ਆਦਮਪੁਰ, 30 ਨਵੰਬਰ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ)- ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਆਦਮਪੁਰ ਦੋਆਬਾ ਵਲੋਂ ਦਾਣਾ ਮੰਡੀ ਆਦਮਪੁਰ ਵਿਖੇ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਸੁਰਿੰਦਰ ਕੁਮਾਰ, ਪ੍ਰਧਾਨ ਹੰਸ ਰਾਜ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀਨਸ਼ੀਨ ਸਤਿਕਾਰਯੋਗ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਸੰਤ ਬਾਬਾ ਫੂਲ ਨਾਥ ਜੀ ਨਾਨਕ ਨਗਰੀ ਜ਼ੀਟੀ ਰੋਡ ਚਹੇੜੂ, ਸੰਤ ਲੇਖਰਾਜ ਜੀ ਨੂਰਪੁਰ, ਸੰਤ ਪ੍ਰਦੀਪ ਦਾਸ ਜੀ ਕਠਾਰ, ਸੰਤ ਜੋਗਿੰਦਰ ਦਾਸ ਜੀ ਬਡਾਲਾ ਮਾਹੀ, ਸੰਤ ਹਰਚਰਨ ਦਾਸ ਜੀ, ਭਾਈ ਗੁਰਨਾਮ ਸਿੰਘ ਸੇਵਾਦਾਰ ਦਰਬਾਰ ਸਾਂਈ ਜੁਮਲੇ ਸ਼ਾਹ ਜੀ ਉਦੇਸੀਆਂ, ਸੰਤ ਸੁਖਵਿੰਦਰ ਦਾਸ ਢੰਡੇ, ਸੰਤ ਹਰਵਿੰਦਰ ਦਾਸ ਜੀ ਈਸਪੁਰ, ਸੰਤ ਲਖਵਿੰਦਰ ਸਿੰਘ ਜੀ ਕੰਡਿਆਣਾ, ਸੰਤ ਬਾਬਾ ਅਸ਼ੋਕ ਜੀ ਅਤੇ ਹੋਰ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਸਮਾਗਮ ਵਿੱਚ ਪਹੁੰਚੇ। ਇਸ ਦੌਰਾਨ ਵੱਖ-ਵੱਖ ਮਿਸ਼ਨਰੀ ਕਲਾਕਾਰਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾ ਕੇ ਨਿਹਾਲ ਕੀਤਾ। ਇਸ ਮੋਕੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੋਆਬਾ ਦੇ ਸਮੂਹ ਮੈਂਬਰਾ ਵਲੋਂ ਸੰਤ ਨਿਰੰਜਣ ਦਾਸ ਮਹਾਰਾਜ ਜੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੋਰਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਪ੍ਰਧਾਨ ਹੰਸ ਰਾਜ ਐਮਈਐਸ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਮਨਜੀਤ ਸਿੰਘ ਨੈਸ਼ਨਲ ਆਦਮਪੁਰ, ਕੈਸ਼ੀਅਰ ਸੁਰੇਸ਼ ਕੁਮਾਰ ਭਾਟੀਆ, ਉਪ ਪ੍ਰਧਾਨ ਲਸ਼ਮਣ ਦਾਸ, ਉਪ ਸੈਕਟਰੀ ਸੋਹਣਜੀਤ ਹਰੀਪੁਰ, ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਪੰਜਾਬ, ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਆਦਮਪੁਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਚਰਨਜੀਤ ਸਿੰਘ ਚੰਨੀ ਜਲੰਧਰ, ਮੋਹਨ ਲਾਲ ਪੱਪਾ ਆਦਮਪੁਰ, ਪਰਮਜੀਤ ਕਠਾਰ, ਵਿਜੇ ਕੁਮਾਰ ਸੋਢੀ, ਮਨਜੀਤ ਸਿੰਘ, ਦੇਵਰਾਜ, ਬਲਵੀਰ ਚੁੰਬਰ ਰਾਮ ਨਗਰ, ਮਹਿੰਦਰ, ਰਾਮਜੀਤ ਰਾਮ ਨਗਰ, ਸਲਾਹਕਾਰ ਗੁਲਸ਼ਨ ਕੁਮਾਰ, ਕੁਲਦੀਪ ਸਿੰਘ ਮਿਨਹਾਸ ਕੋਆਰਡੀਨੇਟਰ, ਜੁਗਿੰਦਰ ਪਾਲ ਕੌਂਸਲਰ, ਸਤਨਾਮ ਸਿੰਘ ਕਲਸੀ, ਚਰਨਜੀਤ ਸ਼ੇਰੀ, ਤਰਲੋਚਨ ਤੋਤਾ, ਰਾਜੇਸ਼ ਕੁਮਾਰ ਰਾਜੂ ਸੀਨੀਅਰ ਕਾਂਗਰਸੀ ਆਗੂ, ਗੁਰਮੀਤ ਮਿਸਤਰੀ ਰਾਮ ਨਗਰ, ਡਾਕਟਰ ਵਿਜੇ ਕਡਿਆਣਾ, ਕੈਪਟਨ ਗੁਰਮੀਤ ਸਿੰਘ, ਰਾਕੇਸ਼ ਕੁਮਾਰ ਪਿੰਕਾ ਜੁਗਿੰਦਰ ਟੈਂਟ ਹਾਉਸ ਆਦਮਪੁਰ ਅਤੇ ਹੋਰ ਸੰਗਤਾ ਹਾਜ਼ਰ ਸਨ।
Sunday, 30 November 2025
ਰਵਿਦਾਸੀਆਂ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੋਆਬਾ ਵੱਲੋਂ 15ਵਾਂ ਮਹਾਨ ਸੰਤ ਸੰਮੇਲਨ ਕਰਵਾਇਆ
ਆਦਮਪੁਰ, 30 ਨਵੰਬਰ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ)- ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਆਦਮਪੁਰ ਦੋਆਬਾ ਵਲੋਂ ਦਾਣਾ ਮੰਡੀ ਆਦਮਪੁਰ ਵਿਖੇ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਸੁਰਿੰਦਰ ਕੁਮਾਰ, ਪ੍ਰਧਾਨ ਹੰਸ ਰਾਜ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀਨਸ਼ੀਨ ਸਤਿਕਾਰਯੋਗ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਸੰਤ ਬਾਬਾ ਫੂਲ ਨਾਥ ਜੀ ਨਾਨਕ ਨਗਰੀ ਜ਼ੀਟੀ ਰੋਡ ਚਹੇੜੂ, ਸੰਤ ਲੇਖਰਾਜ ਜੀ ਨੂਰਪੁਰ, ਸੰਤ ਪ੍ਰਦੀਪ ਦਾਸ ਜੀ ਕਠਾਰ, ਸੰਤ ਜੋਗਿੰਦਰ ਦਾਸ ਜੀ ਬਡਾਲਾ ਮਾਹੀ, ਸੰਤ ਹਰਚਰਨ ਦਾਸ ਜੀ, ਭਾਈ ਗੁਰਨਾਮ ਸਿੰਘ ਸੇਵਾਦਾਰ ਦਰਬਾਰ ਸਾਂਈ ਜੁਮਲੇ ਸ਼ਾਹ ਜੀ ਉਦੇਸੀਆਂ, ਸੰਤ ਸੁਖਵਿੰਦਰ ਦਾਸ ਢੰਡੇ, ਸੰਤ ਹਰਵਿੰਦਰ ਦਾਸ ਜੀ ਈਸਪੁਰ, ਸੰਤ ਲਖਵਿੰਦਰ ਸਿੰਘ ਜੀ ਕੰਡਿਆਣਾ, ਸੰਤ ਬਾਬਾ ਅਸ਼ੋਕ ਜੀ ਅਤੇ ਹੋਰ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਸਮਾਗਮ ਵਿੱਚ ਪਹੁੰਚੇ। ਇਸ ਦੌਰਾਨ ਵੱਖ-ਵੱਖ ਮਿਸ਼ਨਰੀ ਕਲਾਕਾਰਾਂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾ ਕੇ ਨਿਹਾਲ ਕੀਤਾ। ਇਸ ਮੋਕੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੋਆਬਾ ਦੇ ਸਮੂਹ ਮੈਂਬਰਾ ਵਲੋਂ ਸੰਤ ਨਿਰੰਜਣ ਦਾਸ ਮਹਾਰਾਜ ਜੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੋਰਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਪ੍ਰਧਾਨ ਹੰਸ ਰਾਜ ਐਮਈਐਸ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਮਨਜੀਤ ਸਿੰਘ ਨੈਸ਼ਨਲ ਆਦਮਪੁਰ, ਕੈਸ਼ੀਅਰ ਸੁਰੇਸ਼ ਕੁਮਾਰ ਭਾਟੀਆ, ਉਪ ਪ੍ਰਧਾਨ ਲਸ਼ਮਣ ਦਾਸ, ਉਪ ਸੈਕਟਰੀ ਸੋਹਣਜੀਤ ਹਰੀਪੁਰ, ਹਰਪਾਲ ਸਿੰਘ ਚੀਮਾ ਕੈਬਨਟ ਮੰਤਰੀ ਪੰਜਾਬ, ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਆਦਮਪੁਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਚਰਨਜੀਤ ਸਿੰਘ ਚੰਨੀ ਜਲੰਧਰ, ਮੋਹਨ ਲਾਲ ਪੱਪਾ ਆਦਮਪੁਰ, ਪਰਮਜੀਤ ਕਠਾਰ, ਵਿਜੇ ਕੁਮਾਰ ਸੋਢੀ, ਮਨਜੀਤ ਸਿੰਘ, ਦੇਵਰਾਜ, ਬਲਵੀਰ ਚੁੰਬਰ ਰਾਮ ਨਗਰ, ਮਹਿੰਦਰ, ਰਾਮਜੀਤ ਰਾਮ ਨਗਰ, ਸਲਾਹਕਾਰ ਗੁਲਸ਼ਨ ਕੁਮਾਰ, ਕੁਲਦੀਪ ਸਿੰਘ ਮਿਨਹਾਸ ਕੋਆਰਡੀਨੇਟਰ, ਜੁਗਿੰਦਰ ਪਾਲ ਕੌਂਸਲਰ, ਸਤਨਾਮ ਸਿੰਘ ਕਲਸੀ, ਚਰਨਜੀਤ ਸ਼ੇਰੀ, ਤਰਲੋਚਨ ਤੋਤਾ, ਰਾਜੇਸ਼ ਕੁਮਾਰ ਰਾਜੂ ਸੀਨੀਅਰ ਕਾਂਗਰਸੀ ਆਗੂ, ਗੁਰਮੀਤ ਮਿਸਤਰੀ ਰਾਮ ਨਗਰ, ਡਾਕਟਰ ਵਿਜੇ ਕਡਿਆਣਾ, ਕੈਪਟਨ ਗੁਰਮੀਤ ਸਿੰਘ, ਰਾਕੇਸ਼ ਕੁਮਾਰ ਪਿੰਕਾ ਜੁਗਿੰਦਰ ਟੈਂਟ ਹਾਉਸ ਆਦਮਪੁਰ ਅਤੇ ਹੋਰ ਸੰਗਤਾ ਹਾਜ਼ਰ ਸਨ।
