Thursday, 26 October 2023
ਪਹਿਲੀ ਵਾਰ ਖੂਨਦਾਨ ਕਰਨ ਨਾਲ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਮਲਜੀਤ ਸਿੰਘ
ਆਦਮਪੁਰ/ਜਲੰਧਰ 26 ਅਕਤੂਬਰ (ਅਮਰਜੀਤ ਸਿੰਘ)- ਮੈਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਸਵੀਰ ਸਿੰਘ ਸਾਬੀ ਪ੍ਰਧਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੋਸਾਇਟੀ ਦੀ ਪ੍ਰੇਰਨਾ ਸਦਕਾ ਮੈਂ ਪਹਿਲੀ ਵਾਰ ਖੂਨਦਾਨ ਕੀਤਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮਲਜੀਤ ਸਿੰਘ ਮਿਨਹਾਸ ਪੁੱਤਰ ਜੋਰਾਵਰ ਸਿੰਘ ਡਰੋਲੀ ਕਲਾਂ ਨੇ ਪ੍ਰੈਸ ਨਾਲ ਸ਼ਾਂਝਾ ਕਰਦੇ ਹੋਏ ਕਿਹਾ ਮੈਂ ਪਹਿਲੀ ਵਾਰ ਖੂਨਦਾਨ ਕਰ ਰਿਹਾ ਹਾਂ ਅਤੇ ਮੇਰੇ ਵੱਲੋਂ ਦਿੱਤੇ ਗਏ ਖੂਨ ਨਾਲ ਕਿਸੇ ਲੋ੍ਹੜਵੰਦ ਦੀ ਜਰੂਰਤ ਪੂਰੀ ਹੋਵੇਗੀ ਅਤੇ ਉਸਦੀ ਜਾਨ ਬਚ ਸਕੇਗੀ। ਪ੍ਰੈਸ ਨਾਲ ਗੱਲਬਾਤ ਦੌਰਾਨ ਕਮਲਜੀਤ ਸਿੰਘ ਨੇ ਕਿਹਾ ਖੂਨਦਾਨ ਕਰਨ ਨਾਲ ਕਈ ਕੀਮਤੀ ਜਾਂਨਾਂ ਬਚਾਈਆਂ ਜਾ ਸਕਦੀਆਂ ਹਨ ਤੇ ਸਾਨੂੰ ਹਰ ਇੱਕ ਖੂਨਦਾਨ ਕਰਨਾਂ ਚਾਹੀਦਾ ਹੈ ਕਿਉਕਿ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ ਇਸਦੀ ਲੋ੍ਹੜ ਖੂਨਦਾਨ ਕਰਨ ਨਾਲ ਹੀ ਪੂਰੀ ਹੋ ਸਕਦੀ ਹੈ। ਖੂਨਦਾਨ ਕਰਨ ਨਾਲ ਦਾਨ ਕਰਨ ਵਾਲੇ ਵਿਆਕਤੀ ਨੂੰ ਵੀ ਫਾਇਦਾ ਹੁੰਦਾ ਹੈ। ਬਲੱਡ ਡੋਨੇਸ਼ਨ ਕਰਨ ਦੇ ਬਾਅਦ ਚੰਗੀ ਖੁਰਾਕ ਲੈਣ ਨਾਲ ਸਰੀਰ ’ਚ ਨਵਾਂ ਖੂਨ ਬਣਦਾ ਹੈ। ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਕਿਸੇ ਦੀ ਕੀਮਤੀ ਜਾਨ ਬਚਾਉਣ ਦੀ ਵੱਡੀ ਖੁਸ਼ੀ ਕੋਈ ਹੋਰ ਨਹੀਂ ਹੋ ਸਕਦੀ।
ਪਿੰਡ ਬੋਲੀਨਾ ਦੋਆਬਾ ਵਿਖੇ ਸ਼ਹੀਦ ਚਰਨਜੀਤ ਲਾਲ ਦੀ ਸ਼ਹਾਦਤ ਤੇ ਸਰਧਾਂਜਲੀ ਸਮਾਗਮ ਕਰਵਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦੋਆਬਾ ਵਿਖੇ ਪੁਲਿਸ ਪ੍ਰਸ਼ਾਸਨ, ਗ੍ਰਾਮ ਪੰਚਾਇਤ ਬੋਲੀਨਾ ਦੋਆਬਾ ਅਤੇ ਸਮੂਹ ਸਕੂਲ ਸਟਾਫ ਦੁਆਰਾ ਸਾਂਝੇ ਤੋਰ ਤੇ ਮਿਲਕੇ ਸ਼ਹੀਦ ਸਿਪਾਹੀ ਚਰਨਜੀਤ ਲਾਲ ਨੂੰ ਉਨ੍ਹਾਂ ਵਲੋ ਡਿਉਟੀ ਦੋਰਾਨ ਦਿੱਤੀ ਸ਼ਹਾਦਤ ਤੇ ਪੁਲਿਸ ਪ੍ਰਸ਼ਾਸਨ ਵਲੋ ਪੁੱਜੇ, ਮੁੱਖ ਮਹਿਮਾਨ ਸ. ਜਸਵਿੰਦਰ ਸਿੰਘ ਐਸ.ਆਈ ਵਲੋ ਸ਼ਹੀਦ ਚਰਨਜੀਤ ਲਾਲ ਦੀ ਜੀਵਨੀ ਬਾਰੇ ਅਤੇ ਸ਼ਹਾਦਤ ਬਾਰੇ ਸਕੂਲ ਦੇ ਬੱਚਿਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਉਨ੍ਹਾਂ ਵਰਗੇ ਦਲੇਰ ਅਤੇ ਇਮਾਨਦਾਰ ਦੇਸ਼ ਭਗਤ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਲ ਆਏ ਏਐਸਆਈ ਸਵਿੰਦਰ ਸਿੰਘ, ਰਾਮ ਸਿੰਘ ਬੋਲੀਨਾ ਪ੍ਰਧਾਨ ਪੰਚਾਇਤ ਯੂਨੀਅਨ ਜਲੰਧਰ, ਪ੍ਰਸਿੱਧ ਸਮਾਜ ਸੇਵਕ ਪ੍ਰਵੀਨ ਕੁਮਾਰ, ਪ੍ਰਸਿੱਧ ਕੱਬਡੀ ਖਿਡਾਰੀ ਕੰਪੀ ਬੋਲੀਨਾ, ਸਿਪਾਹੀ ਜਸਵੀਰ ਸਿੰਘ, ਲੇਡੀਜ਼ ਕਾਸਟੇਬਲ ਰਾਜਦੀਪ ਕੌਰ ਦਾ ਆਏ ਹੋਏ ਮਹਿਮਾਨਾਂ ਦਾ ਸਕੂਲ ਪ੍ਰਿੰਸੀਪਲ ਰਿਤੂਪਾਲ ਅਤੇ ਸਮੂਹ ਸਕੂਲ ਸਟਾਫ ਵਲੋਂ ਧੰਨਵਾਦ ਕਰਦਿਆਂ ਸਰਧਾਂਜਲੀ ਦਿੱਤੀ ਗਈ।
Wednesday, 25 October 2023
ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਰਿਵਾਇਤੀ ਉਤਸ਼ਾਹ ਨਾਲ ਮਨਾਇਆ
ਮੁੱਖ ਮੰਤਰੀ ਭਗਵੰਤ ਮਾਨ ਨੇ ਬਟਨ ਦਬਾ ਕੇ ਰਾਵਣ ਦੇ ਪੁਤਲੇ ਨੂੰ ਕੀਤਾ ਅਗਨ ਭੇਂਟ
ਹੁਸ਼ਿਆਰਪੁਰ 24 ਅਕਤੂਬਰ (ਤਰਸੇਮ ਦੀਵਾਨਾ, ਅਮਰਜੀਤ ਸਿੰਘ)- ਦੁਸਹਿਰੇ ਦਾ ਤਿਉਹਾਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਿਰਕਤ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਆਈਏਐੱਸ ਦੇ ਨਿਰਦੇਸ਼ਾਂ ਤੇ ਜ਼ਿਲਾ ਪ੍ਰਸ਼ਾਸਨ ਨੇ ਪੂਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਹੁਸ਼ਿਆਰਪੁਰ ‘ਚ ਦੁਸਹਿਰੇ ਦਾ ਤਿਉਹਾਰ ਮੁੱਖ ਤੌਰ ‘ਤੇ ਸ਼੍ਰੀ ਰਾਮ ਲੀਲਾ ਕਮੇਟੀ ਰਜਿ. ਵੱਲੋਂ ਗੋਪੀ ਚੰਦ ਕਪੂਰ ਪ੍ਰਧਾਨ ਦੀ ਦੇਖ ਰੇਖ ਹੇਠ ਦੂਸ਼ਿਹਰਾ ਗਰਾਊਂਡ ਵਿੱਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ, ਡਾ. ਰਵਜੋਤ ਵਿਧਾਇਕ ਸ਼ਾਮ ਚੁਰਾਸੀ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਉੜਮੁਡ਼ ਟਾਂਡਾ ਤੇ ਵਿਸ਼ੇਸ਼ ਮਹਿਮਾਨ ਵੱਜੋਂ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ ਤੇ ਜ਼ਿਲਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਤੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪਰਵੀਨ ਸੈਣੀ ਨੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਪੰਜਾਬੀ ਭਗਵੰਤ ਮਾਨ ਨੇ ਕਿਹਾ ਕਿ ਦੁਸ਼ਹਿਰਾ ਮੇਲਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਦੋਵੇਂ ਪਾਸੇ ਪੌੜੀਆਂ ਸਟੇਡੀਅਮ ਵਾਂਗ ਬਣਾਈਆਂ ਜਾਣ,ਮੈਡੀਕਲ ਕਾਲਜ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਮੈਡੀਕਲ ਕਾਲਜ ਵਿੱਚ ਅਗਲੇ ਸਾਲ ਕਲਾਸਾਂ ਸ਼ੁਰੂ ਹੋ ਜਾਣਗੀਆਂ ਹੁਸ਼ਿਆਰਪੁਰ ਦੀ ਸੁੰਦਰਤਾ ਲਈ ਹਰ ਪ੍ਰੋਜੈਕਟ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ ਸ਼ਾਮ 5:45 ਵਜੇ ਸੂਰਜ ਢੱਲਦੇ ਸਾਰ ਹੀ ਵਿਧੀਵਤ ਰੂਪ ‘ਚ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ ਰਾਵਣ ਦੇ ਪੁਤਲੇ ਨੂੰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਰਿਮੋਟ ਦੇ ਬਟਨ ਦੱਬ ਕੇ ਅਗਨ ਭੇਂਟ ਕੀਤਾ। ਮੇਘਨਾਥ ਦੇ ਪੁਤਲੇ ਨੂੰ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੀਕਸ਼ਣ ਸੂਦ ਤੇ ਕੁੰਭਕਰਣ ਦੇ ਪੁਤਲੇ ਨੂੰ ਕਰਮਵੀਰ ਸਿੰਘ ਘੁੰਮਣ ਤੇ ਕਮਲ ਚੋਧਰੀ ਨੇ ਸਾਂਝੇ ਰੂਪ ‘ਚ ਬਟਨ ਦੱਬ ਕੇ ਅਗਨ ਭੇਂਟ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਰਮੀਤ ਸਿੰਘ ਔਲਖ ਚੇਅਰਮੈਨ ਨਗਰ ਸੁਧਾਰ ਟਰੱਸਟ, ਸੰਤ ਰਮਿੰਦਰ ਦਾਸ, ਸੰਤ ਰਣਜੀਤ ਸਿੰਘ ਸ਼ਹੀਦਸਿੰਘਾਂ, ਸਤਵੰਤ ਸਿੰਘ ਸਿਆਣ ਸੂਬਾ ਜੁਆਇੰਟ ਸਕੱਤਰ, ਡਾ. ਹਰਮਿੰਦਰ ਸਿੰਘ ਬਖਸ਼ੀ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ,ਕਰਮਜੀਤ ਕੌਰ ਚੇਅਰਪ੍ਰਸਨ ਜ਼ਿਲਾ ਯੋਜਨਾ ਬੋਰਡ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਤੀਕਸ਼ਣ ਸੂਦ ਸਾਬਕਾ ਕੈਬਨਿਟ ਮੰਤਰੀ, ਸ਼ਿਵ ਸੂਦ, ਸ਼੍ਰੀ ਕਮਲ ਚੌਧਰੀ ਸਾਬਕਾ ਮੈਂਬਰ ਪਾਰਲੀਮੈਂਟ, ਐੱਸ.ਡੀ.ਐੱਮ ਪ੍ਰੀਤਇੰਦਰ ਸਿੰਘ ਬੈਂਸ , ਤਹਿਸੀਲਦਾਰ ਹਰਮਿੰਦਰ ਸਿੰਘ ਆਪ ਆਗੂ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਦੀਆਂ ਪ੍ਰਮੁਖ ਸ਼ਖਸ਼ੀਅਤਾਂ, ਸਿਆਸੀ,ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।
40ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ
ਉਦਘਾਟਨੀ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਐਫਸੀਆਈ ਦਿੱਲੀ ਨੂੰ 3-2 ਦੇ ਫਰਕ ਨਾਲ ਹਰਾਇਆ
ਜਲੰਧਰ 25 ਅਕਤੂਬਰ (ਅਮਰਜੀਤ ਸਿੰਘ)- ਭਾਰਤੀ ਨੇਵੀ ਮੁੰਬਈ ਨੇ ਐਫਸੀਆਈ ਦਿੱਲੀ ਨੂੰ ਸਖਤ ਮੁਕਾਬਲੇ ਮਗਰੋਂ 3-2 ਦੇ ਫਰਕ ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਜਿੱਤ ਦਰਜ ਕਰਦੇ ਹੋਏ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਏ ਉਕਤ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕੀਤਾ ਜਦਕਿ ਇੰਡੀਅਨ ਆਇਲ ਦੇ ਰਾਜਨ ਬੇਰੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਤੇ ਬਲਕਾਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਦੀਆਂ ਫਲੱਡ ਲਾਇਟਾਂ ਜਲਦ ਹੀ ਬਦਲ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਵਿੱਚ ਸੁਰਜੀਤ ਹਾਕੀ ਟੂਰਨਾਮੈਂਟ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਤੇ ਇੰਡੀਅਨ ਆਇਲ ਦੇ ਰਾਜਨ ਬੇਰੀ ਨੇ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਵਿੱਚ ਇੰਡੀਅਨ ਆਇਲ ਵਲੋਂ ਆਧੁਨਿਕ ਸਕੋਰ ਬੋਰਡ ਲਗਾਇਆ ਜਾਵੇਗਾ। ਇਸ ਮੌਕੇ ਤੇ ਸੇਂਟ ਫਰਾਂਸਿਸ ਸਕੂਲ ਕਰਤਾਰਪੁਰ ਦੀਆਂ ਲੜਕੀਆਂ ਵਲੋਂ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਬਲਕਾਰ ਸਿੰਘ ਨੇ ਉਦਘਾਟਨੀ ਮੈਚ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।
ਉਦਘਾਟਨੀ ਮੈਚ ਵਿੱਚ ਦੋਵੇਂ ਟੀਮਾਂ ਨੇ ਬੇਹਤਰੀਨ ਹਾਕੀ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 6ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਸ਼ੁਸ਼ੀਲ ਧਾਨਵਰ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 20ਵੇਂ ਮਿੰਟ ਵਿੱਚ ਐਫਸੀਆਈ ਦਿੱਲੀ ਦੇ ਅਕਸ਼ੇ ਦੂਬੇ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬਰਾਬਰ ਕੀਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਖੇਡ ਦੇ 32ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਸ਼ੁਸ਼ੀਲ ਧਾਨਵਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕੀਤਾ। ਖੇਡ ਦੇ 44ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਸੰਨਜੀਤ ਟੋਪੋ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ। ਅਗਲੇ ਮਿੰਟ ਵਿੱਚ ਐਫਸੀਆਈ ਦੇ ਆਗਿਆਪਾਲ ਨੇ ਗੋਲ ਕਰਕੇ ਸਕੋਰ 2-3 ਕੀਤਾ।
ਇਸ ਮੌਕੇ ਤੇ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਲਖਵਿੰਦਰ ਪਾਲ ਸਿੰ੍ਹਘ ਖਹਿਰਾ, ਮੈਡਮ ਸਰੋਜਨੀ ਸ਼ਾਰਦਾ,ਐਲਆਰ ਨਈਅਰ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਚਰਨਜੀਤ ਸਿੰਘ ਚੰਨੀ ਸੀਟੀ ਗਰੁੱਪ, ਨੱਥਾ ਸਿੰਘ ਗਾਖਲ, ਸੁਰਿੰਦਰ ਸਿੰਘ ਭਾਪਾ ਜਨਰਲ ਸਕੱਤਰ ਸੁਰਜੀਤ ਹਾਕੀ ਸੋਸਾਇਟੀ, ਇਕਬਾਲ ਸਿੰਘ ਸੰਧੂ ਸੀਈਓ ਸੁਰਜੀਤ ਸੋਸਾਇਟੀ, ਰਾਮ ਪ੍ਰਤਾਪ, ਨਰਿੰਦਰ ਸਿੰਘ ਜੱਜ, ਰਣਜੀਤ ਸਿੰਘ ਰਾਣਾ ਟੁੱਟ,ਸੁਖਜੀਤ ਕੌਰ, ਗੌਰਵ ਅਗਰਵਾਲ,ਸਤਪਾਲ ਤੂਰ, ਰਵਿੰਦਰ ਸਿੰਘ ਪੁਆਰ, ਅਨੂਪ ਸਿੰਘ ਪਾਸਪੋਰਟ ਅਫਸਰ ਜਲੰਧਰ, ਅਬਿੰਦਰ ਕੁਲਾਰ, ਅਤੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਾਨੂੰ ਆਪਣੇ ਘਰਾਂ ਦੇ ਬਜਰੁਗਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ, ਵਿਨੋਦ ਫ਼ਕੀਰਾ ਸਟੇਟ ਐਵਾਰਡੀ
ਕਦਰ
ਇੱਕ ਵਾਰ ਬਜੁਰਗ ਨੇ ਰੱਸਾ ਵੱਟਦੇ ਹੋਏ ਨੇ ਆਪਣੇ ਬੱਚਿਆਂ ਨੂੰ ਕਿਹਾ ਆਓ ਆਪਾਂ ਮਿਲ ਕੇ ਕਾਂ ਫੜਨਾ ਹੈ ਤਾਂ ਕਿਸੇ ਵੱਲੋਂ ਵੀ ਕਿੰਤੂ ਪ੍ਰ਼ੰਤੂ ਕੀਤੇ ਬਿਨਾਂ ਰੱਲ ਕੇ ਕਾਂ ਫੜ ਲਿਆ ਫਿਰ ਕਾਂ ਨੇ ਕਿਹਾ ਤੁਸੀਂ ਮੈਨੂੰ ਜਾਨੋ ਨਾ ਮਾਰੋ ਮੈਂ ਤੁਹਾਨੂੰ ਇੱਕ ਖਜਾਨੇ ਦਾ ਪਤਾ ਦੱਸਦਾ ਹਾਂ ਜਿਸ ਨਾਲ ਤੁਸੀਂ ਅਮੀਰ ਹੋ ਜਾਵੋਗੇ ਤੇ ਤੁਹਾਡੀ ਜਿੰਦਗੀ ਹੋਰ ਵੀ ਸੁਖਾਲੀ ਹੋ ਜਾਵੇਗੀ। ਇਸ ਤਰ੍ਹਾਂ ਇਤਫ਼ਾਕ ਵਾਲੇ ਪਰਿਵਾਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ । ਇਹ ਸਭ ਕੁੱਝ ਇਕ ਹੋਰ ਆਦਮੀ ਸੁਣ ਕੇ ਰੱਸੀ ਹੱਥ ਵਿੱਚ ਫੜੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਵਾਜ਼ ਮਾਰ ਕੇ ਕਿਹਾ ਆਵੋ ਆਪਾਂ ਕਾਂ ਫੜਨਾ ਹੈ ਤਾਂ ਅੱਗੋਂ ਉਹ ਆਖਣ ਲੱਗੇ ਬਾਪੂ ਕੋਈ ਸਿਆਣੀ ਗੱਲ ਕਰ ਕਾਂ ਵੀ ਫੱੜ ਹੋਣਾ ਹੈ ਆਖ ਕੇ ਪਰਿਵਾਰ ਦੇ ਸਾਰੇ ਮੈਂਬਰ ਇੱਧਰ ਉੱਧਰ ਖਿੱਸਕ ਗਏ। ਪਹਿਲੇ ਸਮੇਂ ਘਰ ਦੇ ਸਿਆਣੇ ਬੰਦਿਆਂ ਵੱਲੋਂ ਇਸ ਤਰ੍ਹਾਂ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਇੱਕ ਜੁਟ ਹੋ ਕੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਸੀ। ਪਰ ਹੁਣ ਸਾਰਾ ਕੁੱਝ ਉਲਟ ਚੱਲ ਰਿਹਾ ਹੈ। ਹੁਣ ਕਿਸੇ ਨੂੰ ਵੀ ਹੱਥ ਵਿੱਚੋਂ ਇੱਕ ਪੱਲ ਲਈ ਮੋਬਾਇਲ ਨੂੰ ਪਰੇ ਕਰਕੇ ਗੱਲ ਕਰਨ ਨੂੰ ਕਹੋ ਤਾਂ ਉਹ ਇਸ ਦੇ ਬਦਲੇ ਤੁਰੰਤ ਆਖ ਦਿੰਦਾ ਹੈ ਕਿ ਮੈਂ ਬਹੁਤ ਬੀਜੀ ਹਾਂ ਮੇਰੇ ਕੋਲ ਟਾਇਮ ਨਹੀਂ ਹੈ ਤੁਹਾਡੀਆਂ ਫਾਲਤੂ ਦੀਆਂ ਗੱਲਾਂ ਸੁਨਣ ਲਈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਹੁਣ ਦੇ ਸਮੇਂ ਵਿੱਚ ਜਿ਼ਆਦਾ ਬਜੁਰਗਾਂ ਦੀ ਗਿਣਤੀ ਵਿਰਧ ਆਸ਼ਰਮਾਂ ਵਿੱਚ ਹੋ ਗਈ ਹੈ । ਹੁਣ ਜੇਕਰ ਕੋਈ ਬਜੁਰਗ ਘਰਾਂ ਵਿੱਚ ਵੀ ਹਨ ਤਾਂ ਉਨ੍ਹਾਂ ਦੀ ਗੱਲ ਸੁਨਣ ਨੂੰ ਕੋਈ ਤਿਆਰ ਨਹੀਂ ਅਤੇ ਨਾ ਹੀ ਕੋਈ ਉਨ੍ਹਾਂ ਕੋਲ ਘੜੀ ਦੋ ਘੜੀ ਬੈਠਣ ਲਈ ਆਪਣਾ ਸਮਾਂ ਕੱਢਣ ਨੂੰ ਤਿਆਰ ਹੈ।
ਸਾਨੂੰ ਜੇਕਰ ਜਿੰਦਗੀ ਸਫ਼ਲ ਬਣਾਉਣ ਦਾ ਤਰੀਕਾ ਸਿੱਖਣਾ ਹੈ ਤਾਂ ਆਪ ਤੋਂ ਵੱਡੇ ਬਜੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਖ਼ੁਦਾ ਨਾ ਖਾਦਸਾ ਸਾਡੀ ਜਿੰਦਗੀ ਵਿੱਚ ਕਦੇ ਦੁੱਖ ਦੀਆਂ ਘੜੀਆਂ ਆ ਜਾਣ ਤਾਂ ਅਸੀਂ ਠਰੰਮੇ੍ਹ ਨਾਲ ਉਨ੍ਹਾਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕੀਏ। ਬਜਰੁਗਾਂ ਦੀ ਸਾਨੂੰ ਸਦਾਂ ਹੀ ਲੋੜ ਰਹਿੰਦੀ ਹੈ । ਭਾਵੇਂ ਇਨ੍ਹਾਂ ਨੂੰ ਘਰਾਂ ਵਿੱਚ ਅਣਗੋਲਿਆ ਜਿਹਾ ਕੀਤਾ ਜਾ ਰਿਹਾ ਹੈ। ਇਕ ਦਿਨ ਮੈਂ ਸਫ਼ਰ ਤੋਂ ਆਉਂਦੇ ਹੋਏ ਰਸਤੇ ਵਿੱਚ ਚਾਹ ਪੀਣ ਲਈ ਰੱੁਕਿਆ ਕਾਫ਼ੀ ਗੱਡੀਆਂ ਉੱਥੇ ਖੜੀਆਂ ਸਨ ਜਦੋਂ ਮੈਂ ਚਾਹ ਪੀ ਕੇ ਬਿਲ ਦੀ ਆਦਇਗੀ ਕਰਨ ਲਈ ਗਿਆ ਤਾਂ ਵੇਖ ਕੇ ਹੈਰਾਨ ਹੋ ਗਿਆ ਕਿ ਇੱਕ ਪਰਿਵਾਰ ਵੀ ਉੱਥੇ ਚਾਹ ਪੀ ਕੇ ਬਿਲ ਦੇਣ ਲੱਗੇ ਤਾਂ ਉਨ੍ਹਾਂ ਚਾਰ ਪੰਜ ਜਣੇ ਪਰਿਵਾਰ ਦੇ ਮੈਂਬਰ ਆਪਣੀ ਬਿਰਧ ਮਾਤਾ ਨੂੰ ਕਹਿਣ ਲੱਗੇ ਕਿ ਬਿਲ ਦੇ ਦਵੋ ਤਾਂ ਮਾਤਾ ਨੇ ਪੈਸੇ ਕੱਢੇ ਤਾਂ ਉਨ੍ਹਾਂ ਨੇ ਫੜ ਕੇ ਅਗਾਂਹ ਦੇ ਦਿੱਤੇ । ਮੈਂ ਸੋਚ ਰਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਸ਼ਾਨ ਵਿੱਚ ਕੋਈ ਫ਼ਕਰ ਨਹੀਂ ਪਿਆ ਬਲਕਿ ਬਜੁਰਗ ਮਾਤਾ ਨੂੰ ਹੋਸਲਾ ਹੋ ਗਿਆ ਕਿ ਬੱਚੇ ਉਨ੍ਹਾਂ ਦੀ ਕਦਰ ਕਰਦੇ ਹਨ । ਇਸ ਤੋਂ ਇਲਾਵਾ ਉਹ ਦੋ ਵਕਤ ਦੀ ਰੋਟੀ ਚਾਹ ਅਤੇ ਇੱਜਤ ਹੀ ਚਾਹੁੰਦੇ ਹਨ ਇਸ ਦੇ ਏਵਜ਼ ਵਿੱਚ ਹਰ ਪੱਲ ਮੁਫੱਤ ਵਿੱਚ ਦੁਆਵਾਂ ਹੀ ਦਿੰਦੇ ਹਨ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਆਪਣੇ ਘਰਾਂ ਦੇ ਬਜਰੁਗਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ।ਇਹ ਹੀ ਸਮੇਂ ਦੀ ਲੋੜ ਹੈ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ, ਲੇਖਕ ਪੰਜਾਬੀ ਭਾਸ਼ਾ ਵਿਭਾਗ, ਪਟਿਆਲਾ, ਪੰਜਾਬ ਅਤੇ ਲੇਖਕ ਪੰਜਾਬੀ ਸਾਹਿਤਕ ਅਕਦਮੀ, ਹਰਿਆਣਾ, ਪੰਚਕੂਲਾ, ਆਰੀਆ ਨਗਰ, ਕਰਤਾਰਪੁਰ, ਵਿਨੋਦ ਕੁਮਾਰ ਵਾਲੀ ਗਲੀ, ਜਲੰਧਰ। ਮੋ.ਨੰ: 098721-97326
Friday, 20 October 2023
ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਸਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਦੀ ਖੁੱਲ੍ਹੀ ਗਰਾਊਂਡ ਵਿੱਚ ਸਕੂਲ ਮੈਨੇਜਮੇੰਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦਾ ਸਾਲਾਨਾ ਸਮਾਗਮ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ, ਡਾਇਰੈਕਟਰ ਨਿਸ਼ਾ ਮੜਿਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਦੀ ਆਰੰਭਤਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਸਕੂਲ ਦੇ ਨੰਨ੍ਹੇ -ਮੁੰਨੇ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਡਰੈੱਸਾਂ ਦੇ ਅੰਦਰ’ ਆਜ ਹੈ ਹੌਲੀਡੇ ’ ਤੇ ਡਾਂਸ ਕਰਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਕੇ. ਜੀ. ਵਿੰਗ ਦੇ ਵਿਦਿਆਰਥੀਆਂ ਨੇ ਬਹੁਤ ਹੀ ਮਨਮੋਹਕ ਡਾਂਸ ਕਰਦੇ ਹੋਏ ਆਪਣੀ ਪ੍ਰਤਿਭਾ ਦਿਖਾਈ। ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੀ ਅਖੰਡਤਾ ਨੂੰ ਦਰਸਾਉਂਦੇ ਵੱਖ –ਵੱਖ ਸੱਭਿਆਚਾਰਕ ਰੰਗ ਜਿਵੇਂ -ਰਾਜਸਥਾਨੀ, ਹਿਮਾਚਲੀ ਅਤੇ ਪੰਜਾਬੀ ਲੋਕ -ਨਾਚ ਪੇਸ਼ ਕਰਕੇ ਸਭ ਨੂੰ ਮੰਤਰ ਮੁਗ਼ਧ ਕਰ ਦਿੱਤਾ। ਕੁੜੀਆਂ ਵੱਲੋਂ ਬਹੁਤ ਵਧੀਆ ਅੰਦਾਜ਼ ਵਿੱਚ ਜੂਨੀਅਰ ਅਤੇ ਸੀਨੀਅਰ ਗਿੱਧਾ, ਭੰਗੜਾ ਅਤੇ ਮੁੰਡਿਆਂ ਦੇ ਮਲਵਈ ਗਿੱਧੇ ਨੇ ਆਏ ਹੋਏ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਰੂਪਨਪ੍ਰੀਤ ਕੌਰ ਨੇ ਢੋਲ ਵਜਾ ਕੇ ਇਕ ਵੱਖਰੇ ਅੰਦਾਜ਼ ਵਿੱਚ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਵਿੱਚ ਹਾਸਰਸ ਕਵਾਲੀ ਅਤੇ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ। ਜਿਸ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ ਅਤੇ ਵਿਦੇਸ਼ ਜਾਣ ਦੇ ਵੱਧਦੇ ਪ੍ਰਭਾਵ ਨੂੰ ਦਰਸਾਇਆ ਗਿਆ। ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਕੋਰੀਓਗ੍ਰਾਫੀ ਦੀ ਮਹਿਮਾਨਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਇਸ ਸਮੇਂ ਸਕੂਲ ਦੀ ਡਾਇਰੈਕਟਰ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਨੇ ਸਕੂਲ ਦੇ ਸੈਸ਼ਨ 2022-23 ਵਿੱਚ ਸਕੂਲ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ ਜਿੰਨਾ ਦਾ ਵਿੱਦਿਅਕ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਕਾਫੀ ਯੋਗਦਾਨ ਹੈ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੀਆਂ ਖੂਬੀਆਂ ਤੋਂ ਮਾਪਿਆਂ ਨੂੰ ਜਾਣੂ ਕਰਵਾਇਆ ਅਤੇ ਅਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਪੜਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾਂ ਨੇ ਦੱਸਿਆ ਕਿ ਇਹ ਸਕੂਲ ਵਿਦਿਅਕ ਸਿੱਖਿਆ ਦੇਣ ਦੇ ਨਾਲ -ਨਾਲ ਆਪਣੇ ਵਿਰਸੇ ਦੀ ਸੰਭਾਲ ਲਈ ਤਕਰੀਬਨ ਪਿਛਲੇ ਤੇਈ ਸਾਲਾਂ ਤੋਂ ਆਪਣਾ ਯੋਗਦਾਨ ਪਾ ਰਿਹਾ ਹੈ। ਸਾਡੇ ਬੱਚੇ ਜਿੱਥੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ-ਵੱਡੀਆਂ ਮੱਲਾਂ ਮਾਰ ਰਹੇ ਹਨ ਅਤੇ ਧਾਰਮਿਕ ਖੇਤਰ ਵਿੱਚ ਵੀ ਸਾਡੇ ਬੱਚੇ ਵੱਖ-ਵੱਖ ਸਮੇਂ ਗੁਰੂ ਪਾਤਸ਼ਾਹਾਂ ਦੇ ਜੀਵਨ ਨਾਲ ਸੰਬੰਧਿਤ ਗੁਰਪੁਰਬ ਵੀ ਮਨਾਉਂਦੇ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਇਸ ਸਾਲ ਵਿਸ਼ੇਸ਼ ਤੋਰ ਤੇ ਬੱਚਿਆਂ ਦਾ ਬੈੰਡ ਅਤੇ ਐਨ.ਸੀ. ਸੀ. ਏਅਰ ਫੋਰਸ ਵਿੱਚ ਯੋਗਦਾਨ ਨਜ਼ਰ ਆਇਆ। ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾਂ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ, ਪਤਵੰਤਿਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਪਿਛਲੇ ਸਮੇਂ ਵਿੱਚ ਦਿੱਤੇ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸਕੂਲ ਦੀ ਸਫ਼ਲਤਾ ਲਈ ਮਿਲਵਰਤਣ ਦੀ ਅਪੀਲ ਕੀਤੀ।
ਪਿੰਡ ਮੰਨਣਹਾਣਾ ਵਿਖੇ 14ਵਾਂ ਵਿਸ਼ਾਲ ਜੈ ਮਾਂ ਚਿੰਤਪੁਰਨੀ ਜਾਗਰਣ 27 ਅਕਤੂਬਰ ਨੂੰ
Wednesday, 18 October 2023
ਬੀ.ਐਸ.ਪੀ ਆਗੂਆਂ ਨੇ ਆਦਮਪੁਰ ਥਾਣੇ ਦਾ ਘਿਰਾਓ ਕੀਤਾ
ਆਦਮਪੁਰ (ਦਲਜੀਤ ਸਿੰਘ ਕਲਸੀ)- ਥਾਣਾ ਆਦਮਪੁਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਬੀ.ਐਸ.ਪੀ ਵਰਕਰਾ ਵੱਲੋਂ ਅੱਜ ਥਾਣੇ ਵਿਖੇ ਧਰਨਾ ਪ੍ਰਦਰਸ਼ਨ ਕੀਤਾ। ਥਾਣਾ ਆਦਮਪੁਰ ਦੇ ਐਸ.ਐਚ.ਓ ਮਨਜੀਤ ਸਿੰਘ ਤੇ ਸਟਾਫ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਨਾਰੇ ਲਾ ਕੇ ਬੀ.ਐਸ.ਪੀ ਆਗੂਆਂ ਨੇ ਆਪਣੀ ਭੜਾਸ ਕੱਢੀ। ਉਪਰੰਤ ਡੀ.ਐਸ.ਪੀ ਵਿਜੇ ਕਵਰਪਾਲ ਨੇ ਬੀ.ਐਸ.ਪੀ ਆਗੂਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਭਰੋਸਾ ਦਵਾਇਆ ਕੀ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਧਰਨੇ ਵਿੱਚ ਮਦਨ ਲਾਲ ਹਲਕਾ ਇੰਚਾਰਜ ਬੀ.ਐਸ.ਪੀ,ਹਰਜਿੰਦਰ ਬਿੱਲਾ ਪ੍ਰਧਾਨ ਆਦਮਪੁਰ,ਜਗਦੀਸ਼ ਸ਼ੇਰਪੁਰੀ ਜ਼ਿਲਾ ਪ੍ਰਧਾਨ ਦਿਹਾਤੀ, ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਰੱਲ, ਸਤਵਿੰਦਰ ਕਿੰਗਰਾ ਚੋ ਵਾਲਾ, ਚਮਨ ਲਾਲ ਅਲਾਵਲਪੁਰ, ਸੁਰਿੰਦਰਪਾਲ, ਕਮਲ ਭੇਲਾ, ਗੁਰਚਰਨ ਜਖਮੀ, ਜੀਵਨ ਲਾਲ ਕਠਾਰ, ਰਾਜਾ ਨੰਬਰਦਾਰ ਕਠਾਰ, ਰੂਪ ਲਾਲ ਕਪੂਰ ਪਿੰਡ, ਜਸਵੀਰ ਕੌਰ ਪ੍ਰਧਾਨ ਹਲਕਾ ਆਦਮਪੁਰ ਲੇਡੀਜ਼ ਵਿੰਗ, ਪ੍ਰੇਮ ਪਾਲ ਕਠਾਰ ਦੇਸ ਰਾਜ ਢੰਡਾ, ਮੂਲ ਚੰਦ ਮਦਾਰਾ ਆਦਿ ਹਾਜ਼ਰ ਸਨ।
ਜੰਡੂ ਸਿੰਘਾ ਵਿੱਚ ਮਾਂ ਭਗਵਤੀ ਜਾਗਰਣ 21 ਅਕਤੂਬਰ ਦਿਨ ਸ਼ਨੀਵਾਰ ਨੂੰ

ਜੰਡੂ ਸਿੰਘਾ ਵਿਖੇ ਕਰਵਾਏ ਜਾ ਰਹੇ ਜਾਗਰਣ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ।
ਅਮਰਜੀਤ ਸਿੰਘ ਜੰਡੂ ਸਿੰਘਾ- ਜੈ ਦੁਰਗਾ ਸੇਵਾ ਸੰਮਿਤੀ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਮਾਂ ਭਗਵਤੀ ਜਾਗਰਣ 21 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਵਿਖੇ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰਚਰਨ ਸਿੰਘ ਗਾਬਾ, ਸਾਹਿਲ ਸ਼ਰਮਾਂ, ਇੰਦਰਪਾਲ ਸਿੰਘ, ਕਵੀ ਰਾਜ, ਰਾਜ ਕੁਮਾਰ ਰਾਜੂ, ਦੀਪਕ ਪੰਡਿਤ, ਅਬੀ, ਰਜਿੰਦਰ ਸ਼ਰਮਾਂ ਨੇ ਦਸਿਆ ਕਿ ਇਸ ਜਾਗਰਣ ਸਬੰਧੀ 21 ਅਕਤੂਬਰ ਨੂੰ ਦੁਪਿਹਰ 2 ਵਜੇ ਦਿਵਿਆ ਜੋਤ ਦੀ ਸ਼ੋਭਾ ਯਾਤਰਾ ਸਮੂਹ ਸੰਗਤਾਂ ਸਮੇਤ ਸਾਰੇ ਨਗਰ ਦੀ ਪ੍ਰਕਰਮਾਂ ਕਰੇਗੀ। ਉਪਰੰਤ ਰਾਤ 8 ਵਜੇ ਮਾਂ ਭਗਵਤੀ ਜਾਗਰਣ ਦੀ ਅਰੰਭਤਾ ਹੋਵੇਗੀ। ਜਿਸ ਵਿੱਚ ਮਹੰਤ ਜੋਗਿੰਦਰ ਸਾਜਨ, ਵਰੁੱਨ ਮਦਾਨ ਮਹਾਂਮਾਈ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਜਾਗਰਣ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ
ਆਦਮਪੁਰ/ਜਲੰਧਰ 17 ਅਕਤੂਬਰ (ਅਮਰਜੀਤ ਸਿੰਘ)- ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਗਿਆ।
ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹਜੂਰੀ ਰਾਗੀ ਭਾਈ ਲਖਵੀਰ ਸਿੰਘ ਜੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਕਥਾ ਵਾਚਕ ਭਾਈ ਸੁਖਦੀਪ ਸਿੰਘ ਜੀ ਭੋਗਪੁਰ ਵਾਲੇ, ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਅਮਿ੍ਰਤਸਰ ਸਾਹਿਬ, ਰਾਗੀ ਭਾਈ ਤਰਸੇਮ ਸਿੰਘ ਜੀ ਕਾਲਰੇ ਵਾਲੇ, ਢਾਡੀ ਭਾਈ ਜਗਜੀਵਨ ਸਿੰਘ ਅਰਜੁਨਵਾਲ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸਟੇਜ ਸਕੱਤਰ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਜੀ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਭਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਐਮ.ਪੀ ਸ਼੍ਰੀ ਅਵਿਨਾਸ਼ ਰਾਏ ਖੰਨਾਂ ਆਪਣੇ ਸਾਥੀਆਂ ਸਮੇਤ ਪੁੱਜੇ। ਜਿਨ੍ਹਾਂ ਨੂੰ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀਆਂ ਵੱਲੋਂ ਸਿਰੇਪਾਉ ਦੇ ਕੇ ਸਨਮਾਨਨਿੱਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੋਰਾਨ ਪ੍ਰਬੰਧਕਾਂ ਵਿੱਚ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਮੀਤ ਪ੍ਰਧਾਨ ਕਰਮ ਸਿੰਘ, ਸੈਕਟਰੀ
ਰਣਵੀਰਪਾਲ ਸਿੰਘ, ਇੰਚਾਰਜ਼ ਜਰਨੈਲ ਸਿੰਘ, ਹੈੱਡ ਗ੍ਰੰਥੀ ਦਿਲਬਾਗ ਸਿੰਘ, ਲੰਗਰ ਇੰਚਾਰਜ਼ ਕਰਮ ਸਿੰਘ, ਹਰਦਿਆਲ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦੀ ਇੰਪੀਰੀਅਲ ਸਕੂਲ ਦੀਆਂ ਵਿਦਿਆਰਥਣਾਂ ਰਹੀਆਂ ਜੇਤੂ
ਜਲੰਧਰ 18 ਅਕਤੂਬਰ (ਅਮਰਜੀਤ ਸਿੰਘ)- ਆਦਮਪੁਰ ਹਲਕੇ ਵਿੱਚ ਮੌਜੂਦ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਦੀਆਂ ਵਿਦਿਆਰਥਣਾਂ ਪ੍ਰਕੀਰਤੀ ਅਤੇ ਕ੍ਰੀਤੀਕਾ ਜਮਾਤ ਅੱਠਵੀਂ, ਹਰਸ਼ਦੀਪ ਜਮਾਤ ਸੱਤਵੀਂ ਨੇ ਮਾਨਸਾ ਵਿਖੇ ਹੋਈਆਂ 14 ਅਕਤੂਬਰ ਤੋ 16 ਅਕਤੂਬਰ ਤੱਕ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਜੇਤੂ ਰਹਿ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਕ੍ਰੀਤੀਕਾ ਨੇ ਚਾਂਦੀ ਦਾ ਤਮਗਾ, ਪ੍ਰਕ੍ਰਿਤੀ ਅਤੇ ਹਰਸ਼ਦੀਪ ਨੇ ਤਾਂਬੇ ਦੇ ਤਮਗੇ ’ਤੇ ਜਿੱਤ ਪ੍ਰਾਪਤ ਕਰ ਕੇ ਸਕੂਲ ਅਤੇ ਆਦਮਪੁਰ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਖੇਡਾਂ ਵਿੱਚ ਕੋਚ ਅੰਜਲੀ ਗਿੱਲ ਨੇ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਤੇ ਵਿਦਿਆਰਥੀਆਂ ਲਈ ਇੱਕ ਮਿਸਾਲ ਬਣ ਕੇ ਵੀ ਸਾਹਮਣੇ ਆਏ। ਇਸ ਮੌਕੇ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ, ਡਾਇਰੈਕਟਰ ਜਗਮੋਹਨ ਅਰੋੜਾ, ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹ ਤੇ ਸਮੂਹ ਸਟਾਫ਼ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜੇਤੂ ਵਿਦਿਆਰਥਣਾਂ ਅਤੇ ਕੋਚ ਅੰਜਲੀ ਗਿੱਲ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਨੂੰ ਖੇਡ ਮੈਦਾਨ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਸਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਕੂਲ ਦਾ ਹਰ ਵਿਦਿਆਰਥੀ ਖੇਡਾਂ ਵਿੱਚ ਅੱਗੇ ਆਵੇ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ। ਜੇਤੂ ਵਿਦਿਆਰਥਣਾਂ ਨੇ ਵੀ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਕੋਚ ਅੰਜਲੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਰਹਿਨੁਮਾਈ ਹੇਠ ਉਹਨਾਂ ਨੂੰ ਖੇਡਣ ਦਾ ਮੌਕਾ ਮਿਲਿਆ।
ਡੇਰਾ ਚਹੇੜੂ ਵਿੱਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਵਸ ਮਨਾਇਆ
ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ ਲ੍ਹੜੀਵਾਰ ਚੱਲ ਰਹੇ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।
ਜਿਸ ਵਿੱਚ ਸੰਤ ਮੀਰਾ ਬਾਈ ਭਜਨ ਮੰਡਲੀ ਭੁੱਲਾਰਾਈ, ਰਾਗੀ ਭਾਈ ਪ੍ਰਵੀਨ ਕੁਮਾਰ ਜੀ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀ, ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੇ ਵਿਦਿਆਰਥੀ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ, ਮਾਤਾ ਕਲਸਾ ਕੀਰਤਨ ਮੰਡਲੀ ਸੈਕਟਰ 2 ਨਵਾਂ ਨੰਗਲ ਅਤੇ ਹੋਰ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਨਿਹਾਲ ਕੀਤਾ। ਸਮਾਗਮ ਮੌਕੇ ਤੇ ਸੰਤ ਟਹਿਲ ਨਾਥ ਨੰਗਲ ਖੇੜਾ, ਮਹੰਤ ਅਵਤਾਰ ਦਾਸ ਚਹੇੜੂ, ਮੇਜਰ ਜੀ ਮਹਿਤਪੁਰ, ਸੰਤ ਪੰਚਮ ਦਾਸ ਮੱਧਪ੍ਰਦੇਸ਼, ਬਾਬਾ ਮੋਤੀ ਰਾਮ ਅਠੋਲੀ, ਪੰਡਿਤ ਜਗਦੀਸ਼ ਆਦਮਪੁਰ, ਸੰਤ ਦੁਰਗਾ ਦਾਸ ਦਿੱਲੀ, ਭਰਤ ਭੂਸ਼ਣ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਪ੍ਰਵੀਨ ਬੰਗਾ, ਅਸ਼ੋਕ ਸੰਧੂ, ਲੇਖਕ ਮਹਿੰਦਰ ਸੰਧੂ ਮਹੇੜੂ, ਰਾਜ਼ੇਸ਼ ਭਬਿਆਣਾ, ਪੰਛੀ ਡੱਲੇਵਾਲੀਆਂ, ਦੇਸ ਰਾਜ ਮਹਿਮੀ ਯੂ.ਕੇ ਵੀ ਉਚੇਚੇ ਤੋਰ ਤੇ ਪੁੱਜੇ। ਡੇਰਾ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀਨਸ਼ੀਨ ਸਤਿਕਾਰਯੋਗ ਸੰਤ ਨਿੰਰਜਨ ਦਾਸ ਮਹਾਰਾਜ ਜੀ ਦਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਉਨ੍ਹਾਂ ਦੇ ਜਨਮ ਦਿਨ ਮੌਕੇ ਤੇ ਡੇਰਾ ਸੱਚਖੰਡ ਬੱਲਾਂ ਵਿੱਖੇ ਪੁੱਜ ਕੇ ਸੰਗਤਾਂ ਸਮੇਤ ਦਰਸ਼ਨ ਦੀਦਾਰੇ ਕਰਦੇ ਹੋਏ ਆਸ਼ੀਰਵਾਦ ਪ੍ਰਾਪਤ ਕਰਕੇ ਸੰਤ ਨਿਰੰਜਨ ਦਾਸ ਜੀ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ।
ਇਸ ਸਮਾਗਮ ਦੌਰਾਨ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੀ ਪਹਿਲੀ ਵਰੇਗੰਢ ਮੌਕੇ ਤੇ ਟਿਉਸ਼ਨ ਸੈਂਟਰ ਵਿਖੇ 46 ਕੰਪਿਉਟਰ ਅਤੇ ਪੋ੍ਰਜੈਕਟਰ ਰਾਹੀਂ ਆਨਲਾਇਨ ਕਲਾਸਾਂ ਦੀ ਸ਼ੁਰੂਆਤ ਮੁੱਖ ਰਸਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਈ। ਇਸ ਮੌਕੇ ਜੱਖੂ ਹਸਪਤਾਲ ਫਗਵਾੜਾ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਮੈਡੀਕਲ ਕੈਂਪ ਦਾ ਲਾਭ ਉਠਾਉਦੇ ਹੋਏ ਆਪਣਾ ਇਲਾਜ ਕਰਵਾਇਆ। ਇਸ ਮੌਕੇ ਹਸਪਤਾਲ ਦੇ ਡਾ. ਹਰਜਿੰਦਰ ਜੱਖੂ ਅਤੇ ਉਨ੍ਹਾਂ ਦੀ ਟੀਮ ਨੇ ਸੰਗਤਾਂ ਦਾ ਮੁਫਤ ਇਲਾਜ ਕਰਕੇ ਦਵਾਈਆਂ ਵੀ ਫ੍ਰੀ ਦਿੱਤੀਆਂ। ਦੇਸ਼ਾਂ ਵਿਦੇਸ਼ਾਂ ਵਿੱਚੋਂ ਜਿਥੇ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਉਥੇ ਡੇਰਾ ਚਹੇੜੂ ਵਿਖੇ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂ ਘਰ ਵਿੱਚ ਪੁੱਜੀਆਂ।
ਇਸ ਮੌਕੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਨੂੰ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਨੇ ਆਪਣੇ ਪ੍ਰੱਬਚਨਾਂ ਰਾਹੀਂ ਨਿਹਾਲ ਕਰਦੇ ਹੋਏ ਕਿਹਾ ਕਿ ਰਹਿਬਰਾਂ ਦੇ ਕ੍ਰਾਂਤੀਕਾਰੀ ਮਿਸ਼ਨ ਦਾ ਪ੍ਰਚਾਰ ਦੇਸ਼ ਅਤੇ ਵਿਦੇਸ਼ ਦੀ ਧਰਤੀ ਤੇ ਜ਼ੋਰ-ਸ਼ੋਰ ਨਾਲ ਕੀਤਾ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਪ੍ਰਿੰਸੀਪਲ ਹਰਦੀਪ ਕੌਰ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਦੀ ਪ੍ਰਿੰਸੀਪਲ ਰੈਨੂੰ ਸੁਮਨ, ਅਮਰ ਸ਼ਹੀਦ ਸੰਤ ਰਾਮਾਂਨੰਦ ਜੀ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ, ਬੇਗਮਪੁਰਾ ਏਕਤਾ ਦਲ ਮਲੇਰਕੋਟਲਾ, ਡੇਰਾ ਚਹੇੜੂ ਟੀ.ਵੀ, ਸੂਰਮਾ ਪੰਜਾਬ ਪੰਜਾਬੀ ਅਖਵਾਰ, ਖਬਰਸਾਰ ਪੰਜਾਬ ਵੈੱਬ ਨਿਊਜ਼ ਚੈਨਲ, ਜਨਤਕ ਟੀ.ਵੀ, ਕਾਂਸ਼ੀ ਟੀ.ਵੀ, ਅੰਬੇਡਕਰ ਕ੍ਰਾਂਤੀ ਟੀ.ਵੀ, ਸ਼ਾਹ ਸਿਸਟਰਜ਼, ਗਾਇਕਾ ਗਿੰਨੀ ਮਾਹੀ, ਵਿੱਕੀ ਬਹਾਦਰਕੇ ਤੇ ਹੋਰਾਂ ਨੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਮਦਨ ਲਾਲ ਦਕੋਹਾ, ਪਰਮਜੀਤ ਗੋਰਾਇਆ, ਕਾਬਲ ਰਾਮ ਜੱਖੂ, ਐਡਵੋਕੇਟ ਪਵਨ ਬੈਂਸ ਜੰਡੂ ਸਿੰਘਾ, ਬਿੰਦਰ ਜੈਤੇਵਾਲੀ ਹਾਜ਼ਰ ਸਨ ਤੇ ਇਲਾਕੇ ਦੇ ਸਮੂਹ ਸੇਵਾਦਾਰਾਂ ਅਤੇ ਨੋਜਵਾਨ ਵੀਰਾਂ ਨੇ ਆਪਣੀਆਂ ਸੇਵਾਵਾਂ ਨੂੰ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ।
Monday, 16 October 2023
ਪਿੰਡ ਖਜੂਰਲਾ ਵਿਖੇ ਚਿੱਟੀ ਰੋੜੀ ਢੰਡਾ ਜਠੇਰਿਆਂ ਦਾ ਸ਼ਰਾਧ ਮੇਲਾ ਉਤਸ਼ਾਹ ਨਾਲ ਮਨਾਇਆ
ਫਗਵਾੜਾ 16 ਅਕਤੂਬਰ (ਬਿਊਰੌ)- ਚਿੱਟੀ ਰੋੜੀ ਢੰਡਾ ਜਠੇਰੇ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਢੰਡਾ ਪਰਿਵਾਰਾਂ ਦੇ ਸਹਿਯੋਗ ਨਾਲ ਸਲਾਨਾ ਸ਼ਰਾਧ ਮੇਲਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਮੁੱਖ ਸੇਵਾਦਾਰ ਬਾਬਾ ਜੈ ਨਰਾਇਣ ਰਾਮ ਵਲੋਂ ਸਰਬੱਤ ਦੇ ਭਲੇ ਅਤੇ ਸਮੂਹ ਢੰਡਾ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਤੇ ਉਪਰੰਤ ਧਾਰਮਿਕ ਸਟੇਜ ਸਜਾਈ ਗਈ। ਜਿਸ ਵਿਚ ਮਿਸ਼ਨਰੀ ਗਾਇਕ ਕਮਲ ਤੱਲ੍ਹਣ ਨੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਵਿਚ ਜੋਸ਼ ਦਾ ਸੰਚਾਰ ਕੀਤਾ। ਇਸ ਤੋਂ ਇਲਾਵਾ ਗਾਇਕ ਅਮਰਜੀਤ ਖੈੜਾ, ਗਾਇਕ ਜੋੜੀ ਚੀਮਾ ਅਤੇ ਬੀਬਾ ਨੂਰੀ, ਦਿਲਪ੍ਰੀਤ, ਰਾਜਪ੍ਰੀਤ ਚਮਕ, ਸਾਬਰੀ ਸਾਬ, ਸੁਨੀਤਾ ਬਸਰਾ ਫਗਵਾੜਾ ਅਤੇ ਲਵਿਸ਼ ਚੌਹਾਨ ਨੇ ਧਾਰਮਿਕ ਗੀਤਾਂ ਨਾਲ ਭਰਪੂਰ ਹਾਜਰੀ ਲਗਵਾਈ। ਸਮਾਗਮ ਦੌਰਾਨ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਰਾਜਵਿੰਦਰ ਕੌਰ ਸੂਬਾ ਸਕੱਤਰ ਆਮ ਆਦਮੀ ਪਾਰਟੀ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਤੋਂ ਇਲਾਵਾ ਲੋਕਸਭਾ ਇੰਚਾਰਜ ਅਸ਼ਵਨੀ ਕੁਮਾਰ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਉਹਨਾਂ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਹਾਜਰੀਨ ਨੂੰ ਦੱਸਿਆ ਅਤੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਸਰਕਾਰ ਵਲੋਂ ਪੂਰੇ ਕੀਤੇ ਜਾ ਰਹੇ ਹਨ। ਇਸ ਦੌਰਾਨ ਢੰਡਾ ਜਠੇਰਿਆਂ ਦੀ ਕੱਚੀ ਸੜਕ ਨੂੰ ਪੱਕਾ ਕਰਨ ਵਾਸਤੇ ਪ੍ਰੰਬਧਕ ਕਮੇਟੀ ਵਲੋਂ ਮਾਰਕਿਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਤੇ ਉਨ੍ਹਾਂ ਭਰੋਸਾ ਦੁਆਇਆ ਕਿ ਸੜਕ ਨੂੰ ਜਲਦ ਹੀ ਪੱਕਾ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ, ਸਹਿਯੋਗੀਆਂ, ਸੇਵਾਦਾਰਾਂ ਅਤੇ ਕਲਾਕਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਬਿੱਟੂ ਮੇਹਟਾਂ ਵਲੋਂ ਬਾਖੂਬੀ ਨਿਭਾਈ ਗਈ। ਸੇਵਾਦਾਰਾਂ ਵਲੋਂ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਅਖੀਰ ਵਿਚ ਕਮੇਟੀ ਪ੍ਰਧਾਨ ਸੋਮਨਾਥ ਢੰਡਾ ਕੋਟ ਕਲਾਂ ਅਤੇ ਉਪ ਪ੍ਰਧਾਨ ਗੁਰਬਖਸ਼ ਢੰਡਾ ਹਰੀਪੁਰ ਨੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਢੰਡਾ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਠੇਰੇ ਅਸਥਾਨ ਵਿਖੇ ਮੀਂਹ ਹਨੇਰੀ ਤੋਂ ਬਚਾਅ ਲਈ ਉਸਾਰੀ ਜਾ ਰਹੀ ਸ਼ੈੱਡ ਵਿਚ ਬਣਦਾ ਸਹਿਯੋਗ ਪਾਉਣ। ਇਸ ਮੌਕੇ ਬਲਵਿੰਦਰ ਕੁਮਾਰ ਸਕੱਤਰ, ਜੋਗਾ ਰਾਮ ਮੰਢਾਲੀ ਕੈਸ਼ੀਅਰ, ਉਪ ਕੈਸ਼ੀਅਰ ਓਮ ਪ੍ਰਕਾਸ਼ ਵਜੀਦੋਵਾਲ, ਉਪ ਸਕੱਤਰ ਮੱਖਣ ਲਾਲ ਤੋਂ ਇਲਾਵਾ ਰਾਮ ਲਾਲ ਢੰਡਾ, ਰਾਣਾ ਢੰਡਾ ਕੋਟ ਕਲਾਂ, ਵਰਿੰਦਰ ਢੰਡਾ ਕੋਟ ਕਲਾਂ, ਗੋਰਾ ਠੇਕੇਦਾਰ ਕੋਟ ਕਲਾਂ, ਵਰਿੰਦਰ ਕੁਮਾਰ ਢੰਡਾ, ਲੱਕੀ ਓਬਰਾਏ, ਮਨਜੀਤ ਸੂਰੀ, ਸੁਰਜੀਤ ਮਤਫੱਲੂ, ਲਛਮਣ ਦਾਸ ਮਤਫੱਲੂ, ਅਮਰਦੀਪ ਢੰਡਾ ਆਦਿ ਹਾਜਰ ਸਨ।
ਗੁ. ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਭੱਲਕੇ 17 ਅਕਤੂਬਰ ਨੂੰ ਮਨਾਇਆ ਜਾਵੇਗਾ : ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ
ਆਦਮਪੁਰ 15 ਅਕਤੂਬਰ (ਬਲਬੀਰ ਸਿੰਘ ਕਰਮ)- ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਭੱਲਕੇ 17 ਅਕਤੂਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਗਰਾਂਦ ਦੇ ਦਿਹਾੜੇ ਤੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।
ਉਪਰੰਤ ਹਜੂਰੀ ਰਾਗੀ ਭਾਈ ਲਖਵੀਰ ਸਿੰਘ ਜੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਕਥਾ ਵਾਚਕ ਭਾਈ ਸੁਖਦੀਪ ਸਿੰਘ ਜੀ ਭੋਗਪੁਰ ਵਾਲੇ, ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਅਮਿ੍ਰਤਸਰ ਸਾਹਿਬ, ਰਾਗੀ ਭਾਈ ਤਰਸੇਮ ਸਿੰਘ ਜੀ ਕਾਲਰੇ ਵਾਲੇ, ਢਾਡੀ ਭਾਈ ਜਗਜੀਵਨ ਸਿੰਘ ਤੇ ਸਾਥੀ ਅਰਜੁਨਵਾਲ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਕਰਕੇ ਅਤੇ ਗੁਰੂ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ। ਸਟੇਜ ਸਕੱਤਰ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਜੀ ਨਿਭਾਉਣਗੇ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਸਮੂਹ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।
ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਦੇ ਲੋਕ ਸਹਿਯੋਗ ਦੇਣ- ਐਸ ਐਚ ਓ ਸ. ਬਲਜਿੰਦਰ ਸਿੰਘ ਭੁੱਲਰ
![]() |
| ਥਾਣਾ ਬੁੱਲੋਵਾਲ ਦੇ ਐਸ ਐਚ ਓ ਬਲਜਿੰਦਰ ਸਿੰਘ |
ਧਾਰਮਿਕ ਗੀਤ "ਕਾਂਸ਼ੀ ਵਾਲਾ ਮੰਦਰ ਸੋਹਣਾ" ਦਾ ਫ਼ਿਲਮਾਂਕਣ ਮੁਕੰਮਲ
ਜਲੰਧਰ 16 ਅਕਤੂਬਰ (ਅਮਰਜੀਤ ਸਿੰਘ)- ਪਿਛਲੇ ਲੰਬੇ ਅਰਸੇ ਤੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੇ ਪ੍ਰਚਾਰ ਲਈ ਅਨੇਕਾਂ ਹੀ ਧਾਰਮਿਕ ਅਤੇ ਮਿਸ਼ਨਰੀ ਗੀਤ ਸੰਗਤਾਂ ਦੀ ਝੋਲੀ ਪਾਉਣ ਵਾਲੇ ਮਿਸ਼ਨਰੀ ਗਾਇਕ ਮਲਕੀਤ ਬਬੇਲੀ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿੱਚ ਆਪਣਾ ਨਵਾਂ ਧਾਰਮਿਕ ਗੀਤ "ਕਾਂਸ਼ੀ ਵਾਲਾ ਮੰਦਰ ਸੋਹਣਾ" ਲੈਕੇ ਜਲਦ ਹੀ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹੋਣਗੇ। ਜਿਸ ਦਾ ਫ਼ਿਲਮਅੰਕਣ ਪਿਛਲੇ ਦਿਨੀਂ ਡੇਰਾ ਸੱਚਖੰਡ ਬੱਲਾਂ ਵਿਖੇ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਦੇ ਨਿਰਦੇਸ਼ਨ ਹੇਠ ਮੁਕੰਮਲ ਕੀਤਾ ਗਿਆ। ਇਸ ਨਵੇਂ ਗੀਤ ਵਾਰੇ ਜਾਣਕਾਰੀ ਦਿੰਦੇ ਹੋਏ ਮਿਸ਼ਨਰੀ ਗਾਇਕ ਮਲਕੀਤ ਬਬੇਲੀ ਨੇ ਦੱਸਿਆ ਕਿ ਇਸ ਗੀਤ ਨੂੰ ਨਾਮਵਰ ਗੀਤਕਾਰ ਪਾਲ ਕਾਦੀਆਂ ਗ੍ਰੀਸ ਨੇ ਕਲਮਬੱਧ ਕੀਤਾ ਹੈ। ਇਸ ਦਾ ਸੰਗੀਤ ਮੈਲੋਡੀ ਬੀਟ ਵਲੋਂ ਤਿਆਰ ਕੀਤਾ ਗਿਆ ਅਤੇ ਵੀਡੀਓ ਫ਼ਿਲਮਾਂਕਣ ਜਸਵਿੰਦਰ ਬੱਲ ਦੇ ਨਿਰਦੇਸ਼ਨ ਹੇਠ ਕੈਮਰਾ ਮੈਨ ਦਿਲਰਾਜ ਵਲੋਂ ਕੀਤਾ ਗਿਆ ਹੈ ਜਿਸਨੂੰ ਰਾਏ ਫਿਲਮ ਮਿਊਜ਼ਿਕ ਅਤੇ ਰਾਏ ਸੁਰਿੰਦਰ ਵਲੋਂ ਬਹੁਤ ਜਲਦ ਯੂ-ਟਿਊਬ ਅਤੇ ਵੱਖ-ਵੱਖ ਸਾਈਟਾਂ ਉਤੇ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਫਿਲਮਾਂਕਣ ਸਮੇਂ ਵਿਸ਼ਵ ਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਜੀ, ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਪ੍ਰੇਮ ਲਤਾ, ਰਾਜ ਦਦਰਾਲ, ਬਾਲ ਗਾਇਕ ਬਲਨੂਰ ਤੋਂ ਇਲਾਵਾ ਫ਼ਿਲਮੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਜੱਗੀ ਸਿੰਘ ਵਿਸ਼ੇਸ਼ ਤੌਰ ਤੇ ਮਲਕੀਤ ਬਬੇਲੀ ਦੀ ਹੌਂਸਲਾ ਅਫਜ਼ਾਈ ਕਰਨ ਪੁੱਜੇ।
ਸੁੱਚੀ ਪਿੰਡ ਵਿਖੇ ਗੁਰੂ ਕਿਰਪਾ ਕੰਨਿਆਦਾਨ ਸੰਸਥਾ ਦੀ ਮੀਟਿੰਗ ਹੋਈ
![]() |
| ਸੁੱਚੀ ਪਿੰਡ 'ਚ ਹੋਈ ਮੀਟਿੰਗ ਸਮੇਂ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਅਹੁਦੇਦਾਰ, ਪ੍ਰਧਾਨ ਬੀਰ ਚੰਦ ਸੁਰੀਲਾ, ਸਤਪਾਲ ਮਹੇ, ਅਸ਼ਵਨੀ ਵਿਰਦੀ, ਸੁਰੇਸ਼ ਕਲੇਰ ਤੇ ਹੋਰ। |
ਜਲੰਧਰ 16 ਅਕਤੂਬਰ (ਅਮਰਜੀਤ ਸਿੰਘ)- ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੀ ਇੱਕ ਅਹਿਮ ਮੀਟਿੰਗ ਸੁੱਚੀ ਪਿੰਡ ਵਿਖੇ ਹੋਈ। ਇਹ ਮੀਟਿੰਗ ਸੰਸਥਾ ਵੱਲੋਂ ਕੀਤੇ ਜਾ ਰਹੇ 8ਵੇ ਕੰਨਿਆਦਾਨ ਸਮਾਗਮ ਸੰਬੰਧੀ ਰੱਖੀ ਗਈ। ਮੀਟਿੰਗ 'ਚ ਲੇਖੇ-ਜੋਖੇ, ਲੜਕੀਆਂ ਨੂੰ ਦਿੱਤੇ ਜਾ ਰਹੇ ਘਰੇਲੂ ਸਮਾਨ ਤੇ ਪ੍ਰਹਾਣਚਾਰੀ ਸੰਬੰਧੀ ਵਿਚਾਰਾਂ ਹੋਈਆਂ। ਸਾਰੇ ਹੀ ਅਹੁਦੇਦਾਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਇਹ ਸਮਾਗਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ। ਲੋੜਵੰਦ ਪਰਿਵਾਰ ਆਪਣੀਆਂ ਅਰਜ਼ੀਆਂ 1 ਨਵੰਬਰ ਤੋਂ 31 ਦਸੰਬਰ ਤੱਕ ਦੇ ਸਕਦੇ ਹਨ। ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸੰਸਥਾ ਦੇ ਪ੍ਰਧਾਨ ਨੰਬਰਦਾਰ ਬੀਰ ਚੰਦ ਸੁਰੀਲਾ, ਦੁਬਈ ਪ੍ਰਧਾਨ ਸਤਪਾਲ ਮਹੇ, ਮੁੱਖ ਬੁਲਾਰਾ ਬਲਵਿੰਦਰ ਬੰਗੜ, ਨੰਬਰਦਾਰ ਸੁਰੇਸ਼ ਕਲੇਰ, ਦੁਬਈ ਖਜ਼ਾਨਚੀ ਅਸ਼ਵਨੀ ਵਿਰਦੀ, ਸਕੱਤਰ ਡਾ. ਮੱਖਣ ਲਾਲ, ਖਜਾਨਚੀ ਹਰੀਸ਼ ਵਿਰਦੀ, ਖਜਾਨਚੀ ਸੁਰਿੰਦਰ ਜਨਾਗਲ, ਪ੍ਰੈਸ ਸਕੱਤਰ ਬਲਰਾਜ ਸਿੰਘ, ਐਡਵੋਕੇਟ ਜਗਜੀਵਨ ਰਾਮ ਕਾਨੂੰਨੀ ਸਲਾਹਕਾਰ, ਸਰਪੰਚ ਰਾਜ ਕੁਮਾਰ, ਮੈਂਬਰ ਦਵਿੰਦਰ ਸੁਰੀਲਾ, ਗੁਰਦਿਆਲ ਚੰਦ, ਵਿਜੇ ਕੁਮਾਰ, ਚਮਨ ਲਾਲ ਵਿਰਦੀ ਆਦਿ ਹਾਜ਼ਰ ਸਨ।
Sunday, 15 October 2023
ਆਵਾਜ਼-ਏ-ਕੌਮ,ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਡੇਰਾ ਚਹੇੜੂ ਵਾਲਿਆਂ ਦੇ 60ਵੇਂ ਜਨਮ ਦਿਵਸ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ
ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ
ਆਵਾਜ਼-ਏ-ਕੌਮ,ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਡੇਰਾ ਚਹੇੜੂ ਵਾਲਿਆਂ ਦੇ 60ਵੇਂ ਜਨਮ ਦਿਵਸ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂਦੀ ਇੰਪੀਰੀਅਲ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਜ ਪੱਧਰ ਦੀਆਂ ਖੇਡਾਂ ਵਿੱਚ ਖੇਡਾਂ ਵਿੱਚ ਮਾਰੀਆਂ ਮੱਲਾਂ
ਆਦਮਪੁਰ/ਜਲੰਧਰ 14 ਅਕਤੂਬਰ (ਅਮਰਜੀਤ ਸਿੰਘ)- ਹਲਕਾ ਆਦਮਪੁਰ ਵਿੱਚ ਇਲਾਕਾ ਵਾਸੀਆਂ ਨੂੰ ਵਿਦਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਮੁਹੱਈਆਂ ਕਰਵਾਉਣ ਵਾਲੇ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਦੀਆਂ ਜਮਾਤ ਅੱਠਵੀਂ ਦੀ ਵਿਦਿਆਰਥਣ ਅਵਨੀਂ ਅਤੇ ਜਮਾਤ ਸੱਤਵੀਂ ਦੀ ਵਿਦਿਆਰਥਣ ਕਿ੍ਰਸ਼ਟੀਨਾਂ ਨੇ ਮੋਹਾਲੀ ਵਿਖੇ 10 ਅਕਤੂਬਰ ਤੋਂ 12 ਅਕਤੂਬਰ ਨੂੰ ਹੋਈਆਂ ਰਾਜ ਪੱਧਰ ਦੀਆਂ ਖੇਡਾਂ ਵਿੱਚ ਤਾਂਬੇ ਦੇ ਤਮਗੇ ’ਤੇ ਜਿੱਤ ਕਰਕੇ ਸਕੂਲ ਅਤੇ ਆਦਮਪੁਰ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ ਜੀ, ਡਾਇਰੈਕਟਰ ਜਗਮੋਹਨ ਅਰੋੜਾ ਜੀ, ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਅਤੇ ਸਮੂਹ ਸਟਾਫ਼ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜੇਤੂ ਵਿਦਿਆਰਥਣਾਂ ਅਤੇ ਕੋਚ ਅੰਜਲੀ ਗਿੱਲ ਜੀ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਨੂੰ ਖੇਡ ਮੈਦਾਨ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਲਈ ਖੇਡਾਂ ਦੇ ਖੇਤਰ ਵਿੱਚ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਸੀ.ਬੀ.ਐੱਸ.ਸੀ ਅਤੇ ਪੰਜਾਬ ਦੀਆਂ ਖੇਡਾਂ ਵਿੱਚ ਹੋਰ ਅੱਗੇ ਆਉਣ ਅਤੇ ਆਪਣੇ ਸਕੂਲ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ।
ਪਿੰਡ ਕੰਗਣੀਵਾਲ ਵਿਖੇ ਤੇਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ
ਦਮਕ੍ਹਲ ਵਿਭਾਗ ਦੀਆਂ 8 ਗੱਡੀਆਂ ਨੇ ਭਿਆਨਕ ਅੱਗ ਤੇ ਪਾਇਆ ਕਾਬੂ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਲਾਗਲੇ ਪਿੰਡ ਕੰਗਣੀਵਾਲ ਨਹਿਰ ਪੁੱਲੀ ਨਜ਼ਦੀਕ ਮੌਜੂਦ ਟੋਨਿਕਾ ਐਗਰੋ ਇੰਡੀਆਂ ਪ੍ਰਾਇਵੇਟ ਲਿਮਿ. ਤੇਲ ਫੈਕਟਰੀ (ਸਰੋਂ ਦਾ ਤੇਲ) ਵਿੱਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਫੈਕਟਰੀ ਮਾਲਕ ਵਿਕਾਸ ਅਗਰਵਾਲ ਪੁੱਤਰ ਮੰਗਤ ਰਾਏ ਵਾਸੀ ਆਦਮਪੁਰ ਨੇ ਦਸਿਆ ਕਿ ਅੱਜ ਐਤਵਾਰ ਛੁੱਟੀ ਦਾ ਦਿਨ ਸੀ ਤੇ ਫੈਕਟਰੀ ਵਿੱਚੋਂ ਉਨ੍ਹਾਂ ਨੂੰ ਫੋ੍ਹਨ ਆਇਆ ਕਿ ਫੈਕਟਰੀ ਵਿੱਚ ਅੱਜ ਲੱਗ ਗਈ ਹੈ ਉਨ੍ਹਾਂ ਕਿਹਾ ਇਹ ਘਟਨਾਂ ਕਰੀਬ 9.30 ਵਜੇ ਵਾਪਰੀ। ਉਨ੍ਹਾਂ ਦਸਿਆ ਉਹ ਪਰਿਵਾਰਕ ਮੈਬਰਾਂ ਸਮੇਤ ਫੈਕਟਰੀ ਵਿੱਚ ਪੁੱਜੇ ਅਤੇ ਦਮਕਲ ਵਿਭਾਗ ਅਤੇ ਇਕਾਲਾ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਮੌਕੇ ਤੇ ਪੁੱਜੀਆਂ ਦਮਕਲ ਵਿਭਾਗ ਦੀਆਂ ਕਰੀਬ 8 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਵਿਕਾਸ ਅੱਗਰਵਾਲ ਨੇ ਦਸਿਆ ਕਿ ਅੱਗ ਲੱਗਣ ਨਾਲ ਫੈਕਟਰੀ ਵਿੱਚ ਕਰੀਬ ਪੰਜ ਪੈਕਿੰਗ ਦੀਆਂ ਪੰਜ ਮਸ਼ੀਨਾਂ, ਪੰਜ ਤੋਲਣ ਵਾਲੇ ਕੰਡੇ, ਜਮ੍ਹਾਂ ਕੀਤਾ ਸਰੋਂ ਦੇ ਤੇਲ ਦਾ ਕਰੀਬ 30 ਹਜ਼ਾਰ ਲੀਟਰ ਸਟਾਕ, ਗੱਤੇ ਦੇ ਡੱਬੇ, ਬੋਤਲਾਂ ਦਾ ਸਟਾਕ ਸ੍ਹੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਐਤਵਾਰ ਦੀ ਛੁੱਟੀ ਹੋਣ ਕਰਕੇ ਫੈਕਟਰੀ ਵਿੱਚ ਕੁਝ ਮਜ਼ਦੂਰ ਮੋਜੂਦ ਸਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾਂਸਥੱਲ ਤੇ ਮੌਕਾ ਦੇਖਣ ਲਈ ਥਾਣਾ ਪਤਾਰਾ ਤੋਂ ਏਐਸਆਈ ਜੀਵਨ ਕੁਮਾਰ, ਹੋਲਦਾਰ ਬਰਜਿੰਦਰ ਕੁਮਾਰ ਪੁੱਜੇ।
Saturday, 14 October 2023
ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਉਘੇ ਸਮਾਜ ਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਦਾ ਕੀਤਾ ਵਿਸ਼ੇਸ਼ ਸਨਮਾਨ
ਜਲੰਧਰ ਅਕਤੂਬਰ 14 ਅਕਤੂਬਰ (ਅਮਰਜੀਤ ਸਿੰਘ)- ਟਿੱਲਾ ਬਾਬਾ ਫ਼ਰੀਦ ਵਿਖੇ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਉਘੇ ਸਮਾਜ ਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਦਾ 52ਵਾਂ ਵਾਰ ਖ਼ੂਨਦਾਨ ਕਰਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਨੇ ਦੱਸਿਆ ਓਨਾਂ ਦੀ ਸੁਸਾਇਟੀ ਵੱਲੋਂ ਪੂਰੇ ਪੰਜਾਬ ਵਿਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਸਾਡਾ ਹਵਾ, ਪਾਣੀ ਦੂਸ਼ਿਤ ਹੋ ਚੁੱਕਾ ਹੈ, ਜਿਸ ਕਰਕੇ ਮਨੁੱਖਤਾ ਨੂੰ ਕੈਂਸਰ, ਕਾਲਾ ਪੀਲੀਆ, ਸ਼ੂਗਰ ਆਦਿ ਵਰਗੀਆਂ ਕਈ ਲਾਇਲਾਜ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਿੰਨੀਆਂ ਹੀ ਰੋੜ ਦੁਰਘਟਨਾਵਾਂ ਹੁੰਦੀਆਂ ਹਨ। ਖੂਨਦਾਨੀਆਂ ਦੀ ਕਮੀਂ ਕਰਕੇ ਹਜ਼ਾਰਾਂ ਮਰੀਜ਼ ਬਿਨਾਂ ਖੂਨ ਤੋਂ ਮਰ ਰਹੇ ਹਨ। ਇਸ ਲਈ ਅੱਜ ਨੌਜਵਾਨ ਪੀੜ੍ਹੀ ਨੂੰ ਇਸ ਸੇਵਾ ਲਈ ਕਤਾਰ ਬੰਨ ਮੂਹਰੇ ਆਉਣਾ ਚਾਹੀਦਾ ਹੈ। ਸਾਡੇ ਵੱਲੋਂ ਖੂਨਦਾਨ ਕੈਂਪ ਦੌਰਾਨ ਖੂਨ ਇਕੱਤਰ ਹੁੰਦਾ ਹੈ। ਓਹ ਸਿਰਫ ਸਰਕਾਰੀ ਬਲੱਡ ਬੈਂਕਾਂ ਨੂੰ ਦਿੱਤਾ ਜਾਂਦਾ ਹੈ। ਇਸ ਲਈ ਉਘੇ ਸਮਾਜ ਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਵਾਂਗ, ਇਸ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਇਸ ਸਮੇਂ ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਸਤਨਾਮ ਸਿੰਘ ਖਜਾਨਚੀ, ਪ੍ਰੈਸ ਸਕੱਤਰ ਵਿਸ਼ਾਲ, ਦਲਜੀਤ ਡੱਲੇਵਾਲਾ, ਰਣਜੀਤ ਖ਼ਾਰਾਂ, Ex ਪਿ੍ਸੀਪਲ ਡਾਂ. ਪਰਮਿੰਦਰ ਸਿੰਘ ਬ੍ਰਜਿੰਦਰਾ ਕਾਲਜ, ਡਾ ਬਲਜੀਤ ਸ਼ਰਮਾ, ਭਟਨਾਗਰ ਫਰੀਦਕੋਟ, ਅਮਿ੍ਤ ਮਚਾਕੀ, ਹੈਰੀ ਕੋਟਸੁਖੀਆ, ਮੋਹਿਤ ਗਹਿਰਾ, ਹੈਰੀ ਮਦੁੱਕੀ, ਹਰਜੀਤ ਮਾਸਟਰ, ਪ੍ਰੈਸ ਜੰਗ, ਵਿੱਕੀ ਝੋਕ, ਪਿੰਦਰ ਝੋਂਕ, ਕੁਲਦੀਪ ਪਿੱਪਲੀ, ਸਾਗਰ ਫਿਰੋਜ਼ਪੁਰ, ਲੱਖਾਂ ਪਿੱਪਲੀ, ਜਸ਼ਨ ਬਾਜਾਖਾਨਾ, ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ, ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ, ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ, ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ, ਮੋਂਗਾ, ਸ਼ਰਮਾ ਫਰੀਦਕੋਟ, ਇੰਦਰਜੀਤ ਹਰੀਕੇ, ਭੋਲੂ ਖਾਰਾ, ਕਾਕਾ ਖ਼ਾਰਾਂ, ਗੁਰਮੁਖ ਹਰੀਏ ਵਾਲਾ, ਡਾ. ਭਲਿੰਦਰ ਸਿੰਘ , ਸਵਰਾਜ ਸਿੰਘ, ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, ਅਰਸ਼ ਕੋਠੇ ਧਾਲੀਵਾਲ, ਲੱਖਾ ਘੁਮਿਆਰਾਂ, ਬਿੱਟੂ ਢਿਲਵਾਂ, ਗੁਰਦੁਉਰ ਦਾਨਾ ਰੋਮਾਣਾ, ਹਰਗੁਣ, ਕਾਲਾ ਡੋਡ, ਬਾਬਾ ਬਲਰਾਜ, ਕਾਕਾ ਭਾਣਾ, ਬੱਬੂ ਥਾੜਾ, ਨਿਸ਼ਾਨ, ਹਰਮਨ, ਅਮਨਦੀਪ, ਟਿੰਕੂ ਆਦਿ ਹਾਜ਼ਰ ਸਨ।
ਸੀ.ਆਈ.ਏ ਸਟਾਫ ਦੀ ਪੁਲਿਸ ਨੇ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ
ਜਲੰਧਰ ਅਕਤੂਬਰ 12 ਅਕਤੂਬਰ (ਅਮਰਜੀਤ ਸਿੰਘ)- ਸੀ.ਆਈ.ਏ ਸਟਾਫ ਦੀ ਪੁਲਿਸ ਨੇ ਉਸ ਵੇਲੇ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜਦ ਉਹ ਕਿਸੇ ਘਟਨਾ ਨੂੰ ਅੰਜਾਮ ਦੇਣ ਦੇ ਫਿਰਾਕ ਵਿਚ ਖੜ੍ਹੇ ਸਨ। ਪੁਲਿਸ ਨੇ ਪਾਸੋਂ ਦੋ ਦੇਸੀ ਪਿਸਟਲ ਅਤੇ ਜਿੰਦਾ ਰੋਦ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮਕਸੂਦਾਂ ਚੌਂਕ ਵਿੱਚ ਗਸ਼ਤ ਕਰ ਰਹੇ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਹਿੰਦਰ ਪਾਲ ਸਿੰਘ ਚੰਦ ਵਾਸੀ ਪਿੰਡ ਜਮਾਲਪੁਰ ਤਰਨਤਾਰਨ, ਸਿਮਰਨਜੀਤ ਸਿੰਘ ਸਨੀ ਵਾਸੀ ਚੋਹਲਾ ਸਾਹਿਬ ਤਰਨ ਤਾਰਨ ਅਤੇ ਹਰਮਨਜੀਤ ਸਿੰਘ ਪਿੰਡ ਟਾਂਡਾ ਗੋਇੰਦਵਾਲ ਤਰਨਤਾਰਨ ਜਿਨਾਂ ਪਾਸ ਨਜਾਇਜ਼ ਹਥਿਆਰ ਹਨ ਜੋ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਸ ਵੇਲੇ ਤਿੰਨੋ ਭਗਤ ਸਿੰਘ ਕਲੋਨੀ ਨੇੜੇ ਟੈਕਸੀ ਸਟੈਂਡ 'ਤੇ ਖੜੇ ਹਨ। ਇਸ 'ਤੇ ਤੁਰੰਤ ਕਾਰਵਾਈ ਕਰਕੇ ਹੋਏ ਪੁਲਿਸ ਪਾਰਟੀ ਨੇ ਦੱਸੀ ਹੋਈ ਥਾਂ 'ਤੇ ਛਾਪਾਮਾਰੀ ਕਰਕੇ ਤਿੰਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਦੇਸੀ ਪਿਸਟਲ 12 ਬੋਰ ਅਤੇ 30 ਬੋਰ ਸਮੇਤ ਸੱਤ ਜਿੰਦਾ ਰੋਦ ਬਰਾਮਦ ਕਰ ਲਏ। ਡੀ.ਸੀ.ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਨੂੰ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ।
Friday, 13 October 2023
ਖਾਲਸਾ ਨੋਜਵਾਨ ਸਭਾ ਰਾਮਾ ਮੰਡੀ ਵਿਖੇ ਕਰਵਾਏ ਜਾ ਰਹੇ 31ਵੇਂ ਮਹਾਨ ਕੀਰਤਨ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ
ਪ੍ਰਬੰਧਕਾਂ ਨੇ ਰਾਮਾਂਮੰਡੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ 31ਵੇਂ ਮਹਾਨ ਕੀਰਤਨ ਸਮਾਗਮ ਵਿੱਚ ਪੁੱਜਣ ਦੀ ਕੀਤੀ ਅਪੀਲ
