Wednesday, 30 August 2023

ਇੰਪੀਰੀਅਲ ਸਕੂਲ ਆਦਮਪੁਰ ਵਿੱਖੇ ਰਾਸ਼ਟਰੀ ਖੇਡ ਦਿਵਸ ਧੂਮਧਾਮ ਨਾਲ ਮਨਾਇਆ



ਆਦਮਪੁਰ 29 ਅਗਸਤ (ਅਮਰਜੀਤ ਸਿੰਘ)-
ਇੰਪੀਰੀਅਲ ਸਕੂਲ ਆਦਮਪੁਰ ਵਿੱਖੇ ਰਾਸ਼ਟਰੀ ਖੇਡ ਦਿਵਸ ਪ੍ਰਿਥਵੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਮੁੱਖ ਪਤਵੰਤੇ ਸੱਜਣਾਂ ਵਜੋਂ ਪ੍ਰੇਮਚੰਦ ਡੇਗਰਾ ਆਪਣੇ ਸਮੇਂ ਦੇ ਉੱਘੇ ਅੰਤਰ ਰਾਸ਼ਟਰੀ ਪਹਿਲਵਾਨ ਅਤੇ ਆਪਣੇ ਸਮੇਂ ਕਈ ਵਾਰ ਰਹੇ ਮਿਸਟਰ ਯੂਨੀਵਰਸ ਮਿਸਟਰ ਪੰਜਾਬ, ਮਿਸਟਰ ਇੰਡੀਆ, ਮਿਸਟਰ ਏਸ਼ੀਆ ਆਦਿ, ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਸਰੋਜ ਬਾਲਾ ਜੋ ਭਾਰਤੀ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਖੇਡੇ ਸਨ ਅਤੇ ਸ੍ਰੀਮਤੀ ਵੀਨਾ ਜੀ ਵੀ ਸ਼ਾਮਲ ਸਨ। ਇਸ ਸਮਾਰੋਹ ਵਿੱਚ ਮੈਨੇਜਮੈਂਟ ਦੇ ਮੈਂਬਰਾਂ ਵਿੱਚ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੌੜਾ ਅਤੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਅਤੇ ਹੈੱਡ ਮਿਸਟਰੈਸ ਪਰਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਿਲ ਸਨ। ਇਸ ਸਮਾਰੋਹ ਵਿੱਚ ਹੈੱਡ ਬੁਆਏ ਅਤੇ ਹੈੱਡ ਗਰਲ, ਸਪੋਰਟਸ ਅਤੇ ਹਾਊਸ ਕਪਤਾਨ ਚੁਣੇ ਗਏ। ਇਸ ਸਮਾਰੋਹ ਵਿੱਚ ਵਿਦਿਆਰਥੀਆਂ ਦੁਆਰਾ ਇੱਕ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

ਜਿਸ ਵਿੱਚ ਵਿਦਿਆਰਥੀਆਂ ਨੇ ਖੇਡ ਗੀਤ, ਨਾਚ ਅਤੇ ਭੰਗੜੇ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਨੇ ਸਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ ਅਤੇ ਸਾਡੇ ਦੇਸ਼ ਦੇ ਖਿਡਾਰੀ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਦੇ ਲਈ ਇੱਕ ਪ੍ਰੇਰਨਾ ਦੇ ਸ੍ਰੋਤ ਬਣੇ ਹਨ। ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਵਿਦਿਆਰਥੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਉਤਸ਼ਾਹਪੂਰਵਕ ਪੇਸ਼ਕਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਲਈ ਖੇਡਾਂ ਵਿੱਚ ਰੁਝਾਨ ਲਈ ਪ੍ਰੇਰਿਤ ਕੀਤਾ ਅਤੇ ਦੇਸ਼ ਦੇ ਉੱਘੇ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੇ ਅੰਤ ਵਿੱਚ ਮੁੱਖ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਭੇਂਟਾਂ ਦਿੱਤੀਆਂ ਗਈਆਂ। ਹੈੱਡ ਮਿਸਟਰੈਸ ਪਰਵਿੰਦਰ ਕੌਰ ਨੇ ਇਸ ਸਮਾਰੋਹ ਦੀ ਸ਼ਾਨਦਾਰ ਵਾਗਡੋਰ ਸੰਭਾਲੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।

Thursday, 24 August 2023

ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲਿਆਂ ਦਾ ਸੰਗਤਾਂ ਵੱਲੋਂ ਜਨਮ ਦਿਨ ਮਨਾਇਆ ਗਿਆ



ਜਲੰਧਰ 22 ਅਗਸਤ (ਅਮਰਜੀਤ ਸਿੰਘ)-
ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਦਾ ਜਨਮ ਦਿਨ ਸਮੂਹ ਸੰਗਤਾਂ ਵਲੋਂ ਬਹੁਤ ਹੀ ਚਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਉਪਰੰਤ ਸੰਗਤਾਂ ਵਲੋਂ ਸੰਤ ਬਾਬਾ ਨਿਰਮਲ ਦਾਸ ਜੀ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਸਤਿਗੁਰੂ ਦੇ ਚਰਨਾਂ ਚ ਅਰਦਾਸ ਕੀਤੀ ਗਈ। ਉਪਰੰਤ ਕੀਰਤਨੀ ਜਥਿਆਂ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਸਤਿਗੁਰ ਦੇ ਸ਼ੁਕਰਾਨੇ ਵਜੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ ਅਤੇ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਸੰਤ ਬਾਬਾ ਨਿਰਮਲ ਦਾਸ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸੰਤ ਬਾਬਾ ਨਿਰਮਲ ਦਾਸ ਨੇ ਆਪਣਾ ਸਮੁੱਚਾ ਜੀਵਨ ਨਾਮ ਸਿਮਰਨ, ਸਮਾਜ ਭਲਾਈ ਅਤੇ ਆਪਣੇ ਰਹਿਬਰਾਂ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਲਗਾਇਆ ਹੈ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ਨੂੰ ਸੰਗਤਾਂ ਦੀ ਸੇਵਾ ਕਰਨ ਲਈ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ। ਇਸ ਮੌਕੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਕੇਕ ਲਿਆਂਦੇ ਗਏ ਅਤੇ ਸੰਗਤਾਂ ਵਲੋਂ ਡੇਰੇ ਵਿਖੇ 250 ਕਿਲੋ ਦਾ ਕੇਕ ਤਿਆਰ ਕਰਵਾਇਆ ਗਿਆ। ਜਿਸ ਨੂੰ ਸੰਤ ਬਾਬਾ ਨਿਰਮਲ ਦਾਸ ਵੱਲੋਂ ਸੰਗਤਾਂ ਦੀ ਹਾਜ਼ਰੀ ਚ ਕੱਟ ਕੇ ਸੰਗਤਾਂ ਨਾਲ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੰਗਤਾਂ ਲਈ ਕੇਕ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਵਰਤਾਏ ਗਏ। ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਵਾਲਿਆਂ ਨੇ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਇਸ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਸਰੀਰ ਵਿੱਚ ਜਿਨਾਂ ਚਿਰ ਸੁਆਸ ਚੱਲਣਗੇ ਮੈਂ ਸੰਗਤਾਂ ਦੀ ਨਿਸ਼ਕਾਮ ਸੇਵਾ ਕਰਦਾ ਰਹਾਂਗਾ। ਇਸ ਮੌਕੇ ਰਾਜ ਕੁਮਾਰ ਡੋਗਰ, ਅਮਰਜੀਤ ਦੌਲਤਪੁਰ, ਪੱਤਰਕਾਰ ਜਸਵਿੰਦਰ ਬੱਲ, ਹੁਸਨ ਲਾਲ, ਬਲਵੀਰ ਬੈਂਸ, ਸੁਖਜਿੰਦਰ ਸੁੱਖਾ, ਗੁਰਵੀਰ ਵਲੋਂ ਸੰਤ ਬਾਬਾ ਨਿਰਮਲ ਦਾਸ ਜੀ ਨੂੰ ਫੁੱਲਾਂ ਦੇ ਗੁਲਦਸਤੇ, ਸਿਰੋਪਾਓ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਸਰੂਪ ਭੇਂਟ ਕਰਕੇ ਖੁਸ਼ੀ ਸਾਂਝੀ ਕੀਤੀ।

ਡੇਂਗੂ ਫੈਲਣ ਦਾ ਮੁੱਖ ਕਾਰਨ ਜੀ.ਟੀ ਰੋਡ ਫਲਾਈਓਵਰ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ : ਵਾਲੀਆ



ਫਗਵਾੜਾ 24 ਅਗਸਤ (ਸ਼ਿਵ ਕੋੜਾ)-
ਸਥਾਨਕ ਜੀ.ਟੀ ਰੋਡ ’ਤੇ ਬਣੇ ਨੈਸ਼ਨਲ ਹਾਈਵੇਅ ਫਲਾਈਓਵਰ ਦੇ ਆਲੇ-ਦੁਆਲੇ ਅਤੇ ਪੁਲ ਦੇ ਹੇਠਾਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਡੇਂਗੂ ਦਾ ਮੁੱਖ ਕਾਰਨ ਦੱਸਦਿਆਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਫਲਾਈਓਵਰ ਬਣਾਉਣ ਦਾ ਸਿਹਰਾ ਲੈਣ ਵਾਲੇ ਵੱਡੇ ਲੀਡਰਾਂ ਨੂੰ ਸ਼ਹਿਰ ਦੀ ਇਹ ਵੱਡੀ ਸਮੱਸਿਆ ਨਜ਼ਰ ਨਹੀਂ ਆਉਂਦੀ? ਜੇਕਰ ਉਹ ਇਸ ਸਮੱਸਿਆ ਤੋਂ ਅਣਜਾਣ ਹਨ ਤਾਂ ਹੈਰਾਨੀ ਦੀ ਗੱਲ ਹੈ ਤੇ ਜੇਕਰ ਉਹ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰੀ ਬੈਠੇ ਹਨ ਤਾਂ ਇਸ ਨੂੰ ਫਗਵਾੜਾ ਸ਼ਹਿਰ ਦੀ ਤ੍ਰਾਸਦੀ ਮੰਨਿਆ ਜਾਵੇਗਾ। ਬੰਟੀ ਵਾਲੀਆ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਅਤੇ ਪੁਲ ਬਣਾਉਣ ਵਾਲੀ ਕੰਪਨੀ ਨੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ, ਜਿਸ ਦਾ ਖ਼ਮਿਆਜ਼ਾ ਫਗਵਾੜਾ ਵਾਸੀਆਂ ਨੂੰ ਹਰ ਸਾਲ ਭੁਗਤਣਾ ਪੈਂਦਾ ਹੈ ਕਿਉਂਕਿ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਵੀ ਪੁਲ ਦੇ ਹੇਠਾਂ ਅਤੇ ਦੋਵੇਂ ਪਾਸੇ ਸਰਵਿਸ ਲੇਨ ’ਤੇ ਲੰਬੇ ਸਮੇਂ ਤੋਂ ਖੜ੍ਹਾ ਪਾਣੀ ਡੇਂਗੂ ਦੀ ਫੈਕਟਰੀ ਬਣ ਗਿਆ ਹੈ। ਇਹੀ ਕਾਰਨ ਹੈ ਕਿ ਹਰ ਸਾਲ ਇਹ ਮਹਾਂਮਾਰੀ ਸ਼ਹਿਰ ਵਿੱਚ ਫੈਲਦੀ ਹੈ। ਕਈ ਲੋਕ ਡੇਂਗੂ ਦਾ ਸ਼ਿਕਾਰ ਹੋ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਦੇ ਨੇੜੇ ਮਾਡਲ ਟਾਊਨ ਖੇਤਰ ‘ਚ ਪਾਣੀ ਖੜਨ ਲਈ ਐਨ.ਐਚ.ਆਈ.ਏ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਮੱਸਿਆ ਸਬੰਧੀ ਅਥਾਰਟੀ ਦੇ ਅਧਿਕਾਰੀਆਂ ਤੋਂ ਪੁੱਛਿਆ ਤਾਂ ਅਧਿਕਾਰੀਆਂ ਵਲੋਂ ਕਿਸ ਤਰ੍ਹਾਂ ਦਾ ਭਰੋਸਾ ਦੇਣ ਦੀ ਬਜਾਏ ਉਲਟਾ ਉਨ੍ਹਾਂ ਤੋਂ ਸਮੱਸਿਆ ਦੇ ਹੱਲ ਬਾਰੇ ਪੁੱਛਿਆ ਜਾਣ ਲੱਗਾ। ਸਾਬਕਾ ਕੌਂਸਲਰ ਵਾਲੀਆ ਨੇ ਕਾਰਪੋਰੇਸ਼ਨ ਫਗਵਾੜਾ ਤੋਂ ਵੀ ਮੰਗ ਕੀਤੀ ਕਿ ਮੀਂਹ ਦੇ ਖੜ੍ਹੇ ਪਾਣੀ ਵਿੱਚ ਘੱਟੋ-ਘੱਟ ਦਵਾਈ ਦਾ ਛਿੜਕਾਅ ਜ਼ਰੂਰ ਕੀਤਾ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ। ਉਨ੍ਹਾਂ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਵੀ ਮੰਗ ਕੀਤੀ ਹੈ ਕਿ ਵਾਰਡ ਪੱਧਰ ’ਤੇ ਫੋਗਿੰਗ ਕਰਵਾਈ ਜਾਵੇ ਅਤੇ ਘਰਾਂ ਵਿੱਚ ਡੋਰ-ਟੂ-ਡੋਰ ਚੈਕਿੰਗ ਮੁਹਿੰਮ ਚਲਾ ਕੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾਵੇ।

Sunday, 20 August 2023

ਆਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ, 485 ਮਰੀਜਾਂ ਦਾ ਹੋਇਆ ਮੁਫ਼ਤ ਚੈੱਕਅਪ



ਸੰਤ ਬਾਬਾ ਨਿਰਮਲ ਦਾਸ ਮਹਾਰਾਜ ਜੀ ਅਤੇ ਭੈਣ ਸੰਤੋਸ਼ ਕੁਮਾਰੀ ਜੀ ਬਾਬੇ ਜੋੜੇ ਵਾਲਿਆਂ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਕੈਂਪ ਦਾ ਉਦਘਾਟਨ
ਜਲੰਧਰ/ਹੁਸ਼ਿਆਪੁਰ (ਅਮਰਜੀਤ ਸਿੰਘ)-
ਆਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਹੁਸ਼ਿਆਰਪੁਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਬੇਗ਼ਮਪੁਰਾ ਸਦਨ, ਨੇੜੇ ਚਰਨ ਛੋਹ ਗੰਗਾ, ਪਿੰਡ ਮਹਿਮਦਪੁਰ (ਰੋਪੜ) ਵਿਖੇ ਮੁਫ਼ਤ ਮੈਡੀਕਲ ਕੈਂਪ ਵੈਦ ਬਲਜਿੰਦਰ ਰਾਮ ਦੀ ਅਗਵਾਹੀ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਅਤੇ ਭੈਣ ਸੰਤੋਸ਼ ਕੁਮਾਰੀ ਜੀ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਕੈਂਪ ਮੌਕੇ ਬਲਜਿੰਦਰ ਰਾਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਂਪ ਵਿੱਚ 485 ਮਰੀਜਾਂ ਦਾ ਮੁਫ਼ਤ ਚੈੱਕਅਪ ਵੀ ਕੀਤਾ ਗਿਆ ਜਿਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਆਯੁਰਵੈਦਿਕ ਦਵਾਈ ਦਾ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਆਯੂਵੈਦਿਕ ਦਵਾਈ ਰੋਗ ਨੂੰ ਸਰੀਰ ਵਿਚੋਂ ਜੜ੍ਹ ਤੋਂ ਖ਼ਤਮ ਕਰਦੀ ਹੈ ਅਤੇ ਇਸ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਆਯੁਰਵੈਦਿਕ ਦਵਾਈਆਂ ਦਾ ਪ੍ਰਯੋਗ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਕੈਂਪ ਵਿੱਚ ਵੈਦ ਲੁਕੇਸ਼ ਕੁਮਾਰ, ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਸੁਨੀਲ ਕੁਮਾਰ ਰੌਕੀ, ਵੈਦ ਦਵਿੰਦਰ ਸਿੰਘ, ਵੈਦ ਚਰਨਜੀਤ ਸਿੰਘ, ਵੈਦ ਰਿਤੇਸ਼, ਵੈਦ ਅਮਿਤ, ਡਾ. ਹਰਪਾਲ ਸਿੰਘ ਵੀ ਉਚੇਚੇ ਤੇ ਪੁੱਜੇ ਅਤੇ ਕੈਂਪ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਆਪਣਾ ਯੋਗਦਾਨ ਪਾਇਆ।


