Wednesday, 27 August 2025

ਸ੍ਰੀ ਗੁਰੂ ਰਵਿਦਾਸ ਮੰਦਿਰ ਪਿੰਡ ਬਜਵਾੜਾ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ


ਹੁਸ਼ਿਆਰਪੁਰ, 26 ਅਗਸਤ (ਅਮਰਜੀਤ ਸਿੰਘ)-
ਡਾਇਰੈਕਟਰ ਆਫ ਆਯੁਰਵੇਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਹੁਸ਼ਿਆਰਪੁਰ, ਡਾ. ਪ੍ਰਦੀਪ ਸਿੰਘ ਅਤੇ ਜ਼ਿਲ੍ਹਾ ਹੋਮੀਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਮੰਦਿਰ ਪਿੰਡ ਬਜਵਾੜਾ (ਹੁਸ਼ਿਆਰਪੁਰ) ਵਿਖੇ ਇਕ ਵਿਸ਼ੇਸ਼ ਮੁਫ਼ਤ ਆਯੂਸ਼ ਮੈਡੀਕਲ ਕੈਂਪ ਨੋਡਲ ਅਫਸਰ, ਡਾ.ਕਰੁਣਾ ਸ਼ਰਮਾਂ ਦੀ ਅਗਵਾਈ ਹੇਠ ਲਗਾਇਆ ਗਿਆ।
         ਇਸ ਕੈਂਪ ਦਾ ਉਦਘਾਟਨ ਸੰਤ ਹਰਮੇਸ਼ ਦਾਸ ਜੀ ਗੱਦੀਨਸ਼ੀਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਜਵਾੜਾ ਹੁਸ਼ਿਆਰਪੁਰ, ਸ਼੍ਰੀ ਮਹਿੰਦਰ ਸਿੰਘ ਮੱਲ, ਪ੍ਰਧਾਨ ਐਸ.ਸੀ ਸੈਲ, ਪੰਜਾਬ ਤੇ ਡਾ. ਪ੍ਰਦੀਪ ਸਿੰਘ ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫਸਰ, ਹੁਸ਼ਿਆਰਪੁਰ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ ਆਯੁਰਵੈਦ ਵਿਭਾਗ ਦੇ ਆਯੁਰਵੈਦਿਕ ਮੈਡੀਕਲ ਅਫਸਰ ਡਾ. ਗਗਨਦੀਪ ਕੌਰ (ਏ.ਐਮ.ਓ ) ਡਾ. ਕਾਮਿਨੀ, ( ਏ.ਐਮ.ਓ) ਡਾ. ਸੁਮਨਦੀਪ, (ਏ.ਐਮ.ਓ.) ਡਾ. ਮੁਕੇਸ਼ ਧਿਮਾਨ, (ਏ.ਐਮ.ਓ) ਜਸਵੀਰ ਠਾਕੁਰ (ਉਪਵੈਦ), ਸ਼੍ਰੀਮਤੀ ਤੁਲਿਕਾ, (ਸਟਾਫ ਨਰਸ) ਸ਼੍ਰੀਮਤੀ ਹਰਕੀਰਤ ਕੌਰ, ਸ਼੍ਰੀਮਤੀ ਹਰਦੀਪ, (ਟ੍ਰਰੇੰਡ ਦਾਈ) ਸ੍ਰੀ ਬਲਦੇਵ ਕ੍ਰਿਸ਼ਨ ਅਤੇ ਸ੍ਰੀ ਸੰਜੀਵ ਕੁਮਾਰ (ਅਟੈਂਡੈਂਟ) ਸ਼੍ਰੀਮਤੀ ਸੋਨੀਆ, (ਪਾਰਟ ਟਾਈਮ ਅਟੈਂਡੈਂਟ) ਵੀ ਸ਼ਾਮਿਲ ਸਨ।
ਹੋਮੀਓਪੈਥਿਕ ਵਿਭਾਗ ਦੇ ਨੋਡਲ ਅਫਸਰ ਡਾ. ਓਂਕਾਰ ਸਿੰਘ (ਐਚ.ਐਮ.ਓ), ਡਾ. ਮੀਨਾ ਕੁਮਾਰੀ (ਐਚ.ਐਮ.ਓ), ਡਾ. ਗੁਰਦਰਸ਼ਨ ਸਿੰਘ (ਐਚ.ਐਮ.ਓ), ਰਕੇਸ਼ ਕੁਮਾਰ ਅਤੇ ਸ਼੍ਰੀਮਤੀ ਮੋਨਿਕਾ(ਡਿਸਪੈਂਸਰ) ਕੁਲਬੀਰ ਸਿੰਘ (ਅਟੈਂਡੈਂਟ) ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
       ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਮੁੱਖੀ ਡਾ.ਕਰੁਣਾ ਸ਼ਰਮਾਂ ਨੇ ਦਸਿਆ ਕਿ ਇਹ ਕੈਂਪ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਵੇਰੇ 9 ਤੋ 4 ਵਜੇ ਤੱਕ ਲਗਾਇਆ ਗਿਆ। ਉਹਨਾਂ ਦੱਸਿਆ ਕਿ ਇਸ ਕੈਂਪ ਲਈ ਇਲਾਕੇ ਦੇ ਲੋਕਾਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਲੇ ਦੁਆਲੇ ਦੇ ਪਿੰਡਾਂ ਨੇ ਵੀ ਇਸ ਕੈਂਪ ਵਿੱਚ ਆਪਣਾ ਚੈੱਕਅੱਪ ਕਰਵਾਇਆ। ਇਸ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ  ਨਾਲ ਗ੍ਰਸਤ ਆਯੂਰਵੈਦਿਕ ਦੇ 331 ਮਰੀਜ਼ਾਂ 277 ਹੋਮਿਓਪੈਥਿਕ ਮਰੀਜ਼ਾਂ ਦਾ ਆਯੂਰਵੈਦਿਕ ਅਤੇ ਹੋਮੀਓਪੈਥਿਕ ਦੇ ਮਾਹਿਰ ਡਾਕਟਰਾਂ ਵਲੋਂ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
    ਇਸ ਮੌਕੇ ਵੱਖ ਵੱਖ ਮਾਹਿਰ ਡਾਕਟਰਾਂ ਵੱਲੋਂ ਬਿਮਾਰੀਆਂ ਜਿਵੇਂ ਬਲੱਡ ਪਰੈਸ਼ਰ, ਜੌੜਾ ਦਾ ਦਰਦ, ਹਾਰਮੋਨਜ ਅੰਸਤੁਲਨ ਸੰਬੰਧੀ ਰੋਗ, ਮਨੋਰੋਗ ਨਾਲ ਗ੍ਰਸਤ ਲੋਕਾਂ ਨੂੰ ਮੁਫ਼ਤ ਸਲਾਹ ਦਿੱਤੀ ਗਈ। ਆਖਿਰ ਵਿੱਚ ਡਾਕਟਰ ਕਰੁਣਾ ਸ਼ਰਮਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਆਏ ਹੋਏ ਵਿਭਾਗ ਦੇ ਉੱਚ ਅਧਿਕਾਰੀਆਂ, ਮਾਹਿਰ ਡਾਕਟਰਾਂ, ਸਟਾਫ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
         ਇਸ ਮੌਕੇ ਤੇ ਸ਼੍ਰੀਮਤੀ ਦਲਜੀਤ ਕੌਰ (ਸੁਪਰਡੈਂਟ)ਡੀ.ਏ.ਯੂ.ਓ., ਹੁਸ਼ਿਆਰਪੁਰ ਅਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਸੇਵਾਦਾਰ ਅਤੇ ਕਮੇਟੀ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਅਰੋਗਿਆ ਆਯੂਰਵੈਦਿਕ ਕਲੀਨਿਕ ਦੇ ਮੁੱਖ ਵੈਦ ਬਲਜਿੰਦਰ ਰਾਮ ਵੀ ਉਚੇਚੇ ਤੋਰ ਤੇ ਪੁੱਜੇ ਅਤੇ ਕੈਂਪ ਵਿੱਚ ਆਪਣਾ ਬਣਦਾ ਸਹਿਯੋਗ ਪਾਇਆ।


Saturday, 23 August 2025

ਦੀ ਜੰਡੂਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ. ਦੀ ਨਵੀਂ ਬਿੰਲਡਿੰਗ ਦਾ ਉਦਘਾਟਨ ਹੋਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਦੀ ਜੰਡੂਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ : ਜੰਡੂਸਿੰਘਾ ਵਿਖੇ ਪ੍ਰਧਾਨ ਰਮੇਸ਼ ਕੁਮਾਰ ਬਾਬਾ ਦੀ ਪ੍ਰਧਾਨਗੀ ਹੇਠ ਪਸ਼ੂ ਹਸਪਤਾਲ ਜੰਡੂ ਸਿੰਘਾ ਨਜ਼ਦੀਕ ਉਸਾਰੀ ਬਿਲਡਿੰਗ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਵਜ਼ੋਂ ਪੁਜੇ, ਐਮ.ਐਲ.ਏ ਬਲਕਾਰ ਸਿੰਘ ਹਲਕਾ ਕਰਤਾਰਪੁਰ ਅਤੇ ਰਮੇਸ਼ਵਰ ਸਿੰਘ ਸਰਾਏ ਚੇਅਰਮੈਨ ਵੇਰਕਾ ਮਿਲਕ ਪਲਾਂਟ ਜਲੰਧਰ ਵੱਲੋਂ ਸਾਂਝੇ ਤੋਰ ਤੇ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਨਗਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਐਮ.ਐਲ.ਏ ਬਲਕਾਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪ੍ਰਧਾਨ ਰਮੇਸ਼ ਕੁਮਾਰ ਬਾਬਾ, ਸੁਖਵਿੰਦਰ ਸਿੰਘ ਸੰਘਾ ਮੀਤ ਪ੍ਰਧਾਨ, ਮੈਂਬਰ ਕੁਲਵੀਰ ਸਿੰਘ ਸੰਘਾ, ਮੈਂਬਰ ਗੁਰਵਿੰਦਰ ਸਿੰਘ ਸੰਘਾ, ਮੈਂਬਰ ਮਨਵੀਰ ਸਿੰਘ ਸੰਘਾ, ਮੈਂਬਰ ਜਸਵੀਰ ਕੌਰ ਸੰਘਾ, ਮੈਂਬਰ ਚੈਚਲ ਸਿੰਘ ਸੰਘਾ, ਡਾਇਰੈਕਟਰ ਵੇਰਕਾ ਪਲਾਟ ਪ੍ਰਦੀਪ ਜ਼ੋਸ਼ੀ, ਗੁਰਵਿੰਦਰਜੀਤ ਸਿੰਘ ਡੀ.ਆਰ, ਸਰਪੰਚ ਚੰਪਾ ਜੋਸ਼ੀ ਜੰਡੂਸਿੰਘਾ, ਦਲਜੀਤ ਸਿੰਘ ਜੀ.ਐਮ, ਰਣਜੀਤ ਸਿੰਘ ਮੱਲ੍ਹੀ ਸਾਬਕਾ ਸਰਪੰਚ, ਜਸਵਿੰਦਰ ਕੌਰ ਏ.ਆਰ, ਜਸਵਿੰਦਰ ਸਿੰਘ ਸੰਘਾ, ਮਨਿੰਦਰਜੀਤ ਸਿੰਘ ਐਮ.ਐਮ.ਪੀ, ਗੁਰਪਾਲਜੀਤ ਸਿੰਘ ਬੋਬੀ ਸੰਘਾ, ਮਨਜੋਤ ਸਿੰਘ ਸੰਘਾ, ਜਸਪਾਲ ਸਿੰਘ ਸੰਘਾ, ਡਾ. ਵੀਰਪ੍ਰਤਾਪ ਸਿੰਘ, ਜੰਗਬਹਾਦੁਰ ਸਿੰਘ ਸੰਘਾ, ਲੰਬਰਦਾਰ ਰਾਮ ਸਰੂਪ, ਸਾਬੀ ਔਜਲਾ, ਡੀਐਸਪੀ ਕੁਲਵੰਤ ਸਿੰਘ ਹਲਕਾ ਆਦਮਪੁਰ, ਇੰਸਪੈਕਟਰ ਰਵਿੰਦਰਪਾਲ ਸਿੰਘ, ਏਐਸਆਈ ਕੁਲਦੀਪ ਸਿੰਘ ਚੋਕੀ ਜੰਡੂ ਸਿੰਘਾ ਤੇ ਪਿੰਡ ਵਾਸੀ ਹਾਜ਼ਰ ਸਨ/            

