Wednesday, 22 September 2021

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ


ਅੰਮਿ੍ਤਸਰ (ਖ਼ਬਰਸਾਰ ਬਿਊਰੌ)- ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਮ ਪ੍ਰਕਾਸ਼ ਸੋਨੀ, ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਅੰਮਿ੍ਤ ਵੇਲੇ ਹਾਜਰ ਹੋਏ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਸ੍ਰੀ ਪਾਲਕੀ ਸਾਹਿਬ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਤੋ ਹਰਿਮੰਦਰ ਸਾਹਿਬ ਵਿਖੇ ਲਿਜਾਈ ਜਾਂਦੀ ਹੈ ਉਸਦੀ ਸੇਵਾ ਕੀਤੀ ਅਤੇ ਫਿਰ ਮੱਥਾ ਟੇਕਿਆ ਤੇ ਅੰਮਿ੍ਤ ਵੇਲੇ ਦੀ ਬਾਣੀ ਸਰਵਣ ਕੀਤੀ ਅਤੇ ਪੰਜਾਬ ਦੀ ਚੱੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਅਜਿਹਾ ਦਿਨ ਦੇਖਣ ਲਈ ਸ਼ੁਕਰਾਨਾ ਅਦਾ ਕੀਤਾ। ਪੰਜਾਬ ਦੀ ਸੇਵਾ ਸੰਭਾਲਣ ਤੋਂ ਬਾਅਦ ਬੀਤੀ ਦੇਰ ਰਾਤ ਗੁਰੂ ਨਗਰੀ ਸ੍ਰੀ ਅੰਮਿ੍ਤਸਰ ਪਹੁੰਚੇ ਸ. ਚਰਨਜੀਤ ਸਿੰਘ ਚੰਨੀ ਸਵੇਰੇ ਅੰਮਿ੍ਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਚੱੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਅਤੇ ਜੋ ਹਾਈ ਕਮਾਨ ਵਲੋਂ ਮੁੱਖ ਮੰਤਰੀ ਪੱਦ ਦੀ ਜਿੰਮੇਵਾਰੀ ਸੋਂਪੀ ਗਈ ਹੈ ਉਸਨੂੰ ਚੰਗੀ ਤਰ੍ਹਾਂ ਨਿਭਾਅ ਸਕਣ ਅਤੇ ਬੁੱਧੀ ਬੱਲ ਦੀ ਬੱਖਸ਼ਿਸ਼ ਲਈ ਅਰਦਾਸ ਕੀਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਚੰਨੀ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜਲਦੀ ਫੜ੍ਹ ਕੇ ਸਜਾਵਾਂ ਦੁਆਉਣਗੇ। ਇਸ ਤੋਂ ਬਾਅਦ ਸ. ਚੰਨੀ ਦੁਰਗਿਆਨਾ ਮੰਦਿਰ ਅਤੇ ਹੋਰ ਤੀਰਥ ਅਸਥਾਨਾਂ ਤੇ ਵੀ ਗਏ ।         


No comments:

Post a Comment