Sunday, 26 September 2021

ਬੀ.ਜੇ.ਡੀ ਸਰਬੱਤ ਦਾ ਭਲਾ ਸੰਸਥਾ ਵੱਲੋਂ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਲਈ ਖੂਨਦਾਨ ਕੈੰਪ ਲਗਾਇਆ




ਕੈੰਪ 'ਚ 73 ਖ਼ੂਨਦਾਨੀਆ ਨੇ ਕੀਤਾ ਖ਼ੂਨਦਾਨ...

ਆਦਮਪੁਰ 26 ਸਤੰਬਰ (ਜਸਵਿੰਦਰ ਦੂਹੜਾ)- ਖੂਨਦਾਨ ਮਹਾਂ ਦਾਨ ਹੈ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਖੂਨਦਾਨ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਕੈਂਪ ਬੰਦ ਹੋ ਚੁੱਕੇ ਸਨ ਪਰ ਹੁਣ ਇਹ ਕੈਂਪ ਫਿਰ ਤੋਂ ਸਰਕਾਰ ਵੱਲੋਂ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਕੋਰੋਨਾ ਦੇ ਦੌਰਾਨ ਵੀ ਹਸਪਤਾਲਾਂ 'ਚ ਖੂਨ ਦੀ ਵੱਡੀ ਕਮੀ ਦੇਖੀ ਗਈ ਸੀ। ਹੁਣ ਫਿਰ ਤੋਂ ਖੂਨ ਦਾਨ ਕਰਨ ਦੇ ਲਈ ਬਲੱਡ ਬੈਂਕਾਂ ਖੁੱਲ੍ਹ ਚੁੱਕੀਆਂ ਹਨ ਅਤੇ ਕੋਈ ਵੀ ਸਮਾਜ ਸੇਵੀ ਆਪਣੀ ਇੱਛਾ ਅਨੁਸਾਰ ਖੂਨ ਦਾਨ ਕਰ ਸਕਦਾ ਹੈ ਤਾਂ ਜੋ ਖੂਨ ਦਾਨ ਕਰਨ ਨਾਲ ਕਿਸੇ ਜ਼ਰੂਰਤਮੰਦ ਦੀ ਮਦਦ ਹੋ ਸਕੇ।


ਉਪਰੋਕਤ ਸ਼ਬਦ ਬਾਬਾ ਜਵਾਹਰ ਦਾਸ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਸਰਕਾਰੀ ਕੰਨਿਆ ਸੀਨੀ. ਸੈਕੰ.ਸਕੂਲ ਖੁਰਦਪੁਰ (ਆਦਮਪੁਰ) ਵਿਖੇ ਸਵਰਗਵਾਸੀ ਅਵਤਾਰ ਸਿੰਘ ਦੀ ਯਾਦ ਵਿੱਚ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਲਈ ਖੂਨਦਾਨ ਲਗਾਏ ਖ਼ੂਨਦਾਨ ਤੇ ਮੈਡੀਕਲ ਕੈੰਪ ਦੌਰਾਨ ਕਹੇ। ਇੱਥੇ ਉਨ੍ਹਾਂ ਇਹ ਵੀ ਦੱਸਿਆ ਕਿ ਕੈੰਪ 'ਚ 73 ਖ਼ੂਨਦਾਨੀਆ ਨੇ ਖ਼ੂਨਦਾਨ ਕੀਤਾ। ਡਾ. ਮਨਦੀਪ ਕੌਰ (ਸਿਵਲ ਹਸਪਤਾਲ ਜਲੰਧਰ ) ਨੇ ਦੱਸਿਆ ਕਿ ਖੂਨ ਦਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਰਕਾਰ ਵੱਲੋਂ ਕੈਂਪ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਸਰਕਾਰ ਨੇ ਫਿਰ ਖ਼ੂਨ ਦਾਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਬਲੱਡ ਬੈੰਕਾਂ 'ਚ ਖੂਨ ਦੀ ਕਮੀ ਆਈ ਹੈ। ਅਸੀਂ  ਫਿਰ ਤੋਂ  ਖ਼ੂਨਦਾਨ ਕਰਕੇ ਬਲੱਡ ਬੈਂਕਾਂ 'ਚ ਖੂਨ ਦੀ ਕਮੀ ਨੂੰ ਪੂਰਾ ਕਰੀਏ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਬਾਘਾ ਬੋਲੀਨਾ ਨੇ ਕਿਹਾ ਕਿ ਖੂਨਦਾਨ ਕਰਨਾ, ਮਹਾਂਦਾਨ ਹੈ ਕਿਉਂਕਿ ਖੂਨਦਾਨ ਕਰਨ ਦੇ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਖ਼ੂਨ ਦੀ ਕਮੀ ਆਈ ਸੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਖੂਨ ਬਲੱਡ ਬੈਂਕ ਚੋਂ ਲੈਣ ਦੇ ਲਈ ਮੁਸ਼ਕਿਲਾਂ ਪੇਸ਼ ਆਈਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਸਮਾਜ ਸੇਵੀਆਂ ਨੂੰ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕਰਕੇ ਖੂਨ ਦਾਨ ਕੈਂਪ ਜ਼ਿਆਦਾ ਤੋਂ ਜ਼ਿਆਦਾ ਲਗਾਉਣ ਦੀ ਆਗਿਆ ਦੇਵੇ। ਇਸ ਮੌਕੇ ਸਮਾਜ ਸੇਵੀ ਕਮਲਜੀਤ ਸਿੰਘ ਆਜ਼ਾਦ ਨੇ ਦੱਸਿਆ ਕਿ ਕੋਰੋਨਾ ਦੌਰਾਨ ਖੂਨਦਾਨੀਆਂ 'ਚ ਖੂਨਦਾਨ ਕਰਨ ਦੇ ਲਈ ਥੋੜ੍ਹੀ ਝਿਜਕ ਸੀ ਪਰ ਹੁਣ ਫਿਰ ਸਰਕਾਰ ਨੇ ਖ਼ੂਨਦਾਨ ਕਰਨ ਦੇ ਲਈ ਕੈਂਪ ਆਯੋਜਿਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਕੈਂਪਾਂ 'ਚ ਨੌਜਵਾਨ ਖੂਨਦਾਨ ਕਰਕੇ ਚੰਗੇ ਨਾਗਰਿਕ ਵਜੋਂ ਸਮਾਜ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੀ। ਇਸ ਮੌਕੇ ਰਣਜੀਤ ਕੌਰ ਲੈਬ. ਅਸਿਸਟਿਡ, ਮਨੀਸ਼ਾ ਸਟਾਫ਼ ਨਰਸ, ਡਾ.ਸੁਮਨਪ੍ਰੀਤ ਕੌਰ, ਡਾ. ਜਸਦੀਪ ਬਿਰਦੀ, ਸਖਜਿੰਦਰ ਸਿੰਘ, ਤੀਰਥ ਸਿੰਘ ਕਡਿਆਣਾ, ਲਵਲੀ ਸਲਾਲਾ, ਆਕਾਸ਼ ਚੁੰਬਰ, ਮਨਪ੍ਰੀਤ , ਇੰਦਰਜੀਤ ਸਿੰਘ, ਮਦਨ ਲਾਲ ਖੁਰਦਪੁਰ, ਸੁਖਵਿੰਦਰ ਫ਼ੌਜ਼ੀ ਵੀ ਹਾਜ਼ਰ ਰਹੇ।

No comments:

Post a Comment