Sunday, 29 September 2024

ਦਿਹਾਤੀ ਥਾਣਾ ਪਤਾਰਾ ਦੀ ਪੁਲਿਸ ਨੇ 03 ਕਿਲੋ ਡੋਡੇ ਤੇ ਪਲਸਰ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ



ਅਮਰਜੀਤ ਸਿੰਘ ਜੰਡੂ ਸਿੰਘਾ-
ਥਾਣਾ ਪਤਾਰਾ ਦੀ ਪੁਲਿਸ ਵੱਲੋਂ ਭੈੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਇੱਕ ਵਿਆਕਤੀ ਨੂੰ 3 ਕਿਲੋ ਡੋਡੇ ਅਤੇ ਪਲਸਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਥਾਣਾ ਮੁੱਖੀ ਪਤਾਰਾ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦਸਿਆ  ਕਿ ਪਤਾਰਾ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਪਾਸੋ ਤਿੰਨ ਕਿਲੋ ਡੋਡੇ (ਚੂਰਾ ਪੋਸਤ),ਪਲਸਰ ਮੋਟਰਸਾਈਕਲ P2.08.46.1159 ਬਰਾਮਦ ਕੀਤਾ ਹੈ।
          ਉਨ੍ਹਾਂ ਦਸਿਆ ਏ.ਐਸ.ਆਈ ਜੀਵਨ ਕੁਮਾਰ ਮੁਲਾਜ਼ਮਾਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਪਿੰਡ ਪੂਰਨਪੁਰ ਵਿੱਚ ਇੱਕ ਸਰਦਾਰ ਵਿਅਕਤੀ ਮੋਟਰਸਾਈਕਲ ਪਲਸਰ ਤੇ ਸਵਾਰ ਹੋ ਕੇ ਪਿੰਡ ਢਿੱਲਵਾਂ ਸਾਈਡ ਤੋ ਆਉਂਦਾ ਦੇਖਿਆ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਜੋ ਕਿ ਆਪਣਾ ਮੋਟਰਸਾਈਕਲ ਪਿੱਛੇ ਮੋੜਨ ਲੱਗ ਪਿਆ। ਮੁਲਾਜ਼ਮਾਂ ਨੇ ਉਸ ਵਿਆਕਤੀ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸਰਦੂਲ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਬੀਟਲਾ ਥਾਣਾ ਮਹਿਤਪੁਰ ਜਲੰਧਰ ਦੱਸਿਆ ਜਿਸ ਦੀ ਟੈਂਕੀ ਦੇ ਅੱਗੇ ਰੱਖੇ ਕਾਲੇ ਬੈਗ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ 03 ਕਿਲੋਗਰਾਮ ਡੋਡੇ (ਚੂਰਾ ਪੋਸਤ) ਬਰਾਮਦ ਹੋਇਆ। ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦਸਿਆ ਮੁਲਜ਼ਮ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਜਿਸਨੂੰ ਅੱਜ 30 ਸਤੰਬਰ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ।
ਕੈਪਸ਼ਨ- ਡੋਡਿਆਂ ਸਮੇਤ ਕਾਬੂ ਕੀਤੇ ਮੁਲਜ਼ਮ ਨਾਲ ਇੰਸਪੈਕਟਰ ਹਰਦੇਵਪ੍ਰੀਤ ਸਿੰਘ, ਏਐਸਆਈ ਜੀਵਨ ਕੁਮਾਰ, ਏਐਸਆਈ  ਬਲਜੀਤ ਸਿੰਘ ਤੋ ਹੋਰ ਮੁਲਾਜ਼ਮ।

Saturday, 28 September 2024

ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤਣਾ ਪਿਆ ਥਾਣਾ ਮਾਡਲ ਟਾਊਨ ਨੂੰ


ਤੜਕਸਾਰ ਡਿੱਗੇ ਭਾਰੀ ਸਫੈਦਿਆਂ ਨੇ ਚਕਨਾ ਚੂਰ ਕੀਤੇ ਨਵੇਂ ਨਕੋਰ ਵਾਹਨ 

ਹੁਸ਼ਿਆਰਪੁਰ, 28 ਸਤੰਬਰ (ਤਰਸੇਮ ਦੀਵਾਨਾ) - ਮੀਡੀਆ ਵੱਲੋਂ ਸਮੇਂ ਸਮੇਂ ਤੇ ਜਗਾਉਣ ਦੇ ਬਾਵਜੂਦ ਵੀ ਗੂੜੀ ਨੀਂਦ ਸੁੱਤੇ ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ  ਖਮਿਆਜ਼ਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਪੁਲਿਸ ਅਧਿਕਾਰੀਆਂ ਨੂੰ ਭੁਗਤਣਾ ਪਿਆ ਜਦੋਂ ਤੜੱਕਸਾਰ ਥਾਣਾ ਮਾਡਲ ਟਾਊਨ ਦੀ ਕੰਧ ਦੇ ਬਿਲਕੁਲ ਨਾਲ ਲੱਗੇ ਪੁਰਾਣੇ ਅਤੇ ਭਾਰੀ ਸਫੈਦਿਆਂ ਦੇ ਜੰਗਲ ਵਿੱਚੋਂ ਇੱਕ ਸਫੈਦਾ ਟੁੱਟ ਕੇ ਡਿੱਗ ਪਿਆ |


ਜਿਸ ਦੇ ਹੇਠਾਂ ਪੰਜਾਬ ਪੁਲਿਸ ਨੂੰ ਅਲਾਟ ਹੋਈ ਨਵੀਂ ਨਕੋਰ ਸਰਕਾਰੀ ਗੱਡੀ ਅਤੇ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਚਕਨਾਚੂਰ ਹੋ ਗਈ | ਵੱਡੇ ਤੜੱਕੇ  ਦਾ ਸਮਾਂ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਜਾਣ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ | ਜਿਕਰ ਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਬਿਲਕੁਲ ਇਸੇ ਤਰ੍ਹਾਂ ਹੀ ਸਫੈਦੇ ਦੇ ਦਰੱਖਤ ਦਾ ਇੱਕ ਵੱਡਾ ਟਾਹਣ ਟੁੱਟ ਕੇ ਕੰਧ ਦੇ ਨਾਲੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਦੂਰੀ ਦੀਆਂ ਤਾਰਾਂ ਉੱਤੇ ਜਾ ਪਿਆ ਸੀ ਅਤੇ ਚੰਗੇ ਭਾਗ ਹੋਣ ਕਾਰਣ ਕਿਸੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਸੀ, ਕਾਫੀ ਦਿਨ ਟੁੱਟੇ ਹੋਏ ਦਰੱਖਤ ਦਾ ਟਾਹਣ ਬਿਜਲੀ ਦੀਆਂ ਤਾਰਾਂ ਤੇ ਡਿੱਗਿਆ ਰਿਹਾ | ਇਸ ਦੌਰਾਨ ਪ੍ਰਕਾਸ਼ਿਤ ਖਬਰਾਂ ਵਿੱਚ ਵੀ ਜੰਗਲਾਤ ਮਹਿਕਮੇ ਅਤੇ ਪਰਾਸ਼ਨਿਕ ਲਾਪਰਵਾਹੀ ਨੂੰ ਵੱਡੀ ਪੱਧਰ ਤੇ ਉਜਾਗਰ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਕਾਫੀ ਦਿਨ ਬਾਅਦ ਇਸ ਟਾਹਣੇ  ਨੂੰ ਹਟਾਇਆ ਜਾ ਸਕਿਆ | ਪਰ ਇਸ ਦੇ ਬਾਅਦ ਵੀ ਨਾ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਨਾ ਹੀ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਹੋਇਆ | ਸਿੱਟੇ ਵਜੋਂ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਲਗਾਤਾਰ ਮੌਤ ਦੇ ਸਾਏ ਹੇਠ ਆਪਣੀ ਡਿਊਟੀ ਦੇਣ ਲਈ ਮਜਬੂਰ ਹੁੰਦੇ ਰਹੇ | ਪਰ ਤੜਕਸਾਰ ਡਿਗੇ ਸਫੈਦੇ ਦੇ ਦਰਖਤ ਵੱਲੋਂ ਕੀਤਾ ਗਿਆ ਵੱਡਾ ਨੁਕਸਾਨ ਜ਼ਿਲਾ ਪ੍ਰਸਾਸ਼ਨ ਅਤੇ ਜੰਗਲਾਤ ਮਹਿਕਮੇ ਦੀ ਕਾਰਗੁਜ਼ਾਰੀ ਦੀ ਪੋਲ ਖੋਲਣ ਲਈ ਕਾਫੀ ਹੈ | ਸਿਤਮ ਜਰੀਫੀ ਇਹ ਹੈ ਕਿ ਵੱਡੇ ਵੱਡੇ ਤੇ ਪੁਰਾਣੇ ਹੋ ਚੁੱਕੇ ਸਫੈਦਿਆਂ ਦੇ ਜੰਗਲਾਂ ਨਾਲ ਤਿੰਨ ਪਾਸਿਓਂ ਘਿਰੀ ਥਾਣਾ ਮਾਡਲ ਟਾਊਨ ਦੀ ਇਮਾਰਤ ਪੂਰੀ ਤਰ੍ਹਾਂ ਨਾਲ  ਅਣਸੁਰੱਖਿਅਤ ਹੈ ਪਰ ਸੰਬੰਧਿਤ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਹੀ ਉਡੀਕ ਕਰ ਰਹੇ ਹਨ ਜਿਸ ਤੋਂ ਬਾਅਦ ਸ਼ਾਇਦ ਜ਼ਿਲਾ ਪ੍ਰਸਾਸ਼ਨ ਦੀ ਜਾਗ ਖੁੱਲ੍ਹ ਜਾਵੇ |

ਸਤਨਾਮਪੁਰਾ ਪੁਲਿਸ ਵਲੋਂ 05 ਕਿਲੋ ਗਾਜਾ ਸਮੇਤ ਇੱਕ ਵਿਅਕਤੀ ਕਾਬੂ


ਫਗਵਾੜਾ 28 ਸਤੰਬਰ (ਸ਼ਿਵ ਕੋੜਾ) -
ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ 119/ਕਪੂ: ਸਮੇਤ ਸਾਥੀ ਕਰਮਚਾਰੀਆ ਦੇ ਦੋਰਾਨੇ ਗਸ਼ਤ ਰਾਕੇਸ ਮੰਡਲ ਪੁੱਤਰ ਤਿਲੋ ਮੰਡਲ ਵਾਸੀ ਪਿੰਡ ਦੁਰਗਾਪੁਰ ਡਾਕਖਾਨਾ ਦੁਰਗਾਪੁਰ ਥਾਣਾ ਪੁਰੇਨੀ ਮੱਧੇਪੁਰਾ ਬਿਹਾਰ 852116 ਹਾਲ ਵਾਸੀ ਦਾਣਾ ਮੰਡੀ ਫਗਵਾੜਾ ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਪਾਸੋ 05 ਕਿਲੋ ਗਾਜਾ ਬ੍ਰਾਮਦ ਕਰਕੇ ਖਿਲਾਫ ਮੁਕੱਦਮਾ ਨੰਬਰ 123 ਮਿਤੀ 26.09.2024 ਅ/ਧ 20-61-85 ਐਨ.ਡੀ.ਪੀ.ਐਸ ਐਕਟ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।

ਥਾਣਾ ਰਾਵਲਪਿੰਡੀ ਪੁਲਿਸ ਵਲੋਂ ਐਨ.ਡੀ.ਪੀ.ਐਸ ਐਕਟ ਤਹਿਤ 2 ਤੇ ਮਾਮਲਾ ਦਰਜ


ਫਗਵਾੜਾ 28 ਸਤੰਬਰ (ਸ਼ਿਵ ਕੋੜਾ) -
ਸ਼੍ਰੀਮਤੀ ਵਤਸਲਾ ਗੁਪਤਾ ਐਸ ਐਸ ਪੀ ਸਾਹਿਬ ਕਪੂਰਥਲਾ ਦੇ ਦਿਸ਼ਾ ਨਿਰਦੇਸਾਂ ਅਤੇ ਸ਼੍ਰੀਮਤੀ ਰੁਪਿੰਦਰ ਕੋਰ ਭੱਟੀ ਐਸ.ਪੀ ਫਗਵਾੜਾ, ਦਲਜੀਤ ਸਿੰਘ ਉਪ ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੋਰਾਨ ਇੰਸਪੈਕਟਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀਆ ਹਦਾਇਤਾਂ ਤੇ SI ਗੁਰਵਿੰਦਰਪਾਲ 577/ਜਲੰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਰਾਵਲਪਿੰਡੀ ਤੋ ਪਾਸ਼ਟਾ ਨੂੰ ਜਾਦੀ ਸੜਕ ਤੇ ਲਿੰਕ ਰੋਡ ਪ੍ਰੇਮਪੁਰ ਮੋਜੂਦ ਸੀ ਤਾ ਪਿੰਡ ਪ੍ਰੇਮਪੁਰ ਵੱਲੋ ਦੋ ਮੋਨੇ ਨੌਜਵਾਨ ਆਉਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛਾਹ ਨੂੰ ਮੁੜਨ ਲੱਗੇ ਤਾ ਐਸ ਆਈ ਗੁਰਵਿੰਦਰਪਾਲ ਵੱਲੋ ਸਾਥੀ ਕਰਮਚਾਰੀਆ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾ ਮੂਗੀਆ ਰੰਗ ਦੀ ਟੀ ਸ਼ਰਟ ਵਾਲੇ ਨੇ ਆਪਣਾ ਨਾਮ ਕੁਲਵੰਤ ਰਾਏ ਪੁੱਤਰ ਹਰੀਰਾਮ ਵਾਸੀ ਚਾਦਪੁਰ ਥਾਣਾ ਪਤਾਰਾ ਜਿਲਾ ਜਲੰਧਰ ਦੱਸਿਆ ਅਤੇ ਦੁਸਰੇ ਨੋਜਵਾਨ ਨੇ ਆਪਣਾ ਨਾਮ ਹਰੀਸ਼ ਨਾਹਰ ਪੁੱਤਰ ਤਰਸੇਮ ਲਾਲ ਵਾਸੀ ਚਾਦਪੁਰ ਥਾਣਾ ਪਤਾਰਾ ਜਿਲ ਜਲੰਧਰ ਦੱਸਿਆ ਜਿਹਨਾ ਦੀ ਜਾਬਤੇ ਅਨੁਸਾਰ ਕੀਤੀ ਗਈ ਜਿਹਨਾ ਦੀ ਤਲਾਸ਼ੀ ਦੋਰਾਨ 04 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਮੁੱਕਦਮਾ ਨੰਬਰ 57 ਮਿਤੀ 26.9.2024 ਅ/ਧ 21-61-85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ

ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ “ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ”ਸਬਦ ਰਿਲੀਜ਼

 


ਫਗਵਾੜਾ:- (ਸ਼ਿਵ ਕੋੜਾ)
- ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਇਲਾਹੀ ਕੀਰਤਨ ਕੰਪਨੀ ਦੇ ਮਾਲਕ  ਭਾਈ ਜੁਝਾਰ ਸਿੰਘ ਸਿੰਘ ਵਲੋਂ ਭਾਈ ਗੁਰਦਿੱਤ ਸਿੰਘ ਫਗਵਾੜੇ ਵਾਲਿਆ ਦਾ ਨਵਾਂ ਟਰੈਕ “ਮੇਰੇ ਲਾਲ  ਜੀਉ ਤੇਰਾ ਅੰਤੁ ਨ ਜਾਣਾ”ਸਬਦ ਸ.ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸੁਖਚੈਨਆਣਾ ਸਾਹਿਬ, ਸ.ਜਤਿੰਦਰ ਸਿੰਘ ਖਾਲਸਾ ਪ੍ਰਧਾਨ,ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ (ਰਜ਼ਿ) ਫਗਵਾੜਾ,ਬਾਬਾ ਅਮਰੀਕ ਸਿੰਘ ਮੁੱਖ ਸੇਵਾਦਾਰ ਸ਼ਹੀਦ ਬਾਬਾ ਹਰਦਿਆਲ ਸੇਵਾ ਸਿਮਰਨ ਕੇਂਦਰ ਫਗਵਾੜਾ ਵਲੋਂ ਸ਼ਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ । ਇਸ ਮੌਕੇ ਸ.ਖਾਲਸਾ ਨੇ ਇਲਾਹੀ ਕੀਰਤਨ ਕੰਪਨੀ ਦੇ ਮਾਲਕ ਭਾਈ ਜੁਝਾਰ ਸਿੰਘ ਸਿੰਘ ਵਲੋਂ ਭਾਈ ਗੁਰਦਿੱਤ ਸਿੰਘ ਫਗਵਾੜੇ ਵਾਲਿਆ ਦਾ ਨਵਾਂ ਟਰੈਕ “ਮੇਰੇ ਲਾਲ  ਜੀਉ ਤੇਰਾ ਅੰਤੁ ਨ ਜਾਣਾ”ਸਬਦ ਰਿਲੀਜ਼ ਕਰਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਭਾਈ ਗੁਰਦਿੱਤ ਸਿੰਘ ਫਗਵਾੜੇ ਵਾਲਿਆ ਨੂੰ ਪੁਰਜ਼ੋਰ ਸਬਦਾਂ ਵਿੱਚ ਵਧਾਈ ਦਿੱਤੀ ।ਇਸ ਮੌਕੇ ਖਾਲਸਾ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਭਾਈ ਗੁਰਦਿੱਤ ਸਿੰਘ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਣ ਅਤੇ ਉਹ ਇਸੇ ਤਰ੍ਹਾਂ ਸੰਗਤਾਂ ਦੀ ਗੁਰਬਾਣੀ ਕੀਰਤਨ ਰਾਹੀ  ਸੇਵਾ ਕਰਦੇ ਰਹਿਣ ਸੰਗਤਾਂ ਨੂੰ ਇਹ ਨਵਾਂ ਟਰੈਕ “ਮੇਰੇ ਲਾਲ  ਜੀਉ ਤੇਰਾ ਅੰਤੁ ਨ ਜਾਣਾ “ ਜਰੂਰ ਪਸੰਦ ਆਵੇਗਾ ਇਸ ਮੌਕੇ ਭਾਈ ਸੁਖਚੈਨ ਸਿੰਘ,ਭਾਈ ਗੁਰਪਾਲ ਸਿੰਘ ਭਾਈ ਲਵਪ੍ਰੀਤ ਸਿੰਘ ਭਾਈ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।


