Sunday, 31 March 2024

ਆਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ 1080 ਮਰੀਜ਼ਾਂ ਦੀ ਜਾਂਚ ਕਰਕੇ ਦੇਸੀ ਦਵਾਈਆਂ ਫ੍ਰੀ ਦਿੱਤੀਆਂ।



ਅਮਰਜੀਤ ਸਿੰਘ ਜੰਡੂ ਸਿੰਘਾ-
ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਸ਼ਰੀਫ ਵਿਖੇ ਸਾਹਿਬ ਜੋਤ ਮਾਲਿਕ ਜੀ ਦੇ ਆਸ਼ੀਰਵਾਦ ਨਾਲ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾ ਦੇ ਮੁੱਖ ਵੈਦ ਬਲਜਿੰਦਰ ਰਾਮ ਦੀ ਅਗਵਾਹੀ ਵਿੱਚ ਫ੍ਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਸਾਹਿਬ ਜੋਤ ਮਾਲਿਕ ਜੀ ਵੱਲੋਂ ਸ਼ੁੱਭ ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੋਰਾਨ ਵੈਦ ਬਲਜਿੰਦਰ ਰਾਮ ਨੇ ਕਿਹਾ ਕਿ ਆਯੂਰਵੈਦਿਕ ਦਵਾਈਆਂ ਮਨੁੱਖੀ ਸਰੀਰ ਤੇ ਕੋਈ ਵੀ ਨੁਕਸਾਨ ਨਹੀਂ ਕਰਦੀਆਂ। ਇਨ੍ਹਾਂ ਦੇਸੀ ਦਵਾਈਆਂ ਦਾ ਪ੍ਰਯੋਗ ਜਿੰਦਗੀ ਵਿੱਚ ਵੱਧ ਤੋਂ ਵੱਧ ਕਰਨਾਂ ਚਾਹੀਦਾ ਹੈ ਅਤੇ ਇਹ ਦਵਾਈਆਂ ਸਰੀਰ ਵਿਚੋਂ ਰੋਗ ਨੂੰ ਜ੍ਹੜੋ ਖਤਮ ਕਰਦੀਆਂ ਹਨ। ਉਨ੍ਹਾਂ ਕਿਹਾ ਇਹ ਕੈਂਪ ਹਰ ਸਾਲ ਉਨ੍ਹਾਂ ਦੀ ਟੀਮ ਵੱਲੋਂ ਸਾਹਿਬ ਜੋਤ ਮਾਲਿਕ ਜੀ ਦੇ ਆਸ਼ੀਰਵਾਦ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਕਰੀਬ 1080 ਸੰਗਤਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਵੈਦ ਬਲਜਿੰਦਰ ਰਾਮ ਨੇ ਦਸਿਆ ਕਿ ਇਸ ਕੈਂਪ ਵਿੱਚ ਵੈਦ ਸਿਮਰਨਜੀਤ ਕੌਰ, ਵੈਦ ਬਲਜਿੰਦਰ ਰਾਮ, ਵੈਦ ਚਰਨਜੀਤ ਭਾਰਦਵਾਜ਼, ਵੈਦ ਰੁਪਿਕਾ ਨਵਾਂ ਸ਼ਹਿਰ, ਵੈਦ ਰੀਤਿਸ਼, ਵੈਦ ਦਵਿੰਦਰ ਸਿੰਘ, ਵੈਦ ਸ਼ਾਇਨਾਂ ਠਾਕੁਰ, ਵੈਦ ਹਰਬੰਸ, ਲਾਲ, ਵੈਦ ਲੁਕੇਸ਼ ਕੁਮਾਰ, ਸੁਨੀਲ ਕੁਮਾਰ ਰੋਕੀ, ਸਿਮਰਨਜੀਤ ਕੌਰ ਵੱਲੋਂ ਸੰਗਤਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ।  
ਕੈਪਸ਼ਨ- ਸਾਹਿਬ ਜੋਤ ਮਾਲਿਕ ਜੀ ਵੈਦ ਬਲਜਿੰਦਰ ਰਾਮ ਦੀ ਟੀਮ ਦਾ ਸਨਮਾਨ ਕਰਦੇ ਹੋਏ।

Thursday, 28 March 2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਸਲਾਨਾ ਨਤੀਜਾ ਐਲਾਨਿਆ



ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਵਿੱਚ ਸਲਾਨਾ ਨਤੀਜਾ ਪ੍ਰਿੰਸੀਪਲ ਕੁਲਦੀਪ ਕੌਰ ਦੀ ਨਿਗਰਾਨੀ ਹੇਠ ਐਲਾਨਿਆ ਗਿਆ। ਪਹਿਲੀ ਦੂਜੀ ਤੇ ਤੀਜੀ ਪੁਜੀਸ਼ਨ ਦੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਐਸ.ਐਮ.ਸੀ ਦੇ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ, ਮੈਂਬਰ ਪਰਮਜੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਮੁਮੇਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਵਧਾਈ ਦਿੰਦੇ ਹੋਏ ਅੱਗੇ ਤੋਂ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਮੈਂਬਰ ਕੁਲਵੀਰ ਕੌਰ, ਹਰਪ੍ਰੀਤ ਰਾਣੀ, ਮਨਜਿੰਦਰ ਕੌਰ ,ਨੀਲਮ ਕੁਮਾਰੀ, ਨਵਜੀਤ ਕੌਰ, ਅਮਰਜੀਤ ਕੌਰ, ਹਰਪਿੰਦਰ ਕੌਰ, ਮਨਿੰਦਰਜੀਤ, ਗੁਰਪ੍ਰੀਤ, ਤਮੰਨਾ, ਅਮਨਦੀਪ ਕੌਰ, ਅਜੇ ਭਾਰਦਵਾਜ, ਅਨਿਲ ਸ਼ਰਮਾ, ਰਜੇਸ਼ ਕੁਮਾਰ ਚੱਢਾ, ਰੇਨੂ, ਪ੍ਰਮੋਦ ਕੁਮਾਰੀ, ਕਮਲਜੀਤ ਕੌਰ , ਇੰਦੂ ਕਾਲੀਆਂ, ਮੋਨਿਕਾ,ਅਮਨ, ਬਖਸ਼ੀਸ਼ ਕਾਮਿਨੀ ,ਜੋਧਵੀਰ,, ਰਮਨਦੀਪ ਹਾਜ਼ਰ ਸਨ।
ਕੈਪਸਨ- ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਐਸ.ਐਮ.ਸੀ ਦੇ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ, ਮੈਂਬਰ ਪਰਮਜੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ।

ਜ਼ਮੀਨ ਦੀ ਨਿਸ਼ਾਨਦੇਹੀ ਬਦਲੇ 5200 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ


ਹੁਸ਼ਿਆਰਪੁਰ, 27 ਮਾਰਚ (ਤਰਸੇਮ ਦੀਵਾਨਾ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਤਹਿਸੀਲ ਦਫ਼ਤਰ ਦਸੂਹਾ, ਹੁਸ਼ਿਆਰਪੁਰ ਵਿਖੇ ਤਾਇਨਾਤ ਮਾਲ ਪਟਵਾਰੀ ਪਰਮਵੀਰ ਸਿੰਘ ਨੂੰ 5200 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਪਿਛਲੇ ਇੱਕ ਮਹੀਨੇ ਤੋਂ ਇਸ ਕੇਸ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਕਰਮਚਾਰੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੰਨਵਾਂ ਦੀ ਵਸਨੀਕ ਮਨਪ੍ਰੀਤ ਕੌਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਉਸ ਤੋਂ 5,200 ਰੁਪਏ ਰਿਸ਼ਵਤ ਲਈ ਸੀ ਅਤੇ ਇਸ ਮੰਤਵ ਬਾਰੇ ਉਸ ਦੀ ਦਰਖਾਸਤ ਨੂੰ ਤਿੰਨ ਮਹੀਨੇ ਤੱਕ ਲਟਕਾ ਕੇ ਰੱਖਿਆ। ਜ਼ਿਕਰਯੋਗ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਪਿਛਲੇ ਮਹੀਨੇ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਮੁਲਜ਼ਮ ਪਟਵਾਰੀ ਉਦੋਂ ਤੋਂ ਹੀ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

Wednesday, 27 March 2024

15,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਚੌਕੀ ਇੰਚਾਰਜ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

 


ਅੰਮ੍ਰਿਤਸਰ 27 ਮਾਰਚ (ਸ਼ਿਵ ਕੋੜਾ)-
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਅਦਾਲਤ ਕੰਪਲੈਕਸ, ਅੰਮ੍ਰਿਤਸਰ ਵਿਖੇ ਸਥਿਤ ਪੁਲਿਸ ਚੌਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਗੁਰਜੀਤ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਹਰਜਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਸ ਵੱਲੋਂ 40 ਲੱਖ ਰੁਪਏ ਦੀ ਵਿੱਤੀ ਧੋਖਾਧੜੀ ਸਬੰਧੀ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਨ ਬਦਲੇ ਉਕਤ ਮੁਲਜ਼ਮ ਨੇ ਉਸ ਕੋਲੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਪੁਲਿਸ ਮੁਲਾਜ਼ਮ ਪਹਿਲਾਂ ਹੀ ਉਸ ਕੋਲ਼ੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਲੈ ਚੁੱਕਾ ਹੈ ਅਤੇ ਰਿਸ਼ਵਤ ਦੀ ਬਾਕੀ ਰਕਮ ਮੰਗ ਰਿਹਾ ਹੈ।ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 15,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


Wednesday, 13 March 2024

ਡੇਰਾ ਚਹੇੜ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅੱਜ 14 ਮਾਰਚ ਨੂੰ


ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ।

ਅਮਰਜੀਤ ਸਿੰਘ ਜੰਡੂ ਸਿੰਘਾ-
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਅੱਜ 14 ਮਾਰਚ ਦਿਨ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਸਵੇਰੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਰਸਨਾਂ ਤੋਂ ਉਚਾਰਨ ਅਮਿ੍ਰਤਬਾਣੀ ਭੋਗ ਪਾਏ ਜਾਣਗੇ। ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ (ਹੈੱਡ ਗ੍ਰੰਥੀ ਡੇਰਾ ਚਹੇੜੂ), ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਪੰਜਾਬੀ ਗਾਇਕਾ ਸ਼ਾਹ ਸਿਸਟਰਜ਼ ਵੱਲੋਂ ਸੰਗਤਾਂ ਨੂੰ ਧਾਰਮਿਕ ਸਮਾਗਮ ਰਾਹੀਂ ਨਿਹਾਲ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਜਾਵਗੀ। ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਤੇ ਸਮੂਹ ਮੈਨੇਜਮੈਂਟ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ  ਪੁੱਜਣ ਦੀ ਅਪੀਲ ਕੀਤੀ ਹੈ।





Friday, 8 March 2024

ਜੰਡੂ ਸਿੰਘਾ ਵਿਖੇ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿਖੇ ਸ਼੍ਰੀ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਜ਼ੋਸ਼ੀ ਕਲੀਨਿਕ ਤੇ ਝੱਮਟ ਕਲੀਨਿਕ ਵੱਲੋਂ ਸ਼ਿਵ ਮੰਦਿਰ ਵਿਖੇ ਆਉਣ ਵਾਲੀਆਂ ਸੰਗਤਾਂ ਤੇ ਰਾਹਗੀਰਾਂ ਲਈ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਪਵਨ ਸੰਧੂ ਤੇ ਡਾ. ਰਾਜ਼ੇਸ਼ ਦੀ ਟੀਮ ਵੱਲੋਂ 100 ਮਰੀਜਾਂ ਦਾ ਮੁਆਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ। ਇਸ ਮੌਕੇ ਤੇ ਪਵਨ ਸੰਧੂ ਨੇ ਦਸਿਆ ਕਿ ਇਸ ਕੈਂਪ ਵਿੱਚ ਲੋਕਾਂ ਸ਼ੂਗਰ ਦੇ ਟੈਸਟ, ਬੀ.ਪੀ ਟੈਸਟ ਤੇ ਹੋਰ ਵੱਖ ਵੱਖ ਬੀਮਾਰੀਆਂ ਫ੍ਰੀ ਇਲਾਜ ਕਰਕੇ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਹਨੀ ਜ਼ੋਸ਼ੀ, ਸੁਨੀਲ ਕੁਮਾਰ ਜੋਸ਼ੀ, ਐਡਵੋਕੇਟ ਹੁਕਮ ਸਿੰਘ, ਖੁਸ਼ਪ੍ਰੀਤ, ਗਗਨ ਹੋਰ ਹਾਜ਼ਰ ਸਨ।



ਜੰਡੂ ਸਿੰਘਾ ਵਿਖੇ ਹਰ ਹਰ ਮਹਾਂਦੇਵ ਦੇ ਲੱਗੇ ਜੈਕਾਰੇ, ਸੰਗਤਾਂ ਨੇ ਮਨਾਇਆ ਸ਼੍ਰੀ ਮਹਾਂਸ਼ਿਵਰਾਤਰੀ ਓੁਤਸਵ



ਗਉ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ ਤੇ ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ ਨੇ ਨਿਭਾਈ ਝੰਡੇ ਦੀ ਰਸਮ
ਅਮਰਜੀਤ ਸਿੰਘ ਜੰਡੂ ਸਿੰਘਾ-
ਜੰਡੂ ਸਿੰਘਾ ਦੇ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿੱਖੇ ਸ਼੍ਰੀ ਮਹਾਂਸ਼ਿਵਰਾਤਰੀ ਓਤਸਵ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਦੇਖਰੇਖ ਹੇਠ ਨਗਰ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਰਾਮਾਇਣ ਜੀ ਦੇ ਜਾਪ ਦੇ ਭੋਗ ਪਾਏ ਗਏ। ਉਪਰੰਤ ਸਰਬੱਤ ਦੇ ਭਲੇ ਲਈ ਹਵਨ ਜੱਗ ਕੀਤਾ ਗਿਆ। ਇਸ ਮੌਕੇ ਬੀਬੀਆਂ ਦੇ ਕੀਤਰਨੀ ਜਥੇ, ਚੇਤਨ ਦਾਸ ਰਾਮਾਇਣੀ ਵੱਲੋਂ ਸੰਗਤਾਂ ਨੂੰ ਬਾਬਾ ਭੋਲੇ ਨਾਥ ਮਹਾਰਾਜ ਜੀ ਦੇ ਭਜਨਾਂ ਤੇ ਗਉ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ ਵੱਲੋਂ ਕਥਾ ਰਾਹੀਂ ਨਿਹਾਲ ਕੀਤਾ ਗਿਆ ਉਪਰੰਤ ਝੰਡਾ ਚੜਾਉਣ ਦੀ ਰਸਮ ਗਉ ਸੇਵਾ ਪ੍ਰਮੁੱਖ ਤੇ ਕਥਾ ਵਾਚਕ ਸ਼੍ਰੀ ਚੰਦਰਕਾਂਤ ਤੇ ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸਾਂਝੇ ਤੋਰ ਤੇ ਨਿਭਾਈ। ਇਸ ਮੌਕੇ ਕਰਵਾਏ ਗਏ ਮਹਾਨ ਸੰਤ ਸੰਮੇਲਨ ਵਿੱਚ ਸੰਤ ਇੰਦਰ ਦਾਸ ਤੇ ਮਹਿੰਦਰ ਦਾਸ ਮੈਘੋਵਾਲ ਵਾਲੇ, ਸੰਤ ਸਤਨਾਮ ਸਿੰਘ, ਸੰਤ ਭੋਲਾ ਦਾਸ ਭਾਰਸਿੰਘਪੁਰਾ, ਮਹੰਤ ਕੇਸ਼ਵ ਦਾਸ ਬਾਬਾ ਲਾਲ ਦਿਆਲ ਮੰੰਦਿਰ ਦਿਲਬਾਗ ਨਗਰ ਜਲੰਧਰ ਵਾਲੇ, ਸੰਤ ਕਸ਼ਮੀਰਾ ਸਿੰਘ, ਸੰਤ ਜਗਤਾਰ ਸਿੰਘ, ਸੰਤ ਹਰਮੀਤ ਸਿੰਘ ਵਣਾਂ ਸਾਹਿਬ ਵਾਲੇ, ਸੰਤ ਪਵਨ ਕੁਮਾਰ ਦਾਸ ਚੱਬੇਵਾਲ, ਬਾਬਾ ਰਾਜ ਕਿਸ਼ੋਰ, ਮਹੰਤ ਬੰਸੀ ਦਾਸ, ਮਹੰਤ ਰਾਮ ਬਿਹਾਰੀ ਦਾਸ ਆਯੋਧਿਆ ਵਾਲੇ, ਮਹੰਤ ਰਾਮ ਬਾਲਨ ਦਾਸ, ਸੰਤ ਜਸਵੰਤ ਸਿੰਘ, ਗਉ ਸੇਵਾ ਪ੍ਰਮੁੱਖ ਸ਼੍ਰੀ ਚੰਦਰਕਾਂਤ, ਸੰਤ ਸਰਵਣ ਦਾਸ, ਮਹੰਤ ਸੀਆ ਸਰਣ ਦਾਸ, ਮਹੰਤ ਸੁਰੇਸ਼ ਦਾਸ, ਆਦਿ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਸਮਾਗਮ ਮੋਕੇ ਸੰਗਤਾਂ ਨੂੰ ਬਾਬਾ ਭੋਲੇ ਨਾਲ ਦੇ ਭੰਡਾਰੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਸ਼੍ਰੀ ਜਗਦੀਸ਼ ਵਾਸੂ, ਵਿਪੁੱਨ ਸ਼ਰਮਾਂ, ਰਾਮ ਪਾਲ ਸ਼ਰਮਾਂ (ਸਾਬਕਾ ਐਸ.ਬੀ.ਆਈ ਅਧਿਕਾਰੀ) ਵੀ ਉਚੇਚੇ ਤੋਰ ਤੇ ਸਮਾਗਮ ਵਿੱਚ ਪੁੱਜੇ। ਇਸ ਮੌਕੇ ਤੇ ਦਲੀਪ ਕੁਮਾਰ, ਗੁਗਲ ਕਿਸ਼ੋਰ, ਰਵਿੰਦਰ ਬਿੱਲਾ, ਹਰਸ਼, ਰਾਕੇਸ਼, ਲਾਲਾ ਕੁਵੰਤ ਰਾਏ ਪਿੰਡ ਬੁਢਿਆਣਾ, ਸੁਰਿਦਰ ਸ਼ਰਮਾਂ, ਰਵੀ ਕਰਵਲ, ਸਾਹਿਲ ਸ਼ਰਮਾਂ, ਸਾਹਿਲ ਜੋਸ਼ੀ, ਦਿਨੇਸ਼ ਯਾਦਵ, ਜਗਦੀਸ਼ ਦੀਸ਼ਾ, ਨਰੇਸ਼ ਕੁਮਾਰ, ਵਿਜੇ ਕੁਮਾਰ, ਸ਼ਿਵਾ ਸਿੰਘ, ਸ਼ਿਵਾ ਨੰਦ, ਪੂਜਾ, ਸ਼ੀਲਾ, ਸੀਮਾ ਜੋਸ਼ੀ, ਵੀਨਾ ਜੋਸ਼ੀ, ਹਨੀ ਜੋਸ਼ੀ, ਚੰਪਾ ਜੋਸ਼ੀ, ਰੋਬਿੰਨ ਜੋਸ਼ੀ, ਭੁਪਿੰਦਰ ਸਿੰਘ, ਡਾ. ਅਸ਼ਵਨੀ ਕੁਮਾਰ, ਮਨੋਜ ਕੁਮਾਰ ਆਪ ਆਗੂ, ਪਵਨ ਕੁਮਾਰ ਐਡਵੋਕੇਟ, ਰਾਹੁੱਲ, ਰੋਸ਼ਨ, ਗੁਰਪ੍ਰੀਤ ਵਿੱਕੀ, ਨਰੇਸ਼ ਕੁਮਾਰ, ਤਜਿੰਦਰਜੀਤ ਰਿਸ਼ੀ ਤੇ ਹੋਰ ਸੇਵਾਦਾਰ ਹਾਜ਼ਰ ਸਨ।

Thursday, 7 March 2024

ਨਵੀਂ ਕਲਮ ਨਵੀਂ ਉਡਾਨ ਬਾਲ ਮੈਗਜ਼ੀਨ ਕੈਲੰਡਰ ਰਿਲੀਜ਼, ਬਾਲ ਸਾਹਿਤਕ ਮੈਗਜ਼ੀਨ ਕੈਲੰਡਰ ਦਾ ਐਲਾਨ



ਹੁਸ਼ਿਆਰਪੁਰ/ਜਲੰਧਰ 07 ਮਾਰਚ (ਅਮਰਜੀਤ ਸਿੰਘ)-
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਾਲ ਸਾਹਿਤਕ ਮੈਗਜ਼ੀਨ ਦਾ ਕੈਲੰਡਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਗੁਰਿੰਦਰਜੀਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਕਮਲਦੀਪ ਕੌਰ ਵੱਲੋਂ ਜਾਰੀ ਕੀਤਾ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਾਲ ਸਾਹਿਤਕ ਮੈਗਜ਼ੀਨ ਦਾ ਕੈਲੰਡਰ ਜਾਰੀ ਕੀਤਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਡਾ. ਕਮਲਦੀਪ ਕੌਰ ਨੇ ਕਿਹਾ ਕਿ ਬਾਲ ਸਾਹਿਤ ਪੜ੍ਹਨਾ ਜਾਂ ਦੇਖਣਾ ਉਨ੍ਹਾਂ ਦੀ ਕਲਪਨਾ ਸ਼ਕਤੀ ਨੂੰ ਵਿਕਸਿਤ ਕਰਨ ਵਿੱਚ ਸਹਾਈ ਹੁੰਦਾ ਹੈ। ਗੱਲ ਕਰਨ ਦਾ ਤਰੀਕਾ, ਬਜ਼ੁਰਗਾਂ ਅਤੇ ਬੱਚਿਆਂ ਪ੍ਰਤੀ ਵਿਵਹਾਰ, ਕੁਝ ਗੁਣ ਜਿਵੇਂ ਕਿ ਮੁਸੀਬਤ ਦੇ ਸਮੇਂ ਆਪਣੀ ਸੂਝ-ਬੂਝ ਨਾਲ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਆਦਿ ਦਾ ਵਿਕਾਸ ਹੁੰਦਾ ਹੈ, ਬਸ਼ਰਤੇ ਬਾਲ ਸਾਹਿਤ ਵਿੱਚ ਜੀਵਨ ਅਤੇ ਕਲਪਨਾ ਦੇ ਨਾਲ-ਨਾਲ ਸੱਚਾਈ ਵੀ ਸ਼ਾਮਲ ਹੋਵੇ। ਬਾਲ ਸਾਹਿਤ ਵਿੱਚੋਂ ਬੱਚਿਆਂ ਨੂੰ ਮੁੱਲ ਮਿਲਦਾ ਹੈ। ਸਮਾਗਮ ਦੌਰਾਨ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰਦੀਪ ਸਿੰਘ ਮੌਜੀ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਸ੍ਰੀ ਸੁੱਖੀ ਦੀ ਅਗਵਾਈ ਹੇਠ ਅਧਿਆਪਕ ਸਤ ਪ੍ਰਕਾਸ਼ ਤਲਵਾੜਾ, ਰੋਹਿਤ ਕੁਮਾਰ, ਕੇਵਲ ਕੌਰ ਅਤੇ ਗੀਤਾਂਜਲੀ ਦੇ ਬੱਚਿਆਂ ਵੱਲੋਂ ਲਿਖੀਆਂ ਡਾ. ਵੱਖ-ਵੱਖ ਸਕੂਲਾਂ ਤੋਂ ਦਸ ਤੋਂ ਅਠਾਰਾਂ ਸਾਲ ਦੀ ਉਮਰ ਦੀਆਂ ਰਚਨਾਵਾਂ ਨੂੰ ਇਕੱਠਾ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਦੌਰਾਨ ਸ੍ਰੀਮਤੀ ਕਵਿਤਾ, ਬਲਾਕ ਸਿੱਖਿਆ ਅਫ਼ਸਰ ਤਲਵਾੜਾ ਅਮਰਿੰਦਰ ਢਿੱਲੋਂ, ਸਮਾਰਟ ਸਕੂਲ ਕੋਆਰਡੀਨੇਟਰ ਸਤੀਸ਼ ਕੁਮਾਰ ਸ਼ਰਮਾ ਬੀ.ਐਨ.ਓ ਗੜ੍ਹਸ਼ੰਕਰ-2, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।



Wednesday, 6 March 2024

ਭਾਜਪਾ ਆਗੂ ਜੋਗੀ ਤੱਲ੍ਹਣ ਦੀ ਮਾਤਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ।

ਜਲੰਧਰ - ਭਾਜਪਾ ਮੰਡਲ ਪਤਾਰਾ ਦੇ ਪ੍ਰਧਾਨ ਰਾਜ ਕੁਮਾਰ ਜੋਗੀ ਦੀ ਮਾਤਾ ਸ੍ਰੀਮਤੀ ਬਿਮਲਾ ਜੀ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਨਿਮਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਤੱਲ੍ਹਣ ਵਿਖੇ ਹੋਈ ਇਸ ਮੌਕੇ ਵੱਖ ਵੱਖ ਆਗੂਆਂ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ, ਚੌਧਰੀ ਮੋਹਨ ਲਾਲ ਸਾਬਕਾ ਐਮ.ਐਲ.ਏ. ਬੰਗਾਂ, ਪਵਨ ਕੁਮਾਰ ਟੀਨੂ ਸਾਬਕਾ ਐਮ.ਐਲ.ਏ. ਆਦਮਪੁਰ, ਭਾਜਪਾ ਦੇ ਸੀਨੀਅਰ ਆਗੂ ਅਰੁਣ ਸ਼ਰਮਾ, ਮੰਗੂ ਰਾਮ ਗੰਗੜ, ਨੇ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਅਰਦਾਸ ਵਿੱਚ ਇਕੱਤਰ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਵਲੋਂ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਬਿਮਲਾ ਦੇ ਪਤੀ ਰਾਮ ਪ੍ਰਕਾਸ਼, ਬੇਟੇ ਬਲਦੀਸ਼ ਕੁਮਾਰ, ਅਸਨੀਤ ਕੁਮਾਰ, ਜੋਗੀ ਤੱਲ੍ਹਣ ਅਤੇ ਬੇਟੀ ਕੁਲਵਿੰਦਰ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਮਨੋਰੰਜਨ ਕਾਲੀਆ ਸਾਬਕਾ ਮੰਤਰੀ ਪੰਜਾਬ, ਸੁਖਵਿੰਦਰ ਕੋਟਲੀ ਐਮ.ਐਲ.ਏ. ਆਦਮਪੁਰ, ਐਮ.ਐਲ.ਏ. ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਭਾਜਪਾ ਪੰਜਾਬ, ਕੇ.ਡੀ. ਭੰਡਾਰੀ ਸਾਬਕਾ ਐਮ.ਐਲ.ਏ., ਵਲੋਂ ਸ਼ੋਕ ਸੰਦੇਸ਼ ਭੇਜੇ ਗਏ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਪ੍ਰੀਤ ਭੁੱਲਰ ਨੇ ਨਿਭਾਈl ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰ ਇਕਬਾਲ ਸਿੰਘ ਅਟਵਾਲ,  ਅਨਿਲ ਸੱਚਰ, ਅਮਿਤ ਸਾਂਪਲਾ ਆਂਸੂ, ਪਰਸ਼ੋਤਮ ਗੋਗੀ, ਬਲਵਿੰਦਰ ਟੂਰਾ, ਜਗਦੀਸ਼ ਵਾਸੂਦੇਵ, ਅਨਿਲ ਸੱਚਰ, ਅਜੈ ਜੋਸ਼ੀ, ਚਾਨਣ ਰਾਮ ਪਾਲ, ਸੁਦਰਸ਼ਨ ਸੋਬਤੀ, ਨਰਿੰਦਰ ਪਾਲ ਸਿੰਘ ਚੰਦੀ, ਮਨਦੀਪ ਬਖਸ਼ੀ, ਚੰਦਰ ਸ਼ੇਖਰ ਚੌਹਾਨ, ਸੰਦੀਪ ਵਰਮਾ, ਮਨਮੀਤ ਮਿੱਕੀ, ਐਡਵੋਕੇਟ ਕ੍ਰਿਸ਼ਨ ਸ਼ਰਮਾ, ਨਰਿੰਦਰਜੀਤ ਢਿੱਲੋਂ, ਸੁਖਵਿੰਦਰ ਸਿੰਘ ਖਾਲਸਾ, ਨਿਧੀ ਤਿਵਾੜੀ, ਪਰਮਜੀਤ ਕੌਰ, ਦਲਜੀਤ ਕੌਰ, ਮਨਜੀਤ ਸਿੰਘ ਬਿੱਲਾ, ਹੁਸਨ ਲਾਲ, ਡਾ ਭੁਪਿੰਦਰ ਸਿੰਘ, ਮਨਜੀਤ ਅਵਾਦਾਨ, ਵਿਕਰਮ ਵਿੱਕੀ, ਅਸ਼ੋਕ ਗੁਪਤਾ, ਸ਼ਾਮ ਸ਼ਰਮਾ, ਕਮਲਜੀਤ ਫਲੋਰਾ, ਪਲਵਿੰਦਰ ਸਾਂਬੀ, ਡਾ ਕੁਲਦੀਪ ਮਾਹੀ, ਰਾਮ ਸਾਂਪਲਾ, ਚੌਧਰੀ ਮਨਜੀਤ ਲਾਲ, ਜਗਦੀਸ਼ ਜੱਸਲ, ਬਲਵਿੰਦਰਜੀਤ, ਕੁਲਵਿੰਦਰ ਚਾਹਲ, ਰਵਿੰਦਰ ਜੱਸੀ, ਵਿੱਕੀ ਪਲਵਾਨ, ਗਿਰਧਾਰੀ ਲਾਲ, ਮੰਗਾ ਮੁੱਦਰ, ਪਿਆਰਾ ਸਿੰਘ, ਵਿਨੋਦ ਹਜ਼ਾਰਾਂ, ਭੁਪਿੰਦਰ ਕੁਮਾਰ, ਪਰਮਜੀਤ ਬਾਘਾ, ਬੋਬੀ ਕਸ਼ਯਪ, ਪਰਮਜੀਤ ਭੂਸਲਾ, ਕਾਲਾ ਕੋਟਲੀ, ਬਲਵੀਰ ਬੀਰੂ, ਨੰਬਰਦਾਰ ਸੁਰਜਨ ਰਾਮ, ਸੁਖਵਿੰਦਰ ਸਿੰਘ ਬਿੱਲਾ, ਬਲਜਿੰਦਰ ਬੱਲੀ, ਹਰਨੇਕ ਸਿੰਘ, ਹਰਸ਼ ਬਢਿਆਣਾ, ਹਰਮੇਸ਼ ਭੂਸਲਾ, ਰਾਜਾ ਭੋਗਲ, ਸੁਖਜਿੰਦਰ ਸੁੱਖੀ, ਠੇਕੇਦਾਰ ਬਲਵੀਰ ਲਾਲ, ਸ਼ਾਮ ਪਾਲ ਜੱਸੀ, ਵਿਜੈ ਜੱਸੀ, ਰਾਮ ਲੁਭਾਇਆ, ਜਸਵਿੰਦਰ ਮਿੰਟੂ, ਅਸ਼ੋਕ ਕੁਮਾਰ, ਹਰਦੀਪ ਜੱਸੀ ਆਦਿ ਹਾਜ਼ਰ ਸਨ।

Saturday, 2 March 2024

ਦੋਆਬਾ ਹਸਪਤਾਲ ਵਲੋਂ ਖੂਨਦਾਨ ਕੈੰਪ 3 ਮਾਰਚ ਨੂੰ

ਅਮਰਜੀਤ ਸਿੰਘ ਜੰਡੂ ਸਿੰਘਾ - ਦੋਆਬਾ ਹਸਪਤਾਲ ਤੇ ਬਲੱਡ ਬੈਂਕ ਵਲੋਂ ਅੱਜ 3 ਮਾਰਚ ਦਿਨ ਐਤਵਾਰ ਨੂੰ ਹਸਪਤਾਲ ਵਿਖੇ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ! ਜਾਣਕਾਰੀ ਦਿੰਦੇ ਡਾਕਟਰ ਗੁਰਭੇਜ, ਵਿਕਾਸ ਕਪੂਰ, ਮੋਹਿਤ ਕਪੂਰ, ਦਿਨੇਸ਼ ਕੁਮਾਰ, ਨੀਰਜ, ਅਭੀ, ਸ਼ਿਵਮ, ਸ਼ਿਵ ਅਰੋੜਾ, ਰਮਨ, ਰਾਜਾ, ਵਿੱਕੀ ਨੇ ਦੱਸਿਆ ਇਹ ਕੈੰਪ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ! ਉਨ੍ਹਾਂ ਖੂਨ ਦਾਨੀਆਂ ਨੂੰ ਇਸ ਕੈੰਪ ਚ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ!