ 48ਵਾਂ ਸਲਾਨਾ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਨਵੰਬਰ ਦਿਨ ਮੰਗਲਵਾਰ ਨੂੰ ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਸੰਗਤਾਂ ਵਲੋਂ ਕਰਵਾਇਆ ਜਾ ਰਿਹਾ ਹੈ।

ਸੰਸਥਾ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਸ ਜੋੜ ਮੇਲੇ ਅਤੇ ਭਗਵਤੀ ਜਾਗਰਣ ਸਬੰਧੀ ਸਾਰੀਆਂ ਤਿਆਰੀਆਂ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 20 ਨਵੰਬਰ ਦਿਨ ਐਤਵਾਰ ਨੂੰ ਹਵਨ ਕੁੰਡ ਸਥਾਪਨਾਂ ਸਵੇਰੇ 10 ਵਜੇ ਕੀਤੀ ਜਾਵੇਗੀ ਅਤੇ 21 ਨਵੰਬਰ ਸੋਮਵਾਰ ਨੂੰ ਸਵੇਰੇ ਸ਼੍ਰੀ ਰਾਮਾਇਣ ਜੀ ਦੇ ਜਾਪ ਅਰੰਭ ਕੀਤੇ ਜਾਣਗੇ। ਉਨ੍ਹਾਂ ਕਿਹਾ 22 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਹਿਲਾ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਝੰਡੇ ਦੀ ਰਸਮ ਸਵੇਰੇ 12 ਵਜੇ ਸੰਗਤਾਂ ਵਲੋਂ ਨਿਭਾਈ ਜਾਵੇਗੀ। ਰਾਸ਼ਨ ਵੰਡ ਸਮਾਗਮ ਦੁਪਿਹਰ 1 ਵਜੇ ਹੋਵੇਗਾ ਜਿਸ ਵਿੱਚ ਮੁੱਖ ਮਹਿਮਾਨ ਉੱਘੇ ਸਮਾਜ ਸੇਵਕ ਅਤੇ ਪਦਮਸ਼੍ਰੀ ਵਿਜੇ ਚੋਪੜਾ ਜੀ ਆਪਣੇ ਸ਼ੁੱਭ ਕਰ ਕਮਲਾਂ ਨਾਲ ਰਾਸ਼ਨ ਵੰਡਣ ਦੀ ਰਸਮ ਅਦਾ ਕਰਨਗੇ। ਸਕੱਤਰ ਸ਼੍ਰੀ ਨਰਿੰਦਰ ਸੋਨੂੰ ਨੇ ਦਸਿਆ ਕਿ ਦੁਪਿਹਰ 2 ਵਜੇ ਭੰਡਾਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਸ਼ਾਮ 6 ਵਜੇ ਹਵਨ ਕੁੰਡ ਪੂਜਾ ਹੋਵੇਗੀ ਅਤੇ ਰਾਤ 9 ਵਜੇ ਅਰੰਭ ਜਾਗਰਣ ਜੋਤ ਪ੍ਰਚੰਡ ਕੀਤੀ ਜਾਵੇਗੀ। ਉਪਰੰਤ ਵਿਸ਼ਾਲ ਭਗਵਤੀ ਜਾਗਰਣ ਦੋਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਫਿਰੋਜ਼ਖਾਨ ਅਤੇ ਵਿਜੇ ਕੁਮਾਰ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾ ਗਾ ਕੇ ਨਿਹਾਲ ਕਰਨਗੇ। ਉਨ੍ਹਾਂ ਕਿਹਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਤਿੰਨ ਦਿਨਾਂ ਸਮਾਗਮ ਸ਼੍ਰੀ ਪਰਮਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ. ਕਪੂਰ ਪਿੰਡ ਦੇ ਸਮੂਹ ਮੈਂਬਰਾਂ ਅਤੇ ਸੇਵਾਦਾਰਾਂ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

22 ਨਵੰਬਰ ਨੂੰ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿੱਚ ਹੋਵੇਗਾ, ਰਾਸ਼ਨਵੰਡ ਸਮਾਰੋਹ




ਜਲੰਧਰ (ਬਿਉਰੋ)- ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਹਾਰਾਜ ਜੀ ਕਪੂਰ ਪਿੰਡ ਵਾਲਿਆਂ ਦੇ ਆਸ਼ੀਰਵਾਦ ਨਾਲ 48ਵੇਂ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੇ ਸਬੰਧ ਵਿੱਚ ਰਾਸ਼ਨ ਵੰਡ ਸਮਾਰੋਹ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪਦਮਸ਼੍ਰੀ ਵਿਜੇ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਸੰਗਤਾਂ ਵਿੱਚ ਸ਼ਿਰਕਤ ਕਰਦੇ ਹੋਏ ਲੋ੍ਹੜਵੰਦ ਪਰਿਵਾਰਾਂ ਨੂੰ ਆਪਣੇ ਸ਼ੁੱਭ ਕਰ ਕਮਲਾਂ ਨਾਲ ਰਾਸ਼ਨ ਵਿਤਰਤ ਕਰਨਗੇ। ਸ਼੍ਰੀ ਨਰਿੰਦਰ ਸੋਨੂੰ ਨੇ ਦਸਿਆ ਕਿ ਇਸ ਰਾਸ਼ਨ ਵੰਡ ਸਮਾਰੋਹ ਦੋਰਾਨ ਲੋ੍ਹੜਵੰਦ ਪਰਿਵਾਰਾਂ ਨੂੰ ਜਿਥੇ ਰਾਸ਼ਨ ਵੰਡਿਆਂ ਜਾਵੇਗਾ ਉਥੇ ਲੋ੍ਹੜਵੰਦ ਬਜ਼ੁਰਗਾਂ ਨੂੰ ਕੰਬਲ ਅਤੇ ਹੋਨਹਾਰ ਬਚਿਆਂ ਦਾ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। 

 


Tuesday, 15 November 2022

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਜਲੰਧਰ ਦੇ ਨਵ-ਨਿਯੁੱਕਤ ਅਹੁਦੇਦਾਰਾਂ ਨੂੰ ਸੂਬਾ ਪ੍ਰਧਾਨ ਸ. ਪੱਟੀ ਤੇ ਜਿਲ੍ਹਾ ਪ੍ਰਧਾਨ ਚਾਹਲ ਨੇ ਦਿੱਤੇ ਨਿਯੁਕਤੀ ਪੱਤਰ



ਜਲੰਧਰ (ਖ਼ਬਰਸਾਰ ਪੰਜਾਬ ਬਿਉਰੋ ਰਿਪੋਰਟ)-
ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਪੱਤਰਕਾਰਾਂ ਦੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜਲੰਧਰ ਵਿਖੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਕਰਨ ਅਤੇ ਪੱਤਰਕਾਰਾਂ ਦੀਆਂ ਅਹਿਮ ਮੰਗਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵਲੋਂ ਬੀਤੇ ਦਿਨੀ ਨਿਯੁਕਤ ਕੀਤੇ ਗਏ ਸਮੂਹ ਨਵੇਂ ਅਹੁਦੇਦਾਰਾਂ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਇਸ ਸਮੇਂ ਨਿਯੁਕਤੀ ਪੱਤਰ ਲੈਣ ਵਾਲੇ ਪੱਤਰਕਾਰਾਂ ਵਿਚ ਸੀਨੀਅਰ ਜਰਨਲਿਸਟ ਅਮਨ ਮਹਿਰਾ ਮੁੱਖ ਸੰਪਾਦਕ ਰੋਜਾਨਾ ਲੋਕ ਬਾਣੀ, ਪਰਮਜੀਤ ਸਿੰਘ ਐਮ. ਐਚ.ਵਨ, ਰਜਿੰਦਰ ਸਿੰਘ ਠਾਕੁਰ ਯੂ ਐਨ ਆਈ, ਕੁਲਵੰਤ ਸਿੰਘ ਮਠਾਰੂ ਪੀ.ਟੀ.ਆਈ, ਅਮਰਜੀਤ ਸਿੰਘ ਨਿੱਝਰ ਜਗਬਾਣੀ, ਪ੍ਰੋ. ਬਲਵਿੰਦਰ ਪਾਲ ਸਿੰਘ ਪੰਜਾਬ ਟਾਇਮਸ, ਗੁਰਨੇਕ ਸਿੰਘ ਵਿਰਦੀ ਪੰਜਾਬੀ ਟ੍ਰਿਬਿਉਨ, ਨਰਿੰਦਰ ਸਿੰਘ ਸੱਤੀ ਜਾਗਰਣ, ਜੇ.ਐਸ ਸੰਧੂ ਰੋਜਾਨਾ ਸਪੋਕਸਮੈਨ, ਜਸਪਾਲ ਕੈਂਥ ਦਾ ਮਿਰਰ ਨਿਊਜ਼, ਐਚ.ਐਸ ਚਾਵਲਾ ਜੀ ਇੰਡੀਆ ਨਿਊਜ, ਪ੍ਰਦੀਪ ਸਿੰਘ ਬਸਰਾ ਨਿਊਜ ਚੈਨਲ, ਕੁਲਬੀਰ ਸਿੰਘ ਕਾਹਲੋਂ ਜਾਗਰਣ, ਗੁਰਪ੍ਰੀਤ ਸਿੰਘ ਬਾਹੀਆ ਜਾਗਰਣ, ਗੁਰਪ੍ਰੀਤ ਸਿੰਘ ਪਾਪੀ ਨਵਾਂ ਜ਼ਮਾਨਾ, ਅਮਰਜੀਤ ਸਿੰਘ ਜੰਡੂ ਸਿੰਘਾ, ਨਿਰਮਲ ਸਿੰਘ ਸਪੋਕਸਮੈਨ, ਜਸਵਿੰਦਰ ਸਿੰਘ ਬੱਲ ਚੜ੍ਹਦੀਕਲਾ ਟਾਈਮ ਟੀ ਵੀ ਅਤੇ ਪੁਸ਼ਪਿੰਦਰ ਕੌਰ ਪਬਲਿਕ ਟਾਇਮਸ, ਰਮੇਸ਼ ਕੁਮਾਰ ਵਰਿਆਣਾ ਪੰਜਾਬ ਕੇਸਰੀ, ਕਮਲਜੀਤ ਤੁਸਾਮੜ੍ਹ ਈ.ਟੀ.ਵੀ, ਸੌਰਭ ਮਹਿਤਾ ਫਾਸਟਵੇਜ ਅਤੇ ਬਿਮਲ ਰਾਏ ਪੰਜਾਬ ਨਿਊਜ, ਬਲਵਿੰਦਰ ਸਿੰਘ ਬਾਬਾ ਨਵਾਂ ਜ਼ਮਾਨਾ, ਗੁਰਪ੍ਰੀਤ ਸਿੰਘ ਚੜ੍ਹਦਾ ਪੰਜਾਬ ਟੀ.ਵੀ, ਸੰਜੀਵ ਕੁਮਾਰ ਈ.ਟੀ.ਵੀ, ਕਮਲਜੀਤ ਸਿੰਘ ਪੰਚਾਇਤਨਾਮਾ ਹੇਡਲਾਇਨ, ਪੀ.ਐਸ ਅਰੋੜਾ, ਬਲਬੀਰ ਬੈਂਸ ਜਗਬਾਣੀ, ਯੋਗੇਸ਼ ਸੂਰੀ ਨਿਊਜ ਲਿੰਕਰ, ਅਨਿਲ ਦੁੱਗਲ ਪੰਜਾਬ ਕੇਸਰੀ ਪ੍ਰਧਾਨ ਜਲੰਧਰ ਕੈਂਟ, ਕਰਮਜੀਤ ਸਿੰਘ ਅਕਾਲੀ ਪਤ੍ਰਕਾ ਪ੍ਰਧਾਨ ਆਦਮਪੁਰ,  ਕੰਵਰਪਾਲ ਸਿੰਘ ਕਾਹਲੋ ਜਾਗਰਣ ਪ੍ਰਧਾਨ ਭੋਗਪੁਰ, ਭਜਨ ਸਿੰਘ ਧੀਰਪੁਰ ਅਜੀਤ ਪ੍ਰਧਾਨ ਕਰਤਾਰਪੁਰ, ਦਿਲਬਾਗ ਸੱਲ੍ਹਣ ਨਿਊਜ 22 ਟੀਵੀ ਪ੍ਰਧਾਨ ਲਾਂਬੜਾ, ਸੰਦੀਪ ਵਿਰਦੀ ਦੋਆਬਾ ਨਿਊਜ ਪ੍ਰਧਾਨ ਕਿਸ਼ਨਗੜ੍ਹ, ਸੁਰਿੰਦਰ ਕੁਮਾਰ ਛਾਬੜਾ ਜਗਬਾਣੀ ਪ੍ਰਧਾਨ ਨਕੋਦਰ, ਸੁਖਦੀਪ ਸਿੰਘ ਅਜੀਤ ਸ਼ਾਹਕੋਟ ਪ੍ਰਧਾਨ, ਰਾਜ ਕੁਮਾਰ ਨੰਗਲ ਲਿਵਿੰਗ ਨਿਊਜ ਟੀ.ਵੀ ਪ੍ਰਧਾਨ ਫਿਲੌਰ, ਮੁਨੀਸ਼ ਬਾਵਾ ਪੀ.ਟੀ.ਸੀ ਨਿਊਜ ਪ੍ਰਧਾਨ ਗੁਰਾਇਆ ਆਦਿ ਸ਼ਾਮਲ ਸਨ।