Saturday, 29 November 2025
ਸਬ-ਇੰਸਪੈਕਟਰ ਰਾਮ ਕਿਸ਼ਨ ਨੇ ਥਾਣਾ ਪਤਾਰਾ ਦਾ ਚਾਰਜ ਸੰਭਾਲਿਆ
ਫੋਟੋ - ਥਾਣਾ ਪਤਾਰਾ ਮੁੱਖੀ ਰਾਮ ਕਿਸ਼ਨ
Thursday, 27 November 2025
30 ਨਵੰਬਰ (ਐਤਵਾਰ) ਸੇਵਾ ਮੁਕਤੀ ‘ਤੇ ਵਿਸ਼ੇਸ਼ : ਜਲੰਧਰ ਦੂਰਦਰਸ਼ਨ ਤੇ ਸਮਾਜਿਕ ਸੇਵਾਵਾਂ ਦੀ ਬਹੁ-ਗੁਣੀ ਸਖਸ਼ੀਅਤ-ਇੰਜ਼: ਨਰਿੰਦਰ ਬੰਗਾ
ਕੋਈ ਵੀ ਇਨਸਾਨ ਆਪਣੀ ਯੋਗਤਾ ਜਾਂ ਨੌਕਰੀ ਕਰਕੇ ਵੱਡਾ ਨਹੀਂ ਹੁੰਦਾ ਸਗੋਂ ਜਿਸ ਵਿਅਕਤੀ ਨੂੰ ਸਮਾਜ ਪ੍ਰਵਾਨ ਕਰੇ, ਮੁਹੱਬਤ ਕਰੇ ਉਹ ਆਮ ਤੋਂ ਖਾਸ ਮਨੁੱਖ ਹੁੰਦਾ ਹੈ। ਨਰਿੰਦਰ ਬੰਗਾ ਦੇ ਮਾਮਲੇ ‘ਚ ਵੀ ਅਜਿਹਾ ਹੀ ਕਿਹਾ ਜਾ ਸਕਦਾ ਹੈ। ਜਿਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਰੂਪ ‘ਚ ਕਦੇ ਦੂਰਦਰਸ਼ਨ ਨਾਲ ਵਾਹ-ਵਾਸਤਾ ਰਿਹਾ ਹੋਵੇਗਾ ਉਹ ਨਰਿੰਦਰ ਬੰਗਾ ਨੂੰ ਜਾਣਦੇ ਹੀ ਨਹੀਂ ਸਗੋਂ ਦੋਵੇਂ ਬਾਹਾਂ ਖੋਲ੍ਹ ਕੇ ਉਸਨੂੰ ਪਿਆਰ ਵੀ ਕਰਦੇ ਨੇ। ਕਿਉਂ ਕਿ ਕੰਮ ਕਰਨ ਤੇ ਕੰਮ ਆਉਣ ਵਾਲਿਆਂ ਦੇ ਨੇੜੇ ਹੋਣਾ ਸਾਰਿਆਂ ਨੂੰ ਹੀ ਚੰਗਾ ਲਗਦਾ ਹੈ। ਪੇਸ਼ੇ ਵਜੋਂ ਭਾਵੇਂ ਉਹ ਇੰਜਨੀਅਰ ਹੈ ਪਰ ਉਹ ਦੂਜਿਆਂ ਦਾ ਬਣਨ ਵਾਲਾ, ਦੂਜਿਆਂ ਨੂੰ ਬਣਾਉਣ ਵਾਲਾ ਮੁਹੱਬਤ ਦਾ ਵੀ ਇੰਜੀਨੀਅਰ ਹੈ। ਵੱਡੇ ਵੱਡੇ ਕਲਾਕਾਰ, ਗਵੱਈਏ, ਸੰਗੀਤਕਾਰ, ਪ੍ਰਸ਼ਾਸ਼ਨਿਕ ਤੇ ਰਾਜਨੀਤਿਕ ਲੋਕ ਨਰਿੰਦਰ ਬੰਗਾ ਦੀ ਗੂੜ੍ਹੀ ਮੁਹੱਬਤ ‘ਚ ਸ਼ਾਮਲ ਨੇ। ਇਹ ਉਹਦੀ ਵਿਅਕਤੀਗਤ ਸਖਸ਼ੀਅਤ ਉਸਾਰੀ ਦਾ ਸਭ ਤੋਂ ਉੱਤਮ ਨਮੂਨਾ ਹੈ। ਆਪਣੀ 60 ਸਾਲਾਂ ਦੀ ਸਰਕਾਰੀ ਫਰੇਮ ਵਾਲੀ ਨੌਕਰੀ ਮੁਕੰਮਲ ਕਰਕੇ ਉਹ ਅੱਜ 30 ਨਵੰਬਰ ਨੂੰ ਸੇਵਾ ਮੁਕਤ ਹੋ ਰਿਹਾ। ਅਸਲ ਚ ਜ਼ਿੰਦਗੀ ਨੂੰ ਖੁੱਲੇ ਖੁਲਾਸੇ ਤੇ ਖੁੱਲੀ ਆਬੋ-ਹਵਾ ‘ਚ ਛੱਡ ਦੇਣਾ ਇੱਕ ਨੌਕਰੀ ਪੇਸ਼ੇ ਲਈ ਸਭ ਤੋਂ ਖੁਸ਼ੀ ਦਾ ਪਲ ਹੁੰਦਾ ਹੈ। ਹੁਣ ਉਹ ਆਪਣੀ ਮਰਜ਼ੀ ਨਾਲ ਵਿਚਰੇਗਾ, ਹੁਣ ਕੋਈ ਜਲਦੀ ਉੱਠਣ ਦੀ ਕਾਹਲੀ ਨਹੀਂ ਹੋਏਗੀ।
1988 ਵਿੱਚ ਉਹ ਬਤੌਰ ਇੰਜੀਨੀਅਰਿੰਗ ਅਸਿਸਟੈਂਟ ਬਰਾਡਕਾਸਟਿੰਗ ਮਨਿਸਟਰੀ ਵਿੱਚ ਭਰਤੀ ਹੋਇਆ ਜੋ ਹੁਣ ਪ੍ਰਸਾਰ ਭਰਤੀ ਦੇ ਨਾਂ ਹੇਠ ਹੈ। ਫਿਰ ਸੀਨੀਅਰ ਇੰਜੀਨੀਅਰਿੰਗ ਅਸਿਸਟੈਂਟ ਬਣਿਆ ਤੇ ਬਤੌਰ ਐਸਿਸਟੈਂਟ ਇੰਜੀਨੀਅਰ ਉਰਫ਼ ਟੈਕਨੀਕਲ ਡਾਇਰੈਕਟਰ ਵਜੋਂ ਦੂਰਦਰਸ਼ਨ ਜਲੰਧਰ ਤੋਂ ਸੇਵਾ ਮੁਕਤ ਹੋਏ। ਗੱਲ ਸਿਰਫ਼ ਉਹਦੀ ਨੌਕਰੀ ਦੀ ਨਹੀਂ ਹੈ, ਦੂਰਦਰਸ਼ਨ ਨਾਲ ਜੁੜੇ ਲੋਕਾਂ ਦੀ ਨਹੀਂ ਹੈ ਬਲਕਿ ਜਿਸ ਸਮਾਜਿਕ ਕਿਰਦਾਰ ਕਰਕੇ ਨਰਿੰਦਰ ਬੰਗਾ ਨੂੰ ਜਾਣਿਆਂ ਜਾਂਦਾ ਹੈ ਉਹਦੇ ਬਾਰੇ ਚਾਰ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਨੇ। ਅੱਖਾਂ ਦੇ ਕੈਂਪ ਲਾਉਂਣੇ, ਖੂਨਦਾਨ ਕਰਨਾ ਤੇ ਕਰਾਉਣਾਂ, ਵਿਕਲਾਂਗ ਲੋਕਾਂ ਲਈ ਡਾਕਟਰੀ ਸਹਾਇਤਾ, ਸਾਈਕਲ ਪ੍ਰਦਾਨ ਕਰਨੇ, ਪਿੰਡਾਂ ਦੀ ਸਫ਼ਾਈ ਲਈ ਐਨਐਸਐਸ ਕੈਂਪ ਲਾਉਂਣੇ, ਸਿਹਤ ਕੈਂਪ, ਵਿਕਾਸ ਕੈਂਪ ਤੇ ਕਲੱਬਾਂ ਰਾਹੀਂ ਬੱਚਿਆਂ ਨੂੰ ਐਜੂਕੇਸ਼ਨ ਟਰਿਪ ਤੇ ਲਿਜਾਣਾ, ਅੰਗ ਦਾਨ ਕੈਂਪ, ਵਣ ਮਹਾਂਉਤਸਵ, ਨਸ਼ਾ ਛਡਾਊ ਕੈਂਪ ਤੇ ਰੈਲੀਆਂ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ ਪੁਲਿਸ ਪਬਲਿਕ ਮੀਟਿੰਗਾਂ, ਵੱਖ ਵੱਖ ਵਿਸ਼ਿਆਂ ਤੇ ਕੈਂਪ ਅਤੇ ਸੈਮੀਨਾਰ ਕਰਵਾਉਣੇ, ਉਹ ਨਰਿੰਦਰ ਬੰਗਾ ਦੀ ਮੁਢਲੀ ਤੇ ਸਫ਼ਲ ਫ਼ਿਤਰਤ ਦਾ ਹਿੱਸਾ ਰਿਹਾ ਹੈ। ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਨੂਰਪੁਰ ‘ਚ ਚੱਲ ਰਿਹਾ ਸਰਦਾਰ ਮੁਹੰਮਦ-ਗੁਲਜ਼ਾਰ ਮੁਹੰਮਦ ਸਲਾਨਾ ਮੇਲਾ ਬੰਗੇ ਦੇ ਨਾਲ ਨਾਲ ਵੀ ਤੁਰਿਆ ਰਿਹਾ ਹੈ। ਕਹਿੰਦੇ ਨੇ ਕਿ ਜਦੋਂ ਕਿਸੇ ਦਾ ਨਿੱਜੀ ਸਮਾਗਮ ਹੋਵੇ ਤੇ ਉਹਦੇ ‘ਚ ਪੁੱਜਦਾ ਕੌਣ ਕੌਣ ਹੈ? ਇਹ ਵੀ ਨਰਿੰਦਰ ਬੰਗੇ ਤੋਂ ਸਿੱਖ ਸਕਦੇ ਹੋ। ਪਤਾ ਨਹੀਂ ਉਹਦੇ ਕੋਲ ਕਿਹੜਾ ਪੈਮਾਨਾ ਆ ਕਿ ਜਿੰਨਾ ਉਹ ਪ੍ਰਸ਼ਾਸ਼ਨਿਕ, ਰਾਜਨੀਤਿਕ ਲੋਕਾਂ ਚ ਵਿਚਰਦਾ ਹੈ ਉਨਾਂ ਹੀ ਸਭਿਆਚਾਰਕ ਲੋਕਾਂ, ਸਮਾਜ ਸੇਵੀ ਸੰਸਥਾਵਾਂ ‘ਚ। ਇੰਨੀ ਕੁ ਉਮਰ ‘ਚ ਉਹ ਕਿਵੇਂ ਸਫ਼ਲਤਾ ਨਾਲ ਰੰਗ ਭਰਦਾ ਹੈ, ਸ਼ਾਇਦ ਇਹੀ ਸਮਝਣਾ ਨਰਿੰਦਰ ਬੰਗਾ ਦੀ ਜ਼ਿੰਦਗੀ ਤੋਂ ਕੁਝ ਸਿੱਖਣ ਦਾ ਮਿਸ਼ਨ ਬਣ ਸਕਦਾ ਹੈ। ਬੰਗਾ ਲਾਗਲੇ ਪਿੰਡ ਖਾਨਪੁਰ ‘ਚ ਉਹ ਮਰਹੂਮ ਪਿਤਾ ਪ੍ਰਕਾਸ਼ ਚੰਦ ਤੇ ਮਾਤਾ ਪ੍ਰਕਾਸ਼ ਕੌਰ ਤੇ ਘਰ ਪੈਦਾ ਹੋਇਆ ਤੇ ਉਹਦਾ ਪੁੱਤਰ ਜਗਦੀਸ਼ ਬੰਗਾ ਇਸ ਵੇਲੇ ਇੰਗਲੈਂਡ ‘ਚ ਸਰਕਾਰੀ ਨੌਕਰੀ ਕਰ ਰਿਹਾ ਹੈ, ਬੇਟੀ ਦਿਵਿਆ ਬੰਗਾ ਕਨੇਡਾ ‘ ਚ ਹੈ ਤੇ ਦੋਵੇਂ ਬੱਚੇ ਆਪਣੇ ਮਾਂ ਬਾਪ ਵਾਂਗ ਸਮਾਜਿਕ ਸੇਵਾਵਾਂ ‘ਚ ਅੱਗੇ ਹਨ। ਹਾਲ ਹੀ ਵਿੱਚ ਨਰਿੰਦਰ ਬੰਗਾ ਦੀ ਧਰਮ ਪਤਨੀ ਕਮਲਜੀਤ ਬੰਗਾ ਜੋ ਬਤੌਰ ਐਸ.ਐਸ. ਮਿਸਟਰਸ ਸਿੱਖਿਆ ਵਿਭਾਗ ਚੋਂ ਸੇਵਾ ਮੁਕਤ ਹੋਏ ਹਨ, ਨਰਿੰਦਰ ਬੰਗਾ ਨੂੰ ਨਰਿੰਦਰ ਬੰਗਾ ਬਣਾ ਕੇ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਹ ਆਪ ਸਵੀਕਾਰ ਕਰਦਾ ਹੈ ਕਿ ਕਮਲਜੀਤ ਦਾ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਤੇ ਹਿੱਸਾ ਹੈ। ਅੱਜ ਤਕਰੀਬਨ 37 ਸਾਲ ਦੀ ਸੇਵਾ ਤੋਂ ਬਾਅਦ ਉਹ ਸੇਵਾ ਮੁਕਤ ਹੋ ਰਿਹਾ ਹੈ। ਉਹਦੀਆਂ ਸੇਵਾਵਾਂ ਨੂੰ ਯਾਦ ਰੱਖਿਆ ਜਾਵੇਗਾ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਉਹ ਸਮਾਜਿਕ ਤੌਰ ਤੇ ਵਿਚਰਦਾ ਰਿਹਾ। ਉਹਦਾ ਹੁਣ ਆ ਕੇ ਸਮਾਜ ਨੂੰ ਹੋਰ ਵੀ ਲਾਭ ਹੋਵੇਗਾ। ਚਾਹੇ ਖੇਤਰ ਮੇਲਿਆਂ ਦਾ ਹੋਵੇ ਜਾਂ ਚਾਹੇ ਸਾਹਿਤ, ਖੇਡਾਂ, ਸਮਾਜ, ਧਾਰਮਿਕ, ਵਿਦਿਅਕ, ਖੂਨਦਾਨ ਤੇ ਵਿਕਲਾਂਗ ਲੋਕਾਂ ਪ੍ਰਤੀ ਹਮਦਰਦੀ ਭਰਨ ਦਾ। ਨਰਿੰਦਰ ਬੰਗਾ ਸੱਚੀਂ ਮਹਾਂਨ ਹੈ ਉਹ ਸੋਹਣਾ-ਸੁਨੱਖਾ ਹੈ ਤੇ ਉਹਨੂੰ ਵੇਖ ਕੇ ਲੱਗਦਾ ਨਹੀਂ ਕਿ ਉਹ ਉਮਰ ਦੇ ਇਸ ਦੌਰ ‘ ਚ ਹੈ ਤੇ ਕਈਆਂ ਨੇ ਲੱਗਣਾ ਵੀ ਨਹੀਂ ਹੁੰਦਾ ਕਿਉਂਕਿ ਸਮਾਜਿਕ ਕਾਰਜ ਤੁਹਾਨੂੰ ਬੁੱਢਾ ਹੋਣ ਹੀ ਨਹੀਂ ਦਿੰਦੇ। ਨਰਿੰਦਰ ਬੰਗਾ ਲਈ ਸ਼ੁਭਕਾਮਨਾਵਾਂ ਨੇ ਅਤੇ ਜਲੰਧਰ ਦੂਰਦਰਸ਼ਨ ਲਈ ਉਹਦੀਆਂ ਸੇਵਾਵਾਂ ਹਮੇਸ਼ਾ ਸਲਾਹੀਆਂ ਜਾਂਦੀਆਂ ਰਹਿਣਗੀਆਂ। ਆਸ ਕਰਾਂਗੇ ਕਿ ਸਮਾਜ ਪ੍ਰਤੀ ਉਹ ਆਪਣੀਆਂ ਵਿਸ਼ਾਲ ਸੇਵਾਵਾਂ ਦਾ ਘੇਰਾ ਹੋਰ ਵੀ ਵੱਡਾ ਕਰੇਗਾ ਤਾਂ ਕਿ ਇਹਨਾਂ ਰਾਹਾਂ ਤੇ ਚੱਲ ਕੇ ਕਈਆਂ ਦਾ ਜੀਵਨ ਮਿਸ਼ਨ ਸਹੀ ਦਿਸ਼ਾ ਵੱਲ ਤੁਰ ਸਕੇ।