ਡਾ.ਗੁਰਦੇਵ ਸਿੰਘ ਰੰਧਾਵਾ ਲਗਾਤਾਰ ਦੂਜੀ ਵਾਰ ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ ।

 


ਫਗਵਾੜਾ :- (ਸ਼ਿਵ ਕੋੜਾ) -
ਪ੍ਰਿੰਸੀਪਲ ਐਸੋਸੀਏਸ਼ਨ  ਨਾਨ ਗੌਰਮਿੰਟ ਐਫਿਲੀਏਟਿਡ ਕਾਲਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਜਨਰਲ ਹਾਊਂਸ ਦੀ ਮੀਟਿੰਗ 27 ਸਤੰਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਹੋਈ ।ਇਸ ਮੀਟਿੰਗ ਵਿੱਚ ਡਾ.ਗੁਰਦੇਵ ਸਿੰਘ ਰੰਧਾਵਾ,ਪ੍ਰਿੰਸੀਪਲ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ,ਫਗਵਾੜਾ ਨੂੰ  ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਿੰਸੀਪਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ । ਡਾ. ਅਜੈ ਸਰੀਨ, ਪ੍ਰਿੰਸੀਪਲ ਐਚ.ਐਮ.ਵੀ.ਕਾਲਜ ਜਲੰਧਰ ਨੂੰ ਸੀਨੀਅਰ ਮੀਤ ਪ੍ਰਧਾਨ,ਡਾ.ਸੁਰਿੰਦਰ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੋਮੈਨ ਅੰਮ੍ਰਿਤਸਰ ਨੂੰ ਮੀਤ ਪ੍ਰਧਾਨ,ਡਾ.ਤਰਸੇਮ ਸਿੰਘ ਭਿੰਡਰ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ ਸਕੱਤਰ ਡਾ.ਪਰਦੀਪ ਭੰਡਾਰੀ ਦੋਆਬਾ ਕਾਲਜ ਜਲੰਧਰ ਨੂੰ ਵਿੱਤ ਸਕੱਤਰ,ਡਾ.ਅਨੂਪ ਪ੍ਰਿੰਸੀਪਲ ਡੀ.ਏ.ਵੀ.ਕਾਲਜ ਨਕੋਦਰ ਮੀਡੀਆ ਸਕੱਤਰ ਅਤੇ ਡਾ.ਬਲਵੰਤ ਸਿੰਘ ਸ੍ਰੀ ਗੁਰੂ ਅੰਗਦ ਦੇਵ ਕਾਲਜ ਖੰਡੂਰ ਸਾਹਿਬ, ਨੁੰ ਜੁਆਇੰਟ ਸਕੱਤਰ ਚੁਣ ਲਿਆ ਗਿਆ ਡਾ.ਜੁਗਰਾਜ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਬੇਗੋਵਾਲ,ਡਾ.ਰੀਨਾ ਤਲਵਾੜ ਪ੍ਰਿੰਸੀਪਲ ਸਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ,ਡਾ.ਪੂਜਾ ਪਰਾਸ਼ਰ ਪ੍ਰਿੰਸੀਪਲ ਐਸ.ਡੀ ਕਾਲਜ ਜਲੰਧਰ ਡਾ.ਸ਼ਵਿੰਦਰਪਾਲ ਪ੍ਰਿੰਸੀਪਲ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਅਤੇ ਡਾ. ਸਰਲਾ ਪ੍ਰਿੰਸੀਪਲ ਸ਼ਾਂਤੀ ਦੇਵੀ ਮਹਿਲਾ ਕਾਲਜ ਦੀਨਾ ਨਗਰ ਐਗਜੈਕਟਿਵ ਮੈਂਬਰ ਚੁਣੇ ਗਏ ।ਬਹੁਤ ਹੀ ਸੀਨੀਅਰ ਪ੍ਰਿੰਸੀਪਲ ਡਾ.ਮਹਿਲ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਨੂੰ  ਸਪੈਸ਼ਲ ਇਨਵਾਇਟੀ ਚੁਣ ਲਿਆ ਗਿਆ ਇਸ ਨਵੀਂ ਚੁਣੀ ਟੀਮ ਨੇ ਸਮੁੱਚੇ  ਕਾਲਜਾਂ ਦੇ ਵਿੱਚ ਵਿਦਿਆ ਦਾ ਮਿਆਰ ਉੱਚਾ ਚੁੱਕਣ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਚਨਵੱਧਤਾ ਦੁਹਰਾਈ ਤਾਂ ਜੋ ਸਿਖਿਆ ਦਾ ਪ੍ਰਸਾਰ ਨਿਰਵਿਘਨ ਤਰੀਕੇ ਨਾਲ ਹੋ ਸਕੇ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

 


ਫਗਵਾੜਾ (ਸ਼ਿਵ ਕੋੜਾ)-
ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ, ਫਗਵਾੜਾ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਕ੍ਰਾਂਤੀਕਾਰੀ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਇਸ ਮੌਕੇ ਵਿਦਿਆਰਥੀਆਂ ਨੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਸਮਾਗਮ ਦੀ ਸ਼ੁਰੂਆਤ ਸ਼੍ਰੀਮਤੀ ਜਸਵਿੰਦਰ ਕੌਰ ਦੇ ਵਿਚਾਰ ਪ੍ਰੇਰਕ ਲੈਕਚਰ ਨਾਲ ਹੋਈ। ਉਹਨਾਂ ਨੇ ਲੈਕਚਰ ਰਾਹੀ ਸਰਦਾਰ ਭਗਤ ਸਿੰਘ ਦੇ ਕ੍ਰਾਂਤੀਕਾਰੀ ਜੀਵਨ ਅਤੇ ਵਿਚਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਲੈਕਚਰ ਤੋ ਬਾਅਦ ਅੰਤਰਕਿਰਿਆ ਸੈਸ਼ਨ ਰੱਖਿਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਮਹਾਨ ਸ਼ਹੀਦ ਦੇ ਆਦਰਸ਼ਾਂ ਅਤੇ ਉਹਨਾਂ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ। ਇਸ ਸਮਾਗਮ ਦੀ ਵਿਸ਼ੇਸ਼ਤਾ ਸਿੰਪੋਜੀਅਮ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਬੀ.ਐੱਡ. ਵਿਦਿਆਰਥੀਆਂ ਗੁਰਸਿਮਰਨ,ਰਿਬਕਾ, ਮੋਹਿਤ ਅਤੇ ਰਮਨਪ੍ਰੀਤ ਨੇ ਕਵਿਤਾਵਾਂ ਅਤੇ ਭਾਸ਼ਣ ਰਾਹੀਂ ਸ਼ਹੀਦ ਭਗਤ ਸਿੰਘ ਜੀ ਦੇ ਫ਼ਲਸਫੇ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਇਆ ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਪ੍ਰਣ ਲਿਆ ਅਤੇ 'ਮੇਰਾ ਰੰਗ ਦੇ ਬਸੰਤੀ ਚੋਲਾ ਗੀਤ ਵੀ ਗਾਇਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਫਿਲਮ ਵੀ ਦੇਖੀ ਇਸ ਸਮਾਗਮ ਦਾ ਆਯੋਜਨ ਕਾਲਜ ਦੇਐੱਨ.ਐੱਸ.ਐੱਸ. ਯੂਨਿਟ ਵੱਲੋ ਕੀਤਾ ਗਿਆ ਪ੍ਰਿੰਸੀਪਲ ਡਾ. ਸੁਰਿੰਦਰ ਜੀਤ ਕੌਰ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਦੱਸਦਿਆਂ ਹਇਆਂ ਕਿਹਾ ਕਿ 1907 ਵਿੱਚ ਜਨਮੇ ਸਰਦਾਰ ਭਗਤ ਸਿੰਘ ਨੂੰ ਅੰਗਰੇਜ ਹਕੂਮਤ ਖਿਲਾਫ ਲੜਨ ਲਈ ਉਹਨਾਂ ਦੇ ਜਜ਼ਬੇ ਤੇ ਦਲੇਰੀ ਲਈ ਹਮੇਸ਼ਾ ਯਾਦ ਰੱਖਿਆਂ ਜਾਵੇਗਾ। ਉਹਨਾਂ ਦੇ ਇਨਕਲਾਬੀ ਵਿਚਾਰਾਂ ਤੇ ਜਾਨ ਦੀ ਕੁਰਬਾਨੀ ਨੇ ਸੁਤੰਤਰਤਾ ਦੇ ਸੰਘਰਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ ਉਹਨਾ ਕਿਹਾ ਕਿ ਉਹਨਾ ਦੀ ਸ਼ਹਾਦਤ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ, ਚੇਅਰਪਰਸਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ ਪ੍ਰਿੰਸੀਪਲ ਡਾ. ਸੁਰਿੰਦਰ ਜੀਤ ਕੌਰ, ਐੱਨ.ਐੱਸ.ਐੱਸ. ਯੂਨਿਟ ਦੇ ਇੰਚਾਰਜ ਸ੍ਰੀਮਤੀ ਜਸਵਿੰਦਰ ਕੌਰ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਇਸ ਬਹੁਮੁੱਲੇ ਦਿਵਸ ਨੂੰ ਮਨਾਉਣ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਸਰਦਾਰ ਭਗਤ ਸਿੰਘ ਜੀ ਦੇ ਵਿਚਾਰਾਂ ਅਤੇ ਉਹਨਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਅਜਿਹੇ ਉਸਾਰੂ ਯਤਨਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਿਲ ਕਰਦਾ ਰਹੇਗਾ

21600 ਨਸ਼ੀਲੇ ਕੈਪਸੂਲ, 33800 ਨਸ਼ੀਲੀਆ ਗੋਲੀਆ ਅਤੇ 10 ਲੱਖ ਰੁਪਏ ਡਰੱਗ ਮਨੀ ਸਮੇਤ ਸਮਗਲਰ ਪੁਲਿਸ ਦੇ ਅੜਿਕੇ ਚੜ੍ਹੇ

ਹੁਸ਼ਿਆਰਪੁਰ 28 ਸਤੰਬਰ (ਤਰਸੇਮ ਦੀਵਾਨਾ, ਅਮਰਜੀਤ ਸਿੰਘ)- ਸੁਰੇਂਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਦੇ ਹੋਏ  ਸਰਬਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਇਨਵੇਸਟੀਗੇਸ਼ਨ ਅਤੇ ਆਤੀਸ਼ ਭਾਟੀਆ ਪੀ.ਪੀ.ਐਸ ਉਪ ਪੁਲਿਸ ਕਪਤਾਨ ਇਨਵੇਸਟੀਗੇਸ਼ਨ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ ਦੇ ਅਧੀਨ ਵਿਸ਼ੇਸ਼ ਟੀਮ ਵਲੋਂ ਖੂਫੀਆ ਇਤਲਾਹ ਤੇ 21600 ਨਸ਼ੀਲੇ ਕੈਪਸੂਲ, 28800 ਹਜਾਰ ਨਸ਼ੀਲਾ ਗੋਲੀਆ ਮਾਰਕਾ ਅਲਪਰਾਜ਼ੋਲ, 5000 ਨਸੀਲੀਆ ਗੋਲੀਆ ਫੜ੍ਹਨ ਵਿੱਚ  ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਅਧਿਕਾਰੀਆਂ ਵਲੋਂ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ ਦੀ ਟੀਮ ਨੂੰ ਮੁਖਬਰੀ ਹੋਈ ਸੀ ਕਿ ਮੁਹੱਲਾ ਜਗਤਪੁਰਾ ਵਿੱਚ ਕੱਪੜੇ ਦੀ ਦੁਕਾਨ ਕਰਨ ਵਾਲਾ ਵਿਅਕਤੀ ਅਜੈ ਵਾਲੀਆ ਪੁੱਤਰ ਵਰਿੰਦਰ ਵਾਲੀਆ ਵਾਸੀ ਮੁਹੱਲਾ ਜਗਤਪੁਰਾ ਥਾਣਾ ਸਿਟੀ ਹੁਸ਼ਿਆਰਪੁਰ ਜੋ ਮੁਹੱਲਾ ਜਗਤਪੁਰਾ ਵਿੱਚ ਕੱਪੜੇ ਦੀ ਦੁਕਾਨ ਕਰਦਾ ਹੈ ਅਤੇ ਆਪਣੀ ਦੁਕਾਨ ਵਿੱਚ ਹੀ ਭਾਰੀ ਮਾਤਰਾ ਵਿੱਚ ਨਸ਼ੇ ਦੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ ਜਿਸਤੇਂ ਇਸ ਇਤਲਾਹ ਤੇ ਸੀ.ਆਈ.ਏ ਸਟਾਫ ਦੀ ਟੀਮ ਵਲੋਂ ਅਜੇ ਵਾਲੀਆ ਉੱਕਤ ਦੀ ਦੁਕਾਨ ਪਰ ਰੇਡ ਕਰਕੇ ਅਜੇ ਵਾਲੀਆ ਨੂੰ ਕਾਬੂ ਕਰਕੇ ਦੁਕਾਨ ਵਿੱਚੋਂ 2400 ਨਸ਼ੀਲੇ ਕੈਪਸੂਲ ਮਾਰਕਾ, 5000 ਨਸ਼ੀਲਾ ਗੋਲੀਆ ਮਾਰਕਾ 12 ਹਜਾਰ ਨਸ਼ੀਲੀਆ ਗੋਲੀਆ ਮਾਰਕਾ ਅਤੇ 5 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਉਸ ਖਿਲਾਫ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ। ਪੱਤਰਕਾਰਾਂ ਨੂੰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਅਜੇ ਵਾਲੀਆ ਉਕਤ ਨੇ ਆਪਣੀ ਪੁੱਛ ਗਿੱਛ ਦੌਰਾਨ ਦੱਸਿਆ ਸੀ ਕਿ ਉਹ ਇਹ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਰਾਹੁਲ ਯਾਦਵ ਵਾਸੀ ਆਗਰਾ ਪਾਸੋਂ ਕੋਰੀਅਰ ਰਾਹੀਂ ਮੰਗਵਾਉਂਦਾ ਹੈ ਤੇ ਅੱਗੇ ਉਸ ਪਾਸੋਂ ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਆ ਸਹੋਤਾ ਖੁਰਦ ਥਾਣਾ ਗੜ੍ਹਦੀਵਾਲ ਕੇਅਰ ਆਫ ਸਹੋਤਾ ਮੈਡੀਕਲ ਸਟੋਰ ਅਤੇ ਕਰਮਜੀਤ ਸਿੰਘ ਉਰਫ ਅਜੈ ਪੁੱਤਰ ਲਾਲ ਸਿੰਘ ਵਾਸੀ ਮੁਹੱਲਾ ਕੀਰਤੀ ਨਗਰ ਥਾਣਾ ਮਾਡਲ ਟਾਊਨ ਨਸ਼ੀਲਆਂ ਗੋਲੀਆਂ ਅਤੇ ਕੈਪਸੂਲ ਲੈ ਕੇ ਜਾਂਦੇ ਹਨ। ਕਰਮਜੀਤ ਸਿੰਘ ਉਰਫ ਅਜੈ ਉਕਤ ਨੂੰ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਅਤੇ ਇਸਦਾ ਪਿਤਾ ਚਰਨ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪੁਰਾਣਾ ਬੱਸ ਸਟੈਂਡ ਟਾਂਡਾ ਕੇਅਰ ਆਫ ਰਜਿੰਦਰਾ ਮੈਡੀਕਲ ਸਟੋਰ ਟਾਂਡਾ ਨਸ਼ੀਲੇ ਕੈਪਸੂਲ ਅਤੇ ਨਸ਼ੀਆਂ ਗੋਲੀਆਂ ਮੰਗਵਾਉਣ ਦਾ ਆਡਰ ਦਿੰਦੇ ਸਨ ਅਤੇ ਕਰਮਜੀਤ ਸਿੰਘ ਅੱਗੇ ਅਜੇ ਵਾਲੀਆ ਨੂੰ ਆਡਰ ਦਿੰਦਾ ਸੀ ਜੋ ਅਜੇ ਵਾਲੀਆ ਅੱਗੇ ਰਾਹੁਲ ਯਾਦਵ ਵਾਸੀ ਆਗਰਾ ਪਾਸੋਂ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਕੋਰੀਅਰ ਰਾਂਹੀ ਮੰਗਵਾ ਦਿੰਦਾ ਸੀ ਜਿਸਤੇ ਕਮਲਜੀਤ ਸਿੰਘ ਇਹਨਾਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਅੱਗੇ ਚੈਨਦੀਪ ਸਿੰਘ ਅਤੇ ਇਸਦੇ ਭਰਾ ਰਜਿੰਦਰ ਸਿੰਘ ਨੂੰ ਕਰ ਦਿੰਦਾ ਸੀ। ਜੋ ਚੈਨਦੀਪ ਸਿੰਘ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹ ਆਪਣੇ ਭਰਾ ਰਜਿੰਦਰ ਸਿੰਘ ਨਾਲ ਮਿਲ ਕੇ ਆਪਣੇ-ਆਪਣੇ ਮੈਡੀਕਲ ਸਟੋਰਾਂ ਤੇਂ ਵੇਚਦੇ ਸਨ।

ਥਾਣਾ ਪਤਾਰਾ ਦੀ ਪੁਲਿਸ ਨੇ ਭਗੋੜਾ ਕਾਬੂ ਕੀਤਾ



ਅਮਰਜੀਤ ਸਿੰਘ ਜੰਡੂ ਸਿੰਘਾ-
ਥਾਣਾ ਪਤਾਰਾ ਦੀ ਪੁਲਿਸ ਨੇ ਇੱਕ ਭਗੋੜਾ ਵਿਆਕਤੀ ਕਾਬੂ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਥਾਣਾ ਪਤਾਰਾ ਮੁੱਖੀ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦਸਿਆ ਕਿ ਮੁਲਜ਼ਮ ਪ੍ਰਦੀਪ ਕੁਮਾਰ ਪੁੱਤਰ ਧਰਮਪਾਲ ਵਾਸੀ ਢਿੱਲਵਾਂ ਜਿਸਤੇ ਮਾਮਲਾ ਨੰਬਰ 62 ਮਿਤੀ 29 ਅਗਸਤ 2021 ਜੋ ਕਿ ਥਾਣਾ ਪਤਾਰਾ ਵਿਖੇ ਦਰਜ਼ ਹੋਇਆ ਸੀ ਅਤੇ 09 ਸਤੰਬਰ 2024 ਨੂੰ ਮਾਨਯੋਗ ਜੱਜ ਪ੍ਰਤੀਕ ਗੁਪਤਾ ਦੀ ਅਦਾਲਤ ਵੱਲੋਂ ਪ੍ਰਦੀਪ ਕੁਮਾਪਰ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ। ਜਿਸਦੇ ਤਹਿਤ ਮੁਲਜ਼ਮ ਲੁੱਕ ਛੁੱਪ ਕੇ ਰਹਿ ਰਿਹਾ ਸੀ ਮੁਲਜ਼ਮ ਪ੍ਰਦੀਪ ਕੁਮਾਰ ਨੂੰ ਏ.ਐਸ.ਆਈ ਜੀਵਨ ਕੁਮਾਰ ਥਾਣਾ ਪਤਾਰਾ ਨੇ ਮੁਲਾਜ਼ਮਾਂ ਸਮੇਤ ਪਿੰਡ ਪੂਰਨਪੁਰ ਤੋਂ ਗ੍ਰਿਫਤਾਰ ਕਰ ਲਿਆ। ਜਿਸਨੂੰ 29 ਸਤੰਬਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕੈਪਸ਼ਨ- ਥਾਣਾ ਪਤਾਰਾ ਦੀ ਪੁਲਿਸ ਵੱਲੋਂ ਕਾਬੂ ਕੀਤੇ ਭਗੋੜੇ ਪ੍ਰਦੀਪ ਕੁਮਾਰ ਨਾਲ ਇੰਸਪੈਕਟਰ ਹਰਦੇਵਪ੍ਰੀਤ ਸਿੰਘ, ਏਐਸਆਈ ਬਲਜੀਤ ਸਿੰਘ ਤੇ ਹੋਰ ਮੁਲਾਜ਼ਮ।

ਸ਼ਿਵਸੈਨਾ ਸਟਾਰ ਫੋਰਸ ਨੇ ਨਵੇਂ ਪੁਲਿਸ ਮੁਖੀ ਪਤਾਰਾ ਦਾ ਕੀਤਾ ਸਵਾਗਤ

           ਜਲੰਧਰ 28 ਸਤੰਬਰ (ਦਲਜੀਤ ਕਲਸੀ) : ਪੁਲਿਸ ਥਾਣਾ ਪਤਾਰਾ ਦੇ ਇੰਚਾਰਜ ਬਲਜੀਤ ਸਿੰਘ ਹੁੰਦਲ ਦਾ ਤਬਾਦਲਾ ਹੋਣ ਤੋਂ ਬਾਦ ਨਵੇਂ ਆਏ ਥਾਣਾ ਮੁੱਖੀ ਦਾ ਭਰਵਾਂ ਸਵਾਗਤ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਆਪਣੀ ਟੀਮ ਸਹਿਤ ਕੀਤਾ। ਇਸ ਮੋਕੇ ਸੀ੍ ਅਰੋੜਾ ਨੇ ਕਿਹਾ ਕਿ ਪੁਲਿਸ ਥਾਣਾ ਪਤਾਰਾ ਦੇ ਇਲਾਕੇ ਵਿੱਚ ਆਉਣ ਵਾਲੀਆਂ ਮੁੱਖ ਮੁਸ਼ਕਿਲਾਂ ਬਾਰੇ ਨਵੇ ਆਏ ਇੰਚਾਰਜ ਇੰਸਪੈਕਟਰ ਹਰਦੇਵਪੀ੍ਤ ਸਿੰਘ ਨਾਲ ਕੀਤੀਆਂ ਤਾਂ ਉਨ੍ਹਾਂ ਪੁਰਜੋਰ ਭਰੋਸਾ ਦਿਵਾਇਆ ਕਿ ਉਹ ਆਪਣੇ ਇਲਾਕੇ ਵਿੱਚ ਖਾਸ ਕਰਕੇ ਨਸ਼ਿਆ ਦੇ ਵਪਾਰੀਆਂ ਨੂੰ ਫਨ ਨਹੀਂ ਚੁੱਕਣ ਦੇਣਗੇ। 
ਇਸ ਮੋਕੇ ਸਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਦੇ ਨਾਲ ਸਾਬਕਾ ਬਲਾਕ ਸੰਮਿਤੀ ਮੈਂਬਰ ਮੋਹਨ ਲਾਲ ਬੋਲੀਨਾ, ਡਾਂ ਸ਼ਹਿਨਾਜ ਮੁਹੰਮਦ ਕੰਗਣੀਵਾਲ, ਪਵਨ ਕੁਮਾਰ ਟੀਨੂੰ, ਪਰਮਜੀਤ ਬਾਘਾ ਓਰਫ ਪੰਮਾ ਜੌਹਲ, ਮੀਤ ਭਲਵਾਨ, ਯੁਵਾ ਆਗੂ ਮਨੀ ਕੁਮਾਰ ਅਰੋੜਾ, ਜੌਨੀ ਬਾਊਸਰ ਆਦਿ ਨੇ ਵੀ ਇੰਚਾਰਜ ਹਰਦੇਵ ਪੀ੍ਤ ਸਿੰਘ ਨੂੰ ਪੁਰਜੋਰ ਭਰੋਸਾ ਦਵਾਇਆ ਕਿ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਦਾ ਪੂਰਨ ਸਹਿਯੋਗ ਕੀਤਾ ਜਾਵੇਗਾ। 

Friday, 27 September 2024

ਥਾਣਾ ਗੜਸ਼ੰਕਰ ਦੇ ਏਐਸਆਈ ਵਲੋ ਕਵਰੇਜ ਦੌਰਾਨ ਪੱਤਰਕਾਰਾਂ ਨਾਲ ਕੀਤੀ ਬਦਤਮੀਜੀ

 ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਨੇ ਜ਼ਿਲਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ
• ਜ਼ਿੰਮੇਵਾਰ ਅਧਿਕਾਰੀ ਖਿਲਾਫ਼ ਸਖ਼ਤ ਕਰਵਾਈ ਦੀ ਕੀਤੀ ਮੰਗ
ਹੁਸ਼ਿਆਰਪੁਰ : "ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ ਆਫ਼ ਇੰਡੀਆ" ਵਲੋਂ ਦਲਵਿੰਦਰ ਸਿੰਘ ਮਨੋਚਾ ਚੇਅਰਮੈਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਆਫ ਇੰਡੀਆ (ਗੜਸ਼ੰਕਰ ਇਕਾਈ) ਅਤੇ ਹੋਰਨਾਂ ਪੱਤਰਕਾਰਾਂ ਨਾਲ ਪੁਲਸ ਦੇ ਏਐੱਸਆਈ ਵੱਲੋਂ ਬਦਤਮੀਜ਼ੀ ਅਤੇ ਗਾਲੀ ਗਲੋਚ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਹੈ | ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ ਆਫ਼ ਇੰਡੀਆ ਦਾ ਇੱਕ ਵਫਦ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ ਦੀ ਅਗਵਾਈ ਹੇਠ ਇਸ ਘਟਨਾ ਦੇ ਸੰਬੰਧ ਵਿੱਚ ਪੀੜਿਤ ਪੱਤਰਕਾਰ ਦਲਵਿੰਦਰ ਸਿੰਘ ਮਨੋਚਾ ਨੂੰ ਨਾਲ ਜ਼ਿਲਾ ਪੁਲਿਸ ਮੁਖੀ ਸ਼੍ਰੀ ਸੁਰਿੰਦਰ ਲਾਂਬਾ ਆਈਪੀਐਸ ਨੂੰ ਮਿਲਿਆ ਅਤੇ ਸ਼ਿਕਾਇਤ ਪੱਤਰ ਦੇ ਕੇ ਉਕਤ ਪੁਲਿਸ ਅਧਿਕਾਰੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਤਰਸੇਮ ਦੀਵਾਨਾ ਅਤੇ ਪੀੜਤ ਪੱਤਰਕਾਰ ਦਲਵਿੰਦਰ ਸਿੰਘ ਮਨੋਚਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੱਤਰਕਾਰ ਅਜਮੇਰ ਭਨੋਟ ਪੱਤਰਕਾਰ ਚੜ੍ਹਦੀਕਲਾ ਟਾਈਮ ਟੀਵੀ ਅਤੇ ਹੋਰ ਸਾਥੀਆਂ ਨਾਲ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਨੂੰ ਥਾਣਾ ਗੜਸ਼ੰਕਰ ਦੇ ਬਾਹਰ ਕਿਸੇ ਪੀੜਿਤ ਪਰਿਵਾਰ ਵੱਲੋਂ ਲਗਾਏ ਗਏ ਧਰਨੇ ਦੀ ਕਵਰੇਜ ਕਰਨ ਗਏ ਸਨ ਉੱਨਾਂ ਨਾਲ ਕੁਝ ਹੋਰ ਪੱਤਰਕਾਰ ਸਾਥੀ ਵੀ ਮੌਜੂਦ ਸਨ। ਉਨਾ ਸਮੇਤ ਸਾਰੇ ਪੱਤਰਕਾਰ ਇਸ ਚੱਲ ਰਹੇ ਧਰਨੇ ਦੀ ਵੀਡੀਓ ਬਣਾ ਰਹੇ ਸਨ । ਇਸੇ ਦੌਰਾਨ ਅਚਾਨਕ ਹੀ ਥਾਣੇ ਦੇ ਅੰਦਰੋਂ ਆਏ ਕੁਝ ਮਰਦ ਪੁਲਿਸ ਮੁਲਾਜ਼ਮਾਂ ਨੇ ਧਰਨੇ ਵਿੱਚ ਸ਼ਾਮਿਲ ਕੁਝ ਔਰਤਾਂ ਨੂੰ ਧੱਕੇ ਨਾਲ ਹੀ ਖਿੱਚ ਕੇ ਥਾਣੇ ਅੰਦਰ ਲੈ ਜਾਣਾ ਸ਼ੁਰੂ ਕਰ ਦਿੱਤਾ ਜਿਸ ਦੀ ਕਵਰੇਜ਼ ਦੌਰਾਨ ਵੀਡੀਓ ਬਣ ਰਹੀ ਸੀ ।ਇਸ ਮੌਕੇ ਅਚਾਨਕ ਹੀ ਪੁਲਸ ਮੁਲਾਜ਼ਮ ਨੇ ਪੱਤਰਕਾਰਾਂ ਦੇ ਕੈਮਰੇ ਖੋਹ ਲਏ ਅਤੇ ਸੇਵਾ ਕੇਂਦਰ ਅੰਦਰੋਂ ਨਿਕਲ ਕੇ ਆਏ ਇੱਕ ਏਐਸਆਈ ਨੇ ਪੱਤਰਕਾਰਾਂ ਨਾਲ ਬਦਤਮੀਜ਼ੀ ਕਰਦਿਆਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ।ਜਿਸ ਦਾ ਨਾਮ ਬਾਅਦ ਵਿੱਚ ਏਐਸਆਈ ਹਰਭਜਨ ਸਿੰਘ ਵੱਜੋਂ ਸਾਹਮਣੇ ਆਇਆ | ਵਫਦ ਨੇ ਐੱਸ ਐੱਸ ਪੀ ਨੂੰ ਦੱਸਿਆ ਨੇ ਜਿਵੇਂ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਉਸੇ ਤਰ੍ਹਾਂ ਪੱਤਰਕਾਰ ਵੀ ਆਪਣੀ ਡਿਊਟੀ ਕਰ ਰਿਹਾ ਹੁੰਦਾ ਹੈ | ਇਸ ਨਜ਼ਰੀਏ ਨਾਲ ਪੁਲਿਸ ਮੁਲਾਜ਼ਮ ਨੇ ਪੱਤਰਕਾਰਾਂ ਦੀ ਡਿਊਟੀ ਵਿੱਚ ਵਿਘਨ ਪਾਇਆ ਹੈ ਅਤੇ ਬਦਤਮੀਜ਼ੀ ਵੀ ਕੀਤੀ ਹੈ। ਜਿਸਦੀ ਲਿਖਤੀ ਸ਼ਿਕਾਇਤ ਜਿਲ੍ਹਾ ਪੁਲਿਸ ਮੁਖੀ ਨੂੰ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਾਹੀਂ ਕਰ ਦਿੱਤੀ ਗਈ ਹੈ । ਜ਼ਿਲਾ ਪੁਲਿਸ ਮੁਖੀ ਨੇ ਵਫਦ ਦੀ ਗੱਲ ਹਮਦਰਦੀ ਨਾਲ ਸੁਣ ਕੇ ਉਕਤ ਸ਼ਿਕਾਇਤ ਡੀਐੱਸਪੀ ਪਲਵਿੰਦਰ ਸਿੰਘ ਨੂੰ ਮਾਰਕ ਕਰਕੇ ਰਿਪੋਰਟ ਦੇਣ ਦੀ ਹਿਦਾਇਤ ਕੀਤੀ ਹੈ ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਕਿਸੇ ਪੱਤਰਕਾਰ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ | ਐਸੋਸੀਏਸ਼ਨ ਜਿਲ੍ਹਾ ਪੁਲਿਸ ਮੁਖੀ ਤੋ ਮੰਗ ਕਰਦੀ ਹੈ ਕਿ ਉਕਤ ਹਰਭਜਨ ਸਿੰਘ ਏਐਸਆਈ ਅਤੇ ਉਸ ਦੇ ਸਾਥੀ ਮੁਲਾਜ਼ਮਾਂ ਖਿਲਾਫ ਬਣਦੀਆਂ ਧਾਰਾਵਾਂ ਅਧੀਨ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ | ਜੇਕਰ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਨਾ ਦਿੱਤਾ ਤਾਂ ਐਸੋਸੀਏਸ਼ਨ ਹਮਸਲਾਹ ਜਥੇਬੰਦੀਆਂ ਦੇ ਸਹਿਯੋਗ ਨਾਲ ਸਖ਼ਤ ਕਦਮ ਲੈਣ ਲਈ ਮਜਬੂਰ ਹੋਵੇਗੀ |
 

कपूर पिंड के किसान की हवेली में हुई चोरी

अमरजीत सिंह जंडू सिंघा - थाना पतारा के अंतर्गत आते कपूर पिंड में बीते दिन एक किसान की हवेली में चोरी होने का समाचार मिला है प्रेस को जानकारी देते हुए सुखदेव सिंह पुत्र निरंजन सिंह वासी कपूर पिंड ने बताया के गांव में नहर के पास उनकी हवेली है जब सुबह में सैर पर जा रहा था तो अपनी हवेली में गया तो हवेली के गेट के तीनों ताले टूटे हुए थे, और हवेली के अंदर से एक इनवर्टर, बेटरा और रसोई के कुछ बर्तन, 4 रम की बोतल, एक परस और 2000 रुपए गायब थे सुखदेव सिंह और गुरप्रीत सिंह ने बताया की चोरी के संबंध में थाना पतारा की पुलिस को सूचित कर दिया गया है कैप्शन : दैनिक जागरण को चोरी के संबंध में जानकारी देते हुए सुखदेव सिंह और गुरप्रीत सिंह