ਵੈਦ ਬਲਜਿੰਦਰ ਰਾਮ ਨੂੰ ਇੰਟਰਨੈਸ਼ਨਲ ਆਈਕੋਨ ਐਵਾਰਡ ਨਾਲ ਨਿਵਾਜਿਆ



ਐਂਟੀ ਕੁਰੱਪਸ਼ਨ ਆਫ ਇੰਡੀਆਂ ਨੇ ਵੈਦ ਬਲਜਿੰਦਰ ਰਾਮ ਵਾਸੀ ਪਿੰਡ ਖੜਕਾਂ (ਹੁਸ਼ਿਆਰਪੁਰ) ਉਪ ਚੇਅਰਮੈਨ ਪੰਜਾਬ ਨੂੰ ਇੰਟਰਨੈਸ਼ਨਲ ਆਈਕੋਨ ਐਵਾਰਡ ਨਾਲ ਨਿਵਾਜਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ ਹੈ। ਇਹ ਸਨਮਾਨ ਮੁੱਖ ਮਹਿਨਾਮ ਅਤੇ ਮਸ਼ਹੂਰ ਫਿਲਮੀ ਅਦਾਕਾਰ ਚੰਕੀ ਪਾਂਡੇ ਨੇ ਆਪਣੇ ਹੱਥੀ ਸ਼੍ਰੀ ਵੈਦ ਬਲਜਿੰਦਰ ਰਾਮ ਨੂੰ ਸੋਪਿਆ। ਇਸ ਮੌਕੇ ਉਨ੍ਹਾਂ ਨਾਲ ਰਾਸ਼ਟਰੀ ਪ੍ਰਧਾਨ ਨਰਿੰਦਰ ਅਰੋੜਾ, ਵੈਦ ਸੁਮਨ ਕੁਮਾਰ ਸਟੇਟ ਕੋਆਰਡੀਨੇਟਰ ਅਤੇ ਹੋਰ ਸਮੂਹ ਮੈਂਬਰ ਮੋਜੂਦ ਸਨ।

Monday, 14 November 2022

ਦੁੱਧ ਉਤਪਾਦਕ ਸਹਿਕਾਰੀ ਸਭਾ ਰਜਿ. ਜੰਡੂ ਸਿੰਘਾ ਦੇ ਰਮੇਸ਼ ਕੁਮਾਰ ਪ੍ਰਧਾਨ ਬਣੇ ਹਨ ਅਤੇ ਸੁਖਵਿੰਦਰ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ


- ਦੁੱਧ ਉਤਪਾਦਕ ਸਹਿਕਾਰੀ ਸਭਾ ਰਜਿ. ਜੰਡੂ ਸਿੰਘਾ ਦੇ ਰਮੇਸ਼ ਕੁਮਾਰ ਪ੍ਰਧਾਨ ਬਣੇ ਹਨ ਅਤੇ ਸੁਖਵਿੰਦਰ ਸਿੰਘ ਸੰਘਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਨਵੇਂ ਬਣੇ ਦੋਵੇਂ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਪਹਿਲੇ ਡੈਅਰੀ ਦੇ ਪ੍ਰਧਾਨ ਚੈਚਲ ਸਿੰਘ, ਮੀਤ ਪ੍ਰਧਾਨ ਮਨਵੀਰ ਸਿੰਘ, ਗੁਰਵਿੰਦਰ ਸਿੰਘ ਸੰਘਾ ਅਤੇ ਸਮੂਹ ਮੈਂਬਰਾਂ ਨੇ ਮੁਬਾਰਕਾਂ ਦਿੱਤੀਆਂ।

ਮਨੁੱਖੀ ਅਧਿਕਾਰ ਮੰਚ ਵੱਲੋਂ ਬਾਲ ਦਿਵਸ ਮਨਾਇਆ ਗਿਆ : ਡਾਕਟਰ ਖੇੜਾ



ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ
ਜਲੰਧਰ/ਚੰਡੀਗ੍ਹੜ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਸਟੇਟ ਚੰਡੀਗੜ੍ਹ ਦੀ ਟੀਮ ਵੱਲੋਂ ਬਾਲ ਦਿਵਸ ਸੈਕਟਰ 32 ਏ ਚੰਡੀਗੜ੍ਹ ਵਿਖੇ ਸਰਬਜੀਤ ਕੌਰ ਸੈਣੀ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਮੈਡੀਕਲ ਸੈੱਲ ਡਾਕਟਰ ਅਸ਼ਵਨੀ ਕੁਮਾਰ ਸੇਠੀ ਅਤੇ ਬਲਵੰਤ ਸਿੰਘ ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਲੱਗਭਗ 15 ਬੱਚਿਆਂ ਨੂੰ ਬਾਲ ਦਿਵਸ ਮੌਕੇ ਤੇ ਮੈਡਲ, ਪੈੱਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੰਸਥਾ ਵੱਲੋਂ ਬੱਚਿਆਂ ਨੂੰ ਚੌਕਲੇਟ ਅਤੇ ਬਾਲ ਪੁਸਤਕਾਂ ਵੀ ਵੰਡੀਆਂ ਗਈਆਂ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 14 ਨਬੰਵਰ ਬਾਲ ਦਿਵਸ ਦੇ ਰੂਪ ਵਿੱਚ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ਹਨ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜਗਦੇਵ ਪ੍ਰਧਾਨ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ, ਪ੍ਰਿੰਸ ਸ਼ਾਹ ਚੇਅਰਮੈਨ, ਇਕਬਾਲ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ, ਸੀਮਾ ਰਾਣੀ ਉਪ ਚੇਅਰਮੈਨ, ਮਾਂਡਵੀ ਸਿੰਘ ਉਪ ਪ੍ਰਧਾਨ, ਰੀਚਾ ਰਾਣੀ ਕੁਮਾਰ ਉਪ ਪ੍ਰਧਾਨ, ਨਾਰੇਸ ਕੁਮਾਰੀ, ਨਾਰੇਸ ਲਤਾ ਮੋਗੀਂਆ, ਪ੍ਰੇਮ ਲਤਾ ਸੈਣੀ,ਸੁਚਿਤਾ, ਰਾਜੇਸ਼ ਕੁਮਾਰੀ, ਮੋਨਿਕਾ ਸੂਦ, ਵਿਮਲਾ ਗੁਗਲਾਨੀ, ਪੂਨਮ ਅਰੋੜਾ, ਸੁਨੀਤਾ ਰਾਣੀ, ਨਿਸ਼ਾ ਮਲਹੋਤਰਾ, ਗੁਰਕੀਰਤ ਸਿੰਘ ਖੇੜਾ ਕੋ-ਆਰਡੀਨੇਟਰ , ਮਨਦੀਪ ਕੌਰ, ਪ੍ਰੀਤਾ ਦੇਵੀ, ਜਸਪ੍ਰੀਤ ਕੌਰ ਸਲਾਹਕਾਰ, ਮਿਨਾਕਸ਼ੀ ਸ਼ਰਮਾ, ਸਰਬਜੀਤ ਕੌਰ ਅਤੇ ਪਰਮਿੰਦਰ ਕੌਰ ਆਦਿ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤ ਵਿਚ ਸਰਬਜੀਤ ਕੌਰ ਸੈਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਜਲੰਧਰ 'ਚ ਲਗਾਏ ਅੱਖਾਂ ਦੇ ਫ੍ਰੀ ਚੈਕਅੱਪ ਕੈਂਪ ਦਾ ਸ. ਸੰਧੂ ਆਈ ਜੀ ਪੁਲਿਸ ਜਲੰਧਰ ਰੇਂਜ ਅਤੇ CPJA ਪੰਜਾਬ ਪ੍ਰਧਾਨ ਸ. ਪੱਟੀ ਵਲੋਂ ਉਦਘਾਟਨ



ਕੈਂਪ ਦੌਰਾਨ 379 ਮਰੀਜਾਂ ਦਾ ਕੀਤਾ ਗਿਆ ਫ੍ਰੀ ਚੈਕਅੱਪ ਅਤੇ 18 ਮਰੀਜ ਮੁਫ਼ਤ ਅਪ੍ਰੇਸ਼ਨ ਲਈ ਚੁਣੇ ਗਏ- ਚਾਹਲ
ਜਲੰਧਰ (ਬਿਉਰੋ ਰਿਪੋਰਟ)-
ਦੇਸ਼ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਅਤੇ ਸਮਾਜ ਸੇਵਾ ਲਈ ਵੱਡੇ ਪੱਧਰ ਤੇ ਕਾਰਜ ਕਰਨ ਵਾਲੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਜਲੰਧਰ ਛਾਉਣੀ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ. ਗੁਰਸ਼ਰਨ ਸਿੰਘ ਸੰਧੂ ਆਈ ਜੀ ਪੁਲਿਸ ਜਲੰਧਰ ਰੇਂਜ, ਬਬਨਦੀਪ ਸਿੰਘ ਏ ਸੀ ਪੀ ਜਲੰਧਰ ਕੈਂਟ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਵਲੋਂ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ਗਿਆ। ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਅਤੇ ਜਿਲ੍ਹਾ ਜਲੰਧਰ ਦੀ ਸਮੁੱਚੀ ਟੀਮ ਵਲੋਂ ਮੁੱਖ ਮਹਿਮਾਨ ਨੂੰ ਸਿਰੋਪਾਓ 'ਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ ਗੁਰਸ਼ਰਨ ਸਿੰਘ ਸੰਧੂ ਆਈ ਜੀ ਪੁਲਿਸ ਜਲੰਧਰ ਰੇਂਜ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਸਮਾਜ ਸੇਵਾ ਲਈ ਲਗਾਏ ਗਏ ਅੱਖਾਂ ਦੇ ਮੁਫ਼ਤ ਚੈਕਅਪ ਕੈਂਪ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਪ੍ਰੈਸ ਆਪਸੀ ਤਾਲਮੇਲ ਨਾਲ ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਹੀ ਤੱਤਪਰ ਹੈ। ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੂੰ ਅਗੇ ਤੋਂ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ। ਇਸ ਸਮੇਂ ਬਬਨਦੀਪ ਸਿੰਘ ਏ ਸੀ ਪੀ ਜਲੰਧਰ ਕੈਂਟ ਵਲੋਂ ਵੀ ਪੱਤਰਕਾਰ ਐਸੋਸੀਏਸ਼ਨ ਨੂੰ ਆਮ ਲੋਕਾਂ ਲਈ ਕੀਤੇ ਗਏ ਇਸ ਭਲੇ ਦੇ ਕਾਰਜ ਦੀ ਵਧਾਈ ਦਿਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਜਰਨਲ ਸਕੱਤਰ ਅਮਨਦੀਪ ਮਹਿਰਾ ਅਤੇ ਸਮੁੱਚੀ ਜਿਲ੍ਹਾ ਟੀਮ ਵਲੋਂ ਐਸੀਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਬਬਨਦੀਪ ਸਿੰਘ ਏ ਸੀ ਪੀ ਜਲੰਧਰ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸੀਨੀਅਰ ਜਰਨਲਿਸਟ ਰਜਿੰਦਰ ਸਿੰਘ ਠਾਕੁਰ ਯੂ ਐਨ ਆਈ, ਕੁਲਵੰਤ ਸਿੰਘ ਮਠਾਰੂ ਪੀ ਟੀ ਆਈ, ਅਮਰਜੀਤ ਸਿੰਘ ਨਿੱਝਰ ਜਗਬਾਣੀ, ਪ੍ਰੋ ਬਲਵਿੰਦਰਪਾਲ ਸਿੰਘ ਪੰਜਾਬ ਟਾਇਮਸ,  ਗੁਰਨੇਕ ਸਿੰਘ ਵਿਰਦੀ ਪੰਜਾਬੀ ਟ੍ਰਿਬਿਉਨ, ਨਰਿੰਦਰ ਸਿੰਘ ਸੱਤੀ ਜਾਗਰਣ ਅਤੇ ਜੇ.ਐਸ ਸੰਧੂ ਰੋਜਾਨਾ ਸਪੋਕਸਮੈਨ, ਐਚ.ਐਸ ਚਾਵਲਾ ਜੀ ਇੰਡੀਆ ਨਿਊਜ, ਪ੍ਰਦੀਪ ਸਿੰਘ ਬਸਰਾ ਨਿਊਜ ਚੈਨਲ, ਕੁਲਬੀਰ ਸਿੰਘ ਕਾਹਲੋਂ ਜਾਗਰਣ, ਗੁਰਪ੍ਰੀਤ ਸਿੰਘ ਬਾਹੀਆ ਜਾਗਰਣ, ਗੁਰਪ੍ਰੀਤ ਸਿੰਘ ਪਾਪੀ ਨਵਾਂ ਜ਼ਮਾਨਾ, ਅਮਰਜੀਤ ਸਿੰਘ ਜੰਡੂ ਸਿੰਘਾ ਖ਼ਬਰਸਾਰ ਪੰਜਾਬ-ਸੂਰਮਾ ਪੰਜਾਬ, ਨਿਰਮਲ ਸਿੰਘ ਸਪੋਕਸਮੈਨ, ਜਸਵਿੰਦਰ ਸਿੰਘ ਬੱਲ ਚੜ੍ਹਦੀਕਲਾ ਟਾਈਮ ਟੀ ਵੀ ਅਤੇ ਪੁਸ਼ਪਿੰਦਰ ਕੌਰ ਪਬਲਿਕ ਟਾਇਮਸ, ਰਮੇਸ਼ ਕੁਮਾਰ ਵਰਿਆਣਾ ਪੰਜਾਬ ਕੇਸਰੀ, ਕਮਲਜੀਤ ਤੁਸਾਮੜ੍ਹ ਈ ਟੀ ਵੀ, ਸੌਰਭ ਮਹਿਤਾ ਫਾਸਟਵੇਜ ਅਤੇ ਬਿਮਲ ਰਾਏ ਪੰਜਾਬ ਨਿਊਜ, ਬਲਵਿੰਦਰ ਸਿੰਘ ਬਾਬਾ ਨਵਾਂ ਜ਼ਮਾਨਾ, ਗੁਰਪ੍ਰੀਤ ਸਿੰਘ ਚੜ੍ਹਦਾ ਪੰਜਾਬ ਟੀ ਵੀ,  ਸੰਜੀਵ ਕੁਮਾਰ ਈ ਟੀ ਵੀ, ਕਮਲਜੀਤ ਸਿੰਘ ਪੰਚਾਇਤਨਾਮਾ ਹੇਡਲਾਇਨ, ਪੀ.ਐਸ ਅਰੋੜਾ, ਬਲਬੀਰ ਬੈਂਸ ਜਗਬਾਣੀ, ਯੋਗੇਸ਼ ਸੂਰੀ ਨਿਊਜ ਲਿੰਕਰ, ਅਨਿਲ ਦੁੱਗਲ ਪੰਜਾਬ ਕੇਸਰੀ ਪ੍ਰਧਾਨ ਜਲੰਧਰ ਕੈਂਟ, ਕਰਮਵੀਰ ਸਿੰਘ ਅਕਾਲੀ ਪਤ੍ਰਕਾ ਪ੍ਰਧਾਨ ਆਦਮਪੁਰ,  ਕੰਵਰਪਾਲ ਸਿੰਘ ਕਾਹਲੋ ਜਾਗਰਣ ਪ੍ਰਧਾਨ ਭੋਗਪੁਰ, ਭਜਨ ਸਿੰਘ ਧੀਰਪੁਰ ਅਜੀਤ ਪ੍ਰਧਾਨ ਕਰਤਾਰਪੁਰ,  ਦਿਲਬਾਗ ਸੱਲ੍ਹਣ ਨਿਊਜ 22 ਟੀਵੀ ਪ੍ਰਧਾਨ ਲਾਂਬੜਾ, ਸੰਦੀਪ ਵਿਰਦੀ ਦੋਆਬਾ ਨਿਊਜ ਪ੍ਰਧਾਨ ਕਿਸ਼ਨਗੜ੍ਹ, ਸੁਰਿੰਦਰ ਕੁਮਾਰ ਛਾਬੜਾ ਜਗਬਾਣੀ ਪ੍ਰਧਾਨ ਨਕੋਦਰ, ਸੁਖਦੀਪ ਸਿੰਘ ਅਜੀਤ ਸ਼ਾਹਕੋਟ ਪ੍ਰਧਾਨ, ਰਾਜ ਕੁਮਾਰ ਨੰਗਲ ਲਿਵਿੰਗ ਨਿਊਜ ਟੀਵੀ ਪ੍ਰਧਾਨ ਫਿਲੌਰ, ਮੁਨੀਸ਼ ਬਾਵਾ ਪੀ ਟੀ ਸੀ ਨਿਊਜ ਪ੍ਰਧਾਨ ਗੁਰਾਇਆ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਜਲੰਧਰ ਛਾਉਣੀ ਦੇ ਪ੍ਰਧਾਨ ਜੋਗਿੰਦਰ ਸਿੰਘ ਟੀਟੂ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸਤਵਿੰਦਰ ਸਿੰਘ ਮਿੰਟੂ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਸੰਜੇ ਨਾਗਪਾਲ, ਰਾਹੁਲ ਨਾਗਪਾਲ, ਡਾ. ਅਵਨੀਤ ਸਿੰਘ ਸਭਰਵਾਲ, ਹਰਦੀਪ ਸਿੰਘ, ਜਤਿੰਦਰ ਸਿੰਘ ਰਾਜੂ, ਅਵਤਾਰ ਸਿੰਘ ਕਮਾਂਡੋ, ਹਰਜੀਤ ਸਿੰਘ ਪੱਪੂ, ਜਸਪ੍ਰੀਤ ਸਿੰਘ ਰਾਜਾ, ਅਵਤਾਰ ਸਿੰਘ ਮਹਾਜਨ, ਨਿਰਵੈਰ ਸਿੰਘ, ਦਲੇਰ ਸਿੰਘ, ਅਨਿਲ ਚੌਹਾਨ, ਨਿਖਿਲ ਵਧਵਾ, ਜਗਮੋਹਨ ਵਰਮਾ, ਓਮ ਪ੍ਰਕਾਸ਼ ਮੱਕੜ, ਸਰਵਪ੍ਰੀਤ ਸਿੰਘ ਸੈਵੀ, ਵਿਕਾਸ ਕਯਸ਼ਪ ਜੱਗੂ ਆਦਿ ਵੱਡੀ ਗਿਣਤੀ ਸ਼ਾਮਲ ਸਨ। 

ਅੱਖਾਂ ਦੇ ਫ੍ਰੀ ਆਪਰੇਸ਼ਨ ਕੈਂਪ ਵਿੱਚ 340 ਅਤੇ ਫ੍ਰੀ ਮੈਡੀਕਲ ਕੈਂਪ ਵਿੱਚ 85 ਮਰੀਜ਼ਾਂ ਦਾ ਹੋਇਆ ਮੁਆਇੰਨਾਂ




ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਫ੍ਰੀ ਦਿੱਤੀਆਂ, 70 ਮਰੀਜ਼ਾਂ ਦੀ ਆਪਰੇਸ਼ਨ ਵਾਸਤੇ ਹੋਈ ਚੋਣ

ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ 70 ਮਰੀਜ਼ਾਂ ਦੇ ਹੋਣ ਫ੍ਰੀ ਅੱਖਾਂ ਦੇ ਆਪਰੇਸ਼ਨ

ਆਦਮਪੁਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਸਵ. ਸੰਤੋਖ ਸਿੰਘ ਰਾਏ, ਸ. ਰਣਜੀਤ ਸਿੰਘ ਰਾਏ ਅਤੇ ਬੀਬੀ ਸੁਰਜੀਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿੱਤ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਅਤੇ ਫ੍ਰੀ ਮੈਡੀਕਲ ਚੈਅਕੱਪ ਕੈਂਪ ਪਿੰਡ ਮਾਣਕਰਾਏ (ਆਦਮਪੁਰ) ਦੇ ਸਰਕਾਰੀ ਐਲੀਮੈਂਨਟਰੀ ਸਕੂਲ ਵਿਖੇ ਲਾਇਨਜ਼ ਆਈ ਹਸਪਤਾਲ ਚੇਰੀਟੇਬਲ ਸੋਸਾਇਟੀ ਆਦਮਪੁਰ ਦੀ ਵਿਸ਼ੇਸ਼ ਦੇਖਰੇਖ ਹੇਠ ਅਤੇ ਮਨੁੱਖੀ ਸਰੀਰ ਦਾ ਫ੍ਰੀ ਚੈਅਕੱਪ ਕੈਂਪ ਮਿਗਲਾਨੀ ਹਸਪਤਾਲ ਆਦਮਪੁਰ ਵਲੋਂ ਜੋ੍ਹਨ ਚੇਅਰਮੈਨ ਲਾਇਨਜ਼ ਕਲੱਬ ਆਦਮਪੁਰ ਰਾਜ ਕੁਮਾਰ ਪਾਲ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਵਿਸ਼ੇਸ਼ ਮਹਿਮਾਨ ਡੀ.ਐਸ.ਪੀ ਗੋਪਾਲ ਸਿੰਘ ਅਤੇ ਡਾ. ਪਵਨ ਕੁਮਾਰ ਮਿਗਲਾਨੀ ਨੇ ਸ਼ਿਰਕਤ ਕਰਦੇ ਹੋਏ ਰੀਬਨ ਕੱਟ ਕੇ ਕੈਂਪ ਦੀ ਅਰੰਭਤਾ ਕੀਤੀ। ਇਸ ਮੌਕੇ ਤੇ ਲਾਇਨਜ਼ ਕਲੱਬ ਦੇ ਜੋ੍ਹਨ ਚੇਅਰਮੈਨ ਰਾਜ ਕੁਮਾਰ ਪਾਲ, ਚੇਅਰਮੈਨ ਦਸ਼ਵਿੰਦਰ ਕੁਮਾਰ ਚਾਂਦ, ਪ੍ਰਧਾਨ ਵਿਨੋਧ ਟੰਡਨ, ਅਮਰਜੀਤ ਸਿੰਘ ਭੋਗਪੁਰੀਆ, ਰਾਕੇਸ਼ ਚੋਡਾ, ਰਘੁਵੀਰ ਸਿੰਘ, ਰਜਿੰਦਰ ਪ੍ਰਸ਼ਾਦ ਅਤੇ ਸਾਥੀਆਂ ਨੇ ਵਿਧਾਇਕ ਸੁਖਵਿੰਦਰ ਕੌਟਲੀ ਅਤੇ ਗੋਪਾਲ ਸਿੰਘ ਡੀ.ਐਸ.ਪੀ ਦਾ ਸਿਰੇਪਾਉ ਭੇਟ ਕਰਦੇ ਹੋਏ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਅੱਖਾਂ ਦੇ ਕੈਂਪ ਵਿੱਚ ਜਿਥੇ 340 ਮਰੀਜ਼ਾਂ ਦਾ ਫ੍ਰੀ ਚੈਅਕੱਪ ਅਤੇ 70 ਮਰੀਜ਼ਾਂ ਦੀ ਚੋਣ ਆਪ੍ਰੇਸ਼ਨ ਵਾਸਤੇ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਉਥੇ ਮਿਗਲਾਨੀ ਹਸਪਤਾਲ ਦੇ ਮੁੱਖੀ ਡਾ. ਪਵਨ ਕੁਮਾਰ ਮਿਗਲਾਨੀ ਵਲੋਂ ਲਗਾਏ ਫ੍ਰੀ ਮੈਡੀਕਲ ਕੈਂਪ 85 ਮਰੀਜ਼ਾਂ ਦਾ ਫ੍ਰੀ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਸ਼੍ਰੀ ਰਾਜ ਕੁਮਾਰ ਪਾਲ ਨੇ ਦਸਿਆ ਕਿ ਇਹ ਅੱਖਾਂ ਦੇ ਆਪਰੇਸ਼ਨ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਕੀਤੇ ਜਾਣਗੇ। ਅੱਜ 340 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇੰਨਾਂ ਸਰਜਨ ਡਾ. ਅਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਿੱਚ ਰਾਹੁੱਲ, ਜਗਜੋਤ ਕੌਰ, ਪ੍ਰਵੀਨ ਵਲੋਂ ਕੀਤਾ ਗਿਆ ਅਤੇ ਫ੍ਰੀ ਮੈਡੀਕਲ ਕੈਂਪ ਵਿੱਚ ਮਰੀਜ਼ਾਂ ਦਾ ਮੁਆਇੰਨਾਂ ਮਿਗਲਾਨੀ ਹਸਪਤਾਲ ਤੋਂ ਡਾ. ਨਿਤਿਨ, ਐਮਰਜੈਂਸੀ ਸਟਾਫ ਤੋਂ ਸੋਨੂੰ ਵਲੋਂ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਦੇ ਸ਼ੂਗਰ, ਬੀ.ਪੀ ਟੈਸਟ ਵੀ ਫ੍ਰੀ ਕੀਤੇ ਗਏ। ਸ਼੍ਰੀ ਰਾਜ ਕੁਮਾਰ ਪਾਲ ਨੇ ਦਸਿਆ ਕਿ ਇਹ ਕੈਂਪ ਐਨ.ਆਰ.ਆਈ ਪਰਮਜੀਤ ਸਿੰਘ ਰਾਏ, ਬੀਬੀ ਮਨਜੀਤ ਕੌਰ ਰਾਏ, ਕਮਲਜੀਤ ਸਿੰਘ ਰਾਏ, ਮਨਜੀਤ ਸਿੰਘ ਰਾਏ, ਜਸਵਿੰਦਰ ਕੌਰ ਰਾਏ, ਦੀਪਕ ਸਿੰਘ ਰਾਏ, ਹਰਪ੍ਰੀਤ ਕੌਰ ਰਾਏ, ਗੁਰਦੇਵ ਕੌਰ ਰਾਏ, ਵਰਿੰਦਰ ਕੌਰ ਢਿੱਲੋਂ, ਵਿਕਰਮ ਸਿੰਘ ਢਿੱਲੋ, ਤੀਰਥ ਸਿੰਘ ਰਾਏ ਦੇ ਸਮੂਹ ਪਰਿਵਾਰ ਵਲੋਂ ਉਨ੍ਹਾਂ ਦੇ ਸਤਿਕਾਰਯੋਗ ਬਜ਼ੁਰਗ ਸਵ. ਸੰਤੋਖ ਸਿੰਘ ਰਾਏ, ਸ. ਰਣਜੀਤ ਸਿੰਘ ਰਾਏ ਅਤੇ ਬੀਬੀ ਸੁਰਜੀਤ ਕੌਰ ਦੀ ਨਿੱਘੀ ਯਾਦ ਵਿੱਚ ਲਗਾਇਆ ਗਿਆ ਹੈ। ਜੋ ਕਿ ਪਿਛਲੇ ਸਾਲ ਵੀ ਸਮੂਹ ਤੀਰਥ ਸਿੰਘ ਰਾਏ, ਪਿੰਡ ਵਾਸੀਆਂ, ਗਾ੍ਰਮ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ।  