Saturday, 19 August 2023

ਪਿੰਡ ਸਿਕੰਦਰਪੁਰ ਵਿਖੇ 22ਵਾਂ ਵਿਸ਼ਾਲ ਸਲਾਨਾ ਜਾਗਰਣ ਯਾਦਗਾਰੀ ਹੋ ਨਿਬੜਿਆ



ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ ਪਿੰਡ ਸਿੰਕਦਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਕਰਵਾਇਆ ਗਿਆ, 22ਵਾਂ ਸਲਾਨਾ ਜਾਗਰਣ
ਜਲੰਧਰ (ਅਮਰਜੀਤ ਸਿੰਘ)-
ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ (ਰਜ਼ਿ.ਨੰ.417) ਪਿੰਡ ਸਿਕੰਦਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਦੇਸ਼ਾਂ ਵਿਦੇਸਾਂ ਵਿੱਚ ਬੈਠੇ ਮਹਾਂਮਾਈ ਦੇ ਭਗਤਾਂ, ਨਗਰ ਦੀਆਂ ਸੰਗਤਾਂ, ਗਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ 22ਵਾਂ ਵਿਸ਼ਾਲ ਸਲਾਨਾ ਜਾਗਰਣ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਮਹਾਂਮਾਈ ਦੀ ਪਵਿੱਤਰ ਜੋਤੀ ਮਾਤਾ ਜਵਾਲਾ ਜੀ ਤੋਂ ਲਿਆ ਕੇ ਪਿੰਡ ਵਿੱਚ ਪ੍ਰਕਰਮਾਂ ਕੀਤੀ ਗਈ। ਉਪਰੰਤ ਦੂਸਰੇ ਦਿਨ ਜਾਗਰਣ ਦੀ ਸ਼ੁਰੂਆਤ ਪਿੰਡ ਦੀ ਸਰਪੰਚ ਅਨੀਤਾ ਤੇ ਬਿੰਦਰ ਕੁਮਾਰ ਨੇ ਰਾਤ 9 ਵਜੇ ਰੀਬਨ ਕੱਟ ਕੇ ਕੀਤੀ। ਜਿਸ ਵਿੱਚ ਮਸ਼ਹੂਰ ਕਲਾਕਾਰ ਮਹੰਤ ਮਹੇਸ਼ ਐਂਡ ਪਾਰਟੀ ਅਲਾਵਲਪੁਰ ਵਾਲੇ, ਗਾਇਕਾ ਮਨਜਿੰਦਰ ਮਨੀ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਧੋਗੜੀ ਵੱਲੋਂ ਨਿਭਾਈ ਗਈ। ਇਸ ਜਾਗਰਣ ਮੌਕੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਰਿਹਾ ਜੋ ਕਿ ਮਹਾਂਮਾਈ ਦੇ ਦਰਸ਼ਨ ਕਰਨ ਵਾਸਤੇ ਜਾਗਰਣ ਵਿੱਚ ਪੁੱਜੀਆਂ। ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਚੀਮਾ ਅਤੇ ਹੋਰ ਮੈਂਬਰਾਂ ਵੱਲੋਂ ਜਾਗਰਣ ਦੀ ਸਪੰਨਤਾਂ ਤੇ ਕੰਜਕਾਂ ਦਾ ਪੂਜਨ ਵੀ ਕੀਤਾ ਗਿਆ। ਜਾਗਰਣ ਦੋਰਾਨ ਸੰਗਤਾਂ ਨੂੰ ਟਿੱਕੀਆਂ , ਚਾਹ ਪਕੌੜੇ, ਮਠਿਆਈਆਂ ਅਤੇ ਮਹਾਂਮਾਈ ਦਾ ਭੰਡਾਰੇ ਦੇ ਲੰਗਰ ਬਹੁਤ ਸਤਿਕਾਰ ਨਾਲ ਵਰਤਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਇਕਬਾਲ ਸਿੰਘ ਚੀਮਾ, ਤਰਲੋਕ ਸਿੰਘ ਖਜ਼ਾਨਚੀ, ਦੀਪਕ ਸੈਕਟਰੀ, ਮੈਂਬਰ ਬਲਵੀਰ ਸਿੰਘ, ਹਰਜਿੰਦਰ ਸਿੰਘ ਜਿੰਦਾ ਧੋਗੜੀ, ਸੇਵਾ ਸਿੰਘ, ਅਵਤਾਰ ਸਿੰਘ ਤਾਰ, ਗੁਰਪ੍ਰੀਤ ਸਿੰਘ ਗੋਪੀ, ਸੰਦੀਪ ਸੰਨੀ, ਦਲਜੀਤ ਸਿੰਘ, ਚੈਚਲ ਸਿੰਘ, ਮਨਜੀਤ ਸਿੰਘ, ਵਿਸ਼ਾਲ, ਅਮਿਤ ਕੁਮਾਰ, ਰਵਿੰਦਰ ਸਿੰਘ, ਸਚਿਨ ਗੋਰਾ, ਮੁਹੰਮਦ ਸ਼ਾਹ, ਰਵੀ ਦੱਤ, ਇੰਦਰਜੀਤ ਸਿੰਘ, ਹਰਪ੍ਰੀਤ ਬੱਧਣ, ਸਾਬੀ, ਸੋਮਨਾਥ, ਰਾਕੇਸ਼ ਕੁਮਾਰ, ਹਰਜਿੰਦਰ ਸਿੰਘ, ਮਨਜੀਤ ਲੰਬਰਦਾਰ, ਸੁਖਦੇਵ ਰਾਜ ਹੈਪੀ, ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ, ਓੁਕਾਰ ਸਿੰਘ ਅਤੇ ਹੋਰ ਸੇਵਾਦਾਰ ਦੇ ਕਮੇਟੀ ਮੈਂਬਰ ਹਾਜ਼ਰ ਸਨ।

Sunday, 13 August 2023

ਡੇਰਾ ਚਹੇੜੂ ਵਿਖੇ ਸੰਤ ਬਾਬਾ ਫੂਲ ਨਾਥ ਜੀ ਦੇ 66ਵੇਂ ਬਰਸੀ ਸਮਾਗਮ ਮਨਾਏ



ਬਚਿਆਂ ਨੂੰ ਸਿਖਿਅਤ ਕਰਨਾਂ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਡੇਰਾ ਚਹੇੜੂ ਦਾ ਮੁੱਖ ਮੰਤਵ
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-
ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੀ ਅਥਾਹ ਸ਼ਰਧਾ ਦਾ ਕੇਂਦਰ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ ਦੇ 66ਵੇਂ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਦੀ ਵਿਸ਼ੇਸ਼ ਅਗਵਾਹੀ ਵਿੱਚ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂਪਾ ਦੇ ਭੋਗ ਪਾਏ ਗਏ। ਉਪਰੰਤ ਖੁੱ੍ਰਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਭਾਈ ਹਰਪਾਲ ਸਿੰਘ ਵਿਰਦੀ ਜਲੰਧਰ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਭਾਈ ਬਲਵੀਰ ਲਹਿਰੀ ਅਤੇ ਗੁਰਮੇਲ ਸਿੰਘ ਅੱਟੀ ਵਾਲੇ, ਸ਼੍ਰੀ ਮੇਜਰ ਲਾਲ ਮਹਿਤਪੁਰ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਅਤੇ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ ਦੇ ਜਥੇ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਰਾਹੀਂ ਨਿਹਾਲ ਕੀਤਾ। ਇਨ੍ਹਾਂ 66ਵੇਂ ਬਰਸੀ ਸਮਾਗਮਾਂ ਮੌਕੇ ਤੇ ਸੰਤ ਟਹਿਲ ਦਾਸ ਨੰਗਲ ਖੇੜਾ, ਸੰਤ ਅਵਤਾਰ ਦਾਸ ਚਹੇੜੂ, ਸੰਤ ਸਾਗਰ ਨਾਥ ਗੰਗਾ ਨਗਰ, ਮਹੰਤ ਬਲਵੀਰ ਦਾਸ ਖੰਨਾਂ, ਸਾਂਈ ਪੱਪਲ ਸ਼ਾਹ ਡੇਰਾ ਭਰੋਮਜਾਰਾ, ਪੰਡਿਤ ਜਗਦੀਸ਼ ਆਦਮਪੁਰ, ਅਸ਼ੋਕ ਸੰਧੂ, ਮਹਿੰਦਰ ਮਹੇੜੂ, ਰਾਮ ਕੁਮਾਰ ਦਿੱਲੀ, ਰੋਸ਼ਨ ਢੰਡਾ ਰਾਮੂਵਾਲ, ਰਾਮ ਪ੍ਰਕਾਸ਼ ਗੁਰਾਇਆ ਵੀ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਇਸ ਮੌਕੇ ਵਿਦੇਸ਼ ਦੀ ਧਰਤੀ ਤੋਂ ਡੇਰਾ ਚਹੇੜੂ ਵਿਖੇ ਪੁੱਜੇ ਸੇਵਾਦਾਰ ਬੀਬੀ ਮਹਿੰਦਰ ਕੌਰ ਯੂ.ਕੇ ਪਤਨੀ ਲਸ਼ਮਣ ਦਾਸ ਜਿੰਦਾ ਨਕੌਦਰ, ਗੁਰਵਿੰਦਰਾ ਰਾਣੀ (ਮੀਰਾ) ਪਿੰਡ ਤਾਜਪੁਰ ਯੂ.ਕੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਨ੍ਹਾਂ ਬਰਸੀ ਸਮਾਗਮਾਂ ਮੌਕੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੇ 2023 ਸੀਜਨ ਦੇ ਵਿਦਿਆਰਥੀ ਅਮਨ ਕੁਮਾਰ, ਜਸ਼ਨਪ੍ਰੀਤ, ਜੋਤੀ, ਸ਼ਾਕਸ਼ੀ, ਪੱਲਵੀ, ਨਿਤਿਨ, ਉਕਾਰ, ਆਕਾਸ਼ਦੀਪ ਕਲੇਰ, ਮੁਸਕਾਨ, ਜਸਪ੍ਰੀਤ, ਕਰਨ ਸਾਭ ਅਤੇ ਸਪੋਕਨ ਇੰਗਲਿਸ਼ ਦੇ ਵਿਦਿਆਰਥੀ ਮੋਨਿਕਾ, ਸੰਦੀਪ ਰੱਲ, ਮੁਸਕਾਨ, ਅਨਿਸ਼ਾ, ਪ੍ਰਦੀਪ ਕੌਰ, ਸੁਹਾਨੀ ਹੀਰ, ਪਿ੍ਰਆ ਜੱਸਲ, ਮਾਇਆ, ਰੰਜਨਾਂ ਜੱਸਲ, ਸਾਕਸ਼ੀ ਅਤੇ ਸਪੋਕਨ ਕਲਾਸ ਦੀ ਵਿਦਿਆਥਣ ਮੁਸਕਾਨ, ਸੰਦੀਪ ਰੱਲ, ਜੋਤੀ ਦਾ ਮਹਾਂਪੁਰਸ਼ਾਂ ਵੱਲੋਂ ਵਿਸ਼ੇਸ਼ ਸਨਮਾਨ ਅਤੇ ਕੋਰਸ ਪੂਰਾ ਹੋਣ ਉਪਰੰਤ ਸਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਤੇ ਵਿਦੇਸ਼ ਦੌਰੇ ਤੋਂ ਡੇਰਾ ਚਹੇੜੂ ਵਿਖੇ ਵਾਪਸ ਪਰਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਡੇਰੇ ਵਿੱਚ ਪੁੱਜੀਆਂ ਸਮੂਹ ਸੰਗਤਾਂ ਨੂੰ ਜਿਥੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ ਉਥੇ ਉਨ੍ਹਾਂ ਸਰਬੱਤ ਸੰਗਤਾਂ ਨੂੰ ਸੰਤ ਬਾਬਾ ਫੂਲ ਨਾਥ ਜੀ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੇ ਜੀਵਨ ਇਤਿਹਾਸ ਤੇ ਵੀ ਚਾਨਣਾ ਪਾ ਕੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਸਾਨੂੰ ਸਰਿਆਂ ਨੂੰ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲਣਾਂ ਚਾਹੀਦਾ ਹੈ। ਸਮਾਗਮ ਮੌਕੇ ਤੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਭੁੱਲਾ ਰਾਮ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਐਡਵੋਕੇਟ ਪਵਨ ਕੁਮਾਰ, ਕੇਵਲ ਕ੍ਰਿਸ਼ਨ ਸੰਧੂ ਤੇ ਹੋਰ ਸੇਵਾਦਾਰ ਹਾਜ਼ਰ ਸਨ।