ਬਾਘਾ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ

ਹੁਸ਼ਿਆਰਪੁਰ 23 ਸਤੰਬਰ (ਅਮਰਜੀਤ ਸਿੰਘ)- ਪਿੰਡ ਵੱਡਾ ਸਰਿਹਾਲਾ ਕਲਾਂ ਵਿਖੇ ਬਾਘਾ ਜਠੇਰਿਆਂ ਦੇ ਸਥਾਨ ਤੇ ਸਲਾਨਾ ਭੰਡਾਰਾ (ਸ਼ਰਾਧਾ ਦਾ ਲੰਗਰ) ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਸ਼ਰਧਾ ਸਹਿਤ ਲਗਾਇਆ ਗਿਆ।
      ਜਾਣਕਾਰੀ ਦਿੰਦੇ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਮੁੱਖ ਸੇਵਾਦਾਰ ਡੇਰਾ ਨਿਊ ਰਤਨਪੁਰੀ ਪਿੰਡ ਖੰਨੀ, ਪਿੰਡ ਪੋਲੀਆਂ ਤੇ ਸੈਕਟਰੀ ਸਤਪਾਲ ਬਾਘਾ ਨੇ ਦਸਿਆ ਕਿ ਇਨਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਵਡੇਰਿਆਂ ਦੀ ਪੂਜਾ ਕੀਤੀ ਗਈ ਉਪਰੰਤ ਸੁਖਮਨੀ ਸਾਹਿਬ ਜੀ ਦੇ ਜਾਪਾਂ ਭੋਗ ਪਾਏ ਗਏੇ। ਇਸ ਮੌਕੇ ਤੇ ਪੁੱਜੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਭੰਡਾਰੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਤੇ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਪ੍ਰਬੰਧਕਾਂ ਵੱਲੋਂ ਉਚੇਚੇ ਤੋਰ ਤੇ ਸਨਮਾਨਿਆ ਗਿਆ। ਇਸ ਮੌਕੇ ਤੇ ਪ੍ਰਬੰਧਕਾਂ ਵਿੱਚ ਚੇਅਰਮੈਨ ਗੁਰਦਿਆਲ ਬਾਘਾ, ਪ੍ਰਧਾਨ ਰੂਪ ਲਾਲ, ਕੈਸ਼ੀਅਰ ਗੁਲਜਾਰੀ ਲਾਲ, ਸੈਕਟਰੀ ਸਤਪਾਲ, ਚੈਨ ਰਾਮ, ਹੁਸਨ ਲਾਲ ਬੋਲੀਨਾ, ਕੁਲਦੀਪ ਚੰਦ, ਅਗਮਲ ਰਾਏ, ਜੈ ਪਾਲ, ਜਗਜੀਵਨ ਰਾਏ, ਬਲਵੀਰ ਰਾਏ, ਅਮਰੀਕ, ਰਾਕੇਸ਼ ਕੁਮਾਰ, ਮੁਕੇਸ਼, ਮੁਨੀਸ਼, ਦਵਿੰਦਰ, ਯੁਵਰਾਜ, ਬਿੱਟੂ, ਕਾਕਾ, ਅਮਨ, ਦਵਿੰਦਰ, ਜੋਗੇਸ਼, ਮੋਹਣ ਲਾਲ, ਕਾਲਾ ਅਬਾਦੀ, ਅਮਿਤ, ਗੁਲਸ਼ਨ, ਬੰਟੀ ਸ਼ਾਮ 84, ਸ਼ਾਨੀ, ਹਰਮੇਸ਼ ਲਾਲ, ਸੁਰਿੰਦਰ, ਰਮਾਕਾਂਤ, ਨਿੰਜ਼ਾ, ਅਸ਼ੌਕ, ਮੁਕੇਸ਼, ਗੋਗੀ, ਬੁੱਧੂ ਰਾਮ, ਹੈਪੀ, ਸੂਬਾ, ਕਾਕਾ, ਸੋਨੀ, ਅੰਮਾਂ, ਤਰਸੇਮ ਲਾਲ, ਵਿਪੁੱਨ, ਧੀਰਜ਼, ਸੋਨੂੰ, ਦੀਪਾ ਤੇ ਹੋਰ ਬਾਘਾ ਪਰਿਵਾਰ ਦੀਆਂ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

Wednesday, 25 September 2024

ਏਸੀਪੀ ਅਮਰਨਾਥ ਦਾ ਰਾਜਕੁਮਾਰ ਅਰੋੜਾ ਤੇ ਸਾਥੀਆਂ ਵੱਲੋਂ ਸਵਾਗਤ

ਅਮਰਨਾਥ ਜੀ ਮਿਲਣਸਾਰ ਤੇ ਇਮਾਨਦਾਰ ਅਫਸਰ ਹਨ - ਰਾਜ ਕੁਮਾਰ ਅਰੋੜਾ           ਜਲੰਧਰ 25 ਸਤੰਬਰ (ਬਿਊਰੌਂ) - ਬੀਤੇ ਦਿਨੀਂ ਪੁਲਿਸ ਪ੍ਰਸ਼ਾਸਨ ਵਲੋਂ ਪੰਜਾਬ ਭਰ ਵਿੱਚ ਕੀਤੀਆਂ ਤਬਦੀਲੀਆਂ ਅਨੁਸਾਰ ਬੰਗਾ (ਨਵਾਂ ਸ਼ਹਿਰ) ਤੋਂ ਜਲੰਧਰ ਏਸੀਪੀ ਲੱਗਣ ਤੇ ਅਮਰਨਾਥ ਜੀ ਦਾ ਭਰਵਾਂ ਸਵਾਗਤ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਵਲੋਂ ਆਪਣੀ ਟੀਮ ਸਮੇਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅਮਰਨਾਥ ਜੀ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਹਾਂ ਜਦ ਉਹ ਜੰਡੂ ਸਿੰਘਾ ਪੁਲਿਸ ਚੌਕੀ ਵਿੱਚ ਏ.ਐਸ.ਆਈ. ਸੀ । ਉਹ ਬਹੁਤ ਹੀ ਮਿੱਠ ਬੋਲੜੇ ਤੇ ਇਮਾਨਦਾਰ ਅਫਸਰ ਹਨ । ਜਿਨ੍ਹਾਂ ਨੇ ਆਪਣੀ ਡਿਊਟੀ ਦੋਰਾਨ ਕਦੇ ਕਿਸੇ ਨਾਲ ਧੱਕਾ ਕੀਤਾ ਹੈ ਤੇ ਨਾ ਹੀ ਹੋਣ ਦਿੱਤਾ ਹੈ। ਇਸ ਮੋਕੇ ਖ਼ਾਸ ਜਲੰਧਰ ਸ਼ਹਿਰ ਵਿੱਚ ਪ੍ਰਫੁੱਲਤ ਹੁੰਦੇ ਜਾ ਰਹੇ ਨਸ਼ੇ, ਭਿ੍ਸਟਾਚਾਰ ਅਤੇ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਆਪਸੀ ਵਿਚਾਰਾਂ ਦੀ ਕੀਤੀਆਂ ਗਈਆਂ। ਸ੍ਰੀ ਅਰੋੜਾ ਦੇ ਨਾਲ ਪਵਨ ਕੁਮਾਰ ਟੀਨੂੰ, ਸੁਮੀਤ ਕੁਮਾਰ, ਗੁਰਪ੍ਰੀਤ ਸਿੰਘ ਗੋਪੀ, ਰਾਜ ਕੁਮਾਰ ਸਾਕੀ, ਉਸਤਾਦ ਰਾਓ, ਸੰਨੀ ਸਹੋਤਾ, ਡਾਂ ਸ਼ਹਿਨਾਜ ਮੁਹੰਮਦ, ਮੀਤ ਭਲਵਾਨ, ਯੁਵਾ ਆਗੂ ਮਨੀ ਕੁਮਾਰ, ਜੌਨੀ ਬਾਊਸਰ, ਅਰੋਹੀ ਕੁਮਾਰ ਆਦਿ ਨੇ ਵੀ ਏਸੀਪੀ ਅਮਰਨਾਥ ਜੀ ਦਾ ਸਵਾਗਤ ਕੀਤਾ। ਇਸ ਮੌਕੇ ਸਾਰਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਮਰਨਾਥ ਜੀ ਵਰਗੇ ਮਿਹਨਤੀ ਤੇ ਇਮਾਨਦਾਰ ਅਫਸਰ ਸਾਡੇ ਜਲੰਧਰ ਸ਼ਹਿਰ ਨੂੰ ਦਿੱਤੇ ।

ਜ਼ਿਲ੍ਹਾ ਪੱਧਰੀ "ਕਲਾ ਉਤਸਵ" ਮੁਕਾਬਲੇ ਕਰਵਾਏ ਗਏ



ਜਲੰਧਰ, 25 ਸਤੰਬਰ (ਅਮਰਜੀਤ ਸਿੰਘ)-
ਵਿੱਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਲਈ ਸਮੱਗਰਾ ਸਿੱਖਿਆ ਅਭਿਆਨ ਤਹਿਤ "ਕਲਾ ਉਤਸਵ" ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗੁਰਿੰਦਰਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਸਥਾਨਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਸ਼ੁਰੂ ਹੋਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲਾ ਉਤਸਵ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਗੋਹਰੀਨਾ ਨੇ ਦੱਸਿਆ ਕਿ ਸਮੱਗਰਾ ਸਿੱਖਿਆ ਅਭਿਆਨ ਤਹਿਤ ਕਲਾ ਉਤਸਵ ਵਿੱਚ ਨੌਂਵੀਂ ਤੋਂ ਬਾਰ੍ਹਵੀਂ ਤੱਕ ਦੇ ਵਿੱਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਲਾ ਉਤਸਵ ਦੇ ਪਹਿਲੇ ਦਿਨ ਰਵਾਇਤੀ ਕਹਾਣੀ ਸੁਣਾਉਣਾ, ਨਾਟਕ ਅਤੇ ਇੰਸਟਰੂਮੈਂਟਲ ਸੰਗੀਤ ਵਾਦਨ ਮੁਕਾਬਲਿਆਂ ਵਿੱਚ ਸਰਕਾਰੀ, ਗ਼ੈਰ ਸਰਕਾਰੀ, ਏਡਿਡ ਅਤੇ ਕੇੰਦਰੀ ਸਕੂਲਾਂ ਦੇ 127 ਵਿੱਦਿਆਰਥੀਆਂ ਵੱਲੋਂ ਵਧ ਚੜ੍ਹ ਕੇ ਭਾਗ ਲਿਆ ਗਿਆ। ਉਨ੍ਹਾਂ ਭਾਗ ਲੈਣ ਵਾਲੇ ਵਿੱਦਿਆਰਥੀਆਂ ਨੂੰ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿੱਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਿਕ ਮੁਕਾਬਲਿਆਂ ਵਿੱਚ ਵੀ ਰੁਚੀ ਲੈਣੀ ਚਾਹੀਦੀ ਹੈ। ਅੱਜ ਦੇ ਨਾਟਕ ਮੁਕਾਬਲਿਆਂ ਵਿੱਚ ਐਚ.ਐਮ.ਵੀ ਕਾਲਜੀਏਟ ਸਕੂਲ ਨੇ ਪਹਿਲਾ, ਸਰਕਾਰੀ ਕੰਨਿਆ ਹਾਈ ਸਕੂਲ ਤਲਵਣ ਨੇ ਦੂਸਰਾ ਅਤੇ ਦੁਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਟਕ ਮੁਕਾਬਲਿਆਂ ਵਿੱਚ ਹਰਜੀਤ ਸਿੰਘ, ਕਮਲਜੀਤ ਸਿੰਘ ਅਤੇ ਹਰੀਸ਼ ਚੰਦਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਰਵਾਇਤੀ ਕਹਾਣੀ ਸੁਣਾਉਣ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਨੇ ਪਹਿਲਾ, ਐਚ.ਐਮ.ਵੀ ਕਾਲਜੀਏਟ ਸਕੂਲ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਗਜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਅਮਨਦੀਪ ਕੌਰ, ਰਵਿੰਦਰ ਕੁਮਾਰ ਅਤੇ ਸੀਮਾ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਸੰਗੀਤ ਵਾਦਨ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਮੀਪੁਰ ਨੇ ਪਹਿਲਾ, ਸਰਕਾਰੀ ਮਾਡਲ ਸਹਿ-ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਨੇ ਦੂਸਰਾ ਅਤੇ ਐਚ.ਐਮ.ਵੀ ਕਾਲਜੀਏਟ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵੰਦਨਾ ਸ਼ਰਮਾ, ਅਮਨਪ੍ਰੀਤ ਕੌਰ ਅਤੇ ਪੁਨੀਤ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਗੋਹਰੀਨਾ ਅਤੇ ਜੱਜਾਂ ਵਲੋਂ ਜੇਤੂ ਵਿੱਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਮੁਕਾਬਲਿਆਂ ਵਿਚ ਲੈਕਚਰਰਾਰ ਵੰਦਨਾ ਸ਼ਰਮਾ, ਰਾਜਵਿੰਦਰ ਕੌਰ, ਜਯੋਤੀ,ਰਮੇਸ਼ ਪਾਲ, ਸੁਨੀਤਾ, ਪੁਨੀਤ, ਸੁਖਵਿੰਦਰ ਸਿੰਘ, ਮਨਦੀਪ ਕੌਰ ਅਤੇ ਵਿਕਰਮ ਸਿੰਘ ਵੱਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਜ਼ਿਕਰਯੋਗ ਹੈ ਕਿ ਜ਼ਿਲਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿੱਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਬਲਜੀਤ ਕੌਰ ਬੱਲ, ਅਵਨੀਤ ਕੌਰ ਅਤੇ ਰਜਿੰਦਰ ਕੌਰ ਤੋਂ ਅਲਾਵਾ ਭਾਗ ਲੈਣ ਵਾਲੇ ਵਿੱਦਿਆਰਥੀ ਅਤੇ ਉਨ੍ਹਾਂ ਨਾਲ ਆਏ  ਗਾਈਡ ਅਧਿਆਪਕ ਵੀ ਹਾਜ਼ਰ ਸਨ।

Tuesday, 24 September 2024

ਲਾਇਲਪੁਰ ਖਾਲਸਾ ਕਾਲਜ ਦੀ ਐਨ.ਐਸ.ਐਸ ਯੂਨਿਟ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ

ਨਗਰ ਨਿਗਮ ਜਲੰਧਰ ਅਤੇ ਹਮਸਫਰ ਯੂਥ ਕਲੱਬ ਨੇ ਮਿਲ ਕੇ ਸਹਿਯੋਗ ਦਿੱਤਾ
ਜਲੰਧਰ, 24 ਸਿਤੰਬਰ (ਅਮਰਜੀਤ ਸਿੰਘ)- ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਨ.ਐਸ.ਐਸ ਯੂਨਿਟ ਲਾਇਲਪੁਰ ਖ਼ਾਲਸਾ ਕਾਲਜ ਵੱਲੋਂ ਨਗਰ ਨਿਗਮ ਜਲੰਧਰ ਅਤੇ ਹਮਸਫ਼ਰ ਯੂਥ ਕਲੱਬ ਦੇ ਸਹਿਯੋਗ ਨਾਲ ਐਨਐਸਐਸ ਦੇ ਸਥਾਪਨਾ ਦਿਵਸ ਮੌਕੇ ਸਵੱਛਤਾ ਹੀ ਸੇਵਾ-ਸਵੱਛਤਾ ਕੈਂਪ ਲਗਾਇਆ ਗਿਆ।
     ਪਿ੍ੰਸੀਪਲ ਡਾ: ਜਸਪਾਲ ਸਿੰਘ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਲੰਟੀਅਰਾਂ ਨੂੰ ਇਸ ਕੌਮੀ ਲਹਿਰ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਇਨ੍ਹਾਂ ਸਮਾਜਿਕ ਗਤੀਵਿਧੀਆਂ ਦੇ ਪ੍ਰਭਾਵ ਨੂੰ ਵਧਾਉਣ ਲਈ ਸਮਾਜ ਨੂੰ ਇਨ੍ਹਾਂ ਮੁਹਿੰਮਾਂ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ।
    ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਵੱਡੇ ਪੱਧਰ 'ਤੇ ਸਫ਼ਾਈ ਮੁਹਿੰਮਾਂ ਬਹੁਤ ਜ਼ਰੂਰੀ ਹਨ।
ਐਨ.ਐਸ.ਐਸ ਦੇ ਮੁੱਖ ਪ੍ਰੋਗਰਾਮ ਅਫਸਰ ਪ੍ਰੋਫੈਸਰ ਸਤਪਾਲ ਸਿੰਘ ਨੇ ਦੱਸਿਆ ਕਿ ਸਵੱਛਤਾ ਸਹੁੰ ਚੁੱਕਣ ਉਪਰੰਤ ਪਲੋਗ ਰਨ ਵਾਲੰਟੀਅਰਾਂ ਨੇ ਫਲਾਈਓਵਰ ਤੋਂ ਬੀ.ਐਸ.ਐਫ ਚੌਕ ਤੱਕ ਸੜਕ ਕਿਨਾਰੇ ਪਲਾਸਟਿਕ ਇਕੱਠਾ ਕੀਤਾ।
ਇਸ ਮੁਹਿੰਮ ਦੌਰਾਨ ਜੀ.ਟੀ.ਰੋਡ, ਪੰਜਾਬ ਰਾਜ ਬਿਜਲੀ ਬੋਰਡ, ਪੁਲਿਸ ਸਟੇਸ਼ਨ, ਐਨ.ਵਾਈ.ਕੇ.ਐਸ ਰੋਡ, ਕਾਲਜ ਕੈਂਪਸ ਆਦਿ ਖੇਤਰਾਂ ਦੀ ਸਫ਼ਾਈ ਕੀਤੀ ਗਈ। ਬਾਅਦ ਵਿੱਚ ਇਸ ਮੁਹਿੰਮ ਸਬੰਧੀ ਰਾਹਗੀਰਾਂ ਨੂੰ ਜਾਗਰੂਕ ਕਰਨ ਲਈ ਸਫ਼ਾਈ ਦੇ ਨਾਅਰੇ ਲਾਉਂਦਿਆਂ ਇੱਕ ਰੈਲੀ ਵੀ ਕੱਢੀ ਗਈ। ਐਨਐਸਐਸ ਵਾਲੰਟੀਅਰਾਂ ਨੇ ਪਲਾਸਟਿਕ ਨੂੰ ਥੈਲਿਆਂ ਵਿੱਚ ਇਕੱਠਾ ਕੀਤਾ ਅਤੇ ਨਿਗਮ ਅਧਿਕਾਰੀਆਂ ਵੱਲੋਂ ਕੂੜਾ ਇਕੱਠਾ ਕਰਨ ਵਾਲੇ ਕੂੜੇਦਾਨਾਂ ਵਿੱਚ ਕੂੜਾ ਇਕੱਠਾ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸ੍ਰੀ ਗੁਰਦਿਆਲ ਸਿੰਘ ਸੈਣੀ, ਐਮ.ਸੀ.ਜੇ. ਤੋਂ ਸ੍ਰੀ ਜਤਿੰਦਰ, ਹਮਸਫਰ ਯੂਥ ਕਲੱਬ ਤੋਂ ਸ੍ਰੀ ਰੋਹਿਤ ਪੂਨਮ, ਦਿਵਿਆ ਬਸਰਾ ਕੁਲਤਾਰ ਉਮੇਸ਼ ਲਾਲ ਅਤੇ 75 ਤੋਂ ਵੱਧ ਵਾਲੰਟੀਅਰਾਂ ਨੇ ਇਸ ਜਨ ਮੁਹਿੰਮ ਵਿੱਚ ਭਾਗ ਲਿਆ।

’ ਖੇਡਾਂ ਵਤਨ ਪੰਜਾਬ ਦੀਆਂ- 2024’ ਵਿੱਚ ਜ਼ੀ.ਟੀ.ਬੀ ਸਕੂਲ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿਤਿਆ


ਅਮਰਜੀਤ ਸਿੰਘ ਜੰਡੂ ਸਿੰਘਾ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾਂ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਜਸਜੀਤ ਕੌਰ ਨੇ ’ ਗੁਰੂ ਗੋਬਿੰਦ ਸਟੇਡੀਅਮ ਵਿੱਚ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈ ਕੇ ਉਸਨੇ 38 ਕੇ.ਜੀ ਜਰਕ ਅਤੇ 30 ਕੇ.ਜੀ ਸਨੇਚ ਵੇਟ ਚੁੱਕ ਕੇ ਜਲੰਧਰ ਜਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਉਤੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾਂ, ਡਾਇਰੈਕਟਰ ਨਿਸ਼ਾ ਮੜਿਆ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਨੇ ਜਸਜੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸ: ਸੁਰਜੀਤ ਸਿੰਘ ਜੀ ਚੀਮਾਂ  ਨੇ ਬੱਚਿਆਂ ਨੂੰ ਕਿਹਾ ਕਿ ਬੱਚਿਆਂ ਨੂੰ ਪੜਾਈ  ਦੇ ਨਾਲ-ਨਾਲ ਖੇਡ ਮੁਕਾਬਲਿਆਂ ਵਿੱਚ ਵੀ ਵੱਧ -ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਕਿ ਖੇਡਾਂ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ।


ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣਾ : ਡਾ. ਰਵਜੋਤ ਸਿੰਘ



ਨਵ-ਨਿਯੁਕਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਹੁਸ਼ਿਆਰਪੁਰ ‘ਚ ਗਾਰਡ ਆਫ ਆਨਰ ਦੇ ਕੇ ਕੀਤਾ ਗਿਆ ਸਵਾਗਤ
ਹੁਸ਼ਿਆਰਪੁਰ 24 ਸਤੰਬਰ (ਤਰਸੇਮ ਦੀਵਾਨਾ)-
ਪੰਜਾਬ ਸਰਕਾਰ ਨੇ ਨਵ-ਨਿਯੁਕਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਹੁਸ਼ਿਆਰਪੁਰ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਆਮਦ ‘ਤੇ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਚ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਐਸ.ਡੀ.ਐਮ ਸੰਜੀਵ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਮੌਜੂਦ ਸਨ। ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਵਿਕਾਸ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।

ਇਸ ਦੌਰਾਨ ਉਨ੍ਹਾ ਜ਼ਿਲ੍ਹੇ ਵਿਚ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਾਰੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਜਨਤਾ ਨੂੰ ਜਲਦ ਤੋਂ ਜਲਦ ਲਾਭ ਮਿਲ ਸਕੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਈਮਾਨਦਾਰੀ ਨਾਲ ਕੰਮ ਕਰਨ ਅਤੇ ਲੋਕਾਂ ਦੀਆ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਇਕ ਆਦਰਸ਼ ਜ਼ਿਲ੍ਹੇ ਦੇ ਰੂਪ ਵਿਚ ਵਿਕਸਿਤ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਦੇ ਲਈ ਸਰਕਾਰ ਹਰ ਸੰਭਵ ਸਾਧਨ ਮੁਹੱਈਆ ਕਰਵਾਏਗੀ। ਉਨ੍ਹਾਂ ਪ੍ਰਸ਼ਾਸਨ ਤੋਂ ਵੀ ਉਮੀਦ ਕੀਤੀ ਕਿ ਉਹ ਜਨਤਾ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਵੇ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇਸ ਮੌਕੇ ਜ਼ਿਲ੍ਹੇ ਦੀ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਵਿਕਾਸ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਜਨਤਾ ਦੀਆ ਇਛਾਵਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਐਕਸੀਅਨ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਪ੍ਰਧਾਨ ਅਨੀਸ਼ ਕੁਮਾਰ, ਮਨੀਸ਼ ਠਾਕੁਰ, ਡਾ. ਮੁਕੇਸ਼ ਕੰਡਾ, ਪ੍ਰਕਾਮਲ, ਰਾਜਵੀਰ ਸਿੰਘ ਬੱਲ ਵੀ ਮੌਜੂਦ ਸਨ।
ਫੋਟੋ : ਅਜਮੇਰ ਦੀਵਾਨਾ

ਮਾਨ ਨੂੰ ਮਿਲਿਆ ਮਾਸਟਰ ਕੈਡਰ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਦਾ ਵਫਦ


ਫਗਵਾੜਾ 22 ਸਤੰਬਰ (ਸ਼ਿਵ ਕੋੜਾ) -
ਨਵੇਂ ਪ੍ਰਮੋਟ ਹੋਏ ਲੈਕਚਰਾਰਾਂ ਦਾ ਇਕ ਵਫਦ ਅੱਜ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਵਫਦ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਸੰਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਹੋਰ ਕਈ ਸਮੱਸਿਆਵਾਂ ਦਾ ਵੀ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਮਾਸਟਰ ਕੈਡਰ ਤੋਂ ਪ੍ਰਮੋਟ ਹੋਏ ਸਤਵੰਤ ਟੂਰਾ, ਗੀਤਾ ਖੁਰਾਣਾ ਅਤੇ ਗੁਰਜੀਤ ਕੌਰ ਨੇ ਮਾਨ ਨੂੰ ਦੱਸਿਆ ਕਿ ਵੱਡੀ ਗਿਣਤੀ ਵਿੱਚ ਮਾਸਟਰ ਕੇਡਰ ਤੋਂ ਲੈਕਚਰਾਰਜ ਦੀ ਪ੍ਰਮੋਸ਼ਨ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੀ ਸੂਬਾ ਸਰਕਾਰ ਦੇ ਧੰਨਵਾਦੀ ਹਨ ਪਰ ਜਿਸ ਦਿਨ ਤੋਂ ਕੁਝ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ, ਉਸ ਦਿਨ ਤੋਂ ਸਮੂਹ ਪ੍ਰਮੋਟ ਹੋਏ ਲੈਕਚਰਾਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਕਿਉਂਕਿ ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ ਸਾਰੇ ਖਾਲੀ ਸਟੇਸ਼ਨ ਸ਼ੋਅ ਨਹੀਂ ਕੀਤੇ ਜਾ ਰਹੇ। ਇਸ ਕਾਰਨ ਅਧਿਆਪਕਾਂ ਨੂੰ ਬਹੁਤ ਦੂਰ-ਦੁਰਾਡੇ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ। ਇਹਨਾਂ ਪ੍ਰਮੋਟ ਹੋਏ ਅਧਿਆਪਕਾਂ ਵਿੱਚੋਂ ਬਹੁਤੇ 50 ਸਾਲ ਤੋਂ ਉੱਪਰ ਦੀ ਉਮਰ ਦੇ ਹਨ ਅਤੇ ਬਹੁਤ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪ੍ਰਮੋਟ ਹੋਏ ਹਨ । ਇਸ ਉਮਰ ਵਿੱਚ ਦੂਰ ਦੁਰਾਡੇ ਜਾਣਾ ਆਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਸਮੂਹ ਨਵੇਂ ਪ੍ਰਮੋਟ ਹੋਏ ਲੈਕਚਰਾਰ ਮੰਗ ਪੱਤਰ ਰਾਹੀਂ ਬੇਨਤੀ ਕਰਦੇ ਹਨ ਕਿ ਸਟੇਸ਼ਨ ਚੋਣ ਸਮੇਂ ਸਾਰੇ ਖਾਲੀ ਪਏ ਸਟੇਸ਼ਨ ਸ਼ੋਅ ਕੀਤੇ ਜਾਣ, ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਦੇ ਸਮੇਂ ਖ਼ਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਪਹਿਲਾਂ ਵਾਂਗ ਸਿਟਿੰਗ ਸਟੇਸ਼ਨ ਦੀ ਸਹੂਲਤ ਦਿੱਤੀ ਜਾਵੇ ਅਤੇ ਜਿਨ੍ਹਾਂ ਸਕੂਲਾਂ ਵਿੱਚ ਕਿਸੇ ਵਿਸ਼ੇ ਦੇ ਵਿਦਿਆਰਥੀ ਘੱਟ ਹੋਣ ਕਾਰਨ ਪੋਸਟਾਂ ਖ਼ਤਮ ਕੀਤੀਆਂ ਗਈਆਂ ਹਨ ਉਹ ਵੀ ਬਹਾਲ ਕੀਤੀਆਂ ਜਾਣ ਕਿਉਂ ਕਿ ਵਿਦਿਆਰਥੀਆਂ ਦੇ ਘੱਟ ਹੋਣ ਦਾ ਕਾਰਨ ਉੱਥੇ ਅਧਿਆਪਕ ਦੀ ਪੋਸਟਿੰਗ ਦਾ ਨਾ ਹੋਣਾ ਸੀ। ਹੁਣ ਜੇਕਰ ਅਧਿਆਪਕ (ਲੈਕਚਰਾਰ) ਦੀ ਨਿਯੁਕਤੀ ਹੋਵੇਗੀ ਤਾਂ ਵਿਦਿਆਰਥੀਆਂ ਦੀ ਗਿਣਤੀ ਵੀ ਵਧੇਗੀ। ਮਾਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਮਾਸਟਰ ਕੈਡਰ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਦੂਰ ਕੀਤਾ ਜਾਵੇਗਾ।

ਜ਼ਿਲਾ ਸਿਹਤ ਅਫਸਰ ਵੱਲੋਂ ਮਿਆਦ ਪੁੱਗਾ ਚੁੱਕੇ 10 ਕਿਲੋ ਦੇਸੀ ਘਿਉ ਅਤੇ ਮੱਖਣ ਨੂੰ ਮੌਕੇ ਤੇ ਨਸ਼ਟ ਕਰਵਾਇਆ



ਹੁਸ਼ਿਆਰਪੁਰ 24 ਸਤੰਬਰ (ਤਰਸੇਮ ਦੀਵਾਨਾ)-
ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤਮੰਦ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਐਲ.ਟੀ. ਰਾਜਵੀਰ ਕੌਰ, ਅਰਵਿੰਦਰ ਸਿੰਘ  ਅਤੇ ਨਰੇਸ਼ ਕੁਮਾਰ ਵੱਲੋ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮਿਆਦ ਪੁਗਾ ਚੁੱਕਾ ਦਸ ਕਿਲੋ ਦੇਸੀ ਘਿਉ ਅਤੇ ਮੱਖਣ ਜਬਤ ਕੀਤਾ ਗਿਆ। ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਘਿਉ ਅਤੇ ਮੱਖਣ ਦੇ ਤਿੰਨ ਸੈਂਪਲ ਵੀ ਭਰੇ ਗਏ ਜਿਹਨਾਂ ਨੂੰ ਨਿਰੀਖਣ ਲਈ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ।  
       ਇਸ ਮੌਕੇ ਗੱਲਬਾਤ ਕਰਦਿਆਂ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੁਕਾਨਦਾਰਾ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਦੁਕਾਨ ਤੇ ਕੋਈ ਵੀ ਐਕਸਪਾਇਰੀ ਖਾਧ ਪਦਾਰਥ ਨਹੀਂ ਹੋਣਾ ਚਾਹੀਦਾ। ਅਜਿਹਾ ਹੋਣ ਦੀ ਸੂਰਤ ਵਿਚ ਫੂਡ ਸੇਫਟੀ ਸਟੈਡਰਡ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਦੁਕਾਨਦਾਰ ਅਨ-ਰਜਿਸਰਡ ਹਨ, ਉਹ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਉਣ।

ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਲਾਇਨ ਜੁਗਲ ਬਵੇਜਾ ਦੀ ਤਾਜਪੋਸ਼ੀ ਦਾ ਕਰਵਾਇਆ ਸ਼ਾਨਦਾਰ ਸਮਾਗਮ


ਫਗਵਾੜਾ 22 ਸਤੰਬਰ (ਸ਼ਿਵ ਕੋੜਾ)-
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵਲੋਂ ਸਾਲ 2024-25 ਲਈ ਚੁਣੇ ਗਏ ਪ੍ਰਧਾਨ ਲਾਇਨ ਜੁਗਲ ਬਵੇਜਾ ਦੀ ਤਾਜਪੋਸ਼ੀ ਦਾ ਸ਼ਾਨਦਾਰ ਸਮਾਗਮ ਹੋਟਲ ਮਿਰੈਕਲ ਬੰਗਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਪਹੁੰਚੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਨੇ ਕੀਤੀ। ਇਸ ਮੌਕੇ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਵੀ.ਐਮ.ਗੋਇਲ ਬਤੌਰ ਇੰਸਟਾਲੇਸ਼ਨ ਅਫਸਰ ਜਦਕਿ ਗੈਸਟ ਆਫ ਆਨਰ ਰਿਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਜ਼ੋਨ ਚੇਅਰਮੈਨ ਲਾਇਨ ਇੰਦਰਜੀਤ ਸਿੰਘ, ਡਿਸਟ੍ਰਿਕਟ ਚੇਅਰਮੈਨ (ਕਨਵੈਨਸ਼ਨ) ਲਾਇਨ ਤਜਿੰਦਰ ਬਾਵਾ ਐਮ.ਜੇ.ਐਫ. ਸਨ। ਸਮਾਗਮ ਦੇ ਫੰਕਸ਼ਨ ਆਰਗਨਾਈਜਰ ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ ਅਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਸਨ। ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਸਾਲ 2024-25 ਲਈ ਨਵ-ਨਿਯੁਕਤ ਪ੍ਰਧਾਨ ਲਾਇਨ ਜੁਗਲ ਬਵੇਜਾ ਨੂੰ ਪ੍ਰਧਾਨ ਦੇ ਅਹੁਦੇ ਦੀਆਂ ਸ਼ਕਤੀਆਂ ਸੌਂਪਦਿਆਂ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਾਬਕਾ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨਾਲ ਸੀਟ ਦੀ ਅਦਲਾ-ਬਦਲੀ ਵੀ ਕਰਵਾਈ ਗਈ। ਉਨ੍ਹਾਂ ਨੇ ਅੰਤਰਰਾਸ਼ਟਰੀ ਪਿੰਨ ਲਗਾਈ ਅਤੇ ਕਲੱਬ ਮੈਂਬਰਾਂ ਨੂੰ ਸਰਟੀਫਿਕੇਟ ਭੇਟ ਕੀਤੇ। ਲਾਇਨ ਜੁਗਲ ਬਵੇਜਾ ਨੇ ਡਿਸਟ੍ਰਿਕਟ ਗਵਰਨਰ ਲਾਇਨ ਬੱਚਜੀਵੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਕਲੱਬ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਕੇ ਕਲੱਬ ਦੀ ਸਾਖ ਵਿੱਚ ਵਾਧਾ ਕਰਨਗੇ। ਇੰਸਟਾਲੇਸ਼ਨ ਅਫਸਰ ਲਾਇਨ ਵੀ.ਐਮ.ਗੋਇਲ ਨੇ ਲਾਇਨ ਜੁਗਲ ਬਵੇਜਾ ਅਤੇ ਉਹਨਾਂ ਦੀ ਟੀਮ ਵਿਚ ਸ਼ਾਮਲ ਲਾਇਨ ਜਸਬੀਰ ਮਾਹੀ ਸਕੱਤਰ, ਲਾਇਨ ਵਿਪਨ ਸਿੰਘ ਕੈਸ਼ੀਅਰ, ਲਾਇਨ ਸੰਜੇ ਤ੍ਰੇਹਨ ਪੀ.ਆਰ.ਓ. ਨੂੰ ਸਹੁੰ ਚੁਕਾਈ। ਲਾਇਨ ਆਸ਼ੂ ਮਾਰਕੰਡਾ, ਲਾਇਨ ਤਜਿੰਦਰ ਬਾਵਾ, ਲਾਇਨ ਅਤੁਲ ਜੈਨ ਅਤੇ ਲਾਇਨ ਸੁਨੀਲ ਢੀਂਗਰਾ ਆਦਿ ਨੇ ਲਾਇਨ ਜੁਗਲ ਬਵੇਜਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਇੱਕ ਮੋਹਰੀ ਸਮਾਜ ਸੇਵੀ ਸੰਸਥਾ ਹੈ ਜਿਸ ਦੀਆਂ ਸ਼ਾਖਾਵਾਂ ਵਿਸ਼ਵ ਭਰ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਕਾਫੀ ਸਰਗਰਮ ਹਨ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਲਾਇਨਜ਼ ਕਲੱਬ ਫਗਵਾੜਾ ਸਿਟੀ ਸਮਾਜ ਸੇਵਾ ਦੀਆਂ ਨਵੀਆਂ ਬੁਲੰਦੀਆਂ ਨੂੰ ਸਥਾਪਿਤ ਕਰੇਗੀ। ਗਾਇਕ ਜਸਵੀਰ ਮਾਹੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਲੋਕਗੀਤ ਪੇਸ਼ ਕਰਕੇ ਸਮਾਗਮ ਦੀ ਰੌਣਕ ਵਧਾਈ। ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਵਲੋਂ ਦੱਸ ਨਵੇਂ ਮੈਂਬਰਾਂ ਨੂੰ ਵੀ ਕਲੱਬ ਵਿਚ ਸ਼ਾਮਲ ਕਰਵਾਇਆ ਗਿਆ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਐਮ.ਐਮ.ਆਰ. ਜਾਣੇ-ਪਛਾਣੇ ਅੰਦਾਜ਼ ਵਿਚ ਕੀਤਾ। ਇਸ ਦੌਰਾਨ ਕਲੱਬ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਪਿੰਡ ਢੱਕ ਪੰਡੋਰੀ ਵਿਖੇ ਸ਼ਰਧਾ ਨਾਲ ਮਨਾਇਆ ਦੱਦਰਾਲ ਗੋਤਰ ਜਠੇਰਿਆਂ ਦਾ ਸ਼ਰਾਧ ਮੇਲਾ


ਫਗਵਾੜਾ 22 ਸਤੰਬਰ (ਸ਼ਿਵ ਕੌੜਾ)-
ਡੇਰਾ ਬਾਬਾ ਜੋਧ ਜੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਵਿਖੇ ਦੱਦਰਾਲ ਗੋਤਰ ਜਠੇਰਿਆਂ ਦਾ ਸਲਾਨਾ ਸ਼ਰਾਧ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ‘ਚ ਵੱਸਦੇ ਸਮੂਹ ਦੱਦਰਾਲ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆl ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਦਰਬਾਰ ਦੇ ਮੁੱਖ ਸੇਵਾਦਾਰ ਗੁਰਮੀਤ ਰਾਮ ਨੇ ਸਰਬੱਤ ਦੇ ਭਲੇ ਅਤੇ ਸਮੂਹ ਦੱਦਰਾਲ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈl ਇਸ ਮੌਕੇ ਦੱਦਰਾਲ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਦਰਬਾਰ 'ਤੇ ਨਤਮਸਤਕ ਹੋ ਕੇ ਪਿਤਰ ਪੂਜਨ ਕੀਤਾ ਅਤੇ ਬਾਬਾ ਜੀ ਦਾ ਅਸ਼ੀਰਵਾਦ ਲਿਆl ਇਸ ਦੌਰਾਨ ਧਾਰਮਿਕ ਸਟੇਜ ਵੀ ਸਜਾਈ ਗਈl ਜਿਸ ਵਿੱਚ ਰਾਜ ਦੱਦਰਾਲ ਐਂਡ ਮਿਊਜੀਕਲ ਗਰੁੱਪ,ਕੇ.ਐਸ.ਮਹਿਮੀ ਅਤੇ ਬੀਬਾ ਸੋਨੀਆ ਮਹਿਮੀ,ਕੇਵਲ ਪ੍ਰਦੇਸੀ,ਮੁਖਤਿਆਰ ਝੱਮਟ,ਸਤਨਾਮ ਸਿੰਘ ਜੱਗਾ,ਸੁਨੀਤਾ ਬਸਰਾ ਆਦਿ ਨੇ ਧਾਰਮਿਕ ਗੀਤਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵੱਖ-ਵੱਖ ਡੇਰਿਆਂ ਦੇ ਸੰਤ ਮਹਾਪੁਰਸ਼ਾਂ ਬਾਬਾ ਕੁਲਵੰਤ ਸਿੰਘ ਜੀ, ਸਾਈਂ ਮੰਗੇ ਸ਼ਾਹ ਜੀ,ਬਾਬਾ ਹੰਸ ਸ਼ਾਹ ਜੀ ਆਦਿ ਨੇ ਸਮੂਹ ਦੱਦਰਾਲ ਪਰਿਵਾਰਾਂ ਨੂੰ ਸਲਾਨਾ ਸ਼ਰਾਧ ਮੇਲੇ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਹਮੇਸ਼ਾ ਜੀਵਨ ਵਿੱਚ ਸਫਲਤਾ ਦੀ ਕੁੰਜੀ ਬਣਦਾ ਹੈl ਪਿਤਰਾਂ ਦੀ ਯਾਦ ਵਿੱਚ ਸ਼ਰਾਧ ਮੇਲੇ ਕਰਵਾਉਣ ਦਾ ਮੰਤਵ ਇਹੋ ਹੈ ਕਿ ਸਾਨੂੰ ਆਪਣੇ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈl ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਕਰਦਿਆਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਡਾ.ਰਾਜਨ ਆਈ ਕੇਅਰ ਹਸਪਤਾਲ ਵੱਲੋਂ ਅੱਖਾਂ ਦਾ ਫਰੀ ਕੈਂਪ ਲਗਾ ਕੇ ਲੋੜਵੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਚਾਹ ਪਕੌੜੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆl ਜਿਹਨਾਂ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਸਨl ਉਹਨਾਂ ਨੇ ਬੈਂਡ ਬਾਜੇ ਨਾਲ ਦਰਬਾਰ ਵਿਖੇ ਭਰਵੀਂ ਹਾਜਰੀ  ਲਗਵਾਈ ਅਤੇ ਸ਼ੁਕਰਾਨਾ ਅਦਾ ਕੀਤਾl

‘ਵਾਇਕਾਟੋ ਵੌਰੀਅਰਜ਼’ ਵਾਲਿਆਂ ਦਾ ਪਲੇਠਾ ਦੋ ਦਿਨਾਂ ਖੇਡ ਟੂਰਨਾਮੈਂਟ ਲਾ ਗਿਆ ਰੌਣਕਾਂ


 ਸਾਡੀਆਂ ਖੇਡਾਂ: ਲੱਭੀਏ ਯੋਧੇ ਖੇਡ ਮੈਦਾਨ ਦੇ...
-ਹਾਕੀ, ਫੁੱਟਬਾਲ, ਵਾਲੀਵਾਲ ਸ਼ੂਟਿੰਗ, ਕ੍ਰਿਕਟ, ਖੋ-ਖੋ ਦੇ ਹੋਏ ਮੈਚ
-ਛੋਟਿਆਂ ਬੱਚਿਆਂ ਦੇ ਭੰਗੜੇ ਨੇ ਵੀਡੀਓ ਕੈਮਰੇ ਆਪਣੇ ਵੱਲ ਖਿੱਚੇ
-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ, 24 ਸਤੰਬਰ:
-ਵਿਦੇਸ਼ੀ ਵਸਦਿਆਂ ਕੰਮਾਂ ਕਾਰਾਂ ਦੇ ਨਾਲੋ-ਨਾਲ ਜੇਕਰ ਆਪਣੀ ਖੇਡਾਂ ਅਤੇ ਸਭਿਆਚਾਰ ਨਾਲ ਜੁੜੇ ਰਹੀਏ ਤਾਂ ਵਿਰਾਸਤੀ ਗੱਲਾਂ ਅੱਗੇ ਵਧਦੀਆਂ ਰਹਿੰਦੀਆਂ ਹਨ। ਸਾਡੇ ਖੇਡ ਕਲੱਬ ਇਨ੍ਹਾਂ ਕਾਰਜਾਂ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਹਮਿਲਟਨ ਵਿਖੇ ਸਥਾਪਿਤ ਨਵੀਂ ਖੇਡ ਕਲੱਬ ‘ਵਾਈਕਾਟੋ ਵੌਰੀਅਰਜ਼’ ਜਾਂ ਕਹਿ ਲਈਏ ਵਾਇਕਾਟੋ ਵਾਲੇ ਯੋਧਿਆਂ ਨੇ ਆਪਣਾ ਪਲੇਠਾ ਖੇਡ ਟੂਰਨਾਮੈਂਟ ਇਨਸ ਕਾਮਿਨ ਖੇਡ ਮੈਦਾਨ ਦੇ ਵਿਚ ਕਰਵਾਇਆ। ਜਿਸ ਦੇ ਵਿਚ ਹਾਕੀ, ਫੁੱਟਬਾਲ, ਵਾਲੀਵਾਲ ਸ਼ੂਟਿੰਗ, ਕ੍ਰਿਕਟ, ਖੋ-ਖੋ ਆਦਿ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੇ ਨਾਲ ਖੂਬ ਰੌਣਕ ਲਾਈ। ਮਾਪੇ ਅਤੇ ਦਰਸ਼ਕ ਫੋਨਾਂ ਉਤੇ ਵੀਡੀਓ ਬਣਾ ਕੇ ਬਹੁਤ ਖੁਸ਼ ਹੋਏ। ਇਸ ਖੇਡ ਮੇਲੇ ਵਿਚ ਲਗਪਗ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।  ਰਿਵਰਸਿਟੀ ਪੰਜਾਬੀ ਕੱਲਬ ਵੱਲੋਂ ਸਭਿਆਚਾਰਕ ਪ੍ਰੋਗਰਾਮ। ਲੋਕਗਾਇਕ ਮਨਿੰਦਰ ਕੌਲਗੜੀਆ, ਲਵ ਦੁੱਗਲ ਅਤੇ ਅਮਨਿੰਦਰ ਭੰਗੂ ਨੇ ਗੀਤਾਂ ਨਾਲ ਛਹਿਬਰ ਲਾਈ। ਸ. ਜਰੈਨਲ ਸਿੰਘ ਰਾਹੋਂ, ਸ. ਚਰਨਜੀਤ ਸਿੰਘ ਦੁੱਲਾ ਅਤੇ ਹੈਰੀ 5911 ਨੇ ਕੁਮੈਂਟਰੀ ਕਰਕੇ ਖੇਡਾਂ ਦੌਰਾਨ ਮੇਲੇ ਵਰਗਾ ਮਾਹੌਲ ਬਣਾਈ ਰੱਖਿਆ। ਖੇਡ ਮੇਲੇ ਦੇ ਨਤੀਜੇ ਇਸ ਪ੍ਰਕਾਰ ਰਹੇ।
ਵਾਲੀਵਾਲ ਸ਼ੂਟਿੰਗ ਦੇ ਵਿਚ ਪਹਿਲਾ ਸਥਾਨ ਮਾਲਵਾ ਸਪੋਰਟਸ ਐਂਡਕਲਚਰਲ ਕਲੱਬ ਨੇ ਹਾਸਿਲ ਕੀਤਾ ਅਤੇ ਦੂਜਾ ਸਥਾਨ ਐਸ. ਬੀ. ਐਸ. ਕਲੱਬ ਦੇ ਹਿੱਸੇ ਆਇਆ। ਹਾਕੀ ਅੰਡਰ-10 ਦੇ ਵਿਚ ਜੇਤੂ ਹੇਸਟਿੰਗਜ਼, ਉਪ ਜੇਤੂ ਬੀ.ਓ.ਪੀ., ਅੰਡਰ-13  ਲੜਕੀਆਂ ਦੇ ਵਿਚ ਬੀ.ਓ.ਪੀ. ਜੇਤੂ, ਵਾਇਕਾਟੋ ਵੌਰੀਅਰਜ਼ ਉਪਜੇਤੂ, ਅੰਡਰ-13 ਮਿਕਸ ਦੇ ਵਿਚ ਬੀ.ਓ.ਪੀ. ਜੇਤੂ ਅਤੇ ਐਨ. ਜ਼ੈਡ. ਪੰਜਾਬੀ ਉਪਜੇਤੂ, ਅੰਡਰ-16 ਦੇ ਵਿਚ ਬੀ.ਓ.ਪੀ. ਖਾਲਸਾ ਜੇਤੂ, ਬੀ.ਓ.ਪੀ. ਪੰਜਾਬੀ ਉਪਜੇਤੂ, ਖੋ-ਖੋ ਦੇ ਵਿਚ ਹਮਿਲਟਨ ਗਰਲਜ਼ ਜੇਤੂ ਅਤੇ ਬੀ.ਓ.ਪੀ. ਉਪਜੇਤੂ, ਕ੍ਰਿਕਟ ਸੀਨੀਅਰ ਦੇ ਵਿਚ ਕੈਟੀ-ਕੈਟੀ ਜੇਤੂ, ਭਗਤ ਸਿੰਘ ਟ੍ਰਸਟ ਉਪਜੇਤੂ, ਕ੍ਰਿਕਟ ਜੂਨੀਅਰ ਦੇ ਵਿਚ ਵਾਇਕਾਟੋ ਵੌਰੀਅਰਜ਼ ਜੇਤੂ ਅਤੇ ਕਲੱਚ ਕੋਚਿੰਗ ਉਪਜੇਤੂ, ਸੌਕਰ ਸੀਨੀਅਰ ਦੇ ਵਿਚ ਪੰਜਾਬ ਫੁੱਟਬਾਲ ਕਲੱਬ ਜੇਤੂ, ਔਕਲੈਂਡ ਲਾਇਨਜ਼ ਉਪਜੇਤੂ, ਫੁੱਟਬਾਲ ਜੂਨੀਅਰ ਦੇ ਵਿਚ ਵਾਇਕਾਟੋ ਵੌਰੀਅਰਜ਼ ਜੇਤੂ, ਪੰਜਾਬੀ ਲਾਇਨਜ਼ ਉਪਜੇਤੂ। ਮਿਊਜ਼ੀਕਲ ਚੇਅਰ ਵੀ ਬਹੁਤ ਦਿਲਚਸਪ ਰਹੀ।
ਇਸ ਦੇ ਨਾਲ ਹਾਕੀ ਦੇ ਵਿੱਚ ਅਮਨਜੋਤ ਕੁਲਾਰ ਹੈਸਟਿਗਸ ਅਤੇ ਜੇਸੋਮ ਖਟਕੜ ਹੈਮਿਲਟਨ ਦਾ ਫੁੱਟਬਾਲ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਾਇਕਾਟੋ ਵੌਰੀਅਰਜ਼ ਦੀ ਪੂਰੀ ਟੀਮ ਜਿੰਦੀ ਮੁਠੱਡਾ, ਹੈਰੀ ਭਲੂਰ, ਹਰਪ੍ਰੀਤ ਨੀਟਾ, ਜੀ.ਐਸ ਮਾਨ, ਹਰਜੱਸ ਸ਼ੀਨਾ, ਜਸਪ੍ਰੀਤ ਘੁੰਮਣ, ਮਨਜਿੰਦਰ ਵੜੈਚ, ਜੈਵੀਰ ਸਰਾ, ਜੈ-ਬੱਲ, ਜਲਾਵਰ ਗੱਗੜਪੁਰ, ਗੌਰਵ ਗੈਰੀ, ਜੀਤਾ ਬਿਲਗਾ, ਜਸਵਿੰਦਰ ਜੱਸਾ, ਜਸਵਿੰਦਰ ਧੰਮ, ਅਮਰੀਕ ਸਿੰਘ, ਮਨਿੰਦਰ ਪੁਰੀ, ਜਗਜੀਤ ਜੱਗੀ, ਮਨਦੀਪ ਦੀਪਾ, ਸੰਨੀ ਰਾਣਾ, ਗੋਲਡੀ ਰਾਣਾ, ਹਰਪ੍ਰੀਤ ਰਾਣਾ, ਚੰਦਨ ਗਰੋਵਰ, ਜਸ਼ਨ ਮੁਨੀਅਰ, ਹੈਰੀ ਗਿੱਲ, ਅਸ਼ੀਸ਼ ਸ਼ਰਮਾ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪਰਵਿੰਦਰ ਚਾਹਲ ਨੇ ਵੱਡਾ ਉਦਮ ਕਰਕੇ ਇਸ ਖੇਡ ਮੇਲੇ ਨੂੰ ਸਫਲ ਬਣਾਇਆ।

ਪੁਲਿਸ ਵਲੋ ਸਪੈਸ਼ਲ ਚੈਕਿੰਗ ਦੌਰਾਨ ਇੱਕ ਨਸ਼ਾ ਤਸਕਰ ਕਾਬੂ, 05 ਗ੍ਰਾਮ ਹੈਰੋਇਨ ਤੇ 150 ਨਸੀਲੀਆ ਗੋਲੀਆ ਬਰਾਮਦ


ਫਗਵਾੜਾ (ਸ਼ਿਵ ਕੋੜਾ)-
ਸ਼੍ਰੀਮਤੀ ਵਤਸਲਾ ਗੁਪਤਾ ਐਸਐਸਪੀ ਕਪੂਰਥਲਾ ਦੇ ਦਿਸ਼ਾ ਨਿਰਦੇਸਾਂ ਅਤੇ ਸ੍ਰੀਮਤੀ ਰੁਪਿੰਦਰ ਕੋਰ ਭੱਟੀ ਐਸ.ਪੀ ਫਗਵਾੜਾ, ਜਸਪ੍ਰੀਤ ਸਿੰਘ ਉਪ ਪੁਲਿਸ ਕਪਤਾਨ ਫਗਵਾੜਾ ਦੀ ਰਹਿਨੁਮਾਈ ਹੇਠ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੋਰਾਨ ਇੰਸਪੈਕਟਰ ਬਲਵਿੰਦਰ ਸਿੰਘ 508/ਜੇ.ਆਰ ਮੁੱਖ ਅਫਸਰ ਥਾਣਾ ਰਾਵਲਪਿੰਡੀ ਦੀਆ ਹਦਾਇਤਾਂ ਤੇ SI ਗੁਰਵਿੰਦਰਪਾਲ 577/ਜਲੰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਰਾਵਲਪਿੰਡੀ ਤੋ ਪਾਸ਼ਟਾ ਨੂੰ ਜਾਦੀ ਸੜਕ ਤੇ ਪ੍ਰੇਮਪੁਰ ਮੋਜੂਦ ਸੀ। ਤਾ ਪਿੰਡ ਪ੍ਰੇਮਪੁਰ ਵੱਲੋ ਇੱਕ ਚਿੱਟੇ ਰੰਗ ਦੀ ਕਾਰ ਨੰਬਰੀ ਪੀ ਬੀ-07-ਬੀ ਬੀ-7622 ਮਾਰਕਾ ਆਈ-20 ਆਉਦੀ ਦਿਖਾਈ ਦਿੱਤੀ ਜਿਸਨੂੰ ਪੁਲਿਸ ਪਾਰਟੀ ਵੱਲੋ ਟਾਰਚ ਦੀ ਰੋਸਨੀ ਨਾਲ ਰੁਕਣ ਦਾ ਇਸਾਰਾ ਕੀਤਾ ਜੋ ਕਾਰ ਡਰਾਇਵਰ ਵੱਲੋ ਯਕਦਮ ਘਬਰਾ ਕੇ ਪਿੱਛੇ ਹੀ ਬਰੇਕ ਮਾਰ ਕਾਰ ਬੈਕ ਕਰਕੇ ਭਜਾਉਣ ਲੱਗਾ ਤਾ ਜਿਸਨੂੰ ਐਸ ਆਈ ਗਰਵਿੰਦਰਪਾਲ ਵੱਲੋ ਸਾਥੀ ਕਰਮਾਚਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾ ਜੋ ਕਾਰ ਡਰਾਈਵਰ ਨੇ ਆਪਣਾ ਨਾਮ ਹਰਪ੍ਰੀਤ ਸੰਧੂ ਪੁੱਤਰ ਕਸ਼ਮੀਰੀ ਲਾਲ ਵਾਸੀ ਮਹੇੜੂ ਥਾਣਾ ਸਤਨਾਮਪੁਰਾ ਦੱਸਿਆ ਅਤੇ ਡਰਾਇਵਰ ਵਾਲੀ ਨਾਲ ਦੀ ਸੀਟ ਤੇ ਬੈਠੇ ਨੋਜਵਾਨ ਨੇ ਆਪਣਾ ਨਾਮ ਗੋਰਬ ਉਰਫ ਗੋਰਾ ਪੁੱਤਰ ਅਮਰਜੀਤ ਸਿੰਘ ਵਾਸੀ ਸਾਸਤਰੀ ਨਗਰ ਫਗਵਾੜਾ ਗਲੀ ਨੰਬਰ 01 ਥਾਣਾ ਸਿਟੀ ਫਗਵਾੜਾ ਦੱਸਿਆ ਜੋ ਜਾਬਤੇ ਅਨੁਸਾਰ ਕਾਰ ਦੀ ਤਲਸੀ ਕਰਨ ਤੇ ਡੈਸਬੋਰਡ ਵਿੱਚੋ 05 ਗ੍ਰਾਮ ਹੈਰੋਇਨ ਤੇ  150 ਨਸੀਲੀਆ ਗੋਲੀਆ ਖੁਲੀਆ ਰੰਗ ਸੰਤਰੀ ਬਰਾਮਦ ਹੋਈਆ ਜਿਸ ਤੇ ਬਾਅਦ ਕਾਰਵਾਈ ਮੁਕੱਦਮਾ ਨੰਬਰ 56 ਮਿਤੀ 21.9.2024 ਅ/ਧ 21/22-61-85 ਐਨ ਡੀ ਪੀ ਐਸ ਐਕਟ ਦਰਜ ਰਜਿਸਟਰ ਕੀਤਾ ਗਿਆ।

28 ਸਤੰਬਰ ਨੂੰ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਪੰਜਾਬ ਦਾ ਕਰਨਗੇ ਘਿਰਾਓ ਕੰਪਿਊਟਰ ਅਧਿਆਪਕ



“ਮੀਟਿੰਗਾਂ ਅਤੇ ਸਰਕਾਰ ਦੇ ਐਲਾਨਾ ਦੇ ਬਾਵਜੂਦ ਨਹੀਂ ਕੀਤਾ ਜਾ ਰਿਹਾ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਹੱਲ”
ਫਿਰੋਜ਼ਪੁਰ (ਬਿਊਰੌ)-
ਪੰਜਾਬ ਸਰਕਾਰ ਤੇ ਝੂਠੇ ਲਾਰਿਆ ਅਤੇ ਸਰਕਾਰੀ ਤੌਰ ਤੇ ਕੀਤੇ ਐਲਾਨਾਂ ਦੇ ਬਾਵਜੂਦ ਵੀ ਕੰਪਿਊਟਰ ਅਧਿਆਪਕਾਂ ਦੇ ਮਸਲਿਆ ਦਾ ਹੱਲ ਨਹੀ ਕੀਤਾ ਜਾ ਰਿਹਾ ਜਿਸ ਦੋ ਰੋਸ ਵਜੋਂ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ 28 ਸਤੰਬਰ ਨੂੰ ਖਟਕੜ੍ਹ ਕਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ। ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜ਼ਪੁਰ ਦੀ ਕਮੇਟੀ ਘਰ ਪਾਰਕ ਵਿੱਚ ਹੋਈ ਮੀਟਿੰਗ ਦੌਰਾਨ, ਦਵਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਹਰਜੀਤ ਸਿੰਘ ਸੰਧੂ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਤੋਂ ਨਿਰਾਸ਼ ਅਤੇ ਅੱਕੇ ਕੰਪਿਊਟਰ ਅਧਿਆਪਕ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੱਕ-ਸੱਚ ਦੀ ਅਵਾਜ ਬੁਲੰਦ ਕਰਨ ਖਾਤਰ ਅਤੇ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਖਟਕੜ ਕਲਾਂ, ਨਵਾ ਸ਼ਹਿਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਗਿਆ। ਬੇਸ਼ੱਕ ਸਤੰਬਰ 2022 ਅਤੇ ਬਾਅਦ ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ 3 ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ਜੁਲਾਈ 2011 ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਹੈ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਨ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀ ਕੀਤਾ ਗਿਆ। ਜੱਥੇਬੰਦੀ ਦੇ ਆਗੂਆ ਨੇ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ ਅਤੇ ਹੋਰ ਵਿੱਤੀ ਲਾਭ ਜਬਰੀ ਰੋਕੇ ਗਏ ਹਨ ਜਿਨਾਂ ਨੂੰ ਤਰੂੰਤ ਲਾਗੂ ਕੀਤਾ ਜਾਵੇ, 90 ਦੇ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਦੇ ਪਰਿਵਾਰ ਜੋ ਸੜਕਾਂ ਤੇ ਰੁੱਲ ਰਹੇ ਹਨ, ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਨਾ ਹੀ ਨੌਕਰੀ ਦਿੱਤੀ, ਨਾ ਹੀ ਇੱਕ ਧੇਲੇ ਦੀ ਸਹਾਇਤਾ ਕੀਤੀ ਗਈ। ਜੇਕਰ ਪੰਜਾਬ ਸਰਕਾਰ ਇਸ ਸਮੇਂ ਦੌਰਾਨ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਲੈ ਆਉਂਦੀ ਤਾਂ  ਆਉਣ ਵਾਲੀਆਂ ਜਿਮਨੀ ਚੋਣਾਂ ਦੌਰਾਨ ਪੋਲ-ਖੋਲ ਰੈਲੀਆ ਕੀਤੀਆਂ ਜਾਣਗੀਆਂ। ਜਿਸ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਰਵੀਇੰਦਰ ਸਿੰਘ, ਸ਼ਮਸ਼ੇਰ ਸਿੰਘ, ਸਰਵਜੋਤ ਸਿੰਘ, ਰੋਹਿਤ ਸ਼ਰਮਾ, ਸਤਨਾਮ ਸਿੰਘ ਧੰਜੂ, ਹਰਪਾਲ ਸਿੰਘ, ਮਿਸਾਲ ਧਵਨ, ਸਤਨਾਮ ਸਿੰਘ, ਅਜੈ ਕੁਮਾਰ ਗੁਰਵਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜ਼ਰ ਸਨ।

ਕਲੱਸਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਅਤੇ ਕਬਰਵੱਛਾ ਨੇ ਮਾਰੀਆਂ ਮੱਲਾਂ



ਫਿਰੋਜਪੁਰ (ਬਿਊਰੌ)-
ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਟਰ ਸਕੂਲ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮੁੱਦਕੀ ਵਿਖੇ ਅੰਮ੍ਰਿਤਪਾਲ ਸਿੰਘ ਬਰਾੜ ਬੀ.ਪੀ. ਈ. ਓ ਬਲਾਕ ਘੱਲ-ਖੁਰਦ ਅਤੇ ਸ਼੍ਰੀ ਵਿਵੇਕਾਨੰਦ ਸੀ.ਐਚ.ਟੀ ਮੁੱਦਕੀ ਦੀ ਅਗਵਾਈ ਹੇਠ ਕਰਵਾਈਆਂ ਗਈਆਂ| ਇਹਨਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੱਬਰਵੱਛਾ ਦੀ ਝੰਡੀ ਰਹੀ| ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਦੇ ਬੱਚਿਆਂ ਨੇ 100 ਮੀਟਰ ਅਤੇ 200 ਮੀਟਰ ਮੁੰਡੇ ਤੀਜਾ ਸਥਾਨ 400 ਮੀਟਰ ਅਤੇ 600 ਮੀਟਰ ਮੁੰਡੇ-ਕੁੜੀਆਂ ਪਹਿਲਾਂ ਤੇ ਦੂਜਾ ਸਥਾਨ, ਲੰਬੀ ਛਾਲ ਲੜਕੀਆਂ ਤੀਸਰਾ ਸਥਾਨ ਹਾਸਿਲ ਕੀਤਾ| ਇਸੇ ਤਰਾਂ ਸਕਰਾਰੀ ਪ੍ਰਾਈਮਰੀ ਸਕੂਲ ਕੱਬਰਵੱਛਾ ਨੇ 100 ਮੀਟਰ ਮੁੰਡੇ ਪਹਿਲਾ ਅਤੇ ਦੂਜਾ ਸਥਾਨ, ਲੰਬੀ ਛਾਲ ਲੜਕੀਆਂ ਪਹਿਲਾਂ ਅਤੇ ਦੂਸਰਾ ਸਥਾਨ, 400 ਮੀਟਰ ਲੜਕੀਆਂ ਵਿੱਚ ਤੀਸਰਾ ਸਥਾਨ ਅਤੇ 400 ਮੀਟਰ ਮੁੰਡੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸ਼ਨਲ ਲੜਕੀਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਦੀ ਝੰਡੀ ਰਹੀ| ਇਸ ਸਮੇਂ ਐਚ. ਟੀ. ਗਗਨਦੀਪ ਸਿੰਘ ਬਰਾੜ, ਐਚ.ਟੀ. ਚਰਨਜੀਤ ਸਿੰਘ ਕਬਰਵੱਛਾ, ਐਚ.ਟੀ. ਰੁਪਿੰਦਰ ਕੌਰ, ਐਚ. ਟੀ. ਇਕਬਾਲ ਕੌਰ, ਸੁਭਾਸ਼, ਸੁਖਵੀਰ ਸਿੰਘ, ਸੁਖਜੀਤ ਸਿੰਘ, ਅਮਨਦੀਪ ਸਿੰਘ ਝਿਰਮਲ ਸਿੰਘ ਅਤੇ ਬਲਰਾਜ ਸਿੰਘ ਹਾਜ਼ਰ ਸਨ।

Monday, 23 September 2024

ਨਕੋਦਰ ਦਾ ਸਲਾਨਾ ਛਿੰਝ ਮੇਲਾ 29 ਸਤੰਬਰ ਦਿਨ ਐਤਵਾਰ ਨੂੰ

ਨਕੋਦਰ (ਅਮਰਜੀਤ ਸਿੰਘ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਨਕੋਦਰ ਵਲੋਂ ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਨਕੋਦਰ ਦਾ ਸਲਾਨਾ ਛਿੰਝ ਮੇਲਾ ਮਿਤੀ 29 ਸਤੰਬਰ ਦਿਨ ਐਤਵਾਰ ਨੂੰ  ਦੁਪਿਹਰ 2 ਵਜੇ ਦੁਸਹਿਰਾ ਗਰਾਂਉਂਡ ਨਕੋਦਰ ਵਿਖੇ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਹਿੰਦੋਸਤਾਨ ਹੀ ਨਹੀਂ ਬਲਕਿ ਪੂਰੀ ਦੁਨੀਆਂ ਤੋਂ ਚੋਟੀ ਦੇ ਰੁਸਤਮ ਮੱਲ ਪਹੁੰਚ ਰਹੇ ਹਨ। ਜਿਸ ਵਿਚ ਪਟਕੇ ਦੀਆਂ ਕੁਸ਼ਤੀਆਂ ਦੇ ਰੁਸਤਮ ਮੱਲ ਪਹਿਲਵਾਨ ਮਿਰਜ਼ਾ ਇਰਾਨ, ਪਹਿਲਵਾਨ ਪ੍ਰਵੀਨ ਕੁਹਾਲੀ, ਪਹਿਲਵਾਨ ਰਾਜੂ ਰਾਈਏਵਾਲ, ਪਹਿਲਵਾਨ ਅਜੈ ਬਾਰਨ, ਪਹਿਲਵਾਨ ਵੱਡਾ ਜੱਸਾ ਬਾਹੜੋਵਾਲ ਅਤੇ ਪਹਿਲਵਾਨ ਬਾਜ ਰੌਣੀ ਪਹੁੰਚ ਰਹੇ ਹਨ। ਇਹ ਸਾਰੇ ਦੁਨੀਆਂ ਦੇ ਚੋਟੀ ਦੇ ਰੁਸਤਮ ਮੱਲ ਹਨ। ਇਸ ਤੋਂ ਇਲਾਵਾ ਸਪੈਸ਼ਲ ਅਕਰਸ਼ਨ ਦਾ ਕੇਂਦਰ ਪਹਿਲਵਾਨ ਦੇਵਾ ਥਾਪਾ ਨੇਪਾਲ ਦੀ ਕੁਸ਼ਤੀ ਹੋਵੇਗੀ। ਇਸ ਛਿੰਝ ਮੇਲੇ ਵਿੱਚ ਬੱਚਿਆਂ ਲਈ ਫ੍ਰੀ ਝੂਲੇ ਵੀ ਲਗਾਏ ਗਏ ਜਾਣਗੇ। ਐਡਵੋਕੇਟ ਨਾਗਰਾਜ ਨੇ ਅਪੀਲ ਕਰਦਿਆਂ ਕਿਹਾ ਕਿ ਆਪ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਗਰਾਊਂਡ ਤੱਕ ਲੈ ਕੇ ਆਓ। ਇਸ ਛਿੰਝ ਮੇਲੇ ਵਿੱਚ ਅੱਖਾਂ ਦਾ ਫਰੀ ਚੈੱਕ ਅੱਪ ਕੈਂਪ ਵੀ ਲੱਗੇਗਾ। ਛਿੰਝ ਮੇਲੇ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਜਿਸ ਵਿੱਚ ਚਾਹ ਕੌਫ਼ੀ ਤੇ ਪਕੌੜਿਆਂ ਦਾ ਲੰਗਰ, ਦੇਸੀ ਘਿਓ ਦੀ ਜਲੇਬੀਆਂ, ਕੇਸਰ ਬਦਾਮਾਂ ਵਾਲੀ ਖੀਰ, ਪਾਸਤਾ, ਫਰੂਟ ਦਾ ਖੁੱਲ੍ਹਾ ਲੰਗਰ ਚਲੇਗਾ। ਐਡਵੋਕੇਟ ਨਾਗਰਾਜ ਨੇ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

ਵਿਦੇਸ਼ ਤੋਂ ਵਾਪਸ ਪਰਤਣ ਤੇ ਸੰਤ ਬਾਬਾ ਨਿਰਮਲ ਦਾਸ ਜੀ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ


     


ਜਲੰਧਰ 23 ਸਤੰਬਰ (ਅਮਰਜੀਤ ਸਿੰਘ)-
ਡੇਰਾ ਸੱਚਖੰਡ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੌੜੇ) ਰਾਏਪੁਰ ਰਸੂਲਪੁਰ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸਪ੍ਰਦਾਇ ਸੁਸਾਇਟੀ ਰਜ਼ਿ ਪੰਜਾਬ ਜੋ ਕਿ ਪਿਛਲੇ ਲੰਬੇ ਸਮੇਂ ਤੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਵਿਦੇਸ਼ ਗਏ ਹੋਏ ਸਨ। ਜਿਥੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਸੰਗਤਾਂ ਨੂੰ ਪ੍ਰਬਚਨਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ।

ਅੱਜ ਸੰਤ ਬਾਬਾ ਨਿਰਮਲ ਦਾਸ ਜੀ ਦਾ ਡੇਰਾ ਸੰਤ ਪ੍ਰੀਤਮ ਦਾਸ ਜੀ ਰਾਏਪੁਰ ਰਸੂਲਪੁਰ ਵਿਖੇ ਪੁੱਜਣ ’ਤੇ ਭੈਣ ਸੰਤੋਸ਼ ਕੁਮਾਰੀ ਜੀ ਪ੍ਰਧਾਨ ਨਾਰੀ ਸ਼ਕਤੀ ਫਾਊਡੇਸ਼ਨ, ਰਮੇਸ਼ ਸਿੰਘ ਭੱਟੀ, ਰਾਜ ਕੁਮਾਰ ਡੋਗਰ, ਵਿਜੇ ਨੰਗਲ, ਮਦਨ ਲਾਲ ਬਿੱੱਟੂ, ਮਹਿੰਦਰ ਸੰਤੋਖ ਪੁਰਾ, ਜਸਵਿੰਦਰ ਬੱਲ, ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸੁਆਗਤ ਕੀਤਾ ਅਤੇ ਸੰਗਤਾਂ ਵਲੋਂ ਫੁੱਲਾਂ ਦੇ ਹਾਰ ਪਾਕੇ ਨਿੱਘਾ ਸੁਆਗਤ ਕੀਤਾ ਗਿਆ। ਡੇਰੇ ਵਿਖੇ ਪੁੱਜੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਫੌਜੀ ਰੇਸ਼ਮ ਸਿੰਘ, ਸੱਤਿਆ ਦੇਵੀ, ਭਾਰਤ ਕੁਮਾਰ, ਗੁਲਵੰਤ ਸਿੰਘ, ਅਕਾਸ਼ਦੀਪ, ਵਿਸ਼ਾਲ, ਪਿੰਕੀ, ਬੇਵੀ, ਸਤਨਾਮ ਸਿੰਘ, ਅਮਰਜੀਤ ਦੋਲਤਪੁਰ, ਗੁਰਦਿਆਲ ਰਾਮ, ਲੇਖਤ ਰਾਜ, ਬਿੰਦਰ ਸੰਤੋਖਪੁਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Sunday, 22 September 2024

ਰਾਮ ਕੁਮਾਰ ਸੁੰਡ ਨੂੰ ਦਿੱਤੀ ਸ਼ਰਧਾਂਜਲੀ

ਜਲੰਧਰ, 20 ਸਿਤੰਬਰ (ਅਮਰਜੀਤ ਸਿੰਘ) : ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸੰਤ ਬਾਬਾ ਫੂਲਨਾਥ ਜੀ ਮਹਾਰਾਜ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਮਹਾਰਾਜ ਜੀ ਨਾਨਕ ਨਗਰੀ ਡੇਰਾ ਚਹੇੜੂ ਦੇ ਸ਼ਰਧਾਲੂ ਤੇ ਸੇਵਾਦਾਰ ਰਾਮ ਕੁਮਾਰ ਸੁੰਡ ਦੀ ਅੰਤਿਮ ਅਰਦਾਸ ਲਈ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ, ਸੰਤਗੜ੍ਹ, ਦਿੱਲੀ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡੇਰੇ ਦੇ ਗੱਦੀਨਸ਼ੀਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੇਰੇ ਦੀ ਮੈਨੇਜਮੈਂਟ ਕਮੇਟੀ ਵੱਲੋਂ ਸੇਵਾਦਾਰ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਸਕੱਤਰ ਕਮਲਜੀਤ ਕੁਮਾਰ ਖੋਥੜਾਂ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ ਅਤੇ ਕੇਵਲ ਕ੍ਰਿਸ਼ਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਬੰਧੀ ਗੱਲਬਾਤ ਕਰਦਿਆਂ ਸਕੱਤਰ ਕਮਲਜੀਤ ਕੁਮਾਰ ਨੇ ਦੱਸਿਆ ਕਿ ਰਾਮ ਕੁਮਾਰ ਸੁੰਡ ਡੇਰਾ ਚਹੇੜੂ ਦੇ ਬੜੇ ਸਤਿਕਾਰਤ ਸ਼ਰਧਾਲੂ ਸਨ ਅਤੇ ਡੇਰੇ ਦੇ ਸਾਰੇ ਸਮਾਗਮਾਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਵਿਦੇਸ਼ ਦੌਰੇ 'ਤੇ ਹੋਣ ਕਾਰਨ ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਉਨ੍ਹਾਂ ਦੱਸਿਆ ਕਿ ਡੇਰੇ ਵੱਲੋਂ ਰਾਮ ਕੁਮਾਰ ਸੁੰਡ ਦੇ ਪੁੱਤਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਮਹਾਰਾਜ ਜੀ ਦਾ ਆਸ਼ੀਰਵਾਦ ਦਿੱਤਾ ਗਿਆ । 

Saturday, 21 September 2024

ਦਾਊਦਪੁਰ ਵਿੱਖੇ 32 ਵਿਆਕਤੀਆਂ ਨੇ ਖੂਨਦਾਨ ਕੀਤਾ



ਆਦਮਪੁਰ/ਜਲੰਧਰ 20 ਸਤੰਬਰ (ਅਮਰਜੀਤ ਸਿੰਘ, ਦਲਜੀਤ ਕਲਸੀ)-
ਸੁੱਖੀ ਦਾਊਦਪੁਰੀਆ ਨੇ ਆਪਣੇ ਜਨਮ ਦਿਵਸ ਮੌਕੇ ਤੇ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੀ ਸਮੁੱਚੀ ਟੀਮ ਦੇ ਵੱਡੇ ਸਹਿਯੋਗ ਨਾਲ ਥੈਲਾਸੀਮੀਆ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਚੰਗੀ ਸਿਹਤ ਲਈ, 38ਵਾਂ ਸਵੈਂ ਇੱਛੁਕ ਖੂਨਦਾਨ ਕੈਂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪਣੇ 26ਵਾਂ ਜਨਮ ਦਿਨ ਆਪਣੇ ਗ੍ਰਹਿ ਵਿੱਖੇ ਵੱਡੇ ਭਰਾ ਸੇਠੀ ਯੂ.ਕੇ ਅਤੇ ਸ਼ੁੱਭ ਯੂ.ਕੇ ਦੇ ਵੱਡੇ ਸਹਿਯੋਗ ਨਾਲ ਲਗਾ ਕੇ ਮਨਾਇਆ।


       ਇਸ ਕੌਂਪ ਦਾ ਸ਼ੁੱਭ ਆਰੰਭ ਮੈਡਮ ਪਰਮਿੰਦਰ ਕੌਰ ਪ੍ਰਧਾਨ ਐਨ.ਆਰ.ਆਈ ਸਭਾ ਪੰਜਾਬ ਸਰਕਾਰ ਵੱਲੋਂ ਕੀਤਾਂ ਗਿਆ। ਜਿਸ ਵਿੱਚ ਸੱਭ ਤੋਂ ਪਹਿਲਾਂ ਬਲੱਡ ਖੂਨਦਾਨ ਸੁੱਖੀ ਦਾਊਦਪੁਰੀਆ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਵੱਲੋਂ ਦੇ ਕੇ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਬਲੱਡ ਕੈਂਪ ਵਿੱਚ ਸਰਪੰਚ ਯੂਨੀਅਨ ਪ੍ਰਧਾਨ ਤੇ ਸਰਪੰਚ ਕੁਲਵਿੰਦਰ ਬਾਘਾ, ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਦੇ ਮਾਣਯੋਗ ਪ੍ਰਧਾਨ ਜਥੇਦਾਰ ਸਰਦਾਰ ਮਨੋਹਰ ਸਿੰਘ ਮਿਨਹਾਸ ਡਰੋਲੀ, ਐਡਵੋਕੇਟ ਯੁਵਰਾਜ ਸਿੰਘ, ਐਡਵੋਕੇਟ ਸਾਹਿਲ, ਪੰਕਜ ਕੁਮਾਰ ਹਨੀ ਭੱਟੀ ਉਚੇਚੇ ਤੋਰ ਤੇ ਪੁੱਜੇ। ਇਸ ਮੋਕੇ ਗੁਰੂ ਕਾ ਲੰਗਰ ਵੀ ਸੁੱਖੀ ਦਾਊਦਪੁਰੀਆ ਦੇ ਪਰਿਵਾਰ ਵੱਲੋਂ ਅਟੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰੀਤ ਅਲਮੀਨੀਅਮ ਧੀਰੋਵਾਲ, ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਆਪਣੇ ਸਮੂਹ ਸਾਥੀਆਂ ਸਮੇਤ ਪੁੱਜੇ। ਇਸ ਮੌਕੇ ਤੇ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਦੇ ਸਪੁੱਤਰ ਗੈਰੀ ਕੋਟਲੀ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ। ਇਸ ਬਲੱਡ ਕੈਂਪ ਨੂੰ ਸਫਲ ਬਣਾਉਣ ਲਈ ਮਨਜੀਤ ਕੌਰ ਮਹਿਤਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਉਸ ਮੌਕੇ ਤੇ ਸੇਵਾਦਾਰ ਭਾਈ ਸੁਖਜੀਤ ਸਿੰਘ, ਸੁੱਖੀ ਦਾਊਦਪੁਰੀਆ ਵੱਲੋਂ ਖੂਨਦਾਨੀਆਂ ਦਾ ਧੰਨਵਾਦ ਕੀਤਾ।

Thursday, 19 September 2024

ਪਿੰਡ ਜੈਤੇਵਾਲੀ ਵਿੱਚ ਪਵਾਰ ਜਠੇਰਿਆਂ ਦਾ ਮੇਲਾ 22 ਸਤੰਬਰ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਜੈਤੇਵਾਲੀ ਵਿੱਚ ਮੋਜੂਦ ਪਵਾਰ ਜਠੇਰਿਆਂ ਦੇ ਸਥਾਨ ਤੇ ਸਲਾਨਾ ਮੇਲਾ 22 ਸਤੰਬਰ ਦਿਨ ਐਤਵਾਰ ਨੂੰ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਧਾਨ ਤੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 22 ਸਤੰਬਰ ਨੂੰ ਸਵੇਰੇ ਪਹਿਲਾ 11 ਵਜੇ ਸੁਖਮਨੀ ਸਾਹਿਬ ਜੀ ਦੇ  ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਭਾਈ ਮੰਗਤ ਰਾਮ ਮਹਿਮੀ ਤੇ ਸਾਥੀ, ਲਵਸ ਹਰੀਪੁਰ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਦਸਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਮੈਂਬਰ ਪਾਰਲੀਮੈਂਟ ਜਲੰਧਰ ਚਰਨਜੀਤ ਸਿੰਘ ਚੰਨੀ ਵੀ ਸ਼ਿਰਕਤ ਕਰਨਗੇ। ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।


Monday, 16 September 2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਇਕ ”ਭਾਰਤ ਸ੍ਰੇਸ਼ਟ ਭਾਰਤ” ਜ਼ਿਲਾ ਪੱਧਰੀ ਕੰਪੀਟੀਸ਼ਨ ਕਰਾਇਆ ਗਿਆ

ਅਮਰਜੀਤ ਸਿੰਘ ਜੰਡੂ ਸਿੰਘਾ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ਇਕ ਭਾਰਤ ਸ੍ਰੇਸ਼ਟ ਭਾਰਤ ਜ਼ਿਲਾ ਪੱਧਰੀ ਕੰਪੀਟੀਸ਼ਨ ਕਰਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ 210 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੰਪਟੀਸ਼ਨ ਵਿੱਚ ਸੋਲੋ ਡਾਂਸ ਅਤੇ ਸੋਲੋ ਪੇਂਟਿੰਗ ਜੋ ਕਿ ਆਂਧਰਾ ਪ੍ਰਦੇਸ਼ ਦੇ ਸੱਭਿਆਚਾਰ ਨਾਲ ਸੰਬੰਧਿਤ ਸੀ, ਵਿੱਚ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸੋਲੋ ਡਾਂਸ ਵਿੱਚ ਛੇਵੀਂ ਤੋਂ ਅੱਠਵੀਂ ਕੈਟੇਗਰੀ ਅਤੇ ਨੌਵੀਂ ਤੋਂ ਬਾਰਵੀਂ ਕੇਟੇਗਿਰੀ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਸਟੇਟ ਪੱਧਰ ਤੇ ਭਾਗ ਲੈਣਗੇ ਅਤੇ ਸੋਲੋ ਪੇਂਟਿੰਗ ਵਿੱਚ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀ ਵੀ ਸਟੇਟ ਕੰਪੀਟੀਸ਼ਨ ਵਿੱਚ ਭਾਗ ਲੈਣਗੇ ਜੋ ਕਿ ਜ਼ਿਲ੍ਹਾ ਜਲੰਧਰ ਦੀ ਪ੍ਰਤੀਨਿਧਤਾ ਕਰਨਗੇ। ਇਸ ਕੰਪਟੀਸ਼ਨ ਦਾ ੳਦਘਾਟਨ ਡੀ ਏ ਓ ਐਲੀਮੈਂਟਰੀ ਸ੍ਰੀਮਤੀ ਹਰਜਿੰਦਰ ਕੌਰ ਵੱਲੋਂ ਕੀਤਾ ਗਿਆ ਅਤੇ ਡਿਪਟੀ ਡੀ ਈਓ ਐਲੀਮੈਂਟਰੀ ਸ੍ਰੀ ਮਨੀਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕੰਪਟੀਸ਼ਨ ਦੇ ਅੰਤ ਵਿੱਚ ਇਨਾਮ ਵੰਡ ਸਮਾਰੋ ਸਮਾਰੋਹ ਦੀ ਪ੍ਰਧਾਨਗੀ ਡੀ ਈ ਓ ਸੈਕਡਰੀ ਡਾਕਟਰ ਗੁਰਿੰਦਰਜੀਤ ਕੌਰ ਨੈਸ਼ਨਲ ਅਵਾਰਡੀ ਨੇ ਕੀਤੀ ਉਹਨਾਂ ਨੇ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮਮੈਂਟੋ ਅਤੇ ਸਰਟੀਫਿਕੇਟ ਦਿੱਤੇ, ਨਾਲ ਆਏ ਗਾਈਡ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ । ਉਹਨਾਂ ਨੇ ਬੱਚਿਆਂ ਦੀ ਪਰਫੋਰਮੈਂਸ ਨੂੰ ਸਰਾਹਿਆ। ਇਸ ਕੰਪੀਟੀਸ਼ਨ ਦੇ ਜਿਲਾ ਨੋਡਲ ਅਫਸਰ ਸ੍ਰੀਮਤੀ ਕੁਲਦੀਪ ਕੌਰ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਅਤੇ ਸਹਾਇਕ ਨੋਡਲ ਆਫਿਸਰ ਸ੍ਰੀ ਭੁਪਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਅਤੇ ਸ਼੍ਰੀਮਤੀ ਵੰਦਨਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਦੇ ਸਹਿਯੋਗ ਨਾਲ ਨੇਪਰੇ ਚੜਿਆ।