ਜਲੰਧਰ/ਹੁਸ਼ਿਆਰਪੁਰ (ਅਮਰਜੀਤ ਸਿੰਘ, ਤਰਸੇਮ ਦੀਵਾਨਾਂ)- ਆਯੂਰਵੈਦ ਨੂੰ ਜੀਵਨ ਵਿੱਚ ਅਪਨਾਉਣ ਨਾਲ ਸੈਂਕੜੇ ਬੀਮਾਰੀਆਂ ਨੂੰ ਛੁਟਕਾਰਾ ਮਿਲਦਾ ਹੈ ਅਤੇ ਇਹ ਸਰੀਰ ਵਿਚੋਂ ਜ੍ਹੜ ਤੋਂ ਰੋਗ ਮਿਟਾ ਕੇ ਸਰੀਰ ਨੂੰ ਤੰਦਰੁਸਤੀ ਬਖਸ਼ਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਵੈਦ ਬਲਜਿੰਦਰ ਰਾਮ ਖੜਕਾ ਨੇ ਦਸਿਆ ਕਿ ਆਰੋਗਿਆ ਆਯੂਰਵੈਦਿਕ ਕਲੀਨਿਕ ਦੀ ਟੀਮ ਦਾ ਵੀ ਇਹੋ ਮੰਤਵ ਹੈ ਕਿ ਮਾਨਵਤਾ ਨੂੰ ਰੋਗ ਮੁਕਤ ਕਰਨਾਂ ਜਿਸਦੇ ਤਹਿਤ ਅੱਜ ਅਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਮੁੱਖੀ ਵੈਦ ਬਲਜਿੰਦਰ ਰਾਮ ਅਤੇ ੳਨਾਂ ਦੀ ਟੀਮ ਵਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਜੀ ਦੀ ਅਗਵਾਈ ਵਿਚ ਪਿੰਡ ਸ਼ੇਰਪੁਰ ਢੱਕਂੋ ਡੇਰਾ ਕੱਲਰਾਂ ਬ੍ਰਹਮਲੀਨ 108 ਸੰਤ ਨਰਾਇਣ ਦਾਸ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਲਗਭਗ 1200 ਮਰੀਜਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਜਿਸ ਵਿਚ ਡਾ. ਜੇ.ਪੀ ਸਿੰਘ ਅਮਿ੍ਰਤਸਰ ਅਤੇ ਮਨੋਜ ਮੋਟਾ ਵਲੋਂ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਮੁੱਫਤ ਦਵਾਈਆਂ ਦੀ ਸੇਵਾ ਕੀਤੀ ਗਈ। ਇਸ ਮੈਡੀਕਲ ਕੈਂਪ ਦਾ ਉਦਘਾਟਨ ਡੇਰੇ ਦੇ ਮੁੱਖ ਗਦੀਨਸ਼ੀਨ ਸੰਤ ਰਮੇਸ਼ ਦਾਸ ਜੀ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ। ਇਸ ਕੈਂਪ ਮੌਕੇ ਤੇ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਅਤੇ ਭੈਣ ਸੰਤੋਸ਼ ਕੁਮਾਰੀ ਵੀ ਉਚੇਚੇ ਤੋਰ ਤੇ ਪੁੱਜੇ। ਆਰੋਗਿਆ ਆਯੂਰਵੈਦਿਕ ਦੇ ਸੰਚਾਲਕ ਵੈਦ ਬਲਜਿੰਦਰ ਰਾਮ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਆਯੂਰਵੈਦਿਕ ਦਵਾਈਆਂ ਦਾ ਸਰੀਰ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ, ਇਹ ਸਰੀਰ ਨੂੰ ਅਰੋਗ ਰੱਖਣ ਵਿੱਚ ਆਪਣਾ ਅਹਿੱਮ ਰੋਲ੍ਹ ਨਿਭਾਉਦੀਆਂ ਹਨ। ਇਸ ਕੈਂਪ ਵਿਚ ਵੈਦ ਬਲਜਿੰਦਰ ਰਾਮ ਅਤੇ ਉਨਾਂ ਦੇ ਟੀਮ ਦੇ ਨਾਲ ਵੈਦ ਰਵਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਦਵਿੰਦਰ ਸਿੰਘ, ਵੈਦ ਪਰਮਿੰਦਰ ਕੌਰ, ਲੋਕੇਸ਼ ਕੁਮਾਰ, ਚਰਨਜੀਤ ਭਾਰਤਵਾਜ, ਵੈਦ ਸ਼ਿਵਾਨੀ, ਸੁਨੀਲ ਕੁਮਾਰ ਰੌਕੀ ਧੰਨਵਤਰੀ ਨੇ ਲੋਕਾਂ ਦਾ ਚੈਅਕੱਪ ਕਰਨ ਅਤੇ ਦਵਾਈਆਂ ਵਿਤਰਿਤ ਕਰਨ ਦੀ ਸੇਵਾ ਨਿਭਾਈ। ਇਸ ਦੌਰਾਨ ਗਦੀਨਸ਼ੀਨ ਸੰਤ ਰਮੇਸ਼ ਦਾਸ ਜੀ ਵਲੋਂ ਵੈਦਾਂ ਨੂੰ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ।
Monday, 27 February 2023
ਆਯੂਰਵੈਦ ਨੂੰ ਜੀਵਨ ਵਿੱਚ ਅਪਨਾਉਣ ਨਾਲ ਸੈਂਕੜੇ ਬੀਮਾਰੀਆਂ ਨੂੰ ਛੁਟਕਾਰਾ ਮਿਲਦਾ ਹੈ : ਵੈਦ ਬਲਜਿੰਦਰ ਰਾਮ ਖੜਕਾ
ਜਲੰਧਰ/ਹੁਸ਼ਿਆਰਪੁਰ (ਅਮਰਜੀਤ ਸਿੰਘ, ਤਰਸੇਮ ਦੀਵਾਨਾਂ)- ਆਯੂਰਵੈਦ ਨੂੰ ਜੀਵਨ ਵਿੱਚ ਅਪਨਾਉਣ ਨਾਲ ਸੈਂਕੜੇ ਬੀਮਾਰੀਆਂ ਨੂੰ ਛੁਟਕਾਰਾ ਮਿਲਦਾ ਹੈ ਅਤੇ ਇਹ ਸਰੀਰ ਵਿਚੋਂ ਜ੍ਹੜ ਤੋਂ ਰੋਗ ਮਿਟਾ ਕੇ ਸਰੀਰ ਨੂੰ ਤੰਦਰੁਸਤੀ ਬਖਸ਼ਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਵੈਦ ਬਲਜਿੰਦਰ ਰਾਮ ਖੜਕਾ ਨੇ ਦਸਿਆ ਕਿ ਆਰੋਗਿਆ ਆਯੂਰਵੈਦਿਕ ਕਲੀਨਿਕ ਦੀ ਟੀਮ ਦਾ ਵੀ ਇਹੋ ਮੰਤਵ ਹੈ ਕਿ ਮਾਨਵਤਾ ਨੂੰ ਰੋਗ ਮੁਕਤ ਕਰਨਾਂ ਜਿਸਦੇ ਤਹਿਤ ਅੱਜ ਅਰੋਗਿਆ ਆਯੂਰਵੈਦਿਕ ਕਲੀਨਿਕ ਵੱਲੋਂ ਮੁੱਖੀ ਵੈਦ ਬਲਜਿੰਦਰ ਰਾਮ ਅਤੇ ੳਨਾਂ ਦੀ ਟੀਮ ਵਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਜੀ ਦੀ ਅਗਵਾਈ ਵਿਚ ਪਿੰਡ ਸ਼ੇਰਪੁਰ ਢੱਕਂੋ ਡੇਰਾ ਕੱਲਰਾਂ ਬ੍ਰਹਮਲੀਨ 108 ਸੰਤ ਨਰਾਇਣ ਦਾਸ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਲਗਭਗ 1200 ਮਰੀਜਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਜਿਸ ਵਿਚ ਡਾ. ਜੇ.ਪੀ ਸਿੰਘ ਅਮਿ੍ਰਤਸਰ ਅਤੇ ਮਨੋਜ ਮੋਟਾ ਵਲੋਂ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਮੁੱਫਤ ਦਵਾਈਆਂ ਦੀ ਸੇਵਾ ਕੀਤੀ ਗਈ। ਇਸ ਮੈਡੀਕਲ ਕੈਂਪ ਦਾ ਉਦਘਾਟਨ ਡੇਰੇ ਦੇ ਮੁੱਖ ਗਦੀਨਸ਼ੀਨ ਸੰਤ ਰਮੇਸ਼ ਦਾਸ ਜੀ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ। ਇਸ ਕੈਂਪ ਮੌਕੇ ਤੇ ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਅਤੇ ਭੈਣ ਸੰਤੋਸ਼ ਕੁਮਾਰੀ ਵੀ ਉਚੇਚੇ ਤੋਰ ਤੇ ਪੁੱਜੇ। ਆਰੋਗਿਆ ਆਯੂਰਵੈਦਿਕ ਦੇ ਸੰਚਾਲਕ ਵੈਦ ਬਲਜਿੰਦਰ ਰਾਮ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਆਯੂਰਵੈਦਿਕ ਦਵਾਈਆਂ ਦਾ ਸਰੀਰ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ, ਇਹ ਸਰੀਰ ਨੂੰ ਅਰੋਗ ਰੱਖਣ ਵਿੱਚ ਆਪਣਾ ਅਹਿੱਮ ਰੋਲ੍ਹ ਨਿਭਾਉਦੀਆਂ ਹਨ। ਇਸ ਕੈਂਪ ਵਿਚ ਵੈਦ ਬਲਜਿੰਦਰ ਰਾਮ ਅਤੇ ਉਨਾਂ ਦੇ ਟੀਮ ਦੇ ਨਾਲ ਵੈਦ ਰਵਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਦਵਿੰਦਰ ਸਿੰਘ, ਵੈਦ ਪਰਮਿੰਦਰ ਕੌਰ, ਲੋਕੇਸ਼ ਕੁਮਾਰ, ਚਰਨਜੀਤ ਭਾਰਤਵਾਜ, ਵੈਦ ਸ਼ਿਵਾਨੀ, ਸੁਨੀਲ ਕੁਮਾਰ ਰੌਕੀ ਧੰਨਵਤਰੀ ਨੇ ਲੋਕਾਂ ਦਾ ਚੈਅਕੱਪ ਕਰਨ ਅਤੇ ਦਵਾਈਆਂ ਵਿਤਰਿਤ ਕਰਨ ਦੀ ਸੇਵਾ ਨਿਭਾਈ। ਇਸ ਦੌਰਾਨ ਗਦੀਨਸ਼ੀਨ ਸੰਤ ਰਮੇਸ਼ ਦਾਸ ਜੀ ਵਲੋਂ ਵੈਦਾਂ ਨੂੰ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ।
ਪਿੰਡ ਪੰਜੋਦੱਤਾ ਵਿਖੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿੱਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ
ਲੋ੍ੜਵੰਦ ਮਰੀਜ਼ਾਂ ਲਈ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ
ਵਿਧਾਇਕ ਸੁਖਵਿੰਦਰ ਕੋਟਲੀ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਨੇ ਖੂਨਦਾਨ ਕੈਂਪ ਵਿੱਚ ਪੁੱਜ ਕੇ ਖੂਨਦਾਨੀਆਂ ਦੀ ਹੋਸਲਾ ਅਫ਼ਜਾਈ ਕੀਤੀ
ਜਲੰਧਰ / ਹੁਸ਼ਿਆਰਪੁਰ 27 ਫਰਵਰੀ (ਅਮਰਜੀਤ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਪੰਜੋਦੱਤਾ ਵਿਖੇ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿੱਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋ੍ਹੜਵੰਦਾਂ ਲਈ ਖੂਨਦਾਨੀਆਂ ਨੇ 45 ਯੂਨਿਟ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਨੇ ਖੂਨਦਾਨ ਕੈਂਪ ਵਿੱਚ ਪੁੱਜ ਕੇ ਖੂਨਦਾਨੀਆਂ ਦੀ ਹੋਸਲਾ ਅਫ਼ਜਾਈ ਕੀਤੀ ਅਤੇ ਆਪਣੇ ਹੱਥੀ ਉਨ੍ਹਾਂ ਨੂੰ ਸਨਮਾਨ ਪੱਤਰ ਅਤੇ ਮੈਡਲ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਕੈਂਪ ਵਿੱਚ ਨੋਜਵਾਨ ਵੀਰਾਂ ਅਤੇ ਭੈਣਾਂ ਨੇ ਉਤਸ਼ਾਹ ਦਿਖਾਉਦੇ ਹੋਏ ਪਹਿਲੀ ਵਾਰ ਖੂਨਦਾਨ ਕਰਦੇ ਮਨਜੌਤ ਸਿੰਘ, ਗੁਰਦੀਪ ਸਿੰਘ, ਰਜਨੀ, ਗੁਰਪ੍ਰੀਤ ਸਿੰਘ, ਬਬਨਦੀਪ ਸਿੰਘ, ਜਸਪ੍ਰੀਤ ਕੌਰ ਨੇ ਕਿਹਾ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੇ ਜੋ ਖੂਨਦਾਨ ਕੀਤਾ ਹੈ, ਉਹ ਕਈ ਲੋ੍ਹੜਵੰਦਾਂ ਦੇ ਕੰਮ ਆਵੇਗਾ ਅਤੇ ਉਨ੍ਹਾਂ ਦੀ ਜਾਨ ਬਚੇਗੀ। ਇਹ ਤੀਸਰਾ ਕੈਂਪ ਗੁਰਦੁਆਰਾ ਸਿੰਘ ਸਭਾ ਵਿਖੇ ਮਨਜੀਤ ਕੌਰ ਮਹਿਤਾ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਕੈਂਪ ਵਿੱਚ ਉਚੇਚੇ ਤੋਰ ਤੇ ਪੁੱਜੇ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਇਹ ਕੈਂਪ ਸਮੂਹ ਮਹਿਤਾ ਪਰਿਵਾਰ ਵਲੋਂ ਡਾ. ਬੀ.ਆਰ ਅੰਬੇਡਕਰ ਫੋਰਸ ਪੰਜਾਬ, ਡਾ. ਬੀ.ਆਰ ਅੰਬੇਡਕਰ ਅਤੇ ਬਲੱਡ ਡੋਨਰ ਕਲੱਬ ਕਡਿਆਣਾ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਇਹ ਤੀਸਰਾ ਕੈਂਪ ਮਾਨਵਤਾ ਦੀ ਸੇਵਾ ਲਈ ਮਨਜੀਤ ਕੌਰ ਮਹਿਤਾ ਵਲੋਂ ਲਗਾਇਆ ਗਿਆ ਹੈ। ਜੋ ਕਿ ਪਹਿਲਾ ਵੀ ਦੋ ਕੈਂਪ ਲਗਾ ਚੁੱਕੇ ਹਨ ਤੇ ਇਹ ਤੀਸਰਾ ਕੈਂਪ ਹੈ। ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਜਿਥੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਕਿਹਾ ਦੁੱਰਘਟਨਾ ਅਤੇ ਗੰਭੀਰ ਬਿਮਾਰੀਆਂ ਨਾਲ ਹਸਪਤਾਲਾਂ ਵਿੱਚ ਜੂਝ ਰਹੇ ਮਰੀਜ਼ਾਂ ਨੂੰ ਇਹ ਖੂਨ ਨਵਾਂ ਜੀਵਨ ਪ੍ਰਧਾਨ ਕਰੇਗਾ। ਇਸ ਮੌਕੇ ਤੇ ਕੇ.ਕੇ ਆਯੂਰਵੈਦਿਕ ਮੈਡੀਸਨ ਅਤੇ ਐਕਿਉਪ੍ਰੈਸ਼ਰ ਫ਼ਿਜ਼ਿਉਥਰੈਪੀ ਕੈਅਰ ਸੈਂਟਰ ਵਲੋਂ ਵੀ ਕੈਂਪ ਲਗਾਇਆ ਗਿਆ। ਜਿਸ ਵਿੱਚ ਵੈਦ ਦਲਜੀਤ ਸਿੰਘ ਵਲੋਂ ਪੁੱਜੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਵਲੋਂ ਖੂਨਦਾਨ ਕੈਂਪ ਵਿੱਚ ਵੱਖ ਵੱਖ ਸੇਵਾਵਾਂ ਨਿਭਾਉਣ ਵਾਲਿਆਂ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਪਵਨ ਆਦੀਆ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਦਸਿਆ ਕਿ ਇਹ ਸਾਰਾ ਖੂਨ ਇਕੱਤਰ ਕਰਨ ਲਈ ਸਤਨਾਮ ਹਸਪਤਾਲ ਦੀ ਟੀਮ ਦੇ ਡਾਕਟਰ ਸਹਿਬਾਨਾਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਮਨਜੀਤ ਕੌਰ ਮਹਿਤਾ ਸੁੱਖੀ ਦਾਉਦਪੁਰੀਆ, ਅਮਰਜੀਤ ਸਿੰਘ ਆਦਮਪੁਰ, ਰਾਮ ਕੁਮਾਰ ਮੁਕਾਰੀ ਆਪ ਆਗੂ ਰੂਪ ਨਗਰ, ਹਰਪਾਲ ਸਿੰਘ ਪਾਲੀ ਵਾਤਾਵਰਨ ਪ੍ਰੇਮੀ, ਗਾਇਕ ਬੱਲ ਸਾਉਪੁਰੀਆ, ਸਰਪੰਚ ਹਰਦੀਪ ਕੌਰ, ਨੰਬਰਦਾਰ ਰਾਮ ਲਾਲ ਅਤੇ ਹੋਰ ਹਾਜ਼ਰ ਸਨ।
Friday, 24 February 2023
ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਵਿਚ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ

ਜਲੰਧਰ : (ਸੂਰਮਾ ਪੰਜਾਬ ਬਿਊਰੌ)- ਆਪਣੇ ਮਾਤਾ ਭਾਸ਼ਾ ਤੇ ਮਾਣ ਕਰਨ ਲਈ ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਪੰਜਾਬੀ ਮਾਂ ਬੋਲੀ ਜੋ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਵਿਚ ਵੀ ਖਾਸ ਸਥਾਨ ਰੱਖਦੀ ਹੈ। ਪੰਜਾਬੀਆ ਨੂੰ ਮਾਂ ਹੋਣਾ ਚਾਹੀਦਾ ਹੈ ਕੇ ਦੁਨੀਆਂ ਵਿਚ 7000 ਤੇ ਕਰੀਬ ਭਾਸ਼ਵਾ ਹਨ ਜਿਨ੍ਹਾਂ ਵਿਚੋਂ ਪੰਜਾਬੀ ਨੂੰ ਦਸਵਾ ਸਥਾਨ ਹਾਸਲ ਹੈ ਇੰਗਲੈਂਡ ਅਤੇ ਕੈਨੇਡਾ ਵਿੱਚ ਪੰਜਾਬੀ ਨੂੰ ਦੂਸਰਾ ਸਥਾਨ ਹਾਸਲ ਹੈ ਜਦ ਇਕ ਦੁਨੀਆ ਵਿਚ 13 ਕਰੋੜ ਤੋਂ ਵੱਧ ਲੋਕ ਪੰਜਾਬੀ ਜੁਬਾਨ ਬੋਲਣ ਵਾਲੇ ਵਸਦੇ ਹਨ ਪਰਦੇਸਾਂ ਵਿੱਚ ਵੀ ਜਾ ਕੇ ਪੰਜਾਬੀ ਆਪਣੇ ਮਾਂ ਬੋਲੀ ਤੋਂ ਵਿਰਵੇ ਨਹੀਂ ਹੋਏ ਬਲਕਿ ਉਨ੍ਹਾਂ ਨੇ ਓਥੇ ਜਾ ਕੇ ਵੀ ਇਕ ਪੰਜਾਬ ਵਸਾ ਲਿਆ ਹੈ। ਜਿਨ੍ਹਾਂ ਨੇ ਨਾ ਕਵੇਲ ਪੰਜਾਬੀ ਭਾਸ਼ਾ ਨੂੰ ਸੰਭਾਲਿਆ ਹੋਇਆ ਹੈ ਸਗੋ ਸਾਹਿਤ ਤੇ ਸੱਭਿਆਚਾਰ ਨੂੰ ਵੀ ਨਵੇਕਲੀ ਪਹਿਚਾਣ ਦਿੱਤੀ ਹੈ। ਇਸ ਸਾਲ ਮਾਤ ਭਾਸ਼ਾ ਦਿਵਸ ਮੌਕੇ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਵਿਚ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆ ਨੇ ਮਾਂ ਬੋਲੀ ਵਿੱਚ ਕਵਿਤਾਵਾਂ, ਬੋਲੀਆਂ, ਸਾਹਿਤਕਾਰਾ ਦੀ ਜੀਵਨੀਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਹਿਊਮਨ ਕੰਪਿਊਟਰ ਐਜੂਕੇਸ਼ਨ ਮਿਸ਼ਨ ਦੇ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆ ਦੀ ਸਭ ਤੋਂ ਅਮੀਰ ਭਾਸ਼ਾ ਹੈ। ਦੂਜੀਆ ਭਾਸ਼ਵਾ ਦੇ ਖੂਬਸੂਰਤ ਸ਼ਬਦਾ ਨੂੰ ਆਪਣੇ ਕਾਲਵੇ ਵਿਚ ਭਰਨ ਦੀ ਮੁਹਾਰਤ ਪੰਜਾਬੀ ਭਾਸ਼ਾ ਦੇ ਹਿੱਸੇ ਆਈ ਹੈ, ਉਹ ਮੁਹਾਰਤ ਦੁਨੀਆ ਦੀ ਹੋਰ ਕਿਸੇ ਵੀ ਭਾਸ਼ਾ ਕੋਲ ਨਹੀਂ ਹੈ। ਭਾਸ਼ਾ ਕਿਸੇ ਵੀ ਦੇਸ਼ ਕੌਮ ਦੀ ਪਛਾਣ ਅਤੇ ਉਸ ਜਗ੍ਹਾ ਦੀ ਮਾਣ ਹੁੰਦੀ ਹੈ। ਭਾਸ਼ਾ ਮਨੁੱਖ ਦੀ ਆਤਮਾ ਦਾ ਬਾਹਰੀ ਪ੍ਰਗਟਵਾ ਹੈ ਪਰ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਕਿ ਫੋਕੀ ਸ਼ੋਹਰਤ ਲਈ ਜਾਂ ਆਪਣੇ ਆਪ ਨੂੰ ਆਧੁਨਿਕ ਦੱਸਣ ਲਈ ਆਪਣੀ ਸ਼ਾਨ ਦੀ ਖਿਲਾਫ ਸਮਝਣ ਲਗ ਪਏ ਹਾਂ ਮਾਤ ਭਾਸ਼ਾ ਦੀ ਥਾਂ ਅੰਗਰੇਜੀ ਜਾ ਹੋਰ ਭਾਸ਼ਾਵਾਂ ਬੋਲਣ ਨੂੰ ਪਹਿਲ ਦਿੰਦੇ ਹਾਂ।
ਮਾਂ ਬੋਲੀ ਨੂੰ ਵਿਸਾਰ ਕਿ ਬੰਦਾ ਯਤੀਮ ਹੋ ਜਾਂਦਾ ਹੈ, ਕੱਖਾ ਵਾਂਗ ਰੁਲ ਜਾਂਦਾ ਹੈ ਹੋਰ ਖਿੱਤੇ ਹਰ ਕੌਮ ਦੀ ਮਾਤ ਭਾਸ਼ਾ ਹੀ ਉਸ ਦੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੀ ਹੈ। ਦੂਜਿਆ ਭਾਸ਼ਾਵਾ ਦੇ ਮੁਕਾਬਲੇ ਵਿਅਕਤੀ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਛੇਤੀ ਹਾਸਿਲ ਕਰਦੇ ਹੈਂ ਕਿਉਕਿ ਇਹ ਭਾਸ਼ਾ ਉਸ ਦੀ ਮਾਂ ਦੀ ਭਾਸ਼ਾ ਹੈਂ ਜੋਂ ਜਨਮ ਸਮੇਂ ਸਭ ਤੋਂ ਪਹਿਲਾਂ ਉਸ ਦੇ ਕੰਨਾਂ ਵਿਚ ਗੁੰਜਦੀ ਹੈ ਬੱਚਾ ਉਸ ਵਿੱਚ ਹੱਸਦਾ, ਰੋਂਦਾ, ਗਾਉਂਦਾ ਤੇ ਖੇਡਦਾ ਹੈ। ਜਿਸ ਭਾਸ਼ਾ ਵਿਚ ਖੁਲ ਹੈ ਉਸ ਵਿੱਚ ਕੋਈ ਰਸਮ ਨਹੀਂ ਕੋਈ ਉਚੇਚਾ ਨਹੀਂ ਕੁਦਰਤੀ ਵਰਤਾਰਾ ਹੈ ਕੁੱਝ ਵੀ ਬਨਾਵਟੀ ਨਹੀਂ।
ਪਰ ਬੜੇ ਅਫਸੋਸ ਦੀ ਗੱਲ ਹੈ ਇੱਕ ਜਿੱਥੇ ਸਾਡੀ ਮਾ ਬੋਲੀ ਵਿਦੇਸ਼ਾ ਵਿਚ ਦਿਨ ਰਾਤ ਫੈਲ ਰਹੀ ਹੈ ਉਥੇ ਹੀ ਆਪਣੀ ਜਨਮ ਭੂਮੀ ਪੰਜਾਬ ਵਿੱਚ ਵਿੱਚ ਹੀ ਅੱਜ ਕੱਲ ਦੇ ਬੱਚੇ ਪੰਜਾਬੀ ਬੋਲਣਾ ਬੇਇਜ਼ਤੀ ਸਮਝਦੇ ਹਨ ਬਹੁਤ ਸਕੂਲਾਂ ਵਿਚ ਤਾ ਪੰਜਾਬੀ ਬੋਲਣ ਤੇ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਬੇਸ਼ੱਕ ਹੋਰ ਭਾਸ਼ਵਾਂ ਨੂੰ ਸਿੱਖਣਾ ਜਰੂਰੀ ਹੈ ਪਰ ਮਾ ਬੋਲੀ ਦਾ ਸਤਿਕਾਰ ਸਭ ਤੋਂ ਪਹਿਲਾਂ ਹੈ। ਅਜੋਕੇ ਸਮੇਂ ਨੇ ਜਿੱਥੇ ਸਾਡੇ ਜੀਵਨ ਦੀ ਸਾਦਗੀ ਖੋਹ ਲਈ ਕਿ ਸਾਨੂੰ ਮਸ਼ੀਨ ਬਣਾ ਦਿੱਤਾ ਹੈ ਉਥੇ ਹੀ ਸਾਡਾ ਸਾਹਿਤ ਸੱਭਿਆਚਾਰ ਸਾਡੀ ਮਾ ਬੋਲੀ ਵੀ ਅਲੋਪ ਹੁੰਦੇ ਜਾ ਰਹੇ ਹਨ।
ਸਾਨੂੰ ਹਮੇਸ਼ਾ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬੀ ਸਾਡੇ ਗੁਰੂਆਂ ਸਾਹਿਬਾਨਾ ਵੱਲੋਂ ਦਿੱਤੀ ਸਾਨੂੰ ਅਨਮੋਲ ਦਾਤ ਹੈ ਆਓ ਸਾਰੇ ਮਿਲ ਇਸ ਦੀ ਹੋਂਦ ਨੂੰ ਕਾਇਮ ਰੱਖੀਏ।
Thursday, 23 February 2023
ਪਿੰਡ ਪੰਜੋਦੱਤਾ ਵਿਖੇ ਤੀਸਰਾ ਵਿਸ਼ਾਲ ਖੂਨਦਾਨ ਕੈਂਪ 26 ਫਰਵਰੀ ਦਿਨ ਐਤਵਾਰ ਨੂੰ
ਵਿਧਾਇਕ ਸੁਖਵਿੰਦਰ ਕੋਟਲੀ, ਕੁਲਵਿੰਦਰ ਬਾਘਾ ਸਰਪੰਚ ਪਿੰਡ ਬੋਲੀਨਾ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਬੱਲ ਸਾਉਪੁਰੀਆ ਪੰਜਾਬ ਲੋਕ ਗਾਇਕ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਮੁੱਖ ਮਹਿਮਾਨ ਵਜ਼ੋਂ ਕਰਨਗੇ, ਖੂਨਦਾਨ ਕੈਂਪ ਵਿੱਚ ਸ਼ਿਰਕਤ
ਵੱਧ ਤੋਂ ਵੱਧ ਖੂਨਦਾਨ ਕਰਨਾਂ ਮਾਨਵਤਾ ਦੇ ਭਲੇ ਲਈ ਵਿਸ਼ੇਸ਼ ਸਹਿਯੋਗ- ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ
ਜਲੰਧਰ/ਹੁਸ਼ਿਆਰਪੁਰ 23 ਫਰਵਰੀ (ਅਮਰਜੀਤ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਪੰਜੋਦੱਤਾ ਵਿਖੇ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਧੰਨ ਧੰਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿੱਤ 26 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਮਨਜੀਤ ਕੌਰ ਮਹਿਤਾ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ, ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਦਸਿਆ ਕਿ ਇਹ ਕੈਂਪ ਸਮੂਹ ਮਹਿਤਾ ਪਰਿਵਾਰ ਵਲੋਂ ਡਾ. ਬੀ.ਆਰ ਅੰਬੇਡਕਰ ਫੋਰਸ ਪੰਜਾਬ, ਡਾ. ਬੀ.ਆਰ ਅੰਬੇਡਕਰ ਅਤੇ ਬਲੱਡ ਡੋਨਰ ਕਲੱਬ ਕਡਿਆਣਾ ਅਤੇ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਕੈਂਪ ਵਿੱਚ ਵਿਧਾਇਕ ਸੁਖਵਿੰਦਰ ਕੋਟਲੀ, ਕੁਲਵਿੰਦਰ ਬਾਘਾ ਸਰਪੰਚ ਪਿੰਡ ਬੋਲੀਨਾ, ਪਵਨ ਆਦੀਆ ਸਾਬਕਾ ਐਮ.ਐਲ.ਏ ਸ਼ਾਮ ਚੋਰਾਸੀ, ਬੱਲ ਸਾਉਪੁਰੀਆ ਪੰਜਾਬ ਲੋਕ ਗਾਇਕ, ਹਰਪਾਲ ਪਾਲੀ ਵਾਤਾਵਰਨ ਪ੍ਰੇਮੀ ਮੁੱਖ ਮਹਿਮਾਨ ਵਜ਼ੋਂ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਇਹ ਤੀਸਰਾ ਕੈਂਪ ਮਾਨਵਤਾ ਦੀ ਸੇਵਾ ਲਈ ਮਨਜੀਤ ਕੌਰ ਮਹਿਤਾ ਵਲੋਂ ਲਗਾਇਆ ਜਾ ਰਿਹਾ ਹੈ ਜੋ ਕਿ ਪਹਿਲਾ ਵੀ ਦੋ ਕੈਂਲ ਲਗਾ ਚੁੱਕੇ ਹਨ ਤੇ ਇਹ ਤੀਸਰਾ ਕੈਂਪ ਹੈ। ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਸਾਬੀ, ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਕਿਹਾ ਅੱਜ ਦੇ ਆਧੁਨਿਕ ਤਰੱਕੀ ਦੇ ਵੱਧ ਰਹੇ ਯੁੱਗ ਵਿੱਚ ਜਿੱਥੇ ਤਕਨੀਕ ਵੱਧ ਰਹੀ ਹੈ ਉੱਥੇ ਦੁੱਰਘਟਨਾ ਅਤੇ ਗੰਭੀਰ ਬਿਮਾਰੀਆਂ ਵੀ ਵੱਧ ਰਹੀਆਂ ਹਨ ਜਿਨ੍ਹਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਕਈ ਵਾਰ ਬਹੁਤ ਸਾਰੇ ਬਲੱਡ ਦੀ ਲੋੜ ਪੈ ਜਾਂਦੀ ਹੈ ਇਸੇ ਹੀ ਮੰਤਵ ਨੂੰ ਮੁੱਖ ਰੱਖਦਿਆਂ ਭੈਣ ਮਨਜੀਤ ਕੌਰ ਮਹਿਤਾ ਜੀ ਹੁਣਾਂ ਵੱਲੋਂ ਧੰਨ ਧੰਨ ਸਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀਆਂ ਦੀ ਨਿੱਘੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਅਤੇ ਫ੍ਰੀ ਫਿਜ਼ਿਓਥਰੈਪੀ ਕੈਂਪ 26 ਫਰਵਰੀ ਦਿਨ ਐਤਵਾਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਭੈਣ ਮਨਜੀਤ ਕੌਰ ਮਹਿਤਾ ਵੱਲੋਂ ਸਮੂਹ ਬਲੱਡ ਦਾਨੀ ਵੀਰਾਂ-ਭੈਣਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸਾਰੇ ਰਲ ਮਿਲ ਕੇ ਮਾਨ੍ਹਵਤਾ ਦੀ ਸੱਚੀ ਸੁੱਚੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦਿਆਂ ਖੂਨਦਾਨ ਕਰੀਏ।
Monday, 20 February 2023
ਸ਼੍ਰੀ ਰਘੁਨਾਥ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ 58ਵੇਂ ਮਹਾਂਸ਼ਿਵਰਾਤਰੀ ਤੇ ਸੰਤ ਸੰਮੇਲਨ ਦੇ ਸਮਾਗਮ ਕਰਵਾਏ
ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਸੰਤ ਮਹਾਂਪੁਰਸ਼ਾਂ ਨੇ ਸਮਾਗਮਾਂ ਵਿੱਚ ਕੀਤੀ, ਸ਼ਿਰਕਤ
ਜੰਡੂਸਿੰਘਾ/ਜਲੰਧਰ (ਅਮਰਜੀਤ ਸਿੰਘ)- ਜੰਡੂਸਿੰਘਾ ਦੇ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ 58ਵੇਂ ਮਹਾਂਸ਼ਿਵਰਾਤਰੀ ਤੇ ਸੰਤ ਸੰਮੇਲਨ ਦੇ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਧੂਮਧਾਮ ਨਾਲ ਮਨਾਏ ਗਏ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਮੰਦਿਰ ਵਿਖੇ ਤੜਕਸਾਰ ਤੋਂ ਹੀ ਸੰਗਤਾਂ ਨੇ ਭਗਵਾਨ ਬਾਬਾ ਭੋਲੇ ਨਾਥ ਜੀ ਅੱਗੇ ਨਤਸਤਕ ਹੋ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਹੀ ਪਹਿਲਾ ਸਵੇਰੇ ਹਵਨ ਜੱਗ ਕਰਵਾਇਆ ਗਿਆ ਉਪਰੰਤ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਇਸ ਮੌਕੇ ਕਰਵਾਏ ਸੰਤ ਸੰਮੇਲਨ ਦੌਰਾਨ ਮਹੰਤ ਇੰਦਰ ਦਾਸ ਜੀ, ਮਹੰਤ ਮਹਿੰਦਰ ਦਾਸ ਜੀ ਮੈਘੋਵਾਲ ਵਾਲੇ, ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਸ਼ਾਸ਼ਤਰੀ ਜੀ, ਮਹਾਂਮੰਡਲੇਸ਼ਵਰ ਮਹੰਤ ਗੰਗਾ ਦਾਸ ਜੀ-ਮਹੰਤ ਕੇਸ਼ਵ ਦਾਸ ਜੀ ਜਲੰਧਰ ਵਾਲੇ, ਮਹਾਂਮੰਡਲੇਸ਼ਵਰ ਮਹੰਤ ਭਗਵਾਨ ਦਾਸ ਜੀ ਹੁਸ਼ਿਆਰਪੁਰ, ਸੰਤ ਭੋਲਾ ਦਾਸ ਜੀ ਭਾਰਸਿੰਘਪੁਰਾ, ਸੰਤ ਕਸ਼ਮੀਰਾ ਸਿੰਘ ਜੀ ਕੋਟਫਤੂਹੀ, ਮਹੰਤ ਰਾਜ ਕਿਸ਼ੋਰ ਦਾਸ ਜੀ ਕਬੀਰ ਨਗਰ, ਬਾਬਾ ਤਰਸੇਮ ਲਾਲ ਜੀ ਜੰਡੂ ਸਿੰਘਾ, ਮਹੰਤ ਪ੍ਰੀਤਮ ਦਾਸ ਜੀ ਨੂਰਪੁਰ ਗੋਰਾਇਆ, ਮਹੰਤ ਬੰਸੀ ਦਾਸ ਜੀ ਜਲੰਧਰ, ਸੰਤ ਸਰਵਣ ਜੀ ਦਾਸ ਰਾਮਾਇਣ ਪੁਜਾਰੀ, ਮਹੰਤ ਸ਼ਿਆਸ਼ਰਣ ਦਾਸ ਜੀ ਜਲੰਧਰ ਵਾਲਿਆਂ ਨੇ ਉਚੇਚੇ ਤੋਰ ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮਹੰਤ ਇੰਦਰ ਦਾਸ ਜੀ, ਸ਼੍ਰੀ ਤਰਲੋਕ ਸ਼ਰਮਾਂ, ਸਾਬਕਾ ਐਸ.ਆਈ ਸੁਰਿੰਦਰ ਸ਼ਰਮਾਂ ਵਲੋਂ ਨਿਭਾਈ ਗਈ। ਇਸ ਮਹਾਂਸ਼ਿਵਰਾਤਰੀ ਪੁਰਬ ਦੇ ਸਮਾਗਮਾਂ ਵਿੱਚ ਆਮ ਆਦਮੀ ਪਾਰਟੀ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਦੀ ਸੁਪਤਨੀ ਹਰਪ੍ਰੀਤ ਕੌਰ ਵੀ ਉਚੇਚੇ ਤੋਰ ਤੇ ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਪੁੱਜੇ ਅਤੇ ਭਗਵਾਨ ਭੋਲੇ ਨਾਥ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮਹੰਤ ਪਵਨ ਕੁਮਾਰ ਦਾਸ ਦੀ ਪਤਨੀ ਪੂਜਾ ਦੇਵੀ ਵਲੋਂ ਵਿਧਾਇਕ ਬਲਕਾਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦਾ ਵਿਸੇਸ਼ ਸਨਮਾਨ ਵੀ ਕੀਤਾ। ਇਸ ਮੋਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਰਾਜਨ ਬੈਂਸ, ਜੰਡੂ ਸਿੰਘਾ ਪ੍ਰਧਾਨ ਮਨੋਜ ਬੈਂਸ ਵੀ ਹਾਜ਼ਰ ਸਨ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਬੀਬੀਆਂ ਦੀ ਕੀਰਤਨ ਮੰਡਲੀ ਵਲੋਂ ਬਾਬਾ ਭੋਲੇ ਨਾਥ ਮਹਾਂਰਾਜ ਜੀ ਦੀ ਮਹਿਮਾ ਗਾਈ ਗਈ। ਇਸ ਸਮਾਗਮ ਮੌਕੇ ਸੰਤ ਸਰਵਣ ਦਾਸ ਵਲੋਂ ਸੰਗਤਾਂ ਨੂੰ ਫਲ ਫਰੂਟ ਦਾ ਪ੍ਰਸ਼ਾਦ ਵੀ ਵੰਡਿਆ ਗਿਆ।
ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਭੰਡਾਰਾ ਸੇਵਾਦਾਰਾਂ ਵਲੋਂ ਬਹੁਤ ਹੀ ਸਤਿਕਾਰ ਨਾਲ ਛਕਾਇਆ ਗਿਆ। ਮੰਦਿਰ ਦੇ ਮੁੱਖ ਸੇਵਾਦਾਰ ਮਹੰਤ ਪਵਨ ਕੁਮਾਰ ਦਾਸ ਵਲੋਂ ਜਿਥੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਉਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਮਹਾਂਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮਹੰਤ ਪਵਨ ਕੁਮਾਰ, ਦਲੀਪ ਕੁਮਾਰ, ਸਰਵਣ ਦਾਸ, ਪਰਮਜੀਤ ਸਿੰਘ ਲਾਲਾ, ਮਨੀਸ਼, ਸੋਨੂੰ ਕੁਮਾਰ, ਰੋਸ਼ਨ ਕੁਮਾਰ, ਜਸ਼ਨਦੀਪ, ਗੁਰਪ੍ਰੀਤ ਸਿੰਘ ਵਿੱਕੀ ਮਦਾਰਾ, ਜਗਦੀਸ਼ ਕੁਮਾਰ ਦੀਸ਼ਾ, ਨਰੇਸ਼ ਕੁਮਾਰ, ਦਿਨੇਸ਼ ਯਾਦਵ, ਮਨੋਜ ਕੁਮਾਰ, ਲੱਕੀ, ਸਤਨਾਮ ਸਿੰਘ, ਛੋਟੂ, ਗੱਬਰ, ਜਤਿੰਦਰ, ਸੁਨੀਲ ਦੱਤ ਪਾਲ, ਜਸਵਿੰਦਰਪਾਲ ਸਿੰਘ (ਪਾਲ ਸਾਇਕਲ ਸਟੋਰ), ਸੂਰਜ, ਮਨੀ, ਗੁਰਵਿੰਦਰ, ਰੇਸ਼ਮ ਲਾਲ, ਰਵੀ ਕਰਵਲ, ਮਨਪ੍ਰੀਤ ਮੰਨਾ, ਰਾਜ਼ੇਸ਼ ਪੇਂਟਰ, ਪੂਜਾ ਦੇਵੀ, ਸ਼ੀਲਾ ਕੁਮਾਰ, ਸੀਮਾ ਜ਼ੋਸ਼ੀ, ਬੀਨਾ ਜ਼ੋਸ਼ੀ, ਚੰਪਾ ਜ਼ੋਸ਼ੀ, ਸੀਮਾਂ ਜ਼ੋਸ਼ੀ, ਨੀਲਮ ਸ਼ਰਮਾਂ, ਨੀਲਮ, ਰੋਬਿੰਨ ਜ਼ੋਸ਼ੀ, ਸਾਹਿਲ ਜ਼ੋਸ਼ੀ, ਤਜਿੰਦਰ ਸਿੰਘ ਰਿਸ਼ੀ, ਹਰਸ਼ ਐਂਡ ਰਾਕੇਸ਼ ਕੁੱਕ ਬੁਢਿਆਣਾ, ਸੁਰਿੰਦਰ ਛਿੰਦਾ ਕੁੱਕ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
Sunday, 19 February 2023
ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ ਵਿਖੇ ਮਹਾਂਸ਼ਿਵਰਾਤਰੀ ਪੁਰਬ ਤੇ ਸੰਗਤਾਂ ਹੋਈਆਂ ਨਤਮਸਤਕ
ਦਰਬਾਰ ਬਾਬਾ ਇੱਛਾਧਾਰੀ ਵਿਖੇ ਬਾਬਾ ਦਿਲਬਾਗ ਸ਼ਾਹ ਜੀ ਦੀ ਅਗਵਾਹੀ ਵਿੱਚ ਸੰਗਤਾਂ ਨੇ ਮਨਾਇਆ, ਮਹਾਂਸ਼ਿਵਰਾਤਰੀ ਪੁਰਬ
ਜਲੰਧਰ 19 ਫ਼ਰਵਰੀ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਵਿਖੇ ਮੋਜੂਦ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਵਿਖੇ ਸ਼੍ਰੀ ਮਹਾਂਸ਼ਿਵਰਾਤਰੀ ਦਾ ਪੁਰਬ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਬਾਬਾ ਦਿਲਬਾਗ ਸ਼ਾਹ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ ਅਤੇ ਬਾਬਾ ਭੋਲੇ ਨਾਥ ਮਹਾਰਾਜ ਜੀ ਦੀ ਪੂਜਾ ਕੀਤੀ ਗਈ। ਉਪਰੰਤ ਕਵਾਲੀਆਂ ਦਾ ਪ੍ਰੋਗਰਾਮ ਸਲੀਮ ਐਂਡ ਪਾਰਟੀ ਬੈਂਚਾਂ ਵਾਲਿਆਂ ਵਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਗਾਇਕ ਪੀ.ਐਸ. ਬਿੱਲਾ, ਗਾਇਕ ਮਨਜੀਤ ਸੋਨੀਆ-ਅਮਰੀਕ ਬੱਲ, ਉਮਜੀਤ, ਰਜਿੰਦਰ, ਸ਼ਸ਼ੀ ਬਾਲਾ ਵਲੋਂ ਵੀ ਸੰਗਤਾਂ ਨੂੰ ਬਾਬਾ ਭੋਲੇਨਾਥ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਨਕਲਾਂ ਦਾ ਪ੍ਰੋਗਰਾਮ ਪੰਮੀ ਨਕਾਲ ਐਂਡ ਪਾਰਟੀ ਕਬੂਲਪੁਰ ਵਾਲਿਆਂ ਵਲੋਂ ਪੇਸ਼ ਕੀਤਾ ਗਿਆ, ਜਿਸਦਾ ਸੰਗਤਾਂ ਨੇ ਅਨੰਦ ਮਾਣਿਆ। ਇਸ ਮੌਕੇ ਡੋਲੀ ਮਹੰਤ ਚੱਬੇਵਾਲ, ਬਾਬਾ ਗੁਰਮੇਲ ਸ਼ਾਹ ਪਿੰਡ ਧੋਗੜੀ ਵੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਸਮਾਗਮ ਦੌਰਾਨ ਬਾਬਾ ਦਿਲਬਾਗ ਸ਼ਾਹ ਜੀ ਪਿੰਡ ਧੋਗੜੀ ਵਾਲਿਆਂ ਨੇ ਸਰਬੱਤ ਸੰਗਤਾਂ ਨੂੰ ਜਿਥੇ ਨਸ਼ਿਆਂ ਦਾ ਤਿਆਗ ਕਰਨ ਲਈ ਪ੍ਰੇਰਿਤ ਕੀਤਾ ਉਥੇ ਵੱਧ ਤੋਂ ਵੱਧ ਬੂਟੇ ਲਗਾ ਕੇ ਪੰਜਾਬ ਨੂੰ ਹਰਿਆਂ ਭਰਿਆ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਜਿਥੇ ਸਾਨੂੰ ਇਹ ਰੁੱਖ ਲਗਾ ਕੇ ਆਪਣੇ ਜੀਵਨ ਦਾ ਭਵਿੱਖ ਸਵਾਰਨਾਂ ਪਵੇਗਾ ਉਥੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਬਚਿਆਂ ਨੂੰ ਵਧੇਰੇ ਗਿਆਨਵਾਨ ਬਣਾਉਣ ਲਈ ਚੰਗੀ ਤਰ੍ਹਾਂ ਸਿਖਿਅਤ ਕਰਨਾਂ ਪੇਵਾਗਾ। ਉਨ੍ਹਾਂ ਕਿਹਾ ਅਗਰ ਸਾਡੇ ਬੱਚੇ ਚੰਗੇ ਸਿਖਿਅਤ ਹੋਣਗੇ, ਤਾਂ ਸਾਡਾ ਦੇਸ਼ ਅਤੇ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਹੋਵੇਗਾ। ਸਟੇਜ ਸਕੱਤਰ ਦੀ ਭੂਮਿਕਾ ਬੂਟਾ ਰਾਮ ਧੋਗੜੀ ਅਤੇ ਯੱਮਨ ਬੰਟੀ ਪਿੰਡ ਧੀਣਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਬਾਬਾ ਦਿਲਬਾਗ ਸ਼ਾਹ ਜੀ, ਬੀਬੀ ਮਨਜੀਤ ਕੌਰ, ਰਮਨਜੋਤ ਸਿੰਘ ਜੋਤੀ, ਬੂਟਾ ਰਾਮ ਧੋਗੜੀ, ਬਲਜੀਤ ਸਿੰਘ, ਕਸ਼ਮੀਰ ਸਿੰਘ, ਪ੍ਰਧਾਨ ਰੂਪ ਲਾਲ, ਬਾਬੂ ਨੰਦ ਲਾਲ, ਭਿੰਦਾ, ਗੁਰਮੁੱਖ ਸਿੰਘ ਪੰਚ, ਹਰਭਜਨ ਲਾਲ, ਸੁਖਵਿੰਦਰ ਸੋਡੀ, ਨਿੰਦਰ, ਮਹਿੰਦਰ, ਪਾਲੀ, ਗੋਪੀ, ਭੀਮਾ, ਡਿੰਪੀ, ਦੀਪਕ, ਰਾਜਾ ਕੁੱਕ ਅਲਾਵਲਪੁਰ, ਗੁਰਦੇਵ ਸਿੰਘ ਰੰਧਾਵਾ, ਮਲਕੀਤ ਸਿੰਘ, ਬਿੰਦੂ, ਮਨਿੰਦਰ ਸਿੰਘ, ਪਿੰਦਾ, ਮੰਨੂੰ, ਅਸ਼ੋਕ ਅਲਾਵਲਪੁਰ, ਸਾਂਈ ਫੱਜ਼ੇ ਸ਼ਾਹ ਦਰਬਾਰ ਦੇ ਮੈਂਬਰ ਇਕਬਾਲ ਸਿੰਘ ਚੀਮਾ, ਹਰਪ੍ਰੀਤ ਸਿੰਘ ਹੈਪੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਪੰਜਾਬ ਵਿੱਚ ਜਮਾਤ-ਏ-ਅਹਮਦੀਆ ਦਾ ਆਸਥਾ ਦਾ ਕੇਂਦਰ ‘ ਹੁਸ਼ਿਆਰਪੁਰ।
ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਹਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ। ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ। ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ। ਪੰਜਾਬ ਦੀ ਪਵਿੱਤਰ ਧਰਤੀ ਤੇ ਵੀ ਅਜਿਹੇ ਕਈ ਮਹਾਂਪੁਰਖਾਂ ਨੇ ਜਨਮ ਲਿਆ ਹੈ ਜਿੰਨਾ ਨੇ ਰੱਬ ਨਾਲ ਗੱਲਾਂ ਕੀਤੀਆਂ ਤੇ ਉਨਾਂ ਦੀਆਂ ਦੁਆਵਾਂ ਨੂੰ ਸੁਣਿਆ। ਇਨ੍ਹਾਂ ਮਹਾਂਪੁਰਖਾਂ ਨੇ ਇਨਸਾਨੀਅਤ ਦੀ ਸਥਾਪਨਾ ਕੀਤੀ ਅਤੇ ਰਾਹ ਤੋਂ ਭਟਕੇ ਹੋਏ ਸਮਾਜ ਨੂੰ ਫਿਰ ਤੋਂ ਰੱਬ ਨਾਲ ਜੋੜਿਆ। ਇਨ੍ਹਾਂ ਮਹਾਂਪੁਰਖਾਂ ਵਿੱਚੋਂ ਇੱਕ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਕਾਦਿਆਨੀ ਵੀ ਸਨ। ਆਪ ਜੀ ਦਾ ਜਨਮ ਕਾਦਿਆਨ ਜ਼ਿਲਾ ਗੁਰਦਾਸਪੁਰ ਵਿਖੇ 1835 ਈਸਵੀ ਨੂੰ ਹੋਇਆ। ਆਪ ਜੀ ਇਸਲਾਮ ਉੱਤੇ ਹੋ ਰਹੇ ਹਮਲਿਆਂ ਦਾ ਜਵਾਬ ਬਰਾਹੀਨੇ ਅਹਮਦੀਆ ਦੇ ਨਾਮ ਵਲੋਂ ਕਿਤਾਬਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਦਲੀਲ਼ ਦੇ ਨਾਲ ਜਵਾਬ ਦਿੱਤਾ। ਆਪ ਜੀ ਨੇ ਇਸਲਾਮ ਧਰਮ ਵਿੱਚ ਬਿਆਪਤ ਧਾਰਮਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਆਪ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਸਨ ਅਤੇ ਰੱਬ ਦੀਆਂ ਸਿੱਖਿਆਵਾਂ ਅਨੁਸਾਰ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਤੇ ਲਿਆਉਣ ਲਈ ਭੇਜੇ ਗਏ ਸਨ। ਇਸ ਦਾਅਵੇ ਦੇ ਐਲਾਨ ਹੋਣ ਤੇ ਕੁਛ ਲੋਕਾਂ ਨੇ ਆਪ ਜੀ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਲਿਆ ਪਰ ਕੁਝ ਲੋਕਾਂ ਨੇ ਆਪ ਜੀ ਦੀ ਸੱਚਾਈ ਤੇ ਸ਼ੱਕ ਕਰਦੇ ਹੋਏ ਸਬੂਤ ਮੰਗਿਆ। ਇਸ ਤੇ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ ਅਲਾਹ ਦੇ ਨਾਲ ਆਪਣੀ ਸੱਚਾਈ ਦੀ ਫਰਿਆਦ ਕੀਤੀ ਤੇ ਆਪਜੀ ਨੇ ਸੱਚਾਈ ਲਈ ਕੋਈ ਨਿਸ਼ਾਨ ਮੰਗਿਆ। ਇਸ ਤੇ ਰੱਬ ਨੇ ਕਿਹਾ ਕਿ “ਤੇਰੀ ਇਹ ਮੁਰਾਦ ਹੁਸ਼ਿਆਰਪੁਰ ਵਿੱਚ ਪੂਰੀ ਹੋਵੇਗੀ। ਇਸ ਲਈ ਹਜ਼ਰਤ ਮਿਰਜ਼ਾ ਸਾਹਿਬ ਨੇ 22 ਜਨਵਰੀ 1886 ਨੂੰ ਹੁਸ਼ਿਆਰਪੁਰ ਦੀ ਯਾਤਰਾ ਆਪਣੇ ਤਿੰਨ ਸਾਥੀਆਂ ਨਾਲ ਕੀਤੀ ਅਤੇ 40 ਦਿਨ ਤੱਕ ਸ਼ਹਿਰ ਦੇ ਬਾਹਰ ਬਣੀ ਇੱਕ ਇਮਾਰਤ ਵਿੱਚ ਤੱਪ ਕੀਤਾ। ਜਿਸਦੇ ਫਲਸਵਰੂਪ ਰੱਬ ਨੇ 20 ਫਰਵਰੀ 1886 ਨੂੰ ਭਵਿੱਖਵਾਣੀ ਕਰਦੇ ਹੋਏ ਤੁਹਾਨੂੰ ਕਿਹਾ ਕਿ 9 ਸਾਲ ਦੇ ਵਿਚ ਤੇਰੇ ਘਰ ਇੱਕ ਪੁਤੱਰ ਜਨਮ ਲਵੇਗਾ ਜੋ ਕਿ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦਾ ਧਨੀ ਹੋਵੇਗਾ। ਇਸ ਭਵਿੱਖਵਾਣੀ ਨੂੰ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ 1 ਮਾਰਚ 1886 ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਭਵਿੱਖਵਾਣੀ ਦੇ ਅਨੁਸਾਰ ਬਟਾਲਾ ਦੇ ਨੇੜੇ ਕਾਦਿਆਨ ਵਿਖੇ ਆਪ ਜੀ ਦੇ ਘਰ 12 ਜਨਵਰੀ 1889 ਨੂੰ ਇੱਕ ਬੇਟੇ ਨੇ ਜਨਮ ਲਿਆ। ਪਿਤਾ ਨੇ ਉਸਦਾ ਨਾਮ ਬਸ਼ੀਰੂਦੀਨ ਮਹਿਮੂਦ ਰੱਖਿਆ। ਇਹ ਬੱਚਾ ਅਸਾਧਾਰਣ ਯੋਗਤਾ ਦਾ ਧਨੀ ਸੀ। ਆਪ ਜੀ ਭਵਿੱਖ ਵਿੱਚ ਅਹਮਦੀਆ ਮੁਸਲਿਮ ਸੰਪਰਦਾਇ ਦੇ ਦੂਸਰੇ ਖਲੀਫਾ (ਉਤਰਾਧਿਕਾਰੀ) ਚੁਣੇ ਗਏ। ਮਿਰਜ਼ਾ ਬਸ਼ੀਰੂਦੀਨ ਮਹਿਮੂਦ ਨੇ 52 ਸਾਲ ਤੱਕ ਬਹੁਤ ਕਠਿਨਾਈਆਂ ਵਿੱਚ ਅਹਮਦਿਆ ਮੁਸਲਿਮ ਜਮਾਤ ਦੀ ਅਗਵਾਈ ਕੀਤੀ। ਇਸ ਦੇ ਸਿੱਟੇ ਵੱਜੋਂ ਇਸਲਾਮ ਦੀਆਂ ਮੂਲ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕਰਦੇ ਹੋਏ ਬਹੁਤ ਸਾਰੀਆਂ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ। ਇਨ੍ਹਾਂ ਰਾਂਹੀ ਅਲਾਹ ਦੀ ਭਵਿੱਖਵਾਣੀ ਦੀ ਇੱਕ ਘਟਨਾ ਸੱਚ ਸਾਬਿਤ ਹੋਈ ਜੋ ਕਿ 20 ਫਰਵਰੀ 1886 ਨੂੰ ਆਪ ਜੀ ਦੇ ਪਿਤਾ ਅਤੇ ਅਹਮਦੀਆ ਮੁਸਲਿਮ ਸੰਪਰਦਾਇ ਦੇ ਸੰਸਥਾਪਕ ਮਿਰਜ਼ਾ ਗੁਲਾਮ ਅਹਮਦ ਸਾਹਿਬ ਦੇ ਨਾਲ ਘਟਿਤ ਹੋਈ ਸੀ। ਇਸ ਗੱਲ ਦਾ ਸਬੂਤ ਅਹਮਦੀਆ ਮੁਸਲਿਮ ਸਮਾਜ ਦੇ ਉਸ ਜੀਵਨ ਸ਼ੈਲੀ ਰਾਹੀਂ ਸਹਿਜੇ ਹੀ ਮਿਲ ਜਾਂਦਾ ਹੈ ਜਿਸ ਵਿੱਚ ਇਸਲਾਮ ਦੀਆਂ ਸੱਚੀਆਂ ਸਿੱਖਿਆਵਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕੀਤਾ ਜਾਂਦਾ ਹੈ। ਇਸ ਪ੍ਰਮੁੱਖ ਦਿਨ ਦੇ ਮਹੱਤਵ ਨੂੰ ਪ੍ਰਗਟ ਕਰਨ ਲਈ ਸੰਸਾਰ ਭਰ ਵਿੱਚ ਅਹਮਦੀਆ ਮੁਸਲਿਮ ਜਮਾਤ ਹਰ ਸਾਲ 20 ਫਰਵਰੀ ਨੂੰ ਮੁਸਲੇ ਮਊਦ ਦਿਵਸ ਦੇ ਰੂਪ ਵਿੱਚ ਮਨਾਉਂਦੀ ਹੈ। ਪੁਰਾਣੀ ਕਣਕ ਮੰਡੀ ਹੁਸ਼ਿਆਰਪੁਰ ਵਿੱਚ ਸਥਿਤ ਇਹ ਇਮਾਰਤ ਜਿਸ ਵਿੱਚ ਉਹ ਭਵਿੱਖਵਾਣੀ ਹੋਈ ਸੀ ਅੱਜ ਅਹਮਦੀਆ ਮੁਸਲਿਮ ਜਮਾਤ ਲਈ ਸ਼ਰਧਾ ਅਤੇ ਪਿਆਰ ਦਾ ਕੇਂਦਰ ਬਣ ਚੁੱਕੀ ਹੈ। ਸੰਸਾਰ ਭਰ ਤੋਂ ਅਹਮਦੀਆ ਸਮਾਜ ਦੇ ਸ਼ਰਧਾਲੂ ਇਸ ਇਮਾਰਤ ਵਿੱਚ ਦੂਆ ਕਰਨ ਲਈ ਪੁੱਜਦੇ ਹਨ। ਪੇਸਕਸ਼ : ਤਰਸੇਮ ਦੀਵਾਨਾ, ਸਟਾਫ ਰਿਪੋਰਟਰ ਹੁਸ਼ਿਆਰਪੁਰ, ਫੋਨ : 94172-52526
Saturday, 18 February 2023
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 27ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ 19 ਫਰਵਰੀ ਨੂੰ
ਜਲੰਧਰ 18 ਫਰਵਰੀ (ਅਮਰਜੀਤ ਸਿੰਘ)- ਧੰਨ ਧੰਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 27ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ 19 ਫਰਵਰੀ ਦਿਨ ਐਤਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਰਜ਼ਿ. ਜੰਡੂ ਸਿੰਘਾ (ਜਲੰਧਰ) ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਉਤਸ਼ਾਹ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 17 ਫਰਵਰੀ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇੇ ਭੋਗ ਉਪਰੰਤ ਕਥਾ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਰਾਗੀ ਭਾਈ ਅਮਰਜੀਤ ਸਿੰਘ ਹਜ਼ੂਰੀ ਗੁ. ਪੰਜ ਤੀਰਥ ਸਾਹਿਬ ਜੀ ਜੰਡੂ ਸਿੰਘਾ, ਕਥਾ ਵਾਚਕ ਭਾਈ ਡਿਪਟੀ ਸਿੰਘ, ਕਵੀਸ਼ਰ ਭਾਈ ਤਰਲੋਚਨ ਸਿੰਘ ਦੋਲੀਕੇ ਵਾਲੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਲਾਲ ਸਿੰਘ ਨਿਭਾਉਣਗੇ। ਇਸ ਮੌਕੇ ਦੁੱਧ ਪਕੋੜੇ ਅਤੇ ਗੁਰੂ ਕੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਜਾਣਗੇ। ਜਾਣਕਾਰੀ ਦੇਣ ਸਮੇਂ ਟਰੱਸਟ ਦੇ ਚੇਅਰਮੈਨ ਪ੍ਰੇਮ ਸਾਗਰ, ਪ੍ਰਧਾਨ ਕੇਵਲ ਸਿੰਘ ਠੇਕੇਦਾਰ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਸਹਾਇਕ ਸੈਕਟਰੀ ਹਰਵਿੰਦਰ ਸਿੰਘ, ਕੈਸ਼ੀਅਰ ਅਮਰਜੀਤ ਸਿੰਘ, ਹੇਮ ਰਾਜ, ਜੋਗਿੰਦਰ ਰਾਮ, ਕਰਮ ਚੰਦ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਲਵਜੋਤ, ਜਸਕੀਰਤ ਸਿੰਘ, ਮਨਜੀਤ ਕੌਰ, ਨਿਰਮਲ ਕੌਰ, ਰਾਜਵਿੰਦਰ ਕੌਰ, ਵਿਦੋ ਭੈਣ, ਜਸਕਰਨ ਸਿੰਘ, ਪ੍ਰੀਕਾਂਤ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ।
Wednesday, 8 February 2023
ਪਿੰਡ ਜੋਹਲਾ ਵਿਖੇ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਦੀ ਯਾਦ ‘ਚ ਗੁਰਮਤਿ ਸਮਾਗਮ ਕਰਵਾਇਆ
ਭਾਰਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਸੰਗਤਾਂ ਨੇ ਗੁਰੂ ਘਰ ਭਰੀ ਹਾਜ਼ਰੀ
ਜਲੰਧਰ 8 ਫਰਵਰੀ (ਅਮਰਜੀਤ ਸਿੰਘ)- ਪੰਜਾਬ ਦੀ ਉੱਘੀ ਧਾਰਮਿਕ ਹਸਤੀ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਦੀ ਯਾਦ ‘ਚ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਵੱਡੀ ਗਿਣਤੀ ‘ਚ ਸੰਗਤ ਨੇ ਪਹੁੰਚ ਕੇ ਹਾਜ਼ਰੀ ਭਰੀ। ਇਸ ਅਸਥਾਨ ਦੇ ਮੌਜੂਦਾ ਮੁੱਖੀ ਸੰਤ ਬਾਬਾ ਹਰਜਿੰਦਰ ਸਿੰਘ ਦੀ ਅਗਵਾਈ ‘ਚ ਸੰਤ ਬਾਬਾ ਨਿਰਬਾਣ ਦੀ ਜੀਵਨ ਯਾਤਰਾ ਸਬੰਧੀ ਵੱਖ-ਵੱਖ ਬੁਲਾਰਿਆਂ ਨੇ 18ਵੀਂ ਅਤੇ 19ਵੀਂ ਸਦੀ ‘ਚ ਸਿੱਖ ਰਾਜ ਦੇ ਅੰਤਲੇ ਦਿਨਾਂ ਤੋਂ ਪਿੱਛੇ 19ਵੀਂ ਸਦੀ ਦੇ ਆਰੰਭ ‘ਚ ਕੀਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਜਿਕਰ ਕਰਦਿਆਂ ਕਿਹਾ ਕਿ 107 ਸਾਲ ਪਹਿਲਾਂ ਅਜੋਕੇ ਸਮੇਂ ਦੀਆਂ ਸਹੂਲਤਾਂ ਤੋਂ ਬਿੰਨ੍ਹਾਂ ਪ੍ਰਚਾਰ ਕਰਨਾ ਬੜਾ ਕਠਿਨ ਸੀ। ਇਸ ਮੌਕੇ ‘ਤੇ ਅੰਮਿਤ ਵੇਲੇ ਸ਼੍ਰੀ ਅਖੰਡ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਇਲਾਕੇ ਦੀ ਸੰਗਤ ਵਲੋਂ ਕੀਤੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਸੰਗਤੀ ਰੂਪ ‘ਚ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਮਾਗਮ ‘ਚ ਸ਼ਾਮਲ ਕੀਰਤਨੀ ਜੱਥਿਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਪ੍ਰਸਿੱਧ ਕੀਰਤਨੀਏ ਭਾਈ ਸਰਬਜੀਤ ਸਿੰਘ ਤੇ ਭਾਈ ਜਗਜੀਵਨ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਿੱਖ ਚਿੰਤਕ ਤੇ ਪੰਥਕ ਬੁਲਾਰੇ ਸ. ਭਗਵਾਨ ਸਿੰਘ ਜੌਹਲ ਨੇ ਬਾਬਾ ਕਪੂਰ ਸਿੰਘ ਨਿਰਬਾਣ ਵਲੋਂ ਗੁਰਮਤਿ ਦੇ ਪ੍ਰਚਾਰ ਖੇਤਰ ‘ਚ ਪਾਏ ਯੋਗਦਾਨ ਦਾ ਜ਼ਿਕਰ ਭਾਵਪੂਰਤ ਸਬਦਾਂ ‘ਚ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਤ ਬਾਬਾ ਗਿਆਨ ਦੇਵ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਪੰਡਵਾ (ਫਗਵਾੜਾ), ਸੰਤ ਭੋਲਾ ਦਾਸ ਭਾਰਸਿੰਘਪੁਰਾ, ਸੰਤ ਕਸ਼ਮੀਰ ਸਿੰਘ ਕੋਟਫਤੂਹੀ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਮੱਖਣ ਸਿੰਘ ਦਰੀਆ, ਸੰਤ ਗੁਰਵਿੰਦਰ ਸਿੰਘ ਹਜ਼ਾਰਾ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਦਵਿੰਦਰ ਕੌਰ ਕਾਲਰਾ, ਗੁਰਦਿਆਲ ਸਿੰਘ ਕਾਲਰਾ ਅਤੇ ਇਲਾਕੇ ਦੇ ਸਰਪੰਚ, ਕੌਂਸਲਰ ਤੇ ਵੱਖ-ਵੱਖ ਸੁਸਾਇਟੀਆਂ ਦੇ ਅਹੁੱਦੇਦਾਰ ਤੇ ਮੈਂਬਰ ਵੀ ਹਾਜ਼ਰ ਰਹੇ। ਆਈਆਂ ਸ਼ਖਸ਼ੀਅਤਾਂ ਦਾ ਸਨਮਾਨ ਸੰਤ ਬਾਬਾ ਹਰਜਿੰਦਰ ਸਿੰਘ ਵਲੋਂ ਸਿਰੋਪਾਓ ਪਾ ਕੇ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿਮੇਵਾਰੀ ਮਨਜਿੰਦਰ ਸਿੰਘ ਜੌਹਲ ਵਲੋਂ ਨਿਭਾਈ ਗਈ। ਇਸ ਮੌਕੇ ਤੇ ਪ੍ਰੈਫੈਸਰ ਹਰਬੰਸ ਸਿੰਘ ਬੋਲੀਨਾ ਤੇ ਰਣਜੀਤ ਸਿੰਘ ਜੋਹਲ ਤੋਂ ਇਲਾਵਾ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
Sunday, 5 February 2023
ਜੋਹਲਾਂ ਵਿਖੇ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ 8 ਫਰਵਰੀ ਨੂੰ

ਸਤਿਕਾਰਯੋਗ ਸੰਤ ਹਰਜਿੰਦਰ ਸਿੰਘ ਚਾਹ ਵਾਲੇ
ਜਲੰਧਰ 05 ਫਰਵਰੀ (ਅਮਰਜੀਤ ਸਿੰਘ)- ਪੰਜਾਬ ਦੀ ਉੱਘੀ ਧਾਰਮਿਕ ਸ਼ਖਸ਼ੀਅਤ ਸੰਤ ਬਾਬਾ ਕਪੂਰ ਪਿੰਡ ਨਿਰਬਾਣ ਜੀ ਦੀ ਸਲਾਨਾ 107ਵੀਂ ਯਾਦ ਵਿੱਚ 8 ਫਰਵਰੀ ਨੂੰ ਮਹਾਨ ਗੁਰਮਤਿ ਸਮਾਗਮ 8 ਫਰਵਰੀ ਨੂੰ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸੰਤ ਬਾਬਾ ਹਰਜਿੰਦਰ ਸਿੰਘ ਨੇ ਦਸਿਆ ਕਿ ਮਹਾਂਪੁਰਖਾਂ ਦੀ ਯਾਦ ਵਿੱਚ ਚੱਲ ਰਹੀ ਲ੍ਹੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲ੍ਹੜੀ ਦੇ ਭੋਗ 8 ਫਰਵਰੀ ਨੂੰ ਸਵੇਰੇ ਅਮਿ੍ਰਤ ਵੇਲੇ ਪਾਏ ਜਾਣਗੇ, ਬਾਅਦ ਵਿੱਚ ਇਲਾਕੇ ਦੀ ਸੰਗਤ ਦੇ ਵੱਖ-ਵੱਖ ਪਰਿਵਾਰਾਂ ਵਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਸਹਿਜਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ ਸ਼੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ, ਰਾਗੀ ਭਾਈ ਸਰਬਜੀਤ ਸਿੰਘ ਕਪੂਰਥਲੇ ਵਾਲੇ, ਡਾ. ਭਾਈ ਜਗਜੀਵਨ ਸਿੰਘ ਦੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਉੱਘੀਆਂ ਧਾਰਮਿਕ ਸ਼ਖਸ਼ੀਅਤਾਂ ਤੇ ਸੰਤ ਮਹਾਂਪੁਰਸ਼ ਵੀ ਪੁੱਜ ਰਹੇ ਹਨ। ਮਹਾਂਪੁਰਖਾਂ ਨੇ ਦਸਿਆ ਇਨ੍ਹਾਂ ਸਮਾਗਮਾਂ ਤੋਂ ਇਲਾਵਾ 18 ਫਰਵਰੀ ਨੂੰ ਬਹਾਦੁਰਪੁਰ (ਯਮੁੱਨਾਨਗਰ) ਅਤੇ 19 ਫਰਵਰੀ ਨੂੰ ਗੁਰਦੁਆਰਾ ਕੌਂਚ ਬੇਲੀ ਬਹਿਰਾਲ (ਪਾਂਉਟਾ ਸਾਹਿਬ) ਵਿਖੇ ਵੀ ਗੁਰਮਤਿ ਸਮਾਗਮ ਹੋ ਰਹੇ ਹਨ।
ਥਾਣਾ ਪਤਾਰਾ ਦੀ ਪੁਲਿਸ ਨੇ ਲੁੱਟਾਂ, ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ 2 ਹੋਰ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ
ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਲੁੱਟਾਂ, ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ 2 ਹੋਰ ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਤੋਂ 03 ਮੋਟਰਸਾਈਕਲ, 01 ਸਕੂਟਰੀ, 06 ਸਮਾਰਟ ਫੋਨ, 03 ਕੀ. ਪੈਡ ਮੋਬਾਇਲ ਫੌਨ, 1 ਫੋਟੋਗ੍ਰਾਫਿਕ ਕੈਮਰਾ, 03 ਬੈਟਰੀਆਂ, 03 ਕੈਮਰਾ ਸਟੈਂਡ, 03 ਪਰਸ ਬ੍ਰਾਮਦ ਕੀਤੇ ਹਨ।
ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਪੀ ਇੰਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ, ਡੀਐਸਪੀ ਆਦਮਪੁਰ ਸਰਬਜੀਤ ਰਾਏ, ਦੀ ਅਗਵਾਈ ਹੇਠ ਥਾਣਾ ਪਤਾਰਾ ਮੁੱਖੀ ਹਰਿੰਦਰ ਸਿੰਘ ਦੀ ਪੁਲਿਸ ਟੀਮ ਨੇ ਲੁੱਟਾਂ, ਖੋਹਾਂ ਤੇ ਚੌਰੀਆਂ ਕਰਨ ਇਹ 2 ਮੁਲਜਮਾਂ ਨੂੰ ਕਾਬੂ ਕੀਤਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਡੀਐਸਪੀ ਆਦਮਪੁਰ ਸਰਬਜੀਤ ਰਾਏ ਨੇ ਦੱਸਿਆ ਬੀਤੇ ਦਿਨ 02 ਫਰਵਰੀ ਨੂੰ ਇਕ ਵਿਅਕਤੀ ਅਮਰਜੀਤ ਸਿੰਘ ਉਰਫ ਜੋਜੋ ਪੁੱਤਰ ਅਮਰੀਕ ਸਿੰਘ ਵਾਸੀ ਜੈਤੇਵਾਲੀ ਜਲੰਧਰ ਨੂੰ ਡਿਸਕਵਰ ਮੋਟਰਸਾਇਕਲ ਤੇ ਦਾਤਰ ਸਮੇਤ ਕਾਬੂ ਕਰਕੇ ਉਸਦੇ ਖਿਲ਼ਾਫ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸਦੇ ਇੱਕ ਹੋਹਰ ਸਾਥੀ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾਮੰਡੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਪਰ ਉਸਦੇ ਤਿੰਨ ਸਾਥੀ ਭਗੋੜੇ ਸਨ, ਜਿੰਨ੍ਹਾਂ ਦੀ ਵੱਖ-ਵੱਖ ਬਣਾਈਆਂ ਟੀਮਾਂ ਦੁਆਰਾ ਭਾਲ ਕੀਤੀ ਗਈ। ਥਾਣਾ ਪਤਾਰਾ ਮੁੱਖੀ ਹਰਿੰਦਰ ਸਿੰਘ ਦੀ ਪੁਲਿਸ ਟੀਮ ਨੇ ਸਫਲਤਾ ਹਾਸਲ ਕਰਦੇ ਹੋਏ, ਲੁੱਟਾਂ ਤੇ ਖੋਹਾਂ ਕਰਨ ਵਾਲੇ ਦੋ ਹੋਰ ਮੁਲਜਮਾਂ, ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਉਰਫ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੰਗਲ ਸ਼ਾਮਾ ਜਲੰਧਰ ਨੂੰ ਗਿ੍ਰਫਤਾਰ ਕੀਤੀ ਹੈ। ਇਨ੍ਹਾਂ ਨੇ 26 ਜਨਵਰੀ ਨੂੰ ਪਤਾਰਾ ਦੇ ਪਿੰਡ ਢੱਡੇ ਤੋ ਕਰੀਬ ਇੱਕ ਹਫਤਾ ਪਹਿਲਾ ਸ਼ਰਾਬ ਦੇ ਠੇਕੇ ਤੇ ਨਕਲੀ ਪਿਸਤੋਲ ਦਿਖਾ ਕੇ 15 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਇਹ ਲੁੱਟ ਦੀ ਵਾਰਦਾਤ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਮਰਜੀਤ ਸਿੰਘ ਉਰਫ ਜੋਜੋ ਨੇ ਮਿਲ ਕੇ ਕੀਤੀ ਸੀ। ਇਨ੍ਹਾਂ ਨੇ ਹਰਲੀਨ ਵਾਟਰ ਪਾਰਕ ਕਪੂਰ ਪਿੰਡ ਨੇੜਿਉੇ ਅੱਧੀ ਰਾਤ ਨੂੰ ਬੀਤੇ ਦਿਨੀਂ ਇਕ ਕੈਮਰਾ ਫੋਟੋਗ੍ਰਾਫਰ ਪਾਸੋਂ ਉਸਦਾ ਕੀਮਤੀ ਕੈਮਰਾ ਅਤੇ ਕੈਮਰੇ ਦੇ ਸਟੈਂਡ ਦੀ ਖੋਹ ਕੀਤੀ ਸੀ। ਜਿਸਦੇ ਖਿਲਾਫ ਏ.ਐਸ.ਆਈ ਰਾਮ ਪਕਾਸ਼ ਵੱਲੋਂ ਮਾਮਲਾ ਨੰਬਰ 12 ਮਿਤੀ 30 ਜਨਵਰੀ ਨੂੰ ਥਾਣਾ ਪਤਾਰਾ ਜਲੰਧਰ ਵਿਖੇ ਦਰਜ਼ ਕੀਤਾ ਸੀ। ਡੀਐਸਪੀ ਸਰਬਜੀਤ ਰਾਏ ਨੇ ਦਸਿਆ ਜੋ ਇਨ੍ਹਾਂ ਤਿੰਨਾਂ ਨੇ ਮਿਲਕੇ ਵੱਖ-ਵੱਖ ਥਾਵਾਂ ਤੇ ਕਈ ਖੌਹ ਦੀਆਂ ਵਾਰਦਾਤਾਂ ਕੀਤੀਆਂ ਸਨ ਅਤੇ ਇਨ੍ਹਾਂ ਨੇ ਕਈ ਰਾਹਗੀਰਾਂ ਪਾਸੋਂ ਨਕਲੀ ਪਿਸਤੋਲ ਅਤੇ ਦਾਤਰ ਦੀ ਨੋਕ ਤੇ ਮੋਟਰ ਸਾਇਕਲ, ਮੋਬਾਇਲ ਅਤੇ ਪਰਸ ਖੌਹ ਕੀਤੇ ਸਨ। ਉਨ੍ਹਾਂ ਕਿਹਾ ਇਨ੍ਹਾਂ ਮੁਲਜ਼ਮਾਂ ਨੇ ਅੱਜ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਡੀਐਸਪੀ ਸਾਹਿਬ ਨੇ ਦਸਿਆ ਪੁੱਛ-ਗਿੱਛ ਦੌਰਾਨ ਪਤਾ ਚਲਿਆ ਕਿ ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਉਰਫ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀਅਨ ਨੰਗਲਸ਼ਾਮਾ ਥਾਣਾ ਪਤਾਰਾ ਨੇ ਦਸਿਆ ਕਿ ਅਸੀਂ ਤਿੰਨੇ ਸਾਥੀ ਮੋਟਰਸਾਇਕਲ ਉੱਤੇ ਜਾਲੀ ਨੰਬਰ ਪਲੇਟਾਂ ਲਗਾ ਕਿ ਇਕੱਠੇ ਹੇਠ ਹੀ ਵਾਰਦਾਤਾਂ ਕੀਤੀਆਂ ਹਨ। ਉਨ੍ਹਾਂ ਕਿਹਾ ਹੁਣ ਤੱਕ ਇਹ ਵਾਰਦਾਤਾਂ ਕਰਨ ਵਾਲੇ ਚਾਰ ਮੁਲਾਜ਼ਮਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਦੇ ਖਿਲਾਫ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ 8 ਦੇ ਕਰੀਬ ਮਾਮਲੇ ਦਰਜ਼ ਹਨ ਅਤੇ ਇਹ 22 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
.png)
.png)


.png)
.jpg)
.jpg)

.jpg)
.png)
.jpg)