ਮੰਚ ਵੱਲੋਂ ਅਵਤਾਰ ਸਿੰਘ ਨੂੰ ਚੇਅਰਮੈਨ ਸਲਾਹਕਾਰ ਕਮੇਟੀ ਬਣਾਇਆ ਗਿਆ : ਡਾਕਟਰ ਖੇੜਾ

05 ਸਤੰਬਰ ਨੂੰ ਟੀਚਰ ਦਿਵਸ ਮੌਕੇ ਕਰਾਂਗੇ ਸਨਮਾਨ - ਹਰਚਰਨ ਕੌਰ 
ਮੋਰਿੰਡਾ, 23 ਅਗਸਤ (ਬਿਊਰੌ)- ਮਨੁੱਖੀ ਅਧਿਕਾਰ ਮੰਚ ਰਜਿ ਪੰਜਾਬ ਇੰਡੀਆ ਦੀ ਜ਼ਿਲ੍ਹਾ ਇਕਾਈ ਰੋਪੜ ਵੱਲੋਂ ਬਲਾਕ ਮੋਰਿੰਡਾ ਵਿਚ ਰੁਪਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ ਦੇ ਘਰ ਨਿਵਾਸ ਵਿਖੇ ਹਰਚਰਨ ਕੌਰ ਤੂਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ  ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਨੂੰ ਚੇਅਰਮੈਨ ਸਲਾਹਕਾਰ ਕਮੇਟੀ ਜ਼ਿਲ੍ਹਾ ਰੋਪੜ, ਸਿਮਰਨਜੀਤ ਕੌਰ ਨੂੰ  ਜ਼ਿਲ੍ਹਾ ਉਪ ਪ੍ਰਧਾਨ ਇਸਤਰੀ ਵਿੰਗ, ਰੁਪਿੰਦਰ ਸਿੰਘ ਰਾਜੂ ਨੂੰ ਪ੍ਰਧਾਨ ਬਲਾਕ ਮੋਰਿੰਡਾ ਅਤੇ ਰਣਜੀਤ ਸਿੰਘ ਨੂੰ ਮੈਂਬਰ ਨਿਯੁਕਤ ਕਰਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਗ਼ਰੀਬੀ ਨੂੰ ਠੱਲ੍ਹ ਪਾਉਣ ਲਈ ਨਵੀਆਂ ਤਕਨੀਕਾਂ ਲਿਆਉਣ ਦੀ ਸਖ਼ਤ ਜ਼ਰੂਰਤ ਹੈ ਅੱਜ ਹਰ ਘਰ ਵਿੱਚ ਨੌਜਵਾਨ ਆਪਣੇ ਬੁੱਢੇ ਮਾਪਿਆਂ ਨੂੰ ਰੋਟੀ ਖਵਾਉਣ ਅਤੇ ਕੱਪੜੇ ਬਗ਼ੈਰਾ ਦਿਵਾਉਣ ਦੇ ਸਮਰੱਥ ਨਹੀਂ ਹੈ ਕਿਉਂਕਿ ਉਸ ਕੋਲ ਕੋਈ ਪੈਸਾ ਕਮਾਉਣ ਲਈ ਕੋਈ ਕਾਰੋਬਾਰ ਨਹੀਂ। ਅਗਰ ਉਨ੍ਹਾਂ ਨੂੰ ਸਮਾਜ ਵਿੱਚ ਸਾਰਥਿਕ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਨਵੀ ਤਕਨੀਕ ਨੀਤੀ ਲਿਆਉਣੀ ਪਵੇਗੀ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ 05 ਸਤੰਬਰ ਨੂੰ ਟੀਚਰ ਦਿਵਸ ਆ ਰਿਹਾ ਹੈ ਉਸ ਦਿਨ ਸੰਸਥਾ ਵੱਲੋਂ ਕੁਝ ਟੀਚਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਜੋ ਸਾਨੂੰ  ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ , ਸਾਮਾ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ,ਨਿਰਮਲ ਸਿੰਘ, ਸੁਰਿੰਦਰ ਸਿੰਘ, ਕਰਨਦੀਪ ਸਿੰਘ,ਦੀਪਕ ਕੁਮਾਰ ਅਤੇ ਰੁਪਿੰਦਰ ਕੁਮਾਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਡੇਰਾ ਗੁਰਦਵਾਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਦੀ ਦਰਸ਼ਨੀ ਡਿਊੜੀ ਦੀ ਤਿਆਰੀ ਸ਼ੁਰੂ

ਕੈਪਸ਼ਨ- ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਦਰਸ਼ਨੀ ਡਿਉੜੀ (ਸਵਾਗਤੀ ਗੇਟ) ਦੀ ਸ਼ੁਰੂਆਤੀ ਤਿਆਰੀ ਮੌਕੇ ਹਾਜ਼ਰ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਤੇ ਸੇਵਾਦਾਰ ਸੰਗਤਾਂ

ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰਦਵਾਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਦੀ ਦਰਸ਼ਨੀ ਡਿਉੜੀ (ਸਵਾਗਤੀ ਗੇਟ) ਦੀ ਤਿਆਰੀ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਦਸ ਗੁਰੂ ਸੁਹਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਹੋਈ। ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਦਸਿਆ ਇਹ ਸਾਰੇ ਕਾਰਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਏ ਹਨ ਅਤੇ ਈਲੀਜੀਅਮ ਰੈਸੋਰਟਸ ਦੇ ਸਾਹਮਣੇ ਰਾਮਾਂਮੰਡੀ ਹੁਸ਼ਿਆਰਪੁਰ ਰੋਡ ਤੇ ਗੁਰੂ ਘਰ ਦੀ ਇਹ ਦਰਸ਼ਨੀ ਡਿਊੜੀ ਬਣਾਈ ਜਾ ਰਹੀ ਹੈ। ਇਸ ਮੌਕੇ ਤੇ ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸ਼ਮਸ਼ੇਰ ਸਿੰਘ ਖਹਿਰਾ, ਦਵਿੰਦਰ ਸਿੰਘ ਤਾਂਬਰ, ਹਰਮੋਹਨ ਸਿੰਘ ਮਿਨਹਾਸ, ਅਮਰਜੀਤ ਸਿੰਘ ਅਰੋੜਾ, ਰਣਜੀਤ ਸਿੰਘ ਜੋਹਲ, ਦਲਜੀਤ ਸਿੰਘ ਜੋਹਲ, ਰਜਿੰਦਰ ਸਿੰਘ ਜੈਤੇਵਾਲੀ, ਬਲਵਿੰਦਰ ਸਿੰਘ ਜੋਹਲਾਂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।


ਜੋਨਲ ਪੱਧਰ ਤੇ ਹੋਈਆਂ ਅਥਲੈਟਿਕਸ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਪੂਰ ਪਿੰਡ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ



ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਪੂਰ ਪਿੰਡ ਦੀ ਪ੍ਰਿੰਸੀਪਲ ਲਵਲੀਨ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ ਬੀਤੇ ਦਿਨ ਜਿਲ੍ਹਾ ਜਲੰਧਰ ਵਿੱਚ ਜੋਨਲ ਪੱਧਰ ਤੇ ਹੋਈਆਂ ਅਥਲੈਟਿਕਸ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਪੂਰ ਪਿੰਡ ਦੀ ਵਿਦਿਆਰਥਣ ਨੰਦਨੀ ਨੇ ਜੈਵਲਿਨ ਥਰੋ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਅਤੇ ਸੀਮਾ ਖਾਤੂਨ ਨੇ 400 ਮੀਟਰ ਦੌੜ ਅਤੇ ਲੋਂਗ ਜੰਪ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ਤੇ ਪਿ੍ਰੰਸੀਪਲ ਲਵਲੀਨ ਕੌਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਅਧਿਆਪਕਾ ਰਤਿਕਾ ਖਨੇਜਾ ਵਰਮਾ ਮੈਥਮਿਸਟਰਸ ਅਤੇ ਪ੍ਰਵੀਨ ਕੌਰ ਸਾਇੰਸ ਮਿਸਟਰ ਨੇ ਕਰਵਾਈ ਸੀ। ਜਿਨ੍ਹਾਂ ਦਾ ਬੱਚਿਆਂ ਦੀ ਇਸ ਕਾਮਯਾਬੀ ਵਿੱਚ ਖਾਸ ਸਹਿਯੋਗ ਰਿਹਾ।

Friday, 22 August 2025

ਪਟਕੇ ਦੀ ਕੁਸ਼ਤੀ ਬੰਟੀ ਰੇਰੂ ਨੇ ਜਿੱਤੀ, ਗੁੱਗਾ ਨੌਮੀ ਦੇ ਸਬੰਧ ਵਿੱਚ ਛਿੰਜ਼ ਮੇਲਾ ਕਰਵਾਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਦਾਦਾ ਕਾਲੋਨੀ ਨਜ਼ਦੀਕ ਵੱਡਾ ਸਹੀਪੁਰ ਕਲਾਂ ਵਿੱਖੇ ਬਲਵੰਤ ਸਿੰਘ ਭੱਟੀ ਦੇ ਪਰਿਵਾਰ ਵੱਲੋਂ ਗੁੱਗਾ ਨੌਮੀ ਵਾਲੇ ਦਿਨ ਭਾਰੀ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਹਰ ਵਿਖਾਏ। ਇਸ ਛਿੰਜ ਮੇਲੇ ਵਿੱਚ ਪਟਕੇ ਦੀ ਕੁਸ਼ਤੀ ਬੰਟੀ ਰੇਰੂ ਨੇ ਜਿੱਤੀ ਜਿਸਨੂੰ ਪ੍ਰਬੰਧਕਾਂ ਵੱਲੋਂ ਨਗਦ ਇਨਾਮ ਦੇ ਕੇ ਉਸਦਾ ਸਨਮਾਨ ਕੀਤਾ। ਇਸ ਮੌਕੇ ਸੇਵਾ ਸਿੰਘ ਭੱਟੀ, ਹਰਭਜਨ ਸਿੰਘ ਭੱਟੀ, ਹਰਪ੍ਰੀਤ ਭੱਟੀ, ਇੰਦਰਜੀਤ ਭੱਟੀ, ਹੈਰੀ ਭੱਟੀ, ਬੋਧਰਾਜ, ਕਸ਼ਮੀਰੀ ਲਾਲ, ਅਮੀਰ ਚੰਦ, ਬਿੱਟਾ ਪਹਿਲਵਾਨ, ਬਿੱਲਾ ਪਹਿਲਵਾਨ, ਦਿਨੇਸ਼ ਹੀਰ, ਡਿੰਪੀ ਸਹੀਪੁਰ, ਓਮੀ ਪ੍ਰਧਾਨ, ਅਵਤਾਰ ਸਿੰਘ ਏਐਸਆਈ ਅਤੇ ਵਿੱਕੀ ਸਹੀਪੁਰੀਆ, ਪੰਡਿਤ ਗੋਪਾਲ, ਇੰਦਰਜੀਤ ਬਾਵਾ, ਅਨਿਲ ਘਈ, ਸਾਹਿਲ ਘਈ, ਸਚਿਨ ਵਿਰਦੀ, ਚਰਨਜੀਤ ਯੂਐਸਏ, ਡਿੰਪੀ ਸਹੀਪੁਰ, ਜੋਨੀ ਸਹੀਪੁਰ ਤੇ ਹੋਰ ਇਲਾਕੇ ਦੇ ਮੋਹਤਵਾਰਾਂ ਅਤੇ ਲੋਕਾਂ ਨੇ ਛਿੰਜ਼ ਮੇਲੇ ਦੀ ਰੌਣਕ ਨੂੰ ਵਧਾਇਆ।

ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਜੀਵਨ ਤੋਂ ਪ੍ਰੇਣਨਾਂ ਲੈਂਦੇ ਹੋਏ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ : ਦੇਵਾ ਜਸਵਿੰਦਰ ਕੌਰ ਅੰਜੂ ਜੀ

ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਰ ਕਪੂਰ ਪਿੰਡ ਜਲੰਧਰ ਵਿਖੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਜਨਮ ਦਿਵਸ ਮਨਾਇਆ
ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਭਰੀ ਹਾਜ਼ਰੀ
ਜਲੰਧਰ, 22 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ) – ਸਾਨੂੰ ਸਾਰਿਆਂ ਨੂੰ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਜੀਵਨ ਤੋਂ ਪ੍ਰੇਣਨਾਂ ਲੈਂਦੇ ਹੋਏ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਸਾਦਾ ਜੀਵਨ ਬਤੀਤ ਕਰਨਾਂ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਰ ਕਪੂਰ ਪਿੰਡ ਦੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਮੰਦਰ ਵਿੱਚ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਜੁੱੜੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਸਮੇਂ ਕੀਤਾ। ਉਨ੍ਹਾਂ ਕਿਹਾ ਸ਼੍ਰੀ ਪਰਮਦੇਵਾ ਮਹਾਰਾਜ ਜੀ ਨੇ ਸਾਰੀ ਉਮਰ ਜਿਥੇ ਸਾਦਾ ਜੀਵਨ ਬਤੀਤ ਕੀਤਾ ਉਥੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿੱਚ ਵੀ ਆਪਣਾ ਭਰਭੂਰ ਸਹਿਯੋਗ ਪਾਇਆ ਤੇ ਹਜ਼ਾਰਾ, ਲੱਖਾਂ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਨਾਲ ਜੋੜਿਆ। ਉਨ੍ਹਾਂ ਸਾਰੀਆਂ ਸੰਗਤਾਂ ਨੂੰ ਸ਼੍ਰੀ ਪਰਮਦੇਵਾ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ ਤੇ ਉਨ੍ਹਾਂ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਅੱਜ ਕਪੂਰ ਪਿੰਡ ਮੰਦਰ ਵਿੱਚ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਜਨਮ ਦਿਵਸ ਸਬੰਧੀ ਕਰਵਾਏ ਸਮਾਗਮ ਮੌਕੇ ਤੇ ਵਿਜੇ ਝੱਮਟ ਐਂਡ ਪਾਰਟੀ ਵੱਲੋਂ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਨਿਹਾਲ ਕੀਤਾ। ਉਪਰੰਤ ਸ਼੍ਰੀ ਪਰਮਦੇਵਾ ਮਹਾਰਾਜ ਦੇ ਜਨਮ ਦਿਵਸ ਸਬੰਧੀ ਕੇਕ ਵੀ ਸੰਗਤਾਂ ਵੱਲੋਂ ਕੱਟਿਆਂ ਗਿਆ। ਇਸ ਮੌਕੇ ਸੰਗਤਾਂ ਲਈ ਭੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਤੇ ਮੀਤ ਪ੍ਰਧਾਨ ਨਿਰੰਕਾਰ ਸਿੰਘ ਵੱਲੋਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।

Wednesday, 20 August 2025

ਮਨੁੱਖੀ ਅਧਿਕਾਰ ਮੰਚ ਵੱਲੋਂ ਖਰੜ ਵਿਖੇ ਸਵਤੰਤਰਤਾ ਦਿਵਸ਼ ਮਨਾਇਆ ਗਿਆ - ਡਾਕਟਰ ਖੇੜਾ


ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਬਚਨਬੱਧ ਰਹੋ - ਡਾ ਖੇੜਾ।
ਖਰੜ,19 ਅਗਸਤ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ ਬਲਾਕ ਖਰੜ  ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਕਲੋਨੀ ਖਰੜ ਵਿਖੇ ਆਜ਼ਾਦੀ ਦਿਵਸ ਮੌਕੇ ਜਸ਼ਨ ਏ ਆਜ਼ਾਦੀ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਵੱਲੋਂ ਸਵਤੰਤਰਤਾ ਦਿਵਸ਼ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਜਨ ਗਨ ਮਨ ਵੀ ਗਾਇਆ ਗਿਆ। ਇਸ ਮੌਕੇ ਲੱਗਭੱਗ 150 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਬੱਚਿਆਂ ਨੂੰ ਲੱਡੂ ਅਤੇ ਕੇਲੇ ਵੀ ਵੰਡੇ ਗਏ।। ਸਕੂਲ ਵਿੱਚ ਬੱਚਿਆਂ ਨੇ ਸਟੇਜ ਉਪਰ ਅਲੱਗ ਅਲੱਗ ਪ੍ਰੋਗਰਾਮ ਕਰਕੇ ਝੂੰਮਣ ਲਗਾ ਦਿੱਤਾ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਦਿੱਤੀਆਂ ਕੁਰਬਾਨੀਆਂ ਕਰਕੇ ਆਜ਼ਾਦੀ ਮਿਲੀ ਸਾਡੇ ਸ਼ਹੀਦਾਂ ਨੂੰ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਉਨ੍ਹਾਂ ਦੀ ਸ਼ਹੀਦੀ ਤੋਂ 16 ਸਾਲ ਬਾਅਦ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਜ਼ਰੂਰਤ ਹੈ ਤਾਂ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਸੋਹਣ ਸਿੰਘ ਐਮ ਸੀ ਖਰੜ, ਰਾਜਵੀਰ ਰਾਜੀ ਮਹਿੰਦਰਾ ਟਰੈਕਟਰ ਏਜੰਸੀ, ਅਤੇ ਸਕੂਲ ਦੀ ਮਿਡੇ ਮੀਲ ਵਰਕਰਾਂ ਨੂੰ ਸਪੈਸ਼ਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਹੈੱਡ ਮਾਸਟਰ ਨੂੰ ਸਮੇਤ ਸਟਾਫ ਸਨਮਾਨਿਤ ਕੀਤਾ ਗਿਆ। ਸਕੂਲ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਵਾਈ ਹੋਈ ਸੀ ‌। ਜਿਨ੍ਹਾਂ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਉਨ੍ਹਾਂ ਸਾਰੇ ਹੀ ਬੱਚਿਆਂ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਰਵੀਕਾਂਤ, ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਸੁਮਨ ਸ਼ਰਮਾ ਚੇਅਰਪਰਸਨ, ਸਤਵੀਰ ਕੌਰ ਪ੍ਰਧਾਨ ਬਲਾਕ ਖਰੜ, ਮਨਦੀਪ ਕੌਰ ਪ੍ਰੋਗਰਾਮ ਸੈਕਟਰੀ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਰਣਜੀਤ ਸਿੰਘ ਚੀਫ਼ ਅਡਵਾਈਜ਼ਰ ਲੀਗਲ ਸੈੱਲ, ਗੁਰਪਾਲ ਸਿੰਘ ਚੇਅਰਮੈਨ, ਰਾਜਿੰਦਰ ਕੌਰ ਚੇਅਰਪਰਸਨ ਬੁੱਧੀਜੀਵੀ ਸੈੱਲ, ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਉਪਾਸਨਾ ਸੈਕਟਰੀ, ਪ੍ਰਨੀਤ ਕੌਰ ਉਪ ਚੇਅਰਪਰਸਨ, ਬਾਸਾਖਾ ਸਿੱਧੂ, ਕਾਕਾ ਸਿੰਘ ਅਡਵਾਈਜ਼ਰ, ਗੁਰਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ, ਰਮਨਜੀਤ ਕੌਰ ਸੈਕਟਰੀ ਪੰਜਾਬ, ਜੋਗਿੰਦਰ ਸਿੰਘ, ਸਕੂਲ ਇਨਚਾਰਜ ਗੁਰਵਿੰਦਰ ਸਿੰਘ, ਹਰਬੰਸ ਕੌਰ ਨਿਰਮਲਾ ਦੇਵੀ ,ਕੁਲਵਿੰਦਰ ਕੌਰ ,ਕੁਮਾਰੀ ਨੀਰਜ ਮਨਪ੍ਰੀਤ ਕੌਰ , ਸ਼ਿਵਾਨੀ ਚੂਚਰਾ ,ਪ੍ਰੀਆ ,ਗੁਰਪ੍ਰੀਤ ਕੌਰ ,ਮਨੀਸ਼ਾ ਕੰਵਲ ਮਨੀਸ਼ ਸ਼ਰਮਾ  ਰਾਜਿੰਦਰ ਕੌਰ,
ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਨੈਸ਼ਨਲ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਨੂੰ ਕੀਤਾ ਸਵਤੰਤਰਤਾ ਦਿਵਸ਼ ਮੌਕੇ ਵਿਸ਼ੇਸ਼ ਸਨਮਾਨਿਤ।



ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਬਚਨਬੱਧ ਰਹੋ - ਡਾ ਖੇੜਾ।
ਫ਼ਤਹਿਗੜ੍ਹ ਸਾਹਿਬ,19 ਅਗਸਤ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਦੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਨੂੰ ਵਿਸ਼ੇਸ਼ ਸਨਮਾਨ ਸਵਤੰਤਰਤਾ ਦਿਵਸ਼, ਜਸ਼ਨ ਏ ਆਜ਼ਾਦੀ 2025 ਮੌਕੇ ਆਜ਼ਾਦੀ ਦਿਵਸ ਮਨਾਉਣ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਕਲੋਨੀ ਖਰੜ ਵਿਖੇ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਸੋਹਣ ਸਿੰਘ ਐਮ, ਸੀ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਰਮਨਜੀਤ ਕੌਰ ਸੈਕਟਰੀ ਪੰਜਾਬ ਅਤੇ ਗੁਰਵਿੰਦਰ ਸਿੰਘ ਔਲਖ ਸਕੂਲ ਇੰਚਾਰਜ਼ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਆਏ ਹੋਏ ਸਮੂਹ ਮਹਿਮਾਨਾਂ ਦੇ ਨਾਲ ਸਕੂਲੀ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਾਡੇ ਅਨੇਕਾਂ ਹੀ ਸੂਰਬੀਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਲਹਿਰ ਅੰਦਰ ਬਹੁਤ ਸਾਰੀਆਂ ਔਰਤਾਂ ਨੇ ਵੀ ਹਿੱਸਾ ਲਿਆ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਸੀਂ ਦੇਸ਼ ਦੇ ਮਰਜੀਵੜਿਆਂ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ। ਦੇਸ਼ ਸ਼ਹੀਦਾਂ ਦਾ ਡੁੱਲਿਆ ਖੂਨ, ਜਾਂ ਖ਼ੂਨ ਦਾ ਮੁੱਲ ਉਦੋਂ ਹੀ ਉਤਾਰ ਸਕਦੇ ਹੋ ਜਦੋਂ ਉਨ੍ਹਾਂ ਦੀ ਸੋਚ ਮੁਤਾਬਕ ਦੇਸ਼ ਦਾ ਰਾਜਸੀ ਢਾਂਚਾ ਤਿਆਰ ਹੋਵੇਗਾ। ਇਸੇ ਤਰ੍ਹਾਂ ਹਰ ਪਿੰਡ ਵਿੱਚ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਉਨ੍ਹਾਂ ਦੀ ਬਾਰੇ ਜਾਗਰੂਕ ਹੋ ਸਕਾ ਗੇ। ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਰਣਜੀਤ ਸਿੰਘ ਚੀਫ ਅਡਵਾਈਜ਼ਰ ਲੀਗਲ ਸੈੱਲ, ਅਮਰਜੀਤ ਕੌਰ ਸੀਨੀ ਮੀਤ ਪ੍ਰਧਾਨ ਇਸਤਰੀ ਵਿੰਗ, ਸੁਮਨ ਸ਼ਰਮਾ ਚੇਅਰਪਰਸਨ ਇਸਤਰੀ ਵਿੰਗ,
ਉਪਾਸਨਾ ਸੈਕਟਰੀ, ਪ੍ਰਨੀਤ ਕੌਰ ਉਪ ਚੇਅਰਪਰਸਨ, ਬਾਸਾਖਾ ਸਿੱਧੂ, ਕਾਕਾ ਸਿੰਘ ਅਡਵਾਈਜ਼ਰ, ਗੁਰਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ, ਜੋਗਿੰਦਰ ਸਿੰਘ, ਸਕੂਲ ਇਨਚਾਰਜ ਗੁਰਵਿੰਦਰ ਸਿੰਘ, ਹਰਬੰਸ ਕੌਰ ,ਨਿਰਮਲਾ ਦੇਵੀ ,ਕੁਲਵਿੰਦਰ ਕੌਰ ,ਕੁਮਾਰੀ ਨੀਰਜ ਮਨਪ੍ਰੀਤ ਕੌਰ , ਸ਼ਿਵਾਨੀ ਚੂਚਰਾ ,ਪ੍ਰੀਆ ,ਗੁਰਪ੍ਰੀਤ ਕੌਰ ,ਮਨੀਸ਼ਾ ਕੰਵਲ ਮਨੀਸ਼ ਸ਼ਰਮਾ  ਰਾਜਿੰਦਰ ਕੌਰ, ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਤਲਾਣੀਆਂ ਸਕੂਲ ਵਿੱਚ ਡੀ ਐਸ ਪੀ ਵੱਲੋਂ ਲਗਾਏ ਗਏ ਬੂਟੇ : ਡਾਕਟਰ ਖੇੜਾ

ਫ਼ਤਹਿਗੜ੍ਹ ਸਾਹਿਬ, 19 ਅਗਸਤ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਸਰਕਾਰੀ ਹਾਈ ਸਕੂਲ ਤਲਾਣੀਆਂ ਵਿਖੇ ਜਾਗਰੂਕਤਾ ਸੈਮੀਨਾਰ ਰਾਜਪਾਲ ਕੌਰ ਮੂੱਖ ਅਧਿਆਪਕਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਮੌਕੇ ਸੰਸਥਾ ਵੱਲੋਂ ਸਕੂਲ ਵਿੱਚ 150 ਬੂਟੇ ਲਗਵਾਉਣ ਲਈ ਦਿੱਤੇ ਗਏ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ, ਡੀਐਸਪੀ ਇੰਦਰਪ੍ਰੀਤ ਸਿੰਘ, ਡਾਕਟਰ ਗੁਲਜ਼ਾਰ ਮਤਾਣੀਆ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਹਰਪ੍ਰੀਤ ਕੌਰ ਇੰਚਾਰਜ਼ ਬਾਲ ਵਿਕਾਸ ਵਿਭਾਗ ਫ਼ਤਹਿਗੜ੍ਹ ਸਾਹਿਬ ਅਤੇ ਸੁਰਿੰਦਰ ਕੌਰ ਤਲਾਣੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਅਲੱਗ ਅਲੱਗ ਬੁਲਾਰਿਆਂ ਨੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਡੀਐਸਪੀ ਸਾਹਿਬ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸੜਕ ਪਾਰ ਕਰਨਾ ,ਰੈਡ ਲਾਈਟ ਇਸ਼ਾਰਿਆਂ ਬਾਰੇ ਜਾਗਰੂਕ ਕੀਤਾ। ਡਾਕਟਰ ਮਤਾਣੀਆ ਨੇ ਬੱਚਿਆਂ ਨੂੰ ਪਸ਼ੂ ਪਾਲਣ ਵਿਭਾਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਟਰਨਰੀ ਕੋਰਸਾਂ ਵਿੱਚ ਕਿਵੇਂ ਦਾਖਲ ਹੋਇਆ ਜਾ ਸਕਦਾ ਹੈ। ਸੁਰਿੰਦਰ ਕੌਰ ਤਲਾਣੀਆਂ ਨੂੰ ਐੱਚ ਆਰ ਐਮ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਪਟਿਆਲਾ, ਸ੍ਰੀ ਇੰਦਰਜੀਤ ਸਿੰਘ ਡੀ ਐਸ ਪੀ ਫ.ਗ.ਸ,ਚਰਨਜੀਤ ਸਿੰਘ ,ਦਰ਼ਸ਼ਨ ਸਿੰਘ,ਰਾਜਪਾਲ ਕੌਰ ਹੈੱਡ ਮਿਸਟ੍ਰੈਸ , ਹਰਮਨਦੀਪ ਕੌਰ,ਗੁਰਸਿਮਰਨ ਕੌਰ, ਤੇਜਵੀਰ ਕੌਰ,ਮਨਜੀਤ ਕੌਰ, ਨਵਰੂਪ ਕੌਰ,ਰਮਨਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਹਰਦੀਪ ਸਿੰਘ ਨਸਰਾਲੀ ਚੇਅਰਮੈਨ ਲੁਧਿਆਣਾ, ਡਾਕਟਰ ਜੋਗਿੰਦਰ ਸਿੰਘ, ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ, ਸਰਪੰਚ ਜਲਣਪੁਰ, ਭੁਪਿੰਦਰ ਸਿੰਘ ਏਂ ਐਸ ਆਈ ਅਤੇ ਮਨਪ੍ਰੀਤ ਸਿੰਘ ਆਦਿ ਨੇ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ।

