Thursday, 28 April 2022

ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਲੋ੍ਹੜ- ਸਰਪੰਚ ਸ਼ਾਮ ਲਾਲ


ਪਿੰਡ ਮੁਹੱਦੀਪੁਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ
ਐਮ.ਐਲ.ਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ, ਆਪ ਆਗੂ ਜੀਤ ਲਾਲ ਭੱਟੀ ਅਤੇ ਹੋਰ ਸੀਨੀਅਰ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਮੁਹੱਦੀਪੁਰ ਦੀ ਗ੍ਰਾਮ ਪੰਚਾਇਤ ਸਮੂਹ ਵਸਨੀਕਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੇ ਕਲਾਕਾਰਾਂ ਵਲੋਂ ਬਾਬਾ ਸਾਹਿਬ ਜੀ ਦੇ ਜੀਵਨ ਤੇ ਦੀ ਗ੍ਰੇਟ ਅੰਬੇਡਕਰ ਨਾਟਕ ਖੇਡਿਆ ਗਿਆ। ਇਸ ਸਮਾਗਮ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਹਲਕਾ ਆਦਮਪੁਰ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ, ਆਪ ਆਗੂ ਜੀਤ ਲਾਲ ਭੱਟੀ ਅਤੇ ਹੋਰ ਸੀਨੀਅਰ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਵਲੋਂ ਬਾਬਾ ਸਾਹਿਬ ਜੀ ਦੇ ਸਰੂਪ ਨੂੰ ਫੁੱਲ ਮਲਾਵਾਂ ਭੇਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਆਪਣੇ ਸੰਬੋਧਨ ਰਾਹੀਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨ੍ਹਣਾ ਪਾਇਆ। ਪਿੰਡ ਮੁਹੱਦੀਪੁਰ ਦੇ ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੰਤੋਖ ਰਾਮ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਜਿਥੇ ਲਾਗਲੇ ਪਿੰਡਾਂ ਤੋਂ ਆਏ ਪਤਵੰਤੇ ਸੱਜਣਾਂ ਅਤੇ ਸਰਪੰਚ ਸਹਿਬਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਉਥੇ ਜੰਡੂ ਸਿੰਘਾ ਐਸ.ਬੀ.ਆਈ ਬ੍ਰਾਂਚ ਮੈਨੇਜਰ ਗੁਰਮੀਤ ਰਾਮ ਦਾ ਵੀ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਉਘੇ ਵਿਦਵਾਨ ਸਟੇਟ ਅਵਾਰਡੀ ਸੋਮ ਨਾਥ ਫਗਵਾੜਾ ਵਲੋਂ ਨਿਭਾਈ ਗਈ। ਸਮਾਗਮ ਦੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਅਤੇ ਪਿੰਡ ਵਾਸੀਆਂ ਲਈ ਲੰਗਰ ਦਾ ਵੀ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸਰਪੰਚ ਸ਼ਾਮ ਲਾਲ ਮੁਹੱਦੀਪੁਰ, ਸੰਤੋਖ ਰਾਮ ਮਹੁੱਦੀਪੁਰ, ਬਲਦੇਵ ਸਿੰਘ ਪ੍ਰਧਾਨ ਖਾਨਗਾਹ ਕਮੇਟੀ, ਨੰਬਰਦਾਰ ਅਜੀਤ ਰਾਮ, ਧਰਮ ਚੰਦ ਬੰਗੜ, ਕਰਨਲ ਵਿਜੈ, ਕਰਨਲ ਬਲਬੀਰ ਸਿੰਘ, ਪੰਚ ਹਰਜੀਤ ਸਿੰਘ ਮੁਹੱਦੀਪੁਰ, ਸੁਰਜੀਤ ਰਾਮ ਪੰਚ, ਰੁਲਦਾ ਰਾਮ ਪੰਚ, ਸੁਨੀਤਾ ਪੰਚ, ਸੰਦੀਪ ਸ਼ਰਮਾਂ, ਚੰਦਰ ਪ੍ਰਕਾਸ਼ ਸਿੱਧੂ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਸਰਪੰਚ ਸੁਖਵਿੰਦਰ ਸਿੰਘ ਮੁਜ਼ੱਫਰਪੁਰ, ਸਰਪੰਚ ਸਤਪਾਲ ਪਤਾਰਾ, ਰਸ਼ਪਾਲ ਸਰਪੰਚ ਜੈਤੇਵਾਲੀ, ਚਮਨ ਲਾਲ ਸਾਬਕਾ ਸਰਪੰਚ ਉੱਚਾ, ਅਵਤਾਰ ਸਿੰਘ ਉੱਚਾ, ਆਸ਼ਾ ਰਾਣੀ ਈਸ਼ਰਵਾਰ ਸਰਪੰਚ, ਰਣਜੀਤ ਸਿੰਘ ਨੋਲੀ, ਬਲਵਿੰਦਰ ਸਿੰਘ ਸਰਪੰਚ ਕੋਟਲੀ ਜ਼ਮੀਤ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਜੀਤ ਲਾਲ ਸਰਪੰਚ ਮੂਸਾਪੁਰ, ਰਮਨਜੀਤ ਸਿੰਘ ਸਲੇਮਪੁਰ, ਭੁਪਿੰਦਰ ਸਿੰਘ ਸਲੇਮਪੁਰ, ਗੁਰਦੇਵ ਸਿੰਘ ਸਲੇਮਪੁਰ, ਰਾਮ ਲਾਲ ਈਸ਼ਰਵਾਲ, ਤਰਲੋਚਨ ਸਿੰਘ ਕਾਨੂੰਗੋ, ਅਜੀਤ ਰਾਮ ਨੰਬਰਦਾਰ, ਨੰਬਰਦਾਰ ਬਿੱਟੂ ਕਪੂਰ ਪਿੰਡ, ਸੰਦੀਪ ਸ਼ਰਮਾਂ, ਮਾਸਟਰ ਹਰਭਗਵਾਨ, ਰੂਬੀ ਮੈਡਮ, ਕਸ਼ਮੀਰ ਸਿੰਘ, ਜਗਦੀਸ਼ ਚੰਦਰ ਸਾਬਕਾ ਪੰਚ, ਮਾ. ਜਗਦੀਸ਼ ਸਿੰਘ, ਪ੍ਰਦੀਪ ਸਿੰਘ ਕਰਨਲ, ਹਰਪ੍ਰੀਤ ਭੁੱਲਰ ਕੋਟਲੀ, ਕਾਲਾ ਕੋਟਲੀ, ਸੁਖਪੂਰਨ ਕੋਟਲੀ, ਲੱਡੂ ਕੋਟਲੀ, ਬਿਹਾਰੀ ਲਾਲ,, ਸ਼ਾਮ ਲਾਲ, ਚਰਨਜੀਤ ਸਿੰਘ ਫੋਜ਼ੀ, ਰਾਮ ਕ੍ਰਿਸ਼ਨ ਚੋਕੀਦਾਰ ਅਤੇ ਹੋਰ ਲਾਗਲੇ ਪਿੰਡਾਂ ਦੇ ਸੈਂਕੜੇ ਪਤਵੰਤੇ ਸੱਜਣ ਹਾਜ਼ਰ ਸਨ।  


"ਆਪ" ਆਗੂ ਹਰਿੰਦਰ ਸਿੰਘ ਨੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ, ਬਰਸੀ ਸਮਾਗਮ ਵਿਚ ਹੋਏ ਨਤਮਸਤਕ :



ਜਲੰਧਰ (ਅਮਰਜੀਤ ਸਿੰਘ)- ਡੇਰਾ ਗੁਰੂਦਵਾਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲਾਂ ਹਲਕਾ ਆਦਮਪੁਰ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਅਤੇ ਸੰਤ ਬਾਬਾ ਕਰਮ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਮਨਾਏ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਾਗੀ ਸਿੰਘਾਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਢਾਡੀ ਜੱਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਏ। ਇਸ ਸਮਾਗਮ ਚ ਇਲਾਕੇ ਦੇ ਅਨੇਕਾਂ ਮਹਾਪੁਰਸ਼ਾਂ ਪਹੁੰਚੇ । "ਆਪ" ਆਗੂ ਹਰਿੰਦਰ ਸਿੰਘ ਆਦਮਪੁਰ ਵੀ ਇਸ ਮੋਕੇ ਤੇ ਨਤਮਸਤਕ ਹੋਏ , ਸੰਤਾਂ ਅਤੇ  ਸੰਗਤਾਂ ਦੇ ਦਰਸ਼ਨ ਕੀਤੇ । ਸੰਤਾਂ ਨੇ  ਆਸ਼ੀਰਵਾਦ ਵਜੋਂ ਸਿਰੋਪਾਓ ਭੇਂਟ ਕੀਤਾ। ਹਰਿੰਦਰ ਸਿੰਘ ਨੇ ਸਮੂਹ ਸੰਗਤਾਂ ਦਾ, ਪ੍ਰਬੰਧਕਾਂ  ਦਾ ਧੰਨਵਾਦ ਕੀਤਾ। ਖਾਸ ਤੌਰ ਤੇ ਸਤਿਕਾਰਯੋਗ ਪ੍ਰੋਫੈਸਰ ਹਰਬੰਸ ਸਿੰਘ ਜੀ ਬੋਲੀਨਾ ਅਤੇ  ਸ. ਭਗਵਾਨ ਸਿੰਘ ਜੌਹਲ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਸੰਤਜਨਾਂ ਅਤੇ ਸੰਗਤਾਂ ਦੇ ਦਰਸ਼ਨ ਹੋਏ । ਡੇਰੇ ਵਲੋਂ  ਸੰਗਤਾਂ ਲਈ  ਗੁਰੂ ਦਾ ਅਤੁੱਟ  ਲੰਗਰ ਵਰਤਾਇਆ ਗਿਆ।

Wednesday, 27 April 2022

ਬਾਬਾ ਦਿਲਬਾਗ ਸ਼ਾਹ ਨੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ

 ਪਿੰਡ ਧੋਗੜੀ ਵਿਖੇ ਦੂਜਾ ਕ੍ਰਿਕਟ ਟੂਰਨਾਂਮੈਂਟ ਕਰਵਾਇਆ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਧੋਗੜੀ ਕ੍ਰਿਕਟ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਧੋਗੜੀ ਵਿਖੇ ਦੂਜਾ ਕ੍ਰਿਕਟ ਟੂਰਨਾਂਮੈਂਟ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਂਮੈਂਟ ਦੋਰਾਨ 64 ਕ੍ਰਿਕਟ ਟੀਮਾਂ ਨੇ ਭਾਗ ਲਿਆ। ਫਾਇਨਲ ਮੁਕਾਬਲਿਆਂ ਮੌਕੇ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਵਾਸਤੇ ਬਾਬਾ ਦਿਲਬਾਗ ਸ਼ਾਹ ਮੁੱਖ ਸੇਵਾਦਾਰ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਉਚੇਚੇ ਤੋਰ ਤੇ ਪੁੱਜੇ। ਫਾਇਨਲ ਮੁਕਾਬਲਿਆਂ ਦੋਰਾਨ ਪਹਿਲੇ ਨੰਬਰ ਪਿੰਡ ਬੋਲੀਨਾ ਦੀ ਟੀਮ 21 ਹਜ਼ਾਰ ਰੁਪਏ ਅਤੇ ਟਰਾਫੀ, ਦੂਜੇ ਨੰਬਰ ਤੇਪਿੰਡ ਰੈਰੂ ਦੀ ਟੀਮ 11 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਜੈਤੂ ਰਹੀ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚੋਂ ਪੁੱਜੇ ਖਿਡਾਰੀਆਂ ਨੂੰ ਦਰਬਾਰ ਬਾਬਾ ਇੱਛਾਧਾਰੀ ਦ ਸੇਵਾਦਾਰਾਂ ਵਲੋਂ ਲਗਾਤਾਰ ਪੰਜ ਦਿਨ ਲੰਗਰ ਛਕਾਏ ਗਏ। ਟੂਰਨਾਂਮੈਂਟ ਦੀ ਸ਼ਾਨਦਾਰ ਸਮਾਪਤੀ ਤੇ ਖੇਡ ਪ੍ਰੇਮੀ ਪੁਨੀਤ ਛਾਬੜਾ ਵਲੋਂ ਸਾਰੇ ਖਿਡਾਰੀਆਂ, ਸਹਿਯੋਗੀਆਂ, ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਨਾਮ ਵੰਡ ਸਮਾਗਮ ਮੌਕੇ ਪੰਚ ਬੂਟਾ ਰਾਮ, ਪ੍ਰਧਾਨ ਰੂਪ ਲਾਲ, ਸਾਬਕਾ ਪੰਚ ਹਰਭਜਨ ਲਾਲ, ਮਲਕੀਤ ਰੰਧਾਵਾ, ਮਨਿੰਦਰ, ਮਨਜੀਤ ਕੌਰ, ਡਿੰਪੀ, ਰਮਨਜੋਤ ਸਿੰਘ, ਗੋਪੀ, ਭੀਮਾ, ਬਲਜੀਤ ਸਿੰਘ ਤੋਂ ਇਲਾਵਾ ਸੁਨੀਲ ਫੋਜ਼ੀ, ਕਰਨ ਹੰਸ, ਨੰਨੀ ਮਲਿਕ, ਨਵਜੋਤ ਸਿੰਘ, ਸੰਨੀ ਭੱਟੀ, ਟਿੰਕੂ ਮਲਿਕ, ਸੈਮਸੰਗ, ਅਜੇ ਮਲਿਕ, ਮਿਲਖਾ, ਐਡਮਿੰਨ, ਵਿਜੈ, ਮਨਵਿੰਦਰ, ਜੈਲਾ, ਅਤੇ ਹੋਰ ਹਾਜ਼ਰ ਸਨ।