ਜਸਵਿੰਦਰ ਕੌਰ ਅੰਜੂ ਦੇਵਾ ਦੀ ਅਗਵਾਹੀ ਵਿੱਚ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਲਈ ਸੰਗਤਾਂ ਦਾ ਜਥਾ ਰਵਾਨਾਂ ਹੋਇਆ
ਜਲੰਧਰ, 27 ਨਵੰਬਰ (ਅਮਰਜੀਤ ਸਿੰਘ)- ਬੀਤੇ ਦਿਨ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਕਪੂਰ ਪਿੰਡ ਜਲੰਧਰ ਵਿਚ ਆਯੋਜਿਤ ਕੀਤੇ ਗਏ 51 ਵੇਂ ਸਲਾਨਾ ਜੋੜ ਮੇਲੇ ਦੀ ਸਮਾਪਤੀ ਉਪਰੰਤ ਮੰਦਰ ਦੀ ਮੁੱਖ ਗੱਦੀਨਸ਼ੀਨ ਜਸਵਿੰਦਰ ਕੌਰ ਅੰਜੂ ਦੇਵਾ ਜੀ ਵਿਦੇਸ਼ ਤੋਂ ਆਈਆਂ ਅਤੇ ਹੋਰ ਸੰਗਤਾਂ ਨਾਲ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਤੋਂ ਚਾਲੇ ਪਾਉਦੇ ਹੋਏ ਮਾਤਾ ਵੈਸ਼ਨੋ ਦੇਵੀ ਦਰਬਾਰ ਪੁੱਜੇ ਅਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਾਰੇ ਸ਼ਰਧਾਲੂਆਂ ਨੇ ਦੇਵਾ ਜੀ ਦੀ ਅਗਵਾਈ ਵਿਚ ਕਟੜਾ ਤੋਂ ਲੈ ਕੇ ਮਾਤਾ ਰਾਣੀ ਦੇ ਦਰਬਾਰ ਤਕ ਪੈਦਲ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪਾਵਨ ਯਾਤਰਾ ਨਾਲ ਉਨ੍ਹਾਂ ਦੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ। ਇਸ ਮੌਕੇ ਜਸਵਿੰਦਰ ਕੌਰ ਅੰਜੂ ਦੇਵਾ ਜੀ ਨੇ ਮਹਾਂਮਾਈ ਦੇ ਚਰਨਾਂ ਵਿਚ ਸਾਰਿਆਂ ਦੀ ਸੁੱਖ-ਸ਼ਾਂਤੀ ਅਤੇ ਭਲੇ ਲਈ ਅਰਦਾਸ ਕੀਤੀ। ਸਫਲਤਾਪੂਰਵਕ ਸੰਪੰਨ ਹੋਈ ਇਸ ਯਾਤਰਾ ਤੋਂ ਬਾਅਦ ਸਾਰੇ ਸ਼ਰਧਾਲੂ ਬੁੱਧਵਾਰ ਰਾਤ ਨੂੰ ਵਾਪਸ ਕਪੂਰ ਪਿੰਡ ਮੰਦਰ ਪਹੁੰਚ ਗਏ। ਮੰਦਰ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਹਰ ਸਾਲ ਤਿੰਨ ਦਿਨਾਂ ਸਾਲਾਨਾ ਜੋੜ ਮੇਲੇ ਦੀ ਸਮਾਪਤੀ ’ਤੇ ਮੰਦਰ ਤੋਂ ਸ਼ਰਧਾਲੂ ਸ਼ੁਕਰਾਨੇ ਵਜੋਂ ਮਹਾਂਮਾਈ ਦੇ ਦਰਬਾਰ ਵਿਖੇ ਜਾਂਦੇ ਹਨ।
ਜੰਡੂ ਸਿੰਘਾ ਵਿਖੇ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ
![]() |
| ਜੰਡੂ ਸਿੰਘਾ ਵਿਖੇ ਬੋਨਸ ਵੰਡ ਸਮਾਰੋਹ ਦੌਰਾਨ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਦੇ ਹੋਏ ਵੇਰਕਾ ਅਧਿਕਾਰੀ ਤੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਮੈਂਬਰ। |
ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਿਡ ਜੰਡੂ ਸਿੰਘਾ ਵੱਲੋਂ 27ਵਾਂ ਬੋਨਸ ਵੰਡ ਸਮਾਰੋਹ ਕਰਵਾਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਿਟਿਡ ਜਲੰਧਰ ਵੱਲੋਂ 27ਵਾਂ ਬੋਨਸ ਵੰਡ ਅਤੇ ਵਿਸ਼ੇਸ਼ ਸਨਮਾਨ ਸਮਾਰੋਹ ਪਾਣੀ ਵਾਲੀ ਟੈਂਕੀ ਨਜ਼ਦੀਕ ਜੰਡੂ ਸਿੰਘਾ ਵਿਖੇ ਪ੍ਰਧਾਨ ਰਮੇਸ਼ ਕੁਮਾਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵੇਰਕਾ ਮਿਲਕ ਪਲਾਟ ਜਲੰਧਰ ਤੋਂ ਡਾਇਰੈਕਟਰ ਪ੍ਰਦੀਪ ਕੁਮਾਰ ਜੋਸ਼ੀ, ਐਮ.ਐਮ.ਪੀ ਡਾਕਟਰ ਮਨਿੰਦਰਜੀਤ ਸਿੰਘ ਸ਼ਤਾਬ, ਡਿਪਟੀ ਮੈਨੇਜਰ ਕਾਰਤਿਕ ਜੱਬਾ, ਕੋਆਪਰੇਟਿਵ ਬੈਂਕ ਜੰਡੂ ਸਿੰਘਾ ਦੇ ਮੈਨੇਜਰ ਨੀਲਮ ਰਾਣੀ, ਕੋਆਪਰੇਟਿਵ ਸੋਸਾਇਟੀ ਜੰਡੂ ਸਿੰਘਾ ਦੇ ਸਕੱਤਰ ਰਾਹੁਲ ਕੁਮਾਰ ਵੀ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਵੇਰਕਾ ਮਿਲਕ ਪਲਾਟ ਤੋਂ ਆਏ ਸੀਨੀਅਰ ਅਫਸਰਾਂ ਨੇ ਦੁੱਧ ਉਤਪਾਦਕਾਂ ਨੂੰ ਜਿੱਥੇ ਆਪਣੇ ਪਸ਼ੂਆਂ ਦੇ ਰੱਖ-ਰਖਾਵ ਬਾਰੇ ਜਾਣਕਾਰੀ ਦਿੱਤੀ ਉਥੇ ਉਨਾਂ ਪਸ਼ੂਆਂ ਦੇ ਦੁੱਧ ਨੂੰ ਹੋਰ ਵਧਾਉਣ ਸਬੰਧੀ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਤੇ ਸੋਸਾਇਟੀ ਜੰਡੂ ਸਿੰਘਾ ਵੱਲੋਂ ਕੀਤੇ ਕੀਤੇ ਜਾਂਦੇ ਕੰਮਾਂ ਤੇ ਵੀ ਚਾਨਣਾ ਪਾਇਆ। ਉਹਨਾਂ ਸੰਬੋਧਨ ਵਿੱਚ ਦੱਸਿਆ ਕਿ ਜੰਡੂ ਸਿੰਘਾ ਸੁਸਾਇਟੀ ਹਮੇਸ਼ਾ ਪਹਿਲੇ ਨੰਬਰ ਤੇ ਚੱਲ ਰਹੀ ਹੈ। ਉਹਨਾਂ ਕਿਹਾ ਜੰਡੂ ਸਿੰਘਾ ਸੋਸਾਇਟੀ ਜਿੱਥੇ ਦੁੱਧ ਉਤਪਾਦਨ ਵਿੱਚ ਵਾਧਾ ਕਰ ਰਹੀਂ ਹੈ ਉੱਥੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਹੋਰ ਚੰਗੀਆਂ ਸਹੂਲਤਾਂ ਵੀ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਦੱਸਿਆ ਦੁੱਧ ਉਤਪਾਦਕ ਸੁਸਾਇਟੀ ਜੰਡੂ ਸਿੰਘਾ ਨੂੰ ਕਰੀਬ 14 ਲੱਖ ਰੁਪਏ ਮੁਨਾਫਾ ਹੋਇਆ ਹੈ। ਜਿਸਦੇ ਵਿਚੋਂ ਦੁੱਧ ਉਤਪਾਦਕਾਂ ਨੂੰ ਕਰੀਬ 6 ਲੱਖ 90 ਹਜ਼ਾਰ ਬੋਨਸ ਵੰਡਿਆ ਗਿਆ ਹੈ ਤੇ ਬਾਕੀ ਫੰਡ ਕੱਟੇ ਗਏ ਹਨ। ਇਸ ਮੌਕੇ ਦੁੱਧ ਉਤਪਾਦ ਵਿੱਚ ਚੰਗੀ ਕਾਰਗੁਜ਼ਾਰੀ ਰੱਖਣ ਵਾਲੇ ਕਿਸਾਨ ਭਰਾਵਾਂ ਅਤੇ ਦੁੱਧ ਉਤਪਾਦਕਾਂ ਨੂੰ ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਸਨਮਾਨ ਚਿੰਨ ਤੇ ਮਿਲਕ ਮਿਕਚਰ ਪਾਉਡਰ ਵੀ ਦਿੱਤਾ ਗਿਆ। ਇਸ ਮੌਕੇ ਤੇ ਹੋਰ ਵੀ ਵੱਖ-ਵੱਖ ਸ਼ਖਸੀਅਤਾਂ ਦੇ ਵਿਸ਼ੇਸ਼ ਸਨਮਾਨ ਕੀਤੇ ਗਏ। ਇਸ ਮੌਕੇ ਤੇ ਪ੍ਰਧਾਨ ਰਮੇਸ਼ ਕੁਮਾਰ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੰਘਾ, ਸਕੱਤਰ ਪ੍ਰੀਤਕਮਲ ਸਿੰਘ, ਮੈਂਬਰ ਮਨਵੀਰ ਸਿੰਘ ਸੰਘਾ, ਮੈਂਬਰ ਗੁਰਵਿੰਦਰ ਸਿੰਘ, ਮੈਂਬਰ ਕੁਲਵੀਰ ਸਿੰਘ, ਮੈਂਬਰ ਜਸਵੀਰ ਕੌਰ ਤੋਂ ਇਲਾਵਾ ਸਰਪੰਚ ਚੰਪਾ ਜ਼ੋਸ਼ੀ, ਜਸਵਿੰਦਰ ਸਿੰਘ ਸੰਘਾ, ਅਰੁੱਨ ਗੋਲਡੀ, ਮਨਜੋਤ ਸਿੰਘ ਸੰਘਾ, ਸਰਪੰਚ ਚੰਪਾ ਜ਼ੋਸ਼ੀ, ਜਸਪਾਲ ਸਿੰਘ, ਵਿਨੀਤ ਤੇ ਹੋਰ ਪਤਵੰਤੇ ਤੇ ਦੁੱਧ ਉਤਪਾਦਕ ਹਾਜ਼ਰ ਸਨ।
Sunday, 23 November 2025
ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ 51ਵਾਂ ਸਲਾਨਾ ਜੋੜ ਮੇਲਾ ਸ਼ਰਧਾਪੂਰਬਕ ਸਪੰਨ ਹੋਇਆ
ਦੇਸ਼ਾਂ ਵਿਦੇਸ਼ਾਂ ਤੋਂ ਮੰਦਰ ਵਿਖੇ ਪੁੱਜੀਆਂ ਸੰਗਤਾਂ, ਮਹਾਂਮਾਈ ਦੇ ਭਗਵਤੀ ਜਾਗਰਣ ਵਿੱਚ ਭਰੀ ਹਾਜ਼ਰੀ
ਜਲੰਧਰ, 19 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਜਲੰਧਰ ਵਿਖੇ 51ਵਾਂ ਸਲਾਨਾ ਜੋੜ ਮੇਲਾ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਦੇਵਾ ਜੀ ਦੀ ਅਗਵਾਹੀ ਵਿੱਚ ਅਤੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਸ਼ਰਧਾਪੂਰਬਕ ਸਪੰਨ ਹੋਇਆ। ਜਿਸਦੇ ਸਬੰਧ ਵਿੱਚ ਬੀਤੇ ਦਿਨ ਕਰਵਾਏ ਵਿਸ਼ਾਲ ਭਗਵਤੀ ਜਾਗਰਣ ਵਿੱਚ ਗਾਇਕ ਬਲਰਾਜ ਬਿਲਗਾ ਤੇ ਵਿਜੇ ਝੱਮਟ ਨੇ ਸੰਗਤਾਂ ਨੂੰ ਮਹਾਂਮਾਈ ਦੀ ਮਹਿਮਾ ਗਾ ਕੇ ਨਿਹਾਲ ਕੀਤਾ। ਤਾਰਾਰਾਣੀ ਦੀ ਕਥਾ ਤਿਵਾੜੀ ਐਂਡ ਪਾਰਟੀ ਵੱਲੋਂ ਕੀਤੀ ਗਈ ਉਪਰੰਤ ਜਾਗਰਣ ਦੀ ਸਪੰਨਤਾ ਹੋਈ। ਇਸ ਜਾਗਰਣ ਵਿੱਚ ਹਾਜ਼ਰੀ ਭਰਨ ਵਾਸਤੇ ਸ਼੍ਰੀ ਰਾਜ਼ੇਸ਼ ਬਾਘਾ ਮੀਤ ਪ੍ਰਧਾਨ ਭਾਜਪਾ ਪੰਜਾਬ, ਹਲਕਾ ਆਦਮਪੁਰ ਇੰਚਾਰਜ਼ ਆਪ ਪਵਨ ਕੁਮਾਰ ਟੀਨੂੰ, ਬੀਜੇਪੀ ਨੇਤਾ ਵਿਵੇਕ ਖੰਨਾਂ, ਪ੍ਰਵੀਨ ਪਹਿਲਵਾਨ ਵਾਰਡ ਨੰਬਰ 7 ਇੰਚਾਰਜ ਵੀ ਉਚੇਚੇ ਤੋਰ ਤੇ ਪੁੱਜੇ। ਜਿਨ੍ਹਾਂ ਨੂੰ ਮੰਦਿਰ ਪ੍ਰਬੰਧਕ ਕਮੇਟੀ ਦੇ ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ ਵੱਲੋਂ ਸਨਮਾਨਿਤ ਕੀਤਾ ਗਿਆ। ਜੋੜ ਮੇਲੇ ਦੀ ਸਮਾਪਤੀ ਉਪਰੰਤ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ, ਸਕੱਤਰ ਨਰਿੰਦਰ ਸਿੰਘ ਸੋਨੂੰ ਨੇ 51ਵੇਂ ਸਲਾਨਾ ਜੋੜ ਮੇਲੇ ਦੇ ਸਹਿਯੋਗ ਦੇਣ ਵਾਲੀਆਂ ਸਰਬੱਤ ਸੰਗਤਾਂ, ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ।
ਪਿੰਡ ਹਜ਼ਾਰਾ ਵਿੱਖੇ ਮਾਨਸਿਕ ਰੋਗਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ
![]() |
| ਪਿੰਡ ਹਜ਼ਾਰਾ ਵਿਖੇ ਜਾਗਰੂਕਤਾ ਕੈਂਪ ਮੌਕੇ ਤੇ ਹਾਜ਼ਰ ਬੀਡੀਪੀਉ ਗੁਰਪ੍ਰੀਤ ਸਿੰਘ ਭੁੱਲਰ, ਬੀਡੀਪੀਉ ਅਭੇ ਚੰਦਰ, ਡਾ. ਜਹੂਰ ਅਹਿਮਦ ਤੇ ਡਾ. ਰਿਤੂ ਮਹਿਤਾ, ਤੇ ਪੰਚ ਨਵਦੀਪ ਸਿੰਘ। |
ਅਮਰਜੀਤ ਸਿੰਘ ਜੰਡੂ ਸਿੰਘਾ- ਐਲ.ਪੀ.ਯੂ ਦ ਵਿਦਿਆਰਥੀਆਂ ਨੇ ਪਿੰਡ ਹਜ਼ਾਰਾ ਵਿੱਖੇ ਇੱਕ ਜਾਗਰੂਕਤਾ ਕੈਂਪ ਦਾ ਆਯਜ਼ੋਨ ਕਰਦੇ ਹੋਏ, ਪਿੰਡ ਵਾਸੀਆਂ ਨੂੰ ਜਿਥੇ ਨਾਟਕ ਖੇਡ ਕੇ ਜਾਗਰੂਕ ਕੀਤਾ ਉਥੇ ਉਨ੍ਹਾਂ ਪਿੰਡ ਵਿੱਚ ਪੈਦਲ ਮਾਰਚ ਕਰਕੇ ਵੀ ਲੋਕਾਂ ਨੂੰ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਕੀਤਾ ਤੇ ਉਸਨੂੰ ਕਿਵੇ ਕੰਟਰੋਲ ਕੀਤਾ ਜਾ ਸਕਦਾ ਹੈ ਉਸਦੇ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਹ ਸਾਰਾ ਉਪਰਾਲਾ ਐਲਪੀਯੂ ਦੇ ਡਾ. ਜਹੂਰ ਅਹਿਮਦ ਤੇ ਡਾ. ਰਿੱਤੂ ਮਹਿਤਾ ਦੀ ਦੇਖਦੇਖ ਹੇਠ ਸਾਇਕਲੋਜੀ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਇਸ ਮੌਕੇ ਉਚੇਚੇ ਤੋਰ ਤੇ ਬੀਡੀਪੀਉ ਗੁਰਪ੍ਰੀਤ ਸਿੰਘ ਭੁੱਲਰ, ਬੀਡੀਪੀਉ ਅਭੇ ਚੰਦਰ ਜਾਗਰੂਕਤਾ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਪਿੰਡ ਦੇ ਮੈਂਬਰ ਪੰਚਾਇਤ ਇੰਜ਼ੀਨੀਅਰ ਨਵਦੀਪ ਸਿੰਘ, ਪੰਚ ਸੋਦਾਗਰ ਸਿੰਘ, ਸਮਾਜ ਸੇਵਕ ਲਖਵੀਰ ਸਿੰਘ ਹਜ਼ਾਰਾ, ਹਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਵੱਲੋਂ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਵਿਦਿਆਰਥੀਆਂ ਦਾ ਸਹਿਯੋਗ ਦਿੱਤਾ ਗਿਆ।
जालंधर में 13 साल की लड़की से रेप कर उसकी हत्या : लाश बाथरूम में छुपाई, भीड़ ने आरोपी पीटकर अधमरा किया
जालंधर 23 नवंबर (अमरजीत सिंह)- पंजाब के जालंधर में सहेली के पिता ने ही 13 साल की लड़की से रेप कर उसकी हत्या कर दी। इसके बाद उसकी लाश को बाथरूम में छुपा दिया। लड़की शाम काे घर से घूमने निकली थी।जब वह देर रात तक घर नहीं लौटी तो परिवार ने ढूंढना शुरू किया। कोई पता न चलने पर CCTV खंगाले गए। जिसमें वह पड़ोसी के घर जाते हुए दिखी।
लोगों ने पुलिस बुलाकर इसकी शिकायत की। ASI मंगतराम ने पड़ोसी के घर जाकर जांच कर कहा कि अंदर कुछ नहीं है लेकिन बाद में लोग अंदर घुसे और लड़की की लाश बरामद कर ली। इसके बाद लोगों का गुस्सा भड़क उठा और लोगों ने रात 1 बजे तक प्रदर्शन किया। भीड़ ने आरोपी की जमकर पिटाई की। पुलिस की कस्टडी में होने के बावजूद भी उसे पीटते रहे। उसके घर पर पथराव भी किया। जिसके बाद पुलिस ने आरोपी को हिरासत में ले लिया। इस मामले में ACP गगनदीप सिंह घुम्मन ने कहा कि घर की चेकिंग कर कुछ न होने की बात कहने वाले ASI मंगतराम को सस्पेंड कर दिया गया है। आरोपी रिंपी सिंह उर्फ हैप्पी के खिलाफ कत्ल और पोक्सो एक्ट के तहत FIR दर्ज कर गिरफ्तार कर लिया गया है। लड़की का पोस्टमॉर्टम कराया जा रहा है। आरोपी ने जिस वक्त ये वारदात की, उसकी पत्नी और बेटी अपने मायके लुधियाना गई थी।
परिजन और बच्ची की मां घटना के बाद विलाप करते
CCTV मे ब्लैक ड्रेस में जाती दिखी: परिवार ने पुलिस को दो CCTV फुटेज दी हैं, जिनमें 13 साल की बच्ची ब्लैक ड्रेस में आरोपी के घर जाती दिख रही है और एक घंटे तक बाहर नहीं निकलती। लोगों के अनुसार आरोपी की उम्र लगभग 48 साल है। बच्ची को क्यों मारा गया और घर के अंदर उस समय कौन मौजूद था, यह अभी तक साफ नहीं हो पाया है।
घर की मालकिन मायके गई थी: पड़ोसियों के अनुसार आरोपी के घर का गेट अंदर से बंद था। बच्ची की तलाश के दौरान घर की मालकिन को फोन किया गया तो उसने बताया कि वह मायके गई है। लोगों ने कहा कि बच्ची उसके घर गई थी और बाहर नहीं निकली, जिस पर पत्नी ने पति पर शक से इनकार किया। पुलिस को बुलाकर गेट खुलवाया गया, लेकिन लोगों का आरोप है कि पुलिस ने सही तरीके से तलाश नहीं की, इसी लापरवाही के बाद बच्ची बाथरूम में मिली।
पिता का सालभर पहले हुआ निधन: बच्ची के साथ गंदी हरकत करने और उसका मर्डर करने का आरोपी भी शहर का ही रहने वाला है। इस घटना से पूरे इलाके में आक्रोश है। लोगों ने पुलिस से अपील की कि आरोपी को सख्त से सख्त सजा दी जाए। बच्ची के घर में उसकी मां और भाई बचे हैं। पिता की भी पिछले साल मौत हो गई थी।
गुस्से में लोगों ने घर के मालिक को पीटा: बच्ची का शव मिलने के बाद मोहल्ले के लोग एकत्रित हो गए। जैसे ही मां ने बेटी का शव देखा तो वह बेसुध हो गई। इसके बाद गुस्से में आए लोगों ने घर के मालिक को पीटना शुरू दिया। वहां खड़े वाहनों को तोड़ दिया। मौके पर थाना भार्गव कैंप प्रभारी सहित, डीएसपी-एसडीएम और अन्य अधिकारी पहुंचे और लोगों को समझाया।
लोगों ने पुलिस पर लापरवाही का आरोप लगाया
जालंधर वेस्ट में लोगों ने पुलिस पर लापरवाही का आरोप लगाया है। पड़ोसियों के मुताबिक बच्ची शाम 4 बजे गायब हुई तो पुलिस को सूचना दी गई। CCTV में दिखा कि बच्ची पड़ोसी के घर में गई लेकिन बाहर नहीं निकली। पुलिस घर में जांच करने गई, लेकिन बाहर आकर कहा कि अंदर कोई नहीं है। लोगों को शक होने पर उन्होंने हंगामा किया और खुद घर में जाकर खोज की तो बच्ची वॉशरूम में मिली। भाजपा नेता शीतल अंगुराल भी मौके पर पहुंचे और लोगों के आरोप सुने।
लोग पुलिस की गाड़ी पर चढ़ गए और पंजाब सरकार मुर्दाबाद के नारे लगाए
बच्ची की मौत के बाद लोगों पुलिस की कार्रवाई पर भड़क गए। मोहल्ले के लोगों ने पुलिस की कस्टडी में भी आरोपी को पीटा। लोग आरोपी को उठाकर ले जाने नहीं दे रहे थे। कुछ लोग इस बात पर अड़ गए कि पुलिस से इंसाफ की उम्मीद नहीं है। आरोपी को यहीं पर तेल डालकर जला दो। भीड़ के पुलिस ने मुश्किल से काबू किया। जब पुलिस आरोपी को लेकर जाने लगी तो कुछ लोग पुलिस की गाड़ी पर चढ़ गए और पंजाब सरकार मुर्दाबाद के नारे लगाए। पुलिस ने मुश्किल से समझाकर आरोपी को भीड़ से बाहर निकाला।
ADCP हरिंदर गिल ने बताया कि बच्ची की डेडबॉडी मिल गई है
ADCP हरिंदर गिल ने बताया कि बच्ची की डेडबॉडी मिल गई है और महिला पुलिस ने जांच में उसके गले पर निशान पाए हैं। परिवार ने रेप का आरोप लगाया है, जिसकी पुष्टि पोस्टमॉर्टम रिपोर्ट के बाद होगी। गिल ने कहा कि मामला फास्ट ट्रैक कोर्ट में ले जाया जाएगा और आरोपी को जल्द सजा दिलाने की कोशिश होगी। आरोपी को भीड़ ने पीटा, जिसके चलते उसे घायल अवस्था में अस्पताल में भर्ती कराया गया है। पुलिस रिमांड लेकर सख्त पूछताछ करेगी।
Thursday, 20 November 2025
ਸ੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ 51ਵੇਂ ਜੋੜ ਮੇਲੇ ਦੌਰਾਨ ਸਮਾਜ ਸੇਵਕ ਹਰਬੰਸ ਬੰਸੀ ਤੇ ਸਾਬਕਾ ਸਰਪੰਚ ਗੁਰਵਿੰਦਰ ਨਈਅਰ ਦਾ ਵਿਸ਼ੇਸ਼ ਸਨਮਾਨ
ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਸ਼੍ਰੀ ਵਿਜੇ ਚੋਪੜਾ ਨੇ ਬੰਸੀ ਤੇ ਨਈਅਰ ਦੀ ਕੀਤੀ ਪ੍ਰਸ਼ੰਸਾ
ਜਲੰਧਰ, 19 ਨਵੰਬਰ (ਅਮਰਜੀਤ ਸਿੰਘ)- ਸ੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ (ਜਲੰਧਰ) ਵਿਖੇ 51ਵੇਂ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਵਿਜੇ ਚੋਪੜਾ ਨੇ ਸਮਾਜ ਸੇਵਕ ਹਰਬੰਸ ਬੰਸੀ ਤੇ ਸਾਬਕਾ ਸਰਪੰਚ ਗੁਰਵਿੰਦਰ ਨਈਅਰ ਪਿੰਡ ਕੰਗਣੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ। ਜਿਕਰਯੋਗ ਹੈ ਕਿ ਬੰਸੀ ਤੇ ਨਈਅਰ ਸ਼੍ਰੀ ਪਰਮਦੇਵਾ ਮਾਤਾ ਦੇ ਮੰਦਰ ਕਪੂਰ ਪਿੰਡ ਵਿਖੇ 51ਵੇਂ ਜੋੜ ਮੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਅਤੇ ਨਤਮਸਤਕ ਹੋਣ ਵਾਸਤੇ ਪੁੱਜੇ ਸਨ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਨੇ ਸਮਾਜ ਸੇਵੀ ਸ਼ਖ਼ਸੀਅਤ ਹਰਬੰਸ ਲਾਲ ਬੰਸੀ ਪਿੰਡ ਕੰਗਣੀਵਾਲ ਅਤੇ ਮੌਜੂਦਾ ਸਰਪੰਚ ਸੁਨੀਤਾ ਦੇਵੀ ਦੇ ਪਤੀ ਗੁਰਵਿੰਦਰ ਕੁਮਾਰ ਨਈਅਰ ਐਕਸ ਸਰਵਿਸਮੈਨ ਅਤੇ ਸਾਬਕਾ ਸਰਪੰਚ ਕੰਗਣੀਵਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਤੇ ਖੂਨਦਾਨ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਮੰਦਰ ਦੀ ਗੱਦੀ ਨਸ਼ੀਨ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੇਵਾ ਜੀ, ਸਕੱਤਰ ਨਰਿੰਦਰ ਸਿੰਘ ਸੋਨੂੰ, ਕਪੂਰ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ, ਨੰਬਰਦਾਰ ਕਰਮਪਾਲ ਸਿੰਘ ਸੰਘਾ, ਨੰਬਰਦਾਰ ਹਰਪਾਲ ਬਿੱਟੂ, ਯੋਗ ਗੁਰੂ ਵਰਿੰਦਰ ਸ਼ਰਮਾਂ ਵੀ ਹਾਜ਼ਰ ਸਨ।
Thursday, 13 November 2025
51ਵੇਂ ਜੋੜ ਮੇਲੇ ਦਾ ਬਸਪਾ ਪ੍ਰਧਾਨ ਕਰੀਮਪੁਰੀ, ਐਮਐਲਏ ਕੋਟਲੀ, ਡੀਐਸਪੀ ਆਦਮਪੁਰ, ਐਸ.ਐਚ.ਉ ਪਤਾਰਾ ਨੂੰ ਸੱਦਾ ਪੱਤਰ ਦਿੱਤਾ
ਸ਼੍ਰੀ ਪਰਮਦੇਵਾ ਵੈਸ਼ਨੋ ਮਾਤਾ ਮੰਦਰ ਕਪੂਰ ਪਿੰਡ ਵਿਖੇ ਉਤਸ਼ਾਹ ਨਾਲ ਮਨਾਇਆ ਜਾਵੇਗਾ 51ਵਾਂ ਜੋੜ ਮੇਲਾ ਤੇ ਵਿਸ਼ਾਲ ਭਗਵਤੀ ਜਾਣਗਣ : ਨਰਿੰਦਰ ਸਿੰਘ ਸੋਨੂੰ
ਆਦਮਪੁਰ/ਜਲੰਧਰ 12 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸ਼੍ਰੀ ਪਰਮਦੇਵਾ ਵੈਸ਼ਨੋ ਮਾਤਾ ਮੰਦਰ ਚੈਰੀਟੇਬਲ ਸੁਸਾਇਟੀ ਰਜ਼ਿ. ਕਪੂਰ ਪਿੰਡ ਜਲੰਧਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਪੰਜਾਬ ਬਸਪਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ (ਇੰਚਾਰਜ, ਚੰਡੀਗੜ੍ਹ), ਐਮ.ਐਲ.ਏ ਹਲਕਾ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਡੀਐਸਪੀ ਆਦਮਪੁਰ ਰਾਜੀਵ ਕੁਮਾਰ, ਐਸਐਚਉ ਪਤਾਰਾ ਕ੍ਰਿਸ਼ਨ ਗੋਪਾਲ ਨਾਲ ਮੁਲਾਕਾਤ ਕਰਦੇ ਹੋਏ, 51ਵੇਂ ਜੋੜ ਮੇਲੇ ਤੇ ਵਿਸ਼ਾਲ ਭਗਵਤੀ ਜਾਗਰਣ ਦਾ ਸੱਦਾ ਪੱਤਰ ਸੋਪਿਆ। ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਗਾਇਕ ਵਿਜੇ ਝੱਮਟ, ਰਣਜੀਤ ਸਿੰਘ, ਨੰਬਰਦਾਰ ਹਰਪਾਲ ਬਿੱਟੂ, ਸਾਬੀ, ਫਿਦਰੀ, ਬਿੰਦਰ ਨੇ ਡਾ. ਅਵਤਾਰ ਸਿੰਘ ਕਰੀਮਪੁਰੀ ਨੂੰ ਮਹਾਂਮਾਈ ਚੂੰਨਰੀ ਦੇ ਕੇ ਸਨਮਾਨਿਤ ਕੀਤਾ। ਸਕੱਤਰਨਰਿੰਦਰ ਸਿੰਘ ਸੋਨੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਕਪੂਰ ਪਿੰਡ ਮੰਦਰ ਦੀ ਮੁੱਖੀ ਜਸਵਿੰਦਰ ਕੌਰ ਅੰਜੂ ਦੇਵਾ ਜੀ ਦੀ ਸਰਪ੍ਰਸਤੀ ਹੇਠ 16 ਨਵੰਬਰ ਤੋਂ 18 ਨਵੰਬਰ ਤੱਕ ਮਨਾਏ ਜਾ ਰਹੇ 51ਵੇਂ ਸਾਲਾਨਾ ਜੋੜ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸੰਗਤਾਂ ਵਿੱਚ ਜੋੜ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਨ੍ਹਾਂ ਦਸਿਆ ਕਿ ਇਸ ਜੋੜ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਿਰਕਤ ਕਰ ਰਹੀਆਂ ਹਨ। ਜਿਨ੍ਹਾਂ ਲਈ ਸੇਵਾਦਾਰਾਂ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਸ਼੍ਰੀ ਪਰਮਦੇਵਾ ਮੰਦਰ ਕਪੂਰ ਪਿੰਡ ’ਚ 16 ਨਵੰਬਰ ਨੂੰ ਹੋਵੇਗੀ, ਹਵਨਕੁੰਡ ਦੀ ਸਥਾਪਨਾ
ਦੇਸ਼-ਵਿਦੇਸ਼ ਵਿਚ ਰਹਿੰਦੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਇਹ 51ਵਾਂ ਜੋੜ ਮੇਲਾ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਿਰ ਕਪੂਰ ਪਿੰਡ ਨੇੜੇ ਜੰਡੂਸਿੰਘਾ ਹਲਕਾ ਆਦਮਪੁਰ ਜ਼ਿਲਾ ਜਲੰਧਰ ਵਿੱਚ 16 ਤੋਂ 18 ਨਵੰਬਰ ਤੱਕ ਮੰਦਰ ਦੀ ਗੱਦੀਨਸ਼ੀਨ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੇਵਾ ਜੀ ਦੀ ਸਰਪ੍ਰਸਤੀ ਵਿਚ ਮਨਾਇਆ ਜਾ ਰਿਹਾ ਹੈ। ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ 16 ਨਵੰਬਰ ਨੂੰ ਮੇਲੇ ਦੇ ਪਹਿਲੇ ਦਿਨ ਮੰਦਰ ਵਿਚ ਹਵਨ ਕੁੰਡ ਦੀ ਸਥਾਪਨਾ ਕੀਤੀ ਜਾਵੇਗੀ, 17 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਪਾਠ ਆਰੰਭ ਕੀਤੇ ਜਾਣਗੇ, 18 ਨਵੰਬਰ ਨੂੰ ਦੁਪਹਿਰ 12 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸ਼੍ਰੀ ਰਾਮਾਇਣ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਦੁਪਹਿਰ 1 ਵਜੇ ਭੰਡਾਰੇ ਦੇ ਲੰਗਰ ਸੰਗਤਾਂ ਨੂੰ ਛਕਾਇਆ ਜਾਵੇਗਾ।
ਰਾਤ ਵੇਲੇ ਹੋਵੇਗਾ ਵਿਸ਼ਾਲ ਭਗਵਤੀ ਜਾਗਰਣ
ਪ੍ਰਬੰਧਕਾਂ ਨੇ ਦਸਿਆ ਕਿ ਸ਼ਾਮ 6 ਵਜੇ ਹਵਨਕੁੰਡ ਦੀ ਪੂਜਾ ਕੀਤੀ ਜਾਵੇਗੀ। ਰਾਤ ਨੂੰ ਮਹਾਮਾਂਈ ਦਾ ਵਿਸ਼ਾਲ ਜਗਰਾਤਾ ਹੋਵੇਗਾ, ਜਿਸ ਵਿਚ ਗਾਇਕ ਬਲਜੀਤ ਬਿਲਗਾ ਸਮੇਤ ਕਈ ਕਲਾਕਾਰ ਸ੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿਖੇ ਹਾਜ਼ਰੀ ਲਗਵਾਈ ਜਾਵੇਗੀ।
Wednesday, 12 November 2025
ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ 29 ਨਵੰਬਰ ਨੂੰ
ਆਦਮਪੁਰ, 12 ਨਵੰਬਰ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ)- ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜ਼ਿ) ਪੰਜਾਬ ਬਲਾਕ ਆਦਮਪੁਰ ਦੋਆਬਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਤ ਵਲੋਂ ਰਵਿਦਾਸੀਆ ਕੌਮ ਨੂੰ ਸਮਰਪਿਤ 15ਵਾਂ ਮਹਾਨ ਸੰਤ ਸੰਮੇਲਨ 29 ਨਵੰਬਰ ਦਿਨ ਸ਼ਨੀਵਾਰ ਨੂੰ ਦਾਣਾ ਮੰਡੀ, ਆਦਮਪੁਰ ਦੋਆਬਾ ਵਿਖੇ ਬਲਾਕ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਸ਼੍ਰੀ 108 ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਗੁਰੂ ਗੱਦੀ ਤੇ ਬਿਰਾਜਮਾਨ ਸ਼੍ਰੀ 108 ਸੰਤ ਨਿਰੰਜਣ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੰਤ ਮਹਾਂਰਪੁਰਸ਼, ਸਾਧੂ ਸਮਾਜ ਮਿਸ਼ਨਰੀ ਗਾਇਕ ਰਾਗੀ ਜਥੇ ਅਤੇ ਉੱਘੇ ਪ੍ਰਚਾਰਕ ਅਨਮੋਲ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਸਬੰਧੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਸਮਾਗਮ ਨੂੰ ਸਹੀ ਢੰਗ ਨਾਲ ਨੇਪੜੇ ਚਾੜਨ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਇਸ ਸ਼ੁੱਭ ਅਵਸਰ ਤੇ ਹੁੰਮ-ਹੁੰਮਾ ਕੇ ਪਹੁੰਚੋ ਅਤੇ ਸੰਤਾਂ ਦੇ ਪ੍ਰਵਚਨ ਸਰਵਣ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ। ਇਸ ਮੋਕੇ ਸੁਰਿੰਦਰ ਕੁਮਾਰ ਖੁਰਦਪੁਰ, ਸੁਰਿੰਦਰ ਬੱਧਣ, ਹੰਸਰਾਜ ਐਮ ਈ ਐਸ, ਲੱਛਮਣ ਦਾਸ, ਮਨਜੀਤ ਸਿੰਘ ਨੈਸ਼ਨਲ, ਪਰਮਜੀਤ ਕਠਾਰ, ਸੁਰੇਸ਼ ਭਾਟੀਆ, ਪੰਪਾ ਆਦਮਪੁਰ, ਸੋਹਣਜੀਤ ਹਰੀਪੁਰ ਤੇ ਹੋਰ ਸੇਵਾਦਾਰ ਹਾਜਰ ਸਨ।
ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੌਰਾਨ ਜੈਤੂ ਰਹੇ ਵਿਦਿਆਰਥੀਆਂ ਨੂੰ ਲਖਵੀਰ ਸਿੰਘ ਹਜ਼ਾਰਾ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ
![]() |
| ਬਲਾਕ ਪੱਧਰ ਤੇ ਜੈਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਸਮਾਜ ਸੇਵਕ ਲਖਵੀਰ ਸਿੰਘ ਹਜ਼ਾਰਾ, ਪਿ੍ਰੰਸੀਪਲ ਕੁਲਦੀਪ ਕੌਰ, ਬਲਜਿੰਦਰ ਸਿੰਘ ਤੇ ਹੋਰ। |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿੱਖੇ ਕਰਵਾਇਆ ਗਿਆ, ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਥਰੀ ਸਮਾਗਮ
ਅਮਰਜੀਤ ਸਿੰਘ ਜੰਡੂ ਸਿੰਘਾ- ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 2025 ਤੇ 2026 ਥੀਮ ਸਟੈਮ ਫੋਰ ਵਿਕਸਿਤ ਭਾਰਤ ਤੇ ਆਤਮ ਨਿਰਭਰ ਭਾਰਤ, ਬੀਤੇ ਦਿਨ ਸਰਕਾਰੀ ਸੀਨੀਅਰ ਸਮਾਰਟ ਸਕੂਲ ਹਜ਼ਾਰਾਂ ਵਿਖੇ ਜਿਲ੍ਹਾ ਸਿੱਖਿਆ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ (ਸਟੇਟ ਅਵਾਰਡੀ) ਦੀ ਰਹਿਨੁਮਾਈ ਤਹਿਤ ਕਰਵਾਇਆ ਗਿਆ। ਜਿਸ ਵਿੱਚ ਬਲਾਕ ਈਸਟ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਸਮਾਗਮ ਦਾ ਉਦਘਾਟਨ ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਕਮਲਦੀਪ ਕੌਰ ਨੇ ਕੀਤਾ ਅਤੇ ਜੈਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਤੇ ਯੂਥ ਆਗੂ ਸ. ਲਖਵੀਰ ਸਿੰਘ ਹਜ਼ਾਰਾ ਵੱਲੋਂ ਕੀਤੀ ਗਈ।
ਇਸ ਮੌਕੇ ਉਚੇਚੇ ਤੋਰ ਤੇ ਸਾਬਕਾ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਨੇ ਵੀ ਸਮਾਗਮ ਵਿੱਚ ਸ਼ਿ੍ਰਕਤ ਕੀਤੀ। ਸਮਾਗਮ ਦੋਰਾਨ ਜੱਜ ਦੀ ਭੂਮਿਕਾ ਕੰਚਨ ਸ਼ਰਮਾਂ, ਜੈਸਮੀਨ, ਰਾਧਿਕਾ ਨੇ ਬਾਖੂਬੀ ਨਿਭਾਈ, ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਸਟੇਟ ਐਵਾਰਡੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦਾ ਸੰਚਾਲਨ ਹਰਜੀਤ ਬਾਬਾ, ਹਰਿ ਦਰਸ਼ਨ ਸਿੰਘ ਨੇ ਕੀਤਾ। ਹਜ਼ਾਰਾ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਰਾਖੀ ਨੇ ਬਲਾਕ ਚੋਂ ਪਹਿਲਾ ਸਥਾਨ ਅਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਜਿਲੇ੍ਹ ਭਰ ਵਿੱਚ ਰੋਸ਼ਨ ਕੀਤਾ। ਛੇਵੀਂ ਅਤੇ ਅੱਠਵੀਂ ਕਲਾਸ ਦੇ 21 ਵਿਦਿਆਰਥੀਆਂ ਨੇ ਵੱਖ-ਵੱਖ ਸੱਤ ਥੀਮਾਂ ਵਿੱਚੋਂ ਪਹਿਲੀ, ਦੂਜੀ ਤੀਜੀ ਪੁਜੀਸ਼ਨ ਹਾਸਲ ਕੀਤੀ। ਨੌਵੀਂ ਤੋਂ ਦਸਵੀਂ ਕਲਾਸ ਦੇ 21 ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਚੋਂ ਪੁਜੀਸ਼ਨਾਂ ਹਾਸਲ ਕਰਦੇ ਹੋਏ ਪਹਿਲਾ, ਦੂਜਾ, ਤੀਜਾ ਇਨਾਮ ਹਾਸਿਲ ਕੀਤਾ। ਅੱਠਵੀਂ ਕਲਾਸ ਦੀ ਰਾਜਵੀਰ ਕੌਰ ਨੇ ਕਰਕੇ ਮੈਥਮੈਟਿਕਸ ਮਾਡਲ ਤਿਆਰ ਕਰਕੇ ਬਲਾਕ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ ਦੀ ਰਾਖੀ ਨੇ ਹੈਲਥ ਅਤੇ ਹਾਈਜੈਨਿਕ ਮਾਡਲ ਤਿਆਰ ਕਰਕੇ ਪਹਿਲਾ ਸਥਾਨ ਬਲਾਕ ਪੱਧਰ ਤੇ ਹਾਸਲ ਕੀਤਾ। ਇਸ ਮੌਕੇ ਬਲਾਕ ਪੱਧਰ ਤੇ ਜੈਤੂ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਪਿ੍ਰੰਸੀਪਲ ਕੁਲਦੀਪ ਕੌਰ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ।
Tuesday, 11 November 2025
ਬਲਾਕ ਪ੍ਰਦਰਸ਼ਨੀ ਵਿੱਚ ਕਪੂਰ ਪਿੰਡ ਦੇ ਵਿਦਿਆਰਥੀਆਂ ਨੇ ਬਲਾਕ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ

ਬਲਾਕ ਪ੍ਰਦਰਸ਼ਨੀ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਲੇ ਵਿਦਿਆਰਥੀਆਂ ਨਾਲ ਪਿ੍ਰੰਸੀਪਲ ਲਵਲੀਨ ਕੌਰ ਤੇ ਸਮੂਹ ਸਕੂਲ ਸਟਾਫ।
ਅਮਰਜੀਤ ਸਿੰਘ ਜੰਡੂ ਸਿੰਘਾ- ਬੀਤੇ ਦਿਨ ਬਲਾਕ ਪੱਧਰ ਤੇ ਹੋਈ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਪੂਰ ਪਿੰਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸਦੇ ਲਈ ਅਧਿਆਪਕ ਪ੍ਰਵੀਨ ਕੌਰ ਨੇ ਬੱਚਿਆਂ ਦੀ ਤਿਆਰੀ ਕਰਵਾਈ। ਸੋਲਰ ਐਨਰਜੀ ਉੱਪਰ ਮਾਡਲ ਨੌਵੀਂ ਕਲਾਸ ਦੇ ਵਿਦਿਆਰਥੀ ਨਵਜੋਤ ਕੌਰ, ਯੋਸ਼ਾਂਤ ਭਟੋਏ, ਅਰਚਨਾ ਵਿਰਦੀ ਅਤੇ ਜਸਟਿਨ ਹੰਸ ਨੇ ਬਣਾਇਆ। ਆਪਣੀ ਮਿਹਨਤ ਸਦਕਾ ਸੂਰਜੀ ਊਰਜਾ ਉੱਤੇ ਬਣਾਏ ਇਸ ਮਾਡਲ ਨੂੰ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਪਿ੍ਰਸੀਪਲ ਲਵਲੀਨ ਕੌਰ ਨੇ ਵਿਦਿਆਰਥੀਆਂ ਨੂੰ ਅਤੇ ਸਮੂਹ ਸਕੂਲਸਟਾਫ ਨੂੰ ਮੁਬਾਰਕਾਂ ਦਿੱਤੀਆਂ।
Sunday, 9 November 2025
17ਵੇਂ ਜਨਜਾਤੀ ਯੁਵਾ ਆਦਾਨ ਪ੍ਰਦਾਨ ਪ੍ਰੋਗਰਾਮ ਦਾ ਸਫਲ ਸਮਾਪਨ
ਸੱਭਿਆਚਾਰਕ ਏਕਤਾ ਅਤੇ ਪ੍ਰੇਰਨਾ ਦੀ ਭਾਵਨਾ ਨਾਲ 200 ਯੁਵਾਵਾਂ ਨੇ ਚੰਡੀਗੜ੍ਹ ਵਿੱਚ ਬਿਤਾਏ ਯਾਦਗਾਰ ਪਲ
ਚੰਡੀਗੜ੍ਹ, 08 ਨਵੰਬਰ (ਅਮਰਜੀਤ ਸਿੰਘ)- ਮੇਰਾ ਯੁਵਾ ਭਾਰਤ (MY Bharat) ਕੇਂਦਰ, ਚੰਡੀਗੜ੍ਹ ਵੱਲੋਂ ਆਯੋਜਿਤ 17ਵੇਂ ਜਨਜਾਤੀ ਯੁਵਾ ਆਦਾਨ ਪ੍ਰਦਾਨ ਪ੍ਰੋਗਰਾਮ (17th Tribal Youth Exchange Program) ਦਾ ਅੱਜ ਸਫਲਤਾਪੂਰਵਕ ਸਮਾਪਨ ਹੋਇਆ। ਇਹ ਪ੍ਰੋਗਰਾਮ 2 ਨਵੰਬਰ 2025 ਤੋਂ 8 ਨਵੰਬਰ 2025 ਤੱਕ ਯੁਵਾ ਕਲਿਆਣ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਜਨਜਾਤੀ ਯੁਵਾਵਾਂ ਵਿੱਚ ਰਾਸ਼ਟਰੀ ਏਕਤਾ, ਸੱਭਿਆਚਾਰਕ ਸਮਝ ਅਤੇ ਵਿਅਕਤੀਗਤ ਵਿਕਾਸ ਨੂੰ ਵਧਾਉਣਾ ਸੀ।
ਮੁੱਖ ਮਹਿਮਾਨ ਨੇ ਯੁਵਾਵਾਂ ਨੂੰ ਕੀਤਾ ਪ੍ਰੇਰਿਤ
ਪ੍ਰੋਗਰਾਮ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਸ਼੍ਰੀ ਮਹਿੰਦਰ ਸਿੰਘ, ਸੰਯੁਕਤ ਨਿਦੇਸ਼ਕ, ਖੇਡ ਚੰਡੀਗੜ੍ਹ ਪ੍ਰਸ਼ਾਸਨ ਨੇ ਮੁੱਖ ਮਹਿਮਾਨ ਵਜੋਂ ਕੀਤੀ। ਉਨ੍ਹਾਂ ਨੇ ਇਸ ਮੌਕੇ ਤੇ ਹਾਜ਼ਰ ਛੱਤੀਸਗੜ੍ਹ, ਓਡੀਸ਼ਾ ਅਤੇ ਝਾਰਖੰਡ ਰਾਜਾਂ ਦੇ ਕੁੱਲ 200 ਜਨਜਾਤੀ ਯੁਵਾਵਾਂ ਨੂੰ ਸੰਬੋਧਨ ਕੀਤਾ।
ਮੁੱਖ ਮਹਿਮਾਨ ਸ਼੍ਰੀ ਮਹਿੰਦਰ ਸਿੰਘ ਜੀ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਯੁਵਾਵਾਂ ਤੋਂ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਧਾਰਨ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੁਵਾ ਹੀ ਦੇਸ਼ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ।
ਇਨਾਮ ਵੰਡ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ
ਸਮਾਪਨ ਸਮਾਰੋਹ ਦਾ ਇੱਕ ਮਹੱਤਵਪੂਰਨ ਹਿੱਸਾ ਇਨਾਮ ਵੰਡ ਸਮਾਰੋਹ ਸੀ।
- ਪ੍ਰੋਗਰਾਮ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੀਆਂ ਸੱਭਿਆਚਾਰਕ ਟੀਮਾਂ ਅਤੇ ਵਾਦ-ਵਿਵਾਦ (Debate) ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਪ੍ਰਦਾਨ ਕੀਤੇ ਗਏ।
- ਇਸ ਇੱਕ ਹਫ਼ਤੇ ਦੌਰਾਨ, ਭਾਗੀਦਾਰਾਂ ਨੂੰ ਚੰਡੀਗੜ੍ਹ ਦੇ ਵਿਦਿਅਕ, ਤਕਨੀਕੀ ਅਤੇ ਸੱਭਿਆਚਾਰਕ ਪਹਿਲੂਆਂ ਨੂੰ ਜਾਣਨ ਦਾ ਮੌਕਾ ਮਿਲਿਆ, ਜਿਸ ਨਾਲ ਉਨ੍ਹਾਂ ਦੇ ਗਿਆਨ ਦਾ ਵਿਸਤਾਰ ਹੋਇਆ ਅਤੇ ਉਨ੍ਹਾਂ ਨੇ ਇੱਕ-ਦੂਜੇ ਦੀਆਂ ਪਰੰਪਰਾਵਾਂ ਨੂੰ ਸਮਝਿਆ।
ਪ੍ਰੋਗਰਾਮ ਦੀ ਸਫਲਤਾ
ਮੇਰਾ ਯੁਵਾ ਭਾਰਤ ਕੇਂਦਰ, ਚੰਡੀਗੜ੍ਹ ਵੱਲੋਂ ਆਯੋਜਿਤ ਇਹ ਆਦਾਨ ਪ੍ਰਦਾਨ ਪ੍ਰੋਗਰਾਮ, ਜਨਜਾਤੀ ਯੁਵਾਵਾਂ ਨੂੰ ਮੁੱਖ ਧਾਰਾ ਦੇ ਵਿਕਾਸ ਦੇ ਮੌਕਿਆਂ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਯੋਗਤਾ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 200 ਭਾਗੀਦਾਰਾਂ ਨੇ ਇਸ ਮੰਚ ਦੀ ਵਰਤੋਂ ਗਿਆਨ ਦੀ ਪ੍ਰਾਪਤੀ ਕਰਨ ਅਤੇ ਨਵੇਂ ਰਿਸ਼ਤੇ ਬਣਾਉਣ ਲਈ ਕੀਤੀ।
Tuesday, 4 November 2025
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਆਦਮਪੁਰ ਦੋਆਬਾ, 04 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਹਲਕਾ ਆਦਮਪੁਰ ਵਿੱਚ ਸਿਖਿਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਸ਼ਰਧਾਪੂਰਬਕ ਮਨਾਇਆ ਗਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਗੁਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਗੁਰੂ ਘਰ ਵੀ ਲਿਜਾਇਆ ਗਿਆ, ਜਿੱਥੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਸਕੂਲ ਵਲੋਂ ਇੱਕੀ ਹਜ਼ਾਰ ਰੁਪਏ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੇ ਗਏ।
ਇਸ ਮੌਕੇ ‘ਤੇ ਵਿਦਿਆਰਥੀਆਂ ਦੀ ਗੁਰੂ ਘਰ ਪ੍ਰਤੀ ਸ਼ਰਧਾ ਦੀ ਭਾਵਨਾ ਦੇਖਣਯੋਗ ਸੀ। ਸਾਰੇ ਵਿਦਿਆਰਥੀਆਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਗੁਰੂ ਘਰ ਗਏ ਅਤੇ ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਵਰਤਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਮੌਕੇ ‘ਤੇ ਸਕੂਲ ਦੇ ਚੇਅਰਮੈਨ ਸ੍ਰੀ ਜਗਦੀਸ਼ ਲਾਲ ਪਸਰੀਚਾ ਜੀ, ਡਾਇਰੈਕਟਰ ਸ੍ਰੀ ਜਗਮੋਹਨ ਅਰੋੜਾ ਜੀ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਜੀ ਅਤੇ ਸਮੂਹ ਸਟਾਫ਼ ਸ਼ਾਮਲ ਸਨ।
ਇੰਗਲੈਂਡ ਦੀ ਧਰਤੀ ਤੇ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਦਾ ਸੰਗਤਾਂ ਵੱਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ. ਰੋਡ ਚਹੇੜੂ ਦੇ ਗੱਦੀ ਨਸ਼ੀਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਜੀ ਆਵਾਜ਼-ਏ-ਕੌਮ ਇੰਗਲੈਂਡ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਪਹੁੰਚੇ ਹੋਏ ਹਨ। ਇਸਦੇ ਤਹਿਤ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਇੰਗਲੈਂਡ ਦੀਆਂ ਸਮੂਹ ਸੰਗਤਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਡਾਰਲਸਟਨ ਯੂ.ਕੇ ਵਿਖੇ ਸੰਤ ਕ੍ਰਿਸ਼ਨ ਨਾਥ ਜੀ ਦਾ 62ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।
ਇਸ ਦੌਰਾਨ ਇੰਗਲੈਂਡ ਦੀ ਧਰਤੀ ਵਿਖੇ ਹੋਏ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਨੇ ਇੰਗਲੈਂਡ ਵਿਖੇ ਵੱਸਦੀਆਂ ਸਮੂਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ ਅਤੇ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਡੇਰਾ ਚਹੇੜੂ ਦੇ ਮਹਾਂਪੁਰਸ਼ਾਂ ਨੇ ਸਮੂਹ ਸੰਗਤਾਂ ਨੂੰ ਮਹਾਨ ਮਹਾਂਪੁਰਸ਼ਾਂ ਦੇ ਮਿਸ਼ਨ ਤਹਿਤ ਵਿੱਦਿਆ ਦੀ ਹਰ ਇੱਕ ਦੇ ਜੀਵਨ ਵਿਚ ਮਹੱਤਵ ਬਾਰੇ ਦੱਸਦੇ ਹੋਏ ਲੋੜਵੰਦ ਬੱਚਿਆਂ ਲਈ ਅੱਗੇ ਆਕੇ ਉਪਰਾਲਾ ਕਰਨ ਦਾ ਸੰਦੇਸ਼ ਦਿੱਤਾ। ਇੰਗਲੈਂਡ ਦੀਆਂ ਸੰਗਤਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਜੀ ਨੂੰ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਤੌਰ ’ਤੇ ਰਾਕੇਸ਼ ਕੁਮਾਰ ਮਹੇ, ਰੋਕੀ ਸੰਧੂ, ਗੁਰਵਿੰਦਰ ਪਿੰਦੂ, ਸੰਧੂ ਪਰਿਵਾਰ, ਹਰਜਿੰਦਰ ਚੁੰਬਰ ਬੰਟੀ, ਜਗਤਾਰ ਮਹੇ, ਜਿੰਦਰ ਸ਼ੀਮਾਰ, ਪ੍ਰੇਮ ਹੀਰ, ਪ੍ਰੇਮ ਨਾਫਰੀ, ਧਨੀ ਰਾਮ ਪਵਾਰ, ਸੁਰਿੰਦਰ ਪਾਲ, ਦਵਿੰਦਰ ਲਾਖਾ, ਬਲਜੀਤ ਜੱਸਲ, ਪਵਨ ਭੂੰਡਪਾਲ, ਨਿਤਿਨ ਰੱਤੂ, ਗੁਰਦੇਵ ਕੌਰ ਔਜਲਾ ਪਰਿਵਾਰ, ਮਹਿੰਦਰ ਕੌਰ ਗਿੱਢਾ ਪਰਿਵਾਰ ਆਦਿ ਹਾਜਰ ਸਨ। ਸਾਰੀਆਂ ਸੰਗਤਾਂ ਨੇ ਸ੍ਰੀਮਾਨ ਸੰਤ ਕ੍ਰਿਸ਼ਨ ਨਾਥ ਜੀ ਦਾ ਇੰਗਲੈਂਡ ਆਉਣ ’ਤੇ ਧੰਨਵਾਦ ਕੀਤਾ ਅਤੇ ਉਹਨਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।
