ਸੁਰਿੰਦਰ ਕੌਰ ਤਲਾਣੀਆਂ ਨੂੰ ਕੀਤਾ ਐਂਚ.ਆਰ.ਐਮ ਅਵਾਰਡ ਨਾਲ ਕੀਤਾ ਸਨਮਾਨਿਤ : ਡਾਕਟਰ ਖੇੜਾ



ਬੱਚਿਆਂ ਵਾਂਗੂੰ ਪਾਲਣੇ ਪੈਂਦੇ ਹਨ ਬੂਟੇ - ਰਾਜਪਾਲ ਕੌਰ
ਫ਼ਤਹਿਗੜ੍ਹ ਸਾਹਿਬ,19 ਅਗਸਤ (ਅਮਰਜੀਤ ਸਿੰਘ)-
ਮਨੁੱਖੀ ਅਧਿਕਾਰ ਮੰਚ ਵੱਲੋਂ ਤਲਾਣੀਆਂ ਸਰਕਾਰੀ ਹਾਈ ਸਕੂਲ ਵਿੱਚ ਜਾਗਰੂਕਤਾ ਕੈਂਪ ਦੀ ਸ਼ੁਰੂਆਤ ਸੁਰਿੰਦਰ ਕੌਰ ਤਲਾਣੀਆਂ ਉਘੀ ਸਮਾਜ ਸੇਵਿਕਾ ਨੇ ਬੂਟਾ ਲਗਾ ਕੇ ਕੀਤੀ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਡੀਐਸਪੀ ਇੰਦਰਪ੍ਰੀਤ ਸਿੰਘ , ਡਾਕਟਰ ਗੁਲਜ਼ਾਰ ਮਤਾਣੀਆ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ ਅਤੇ ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ ਵਿਸ਼ੇਸ਼ ਤੌਰ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ ‌। ਇਸ ਮੌਕੇ ਸੰਸਥਾ ਵੱਲੋਂ ਉਘੀ ਸਮਾਜ ਸੇਵਿਕਾ ਸੁਰਿੰਦਰ ਕੌਰ ਤਲਾਣੀਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਮੱਦੇਨਜ਼ਰ ਰੱਖਦਿਆਂ ਐੱਚ ਆਰ ਐਮ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਤੋਂ ਪਹਿਲਾਂ ਬੀਬੀ ਸੁਰਿੰਦਰ ਕੌਰ ਨੇ ਆਪਣੇ ਕਰ ਕਮਲਾ ਨਾਲ ਜਾਮਣ ਦਾ ਬੂਟਾ ਲਗਾ ਕੇ ਰੁੱਖ ਲਗਾਓ ਦੇਸ਼ ਬਚਾਓ ਮੁਹਿੰਮ ਵਿੱਚ ਯੋਗਦਾਨ ਪਾਇਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਸ਼ਹੀਦਾਂ ਦੀ ਧਰਤੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਚਰਨ ਛੋਹ ਧਰਤੀ ਨੂੰ ਹਰੀ ਭਰੀ ਰੱਖਣ ਲਈ 150 ਬੂਟੇ ਸਕੂਲ ਦੇ ਵਿੱਚ ਲਗਾਉਣ ਲਈ ਦਿੱਤੇ ਗਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਹਰ ਹਫ਼ਤੇ ਬੂਟਿਆਂ ਨੂੰ ਚੈੱਕ ਕਰਨ ਲਈ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ। ਸਕੂਲ ਮੁਖੀ ਨੇ ਬੋਲਦਿਆਂ ਕਿਹਾ ਕਿ ਬੂਟਿਆਂ ਨੂੰ ਬੱਚਿਆਂ ਦੀ ਤਰ੍ਹਾਂ ਪਾਲਣਾ ਪੈਂਦਾ ਹੈ ਅਸੀਂ ਇਸ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਹਰ ਪੌਦੇ ਨੂੰ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਨ ਲਈ ਪੂਰਾ ਯੋਗਦਾਨ ਪਾਇਆ ਜਾਵੇਗਾ। ਬੀਬੀ ਸੁਰਿੰਦਰ ਕੌਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਸੰਸਥਾ ਪਿਛਲੇ 2 ਦਹਾਕਿਆਂ ਤੋਂ ਵੱਧ ਸਮਾਂ ਲੋਕਾਂ ਸੇਵਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ। ਮੈਂ ਅੱਜ ਬਹੁਤ ਮਾਣ ਮਹਿਸੂਸ ਕਰਦੀ ਸੰਸਥਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਣ ਸਨਮਾਨ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਨਸਰਾਲੀ ਚੇਅਰਮੈਨ, ਡਾਕਟਰ ਜੋਗਿੰਦਰ ਸਿੰਘ ਖੰਨਾ, ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ, ਸ਼੍ਰੀਮਤੀ ਜਸਵਿੰਦਰ ਕੌਰ ਜਿਲ੍ਹਾ ਪ੍ਰਧਾਨ ਪਟਿਆਲਾ ,ਚਰਨਜੀਤ ਸਿੰਘ ,ਦਰ਼ਸ਼ਨ ਸਿੰਘ,ਰਾਜਪਾਲ ਕੌਰ ਹੈੱਡਮਿਸਟ੍ਰੈਸ ਅਤੇ ਸਮੂਹ ਸਟਾਫ, ਹਰਮਨਦੀਪ ਕੌਰ,ਗੁਰਸਿਮਰਨ ਕੌਰ, ਤੇਜਵੀਰ ਕੌਰ,ਮਨਜੀਤ ਕੌਰ, ਨਵਰੂਪ ਕੌਰ,ਰਮਨਦੀਪ ਕੌਰ ਆਦਿ।

Tuesday, 19 August 2025

ਜਾਗ੍ਰਿਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਵੱਲੋਂ ਆਸ਼ਰਮ ਦੇ ਮਰੀਜ਼ਾਂ ਲਈ ਲੰਗਰ ਲਗਾਏ

  ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਬਡਿਆਣਾ ਵਿੱਚ ਸਥਿਤ ਬਿਰਧ ਸੇਵਾ ਆਸ਼ਰਮ ਵਿਖੇ ਜਾਗ੍ਰਿਤੀ ਚੈਰੀਟੇਬਲ ਸੋਸਾਇਟੀ ਆਦਮਪੁਰ ਵਲੋਂ ਨਗਰ ਕੌਂਸਲ ਆਦਮਪੁਰ ਦੇ ਸਾਬਕਾ ਪ੍ਰਧਾਨ ਪਵਿੱਤਰ ਸਿੰਘ ਦੇ ਸਹਿਜੋਗ ਨਾਲ ਤੇ ਉੱਘੇ ਸਮਾਜ ਸੇਵਕ ਤੇ ਸੋਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਆਦਮਪੁਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਹਿੱਤ ਲੰਗਰ ਲਗਾਏ ਗਏ/ ਮਨਮੋਹਨ ਸਿੰਘ ਬਾਬਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸੇ ਤਰਾਂ ਆਸ਼ਰਮ ਦੇ ਮਰੀਜ਼ਾਂ ਲਈ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਲੰਗਰ ਲਗਾਏ ਜਾਂਦੇ ਹਨ/ ਇਸ ਮੌਕੇ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਵੱਲੋਂ ਮਨਮੋਹਨ ਸਿੰਘ ਬਾਬਾ, ਪਵਿੱਤਰ ਸਿੰਘ, ਸੁਖਵਿੰਦਰ ਸੁੱਖਾ, ਅਮਰੀਕ ਸਿੰਘ ਸਾਬੀ, ਵਿਜੇ ਯਾਦਵ ਤੇ ਬਲਵੀਰ ਗਿਰ ਸਮੂਹ ਆਦਮਪੁਰ ਵਾਸੀਆਂ ਦਾ ਧੰਨਵਾਦ ਕੀਤਾ/ ਇਸ ਮੌਕੇ ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਪਰਵੇਜ਼ ਮਸੀਹ ਤੇ ਹੋਰ ਆਸ਼ਰਮ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ/  ਕੈਪਸ਼ਨ - ਆਸ਼ਰਮ ਵਿਖੇ ਲੰਗਰ ਦੀ ਸੇਵਾ ਕਰਦੇ ਮਨਮੋਹਨ ਸਿੰਘ ਬਾਬਾ ਤੇ ਹੋਰ/

ਬ੍ਰੇਕਥਰੂ ਟਰੱਸਟ ਅਤੇ ਚਾਨਣ ਰਿਸ਼ਮਾ ਪ੍ਰੋਗਰਾਮ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦਾ ਦੌਰਾ


ਅਮਰਜੀਤ ਸਿੰਘ ਜੰਡੂ ਸਿੰਘਾ- ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ, ਜਲੰਧਰ (ਬਲਾਕ ਈਸਟ-1) ਵਿੱਚ ਬ੍ਰੇਕਥਰੂ ਟਰੱਸਟ ਅਤੇ ਚਾਨਣ ਰਿਸ਼ਮਾ ਪ੍ਰੋਗਰਾਮ ਦੀ ਚਾਰ ਮੈਂਬਰਾਂ ਦੀ ਵਿਸ਼ੇਸ਼ ਟੀਮ ਵਿੱਚ ਨਿਸ਼ਾ ਰਾਣੀ ਸਟੇਟ ਲੀਡ ਬ੍ਰੇਕਥਰੂ ਟਰੱਸਟ, ਨੈਨਾ ਚੌਧਰੀ ਸੀ.ਈ.ਓ. ਬ੍ਰੇਕਥਰੂ ਟਰੱਸਟ, ਹਰਜੋਤ ਸਿੰਘ ਜ਼ੋਨਲ ਲੀਡ ਚਾਨਣ ਰਿਸ਼ਮਾ ਪ੍ਰੋਗਰਾਮ ਆਦਿ ਹਾਜ਼ਰ ਸਨ।
       ਇਸ ਦੌਰਾਨ ਟੀਮ ਨੇ ਚਾਨਣ ਰਿਸ਼ਮਾ ਪ੍ਰੋਗਰਾਮ ਦੀਆਂ ਮੁੱਖ ਗਤੀਵਿਧੀਆ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਲਿੰਗ ਸਮਾਨਤਾ ਦੇ ਵੱਖ-ਵੱਖ ਪੱਖਾਂ ਬਾਰੇ ਜਾਣੂ ਕਰਵਾਇਆ।
       ਗ੍ਰੇਡ 6ਵੀਂ ਦੇ ਵਿਦਿਆਰਥੀਆਂ ਵੱਲੋਂ ਲਿੰਗ ਸਮਾਨਤਾ ’ਤੇ ਅੰਗੇਰਜੀ ਭਾਸ਼ਾ ਵਿੱਚ ਰੋਲ ਪਲੇ ਨੂੰ ਦੇਖ ਕੇ ਟੀਮ ਬਹੁਤ ਪ੍ਰਭਾਵਿਤ ਹੋਈ। ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਵੱਲੋਂ ਕੀਤੇ ਸਾਂਝੇ ਉੱਦਮ ਦੀ ਟੀਮ ਨੇ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਵਿਦਿਆਰਥੀਆਂ ਵੱਲੋਂ ਲਿੰਗ ਸਮਾਨਤਾ’ਤੇ ਗੀਤ ਅਤੇ ਕਵਿਤਾ ਵੀ ਪੇਸ਼ ਕੀਤੀ ਗਈ, ਜਿਸ ਨੇ ਟੀਮ ਨੂੰ ਪ੍ਰਭਾਵਿਤ ਕੀਤਾ। ਟੀਮ ਨੇ ਖੁਸ਼ੀ ਜਤਾਈ ਕਿ ਇਹ ਪ੍ਰੋਗਰਾਮ ਸਕੂਲ ਵਿੱਚ ਬਹੁਤ ਹੀ ਸਫਲਤਾਪੂਰਕ ਚੱਲ ਰਿਹਾ ਹੈ, ਜਿਸ ਲਈ ਸਕੂਲ ਦੇ ਅਧਿਆਪਕਾਂ ਦੀ ਮਿਹਨਤ, ਪ੍ਰਿੰਸੀਪਲ ਸ੍ਰੀ ਮਤੀ ਰੀਤੂ ਪੌਲ ਦੀ ਲੀਡਰਸ਼ਿਪ, ਅਤੇ ਸਾਡੇ ਮਾਣਯੋਗ ਡਾ. ਗੁਰਿੰਦਰਜੀਤ ਕੌਰ (ਡੀ.ਈ.ਓ. ਸੈਕੰਡਰੀ) ਦੀ ਵਿਜ਼ਨਰੀ ਸੋਚ ਨੂੰ ਸਰਾਹਣਾ ਮਿਲੀ। ਇਸ ਤੋਂ ਇਲਾਵਾ, ਗ੍ਰੇਡ 7 ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕ ਵੱਲੋਂ ਰਜ਼ੀਆ ਸੁਲਤਾਨ ’ਤੇ ਇੱਕ  ਕਲਾਸਰੂਮ ਗਤਿਵਿਧੀ ਕਰਵਾਈ ਗਈ, ਜਿਸ ਨੇ ਟੀਮ ਨੂੰ ਮੋਹ ਲਿਆ। ਸਕੂਲ ਦੇੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਆਤਮ ਵਿਸ਼ਵਾਸ ਨੇ ਟੀਮ ਨੂੰ ਮੰਤ੍ਰਮੁਗਧ ਕਰ ਦਿਤਾ।

Monday, 18 August 2025

ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਜ਼ਾਦੀ ਦਿਵਸ ਮੌਕੇ ਪਿ੍ਰੰਸੀਪਲ ਕੁਲਦੀਪ ਕੌਰ ਦਾ ਸਨਮਾਨ

   ਅਮਰਜੀਤ ਸਿੰਘ ਜੰਡੂ ਸਿੰਘਾ- ਜਿਲ੍ਹਾਂ ਪ੍ਰਸ਼ਾਸ਼ਨ ਜਲੰਧਰ ਵੱਲੋਂ ਮਨਾਏ ਆਜ਼ਾਦੀ ਦੇ 79ਵੇਂ ਦਿਹਾੜੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਦੀ ਪਿ੍ਰੰਸੀਪਲ ਕੁਲਦੀਪ ਕੌਰ ਦਾ ਸਿੱਖਿਆ ਵਿਭਾਗ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਲਈ ਮੁੱਖ ਮਹਿਮਾਨ ਮੰਤਰੀ ਤਰੁਨਪ੍ਰੀਤ ਸਿੰਘ ਸੋਂਧ ਰੂਲਰ ਡਿਪੈਲਵਮੈਂਟ ਤੇ ਪੰਚਾਇਤ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਡੀ.ਸੀ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਆਈ.ਪੀ.ਐਸ ਤੇ ਹੋਰ।

ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਿਰ ਸੂਰੀਆ ਇੰਨਕਲੇਵ ਵਿਖੇ ਕ੍ਰਿਸ਼ਨ ਜਨਮਅਸ਼ਟਮੀਂ ਉਤਸਵ ਧੂਮਧਾਮ ਨਾਲ ਮਨਾਇਆ


ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਨੇ ਸ਼੍ਰੀ ਪਰਮਦੇਵਾ ਮੰਦਿਰ ਵਿਖੇ ਕ੍ਰਿਸ਼ਨ ਜਨਮ ਆਸ਼ਟਮੀਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ

      ਜਲੰਧਰ, 17 ਅਗਸਤ (ਅਮਰਜੀਤ ਸਿੰਘ)- ਸੂਰੀਆ ਇੰਨਕਲੇਵ ਜਲੰਧਰ ਵਿਖੇ ਸਥਿਤ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀਂ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਹ ਸਾਰੇ ਸਮਾਗਮ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਆਸ਼ੀਰਵਾਦ ਅਤੇ ਮੰਦਿਰ ਦੇ ਮੁੱਖ ਸੰਚਾਲਕ ਜਸਵਿੰਦਰ ਕੌਰ ਅੰਜੂ ਦੇਵਾ ਜੀ ਦੀ ਸਰਪ੍ਰਸਤੀ ਹੇਠ ਹੋਇਆ। ਸਮਾਗਮਾਂ ਦੇ ਸਾਰੇ ਪ੍ਰਬੰਧਾਂ ਦੀ ਦੇਖਭਾਲ ਨਰਿੰਦਰ ਸਿੰਘ ਸੋਨੂੰ ਜਨਰਲ ਸਕੱਤਰ ਅਤੇ ਨਿਰੰਕਾਰ ਸਿੰਘ ਉਪ ਪ੍ਰਧਾਨ ਅਤੇ ਹੋਰ ਸੇਵਾਦਾਰਾਂ ਨੇ ਕੀਤੀ।
      ਗਾਇਕ ਵਿਜੇ ਝੱਮਟ ਤੇ ਉਨ੍ਹਾਂ ਦੇ ਸਾਥੀਆਂ ਨੇ ਨੰਦ ਲਾਲਾ ਸ਼੍ਰੀ ਕਿ੍ਰਸ਼ਨ ਮਹਾਰਾਜ ਜੀ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਤੇ ਸਵੇਰ ਤੋਂ ਰਾਤ ਤੱਕ ਭੰਡਾਰਾ ਜਾਰੀ ਰਿਹਾ।
     


ਇਸ ਸਮਾਗਮ ਮੌਕੇ ਤੇ ਕੇਂਦਰੀ ਹਲਕੇ ਤੋਂ ’ਆਪ’ ਇੰਚਾਰਜ ਨਿਤਿਨ ਕੋਹਲੀ, ਮੇਅਰ ਵਨੀਤ ਧੀਰ, ਵਾਰਡ ਨੰਬਰ 7 ਤੋਂ ਆਪ ਇੰਚਾਰਜ ਅਤੇ ਸੀਨੀਅਰ ਯੂਥ ਆਗੂ ਪ੍ਰਵੀਨ ਪਹਿਲਵਾਨ, ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾਂ, ਅਜਮੇਰ ਸਿੰਘ ਬਾਦਲ ਭਾਜਪਾ ਆਗੂ, ਕੌਂਸਲਰ ਪਤੀ ਲਗਨਦੀਪ ਸਿੰਘ ਅਤੇ ਕੌਂਸਲਰ ਨਵਦੀਪ ਕੌਰ, ਪ੍ਰਧਾਨ ਰਾਜੀਵ ਧਾਮੀਜਾ ਸੂਰੀਆ ਇੰਨਕਵੇਲ ਵੈਲਫੇਅਰ ਸੁਸਾਇਟੀ, ਕੋਸਲਰ ਰਾਜੀਵ ਲੰਮਾਂ ਪਿੰਡ, ਸ਼ੈਲੀ ਖੰਨਾਂ ਸਾਬਕਾ ਕੋਸਲਰ ਸੂਰੀਆ ਇੰਨਕਲੇਵ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਸ਼ੁਸ਼ੀਲ ਕੁਮਾਰ ਐਫ.ਆਰ.ਉ ਵਿਭਾਗ, ਰਜਿੰਦਰ ਸੈਣੀ ਨੇ ਵੀ ਉਚੇਚੇ ਤੋਰ ਤੇ ਸ਼ਿਰਕਤ ਕੀਤੀ।
    

ਇਨ੍ਹਾਂ ਸਾਰਿਆਂ ਨੂੰ ਦੇਵਾ ਜਸਵਿੰਦਰ ਕੌਰ ਅੰਜੂ ਜੀ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ।        ਸਮਾਗਮ ਮੌਕੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਵੀ ਮੇਅਰ ਵਨੀਤ ਧੀਰ ਅਤੇ ਨਿਤਿਨ ਕੋਹਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਲੰਧਰ ਵਾਸੀਆਂ ਨੂੰ ਅਜਿਹੇ ਆਗੂਆਂ ’ਤੇ ਮਾਣ ਹੋਣਾ ਚਾਹੀਦਾ ਹੈ, ਜੋ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਸ਼ਹਿਰ ਨੂੰ ਪਹਿਲਾਂ ਕਦੇ ਵੀ ਵਨੀਤ ਧੀਰ ਵਰਗਾ ਮੇਅਰ ਅਤੇ ਨਿਤਿਨ ਕੋਹਲੀ ਵਰਗਾ ਆਗੂ ਨਹੀਂ ਮਿਲਿਆ।

Sunday, 17 August 2025

ਦਿ ਇੰਪੀਰੀਅਲ ਸਕੂਲ, ਗ੍ਰੀਨ ਕੈਂਪਸ ਆਦਮਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ


ਆਦਮਪੁਰ, 16 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ)-
ਦਿ ਇੰਪੀਰੀਅਲ ਸਕੂਲ, ਗ੍ਰੀਨ ਕੈਂਪਸ ਆਦਮਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਦੀ ਸ਼ੁਰੂਆਤ ਪਾਲਨਾ ਸਮਾਰੋਹ ਨਾਲ ਹੋਈ। ਜਿਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀਆਂ ਝਲਕਾਂ ਸੁੰਦਰ ਸਜਾਵਟ ਅਤੇ ਭਜਨਾਂ ਨਾਲ ਪੇਸ਼ ਕੀਤੀਆਂ ਗਈਆਂ।
     ਪਹਿਲੀ ਅਤੇ ਦੂਜੀ ਜਮਾਤ ਦੇ ਛੋਟੇ ਬੱਚੇ ਰਾਧਾ ਅਤੇ ਕ੍ਰਿਸ਼ਨ ਦੇ ਰੂਪ ਵਿੱਚ ਸੱਜ੍ਹ ਕੇ ਸਟੇਜ ’ਤੇ ਪੁੱਜੇ, ਜਿਸਨੇ ਪੂਰਾ ਮਾਹੌਲ ਭਗਤੀ ਅਤੇ ਮਨਮੋਹਕ ਬਣਾ ਦਿੱਤਾ। ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦੇ ਵਿਸ਼ੇ ’ਤੇ ਇੱਕ ਸੁੰਦਰ ਨਾਚ ਪੇਸ਼ ਕੀਤਾ, ਜਦੋਂ ਕਿ ਬੱਚਿਆਂ ਦੁਆਰਾ ਗਾਏ ਗਏ ਸਮੂਹ ਗੀਤ ਨੇ ਸਾਰਿਆਂ ਨੂੰ ਕ੍ਰਿਸ਼ਨ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।
     ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ, ਸ਼੍ਰੀਮਤੀ ਮੀਨਾ ਪਸਰੀਚਾ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ, ਸ਼੍ਰੀਮਤੀ ਦਿਸ਼ਾ ਅਰੋੜਾ, ਸ਼੍ਰੀ ਨਿਖਿਲ ਪਸਰੀਚਾ, ਸ਼੍ਰੀ ਸੁਖਦੇਵ ਅਰੋੜਾ, ਡਾ. ਨਿਹਾਰਿਕਾ, ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰਕੌਰ ਮੱਲ੍ਹੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਅਤੇ ਸੀਏਏ ਇੰਚਾਰਜ ਸ਼੍ਰੀਮਤੀ ਸੁਸ਼ਮਾ ਵਰਮਾ ਮੌਜੂਦ ਸਨ।
     ਇਸ ਜਸ਼ਨ ਨੇ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਸ਼ਰਧਾ ਦੀ ਮਹਿਮਾ ਤੋਂ ਜਾਣੂ ਕਰਵਾਇਆ। ਛੋਟੇ ਕ੍ਰਿਸ਼ਨ ਅਤੇ ਰਾਧਾ ਦੀ ਮਨਮੋਹਕ ਝਲਕ ਅਤੇ ਬੱਚਿਆਂ ਦੀ ਰੰਗੀਨ ਪੇਸ਼ਕਾਰੀ ਨੇ ਇਸ ਦਿਨ ਨੂੰ ਹਮੇਸ਼ਾ ਲਈ ਯਾਦਗਾਰੀ ਬਣਾ ਦਿੱਤਾ।

ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ

    


  ਆਦਮਪੁਰ/ਜਲੰਧਰ, 16 ਅਗਸਤ (ਅਮਰਜੀਤ ਸਿੰਘ)-
ਗੁਰਦੁਆਰਾ ਸ਼ਹੀਦ ਬਾਬਾ ਮੱਤੀ ਜੀ, ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਸਵੇਰੇ 8 ਵਜੇ ਤੋਂ 1:30 ਵਜੇ ਤੱਕ, ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਸ਼ਰਧਾਪੁਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਕਥਾ ਵਾਚਕ ਗਿਆਨੀ ਅਜੈਪਾਲ ਸਿੰਘ ਬਸੀ ਪਠਾਣਾਂ ਫਤਿਹਗੜ੍ਹ ਸਾਹਿਬ, ਹਜੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਰਾਗੀ ਭਾਈ ਸਰਵਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿਤਸਰ, ਢਾਡੀ ਜੱਥਾ ਭਾਈ ਅਵਤਾਰ ਸਿੰਘ ਚੰਨ ਨਵਾਂ ਸ਼ਹਿਰ ਵਾਲਿਆਂ ਨੇ ਸੰਗਤਾਂ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਮਾਸਟਰ ਸੁਰਜੀਤ ਸਿੰਘ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸਮੂਹ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਮੈਂਬਰਾਂ ਵੱਲੋਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ, ਮੀਤ ਪ੍ਰਧਾਨ ਦਰਸ਼ਨ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਰਣਵੀਰ ਸਿੰਘ, ਸਵਰਣ ਸਿੰਘ, ਗੁਰਜੀਤ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਹਰਦਿਆਲ ਸਿੰਘ ਪ੍ਰਬੰਧਕਾਂ ਤੋਂ ਇਲਾਵਾ ਦਲਜੀਤ ਸਿੰਘ ਭੱਟੀ, ਕਮਲਜੀਤ ਸਿੰਘ ਲੱਕੀ, ਗੁਰਦਿਆਲ ਸਿੰਘ ਨਿੱਜਰ, ਅਮਰਜੀਤ ਸਿੰਘ ਅਰਜੁਨਵਾਲ, ਗੁਰਮੇਲ ਸਿੰਘ ਤੇ ਹੋਰ ਹਾਜ਼ਰ ਸਨ।   
     21 ਅਗਸਤ ਦਿਨ ਵੀਰਵਾਰ ਨੂੰ ਗੁਰੂ ਘਰ ਵਿਖੇ ਹੋਣਗੇ ਗੁਰਮਤਿ ਸਮਾਗਮ : ਜਥੇਦਾਰ ਮਨੋਹਰ
ਏਸੇ ਹੀ ਤਰਾਂ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਪਿੰਡ ਡਰੋਲੀ ਕਲਾਂ ਵਿਖੇ 1947 ਵਿੱਚ ਪਿੰਡ ਖਨੌੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੁਸਲਮਾਨਾਂ ਨਾਲ ਲੜਦਿਆਂ ਸ਼ਹੀਦ ਹੋਏ ਸ਼ਹੀਦ ਭਾਈ ਨਰੰਗ ਸਿੰਘ ਜੀ ਅਤੇ ਹੋਰ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਗੁਰਮਤਿ ਸਮਾਗਮ 21 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 12:30 ਵਜੇ ਤੱਕ, ਸਮੂਹ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਤੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਡਰੋਲੀ ਕਲਾਂ, ਢਾਡੀ ਜੱਥਾ ਗਿ: ਸੁਖਦੇਵ ਸਿੰਘ ਜੀ ਖੜੋਦੀ ਹੁਸ਼ਿਆਰਪੁਰ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।


Saturday, 16 August 2025

ਡੇਰਾ ਚਹੇੜੂ ਵਿਖੇ ਭਾਂਦੋਂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ



ਫਗਵਾੜਾ/ਜਲੰਧਰ, 16 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਭਾਂਦੋਂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਭਾਵਨਾਂ ਨਾਲ ਮਨਾਇਆ ਗਿਆ।
     ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਸਜਾਏ ਗਏ।
        ਜਿਸ ਵਿੱਚ ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਡੇਰਾ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ ਡੇਰਾ ਚਹੇੜੂ, ਮੇਜਰ ਮਹਿਤਪੁਰੀ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਸਮਾਗਮ ਮੌਕੇ ਤੇ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਭਾਂਦੋਂ ਦੀ ਸੰਗਰਾਂਦ ਦਾ ਮਹੀਨਾਂ ਵੀ ਸਰਵਣ ਕਰਵਾਇਆ ਅਤੇ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਵੱਲੋਂ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ।
      ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਗਈ ਉਨ੍ਹਾਂ ਦਸਿਆ ਕਿ 1 ਅਤੇ 2 ਅਕਤੂਬਰ ਨੂੰ ਪਿੰਡ ਜੈਤੇਵਾਲੀ ਤਪ ਅਸਥਾਨ ਕੁੱਟੀਆਂ ਸੰਤ ਬਾਬਾ ਫੂਲ ਨਾਥ ਜੀ ਵਿਖੇ ਸਲਾਨਾ ਸਮਾਗਮ ਤੇ ਨਵੇਂ ਬਣਾਏ ਭਵਨਾਂ ਦੇ ਉਦਘਾਟਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਸਮੂਹ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦੀ ਹਾਜ਼ਰੀ ਵਿੱਚ ਕਰਨਗੇ।
     ਉਨ੍ਹਾਂ ਦਸਿਆ ਕਿ 1 ਅਕਤੂਬਰ ਨੂੰ ਪਹਿਲਾ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ ਤੇ 2 ਅਕਤੂਬਰ ਨੂੰ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜੈਤੇਵਾਲੀ ਕੁਟੀਆਂ ਵਿਖੇ ਇਹ ਬਣਾਏ ਗਏ ਨਵੇਂ ਭਵਨਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਰਿਸ਼ੀ ਰਾਮ ਜੀ ਦੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਸੁੰਦਰ ਸਰੂਪ ਸਸ਼ੋਭਿਤ ਕੀਤੇ ਜਾਣਗੇ।   
      ਏਸੇ ਹੀ ਤਰ੍ਹਾਂ 23 ਨਵੰਬਰ ਦਿਨ ਐਤਵਾਰ ਨੂੰ ਡੇਰਾ ਚਹੇੜੂ ਫਗਵਾੜਾ ਤੋਂ ਸਵੇਰੇ 5 ਵਜੇ ਪਿੰਡ ਅੜਕਵਾਸ ਤਹਿ ਲਹਿਰਾਗਾਗਾ ਵਿਖੇ ਹੋ ਸਮਾਗਮਾਂ ਵਿੱਚ ਹਿੱਸਾ ਲੈਣ ਵਾਸਤੇ ਸੰਗਤਾਂ 11 ਬੱਸਾਂ ਰਾਹੀਂ ਡੇਰਾ ਚਹੇੜੂ ਤੋਂ ਰਵਾਨਾਂ ਹੋਣਗੀਆਂ।
       ਅੱਜ ਸੰਗਰਾਂਦ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਮੌਕੇ ਤੇ ਸੇਵਾਦਾਰ ਭੁੱਲਾ ਰਾਮ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਮਾਣੀ, ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।    


 

