ਜਲੰਧਰ, 30 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੀ ਅਥਾਹ ਆਸਥਾ ਦੇ ਕੇਂਦਰ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ (ਜਲੰਧਰ) ਵਿਖੇ ਸਾਵਣ ਦੇ ਮਹੀਨੇ ਦੇ ਸਬੰਧੀ ਲਗਾਤਾਰ ਸਮਾਗਮ 25 ਜੁਲਾਈ ਤੋਂ ਮੁੱਖ ਗੱਦੀ ਸੇਵਾਦਾਰ ਤੇ ਚੇਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਅਰੰਭ ਹਨ ਅਤੇ ਦੁਰ ਦੁਰਾਡਿਉ ਸੰਗਤਾਂ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਣ ਵਾਸਤੇ ਪੁੱਜ ਰਹੀਆਂ ਹਨ। ਸਾਵਣ ਅਸ਼ਟਮੀਂ ਦੇ ਸਬੰਧ ਵਿੱਚ 1 ਅਗਸਤ ਦਿਨ ਸ਼ੁੱਕਰਵਾਰ ਨੂੰ ਕਪੂਰ ਪਿੰਡ ਮੰਦਿਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾ ਹਵਨ ਜੱਗ ਕਰਵਾਇਆ ਜਾਵੇਗਾ। ਉਪਰੰਤ ਕੰਜ਼ਕਾਂ ਦਾ ਪੂਜਨ ਹੋਵੇਗਾ ਅਤੇ ਇਸ ਮੌਕੇ ਪੁੱਜੇ ਵੱਖ ਵੱਖ ਕਲਾਕਾਰ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਪੁੱਜਣ ਦੀ ਅਪੀਲ ਕੀਤੀ ਹੈ।
Thursday, 31 July 2025
ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਕਪੂਰ ਪਿੰਡ ਵਿਖੇ ਸਾਵਣ ਅਸ਼ਟਮੀਂ ਦੇ ਸਮਾਗਮ 1 ਅਗਸਤ ਦਿਨ ਸ਼ੁੱਕਰਵਾਰ ਨੂੰ
ਜਲੰਧਰ, 30 ਜੁਲਾਈ (ਅਮਰਜੀਤ ਸਿੰਘ ਜੰਡੂ ਸਿੰਘਾ)- ਦੇਸ਼ਾਂ ਵਿਦੇਸਾਂ ਦੀਆਂ ਸਮੂਹ ਸੰਗਤਾਂ ਦੀ ਅਥਾਹ ਆਸਥਾ ਦੇ ਕੇਂਦਰ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ (ਜਲੰਧਰ) ਵਿਖੇ ਸਾਵਣ ਦੇ ਮਹੀਨੇ ਦੇ ਸਬੰਧੀ ਲਗਾਤਾਰ ਸਮਾਗਮ 25 ਜੁਲਾਈ ਤੋਂ ਮੁੱਖ ਗੱਦੀ ਸੇਵਾਦਾਰ ਤੇ ਚੇਅਰਪਰਸਨ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਅਰੰਭ ਹਨ ਅਤੇ ਦੁਰ ਦੁਰਾਡਿਉ ਸੰਗਤਾਂ ਪਰਮਦੇਵਾ ਮਾਤਾ ਜੀ ਦੇ ਮੰਦਿਰ ਵਿੱਖੇ ਨਤਮਸਤਕ ਹੋਣ ਵਾਸਤੇ ਪੁੱਜ ਰਹੀਆਂ ਹਨ। ਸਾਵਣ ਅਸ਼ਟਮੀਂ ਦੇ ਸਬੰਧ ਵਿੱਚ 1 ਅਗਸਤ ਦਿਨ ਸ਼ੁੱਕਰਵਾਰ ਨੂੰ ਕਪੂਰ ਪਿੰਡ ਮੰਦਿਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾ ਹਵਨ ਜੱਗ ਕਰਵਾਇਆ ਜਾਵੇਗਾ। ਉਪਰੰਤ ਕੰਜ਼ਕਾਂ ਦਾ ਪੂਜਨ ਹੋਵੇਗਾ ਅਤੇ ਇਸ ਮੌਕੇ ਪੁੱਜੇ ਵੱਖ ਵੱਖ ਕਲਾਕਾਰ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਸਮੂਹ ਮੈਂਬਰਾਂ ਤੇ ਸੇਵਾਦਾਰਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਪੁੱਜਣ ਦੀ ਅਪੀਲ ਕੀਤੀ ਹੈ।
Tuesday, 29 July 2025
ਤੰਬਾਕੂ ਖਤਰਨਾਕ, ਪਰ ਸਰਕਾਰਾਂ ਅਵੇਸਲੀਆਂ ਕਿਉਂ....?
ਤੰਬਾਕੂ ਦੀ ਵਰਤੋਂ ਸਦੀਆਂ ਤੋਂ ਮਨੁੱਖੀ ਸਮਾਜ ਦਾ ਹਿੱਸਾ ਰਹੀ ਹੈ, ਪਰ ਇਸ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਜਾਣਦਿਆਂ ਹੋਇਆਂ ਵੀ, ਇਸ ਦਾ ਸੇਵਨ ਅਤੇ ਵਪਾਰ ਅੱਜ ਵੀ ਜਾਰੀ ਹੈ। ਹਰ ਸਾਲ, ਵਿਸ਼ਵ ਸਿਹਤ ਸੰਗਠਨ ਅਤੇ ਹੋਰ ਸੰਸਥਾਵਾਂ ਵੱਲੋਂ ਤੰਬਾਕੂ ਦੇ ਖਤਰਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਮੁਹਿੰਮ ਹੈ 'ਵਿਸ਼ਵ ਨੋ ਤੰਬਾਕੂ ਦਿਵਸ', ਜੋ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ। ਇਸ ਸਾਲ, 31 ਮਈ 2025 ਨੂੰ, ਇਸ ਦਿਵਸ ਨੂੰ ਪੂਰੇ ਵਿਸ਼ਵ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਅਖਬਾਰਾਂ, ਮੀਡੀਆ ਅਤੇ ਸਮਾਜਿਕ ਪਲੇਟਫਾਰਮਾਂ ਰਾਹੀਂ ਤੰਬਾਕੂ ਦੇ ਸਿਹਤ ਉੱਤੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਗਿਆ। ਲੇਖਕਾਂ, ਸਿਹਤ ਮਾਹਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਮੌਕੇ ਤੰਬਾਕੂ ਦੇ ਸਰੀਰਕ ਨੁਕਸਾਨਾਂ ਦੀ ਵਿਆਖਿਆ ਕਰਦਿਆਂ ਲੋਕਾਂ ਨੂੰ ਇਸ ਦੀ ਵਰਤੋਂ ਛੱਡਣ ਲਈ ਪ੍ਰੇਰਿਤ ਕੀਤਾ। ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਤੰਬਾਕੂ ਦੇ ਨੁਕਸਾਨ ਇੰਨੇ ਖਤਰਨਾਕ ਹਨ, ਜੋ ਮਨੁੱਖ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ, ਤਾਂ ਸਰਕਾਰਾਂ ਇਸ ਦੇ ਉਤਪਾਦਨ ਅਤੇ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਿੱਚ ਅਸਮਰੱਥ ਕਿਉਂ ਹਨ? ਕੀ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ ਦੀ ਕੋਈ ਪਰਵਾਹ ਨਹੀਂ? ਇਹ ਇੱਕ ਗੰਭੀਰ ਸਮਾਜਿਕ ਪ੍ਰਸ਼ਨ ਹੈ, ਜਿਸ ਦਾ ਜਵਾਬ ਅਰਥਵਿਵਸਥਾ, ਸਮਾਜਿਕ ਰੁਝਾਨਾਂ ਅਤੇ ਸਰਕਾਰੀ ਨੀਤੀਆਂ ਦੇ ਗੁੰਝਲਦਾਰ ਮੇਲ ਵਿੱਚ ਲੁਕਿਆ ਹੈ।
ਵਿਸ਼ਵ ਨੋ ਤੰਬਾਕੂ ਦਿਵਸ 2025 ਦੇ ਮੌਕੇ 'ਤੇ, ਵਿਸ਼ਵ ਸਿਹਤ ਸੰਗਠਨ ਨੇ ਇਸ ਸਾਲ ਦੀ ਥੀਮ 'ਤੰਬਾਕੂ ਦੀ ਧੋਖੇਬਾਜ਼ੀ ਨੂੰ ਬੇਨਕਾਬ ਕਰੋ' ਰੱਖੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਸੀ ਲੋਕਾਂ ਨੂੰ ਤੰਬਾਕੂ ਅਤੇ ਨਿਕੋਟੀਨ ਉਦਯੋਗ ਦੀਆਂ ਚਾਲਬਾਜ਼ੀਆਂ ਤੋਂ ਜਾਗਰੂਕ ਕਰਨਾ, ਜੋ ਨੌਜਵਾਨਾਂ ਅਤੇ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਰੰਗੀਨ ਪੈਕਿੰਗ, ਫਲੇਵਰਡ ਉਤਪਾਦ ਅਤੇ ਆਕਰਸ਼ਕ ਇਸ਼ਤਿਹਾਰਾਂ ਦੀ ਵਰਤੋਂ ਕਰਦੇ ਹਨ। ਅਖਬਾਰਾਂ ਵਿੱਚ ਛਪੇ ਲੇਖਾਂ ਨੇ ਸਿਹਤ ਮਾਹਿਰਾਂ ਦੇ ਹਵਾਲੇ ਨਾਲ ਦੱਸਿਆ ਕਿ ਤੰਬਾਕੂ ਦਾ ਸੇਵਨ ਸਿਰਫ਼ ਇੱਕ ਆਦਤ ਨਹੀਂ, ਸਗੋਂ ਇੱਕ ਗੰਭੀਰ ਨਸ਼ਾ ਹੈ, ਜੋ ਮਨੁੱਖੀ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਤੰਬਾਕੂ ਵਿੱਚ ਮੌਜੂਦ ਨਿਕੋਟੀਨ, ਜੋ ਇੱਕ ਅਤਿ ਜ਼ਹਿਰੀਲਾ ਪਦਾਰਥ ਹੈ, ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦੀ ਵਰਤੋਂ ਨਾਲ ਫੇਫੜਿਆਂ ਦਾ ਕੈਂਸਰ, ਦਿਲ ਦੀਆਂ ਬਿਮਾਰੀਆਂ, ਮੂੰਹ ਅਤੇ ਗਲੇ ਦਾ ਕੈਂਸਰ, ਸਾਹ ਦੀਆਂ ਸਮੱਸਿਆਆਂ ਅਤੇ ਹੋਰ 30 ਤੋਂ ਵੱਧ ਗੰਭੀਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, ਹਰ ਸਾਲ ਤੰਬਾਕੂ ਦੀ ਵਰਤੋਂ ਕਾਰਨ ਦੁਨੀਆ ਭਰ ਵਿੱਚ 80 ਲੱਖ ਤੋਂ ਵੱਧ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ, ਜਿਨ੍ਹਾਂ ਵਿੱਚੋਂ 8 ਲੱਖ ਤੋਂ ਵੱਧ ਮੌਤਾਂ ਭਾਰਤ ਵਿੱਚ ਹੁੰਦੀਆਂ ਹਨ। ਇਸ ਤੋਂ ਇਲਾਵਾ, ਤੰਬਾਕੂ ਦਾ ਧੂੰਆਂ ਨਾ ਸਿਰਫ਼ ਸੇਵਨ ਕਰਨ ਵਾਲੇ ਨੂੰ, ਸਗੋਂ ਉਸ ਦੇ ਆਸ-ਪਾਸ ਬੈਠੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨੂੰ ਸੈਕੰਡ-ਹੈਂਡ ਸਮੋਕਿੰਗ ਕਿਹਾ ਜਾਂਦਾ ਹੈ।
ਇੰਨੇ ਗੰਭੀਰ ਨੁਕਸਾਨਾਂ ਦੇ ਬਾਵਜੂਦ, ਮਨੁੱਖ ਤੰਬਾਕੂ ਦੀ ਵਰਤੋਂ ਤੋਂ ਪਿੱਛੇ ਨਹੀਂ ਹਟਦਾ। ਸ਼ੁਰੂ ਵਿੱਚ, ਕਈ ਲੋਕ ਇਸ ਨੂੰ ਸ਼ੌਕ ਜਾਂ ਸਮਾਜਿਕ ਦਬਾਅ ਕਾਰਨ ਅਪਣਾਉਂਦੇ ਹਨ, ਪਰ ਜਲਦੀ ਹੀ ਇਹ ਇੱਕ ਲਤ ਬਣ ਜਾਂਦੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਇੱਕ ਵਾਰ ਇਸ ਦੀ ਆਦਤ ਪੈਣ 'ਤੇ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਦੂਜੇ ਪਾਸੇ, ਤੰਬਾਕੂ ਦਾ ਵਪਾਰ ਕਰਨ ਵਾਲੇ ਵਪਾਰੀ ਵੀ ਇਸ ਦੀ ਵਿਕਰੀ ਨੂੰ ਵਧਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਤੰਬਾਕੂ ਉਤਪਾਦਾਂ ਦੀ ਪੈਕਿੰਗ 'ਤੇ ਸਰਕਾਰ ਦੁਆਰਾ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ, ਜਿਵੇਂ ਕਿ ਸਿਹਤ ਚੇਤਾਵਨੀਆਂ ਅਤੇ ਇਹ ਸੰਦੇਸ਼ ਕਿ 'ਤੰਬਾਕੂ ਦਾ ਸੇਵਨ ਮੌਤ ਦਾ ਕਾਰਨ ਬਣ ਸਕਦਾ ਹੈ'। ਪਰ ਜਨਤਾ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੀ ਹੋਈ ਨਿਰੰਤਰ ਇਸ ਦਾ ਸੇਵਨ ਕਰ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਤੰਬਾਕੂ ਉਦਯੋਗ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦਾ ਹੈ, ਜਿਵੇਂ ਕਿ ਫਲੇਵਰਡ ਸਿਗਰੇਟ ਅਤੇ ਈ-ਸਿਗਰੇਟ ਵਰਗੇ ਉਤਪਾਦ, ਜੋ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਲੁਭਾਉਂਦੇ ਹਨ।
ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਰਕਾਰਾਂ ਨੂੰ ਤੰਬਾਕੂ ਦੇ ਇੰਨੇ ਖਤਰਨਾਕ ਨੁਕਸਾਨਾਂ ਦਾ ਪਤਾ ਹੈ, ਤਾਂ ਉਹ ਇਸ ਦੇ ਉਤਪਾਦਨ ਅਤੇ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਿੱਚ ਅਸਫਲ ਕਿਉਂ ਹਨ? ਕੀ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ ਦੀ ਕੋਈ ਚਿੰਤਾ ਨਹੀਂ? ਇਸ ਦਾ ਜਵਾਬ ਕਈ ਪੱਖਾਂ ਵਿੱਚ ਲੁਕਿਆ ਹੈ, ਪਰ ਸਭ ਤੋਂ ਮੁੱਖ ਕਾਰਨ ਅਰਥਵਿਵਸਥਾ ਨਾਲ ਜੁੜਿਆ ਹੋਇਆ ਹੈ। ਤੰਬਾਕੂ ਉਦਯੋਗ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਵੱਡਾ ਯੋਗਦਾਨ ਪਾਉਂਦਾ ਹੈ। ਭਾਰਤ ਵਰਗੇ ਦੇਸ਼ਾਂ ਵਿੱਚ, ਤੰਬਾਕੂ ਇੱਕ ਮੁਨਾਫ਼ੇ ਵਾਲੀ ਫਸਲ ਹੈ, ਜੋ ਕਿਸਾਨਾਂ, ਵਪਾਰੀਆਂ ਅਤੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਵੱਡੀ ਆਮਦਨ ਪ੍ਰਦਾਨ ਕਰਦੀ ਹੈ। ਤੰਬਾਕੂ ਦੀ ਖੇਤੀ, ਪ੍ਰੋਸੈਸਿੰਗ, ਉਤਪਾਦਨ ਅਤੇ ਵਿਕਰੀ ਨਾਲ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸਰਕਾਰ ਨੂੰ ਤੰਬਾਕੂ ਉਤਪਾਦਾਂ 'ਤੇ ਲਗਾਏ ਜਾਣ ਵਾਲੇ ਉੱਚੇ ਟੈਕਸਾਂ ਰਾਹੀਂ ਅਰਬਾਂ ਰੁਪਏ ਦੀ ਆਮਦਨ ਹੁੰਦੀ ਹੈ, ਜੋ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ, ਨਾ ਚਾਹੁੰਦੇ ਹੋਏ ਵੀ, ਸਰਕਾਰਾਂ ਤੰਬਾਕੂ ਦੇ ਉਤਪਾਦਨ ਅਤੇ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਪਾਉਂਦੀਆਂ।
ਇਹ ਸਥਿਤੀ ਇੱਕ ਅਨੈਤਿਕ ਪਹਿਲੂ ਨੂੰ ਵੀ ਜਨਮ ਦਿੰਦੀ ਹੈ। ਕੀ ਅਰਥਵਿਵਸਥਾ ਦਾ ਵਿੱਤੀ ਲਾਭ ਦੇਸ਼ ਦੇ ਨਾਗਰਿਕਾਂ ਦੀ ਜਾਨ ਤੋਂ ਵੱਡਾ ਹੋ ਸਕਦਾ ਹੈ? ਇਹ ਇੱਕ ਗੰਭੀਰ ਸਵਾਲ ਹੈ, ਜਿਸ ਦਾ ਜਵਾਬ ਸਿਰਫ਼ ਸਰਕਾਰੀ ਨੀਤੀਆਂ ਵਿੱਚ ਹੀ ਨਹੀਂ, ਸਗੋਂ ਸਮਾਜ ਦੀ ਜਾਗਰੂਕਤਾ ਅਤੇ ਨਾਗਰਿਕਾਂ ਦੀ ਸੋਚ ਵਿੱਚ ਵੀ ਲੁਕਿਆ ਹੈ। ਸਰਕਾਰਾਂ ਨੇ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਲਈ ਕਈ ਕਦਮ ਉਠਾਏ ਹਨ, ਜਿਵੇਂ ਕਿ ਸਿਗਰਟ ਅਤੇ ਤੰਬਾਕੂ ਪ੍ਰੋਡਕਟਸ ਐਕਟ 2003 ਨੂੰ ਸਖ਼ਤੀ ਨਾਲ ਲਾਗੂ ਕਰਨਾ, ਸਕੂਲਾਂ ਦੇ ਆਲੇ-ਦੁਆਲੇ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਦੀ ਵਿਕਰੀ 'ਤੇ ਪਾਬੰਦੀ, ਅਤੇ ਜਾਗਰੂਕਤਾ ਮੁਹਿੰਮਾਂ ਚਲਾਉਣਾ। ਪਰ ਇਨ੍ਹਾਂ ਯਤਨਾਂ ਦੇ ਬਾਵਜੂਦ, ਤੰਬਾਕੂ ਦੀ ਮੰਗ ਅਤੇ ਸਪਲਾਈ ਵਿੱਚ ਕਮੀ ਨਹੀਂ ਆ ਰਹੀ। ਇਸ ਸਮੱਸਿਆ ਦਾ ਅਸਲ ਹੱਲ ਤਾਂ ਉਦੋਂ ਹੀ ਸੰਭਵ ਹੈ, ਜਦੋਂ ਦੇਸ਼ ਦਾ ਹਰ ਨਾਗਰਿਕ ਆਪਣੀ ਸਿਹਤ ਪ੍ਰਤੀ ਸਜਗ ਹੋ ਜਾਵੇ। ਜੇਕਰ ਲੋਕ ਇਹ ਪ੍ਰਣ ਕਰ ਲੈਣ ਕਿ ਉਹ ਭਵਿੱਖ ਵਿੱਚ ਕਦੇ ਵੀ ਤੰਬਾਕੂ ਪਦਾਰਥਾਂ ਦਾ ਸੇਵਨ ਨਹੀਂ ਕਰਨਗੇ, ਤਾਂ ਇਸ ਦੀ ਮੰਗ ਆਪਣੇ ਆਪ ਘਟ ਜਾਵੇਗੀ। ਜਦੋਂ ਕਿਸੇ ਪਦਾਰਥ ਦੀ ਵਿਕਰੀ ਅਤੇ ਲਾਗਤ ਘਟ ਜਾਂਦੀ ਹੈ, ਤਾਂ ਉਤਪਾਦਕ ਅਤੇ ਵਪਾਰੀ ਵੀ ਇਸ ਨੂੰ ਬਣਾਉਣ ਅਤੇ ਵੇਚਣ ਵਿੱਚ ਦਿਲਚਸਪੀ ਗੁਆ ਬੈਠਦੇ ਹਨ। ਅਜਿਹੀ ਸਥਿਤੀ ਵਿੱਚ, ਸਰਕਾਰਾਂ ਨੂੰ ਵੀ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਪਵੇਗਾ। ਸਰਕਾਰਾਂ ਨੂੰ ਤੰਬਾਕੂ ਦੀ ਥਾਂ ਵਧੇਰੇ ਸਿਹਤਮੰਦ ਅਤੇ ਟਿਕਾਊ ਉਤਪਾਦਾਂ ਦੀ ਪ੍ਰੋਡਕਸ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਨਾ ਸਿਰਫ਼ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਸਗੋਂ ਨਾਗਰਿਕਾਂ ਦੀ ਸਿਹਤ ਦੀ ਰਾਖੀ ਵੀ ਕਰ ਸਕਣ।
ਅੰਤ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਤੰਬਾਕੂ ਦਾ ਮਸਲਾ ਸਿਰਫ਼ ਸਰਕਾਰੀ ਨੀਤੀਆਂ ਜਾਂ ਅਰਥਵਿਵਸਥਾ ਦਾ ਮਾਮਲਾ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਅਤੇ ਵਿਅਕਤੀਗਤ ਜ਼ਿੰਮੇਵਾਰੀ ਦਾ ਵੀ ਮਸਲਾ ਹੈ। ਜਦੋਂ ਤੱਕ ਹਰ ਨਾਗਰਿਕ ਆਪਣੀ ਸਿਹਤ ਪ੍ਰਤੀ ਸੁਚੇਤ ਨਹੀਂ ਹੋਵੇਗਾ ਅਤੇ ਤੰਬਾਕੂ ਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਦੇਵੇਗਾ, ਇਸ ਸਮੱਸਿਆ ਦਾ ਪੂਰਾ ਹੱਲ ਸੰਭਵ ਨਹੀਂ। ਸਰਕਾਰਾਂ ਨੂੰ ਵੀ ਆਪਣੀ ਨੀਤੀਆਂ ਵਿੱਚ ਸੁਧਾਰ ਕਰਦੇ ਹੋਏ, ਵਿੱਤੀ ਲਾਭ ਦੀ ਬਜਾਏ ਨਾਗਰਿਕਾਂ ਦੀ ਜਾਨ ਨੂੰ ਪਹਿਲ ਦੇਣੀ ਚਾਹੀਦੀ ਹੈ। ਸਿਰਫ਼ ਇਸ ਤਰ੍ਹਾਂ ਹੀ ਅਸੀਂ ਇੱਕ ਸਿਹਤਮੰਦ ਅਤੇ ਤੰਬਾਕੂ-ਮੁਕਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ
Monday, 28 July 2025
ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਤੀਆਂ ਦਾ ਮੇਲਾ ਮਨਾਇਆ
ਪਿੰਡ ਮੁਹੱਦੀਪੁਰ ਦੀਆਂ ਮਹਿਲਾਵਾਂ ਵਲੋਂ ਤੀਆਂ ਦੇ ਗੀਤ ਗਾ ਕੇ ਸ਼ਗਨ ਮਨਾਏ
ਪਿੰਡ ਮੁਹੱਦੀਪੁਰ ਵਿਖੇ ਰੀਬਨ ਕੱਟ ਕੇ ਤੀਆਂ ਦੇ ਤਿਉਹਾਰ ਦਾ ਸ਼ੁੱਭ ਅਰੰਭ ਕਰਦੇ ਸਰਪੰਚ ਕੁਲਜੀਤ ਕੌਰ ਤੇ ਹੋਰ ਮਹਿਲਾਵਾਂ।
ਸਰਪੰਚ ਕੁਲਜੀਤ ਕੌਰ ਮੁਹੱਦੀਪੁਰ ਨੇ ਰੀਬਨ ਕੱਟ ਕੇ ਤੀਆਂ ਦੇ ਮੇਲੇ ਦੀ ਕੀਤੀ ਸ਼ੁਰੂਆਤ
ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਪਿੰਡ ਦੀ ਸਮੂਹ ਮਹਿਲਾਵਾਂ ਵਲੋਂ ਤੀਆਂ ਦਾ ਮੇਲਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਖਾਨਗਾਹ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਇਆ। ਇਸ ਮੌਕੇ ਪਹਿਲਾ ਪੀਰ ਬਾਬਾ ਖਾਨਗਾਹ ਦਰਬਾਰ ਤੇ ਪਿੰਡ ਵਾਸੀਆਂ ਵੱਲੋਂ ਚਾਦਰ ਦੀ ਰਸਮ ਸਾਂਝੇ ਤੋਰ ਤੇ ਨਿਭਾਈ ਗਈ। ਇਸ ਮੇਲੇ ਦੀ ਸ਼ੁਰੁਆਤ ਮੁੱਖ ਮਹਿਮਾਨ ਸਰਪੰਚ ਕੁਲਜੀਤ ਕੌਰ ਮੁਹੱਦੀਪੁਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਰੀਬਨ ਕੱਟ ਕੇ ਕੀਤੀ। ਇਸ ਮੌਕੇ ਸੱਭਿਆਚਾਰ ਪ੍ਰੋਗਰਾਮ ਤਹਿਤ ਪਿੰਡ ਦੀਆਂ ਮਹਿਲਾਵਾਂ ਵਲੋਂ ਗਿੱਧਾ ਤੇ ਪੰਜਾਬੀ ਸੱਭਿਆਚਾਰ ਨਾਲ ਜੁੱੜੀਆਂ ਪੇਸ਼ਕਾਰੀਆਂ ਕੀਤੀਆਂ ਜਿਸ ਦੌਰਾਨ ਪੰਜਾਬੀ ਲੋਕ ਗੀਤ ਅਤੇ ਲੋਕ ਨਾਚ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਪਿੰਡ ਧੀਆਂ ਅਤੇ ਮਹਿਲਾਵਾਂ ਨੇ ਗਿੱਧਾ ਅਤੇ ਬੋਲੀਆਂ ਪਾਈਆਂ ਅਤੇ ਤੀਆਂ ਤਿਉਹਾਰ ਦੇ ਸ਼ਗਨ ਮਨਾਉਂਦੇ ਹੋਏ ਗੀਤ ਗਾਏ। ਸਮਾਗਮ ਮੌਕੇ ਸਰਪੰਚ ਕੁਲਜੀਤ ਕੌਰ ਨੇ ਸਮੂਹ ਪਿੰਡ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਸਾਡੇ ਪੰਜਾਬ ਦੇ ਵਿਰਸੇ ਨਾਲ ਜੁੜੇ ਸਭਿਆਚਾਰਕ ਪ੍ਰੋਗਰਾਮ ਸਾਨੂੰ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸਭਿਆਚਾਰ ਬਾਰੇ ਪਤਾ ਲੱਗ ਸਕੇ ਅਤੇ ਉਹ ਵੀ ਵੱਡੇ ਹੋ ਕੇ ਇਨਾਂ ਸਮਾਗਮਾਂ ਨੂੰ ਮਨਾਉਂਦੇ ਰਹਿਣ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵੱਲੋਂ ਪਿੰਡ ਵਾਸੀਆਂ ਨੂੰ ਖੀਰ ਤੇ ਪੂਰੀ ਛੋਲਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਤੀਆਂ ਦੇ ਮੇਲੇ ਨੂੰ ਸਫਲ ਬਣਾਉਣ ਲਈ ਮੈਡਮ ਰੁਪਿੰਦਰ ਕੌਰ ਅਤੇ ਹੋਰ ਮਹਿਲਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸਰਪੰਚ ਕੁਲਜੀਤ ਕੌਰ, ਪੰਚ ਰੁਪਿੰਦਰ ਕੌਰ, ਪੰਚ ਬਲਵੀਰ ਕੌਰ, ਪੰਚ ਕਮਲਜੀਤ ਕੌਰ, ਪੰਚ ਮੰਜੂ ਬਾਲਾ, ਪੰਚ ਸੁਰਜੀਤ ਕੁਮਾਰ, ਮਨਜੀਤ ਕੌਰ, ਗੁਰਦੇਵ ਕੌਰ, ਸਰਬਜੀਤ ਕੌਰ, ਭੁਪਿੰਦਰ ਕੌਰ, ਉੂਸ਼ਾ ਦੇਵੀ, ਗੁਰਬਖਸ਼ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਦਲਜੀਤ ਕੌਰ, ਸ਼ੰਮਾਂ, ਕੁਲਵਿੰਦਰ ਕੌਰ, ਸ਼ਾਮ ਲਾਲ ਮੁਹੱਦੀਪੁਰ ਸਾਬਕਾ ਸਰਪੰਚ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਧਾਨ ਬਲਦੇਵ ਸਿੰਘ ਖਾਨਗਾਹ ਕਮੇਟੀ, ਬਾਬਾ ਜੀਤ ਰਾਮ, ਰਾਜ ਕੁਮਾਰ, ਜਗਦੀਸ਼ ਚੰਦਰ, ਚਰਨਜੀਤ ਕੁਮਾਰ, ਸਤਨਾਮ ਸਿੰਘ, ਜਗਦੀਸ਼ ਸਿੰਘ, ਅਮਰੀਕ ਸਿੰਘ, ਸਰਵਣ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Saturday, 26 July 2025
ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਨੇ 26 ਜੁਲਾਈ ਨੂੰ ’ਕਾਰਗਿਲ ਵਿਜੇ ਦਿਵਸ’ ਮਨਾਇਆ
ਆਦਮਪੁਰ ਦੋਆਬਾ/ਜਲੰਧਰ 26 ਜੁਲਾਈ (ਅਮਰਜੀਤ ਸਿੰਘ)- ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਨੂੰ ਯਾਦ ਕਰਨ ਅਤੇ ਭਾਰਤ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਯਾਦ ਵਿੱਚ ’ਕਾਰਗਿਲ ਵਿਜੇ ਦਿਵਸ’ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੌੜਾ ਦੀ ਵਿਸ਼ੇਸ਼ ਅਗਵਹੀ ਵਿੱਚ ਮਨਾਇਆ ਗਿਆ। ਇਹ ਦਿਨ 1999 ਵਿੱਚ 60 ਦਿਨਾਂ ਤੱਕ ਚੱਲੇ ’ਆਪ੍ਰੇਸ਼ਨ ਵਿਜੇ’ ਦੀ ਸਫਲਤਾ ਨੂੰ ਦਰਸਾਉਂਦਾ ਹੈ, ਜਦੋਂ ਭਾਰਤੀ ਸੈਨਿਕਾਂ ਨੇ ਬਹਾਦਰੀ ਨਾਲ ਕਾਰਗਿਲ ਦੀਆਂ ਉੱਚੀਆਂ ਚੋਟੀਆਂ ਨੂੰ ਵਾਪਸ ਲਿਆ ਸੀ। ਉਨ੍ਹਾਂ ਦੀ ਹਿੰਮਤ ਅਤੇ ਮਜ਼ਬੂਤ ਇੱਛਾ ਸ਼ਕਤੀ ਨੂੰ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਪਿ੍ਰੰਸੀਪਲ ਸਵਿੰਦਰ ਕੌਰ ਮੱਲੀ ਨੇ ਦਸਿਆ ਇਸ ਖਾਸ ਦਿਨ ’ਤੇ, ਪਾਇਨੀਅਰ ਹਾਊਸ ਦੇ ਵਿਦਿਆਰਥੀਆਂ ਨੇ ਆਪਣੇ ਹਾਊਸ ਵਾਰਡਨਾਂ ਦੀ ਅਗਵਾਈ ਹੇਠ ਇੱਕ ਸਵੇਰ ਦੀ ਸਭਾ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ, ਜਿਸ ਤੋਂ ਬਾਅਦ ਭਾਸ਼ਣ, ਕਵਿਤਾ, ਕੁਇਜ਼ ਅਤੇ ਸੈਨਿਕਾਂ ਦੀ ਬਹਾਦਰੀ ਬਾਰੇ ਇੱਕ ਨਾਚ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਪੂਰਾ ਸਕੂਲ ਦੇਸ਼ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਸੀ। ਇਸ ਮੌਕੇ ਸਮੂਹ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਨੇ ਦੇਸ਼ ਦੇ ਸ਼ਹੀਦ ਸਮੂਹ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰੀਆਂ।
ਇਸ ਸਮਾਗਮ ਮੌਕੇ ਤੇ ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਪਸਰੀਚਾ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਨੇ ਕਿਹਾ, ਦੇਸ਼ ਭਗਤੀ ਇੱਕ ਮਹੱਤਵਪੂਰਨ ਗੁਣ ਹੈ, ਜਦੋਂ ਅਸੀਂ ਇਸਨੂੰ ਸਕੂਲ ਵਿੱਚ ਸਿਖਾਉਂਦੇ ਹਾਂ, ਤਾਂ ਇਹ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਵਿੱਚ ਮਦਦ ਕਰਦਾ ਹੈ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਅਤੇ ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁਸ਼ਮਾ ਵਰਮਾ ਵੀ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਉਤਸ਼ਾਹਿਤ ਕਰਨ ਲਈ ਮੌਜੂਦ ਸਨ।
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਦੀ ਹੋਈ ਮਹੀਨਾਵਾਰ ਆਨਲਾਈਨ ਟਰੇਨਿੰਗ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਇਕ ਵਿਗਿਆਨਕ ਪ੍ਰਦਰਸ਼ਨੀ ਦਾ ਆਯੋਜਨ
ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿੱਖੇ ਇਕ ਵਿਗਿਆਨਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟਾਂ ਵਿੱਚ ਵਾਤਾਵਰਣ (ਈਕੋ ਫਰੈਂਡਲੀ ਸੋਸਾਇਟੀ, ਵਰਸ਼ਾ ਜਲ ਸੰਰਕਸ਼ਨ), ਊਰਜਾ (ਸੋਲਰ ਊਰਜਾ, ਪੌਣ ਚੱਕੀ), ਟੈਕਨੋਲੋਜੀ (ਚੰਦ੍ਰਯਾਨ-3, ਬਿਜਲੀ ਗੱਡੀ, ਡਾਇਲੀਸਿਸ ਸਿਸਟਮ, ਹਾਈਡਰੋਲਿਕ ਲਿਫਟ), ਫੇਫੜਿਆਂ ਦੀ ਵਰਕਿੰਗ, ਡਰਿੱਪ ਤੇ ਸਪ੍ਰਿੰਕਲ ਸਿੰਚਾਈ, ਮੈਗਨੇਟਿਕ ਇਫ਼ੇਕਟਸ, ਵਾਟਰ ਪੁਰੀਫਿਕੇਸ਼ਨ, ਸੋਲਰ ਸਿਸਟਮ, ਰਾਤ ਅਤੇ ਦਿਨ ਵਿਚ ਫਰਕ ਕਿਵੇਂ ਹੁੰਦਾ ਹੈ ਅਤੇ ਹੋਰ ਕਈ ਵਿਸ਼ਿਆਂ ਉੱਤੇ ਪ੍ਰਦਰਸ਼ਨ ਸ਼ਾਮਲ ਸਨ। ਇਸ ਪ੍ਰਦਰਸ਼ਨੀ ਵਿੱਚ ਸਾਰੇ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਲ ਸਨ। ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੂੰ ਆਪਣੇ ਵਿਗਿਆਨਕ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਉੱਤੇ ਸਕੂਲ ਦੇ ਟਰੱਸਟੀ ਜਸਵਿੰਦਰ ਸਿੰਘ, ਡਾਇਰੈਕਟਰ ਨਿਸ਼ਾ ਮੜੀਆਂ ਅਤੇ ਪ੍ਰਿੰਸੀਪਲ ਅਮੀਤਾਲ ਕੌਰ ਵੀ ਹਾਜ਼ਰ ਸਨ। ਸਕੂਲ ਦੇ ਟਰੱਸਟੀ ਜਸਵਿੰਦਰ ਸਿੰਘ ਨੇ ਬੱਚਿਆਂ ਦੁਆਰਾ ਬਣਾਏ ਗਏ ਅਲੱਗ-ਅਲੱਗ ਪ੍ਰੋਜੈਕਟਾਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਜੀ ਚੀਮਾ ਨੇ ਬੱਚਿਆ ਨੂੰ ਅੱਗੇ ਵੀ ਇਸੀ ਤਰ੍ਹਾਂ ਭਾਗ ਲੈਣ ਲਈ ਪ੍ਰੇਰਿਆ।
ਕੈਪਸ਼ਨ- ਜ਼ੀ.ਟੀ.ਬੀ ਸਕੂਲ ਦੇ ਬਚਿਆਂ ਵੱਲੋਂ ਬਣਾਏ ਪ੍ਰੋਜੈਕਟਾਂ ਨਾਲ ਅਧਿਆਪਕ ਤੇ ਬੱਚੇ।
ਡੇਰਾ ਸੰਤ ਪਾਰਸ ਨਾਥ ਜੀ ਨੰਗਲ ਖੇੜਾ ਦੇ ਨਵੇਂ ਨਿਰਮਾਣ ਕਾਰਜਾਂ ਦਾ ਸ਼ੁੱਭ ਆਰੰਭ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਕੀਤਾ
ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਕੀਤੀ ਭੇਟ
ਜਲੰਧਰ, 25 ਜੁਲਾਈ (ਅਮਰਜੀਤ ਸਿੰਘ)- ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਪਾਰਸ ਨਾਥ ਜੀ ਪਿੰਡ ਨੰਗਲ (ਖੇੜਾ) ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਨਵੇਂ ਨਿਰਮਾਣ ਕਾਰਜਾਂ ਦਾ ਸ਼ੁੱਭ ਆਰੰਭ ਸਤਿਕਾਰਯੋਗ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਮੁੱਖ ਗੱਦੀਨਸ਼ੀਨ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਾਲਿਆਂ ਨੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਸੰਤ ਕਿ੍ਰਸ਼ਨ ਨਾਥ ਜੀ ਵੱਲੋਂ ਇਨ੍ਹਾਂ ਨਵ ਉਸਾਰੀ ਦੇ ਕਾਰਜ਼ਾਂ ਲਈ ਡੇਰਾ ਚਹੇੜੂ ਦੀ ਤਰਫੋਂ 51 ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਤੇ ਡੇਰਾ ਸੰਤ ਪਾਰਸ ਨਾਥ ਜੀ ਨੰਗਲ ਖੇੜਾ ਦੇ ਗੱਦੀ ਨਸ਼ੀਨ ਸੰਤ ਟਹਿਲ ਨਾਥ, ਬੀਬੀ ਆਸ਼ਾ ਦੇਵੀ, ਬੇਟੇ ਮੁਕੇਸ਼ ਨਾਥ ਗੋਲਡੀ ਹਾਜ਼ਰ ਸਨ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਸੰਤ ਪਾਰਸ ਨਾਥ ਜੀ ਇੱਕ ਉੱਚ ਕੋਟੀ ਦੇ ਸੰਤ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲੈ ਕੇ ਜਾਣ ਲਈ ਵੱਡਾ ਯੋਗਦਾਨ ਪਾਇਆ ਅਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ।
ਇਸ ਮੌਕੇ ਡੇਰਾ ਚਹੇੜੂ ਤੋਂ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਸੇਵਾਦਾਰ ਭੁੱਲਾ ਰਾਮ ਸੁਮਨ, ਅਮਰਜੀਤ ਸਿੰਘ ਸਾਬਕਾ ਸਰਪੰਚ ਨੰਗਲ ਖੇੜਾ, ਚੰਚਲ ਰਾਮ ਸਾਬਕਾ ਸਰਪੰਚ, ਬੀਬੀ ਪਰਮਜੀਤ ਕੌਰ ਸਰਪੰਚ, ਪ੍ਰਵੀਨ ਕੁਮਾਰ, ਖੁਸ਼ੀ ਰਾਮ ਪਾਲ ਨੰਗਲ ਕਰਾਰ ਖਾਂ, ਮੋਹਨ ਲਾਲ ਰੁੜਕੀ ਧੀਣਪੁਰਾ,ਪਰਮਜੀਤ ਪੰਮਾ ਨੰਗਲ ਕਰਾਰ ਖਾਂ, ਰੇਸ਼ਮ ਲਾਲ ਤਰਖਾਣ ਮਜਾਰਾ, ਠੇਕੇਦਾਰ ਮੋਹਨ ਲਾਲ ਮੇਹਟਾਂ ਅਤੇ ਦਲੇਰ ਚੰਦ ਬਜੂਹਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Friday, 25 July 2025
ਨਗਰ ਨਿਗਮ ਫਗਵਾੜਾ ਵੱਲੋਂ ਨਕਦੀ ਰਹਿਤ ਪ੍ਰਾਪਰਟੀ ਟੈਕਸ ਕੁਲੈਕਸ਼ਨ ਸ਼ੁਰੂ
ਫਗਵਾੜਾ 24 ਜੁਲਾਈ (ਸ਼ਿਵ ਕੌੜਾ) - ਡਿਜੀਟਲ ਗਵਰਨੈਂਸ ਅਤੇ ਬਿਹਤਰ ਨਾਗਰਿਕ ਸੇਵਾਵਾਂ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਨਗਰ ਨਿਗਮ ਫਗਵਾੜਾ ਨੇ ਨਕਦੀ ਰਹਿਤ ਪ੍ਰਾਪਰਟੀ ਟੈਕਸ ਕੁਲੈਕਸ਼ਨ ਦੀ ਸਹੂਲਤ ਲਈ ਇੱਕ ਪੁਆਇੰਟ ਆਫ਼ ਸੇਲ (ਪੀਓਐਸ) ਮਸ਼ੀਨ ਸਿਸਟਮ ਸ਼ੁਰੂ ਕੀਤਾ ਹੈ ਇਸਦਾ ਉਦਘਾਟਨ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮ ਪਾਲ ਉੱਪਲ ਅਤੇ ਨਿਗਮ ਕਮਿਸ਼ਨਰ ਡਾ.ਅਕਸ਼ਿਤਾ ਗੁਪਤਾ,ਆਈਏਐਸ ਨੇ ਫੈਡਰਲ ਬੈਂਕ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕੀਤਾ ਨਵੀਆਂ ਤਾਇਨਾਤ ਕੀਤੀਆਂ ਗਈਆਂ ਪੀਓਐਸ ਮਸ਼ੀਨਾਂ ਟੈਕਸ ਭੁਗਤਾਨਾਂ ਨੂੰ ਸੁਚਾਰੂ ਬਣਾਉਣ, ਮਨੁੱਖੀ ਨਿਰਭਰਤਾ ਘਟਾਉਣ, ਤੇਜ਼ ਅਤੇ ਸੁਰੱਖਿਅਤ ਲੈਣ-ਦੇਣ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ, ਜੋ ਕਿ ਨਗਰ ਨਿਗਮ ਫਗਵਾੜਾ ਦੀ ਸਮਾਰਟ, ਪਾਰਦਰਸ਼ੀ ਅਤੇ ਨਾਗਰਿਕ-ਅਨੁਕੂਲ ਸੇਵਾਵਾਂ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦੀਆਂ ਹਨ ਮੇਅਰ ਰਾਮ ਪਾਲ ਉੱਪਲ ਨੇ ਇਸ ਮੌਕੇ ਕਿਹਾ ਕਿ ਇਹ ਪਹਿਲਕਦਮੀ ਫਗਵਾੜਾ ਵਾਸੀਆਂ ਲਈ ਸਹੂਲਤ ਵਧਾਏਗੀ ਅਤੇ ਟੈਕਸ ਕੁਲੈਕਸ਼ਨ ਵਿੱਚ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗੀ। ਸਾਡਾ ਉਦੇਸ਼ ਨਗਰ ਨਿਗਮ ਸੇਵਾਵਾਂ ਨੂੰ ਫਗਵਾੜਾ ਦੇ ਲੋਕਾਂ ਲਈ ਵਧੇਰੇ ਪਹੁੰਚਯੋਗ ਅਤੇ ਜਵਾਬਦੇਹ ਬਣਾਉਣਾ ਹੈ। ਡਾ.ਅਕਸ਼ਿਤਾ ਗੁਪਤਾ, ਆਈਏਐਸ, ਕਮਿਸ਼ਨਰ ਨਗਰ ਨਿਗਮ ਫਗਵਾੜਾ ਨੇ ਕਿਹਾ ਕਿ ਪੀਓਐਸ ਮਸ਼ੀਨਾਂ ਵਰਗੇ ਡਿਜੀਟਲ ਭੁਗਤਾਨ ਕਰਨਾ ਪੰਜਾਬ ਸਰਕਾਰ ਦੇ ਪਾਰਦਰਸ਼ੀ ਅਤੇ ਤਕਨਾਲੋਜੀ-ਅਧਾਰਤ ਸ਼ਾਸਨ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਵੱਲ ਇੱਕ ਪ੍ਰਗਤੀਸ਼ੀਲ ਕਦਮ ਹੈ ਇਸ ਮੌਕੇ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ,ਮੈਨੇਜਰ ਕ੍ਰਿਪੀ ਮਿੱਤਲ ਅਤੇ ਸਹਾਇਕ ਮੈਨੇਜਰ ਪ੍ਰਤਿਭਾ ਦੁਹਾਨ ਵੀ ਹਾਜ਼ਰ ਸਨ ।
ਨਿਊ ਹਰਦਿਆਲ ਨਗਰ ’ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ
ਜਲੰਧਰ, 25 ਜੁਲਾਈ (ਬਿਊਰੌ) - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਵੀਰਵਾਰ ਨੂੰ ਨਿਊ ਹਰਦਿਆਲ ਨਗਰ ਵਿੱਚ ਇੱਕ ਬਦਨਾਮ ਨਸ਼ਾ ਤਸਕਰ ਦੀ ਇੱਕ ਗੈਰ-ਕਾਨੂੰਨੀ ਉਸਾਰੀ ਢਾਹ ਦਿੱਤੀ ਗਈ। ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਗੈਰ-ਕਾਨੂੰਨੀ ਕਬਜ਼ੇ ਢਾਹੁਣ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਮੁਹਿੰਮ ਦੌਰਾਨ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਤੇ ਏ.ਡੀ.ਸੀ.ਪੀ.-1 ਜਲੰਧਰ ਆਕਰਸ਼ੀ ਜੈਨ ਅਤੇ ਏ.ਸੀ.ਪੀ ਉੱਤਰੀ ਆਤਿਸ਼ ਭਾਟੀਆ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੁਲਿਸ ਸਹਾਇਤਾ ਯਕੀਨੀ ਬਣਾਈ ਗਈ। ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਨੂੰ ਬਦਨਾਮ ਨਸ਼ਾ ਤਸਕਰ ਵਿਜੇ ਕੁਮਾਰ ਉਰਫ ਲੱਡੂ ਵੱਲੋਂ ਇੱਕ ਗੈਰ-ਕਾਨੂੰਨੀ ਉਸਾਰੀ ਬਾਰੇ ਸੂਚਨਾ ਮਿਲੀ ਸੀ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਨਗਰ ਨਿਗਮ ਅਤੇ ਪੁਲਿਸ ਦੀਆਂ ਟੀਮਾਂ ਨੇ ਕਬਜ਼ੇ ਵਾਲੇ ਢਾਂਚੇ ਨੂੰ ਢਾਹ ਦਿੱਤਾ, ਜਿਸ ਨਾਲ ਸਖ਼ਤ ਸੰਦੇਸ਼ ਗਿਆ ਹੈ ਕਿ ਜਲੰਧਰ ਸ਼ਹਿਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਆਦਤਨ ਅਪਰਾਧੀ ਹੈ, ਜਿਸ ਦੇ ਖਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ.ਡੀ.ਪੀ.ਐਸ.) ਐਕਟ ਅਤੇ ਹੋਰ ਅਪਰਾਧਾਂ ਤਹਿਤ ਕੁੱਲ 20 ਮਾਮਲੇ ਦਰਜ ਹਨ। ਉਨ੍ਹਾਂ ਇਸ ਕਾਰਵਾਈ ਨੂੰ ਨਸ਼ਾ ਤਸਕਰਾਂ ਦੇ ਵਿੱਤੀ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵੱਲ ਮਹੱਤਵਪੂਰਣ ਕਦਮ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫਿਲੌਰ ਖੇਤਰ, ਧਨਕੀਆ ਮੁਹੱਲਾ, ਰਾਮਾ ਮੰਡੀ, ਗੜ੍ਹਾ, ਭਾਰਗਵ ਨਗਰ, ਬਸਤੀ ਗੁਜਾਂ ਅਤੇ ਲੋਹੀਆਂ ਵਿਖੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨਾਲ ਸਬੰਧਤ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣਾ ਸ਼ਾਮਲ ਹੈ। ਕਮਿਸ਼ਨਰੇਟ ਪੁਲਿਸ ਨੇ ਸਮਾਜ ਵਿੱਚੋਂ ਨਸ਼ੇ ਖ਼ਤਮ ਕਰਨ ਦੀ ਵਚਨਬੱਧਤਾ ਦਹੁਰਾਉਂਦਿਆਂ ਨਾਗਰਿਕਾਂ ਨੂੰ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਲਾਇਨ ਕੰਗ ਨੇ ਬੂਟੇ ਵੰਡ ਕੇ ਦਿੱਤਾ ਵਾਤਾਵਰਣ ਸੁਰੱਖਿਆ ਦਾ ਸੁਨੇਹਾ
ਫਗਵਾੜਾ 25 ਜੁਲਾਈ (ਸ਼ਿਵ ਕੌੜਾ)- ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਐਮ.ਜੇ.ਐਫ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਅੱਜ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਵਾਤਾਵਰਣ ਪ੍ਰੇਮੀਆਂ ਨੂੰ ਬੂਟੇ ਵੰਡੇ। ਇਸ ਦੌਰਾਨ ਏ.ਡੀ.ਸੀ. ਕਮ ਕਾਰਪੋਰੇਸ਼ਨ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਨੇ ਲਾਇਨ ਕੰਗ ਦੇ ਸੈਂਟਰਲ ਟਾਊਨ ਸਥਿਤ ਦਫਤਰ ਕੰਗ ਐਂਟਰਪ੍ਰਾਈਜ਼ਿਜ਼ ਵਿਖੇ ਵਿਸ਼ੇਸ਼ ਤੌਰ ’ਤੇ ਹਾਜਰੀ ਲਗਵਾਈ। ਉਹਨਾਂ ਨੇ ਲਾਇਨ ਗੁਰਦੀਪ ਸਿੰਘ ਕੰਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਸੁਰੱਖਿਆ ਲਈ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ। ਏ.ਡੀ.ਸੀ. ਡਾ. ਗੁਪਤਾ ਨੇ ਅਪੀਲ ਕੀਤੀ ਕਿ ਲਗਾਏ ਜਾਣ ਵਾਲੇ ਬੂਟਿਆਂ ਦੀ ਦਰਖ਼ਤ ਬਣਨ ਤੱਕ ਚੰਗੀ ਦੇਖਭਾਲ ਕੀਤੀ ਜਾਵੇ। ਇਸ ਦੌਰਾਨ ਨਿਗਮ ਦੇ ਆਈ.ਈ.ਸੀ. ਐਕਸਪਰਟ ਪੂਜਾ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਵਲੋਂ 31 ਜੁਲਾਈ ਤੱਕ ‘ਸਫਾਈ ਆਪਣਾਓ, ਬੀਮਾਰੀ ਭਾਗਾਓ’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਚੇਰੇ ਤੌਰ ਤੇ ਮੌਜੂਦ ਰਹੇ ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਲਾਇਨ ਕੰਗ ਹਮੇਸ਼ਾ ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਪ੍ਰੇਰਨਾਦਾਇਕ ਯਤਨ ਕਰਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਸਾਡੇ ਸਾਰਿਆਂ ਦਾ ਮੁਢਲਾ ਫਰਜ਼ ਹੈ ਕਿਉਂਕਿ ਧਰਤੀ ’ਤੇ ਜੀਵਨ ਉਦੋਂ ਤੱਕ ਹੀ ਸੁਰੱਖਿਅਤ ਹੈ ਜਦੋਂ ਤੱਕ ਕੁਦਰਤੀ ਸਰੋਤ ਲੋੜੀਂਦੀ ਮਾਤਰਾ ਵਿੱਚ ਉਪਲਬਧ ਰਹਿਣਗੇ। ਜਿਸ ਵਿੱਚ ਪਾਣੀ, ਹਵਾ ਅਤੇ ਬੂਟੇ ਵਿਸ਼ੇਸ਼ ਮਹੱਤਵ ਰੱਖਦੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਨੁੱਖ ਨੂੰ ਪਾਣੀ ਦੀ ਦੁਰਵਰਤੋਂ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਗੰਭੀਰ ਯਤਨ ਕਰਨੇ ਦੀ ਲੋੜ ਹੈ, ਉਸੇ ਤਰ੍ਹਾਂ ਵੱਧ ਤੋਂ ਵੱਧ ਰੁੱਖ ਲਗਾਉਣਾ ਵੀ ਸਮੇਂ ਦੀ ਮੰਗ ਹੈ। ਜੇਕਰ ਰੁੱਖ ਨਾ ਰਹੇ ਤਾਂ ਮਨੁੱਖ ਹੀ ਨਹੀਂ ਸਗੋਂ ਧਰਤੀ ’ਤੇ ਸਾਹ ਲੈਣ ਵਾਲਾ ਹਰ ਜੀਵ ਅਲੋਪ ਹੋ ਜਾਵੇਗਾ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰੱਖਣ ਦਾ ਵਾਅਦਾ ਕੀਤਾ। ਇਸ ਮੌਕੇ ਸਮਾਜ ਸੇਵਿਕਾ ਐਡਵੋਕੇਟ ਅਨੂ ਸ਼ਰਮਾ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ ਅਤੇ ਐਸ.ਪੀ. ਬਸਰਾ, ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਸਕੱਤਰ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਲਾਇਨ ਅਜੇ ਕੁਮਾਰ, ਲਾਇਨ ਵਿਪਨ ਸ਼ਰਮਾ, ਸੁਖਬੀਰ ਕਿੰਨੜਾ, ਸਤਵਿੰਦਰ ਸਿੰਘ ਭਮਰਾ, ਰਮੇਸ਼ ਸ਼ਿੰਗਾਰੀ, ਵਿੱਕੀ ਚੁੰਬਰ ਆਦਿ ਹਾਜ਼ਰ ਸਨ।
Thursday, 24 July 2025
ਬਲਾਕ ਫਗਵਾੜਾ ਦੇ ਸਰਪੰਚਾਂ ਨੇ ਕੀਤਾ ਪੰਚਾਇਤ ਯੂਨੀਅਨ ਦਾ ਗਠਨ, ਸਰਪੰਚ ਬਲਵਿੰਦਰ ਕੁਮਾਰ ਬਘਾਣਾ ਬਣੇ ਪ੍ਰਧਾਨ
ਫਗਵਾੜਾ 23 ਜੁਲਾਈ (ਅਮਰਜੀਤ ਸਿੰਘ)- ਬਲਾਕ ਫਗਵਾੜਾ ਦੇ ਸਰਪੰਚਾਂ ਦੀ ਇਕ ਮੀਟਿੰਗ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਹਾਜਰ ਸਮੂਹ ਸਰਪੰਚਾਂ ਦੀ ਸਹਿਮਤੀ ਦੇ ਨਾਲ ਪੰਚਾਇਤ ਯੂਨੀਅਨ ਫਗਵਾੜਾ ਦਾ ਗਠਨ ਕੀਤਾ ਗਿਆ। ਇਸ ਦੌਰਾਨ ਬਲਵਿੰਦਰ ਕੁਮਾਰ ਬਘਾਣਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ। ਜਦਕਿ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਨੂੰ ਮੀਤ ਪ੍ਰਧਾਨ ਥਾਪਿਆ ਗਿਆ। ਇਸ ਤੋਂ ਇਲਾਵਾ ਮਨਜੀਤ ਮਾਨ ਸਰਪੰਚ ਗੰਢਵਾ ਨੂੰ ਸਕੱਤਰ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਨੂੰ ਕੈਸ਼ੀਅਰ ਦੀ ਜਿੰਮੇਵਾਰੀ ਦਿੱਤੀ ਗਈ। ਰਾਜਿੰਦਰ ਸਿੰਘ ਚੰਦੀ ਰਾਣੀਪੁਰ ਨੂੰ ਸਲਾਹਕਾਰ ਬਣਾਇਆ ਗਿਆ ਹੈ। ਕਾਰਜਕਾਰੀ ਮੈਂਬਰਾਂ ’ਚ ਵਿਜੇ ਕੁਮਾਰ ਸਰਪੰਚ ਭਬਿਆਣਾ, ਰੂਪ ਲਾਲ ਸਰਪੰਚ ਮਾਣਕ, ਰਾਮ ਲੁਭਾਇਆ ਸਰਪੰਚ ਨਾਨਕ ਨਗਰੀ, ਅੰਮ੍ਰਿਤਪਾਲ ਸਿੰਘ ਚੀਮਾ ਸਰਪੰਚ ਪੰਡੋਰੀ, ਕੁਲਦੀਪ ਕੁਮਾਰ ਸਰਪੰਚ ਜਗਤਪੁਰਜੱਟਾਂ, ਬਲਵੀਰ ਕੁਮਾਰ ਸਰਪੰਚ ਟਾਂਡਾ ਬਘਾਣਾ, ਅਮਨਦੀਪ ਸਰਪੰਚ ਮੌਲੀ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗ ਦੌਰਾਨ ਮਹਿਲਾ ਸਰਪੰਚਾਂ ਦੀ ਸਬ-ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿਚ ਕੁਲਵੰਤ ਕੌਰ ਸਰਪੰਚ ਪਾਂਸ਼ਟ, ਰਾਣੀ ਸਰਪੰਚ ਮਹੇੜੂ, ਸੁਨੀਤਾ ਸਰਪੰਚ ਦੁੱਗ, ਜਸਵੀਰ ਕੌਰ ਸਰਪੰਚ ਗੁਜਰਾਤਾਂ, ਲਖਵਿੰਦਰ ਕੌਰ ਸਰਪੰਚ ਬਬੇਲੀ, ਬਲਜਿੰਦਰ ਕੌਰ ਸਰਪੰਚ ਹਰਦਾਸਪੁਰ, ਜਸਵੀਰ ਕੌਰ ਸਰਪੰਚ ਰਾਣੀਪੁਰ ਸ਼ਾਮਲ ਹਨ। ਨਵ ਨਿਯੁਕਤ ਪ੍ਰਧਾਨ ਬਲਵਿੰਦਰ ਕੁਮਾਰ ਬਘਾਣਾ ਅਤੇ ਸਮੂਹ ਅਹੁੱਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਸਮੂਹ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਰਪੰਚਾਂ ਅਤੇ ਪੰਚਾਇਤਾਂ ਦੀਆਂ ਮੁਸ਼ਕਲਾਂ ਸਬੰਧੀ ਜਲਦੀ ਹੀ ਇਕ ਮੰਗ ਪੱਤਰ ਐਸ.ਡੀ.ਐਮ ਫਗਵਾੜਾ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ। ਸਰਪੰਚ ਬਘਾਣਾ ਨੇ ਸਮੂਹ ਸਰਪੰਚਾਂ ਅਤੇ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਢੁਕਵਾਂ ਹਲ ਕਰਵਾਇਆ ਜਾਵੇਗਾ। ਉਹਨਾਂ ਬਲਾਕ ਫਗਵਾੜਾ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸਰਕਾਰੀ ਦਫਤਰ ’ਚ ਕੋਈ ਮੁਸ਼ਕਲ ਜਾਂ ਵਿਕਾਸ ਦੇ ਕਾਰਜਾਂ ਵਿਚ ਕੋਈ ਰੁਕਾਵਟ ਹੋਵੇ ਤਾਂ ਪੰਚਾਇਤ ਯੂਨੀਅਨ ਦੇ ਨਾਲ ਰਾਬਤਾ ਕੀਤਾ ਜਾਵੇ। ਇਸ ਮੌਕੇ ਰੇਸ਼ਮੋ ਸਰਪੰਚ ਸੁੰਨੜਾ ਰਾਜਪੂਤਾਂ, ਪਲਵਿੰਦਰ ਸਿਘ ਸਰਪੰਚ ਰਾਮਗੜ, ਸੁਰਜੀਤ ਕੁਮਾਰ ਠੱਕਰਕੀ, ਪ੍ਰਕਾਸ਼ ਸਿੰਘ ਰਾਣੀਪੁਰ, ਜਸਵਿੰਦਰ ਕੌਰ ਨਸੀਰਾਬਾਦ, ਸੁਦੇਸ਼ ਕੁਮਾਰ ਮੇਰਟਾਂ, ਕੁਲਵਿੰਦਰ ਕੌਰ ਖੰਗੂੜਾ, ਸੁਖਵਿੰਦਰ ਕੌਰ ਮਸਤ ਨਗਰ, ਭੁਪਿੰਦਰ ਸਿੰਘ ਭਿੰਦਾ ਬੋਰਾਨੀ, ਦੇਸਰਾਜ ਮੀਰਾਪੁਰ, ਬਲਵਿੰਦਰ ਕੋਰ ਪਲਾਹੀ, ਸਰਵਣ ਸਿੰਘ ਚਹੇੜੂ, ਮੀਨਾ ਕੁਮਾਰੀ ਭਾਖੜੀਆਣਾ, ਸੁਖਜੀਤ ਕੌਰ ਨਾਰੰਗਪੁਰ, ਪਰਮਜੀਤ ਕੌਰ ਨੰਗਲ, ਦਰਸ਼ਨ ਕੌਰ ਰਾਮਪੁਰ ਸੁੰਨੜਾ, ਅਨੀਤਾ ਰਾਣੀ ਕਿਸ਼ਨ ਪੁਰ, ਰਾਜਵਿੰਦਰ ਕੌਰ ਢੱਡੇ, ਰਾਜਕੁਮਾਰ ਨਰੂੜ, ਗੁਰਬਖਸ਼ ਕੌਰ ਡਾ. ਅੰਬੇਡਕਰ ਨਗਰ, ਅਰਜਨ ਰਾਮ ਜਮਾਲਪੁਰ, ਬਲਜਿੰਦਰ ਕੌਰ ਮਾਇਓਪੱਟੀ, ਸੁਖਵਿੰਦਰ ਕੌਰ ਮਸਤ ਨਗਰ, ਕੁਲਵਿੰਦਰ ਕੌਰ ਖੰਗੂੜਾ, ਅਨੀਤਾ ਦੇਵੀ ਨਵੀਂ ਅਬਾਦੀ, ਹਰਜਿੰਦਰ ਕੌਰ ਮਾਨਾਂਵਾਲੀ, ਬਲਵੰਤ ਸਿੰਘ ਰਾਮਪੁਰ ਖਲਿਆਣ ਆਦਿ ਹਾਜਰ ਸਨ।
ਫ਼ੋਟੋ ਕੈਪਸ਼ਨ- ਫਗਵਾੜਾ ਵਿਖੇ ਪੰਚਾਇਤ ਯੂਨੀਅਨ ਦੇ ਗਠਨ ਮੌਕੇ ਪ੍ਰਧਾਨ ਬਲਵਿੰਦਰ ਕੁਮਾਰ ਬਘਾਣਾ ਦੇ ਨਾਲ ਸਮੂਹ ਅਹੁਦੇਦਾਰ ਤੇ ਮੈਂਬਰ
ਮੱਖਣ ਦੀਆਂ ਕੀਮਤਾਂ : ਵਧਦੀ ਮਹਿੰਗਾਈ ਖਬਰੇ ਸਾਰੇ ਲੋਕ ਮੱਖਣ ਹੀ ਖਾਣ ਲੱਗ ਪਏ ਤਾਂ ਹੀ ਵਧ ਗਈਆਂ ‘ਬਟਰ’ ਦੀਆਂ ਕੀਮਤਾਂ - ਲੋਕ ਚਰਚਾ
ਔਕਲੈਂਡ 24 ਜੁਲਾਈ (-ਹਰਜਿੰਦਰ ਸਿੰਘ ਬਸਿਆਲਾ-)- ਮੱਖਣ, ਜੋ ਕਿ ਦੁੱਧ ਤੋਂ ਬਣਿਆ ਇੱਕ ਜ਼ਰੂਰੀ ਖਾਣ ਵਾਲਾ ਪਦਾਰਥ ਹੈ, ਸਾਡੇ ਰੋਜ਼ਾਨਾ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਹਾਲ ਹੀ ਵਿੱਚ, ਬਹੁਤ ਸਾਰੇ ਦੇਸ਼ਾਂ ਵਿੱਚ, ਖਾਸ ਕਰਕੇ ਨਿਊਜ਼ੀਲੈਂਡ ਵਿੱਚ, ਮੱਖਣ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਲੇਖ ਵਿੱਚ ਅਸੀਂ ਇਸ ਵਾਧੇ ਦੇ ਕਾਰਨਾਂ, ਮੱਖਣ ਦੇ ਸਿਹਤ ਲਾਭਾਂ, ਵਿਸ਼ਵ ਸਿਹਤ ਸੰਗਠਨ (WHO) ਅਤੇ ਡਾਕਟਰੀ ਵਿਗਿਆਨ ਦੀ ਇਸ ਬਾਰੇ ਰਾਏ, ਅਤੇ ਭਾਰਤੀਆਂ ਵੱਲੋਂ ਮੱਖਣ ਦੀ ਲੰਬੇ ਸਮੇਂ ਤੋਂ ਵਰਤੋਂ ਦੇ ਕਾਰਨਾਂ ਬਾਰੇ ਚਰਚਾ ਕਰਾਂਗੇ।ਨਿਊਜ਼ੀਲੈਂਡ ਵਿੱਚ ਮੱਖਣ ਦੀਆਂ ਕੀਮਤਾਂ ਕਿਉਂ ਵਧ ਰਹੀਆਂ ਹਨ?
ਨਿਊਜ਼ੀਲੈਂਡ, ਜੋ ਕਿ ਡੇਅਰੀ ਉਤਪਾਦਾਂ ਦਾ ਇੱਕ ਵੱਡਾ ਉਤਪਾਦਕ ਅਤੇ ਨਿਰਯਾਤਕ ਹੈ, ਵਿੱਚ ਵੀ ਮੱਖਣ ਦੀਆਂ ਕੀਮਤਾਂ ਵਧੀਆਂ ਹਨ। ਇਸਦੇ ਕਈ ਕਾਰਨ ਹੋ ਸਕਦੇ ਹਨ:
ਵਿਸ਼ਵਵਿਆਪੀ ਮੰਗ ਵਿੱਚ ਵਾਧਾ: ਵਿਸ਼ਵ ਪੱਧਰ ’ਤੇ ਮੱਖਣ ਦੀ ਮੰਗ ਵਧੀ ਹੈ, ਖਾਸ ਕਰਕੇ ਏਸ਼ੀਆਈ ਬਾਜ਼ਾਰਾਂ ਵਿੱਚ, ਜਿਸ ਨਾਲ ਨਿਰਯਾਤ ਦੀਆਂ ਕੀਮਤਾਂ ’ਤੇ ਅਸਰ ਪੈਂਦਾ ਹੈ।
ਉਤਪਾਦਨ ਲਾਗਤਾਂ ਵਿੱਚ ਵਾਧਾ: ਪਸ਼ੂਆਂ ਦੇ ਚਾਰੇ, ਊਰਜਾ, ਅਤੇ ਮਜ਼ਦੂਰੀ ਦੀਆਂ ਲਾਗਤਾਂ ਵਿੱਚ ਵਾਧੇ ਕਾਰਨ ਡੇਅਰੀ ਉਤਪਾਦਨ ਦੀ ਲਾਗਤ ਵਧੀ ਹੈ।
ਮੌਸਮੀ ਕਾਰਕ: ਖਾਸ ਮੌਸਮ ਵਿੱਚ ਦੁੱਧ ਦਾ ਉਤਪਾਦਨ ਘੱਟ ਸਕਦਾ ਹੈ, ਜਿਸ ਨਾਲ ਮੱਖਣ ਦੀ ਉਪਲਬਧਤਾ ਅਤੇ ਕੀਮਤਾਂ ’ਤੇ ਅਸਰ ਪੈਂਦਾ ਹੈ।
ਮੁਦਰਾਸਫੀਤੀ: ਆਮ ਮੁਦਰਾਸਫੀਤੀ ਦਾ ਪ੍ਰਭਾਵ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਮੱਖਣ ਦੀਆਂ ਕੀਮਤਾਂ ’ਤੇ ਵੀ ਪੈਂਦਾ ਹੈ।
ਹਾਲਾਂਕਿ, ਕੁਝ ਰਿਪੋਰਟਾਂ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ ਡੇਅਰੀ ਉਤਪਾਦਨ ਵਿੱਚ ਵਾਧੇ ਅਤੇ ਮੌਸਮਾਂ ਦੀ ਸਹੂਲਤ ਕਾਰਨ ਕੀਮਤਾਂ ਵਿੱਚ ਰਾਹਤ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਫੋਂਟੇਰਾ ਦੇ ਸੀਈਓ ਵੱਲੋਂ ਮੱਖਣ ਦੀਆਂ ਕੀਮਤਾਂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਮੱਖਣ ਦੀਆਂ ਵਧ ਰਹੀਆਂ ਕੀਮਤਾਂ ਨੂੰ ਰਾਸ਼ਟਰੀ ਅਰਥਵਿਵਸਥਾ ਲਈ ਚੰਗੀ ਖਬਰ ਵਾਂਗ ਹਨ ਕਿਉਂਕਿ ਇਹ ਗਲੋਬਲ ਮਾਰਕੀਟ ਤੋਂ ਆ ਰਹੀ ਆਮਦਨ ਨੂੰ ਦਰਸਾਉਂਦੀ ਹੈ। ਨਿਊਜ਼ੀਲੈਂਡ ਵਿੱਚ ਮੱਖਣ ਦੀਆਂ ਵਧਦੀਆਂ ਕੀਮਤਾਂ ਇੱਕ ਬੁਝਾਰਤ ਵਾਂਗ ਹੈ। ਇਹ ਇੱਕ ਅਜਿਹਾ ਸਵਾਲ ਹੈ ਜੋ ਅਕਸਰ ਨਿਊਜ਼ੀਲੈਂਡ ਤੋਂ ਬਾਹਰ ਦੇ ਲੋਕਾਂ ਨੂੰ ਹੈਰਾਨ ਕਰਦਾ ਹੈ: ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਲਗਭਗ ਪੰਜ ਮਿਲੀਅਨ ਡੇਅਰੀ ਗਾਵਾਂ ਹਨ, ਡੇਅਰੀ ਉਤਪਾਦ ਇੰਨੇ ਮਹਿੰਗੇ ਕਿਉਂ ਲੱਗਦੇ ਹਨ?
ਇਹ ਸਵਾਲ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਸਾਡੇ ਸਿਆਸਤਦਾਨਾਂ ਦੀਆਂ ਜ਼ੁਬਾਨ ’ਤੇ ਮੱਖਣ ਦੀ ਕੀਮਤ ਹੈ।
ਪਿਛਲੇ 14 ਮਹੀਨਿਆਂ ਵਿੱਚ ਮੱਖਣ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ। 500 ਗ੍ਰਾਮ ਮੱਖਣ ਦੀ ਔਸਤਨ ਕੀਮਤ ਪਿਛਲੇ ਸਾਲ ਅਪ੍ਰੈਲ ਵਿੱਚ 4.49 ਡਾਲਰ ਤੋਂ ਵਧ ਕੇ ਹੁਣ 8.60 ਡਾਲਰ ਹੋ ਗਈ ਹੈ। ਤੁਲਨਾ ਲਈ, ਜਨਵਰੀ 2015 ਵਿੱਚ ਉਸੇ ਮੱਖਣ ਦੀ ਕੀਮਤ 2.97 ਡਾਲਰ ਸੀ।
ਕੀ ਮੱਖਣ ਸਿਹਤ ਲਈ ਚੰਗਾ ਹੈ? WHO ਅਤੇ ਮੈਡੀਕਲ ਸਾਇੰਸ ਕੀ ਕਹਿੰਦੀ ਹੈ?
ਮੱਖਣ ਬਾਰੇ ਸਿਹਤ ਮਾਹਰਾਂ ਦੀ ਰਾਏ ਸਮੇਂ-ਸਮੇਂ ’ਤੇ ਬਦਲਦੀ ਰਹੀ ਹੈ। ਪਹਿਲਾਂ ਇਸਨੂੰ ਕੋਲੈਸਟਰੋਲ ਵਧਾਉਣ ਵਾਲਾ ਮੰਨਿਆ ਜਾਂਦਾ ਸੀ, ਪਰ ਹੁਣ ਇਸਦੇ ਕਈ ਫਾਇਦੇ ਵੀ ਸਾਹਮਣੇ ਆਏ ਹਨ।
ਲਾਭਕਾਰੀ ਪੌਸ਼ਟਿਕ ਤੱਤ: ਮੱਖਣ ਵਿੱਚ ਵਿਟਾਮਿਨ A, E, D, ਅਤੇ K2 ਵਰਗੇ ਫੈਟ-ਘੁਲਣਸ਼ੀਲ ਵਿਟਾਮਿਨ ਹੁੰਦੇ ਹਨ, ਜੋ ਸਿਹਤ ਲਈ ਜ਼ਰੂਰੀ ਹਨ। ਵਿਟਾਮਿਨ 1 ਅੱਖਾਂ ਅਤੇ ਪ੍ਰਤੀਰੋਧਕ ਪ੍ਰਣਾਲੀ ਲਈ ਚੰਗਾ ਹੈ, ਜਦੋਂ ਕਿ ਵਿਟਾਮਿਨ K2 ਹੱਡੀਆਂ ਦੀ ਸਿਹਤ ਲਈ ਮਹੱਤਵਪੂਰਨ ਹੈ।
ਊਰਜਾ ਦਾ ਸਰੋਤ: ਮੱਖਣ ਊਰਜਾ ਦਾ ਇੱਕ ਚੰਗਾ ਸਰੋਤ ਹੈ ਕਿਉਂਕਿ ਇਸ ਵਿੱਚ ਸੰਤ੍ਰਿਪਤ ਚਰਬੀ ਹੁੰਦੀ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ।
ਚਿੱਟਾ ਮੱਖਣ (White Butter): ਕਈ ਮਾਹਰ ਚਿੱਟੇ ਮੱਖਣ ਨੂੰ ਪੀਲੇ ਮੱਖਣ ਨਾਲੋਂ ਵਧੇਰੇ ਫਾਇਦੇਮੰਦ ਮੰਨਦੇ ਹਨ। ਇਹ ਥਾਈਰਾਈਡ ਦੀਆਂ ਸਮੱਸਿਆਵਾਂ, ਅੱਖਾਂ ਦੀ ਜਲਣ, ਅਤੇ ਕਮਜ਼ੋਰ ਹੱਡੀਆਂ ਲਈ ਲਾਭਕਾਰੀ ਹੋ ਸਕਦਾ ਹੈ। ਇਹ ਬੱਚਿਆਂ ਦੇ ਦਿਮਾਗ ਦੇ ਵਿਕਾਸ ਅਤੇ ਯਾਦ ਸ਼ਕਤੀ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
ਕੋਲੈਸਟਰੋਲ: ਹਾਲਾਂਕਿ ਮੱਖਣ ਵਿੱਚ ਕੋਲੈਸਟਰੋਲ ਹੁੰਦਾ ਹੈ, ਆਧੁਨਿਕ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਖੁਰਾਕੀ ਕੋਲੈਸਟਰੋਲ ਦਾ ਸਰੀਰ ਦੇ ਕੋਲੈਸਟਰੋਲ ਦੇ ਪੱਧਰਾਂ ’ਤੇ ਪਹਿਲਾਂ ਜਿੰਨਾ ਸੋਚਿਆ ਜਾਂਦਾ ਸੀ, ਓਨਾ ਪ੍ਰਭਾਵ ਨਹੀਂ ਪੈਂਦਾ। ਮੱਧਮ ਮਾਤਰਾ ਵਿੱਚ ਮੱਖਣ ਦਾ ਸੇਵਨ ਜ਼ਿਆਦਾਤਰ ਲੋਕਾਂ ਲਈ ਸੁਰੱਖਿਅਤ ਹੈ।
WHO ਦੀ ਸਲਾਹ: WHO ਆਮ ਤੌਰ ’ਤੇ ਸੰਤ੍ਰਿਪਤ ਚਰਬੀ ਦੇ ਸੇਵਨ ਨੂੰ ਸੀਮਤ ਕਰਨ ਦੀ ਸਲਾਹ ਦਿੰਦਾ ਹੈ, ਕਿਉਂਕਿ ਇਹ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦਾ ਹੈ। ਹਾਲਾਂਕਿ, ਇਹ ਸੰਪੂਰਨ ਖੁਰਾਕ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਇੱਕ ਸੰਤੁਲਿਤ ਖੁਰਾਕ ਵਿੱਚ ਮੱਖਣ ਦੀ ਛੋਟੀ ਮਾਤਰਾ ਸ਼ਾਮਲ ਕੀਤੀ ਜਾ ਸਕਦੀ ਹੈ।
ਭਾਰਤੀ ਲੰਬੇ ਸਮੇਂ ਤੋਂ ਮੱਖਣ ਦੀ ਵਰਤੋਂ ਕਿਉਂ ਕਰਦੇ ਹਨ?
ਭਾਰਤੀ ਸੰਸਕ੍ਰਿਤੀ ਅਤੇ ਖਾਣਾ ਪਕਾਉਣ ਵਿੱਚ ਮੱਖਣ (ਖਾਸ ਕਰਕੇ ਦੇਸੀ ਮੱਖਣ ਜਾਂ ਸਫੈਦ ਮੱਖਣ) ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਇਸਦੇ ਕਈ ਕਾਰਨ ਹਨ:
ਪੌਸ਼ਟਿਕ ਮਹੱਤਵ: ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਇਹ ਮੰਨਦੇ ਰਹੇ ਹਨ ਕਿ ਮੱਖਣ ਸਿਹਤ ਅਤੇ ਤਾਕਤ ਲਈ ਚੰਗਾ ਹੈ। ਇਹ ਖਾਸ ਕਰਕੇ ਸਰਦੀਆਂ ਵਿੱਚ ਸਰੀਰ ਨੂੰ ਗਰਮੀ ਅਤੇ ਊਰਜਾ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ।
ਧਾਰਮਿਕ ਅਤੇ ਸੱਭਿਆਚਾਰਕ ਮਹੱਤਵ: ਮੱਖਣ ਦਾ ਹਿੰਦੂ ਧਰਮ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਭਗਵਾਨ ਕ੍ਰਿਸ਼ਨ ਨੂੰ "ਮਾਖਨਚੋਰ" (ਮੱਖਣ ਚੁਰਾਉਣ ਵਾਲਾ) ਕਿਹਾ ਜਾਂਦਾ ਹੈ, ਜੋ ਇਸਦੇ ਮਹੱਤਵ ਨੂੰ ਦਰਸਾਉਂਦਾ ਹੈ। ਕਈ ਧਾਰਮਿਕ ਰਸਮਾਂ ਅਤੇ ਤਿਉਹਾਰਾਂ ਵਿੱਚ ਵੀ ਇਸਦੀ ਵਰਤੋਂ ਹੁੰਦੀ ਹੈ।
ਖਾਣਾ ਪਕਾਉਣ ਵਿੱਚ ਵਰਤੋਂ: ਭਾਰਤੀ ਪਕਵਾਨਾਂ ਵਿੱਚ ਮੱਖਣ ਦਾ ਵਿਆਪਕ ਤੌਰ ’ਤੇ ਵਰਤੋਂ ਕੀਤੀ ਜਾਂਦੀ ਹੈ, ਚਾਹੇ ਉਹ ਰੋਟੀ, ਪਰਾਂਠੇ, ਦਾਲਾਂ ਜਾਂ ਸਬਜ਼ੀਆਂ ਵਿੱਚ ਹੋਵੇ। ਇਹ ਖਾਣੇ ਨੂੰ ਇੱਕ ਅਮੀਰ ਸੁਆਦ ਅਤੇ ਖੁਸ਼ਬੂ ਪ੍ਰਦਾਨ ਕਰਦਾ ਹੈ।
ਘਰੇਲੂ ਉਤਪਾਦਨ: ਪਿੰਡਾਂ ਵਿੱਚ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਦੁੱਧ ਤੋਂ ਮੱਖਣ ਤਿਆਰ ਕਰਦੇ ਸਨ, ਜਿਸ ਨਾਲ ਇਹ ਆਸਾਨੀ ਨਾਲ ਉਪਲਬਧ ਸੀ ਅਤੇ ਇਸਦੀ ਸ਼ੁੱਧਤਾ ਵੀ ਯਕੀਨੀ ਹੁੰਦੀ ਸੀ।
ਸਿੱਟੇ ਵਜੋਂ, ਮੱਖਣ ਦੀਆਂ ਕੀਮਤਾਂ ਵਿੱਚ ਵਾਧਾ ਕਈ ਵਿਸ਼ਵਵਿਆਪੀ ਅਤੇ ਸਥਾਨਕ ਕਾਰਨਾਂ ਕਰਕੇ ਹੈ। ਸਿਹਤ ਦੇ ਲਿਹਾਜ਼ ਨਾਲ, ਮੱਖਣ ਨੂੰ ਸੰਜਮ ਨਾਲ ਖਾਣਾ ਲਾਭਦਾਇਕ ਹੋ ਸਕਦਾ ਹੈ, ਖਾਸ ਕਰਕੇ ਜਦੋਂ ਇਹ ਘਰੇਲੂ ਅਤੇ ਚਿੱਟਾ ਮੱਖਣ ਹੋਵੇ। ਭਾਰਤੀ ਸੱਭਿਆਚਾਰ ਵਿੱਚ ਇਸਦਾ ਲੰਮੇ ਸਮੇਂ ਤੋਂ ਮਹੱਤਵ ਇਸਦੇ ਪੌਸ਼ਟਿਕ ਅਤੇ ਸੱਭਿਆਚਾਰਕ ਲਾਭਾਂ ਨੂੰ ਦਰਸਾਉਂਦਾ ਹੈ।












