Saturday, 25 September 2021

ਸੁਸਾਇਟੀ ਵਲੋਂ ਕਰਜ਼ਾ ਨਾ ਮੁਆਫ ਕਰਨ ਤੇ ਪਿੰਡ ਨੌਗੱਜਾ ਵਾਸੀਆਂ ਵਿੱਚ ਭਾਰੀ ਰੋਹ

ਅਗਰ ਹੋਰਾਂ ਦੇ ਕਰਜ਼ੇ ਮੁਆਫ ਹੋਏ ਹਨ, ਤਾਂ ਸਾਡੇ ਪਿੰਡ ਵਾਸੀਆਂ ਦੇ ਕਰਜ਼ੇ ਮੁਆਫ ਹੋਣ- ਮਹਿੰਦਰਪਾਲ ਨੌਗੱਜਾ


ਜਲੰਧਰ (ਖ਼ਬਰਸਾਰ ਪੰਜਾਬ)- ਪਿੰਡ ਨੌਗੱਜਾ ਦੀ, ਨੌਗੱਜਾ ਕੋ-ਆਪ.ਬਹੁਮੰਤਵੀ ਸਰਵਿਸ ਸੋਸਾਇਟੀ ਲਿਮ. ਵਲੋਂ ਪਿੰਡ ਦੇ ਖਾਤਾਧਾਰਕ ਵਸਨੀਕਾਂ ਦੇ ਕਰਜ਼ੇ ਨਾ ਮੁਆਫ ਕਰਨ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਬਾਕੀ ਲੋਕਾਂ ਵਾਂਗ ਵੀ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪਿੰਡ ਦੀ ਵਸਨੀਕ ਨੀਲਮ, ਬੂਟਾ ਰਾਮ, ਅਮਰਜੀਤ ਕੌਰ, ਜੋਗਿੰਦਰ ਕੌਰ, ਕੁਲਵਿੰਦਰ ਕੌਰ, ਮਹਿੰਦਰ ਕੌਰ, ਰਾਜ਼ੇਸ਼ ਕੁਮਾਰ, ਅਲਵੀਨਾ, ਸ਼ਕੁੰਤਲਾ ਦੇਵੀ, ਅਮਰਜੀਤ ਕੌਰ, ਪਵਨ ਕੁਮਾਰ, ਪਰਮਿੰਦਰ ਕੌਰ, ਪ੍ਰਕਾਸ਼ ਕੌਰ, ਰਾਣੀ ਦੇਵੀ, ਜੋਗਿੰਦਰ ਕੌਰ, ਮਨਜੀਤ ਕੌਰ, ਸੁਚਾਰ ਰਾਮ, ਸੁਭਾਸ਼ ਗਿੱਲ, ਵਿਕਰਮ ਦੀਪ, ਹੰਸ ਰਾਜ, ਸਰਦਾਰਾ ਸਿੰਘ, ਗੁਰਪਾਲ ਸਿੰਘ, ਚਰਮ ਦਾਸ, ਅਵਤਾਰ ਚੰਦ, ਗੁਰਦਿਆਲ ਚੰਦ, ਨਿਰਮਲ ਚੰਦ, ਜਸਵਿੰਦਰਪਾਲ, ਸਰਵਣ ਰਾਮ, ਬਲਜੀਤ ਕੁਮਾਰ, ਬਲਜਿੰਦਰ ਕੁਮਾਰ, ਹਰਜਿੰਦਰ ਕੁਮਾਰ, ਅਸ਼ਰੂ ਰਾਮ, ਹਜ਼ਾਰਾ ਰਾਮ ਅਤੇ ਸਮਾਜ ਸੇਵਕ ਮਹਿੰਦਰਪਾਲ ਨੌਗੱਜਾ ਨੇ ਦਸਿਆ ਕਿ ਪਿੰਡ ਨੌਗੱਜਾ ਦੇ ਲਾਗਲੇ ਪਿੰਡਾਂ ਦੀਆਂ ਕਈ ਸੋਸਾਇਟੀਆਂ ਵਿੱਚੋਂ ਜਿਨ੍ਹਾਂ ਲੋਕਾਂ ਨੇ ਕਰਜ਼ੇ ਲਏ ਹੋਏ ਸਨ। ਉਹ ਸਰਕਾਰ ਦੇ ਹੁੱਕਮਾਂ ਤਹਿਤ ਸਾਰੇ ਮੁਆਫ ਕੀਤੇ ਗਏ ਹਨ। ਪਰ ਪਿੰਡ ਨੌਗੱਜਾ ਦੇ ਵਸਨੀਕਾਂ ਦੇ ਕਰਜ਼ੇ ਅਜੇ ਤੱਕ ਸੋਸਾਇਟੀ ਵਲੋਂ ਮੁਆਫ ਨਹੀਂ ਕੀਤੇ ਗਏ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ। 

ਸਰਕਾਰ ਪਿੰਡ ਨੌਗੱਜਾ ਵਾਸੀਆਂ ਦੇ ਕਰਜ਼ੇ ਵੀ ਮੁਆਫ ਕਰੇ- ਮਹਿੰਦਰਪਾਲ

ਸਮਾਜ ਸੇਵੀਂ ਸੰਸਥਾ ਦੇ ਜਿਲ੍ਹਾ ਪ੍ਰਧਾਨ ਮਹਿੰਦਰਪਾਲ ਨੌਗੱਜਾ ਨੇ ਕਿਹਾ ਇਹ ਸਾਰੇ ਪਿੰਡ ਨੌਗੱਜਾ ਵਾਸੀ ਹਰ ਰੋਜ਼ ਕਮਾ ਕੇ ਖਾਣੇ ਵਾਲੇ ਲੋਕ ਹਨ ਅਤੇ ਮੇਹਨਤ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਖੇਤ ਮਜ਼ਦੂਰਾਂ, ਭੂਮੀਹੀਨ ਵਿਆਕਤੀਆਂ ਦੇ ਸੋਸਾਇਟੀਆਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਜੋ ਕਿ ਇਸ ਸਮੇਂ ਐਕਸ਼ਨ ਵਿੱਚ ਹੈ ਪਰ ਪਿੰਡ ਨੌਗੱਜਾ ਸੋਸਾਇਟੀ ਅਜੇ ਤੱਕ ਕਰਜ਼ੇ ਮੁਆਫ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਹਲਕਾ ਵਿਧਾਇਕ ਨੂੰ ਵੀ ਨੂੰ ਇਹ ਕਰਜ਼ਾ ਮੁਆਫੀ ਲਈ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਨੌਗੱਜਾ ਵਾਸੀਆਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣ।  

ਕੀ ਕਿਹਾ ਸੋਸਾਇਟੀ ਦੇ ਸੈਕਟਰੀ ਨੇ- ਜਦ ਇਸ ਮਸਲੇ ਸਬੰਧੀ ਸੋਸਾਇਟੀ ਦੇ ਸੈਕਟਰੀ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸੋਸਾਇਟੀਆਂ ਦੋ ਤਰਾਂ ਦੀਆਂ ਹੁੰਦੀਆਂ ਹਨ ਆਨਫੰਡ ਸੋਸਾਇਟੀ ਅਤੇ ਬੈਕਾਂ ਤੋਂ ਕਰਜ਼ਾ ਲੈ ਕੇ ਦੇਣ ਵਾਲੀ ਸੋਸਾਇਟੀ ਉਨ੍ਹਾਂ ਕਿਹਾ ਪਿੰਡ ਨੌਗੱਜਾ ਦੀ ਸੋਸਾਇਟੀ ਆਨਫੰਡ ਸੋਸਾਇਟੀ ਹੈ। ਉਨ੍ਹਾਂ ਕਿਹਾ ਬਾਕੀ ਕਈ ਸੋਸਾਇਟੀਆਂ ਬੈਕ ਤੋਂ ਕਰਜ਼ੇ ਲੈ ਦਿੰਦੀਆਂ ਹਨ। ਉਨ੍ਹਾਂ ਕਿਹਾ ਨੋਗੱਜਾ ਸੋਸਾਇਟੀ ਆਪਣੇ ਫੰਡ ਨਾਲ ਚੱਲਦੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਬੈਕਾਂ ਨਾਲ ਸਬੰਧਿਤ ਸੋਸਾਇਟੀਆਂ ਦੇ ਕਰਜ਼ੇ ਮੁਆਫ ਕੀਤੇ ਹਨ। ਉਨ੍ਹਾਂ ਕਿਹਾ ਨੌਗੱਜਾ ਸੋਸਾਇਟੀ ਆਪਣੇ ਫੰਡ ਨਾਲ ਚੱਲਦੀ ਹੈ ਜੋ ਕਿ ਸਰਕਾਰ ਦੀ ਕਰਜ਼ੇ ਮੁਆਫੀ ਵਾਲੀ ਸਕੀਮ ਤੋਂ ਅਧੂਰੀ ਹੈ। ਉਨ੍ਹਾਂ ਕਿਹਾ ਆਪਣੇ ਫੰਡ ਨਾਲ ਚੱਲਣ ਵਾਲੀ ਨੌਗੱਜਾ ਸੋਸਾਇਟੀ ਕਰਜ਼ਾ ਮੁਆਫੀ ਦੀ ਸਰਕਾਰੀ ਸਕੀਮ ਅਧੀਨ ਅਜੇ ਨਹੀਂ ਆਈ।


No comments:

Post a Comment