ਮਾਤਾ ਗੰਗਾ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਵਿਖੇ ਅਜਾਦੀ ਦਾ ਦਿਵਸ ਧੂਮਧਾਮ ਨਾਲ ਮਨਾਇਆ



ਦੇਸ਼ ਦੇ ਸ਼ਹੀਦਾਂ ਕਰਕੇ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ- ਰਾਮ ਸਿੰਘ ਬੋਲੀਨਾ   
ਜਲੰਧਰ, 15 ਅਗਸਤ (ਅਮਰਜੀਤ ਸਿੰਘ ਜੰਡੂ ਸਿੰਘਾ)-
ਹਰ ਸਾਲ ਦਾ ਤਰ੍ਹਾਂ ਇਸ ਵਾਰ 15 ਅਗਸਤ ਅਜ਼ਾਦੀ ਦਾ 79ਵਾਂ ਦਿਹਾੜਾ ਮਾਤਾ ਗੰਗਾ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਕੀ ਪਿੰਡ ਰਾਮਾ ਮੰਡੀ ਜਲੰਧਰ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਇਸ ਅਜ਼ਾਦੀ ਦਿਵਸ ਮੌਕੇ ਤੇ ਮਾਤਾ ਗੰਗਾ ਐਜੂਕੇਸ਼ਨਲ ਚੈਰੀਟੇਬਲ ਸੋਸਾਇਟੀ ਦੇ ਚੇਅਰਮੈਨ ਸ. ਰਾਮ ਸਿੰਘ ਬੋਲੀਨਾ ਉਨ੍ਹਾਂ ਨਾਲ ਪਿ੍ਰੰਸੀਪਲ ਗੁਰਪ੍ਰੀਤ ਕੌਰ ਤੇ ਸਮੂਹ ਸਕੂਲ ਸਟਾਫ ਵਲੋ ਤਿਰੰਗਾ ਲਹਿਰਾਇਆ ਗਿਆ। ਉਪਰੰਤ ਸਕੂਲੀ ਬੱਚਿਆ ਨੇ ਦੇਸ਼ ਭਗਤੀ ਤੇ ਕਵਿਤਾਵਾਂ ਤੇ ਗੀਤ ਗਾਏ। ਬੱਚਿਆਂ ਵਲੋਂ ਅਜ਼ਾਦੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਿ੍ਰੰਸੀਪਲ ਗੁਰਪ੍ਰੀਤ ਕੌਰ ਵਲੋ ਅਜ਼ਾਦੀ ਦਿਵਸ ਤੇ ਬੱਚਿਆਂ ਨੂੰ ਦੱਸਿਆ ਜੋ ਅਜ਼ਾਦੀ ਅਸੀ ਮਾਣ ਰਹੇ ਹਾਂ ਉਹ ਉਨ੍ਹਾਂ ਸਹੀਦਾਂ ਦੀਆਂ ਕੁਰਬਾਨੀਆਂ ਬਦੋਲਤ ਮਿਲੀ ਅਜ਼ਾਦੀ ਹੈ ਇਸ ਲਈ ਉਨ੍ਹਾਂ ਸ਼ਹੀਦਾਂ ਨੂੰ ਭੁੱਲਣਾ ਨਹੀ ਚਾਹੀਦਾ ਹਮੇਸ਼ਾਂਯਾਦ ਰੱਖਣਾ ਚਾਹੀਦਾ ਹੈ। ਇਸ ਤੋ ਉਪਰੰਤ ਬੱਚਿਆਂ ਨੂੰ ਰਿਫੈਸ਼ਮੈਂਟ ਵੰਡੀ ਗਈ।
ਕੈਪਸ਼ਨ- ਆਜ਼ਾਦੀ ਦਿਵਸ ਮੌਕੇ ਪੇਸ਼ਕਾਰੀ ਦਿੰਦੇ ਵਿਦਿਆਰਥੀ ਤੇ ਸੱਜੇ ਹਾਜ਼ਰ ਪਿ੍ਰੰਸੀਪਲ ਗੁਰਪ੍ਰੀਤ ਕੌਰ ਤੇ ਅਧਿਆਪਕ
 

ਏਜੀਆਈ ਗਲੋਬਲ ਸਕੂਲ ਨੇ ਆਜ਼ਾਦੀ ਦਿਵਸ ਬਹੁਤ ਖੁਸ਼ੀ ਤੇ ਜੋਸ਼ ਨਾਲ ਮਨਾਇਆ



ਜਲੰਧਰ, 15 ਅਗਸਤ (ਅਮਰਜੀਤ ਸਿੰਘ)-
ਏਜੀਆਈ ਗਲੋਬਲ ਸਕੂਲ ਨੇ ਸੁਤੰਤਰਤਾ ਦਿਹਾੜੇ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਸਕੂਲ ਨੂੰ ਤਿਰੰਗੇ ਦੇ ਰੰਗਾਂ ਨਾਲ ਸਜਾਇਆ ਗਿਆ। ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਸਭ ਨੇ ਮਿਲ ਕੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੇ ਦੇਸ਼ਭਗਤੀ ਦੇ ਗੀਤ, ਨਾਚ, ਨਾਟਕ ਅਤੇ ਭਾਸ਼ਣ ਪੇਸ਼ ਕੀਤੇ ਅਤੇ ਬਾਰਤ ਦੇਸ਼ ਦੇ ਆਜ਼ਾਦ ਕਰਵਾਉਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਮਾਪਿਆਂ ਤੇ ਮਹਿਮਾਨਾਂ ਨੇ ਬੱਚਿਆਂ ਵਲੋਂ ਆਪਣੀ ਪ੍ਰਤਿੱਭਾ ਦ ਜੋ ਪ੍ਰਦਰਸ਼ਨ ਕੀਤਾ ਗਿਆ ਉਸਨੂੰ ਖੂਬ ਪਿਆਰ ਬਖਸ਼ਿਆ।

ਇਸ ਮੌਕੇ ‘ਤੇ ਏਜੀਆਈ ਗਲੋਬਲ ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਕਿਹਾ ਕਿ ਆਜ਼ਾਦੀ ਦਿਵਸ ਸਿਰਫ ਤਿਉਹਾਰ ਨਹੀਂ ਹੈ, ਇਹ ਉਹ ਦਿਨ ਹੈ ਜੋ ਸਾਨੂੰ ਆਪਣੇ ਵੀਰ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਜ਼ਾਦੀ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ।

ਮੁੱਖ ਮਹਿਮਾਨ ਵਜੋਂ ਸ. ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਏਜੀਆਈ ਇੰਫਰਾ ਲਿਮਿਟਡ ਨੇ ਕਿਹਾ ਕਿ ਬੱਚਿਆਂ ਨੂੰ ਏਕਤਾ, ਅਨੁਸਾਸਨ ਅਤੇ ਦੇਸ਼ ਪ੍ਰੇਮ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਏਜੀਆਈ ਇੰਫਰਾ ਹਮੇਸਾਂ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਨੂੰ ਸਮਰਥਨ ਦਿੰਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਮੇਹਨਤ ਕਰਨ, ਵੱਡੇ ਸੁਪਨੇ ਦੇਖਣ ਅਤੇ ਇਮਾਨਦਾਰੀ ਨਾਲ ਦੇਸ਼ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਡਾਇਰੈਕਟਰ ਹਰਲੀਨ ਮੋਹੰਤੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ‘ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਭਾਰਤ ਦੇ ਇਤਿਹਾਸ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਜਿੰਮੇਵਾਰ ਨਾਗਰਿਕ ਬਣਾਉਦੇ ਹਨ। ਸਕੂਲ ਪਿ੍ਰੰਸੀਪਲ ਆਰਸਤੀ ਸ਼ਰਮਾਂ ਨੇ ਵੱਲੋਂ ਇਸ ਮੌਕੇ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਪੇਸ਼ ਕੀਤੇ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸਕੂਲ ਦਾ ਮਾਹੋਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆਂ ਗਿਆ।

 

ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਵਿੱਚ ਆਜ਼ਾਦੀ ਦਾ 79ਵਾਂ ਦਿਹਾੜਾ ਮਨਾਇਆ ਗਿਆ



ਜਲੰਧਰ, 15 ਅਗਸਤ (ਅਮਰਜੀਤ ਸਿੰਘ)-

ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਨੇ 79ਵਾਂ ਸੁਤੰਤਰਤਾ ਦਿਹਾੜਾ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਭਾਰਤ ਦੇਸ਼ ਦਾ ਤਿਰੰਗਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸੁਤੰਤਰਤਾ ਦਿਵਸ ਅਤੇ ਜਨਮ ਅਸ਼ਟਮੀ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ ਸਮੂਹਿਕ ਗੀਤ ਅਤੇ ਨਾਚ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਸਕੂਲ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
       ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਮੀਨਾ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਦਿਸ਼ਾ ਅਰੋੜਾ, ਨਿਖਿਲ ਪਸਰੀਚਾ, ਸੁਖਦੇਵ ਅਰੋੜਾ, ਡਾਕਟਰ ਨਿਹਾਰਿਕਾ, ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ, ਵਾਈਸ ਪ੍ਰਿੰਸੀਪਲ ਪੂਜਾ ਠਾਕੁਰ ਅਤੇ ਮੁੱਖ ਅਕਾਦਮਿਕ ਸਲਾਹਕਾਰ ਸੁਸ਼ਮਾ ਵਰਮਾ ਸ਼ਾਮਲ ਸਨ।
       ਸਕੂਲ ਦੇ ਚੇਅਰਮੈਨ ਜਗਦੀਸ਼ ਲਾਲ ਪਸਰੀਚਾ ਵੱਲੋਂ ਵਿਦਿਆਰਥੀਆਂ ਨੂੰ ਅਜ਼ਾਦੀ ਦਿਹਾੜੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਕਿਵੇਂ ਦੇਸ਼ ਦੇ ਪਰਵਾਨਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਅਜ਼ਾਦੀ ਪ੍ਰਾਪਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਹਮੇਸ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਅਜ਼ਾਦੀ ਦਾ ਸਹੀ ਅਰਥ ਸਮਝ ਕੇ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਵਾਈਸ ਪ੍ਰਿੰਸੀਪਲ ਪੂਜਾ ਠਾਕੁਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਸੁਤੰਤਰਤਾ ਦਿਵਸ ਅਤੇ ਜਨਮਾਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ‘ਤੇ ਸਾਰਾ ਸਕੂਲ “ਭਾਰਤ ਮਾਤਾ ਕੀ ਜੈ” ਦੇ ਨਾਰਿਆਂ ਨਾਲ ਗੂੰਜ ਰਿਹਾ ਸੀ।

Sunday, 10 August 2025

ਡੇਰਾ ਚਹੇੜੂ ਵਿਖੇ ਸੰਤ ਬਾਬਾ ਫੂਲ ਨਾਥ ਜੀ ਦੇ 68ਵੇਂ ਸਲਾਨਾ ਬਰਸੀ ਸਮਾਗਮ 12 ਅਗਸਤ ਨੂੰ

 ਅਮਰਜੀਤ ਸਿੰਘ ਜੰਡੂ ਸਿੰਘਾ - ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀਟੀ ਰੋਡ ਚਹੇੜੂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦੇ 68ਵੇਂ ਸਾਲਾਨਾ ਬਰਸੀ ਸਮਾਗਮ ਡੇਰੇ ਦੇ ਮੁੱਖ ਗੱਦੀ ਨਸ਼ੀਨ ਸੇਵਾਦਾਰ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 12 ਅਗਸਤ ਦਿਨ ਮੰਗਲਵਾਰ ਨੂੰ ਬਹੁਤ ਹੀ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਸੈਕਟਰੀ ਕਮਲਜੀਤ ਖੋਥੜਾ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਸਬੰਧੀ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਸਜਾਏ ਜਾਣਗੇ/ ਜਿਸ ਵਿੱਚ ਰਾਗੀ ਜਥੇ, ਢਾਡੀ ਜੱਥੇ, ਤੇ ਪ੍ਰਚਾਰਕ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ/ ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਡੇਰਾ ਚਹੇੜੂ ਦੀ ਸਮੂਹ ਮੈਨੇਜਮੈਂਟ ਨੇ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ ਹੁਮਾ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Saturday, 9 August 2025

ਏਜੀਆਈ ਗਲੋਬਲ ਸਕੂਲ ਨੇ ਰੱਖੜੀ ਦਾ ਤਿਉਹਾਰ ਪਿਆਰ ਤੇ ਸਨੇਹ ਦੇ ਅਸਲ ਰੂਪ ਵਿੱਚ ਮਨਾਇਆ

 

ਸਕੂਲ ਦੇ ਬੱਚਿਆਂ ਨਾਲ ਮੁੱਖ ਮਹਿਮਾਨ ਸ. ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਏ.ਜੀ.ਆਈ ਇੰਫਰਾ ਲਿਮਟਿਡ।

ਜਲੰਧਰ, 10 ਅਗਸਤ (ਅਮਰਜੀਤ ਸਿੰਘ)-
ਏਜੀਆਈ ਗਲੋਬਲ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਵੱਡੇ ਉਤਸ਼ਾਹ, ਰਚਨਾਤਮਕਤਾ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੇ ਮਿਲ ਕੇ ਭੈਣ-ਭਰਾ ਦੇ ਪੱਕੇ ਰਿਸ਼ਤੇ ਨੂੰ ਮਨਾਇਆ। ਸਕੂਲ ਦਾ ਸਾਰਾ ਮਾਹੌਲ ਤਿਉਹਾਰ ਵਰਗਾ ਸੀ। ਕਲਾਸਾਂ ਤੇ ਗਲੀਆਂ ਵਿੱਚ ਰੱਖੜੀ ਬਣਾਉਣ ਦੀਆਂ ਵਰਕਸ਼ਾਪਾਂ, ਕਲਾ ਦੇ ਸਟਾਲ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ। ਹਰ ਕਲਾਸ ਦੇ ਬੱਚਿਆਂ ਨੇ ਕਪੜੇ, ਧਾਗੇ, ਮੋਤੀ ਅਤੇ ਕੁਦਰਤੀ ਰੰਗ ਨਾਲ ਪਰਿਆਵਰਣ-ਮਿੱਤਰ ਰੱਖੜੀਆਂ ਬਣਾਈਆਂ। ਕਲਾ ਦੇ ਅਧਿਆਪਕਾਂ ਅਤੇ ਵੱਡੇ ਬੱਚਿਆਂ ਨੇ ਉਹਨਾਂ ਦੀ ਮੱਦਦ ਕੀਤੀ। ਸਕੂਲ ਦੀ ਡਾਇਰੈਕਟਰ ਹਰਲੀਨ ਮੋਹੰਟੀ ਨੇ ਕਿਹਾ, “ਰੱਖੜੀ ਸਿਰਫ਼ ਇਕ ਰਸਮ ਨਹੀਂ, ਇਹ ਬੱਚਿਆਂ ਨੂੰ ਸੁਰੱਖਿਆ, ਆਦਰ ਅਤੇ ਜ਼ਿੰਮੇਵਾਰੀ ਦਾ ਸਬਕ ਦੇਣ ਦਾ ਮੌਕਾ ਹੈ। ਮੈਨੂੰ ਮਾਣ ਹੈ ਕਿ ਸਾਡੇ ਬੱਚਿਆਂ ਨੇ ਇੰਨੀ ਰਚਨਾਤਮਕਤਾ ਦਿਖਾਈ।”
        ਸਕੂਲ ਦੀ ਪ੍ਰਿੰਸੀਪਲ ਆਰਤੀ ਸ਼ਰਮਾ ਨੇ ਕਿਹਾ ਕਿ ਇਹ ਦਿਨ ਮਜ਼ੇਦਾਰ ਅਤੇ ਮਾਇਨੇਦਾਰ ਰਿਹਾ, ਕਿਉਂਕਿ ਬੱਚਿਆਂ ਨੇ ਕਲਾ ਅਤੇ ਪ੍ਰੋਗਰਾਮਾਂ ਦਾ ਆਨੰਦ ਲੈਂਦੇ ਹੋਏ ਸਮਝਿਆ ਕਿ ਰੱਖੜੀ ਸਿਰਫ਼ ਮਿਠਆਈ ਅਤੇ ਰੀਬਨ ਤੱਕ ਹੀ ਸੀਮਿਤ ਨਹੀਂ ਹੈ। ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ-ਨਾਲ ਚਰਿੱਤਰ ਨਿਰਮਾਣ ’ਤੇ ਵੀ ਧਿਆਨ ਦਿੰਦਾ ਹੈ। ਸੱਭਿਆਚਾਰਕ ਪ੍ਰੋਗਰਾਮਾਂ, ਸਮਾਜਿਕ ਸੇਵਾ ਅਤੇ ਅਭਿਆਸੀ ਸਿੱਖਿਆ ਰਾਹੀਂ ਜ਼ਿੰਮੇਵਾਰ, ਦਿਲਦਾਰ ਅਤੇ ਰਚਨਾਤਮਕ ਵਿਦਿਆਰਥੀ ਤਿਆਰ ਕਰਨਾ ਸਾਡਾ ਟੀਚਾ ਹੈ। ਇਸ ਮੌਕੇ ’ਤੇ ਏਜੀਆਈ ਇੰਫਰਾ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਮੁੱਖ ਮਹਿਮਾਨ ਸਨ। ਛੋਟੀਆਂ ਕੁੜੀਆਂ ਨੇ ਉਹਨਾਂ ਨੂੰ ਰੱਖੜੀ ਬੰਨੀ, ਜਿਸ ਨਾਲ ਉਹ ਬਹੁਤ ਭਾਵੁਕ ਹੋ ਗਏ। ਆਪਣੇ ਸੁਨੇਹੇ ਵਿੱਚ ਸ. ਸੁਖਦੇਵ ਸਿੰਘ ਨੇ ਕਿਹਾ, “ਰੱਖੜੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ, ਜੋ ਸਾਨੂੰ ਪਿਆਰ, ਭਰੋਸੇ ਅਤੇ ਸੁਰੱਖਿਆ ਦੇ ਮੁੱਲ ਸਿਖਾਉਂਦਾ ਹੈ। ਬੱਚਿਆਂ ਦੀਆਂ ਮਾਸੂਮ ਮੁਸਕਾਨਾਂ ਅਤੇ ਆਪਣੇ ਹੱਥ ਨਾਲ ਬਣਾਈਆਂ ਰੱਖੜੀਆਂ ਨੇ ਇਹ ਦਿਨ ਮੇਰੇ ਲਈ ਯਾਦਗਾਰ ਬਣਾ ਦਿੱਤਾ।”ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੇ ਮੌਕੇ ਬੱਚਿਆਂ ਵਿੱਚ ਭਾਰਤੀ ਸੱਭਿਆਚਾਰ ਅਤੇ ਰਵਾਇਤਾਂ ਲਈ ਆਦਰ ਪੈਦਾ ਕਰਦੇ ਹਨ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪੰਜਾਬ ਨੂੰ ਵਿਕਸਿਤ ਅਤੇ ਖੁਸ਼ਹਾਲ ਰਾਜ ਬਣਾਉਣ ਲਈ ਮਾਨ ਸਰਕਾਰ ਦੀ ਵਚਬੱਧਤਾ ਦੁਹਰਾਈ


ਜਲੰਧਰ, 9 ਅਗਸਤ : (ਅਮਰਜੀਤ ਸਿੰਘ)-
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪੰਜਾਬ ਨੂੰ ਵਿਕਸਿਤ ਅਤੇ ਖੁਸ਼ਹਾਲ ਰਾਜ ਬਣਾਉਣ ਲਈ ਮਾਨ ਸਰਕਾਰ ਦੀ ਵਚਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਲਗਾਤਾਰ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ। ਜਨਤਾ ਨੂੰ ਸੁਵਿਧਾਵਾਂ ਮੁੱਹਈਆ ਕਰਵਾਉਣ ਤੋਂ ਇਲਾਵਾ ਪਾਰਦਰਸ਼ੀ ਤਰੀਕੇ ਨਾਲ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਇੱਕ ਮਾਡਲ ਰਾਜ ਬਣਾਉਣ ਵੱਲ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ।

   ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਨੇ ਇਨਫਰਾਸਟਰਕਚਰ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਉਦਯੋਗ ਦੇ ਖੇਤਰ ਵਿੱਚ ਕਈ ਅਹਿਮ ਪ੍ਰੋਜੈਕਟ ਸ਼ੁਰੂ ਕੀਤੇ ਹਨ। ਰਾਜ ਦੇ ਹਰ ਹਿੱਸੇ ਵਿੱਚ ਸੜਕਾਂ ਦਾ ਨਿਰਮਾਣ, ਸਰਕਾਰੀ ਹਸਪਤਾਲਾਂ ਦੀ ਅਪਗ੍ਰੇਡੇਸ਼ਨ, ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਅਤੇ ਕਿਸਾਨਾਂ ਲਈ ਨਵੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਸਤੀ ਕਰਨਾ, ਭ੍ਰਿਸ਼ਟਾਚਾਰ 'ਤੇ ਕਾਰਵਾਈ, ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨਾ ਸਰਕਾਰ ਦੀਆਂ ਅਹਿਮ ਪਹਿਲਦਮੀਆਂ ਹਨ। ਕੈਬਿਨਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮਾਨ ਸਰਕਾਰ ਦਾ ਹਰੇਕ ਫੈਸਲਾ ਪੰਜਾਬ ਦੀ ਬੇਹਤਰੀ ਅਤੇ ਲੋਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਂਦਾ ਹੈ। ਸ਼੍ਰੀ ਭਗਤ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਆਧੁਨਿਕ ਸੁਵਿਧਾਵਾਂ ਪਹੁੰਚਾਈਆਂ ਜਾਣ।

Friday, 8 August 2025

ਏਜੀਆਈ ਗਲੋਬਲ ਸਕੂਲ ਵਲੋਂ ਹੀਰੋਸ਼ੀਮਾਂ ਤ੍ਰਾਸਦੀ ਦੀ 80ਵੀਂ ਵਰ੍ਹੇਗੰਢ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ



ਜਲੰਧਰ, 07 ਅਗਸਤ (ਅਮਰਜੀਤ ਸਿੰਘ)-
ਏਜੀਆਈ ਗਲੋਬਲ ਸਕੂਲ ਵਿਖੇ ਹੀਰੋਸ਼ੀਮਾਂ ਤ੍ਰਾਸਦੀ ਦਿਵਸ ਤੇ ਕਰਵਾਏ ਸੈਮੀਨਾਰ ਦੌਰਾਨ ਜੰਗ ਦੇ ਸਭ ਤੋਂ ਭੈੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਵਿੱਚ ਕਿਹਾ ਅੱਜ ਦੀ ਦੁਨੀਆਂ ਵਿੱਚ ਜਦੋਂ ਜੰਗ ਨਾਲ ਬਹੁਤ ਜ਼ਿਆਦਾ ਤਬਾਹੀ ਹੁੰਦੀ ਹੈ ਤਾਂ ਅਸੀਂ ਆਪਣੇ ਬੱਚਿਆਂ ਨੂੰ ਨਾ ਸਿਰਫ਼ ਇਤਿਹਾਸ ਜਾਂ ਜੰਗ ਦੇ ਮੌਜੂਦਾ ਦ੍ਰਿਸ਼ ਨੂੰ ਸਿਖਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ, ਸਗੋਂ ਉਨ੍ਹਾਂ ਨੂੰ ਇਸਦੇ ਡੂੰਘੇ ਮਨੁੱਖੀ ਸਬਕ ਸਮਝਣ ਵਿੱਚ ਵੀ ਮਦਦ ਕਰਦੇ ਹਾਂ, ਏਜੀਆਈ ਗਲੋਬਲ ਸਕੂਲ ਦੀ ਚੇਅਰਪਰਸਨ ਸ਼੍ਰੀਮਤੀ ਸਲਵਿੰਦਰਜੀਤ ਕੌਰ ਨੇ ਕਿਹਾ। ਇੱਕ ਅਜਿਹਾ ਹੀ ਸ਼ਕਤੀਸ਼ਾਲੀ ਸਬਕ ਹੀਰੋਸ਼ੀਮਾਂ ਦੀ ਤ੍ਰਾਸਦੀ ਹੈ, ਜੋ ਯੁੱਧ ਦੇ ਸਭ ਤੋਂ ਭੈੜੇ ਪੱਖ ਨੂੰ ਦਰਸਾਉਂਦੀ ਹੈ।
    ਇਸ ਮੌਕੇ ’ਤੇ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਹਰਲੀਨ ਮੋਹੰਤੀ ਨੇ ਕਿਹਾ, 6 ਅਗਸਤ, 1945 ਨੂੰ, ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਨੂੰ ਯੁੱਧ ਵਿੱਚ ਵਰਤੇ ਗਏ ਪਹਿਲੇ ਪਰਮਾਣੂ ਬੰਬ ਨਾਲ ਤਬਾਹ ਕਰ ਦਿੱਤਾ ਗਿਆ ਸੀ। ਇਸ ਹਮਲੇ ਮੌਕੇ ਤੇ ਹਜ਼ਾਰਾਂ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਬਹੁਤ ਸਾਰੇ ਹੋਰ ਸਾਲਾਂ ਤੱਕ ਸੜਨ, ਬਿਮਾਰੀ ਅਤੇ ਰੇਡੀਏਸ਼ਨ ਦੇ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰਭਾਵਾਂ ਕਾਰਨ ਦੁੱਖ ਝੱਲਦੇ ਰਹੇ।
   ਪਰਿਵਾਰ ਟੁੱਟ ਗਏ, ਬੱਚਿਆਂ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ, ਅਤੇ ਇੱਕ ਪੂਰਾ ਸ਼ਹਿਰ ਸਕਿੰਟਾਂ ਵਿੱਚ ਸੁਆਹ ਹੋ ਗਿਆ। ਭਾਵੇਂ ਇਹ ਵਿਸ਼ਾ ਦਰਦਨਾਕ ਹੈ, ਸਾਡੇ ਅਧਿਆਪਕ ਇਸਨੂੰ ਨਰਮੀ ਅਤੇ ਸੋਚ-ਸਮਝ ਕੇ ਸਮਝਾਉਂਦੇ ਹਨ, ਇਸ ਗੱਲ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ ਕਿ ਜੰਗ ਕਿਵੇਂ ਦੁੱਖ ਅਤੇ ਨੁਕਸਾਨ ਲਿਆਉਂਦੀ ਹੈ, ਖਾਸ ਕਰਕੇ ਆਮ ਲੋਕਾਂ ਲਈ।
    ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਆਰਤੀ ਸ਼ਰਮਾਂ ਨੇ ਕਿਹਾ ਅਸੀਂ ਵਿਦਿਆਰਥੀਆਂ ਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਾਂ ਕਿ ਸ਼ਾਂਤੀ, ਸੰਵਾਦ ਅਤੇ ਦਿਆਲਤਾ ਹਮੇਸ਼ਾ ਹਿੰਸਾ ਨਾਲੋਂ ਬਿਹਤਰ ਹੁੰਦੀ ਹੈ। ਕਹਾਣੀਆਂ, ਤਸਵੀਰਾਂ ਅਤੇ ਵਿਚਾਰ-ਵਟਾਂਦਰੇ ਰਾਹੀਂ, ਬੱਚਿਆਂ ਨੂੰ ਇੱਕ ਅਜਿਹੀ ਦੁਨੀਆਂ ਦੀ ਕਲਪਨਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿੱਥੇ ਦੇਸ਼ ਲੜਾਈ ਕਰਕੇ ਨਹੀਂ, ਸਗੋਂ ਗੱਲਬਾਤ ਕਰਕੇ ਸਮੱਸਿਆਵਾਂ ਦਾ ਹੱਲ ਕਰਦੇ ਹਨ। ਹੀਰੋਸ਼ੀਮਾਂ ਦੁਖਾਂਤ ਨਾ ਸਿਰਫ਼ ਇਤਿਹਾਸ ਬਾਰੇ, ਸਗੋਂ ਨਫ਼ਰਤ ਅਤੇ ਤਬਾਹੀ ਉੱਤੇ ਪਿਆਰ ਅਤੇ ਮਨੁੱਖਤਾ ਨੂੰ ਚੁਣਨ ਬਾਰੇ ਇੱਕ ਸ਼ਕਤੀਸ਼ਾਲੀ ਸਬਕ ਬਣ ਜਾਂਦਾ ਹੈ।
        ਏਜੀਆਈ ਗਲੋਬਲ ਸਕੂਲ ਵਿਖੇ, ਸਾਡਾ ਉਦੇਸ਼ ਇੱਕ ਅਜਿਹੀ ਪੀੜ੍ਹੀ ਦਾ ਨਿਰਮਾਣ ਕਰਨਾ ਹੈ ਜੋ ਸ਼ਾਂਤੀ ਦੀ ਕਦਰ ਕਰਦੀ ਹੈ ਅਤੇ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਕੰਮ ਕਰਦੀ ਹੈ।


Thursday, 7 August 2025

ਬੱਚੇ ਸਿਖਿਅਤ ਹੋਣਗੇ, ਤਾਂ ਦੇਸ਼ ਤੇ ਸਮਾਜ ਤਰੱਕੀ ਕਰੇਗਾ : ਸੰਤ ਕ੍ਰਿਸ਼ਨ ਨਾਥ ਜੀ







ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਪ੍ਰਬੰਧਕਾਂ ਨਾਲ ਵਿਸ਼ੇਸ਼ ਮੀਟਿੰਗ
ਅਮਰਜੀਤ ਸਿੰਘ ਜੰਡੂ ਸਿੰਘਾ-
ਚੇਅਰਮੈਨ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਵੱਲੋਂ ਪਿੰਡ ਜੈਤੇਵਾਲੀ ਵਿਖੇ ਸਤਿਗੁਰੂ ਰਵਿਦਾਸ ਸਕੂਲ ਦਾ ਅਚਾਨਕ ਦੌਰਾ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਤੇ ਬਚਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਨਾਂਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਪਿੰਡ ਜੈਤੇਵਾਲੀ ਦੀ ਸਮੂਹ ਗ੍ਰਾਮ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਅਤੇ ਪਤਵੰਤੇ ਸੱਜਣਾਂ ਵੱਲੋਂ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਸਕੂਲ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਸੰਬੋਧਨ ਕਰਦੇ ਕਿਹਾ ਅੱਜ ਦੇ ਯੁੱਗ ਵਿੱਚ ਬੱਚਿਆਂ ਦਾ ਪੜਿਆ ਲਿਖਿਆ ਹੋਣਾ ਬਹੁਤ ਜਰੂਰੀ ਹੈ। ਇਸ ਲਈ ਹਰ ਇੱਕ ਮਾਂ-ਬਾਪ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਾਉਣ ਲਈ ਪਹਿਲ ਕਦਮੀ ਕਰੇ। ਉਨ੍ਹਾਂ ਕਿਹਾ ਬੱਚੇ ਸਿਖਿਅਤ ਹੋਣਗੇ, ਤਾਂ ਦੇਸ਼ ਤੇ ਸਮਾਜ ਤਰੱਕੀ ਕਰੇਗਾ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਅਤੇ ਸੇਵਾਦਾਰਾਂ ਵੱਲੋਂ ਸਕੂਲ ਦੇ 511 ਬੱਚਿਆਂ ਨੂੰ ਆਈਸਕ੍ਰੀਮ ਦਾ ਲੰਗਰ ਵੀ ਵਿਤਰਿਤ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ, ਸੰਤ ਅਵਤਾਰ ਦਾਸ ਜੀ ਚਹੇੜੂ, ਸੇਵਾਦਾਰ ਭੁੱਲਾ ਰਾਮ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਸੂਬੇਦਾਰ ਲਹਿਬਰ ਸਿੰਘ, ਬੀ.ਆਰ ਸਿੱਧੂ, ਕੇਵਲ ਕ੍ਰਿਸ਼ਨ, ਜੀਤ ਰਾਮ ਫਰਾਲਾ ਸਾਬਕਾ ਸਰਪੰਚ, ਪਰਮਜੀਤ, ਰਾਮ ਪ੍ਰਕਾਸ਼ ਸੁਆਣ, ਭਗਤ ਰਾਮ, ਸਰਬਜੀਤ ਭੂਤਾਂ, ਪ੍ਰਿੰਸੀਪਲ ਹਰਦੀਪ ਕੌਰ ਸਰਪੰਚ ਸੁਮਿੱੱਤਰੀ ਦੇਵੀ ਜੈਤੇਵਾਲੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ ਜੈਤੇਵਾਲੀ, ਤਿਲਕ ਰਾਜ ਕਲੇਰ, ਸੁਰਜੀਤ ਕੌਰ, ਮਨਜੀਤ ਕੌਰ ਜੋਹਲਾਂ, ਕਮਲੇਸ਼ ਰਾਣੀ, ਪਵਨ ਕੁਮਾਰ ਬੈਂਸ ਐਡਵੋਕੇਟ, ਰਾਮ ਰਤਨ ਮਹਿਮੀ, ਮੰਗਤ ਰਾਮ ਮਹਿਮੀ, ਜਸਵਿੰਦਰ ਸਿੰਘ ਪੰਚ, ਰੇਸ਼ਮ ਲਾਲ ਪੰਚ, ਵਿਨੋਦ ਕੁਮਾਰ ਪੰਚ, ਮੀਨਾ ਕੁਮਾਰੀ ਪੰਚ, ਹਰਜਿੰਦਰ ਬੰਗਾ, ਊਸ਼ਾ ਦੇਵੀ ਪੰਚ, ਬੂਟਾ ਰਾਮ ਸਾਬਕਾ ਪੰਚ ਅਤੇ ਹੋਰ ਪਤਵੰਤੇ ਸੱਜਣ ਸਕੂਲ ਸਟਾਫ ਹਾਜ਼ਰ ਸਨ।


Monday, 4 August 2025

ਇੰਨ. ਮੀਨਾ ਪਵਾਰ ਨੇ ਲਗਵਾਇਆ ਮੁਫ਼ਤ ਅੱਖਾ ਦੀ ਜਾਂਚ ਦਾ ਕੈਂਪ ਜੈਤੇਵਾਲੀ 'ਚ

 ਸਮਾਜ ਸੇਵਕ ਰਾਜਕੁਮਾਰ ਅਰੋੜਾ ਪਿੰਡ ਜੈਤੇਵਾਲੀ ਨੇ ਪਿੰਡ ਦੀ ਬੇਟੀ ਦੇ ਇਸ ਉਪਰਾਲੇ ਦੀ ਕੀਤੀ ਪੁਰਜ਼ੋਰ ਸ਼ਲਾਘਾ 

ਜਲੰਧਰ, 04 ਅਗਸਤ (ਅਮਰਜੀਤ ਸਿੰਘ)-  ਨਗਰ ਨਿਵਾਸੀਆਂ ਦੀ ਭਲਾਈ ਅਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਪਿੰਡ ਜੈਤੇਵਾਲੀ ਦੀ ਧੀ ਇੰਨ. ਮੀਨਾ ਕੁਮਾਰੀ ਪਵਾਰ ਨੇ ਪਵਾਰ ਜਠੇਰਿਆਂ ਦੇ ਸਥਾਨ ਤੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਵਾਇਆ।
     ਇਹ ਜਾਣਕਾਰੀ ਸਾਂਝੀ ਕਰਦਿਆਂ ਗਲੋਬਲ ਮੀਡੀਆ ਫਾਊਂਡੇਸ਼ਨ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਨੇ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਇੰਨ. ਮੀਨਾ ਪਵਾਰ ਦੀ ਮਾਤਾ ਬਲਵਿੰਦਰ ਕੌਰ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ।
       ਇਸ ਕੈਂਪ ਵਿੱਚ ਨੈਸ਼ਨਲ ਆਈ ਕੇਅਰ ਹਸਪਤਾਲ ਦੇ ਡਾਕਟਰ ਅਮਨਦੀਪ, ਡਾਕਟਰ ਵਿਜੇ ਕਪੂਰ ਅਤੇ ਡਾਕਟਰ ਖੁਸ਼ੀ ਕਲੇਰ ਨੇ ਕਰੀਬਨ 55-60 ਔਰਤਾਂ ਅਤੇ ਮਰਦਾਂ ਦੀਆਂ ਅੱਖਾਂ ਦੀ ਜਾਂਚ ਸਾਂਝੇ ਤੌਰ ਤੇ ਕੀਤੀ ।
      ਇਸ ਮੋਕੇ ਇੰਨ ਮੀਨਾ ਪਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਵਾਸੀਆਂ ਦੀ ਭਲਾਈ ਅਤੇ ਉੱਜਵਲ ਭਵਿੱਖ ਲਈ ਪੁਰਜ਼ੋਰ ਉਪਰਾਲੇ ਕਹਦੇ ਰਹਿਣਗੇ। ਉਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਰੁਝਾਨ ਛੱਡ ਕੇ ਪੜ੍ਹਾਈ ਅਤੇ ਖੇਡਾਂ ਵੱਲ ਕੇਂਦਰਿਤ ਕਰਨ ਲਈ ਕਿਹਾ।
       ਇਸ ਮੋਕੇ ਗਲੋਬਲ ਮੀਡੀਆ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕੌਮੀ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਸਮੇਤ ਸ਼ਿਰਕਤ ਕਰਦੇ ਹੋਏ ਕਿਹਾ ਕਿ ਸਾਨੂੰ ਪਿੰਡ ਦੀ ਹੋਣਹਾਰ ਬੇਟੀ ਮੀਨਾ ਪਵਾਰ ਤੇ ਪੂਰਾ ਮਾਣ ਹੈ ਤੇ ਪੁਰਜੋਰ ਉਮੀਦ ਹੈ ਕਿ ਅਜਿਹੇ ਉਪਰਾਲੇ ਕਰਨ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕੰਮਾਂ ਵਿੱਚ ਵੀ ਆਪਣਾ ਸਹਿਯੋਗ ਸਮੂਹ ਨਗਰ ਨਿਵਾਸੀਆਂ ਨੂੰ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਸੇਧ ਦਿੰਦੇ ਰਹਿਣਗੇ।
      ਇਸ ਮੋਕੇ ਸਰਪੰਚ ਸਮਿੱਤਰੀ ਦੇਵੀ ਨੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ, ਪੰਚ ਮੀਨਾ ਕੁਮਾਰੀ ਮਹਿਮੀ, ਪੰਚ ਊਸ਼ਾ ਰਾਣੀ, ਪੰਚ ਜਸਵਿੰਦਰ ਸਿੰਘ, ਸੇਵਾਦਾਰ ਰਾਜਾ ਪਵਾਰ, ਸਾਬਕਾ ਪੰਚ ਬੂਟਾ ਰਾਮ ਮਹਿਮੀ, ਬਲਵੀਰ ਚੰਦ ਮਹਿੰਮੀ, ਗੌਰਵ ਕੁਮਾਰ ਅਰੋੜਾ, ਜੌਨੀ ਬਾਊਸਰ, ਅਸ਼ੋਕ ਕੁਮਾਰ, ਵਿੱਕੀ ਬਾਊਸਰ, ਰਾਘਵ ਪੁਵਾਰ, ਸੰਦੀਪ ਕੁਮਾਰ ਆਦਿ ਨੇ ਇੰਨ ਮੀਨਾ ਪਵਾਰ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ।

Sunday, 3 August 2025

ਪਿੰਡ ਹਜ਼ਾਰਾ ਦੀ ਕਾਲੋਨੀ ਵਿਖੇ ਤੀਆਂ ਦਾ ਤਿਓੁਹਾਰ ਮਨਾਇਆ

ਪਿੰਡ ਹਜ਼ਾਰਾ ਦੀ ਕਾਲੋਨੀ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਵੇਲੇ ਹਾਜ਼ਰ ਪ੍ਰੀਆ, ਕਮਲਦੀਪ ਕੌਰ, ਰੀਤੂ ਸਿੰਘ, ਇੰਦਰਾ ਤੇ ਹੋਰ।

ਅਮਰਜੀਤ ਸਿੰਘ ਜੰਡੂ ਸਿੰਘਾ –
ਪਿੰਡ ਹਜ਼ਾਰਾ ਵਿਖੇ ਮੋਜੂਦ ਕਾਲੋਨੀ ਵਿੱਚ (ਨੇੜੇ ਸ਼ਿਵ ਸ਼ਕਤੀ ਮੰਦਿਰ) ਕਾਲੋਨੀ ਦੇ ਸਮੂਹ ਵਸਨੀਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਹਿਲਾਵਾਂ ਨੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੋਕੇ ਜਿਥੇ ਕਾਲੋਨੀ ਦੀਆਂ ਮਹਿਲਾਵਾਂ ਨੇ ਤੀਆਂ ਦੇ ਤਿਉਹਾਰ ਨਾਲ ਸਬੰਧਿਤ ਸ਼ਗਨਾਂ ਦੇ ਗੀਤ ਗਾਏ ਉਥੇ ਰੰਗਾ-ਰੰਗ ਪ੍ਰੋਗਰਾਮ ਵਿੱਚ ਲੜਕੀਆਂ ਨੇ ਗਿੱਧਾ ਪਾ ਕੇ ਮਾਹੌਲ ਨੂੰ ਹੋਰ ਵੀ ਖੁਸ਼ ਨੰੁਮਾਂ ਬਣਾਇਆ। ਮਹਿਲਾਵਾਂ ਨੇ ਤੇ ਕੁੜੀਆਂ ਨੇ ਇਕੱਠੀਆਂ ਹੋ ਕੇ ਪੀਂਘਾਂ ਵੀ ਝੂਟੀਆਂ ਅਤੇ ਹੱਥਾਂ ਤੇ ਮਹਿੰਦੀ ਵੀ ਲਗਾਈ। ਸਮਾਗਮ ਦੀ ਸਮਾਪਤੀ ਤੇ ਖੀਰ, ਪੂੜੇ, ਪੂੜੀਆਂ ਤੇ ਹਲਵੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਤੇ ਪ੍ਰੀਆ, ਕਮਲਦੀਪ ਕੌਰ, ਰੀਤੂ ਸਿੰਘ, ਇੰਦਰਾ, ਅਮਨ, ਗੁਰਪ੍ਰੀਤ, ਕਸ਼ਿਸ਼, ਸ਼ਿ੍ਰਸ਼ਟੀ, ਅੰਜੂ, ਜ਼ਸ਼ਨ, ਕੁਲਵੀਰ, ਰੈਨੂੰ, ਸ਼ੁਸ਼ਮਾਂ, ਅਮਨ, ਲਕਸ਼ਮੀ, ਰਾਜਵਿੰਦਰ, ਅਮਨ, ਜਸਵਿੰਦਰ ਕੌਰ , ਸਰਬਜੀਤ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਜਸਵੰਤ ਸਿੰਘ, ਦੀਪਕ ਸਿੰਘ, ਰਾਜਨ ਕੁਮਾਰ, ਰਾਕੇਸ਼ ਕੁਮਾਰ, ਪਵਨ ਤੇ ਹੋਰ ਹਾਜ਼ਰ ਸਨ।