Thursday, 10 August 2023

ਦੀ ਇੰਪੀਰੀਅਲ ਸਕੂਲ ਆਦਮਪੁਰ ਵਿੱਖੇ ਸੀ.ਬੀ.ਐਸ.ਸੀ ਵੱਲੋ ਹੈਪੀ ਕਲਾਸਰੂਮਜ਼ ’ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

 


ਆਦਮਪੁਰ/ਜਲੰਧਰ 08 ਅਗਸਤ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਆਦਮਪੁਰ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਇਸ ਵਿੱਚ ਉੱਚ ਪੱਧਰੀ ਸੀ.ਬੀ.ਐਸ.ਈ ਦੁਆਰਾ ਆਯੋਜਿਤ ਆਪਣੇ ਕੈਂਪਸ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮ ਜਾਂ ਹੈਪੀ ਕਲਾਸਰੂਮਜ਼ ਨਾਲ ਸਬੰਧਤ ਇੱਕ ਵਰਕਸ਼ਾਪ ਕਰਵਾਈ ਗਈ। ਚੰਡੀਗੜ੍ਹ ਤੋਂ ਸੀ.ਓ.ਈ ਸਕੂਲ ਨੇ ਪ੍ਰੋਗਰਾਮ ਦੀ ਮੇਜ਼ਬਾਨੀ ਨਾ ਸਿਰਫ਼ ਆਪਣੀ ਅਧਿਆਪਨ ਫੈਕਲਟੀ ਲਈ ਕੀਤੀ, ਬਲਕਿ ਕੁਝ ਬਾਹਰਲੇ ਸਕੂਲਾਂ ਦੇ ਅਧਿਆਪਕਾਂ ਲਈ ਕੁੱਲ ਮਿਲਾ ਕੇ 41 ਅਧਿਆਪਕਾਂ ਲਈ ਕੀਤੀ ਗਈ। ਇਸ ਪ੍ਰੋਗਰਾਮ ਲਈ ਦੋ ਸਰੋਤ ਵਿਅਕਤੀ ਗਿਆਨਵਾਨ ਤਜ਼ਰਬੇਕਾਰ-ਡਾਕਟਰ ਰਵਿੰਦਰ ਕੌਰ, ਲੁਧਿਆਣਾ ਦੇ ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਅਤੇ ਵਿਲੱਖਣ ਸਖਸ਼ੀਅਤ ਸ਼੍ਰੀਮਤੀ ਰਾਜਵਿੰਦਰ ਪਾਲ, ਜਲੰਧਰ ਦੇ ਐਮ.ਜੀ.ਐਨ ਅਰਬਨ ਅਸਟੇਟ ਫੇਜ਼-2 ਵਿਖੇ ਵਾਈਸ-ਪ੍ਰਿੰਸੀਪਲ ਨੇ ਸਾਡੇ ਵਿਹੜੇ ਵਿੱਚ ਚਾਨਣ ਕੀਤਾ।

ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਅਤੇ ਡਾਇਰੈਕਟਰ ਜਗਮੋਹਨ ਅਰੋੜਾ ਤੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਪ੍ਰਿੰਸੀਪਲ ਇੰਮਪੀਰੀਅਲ ਸਕੂਲ ਸਿਟੀ ਕੈਂਪਸ ਪੂਜਾ ਠਾਕੁਰ, ਹੈੱਡ ਮਿਸਟਰੈਸ ਪਰਵਿੰਦਰ ਕੌਰ, ਮੁੱਖ ਅਕਾਦਮਿਕ ਸਲਾਹਕਾਰ ਸੁਸ਼ਮਾ ਵਰਮਾ ਅਤੇ ਕੋਆਰਡੀਨੇਟਰ ਮੀਨੂ ਅਰੋੜਾ ਵੀ ਮੌਜੂਦ ਸਨ। ਇਸ ਦੀ ਸ਼ੁਰੂਆਤ ਗੁਲਦਸਤੇ ਦੀ ਪੇਸ਼ਕਾਰੀ ਅਤੇ ਸਰੋਤ ਵਿਅਕਤੀਆਂ ਨਾਲ ਸੰਖੇਪ ਜਾਣ-ਪਛਾਣ ਨਾਲ ਕੀਤੀ ਗਈ। ਪੂਰੇ ਪ੍ਰੋਗਰਾਮ ਨੂੰ ਹੈਪੀ ਟੀਚਰਸ ਕ੍ਰਿਏਟ ਹੈਪੀ ਕਲਾਸਰੂਮਜ਼ ਦੇ ਵਿਸ਼ੇ ’ਤੇ ਦੇ ਰੂਪ ਵਿੱਚ ਵੰਡਿਆ ਗਿਆ ਸੀ। ਐਕਸਪਲੋਰਿੰਗ ਹੈਪੀਨੈਸ ’ਤੇ ਖੁਸ਼ਹਾਲ ਕਲਾਸਰੂਮ ਲਈ  ਰਣਨੀਤੀਆਂ ਅਤੇ  ਥਿੰਕ-ਪੇਅਰ-ਸ਼ੇਅਰ, ਕਹਾਣੀ ਸੁਣਾਓ ਤਕਨੀਕ, ਕੁੱਲ ਸਰੀਰਕ ਪ੍ਰਤੀਕਿਰਿਆ ਅਤੇ ਮੂਡ ਮੀਟਰ ਆਦਿ ਇਹ ਸਾਰੇ ਹਿੱਸੇ ਬਹੁਤ ਹੀ ਦਿਲਚਸਪ ਅਤੇ ਪਰਸਪਰ ਪ੍ਰਭਾਵੀ ਸਨ। ਜਿਸ ਵਿੱਚ ਅਧਿਆਪਕਾਂ ਨੇ ਸਵੈ-ਜਾਗਰੂਕਤਾ ਵਿਕਸਿਤ ਕਰਨ, ਆਪਣੇ ਆਪ ਨੂੰ ਨਿਯੰਤ੍ਰਿਤ ਕਰਨ, ਰਿਸ਼ਤਿਆਂ ਨੂੰ ਸਮਝਣ, ਖੁਸ਼ੀ ਅਤੇ ਤੰਦਰੁਸਤੀ ਨੂੰ ਸਮਝਣ ਦੇ ਹੁਨਰ ਹਾਸਲ ਕੀਤੇ। ਹੈਪੀ ਇੰਡੈਕਸ ਦੀ ਗਣਨਾ ਕਿਵੇਂ ਕਰੀਏ, ਹੈਪੀਨੈਸ ਫਾਰਮੂਲਾ ਕਿਵੇਂ ਬਣਾਇਆ ਜਾਵੇ, ਖੁਸ਼ੀ ਦੇ ਰਸਤੇ, ਇੱਕ ਹੈਪੀ ਕਲਾਸਰੂਮ ਬਣਾਉਣ ਲਈ ਵੱਖੋ ਵੱਖਰੀਆਂ ਰਣਨੀਤੀਆਂ, ਵਿਸ਼ਲੇਸ਼ਣ ਕਰਨ ਲਈ ਕਿ ਕਿਸ ਚੀਜ਼ ਨੂੰ ਖੁਸ਼ ਬਣਾਉਂਦਾ ਹੈ, ਘਰ ਅਤੇ ਕੰਮ ਨੂੰ ਸੰਤੁਲਿਤ ਕਰਨ ਦੀਆਂ ਰਣਨੀਤੀਆਂ, ਕੰਮ ਦੇ ਸਮੇਂ ਦੌਰਾਨ ਸਾਹ ਲੈਣ ਲਈ ਕਿਵੇਂ ਰੁੱਕਣਾ ਹੈ, ਇਹ ਦਰਸਾਉਣ ਲਈ ਕਿ ਹੈਪੀ ਕਲਾਸਰੂਮ ਬਣਾਉਣ ਦੇ ਰਾਹ ਵਿੱਚ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ ਅਤੇ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਆਖਰੀ ਭਾਗ ਇਸ ਬਾਰੇ ਸੀ ਕਿ ਕੋਈ ਕਿਵੇਂ ਸੋਚ ਸਕਦਾ ਹੈ-ਜੋੜਾ-ਸਾਂਝਾ ਕਿਵੇਂ ਕਰ ਸਕਦਾ ਹੈ, ਕਹਾਣੀ ਸੁਣਾਉਣ ਦੀ ਕਲਾ, ਆਪਣੇ ਆਪ ਦੀ ਸਰੀਰਕ ਸਿਹਤ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ ਅਤੇ ਮੂਡ ਮੀਟਰ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇ। ਸਿੱਖਣ ਨੂੰ ਮਜ਼ਬੂਤ ਕਰਨ ਲਈ ਕਈ ਵਿਡੀਓਜ਼ ਪ੍ਰਦਰਸ਼ਿਤ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਕੁਝ ਦਿਲ ਦੀ ਅੰਦਰਲੀ ਤਾਰ ਨੂੰ ਇੰਨਾ ਕੁਚਲਿਆ ਕਿ ਹਰ ਕੋਈ ਇੱਕ ਵਾਰ ਜੁੜਿਆ ਮਹਿਸੂਸ ਕਰਦਾ ਹੈ। ਚੇਅਰਮੈਨ ਸਾਹਿਬ ਨੇ ਸਾਰਿਆਂ ਅਧਿਆਪਕਾਂ ਨੂੰ ਆਪਣੇ ਸੰਬੋਧਨ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਸੰਬੋਧਿਤ ਕੀਤਾ ਅਤੇ ਵਧੀਆ ਢੰਗ ਨਾਲ ਆਯੋਜਿਤ ਵਰਕਸ਼ਾਪ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਅਜਿਹੇ ਹੋਰ ਵੀ ਗਿਆਨ ਭਰਪੂਰ ਸੈਸ਼ਨ ਹੋਣਗੇ। ਉਹਨਾਂ ਨੇ ਅੱਗੇ ਸਮੁੱਚੀ ਟੀਚਿੰਗ ਫੈਕਲਟੀ ਨੂੰ ਇੱਕ ਹੈਪੀ ਕਲਾਸਰੂਮ ਬਣਾਉਣ ਲਈ ਰਣਨੀਤੀਆਂ ਨੂੰ ਲਾਗੂ ਕਰਨ ਲਈ ਕਿਹਾ, ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਕਿਹਾ ਕਿ ਜਦ ਤਕ ਸਾਰੇ ਅਧਿਆਪਕ ਉਸ ਪ੍ਰਕਾਰ ਦੀ ਟੀਚਿੰਗ ਕਲਾਸਰੂਮ ਵਿਚ ਕਰਨਗੇ ਤਾ ਯਕੀਨਨ ਇਮਪੀਰੀਅਲ ਸਕੂਲ ਦੇ ਬੱਚੇ ਅਪਣੀ ਜ਼ਿੰਦਗੀ ਵਿਚ ਪੜ੍ਹਾਈ ਦੇ ਨਾਲ ਨਾਲ ਖੁਸ਼ ਰਹਿਣਾ ਵੀ ਸਿੱਖ ਜਾਣਗੇ। ਇਸ ਦੇ ਨਾਲ ਅੰਤ ਵਿਚ ਸਾਰਿਆਂ ਦਾ ਸਕੂਲ ਆਉਣ ਲਈ ਧੰਨਵਾਦ ਕੀਤਾ।