Friday, 11 November 2022

ਭੱਲਕੇ 13 ਨਵੰਬਰ ਨੂੰ ਪਿੰਡ ਮਾਣਕਰਾਏ ਵਿਖੇ ਲੱਗ ਰਹੇ ਅੱਖਾਂ ਦੇ ਫ੍ਰੀ ਆਪਰੇਸ਼ਨ ਕੈਂਪ ਅਤੇ ਫ੍ਰੀ ਮੈਡੀਕਲ ਕੈਂਪ ਦਾ ਆਦਮਪੁਰ ਵਾਸੀ ਭਰਭੂਰ ਲਾਭ ਉਠਾਉਣ- ਰਾਜ ਕੁਮਾਰ ਪਾਲ


ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਸਵ. ਸ. ਸੰਤੋਖ ਸਿੰਘ ਰਾਏ, ਸ. ਰਣਜੀਤ ਸਿੰਘ ਰਾਏ ਅਤੇ ਬੀਬੀ ਸੁਰਜੀਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿੱਤ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਅਤੇ ਫ੍ਰੀ ਮੈਡੀਕਲ ਚੈਅਕੱਪ ਦਾ ਆਦਮਪੁਰ ਵਾਸੀ ਭਰਭੂਰ ਲਾਭ ਉਠਾਉਣ। ਆਦਮਪੁਰ ਵਾਸੀਆਂ ਨੂੰ ਅਪੀਲ ਕਰਦੇ ਹੋਏ, ਉੱਘੇ ਸਮਾਜ ਸੇਵਕ ਅਤੇ ਲਾਇਨਜ਼ ਕਲੱਬ ਆਦਮਪੁਰ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਪਾਲ ਨੇ ਦਸਿਆ ਕਿ ਇਹ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ ਲਾਇਨਜ਼ ਆਈ ਹਸਪਤਾਲ ਚੇਰੀਟੇਬਲ ਸੋਸਾਇਟੀ ਦੀ ਵਿਸ਼ੇਸ਼ ਦੇਖਰੇਖ ਹੇਠ ਅਤੇ ਮਨੁੱਖੀ ਸਰੀਰ ਦਾ ਫ੍ਰੀ ਚੈਅਕੱਪ ਕੈਂਪ ਡਾ. ਪਵਨ ਮਿਗਲਾਨੀ (ਮਿਗਲਾਨੀ ਹਸਪਤਾਲ ਆਦਮਪੁਰ) ਵਲੋਂ 13 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਤੱਕ ਸਰਕਾਰੀ ਐਲੀਮੈਂਨਟਰੀ ਸਕੁਲ ਪਿੰਡ ਮਾਣਕਰਾਏ ਵਿਖੇ (ਆਦਮਪੁਰ) ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡੀਐਸਪੀ ਗੋਪਾਲ ਸਿੰਘ, ਐੱਸਐੱਚਉ ਹਰਦੀਪ ਸਿੰਘ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਇਹ ਕੈਂਪ ਕਮਲਜੀਤ ਸਿੰਘ ਰਾਏ ਯੂ.ਐਸ.ਏ, ਪਰਮਜੀਤ ਸਿੰਘ ਰਾਏ ਯੂ.ਕੇ, ਦੀਪਕ ਸਿੰਘ ਰਾਏ, ਵਰਿੰਦਰ ਕੌਰ ਢਿੱਲੋਂ, ਮਨਜੀਤ ਸਿੰਘ ਰਾਏ ਕਨੇਡਾ, ਵਿਕਰਮ ਸਿੰਘ ਢਿੱਲੋਂ ਕਨੇਡਾ, ਢਿੱਲੋਂ ਅਤੇ ਰਾਏ ਪਰਿਵਾਰ ਵਲੋਂ ਲਗਾਇਆ ਜਾ ਰਿਹਾ ਹੈ।  


ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਦੀ ਧਰਮਪਤਨੀ ਮਨਜੀਤ ਕੌਰ ਨੂੰ ਸ਼ਰਧਾਜ਼ਲੀਆਂ ਭੇਟ






ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੈਤੇਵਾਲੀ ਵਿਖੇ ਹੋਈ ਅੰਤਿਮ ਅਰਦਾਸ ਦੀ ਰਸਮ

ਜਲੰਧਰ (ਅਮਰਜੀਤ ਸਿੰਘ)- ਉੱਘੇ ਸਮਾਜ ਸੇਵਕ ਅਤੇ ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਦੀ ਧਰਮਪਤਨੀ ਮਨਜੀਤ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੈਤੇਵਾਲੀ ਵਿਖੇ ਹੋਈ। ਇਸ ਮੌਕੇ ਡੇਰਾ ਸੰਤ ਬਾਬਾ ਫੂਲ ਨਾਥ ਜੀ ਪਿੰਡ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਜੀ, ਸੰਤ ਅਵਤਾਰ ਦਾਸ ਜੀ ਪਿੰਡ ਚਹੇੜੂ, ਐਮ.ਪੀ ਚੋਧਰੀ ਸੰਤੋਖ ਸਿੰਘ, ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਹਲਕਾ ਕਰਤਾਰਪੁਰ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਚੇਚੇ ਤੋਰ ਤੇ ਅੰਤਿਮ ਅਰਦਾਸ ਦੀ ਰਸਮ ਵਿੱਚ ਪੁੱਜੇ। ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਰਾਗੀ ਭਾਈ ਮੰਗਤ ਰਾਮ ਮਹਿਮੀ ਦੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਭਾਈ ਕਮਲਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਜੈਤੇਵਾਲੀ ਵਲੋਂ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡੇਰਾ ਚਹੇੜੂ ਤੋਂ ਸੁਗਨ ਪਵਾਰ, ਅਮਿਤ ਪਵਾਰ, ਧਰਮਪਾਲ ਕਲੇਰ, ਭੁੱਲਾ ਰਾਮ ਸੁਮਨ, ਸੈਕਟਕੀ ਕਮਲਜੀਤ ਖੋਥੜਾਂ, ਜਸਵਿੰਦਰਪਾਲ ਸਿੰਘ ਬਿੱਲਾ, ਸਰਪੰਚ ਸਤਪਾਲ ਦਾਸ ਪਤਾਰਾ, ਰਜਿੰਦਰ ਸੋਨਾ ਬਲਾਕ ਸੰਮਤੀ ਮੈਂਬਰ ਪਤਾਰਾ, ਕਾਂਗਰਸੀ ਆਗੂ ਪਰਗਟ ਸਿੰਘ ਪਤਾਰਾ, ਜਸਵੰਤ ਸਿੰਘ ਬਾਂਸਲ, ਸਮਾਜ ਸੇਵਕ ਵਿਜੈ ਕੁਮਾਰ ਅਰੋੜਾ ਪਿੰਡ ਬੋਲੀਨਾ, ਕਰਨੈਲ ਸਿੰਘ ਸਾਬਕਾ ਸਰਪੰਚ ਜੇਤੇਵਾਲੀ, ਸਰਪੰਚ ਰਛਪਾਲ ਸਿੰਘ ਜੈਤੇਵਾਲੀ, ਬਲਵੀਰ ਮਹਿਮੀ ਜੈਤੇਵਾਲੀ, ਜੋਗਿੰਦਰਪਾਲ ਪਵਾਰ, ਬੂਟਾ ਰਾਮ ਪੰਚ, ਮੰਗਤ ਰਾਮ, ਸੋਮ ਲਾਲ, ਰਾਮ ਸਰੂਪ, ਹੁਸਨ ਲਾਲ, ਤਰਲੋਕ ਚੰਦ, ਜੋਗਿੰਦਰ ਪਾਲ ਚੰਦੜ, ਨੰਬਰਦਾਰ ਦਲਜੀਤ ਸਿੰਘ, ਸੁਰਿੰਦਰ ਸਿੰਘ ਜਿੰਦੂ, ਗੁਰਨਾਮ ਸਿੰਘ, ਚਰਲੋਚਨ ਸਿੰਘ, ਜਸਵਿੰਦਰ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਸਮੂਹ ਪਵਾਰ ਪਰਿਵਾਰ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।       




Thursday, 10 November 2022

ਬਿਕਰਮ ਮਜੀਠੀਆ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਹੋਏ ਨਤਮਸਤਕ


ਹੁਸ਼ਿਆਰਪੁਰ 10 ਨਵੰਬਰ (ਤਰਸੇਮ ਦੀਵਾਨਾ)-
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਨਤਮਸਤਕ ਹੋਏ ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸਰਬਜੋਤ ਸਿੰਘ ਸਾਬੀ ਵੀ ਮੌਜੂਦ ਸਨ। ਬਿਕਰਮ ਸਿੰਘ ਮਜੀਠੀਆ ਨੇ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰਜੀਤ ਸਿੰਘ ਜੀ ਨਾਲ ਵੀ ਮੁਲਾਕਾਤ ਕੀਤੀ ਅਤੇ ਪਿਛਲੇ ਦਿਨੀਂ ਡੇਰੇ ਉੱਪਰ ਨਜਾਇਜ ਕਬਜਾ ਕਰਨ ਦੀ ਵਾਪਰੀ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ। ਮਜੀਠੀਆ ਨੇ ਅੱਗੇ ਕਿਹਾ ਕਿ ਨਿੱਤ ਦਿਨ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਵੱਲ ਦੇਖ ਕੇ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ ਹੀ ਨਹੀਂ ਹੈ। ਆਪਣੇ ਇਸ ਦੌਰੇ ਦੌਰਾਨ ਸ. ਮਜੀਠੀਆ ਵੱਲੋਂ ਐਸ.ਐਸ.ਪੀ. ਹੁਸ਼ਿਆਰਪੁਰ ਸਤਿੰਦਰ ਸਿੰਘ ਚਾਹਲ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਵਿਖੇ ਪੱਕੇ ਤੌਰ ’ਤੇ ਸੁਰੱਖਿਆ ਮੁਲਾਜਿਮ ਤੈਨਾਤ ਕੀਤੇ ਜਾਣ ਤਾਂ ਜੋ ਅੱਗੇ ਤੋਂ ਕੋਈ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਤੱਕ ਨਾ ਕਰੇ। ਇਸ ਮੌਕੇ ਹਰਜਾਪ ਸਿੰਘ ਸੰਘਾ, ਹਰਸਿਮਰਨ ਸਿੰਘ ਬਾਜਵਾ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਜਪਿੰਦਰ ਅਟਵਾਲ, ਰਣਧੀਰ ਭਾਰਜ, ਗੁਰਪ੍ਰੀਤ ਕੋਹਲੀ ਆਦਿ ਵੀ ਮੌਜੂਦ ਸਨ।

ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ।

ਬਲਵਿੰਦਰ ਸਿੰਘ ਬਘਾਣਾ ਵਲੋਂ ਕਾਂਗਰਸੀ ਉਮੀਦਵਾਰ ਹਰਦੀਪ ਸਿੰਘ ਬਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ


ਜਲੰਧਰ (ਖ਼ਬਰਸਾਰ ਬਿਓਰੋ)-
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਹਲਕਾ ਨਾਲਾਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬਾਵਾ ਦੇ ਹੱਕ ਵਿੱਚ ਬਲਵਿੰਦਰ ਸਿੰਘ ਬਘਾਣਾ ਨੇ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਕੀਤਾ। ਬਲਵਿੰਦਰ ਸਿੰਘ ਬਘਾਣਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਨਾਲਾਗੜ੍ਹ ਤੋਂ ਹਰਦੀਪ ਸਿੰਘ ਬਾਵਾ ਦੇ ਹੱਕ ਵਿੱਚ ਲੋਕਾਂ ਦਾ ਬੋਲਦਾ ਪਿਆਰ ਉਨ੍ਹਾਂ ਨੂੰ ਜਰੂਰ ਕਾਮਯਾਬ ਬਣਾਏਗਾ। ਉਨ੍ਹਾਂ ਕਿਹਾ ਨੋਜਵਾਨ ਦੇਸ਼ ਦੀ ਰੀ੍ਹੜ ਦੀ ਹੱਡੀ ਹੈ ਜਿਨ੍ਹਾਂ ਵਿੱਚ ਹਰਦੀਪ ਸਿੰਘ ਬਾਵਾ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਹੈ। ਉਨਵਾਂ ਕਿਹਾ ਹਰਦੀਪ ਸਿੰਘ ਬਾਵਾ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ।

ਮਨੁੱਖੀ ਅਧਿਕਾਰ ਮੰਚ ਦੇਸ਼ ਦੀਆ 23 ਸਟੇਟਾ ਅੰਦਰ ਨਿਭਾ ਰਹੀ ਆ ਆਪਣੀਆਂ ਸੇਵਾਵਾ : ਡਾ.ਜਸਵੰਤ ਖੇੜਾ


ਮੁਕੰਦਪੁਰ ਅੰਦਰ ਮਨੁੱਖੀ ਅਧਿਕਾਰ ਮੰਚ ਵਲੋਂ ਕੀਤੀਆਂ ਨਵੀਆ ਨਿਯੁਕਤੀਆ

ਸ਼ਹੀਦ ਭਗਤ ਸਿੰਘ ਨਗਰ 10 ਨਵੰਬਰ (ਬਿਊਰੌ)- ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਇੰਡੀਆ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਬਲਾਕ ਮੁਕੰਦਪੁਰ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ ਅਨੀਤਾ ਗੋਤਮ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ, ਸਰਪ੍ਰਸਤ ਡਾ ਰਾਮਜੀ ਲਾਲ,ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਹਲੋਂ,ਚੇਅਰਮੈਨ ਐਂਟੀ ਕ੍ਰਾਈਮ ਸੈੱਲ ਅਵਤਾਰ ਸਿੰਘ ਸੰਧੂ,ਪਰਸਨਲ ਸੈਕਟਰੀ ਹੁਸਨ ਲਾਲ ਸੂੰਢ, ਚੇਅਰਮੈਨ ਗੁਰਕੀਰਤ ਸਿੰਘ ਖੇੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇਸ਼ ਦੀਆਂ ਤੇਈ ਸਟੇਟਾਂ ਅੰਦਰ ਆਪਣੀਆਂ ਬਾਖੂਬੀ ਸੇਵਾਵਾਂ ਨਿਭਾ ਰਹੀ ਹੈ ਤੇ ਇਹ ਮੰਚ ਸਭ ਤੋਂ ਪੁਰਾਣੀ ਤੇ ਵੱਡੀ ਮੰਚ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਇਕ ਗੈਰ ਰਾਜਨੀਤਿਕ ਮੰਚ ਹੈ ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜੇਕਰ ਕਿਸੇ ਵਿਅਕਤੀ ਨਾਲ ਵੀ ਕੋਈ ਧੱਕਾ ਹੁੰਦਾ ਹੈ ਤਾਂ ਉਹ ਮੰਚ ਦੇ ਕਿਸੇ ਅਹੁਦੇਦਾਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੰਚ ਦਾ ਕੈਲੰਡਰ ਤੇ ਡੇਅਰੀ 9 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਦੇ ਜਿਨ੍ਹਾਂ ਅਹੁਦੇਦਾਰਾਂ ਦੇ ਕਾਰਡ ਦੀ ਤਰੀਕ ਲੰਘ ਚੁੱਕੀ ਹੈ ਉਹ ਕਿਰਪਾ ਕਰਕੇ ਆਪਣੇ ਕਾਰਡ ਰੀਨਿਊ ਕਰਵਾਓ। ਇਸ ਮੌਕੇ ਸਰਪ੍ਰਸਤ ਡਾ ਰਾਮਜੀ ਲਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਹਲੋਂ, ਚੇਅਰਮੈਨ ਅਵਤਾਰ ਸਿੰਘ ਸੰਧੂ, ਬਲਾਕ ਪ੍ਰਧਾਨ ਅਨੀਤਾ ਗੌਤਮ ਨੇ ਵੀ ਸਬੋਧਨ ਕੀਤਾ। ਕੋਮੀ ਪ੍ਰਧਾਨ  ਡਾ ਜਸਵੰਤ ਸਿੰਘ ਖੇੜਾ ਵੱਲੋਂ ਮਕੰਦਪੁਰ ਅੰਦਰ ਨਵੇ ਬਣੇ ਅਹੁਦੇਦਾਰਾ ਨੂੰ ਕਾਰਡ ਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ ਕੌਰ ਨਵਾਂਸ਼ਹਿਰ,ਰੁਪਿੰਦਰ ਕੌਰ,ਰਣਜੀਤਾ ਕੁਮਾਰ,ਨਰਿੰਦਰ ਕੌਰ,ਸਰਵਣ ਸਿੰਘ ਛੋਕਰ,ਮਨਜੀਤ ਕੌਰ,ਸ਼ੁਭਾਸ ਚੰਦਰ ਮਹੇ,ਖੁਸ਼ਵੰਤ ਰਾਏ,ਸਤਿੰਦਰ ਸਿੰਘ,ਰਵੀ ਕੁਮਾਰ,ਪ੍ਰਦੀਪ ਕੁਮਾਰ,ਕੁਲਵੀਰ ਕੌਰ,ਰਵਿੰਦਰ ਕੌਰ ਨਵਾਂਸ਼ਹਿਰ ਆਦਿ ਹਾਜਰ ਸਨ।

ਰਿਟਾਇੰਡ ਡੀਐਸਪੀ ਸ. ਚੈਚਲ ਸਿੰਘ ਜੋਹਲ ਨੂੰ ਸ਼ਰਧਾਜ਼ਲੀਆਂ


ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਹੋਈ ਅੰਤਿਮ ਅਰਦਾਸ ਦੀ ਰਸਮ

ਜਲੰਧਰ (ਅਮਰਜੀਤ ਸਿੰਘ)- ਪਿੰਡ ਜੋਹਲਾ ਜਲੰਧਰ ਦੇ ਇੰਸਪੈਕਟਰ ਰਣਜੀਤ ਸਿੰਘ ਦੇ ਸਤਿਕਾਰਯੋਗ ਪਿਤਾ ਚੈਚਲ ਸਿੰਘ ਜੋਹਲ (ਰਿਟਾਇੰਡ ਡੀਐਸਪੀ) ਦਾ ਬੀਤੇ ਦਿਨੀਂ ਸੰਖੇਪ ਬੀਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਸ਼੍ਰੀ ਸਹਿਜਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾ ਵਿਖੇ ਹੋਈ। ਇਸ ਮੌਕੇ ਰਾਗੀ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਬੈਰਾਗਮਈ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਰਿਟਾਇੰਡ ਡੀਐਸਪੀ ਸ. ਚੈਚਲ ਸਿੰਘ ਜੋਹਲ ਨੂੰ ਸਮਾਗਮ ਵਿੱਚ ਪੁੱਜੇ, ਸਾਬਕਾ ਐਮਐਲਏ ਰਜਿੰਦਰ ਬੇਰੀ, ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ,ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਅਮਰੀ ਭਾਜਪਾ ਆਗੂ, ਬਲਵੀਰ ਸਿੰਘ ਬਿੱਟੂ ਸਾਬਕਾ ਕੋਸਲਰ,  ਸੁਰਜੀਤ ਸਿੰਘ ਨੀਲਾ ਮਹਿਲ, ਹਰਰਪਿੰਦਰ ਸਿੰਘ ਸਵੀਟੀ ਪ੍ਰਧਾਨ ਬੀ.ਸੀ ਵਿੰਗ ਅਕਾਲੀ ਦਲ ਸ਼ਹਿਰੀ, ਡੀਐਸਪੀ ਪਰਵਿੰਦਰ ਕੁਮਾਰ, ਸਾਬਕਾ ਡੀ.ਜ਼ੀ.ਪੀ ਮਹਿਲ ਸਿੰਘ ਭੁੱਲਰ, ਡਾ. ਪਰਮਜੀਤ ਸਿੰਘ ਮਰਵਾਹਾ, ਸੁਰਿੰਦਰਪਾਲ ਸਿੰਘ ਗੋਲਡੀ, ਹਰਭੁਪਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਇਕਬਾਲ ਸਿੰਘ ਢੀਡਸਾ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਸਮੂਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁ. ਪੰਜ ਤੀਰਥ ਸਾਹਿਬ ਜੀ ਜੰਡੂ ਸਿੰਘਾ, ਕੁਲਦੀਪ ਸਿੰਘ ਉਬਰਾਏ ਸਾਬਕਾ ਮੇਅਰ, ਪਰਮਿੰਦਰ ਸਿੰਘ ਢੀਗਰਾਂ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਨਟ ਫੈਡਰੇਸ਼ਨ, ਗੁਰਦੇਵ ਸਿੰਘ ਭਾਟੀਆ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲਿਆਂ ਨੇ ਸਰਬੱਤ ਸੰਗਤਾਂ ਨੂੰ ਸ. ਚੈਚਲ ਸਿੰਘ ਵੱਲੋਂ ਡੇਰੇ ਵਿਖੇ ਨਿਭਾਈਆਂ ਸੇਵਾਵਾਂ  ਤੇ ਚਾਨਣਾਂ ਪਾ ਕੇ ਜਾਣੂ ਕਰਵਾਇਆ। ਸਮਾਗਮ ਦੇ ਅਖੀਰ ਵਿੱਚ ਇੰਸਪੈਕਟਰ ਰਣਜੀਤ ਸਿੰਘ ਅਤੇ ਸਮੂਹ ਪਰਿਵਾਰ ਵਲੋਂਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। 


Wednesday, 9 November 2022

ਆਰੋਗਿਆ ਆਯੂਰਵੈਦਿਕ ਕਲੀਨਿਕ ਖੜਕਾ ਵਲੋਂ ਆਯੂਰਵੈਦਿਕ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ


ਹੁਸ਼ਿਆਰਪੁਰ (ਅਮਰਜੀਤ ਸਿੰਘ)-
ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਵਲੋਂ ਆਯੂਰਵੈਦਿਕ ਦਾ ਫ੍ਰੀ ਮੈਡੀਕਲ ਕੈਂਪ ਪਿੰਡ ਬਸੀ ਖਵਾਜ਼ੂ ਹੁਸ਼ਿਆਰਪੁਰ ਵਿਖੇ ਬਾਬਾ ਜੀਤ ਮੱਲ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕਰਵਾਏ ਸਲਾਨਾਂ ਜੋੜ ਮੇਲੇ ਤੇ ਸਤਿਕਾਰਯੋਗ ਭੂਆ ਬਾਵਾ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਅਤੇ ਵੈਦ ਬਲਜਿੰਦਰ ਰਾਮ ਦੀ ਅਗਵਾਹੀ ਵਿੱਚ ਲਗਾਇਆ ਗਿਆ। ਇਸ ਮੌਕੇ ਵੈਦ ਬਲਜਿੰਦਰ ਰਾਮ ਦੀ ਟੀਮ ਵਲੋਂ 300 ਦੇ ਕਰੀਬ ਮਰੀਜ਼ਾਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਤੰਦਰੁਸਤੀ ਲਈ ਆਯੂਰਵੈਦਿਕ ਦੀਆਂ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਬੀਮਾਰ ਲੋਕਾਂ ਨੂੰ ਆਯੂਰਵੈਦਿਕ ਇਲਾਜ ਰਾਹੀਂ ਤੰਦਰੁਸਤ ਕਰਕੇ ਬੀਮਾਰੀਆਂ ਤੋਂ ਰਹਿਤ ਨਿਰੋਗ ਜੀਵਨ ਦੇਣਾ ਹੈ ਉਨਾਂ ਕਿਹਾ ਇਹ ਕੈਂਪ ਸਮੇਂ ਸਮੇਂ ਸਿਰ ਆਰੋਗਿਆ ਕਲੀਨਿਕ ਖੜਕਾ ਵਲੋਂ ਲਗਾਏ ਜਾਂਦੇ ਰਹਿੰਦੇ ਹਨ। ਤਾਂ ਜੋ ਲੋਕ ਆਯੂਵੈਦਿਕ ਰਾਹੀਂ ਆਪਣਾ ਇਲਾਜ ਕਰਵਾ ਕੇ ਤੰਦਰੁਸਤ ਰਹਿ ਸਕਣ। ਉਨ੍ਹਾਂ ਦਸਿਆ ਇਸ ਕੈਂਪ ਵਿੱਚ ਸੁਨੀਲ ਕੁਮਾਰ ਰੌਕੀ ਦਾ ਵੀ ਮਰੀਜ਼ਾਂ ਲਈ ਦਵਾਈਆਂ ਉਪਲੱਬਧ ਕਰਵਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਮਨਿੰਦਰ ਸਿੰਘ, ਲੁਕੇਸ਼ ਕੁਮਾਰ, ਸਿਮਰਜੀਤ ਕੌਰ, ਚਰਨਜੀਤ ਭਾਰਦਵਾਜ਼ ਅਤੇ ਹੋਰ ਸੇਵਾਦਾਰ ਹਾਜ਼ਰ ਸਨ।


Tuesday, 8 November 2022

ਪਿੰਡ ਕੋਟਲੀਥਾਨ ਸਿੰਘ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਆਗਮਨ ਪੁਰਬ ਮਨਾਇਆ


ਅਮਰਜੀਤ ਸਿੰਘ ਜੰਡੂ ਸਿੰਘਾ- ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਪਿੰਡ ਕੋਟਲੀਥਾਨ ਸਿੰਘ ਵਿਖੇ ਧੰੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਆਗਮਨ ਪੁਰਬ ਸਮੂਹ ਨਗਰ ਦੀਆਂ ਸੰਗਤਾਂ, ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਰੰਭਤਾ ਮੌਕੇ ਹੈਡ ਗ੍ਰੰਥੀ ਭਾਈ ਦਮਨਜੌਤ ਸਿੰਘ ਵਲੋਂ ਸਤਿਗਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਨਗਰ ਕੀਰਤਨ ਮੌਕੇ ਜੁੱੜੀਆਂ ਸੰਗਤਾਂ ਨੇ ਸ਼ਬਦ ਗਾਇਨ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਨਗਾਨ ਕੀਤਾ ਅਤੇ ਪਿੰਡ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੋ ਗੁਰੂ ਘਰਾਂ ਅਤੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਨਗਰ ਕੀਰਤਨ ਮੌਕੇ ਢਾਡੀ ਭਾਈ ਜਸਵਿੰਦਰ ਸਿੰਘ ਬਾਜਵਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵਿੱਚ ਪਰਮਜੀਤ ਸਿੰਘ ਪੰਮਾਂ ਸੰਦਰ, ਹਜੂਰਾ ਸਿੰਘ, ਅਵਤਾਰ ਸਿੰਘ, ਤੀਰਥ ਸਿੰਘ ਸੰਦਰ, ਬਲਵੀਰ ਸਿੰਘ, ਹਰਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਵਲੋਂ ਪੰਜ ਪਿਆਰੇ ਸਹਿਬਾਨਾਂ ਨੂੰ ਸਿਰੇਪਾਉ ਅਤੇ ਫੁੱਲਾਂ ਦੀਆਂ ਮਾਲਵਾਂ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਵਿਜੇ ਕਰਨ ਸਿੰਘ ਕੋਟਲੀ ਵਲੋਂ ਨਿਭਾਈ ਗਈ। ਪ੍ਰਬੰਧਕਾਂ ਨੇ ਦਸਿਆ ਕਿ ਨਗਰ ਕੀਰਤਨ ਦੁਪਿਹਰ 12 ਵਜੇ ਅਰੰਭ ਹੋ ਕੇ ਸ਼ਾਮ 5 ਵਜੇ ਗੁਰੂ ਘਰ ਵਿਖੇ ਸਪੰਨ ਹੋਇਆ। ਇਸ ਮੌਕੇ ਤੇ ਪ੍ਰਬੰਧਕਾਂ ਵਲੋਂ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। 


ਸੰਘਾ ਪਰਿਵਾਰ ਵਲੋਂ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ


ਆਦਮਪੁਰ (ਹਰਦੀਪ ਸਿੰਘ)-
ਸੰਘਾ ਪਰਿਵਾਰ ਦੁੱਬਈ ਵਾਲਿਆਂ ਵਲੋਂ ਪਿੰਡ ਰਿਹਾਣਾ ਕਲਾਂ ਵਿਖੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ਼ਹੀਦ ਸਿੰਘਾ ਦਾ ਸ਼ੁਕਰਾਨਾਂ ਕਰਦੇ ਹੋਏ ਗੁਰਦੁਆਰਾ ਸ਼ਹੀਦਾਂ ਸਿੰਘਾ ਪਿੰਡ ਤਨੂੰਲੀ ਹੁਸ਼ਿਆਰਪੁਰ ਵਿਖੇ ਸ਼੍ਰੀ ਅਖੰਡ ਸਾਹਿਬ ਕਰਵਾਏ ਗਏ। ਇਸ ਮੌਕੇ ਰਾਗੀ ਭਾਈ ਵਿਕਰਮਜੀਤ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਵੀ ਗੁਰੂ ਘਰ ਵਿਖੇ ਹਾਜ਼ਰੀ ਭਰੀ ਅਤੇ ਸਮੂਹ ਸੰਘਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰੂ ਘਰ ਪੁੱਜੀਆਂ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਗੁਰੂ ਘਰ ਵਿਖੇ ਸ. ਜੋਗਾ ਸਿੰਘ, ਹਰਦੀਪ ਸਿੰਘ, ਸੋਨੂੰ ਸੰਘਾ, ਸੰਦੀਪ ਕੌਰ, ਰਮਨਜੀਤ ਕੌਰ, ਜੋਤਾ ਸੰਘਾ ਅਤੇ ਹੋਰ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ। 


ਕੋਟਫਤੂਹੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰੇ ਬਲੱਡ ਕੈਂਪ ਵਿੱਚ 72 ਯੂਨਿਟ ਖੂਨਦਾਨ ਹੋਇਆ



ਕੋਟਫਤੂਹੀ ਦੇ ਸਮੂਹ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਵਲੋਂ ਤੀਸਰੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਕੇ ਲੋ੍ੜਵੰਦਾਂ ਦੀ ਕੀਮਤੀ ਜਾਨ ਬਚਾਉਣ ਦੀ ਕੀਤੀ ਪਹਿਲਕਦਮੀਂ

ਆਦਮਪੁਰ/ਹੁਸ਼ਿਆਰਪੁਰ-(ਅਮਰਜੀਤ ਸਿੰਘ)- ਅੱਡਾ ਕੋਟਫਤੂਹੀ ਦੇ ਸਮੂਹ ਦੁਕਾਨਦਾਰਾਂ ਅਤੇ ਡੋਨਰ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਏ ਤੀਸਰੇ ਵਿਸ਼ਾਲ ਖੂਨਦਾਨ ਕੈਂਪ ਦੀ ਉਦਘਾਟਨੀ ਰਸਮ ਚੇਅਰਮੈਨ ਜਤਿੰਦਰ ਕੁਮਾਰ (ਲਵਲੀ ਇਲੈਕਟ੍ਰੋਨਿਕ) ਤੇ ਸ਼ਖਸੀਅਤਾਂ ਵੱਲੋਂ ਸਾਂਝੇ ਤੋਰ ਤੇ ਰੀਬਨ ਕੱਟ ਕੇ ਨਿਭਾਈ ਗਈ। ਜਿਸ ਵਿਚ ਕੋਟਫਤੂਹੀ ਮਾਰਕੀਟ ਦੇ ਸਮੂਹ ਦੁਕਾਨਦਾਰਾਂ, ਇਲਾਕੇ ਦੇ ਸਮੂਹ ਬਲੱਡ ਮੋਟੀਵੇਟਰਾਂ ਅਤੇ ਬਲੱਡ ਡੋਨਰਾਂ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ। ਰਾਣਾ ਬੇਕਰੀ ਐਂਡ ਸਵੀਟ ਸ਼ਾਪ ਦੇ ਸਾਹਮਣੇ ਲਗਾਏ ਇਸ ਕੈਂਪ ਵਿੱਚ 72 ਖੂਨਦਾਨੀਆਂ ਨੇ ਖੂਨਦਾਨ ਕੀਤਾ। ਬਲੱਡ ਕੈਂਪ ਪ੍ਰਬੰਧਕਾਂ ਵਿੱਚ ਪ੍ਰਦੀਪ ਬੰਗਾ ਅਤੇ ਗੁਰਦੀਪ ਸਿੰਘ ਬਲੱਡ ਮੋਟੀਵੇਟਰ ਇਸ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਤੋਂ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਦਾ ਜਿਥੇ ਉਨ੍ਹਾਂ ਧੰਨਵਾਦ ਕੀਤਾ ਉਥੇ ਡਾਕਟਰ ਪਰਮਿੰਦਰ ਕੁਮਾਰ ਸੂਦ, ਭਲਵਾਨ ਗਰੁੱਪ ਮਾਹਿਲਪੁਰ ਤੋਂ ਸਤਵੀਰ ਸਿੰਘ ਚੰਬਲ, ਭਲਵਾਨ ਬਾਨੀ ਹਕੂਮਤਪੁਰ, ਭਲਵਾਨ ਰੌਕੀ, ਡਾਕਟਰ ਪਰਮਿੰਦਰ ਸੂਦ, ਰਾਣਾ ਸਵੀਟਸ ਦੇ ਗੋਲਡੀ ਰਾਣਾ, ਆਰਿਸ਼ ਰਾਣਾ, ਅਕਾਲ ਸਹਾਇ ਲੈਬੋਰਟਰੀ, ਜੱਸਾ ਕੋਟ ਫਤੂਹੀ, ਕੁਲਵਿੰਦਰ ਸਿੰਘ ਲਾਡੀ, ਡਾ. ਦਰਬਾਰੀ ਲਾਲ, ਡਾ. ਕੁਲਦੀਪ ਬੰਗਾ, ਰਾਣਾ ਵਿਕਰੀ, ਮਨਪ੍ਰੀਤ ਜੱਸਾ, ਸੰਦੀਪ ਸਿੰਘ, ਰਮਨ ਹੰਦੋਵਾਲ, ਜੌਲੀ ਅੱਛਰਵਾਲ, ਵਿੱਕੀ ਨੰਗਲ ਕਲਾਂ, ਕਿਰਨਦੀਪ ਸਿੰਘ, ਲਵਲੀ ਸਵੀਟ ਬਾਨੀ ਭਲਵਾਨ, ਰਾਮ ਸਰੂਪ ਪ੍ਰਧਾਨ ਹੁਸ਼ਿਆਰਪੁਰ, ਲਾਡੀ ਪੰਡੋਰੀ, ਗੁਰਦੇਵ ਸਿੰਘ, ਮਨਪ੍ਰੀਤ ਸਿੰਘ, ਅਕਾਲ ਸਹਾਇ ਲਬੋਟਰੀ ਕੋਟ ਫਤੂਹੀ ਹੈਪੀ ਮਨਪ੍ਰੀਤ ਸਿੰਘ, ਲਵਲੀ ਇਲੈਕਟਰੌਨਿਕਸ ਕੋਟਫਤੂਹੀ ਅਤੇ ਹੋਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਚੇਅਰਮੈਨ ਜਤਿੰਦਰ ਕੁਮਾਰ ਲਵਲੀ ਇਲੈਕਟ੍ਰੋਨਿਕ ਅਤੇ ਸਮੂਹ ਦੁਕਾਨਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਜਿਥੇ ਬਲੱਡ ਦੇਣ ਆਏ ਹੋਏ ਸਮੂਹ ਬਲੱਡ ਡੋਨਰਾਂ ਨੂੰ ਟਰਾਫੀਆਂ ਅਤੇ ਸਿਰੇਪਾਉ ਨਾਲ ਸਨਮਾਨਿਤ ਕੀਤਾ ਗਿਆ ਉਥੇ ਵਿਸ਼ੇਸ਼ ਤੌਰ ਤੇ ਪਹੁੱਚੀਆਂ ਸਨਮਾਨਯੋਗ ਸਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਦੀਪ ਬੰਗਾ ਬਲੱਡ ਮੋਟੀਵੇਟਰ ਨੇ ਕਿਹਾ ਤੀਸਰੇ ਸਾਲ ਵਿੱਚ ਵੀ ਕੋਟਫਤੂਹੀ ਦੇ ਸਹਿਯੋਗੀਆਂ ਨੇ ਭਰਭੂਰ ਪਿਆਰ ਦਿਖਾਉਦੇ ਹੋਏ ਖੂਨਦਾਨ ਕਰਨ ਵਿੱਚ ਵਧੇਰੇ ਰੁੱਚੀ ਦਿਖਾਈ ਹੈ ਉਨ੍ਹਾਂ ਕਿਹਾ ਅੱਜ 72 ਯੂਨਿਟ ਹੋਇਆ ਖੂਨਦਾਨ ਪਤਾ ਨਹੀਂ ਕਿੰਨੀਆਂ ਕੀਮਤੀ ਜਾਂਨਾ ਬਚਾਵੇਗਾ। ਉਨ੍ਹਾਂ ਅਕਾਲ ਸਹਾਇ ਲਬੋਟਰੀ ਕੋਟ ਫਤੂਹੀ ਮਨਪ੍ਰੀਤ ਸਿੰਘ, ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਤੋਂ ਉਚੇਚੇ ਤੋਰ ਤੇ ਕੈਂਪ ਵਿੱਚ ਪੁੱਜੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ।

ਰੋਜ਼ਾਨਾਂ ਅਖਬਾਰ ਲਿਸ਼ਕਾਰਾ ਟਾਈਮਜ਼ ਦੇ ਮੁੱਖ ਸੰਪਾਦਕ ਹਰੀਦੱਤ ਸ਼ਰਮਾ ਦਾ ਜਲੰਧਰ ਚ ਵਿਸ਼ੇਸ਼ ਸਨਮਾਨ


ਲੁਧਿਆਣਾ 5 ਨਵੰਬਰ (ਅਮਰਜੀਤ ਸਿੰਘ)-  ਸਭਿਆਚਾਰਕ ਖੇਤਰ ਵਿੱਚ ਲੰਬੇ ਸਮੇਂ ਤੋਂ ਆਪਣੀਆ ਸੇਵਾਵਾਂ ਦੇ ਰਹੇ ਰੋਜ਼ਾਨਾਂ ਅਖਬਾਰ ਲਿਸ਼ਕਾਰਾ ਟਾਈਮਜ਼ ਦੇ ਮੁੱਖ ਸੰਪਾਦਕ ਹਰੀਦੱਤ ਸ਼ਰਮਾ ਨੂੰ ਜਲੰਧਰ ਦੇ ਪਿੰਡ ਨੱਥੋਵਾਲ ਦੇ ਸਰਬ ਸਾਂਝਾ ਦਰਬਾਰ ਚੁਸ਼ਮਾ ਸਰਕਾਰ ਦੇ ਗੱਦੀਨਸ਼ੀਨ ਸਾਈਂ ਬਲਕਾਰ ਸਾਬਰੀ ਅਤੇ ਉਨਾਂ ਦੀ ਪ੍ਰਬੰਧਕੀ ਮੈਬਰਾਂ ਵਲੋਂ 21 ਵੇਂ ਸਾਲਾਨਾ ਜੋੜ ਮੇਲੇ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾ ਵੀ ਹਰੀਦੱਤ ਸ਼ਰਮਾ ਜੀ ਨੂੰ  2003 ਵਿੱਚ ਲੁਧਿਆਣਾ ਦੇ ਪਿੰਡ ਬੱਦੋਵਾਲ ਵਿਖੇ ਜਰਨੈਲ ਹਰੀ ਸਿੰਘ ਨਲੂਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਲਖਵੀਰ ਸਿੰਘ ਬਦੋਵਾਲ ਤੇ ਉਨਾਂ ਦੀ ਟੀਮ ਵਲੋਂ ਵੀਂ ਰਿਜ਼ਨਲ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਾਈਂ ਜੈਨ ਜੀ ਵੀ ਮੌਜੂਦ ਸਨ।