Sunday, 30 June 2024

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ 6 ਦਿਨਾਂ ਸੁੰਦਰ ਦਸਤਾਰ ਸਿਖਲਾਈ ਕੈਂਪ ਹੋਇਆ ਸਪੰਨ



ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਪਿੰਡ ਡਰੋਲੀ ਕਲਾਂ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਸਾਥੀ ਮੈਂਬਰਾਂ ਨੇ ਬੱਚਿਆਂ ਨੂੰ ਇਨਾਮਾਂ ਦੀ ਕੀਤੀ ਵੰਡ
ਆਦਮਪੁਰ/ਜਲੰਧਰ 30 ਜੂਨ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਦਿਨਾਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਤੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਲਗਾਇਆ ਗਿਆ। ਇਹ 6 ਦਿਨਾਂ ਦਸਤਾਰ ਸਿਖਲਾਈ ਕੈਂਪ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਗਤਕਾ ਅਖਾੜਾ ਤੇ ਗੁਰੂ ਨਾਨਕ ਸਭਾ ਆਦਮਪੁਰ ਦੇ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। 6 ਦਿਨਾਂ ਇਸ ਕੈਂਪ ਮੌਕੇ ਤੇ ਕੁਲਜੀਤ ਸਿੰਘ, ਹਰਮੀਤ ਸਿੰਘ, ਕਮਲਦੀਪ ਸਿੰਘ ਤੇ ਹੋਰ ਮਾਹਰਾਂ ਵਲੋਂ ਬੱਚਿਆਂ ਨੂੰ ਸੁੰਦਰ ਦਸਤਾਰ ਬੰਨਣ ਦੀ ਸਿਖਲਾਈ ਦਿੱਤੀ ਗਈ। ਇਸ ਕੈਂਪ ਦੇ ਅਖੀਰਲੇ ਦਿਨ ਅੱਜ ਬੱਚਿਆਂ ਨੇ ਬਹੁਤ ਸੁੰਦਰ ਦਸਤਾਰਾਂ ਸਜਾਈਆਂ। ਇਸ ਮੌਕੇ ਪ੍ਰਧਾਨ ਮਨੋਹਰ ਸਿੰਘ ਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਕਿਹਾ ਦਸਤਾਰ ਬੰਨਣ ਦਾ ਇਤਿਹਾਸ ਬਹੁਤ ਪੁਰਾਣਾ ਹੈ ਸਿੱਖ ਧਰਮ ਵਿੱਚ ਦਸਤਾਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਤੇ ਦਸਤਾਰ ਸਿੱਖ ਦੀ ਪਹਿਚਾਣ ਹੈ। ਅੱਜ ਇਨ੍ਹਾਂ ਬੱਚਿਆਂ ਨੇ ਸੁੰਦਰ ਦਸਤਾਰਾਂ ਬੰਨਣੀਆਂ ਸਿਖੀਆਂ ਹਨ ਭੱਲਕੇ ਇਹ ਬੱਚੇ ਵੀ ਅੱਗੇ ਹੋਰਾਂ ਬੱਚਿਆਂ ਨੂੰ ਦਸਤਾਰ ਬੰਨਣ ਲਈ ਪ੍ਰੇਰਿਤ ਕਰਨਗੇ। ਅੱਜ ਬੱਚਿਆਂ ਨੂੰ ਠੰਠੀ ਲੱਸੀ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੁਖਜੀਤ ਸਿੰਘ, ਸਰਪੰਚ ਰਛਪਾਲ ਸਿੰਘ, ਸੁਖਵਿੰਦਰ ਸਿੰਘ ਲੱਕੀ, ਕਮਲਜੀਤ ਸਿੰਘ, ਜਸਪਾਲ ਸਿੰਘ ਸਾਬਾ, ਪ੍ਰਧਾਨ ਕੁਲਵਿੰਦਰ ਸਿੰਘ ਟੋਨੀ, ਹਰਜਿੰਦਰ ਸਿੰਘ ਸੂਰੀ ਤੇ ਹੋਰ ਹਾਜ਼ਰ ਸਨ।


ਆਦਮਪੁਰ ਦੋਆਬਾ ਟੈਕਸੀ ਸਟੈਂਡ ਦੇ ਮੈਂਬਰਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਦਲੀਏ ਦਾ ਲੰਗਰ ਲਗਾਇਆ



ਆਦਮਪੁਰ (ਬਿਊਰੌ)- ਇਲਾਕੇ ਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਆਦਮਪੁਰ ਦੋਆਬਾ ਟੈਕਸੀ ਸਟੈਂਡ ਵੱਲੋਂ ਸਮੂਹ ਡਰਾਈਵਰ ਭਾਈਚਾਰੇ ਦੇ ਸਹਿਯੋਗ ਨਾਲ ਬੱਸ ਸਟੈਂਡ ਆਦਮਪੁਰ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਦਲੀਏ ਦਾ ਲੰਗਰ ਲਗਾਇਆ l ਆਦਮਪੁਰ ਵਿਖੇ ਸਮੂਹ ਡਰਾਈਵਰ ਭਾਈਚਾਰੇ ਵੱਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਤੇ ਦਲੀਏ ਦਾ ਲੰਗਰ ਛੱਕ ਕੇ ਬੱਸ ਸਟੈਂਡ ਚ ਸਵਾਰੀਆਂ ਤੇ ਲੋਕਾਂ ਨੇ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਹਰਕੀਰਤ ਸਿੰਘ ਢਿੱਲੋਂ, ਪ੍ਰਦੀਪ ਤੂਰ, ਅਮਰਜੀਤ ਸਿੰਘ ਦਿਓਲ ਨੇ ਦੱਸਿਆ ਕਿ ਬੱਸ ਵਿਖੇ ਹਰ ਸਾਲ ਸਮੂਹ ਡਰਾਈਵਰ ਭਾਈਚਾਰੇ ਠੰਡੇ ਮਿੱਠੇ ਜਲ ਦੀ  ਛਬੀਲ ਤੇ ਦਲੀਏ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਅੱਜ  ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਦਲੀਏ ਦੇ ਲੰਗਰ  ਦੀ ਸੇਵਾ ਜਤਿੰਦਰ ਸਿੰਘ ਢਿੱਲੋਂ, ਅੰਬੇ, ਅਸ਼ੋਕ  ਕੁਮਾਰ, ਮੰਗਲ ਸਿੰਘ, ਚੇਤਨ, ਰਾਹੁਲ, ਗੁਰਪ੍ਰੀਤ ਨੂਪੀ, ਮਲਕੀਤ ਸਿੰਘ, ਵਿੱਕੀ ਬੈਂਸ ਗੋਲਡੀ, ਗਿਆਨ ਚੰਦ, ਹਰਕਿਸ਼ਨ ਸਿੰਘ, ਰਿੱਕੀ, ਪ੍ਰੇਮ ਸਾਗਰ, ਬੱਬੂ, ਅਤੇ ਹੋਰ ਡਰਾਈਵਰ ਭਰਾਵਾ ਨੇ ਕੀਤੀ l

Saturday, 29 June 2024

हमेशा सच्चाई का साथ देना चाहिए : देवा जसविंदर कौर अंजू जी


इंगलैंड में श्री परमदेवा मंदिर कपूर पिंड वाले देवा जसविंदर कौर अंजू जी का श्रदालुओं ने किया सम्मान
अमरजीत सिंह जंडू सिंघा :
साउथहॉल समेत इंगलैंड के अलग-अलग शहरों में रहते सचखंडवासी महाराज श्री परमदेवा जी कपूर पिंड वालों के श्रदालुओं ने इंगलैंड के दौरे पर आए हुए जसविंदर कौर अंजू देवा जी मौजूदा गद्दीनशीन श्री परमदेवा माता वैष्णो मंदिर कपूर पिंड का भव्य स्वागत करते हुए एयरपोर्ट से उन्हें अपने निवास स्थान पर लाया गया और वहां पर उनका आशीर्वाद प्राप्त करते उन्हें सम्मानित किया। कपूर पिंड वाले देवा जी ने श्रदालुओं से मिलते हुए उन्हें महाराज श्री परमदेवा जी के दिखाए हुए मार्ग पर चलने के लिए प्रेरित किया। उन्होंने कहा कि हमें हमेशा सच्चाई का साथ देना चाहिए। जसविंदर कौर देवा जी के साथ नरिंदर सिंह सैनी, रविंदर सिंह सैनी, अनुरीत सैनी व अभय सैनी भी इगलैंड गए हुए हैं।
कैप्शन : इंगलैंड में कपूर पिंड वाले देवा जसविंदर कौर अंजू जी का सम्मान करते हुए महाराज श्री परमदेवा जी के श्रदालु।

ਪਿੰਡ ਜੈਤੇਵਾਲੀ ਵਿਖੇ 75ਵਾਂ ਸਲਾਨਾ ਜੋੜ ਮੇਲਾ ਮਨਾਇਆ


ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ, ਕੀਰਤਨ ਕਰਦੇ ਭਾਈ ਸਤਨਾਮ ਸਿੰਘ ਚਿਮਟਿਆ ਵਾਲੇ, ਤੇ ਸੱਜੇ ਹਾਜ਼ਰ ਸੰਗਤਾਂ।

ਦੂਰ ਦੁਰਾਡਿਉ ਭਾਰੀ ਗਰਮੀ ਦੇ ਬਾਵਜੂਦ ਸੰਗਤਾਂ ਨੇ ਜੋੜ ਮੇਲੇ ਦੇ ਸਮਾਗਮ ਵਿੱਚ ਭਰੀ ਹਾਜ਼ਰੀ

ਅਮਰਜੀਤ ਸਿੰਘ ਜੰਡੂ ਸਿਘਾ :
ਤਪ ਅਸਥਾਨ ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ (ਜਲੰਧਰ) ਵਿਖੇ 75ਵਾਂ ਸਲਾਨਾ ਜੋੜ ਮੇਲਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਨਾਮ ਸਿੰਘ ਹੁਸੈਨਪੁਰ ਚਿਮਟਿਆ ਵਾਲੇ, ਭਾਈ ਬਲਵੀਰ ਸਿੰਘ ਮਹਿਮੀ ਤਾਜਪੁਰ ਵਾਲੇ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਵਿੱਕੀ ਬਹਾਦੁਰਕੇ, ਗੋਲਡੀ ਮਾਲਵੇ ਵਾਲੇ, ਲਵਸ਼ ਹਰੀਪੁਰ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕੀਤਾ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ 10ਵੀਂ ਕਲਾਸ ਵਿਚੋਂ ਫਸਟ ਪੁਜ਼ੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਤ ਕ੍ਰਿਸ਼ਨ ਨਾਥ ਜੀ ਤੇ ਸਮੂਹ ਡੇਰਾ ਚਹੇੜੂ ਦੀ ਮੈਂਨੇਜ਼ਮੈਂਟ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਤੇ ਸੰਤ ਟਹਿਲ ਨਾਥ ਨੰਗਲ ਖੇੜਾ, ਮਹੰਤ ਅਵਤਾਰ ਦਾਸ ਚਹੇੜੂ, ਸੰਤ ਬਲਵੀਰ ਦਾਸ ਖੰਨੇ ਵਾਲੇ, ਸੰਤ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਕੁੱਲੀ ਵਾਲੀ ਸਰਕਾਰ ਤੇ ਹੋਰ ਮਹਾਂਪੁਰਸ਼ ਸਮਾਗਮ ਵਿੱਚ ਉਚੇਚੇ ਤੋਰ ਤੇ ਪੁੱਜੇ। ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸੰਤ ਮਹਾਂਪੁਰਸ਼ਾਂ ਵੱਲੋਂ ਮਨੁੱਖੀ ਜੀਵਨ ਵਾਸਤੇ ਕੀਤੇ ਪ੍ਰਉਪਕਾਰੀ ਕਾਰਜਾਂ ਬਾਰੇ ਜਾਣੂ ਕਰਵਾਇਆ, ਉਨ੍ਹਾਂ ਸਰਬੱਤ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਤੇ ਸੇਵਾ ਕਰਨ ਲਈ ਪ੍ਰੇਰਿਆ। ਸਟੇਜ ਸਕੱਤਰ ਦੀ ਸੇਵਾ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਪਵਨ ਕੁਮਾਰ ਬੈਂਸ, ਚਮਨ ਲਾਲ ਜੱਸਲ ਇਟਲੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸੂਬੇਦਾਰ ਲਹਿਬਰ ਸਿੰਘ, ਬਿੰਦਰ ਜੈਤੇਵਾਲੀ, ਭਗਤ ਰਾਮ, ਕਾਂਸ਼ੀ ਰਾਮ, ਰਾਮ ਦਾਸ ਪਵਾਰ, ਸੁਮਿੱਤਰੀ ਦੇਵੀ, ਊਸ਼ਾ ਰਾਣੀ, ਮਨਜੀਤ ਕੌਰ, ਹਰਦੀਪ ਕੌਰ ਪਿ੍ਰੰਸੀਪਲ, ਮਾ. ਮੋਹਣ ਲਾਲ ਸ਼ਿੰਗਾਰੀ, ਸੋਮ ਨਾਥ, ਅਸ਼ੋਕ ਕੁਮਾਰ, ਨੀਟਾ, ਮਾਣੀ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੇ ਸਮੂਹ ਅਧਿਆਪਕ ਬੱਚੇ ਤੇ ਹੋਰ ਸੇਵਾਦਾਰ ਹਾਜ਼ਰ ਸਨ।  

ਡੀਐਸਪੀ ਕਰਤਾਰਪੁਰ ਪਲਵਿੰਦਰ ਸਿੰਘ ਨੇ 100 ਬੂਟਾ ਲਗਾਉਣ ਦੀ ਕੀਤੀ ਸ਼ੁਰੂਆਤ



ਪ੍ਰਵੀਨ ਕੁਮਾਰ ਬੋਲੀਨਾ ਦੇ ਉਪਰਾਲੇ ਤੇ ਨੋਜਵਾਨਾਂ ਦੇ ਸਹਿਯੋਗ ਨਾਲ ਪਿੰਡ ਮੁਬਾਰਕਪੁਰ ਵਿੱਚ 100 ਬੂਟੇ ਲਗਾਏ
ਅਮਰਜੀਤ ਸਿੰਘ ਜੰਡੂ ਸਿੰਘਾ- ਰੁੱਖ ਲਗਾਉਣਾਂ ਹਰ ਇੱਕ ਮਨੁੱਖ ਦਾ ਪਹਿਲਾ ਫਰਜ਼ ਹੈ ਜੋ ਕਿ ਹਰ ਇੱਕ ਨੂੰ ਨਿਭਾਉਣਾਂ ਚਾਹੀਦਾ ਹੈ। ਰੁੱਖਾਂ ਤੋਂ ਬਿਨ੍ਹਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਕਿਉਂਕਿ ਰੁੱਖ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ ਤਾਂ ਹੀ ਇਸ ਧਰਤੀ ਤੇ ਮਨੁੱਖਤਾਂ ਜਿਉਦਾ ਰਹਿ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀਐਸਪੀ ਕਰਤਾਰਪੁਰ ਪਲਵਿੰਦਰ ਸਿੰਘ ਨੇ ਪਿੰਡ ਮੁਬਾਰਕਪੁਰ ਵਿਖੇ 100 ਬੂਟੇ ਲਗਾਉਣ ਦੀ ਸ਼ੁਰੂਆਤੀ ਰਸਮ ਮੌਕੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਕਿ ਹਰ ਮੁਨੱਖ ਵੱਧ ਤੋਂ ਵੱਧ ਪੌਦੇ ਲਗਾਵੇ। ਤਾਂ ਜੋ ਰੁੱਖਾਂ ਤੋਂ ਸਾਨੂੰ ਸ਼ੁੱਧ ਵਾਤਾਵਰਨ ਮੁਹੱਈਆਂ ਹੋ ਸਕੇ। ਅੱਜ ਇਹ ਬੂਟੇ ਲਗਾਉਣ ਦਾ ਉਪਰਾਲਾ ਪਿੰਡ ਬੋਲੀਨਾ ਦੇ ਸਮਾਜ ਸੇਵੀ ਪ੍ਰਵੀਨ ਕੁਮਾਰ ਦੇ ਉਪਰਾਲੇ ਨਾਲ ਕੀਤਾ ਗਿਆ। ਇਸ ਮੌਕੇ ਪ੍ਰਵੀਨ ਕੁਮਾਰ ਤੇ ਨੋਜਵਾਨਾਂ ਨੇ ਜਿਥੇ ਪਿੰਡ ਵਿੱਚ 100 ਬੂਟੇ ਲਗਾਏ ਉਥੇ ਨੰਨੇ ਬਚਿਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਵੰਡਿਆ। ਇਸ ਮੌਕੇ ਡੀਐਸਪੀ ਕਰਤਾਰਪੁਰ ਪਲਵਿੰਦਰ ਸਿੰਘ ਨੂੰ ਪ੍ਰਵੀਨ ਕੁਮਾਰ ਤੇ ਨੋਜਵਾਨਾਂ ਨੇ ਪੋਦਿਆਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਵੀਨ ਕੁਮਾਰ ਨੇ ਇਕੱਠੇ ਹੋਏ ਸਮੂਹ ਪਿੰਡ ਵਾਸੀਆਂ ਤੇ ਲਾਗਲੇ ਪਿੰਡਾਂ ਦੇ ਸਰਪੰਚਾਂ, ਪੰਚਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬਲਜੀਤ ਸਿੰਘ ਸ਼ੇਖੇ, ਸਰਪੰਚ ਮੱਘਰ ਸਿੰਘ, ਪ੍ਰਵੀਨ ਬੰਗੜ, ਰਾਣੀ, ਜਸਵਿੰਦਰ ਕੌਰ, ਸੀਤਾ ਰਾਣੀ, ਗੁਰਮੀਤ ਕੌਰ, ਰਾਮ ਪਾਲ, ਵਿਜੇ ਕੁਮਾਰ, ਪ੍ਰਕਾਸ਼ ਰਾਮ, ਚਰਨ ਸਿੰਘ, ਤੋਤਾ ਰਾਮ, ਚਰਨਜੀਤ, ਕਮਲਾ ਦੇਵੀ, ਰਵੀ ਸ਼ੇਖੇ, ਹਰਮੇਸ਼ ਲਾਲ, ਸੋਮ ਨਾਥ, ਰਾਜ ਰਾਣੀ, ਨਿੰਦਰਪਾਲ ਲੰਬਰਦਾਰ, ਨਵਜੋਤ ਕੁਮਾਰ, ਕੰਪੀ ਪਤਾਰਾ, ਪਾਲੀ ਰਾਮ ਤੇ ਹੋਰ ਹਾਜ਼ਰ ਸਨ।

Thursday, 27 June 2024

ਪਿੰਡ ਜੈਤੇਵਾਲੀ ਵਿਖੇ ਨਿਸ਼ਾਨ ਸ਼ਾਹਿਬ ਦੀ ਰਸਮ ਨਾਲ 75ਵੇਂ ਸਲਾਨਾ ਜੋੜ ਮੇਲੇ ਦੀ ਹੋਈ ਅਰੰਭਤਾ



ਅਮਰਜੀਤ ਸਿੰਘ ਜੰਡੂ ਸਿਘਾ-
ਤਪ ਅਸਥਾਨ ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਜਲੰਧਰ ਵਿਖੇ ਨਿਸ਼ਾਨ ਸ਼ਾਹਿਬ ਦੀ ਰਸਮ ਨਾਲ 75ਵੇਂ ਸਲਾਨਾ ਜੋੜ ਮੇਲੇ ਦੀ ਅਰੰਭਤਾ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਹੋਈ। ਇਨ੍ਹਾਂ ਦੋ ਦਿਨਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਜੈਤੇਵਾਲੀ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਵੱਲੋਂ ਸਾਰੇ ਨਗਰ ਦੀ ਪ੍ਰਕਰਮਾਂ ਕੀਤੀ ਗਈ। ਇਹ ਪ੍ਰਕਰਮਾਂ ਮੌਕੇ ਸੰਗਤਾਂ ਗੁ. ਸਿੰਘ ਸਭਾ, ਤੇ ਪਵਾਰ ਜਠੇਰਿਆਂ ਦੇ ਸਥਾਨ ਤੇ ਪੁੱਜੀਆਂ। ਜਿਥੇ ਸੰਤ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਨਗਰ ਦੇ ਸੇਵਾਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਫਲ ਫਰੂਟ, ਠੰਡੇ, ਤੇ ਗੁਰੂ ਕੇ ਲੰਗਰ ਸੰਗਤਾਂ ਨੂੰ ਬੜੇ ਸਤਿਕਾਰ ਨਾਲ ਛਕਾਏ ਗਏ। ਸਰਬੱਤ ਸੰਗਤਾਂ ਤਪ ਅਸਥਾਨ ਕੁਟੀਆਂ ਸੰਤ ਬਾਬਾ ਫੂਲ ਨਾਥ ਜੀ ਵਿਖੇ ਪੁੱਜਣ ਤੇ ਸਮੂਹ ਸੰਗਤਾਂ ਵਲੋਂ ਨਿਸ਼ਾਨ ਸਾਹਿਬ ਜੀ ਦੀ ਰਸਮ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਦੇਖਰੇਖ ਹੇਠ ਨਿਭਾਈ ਗਈ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
  

ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਸ 75ਵੇਂ ਜੋੜ ਮੇਲੇ ਦੇ ਸਬੰਧ ਵਿੱਚ 28 ਜੂਨ ਨੂੰ ਸਵੇਰੇ 11 ਵਜੇ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਜਾਣਗੇ। ਉਪਰੰਤ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਸਤਨਾਮ ਸਿੰਘ ਹੁਸੈਨਪੁਰ ਚਿਮਟਿਆ ਵਾਲੇ, ਭਾਈ ਬਲਵੀਰ ਸਿੰਘ ਮਹਿਮੀ ਤਾਜਪੁਰ ਵਾਲੇ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ ਵਾਲੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕਰਨਗੇ। ਉਪਰੰਤ ਸੰਤ ਪ੍ਰਵੱਚਨ ਹੋਣਗੇ। ਡੇਰਾ ਸੰਤ ਬਾਬਾ ਫੂਲ ਨਾਥ ਜੀ ਚਹੇੜੂ ਦੀ ਸਮੂਹ ਮੈਨੇਂਜਮੈਂਟ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਮਹੰਤ ਅਵਤਾਰ ਦਾਸ ਚਹੇੜੂ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਹੈੱਡ ਗ੍ਰੰਥੀ ਪ੍ਰਵੀਨ ਕੁਮਾਰ, ਪਵਨ ਕੁਮਾਰ ਬੈਂਸ ਐਡਵੋਕੇਟ, ਚਮਨ ਲਾਲ ਜੱਸਲ ਇਟਲੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸੂਬੇਦਾਰ ਲਹਿਬਰ ਸਿੰਘ, ਬਿੰਦਰ ਜੈਤੇਵਾਲੀ, ਭਗਤ ਰਾਮ, ਕਾਂਸ਼ੀ ਰਾਮ, ਰਾਮ ਦਾਸ ਪਵਾਰ, ਸੁਮਿਤਰੀ ਦੇਵੀ, ਊਸ਼ਾ ਰਾਣੀ, ਮਨਜੀਤ ਕੌਰ, ਹਰਦੀਪ ਕੌਰ ਪਿ੍ਰੰਸੀਪਲ, ਮਾ. ਮੋਹਣ ਲਾਲ ਸ਼ਿੰਗਾਰੀ, ਸੋਮ ਨਾਥ, ਅਸ਼ੋਕ ਕੁਮਾਰ, ਅਮਿਤ ਪਵਾਰ ਤੇ ਹੋਰ ਸੇਵਾਦਾਰ ਹਾਜ਼ਰ ਸਨ।    
ਕੈਪਸ਼ਨ- ਨਿਸ਼ਾਨ ਸਾਹਿਬ ਜੀ ਦੀ ਰਸਮ ਮੌਕੇ ਹਾਜ਼ਰ ਕ੍ਰਿਸ਼ਨ ਨਾਥ ਮਹਾਰਾਜ ਜੀ, ਸੇਵਾਦਾਰ ਤੇ ਸੰਗਤਾਂ।


Wednesday, 26 June 2024

ਸਮਾਜ ‘ਚ ਨਸ਼ਿਆਂ ਦੇ ਖਾਤਮੇ ਲਈ ਵਚਨਬੱਧ ਹੈ ਪੁਲਿਸ ਪ੍ਰਸ਼ਾਸਨ - ਰੁਪਿੰਦਰ ਕੌਰ

ਫਗਵਾੜਾ, 26 ਜੂਨ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਵਲੋਂ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਨਸ਼ਾ ਖੋਰੀ ਵਿਰੁੱਧ ਵਿਸ਼ਵ ਨਸ਼ਾਖੋਰੀ ਵਿਰੋਧੀ ਦਿਵਸ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਐਸ.ਪੀ. ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਫਗਵਾੜਾ, ਇੰਜੀ. ਹਰਦੀਪ ਕੁਮਾਰ ਐਡੀਸ਼ਨਲ ਐਸ.ਈ ਅਤੇ ਐਕਸ.ਈ.ਐਨ. ਪਾਵਰਕਾਮ ਫਗਵਾੜਾ, ਲਹਿੰਬਰ ਰਾਮ ਐਸ.ਐਮ.ਓ. ਫਗਵਾੜਾ, ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ, ਡਾ: ਸੰਜੀਵ ਲੋਚਨ ਦਿਮਾਗੀ ਰੋਗਾਂ ਦੀ ਮਾਹਿਰ ਸਿਵਲ ਹਸਪਤਾਲ ਫਗਵਾੜਾ, ਹਾਕੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਪ੍ਰਧਾਨ ਪੰਜਾਬ ਸਪੋਰਟਸ ਵਿੰਗ (ਆਪ), ਅਵਤਾਰ ਸਿੰਘ ਮੰਡ ਨੈਸ਼ਨਲ ਸੈਕਟਰੀ (ਭਾਜਪਾ), ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ (ਆਪ), ਜਤਿੰਦਰ ਸਿੰਘ ਕੁੰਦੀ ਇੰਟਰਨੈਸ਼ਨਲ ਡਾਇਰੈਕਟਰ ਅਲਾਇੰਸ ਸ਼ਾਮਲ ਹੋਏ। ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਮਾਜ ਵਿਚੋਂ ਨਸ਼ੇ ਖ਼ਤਮ ਕਰਨ ਲਈ ਪੂਰੇ ਯਤਨ ਕਰ ਰਿਹਾ ਹੈ ਅਤੇ ਇਸ ਸਬੰਧ ‘ਚ ਉਹਨਾ ਵਲੋਂ ਸਮਾਜ ਦੇ ਹਰ ਵਰਗ ਦੇ ਲੋਕਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨਾ ਸਿਰਫ ਉਹਨਾ ਨਸ਼ਾ ਤਸਕਰਾਂ ਦਾ ਚਿਹਰਾ ਮੋਹਰਾ ਨੰਗਾ ਕਰੇਗਾ, ਜਿਹੜੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ, ਸਗੋਂ ਉਹਨਾ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਵੀ ਤਤਪਰਤਾ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਕਿਹਾ ਕਿ ਨਫ਼ਰਤ ਹਮੇਸ਼ਾ ਨਸ਼ੇ ਤੋਂ ਕਰਨੀ ਚਾਹੀਦੀ ਹੈ, ਨਸ਼ੇੜੀ ਵਿਆਕਤੀ ਤੋਂ ਨਹੀਂ। ਨਸ਼ਾ ਕਰਨ ਦੇ ਆਦੀ ਵਿਅਕਤੀ ਦੀ ਕੌਂਸਲਿੰਗ ਕਰਕੇ ਨਸ਼ਾ ਤਿਆਗ ਦੇਣ ਲਈ ਮਾਨਸਿਕ ਤੌਰ ਤੇ ਉਸਨੂੰ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਉਹ ਸਮਾਜ ‘ਚ ਇਕ ਵਧੀਆ ਤੇ ਤੰਦਰੁਸਤ ਨਸ਼ਾ ਰਹਿਤ ਜੀਵਨ ਜਿਉਂ ਸਕੇ। ਇਸ ਸਮੇਂ ਸੰਤੋਸ਼ ਕੁਮਾਰ ਗੋਗੀ ਨੇ ਸਮਾਜ ਵਿੱਚ ਨਸ਼ੇ ਖ਼ਤਮ ਕਰਨ ਲਈ ਕਿਹਾ। ਉਹਨਾ ਆਪਣੇ ਵਿਸਥਾਰਤ ਭਾਸ਼ਨ ‘ਚ ਨਸ਼ਿਆਂ ਦੇ ਕਾਰਨਾਂ, ਵਿੱਚ ਬੇਰੁਜ਼ਗਾਰੀ, ਅਨਪੜ੍ਹਤਾ, ਮਾਪਿਆਂ ਵਲੋਂ ਬੱਚਿਆਂ ਦੀ ਅਣਦੇਖੀ ਅਤੇ ਵੱਧ ਰਹੇ ਸੋਸ਼ਨ ਮੀਡੀਆ ਪ੍ਰਭਾਵ ਨੂੰ ਠਹਿਰਾਇਆ। ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸਮਾਜ ਵਿੱਚ ਮੁਢ ਕਦੀਮ ਤੋਂ ਨਸ਼ੇ ਹਨ, ਪਰ ਇਸ ਵੇਲੇ ਪੰਜਾਬੀ ਸਮਾਜ ਬੁਰੀ ਤਰ੍ਹਾਂ ਨਸ਼ਿਆਂ ਤੋਂ ਗ੍ਰਸਤ ਹੈ। ਲਹਿੰਬਰ ਰਾਮ ਐਸ.ਐਮ.ਓ. ਨੇ ਕਿਹਾ ਕਿ ਨਸ਼ਾ ਇੱਕ ਬੀਮਾਰੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈ ਦੀ ਤਾਂ ਲੋੜ ਹੈ ਹੀ, ਸਗੋਂ ਪਰਿਵਾਰ, ਸਮਾਜ ਦੀ ਵੀ ਨਸ਼ੱਈ ਵਲੋਂ ਨਸ਼ਾ ਛੱਡਾਉਣ ‘ਚ ਵਿਸ਼ੇਸ਼ ਭੂਮਿਕਾ ਹੈ। ਐਸ.ਪੀ. ਫਗਵਾੜਾ ਨੇ ਆਪਣੇ ਹੱਥੀਂ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਸਟਿੱਕਰ ਰਲੀਜ਼ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾ-ਖ਼ੂਬੀ ਨਿਭਾਈ। ਸਭਾ ਵਲੋਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਹਿਯੋਗ ਲਈ ਨਹਿਰੂ ਯੁਵਾ ਕੇਂਦਰ ਅਤੇ ਸਮੂਹ ਮਹਿਮਾਨਾਂ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਾਬਾ ਮੁਖਤਿਆਰ ਸਿੰਘ ਮੈਨੇਜਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ, ਮੈਡਮ ਕਮਲੇਸ਼ ਸੰਧੂ ਪ੍ਰਧਾਨ ਸਕੇਪ ਸਾਹਿਤਕ ਸੰਸਥਾ, ਰਮਨ ਨਹਿਰਾ, ਸਰਬਰ ਗੁਲਾਮ ਸੱਬਾ, ਗੁਰਦੀਪ ਕੰਗ, ਬਖਸ਼ੀਸ਼ ਸਿੰਘ, ਮੈਨੇਜਰ ਜਗਜੀਤ ਸੇਠ, ਸਾਹਿਬਜੀਤ ਸਾਬੀ, ਮਨਦੀਪ ਬਾਸੀ, ਜਨਰਲ ਸਕੱਤਰ ਡਾ: ਵਿਜੈ ਕੁਮਾਰ, ਰਾਕੇਸ਼ ਕੋਛੜ, ਰਵਿੰਦਰ ਸਿੰਘ ਰਾਏ, ਡਾ: ਕੁਲਦੀਪ ਸਿੰਘ, ਰਾਜ ਬਸਰਾ, ਸਵਿਤਾ ਪਰਾਸ਼ਰ ਯੋਗ ਅਚਾਰੀਆ, ਪ੍ਰੇਮ ਕੌਰ ਚਾਨਾ, ਨਰਿੰਦਰ ਸੈਣੀ, ਰਾਜਕੁਮਾਰ ਰਾਜਾ, ਗੁਰਦੀਪ ਸਿੰਘ ਤੁੱਲੀ, ਮੈਡਮ ਸੁਧਾ ਬੇਦੀ, ਜੁਨੇਸ਼ ਜੈਨ, ਪਰਮਜੀਤ ਰਾਏ, ਮੈਡਮ ਤਨੂੰ, ਮੈਡਮ ਸਪਨਾ, ਮੈਡਮ ਸ਼ਾਰਧਾ, ਮੈਡਮ ਰਮਨਦੀਪ ਕੌਰ, ਮੈਡਮ ਆਸ਼ੂ ਬੱਗਾ, ਸੁਖਦੇਵ ਗੰਡਵਾ ਕਵੀ, ਮਨੋਜ ਫਗਵਾੜਵੀ ਕਵੀ, ਹਰਚਰਨ ਭਾਰਤੀ ਕਵੀ, ਅਸ਼ੋਕ ਸ਼ਰਮਾ, ਸੁਖਦੇਵ ਲਾਡੀ, ਵਿੱਕੀ ਸਿੰਘ, ਵਿਜੈ ਬੰਗਾ, ਰਾਮ ਕਿਸ਼ਨ ਭੱਟੀ, ਅਨੂਪ ਦੁੱਗਲ, ਘਣਸ਼ਾਮ, ਧਨੰਜੇ, ਵਿਕਾਸ, ਸੂਰਜ, ਰੋਹਿਤ, ਸੌਰਭ, ਰਣਜੀਤ, ਹਰਵਿੰਦਰ ਸਿੰਘ, ਗੁਰਸ਼ਰਨ ਬਾਸੀ, ਮੁਸਕਾਨ, ਪ੍ਰੀਆ, ਆਰਤੀ, ਕੁਲਦੀਪ, ਕਿਰਨ, ਖੁਸ਼ੀ, ਈਸ਼ਾ, ਮਨਦੀਪ, ਰਜਨੀ, ਨਿਸ਼ਾ, ਕਾਜਲ, ਜੈਸਮੀਨ, ਹਰਜੋਤ, ਸੰਜਨਾ, ਰਾਧਿਕਾ, ਪਲਕ, ਮੇਘਾ, ਰਵੀਨਾ, ਨੀਲਾਕਸ਼ੀ, ਮਨਵੀਰ, ਸ਼ਿਲਪੀ, ਰਮਨ, ਸੁਨੈਨਾ, ਅਨੂ, ਸੋਨੀਆ, ਨੇਹਾ, ਜੋਤੀ, ਰੋਜ਼ੀ ਰਾਏ, ਸਨੇਹਾ, ਗੀਤਾ, ਦਲਜੀਤ ਕੌਰ, ਰਸ਼ਮੀ, ਪਲਕ, ਹਰਪ੍ਰੀਤ, ਕੋਮਲ, ਮਨਪ੍ਰੀਤ, ਜਸਪ੍ਰੀਤ, ਰੰਜਨਾ ਹਾਜ਼ਰ ਸਨ।



ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ’ਤੇ ਬਲੱਡ ਬੈਂਕ ਨੇ ਨਸ਼ਾ ਛੱਡਣ ਵਾਲੇ ਦਸ ਨੌਜਵਾਨਾਂ ਦਾ ਕੀਤਾ ਸਨਮਾ

ਫਗਵਾੜਾ 26 ਜੂਨ (ਸ਼ਿਵ ਕੋੜਾ) ਬਲੱਡ ਬੈਂਕ ਫਗਵਾੜਾ ਦੇ ਚੇਅਰਮੈਨ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਪੁਲਿਸ ਸਾਂਝ ਕੇਂਦਰ ਫਗਵਾੜਾ ਦੇ ਸਹਿਯੋਗ ਨਾਲ ਵਿਸ਼ਵ ਨਸ਼ਾ ਵਿਰੋਧੀ ਦਿਵਸ ਸਬੰਧੀ ਸਮਾਗਮ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਐਸ.ਐਮ.ਓ. ਫਗਵਾੜਾ ਡਾ: ਲੈਹੰਬਰ ਰਾਮ ਨੇ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਸਰਵਣ ਸਿੰਘ ਬੱਲ ਹਾਜ਼ਰ ਹੋਏ ਜਦਕਿ ਮੁੱਖ ਬੁਲਾਰੇ ਵਜੋਂ ਲੇਡੀ ਡਾਕਟਰ ਸੰਜੀਵ ਲੋਚਨ ਇੰਚਾਰਜ ਨਸ਼ਾ ਛੁਡਾਓ ਸੈਂਟਰ ਫਗਵਾੜਾ ਨੇ ਹਾਜ਼ਰੀ ਲਗਵਾਈ। ਉਨ੍ਹਾਂ ਨੌਜਵਾਨਾਂ ਵਿੱਚ ਵੱਧ ਰਹੇ ਨਸ਼ਿਆਂ ਸਬੰਧੀ ਅਹਿਮ ਤੱਥਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਨਸ਼ੇ ਦਾ ਮੁੱਖ ਕਾਰਨ ਮਾਨਸਿਕ ਤਨਾਅ ਹੈ। ਜੋ ਕਿਸੇ ਵੀ ਕਾਰਨ ਹੋ ਸਕਦਾ ਹੈ। ਜਿਸ ਵਿੱਚ ਅਸਫਲਤਾ ਦੀ ਨਿਰਾਸ਼ਾ, ਇਕੱਲਤਾ, ਪਰਿਵਾਰਕ ਕਲੇਸ਼ ਆਦਿ ਸ਼ਾਮਲ ਸਨ। ਸਮਾਗਮ ਦੌਰਾਨ ਸ਼ਾਲਿਨੀ ਗਰੁੱਪ ਦੇ ਵਿਦਿਆਰਥੀਆਂ ਨੇ ਮਿਸ ਆਂਚਲ ਦੀ ਅਗਵਾਈ ਨਸ਼ਿਆਂ ਦੀ ਬੁਰਾਈ ਸਬੰਧੀ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਮੁੱਖ ਬੁਲਾਰੇ ਵੱਲੋਂ ਯੋਗ ਜਵਾਬ ਦੇ ਕੇ ਵਿਦਿਆਰਥੀਆਂ ਦੀ ਉਤਸੁਕਤਾ ਨੂੰ ਸ਼ਾਂਤ ਕੀਤਾ ਗਿਆ। ਡੀ.ਐਸ.ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋਂ ਮੁਕਾਉਣ ਲਈ ਸਮਾਜ ਦੇ ਜਾਗਰੂਕ ਵਰਗ ਨੂੰ ਵੀ ਯੋਗਦਾਨ ਪਾਉਣਾ ਪਵੇਗਾ। ਐਸ.ਐਮ.ਓ ਡਾ: ਲਹਿੰਬਰ ਰਾਮ, ਡਾ: ਜੇ.ਐਸ. ਵਿਰਕ, ਸਾਬਕਾ ਪ੍ਰਧਾਨ ਆਈ.ਐਮ.ਏ., ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ, ਪੰਜਾਬੀ ਲੇਖਕ ਮਹਿੰਦਰ ਸਿੰਘ ਸੋਢੀ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਨਸ਼ੇੜੀਆਂ ਨਾਲ ਹਮਦਰਦੀ ਨੂੰ ਵੀ ਇਲਾਜ ਦਾ ਹਿੱਸਾ ਦਸਦਿਆਂ ਨਸ਼ੇੜੀ ਦੀ ਬਜਾਏ ਨਸ਼ੇ ਨਾਲ ਨਫਰਤ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਨਸ਼ਾ ਛੱਡਣ ਵਾਲੇ ਦਸ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਸ਼ੇ ਦੀ ਆਦਤ ਦੇ ਸ਼ਿਕਾਰ ਹੋਰ ਨੌਜਵਾਨਾਂ ਨੂੰ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਨਸੀਹਤ ਦਿੱਤੀ ਗਈ। ਇਸ ਮੌਕੇ ਆਰੀਆ ਮਾਡਲ ਸਕੂਲ ਦੇ ਅਧਿਆਪਕ, ਸਰਕਾਰੀ ਸਕੂਲ ਦੇ ਅਧਿਆਪਕ, ਸਾਂਝ ਕੇਂਦਰ ਦੇ ਮੈਂਬਰ ਰਵਿੰਦਰ ਰਾਏ, ਏ.ਐਸ.ਆਈ. ਵਰਿੰਦਰ ਸਿੰਘ, ਏ.ਐਸ.ਆਈ ਰਛਪਾਲ ਸਿੰਘ, ਐੱਸ.ਆਈ. ਨਿਰਮਲ ਸਿੰਘ, ਰੀਡਰ ਟੂ ਐਸ.ਪੀ. ਅਮਰੀਕ ਸਿੰਘ, ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਗੁਰਦੀਪ ਸਿੰਘ ਤੁਲੀ, ਪ੍ਰੇਮਪਾਲ ਸਰੋਏ, ਤਾਰਾ ਚੰਦ ਚੁੰਬਰ, ਰੂਪ ਲਾਲ, ਗੁਲਾਬ ਸਿੰਘ ਠਾਕੁਰ, ਰਾਮ ਕੁਮਾਰ, ਮੋਹਨ ਲਾਲ ਤਨੇਜਾ, ਵਾਈਸ ਪ੍ਰਿੰਸੀਪਲ ਮੋਨਿਕਾ ਸੱਭਰਵਾਲ, ਸੁਧੀਰ ਸ਼ਰਮਾ, ਵਿਸ਼ਵਾਮਿੱਤਰ ਸ਼ਰਮਾ ਅਤੇ ਮਾਸਟਰ ਸਿਆਲ ਆਦਿ ਹਾਜ਼ਰ ਸਨ।
 