ਆਦਮਪੁਰ/ਜਲੰਧਰ 13 ਸਤੰਬਰ (ਅਮਰਜੀਤ ਸਿੰਘ)- ਖਾਲਸਾ ਨੋਜਵਾਨ ਸਭਾ ਰਾਮਾਂਮੰਡੀ ਜਲੰਧਰ ਵਲੋਂ 31ਵਾਂ ਮਹਾਨ ਕੀਰਤਨ ਸਮਾਗਮ 14 ਅਕਤੂਬਰ ਦਿਨ ਸ਼ਨੀਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਪ੍ਰੈਸ ਨੂੰ ਦਸਿਆ ਇਸ ਮਹਾਨ ਕੀਰਤਨ ਸਮਾਗਮ ਦੀ ਅਰੰਭਤਾ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਸ਼ਾਮ 4 ਵਜੇ ਗੁ. ਸਾਹਿਬ ਕਾਕੀ ਪਿੰਡ ਤੋਂ ਪੰਡਾਲ ਵਿੱਚ ਲਿਜਾਇਆ ਜਾਵੇਗਾ। ਜਿਸ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵੀ ਪੁੱਜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਚਾਰ ਹਜ਼ੂਰੀ ਰਾਗੀ ਜੱਥੇ ਭਾਈ ਜਰਨੈਲ ਸਿੰਘ ਕੋਹਾੜਕਾ ਜੀ, ਭਾਈ ਸ਼ੁਭਦੀਪ ਸਿੰਘ ਜੀ, ਭਾਈ ਦਵਿੰਦਰ ਸਿੰਘ ਬਟਾਲਾ ਜੀ ਅਤੇ ਭਾਈ ਹਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥੇ ਸ਼੍ਰੀ ਦਰਬਾਰ ਸਾਹਿਬ ਜੀ ਇੱਕਠੇ ਬੈਠ ਕੇ ਆਤਮਰਸ ਕੀਰਤਨ ਕਰਨਗੇ ਤੇ ਭਾਈ ਗੁਰਦੇਵ ਸਿੰਘ ਆਸਟਰੇਲੀਆ ਵਾਲੇ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ, ਬੀਬੀ ਰਵਿੰਦਰ ਕੌਰ ਜੀ, ਭਾਈ ਸ਼ਮਸ਼ੇਰ ਸਿੰਘ ਜੰਡੂ ਸਿੰਘਾ ਵਾਲੇ, ਭਾਈ ਭੁਪਿੰਦਰ ਸਿੰਘ ਜੀ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਕੀਰਤਨ ਸਮਾਗਮ ਵਿੱਚ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ, ਸੰਤ ਬਾਬਾ ਭਗਵੰਤ ਭਜਨ ਸਿੰਘ ਜੀ, ਸੰਤ ਬਾਬਾ ਹਰਜਿੰਦਰ ਸਿੰਘ ਜੀ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ, ਸੰਤ ਬਾਬਾ ਗੁਰਵਿੰਦਰਪਾਲ ਸਿੰਘ ਨਿਰਮਲ ਕੁਟੀਆ ਵਾਲੇ, ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ ਵਾਲੇ, ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ.ਗੁ.ਪ੍ਰੰਬਧਕ ਕਮੇਟੀ ਵੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਪੁੱਜ ਰਹੇ ਹਨ। ਸਟੇਜ ਸਕੱਤਰ ਦੀ ਭੂਮਿਕਾ ਗਿਆਨੀ ਗੁਰਮੀਤ ਸਿੰਘ ਜੀ ਨਿਭਾਉਣਗੇ। ਅੱਜ ਪ੍ਰਬੰਧਕਾਂ ਅਤੇ ਸੇਵਾਦਰਾਂ ਵਿੱਚ ਸਜਾਏ ਜਾ ਰਹੇ ਪੰਡਾਲ ਵਿੱਚ ਜਾਣਕਾਰੀ ਦੇਣ ਸਮੇਂ ਕੁਲਵੰਤ ਸਿੰਘ ਮੰਨਣ, ਜਤਿੰਦਰ ਸਿੰਘ ਰਿੰਕੂ ਖੈਹਰਾ, ਬਲਬੀਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਖੈਹਰਾ, ਡਾ. ਬਲਜੀਤ ਸਿੰਘ ਜੌਹਲ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਭੁਪਿੰਦਰ ਸਿੰਘ ਹੰਨੀ ਭਾਟੀਆ, ਸਤਿਨਾਮ ਸਿੰਘ ਮੱਕੜ, ਗੁਰਬਚਨ ਸਿੰਘ ਅਰੋੜਾ, ਹਰਮੋਹਨ ਸਿੰਘ ਮਿਨਹਾਸ, ਜੋਗਿੰਦਰ ਸਿੰਘ ਗਿੱਧਾ, ਹਰਮਿੰਦਰ ਸਿੰਘ ਨੈਹਰੂ, ਜਤਿੰਦਰ ਸਿੰਘ ਸੂਰਜ, ਪਰਮਿੰਦਰ ਸਿੰਘ, ਅਵਤਾਰ ਸਿੰਘ ਆਹੂਜਾ, ਜਤਿੰਦਰ ਸਿੰਘ ਕਾਕਾ, ਸੁਰਿੰਦਰਪਾਲ ਸਿੰਘ ਬਬਲੀ, ਤਰਲੋਕ ਸਰਾਂ, ਹੈਪੀ ਪਰਮਾਰ, ਰਘਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ, ਸੁਰਿੰਦਰ ਸਿੰਘ ਭਾਟੀਆ, ਮੰਗਾਂ ਸਿੰਘ ਮੁਦੜ, ਡਾਕਟਰ ਲਖਬੀਰ ਸੰਧੂ, ਅੰਮ੍ਰਿਤਪਾਲ ਸਿੰਘ ਮੱਕੜ, ਅਮਰਦੀਪ ਸਿੰਘ, ਤਰਲੋਕ ਸਿੰਘ ਲਾਲੀ, ਪਰਮਜੀਤ ਸਿੰਘ ਭਾਟੀਆ, ਸਰੂਪ ਸਿੰਘ ਭਾਟੀਆ, ਹਰਜੋਤ ਸਿੰਘ ਮੱਕੜ, ਪ੍ਰਿੰਸ ਮੱਕੜ, ਮਨਪ੍ਰੀਤ ਸਿੰਘ ਨੋਨੂ, ਕੰਵਲਪ੍ਰੀਤ ਸਿੰਘ ਅਰੋੜਾ, ਹਰਮੀਤ ਸਿੰਘ ਅਰੋੜਾ, ਗੁਰਜੋਤ ਸਿੰਘ ਨੰਨੀ ਮਨਪ੍ਰੀਤ ਸਿੰਘ ਲਾਲੀ, ਉਂਕਾਰ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਹੋ ਰਹੀ ਮਿਲਾਵਟ ਲੋਕਾਂ ਦੀ ਸਿਹਤ ਨਾਲ ਖਿਲਵਾੜ : ਗੁਰਕੀਰਤ ਸਿੰਘ ਬੇਦੀ
ਪਟਿਆਲਾ (ਸੂਰਮਾ ਪੰਜਾਬ ਬਿਉਰੋ)- ਜਿਵੇਂ ਜਿਵੇਂ ਤਿਉਹਾਰਾਂ ਦਾ ਸੀਜਨ ਨਜ਼ਦੀਕ ਆ ਰਿਹਾ ਹੈ ਤਿਵੇਂ ਹੀ ਖਾਣ ਪੀਣ ਵਾਲੀਆਂ ਵਸਤਾਂ ਤੇਲ, ਘਿਓ ਅਤੇ ਮਿਠਾਈਆਂ ਦੀ ਖਰੀਦਦਾਰੀ ਵਿੱਚ ਵਾਧਾ ਹੋ ਰਿਹਾ ਹੈ। ਜਿਸਦੇ ਮੱਦੇਨਜ਼ਰ ਦੁਕਾਨਦਾਰ ਇਸਦਾ ਫ਼ਾਇਦਾ ਚੁੱਕ ਕੇ ਮਿਲਾਵਟਖੋਰੀ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ ਅਤੇ ਨਕਲੀ ਖਾਣ-ਪੀਣ ਦੀਆਂ ਚੀਜ਼ਾਂ ਵੇਚ ਰਹੇ ਹਨ। ਜਿਸਦਾ ਲੋਕਾਂ ਦੀ ਸਿਹਤ ਉੱਤੇ ਬਹੁਤ ਬੁੱਰਾ ਅਸਰ ਪੈ ਰਿਹਾ ਹੈ। ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਨੇ ਕਿਹਾ ਕਿ ਖਾਣ ਪੀਣ ਵਾਲੀਆਂ ਨਸਤਾਂ ਵਿੱਚ ਹੋ ਰਹੀ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦੁਸ਼ਹਿਰਾ ਅਤੇ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਮਿਠਾਈਆਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਵਿੱਚ ਮਿਲਾਵਟਖੋਰੀ ਅਤੇ ਨਕਲੀ ਸਮਾਨ ਹੋਣ ਦਾ ਖ਼ਤਰਾ ਵੱਧ ਗਿਆ ਹੈ। ਜਿਸਦਾ ਲੋਕਾਂ ਦੀ ਸਿਹਤ ਉੱਤੇ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਉੱਤੇ ਸਮੂਹ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਉੱਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਸਮੂਹ ਟੀਮ ਕੰਮ ਕਰੇਗੀ ਅਤੇ ਦੋਸ਼ੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਕਲ ਦੁਕਾਨਦਾਰ ਮਿਠਾਈਆਂ ਨੂੰ ਰੰਗੀਨ ਅਤੇ ਚਮਕਦਾਰ ਬਣਾਉਣ ਲਈ ਮਾਰੂ ਰਸਾਇਣਕ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਮਿਠਾਈਆਂ ਖਰੀਦਣ ਤੋਂ ਬਚਣ ਅਤੇ ਕਿਹਾ ਕਿ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਹਮੇਸ਼ਾ ਤੋਂ ਹੀ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੁਨੇਹਾ ਦਿੱਤਾ ਅਤੇ ਕਿਸੇ ਵੀ ਮਿਲਾਵਟਖੋ੍ਹਰ ਦੁਕਾਨਦਾਰ ਖ਼ਿਲਾਫ਼ ਮਿਲਾਵਟਖੋਰੀ ਦਾ ਸ਼ੱਕ ਹੋਣ ਦੀ ਸੂਰਤ ਵਿੱਚ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ।
ਜ਼ੀ.ਟੀ.ਬੀ ਸਕੂਲ ਹਜ਼ਾਰੇ ਦੇ ਵਿਦਿਆਰਥੀਆਂ ਨੇ ਟਾਇਕਵੰਡੋ ਦੇ ਮੁਕਾਬਲਿਆਂ ਵਿੱਚ ਸੋਨੇ, ਚਾਂਦੀ, ਕਾਂਸੇ ਦੇ ਤਗਮੇ ਤੇ ਟਰਾਫੀ ਜਿੱਤੀ
ਜਲੰਧਰ 13 ਅਕਤੂਬਰ (ਅਮਰਜੀਤ ਸਿੰਘ)- ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ (ਜਲੰਧਰ) ਜਿਥੇ ਪੇਂਡੂ ਖੇਤਰ ਦੇ ਵਿੱਚ ਸ਼ਹਿਰੀ ਮਿਆਰੀ ਸਕੂਲਾਂ ਦੇ ਮੁਕਾਬਲੇ ਬੜੇ ਵਾਜਿਬ ਖਰਚੇ ਦੇ ਨਾਲ ਮਿਆਰੀ ਵਿੱਦਿਆ ਪ੍ਰਦਾਨ ਕਰਨ ਦਾ ਉਪਰਾਲਾ ਕਰ ਰਿਹਾ ਹੈ ਉਥੇ ਕੌਮੀ ਖੇਡਾਂ ਫੁੱਟਬਾਲ, ਬਾਸਕਟ ਬਾਲ ਅਤੇ ਵਾਲੀਬਾਲ ਤੋਂ ਇਲਾਵਾ ਮਾਰਸ਼ਲ ਆਰਟ ਵਰਗੀ ਸੰਸਾਰ ਪ੍ਰਸਿੱਧ ਖੇਡ ਸਕੂਲ ਵਿੱਚ ਪਿਛਲੇ ਸਾਲ ਆਰੰਭ ਕਰ ਦਿੱਤੀ ਗਈ ਸੀ। ਇਸ ਸਾਲ ਅਗਸਤ ਮਹੀਨੇ ਰੋਹਤਕ ਵਿਖੇ ਸਕੂਲ ਦੇ ਬੱਚਿਆਂ ਨੇ ਭਾਗ ਲੈਂਦੇ ਹੋਏ ਰਾਸ਼ਟਰੀ ਪੱਧਰ ਤੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸੋਨੇ, ਚਾਂਦੀ, ਕਾਂਸੇ ਦੇ ਤਗਮੇ ਅਤੇ ਟਰਾਫੀ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਏਸੇ ਹੀ ਤਰ੍ਹਾਂ ਬੀਤੇ ਦਿਨ 4 ਤੋਂ 10 ਅਕਤੂਬਰ ਤੱਕ ਯੂ.ਏ.ਈ (ਦੁਬਈ) ਵਿੱਚ ਹੋਈ ਅੰਤਰ ਰਾਸ਼ਟਰੀ ਟਾਇਕਵੰਡੋ ਪ੍ਰਤੀਯੋਗਿਤਾ ਵਿੱਚ ਕਰਨਦੀਪ ਸਿੰਘ ਅਤੇ ਸੁਖਜੀਤ ਸਿੰਘ ਨੇ ਸੋਨ ਤਗਮਾ, ਮਨਜੋਤ ਸਿੰਘ ਦਿਓਲ ਅਤੇ ਸਾਹਿਬਦੀਪ ਸਿੰਘ ਨੇ ਚਾਂਦੀ ਦਾ ਤਗਮਾ, ਹਰਵੀਰ ਸਿੰਘ ਫਾਗੂਰਾ ਨੇ ਕਾਂਸੇ ਦਾ ਤਗਮਾ ਅਤੇ ਟਰਾਫੀ ਜਿੱਤ ਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਬੱਚਿਆਂ ਦੇ ਮਾਪਿਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਬੱਚਿਆਂ ਦੀ ਇਸ ਕਾਰਗੁਜ਼ਾਰੀ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਕੂਲ ਆਕੇ ਬੱਚਿਆਂ ਤੇ ਕੋਚ ਵਿਸ਼ਾਲ ਕੁਮਾਰ ਦਾ ਸਨਮਾਨ ਕੀਤਾ। ਮਾਪਿਆਂ ਨੇ ਸਕੂਲ ਵਲੋਂ ਬੱਚਿਆਂ ਨੂੰ ਦਿੱਤੇ ਅਜਿਹੇ ਖੇਡ ਮੌਕਿਆਂ ਅਤੇ ਬੱਚਿਆਂ ਦੀ ਜਿੱਤ ਦੀ ਬਹੁਤ ਸ਼ਲਾਘਾ ਕੀਤੀ। ਸਕੂਲ ਦੇ ਸਕੱਤਰ ਸ: ਸੁਰਜੀਤ ਸਿੰਘ ਚੀਮਾਂ, ਡਾਇਰੈਕਟਰ ਨਿਸ਼ਾ ਮੜੀਆਂ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਨੇ ਵੀ ਬੱਚਿਆਂ ਅਤੇ ਕੋਚ ਵਿਸ਼ਾਲ ਕੁਮਾਰ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਸਕੂਲ ਦੇ ਸਕੱਤਰ ਅਤੇ ਮੈਨੇਜਮੇਂਟ ਨੇ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਅੱਜ ਸਕੂਲ ਵਿਖੇ ਖਿਡਾਰੀ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਸਮੇਂ ਬੱਚਿਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਦਵਿੰਦਰ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਅਮਰੀਕ ਸਿੰਘ, ਕਰਨੈਲ ਸਿੰਘ, ਬਲਵੀਰ ਸਿੰਘ, ਗੁਰਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਪ੍ਰਤਾਪ ਸਿੰਘ ਹਾਜ਼ਿਰ ਸਨ।
Thursday, 12 October 2023
ਹੌਲਦਾਰ ਮਨਪ੍ਰੀਤ ਸਿੰਘ ਮੰਨਾ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ
ਆਦਮਪੁਰ 11 ਅਕਤੂਬਰ (ਵਰਿੰਦਰ ਬੈਂਸ)- ਆਦਮਪੁਰ ਪੁਲਿਸ ਸਟੇਸ਼ਨ ਵਿਚ ਤਾਇਨਾਤ ਕਾਂਸਟੇਬਲ ਮਨਪ੍ਰੀਤ ਸਿੰਘ ਮੰਨਾ ਦੀ ਅੱਜ ਸੰਖੇਪ ਬੀਮਾਰੀ ਤੋਂ ਬਾਅਦ ਮੌਤ ਹੋ ਗਈ। ਮਨਪ੍ਰੀਤ ਸਿੰਘ ਮੰਨਾ ਹਰ ਇੱਕ ਵਿਆਕਤੀ ਦਾ ਹਰਮਨ ਪਿਆਰਾ, ਮਿਲਨਸਾਰ ਤੇ ਲੋਕਾਂ ਨੂੰ ਸਹਿਯੋਗ ਦੇਣ ਵਾਲਾ ਮੁਲਾਜ਼ਮ ਸੀ। ਉਹ ਪਿੱਛਲੇ ਕੁੱਝ ਦਿਨਾਂ ਤੋਂ ਬੀਮਾਰੀ ਦੇ ਚੱਲਦੇ ਹਸਪਤਾਲ ਵਿਚ ਦਾਖਲ ਸੀ। ਅੱਜ ਉਸ ਦਾ ਪਿੰਡ ਡਰੋਲੀ ਖੁਰਦ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਸ ਦੇ ਭਰਾ ਕਰਨਵੀਰ ਸਿੰਘ ਨੇ ਚਿੱਤਾ ਨੂੰ ਅਗਨੀ ਦਿਖਾਈ। ਇਸ ਮੌਕੇ ਡੀ.ਐਸ.ਪੀ ਆਦਮਪੁਰ ਵਿਜੇ ਕੰਵਰ, ਐਸਐਚਓ ਆਦਮਪੁਰ ਮਨਜੀਤ ਸਿੰਘ, ਐਸ.ਆਈ ਭੁਪਿੰਦਰ ਪਾਲ ਸਿੰਘ, ਏ.ਐਸ.ਆਈ ਜਗਦੀਪ ਸਿੰਘ ਸਮੇਤ ਪੁਲੀਸ ਪਾਰਟੀ ਨੂੰ ਉਨ੍ਹਾਂ ਨੂੰ ਆਖਰੀ ਸਲਾਮੀ ਦਿੱਤੀ। ਇਥੇ ਇਹ ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਦੇ ਪਿਤਾ ਗਿਆਨ ਸਿੰਘ ਵੀ ਪੁਲੀਸ ਮੁਲਾਜ਼ਮ ਸਨ ਤੇ ਅੱਤਵਾਦ ਦੇ ਸਮੇਂ ਸ਼ਹੀਦੀ ਪਾ ਗਏ ਸਨ। ਮਨਪ੍ਰੀਤ ਸਿੰਘ ਆਪਣੇ ਨਾਨਕੇ ਘਰ ਰਹਿੰਦਾ ਸੀ ਤੇ ਉਸਦੀ ਮਾਤਾ ਨੇ ਇਨ੍ਹਾਂ ਦਾ ਪਾਲਨ ਪੋਸ਼ਣ ਕੀਤਾ ਸੀ ਤੇ ਮਨਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਥਾਂ’ਤੇ ਨੋਕਰੀ ਮਿੱਲੀ ਸੀ। ਮਨਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
Tuesday, 10 October 2023
ਡੇਰਾ ਚਹੇੜੂ ਵਿਖੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ 17 ਅਕਤੂਬਰ ਨੂੰ ਮਨਾਇਆ ਜਾਵੇਗਾ : ਸੰਤ ਕ੍ਰਿਸ਼ਨ ਨਾਥ ਜੀ
ਮਾਤਾ ਸਵਿੱਤਰੀਬਾਈ ਫੂਲੇ ਜੀ ਦੇ 192ਵੇਂ ਜਨਮ ਦਿਵਸ ਨੂੰ ਸਮਰਪਿੱਤ ਫ੍ਰੀ ਟਿਉਸ਼ਨ ਸੈਂਟਰ ਦੀ ਪਹਿਲੀ ਵਰੇਗੰਢ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ 60ਵਾਂ ਜਨਮ ਦਿਵਸ ਡੇਰਾ ਚਹੇੜੂ ਵਿਖੇ 17 ਅਕਤੂਬਰ ਨੂੰ ਮਨਾਇਆ ਜਾਵੇਗਾ
ਜਲੰਧਰ 10 ਅਕਤੂਬਰ (ਅਮਰਜੀਤ ਸਿੰਘ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਮਾਤਾ ਸਵਿੱਤਰੀਬਾਈ ਫੂਲੇ ਜੀ ਜੀ ਦੇ 192ਵੇਂ ਜਨਮ ਦਿਵਸ ਨੂੰ ਸਮਰਪਿੱਤ ਫ੍ਰੀ ਟਿਉਸ਼ਨ ਸੈਂਟਰ ਦੀ ਪਹਿਲੀ ਵਰੇਗੰਢ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ 60ਵਾਂ ਜਨਮ ਦਿਵਸ ਡੇਰਾ ਚਹੇੜੂ ਵਿਖੇ 17 ਅਕਤੂਬਰ ਦਿਨ ਮੰਗਲਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾਵੇਗਾ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸੈਕਟਰੀ ਕਮਲਜੀਤ ਖੇੋਥੜਾਂ ਨੇ ਦਸਿਆ ਕਿ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਸਮਾਗਮ ਡੇਰਾ ਚਹੇੜੂ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਦੇ ਸਬੰਧ ਵਿੱਚ ਪਹਿਲਾ ਲੜੀਵਾਰ ਚੱਲ ਰਹੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਭੋਗ ਉਪਰੰਤ ਧਾਰਮਿਕ ਦੀਵਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਜੀ ਡੇਰਾ ਚਹੇੜੂ ਹੈੱਡ ਗ੍ਰੰਥੀ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਬੱਚੇ, ਮਾਤਾ ਸਵਿੱਤਰੀਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਚਹੇੜੂ ਦੇ ਬੱਚੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਨਾਨਕ ਨਗਰੀ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ, ਮਾਤਾ ਕਲਸਾਂ ਕੀਰਤਨ ਮੰਡਲੀ ਸੈਕਟਰ 2 ਨਵਾਂ ਨੰਗਲ, ਗੁਰੂ ਘਰ ਪੁੱਜੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕਰਨਗੇ। ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਪੁਰਸ਼ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਜੱਖੂ ਹਸਪਤਾਲ ਸਤਨਾਮਪੁਰਾ ਫਗਵਾੜਾ ਵੱਲੋਂ ਡਾ. ਹਰਜਿੰਦਰ ਜੱਖੂ ਦੀ ਅਗਵਾਹੀ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿੱਚ ਸ਼ੂਗਰ ਅਤੇ ਹੋਰ ਵੱਖ ਵੱਖ ਮਨੁੱਖੀ ਬੀਮਾਰੀਆਂ ਦਾ ਇਲਾਜ ਫ੍ਰੀ ਕਰਕੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਸਮਾਗਮ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
Monday, 9 October 2023
ਪਿੰਡ ਵਿਰਕਾਂ ‘ਚ ਸ਼ਾਨੋ ਸ਼ੌਕਤ ਨਾਲ ਕਰਵਾਏ 22ਵੇਂ ਸਲਾਨਾ ਕੁਸ਼ਤੀ ਮੁਕਾਬਲੇ
ਸਾਬਕਾ ਮੇਅਰ ਖੋਸਲਾ ਨੇ ਕੀਤੀ ਨਵ-ਨਿਯੁਕਤ ਐਸ.ਐਸ.ਪੀ ਵਤਸਲਾ ਗੁਪਤਾ ਨਾਲ ਮੁਲਾਕਾਤ
ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਕਰਵਾਇਆ 143ਵਾਂ ਮਹੀਨਾਵਾਰ ਸਮਾਗਮ
ਐੱਨ.ਐਸ.ਕਿਉ.ਐੱਫ ਸਟੇਟ ਟੀਮ ਵੱਲੋਂ ਫਿਰੋਜ਼ਸ਼ਾਹ ਸਕੂਲ ਦਾ ਕੀਤਾ ਗਿਆ ਦੌਰਾ
ਫਿਰੋਜ਼ਪੁਰ 09 ਅਕਤੂਬਰ (ਅਮਰਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਸ਼ਾਹ ਵਿਖੇ ਅੱਜ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ, ਨਿੱਜੀ ਸੁਰੱਖਿਆ ਦੇ ਸਟੇਟ ਕੁਆਰਡੀਨੇਟਰ ਗੁਰਵਿੰਦਰ ਸਿੰਘ, ਤੁਸ਼ਾਰ ਕੁਮਾਰ, ਸਕੂਲ ਮੁਖੀ ਪੂਜਾ ਚੱਢਾ ਵੱਲੋਂ ਵਿਸ਼ੇਸ਼ ਤੌਰ ਤੇ ਚੱਲ ਰਹੇ ਪ੍ਰਾਜੈਕਟ ਦਾ ਸਮੁੱਚਾ ਸਰਵੇਖਣ ਕੀਤਾ ਗਿਆ ਅਤੇ ਸਕੂਲ ਵਿਖੇ ਚੱਲ ਰਹੇ ਪ੍ਰਾਜੈਕਟ ਨੂੰ ਪੂਰੇ ਅੰਕ ਦਿੱਤੇ। ਓਹਨਾਂ ਨੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫ੍ਰੇਮਵਰਕ ਦੇ ਸਕੂਲ ਕੁਆਰਡੀਨੇਟਰ ਗੁਰਜੀਤ ਸਿੰਘ ਗੋਗੋਆਣੀ ਅਤੇ ਸਿਹਤ ਸੰਭਾਲ ਦੇ ਕੁਆਰਡੀਨੇਟਰ ਸਰਬਰੂਪ ਕੌਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸਕੂਲ ਵਿੱਚ ਪ੍ਰਾਜੈਕਟ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਨਿੱਜੀ ਸੁਰੱਖਿਆ ਦੇ ਇੰਚਾਰਜ ਗੁਰਜੀਤ ਸਿੰਘ ਗੋਗੋਆਣੀ ਉਕਤ ਪ੍ਰਾਜੈਕਟ ਤਹਿਤ ਅਨੇਕਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾ ਚੁੱਕੇ ਹਨ। ਇਸ ਮੌਕੇ ਹਾਲ ਹੀ ਵਿੱਚ ਇਸੇ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਏ ਨੌਜਵਾਨ ਗੋਬਿੰਦ ਸਿੰਘ ਪੁੱਤਰ ਬੋਹੜ ਸਿੰਘ ਅਤੇ ਸ੍ਰੀਮਤੀ ਕੁਲਵਿੰਦਰ ਸਿੰਘ ਵਾਸੀ ਇੱਟਾਂ ਵਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਸਟਾਫ ਨੇ ਮੰਗ ਕੀਤੀ ਕਿ ਉਕਤ ਐੱਨ.ਐਸ.ਕਿਉ ਐੱਫ ਸਕੀਮ ਤਹਿਤ ਕੀਤੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਜਲਦੀ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਅਧਿਆਪਕ ਹੋਰ ਵੀ ਤਨਦੇਹੀ ਨਾਲ ਪ੍ਰਾਜੈਕਟ ਅੱਗੇ ਵਧਾ ਸਕਣ। ਇਸ ਮੌਕੇ ਪ੍ਰਿੰਸੀਪਲ ਗੁਰਬੀਰ ਸਿੰਘ, ਸੁਖਵਿੰਦਰ ਕੌਰ, ਅੰਜੂ ਬਾਲਾ, ਪੂਜਾ ਚੱਢਾ, ਪੂਨਮ, ਕਿਰਨਦੀਪ ਕੌਰ, ਜੋਤੀ ਕਟਾਰੀਆ, ਉਮਾ ਰਾਣੀ, ਰੇਖਾ, ਕੋਮਲ, ਜੋਤੀ ਸ਼ਰਮਾ, ਮਨਦੀਪ ਕੌਰ, ਸਰਬਰੂਪ ਕੌਰ ਜਸਵਿੰਦਰ ਕੌਰ, ਮਨਪ੍ਰੀਤ ਕੌਰ, ਰਚਨਾ, ਗੁਰਮੇਲ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਸਿੰਘ, ਸਤਨਾਮ ਸਿੰਘ, ਕਸ਼ਿਸ਼, ਵਿਸ਼ੂ, ਪਰਮਿੰਦਰ ਸਿੰਘ, ਟੋਨੀ ਕੱਕੜ, ਸਮੇਤ ਸਮੂਹ ਸਟਾਫ ਵੱਲੋਂ ਉਕਤ ਅਧਿਕਾਰੀਆਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਗਿਆ।
ਨੰਬਰਦਾਰ ਭਗਵੰਤ ਸਿੰਘ ਮਿਨਹਾਸ ਦੀ ਯਾਦ ਵਿੱਚ ਲਾਈਨਜ਼ ਕਲੱਬ ਆਦਮਪੁਰ ਵੱਲੋਂ ਚੈਰੀਟੇਬਲ ਲੈਬੋਰਟਰੀ ਸ਼ੁਰੂ
ਆਦਮਪੁਰ 09 ਅਕਤੂਬਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਲਾਈਨਜ਼ ਕਲੱਬ ਆਦਮਪੁਰ ਦੋਆਬਾ ਵੱਲੋਂ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਦੀ ਯਾਦ ਵਿੱਚ ਲਾਈਫ ਕੇਅਰ ਫਾਉਂਡੇਸ਼ਨ ਦੇ ਫਾਉਂਡਰ ਅਵਤਾਰ ਸਿੰਘ ਬੈਨੀਪਾਲ ਦੀ ਦੇਖਰੇਖ ਹੇਠ ਚੈਰੀਟੇਬਲ ਲੈਬੋਰੇਟਰੀ ਦਾ ਉਦਘਾਟਨ ਸਈਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਅਤੇ ਸੰਤ ਬਾਬਾ ਜਨਕ ਸਿੰਘ ਜੀ ਜੱਬੜ ਵਾਲਿਆਂ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਕਸ਼ਰਦੀਪ ਸ਼ਰਮਾਂ ਅਤੇ ਅਮਰਜੀਤ ਸਿੰਘ ਭੋਗਪੁਰੀਆ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਦੀ ਪ੍ਰੇਰਨਾ ਸਦਕਾ ਲਾਇਨਜ਼ ਕਲੱਬ ਆਦਮਪੁਰ ਵੱਲੋਂ ਅੱਜ ਆਮ ਲੋਕਾਂ ਲਈ 70 ਪ੍ਰਤੀਸ਼ਤ ਤੋਂ ਵੀ ਘੱਟ ਰੇਟਾਂ ਤੇ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬੋਰਟਰੀ ਦਾ ਸ਼ੁਰੂ ਕੀਤੀ ਗਈ ਹੈ। ਜਿਸਦਾ ਮੁੱਖ ਮੰਤਵ ਖਾਸਤੌਰ ਤੇ ਜਰੂਰਤ ਮੰਦ ਲੋਕਾਂ ਦੀ ਸੇਵਾ ਹੈ ਜਿਨ੍ਹਾਂ ਨੂੰ ਮਹਿੰਗੀ ਹੁੰਦੀ ਜਾ ਰਹੀ ਸਿਹਤ ਵਿਵਸਥਾ ਵਿੱਚ ਵੱਡਾ ਲਾਭ ਮਿਲੇਗਾ।
ਇਸ ਮੌਕੇ ਲਾਈਫ ਕੇਅਰ ਫਾਉਂਡੇਸ਼ਨ ਵੱਲੋਂ ਅਮਰਜੀਤ ਸਿੰਘ ਚੋਲਾਂਗ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੈਬੋਰਟਰੀ ਐਨ.ਏ.ਬੀ.ਐਲ ਤੋਂ ਮਾਨਤਾ ਪ੍ਰਾਪਤ ਹੈ ਜਿਸ ਵਿਚ ਅਲਟਰਾ ਮਾਡਰਨ ਤਕਨੀਕ ਨਾਲ ਟੈਸਟ ਕਰ ਸਬੰਧਤ ਵਿਅਕਤੀ ਦੀ ਰਿਪੋਰਟ ਉਸਨੂੰ ਮੈਸੇਜ ਰਾਹੀਂ ਫੋਨ ਤੇ ਹੀ ਭੇਜੀ ਜਾਂਦੀ ਹੈ ਤੇ ਜੇਕਰ ਉਹ ਚਾਹੇ ਤਾਂ ਲੈਬ ਤੋਂ ਆਪਣੀ ਰਿਪੋਰਟ ਆਪ ਵੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਵੱਖ ਵੱਖ ਸ਼ਹਿਰਾਂ ਅੰਦਰ ਉਨ੍ਹਾਂ ਦੀਆਂ ਲੈਬੋਰਟਰੀਆਂ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਵਿੱਚ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ, ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਗਾਜੀਪੁਰ, ਜੈਮਿਨੀ ਜੱਗੀ, ਕੈਸ਼ੀਅਰ ਰਾਜੀਵ ਸਿੰਗਲਾ, ਹਰਵਿੰਦਰ ਅੱਗਰਵਾਲ, ਚੇਅਰਮੈਨ ਦਸ਼ਵਿੰਦਰ ਚਾਂਦ, ਰਘੁਵੀਰ ਸਿੰਘ ਵਿਰਦੀ, ਬਲਰਾਮ ਵਰਮਾਂ, ਹਰਵਿੰਦਰ ਸਿੰਘ ਪਰਹਾਰ, ਸੰਦੀਪ ਸ਼ਰਮਾ, ਸੁਖਬੀਰ ਸਿੰਘ ਕੁੱਕੀ, ਰਾਕੇਸ਼ ਚੋਡਾ, ਸੁਸ਼ੀਲ ਡੋਗਰਾ, ਹਰਿੰਦਰ ਸਿੰਘ ਬੰਸਲ, ਖੜਕ ਸਿੰਘ, ਅਨੁਜ ਗੋਇਲ, ਕੁਲਵੀਰ ਸਿੰਘ, ਵਿਕਰਮ ਟੰਡਨ, ਰਾਜ ਕੁਮਾਰ ਪਾਲ ਸਾਬਕਾ ਪ੍ਰਧਾਨ ਲਾਇਨਜ਼ ਕਲੱਬ ਆਦਮਪੁਰ, ਅੰਮ੍ਰਿਤਪਾਲ ਸਿੰਘ ਹਾਜਰ ਸਨ।
Sunday, 8 October 2023
ਆਦਮਪੁਰ ਵਿਖੇ ਰਵਿਦਾਸੀਆ ਕੌਮ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ 25 ਨਵੰਬਰ ਨੂੰ - ਸੁਰਿੰਦਰ ਕੁਮਾਰ, ਸੁਰਿੰਦਰ ਬੱਧਣ
ਆਦਮਪੁਰ 09 ਅਕਤੂਬਰ (ਬਲਬੀਰ ਕਰਮ)- ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਆਦਮਪੁਰ ਵਿਖੇ ਹੋਈ। ਜਿਸ ਵਿੱਚ ਨਵੰਬਰ ਮਹੀਨੇ ਕਰਵਾਏ ਜਾ ਰਹੇ ਸੰਤ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਦਾਣਾ ਮੰਡੀ ਆਦਮਪੁਰ ਦੋਆਬਾ ਵਿਖੇ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਣਗੇ ਅਤੇ ਹੋਰ ਪੁੱਜੇ ਕਲਾਕਾਰਾਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਤੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਸੋਹਣਜੀਤ ਹਰੀਪੁਰ, ਮਨਜੀਤ ਸਿੰਘ ਆਦਮਪੁਰ, ਕੈਸ਼ੀਅਰ ਸੁਰੇਸ ਕੁਮਾਰ ਭਾਟੀਆ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਪੰਮਾ ਆਦਮਪੁਰ ਤੇ ਹੋਰ ਹਾਜ਼ਰ ਸਨ।
Thursday, 5 October 2023
ਕਪੂਰ ਪਿੰਡ ਵਾਸੀਆਂ ਨੇ ਇੰਡੋਸਇੰਡ ਬੈਂਕ ਬ੍ਰਾਂਚ ਕਪੂਰ ਪਿੰਡ ਖਿਲਾਫ ਲਗਾਇਆ ਧਰਨਾਂ
![]() |
| ਇਲਾਕੇ ਦੇ ਲੋਕਾਂ ਦੀ ਸੁਣਵਾਈ ਨਾ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ - ਫੋਟੋ- ਰੇਸ਼ਮ ਸਿੰਘ ਕਪੂਰ ਪਿੰਡ |
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਨਜ਼ਦੀਕੀ ਕਪੂਰ ਪਿੰਡ ਵਿੱਚ ਮੋਜੂਦ ਇੰਡੋਸਇੰਡ ਬੈਂਕ ਬਾਂ੍ਰਚ ਦੇ ਮੈਨੇਜਰ ਅਤੇ ਸਟਾਫ ਖਿਲਾਫ ਕਪੂਰ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਮੋਰਚਾ ਖੋਲਦੇ ਹੋਏ ਸਵੇਰੇ ਬੈਂਕ ਖੁੱਲਣ ਤੋਂ ਪਹਿਲਾ ਹੀ ਧਰਨਾਂ ਲਗਾ ਦਿੱਤਾ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਬੈਂਕ ਵਿੱਚ ਜਾਂਦੇ ਬੈਂਕ ਦੇ ਗ੍ਰਾਹਕਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਮੈਨੇਜ਼ਰ ਇਸ ਪਾਸੇ ਵੱਲ ਜਰਾ ਵੀ ਧਿਆਨ ਨਹੀਂ ਦੇ ਰਿਹਾ। ਉਨਾਂ ਦਸਿਆ ਕਿ ਬੀਤੇ ਦਿਨਾਂ ਵਿੱਚ ਪਿੰਡ ਦੇ ਬਸ ਸਟੈਂਡ ਤੇ ਮੋਜੂਦ ਸ਼ੰਕਰ ਸਵੀਟ ਸ਼ਾਪ ਦੇ ਦੁਕਾਨ ਮਾਲਕ ਸ਼ੰਕਰ ਪੁੱਤਰ ਕੇਵਲ ਸਿੰਘ ਵਾਸੀ ਕਪੂਰ ਪਿੰਡ ਦੇ ਖਾਤੇ ਵਿੱਚੋਂ ਕਰੀਬ 12 ਲੱਖ ਰੁਪਏ ਗਾਇਬ ਹੋ ਗਏ ਸਨ। ਜਿਸਦੀ ਕੰਪਲੇਟ ਬੈਂਕ ਤੋਂ ਇਲਾਵਾ ਥਾਣਾ ਪਤਾਰਾ ਅਤੇ ਸਾਇਵਰ ਕਰਾਇਮ ਵਿੱਚ ਵੀ ਦਿੱਤੀ ਸੀ। ਉਨ੍ਹਾਂ ਦਸਿਆ ਕਿ ਬੈਂਕ ਵੱਲੋਂ ਜਾਂਚ ਕਰਨ ਉਪਰੰਤ ਹਲਵਾਈ ਦੇ ਕਰੀਬ 5 ਲੱਖ 75 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਗਏ ਹਨ ਪਰ 12 ਲੱਖ ਵਿਚੋਂ ਬਚਦੀ ਬਾਕੀ ਰਕਮ ਵਾਪਸ ਨਹੀਂ ਕੀਤੀ ਗਈ ਜਿਸਦੇ ਅੱਜ ਸਮੂਹ ਪਿੰਡ ਵਾਸੀਆਂ ਨੇ ਬਾਂ੍ਰਚ ਮੈਨੇਜਰ ਖਿਲਾਫ ਧਰਨਾਂ ਪ੍ਰਦਰਸ਼ਨ ਕੀਤੀ ਹੈ। ਪਿੰਡ ਵਾਸੀਆਂ ਵਿੱਚ ਹੋਰਾਂ ਖਾਤਾ ਧਾਰਕਾਂ ਨੇ ਵੀ ਦਸਿਆ ਕਿ ਉਨ੍ਹਾਂ ਨਾਲ ਵੀ ਬੈਂਕ ਵਿੱਚ ਜਾਣ ਤੇ ਮਾੜਾ ਵਤੀਰਾ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਪਣੇ ਹੀ ਰੁਪਏ ਲੈਣ ਲਈ ਖੱਜਲ ਖੁਆਰ ਹੋਣਾਂ ਪੈਦਾ ਹੈ। ਹਲਵਾਈ ਸ਼ੰਕਰ ਨੇ ਬੈਂਕ ਦੇ ਸੀਨੀਅਨ ਅਧਿਕਾਰੀਆਂ ਨੂੰ ਉਨ੍ਹਾਂ ਬਾਕੀ ਰੁਪਏ ਵੀ ਵਾਪਸ ਕਰਨ ਦੀ ਅਪੀਲ ਕੀਤੀ ਹੈ ਅਤੇ ਬੈਂਕ ਮੈਨੇਜ਼ਰ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਜੋ ਕਿ ਲੋਕਾਂ ਨਾਲ ਚੰਗਾ ਵਤੀਰਾ ਨਹੀਂ ਕਰਦਾ। ਇਸ ਮੌਕੇ ਥਾਣਾ ਪਤਾਰਾ ਤੋਂ ਐਸ.ਐਚ.ਉ ਐਸ.ਆਈ ਮੈਡਮ ਅਮਨਪ੍ਰੀਤ ਕੌਰ ਮੁਲਾਜ਼ਮਾਂ ਸਮੇਤ ਪੁੱਜੇ ਜਿਨ੍ਹਾਂ ਨੇ ਉਨ੍ਹਾਂ ਦੀ ਸਾਰੀ ਸਮੱਸਿਆ ਸੁੱਣੀ ਅਤੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾਂ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਦੀ ਸੁਣਵਾਈ ਦਾ ਭਰੋਸਾ ਦਿਤਾ।
ਏਸੇ ਹੀ ਤ੍ਹਰਾਂ ਧਰਨਾਂ ਪ੍ਰਦਰਸ਼ਨ ਵਿੱਚ ਪੁੱਜੇ ਪਰਮਜੀਤ ਪੁੱਤਰ ਮੇਹਰ ਚੰਦ ਵਾਸੀ ਜੰਡੂ ਸਿੰਘਾ ਨੇ ਦਸਿਆ ਕਿ ਕਪੂਰ ਪਿੰਡ ਵਿੱਚ ਉਨ੍ਹਾਂ ਦੇ ਬਜ਼ੁਰਗ ਸੰਤ ਰਾਜ ਕੁਮਾਰ ਜੀ ਸ਼ਿਵ ਮੰਦਿਰ ਵਿਖੇ ਕਰੀਬ ਪਿਛਲੇ 20 ਸਾਲ ਤੋਂ ਸੇਵਾ ਨਿਭਾ ਰਹੇ ਸਨ। ਜੋ ਕਿ ਇਸ ਸੰਸਾਰ ਵਿੱਚ ਨਹੀਂ ਰਹੇ ਉਨ੍ਹਾਂ ਨੇ ਇਸ ਬੈਂਕ ਵਿੱਚ ਖਾਤਾ ਖੁਲਵਾਇਆ ਹੋਇਆ ਸੀ। ਪਰ ਉਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਬੈਂਕ ਵਿੱਚ ਪਿਆ ਕਰੀਬ 12 ਲੱਖ ਰੁਪਾਇਆ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਮਹਾਪੁਰਸ਼ ਸੰਤ ਰਾਜ ਕੁਮਾਰ ਵੱਲੋਂ ਜੋੜਿਆ ਇਹ ਪੈਸਾ ਮੰਦਿਰ ਦੇ ਕਾਰਜਾਂ ਵਿੱਚ ਕੰਮ ਆ ਸਕਦਾ ਹੈ। ਪਰ ਉਹ ਕਰੀਬ 6 ਮਹੀਨਿਆਂ ਤੋਂ ਬੈਂਕ ਦੇ ਚੱਕਰ ਲਗਾ ਰਹਾ ਹਨ ਉਨ੍ਹਾਂ ਦਾ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਵੀ ਸੀਨੀਅਰ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਰੁਪਏ ਵੀ ਬੈਂਕ ਵੱਲੋਂ ਉਨ੍ਹਾਂ ਨੂੰ ਦਿੱਤੇ ਜਾਣ ਤਾਂ ਜੋ ਮੰਦਿਰ ਵਿੱਚ ਹੋਰ ਕਾਰਜ਼ ਕਰਵਾਏ ਜਾ ਸਕਣ। ਇਸ ਮੌਕੇ ਜਦ ਬੈਂਕ ਮੈਨੇਜਰ ਅਨੀਸ਼ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਣਣਾ ਚਾਹਿਆ ਤਾਂ ਉਨ੍ਹਾਂ ਨੇ ਪ੍ਰੈਸ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ। ਇਸ ਧਰਨਾਂ ਪ੍ਰਦਰਸ਼ਨ ਮੌਕੇ ਤੇ ਮੌਕੇ ਸਰਪੰਚਪਤੀ ਅਤੇ ਪੰਚ ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ ਹੈਪੀ, ਗੁਰਨਾਮ ਸਿੰਘ ਕਪੂਰ ਪਿੰਡ, ਰੱਖਾ ਰਾਮ ਚਾਂਦਪੁਰ, ਜਰਨੈਲ ਸਿੰਘ, ਸੁਰਿੰਦਰ ਸਿੰਘ ਪੰਚ, ਮਨਜੀਤ ਸਿੰਘ ਪੰਚ, ਨੰਬਰਦਾਰ ਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੰਘਾ, ਕਿਰਪਾਲ ਸਿੰਘ, ਬੰਤ ਸਿੰਘ ਨਰੰਗਪੁਰ, ਤੋਜ ਰਾਮ, ਮਨਪ੍ਰੀਤ ਸਿੰਘ, ਨਵੀ, ਰੋਹਿੱਤ ਕੁਮਾਰ, ਪਿਰਥੀ ਚੰਦ, ਰਾਮੂ, ਓੁਮੀ, ਨਿਹਾਲ ਸਿੰਘ, ਬਾਬੂ ਗੁੱਜਰ, ਸੋਮੀ, ਹਰਪਾਲ ਸਿੰਘ, ਅਕੁੰਸ਼, ਪ੍ਰਤਾਪ ਅਤੇ ਹੋਰ ਹਾਜ਼ਰ ਸਨ।
Tuesday, 3 October 2023
ਆਦਮਪੁਰ ਤੋਂ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੇ ਕੁਲਦੀਪ ਸਿੰਘ ਮਿਨਹਾਸ ਪ੍ਰਧਾਨ ਬਣੇ੍
ਆਦਮਪੁਰ/ਜਲੰਧਰ 03 ਅਕਤੂਬਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਖਾਲਸਾ ਅਤੇ ਸਭਾ ਦੇ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਪਿੰਡ ਡਰੋਲੀ ਕਲਾਂ ਦੀ ਅਗਵਾਈ ਵਿੱਚ ਆਦਮਪੁਰ ਦੋਆਬਾ ਵਿਖੇ ਹੋਈ। ਜਿਸ ਵਿੱਚ ਰਾਜਪੂਤ ਆਬਾਦੀ ਵਾਲੇ ਪਿੰਡਾਂ ਵਿੱਚ ਰਹਿ ਰਾਜਪੂਤ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਸਭਾ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਕੰਮਾਂ ਅਤੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਆਪਸੀ ਸਹਿਮਤੀ ਨਾਲ ਕੁਲਦੀਪ ਸਿੰਘ ਮਿਨਹਾਸ ਨੂੰ ਆਦਮਪੁਰ ਦੌਆਬਾ ਤੋਂ ਸਭਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਦੌਰਾਨ ਨਛੱਤਰ ਸਿੰਘ ਭੱਟੀ, ਪਵਿੱਤਰ ਸਿੰਘ ਮਿਨਹਾਸ, ਦਲਜੀਤ ਸਿੰਘ ਭੱਟੀ, ਹਰਦੀਪ ਸਿੰਘ ਮਿਨਹਾਸ, ਸਤਨਾਮ ਸਿੰਘ, ਹਰਦਿਆਲ ਸਿੰਘ, ਰਸ਼ਪਾਲ ਸਿੰਘ, ਗੁਰਸ਼ਿੰਦਰ ਸਿੰਘ, ਭੁਪਿੰਦਰ ਸਿੰਘ ਮਿਨਹਾਸ, ਰਿੰਪਾ ਮਿਨਹਾਸ, ਦਲਜੀਤ ਸਿੰਘ, ਮੋਹਿਤ ਕੁਮਾਰ, ਜਰਨੈਲ ਸਿੰਘ, ਜੱਗਾ ਅਤੇ ਹੋਰ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।
Sunday, 1 October 2023
ਪਿੰਡ ਬੋਲੀਨਾ ਦੋਆਬਾ ਵਿੱਚ ਨਸ਼ੇ ਦੇ ਵਿਰੋਧ ਵਿੱਚ ਸਾਇਕਲ ਰੈਲੀ ਦਾ ਕੀਤਾ ਆਯੋਜ਼ਨ
ਨੋਜਵਾਨਾਂ ਨੂੰ ਨਸ਼ੇ ਦੇ ਕੌਹੜ ਤੋਂ ਦੂਰ ਰੱਖਣ ਲਈ ਕਰਵਾਇਆ ਦੋ ਦਿਨਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ
ਆਦਮਪੁਰ/ਜਲੰਧਰ 29 ਸਤੰਬਰ (ਅਮਰਜੀਤ ਸਿੰਘ)- ਪਿੰਡ ਬੋਲੀਨਾ ਦੋਆਬਾ ਵਿਖੇ ਸਰਪੰਚ ਕੁਲਵਿੰਦਰ ਬਾਘਾ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੌਹੜ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਸਮੂਹ ਗ੍ਰਾਮ ਪੰਚਾਇਤ ਪਿੰਡ ਬੋਲੀਨਾ ਦੁਆਬਾ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੋਰ ਤੇ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਅੰਡਰ-14 ਤੇ ਅੰਡਰ-17 ਦੇ ਫਾਈਨਲ ਮੈਚਾਂ ਵਿੱਚ ਜੈਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਆਦਮਪੁਰ ਡੀ.ਐੱਸ.ਪੀ ਵਿਜੇ ਕੰਵਰ ਪਾਲ ਅਤੇ ਐੱਸ.ਐੱਚ.ਓ ਥਾਣਾ ਪਤਾਰਾ ਐੱਸ.ਆਈ ਅਮਨਪ੍ਰੀਤ ਕੌਰ ਤੇ ਸਰਪੰਚ ਕੁਲਵਿੰਦਰ ਬਾਘਾ ਵੱਲੋਂ ਸਾਂਝੇ ਤੋਰ ਤੇ ਕੀਤੀ ਗਈ।
ਇਸ ਮੌਕੇ ਤੇ ਡੀ.ਐੱਸ.ਪੀ ਵਿਜੇ ਕੰਵਰ ਪਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਨੌਜਵਾਨ ਬੱਚਿਆਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਵੇਖ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਮਹਿਸੂਸ ਹੋਈ ਹੈ। ਉਨ੍ਹਾਂ ਜਿਥੇ ਜੇਤੂ ਖਿਡਾਰੀਆਂ ਨੂੰ ਇਸ ਟੂਰਨਾਂਮੈਂਟ ਦੀ ਵਧਾਈ ਦਿੱਤੀ ਉਥੇ ਰਨਰਅੱਪ ਰਹੀਆਂ ਟੀਮਾਂ ਨੂੰ ਅੱਗੇ ਤੋਂ ਹੋਰ ਵਧੇਰੇ ਮਿਹਨਤ ਕਰਕੇ ਅੱਗੇ ਵੱਧਣ ਤੇ ਆਪਣੇ ਪਿੰਡ, ਸ਼ਹਿਰ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਅੰਡਰ-14 ਮੁਕਾਬਲੇ ਵਿੱਚ ਪਿੰਡ ਬੁਢਿਆਣਾ ਦੀ ਟੀਮ ਜੇਤੂ ਰਹੀ ਅਤੇ ਅੰਡਰ-17 ’ਚ ਪਿੰਡ ਬੋਲੀਨਾ ਦੀ ਟੀਮ ਜੇਤੂ ਰਹੀ। ਸਰਪੰਚ ਬਾਘਾ ਨੇ ਕਿਹਾ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਆਪਣੀ ਫੁੱਟਬਾਲ ਖੇਡ ਦਾ ਸ਼ਾਨਦਾਰ ਪ੍ਰਦਸ਼ਨ ਕੀਤਾ ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਣਾਂ ਲੈ ਕੇ ਨਸ਼ਿਆਂ ਦਾ ਤਿਆਗ ਕਰਦੇ ਹੋਏ ਖੇਡਾਂ ਵਿੱਚ ਆਪਣੀ ਰੁੱਚੀ ਦਿਖਾਉਣੀ ਚਾਹੀਦੀ ਹੈ। ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।
ਟੂਰਨਾਮੈਂਟ ਦੌਰਾਨ ਆਏ ਪਤਵੰਤੇ ਸੱਜਣਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆਂ ਗਿਆ। ਇਸ ਮੌਕੇ ਸਰਪੰਚ ਰਛਪਾਲ ਸਿੰਘ, ਸਰਪੰਚ ਸਤਪਾਲ ਦਾਸ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਗ਼ਰੀਬ ਦਾਸ, ਸਰਪੰਚ ਗੋਪੀ ਸਰਨਾਣਾ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸਟੇਜ ਸਕੱਤਰ ਪੇ੍ਰਮ ਕੁਮਾਰ, ਵਿਜੇ ਕੁਮਾਰ ਅਰੋੜਾ, ਪ੍ਰੀਤਮ ਸਿੰਘ, ਭਗਵੰਤ ਸਿੰਘ ਕੋਚ, ਹਰਭਜਨ ਸਿੰਘ, ਮੱਖਣ ਲਾਲ ਚੋਪੜਾ, ਗੋਲਡੀ ਸੰਧੂ ਪਤਾਰਾ, ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ, ਪੰਚ ਕਿਰਨ ਅਰੋੜਾ, ਪੰਚ ਹਰਪ੍ਰੀਤ ਸਿੰਘ, ਪੰਚ ਰੁਪਿੰਦਰ ਕੌਰ, ਪਰਮਵੀਰ ਸਿੰਘ, ਲਵਲੀ, ਹਰਮਨ, ਰੱਘੂ, ਪ੍ਰਦੀਪ ਤੇ ਫੁੱਟਬਾਲ ਕੋਚ ਆਕਾਸ਼, ਹਨੀ ਭੱਟੀ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਕੈਪਸ਼ਨ- ਪਿੰਡ ਬੋਲੀਨਾ ਦੌਆਬਾ ਵਿਖੇ ਕਰਵਾਏ ਫੁੱਟਬਾਲ ਟੂਰਨਾਂਮਮੈਂਟ ਦੌਰਾਨ ਹਾਜ਼ਰ ਸਰਪੰਚ ਕੁਲਵਿੰਦਰ ਬਾਘਾ, ਡੀਐਸਪੀ ਵਿਜੇ ਕੁੰਵਰ ਪਾਲ, ਐਸ.ਐਚ.ਉ ਅਮਨਪ੍ਰੀਤ ਕੌਰ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸਰਪੰਚ ਸਤਪਾਲ ਦਾਸ, ਸਰਪੰਚ ਗਰੀਬ ਦਾਸ ਤੇ ਹੋਰ ਇਲਾਕਾ ਵਾਸੀ।
.jpg)



.png)

.jpg)







.jpg)










.png)
.jpg)






.jpeg)
.jpg)