ਪਿੰਡ ਜੋਹਲਾਂ ਵਿੱਖੇ ਸੰਤ ਪ੍ਰੀਤਮ ਸਿੰਘ ਅਤੇ ਸੰਤ ਕਰਮ ਸਿੰਘ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ


ਗੁਰੂ ਘਰ ਵਿਖੇ ਸੰਗਤਾਂ ਦਾ ਹੋਇਆ ਵਿਸ਼ਾਲ ਇਕੱਠ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
ਦੋਆਬੇ ਦੀ ਧਰਤੀ ਦੇ ਨਾਂਮਵਰ ਮਹਾਂਪੁਰਸ਼ ਸੰਤ ਬਾਬਾ ਪ੍ਰੀਤਮ ਸਿੰਘ ਤੇ ਸੰਤ ਬਾਬਾ ਕਰਮ ਸਿੰਘ ਦੀ ਨਿੱਘੀ ਯਾਦ ਵਿੱਚ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਦੇਖਰੇਖ ਹੇਠ ਕਰਵਾਏ ਗਏ। ਜਿਸਦੇ ਸਬੰਧ ਵਿੱਚ ਸਵੇਰ ਸਮੇਂ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਲ੍ਹੜੀ ਦੇ ਭੋਗ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 400 ਸਾਲਾਂ ਸ਼ਤਾਬਦੀ ਵ੍ਹਰੇ ਨੂੰ ਸਮਰਪਿੱਤ ਅਨੇਕਾਂ ਪਰਿਵਾਰਾਂ ਵਲੋਂ ਕੀਤੇ ਸਹਿਜਪਾਠ ਸਾਹਿਬ ਜੀ ਦੇ ਭੋਗ ਸੰਗਤੀ ਰੂਪ ਵਿੱਚ ਪਾਏ ਗਏ। ਇਸ ਮੌਕੇ ਸੰਤ ਬਾਬਾ ਹਰਨੇਕ ਸਿੰਘ ਰਾੜਾ ਸਾਹਿਬ (ਫਤਿਹਗ੍ਹੜ ਸਾਹਿਬ) ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ ਅਤੇ ਉਨ੍ਹਾਂ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸੰਤ ਪ੍ਰੀਤਮ ਸਿੰਘ ਜੀ ਅਤੇ ਸੰਤ ਕਰਮ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।

ਇਸ ਮੌਕੇ ਪ੍ਰਸਿੱਧ ਚਿੰਤਕ ਤੇ ਪੰਥਕ ਬੁਲਾਰੇ ਸ. ਭਗਵਾਨ ਸਿੰਘ ਜੋਹਲ ਨੇ ਡੇਰਾ ਗੁ. ਸੰਤ ਸਾਗਰ ਚਾਹ ਵਾਲਾ ਨਾਲ ਸਬੰਧਿਤ ਮਹਾਂਪੁਰਸ਼ਾਂ ਵਲੋਂ ਪਾਏ ਯੋਗਦਾਨ ਸਬੰਧੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਗੁਰਮਤਿ ਸਮਾਗਮ ਦੋਰਾਨ ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਰਾਗੀ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ, ਰਾਗੀ ਭਾਈ ਸ਼ਮਸ਼ੇਰ ਸਿੰਘ ਜੰਡੂ ਸਿੰਘਾ ਵਾਲੇ, ਭਾਈ ਜਗਜੀਵਨ ਸਿੰਘ, ਬੀਬੀ ਕੁਲਦੀਪ ਕੌਰ, ਕਵੀਸ਼ਰ ਭਾਈ ਤਰਲੋਚਨ ਸਿੰਘ ਦੋਲੀਕੇ ਵਾਲਿਆਂ ਵਲੋਂ ਸੰਗਤਾਂ ਗੁਰਮਤਿ ਵਿਚਾਰਾਂ, ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਸਮਾਗਮ ਮੌਕੇ ਦਿੱਲੀ, ਪਟਿਆਲਾ, ਫਰੀਦਾਬਾਦ, ਪਾਂਉਟਾ ਸਾਹਿਬ, ਯਮੁੱਨਾ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਮੁੱਖ ਸੇਵਾਦਾਰ ਸੰਤ ਹਰਜਿੰਦਰ ਸਿੰਘ ਜੀ ਨੇ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਮਨਜਿੰਦਰ ਸਿੰਘ ਵਲੋਂ ਨਿਭਾਈ ਗਈ।  



Tuesday, 26 April 2022

ਥਾਣਾ ਆਦਮਪੁਰ ਬਤੌਰ ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਅਹੁਦਾ ਸੰਭਾਲਿਆ

ਆਦਮਪੁਰ, 24 ਅਪ੍ਰੈਲ (ਬਲਬੀਰਕਰਮ)- ਇੰਸਪੈਕਟਰ ਬਲਵਿੰਦਰ ਸਿੰਘ ਜੌੜਾ ਨੇ ਥਾਣਾ ਆਦਮਪੁਰ 'ਚ ਬਤੌਰ ਐਸ ਐੱਚ ਓ ਅਹੁਦਾ ਸੰਭਾਲਦਿਆਂ ਕਿਹਾ ਕਿ ਪੁਲਸ ਆਮ ਲੋਕਾਂ ਦੀ ਸੁਰੱਖਿਅਤਾ ਲਈ ਹਰ ਸਮੇਂ ਵਚਨਬੱਧ ਰਹੇਗੀ। ਥਾਣਾ ਮੁਖੀ ਬਲਵਿੰਦਰ ਜੌੜਾ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਵਿਸ਼ੇਸ਼ ਸੈੱਲ ਕਾਇਮ ਹੋਵੇਗਾ ਜਿਸ ਵਿੱਚ ਤਜਰਬੇਕਾਰ ਪੁਲਿਸ ਅਧਿਕਾਰੀ ਬਿਨਾਂ ਵਜ੍ਹਾਂ ਲੜਾਈ ਝਗੜਿਆਂ ਦੇ ਮਾਮਲੇ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਨਿਪਟਾਰੇ ਨੂੰ ਤਰਜ਼ੀਹ ਦੇਣਗੇ| ਦੂਸਰੇ ਪਾਸੇ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ, ਨਜਾਇਜ ਮਾਇਨਿੰਗ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਹੋਵੇਗਾ। ਬਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਸਰਕਾਰ ਦੀ ਨੀਤੀ ਅਨੁਸਾਰ ਪੁਲਸ ਤੇ ਪਬਲਿਕ ਦਰਮਿਆਨ ਪਏ ਪਾੜੇ ਨੂੰ ਦੂਰ ਕਰਕੇ ਇੱਕ ਚੰਗੇ ਮਾਹੌਲ ਦੀ ਸਿਰਜਣਾ ਨੂੰ ਪਹਿਲ ਦਿੱਤੀ ਜਾਵੇਗੀ।

Monday, 25 April 2022

ਜ਼ਿਲ੍ਹੇ ਵਿਚ ਨਸ਼ੇ ਦੇ ਸੌਦਾਗਰਾਂ ਅਤੇ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ : ਐੱਸ ਐੱਸ ਪੀ ਚਾਹਲ



ਹੁਸ਼ਿਆਰਪੁਰ ਪੁਲਿਸ ਵੱਲੋਂ 100 ਗਰਾਮ ਹੈਰੋਇਨ 260 ਗਰਾਮ ਨਸ਼ੀਲਾ ਪਦਾਰਥ ਅਤੇ 2 ਪਿਸਟਲ 32 ਬੋਰ 4 ਮੈਗਜ਼ੀਨ ਅਤੇ 4 ਰੌਂਦ ਬਰਾਮਦ
ਹੁਸ਼ਿਆਰਪੁਰ 25 ਅਪ੍ਰੈਲ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ ਪੀ ਐੱਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਏਰੀਏ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਮੁਖਤਿਆਰ ਰਾਏ ਪੀ ਪੀ ਐੱਸ ਪੁਲਸ ਕਪਤਾਨ ਤਫਤੀਸ਼ ਹੁਸ਼ਿਆਰਪੁਰ  ਦੀ ਨਿਗਰਾਨੀ ਹੇਠ ਸਰਬਜੀਤ ਰਾਏ ਬੀਪੀਐਸ ਉਪ ਪੁਲਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਇੰਚਾਰਜ ਸੀਆਈਏ ਇੰਸਪੈਕਟਰ ਲਖਵੀਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ  100 ਗ੍ਰਾਮ ਹੈਰੋਇਨ 250 ਗਰਾਮ ਨਸ਼ੀਲਾ ਪਦਾਰਥ 2 ਪਿਸਟਲ  32 ਬੋਰ ਤੇ 4 ਰੌਂਦ ਜਿੰਦਾ  32 ਬੋਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ  24 ਦੱਸ ਅਪ੍ਰੈਲ ਨੂੰ ਇੰਚਾਰਜ ਸੀਆਈਏ ਸਟਾਫ਼ ਸਮੇਤ ਪੁਲਸ ਪਾਰਟੀ ਹਾਈਟੈਕ ਨਾਕਾ ਅਰੋਡ਼ਾ ਬ੍ਰਿਜ ਤੇ ਲਗਾਇਆ ਹੋਇਆ ਸੀ ਪੁਲਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਟਾਂਡਾ ਏਰੀਏ ਵਿਚ ਹੈਰੋਇਨ ਅਤੇ ਅਸਲਾ ਸਪਲਾਈ ਕਰਨ ਵਾਲੇ ਸਮੱਗਲਰ ਦਿਲਬਾਗ ਸਿੰਘ ਉਰਫ ਬਾਘਾ ਉਰਫ਼ ਫੌਜੀ ਪੁੱਤਰ ਸਕੱਤਰ ਸਿੰਘ  ਵਾਸੀ ਪਿੰਡ ਗੋਲੇਵਾਲ ਥਾਣਾ ਸਿਟੀ ਤਰਨਤਾਰਨ ਅਤੇ ਬਲਰਾਜ ਸਿੰਘ ਉਰਫ ਬਾਬਾ ਪੁੱਤਰ ਸਵਿੰਦਰ ਸਿੰਘ ਵਾਸੀ ਮੁਰਾਦਪੁਰਾ ਥਾਣਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਕਾਰ  ਬਰੀਜ਼ਾ ਨੰਬਰ ਐਚ ਆਰ  26 - ਡੀ ਐੱਫ  -2808 ਸਮੇਤ ਕਾਬੂ ਕਰਕੇ ਇਨ੍ਹਾਂ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ  100 ਗਰਾਮ ਹੈਰੋਇਨ  260 ਨਸ਼ੀਲਾ ਪਦਾਰਥ ਅਤੇ  2 ਪਿਸਟਲ  32 ਬੋਰ  4 ਮੈਗਜ਼ੀਨ ਅਤੇ  4 ਰੋਦ 32 ਬੋਰ ਬਰਾਮਦ ਕਰਕੇ ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ  ਨੰਬਰ 85, 21/22-61-85 ਐੱਨਡੀਪੀਐੱਸ ਐਕਟ  25-54-59 ਆਰਮਜ਼ ਐਕਟ ਤਹਿਤ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਰਜਿਸਟਰਡ ਕਰਵਾਇਆ ਗਿਆ  । ਇੱਥੇ ਇਹ ਜ਼ਿਕਰਯੋਗ ਹੈ ਕਿ ਮੁਕੱਦਮੇ ਵਿਚ ਗ੍ਰਿਫਤਾਰ ਦੋਸ਼ੀ ਦਿਲਬਾਗ ਸਿੰਘ ਉਰਫ ਬਾਗਾ ਉਰਫ ਫ਼ੌਜੀ ਮੁਕੱਦਮਾ ਨੰਬਰ  393 / 2014 ਅ/ਧ 22-61-85 ਐੱਨਡੀਪੀਐੱਸ ਐਕਟ ਤਹਿਤ ਥਾਣਾ ਸਿਟੀ ਤਰਨਤਾਰਨ ਤੂੰ ਭਗੌੜਾ ਚਲਿਆ ਆ ਰਿਹਾ ਹੈ ਇਸੇ ਤਰ੍ਹਾਂ ਦੂਜੇ ਦੋਸ਼ੀ ਬਲਰਾਜ ਸਿੰਘ ਉਰਫ ਬਾਜ਼ ਦੇ ਪਰਿਵਾਰਕ ਰਿਕਾਰਡ ਤੋਂ ਪਾਇਆ ਗਿਆ ਹੈ ਕਿ ਇਸ ਦੇ ਪਿਤਾ ਦੇ ਖਿਲਾਫ ਵੱਖ ਵੱਖ ਥਾਣਿਆਂ ਵਿਚ ਨਸ਼ੇ ਖੋਹਾਂ ਲੜਾਈ ਝਗੜੇ ਅਤੇ ਨਾਜਾਇਜ਼ ਅਸਲੇ ਨਾਲ ਸਬੰਧਤ  13 ਮੁਕੱਦਮੇ ਦਰਜ ਹਨ  ।
ਫੋਟੋ ਮਨੀਰ 

