Tuesday, 30 November 2021

ਆਦਮਪੁਰ ਵਿਖੇ ਹੋਈ ਆਮ ਆਦਮੀ ਪਾਰਟੀ ਵਲੋ ਜਨ-ਸੰਵਾਦ ਰੈਲੀ


ਜਲੰਧਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਆਦਮਪੁਰ ਵਿਖੇ ਆਮ ਆਦਮੀ ਪਾਰਟੀ ਵਲੋ ਆਦਮਪੁਰ ਦੇ ਸੰਭਾਵੀ ਉਮੀਦਵਾਰ ਅਸ਼ੋਕ ਕੁਮਾਰ ਕਪੂਰ ਪਿੰਡ ਅਤੇ ਜੀਤ ਲਾਲ ਭੱਟੀ ਭੋਗਪੁਰ ਦੀ ਦੇਖ ਰੇਖ ਹੇਠ ਜਂਨ-ਸੰਵਾਦ ਰੈਲੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਪਾਲ ਸਿੰਘ ਚੀਮਾ ਨੇਤਾ ਵਿਰੋਧੀ ਧਿਰ ਪੰਜਾਬ ਸ਼ਾਮਲ ਹੋਏ। ਰਮਣੀਕ ਰੰਧਾਵਾ ਇੰਚਾਰਜ ਲੋਕ ਸਭਾ ਜਲੰਧਰ ਵੀ ਵਿਸੇਸ਼ ਤੌਰ ਤੇ ਪੁੱਜੇ। ਰੈਲੀ ਦੌਰਾਨ ਹਲਕੇ ਦੇ ਬਲਾਕ ਆਦਮਪੁਰ, ਭੋਗਪੁਰ, ਅਲਾਵਲਪੁਰ ਅਤੇ ਪਤਾਰਾ ਵਿਚੋਂ ਪਾਰਟੀ ਦੇ ਆਗੂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਵਿੱਚ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਲੋਕ ਮਾਰੂ ਨੀਤੀਆਂ ਤੋ ਸਾਨੂੰ ਸਾਰਿਆਂ ਨੂੰ ਹੀ ਬਚਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੇਅਦਬੀ ਮਾਮਲਿਆਂ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਤੇ ਅਜੇ ਤਕ ਦੋਸ਼ੀ ਫੜੇ ਨਹੀਂ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਸਾਰੇ ਅਹਿਮ ਮੁਦਿਆਂ ਤੇ ਤੁਰੰਤ ਕੰਮ ਕੀਤਾ ਜਾਏਗਾ। ਸਿਹਤ ਅਤੇ ਸਿੱਖਿਆ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਮਾਫੀਆ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਨ੍ਹਾਂ ਨੂੰ ਖਤਮ ਕੀਤਾ ਜਾਏਗਾ। ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ 2022 ਚੋਣਾਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਆਦਮਪੁਰ ਦੇ ਸੰਭਾਵੀ ਉਮੀਦਵਾਰ ਅਸ਼ੋਕ ਕੁਮਾਰ ਕਪੂਰ ਪਿੰਡ ਅਤੇ ਜੀਤ ਲਾਲ ਭੱਟੀ ਭੋਗਪੁਰ ਨੇ ਸਾਂਝੇ ਤੌਰ ਤੇ ਕਿਹਾ ਕਿ ਕੇਜਰੀਵਾਲ ਦੀ ਸੋਚ ਨੂੰ ਆਪ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਦਮਪੁਰ ਦੀ ਜਨਤਾ ਪੂਰਨ ਤੌਰ ਤੇ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਹਲਕੇ ਵਿੱਚ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬਿਜਲੀ ਦੀ ਸਮੱਸਿਆ ਤੋ ਲੋਕ ਪਰੇਸ਼ਾਨ ਹਨ ਅਤੇ ਮੁੱਖ ਮੰਤਰੀ ਪੰਜਾਬ ਸਿਰਫ ਐਲਾਨ ਹੀ ਕਰ ਰਹੇ ਹਨ। ਅਖੀਰ ਗੁਰਵਿੰਦਰ ਸਿੰਘ ਸਗਰਾਂਲੀ ਜੁਆਇੰਟ ਸਕੱਤਰ, ਕਿਸਾਨ ਵਿੰਗ, ਪੰਜਾਬ ਨੇ ਕਿਹਾ ਕਿ ਕਿਸਾਨਾਂ ਦੀ ਹਰ ਸਮਸਿਆ ਦਾ ਹਲ ਤੁਰੰਤ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਪਿੰਡਾਂ ਦਿਆਂ ਸੜਕਾਂ ਦੀ ਖਸਤਾ ਹਾਲਤ ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਏ। ਸਟੇਜ ਦੀ ਕਾਰਵਾਈ ਹਰਿੰਦਰ ਸਿੰਘ ਬਲਾਕ ਪ੍ਰਧਾਨ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਰਾਜਵੰਸ਼, ਰਾਕੇਸ਼ ਮੱਟੂ, ਲਤੀਫ ਮੁਹੰਮਦ, ਸੋਮਨਾਥ ਦੜੋਚ, ਹਨਿੰਦਰ ਸਿੰਘ, ਮੰਗਾ ਰਾਮ, ਹੁਸਨ ਲਾਲ, ਡਾ. ਬਲਬੀਰ ਸਿੰਘ, ਸੁਖਵਿੰਦਰ ਸਿੰਘ ਦੇਵ, ਰਮੇਸ਼ ਚੰਦਰ ਜਿਲਾ ਜੁਇਟ ਸੈਕਟਰੀ ਟਰੈਡ ਵਿੰਗ ਭੋਗਪੁਰ, ਤਰਸੇਮ ਸਿੰਘ, ਬਰਕਤ ਰਾਮ, ਕੁਲਦੀਪ ਮਿਨਹਾਸ, ਕੁਲਵਿੰਦਰ ਸਿੰਘ ਸਾਬੀ, ਮਨਜੀਤ ਸਿੰਘ, ਧਰਮਪਾਲ ਪੰਡੋਰੀ ਨਿਝਰਾ, ਰਾਮ ਲੁਭਾਇਆ, ਗੁਰਮੀਤ ਨਿੱਜਰ, ਮਨੋਜ ਭੱਟੀ, ਰਾਜ ਸਿੰਘ, ਅਜੀਤ ਸਿੰਘ ਸਾਬਕਾ ਐਸ.ਪੀ, ਤਰਲੋਚਨ ਬੱਧਣ, ਇੰਦਰਪਾਲ ਸਿੰਘ, ਡਾਕਟਰ ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਰਘੁਵੀਰ ਸਿੰਘ ਸਰਨਾਣਾ, ਸਤਨਾਮ ਸਿੰਘ ਜੌਹਲ, ਗੁਰਬਖਸ਼ ਸਿੰਘ, ਗੁਰਨਾਮ ਸਿੰਘ, ਅਜੀਤ ਸਿੰਘ ਸੈਣੀ, ਦਿਲਬਾਗ ਸਿੰਘ, ਜਸਵਿੰਦਰ ਸਿੰਘ ਸੈਣੀ, ਹਰਅਮ੍ਰਿਤ ਪਾਲ ਸਿੰਘ, ਗੁਰਸ਼ਰਨ ਸਿੰਘ, ਪਾਲਜੀ ਸਿੰਘ, ਸਰਬਜੀਤ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ ਮੋਗਾ, ਵਿਸ਼ਾਲ ਕੁਮਾਰ, ਕਸ਼ਮੀਰ ਸਿੰਘ, ਉਰਮਿਲਾ ਭੱਟੀ, ਸੋਨੀਆ ਸਰਪੰਚ ਕਪੂਰਪਿਂਡ, ਬਖਸ਼ੀਸ਼ ਕੋਰ, ਸੋਮਾ ਦੇਵੀ, ਦਿਲਰਾਜ ਕੌਰ, ਕਾਂਤਾ ਰਾਣੀ, ਹਰਜੀਤ ਕੋਰ, ਸੁਖਵਿੰਦਰ ਕੌਰ, ਭਜਨ ਕੌਰ ਅਤੇ ਹੌਰ ਹਾਜਰ ਸਨ।

Monday, 29 November 2021

ਸੀਨੀਅਰ ਸ. ਸ. ਸ. ਦਾਖਾ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਸਫਲ ਆਯੋਜਨ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 29 ਨਵੰਬਰ, 2021
: ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਬੀ. ਐਮ. ਸਾਇੰਸ ਸ੍ਰੀ ਅਮਨਦੀਪ ਸਿੰਘ, ਬਲਾਕ ਨੋਡਲ ਆਫਸਰ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਜ਼ਿਲਾ ਨੋਡਲ ਅਫ਼ਸਰ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।  ਵੱਖ ਵੱਖ ਸਕੂਲਾਂ ਤੋਂ ਆਏ ਹੋਏ ਜੱਜ ਸਾਹਿਬਾਨ ਨੇ ਪੂਰੀ ਮਿਹਨਤ ਅਤੇ ਦਿਆਨਤਦਾਰੀ ਨਾਲ ਆਪਣੀ ਜੱਜਮੈਂਟ ਦੇ ਕਾਰਜ ਨੂੰ ਨੇਪਰੇ ਚਾੜਿਆ। ਮੰਚ ਸੰਚਾਲਨ ਸ੍ਰ. ਪਵਨਦੀਪ ਸਿੰਘ ਭੱਠਲ ਨੇ ਕੀਤਾ। ਇਸ ਸਮੇਂ ਸਕੂਲ ਦੀ ਬੈਂਡ ਟੀਮ ਤੇ ਭੰਗੜਾ ਟੀਮ ਨੇ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। 

समस्त संसार एक परिवार की भावना से ही उन्नति संभव, सत्गुरु माता सुदीक्षा जी महाराज


होशियारपुर, 29 नवंबर (खबरसार पंजाब बुरौ)- ‘‘परमात्मा यदि हमारा अपना है तो इसका रचा हुआ संसार भी हमारा अपना ही है। यह परमात्मा सबका आधार है। हर एक में और ब्रह्मांड के कण-कण में इसी का वास है। ऐसा भाव जब हृदय में बस जाता है तब किसी अन्य वस्तु अथवा मनुष्य में फिर कोई फर्क नज़र नहीं आता। अतः हम यह कह सकते हैं कि समस्त संसार एक परिवार की भावना जीवन में धारण करने से ही उन्नति सम्भव है।’’ 


निरंकारी सत्गुरु माता सुदीक्षा जी महाराज ने वर्चुअल रूप में आयोजित 74वें वार्षिक निरंकारी सन्त समागम के दूसरे दिन की शाम को हुए सत्संग समारोह को सम्बोधित करते हुए उक्त विचार व्यक्त किए जिसका आनंद मिशन की वेबसाईट एवं साधना टी.वी.चैनल के माध्यम द्वारा विश्वभर के विश्वभर के निरंकारी श्रद्धालु भक्त घर बैठे ही प्राप्त कर रहे हैं।


सत्गुरु माता जी ने प्रतिपादन किया कि यदि हम आध्यात्मिकता के दृष्टिकोण से देखें तो वास्तविक रूप में सबका आधार यह परमात्मा ही है जिस पर विश्वास भक्ति की बुनियाद है। इसीलिए अपनत्व के भाव को धारण करके हम सब एक दूसरे के साथ सद्भावपूर्ण व्यवहार करें। हर एक के प्रति मन में सदैव प्रेम की ही भावना बनीं रहे, नफ़रत की नहीं। यदि हम किसी के लिए कुछ कर भी रहे हैं तब उसमें सेवा का भाव हो, एहसान का नहीं।


परमात्मा पर विश्वास की बात को और अधिक स्पष्ट करते हुए सत्गुरु माता जी ने कहा कि जब हम इस परम सत्ता को ब्रह्मज्ञान द्वारा जान लेते हैं तो फिर इस पर विश्वास करने से ही हमारी भक्ति सही अर्थों में और सुदृढ़ होती है। उसके उपरान्त फिर जीवन में घटित होने वाले विभिन्न प्रकार के उतार-चढावों के कारण हमारा मन विचलित नहीं होता। यह दृढ़ता हमें सत्संग, सेवा और सुमिरण के माध्यम से प्राप्त होती है। 

इसके पूर्व सायं 5.00 बजे से चल रहे सत्संग समारोह में देश-विदेश से भाग ले रहे वक्ता, गीतकार एवं कवियों ने अपने अपने व्याख्यान, गीत एवं कविताओं के माध्यम से समागम के मुख्य विषय ‘विश्वास, भक्ति, आनंद’ पर रोशनी डाली।

ਸਾਇਕਲ ਚਲਾਉਣ ਨਾਲ ਮਿਲਦੀ ਹੈ ਤੰਦਰੁਸਤੀ- ਸੁਨੀਲ ਦੱਤ ਪਾਲ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਮਹਿੰਗਾਈ ਵਿੱਚ ਵਾਧਾ ਕਰਨ ਲਈ ਕੋਈ ਕਸਰ ਨਹੀਂ ਛੱਡੀ ਅਤੇ ਇਹ ਮਹਿੰਗਾਈ ਵੱਧਣ ਨਾਲ ਦੇਸ਼ ਦੇ ਆਮ ਵਿਆਕਤੀ ਦਾ ਲੱਕ ਟੁੱਟਾ ਹੈ। ਜਿਥੇ ਸਰਕਾਰ ਪੈਟਰੋਲ ਦੀਆਂ ਕੀਮਤਾਂ ਘਟਾਉਣ ਲਈ ਯਤਨ ਰਹੀ ਹੈ। ਉਥੇ ਆਪਣੇ ਵਾਹਨ ਵਿੱਚ ਪੈਟਰੋਲ ਪਵਾਉਣਾਂ ਵੀ ਲੋਕਾਂ ਲਈ ਅੋਖਾ ਹੋ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਪਾਲ ਸਾਇਕਲ ਸਟੋਰ ਜੰਡੂ ਸਿੰਘਾ ਦੇ ਮਾਲਕ ਸੁਨੀਲ ਦੱਤ ਪਾਲ, ਜਸਵਿੰਦਰਪਾਲ ਸਿੰਘ ਨੇ ਕਿਹਾ ਪੁਰਾਣੇ ਲੋਕ ਖੁੱਦ ਆਪ ਹੱਥੀ ਕੰਮ ਕਰਦੇ ਸਨ ਅਤੇ ਤੰਦਰੁਸਤ ਰਹਿੰਦੇ ਸਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਸਾਇਕਲ ਦੀ ਵਰਤੋਂ ਕਰਿਆ ਕਰਦੇ ਸਨ। ਉਨ੍ਹਾਂ ਕਿਹਾ ਸਾਇਕਲ ਚਲਾਉਣਾਂ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ। ਉਨ੍ਹਾਂ ਕਿਹਾ ਹਰ ਇੱਕ ਵਿਆਕਤੀ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੱਧ ਤੋਂ ਵੱਧ ਸਾਇਕਲ ਚਲਾਉਣਾਂ ਚਾਹੀਦਾ ਹੈ। ਉਨ੍ਹਾਂ ਕਿਹਾ ਜਿਥੇ ਸਾਇਕਲ ਚਲਾਉਣ ਨਾਲ ਸਰੀਰ ਵਿੱਚ ਤੰਦਰੁਸਤੀ, ਚੁਸਤੀ ਫੁਰਤੀ ਆਉਦੀ ਹੈ ਉਥੇ ਪੈਟਰੋਲ ਦੇ ਖਰਚਾ ਵੀ ਘਟਦਾ ਹੈ। ਉਨ੍ਹਾਂ ਸਾਰਿਆਂ ਨੂੰ ਵੱਧ ਤੋਂ ਵੱਧ ਸਾਇਕਲ ਚਲਾਉਣ ਦੀ ਅਪੀਲ ਕੀਤੀ ਹੈ। ਤਾਂ ਜੋ ਹਰ ਇੱਕ ਮਨੁੱਖ ਤੰਦਰੁਸਤ ਰਹਿ ਸਕੇ ਅਤੇ ਬੀਮਾਰੀਆਂ ਤੋਂ ਛੁਟਕਾਰਾ ਹੋ ਸਕੇ।  



Sunday, 28 November 2021

ਸ੍ਰੀ ਪਰਮਦੇਵਾ ਮਾਤਾ ਦੇ ਦਰਬਾਰ ਵਿਖੇ ਤਿੰਨ ਦਿਨਾਂ 47ਵਾਂ ਸਲਾਨਾਂ ਜੋੜ ਮੇਲਾ ਅਤੇ ਭਗਵਤੀ ਜਾਗਰਣ ਯਾਦਗਾਰੀ ਹੋ ਨਿਬੜਿਆ

ਭਾਰੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਕਪੂਰ ਪਿੰਡ ਮੰਦਿਰ ਵਿਖੇ ਹੋਈਆਂ ਨਤਮਸਤਕ

ਪ੍ਰਬੰਧਕਾਂ ਵਲੋਂ ਸੇਵਾਦਾਰਾਂ ਅਤੇ ਸਹਿਯੋਗੀਆਂ ਦੇ ਕੀਤੇ ਗਏ ਵਿਸ਼ੇਸ਼ ਸਨਮਾਨ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ੍ਰੀ ਪਰਮਦੇਵਾ ਮਾਤਾ ਦੇ ਪੁਰਾਤਨ ਮੰਦਿਰ ਕਪੂਰ ਪਿੰਡ (ਜਲੰਧਰ) ਵਿਖੇ ਤਿੰਨ ਦਿਨਾਂ 47ਵਾਂ ਸਲਾਨਾਂ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਅਤੇ ਸ੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਟਰੱਸਟ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਯਾਦਗਾਰੀ ਹੋ ਨਿਬੜਿਆ। ਲਗਾਤਾਰ ਤਿੰਨ ਦਿਨ ਚੱਲੇ ਇਸ ਜੋੜ ਮੇਲੇ ਦੇ ਸਮਾਗਮਾਂ ਦੋਰਾਨ ਦੇਸ਼ਾ ਵਿਦੇਸ਼ਾਂ ਵਿਚੋਂ ਸੰਗਤਾਂ ਨੇ ਸ੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਵਿਖੇ ਹਾਜ਼ਰੀ ਭਰਦੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਸਮਾਗਮਾਂ ਦੋਰਾਨ 22 ਨਵੰਬਰ ਤੋਂ ਅਰੰਭ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ 23 ਨਵੰਬਰ ਨੂੰ ਸਵੇਰੇ ਪਾਏ ਗਏ। ਉਪਰੰਤ ਭੰਡਾਰਾ ਕਰਵਾਇਆ ਗਿਆ ਅਤੇ ਰਾਤ 6 ਵਜੇ ਹਵਨ ਕੁੰਡ ਪੂਜਾ ਕੀਤੀ ਗਈ ਅਤੇੇ ਭਗਵਤੀ ਜਾਗਰਣ ਦੀ ਅਰੰਭਤਾਂ ਜਾਗਰਣ ਜੋਤ ਪ੍ਰਚੰਡ ਕਰਕੇ ਸੰਗਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਬੂਟਾ ਮੁਹੰਮਦ, ਬਲਰਾਜ, ਬੰਟੀ ਬਾਵਾ, ਜਗਦੰਬੇ ਭਜਨ ਮੰਡਲੀ ਤਿਵਾੜੀ ਐਂਡ ਪਾਰਟੀ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਨਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਦੋਰਾਨ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਜਿਥੇ ਜੀ ਆਇਆ ਆਖਦੇ ਹੋਏ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਉਥੇ ਸੇਵਾਦਾਰ ਪਰਮਜੀਤ ਯੂ.ਕੇ, ਜਸਵਿੰਦਰ ਕੌਰ, ਜਸਵੀਰ ਕੌਰ ਯੂ.ਐਸ.ਏ, ਸੁੱਖਾ ਯੂ.ਕੇ, ਹਰੀ ਰਾਮ ਯੂ.ਕੇ, ਨਿਰੰਕਾਰ ਸਿੰਘ, ਰਾਜ਼ੇਸ਼ ਅਰੋੜਾ, ਗੁਰਦੇਵ ਸਿੰਘ, ਮਾ. ਜੋਗਿੰਦਰ ਸਿੰਘ, ਸਰਪੰਚ ਸੋਨੀਆ ਕਪੂਰ ਪਿੰਡ, ਸਰਪੰਚਪਤੀ ਅਸ਼ੋਕ ਕੁਮਾਰ, ਸਮੂਹ ਪਿੰਡ ਵਾਸੀਆਂ ਅਤੇ ਜਿਲ੍ਹਾਂ ਪ੍ਰਸ਼ਾਸ਼ਨ ਵਲੋਂ ਨਿਭਾਈਆਂ ਚੰਗੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਇਹ ਜਾਗਰਣ ਦੀ ਸਪੰਨਤਾਂ ਤਿਵਾੜੀ ਐਂਡ ਪਾਰਟੀ ਵਲੋਂ ਤਾਰਾ ਰਾਣੀ ਦੀ ਕਥਾ ਉਪਰੰਤ ਸਵੇਰੇ 6 ਵਜੇ ਕੀਤੀ ਗਈ, ਆਰਤੀ ਦੇ ਨਾਲ ਹੋਈ। ਇਸ ਮੌਕੇ ਜਸਵਿੰਦਰ ਕੌਰ ਅੰਜੂ ਦੇਵਾ ਜੀ ਨੇ ਸਰਬੱਤ ਸੰਗਤਾਂ ਨੂੰ ਸ੍ਰੀ ਪਰਮਦੇਵਾ ਮਾਤਾ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪੇ੍ਰਰਿਆ। ਇਨ੍ਹਾਂ ਤਿੰਨ ਦਿਨਾਂ ਦੇ ਸਮਾਗਮਾਂ ਮੌਕੇ ਰਵਿੰਦਰ ਸੈਣੀ, ਕਰਮਾ, ਨੀਟਾ, ਕੇਤਨ, ਕਾਲਾ ਪਰਸਰਾਮਪੁਰ, ਸਾਬੀ, ਜਸਵਿੰਦਰ, ਮਨੀ, ਗੋਪੀ, ਲੱਕੀ, ਪੰਡਿਤ ਰਾਮਾਂਨੁੱਜ਼ ਤਿਵਾੜੀ, ਪੰਡਿਤ ਪਵਨ, ਪੰਡਿਤ ਅਨਮੋਲ ਸ਼ੁਕਲਾ, ਸਤਨਾਮ ਫਿਲੋਰ, ਪੰਡਿਤ ਮਨੋਜ, ਬਲਰਾਜ ਰਾਏ, ਅਮਨ, ਸਾਬੀ ਧੋਗੜੀ ਆਦਿ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

ਟਾਂਡਾ ਨੇੜੇ ਪਿੰਡ ਖੋਖਰ ਚ ਕੈਂਸਰ ਕੇਅਰ ਚੈੱਕਅਪ ਕੈਂਪ ਸਫਲਤਾਪੂਵਕ ਸੰਪਨ


ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਬਾਜਵਾ ਅਤੇ ਹੈਪੀ ਖੋਖਰ ਯੂ.ਕੇ ਵਲੋਂ ਕੀਤਾ ਉਪਰਾਲਾ ਸਲਾਘਾਯੋਗ- ਸੁੱਖੀ ਬਾਠ

ਟਾਂਡਾ 28 ਨਵੰਬਰ (ਖ਼ਬਰਸਾਰ ਪੰਜਾਬ ਬਿਊਰੌ)- ਟਾਂਡਾ ਨੇੜੇ ਪੈਂਦੇ ਪਿੰਡ ਖੋਖਰ ਵਿਖੇ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਬਾਜਵਾ ਅਤੇ ਹੈਪੀ ਯੂ.ਕੇ ਵਲੋਂ ਲਗਵਾਇਆ ਗਿਆ ਕੈਂਸਰ ਕੇਅਰ ਕੈਂਪ ਸਫਲਤਾਪੂਰਵਕ ਸੰਪਨ ਹੋ ਗਿਆ। ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਲਗਵਾਏ ਗਏ ਇਸ ਕੈਂਪ ਵਿੱਚ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਕੈਨੇਡਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ, ਡਾ. ਪ੍ਰੀਤ ਮਹਿੰਦਰ ਐਸ.ਐਮ.ਓ ਟਾਂਡਾ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਡਾ. ਕੇਵਲ ਸਿੰਘ ਕਾਜਲ, ਇੰਸਪੈਕਟਰ ਬਿਕਰਮ ਸਿੰਘ ਐਸ.ਐਚ.ਓ ਟਾਂਡਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ।

                ਕੈਂਸਰ ਕੇਅਰ ਅਤੇ ਆਮ ਜਨਰਲ ਚੈੱਕਅਪ ਕੈਂਪ ਚ ਕਰੀਬ 400 ਤੋਂ ਵੱਧ ਲੋਕਾਂ ਨੇ ਆਪਣਾ ਚੈੱਕਅੱਪ ਕਰਵਾਇਆ।

ਇਸ ਮੌਕੇ ਤੇ ਸੁੱਖੀ ਬਾਠ ਨੇ ਆਪਣੇ ਸੰਬੋਧਨ ਚ ਕਿਹਾ ਕਿ ਖੋਖਰ ਪਿੰਡ ਦੇ ਦੋ ਵਿਦੇਸ਼ ਰਹਿੰਦੇ ਦੋ ਭਰਾਵਾਂ ਹਰਪ੍ਰੀਤ ਸਿੰਘ ਬਾਜਵਾ ਅਮਰੀਕਾ ਅਤੇ ਹੈਪੀ ਇੰਗਲੈਡ ਵਲੋਂ ਪੰਜਾਬ ਬੈਠੇ ਆਪਣੇ ਖੇਤਰ ਦੇ ਲੋਕਾਂ ਪ੍ਰਤੀ ਫ਼ਿਕਰਮੰਦ ਹੁੰਦਿਆਂ ਇਹ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ। ਸੁੱਖੀ ਬਾਠ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲ ਦੇਖ ਕੇ ਹੋਰ ਵੀ ਪੰਜਾਬੀ ਪ੍ਰਵਾਸੀ ਵੀਰਾਂ ਨੂੰ ਅਜਿਹੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਇਸ ਮੌਕੇ ਤੇ ਸੁੱਖੀ ਬਾਠ ਕੈਨੇਡਾ ਅਤੇ ਅਮਰਦੀਪ ਸਿੰਘ ਦਾ ਵਿਸ਼ੇਸ਼ ਰੂਪ ਨਾਲ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਹਰਪ੍ਰੀਤ ਸਿੰਘ ਬਾਜਵਾ ਯੂ.ਐਸ.ਏ ਅਤੇ ਹੈਪੀ ਬਾਜਵਾ ਇੰਗਲੈਂਡ ਵਲੋਂ ਇਸ ਖੇਤਰ ਚ ਲਗਾਏ ਗਏ ਅਜਿਹੇ ਕੈਂਪ ਦੀ ਸਲਘਾ ਕਰਦਿਆਂ ਖੇਤਰ ਦੀਆਂ ਨਾਮਵਰ ਸੰਸਥਾਵਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਗੁਰਮਤਿ ਸਮਾਜ ਸੇਵਾ ਸੰਸਥਾ ਅੱਡਾ ਚੌਲਾਂਗ ਦੇ ਪ੍ਰਧਾਨ ਡਾ. ਮਨਜਿੰਦਰ ਸਿੰਘ, ਸਕੱਤਰ ਸਿੰਘ ਚੱਕ ਸਕੂਰ, ਐਕਸ ਸਰਵਿਸਮੈਨ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ, ਲੈਕਚਰਾਰ ਸੁਰਜੀਤ ਲਾਲ ਸੱਦਾਚੱਕ, ਆਈ ਡੋਨਰ ਇੰਚਾਰਜ ਭਾਈ ਵਰਿੰਦਰ ਸਿੰਘ ਮਸੀਤੀ, ਸੀਨੀਅਰ ਸਿਟੀਜਨ ਸੋਸਾਇਟੀ ਟਾਂਡਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਮਸੀਤੀ, ਮਨਦੀਪ ਸਿੰਘ ਜਹੂਰਾ ਪ੍ਰਧਾਨ ਡਰਾਈਵਰ ਸੇਵਾ ਹੈਲਪਲਾਈਨ ਪੰਜਾਬ ਆਦਿ ਸੰਸਥਾਵਾਂ ਵੱਲੋਂ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਬਾਜਵਾ ਯੂ.ਐਸ.ਏ ਅਤੇ ਹੈਪੀ ਬਾਜਵਾ ਯੂ.ਕੇ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਉੱਘੇ ਗੀਤਕਾਰ ਹਰਵਿੰਦਰ ਉਹੜਪੁਰੀ, ਹਨੀ ਗਿੱਲ ਦਸੂਹਾ, ਸਿੰਮੀ ਚੱਕਸ਼ਕੂਰ, ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਕਿਸਾਨ ਯੂਨੀਅਨ ਦਸੂਹਾ ਸਰਕਲ, ਕਿਸਾਨ ਆਗੂ ਹਰਦੀਪ ਖੁੱਡਾ, ਮਿੰਟਾ ਲੁਧਿਆਣਾ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ, ਅਮਰਜੀਤ ਸਿੰਘ ਧੜ੍ਹੇਕਤਵਾਲ, ਕਸ਼ਮੀਰ ਸਿੰਘ ਬਾਜਵਾ, ਹਰਭਜਨ ਸਿੰਘ ਟੋਭਾ, ਕੁਲਵੰਤ ਸਿੰਘ ਖੋਖਰ, ਮਾਸਟਰ ਗੁਰਚਰਨ ਸਿੰਘ ਖੋਖਰ, ਜਰਨੈਲ ਸਿੰਘ ਸੀਕਰੀ, ਕਾਕਾ ਬੈਂਚ, ਗੁਰਮੁੱਖ ਸਿੰਘ ਖੋਖਰ, ਦਿਲਬਾਗ ਸਿੰਘ ਖੋਖਰ, ਸੁਖਵਿੰਦਰ ਸਿੰਘ ਰਾਵਲਪਿੰਡੀ, ਜਸਕਰਨ ਸਿੰਘ ਸ਼ਾਹ, ਬੂਟਾ ਸਿੰਘ ਸ਼ਾਹ, ਐਡਵੋਕੇਟ  ਸਮਸ਼ੇਰ ਸਿੰਘ ਭਾਰਦਵਾਜ, ਐਡਵੋਕੇਟ ਉਂਕਾਰ ਸਿੰਘ ਜਲੰਧਰ, ਐਡਵੋਕੇਟ ਕਮਲਜੀਤ ਸਿੰਘ ਲਾਡੀ, ਲਖਵੀਰ ਸਿੰਘ ਖੋਖਰ, ਯੋਧਾ ਖੋਖਰ, ਹਰਮਨ ਖੋਖਰ, ਸਿਮਰਨ ਖੋਖਰ, ਗੁਰਜਿਤ ਖੋਖਰ, ਰਵੀਸ਼ੇਰ ਖੋਖਰ, ਮਨਜਿੰਦਰ ਖੋਖਰ, ਬਿੱਲਾ ਬੂਰੇ ਜੱਟਾਂ ਨੇ ਵੀ ਸ਼ਿਰਕਤ ਕੀਤੀ।

ਬਹੁਤ ਹੀ ਦੁੱਖਦਾਈ ਖਬਰ- ਭਾਈ ਕਰਨੈਲ ਸਿੰਘ ਜੀ ਨੂੰ ਨ੍ਹੱਮ ਅੱਖਾਂ ਨਾਲ ਪਿੰਡ ਜੰਡੂ ਸਿੰਘਾ ਦੀਆਂ ਸੰਗਤਾਂ ਨੇ ਦਿਤੀ ਅੰਤਿਮ ਵਿਦਾਇਗੀ

ਪਿੰਡ ਦੇ ਸ਼ਮਸ਼ਾਨਘਾਟ ਵਿੱਖੇ ਸੰਸਕਾਰ ਦੀ ਰਸਮ ਹੋਈ


ਜੰਡੂ ਸਿੰਘਾ- ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ ਕਰੀਬ 33 ਸਾਲ ਮੁੱਖ ਹੈੱਂਡ ਗ੍ਰੰਥੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਕਰਨੈਲ ਸਿੰਘ (ਬਾਬਾ ਜੀ) ਦਾ ਅੰਤਿਮ ਸੰਸਕਾਰ ਪਿੰਡ ਜੰਡੂ ਸਿੰਘਾ ਦੇ ਸ਼ਮਸ਼ਾਨਘਾਟ ਵਿੱਖੇ ਰਿਸ਼ਤੇਦਾਰਾਂ ਅਤੇ ਪਿੰਡ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਕਰ ਦਿਤਾ ਗਿਆ। ਜੰਡੂ ਸਿੰਘਾ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਈ ਕਰਨੈਲ ਸਿੰਘ ਨੂੰ ਨੱ੍ਹਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ। ਸੰਸਕਾਰ ਦੀ ਰਸਮ ਦੋਰਾਨ ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਭਾਈ ਜਗਦੀਪ ਸਿੰਘ ਵਿੱਕੀ ਅਤੇ ਛੋਟੋ ਪੁੱਤਰ ਗੁਰਪ੍ਰੀਤ ਸਿੰਘ ਸਾਜਨ ਨੇ ਦਿਤੀ। ਭਾਈ ਕਰਨੈਲ ਸਿੰਘ ਜੀ ਨਮਿਤ 1 ਦਸੰਬਰ ਦਿਨ ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਬਾਬਾ ਜੀ ਦੇ ਨਮਿੰਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਵਿਖੇ 3 ਦਸੰਬਰ ਦਿਨ ਸ਼ੁਕਰਵਾਰ ਨੂੰ ਬਾਅਦ ਦੁਪਿਹਰ 12 ਤੋਂ 2 ਵਜੇ ਤੱਕ ਹੋਵੇਗੀ। 

Friday, 26 November 2021

ਸ.ਸ.ਸ ਸਕੂਲ ਹਜਾਰਾ ਚ ਬਲਾਕ ਪੱਧਰੀ ਮੁਕਾਬਲੇ ਕਰਵਾਏ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ.ਸ.ਸ ਸਕੂਲ ਹਜਾਰਾ ਵਿਖੇ ਕਰਵਾਏ ਗਏ, ਬਲਾਕ ਪੱਧਰੀ ਮੁਕਾਬਲੇ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਸਮਾਗਮ ਬਲਾਕ ਨੋਡਲ ਅਫਸਰ ਈਸਟ-1 ਪ੍ਰਿੰਸੀਪਲ  ਕੁਲਦੀਪ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਚ ਮੁੱਖ ਮਹਿਮਾਨ ਵਜੋਂ  ਡਿਪਟੀ ਡੀ.ਈ.ਓ ਰਾਜੀਵ ਜੋਸ਼ੀ ਅਤੇ ਡੀ.ਐਮ.ਸਾਇੰਸ ਹਰਜੀਤ ਬਾਵਾ ਵਿਸ਼ੇਸ਼ ਤੋਰ ਤੇ ਪੁਜੇ। ਮਾਂ -ਬੋਲੀ ਨੂੰ ਸਮਰਪਿਤ ਸਹਿ-ਵਿਦਿਅਕ ਮੁਕਾਬਲੇ ਦੌਰਾਨ ਡੀ.ਐਮ.ਹਿੰਦੀ ਸ਼੍ਰੀਮਤੀ ਪੰਕਜ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਬੀ.ਐਮ (ਹਿੰਦੀ, ਸਾਇੰਸ, ਮੈਥ) ਦੇ ਸਹਿਯੋਗ ਨਾਲ ਇਹ ਮੁਕਾਬਲਾ ਨੇਪਰੇ ਚੜ੍ਹਿਆ। ਸ.ਸ.ਸ.ਸ ਹਜਾਰਾ ਦੇ  ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਨਾਲ ਮੌਕੇ ਤੇ ਰੰਗ ਬੰਨ੍ਹ ਦਿੱਤਾ। ਇਨਾ ਮੁਕਾਬਲਿਆਂ ਚ ਬਲਾਕ ਈਸਟ-1 (ਜਲੰਧਰ) ਦੇ ਛੇਂਵੀ ਤੋਂ ਅੱਠਵੀਂ ਤੱਕ 33, ਨੌਵੀਂ ਤੋਂ ਬਾਰਵੀਂ ਕਲਾਸ ਤੱਕ 25 ਅਤੇ 28 ਅਧਿਆਪਕਾ ਨੇ ਭਾਗ ਲਿਆ, ਇਸ ਮੌਕੇ ਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲਿਆਂ ਚ ਭਾਸ਼ਣ ਮੁਕਾਬਲਾ ਤਹਿਤ (ਮਿਡਲ ਵਰਗ) ਚ ਪਹਿਲਾ ਸਥਾਨ ਬ੍ਹਹਮਜੋਤ ਕੌਰ ਸ.ਮ.ਸ ਜੋਹਲਾਂ, ਦੂਜਾ ਸਥਾਨ ਨਰਦੀਪ ਸ.ਸ.ਸ ਰਾਏਪੁਰ ਪ੍ਰੋਹਲਾ, ਤੀਜਾ ਸਥਾਨ ਕਰਿਸ਼ਮਾ ਸ.ਸ.ਸ.ਸ ਪੀ.ਏ.ਪੀ ਕੈਂਪਸ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ (ਸੈਕੰਡਰੀ ਵਰਗ) ਚ ਪਹਿਲਾ ਸਥਾਨ ਨੈਨਸੀ ਸ.ਸ.ਸ.ਸ ਧੰਨੋਵਾਲੀ, ਦੂਜਾ ਸਥਾਨ ਪਲਵੀ ਸ.ਸ.ਸ.ਸ ਚੁਗਟੀ, ਤੀਜਾ ਸਥਾਨ ਜਸਪ੍ਤ ਸ.ਸ.ਸ.ਸ ਰਾਏਪੁਰ ਪਰੋਹਲਾ ਨੇ ਪਤਾਪਤ ਕੀਤਾ। ਸੁੰਦਰ ਲਿਖਾਈ ਤਹਿਤ ਅਧਿਆਪਕਾਂ ਚ ਪਹਿਲਾ ਸਥਾਨ ਸ਼੍ਰੀ ਕਮਲ ਕੁਮਾਰ ਸ.ਸ.ਸ.ਸ ਰਾਏਪੁਰ ਪੋਹਲਾ, ਦੂਜਾ ਸਥਾਨ ਸ਼੍ਰੀਮਤੀ ਹਰਪਿੰਦਰ ਕੌਰ ਸ.ਸ.ਸ.ਸ ਹਜਾਰਾ, ਤੀਜਾ ਸਥਾਨ ਸ਼੍ਰੀ ਗੁਰਵਿੰਦਰ ਸਿੰਘ  ਸ.ਮ.ਸ. ਸਈਪੁਰ ਨੇ ਪ੍ਰਾਪਤ ਕੀਤਾ। 

ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਸਮਾਂ, ਪਰਗਟ ਨੇ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਦਿੱਤਾ ਸੱਦਾ


ਵਾਈ. ਐਫ. ਸੀ. ਰੁੜਕਾ ਕਲਾਂ ਲਈ 10 ਲੱਖ ਅਤੇ ਦੋਆਬਾ ਯੰਗ ਸਪੋਰਟਸ ਕਲੱਬ, ਜੰਡਿਆਲਾ ਮੰਝਕੀ ਲਈ ਇੱਕ ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ

ਉਭਰਦੇ ਖਿਡਾਰੀਆਂ ਵਿੱਚ ਖੇਡ ਕਿੱਟਾਂ ਵੰਡੀਆਂ

ਰੁੜਕਾ ਕਲਾਂ/ਜੰਡਿਆਲਾ ਮੰਝਕੀ 26 ਨਵੰਬਰ (ਖ਼ਬਰਸਾਰ ਪੰਜਾਬ ਬਿਊਰੌ)- ਪੰਜਾਬ ਦੇ ਖੇਡ ਅਤੇ ਸਿੱਖਿਆ ਮੰਤਰੀ ਸ. ਪਰਗਟ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਪਿੰਡ ਰੁੜਕਾ ਕਲਾਂ ਅਤੇ ਜੰਡਿਆਲਾ ਮੰਝਕੀ ਦਾ ਦੌਰਾ ਕੀਤਾ ਗਿਆ, ਜਿਥੇ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਉਨ੍ਹਾਂ ਵੱਲੋਂ ਖੇਡ ਕਿੱਟਾਂ ਵੰਡਣ ਤੋਂ ਇਲਾਵਾ ਯੂਥ ਫੁੱਟਬਾਲ ਕਲੱਬ ਨੂੰ 10 ਲੱਖ ਅਤੇ 1 ਲੱਖ ਹੋਰ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ।

               ਮੰਤਰੀ ਨੇ ਪ੍ਰਵਾਸੀ ਭਾਰਤੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਖੇਡਾਂ ਲਈ ਉਪਰਾਲਿਆਂ ਨੂੰ ਤੇਜ਼ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ । ਇਸ ਮੌਕੇ ਮੰਤਰੀ ਵੱਲੋਂ ਜਿਥੇ ਜਤਿਨ ਮੱਲਣ, ਜਿਹੜੇ ਲੌਰੀਅਸ ਆਈਡਬਲਿਊਸੀ ਡਰਾਇੰਗ ਮੁਕਾਬਲਾ ਜਿੱਤਣ ਵਾਲੇ ਤੀਜੇ ਭਾਰਤੀ ਬਣੇ ਹਨ, ਨੂੰ ਸਨਮਾਨਿਤ ਵੀ ਕੀਤਾ ਗਿਆ  ਉਥੇ ਵਾਈਐਫਸੀ ਵਿਖੇ ਬੱਚਿਆਂ ਨੂੰ ਖੇਡ ਕਿੱਟਾਂ ਵੀ ਸੌਂਪੀਆਂ ਗਈਆਂ।

      ਉਭਰਦੇ ਖਿਡਾਰੀਆਂ ਅਤੇ ਵਾਈ.ਐਫ.ਸੀ. ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਸ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਗਤੀਵਿਧੀਆਂ ਨੂੰ ਹੇਠਲੇ ਪੱਧਰ 'ਤੇ ਖਾਸ ਕਰਕੇ ਪਿੰਡਾਂ ਵਿੱਚ ਹੋਰ ਪ੍ਰਫੁੱਲਿਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਾਈ.ਐਫ.ਸੀ. ਵੱਲੋਂ ਨਿਭਾਈ ਗਈ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

               ਕੈਬਨਿਟ ਮੰਤਰੀ, ਜਿਨ੍ਹਾਂ ਨਾਲ ਵਾਈ.ਐਫ.ਸੀ. ਦੇ ਪ੍ਰਧਾਨ ਗੁਰਮੰਗਲ ਦਾਸ ਵੀ ਮੌਜੂਦ ਸਨ, ਵੱਲੋਂ ਰੁੜਕਾ ਕਲਾਂ ਵਿਖੇ ਵਾਈਐਫਸੀ ਵੱਲੋਂ 15 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਬਹੁਮੰਤਵੀ ਖੇਡ ਸਟੇਡੀਅਮ ਦਾ ਵੀ ਦੌਰਾ ਵੀ ਕੀਤਾ ਗਿਆ।    ਦੋਆਬਾ ਯੰਗ ਸਪੋਰਟਸ ਕਲੱਬ ਵੱਲੋਂ ਕਰਵਾਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਉਭਰਦੇ ਵਿਦਿਆਰਥੀਆਂ ਨੂੰ ਖੇਡ ਕਿੱਟਾਂ ਦੀ ਵੀ ਵੰਡ ਕੀਤੀ। ਉਨ੍ਹਾਂ ਕਲੱਬ ਲਈ ਇੱਕ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਮੈਂਬਰਾਂ ਨੂੰ ਪਿੰਡ ਵਿੱਚ ਖੇਡ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨੌਜਵਾਨਾਂ ਨੂੰ ਵਧੀਆ ਸਿਖਲਾਈ ਦੇਣ ਲਈ ਜ਼ਮੀਮੀ ਪੱਧਰ 'ਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ।

               ਇਸ ਦੌਰਾਨ ਮੰਤਰੀ ਨੇ ਗ੍ਰਾਮ ਪੰਚਾਇਤ ਜੰਡਿਆਲਾ ਮੰਝਕੀ ਨੂੰ ਵਿਕਾਸ ਕਾਰਜਾਂ ਲਈ 71 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਕਤ ਫੰਡ ਇਕ ਹਫ਼ਤੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।

               ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਾਬਾ ਰਜਿੰਦਰ ਸਿੰਘ ਜੌਹਲ, ਰਵਿੰਦਰ ਸਿੰਘ ਜੌਹਲ, ਸਰਪੰਚ ਮੱਖਣ ਪੱਲਣ, ਚੇਅਰਮੈਨ ਮਾਰਕੀਟ ਕਮੇਟੀ ਭਿੰਦਾ ਸਮਰਾ, ਪ੍ਰਧਾਨ ਡੀਵਾਈਐਸ ਕਲੱਬ ਜਸਵਿੰਦਰ ਸਿੰਘ, ਦਿਨੇਸ਼ ਲਖਨਪਾਲ, ਮਨੋਜ ਕੋਚਰ, ਗੁਰਪ੍ਰੀਤ ਸਿੰਘ, ਰਣਜੀਤ ਸਮਰਾ, ਕੋਚ ਲਾਡੀ , ਹਰਦੀਪ, ਬੱਬੂ ਅਤੇ ਪੂਜਾ ਤੇ ਹੋਰ ਮੌਜੂਦ ਸਨ।

ਪੂਨਮ ਸਿੱਧੂ ਨੂੰ ਚੇਅਰਪਰਸਨ ਇਸਤਰੀ ਵਿੰਗ ਲਗਾ ਕੇ ਕੀਤਾ ਸਨਮਾਨਿਤ- ਡਾਕਟਰ ਖੇੜਾ


ਚੰਡੀਗ੍ਹੜ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਕੁਲਵੰਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਆਰ.ਟੀ.ਆਈ ਸੈਲ ਅਰੁਣ ਕੁਮਾਰ ਅਤੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਪੂਨਮ ਸਿੱਧੂ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਅਤੇ ਉਸ ਨੂੰ ਚੇਅਰਪਰਸਨ ਇਸਤਰੀ ਵਿੰਗ ਜਿਲ੍ਹਾ ਪਟਿਆਲਾ ਨਿਯੁਕਤ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 09-11-2021 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਨਵੇਂ ਸਾਲ ਦਾ ਕਲੰਡਰ ਅਤੇ ਡਾਇਰੀ ਨੂੰ ਰੀਲੀਜ਼ ਕੀਤਾ ਜਾਵੇਗਾ ਅਤੇ 5 ਹੋਣਹਾਰ ਪੱਤਰਕਾਰਾਂ ਨੂੰ ਅਤੇ 5 ਵਕੀਲਾਂ ਨੂੰ ਵੀ ਸੰਸਥਾ ਵੱਲੋਂ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਟੀਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰਨ ਲਈ ਉਤਾਵਲੀ ਹੈ। ਜਲਦੀ ਹੀ ਪੱਤਰਕਾਰਾਂ ਅਤੇ ਵਕੀਲਾਂ ਦੇ ਨਾਂ ਨਸ਼ਰ ਕੀਤੇ ਜਾਣਗੇ। ਰਵਿੰਦਰ ਕੁਮਾਰ ਸ਼ਰਮਾ, ਗੁਰਪ੍ਰੀਤ ਕੌਰ ਚੀਮਾ, ਜਸਵਿੰਦਰ ਕੌਰ, ਕਾਨਤਾ ਰਾਣੀ, ਜਸਵੀਰ ਸਿੰਘ, ਅਮਰਜੀਤ ਸਿੰਘ ਸੇਠੀ, ਪ੍ਰੇਮ ਸੇਠੀ, ਕਮਲਜੀਤ ਸਿੰਘ ਸੇਠੀ, ਗੁਰਜੀਤ ਸਿੰਘ, ਸਵਰਨ ਸਿੰਘ ਅਤੇ ਜਤਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। 

Thursday, 25 November 2021

ਨਾਮਵਰ ਕਹਾਣੀਕਾਰ ਸੁਰਿੰਦਰ ਜੱਕੋਪੁਰੀ ਦੀ ਲਿਖੀ ਲਘੂ ਫ਼ਿਲਮ,‘ਇੱਜ਼ਤ ਨੂੰ ਦਾਗ’ ਦੀ ਲਾਂਬਾ ਪ੍ਰੋਡਕਸ਼ਨ ਵੱਲੋ ਸ਼ੂਟਿੰਗ ਮੁਕੰਮਲ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 23 ਨਵੰਬਰ, 2021
: ਲਾਂਬਾ ਪ੍ਰੋਡਕਸ਼ਨ ਵੱਲੋਂ ਨਾਮਵਰ ਕਹਾਣੀਕਾਰ ਤੇ ਗੀਤਕਾਰ ਸ੍ਰੀ ਸੁਰਿੰਦਰ ਜੱਕੋਪੁਰੀ ਦੀ ਲਿਖੀ ਕਹਾਣੀ ’ਤੇ ਅਧਾਰਿਤ ਲਘੂ ਫ਼ਿਲਮ, ‘ਇੱਜਤ ਨੂੰ ਦਾਗ’ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਇਸ ਫ਼ਿਲਮ ਵਿੱਚ ਅਦਾਕਾਰੀ ਕੀਤੀ ਹੈ ਬਲਵਿੰਦਰ ਸਿੰਘ ਕਲੀਪੁਰ, ਸੰਦੀਪ ਕੌਰ ਸੋਨੀ, ਸ਼ੁਕਰੀਆ, ਸਿੱਧੂ ਅਤੇ ਸੁਖਵੀਰ ਨੇ। ਵੀਡੀਓ ਡਾਇਰੈਕਟਰ ਦੀ ਸੇਵਾ ਨਿਭਾਈ ਹੈ ਹਰਜਿੰਦਰ ਲਾਂਬਾ ਨੇ। ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਸਹਿਯੋਗ ਕਰਤਾ ਹੈ ਸੁੱਖ ਲਾਂਬਾ।

          ਵੀਡੀਓ ਡਾਇਰੈਕਟਰ ਹਰਜਿੰਦਰ ਲਾਂਬਾ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਇਹ ਲਘੂ ਫ਼ਿਲਮ ਸਮਾਜਿਕ ਸੁਨੇਹੇ ਤੇ ਅਧਾਰਿਤ ਹੈ। ਸਾਨੂੰ ਦਰਸ਼ਕਾਂ ਵੱਲੋਂ ਸਾਡੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੇ ਜਾਣ ਦੀ ਪੂਰਨ ਆਸ ਹੈ। ਉਨਾਂ ਆਪਣੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਸਾਡੀ ਆਉਣ ਵਾਲੀ ਹਰ ਲਘੂ ਫ਼ਿਲਮ ਸਮਾਜ ਨੂੰ ਇੱਕ ਸੰਦੇਸ਼ ਦਿੰਦੀ ਹੀ ਹੋਏਗੀ। ਇਸੇ ਕਰਕੇ ਅਸੀਂ ਚੰਗੀਆਂ ਸਮਾਜ-ਸੁਧਾਰਿਕ ਕਹਾਣੀਆਂ ਦੀ ਭਾਲ ਵਿੱਚ ਰਹਿੰਦੇ ਹਾਂ ।

ਅਰੁਨ ਕੁਮਾਰ ਬਣੇ ਰਾਸ਼ਟਰੀ ਚੇਅਰਮੈਨ ਆਰ ਟੀ ਆਈ ਸੈਲ -ਡਾਕਟਰ ਖੇੜਾ


ਚੰਡੀਗ੍ਹੜ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਕੌਰ ਚੀਮਾ ਕੌਮੀ  ਉਪ ਪ੍ਰਧਾਨ ਇਸਤਰੀ ਵਿੰਗ ਨੇ ਕੀਤੀ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਜਸਵਿੰਦਰ ਕੌਰ ਕੌਮੀ ਸਕੱਤਰ ਇਸਤਰੀ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਅਰੁਣ ਕੁਮਾਰ ਸ਼ਰਮਾ ਕੌਮੀ ਚੇਅਰਮੈਨ ਆਰ ਟੀ ਆਈ ਸੈਲ ਅਤੇ ਕਾਨਤਾ ਰਾਣੀ ਨੂੰ ਉਪ ਪ੍ਰਧਾਨ ਇਸਤਰੀ ਵਿੰਗ ਪੰਜਾਬ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਪਿੱਛਲੇ ਲੰਮੇ ਅਰਸੇ ਤੋਂ ਧੀਆਂ ਦੀ ਲੋਹੜੀ ਮਨਾਉਂਦਾ ਆ ਰਿਹਾ ਹੈ ਇਸ ਸਾਲ ਮੰਚ ਵੱਲੋਂ ਵਿਸ਼ਾਲ ਧੀਆਂ ਦੀ ਲੋਹੜੀ ਮਨਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਨਾਲ ਲੋਹੜੀ ਨੂੰ ਮਨਾਉਣ ਵੇਲੇ ਇੱਕ ਇੱਕ ਰੁਪਏ ਦਾ ਹਿਸਾਬ ਰੱਖਿਆ ਜਾਵੇ ਗਾ । ਜਲਦੀ ਹੀ ਸਥਾਨ ਅਤੇ ਤਰੀਕ ਨੂੰ ਜੰਨਤ  ਕੀਤਾ ਜਾਵੇਗਾ। ਇਸ ਮੌਕੇ ਅਰੁਣ ਕੁਮਾਰ ਚੇਅਰਮੈਨ ਨੇ ਸਾਥੀਆਂ ਸਮੇਤ ਭਰੋਸਾ ਦਿਵਾਇਆ ਕਿ ਜ਼ੋ ਰਾਸ਼ਟਰੀ ਪੱਧਰ ਤੇ ਸੰਸਥਾ  ਸਾਡੀ ਡਿਊਟੀ ਲਗਾਵੇਗੀ ਅਸੀਂ ਸਿਰ ਮੱਥੇ ਉਸ ਨੂੰ ਪ੍ਰਵਾਨ ਕਰਾਂਗੇ। ਮੈਡਮ ਕਾਨਤਾ ਰਾਣੀ ਨੇ ਕਿਹਾ ਕਿ ਔਰਤ ਵਰਗ ਨੂੰ ਖਿਡਾਉਣਾ ਸਮਝਣ ਵਾਲਿਆ ਨੂੰ ਹੁਣ ਸੋਚ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਵਰਗ ਹੁਣ ਕਮਜ਼ੋਰ ਨਹੀਂ । ਕਿਉਂਕਿ ਔਰਤ ਵਰਗ ਪੂਜਨ ਯੋਗ ਹੈ। ਹੋਰਨਾਂ ਤੋਂ ਇਲਾਵਾ ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ, ਪੂਨਮ ਸਿੱਧੂ ਚੇਅਰਪਰਸਨ ਇਸਤਰੀ ਵਿੰਗ, ਪਰੇਮ ਸੇਠੀ ਉਪ ਪ੍ਰਧਾਨ ਇਸਤਰੀ ਵਿੰਗ, ਅਮਰਜੀਤ ਸਿੰਘ ਸੇਠੀ, ਕਮਲਜੀਤ ਸਿੰਘ ਸੇਠੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ, ਗੁਰਜੀਤ ਸਿੰਘ ਰਾਜੂ ਲੰਮੀ, ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ, ਰਘੁਵੀਰ ਸਿੰਘ, ਬਲਜੀਤ ਸਿੰਘ ਅਤੇ ਜਤਿੰਦਰ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਗੌਸਂਪਾਕ ਪੀਰ ਦਰਬਾਰ, ਹਰਗੋਬਿੰਦ ਨਗਰ ਭੱਠਾ ਕਲੋਨੀ, ਜਲੰਧਰ ਵਿਖ਼ੇ ਸਲਾਨਾ ਜੋੜ ਮੇਲਾ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 24 ਨਵੰਬਰ, 2021
:  ਗੌਸਂਪਾਕ ਪੀਰ ਦਰਬਾਰ, ਹਰਗੋਬਿੰਦ ਨਗਰ ਭੱਠਾ ਕਲੋਨੀ, ਜਲੰਧਰ ਵਿਖ਼ੇ ਗੱਦੀ ਨਸ਼ੀਨ ਮੰਗੇ ਸ਼ਾਹ  ਦੀਪਕਾ ਮਾਈ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਸਲਾਨਾ ਜੋੜ ਮੇਲਾ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਉੱਚ ਕੋਟੀ ਦੇ ਕਲਾਕਾਰ ਅਮਰ ਅਰਸ਼ੀ, ਨਰਿੰਦਰ ਜੋਤ, ਗੁਲਸ਼ਨ ਮੀਰ, ਰੀਤੂ ਮੀਰ, ਸ਼ਨੀ ਸਲੀਮ, ਸਰਗਮ, ਕੁਲਵਿੰਦਰ ਕਿੰਦਾ, ਰਣਵੀਰ, ਰਾਜਨ ਗਿੱਲ, ਅਮਰ ਅਰਸ਼ੀ ਦੇ ਲਾਡਲੇ ਸ਼ਾਗਿਰਦ ਦੀਪਾ ਅਰਸ਼ੀ ਤੇ ਨਿਮਰਤਾ ਗਿੱਲ ਦੀ ਡਿਊਟ ਜੋੜੀ ਨੇ ਆਪਣੀ ਭਰਵੀਂ ਹਾਜ਼ਰੀ ਨਾਲ ਫ਼ੱਕਰਾਂ ਫਕੀਰਾਂ ਦਾ ਤੇ ਸੰਗਤਾਂ ਦਾ ਅਥਾਹ ਮੋਹ- ਪਿਆਰ ਖੱਟਿਆ ਤੇ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਮਸਤੀ ਵਿੱਚ ਨੱਚਣ ਲਾ ਦਿੱਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਮੇਲੇ ਦੇ ਅਖੀਰ ਵਿੱਚ ਸਾਂਈਂ ਮੰਗੇ ਸ਼ਾਹ ਜੀ ਅਤੇ ਕਮੇਟੀ ਦੇ ਅਹੁੱਦੇਦਾਰਾਂ ਵੱਲੋਂ ਆਏ ਹੋਏ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।   

ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਜਲੰਧਰ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੋਏ, ਪ੍ਰਸਿੱਧ ਸਮਾਜ ਸੇਵੀ ਸੁੱਖੀ ਬਾਠ


ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਪਿਛਲੇ ਦਿਨੀ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ (ਜਲੰਧਰ) ਵਿੱਚ ਇਕ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ।   ਜਿਸ ਵਿਚ ਪ੍ਰਸਿੱਧ ਸਮਾਜ ਸੇਵੀ ਸੁੱਖੀ ਬਾਠ ਜੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਸੁੱਖੀ ਬਾਠ ਨੇ ਕਿਹਾ ਕਿ ਸਾਨੂੰ ਵਿਦਿਆਰਥੀ ਜੀਵਨ ਵਿੱਚ ਹੀ ਟੀਚੇ ਮਿੱਥਣ ਚਾਹੀਦੇ ਅਤੇ ਉਨ੍ਹਾਂ ਦੀ ਪੂਰਤੀ ਲਈ ਸਖ਼ਤ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਪਿਆਰੇ ਵਿਦਿਆਰਥੀਆਂ ਨੂੰ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਸਮਾਜ ਪ੍ਰਤੀ ਬਣਦੀਆਂ ਨੈਤਿਕ ਜਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਸਕਾਰਾਤਮਿਕ ਸੋਚ ਅਪਣਾਉਣ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨੇ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਭਰੀ ਤੇ ਅੱਗੇ ਨੂੰ ਵੀ ਬਚਨਬੱਧਤਾ ਦਿੱਤੀ। ਅੰਤ ਵਿਚ ਇਸ ਉਸਾਰੂ ਪ੍ਰੋਗਰਾਮ ਉਲੀਕਣ ਲਈ ਕਾਲਜ ਦੇ ਪ੍ਰਿੰਸੀਪਲ ਮੈਡਮ ਅਜੈ ਸਰੀਨ ਅਤੇ ਸਮੂਹ ਸਟਾਫ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।   

Wednesday, 24 November 2021

ਬਲਾਕ ਆਦਮਪੁਰ ’ਚ ਸਾਇੰਸ ਮੇਲੇ ਦੌਰਾਨ ਹਾਈ ਸਕੂਲ ਜੰਡੂੁ ਸਿੰਘਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ


ਆਦਮਪੁਰ 24 ਨਵੰਬਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਮਪੁਰ ਵਿਖੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੰਜਾਬ ਪ੍ਰੀਸ਼ਦ ਵਲੋਂ ਸਾਇੰਸ ਵਿਸ਼ੇ ’ਚ ਰੁਚੀ ਵਧਾਉਣ ਦੇ ਮਕਸਦ ਤਹਿਤ ਪ੍ਰਿੰਸੀਪਲ ਰਾਮ ਆਸਰਾ ਅਤੇ ਬਲਾਕ ਨੋਡਲ ਅਫਸਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਸਾਇੰਸ ਮੇਲਾ ਕਰਵਾਇਆ ਗਿਆ। ਜਿਸ ’ਚ ਬਲਾਕ ਦੇ 21 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਾਇੰਸ ਵਿਸ਼ੇ ਨਾਲ ਸਬੰਧਤ ਵੱਖ-ਵੱਖ ਮਾਡਲ ਤਿਆਰ ਕਰਕੇ ਕ੍ਰਿਆਵਾਂ ਅਤੇ ਪ੍ਰਯੋਗ ਦਿਖਾਏ। ਛੇਵੀਂ ਤੋਂ 8ਵੀਂ ਜਮਾਤ ਵਰਗ ’ਚ ਪੰਡੋਰੀ ਨਿੱਝਰਾਂ ਨੇ ਪਹਿਲਾ ਸਥਾਨ, ਖੁਰਦਪੁਰ ਸਕੂਲ ਨੇ ਦੂਜਾ ਅਤੇ ਢੇਪੁਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਵਰਗ ’ਚ ਹਾਈ ਸਕੂਲ ਜੰਡੂੁ ਸਿੰਘਾਂ ਨੇ ਪਹਿਲਾ, ਆਦਮਪੁਰ ਸਕੂਲ ਨੇ ਦੂਜਾ ਅਤੇ ਖੋਜਕੀਪੁਰ ਨੰਗਲ ਸਲਾਲਾ  ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਾਇੰਸ ਮੇਲੇ ਦਾ ਸੰਚਾਲਨ ਮੁਨੀਸ਼ ਕੁਮਾਰ ਅਤੇ ਮੈਡਮ ਦੀਪਾਲੀ ਵਲੋਂ ਕੀਤਾ ਗਿਆ। ਆਖਿਰ ’ਚ ਬਲਾਕ ਨੋਡਲ ਅਫਸਰ ਸੁਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੰਦੀਪ ਕੁਮਾਰ, ਜਸਵੀਰ ਸਿੰਘ, ਗੁਰਦੀਪ ਕੌਰ, ਅਮਨਜੋਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਸੰਦੀਪ ਸਾਗਰ, ਰੇਨੂ ਬਾਲਾ, ਅਮ੍ਰਿਤਪਾਲ ਕੌਰ, ਮੋਹਨੀ ਤਬਗੁਰ, ਚੇਤਨਾ ਲਖਨਪਾਲ, ਰਾਣੀ, ਜੋਤੀ ਹਾਜ਼ਰ ਸਨ।  

ਆਦਮਪੁਰ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ, ਧਰਨਾ ਪ੍ਰਦਰਸ਼ਨ


ਆਦਮਪੁਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਨਗਰ ਕੌਂਸਲ ਆਦਮਪੁਰ ਵਿਖੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਅਤੇ ਪੰਜਾਬ ਸਰਕਰ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ। ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ। ਜਾਣਕਾਰੀ ਦਿੰਦੇ ਪ੍ਰਧਾਨ ਮੇਸ਼ੀ ਬਾਬੂ, ਮੀਤ ਪ੍ਰਧਾਨ ਸੰਜੀਵ ਕੁਮਾਰ, ਜਨਰਲ ਸੈਕਟਰੀ ਦੀਪਕ ਕੁਮਾਰ, ਰਵੀ ਕੁਮਾਰ ਅਤੇ ਹੋਰ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਕਰੀਬ ਪਿਛਲੇ 13 ਸਾਲਾਂ ਤੋਂ ਸਫਾਈ ਕਰਮਚਾਰੀ ਵਜੋਂ ਨਗਰ ਨਗਰ ਕੌਂਸਲ ਆਦਮਪੁਰ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ, ਪਰ ਅਜੇ ਤੱਕ ਸਰਕਾਰ ਨੇ 38 ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ। ਜਿਸ ਠੇਕੇਦਾਰ ਦਾ ਠੇਕਾ ਖਤਮ ਹੋ ਚੁੱਕਾ ਹੈ ਉਹ ਸਾਡਾ ਸਫਾਈ ਕਰਮਚਾਰੀਆਂ ਦਾ ਫੰਡ ਨਹੀਂ ਦੇ ਰਿਹਾ ਅਤੇ ਅਸ਼ੋਕ ਕੁਮਾਰ ਮੁਲਾਜ਼ਮ ਦੀ ਮੌਤ ਹੋਈ ਨੂੰ ਸੱਤ ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਤਰਸ ਦੇ ਆਧਾਰ ਤੇ ਨੌਕਰੀ ਵੀ ਨਹੀਂ ਦਿੱਤੀ। ਮੁਲਾਜ਼ਮਾਂ ਨੇ ਦੱਸਿਆ ਸਰਕਾਰ ਵੱਲੋਂ ਜਾਰੀ ਇਕ ਲੈਟਰ ਤਹਿਤ ਪੰਦਰਾਂ ਪੱਕੇ ਸੀਵਰਮੈਨ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪਰ ਮੌਜੂਦਾ ਵਿਭਾਗ ਦੇ ਅਧਿਕਾਰੀ ਸਫ਼ਾਈ ਕਰਮਚਾਰੀਆਂ ਤੋਂ ਹੀ ਕੰਮ ਲੈ ਰਹੇ ਹਨ ਜੋ ਕਿ ਗ਼ਲਤ ਹੈ। ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਤਿਲਕ ਰਾਜ ਗੋਰਾ, ਰਜੀਵ ਗਿੱਲ, ਰਾਜੂ, ਦਲਵੀਰ ਕੌਰ, ਰੇਸ਼ਮਾ, ਗੀਤਾ, ਊਸ਼ਾ, ਗੁਲਸ਼ਨ ਕੁਮਾਰ, ਜੀਵਨ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ, ਦੀਪਕ ਹੰਸ, ਸੰਦੀਪ, ਦੀਪਾ, ਪ੍ਰਿੰਸ, ਹਰਮੇਸ਼ ਲਾਲ, ਰਾਜ ਕੁਮਾਰ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।   

ਆਦਮਪੁਰ ਵਿਖੇ ਇੱਕ ਬੁੱਕ ਡਿਪੂ ਵਿੱਚ ਹੋਇਆ ਭਿਆਨਕ ਧਮਾਕਾ, ਇੱਕ ਦੀ ਮੌਕੇ ਤੇ ਮੋਤ, ਦੂਸਰਾ ਗੰਭੀਰ ਜਖਮੀਂ, ਤੀਸਰਾ ਫਰਾਰ


ਬੁੱਕ ਡਿਪੂ ਨੂੰ ਅੱਗ ਲਗਾਉਣ ਆਏ ਤਿੰਨ ਵਿਆਕਤੀਆਂ ਵਿਚੋਂ ਇੱਕ ਦੀ ਮੌਕੇ ਤੇ ਮੋਤ, ਦੂਸਰਾ ਗੰਭੀਰ ਜਖਮੀਂ, ਤੀਸਰਾ ਫਰਾਰ


ਜ਼ਖਮੀਂ ਵਿਆਕਤੀ ਨੂੰ ਜਲੰਧਰ ਸਿਵਲ ਹਸਪਤਾਲ ਤੋਂ ਅਮਿ੍ਤਸਰ ਇਲਾਜ ਵਾਸਤੇ ਭੇਜਿਆ


ਆਦਮਪੁਰ/ਜਲੰਧਰ (ਅਮਰਜੀਤ ਸਿੰਘ, ਬਲਬੀਰ ਸਿੰਘ)- ਅੱਜ ਸਵੇਰੇ ਤੜਕਸਾਰ ਕਰੀਬ 2.10 ਵਜੇ ਆਦਮਪੁਰ ਬਸ ਸਟੈਡ ਨਜ਼ਦੀਕ ਇੱਕ ਬੁੱਕ ਡਿਪੂ ਵਿੱਚ ਭਿਆਨਕ ਧਮਾਕਾ ਹੋਣ ਨਾਲ ਸਾਰੇ ਆਦਮਪੁਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਗਿਆ। ਇਹ ਧਮਾਕਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਦੁਕਾਨ ਦਾ ਛੱਟਰ ਕਰੀਬ 15 ਫੁੱਟ ਦੁਕਾਨ ਤੋਂ ਬਾਹਰ ਸੜਕ ਵੱਲ ਜਾ ਕੇ ਡਿਗਿਆ ਅਤੇ ਦੁਕਾਨ ਦੀ ਛੱਤ ਉੱਡ ਗਈ ਅਤੇ ਸਾਰਾ ਸਮਾਨ ਸ੍ਹੜ ਗਿਆ। ਜਾਣਕਾਰੀ ਦਿੰਦੇ ਕਿ੍ਰਸ਼ਨਾਂ ਬੁੱਕ ਡਿਪੂ ਦੁਕਾਨ ਦੇ ਮਾਲਕ ਹਰਦਿੰਰਪਾਲ ਨੇ ਦਸਿਆ ਉਨ੍ਹਾਂ ਰਾਤ ਨੂੰ 2 ਵਜੇ ਫੋ੍ਹਨ ਅਇਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਚੁੱਕੀ ਸੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਸੂਚਿਤ ਕਰਨ ਤੇ ਉਹ ਕਰੀਬ 3.20 ਵਜੇ ਆਦਮਪੁਰ ਪੁੱਜੇ ਅਤੇ ਅੱਗ ਤੇ ਕਾਬੂ ਪਾਇਆ। ਜਦੋਂ ਤੱਕ ਦੁਕਾਨ ਵਿੱਚ ਪਇਆ ਸਾਰਾ ਸਮਾਨ ਸ੍ਹੜ ਚੁੱਕਾ ਸੀ। ਉਨ੍ਹਾਂ ਦਸਿਆ ਉਨ੍ਹਾਂ ਦੀ ਦੁਕਾਨ ਅੱਗੇ ਇੱਕ ਵਿਆਕਤੀ ਮਰਿਆ ਪਿਆ ਸੀ। ਜਦ ਕਿ ਇੱਕ ਵਿਆਕਤੀ ਭੱਜਣ ਲੱਗਾ ਜਿਸਨੂੰ ਆਦਮਪੁਰ ਪੁਲਿਸ ਨੇ ਮੌਕੇ ਤੇ ਉਸਦੀ ਪਿਛਾ ਕਰਕੇ ਉਸਨੂੰ ਕਾਬੂ ਕਰ ਲਿਆ। ਉਨ੍ਹਾਂ ਕਿਹਾ ਆਦਮਪੁਰ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਦਾ ਕਰੀਬ 12 ਲੱਖ ਦਾ ਨੁਕਸਾਨ ਹੋਇਆ ਹੈ। 


ਐਸ.ਐਚ.ਉ ਥਾਣਾ ਆਦਮਪੁਰ ਨੇ ਦਸਿਆ ਉਨ੍ਹਾਂ ਨੂੰ ਵੀ ਕਰੀਬ 2 ਵਜੇ ਫੋ੍ਹਨ ਅਇਆ ਅਤੇ ਜਦ ਉਹ ਘਟਨਾਂ ਸਥੱਲ ਤੇ ਪੁੱਜੇ ਤਾਂ ਉਥੇ ਦੁਕਾਨ ਨੂੰ ਅੱਗ ਲੱਗ ਚੁੱਕੀ ਸੀ ਅਤੇ ਇਹ ਅੱਗ ਲਗਾਉਣ ਵਾਲੇ ਤਿੰਨ ਵਿਆਕਤੀਆਂ ਵਿਚੋਂ ਇੱਕ ਵਿਆਕਤੀ ਮਰਿਆ ਪਿਆ ਹੋਇਆ ਸੀ। ਜਦ ਕਿ ਦੂਸਰਾ ਵਿਆਕਤੀ ਨੂੰ ਭੱਜਣ ਲੱਗੇ ਕਾਬੂ ਕੀਤਾ ਹੈ ਜੋ ਕਿ 80% ਸ੍ਹੜ ਚੁੱਕਾ ਸੀ। ਜਿਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕੀਤੀ ਸੀ। ਪਰ ਉਸਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸਨੂੰ ਅਮਿ੍ਰਤਸਰ ਇਲਾਜ ਵਾਸਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਇਹ ਤਿੰਨੋਂ ਵਿਆਕਤੀ ਜਲੰਧਰ ਦੇ ਸਨ। ਜਿਨ੍ਹਾਂ ਤੋਂ ਦੋ ਬੋਲਤਾਂ ਵਿੱਚ ਪੈਟਰੋਲ ਸੀ ਜਿਸ ਵਿਚੋਂ ਇਨ੍ਹਾਂ ਨੇ ਦੁਕਾਨ ਦਾ ਛੱਟਰ ਤੋ੍ਹੜ ਕੇ ਇੱਕ ਬੋਤਲ ਦੁਕਾਨ ਅੰਦਰ ਛਿੱੜਕ ਕੇ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਦੂਸਰੀ ਬੋਤਲ ਦਾ ਧਮਾਕਾ ਹੋਣ ਕਰਕੇ ਛੱਟਰ ਟੁੱਟ ਕੇ ਇੱਕ ਵਿਆਕਤੀ ਦੇ ਮੂੰਹ ਤੇ ਲੱਗਾ ਜਿਸਦੀ ਮੌਕੇ ਤੇ ਮੋਤ ਹੋ ਗਈ ਅਤੇ ਪੈਟਰੋਲ ਨੇ ਦੂਸਰੇ ਵਿਆਕਤੀ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਜੋ ਕਿ ਮੌਕੇ ਤੋਂ ਫਰਾਰ ਹੋਣ ਲਈ ਭੱਜਾ ਜਿਸਨੂੰ ਪੁਲਿਸ ਨੇ ਪਿਛਾ ਕਰਕੇ ਕਾਬੂ ਕਰ ਲਿਆ ਹੈ ਜਦ ਕਿ ਤੀਸਰਾ ਵਿਆਕਤੀ ਫਰਾਰ ਹੈ। ਉਨ੍ਹਾਂ ਕਿਹਾ ਮਰਨ ਵਾਲੇ ਦੀ ਪਹਿਚਾਣ ਪ੍ਰਦੀਪ ਜਲੰਧਰ, ਅਤੇ ਜ਼ਖਮੀਂ ਜਤਿੰਦਰ ਜੋ ਕਿ ਜ਼ਖਮੀਂ ਹੈ ਉਨ੍ਹਾਂ ਕਿਹਾ ਤਿੰਨੋਂ ਨਸ਼ੇ ਦੀ ਹਾਲਤ ਵਿੱਚ ਸਨ। ਉਨ੍ਹਾਂ ਕਿਹਾ ਫਰਾਰ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਸਾਰੇ ਮਾਮਲੇ ਦੀ ਡੂੰਗਾਈ ਨਾਲ ਜਾਂਚ ਚੱਲ ਰਹੀ ਹੈ।  


Tuesday, 23 November 2021

ਸਟੇਟ ਅਤੇ ਨੈਸ਼ਨਲ ਪੱਧਰ ਦੀ ਯੂਥ ਵਿੰਗ ਦਫ਼ਤਰ ਵਿਚ ਕੀਤੀ ਗਈ ਵਿਸ਼ੇਸ਼ ਮੀਟਿੰਗ- ਡਾਕਟਰ ਖੇੜਾ


ਚੰਡੀਗ੍ਹੜ (ਖ਼ਬਰਸਾਰ ਪੰਜਾਬ ਬਿਊਰੌ)- ਮਨੁੱਖੀ ਅਧਿਕਾਰ ਮੰਚ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਖੇ ਦਫ਼ਤਰ ਯੂਥ ਵਿੰਗ ਮਨੁੱਖੀ ਅਧਿਕਾਰ ਮੰਚ ਅਮਲੋਹ ਰੋਡ ਮੰਡੀ ਗੋਬਿੰਦਗੜ੍ਹ ਵਿਖੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਕਰਵਾਈ ਗਈ। ਜਿਸ ਵਿਚ ਪੰਜਾਬ ਅਤੇ ਨੈਸ਼ਨਲ ਪੱਧਰ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਰਘਵੀਰ ਸਿੰਘ ਚੰਗਾਲ ਕੌਮੀ ਚੇਅਰਮੈਨ ਸਲਾਹਕਾਰ ਕਮੇਟੀ, ਅਨਿਲ ਕੁਮਾਰ ਸਿੰਗਲਾ ਕੌਮੀ ਸੀਨੀਅਰ ਉਪ ਚੇਅਰਮੈਨ ਸਲਾਹਕਾਰ ਕਮੇਟੀ , ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਕੌਰ ਕੌਮੀ ਸਕੱਤਰ ਇਸਤਰੀ ਵਿੰਗ, ਕੁਲਵੰਤ ਸਿੰਘ ਲੁਹਾਰ ਮਾਜਰਾ ਪ੍ਰਧਾਨ ਯੂਥ ਵਿੰਗ ਪੰਜਾਬ, ਪਰਵੀਨ ਕੁਮਾਰ ਪਿੰਨਾ ਮੀਤ ਪ੍ਰਧਾਨ ਪੰਜਾਬ ਅਤੇ ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ 9 ਦਸੰਬਰ 2021 ਨੂੰ ਨਵੇਂ ਸਾਲ 2022 ਦਾ ਕਲੰਡਰ ਅਤੇ ਡਾਇਰੀ ਨੂੰ ਰੀਲੀਜ਼ ਕਰਨ ਲਈ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਕੁਝ ਪੱਤਰਕਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ । ਇਹ ਸੈਮੀਨਾਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਹੋਵੇਗਾ । ਕੁਝ ਮਤੇ ਅਗਲੀ ਮੀਟਿੰਗ ਵਿੱਚ ਰੱਖੇ ਜਾਣ ਗੇ ਅਤੇ ਪਾਸ ਵੀ ਕੀਤੇ ਜਾਣਗੇ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਰਾਜਵੰਤ ਸਿੰਘ ਤੂਰਾਂ ਜ਼ਿਲ੍ਹਾ ਪ੍ਰਧਾਨ, ਗੁਰਦੀਪ ਸਿੰਘ ਵਿੱਕੀ ਸੈਕਟਰੀ, ਕਿਰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਬਲਾਕ ਅਮਲੋਹ, ਗੁਰਜੰਟ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈੱਲ ਅਤੇ ਅਰੁਣ ਕੁਮਾਰ ਪਟਿਆਲਾ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਲੜਕੀਆਂ ਦੇ ਆਤਮ ਨਿਰਭਰ ਹੋਣ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ- ਸੁਖੀ ਬਾਠ

 

ਸੁਖੀ ਬਾਠ ਫਾਉਂਡੇਸਨ ਦੇ ਪ੍ਰਧਾਨ ਸੰਸਥਾ ਕੁਦਰਤ ਮਾਨਵ ਲੋਕ ਲਹਿਰ ਵਲੋਂ ‘ਭਰੂਣ ਹੱਤਿਆ ਵਿਰੁੱਧ ਜਾਗਰੂਕਤਾ‘ ਸਮਾਗਮ ਵਿੱਚ ਸ਼ਾਮਲ ਹੋਏ


ਜਲੰਧਰ (ਅਮਰਜੀਤ ਸਿੰਘ)- ਸੁਖੀ ਬਾਠ ਫਾਉਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਜੀ ਬੀਤੀ ਦਿਨ 22 ਨਵੰਬਰ 2021 ਨੂੰ ਸੰਗਰੂਰ ਦੀ  ਨਾਮੀ ਸੰਸਥਾ ਕੁਦਰਤ ਮਾਨਵ ਲੋਕ ਲਹਿਰ ਵਲੋਂ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਥਾਣੇ ਵਾਲਾ ਵਿੱਚ ਕਰਵਾਏ ‘ਭਰੂਣ ਹੱਤਿਆ ਵਿਰੁੱਧ ਜਾਗਰੂਕਤਾ‘ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਬੱਚਿਆਂ ਨੇ ਦੇਸ਼ ਭਗਤੀ ਅਤੇ ਭਰੂਣ ਹੱਤਿਆਂ ਉੱਤੇ ਆਪਣੀ ਕਲਾ ਰਾਹੀਂ ਜਾਗਰੂਕ ਕੀਤਾ। ਇਸ ਸਮਾਗਮ ਵਿਚ ਸ੍ਰੀ ਸੁੱਖੀ ਬਾਠ ਜੀ ਨੇ ਜਿੱਥੇ ਜੱਗ ਜਣਨੀ (ਮਾਂ) ਦੀ ਮਹੱਤਤਾ ਉੱਤੇ ਗੱਲਬਾਤ ਕੀਤੀ ਉੱਥੇ ਨਾਲ ਹੀ ਸਮਾਜ ਵਿੱਚ ਵੱਧ ਰਹੇ ਲਿੰਗ ਭੇਦਭਾਵ ਦੀ ਸਮੱਸਿਆ ਬਾਰੇ ਵੀ ਆਪਣੇ ਵਿੱਚਾਰ ਪੇਸ਼ ਕਰਦੇ ਹੋਏ ਹਾਜ਼ਰੀਨ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਆਤਮ ਨਿਰਭਰ ਹੋਣ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਸੰਸਥਾ ਨੂੰ ਆਰਥਿਕ ਮੱਦਦ ਵੀ ਦਿੱਤੀ। ਇਸ ਮੌਕੇ ਉਨ੍ਹਾਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਾਂਮਵਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ। 


ਸ੍ਰੀ ਪਰਮਦੇਵਾ ਮਾਤਾ ਦੇ ਦਰਬਾਰ ਵਿਖੇ 47ਵੇਂ ਜੋੜ ਮੇਲੇ ਸਬੰਧੀ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ ਪਾਏ


ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਵਿਖੇ ਕੰਜ਼ਕਾਂ ਦਾ ਪੂਜ਼ਨ ਕੀਤਾ ਗਿਆ

ਜਲੰਧਰ (ਅਮਰਜੀਤ ਸਿੰਘ)- ਕਪੂਰ ਪਿੰਡ ਜਲੰਧਰ ਵਿਖੇ ਸ਼੍ਰੀ ਪਰਮਦੇਵਾ ਮਾਤਾ ਦੇ ਪੁਰਾਤਨ ਮੰਦਿਰ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 47ਵਾਂ ਸਲਾਨਾਂ ਜੋੜ ਮੇਲਾ ਮੰਦਿਰ ਦੀ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੀ ਨਿਗਰਾਨੀ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਅੱਜ 23 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਪਹਿਲਾ ਭੋਗ ਪਾਏ ਗਏ, ਉਪਰੰਤ ਮਰਿਆਦਾ ਅਨੁਸਾਰ ਕੰਜ਼ਕਾਂ ਦਾ ਪੂਜ਼ਨ ਕੀਤਾ ਗਿਆ। ਇਸ ਮੌਕੇ ਪੁੱਜੀਆਂ ਭਜਨ ਮੰਡਲੀਆਂ ਵਲੋਂ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਮਹਾਂਮਾਈ ਦਾ ਭੰਡਾਰਾ ਵੀ ਕਰਵਾਇਆ ਗਿਆ।


ਅੱਜ ਜੋੜ ਮੇਲੇ ਦੇ ਸਮਾਗਮ ਦੋਰਾਨ ਦੇਸ਼ਾਂ ਵਿਦੇਸ਼ਾਂ ਵਿਚੋਂ ਪੁੱਜੀਆਂ ਸੰਗਤਾਂ ਨੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਅਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸੰਗਤਾਂ ਨੂੰ ਚੇਅਰਪਰਸਨ ਜਸਵਿੰਦਰ ਕੌਰ ਅੰਜੂ ਨੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰਰਿਆ। 


Sunday, 21 November 2021

ਸ੍ਰੀ ਪਰਮਦੇਵਾ ਮਾਤਾ ਦੇ ਦਰਬਾਰ ਵਿਖੇ 82 ਮਰੀਜ਼ਾਂ ਦੀਆਂ ਅੱਖਾਂ ਦਾ ਹੋਇਆ ਚੈਅਕੱਪ


20 ਮਰੀਜ਼ ਦੀ ਆਪਰੇਸ਼ਨ ਵਾਸਤੇ ਹੋਈ ਚੋਣ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕਪੂਰ ਪਿੰਡ ਜਲੰਧਰ ਵਿੱਚ ਸਥਿਤ ਸ਼੍ਰੀ ਪਰਮਦੇਵਾ ਮਾਤਾ ਦੇ ਪੁਰਾਤਨ ਮੰਦਿਰ ਵਿਖੇ ਇਲਾਕਾ ਵਾਸੀਆਂ ਦੀ ਵਿਸ਼ੇਸ਼ ਸਹੂਲਤ ਲਈ ਇੱਕ ਅੱਖਾਂ ਦੀ ਫ੍ਰੀ ਚੈਅਕੱਪ ਅਤੇ ਆਪਰੇਸ਼ਨ ਕੈਂਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਅਰੋੜਾ ਆਈ ਹਸਪਤਾਲ ਦੇ ਡਾ. ਅਮਨਦੀਪ ਅਰੋੜਾ ਅਤੇ ਉਨ੍ਹਾਂ ਦੀ ਟੀਮ ਵਲੋਂ 82 ਮਰੀਜ਼ਾਂ ਦੀਆਂ ਅੱਖਾਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿਤੀਆਂ ਅਤੇ 20 ਮਰੀਜ਼ਾਂ ਦੀ ਆਪ੍ਰੇਸ਼ਨ ਵਾਸਤੇ ਚੋਣ ਕੀਤੀ ਗਈ। ਜਿਨ੍ਹਾਂ ਦੇ ਆਪਰੇਸ਼ਨ ਅਰੋੜਾ ਆਈ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ। ਸੋਸਾਇਟੀ ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੀ ਜਿੰਦਗੀ ਦਾ ਮਨੋਰਥ ਲੋ੍ਹੜਵੰਦਾਂ ਦਾ ਸੇਵਾ ਕਰਨਾਂ ਸੀ ਜੋ ਉਹ ਸਦਾ ਹੀ ਨਿਭਾਉਦੇ ਰਹੇ ਅਤੇ ਹੁਣ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੀ ਨਿਗਰਾਨੀ ਹੇਠ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੋਸਾਇਟੀ ਇਹ ਕਾਰਜ਼ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚਪਤੀ ਅਸ਼ੋਕ ਕੁਮਾਰ, ਬਲਵੰਤ ਰਾਏ, ਰਾਜ਼ੇਸ਼ ਅਰੋੜਾ, ਮਾਸਟਰ ਬੱਡੋਵਾਲ, ਕਿਰਪਾਲ ਸਿੰਘ ਅੋਜਲਾ, ਨਿਰੰਕਾਰ ਸਿੰਘ, ਰਣਜੀਤ ਕੁਮਾਰ, ਹਰਪ੍ਰੀਤ ਸਿੰਘ ਭੁੱਲਰ ਸਾਬਕਾ ਸੰਮਤੀ ਮੈਂਬਰ ਕੋਟਲੀਥਾਨ ਸਿੰਘ, ਰਵਿੰਦਰ ਸੈਣੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 


Saturday, 20 November 2021

ਜੰਡੂ ਸਿੰਘਾ ਪੁਲਿਸ ਨੇ 207 ਨਸ਼ੀਲੀਆਂ ਗੋਲੀਆਂ ਸਮੇਤ ਵਿਆਕਤੀ ਨੂੰ ਕਾਬੂ ਕੀਤਾ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਪੁਲਿਸ ਚੋਕੀ ਦੇ ਮੁਲਾਜ਼ਮਾਂ ਨੇ ਇੱਕ ਵਿਆਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਚੋਕੀ ਇੰਚਾਰਜ ਏ.ਐਸ.ਆਈ ਸੁਖਦੇਵ ਸਿੰਘ ਨੇ ਦਸਿਆ ਕਿ ਗਸ਼ਤ ਦੋਰਾਨ ਚੂਹੜਵਾਲੀ ਤੋਂ ਪਿੰਡ ਹਰੀਪੁਰ ਨੂੰ ਜਾਂਦੀ ਲਿੰਕ ਸੜਕ ਤੇ ਸ਼ਰਾਬ ਦੇ ਠੇਕੇ ਨਜ਼ਦੀਕ ਇੱਕ ਵਿਆਕਤੀ ਪਾਸੋਂ 207 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਿਸਦੀ ਪਹਿਚਾਣ ਸੁਖਵਿੰਦਰ ਸਿੰਘ ਮਾਨ ਪੁੱਤਰ ਸ਼ਬੀਰ ਮਾਨ ਵਾਸੀ ਪਿੰਡ ਲੇਸੜੀਵਾਲ ਆਦਮਪੁਰ ਵਜੋਂ ਹੋਈ ਹੈ। ਜਿਸ ਪਾਸੋ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦਸਿਆ ਕਿ ਇਸ ਵਿਆਕਤੀ ਖਿਲਾਫ ਥਾਣਾ ਆਦਮਪੁਰ ਵਿਖੇ ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ ਅਤੇ ਹੋਰ ਪੁਛਗਿੱਛ ਜਾਰੀ ਹੈ। 



ਖੇਤੀ ਬਿੱਲ ਰੱਦ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ- ਲਖਵੀਰ ਹਜ਼ਾਰਾ


ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਖੇਤੀ ਬਿਲ ਰੱਦ ਹੋਣ ਤੇ ਯੂਥ ਆਗੂਆਂ ਨੇ ਪਿੰਡ ਹਜ਼ਾਰਾਂ ਵਾਸੀਆਂ ਨੂੰ ਲੱਡੂ ਵੰਡੇ 

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਬਿਲ ਰੱਦ ਹੋਣ, ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਗਾ ਖੱੁਲ੍ਹਣ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਚ ਯੂਥ ਆਗੂ ਅਤੇ ਪੰਜਾਬ ਸਕੱਤਰ ਸ਼ੋਮਣੀ ਅਕਾਲੀ ਦਲ ਲਖਵੀਰ ਸਿੰਘ ਦੀ ਅਗਵਾਹੀ ਚ ਪਿੰਡ ਹਜ਼ਾਰਾ ਦੇ ਸਮੂਹ ਨੌਜਵਾਨਾਂ ਨੇ ਪਿੰਡ ਵਾਸੀਆਂ ਦੇ ਘਰ-ਘਰ ਜਾ ਕੇ ਲੱਡੂ ਵੰਡੇ ਅਤੇ ਇਸ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ । ਇਸ ਮੌਕੇ ਸੀਨੀਅਰ ਯੂਥ ਆਗੂ ਲਖਵੀਰ ਸਿੰਘ ਹਜ਼ਾਰਾਂ ਨੇ ਕਿਹਾ ਕਿ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਇਹ ਸਮੂਹ ਕਿਸਾਨ ਅਤੇ ਮਜਦੂਰ ਭਾਈਚਾਰੇ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਖੇਤੀ ਵਿਰੁੱਧ ਬਣੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਦਾ ਮੋਦੀ ਸਰਕਾਰ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਉਸ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਹੈ। ਸਾਰੇ ਪੰਜਾਬ ਨਹੀ ਸਗੋਂ ਦੇਸ਼ ਭਰ ਕਿਸਾਨ ਭਰਾਵਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਕਿਸਾਨ ਭਰਾਵਾਂ ਅਤੇ ਮਜ਼ਦੂਰ ਭਾਈਚਾਰੇ ਦੇ ਏਕੇ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਜਿਥੇ ਇੱਕ ਸਾਲ ਅੰਦਰ ਸਘੰਰਸ਼ ਦੋਰਾਨ ਸੈਕੜੇਂ ਕਿਸਾਨ ਭਰਾਵਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਥੇ ਠੰਡ, ਗਰਮੀ ਅਤੇ ਮੀਂਹ ਦੀ ਉਨਾਂ ਨੇ ਪਰਵਾਹ ਨਹੀਂ ਕੀਤੀ ਅਤੇ ਦਿੱਲੀ ਵਿਖੇ ਸਘੰਰਸ਼ ਨੂੰ ਕਾਮਯਾਬ ਕਰਨ ਲਈ ਡੱਟੇ ਰਹੇ। ਉਨ੍ਹਾਂ ਸਮੂਹ ਕਿਸਾਨ ਭਾਈਚਾਰੇ ਨੂੰ ਇਸ ਜਿੱਤ ਲਈ ਵਧਾਈ ਦਿਤੀ ਹੈ। ਇਸ ਮੌਕੇ ਪਿੰਡ ਹਜ਼ਾਰਾ ਦੇ ਸਮੂਹ ਨੌਜਵਾਨ ਵੀਰਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਇਸ ਮੌਕੇ ਤੇ ਲਖਵੀਰ ਸਿੰਘ ਹਜ਼ਾਰਾ, ਅਮਨਿੰਦਰ ਸਿੰਘ, ਦਵਿੰਦਰ ਸਿੰਘ, ਜੱਗਾ ਹਜ਼ਾਰਾ, ਜਸਦੀਪ ਸਿੰਘ, ਜਸਕੀਰਤ ਸਿੰਘ, ਸੁਖਜੀਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਦੀਪਾ, ਜੱਸਾ, ਸਬਰੂਪ ਸਿੰਘ, ਪਰਮਵੀਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨਜੌਤ ਸਿੰਘ, ਤੇਜੀ ਚਾਹਲ, ਪ੍ਰੀਤ, ਸਾਹਿਲ ਅਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ। 



ਸ੍ਰੀ ਪਰਮਦੇਵਾ ਮਾਤਾ ਦੇ ਦਰਬਾਰ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਅੱਜ 21 ਨਵੰਬਰ ਨੂੰ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਕਪੂਰ ਪਿੰਡ ਜਲੰਧਰ ਵਿੱਚ ਸਥਿਤ ਸ਼੍ਰੀ ਪਰਮਦੇਵਾ ਮਾਤਾ ਦੇ ਪੁਰਾਤਨ ਮੰਦਿਰ ਵਿਖੇ ਇਲਾਕਾ ਵਾਸੀਆਂ ਦੀ ਵਿਸ਼ੇਸ਼ ਸਹੂਲਤ ਲਈ ਇੱਕ ਅੱਖਾਂ ਦੀ ਫ੍ਰੀ ਚੈਅਕੱਪ ਅਤੇ ਆਪਰੇਸ਼ਨ ਕੈਂਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ 21 ਨਵੰਬਰ ਦਿਨ ਐਤਵਾਰ ਨੂੰ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਸ ਕੈਂਪ ਵਿੱਚ ਅਰੋੜਾ ਆਈ ਹਸਪਤਾਲ ਦੇ ਡਾ. ਅਮਨਦੀਪ ਅਰੋੜਾ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੇ ਚੈਅਕੱਪ ਕਰਕੇ ਜਿਥੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦੇਣਗੇ ਉਥੇ ਲੋ੍ਹੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ। ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਨੂੰ ਇਸ ਆਈ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।


ਕਮਲਜੀਤ ਸੋਹੁਪਾਲ ਦਾ ਗੀਤ ਰਿਟਾਇੰਡਮੈਂਟ ਚਰਚਾ ‘ਚ,

ਗੀਤ ਰਿਟਾਇੰਡਮੈਂਡ ਨੂੰ ਸਰੋਤਿਆ ਦਾ ਮਿੱਲ ਰਿਹਾ ਭਰਭੂਰ ਪਿਆਰ     


ਜਲੰਧਰ (ਅਮਰਜੀਤ ਸਿੰਘ)- ਵਿਦੇਸ਼ ਦੀ ਧਰਤੀ ਦੇ ਪੰਜਾਬੀ ਗਾਇਕੀ ਰਾਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨਾਂਮਵਰ ਗਾਇਕ ਕਮਲਜੀਤ ਸੋਹਪਾਲ ਦੇ ਨਵੇਂ ਗੀਤ ਰਿਟਾਇਡਮੈਂਟ ਨੂੰ ਸਰੋਤਿਆਂ ਦਾ ਭਰਭੂਰ ਪਿਆਰ ਮਿਲ ਰਿਹਾ ਹੈ। ਜਿਕਰਯੋਗ ਹੈ ਕਿ ਕਮਲਜੀਤ ਸੋਹਪਾਲ ਜਿਥੇ ਪੰਜਾਬੀ ਸਭਿਆਚਾਰਕ ਗੀਤ ਗਾ ਕੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ ਉਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਧਾਰਮਿਕ ਗੀਤਾਂ ਰਾਹੀ ਸੰਗਤਾਂ ਤੋਂ ਪਿਆਰ ਸਤਿਕਾਰ ਖੱਟ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਕਮਲਜੀਤ ਸੋਹਪਾਲ ਨੇ ਦਸਿਆ ਕਿ ਇਸ ਗੀਤ ਨੂੰ ਵਿਦੇਸ਼ ਦੀ ਧਰਤੀ ਫਿਲਮਾਇਆ ਗਿਆ ਹੈ। ਜੋ ਕਿ ਉਥੇ ਰਹਿੰਦੇ ਪੰਜਾਬੀਆਂ ਨੂੰ ਬਹੁਤ ਪਸੰਦ ਆ ਰਿਹਾ ਹੈ। ਉਨ੍ਹਾਂ ਦਸਿਆ ਇਸ ਗੀਤ ਦੇ ਬੋਲ ਰਾਜ ਕੁਮਾਰ ਮਹੇ ਲਿੱਦੜਾਂ ਦੀ ਕਲਮ ਨਾਲ ਪਰੋਏ ਗਏ ਹਨ ਅਤੇ ਇਸ ਗੀਤ ਨੂੰ ਮਿਉਜ਼ਿਕ ਅਮਨਦੀਪ ਸਿੰਘ ਨੇ ਦਿਤਾ ਹੈ ਅਤੇ ਵੀਡੀਉ ਗ੍ਰਾਫੀ ਵਿਜੈ ਮੋਮੀ ਯੂ.ਕੇ ਵਲੋਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਗੀਤ ਨੂੰ ਅਮਰ ਆਡੀਉ ਵਲੋਂ ਸੰਗਤਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਹੈ। ਕਮਲਜੀਤ ਸੋਹਪਾਲ ਨੇ ਗੀਤ ਨੂੰ ਪਸੰਦ ਕਰਨ ਵਾਲੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਕਿਹਾ ਇਸ ਗੀਤ ਦੀ ਸਫਲਤਾ ਵਿੱਚ ਸਾਥ ਦੇਣ ਵਾਲੇ ਹੰਸ ਰਾਜ ਬੰਗਾ, ਬਲਵੀਰ ਕਲੇਰ, ਹਰਬੰਸ ਲਾਲ ਸ਼ੋਕੀ, ਭੋਲੀ ਰੰਧਾਵਾ, ਕਾਂਸ਼ੀ ਟੀ.ਵੀ ਅਤੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।


Friday, 19 November 2021

ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਵੱਲੋਂ ਮੋਹਨ ਸ਼ਰਮਾ ਅਤੇ ਮੇਹਰ ਮਲਿਕ ਨੂੰ ਸਨਮਾਨਿਤ ਕੀਤਾ ਗਿਆ


ਜਲੰਧਰ (ਅਮਰਜੀਤ ਸਿੰਘ) ਐਂਟੀ ਨਾਰਕੋਟਿਕਸ ਸੈਲ ਕਾਂਗਰਸ ਯੂਨਿਟ ਜਲੰਧਰ ‘ਚ ਸਮਾਗਮ ਬੱਸ ਸਟੈਂਡ ਨੇੜੇ ਪੈਦੇ ਪ੍ਰਕਾਸ਼ ਹੋਟਲ ਵਿਖੇ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕੀਤੀ। ਯੂਨਿਟ ਨੇ ਇਸ ਸਮਾਗਮ ‘ਚ ਜਿਨ੍ਹਾਂ ਦੋ ਅਦਬੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ, ਉਨ੍ਹਾਂ ‘ਚ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਦੋ ਵਾਰ ਸਟੇਟ ਐਵਾਰਡੀ ਅਤੇ ਨਾਮਵਰ ਲੇਖਕ ਮੋਹਨ ਸ਼ਰਮਾ ਦੇ ਨਾਲ ਨਾਲ ਸੀਨੀਅਰ ਜਰਨਲਿਸਟ ਮੇਹਰ ਮਲਿਕ ਜਲੰਧਰ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਸ. ਕੈਰੋਂ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਸ਼ਰਮਾ ਜੀ ਨੇ ਹੁਣ ਤੱਕ ਸੱਤ-ਅੱਠ ਹਜ਼ਾਰ ਦੇ ਕਰੀਬ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਹੈ ਉਥੇ ਉਨ੍ਹਾਂ ਵੱਲੋਂ ਲਿਖੀਆਂ ਕਿਤਾਰਾਂ ਨਾਲ ਵੀ ਲੋਕਾਂ ‘ਚ ਵੱਡੇ ਪੱਧਰ ਤੇ ਜਾਗਰੁਕਤਾ ਆਈ ਹੈ। ਕੈਰੋਂ ਨੇ ਕਿਹਾ ਕਿ ਸ਼ਰਮਾ ਜੀ ਵੱਲੋਂ ਦੂਰਦਰਸ਼ਨ ਤੋਂ ਦਿੱਤਾ ਗਿਆ ਲੈਕਚਰ ਵੀ ਸ਼ਲਾਘਾਯੋਗ ਹੈ।

ਇਸ ਮੌਕੇ ਮੋਹਨ ਸ਼ਰਮਾ ਜੀ ਨੇ ਵੀ ਆਪਣੇ ਵਿਚਾਰਾਂ ‘ਚ ਕਿਹਾ ਕਿ ਇਸ ਸਨਮਾਨ ਸਮਾਗਮ ਦਾ ਸਿਹਰਾ ਯੂਨਿਟ ਦੇ ਚੇਅਰਮੈਨ ਸ. ਕੈਰੋਂ ਅਤੇ ਉਨਾਂ ਦੀ ਟੀਮ ਨੂੰ ਜਾਂਦਾ ਹੈ। ਸ਼ਰਮਾ ਜੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਹ ਤਾ ਉਮਰ ਲੋਕਾਂ ਦੀ ਸੇਵਾ ‘ਚ ਬਿਤਾਉਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਕੋਹੜਾਂ ਤੋਂ ਬਚਾਉਣ ਲਈ ਉਦਮ ਉਪਰਾਲੇ ਕਰਦੇ ਰਹਿਣਗੇ। ਉਨਾਂ ਕਿਹਾ ਕਿ ਮੈਨੂੰ ਅਜਿਹਾ ਸਨਮਾਨ ਪਾ੍ਰਪਤ ਕਰਕੇ ਦਿਲੀ ਖੁਸ਼ੀ ਹੋਈ ਹੈ। ਉਨ੍ਹਾਂ ਤੋਂ ਬਾਅਦ ਲੇਖਕ ਮੇਹਰ ਮਲਿਕ ਹੋਰਾਂ ਨੇ ਵੀ ਆਪਣੇ ਵਿਚਾਰਾਂ ‘ਚ ਨਸ਼ਿਆਂ ਦੀ ਲਾਹਣਤ ਬਾਰੇ ਵਿਚਾਰ ਰੱਖੇ। ਅਜਿਹੇ ਉਦਮ ਲਈ ਮਲਿਕ ਹੋਰਾਂ ਨੇ ਚੇਅਰਮੈਨ ਕੈਰੋਂ ਅਤੇ ਉਨ੍ਹਾਂ ਦੇ ਯੂਨਿਟ ਨੂੰ ਵਧਾਈ ਦਿੱਤੀ। ਇਸ ਮੌਕੇ ਹਰਵਿੰਦਰ ਸਿੰਘ ਚਿਟਕਾਰਾ ਹੋਰਾਂ ਨੇ ਵੀ ਪੰਜਾਬ ਵਿਚੋਂ ਨਸ਼ਿਆਂ ਨੂੰ ਭਜਾਉਣ ਦਾ ਸੰਕਲਪ ਦੁਹਰਾਇਆ। ਉਨਾਂ ਆਖਿਆ ਕਿ ਸਾਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਿਰਤ ਕਰੋ ਤੇ ਵੰਡ ਛਕੋ ਦੇ ਸੰਕਲਪ ਨੂੰ ਦਿਲ ਅੰਦਰ ਪ੍ਰਪੱਕ ਕਰਨਾ ਚਾਹੀਦਾ ਹੈ। ਤਦੇ ਹੀ ਨਸ਼ਿਆਂ ਤੋਂ ਸਮਾਜ ਨੂੰ ਨਰੋਈ ਸੇਧ ਮਿਲ ਸਕਦੀ ਹੈ। ਸਮਾਗਮ ‘ਚ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਤੋਂ ਇਲਾਵਾ ਤਲਵਿੰਦਰ ਸਿੰਘ, ਮਨਜੋਤ ਸਿੰਘ, ਹਰਜੋਤ ਸਿੰਘ, ਹਰਵਿੰਦਰ ਸਿੰਘ ਚਿਟਕਾਰਾ, ਯਸ਼ਪਾਲ ਸਫਰੀ, ਲਵ ਸ਼ਮਾ, ਲਲਿਤ ਲਵਲੀ, ਵਿਨੋਦ ਕੁਮਾਰ, ਰਵੀ ਕੰਗਣੀਵਾਲ ਤੋਂ ਇਲਾਵਾ ਅਦਬੀ ਲੋਕ ਹਾਜ਼ਰ ਸਨ।

Thursday, 18 November 2021

ਡਮੁੰਡਾ ਵਿਖੇ ਬਣਨ ਵਾਲੇ ਸਾਰਾਗੜੀ ਯਾਦਗਾਰ ਲਈ ਯੂ.ਕੇ ਵਾਸੀ ਨਿਸ਼ਾਨ ਸਿੰਘ ਮਿਨਹਾਸ ਅਤੇ ਪਰਿਵਾਰ ਵੱਲੋਂ ਜ਼ਮੀਨ ਦਾਨ


ਜਤਿੰਦਰ ਜੇ ਮਿਨਹਾਸ ਨੇ ਕੀਤਾ ਵਿਸ਼ੇਸ਼ ਧੰਨਵਾਦ

ਆਦਮਪੁਰ 18 ਨਵੰਬਰ (ਪਰਮਜੀਤ ਸਿੰਘ)- ਆਦਮਪੁਰ ਦੇ ਪਿੰਡ ਡਮੁੰਡਾ ਵਿਖੇ ਸਾਰਾਗੜੀ ਸ਼ਹੀਦਾਂ ਦੀ ਯਾਦਗਾਰ ਅਤੇ ਸਪੋਰਟਸ ਸਟੇਡੀਅਮ ਲਈ ਸਭ ਤੋਂ ਪਹਿਲਾਂ ਸਰਦਾਰ ਨਿਸ਼ਾਨ ਸਿੰਘ ਮਿਨਹਾਸ ਜੋ ਕਿ ਪਿੰਡ ਡਮੁੰਡਾ ਦੇ ਜ੍ਹੰਮਪਲ ਹਨ ਤੇ ਹੁਣ ਇੰਗਲੈਂਡ ਵਿੱਚ ਰਹਿੰਦੇ ਹਨ ਉਨ੍ਹਾਂ ਦੇ ਪਰਿਵਾਰ ਵੱਲੌਂ ਵੱਡਾ ਯੋਗਦਾਨ ਪਾਉਂਦਿਆਂ 2 ਏਕੜ ਜ਼ਮੀਨ ਟ੍ਰੱਸਟ ਨੂੰ ਦਾਨ ਵਜ਼ੋਂ ਦਿੱਤੀ ਗਈ ਹੈ। ਇਸਦਾ ਖੁਲਾਸਾ ਕਰਦਿਆਂ, ਸੰਤ ਵਤਨ ਸਿੰਘ ਲੰਬੜਦਾਰ, ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰੱਸਟ ਡਮੁੰਡਾ ਦੇ ਚੇਅਰਮੈਨ ਜਤਿੰਦਰ ਜੇ ਮਿਨਹਾਸ ਨੇ ਦੱਸਿਆ ਕਿ ਉਹ ਨਿਸ਼ਾਨ ਸਿੰਘ ਮਿਨਹਾਸ ਅਤੇ ਉਨਾਂ ਦੇ ਪਰਿਵਾਰ ਦੇ ਹਮੇਸ਼ਾ ਰਿਣੀ ਰਹਿਣਗੇ ਜਿਨਾਂ ਸ਼ਹੀਦਾਂ ਦੀ ਯਾਦ ਨੂੰ ਕਾਇਮ ਕਰਨ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾਂ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਨਿਸ਼ਾਨ ਸਿੰਘ ਪਰਿਵਾਰ ਵੱਲੋਂ ਦਿੱਤੀ ਜ਼ਮੀਨ ਤੋਂ ਇਲਾਵਾ ਵੀ ਇਸ ਪ੍ਰੋਜੈਕਟ ਲਈ ਜਿੰਨੀ ਬਾਕੀ ਜ਼ਮੀਨ ਦੀ ਲੋੜ ਹੈ ਉਸਨੂੰ ਟਰੱਸਟ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਸਮੂਹ ਪਿੰਡ ਤੇ ਇਲਾਕਾ ਵਾਸੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਟੈਕਨੀਕਲ ਬੋਰਡ ਦੇ ਚੇਅਰਮੈਨ ਕੈਬਿਨੇਟ ਮੰਤਰੀ ਮਹਿੰਦਰ ਸਿੰਘ ਕੇ.ਪੀ ਦਾ ਵੀ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ। 


Tuesday, 16 November 2021

ਐਂਟੀ ਨਾਰਕੋਟਿਕ ਸੈੱਲ ਕਾਂਗਰਸ ਵਲੋਂ ਜਿਲ੍ਹਾ ਪੱਧਰੀ ਵਿਸ਼ੇਸ਼ ਸਮਨਾਨ ਸਮਾਗਮ 18 ਨਵੰਬਰ ਨੂੰ


ਜਲੰਧਰ (ਖ਼ਬਰਸਾਰ ਪੰਜਾਬ ਬਿਓਰੋ)- ਐਂਟੀ ਨਾਰਕੋਟਿੰਗ ਸੈੱਲ ਕਾਂਗਰਸ ਯੂਨਿਟ ਜਲੰਧਰ ਵਲੋਂ ਬਸ ਸਟੈਡ ਨਜ਼ਦੀਕ ਪ੍ਰਕਾਸ਼ ਹੋਟਲ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਜਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਦੀ ਵਿਸ਼ੇਸ਼ ਅਗਵਾਹੀ ਵਿੱਚ 18 ਨਵੰਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਲਲਿਤ ਕੁਮਾਰ ਲਵਲੀ ਜਿਲ੍ਹਾ ਮੀਤ ਪ੍ਰਧਾਨ ਨੇ ਦਸਿਆ ਕਿ ਇਸ ਸਮਾਗਮ ਮੌਕੇ ਨਸ਼ਾ ਛੁਡਾਊ ਕੇਂਦਰ ਸੰਗਰੂਰ ਤੋਂ ਪ੍ਰੋਜੈਕਟ ਡਾਇਰੈਕਟਰ ਸ੍ਰੀ ਮੋਹਨ ਸ਼ਰਮਾ ਅਤੇ ਸੀਨੀਅਰ ਪੱਤਰਕਾਰ ਮੇਹਰ ਮਲਿਕ ਮੁੱਖ ਮਹਿਮਾਨ ਵਜੋਂ ਪੁੱਜ ਰਹੇ ਹਨ। ਜਿਨ੍ਹਾਂ ਦਾ ਸਮਾਗਮ ਦੋਰਾਨ ਵਿਸ਼ੇਸ਼ ਸਨਾਮਨ ਕੀਤਾ ਜਾਵੇਗਾ। ਸ. ਹਰਵਿੰਦਰ ਸਿੰਘ ਚਿਟਕਾਰਾ ਦੇ ਮੁੱਖ ਦਫਤਰ ਵਿਖੇ ਹੋਈ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੌਰੇ ਨੇ ਜਿਥੇ ਪੁੱਜੇ ਮੈਂਬਰਾਂ ਨੂੰ ਐਂਟੀ ਨਾਰਕੋਟਿਕ ਸੈੱਲ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉਥੇ ਉਨ੍ਹਾਂ ਸਮੂਹ ਮੈਂਬਰਾਂ ਨੂੰ ਸਮਾਗਮ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ।  ਇਸ ਮੌਕੇ ਹਰਵਿੰਦਰ ਸਿੰਘ ਚਿਟਕਾਰਾ, ਯਸ਼ਪਾਲ ਸਫਰੀ, ਲਵ ਸ਼ਰਮਾ, ਲਲਿਤ ਲਵਲੀ, ਵਿਨੋਦ ਕੁਮਾਰ, ਰਵੀ ਕੰਗਣੀਵਾਲ, ਦਲਜੀਤ ਸਿੰਘ, ਲਖਵਿੰਦਰ ਸਿੰਘ, ਅਵਤਾਰ ਦਾਸ ਹਾਜ਼ਰ ਸਨ।    


ਡੇਰਾ ਚਹੇੜੂ ਵਿਖੇ ਮੱਘਰ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਸਤਿਕਾਰ ਨਾਲ ਮਨਾਇਆ




ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਪਲਾਹੀ ਰੋ੍ਡ ਫਗਵਾੜਾ ਦੇ ਮੁੱਖ ਡਾ. ਰਾਹੁੱਲ ਅਤੇ ਡਾ. ਰੀਟਾ ਦਾ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵਲੋਂ ਗੋਲਡ ਮੈਡਲਾਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ


ਇਲੈਕਟ੍ਰੋਨਿਕ ਅਤੇ ਪਿ੍ਰੰਟ ਮੀਡੀਆ ਦੇ ਪੱਤਰਕਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋ੍ਹਡ ਚਹੇੜੂ ਵਿਖੇ ਮੱਘਰ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਸਾਰੇ ਸੰਸਾਰ ਦੀ ਸੁੱਖ ਵਾਸਤੇ ਸਤਿਗੁਰਾਂ ਦਾ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਹੈਂਡ ਗ੍ਰੰਥੀ ਭਾਈ ਪਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਢਾਡੀ ਜਥਾ ਸ਼ਾਨ-ਏ-ਖਾਲਸਾ ਕੰਗਣਵਾਲ ਵਾਲੀਆਂ ਬੀਬੀਆਂ ਦਾ ਜਥਾ ਅਤੇ ਬੇਬੀ ਵੰਦਨਾਂ ਮਹਿਮੀ, ਬੇਬੀ ਕਿਰਪਾਲ ਕੌਰ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ। ਇਸ ਸੰਗਰਾਂਦ ਦੇ ਸਮਾਗਮਾਂ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੋਂ ਸੰਗਤਾਂ ਨੇ ਡੇਰਾ ਚਹੇੜੂ ਵਿਖੇ ਹਾਜ਼ਰੀ ਭਰੀ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਨੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਦੇ ਡਾ. ਰਾਹੁੱਲ ਅਤੇ ਡਾ. ਰੀਟਾ ਦਾ ਗੋਲਡ ਮੈਡਲ ਨਾਲ, ਸਮੂਹ ਪੱਤਰਕਾਰ ਭਾਈਚਾਰੇ ਦਾ ਅਤੇ ਹੋਰ ਸੇਵਾਦਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਨੇ ਡੇਰੇ ਵਿੱਖੇ ਪੁੱਜੀਆਂ ਸਮੂਹ ਸੰਗਤਾਂ ਨੂੰ ਮੱਘਰ ਮਹੀਨੇ ਦਾ ਵਿਖਿਆਨ ਸਰਵਣ ਕਰਵਾਇਆ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਕਰਨਾਂ ਚਾਹੀਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੋਰਾਨ ਡੇਰਾ ਚਹੇੜੂ ਦੇ ਸਮੂਹ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। 

Monday, 15 November 2021

ਆਦਮਪੁਰ ਤੋ ਗੜਸ਼ੰਕਰ ਤੱਕ ਬਨਣ ਵਾਲੀ ਫੋਰ ਲੇਨ ਸੜਕ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਟਿਨ-ਕੋਟਿ ਧੰਨਵਾਦ- ਰਵੀ ਚੁੰਬਰ ਜਿਲ੍ਹਾ ਪ੍ਰਧਾਨ



ਆਦਮਪੁਰ/ਜਲੰਧਰ (ਖ਼ਬਰਸਾਰ ਪੰਜਾਬ ਬਿਓਰੋ)- ਗੁਰੂ ਰਵਿਦਾਸ ਟਾਈਗਰ ਫੋਰਸ ਯੂਨਿਟ ਜਲੰਧਰ ਦੇ ਪ੍ਰਧਾਨ ਰਵੀ ਚੁੰਬਰ ਤੇ ਸਾਥੀ ਮੈਂਬਰਾਂ ਨੇ ਆਦਮਪੁਰ ਤੋਂ ਗੜਸ਼ੰਕਰ ਤੱਕ ਬਨਣ ਵਾਲੀ ਫੋਰ ਲੇਨ ਸੜਕ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਟਿਨ-ਕੋਟਿ ਧੰਨਵਾਦ ਕੀਤਾ ਹੈ। ਰਵੀ ਚੁੰਬਰ ਨੇ ਦਸਿਆ ਕਿ ਇਸ ਕਾਰਜ ਸਬੰਧੀ ਉਨ੍ਹਾਂ ਦੀ ਸੰਸਥਾ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸਦੇ ਸਬੰਧ ਵਿੱਚ ਉਨ੍ਹਾਂ ਸੰਸਥਾ ਦੇ ਮੈਂਬਰਾਂ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਯਕੀਨ ਦਿਵਾਇਆ ਗਿਆ ਕਿ ਜਲਦ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਜਲਦੀ ਹੀ ਰੱਖਿਆ ਜਾਵੇਗਾ ਅਤੇ ਉਨ੍ਹਾਂ ਵਲੋਂ ਆਦਮਪੁਰ ਤੋ ਗੜਸ਼ੰਕਰ ਤੱਕ ਬਨਣ ਵਾਲੀ ਫੋਰ ਲੇਨ ਸੜਕ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਲਈ ਮੁੱਖ ਮੰਤਰੀ ਸਾਹਿਬ ਅਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ ਹੈ। ਰਵੀ ਚੁੰਬਰ ਨੇ ਦਸਿਆ ਕਿ ਏਸੇ ਖੁਸ਼ੀ ਵਿੱਚ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਦਫ਼ਤਰ ਆਦਮਪੁਰ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਦੀ ਤਸਵੀਰ ਦੇ ਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰੂ ਰਵਿਦਾਸ ਟਾਈਗਰ ਫੌਰਸ ਜਿਲਾ ਪ੍ਰਧਾਨ ਰਵੀ ਚੁੰਬਰ ਆਦਮਪੁਰ, ਆਦਮਪੁਰ ਪ੍ਰਧਾਨ ਤਨੀ ਡਰੌਲੀ, ਆਦਮਪੁਰ ਵਾਈਸ ਪ੍ਰਧਾਨ ਰਵੀ ਵਾਲੀਆ, ਆਦਮਪੁਰ ਇੰਚਾਰਜ ਮਨਜਿੰਦਰ ਕਪੂਰ ਪਿੰਡ, ਸ਼ਹਿਰੀ ਪ੍ਰਧਾਨ ਬੱਬੀ ਬੰਗਾ, ਲੰਬੜ ਲਾਦੜਾਂ, ਰਿੰਕੂ ਵੀਰ, ਰਮਨ ਪੁਆਰ, ਰਾਜਨੀਰ ਬਡਿਆਲ, ਰਣਵੀਰ ਜੰਜੂਆ, ਸੁਰੇਸ ਡਮੁੰਡਾ ਤੇ ਹੌਰ ਸਾਥੀ ਹਾਜ਼ਰ ਸਨ।   


ਚਹੇੜੂ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ


ਮੋਬਾਇਲ ਤੇ ਮੋਟਰਸਾਈਕਲ ਬਰਾਮਦ ਕੀਤਾ 

ਫਗਵਾੜਾ 15 ਨਵੰਬਰ (ਹਰੀਸ਼ ਭੰਡਾਰੀ)- ਫਗਵਾੜਾ ਦੀ ਚਹੇੜੂ ਪੁਲਿਸ ਨੇ ਜਿਲਾ ਕਪੂਰਥਲਾ ਦੇ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਦੀ ਯੋਗ ਅਗਵਾਈ ਹੇਠ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆ ਚਹੇੜੂ ਪੁਲਿਸ ਚੌਂਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਲਵਿੰਦਰ ਕੁਮਾਰ ਉਰਫ ਬੌਬੀ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਬਤੂਰਾ, ਥਾਣਾ ਨੂਰਮਹਿਲ ਦੇ ਰੂਪ ਵਿੱਚ ਹੋਈ ਹੈ। ਜਿਸ ਪਾਸੋਂ ਬਿਨਾਂ ਨੰਬਰ ਪਲੇਟ ਤੋਂ ਇੱਕ ਮੋਟਰਸਾਈਕਲ ਤੇ ਇੱਕ ਮੋਬਾਇਲ ਫੋਨ ਬਰਾਮਦ ਹੋਏ ਹਨ। ਉਨਾਂ ਕਿਹਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਇਕ ਹੋਰ ਮੈਂਬਰ ਮਨਪ੍ਰੀਤ ਸਿੰਘ ਮਨੀ ਢੀਂਡਸਾ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਢੀਂਡਸਾ ਜਿਲਾ ਜਲੰਧਰ ਵਜੋਂ ਹੋਈ ਹੈ। ਜਿਸ ਨੂੰ ਇਸ ਮਾਮਲੇ ਵਿੱਚ ਨਾਮਜਦ ਕੀਤਾ ਹੈ ਤੇ ਅਗਲੀ ਪੁਲਿਸ ਤਫਤੀਸ਼ ਤੇਜੀ ਨਾਲ ਜਾਰੀ ਹੈ। 

ਸੰਤ ਬਾਬਾ ਪ੍ਰੀਤਮ ਦਾਸ ਯਾਦਗਾਰੀ ਚੈਰੀਟੇਬਲ ਹਸਪਤਾਲ ਰਾਏਪੁਰ-ਰਸੂਲਪੁਰ ਵਿਖੇ ਅੱਖਾਂ ਦਾ ਮੁਫ਼ਤ ਆਪੇ੍ਸਨ ਕੈਂਪ ਲਗਾਇਆ


ਜਲੰਧਰ (ਖ਼ਬਰਸਾਰ ਪੰਜਾਬ)- ਸੰਤ ਬਾਬਾ ਪ੍ਰੀਤਮ ਦਾਸ ਯਾਦਗਾਰੀ ਚੈਰੀਟੇਬਲ ਹਸਪਤਾਲ ਰਾਏਪੁਰ-ਰਸੂਲਪੁਰ ਵਿਖੇ ਅੱਖਾਂ ਦਾ ਮੁਫ਼ਤ ਆਪੇ੍ਸ਼ਨ ਕੈਂਪ ਲਗਾਇਆ ਗਿਆ। ਬਚਿੰਤ ਸਿੰਘ ਬੇਗਲ ਤੇ ਮਾਤਾ ਪ੍ਰਸਿੰਨ ਕੌਰ ਦੀ ਯਾਦ 'ਚ ਸੁੱਚਾ ਸਿੰਘ ਬੇਗਲ (ਯੂ.ਕੇ) ਵਾਲਿਆਂ ਦੇ ਸਮੂਹ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਪਤਵੰਤੇ ਸੱਜਣਾਂ, ਸੰਤ ਬਾਬਾ ਸਰਵਣ ਦਾਸ ਬੋਹਣ ਪੱਟੀ ਹੁਸ਼ਿਆਰਪੁਰ ਅਤੇ ਸੰਤ ਬਾਬਾ ਨਿਰਮਲ ਦਾਸ, ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਆਦਿ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ. ਮਨਦੀਪ ਸੂਦ, ਡਾ. ਅਮਨਦੀਪ ਔਜਲਾ, ਡਾ. ਰਮਨ ਭਗਤ, ਡਾ. ਆਰ.ਐੱਲ ਗੁਪਤਾ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਕਰੀਬ 4090 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਲੋੜਵੰਦ ਮਰੀਜ਼ਾਂ ਨੂੰ ਆਪੇ੍ਸ਼ਨ ਲਈ ਚੁਣਿਆ ਗਿਆ ਤੇ ਬਾਕੀ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਗਰਵੀਰ ਸਿੰਘ ਗਿੱਲੂ ਐੱਮ.ਡੀ, ਰਾਜ ਕੁਮਾਰ ਐੱਮ.ਡੀ, ਦੰਦਾਂ ਦੇ ਮਾਹਰ ਡਾ. ਅਨਿਲ ਕੁਮਾਰ ਵੱਲੋਂ ਵੀ ਲੋੜਵੰਦ ਮਰੀਜ਼ਾਂ ਦੀਆਂ ਦੰਦਾਂ ਸਬੰਧੀ ਬਿਮਾਰੀਆਂ ਦਾ ਚੈੱਕਅਪ ਕਰਦਿਆਂ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸੇਵਾ ਮੁਕਤ ਡੀ.ਸੀ.ਪੀ ਬਲਕਾਰ ਸਿੰਘ (ਆਪ ਆਗੂ), ਸੰਤ ਬਾਬਾ ਜਗੀਰ ਸਿੰਘ ਮਕਸੂਦਾ ਵਾਲੇ, ਸੰਤ ਬਾਬਾ ਸਰੂਪ ਸਿੰਘ, ਪੰਜਾਬ ਗਾਇਕ ਦਲਵਿੰਦਰ ਦਿਆਲਪੁਰੀ, ਜਥੇ. ਗੁਰਦੀਪ ਸਿੰਘ ਬਾਹੀਆ, ਮਹਿੰਦਰਪਾਲ ਸੰਤੋਖਪੁਰਾ, ਕਰਮਪਾਲ ਸਿੰਘ, ਸੇਵਾ ਮੁਕਤ ਮੈਨੇਜਰ ਰੇਸ਼ਮ ਸਿੰਘ ਭੱਟੀ, ਡਾ. ਜਸਵੰਤ ਸਿੰਘ ਸੋਹਲ, ਮਨਜੀਤ ਬਾਲੀ ਤੱਲਣ, ਰੋਬਿਨ ਸਾਂਪਲਾ, ਰਾਜ ਕੁਮਾਰ ਡੋਗਰ (ਸੇਵਾਦਾਰ), ਪ੍ਰਿੰਸੀਪਲ ਹਰਦੀਪ ਸਿੰਘ, ਸੇਵਾ ਮੁਕਤ ਇੰਸਪੈਕਟਰ ਬਲਵੀਰ ਸਿੰਘ, ਜੀ.ਓ.ਜੀ ਰੇਸ਼ਮ ਸਿੰਘ, ਗਿਆਨ ਚੰਦ ਦਿਵਾਲੀ ਚੇਅਰਮੈਨ ਐੱਸ.ਸੀ ਕਮਿਸ਼ਨ ਪੰਜਾਬ, ਅਵਤਾਰ ਸਿੰਘ ਆਦਿ ਹਾਜ਼ਰ ਸਨ। 


ਹਰਜੀਤ ਸਿੰਘ ਬਣੇ ਰਾਸ਼ਟਰੀ ਉਪ ਪ੍ਰਧਾਨ -ਡਾਕਟਰ ਖੇੜਾ।


ਜਲੰਧਰ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਬਲਵੰਤ ਸਿੰਘ ਕੌਮੀ ਚੇਅਰਮੈਨ ਐਨ ਆਰ ਆਈ ਵਿੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਸਕੱਤਰ ਇਸਤਰੀ ਵਿੰਗ ਮੈਡਮ ਜਸਵਿੰਦਰ ਕੌਰ ਅਤੇ ਹਰਪਾਲ ਸਿੰਘ ਪਿੰਕੀ ਕੌਮੀ ਉਪ ਚੇਅਰਮੈਨ ਐਨ ਆਰ ਆਈ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਹਰਜੀਤ ਸਿੰਘ ਨੂੰ ਕੌਮੀ ਉਪ ਪ੍ਰਧਾਨ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਲੋਕ ਧੜਾਧੜ ਮੰਚ ਦੇ ਨਾਲ ਕੰਮ ਕਰਨ ਲਈ ਉਤਾਵਲੇ ਹੋ ਕੇ ਜੁੜ ਰਹੇ ਹਨ। ਇਸਤਰੀ ਵਿੰਗ ਦੇ ਪ੍ਰਧਾਨ ਮੈਡਮ ਪ੍ਰਿਤਪਾਲ ਕੌਰ ਨੇ ਕਿਹਾ ਕਿ ਰਾਸ਼ਟਰੀ ਪੱਧਰ ਤੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰਨਾਂ ਤੋਂ ਇਲਾਵਾ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ, ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਮਨੀਸ਼ ਕੁਮਾਰ,ਪੰਕਜ ਗੌਤਮ ਬਲਜੀਤ ਸਿੰਘ ਅਤੇ ਹਰਭਜਨ ਸਿੰਘ ਜਲੋਵਾਲ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਪਰਮਦੇਵਾ ਮਾਤਾ ਦੇ ਮਦਿੰਰ ਕਪੂਰ ਪਿੰਡ ਵਿਖੇ 47ਵੇਂ ਜੋੜ ਮੇਲੇ ਅਤੇ ਭਗਵਤੀ ਜਾਗਰਣ ਸਬੰਧੀ ਤਿਆਰੀਆਂ ਮੁਕੰਮਲ- ਪ੍ਰਧਾਨ ਗਿਆਨ ਚੰਦ


ਜੋੜ ਮੇਲੇ ਤੇ ਦੇਸ਼ਾਂ ਵਿਦੇਸ਼ਾਂ ਵਿਚੋਂ ਪਰਮਦੇਵਾ ਮਾਤਾ ਦੇ ਮਦਿੰਰ ਕਪੂਰ ਪਿੰਡ ਵਿਖੇ ਸੰਗਤਾਂ ਭਰਨਗੀਆਂ ਹਾਜ਼ਰੀ

ਜਲੰਧਰ (ਖ਼ਬਰਸਾਰ ਪੰਜਾਬ)- ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੀ ਅਥਾਹ ਆਸਥਾ ਦਾ ਕੇਂਦਰ ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਕਪੂਰ ਪਿੰਡ ਵਿਖੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਏ ਜਾ ਰਹੇ, 47ਵੇ ਸਲਾਨਾਂ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੇ ਸਬੰਧੀ ਸਾਰੀਆਂ ਤਿਆਰੀਆਂ ਸੰਗਤਾਂ ਅਤੇ ਪ੍ਰਬੰਧਕਾਂ ਵਲੋਂ ਮੁਕੰਮਲ ਕਰ ਲਈ ਗਈਆਂ ਹਨ। ਸਮਾਗਮਾਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਗਿਆਨ ਚੰਦ ਅਤੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਜੋੜ ਮੇਲੇ ਦੀ ਸਬੰਧ ਵਿੱਚ ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਵਿਖੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਜਿਸਦੇ ਸਬੰਧ ਵਿੱਚ 21 ਨਵੰਬਰ ਨੂੰ ਸਵੇਰੇ 10 ਵਜੇ ਹਵਨ ਕੁੰਡ ਸਥਾਪਿਤ ਕੀਤਾ ਜਾਵੇਗਾ ਅਤੇ 22 ਨਵੰਬਰ ਨੂੰ ਸ਼੍ਰੀ ਰਾਮਾਇਣ ਜੀ ਦੇ ਜਾਪ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 23 ਨਵੰਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ, ਉਪਰੰਤ 12 ਵਜੇ ਝੰਡੇ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਜਾਵੇਗੀ। ਦੁਪਿਹਰ ਇੱਕ ਵਜੇ ਭੰਡਾਰਾ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਦਸਿਆ ਕਿ ਰਾਤ 47ਵੇਂ ਭਗਵਤੀ ਜਾਗਰਣ ਦੇ ਸਬੰਧ ਵਿੱਚ ਸ਼ਾਮ 6 ਵਜੇ ਹਵਨ ਕੁੰਡ ਪੂਜਾ ਕੀਤੀ ਜਾਵੇਗੀ ਅਤੇ ਰਾਤ 9 ਵਜੇ ਅਰੰਭ ਜਾਗਰਣ ਜੋਤ ਪ੍ਰਚੰਡ ਕੀਤੀ ਜਾਵੇਗੀ। ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਦੇ ਸਮੂਹ ਮੈਂਬਰ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਜੋੜ ਮੇਲੇ ਦੇ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤਾ ਹੈ।

21 ਨਵੰਬਰ ਨੂੰ ਪਰਮਦੇਵਾ ਮਾਤਾ ਦੇ ਦਰਬਾਰ ਵਿਖੇ ਅੱਖਾਂ ਦਾ ਮੁਫਤ ਚੇਅਕੱਪ ਤੇ ਆਪਰੇਸ਼ਨ ਕੈਂਪ ਲੱਗੇਗਾ- ਗਿਆਨ ਚੰਦ

ਸ਼੍ਰੀ ਪਰਮਦੇਵਾ ਮਾਤਾ ਦੇ ਮੰਦਿਰ ਕਪੂਰ ਪਿੰਡ ਵਿਖੇ ਇਲਾਕਾ ਵਾਸੀਆਂ ਦੀ ਵਿਸ਼ੇਸ਼ ਸਹੂਲਤ ਲਈ ਇੱਕ ਅੱਖਾਂ ਦੀ ਫ੍ਰੀ ਚੈਅਕੱਪ ਅਤੇ ਆਪਰੇਸ਼ਨ ਕੈਂਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਵਲੋਂ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਸਕੱਤਰ ਨਰਿੰਦਰ ਸਿੰਘ ਸੋਨੂੰ ਨੇ ਦਸਿਆ ਕਿ ਇਸ ਕੈਂਪ ਵਿੱਚ ਅਰੋੜਾ ਆਈ ਹਸਪਤਾਲ ਦੇ ਡਾ. ਅਮਨਦੀਪ ਅਰੋੜਾ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੇ ਚੈਅਕੱਪ ਕਰਕੇ ਜਿਥੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦੇਣਗੇ ਉਥੇ ਲੋ੍ਹੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਫ੍ਰੀ ਕੀਤੇ ਜਾਣਗੇ। ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਨੂੰ ਇਸ ਆਈ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।  

ਐਸ.ਓ.ਆਈ ਨੇ ਮੈਂਬਰਾਂ ਨੂੰ ਨਿਯੁੱਕਤੀ ਪੱਤਰ ਸੋਪੇ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਚੇਤਨਪਾਲ ਸਿੰਘ ਹਨੀ ਪ੍ਰਧਾਨ ਐਸ.ਓ.ਆਈ ਜੋਨ 1 ਜਿਲ੍ਹਾ ਜਲੰਧਰ ਅਤੇ ਸੈਕਟਰੀ ਜਰਨਲ ਦੋਆਬਾ ਜੋ੍ਨ ਵਲੋਂ ਐਸ.ਓ.ਆਈ ਵਿੱਚ ਚੰਗੀ ਲਗਨ ਨਾਲ ਕੰਮ ਕਰਨ ਵਾਲੇ ਨੋਜਵਾਨਾਂ ਨੂੰ ਮਾਣ ਸਤਿਕਾਰ ਦਿੰਦੇ ਹੋਏ ਅਹੁੁੱਦਿਆਂ ਦੇ ਨਿਯੁੱਕਤੀ ਪੱਤਰ ਸੌਪੇ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਆਦਮਪੁਰ ਤੋਂ ਰਾਜਵਿੰਦਰ ਸਿੰਘ ਲੱਕੀ ਨੂੰ ਆਈ.ਟੀ ਪ੍ਰਧਾਨ, ਕਰਨਵੀਰ ਨੂੰ ਦੋਆਬਾ ਜੋ੍ਹਨ ਦਾ ਪ੍ਰਧਾਨ ਨਿਯੁੱਕਤ ਕੀਤਾ ਹੈ। ਜਿਨ੍ਹਾਂ ਦਾ ਅੱਜ ਸਿਰੇਪਾਉ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯੁੱਕਤੀ ਪੱਤਰ ਸੌਪੇ। ਚੇਤਨਪਾਲ ਸਿੰਘ ਹਨੀ ਨੇ ਕਿਹਾ ਸ਼ੋ.ਅ.ਦਲ ਬਾਦਲ ਵਿੱਚ ਮਿਹਨਤੀ ਵਰਕਰਾਂ ਨੂੰ ਏਸੇ ਤਰ੍ਹਾਂ ਮਾਣ ਸਤਿਕਾਰ ਮਿਲਦਾ ਰਹੇਗਾ।  ਇਸ ਮੌਕੇ ਅਮਿ੍ਰਤਪਾਲ ਸਿੰਘ ਡੱਲੀ, ਸੋਨੂੰ ਕਪੂਰ ਪਿੰਡ, ਅਮਿ੍ਰਤ ਰੰਧਾਵਾ ਆਦਮਪੁਰ ਪ੍ਰਧਾਨ, ਅਜੇ ਚੂਹੜਵਾਲੀ ਸਰਕਲ ਪਤਾਰਾ ਪ੍ਰਧਾਨ, ਖਹਿਰਾ, ਸੁੱਖੀ ਕਾਹਲੋਂ ਹਲਕਾ ਭੋਗਪੁਰ ਸਰਕਲ ਪ੍ਰਧਾਨ ਅਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ। 



ਮੁੱਖ ਮੰਤਰੀ ਚੰਨੀ ਵੱਲੋਂ ਆਦਮਪੁਰ ਵਿਖੇ 157.96 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ


ਹਵਾਈ ਅੱਡੇ ਤੱਕ ਜਾਂਦੀ ਸੜਕ ਨੂੰ ਚਹੁੰ ਮਾਰਗੀ ਕਰਨ, ਬਿਸਤ-ਦੁਆਬ ਨਹਿਰ ਦਾ ਨਵੀਨੀਕਰਨ, ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ, ਕ੍ਰਿਕੇਟ ਸਟੇਡੀਅਮ, ਸਿਟੀ ਸੈਂਟਰ ਦੀ ਉਸਾਰੀ ਅਤੇ ਬੱਸ ਅੱਡੇ ਦੇ ਨਵੀਨੀਕਰਨ ਦੇ ਕਾਰਜਾਂ ਦੀ ਸ਼ੁਰੂਆਤ

ਸ਼ਹਿਰੀ ਅਤੇ ਪੇਂਡੂ ਖੇਤਰ ਦਾ ਹੋਵੇਗਾ ਸਰਬਪੱਖੀ ਵਿਕਾਸ

ਆਦਮਪੁਰ/ਜਲੰਧਰ 15 (ਖ਼ਬਰਸਾਰ ਬਿਊਰੌ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਖੇਤਰ ਦੇ ਵਿਕਾਸ ਨੂੰ ਨਵੇਂ ਪੱਧਰ 'ਤੇ ਲਿਜਾਣ ਲਈ ਸਥਾਨਕ ਹਵਾਈ ਅੱਡੇ ਤੱਕ ਜਾਂਦੀ ਸੜਕ ਨੂੰ ਚਾਰ ਮਾਰਗੀ ਕਰਨ ਅਤੇ ਬਿਸਤ ਦੁਆਬ ਨਹਿਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਸਮੇਤ ਸੱਤ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।


157.96 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ ਪ੍ਰਾਜੈਕਟਾਂ ਵਿੱਚ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ, ਬੱਸ ਅੱਡੇ ਦਾ ਨਵੀਨੀਕਰਨ, ਸਿਟੀ ਸੈਂਟਰ ਦਾ ਵਿਕਾਸ ਅਤੇ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਤੋਂ ਇਲਾਵਾ ਪਿੰਡ ਦਮੁੰਡਾ ਵਿਖੇ ਸਾਰਾਗੜ੍ਹੀ ਸਟੇਡੀਅਮ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ ਨੂੰ ਜਲੰਧਰ-ਹੁਸ਼ਿਆਰਪੁਰ ਕੌਮੀ ਮਾਰਗ ਦੇ ਬਿਸਤ ਦੁਆਬ ਨਹਿਰ ਦੇ ਨਾਲ ਪੈਂਦੇ 5.55 ਕਿਲੋਮੀਟਰ ਹਿੱਸੇ ਨਾਲ ਜੋੜਿਆ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹਵਾਈ ਅੱਡੇ ਨੂੰ ਜਾਣ ਵਾਲੀ ਇਸ ਸੜਕ ਨੂੰ 41.40 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਬਣਾਇਆ ਜਾਵੇਗਾ ਅਤੇ ਇਹ ਕਾਰਜ ਇੱਕ ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਹ ਪ੍ਰਾਜੈਕਟ ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਲਈ ਆਸਾਨ ਪਹੁੰਚ ਨੂੰ ਯਕੀਨੀ ਬਣਾਏਗਾ ਅਤੇ ਜਿਸ ਨਾਲ ਉਹਨਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ।


ਨਗਰ ਨਿਗਮ ਜਲੰਧਰ ਨੂੰ ਸਾਲ 2036 ਤੱਕ 113 ਕਿਊਸਿਕ ਅਤੇ 2051 ਤੱਕ 150 ਕਿਊਸਿਕ ਰੋਜ਼ਾਨਾ ਸਮਰੱਥਾ ਵਾਲਾ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਇਹ ਪ੍ਰਾਜੈਕਟ 81.95 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਵੱਕਾਰੀ ਪ੍ਰਾਜੈਕਟ ਤਹਿਤ, ਬਿਸਤ-ਦੁਆਬ ਨਹਿਰ ਦੀ ਜਲੰਧਰ ਬ੍ਰਾਂਚ ਦੀ ਬੁਰਜੀ ਨੰਬਰ 90,000 ਤੋਂ ਬੁਰਜੀ ਨੰਬਰ 2,26,000 ਤੱਕ ਕੰਕਰੀਟ ਲਾਈਨਿੰਗ ਨਾਲ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾਵੇਗੀ ਕਿਉਂਕਿ 66 ਸਾਲ ਪੁਰਾਣਾ ਇਹ ਹਿੱਸਾ ਖਸਤਾ ਹਾਲਤ ਵਿੱਚ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਕੰਕਰੀਟ ਲਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨੂੰ ਜਨਵਰੀ ਦੇ ਅੱਧ ਤੱਕ ਪੂਰਾ ਕਰ ਲਿਆ ਜਾਵੇਗਾ।


ਇਸ ਖੇਤਰ ਦੇ ਲੋਕਾਂ ਦੀ ਇੱਕ ਹੋਰ ਵੱਡੀ ਮੰਗ ਨੂੰ ਪੂਰਾ ਕਰਦਿਆਂ ਹੋਏ ਮੁੱਖ ਮੰਤਰੀ ਚੰਨੀ ਨੇ 10.44 ਕਰੋੜ ਰੁਪਏ ਦੀ ਲਾਗਤ ਨਾਲ 17 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨਾਲ ਕਰੀਬ 4000 ਪਰਿਵਾਰਾਂ ਨੂੰ ਕੁਨੈਕਸ਼ਨਾਂ ਸਮੇਤ ਬੁਨਿਆਦੀ ਸਹੂਲਤਾਂ ਵੀ ਮਿਲਣਗੀਆਂ। ਇਹ ਪ੍ਰਾਜੈਕਟ ਅਗਸਤ 2022 ਤੱਕ ਪੂਰਾ ਹੋ ਜਾਵੇਗਾ ਕਿਉਂਕਿ ਕੰਮ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਟੀ ਸੈਂਟਰ ਪ੍ਰਾਜੈਕਟ 36 ਕਨਾਲਾਂ ਵਿੱਚ 20.85 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਜਾਵੇਗਾ। ਸਿਟੀ ਸੈਂਟਰ ਵਿੱਚ ਅੰਬੇਡਕਰ ਭਵਨ ਤੋਂ ਇਲਾਵਾ 400 ਦੁਕਾਨਾਂ, 100 ਬੂਥ, ਜ਼ਮੀਨਦੋਜ਼ ਪਾਰਕਿੰਗ, ਲਿਫਟ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਕਿੰਗ ਲਈ ਕਾਫੀ ਥਾਂ ਹੋਣ ਨਾਲ, ਇਹ ਪ੍ਰੋਜੈਕਟ ਨਿਸ਼ਚਿਤ ਤੌਰ 'ਤੇ ਸ਼ਹਿਰ ਦੇ ਖੇਤਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਹੱਲ ਕਰੇਗਾ।

5000 ਸੀਟਾਂ ਦੀ ਸਮਰੱਥਾ ਵਾਲੇ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਸਟੇਡੀਅਮ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰੇਗਾ। ਇਹ ਪ੍ਰਾਜੈਕਟ ਦੁਸਹਿਰਾ ਗਰਾਊਂਡ ਨੇੜੇ 2.02 ਕਰੋੜ ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।

ਇਸੇ ਤਰ੍ਹਾਂ ਆਦਮਪੁਰ ਬੱਸ ਅੱਡੇ ਨੂੰ ਵੀ ਆਧੁਨਿਕ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਰੇਹੜੀ-ਫੜ੍ਹੀ ਵਾਲਿਆਂ ਲਈ ਬੂਥ, ਜਨਤਕ ਸਹੂਲਤਾਂ, ਰੈਂਪ ਆਦਿ ਦੀ ਸੁਵਿਧਾ ਹੋਵੇਗੀ। ਬੱਸ ਸਟੈਂਡ ਪ੍ਰਾਜੈਕਟ 1.30 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਲਈ ਬਿਜਲੀ ਦਰਾਂ ਵਿੱਚ ਪ੍ਰਤੀ ਯੂਨਿਟ ਕਟੌਤੀ, ਬਿਜਲੀ ਦੇ ਬਿੱਲਾਂ ਦੇ ਬਕਾਏ ਮੁਆਫ਼ ਕਰਨ, ਬਸੇਰਾ ਸਕੀਮ ਤਹਿਤ ਝੁੱਗੀ-ਝੌਂਪੜੀ ਵਾਲਿਆਂ ਨੂੰ ਮਲਕੀਅਤ ਦੇ ਅਧਿਕਾਰ, ਲਾਲ ਲਕੀਰ ਵਿੱਚ ਰਹਿਣ ਵਾਲੇ ਲੋਕਾਂ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਸਮੇਤ ਪੈਟਰੋਲ ਅਤੇ ਡੀਜ਼ਲ ਆਦਿ ਦੀਆਂ ਦਰਾਂ ਵਿੱਚ ਕਟੌਤੀ ਕਰਨ ਵਰਗੇ ਕਈ ਇਤਿਹਾਸਕ ਫੈਸਲੇ ਲਏ ਗਏ ਹਨ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਸੂਬਾ ਸਰਕਾਰ ਨੇ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਨਾਲ-ਨਾਲ ਰੇਤਾ-ਬੱਜਰੀ ਦੇ ਰੇਟ ਵੀ 5.50 ਰੁਪਏ ਪ੍ਰਤੀ ਕਿਊਸਿਕ ਫੁੱਟ ਤੈਅ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਨਰਮੰਦ ਕਾਮਿਆਂ ਦੀ ਘੱਟੋ-ਘੱਟ ਉਜਰਤ ਵਿੱਚ 415 ਰੁਪਏ ਦਾ ਵਾਧਾ ਕਰਨ ਤੋਂ ਇਲਾਵਾ 36,000 ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਵੀ ਰੈਗੂਲਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਿੰਡ ਦਮੁੰਡਾ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਾਰਾਗੜ੍ਹੀ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ।

ਇਸ ਦੌਰਾਨ ਮੁੱਖ ਮੰਤਰੀ ਨੇ ਹੋਰਨਾਂ ਪਤਵੰਤਿਆਂ ਨਾਲ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ, ਸ੍ਰੀ ਜੱਬਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਅਤੇ ਲੰਗਰ ਵੀ ਛਕਿਆ । ਮੁੱਖ ਮੰਤਰੀ ਨੇ ਕਨਾਲ਼ ਰੈਸਟ ਹਾਊਸ ਵਿੱਚ ਇਕ ਬੂਟਾ ਵੀ ਲਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ, ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕੜਵਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ ਵੀ ਮੌਜੂਦ ਸਨ।

Sunday, 14 November 2021

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਦਾ ਉਦਘਾਟਨ 15 ਨਵੰਬਰ ਨੂੰ


ਜਲੰਧਰ (ਅਮਰਜੀਤ ਸਿੰਘ)-: ਉਘੇ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ਦੀਆਂ ਕੋਸ਼ਿਸ਼ਾਂ ਸਦਕਾ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦ ਸਿਪਾਹੀ ਜੀਵਨ ਸਿੰਘ ਪੁੱਤਰ ਸਰਦਾਰ ਨੂਪਾ ਸਿੰਘ, ਸ਼ਹੀਦ ਸਿਪਾਹੀ ਗੁਰਮੁਖ ਸਿੰਘ ਪੁੱਤਰ ਸਰਦਾਰ ਰਣ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਣਾਈ ਜਾ ਰਹੀ ਯਾਦਗਾਰ ਜਿਸ ਦਾ ਉਦਘਾਟਨ ਕਰਨ ਲਈ ਕਲ੍ਹ 15 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪਿੰਡ ਡਮੁੰਡਾ ਜਲੰਧਰ ਵਿਖੇ ਪਹੁੰਚ ਰਹੇ ਹਨ। ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਜਤਿੰਦਰ ਜੇ ਮਿਨਹਾਸ ਵਲੋਂ ਲਿਆ ਗਿਆ ਇਸ ਮੌਕੇ ਉਨ੍ਹਾਂ ਦਸਿਆ ਕਿ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੇ ਸਥਾਨ 'ਤੇ ਹੌਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ 36ਵੀਂ ਸਿੱਖ ਰੈਜਮੈਂਟ ਦੇ 21 ਜਵਾਨ ਤੇ ਦੂਜੇ ਪਾਸੇ ਗੁੱਲ ਬਾਦਸ਼ਾਹ ਖ਼ਾਨ ਦੀ ਅਗਵਾਈ ਹੇਠ 10,000 ਦੇ ਕਰੀਬ ਅਫ਼ਗਾਨ ਪਠਾਨਾਂ ਨਾਲ ਟੱਕਰ ਲਈ ਸੀ। ਇਸ ਘਮਸਾਨ ਦੀ ਜੰਗ 'ਚ  21 ਸਿੱਖ ਸੈਨਿਕ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚ 2 ਸੈਨਿਕ ਸ਼ਹੀਦ ਸਿਪਾਹੀ ਜੀਵਨ ਸਿੰਘ ਅਤੇ ਸ਼ਹੀਦ ਸਿਪਾਹੀ ਗੁਰਮੁਖ ਸਿੰਘ ਸਾਡੇ ਪਿੰਡ ਡਮੁੰਡਾ ਜਿਲ੍ਹਾ ਜਲੰਧਰ ਦੇ ਸਨ। ਜੋ ਕਿ ਸਾਡੇ ਅਤੇ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਤੇ ਪਿੰਡ ਡਮੁੰਡਾ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਕਾਲਰਾ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਰਵਿੰਦਰ ਸਿੰਘ ਮੀਡੀਆ ਡਾਇਰੈਕਟਰ, ਜੋਗਿੰਦਰ ਸਿੰਘ ਅਤੇ ਹੌਰ ਹਾਜਰ ਸਨ।