Sunday, 6 August 2023

12 ਅਗਸਤ ਦਿਨ ਸ਼ਨੀਵਾਰ ਨੂੰ ਅੰਤਿਮ ਅਰਦਾਸ ਤੇ ਵਿਸ਼ੇਸ਼, ਰੂਹਾਨੀ ਸ਼ਖ਼ਸੀਅਤ ਅਤੇ ਸੇਵਾ ਦੇ ਮਹਾਂਸਾਗਰ ਸਨ, ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਜਿਆਣ ਵਾਲੇ


ਸੇਵਾ ਦੇ ਪੁੰਜ,
ਮਹਾਂਪਰਉਪਕਾਰੀ, ਸੇਵਾ ਸਿਮਰਨ ਦੇ ਮੁਜੱਸਮਾ, ਸ਼ਾਂਤ ਚਿੱਤ, ਮਹਾਨ ਉੱਜਲ ਆਤਮਾ, ਨਿਰਮਲ ਭੇਖ ਦੇ ਨਾਇਕ, ਸਿੱਖ ਪੰਥ, ਸਰਬੱਤ ਦੇ ਭਲੇ ਕਾਰਜਾ ਤੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ, ਪਰਮ ਪੂਜਨੀਕ, ਰੂਹਾਨੀ ਸ਼ਖਸ਼ੀਅਤ ਦੇ ਮਾਲਕ, ਮਹਾਨ ਤਪੱਸਵੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ, ਗੁਰਦੁਆਰਾ ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟੀਆ ਜਿਆਣ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਦਾ ਜਨਮ, ਸੱਤਵੇਂ ਪਾਤਸ਼ਾਹ ਜੀ ਦੀ ਪਾਵਨ ਚਰਨ ਛੋ੍ਹਹ ਪ੍ਰਾਪਤ ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਇਤਿਹਾਸਕ ਨਗਰ ਸੰਧਵਾਂ ਵਿਖੇ ਧਾਰਮਿਕ ਵਿਚਾਰਾਂ ਵਾਲੇ ਪਰਿਵਾਰ ਵਿੱਚ ਸਨ 1942 ਨੂੰ ਪਿਤਾ ਸ. ਨਿਰੰਜਣ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖ ਤੋਂ ਹੋਇਆ। ਆਪ ਜੀ ਬਚਪਨ ਤੋਂ ਹੀ ਗੁਰੂ ਘਰ ਪ੍ਰਤੀ ਸ਼ਰਧਾ, ਸੇਵਾ, ਸਿਮਰਨ ਤੇ ਮਹਾਂਪੁਰਖਾਂ ਦੇ ਪਿਆਰ ਨੇ ਉਨ੍ਹਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਸਾਰੀ ਉਮਰ ਗੁਰੂਆਂ ਵੱਲੋਂ ਦਰਸਾਏ ਸੱਚੇ-ਸੁੱਚੇ ਮਾਰਗ ਤੇ ਚੱਲਦਿਆਂ ਗੁਰਮਤਿ ਪ੍ਰਚਾਰ ਤੇ ਦੀਨ ਦੁਖੀਆਂ ਦੀ ਸੇਵਾ ਵਿੱਚ ਹੀ ਲਗਾ ਦਿੱਤੀ। ਸੰਤ ਬਾਬਾ ਬਲਬੀਰ ਸਿੰਘ ਰੱਬ ਜੀ ਨੇ ਹੋਤੀ ਮਰਦਾਨ ਸੰਪਰਦਾ ਦੇ ਮੁੱਖੀ ਸੰਤ ਬਾਬਾ ਕਰਮ ਸਿੰਘ ਜੀ ਦੇ ਪਰਮ ਸੇਵਕ ਸੰਤ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲਿਆਂ ਤੋਂ ਵਰੋਸਾਏ ਮਹਾਨ ਪਰਉਪਕਾਰੀ ਸ਼ਾਂਤੀ ਦੇ ਪੁੰਜ ਬਾਬਾ ਦਲੇਲ ਸਿੰਘ ਜੀ, ਪਿੰਡੋਂ ਮਜਾਰਾ ਵਾਲਿਆਂ ਨੇ ਅਜਿਹੀ ਲਗਣ ਲਗਾਈ ਕੇ ਅੱਜ ਪੂਰੀ ਦੁਨੀਆਂ ਵਿਚ ਗੁ. ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟੀਆ ਜਿਆਣ ਨੂੰ ਗੁਰਮਤਿ ਪ੍ਰਚਾਰ ਦਾ ਅਧਿਆਤਮਕ ਕੇਂਦਰ ਤੌਰ ਤੇ ਜਾਣਿਆ ਜਾਂਦਾ ਹੈ। ਸੰਤ ਬਾਬਾ ਬਲਵੀਰ ਸਿੰਘ ਰੱਬ ਜੀ ਨੇ ਗੁਰੂ ਘਰ ਵਿੱਚ ਪਾਵਨ ਡੇਰੇ ਦੀ ਬੜੀ ਸੁੰਦਰ ਤੇ ਰਮਣੀਕ ਇਮਾਰਤ ਦੀ ਉਸਾਰੀ, ਸ਼੍ਰੀ ਅੰਗੀਠਾ ਸਾਹਿਬ ਲੰਗਰ ਹਾਲ, ਬਹੁਤ ਸਾਰੇ ਰਿਹਾਇਸ਼ੀ ਕਮਰੇ, ਡੇਰੇ ਦੇ ਵਿਕਾਸ ਦੀ ਸ਼ਾਨ ਨੂੰ ਚਾਰ ਚੰਦ ਲਾਏ। ਆਪ ਜੀ ਸੰਤ ਬਾਬਾ ਦਲੇਲ ਸਿੰਘ ਜੀ ਦੀ ਹਜ਼ੂਰੀ ਵਿੱਚ ਬਹੁਤ ਕਾਫੀ ਸਮਾਂ ਰਹਿ ਕੇ ਕਥਾ ਕੀਰਤਨ ਅਤੇ ਸਿੱਖੀ ਪ੍ਰਚਾਰਕ ਰਾਹੀਂ ਅਣਥੱਕ ਸੇਵਾ ਕੀਤੀ। ਟੁੱਟੋ ਮੁਜਾਰਾ ਤੋਂ ਸੰਤ ਦਲੇਲ ਸਿੰਘ ਜੀ ਦੀ ਆਗਿਆ ਪਾ ਕੇ ਆਪ ਜੀ ਡੇਰਾ ਅੰਗੀਠਾ ਸਾਹਿਬ ਨਿਰਮਲ ਕੁਟੀਆ ਪਹੁੰਚ ਗਏ। ਇਸ ਅਸਥਾਨ ਤੇ ਆਪ ਜੀ ਨੇ ਬੜੀ ਮਿਹਨਤ ਕਰਕੇ ਖੇਤੀਬਾੜੀ ਦੇ ਨਾਲ ਕਥਾ ਕੀਰਤਨ ਰਾਹੀਂ ਬੇਅੰਤ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸੰਤ ਬਾਬਾ ਬਲਵੀਰ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਸ਼ਾਨਦਾਰ ਇਮਾਰਤ ਦੀ ਉਸਾਰੀ ਉਪਰੰਤ ਕਲਗੀਧਰ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਪਾਵਨ ਚਰਨ ਦੀ ਛੋਹ ਪ੍ਰਾਪਤ ਪਿੰਡ ਬੱਸੀ ਕਲਾਂ ਵਿਖੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਬਹੁਤ ਹੀ ਰਮਣੀਕ ਉਸਾਰੀ ਕਰਵਾਈ। ਸਿੱਖੀ ਪ੍ਰਚਾਰ ਲਈ ਦੇਸ਼ ਤੋਂ ਇਲਾਵਾ ਇੰਗਲੈਂਡ, ਉਥੋਂ ਦੀਆਂ ਸੰਗਤਾਂ ਨਾਲ ਮਿਲ ਕੇ ਗੁਰਮੁੱਖ ਪਿਆਰੇ ਸ. ਗੁਰਦੀਪ ਸਿੰਘ ਪੱਟੀ ਵਾਲੇ ਜਰਨੈਲ ਸਿੰਘ ਰਾਣਾ ਦੇ ਸਹਿਯੋਗ ਨਾਲ ਪਿਛਲੇ ਲੱਗਭਗ 40 ਸਾਲ ਤੋਂ ਦਿਨ ਰਾਤ ਇਕ ਕਰਕੇ ਜਿੰਦਗੀ ਦੇ ਅੰਤ ਸਵਾਸਾਂ ਤੱਕ ਮਹਾਨ ਸੇਵਾ ਕਰਕੇ ਪਰਉਪਕਾਰੀ ਕਾਰਜ ਕੀਤੇ। ਉਨ੍ਹਾਂ ਆਉਣ ਵਾਲੇ ਸਮੇਂ ਦੀ ਪਛਾਣ ਕਰਦਿਆਂ ਪਾਵਨ ਅਸਥਾਨ ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟੀਆ ਦੀ ਦੇਖਰੇਖ ਪ੍ਰਬੰਧਕੀ ਸਮੂਹ ਸੇਵਾ, ਸਮੂਹ ਸੰਤ ਸਮਾਜ ਤੇ ਸੰਗਤਾਂ ਦੇ ਭਾਰੀ ਇਕੱਠ ਵਿਚ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਡੇਰੇ ਦੀ ਸੇਵਾ ਨਿੱਭਾ ਰਹੇ ਸੰਤ ਬਲਰਾਜ ਸਿੰਘ ਜੀ ਤੇ ਬੀਬੀ ਗਗਨਦੀਪ ਕੌਰ ਨੂੰ ਪੱਕੇ ਤੌਰ ਤੇ 11 ਮਈ 2022 ਨੂੰ ਬਖਸ਼ਿਸ਼ ਕਰ ਦਿੱਤੀ। ਖੇਤੀਬਾੜੀ ਤੋਂ ਇਲਾਵਾ ਵਿਦਿਆ ਦੇ ਖੇਤਰ ਵਿੱਚ ਵੀ ਸਿੱਖੀ ਪ੍ਰਚਾਰ ਸਹਿਤ ਮਹਾਨ ਕਾਰਜ ਕੀਤੇ। ਸੇਵਾ ਸਿਮਰਨ ਤੇ ਸੰਗਤਾਂ ਨੂੰ ਨਾਮ ਜਪਾਉਂਦਿਆਂ ਸੰਤ ਬਾਬਾ ਬਲਬੀਰ ਸਿੰਘ ਰੱਬ ਜੀ 27ਜੁਲਾਈ2023 ਨੂੰ ਇਸ ਦੁਨੀਆਂ ਤੋਂ ਰੁਖਸਤ ਹੋ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਸੰਤ ਬਾਬਾ ਬਲਬੀਰ ਸਿੰਘ ਰੱਬ ਦੇ ਨਮਿਤ ਰੱਖੇ ਸਹਿਜਪਾਠ ਸਾਹਿਬ ਜੀ ਦੇ ਭੋਗ, ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਦਿਨ ਦੇ 12 ਵਜੇ ਤੋਂ ਸੰਤ ਬਲਰਾਜ ਸਿੰਘ ਤੇ ਬੀਬੀ ਗਗਨਦੀਪ ਕੌਰ ਦੀ ਅਗਵਾਈ ਵਿੱਚ ਡੇਰਾ ਸ਼੍ਰੀ ਅੰਗੀਠਾ ਸਾਹਿਬ ਨਿਰਮਲ ਕੁਟਿਆ ਜਿਆਣ ਜਿਲ੍ਹਾ ਹੁਸ਼ਿਆਰਪੁਰ ਵਿਖੇ 12 ਅਗਸਤ ਦਿਨ ਸ਼ਨੀਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਵੇਗੀ। ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਨਗਰ ਨਿਵਾਸੀ ਸੰਗਤਾਂ, ਪੰਥਕ ਵਿਦਵਾਨ, ਸੰਤ ਮਹਾਂਪੁਰਖ ਅਤੇ ਸਿੱਖ ਸੰਪਰਦਾਵਾਂ ਦੇ ਮੁਖੀ ਰੱਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਤੇ ਗੁਰੂ ਘਰ ਵਿਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। 