Sunday, 24 April 2022

ਪਿੰਡ ਭਗਵਾਨਪੁਰ ਵਿੱਚ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ



ਆਦਮਪੁਰ ਦੇ ਕਠਾਰ ਨਜ਼ਦੀਕ ਪੈਂਦੇ ਪਿੰਡ ਭਗਵਾਨਪੁਰ ਵਿੱਚ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਪਿੰਡ ਵਾਸੀਆਂ ਵੱਲੋਂ ਕਰਵਾਏ ਗਏ। ਜਿਸ ਵਿੱਚ ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕੁਮਾਰ ਕਪੂਰ ਪਿੰਡ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਇਸ ਮੌਕੇ ਜਿਥੇ ਪਿੰਡ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨਣਾਂ ਪਾ ਕੇ ਜਾਣੂ ਕਰਵਾਇਆ ਉਥੇ ਪਿੰਡ ਵਾਸੀਆਂ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿਤੀਆਂ। ਪਿੰਡ ਵਾਸੀਆਂ ਵਲੋਂ ਨੰਨੇ ਬਚਿਆਂ ਤੋਂ ਬਾਬਾ ਸਾਹਿਬ ਜੀ ਵਲੋਂ ਜਿੰਦਗੀ ਵਿੱਚ ਲੋਕ ਭਲਾਈ ਅਤੇ ਦੱਬੇ ਕੁਚਲੇ ਲੋਕਾਂ ਲਈ ਕੀਤੇ ਸਘੰਰਸ਼ ਸਬੰਧੀ ਲਿਖਤੀ ਪ੍ਰਸ਼ਨ ਪੁੱਛੇ ਗਏ ਅਤੇ ਸਹੀ ਉੱਤਰ ਦੇਣ ਵਾਲੇ ਜੈਤ ਬੱਚੇ ਹਰਮੂਰ, ਅਜੇ ਕੁਮਾਰ, ਗੀਤ, ਪਿ੍ਰੰਸ, ਜਸ਼ਨ, ਹਰਜੋਤ, ਅੰਜਲੀ, ਮੁਸਕਾਨ, ਜਾਵੀ ਸਿੰਘ, ਮੰਨਤ ਆਦਿ ਬਚਿਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿੱਤ ਵੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨਣ ਪਾਇਆ। ਇਸ ਮੌਕੇ ਹੁਸਨ ਲਾਲ ਵਲੋਂ ਸਾਰੇ ਸਹਿਯੋਗ ਦੇਣ ਵਾਲੇ ਸੱਜਣਾਂ ਮਿੱਤਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਮੋਕੇ ਹਰਿੰਦਰ ਸਿੰਘ, ਮਹਿੰਦਰ ਸਿੰਘ ਅਤੇ ਪਤਵੰਤੇ ਸੱਜਣਾਂ ਨੇ ਜੈਤੂ ਬਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸੂਬੇਦਾਰ ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਦੀਸ ਸਿੰਘ ਸਾਬਕਾ ਸਰਪੰਚ, ਰਾਮ ਚੰਦ ਪੰਚ, ਰੂਪ ਲਾਲ, ਹੁਸਨ ਲਾਲ, ਸਵਰਨ ਸਿੰਘ, ਹਰਮਨਦੀਪ ਸਿੰਘ, ਹਰਜਿੰਦਰ ਸਿੰਘ, ਜਰਨੈਲ ਭੱਟੀ, ਰਮਨਦੀਪ, ਸਵਿੱਤਾ, ਕੀਤੂ, ਤਮੰਨਾਂ ਅਤੇ ਹੋਰ ਹਾਜ਼ਰ ਸਨ।


Saturday, 23 April 2022

ਮਨੁੱਖਤਾ ਦੀ ਭਲਾਈ ਵਾਸਤੇ ਪਿੰਡ ਧੋਗੜੀ ਵਿਖੇ ਬੂਟੇ ਲਗਾਏ


ਪਿੰਡ ਧੋਗੜੀ ਵਿੱਖੇ ਬੂਟੇ ਲਗਾਉਦੇ ਬਾਬਾ ਦਿਲਬਾਗ ਸ਼ਾਹ, ਮਨਜੀਤ ਕੌਰ, ਬੂਟਾ ਰਾਮ ਅਤੇ ਹੋਰ।

ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਤਸਰੀਆਂ ਦਾ ਪਿੰਡ ਧੋਗੜੀ ਵਿੱਖ ਬਾਬਾ ਦਿਲਬਾਗ ਸ਼ਾਹ ਦੀ ਨਿਗਰਾਨੀ ਹੇਠ ਬੂਟੇ ਲਗਾਏ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ-
ਸਾਨੂੰ ਸਾਰਿਆਂ ਨੂੰ ਅਗਲੀ ਪ੍ਹੀੜੀ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਹੀ ਸਾਡਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਰਬਾਰ ਬਾਬਾ ਇੱਛਾਧਾਰੀ ਡੇਰਾ ਅਮਿ੍ਰਤਸਰੀਆਂ ਦਾ ਪਿੰਡ ਧੋਗੜੀ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸ਼ਾਹ ਨੇ ਬੂਟੇ ਲਗਾਉਣ ਸਮੇਂ ਪ੍ਰੈਸ ਨਾਲ ਸਾਂਝਾ ਕੀਤਾ ਉਨ੍ਹਾਂ ਕਿਹਾ ਸ਼ੁੱਧ ਤੋ ਸਾਫ ਹਵਾ ਲੈਣ ਲਈ ਸਾਨੂੰ ਇਹ ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਦਾ ਉਪਰਾਲਾ ਕਰਨਾਂ ਹੀ ਪਵੇਗਾ। ਉਨ੍ਹਾਂ ਕਿਹਾ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਬਹੁਤ ਗੰਦਾ ਹੈ ਚੁੱਕਾ ਹੈ ਜਿਸਨੂੰ ਸ਼ੁੱਧ ਕਰਨ ਵਾਸਤੇ ਬੂਟੇ ਲਗਾਉਣੇ ਚਾਹੀਦੇ ਹਨ। ਬਾਬਾ ਦਿਲਬਾਗ ਸ਼ਾਹ ਜੀ ਨੇ ਕਿਹਾ ਪਿਛਲੇ ਸਾਲ ਵੀ ਡੇਰੇ ਵਿੱਚ ਬੂਟੇ ਲਗਾਏ ਗਏ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕੀਤਾ ਗਿਆ। ਜੋ ਕਿ ਵੱਡੇ ਹੋ ਕੇ  ਦਰਖਤ ਬਣ ਚੁੱਕੇ ਹਨ। ਉਨ੍ਹਾਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਨੂੰ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਬਾਬਾ ਦਿਲਬਾਗ ਸ਼ਾਹ, ਮਨਜੀਤ ਕੌਰ, ਰਮਨ ਵਿਰਕ, ਸੈਕਟਰੀ ਬੂਟਾ ਰਾਮ ਧੋਗੜੀ, ਗੋਪੀ, ਭੀਮਾ, ਪੁਨੀਤ, ਮਨਿੰਦਰ, ਬਲਜੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ।

ਐੱਨ.ਆਰ.ਆਈ ਮੰਗਤ ਲਾਲ ਚੌਂਕੜੀਆ ਵਲੋਂ ਖੁਰਦਪੁਰ ਸਕੂਲ ਨੂੰ ਪੱਖੇ ਦਾਨ


ਜਲੰਧਰ (ਅਮਰਜੀਤ ਸਿੰਘ)- ਐੱਨ.ਆਰ.ਆਈ ਮੰਗਤ ਲਾਲ ਚੌਂਕੜੀਆ (ਯੂ.ਕੇ.) ਪਿੰਡ ਕਰਾੜੀ (ਜਲੰਧਰ) ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੁਰਦਪੁਰ ਨੂੰ ਵਿਦਿਆਰਥੀਆਂ ਦੀ ਸਹੂਲਤ ਲਈ ਲੋੜ ਮੁਤਾਬਿਕ ਅੱਠ ਪੱਖੇ ਦਾਨ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਅਮਰਜੀਤ ਸਿੰਘ ਅਟਵਾਲ ਅਤੇ ਸੁਖਪਾਲ ਫੌਜੀ ਖੁਰਦਪੁਰ ਨੇ ਦੱਸਿਆ ਕਿ ਸਰਕਾਰ ਵਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਵਧੀਆ ਤਿਆਰ ਕਰ ਦਿੱਤੀ ਗਈ ਸੀ ਪਰ ਹਾਲੇ ਸਮੇਂ-ਸਮੇਂ 'ਤੇ ਵਿਦਿਆਰਥੀਆਂ ਦੀਆਂ ਸਹੂਲਤਾਂ ਪੱਖੋਂ ਕਈ ਕਮੀਆਂ ਰੜਕਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਇਕ-ਇਕ ਕਰਕੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦੂਰ ਕੀਤਾ ਜਾਏਗਾ। ਉਨ੍ਹਾਂ ਪੜ੍ਹਾਈ ਵਧੀਆ ਤਰੀਕੇ ਨਾਲ ਚਲਾਉਣ ਲਈ ਸਕੂਲ ਸਟਾਫ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਮੰਗਤ ਲਾਲ ਚੌਂਕੜੀਆ ਸਮੇਤ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਅਟਵਾਲ ਤੇ ਸੁਖਪਾਲ ਫੌਜੀ ਤੋਂ ਇਲਾਵਾ ਗੁਰਦਿਆਲ ਸਿੰਘ ਰਾਏ ਖੁਰਦਪੁਰ, ਮਨਜੀਤ ਸਿੰਘ ਖੁਰਦਪੁਰ, ਨਿਰੰਕਾਰ ਸਿੰਘ ਖੁਰਦਪੁਰ ਤੇ ਸਕੂਲ ਸਟਾਫ ਵਿਚੋਂ ਮੁੱਖ ਅਧਿਆਪਕਾ ਰਾਜਵਿੰਦਰ ਕੌਰ, ਅਧਿਆਪਕ ਦੀਪਕ ਸ਼ਰਮਾ, ਸੋਹਣ ਲਾਲ, ਕੁਲਜੀਤ ਕੌਰ, ਨੀਤੂ ਥਾਪਰ, ਮੰਜੂ ਰੰਜਨ, ਗੀਤਾ ਦੇਵੀ ਤੇ ਆਸ਼ਾ ਹਾਜ਼ਰ ਸਨ।

Friday, 22 April 2022

ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਵਿਖੇ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ



ਜਲੰਧਰ (ਅਮਰਜੀਤ ਸਿੰਘ)- ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ ਅਤੇ ਅਸਿਸਟੈਂਟ ਡਾਇਰੈਕਟਰ ਰੈਵ. ਫਾਦਰ ਵਿਲੀਅਮ ਜੀ ਦੀ ਅਗਵਾਈ ਅਧੀਨ ਐਨ.ਐੱਸ.ਐੱਸ, ਇੰਨਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ), ਵੱਖ-ਵੱਖ ਵਿਭਾਗਾਂ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਮੌਕੇ ਐਨ.ਐੱਸ.ਐੱਸ ਵਿੰਗ ਅਤੇ ਫੈਕਲਟੀ ਆਫ਼ ਲੈਂਗੂਏਜ ਨੇ ਦਰਖਤਾਂ ਦੇ ਬੂਟੇ ਲਗਾ ਕੇ ਕੁਦਰਤ ਪ੍ਰਤੀ ਵਫ਼ਾਦਾਰ ਰਹਿਣ ਦਾ ਸੰਕਲਪ ਲਿਆ। ਐਨ.ਐੱਸ.ਐੱਸ. ਵਿੰਗ ਦੇ ਮੁਖੀ ਕਰਨਵੀਰ ਦੀ ਅਗਵਾਹੀ ਅਧੀਨ ਵਲੰਟੀਅਰਾਂ ਨੇ ਧਰਤੀ ਨੂੰ ਸਵਚ ਬਣਾਉਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਸੰਬੰਧੀ  ਗੁਰੂ ਗੋਬਿੰਦ ਸਿੰਘ ਐਵਿਨਿਊ ਵਿਖੇ ਇਕ ਰੈਲੀ ਵੀ ਕੱਢੀ ਗਈ। ਇਸ ਤੋਂ ਇਲਾਵਾ  ਇੰਨਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਦੇ ਮੁਖੀ ਡਾ. ਪੂਜਾ ਗਾਬਾ, ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ, ਸਹਾਇਕ ਪ੍ਰੋਫੈਸਰ ਨਵੋਦਿਤਾ, ਸਹਾਇਕ ਪ੍ਰੋਫੈਸਰ ਮਨਵੀਤ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਪੀ.ਪੀ.ਟੀ. ਪ੍ਰੈਜ਼ਨਟੇਸ਼ਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਅਲੂਮਨੀ ਵਿਦਿਆਰਥੀ ਅਨੂੰਜ ਅਤੇ ਜੋਤੀ ਤਿਰਕੇ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿਚ ਵਿਦਿਆਰਥਣ ਤਨਵੀ ਨੇ ਪਹਿਲਾ, ਤਮੰਨਾ ਨੇ ਦੂਜਾ ਅਤੇ ਰੋਹਿਤ ਤੇ ਅਕਾਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਵਿਭਾਗ ਦੇ ਮੁਖੀ ਕਪਿਲ ਜੈਰਥ ਦੀ ਅਗਵਾਹੀ ਹੇਠ ਅੰਤਰਰਾਸ਼ਟਰੀ ਧਰਤੀ ਦਿਵਸ ਮੌਕੇ ਨਵੇਂ ਬੋਟੈਨੀਕਲ ਗਾਰਡਨ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਦੀ ਈ-ਵੋਰੀਅਰ ਟੀਮ ਦਾ ਗਠਨ ਕੀਤਾ ਗਿਆ। ਇਹ ਟੀਮ ਕਾਲਜ ਵਿਚ ਊਰਜਾ ਦੇ ਬਚਾਵ, ਕਾਲਜ ਨੂੰ ਪਲਾਸਟਿਕ ਫ੍ਰੀ ਕੈਂਪ ਬਣਾਉਣ ਅਤੇ ਧਰਤੀ ਦੀ ਸੁਰੱਖਿਆ ਸੰਬੰਧੀ ਹਮੇਸ਼ਾ ਵਚਨਬੱਧ ਰਹੇਗੀ। ਕੰਪਿਊਟਰ ਵਿਭਾਗ ਦੇ ਮੁਖੀ ਜੈਸੀ ਜੂਲੀਅਨ ਦੀ ਅਗਵਾਹੀ ਅਧੀਨ ਵਿਦਿਆਰਥੀਆਂ ਲਈ ਇਲੈਕਟ੍ਰੋਨਿਕ ਵੈਸਟ ਮੈਟੀਰੀਅਲ ਤੋਂ ਧਰਤੀ ਦੀ ਸੰਭਾਲ ਸੰਬੰਧੀ ਲੈਕਚਰ ਕਰਵਾਇਆ ਗਿਆ। ਇਸ ਤਰਾ ਵਿਭਾਗਾਂ ਵੱਲੋਂ ਵੱਖ- ਵੱਖ ਪ੍ਰੋਗਰਾਮ ਉਲੀਕ ਕੇ ਕੁਦਰਤ ਪ੍ਰਤੀ ਵਫ਼ਾਦਾਰ ਰਹਿਣ ਦਾ ਸੰਕਲਪ ਲਿਆ । ਇਸ ਮੌਕੇ ਕਾਲਜ ਦੀ ਮੈਨੇਜਮੈਂਟ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੂਟੇ ਅਤੇ ਜੂਟ ਬੈਗ ਵੀ ਵੰਡੇ ਗਏ। ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਅਸਿਸਟੈਂਟ ਡਾਇਰੈਕਟਰ ਰੈਵ. ਫਾਦਰ ਵਿਲੀਅਮ ਸਹੋਤਾ ਜੀ, ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ, ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ ਸੁਨੀਲ ਕੁਮਾਰ, ਰੈਵ. ਸਿਸਟਰ ਪ੍ਰੇਮਾ ਅਤੇ ਰੈਵ. ਸਿਸਟਰ ਰੀਟਾ ਜੀ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਨੂੰ ਸਮਰਪਿਤ ਵੱਖ ਵਿਭਾਗਾਂ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਦੀ ਪ੍ਰਸੰਸਾ ਕਰਦੇ ਹੋਏ ਇਹ ਭਰੋਸਾ ਦਿੱਤਾ ਕਿ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟ ਹਮੇਸ਼ਾ ਕੁਦਰਤ, ਸਮਾਜ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਚਨਬੱਧ ਹੈ।

Thursday, 21 April 2022

ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਫ਼ੈਸ਼ਨ ਸ਼ੋਅ- ਝਲਕ 2022 ਸੰਪੰਨ


ਜਲੰਧਰ (ਅਮਰਜੀਤ ਸਿੰਘ)- ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਾਸਮੈਟੋਲੋਜੀ ਵਿਭਾਗ ਅਤੇ ਫ਼ੈਸ਼ਨ ਡਿਜ਼ਾਈਨ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਫ਼ੈਸ਼ਨ ਸ਼ੋਅ-ਝਲਕ 2022 ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੀ-ਖ਼ਾਨ ਮੁੱਖ ਮਹਿਮਾਨ ਵਜੋਂ ਪਹੁੰਚੇ । ਇਸ ਫ਼ੈਸ਼ਨ ਸ਼ੋਅ ਦਾ ਮੁੱਖ ਉਦੇਸ਼ ਸਮਾਜ ਦੇ ਗ਼ਰੀਬ ਬੱਚਿਆਂ ਦੀ ਮਦਦ ਕਰਨਾ ਸੀ। ਇਸ ਫ਼ੈਸ਼ਨ ਸ਼ੋਅ  ਵਿਚ  ਵਿਦਿਆਰਥੀਆਂ ਦੇ ਨਾਲ-ਨਾਲ ਇਲਾਕੇ ਦੀਆਂ ਔਰਤਾਂ  ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਭਾਗੀਦਾਰਾਂ ਲਈ 10 ਵੱਖ-ਵੱਖ ਰਾਊਂਡ ਰੱਖੇ ਗਏ ਸਨ। ਫ਼ੈਸ਼ਨ ਸ਼ੋਅ ਵਿਚ ਇੱਕ ਵਿਸ਼ੇਸ਼ ਰਾਊਂਡ ਗ਼ਰੀਬ ਬੱਚਿਆਂ ਲਈ ਵੀ ਰੱਖਿਆ ਗਿਆ ਸੀ ਜਿਨ੍ਹਾਂ ਨੇ ਪੂਰੇ ਜੋਸ਼ ਅਤੇ ਜੋਸ਼ ਨਾਲ ਪੇਸ਼ਕਾਰੀ ਕੀਤੀ ਅਤੇ ਗਾਇਕ ਜੀ ਖ਼ਾਨ ਵੀ ਉਨ੍ਹਾਂ ਨਾਲ ਸ਼ਾਮਲ ਹੋਏ। ਫ਼ੈਸ਼ਨ ਸ਼ੋਅ ਦੀ ਸਮਾਪਤੀ ਤੋਂ ਬਾਅਦ, ਗਾਇਕ ਜੀ ਖ਼ਾਨ ਨੇ ਆਪਣੇ ਸੁਪਰਹਿੱਟ ਗੀਤਾਂ ਦੀ ਪੇਸ਼ਕਾਰੀ ਕਰਕੇ ਪੂਰੇ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ। ਸਹਾਇਕ ਪ੍ਰੋਫੈਸਰ ਅਨੀਤਾ ਠਾਕੁਰ, ਸਹਾਇਕ ਪ੍ਰੋਫੈਸਰ ਦੀਪਿਕਾ ਸ਼ਰਮਾ, ਸਹਾਇਕ ਪ੍ਰੋਫੈਸਰ ਸਾਕਸ਼ੀ ਅਤੇ ਜਤਿਨ  ਇਸ ਪ੍ਰੋਗਰਾਮ ਨੂੰ ਸੰਚਾਲਿਤ ਕਰਨ ਦੀ ਕਮੇਟੀ ਦੇ  ਮੈਂਬਰ ਸਨ। ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ, ਟ੍ਰਿਨਿਟੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਅਤੇ ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਸੁਨੀਲ ਕੁਮਾਰ ਅਰੋੜਾ ਨੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਸੰਚਾਲਿਤ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।


ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਦੀ ਅਪੀਲ


ਸਾਰੇ ਯੋਗ ਲਾਭਪਾਤਰੀਆਂ ਨੂੰ ਆਪਣਾ ਟੀਕਾਕਰਨ ਮੁਕੰਮਲ ਕਰਵਾਉਣ ਲਈ ਕਿਹਾ
ਜ਼ਿਲ੍ਹੇ ’ਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 35.52 ਲੱਖ ਤੋਂ ਵੱਧ ਖੁਰਾਕਾਂ ਲਗਾਈਆਂ : ਘਨਸ਼ਿਆਮ ਥੋਰੀ
ਜਲੰਧਰ 15 ਤੋਂ 17 ਅਤੇ 12 ਤੋਂ 14 ਸਾਲ ਉਮਰ ਵਰਗ ਦੀ ਪਹਿਲੀ ਖੁਰਾਕ ਤਹਿਤ ਕਵਰੇਜ ’ਚ ਸੂਬੇ ਦੇ ਮੋਹਰੀ ਜ਼ਿਲ੍ਹਿਆਂ ’ਚ ਸ਼ੁਮਾਰ
ਜਲੰਧਰ (ਅਮਰਜੀਤ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਦੀ ਅਪੀਲ ਕਰਦਿਆਂ ਖਾਸ ਤੌਰ ’ਤੇ ਬੰਦ ਚੁਗਿਰਦੇ ਵਿੱਚ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ।
               ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਕੇਸਾਂ ’ਚ ਵਾਧੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਸਲਾਹ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਵਾਇਰਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਖਾਸ ਕਰ ਬੰਦ ਵਾਤਾਵਰਣ ਜਿਵੇਂ ਪਬਲਿਕ ਟਰਾਂਸਪੋਰਟ ਬੱਸ, ਟ੍ਰੇਨ, ਟੈਕਸੀ ਤੋਂ ਇਲਾਵਾ ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਮੈਂਟਲ ਸਟੋਰ, ਕਲਾਸ ਦੇ ਕਮਰੇ, ਦਫ਼ਤਰ ਦੇ ਕਮਰੇ, ਇਨਡੋਰ ਇਕੱਤਰਤਾ ਆਦਿ ਵਿੱਚ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ।
              


ਟੀਕਾਕਰਨ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 35.52 ਲੱਖ ਤੋਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕ੍ਰਮਵਾਰ 1762644 ਪਹਿਲੀ ਅਤੇ 1574539 ਦੂਜੀ ਖੁਰਾਕ ਤੋਂ ਇਲਾਵਾ 15 ਤੋਂ 17 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ 101216 ਪਹਿਲੀ ਅਤੇ 62557 ਦੂਜੀ ਖੁਰਾਕ ਅਤੇ 12 ਤੋਂ 14 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ 51630 ਪਹਿਲੀ ਅਤੇ 615 ਦੂਜੀ ਖੁਰਾਕ ਸ਼ਾਮਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ 15 ਤੋਂ 17 ਅਤੇ 12 ਤੋਂ 14 ਸਾਲ ਉਮਰ ਵਰਗ ਦੇ ਕ੍ਰਮਵਾਰ 90.21 ਫੀਸਦੀ ਅਤੇ 75.76 ਫੀਸਦੀ ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਤਹਿਤ ਕਵਰ ਕਰਕੇ ਸੂਬੇ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ੁਮਾਰ ਹੋ ਗਿਆ ਹੈ।
               ਘਨਸ਼ਿਆਮ ਥੋਰੀ ਨੇ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਯੋਗ ਲਾਭਪਾਤਰੀਆਂ ਨੂੰ ਆਪਣਾ ਟੀਕਾਕਰਨ ਜਲਦ ਮੁਕੰਮਲ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਯੋਗ ਵਿਅਕਤੀਆਂ ਵੱਲੋਂ ਅਜੇ ਆਪਣੀ ਵੈਕਸੀਨ ਦੀ ਖੁਰਾਕ ਪ੍ਰਾਪਤ ਨਹੀਂ ਕੀਤੀ ਗਈ ਹੈ, ਉਹ ਜਲਦੀ ਤੋਂ ਜਲਦੀ ਵੈਕਸੀਨ ਦੀ ਖੁਰਾਕ ਪ੍ਰਾਪਤ ਕਰਨ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਵਾਇਰਸ ਦੇ ਪ੍ਰਭਾਵ ਤੋਂ ਸੁਰੱਖਿਅਤ ਕੀਤਾ ਜਾ ਸਕੇ।

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵਲੋਂ ਹਜ਼ਾਰਾ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ



ਜਲੰਧਰ (ਅਮਰਜੀਤ)- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਐਡਵੋਕੇਟ ਐਂਜਲੀਨਾ ਜੇ.ਬਰਾੜ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦੋਰਾਨ ਸਕੂਲ ਦੇ ਬਚਿਆਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਆਪਣੇ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦਾ ਮੁੱਖ ਮਨੋਰਥ ਹਰ ਵਰਗ ਦੇ ਲੋਕਾਂ ਨੂੰ ਮੁਫਤ ਕਨੂੰਨੀ ਸੇਵਾਵਾਂ ਉਪਲੱਬਧ ਕਰਵਾਉਣ ਹੈ ਅਤੇ ਰਾਜ਼ੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਫੈਸਲਾ ਕਰਵਾਉਣ ਵਿੱਚ ਆਪਣਾ ਯੋਗਦਾਨ ਦੇਂਦੀ ਹੈ। ਜਿਸ ਨਾਲ ਲੋਕ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਜਿਸ ਨਾਲ ਆਪਸੀ ਦੁਸ਼ਮਣੀ ਵੀ ਘੱਟਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨਾਲ ਅਗਰ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੀ ਛੇੜਖਾਨੀ ਜਾਂ ਬਦਸਲੂਕੀ ਕਰਦਾ ਹੈ ਤਾਂ ਉਹ ਪੀੜਤ ਵਿਆਕਤੀ ਜਿਲ੍ਹਾ ਕਾਨੂੰਨੀ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਕਿਹਾ ਹਰ ਇੱਕ ਬੱਚੇ ਦਾ ਦੋਸਤ ਉਸਦੇ ਮਾਪੇ ਹੁੰਦੇ ਹਨ ਜਿਨ੍ਹਾਂ ਨਾਲ ਲੜਕੇ ਅਤੇ ਲੜਕੀਆਂ ਨੂੰ ਹਰ ਇੱਕ ਗੱਲ ਸਾਂਝੀ ਕਰਨੀਂ ਚਾਹੀਦੀ ਹੈ। ਉਨ੍ਹਾਂ ਕਿਹਾ ਅਗਰ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਵੀ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹ 1068 ਨੰਬਰ ਤੇ ਸੂਚਨਾਂ ਦੇ ਸਕਦਾ ਹੈ ਅਤੇ ਆਪਣੇ ਪ੍ਰਿੰਸੀਪਲ ਅਤੇ ਅਧਿਆਪਕ ਰਾਹੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਰਾਹੀਂ ਇਨਸਾਫ ਲੈ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੋਈ ਵੀ ਗੱਲ ਆਪਣੇ ਮਨ ਵਿੱਚ ਨਾ ਲੁਕਾਉਣ। ਅਗਰ ਉਨ੍ਹਾਂ ਨੂੰ ਕੋਈ ਵਿਆਕਤੀ ਡਰੱਗ ਲੈਣ ਜਾਂ ਮਾੜੇ ਵਿਉਹਾਰ ਰਾਹੀਂ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹ ਤੁਰੰਤ ਆਪਣੇ ਮਾਪਿਆਂ ਅਤੇ ਅਧਿਆਪਕ ਨਾਲ ਗੱਲ ਕਰਨ ਉਸਨੂੰ ਲੁਕਾਉਣ ਨਾ। ਉਨ੍ਹਾਂ ਕਿਹਾ ਜਿਲ੍ਹਾਂ ਕਾਨੂੰਨੀ ਸੇਵਾਵਾਂ ਹਰ ਇੱਕ ਵਿਦਿਆਰਥੀ ਅਤੇ ਵਿਆਕਤੀ ਨੂੰ ਇਨਸਾਫ ਦਿਵਾਉਣ ਲਈ ਹਨ। ਇਸ ਜਾਗਰੂਕਤਾ ਕੈਂਪ ਵਿੱਚ ਪੁੱਜੇ ਐਡਵੋਕੇਟ ਮੈਡਮ ਐਂਜਲੀਨਾ ਜੇ.ਬਰਾੜ ਦਾ ਪ੍ਰਿੰਸੀਪਲ ਕੁਲਦੀਪ ਕੌਰ ਵਲੋਂ ਜਿਥੇ ਸਵਾਗਤ ਕੀਤਾ ਗਿਆ ਉਥੇ ਬਚਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕ ਅਮਰਜੀਤ ਕੌਰ, ਹਰਪਿੰਦਰ ਕੋਰ, ਕਪਿਲ ਦੇਵ ਅਤੇ ਹੋਰ ਸਕੂਲ ਸਟਾਫ ਦੇ ਮੈਂਬਰ ਹਾਜ਼ਰ ਸਨ।


Tuesday, 19 April 2022

ਯਾਦਗਾਰ ਹੋ ਨਿਬੜਿਆ ਐੱਸ.ਸੀ/ਬੀ.ਸੀ. ਅਧਿਆਪਕ ਜਥੇਬੰਦੀ, ਰੂਪਨਗਰ ਵੱਲੋਂ ਬਾਬਾ ਸਾਹਿਬ ਦਾ ਮਨਾਇਆ ਗਿਆ ਜਨਮ ਦਿਨ

 


ਚੰਡੀਗੜ (ਪ੍ਰੀਤਮ ਲੁਧਿਆਣਵੀ),19 ਅਪ੍ਰੈਲ, 2022: ਬੀਤੇ ਦਿਨੀ ਐੱਸ. ਸੀ/ਬੀ. ਸੀ. ਅਧਿਆਪਕ ਜਥੇਬੰਦੀ, ਰੂਪਨਗਰ ਵੱਲੋਂ ਨਾਰੀ ਸ਼ਕਤੀ ਦੀ ਆਵਾਜ਼ ਬੁਲੰਦ ਕਰਨ, ਸੰਵਿਧਾਨ ਨਿਰਮਾਤਾ ਅਤੇ ਮਨੁੱਖਤਾ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਨ ਸ਼ਹਿਨਾਈ ਪੈਲੇਸ, ਰੂਪਨਗਰ ਵਿਖੇ ਮਨਾਇਆ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੀਤ ਪ੍ਰਧਾਨ ਪੰਜਾਬ ਅਤੇ ਜਿਲਾ ਪ੍ਰਧਾਨ ਪਰਵਿੰਦਰ ਭਾਰਤੀ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੀ ਸ਼ੁਰੁਆਤ ਵਿੱਚ ਹੀ ਭਾਰਤੀ ਵੱਲੋਂ ਬਾਬਾ ਸਾਹਿਬ ਵੱਲੋਂ ਹਰ ਵਰਗ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਟੇਜ ਰਾਹੀ ਬਿਆਨ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਿਤ ਕਰ ਰਿਹਾ ਸੀ ਕਿ ਬਾਬਾ ਸਾਹਿਬ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੇ ਆਇਕਨ ਹਨ ਅਤੇ ਲੋਕ ਉਹਨਾਂ ਦੇ ਜੀਵਨ ਅਤੇ ਕੀਤੇ ਕਾਰਜਾਂ ਬਾਰੇ ਜਾਨਣ ਲਈ ਉੱਤਸਕ ਹਨ। ਜਿੱਥੇ ਇਸ ਪ੍ਰੋਗਰਾਮ ਵਿੱਚ ਡਾ. ਇੰਦਰਜੀਤ ਕੁਮਾਰ ਵੱਲੋਂ ਸਰੋਤਿਆਂ ਨੂੰ ਬਾਬਾ ਸਾਹਿਬ ਦੁਆਰਾ ਸਮਾਜ ਦੇ ਹਰ ਵਰਗ ਨੂੰ ਦਿੱਤੇ ਅਧਿਕਾਰਾਂ ਦੀ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ, ਉੱਥੇ ਨਾਲ ਹੀ ਚੱਕ ਦੇਸ ਰਾਜ ਕਲਾ ਭਵਨ, ਫਗਵਾੜਾ ਵੱਲੋਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਤੇ ਖੇਡਿਆ ਗਿਆ ਨਾਟਕ ਇੰਨਾਂ ਪ੍ਰਭਾਵਸ਼ਾਲੀ ਸਾਬਿਤ ਹੋਇਆ ਕਿ ਸਰੋਤਿਆਂ ਦੀਆਂ ਅੱਖਾਂ ਨਾਟਕ ਦੇਖਦੇ ਹੋਏ ਨਮ ਹੁੰਦੀਆਂ ਰਹੀਆਂ।  ਨਾਟਕ ਦੌਰਾਨ ਬਾਬਾ ਸਾਹਿਬ ਦੇ ਆਖਿਰੀ ਬੇਟੇ ਰਾਜ ਰਤਨ ਦੇ ਗੁਜ਼ਰਨ ਦਾ ਦਿ੍ਰਸ਼ ਦੇਖ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸਨ ਰੁੱਕ ਰਹੇ। 

          ਪ੍ਰੋਗਰਾਮ ਦੇ ਅੰਤ ਵਿੱਚ ਹਰ ਕਿਸੇ ਦੀ ਜੁਬਾਨ ਤੇ ਇੱਕੋ ਗੱਲ ਸੀ ਕਿ ਸਾਡੇ ਅਸਲ ਰੱਬ ਬਾਬਾ ਸਾਹਿਬ ਅੰਬੇਡਕਰ ਹੀ ਹਨ, ਜਿਹਨਾਂ ਆਪਣੀ ਪੂਰੀ ਜ਼ਿੰਦਗੀ ਸ਼ੋਸ਼ਿਤ ਅਤੇ ਲਤਾੜੇ ਹੋਏ ਸਮਾਜ ਦੇ ਵਿਕਾਸ ਲਈ ਕੁਰਬਾਨ ਕਰ ਦਿੱਤੀ। ਬਾਬਾ ਸਾਹਿਬ ਸਿਰਫ ਕਿਸੇ ਖਾਸ ਵਰਗ ਜਾਂ ਧਰਮ ਦੇ ਲੀਡਰ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਲੀਡਰ ਸਨ, ਇਹ ਸਭ ਬੁਲਾਰਿਆਂ ਅਤੇ ਨਾਟਕ ਮੰਡਲੀ ਵੱਲੋਂ ਸਟੇਜ ਰਾਹੀ ਬਹੁਤ ਹੀ ਨਿਪੁੰਨਤਾ ਨਾਲ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਅਧਿਆਪਕ ਵਰਗ ਵਿੱਚੋਂ ਸਮੂਹ ਲੇਖਕ ਸਾਥੀਆਂ ਅਤੇ ਉੱਘੀਆਂ ਸਖਸ਼ੀਅਤਾਂ ਦਾ ਬਾਬਾ ਸਾਹਿਬ ਦੇ ਫੋਟੋ ਅਤੇ ਸਰੌਪਾ ਦੇ ਕੇ ਸਨਮਾਨ ਕੀਤਾ ਗਿਆ। ਸ਼ਹਿਨਾਈ ਪੈਲੇਸ ਮੁਲਾਜ਼ਮਾਂ ਅਤੇ ਆਮ ਪਬਲਿਕ ਨਾਲ ਖਚਾਖਚ ਭਰਿਆ ਨਜ਼ਰੀ ਆ ਰਿਹਾ ਸੀ। ਸਮੂਹ ਹਾਜ਼ਰਿਨ ਨੇ ਜਥੇਬੰਦੀ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕਰਦੇ ਹੋਏ ਅਪੀਲ ਕੀਤੀ ਕਿ ਅਗਲੇ ਸਾਲ ਇਸਤੋਂ ਵੀ ਵੱਡਾ ਪ੍ਰੋਗਰਾਮ ਉਲੀਕਿਆ ਜਾਵੇ। ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਵਲੰਟੀਅਰਜ਼ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਰ ਵਿਅਕਤੀ ਦੀ ਸੁਵਿਧਾ ਦਾ ਪੂਰਨ ਧਿਆਨ ਦਿੱਤਾ ਗਿਆ ਅਤੇ ਵਲੰਟੀਅਰਜ਼ ਦਾ ਡਰੈਸ ਕੋਡ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸੇ ਦੌਰਾਨ ਹੀ ਬੁੱਕ ਸਟਾਲ ਅਤੇ ਫੋਟੋ ਗੈਲਰੀ ਵੀ ਲਗਾਈ ਗਈ।

ਹੋਮ ਫਾਰ ਹੋਮਲੈਂਸ ਨੇ ਮੁਹੱਲਾ ਲਾਭ ਨਗਰ ਵਿਚ ਘਰ ਦਾ ਨਿਰਮਾਣ ਕਰਵਾਇਆ



ਹੁਸ਼ਿਆਰਪੁਰ 19 ਅਪ੍ਰੈਲ ( ਤਰਸੇਮ ਦੀਵਾਨਾ ) ਸਮਾਜ ਸੇਵੀ ਸੰਸਥਾ ਹੋਮ ਫਾਰ ਹੋਮਲੈਂਸ ਵੱਲੋਂ ਸਥਾਨਿਕ ਮੁਹੱਲਾ ਲਾਭ ਨਗਰ ਵਿਖੇ ਰਹਿਣ ਵਾਲੀ ਵਿਧਵਾ ਊਸ਼ਾ ਰਾਣੀ ਨੂੰ ਘਰ ਦਾ ਨਿਰਮਾਣ ਕਰਵਾ ਕੇ ਦਿੱਤਾ ਗਿਆ ਹੈ ਤੇ ਨਿਰਮਾਣ ਉਪਰੰਤ ਨਵੇਂ ਘਰ ਵਿਚ ਪਰਿਵਾਰਿਕ ਮੈਂਬਰਾਂ ਦਾ ਗ੍ਰਹਿ ਪ੍ਰਵੇਸ਼ ਕਰਾਉਣ ਲਈ ਸੰਸਥਾ ਦੇ ਫਾਊਡਰ ਚੇਅਰਮੈਨ ਵਰਿੰਦਰ ਸਿੰਘ ਪਰਹਾਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਮੁਹੱਲਾ ਲਾਭ ਨਗਰ ਨਾਲ ਸਬੰਧਿਤ ਸਾਬਕਾ ਕੌਂਸਲ ਵੱਲੋਂ ਊਸ਼ਾ ਰਾਣੀ ਦੇ ਪਰਿਵਾਰ ਦੀ ਕਮਜੋਰ ਆਰਥਿਕ ਹਾਲਤ ਪ੍ਰਤੀ ਸੰਸਥਾ ਦੇ ਧਿਆਨ ਵਿਚ ਲਿਆਦਾ ਗਿਆ ਸੀ ਜਿਸ ਉਪਰੰਤ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦੇਣ ਦਾ ਫੈਸਲਾ ਲਿਆ ਗਿਆ ਤੇ ਅੱਜ ਪਰਿਵਾਰ ਦਾ ਨਵਾਂ ਘਰ ਬਣ ਕੇ ਤਿਆਰ ਹੋ ਚੁੱਕਾ ਹੈ ਜਿਸ ਨੂੰ ਊਸ਼ਾ ਰਾਣੀ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ, ਦੱਸ ਦਈਏ ਕਿ ਊਸ਼ਾ ਰਾਣੀ ਤਿੰਨ ਬੱਚਿਆਂ ਦੀ ਮਾਂ ਹੈ ਜੋ ਕਿ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਦੀ ਹੈ। ਇਸ ਸਮੇਂ ਮਨਿੰਦਰਪਾਲ ਸਿੰਘ ਬੇਦੀ, ਮਨਮੋਹਣ ਸਿੰਘ ਆਹਲੂਵਾਲੀਆ, ਨਿਰਵੈਰ ਸਿੰਘ, ਮੋਹਣ ਲਾਲ, ਹਰਦੇਵ ਸਿੰਘ, ਤਜਿੰਦਰ ਬੱਬੂ ਆਦਿ ਵੀ ਹਾਜਰ ਸਨ।

ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਵਿਖੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ 25 ਅਪ੍ਰੈਲ ਨੂੰ



ਜਲੰਧਰ - (ਅਮਰਜੀਤ ਸਿੰਘ)- ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾ (ਜਲੰਧਰ) ਵਿੱਖੇ 25 ਅਪ੍ਰੈਲ ਦਿਨ ਸੋਮਵਾਰ ਨੂੰ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ 7ਵੀਂ ਅਤੇ ਸੰਤ ਬਾਬਾ ਕਰਮ ਸਿੰਘ ਜੀ ਦੀ 5ਵੀਂ ਪਵਿੱਤਰ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ 25 ਅਪ੍ਰੈਲ ਨੂੰ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਸੰਤ ਮਹਾਂਪੁਰਸ਼, ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਉੱਘੇ ਰਾਗੀ ਅਤੇ ਢਾਡੀ ਜਥੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਸਮਾਗਮ ਦੋਰਾਨ ਪੰਜਾਬ ਦੇ ਵੱਖ-ਵੱਖ ਡੇਰਿਆਂ ਵਿਚੋਂ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।
ਫੋਟੋ - ਸੰਤ ਹਰਜਿੰਦਰ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ- 19ਸੀਟੀਵਾਈ302 ਤੇ ਮੇਲ ਹੈ ਜੀ।

Monday, 18 April 2022

ਪਿੰਡ ਕਾਲਰਾ ਵਿਖੇ ਭਾਈ ਪਰਮਜੀਤ ਸਿੰਘ, ਬਾਜ ਸਿੰਘ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ


ਭਾਈ ਬਾਜ ਸਿੰਘ ਦੀ ਸਪੁੱਤਰੀ ਤਰਨਜੋਤ ਕੌਰ ਨੂੰ ਸਨਮਾਨਿਤ ਕਰਦੇ ਭਾਈ ਨਾਰਾਇਣ ਸਿੰਘ ਚੋੜਾ ਨਾਲ ਭਾਈ ਜਰਨੈਲ ਸਿੰਘ ਸਖੀਰਾ, ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਅਤੇ ਹੋਰ। ਸਿਮਰਨਜੀਤ ਸਿੰਘ ਮਾਨ ਆਪਣੇ ਸਾਥੀਆਂ ਨਾਲ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਨਾਲ ਪੰਥਕ ਆਗੂ ਅਤੇ ਪਿੰਡ ਵਾਸੀ। 

ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਆਦਮਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਕਾਲਰਾ ਵਿਖੇ ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਵਲੋਂ ਭਾਈ ਪਰਮਜੀਤ ਸਿੰਘ ਅਤੇ ਭਾਈ ਬਾਜ ਸਿੰਘ ਦੀ ਯਾਦ ਵਿਚ ਪਿੰਡ ਦੇ ਗੁਰਦੁਆਰਾ ਜੋਗੀਆਣਾ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਉਚੇਚੇ ਤੋਰ ਤੇ ਪੁੱਜੇ। ਇਸ ਸਮਾਗਮ ਦੌਰਾਨ ਸ਼੍ਰੀ ਆਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਕਥਾ ਵਾਚਕ ਭਾਈ ਦਿਲਬਾਗ ਸਿੰਘ ਬਲ੍ਹੇਰ ਤਰਨ ਤਾਰਨ ਵਾਲਿਆਂ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਬਾਤ ਸੰਗਤਾਂ ਨਾਲ ਸਾਂਝੀ ਕਰਦਿਆਂ ਪਰਿਵਾਰ ਦੇ ਬਜ਼ੁਰਗ ਭਾਈ ਧਰਮ ਸਿੰਘ ਵਲੋਂ ਹਮੇਸ਼ਾਂ ਸਿੱਖ ਪੰਥ ਦੀ ਸੇਵਾ ਲਈ ਹਰ ਮੌਕੇ ਆਪਣੇ ਪੁੱਤਰਾਂ ਨੂੰ ਤਤਪਰ ਰਹਿਣ ਦੀ ਗੁੜਤੀ ਦਿਤੀ ਜੋ ਸਾਡੇ ਲਈ ਇਕ ਮਿਸਾਲ ਹੈ। ਇਸ ਸਮਾਗਮ ਨੂੰ ਭਾਈ ਨਾਰਾਇਣ ਸਿੰਘ ਚੋੜਾ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਸਿਆਟਲ ਅਤੇ ਭਾਈ ਬਾਜ ਸਿੰਘ ਸਾਬਕਾ ਸਰਪੰਚ ਕਾਲਰਾ ਵਲੋਂ ਕੌਮ ਦੀ ਸੇਵਾ ਦੇ ਵਿਚ ਆਪਣਾ ਬਣਦਾ ਯੋਗਦਾਨ ਪਾ ਇਸ ਸੰਸਾਰ ਤੋਂ ਜਾਣਾ ਸਾਡੇ ਲਈ ਇਕ ਮਾਰਗ ਦਰਸ਼ਨ ਹੈ। ਸੁਖਜੀਤ ਸਿੰਘ ਬਿੱਟੂ ਜ਼ਿਲਾ ਦਿਹਾਤੀ ਪ੍ਰਧਾਨ ਨੇ ਵੀ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਛੜਿਆਂ ਰੂਹਾਂ ਵਲੋਂ ਪੰਥ ਦੀ ਸੇਵਾ ਦੇ ਨਾਲ ਨਾਲ ਪਿੰਡ ਅਤੇ ਸਮਾਜਿਕ ਸੇਵਾਵਾਂ ਵਿਚ ਪਾਏ ਜਾਂਦੇ ਯੋਗਦਾਨ ਲਈ ਹਮੇਸ਼ਾਂ ਉਹਨਾਂ ਨੂੰ ਯਾਦ ਰਖਿਆ ਜਾਵੇਗਾ। ਸਟੇਜ ਸਕੱਤਰ ਦੀ ਸੇਵਾ ਪ੍ਰੋ. ਹਰਬੰਸ ਸਿੰਘ ਨੇ ਨਿਭਾਈ। ਸਮਾਗਮ ਦੇ ਪ੍ਰਬੰਧਕ ਭਾਈ ਰੇਸ਼ਮ ਸਿੰਘ ਕੈਲੀਫੋਰਨੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪੰਥ ਦੀ ਸੇਵਾ ਲਈ ਵਡੀਆਂ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਵਿਸ਼ੇਸ਼ ਤੋਰ ਤੇ ਸਮਮਾਨਿਤ ਕੀਤਾ। ਇਸ ਮੌਕੇ ਭਾਈ ਬਹਾਦਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਦਯਾ ਸਿੰਘ ਲਾਹੌਰੀਆ, ਗੁਰਨਾਮ ਸਿੰਘ ਸਿੰਗੜੀਵਾਲ, ਜਸਲੀਨ ਸਿੰਘ ਸਖੀਰਾ, ਗੁਰਸ਼ਰਨ ਸਿੰਘ ਸੰਧੂ, ਹਰਭਜਨ ਸਿੰਘ ਕਸ਼ਮੀਰੀ, ਚਰਨਜੀਤ ਸਿੰਘ ਬਹਾਨੀ, ਵਾਸਦੇਵ ਸਿੰਘ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਤਰਨਜੋਤ ਕੌਰ ਅਤੇ ਹੋਰ ਹਾਜ਼ਰ ਸਨ।

ਰਾਜਸਥਾਨ ਵਿੱਚੋਂ ਰਾਜ ਪੱਧਰੀ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਪੂਨਮ ਸ਼ਰਮਾਂ ਦਾ ਪਿੰਡ ਜੋਹਲਾ ਪੁੱਜਣ ਤੇ ਨਿੱਘਾ ਸਵਾਗਤ


ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਢੋਲ ਢਮੱਕੇ ਨਾਲ ਫੁੱਲਾਂ ਦੇ ਹਾਰ ਪਾ ਕੇ ਕੀਤਾ ਸਵਾਗਤ
ਪੂਨਮ ਸ਼ਰਮਾਂ ਨੇ 2019 ਵਿੱਚ ਬੀ.ਐਸ.ਸੀ ਨਰਸਿੰਗ ਦੀ ਪ੍ਰੀਖਿਆ ਕੀਤੀ ਸੀ ਪਾਸ, 2022 ਵਿੱਚ ਰਾਜਸਥਾਨ ਵਿਖੇ ਗੋਲਡ ਮੈਡਲ ਨਾਲ ਹੋਇਆ ਰਾਜ ਪੱਧਰੀ ਸਨਮਾਨ

ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਵਿਦਿਆ ਦੇ ਖੇਤਰ ਵਿੱਚ ਰਾਜਸਥਾਨ ਵਿੱਚੋਂ ਰਾਜ ਪੱਧਰੀ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਪੂਨਮ ਸ਼ਰਮਾਂ ਆਪਣੇ ਪਤੀ ਕਰਨ ਡਿੰਨਡੋਰਾ ਨਾਲ ਪਿੰਡ ਜੋਹਲਾ ਪੁੱਜੀ ਜਿਥੇ ਪੂਨਮ ਦੇ ਪਿਤਾ ਜਗਨਨਾਥ ਸ਼ਰਮਾਂ, ਮਾਤਾ ਰੀਮਾ ਸ਼ਰਮਾਂ, ਭਰਾ ਨਿਖਿਲ ਸਮੇਤ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਢੋਲ ਢਮੱਕੇ ਨਾਲ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਆਪਣੇ ਪਿੰਡ ਜੋਹਲਾਂ ਪੁੱਜਣ ਤੇ ਪੂਨਮ ਸ਼ਰਮਾਂ ਦੇ ਮਾਤਾ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਪੂਨਮ ਸ਼ਰਮਾਂ ਨੂੰ ਜਿਥੇ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਉਥੇ ਉਸਦਾ ਮਠਿਆਈਆਂ ਨਾਲ ਉਸਦਾ ਮੂੰਹ ਵੀ ਮਿੱਠਾ ਕਰਵਾਇਆ। ਇਸ ਮੌਕੇ ਪਿੰਡ ਜੋਹਲਾਂ ਦੇ ਮਨਜੀਤ ਸਿੰਘ, ਲਖਵੀਰ ਸਿੰਘ ਜੋਹਲ, ਨੰਬਰਦਾਰ ਸਤਪਾਲ ਸਿੰਘ ਜੋਹਲ, ਸਤਨਾਮ ਸਿੰਘ, ਸ਼ਿੰਗਾਰਾ ਸਿੰਘ, ਬਿੱਕਰ ਸਿੰਘ, ਵਿਸ਼ਾਲ ਸ਼ਰਮਾਂ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਜੋਹਲਾਂ ਦੀ ਧੀ ਨੇ ਦੂਸਰੇ ਰਾਜ ਵਿੱਚ ਪਿੰਡ ਜੋਹਲਾ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਪੂਨਮ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।
           ਜਿਕਰਯੋਗ ਹੈ ਕਿ ਪੂਨਮ ਸ਼ਰਮਾਂ ਪਿੰਡ ਜੋਹਲਾਂ ਦੇ ਜਗਨਨਾਥ ਸ਼ਰਮਾਂ ਅਤੇ ਰੀਮਾ ਸ਼ਰਮਾਂ ਦੀ ਧੀ ਹੈ ਜਿਸਨੇ 2019 ਵਿੱਚ ਬੀ.ਐਸ.ਸੀ ਨਰਸਿੰਗ ਦੀ ਪ੍ਰਖਿਆ ਸੀ.ਕੇ.ਆਰ.ਡੀ.ਐਮ ਕਾਲਜ ਰਾਜਸਥਾਨ ਤੋਂ ਪਾਸ ਕੀਤੀ ਸੀ। ਲਾਕਡਾਉਨ ਖਤਮ ਹੋਣ ਉਪਰੰਤ ਰਾਜਸਥਾਨ ਸਵਾਸਥ ਵਿਗਿਆਨ ਵਿਦਿਆਲਯ ਜੈਪੁਰ ਦੀਸ਼ਾਤ ਸਮਾਰੋਹ ਦੋਰਾਨ ਉਸਨੂੰ ਇਹ ਰਾਜ ਪੱਧਰੀ ਗੋਲਡ ਮੈਡਲ ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰਾਂ ਨੇ ਆਪਣੇ ਸ਼ੁੱਭ ਕਮਲਾਂ ਨਾਲ ਉਨ੍ਹਾਂ ਨੂੰ ਸੋਪਿਆ ਅਤੇ ਪੂਨਮ ਸ਼ਰਮਾਂ ਨੇ ਦਸਿਆ ਕਿ ਰਾਜਸਥਾਨ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿਖੇ ਬੀ.ਐਸ.ਸੀ ਨਰਸਿੰਗ ਦੀ ਸਲਾਨਾਂ ਪ੍ਰਖਿਆ ਵਿੱਚ ਕਰੀਬ 900 ਤੋਂ ਉਪਰ ਬੱਚਿਆਂ ਨੇ ਇਮਤਿਹਾਨ ਦਿੱਤੇ ਸਨ। ਜਿਸ ਵਿੱਚੋਂ ਉਸਨੂੰ ਇਹ ਮਾਣ ਹਾਸਲ ਹੋਇਆ ਹੈ।



Saturday, 16 April 2022

ਸੁਦੇਸ਼ ਸਿੰਘ ਖੁਰਦਪੁਰ ਵਲੋਂ ਸਕੂਲ ਨੂੰ ਪੱਖੇ, ਵੱਡੀਆਂ ਲਾਈਟਾਂ ਅਤੇ ਨਕਦੀ ਦਾਨ

ਆਦਮਪੁਰ (ਹੇਮਰਾਜ ਵਰਮਾ)- ਐੱਨ.ਆਰ.ਆਈ ਸੁਦੇਸ਼ ਸਿੰਘ ਅਟਵਾਲ (ਯੂ.ਐੱਸ.ਏ) ਪਿੰਡ ਖੁਰਦਪੁਰ ਵਲੋਂ "ਸ਼ਹੀਦ ਬਲਵੰਤ ਸਿੰਘ, ਰੰਗਾ ਸਿੰਘ ਸਰਕਾਰੀ ਕੰਨਿਆ ਸਕੂਲ ਖੁਰਦਪੁਰ" ਨੂੰ ਵਿਦਿਆਰਥਣਾਂ ਦੀ ਸਹੂਲਤ ਲਈ 10 ਪੱਖੇ ਅਤੇ ਪਾਣੀ ਵਾਲੀ ਮੋਟਰ ਦੀ ਰਿਪੇਅਰ ਲਈ 5,000/- ਰੁਪਏ ਨਕਦ ਦਾਨ ਕੀਤੇ। ਇਸ ਤੋਂ ਪਹਿਲਾਂ ਇਸੇ ਸਕੂਲ ਦੀ ਗਰਾਊਂਡ ਵਿੱਚ ਪਿੰਡ ਦੇ ਨੌਜਵਾਨਾਂ ਦੀ ਦੇਰ ਸ਼ਾਮ ਤੱਕ ਫੁੱਟਬਾਲ ਖੇਡਣ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਸ: ਸੁਦੇਸ਼ ਸਿੰਘ ਵਲੋਂ ਗਰਾਊਂਡ ਦੇ ਚਾਰ-ਚੁਫੇਰੇ ਵੱਡੀਆਂ (ਸਟੇਡੀਅਮ) ਲਾਈਟਾਂ ਲਗਵਾ ਕੇ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ। 
ਜ਼ਿਕਰਯੋਗ ਹੈ ਕਿ ਪਿੰਡ ਖੁਰਦਪੁਰ ਦਾ ਇਹ ਕੰਨਿਆ ਹਾਈ ਸਕੂਲ ਸ: ਸੁਦੇਸ਼ ਸਿੰਘ ਖੁਰਦਪੁਰ ਦੇ ਪਿਤਾ ਜੀ ਸ: ਲਛਮਣ ਸਿੰਘ ਕੈਨੇਡੀਅਨ ਨੇ ਹੀ ਬਣਾਇਆ ਸੀ। ਸ: ਲਛਮਣ ਸਿੰਘ ਕੈਨੇਡੀਅਨ ਨੇ ਲੜਕੀਆਂ ਨੂੰ ਸਿੱਖਿਆ ਦੇਣ ਦੇ ਮਕਸਦ ਨਾਲ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਹਾਈ ਸਕੂਲ ਚਲਾਉਣਾ ਸ਼ੁਰੂ ਕੀਤਾ ਸੀ। ਫਿਰ ਉਨ੍ਹਾਂ ਨੇ ਸੰਨ 1948 ਵਿੱਚ ਇਸ ਸਕੂਲ ਦੀ ਇਮਾਰਤ ਬਣਾਉਣੀ ਸ਼ੁਰੂ ਕੀਤੀ ਸੀ ਅਤੇ 1962 ਵਿੱਚ ਇਹ ਸਕੂਲ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ, ਜੋ ਹੁਣ "ਸ਼ਹੀਦ ਬਲਵੰਤ ਸਿੰਘ ਰੰਗਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਰਦਪੁਰ" ਦੇ ਨਾਮ 'ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। 
ਸ: ਸੁਦੇਸ਼ ਸਿੰਘ ਹੋਰ ਸਮਾਜ ਸੇਵਾ ਦੇ ਨਾਲ-ਨਾਲ ਇਸ ਸਕੂਲ ਨੂੰ ਵੀ ਸਮੇਂ-ਸਮੇਂ 'ਤੇ ਲੋੜ ਮੁਤਾਬਿਕ ਲੱਖਾਂ ਰੁਪਏ ਦਾਨ ਕਰ ਚੁੱਕੇ ਹਨ ਅਤੇ ਕਰਦੇ ਰਹਿੰਦੇ ਹਨ। ਮੈਂ ਸਮੂਹ ਸਕੂਲ ਸਟਾਫ ਅਤੇ ਵਿਦਿਆਰਥਣਾਂ ਦੇ ਮਾਪਿਆਂ ਵਲੋਂ ਸ: ਸੁਦੇਸ਼ ਸਿੰਘ ਜੀ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ। ਇਸ ਮੌਕੇ ਸਰਪੰਚ ਗੁਲਜ਼ਾਰ ਰਾਮ ਖੁਰਦਪੁਰ, ਸਮਾਜ ਸੇਵਕ ਅਮਰਜੀਤ ਸਿੰਘ ਅਟਵਾਲ, ਸੁਖਪਾਲ ਫੌਜੀ, ਮੰਗਤ ਲਾਲ, ਮਹਿੰਦਰ ਸਿੰਘ, ਨਿਰੰਕਾਰ ਸਿੰਘ, ਗੁਰਦਿਆਲ ਸਿੰਘ ਰਾਏ, ਮਨਜੀਤ ਸਿੰਘ, ਜਰਨੈਲ ਸਿੰਘ, ਜੁਗਲ ਕਿਸ਼ੋਰ, ਮਾਸਟਰ ਸੁਨੀਲ ਕੁਮਾਰ, ਮਾਸਟਰ ਰੇਸ਼ਮ ਸਿੰਘ ਤੇ ਸਕੂਲ ਦਾ ਹੋਰ ਸਟਾਫ ਹਾਜ਼ਰ ਸੀ।
  

ਵਿਸਾਖੀ ਦਿਹਾੜੇ ਤੇ ਖ਼ਬਰਸਾਰ ਪੰਜਾਬ ਵਿਸ਼ੇਸ਼ ਸੁਪਲੀਮੈਂਟ

ਵਿਸਾਖੀ ਦਿਹਾੜੇ ਤੇ ਖ਼ਬਰਸਾਰ ਪੰਜਾਬ ਵਿਸ਼ੇਸ਼ ਸੁਪਲੀਮੈਂਟ  



Friday, 15 April 2022

ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਿਹਾੜੇ ਦੇ ਸਬੰਧ ਵਿੱਚ ਖੂਨਦਾਨ ਕੈਂਪ ਅਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏੇ



ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸਮੂਹ ਮੈਂਬਰਾਂ ਵਲੋਂ ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ ਉਪਰਾਲਾ
ਆਦਮਪੁਰ/ਜਲੰਧਰ (ਅਮਰਜੀਤ ਸਿੰਘ)- ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਜਲੰਧਰ ਦੇ ਸਮੂਹ ਮੈਂਬਰ, ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲੋਕ ਭਲਾਈ ਤਹਿਤ ਜੁੱੜੇ ਕਾਰਜ਼ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਸਮੇਂ-ਸਮੇਂ ਸਿਰ ਪਾਉਦੇ ਰਹਿੰਦੇ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ ਅਤੇ ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਪ੍ਰੈਸ ਨਾਲ ਸਾਂਝਾ ਕਰਦੇ ਦਸਿਆ ਕਿ ਅੱਜ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਰਜ਼ਿ ਡਰੋਲੀ ਕਲਾਂ ਵਲੋਂ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਪਿੰਡ ਡਰੋਲੀ ਕਲਾਂ ਵਿੱਖੇ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 52 ਖੂਨਦਾਨੀਆਂ ਨੇ ਆਪਣਾ ਕੀਮਤੀ ਖੂਨਦਾਨ ਕੀਤਾ। ਤਾਂ ਜੋ ਖੂਨ ਦੀ ਘਾਟ ਨਾਲ ਜੂਝਣ ਵਾਲੇ ਮਰੀਜ਼ਾਂ ਦੀ ਮੱਦਦ ਪਹਿਲ ਦੇ ਅਧਾਰ ਤੇ ਕੀਤੀ ਜਾ ਸਕੇ। ਇਸ ਮੌਕੇ ਖੂਨਦਾਨ ਕਰਨ ਵਾਲੀਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਪ੍ਰਬੰਧਕਾਂ ਨੇ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸੇ ਤਰਾਂ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਵਲੋਂ ਬਚਿਆਂ ਅਤੇ ਨੋਜਵਾਨਾਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਗਰੁੱਪ (ਏ) ਵਿੱਚ ਸੁੰਦਰ ਦਸਤਾਰ ਸਜਾਉਣ ਲਈ ਪਹਿਲਾ ਇਨਾਮ ਹਰਮਨਦੀਪ ਸਿੰਘ, ਦੂਜਾ ਇਨਾਮ ਗੁਰਸਿਮਰਨ ਸਿੰਘ, ਤੀਜਾ ਇਨਾਮ ਹਰਜੋਤ ਸਿੰਘ ਨੇ ਪ੍ਰਾਪਤ ਕੀਤਾ ਅਤੇ ਗਰੁੱਪ (ਬੀ) ਵਿੱਚ ਪਹਿਲਾ ਇਨਾਮ ਮਨਜਿੰਦਰ ਸਿੰਘ, ਦੂਜਾ ਇਨਾਮ ਜੀਵਨ ਸਿੰਘ, ਤੀਜਾ ਇਨਾਮ ਅਮਿ੍ਰਤਪਾਲ ਸਿੰਘ ਨੇ ਹਾਸਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵਿੱਚ ਪ੍ਰਧਾਨ ਜਸਵੀਰ ਸਿੰਘ ਸਾਬੀ ਪਧਿਆਣਾ, ਮੀਤ ਪ੍ਰਧਾਨ ਇੰਦਰ ਮਿਨਹਾਸ, ਸੈਕਟਰੀ ਲਖਵੀਰ ਸਿੰਘ, ਸੇਵਾਦਾਰ ਸੁਖਜੀਤ ਸਿੰਘ ਅਤੇ ਹੋਰਾਂ ਵਲੋਂ ਜੈਤੂ ਬੱਚਿਆਂ ਨੂੰ ਨਗਦ ਰਾਸ਼ੀ ਅਤੇ ਸਿਰੇਪਾਉ ਭੇਟ ਕਰਕੇ ਇਨਾਮਾਂ ਦੀ ਵੰਡ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤੀ। ਜੱਜ ਸਹਿਬਾਨਾਂ ਦੀ ਭੂਮਿਕਾ ਮਨਦੀਪ ਸਿੰਘ, ਹਰਜਿੰਦਰ ਸਿੰਘ, ਰਣਜੋਤ ਸਿੰਘ, ਹਰਵੀਰ ਸਿੰਘ, ਤਰਨਜੋਤ ਸਿੰਘ ਆਦਮਪੁਰ ਵਲੋਂ ਨਿਭਾਈ ਗਈ। ਇਸ ਮੌਕੇ ਵਿਸ਼ੇਸ਼ ਤੋਰ ਤੇ ਸਰਪੰਚ ਕੁਲਵਦਿੰਰ ਬਾਘਾ ਪਿੰਡ ਬੋਲੀਨਾਂ ਪ੍ਰਧਾਨ ਸਰਪੰਚ ਯੂਨੀਅਨ ਵੀ ਪੁੱਜੇ ਅਤੇ ਸੁਸਾਇਟੀ ਵਲੋਂ ਕਰਵਾਏ ਕਾਰਜ਼ਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸੁੱਖੀ, ਨਿੱਕੂ, ਹਰਪ੍ਰੀਤ, ਸਤਨਾਮ, ਕਰਨ ਪੰਚ, ਜਸਕਰਨ, ਗੁਰਵਿੰਦਰ, ਬੋਬੀ, ਛੋਟੂ, ਪਿੰਦਰ ਫੋਜੀ, ਦਲਜੀਤ, ਗੁਰਜੀਤ ਨਰੂੜ ਆਦਿ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸੇਵਾਦਾਰ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਸ਼ਹੀਦ ਬਾਬਾ ਮੱਤੀ ਸਾਹਿਬ ਸੇਵਾ ਸੁਸਾਇਟੀ ਡਰੋਲੀ ਕਲਾਂ ਨੇ ਬਲੱਡ ਮੁਹੱਈਆ ਕਰਵਾਉਣ ਵਾਲੇ ਬਲੱਡ ਬੈਂਕ ਦੇ ਸਮੂਹ ਮੈਂਬਰ ਸਹਿਬਾਨਾਂ, ਕਲਗੀਧਰ ਨੋਜਵਾਨ ਸਭਾ ਨਰੂੜ, ਭਾਈ ਬਚਿੱਤਰ ਸਿੰਘ ਨੋਜਵਾਨ ਸਭਾ ਪਧਿਆਣਾ, ਡਮੁੰਡਾ, ਨਵੀਂ ਡਰੋਲੀ, ਕਾਲਰਾ, ਜਲਪੋਤਾ, ਢੰਡੋਰ, ਢੰਡੋਰੀ, ਮਾਣਕੋ, ਘੜਿਆਲ, ਚੁਖਿਆਰਾ, ਦਿਆਤਪੁਰ, ਡਵਿੱਡਾ ਕਲਾਂ, ਡਵਿਡਾ ਖੁਰਦ, ਰਿਹਾਣਾ ਜੱਟਾਂ, ਆਦਮਪੁਰ, ਖੁਰਦਪੁਰ, ਗਾਜੀਪੁਰ, ਪੰਡੋਰੀ ਨਿੱਝਰਾਂ ਆਦਿ ਪਿੰਡਾਂ ਦੀਆਂ ਸਮੂਹ ਸੰਗਤਾਂ ਅਤੇ ਨੋਜਵਾਨ ਵੀਰਾਂ, ਸੇਵਾ ਸੁਸਾਇਟੀਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸੁਸਾਇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਮਿੱਠੇ ਜਲ ਦੁੱਧ ਬ੍ਰਹਮੀ ਦਾ ਲੰਗਰ ਵੀ ਲਗਾਇਆ ਗਿਆ।  

ਜੰਡੂ ਸਿੰਘਾ ਵਿਖੇ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ



ਜਲੰਧਰ (ਅਮਰਜੀਤ ਸਿੰਘ)- ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਜੰਡੂ ਸਿੰਘਾ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਵਲੋਂ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ 131ਵਾਂ ਜਨਮ ਦਿਹਾੜਾ ਬਹੁਤ ਉਤਸ਼ਾਹ ਅਤੇ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਮਨੋਹਰ ਬੈਂਸ ਜੰਡੂ ਸਿੰਘਾ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਚਾਨ੍ਹਣਾ ਪਾਉਦੇ ਹੋਏ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਸਬੰਧੀ ਪਹਿਲਾ ਸੁਖਮਨੀ ਸਾਹਿਬ ਜੀ ਦੇ ਜਾਪ ਵੀ ਕਰਵਾਏ ਗਏ। ਉਪਰੰਤ ਦੁੱਧ ਮਠਿਆਈਆਂ ਦੇ ਲੰਗਰ ਵੀ ਲਗਾਏ ਗਏ। ਪਿੰਡ ਵਾਸੀਆਂ ਨੇ ਬਾਬਾ ਸਾਹਿਬ ਜੀ ਦੇ ਸਰੂਪ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਧਾਨ ਜਸਵੰਤ ਬੈਂਸ, ਮੀਤ ਪ੍ਰਧਾਨ ਸੰਨੀ ਕੋ੍ਹਲ, ਸੈਕਟਰੀ ਮਨੋਹਰ ਬੈਂਸ, ਕੈਸ਼ੀਅਰ ਡਾ. ਸੁਰਿੰਦਰ ਕਲੇਰ, ਜੋਗਿੰਦਰਪਾਲ ਬੰਗੜ, ਹਨੀਸ਼ ਪਾਲ, ਸੰਦੀਪ ਪਾਲ, ਦੀਪਕ ਕੋਲ, ਵਿਸ਼ੰਭਰ ਨਾਥ, ਰਵਿੰਦਰ ਬੰਗੜ, ਕਮਲ ਚੋਪੜਾ, ਅਕਾਸ਼ਦੀਪ, ਸਾਹਿਲ ਕੋਲ, ਲੱਬੀ, ਵਿੱਕੀ, ਸੁਰਿੰਦਰ ਸੰਧੂ ਅਤੇ ਹੋਰ ਸੇਵਾਦਾਰ ਹਾਜ਼ਰ ਸਨ।   

 

Tuesday, 12 April 2022

ਸੰਤ ਨਿਰੰਜਨ ਦਾਸ ਜੀ ਡੇਰਾ ਮੁਖੀ ਸੱਚਖੰਡ ਬੱਲਾਂ ਵਾਲਿਆਂ ਨੇ ਗੀਤ 'ਬਾਬਾ ਸਾਹਿਬ ਦੀ ਤਸਵੀਰ' ਨੂੰ ਆਸ਼ੀਰਵਾਦ ਦਿੱਤਾ

ਜਲੰਧਰ (ਅਮਰਜੀਤ ਸਿੰਘ) ਡੇਰਾ ਸੰਤ ਸਰਵਣ ਦਾਸ ਮਹਾਰਾਜ ਜੀ ਸੱਚਖੰਡ ਬੱਲਾ ਜਲੰਧਰ ਦੇ ਗੱਦੀਨਸ਼ੀਨ ਮੁੱਖ ਸੇਵਾਦਾਰ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼ ਗੀਤ 'ਬਾਬਾ ਸਾਹਿਬ ਦੀ ਤਸਵੀਰ ' ਦੇ ਗਾਇਕ ਕੁਲਵਿੰਦਰ ਨਈਅਰ ਅਤੇ ਪ੍ਰੋਡਿਊਸਰ ਦਲਜੀਤ ਹੰਸ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਸ਼ੀਰਵਾਦ ਦਿੱਤਾ ਅਤੇ ਗੀਤ ਦਾ ਪੋਸਟਰ ਵੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਰਿਲੀਜ਼ ਕੀਤਾ ਗਿਆ। ਇਹ ਗੀਤ ਡੀ.ਟਿਊਨ. ਰਿਕਾਰਡਸ ਵੱਲੋਂ ਬੀਤੇ ਦਿਨ ਰਿਲੀਜ਼ ਕੀਤਾ ਗਿਆ ਹੈ। ਗੱਲ ਕਰਦਿਆਂ ਸੂਫੀ ਗਾਇਕ ਅਤੇ ਪ੍ਰੋਡਿਊਸਰ ਦਲਜੀਤ ਹੰਸ ਨੇ ਦੱਸਿਆ ਕਿ ਸੰਤਾਂ ਦਾ ਅਸ਼ੀਰਵਾਦ ਸਾਡੀ ਸਮੁੱਚੀ ਟੀਮ ਲਈ ਬਹੁਤ ਹੀ ਵਡਭਾਗੀ ਹੈ ਬਾਬਾ ਸਾਹਿਬ ਦੀ ਤਸਵੀਰ ਗੀਤ ਨੂੰ ਹਰਪ੍ਰੀਤ ਸਿੰਘ ਅਤੇ ਸਿੰਘ ਹਰਮੀਤ ਨੇ ਤਿਆਰ ਕੀਤਾ ਹੈ, ਵੀਡੀਓ ਡੀ.ਪੀ ਗਿੱਲ ਨੇ ਬਣਾਈ ਹੈ ਅਤੇ ਇਹ ਗੀਤ ਯੂ.ਟਿਊਬ ਦੇ ਚੈਨਲ ਡੀ.ਟਿਊਨ ਤੇ ਚਲਾਇਆ ਗਿਆ ਹੈ ।

ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਲੈਂਟਰ ਪਾਏ

ਗੁਰੂ ਨਾਨਕ ਅਨਾਥ ਆਸ਼ਰਮ ਵਿਖੇ ਲੈਂਟਰ ਪਾਉਣ ਸਮੇਂ ਹਾਜ਼ਰ ਬੀਬੀ ਕਰਮਜੀਤ ਕੌਰ ਅਤੇ ਹੋਰ ਮੈਂਬਰ ਅਤੇ ਸੇਵਾਦਾਰ।

ਆਸ਼ਰਮ ਦੇ ਸੇਵਾਦਾਰਾਂ ਵਲੋਂ ਕੀਤੇ ਉਪਰਾਲੇ ਨਾਲ ਮਰੀਜ਼ਾਂ ਦੀ ਸਹੂਲਤ ਲਈ ਬਣਾਏ ਬਾਥਰੂਮ
ਜਲੰਧਰ (ਅਮਰਜੀਤ ਸਿੰਘ)- ਬੇਸਹਾਰਾ, ਮੰਦਬੁੱਧੀ, ਦਿਮਾਗੀ ਤੋਰ ਤੇ ਪ੍ਰੇਸ਼ਾਨ ਮਰੀਜਾਂ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਢਿਆਣਾ ਜਲੰਧਰ ਵਿਖੇ ਦਾਨੀ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਮਰੀਜਾਂ ਦ ਸਹੂਲਤ ਲਈ ਬਾਥਰੂਮ ਬਣਾਏ ਗਏ ਹਨ। ਜਿਨ੍ਹਾਂ ਦੀ ਇਮਾਰਤ ਦਾ ਅੱਜ ਆਸ਼ਰਮ ਵਿੱਖੇ ਲੈਂਟਰ ਪਾਇਆ ਗਿਆ ਹੈ। ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਜਿਥੇ ਇਹ ਸੇਵਾਵਾਂ ਨਿਭਾਉਣ ਵਾਲੇ ਦਾਨੀਂ ਸੱਜਣਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਪੈ੍ਰਸ ਨਾਲ ਗੱਲਬਾਤ ਦੋਰਾਨ ਕਿਹਾ ਕਿ ਇਹ ਆਸ਼ਰਮ ਦਾਨੀਂ ਸੱਜਣਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈ। ਜੋ ਕਿ ਸਮੇਂ ਸਮੇਂ ਸਿਰ ਮਰੀਜ਼ਾਂ ਦੀ ਸੇਵਾ ਆਪਣੇ ਹੱਥੀ ਆ ਕੇ ਕਰਦੇ ਹਨ ਅਤੇ ਉਨ੍ਹਾਂ ਨੂੰ ਸਹੂਲਤਾਂ ਵੀ ਪ੍ਰਦਾਨ ਕਰਵਾਉਦੇ ਰਹਿੰਦੇ ਹਨ। ਅੱਜ ਲੈਂਟਰ ਪਾਉਣ ਸਮੇਂ ਪ੍ਰਧਾਨ ਬੀਬੀ ਕਰਮਜੀਤ ਕੌਰ, ਪਰਵੇਜ਼ ਮਸੀਹ, ਵਿਕਰਮ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ ਰਾਮਾ, ਡਾ. ਚਰਨਜੀਤ ਜੱਸਲ, ਡਾ. ਅਮਰਜੀਤ ਜੋੜਾ, ਡਾ. ਪਰਮਜੀਤ ਸਿੰਘ, ਆਸ਼ਾ, ਮਨਜੀਤ ਕੌਰ ਅਤੇ ਹੋਰ ਸਮੂਹ ਸਟਾਫ ਦੇ ਮੈਂਬਰ ਹਾਜ਼ਰ ਸਨ।


‘ਤਾਰੂ ਸਿੰਘਾ ਦੱਸ ਬੋਲਕੇ ਈਨ ਮੰਨਣੀ ਜਾਂ ਖੋਪੜੀ ਲਹਾਉਣੀ’, ਗਾਇਕ ਕੁਲਵੰਤ ਅਮਲਾਲਾ ਦੀ ਅਵਾਜ਼ ਵਿਚ ਸ਼ਬਦ ਰਿਲੀਜ਼

 


ਚੰਡੀਗੜ (ਪ੍ਰੀਤਮ ਲੁਧਿਆਣਵੀ) 12 ਅਪ੍ਰੈਲ, 2022
: ‘ਤਾਰੂ ਸਿੰਘਾ ਦੱਸ ਬੋਲਕੇ ਈਨ ਮੰਨਣੀ ਜਾਂ ਖੋਪੜੀ ਲਹਾਉਣੀ’ ਰੌਂਗਟੇ ਖੜੇ ਕਰ ਦੇਣ ਵਾਲਾ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸ਼ਬਦ ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਨਾਮਵਰ ਗਾਇਕ ਕੁਲਵੰਤ ਅਮਲਾਲਾ ਦੀ ਅਵਾਜ਼ ਵਿਚ ਰਿਕਾਰਡ ਰਿਲੀਜ਼ ਕੀਤਾ ਗਿਆ। ਸੂਰਬੀਰ ਯੌਧਿਆਂ ਦੀ ਲਾਸਾਨੀ ਸ਼ਹਾਦਤ ਨੂੰ ਬਿਆਨਦੇ ਇਸ ਧਾਰਮਿਕ ਗੀਤ ਦੀ ਪੇਸ਼ਕਸ਼ ਰਾਜੂ ਨਾਹਰ ਤੇ ਲੱਖੀ ਬਨੂੜ ਦੀ ਹੈ। ਵਿਸਾਖੀ ਦੇ ਮੌਕੇ ’ਤੇ ਜਸ਼ਨ ਐਨ ਰਿਕਾਰਡ ਕੰਪਨੀ ਦੁਆਰਾ ਰਿਲੀਜ ਕੀਤੇ ਗਏ ਤੇ ਕੁਲਵੰਤ ਅਮਲਾਲਾ ਦੀ ਬੁਲੰਦ ਅਵਾਜ਼ ਵਿੱਚ ਰਿਕਾਰਡ ਇਸ ਸ਼ਬਦ ਨੂੰ ਕਲਮਬੱਧ ਕੀਤਾ ਹੈ ਸਵ: ਗੀਤਕਾਰ ਹਰੀ ਕੰਡਾਲੇ ਵਾਲੇ ਨੇ ਅਤੇ ਇਸਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ ਐਸ ਬੀ ਮਿਊਜਿਕ ਨੇ, ਜਦਕਿ ਇਸਦਾ ਵੀਡੀਓ ਤਿਆਰ ਕੀਤਾ ਹੈ ਰਾਜੇਸ਼ ਜਾਂਸਲਾ ਨੇ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਪ੍ਰਸਿੱਧ ਗੀਤਕਾਰ /ਪੱਤਰਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਮੁਹਾਲੀ ’ਚ ਪੈਂਦੇ ਮਹਾਨ ਅਜਾਇਬ ਘਰ ਬਲੌਂਗੀ ਅਤੇ ਪਿੰਡ ਅਮਲਾਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਕੀਤੀ ਗਈ ਹੈ। ਇਸ ਪ੍ਰੋਜੈਕਟ ਵਿੱਚ ਪਰਵਿੰਦਰ ਸਿੰਘ ਅਤੇ ਪ੍ਰੀਤਮ ਲੁਧਿਆਣਵੀ ਦਾ ਵਿਸ਼ੇਸ ਯੋਗਦਾਨ ਰਿਹਾ ਹੈ। ਉਮੀਦ ਹੈ ਕਿ ਟੀਮ ਵੱਲੋਂ ਇਸ ਸ਼ਬਦ ਦੇ ਕੀਤੇ ਗਏ ਉਪਰਾਲੇ ਨੂੰ ਸਿੱਖ ਸੰਗਤਾਂ ਪ੍ਰਵਾਨ ਕਰਨਗੀਆਂ।