Monday, 29 July 2024

ਵਾਤਾਵਰਨ ਤੇ ਮਨੁੱਖਤਾ ਨੂੰ ਬਚਾਉਣ ਲਈ, ਰੁੱਖ ਲਗਾਉਣੇ ਬਹੁਤ ਜਰੂਰੀ : ਬਾਬਾ ਰਾਮੇ ਸ਼ਾਹ ਜੀ, ਸੰਤ ਰਾਮ ਸਰੂਪ ਗਿਆਨੀ ਜੀ



ਜੰਡੂ ਸਿੰਘਾ ਦੀ ਸ਼ਿਵ ਮੰਦਿਰ ਕਾਲੋਨੀ ਵਿੱਖੇ ਲਗਾਏ ਪੌਦੇ
ਆਦਮਪੁਰ 29 ਜੁਲਾਈ (ਅਮਰਜੀਤ ਸਿੰਘ)-
ਦਿਨੋਂ ਦਿਨ ਗੰਦਲੇ ਹੋ ਰਹੇ ਵਾਤਾਵਰਨ ਤੇ ਧੜਾਧੜ ਹੋ ਰਹੀ ਰੁੱਖਾਂ ਦੀ ਕਟਾਈ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਜਿਸ ਨਾਲ ਮਨੁੱਖੀ ਜੀਵਨ, ਜਾਨਵਰਾਂ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਸਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਰੱਲ ਮਿੱਲ ਕੇ ਹੰਭਲਾ ਮਾਰਨਾ ਪਵੇਗਾ। ਜਿਸਦੇ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਰਾਮੇ ਸ਼ਾਹ ਜੀ ਮੁੱਖ ਸੇਵਾਦਾਰ ਦਰਬਾਰ ਸਖੀ ਸਰਵਰ ਲੱਖਾਂ ਦਾ ਦਾਤਾ ਜੰਡੂ ਸਿੰਘਾ, ਸੰਤ ਰਾਮ ਸਰੂਪ ਗਿਆਨੀ ਜੀ ਮੁੱਖ ਸੇਵਾਦਾਰ ਡੇਰਾ ਨਿਉ ਰਤਨਪੁਰੀ ਪਿੰਡ ਖੰਨੀ ਤੇ ਪੋਲੀਆਂ ਨੇ ਜੰਡੂ ਸਿੰਘਾ ਦੀ ਸ਼ਿਵ ਮੰਦਿਰ ਕਾਲੌਨੀ ਵਿੱਖੇ ਪੌਦੇ ਲਗਾਉਣ ਦੀ ਸ਼ੁਰੂਆਤੀ ਰਸਮ ਨਿਭਾਉਣ ਵੇਲੇ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਕਿਹਾ ਸਾਨੂੰ ਰੁੱਖ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣਾਂ ਪਵੇਗਾ ਜਦ ਹੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਫ ਸੁਥਰੇ ਵਾਤਾਵਰਨ ਵਿੱਚ ਸਾਹ ਲੈ ਸਕਣਗੀਆਂ। ਉਨਾਂ ਕਿਹਾ ਅੱਜ ਦੇ ਦੌਰ ਵਿੱਚ ਵਾਤਾਵਰਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਤੋਂ ਬਚਣ ਲਈ ਤੇ ਆਕਸੀਜਨ ਦੀ ਮਾਤਰਾ ਨੂੰ ਵਧਾਉਣ ਲਈ ਵਤਾਵਰਨ ਨੂੰ ਹਰਿਆ ਭਰਿਆ ਰੱਖਣਾਂ ਪਵੇਗਾ। ਇਸ ਮੌਕੇ ਉਚੇਚੇ ਤੇਰ ਤੇ ਪੁੱਜੇ ਐਡਵੋਕੇਟ ਪ੍ਰਵੀਨ ਕੁਮਾਰ ਕੰਗਣੀਵਾਲ, ਬੀਬੀ ਕਰਮਜੀਤ ਕੌਰ ਪ੍ਰਧਾਨ ਬਿਰਧ ਸੇਵਾ ਆਸ਼ਰਮ ਪਿੰਡ ਬੁਡਿਆਣਾ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ ਦੋਆਬਾ, ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ, ਕਪਿੱਲ ਸ਼ਾਹ, ਮੋਹਨ ਸ਼ਾਹ, ਸ਼ਿਵਾਨੰਦ ਸਿੰਘ (ਸ਼ਿਵਾ), ਸੁਖਦੇਵ ਸਿੰਘ ਸੰਘਾ (ਪ੍ਰਧਾਨ ਹਿਉਮਨ ਕੰਪਿਉਟਰ ਐਜ਼ੂਕੇਸ਼ਨ ਮਿਸ਼ਨ), ਡਾ. ਜਤਿੰਦਰ ਸਿੰਘ, ਕੁਲਦੀਪ ਸਿੰਘ ਸਹੋਤਾ, ਮਨਿੰਦਰ ਸਿੰਘ, ਸੋਹਣ ਲਾਲ ਝੱਮਟ, ਅਰਵਿੰਦ ਬੰਗੜ. ਡਾ. ਅਮਰਜੀਤ ਸਿੰਘ ਨੇ ਕਿਹਾ ਸਾਡੇ ਚੁਗਿਰਦੇ ਤੇ ਵਾਤਾਵਰਨ ਨੂੰ ਅੱਜ ਦੇ ਦੌਰ ਵਿੱਚ ਸ਼ੁੱਧ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਈ ਰੱਖਣ ਲਈ ਬੂਟਿਆਂ ਦਾ ਹੋਣਾ ਬਹੁਤ ਜਰੂਰੀ ਹੈ। ਉਹਨਾ ਕਿਹਾ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ ਤੇ ਪਾਣੀ ਦੇ ਸੋਮੇਂ ਲਗਾਤਾਰ ਸੁੱਕਣ ਦੀ ਕਗਾਰ ਤੇ ਪਹੁੰਚ ਗਏ ਹਨ। ਇਸ ਲਈ ਜੇਕਰ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ। ਇਸ ਮੌਕੇ ਤੇ ਲਖਵੀਰ ਕੈਲੇ, ਦੇਵ ਰਾਜ ਸਾਬੀ, ਰਵਿੰਦਰ ਹੈਪੀ, ਜਸਕਰਨ ਕਮਲ, ਮੋਹਣ ਲਾਲ ਸਾਬਕਾ ਪਟਵਾਰੀ, ਰਾਕੇਸ਼ ਕੁਮਾਰ ਸੰਧੂ ਪਤਾਰਾ, ਰਵਿੰਦਰ ਕੁਮਾਰ ਹੈਪੀ (ਬੀਨਾ ਬਰਤਨ ਭੰਢਾਰ), ਦਲਜੀਤ ਸਿੰਘ ਕਲੀ ਚੂਹੜਵਾਲੀ, ਹਰਜਿੰਦਰ ਸਿੰਘ ਧੋਗੜੀ, ਨੀਰਜ਼ ਸ਼ਰਮਾਂ, ਦਲੀਪ ਕੁਮਾਰ ਸ਼ਿਵ ਮੰਦਿਰ ਜੰਡੂ ਸਿੰਘਾ, ਰਾਮ ਲੁਬਾਇਆ, ਰਾਜੂ ਮੰਡਲ, ਰਾਜ਼ੇਸ਼ ਮੰਡਲ, ਜਲਪ੍ਰੀਤ ਸਿੰਘ ਤੇ ਹੋਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਅੱਖਾਂ ਦਾ ਫ੍ਰੀ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ



217 ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਕਰਵਾਇਆ ਚੈਅਕੱਪ, 16 ਮਰੀਜ਼ਾਂ ਦੀ ਆਪਰੇਸ਼ਨ ਵਾਸਤੇ ਹੋਈ ਚੋਣ
ਸਿਵਲ ਹਸਪਤਾਲ ਜਲੰਧਰ ਵਿਖੇ 31 ਜੁਲਾਈ ਦਿਨ ਬੁੱਧਵਾਰ ਨੂੰ 16 ਮਰੀਜ਼ਾਂ ਦੇ ਹੋਣਗੇ, ਅੱਖਾਂ ਦੇ ਫ੍ਰੀ ਆਪਰੇਸ਼ਨ
ਆਦਮਪੁਰ 28 ਜੁਲਾਈ (Beurau)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਲੋਕ ਭਲਾਈ ਦੇ ਕਾਰਜ਼ ਤਹਿਤ ਅੱਖਾਂ ਫ੍ਰੀ ਜਾਂਚ ਤੇ ਆਪਰੇਸ਼ਨ ਕੈਂਪ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਿਵਲ ਹਸਪਤਾਲ ਜਲੰਧਰ ਦੀ ਅਗਵਾਈ ਵਿੱਚ ਹਮਸਫਰ ਯੂਥ ਕਲੱਬ ਜਲੰਧਰ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਆਪਣਾ ਚੈਅਕੱਪ ਕਰਵਾਉਣ ਆਏ ਮਰੀਜ਼ਾਂ ਨੂੰ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਤੇ ਹਮਸਫ਼ਰ ਯੂਥ ਕਲੱਬ ਵਲੋਂ ਦਵਾਈਆਂ ਮੁਫਤ ਵੰਡੀਆਂ ਗਈਆਂ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਅੱਖਾਂ ਦੇ ਚੈਕਅਪ ਕੈਂਪ ਵਿੱਚ 217 ਮਰੀਜ਼ਾਂ ਦੀਆਂ ਅੱਖਾਂ ਦੇ ਚੈਕਅੱਪ ਕੀਤੇ ਗਏ ਜਿਨਾਂ ਵਿੱਚੋਂ 16 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਜਲੰਧਰ ਸਿਵਿਲ ਹਸਪਤਾਲ ਅੱਖਾਂ ਦੇ ਵਿਭਾਗ ਵੱਲੋਂ ਬੁੱਧਵਾਰ ਨੂੰ ਕੀਤੇੇ ਜਾਣਗੇ ਅਤੇ ਇਸ ਸਬੰਧੀ ਸਾਰੇ ਟੈਸਟ ਅਤੇ ਚੈਕਅੱਪ ਮੁਫਤ ਕੀਤੇ ਜਾਣਗੇ। ਇਸ ਮੌਕੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਸਿਵਿਲ ਹਸਪਤਾਲ ਜਲੰਧਰ ਅੱਖਾਂ ਦੇ ਵਿਭਾਗ ਦੇ ਮਾਹਿਰ ਡਾ. ਗੁਰਪ੍ਰੀਤ ਕੌਰ, ਡਾ. ਅਸ਼ਵਨੀਂ ਕੁਮਾਰ, ਸਟਾਫ ਨਰਸ ਅਮਰਜੀਤ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਦਸਿਆ ਕਿ ਹਮਸਫਰ ਯੂਥ ਕਲੱਬ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਅੱਖਾਂ ਦੇ ਵਿਭਾਗ ਨਾਲ ਮਿਲ ਕੇ ਅੱਖਾਂ ਦੇ ਚੈਕਅੱਪ ਤੇ ਆਪਰੇਸ਼ਨ ਕੈਂਪ ਦਾ ਆਯੋਜਨ ਕਰ ਰਹੀ ਹੈ। ਇਸ ਮੌਕੇ ਤੇ ਰੋਹਿੱਤ ਭਟੋਆ ਨੇ ਦਸਿਆ ਕਿ ਆਪਰੇਸ਼ਨ ਦਾ ਸਾਰਾ ਖਰਚਾ ਜਲੰਧਰ ਸਿਵਲ ਹਸਪਤਾਲ ਜਲੰਧਰ, ਹਮਸਫਰ ਯੂਥ ਕਲੱਬ, ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਮਰੀਜ਼ਾਂ ਨੂੰ ਲੈ ਕੇ ਆਉਣ ਤੇ ਜਾਣ ਦਾ ਖਰਚਾ ਵੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੀ ਕਰੇਗੀ। ਇਸ ਮੌਕੇ ਤੇ ਜਿਲ੍ਹਾ ਮੈਨੇਜਰ ਐਸ.ਸੀ ਕਾਰਪੋਰੇਸ਼ਨ ਜਲੰਧਰ ਸ. ਕੁਲਵਿੰਦਰ ਸਿੰਘ ਕੈਂਪ ਵਿੱਚ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਉਚੇਚੇ ਤੋਰ ਤੇ ਪੁੱਜੇ। ਉਨ੍ਹਾਂ ਹਮਸਫਰ ਯੂਥ ਕਲੱਬ ਤੇ ਗੁਰੂ ਘਰ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਪਿੰਡ ਦੇ ਸੂਝਵਾਨ ਵਿਅਕਤੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹਮਸਫਰ ਯੂਥ ਕਲੱਬ ਵੱਲੋਂ ਲੱਗਣ ਵਾਲੇ ਜਾਗਰੂਕਤਾ ਕੈਂਪ ਦੌਰਾਨ ਐਸ.ਸੀ ਕਾਰਪਰੇਸ਼ਨ ਜਲੰਧਰ ਵੱਲੋਂ ਪੂਰਾ ਸਹਿਯੋਗ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਐਸ ਕਾਰਪੋਰੇਸ਼ਨ ਜਲੰਧਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਹਨ। ਉਹਨਾਂ ਬਾਰੇ ਡਰੋਲੀ ਕਲਾਂ ਵਿਖੇ ਕੈਂਪ ਦੌਰਾਨ ਆਉਣ ਵਾਲੇ ਲਾਭਪਾਤਰੀਆਂ ਜਰੂਰਤਮੰਦਾਂ ਨੂੰ ਸਰਕਾਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਚਾਨਣਾ ਵੀ ਪਾਇਆ ਗਿਆ। ਇਸ ਮੌਕੇ ਤੇ ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ, ਪੂਨਮ ਭਾਟੀਆ ਡਾਇਰੈਕਟਰ ਸਬੰਧੀ ਵਿਭਾਗ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਜੋ ਕਿ ਐਮ.ਐਸ.ਐਮ.ਈ.ਪੀ.ਸੀ ਆਈ ਦੇ ਸਰਕਲ ਡਾਇਰੈਕਟਰ ਤੇ ਅਸਿਸਟੈਂਟ ਡਾਇਰੈਕਟਰ ਵੀ ਹਨ। ਇਸ ਮੌਕੇ ਤੇ ਸ਼ੋ.ਅ.ਦਲ ਦੇ ਸੀਨੀਅਰ ਆਗੂ ਧਰਮਪਾਲ ਲੇਸੜੀਵਾਲ ਵੀ ਕੈਂਪ ਵਿੱਚ ਹਾਜ਼ਰੀ ਲਗਵਾਉਣ ਵਾਸਤੇ ਪੁੱਜੇ। ਕੈਂਪ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਜਿਲ੍ਹਾਂ ਪ੍ਰਸ਼ਾਸ਼ਨ ਦੇ ਅਧਿਕਾਰੀ, ਡਾਕਟਰ ਸਹਿਬਾਨਾਂ ਤੇ ਹੋਰ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਸੈਕਟਰੀ ਰਣਵੀਰ ਪਾਲ ਸਿੰਘ, ਸੁਰਿੰਦਰ ਸਿੰਘ, ਇਕਬਾਲ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਕਰਮ ਸਿੰਘ, ਸਰਪੰਚ ਰਛਪਾਲ ਸਿੰਘ, ਪੰਚ ਜਸਪਾਲ ਸਿੰਘ, ਹਰਦਿਆਲ ਸਿੰਘ, ਸਤਨਾਮ ਸਿੰਘ ਤੋਂ ਇਲਾਵਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਲਖਵੀਰ ਸਿੰਘ, ਸੁੱਖੀ ਦਾਉਦਪੁਰੀਆ, ਹੈਪੀ ਡਰੋਲੀ ਅਤੇ ਪ੍ਰਧਾਨ ਬੂਟਾ ਸਿੰਘ ਬਾਬਾ ਭਟੋਆ ਦਰਬਾਰ, ਅਸ਼ਵਨੀ ਗੌਤਮ ਗੈਸ ਏਜੰਸੀ ਆਦਮਪੁਰ, ਰੋਹਿੱਤ ਭਾਟੋਆ, ਪੂਨਮ ਭਾਟੋਆ, ਰਣਜੀਤ ਕੌਰ, ਦੇਵੀ ਕੁਮਾਰੀ,ਆਸ਼ੂ ਦੇਵੀ,  ਰਾਜਦੀਪ ਕੌਰ, ਗੁਰਪ੍ਰੀਤ ਬਸਰਾ, ਐਰਿੱਕ ਬਸਰਾ, ਹਰਵਿੰਦਰ ਕੁਮਾਰ, ਕੁਲਤਾਰ ਭਟੋਆ, ਬਲਵੀਰ ਕੁਮਾਰ, ਰਾਜਵਿੰਦਰ ਕੌਰ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਨੇ ਕੈਪ ਵਿੱਚ ਹਾਜ਼ਰੀ ਭਰੀ।

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਸਿੱਖਿਆ ਸਪਤਾਹ ਦੇ ਅੰਤਰਗਤ ਵਿਸ਼ਵ ਕੁਦਰਤ ਸੰਭਾਲ਼ ਦਿਵਸ ਮਨਾਇਆ



ਆਦਮਪੁਰ 29 ਜੁਲਾਈ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਵਾਇਸ ਪ੍ਰਿੰਸੀਪਲ ਪੂਜਾ ਠਾਕੁਰ, ਅਕਾਦਮਿਕ ਸਲਾਹਕਾਰ ਰੇਨੂ ਚਾਹਲ ਤੇ ਸਮੂਹ ਸਟਾਫ਼ ਦੀ ਅਗਵਾਹੀ ਹੇਠ ਵਿਸ਼ਵ ਕੁਦਰਤ ਸੰਭਾਲ਼ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਵਿਦਿਆਰਥੀਆਂ ਵੱਲੋਂ ਰੁੱਖ ਲਗਾਏ ਗਏ ਅਤੇ ਉਹਨਾਂ ਨੂੰ ਆਪਣੀ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਵਲੋਂ ਇਹ ਇੱਕ ਖਾਸ ਉਪਰਾਲਾ ਸੀ। ਜਿਸ ਨਾਲ ਸਾਡਾ ਚੋਗਿਰਦਾ ਹਰਿਆ - ਭਰਿਆ ਰਹੇਗਾ। ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਵਿਦਿਆਰਥੀਆਂ ਨੂੰ ਆਪਣੀ ਕੁਦਰਤ ਨਾਲ ਪਿਆਰ ਕਰਨ ਅਤੇ ਇਸ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਅਤੇ ਡਾਇਰੈਕਟਰ ਜਗਮੋਹਨ ਅਰੋੜਾ ਨੇ ਵੀ ਸਾਰਿਆਂ ਨੂੰ ਇਕ-ਇਕ ਪੋਦਾ ਜਲਦ ਹੀ ਦੇਨ ਲਈ ਕਿਹਾ। ਸਕੂਲ ਦੇ ਸਟਾਫ ਅਤੇ ਬਚਿਆਂ ਨੇ ਇਸ ਦਿਨ ਨੂਂ ਬਡੀ ਸ਼ਰਧਾਪੂਰਵਕ ਨਾਲ ਮਨਾਇਆ।

Friday, 26 July 2024

ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਕਾਰਗਿਲ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਅਮਰਜੀਤ ਸਿੰਘ ਜੰਡੂ ਸਿੰਘਾ- 
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਅੱਜ ਕਾਰਗਿਲ ਸ਼ਹੀਦੀ ਦਿਵਸ ਮਨਾਇਆ ਗਿਆ।ਇਸ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਂ -ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਹ ਸਮਾਗਮ ਸਵੇਰ ਦੀ ਸਭਾ ਵਿੱਚ ਮਨਾਇਆ ਗਿਆ।
ਇਸ ਖ਼ਾਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਸ੍ਰੀ ਜਗਮੋਹਨ ਅਰੋੜਾ ਜੀ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਅਤੇ ਮੁੱਖ ਅਕਾਦਮਿਕ ਸਲਾਹਕਾਰ ਸੀ੍ਮਤੀ ਰੈਨੂੰ ਚਾਹਲ ਜੀ ਸ਼ਾਮਲ ਸਨ। 
ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਜੀ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਹਮੇਸ਼ਾਂ ਯਾਦ ਰੱਖਣ ਲਈ ਕਿਹਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਸ਼ਹੀਦਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੀ ਦੇਸ਼ ਭਗਤੀ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਰਾਹਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
 ਸਭਾ ਦੇ ਅੰਤ ਵਿੱਚ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਰਾਸ਼ਟਰੀ ਗੀਤ ਨਾਲ ਇਸ ਸਮਾਗਮ ਨੂੰ ਸ਼ਰਧਾਪੂਰਵਕ ਮਨਾਇਆ।

Tuesday, 23 July 2024

ਪਿੰਡ ਬੋਲੀਨਾ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਗਾਇਕ ਦਲਵਿੰਦਰ ਦਿਆਲਪੁਰੀ ਨੇ ਬੂਟੇ ਲਗਾ ਕੇ ਪਾਇਆ ਯੋਗਦਾਨ



ਅਮਰਜੀਤ ਸਿੰਘ ਜੰਡੂ ਸਿੰਘਾ-
ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਆਪਣੇ ਜਨਮ ਦਿਨ ਮੌਕੇ ਪਿੰਡ ਬੋਲੀਨਾ ਵਿੱਚ ਬੂਟੇ ਲਗਾਉਣ ਦੀ ਚਲਾਈ ਮੁਹਿੰਮ “ਸਾਡਾ ਵਾਤਾਵਰਨ ਸਾਡੀ ਜਿੰਮੇਵਾਰੀ” ਨੂੰ ਹੋਰ ਲੋਕਾਂ ਤੱਕ ਪਹੁੱਚਾਉਣ ਤੇ ਹੁੰਗਾਰਾ ਦੇਣ ਲਈ ਪੰਜਾਬ ਦੇ ਨਾਂਮਵਰ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਨੇ ਪਿੰਡ ਬੋਲੀਨਾ ਵਿਖੇ ਪਹੁੱਚ ਕੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਤੇ ਬੂਟੇ ਲਗਾਏ। ਇਸ ਮੌਕੇ ਦਲਵਿੰਦਰ ਦਿਆਲਪੁਰੀ ਤੇ ਐਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਨੇ ਸਾਂਝੇ ਤੋਰ ਤੇ ਪੋਦੇ ਲਗਾਏ। ਸਰਪੰਚ ਕੁਲਵਿੰਦਰ ਬਾਘਾ ਨੇ ਇਸੇ ਮੁਹਿੰਮ ਤਹਿਤ ਪਿੰਡ ਵਿੱਚ ਕਰੀਬ 250 ਪੋਦੇ ਲੱਗ ਚੁੱਕੇ ਹਨ ਤੇ ਨੋਜਵਾਨ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਅਗਰ ਸੰਸਾਰ ਤੇ ਰਹਿ ਕੇ ਸਾਹ ਲੈਣੇ ਹਨ, ਜਿਉਣਾ ਹੈ, ਤਾਂ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਸਾਡੇ ਵੱਲੋਂ ਅੱਜ ਲਗਾਇਆ ਪੌਦਾ ਪਤਾ ਨਹੀਂ ਕਿੰਨੇ ਵਿਆਕਤੀਆਂ ਨੂੰ ਸਾਹ ਪ੍ਰਦਾਨ ਕਰੇਗਾ। ਇਸ ਮੌਕੇ ਸ਼ੀ ਰਾਜ਼ੇਸ਼ ਬਾਘਾ ਨੇ ਕਿਹਾ ਪੰਜਾਬ ਵਿੱਚ ਵੱਧ ਰਹੀ ਗਰਮੀ (ਤਾਪਮਾਨ) ਚਿੰਤਾਂ ਦਾ ਵਿਸ਼ਾਂ ਹੈ, ਲੋਕ ਦਰਖਤਾਂ ਦੀ ਕਟਾਈ ਤਾਂ ਕਰ ਲੈਂਦੇ ਹਨ ਪਰ ਬੂਟੇ ਕੋਈ ਨਹੀਂ ਲਗਾਉਦਾ। ਉਨ੍ਹਾਂ ਕਿਹਾ ਅਗਰ ਇੱਕ ਦਰਖਤ ਦੀ ਕਟਾਈ ਹੁੰਦੀ ਹੈ ਤਾਂ ਸਾਨੂੰ ਕਰੀਬ 100 ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣ ਤੇ ਵੱਧ ਰਹੇ ਤਾਪਮਾਨ ਤੇ ਕੰਟਰੋਲ ਕਰਨ ਲਈ ਲੱਖਾਂ ਕਰੌੜਾਂ ਬੂਟੇ ਲਗਾਉਣ ਦੀ ਜਰੂਰਤ ਹੈ। ਉਨ੍ਹਾਂ ਪੰਜਾਬ ਦੇ ਨੋਜਵਾਨਾਂ ਵੱਲੋਂ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਬੂਟੇ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਰਾਜ਼ੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ, ਗਾਇਕ ਦਲਵਿੰਦਰ ਦਿਆਲਪੁਰੀ, ਸਰਪੰਚ ਕੁਲਵਿੰਦਰ ਬਾਘਾ, ਪ੍ਰੀਤਮ ਸਿੰਘ, ਪਾਲਾ ਬਾਬਾ, ਸੰਦੀਪ ਰਾਣੀ, ਕ੍ਰਿਸ਼ਨ ਕੁਮਾਰ, ਡਾਕਟਰ ਸਤਪਾਲ, ਨਰਿੰਦਰ ਕੁਮਾਰ, ਗੁਰਜੀਤ ਬਾਘਾ ਤੇ ਹੋਰ ਹਾਜ਼ਰ ਸਨ।


Sunday, 21 July 2024

ਸੰਤ ਬਾਬਾ ਜਨਕ ਸਿੰਘ ਜੀ ਦੇ 11 ਵੇ ਜਨਮ ਦਿਨ ਮੌਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ

 ਡਰੋਲੀ ਕਲਾਂ : ਅਮਰਜੀਤ ਸਿੰਘ : 21 ਜੁਲਾਈ : ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਡਰੋਲੀ ਕਲਾਂ ਵਿਖੇ  ਸੰਤ ਬਾਬਾ ਜਨਕ ਸਿੰਘ ਜੀ ਦੇ 11 ਵੇ ਜਨਮ ਦਿਨ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਵਲੋਂ ਸਨਮਾਨ ਕੀਤਾ ਗਿਆl ਇਸ ਮੌਕੇ ਬਾਬਾ ਮੋਹਨ ਸਿੰਘ ਜੀ, ਰਣਵੀਰ ਪਾਲ ਸਿੰਘ, ਹਰਜਿੰਦਰ ਸਿੰਘ ਡਮੁੰਡਾ, ਜਸਪਾਲ ਸਿੰਘ ਸ਼ਾਹਬਾ ਪੰਚ, ਮਨਪ੍ਰੀਤ ਸਿੰਘ ਸੋਨੂ, ਮਨਦੀਪ ਸਿੰਘ ਮਿਨਹਾਸ, ਪ੍ਰਬੰਧਕ ਕਮੇਟੀ ਅਤੇ ਸੰਗਤਾਂ ਹਾਜ਼ਰ ਸਨ l

Friday, 19 July 2024

ਵਾਤਾਵਰਣ ਸੰਭਾਲਨ ਦਾ ਮੁੱਦਾ, ਦੁਨੀਆਂ ਭਰ ਵਿਚ ਸਭ ਤੋਂ ਗੰਭੀਰ ਮੁੱਦਾ : ਕੁਲਵਿੰਦਰ ਬਾਘਾ



ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਆਪਣੇ ਜਨਮ ਦਿਨ ਮੌਕੇ 150 ਪੌਦੇ ਲਗਾਏ
ਹਰ ਇੱਕ ਵਿਆਕਤੀ ਆਪਣੇ ਜਨਮ ਦਿਨ ਤੇ ਖੁਸ਼ੀ-ਗਮੀ ਦੇ ਮੌਕੇ ਵੱਧ ਤੋਂ ਵੱਧ ਪੌਦੇ ਲਗਾਵੇ : ਰਾਜ਼ੇਸ਼ ਬਾਘਾ, ਅਮਰ ਸ਼੍ਰੀ ਵਾਸਤਵ
ਜਲੰਧਰ 18 ਜੁਲਾਈ (ਅਮਰਜੀਤ ਸਿੰਘ)-
ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਪਿੰਡ ਬੋਲੀਨਾ ਦੋਆਬਾ ਨੇ ਆਪਣੇ ਜਨਮ ਦਿਨ ਮੌਕੇ 150 ਪੌਦੇ ਲਗਾ ਕੇ ਵਾਤਾਵਰਣ ਸੰਭਾਲਨ ਦਾ ਪੰਜਾਬ ਵਾਸੀਆਂ ਨੂੰ ਸੁਨੇਹਾ ਦਿੱਤਾ। ਇਸ ਮੌਕੇ ਐਸ.ਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਤੇ ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਅਤੇ ਹਰ ਇਨਸਾਨ ਨੂੰ ਦਰੱਖਤਾਂ ਦੀ ਗਿਣਤੀ ਵਧਾਉਣ ’ਚ ਵਿਸ਼ੇਸ਼ ਯੋਗਦਾਨ ਪਾਉਣਾਂ ਚਾਹਦਾ ਹੈ। ਕੁਲਵਿੰਦਰ ਬਾਘਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦੇ ਬੱਚਿਆਂ ਅਤੇ ਸਟਾਫ ਨੂੰ ਨਾਲ ਲੈ ਕੇ ਪੌਦੇ ਲਗਾਉਣ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਪਹਿਲ ਕਦਮੀ ਕੀਤੀ। ਪੌਦੇ ਲਗਾਉਣ ਦੀ ਰਸਮ ਦੀ ਸ਼ੁਰੂਆਤ ਐਸ.ਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਤੇ ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ ਨੇ ਵਿਸ਼ੇਸ਼ ਤੋਰ ਤੇ ਪੁੱਜ ਕੇ ਕੀਤੀ। ਇਸ ਮੌਕੇ ਕੁਲਵਿੰਦਰ ਬਾਘਾ ਨੇ ਕਿਹਾ ਜ਼ਿਆਦਾਤਰ ਮੁਹਿੰਮਾਂ ਕੇਵਲ ਬੂਟੇ ਲਗਾਉਣ ਤੱਕ ਹੀ ਸੀਮਿਤ ਹੁੰਦੀਆਂ ਹਨ ਪ੍ਰੰਤੂ ਇਹ ਜੋ 150 ਪੌਦਾ ਲਗਾਇਆ ਗਿਆ ਹੈ ਇਨ੍ਹਾਂ ਬੂਟਿਆਂ ਦੀ ਦੇਖਭਾਲ ਅਤੇ ਪਾਣੀ ਦੇਣ ਦਾ ਕੰਮ ਵੀ ਕੀਤਾ ਜਾਵੇਗਾ। ਐਸ.ਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਤੇ ਵਾਤਾਵਰਨ ਪ੍ਰੇਮੀ ਅਮਰ ਸ਼੍ਰੀ ਵਾਸਤਵ ਨੇ ਕਿਹਾ ਕਿ ਜਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਸਾਰਿਆਂ ਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਤਪਸ਼ ਦੇ ਮੱਦੇਨਜ਼ਰ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਅੱਜ ਦਾ ਖਚੀਲਾਂ ਮਨੁੱਖ ਆਪਣੀ ਸੋਹਰਤਾਂ ਨੂੰ ਉੱਚਾ ਚੁੱਕਣ ਲਈ ਸਮਾਗਮਾਂ ’ਤੇ ਲੱਖਾਂ ਰੁਪਏ ਫਾਲਤੂ ਖਰਚ ਕਰਦਾ ਹੈ, ਪਰ ਉਹ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਸਾਹ ਦਾ ਬਦੋਬਸਤ ਨਹੀ ਕਰ ਰਿਹਾ, ਜੋ ਬਹੁਤ ਜਰੂਰੀ ਹੈ, ਉਨ੍ਹਾਂ ਨੇ ਬੇਲੋੜਾ ਖਰਚ ਬਚਾਅ ਕੇ ਕੁਦਰਤ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ, ਸਮਾਜ ਸੇਵਕ ਤਰਲੋਕ ਸਿੰਘ ਸਰਾਂ ਤੇ ਐਡਵੋਕੇਟ ਯੁਵਰਾਜ ਸਿੰਘ ਨੇ ਕਿਹਾ  ਸਾਨੂੰ ਕੁਦਰਤ ਨਾਲ ਜੁੜਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸਕੂਲੀ ਬਚਿਆਂ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਖੁਸ਼ੀ ਗਮੀ ਦੇ ਮੋਕੇ ’ਤੇ ਪੌਦੇ ਜਰੂਰ ਲਗਾਉਣ। ਬੂਟੇ ਸਾਡੇ ਜੀਵਨ ਦਾ ਜਰੂਰੀ ਅੰਗ ਹਨ, ਜੋ ਵਾਤਾਵਰਨ ਨੂੰ ਸਾਫ ਸੁਥਰਾ ਕਰਕੇ ਸਾਡੇ ਜੀਵਨ ਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ। ਕਿਹਾ ਕਿ ਆਉਣ ਵਾਲੀਆਂ ਨਸਲਾਂ ਨੂੰ ਸੁਰੱਖਿਅਤ ਰੱਖਣ ਲਈ ਵੱਡੀ ਤਾਦਾਦ ਵਿਚ ਸਾਨੂੰ ਸਾਰਿਆਂ ਨੂੰ ਬੂਟੇ ਲਗਾਉਣ ਦੀ ਵੱਡੀ ਲੋੜ ਹੈ। ਸਰਪੰਚ ਕੁਲਵਿੰਦਰ ਬਾਘਾ ਨੇ ਕਿਹਾ ਵਾਤਾਵਰਣ ਸੰਭਾਲਨ ਦਾ ਮੁੱਦਾ ਇਸ ਵੱਲੋਂ ਦੁਨੀਆਂ ਭਰ ਵਿਚ ਸਭ ਤੋਂ ਗੰਭੀਰ ਮੁੱਦਾ ਹੈ ਅਤੇ ਜੇਕਰ ਅਸੀਂ ਅੱਜ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਾਡਾ ਪਹਿਲਾ ਫਰਜ਼ ਹੈ। ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਕਿਉਂਕਿ ਬੂਟੇ ਧਰਤੀ ਦਾ ਸ਼ਿੰਗਾਰ ਦੇ ਨਾਲ ਨਾਲ ਜੀਵਨ ਦੇਣ ਵਾਲੇ ਵੀ ਹਨ, ਇਹ ਧਰਤੀ ’ਤੇ ਵੱਧ ਰਹੇ ਤਾਪਮਾਨ ਤੇ ਵਾਤਾਵਰਨ ਦੇ ਅਸੰਤੁਲਨ ਨੂੰ ਰੋਕਣ ਲਈ ਸਹਾਈ ਹਨ। ਇਸ ਲਈ ਬੂਟੇ ਲਗਾਉਣ ਤੋਂ ਇਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ। ਇਸ ਮੌਕੇ ਸਕੂਲ ਇੰਸਪੈਕਟਰ ਬਲਜੀਤ ਸਿੰਘ ਐਸਐਚਉ ਥਾਣਾ ਪਤਾਰਾ, ਪਿ੍ਰੰਸੀਪਲ ਰਿਤੂ ਕੋਲ, ਟੀਚਰ ਪਰਮਜੀਤ ਕੌਰ, ਅਨੂੰ, ਅਮਨਦੀਪ ਸਿੰਘ, ਰਘੁਨਾਥ, ਹਰਵਿੰਦਰਪਾਲ, ਅਮਨਦੀਪ ਕੁਮਾਰ, ਪਾਲਾ ਬਾਬਾ, ਰਵੀ ਬਾਘਾ, ਬਲਜੀਤ ਬਾਘਾ, ਸੁਖਵਿੰਦਰ ਕੁਮਾਰ, ਗੋਪੀ ਤੇ ਸਕੂਲ ਸਟਾਫ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

Friday, 12 July 2024

हिन्दू सभा मन्दिर ब्राम्पटन कनेडा में महामंडलेश्वर स्वामी शरणानंद जी का भव्य स्वागत

 

 फगवाड़ा/ब्राम्पटन (शिव कौड़ा)- हिन्दू सभा मन्दिर ब्राम्पटन कनेडा में परम पूज्य महामंडलेश्वर स्वामी शरणानंद जी महाराज के आने पर मंदिर कमेटी द्वारा उनका भव्य स्वागत किया गया इस मौके पर स्वामी जी ने प्रवचन द्वारा लोगों को कहा कि भगवान को पाने के लिए ना ही भुखे रहने की जरूरत है और ना ही जंगल में जानें की जरूरत है हमें केवल अपना कर्म करना चाहिए  आदि बातों से लोगों को प्रेरित किया 

इस मौके पर मन्दिर के अध्यक्ष मधु भूषण लामा वां अभेदेव शर्मा द्वारा स्वामी जी का मंदिर में आने पर स्वागत किया व फगवाड़ा से विशेष रूप से आयें हमारे पत्रकार शिव कौड़ा का धन्यवाद किया इस मौके पर फगवाड़ा के स्व पंडीत राम प्रकाश भारद्वाज के बेटे देव भारद्वाज,रविन्द्र भारद्वाज पंडीत फूल कुमार,भीमसेन कालिया, श्रीमती कांता देवी कालिया,श्रीमती सरला चोपड़ा,राधव कौड़ा आदि सैकड़ों परिवार उपस्थित थे

ਰੋਟਰੀ ਕਲੱਬ ਫਗਵਾੜਾ ਜੈਮਸ ਨੇ 81 ਲੋੜਵੰਦ ਪਰਿਵਾਰਾਂ ਨੂੰ ਕੀਤੀ ਰਾਸ਼ਨ ਦੀ ਵੰਡ



ਫਗਵਾੜਾ 12 ਜੁਲਾਈ (ਸ਼ਿਵ ਕੋੜਾ)-
ਰੋਟਰੀ ਕਲੱਬ ਫਗਵਾੜਾ ਜੈਮਸ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਵੰਡਣ ਸਬੰਧੀ ਪ੍ਰੋਗਰਾਮ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਰੋਟੇਰੀਅਨ ਪਵਨ ਕੁਮਾਰ ਕਾਲੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਪ੍ਰੋਜੈਕਟ ਡਾਇਰੈਕਟਰ ਤਰੁਣ ਗਰਗ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਫਗਵਾੜਾ ਸ਼ਾਖਾ ਦੇ ਪ੍ਰਧਾਨ ਡਾ: ਜਸਜੀਤ ਸਿੰਘ ਵਿਰਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਅਭਿਸ਼ੇਕ ਕਾਲੜਾ (ਕੈਮਲ ਆਟਾ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੁੱਖ ਮਹਿਮਾਨ ਡਾ: ਵਿਰਕ ਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਅਤੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਫਗਵਾੜਾ ਜੈਮਸ ਸਮਾਜ ਸੇਵਾ ਵਿੱਚ ਵਧੀਆ ਯੋਗਦਾਨ ਪਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੀ ਨਹੀਂ ਸਗੋਂ ਸਮਾਜ ਸੇਵਾ ਨਾਲ ਜੁੜੀਆਂ ਸਮੂਹ ਸੰਸਥਾਵਾਂ ਅਤੇ ਸੁਸਾਇਟੀ ਦੇ ਸਮਰੱਥ ਲੋਕਾਂ ਲਈ ਪ੍ਰੇਰਨਾਦਾਇਕ ਵੀ ਹੈ। ਇਸ ਦੌਰਾਨ ਪੀ.ਡੀ.ਜੀ. ਰੋਟੇਰੀਅਨ ਐਸ.ਪੀ ਸੇਠੀ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਰੋਟੇਰੀਅਨ ਪਵਨ ਕੁਮਾਰ ਕਾਲੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨਾ ਹੈ। ਕਲੱਬ ਦੇ ਸਕੱਤਰ ਰਾਕੇਸ਼ ਸੂਦ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ 81 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਇਸ ਪ੍ਰੋਜੈਕਟ ਵਿੱਚ ਸਹਿਯੋਗ ਲਈ ਕੈਮਲ ਆਟਾ ਗਰੁੱਪ ਦੇ ਅਭਿਸ਼ੇਕ ਕਾਲੜਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਸਟੇਜ ਸੰਚਾਲਨ ਰੋਟੇਰੀਅਨ ਆਈ.ਪੀ. ਖੁਰਾਣਾ ਨੇ ਆਪਣੇ ਵਿਲੱਖਣ ਅੰਦਾਜ ਵਿਚ ਬਾਖੂਬੀ ਕੀਤਾ। ਇਸ ਮੌਕੇ ਕਲੱਬ ਦੇ ਵਾਈਸ ਪ੍ਰੈਜੀਡੇਂਟ ਪੰਕਜ ਗੌਤਮ, ਖਜ਼ਾਨਚੀ ਰਾਹੁਲ ਅਗਰਵਾਲ, ਸਾਬਕਾ ਪ੍ਰਧਾਨ ਸਤੀਸ਼ ਜੈਨ, ਡਾ: ਚਿਮਨ ਅਰੋੜਾ, ਮਹਿੰਦਰ ਸੇਠੀ, ਸਾਬਕਾ ਪ੍ਰਧਾਨ ਨਿਖਿਲ ਗੁਪਤਾ ਤੋਂ ਇਲਾਵਾ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਨਿਖਿਲ ਵਧਵਾ, ਰਮਨ ਨਹਿਰਾ, ਵਿਸ਼ਵਾਮਿੱਤਰ ਸ਼ਰਮਾ, ਬੌਬੀ ਸਚਦੇਵਾ, ਹਰਭਜਨ ਸਿੰਘ ਲੱਕੀ ਆਦਿ ਹਾਜ਼ਰ ਸਨ।

Thursday, 11 July 2024

ਗੁਰਦੁਆਰਾ ਡੇਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲਾਂ ਵਿਖੇ ਮਹਾਨ ਗੁਰਮਤਿ ਸਮਾਗਮ 13 ਜੁਲਾਈ ਦਿਨ ਸ਼ਨੀਵਾਰ ਨੂੰ


ਆਦਮਪੁਰ 11 ਜੁਲਾਈ (ਅਮਰਜੀਤ ਸਿੰਘ, ਦਲਜੀਤ ਕਲਸੀ)-
ਗੁਰਦੁਆਰਾ ਡੇਰਾ ਸੰਤ ਸਾਗਰ ਚਾਹਵਾਲਾ ਪਿੰਡ ਜੌਹਲਾਂ (ਜਲੰਧਰ) ਵਿਖੇ ਨਾਮਬਾਣੀ ਦੇ ਰਸੀਏ, ਬ੍ਰਹਮ ਗਿਆਨੀ, ਪਰਮ ਪੂਜਨੀਕ ਸੰਤ ਬਾਬਾ ਠਾਕੁਰ ਸਿੰਘ ਜੀ (ਚਾਹ ਵਾਲੇ) ਦੀ 31ਵੀਂ ਨਿੱਘੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਚਾਹ ਵਾਲਿਆਂ ਵਿਸ਼ੇਸ਼ ਨਿਗਰਾਨੀ ਹੇਠ 13 ਜੁਲਾਈ ਦਿਨ ਸ਼ਨੀਵਾਰ ਨੂੰ ਬਹੁਤ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ।

ਜਿਨ੍ਹਾਂ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 8.00 ਵਜੇ ਪੈਣਗੇ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਕੀਤੇ ਗਏ ਸਮੂਹਿਕ ਸਹਿਜਪਾਠਾਂ ਦੇ ਭੋਗ ਸਵੇਰੇ 8.30 ਵਜੇ ਪਾਏ ਜਾਣਗੇ। ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਸਤਿੰਦਰਪਾਲ ਸਿੰਘ ਜੀ (ਜਗਾਧਰੀ ਵਾਲੇ), ਭਾਈ ਜਗਜੀਵਨ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਸੰਤ ਮਹਾਂਪੁਰਸ਼, ਧਾਰਮਿਕ ਸਖਸ਼ੀਅਤਾਂ, ਪੰਥ ਪ੍ਰਸਿੱਧ ਰਾਗੀ ਜੱਥੇ, ਢਾਡੀ ਅਤੇ ਪ੍ਰਚਾਰਕ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।

Tuesday, 9 July 2024

ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਫ੍ਰੀ ਮੈਡੀਕਲ ਕੈਂਪ 16 ਜੁਲਾਈ ਦਿਨ ਮੰਗਲਵਾਰ ਨੂੰ


ਆਦਮਪੁਰ/ਜਲੰਧਰ 09 ਜੁਲਾਈ (ਅਮਰਜੀਤ ਸਿੰਘ)- ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਫ੍ਰੀ ਮੈਡੀਕਲ ਕੈਂਪ 16 ਜੁਲਾਈ ਨੂੰ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਐਨ.ਐਚ.ਐਸ ਹਸਪਤਾਲ ਜਲੰਧਰ ਦੇ ਸਮੂਹ ਮੈਡੀਕਲ ਅਫਸਰਾਂ ਵੱਲੋਂ ਲਗਾਇਆ ਜਾ ਰਿਹਾ ਹੈ। ਗੁਰਦੁਆਰਾ ਪੰਜ ਤੀਰਥ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਤੇ ਸਾਥੀਆਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਐਨ.ਐਚ.ਐਸ ਹਸਪਤਾਲ ਦੇ ਡਾਕਟਰ ਗੁਰਕਿਰਨ ਕੌਰ ਐਮ. ਡੀ ਮੈਡੀਸਨ ਤੇ ਉਨ੍ਹਾਂ ਦਾ ਸਟਾਫ ਗੁਰੂ ਘਰ ਵਿਖੇ ਪੁੱਜੀਆਂ ਸੰਗਤਾਂ ਦਾ ਚੈੱਕਅੱਪ ਕਰਕੇ ਉਨਾਂ ਨੂੰ ਦਵਾਈਆਂ ਫ੍ਰੀ ਦੇਣਗੇ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਬੀ.ਪੀ, ਸ਼ੂਗਰ, ਨਿਊਰੋਪੈਥੀ, ਈ.ਸੀ.ਜੀ ਅਤੇ ਹੋਰ ਟੈਸਟ ਫਰੀ ਕੀਤੇ ਜਾਣਗੇ। ਜਿਨਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਤੇ ਇਹ ਸਾਰੇ ਟੈਸਟ ਫ੍ਰੀ ਕੀਤੇ ਜਾਣਗੇ ਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਉਹਨਾਂ ਇਲਾਕੇ ਤੇ ਜੰਡੂ ਸਿੰਘਾ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ। ਪ੍ਰੈਸ ਨੂੰ ਜਾਣਕਾਰੀ ਦੇਣ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਆਫਿਸ ਇੰਚਾਰਜ, ਕਰਨੈਲ ਸਿੰਘ ਸਟੋਰ ਇੰਚਾਰਜ, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੋਹਲ, ਜਸਪਾਲ ਸਿੰਘ ਗਿੱਲ ਤੇ ਹੋਰ ਮੈਂਬਰ ਤੇ ਸੰਗਤਾਂ ਹਾਜ਼ਰ ਸਨ।

Saturday, 6 July 2024

ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਮਹਾਨ ਕੀਰਤਨ ਦਰਬਾਰ ਸਜਾਏ



ਦੇਸ਼ਾਂ ਵਿਦੇਸ਼ਾਂ ਤੋਂ ਪੰਜ ਦਿਨਾਂ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰਦੇ ਹੋਏ ਛੇਵੇਂ ਪਾਤਸ਼ਾਹ ਜੀ ਦੀ ਆਸ਼ੀਰਵਾਦ ਪ੍ਰਾਪਤ ਕੀਤਾ
ਅਮਰਜੀਤ ਸਿੰਘ ਜੰਡ ਸਿੰਘਾ-
ਜੰਡੂ ਸਿੰਘਾ ਵਿੱਚ ਮੋਜੂਦ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ (ਜੰਡੂ ਸਿੰਘਾ) ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 39ਵੇਂ ਮਹਾਨ ਕੀਰਤਨ ਦਰਬਾਰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਲੜ੍ਹੀਵਾਰ ਚੱਲ ਰਹੇ 13 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਮਹਾਨ ਕੀਤਰਨ ਦਰਬਾਰ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਬਲਜੀਤ ਸਿੰਘ ਜੰਡੂ ਸਿੰਘਾ, ਭਾਈ ਕਮਲਜੀਤ ਸਿੰਘ ਕਮਲ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਭਾਈ ਸ਼ਮਸ਼ੇਰ ਸਿੰਘ ਹਜੂਰੀ ਰਾਗੀ ਗੁ. ਸਿੰਘ ਸਭਾ ਮਾਡਲ ਟਾਉਨ, ਭਾਈ ਜਗਦੀਪ ਸਿੰਘ ਜੰਡੂ ਸਿੰਘਾ ਹਜੂਰੀ ਰਾਗੀ ਗੁ. ਥੜਾ ਸਾਹਿਬ ਪਿੰਡ ਹਜ਼ਾਰਾ, ਭਾਈ ਚਰਨਜੀਤ ਸਿੰਘ ਹਰੀਪੁਰ, ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ, ਰਾਗੀ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਿਆ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਕਰਵਾਏ ਅਮਿ੍ਰਤ ਸੰਚਾਰ ਵਿੱਚ 16 ਪ੍ਰਾਣੀੇ ਖੰਡੇ ਬਾਟੇ ਦਾ ਅਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ। ਇਨ੍ਹਾਂ ਸਮਾਗਮਾਂ ਮੌਕੇ ਸੰਗਤਾਂ ਲਈ ਸਿੰਘ ਹਸਪਤਾਲ ਜੰਡੂ ਸਿੰਘਾ ਦੇ ਡਾਕਟਰ ਹਰਵਿੰਦਰ ਸਿੰਘ ਦੀ ਅਗਵਾਹੀ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਅਨੂਪ੍ਰੀਤ ਤੇ ਸਟਾਫ ਮੰਜੂ, ਸੋਨੀਆ, ਰਵਨੀਤ, ਬਸੰਤ ਵੱਲੋਂ 276 ਦੇ ਕਰੀਬ ਮਰੀਜ਼ਾਂ ਦਾ ਫ੍ਰੀ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਤੇ ਲੋੜਵੰਦਾਂ ਦੇ 67 ਸ਼ੂਗਰ ਟੈਸਟ ਵੀ ਫ੍ਰੀ ਕੀਤੇ ਗਏ। ਪ੍ਰਧਾਨ ਭੁਪਿੰਦਰ ਸਿੰਘ ਸੰਘਾ ਵੱਲੋਂ ਸਮੂਹ ਹਸਪਤਾਲ ਸਟਾਫ ਨੂੰ ਸਿਰੇਪਾਉ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਤੇ ਸਮੂਹ ਮੈਂਬਰਾਂ ਨੇ ਸਰਬੰਤ ਸੰਗਤਾਂ, ਸੇਵਾਦਾਰਾਂ ਦਾ ਵਿਸ਼ੇਸ਼ ਤੋਰ ਤੇ ਜਿਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਨੂੰ ਸਿਰੇਪਾਉ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਕੀਰਤਨ ਦਰਬਾਰ ਦੇ ਸਮਾਗਮਾਂ ਮੌਕੇ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਠੰਡਿਆਂ ਦੇ ਲੰਗਰ, ਲੱਸੀ ਦੇ ਲੰਗਰ, ਛਬੀਲਾਂ ਦੇ ਲੰਗਰ, ਕੁਲਫੀਆਂ ਦੇ ਲੰਗਰ ਤੇ ਗੁਰੂ ਅਤੁੱਟ ਲੰਗਰ ਵੀ ਲਗਾਏ ਗਏ। ਅੱਜ 5 ਜੁਲਾਈ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਪਰਮਜੀਤ ਸਿੰਘ ਸੰਘਾ ਦੇ ਪਰਿਵਾਰ ਵੱਲੋਂ ਨਿਭਾਈ ਗਈ। ਅੱਜ ਦੇ ਸਮਾਗਮਾਂ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਦਫਤਰ ਇੰਚਾਰਜ਼, ਕਰਨੈਲ ਸਿੰਘ ਸਟੋਰ ਇੰਚਾਰਜ਼, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ, ਮਨਜੋਤ ਸਿੰਘ ਤੇ ਸਾਥੀ, ਬਲਜੀਤ ਸਿੰਘ ਬੱਲੀ, ਸਰਬਜੋਤ ਸਿੰਘ ਤੇ ਸਾਥੀ, ਸੁਰਜੀਤ ਸਿੰਘ ਰੀਹਲ, ਮਾ. ਗੁਰਦੀਪ ਸਿੰਘ, ਮਨਜੀਤ ਸਿੰਘ ਮਿੰਟੂ ਸਾਬਕਾ ਪੰਚ, ਜਥੇਦਾਰ ਕੁਲਵਿੰਦਰ ਸਿੰਘ ਮੁੰਡੀ ਕਬੂਲਪੁਰ, ਨੰਬਰਦਾਰ ਜਸਵੀਰ ਸਿੰਘ, ਸਰਬਜੀਤ ਸਿੰਘ ਸਾਬੀ, ਗੁਰਦਿਆਲ ਸਿੰਘ ਕਪੂਰ ਪਿੰਡ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।

ਕਪੂਰ ਪਿੰਡ ਵਾਲੇ ਦੇਵਾ ਜਸਵਿੰਦਰ ਕੌਰ ਅੰਜੂ ਜੀ ਇੰਗਲੈਂਡ ਦੇ ਦੌਰੇ ਤੋਂ ਵਾਪਸ ਜਲੰਧਰ ਪਰਤੇ



ਇੰਗਲੈਂਡ ਦੀ ਧਰਤੀ ਤੇ ਮਿਲੇ ਸੰਗਤਾਂ ਦੇ ਅਥਾਹ ਪਿਆਰ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ : ਦੇਵਾ ਜਸਵਿੰਦਰ ਕੌਰ ਅੰਜੂ ਜੀ

ਜਲੰਧਰ 4 ਜੁਲਾਈ (ਅਮਰਜੀਤ ਸਿੰਘ)-
ਇੰਗਲੈਂਡ ਦੇ 11 ਦਿਨਾਂ ਦੌਰੇ ਦੌਰਾਨ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਸੱਚਖੰਡ ਵਾਸੀ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੀਆਂ ਸ਼ਰਧਾਲੂ ਸੰਗਤਾਂ ਨੇ ਸਾਨੂੰ ਬਹੁਤ ਪਿਆਰ ਤੇ ਮਾਣ ਬਖਸ਼ਿਆ। ਜੋ ਕਿ ਇੱਕ ਯਾਦਗਾਰ ਬਣ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਦੀ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਨੇ ਵਿਦੇਸ਼ ਤੋਂ ਭਾਰਤ ਵਾਪਸ ਪਰਤ ਕੇ ਕਪੂਰ ਪਿੰਡ ਵਿਖੇ ਕੀਤਾ। ਇੰਗਲੈਂਡ ਵਿਖੇ ਮਾਤਾ ਪਰਮਦੇਵਾ ਜੀ ਦੇ ਇੱਕ ਸ਼ਰਧਾਲੂ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਰੱਖੇ ਗਏ ਸਮਾਰੋਹ ਮੌਕੇ ਦੇਵਾ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਸ਼੍ਰੀ ਪਰਮਦੇਵਾ ਮਾਤਾ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਦੌਰਾਨ ਕੀਤਾ। ਬੀਤੀ 4 ਜੁਲਾਈ ਨੂੰ ਦੇਵਾ ਜੀ ਕਪੂਰ ਪਿੰਡ ਵਿਖੇ ਇੰਗਲੈਂਡ ਤੋਂ ਵਾਪਸ ਪਰਤ ਆਏ ਹਨ। ਸ਼੍ਰੀ ਪਰਮਦੇਵਾ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਵੱਲੋਂਕਪੂਰ ਪਿੰਡ ਵਿਖੇ ਪੁੱਜਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਦੇਵਾ ਜਸਵਿੰਦਰ ਕੌਰ ਜੀ ਨੇ ਕਿਹਾ ਕਪੂਰ ਪਿੰਡ ਅਤੇ ਸੂਰਿਆ ਇੰਨਕਲੇਵ ਸਥਿਤ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਮੰਦਿਰ ਵਿਚ ਅਗਸਤ ਮਹੀਨੇ ਤੋਂ ਪ੍ਰੋਗਰਾਮਾਂ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੌਕੇ ਦੇਵਾ ਜੀ ਨਾਲ ਸਕੱਤਰ ਨਰਿੰਦਰ ਸਿੰਘ ਸੋਨੂੰ, ਰਵਿੰਦਰ ਸਿੰਘ ਸੈਣੀ, ਅਨੁਰੀਤ ਸੈਣੀ, ਅਭੈ ਸੈਣੀ ਵੀ ਮੌਜੂਦ ਸਨ।


Thursday, 4 July 2024

ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਮਹਾਨ ਢਾਡੀ ਦਰਬਾਰ ਸਜਾਏ



5 ਜੁਲਾਈ ਦਿਨ ਸ਼ੁਕਰਵਾਰ ਨੂੰ ਸਜਾਏ ਜਾਣਗੇ, ਮਹਾਨ ਕੀਰਤਨ ਦਰਬਾਰ
ਅਮਰਜੀਤ ਸਿੰਘ ਜੰਡ ਸਿੰਘਾ-
ਜੰਡੂ ਸਿੰਘਾ ਵਿੱਚ ਮੋਜੂਦ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਮਹਾਨ ਢਾਡੀ ਦਰਬਾਰ ਸਮੂਹ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਸਜਾਇਆ ਗਿਆ। ਜਿਸ ਵਿੱਚ ਢਾਡੀ ਭਾਈ ਬਿਮਲਜੀਤ ਸਿੰਘ ਖਾਲਸਾ ਹਜੂਰੀ ਢਾਡੀ, ਢਾਡੀ ਸੁਖਜਿੰਦਰ ਸਿੰਘ ਮੋਹਾਲੀ ਵਾਲੇ, ਢਾਡੀ ਭਾਈ ਜਗਜੀਵਨ ਸਿੰਘ ਅਰਜੁਨਵਾਲ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ।
 