ਰਣਧੀਰ ਸਿੰਘ ਸੰਬਲ ਫੋਨ 84378-04150 


Saturday, 5 August 2023

रिसीवर गुरप्रीत सिंह गुरूद्वारा तल्हन साहिब में हुए नतमस्तक




जालंधर 05 अगस्त (SURMA PUNJAB)- देश-विदेश के लाखों श्रदालुओं की आस्था के केन्द्र गुरूद्वारा शहीद बाबा निहाल सिंह जी तल्हन के जिला प्रशासन की तरफ से रिसीवर नियुक्त किए गए गुरप्रीत सिंह सब रजिस्ट्रार जालंधर-1 वीरवार शाम को गुरूद्वारा साहिब में नतमस्तक हुए। उन्हें गुरूद्वारा साहिब के मैनेजर बलजीत सिंह व मैनेजर हरप्रीत सिंह द्वारा रिसीवर गुरप्रीत सिंह को सिरोपाओ देकर सम्मानित किया गया और उन्हें गुरूद्वारा साहिब में सेवा निभा रहे सेवादारों तथा अन्य कार्यों के बारे में विस्तार से जानकारी दी।

     रिसीवर गुरप्रीत सिंह ने कहा कि गुरूद्वारा साहिब में आने वाले श्रदालुओं की सुविधा के लिए विशेष प्रबंध किए जाएंगे। उन्होंने कहा कि डिप्टी कमिश्रर जालंधर विशेष सारंगल के दिशा-निर्देशों पर एस.डी.एम. जालंधर-1 विकास हीरा  द्वारा गुरूद्वारा तल्हन साहिब के रिसीवर की जो जिम्मेदारी उन्हें सौंपी गई है, उसे वह पूरी तनदेही से निभाएंगे।
    मैनेजर बलजीत सिंह व मैनेजर हरप्रीत सिंह ने कहा है कि आने वाले दिनों  में रिसीवर गुरप्रीत सिंह गुरूद्वारा साहिब के अधीन चल रहे शहीद बाबा निहाल सिंह चैरिटेबल अस्पताल का भी निरीक्षण करेंगे तां कि अस्पताल में आने वाले मरीजों के लिए और बेहतर प्रबंध किए जा सकें।

ਪਿੰਡ ਸਿਕੰਦਰਪੁਰ ਵਿੱਚ 22ਵਾਂ ਵਿਸ਼ਾਲ ਸਲਾਨਾ ਜਾਗਰਣ 14 ਅਗਸਤ ਦਿਨ ਸੋਮਵਾਰ ਨੂੰ



ਪਿੰਡ ਸਿੰਕਦਰਪੁਰ ਵਿੱਖੇ ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਇਕਬਾਲ ਸਿੰਘ ਚੀਮਾ ਦੀ ਵਿਸ਼ੇਸ਼ ਦੇਖਰੇਖ ਹੇਠ ਸਮੂਹ ਮੈਂਬਰਾਂ ਦੀ ਜਾਗਰਣ ਸਬੰਧੀ ਮੀਟਿੰਗ ਹੋਈ
ਜਲੰਧਰ, 29 ਜੁਲਾਈ (ਅਮਰਜੀਤ ਸਿੰਘ)-
ਜੈ ਮਾਤਾ ਜਵਾਲਾ ਜੀ ਕਲੱਬ ਵੈਲਫੇਅਰ ਸੁਸਾਇਟੀ (ਰਜ਼ਿ.ਨੰ.417) ਪਿੰਡ ਸਿਕੰਦਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਦੇਸ਼ਾਂ ਵਿਦੇਸਾਂ ਵਿੱਚ ਬੈਠੇ ਮਹਾਂਮਾਈ ਦੇ ਭਗਤਾਂ, ਨਗਰ ਦੀਆਂ ਸੰਗਤਾਂ, ਗਾ੍ਰਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਣ ਵਾਲਾ ਵਿਸ਼ਾਲ ਸਲਾਨਾ ਜਾਗਰਣ ਇਸ ਸਾਲ ਵੀ ਬਹੁਤ ਧੂਮਧਾਮ ਨਾਲ 14 ਅਗਸਤ ਦਿਨ ਸੋਮਵਾਰ ਨੂੰ ਕਰਵਾਇਆ ਜਾਵੇਗਾ।

ਜਾਗਰਣ ਸਬੰਧੀ ਸਮੂਹ ਮੈਂਬਰਾਂ ਦੀ ਮੀਟਿੰਗ ਮੌਕੇ ਜਾਣਕਾਰੀ ਦਿੰਦੇ ਪ੍ਰਧਾਨ ਇਕਬਾਲ ਸਿੰਘ ਚੀਮਾ ਨੇ ਦਸਿਆ ਕਿ ਇਸ 22ਵੇਂ ਸਲਾਨਾ ਜਾਗਰਣ ਸਬੰਧੀ 13 ਅਗਸਤ ਨੂੰ ਮਹਾਂਮਾਈ ਦੀ ਪਵਿੱਤਰ ਜੋਤੀ ਮਾਤਾ ਜਵਾਲਾ ਜੀ ਤੋਂ ਲਿਆ ਕੇ ਪਿੰਡ ਦੀ ਪ੍ਰਕਰਮਾਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਕਰਵਾਈ ਜਾਵੇਗੀ ਅਤੇ 14 ਅਗਸਤ ਰਾਤ 9 ਵਜੇ ਜਾਗਰਣ ਦੀ ਸ਼ੁਰੂਆਤ ਹੋਵੇਗੀ ਅਤੇ ਸਮਾਗਮ ਮੌਕੇ ਤੇ ਮਸ਼ਹੂਰ ਕਲਾਕਾਰ ਮਹੰਤ ਮਹੇਸ਼ ਐਂਡ ਪਾਰਟੀ ਅਲਾਵਲਪੁਰ ਵਾਲੇ, ਗਾਇਕਾ ਮਨਜਿੰਦਰ ਮਨੀ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਬੂਟਾ ਧੋਗੜੀ ਨਿਭਾਉਣਗੇ। ਇਸ ਮੌਕੇ ਸਮੂਹ ਸੰਗਤਾਂ ਨੂੰ ਮਹਾਂਮਾਈ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਅੱਜ ਮੀਟਿੰਗ ਮੌਕੇ ਤੇ ਪ੍ਰਧਾਨ ਇਕਬਾਲ ਸਿੰਘ ਚੀਮਾ, ਤਰਲੋਕ ਸਿੰਘ ਖਜ਼ਾਨਚੀ, ਦੀਪਕ ਸੈਕਟਰੀ, ਮੰਗਾ, ਸੋਮਾ, ਬਲਹਾਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੇਵਾ ਸਿੰਘ, ਅਵਤਾਰ ਸਿੰਘ ਤਾਰ, ਮੰਗੂ, ਗੁਰਪ੍ਰੀਤ ਸਿੰਘ ਗੋਪੀ, ਸੰਨੀ, ਦਲਜੀਤ ਜੀਤਾ, ਚੈਚਲ ਸਿੰਘ, ਮਨਜੀਤ ਸਿੰਘ ਬਿੱਟੂ, ਵਿਸ਼ਾਲ, ਅਮਿਤ ਕੁਮਾਰ, ਬਲਵੀਰ ਸਿੰਘ ਮੰਗਾ, ਜੋਤੀ, ਰਵਿੰਦਰ ਸਿੰਘ, ਸਚਿੰਨ ਗੋਰਾ, ਹਰਜਿੰਦਰ ਧੋਗੜੀ, ਮੁਹੰਮਦ ਸ਼ਾਹ, ਰਵੀ ਦੱਤ, ਇੰਦਰਜੀਤ ਸਿੰਘ, ਕੋਮਲ, ਹਰਪ੍ਰੀਤ ਬੱਧਣ, ਕਰਨਵੀਰ ਸਿੰਘ, ਸਾਬੀ ਅਤੇ ਹੋਰ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।   

ਸਬ ਇੰਸਪੈਕਟਰ ਅਮਨਦੀਪ ਕੌਰ ਮੁਲਤਾਨੀ ਦਾ ਸ਼ਿਵਸੈਨਾ ਸਮਾਜਵਾਦੀ ਨੇ ਸਵਾਗਤ ਕੀਤਾ



ਜਲੰਧਰ 05 ਅਗਸਤ (ਅਮਰਜੀਤ ਸਿੰਘ)-
ਪੁਲਿਸ ਥਾਣਾ ਸ਼ਾਹਕੋਟ ਤੋਂ ਬਦਲ ਕੇ ਥਾਣਾ ਪਤਾਰਾ ਦੀ ਇੰਚਾਰਜ ਬਣਨ ਤੇ ਅਮਨਦੀਪ ਕੌਰ ਮੁਲਤਾਨੀ ਦਾ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਬ ਇੰਸਪੈਕਟਰ ਅਮਨਦੀਪ ਕੌਰ ਮੁਲਤਾਨੀ ਵਲੋਂ ਪੁਲਿਸ ਥਾਣਾ ਸ਼ਾਹਕੋਟ ਵਿੱਚ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਹੈ ਉਮੀਦ ਕਰਦੇ ਹਨ ਕਿ ਇਸ ਪੁਲਿਸ ਥਾਣਾ ਪਤਾਰਾ ਦੀ ਡਿਊਟੀ ਨੂੰ ਉਸਤੋਂ ਵੀ ਜ਼ਿਆਦਾ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਵਲੋਂ ਮਾਂ ਬੰਗਲਾਮੁੱਖੀ ਜੀ ਦਾ ਸਰੂਪ ਅਤੇ ਮਾਤਾ ਦੀ ਚੁੰਨੀ ਪਹਿਨਾ ਕੇ ਸਵਾਗਤ ਕੀਤਾ। ਇਸ ਮੌਕੇ ਥਾਣਾ ਪਤਾਰਾ ਮੁੱਖੀ ਮੈਡਮ ਅਮਨਦੀਪ ਕੌਰ ਮੁਲਤਾਨੀ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤੰਨਦੇਹੀ ਨਾਲ ਨਿਭਾ ਕੇ ਏਰੀਏ ਦੇ ਨਸ਼ਾ ਤੱਸਕਰਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਇਲਾਕਾ ਵਾਸੀ ਪਤਾਰਾ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਦੇ ਨਾਲ ਪੰਜਾਬ ਮੀਤ ਪ੍ਰਧਾਨ ਰੋਬਿਨ ਗਿੱਲ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਬਾਘਾ, ਪੰਜਾਬ ਯੁੱਵਾ ਮੀਤ ਪ੍ਰਧਾਨ ਮਨੀ ਕੁਮਾਰ, ਪੰਚ ਅਮਰਜੀਤ ਜੈਤੇਵਾਲੀ, ਸਾਬਕਾ ਪੰਚ ਅਸ਼ੋਕ ਕੁਮਾਰ ਜੈਤੇਵਾਲੀ, ਸੰਨੀ ਚੰਦੜ ਆਦਿ ਵੀ ਹਾਜਰ ਸਨ।

ਜਲੰਧਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਕਰਾਇਮ ਨੂੰ ਰੋਕਣ ਲਈ ਨਾਕਾਬੰਦੀ ਤੇ ਚੈਕਿੰਗ ਕਰਨ ਦੇ ਨਿਰਦੇਸ਼ ਜਾਰੀ