Tuesday, 25 June 2024

ਮਾਨਸੂਨ ਦੇ ਮੱਦੇਨਜ਼ਰ ਲੋੜੀਂਦੀਆਂ ਤਿਆਰੀਆਂ ਮੁਕੰਮਲ : ਜਿੰਪਾ


ਫਗਵਾੜਾ, 25 ਜੂਨ (ਸ਼ਿਵ ਕੋੜਾ)-
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਸ਼ਰਮਾ (ਜਿੰਪਾ) ਨੇ ਅੱਜ ਇਥੇ ਵਿਭਾਗ ਦੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਦੀਆਂ ਦੋ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਮੁਤਾਬਕ ਇਨ੍ਹਾਂ ਮੰਗਾਂ ਸਬੰਧੀ ਆਉਂਦੇ ਸਮੇਂ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਦੋਵਾਂ ਜਥੇਬੰਦੀਆਂ ਦੇ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਆਗੂਆਂ ਨਾਲ ਸਥਾਨਕ ਨਗਰ ਨਿਗਮ ਕੰਪਲੈਕਸ ਵਿਖੇ  ਗੱਲਬਾਤ ਉਪਰੰਤ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਸ਼ਰਮਾ (ਜਿੰਪਾ) ਨੇ ਦੱਸਿਆ ਕਿ ਇਨ੍ਹਾਂ ਰੰਗਾਂ ਸਬੰਧੀ ਪੂਰੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬਲਾਕ ਰਿਸੋਰਸ ਕੋਆਰਡੀਨੇਟਰਾਂ ਦੇ ਅਹਿਮ ਮਸਲਿਆਂ ਬਾਬਤ ਪਹਿਲਾਂ ਵੀ ਵਿੱਤ ਵਿਭਾਗ ਕੋਲ ਪਹੁੰਚ ਕੀਤੀ ਗਈ ਸੀ ਅਤੇ ਆਉਂਦੇ ਦਿਨਾਂ ਵਿੱਚ ਮੁੜ ਇਹ ਮੰਗਾਂ ਪ੍ਰਵਾਨ ਕਰਵਾਉਣ ਲਈ ਸਬੰਧਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮ ਵਰਗ ਦੇ ਜਾਇਜ਼ ਮਸਲਿਆਂ ਦੇ ਫੌਰੀ ਨਿਪਟਾਰੇ ਲਈ ਤਤਪਰ ਅਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਵੀ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਜਥੇਬੰਦੀਆਂ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਮਸਲਿਆਂ ਬਾਰੇ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਬਿਹਤਰੀਨ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਦਾ ਸਮੇਂ-ਸਮੇਂ ਸਿਰ ਬਣਦਾ ਮਾਣ-ਸਤਿਕਾਰ ਲਾਜ਼ਮੀ ਕੀਤਾ ਜਾਵੇਗਾ  ਮਾਨਸੂਨ ਦੇ ਮੱਦੇਨਜ਼ਰ ਤਿਆਰੀਆਂ ਸਬੰਧੀ ਪੁੱਛੇ ਜਾਣ ’ਤੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਸ਼ਰਮਾ (ਜਿੰਪਾ) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਫ਼ਤ ਪ੍ਰਬੰਧਨ ਵਿਭਾਗ ਪੂਰੇ ਸੂਬੇ ਅੰਦਰ ਅਜਿਹੀ ਸਥਿਤੀ ’ਤੇ ਨਜ਼ਰਸਾਨੀ ਕਰ ਰਿਹਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਸੁਚੱਜੇ ਢੰਗ ਨਾਲ ਨਜਿੱਠਿਆ ਜਾ ਸਕੇ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਅਮਿਤ ਤਲਵਾੜ, ਮੁੱਖ ਇੰਜਨੀਅਰ ਜਸਵੀਰ ਸਿੰਘ ਤੋਂ ਜਥੇਬੰਦੀਆਂ ਦੇ ਆਗੂ ਅਤੇ ਅਧਿਕਾਰੀ ਵੀ ਮੌਜੂਦ ਸਨ।

ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਨਿਗਮ ਪ੍ਰਸ਼ਾਸ਼ਨ ਵੱਲੋਂ ਅਗਾਊਂ ਤਿਆਰੀਆਂ ਸ਼ੁਰੂ- ਕਮਿਸ਼ਨਰ


ਫਗਵਾੜਾ (ਸ਼ਿਵ ਕੋੜਾ)-
ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਅੱਜ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਫਗਵਾੜਾ ਦੇ ਅਧਿਕਾਰੀਆਂ ਨਾਲ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਨਿਗਮ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਅਗਾਊਂ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ। ਸ਼੍ਰੀਮਤੀ ਕਲੇਰ ਵੱਲੋਂ ਇਸ ਦੌਰਾਨ ਮੁਹੱਲਾ ਰਤਨਪੁਰਾ ਅਤੇ ਮਨਸਾ ਦੇਵੀ ਨਗਰ ਵਿਖੇ ਚੱਲ ਰਹੇ ਸੀਵਰੇਜ਼ ਦੇ ਕੰਮ ਦੀ ਸਫਾਈ ਦੀ ਚੈਕਿੰਗ ਕੀਤੀ। ਉਨ੍ਹਾਂ ਮੌਕੇ 'ਤੇ ਹਾਜ਼ਰ ਸੀਵਰਮੈਨਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੀਵਰਮੈਨਾਂ ਦਾ ਕੰਮ ਸਭ ਤੋਂ ਮੁਸ਼ਕਿਲ ਵਾਲਾ ਕੰਮ ਹੁੰਦਾ ਹੈ ਅਤੇ ਇਹ ਸੀਵਰਮੈਨ ਸ਼ਹਿਰ ਦੇ ਸੀਵਰੇਜ਼ ਦੀ ਦੇਖ—ਰੇਖ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ। ਸ਼੍ਰੀਮਤੀ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੇਨ ਸੀਵਰ ਲਾਈਨਾਂ ਦੀ ਸਫ਼ਾਈ ਸੁਪਰਸੱਕਰ ਮਸ਼ੀਨ ਦੇ ਨਾਲ ਕਰਵਾਈ ਜਾ ਚੁੱਕੀ ਹੈ ਅਤੇ ਹੁਣ ਰੂਟੀਨ ਵਿੱਚ ਸ਼ਹਿਰ ਦੇ ਅੰਦਰੂਨੀ ਏਰੀਏ ਦੀਆਂ ਸੀਵਰ ਲਾਈਨਾਂ ਦੀ ਸਫ਼ਾਈ ਦਾ ਕੰਮ ਜਾਰੀ ਹੈ। ਸੀਵਰ ਲਾਈਨਾਂ ਦੀ ਸਫ਼ਾਈ ਲਈ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਸੀਵਰ ਲਾਈਨਾਂ ਦੀ ਸਫ਼ਾਈ ਦੇ ਕੰਮ ਲਈ 1 Truck Mounted Jetting, 4 Mini Jetting Machine, 6 Engine and 2 Grab Bucket Machines ਉਪਕਰਨ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਲਈ ਨਿਗਮ ਪ੍ਰਸ਼ਾਸ਼ਨ ਹਰ ਸੰਭਵ ਯਤਨ ਕਰ ਰਿਹਾ ਹੈ। ਸ਼੍ਰੀਮਤੀ ਕਲੇਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸੀਵਰ ਲਾਈਨਾਂ ਨੂੰ ਸਾਫ਼ ਰੱਖਣ ਲਈ ਫਗਵਾੜਾ ਨਿਵਾਸੀ ਅਹਿਮ ਯੋਗਦਾਨ ਪਾ ਸਕਦੇ ਹਨ, ਉਨ੍ਹਾਂ ਕਿਹਾ ਕਿ ਹਰ ਨਾਗਰਿਕ ਇਹ ਪ੍ਰਣ ਲਵੇ ਕਿ ਕੋਈ ਵੀ ਗਾਰਬੇਜ਼ ਦੀ ਵਸਤੂ (ਭਾਵ ਪਲਾਸਟਿਕ ਲਿਫ਼ਾਫ਼ੇ, ਪਲਾਸਟਿਕ ਬੋਤਲਾਂ ਜਾਂ ਹੋਰ ਕਿਸਮ ਦੀ ਨਾ-ਨਸ਼ਟ ਹੋਣ ਯੋਗ ਵਸਤੂ) ਸੀਵਰ ਲਾਈਨਾਂ ਜਾਂ ਖੁੱਲ੍ਹੇ ਨਾਲਿਆਂ ਵਿੱਚ ਨਾ ਸੁੱਟਣ ਕਿਉਂਕਿ ਅਜਿਹੇ ਪ੍ਰਕਾਰ ਦੀਆਂ ਵਸਤੂਆਂ ਸੀਵਰੇਜ਼ ਨੂੰ ਬਲਾਕ ਕਰਦੀਆਂ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਹੋਂ ਪਾਉਂਦੀ। ਇਸ ਮੌਕੇ ਉਨ੍ਹਾਂ ਸ਼ਹਿਰਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਗਿੱਲੇ—ਸੁੱਕੇ ਕੂੜੇ ਨੂੰ ਅਲੱਗ—ਅਲੱਗ ਕਰਕੇ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਦੇਣ ਤਾਂ ਜੋ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ ਅਤੇ ਬਰਸਾਤ ਦੇ ਮੌਸਮ ਦੌਰਾਨ ਭਿਆਨਕ ਬਿਮਾਰੀਆਂ ਦੇ ਖ਼ਦਸ਼ੇ ਤੋਂ ਵੀ ਬਚਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਦੇ ਐੱਸ.ਡੀ.ਓ. ਪ੍ਰਦੀਪ ਚੌਟਾਨੀ ਅਤੇ ਸੀਵਰਮੈਨ ਹਾਜ਼ਰ ਸਨ।

ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਐਤਵਾਰ 7 ਜੁਲਾਈ ਨੂੰ


                 


ਫਗਵਾੜਾ/ਬਰੈਂਮਪਟਨ (ਸ਼ਿਵ ਕੌੜਾ)-
ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਐਤਵਾਰ 7 ਜੁਲਾਈ 2024 ਨੂੰ ਸ਼ਾਮ 6:00 ਵਜੇ ਜਗਨਨਾਥ ਮੰਦਰ ਬਰੈਂਮਪਟਨ 9893 ਟੋਰਵਰਮ ਰੋਡ ਬਰੈਂਮਪਟਨ ਕਨੈਡਾ ਤੋ ਸ਼ੁਰੂ ਹੋਵੇਗੀ ਇਸ ਸੰਬੰਧ ਵਿਚ ਸਾਡੇ  ਪੱਤਰਕਾਰ ਸ਼ਿਵ ਕੌੜਾ ਨਾਲ ਵਿਸ਼ੇਸ ਮੁਲਕਾਤ ਵਿਚ ਮੰਦਰ ਦੇ ਪੰਡਿਤ ਜੀ ਨੇ ਦੱਸਿਆ ਕਿ ਇਸ ਮੋਕੇ ਉੱਤੇ ਪਹਿਲੇ ਰੱਥ ਦੀ ਪੁਜਾ ਕੀਤੀ ਜਾਵੇਗੀ ਉਸ ਤੋਂ ਬਾਅਦ  ਭਜਨ ਕੀਰਤਨ ਕਰਦੇ ਹੋਏ ਰੱਥ ਯਾਤਰਾ ਸ਼ੁਰੂ ਹੋਵੇਗੀ ਰੱਥ ਯਤਰਾ ਤੋਂ ਬਾਅਦ ਰਾਤ 8 ਵਜੇ ਮਹਾਂ ਮੰਗਲ ਆਰਤੀ ਤੋਂ ਬਆਦ ਮਹਾਂ ਪ੍ਰਸਾਦ ਵੰਡਿਆ ਜਾਵੇਗਾ।

Monday, 24 June 2024

ਪਿੰਡ ਡਰੋਲੀ ਕਲਾਂ ਵਿੱਖੇ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਦੀ ਹੋਈ ਅਰੰਭਤਾ


ਆਦਮਪੁਰ/ਜਲੰਧਰ 24 ਜੂਨ (ਅਮਰਜੀਤ ਸਿੰਘ)-
ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ 24 ਜੂਨ ਨੂੰ ਹੋਈ ਹੈ। ਇਹ ਦਸਤਾਰ ਸਿਖਲਾਈ ਕੈਂਪ ਦਾ ਉਪਰਾਲਾ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਡਰੋਲੀ ਕਲਾਂ ਤੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਇਸ ਦਸਤਾਰ ਸਿਖਲਾਈ ਕੈਂਪ ਬਾਰੇ ਜਾਣਕਾਰੀ ਦਿੰਦੇ ਭਾਈ ਸੁਖਜੀਤ ਸਿੰਘ ਨੇ ਦਸਿਆ ਇਹ ਕੈਂਪ ਲਗਾਤਾਰ 6 ਦਿਨ ਚੱਲੇਗਾ ਤੇ ਅੱਜ ਸਿਖਲਾਈ ਕੈਂਪ ਦੀ ਅਰੰਭਤਾ ਮੌਕੇ ਤੇ 24 ਛੋਟੇ ਬੱਚੇ ਤੇ ਨੌਜਵਾਨਾਂ ਨੇ ਕੈਂਪ ਵਿੱਚ ਭਾਗ ਲਿਆ। ਉਨਾਂ ਅਪੀਲ ਕੀਤੀ ਹੈ ਕਿ 30 ਜੂਨ ਤੱਕ ਇਹ ਕੈਂਪ ਲਗਾਤਾਰ ਚੱਲ ਰਿਹਾ ਹੈ ਤੇ ਸਾਰੇ ਇਲਾਕੇ ਦੇ ਨੋਜਵਾਨ ਤੇ ਬੱਚੇ ਇਸ ਵਿੱਚ ਭਾਗ ਲੈਣ। ਸੁਖਜੀਤ ਸਿੰਘ ਮਿਨਹਾਸ ਨੇ ਕਿਹਾ ਇਹ ਦਸਤਾਰ ਸਿਖਲਾਈ ਕੈਂਪ ਦੇ ਫਾਇਨਲ ਮੁਬਾਬਲੇ ਜਨਵਰੀ ਦੇ ਮਹੀਨੇ ਕਰਵਾਏ ਜਾਣਗੇ।

ਦਰਬਾਰ ਹਜ਼ਰਤ ਸਾਈ ਫੱਜੇ ਸ਼ਾਹ ਸਿਕੰਦਰਪੁਰ ਵਿਖੇ ਮੇਲੇ ਸਬੰਧੀ ਮੀਟਿੰਗ ਹੋਈ



ਜਲੰਧਰ 24 ਜੂਨ (ਅਮਰਜੀਤ ਸਿੰਘ, ਹਰਜਿੰਦਰ ਸਿੰਘ)-
ਦਰਬਾਰ ਹਜ਼ਰਤ ਸਾਈ ਫੱਜੇ ਸ਼ਾਹ ਇਛਾਧਾਰੀ ਸ਼ਿਵ ਮੰਦਰ ਸਿਕੰਦਰਪੁਰ ਵਿਖੇ ਸਲਾਨਾ ਜੋੜ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਮੁੱਖ ਸੇਵਾਦਾਰ ਸਾਈਂ ਗੁਰਪਿੰਦਰ ਸਿੰਘ ਸੂਸ ਦੀ ਅਗਵਾਈ ਹੇਠ ਆਯੋਜਿਤ ਹੋਈ, ਮੀਟਿੰਗ ਵਿੱਚ ਦਲਵੀਰ ਕੁਮਾਰ ਪ੍ਰਧਾਨ, ਇਕਬਾਲ ਸਿੰਘ ਮੀਤ ਪ੍ਰਧਾਨ, ਸੈਕਟਰੀ ਬੂਟਾ ਰਾਮ, ਕੈਸ਼ੀਅਰ ਜੈ ਕਪੂਰ, ਹਰਪ੍ਰੀਤ ਬਧਣ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ, ਰੋਹਿਤ ਕੁਮਾਰ, ਬਲਿਹਾਰ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਪਾਲ, ਆਕਾਸ਼ਦੀਪ, ਸੋਡੀ ਕੋਟ, ਡਾ. ਰਕੇਸ਼ ਕੁਮਾਰ, ਸੁਰਜੀਤ ਆਦਿ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਈ ਗੁਰਪਿੰਦਰ ਸਿੰਘ ਸੂਸ ਨੇ ਦੱਸਿਆ ਕਿ 22ਵਾਂ ਸਲਾਨਾ ਜੋੜ ਮੇਲਾ ਮਿਤੀ 3 ਅਤੇ 4 ਜੁਲਾਈ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ 3 ਤਰੀਕ ਨੂੰ ਨਿਸ਼ਾਨ ਸਾਹਿਬ ਅਤੇ ਚਾਦਰ ਚੜਾਉਣ ਦੀ ਰਸਮ ਹੋਵੇਗੀ। 4 ਤਰੀਕ ਨੂੰ ਧਾਰਮਿਕ ਰਸਮਾਂ ਤੋਂ ਬਾਅਦ ਸਵੇਰੇ 11 ਵਜੇ ਤੋਂ ਰਾਤ 7 ਵਜੇ ਤੱਕ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਖੁਲ੍ਹੇ ਪੰਡਾਲ ਵਿੱਚ ਹਾਜਰੀ ਭਰਨਗੇ । ਸੰਗਤ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ।

Saturday, 22 June 2024

ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆਂ ਕਾਹਨਾ ਵਿਖੇ ਕਰਵਾਇਆ ਕੁਸ਼ਤੀ ਦੰਗਲ


ਪਟਕੇ ਦੀ ਕੁਸ਼ਤੀ ਦੇ ਜੇਤੂ ਪਹਿਲਵਾਨਾਂ ਨੂੰ ਇਨਾਮ ਵਜੋਂ ਦਿੱਤੇ ਮੋਟਰਸਾਇਕਲ
ਫਗਵਾੜਾ 22 ਜੂਨ (ਬਿਊਰੌ)-
ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆ ਕਾਹਨਾ ਵਿਖੇ ਆਯੋਜਿਤ ਤਿੰਨ ਰੋਜਾ ਸਲਾਨਾ ਜੋੜ ਮੇਲੇ ਦੇ ਤੀਸਰੇ ਅਤੇ ਆਖਰੀ ਦਿਨ ਮਹਾਨ ਕੁਸ਼ਤੀ ਦੰਗਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਭਾਰਤ ਭਰ ਤੋਂ ਪਹੁੰਚੇ ਕਰੀਬ 150 ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਹਰ ਦਿਖਾਏ। ਦੰਗਲ ਦੌਰਾਨ ਪਟਕੇ ਦੀਆਂ ਦੋ ਕੁਸ਼ਤੀਆਂ ਕਰਵਾਈਆਂ ਗਈਆਂ। ਜਿਹਨਾਂ ਵਿਚ ਪਹਿਲੀ ਕੁਸ਼ਤੀ ਜੱਸਾ ਪੱਟੀ ਅਤੇ ਨਵਦੀਪ ਦਿੱਲੀ ਵਿਚਕਾਰ ਹੋਈ। ਜਿਸ ਵਿਚ ਜੇਤੂ ਰਹੇ ਜੱਸਾ ਪੱਟੀ ਨੂੰ ਇਨਫੀਲਡ ਮੋਟਰਸਾਇਕਲ ਭੇਂਟ ਕੀਤਾ ਗਿਆ। ਜਦਕਿ ਪਟਕੇ ਦੀ ਦੂਸਰੀ ਕੁਸ਼ਤੀ ਰਾਜੂ ਰਈਏਵਾਲ ਅਤੇ ਰੋਸ਼ਨ ਕਿਰਲਗੜ੍ਹ ਵਿਚਕਾਰ ਹੋਈ। ਜਿਸ ਵਿਚ ਜੇਤੂ ਰਾਜੂ ਰਈਏਵਾਲ ਨੂੰ ਪਲੈਟਿਨਾ ਮੋਟਰਸਾਇਕਲ ਬਤੌਰ ਇਨਾਮ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦਿੱਤੇ ਗਏ। ਇਨਾਮਾ ਦੀ ਵੰਡ ਕਰਨ ਲਈ ਰਿਟਾ. ਐਸ.ਪੀ. ਕੁਲਵੰਤ ਰਾਏ ਅਤੇ ਮਾਸਟਰ ਤਰਸੇਮ ਸਿੰਘ ਸਤਿਸੰਗ ਘਰ ਢੇਸੀਆਂ ਕਾਹਨਾਂ ਮੋਜੂਦ ਰਹੇ। ਉਹਨਾਂ ਦੇ ਨਾਲ ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਤੀਰਥ ਸਿੰਘ, ਅਮਰੀਕ ਸਿੰਘ ਢੇਸੀ ਤੇ ਦਿਨੇਸ਼ ਚੰਦਰ ਬੰਟੀ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰ ਹੋਏ। ਮੁੱਖ ਮਹਿਮਾਨਾਂ ਨੇ ਸਮੂਹ ਜੇਤੂ ਪਹਿਲਵਾਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਕੁਸ਼ਤੀ ਪੰਜਾਬ ਦੀ ਰਵਾਇਤੀ ਖੇਡ ਹੈ। ਨੌਜਵਾਨਾਂ ਨੂੰ ਕੁਸ਼ਤੀ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਕੁਸ਼ਤੀ ਸਰੀਰ ਨੂੰ ਤੰਦਰੁਸਤ ਰੱਖਣ ਦੀ ਪ੍ਰੇਰਣਾ ਵੀ ਦਿੰਦੀ ਹੈ। ਕਮੇਟੀ ਮੈਂਬਰ ਅੰਤਰਰਾਸ਼ਟਰੀ ਪਹਿਲਵਾਨ ਹਰਮੇਸ਼ ਵਿਰਕ ਤੋਂ ਇਲਾਵਾ ਬਲਜਿੰਦਰ ਸੰਧੂ, ਨੀਟਾ ਢੇਸੀਆਂ, ਹਰਦੀਪ ਦੀਪਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਜੋਗਿੰਦਰ ਪਾਲ ਵਲੋਂ ਮੁੱਖ ਮਹਿਮਾਨਾਂ ਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਸਿੰਘ ਮਹਾਰਾਜ, ਸੁਸ਼ੀਲ ਵਿਰਦੀ, ਹਰਜੀਤ ਸਿੰਘ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਢੇਸੀਆਂ ਕਾਹਨਾ, ਰਾਜੂ ਵਿਰਕ, ਨਰੇਸ਼ ਪਾਲ ਨੀਟਾ, ਕਿੰਦਾ ਢੇਸੀ ਯੂ.ਕੇ, ਜੀਤਾ ਇਟਲੀ, ਜੱਜਬੀਰ ਸਿੰਘ ਢੇਸੀ, ਵਿਜੇ ਜੱਖੂ, ਅਮਨਦੀਪ ਸਿੰਘ ਦੀਪਾ ਪ੍ਰਧਾਨ, ਲਵਜੀਤ ਸੰਧੂ, ਚੇਤਨ ਪਾਲ, ਨਰਿੰਦਰ ਕੌਰ ਢੇਸੀ, ਰਾਣਾ ਸਿੰਘ ਢੇਸੀ, ਗੁਲਵੰਤ ਸਿੰਘ ਢੇਸੀ, ਸੋਹਨ ਸਿੰਘ ਬਾਬਿਆਂ ਕੇ, ਕਮਲਜੀਤ ਸਿੰਘ, ਅਮਨਦੀਪ ਸਿੰਘ, ਦਿਨੇਸ਼ ਚੰਦਨ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਪਿ੍ਰੰਸ ਢੇਸੀ ਮਨੀਲਾ, ਰਾਜਬੀਰ ਸਿੰਘ ਮਨੀਲਾ, ਤੀਰਥ ਸਿੰਘ ਢੇਸੀ, ਕੁਲਦੀਪ ਸਿੰਘ ਟਰੱਕਾਂ ਵਾਲੇ, ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ ਢੇਸੀ, ਸਤਿੰਦਰ ਕੰਗ, ਸ਼ਾਨਾ ਪਹਿਲਵਾਨ, ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ, ਬਿਕਰਮਜੀਤ ਸਿੰਘ ਬਾਵਾ, ਪਿੰਦੂ ਢੇਸੀ, ਗਿਆਨ ਸਿੰਘ ਢੇਸੀ, ਪੀਤਾ ਯੂ.ਐਸ.ਏ., ਬਿੱਲਾ ਪਹਿਲਵਾਨ, ਬਹਾਦਰ ਸਿੰਘ ਪਹਿਲਵਾਨ, ਰਾਮ ਸਰੂਪ ਪਹਿਲਵਾਨ, ਗੁਰਜੀਤ ਪਹਿਲਵਾਨ, ਬਰਜੇਸ਼ ਸੁਧੀਰ, ਬਾਵਾ ਸੁਧੀਰ, ਮਨਿੰਦਰ ਸਿੰਘ ਚੱਗਰ, ਕਾਮਰੇਡ ਸੁਰਿੰਦਰ ਸਿੰਘ, ਜੱਸੂ ਢੇਸੀ, ਸੁਰਜੀਤ ਸਰੋਏ, ਅਮਰੀਕ ਸਿੰਘ ਮੀਕਾ, ਮੇਵਾ ਸਿੰਘ ਯੂ.ਕੇ, ਜਸਕਰਨ ਸਿੰਘ ਢੇਸੀ, ਮਨਜੀਤ ਸਰੋਏ, ਅਮਨਦੀਪ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਕੁਸ਼ਤੀ ਪ੍ਰੇਮੀ ਹਾਜਰ ਸਨ।

ਸ਼ਰੀਰ ਨੂੰ ਰੋਗਾਂ ਤੋਂ ਮੁਕਤ ਰੱਖਣ ਲਈ ਯੋਗ ਤੇ ਧਿਆਨ ਦਾ ਹੈ ਵਿਸ਼ੇਸ਼ ਮਹੱਤਵ - ਸਿੰਘ

 


ਫਗਵਾੜਾ 21 ਜੂਨ (ਸ਼ਿਵ ਕੋੜਾ)-
ਪੰਜਾਬ ਸਰਕਾਰ ਦੀ ਮੁਹਿਮ ਸੀ.ਐਮ ਦੀ ਯੋਗਸ਼ਾਲਾ ਤਹਿਤ ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਯੋਗਾ ਇੰਸਟ੍ਰਕਟਰ ਅਮਰਦੀਪ ਸਿੰਘ ਵਲੋਂ ਸਥਾਨਕ ਮਸਤ ਨਗਰ ਹਦੀਆਬਾਦ ਸਥਿਤ ਸੰਤ ਸਰਵਣ ਦਾਸ ਸਕੂਲ ਵਿਖੇ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐਸ.ਡੀ.ਐਮ. ਜਸ਼ਨਜੀਤ ਸਿੰਘ ਦੀ ਅਗਵਾਈ ਹੇਠ ਯੋਗ ਫਾਰ ਸੈਲਫ ਐਂਡ ਸੁਸਾਇਟੀ ਥੀਮ ਨੂੰ ਮੁੱਖ ਰੱਖ ਕੇ ਯੋਗ ਦਿਵਸ ਮਨਾਇਆ ਗਿਆ। ਇਸ ਯੋਗਾ ਕਲਾਸ ‘ਚ ਨਗਰ ਨਿਵਾਸੀਆਂ ਅਤੇ ਪਤਵੰਤਿਆਂ ਨੇ ਯੋਗ ਅਭਿਆਸ ਦਾ ਭਰਪੂਰ ਅਨੰਦ ਮਾਣਿਆ। ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਰੀਰ ਨੂੰ ਰੋਗਾਂ ਤੋਂ ਮੁਕਤ ਰੱਖਣ ਲਈ ਸੂਕਸ਼ਮ ਕਿਰਿਆਵਾਂ, ਆਸਨ, ਪ੍ਰਾਣਾਯਾਮ ਤੇ ਧਿਆਨ ਬਹੁਤ ਹੀ ਲਾਹੇਵੰਦ ਬਣਦੇ ਹਨ। ਸਾਨੂੰ ਆਪਣੇ ਰੋਜਾਨਾ ਦੇ ਰੁਝੇਵਿਆਂ ਵਿਚ ਕੁੱਝ ਸਮਾਂ ਯੋਗ ਅਤੇ ਧਿਆਨ ਕ੍ਰਿਆਵਾਂ ਲਈ ਜਰੂਰ ਕੱਢਣਾ ਚਾਹੀਦਾ ਹੈ। ਇਸ ਦੌਰਾਨ ਕੱਦ ਲੰਬਾ ਕਰਨ ਲਈ ਤਾੜ ਆਸਨ, ਸ਼ਰੀਰ ਸਥਿਰਤਾ ਲਈ ਬ੍ਰਿਕਸ਼ ਆਸਨ, ਕਮਰ ਦਰਦ ਲਈ ਪਾਦਹਸਤ ਆਸਨ, ਅਰਧ ਚੱਕਰ ਆਸਨ ਅਤੇ ਤ੍ਰਿਕੋਣ ਆਸਨ, ਪਾਚਨ ਸ਼ਕਤੀ ਮਜ਼ਬੂਤ ਕਰਨ ਲਈ ਵਜਰ ਆਸਨ, ਤਨਾਅ, ਕ੍ਰੋਧ ਸ਼ਾਂਤੀ ਲਈ ਸ਼ਸ਼ਕ ਆਸਨ ਅਤੇ ਰੀੜ੍ਹ ਦੀ ਲਚਕਤਾ ਲਈ ਉਸ਼ਟਰ ਆਸਨ ਤੋਂ ਇਲਾਵਾ ਵਕਰ ਆਸਾਨ, ਭੂਜੰਗ ਆਸਨ ਤੇ ਸ਼ਲਭ ਆਸਨ ਆਦਿ ਕਰਵਾਏ ਗਏ। ਇਸੇ ਤਰ੍ਹਾਂ ਕਬਜ਼, ਮੋਟਾਪੇ ਅਤੇ ਔਰਤਾਂ ਵਿੱਚ ਮਹਾਂਮਾਰੀ ਤੇ ਪੀ.ਸੀ.ਓ.ਡੀ ਲਈ ਸੇਤੁਬੰਧ ਆਸਨ, ਹਾਲ ਆਸਨ ਅਤੇ ਪਵਨ ਮੁਕਤ ਆਸਨ ਦਾ ਅਭਿਆਸ ਕਰਵਾਇਆ ਗਿਆ। ਇਸ ਤੋਂ ਇਲਾਵਾ ਸਾਧਕਾਂ ਨੇ ਮਾਨਸਿਕ ਸ਼ਾਂਤੀ ਲਈ ਕਪਾਲਭਾਤੀ, ਅਨੁਲੋਮ-ਵਿਲੋਮ ਤੇ ਧਿਆਨ ਲਗਾਉਣ ਦਾ ਅਭਿਆਸ ਕੀਤਾ। ਅੰਤ ਵਿੱਚ ਸਰਬ ਮੰਗਲ ਕਾਮਨਾ ਲਈ ਸ਼ਾਂਤੀ ਪਾਠ ਦੇ ਨਾਲ ਇਸ ਯੋਗ ਕਲਾਸ ਦੀ ਸਮਾਪਤੀ ਕੀਤੀ ਗਈ।

Friday, 21 June 2024

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ) ਸੂਬਾ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ



ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਸੰਘਰਸ਼ ਦਾ ਐਲਾਨ 26 ਨੂੰ ਮੀਟਿੰਗ 'ਚ ਕੋਈ ਮਸਲਾ ਹੱਲ ਨਾ ਹੋਇਆ ਤਾਂ 2 ਜੁਲਾਈ ਨੂੰ ਜਲੰਧਰ ਵਿਖੇ ਹੋਵੇਗੀ ਸੂਬਾ ਪੱਧਰੀ ਰੈਲੀ : ਆਗੂ
ਸੂਬਾ ਕਮੇਟੀ ਵਿੱਚ ਵਾਧਾ ਕਰਦਿਆਂ ਸਰਬਸੰਮਤੀ ਨਾਲ ਸੰਦੀਪ ਖਾਂ ਬਾਲਿਆਂਵਾਲੀ ਬਠਿੰਡਾ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਕਾਲਾ ਸਿੰਘ ਸ੍ਰੀ ਮੁਕਤਸਰ ਸਾਹਿਬ ਮੀਤ ਪ੍ਰਧਾਨ ਪੰਜਾਬ ਨਿਯੂਕਤ ਕੀਤੇ ਗਏ।
ਜਲੰਧਰ 22 ਜੂਨ (ਬਿਊਰੌ)-
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਹਿਰਦਾਪੁਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਚਰਨਜੀਤ ਸਿੰਘ ਸੂਬਾ ਆਗੂ ਡੀ.ਟੀ.ਐਫ, ਰਮੇਸ਼ ਕੁਮਾਰ ਡੀ.ਐਮ.ਐਫ.ਨੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਾਥੀਆਂ ਨੂੰ ਸੰਘਰਸ਼ਾਂ ਸਬੰਧੀ ਲਾਮਬੰਦ ਕੀਤਾ। ਇਸ ਉਪਰੰਤ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਅਧੀਨ ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਇਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਦੀ ਤਜਵੀਜ਼ ਦਾ ਬਹਾਨਾ ਬਣਾ ਕੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਾਮਿਆਂ ਨਾਲ ਵਿਸ਼ਵਾਸ਼ਘਾਤ ਕੀਤਾ ਜਾ ਰਿਹਾ ਹੈ । ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ ਤੁਹਾਡੀ ਪਾਲਸੀ ਪੰਜਾਬ ਸਰਕਾਰ ਕੋਲ ਪਹੁੰਚ ਚੁੱਕੀ ਹੈ ਜਿਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਾਮਿਆਂ ਨੂੰ ਵਿਭਾਗ ਅਧੀਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਲਸੀ ਬਣਾਉਣ ਦੀ ਆੜ ਹੇਠ ਪਿਛਲੇ ਤਿੰਨ ਸਾਲਾਂ ਤੋਂ ਕਾਮਿਆਂ ਦੀਆਂ ਤਨਖਾਹਾਂ ਉਪਰ ਵਾਧੇ ਤੇ ਰੋਕ ਲਗਾ ਕੇ ਵਰਕਰਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਹੈ । ਇਸ ਤੋਂ ਉਲਟ ਮੁਲਜ਼ਮਾਂ ਦੇ ਉਜਾੜੇ ਲਈ ਕਰੋੜਾਂ ਰੁਪਏ ਬਰਬਾਦ ਕਰਨ ਦੀ ਨੀਅਤ ਹੇਠ ਜਲ ਸਪਲਾਈ ਸਕੀਮਾਂ ਤੇ ਐਟੋਮਿਕ ਸਿਸਟਮ ਸਕਾਡਾ ਸਕੀਮ ਲੱਗਾ ਕਿ ਵਰਕਰਾਂ ਦੇ ਰੋਜ਼ਗਾਰ ਉਜਾੜਨ ਲਈ ਵਿਉਂਤਬੰਦੀਆਂ ਘੜੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਹ ਮੁਲਾਜ਼ਮ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੀ ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਮੁਲਜ਼ਮਾਂ ਨੂੰ ਕੁਟਿਆ ਤੇ ਲੁਟਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 26 ਜੂਨ ਨੂੰ ਵਿਭਾਗ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ 02 ਜੁਲਾਈ ਨੂੰ ਪੰਜਾਬ ਸਰਕਾਰ ਤੇ ਜਲ ਸਪਲਾਈ ਮੈਨੇਜਮੈਂਟ ਖ਼ਿਲਾਫ਼ ਜਲੰਧਰ ਸ਼ਹਿਰ ਵਿੱਚ ਰੋਸ਼ ਰੈਲੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਲੋੜ ਪੈਣ ਤੇ ਸੰਘਰਸ਼ ਨੂੰ ਤਿੱਖਾ ਰੂਪ ਵੀ ਦਿੱਤਾ ਜਾ ਸਕਦਾ ਹੈ ਜਿਸ ਦੀ ਨਿਰੋਲ ਜ਼ੁਮੇਵਾਰੀ ਪੰਜਾਬ ਸਰਕਾਰ ਤੇ ਜਲ ਸਪਲਾਈ ਮੈਨੇਜਮੈਂਟ ਦੀ ਹੋਵੇਗੀ।
ਇਸ ਉਪਰੰਤ ਜਥੇਬੰਦੀ ਦੀ ਸੂਬਾ ਕਮੇਟੀ ਵਿੱਚ ਵਾਧਾ ਕਰਦਿਆਂ ਸਰਬਸੰਮਤੀ ਨਾਲ ਸੰਦੀਪ ਖਾਂ ਬਾਲਿਆਂਵਾਲੀ ਬਠਿੰਡਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਕਾਲਾ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਉਪਰੰਤ ਨਵ ਨਿਯੁਕਤ ਆਗੂਆਂ ਨੇ ਸੂਬਾ ਵਰਕਿੰਗ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੀ ਮਜਬੂਤੀ ਤੇ ਉਲੀਕੇ ਗਏ ਸ਼ੰਘਰਸ਼ਾਂ ਵਿਚ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਵੇਗਾ। ਇਸ ਉਪਰੰਤ ਸੂਬਾ ਸੀਨੀਅਰ ਮੀਤ ਪ੍ਰਧਾਨ ਹੰਸਾ ਸਿੰਘ ਮੌੜ ਨਾਭਾ, ਸੂਬਾ ਮੀਤ ਪ੍ਰਧਾਨ ਨਰਿੰਦਰ ਸਿੰਘ ਪੂੰਗਾ, ਸੂਬਾ ਵਿੱਤ ਸਕੱਤਰ ਹਰਜਿੰਦਰ ਸਿੰਘ ਮਾਨ, ਸੂਬਾ ਆਡਿਟਰ ਇੰਦਰਜੀਤ ਸਿੰਘ ਕਪੂਰਥਲਾ, ਪ੍ਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਸੁੱਚਾ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਸ਼ਿੰਦਰਪਾਲ ਸੰਧੂ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ, ਦਲਜੀਤ ਸਿੰਘ ਬਿੱਲਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸ਼ਮਸ਼ੇਰ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ,ਹਰਦੀਪ ਸਿੰਘ ਬਰਨਾਲਾ, ਕੁਲਵੰਤ ਸਿੰਘ ਬਰਨਾਲਾ ਆਦਿ ਸੂਬਾ ਤੇ ਜ਼ਿਲ੍ਹਾ ਕਮੇਟੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਪਿੰਡ ਪੰਡੋਰੀ ਗੰਗਾ ਸਿੰਘ ਵਿਖੇ ਆਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ



ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਪੰਡੋਰੀ ਗੰਗਾ ਸਿੰਘ ਵਿਖੇ ਆਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜ਼ਨ ਮੁੱਖ ਵੈਦ ਬਲਜਿੰਦਰ ਰਾਮ ਖੜਕਾ ਦੀ ਦੇਖਰੇਖ ਹੇਠ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਦਰਬਾਰ ਦੇ ਗੱਦੀਨਸ਼ੀਨ ਸਾਂਈ ਬਿੱਟੂ ਜੀ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ 390 ਮਰੀਜ਼ਾਂ ਨੂੰ ਆਯੁਰਵੈਦਿਕ ਦੀਆਂ ਫ੍ਰੀ ਦਵਾਈਆਂ ਦਿੱਤੀਆਂ ਗਈਆਂ।

ਪ੍ਰੈਸ ਨਾਲ ਗੱਲਬਾਤ ਦੋਰਾਨ ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਵੈਦ ਬਲਜਿੰਦਰ ਰਾਮ ਪਿੰਡ ਖੜਕਾਂ ਅਤੇ ਵੈਦ ਸਿਮਰਨਜੀਤ ਕੌਰ ਨੇ ਕਿਹਾ ਕਿ ਆਯੁਰਵੈਦਿਕ ਦੀ ਖੋਜ ਸਾਡੇ ਰਿਸ਼ੀ ਮੁਨੀਆਂ ਵੱਲੋਂ ਕੀਤੀ ਗਈ ਤੇ ਉਨ੍ਹਾਂ ਨੇ ਜੜੀਆਂ ਬੂਟੀਆਂ ਨਾਲ ਦਵਾਈਆਂ ਬਣਾ ਕੇ ਮਨੁੱਖੀ ਜੀਵਨ ਨੂੰ ਨਿਰੋਗ ਰੱਖਣ ਦੇ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਆਯੁਰਵੈਦਿਕ ਦਵਾਈ ਖਾਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਨ੍ਹਾਂ ਕਿਹਾ ਲੋਕਾਂ ਨੂੰ ਆਯੁਰਵੈਦਿਕ ਆਯੁਰਵੈਦਿਕ ਦਵਾਈਆਂ ਵੱਲ ਆਪਣਾ ਜਿਆਦਾ ਰੁਝਾਨ ਵਧਾਉਣਾ ਚਾਹੀਦਾ ਹੈ ਅਤੇ ਆਯੁਰਵੈਦਿਕ ਦਵਾਈਆਂ ਖਾ ਕੇ ਆਪਣੇ ਜੀਵਨ ਨੂੰ ਨਿਰੋਗ ਬਣਾਉਣਾਂ ਚਾਹੀਦਾ ਹੈ। ਕਿਉਂਕਿ ਆਯੁਰਵੈਦਿਕ ਦਵਾਈਆਂ ਸਰੀਰ ਦੇ ਰੋਗ ਨੂੰ ਜੜੋ ਖਤਮ ਕਰਦੀਆਂ ਹੇੈ। ਇਸ ਮੌਕੇ ਤੇ ਵੈਦ ਬਲਜਿੰਦਰ ਖੜਕਾਂ ਦੀ ਟੀਮ ਵਿੱਚ ਵੈਦ ਰੂਬੀ ਨਵਾਂ ਸ਼ਹਿਰ, ਵੈਦ ਰਿਤੀਸ਼, ਵੈਦ ਲੁਕੇਸ਼ ਕੁਮਾਰ, ਵੈਦ ਚਰਨਜੀਤ ਵੈਦ, ਜਸਬੀਰ ਕੌਰ ਨੇ ਵੀ ਉਚੇਚੇ ਤੌਰ ਤੇ ਇਸ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਤੇ ਵੈਦ ਬਲਜਿੰਦਰ ਰਾਮ ਨੇ ਸਰਬੱਤ ਸੰਗਤਾਂ ਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ।


Thursday, 20 June 2024

ਵਿਨੈ ਕੁਮਾਰ ਲੁਥਰਾ ਨੂੰ ਬਣਾਇਆ ਮੰਚ ਵੱਲੋਂ ਚੀਫ਼ ਸਕੱਤਰ ਚੰਡੀਗੜ੍ਹ ਯੂ ਟੀ - ਡਾਕਟਰ ਖੇੜਾ

 
ਮੋਹਾਲੀ - ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ ਭਾਰਤ ਦੀ ਇਕ ਸਾਂਝੀ ਮੀਟਿੰਗ ਚੰਡੀਗੜ੍ਹ ਅਤੇ ਮੋਹਾਲੀ ਦੀ ਮੁਖਤਿਆਰ ਸਿੰਘ ਪੁਆਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਅਮਰਜੀਤ ਸਿੰਘ ਵਿਰਕ ਚੇਅਰਮੈਨ ਐਂਟੀ ਕ੍ਰਾਇਮ ਸੈੱਲ ਪੰਜਾਬ ਅਤੇ ਰਮਨਜੀਤ ਕੌਰ ਸੈਕਟਰੀ ਇਸਤਰੀ ਵਿੰਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਵਿਨੈ ਕੁਮਾਰ ਲੁਥਰਾ ਨੂੰ ਚੀਫ਼ ਸਕੱਤਰ ਚੰਡੀਗੜ੍ਹ ਯੂ ਟੀ, ਸੰਨਦੀਪ ਸਿੰਘ ਨੂੰ ਉਪ ਪ੍ਰਧਾਨ ਯੂਥ ਵਿੰਗ ਬਲਾਕ ਮੋਹਾਲੀ ਅਤੇ ਸਰਬਜੀਤ ਸਿੰਘ ਨੂੰ ਜ਼ਿਲ੍ਹਾ ਮੋਹਾਲੀ ਦਾ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਸੰਸਥਾ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਚਲਾਏਂ ਜਾ ਰਹੇ, ਰੁੱਖ ਲਗਾਓ, ਵਾਤਾਵਰਨ ਬਚਾਓ, ਮੁੰਹਿਮ ਤਹਿਤ ਪੂਰੇ ਪੰਜਾਬ ਵਿੱਚ ਇੱਕ ਲੱਖ ਬੂਟਾ ਲਗਾਉਣ ਦਾ ਯਤਨ ਕਰਾਂਗੇ।  ਅਮਰਜੀਤ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਸਾਨੂੰ ਪਿੰਡਾਂ , ਕਸਬਿਆਂ, ਸਕੂਲਾਂ, ਧਰਮਸ਼ਾਲਾ, ਮਸੀਤ, ਮਸਜਿਦ, ਮੰਦਿਰ ਅਤੇ ਖ਼ਾਲੀ ਪਈਆਂ ਜਗਾਂ ਉਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਉਣ ਵਾਲੀ ਪੀੜ੍ਹੀ ਲਈ ਬਣਦਾ ਯੋਗਦਾਨ ਪਾਈਏ। ਪਿਰਤਪਾਲ ਕੌਰ ਨੇ ਕਿਹਾ ਕਿ ਪੰਜਾਬ ਦੀ ਇਸਤਰੀ ਵਿੰਗ ਟੀਮ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਸ਼ਹਿਰਾਂ ਅਤੇ ਸ਼ਹਿਰਾਂ ਦੇ ਮਹੱਲਿਆਂ ਵਿਚ ਘਰ ਘਰ ਜਾ ਕੇ ਬੂਟਿਆਂ ਦੀ ਚਲਾਈ ਮੁਹਿੰਮ ਨੂੰ ਤੇਜ਼ੀ ਨਾਲ ਚਲਾਵਾਂਗੇ। ਨਵੇਂ ਬਣੇ ਅਹੁਦੇਦਾਰਾਂ ਨੇ ਕਿਹਾ ਕਿ ਜੋ ਸਮਾਜ ਸੇਵਾ ਕਰਨ ਲਈ ਸਾਨੂੰ ਸੇਵਾ ਦਿੱਤੀ ਗਈ ਹੈ ਅਸੀਂ ਇਸ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਸਹਿਜਦੀਪ ਸਿੰਘ ਖੇੜਾ, 
ਰਮਲਾ ਸੂਦ, ਸਿਉਧਨ ਸੂਦ, ਸਰਬਜੀਤ ਸਿੰਘ, ਸੰਨਦੀਪ ਸਿੰਘ, ਬਿਮਲਾ ਗੁਗਲਾਨੀ ਅਤੇ ਜਸਵਿੰਦਰ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Wednesday, 19 June 2024

ਸ਼ਹੀਦ ਬਾਬਾ ਗੰਡਾ ਸਿੰਘ ਜੀ ਅਸਥਾਨ ਤੇ ਨਵੀਂ ਬਿੰਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਸੰਤ ਬਾਬਾ ਜਨਕ ਸਿੰਘ ਜੀ ਨੇ ਰੱਖਿਆ

ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਐਨ.ਆਰ.ਆਈ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰੀਬ 20 ਲੱਖ ਰੁਪਏ ਦੀ ਰਾਸ਼ੀ ਨਾਲ ਸਪੰਨ ਹੋਣ ਵਾਲੇ ਸ਼ਹੀਦ ਬਾਬਾ ਗੰਡਾ ਸਿੰਘ ਜੀ ਦੇ ਅਸਥਾਨ ਦੀ ਬਿੰਲਡਿੰਗ ਉਸਾਰੀ ਦੇ ਕਾਰਜ਼ ਸ਼ੁਰੂ ਹੋਏ
ਜਲੰਧਰ 16 ਜੂਨ (ਅਮਰਜੀਤ ਸਿੰਘ) : ਤਪ ਅਸਥਾਨ ਸ਼ਹੀਦ ਬਾਬਾ ਗੰਡਾ ਸਿੰਘ ਜੀ (ਚਾਲੀ ਮੁਕਤਿਆਂ ਚੋਂ, ਸ਼ਹੀਦੀ ਸ਼੍ਰੀ ਮੁਕਤਸਰ ਸਾਹਿਬ) ਦੇ ਅਸਥਾਨਾਂ ਦੇ ਪੁਨਰ ਨਿਰਮਾਣ ਦੇ ਕਾਰਜ਼ ਬੀਤੇ ਦਿਨਾਂ ਤੋਂ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਡਰੋਲੀ ਕਲਾਂ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਤੇ ਹੋਰ ਮੈਂਬਰਾਂ ਦੀ ਨਿਗਰਾਨੀ ਹੇਠ ਪਿੰਡ ਪੰਡੋਰੀ ਨਿੱਜਰਾਂ ਜਲੰਧਰ ਵਿਖੇ ਸ਼ੁਰੂ ਹੋ ਚੁੱਕੇ ਹਨ। ਅੱਜ ਸ਼ਹੀਦ ਬਾਬਾ ਗੰਡਾ ਸਿੰਘ ਜੀ ਦੇ ਅਸਥਾਨ ਤੇ ਇਨ੍ਹਾਂ ਬਿੰਲਡਿੰਗ ਉਸਾਰੀ ਦੇ ਕਾਰਜ਼ਾਂ ਦਾ ਨੀਂਹ ਪੱਥਰ ਸਤਿਕਾਰਯੋਗ ਸੰਤ ਬਾਬਾ ਜਨਕ ਸਿੰਘ ਜੀ, ਬਾਬਾ ਮੋਹਣ ਸਿੰਘ ਜੀ (ਡੇਰਾ ਸੰਤਪੁਰਾ ਜੱਬੜ ਸਾਹਿਬ) ਵੱਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਰੱਖਿਆ। ਇਹ ਨੀਂਹ ਪੱਥਰ ਰੱਖਣ ਤੋਂ ਪਹਿਲਾ ਸ਼ਹੀਦਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਅੱਜ ਬਾਬਾ ਗੰਡਾ ਸਿੰਘ ਜੀ ਦੇ ਸਥਾਨ ਤੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਅੱਜ ਇਨ੍ਹਾਂ ਅਸਥਾਨਾਂ ਤੇ ਸੰਤ ਬਾਬਾ ਜਨਕ ਸਿੰਘ ਜੀ, ਬਾਬਾ ਮੋਹਣ ਸਿੰਘ ਜੀ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਪੁੱਜਣ ਤੇ ਭਾਈ ਸੁਖਜੀਤ ਸਿੰਘ ਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਦੋਰਾਨ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਕਿਹਾ ਕਿ ਬਾਬਾ ਗੰਡਾ ਸਿੰਘ ਜੀ ਦੇ ਅਸਥਾਨਾਂ ਦੇ ਪੁਨਰ ਨਿਰਨਾਣ ਦੇ ਕਾਰਜ ਸ਼ੁਰੂ ਹੋ ਚੁੱਕੇ ਹਨ ਜੋ ਕਿ ਇਲਾਕੇ ਤੇ ਐਨ.ਆਰ.ਆਈ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ। ਉਨ੍ਹਾਂ  ਕਿਹਾ ਇਹ ਬਿੰਲਡਿੰਗ ਦੋ ਮਜਿੰਲਾਂ ਬਣੇਗੀ। ਜਿਸਦੇ ਦੁਸਰੀ ਮਜਿੰਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਤੇ ਥੱਲੇ ਲੰਗਰ ਹਾਲ ਬਣਾਇਆ ਜਾਵੇਗਾ। ਉਨ੍ਹਾਂ ਸਰਬੱਤ ਸੰਗਤਾਂ ਨੂੰ ਇਨ੍ਹਾਂ ਕਾਰਜ਼ਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

21 जून को शहीद उधम सिंह पार्क में योगा दिवस मनाया जायेगा



जालंधर (अमरजीत सिंह) - आज शहीद उधम सिंह पार्क में श्रीमति सरस्वती देवी मेमोरियल एजुकेशनल और वेलफेयर सोसाइटी के योगा ग्रुप की मीटिंग हुई I जिसमें संस्था के अध्यक्ष निपुण शर्मा जी विशेष रूप से उपस्थित हुये I इस मीटिंग में योग प्रशिक्षक एच.के.नाकड़ा ने बताया कि 21 जून को हर साल की तरह शहीद उधम सिंह पार्क में सुबह 6 बजे से 7.30 बजे तक योगा दिवस मनाया जायेगाI
     

संस्था के अध्यक्ष निपुण शर्मा ने कहा कि सोसाइटी कि तरफ से पिछलें 6 वर्षो से निशुल्क योग प्रशिक्षण शिवर शहीद उधम सिंह पार्क, रोशन रोड, होशियारपुर में चलाया जा रहा है जहां पर सुबह 6 बजे से 7 बजे तक रोजाना योग प्रशिक्षण दिया जाता है I “करो योग रहो निरोग” के शलोगन के साथ बताया कि नियमित रूप से अभ्यास करने वाले को असंख्य लाभ प्राप्त होते हैं।  इस मोके पर मोहिंदर मेहता, इन्द्रजीत सिंह, जसवीर जी, रवि दत्त, तरसेम सिंह आदि उपस्थित थे |

ਕੀਰਤੀ ਨਗਰ ਦੀਆਂ ਗਲੀਆਂ ਤੋਂ ਪਹਿਲਾਂ ਮੇਨ ਰੋਡ ਦੀ ਉਸਾਰੀ ਮੁਕੰਮਲ ਕੀਤੀ ਜਾਵੇ - ਬੀਰਾ ਰਾਮ


ਫਗਵਾੜਾ 19 ਜੂਨ (ਸ਼ਿਵ ਕੋੜਾ)-
ਸ਼ਹਿਰ ਦੇ ਵਾਰਡ ਨੰਬਰ 4 ਤੋਂ ਭਾਜਪਾ ਦੇ ਸਾਬਕਾ ਕੌਂਸਲਰ ਬੀਰਾ ਰਾਮ ਵਲਜੋਤ ਨੇ ਅੱਜ ਨਗਰ ਨਿਗਮ ਕਮਿਸ਼ਨਰ ਦਫਤਰ ਵਿਖੇ ਇਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਮੁਹੱਲਾ ਕੀਰਤੀ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲ ਰਹੇ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਤੋਂ ਪਹਿਲਾਂ ਮੇਨ ਰੋਡ ਦੀ ਉਸਾਰੀ ਕੀਤੀ ਜਾਵੇ। ਉਹਨਾਂ ਦੱਸਿਆ ਕਿ ਕੀਰਤੀ ਨਗਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਹ ਰੋਡ ਕੱਚੀ ਹੈ ਅਤੇ ਇੱਥੇ ਕੁਝ ਭਰਤੀ ਪੈਣੀ ਹੈ। ਜਿਸ ਕਰਕੇ ਸੜਕ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਲਿੰਕ ਕਰਦੀਆਂ ਗਲੀਆਂ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਸੜਕ ਦੀ ਉਸਾਰੀ ਨਹੀਂ ਹੋਵੇਗੀ ਤਾਂ ਲਿੰਕ ਗਲੀਆਂ ਬਨਾਉਣ ਦੀ ਕੀ ਫਾਇਦਾ ਹੋਵੇਗਾ। ਕਿਉਂਕਿ ਬਰਸਾਤ ‘ਚ ਜਦੋਂ ਜੋ ਲੋਕ ਕੀਰਤੀ ਨਗਰ ਜਾਣਗੇ ਉਹਨਾਂ ਲਈ ਵੀ ਮੁਸ਼ਕਿਲ ਹੋਵੇਗੀ ਅਤੇ ਜੋ ਲੋਕ ਗਲੀਆਂ ਵਿਚ ਦੀ ਮੁੱਖ ਸੜਕ ਵੱਲ ਨੂੰ ਆਉਣਗੇ, ਉਹਨਾਂ ਨੂੰ ਵੀ ਪਰੇਸ਼ਾਨੀ ਪੇਸ਼ ਆਏਗੀ। ਉਹਨਾਂ ਮੰਗ ਕੀਤੀ ਕਿ ਲਿੰਕ ਗਲੀਆਂ ਦੀ ਉਸਾਰੀ ਤੋਂ ਪਹਿਲਾਂ ਮੇਨ ਰੋਡ ਤੇ ਭਰਤੀ ਪਾ ਕੇ ਸੜਕ ਦੀ ਉਸਾਰੀ ਕਰਵਾਈ ਜਾਵੇ। ਜਿਸ ਤੇ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਖੁਦ ਮੌਕੇ ਦਾ ਮੁਆਇਨਾ ਕਰਕੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨਗੇ।

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ ਵਿਖੇ 73ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ



ਅਮਰਜੀਤ ਸਿੰਘ ਜੰਡੂ ਸਿੰਘਾ- ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ (ਜਲੰਧਰ) ਵਿਖੇ 73ਵਾਂ ਸਲਾਨਾ ਸ਼ਹੀਦੀ ਜੋੜ ਮੇਲਾ ਰਸੀਵਰ ਮਨਿੰਦਰ ਸਿੰਘ ਸਿੱਧੂ ਦੀ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਅੱਜ ਜੋੜ ਮੇਲੇ ਦੇ ਅਖੀਰਲੇ ਦਿਨ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਵਿਸ਼ਾਲ ਢਾਡੀ ਦਰਬਾਰ ਸਜਾਇਆ ਗਿਆ। ਜਿਸ ਵਿੱਚ ਢਾਡੀ ਗੁਰਪ੍ਰਤਾਪ ਸਿੰਘ ਪਦਮ, ਢਾਡੀ ਸੰਦੀਪ ਕੌਰ ਖਾਲਸਾ, ਢਾਡੀ ਗਿਆਨੀ ਸੁਰਜੀਤ ਸਿੰਘ ਵਾਰਿਸ ਅਤੇ ਢਾਡੀ ਮੇਜਰ ਸਿੰਘ ਖਾਲਸਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਇਤਿਹਾਸਕ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਵੀਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਜੋੜ ਮੇਲੇ ਮੌਕੇ ਤੇ ਹਜ਼ਾਰਾ ਸੰਗਤਾਂ ਗੁਰ ਘਰ ਨਤਮਸਤਕ ਹੋਈਆਂ।
     ਮੇਲੇ ਦੌਰਾਨ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਸੰਗਤਾਂ ਦੀ ਸਹੂਲਤ ਹਿੱਤ ਤਿੰਨ ਦਿਨ ਲਗਾਤਾਰ ਮੁਫਤ ਮੈਡੀਕਲ ਕੈਂਪ ਰਸੀਵਰ ਮਨਿੰਦਰ ਸਿੰਘ ਸਿੱਧੂ ਦੀ ਅਗਵਾਹੀ ਵਿੱਚ ਲਗਾਇਆ ਗਿਆ। ਜਿਸ ਵਿੱਚ ਕਰੀਬ 2000 ਮਰੀਜ਼ਾਂ ਦੀ ਮੁਆਇਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਤੇ ਹਸਪਤਾਲ ਦੇ ਪ੍ਰਬੰਧਕੀ ਅਫਸਰ ਮੈਡਮ ਰਿਤੂ ਚੱਡਾ ਤੇ ਸਮੂਹ ਹਸਪਤਾਲ ਸਟਾਫ ਦੀਆਂ ਸੇਵਾਵਾਂ ਸ਼ਲਾਘਾਯੋਗ ਰਹੀਆਂ।
   ਇਸ ਮੌਕੇ ਲਗਾਏ ਖੂਨਦਾਨ ਕੈਂਪ ਵਿੱਚ 300 ਦੇ ਕਰੀਬ ਖੂਨਦਾਨ ਸੰਗਤਾਂ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰੂ ਘਰ ਵਿਖੇ ਹਜ਼ਾਰਾ ਸੰਗਤਾਂ ਨਤਮਸਤਕ ਹੋਈਆਂ ਤੇ ਬਾਬਾ ਨਿਹਾਲ ਸਿੰਘ ਜੀ ਦਾ ਆਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਰਸੀਵਰ ਮਨਿੰਦਰ ਸਿੰਘ ਸਿੱਧੂ, ਮੈਨੇਜਰ ਬਲਜੀਤ ਸਿੰਘ, ਮੈਨੇਜਰ ਹਰਪ੍ਰੀਤ ਸਿੰਘ ਤੇ ਸਾਬਕਾ ਰਸੀਵਰ ਉਕਾਰ ਸਿੰਘ ਸੰਘਾ, ਸਾਬਕਾ ਮੈਨੇਜ਼ਰ ਬਲਵੀਰ ਸਿੰਘ, ਗੁਰਸ਼ਰਨ ਸਿੰਘ, ਹੈਂਡ ਲਾਗਰੀ ਭਾਈ ਬਲਵੀਰ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਮੇਲੇ ਨੂੰ ਸਫ਼ਲ ਬਣਾਉਣ ਲਈ ਰਸੀਵਰ ਨੇ ਸਰਬੱਤ ਸੰਗਤਾਂ, ਸੇਵਾਦਾਰਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ।

ਈਦ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਦਾ ਪ੍ਰਤੀਕ ਹੈ : ਸ਼ੇਖ ਮੰਨਾਨ

 



ਹੁਸ਼ਿਆਰਪੁਰ ( ਤਰਸੇਮ ਦੀਵਾਨਾ )-
ਈਦ-ਉਲ-ਅਜ਼ਹਾ ਦੀ ਨਮਾਜ਼, ਜਿਸ ਨੂੰ ਕੁਰਬਾਨੀ ਦੀ ਈਦ ਵੀ ਕਿਹਾ ਜਾਂਦਾ ਹੈ, ਪੁਰਾਣੀ ਕਣਕ ਮੰਡੀ ਵਿਖੇ ਅਹਿਮਦੀਆ ਮੁਸਲਿਮ ਮਸਜਿਦ ਵਿੱਚ ਅਦਾ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਅਹਿਮਦੀਆ ਮੁਸਲਮਾਨਾਂ ਨੇ ਸ਼ਿਰਕਤ ਕੀਤੀ ਅਤੇ ਨਮਾਜ਼ ਅਦਾ ਕੀਤੀ। ਨਮਾਜ਼ ਪ੍ਰਚਾਰ ਮੁਖੀ ਸ਼ੇਖ ਮੰਨਾਨ ਨੇ ਪੜ੍ਹਿਆ। ਨਮਾਜ਼ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਉਨ੍ਹਾਂ ਈਦ-ਉਲ-ਅਜ਼ਹਾ ਦੀ ਵਿਆਖਿਆ ਅਤੇ ਵਿਸ਼ੇਸ਼ਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਈਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ। ਜਿਸ ਨੂੰ ਬਕਰੀਦ ਜਾਂ ਕੁਰਬਾਨੀ ਦੀ ਈਦ ਵੀ ਕਿਹਾ ਜਾਂਦਾ ਹੈ।ਈਦ-ਉਲ-ਅਜ਼ਹਾ ਤੋਂ ਸਿੱਖਿਆ ਮਿਲਦੀ ਹੈ ਕਿ ਔਖੇ ਹਾਲਾਤਾਂ ਵਿੱਚ ਵੀ ਹੱਕ 'ਤੇ ਡਟੇ ਰਹਿਣਾ ਚਾਹੀਦਾ ਹੈ। ਹੱਕਾਂ ਨੂੰ ਸਾਂਝਾ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਕੁਰਬਾਨੀ ਦਾ ਅਰਥ ਹੈ ਆਪਣੇ ਰੱਬ ਦੇ ਨੇੜੇ ਜਾਣਾ। ਈਦ ਆਪਸੀ ਭਾਈਚਾਰੇ, ਸਦਭਾਵਨਾ ਅਤੇ ਪਿਆਰ ਦਾ ਪ੍ਰਤੀਕ ਹੈ। ਹਰ ਧਰਮ ਵਿੱਚ ਬਲੀਦਾਨ ਦੀ ਵਿਧੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ।ਇਸ ਈਦ ਵਿੱਚ ਉਹ ਲੋਕ ਜਿਨ੍ਹਾਂ ਕੋਲ ਕੁਰਬਾਨੀ ਕਰਨ ਲਈ ਪੈਸਾ ਹੈ, ਉਹ ਅੱਲ੍ਹਾ ਦੇ ਰਾਹ ਵਿੱਚ ਕੁਰਬਾਨੀ ਕਰਦੇ ਹਨ ਅਤੇ ਖੁਸ਼ੀ ਦੇ ਮੌਕੇ 'ਤੇ ਗਰੀਬ ਭਰਾਵਾਂ ਨੂੰ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਈਦ ਦਾ ਉਦੇਸ਼ ਵੀ ਹੈ। ਇਸ ਦਿਨ ਦੁਨੀਆ ਭਰ ਦੇ ਲੱਖਾਂ ਮੁਸਲਮਾਨ ਖਾਨਾ-ਏ-ਕਾਬਾ ਵਿਖੇ ਹੱਜ ਕਰਦੇ ਹਨ ਜੋ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਹੈ ਅਤੇ ਆਪਣੇ ਰੱਬ ਦਾ ਹੁਕਮ ਮੰਨਦੇ ਹਨ। ਈਦ ਦੇ ਦਿਨ ਦੁਨੀਆ ਭਰ ਦੇ ਮੁਸਲਮਾਨ ਇਕੱਠੇ ਨਮਾਜ਼ ਅਦਾ ਕਰਦੇ ਹਨ ਅਤੇ ਫਿਰ ਕੁਰਬਾਨੀ ਦਿੰਦੇ ਹਨ। ਇਸ ਈਦ ਵਿੱਚ ਹਜ਼ਰਤ ਇਬਰਾਹੀਮ ਅਲੇਹੀ ਸਲਾਮ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਜੋ ਅੱਲ੍ਹਾ ਦੇ ਕਹਿਣ 'ਤੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸਨ। ਇਸੇ ਤਰ੍ਹਾਂ ਅਸੀਂ ਮੁਸਲਮਾਨ ਅੱਲ੍ਹਾ ਦੇ ਰਾਹ ਵਿਚ ਸਭ ਤੋਂ ਵੱਡੀ ਕੁਰਬਾਨੀ ਲਈ ਹਮੇਸ਼ਾ ਤਿਆਰ ਰਹਾਂਗੇ। ਇਸ ਤੋਂ ਬਾਅਦ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾਵਾਂ ਅਤੇ ਕਾਮਨਾਵਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਵਧਾਈ ਦਿੱਤੀ। ਇਸ ਮੌਕੇ ਔਰਤਾਂ ਲਈ ਨਮਾਜ਼ ਅਦਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਵਲੀਦ ਅਹਿਮਦ, ਸ਼ਮਸ਼ੇਰ ਖਾਨ, ਮੁਹੰਮਦ ਮਨਸੂਰ, ਰੱਬਾਨ ਅਤੇ ਅਯੂਬ, ਮੁਮਤਾਜ਼ ਆਦਿ ਹਾਜ਼ਰ ਸਨ।

ਮਾਨ ਨੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਦਿੱਤੀ ਈਦ-ਉਲ-ਅਜ਼ਹਾ ਦੀ ਵਧਾਈ

 

ਫਗਵਾੜਾ 17 ਜੂਨ (ਸ਼ਿਵ ਕੋੜਾ)- ਫਗਵਾੜਾ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਵੇਰੇ ਈਦਗਾਹ ’ਤੇ ਜਾ ਕੇ ਨਮਾਜ਼ ਅਦਾ ਕੀਤੀ। ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਈਦ ਮਿਲਨ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਦੁਨੀਆ ਭਰ ਦੇ ਵੱਖ-ਵੱਖ ਧਰਮਾਂ ਅਤੇ ਸੰਪਰਦਾਵਾਂ ਦੇ ਲੋਕ ਰਹਿੰਦੇ ਹਨ। ਖੁਸ਼ੀ ਦੀ ਗੱਲ ਹੈ ਕਿ ਸਾਰੇ ਧਰਮਾਂ ਦੇ ਤਿਉਹਾਰਾਂ ਵਿੱਚ ਬਰਾਬਰ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਸੰਤਾਂ ਅਤੇ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਜਿਹਨਾਂ ਨੇ ਸਾਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਦੇਸ਼ ਅਤੇ ਕੌਮ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਇਸ ਦੌਰਾਨ ਮੁਸਲਿਮ ਭਾਈਚਾਰੇ ਦੀ ਤਰਫੋਂ ਜੋਗਿੰਦਰ ਸਿੰਘ ਮਾਨ ਨੂੰ ਸਨਮਾਨਤ ਵੀ ਕੀਤਾ ਗਿਆ।

ਹੁਸ਼ਿਆਰਪੁਰ ਦਾ "ਵਣ ਚੇਤਨਾ ਪਾਰਕ" ਬਣਿਆ ਆਸ਼ਿਕਾਂ ਦਾ ਅੱਡਾ ਸ਼ਰੇਆਮ ਹੋ ਰਿਹਾ ਪਿਆਰ ਦਾ ਇਜ਼ਹਾਰ ।


ਹੁਸ਼ਿਆਰਪੁਰ 19 ( ਤਰਸੇਮ ਦੀਵਾਨਾ ) -
ਹੁਸ਼ਿਆਰਪੁਰ ਦੇ ਟਾਂਡਾ ਰੋਡ 'ਤੇ ਭੰਗੀ ਚੋਅ ਦੇ ਪੁਲ ਤੋਂ ਪਹਿਲਾਂ ਬੱਸੀ ਜਾਨਾ ਵਿਖ਼ੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਸਰਕਾਰ ਵਲੋਂ ਬਣਾਇਆ ਗਿਆ "ਵਣ ਚੇਤਨਾ ਪਾਰਕ" ਜਿੱਥੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ, ਪੰਛੀਆਂ ਦੀ ਹੋਦ ਨੂੰ ਬਚਾਉਣ, ਮਨੁੱਖ ਦੀ ਸਿਹਤ ਅਤੇ ਮਨ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਕੁਦਰਤੀ ਨਜਾਰਿਆਂ ਨੂੰ ਬਚਾਉਣ ਦੇ ਵੱਡੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ ਪਰ 32 ਸਾਲਾਂ ਬਾਅਦ ਵੀ ਇਸ ਪਾਰਕ ਦੀ ਨੁਹਾਰ ਵਿਕਸਿਤ ਪਾਰਕ ਵਜੋਂ ਨਹੀਂ ਹੋ ਸਕੀ ਪਰ ਇਸ ਦੀ ਬਜਾਏ ਇਹ ਵਣ ਚੇਤਨਾ ਪਾਰਕ "ਆਸ਼ਿਕਾਂ ਦੇ ਅੱਡੇ" ਵੱਜੋਂ ਜਰੂਰ ਪ੍ਰਫੁਲਤ ਹੋਇਆ ਹੈ, ਜਿਸ ਦੀ ਇਲਾਕੇ ਵਿੱਚ ਚਰਚਾ ਜ਼ੋਰਾਂ ਹੈ | ਇਲਾਕੇ ਦੇ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਉਪਰੰਤ ਪੱਤਰਕਾਰਾਂ ਦੇ ਵਫਦ ਵੱਲੋਂ ਕੀਤੇ ਗਏ ਦੌਰੇ ਦੌਰਾਨ ਇਹ ਵਾਕਿਆ ਸਾਖਸ਼ਾਤ ਦੇਖਣ 'ਤੇ ਇਲਾਕੇ ਦੇ ਲੋਕਾਂ ਦੀ ਸੂਚਨਾ 100% ਸੱੱਚ ਸਾਬਿਤ ਹੋਈ । ਪੱਤਰਕਾਰਾਂ ਦੀ ਟੀਮ ਵੱਲੋਂ ਕੀਤੇ ਦੌਰੇ ਸਮੇਂ ਇਸ ਪਾਰਕ ਵਿੱਚ 14-15 ਸਾਲ ਤੋਂ 20-25 ਸਾਲ ਤੱਕ ਦੇ ਲੜਕੇ-ਲੜਕੀਆਂ ਜੋੜਿਆਂ ਦੇ ਰੂਪ ਵਿੱਚ ਇਕਾਂਤ ਜਗ੍ਹਾ 'ਤੇ ਬੇਹੱਦ ਇਤਰਾਜ਼ਯੋਗ ਹਾਲਤ ਵਿੱਚ ਬੈਠੇ ਦੇਖੇ ਗਏ |ਇਲਾਕੇ ਦੇ ਲੋਕਾਂ ਦੀ ਸੂਚਨਾ ਅਨੁਸਾਰ ਇਹੋ ਜਿਹੜੇ ਪ੍ਰੇਮੀ ਜੋੜੇ ਅਕਸਰ ਇਸ ਪਾਰਕ ਵਿੱਚ ਆਉੰਦੇ ਹਨ ਅਤੇ ਉਹ ਪਾਰਕ ਵਿੱਚ ਅਸ਼ਲੀਲ ਹਰਕਤਾਂ ਕਰਦੇ ਆਮ ਵੇਖੇ ਜਾ ਸਕਦੇ ਹਨ। ਨਿਸਚਿੱਤ ਤੌਰ 'ਤੇ ਇਹ ਪ੍ਰੇਮੀ ਜੋੜੇ ਮਾਤਾ-ਪਿਤਾ ਦੇ ਭਰੋਸੇ ਨੂੰ ਤੋੜ ਕੇ ਹੀ ਇਸ ਪਾਰਕ ਵਿੱਚ ਗੈਰ ਸਮਾਜਿਕ ਗਤੀਵਿਧੀਆਂ 'ਚ ਗਲਤਾਨ ਹੁੰਦੇ ਹੋਣਗੇ।  


ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ:-  
ਬਹੁ ਚਰਚਿਤ ਵਣ ਚੇਤਨਾ ਪਾਰਕ ਦੇ ਆਸ਼ਿਕਾਂ ਦੇ ਅੱਡੇ ਵਿੱਚ ਤਬਦੀਲ ਹੋਣ ਸੰਬੰਧੀ ਪ੍ਰੇਸ਼ਾਨ ਹੋਏ ਇਲਾਕੇ ਦੇ ਵਸਨੀਕਾਂ ਨੇ ਪ੍ਰੇਮੀ ਜੋੜਿਆਂ ਦੀਆਂ ਗੈਰਸਮਾਜਿਕ, ਅਸ਼ਲੀਲ ਤੇ ਗੈਰ ਇਖਲਾਕੀ ਗਤੀਵਿਧੀਆਂ ਦੇ ਚਲਦਿਆਂ ਉਨ੍ਹਾਂ ਦੇ ਬੱਚਿਆਂ ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਬਚਾਉਣ ਦੇ ਸਬੰਧ ਵਿੱਚ ਵਣ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਖਤੀ ਤੌਰ ਤੇ ਲਿਆਂਦਾ ਪਰ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਇੰਨ੍ਹਾਂ ਅਸ਼ਲੀਲ ਤੇ ਗੈਰ ਇਖਲਾਕੀ ਗਤੀਵਿਧਆਂ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ। ਸਗੋਂ ਸਵੇਰੇ 9 ਵਜੇ ਤੋ ਬਾਅਦ ਅਤੇ ਸ਼ਾਮ 4 ਵਜੇ ਤੋਂ ਪਹਿਲਾਂ ਪਾਰਕ ਵਿੱਚ ਆਉਣ ਲਈ 10/- ਰਪਏ ਪ੍ਰਤੀ ਵਿਅਕਤੀ ਅਤੇ 10/- ਰੁਪਏ ਪ੍ਰਤੀ ਵਹੀਕਲ ਦੀ 2 ਘੰਟੇ ਲਈ ਦਾਖਲਾ ਫੀਸ ਰੱਖ ਦਿੱਤੀ ਗਈ। ਅੱਜ ਕੱਲ ਜੋ ਵੀ ਵਿਅਕਤੀ ਇਸ ਪਾਰਕ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦਾਖਲ ਹੁੰਦਾ ਹੈ ਉਸ ਤੋਂ 20 ਰੁਪਏ ਦਾਖਲਾ ਫੀਸ ਲਈ ਜਾਂਦੀ ਹੈ। ਵਣ ਚੇਤਨਾ ਪਾਰਕ ਦੇ ਮੇਨ ਗੇਟ ਤੇ ਡਿਊਟੀ ਦੇ ਰਹੇ ਇੱਕ ਮੁਲਾਜ਼ਮ ਵਲੋਂ ਫੀਸ ਪ੍ਰਾਪਤ ਕਰਕੇ ਪਰਚੀਆਂ ਕਟੀਆਂ ਜਾਂਦੀਆਂ ਹਨ। ਮੁਲਾਜ਼ਮ ਦੇ ਦੱਸਣ ਮੁਤਾਬਿਕ ਇੰਨ੍ਹਾਂ ਪਰਚੀਆਂ ਦੇ ਕੱਟਣ ਨਾਲ ਵਣ ਵਿਭਾਗ ਨੂੰ ਪ੍ਰਤੀ ਦਿਨ 1000 ਤੋਂ ਲੈ ਕੇ 1500 ਰੁਪਏ ਤੱਕ ਆਮਦਨ ਹੋ ਜਾਂਦੀ ਹੈ ਅਤੇ ਨਵੇਂ ਵਿਆਹ ਸ਼ਾਦੀਆਂ ਵਾਲੇ ਪ੍ਰੀ ਵੈਡਿੰਗ ਸ਼ੂਟ ਲਈ ਆਉਣ ਵਾਲੇ ਜੋੜਿਆਂ ਪਾਸੋਂ 2500/- ਰੁਪਏ ਫੀਸ ਲਈ ਜਾਂਦੀ ਹੈ। ਪਾਰਕ ਵਿੱਚ ਦਾਖਲੇ ਲਈ ਜਾਇਜ ਫੀਸ ਦਾ ਰੱਖਣਾ ਕੋਈ ਮਾੜਾ ਨਹੀਂ ਜੇਕਰ ਉਸ ਫੀਸ ਨਾਲ ਪਾਰਕ ਦੀ ਮੁਰਮੰਤ ਜਾਂ ਨਵੀਨੀਕਰਨ ਲਈ ਉਪਰਾਲੇ ਕੀਤੇ ਜਾਂਦੇ ਹੋਣ। ਪਰ ਫੀਸ ਦੇ ਲਾਗੂ ਕਰਨ ਨਾਲ ਅਸ਼ਲੀਲ ਹਰਕਤਾਂ ਜਾਂ ਨਜਾਇਜ ਕੰਮ ਕਰਨ ਵਾਲੇ ਵੱਧ ਸੁਰੱਖਿਅਤ ਸਮਝਣ ਲੱਗ ਜਾਣ ਤਾਂ ਰੱਖੀ ਫੀਸ ਸਭਿਅਕ ਸਮਾਜ ਲਈ ਖਤਰਾ ਬਣ ਜਾਂਦੀ ਹੈ। ਪ੍ਰੇਮੀ ਜੋੜਿਆਂ ਲਈ ਇਸ ਪਾਰਕ ਵਿੱਚ ਕੇਵਲ 10-20 ਰੁਪਏ ਖਰਚ ਕੇ ਖੁੱਲ੍ਹੇਆਮ ਮੌਜ ਮਸਤੀ ਕਰਨਾ ਕੋਈ ਮਹਿੰਗਾ ਸੌਦਾ ਨਹੀਂ ਕਿਉਂਕਿ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਇਹੀ ਖਰਚਾ ਹਜ਼ਾਰਾਂ ਤੱਕ ਪੁੱਜ ਜਾਂਦਾ ਹੈ। ਵਣ ਵਿਭਾਗ ਦਾ ਕੋਈ ਵੀ ਮੁਲਾਜਮ/ਅਧਿਕਾਰੀ/ਸਥਾਨਕ ਪ੍ਰਸਾਸ਼ਨ ਅਜਿਹੇ ਗੈਰ ਸਭਿਅਕ ਜੋੜਿਆਂ ਨੂੰ ਅਸ਼ਲੀਲ ਹਰਕਤਾਂ ਤੋਂ ਨਹੀ ਰੋਕ ਰਿਹਾ ਜਾਪਦਾ। ਅਜਿਹੇ ਵਰਤਾਰੇ ਨਾਲ ਸਮਾਜ ਵਿੱਚ ਅਸੰਤੁਲਨ, ਬੇਚੈਨੀ ਅਤੇ ਲੜਾਈਆਂ ਝਗੜੇ ਵੱਧਣਗੇ। ਉਨ੍ਹਾਂ ਮਾਪਿਆਂ ਦੀ ਜਿੰਦਗੀ ਵੀ ਦੁਭੱਰ ਹੋਵੇਗੀ ਜੋ ਆਪਣੇ ਲੜਕੇ-ਲੜਕੀਆਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਔਖੇ ਹੋ ਕੇ ਵੀ ਪੜ੍ਹਾਉਂਦੇ ਹੋਣਗੇ। ਜਦੋਂ ਉਨ੍ਹਾਂ ਮਾਪਿਆਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਬੱਚੇ ਛੋਟੀ ਉਮਰੇ ਹੀ ਗਲਤ ਸੁਸਾਇਟੀ ਦਾ ਸ਼ਿਕਾਰ ਹੋ ਕੇ ਪੜ੍ਹਣ ਦੀ ਜਗ੍ਹਾ ਰੰਗ ਰਲੀਆਂ ਮਨਾ ਕੇ ਆਪਣੀ ਜਿੰਦਗੀ ਅਤੇ ਮਾਪਿਆਂ ਦੀ ਇਜੱਤ ਸ਼ਰੇਆਮ ਮਿੱਟੀ ਵਿੱਚ ਮਿਲਾ ਕੇ ਨਮੋਸ਼ੀ ਭਰੀ ਜਿੰਦਗੀ ਜਿਊਣ ਲਈ ਮਜਬੂਰ ਕਰ ਰਹੇ ਹਨ। ਅਜਿਹਾ ਸਮਾਂ ਉਨ੍ਹਾਂ ਮਾਪਿਆਂ ਲਈ ਬਹੁਤ ਦੁੱਖ ਦੀ ਘੜੀ ਹੁੰਦਾ ਹੈ ਜਦੋਂ ਉਨ੍ਹਾਂ ਦੇ ਬੱਚੇ ਬਾਗੀ ਹੋ ਕੇ ਜਵਾਨੀ ਦੇ ਅੰਨ੍ਹੇ ਜੋਸ਼ ਵਿੱਚ ਅਸਲ਼ੀਲ ਹਰਕਤਾਂ ਜਾਂ ਨਜਾਇਜ ਸਬੰਧ ਬਣਾਉੰਦੇ ਫੜ੍ਹੇ ਜਾਣ।

ਇਨ੍ਹਾਂ ਸਰਗਰਮੀਆਂ ਨੂੰ  ਰੋਕਣ ਲਈ ਵਿਭਾਗ/ਪ੍ਰਸਾਸ਼ਨ ਕੀ ਕਰੇ :-

ਲੋਕਾਂ ਵੱਲੋਂ ਅਜਿਹੀ ਸਥਿਤੀ ਨੂੰ ਰੋਕਣ ਲਈ ਦਿੱਤੇ ਸੁਝਾਓ ਮੁਤਾਬਿਕ ਵਣ ਚੇਤਨਾ ਪਾਰਕ ਵਿੱਚ ਢੁਕਵੇਂ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ, ਦੋ ਵਾਰ ਤੋਂ ਵੱਧ ਸਮੇਂ ਤੋਂ ਪਾਰਕ ਵਿੱਚ ਆ ਰਹੇ ਵਹੀਕਲਾਂ ਸਬੰਧੀ ਵਣ ਵਿਭਾਗ, ਸਥਾਨਕ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵਹੀਕਲਾਂ ਦੀਆਂ ਨੰਬਰ ਪਲੇਟਾਂ ਤੋਂ ਉਨ੍ਹਾਂ ਦੇ ਮਾਪਿਆਂ ਨਾਲ ਗੁਪਤ ਤੌਰ ਤੇ ਰਾਬਤਾ ਬਣਾ ਕੇ ਬੱਚਿਆਂ ਦੀ ਕੋਂਸਲਿੰਗ ਕਰਕੇ ਸੁਧਰਨ ਦਾ ਮੌਕਾ ਦੇਣ ਲਈ ਯੋਗ ਉਪਰਾਲੇ ਕਰੇ |

ਕੀ ਕਹਿੰਦੇ ਨੇ ਰੇਂਜ ਅਫ਼ਸਰ :- 

 ਇਸ ਸਬੰਧੀ ਸੰਪਰਕ ਕੀਤੇ ਜਾਣ ਤੇ ਇਸ ਵਣ ਚੇਤਨਾ ਪਾਰਕ ਦੇ ਪ੍ਰਬੰਧਕ ਵਣ ਰੇਂਜ ਅਫਸਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਅਜਿਹੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ | ਉਹਨਾਂ ਇਹ ਮੰਨਿਆ ਕਿ ਪਾਰਕਿੰਗ ਵਿੱਚ ਆਉਣ ਵਾਲਿਆਂ ਲਈ ਫੀਸ ਰੱਖੀ ਗਈ ਹੈ। ਪਰ ਇਹ ਫੀਸ ਮਾਮੂਲੀ ਜਿਹੀ ਹੋਣ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿੱਚ ਵੀ ਨਾ ਕਾਫੀ ਹੈ | ਉਹਨਾਂ ਕਿਹਾ ਕਿ ਜੇਕਰ ਅਜਿਹੇ ਵਾਪਰ ਰਿਹਾ ਹੈ ਤਾਂ ਉਹ ਆਪਣੇ ਪੱਧਰ ਤੇ ਬਣਦੀ ਕਾਰਵਾਈ ਜਰੂਰ ਕਰਨਗੇ ਜੇਕਰ ਸੰਭਵ ਹੋਇਆ ਤਾਂ ਪੁਲਿਸ ਦੀ ਸਹਾਇਤਾ ਵੀ ਲਈ ਜਾਵੇਗੀ।

ਕੀ ਕਹਿੰਦੇ ਨੇ ਜ਼ਿਲਾ ਪੁਲਿਸ ਮੁਖੀ :-

 ਪੱਤਰਕਾਰਾਂ ਦੀ ਟੀਮ ਵੱਲੋਂ ਇਹ ਮਾਮਲਾ ਜਿਲਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਆਈਪੀਐਸ ਦੇ ਧਿਆਨ ਵਿੱਚ ਲਿਆਉਣ ਤੇ ਉਹਨਾਂ ਤੁਰੰਤ ਸਮਰੱਥ ਅਧਿਕਾਰੀ ਦੀ ਡਿਊਟੀ ਲਗਾਉਂਦਿਆਂ ਸ਼ਹਿਰ ਦੇ ਸਮੁੱਚੇ ਪਾਰਕਾਂ ਦੇ ਸੰਬੰਧ ਵਿੱਚ ਰਿਪੋਰਟ ਤਲਬ ਕਰ ਲਈ |

ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਵਿਸ਼ਵ ਖੂਨਦਾਨ ਦਿਵਸ

 


ਫਗਵਾੜਾ 18 ਜੂਨ (ਸ਼ਿਵ ਕੋੜਾ)
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਖ਼ੂਨਦਾਨ ਦਿਵਸ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਉਹਨਾਂ ਨੇ ਹਾਜਰੀਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਖੂਨਦਾਨ ਦਿਵਸ ਖੂਨ ਚੜ੍ਹਾਉਣ ਦੀ ਮੋਜੂਦਾ ਵਿਧੀ ਦੇ ਜਨਮਦਾਤਾ ਅਤੇ ਜੀਵ ਵਿਗਿਆਨੀ ਕਾਰਲ ਲੈਂਡ ਸਟਾਈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ। ਜਿਹਨਾਂ ਨੂੰ ਵੱਖੋ ਵੱਕ ਬਲੱਡ ਗਰੁੱਪ ਦੀ ਖੋਜ ਲਈ ਨੋਬਰ ਪੁਰਸਕਾਰ ਦਿੱਤਾ ਗਿਆ ਅਤੇ ਡਬਲਯੂ.ਐਚ.ਓ. ਨੇ ਉਹਨਾਂ ਦੇ ਜਨਮ ਦਿਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਮਾਨਤਾ ਦਿੱਤੀ। ਉਹਨਾਂ ਦੱਸਿਆ ਕਿ ਬਲੱਡ ਬੈਂਕ ਦੇ ਚੇਅਰਮੈਨ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ ਤਹਿਤ ਖੂਨ ਦਾਨ ਕੈਂਪ ਲਗਾਏ ਗਏ। ਪਹਿਲਾ ਕੈਂਪ ਹੈੱਡ ਪੋਸਟ ਆਫਿਸ ਫਗਵਾੜਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ 13 ਸਵੈ ਖੂਨਦਾਨੀਆਂ ਵਲੋਂ ਖੂਨ ਦਾਨ ਕੀਤਾ ਗਿਆ। ਦੂਸਰਾ ਕੈਂਪ ਬਲੱਡ ਬੈਂਕ ਦੇ ਸਟਾਫ ਅਤੇ ਪ੍ਰਬੰਧਕਾਂ ਵਲੋਂ ਲਗਾਇਆ ਗਿਆ। ਜਿਸ ਵਿਚ 21 ਖੂਨ ਦਾਨੀਆਂ ਨੇ ਆਪਣਾ ਖੂਨ ਦਾਨ ਕੀਤਾ। ਜਿਸਦੀ ਸ਼ੁਰੂਆਤ ਰਾਜਦੀਪ ਕੌਰ ਨੇ ਆਪਣਾ ਖੂਨ ਦਾਨ ਕਰਕੇ ਕਰਵਾਈ। ਅੱਜ ਦੇ ਸੈਮੀਨਾਰ ਡਾ. ਐਮ.ਪੀ. ਸਿੰਘ ਨੇ ਖੂਨ ਦਾਨ ਅਤੇ ਖੂਨ ਦੇ ਵੱਖ ਵੱਖ ਗਰੁੱਪਾਂ ਸਬੰਧੀ ਪ੍ਰੋਜੈਕਟਰ ਨਾਲ ਵਢਮੁੱਲੀ ਜਾਣਕਾਰੀ ਦਿੱਤੀ। ਉਹਨਾਂ ਨੇ ਖੂਨਦਾਨ ਸਬੰਧੀ ਜਾਗਰੁਕਤਾ ਪੈਦਾ ਕਰਨ ਲਈ ਪੰਮਫਲੈਟ ਵੀ ਰਿਲੀਜ ਕੀਤਾ। ਇਸ ਤੋਂ ਇਲਾਵਾ ਰਾਮਗੜ੍ਹੀਆ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਵੱਖ ਵੱਖ ਤਰ੍ਹਾਂ ਦੇ ਸਵਾਲ ਕੀਤੇ। ਜਿਹਨਾਂ ਦਾ ਢੁਕਵਾਂ ਜਵਾਬ ਡਾ. ਐਮ.ਪੀ. ਸਿੰਘ ਵਲੋਂ ਦਿੱਤਾ ਗਿਆ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।

ਬਾਲਾ ਸਾਹਿਬ ਠਾਕਰੇ ਦਾ ਲਾਇਆ ਬੂਟਾ ਅੱਜ ਬੋਹੜ ਦੇ ਮਜਬੂਤ ਦਰਖ਼ਤ ਵਾਂਗੁ ਖੜਾ ਹੈ : ਕਮਲ



ਫਗਵਾੜਾ 19 ਜੂਨ (ਸ਼ਿਵ ਕੋੜਾ)
ਸ਼ਿਵ ਸੈਨਾ (ਯੂ.ਬੀ.ਟੀ.) ਦਾ 58ਵਾਂ ਸਥਾਪਨਾ ਦਿਵਸ ਅੱਜ ਸਥਾਨਕ ਖੇੜਾ ਰੋਡ ਸਥਿਤ ਮਹਾਕਲੇਸ਼ਵਰ ਸ਼ਿਵ ਮੰਦਰ ਵਿਖੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਹਵਨ ਯੱਗ ਕਰਵਾਇਆ ਗਿਆ। ਜਿਸ ਵਿਚ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਹਨਾਂ ਹਵਨ ਕੁੰਡ ਵਿਚ ਆਹੂਤੀ ਪਾਈ ਅਤੇ ਸਮੂਹ ਸ਼ਿਵ ਸੈਨਿਕਾਂ ਨੂੰ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ। ਕਮਲ ਸਰੋਜ ਨੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਬਹੁਤ ਦੂਰ ਅੰਦੇਸ਼ੀ ਸੋਚ ਵਾਲੀ ਸ਼ਖਸੀਅਤ ਸਨ। ਭਾਰਤ ਦੀ ਵੰਡ ਤੋਂ ਦੋ ਦਹਾਕੇ ਬਾਅਦ ਹੀ ਉਨ੍ਹਾਂ ਨੇ ਅੰਦਾਜਾ ਲਗਾ ਲਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਤਾਕਤਾਂ ਫਿਰ ਪੈਦਾ ਹੋਣਗੀਆਂ ਜੋ ਭਾਰਤ ਨੂੰ ਤੋੜਨਾ ਚਾਹੁਣਗੀਆਂ। ਉਨ੍ਹਾਂ ਹੀ ਕੱਟੜਪੰਥੀ ਤਾਕਤਾਂ ਨਾਲ ਸੰਘਰਸ਼ ਦੇ ਉਦੇਸ਼ ਨਾਲ ਸ਼ਿਵ ਸੈਨਾ ਦਾ ਗਠਨ 58 ਸਾਲ ਪਹਿਲਾਂ 19 ਜੂਨ 1966 ਨੂੰ ਕੀਤਾ ਗਿਆ ਸੀ। ਬੇਸ਼ੱਕ ਭਾਜਪਾ ਵੱਲੋਂ ਸਿਆਸੀ ਸੁਆਰਥ ਦੇ ਚਲਦਿਆਂ ਸ਼ਿਵ ਸੈਨਾ ਵਿੱਚ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਲ ਠਾਕਰੇ ਵੱਲੋਂ ਲਾਇਆ ਇਹ ਬੂਟਾ ਅੱਜ ਉਨ੍ਹਾਂ ਦੇ ਪੁੱਤਰ ਊਧਵ ਠਾਕਰੇ ਅਤੇ ਪੋਤਰੇ ਆਦਿਤਿਆ ਠਾਕਰੇ ਦੀ ਸੁਰੱਖਿਆ ਹੇਠ ਬੋਹੜ ਦੇ ਰੁੱਖ ਵਾਂਗ ਮਜਬੂਤੀ ਨਾਲ ਖੜਾ ਹੈ। ਇਸ ਦੌਰਾਨ ਕਮਲ ਸਰੋਜ ਅਤੇ ਨੌਜਵਾਨ ਆਗੂ ਬਲਜੀਤ ਸਿੰਘ ਭੁੱਲਾਰਾਈ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਸ਼ਿਵ ਸੈਨਾ ਨਾਲ ਜੁੜਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਰੱਗ ਮਾਫੀਆ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ ਜਾ ਸਕੇ। ਇਸ ਮੌਕੇ ਸਾਬਕਾ ਸਿਟੀ ਪ੍ਰਧਾਨ ਮਨੋਜ ਸ਼ਰਮਾ, ਅਨੂਪ ਦੁੱਗਲ, ਰਾਜ ਕੁਮਾਰ ਸੁੰਨੜਾ, ਮਨੀਸ਼ ਕਨੌਜੀਆ, ਮਨੀ, ਗੋਰਾ, ਜੱਸੀ, ਦੀਪਕ, ਨਾਣੀ, ਸੰਨੀ, ਰੋਹਿਤ, ਸ਼ਾਲੂ, ਰਵੀ, ਪ੍ਰਤੀਕ, ਸ਼ੀਤਲ, ਸੁੱਖ ਆਦਿ ਹਾਜ਼ਰ ਸਨ।

सुभाष क्वात्रा ने साथियों सहित नवनिर्वाचित सांसद डा. राजकुमार को दी जीत की मुबारकबाद


फगवाड़ा 19 जून (शिव कौड़ा) आम आदमी पार्टी का एक प्रतिनिधिमंडल वरिष्ठ आप सुभाष क्वात्रा के नेतृत्व में होशियारपुर लोकसभा हलके से नवनिर्वाचित आप सांसद डा. राजकुमार चब्बेवाल से उनके होशियारपुर स्थित आवास पर मिला। प्रतिनिधिमंडल में शामिल सुभाष क्वात्रा के अलावा विजय पंडित, कपिल देव पसरीचा और पवन मेहरा ने डा. चब्बेवाल को शानदार जीत के लिये मुबारकबाद दी। डा. चब्बेवाल ने चुनाव अभियान में बहुमूल्य सहयोग के लिए आप कार्यकर्ताओं को आभार प्रकट किया। उन्होंने लोकसभा चुनाव में फगवाड़ा के मतदाताओं से किए गए सभी वायदे पूरे करने और फगवाड़ा के सर्वांगीण विकास को नई राह पर ले जाने का आश्वासन भी दिया। साथ ही कहा कि केंद्र सरकार से बड़े प्रोजेक्ट पास करवा कर फगवाड़ा में स्थापित किए जाएंगे ताकि यहां के उद्योगों और आम जनता को लाभ मिल सके। सुभाष क्वात्रा ने इस भेंट संबंधी जानकारी देते हुए बताया कि डा. राजकुमार चब्बेवाल गुरुवार 20 जून को फगवाड़ा में समूह मतदाताओं का धन्यवाद देने के पधार रहे हैं। इस दौरान वे कार्यकर्ताओं के साथ शहर के विकास पर चर्चा भी करेंगे। जिसके बाद दिल्ली में लोकसभा का सत्र शुरु होने पर शपथ ग्रहण की औपचारिकता निभायेंगे तथा फगवाड़ा वासियों की उम्मीदों के अनुरूप विकास कार्यों के लिए केंद्र सरकार से जरूरी फंड की व्यवस्था करवाने का काम करेंगे।

 

Tuesday, 18 June 2024

ਪਿੰਡ ਚਾਂਦਪੁਰ ਵਿੱਚ ਕੌਲਧਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 23 ਜੂਨ ਦਿਨ ਐਤਵਾਰ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ :  ਸਰਕਲ ਪਤਾਰਾ ਦੇ ਪਿੰਡ ਚਾਂਦਪੁਰ ਵਿਖੇ ਕੌਲਧਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ 23 ਜੂਨ ਦਿਨ ਐਤਵਾਰ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਸਮੂਹ ਪ੍ਰਬੰਧਕ ਕਮੇਟੀ ਪਿੰਡ ਪਰਮਸਰਾਮਪੁਰ ਦੀ ਦੇਖਰੇਖ ਹੇਠ ਮਨਾਇਆ ਜਾ ਰਿਹਾ ਹੈ। ਜਾਣਕਾਰੀ  ਦਿੰਦਿਆ ਸੇਵਾਦਾਰ ਦੇਸ ਰਾਜ ਪਰਸਰਾਮਪੁਰ, ਸੋਡੀ ਰਾਮ, ਰਾਮ ਲਾਲ, ਲੱਡੂ ਰਾਮ, ਬਲਦੇਵ ਰਾਜ, ਅਮਰਜੀਤ ਅੰਬੀ, ਜਸਵੀਰ ਪਾਲ ਮਾਣਾ, ਨਛੱਤਰਪਾਲ ਕਾਲਾ, ਕਸ਼ਮੀਰੀ ਲਾਲ, ਰਾਮਜੀਤ ਗੋੋਲਾ, ਮਨੋਹਰ ਲਾਲ, ਕਿਸ਼ਨ ਦੇਵ, ਮਾਸਟਰ ਲਾਲ ਚੰਦ, ਰਮੇਸ਼ ਲਾਲ, ਅਮਨਪ੍ਰੀਤ, ਰਾਮੇਸ਼ ਕੁਮਾਰ ਤੇ ਹੋਰਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 21 ਜੂਨ ਨੂੰ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ ਸਮੂਹ ਸੰਗਤਾਂ ਵੱਲੋਂ ਨਿਭਾਈ ਜਾਵੇਗੀ । ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 23 ਜੂਨ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ ਉਪਰੰਤ ਕੀਰਤਨ ਦੀਵਾਨ ਵਿੱਚ ਰਾਗੀ ਭਾਈ ਹਰਵਿੰਦਰ ਸਿੰਘ ਲੋਧੀਆਣਾ ਸਾਹਿਬ, ਢਾਡੀ ਭਾਈ ਹਰਭਿੰਦਰ ਸਿੰਘ ਮਲਸੀਆਂ ਦਾ ਜਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਕੌਲਧਾਰ ਜਠੇਰਿਆਂ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

ਕਪੂਰ ਪਿੰਡ ਵਿਖੇ ਸਿਆਣ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ



ਅਮਰਜੀਤ ਸਿੰਘ ਜੰਡੂ ਸਿੰਘਾ- ਕਪੂਰ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਨਜ਼ਦੀਕ ਸਿਆਣ ਗੋਤ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ, ਸਿਆਣ ਪਰਿਵਾਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੇਲੇ ਦੌਰਾਨ ਪਹਿਲਾ ਝੰਡੇ ਦੀ ਰਸਮ ਸਮੂਹ ਸੰਗਤਾਂ ਵੱਲੋਂ ਨਿਭਾਈ ਗਈ। ਉਪਰੰਤ ਵਡੇਰਿਆਂ ਦੀ ਪੂਜਾ ਕੀਤੀ ਗਈ। ਇਸ ਮੌਕੇ ਤੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਪਹਿਲਾ ਸੁਖਮਨੀ ਸਾਹਿਬ ਜੀ ਦੇ ਜਾਪ ਤੇ ਗੁਰਬਾਣੀ ਕੀਤਰਨ ਕਰਵਾਏ ਗਏ।


ਉਪਰੰਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਮੇਲਿਆਂ ਦੇ ਬਾਦਸ਼ਾਹ ਗਾਇਕ ਦਲਵਿੰਦਰ ਦਿਆਲਪੁਰੀ, ਸੁਖਦੇਵ ਸ਼ੇਰਾ, ਪਰਮਜੋਤ, ਬਿੱਟੂ ਸਿਆਣ, ਬਿੱਲਾ ਹਰੀਪੁਰੀਆ, ਰੇਸ਼ਮ ਨਰੰਗਪੁਰੀ ਨੇ ਆਪਣੇ ਗੀਤਾਂ ਰਾਹੀ ਸਿਆਣ ਜਠੇਰਿਆਂ ਦੀ ਮਹਿਮਾ ਦਾ ਗੁਨਗਾਨ ਕੀਤਾ। 

    


ਇਸ ਮੌਕੇ ਤੇ ਮੇਲੇ ਵਿੱਚ ਆਈ ਸੰਗਤ ਨੂੰ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਸੁਰਿੰਦਰ ਸਿਆਣ ਵੱਲੋਂ ਬਾਖੂਬੀ ਨਿਭਾਈ ਗਈ। 


ਸਮਾਗਮ ਮੌਕੇ ਤੇ ਪ੍ਰਧਾਨ ਦਰਸ਼ਨ ਰਾਮ ਸਿਆਣ, ਮੀਤ ਪ੍ਰਧਾਨ ਪਿਆਰਾ ਲਾਲ, ਜੋਨੀ, ਮਨਜਿੰਦਰ ਮੋਨਾ, ਰਿਸ਼ੀ, ਸੋਨੂੰ, ਸਰਪੰਚ ਸੁਰਜੀਤ ਸਿਆਣ ਸਾਬਕਾ ਸਰਪੰਚ, ਸੁੱਖਾ, ਬਿੱਕਾ, ਗੁੱਕੀ, ਪਿ੍ਰਤਪਾਲ, ਸੋਨੂੰ ਬਿਲਗਾ, ਨਿਰਮਲ ਨਰੰਗਪੁਰੀ, ਸਰਪੰਚ ਚਮਨ ਲਾਲ, ਸਾਬਕਾ ਪੰਚ ਬਲਵੀਰ ਕੌਰ, ਪ੍ਰਕਾਸ਼ ਕੌਰ, ਸਰਪੰਚ ਸੋਨੀਆਂ, ਮੈਂਬਰ ਪੰਚਾਇਤ ਅਸ਼ੋਕ ਕੁਮਾਰ, ਨੰਬਰਦਾਰ ਹਰਪਾਲ ਬਿੱਟੂ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।



ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਕਪੂਰ ਪਿੰਡ ਵਿਖੇ ਲੱਖ ਦਾਤਾ ਜੀ ‘ਅਲਾਵਲਪੁਰ ਵਾਲੀ ਸਰਕਾਰ‘ ਦਾ ਸਲਾਨਾ ਜੋੜ ਮੇਲਾ 20 ਜੂਨ ਨੂੰ



ਅਮਰਜੀਤ ਸਿੰਘ ਜੰਡੂ ਸਿੰਘਾ :
ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ ਵਿਖੇ ਲੱਖ ਦਾਤਾ ਜੀ ‘ਅਲਾਵਲਪੁਰ ਵਾਲੀ ਸਰਕਾਰ‘ ਦਾ ਸਲਾਨਾ ਜੋੜ ਮੇਲਾ ਮੇਲਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ (ਚੇਅਰਪਰਸਨ ਸ਼੍ਰੀ ਪਰਮਦੇਵਾ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਜਲੰਧਰ) ਦੀ ਵਿਸ਼ੇਸ਼ ਅਗਵਾਹੀ ਵਿੱਚ 20 ਜੂਨ ਦਿਨ ਵੀਰਵਾਰ ਨੂੰ ਸ਼ਰਧਾਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਮੰਦਿਰ ਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਸ ਮੇਲੇ ਵਿੱਚ ਗਾਇਕਾ ਪੂਜਾ ਦਿਵਯਾ, ਗਾਇਕ ਵਿਜੈ ਝੱਮਟ, ਗਾਇਕ ਵਿੱਕੀ ਜਲੰਧਰੀ ਸੰਗਤਾਂ ਨੂੰ ਪੀਰਾਂ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੱਮ ਹੱਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Monday, 17 June 2024

ਪਿੰਡ ਚੂਹੜਵਾਲੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਏ ਦਿਵਸ ਮਨਾਇਆ


ਦਲਜੀਤ ਸਿੰਘ ਕਲਸੀ, ਆਦਮਪੁਰ ਦੁਆਬਾ -
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਏ ਦਿਵਸ ਤੇ ਸੰਗਰਾਂਦ ਦਾ ਦਿਹਾੜਾ ਪਿੰਡ ਚੂਹੜਵਾਲੀ ਹਲਕਾ ਆਦਮਪੁਰ ਵਿੱਚ ਬਹੁਤ ਸਤਿਕਾਰ ਸਹਿਤ ਮਨਾਇਆ ਗਿਆ। ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਉਪਰੰਤ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਸੰÇਧਿਆਂ ਸਮੇਂ ਸਜਾਏ ਦੀਵਾਨ ਵਿੱਚ ਪ੍ਰਸਿੱਧ ਰਾਗੀ ਭਾਈ ਹਰਪਾਲ ਸਿੰਘ ਤੇ ਸਾਥੀਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗੁਰੂ ਘਰ ਪੁੱਜੇ ਸੰਤ ਬਹੁਾਦਰ ਸਿੰਘ ਜੀ ਨੇ ਆਪਣੀ ਕਥਾ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਦੇ ਚਾਨਣਾ ਪਾਉਂਦੇ ਹੋਏ ਸਮੂਹ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਡੇਰਾ ਸੰਤ ਸੁਰਿੰਦਰ ਦਾਸ ਜੀ ਕਠਾਰ ਤੋਂ ਮੁੱਖ ਸੇਵਾਦਾਰ ਸੰਤ ਪ੍ਰਦੀਪ ਦਾਸ ਜੀ ਸੰਗਤਾਂ ਵਿੱਚ ਉਚੇਚੇ ਤੌਰ ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਪਹੁੰਚੇ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਨੇ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਚਾਹ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Thursday, 6 June 2024

ਚੰਨੀ ਦੀ ਸ਼ਾਨਦਾਰ ਜਿੱਤ ਤੇ ਸਰਪੰਚ ਸੁਖਵਿੰਦਰ ਸਿੰਘ ਮੁਜ਼ੱਫਰਪੁਰ ਨੇ ਕਾਂਗਰਸੀ ਆਗੂਆਂ ਨਾਲ ਲੱਡੂ ਵੰਡ ਕੇ ਖੁਸ਼ੀ ਮਨਾਈ



ਅਮਰਜੀਤ ਸਿੰਘ ਜੰਡੂ ਸਿੰਘਾ-
ਲੋਕ ਸਭਾ ਜਲੰਧਰ ਸੀਟ ਤੋਂ ਕਾਂਗਰਸੀ ਉਮੀਦਵਾਰ (ਸਾਬਕਾ ਮੁੱਖ ਮੰਤਰੀ ਪੰਜਾਬ) ਚਰਨਜੀਤ ਸਿੰਘ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ’ਚ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਮੁਜ਼ੱਫਰਪੁਰ (ਈਸਟ ਬਲਾਕ ਪ੍ਰਧਾਨ ਆਦਮਪੁਰ) ਨੇ ਲੱਡੂ ਵੰਡ ਆਪਣੇ ਸਾਥੀ ਕਾਂਗਰਸੀ ਆਗੂਆਂ ਤੇ ਭਰਾਵਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਆਦਮਪੁਰ ਸੁਖਵਿੰਦਰ ਕੋਟਲੀ ਵੀ ਕਾਂਗਰਸੀ ਆਗੂਆਂ ਵਿੱਚ ਉਚੇਚੇ ਤੋਰ ਤੇ ਪੁੱਜੇ ਅਤੇ ਸਭ ਨੂੰ ਚੰਨੀ ਦੀ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਸਰਪੰਚ ਸੁਖਵਿੰਦਰ ਸੁੱਖਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸ਼ਾਨਦਾਰ ਜਿੱਤ ਨਾਲ ਸਮੂਹ ਆਦਮਪੁਰ ਹੀ ਨਹੀਂ ਸਗੋਂ ਪੂਰੇ ਜਿਲ੍ਹਾ ਜਲੰਧਰ ਵਿੱਚ ਖੁਸ਼ੀ ਦੀ ਲਹਿਰ ਹੈ। ਸ. ਚੰਨੀ ਨੇ ਜੋ ਆਪਣੇ ਕਾਰਜਕਾਲ ਦੋਰਾਨ ਕੰਮ ਕਰਵਾਏ ਹਨ ਉਨ੍ਹਾਂ ਕਰਕੇ ਹੀ ਜਲੰਧਰ ਵਾਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਉਨ੍ਹਾਂ ਸਮੂਹ ਵੋਟਰਾਂ ਤੇ ਸਪੋਟਰਾਂ ਦੀ ਧੰਨਵਾਦ ਕੀਤਾ ਹੈ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਗਰੀਬ ਦਾਸ ਭੋਜੋਵਾਲ, ਲਖਵਿੰਦਰ ਬੰਗੜ ਸੰਮਤੀ ਮੈਂਬਰ, ਪਰਗਟ ਸਿੰਘ ਪਤਾਰਾ, ਰਜਿੰਦਰ ਸੋਨਾ ਸੰਮਤੀ ਮੈਂਬਰ ਪਤਾਰਾ, ਸੁਖਵਿੰਦਰ ਰਾਮ, ਹਰਬੰਸ ਲਾਲ, ਸੁਖਵੀਰ ਸਿੰਘ, ਸੁਖਦੀਪ ਸਿੰਘ, ਜਸਪ੍ਰੀਤ ਸਿੰਘ, ਰਣਵੀਰ ਸਿੰਘ ਰਾਣਾ ਨੰਬਰਦਾਰ, ਓਮਿੰਦਰ ਮਿੰਦਾ, ਹਰਪਾਲ ਬਿੱਟੂ ਨੰਬਰਦਾਰ ਕਪੂਰ ਪਿੰਡ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
ਫੋਟੋ- ਕਾਂਗਰਸੀ ਆਗੂਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਤੇ ਹੋਰ।

Wednesday, 5 June 2024

ਨੀਮ ਇਕੋ ਕਲੱਬ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਜਲੰਧਰ ਵਿਖੇ ਨੀਮ ਇਕੋ ਕਲੱਬ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਦੇਵ ਲਾਲ, ਜ਼ਿਲ੍ਹਾ ਜਲੰਧਰ ਨੋਡਲ ਇੰਚਾਰਜ, ਈਕੋ ਕਲੱਬ ਸ ਬਲਜਿੰਦਰ ਸਿੰਘ ਰਿਟਾਇਰਡ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਸ੍ਰੀ ਚਰਨਜੀਤ ਸਿੰਘ ਰਿਟਾਇਰਡ ਲੈਕਚਰਾਰ, ਸ੍ਰੀ ਮਤੀ ਜਗਜੀਤ ਕੌਰ ਰਿਟਾਇਰਡ ਲੈਕਚਰਾਰ ਨੇ ਬੂਟੇ ਲਗਾਏ। ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ। ਸਕੂਲ ਸਟਾਫ ਸ੍ਰੀ ਮਤੀ ਨਵਜੀਤ ਕੌਰ ਲੈਕ, ਅਮਰਜੀਤ ਕੌਰ, ਗੁਰਪ੍ਰੀਤ ਲੈਕ, ਤਮੰਨਾ ਲੈਕ, ਮਨਿੰਦਰ ਪ੍ਰੀਤ ਲੈਕ, ਜੋਧਵੀਰ, ਰਮਨਦੀਪ ਅਤੇ ਵਿਦਿਆਰਥੀਆਂ ਨੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ।

ਚੰਨੀ ਦੀ ਜਿੱਤ ਨਾਲ ਆਦਮਪੁਰ ਚ ਖੁਸ਼ੀ ਦੀ ਲਹਿਰ ਕਾਂਗਰਸੀਆਂ ਨੇ ਵੰਡੇ ਲੱਡੂ


ਲੋਕ ਸਭਾ ਜਲੰਧਰ ਸੀਟ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਦੀ ਜਿੱਤ ਦੀ ਖੁਸ਼ੀ 'ਚ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ, ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਦਸ਼ਵਿੰਦਰ ਕੁਮਾਰ ਚਾਂਦ ਸ਼ਹਿਰੀ ਪ੍ਰਧਾਨ ਤੇ ਹੋਰ। ਇਸ ਮੌਕੇ ਰਾਜ ਕੁਮਾਰ ਰਾਜੂ, ਜੋਗਿੰਦਰਪਾਲ ਕੌਸਲਰ, ਹਰਜਿੰਦਰ ਸਿੰਘ ਕਰਵਲ ਕੌਸਲਰ, ਅਜੇ ਸਿੰਗਾਰੀ, ਮੈਨੂੰ ਚਾਹਲ, ਲਤੀਫ ਮੁਹੰਮਦ ਦੂਹੜਾ, ਜਤਿੰਦਰ ਕੁਮਾਰ ਵਾਈਸ ਪ੍ਰਧਾਨ, ਜਗਦੀਪ ਢੱਡਾ, ਰਣਦੀਪ ਰਾਣਾ ਬਲਾਕ ਪ੍ਰਧਾਨ, ਮੋਹਣ ਲਾਲ, ਹਤਨਾ ਰਾਮ, ਧਰਮਿੰਦਰ ਕੁਮਾਰ ਸੈਲੀ, ਬਲਵੀਰ ਮੰਡੇਰਾ, ਸੱਤਿਆ ਦੇਵੀ ਚੇਅਰਪਰਸਨ, ਸੁਸ਼ਮਾ ਰਾਣੀ ਕੌਸਲਰ, ਬਲਵੀਰ ਕੌਰ, ਕਮਲਜੀਤ ਕੌਰ, ਰਾਣੀ, ਪਿੰਕੀ ਆਦਿ ਹਾਜ਼ਰ ਸਨ। 
ਤਸਵੀਰ : ਦਲਜੀਤ ਸਿੰਘ ਕਲਸੀ 


ਲੋਕ ਸਭਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਰਹੇ ਜੇਤੂ


ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ 44111 ਵੋਟਾਂ ਨਾਲ ਹਰਾਇਆ
ਹੁਸ਼ਿਆਰਪੁਰ 4 ਜੂਨ (ਅਮਰਜੀਤ ਸਿੰਘ, ਤਰਸੇਮ ਦੀਵਾਨਾ)-
ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ ਅਤੇ ਅੱਜ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ। ਉਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ 44111 ਵੋਟਾਂ ਨਾਲ ਹਰਾਇਆ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਐਸ.ਐਸ.ਪੀ.ਸੁਰੇਂਦਰ ਲਾਂਬਾ ਵਲੋਂ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਜਿਥੇ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉਥੇ ਮੀਡੀਆ ਸੈਂਟਰ ਦਾ ਦੌਰਾ ਵੀ ਕੀਤਾ ਗਿਆ।
          ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ ਅਤੇ ਉਨ੍ਹਾਂ ਨੇ 303859 ਵੋਟਾਂ ਪ੍ਰਾਪਤ ਕੀਤੀਆਂ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ 199994, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਨ ਸਿੰਘ ਠੰਡਲ ਨੂੰ 91789, ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਨੂੰ 259748, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 48214 ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਨੂੰ 1425, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਜਸਵੰਤ ਸਿੰਘ ਨੂੰ 20923, ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਜੀਵਨ ਸਿੰਘ ਤਮਿਲ ਨੂੰ 4621, ਸਮਾਜ ਭਲਾਈ ਮੋਰਚਾ ਦੇ ਉਮੀਦਵਾਰ ਦਵਿੰਦਰ ਕੁਮਾਰ ਸਰੋਆ ਨੂੰ 930, ਗਲੋਬਲ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਨੂੰ 1041, ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਰਾਜਪਾਲ ਨਡਾਲੀ ਨੂੰ 1140, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਉਮੀਦਵਾਰ ਰਾਜੇਸ਼ ਨੂੰ 2336, ਆਜ਼ਾਦ ਉਮੀਦਵਾਰ ਸਤਪਾਲ ਨੂੰ 993, ਆਜ਼ਾਦ ਉਮੀਦਵਾਰ ਸੋਨੂੰ ਸਿੰਘ ਫਗਵਾੜਾ ਨੂੰ 1884, ਆਜ਼ਾਦ ਉਮੀਦਵਾਰ ਦਵਿੰਦਰ ਸਿੰਘ ਨੂੰ 1617, ਆਜ਼ਾਦ ਉਮੀਦਵਾਰ ਰੋਹਿਤ ਕੁਮਾਰ ਟਿੰਕੂ ਨੂੰ 2419 ਅਤੇ ਨੋਟਾ ਨੂੰ 5552 ਵੋਟਾਂ ਪਈਆਂ।
          ਕੋਮਲ ਮਿੱਤਲ ਨੇ ਚੋਣ ਅਮਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੋਣ ਅਮਲੇ ਵਲੋਂ ਮਿਹਨਤ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਈ ਜ਼ਿੰਮੇਵਾਰੀ ਦੇ ਚੱਲਦਿਆਂ ਹੀ ਚੋਣ ਪ੍ਰਕਿਰਿਆ ਸਫ਼ਲਤਾਪੂਰਵਕ ਮੁਕੰਮਲ ਹੋਈ ਹੈ। ਉਨ੍ਹਾਂ ਉਮੀਦਵਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਚੱਬੇਵਾਲ, ਉੜੁਮੜ, ਦਸੂਹਾ, ਮੁਕੇਰੀਆਂ, ਭੁਲੱਥ, ਫਗਵਾੜਾ ਵਿਧਾਨ ਸਭਾ ਹਲਕਾ ਦੀ ਗਿਣਤੀ ਰਿਆਤ-ਬਾਹਰਾ ਇੰਸਟੀਚਿਊਟ ਵਿਖੇ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਰਪੁਰ ਅਤੇ ਸ਼ਾਮਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖ ਕਰਵਾਈ ਗਈ ਹੈ।
          ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਾਊਂਟਿੰਗ ਸਟਾਫ਼, ਸੁਰੱਖਿਆ ਅਮਲੇ ਅਤੇ ਉਮੀਦਵਾਰਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਲੋਕ ਸਭਾ ਹੁਸ਼ਿਆਰਪੁਰ ਲਈ ਹੋਏ ਮਤਦਾਨ ਦੀ ਗਿਣਤੀ ਅੱਜ ਰਿਆਤ-ਬਾਹਰਾ ਇੰਸਟੀਚਿਊਟ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਚ ਮਾਨਯੋਗ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਗਿਣਤੀ ਅਬਜ਼ਰਵਰਾਂ ਦੀ ਮੌਜੂਦਗੀ ਵਿਚ ਪਾਰਦਰਸ਼ੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਕਰਵਾਈ ਗਈ। ਉਨ੍ਹਾਂ ਮੀਡੀਆ ਵਲੋਂ ਨਿਭਾਈ ਗਈ ਜ਼ਿੰਮੇਵਾਰੀ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਮੂਚੀ ਚੋਣ ਪ੍ਰਕਿਰਿਆ ਨੂੰ ਸਫਲ ਬਣਾਉਣ ਲੲ ਪੋਲਿੰਗ ਸਟਾਫ਼, ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਟੀਮਾਂ ਵਲੋਂ ਵੀ ਪ੍ਰਸ਼ੰਸਾਯੋਗ ਜਿੰਮੇਵਾਰੀ ਨਿਭਾਈ ਗਈ।
          ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਡਿਊਟੀ ’ਤੇ ਤਾਇਨਾਤ ਸੁਰੱਖਿਆ ਅਮਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦੋਵੇਂ ਗਿਣਤੀ ਕੇਂਦਰਾਂ ਵਿਚ ਸੀ.ਏ.ਪੀ.ਐਫ, ਸੂਬਾ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਸਾਰੇ ਕਰਮਚਾਰੀਆਂ ਵਲੋਂ ਵੀ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਗਈ।

Tuesday, 4 June 2024

ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਸਭਾ ਸੀਟ ਜਿੱਤਣ ਤੇ ਕਾਂਗਰਸੀਆਂ ਨੇ ਵੰਡੇ ਲੱਡੂ

ਜਲੰਧਰ (ਅਮਰਜੀਤ ਸਿੰਘ)- ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਲੋਂ ਬਹੁਤ ਹੀ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਤੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਲੁਟੇਰਾ ਕਲਾ  ਵਿੱਚ ਕਾਂਗਰਸੀ ਵਰਕਰਾਂ ਵਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ| ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਬਲਵਿੰਦਰ ਸਿੰਘ ਬਘਾਣਾ, ਰਣਜੀਤ ਸਿੰਘ ਕੰਦੋਲਾ ਭਗਤ ਸਿੰਘ ਆਟੋ ਯੂਨੀਅਨ ਪ੍ਰਧਾਨ ਪੰਜਾਬ, ਗੁਰਦੀਪ ਸਿੰਘ ਕਾਲਰਾ, ਗੋਪੀ ਪ੍ਰਧਾਨ ਯੂਥ ਕਾਂਗਰਸ ਲੁਟੇਰਾ ਕਲਾ, ਰਘਬੀਰ ਸਿੰਘ, ਪਰਮਜੀਤ ਸਿੰਘ, ਜੀਵਨ ਕੁਮਾਰ, ਗੁਰਜੀਤ ਸਿੰਘ, ਕੈਪਟਨ ਸਤਨਾਮ ਸਿੰਘ, ਭੁਪਿੰਦਰ ਸਿੰਘ, ਫੋਜਦਾਰ ਸਿੰਘ, ਮੱਖਣ ਸਿੰਘ, ਸਾਬਕਾ ਸਰਪੰਚ ਪ੍ਰਿਥੀਪਾਲ ਸਿੰਘ, ਅਜੀਤ ਸਿੰਘ, ਸੁਖਦੇਵ ਸਿੰਘ, ਲੁਟੇਰਾ ਕਲਾ, ਗੁਰਬਚਨ ਸਿੰਘ, ਸੋਨੂ ਮੇਹਰ ਬੈਂਸ, ਹਰਜੀਤ ਸਿੰਘ, ਕੇਵਲ ਸਿੰਘ, ਖੁਸ਼ਮਿਲਨ ਸਿੰਘ ਆਦਿ ਹਾਜ਼ਰ ਸਨ।