  ਪ੍ਰਧਾਨ ਭੁਪਿੰਦਰ ਸਿੰਘ ਸੰਘਾ ਨੇ ਦਸਿਆ ਕਿ 5 ਜੁਲਾਈ ਦਿਨ ਸ਼ੁਕਰਵਾਰ ਨੂੰ ਗੁ.ਪੰਜ ਤੀਰਥ ਸਾਹਿਬ ਵਿਖੇ ਮਹਾਨ ਕੀਰਤਨ ਦਰਬਾਰ 15 ਜੂਨ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਉਪਰੰਤ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਬਲਜੀਤ ਸਿੰਘ ਜੰਡੂ ਸਿੰਘਾ, ਭਾਈ ਕਮਲਜੀਤ ਸਿੰਘ ਕਮਲ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਭਾਈ ਸ਼ਮਸ਼ੇਰ ਸਿੰਘ ਹਜੂਰੀ ਰਾਗੀ ਗੁ. ਸਿੰਘ ਸਭਾ ਮਾਡਲ ਟਾਉਨ, ਭਾਈ ਜਗਦੀਪ ਸਿੰਘ ਜੰਡੂ ਸਿੰਘਾ ਹਜੂਰੀ ਰਾਗੀ ਗੁ. ਥੜਾ ਸਾਹਿਬ ਪਿੰਡ ਹਜ਼ਾਰਾ, ਭਾਈ ਚਰਨਜੀਤ ਸਿੰਘ ਹਰੀਪੁਰ, ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਨਿਭਾਣਗੇ। ਪ੍ਰਧਾਨ ਭੁਪਿੰਦਰ ਸਿੰਘ ਸੰਘਾ ਨੇ ਦਸਿਆ ਕਿ 30 ਜੂਨ ਨੂੰ ਗੁਰੂ ਕੇ ਲੰਗਰ ਦੀ ਸੇਵਾ ਸੁਰਜੀਤ ਸਿੰਘ ਸੰਘਾ ਦੇ ਪਰਿਵਾਰ ਵੱਲੋਂ ਨਿਭਾਈ ਗਈ ਤੇ ਭੱਲਕੇ 5 ਜੁਲਾਈ ਨੂੰ ਪਰਮਜੀਤ ਸਿੰਘ ਸੰਘਾ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ।

ਇਨ੍ਹਾਂ ਸਮਾਗਮਾਂ ਮੌਕੇ ਸੰਗਤਾਂ ਲਈ ਸਿੰਘ ਹਸਪਤਾਲ ਜੰਡੂ ਸਿੰਘਾ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ। ਅੱਜ ਦੇ ਸਮਾਗਮਾਂ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਦਫਤਰ ਇੰਚਾਰਜ਼, ਕਰਨੈਲ ਸਿੰਘ ਸਟੋਰ ਇੰਚਾਰਜ਼, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ, ਮਨਜੋਤ ਸਿੰਘ ਤੇ ਸਾਥੀ, ਬਲਜੀਤ ਸਿੰਘ ਬੱਲੀ, ਸਰਬਜੋਤ ਸਿੰਘ ਤੇ ਸਾਥੀ, ਸੁਰਜੀਤ ਸਿੰਘ ਰੀਹਲ, ਮਾ. ਗੁਰਦੀਪ ਸਿੰਘ, ਮਨਜੀਤ ਸਿੰਘ ਮਿੰਟੂ ਸਾਬਕਾ ਪੰਚ, ਜਥੇਦਾਰ ਕੁਲਵਿੰਦਰ ਸਿੰਘ ਮੁੰਡੀ ਕਬੂਲਪੁਰ, ਨੰਬਰਦਾਰ ਜਸਵੀਰ ਸਿੰਘ, ਸਰਬਜੀਤ ਸਿੰਘ ਸਾਬੀ, ਗੁਰਦਿਆਲ ਸਿੰਘ ਕਪੂਰ ਪਿੰਡ ਤੇ ਹੋਰ ਸੇਵਦਾਰ ਸੰਗਤਾਂ ਹਾਜ਼ਰ ਸਨ।



Wednesday, 3 July 2024

ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਪ੍ਰਕਾਸ਼ ਉਤਸਵ ਦੇ ਸਮਾਗਮਾਂ ਸਬੰਧੀ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦੀ ਰਸਮ ਨਿਭਾਈ ਗਈ


 ਗੁ. ਪੰਜ ਤੀਰਥ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਰਸਮ ਮੌਕੇ ਹਾਜ਼ਰ ਪ੍ਰਬੰਧਕ ਤੇ ਸਮੂਹ ਸੰਗਤਾਂ।

ਅਮਰਜੀਤ ਸਿੰਘ ਜੰਡ ਸਿੰਘਾ-
ਜੰਡੂ ਸਿੰਘਾ ਵਿੱਚ ਮੋਜੂਦ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ (ਜੰਡੂ ਸਿੰਘਾ) ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 39ਵੇਂ ਕੀਰਤਨ ਦਰਬਾਰ, ਢਾਡੀ ਦਰਬਾਰ ਤੇ ਪ੍ਰਕਾਸ਼ ਉਤਸਵ ਦੇ ਸਮਾਗਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ 4 ਤੇ 5 ਜੁਲਾਈ ਨੂੰ ਸ਼ਰਧਾ ਸਹਿਤ ਕਰਵਾਏ ਜਾ ਰਹੇ ਹਨ।
     

ਜਿਸਦੇ ਸਬੰਧ ਵਿੱਚ ਅੱਜ ਸਰਬੱਤ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਛਾਕੇ ਪਹਿਨਾਏ ਗਏ। ਉਪਰੰਤ ਲ੍ਹੜੀਵਾਰ ਚੱਲ ਰਹੇ 11 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ 13 ਹੋਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਕੀਤੇ ਗਏ। ਜਿਨ੍ਹਾਂ ਦੇ ਭੋਗ 5 ਜੁਲਾਈ ਨੂੰ ਪਾਏ ਜਾਣਗੇ। ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਜਾਣਗੇ। ਅੱਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ, ਕਰਨੈਲ ਸਿੰਘ, ਭਾਈ ਗੁਰਦੇਵ ਸਿੰਘ, ਰਣਜੀਤ ਸਿੰਘ, ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈਣ ਵਾਲੀਆਂ ਸੇਵਾਦਾਰ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਸਨਮਾਨਿੱਤ ਕੀਤਾ ਗਿਆ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੁੱਟ ਵਰਤਾਏ ਗਏ।


Tuesday, 2 July 2024

ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ

ਨਗਰ ਕੀਰਤਨ ਦੀ ਅਰੰਭਤਾ ਮੌਕੇ ਹਾਜਰ ਪੰਜ ਪਿਆਰੇ ਸਹਿਬਾਨ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ ਤੇ ਹੋਰ ਮੈਂਬਰ


2 ਜੂਨ ਨੂੰ 4 ਦਿਨਾਂ 39ਵੇਂ ਨਗਰ ਕੀਰਤਨ, ਕੀਰਤਨ ਦਰਬਾਰ ਤੇ ਪ੍ਰਕਾਸ਼ ਉਤਸਵ ਦੇ ਮਹਾਨ ਸਮਾਗਮ ਹੋਏ ਸ਼ੁਰ
ਅਮਰਜੀਤ ਸਿੰਘ ਜੰਡ ਸਿੰਘਾ- ਜੰਡੂ ਸਿੰਘਾ ਵਿੱਚ ਮੋਜੂਦ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 39ਵਾਂ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਹੇਠ ਸਜਾਇਆ ਗਿਆ।
     
 ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਦਫਤਰ ਇੰਚਾਰਜ਼, ਕਰਨੈਲ ਸਿੰਘ ਸਟੋਰ ਇੰਚਾਰਜ਼, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਹ ਨਗਰ ਕੀਰਤਨ ਇਲਾਕੇ ਦੇ ਵੱਖ-ਵੱਖ ਪਿੰਡ ਜੰਡੂ ਸਿੰਘਾ, ਜੈਤੇਵਾਲੀ, ਬੁਡਿਆਣਾ, ਕਪੂਰ ਪਿੰਡ, ਨਰੰਗਪੁਰ, ਖਿੱਚੀਪੁਰ, ਹਰੀਪੁਰ, ਤਲਵੰਡੀ, ਉਦੇਸੀਆਂ, ਅਰਜੁਨਵਾਲ, ਲੇਸੜੀਵਾਲ, ਚੂਹੜਵਾਲੀ, ਮਦਾਰਾ, ਧੋਗੜੀ ਤੇ ਨਗਰ ਜੰਡੂ ਸਿੰਘਾ ਵਿਚੋਂ ਹੁੰਦੇ ਹੋਏੇ ਰਾਤ ਵਾਪਸ ਗੁਰਦੁਆਰਾ ਪੰਜ ਤੀਰਥ ਸਾਹਿਬ ਵਿਖੇ ਸਪੰਨ ਹੋਇਆ। ਨਗਰ ਕੀਰਤਨ ਮੌਕੇ ਵੱਖ ਵੱਖ ਪਿੰਡਾਂ ਵਿੱਚ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸੇਵਾਦਾਰਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਗੁਰੂ ਕੇ ਲੰਗਰ ਲਗਾਏ ਗਏ। ਪੈ੍ਰਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ 3 ਜੁਲਾਈ ਨੂੰ ਸਮੂਹ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਰਸਮ ਨਿਭਾਈ ਜਾਵੇਗੀ। 4 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਢਾਡੀ ਦਰਬਾਰ ਸਜਾਏ ਜਾਣਗੇ। ਜਿਸ ਵਿੱਚ ਢਾਡੀ ਭਾਈ ਬਿਮਲਜੀਤ ਸਿੰਘ ਖਾਲਸਾ ਹਜੂਰੀ ਢਾਡੀ, ਢਾਡੀ ਸੁਖਜਿੰਦਰ ਸਿੰਘ ਮੋਹਾਲੀ ਵਾਲੇ, ਢਾਡੀ ਭਾਈ ਜਗਜੀਵਨ ਸਿੰਘ ਅਰਜੁਨਵਾਲ ਵਾਲੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰਨਗੇ। 5 ਜੁਲਾਈ ਦਿਨ ਸ਼ੁਕਰਵਾਰ ਨੂੰ ਗੁ.ਪੰਜ ਤੀਰਥ ਸਾਹਿਬ ਵਿਖੇ ਮਹਾਨ ਕੀਰਤਨ ਦਰਬਾਰ 15 ਜੂਨ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਉਪਰੰਤ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਬਲਜੀਤ ਸਿੰਘ ਜੰਡੂ ਸਿੰਘਾ, ਭਾਈ ਕਮਲਜੀਤ ਸਿੰਘ ਕਮਲ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਭਾਈ ਸ਼ਮਸ਼ੇਰ ਸਿੰਘ ਹਜੂਰੀ ਰਾਗੀ ਗੁ. ਸਿੰਘ ਸਭਾ ਮਾਡਲ ਟਾਉਨ, ਭਾਈ ਜਗਦੀਪ ਸਿੰਘ ਜੰਡੂ ਸਿੰਘਾ ਹਜੂਰੀ ਰਾਗੀ ਗੁ. ਥੜਾ ਸਾਹਿਬ ਪਿੰਡ ਹਜ਼ਾਰਾ, ਭਾਈ ਚਰਨਜੀਤ ਸਿੰਘ ਹਰੀਪੁਰ, ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਵਾਲੇ ਨਿਭਾਣਗੇ। ਇਨ੍ਹਾਂ ਸਮਾਗਮਾਂ ਮੌਕੇ ਸੰਗਤਾਂ ਲਈ ਸਿੰਘ ਹਸਪਤਾਲ ਜੰਡੂ ਸਿੰਘਾ ਦੇ ਡਾ. ਹਰਵਿੰਦਰ ਸਿੰਘ (ਸਿੰਘ) ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Monday, 1 July 2024

ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਤੋਂ ਵਿਸ਼ਾਲ ਨਗਰ ਕੀਰਤਨ 2 ਜੂਨ ਦਿਨ ਮੰਗਲਵਾਰ ਨੂੰ

ਭੱਲਕੇ ਗੁਰੂ ਘਰ ਵਿਖੇ ਅਰੰਭ ਹੋ ਰਹੇ ਹਨ ਤਿੰਨ ਦਿਨਾਂ 39ਵੇਂ ਨਗਰ ਕੀਰਤਨ, ਕੀਰਤਨ ਦਰਬਾਰ ਤੇ ਪ੍ਰਕਾਸ਼ ਉਤਸਵ ਦੇ ਮਹਾਨ ਸਮਾਗਮ
ਜੰਡ ਸਿੰਘਾ/ਜਲੰਧਰ 01 ਜੁਲਾਈ (ਅਮਰਜੀਤ ਸਿੰਘ, ਦਲਜੀਤ ਸਿੰਘ ਕਲਸੀ)- ਪਿੰਡ ਜੰਡੂ ਸਿੰਘਾ ਵਿੱਚ ਮੋਜੂਦ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚਰਨ ਛੋ੍ਹਹ ਪ੍ਰਾਪਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 429ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 39ਵਾਂ ਵਿਸ਼ਾਲ ਨਗਰ ਕੀਰਤਨ, ਕੀਰਤਨ ਦਰਬਾਰ ਤੇ ਪ੍ਰਕਾਸ਼ ਉਤਸਵ ਦੇ ਸਮਾਗਮ ਭੱਲਕੇ 2 ਜੁਲਾਈ ਤੋਂ ਅਰੰਭ ਹੋ ਰਹੇ ਹਨ। ਸੂਰਮਾ ਪੰਜਾਬ ਤੇ ਖ਼ਬਰਸਾਰ ਪੰਜਾਬ ਨੂੰ ਜਾਣਕਾਰੀ ਦਿੰਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਸੰਘਾ, ਅਮਰਜੀਤ ਸਿੰਘ ਲੰਗਰ ਤੇ ਦਫਤਰ ਇੰਚਾਰਜ਼, ਕਰਨੈਲ ਸਿੰਘ ਸਟੋਰ ਇੰਚਾਰਜ਼, ਮੈਂਬਰ ਭਾਈ ਗੁਰਦੇਵ ਸਿੰਘ, ਮੈਂਬਰ ਰਣਜੀਤ ਸਿੰਘ, ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ 2 ਜੁਲਾਈ ਦਿਨ ਮੰਗਲਵਾਰ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਵਿਸ਼ਾਲ ਨਗਰ ਕੀਰਤਨ ਗੁਰੂ ਘਰ ਤੋਂ ਸਜਾਇਆ ਜਾਵੇਗਾ। ਜੋ ਕਿ ਇਲਾਕੇ ਦੇ ਵੱਖ-ਵੱਖ ਪਿੰਡ ਜੰਡੂ ਸਿੰਘਾ, ਜੈਤੇਵਾਲੀ, ਬੁਡਿਆਣਾ, ਕਪੂਰ ਪਿੰਡ, ਨਰੰਗਪੁਰ, ਖਿੱਚੀਪੁਰ, ਹਰੀਪੁਰ, ਤਲਵੰਡੀ, ਉਦੇਸੀਆਂ, ਅਰਜੁਨਵਾਲ, ਲੇਸੜੀਵਾਲ, ਚੂਹੜਵਾਲੀ, ਮਦਾਰਾ, ਧੋਗੜੀ ਤੇ ਨਗਰ ਜੰਡੂ ਸਿੰਘਾ ਵਿਚੋਂ ਹੁੰਦੇ ਹੋਏੇ ਰਾਤ ਵਾਪਸ ਗੁਰਦੁਆਰਾ ਪੰਜ ਤੀਰਥ ਸਾਹਿਬ ਵਿਖੇ ਸਪੰਨ ਹੋਵੇਗਾ। ਪ੍ਰਬੰਧਕਾਂ ਨੇ ਦਸਿਆ 3 ਜੁਲਾਈ ਨੂੰ ਸਮੂਹ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਰਸਮ ਨਿਭਾਉਦੇ ਹੋਏ ਸੁੰਦਰ ਪੋਛਾਕੇ ਪਹਿਨਾਏ ਜਾਣਗੇ। 4 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਢਾਡੀ ਦਰਬਾਰ ਸਜਾਏ ਜਾਣਗੇ। ਜਿਸ ਵਿੱਚ ਢਾਡੀ ਭਾਈ ਬਿਮਲਜੀਤ ਸਿੰਘ ਖਾਲਸਾ ਹਜੂਰੀ ਢਾਡੀ, ਢਾਡੀ ਸੁਖਜਿੰਦਰ ਸਿੰਘ ਮੋਹਾਲੀ ਵਾਲੇ, ਢਾਡੀ ਭਾਈ ਜਗਜੀਵਨ ਸਿੰਘ ਅਰਜੁਨਵਾਲ ਵਾਲੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰਨਗੇ। 
5 ਜੁਲਾਈ ਨੂੰ ਸਜਾਏ ਜਾਣਗੇ ਮਹਾਨ ਕੀਰਤਨ ਦਰਬਾਰ
 5 ਜੁਲਾਈ ਦਿਨ ਸ਼ੁਕਰਵਾਰ ਨੂੰ ਗੁ.Êਪੰਜ ਤੀਰਥ ਸਾਹਿਬ ਜੀ ਵਿਖੇ ਮਹਾਨ ਕੀਰਤਨ ਦਰਬਾਰ 15 ਜੂਨ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਉਪਰੰਤ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਬਲਜੀਤ ਸਿੰਘ ਜੰਡੂ ਸਿੰਘਾ, ਭਾਈ ਕਮਲਜੀਤ ਸਿੰਘ ਕਮਲ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ, ਭਾਈ ਸ਼ਮਸ਼ੇਰ ਸਿੰਘ ਹਜੂਰੀ ਰਾਗੀ ਗੁ. ਸਿੰਘ ਸਭਾ ਮਾਡਲ ਟਾਉਨ, ਭਾਈ ਜਗਦੀਪ ਸਿੰਘ ਜੰਡੂ ਸਿੰਘਾ ਹਜੂਰੀ ਰਾਗੀ ਗੁ. ਥੜਾ ਸਾਹਿਬ ਪਿੰਡ ਹਜ਼ਾਰਾ, ਭਾਈ ਚਰਨਜੀਤ ਸਿੰਘ ਹਰੀਪੁਰ, ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਖਾਲਸਾ ਜੰਡੂ ਸਿੰਘਾ ਵਾਲੇ ਨਿਭਾਣਗੇ। ਇਨ੍ਹਾਂ ਸਮਾਗਮਾਂ ਮੌਕੇ ਸੰਗਤਾਂ ਲਈ ਸਿੰਘ ਹਸਪਤਾਲ ਜੰਡੂ ਸਿੰਘਾ ਦੇ ਡਾ. ਹਰਵਿੰਦਰ ਸਿੰਘ (ਸਿੰਘ) ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।