ਹਿਸਟਰੀ ਸ਼ੀਟਰ, ਚੋਰ, ਸਨੇਚਰਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸਖਤ ਆਦੇਸ਼
ਜਲੰਧਰ (ਅਮਰਜੀਤ ਸਿੰਘ)- ਪੁਲਿਸ ਕਮਿਸ਼ਨਰ ਜਲੰਧਰ ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ, ਵਲੋਂ ਕਮਿਸ਼ਨਰੇਟ ਦੇ ਉਚ ਅਧਿਕਾਰੀਆਂ ਨਾਲ ਪੁਲਿਸ ਲਾਈਨ ਕਾਨਫਰੰਸ ਹਾਲ ਵਿਖੇ ਕਰਾਇਮ ਮੀਟਿੰਗ ਕੀਤੀ ਗਈ। ਜਿਸ ਵਿੱਚ ਡੀ.ਸੀ.ਪੀ ਸਿਟੀ ਜਗਮੋਹਣ ਸਿੰਘ ਪੀ.ਪੀ.ਐਸ ਤੋਂ ਇਲਾਵਾ ਏ.ਡੀ.ਸੀ.ਪੀ ਸਹਿਬਾਨ ਅਤੇ ਏ.ਸੀ.ਪੀ ਸਾਹਿਬਾਨ ਅਤੇ ਸ਼ਹਿਰ ਦੇ ਤਮਾਮ ਥਾਣਾ ਮੁੱਖੀ, ਯੂਨਿਟਾਂ ਦੇ ਇੰਚਾਰਜ ਤੇ ਚੌਂਕੀ ਇੰਚਾਰਜ ਹਾਜ਼ਰ ਸਨ।
                ਇਸ ਮੌਕੇ ਤੇ ਪੁਲਿਸ ਕਮਿਸ਼ਨਰ ਜਲੰਧਰ ਨੇ ਮੀਟਿੰਗ ਵਿੱਚ ਥਾਣਾ ਵਾਇਸ ਐਨ.ਡੀ.ਪੀ.ਐਸ ਐਕਟ ਦੇ ਅਪਰਾਧੀਆਂ ਤੇ ਪੈਨੀ ਨਿਗਾਹ ਰੱਖਦੇ ਹੋਏ ਚੱਲ ਰਹੇ ਮੁਕਦਿਆਂ ਉੱਪਰ ਗਹਿਰਾਈ ਨਾਲ ਜਾਂਚ ਅਤੇ ਪੈਰਵਾਈ ਕੀਤੀ ਜਾਵੇ ਅਤੇ ਜੇਲਾਂ ਵਿੱਚੋਂ ਜ਼ਮਾਨਤ ਉੱਪਰ ਆਏ ਵਿਅਕਤੀਆਂ ਦੇ ਮੌਜੂਦਾ ਸਮੇਂ ਵਿੱਚ ਕੰਮ ਕਾਰ ਬਾਰੇ ਜਾਂਚ ਪੜਤਾਲ ਕੀਤੀ ਜਾਵੇ। ਹਿਸਟਰੀ ਸ਼ੀਟਰ, ਚੋਰ, ਸਨੇਚਰ ਅਤੇ ਜਿਸ ਕਿਸੇ ਵਿਅਕਤੀ ਪਰ ਤਿੰਨ ਜਾਂ ਵੱਧ ਮੁਕੱਦਮੇ ਦਰਜ ਹਨ ਅਤੇ ਬਾਰ ਬਾਰ ਕਰਾਈਮ ਕਰਨ ਵਾਲਿਆ ਤੇ ਫੋਕਸ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਸਖਤ ਆਦੇਸ਼ ਦਿੱਤੇ ਗਏ ਹਨ।
              ਮਾਨਯੋਗ ਕਮਿਸ਼ਨਰ ਸਾਹਿਬ ਨੇ ਆਖਿਆ ਕਿ ਕਰਾਇਮ ਨੂੰ ਠੱਲ ਪਾਉਣ ਅਤੇ ਕ੍ਰਾਈਮ ਕਰਨ ਵਾਲੇ ਅਪਰਾਧੀਆਂ ਉੱਪਰ ਸ਼ਿਕੰਜਾ ਕੱਸਣ ਲਈ ਸ਼ਹਿਰ ਭਰ ਵਿੱਚ ਲਗ ਰਹੇ ਨਾਕਿਆਂ ਦੇ ਪੁਆਇੰਟਾਂ/ਸਥਾਨਾਂ ਅਤੇ ਟਾਈਮ ਸ਼ਡਿਊਲ ਨੂੰ ਬਾਰ-ਬਾਰ ਬਦਲੀ ਕਰਕੇ ਮੁਹੱਲਾ ਵਾਇਸ ਕ੍ਰਿਮੀਨਲ ਪ੍ਰਵਿਰਤੀ ਦੇ ਵਿਅਕਤੀਆਂ ਦੀ ਚੈਕਿੰਗ ਕਰਨ ਲਈ ਵੀ ਨਾਕੇ ਲਗਾਏ ਜਾਣ। ਤਾਂ ਜੋ ਅਪਰਾਧੀਆਂ ਦੇ ਸ਼ਿਕੰਜਾ ਕੱਸਿਆ ਜਾ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਕਰਾਇਮ ਫ੍ਰੀ ਅਤੇ ਸਾਫ ਸੁਥਰਾ ਮਾਹੌਲ ਪ੍ਰਦਾਨ ਕੀਤਾ ਜਾਵੇ।
ਥਾਣੇ ਵਿੱਚ ਆਉਣ ਵਾਲੇ ਆਮ ਜਨ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਇਨਸਾਫ ਦਿੱਤਾ ਜਾਵੇ। ਹਰ ਇਲਾਕੇ ਵਿੱਚੋਂ ਮੁਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਪੁਲਿਸ ਪਬਲਿਕ ਨੇੜਤਾ ਵਧਾਈ ਜਾਵੇ। ਅਪਰਾਧੀਆਂ ਦੀ ਸੂਚਨਾ ਮਿਲਣ ਪਰ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਭਗੌੜੇ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਪੀ.ਓ ਸਟਾਫ ਨੂੰ ਹੋਰ ਸ਼ਕਤੀਆਂ ਪ੍ਰਦਾਨ ਕਰਨ ਅਤੇ ਹਾਈਟੈਕ ਕਰਨ ਬਾਰੇ ਵੀ ਆਦੇਸ਼ ਦਿੱਤੇ ਗਏ। ਕਮਿਸ਼ਨਰੇਟ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਹੋਰ ਜਿਆਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਆਖਿਆ ਗਿਆ।

             ਕਮਿਸ਼ਨਰ ਸਾਹਿਬ ਵੱਲੋਂ ਮੋਟਰ ਸਾਈਕਲਾਂ ਪਰ ਟ੍ਰਿਪਲ ਰਾਈਡਿੰਗ, ਉੱਚੀ ਆਵਾਜ਼ ਵਾਲੇ ਹਾਰਨ, ਸਾਇਲੈਂਸਰ ਮੋਡੀਫਾਈ ਕਰਕੇ ਲਗਵਾਉਣ ਅਤੇ ਲਗਾਉਣ ਵਾਲੇ ਮਕੈਨਿਕਾ ਉੱਪਰ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ 15 ਅਗਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ। ਕਿਸੇ ਵੀ ਤਰਾ ਦੀ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਅਫਸਰਾਨ ਜਾਂ ਕੰਟਰੋਲ ਰੂਮ ਤੇ ਸੂਚਨਾ ਦਿਓ। ਪੰਜਾਬ ਪੁਲਿਸ ਹਮੇਸ਼ਾ ਆਪ ਦੀ ਸੇਵਾ ਵਿੱਚ ਹਾਜ਼ਰ ਹੈ।




Wednesday, 2 August 2023

ਦ ਇੰਪੀਰੀਅਲ ਸਕੂਲ ਆਦਮਪੁਰ ਵਿਖੇ ਇੰਟਰਨੈਸ਼ਨਲ ਟਾਇਗਰ ਦਿਵਸ ਮਨਾਇਆ ਗਿਆ

ਆਦਮਪੁਰ/ਜਲੰਧਰ 01 ਅਗਸਤ (ਅਮਰਜੀਤ ਸਿੰਘ)- ਦ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਕੁਦਰਤ ਦੀ ਸੰਭਾਲ ਅਤੇ ਜੰਗਲੀ ਜਾਨਵਰਾਂ ਦੀ ਸੰਭਾਲ ਲਈ ਇੱਕ ਵਿਸ਼ੇਸ਼ ਸਮਾਗਮ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਪਸਰੀਚਾ ਤੇ ਡਾਇਰੈਕਟਰ ਜਗਮੋਹਨ ਅਰੋੜਾ ਦੀ ਵਿਸ਼ੇਸ਼ ਅਗਵਾਹੀ ਵਿੱਤ ਮਨਾਇਆ ਗਿਆ। ਸਵੇਰ ਦੀ ਸਭਾ ਸਮੇਂ ਮਨਾਏ ਗਏ ਇਸ ਸਮਾਗਮ ਮੌਕੇ ਤੇ ਵਿਦਿਆਰਥੀਆਂ ਵੱਲੋਂ ਜੰਗਲੀ  ਜਾਨਵਰਾਂ ਦੇ ਬਚਾਓ ਲਈ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਜੰਗਲੀ ਜਾਨਵਰਾਂ ਦੀ ਸੰਭਾਲ ਲਈ ਗਰੁੱਪ ਡਾਂਸ ਪੇਸ਼ ਕੀਤਾ ਗਿਆ।
            ਇਸ ਮੌਕੇ ਤੇ ਮੁੱਖ ਪਤਵੰਤਿਆਂ ਵਜੋਂ ਪਿੰਡ ਸੱਤੋਵਾਲੀ ਤੋਂ ਸਰਪੰਚ ਜੋਤੀ ਤੇ ਹਰਜਿੰਦਰ ਪਾਲ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਐੱਸ.ਓ.ਐੱਫ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਜਿਹੜੇ ਵਿਦਿਆਰਥੀ  ਘਰਾਂ ਵਿੱਚ ਨਾ ਵਰਤਣ ਯੋਗ ਵਾਧੂ ਪਲਾਸਟਿਕ ਬੈਗ ਇਕੱਠੇ ਕਰ ਕੇ ਕੁਦਰਤ ਦੀ ਸੰਭਾਲ ਦੀ ਲੜੀ ਜੋੜ ਰਹੇ ਹਨ। ਉਨ੍ਹਾਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਕੁਦਰਤ ਅਤੇ ਜਾਨਵਰਾਂ ਦੀ ਸੰਭਾਲ ਲਈ ਸੇਧ ਦਿੱਤੀ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਗਈ।
ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਜੀ ਨੇ ਪਹੁੰਚੇ ਪਤਵੰਤਿਆਂ ਨੂੰ ਸਨਮਾਨ ਦੇ ਕੇ ਆਉਣ ਲਈ ਧੰਨਵਾਦ ਕੀਤਾ ਅਤੇ ਕੁਦਰਤ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨਾਲ ਉਤਸ਼ਾਹਿਤ ਕੀਤਾ। ਇਥੇ ਜਿਕਰਯੋਗ ਹੈ ਕਿ ਵਾਤਾਵਰਨ ਨਾਲ ਗੂੜਾ ਪਿਆਰ ਕਰਨ ਵਾਲੇ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਅਤੇ ਡਾਇਰੈਕਟਰ ਜਗਮੋਹਨ ਅਰੋੜਾ ਨੇ ਸਕੂਲ ਦੇ ਹਰ ਇੱਕ ਵਿਦਿਆਰਥੀ ਨੂੰ ਕੁਦਰਤ ਦੀ ਸੰਭਾਲ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਇੱਕ ਇਨਸਾਨ ਨੂੰ ਜਿਥੇ ਇਨ੍ਹਾਂ ਜਾਨਵਰਾਂ ਨਾਲ ਪਿਆਰ ਕਰਨਾਂ ਚਾਹੀਦਾ ਹੈ ਉਥੇ ਵਾਤਾਵਰਨ ਦੀ ਸੰਭੋਲ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। 
          ਅੰਤ ਵਿੱਚ ਇਹ ਸਮਾਗਮ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਚੀਫ਼ ਐਕਡਮਿਕ ਐਡਵਾਈਜ਼ਰ ਸ਼ੁਸ਼ਮਾ ਵਰਮਾ, ਹੈੱਡ ਮਿਸਟਰੈਸ ਪਰਵਿੰਦਰ ਕੌਰ, ਕੋਆਰਡੀਨੇਟਰ ਮੀਨੂੰ ਅਰੋੜਾ, ਐਕਟੀਵਿਟੀ ਇੰਚਾਰਜ ਭਾਸਕਰ ਬੱਗਾ ਅਤੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਇਆ।